ਪੁਸਤਕਾਲਾਭਾਗ ੧੫

੧੭ ਅੱਸੂ ੨੦੨੦ ਬਿਕ੍ਰਮੀ ਬਖ਼ਤਾਰ ਸਿੰਘ ਦੇ ਗ੍ਰਹਿ ਖ਼ਿਆਲੀ ਵਾਲਾ ਜ਼ਿਲਾ ਬਠਿੰਡਾ

ਗੁਰ ਅਵਤਾਰ ਪੀਰ ਪੈਗ਼ੰਬਰ ਰਾਹ ਤੱਕਣ ਲੋਕ ਪਰਲੋਕਾ, ਪੁਰਖ ਅਕਾਲ ਦੀਨ ਦਿਆਲ ਇਕੋ ਓਟ ਤਕਾਈਆ। ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਮਾਰਗ ਦਿਸੇ ਨਾ ਕੋਇ ਸੌਖਾ, ਰਹਿਬਰ ਨਜ਼ਰ ਕੋਇ ਨਾ ਆਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਵਰਨ ਅਠਾਰਾਂ ਬਰਨ ਲੱਖ ਚੁਰਾਸੀ ਕਰੇ ਧੋਖਾ, ਸਾਚੀ ਸਚ ਨਾ ਕੋਇ ਪੜ੍ਹਾਈਆ। ਮਨ ਵਾਸਨਾ ਜੀਵ ਜੰਤ ਸਾਧ ਸੰਤ ਕਲ ਹੋਇਆ ਹੋਛਾ, ਸਤਿ ਸੰਤੋਖ ਨਜ਼ਰ ਕੋਇ ਨਾ ਆਈਆ। ਬਿਨ ਹਰਿ ਨਾਮ ਸ੍ਰੀ ਭਗਵਾਨ ਕਾਇਆ ਮੰਦਰ ਖ਼ਾਲੀ ਦਿਸੇ ਕੋਠਾ, ਵਸਤ ਅਮੋਲਕ ਹੱਥ ਕਿਸੇ ਨਾ ਆਈਆ। ਆਤਮ ਪਰਮਾਤਮ ਜਗਤ ਵਿਛੋੜੇ ਹੋਇਆ ਥੋਥਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਧੁਰ ਦੀ ਬਾਣੀ ਸ਼ਬਦ ਅਗੰਮ ਸਚ ਸੁਣਾਏ ਨਾ ਕੋਇ ਸਲੋਕਾ, ਰਸਨਾ ਜਿਹਵਾ ਬੱਤੀ ਦੰਦ ਰਹੇ ਕੁਰਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਦੇਵੇ ਹੋਕਾ, ਅੰਜੀਲ ਕੁਰਾਨ ਨਾਅਰਾ ਰਹੀ ਲਗਾਈਆ। ਚਾਰ ਕੁੰਟ ਦਹਿ ਦਿਸ਼ਾ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਵੇਖ ਅੱਖਾਂ ਮੌਕਾ, ਨਿਰਗੁਣ ਨਿਰਵੈਰ ਆਪਣਾ ਫੇਰਾ ਪਾਈਆ। ਕਲਜੁਗ ਤੇਰਾ ਰਾਹ ਤੱਕੇ ਪੁੱਤ ਛੋਟਾ, ਸੁੱਤ ਗੋਬਿੰਦ ਨਾਲ ਮਿਲਾਈਆ। ਬੇਪਰਵਾਹ ਬੇਐਬ ਪਰਵਰਦਿਗਾਰ ਨੂਰ ਇਲਾਹੀ ਕਿਉਂ ਮੇਰੇ ਨਾਲ ਕਰੇਂ ਰੋਸਾ, ਕਰਵਟ ਆਪਣੀ ਲੈ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਆ ਕੇ ਆਪਣਾ ਘਰ, ਬ੍ਰਹਿਮੰਡ ਖੰਡ ਬੈਠਾ ਨੈਣ ਉਠਾਈਆ। ਗੁਰ ਅਵਤਾਰ ਮੰਗਣ ਮੰਗ, ਪ੍ਰਭ ਅੱਗੇ ਸੀਸ ਝੁਕਾਈਆ। ਪੀਰ ਪੈਗ਼ੰਬਰ ਕਹਿਣ ਪ੍ਰਭ ਹੋ ਸੰਗ, ਪਰਵਰਦਿਗਾਰ ਤੇਰੀ ਸਰਨਾਈਆ। ਲੋਕ ਪਰਲੋਕ ਤੇਰਾ ਮੰਗਣ ਇਕ ਅਨੰਦ, ਅਨੰਦ ਅਨੰਦ ਵਿਚੋ ਪਰਗਟਾਈਆ। ਰਾਹ ਤੱਕਣ ਸੂਰਜ ਚੰਦ, ਕਿਰਨ ਕਿਰਨ

ਕਰ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਸਚ ਦੁਆਰ ਵੇਖਣ ਲੰਘ, ਦੂਰ ਦੁਰਾਡਾ ਪੰਧ ਮੁਕਾਈਆ। ਨੇਤਰ ਰੋਵੇ ਜੇਰਜ ਅੰਡ, ਉਤਭੁਜ ਸੇਤਜ ਰਹੀ ਕੁਰਲਾਈਆ। ਤ੍ਰੈਗੁਣ ਮਾਇਆ ਭੇਖ ਪਖੰਡ, ਦਰ ਦਰ ਘਰ ਘਰ ਨੱਚੇ ਵਾਹੋ ਦਾਹੀਆ। ਪੰਜ ਤਤ ਤੱਤਵ ਕੋਈ ਨਾ ਗਾਏ ਛੰਦ, ਸਾਚਾ ਰਾਗ ਨਾਦ ਕੋਇ ਨਾ ਗਾਈਆ। ਨਵ ਨੌ ਚਾਰ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਨਾ ਕੋਈ ਮੱਕਾ ਕਾਅਬਾ ਦਿਸੇ ਹੱਜ, ਹੁਜਰਾ ਹੱਕ ਨਜ਼ਰ ਕੋਇ ਨਾ ਆਈਆ। ਮੰਦਰ ਮਸਜਦ ਸ਼ਿਵਦਵਾਲੇ ਨੀਰ ਵਹਾਵਣ ਮੱਠ, ਮਸਤਕ ਰੇਖ ਸਾਰੇ ਬੈਠੇ ਢਾਹੀਆ। ਖਾਣੀ ਬਾਣੀ ਝੋਲੀ ਖ਼ਾਲੀ ਰਹੀ ਅੱਡ, ਦੋਏ ਜੋੜ ਵਾਸਤਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੁਧ ਬਿਨ ਖ਼ਾਲੀ ਦਿਸਣ ਹੱਡ, ਹਰਿ ਕਾ ਨਾਮ ਨਜ਼ਰ ਕੋਇ ਨਾ ਆਈਆ। ਦਰੋਹੀ ਖ਼ੁਦਾਏ ਬੀ ਮਿਹਰਵਾਨ ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਚੌਦਾਂ ਤਬਕ ਕਿਉਂ ਗਿਉਂ ਪਿੱਛੇ ਛੱਡ, ਖਹਿੜਾ ਆਪਣਾ ਗਿਉਂ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੁਧ ਬਿਨ ਮੰਗ ਨਾ ਕੋਇ ਮੰਗਾਈਆ। ਚੌਦਾਂ ਲੋਕ ਮਾਰਨ ਧਾਹ, ਚੌਦਾਂ ਤਬਕ ਰਹੇ ਕੁਰਲਾਈਆ। ਚੌਦਾ ਵਿਦਿਆ ਭੇਵ ਕੋਈ ਨਾ ਆ, ਖ਼ਾਲੀ ਹੱਥ ਰਹੀ ਵਖਾਈਆ। ਚੌਦਸ ਚੰਦ ਨਾ ਸਕੇ ਕੋਇ ਚਮਕਾ, ਕਲਜੁਗ ਅੰਧੇਰਾ ਛਾਈਆ। ਸਾਚਾ ਮਾਰਗ ਦਿਸੇ ਨਾ ਰਾਹ, ਭਰਮੇ ਭੁੱਲੀ ਸਰਬ ਲੋਕਾਈਆ। ਚਾਰ ਕੁੰਟ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਦਹਿ ਦਿਸ਼ਾ ਕੂੜ ਤੂਫ਼ਾਨ, ਜੀਵ ਜੰਤ ਰਿਹਾ ਰੁੜ੍ਹਾਈਆ। ਕਾਮ ਕਰੋਧ ਹੋਇਆ ਬਲਵਾਨ, ਘਰ ਘਰ ਆਪਣਾ ਜ਼ੋਰ ਵਧਾਈਆ। ਮਾਇਆ ਮਮਤਾ ਮੋਹ ਸਕੇ ਨਾ ਕੋਇ ਮਿਟਾ, ਮਿਟੀ ਖ਼ਾਕ ਦਿਸੇ ਸਰਬ ਲੋਕਾਈਆ। ਮਨ ਵਾਸਨਾ ਸਕੇ ਨਾ ਕੋਈ ਗਵਾ, ਮਨਮਤ ਫਿਰੇ ਹਲਕਾਈਆ। ਗੁਰ ਕਾ ਸ਼ਬਦ ਸਕੇ ਨਾ ਕੋਈ ਕਮਾ, ਰਸਨਾ ਜਿਹਵਾ ਹੋਈ ਹਲਕਾਈਆ। ਅੰਮ੍ਰਿਤ ਆਤਮ ਜਾਮ ਸਕੇ ਨਾ ਕੋਇ ਪਿਆ, ਅਠਸਠ ਤੀਰਥ ਫਿਰ ਫਿਰ ਥੱਕੇ ਪਾਂਧੀ ਰਹੀਆ। ਸਾਚਾ ਮੰਦਰ ਕੋਈ ਨਾ ਸਕੇ ਸੁਹਾ, ਦੀਵਾ ਬਾਤੀ ਬਿਨ ਕਮਲਾਪਾਤੀ ਜੋਤ ਨਿਰੰਜਣ ਕਰੇ ਨਾ ਕੋਇ ਰੁਸ਼ਨਾਈਆ। ਸਚ ਸੰਦੇਸਾ ਦੇਵੇ ਨਾ ਕੋਇ ਸੁਣਾ, ਅਨਹਦ ਅਨਾਦੀ ਰਾਗ ਅਲਾਈਆ। ਬਜਰ ਕਪਾਟੀ ਪੜਦਾ ਸਕੇ ਨਾ ਕੋਇ ਤੁੜਾ, ਘਰ ਘਰ ਵਿਚ ਮੇਲ ਨਾ ਕੋਇ ਮਿਲਾਈਆ। ਸਾਧ ਸੰਤ ਕਲਜੁਗ ਅੰਤ ਸ੍ਰੀ ਭਗਵੰਤ ਕੰਤ ਸਕੇ ਨਾ ਕੋਇ ਹੰਡਾ, ਨਾਰ ਦੁਹਾਗਣ ਭੱਜੀ ਫਿਰੇ ਵਾਹੋ ਦਾਹੀਆ। ਸਾਚੇ ਘਰ ਸੁਹਾਗਣ ਰੂਪ ਨਾ ਸਕੇ ਵਟਾ, ਲਾਲ ਗੁਲਾਲਾ ਰੰਗ ਨਾ ਕੋਇ ਚੜ੍ਹਾਈਆ। ਮਿਹਰਵਾਨ ਪ੍ਰਭ ਠਾਕਰ ਸੁਆਮੀ ਮਿਹਰ ਨਜ਼ਰ ਇਕ ਉਠਾ, ਦੋ ਜਹਾਨ ਤੇਰੀ ਓਟ ਤਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਜਦਾ ਕਰ ਬੈਠੇ ਸੀਸ ਝੁਕਾ, ਦੋਏ ਜੋੜ ਵਾਸਤਾ ਪਾਈਆ। ਪਰਗਟ ਹੋ ਨੂਰੀ ਖ਼ੁਦਾ, ਇਸਮ ਇਕੋ ਇਕ ਦੇ ਸਮਝਾਈਆ। ਮੂਸਾ ਈਸਾ ਮੁਹੰਮਦ ਤੇਰੀ ਕਸਮ ਖਾ ਕੇ ਗਏ ਸੁਣਾ, ਅੰਤਮ ਆਵੇ ਬੇਪਰਵਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਚੱਲੇ ਆਪਣੀ ਸਦਾ ਰਜ਼ਾ, ਰਾਜ਼ਕ ਰਿਜ਼ਕ ਰਹੀਮ ਇਕ ਅਖਵਾਈਆ। ਦੋ ਜਹਾਨਾਂ ਵੇਖੇ ਥਾਉਂ ਥਾਂ, ਲੋਕ ਪਰਲੋਕ ਪੜਦਾ ਦਏ ਉਠਾਈਆ। ਚੌਦਾਂ ਤਬਕ ਸਾਚਾ ਸਬਕ ਦੇ ਸੁਣਾ, ਕਲਮਾ ਕਾਇਨਾਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਬੈਠੇ ਅਲਖ ਜਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਉਡੀਕ, ਪ੍ਰਭ ਤੇਰਾ ਧਿਆਨ ਲਗਾਈਆ। ਮਿਹਰਵਾਨ ਬੇਨਜ਼ੀਰ ਦਰ ਪਾ ਭੀਖ, ਭਿੱਖਕ ਸਵਾਲੀ ਬੈਠੇ ਅਲਖ ਜਗਾਈਆ। ਵਿਸ਼ਨ ਬ੍ਰਹਮਾ

ਸ਼ਿਵ ਤੇਰੇ ਚਰਨ ਕਵਲ ਮੰਗਣ ਪ੍ਰੀਤ, ਦੋਏ ਜੋੜ ਵਾਸਤਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰੀ ਕਾਲੀ ਧਾਰ ਵੇਖਣ ਚਿੱਟੇ ਉਤੇ ਲੀਕ, ਲਕੀਰ ਬੇਨਜ਼ੀਰ ਤੇਰੀ ਸਮਝ ਕਿਸੇ ਨਾ ਆਈਆ। ਤੇਰਾ ਨਿਸ਼ਾਨਾ ਕੋਈ ਨਾ ਜਾਣੇ ਠੀਕ, ਕਾਇਆ ਠੀਕਰ ਭੰਨ ਨਾ ਕੋਇ ਤੇਰਾ ਨੂਰ ਨਜ਼ਰੀ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌ ਚਾਰ ਤੇਰੀ ਰਖਦੇ ਗਏ ਉਡੀਕ, ਅੰਤਮ ਵੇਲਾ ਗਿਆ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਆਸਾ ਇਕ ਰਖਾਈਆ। ਪੀਰ ਪੈਗ਼ੰਬਰ ਕਰ ਕਰ ਸਜਦਾ, ਸੀਸ ਜਗਦੀਸ ਰਹੇ ਝੁਕਾਈਆ। ਤੂੰ ਸਾਹਿਬ ਠਾਕਰ ਹਉਂ ਤੇਰਾ ਬਰਦਾ, ਮਹਿਬੂਬ ਤੇਰੀ ਇਕ ਸਰਨਾਈਆ। ਦੋ ਜਹਾਨ ਤੈਥੋ ਡਰਦਾ, ਭੈ ਭੌ ਇਕੋ ਨਜ਼ਰੀ ਆਈਆ। ਚਾਰ ਜੁਗ ਤੇਰਾ ਕਲਮਾ ਪੜ੍ਹਦਾ, ਬਿਨ ਕਲਮਿਉਂ ਕਾਮ ਰੂਪ ਵਟਾਈਆ। ਤੂੰ ਵੇਖ ਖੇਲ ਸਾਚੇ ਘਰ ਦਾ, ਘਰ ਘਰ ਵਿਚ ਪੜਦਾ ਲਾਹੀਆ। ਦੀਨ ਇਸਲਾਮ ਉਮਤ ਨਬੀ ਰਸੂਲ ਪੱਲੂ ਕੋਈ ਨਾ ਫੜਦਾ, ਚਾਰੇ ਕੰਨੀਆਂ ਖ਼ਾਲੀ ਰਹੇ ਵਖਾਈਆ। ਮੁਹਮੰਦ ਤੇਰੇ ਵਲ ਇਸ਼ਾਰਾ ਕਰਦਾ, ਸੈਨਤ ਨਾਲ ਰਿਹਾ ਸਮਝਾਈਆ। ਮੈਂ ਸਦੀ ਚੌਧਵੀਂ ਉਹਦੇ ਕੋਲੋ ਡਰਦਾ, ਜਿਸ ਮੇਰੀ ਬਣਤ ਬਣਾਈਆ। ਉਹ ਆਦਿ ਜੁਗਾਦਿ ਜੁਗਾ ਜੁਗੰਤਰ ਸਭ ਦਾ ਘਾੜਨ ਘੜਦਾ, ਘਾੜਤ ਘੜੇ ਬੇਪਰਵਾਹੀਆ। ਉਹਦੇ ਅੱਗੇ ਕੋਈ ਨਾ ਅੜਦਾ, ਜੋ ਘੜਿਆ ਭੰਨ ਵਖਾਈਆ। ਬਿਨ ਪੌੜੀ ਡੰਡੇ ਦੋ ਜਹਾਨ ਬ੍ਰਹਿਮੰਡ ਖੰਡ ਸਭ ਦੇ ਉਪਰ ਚੜ੍ਹਦਾ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ । ਅਗਨੀ ਹਵਨ ਕਦੇ ਨਾ ਸੜਦਾ, ਸ਼ਬਦ ਧਾਰ ਕਦੇ ਨਾ ਖਰਦਾ, ਡੂੰਘੀ ਭਵਰੀ ਸਮੁੰਦ ਸਾਗਰ ਸਕੇ ਨਾ ਕੋਇ ਰੁੜ੍ਹਾਈਆ। ਜੋ ਕਰਨਾ ਸੋ ਆਪੇ ਕਰਦਾ, ਨਾ ਜੀਉਂਦਾ ਨਾ ਦਿਸੇ ਮਰਦਾ, ਮਰਦ ਮਰਦਾਨਗੀ ਆਪਣੇ ਹੱਥ ਵਖਾਈਆ। ਹਉਂ ਸੇਵਕ ਹੋ ਕੇ ਹਾੜੇ ਕੱਢਦਾ, ਵੇਖਾਂ ਖੇਲ ਨਰਾਇਣ ਨਰ ਦਾ, ਨਰ ਹਰਿ ਆਪਣੀ ਦਇਆ ਆਪ ਕਮਾਈਆ। ਕਲਜੁਗ ਅੰਤਮ ਭਾਣਾ ਜਰਦਾ, ਤੂੰ ਹੀ ਤੂੰ ਹੀ ਰਾਗ ਪੜ੍ਹਦਾ, ਮੈਂ ਮੇਰਾ ਨਜ਼ਰ ਕੁਛ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਭੀਖ ਮੰਗਣ ਆਈਆ। ਗੁਰ ਅਵਤਾਰ ਪੀਰ ਪੈਗੰਬਰ ਗਏ ਝੁਕ, ਝੁਕ ਝੁਕ ਸੀਸ ਨਿਵਾਇਆ। ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲ ਦੀਨ ਦਿਆਲ ਸਾਡਾ ਪੈਂਡਾ ਗਿਆ ਮੁੱਕ, ਕਲਜੁਗ ਵੇਲਾ ਅੰਤ ਰਿਹਾ ਸਮਝਾਇਆ। ਸਚਖੰਡ ਦੁਆਰੇ ਹਰਿ ਨਿਰੰਕਾਰੇ ਤੇਰੇ ਚਰਨ ਬਲਹਾਰੇ ਤੇਰੀ ਸ਼ਰਨਾਈ ਬੈਠੇ ਲੁਕ, ਦੂਜਾ ਧਾਮ ਨਜ਼ਰ ਕੋਇ ਨਾ ਆਇਆ। ਕਿਰਪਾਨਿਧਾਨ ਨੌਜਵਾਨ ਵਡ ਮਿਹਰਵਾਨ ਲੱਖ ਚੁਰਾਸੀ ਜੀਵ ਜੰਤ ਜਾ ਕੇ ਪੁੱਛ, ਕਿਉਂ ਬੈਠੇ ਤੇਰਾ ਨਾਮ ਭੁਲਾਇਆ। ਨਿਰਭੈ ਨਿਰਵੈਰ ਨਿਰਾਕਾਰ ਇਕੋ ਸ਼ੇਰ ਹੋ ਕੇ ਬੁੱਕ, ਭਬਕ ਦੋ ਜਹਾਨ ਸੁਣਾਇਆ। ਲੱਖ ਚੁਰਾਸੀ ਆਤਮ ਸੁੱਤੀ ਜਾਏ ਉਠ, ਸ਼ਬਦ ਹਲੂਣਾ ਇਕ ਲਗਾਇਆ। ਜਨ ਭਗਤਾਂ ਦੇ ਇਕੋ ਸੁਖ, ਸੁਖ ਆਤਮ ਘਰ ਵਖਾਇਆ। ਉਜਲ ਕਰ ਮਾਤ ਮੁਖ, ਮੁਖੜਾ ਆਪਣੇ ਰੰਗ ਰੰਗਾਇਆ। ਆਪਣੀ ਗੋਦੀ ਲੈ ਚੁੱਕ, ਨਿਰਗੁਣ ਸਰਗੁਣ ਸੇਵ ਕਮਾਇਆ। ਬਿਰਹੋ ਵੈਰਾਗਣ ਹੋ ਕੇ ਜਾ ਕੇ ਪੁੱਛ, ਦਰ ਦਰ ਘਰ ਘਰ ਫੇਰੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਵੇਖ ਆਪਣਾ ਘਰ, ਜਿਸ ਘਰ ਵਿਚ ਕੋਟਨ ਕੋਟ ਬ੍ਰਹਿਮੰਡ ਖੰਡ ਵਸਾਇਆ। ਵੇਖ ਪ੍ਰਭੂ ਜੱਗ ਆ ਕੇ ਹਾਲ, ਤੇਰੇ ਅੱਗੇ ਇਕ ਅਰਜ਼ੋਈਆ। ਚਾਰੋ ਕੁੰਟ ਹੋਈ ਬੇਹਾਲ, ਦਹਿ ਦਿਸ਼ਾ ਸਾਰ ਕੋਇ ਨਾ ਪਾਈਆ। ਗ਼ਰੀਬ ਨਿਮਾਣੇ ਰੋਵਣ ਕੰਗਾਲ, ਨੇਤਰ ਨੈਣਾਂ ਨੀਰ ਵਹਾਈਆ।

ਸਾਚਾ ਦਿਸੇ ਨਾ ਕੋਇ ਦਲਾਲ, ਸੌਦਾ ਹੱਟ ਨਾ ਕੋਇ ਵਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਸਾਰੇ ਥੱਕੇ ਭਾਲ, ਲੱਭਿਆਂ ਹੱਥ ਕਿਸੇ ਨਾ ਆਈਆ। ਕਰ ਕਿਰਪਾ ਮੰਨ ਇਕ ਸਵਾਲ, ਸਤਿ ਸਤਿਵਾਦੀ ਆਪਣਾ ਵੇਸ ਵਟਾਈਆ। ਲੱਖ ਚੁਰਾਸੀ ਬਿਨ ਪਤ ਫੁਲ ਫੁਲਵਾੜੀ ਦਿਸੇ ਡਾਲ, ਖ਼ਿਜ਼ਾਂ ਰੂਪ ਰੁੱਤ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਸ੍ਰੀ ਭਗਵਾਨ ਦਇਆ ਕਮੌਂਦਾ ਏ। ਬੇਪਰਵਾਹ ਆਖ ਸਮਝੌਂਦਾ ਏ। ਸਚਖੰਡ ਨਿਵਾਸੀ ਨੈਣ ਉਠੌਂਦਾ ਏ। ਪੁਰਖ ਅਬਿਨਾਸ਼ੀ ਪੜਦਾ ਲੌਂਹਦਾ ਏ। ਗੁਰ ਅਵਤਾਰ ਪੀਰ ਪੈਗੰਬਰ ਆਖ ਸੁਣੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲੌਂਦਾ ਏ। ਆਸਾ ਸਭ ਦੀ ਪੂਰ ਕਰੌਂਦਾ ਏ। ਸ਼ਬਦੀ ਆਪਣੀ ਧਾਰ ਚਲੌਂਦਾ ਏ। ਬੋਧ ਅਗਾਧ ਮਰਦੰਗ ਅਲੌਂਦਾ ਏ। ਦੋ ਜਹਾਨਾਂ ਖ਼ਬਰ ਸੁਣੌਂਦਾ ਏ। ਬ੍ਰਹਿਮੰਡ ਖੰਡ ਉਠੌਂਦਾ ਏ। ਪੁਰੀ ਲੋਅ ਹਿਲੌਂਦਾ ਏ। ਤ੍ਰੈਗੁਣ ਮਾਇਆ ਡੇਰਾ ਢੌਂਦਾ ਏ। ਪੰਜ ਤਤ ਖੇੜਾ ਵੇਖ ਵਖੌਂਦਾ ਏ। ਨੌ ਦਰ ਆਪਣਾ ਰੰਗ ਚੜੌਂਦਾ ਏ। ਦਸਮ ਦੁਆਰੀ ਕੁੰਡਾ ਲੌਂਹਦਾ ਏ। ਆਤਮ ਸੇਜਾ ਸੋਭਾ ਪੌਂਦਾ ਏ। ਸ਼ਬਦ ਸੁਹਾਗੀ ਗੀਤ ਅਲੌਂਦਾ ਏ। ਬਣ ਵੈਰਾਗੀ ਰਾਗ ਸੁਣੌਂਦਾ ਏ। ਸਚ ਤਿਆਗੀ ਰੂਪ ਵਟੌਂਦਾ ਏ। ਕੰਤ ਸੁਹਾਗੀ ਮੇਲ ਮਿਲੌਂਦਾ ਏ। ਬਣ ਸਵਾਂਗੀ ਵੇਸ ਵਟੌਂਦਾ ਏ। ਕਲਜੁਗ ਕੂੜੀ ਕਿਰਿਆ ਆਂਧੀ ਡੇਰਾ ਢੌਂਦਾ ਏ। ਸਚ ਸੁਣਾਏ ਸ਼ਬਦ ਛਾਂਦੀ, ਸ਼ਹਿਨਸ਼ਾਹ ਆਪਣਾ ਨਾਮ ਦ੍ਰਿੜੌਂਦਾ ਏ। ਚਾਰ ਜੁਗ ਦੀ ਥੱਕੀ ਮਾਂਦੀ, ਸੁਰਤ ਸਵਾਣੀ ਆਪਣੀ ਗੋਦ ਬਹੌਂਦਾ ਏ। ਤੂੰ ਹੀ ਤੂੰ ਢੋਲਾ ਗਾਂਦੀ, ਸਾਚਾ ਰਾਗ ਸਮਝੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਸਾ ਮਨਸਾ ਸਭ ਦੀ ਲੇਖੇ ਲੌਂਦਾ ਏ। ਆਸਾ ਮਨਸਾ ਪੂਰ ਕਰਾਵਾਂਗਾ। ਨਿਰਵੈਰ ਹੋ ਕੇ ਰੂਪ ਵਟਾਵਾਂਗਾ। ਦੋ ਜਹਾਨ ਵੇਖ ਵਖਾਵਾਂਗਾ। ਲੱਖ ਚੁਰਾਸੀ ਫੋਲ ਫੋਲਾਵਾਂਗਾ। ਜਮ ਕੀ ਫਾਸੀ ਆਪ ਤੁੜਾਵਾਂਗਾ। ਜਨ ਭਗਤ ਬਣਾ ਕੇ ਸਾਥੀ, ਸਗਲਾ ਸੰਗ ਨਿਭਾਵਾਂਗਾ। ਆਤਮ ਪਰਮਾਤਮ ਬਣਾ ਕੇ ਪਾਠੀ, ਪੂਜਾ ਪਾਠ ਇਕ ਦਰਸਾਵਾਂਗਾ । ਕਲਜੁਗ ਮੇਟ ਅੰਧੇਰੀ ਰਾਤੀ, ਸਤਿਜੁਗ ਸੱਚਾ ਚੰਦ ਚਮਕਾਵਾਂਗਾ। ਨਾ ਕੋਈ ਦਿਸੇ ਮੁੱਲਾਂ ਕਾਜ਼ੀ, ਪੰਡਤ ਪਾਂਧਾ ਖ਼ਾਕ ਰਲਾਵਾਂਗਾ। ਨਾ ਕੋਈ ਦਿਸੇ ਸ਼ਾਹ ਨਵਾਬ ਗ਼ਾਜ਼ੀ, ਰਾਜ ਰਾਜਾਨਾਂ ਖ਼ਾਕ ਮਿਲਾਵਾਂਗਾ। ਚੜ੍ਹ ਕੇ ਸ਼ਬਦ ਘੋੜੇ ਸੱਚੇ ਰਾਕੀ, ਰਕਬਾ ਦੋ ਜਹਾਨ ਚਰਨਾਂ ਹੇਠ ਰਖਾਵਾਂਗਾ। ਆਦਿ ਪੁਰਖ ਜਿਸ ਸਾਜਣ ਸਾਜੀ, ਸੋ ਅੰਤਮ ਵੇਖਣ ਆਵਾਂਗਾ। ਸੋਹੰ ਸ਼ਬਦ ਧੁਰ ਦੀ ਦਾਤ ਸਤਿਜੁਗ ਦੇਵਾਂ ਇਕੋ ਭਾਜੀ, ਵਸਤ ਅਮੋਲਕ ਆਪ ਵਰਤਾਵਾਂਗਾ। ਨਿਰਗੁਣ ਨਿਰਵੈਰ ਹੋ ਕੇ ਜਨ ਭਗਤਾਂ ਅੰਦਰ ਕਰਾਂ ਹੱਜ ਬਣ ਕੇ ਹਾਜੀ, ਹਜ਼ਰਤ ਆਪਣੀ ਧਾਰ ਵਖਾਵਾਂਗਾ। ਬਰਦਾ ਗ਼ੁਲਾਮ ਹੋ ਕੇ ਬਣਾਂ ਨਿਮਾਜ਼ੀ, ਸਚ ਮੁਸੱਲਾ ਇਕ ਵਛਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਆਪਣੇ ਹੱਥ ਰਖਾਵਾਂਗਾ। ਧੁਰ ਦਾ ਲੇਖਾ ਹੱਥ ਰਖਾਵਾਂਗਾ। ਸਮਰਥ ਹੋ ਕੇ ਆਵਾਂਗਾ। ਮਹਿਮਾ ਅਕੱਥ ਜਣਾਵਾਂਗਾ। ਧੁਰ ਦਾ ਰਥ ਆਪ ਚਲਾਵਾਂਗਾ। ਲੱਖ ਚੁਰਾਸੀ ਜੀਵ ਜੰਤ ਇਕੋ ਮਾਰਗ ਦੱਸ, ਚਾਰ ਵਰਨ ਰਹਿਬਰ ਇਕ ਅਖਵਾਵਾਂਗਾ। ਸਭ ਦਾ ਵੇਖ ਧੀਰਜ ਜਤ ਸਤਿ ਤਪ ਹਠ, ਤਪ ਤਪੀਸ਼ਰ ਪੜਦਾ ਆਪ ਉਠਾਵਾਂਗਾ। ਸੰਤ ਸੁਹੇਲੇ ਵਿਚੋ ਰੱਖ, ਆਪਣਾ ਰੰਗ ਰੰਗਾਵਾਂਗਾ। ਭਗਤਾਂ ਦਰਸ ਦਿਆਂ ਪਰਤੱਖ, ਸਨਮੁਖ ਆਪਣਾ ਮੁਖ ਵਖਾਵਾਂਗਾ। ਗੁਰਮੁਖਾਂ ਬੁਝਾਵਾਂ ਅਗਨੀ ਅੱਗ, ਅੰਮ੍ਰਿਤ

ਮੇਘ ਇਕ ਬਰਸਾਵਾਂਗਾ। ਗੁਰਸਿਖਾਂ ਸ਼ਬਦੀ ਬੰਨ੍ਹ ਤਗ, ਸਾਚਾ ਸਗਨ ਇਕ ਮਨਾਵਾਂਗਾ। ਹਿਰਦੇ ਅੰਤਰ ਆਤਮ ਰਚ, ਸਾਢੇ ਤਿੰਨ ਕਰੋੜ ਲੂੰ ਲੂੰ ਆਪਣਾ ਨਾਮ ਜਪਾਵਾਂਗਾ। ਇਕੋ ਧਾਰ ਵਖਾਵਾਂ ਸਚ, ਕੂੜ ਕੁੜਿਆਰਾ ਡੇਰਾ ਢਾਹਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਅਗੰਮੀ ਬੋਲ ਅਲੱਖ, ਨਾਅਰਾ ਇਕੋ ਇਕ ਸੁਣਾਵਾਂਗਾ । ਨਾਅਰਾ ਇਕੋ ਇਕ ਸੁਣਾਏਗਾ। ਪ੍ਰਭ ਆਪਣੀ ਦਇਆ ਕਮਾਏਗਾ। ਕਲਜੁਗ ਪਿਛਲਾ ਪੰਧ ਮੁਕਾਏਗਾ। ਸਤਿਜੁਗ ਸੱਚਾ ਧਰਤ ਮਾਤ ਗੋਦ ਟਿਕਾਏਗਾ। ਨਾਤਾ ਜੋੜੇ ਜਨ ਭਗਤਾਂ ਨਾਲ ਪੱਕਾ, ਸਗਲਾ ਸੰਗ ਇਕ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲੇਖਾ ਵੇਖ ਵਖਾਏਗਾ। ਪ੍ਰਭ ਲੇਖਾ ਵੇਖਣ ਆਵੇਗਾ। ਜੋਤੀ ਨੂਰ ਨੂਰ ਪਰਗਟਾਵੇਗਾ। ਜ਼ਾਹਰ ਜ਼ਹੂਰ ਵੇਸ ਵਟਾਵੇਗਾ। ਸ਼ਬਦ ਨਾਦ ਤੂਰ ਸੁਣਾਵੇਗਾ। ਸਰਬ ਕਲਾ ਭਰਪੂਰ, ਭਰਪੂਰ ਆਪਣੀ ਕਲ ਵਰਤਾਵੇਗਾ। ਪੰਧ ਮੁਕਾ ਨੇੜ ਦੂਰ, ਦੂਰ ਦੁਰਾਡਾ ਨੇਰਨ ਨੇਰਾ ਨਜ਼ਰੀ ਆਵੇਗਾ। ਕਲਜੁਗ ਕੂੜੀ ਕਿਰਿਆ ਨਾਤਾ ਤੋੜੇ ਕੂੜ, ਸਚ ਸੁਚ ਇਕ ਸਮਝਾਵੇਗਾ। ਨੌ ਖੰਡ ਪ੍ਰਿਥਮੀ ਵੇਖੇ ਭਰਿਆ ਪੂਰ, ਸ਼ੌਹ ਦਰਿਆ ਆਪ ਰੁੜਾਵੇਗਾ। ਗੁਰਮੁਖ ਵਿਰਲਾ ਹੋਏ ਮਨਜ਼ੂਰ, ਜਿਸ ਆਪਣਾ ਭੇਵ ਚੁਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲੇਖਾ ਲੇਖੇ ਲਾਵੇਗਾ। ਗੁਰ ਅਵਤਾਰ ਸੁਣ ਕੇ ਪਏ ਹੱਸ, ਸਚਖੰਡ ਸਾਚੇ ਖ਼ੁਸ਼ੀ ਮਨਾਈਆ। ਪੀਰ ਪੈਗ਼ੰਬਰ ਕਹਿਣ ਪ੍ਰਭੂ ਤੇਰੇ ਸਭ ਵਸ, ਬੇਅੰਤ ਤੇਰੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅਸੀਂ ਮਾਰਗ ਆਏ ਦੱਸ, ਲੋਕਮਾਤ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਲੇਖਾ ਲਿਖ ਸਮਝਾਈਆ। ਤੇਰਾ ਨਾਮ ਨਿਧਾਨ ਅੰਮ੍ਰਿਤ ਆਤਮ ਦੇ ਕੇ ਆਏ ਰਸ, ਰਸ ਇਕੋ ਇਕ ਸਮਝਾਈਆ। ਤੇਰਾ ਨੂਰ ਨਿਰਗੁਣ ਜੋਤ ਕਰ ਕੇ ਆਏ ਪਰਕਾਸ਼, ਦੀਵਾ ਬਾਤੀ ਕਮਲਾਪਾਤੀ ਇਕ ਵਖਾਈਆ। ਤੇਰੇ ਮਿਲਣ ਦੀ ਦਸ ਕੇ ਆਏ ਆਸ, ਸਾਚੀ ਸਿਖਿਆ ਕਰ ਪੜ੍ਹਾਈਆ। ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਦਾਤਾ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਇਕ ਅਖਵਾਈਆ। ਜੁਗ ਚੌਕੜੀ ਪੁਰੀ ਲੋਅ ਮੰਡਲ ਮੰਡਪ ਜੋ ਪੌਂਦਾ ਰਹੇ ਰਾਸ, ਗੋਪੀ ਕਾਹਨ ਰੂਪ ਵਟਾਈਆ। ਨਿਤ ਨਵਿਤ ਦੇਵੇ ਸਾਥ, ਸਗਲਾ ਸੰਗ ਆਪ ਹੋ ਜਾਈਆ। ਅਸੀਂ ਸਾਰੇ ਗੁਰ ਅਵਤਾਰ ਪੀਰ ਪੈਗ਼ੰਬਰ ਓਸੇ ਨਾਮ ਦਾ ਕਰਦੇ ਪਾਠ, ਪੂਜਾ ਜਗਤ ਜੁਗਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵੇਖ ਪ੍ਰਭ ਸੱਚਾ ਘਰ, ਜਿਸ ਘਰ ਤੇਰੇ ਨਾਮ ਵੱਜੇ ਵਧਾਈਆ। ਸ੍ਰੀ ਭਗਵਾਨ ਹੋ ਦਿਆਲ, ਦੋ ਜਹਾਨਾਂ ਵਾਲੀ ਆਪ ਜਣਾਇੰਦਾ। ਭਗਤ ਸੁਹੇਲੇ ਮੇਰੇ ਲਾਲ, ਗੁਰ ਚੇਲੇ ਵੇਖ ਵਖਾਇੰਦਾ। ਨੌ ਖੰਡ ਪ੍ਰਿਥਮੀ ਵਿਚੋ ਲਵਾਂ ਭਾਲ, ਲੱਖ ਚੁਰਾਸੀ ਖੋਜ ਖੋਜਾਇੰਦਾ। ਕਾਇਆ ਪੜਦਾ ਲਾਹ ਸੱਚੀ ਧਰਮਸਾਲ, ਧਰਮ ਦੁਆਰਾ ਇਕੋ ਸੋਭਾ ਪਾਇੰਦਾ । ਦੀਵਾ ਬਾਤੀ ਨਿਰਗੁਣ ਜੋਤ ਦੇਵਾਂ ਬਾਲ, ਅਗਿਆਨ ਅੰਧੇਰੇ ਮਿਟਾਇੰਦਾ। ਅਨਹਦ ਰਾਗ ਸੁਣਾਵਾਂ ਅਗੰਮੀ ਤਾਲ, ਢੋਲਕ ਛੈਣਾ ਨਾ ਕੋਇ ਵਜਾਇੰਦਾ। ਅੰਮ੍ਰਿਤ ਆਤਮ ਪਿਆਵਾਂ ਜਲ ਸੁਹਾਵਾਂ ਠੰਡਾ ਤਾਲ, ਘਰ ਸਰੋਵਰ ਇਕ ਪਰਗਟਾਇੰਦਾ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਪੁਰਖ ਅਕਾਲ ਗੰਢ ਪਵਾਇੰਦਾ। ਸਾਚਾ ਮਾਰਗ ਦਿਆਂ ਸਿਖਾਲ, ਸੋਹੰ ਅੱਖਰ ਇਕ ਸਮਝਾਇੰਦਾ। ਏਥੇ ਓਥੇ ਦੋ ਜਹਾਨਾਂ ਬਣੇ ਦਲਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਾਰਗ ਇਕੋ ਇਕ ਦਰਸਾਇੰਦਾ। ਮਾਰਗ ਇਕੋ ਇਕ ਲਗਾਵਾਂਗਾ। ਦੋ ਜਹਾਨ ਅੰਤ ਸਮਝਵਾਂਗਾ । ਸਤਿਜੁਗ ਬਣਾ ਕੇ ਬਣਤ, ਘੜਨ ਭੰਨਣਹਾਰ ਖੇਲ ਖਲਾਵਾਂਗਾ। ਗੁਰਮੁਖ ਸੱਜਣ ਮੇਲ ਸੰਤ, ਸਤਿਗੁਰ ਆਪਣਾ ਰੂਪ ਵਟਾਵਾਂਗਾ। ਵਿਛੋੜਾ ਨਾਰ ਰਹੇ ਨਾ ਕੰਤ, ਸੁਰਤੀ ਸ਼ਬਦੀ ਜੋੜ ਜੁੜਾਵਾਂਗਾ। ਗੜ੍ਹ ਤੋੜ ਹਉਮੇਂ ਹੰਗਤ, ਹੰ ਬ੍ਰਹਮ ਇਕ ਸਮਝਵਾਂਗਾ। ਦੂਜਾ ਦਰ ਕੋਈ ਨਾ ਜਾਏ ਮੰਗਤ, ਭਿਛਿਆ ਇਕੋ ਘਰੋ ਵਰਤਾਵਾਂਗਾ । ਚਾਰ ਵਰਨਾਂ ਨਜ਼ਰੀ ਆਏ ਸੱਚਾ ਪੰਡਤ, ਬੋਧ ਅਗਾਧਾ ਰਾਗ ਸੁਣਾਵਾਂਗਾ। ਚੌਦਾਂ ਵਿਦਿਆ ਕਰ ਕੇ ਖੰਡਤ, ਖ਼ਾਲਸ ਇਕੋ ਨਾਮ ਸਮਝਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਿਖਾਵਾਂਗਾ। ਸਾਚੀ ਸਿਖਿਆ ਪ੍ਰਭੂ ਸਿਖਾਏਗਾ। ਜੀਵ ਜੰਤ ਆਪ ਸਮਝਾਏਗਾ। ਸਾਧ ਸੰਤ ਫੜ ਉਠਾਏਗਾ। ਤ੍ਰੈਗੁਣ ਮਾਇਆ ਡੇਰਾ ਢਾਹੇਗਾ। ਉਲਟਾ ਗੇੜਾ ਪੰਧ ਮੁਕਾਏਗਾ। ਪੰਚਮ ਝੇੜਾ ਰਹਿਣ ਨਾ ਪਾਏਗਾ। ਕਾਇਆ ਖੇੜਾ ਆਪ ਵਸਾਏਗਾ। ਮੇਰਾ ਤੇਰਾ ਰੰਗ ਰੰਗਾਏਗਾ। ਨੇਰਨ ਨੇਰਾ ਨਜ਼ਰੀ ਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਰੁਤੜੀ ਆਪ ਮਹਿਕਾਏਗਾ। ਸਾਚੀ ਰੁਤੜੀ ਆਪ ਮਹਿਕਾਵੇਗਾ। ਫੁਲ ਫੁਲਵਾੜੀ ਵੇਖ ਵਖਾਵੇਗਾ। ਸਚ ਬਾਗ਼ੀਚਾ ਇਕ ਪਰਗਟਾਵੇਗਾ। ਨੀਚਾਂ ਊਚਾਂ ਇਕੋ ਰੰਗ ਰੰਗਾਵੇਗਾ। ਸਚ ਦੁਆਰਾ ਸਭ ਨੂੰ ਸੱਚਾ ਸੂਝਾ, ਸੂਝ ਆਤਮ ਪਰਮਾਤਮ ਆਪ ਬੁਝਾਵੇਗਾ। ਅਗਲਾ ਭੇਵ ਖੁਲ੍ਹਾਏ ਗੂਝਾ, ਪੜਦਾ ਦੂਈ ਦਵੈਤ ਚੁਕਾਵੇਗਾ। ਲੇਖਾ ਰਹੇ ਨਾ ਏਕਾ ਦੂਜਾ, ਦੂਜਾ ਏਕਾ ਇਕੋ ਘਰ ਵਸਾਵੇਗਾ। ਨੇਤਰ ਖੋਲ੍ਹ ਇਕੋ ਤੀਜਾ, ਤ੍ਰੈਭਵਣ ਪੰਧ ਮੁਕਾਵੇਗਾ। ਚੌਥੇ ਘਰ ਆਪ ਪਤੀਜਾ, ਪਰਮ ਪ੍ਰੀਤੀ ਇਕ ਸਿਖਾਵੇਗਾ। ਪੰਚਮ ਖੇਲ ਕਰੇ ਅਨਡੀਠਾ, ਘਰ ਘਰ ਵਿਚ ਰਾਗ ਅਲਾਵੇਗਾ। ਛੇਵੇਂ ਛੱਪਰ ਛੰਨ ਵਸੇ ਨਾ ਸੱਜਣ ਮੀਤਾ, ਮਹੱਲ ਅਟੱਲ ਇਕ ਰੁਸ਼ਨਾਵੇਗਾ। ਸੱਤਵੇਂ ਸਤਿ ਸਤਿਵਾਦੀ ਬੈਠਾ ਰਹੇ ਅਤੀਤਾ, ਤ੍ਰੈਗੁਣ ਡੇਰਾ ਢਾਹਵੇਗਾ। ਅੱਠਵੇਂ ਅੱਠਾਂ ਤੱਤਾਂ ਨਾ ਤਪੇ ਅੰਗੀਠਾ, ਕੂੜੀ ਅਗਨੀ ਆਪ ਬੁਝਾਵੇਗਾ । ਨੌ ਦਰ ਰਹੇ ਨਾ ਕੋਈ ਪਲੀਤਾ, ਪਤਤ ਪਾਪੀ ਪੁਨੀਤ ਰੂਪ ਵਟਾਵੇਗਾ। ਦਸਮ ਦੁਆਰੀ ਕਰੇ ਆਪ ਬਖ਼ਸ਼ੀਸ਼ਾ, ਬਖ਼ਸ਼ਸ਼ ਇਕੋ ਇਕ ਵਖਾਵੇਗਾ। ਜਨਮ ਕਰਮ ਦਾ ਸਾਮ੍ਹਣੇ ਰੱਖੇ ਸ਼ੀਸ਼ਾ, ਪੂਰਬ ਲੇਖਾ ਨਾਲ ਰਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਸਮਝਾਵੇਗਾ। ਸਾਚਾ ਖੇਲ ਪ੍ਰਭੂ ਕਰਾਵੇਗਾ। ਕਲਜੁਗ ਲੇਖਾ ਅੰਤ ਮੁਕਾਵੇਗਾ। ਸਤਿਜੁਗ ਸਾਚੀ ਧਾਰ ਬੰਧਾਏਗਾ। ਚਾਰ ਵਰਨ ਇਕੋ ਘਰ ਵਸਾਏਗਾ। ਅਠਾਰਾਂ ਬਰਨ ਰਹਿਣ ਨਾ ਪਾਏਗਾ। ਤਰਨੀ ਤਰਨ ਤਾਰਨਹਾਰ ਦਇਆ ਕਮਾਏਗਾ। ਸਾਚੀ ਸਰਨ ਇਕ ਰਖਾਏਗਾ। ਮਰਨੀ ਡਰਨੀ ਭੌ ਮਿਟਾਏਗਾ। ਸਾਚੀ ਪੌੜੀ ਚੜ੍ਹਨਾ ਆਪ ਸਮਝਾਏਗਾ। ਸੁਰਤ ਸ਼ਬਦ ਫੜਨੀ, ਫੜ ਪੱਲੂ ਗੰਢ ਬੰਨ੍ਹਾਏਗਾ। ਪੁਰਖ ਅਕਾਲ ਆਪਣੀ ਕਰਨੀ ਕਰਨੀ, ਕਰਤਾ ਆਪਣਾ ਖੇਲ ਰਚਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਸਭ ਦੀ ਆਸਾ ਪੂਰ ਕਰਾਏਗਾ। ਪ੍ਰਭੂ ਆਸਾ ਪੂਰ ਕਰਾਵੇਗਾ। ਮਨਸਾ ਮਨਸਾ ਵਿਚ ਮਿਲਾਵੇਗਾ। ਕੂੜਾ ਸੰਸਾ ਰੋਗ ਚੁਕਾਵੇਗਾ। ਸਤਿਜੁਗ ਸਾਚਾ ਬੰਸ ਇਕ ਉਪਜਾਵੇਗਾ। ਸੋਹੰ ਹੰਸਾ ਰੂਪ ਵਟਾਵੇਗਾ। ਦਹਿ ਦਿਸ਼ਾ ਰਾਗ ਅਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਵੇਗਾ।

ਕਰਨੀ ਸਾਚੀ ਪ੍ਰਭੂ ਕਰਾਏਗਾ। ਮਿਹਰਵਾਨ ਵੇਖ ਵਖਾਏਗਾ। ਗੁਰ ਅਵਤਾਰ ਨਾਲ ਰਲਾਏਗਾ। ਪੀਰ ਪੈਗ਼ੰਬਰ ਦਰ ਬੁਲਾਏਗਾ। ਭਗਤ ਅਠਾਰਾਂ ਆਪ ਉਠਾਏਗਾ। ਈਸਾ ਮੂਸਾ ਮੁਹੰਮਦ ਨੇਤਰ ਨੈਣ ਅੱਖ ਖੁਲ੍ਹਾਏਗਾ। ਨਾਨਕ ਗੋਬਿੰਦ ਧਾਰ ਜਣਾਏਗਾ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਏਗਾ। ਦਰਵੇਸ਼ ਬਣਾ ਸੂਰਜ ਚੰਦ, ਸਾਚੀ ਸਿਖਿਆ ਇਕ ਦ੍ਰਿੜਾਏਗਾ। ਚੌਥੇ ਜੁਗ ਮੁਕਿਆ ਪੰਧ, ਸਫ਼ਰਨਾਮਾ ਸਭ ਦਾ ਵੇਖ ਵਖਾਏਗਾ। ਉਠ ਕੇ ਵੇਖੋ ਲੱਖ ਚੁਰਾਸੀ ਅੰਦਰ ਦਿਸੇ ਨਾ ਕੋਈ ਅਨੰਦ, ਸਾਚਾ ਚੰਦ ਨਾ ਕੋਇ ਚਮਕਾਏਗਾ। ਸਭ ਦੀ ਖ਼ਾਲੀ ਕੰਨੀ ਖੁਲ੍ਹੀ ਦਿਸੇ ਗੰਢ, ਪੱਲੂ ਬੰਧ ਨਾ ਕੋਇ ਵਖਾਏਗਾ। ਬਿਨ ਹਰਿ ਨਾਮੇ ਜਗਤ ਸਵਾਣੀ ਹੋਈ ਰੰਡ, ਜਗਤ ਰੰਡੇਪਾ ਕੰਮ ਕਿਸੇ ਨਾ ਆਏਗਾ। ਸਿਰ ਚੁੱਕੀ ਕੂੜੀ ਕਿਰਿਆ ਝੂਠੀ ਪੰਡ, ਕਿਸੇ ਭਾਰ ਨਾ ਕੋਇ ਵੰਡਾਏਗਾ। ਭਾਂਡਾ ਭਰਮ ਭੌ ਦੂਈ ਦਵੈਤ ਨਾ ਢਾਹੀ ਕੰਧ, ਖੁਲ੍ਹਾ ਵਿਹੜਾ ਨਜ਼ਰ ਕੋਇ ਨਾ ਆਏਗਾ। ਆਤਮ ਪਰਮਾਤਮ ਨਾਲ ਮਿਲ ਕੇ ਗਾਇਆ ਨਾ ਇਕੋ ਛੰਦ, ਜਿਸ ਗਾਇਆਂ ਪ੍ਰਭ ਵਿਛੜ ਕਦੇ ਨਾ ਜਾਏਗਾ। ਕਿਸੇ ਕੰਮ ਨਹੀਂ ਆਉਣੇ ਬੱਤੀ ਦੰਦ, ਰਸਨਾ ਜਿਹਵਾ ਲੇਖਾ ਲੇਖੇ ਕੋਈ ਨਾ ਪਾਏਗਾ। ਜਿਨ੍ਹਾਂ ਨਾਲ ਕੂੜੀ ਕਿਰਿਆ ਖਾਦਾ ਗੰਦ, ਸੋ ਗੰਦਗੀ ਵਿਸ਼ਟਾ ਕੀੜਾ ਰੂਪ ਵਟਾਏਗਾ। ਬਿਨ ਸਤਿਗੁਰ ਦੁਆਰੇ ਗੁਰਮੁਖ ਤੇਰਾ ਨੂਰ ਨਾ ਚਮਕੇ ਚੰਦ, ਤੇਰਾ ਜ਼ਹੂਰ ਨਜ਼ਰ ਕਿਸੇ ਨਾ ਆਏਗਾ। ਬਿਨ ਪੁਰਖ ਅਕਾਲ ਦੀਨ ਦਿਆਲ ਦਿਸੇ ਨਾ ਕੋਇ ਬਖ਼ਸ਼ੰਦ, ਬਖ਼ਸ਼ਸ਼ ਹੱਥ ਨਾ ਕੋਇ ਫੜਾਏਗਾ। ਸਚ ਦੁਆਰਾ ਇਕੋ ਇਕ ਜਨ ਭਗਤੋ ਲੈਣਾ ਮੰਗ, ਪੁਰਖ ਅਕਾਲ ਸਾਚੀ ਭਿਛਿਆ ਝੋਲੀ ਪਾਏਗਾ। ਨਾਮ ਚਾੜ੍ਹੇ ਸਾਚਾ ਰੰਗ, ਅਨਡਿਠੜੀ ਚੋਲੀ ਆਪ ਰੰਗਾਏਗਾ। ਨਾਤਾ ਤੋੜੇ ਜੇਰਜ ਅੰਡ, ਉਤਭੁਜ ਸੇਤਜ ਚਾਰੇ ਖਾਣੀ ਪੰਧ ਮੁਕਾਏਗਾ। ਦੇਵੇ ਇਕੋ ਨਿਜਾਨੰਦ, ਨਿਜ ਅੰਮ੍ਰਿਤ ਰਸ ਚਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਦਏ ਗਿਆਨ, ਗੁਰ ਅਵਤਾਰ ਧਰੋ ਧਿਆਨ, ਪੀਰ ਪੈਗ਼ੰਬਰ ਸਚ ਨਿਸ਼ਾਨ ਇਕ ਵਖਾਏਗਾ। ਪਾਰਬ੍ਰਹਮ ਤੇਰੀ ਧੰਨ ਵਡਿਆਈ, ਪੁਰਖ ਅਕਾਲ ਤੇਰਾ ਅੰਤ ਕੋਇ ਨਾ ਪਾਈਆ। ਗੁਰ ਅਵਤਾਰ ਰਹੇ ਜਸ ਗਾਈ, ਪੀਰ ਪੈਗ਼ੰਬਰ ਢੋਲਾ ਰਹੇ ਸੁਣਾਈਆ। ਲੋਕ ਪਰਲੋਕ ਤੇਰੇ ਨਾਮ ਵੱਜੇ ਵਧਾਈ, ਬ੍ਰਹਿਮੰਡ ਖੰਡ ਤੇਰੀ ਸ਼ਨਵਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਰਾਗ ਰਹੇ ਅਲਾਈ, ਗਣ ਗੰਧਰਬ ਆਪਣਾ ਨਾਦ ਜਣਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਤੇਰੀ ਸਿੱਖਣ ਸਚ ਪੜ੍ਹਾਈ, ਸਾਚਾ ਅਕਸ਼ਰ ਇਕੋ ਦੇ ਜਣਾਈਆ। ਆਵਣ ਜਾਵਣ ਜਨਮ ਮਰਨ ਚੁੱਕੇ ਜਗਤ ਜੁਦਾਈ, ਲੇਖਾ ਲੇਖ ਕੋਇ ਰਹਿਣ ਨਾ ਪਾਈਆ। ਆਤਮ ਪਰਮਾਤਮ ਕਰ ਇਕ ਕੁੜਮਾਈ, ਘਰ ਮੇਲਾ ਗੁਰੂ ਚੇਲਾ ਰੂਪ ਵਟਾਏ ਧੀ ਜਵਾਈ ਆ। ਤੂੰ ਸਾਹਿਬ ਸਤਿਗੁਰ ਸੱਜਣ ਸੁਹੇਲਾ, ਕਲਜੁਗ ਅੰਤਮ ਦਿਸੇ ਵੇਲਾ, ਚਾਰੋ ਕੁੰਟ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਵਸਤ ਅਮੋਲਕ ਝੋਲੀ ਪਾਈਆ। ਦੇਵੇ ਵਰ ਹਰਿ ਨਿਰੰਕਾਰ, ਨਿਰਵੈਰ ਦਇਆ ਕਮਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਬੇਪਰਵਾਹ ਇਕ ਅਖਵਾਈਆ। ਧੁਰ ਦਾ ਲੇਖਾ ਜਾਣ ਗੁਰੂ ਅਵਤਾਰ, ਪੀਰ ਪੈਗ਼ੰਬਰ ਰਿਹਾ ਜਣਾਈਆ। ਸਾਰੇ ਰਲ ਮਿਲ ਬੋਲੋ ਇਕ ਜੈਕਾਰ, ਧੁਰ ਦਾ ਢੋਲਾ ਰਾਗ ਸੁਣਾਈਆ । ਆਪਸ ਵਿਚ ਕਰੋ ਪਿਆਰ, ਦੀਨ ਮਜ਼੍ਹਬ ਜ਼ਾਤ ਪਾਤ ਨਜ਼ਰ ਕੋਇ ਨਾ ਆਈਆ। ਇਕੋ ਵਸੋ ਸਚ ਮਕਾਨ, ਸਚਖੰਡ ਦੁਆਰਾ ਰਿਹਾ ਵਖਾਈਆ। ਇਕੋ ਚਰਨ ਕਰੋ ਨਿਮਸਕਾਰ, ਪ੍ਰਭ ਸਰਨ ਮਿਲੇ ਸਰਨਾਈਆ। ਇਕੋ ਨਾਅਰਾ

ਦੇਵੋ ਮਾਰ, ਦੋ ਜਹਾਨ ਸ਼ਨਵਾਈਆ। ਇਕੋ ਅੱਖਰ ਕਰੋ ਦਰਕਾਰ, ਅਲਿਫ਼ ਯੇ ਨਾ ਕੋਇ ਪੜ੍ਹਾਈਆ । ਸਾਰੇ ਹਲਫ਼ ਚੁੱਕੋ ਦਰ ਘਰ ਸੱਚੇ ਦਰਬਾਰ, ਗਲ ਪੱਲੂ ਵਾਸਤਾ ਪਾਈਆ। ਪਿਛਲਾ ਖਹਿੜਾ ਛੱਡਿਆ ਸਰਬ ਸੰਸਾਰ, ਨਾਤਾ ਛੱਡਿਆ ਜਗਤ ਲੋਕਾਈਆ। ਕਿਰਪਾ ਕਰ ਇਕ ਨਿਰੰਕਾਰ, ਨਿਰਗੁਣ ਤੇਰੀ ਓਟ ਰਖਾਈਆ। ਜੁਗ ਜੁਗ ਬਣ ਕੇ ਆਏ ਸੇਵਾਦਾਰ, ਸੇਵਕ ਚਾਕਰ ਰੂਪ ਵਟਾਈਆ। ਪੰਜ ਤਤ ਨਾਤਾ ਛੁੱਟਿਆ ਅੰਤਮ ਵਾਰ, ਤਨ ਮਾਟੀ ਖੇਹ ਕੰਮ ਕਿਸੇ ਨਾ ਆਈਆ। ਕਿਸੇ ਖ਼ਾਕ ਦੱਬੀ ਕਿਸੇ ਕੀਤਾ ਸਸਕਾਰ, ਸਾਚੀ ਸਾਰ ਸਮਝ ਕੋਇ ਨਾ ਪਾਈਆ। ਪ੍ਰਭ ਤੇਰੀ ਜੋਤ ਤੇਰੇ ਨਾਲ ਮਿਲੀ ਆਣ, ਬੇਪਹਿਚਾਨ ਤੇਰੇ ਵਿਚ ਸਮਾਈਆ। ਤੇਰੇ ਅੱਗੇ ਦੋਏ ਜੋੜ ਵਾਸਤਾ ਸਾਰੇ ਪਾਣ, ਨੇਤਰ ਨੈਣ ਨੈਣ ਸ਼ਰਮਾਈਆ। ਕਰ ਕਿਰਪਾ ਸ੍ਰੀ ਭਗਵਾਨ, ਭਗਵਨ ਤੇਰੇ ਹੱਥ ਵਡਿਆਈਆ। ਲੋਕਮਾਤ ਜਾ ਕੇ ਵੇਖ ਵਡ ਸੂਰਬੀਰ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਜੋਧੇ ਸੂਰਬੀਰ ਮਰਦ ਮਰਦਾਨ, ਸਚ ਮਰਦਾਨਗੀ ਦੇ ਵਖਾਈਆ। ਤੇਰਾ ਝੁੱਲੇ ਇਕ ਨਿਸ਼ਾਨ, ਨਾਮ ਨਿਸ਼ਾਨਾ ਦੇ ਵਖਾਈਆ। ਤੇਰਾ ਨਾਉਂ ਗਾਏ ਦੋ ਜਹਾਨ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਅਗੰਮੀ ਵਰ, ਜਿਸ ਦਾ ਭੇਵ ਕੋਇ ਨਾ ਆਈਆ। ਦੇ ਵਰ ਸੱਚੇ ਭਗਵੰਤ, ਪ੍ਰਭ ਤੇਰੇ ਹੱਥ ਵਡਿਆਈਆ। ਕਲਜੁਗ ਵੇਖ ਜਾ ਕੇ ਜੀਵ ਜੰਤ, ਸਾਧ ਸੰਤ ਰਿਹਾ ਕੁਰਲਾਈਆ। ਕੂੜੀ ਕਿਰਿਆ ਗੜ੍ਹ ਬਣਿਆ ਹਉਮੇ ਹੰਗਤ, ਕਾਮ ਕਰੋਧ ਲੋਭ ਮੋਹ ਹੰਕਾਰ ਪਈ ਲੜਾਈਆ। ਚਾਰ ਵਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕੋਈ ਨਾ ਬਣੇ ਸੰਗਤ, ਦੀਨ ਮਜ਼੍ਹਬ ਪੜਦਾ ਨਾ ਕੋਇ ਚੁਕਾਈਆ। ਖਾਣ ਪੀਣ ਪ੍ਰੇਮ ਰਸ ਕੋਈ ਨਾ ਜਾਣੇ ਪੰਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਕਲਜੁਗ ਲੇਖਾ ਦੇ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਅੱਕ, ਆਖ਼ਰ ਤੈਨੂੰ ਰਹੇ ਸੁਣਾਈਆ। ਮਾਰਗ ਦੱਸ ਦੱਸ ਗਏ ਥੱਕ, ਲੋਕਮਾਤ ਬਣ ਬਣ ਪਾਂਧੀ ਫੇਰਾ ਪਾਈਆ। ਤੇਰੇ ਨਾਮ ਦਾ ਖੋਲ੍ਹ ਕੇ ਆਏ ਹੱਟ, ਬਣ ਵਣਜਾਰੇ ਸੇਵ ਕਮਾਈਆ । ਤੇਰੇ ਸਰੋਵਰ ਦੱਸ ਕੇ ਆਏ ਤਟ, ਕਿਨਾਰਾ ਇਕੋ ਇਕ ਦਰਸਾਈਆ। ਪਾਂਧੀ ਬਣ ਕੇ ਫਿਰ ਫਿਰ ਆਏ ਨੱਠ ਨੱਠ, ਕਦਮ ਕਦਮ ਤੇਰੇ ਲੇਖੇ ਲਾਈਆ। ਨਾਤਾ ਤੋੜ ਆਏ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਢੇਰੀ ਖ਼ਾਕ ਮਿਲਾਈਆ। ਤੇਰੀ ਵਸਤ ਤੇਰੇ ਖਾਤੇ ਦਿਤੀ ਘੱਤ, ਆਪਣੇ ਖ਼ਾਲੀ ਹੱਥ ਰਖਾਈਆ । ਮਿਹਰਵਾਨ ਉਠ ਵੇਖ ਖੋਲ੍ਹ ਅੱਖ, ਚਾਰੋ ਕੁੰਟ ਅੰਧੇਰਾ ਛਾਈਆ। ਪਿਤਾ ਪੂਤ ਧੀਆਂ ਭੈਣਾਂ ਰਿਹਾ ਤੱਕ, ਲੋਕ ਲੱਜਿਆ ਸ਼ਰਮ ਹੱਯਾ ਨਾ ਕੋਇ ਰਖਾਈਆ। ਚਾਰ ਕੁੰਟ ਦਹਿ ਦਿਸ਼ਾ ਨਬੇੜਾ ਕਰੇ ਨਾ ਕੋਈ ਹੱਕ, ਹਕੀਕਤ ਨਜ਼ਰ ਕੋਇ ਨਾ ਆਈਆ। ਧਰਮ ਸਤਿ ਬੁਰਜ ਗਿਆ ਢੱਠ, ਦੀਵਾਰ ਰਹਿਣ ਕੋਇ ਨਾ ਪਾਈਆ। ਕੂੜੀ ਕਿਰਿਆ ਸਭ ਨੂੰ ਮਾਰੇ ਸੱਟ, ਸਿਰ ਸਕੇ ਨਾ ਕੋਇ ਉਠਾਈਆ। ਗੁਰਮੁਖ ਵਿਰਲੇ ਦੋਏ ਜੋੜ ਵਾਸਤਾ ਰਹੇ ਘੱਤ, ਚਰਨ ਕਵਲ ਧਿਆਨ ਲਗਾਈਆ। ਭਗਤ ਕਹਿਣ ਭਗਵਨ ਪੂਰੀ ਕਰ ਆਸ, ਬੈਠੇ ਨਿਰਾਸ ਜਗਤ ਕੁਰਲਾਈਆ। ਸੰਤ ਕਹਿਣ ਸਾਡਾ ਕੋਈ ਨਾ ਦੇਵੇ ਸਾਥ, ਸੰਗੀ ਨਜ਼ਰ ਕੋਇ ਨਾ ਆਈਆ। ਗੁਰਸਿਖ ਕਹਿਣ ਸਾਨੂੰ ਲੱਭੇ ਕੋਇ ਨਾ ਘਾਟ, ਪਤਣ ਨਜ਼ਰ ਨਾ ਆਵੇ ਮਾਹੀਆ। ਚਾਰ ਕੁੰਟ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਪੁਰਖ ਅਕਾਲ ਆ ਕੇ ਪੁੱਛ ਵਾਤ, ਕਿਉਂ ਬੈਠਾ ਮੁਖ ਛੁਪਾਈਆ। ਨੇਤਰ ਖੋਲ੍ਹ ਮਾਰ ਝਾਤ, ਝਾਕੀ ਆਪਣੀ ਦੇ ਜਣਾਈਆ। ਤੇਰੀ ਪਿਛਲੀ ਮੁੱਕੀ ਵਾਟ, ਅੱਗਾ

ਨੇੜੇ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਲੇਖਾ ਲਿਖ ਕੇ ਗਏ ਗੁਰ ਅਵਤਾਰ ਪੀਰ ਪੈਗ਼ੰਬਰ ਨਾਲ ਕਲਮ ਦਵਾਤ, ਕਲਮਾ ਸ਼ਹਾਦਤ ਰੂਪ ਵਟਾਈਆ। · ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਇਕੋ ਦੇਣਾ ਸਾਚਾ ਵਰ, ਹਰਿਜਨ ਸਾਚੇ ਲੈ ਮਿਲਾਈਆ। ਹਰਿਜਨ ਸਾਚੇ ਮੇਲ ਪ੍ਰਭ, ਹੱਥ ਤੇਰੇ ਵਡਿਆਈਆ। ਲੱਖ ਚੁਰਾਸੀ ਵਿਚੋ ਲੱਭ, ਨਿਰਗੁਣ ਆਪਣਾ ਫੇਰਾ ਪਾਈਆ। ਦੂਰ ਕਰਾ ਕੂੜੀ ਹੱਦ, ਘਰ ਆਪਣਾ ਦੇ ਵਖਾਈਆ। ਨਾਮ ਵਜਾ ਸਾਚਾ ਨਦ, ਦੂਜਾ ਰਾਗ ਸੁਣਨ ਕੋਈ ਨਾ ਪਾਈਆ। ਦਰਸ ਕਰਾ ਆਪਣਾ ਹੱਜ, ਹਾਜਤ ਹੋਰ ਰਹੇ ਨਾ ਰਾਈਆ। ਢੋਲਾ ਸੁਣਾ ਧੁਰ ਦਾ ਛੰਦ, ਸਚ ਸੰਦੇਸਾ ਇਕ ਅਲਾਈਆ। ਧਾਮ ਦੇ ਨਿਰਬਾਣ ਪਦ, ਘਰ ਸਾਚੇ ਵੱਜੇ ਵਧਾਈਆ। ਮਿਟੇ ਵਿਛੋੜਾ ਤੇਰਾ ਅੱਡ, ਸਾਚਾ ਸੰਗ ਲੈ ਨਿਭਾਈਆ। ਪਰਮ ਪੁਰਖ ਪਰਮਾਤਮ ਪਾਰਬ੍ਰਹਮ ਬ੍ਰਹਮ ਤੇਰੀ ਯਦ, ਕਿਉਂ ਬੈਠਾ ਮੁਖ ਭਵਾਈਆ। ਕਿਰਪਾ ਕਰ ਕੇ ਘਰ ਆਪਣੇ ਸੱਦ, ਸੱਦਾ ਇਕੋ ਨਾਮ ਸੁਣਾਈਆ। ਮੈਂ ਤੇਰੇ ਚਰਨ ਕਵਲ ਡਿਗਾਂ ਭੱਜ, ਪਿਛਲਾ ਪੰਧ ਮੁਕਾਈਆ। ਤੂੰ ਕਰੀਂ ਆਪਣਾ ਲਾਡ, ਸਚ ਗੋਦੀ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਜਨ ਭਗਤਾਂ ਰੰਗ ਰੰਗਾਈਆ। ਜਨ ਭਗਤਾਂ ਰੰਗ ਚਾੜ੍ਹ ਗੂੜ੍ਹ, ਵਡ ਲਲਾਰੀ ਤੁਧ ਬਿਨ ਨਜ਼ਰ ਕੋਇ ਨਾ ਆਈਆ। ਕਿਰਪਾ ਕਰ ਬਖ਼ਸ਼ ਸਾਚੀ ਧੂੜ, ਧੂੜੀ ਟਿੱਕਾ ਮਸਤਕ ਇਕੋ ਲਾਈਆ। ਚਤਰ ਸੁਘੜ ਬਣਾ ਮੂਰਖ ਮੂੜ੍ਹ, ਬੰਦੇ ਬੰਦੀਖ਼ਾਨਾ ਦੇ ਤੁੜਾਈਆ। ਨਿਰਗੁਣ ਬਖ਼ਸ਼ ਆਪਣਾ ਨੂਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਮੇਰਾ ਹੋ ਕੇ ਕਿਉਂ ਬੈਠਾ ਦੂਰ, ਭਗਤ ਭਗਵਾਨ ਤੇਰਾ ਰਾਹ ਤਕਾਈਆ। ਤੈਨੂੰ ਮਿਲਣਾ ਅੰਤ ਜ਼ਰੂਰ, ਜ਼ਰੂਰਤ ਹੋਰ ਨਾ ਕੋਇ ਰਖਾਈਆ। ਘਰ ਆ ਹਾਜ਼ਰ ਹਜ਼ੂਰ, ਆਪਣਾ ਫੇਰਾ ਪਾਈਆ। ਸੁਆਮੀ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਭ ਠਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਜਨ ਭਗਤਾਂ ਸੰਗ ਰਖਾਈਆ। ਪਾਰਬ੍ਰਹਮ ਪ੍ਰਭ ਹੋ ਭਗਤਾਂ ਸੰਗ, ਸਗਲਾ ਸੰਗ ਇਕ ਰਖਾਈਆ। ਤੇਰੇ ਨਾਮ ਵਜਾਵਣ ਮਰਦੰਗ, ਮਰਦੰਗਾ ਇਕੋ ਹੱਥ ਉਠਾਈਆ। ਤੇਰਾ ਮਾਨਣ ਸਚ ਅਨੰਦ, ਅਨੰਦ ਅਨੰਦ ਵਿਚੋ ਪਰਗਟਾਈਆ। ਤੇਰਾ ਗਾਵਣ ਧੁਰ ਦਾ ਛੰਦ, ਸੋਹੰ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਜਨ ਭਗਤਾਂ ਪੂਰੀ ਆਸ ਕਰਾਈਆ। ਜਨ ਭਗਤਾਂ ਪੂਰੀ ਆਸ ਕਰਾਵਾਂਗਾ। ਆਤਮ ਪਰਮਾਤਮ ਮੇਲ ਮਿਲਾਵਾਂਗਾ। ਸਾਚਾ ਮਾਰਗ ਇਕ ਰਖਾਵਾਂਗਾ। ਨਿਰਗੁਣ ਸਰਗੁਣ ਕਾਰਜ ਆਪ ਰਚਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਜਗਤ ਵਿਛੋੜਾ ਪੰਧ ਕਟਾਵਾਂਗਾ। ਹਰਿਜਨ ਜਗ ਵਿਛੋੜਾ ਚੁਕੇਗਾ। ਕਲਜੁਗ ਅੰਤਮ ਵੇਲਾ ਮੁਕੇਗਾ। ਪ੍ਰਭ ਨੇਰਨ ਨੇਰਾ ਢੁਕੇਗਾ। ਗ਼ਰੀਬ ਨਿਮਾਣਿਆਂ ਆ ਕੇ ਪੁਛੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਕੋਲੋ ਕਦੇ ਨਾ ਲੁਕੇਗਾ। ਜਨ ਭਗਤਾਂ ਪੜਦਾ ਲਾਹਵੇਗਾ। ਆਪਣਾ ਦਰਸ ਦਿਖਾਵੇਗਾ। ਸਾਚਾ ਮੇਲ ਮਿਲਾਵੇਗਾ। ਆਤਮ ਪਰਮਾਤਮ ਜੋੜ ਜੁੜਾਵੇਗਾ। ਸੋਹੰ ਰੂਪ ਇਕ ਸਮਝਾਵੇਗਾ। ਮਹਾਰਾਜ ਵੇਖ ਵਖਾਵੇਗਾ। ਸ਼ੇਰ ਭਬਕ ਇਕ ਲਗਾਵੇਗਾ। ਸਿੰਘ ਆਪਣਾ ਭੌ ਰਖਾਵੇਗਾ। ਵਿਸ਼ਨੂੰ ਹੋ ਕੇ ਸੇਵ ਕਮਾਵੇਗਾ। ਭਗਵਾਨ ਹੋ ਕੇ ਗੋਦ ਉਠਾਵੇਗਾ। ਦੋ ਜਹਾਨ

ਜੈ ਜੈਕਾਰ ਕਰਾਵੇਗਾ। ਸਤਿਜੁਗ ਸਾਚਾ ਰਾਹ ਵਖਾਵੇਗਾ। ਮੂਲ ਮੰਤਰ ਇਕ ਦ੍ਰਿੜਾਵੇਗਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਲੋਕ ਪਰਲੋਕ ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਬਿਨ ਰਸਨਾ ਜਿਹਵਾ ਸਰਬ ਜਸ ਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਨਰ ਨਿਰੰਕਾਰ ਇਕੋ ਏਕ ਆਪਣਾ ਹੁਕਮ ਵਰਤਾਵੇਗਾ।

੧੮ ਅੱਸੂ ੨੦੨੦ ਬਿਕ੍ਰਮੀ ਹਰਨਾਮ ਕੌਰ ਦੇ ਗ੍ਰਹਿ ਖ਼ਿਆਲੀ ਵਾਲਾ ਜ਼ਿਲਾ ਬਠਿੰਡਾ

ਹਰਿ ਕਿਰਪਾ ਜਨ ਵਸੇ ਖੇੜਾ, ਕਾਇਆ ਨਗਰ ਮਿਲੇ ਵਡਿਆਈਆ। ਸਤਿਗੁਰ ਕਿਰਪਾ ਚੁੱਕੇ ਝੇੜਾ, ਤਤਵ ਤਤ ਨਾ ਕੋਇ ਲੜਾਈਆ । ਗੁਰ ਕਿਰਪਾ ਦਿਸੇ ਸੰਝ ਸਵੇਰਾ, ਮਿਲੇ ਸਚ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਲੇਖਾ ਰਿਹਾ ਲਿਖਾਈਆ। ਹਰਿ ਕਿਰਪਾ ਮਿਲੇ ਬ੍ਰਹਮ ਗਿਆਨ, ਭੇਵ ਅਭੇਦ ਜਣਾਈਆ। ਸਤਿਗੁਰ ਕਿਰਪਾ ਮਿਲੇ ਧੁਰ ਦਾ ਦਾਨ, ਨਾਮ ਅਮੋਲਕ ਝੋਲੀ ਪਾਈਆ। ਗੁਰ ਕਿਰਪਾ ਅੰਤਰ ਆਤਮ ਹੋਏ ਧਿਆਨ, ਲਿਵ ਇਕੋ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਹਰਿ ਕਿਰਪਾ ਪ੍ਰਭ ਪਾਏ ਏਕ, ਏਕੰਕਾਰ ਨਜ਼ਰੀ ਆਈਆ। ਸਤਿਗੁਰ ਕਿਰਪਾ ਬਖ਼ਸ਼ੇ ਸਾਚੀ ਟੇਕ, ਦੂਜੀ ਅਵਰ ਨਾ ਕੋਇ ਸਰਨਾਈਆ। ਗੁਰ ਕਿਰਪਾ ਹੋਏ ਬੁਧ ਬਿਬੇਕ, ਨਿਰਮਲ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਦਏ ਸਮਝਾਈਆ। ਹਰਿ ਕਿਰਪਾ ਮਿਲੇ ਭਗਵੰਤ, ਭਗਵਨ ਆਪਣੀ ਦਇਆ ਕਮਾਇੰਦਾ। ਸਤਿਗੁਰ ਕਿਰਪਾ ਜਪੇ ਜਾਪ ਬਿਨ ਰਸਨਾ ਜਿਹਵਾ ਮੰਤ, ਅਜੱਪਾ ਜਾਪ ਇਕ ਸਮਝਾਇੰਦਾ। ਗੁਰ ਕਿਰਪਾ ਮਿਲੇ ਵਿਛੋੜਾ ਨਾਰ ਕੰਤ, ਸੁਰਤੀ ਸ਼ਬਦੀ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਹਰਿ ਕਿਰਪਾ ਪਾਏ ਗਹਿਰ ਗੰਭੀਰ, ਗੁਣਵੰਤ ਵੱਡੀ ਵਡਿਆਈਆ । ਸਤਿਗੁਰ ਕਿਰਪਾ ਅੰਮ੍ਰਿਤ ਆਤਮ ਮਿਲੇ ਠਾਂਡਾ ਸੀਰ, ਝਿਰਨਾ ਇਕੋ ਇਕ ਝਿਰਾਈਆ। ਗੁਰ ਕਿਰਪਾ ਸਾਂਤਕ ਸਤਿ ਹੋਏ ਸਰੀਰ, ਅਗਨੀ ਤਤ ਰਹਿਣ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਗੁਰ ਕਿਰਪਾ ਲੱਭੇ ਰਾਹ, ਪਾਂਧੀ ਆਪਣੇ ਪੰਧ ਲਗਾਈਆ। ਸਤਿਗੁਰ ਕਿਰਪਾ ਮਿਲੇ ਇਕ ਮਲਾਹ, ਬੇੜਾ ਸ਼ੌਹ ਦਰਿਆ ਪਾਰ ਲੰਘਾਈਆ। ਹਰਿ ਕਿਰਪਾ ਮਿਲੇ ਸੱਚਾ ਥਾਂ, ਦਰਗਹਿ ਸਾਚੀ ਖ਼ੁਸ਼ੀ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਖ਼ਸ਼ੇ ਏਕ ਟੇਕ ਸਰਨਾਈਆ। ਗੁਰ ਕਿਰਪਾ ਬਦਲੇ ਨੀਤ, ਨੀਤੀਵਾਨ ਦਏ ਬਦਲਾਈਆ। ਸਤਿਗੁਰ ਕਿਰਪਾ ਹੋਏ ਅਤੀਤ, ਤ੍ਰੈਗੁਣ ਡੇਰਾ ਦੇਵੇ ਢਾਹੀਆ। ਹਰਿ ਕਿਰਪਾ ਸਚਖੰਡ ਵਸੇ ਧਾਮ ਅਨਡੀਠ, ਮਹੱਲ ਅਟੱਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬੂਝ ਇਕ ਬੁਝਾਈਆ। ਗੁਰ ਕਿਰਪਾ ਆਏ ਜਗਤ ਜਹਾਨ, ਮਿਲੇ ਨਾਮ ਵਡਿਆਈਆ। ਸਤਿਗੁਰ ਕਿਰਪਾ ਘਰ ਦੀਪਕ ਜੋਤ ਜਗੇ ਮਹਾਨ, ਨਿਰਮਲ ਨੂਰ ਕਰੇ ਰੁਸ਼ਨਾਈਆ। ਹਰਿ ਕਿਰਪਾ ਮਿਲੇ ਮੇਲ ਸ੍ਰੀ ਭਗਵਾਨ, ਭਗਵਨ ਆਪਣੇ ਘਰ ਵਸਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਗੁਰ ਕਿਰਪਾ ਭੇਵ ਜਾਏ ਖੁਲ੍ਹ, ਪੜਦਾ ਰਹਿਣ ਕੋਇ ਨਾ ਪਾਈਆ। ਸਤਿਗੁਰ ਕਿਰਪਾ ਅੰਮ੍ਰਿਤ ਆਤਮ ਜਾਏ ਨਾ ਡੁਲ੍ਹ, ਘਰ ਸਰੋਵਰ ਦਏ ਵਖਾਈਆ। ਹਰਿ ਕਿਰਪਾ ਸਚਖੰਡ ਦੁਆਰਾ ਜਾਏ ਖੁਲ੍ਹ, ਆਵਣ ਜਾਵਣ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦ ਆਪ ਜਣਾਈਆ। ਗੁਰ ਕਿਰਪਾ ਖੁਲ੍ਹੇ ਅੱਖ, ਨਿਜ ਨੇਤਰ ਦਏ ਖੁਲ੍ਹਾਈਆ। ਸਤਿਗੁਰ ਕਿਰਪਾ ਲੱਖ ਚੁਰਾਸੀ ਨਾਲੋ ਹੋਵੇ ਵੱਖ, ਨਿਰਗੁਣ ਸਰਗੁਣ ਆਪਣਾ ਮੂਲ ਜਣਾਈਆ। ਹਰਿ ਕਿਰਪਾ ਸਚਖੰਡ ਦੁਆਰ ਪਰਮ ਪੁਰਖ ਦਰਸ ਹੋਏ ਪਰਤੱਖ, ਸਵੱਛ ਸਰੂਪੀ ਰੂਪ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਰਖਾਈਆ। ਹਰਿ ਕਿਰਪਾ ਮਿਲੇ ਹਰਿ ਜੂ ਆਪ, ਆਪ ਆਪਣੇ ਰੰਗ ਰੰਗਾਇੰਦਾ। ਸਤਿਗੁਰ ਕਿਰਪਾ ਸਤਿ ਸਤਿਵਾਦੀ ਮਿਲੇ ਜਾਪ, ਬਿਨ ਰਸਨਾ ਜਿਹਵਾ ਆਪ ਸੁਣਾਇੰਦਾ। ਗੁਰ ਕਿਰਪਾ ਕੋਟ ਜਨਮ ਦੇ ਮਿਟਣ ਪਾਪ, ਦੁਰਮਤ ਮੈਲ ਸਰਬ ਧਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ । ਗੁਰ ਕਿਰਪਾ ਖੁਲ੍ਹੇ ਤਾਕ, ਬੰਦ ਕਿਵਾੜੀ ਦਏ ਖੁਲ੍ਹਾਈਆ। ਸਤਿਗੁਰ ਕਿਰਪਾ ਆਤਮ ਪਰਮਾਤਮ ਬੱਝੇ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਹਰਿ ਕਿਰਪਾ ਸਚਖੰਡ ਦੁਆਰ ਹੋਏ ਨਿਵਾਸ, ਅਧਵਿਚਕਾਰ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਇਕ ਦ੍ਰਿੜਾਈਆ। ਹਰਿ ਕਿਰਪਾ ਹਰਿ ਚਾੜ੍ਹੇ ਰੰਗ, ਰੰਗ ਰੰਗੀਲਾ ਆਪ ਰੰਗਾਈਆ । ਸਤਿਗੁਰ ਕਿਰਪਾ ਦੋ ਜਹਾਨ ਡੂੰਘੀ ਭਵਰ ਜਾਏ ਲੰਘ, ਦੂਰ ਦੁਰਾਡਾ ਪੰਧ ਮੁਕਾਈਆ। ਗੁਰ ਕਿਰਪਾ ਨਾਮ ਵਜਾਏ ਇਕ ਮਰਦੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲਹਿਣਾ ਦਏ ਚੁਕਾਈਆ। ਸਾਚਾ ਲਹਿਣਾ ਦੇਵੇ ਆਪ, ਹਰਿ ਸਤਿਗੁਰ ਰੂਪ ਵਟਾਈਆ। ਗੁਰ ਸਤਿਗੁਰ ਸੱਜਣ ਥਾਪਣ ਥਾਪ, ਵੇਖ ਵਖਾਏ ਚਾਈਂ ਚਾਈਂਆ। ਜੁਗ ਚੌਕੜੀ ਬਣ ਕੇ ਪਿਤਾ ਬਾਪ, ਪੂਤ ਸਪੂਤ ਗੋਦ ਉਠਾਈਆ। ਜਨ ਭਗਤਾਂ ਦੱਸੇ ਇਕੋ ਨਾਤ, ਸੰਤ ਸਾਜਣ ਲਏ ਜਗਾਈਆ। ਗੁਰਮੁਖਾਂ ਇਕੋ ਨਾਮ ਨਿਧਾਨ ਜਾਏ ਆਖ, ਅੰਦਰ ਵੜ ਕੇ ਦਏ ਸਮਝਾਈਆ। ਗੁਰਸਿਖ ਗੁਰ ਮਿਲਣ ਦੀ ਦੱਸੇ ਜਾਚ, ਸਿਧ ਮਾਰਗ ਇਕ ਜਣਾਈਆ। ਮਨ ਮਨੂਆ ਨਾ ਕਰੇ ਨਾਚ, ਉਠ ਉਠ ਦਹਿ ਦਿਸ਼ਾ ਨਾ ਧਾਈਆ। ਭਾਗ ਲਗਾਏ ਕਾਇਆ ਮਾਟੀ ਕਾਚ, ਕਚ ਕੰਚਨ ਰੂਪ ਵਟਾਈਆ। ਨਿਰਗੁਣ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦਏ ਗਵਾਈਆ। ਘਰ ਮੰਦਰ ਕਰ ਨਿਵਾਸ, ਆਸਣ ਸਿੰਘਾਸਣ ਸੋਭਾ ਪਾਈਆ। ਸ਼ਬਦ ਸਰੂਪੀ ਪਾਏ ਰਾਸ, ਅਗੰਮੀ ਗੋਪੀ ਕਾਹਨ ਨਚਾਈਆ। ਖੇਲੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣੀ ਕਾਰ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਜਿਸ ਕੀਤੇ ਨਾਸ, ਕਲਜੁਗ ਅੰਤਮ ਵੇਖੇ ਬੇਪਰਵਾਹੀਆ। ਜਿਸ ਦਾ ਲਹਿਣਾ ਦੇਣਾ ਕੋਟਨ ਕੋਟ ਪ੍ਰਿਥਮੀ ਆਕਾਸ਼, ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਜਿਸ ਦਾ ਸੰਦੇਸਾ ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਲੇਖਾ ਲਿਖ ਲਿਖ ਗਏ ਲਿਖਾਸ, ਲੋਕਮਾਤ ਫੇਰਾ ਪਾਈਆ। ਜਿਸ ਦਾ ਭੇਵ ਕੋਟਨ ਕੋਟ ਸਾਧ ਸੰਤ ਕੋਈ ਗਾ ਨਾ ਸਕੇ ਵਿਚ ਗਾਥ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਵਡਿਆਈਆ। ਸੋ ਸਾਹਿਬ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣੀ ਕਾਰ ਕਮਾਈਆ। ਪਰਗਟ ਹੋ ਪੁਰਖ ਸਮਰਾਥ, ਸਮਰਥ

ਆਪਣੀ ਧਾਰ ਜਣਾਈਆ। ਮਹਿੰਮਾ ਸੁਣਾਏ ਅਕਥਨੀ ਕਾਥ, ਬੋਧ ਅਗਾਧ ਕਰੇ ਪੜ੍ਹਾਈਆ। ਹੋ ਸਹਾਈ ਅਨਾਥਾਂ ਨਾਥ, ਦੀਨਨ ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਦੱਸੇ ਇਕੋ ਪਾਠ, ਪੂਜਾ ਸਿਮਰਨ ਇਕ ਸਮਝਾਈਆ। ਇਕੋ ਤੀਰਥ ਇਕੋ ਤਾਟ, ਘਰ ਘਰ ਸਰੋਵਰ ਦਏ ਨੁਹਾਈਆ। ਇਕੋ ਨੂਰ ਇਕੋ ਜ਼ਾਤ, ਇਕੋ ਮਜ਼੍ਹਬ ਦਏ ਸਮਝਾਈਆ। ਇਕੋ ਨਾਮ ਇਕੋ ਗਾਥ, ਇਕੋ ਰਾਗ ਧੁਨ ਸ਼ਨਵਾਈਆ। ਇਕੋ ਮੰਦਰ ਇਕੋ ਹਾਟ, ਇਕੋ ਵਣਜ ਰਿਹਾ ਕਰਾਈਆ। ਇਕੋ ਪੱਤਣ ਇਕੋ ਘਾਟ, ਇਕੋ ਬੈਠਾ ਸੱਚਾ ਮਾਹੀਆ। ਇਕੋ ਚਰਨ ਇਕੋ ਨਾਤ, ਇਕੋ ਬਿਧਾਤਾ ਨਜ਼ਰੀ ਆਈਆ। ਇਕੋ ਸੱਜਣ ਇਕੋ ਸਾਕ, ਸਗਲਾ ਸੰਗ ਇਕ ਨਿਭਾਈਆ। ਇਕੋ ਪੜਦਾ ਇਕੋ ਤਾਕ, ਇਕੋ ਦੂਈ ਦਵੈਤੀ ਦਏ ਮਿਟਾਈਆ। ਇਕੋ ਸੱਜਣ ਇਕੋ ਸਾਕ, ਸੈਣ ਇਕੋ ਇਕ ਅਖਵਾਈਆ। ਇਕੋ ਖੇਲ ਇਕ ਤਮਾਸ਼, ਖੇਲਣਹਾਰ ਇਕ ਹੋ ਜਾਈਆ। ਇਕੋ ਵਸਤ ਇਕੋ ਦਾਤ, ਦੇਵਣਹਾਰ ਬੇਪਰਵਾਹੀਆ। ਇਕੋ ਅੱਖਰ ਇਕ ਜਮਾਤ, ਇਕੋ ਪੱਟੀ ਦਏ ਪੜ੍ਹਾਈਆ । ਇਕੋ ਹਰਿ ਪੁਰਖ ਅਬਿਨਾਸ਼, ਇਕੋ ਸਤਿਗੁਰ ਰੂਪ ਸਮਾਈਆ। ਇਕੋ ਥਾਪਣ ਲਏ ਥਾਪ, ਇਕੋ ਗੁਰ ਗੁਰ ਬੂਝ ਬੁਝਾਈਆ। ਇਕੋ ਆਦਿ ਜੁਗਾਦਿ ਜੁਗ ਚੌਕੜੀ ਪਤ ਲਏ ਰਾਖ, ਸਿਰ ਆਪਣਾ ਹੱਥ ਟਿਕਾਈਆ। ਸੋ ਸਾਹਿਬ ਦਾ ਸਾਚਾ ਕਰੋ ਜਾਪ, ਜਿਸ ਜਪਿਆਂ ਦੁੱਖ ਰਹੇ ਨਾ ਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਥਾਪਣ ਦਿਤਾ ਥਾਪ, ਦੇਵਣਹਾਰ ਤਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇੜਾ ਗੁਰਮੁਖ ਲੈਣਾ ਵਸਾਈਆ। ਸਾਚਾ ਖੇੜਾ ਵਸੇ ਲੋਕਮਾਤ, ਸਾਢੇ ਤਿੰਨ ਹੱਥ ਮਿਲੇ ਵਡਿਆਈਆ। ਘਰ ਸੱਜਣ ਮਿਲੇ ਮਾਹੀ ਸਾਕ, ਪ੍ਰਭ ਮਿੱਤਰ ਪਿਆਰਾ ਫੇਰਾ ਪਾਈਆ। ਚਰਨ ਪ੍ਰੀਤੀ ਬੰਨ੍ਹੇ ਨਾਤ, ਨਾਤਾ ਜੋੜੇ ਸਹਿਜ ਸੁਭਾਈਆ। ਮਿਹਰਵਾਨ ਹੋ ਕੇ ਦੇਵੇ ਦਾਤ, ਵਸਤ ਅਮੁਲੜੀ ਝੋਲੀ ਪਾਈਆ। ਨਾਮ ਨਿਧਾਨ ਧੁਰ ਸੋਗ਼ਾਤ, ਬਿਨ ਕੀਮਤ ਦਏ ਚੁਕਾਈਆ। ਮੇਟੇ ਰੈਣ ਅੰਧੇਰੀ ਰਾਤ, ਸਾਚਾ ਨੂਰ ਚੰਦ ਸ਼ਬਦ ਚਮਕਾਈਆ। ਪੱਤਣ ਪਾਰ ਉਤਾਰੇ ਘਾਟ, ਘਾਟਾ ਸਭ ਦਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਇੱਛਾ ਪੂਰ ਕਰਾਈਆ। ਜਨ ਭਗਤਾਂ ਇੱਛਿਆ ਕਰੇ ਪੂਰ, ਆਪ ਆਪਣੀ ਦਇਆ ਕਮਾਈਆ। ਬਖ਼ਸ਼ਣਹਾਰਾ ਸਾਚਾ ਨੂਰ, ਨਿਰਗੁਣ ਨੂਰ ਦਏ ਰੁਸ਼ਨਾਈਆ। ਵਜਾਵਣਹਾਰਾ ਸਾਚੀ ਤੂਰ, ਅਨਹਦ ਰਾਗੀ ਰਾਗ ਅਲਾਈਆ। ਤੋੜਨਹਾਰਾ ਨਾਤਾ ਕੂੜ, ਜੂਠ ਝੂਠ ਦਏ ਮਿਟਾਈਆ। ਭਰਨਹਾਰਾ ਭਾਂਡੇ ਭਰਪੂਰ, ਖ਼ਾਲੀ ਦਏ ਭਰਾਈਆ। ਗੁਰ ਕਾ ਸ਼ਬਦ ਜੋ ਗੁਰਮੁਖ ਕਰੇ ਮਨਜ਼ੂਰ, ਤਿਨ੍ਹਾਂ ਬਿਰਥੀ ਆਸ ਕੋਇ ਨਾ ਜਾਈਆ। ਦੇਵਣਹਾਰ ਸਦਾ ਹਾਜ਼ਰ ਹਜ਼ੂਰ, ਘਰ ਬੈਠਾ ਵੇਖੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਖ਼ੁਸ਼ੀ ਮਨਾਈਆ। ਘਰ ਸਾਚੇ ਖ਼ੁਸ਼ੀ ਮਨਾਵੇ ਗੀਤ, ਗੀਤ ਗੋਬਿੰਦ ਸੁਣਾਇੰਦਾ। ਭਗਤ ਭਗਵਾਨ ਧੁਰ ਦੀ ਰੀਤ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸਾਹਿਬ ਸਤਿਗੁਰ ਕਾਇਆ ਮੰਦਰ ਵਖਾਏ ਵਖਾਏ ਮੱਕਾ ਕਾਅਬਾ ਮਸੀਤ, ਸ਼ਿਵਦਵਾਲਾ ਮੱਠ ਗੁਰੂਦੁਆਰ ਇਕੋ ਘਰ ਜਣਾਇੰਦਾ। ਜਿਸ ਘਰ ਵਸੇ ਪਤਤ ਪੁਨੀਤ, ਪਤਤ ਪਾਵਨ ਭੇਵ ਚੁਕਾਇੰਦਾ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਅੰਗ ਲਗਾਇੰਦਾ। ਧਾਮ ਵਸੇ ਇਕ ਅਨਡੀਠ, ਜਿਸ ਘਰ ਆਪਣਾ ਡੇਰਾ ਲਾਇੰਦਾ। ਗੁਰਮੁਖ ਵਿਰਲਾ ਕਰੇ ਪ੍ਰੀਤ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੀ ਭੀਖ, ਭਿਛਿਆ ਨਾਮ ਇਕ ਵਰਤਾਇੰਦਾ। ਭਿਛਿਆ ਨਾਮ ਝੋਲੀ ਪਾ, ਪਾਰਬ੍ਰਹਮ ਦਏ ਜਣਾਈਆ। ਗੁਰ ਸ਼ਬਦੀ ਤੇਰਾ ਬਣੇ ਮਲਾਹ, ਬੇੜਾ ਮਾਤ ਚਲਾਈਆ। ਸਤਿਗੁਰ ਪੂਰਾ ਦਏ ਪਨਾਹ, ਚਰਨ ਕਵਲ ਸਰਨਾਈਆ। ਹਰਿ ਕਰਤਾ ਅੰਤਮ ਗੋਦੀ ਲਏ ਬਹਾ, ਘਰ ਸਾਚੇ ਖ਼ੁਸ਼ੀ ਮਨਾਈਆ। ਹਰਿਜਨ ਹਰਿਭਗਤ ਲਹਿਣਾ ਦੇਣਾ ਮੁੱਕੇ ਦੋ ਜਹਾਂ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਇਕੋ ਨੂਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਹਰਿਜਨ ਹਰ ਦਰ ਹਰ ਘਰ ਹਰਿ ਵਸਤ ਇਕ ਵਰਤਾਈਆ।

੧੮ ਅੱਸੂ ੨੦੨੦ ਬਿਕ੍ਰਮੀ ਹਰਨਾਮ ਕੌਰ ਦੇ ਗ੍ਰਹਿ ਖ਼ਿਆਲੀ ਵਾਲਾ ਜ਼ਿਲਾ ਬਠਿੰਡਾ

ਜਨ ਭਗਤਾਂ ਦੱਸੇ ਮਾਰਗ ਏਕ, ਹਰਿ ਸਤਿਗੁਰ ਦਇਆ ਕਮਾਈਆ। ਅੰਤਰ ਆਤਮ ਕਰੇ ਬਿਬੇਕ, ਗੁਰ ਸਤਿਗੁਰ ਸੋਝੀ ਪਾਈਆ। ਪੂਰਬ ਵਖਾਏ ਲਹਿਣਾ ਲੇਖ, ਗੁਰ ਪੂਰੇ ਹੱਥ ਵਡਿਆਈਆ। ਘਰ ਵਿਚ ਘਰ ਵਖਾਏ ਸਾਚਾ ਦੇਸ, ਗ੍ਰਹਿ ਮੰਦਰ ਖ਼ੁਸ਼ੀ ਜਣਾਈਆ। ਅੰਦਰ ਵੜ ਕੇ ਦੇਵੇ ਆਪਣਾ ਭੇਤ, ਪੜਦਾ ਦੂਈ ਦਵੈਤ ਚੁਕਾਈਆ। ਪਾਰਬ੍ਰਹਮ ਬ੍ਰਹਮ ਦੱਸੇ ਹੇਤ, ਸਚ ਪ੍ਰੀਤੀ ਇਕ ਸਮਝਾਈਆ। ਨਜ਼ਰੀ ਆਏ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਸੁਰਤੀ ਸ਼ਬਦ ਜਣਾ ਕੇ ਖੇਡ, ਸਾਚੀ ਖੇਲ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਸਮਝਾਈਆ। ਜਨ ਭਗਤਾਂ ਮਾਰਗ ਦੇਵੇ ਦੱਸ, ਹਰਿ ਹਰਿ ਜੂ ਦਇਆ ਕਮਾਇੰਦਾ। ਅੰਤਰ ਆਤਮ ਦੇਵੇ ਰਸ, ਸਤਿਗੁਰ ਪੂਰਾ ਬੂਝ ਬੁਝਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਗੁਰ ਨੇਤਰ ਅੱਖ ਇਕ ਖੁਲ੍ਹਾਇੰਦਾ । ਘਰ ਗੋਪੀ ਕਾਹਨ ਪਵਾਏ ਰਾਸ, ਮੰਡਲ ਮੰਡਪ ਵੇਖ ਵਖਾਇੰਦਾ। ਕੂੜ ਵਿਕਾਰਾ ਕਰ ਕੇ ਨਾਸ, ਸਾਚੀ ਵਸਤ ਇਕ ਵਰਤਾਇੰਦਾ। ਜਗਤ ਤ੍ਰਿਸਨਾ ਮੇਟ ਖ਼ਾਸ, ਖ਼ਾਹਸ਼ ਆਪਣੇ ਨਾਲ ਰਲਾਇੰਦਾ। ਲੇਖੇ ਲਾ ਪਵਣ ਸਵਾਸ, ਰਸਨਾ ਜਿਹਵਾ ਗੁਣ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਜਨ ਭਗਤਾਂ ਭੇਵ ਖੋਲ੍ਹੇ ਹਰਿ, ਹਰਿ ਕਰਤਾ ਵੱਡੀ ਵਡਿਆਈਆ। ਕਿਰਪਾ ਕਰ ਨਰਾਇਣ ਨਰ, ਨਰ ਬੂਝ ਇਕ ਬੁਝਾਈਆ। ਕੂੜੀ ਕਿਰਿਆ ਤੋੜ ਦਰ, ਦਰਵਾਜ਼ਾ ਇਕੋ ਇਕ ਸਮਝਾਈਆ। ਜਿਸ ਗ੍ਰਹਿ ਸੱਜਣ ਬੈਠਾ ਵੜ, ਸਚ ਸਿੰਘਾਸਣ ਸੋਭਾ ਪਾਈਆ। ਨਿਰਮਲ ਪਰਕਾਸ਼ ਜੋਤ ਰਿਹਾ ਕਰ, ਨੂਰੋ ਨੂਰ ਨੂਰ ਰੁਸ਼ਨਾਈਆ। ਸ਼ਬਦ ਅਗੰਮੀ ਰਿਹਾ ਪੜ੍ਹ, ਇਕੋ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਸਮਝਾਈਆ । ਜਨ ਭਗਤਾਂ ਉਪਰ ਹੋ ਦਿਆਲ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਪਕੜ ਉਠਾਏ ਸਾਚੇ ਲਾਲ, ਹਰਿ ਪੁਰਖ ਨਿਰੰਜਣ ਹੋਏ ਸਹਾਈਆ। ਨਿਰਗੁਣ ਹੋ ਕੇ ਬਣੇ ਦਲਾਲ, ਏਕੰਕਾਰ ਵੇਸ ਵਟਾਈਆ। ਸਾਚਾ ਦੀਪਕ ਦੇਵੇ ਬਾਲ, ਆਦਿ ਨਿਰੰਜਣ ਜੋਤ ਰੁਸ਼ਨਾਈਆ। ਅੰਦਰ ਬਾਹਰ ਕਰੇ ਸੰਭਾਲ, ਅਬਿਨਾਸ਼ੀ ਕਰਤਾ ਬੇਪਰਵਾਹੀਆ। ਸਾਚੀ ਧਰਮਸਾਲ ਦਏ ਵਖਾਲ, ਸ੍ਰੀ ਭਗਵਾਨ ਪੜਦਾ ਆਪ ਉਠਾਈਆ। ਪਾਰਬ੍ਰਹਮ ਬ੍ਰਹਮ ਮੇਲੇ ਆਣ, ਘਰ ਸਾਚੇ ਵੱਜੇ ਵਧਾਈਆ। ਆਤਮ ਸੇਜਾ ਕਰੇ ਪਰਵਾਨ,

ਸਚ ਸੁਹੰਜਣੀ ਇਕ ਸੁਹਾਈਆ। ਧੁਰ ਦਾ ਦੇਵੇ ਸਚ ਗਿਆਨ, ਅਗਿਆਨ ਅੰਧੇਰ ਮਿਟਾਈਆ। ਸਾਚੇ ਭਗਤ ਤੇਰਾ ਧੁਰ ਦਾ ਇਕ ਨਿਸ਼ਾਨ, ਨਿਸ਼ਾਨਾ ਅਵਰ ਨਾ ਕੋਇ ਰਖਾਈਆ। ਲੇਖਾ ਚੁੱਕੇ ਦੋ ਜਹਾਨ, ਦੋਏ ਦੋਏ ਰੂਪ ਨਾ ਕੋਇ ਵਟਾਈਆ। ਸਾਚਾ ਮੇਲਾ ਸ੍ਰੀ ਭਗਵਾਨ, ਦੂਜਾ ਇਸ਼ਟ ਨਾ ਕੋਇ ਰਖਾਈਆ । ਕਾਗਦ ਕਲਮ ਸ਼ਾਹੀ ਨਾ ਕੋਇ ਈਮਾਨ, ਚਰਨ ਕਵਲ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਾਂ ਅੱਖ ਇਕ ਖੁਲ੍ਹਾਈਆ। ਭਗਤਾਂ ਅੱਖ ਖੋਲ੍ਹੇ ਅਖ਼ੀਰ, ਆਖ਼ਰ ਆਪਣਾ ਮੇਲ ਮਿਲਾਇੰਦਾ। ਬਜਰ ਕਪਾਟੀ ਦੇਵੇ ਚੀਰ, ਦੂਈ ਦਵੈਤੀ ਡੇਰਾ ਢਾਹਿੰਦਾ। ਅੰਮ੍ਰਿਤ ਆਤਮ ਬਖ਼ਸ਼ੇ ਸੀਰ, ਸਚ ਪਿਆਲਾ ਹੱਥ ਉਠਾਇੰਦਾ। ਜਨਮ ਕਰਮ ਦੀ ਬਦਲ ਦੇਵੇ ਤਕਦੀਰ, ਤਦਬੀਰ ਇਕੋ ਇਕ ਸਮਝਾਇੰਦਾ। ਜ਼ਾਤ ਪਾਤ ਊਚ ਨੀਚ ਸ਼ਰਅ ਕੱਟ ਜ਼ੰਜੀਰ, ਨਾਮ ਡੋਰੀ ਤੰਦ ਬੰਧਾਇੰਦਾ। ਮਾਇਆ ਮਮਤਾ ਕੱਢੇ ਪੀੜ, ਹਉਮੇਂ ਹੰਗਤਾ ਰੋਗ ਗਵਾਇੰਦਾ। ਸਤਿ ਸੰਤੋਖ ਦੇਵੇ ਧੀਰ, ਜਤ ਸਤਿ ਇਕ ਸਮਝਾਇੰਦਾ । ਸਾਚਾ ਨਾਮ ਸ਼ਬਦ ਅਕਸੀਰ, ਸਾਚੀ ਸਿਖਿਆ ਇਕ ਸਮਝਾਇੰਦਾ। ਜਿਸ ਨੂੰ ਲੱਭਦੇ ਪੀਰ ਫ਼ਕੀਰ, ਪੈਗ਼ੰਬਰ ਜਿਸ ਦੀ ਓਟ ਰਖਾਇੰਦਾ। ਸੋ ਸੁਲਤਾਨ ਖੇਲੇ ਖੇਲ ਸ਼ਾਹ ਹਕੀਰ, ਹਜ਼ਰਤ ਆਪਣਾ ਵੇਸ ਵਟਾਇੰਦਾ। ਜਨ ਭਗਤਾਂ ਮਿਲੇ ਸਾਂਝਾ ਪੀਰ, ਪਰਵਰਦਿਗਾਰ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਦਾਤਾ ਗੁਣੀ ਗਹੀਰ, ਗਹਿਰ ਗਵਰ ਆਪਣਾ ਰੰਗ ਰੰਗਾਇੰਦਾ। ਜਨ ਭਗਤਾਂ ਚਾੜ੍ਹੇ ਸਾਚੀ ਚੋਟੀ, ਚੋਟ ਨਾਮ ਨਗਾਰੇ ਲਾਈਆ । ਲੱਭਦੇ ਫਿਰਦੇ ਕੋਟਨ ਕੋਟੀ, ਵਿਰਲੇ ਹਰਿਜਨ ਬੂਝ ਬੁਝਾਈਆ। ਕਰ ਕਿਰਪਾ ਕੱਢੇ ਵਾਸਨਾ ਖੋਟੀ, ਦੁਰਮਤ ਮੈਲ ਧਵਾਈਆ। ਸੋਈ ਸੁਰਤ ਉਠਾਏ ਸੋਤੀ, ਚੇਤਨ ਧਾਰ ਦਏ ਸਮਝਾਈਆ। ਆਪਣੀ ਖੋਲ੍ਹੇ ਆਪ ਖ਼ਾਮੋਸ਼ੀ, ਸਾਚਾ ਨਾਮ ਦਏ ਸਮਝਾਈਆ। ਦੋਏ ਲੋਚਨ ਲੋਚ ਕੋਇ ਨਾ ਲੋਚੀ, ਨਿਜ ਨੇਤਰ ਦਏ ਵਖਾਈਆ। ਹਰਿ ਕੀ ਖੇਲ ਕਿਸੇ ਨਾ ਸੋਚੀ, ਸੋਚ ਸਮਝ ਵਿਚ ਕਿਸੇ ਨਾ ਆਈਆ। ਕਰੇ ਪਰਕਾਸ਼ ਨਿਰਮਲ ਜੋਤੀ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਰਗ ਦਏ ਵਖਾਈਆ। ਜਨ ਭਗਤਾਂ ਮਾਰਗ ਦੱਸੇ ਸਿੱਧਾ, ਸਿੱਧੀ ਤਰਾ ਸਮਝਾਈਆ। ਪ੍ਰਭ ਮਿਲਣ ਦੀ ਇਕੋ ਬਿਧਾ, ਨਾਤਾ ਕੂੜਾ ਦਿਓ ਤਜਾਈਆ। ਸਰਨ ਸਰਨਾਈ ਜੋ ਸਤਿਗੁਰ ਸੁਆਮੀ ਡਿੱਗਾ, ਤਿਸ ਬਾਂਹੋ ਪਕੜ ਲਏ ਉਠਾਈਆ। ਆਦਿ ਜੁਗਾਦਿ ਗਹਿਰ ਗੰਭੀਰ ਡੂੰਘਾ ਸਾਗਰ ਨਿਘਾ, ਤਾਮਸ ਅਗਨ ਨਾ ਤਤ ਤਪਾਈਆ। ਪ੍ਰੇਮ ਪ੍ਰੀਤੀ ਅੰਦਰ ਭਿਜਾ, ਰੰਗ ਭਿੰਨੜਾ ਇਕ ਵਖਾਈਆ। ਕਬੀਰ ਜੁਲਾਹੇ ਨਾਲ ਮਿਲ ਕੇ ਗਿਝਾ, ਸਾਚੀ ਰੀਤ ਜਗਤ ਵਖਾਈਆ। ਕਿਰਪਾਨਿਧਾਨ ਜਿਸ ਵਲ ਕਰ ਦਏ ਆਪਣੀ ਨਿਗਹ, ਸੋ ਪਾਥਰ ਪਾਹਨ ਲਏ ਤਰਾਈਆ। ਜੇ ਕੋਈ ਪੁੱਛੇ ਪ੍ਰਭੂ ਵੱਡਾ ਕਿਡਾ, ਭਗਤ ਕਹਿਣ ਤੇਰਾ ਅੰਤ ਕੋਇ ਨਾ ਪਾਈਆ। ਜੇ ਕੋਈ ਪੁੱਛੇ ਪ੍ਰਭ ਕਿਡਾ ਨਿਕਾ, ਭਗਤ ਕਹਿਣ ਹਰ ਘਟ ਬੈਠਾ ਡੇਰਾ ਲਾਈਆ। ਜੇ ਸੱਚੀ ਪੁੱਛੋ ਪੁਰਖ ਅਕਾਲ ਸਭ ਦਾ ਪਿਤਾ, ਰੱਖਿਆ ਕਰੇ ਹਰ ਘਟ ਥਾਈਂਆ। ਇਕ ਏਕੰਕਾਰ ਨਾਲ ਕਰੋ ਹਿਤਾ, ਜੋ ਜਨਮ ਮਰਨ ਵਿਚ ਕਦੇ ਨਾ ਆਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਲੈਂਦੇ ਰਹੇ ਸਿਖਿਆ, ਲੈ ਕੇ ਸਿਖਿਆ ਲੋਕਮਾਤ ਕਰਨ ਪੜ੍ਹਾਈਆ। ਸੋ ਸਾਹਿਬ ਸੁਲਤਾਨ ਸਦ ਵਸੇ ਦਹਿ ਦਿਸ਼ਿਆ, ਚਾਰ ਕੁੰਟ ਆਪਣਾ ਹੁਕਮ ਵਰਤਾਈਆ। ਤਿਸ ਦਾ ਲੇਖ ਕਿਸੇ ਨਾ ਲਿਖਿਆ ਆਦਿ ਅੰਤ ਕਹਿਣ ਕੋਇ

ਨਾ ਪਾਈਆ। ਜਨ ਭਗਤੋ ਪਾਰਬ੍ਰਹਮ ਪਤਿਪਰਮੇਸ਼ਵਰ ਕਦੀ ਨਾ ਜਾਏ ਭਿਟਿਆ, ਜ਼ਾਤ ਪਾਤ ਦੁੱਖ ਰੋਗ ਨਜ਼ਰ ਕੋਇ ਨਾ ਆਈਆ। ਉਸ ਨੂੰ ਮਾਰ ਸਕੇ ਨਾ ਨਾਲ ਕਦੀ ਵੱਟੇ ਇਟਿਆ, ਤੀਰ ਨਿਸ਼ਾਨਾ ਪੋਹ ਨਾ ਸਕੇ ਰਾਈਆ। ਨਿਰਵੈਰ ਨਿਰਾਕਾਰ ਨਿਰੰਕਾਰ ਦੋ ਜਹਾਨ ਫਿਰੇ ਨੱਠਿਆ, ਵੇਸ ਅਵੇਸਾ ਰੂਪ ਵਟਾਈਆ। ਜਨ ਭਗਤਾਂ ਆਪਣੀ ਗੋਦੀ ਸਦਾ ਚੁੱਕਿਆ, ਚੁੱਕ ਚੁੱਕ ਖ਼ੁਸ਼ੀ ਮਨਾਈਆ। ਪਿਛਲਾ ਲੇਖਾ ਓਨ੍ਹਾਂ ਮੁਕਿਆ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਅੱਗੇ ਦੋ ਜਹਾਨ ਕਿਸੇ ਨਾ ਪੁੱਛਿਆ, ਰਾਏ ਧਰਮ ਚਿਤਰ ਗੁਪਤ ਵਿਸ਼ਨ ਬ੍ਰਹਮਾ ਸ਼ਿਵ ਆਦਕ ਸਾਰੇ ਬੈਠਣ ਸੀਸ ਝੁਕਾਈਆ । ਹਰਿਭਗਤ ਲੋਕਮਾਤ ਕਦੇ ਨਾ ਰਹੇ ਲੁਕਿਆ, ਸ੍ਰੀ ਭਗਵਾਨ ਆਪਣੀ ਬਿਧ ਨਾਲ ਲਏ ਪਰਗਟਾਈਆ। ਜੋ ਸਾਹਿਬ ਸਤਿਗੁਰ ਸਰਨਾਈ ਸੀਸ ਝੁਕਿਆ, ਸੋ ਸੀਸ ਆਪਣਾ ਧੜ ਨਾਲ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕੋ ਵਰ, ਏਥੇ ਓਥੇ ਦੋ ਜਹਾਨ ਸਦ ਆਪਣੇ ਨਾਲ ਰਖਾਈਆ।