੧੭ ਅੱਸੂ ੨੦੨੦ ਬਿਕ੍ਰਮੀ ਹਰਚੰਦ ਸਿੰਘ ਦੇ ਗ੍ਰਹਿ ਹਰਰਾਏ ਪੁਰ ਜ਼ਿਲਾ ਬਠਿੰਡਾ
ਕਿਰਪਾ ਕਰ ਹਰਿ ਨਿਰੰਕਾਰ, ਭੇਵ ਅਭੇਦਾ ਆਪ ਖੁਲ੍ਹਾਈਆ। ਸੁੱਤ ਸ਼ਬਦ ਤੇਰਾ ਲੇਖ ਰਹੇ ਜੁਗ ਚਾਰ, ਜੁਗ ਚੌਕੜੀ ਮੇਟ ਨਾ ਕੋਇ ਮਿਟਾਈਆ। ਪੰਜ ਤਤ ਤੇਰਾ ਖੇਲ ਅਪਾਰ, ਦੇਵਣਹਾਰ ਬੇਪਰਵਾਹੀਆ। ਤੇਰਾ ਰੂਪ ਗੁਰੂ ਅਵਤਾਰ, ਪੀਰ ਪੈਗੰਬਰ ਵੇਸ ਵਟਾਈਆ। ਤੇਰਾ ਨਾਮ ਸਚ ਜੈਕਾਰ, ਦੋ ਜਹਾਨ ਢੋਲਾ ਗਾਈਆ । ਲੱਖ ਚੁਰਾਸੀ ਤੇਰਾ ਭੰਡਾਰ, ਘਰ ਘਰ ਵਸਤ ਅਮੋਲਕ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਸੁੱਤ ਦੁਲਾਰਾ ਝੁਕਾ ਸੀਸ, ਪ੍ਰਭ ਅੱਗੇ ਅਰਦਾਸ ਸੁਣਾਈਆ। ਠਾਕਰ ਸੁਆਮੀ ਮੇਰੇ ਜਗਦੀਸ, ਬੇਅੰਤ ਤੇਰੀ ਸਰਨਾਈਆ। ਤੇਰਾ ਫ਼ਰਮਾਨ ਮੇਰੀ ਹਦੀਸ, ਤੇਰਾ ਕਲਮਾ ਮੇਰੀ ਪੜ੍ਹਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੱਖ ਚੁਰਾਸੀ ਪੜ੍ਹਾਵਾਂ ਠੀਕ, ਨਾਮ ਸੰਦੇਸਾ ਇਕ ਸੁਣਾਈਆ । ਮਾਰਗ ਦੱਸਾਂ ਦੋ ਜਹਾਨ ਬਾਰੀਕ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਅੰਤਮ ਪ੍ਰਭੂ ਦੱਸ ਆਪਣੀ ਇਕ ਤਰੀਕ, ਜਿਸ ਵੇਲੇ ਨਿਰਗੁਣ ਨਿਰਗੁਣ ਮੇਲ ਮਿਲਾਈਆ। ਦੂਜਾ ਦਿਸੇ ਨਾ ਕੋਈ ਸ਼ਰੀਕ, ਲਾਸ਼ਰੀਕ ਸ਼ਿਰਕਤ ਕਰੇ ਨਾ ਕੋਇ ਨੂਰ ਖ਼ੁਦਾਈਆ। ਸਦ ਵੇਖਾਂ ਤੇਰਾ ਨਾਮ ਅਨਡੀਠ, ਸਚਖੰਡ ਦੁਆਰੇ ਇਕ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਸੁੱਤ ਦੁਲਾਰੇ ਛੋਟੇ ਬਾਲ, ਸੋ ਸਤਿਗੁਰ ਆਪ ਜਣਾਈਆ। ਹਰਿ ਪੁਰਖ ਨਿਰੰਜਣ ਤੇਰੇ ਨਾਲ, ਏਕੰਕਾਰ ਆਪਣੀ ਗੰਢ ਪਵਾਈਆ। ਆਦਿ ਨਿਰੰਜਣ ਨਿਰਵੈਰ ਦੀਪਕ ਸੱਚਾ ਦੇਵੇ ਬਾਲ, ਜੋਤੀ ਜੋਤ ਜੋਤ ਰੁਸ਼ਨਾਈਆ । ਅਬਿਨਾਸ਼ੀ ਕਰਤਾ ਤੇਰੀ ਸੁਹਾਏ ਸੱਚੀ ਧਰਮਸਾਲ, ਧਰਮ ਦੁਆਰਾ ਇਕ ਬਣਾਈਆ। ਸ੍ਰੀ ਭਗਵਾਨ ਸਤਿ ਝੁਲਾਏ ਨਿਸ਼ਾਨ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ । ਪਾਰਬ੍ਰਹਮ ਪ੍ਰਭ ਦੇਵਣਹਾਰਾ ਮਾਣ, ਮਿਹਰ ਨਜ਼ਰ ਇਕ ਉਠਾਈਆ। ਬ੍ਰਹਮ ਪਾਰਬ੍ਰਹਮ ਆਤਮ ਪਰਮਾਤਮ ਦੇਵੇ ਸਚ ਗਿਆਨ, ਤੇਰਾ ਭੇਵ ਅਭੇਦਾ ਦਏ ਖੁਲ੍ਹਾਈਆ । ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਚਾਰ ਖਾਣੀ ਚਾਰ ਬਾਣੀ ਵਸਤ ਅਮੋਲਕ ਦੇਵੇ ਦਾਨ, ਦਾਤਾ ਦਾਨੀ ਆਪ ਵਰਤਾਈਆ। ਤੇਰਾ ਰੂਪ ਪਰਗਟਾਏ ਸਤਿ ਸਰੂਪੀ ਸੱਚਾ ਕਾਹਨ, ਰਾਮ ਰਮਈਆ ਤੇਰੀ ਧਾਰ ਜਣਾਈਆ। ਤੇਰਾ ਨੂਰ ਉਪਜਾਏ ਸਚ ਪੈਗ਼ੰਬਰ ਇਕੋ ਨਿਸ਼ਾਨ, ਸ਼ਹਿਨਸ਼ਾਹ ਆਪਣਾ ਖੇਲ ਵਖਾਈਆ। ਤੇਰਾ ਵੇਸ ਵਟਾਏ ਗੁਰ ਗੁਰ ਰੂਪ ਨੌਜਵਾਨ, ਬਿਰਧ ਬਾਲ ਨਜ਼ਰ ਕੋਇ ਨਾ ਆਈਆ। ਤੇਰਾ ਨਾਮ ਸੁਣਾਏ ਧੁਰ ਫ਼ਰਮਾਨ, ਸ਼ਬਦੀ ਸ਼ਬਦ ਰਾਗ ਅਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਤੇਰੀ ਚਲਾਏ ਦੁਕਾਨ, ਦੋ ਜਹਾਨਾਂ ਹੱਟ ਖੁਲ੍ਹਾਈਆ । ਚੌਦਾਂ ਲੋਕ ਤੇਰੀ ਕਰਨ ਕਲਿਆਣ, ਚੌਦਾਂ ਤਬਕ ਤੇਰਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚੌਦਾਂ ਵਿਦਿਆ ਤੇਰੀ ਸਿਫ਼ਤੀ ਸਿਫ਼ਤ ਲਗਾਈਆ। ਸ਼ਬਦ ਕਹੇ ਪ੍ਰਭ ਸੱਚੇ ਸੱਜਣ, ਤੇਰੀ ਇਕੋ ਓਟ ਤਕਾਈਆ। ਆਦਿ ਜੁਗਾਦਿ ਜੁਗ ਚੌਕੜੀ ਦੇਣਾ ਮਜਨ, ਧੂੜੀ ਟਿੱਕਾ ਮਸਤਕ ਲਾਈਆ। ਦੋ ਜਹਾਨ ਤੇਰੇ ਹੁਕਮੇ ਅੰਦਰ ਨਾਦ ਅਗੰਮੀ ਵੱਜਣ, ਸੁਰ ਤਾਲ ਆਪਣੇ ਹੱਥ ਰਖਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਰੱਖਣੇ ਮਗਨ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ
ਵਰ, ਘਰ ਮਿਲੇ ਸੱਚੇ ਢੋਈ ਆ। ਠਾਕਰ ਸੁਆਮੀ ਹੋ ਦਿਆਲ, ਸ਼ਬਦੀ ਸ਼ਬਦ ਸ਼ਬਦ ਜਣਾਇੰਦਾ। ਨਿਤ ਨਵਿਤ ਬਣਾਂ ਤੇਰਾ ਦਲਾਲ, ਬਣ ਸੇਵਕ ਸੇਵ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖਾਂ ਤੇਰੇ ਨਾਲ, ਸਗਲਾ ਸੰਗ ਨਿਭਾਇੰਦਾ। ਧੁਰ ਸੰਦੇਸਾ ਸਾਚਾ ਮੰਤਰ ਇਕੋ ਵਾਰ ਦਿਆਂ ਸਿਖਾਲ, ਸਾਚੀ ਸਿਖਿਆ ਇਕ ਸਮਝਾਇੰਦਾ। ਦੀਆ ਬਾਤੀ ਕਮਲਾਪਾਤੀ ਜੋਤੀ ਨੂਰ ਦੇਵਾਂ ਬਾਲ, ਤੇਲ ਬਾਤੀ ਨਜ਼ਰ ਕੋਇ ਨਾ ਆਇੰਦਾ। ਕਾਇਆ ਮੰਦਰ ਅੰਦਰ ਵਖਾ ਸੱਚੀ ਧਰਮਸਾਲ, ਸਚ ਦਵਾਰਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਮੰਦਰ ਇਕ ਸੁਹਾਇੰਦਾ। ਸ਼ਬਦ ਸੁੱਤ ਤੇਰਾ ਮੰਦਰ ਅਨਡਿਠ, ਲੱਖ ਚੁਰਾਸੀ ਅੰਦਰ ਘਰ ਘਰ ਵਿਚ ਆਪ ਬਣਾਈਆ। ਨਿਰਵੈਰ ਹੋ ਕੇ ਕਰੇ ਹਿਤ, ਪੁਰਖ ਅਕਾਲ ਬੇਪਰਵਾਹੀਆ। ਚਾਰ ਕੁੰਟ ਦਹਿ ਦਿਸ਼ਾ ਅਨਭਵ ਪਰਕਾਸ਼ ਪਏ ਦਿਸ, ਨੂਰੀ ਜਲਵਾ ਇਕ ਰੁਸ਼ਨਾਈਆ। ਸਾਚਾ ਲੇਖਾ ਬਿਨ ਕਲਮ ਦਵਾਤ ਦੇਵੇ ਲਿਖ, ਕਲਮ ਸ਼ਾਹੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਖੇੜਾ ਦਏ ਵਸਾਈਆ। ਸਚ ਖੇੜਾ ਦੱਸ ਭਗਵਾਨ, ਜਿਸ ਘਰ ਦੇਵੇਂ ਵਡਿਆਈਆ। ਘਰ ਮੇਲ ਮਿਲਾਏਂ ਆਣ, ਦੂਰ ਦੁਰਾਡਾ ਪੰਧ ਮੁਕਾਈਆ। ਨਜ਼ਰੀ ਆਏਂ ਨੌਜਵਾਨ, ਬਲਧਾਰੀ ਬਖ਼ਸ਼ੇਂ ਇਕ ਸਰਨਾਈਆ । ਸਾਚਾ ਮੰਦਰ ਸੋਹੇ ਮਕਾਨ, ਮਹਿਫ਼ਲ ਜਿਸ ਘਰ ਆਪਣੀ ਲਾਈਆ। ਸੰਦੇਸਾ ਦੇਵੇ ਧੁਰ ਫ਼ਰਮਾਨ, ਸਾਚਾ ਰਾਗ ਨਾਦ ਅਲਾਈਆ। ਵਿਸ਼ਨ ਬ੍ਰਹਮਾ ਮਹੇਸ਼ ਚਰਨੀ ਡਿਗਣ ਆਣ, ਸੁਰਪਤ ਸੀਸ ਨਾ ਕੋਇ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਜਿਸ ਦਾ ਢੋਲਾ ਗਾਣ, ਸੋ ਨਿਸ਼ਅੱਖਰ ਅੱਖਰ ਦੇਣਾ ਸਮਝਾਈਆ। ਜਿਸ ਦੀ ਆਸ ਗੁਰ ਅਵਤਾਰ ਪੀਰ ਪੈਗ਼ੰਬਰ ਆਦਿ ਜੁਗਾਦਿ ਨਿਤ ਨਵਿਤ ਸਦਾ ਤਕਾਣ, ਨਿਜ ਨੇਤਰ ਬੈਠੇ ਨੈਣ ਉਠਾਈਆ। ਜਿਸ ਦਾ ਸ਼ਬਦ ਤਾਲ ਰਾਗ ਨਾਦ ਅਨਹਦ ਧੁਨ ਗਾਇਣ ਗਾਨ, ਗਣ ਗੰਧਰਬ ਆਪਣਾ ਤਾਲ ਵਜਾਈਆ । ਸੋ ਖੇਲ ਦੱਸ ਪੁਰਖ ਸਮਰਥ ਮਿਹਰਵਾਨ, ਬੇਨਜ਼ੀਰ ਨਜ਼ਰ ਆਪਣੀ ਇਕ ਉਠਾਈਆ। ਜੁਗ ਚੌਕੜੀ ਥਿਰ ਰਹੇ ਨਾ ਕੋਈ ਵਿਚ ਜਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਟੁੱਟੇ ਮਾਣ, ਅਭਿਮਾਨ ਰੂਪ ਨਾ ਕੋਇ ਵਟਾਈਆ। ਕੋਟਨ ਕੋਟ ਰਾਜ ਰਾਜਾਨ ਸ਼ਾਹ ਸੁਲਤਾਨ ਝੁਲੌਂਦੇ ਗਏ ਨਿਸ਼ਾਨ, ਅੰਤ ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਕੋਟਨ ਕੋਟ ਤੇਰੇ ਹੱਕ ਮੁਕਾਮ ਦੱਸਦੇ ਰਹੇ ਗਿਆਨ, ਅੰਤਰ ਆਤਮ ਅਗਿਆਨ ਅੰਧੇਰ ਨਾ ਕੋਇ ਮਿਟਾਈਆ। ਰਸਨਾ ਜਿਹਵਾ ਬੱਤੀ ਦੰਦ ਕਰਦੇ ਰਹੇ ਵਖਿਆਨ, ਵਿਆਖਿਆ ਤੇਰੀ ਕੋਈ ਨਾ ਸਕਿਆ ਸਮਝਾਈਆ । ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਡੂੰਘੀ ਕੰਦਰ ਤੇਰੀ ਕਰਦੇ ਰਹੇ ਪਛਾਣ, ਬੇਪਹਿਚਾਨ ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਤੇਰੀ ਕਰਦੇ ਰਹੇ ਭਾਲ, ਜੀਵ ਜੰਤ ਸਾਧ ਸੰਤ ਭੱਜਣ ਵਾਹੋ ਦਾਹੀਆ। ਬਿਨ ਸਤਿਗੁਰ ਪੂਰੇ ਤੇਰਾ ਦਰਸ ਕੋਇ ਨਾ ਪਾਣ, ਗ੍ਰਹਿ ਮੰਦਰ ਚੜ੍ਹ ਕੇ ਦਰਸ ਕੋਇ ਨਾ ਪਾਈਆ। ਕਿਰਪਾ ਕਰ ਸ੍ਰੀ ਭਗਵਾਨ, ਇਕੋ ਦੇਣਾ ਸਾਚਾ ਸੱਚਾ ਦਾਨ, ਦੇਵਣਹਾਰ ਤੇਰੀ ਸਰਨਾਈਆ। ਲੱਖ ਚੁਰਾਸੀ ਆਤਮ ਪਰਮਾਤਮ ਜਗਤ ਵਛੋੜਾ ਮਿਟੇ ਜਹਾਨ, ਦੂਈ ਦਵੈਤੀ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਬਦ ਸੁੱਤ ਮੰਗ ਮੰਗਾਈਆ। ਸੁੱਤ ਸ਼ਬਦ ਸੁਣ ਮੇਰੇ ਦੁਲਾਰੇ, ਪ੍ਰਭ ਅਬਿਨਾਸ਼ੀ ਆਪ ਜਣਾਈਆ। ਦੋ ਜਹਾਨ ਖੇਲ ਨਿਆਰੇ,
ਬ੍ਰਹਿਮੰਡ ਖੰਡ ਆਪਣੀ ਕਾਰ ਕਮਾਈਆ। ਰਵ ਸਸ ਬਣੇ ਪਨਹਾਰੇ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੋਲਣ ਸਚ ਜੈਕਾਰੇ, ਧੁਰ ਦਾ ਨਾਦੀ ਨਾਦ ਸੁਣਾਈਆ। ਕਾਤਬ ਬਣ ਕੇ ਗਏ ਲਿਖਾਰੇ, ਲਿਖ ਲੇਖਾ ਜਗਤ ਸਮਝਾਈਆ। ਚਾਰੇ ਖਾਣੀ ਬਣ ਵਣਜਾਰੇ, ਚਾਰੇ ਬਾਣੀ ਭੇਵ ਚੁਕਾਈਆ। ਚਾਰੇ ਜੁਗ ਦੇ ਹੁਲਾਰੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਏ ਹੰਡਾਈਆ। ਚਾਰੇ ਪਦ ਪਾਵਣ ਸਾਰੇ, ਪਦ ਨਿਰਬਾਣ ਇਕ ਦਰਸਾਈਆ। ਅੰਤਮ ਸਾਰੇ ਗਏ ਹਾਰੇ, ਉਚੀ ਕੂਕ ਕੂਕ ਸੁਣਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਪੁਰਖ ਅਕਾਲ ਇਕ ਕਰਤਾਰੇ, ਕੁਦਰਤ ਕਾਦਰ ਖੇਲ ਰਚਾਈਆ। ਕਲਜੁਗ ਅੰਤਮ ਹੋਵੇ ਰੈਣ ਅੰਧਿਆਰੇ, ਨੌ ਸੱਤ ਚੰਦ ਨਜ਼ਰ ਕੋਇ ਨਾ ਆਈਆ। ਹਰਿ ਕਾ ਨਾਮ ਕਰੇ ਨਾ ਕੋਇ ਪਿਆਰੇ, ਗੁਰ ਕਾ ਸ਼ਬਦ ਨਾ ਕੋਇ ਕਮਾਈਆ। ਸ੍ਰਿਸ਼ਟ ਸਬਾਈ ਹੋਏ ਵਿਭਚਾਰੇ, ਸਾਚਾ ਕੰਤ ਨਾਰ ਨਾ ਕੋਇ ਹੰਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੂਰ ਦੁਰਾਡੇ ਵੇਖਣ ਸਾਰੇ, ਅੱਗੇ ਹੋ ਸਾਰ ਕੋਇ ਨਾ ਪਾਈਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਨੇਤਰ ਰੋਵਣ ਜ਼ਾਰੋ ਜ਼ਾਰੇ, ਧੀਰਜ ਧੀਰ ਸਾਂਤਕ ਸਤਿ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਸੁਣਾਈਆ। ਸ਼ਬਦ ਸੁੱਤ ਸੁਣ ਸਾਚੇ ਲਾਲ, ਸੋ ਸਤਿਗੁਰ ਆਪ ਜਣਾਈਆ। ਜੁਗ ਚੌਕੜੀ ਬੀਤੇ ਕਾਲ, ਥਿਰ ਕੋਇ ਰਹਿਣ ਨਾ ਪਾਈਆ। ਕਰੇ ਖੇਲ ਸ੍ਰੀ ਭਗਵਾਨ, ਹਰਿ ਕਰਤਾ ਆਪਣੀ ਕਾਰ ਕਮਾਈਆ। ਦਰ ਦਰਵੇਸ਼ ਨਰ ਨਰੇਸ਼ ਸਾਰੇ ਮੰਗਣ ਦਾਨ, ਖ਼ਾਲੀ ਝੋਲੀ ਰਹੇ ਵਖਾਈਆ। ਕਲਜੁਗ ਅੰਤ ਕੂੜ ਹੋਏ ਪਰਧਾਨ, ਚਾਰੋ ਕੁੰਟ ਡੰਕ ਵਜਾਈਆ। ਘਰ ਘਰ ਸ਼ਰਅ ਫਿਰੇ ਸ਼ੈਤਾਨ, ਸ਼ਰੀਅਤ ਕਰੇ ਜਗਤ ਲੜਾਈਆ। ਸਚ ਦਿਸੇ ਨਾ ਕੋਇ ਨਿਸ਼ਾਨ, ਧਰਮ ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਨੌ ਖੰਡ ਪ੍ਰਿਥਮੀ ਚਾਰੋ ਕੁੰਟ ਦਿਸੇ ਵੈਰਾਨ, ਬਿਨ ਹਰਿ ਨਾਮੇ ਖ਼ਾਲੀ ਦਿਸੇ ਲੋਕਾਈਆ। ਗੁਰਮੁਖ ਵਿਰਲੇ ਸੰਤ ਸੁਹੇਲੇ ਅੰਦਰ ਵੜ ਕੇ ਰਾਹ ਤਕਾਣ, ਬਾਹਰੋ ਨਜ਼ਰ ਕੋਇ ਨਾ ਆਈਆ। ਦੋਏ ਜੋੜ ਕਹਿਣ ਕਿਰਪਾ ਕਰ ਸ੍ਰੀ ਭਗਵਾਨ, ਪੁਰਖ ਅਬਿਨਾਸ਼ੀ ਤੇਰੀ ਓਟ ਤਕਾਈਆ। ਅੰਮ੍ਰਿਤ ਆਤਮ ਦੇ ਪੀਣ ਖਾਣ, ਰਸ ਇਕੋ ਇਕ ਵਖਾਈਆ। ਸ਼ਬਦ ਅਨਾਦ ਅੰਤਰ ਵੱਜੇ ਸ਼ਬਦੀ ਧੁਨਕਾਨ, ਅਨਹਦ ਨਾਦੀ ਢੋਲਾ ਗਾਈਆ। ਦੀਪਕ ਜੋਤ ਜਗੇ ਮਹਾਨ, ਘਰ ਘਰ ਵਿਚ ਹੋਏ ਰੁਸ਼ਨਾਈਆ। ਸੁਰਤੀ ਸ਼ਬਦੀ ਮਿਲੇ ਆਣ, ਦੂਈ ਦਵੈਤੀ ਡੇਰਾ ਢਾਹੀਆ । ਸਾਚਾ ਮੰਦਰ ਸੋਹੇ ਮਕਾਨ, ਧਰਮ ਦੁਆਰਾ ਇਕੋ ਨਜ਼ਰੀ ਆਈਆ। ਨਜ਼ਰੀ ਆਏ ਭੂਪਤ ਭੂਪ ਨੌਜਵਾਨ, ਸ਼ਾਹ ਪਾਤਸ਼ਾਹ ਇਕ ਵਡਿਆਈਆ। ਲੇਖਾ ਚੁੱਕੇ ਜਗਤ ਜਹਾਨ, ਲੱਖ ਚੁਰਾਸੀ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੋ ਦੇਣਾ ਸਾਚਾ ਵਰ, ਤੇਰੇ ਸ਼ਬਦ ਨਾਮ ਮਿਲੇ ਵਡਿਆਈਆ । ਪੁਰਖ ਅਕਾਲ ਦੀਨ ਦਿਆਲ, ਦਇਆਨਿਧ ਆਪ ਜਣਾਇੰਦਾ। ਕਲਜੁਗ ਮੇਟੇ ਕੂੜਾ ਕਾਲ, ਚਾਰੋ ਕੁੰਟ ਵੇਖ ਵਖਾਇੰਦਾ। ਨੌ ਖੰਡ ਪ੍ਰਿਥਮੀ ਬਣਾਏ ਸੱਚੀ ਧਰਮਸਾਲ, ਧਰਮ ਦੁਆਰਾ ਇਕ ਜਣਾਇੰਦਾ। ਲੇਖਾ ਚੁੱਕੇ ਸ਼ਾਹ ਕੰਗਾਲ, ਊਚ ਨੀਚ ਰਹਿਣ ਕੋਇ ਨਾ ਪਾਇੰਦਾ। ਸਤਿਗੁਰ ਸ਼ਬਦ ਬਣੇ ਦਲਾਲ, ਸਚ ਦਲਾਲੀ ਆਪ ਕਮਾਇੰਦਾ । ਵੇਖ ਵਖਾਏ ਹਕੀਕਤ ਹੱਕ ਹਲਾਲ, ਨਵ ਨੌ ਚਾਰ ਖੋਜ ਖੋਜਾਇੰਦਾ। ਜਨ ਭਗਤਾਂ ਦੇਵੇ ਨਾਮ ਸੱਚਾ ਧੰਨ ਮਾਲ, ਠੱਗ ਚੋਰ ਯਾਰ ਲੁੱਟ ਕੋਇ ਨਾ ਜਾਇੰਦਾ। ਆਤਮ ਪਰਮਾਤਮ ਵਸੇ ਸਦਾ ਨਾਲ, ਜਗਤ ਵਿਛੋੜਾ ਪੰਧ
ਮੁਕਾਇੰਦਾ। ਦੀਆ ਦੀਪਕ ਜੋਤੀ ਜੋਤ ਦੇਵੇ ਬਾਲ, ਨੂਰੀ ਨੂਰ ਨੂਰ ਧਰਾਇੰਦਾ। ਅੰਮ੍ਰਿਤ ਆਤਮ ਠਾਂਡਾ ਸੀਤ ਜਾਮ ਦਏ ਪਿਆਲ, ਸਚ ਪਿਆਲਾ ਕਾਸਾ ਹੱਥ ਫੜਾਇੰਦਾ। ਸ਼ਬਦ ਅਨਾਦ ਸੱਚੀ ਧੁਨ ਵੱਜੇ ਨਾਦ ਮਹਾਨ, ਅਨਹਦ ਅਨਰਾਗੀ ਰਾਗ ਸੁਣਾਇੰਦਾ। ਸਾਹਿਬ ਸਤਿਗੁਰ ਮਿੱਤਰ ਪਿਆਰਾ ਘਰ ਸੱਜਣ ਮਿਲੇ ਆਣ, ਸੁਰਤੀ ਸ਼ਬਦੀ ਜੋੜ ਜੁੜਾਇੰਦਾ। ਮਹੱਲ ਅਟੱਲ ਉਚ ਮਨਾਰ ਨਜ਼ਰੀ ਆਏ ਇਕੋ ਕਾਹਨ, ਸਾਚੀ ਬੰਸਰੀ ਰਾਗ ਸੁਣਾਇੰਦਾ। ਲੇਖ ਚੁਕਾਏ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਮੇਲ ਮਿਲਾਇੰਦਾ। ਏਥੇ ਓਥੇ ਦੋ ਜਹਨਾਂ ਦੇਵੇ ਮਾਣ, ਮਿਹਰਵਾਨ ਸਿਰ ਆਪਣਾ ਹੱਥ ਟਿਕਾਇੰਦਾ। ਭਗਤ ਭਗਵਾਨ ਰਲ ਕੇ ਢੋਲਾ ਇਕੋ ਗਾਣ, ਤੂੰ ਮੇਰਾ ਮੈਂ ਤੇਰਾ ਦੂਜਾ ਸੰਗ ਨਾ ਕੋਇ ਰਖਾਇੰਦਾ। ਤੇਰਾ ਮੇਰਾ ਇਕ ਨਿਸ਼ਾਨ, ਆਤਮ ਪਰਮਾਤਮ ਭੇਵ ਚੁਕਾਇੰਦਾ। ਪਾਰਬ੍ਰਹਮ ਬ੍ਰਹਮ ਤੇਰਾ ਕਰੇ ਧਿਆਨ, ਨਿਤ ਨਵਿਤ ਆਪਣਾ ਨੈਣ ਉਠਾਇੰਦਾ। ਈਸ਼ ਜੀਵ ਕਰ ਪਰਵਾਨ, ਜਗਦੀਸ਼ਰ ਤੇਰੀ ਆਸ ਰਖਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਤੇਰਾ ਨਾਮ ਬਲੀ ਬਲਵਾਨ, ਬਲਧਾਰੀ ਇਕ ਅਖਵਾਇੰਦਾ। ਦੋ ਜਹਾਨ ਤੇਰਾ ਨਿਸ਼ਾਨ, ਸਤਿ ਸਰੂਪ ਇਕੋ ਨਜ਼ਰੀ ਆਇੰਦਾ । ਤੇਰਾ ਸ਼ਬਦ ਰੂਪ ਮਹਾਨ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਸੋ ਪੁਰਖ ਨਿਰੰਜਣ ਖੇਲ ਕਰੇਂ ਮਹਾਨ, ਮਹਿਮਾ ਅਕੱਥ ਕਥ ਸਮਝਾਇੰਦਾ। ਸੋਹੰ ਆਦਿ ਜੁਗਾਦਿ ਜੁਗ ਚੌਕੜੀ ਆਤਮ ਪਰਮਾਤਮ ਚਲਾਏ ਦੁਕਾਨ, ਦੋ ਜਹਾਨਾਂ ਹੱਟ ਆਪ ਖੁਲ੍ਹਾਇੰਦਾ। ਸਾਚਾ ਮੰਤਰ ਦੇਵਣਹਾਰ ਸ੍ਰੀ ਭਗਵਾਨ, ਭਗਵਨ ਮੀਤਾ ਆਪਣਾ ਭੇਵ ਚੁਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਅਗੰਮ ਵਰ, ਬੋਧ ਅਗਾਧ ਅਗਾਧ ਬੋਧ ਆਤਮ ਬੋਧ ਆਪ ਕਰਾਇੰਦਾ।
੧੭ ਅੱਸੂ ੨੦੨੦ ਬਿਕ੍ਰਮੀ ਜਾਗੀਰ ਦਾਸ ਦੇ ਗ੍ਰਹਿ ਖ਼ਿਆਲੀ ਵਾਲਾ ਜ਼ਿਲਾ ਬਠਿੰਡਾ
ਪੁਰਖ ਅਕਾਲ ਵਡ ਪਾਲਕ, ਮਿਹਰਵਾਨ ਹੁਕਮ ਜਣਾਈਆ। ਸ਼ਬਦ ਦੁਲਾਰੇ ਸਾਚੇ ਬਾਲਕ, ਨਿਰਗੁਣ ਤੇਰੀ ਸੇਵ ਸਮਝਾਈਆ। ਰੂਪ ਧਰ ਸ੍ਰਿਸ਼ਟ ਸਬਾਈ ਖ਼ਾਲਕ, ਮਖ਼ਲੂਕ ਤੇਰੀ ਸਰਨਾਈਆ। ਆਦਿ ਜੁਗਾਦਿ ਜੁਗ ਚੌਕੜੀ ਨਾ ਕੋਈ ਨਿੰਦਰਾ ਨਾ ਕੋਈ ਆਲਸ, ਦਲਿਦਰ ਰੂਪ ਨਾ ਕੋਇ ਵਟਾਈਆ। ਦੋ ਜਹਾਨਾਂ ਬਣ ਸਾਲਸ, ਸਚ ਸਾਲਸੀ ਮਾਤ ਕਮਾਈਆ। ਆਤਮ ਪਰਮਾਤਮ ਭੇਵ ਖੁਲਾਉਣਾ ਖ਼ਾਲਸ, ਖ਼ਾਹਸ਼ ਆਪਣੀ ਮੇਰੇ ਨਾਲ ਰਲਾਈਆ। ਗੁਰ ਅਵਤਾਰ ਤੇਰੀ ਅਮਾਨਤ, ਪੀਰ ਪੈਗ਼ੰਬਰ ਤੇਰੀ ਝੋਲੀ ਪਾਈਆ। ਤੂੰ ਬਣਨਾ ਸਾਹਿਬ ਸਦਾ ਸਲਾਮਤ, ਦੋ ਜਹਾਨ ਵੱਜੇ ਤੇਰੀ ਵਧਾਈਆ। ਤੇਰੇ ਨਾਮ ਕਦੇ ਨਾ ਆਏ ਕੋਈ ਅਲਾਮਤ, ਰੂਪ ਰੰਗ ਨਾ ਕੋਇ ਚੜ੍ਹਾਈਆ। ਲੱਖ ਚੁਰਾਸੀ ਜੀਵ ਜੰਤ ਕੂੜੀ ਕਿਰਿਆ ਕਰਨੀ ਇਕ ਮਮਾਨਤ, ਧੁਰ ਸੰਦੇਸਾ ਇਕ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੇਖ ਚੁਕਾਉਣਾ ਰੂਪ ਭਿਆਨਕ, ਭੈ ਭੌ ਦੇਣਾ ਗਵਾਈਆ। ਤੇਰਾ ਖੇਲ ਸਮਝ ਨਾ ਸਕੇ ਕੋਈ ਅਚਾਨਕ, ਅਚਨਚੇਤ ਤੇਰੀ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਸਾਹਿਬ ਗੁਣਵੰਤ, ਹਰਿ ਕਰਤਾ ਆਪ ਜਣਾਇੰਦਾ। ਆਦਿ ਜੁਗਾਦਿ ਤੇਰੀ ਮਹਿਮਾ ਅਗਣਤ, ਸਿਫ਼ਤੀ ਢੋਲਾ ਤੇਰਾ ਨਾਦ ਵਜਾਇੰਦਾ। ਨਿਤ ਨਵਿਤ ਤੇਰਾ ਮੰਤ, ਨਿਰਅੱਖਰ ਅੱਖਰ ਸਮਝਾਇੰਦਾ। ਨਾਲ ਲਾਏ ਗੁਰ ਅਵਤਾਰ ਪੀਰ ਪੈਗ਼ੰਬਰ
ਸਾਚੇ ਭਗਤ, ਸਾਚੇ ਸੰਤ ਤੇਰਾ ਸੰਗ ਰਖਾਇੰਦਾ। ਗੁਰਮੁਖ ਗੁਰਸਿਖ ਦਰ ਬਣਨ ਮੰਗਤ, ਘਰ ਸਾਚਾ ਇਕੋ ਇਕ ਜਣਾਇੰਦਾ। ਤੇਰਾ ਨੂਰ ਅਗੰਮੀ ਚੜ੍ਹੇ ਰੰਗਤ, ਸੋ ਸਾਹਿਬ ਆਪ ਚੜ੍ਹਾਇੰਦਾ। ਤੇਰਾ ਭੇਵ ਕੋਈ ਨਾ ਪਾਏ ਪੰਡਤ, ਲੇਖਾ ਲਿਖ ਨਾ ਕੋਏ ਸਮਝਾਇੰਦਾ। ਤੇਰਾ ਵਾਸ ਨਿਵਾਸਾ ਜੇਰਜ ਅੰਡਜ, ਤੇਰਾ ਪਰਕਾਸ਼ ਉਤਭੁਜ ਸੇਤਜ ਆਪ ਜਣਾਇੰਦਾ। ਤੇਰਾ ਭਰਵਾਸਾ ਸਰਬ ਬ੍ਰਹਿਮੰਡਪ, ਪੁਰੀ ਲੋਅ ਆਕਾਸ਼ ਤੇਰਾ ਧਿਆਨ ਲਗਾਇੰਦਾ। ਨਵ ਨੌ ਚਾਰ ਤੇਰੇ ਦੁਆਰੇ ਮੰਗਤ, ਭਿਖਾਰੀ ਰੂਪ ਸਰਬ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਧਾਰ ਆਪ ਸਮਝਾਇੰਦਾ। ਸ਼ਬਦ ਗੁਰੂ ਦਰ ਹੋ ਅਧੀਨ, ਦੋਏ ਜੋੜ ਵਾਸਤਾ ਪਾਈਆ। ਹਉਂ ਬਾਲਕ ਬਾਲਾ ਦਰ ਮਸਕੀਨ, ਮੁਸ਼ਕਲ ਮੇਰੀ ਹਲ ਕਰਾਈਆ। ਪਰਵਰਦਿਗਾਰ ਤੇਰੇ ਉਤੇ ਮੋਹੇ ਇਕ ਯਕੀਨ, ਯਕਲਖ਼ਤ ਆਪਣਾ ਹੁਕਮ ਦੇ ਸਮਝਾਈਆ। ਸਾਚੀ ਕਰ ਤਲਕੀਨ, ਤਾਕਤ ਆਪਣੀ ਦੇ ਸਮਝਾਈਆ। ਮੈਂ ਦੋ ਜਹਾਨ ਜਾ ਕੇ ਕਰਾਂ ਤਾਅਮੀਲ, ਘਰ ਘਰ ਸੰਦੇਸਾ ਇਕ ਸੁਣਾਈਆ । ਸਭ ਦੀ ਬਦਲ ਦੇਵਾਂ ਦਲੀਲ, ਨਿਰਗੁਣ ਨਿਰਗੁਣ ਤੇਰਾ ਭੇਵ ਚੁਕਾਈਆ। ਕੂੜੀ ਕਿਰਿਆ ਮੰਨਾਂ ਨਾ ਕੋਈ ਅਪੀਲ, ਖ਼ਾਰਜ ਸਭ ਦਾ ਲੇਖਾ ਦਿਆਂ ਮੁਕਾਈਆ । ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸੱਤ ਦੀਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਨਾਮ ਦਿਆਂ ਸੁਣਾਈਆ। ਸਾਚਾ ਨਾਮ ਜਾ ਕੇ ਦੱਸ, ਆਦਿ ਜੁਗਾਦੀ ਤੇਰੀ ਸੇਵਾ ਲਾਈਆ। ਬ੍ਰਹਿਮੰਡ ਖੰਡ ਵੇਖ ਨੱਠ, ਬਣ ਪਾਂਧੀ ਪੰਧ ਮੁਕਾਈਆ। ਲੱਖ ਚੁਰਾਸੀ ਜੀਵ ਜੰਤ ਅੰਤਰ ਦੇ ਰਸ, ਰਸ ਇਕੋ ਇਕ ਵਖਾਈਆ। ਆਤਮ ਪਰਮਾਤਮ ਕਰ ਵਸ, ਬ੍ਰਹਮ ਪਾਰਬ੍ਰਹਮ ਪੜਦਾ ਦੇ ਉਠਾਈਆ। ਸਚ ਪ੍ਰੀਤੀ ਡੋਰੀ ਪਾ ਨੱਥ, ਫੰਦਨ ਇਕੋ ਇਕ ਰਖਾਈਆ । ਢੋਲਾ ਅਗੰਮ ਸੁਣਾ ਗਾਥ, ਸਾਚੀ ਸਚ ਸਚ ਪੜ੍ਹਾਈਆ। ਦੋ ਜਹਾਨ ਗਾ ਜਸ, ਗਾ ਗਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਦੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਸ਼ਬਦ ਸੁੱਤ ਉਠ ਨੌਜਵਾਨ, ਨਿਰਗੁਣ ਨਿਰਗੁਣ ਲੈ ਅੰਗੜਾਈਆ। ਧਰਮ ਉਠਾ ਇਕ ਨਿਸ਼ਾਨ, ਦੋ ਜਹਾਨ ਦੇ ਵਖਾਈਆ। ਚਾਰ ਵਰਨ ਦੇ ਗਿਆਨ, ਆਤਮ ਬੋਧ ਪੜ੍ਹਾਈਆ। ਸਚ ਵਖਾ ਮੰਦਰ ਮਕਾਨ, ਕਾਇਆ ਕਾਅਬਾ ਖੋਲ੍ਹ ਖੁਲ੍ਹਾਈਆ। ਨਾਮ ਸੁਣਾ ਸੱਚੀ ਧੁਨਕਾਨ, ਅਨਹਦ ਨਾਦੀ ਨਾਦ ਅਲਾਈਆ। ਅੰਮ੍ਰਿਤ ਦੇ ਪੀਣ ਖਾਣ, ਨਿਝਰ ਧਾਰਾ ਇਕ ਵਹਾਈਆ। ਸਾਚਾ ਦੱਸ ਧੁਰ ਦਾ ਗਾਨ, ਸੋ ਪੁਰਖ ਨਿਰੰਜਣ ਰਿਹਾ ਸਮਝਾਈਆ। ਹੰ ਬ੍ਰਹਮ ਮਿਲੇ ਆਣ, ਦੂਈ ਦਵੈਤੀ ਡੇਰਾ ਢਾਹੀਆ। ਸੋਹੰ ਨਾਮ ਹੋਏ ਪਰਧਾਨ, ਦੋ ਜਹਾਨਾਂ ਵੱਜੇ ਵਧਾਈਆ। ਗੁਰਮੁਖ ਗੁਰਸਿਖ ਸਾਰੇ ਗਾਣ, ਸੰਤ ਸੁਹੇਲੇ ਧਿਆਨ ਲਗਾਈਆ। ਭਗਤ ਭਗਵਾਨ ਕਰਨ ਪਰਵਾਨ, ਪਰਮਾਨੰਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਇਕ ਜਣਾਈਆ। ਸ਼ਬਦ ਸੁਤ ਕਹੇ ਮੈਂ ਸੇਵ ਕਮਾਵਾਂਗਾ । ਸਾਚਾ ਮੰਤਰ ਇਕ ਦ੍ਰਿੜਾਵਾਂਗਾ। ਅੰਤਰ ਆਤਮ ਬੂਝ ਬੁਝਾਵਾਂਗਾ। ਜਗਤ ਬਸੰਤਰ ਮੇਟ ਮਿਟਾਵਾਂਗਾ। ਗਗਨ ਗਗਨੰਤਰ ਵੇਖ ਵਖਾਵਾਂਗਾ। ਸਾਚਾ ਮੰਤਰ ਇਕ ਦ੍ਰਿੜਾਵਾਂਗਾ। ਸੋ ਪੁਰਖ ਨਿਰੰਜਣ ਤੇਰਾ ਰਾਹ ਵਖਾਵਾਂਗਾ। ਹੰ ਬ੍ਰਹਮ ਬਣਾ ਕੇ ਸੱਜਣ, ਸਗਲਾ ਸੰਗ ਇਕ ਦਰਸਾਵਾਂਗਾ। ਆਤਮ ਪਰਮਾਤਮ ਕਰਾ ਮਜਨ, ਦੁਬਧਾ ਦੁਰਮਤ ਮੈਲ ਧਵਾਵਾਂਗਾ। ਸੋਹੰ ਸਤਿ
ਸਰੂਪ ਦੱਸ ਕੇ ਭਜਨ, ਭਾਂਡਾ ਭਰਮ ਭੌ ਭੰਨਾਵਾਂਗਾ। ਤੇਰੇ ਤੇਰੇ ਨਾਲ ਹੋਵਣ ਮਗਨ, ਦੂਜਾ ਇਸ਼ਟ ਨਾ ਕੋਇ ਵਖਾਵਾਂਗਾ । ਨਿਰਗੁਣ ਹੋ ਕੇ ਨਿਰਗੁਣ ਮੁਖ ਲਗਾਵਾਂ ਸਗਨ, ਸਾਚਾ ਰਸ ਇਕ ਚੁਆਵਾਂਗਾ। ਜੁਗ ਚੌਕੜੀ ਜਿਸ ਦੇ ਮਿਲਣ ਨੂੰ ਕਰਦੇ ਰਹੇ ਯਤਨ, ਸੋ ਯਥਾ ਯੋਗ ਜਨ ਭਗਤਾਂ ਸੇਵਾ ਆਪ ਕਮਾਵਾਂਗਾ। ਜੋ ਛੱਡ ਕੇ ਆਏ ਆਪਣਾ ਪਿਛਲਾ ਵਤਨ, ਤਿਨ੍ਹਾਂ ਓਸੇ ਘਰ ਮੋੜ ਲੈ ਜਾਵਾਂਗਾ। ਇਕੋ ਸੰਦੇਸਾ ਲੋਕਮਾਤ ਆਵਾਂ ਆਖਣ, ਬਿਨ ਰਸਨਾ ਜਿਹਵਾ ਬੋਲ ਸੁਣਾਵਾਂਗਾ। ਲੱਖ ਚੁਰਾਸੀ ਵਰੋਲ ਮਾਖਣ, ਸੰਤ ਸੁਹੇਲੇ ਬਾਹਰ ਕਢਾਵਾਂਗਾ। ਸੇਵਾ ਕਰਾਂ ਬਣ ਕੇ ਦਾਸੀ ਦਾਸਨ, ਸੇਵਕ ਆਪਣਾ ਨਾਮ ਜਣਾਵਾਂਗਾ। ਤੇਰਾ ਮੇਲਾ ਪੁਰਖ ਅਬਿਨਾਸ਼ਨ, ਅਬਿਨਾਸ਼ੀ ਤੇਰਾ ਘਰ ਵਖਾਵਾਂਗਾ। ਨਿਰਵੈਰ ਹੋ ਕੇ ਬਣਨਾ ਸਾਥਨ, ਸਗਲਾ ਸੰਗ ਇਕ ਜਣਾਵਾਂਗਾ। ਉਚੀ ਕੂਕ ਤੇਰਾ ਨਾਮ ਜੈਕਾਰਾ ਸੋਹੰ ਸਾਰੇ ਆਖਣ, ਤੂੰ ਮੇਰਾ ਮੈਂ ਤੇਰਾ ਦੂਜਾ ਬੰਧਨ ਸਰਬ ਕਟਾਵਾਂਗਾ। ਅੰਤਮ ਉਤਰਨ ਆਪਣੇ ਘਾਟਨ, ਘਾਟਾ ਸਭ ਦਾ ਪੂਰ ਕਰਾਵਾਂਗਾ । ਜਨਮ ਮਰਨ ਦੀ ਚੁੱਕੇ ਵਾਟਨ, ਲੱਖ ਚੁਰਾਸੀ ਪੰਧ ਮੁਕਾਵਾਂਗਾ। ਜਿਸ ਘਰ ਪੁਰਖ ਅਕਾਲ ਤੇਰਾ ਆਸਣ, ਤੇਰੇ ਭਗਤ ਓਸੇ ਘਰ ਬਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਬਦ ਸੁੱਤ ਮੰਗੇ ਵਰ, ਤੇਰਾ ਰੂਪ ਤੇਰੇ ਵਿਚ ਮਿਲਾਵਾਂਗਾ।