੧੮ ਅੱਸੂ ੨੦੨੦ ਬਿਕ੍ਰਮੀ ਖ਼ਿਆਲੀ ਵਾਲਾ ਗੁਰਦੁਆਰੇ ਵਿਚ ਜ਼ਿਲਾ ਬਠਿੰਡਾ
ਸਤਿਗੁਰ ਸ਼ਬਦ ਕਰੋ ਪਿਆਰ, ਨਿਰਗੁਣ ਸਰਗੁਣ ਨਾਨਕ ਗਿਆ ਸਮਝਾਈਆ। ਗੁਰ ਅੰਗਦ ਮਾਰਗ ਦਿਤਾ ਵਖਾਲ, ਅਮਰਦਾਸ ਗੁਰ ਘਾਲ ਕੀਤੀ ਲੇਖੇ ਲਾਈਆ। ਰਾਮਦਾਸ ਵਖਾ ਸੱਚੀ ਧਰਮਸਾਲ, ਹਰਿਮੰਦਰ ਰੂਪ ਇਕ ਪਰਗਟਾਈਆ। ਗੁਰ ਅਰਜਨ ਗਿਆਨ ਦੀਪਕ ਦਿਤਾ ਬਾਲ, ਬੋਧ ਅਗਾਧ ਕਰੀ ਪੜ੍ਹਾਈਆ । ਗੁਰੂ ਗ੍ਰੰਥ ਗੁਰਦੇਵ ਸੁਆਮੀ ਸਭ ਦਾ ਬਣਾ ਪ੍ਰਿਤਪਾਲ, ਧੁਰ ਦੀ ਧਾਰ ਇਕ ਜਣਾਈਆ। ਦਿਵਸ ਰੈਣ ਅੱਠੇ ਪਹਿਰ ਜੀਵ ਜਪੋ ਹਰਿ ਨਾਮ, ਮਨ ਵਾਸਨਾ ਮੇਟ ਮਿਟਾਈਆ। ਚਲ ਕੇ ਆਓ ਸਾਚੇ ਧਾਮ, ਗੁਰੂਦੁਆਰਾ ਗੁਰ ਗੁਰ ਰੂਪ ਨਜ਼ਰੀ ਆਈਆ। ਜਿਸ ਦਰ ਆ ਕੇ ਇਛਿਆ ਪੂਰੀ ਹੋਵੇ ਕਾਮ, ਕਾਮ ਚੇਸ਼ਟਾ ਰਹੇ ਨਾ ਰਾਈਆ। ਸੋਈ ਸੁਰਤੀ ਮਿਲੇ ਰਾਮ, ਰਮਈਆ ਆਪਣਾ ਫੇਰਾ ਪਾਈਆ। ਦਰ ਘਰ ਸਾਚੇ ਮਿਲੇ ਅਗੰਮੀ ਕਾਹਨ, ਗੁਰ ਸ਼ਬਦ ਨਜ਼ਰੀ ਆਈਆ। ਜਿਸ ਦਾ ਆਦਿ ਜੁਗਾਦਿ ਇਕੋ ਮੰਤਰ ਸਤਿਨਾਮ, ਨਾਮ ਸਤਿ ਕਰੇ ਪੜ੍ਹਾਈਆ। ਉਸ ਦੇ ਚਰਨ ਕਰੋ ਪਰਨਾਮ, ਅੰਮ੍ਰਿਤ ਵੇਲੇ ਉਠ ਉਠ ਭੱਜੋ ਵਾਹੋ ਦਾਹੀਆ। ਸਫਲ ਕਰੋ ਜਨਮ ਜਹਾਨ, ਮਾਣਸ ਬਿਰਥਾ ਲੋਕਮਾਤ ਨਾ ਜਾਈਆ। ਗੁਰ ਚਰਨ ਧੂੜ ਕਰੋ ਅਸ਼ਨਾਨ, ਦੁਰਮਤ ਮੈਲ ਲੈਣੀ ਧਵਾਈਆ। ਸਤਿਗੁਰ ਬਚਨ ਧੁਰ ਸੰਦੇਸ ਮੁਖ ਵਾਕ ਸੁਣੋ ਆਣ, ਜਿਸ ਸੁਣਿਆਂ ਮਨ ਮਤ ਬੁਧ ਨਿਰਮਲ ਰੂਪ ਵਟਾਈਆ। ਸਰਬ ਜੀਆਂ ਦਾ ਇਕ ਗਿਆਨ, ਗੁਰ ਬਾਣੀ ਬਾਣੀ ਗੁਰ ਸ਼ਬਦ ਭੇਵ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਗੁਰ ਸੰਗਤ ਵਰ, ਹਰਿ ਸੰਗਤ ਬਿਨ ਸਤਿਗੁਰ ਪੂਰੇ ਏਥੇ ਓਥੇ ਹੋਏ ਨਾ ਕੋਇ ਸਹਾਈਆ।
੧੮ ਅੱਸੂ ੨੦੨੦ ਬਿਕ੍ਰਮੀ ਚੱਕ ਫ਼ਤਹਿ ਸਿੰਘ ਲਾਭ ਸਿੰਘ ਦੇ ਗ੍ਰਹਿ ਜ਼ਿਲਾ ਬਠਿੰਡਾ
ਸਤਿਗੁਰ ਪੂਰਾ ਸਦਾ ਦਿਆਲ, ਆਦਿ ਜੁਗਾਦਿ ਜੁਗ ਚੌਕੜੀ ਵੇਖ ਵਖਾਇੰਦਾ। ਸੰਤ ਸੁਹੇਲੇ ਲੱਭੇ ਲਾਲ, ਗੁਰ ਚੇਲੇ ਮੇਲ ਮਿਲਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਪੰਜ ਤਤ ਕਾਇਆ ਤਨ ਵਖਾਏ ਸੱਚੀ ਧਰਮਸਾਲ, ਹਰਿ ਮੰਦਰ ਇਕੋ ਇਕ ਸਮਝਾਇੰਦਾ। ਸ਼ਬਦ ਅਗੰਮੀ ਵੱਜੇ ਤਾਲ, ਧੁਨ ਅਨਾਦੀ ਰਾਗ ਅਲਾਇੰਦਾ। ਦੀਪਕ ਦੀਆ ਜੋਤੀ ਦੇਵੇ ਬਾਲ, ਤੇਲ ਬਾਤੀ ਸੰਗ ਨਾ ਕੋਇ ਰਖਾਇੰਦਾ। ਅੰਮ੍ਰਿਤ ਆਤਮ ਵਖਾਏ ਤਾਲ, ਸਚ ਸਰੋਵਰ ਇਕ ਨੁਹਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਊਚ ਨੀਚ ਰਾਉ ਰੰਕ ਇਕੋ ਦਰ ਸੁਹਾਇੰਦਾ। ਦੇਵਣਹਾਰ ਨਾਮ ਨਿਧਾਨ, ਵਸਤ ਅਮੋਲਕ ਝੋਲੀ ਪਾਇੰਦਾ। ਕੂੜੀ ਕਿਰਿਆ ਮੇਟ ਨਿਸ਼ਾਨ, ਸਚ ਸੁਚ ਇਕ ਸਮਝਾਇੰਦਾ। ਆਤਮ ਪਰਮਾਤਮ ਦੇਵੇ ਹਰਿ ਗਿਆਨ, ਬੋਧ ਅਗਾਧ ਆਪ ਪੜ੍ਹਾਇੰਦਾ। ਸੁਰਤੀ ਸ਼ਬਦ ਮੇਲ ਮਿਲਾਏ ਆਣ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਵਖਾਇੰਦਾ। ਲਹਿਣਾ ਦੇਣਾ ਚੁਕਾਏ ਦੋ ਜਹਾਨ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਪੂਰਾ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਸਤਿਗੁਰ ਪੂਰਾ ਸਰਬ ਘਟ ਮੀਤਾ, ਹਰ ਘਟ ਰਿਹਾ ਸਮਾਈਆ। ਜਨ ਭਗਤਾਂ ਮਾਰਗ ਦੱਸੇ ਠਾਂਡਾ ਸੀਤਾ, ਅਗਨੀ ਤਤ ਨਾ ਕੋਇ ਵਖਾਈਆ। ਜੁਗ ਚੌਕੜੀ ਚਲਾਏ ਰੀਤਾ, ਦੇਵਣਹਾਰ ਸ਼ਬਦ ਵਡਿਆਈਆ । ਘਰ ਵਖਾਏ ਇਕ ਅਨਡੀਠਾ, ਜਿਸ ਘਰ ਵਸੇ ਬੇਪਰਵਾਹੀਆ। ਜਿਸ ਦੀ ਸਿਫ਼ਤ ਸ਼ਾਸਤਰ ਸਿਮਰਤ ਵੇਦ ਪੁਰਾਨ ਕਰੇ ਗੀਤਾ, ਅੰਜੀਲ ਕੁਰਾਨ ਖਾਣੀ ਬਾਣੀ ਰਹੀ ਜਸ ਗਾਈਆ। ਸੋ ਸਤਿਗੁਰ ਸਦਾ ਰਹੇ ਅਤੀਤਾ, ਤ੍ਰੈਗੁਣ ਵਿਚ ਕਦੇ ਨਾ ਆਈਆ। ਜਿਸ ਨੂੰ ਲੱਭਦੇ ਮੰਦਰ ਵਿਚ ਮਸੀਤਾ, ਸੋ ਸਾਢੇ ਤਿੰਨ ਹੱਥ ਅੰਦਰ ਘਰ ਘਰ ਵਿਚ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਸਤਿਗੁਰ ਇਕੋ ਸ਼ਬਦ ਅਖਵਾਈਆ। ਸਤਿਗੁਰ ਸੱਚਾ ਠਾਂਡਾ ਦਰਬਾਰ, ਘਰ ਇਕੋ ਇਕ ਵਖਾਇੰਦਾ। ਜਿਥੇ ਲੇਖਾ ਚੁੱਕੇ ਪੁਰਖ ਨਾਰ, ਨਰ ਨਰਾਇਣ ਇਕੋ ਰੂਪ ਵਟਾਇੰਦਾ। ਜਨ ਭਗਤਾਂ ਖੋਲ੍ਹ ਬੰਦ ਕਿਵਾੜ, ਆਤਮ ਤਾਕੀ ਕੁੰਡਾ ਲਾਹਿੰਦਾ। ਕਰ ਪਰਕਾਸ਼ ਬਹੱਤਰ ਨਾੜ, ਅਗਿਆਨ ਅੰਧੇਰ ਮਿਟਾਇੰਦਾ। ਉਚੀ ਕੂਕ ਸੁਣਾਏ ਪੁਕਾਰ, ਧੁਨ ਅਨਾਦੀ ਨਾਦ ਅਲਾਇੰਦਾ । ਆਤਮ ਸੇਜਾ ਕਰ ਪਿਆਰ, ਮੇਲ ਮਿਲਾਵਾ ਇਕੋ ਘਰ ਵਖਾਇੰਦਾ। ਤੂੰ ਮੇਰਾ ਮੈਂ ਤੇਰਾ ਪਿਆਰ, ਦੂਜਾ ਰੰਗ ਨਾ ਕੋਇ ਰੰਗਾਇੰਦਾ। ਜਨਮ ਮਰਨ ਰੋਗ ਦਏ ਨਿਵਾਰ, ਪੂਰਬ ਲੇਖਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪਣੇ ਘਰ ਵਸਾਇੰਦਾ। ਸਤਿਗੁਰ ਪੂਰਾ ਸਦਾ ਸਮਰਥ, ਏਕੰਕਾਰ ਵੱਡੀ ਵਡਿਆਈਆ। ਜਿਸ ਜਨ ਦੇਵੇ ਨਾਮ ਵੱਥ, ਤਿਸ ਮੰਤਰ ਇਕ ਸਮਝਾਈਆ। ਹਿਰਦੇ ਵਸ ਮਾਰਗ ਜਾਏ ਦੱਸ, ਬਾਹਰੋ ਕਰੇ ਨਾ ਕੋਇ ਪੜ੍ਹਾਈਆ। ਸੁਰਤੀ ਸ਼ਬਦੀ ਪਾਏ ਨੱਥ, ਡੋਰੀ ਤੰਦ ਇਕ ਜਣਾਈਆ। ਨਾਮ ਨਿਧਾਨਾ ਮਹਿੰਮਾ ਅਕੱਥ, ਸੋਹਲਾ ਢੋਲਾ ਇਕੋ ਗਾਈਆ। ਜਿਉਂ ਭਾਵੇ ਤਿਉਂ ਲਵੇ ਰੱਖ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਵੇਖ ਵਖਾਈਆ । ਹਰਿਜਨ ਵੇਖੇ ਲੋਕਮਾਤ, ਨਿਰਗੁਣ ਸਰਗੁਣ ਭੇਵ
ਚੁਕਾਇੰਦਾ। ਗੁਰਮੁਖਾਂ ਦੇਵੇ ਇਕੋ ਦਾਤ, ਗਹਿਰ ਗੰਭੀਰ ਆਪ ਵਰਤਾਇੰਦਾ। ਚਰਨ ਕਵਲ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਧੁਰ ਦਾ ਰਾਗ ਸੁਣਾਏ ਸਾਚੀ ਗਾਥ, ਸੋਹੰ ਢੋਲਾ ਇਕ ਸਮਝਾਇੰਦਾ। ਮੇਟੇ ਰੈਣ ਅੰਧੇਰੀ ਰਾਤ, ਸਾਚਾ ਨੂਰ ਚੰਦ ਚਮਕਾਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸ, ਕਰਮ ਕਰਮ ਦਾ ਰੋਗ ਗਵਾਇੰਦਾ। ਸਦਾ ਸੁਹੇਲਾ ਅੰਤਰਜਾਮੀ ਹਰ ਘਟ ਵਸੇ ਪਾਸ, ਜਨ ਭਗਤਾਂ ਆਪਣਾ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਮੰਡਲ ਮੰਡਪ ਆਪਣੀ ਧਾਰ ਚਲਾਇੰਦਾ। ਸਤਿਗੁਰ ਸੱਚਾ ਇਕ ਦਾਤਾਰ, ਦਾਤਾ ਦਾਨੀ ਵਡ ਵਡਿਆਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਪਾਵੇ ਸਾਰ, ਦੁਖੀਆਂ ਦਰਦ ਰਿਹਾ ਵੰਡਾਈਆ। ਕਿਰਪਾ ਕਰੇ ਜਿਸ ਆਪ ਕਰਤਾਰ, ਕਰਤਾ ਪੁਰਖ ਹੋ ਸਹਾਈਆ। ਰੋਗ ਸੋਗ ਚਿੰਤਾ ਦੁੱਖ ਦੇਵੇ ਨਿਵਾਰ, ਤਨ ਕਾਇਆ ਮਾਟੀ ਸੀਤਲ ਰੂਪ ਵਖਾਈਆ। ਬਹੱਤਰ ਨਾੜ ਅਗਨੀ ਤਤ ਨਾ ਤਪੇ ਅੰਗਿਆਰ, ਅੰਮ੍ਰਿਤ ਮੇਘ ਇਕ ਬਰਸਾਈਆ। ਹਉਮੇਂ ਹੰਗਤਾ ਰੋਗ ਦੇਵੇ ਨਿਵਾਰ, ਸਾਚੀ ਸਿਖਿਆ ਇਕ ਪੜ੍ਹਾਈਆ। ਕੂੜੀ ਕਿਰਿਆ ਕਰੇ ਖ਼ੁਆਰ, ਦੇਵੇ ਨਾਮ ਸੱਚੀ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਪੂਰਬ ਲਹਿਣਾ ਵੇਖ ਵਖਾਈਆ। ਹਰਿਜਨ ਮਿਟੇ ਰੋਗ ਸੰਤਾਪ, ਸੰਸਾ ਕੋਇ ਰਹਿਣ ਨਾ ਪਾਈਆ। ਜਨਮ ਜਨਮ ਦਾ ਲੇਖਾ ਚੁਕਾਏ ਆਪ, ਮਿਹਰਵਾਨ ਹੋ ਸਹਾਈਆ। ਘਰ ਮੰਦਰ ਖੋਲ੍ਹ ਤਾਕ, ਪੜਦਾ ਦੂਈ ਦਵੈਤ ਉਠਾਈਆ। ਪਕੜ ਚੜ੍ਹਾਏ ਆਪਣੇ ਘਾਟ, ਪੱਤਣ ਇਕੋ ਇਕ ਸਮਝਾਈਆ। ਨਜ਼ਰੀ ਆਏ ਪੁਰਖ ਸਮਰਾਥ, ਸਮਰਥ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਲੇਖਾ ਲੇਖੇ ਲਾਈਆ। ਹਰਿਜਨ ਤੇਰਾ ਮਿਟੇ ਦੁੱਖ ਰੋਗ, ਸੰਸਾ ਮਾਤ ਰਹਿਣ ਨਾ ਪਾਈਆ। ਨਾਮ ਚੁਗਾਏ ਸਾਚੀ ਚੋਗ, ਸੋਹੰ ਹੰਸਾ ਰੂਪ ਵਟਾਈਆ। ਲਹਿਣਾ ਦੇਣਾ ਮੁੱਕੇ ਲੋਕ ਪਰਲੋਕ, ਦੋ ਜਹਾਨਾਂ ਸਿਰ ਆਪਣਾ ਹੱਥ ਟਿਕਾਈਆ। ਤੂੰ ਮੇਰਾ ਮੈਂ ਤੇਰਾ ਸਾਚਾ ਗਾਉਣਾ ਇਕ ਸਲੋਕ, ਸੋ ਪੁਰਖ ਨਿਰੰਜਣ ਸਚ ਸਮਝਾਈਆ। ਘਰ ਦੀਪਕ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰਾ ਦਏ ਗਵਾਈਆ। ਬਾਕੀ ਰਹੇ ਨਹੀਂ ਕਿਛ ਖੋਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਪਾਰ ਕਰਾਈਆ। ਗੁਰਮੁਖ ਤੇਰਾ ਮਿਟਿਆ ਦੁੱਖ, ਦਰਦੀ ਦਰਦ ਦਰਦ ਵੰਡਾਈਆ । ਘਰ ਉਪਜੇ ਸੱਚਾ ਸੁਖ, ਸਤਿਗੁਰ ਪੂਰਾ ਹੋਏ ਸਹਾਈਆ। ਉਜਲ ਕਰੇ ਮਾਤ ਮੁਖ, ਦੁਰਮਤ ਮੈਲ ਧਵਾਈਆ। ਲੇਖੇ ਲਾਏ ਜਨਨੀ ਕੁੱਖ, ਧੰਨ ਧੰਨ ਜਣੇਂਦੀ ਮਾਈਆ । ਭਾਗ ਲਗਾਏ ਅਬਿਨਾਸ਼ੀ ਅਚੁੱਤ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਅੱਗੇ ਲੇਖਾ ਚੁੱਕੇ ਉਲਟਾ ਰੁਖ਼, ਮਾਤ ਗਰਭ ਜੂਨੀ ਫੇਰ ਨਾ ਕੋਇ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਵਸਤ ਇਕੋ ਇਕ ਵਰਤਾਈਆ। ਨਾਮ ਵਸਤ ਦੇਵੇ ਅਤੁੱਟ, ਹਰਿ ਦਾਤਾ ਆਪ ਵਰਤਾਇੰਦਾ । ਆਵਣ ਜਾਵਣ ਜਾਏ ਛੁੱਟ, ਲਹਿਣਾ ਦੋ ਜਹਾਨ ਮੁਕਾਇੰਦਾ। ਜਨਮ ਕਰਮ ਨਾ ਰਹੇ ਦੁੱਖ, ਭਾਂਡਾ ਭਰਮ ਭੌ ਭੰਨਾਇੰਦਾ। ਉਲਟਾ ਹੋਏ ਮਾਤ ਗਰਭ ਨਾ ਰੁਖ਼, ਦਸ ਦਸ ਮਾਸ ਨਾ ਅਗਨ ਤਪਾਇੰਦਾ। ਆਪਣੀ ਗੋਦੀ ਲਏ ਚੁੱਕ, ਸੇਜ ਸੁਹੰਜਣੀ ਆਪ ਸੁਹਾਇੰਦਾ। ਜਨ ਭਗਤਾਂ ਕਰੇ ਪਿਆਰ ਜਿਉਂ ਬਾਲਕ ਮਾਤ ਪੁੱਤ, ਪਿਤਾ ਪੂਤ ਆਪਣਾ ਰੰਗ ਰੰਗਾਇੰਦਾ। ਅੰਦਰ ਵੜ ਕੇ ਲਏ ਪੁੱਛ, ਬਾਹਰੋ
ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਉਪਰ ਜਾਏ ਤੁਠ, ਤਿਸ ਸੁਖ ਸਾਗਰ ਰੂਪ ਵਖਾਇੰਦਾ। ਸੁਖ ਸਾਗਰ ਗਹਿਰ ਗੰਭੀਰ, ਘਰ ਘਰ ਵਿਚ ਦਏ ਵਖਾਈਆ। ਤਨ ਠਾਂਡਾ ਕਰੇ ਸਰੀਰ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਦੂਈ ਦਵੈਤ ਕੱਟ ਭੀੜ, ਭਾਂਡਾ ਭਰਮ ਭੌ ਭੰਨਾਈਆ। ਸ਼ਰਅ ਰਹੇ ਨਾ ਕੋਇ ਜ਼ੰਜੀਰ, ਸ਼ਰੀਅਤ ਰੂਪ ਨਾ ਕੋਇ ਵਟਾਈਆ । ਅੰਮ੍ਰਿਤ ਦੇਵੇ ਇਕੋ ਸੀਰ, ਸਾਚਾ ਨੀਰ ਮੁਖ ਚੁਆਈਆ। ਮਨ ਰਹੇ ਨਾ ਕੋਈ ਦਲਗੀਰ, ਚਿੰਤਾ ਰੂਪ ਨਾ ਕੋਇ ਵਟਾਈਆ। ਤਨ ਮਾਟੀ ਰਹੇ ਨਾ ਕੋਈ ਪੀੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਦੁੱਖ ਰੋਗ ਜਾਏ ਨੱਠ, ਜਿਸ ਘਰ ਸਤਿਗੁਰ ਚਰਨ ਟਿਕਾਈਆ। ਕਿਰਪਾ ਕਰ ਪੁਰਖ ਸਮਰਥ, ਮਿਹਰ ਨਜ਼ਰ ਇਕ ਉਠਾਈਆ। ਨਾਮ ਅਮੋਲਕ ਦੇ ਕੇ ਜਾਏ ਵੱਥ, ਵਾਸਤਾ ਆਪਣੇ ਨਾਲ ਪਾਈਆ। ਜਨ ਭਗਤਾਂ ਪ੍ਰਭ ਤੋ ਮੰਗਣ ਦਾ ਪੂਰਾ ਹੱਕ, ਹਕੀਕਤ ਸਭ ਦੇ ਹੱਥ ਵਖਾਈਆ। ਲੱਖ ਚੁਰਾਸੀ ਜੀਵ ਜੰਤ ਭਰਮ ਭੁਲੇਖੇ ਰਹੇ ਸ਼ੱਕ, ਸੰਸਾ ਸਕੇ ਨਾ ਕੋਇ ਚੁਕਾਈਆ। ਜੀਵ ਜੰਤ ਕਲਜੁਗ ਅੰਤਮ ਸਾਰੇ ਗਏ ਥੱਕ, ਸਾਚੀ ਮੰਜ਼ਲ ਹੱਥ ਕਿਸੇ ਨਾ ਆਈਆ। ਸਾਧਾਂ ਸੰਤਾਂ ਕੋਲੋ ਗਏ ਅੱਕ, ਜੋ ਘਰ ਘਰ ਦਰ ਦਰ ਫਿਰਦੇ ਧੂਣੀਆਂ ਤਾਈਆ । ਅੰਤਮ ਬਹਿ ਗਏ ਮਸਤਕ ਰੱਖ ਕੇ ਹੱਥ, ਨੇਤਰ ਨੈਣ ਨੀਰ ਵਹਾਈਆ। ਕਿਰਪਾ ਕਰ ਪੁਰਖ ਸਮਰਥ, ਸਾਚੀ ਸਿਖਿਆ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਲਹਿਣਾ ਦੇਣਾ ਦਏ ਚੁਕਾਈਆ। ਹਰਿਜਨ ਲਹਿਣਾ ਦੇਣਾ ਹੋਵੇ ਪੂਰ, ਆਸਾ ਪੂਰ ਕਰਾਇੰਦਾ । ਰੋਗ ਸੋਗ ਚਿੰਤਾ ਦੁੱਖ ਕਰੇ ਦੂਰ, ਜਗਤ ਦਲਿੱਦਰ ਨੇੜ ਨਾ ਆਇੰਦਾ। ਕੂੜੀ ਕਿਰਿਆ ਨਾਤਾ ਤੋੜੇ ਕੂੜ, ਕੂੜਾ ਰਸ ਅੰਮ੍ਰਿਤ ਰੂਪ ਵਟਾਇੰਦਾ। ਕਰ ਕਿਰਪਾ ਮਸਤਕ ਟਿੱਕਾ ਲਾਏ ਧੂੜ, ਚਰਨ ਚਰਨੋਦਕ ਅੰਮ੍ਰਿਤ ਜਾਮ ਇਕ ਪਿਆਇੰਦਾ। ਚਤਰ ਸੁਘੜ ਬਣਾਏ ਮੂਰਖ ਮੂੜ੍ਹ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਪਾਰਬ੍ਰਹਮ ਦਾ ਸਾਚਾ ਨੂਰ, ਨੂਰ ਨੂਰ ਨਾਲ ਮਿਲਾਇੰਦਾ। ਦਰਸ਼ਨ ਦੇਵੇ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਫੇਰਾ ਪਾਇੰਦਾ। ਸਰਬ ਕਲਾ ਭਰਪੂਰ, ਪਾਰਬ੍ਰਹਮ ਪ੍ਰਭ ਆਪਣਾ ਭੇਵ ਚੁਕਾਇੰਦਾ। ਵਸਣਹਾਰਾ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਗੁਰਸਿਖ ਗੁਰਮੁਖ ਬਾਲ ਅਞਾਣ, ਆਪ ਉਠਾਏ ਵਾਲੀ ਦੋ ਜਹਾਨ, ਸਚ ਵਖਾਏ ਇਕ ਨਿਸ਼ਾਨ, ਆਵਣ ਜਾਵਣ ਚੁਕਾਏ ਕਾਣ, ਮੰਦਰ ਸੁਹਾਏ ਇਕ ਮਕਾਨ, ਜਿਸ ਗ੍ਰਹਿ ਆਪਣਾ ਚਰਨ ਛੁਹਾਇੰਦਾ।
੧੮ ਅੱਸੂ ੨੦੨੦ ਬਿਕ੍ਰਮੀ ਮੁਕੰਦ ਸਿੰਘ ਦੇ ਗ੍ਰਹਿ ਪਿੰਡ ਮ੍ਹਰਾਜ ਜ਼ਿਲਾ ਬਠਿੰਡਾ
ਚਾਰ ਜੁਗ ਥੱਕੇ ਮਾਂਦੇ, ਅੰਤਮ ਬੈਠੇ ਪੰਧ ਮੁਕਾਈਆ। ਸੋ ਪੁਰਖ ਨਿਰੰਜਣ ਤੇਰਾ ਰਾਹ ਤਕਾਂਦੇ, ਨਿਜ ਨੇਤਰ ਨੈਣ ਉਠਾਈਆ। ਗੁਰ ਅਵਤਾਰਾਂ ਪੀਰ ਪੈਗੰਬਰਾਂ ਨਾਲ ਮਿਲਾਂਦੇ, ਸਾਚਾ ਸੰਗ ਨਿਭਾਈਆ। ਭਗਤ ਅਠਾਰਾਂ ਫੜ ਉਠਾਂਦੇ, ਸਚ ਪ੍ਰੀਤ ਇਕ ਲਗਾਈਆ। ਈਸਾ ਮੂਸਾ ਮੁਹੰਮਦ ਅੱਖ ਖੁਲ੍ਹਾਂਦੇ, ਆਲਸ ਨਿੰਦਰਾ ਦੂਰ ਕਰਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਵਾਸਤਾ ਪਾਂਦੇ, ਦਰ ਤੇਰੇ ਇਕ ਅਰਜ਼ੋਈਆ। ਸੂਰਜ
ਚੰਦ ਨੈਣ ਸ਼ਰਮਾਂਦੇ, ਨੇਤਰ ਅੱਖ ਨਾ ਕੋਇ ਉਠਾਈਆ। ਲੱਖ ਚੁਰਾਸੀ ਜੀਵ ਜੰਤ ਕੁਰਲਾਂਦੇ, ਕੂਕ ਇਕੋ ਇਕ ਸੁਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਦੋਏ ਜੋੜ ਵਾਸਤਾ ਪਾਂਦੇ, ਗਲ ਪੱਲੂ ਰਹੇ ਵਖਾਈਆ। ਅੰਜੀਲ ਕੁਰਾਨ ਖਾਣੀ ਬਾਣੀ ਨੇਤਰ ਨੈਣਾਂ ਨੀਰ ਵਹਾਂਦੇ, ਧੀਰਜ ਧੀਰ ਨਾ ਕੋਇ ਧਰਾਈਆ। ਚਾਰ ਕੁੰਟ ਦਹਿ ਦਿਸ਼ਾ ਅੰਡਜ ਜੇਰਜ ਉਤਭੁਜ ਸੇਤਜ ਸਾਚਾ ਸੰਗ ਨਾ ਕੋਈ ਨਿਭਾਂਦੇ, ਵਰਨ ਬਰਨ ਪਈ ਲੜਾਈਆ। ਗੀਤ ਗੋਬਿੰਦ ਗਹਿਰ ਗੰਭੀਰ ਪਰਮ ਪੁਰਖ ਤੇਰਾ ਕੋਈ ਨਾ ਗਾਂਦੇ, ਰਸਨਾ ਜਿਹਵਾ ਬੱਤੀ ਦੰਦ ਹੋਏ ਹਲਕਾਈਆ। ਸਾਧ ਸੰਤ ਲੋਕਮਾਤ ਅੰਤਰ ਆਤਮ ਹੋਏ ਆਂਧੇ, ਨਿਜ ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਸਚ ਦੁਆਰ ਬੇਪਰਵਾਹ ਕੋਈ ਨਾ ਆਵੇ ਠਾਂਡੇ, ਤ੍ਰੈਗੁਣ ਅਗਨੀ ਤਤ ਸਰਬ ਤਪਾਈਆ। ਕੂੜੀ ਕਿਰਿਆ ਰਸਨਾ ਜਿਹਵਾ ਪੀਂਦੇ ਖਾਂਦੇ, ਖ਼ਾਲਸ ਤੇਰਾ ਰੂਪ ਨਜ਼ਰ ਕਿਸੇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਉਤਰ ਪੂਰਬ ਪੱਛਮ ਦੱਖਣ ਉਠ ਉਠ ਧਾਂਦੇ, ਭੱਜਣ ਵਾਹੋ ਦਾਹੀਆ। ਤੇਰਾ ਦਰਸ ਪਾਰਬ੍ਰਹਮ ਪੁਰਖ ਅਕਾਲ ਕੋਈ ਨਾ ਪਾਂਦੇ, ਸਵੱਛ ਸਰੂਪੀ ਨਜ਼ਰ ਕਿਸੇ ਨਾ ਆਈਆ। ਭਰਮੇ ਭੁੱਲੇ ਪੰਡਤ ਪਾਂਧੇ, ਮੁੱਲਾਂ ਸ਼ੇਖ਼ ਗ੍ਰੰਥੀ ਪੰਥੀ ਸਮਝ ਕੋਇ ਨਾ ਆਈਆ। ਆਤਮ ਸਰੋਵਰ ਸਾਚੇ ਤੀਰਥ ਕੋਈ ਨਾ ਨਹਾਂਦੇ, ਅਠਸਠ ਬੈਠੇ ਫੇਰੀਆਂ ਪਾਈਆ। ਦੂਈ ਦਵੈਤ ਪੜਦਾ ਨਾ ਕੋਈ ਉਠਾਂਦੇ, ਏਕਾ ਦੂਜਾ ਭੇਵ ਨਾ ਕੋਇ ਚੁਕਾਈਆ। ਸਾਚੇ ਮੰਦਰ ਬਹਿ ਕੇ ਤੇਰਾ ਇਸ਼ਟ ਨਾ ਕੋਇ ਮਨਾਂਦੇ, ਚਾਰ ਵਰਨ ਆਪਣਾ ਆਪਣਾ ਧਿਆਨ ਰਹੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਓਟ ਰਖਾਈਆ। ਚਾਰ ਜੁਗ ਰਹੇ ਕੁਰਲਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦਏ ਦੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਮਾਰੇ ਧਾਹ, ਨੇਤਰ ਨੈਣਾਂ ਨੀਰ ਵਹਾਈਆ। ਕਰੋੜ ਤੇਤੀਸਾ ਮੰਗੇ ਪਨਾਹ, ਚਰਨ ਕਵਲ ਮਿਲੇ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਧਿਆਨ, ਨੇਤਰ ਨੈਣ ਅੱਖ ਖੁਲ੍ਹਾਈਆ। ਸ੍ਰਿਸ਼ਟ ਸਬਾਈ ਕਿਸੇ ਨਾ ਕੋਈ ਗਿਆਨ, ਸਾਚਾ ਮੰਤਰ ਨਾਮ ਨਾ ਕੋਇ ਦ੍ਰਿੜਾਈਆ। ਸਤਿ ਧਰਮ ਝੁੱਲੇ ਨਾ ਕੋਈ ਨਿਸ਼ਾਨ, ਕੂੜੀ ਕਿਰਿਆ ਡੰਕਾ ਵੱਜੇ ਵਧਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਘਰ ਘਰ ਨੱਚੇ ਸ਼ੈਤਾਨ, ਸ਼ਰਅ ਬੈਠੀ ਮੁਖ ਘੁੰਗਟ ਲਾਹੀਆ। ਮਿਹਰਵਾਨ ਨਜ਼ਰ ਨਾ ਆਏ ਨੌਜਵਾਨ, ਨਰ ਨਿਰੰਕਾਰ ਦਰਸ ਕੋਇ ਨਾ ਪਾਈਆ। ਸ਼ਾਹ ਪਾਤਸ਼ਾਹ ਰਾਜ ਰਾਜਾਨ ਹੋਏ ਬੇਈਮਾਨ, ਬੈਠੇ ਬੇਵਾ ਰੂਪ ਵਟਾਈਆ। ਸਾਚਾ ਮਿੱਤਰ ਦਿਸੇ ਨਾ ਕੋਇ ਜਹਾਨ, ਜਗਤ ਧਰੋਹੀ ਬਣੀ ਲੋਕਾਈਆ। ਕਾਗਦ ਕਲਮ ਸ਼ਾਹੀ ਹੋਈ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਗੁਰ ਕਾ ਸ਼ਬਦ ਕੋਈ ਨਾ ਸਕੇ ਪਹਿਚਾਨ, ਚੌਦਾਂ ਵਿਦਿਆ ਰਹੀ ਕੁਰਲਾਈਆ। ਰਸਨਾ ਜਿਹਵਾ ਬੱਤੀ ਦੰਦ ਅੰਮ੍ਰਿਤ ਵੇਲੇ ਉਠ ਕੇ ਸਾਰੇ ਗਾਣ, ਸੰਧਿਆ ਆਪਣਾ ਸਗਨ ਮਨਾਈਆ। ਨਿਜ ਨੇਤਰ ਪਾਰਬ੍ਰਹਮ ਪਤਿਪਰਮੇਸ਼ਵਰ ਦਰਸ ਕੋਇ ਨਾ ਪਾਣ, ਬੰਦ ਕਿਵਾੜੀ ਕੁੰਡਾ ਨਾ ਕੋਇ ਖੁਲ੍ਹਾਈਆ। ਅਨਹਦ ਨਾਦ ਸੁਣੇ ਨਾ ਕੋਈ ਧੁਨਕਾਨ, ਧੁਨ ਆਤਮਕ ਰਾਗ ਸਮਝ ਕਿਸੇ ਨਾ ਆਈਆ। ਦੀਆ ਦੀਪਕ ਜੋਤ ਘਰ ਜਗੇ ਨਾ ਕਿਸੇ ਮਹਾਨ, ਅੰਧ ਅੰਧੇਰੇ ਬੈਠੀ ਸਰਬ ਲੋਕਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਉਠ ਉਠ ਵੇਖਣ ਮਾਰ ਧਿਆਨ, ਲੋਕਮਾਤ ਰਾਹ ਤਕਾਈਆ। ਕਲਜੁਗ ਨੱਚੇ ਘਰ ਘਰ ਵੜ ਸ਼ੈਤਾਨ, ਆਪਣਾ ਹੁਕਮ ਰਿਹਾ ਵਰਤਾਈਆ । ਕਿਸੇ ਸਮਝ ਨਾ ਆਏ ਸ਼ਾਸਤਰ ਸਿਮਰਤ ਵੇਦ ਪੁਰਨ, ਗੀਤਾ ਗਿਆਨ ਭੇਵ ਕੋਇ ਨਾ ਪਾਈਆ। ਸਚ ਮਸਲਾ ਨਾ ਕੋਇ ਅੰਜੀਲ ਕੁਰਾਨ, ਕਾਇਆ ਕਾਅਬਾ ਨਜ਼ਰ ਕਿਸੇ ਨਾ
ਆਈਆ। ਸਿਦਕ ਸਬੂਰੀ ਨਾ ਕੋਇ ਈਮਾਨ, ਸਾਬਤ ਸੂਰਤ ਦਰਸ ਕੋਇ ਨਾ ਪਾਈਆ। ਮਿਲੇ ਮੇਲ ਨਾ ਵਡ ਮਿਹਰਵਾਨ, ਬੀ ਮਿਹਰਬਾਨ ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਨਜ਼ਰ ਕਿਸੇ ਨਾ ਆਈਆ। ਈਸਾ ਮੂਸਾ ਮੁਹੰਮਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਚਾਰ ਜੁਗ ਕਰਨ ਪੁਕਾਰ, ਪੁਨਹ ਪੁਨਹ ਤੇਰੀ ਸਰਨਾਈਆ। ਹਉਂ ਬਾਲੇ ਨੱਢੇ ਬਾਲ ਅਞਾਣ, ਪ੍ਰਭ ਤੇਰਾ ਅੰਤ ਕੋਈ ਨਾ ਪਾਈਆ। ਕਲਜੁਗ ਅੰਤਮ ਸਾਰੇ ਹੋਏ ਬੇਹਾਲ, ਸਾਚਾ ਦਰ ਨਜ਼ਰ ਕੋਇ ਨਾ ਆਈਆ। ਅੰਤਮ ਸ਼ਾਹੋ ਹੋਏ ਕੰਗਾਲ, ਖ਼ਾਲੀ ਹੱਥ ਰਹੇ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਨਿਭਿਆ ਨਾਲ, ਜੋ ਆਇਆ ਸੋ ਉਠ ਉਠ ਚਲ ਜਾਈਆ। ਧੁਰ ਦਾ ਲੇਖਾ ਲਿਖ ਕੇ ਗਏ ਜਹਾਨ, ਬਾਣੀ ਬੋਧ ਅਗਾਧ ਸਮਝਾਈਆ । ਆਤਮ ਪਰਮਾਤਮ ਦੇ ਕੇ ਗਏ ਗਿਆਨ, ਪਾਰਬ੍ਰਹਮ ਬ੍ਰਹਮ ਅੰਤਰ ਭੇਵ ਚੁਕਾਈਆ। ਧਰਮ ਵਖਾ ਕੇ ਗਏ ਨਿਸ਼ਾਨ, ਸਚ ਨਿਸ਼ਾਨਾ ਇਕ ਝੁਲਾਈਆ। ਸਾਚੀ ਸਿਖਿਆ ਦੇ ਕੇ ਗਏ ਧੁਰ ਫ਼ਰਮਾਨ, ਨਾਮ ਸੰਦੇਸਾ ਇਕ ਸੁਣਾਈਆ। ਦਰੋਹੀ ਖ਼ੁਦਾਏ ਕਲਜੁਗ ਅੰਤਮ ਸਾਰੇ ਹੋਏ ਬੇਈਮਾਨ, ਸਾਚਾ ਸਿਦਕ ਨਜ਼ਰ ਕੋਇ ਨਾ ਆਈਆ। ਮੁੱਲਾਂ ਸ਼ੇਖ਼ ਮਸਾਇਕ ਬਗ਼ਲੇ ਰੱਖ ਕੁਰਾਨ, ਕੂੜੀ ਕਸਮ ਲਾਸ਼ਰੀਕ ਤੇਰੀ ਰਹੇ ਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਖ ਆਪਣਾ ਇਸਲਾਮ, ਜਿਸ ਨੂੰ ਦੇਂਦਾ ਰਿਹਾ ਪੈਗ਼ਾਮ, ਪੀਰ ਪੈਗ਼ੰਬਰ ਸਚ ਸੰਦੇਸਾ ਰਹਿਬਰ ਆਪਣਾ ਇਕ ਸਮਝਾਈਆ। ਗੁਰ ਅਵਤਾਰ ਰਹੇ ਕੂਕ, ਉਚੀ ਕੂਕ ਕੂਕ ਸੁਣਾਈਆ । ਸ੍ਰੀ ਭਗਵਾਨ ਪ੍ਰਭ ਸਦੀ ਚੌਧਵੀਂ ਈਸਾ ਮੂਸਾ ਮੁਹੰਮਦ ਚੁਕੀ ਚੂਕ, ਚਾਰੋ ਕੁੰਟ ਵੇਖ ਵਖਾਈਆ। ਵੀਹਵੀਂ ਸਦੀ ਸਭ ਨੂੰ ਰਹੀ ਫੂਕ, ਤ੍ਰੈਗੁਣ ਅਗਨੀ ਰਹੀ ਲਾਈਆ। ਮਾਣ ਰਿਹਾ ਨਾ ਕੋਈ ਪੰਜ ਭੂਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਤਤਵ ਤਤ ਸੰਗ ਨਾ ਕੋਇ ਰਖਾਈਆ। ਹੋਇਆ ਅੰਧੇਰਾ ਚਾਰੇ ਕੂਟ, ਦਹਿ ਦਿਸ਼ਾ ਤੇਰਾ ਚੰਦ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਮੌਲੀ ਰੁੱਤ, ਬਸੰਤੀ ਰੰਗ ਨਾ ਕੋਇ ਵਖਾਈਆ। ਸਾਚਾ ਨਜ਼ਰ ਨਾ ਆਏ ਕੋਈ ਪੁੱਤ, ਪਿਤਾ ਪੂਤ ਗੋਦ ਨਾ ਕੋਇ ਸੁਹਾਈਆ। ਸਾਚੀ ਧਾਰੋ ਕੋਈ ਨਾ ਪਏ ਉਠ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਕਿਸੇ ਦਰ ਨਾ ਦਿਸੇ ਸੁਚ, ਸਾਚਾ ਰੂਪ ਨਜ਼ਰ ਕੋਇ ਨਾ ਆਈਆ । ਕਿਰਪਾਨਿਧਾਨ ਠਾਕਰ ਸੁਆਮੀ ਮਿਹਰਵਾਨ ਸਤਿ ਸਰੂਪ ਆ ਕੇ ਪੁੱਛ, ਕਿਉਂ ਬੈਠਾ ਮੁਖ ਛੁਪਾਈਆ। ਚੌਥੇ ਜੁਗ ਸਭ ਨੂੰ ਲੱਗਾ ਦੁੱਖ, ਗੁਰ ਅਵਤਾਰ ਦੇਣ ਦੁਹਾਈਆ । ਅੰਤਮ ਵੇਲਾ ਗਿਆ ਢੁਕ, ਜਿਸ ਦਾ ਲੇਖਾ ਆਏ ਸਮਝਾਈਆ। ਸਾਡੇ ਕੋਲ ਨਹੀਂ ਕੁਛ, ਖ਼ਾਲੀ ਹੱਥ ਰਹੇ ਵਖਾਈਆ। ਤੇਰੇ ਚਰਨਾਂ ਹੇਠਾਂ ਬੈਠੇ ਲੁਕ, ਸਿਰ ਸਕੇ ਨਾ ਕੋਇ ਉਠਾਈਆ। ਸ਼ਾਹ ਪਾਤਸ਼ਾਹ ਇਕੋ ਸ਼ੇਰ ਹੋ ਕੇ ਬੁੱਕ, ਦੋ ਜਹਾਨਾਂ ਭਬਕ ਲਗਾਈਆ। ਕੂੜ ਕੁੜਿਆਰਾ ਪੈਂਡਾ ਜਾਵੇ ਮੁੱਕ, ਸਾਚਾ ਰਾਹ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਬੇਨੰਤੀ, ਬਿਨੈ ਇਕੋ ਇਕ ਜਣਾਈਆ। ਵੇਖ ਖੇਲ ਪ੍ਰਭ ਸੰਮਤ ਸੰਮਤੀ, ਤੇਰੀ ਸਮਝ ਕਿਸੇ ਨਾ ਪਾਈਆ। ਤੇਰੀ ਚਾਲ ਅਗੰਮ ਅਥਾਹ ਰਮਕ ਰਮਕੀ, ਰਾਜ ਰਾਜਾਨ ਸ਼ਾਹ ਸੁਲਤਾਨ ਤੇਰਾ ਲੇਖਾ ਕਹਿਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੁਧ ਬਿਨ ਹੋਏ ਨਾ ਕੋਇ ਸਹਾਈਆ । ਸ੍ਰੀ ਭਗਵਾਨ ਦਇਆ ਕਮੌਂਦਾ ਏ। ਵਿਸ਼ਨ ਬ੍ਰਹਮਾ
ਸ਼ਿਵ ਆਪ ਸਮਝੌਂਦਾ ਏ। ਤ੍ਰੈਗੁਣ ਤੇਰਾ ਲੇਖ ਵਖੌਂਦਾ ਏ। ਪੰਜ ਤਤ ਤੇਰਾ ਭੇਵ ਪੌਂਦਾ ਏ। ਗੁਰ ਅਵਤਾਰ ਲੇਖ ਲਿਖੌਂਦਾ ਏ। ਪੀਰ ਪੈਗ਼ੰਬਰ ਵਕਤ ਸੁਹੌਂਦਾ ਏ। ਦਰਗਹਿ ਸਾਚੀ ਛੱਡ ਕੇ ਔਂਦਾ ਏ। ਮੁਕਾਮੇ ਹੱਕ ਨੂਰ ਚਮਕੌਂਦਾ ਏ। ਲਾਸ਼ਰੀਕ ਵੇਸ ਵਟੌਂਦਾ ਏ। ਸਚ ਤਾਰੀਫ਼ ਆਪ ਸਮਝੌਂਦਾ ਏ। ਹਕੀਕਤ ਹੱਕ ਇਕ ਜਣੌਂਦਾ ਏ। ਕੂੜੀ ਸ਼ਰੀਅਤ ਆਪ ਮਿਟੌਂਦਾ ਏ। ਨਾਮ ਪ੍ਰੀਤ ਇਕ ਬੰਧੌਂਦਾ ਏ। ਧੁਰ ਦਾ ਕਲਮਾ ਸਾਚਾ ਗੀਤ, ਢੋਲਾ ਇਕੋ ਰਾਗ ਜਣੌਂਦਾ ਏ। ਜਿਸ ਨੂੰ ਲੱਭਦੇ ਵਿਚ ਮਸੀਤ, ਸੋ ਮਸਲਾ ਹਲ ਕਰੌਂਦਾ ਏ। ਸਦੀ ਚੌਧਵੀਂ ਰਹੀ ਬੀਤ, ਬੀਤੀ ਕਹਾਣੀ ਸਭ ਦੀ ਲੇਖੇ ਲੌਂਦਾ ਏ। ਚੌਦਾਂ ਤਬਕ ਰਾਹ ਰਹੇ ਉਡੀਕ, ਬਣ ਕੇ ਪਾਂਧੀ ਪੰਧ ਮੁਕੌਂਦਾ ਏ। ਨਜ਼ਰੀ ਆਏ ਦੂਰ ਦੁਰਾਡਾ ਹੋ ਨਜ਼ਦੀਕ, ਨਿਜ ਨੇਤਰ ਨੈਣ ਇਕ ਖੁਲ੍ਹੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਝੋਲੀ ਪੌਂਦਾ ਏ। ਗੁਰ ਅਵਤਾਰਾਂ ਆਪ ਜਣਾਇਆ ਏ। ਮਿਹਰਵਾਨ ਖੇਲ ਰਚਾਇਆ ਏ। ਲੇਖਾ ਸਭ ਦਾ ਝੋਲੀ ਪਾਇਆ ਏ। ਭਰਮ ਭੁਲੇਖਾ ਇਕ ਮਿਟਾਇਆ ਏ। ਸਚ ਸੰਦੇਸਾ ਨਾਮ ਸੁਣਾਇਆ ਏ। ਨਰ ਨਰੇਸ਼ਾ ਬਣ ਕੇ ਆਇਆ ਏ। ਜੋਤੀ ਵੇਸਾ ਜਾਮਾ ਪਾਇਆ ਏ। ਦਸ ਦਸਮੇਸਾ ਨਾਲ ਰਲਾਇਆ ਏ। ਮਿਲ ਕੇ ਏਕਾ ਇਕ ਬਣਾਇਆ ਏ। ਦੂਆ ਰੂਪ ਨਾ ਕੋਈ ਵਖਾਇਆ ਏ। ਤੀਜਾ ਲੋਚਣ ਆਪ ਖੁਲ੍ਹਾਇਆ ਏ। ਚੌਥੇ ਪਦ ਡੇਰਾ ਲਾਇਆ ਏ। ਪੰਚਮ ਮੇਲਾ ਸਹਿਜ ਸੁਭਾਇਆ ਏ। ਛੇਵੇਂ ਛੱਪਰ ਛੰਨ ਨਜ਼ਰ ਕਿਸੇ ਨਾ ਆਇਆ ਏ। ਸਤਿ ਸਤਿਵਾਦੀ ਨੂਰ ਰੁਸ਼ਨਾਇਆ ਏ। ਅੱਠਾਂ ਤੱਤਾਂ ਪੰਧ ਮੁਕਾਇਆ ਏ। ਨੌ ਦੁਆਰੇ ਡੇਰਾ ਢਾਇਆ ਏ। ਦਸਵੇਂ ਇਕੋ ਨੂਰ ਚਮਕਾਇਆ ਏ। ਗੀਤ ਅਨਾਦੀ ਛੰਦ ਸੁਣਾਇਆ ਏ। ਸੂਰੇ ਸਰਬੰਗ ਰੂਪ ਵਟਾਇਆ ਏ। ਆਤਮ ਪਰਮਾਤਮ ਦੇਵੇ ਅਨੰਦ, ਰਸ ਇਕੋ ਇਕ ਵਖਾਇਆ ਏ। ਜੁਗ ਜਨਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸੁਆਮੀ ਇਕੋ ਡੋਰੀ ਤੰਦ ਜਣਾਇਆ ਏ। ਜਿਸ ਦਾ ਭੇਵ ਕੋਈ ਨਾ ਪਾਵੇ ਆਦਿ ਜੁਗਾਦਿ ਕੋਟ ਬ੍ਰਹਿਮੰਡ, ਬ੍ਰਹਿਮਾਂਡ ਬੈਠਾ ਸੀਸ ਝੁਕਾਇਆ ਏ। ਸੋ ਸਾਹਿਬ ਸੁਆਮੀ ਪੁਰਖ ਅਕਾਲ ਨਿਰਗੁਣ ਖੇਲ ਕਰੇ ਸੂਰਾ ਸਰਬੰਗ, ਸੋ ਪੁਰਖ ਨਿਰੰਜਣ ਏਕਾ ਹੁਕਮ ਵਰਤਾਇਆ ਏ। ਨਾਮ ਡੰਕਾ ਵੱਜੇ ਇਕ ਮਰਦੰਗ, ਮਰਦ ਮਰਦਾਨਾ ਹੱਥ ਉਠਾਇਆ ਏ। ਲੋਆਂ ਪੁਰੀਆਂ ਆਏ ਲੰਘ, ਦੋ ਜਹਾਨ ਪੰਧ ਮੁਕਾਇਆ ਏ। ਕੂੜੀ ਕਿਰਿਆ ਕਰੇ ਖੰਡ ਖੰਡ, ਜੂਠ ਝੂਠ ਡੇਰਾ ਢਾਹਿਆ ਏ। ਵਸਤ ਅਮੋਲਕ ਨਾਮ ਨਿਧਾਨ ਜਨ ਭਗਤਾਂ ਦੇਵੇ ਵੰਡ, ਸਾਚੀ ਝੋਲੀ ਆਪ ਭਰਾਇਆ ਏ। ਨਾਤਾ ਛੁੱਟੇ ਨਾਰ ਦੁਹਾਗਣ ਰੰਡ, ਹਰਿ ਜੂ ਕੰਤ ਇਕ ਹੰਡਾਇਆ ਏ। ਅੰਮ੍ਰਿਤ ਸਰੋਵਰ ਨੁਹਾਏ ਗੰਗ, ਅਠਸਠ ਤੀਰਥ ਡੇਰਾ ਢਾਹਿਆ ਏ। ਕਾਇਆ ਚੋਲੀ ਚਾੜ੍ਹੇ ਰੰਗ, ਰੰਗ ਬਸੰਤ ਇਕ ਰੰਗਾਇਆ ਏ। ਮਾਣਸ ਜਨਮ ਨਾ ਹੋਏ ਭੰਗ, ਜਿਸ ਸਿਰ ਆਪਣਾ ਹੱਥ ਟਿਕਾਇਆ ਏ। ਡੁੱਬਦਾ ਬੇੜਾ ਦੇਵੇ ਬੰਨ੍ਹ, ਸ਼ੌਹ ਦਰਿਆ ਨਾ ਕੋਇ ਰੁੜ੍ਹਾਇਆ ਏ। ਨਿਰਗੁਣ ਸਰਗੁਣ ਚੁੱਕੇ ਆਪਣੇ ਕੰਧ, ਫੜ ਬਾਂਹੋ ਗਲੇ ਲਗਾਇਆ ਏ। ਗੁਰ ਅਵਤਾਰੋ ਪੀਰ ਪੈਗ਼ੰਬਰੋ ਕਲਜੁਗ ਅੰਤ ਸਭ ਨੇ ਗਾਉਣਾ ਇਕੋ ਛੰਦ, ਸੋਹੰ ਢੋਲਾ ਇਕ ਪੜ੍ਹਾਇਆ ਏ। ਆਵਣ ਜਾਵਣ ਪਿਛਲਾ ਪੂਰਬ ਲਹਿਣਾ ਚੁਕਿਆ ਪੰਧ, ਅੱਗੇ ਪੁਰਖ ਅਕਾਲ ਮਾਰਗ ਇਕੋ ਦਏ ਵਖਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਧਾਰ ਆਪ ਜਣਾਇਆ ਏ। ਸਭ ਦਾ ਲੇਖਾ ਅੰਤ ਚੁਕਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਨਾਲ ਮਿਲਾਵਾਂਗਾ। ਵਿਸ਼ਨ
ਬ੍ਰਹਮਾ ਸ਼ਿਵ ਸੁਰਪਤ ਇੰਦ ਕਰੋੜ ਤੇਤੀਸਾ ਨੇਤਰ ਨੈਣ ਖੁਲ੍ਹਾਵਾਂਗਾ। ਤ੍ਰੈਗੁਣ ਮਾਇਆ ਪੰਜ ਤਤ ਬ੍ਰਹਮ ਮਤ ਇਕ ਦ੍ਰਿੜਾਵਾਂਗਾ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰੱਤ ਵੇਖ ਵਖਾਵਾਂਗਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਜਾਣਾਂ ਮਿਤ ਗਤ, ਹਰ ਘਟ ਅੰਦਰ ਵੜ ਕੇ ਬੈਠਾ ਪੜਦਾ ਲਾਹਵਾਂਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਗੁਰ ਅਵਤਾਰ ਪੀਰ ਪੈਗ਼ੰਬਰ ਮਾਰਗ ਗਏ ਦੱਸ, ਤਿਨ੍ਹਾਂ ਲੇਖਾ ਪੂਰ ਕਰਾਵਾਂਗਾ। ਚਾਰ ਵਰਨ ਅਠਾਰਾਂ ਬਰਨ ਇਕੋ ਰਾਹ ਦੇਵਾਂ ਦੱਸ, ਸਾਚੀ ਸਿਖਿਆ ਸਿਖ ਸਮਝਾਵਾਂਗਾ। ਅੰਤਰ ਮਿਲੇ ਆਤਮ ਰਸ, ਬਸੰਤਰ ਬਾਹਰੋ ਅਗਨ ਬੁਝਾਵਾਂਗਾ। ਤੀਰ ਨਿਰਾਲਾ ਮਾਰਾਂ ਕਸ, ਸ਼ਬਦ ਅਣਿਯਾਲਾ ਇਕ ਉਠਾਵਾਂਗਾ। ਬੁਰਜ ਹੰਕਾਰੀ ਜਾਏ ਢੱਠ, ਹਉਮੇਂ ਹੰਗਤਾ ਗੜ੍ਹ ਤੁੜਾਵਾਂਗਾ। ਕਰਾਂ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਵਾਂਗਾ। ਸਤਿਜੁਗ ਚਲੇ ਇਕੋ ਰਥ, ਬਣ ਰਥਵਾਹੀ ਸੇਵ ਕਮਾਵਾਂਗਾ। ਲੱਖ ਚੁਰਾਸੀ ਵਿਚੋ ਭਗਤ ਸੁਹੇਲੇ ਸਾਚੇ ਰੱਖ, ਆਖ਼ਰ ਆਪਣਾ ਮੇਲ ਮਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕੂੜੀ ਕਿਰਿਆ ਲੇਖਾ ਅੰਤ ਮੁਕਾਵਾਂਗਾ। ਗੁਰ ਅਵਤਾਰ ਸ਼ੁਕਰ ਮਨੌਂਦੇ ਨੇ। ਪੀਰ ਪੈਗ਼ੰਬਰ ਵਾਸਤਾ ਪੌਂਦੇ ਨੇ। ਦਰ ਤੇਰੇ ਅਲਖ ਜਗੌਂਦੇ ਨੇ। ਪਰਤੱਖ ਤੇਰਾ ਦਰਸ਼ਨ ਪੌਂਦੇ ਨੇ। ਅਗਲਾ ਲੇਖਾ ਲਿਖਿਆ, ਤੇਰੇ ਅੱਗੇ ਰੱਖ ਵਖੌਂਦੇ ਨੇ। ਤੇਰੀ ਲੈਂਦੇ ਰਹੇ ਸਿਖਿਆ, ਸਾਚੀ ਸਿਖਿਆ ਇਕ ਜਣੌਂਦੇ ਨੇ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਾਈ ਭਿਛਿਆ, ਜੀਵ ਜੰਤਾਂ ਆਪ ਸਮਝੌਂਦੇ ਨੇ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਤੇਰੀ ਸਿਫ਼ਤ ਅੰਦਰ ਲਿਖਿਆ, ਤੇਰਾ ਅੰਤ ਕੋਈ ਨਾ ਪੌਂਦੇ ਨੇ। ਜਗਤ ਜਹਾਨ ਵੇਖਿਆ ਮਿਥਿਆ, ਅੰਤਮ ਸਾਰੇ ਛੱਡ ਕੇ ਤੇਰੇ ਚਰਨ ਦੁਆਰ ਔਂਦੇ ਨੇ। ਸਰਨ ਸਰਨਾਈ ਤੇਰੇ ਢੱਠਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗੌਂਦੇ ਨੇ। ਤੇਰੇ ਦਰ ਅਲਖ ਜਗਾਈ ਏ। ਪ੍ਰਭ ਸਾਚੇ ਵਡ ਵਡਿਆਈ ਏ। ਕਲਜੁਗ ਰੈਣ ਅੰਧੇਰੀ ਛਾਈ ਏ। ਸਾਚਾ ਚੰਦ ਨਾ ਕੋਇ ਚਮਕਾਈ ਏ। ਇਕਾਵਨ ਬਾਵਨ ਬੈਠੇ ਮੁਖ ਛੁਪਾਈ ਏ। ਖਾਣੀ ਬਾਣੀ ਰਹੀ ਕੁਰਲਾਈ ਏ। ਅੰਮ੍ਰਿਤ ਪਾਣੀ ਠੰਡੀ ਧਾਰ ਨਾ ਕੋਇ ਵਹਾਈ ਏ। ਗੰਗਾ ਗੋਦਾਵਰੀ ਜਮਨਾ ਸੁਰਸਤੀ ਪੜਦਾ ਉਪਰ ਨਾ ਕੋਇ ਰਖਾਈ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਤੇਰਾ ਲੇਖਾ ਕੋਈ ਰਹਿਣ ਨਾ ਪਾਈ ਏ। ਵੇਖ ਪ੍ਰਭੂ ਉਠ ਲੋਕਮਾਤ, ਨੇਤਰ ਖੋਲ੍ਹ ਲੈ ਅੰਗੜਾਈਆ। ਸਾਚਾ ਦਿਸੇ ਨਾ ਕੋਇ ਸਾਥ, ਗੁਰ ਚੇਲੇ ਮੁਖ ਭਵਾਈਆ। ਨਜ਼ਰ ਨਾ ਆਏ ਤ੍ਰਿਲੋਕੀ ਨਾਥ, ਨੰਦ ਚੰਦ ਨਾ ਕੋਇ ਰੁਸ਼ਨਾਈਆ। ਸੰਗ ਨਾ ਰਾਮ ਬੇਟਾ ਦਸਰਾਥ, ਦਹਿ ਦਿਸ਼ਾ ਪਈ ਦੁਹਾਈਆ। ਈਸਾ ਮੂਸਾ ਕਾਲਾ ਸੂਸਾ ਕੋਈ ਨਾ ਵਸੇ ਪਾਸ, ਚਾਰ ਯਾਰੀ ਯਾਰੀ ਨਾ ਕੋਇ ਨਿਭਾਈਆ। ਮੁਹੰਮਦ ਖ਼ਾਲੀ ਦਿਸੇ ਆਸ, ਅੱਲਾ ਰਾਣੀ ਭੱਜੇ ਵਾਹੋ ਦਾਹੀਆ। ਸਾਚੀ ਦਿਸੇ ਨਾ ਕੋਈ ਰਾਸ, ਮੰਡਲ ਮੰਡਪ ਰਹੇ ਕੁਰਲਾਈਆ। ਨਾਨਕ ਸ਼ਬਦ ਨਾ ਕਿਸੇ ਪਾਸ, ਕਲਜੁਗ ਭਰਮੇ ਭੁੱਲੀ ਸਰਬ ਲੋਕਾਈਆ। ਗੋਬਿੰਦ ਅੰਮ੍ਰਿਤ ਹੱਥ ਕਿਸੇ ਨਾ ਆਵੇ ਦਾਤ, ਚਾਰੇ ਕੁੰਟ ਦੇਣ ਦੁਹਾਈਆ। ਨੇਤਰ ਖੋਲ੍ਹ ਪਾਰਬ੍ਰਹਮ ਪ੍ਰਭ ਆਪਣੀ ਸ੍ਰਿਸ਼ਟੀ ਵੇਖ ਝਾਕ। ਝਾਕੀ ਆਪਣੀ ਇਕ ਲਗਾਈਆ। ਸਾਚੇ ਘੋੜੇ ਅਸਵ ਚੜ੍ਹ ਰਾਕ, ਸੋਲਾਂ ਕਲੀਆਂ ਆਸਣ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਲਿਖ ਕੇ ਗਏ ਭਵਿਖਤ ਵਾਕ, ਸਚ ਸੰਦੇਸਾ ਮਾਤ ਜਣਾਈਆ। ਕਲਜੁਗ ਅੰਤਮ ਆਵੇ ਪੁਰਖ ਅਬਿਨਾਸ਼,
ਨਿਰਗੁਣ ਆਪਣਾ ਵੇਸ ਵਟਾਈਆ। ਜੋਤੀ ਨੂਰ ਕਰੇ ਪਰਕਾਸ਼, ਮਾਤ ਪਿਤ ਪੰਜ ਤਤ ਨਜ਼ਰ ਕੋਇ ਨਾ ਆਈਆ। ਇਕੋ ਸ਼ਬਦ ਵਜਾਏ ਨਾਦ, ਦੋ ਜਹਾਨ ਦਏ ਸੁਣਾਈਆ। ਢੋਲਾ ਗਾਏ ਬੋਧ ਅਗਾਧ, ਸਾਚੀ ਕਰੇ ਇਕ ਪੜ੍ਹਾਈਆ । ਦੋ ਜਹਾਨ ਸੁਣੇ ਫ਼ਰਿਆਦ, ਸਭ ਦਾ ਲੇਖਾ ਦਏ ਮੁਕਾਈਆ। ਜਿਸ ਰਚਨਾ ਰਚੀ ਆਦਿ, ਸੋ ਅੰਤਮ ਵੇਖਣ ਆਈਆ। ਸੰਤ ਸੁਹੇਲੇ ਵਿਚੋ ਕਾਢ, ਲੱਖ ਚੁਰਾਸੀ ਬਾਹਰ ਕਢਾਈਆ। ਜੋ ਤੇਰੇ ਬਣ ਤੈਨੂੰ ਰਹੇ ਆਰਾਧ, ਅੰਤਰ ਆਤਮ ਧਿਆਨ ਲਗਾਈਆ। ਓਨ੍ਹਾਂ ਮੇਟ ਵਾਦ ਵਿਵਾਦ, ਰੋਗ ਸੋਗ ਰਹਿਣ ਨਾ ਪਾਈਆ। ਨਿਰਗੁਣ ਸਰਗੁਣ ਰਚ ਕਾਜ, ਸੁਰਤੀ ਸ਼ਬਦੀ ਮੇਲ ਮਿਲਾਈਆ। ਸਚ ਮਹੱਲੇ ਚੜ੍ਹ ਕੇ ਮਾਰ ਆਵਾਜ਼, ਕੂਕ ਬਾਂਗ ਇਕੋ ਵਾਰ ਸੁਣਾਈਆ। ਤੇਰੇ ਸੀਸ ਜਗਦੀਸ ਸੋਹੇ ਤਾਜ, ਤਖ਼ਤ ਨਿਵਾਸੀ ਤੇਰੀ ਇਕ ਸਰਨਾਈਆ। ਦੋ ਜਹਾਨਾਂ ਤੇਰਾ ਰਾਜ, ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਰਈਅਤ ਰੂਪ ਵਟਾਈਆ। ਸਹਿਬ ਸੁਲਤਾਨ ਦਰਗਹਿ ਸਾਚੀ ਸਾਜਣ ਲੈ ਸਾਜ, ਸੱਜਣ ਆਪਣਾ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡੀ ਕਰ ਪੂਰੀ ਖ਼ਾਹਸ਼, ਖ਼ਾਲਸ ਆਪਣਾ ਰੰਗ ਵਖਾਈਆ। ਸ੍ਰੀ ਭਗਵਾਨ ਹੋ ਮਿਹਰਵਾਨ, ਮਿਹਰ ਨਜ਼ਰ ੳਠਾਇੰਦਾ। ਉਠੋ ਵੇਖੋ ਮਾਰੋ ਧਿਆਨ, ਸਚ ਸੁਆਮੀ ਆਪ ਜਣਾਇੰਦਾ। ਪਰਗਟ ਹੋਇਆ ਜੋਧਾ ਸੂਰਬੀਰ ਨੌਜਵਾਨ, ਦੋ ਜਹਾਨਾਂ ਆਪਣਾ ਹੁਕਮ ਵਰਤਾਇੰਦਾ। ਸ਼ਬਦ ਸੰਦੇਸਾ ਦੇਵੇ ਫ਼ਰਮਾਨ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਕਵਲ ਕਰੋ ਧਿਆਨ, ਸਚ ਧਿਆਨੀ ਇਕ ਸਮਝਾਇੰਦਾ। ਜਿਸ ਦਾ ਕਲਮਾ ਪੜ੍ਹੋ ਕੁਰਾਨ, ਸੋ ਕਾਇਆ ਕਾਅਬਾ ਕੁਰ੍ਹਾ ਵੇਖ ਵਖਾਇੰਦਾ। ਜਿਸ ਪੈਗ਼ੰਬਰ ਕਰੋ ਸਲਾਮ, ਸੋ ਸਹੀ ਸਲਾਮਤ ਨਜ਼ਰੀ ਆਇੰਦਾ। ਜਿਸ ਨੂੰ ਈਸਾ ਮੂਸਾ ਮੁਹੰਮਦ ਮੰਨ ਕੇ ਗਿਆ ਅਮਾਮ, ਸੋ ਅਮਾਮ ਆਪਣਾ ਵੇਸ ਵਟਾਇੰਦਾ। ਸਾਰੇ ਬਰਦੇ ਕਰੇ ਗ਼ੁਲਾਮ, ਗ਼ੁਰਬਤ ਸਭ ਦੀ ਮੇਟ ਮਿਟਾਇੰਦਾ। ਸਾਚਾ ਮਾਰਗ ਦੱਸੇ ਆਸਾਨ, ਅਹਿਸਾਨ ਸਭ ਦੇ ਸਿਰ ਚੜ੍ਹਾਇੰਦਾ। ਪੀਰ ਪੈਗ਼ੰਬਰ ਬਾਲੇ ਵੇਖ ਅੰਞਾਣ, ਬਾਲੀ ਬੁਧ ਆਪ ਜਣਾਇੰਦਾ। ਸਾਚਾ ਕਲਮਾ ਇਕੱਠੇ ਹੋ ਕੇ ਪੜ੍ਹੋ ਆਣ, ਬਿਨ ਕਲਬੂਤ ਪੰਜ ਤਤ ਪੜ੍ਹਾਇੰਦਾ। ਨਜ਼ਰੀ ਆਏ ਇਕ ਮਿਹਰਵਾਨ, ਨੌਜਵਾਨ ਆਪਣਾ ਨੂਰ ਚਮਕਾਇੰਦਾ। ਚੌਦਾਂ ਤਬਕ ਮੰਨਣ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕੋ ਸਤਿ ਸਮਝਾਇੰਦਾ। ਸਚ ਸੁਨੇਹੜਾ ਦੱਸੇ ਗੀਤ, ਗਹਿਰ ਗੰਭੀਰ ਦਏ ਸਮਝਾਈਆ। ਅੰਤਮ ਨਾਤਾ ਛੁੱਟਣਾ ਮਸੀਤ, ਮੁਸੱਲਾ ਹੇਠ ਨਾ ਕੋਇ ਵਿਛਾਈਆ। ਸਦੀ ਚੌਧਵੀਂ ਚੁੱਕੇ ਰੀਤ, ਵੁਜ਼ੂ ਬਾਂਗ ਨਾ ਕੋਇ ਅਲਾਈਆ। ਚਾਰ ਕੂਟਾਂ ਹੋਣ ਪਲੀਤ, ਪਾਕ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਕਲਮਾ ਦਏ ਹਦੀਸ, ਹਜ਼ਰਤ ਇਕੋ ਕਰੇ ਨਾਮ ਪੜ੍ਹਾਈਆ। ਗੁਰ ਅਵਤਾਰ ਖੋਲ੍ਹੋ ਅੱਖ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸ੍ਰੀ ਭਗਵਾਨ ਪਰਗਟ ਹੋਇਆ ਪਰਤੱਖ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਜਿਸ ਦੇ ਅੱਗੇ ਚਲੇ ਨਾ ਕੋਇ ਕਿਸੇ ਦਾ ਵਸ, ਜੋਰੂ ਜ਼ਰ ਜ਼ੇਰ ਸਰਬ ਕਰਾਇੰਦਾ। ਸਭ ਦੇ ਖ਼ਾਲੀ ਕਰ ਕੇ ਹੱਥ, ਸਮਰਥ ਆਪਣਾ ਹੁਕਮ ਵਰਤਾਇੰਦਾ। ਦੂਰ ਦੁਰਾਡੇ ਨੇਰਨ ਨੇਰ ਬਣ ਦਰਵੇਸ਼ ਦਰ ਤੇ ਆਇਣ ਨੱਠ, ਪਾਂਧੀ ਰਹਿਣ ਕੋਇ ਨਾ ਪਾਇੰਦਾ। ਰਲ ਮਿਲ ਸਾਰੇ ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਸਾਚਾ ਢੋਲਾ ਗਾਓ ਜਸ, ਤੂੰ ਮੇਰਾ ਮੈਂ ਤੇਰਾ ਦੂਜਾ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਾਚੀ ਸਿਖਿਆ ਸੁਣੋ ਬਿਨ ਕੰਨ, ਬਿਨ ਰਸਨਾ ਰਿਹਾ ਜਣਾਈਆ। ਧੁਰ ਫ਼ਰਮਾਨਾ ਸਭ ਨੇ ਲੈਣਾ ਮੰਨ, ਮੇਟਣਹਾਰ ਨਜ਼ਰ ਕੋਇ ਨਾ ਆਈਆ। ਦਰ ਦੁਆਰੇ ਬਣ ਦਰਵੇਸ਼ ਕਹਿਣਾ ਧੰਨ ਧੰਨ, ਇਕੋ ਰਾਗ ਸਿਫ਼ਤ ਸਾਲਾਹੀਆ। ਨਰ ਨਰੇਸ਼ ਬੇੜਾ ਦੇਵੇ ਬੰਨ੍ਹ ਆਪ ਆਪਣੇ ਕੰਧ ਉਠਾਈਆ । ਕਰੇ ਖੇਲ ਸ੍ਰੀ ਭਗਵਨ, ਭਗਵਨ ਆਪਣੀ ਕਾਰ ਕਮਾਈਆ। ਨਿਰਗੁਣ ਨਿਰਵੈਰ ਚਾੜ੍ਹ ਚੰਨ, ਅਨਭਵ ਪਰਕਾਸ਼ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਜੁਗ ਦਾ ਅੰਤਮ ਲੇਖਾ ਸਭ ਦੀ ਝੋਲੀ ਪਾਈਆ। ਚਾਰ ਜੁਗ ਦਾ ਚੁੱਕੇ ਲੇਖਾ, ਲਿਖਤ ਸਭ ਦੀ ਪੂਰ ਕਰਾਈਆ । ਦੋ ਜਹਾਨਾਂ ਕੋਈ ਨਾ ਰਹੇ ਭਰਮ ਭੁਲੇਖਾ, ਭਾਂਡਾ ਭਰਮ ਭੌ ਭੰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਆ ਕੇ ਕਹਿਣ ਤੂੰ ਹੀ ਸੱਚਾ ਨੇਤਾ, ਦੂਜਾ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦੀ ਇਕੋ ਮੀਤਾ, ਪੁਰਖ ਅਕਾਲ ਵੱਡੀ ਵਡਿਆਈਆ। ਤੇਰਾ ਮਾਰਗ ਸਾਚਾ ਸਿੱਧਾ, ਚਾਰ ਵਰਨ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਦ ਮਿਲੇ ਤੇਰੀ ਸਰਨਾਈਆ। ਸਚ ਸਰਨਾਈ ਇਕ ਰਖਾਵਾਂਗਾ। ਬੇਪਰਵਾਹੀ ਖੇਲ ਰਚਾਵਾਂਗਾ । ਦਰਗਹਿ ਸਾਚੀ ਸਚ ਵਖਾਵਾਂਗਾ। ਲੋਕਮਾਤ ਰਾਹ ਜਣਾਵਾਂਗਾ। ਸਚ ਜਮਾਤ ਇਕ ਬਣਾਵਾਂਗਾ। ਕਲ ਮੇਟ ਅੰਧੇਰੀ ਰਾਤ, ਨੂਰੀ ਚੰਦ ਇਕ ਚਮਕਾਵਾਂਗਾ। ਨਾਮ ਦੱਸ ਧੁਰ ਦੀ ਗਾਥ, ਸੋਹੰ ਸਾਚਾ ਰਾਗ ਅਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਵਰਤਾਵਾਂਗਾ। ਸਾਚਾ ਹੁਕਮ ਪ੍ਰਭੂ ਵਰਤਾਏਗਾ। ਧੁਰ ਸੰਦੇਸਾ ਇਕ ਸੁਣਾਏਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੇਖਾ ਆਪਣੀ ਝੋਲੀ ਪਾਏਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਾਰੇ ਵੀਹ ਸੌ ਵੀਹ ਪੰਦਰਾਂ ਕੱਤਕ ਰੱਖ ਕੇ ਬੈਠੇ ਚੇਤਾ, ਅਭੁੱਲ ਭੁੱਲ ਕਦੇ ਨਾ ਜਾਏਗਾ। ਨਿਰਵੈਰ ਨਿਰੰਕਾਰ ਨਿਰਾਕਾਰ ਜਿਸ ਧਰਿਆ ਭੇਖਾ, ਸੋ ਆਪਣਾ ਖੇਲ ਰਚਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚੀ ਰਚਨਾ ਆਪਣੇ ਹੱਥ ਰਖਾਏਗਾ। ਆਪਣੇ ਹੱਥ ਸਭ ਕਿਛ ਰਖਾਵੇਗਾ। ਸਤਿਜੁਗ ਸਾਚਾ ਰਾਹ ਚਲਾਵੇਗਾ। ਨਾਮ ਇਕੋ ਇਕ ਜਪਾਵੇਗਾ। ਵਰਨ ਬਰਨ ਰੂਪ ਨਾ ਕੋਇ ਵਟਾਵੇਗਾ। ਦੀਨ ਮਜ਼੍ਹਬ ਰਹਿਣ ਕੋਇ ਨਾ ਪਾਵੇਗਾ। ਜ਼ੇਰ ਜ਼ਬਰ ਸਰਬ ਉਡਾਵੇਗਾ। ਸਬਰ ਪਿਆਲਾ ਇਕ ਪਿਆਵੇਗਾ। ਜ਼ਾਬਰ ਜ਼ਬਰ ਜ਼ੋਰ ਇਕ ਜਣਾਵੇਗਾ। ਬਣ ਕੇ ਸ਼ੇਰ ਬੱਬਰ, ਭਬਕ ਇਕੋ ਇਕ ਸੁਣਾਵੇਗਾ। ਦੋ ਜਹਾਨਾਂ ਵੇਖ ਗ਼ਦਰ, ਗਦਾ ਆਪਣਾ ਨਾਮ ਉਠਾਵੇਗਾ। ਸਾਚਾ ਸ਼ਬਦ ਫੇਰੇ ਚੱਕਰ, ਚੱਕਰਵਰਤੀ ਨਜ਼ਰ ਕਿਸੇ ਨਾ ਆਵੇਗਾ। ਧੁਰ ਸੰਦੇਸਾ ਗੁਰ ਅਵਤਾਰ ਪੀਰ ਪੈਗ਼ੰਬਰ ਦੇਂਦੇ ਰਹੇ ਪੱਤਰ, ਸਭ ਦੀ ਪੱਤਰਕਾ ਵੇਖ ਕੇ ਲੇਖਾ ਪੂਰ ਕਰਾਵੇਗਾ। ਇਕੋ ਗੋਬਿੰਦ ਸੂਰਾ ਨਾਲ ਰਖਾਵੇ ਪੁੱਤਰ, ਪਿਤਾ ਪੂਤ ਗੰਢ ਬਨ੍ਹਾਵੇਗਾ। ਸਚਖੰਡ ਦੁਆਰਿਉਂ ਨਿਰਗੁਣ ਜੋਤੀ ਧਾਰ ਆਵੇ ਉਤਰ, ਰੂਪ ਰੇਖ ਨਾ ਕਿਸੇ ਜਣਾਵੇਗਾ। ਪੰਦਰਾਂ ਕੱਤਕ ਸਾਰੇ ਮਿਲ ਕੇ ਕਹਿਣ ਪ੍ਰਭ ਤੇਰਾ ਸ਼ੁਕਰ, ਸ਼ੰਕਾ ਸਭ ਦਾ ਮੇਟ ਮਿਟਾਵੇਗਾ। ਭਗਤ ਭਗਵਾਨ ਚੁੱਕੇ ਕੁਛੜ, ਆਪ ਆਪਣੀ ਗੋਦ ਸੁਹਾਵੇਗਾ। ਜੋ ਬੀਸਵੀਂ ਸਦੀ ਪ੍ਰਭ ਸਾਚੇ ਤੋ ਗਏ ਮੁਕਰ, ਤਿਨ੍ਹਾਂ ਰਾਏ ਧਰਮ ਹੱਥ ਫੜਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਮੋੜਨ ਮੁੱਖੜ, ਸਨਮੁਖ ਨਜ਼ਰ ਕੋਇ ਨਾ ਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ
ਕਾ ਪੌੜਾ ਇਕ ਜਣਾਵੇਗਾ। ਹਰਿ ਕਾ ਪੌੜਾ ਆਪ ਸਮਝਾਵੇਗਾ। ਬ੍ਰਾਹਮਣ ਗੌੜਾ ਰੂਪ ਵਟਾਵੇਗਾ। ਲੰਮਾਂ ਚੌੜਾ ਨਜ਼ਰ ਕਿਸੇ ਨਾ ਆਵੇਗਾ। ਮਿੱਠਾ ਕੌੜਾ ਰਸ ਸਮਝ ਕੋਈ ਨਾ ਪਾਵੇਗਾ। ਗਹਿਰ ਗੰਭੀਰ ਗਵਰਾ, ਨੇਤਰ ਨੈਣ ਨੈਣ ਨਾ ਕੋਇ ਮਿਲਾਵੇਗਾ। ਸ਼ਬਦ ਅਗੰਮੀ ਚੜ੍ਹੇ ਸਾਚੇ ਘੋੜਾ, ਅਸਵ ਦੋ ਜਹਾਨ ਦੌੜਾਵੇਗਾ। ਚਾਰ ਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋ ਜੋ ਦੀਨ ਮਜ਼੍ਹਬ ਦਾ ਅੜਿਆ ਰਿਹਾ ਰੋੜਾ, ਠੋਕਰ ਮਾਰ ਆਪ ਹਟਾਵੇਗਾ। ਜ਼ਾਤ ਪਾਤ ਊਚ ਨੀਚ ਕੋਈ ਨਾ ਰਹੇ ਖੌਰਾ, ਦੂਈ ਦਵੈਤ ਮੇਟ ਮਿਟਾਵੇਗਾ। ਕਰੇ ਖੇਲ ਅਵਰ ਕਾ ਔਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਭੇਵ ਕੋਈ ਨਾ ਪਾਵੇਗਾ। ਨਿਰਗੁਣ ਨਿਰਵੈਰ ਹੋ ਕੇ ਪੁਰਖ ਅਕਾਲ ਇਕੋ ਬੌਹੜਾ, ਸਤਿ ਸਤਿਵਾਦੀ ਸਾਚਾ ਸੰਗ ਨਿਭਾਵੇਗਾ। ਬਿਨ ਭਗਤਾਂ ਦਰਗਹਿ ਸਾਚੀ ਸਭ ਨੂੰ ਦੇਵੇ ਜਵਾਬ ਕੋਰਾ, ਸਚ ਮਹੱਲੇ ਲੰਘ ਕੋਈ ਨਾ ਜਾਵੇਗਾ। ਜੋ ਸੋਹੰ ਸ਼ਬਦ ਸੁਣਨ ਤੋ ਹੋਇਆ ਰਿਹਾ ਡੋਰਾ, ਤਿਸ ਜੂਨ ਅਜੂਨ ਭਵਾਵੇਗਾ। ਮਰੇ ਮਰ ਜਨਮੇ ਮਾਤ ਗਰਭ ਪਕਦਾ ਰਹੇ ਬੌਰਾ, ਦਰਦੀ ਦਰਦ ਨਾ ਕੋਇ ਵੰਡਾਵੇਗਾ। ਜਿਨ੍ਹਾਂ ਭੇਵ ਖੁਲ੍ਹਾਇਆ ਤੋਰਾ ਮੋਰਾ, ਤਿਨ੍ਹਾਂ ਆਪਣੇ ਰੰਗ ਰੰਗਾਵੇਗਾ। ਜੋ ਕਹਿੰਦੇ ਪਾਰਬ੍ਰਹਮ ਪ੍ਰਭ ਸਦਾ ਖੇਲ ਕਰੇ ਵਾਂਗ ਚੋਰਾ, ਸੋ ਚੋਰੀ ਗੁਰਮੁਖਾਂ ਇਕੋ ਇਕ ਜਣਾਵੇਗਾ। ਸੱਸੇ ਉਪਰ ਲਾਇਆ ਹੋੜਾ, ਨਿਰਗੁਣ ਸਰਗੁਣ ਵੰਡ ਵੰਡਾਵੇਗਾ। ਹੰ ਬ੍ਰਹਮ ਪਾਰਬ੍ਰਹਮ ਅੰਤਰ ਆਤਮ ਆਪੇ ਬੌਹੜਾ, ਬਾਂਹੋ ਫੜ ਆਪ ਉਠਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸਾਚੇ ਆਪਣੀ ਗੋਦ ਉਠਾਵੇਗਾ। ਪ੍ਰਭ ਗੁਰਮੁਖ ਗੁਰਸਿਖ ਗੋਦ ਉਠਾਏਗਾ। ਗੁਰਮੁਖ ਲੋਕ ਪਰਲੋਕ ਤਜਾਏਗਾ। ਸੰਤ ਸੁਹੇਲਾ ਇਕੋ ਸਲੋਕ ਗਾਏਗਾ। ਭਗਤ ਭਗਵੰਤ ਕੰਤ ਨਾਰ ਰੂਪ ਵਟਾਏਗਾ। ਨਾਤਾ ਤੋੜ ਬਹਿਸ਼ਤ ਜੰਨਤ, ਸਵਰਗ ਚਰਨਾਂ ਹੇਠ ਦਬਾਏਗਾ। ਮੁਕਤੀ ਦਰ ਤੇ ਕੱਢੇ ਮਿੰਨਤ, ਗੁਰਮੁਖ ਦੂਰ ਦੁਰਾਡਾ ਧੱਕਾ ਲਾਏਗਾ। ਵਿਸ਼ਨ ਬ੍ਰਹਮਾ ਸ਼ਿਵ ਨਾ ਪਾਇਣ ਅੰਤ, ਨੇਤਰ ਨੈਣ ਸਰਬ ਉਠਾਏਗਾ। ਜਿਸ ਪਾਰਬ੍ਰਹਮ ਪ੍ਰਭ ਮਿਲਿਆ ਅੰਤ, ਤਿਸ ਆਪਣਾ ਰੰਗ ਰੰਗਾਏਗਾ। ਮਾਣਸ ਜਨਮ ਬਣਾ ਬਣਤ, ਲੱਖ ਚੁਰਾਸੀ ਫੰਦ ਕਟਾਏਗਾ। ਆਪਣੇ ਨਾਮ ਦੀ ਦੇ ਕੇ ਸੰਨਦ, ਸਾਚਾ ਰਾਹ ਇਕ ਵਖਾਏਗਾ। ਜਿਸ ਦਾ ਭੇਵ ਕੋਈ ਨਾ ਪਾਵੇ ਪੰਡਤ, ਪੜ੍ਹਿਆਂ ਹੱਥ ਕਿਸੇ ਨਾ ਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਮਿਹਰਵਾਨ ਹੋਏ ਉਪਰ ਸੰਗਤ, ਜਿਸ ਆਪਣਾ ਸੰਗ ਬਣਾਏਗਾ। ਸੰਗ ਬਣਾਇਆ ਹਰਿ ਬਨਵਾਰੀ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਹਰਿ ਪੁਰਖ ਨਿਰੰਜਣ ਕਰੀ ਖੇਲ ਨਿਆਰੀ, ਏਕੰਕਾਰ ਧਾਰੀ ਆਪ ਚਲਾਈਆ। ਆਦਿ ਨਿਰੰਜਣ ਜੋਤ ਕਰ ਉਜਿਆਰੀ, ਨੂਰੋ ਨੂਰ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਬਣ ਭੰਡਾਰੀ, ਸਾਚੀ ਵਸਤ ਆਪ ਵਰਤਾਈਆ । ਸ੍ਰੀ ਭਗਵਾਨ ਛਤਰ ਝੁਲਾਰੀ, ਸੇਵਕ ਸੇਵਾ ਸਚ ਕਮਾਈਆ। ਪਾਰਬ੍ਰਹਮ ਬਣ ਦਾਤਾਰੀ, ਦਾਤਾ ਆਪਣਾ ਰੂਪ ਵਟਾਈਆ। ਬ੍ਰਹਮ ਦਰ ਬਣੇ ਪਨਿਹਾਰੀ, ਚਾਕਰ ਖ਼ਾਕ ਰੂਪ ਵਟਾਈਆ। ਸ਼ਬਦੀ ਗੁਰ ਬੋਲ ਜੈਕਾਰੀ, ਸੋਹੰ ਢੋਲਾ ਦਏ ਸੁਣਾਈਆ। ਆਤਮ ਪ੍ਰੀਤਮ ਲੱਗੇ ਪਿਆਰੀ, ਪ੍ਰੀਤਮ ਪਾਰਬ੍ਰਹਮ ਇਕ ਅਖਵਾਈਆ। ਲੱਖ ਚੁਰਾਸੀ ਭਰਮ ਭਰਮ ਕੇ ਜਨਮ ਜਨਮ ਕੇ ਅੰਤ ਫੇਰ ਰਹੀ ਕਵਾਰੀ, ਬਿਨ ਸਤਿਗੁਰ ਕੰਤ ਨਜ਼ਰ ਕੋਇ ਨਾ ਆਈਆ। ਉਠ ਦੁਹਾਗਣ ਜਗਤ ਨਾਰੀ, ਸਾਹਿਬ ਸੁਲਤਾਨ ਦਏ ਸਮਝਾਈਆ। ਤੇਰੀ ਆਈ ਅੰਤਮ ਵਾਰੀ, ਚੌਥਾ ਜੁਗ ਹਰਿ ਵੇਖੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ
ਵਰ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲਾ ਸਾਧ ਸੰਗ, ਹਰਿ ਸੰਗਤ ਰੂਪ ਵਟਾਇੰਦਾ। ਜੁਗ ਚੌਕੜੀ ਗਈ ਲੰਘ, ਕਲਜੁਗ ਅੰਤਮ ਵੇਲਾ ਆਇੰਦਾ । ਲੱਖ ਚੁਰਾਸੀ ਦਿਸੇ ਨੰਗ, ਸਿਰ ਓਢਣ ਨਜ਼ਰ ਕੋਇ ਨਾ ਆਇੰਦਾ। ਸਾਚਾ ਨਾਮ ਨਾ ਕੋਇ ਮਰਦੰਗ, ਧੁਨ ਰਾਗ ਨਾ ਕੋਇ ਸੁਣਾਇੰਦਾ। ਅੰਮ੍ਰਿਤ ਪਾਏ ਨਾ ਕੋਈ ਠੰਡ, ਸਰੋਵਰ ਨੀਰ ਨਾ ਕੋਇ ਨੁਹਾਇੰਦਾ। ਘਰ ਜੋਤ ਨਾ ਚੜ੍ਹਿਆ ਚੰਦ, ਅੰਧ ਅੰਧੇਰ ਨਾ ਕੋਇ ਮਿਟਾਇੰਦਾ। ਆਤਮ ਗਾਇਆ ਨਾ ਸੱਚਾ ਛੰਦ, ਪਰਮਾਤਮ ਅੰਗ ਨਾ ਕੋਇ ਲਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਏਸੇ ਕਰ ਕੇ ਮੰਗਾਂ ਰਹੇ ਮੰਗ, ਪ੍ਰਭ ਅੱਗੇ ਵਾਸਤਾ ਪਾਇੰਦਾ। ਕਿਰਪਾ ਕਰ ਸੂਰੇ ਸਰਬੰਗ, ਸ਼ਹਿਨਸ਼ਾਹ ਤੇਰਾ ਦਰ ਇਕੋ ਨਜ਼ਰੀ ਆਇੰਦਾ। ਜੋ ਤੇਰਾ ਮੰਗੇ ਸੰਗ, ਤਿਸ ਨਾਤਾ ਮਾਤ ਨਾ ਕੋਇ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਘਰ ਤੇਰਾ ਨਜ਼ਰੀ ਆਇੰਦਾ। ਸ੍ਰੀ ਭਗਵਾਨ ਕਹੇ ਮੈਂ ਦਇਆ ਕਮਾਵਾਂਗਾ। ਜੋ ਪੁਰਖ ਅਕਾਲ ਦਾ ਹੋ ਕੇ ਰਹੇ, ਉਸ ਦਾ ਲੇਖਾ ਲੇਖੇ ਲਾਵਾਂਗਾ। ਜੋ ਹਰਿ ਸਰਨਾਈ ਢਹੇ, ਤਿਸ ਦਾ ਆਵਣ ਜਾਵਣ ਪੰਧ ਮੁਕਾਵਾਂਗਾ। ਜੋ ਸੋਹੰ ਨਾਮ ਤੇਰਾ ਮੇਰਾ ਰੂਪ ਕਹੇ, ਤਿਸ ਵਿਛੋੜਾ ਦੋ ਜਹਾਨ ਮਿਟਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਇਕੋ ਰੰਗ ਰੰਗਾਵਾਂਗਾ। ਘਰ ਇਕੋ ਰੰਗ ਰੰਗਾਵੇਗਾ। ਪ੍ਰਭ ਸਾਚਾ ਸੰਗ ਨਿਭਾਵੇਗਾ। ਜਨ ਭਗਤਾਂ ਅੰਗ ਲਗਾਵੇਗਾ। ਕਾਇਆ ਮੰਦਰ ਅੰਦਰ ਲੰਘ, ਦਰਸ ਦਿਖਾਵੇਗਾ। ਚਾਰ ਕੁੰਟ ਦਹਿ ਦਿਸ਼ਾ ਦੋ ਜਹਾਨ ਸ੍ਰੀ ਭਗਵਾਨ ਨਿਰਗੁਣ ਸਰਗੁਣ ਵਸੇ ਸੰਗ, ਸਗਲਾ ਸੰਗ ਨਿਭਾਵੇਗਾ। ਘਰ ਵਿਚ ਘਰ ਵਖਾਏ ਆਪਣਾ ਅਨੰਦ, ਅਨੰਦ ਚਿਤ ਸੁਖ ਸਾਗਰ ਰੂਪ ਵਟਾਵੇਗਾ। ਬੰਦੀਖ਼ਾਨਾ ਤੋੜ ਬੰਦ ਬੰਦ, ਬੰਦਨਾ ਡੰਡੋਤ ਇਕੋ ਇਕ ਸਮਝਾਵੇਗਾ। ਜੁਗ ਚੌਕੜੀ ਕਰ ਕੇ ਪੂਰੀ ਮੰਗ, ਅੱਗੇ ਆਪਣਾ ਰਾਹ ਵਖਾਵੇਗਾ। ਨਿਰਗੁਣ ਹੋ ਕੇ ਵਸੇ ਸੰਗ, ਨਿਰਵੈਰ ਹੋ ਕੇ ਸੇਵ ਕਮਾਵੇਗਾ। ਭਗਤ ਭਗਵਾਨ ਦੋਹਾਂ ਮਿਲ ਕੇ ਬਣੇ ਸੋਹੰ ਛੰਦ, ਬਿਨ ਸੋਹੰ ਛੰਦ ਆਤਮ ਪਰਮਾਤਮ ਰੂਪ ਨਜ਼ਰ ਕੋਇ ਨਾ ਆਈਆ। ਸੋਹੰ ਰੂਪ ਆਦਿ ਜੁਗਾਦਿ ਜੁਗ ਚੌਕੜੀ ਮੰਨਣ ਸਰਬ ਬ੍ਰਹਿਮੰਡ, ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਸੋਹੰ ਰੂਪ ਵਿਚ ਸਮਾਈਆ। ਸੋਹੰ ਰੂਪ ਪੁਰਖ ਅਕਾਲ ਸੁੱਤ ਦੁਲਾਰਾ ਸ਼ਬਦੀ ਚੰਦ, ਪਿਤਾ ਪੂਤ ਪੂਤ ਪਿਤਾ ਇਕੋ ਗੰਢ ਪਵਾਈਆ। ਬਿਨ ਸੋਹੰ ਆਦਿ ਜੁਗਾਦਿ ਜੁਗ ਚੌਕੜੀ ਪ੍ਰਭ ਦਾ ਵਸੇ ਨਾ ਕੋਈ ਬ੍ਰਹਿਮੰਡ, ਲੱਖ ਚੁਰਾਸੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਇਕ ਗਿਆਨ, ਬਿਨ ਅੱਖਰਾਂ ਅੱਖ ਦਏ ਖੁਲ੍ਹਾਈਆ।