੧੯ ਅੱਸੂ ੨੦੨੦ ਬਿਕ੍ਰਮੀ ਰੋਸ਼ਨ ਲਾਲ ਦੀ ਦੁਕਾਨ ਵਿਚ ਰਾਮਪੁਰਾ ਫੂਲ ਜ਼ਿਲਾ ਬਠਿੰਡਾ
ਸਤਿਗੁਰ ਪੂਰਾ ਸਦਾ ਮਿਹਰਵਾਨ, ਆਦਿ ਜੁਗਾਦਿ ਵੱਡੀ ਵਡਿਆਈਆ। ਕਰ ਕਿਰਪਾ ਜਿਸ ਬਖ਼ਸ਼ੇ ਚਰਨ ਧਿਆਨ, ਦੇਵੇ ਸਰਨ ਸੱਚੀ ਸਰਨਾਈਆ। ਆਤਮ ਪਰਮਾਤਮ ਪਰਮਾਤਮ ਆਤਮ ਛਿਨ ਭੰਗਰ ਮੇਲੇ ਆਣ, ਦੂਈ ਦਵੈਤੀ ਡੇਰਾ ਢਾਹੀਆ। ਸੁਰਤ ਸ਼ਬਦ ਸ਼ਬਦ ਸੁਰਤ ਘਰ
ਸੱਜਣ ਵੇਖੇ ਮਹਿਮਾਨ, ਆਪਣਾ ਪੜਦਾ ਦਏ ਉਠਾਈਆ। ਜਨ ਭਗਤ ਵਿਚੋਲਾ ਇਕ ਭਗਵਾਨ, ਨਿਤ ਨਵਿਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਦਰਸ, ਆਤਮ ਪਰਮਾਤਮ ਆਪਣੇ ਨਾਲ ਮਿਲਾਈਆ। ਸਤਿਗੁਰ ਪੂਰਾ ਸੱਚਾ ਠਾਕਰ, ਦੀਨਨ ਆਪਣੀ ਦਇਆ ਕਮਾਇੰਦਾ। ਕਾਇਆ ਵੇਖ ਡੂੰਘਾ ਸਾਗਰ, ਭਵਰੀ ਏਕਾ ਧਾਰ ਚਲਾਇੰਦਾ। ਨਿਰਮਲ ਕਰਮ ਕਰ ਉਜਾਗਰ, ਮਿਹਰ ਨਜ਼ਰ ਨਾਲ ਤਰਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਸਾਚਾ ਨਾਮ ਵਣਜ ਕਰਾਏ ਸੌਦਾਗਰ, ਸੌਦਾ ਹੱਟ ਇਕੋ ਵਾਰ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਤਿਸ ਅੰਤਰ ਆਤਮ ਆਪਣਾ ਮੇਲ ਮਿਲਾਇੰਦਾ। ਸਤਿਗੁਰ ਪੂਰਾ ਜਾਏ ਤੁਠ, ਜਨ ਭਗਤਾਂ ਦਇਆ ਕਮਾਈਆ। ਅੰਮ੍ਰਿਤ ਜਾਮ ਅੰਤਰ ਪਿਆਏ ਘੁੱਟ, ਰਸਨਾ ਜਿਹਵਾ ਬੱਤੀ ਦੰਦ ਰਸ ਨਾ ਕੋਇ ਵਖਾਈਆ। ਕਰ ਪਰਕਾਸ਼ ਨਿਰਮਲ ਜੋਤ, ਘਰ ਘਰ ਵਿਚ ਅੰਧੇਰਾ ਦਏ ਚੁਕਾਈਆ। ਚਾਰ ਕੁੰਟ ਭੇਵ ਖੁਲ੍ਹਾਏ ਲੋਕ ਪਰਲੋਕ, ਬ੍ਰਹਿਮੰਡ ਖੰਡ ਆਪਣਾ ਰੰਗ ਰੰਗਾਈਆ । ਬਿਨ ਅੱਖਰ ਨਿਸ਼ਅੱਖਰ ਜਣਾਏ ਸਚ ਸਲੋਕ, ਸੋਹਲਾ ਇਕੋ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਸ ਪੂਜਾ ਪਾਠ ਸਿਮਰਨ ਜੋਗ ਅਭਿਆਸ ਨਜ਼ਰ ਕੋਇ ਨਾ ਆਈਆ। ਜਿਸ ਉਪਰ ਹੋਵੇ ਖ਼ੁਸ਼, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤਿਸ ਅੰਦਰ ਵੜ ਕੇ ਦੇਵੇ ਸਭ ਕੁਛ, ਵਸਤ ਅਮੋਲਕ ਝੋਲੀ ਪਾਈਆ। ਉਚੀ ਕੂਕ ਪੁਕਾਰੇ ਜੋ ਬੈਠਾ ਚੁੱਪ, ਬਿਨ ਰਸਨਾ ਜਿਹਵਾ ਦਏ ਦੁਹਾਈਆ। ਕਰ ਪਰਕਾਸ਼ ਅੰਧੇਰੇ ਘੁੱਪ, ਜੋਤੀ ਨੂਰ ਕਰੇ ਰੁਸ਼ਨਾਈਆ। ਘਰ ਵਿਚੋ ਸਤਿਗੁਰ ਪੂਰਾ ਪਏ ਉਠ, ਸ਼ਬਦੀ ਗੁਰ ਆਪਣਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਦੇਵਣਹਾਰਾ ਵਰ, ਭਗਤ ਭਗਵਾਨ ਇਕੋ ਰੰਗ ਵਖਾਈਆ। ਸਤਿਗੁਰ ਸੱਚਾ ਪਾਤਸ਼ਾਹ, ਦਇਆਵਾਨ ਅਖਵਾਇੰਦਾ। ਗੁਰਮੁਖਾਂ ਦੇਵੇ ਇਕ ਰਾਹ, ਰਹਿਬਰ ਇਕੋ ਨਜ਼ਰੀ ਆਇੰਦਾ। ਸ਼ਬਦ ਸਰੂਪੀ ਬਣ ਮਲਾਹ, ਬੇੜਾ ਜਗਤ ਜਹਾਨ ਪਾਰ ਕਰਾਇੰਦਾ। ਸੁਰਤ ਸਵਾਣੀ ਮੇਲਾ ਦਏ ਮਿਲਾ, ਜਗਤ ਵਿਛੋੜਾ ਨਜ਼ਰ ਕੋਇ ਨਾ ਆਇੰਦਾ। ਘਰ ਵਿਚ ਘਰ ਦੀਪਕ ਜੋਤ ਦਏ ਜਗਾ, ਤੇਲ ਬਾਤੀ ਸੰਗ ਨਾ ਕੋਇ ਰਖਾਇੰਦਾ। ਅਨਹਦ ਨਾਦੀ ਧੁਨ ਦਏ ਉਪਜਾ, ਅਨਰਾਗੀ ਰਾਗ ਸੁਣਾਇੰਦਾ। ਆਤਮ ਅੰਤਰ ਅੰਮ੍ਰਿਤ ਆਤਮ ਜਾਮ ਦਏ ਪਿਆ, ਨਿਝਰ ਝਿਰਨਾ ਆਪ ਝਿਰਾਇੰਦਾ। ਆਤਮ ਸੇਜਾ ਸੋਭਾ ਪਾ, ਸੇਜ ਸੁਹੰਜਣੀ ਆਪ ਸੁਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਰੰਗ ਰੰਗਾਇੰਦਾ। ਹਰਿ ਕਾ ਨਾਮ ਨਾ ਕੋਈ ਸ਼ੱਕ, ਸ਼ਿਕਵਾ ਕੋਈ ਰਹਿਣ ਨਾ ਪਾਈਆ। ਜਿਸ ਵਲ ਸਤਿਗੁਰ ਪੂਰਾ ਮਿਹਰ ਨਜ਼ਰ ਨਾਲ ਲਏ ਤੱਕ, ਤਕਦੀਰ ਤਦਬੀਰ ਤਕਸੀਰ ਸਾਰੀ ਦਏ ਮਿਟਾਈਆ। ਵੇਖਣਹਾਰਾ ਹਕੀਕਤ ਹੱਕ, ਲਾਸ਼ਰੀਕ ਨੂਰ ਖ਼ੁਦਾਈਆ। ਮਨ ਵਾਸਨਾ ਦਹਿ ਦਿਸ਼ਾ ਭੌਂਦੀ ਲਏ ਬੰਨ੍ਹ, ਬੰਧਨ ਇਕੋ ਡੋਰੀ ਨਾਮ ਪਾਈਆ। ਨੌ ਦੁਆਰ ਡੇਰਾ ਦੇਵੇ ਭੰਨ, ਭਾਂਡਾ ਭਰਮ ਭੌ ਚੁਕਾਈਆ। ਕਰ ਪਰਕਾਸ਼ ਅੰਧੇਰੇ ਅੰਧ, ਆਪਣਾ ਨੂਰ ਵਖਾਈਆ। ਤਿਸ ਅੱਗੇ ਕੋਟਨ ਕੋਟ ਸ਼ਰਮਾਵਣ ਸੂਰਜ ਚੰਦ, ਦੋਏ ਜੋੜ ਬੈਠਣ ਸੀਸ ਝੁਕਾਈਆ। ਸਤਿਗੁਰ ਪੂਰਾ ਸਦਾ ਬਖ਼ਸ਼ੰਦ, ਬਖ਼ਸ਼ਸ਼ ਇਕੋ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਤਿਸ ਦੇਰ ਨਾ ਲਾਗੇ ਰਾਈਆ। ਸਤਿਗੁਰ ਪੂਰਾ ਚੌਦਾਂ
ਵਿਦਿਆ ਵਸਿਆ ਬਾਹਰ, ਚੌਦਾਂ ਲੋਕ ਚੌਦਾਂ ਤਬਕ ਰਹੇ ਜਸ ਗਾਈਆ। ਆਦਿ ਜੁਗਾਦਿ ਗੁਪਤ ਜ਼ਾਹਰ, ਸ਼ਬਦੀ ਰੂਪ ਵਟਾਈਆ। ਨਿਰਗੁਣ ਸਰਗੁਣ ਖੇਲ ਕਰੇ ਅਪਾਰ, ਸਰਗੁਣ ਨਿਰਗੁਣ ਆਪਣਾ ਰਾਹ ਜਣਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮੇਲ ਮਿਲਾਵਾ ਕਾਇਆ ਪੰਜ ਤਤ ਸੱਚੇ ਘਰ ਬਾਰ, ਗੜ੍ਹ ਬੰਕ ਇਕੋ ਇਕ ਸੁਹਾਈਆ। ਰਾਓ ਰੰਕ ਊਚ ਨੀਚ ਨਾ ਕੋਇ ਵਿਚਾਰ, ਜ਼ਾਤ ਪਾਤ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਪਰਮ ਪੁਰਖ ਪਰਮਾਤਮ ਇਕੋ ਇਕ ਅਖਵਾਈਆ। ਜੋ ਜਨ ਕਰੇ ਸਚ ਪਿਆਰ, ਤਿਸ ਪਿਆਰ ਪਿਆਰ ਵਿਚੋ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਨਿਜ ਨੇਤਰ ਦਏ ਦੀਦਾਰ, ਦੂਜੀ ਤ੍ਰਿਸਨਾ ਰਹਿਣ ਕੋਇ ਨਾ ਪਾਈਆ। ਇਹ ਕੁਟੀਆ ਪੰਜ ਤੱਤ, ਜਿਸ ਮਿਲੇ ਮਾਣ ਵਡਿਆਈਆ। ਜਿਸ ਅੰਦਰ ਬ੍ਰਹਮ ਮਤ, ਪਾਰਬ੍ਰਹਮ ਬੈਠਾ ਆਸਣ ਲਾਈਆ। ਜਿਸ ਅੰਦਰ ਸਤਿਗੁਰ ਨਾਲ ਜੁੜੇ ਨਤ, ਨਾਤਾ ਇਕੋ ਇਕ ਵਖਾਈਆ। ਜਿਸ ਅੰਦਰ ਅੱਠੇ ਪਹਿਰ ਵੱਜੇ ਸ਼ਬਦ ਅਨਹਦ, ਧੁਨ ਆਤਮਕ ਰਾਗ ਸੁਣਾਈਆ। ਜਿਸ ਅੰਦਰ ਅੰਮ੍ਰਿਤ ਆਤਮ ਸਚ ਪਿਆਲਾ ਮਧ, ਨੌ ਰਸ ਬੈਠੇ ਮੁਖ ਛੁਪਾਈਆ। ਜਿਸ ਅੰਦਰ ਨੌ ਦੁਆਰੇ ਪਾਰ ਕਰ ਕੇ ਪਹੁੰਚੇ ਆਪਣੀ ਹੱਦ, ਜਿਸ ਘਰ ਵਸੇ ਬੇਪਰਵਾਹੀਆ। ਸੋ ਦੁਆਰਾ ਰਿਹਾ ਸਜ, ਜਿਸ ਘਰ ਵਿਚ ਗੁਰਮੁਖ ਬੈਠੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰ ਤਤਵ ਤਤ ਵਡਿਆਈਆ । ਸਤਿਗੁਰ ਪੂਰਾ ਦੀਨ ਦਿਆਲ, ਦਇਆਨਿਧ ਅਖਵਾਈਆ। ਲੱਖ ਚੁਰਾਸੀ ਵਿਚੋ ਭਾਲ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਲਏ ਉਠਾਈਆ। ਜਾਗਤ ਸੋਵਤ ਬਿਨ ਤਤ ਦਰਸ ਦਏ ਵਖਾਲ, ਰੂਪ ਅਨੂਪ ਆਪਣਾ ਇਕ ਜਣਾਈਆ। ਘਰ ਵਿਚ ਘਰ ਦੀਪਕ ਜੋ ਜਨ ਦੇਵੇ ਬਾਲ, ਅਗਿਆਨ ਅੰਧੇਰ ਮਿਟਾਈਆ। ਅੰਮ੍ਰਿਤ ਆਤਮ ਜਾਮ ਦਏ ਪਿਆਲ, ਜਗਤ ਤ੍ਰਿਸਨਾ ਭੁੱਖ ਮਿਟਾਈਆ। ਸ਼ਬਦ ਬੋਧ ਅਗਾਧ ਵਜਾਏ ਤਾਲ, ਅਨਾਦੀ ਧੁਨ ਸ਼ਨਵਾਈਆ। ਦੂਰ ਦੁਰਾਡਾ ਨੇਰਨ ਨੇਰਾ ਅੰਦਰ ਵੜ ਕੇ ਸਾਚੇ ਪੌੜੇ ਚੜ੍ਹ ਕੇ ਪੁੱਛੇ ਹਾਲ, ਭੇਵ ਅਭੇਦਾ ਆਪ ਖੁਲ੍ਹਾਈਆ। ਚਾਰ ਕੁੰਟ ਦਹਿ ਦਿਸ਼ਾ ਜਿਧਰ ਵੇਖੇ ਦਿਸੇ ਨਾਲ, ਸਤਿ ਸਰੂਪੀ ਨਜ਼ਰੀ ਆਈਆ। ਲੇਖ ਚੁਕਾਏ ਸ਼ਾਹ ਕੰਗਾਲ, ਊਚ ਨੀਚ ਡੇਰਾ ਢਾਹੀਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਦਏ ਸਮਝਾਈਆ। ਰਾਤੀਂ ਸੁੱਤਿਆਂ ਮਿਲੇ ਆਣ, ਦਿਨੇ ਜਾਗਦਿਆਂ ਇਸ਼ਾਰਿਆਂ ਨਾਲ ਸਮਝਾਈਆ। ਕਾਇਆ ਮੰਦਰ ਅੰਦਰ ਵਖਾ ਸੱਚੀ ਧਰਮਸਾਲ, ਧਰਮ ਦੁਆਰ ਬੂਝ ਬੁਝਾਈਆ। ਸਤਿਗੁਰ ਪੂਰਾ ਗੁਰ ਸ਼ਬਦੀ ਬਣ ਦਲਾਲ, ਸੁਰਤੀ ਸ਼ਬਦੀ ਲਏ ਮਿਲਾਈਆ। ਤਿਸ ਸਤਿਗੁਰ ਦੀ ਜਗਤ ਨੇਤਰ ਕੋਈ ਕਰ ਨਾ ਸਕੇ ਭਾਲ, ਬਿਨ ਸਤਿਗੁਰ ਕਿਰਪਾ ਗੁਰਸਿਖ ਬੂਝ ਕੋਈ ਨਾ ਪਾਈਆ । ਗੁਰਸਿਖ ਉਪਰ ਹੋਏ ਆਪ ਦਿਆਲ, ਦੀਨਨ ਆਪਣੇ ਗਲੇ ਲਗਾਈਆ। ਬਣ ਪ੍ਰਿਤਪਾਲਕ ਸੱਚਾ ਪ੍ਰਿਤਪਾਲ, ਫੜ ਬਾਂਹੋ ਗੋਦ ਬਹਾਈਆ। ਗੁਰਮੁਖ ਪੂਰਬ ਜਨਮ ਦੇ ਮੇਰੇ ਲਾਲ, ਜਨਮ ਕਰਮ ਦਾ ਲੇਖਾ ਦਿਆਂ ਚੁਕਾਈਆ। ਗੁਰਸਿਖ ਦੱਸੇ ਆਪਣਾ ਹਾਲ, ਬੌਹੜੀ ਬੌਹੜੀ ਰਿਹਾ ਸੁਣਾਈਆ। ਤ੍ਰੈਗੁਣ ਮਾਇਆ ਕੂੜੀ ਕਿਰਿਆ ਹਉਮੇ ਹੰਗਤਾ ਮਾਇਆ ਮਮਤਾ ਪਿਆ ਜੰਜਾਲ, ਬਿਨ ਸਤਿਗੁਰ ਪੂਰੇ ਸਕੇ ਨਾ ਕੋਇ ਮਿਟਾਈਆ। ਸਤਿਗੁਰ ਪੂਰਾ ਸੁਰਤ ਓਸੇ ਵੇਲੇ ਲਏ ਸੰਭਾਲ, ਕੂੜੀ ਕਿਰਿਆ ਡੇਰਾ ਢਾਹੀਆ। ਸਿਰ ਉਤੇ ਹੱਥ ਰੱਖ ਸਮਰਥ ਘਰ ਵਿਚ ਘਰ ਦਏ ਵਖਾਲ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣਾ
ਰੰਗ ਵਖਾਈਆ। ਗੁਰਸਿਖ ਕਹੇ ਸਤਿਗੁਰ ਮੇਰੀ ਪ੍ਰੀਤੀ ਨਿਭੇ ਤੇਰੇ ਨਾਲ, ਦੂਜਾ ਨਜ਼ਰ ਕੋਇ ਨਾ ਆਈਆ। ਸਤਿਗੁਰ ਕਹੇ ਤੇਰਾ ਮੇਰਾ ਮਿਲ ਕੇ ਹਲ ਹੋਇਆ ਸਵਾਲ, ਅਗਲਾ ਲੇਖਾ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੱਸਣਹਾਰਾ ਸਾਚਾ ਘਰ, ਸਤਿਗੁਰ ਸ਼ਬਦ ਸ਼ਬਦ ਨਿਸ਼ਾਨੀ, ਕੋਈ ਨਾ ਜਾਣੇ ਜਗਤ ਵਿਦਵਾਨੀ, ਜਿਸ ਕਿਰਪਾ ਕਰ ਕੇ ਬਖ਼ਸ਼ੇ ਚਰਨ ਧਿਆਨੀ, ਸੋ ਗੁਰਸਿਖ ਬੂਝ ਬੁਝਾਈਆ। ਸਚਖੰਡ ਦੁਆਰੇ ਸਾਚਾ ਡੇਰਾ, ਛੱਪਰ ਛੰਨ ਨਾ ਕੋਇ ਛੁਹਾਈਆ। ਸੂਰਜ ਚੰਦ ਨਾ ਕੋਈ ਸੰਝ ਸਵੇਰਾ, ਜ਼ਿਮੀਂ ਅਸਮਾਨ ਨਜ਼ਰ ਕੋਇ ਨਾ ਆਈਆ। ਮੰਡਲ ਮੰਡਪ ਨਾ ਕੋਈ ਖੇੜਾ, ਪੁਰੀ ਲੋਅ ਆਕਾਸ਼ ਨਾ ਕੋਇ ਰਖਾਈਆ। ਲੱਖ ਚੁਰਾਸੀ ਜੀਵ ਜੰਤ ਨਾ ਕੋਈ ਦਿਸੇ ਝੇੜਾ, ਝਗੜਾ ਰੂਪ ਨਾ ਕੋਇ ਵਟਾਈਆ। ਪਾਰਬ੍ਰਹਮ ਦਾ ਇਕੋ ਖੇੜਾ, ਆਦਿ ਜੁਗਾਦਿ ਸਚ ਮੰਦਰ ਰਿਹਾ ਸੁਹਾਈਆ। ਜਿਥੇ ਲੇਖਾ ਨਾ ਕੋਈ ਤੇਰਾ ਨਾ ਕੋਈ ਮੇਰਾ, ਮੇਰਾ ਤੇਰਾ ਨਜ਼ਰ ਕੋਇ ਨਾ ਆਈਆ। ਓਸ ਧਾਮ ਲੱਗਾ ਡੇਰਾ, ਜਿਸ ਘਰ ਇਕੋ ਨੂਰ ਰੁਸ਼ਨਾਈਆ। ਸਰੀਰ ਦਾ ਘਰ ਗੁਰਮੁਖਾਂ ਅੰਦਰ, ਦਰ ਦਰ ਵਿਚ ਦਰ ਵਸਾਈਆ। ਪ੍ਰੇਮ ਪਿਆਰ ਦਾ ਬਣਿਆ ਮੰਦਰ, ਪੁਰਖ ਅਕਾਲ ਨੀਂਹ ਧਰਾਈਆ। ਸਤਿ ਸੰਤੋਖ ਦਾ ਲਾਇਆ ਜੰਦਰ, ਖੋਲ੍ਹ ਸਕੇ ਕੋਈ ਨਾ ਰਾਈਆ। ਸਾਡਾ ਤੁਹਾਡਾ ਮਨ ਕਾ ਖੇਲ, ਆਤਮ ਕਹਿਣ ਕੁਛ ਨਾ ਪਾਈਆ। ਮੁਰੀਦ ਮੁਰਸ਼ਦ ਜਿਸ ਵੇਲੇ ਹੋਵੇ ਮੇਲ, ਘਰ ਸਾਚੇ ਵੱਜੇ ਵਧਾਈਆ। ਪਰਵਰਦਿਗਾਰ ਮਿਲੇ ਸੱਜਣ ਸੁਹੇਲ, ਲਾਸ਼ਰੀਕ ਇਕੋ ਨਜ਼ਰੀ ਆਈਆ। ਬੇਪਰਵਾਹ ਆਪਣਾ ਵਖਾਏ ਖੇਲ, ਤੌਫ਼ੀਕ ਇਕੋ ਨੂਰ ਖ਼ੁਦਾਈਆ। ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਵਸਣਹਾਰਾ ਧਾਮ ਨਵੇਲ, ਮੁਕਾਮੇ ਹੱਕ ਸੋਭਾ ਪਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਸਾਰੇ ਬਣ ਬਣ ਚੇਲ, ਲੋਕਮਾਤ ਕਲਮਾ ਸ਼ਬਦ ਨਾਦ ਗਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤੇਰਾ ਮੇਰਾ ਮੇਰਾ ਤੇਰਾ ਜਿਸ ਭੇਵ ਦਏ ਸਮਝਾਈਆ । ਮੇਰਾ ਤੇਰਾ ਚੁੱਕੇ ਭੇਦ, ਭਾਉ ਰਹਿਣ ਕੋਈ ਨਾ ਪਾਈਆ। ਜਿਸ ਦੀ ਮਹਿਮਾ ਸਿਫ਼ਤ ਕਰਦੇ ਚਾਰ ਵੇਦ, ਸ਼ਾਸਤਰ ਸਿਮਰਤ ਗੀਤਾ ਗਿਆਨ ਰਹੀ ਜਸ ਗਾਈਆ । ਜਿਸ ਦਾ ਲੇਖਾ ਲਿਖੇ ਅੰਜੀਲ ਕੁਰਾਨ ਤੀਸ ਬਤੀਸਾ ਸੋਭਾ ਪਾਈਆ। ਸੋ ਸਾਹਿਬ ਸਤਿਗੁਰ ਪਰਵਰਦਿਗਾਰ ਨੂਰ ਨੁਰਾਨਾ ਕਿਸੇ ਨਾ ਆਏ ਵਿਚ ਦਲੀਲ, ਵਕੀਲ ਸਮਝ ਕੋਇ ਨਾ ਪਾਈਆ। ਉਸ ਦੇ ਅੱਗੇ ਝੂਠੀ ਕੂੜੀ ਕੋਈ ਨਾ ਚਲੇ ਅਪੀਲ, ਬਿਨ ਕਲਮੇ ਬਿਨ ਨਾਮ ਸਫ਼ਾਰਸ਼ ਕਰਨ ਕੋਇ ਨਾ ਜਾਈਆ। ਉਹ ਜੋਧਾ ਸੂਰਬੀਰ ਛੈਲ ਛਬੀਲ, ਸਭ ਦਾ ਸ਼ਹਿਨਸ਼ਾਹ ਅਖਵਾਈਆ। ਉਹ ਵੇਖੇ ਸ਼ਾਹ ਫ਼ਕੀਰ, ਉਹ ਆਪਣੀ ਦੱਸੇ ਸਚ ਤਸਵੀਰ, ਰੂਪ ਰੰਗ ਰੇਖ ਸਮਝ ਕੋਇ ਨਾ ਪਾਈਆ। ਸਾਚੀ ਤਸਬੀ ਜਿਸ ਗਲ ਪਾਏ ਜ਼ੰਜੀਰ, ਸੋ ਸ਼ਰਅ ਮਜ਼੍ਹਬ ਦੀ ਕੱਟ ਦੇਵੇ ਜ਼ੰਜੀਰ, ਸਚ ਤੌਫ਼ੀਕ ਖ਼ੁਦਾਏ ਵਖਾਏ ਇਕ ਅਖ਼ੀਰ, ਅਕਸੀਰ ਸਭ ਦੀ ਆਪਣੀ ਝੋਲੀ ਪਾਈਆ । ਉਸ ਦਾ ਲੇਖਾ ਬੇਨਜ਼ੀਰ, ਕੋਟਨ ਕੋਟ ਰਹੀ ਜਸ ਗਾਈਆ। ਜਿਸ ਮਿਲਿਆ ਜ਼ਾਹਰਾ ਪੀਰ, ਸੋ ਖ਼ੁਸ਼ੀਆਂ ਨਾਲ ਸਾਰੇ ਝਗੜੇ ਗਿਆ ਮੁਕਾਈਆ। ਤਾਅਰੀਫ ਅੰਦਰ ਦੱਸੇ ਤਾਅਰੀਫ, ਤੁਆਰਫ ਸਭ ਨਾਲ ਰਿਹਾ ਕਰਾਈਆ। ਜਿਸ ਨੂੰ ਕਹਿੰਦੇ ਖ਼ੁਦਾਵੰਦ ਸ਼ਰੀਫ਼, ਸ਼ਰਾਫ਼ਤ ਆਪਣੀ ਰਿਹਾ ਜਣਾਈਆ। ਜਿਸ ਦਾ ਕਲਮਾ ਹੱਕ ਹਕੀਕ, ਹਕੀਕਤ ਵੇਖੇ ਥਾਉਂ ਥਾਈਂਆ। ਜੋ ਜੁਗ ਜੁਗ ਮੇਟਣਹਾਰ ਤਾਰੀਕ, ਤਰੀਕ ਅੰਧ ਅੰਧੇਰਾ ਦਏ ਗਵਾਈਆ। ਸੋ ਸਭ ਦੇ ਨਾਲ ਸਚ ਪਿਆਰ ਕਰੇ ਠੀਕ, ਕੂੜਾ
ਠੀਕਰ ਭੰਨ ਵਖਾਈਆ। ਜਿਸ ਦੀ ਈਸਾ ਮੂਸਾ ਮੁਹੰਮਦ ਰੱਖ ਕੇ ਗਏ ਉਡੀਕ, ਵਾਹਦ ਲਾਸ਼ਰੀਕ ਆਪਣਾ ਨੂਰ ਕਰੇ ਰੁਸ਼ਨਾਈਆ। ਜਿਸ ਦੀ ਧਾਰ ਕੋਈ ਸਮਝ ਨਾ ਸਕੇ ਤਬੀਬ, ਹਬੀਬ ਭੇਵ ਕੋਇ ਨਾ ਪਾਈਆ। ਸੋ ਮਿਹਰਵਾਨ ਆਇਆ ਕਰੀਬ, ਦੂਰ ਦੁਰਾਡਾ ਪੰਧ ਮੁਕਾਈਆ। ਉਸ ਦਾ ਖੇਲ ਸਦਾ ਅਜੀਬ, ਅਜਬ ਤਰ੍ਹਾ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਰਫ਼ ਤੁਆਰਫ਼ ਬਿਨ ਸਫ਼ਾਰਸ਼ ਦਏ ਸਮਝਾਈਆ। ਮਰਨ ਬਾਅਦ ਜੋ ਮਰਨੀ ਮਰਦਾ, ਮੁਰਦਾ ਰੂਪ ਵਟਾਈਆ। ਮੁਰੀਦ ਮੁਰਸ਼ਦ ਜੋ ਬਣਿਆ ਬਰਦਾ, ਬੰਦੀਖ਼ਾਨਾ ਦਏ ਤੁੜਾਈਆ। ਜੋ ਸਾਹਿਬ ਸਤਿਗੁਰ ਕੋਲੋ ਰਿਹਾ ਡਰਦਾ, ਬੈਠਾ ਮੁਖ ਭਵਾਈਆ। ਤਿਨ੍ਹਾਂ ਖੇਲ ਆਪੇ ਕਰਦਾ, ਵੇਖਣਹਾਰ ਬੇਪਰਵਾਹੀਆ। ਜ਼ਬਰਾਈਲ ਮੇਕਾਈਲ ਇਜ਼ਰਾਈਲ ਅਸਰਾਫ਼ੀਲ ਹੁਕਮੇ ਅੰਦਰ ਫਿਰਦਾ, ਦੋ ਜਹਾਨ ਭੱਜੇ ਵਾਹੋ ਦਾਹੀਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਕਰਦਾ, ਸਾਚੀ ਸੇਵਾ ਸੀਸ ਉਠਾਈਆ। ਪਰਵਰਦਿਗਾਰ ਘਾੜਨ ਘੜਦਾ, ਅਬਿਨਾਸ਼ੀ ਕਰਤਾ ਖੇਲ ਕਰਾਈਆ। ਅੰਤਮ ਵੇਲੇ ਲੇਖਾ ਮੰਗਦਾ, ਚਿਤਰ ਗੁਪਤ ਇਕ ਦਰਸਾਈਆ। ਧਰਮ ਰਾਏ ਓਹਨੂੰ ਫੜਦਾ, ਜਿਸ ਭੁਲਿਆ ਬੇਪਰਵਾਹੀਆ। ਜੋ ਕਲਮਾ ਨਬੀ ਰਸੂਲ ਸਚ ਆਇਤ ਪੜ੍ਹਦਾ, ਧਿਆਨ ਇਕੋ ਇਕ ਰਖਾਈਆ। ਜੋ ਕਾਇਆ ਮੰਦਰ ਅੰਦਰ ਸਾਚੇ ਹੁਜਰੇ ਵਿਚ ਵੜਦਾ, ਮੱਕਾ ਕਾਅਬਾ ਨੇੜੇ ਨੇੜੇ ਨਜ਼ਰੀ ਆਈਆ। ਜੋ ਹਜ਼ਾਰਾ ਦਰੂਦ ਬਿਨ ਹੱਥਾਂ ਫੜਦਾ, ਇਸਮ ਆਜ਼ਮ ਇਕ ਸਮਝਾਈਆ। ਸੋ ਗੁਰਮੁਖ ਗੁਰਸਿਖ ਮੁਰੀਦ ਸਾਚੇ ਪੌੜੇ ਚੜ੍ਹਦਾ, ਜਿਸ ਵੇਲੇ ਮਰਦ ਮਰਦ ਮਰਦਾਨਾ ਆ ਕੇ ਹੋਏ ਸਹਾਈਆ। ਜਿਸ ਕੋਲੋ ਜਮ ਕਾ ਦੂਤ ਡਰਦਾ, ਦੂਰ ਦੁਰਾਡਾ ਨੱਠੇ ਵਾਹੋ ਦਾਹੀਆ। ਕਰ ਕਿਰਪਾ ਤਿਸ ਆਤਮ ਤਿਸ ਰੂਹ ਬਿਨ ਕਲਬੂਤੋ ਫੜਦਾ, ਸਚ ਸਬੂਤ ਆਪਣਾ ਦਏ ਵਖਾਈਆ। ਨਿਰਗੁਣ ਨਿਰਵੈਰ ਹੋ ਕੇ ਆਪਣੇ ਘਰ ਚੜ੍ਹਦਾ, ਜਿਸ ਮੰਜ਼ਲ ਕੋਈ ਸਮਝ ਨਾ ਸਕੇ ਰਾਈਆ। ਜਿਸ ਨੂੰ ਐਨਲਹਕ ਕੂਕ ਕੂਕ ਕਹੇ ਮੈਂ ਤੇਰਾ ਬਰਦਾ, ਤੇਰੀ ਇਕ ਸਰਨਾਈਆ। ਜਿਸ ਪਿਛੇ ਸ਼ਮਸ ਤਬਰੇਜ਼ ਗਿਆ ਸੜਦਾ, ਪੁਠੀ ਖੱਲ ਲੁਹਾਈਆ। ਸੋ ਸਾਹਿਬ ਸਦ ਮਿਹਰਵਾਨ ਮਿਹਰ ਕਰਦਾ, ਕਾਰਨ ਆਪਣਾ ਦਏ ਜਣਾਈਆ। ਆਪ ਆਪਣੇ ਲੱਖ ਚੁਰਾਸੀ ਵਿਚੋ ਫੜਦਾ, ਫੜਕੇ ਕੇ ਸਚ ਦੁਆਰੇ ਲੈ ਕੇ ਜਾਈਆ। ਜਿਥੇ ਨਾ ਕੋਈ ਜੀਂਉਂਦਾ ਨਾ ਕੋਈ ਮਰਦਾ, ਮੜੀ ਗੋਰ ਨਾ ਕੋਇ ਰਖਾਈਆ। ਨਾ ਕੋਈ ਪਾਣੀ ਦਿਸੇ ਰੁੜਦਾ, ਢੇਰੀ ਖ਼ਾਕ ਨਾ ਕੋਇ ਜਣਾਈਆ। ਸਚ ਪਿਆਰਾ ਧੁਰ ਦੁਲਾਰਾ ਨਾ ਜੰਮਦਾ ਨਾ ਕਦੇ ਮਰਦਾ, ਜੋ ਆਵੇ ਸੋ ਮਾਰਗ ਪਾਵੇ ਘਰ ਸਾਚੇ ਮਿਲ ਵੱਜੇ ਵਧਾਈਆ। ਬਿਨ ਸਤਿਗੁਰ, ਭੁੱਲੇ ਲੱਖ ਚੁਰਾਸੀ ਜੀਵ ਜੰਤ ਜਹਾਨ ਬਿਰਹੋ ਅਗਨੀ ਸੜਦਾ, ਅਗਨੀ ਤਤ ਨਾ ਕੋਇ ਬੁਝਾਈਆ। ਜੂਨ ਅਜੂਨੀ ਸਾਰੇ ਫਿਰਦਾ, ਭਟਕਨਾ ਮਿਟੇ ਕੋਈ ਨਾ ਰਾਈਆ। ਏਹ ਖੇਲ ਅਗੰਮੜੇ ਘਰ ਦਾ, ਜਿਸ ਘਰ ਸਹਾਈ ਨਾ ਕੋਈ ਪਿਤਾ ਨਾ ਕੋਈ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨਮ ਮਰਨ ਮਰਨ ਜਨਮ ਦਏ ਚੁਕਾਈਆ। ਪਰਮਾਤਮਾ ਵਿਸਰਿਆ ਫਿਰੇ ਜੂਨੀ, ਲੱਖ ਚੁਰਾਸੀ ਗੇੜ ਭਵਾਈਆ। ਜੇ ਕੋਈ ਵਿਦਿਆ ਬਣਿਆ ਰਹੇ ਕਾਨੂੰਨੀ, ਜਗਤ ਕਾਨੂੰਨ ਨਾ ਅੰਤ ਛੁਡਾਈਆ। ਪ੍ਰਭੂ ਭਗਵਾਨ ਨੂੰ ਮਿਲੇ ਨਾ ਕੋਇ ਕਾਨੂੰਨੀ, ਬਿਨ ਸਤਿਗੁਰ ਸਚ ਰਾਹ ਨਾ ਕੋਇ ਵਖਾਈਆ। ਹਰਿ ਕਾ ਖੇਲ ਕੋਈ ਸਮਝ ਨਾ ਪਾਏ ਜਗਤ ਵਿਦਿਆ ਮਜ਼ਮੂਨੀ, ਜਿਸ ਕਰ ਕਿਰਪਾ ਇਕੋ ਅੱਖਰ ਅਲਿਫ਼ ਬਹਰਫ਼ ਦਏ ਪੜ੍ਹਾਈਆ। ਉਹ ਖੇਲ ਕਰੇ ਕਾਤਲ
ਮਕਤੂਲ ਵਡ ਮਹਿਰੂਮੀ, ਖ਼ਾਲੀ ਦੁਆਰੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਵਣ ਜਾਵਣ ਜਾਵਣ ਆਵਣ ਤਿਨ੍ਹਾਂ ਗੇੜਾ ਰਿਹਾ ਭਵਾਈਆ। ਅੱਖ ਨਾਲ ਮਿਲੇ ਅੱਖ, ਆਖ਼ਰ ਆਪਣਾ ਆਪ ਜਣਾਈਆ। ਜਿਸ ਦਰ ਹੋਏ ਪਰਤੱਖ, ਤਿਸ ਪਰਤੱਖ ਰੂਪ ਵਖਾਈਆ। ਜਿਸ ਨਾਲ ਮਿਲਾਏ ਹੱਥ, ਤਿਸ ਹੱਥ ਮਿਲੇ ਵਡਿਆਈਆ। ਜਿਸ ਨਾਲ ਗਾਏ ਮਿਲ ਕੇ ਜਸ, ਤਿਸ ਜਸ ਦੋ ਜਹਾਨ ਸੋਭਾ ਪਾਈਆ। ਸੋ ਸੋਹੇ ਮਜਲਸ ਸਾਚਾ ਸਥ, ਜਿਸ ਗ੍ਰਹਿ ਸੂਫ਼ੀ ਗੁਰਮੁਖ ਬੈਠੇ ਡੇਰਾ ਲਾਈਆ। ਤਿਨ੍ਹਾਂ ਵਲ ਪਾਰਬ੍ਰਹਮ ਦੀ ਇਕੋ ਜਿਹੀ ਅੱਖ, ਖ਼ੁਦਾਵੰਦ ਕਰੀਮ ਨੈਣ ਆਪਣਾ ਨਾ ਕੋਇ ਬਦਲਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਏਹੋ ਮਾਰਗ ਗਏ ਦੱਸ, ਬੇਪਰਵਾਹ ਨੂੰ ਮਿਲੋ ਚਾਈਂ ਚਾਈਂਆ। ਓਸ ਘਰ ਜਾ ਕੇ ਇਕੱਠੇ ਸਾਰੇ ਜਾਓ ਵਸ, ਦੀਨ ਮਜ਼੍ਹਬ ਜ਼ਾਤ ਪਾਤ ਝਗੜਾ ਰਹਿਣ ਕੋਇ ਨਾ ਪਾਈਆ। ਜਿਨ੍ਹਾਂ ਮਿਲ ਗਈ ਉਹ ਅੱਖ, ਦੋਏ ਲੋਚਣ ਬੈਠੇ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥ, ਸਮਰਥ ਇਕੋ ਰੰਗ ਰੰਗਾਈਆ। ਅਮਾਮਾਂ ਸਿਰ ਵੱਡਾ ਅਮਾਮ, ਪਰਵਰਦਿਗਾਰ ਇਕ ਅਖਵਾਇੰਦਾ। ਜਿਸ ਦਾ ਕਲਮਾ ਸਚ ਕਲਾਮ, ਕਾਇਨਾਤ ਸਬਕ ਪੜ੍ਹਾਇੰਦਾ। ਜਿਸ ਦਾ ਧਾਮ ਹੱਕ ਮੁਕਾਮ, ਮੁਕਾਮੇ ਹੱਕ ਸੋਭਾ ਪਾਇੰਦਾ। ਜਿਸ ਦਾ ਪੀਰ ਪੈਗ਼ੰਬਰ ਸਾਰੇ ਦੱਸਦੇ ਗਏ ਨਾਮ, ਰਸਨਾ ਜਿਹਵਾ ਬੱਤੀ ਦੰਦ ਗਾਇੰਦਾ। ਜਿਸ ਨੇ ਲੋਕਮਾਤ ਬਣਾਇਆ ਸਤਿ ਇਸਲਾਮ, ਸਲਾਮ ਇਸਲਾਮਾਲੈਕਮ ਆਪ ਸਮਝਾਇੰਦਾ। ਉਹ ਸਭ ਬਰਦੇ ਵੇਖੇ ਗ਼ੁਲਾਮ, ਘਟ ਘਟ ਅੰਦਰ ਡੇਰਾ ਲਾਇੰਦਾ। ਓਸ ਪੈਗ਼ੰਬਰ ਉਤੇ ਰੱਖੋ ਈਮਾਨ, ਜੋ ਸਿਦਕ ਸਬੂਰੀ ਤੋੜ ਨਿਭਾਇੰਦਾ। ਸਜਦਾ ਸੀਸ ਝੁਕ ਕਰੇ ਸਲਾਮ, ਸਹੀ ਸਲਾਮਤ ਇਕੋ ਨਜ਼ਰੀ ਆਇੰਦਾ। ਖ਼ੁਦਾ ਖ਼ੁਦ ਏਕ ਨਹੀਂ ਆਮ, ਅਵਾਮ ਵਿਚ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਕਲਾਮ, ਕਲਮਾ ਇਕੋ ਇਕ ਜਣਾਇੰਦਾ।
੧੯ ਅੱਸੂ ੨੦੨੦ ਬਿਕ੍ਰਮੀ ਸੁਖ ਰਾਮ ਦੇ ਗ੍ਰਹਿ ਪਿੰਡ ਚਕਰ
ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਮਰਦ ਮਰਦਾਨਾ, ਜੋਧਾ ਸੂਰਬੀਰ ਇਕ ਅਖਵਾਈਆ। ਏਕੰਕਾਰਾ ਵਾਲੀ ਦੋ ਜਹਾਨਾਂ, ਨਿਰਵੈਰ ਆਪਣਾ ਖੇਲ ਵਖਾਈਆ। ਆਦਿ ਨਿਰੰਜਣ ਨੂਰ ਮਹਾਨਾ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਉਠਾਏ ਸਚ ਨਿਸ਼ਾਨਾ, ਸਤਿ ਸਤਿਵਾਦੀ ਆਪ ਝੁਲਾਈਆ। ਸ੍ਰੀ ਭਗਵਾਨ ਹੁਕਮਰਾਨਾ, ਸ਼ਾਹੋ ਭੂਪ ਇਕ ਹੋ ਜਾਈਆ। ਪਾਰਬ੍ਰਹਮ ਪ੍ਰਭ ਖੇਲੇ ਖੇਲ ਮਹਾਨਾ, ਅਨੁਭਵ ਆਪਣੀ ਧਾਰ ਚਲਾਈਆ। ਸਾਚੀ ਇਛਿਆ ਕਰ ਬਲਵਾਨਾ, ਭਿਛਿਆ ਇਕੋ ਇਕ ਵਰਤਾਈਆ। ਸਚਖੰਡ ਦੁਆਰਾ ਕਰ ਪਰਧਾਨਾ, ਛੱਪਰ ਛੰਨ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਨਿਰਗੁਣ ਨਿਰਵੈਰ ਏਕੰਕਾਰ, ਅਕਲ ਕਲਧਾਰੀ ਖੇਲ ਕਰਾਇੰਦਾ । ਸਚਖੰਡ ਦੁਆਰਾ ਖੋਲ੍ਹ ਕਿਵਾੜ, ਦਰਗਹਿ ਸਾਚੀ ਰੂਪ ਵਟਾਇੰਦਾ। ਨੂਰ ਇਲਾਹੀ ਲਾਸ਼ਰੀਕ ਪਰਵਰਦਿਗਾਰ, ਮੁਕਾਮੇ ਹੱਕ ਡੇਰਾ ਲਾਇੰਦਾ। ਮਹੱਲ ਅਟੱਲ ਉਚ ਮਨਾਰ, ਜੋਤੀ ਜਾਤਾ ਡਗਮਗਾਇੰਦਾ।
ਅਗੰਮ ਅਥਾਹ ਊਚ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਦੁਆਰ ਇਕ ਵਡਿਆਇੰਦਾ। ਸਚ ਦੁਆਰਾ ਏਕਾ ਏਕ, ਆਦਿ ਜੁਗਾਦਿ ਦਏ ਵਡਿਆਈਆ। ਜਿਸ ਘਰ ਸਾਹਿਬ ਵਸੇ ਪ੍ਰਭ ਏਕ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਘਰ ਜੋਤੀ ਨੂਰ ਰੱਖੇ ਪ੍ਰਭ ਏਕ, ਦੀਵਾ ਬਾਤੀ ਰੂਪ ਨਾ ਕੋਇ ਵਟਾਈਆ। ਜਿਸ ਘਰ ਸਤਿ ਸਤਿਵਾਦੀ ਆਦਿ ਜੁਗਾਦੀ ਆਪੇ ਜਾਣੇ ਆਪਣਾ ਭੇਖ, ਦੂਜਾ ਸੰਗ ਨਾ ਕੋਇ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚਖੰਡ ਸਾਚੇ ਦਏ ਵਡਿਆਈਆ। ਸਚਖੰਡ ਸਾਚਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਖੇਲ ਬੇਅੰਤ, ਬੇਐਬ ਆਪ ਕਰਾਇੰਦਾ। ਏਕੰਕਾਰਾ ਸੋਭਾਵੰਤ, ਧਾਮ ਸੁਹੰਜਣਾ ਆਪ ਸੁਹਾਇੰਦਾ। ਆਦਿ ਨਿਰੰਜਣ ਜੋਤੀ ਨੂਰ ਕਰ ਪਰਕਾਸ਼ ਖੇਲੇ ਖੇਲ ਜੁਗਾ ਜੁਗੰਤ, ਜੁਗ ਕਰਤਾ ਆਪਣੀ ਕਾਰ ਕਮਾਇੰਦਾ। ਸ੍ਰੀ ਭਗਵਾਨ ਦੇਵਣਹਾਰਾ ਸ਼ਬਦ ਅਨਾਦ ਬੋਧ ਅਗਾਧ ਮਣੀਆ ਮੰਤ, ਨਾਉਂ ਨਿਰੰਕਾਰਾ ਇਕ ਦ੍ਰਿੜਾਇੰਦਾ। ਅਬਿਨਾਸ਼ੀ ਕਰਤਾ ਲੇਖਾ ਜਾਣੇ ਬਹੁ ਬਿਧ ਅਨੰਤ, ਭੇਵ ਅਭੇਦਾ ਆਪਣੇ ਹੱਥ ਰਖਾਇੰਦਾ। ਪਾਰਬ੍ਰਹਮ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰਾ ਇਕ ਸੁਹਾਇੰਦਾ। ਸਚਖੰਡ ਦੁਆਰ ਸੁਹਾਏ ਆਪ, ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਨੂਰ ਕਰ ਪਰਕਾਸ਼, ਜੋਤੀ ਜਾਤਾ ਡਗਮਗਾਈਆ। ਨਿਰਵੈਰ ਵਸੇ ਆਪਣੇ ਪਾਸ, ਨਿਰਗੁਣ ਨਿਰਗੁਣ ਬਣਤ ਬਣਾਈਆ। ਨਾ ਕੋਈ ਮਾਈ ਨਾ ਕੋਈ ਬਾਪ, ਪਿਤਾ ਪੂਤ ਨਾ ਕੋਇ ਅਖਵਾਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਨਾ ਕੋਈ ਗੀਤ ਗੋਬਿੰਦ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਇਕੋ ਇਕ ਨਜ਼ਰੀ ਆਈਆ। ਇਕੋ ਏਕ ਏਕੰਕਾਰਾ, ਸਚਖੰਡ ਸਾਚੇ ਸੋਭਾ ਪਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਕਰ ਅਕਾਰਾ, ਸਾਕਾਰ ਆਪਣਾ ਰਾਹ ਚਲਾਇੰਦਾ। ਇਛਿਆ ਭਿਛਿਆ ਭਰ ਭੰਡਾਰਾ, ਵਸਤ ਅਮੋਲਕ ਆਪ ਵਰਤਾਇੰਦਾ। ਲੇਖਾ ਜਾਣ ਪੁਰਖ ਨਾਰਾ, ਨਾਰ ਕੰਤ ਸੇਜ ਹੰਡਾਇੰਦਾ। ਪਰਗਟ ਕਰ ਸੁੱਤ ਦੁਲਾਰਾ, ਸ਼ਬਦੀ ਸ਼ਬਦ ਆਪ ਉਠਾਇੰਦਾ। ਹੁਕਮ ਦੇਵੇ ਧੁਰ ਦੁਆਰਾ, ਆਦਿ ਪੁਰਖ ਆਪ ਸਮਝਾਇੰਦਾ। ਤੇਰਾ ਮੇਰਾ ਇਕ ਉਜਿਆਰਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਤੇਰੀ ਇਛਿਆ ਖੇਲ ਕਰੇ ਕਰਤਾਰਾ, ਕੁਦਰਤ ਕਾਦਰ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਅਪਰੰਪਰ ਸੁਆਮੀ ਸਚ ਸੰਦੇਸਾ ਨਰ ਨਰੇਸ਼ਾ ਏਕਾ ਇਕੋ ਵਾਰ ਜਣਾਇੰਦਾ। ਸ਼ਬਦ ਸੁੱਤ ਝੁਕਾਏ ਸੀਸ, ਪ੍ਰਭ ਤੇਰੀ ਸਚ ਸਰਨਾਈਆ। ਸ਼ਾਹ ਪਾਤਸ਼ਾਹ ਹਰਿ ਜਗਦੀਸ, ਜਗਦੀਸਰ ਤੇਰੀ ਓਟ ਰਖਾਈਆ। ਤੇਰਾ ਨਾਮ ਕਲਮਾ ਮੇਰੀ ਹਦੀਸ, ਹਜ਼ਰਤ ਸਚ ਪੜ੍ਹਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਏਕਾ ਛਤਰ ਝੁੱਲੇ ਤੇਰੇ ਸੀਸ, ਲਾਸ਼ਰੀਕ ਤੇਰਾ ਸਾਨੀ ਨਜ਼ਰ ਕੋਇ ਨਾ ਆਈਆ। ਤੇਰੇ ਹੱਥ ਦੋ ਜਹਾਨ ਤੌਫ਼ੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਮਾਣ ਵਡਿਆਈਆ। ਸ਼ਬਦ ਸੁੱਤ ਸੁੱਤ ਸਾਚੇ ਲਾਲ, ਸੋ ਪੁਰਖ ਨਿਰੰਜਣ ਆਪ ਜਣਾਇਆ। ਤੇਰਾ ਵਸੇ ਸਚ ਦੁਆਰਾ ਸੱਚੀ ਧਰਮਸਾਲ, ਥਿਰ ਘਰ ਸਾਚਾ ਆਪ ਪਰਗਟਾਇਆ। ਸਾਚੀ ਵਸਤ ਲੈਣੀ ਸੰਭਾਲ, ਪੁਰਖ ਅਬਿਨਾਸ਼ੀ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇਆ। ਭੇਵ ਅਭੇਦਾ ਦੇਵੇ ਖੋਲ੍ਹ, ਸੋ ਪੁਰਖ ਨਿਰੰਜਣ ਵੱਡੀ ਵਡਿਆਈਆ।
ਨਿਰਗੁਣ ਤੋਲੇ ਅਗੰਮੀ ਤੋਲ, ਤਰਾਜ਼ੂ ਇਕੋ ਹੱਥ ਉਠਾਈਆ। ਬੈਠਾ ਰਹੇ ਸਦ ਅਡੋਲ, ਅਡੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਸੰਦੇਸਾ ਇਕ ਸੁਣਾਈਆ। ਆਦਿ ਸੰਦੇਸਾ ਦੇਵੇ ਮੀਤ, ਸੋ ਸਾਹਿਬ ਵੱਡੀ ਵਡਿਆਈਆ। ਸ਼ਬਦ ਗੁਰੂ ਤੇਰੀ ਸਾਚੀ ਰੀਤ, ਗੁਰ ਕਰਤਾ ਆਪ ਚਲਾਈਆ। ਖੇਲੇ ਖੇਲ ਇਕ ਅਨਡੀਠ, ਨੇਤਰ ਨਜ਼ਰ ਕਿਸੇ ਨਾ ਆਈਆ। ਪਹਿਲਾਂ ਨਾਮ ਸੁਣਾਏ ਧੁਰ ਦਾ ਗੀਤ, ਤੂੰ ਮੇਰਾ ਮੈਂ ਤੇਰਾ ਇਕੋ ਰਾਗ ਸੁਣਾਈਆ । ਅੱਗੇ ਚਲਾਏ ਮਾਰਗ ਠੀਕ, ਠਾਕਰ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਸ਼ਬਦ ਸੁੱਤ ਹੋ ਤਿਆਰ, ਸ੍ਰੀ ਭਗਵਾਨ ਰਿਹਾ ਜਣਾਈਆ। ਤੇਰਾ ਖੇਲ ਕਰਾਂ ਅਪਾਰ, ਅਪਰੰਪਰ ਧਾਰ ਵਖਾਈਆ। ਨਿਰਗੁਣ ਸਰਗੁਣ ਕਰਾਂ ਅਕਾਰ, ਬਣ ਸ਼ਾਹ ਪਾਤਸ਼ਾਹ ਹੁਕਮ ਮਨਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣਾਵਾਂ ਤੇਰੀ ਧਾਰ, ਧਾਰ ਧਾਰ ਵਿਚੋ ਪਰਗਟਾਈਆ। ਤ੍ਰੈਗੁਣ ਮਾਇਆ ਦਿਆਂ ਆਧਾਰ, ਪੰਜ ਤਤ ਕਰਾਂ ਕੁੜਮਾਈਆ । ਅੰਡਜ ਜੇਰਜ ਉਤਭੁਜ ਸੇਤਜ ਮਾਰਗ ਦਿਆਂ ਵਖਾਲ, ਲੱਖ ਚੁਰਾਸੀ ਵੰਡ ਵੰਡਾਈਆ। ਸ਼ਬਦ ਅਗੰਮੀ ਵੱਜੇ ਤਾਲ, ਪਰਾ ਪਸੰਤੀ ਮਧਮ ਬੈਖਰੀ ਰਹੀ ਗਾਈਆ। ਕਰੇ ਖੇਲ ਆਪ ਕਰਤਾਰ, ਕਰਤਾ ਆਪਣਾ ਮਾਰਗ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕ ਅਲਾਈਆ। ਧੁਰ ਸੰਦੇਸਾ ਦੇ ਭਗਵਾਨ, ਹਰਿ ਸਾਚੇ ਸਚ ਜਣਾਇਆ। ਤੇਰੇ ਹੱਥ ਇਕ ਨਿਸ਼ਾਨ, ਧੁਰਦਰਗਾਹੀ ਆਪ ਫੜਾਇਆ। ਝੁਲਦਾ ਰਹੇ ਦੋ ਜਹਾਨ, ਪੁਰੀ ਲੋਅ ਬ੍ਰਹਿਮੰਡ ਖੰਡ ਇਕੋ ਨਜ਼ਰੀ ਆਇਆ। ਵਿਸ਼ਨ ਬ੍ਰਹਮਾ ਸ਼ਿਵ ਮੰਨੇ ਆਣ, ਸੀਸ ਸਕੇ ਨਾ ਕੋਇ ਉਠਾਇਆ। ਪੰਜ ਤਤ ਨਾ ਹੋਏ ਪਰਧਾਨ, ਸਚ ਪਰਧਾਨਗੀ ਇਕ ਰਖਾਇਆ। ਲੱਖ ਚੁਰਾਸੀ ਦੇਵੇ ਗਿਆਨ, ਆਤਮ ਬੋਧ ਬੇਪਰਵਾਹਿਆ। ਸ਼ਬਦ ਸੁਣਾਏ ਇਕ ਧੁਨਕਾਨ, ਅਨਰਾਗੀ ਰਾਗ ਅਲਾਇਆ। ਕਾਇਆ ਮੰਦਰ ਵੇਖ ਮਕਾਨ, ਘਰ ਵਿਚ ਘਰ ਦਏ ਪਰਗਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁੱਤ ਤੇਰਾ ਸਾਚਾ ਰਾਹ ਵਖਾਇਆ। ਸ਼ਬਦ ਸੁੱਤ ਚਰਨੀ ਲੱਗ, ਦੋਏ ਜੋੜ ਪਿਆ ਸਰਨਾਈਆ। ਕਿਰਪਾ ਕਰ ਸੂਰੇ ਸਰਬੱਗ, ਸ਼ਾਹ ਪਾਤਸ਼ਾਹ ਤੇਰੇ ਅੱਗੇ ਝੋਲੀ ਡਾਹੀਆ। ਸਾਚਾ ਮਾਰਗ ਇਕ ਦੱਸ, ਜਿਸ ਵਿਚ ਤੇਰਾ ਨਾਮ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੇ ਹੁਕਮੇ ਅੰਦਰ ਜਾਵਾਂ ਵਸ, ਦੂਜਾ ਸੰਗ ਨਾ ਕੋਇ ਨਿਭਾਈਆ। ਨਿਰਵੈਰ ਹੋ ਚਲਾਵਾਂ ਰਥ, ਬਣ ਸੇਵਕ ਸੇਵ ਕਮਾਈਆ। ਸਾਚੀ ਦੱਸਾਂ ਨਾਮ ਗਾਥ, ਅੱਖਰ ਵੱਖਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸੋਹਲਾ ਇਕੋ ਢੋਲਾ ਸ਼ਬਦ ਵਿਚੋਲਾ ਦੇ ਬਣਾਈਆ। ਸ਼ਬਦ ਸੁੱਤ ਸੁਣ ਸਾਚਾ ਢੋਲਾ, ਸੋ ਪੁਰਖ ਨਿਰੰਜਨ ਆਪ ਜਣਾਈਆ। ਨਿਰਗੁਣ ਨਿਰਗੁਣ ਚੁਕਾਏ ਪੜਦਾ ਉਹਲਾ, ਸਰਗੁਣ ਸਰਗੁਣ ਵੇਖ ਵਖਾਈਆ। ਆਤਮ ਪਰਮਾਤਮ ਇਕੋ ਬੋਲਾ, ਅਨਬੋਲਤ ਦਏ ਜਣਾਈਆ। ਆਦਿ ਅੰਤ ਨਾ ਰਹੇ ਰੌਲਾ, ਜੁਗ ਚੌਕੜੀ ਭੇਵ ਕੋਈ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁੱਤ ਦਏ ਸੁਣਾਈਆ। ਸ਼ਬਦ ਸੁੱਤ ਸੁਣ ਸੱਚਾ ਨਾਉਂ, ਨਰ ਨਿਰੰਕਾਰ ਆਪ ਜਣਾਈਆ। ਨਾਤਾ ਜੋੜੇ ਪਿਤਾ ਪੂਤ ਫੜ ਕੇ ਬਾਂਹੋਂ, ਆਪ ਆਪਣੀ ਗੋਦ ਬਿਠਾਈਆ। ਦਰਗਹਿ ਸਾਚੀ ਚਰਨ ਕਵਲ ਦੇਵੇ ਅਗੰਮਾ ਥਾਉਂ, ਅਗੰਮੜੀ ਕਾਰ
ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸ਼ਬਦ ਸੁੱਤ ਸੁਣ ਕਰ ਧਿਆਨ, ਸੋ ਸਾਹਿਬ ਆਪ ਜਣਾਇਆ। ਤੂੰ ਮੇਰਾ ਮੈਂ ਤੇਰਾ ਦੋਹਾਂ ਇਕ ਮਕਾਨ, ਦੂਜਾ ਦਰ ਨਾ ਕੋਇ ਰਖਾਇਆ। ਰਲ ਮਿਲ ਗੀਤ ਗਾਈਏ ਮਹਾਨ, ਜਿਸ ਗਾਇਆਂ ਵਿਛੜ ਕਦੇ ਨਾ ਜਾਇਆ। ਸੋ ਅੱਖਰ ਹੋਏ ਪਰਵਾਨ, ਜੋ ਨਿਸ਼ਅੱਖਰ ਰੂਪ ਵਟਾਇਆ। ਸਚਖੰਡ ਨਿਵਾਸੀ ਹੋ ਮਿਹਰਵਾਨ, ਥਿਰ ਦੁਆਰੇ ਰਿਹਾ ਸਮਝਾਇਆ। ਨਿਰਗੁਣ ਨਿਰਗੁਣ ਬਣ ਵਿਚੋਲਾ ਵਡ ਬਲਵਾਨ, ਸਾਚਾ ਮੇਲਾ ਰਿਹਾ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਰਿਹਾ ਸਮਝਾਇਆ। ਸੁੱਤ ਸ਼ਬਦ ਕਹੇ ਪ੍ਰਭ ਸਾਚੇ ਸੋ, ਸਾਚੀ ਬੂਝ ਦੇ ਬੁਝਾਈਆ। ਮੈਂ ਤੇਰਾ ਤੇਰੇ ਜੋਗਾ ਗਿਆ ਹੋ, ਦੂਜੀ ਓਟ ਨਾ ਕੋਇ ਰਖਾਈਆ। ਤੇਰੇ ਚਰਨ ਕਵਲ ਪੀਵਾਂ ਧੋ, ਅੰਮ੍ਰਿਤ ਰਸ ਇਕੋ ਮੋਹੇ ਭਾਈਆ। ਸਚਖੰਡ ਦੁਆਰੇ ਜਾਵਾਂ ਸੌਂ, ਗੂੜ੍ਹੀ ਨੀਂਦ ਨਾ ਕੋਇ ਉਠਾਈਆ। ਕਰ ਪਰਕਾਸ਼ ਦੇ ਨਿਰਮਲ ਲੋ, ਜੋਤੀ ਨੂਰ ਨੂਰ ਰੁਸ਼ਨਾਈਆ। ਮੈਂ ਤੇਰਾ ਤੇਰਾ ਜਾਵਾਂ ਹੋ, ਆਪ ਆਪਣਾ ਦਿਆਂ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਸਾਚਾ ਵਰ, ਆਦਿ ਆਪਣਾ ਆਪ ਦਏ ਸਮਝਾਈਆ। ਸੁੱਤ ਸ਼ਬਦ ਸੁਣ ਛੋਟੇ ਬਾਲ, ਸ੍ਰੀ ਭਗਵਾਨ ਆਪ ਜਣਾਈਆ। ਸਾਚੀ ਸਿਖਿਆ ਦੇਵਾਂ ਸਿਖਾਲ, ਆਦਿ ਜੁਗਾਦਿ ਭੁੱਲ ਕਦੇ ਨਾ ਜਾਈਆ। ਤੇਰਾ ਲੇਖਾ ਹੋਵੇ ਦੋ ਜਹਾਨ, ਨਿਰਗੁਣ ਨਿਰਗੁਣ ਖੇਲ ਵਖਾਈਆ। ਤੇਰਾ ਬੋਲਾ ਇਕ ਮਹਾਨ, ਤੂੰ ਮੇਰਾ ਮੈਂ ਤੇਰਾ ਸੋਹੰ ਰੂਪ, ਪੰਜ ਤਤ ਨਜ਼ਰ ਕੋਇ ਨਾ ਆਈਆ। ਸਦਾ ਵਸੇਰਾ ਦਹਿ ਦਿਸ਼ਾ ਚਾਰੇ ਕੂਟ, ਹਰ ਘਟ ਇਕੋ ਰੂਪ ਨਜ਼ਰੀ ਆਈਆ। ਲੇਖਾ ਲੇਖੇ ਲਾਵਾਂ ਪਿਤਾ ਪੂਤ, ਸੈਣ ਬੰਧਪ ਇਕ ਵਖਾਈਆ। ਤੂੰ ਮਾਲਕ ਮੇਰਾ ਪੂਤ, ਹਉਂ ਪਿਤਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਮ ਦਏ ਜਣਾਈਆ। ਸੋਹੰ ਨਾਮ ਆਦਿ ਪਰਧਾਨ, ਸ਼ਬਦੀ ਸੁੱਤ ਹਰਿ ਜਣਾਇਆ। ਖੇਲੇ ਖੇਲ ਦੋ ਜਹਾਨ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਇਆ। ਵਿਸ਼ਨ ਸ਼ਿਵ ਬ੍ਰਹਮਾ ਸਾਰੇ ਗਾਣ, ਤੂੰ ਮੇਰਾ ਦਾਤਾ ਬੇਪਰਵਾਹਿਆ। ਤ੍ਰੈਗੁਣ ਮਾਇਆ ਪੰਜ ਤਤ ਦੇਵਣਹਾਰਾ ਦਾਨ, ਵਸਤ ਅਮੋਲਕ ਝੋਲੀ ਪਾਇਆ। ਚਾਰੇ ਖਾਣੀ ਚਾਰੇ ਬਾਣੀ ਕਰ ਪਰਧਾਨ, ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹਾਇਆ। ਚਾਰੇ ਜੁਗ ਕਰ ਨਿਸ਼ਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਇਆ। ਸਾਚਾ ਸ਼ਬਦ ਕਰ ਉਜਿਆਰ, ਜਲਵਾ ਨੂਰ ਨੂਰ ਰੁਸ਼ਨਾਇਆ। ਪੰਜ ਤਤ ਸਾਚਾ ਦੇ ਆਧਾਰ, ਗੁਰ ਅਵਤਾਰ ਪੀਰ ਪੈਗ਼ੰਬਰ ਨਾਲ ਮਿਲਾਇਆ। ਭਗਤ ਭਗਵਾਨ ਖੋਲ੍ਹ ਕਿਵਾੜ, ਆਤਮ ਅੰਤਰ ਬੂਝ ਬੁਝਾਇਆ। ਸਾਚੇ ਸੰਤਾਂ ਮਾਰਗ ਇਕ ਸਿਖਾਲ, ਰਹਿਬਰ ਇਕੋ ਰੂਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁੱਤ ਤੇਰਾ ਸੱਚਾ ਢੋਲਾ, ਦੋ ਜਹਾਨਾਂ ਰਲ ਮਿਲ ਸੋਹਲਾ ਗਾਇਆ। ਸ਼ਬਦ ਸੁੱਤ ਸੀਸ ਨਵੌਂਦਾ ਏ। ਪ੍ਰਭ ਅੱਗੇ ਝੋਲੀ ਡੌਂਹਦਾ ਏ। ਸਾਚਾ ਸੰਗ ਸੰਗ ਜਣੌਂਦਾ ਏ। ਕਵਣ ਵੇਲਾ ਰੁੱਤ ਸੁਹੌਂਦਾ ਏ। ਸ਼ਬਦੀ ਨਾਦ ਧੁਨ ਉਪਜੌਂਦਾ ਏ। ਬ੍ਰਹਮ ਬ੍ਰਹਿਮਾਦ ਆਪ ਸੁਣੌਂਦਾ ਏ। ਗੁਰ ਅਵਤਾਰ ਰੂਪ ਵਟੌਂਦਾ ਏ। ਜੋਤ ਨਿਰੰਕਾਰ ਨਿਰਾਕਾਰ ਇਕ ਪਰਗਟੌਂਦਾ ਏ। ਪੀਰ ਪੈਗ਼ੰਬਰ ਭੇਵ ਖੁਲੌਂਦਾ ਏ। ਔਲੀਆ ਪੀਰ ਗ਼ੌਂਸ ਨਾਮ ਧਰੌਂਦਾ ਏ। ਨਿਰਗੁਣ ਨਿਰਵੈਰ ਹੋ ਕੇ ਸਾਚਾ ਖ਼ੌਂਤ, ਬੀਵੀ ਇਕੋ ਇਕ ਹੰਡੌਂਦਾ ਏ। ਸਚ ਦੁਆਰੇ ਰੱਖੇ ਸਦਾ
ਪਹੁੰਚ, ਦਰਗਹਿ ਸਾਚੀ ਸੋਭਾ ਪੌਂਦਾ ਏ। ਖੇਲੇ ਖੇਲ ਲੋਕ ਪਰਲੋਕ, ਭੇਵ ਅਭੇਦ ਆਪ ਜਣੌਂਦਾ ਏ। ਸ਼ਬਦੀ ਨਾਮ ਕੋਟ ਸਲੋਕ, ਸਲਾਹਗੀਰ ਨਾਲ ਰਲੌਂਦਾ ਏ। ਜੁਗ ਚੌਕੜੀ ਨਿਰਗੁਣ ਸਰਗੁਣ ਹੋ ਕੇ ਵੇਖਣ ਦਾ ਰੱਖੇ ਸ਼ੌਕ, ਲੋਕਮਾਤ ਜਾਮਾ ਪੰਜ ਤਤ ਹੰਡੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਸ਼ਬਦ ਸੁੱਤ ਪ੍ਰਭ ਅੱਗੇ ਵਾਸਤਾ ਪੌਂਦਾ ਏ। ਸ੍ਰੀ ਭਗਵਾਨ ਸਚ ਸਮਝੌਂਦਾ ਏ। ਮਿਹਰਵਾਨ ਦਇਆ ਕਮੌਂਦਾ ਏ। ਸੁੱਤ ਸ਼ਬਦ ਤੇਰੀ ਸੇਵਾ ਇਕ ਸਮਝੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਝੋਲੀ ਪੌਂਦਾ ਏ। ਕੋਟਨ ਕੋਟ ਬ੍ਰਹਿਮੰਡ ਖੰਡ ਰੂਪ ਵਟੌਂਦਾ ਏ। ਸੂਰਜ ਚੰਦ ਨੂਰ ਚਮਕੌਂਦਾ ਏ। ਮੰਡਲ ਮੰਡਪ ਸੋਭਾ ਪੌਂਦਾ ਏ। ਨਿਰਗੁਣ ਸਰਗੁਣ ਲੱਖ ਚੁਰਾਸੀ ਵੰਡ ਵੰਡੌਂਦਾ ਏ। ਅੰਡਜ ਜੇਰਜ ਉਤਭੁਜ ਸੇਤਜ ਖੇਲ ਖਲੌਂਦਾ ਏ। ਸ਼ਬਦ ਅਨਾਦ ਧੁਨ ਅਲੌਂਦਾ ਏ। ਨਿਰਗੁਣ ਜੋਤ ਨੂਰ ਰੁਸ਼ਨੌਂਦਾ ਏ। ਅੰਮ੍ਰਿਤ ਸਰੋਵਰ ਧਾਰ ਵਹੌਂਦਾ ਏ। ਘਰ ਘਰ ਵਿਚ ਆਪ ਸੋਭਾ ਪੌਂਦਾ ਏ। ਆਤਮ ਸੇਜਾ ਇਕ ਵਡਿਔਂਦਾ ਏ। ਸੁਰਤੀ ਸ਼ਬਦੀ ਰੰਗ ਰੰਗੌਂਦਾ ਏ। ਅਕਾਲ ਮੂਰਤੀ ਨਜ਼ਰ ਕਿਸੇ ਨਾ ਔਂਦਾ ਏ। ਸਭ ਦੀ ਆਸਾ ਪੂਰਤੀ, ਪੂਰਨ ਆਸਾ ਆਪ ਕਰੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਸੁੱਤ ਸ਼ਬਦ ਆਪ ਸਮਝੌਂਦਾ ਏ। ਸੁੱਤ ਸ਼ਬਦ ਚਰਨ ਧਿਆਨ ਲਗੌਂਦਾ ਏ। ਦੋਏ ਜੋੜ ਵਾਸਤਾ ਪੌਂਦਾ ਏ। ਦਰ ਇਕ ਅਲਖ ਜਗੌਂਦਾ ਏ। ਪਰਤੱਖ ਤੇਰਾ ਰੂਪ ਨਜ਼ਰੀ ਔਂਦਾ ਏ। ਮੇਰਾ ਭੰਡਾਰ ਕਦੇ ਨਾ ਹੋਵੇ ਸੱਖ, ਅਤੋਟ ਅਤੁੱਟ ਤੇਰੇ ਕੋਲੋਂ ਕਰੌਂਦਾ ਏ। ਜੁਗ ਚੌਕੜੀ ਤੇਰਾ ਨਾਮ ਪਰਗਟਾਵਾਂ ਅਕੱਥ, ਮਹਿਮਾ ਬੋਧ ਅਗਾਧ ਸੁਣੌਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਪਰਗਟ, ਸਾਚਾ ਹੱਟ ਇਕ ਚਲੌਂਦਾ ਏ। ਸ਼ਬਦ ਅਗੰਮੀ ਧਾਰ ਦੱਸ, ਤੰਦ ਸਤਾਰ ਨਾ ਕੋਇ ਹਿਲੌਂਦਾ ਏ। ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲੌਂਦਾ ਏ। ਕਿਸੇ ਦਾ ਕੋਈ ਨਾ ਚਲੇ ਵਸ, ਦੋ ਜਹਾਨ ਸੀਸ ਝੁਕੌਂਦਾ ਏ। ਕਰੇ ਖੇਲ ਪੁਰਖ ਸਮਰਥ, ਸ਼ਬਦ ਛੰਦ ਇਕੋ ਗੌਂਦਾ ਏ। ਕੂੜੀ ਕਿਰਿਆ ਪਾਰ ਕਰੇ ਹੱਦ, ਸਾਚਾ ਮਾਰਗ ਇਕ ਵਖੌਂਦਾ ਏ। ਭਗਤ ਸੁਹੇਲੇ ਕਰ ਕੇ ਅੱਡ, ਗੁਰ ਚੇਲੇ ਮੇਲ ਮਿਲੌਂਦਾ ਏ। ਸੰਤ ਸੁਹੇਲੇ ਸਾਚੇ ਮੰਦਰ ਸੱਦ, ਨਿਰਗੁਣ ਨੂਰ ਜੋਤ ਚਮਕੌਂਦਾ ਏ। ਜਨ ਭਗਤਾਂ ਗੁਰਮੁਖਾਂ ਗੁਰਸਿਖਾਂ ਮੁਰੀਦ ਮੁਰਸ਼ਦ ਹੋ ਕਰਾਏ ਹੱਜ, ਕਾਇਆ ਕਾਅਬਾ ਇਕੋ ਨਜ਼ਰੀ ਔਂਦਾ ਏ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸ਼ਬਦ ਸੁੱਤ ਤੇਰੀ ਚਲੇ ਇਕੋ ਯਦ, ਵਿਸ਼ਵ ਆਪਣੀ ਧਾਰ ਵਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਲੇਖ ਆਪ ਮੁਕੌਂਦਾ ਏ। ਤੇਰਾ ਲੇਖਾ ਸਚ ਮੁਕਾਵਾਂਗਾ। ਨਿਰਵੈਰ ਹੋ ਕੇ ਰਾਹ ਵਖਾਵਾਂਗਾ। ਦੋ ਜਹਾਨਾਂ ਪੰਧ ਮੁਕਾਵਾਂਗਾ। ਸਚ ਨਿਸ਼ਾਨਾ ਇਕ ਉਠਾਵਾਂਗਾ। ਸਤਿ ਸਤਿਵਾਦੀ ਰੂਪ ਜਣਾਵਾਂਗਾ। ਬ੍ਰਹਮ ਬ੍ਰਹਮਾਦੀ ਹੁਕਮ ਵਰਤਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਨਾਲ ਰਲਾਵਾਂਗਾ। ਲੋਕਮਾਤ ਰਚ ਸਵੰਬਰ, ਨਿਰਗੁਣ ਸਰਗੁਣ ਸਚ ਸੰਜੋਗ ਬਣਾਵਾਂਗਾ। ਕੂੜੀ ਕਿਰਿਆ ਮੇਟ ਅਡੰਬਰ, ਸਾਚਾ ਰਾਹ ਇਕ ਵਖਾਵਾਂਗਾ। ਮਨ ਮਨੂਆ ਨਾ ਭਵੇ ਬੰਦਰ, ਸੁਰਤੀ ਸ਼ਬਦੀ ਡੋਰੀ ਤੰਦ ਬੰਧਾਵਾਂਗਾ। ਕਰ ਪਰਕਾਸ਼ ਅੰਧੇਰੇ ਅੰਦਰ, ਘਟ ਨਿਰਗੁਣ ਨੂਰ ਜੋਤ ਚਮਕਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁੱਤ ਤੇਰਾ ਸਾਚਾ ਸੰਗ ਨਿਭਾਵਾਂਗਾ। ਸ਼ਬਦ ਸੁੱਤ ਖ਼ੁਸ਼ੀ ਮਨੌਂਦਾ ਏ। ਊਚੀ ਕੂਕ ਕੂਕ ਸੁਣੌਂਦਾ ਏ। ਤੂੰ ਮੇਰਾ ਮੈਂ ਤੇਰਾ ਦੂਜਾ
ਨਜ਼ਰ ਕੋਇ ਨਾ ਔਂਦਾ ਏ। ਸਚਖੰਡ ਵਸੇ ਤੇਰਾ ਧਾਮ, ਥਿਰ ਘਰ ਮੇਰਾ ਮੰਦਰ ਸੋਭਾ ਪੌਂਦਾ ਏ। ਦੋਹਾਂ ਮਿਲ ਕੇ ਰਚਣਾ ਇਕ ਜਹਾਨ, ਲੱਖ ਚੁਰਾਸੀ ਰੂਪ ਵਟੌਂਦਾ ਏ। ਜਿਸ ਵਿਚ ਧੁਰ ਦਾ ਸ਼ਬਦ ਝੁੱਲੇ ਨਿਸ਼ਾਨ, ਧੁਰਦਰਗਾਹੀ ਹੱਥ ਉਠੌਂਦਾ ਏ। ਗੁਰ ਅਵਤਾਰ ਕਰਨ ਪਰਨਾਮ, ਪੀਰ ਪੈਗੰਬਰ ਸੀਸ ਝੁਕੌਂਦਾ ਏ। ਸ਼ਬਦੀ ਕਲਮਾ ਇਕ ਕਲਾਮ, ਕਾਇਨਾਤ ਆਪ ਪੜ੍ਹੌਂਦਾ ਏ। ਸ਼ਬਦੀ ਗੁਰ ਵਡ ਵਡਿਔਂਦਾ ਏ। ਮੰਤਰ ਸਤਿ ਨਾਮ, ਨਾਮ ਸਤਿ ਇਕ ਵਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁੱਤ ਤੇਰਾ ਆਦਿ ਜੁਗਾਦਿ ਜੁਗਾ ਜੁਗੰਤਰ ਇਕੋ ਰਾਹ ਵਖੌਂਦਾ ਏ। ਤੇਰਾ ਇਕੋ ਰਾਹ ਵਖੌਂਣਾ ਏ। ਜੁਗ ਚੌਕੜੀ ਪੰਧ ਮੁਕਾਉਣਾ ਏ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਡਾਉਣਾ ਏ। ਤੇਈ ਅਵਤਾਰ ਵੇਖ ਵਖਾਉਣਾ ਏ। ਭਗਤ ਅਠਾਰਾਂ ਸੰਗ ਬਣਾਉਣਾ ਏ। ਈਸਾ ਮੂਸਾ ਮੁਹੰਮਦ ਕਾਲਾ ਸੂਸਾ ਤਨ ਛੁਹਾਉਣਾ ਏ। ਨਾਨਕ ਗੋਬਿੰਦ ਡੰਕਾ ਫ਼ਤਹਿ ਇਕ ਵਜਾਉਣਾ ਏ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹੌਣਾ ਏ। ਗੀਤਾ ਗਿਆਨ ਅੱਠ ਦੱਸ ਭੇਵ ਚੁਕਾਉਣਾ ਏ। ਅੰਜੀਲ ਕੁਰਾਨ ਤੀਸ ਬਤੀਸ ਸੋਹਲਾ ਢੋਲਾ ਇਕੋ ਗਾਉਣਾ ਏ। ਖਾਣੀ ਬਾਣੀ ਬੋਧ ਅਗਾਧ, ਮੰਤਰ ਇਕੋ ਇਕ ਪਰਗਟਾਉਣਾ ਏ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਭ ਦੀ ਰੱਖੇ ਯਾਦ, ਅਭੁੱਲ ਭੁੱਲ ਰੂਪ ਨਾ ਕੋਇ ਵਖਾਉਣਾ ਏ। ਕਰੇ ਖੇਲ ਨੌ ਸੌ ਚੁਰਾਨਵੇਂ ਚੌਕੜੀ ਜੁਗ ਬਾਅਦ, ਬਦਲਾ ਸਭ ਦਾ ਅੰਤ ਮੁਕਾਉਣਾ ਏ। ਜਿਸ ਰਚਨਾ ਰਚੀ ਆਦਿ, ਸੋ ਅੰਤਮ ਵੇਖਣ ਆਉਣਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਵਜਾਵਣ ਨਾਦ, ਅਨਾਦੀ ਇਕੋ ਧਾਰ ਸਮਝਾਉਣਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁੱਤ ਤੇਰਾ ਇਕੋ ਵਕਤ ਸੁਹਾਉਣਾ ਏ। ਤੇਰਾ ਸਾਚਾ ਵਕਤ ਸੁਹਾਵਾਂਗਾ। ਲੋਕਮਾਤ ਵੇਸ ਵਟਾਵਾਂਗਾ। ਨਰ ਨਰੇਸ਼ ਆਪ ਅਖਵਾਂਗਾ । ਵਿਸ਼ਨ ਬ੍ਰਹਮ ਮਹੇਸ਼ ਆਪ ਜਗਾਵਾਂਗਾ। ਜੁਗ ਚੌਕੜੀ ਜਾਣ ਪਿਛਲਾ ਲੇਖ, ਪੂਰਬ ਲੇਖਾ ਸਰਬ ਵਖਾਵਾਂਗਾ। ਨਿਰਵੈਰ ਹੋ ਕੇ ਖੇਲਾਂ ਖੇਡ, ਬਣ ਖਲਾਰੀ ਖੇਲ ਰਚਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁੱਤ ਤੇਰਾ ਡੰਕਾ ਇਕ ਵਜਾਵਾਗਾ। ਤੇਰਾ ਡੰਕਾ ਇਕ ਵਜਾਵੇਗਾ। ਪ੍ਰਭ ਆਪਣਾ ਖੇਲ ਰਚਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਮੰਗਾਵੇਗਾ। ਤ੍ਰੈਗੁਣ ਮਾਇਆ ਡੇਰਾ ਢਾਹਵੇਗਾ। ਪੰਜ ਤਤ ਝੇੜਾ ਆਪ ਚੁਕਾਵੇਗਾ। ਨੌ ਖੰਡ ਪ੍ਰਿਥਮੀ ਸੱਤ ਦੀਪ ਖੁਲ੍ਹਾ ਵੇਹੜਾ ਆਪ ਵਖਾਵੇਗਾ। ਦੀਨ ਮਜ਼੍ਹਬ ਦਾ ਕੋਈ ਨਾ ਰਹੇ ਝਗੜਾ, ਜ਼ਾਤ ਪਾਤ ਮੇਟ ਮਿਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਗੁਰੂ ਗੁਰ ਇਕੋ ਨਜ਼ਰੀ ਆਵੇਗਾ। ਸ਼ਬਦ ਗੁਰੂ ਤੇਰਾ ਇਕੋ ਨਾਮ ਪਰਗਟਾਏਗਾ। ਪੰਜ ਤਤ ਚੋਲਾ ਨਜ਼ਰ ਕੋਇ ਨਾ ਆਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਰਲ ਮਿਲ ਸਾਚਾ ਸੋਹਲਾ ਇਕੋ ਗਾਏਗਾ। ਦੀਨ ਮਜ਼੍ਹਬ ਦਾ ਕੋਈ ਨਾ ਰਹੇ ਰੌਲਾ, ਝਗੜਾ ਹਰਿ ਜੂ ਅੰਤ ਮੁਕਾਏਗਾ। ਚਾਰ ਵਰਨ ਅਠਾਰਾਂ ਬਰਨ ਮਾਣ ਦੇਵੇ ਉਪਰ ਧੌਲਾ, ਧਰਨੀ ਧਰਤ ਹੌਲਾ ਭਾਰ ਕਰਾਏਗਾ। ਜਿਸ ਨੂੰ ਕਹਿੰਦੇ ਨੂਰ ਅਵਲਾ, ਆਲਮੀਨ ਆਪਣਾ ਵੇਸ ਧਰਾਏਗਾ। ਜਿਸ ਨੂੰ ਕਹਿੰਦੇ ਸਾਵਲ ਸਵਲਾ, ਸੋ ਮੋਹਣ ਰੂਪ ਵਟਾਏਗਾ। ਜਿਸ ਨੂੰ ਕਹਿੰਦੇ ਨਾਨਕ ਯਮਲਾ, ਸੋ ਚਾਰ ਕੁੰਟ ਸਤਿ ਨਾਮ ਦ੍ਰਿੜਾਏਗਾ। ਜਿਸ ਨੂੰ ਕਹਿੰਦੇ ਗੋਬਿੰਦ ਸਿਰ ਤੇ ਰੱਖਿਆ ਸਮਲਾ, ਸੋ ਕਲਗੀ ਵਾਲਾ ਕਲਗੀ ਚਮਕ ਇਕ ਚਮਕਾਏਗਾ। ਦੋ ਜਹਾਨ ਜਿਸ
ਤੋਂ ਬਿਨਾਂ ਹੋਏ ਕਮਲਾ, ਸੋ ਕਮਲੀ ਵਾਲਾ ਫੇਰਾ ਪਾਏਗਾ। ਸ਼ਬਦ ਸੁੱਤ ਤੇਰਾ ਝੱਲੇ ਕੋਈ ਨਾ ਹਮਲਾ, ਦਰ ਤੇਰੇ ਸੀਸ ਝੁਕਾਏਗਾ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਹੋ ਕੇ ਦੇਵੇ ਖ਼ਬਰਾਂ, ਧੁਰ ਦੀ ਖ਼ਬਰ ਆਪ ਸੁਣਾਏਗਾ। ਸਾਧ ਸੰਤ ਹੋਏ ਨਾ ਕੋਈ ਬੇਸਬਰਾ, ਧੀਰਜ ਧੀਰ ਸਭ ਦੀ ਵੇਖ ਵਖਾਏਗਾ। ਵੇਖਣਹਾਰਾ ਮੜ੍ਹੀ ਗੋਰ ਕਬਰਾਂ, ਉਚੇ ਟਿੱਲੇ ਪਰਬਤ ਫੋਲ ਫੋਲਾਏਗਾ। ਸ਼ਬਦ ਗੁਰੂ ਗੁਰਦੇਵ ਸੁਆਮੀ ਪੂਰੀਆਂ ਕਰੇ ਸਧਰਾਂ, ਸਿਦਕ ਸਾਦਕ ਇਕ ਵਖਾਏਗਾ। ਲੇਖਾ ਜਾਣੇ ਉਪਰ ਅੰਬਰਾਂ, ਗਗਨ ਮੰਡਲ ਚਰਨਾਂ ਹੇਠ ਦਬਾਏਗਾ। ਕਿਸੇ ਹੱਥ ਨਾ ਆਉਣਾ ਪਾਰਬ੍ਰਹਮ ਪਤਿਪਰਮੇਸ਼ਵਰ ਸਦੀ ਵੀਹਵੀਂ ਮਸੀਤ ਮੰਦਰਾਂ, ਸ਼ਿਵਦਵਾਲੇ ਮੱਠ ਨਜ਼ਰ ਕੋਇ ਨਾ ਪਾਏਗਾ। ਸਰਬ ਜੀਆਂ ਬਿਧ ਜਾਣੇ ਅੰਦਰਾਂ, ਘਰ ਘਰ ਬੈਠਾ ਵੇਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁੱਤ ਤੇਰੀ ਰੁੱਤ ਆਪ ਸੁਹਾਏਗਾ। ਸ਼ਬਦ ਸੁੱਤ ਤੇਰੀ ਰੁੱਤੜੀ, ਪ੍ਰਭ ਮਹਿਕਾਵੇਗਾ। ਲੱਖ ਚੁਰਾਸੀ ਸ੍ਰੀ ਭਗਵਾਨ ਨਾਲੋਂ ਰੁੱਠੜੀ, ਤੇਰੇ ਨੇਤਰ ਨੈਣ ਜਣਾਵੇਗਾ। ਕਲਜੁਗ ਵੇਲਾ ਆਏ ਪਿਤਾ ਨੈਣ ਉਠਾਏ ਵਲ ਪੁੱਤਰੀ, ਸਤਿ ਧਰਮ ਨਾ ਕੋਇ ਕਮਾਵੇਗਾ। ਓਸ ਵੇਲੇ ਨਿਰਗੁਣ ਧਾਰ ਨਿਰਵੈਰ ਪੁਰਖ ਅਕਾਲ ਧੁਰਦਰਗਾਹੋਂ ਉਤਰੀ, ਮਾਤ ਪਿਤ ਗੋਦ ਨਾ ਕੋਇ ਬਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਤੇਰਾ ਇਕੋ ਹੁਕਮ ਸਮਝਾਵੇਗਾ। ਤੇਰਾ ਹੁਕਮ ਇਕ ਵਰਤਾਵੇਗਾ। ਸ਼ਾਹ ਸੁਲਤਾਨ ਖੇਲ ਖਲਾਵੇਗਾ। ਮਿਹਰਵਾਨ ਡੰਕ ਵਜਾਵੇਗਾ। ਦੋ ਜਹਾਨ ਡੇਰਾ ਢਾਵੇਗਾ। ਉਲਟਾ ਗੇੜਾ ਆਪ ਗੜਾਏਗਾ। ਜੂਠ ਝੂਠ ਝੇੜਾ ਆਪ ਮੁਕਾਵੇਗਾ। ਜਨ ਭਗਤਾਂ ਉਪਰ ਤੁਠ, ਨੇਰਨ ਨੇਰਾ ਨਜ਼ਰੀ ਆਵੇਗਾ। ਕਰੇ ਖੇਲ ਅਬਿਨਾਸ਼ੀ ਅਚੁੱਤ, ਚਿਤ ਵਿਤ ਠਗੌਰੀ ਕੋਇ ਨਾ ਪਾਵੇਗਾ। ਸਾਚੇ ਸੰਤਾਂ ਕਰੇ ਹਿਤ, ਹਿਤਕਾਰੀ ਇਕੋ ਨਜ਼ਰੀ ਆਏਗਾ। ਗੁਰਮੁਖਾਂ ਧੁਰ ਦਾ ਲੇਖਾ ਦੇਵੇ ਲਿਖ, ਲੇਖਾ ਲੇਖ ਨਾ ਕੋਇ ਮਿਟਾਏਗਾ। ਦੇਵੇ ਵਡਿਆਈ ਸਾਚੇ ਸਿਖ, ਸਿਖਿਆ ਇਕੋ ਇਕ ਸਮਝਾਏਗਾ। ਚਾਰ ਵਰਨ ਅਠਾਰਾਂ ਬਰਨ ਨੌ ਸੱਤ ਇਕੋ ਨੈਣ ਆਏ ਦਿਸ, ਦੂਜੀ ਅੱਖ ਨਾ ਕੋਇ ਤਕਾਏਗਾ। ਆਪਣੇ ਮਿਲਣ ਦੀ ਦੱਸੇ ਬਿਧ, ਸਾਚਾ ਰਾਹ ਇਕ ਸਮਝਾਏਗਾ। ਗੁਰਮੁਖ ਕਿਸੇ ਕੰਮ ਨਾ ਆਵੇ ਨੌ ਨਿਧ, ਅਠਾਰਾਂ ਸਿਧ ਸਾਚਾ ਰਾਗ ਇਕ ਅਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਇਕੋ ਤੇਰਾ ਨਾਮ ਪਰਗਟਾਏਗਾ। ਕਲਜੁਗ ਅੰਤਮ ਪਰਗਟੇ ਨਾਮ ਏਕ, ਸ੍ਰੀ ਭਗਵਾਨ ਆਪ ਪਰਗਟਾਈਆ । ਸ੍ਰਿਸ਼ਟ ਸਬਾਈ ਦੇਵੇ ਟੇਕ, ਲੱਖ ਚੁਰਾਸੀ ਬੂਝ ਬੁਝਾਈਆ। ਜੀਵਾਂ ਜੰਤਾਂ ਕਰੇ ਬੁਧ ਬਿਬੇਕ, ਨਿਰਮਲ ਅੰਮ੍ਰਿਤ ਨੀਰ ਸਚ ਪਿਆਈਆ। ਤ੍ਰੈਗੁਣ ਮਾਇਆ ਲਾਏ ਨਾ ਸੇਕ, ਜਿਸ ਉਪਰ ਮਿਹਰ ਨਜ਼ਰ ਉਠਾਈਆ। ਕੂੜਾ ਨਾਤਾ ਤੁੱਟ ਜਾਏ ਭੇਖ, ਭੇਖਾਧਾਰੀ ਕੋਈ ਰਹਿਣ ਨਾ ਪਾਈਆ। ਲਹਿਣਾ ਦੇਣਾ ਚੁੱਕੇ ਮੁੱਲਾਂ ਸ਼ੇਖ਼, ਮਸਾਇਕ ਪੈਗ਼ੰਬਰ ਬੈਠਣ ਮੁਖ ਛੁਪਾਈਆ। ਸਦੀ ਚੌਧਵੀਂ ਰਹੀ ਵੇਖ, ਕਵਣ ਵੇਲਾ ਪ੍ਰਭ ਚੌਧਵੀਂ ਚੰਦ ਕਰੇ ਰੁਸ਼ਨਾਈਆ। ਸਚ ਅਮਾਮ ਧਾਰੇ ਆਪਣਾ ਭੇਖ, ਆਲਮ ਉਲਮਾ ਸਮਝ ਕੋਇ ਨਾ ਆਈਆ। ਜਿਸ ਦੀ ਈਸਾ ਮੂਸਾ ਮੁਹੰਮਦ ਰੱਖ ਕੇ ਗਏ ਟੇਕ, ਦੋਏ ਜੋੜ ਸੀਸ ਝੁਕਾਈਆ। ਸੋ ਸਾਹਿਬ ਸੁਲਤਾਨ ਚੌਦਾਂ ਤਬਕ ਖੇਲੇ ਖੇਡ, ਸਬਕ ਇਕੋ ਇਕ ਪੜ੍ਹਾਈਆ। ਸੂਫ਼ੀ ਮੁਰੀਦ ਮੁਰਸ਼ਦ ਦੇਵੇ ਅੰਦਰ ਵੜ ਕੇ ਭੇਤ, ਬਾਹਰੋਂ ਕਰੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਗੁਰੂ ਗੁਰਦੇਵ
ਸੁਆਮੀ ਆਦਿ ਜੁਗਾਦੀ ਅੰਤਰਜਾਮੀ, ਬੋਧ ਅਗਾਧੀ ਬੋਲੇ ਬਾਣੀ, ਧੁਰ ਦਾ ਰਾਗ ਸੁਣਾਈਆ। ਸ਼ਬਦ ਕਹੇ ਪ੍ਰਭ ਮੇਰੇ ਠਾਕਰ, ਤੇਰੇ ਹੱਥ ਮੇਰੀ ਵਡਿਆਈਆ। ਗਹਿਰ ਗੰਭੀਰ ਡੂੰਘੇ ਸਾਗਰ, ਹਉਂ ਮਛਲੀ ਤਰਨ ਨਾ ਪਾਈਆ। ਤੇਰਾ ਵਣਜ ਕਰਾਂ ਬਣ ਸੌਦਾਗਰ, ਦੋ ਜਹਾਨਾਂ ਹੱਟ ਚਲਾਈਆ। ਤੇਰਾ ਖੇਲ ਕਰਤੇ ਕਾਦਰ, ਕੁਦਰਤ ਰੂਪ ਦਿਆਂ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਅਲਖ ਨਿਰੰਜਣ ਦਰ ਤੇਰੇ ਅਲੱਖ ਜਗਾਈਆ। ਸਚ ਅਲੱਖ ਬੋਲ ਜੈਕਾਰ, ਜੈ ਜੈਕਾਰ ਸੁਣਾਇੰਦਾ। ਸ਼ਬਦ ਸੁੱਤ ਉਠ ਵੇਖ ਤੇਰੇ ਦਰ ਖੜੇ ਗੁਰੂ ਅਵਤਾਰ, ਤੇਈ ਅਵਤਾਰ ਨਿਉਂ ਨਿਉਂ ਸੀਸ ਝੁਕਾਇੰਦਾ। ਪੀਰ ਪੈਗ਼ੰਬਰ ਬਣੇ ਭਿਖਾਰ, ਖ਼ਾਲੀ ਝੋਲੀ ਸਰਬ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਕਰੋੜ ਤੇਤੀਸਾ ਕਰੇ ਗਿਰਿਆਜ਼ਾਰ, ਸੁਰਪਤ ਭੇਵ ਕੋਇ ਨਾ ਆਇੰਦਾ। ਗਣ ਗੰਧਰਬ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਇੰਦਾ। ਤ੍ਰੈਗੁਣ ਮਾਇਆ ਗਈ ਹਾਰ, ਪੰਜ ਤਤ ਆਪਣਾ ਡੇਰਾ ਢਾਹਿੰਦਾ। ਮਨ ਕਹੇ ਮੇਰਾ ਟੁੱਟਾ ਹੰਕਾਰ, ਜਿਸ ਘਰ ਸਤਿਗੁਰ ਸ਼ਬਦ ਫੇਰਾ ਪਾਇੰਦਾ । ਬੁਧੀ ਕਹੇ ਮੈਂ ਹੋਈ ਬੇਕਾਰ, ਬਿਨ ਹਰਿ ਨਾਮੇ ਮੇਰੀ ਸਾਰ ਕੋਇ ਨਾ ਪਾਇੰਦਾ। ਮਤ ਕਹੇ ਮੈਂ ਬਣੀ ਕਮਜ਼ਾਤ ਨਾਰ, ਹਰਿ ਕੰਤ ਨਜ਼ਰ ਕੋਇ ਨਾ ਆਇੰਦਾ। ਸ਼ਬਦ ਕਹੇ ਮੈਂ ਸਭ ਨਾਲ ਕਰਾਂ ਪਿਆਰ, ਘਰ ਘਰ ਸੋਈ ਸੁਰਤੀ ਆਪ ਜਗਾਇੰਦਾ। ਉਠ ਸਖ਼ੀ ਵੇਖ ਆਪਣਾ ਕਾਹਨ, ਨਾਮ ਨਿਧਾਨ ਬੰਸਰੀ ਨਾਮ ਵਜਾਇੰਦਾ। ਸਾਚਾ ਮੇਲਾ ਸੀਤਾ ਰਾਮ, ਘਰ ਮੰਦਰ ਇਕ ਸੁਹਾਇੰਦਾ। ਪੀਆ ਪ੍ਰੀਤਮ ਕਰੇ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਗੁਰੂ ਤੇਰਾ ਰਾਹ ਇਕ ਚਲਾਇੰਦਾ। ਸ਼ਬਦ ਗੁਰੂ ਜਗ ਚਲੇ ਰਾਹ, ਕਲਜੁਗ ਅੰਤ ਮਿਲੇ ਵਡਿਆਈਆ। ਸਤਿਜੁਗ ਸਾਚਾ ਬਣੇ ਮਲਾਹ, ਖੇਵਟ ਖੇਟਾ ਸੇਵ ਕਮਾਈਆ। ਸਭਨਾਂ ਦੇਵੇ ਸਚ ਸਲਾਹ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਰਬ ਜੀਆਂ ਦਾ ਦਾਤਾ ਬੇਪਰਵਾਹ, ਪੁਰਖ ਅਕਾਲ ਇਕ ਅਖਵਾਈਆ। ਇਕੋ ਓਟ ਲਓ ਤਕਾ, ਇਸ਼ਟ ਦੇਵ ਇਕੋ ਇਕ ਸਮਝਾਈਆ। ਇਕੋ ਕਲਮਾ ਲਓ ਗਾ, ਇਕੋ ਨਬੀ ਰਸੂਲ ਪੜ੍ਹਾਈਆ। ਇਕੋ ਸੋਹਲਾ ਲਓ ਸੁਣਾ, ਰਸਨਾ ਜਿਹਵਾ ਬੱਤੀ ਦੰਦ ਮਿਲਾਈਆ। ਇਕੋ ਮੌਲਾ ਲਓ ਮਨਾ, ਦੂਸਰ ਕੋਇ ਰਹਿਣ ਨਾ ਪਾਈਆ। ਪੜਦਾ ਉਹਲਾ ਲਓ ਚੁਕਾ, ਦੂਈ ਦਵੈਤੀ ਡੇਰਾ ਢਾਹੀਆ। ਘਰ ਵਿਚ ਘਰ ਸਤਿਗੁਰ ਮਿਲੇ ਆ, ਦੂਜੇ ਦਰ ਲੱਭਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁੱਤ ਤੇਰਾ ਮਾਰਗ ਇਕ ਲਗਾਈਆ। ਤੇਰਾ ਮਾਰਗ ਇਕ ਲਗਾਵਾਂਗਾ। ਸਮੁੰਦ ਸਾਗਰ ਫੋਲ ਵਖਾਵਾਂਗਾ। ਲੱਖ ਚੁਰਾਸੀ ਤੋਲਾਂ ਤੋਲ, ਨਾਮ ਖੰਡਾ ਹੱਥ ਉਠਾਵਾਂਗਾ । ਦੋ ਜਹਾਨ ਵਜਾਵਾਂ ਢੋਲ, ਜੀਵ ਜੰਤ ਸਰਬ ਜਗਾਵਾਂਗਾ। ਕਿਸੇ ਨਾਲ ਨਾ ਮਾਰਾਂ ਰੋਲ, ਸਾਚੀ ਕਰਨੀ ਆਪ ਕਮਾਵਾਂਗਾ। ਕਲਜੁਗ ਲੇਖਾ ਚੁੱਕੇ ਉਪਰ ਧੌਲ, ਧਵਲਾ ਹੌਲਾ ਭਾਰ ਕਰਾਵਾਂਗਾ। ਨਾ ਕੋਈ ਜਾਣੇ ਪੰਡਤ ਪਾਂਧਾ ਰੌਲ, ਬਾਰਾਂ ਰਾਸੀ ਵਿਚ ਕਦੀ ਨਾ ਆਵਾਂਗਾ। ਨਾਨਕ ਗੋਬਿੰਦ ਨਾਲ ਜੋ ਕੀਤਾ ਕੌਲ, ਅੰਤਮ ਪੂਰਾ ਕਰ ਵਖਾਵਾਂਗਾ। ਸਚਖੰਡ ਦੁਆਰਾ ਲੋਕਮਾਤ ਖੋਲ੍ਹ, ਧਰਮ ਇਕੋ ਇਕ ਚਲਾਵਾਂਗਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪੰਜ ਤਤ ਖੇਲ ਚੋਲ, ਚੋਲਾ ਇਕੋ ਇਕ ਬਦਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ
ਇਕ ਦ੍ਰਿੜਾਵਾਂਗਾ। ਸਾਚਾ ਲੇਖਾ ਇਕ ਸਮਝਾਵਾਂਗਾ । ਧੁਰ ਦਾ ਲਿਖਿਆ ਨੇਤਰ ਨੈਣ ਵਖਾਵਾਂਗਾ। ਧਾਮ ਜਣਾ ਇਕ ਅਨਡਿਠਿਆ, ਦੂਈ ਦਵੈਤੀ ਪੜਦਾ ਲਾਹਵਾਂਗਾ। ਸੋਹੰ ਸ਼ਬਦ ਆਤਮ ਪਰਮਾਤਮ ਪਾਏ ਭਿਛਿਆ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚਾ ਰਾਹ ਚਲਾਵਾਂਗਾ । ਸਤਿਜੁਗ ਸਾਚਾ ਰਾਹ ਚੱਲੇਗਾ। ਧਰਮ ਦੁਆਰ ਇਕੋ ਮੱਲੇਗਾ। ਕੂੜ ਕੁੜਿਆਰ ਅੰਤਮ ਹੱਲੇਗਾ। ਲੱਖ ਚੁਰਾਸੀ ਜੀਵ ਉਠੇਗਾ। ਪਾਵੇ ਸਾਰ ਜਲੇ ਥਲੇ ਆ । ਦੋ ਜਹਾਨ ਵੇਖੇ ਆਪਣੇ, ਵਸਦੇ ਉਜੜਦੇ ਲੱਭੇ ਆ। ਪੁਰਖ ਅਕਾਲ ਸ਼ਬਦ ਸੁੱਤ ਦੋਵੇਂ ਰਹਿੰਦੇ ਇਕੱਲੇ ਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਧਾਮ ਮਹੱਲ ਅਟੱਲ ਉਚ ਮਨਾਰ ਇਕੋ ਇਕ ਸੁਹੰਦਿਆ। ਸ਼ਬਦ ਸੁੱਤ ਸੁਣ ਚੜ੍ਹਿਆ ਚਾ, ਥਿਰ ਘਰ ਵੱਜੀ ਇਕ ਵਧਾਈਆ । ਪਾਰਬ੍ਰਹਮ ਪ੍ਰਭ ਮਿਲੇ ਮਲਾਹ, ਬੇੜਾ ਲੋਕਮਾਤ ਚਲਾਈਆ। ਕੂੜੀ ਕਿਰਿਆ ਦੇਵੇ ਮਿਟਾ, ਸਚ ਸੁਚ ਦਏ ਵਰਤਾਈਆ। ਸਭ ਦਾ ਲੇਖਾ ਝੋਲੀ ਪਾ, ਭਰਮ ਭੁਲੇਖਾ ਦਏ ਕਢਾਈਆ। ਧੁਰ ਦਾ ਨੇਤਾ ਬਣੇ ਆ। ਪੂਰਬ ਚੇਤਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਇਕ ਪਰਗਟਾਈਆ। ਸਾਚਾ ਮਾਰਗ ਪ੍ਰਭੂ ਪਰਗਟਾਵੇਗਾ। ਸ੍ਰਿਸ਼ਟ ਸਬਾਈ ਹੁਕਮ ਵਰਤਾਵੇਗਾ। ਨਵ ਨੌ ਨਾ ਕੋਈ ਭੁਲਾਵੇਗਾ। ਚਾਰ ਚਾਰ ਆਪ ਜਣਾਵੇਗਾ। ਪੰਜ ਪੰਜ ਡੰਕ ਸੁਣਾਵੇਗਾ। ਰਾਓ ਰੰਕ ਆਪ ਉਠਾਵੇਗਾ। ਦੁਆਰ ਬੰਕ ਇਕ ਜਣਾਵੇਗਾ। ਸਾਧ ਸੰਤ ਮੇਲ ਮਿਲਾਵੇਗਾ। ਭਗਤ ਭਗਵੰਤ ਜੋੜ ਜੁੜਾਵੇਗਾ। ਮਹਿਮਾ ਅਗਣਤ ਆਪ ਸਮਝਾਵੇਗਾ। ਧੁਰ ਦਾ ਨਾਮ ਸ਼ਬਦ ਇਕੋ ਅੰਕ, ਅੰਕਤ ਆਪਣੇ ਵਿਚ ਕਰਾਵੇਗਾ। ਆਤਮ ਪਰਮਾਤਮ ਸਾਚਾ ਮੰਤ, ਮੰਤਰ ਅਗੰਮ ਆਪ ਪੜ੍ਹਾਵੇਗਾ। ਨਾਰ ਮਿਲਾਵਾ ਵਿਛੜੇ ਕੰਤ, ਸੇਜ ਸੁਹੰਜਣੀ ਇਕ ਸੁਹਾਵੇਗਾ। ਚੋਲੀ ਚਾੜ੍ਹ ਰੰਗ ਬਸੰਤ, ਗਹਿਰ ਗੰਭੀਰ ਵੇਖ ਵਖਾਵੇਗਾ । ਧੁਰ ਦਾ ਬਣ ਕੇ ਆਏ ਪੰਡਤ, ਬੋਧ ਅਗਾਧਾ ਆਪ ਪੜ੍ਹਾਵੇਗਾ। ਚਾਰੇ ਖਾਣੀ ਚਾਰੇ ਬਾਣੀ ਭੇਵ ਨਾ ਜਾਣੇ ਜੇਰਜ ਅੰਡਤ, ਉਤਭੁਜ ਸੇਤਜ ਸਮਝ ਨਾ ਕੋਈ ਰਖਾਵੇਗਾ। ਦੂਜੇ ਦਰ ਨਾ ਜਾਏ ਮੰਗਤ, ਸਚ ਭੰਡਾਰ ਆਪ ਖੁਲ੍ਹਾਵੇਗਾ। ਗੜ੍ਹ ਤੋੜ ਹਉਮੇਂ ਹੰਗਤ, ਹੰ ਬ੍ਰਹਮ ਇਕ ਦਰਸਾਵੇਗਾ। ਮਾਣਸ ਜਨਮ ਨਾ ਹੋਵੇ ਭੰਗਤ, ਜਿਸ ਸਿਰ ਆਪਣਾ ਹੱਥ ਟਿਕਾਵੇਗਾ। ਨਾਤਾ ਤੋੜ ਬਹਿਸ਼ਤ ਜੰਨਤ, ਸਵਰਗ ਚਰਨਾਂ ਹੇਠ ਦਬਾਵੇਗਾ। ਅੰਤਮ ਮੇਲਾ ਕਰੇ ਸ੍ਰੀ ਭਗਵੰਤ, ਭਗਤ ਭਗਵਾਨ ਆਪਣੀ ਗੋਦ ਉਠਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਤਮ ਸੁਖ ਇਕੋ ਇਕ ਰਖਾਵੇਗਾ। ਸਤਿਜੁਗ ਤੇਰਾ ਆਤਮ ਸੁਖ, ਸੁਖ ਸਾਗਰ ਰੂਪ ਜਣਾਈਆ। ਉਜਲ ਕਰੇ ਮਾਤ ਮੁਖ, ਜੋ ਜਨ ਸੋਹੰ ਰਾਗ ਅਲਾਈਆ। ਸਫਲ ਕਰਾਏ ਮਾਤ ਕੁੱਖ, ਦਸ ਦਸ ਮਾਸ ਅਗਨ ਨਾ ਕੋਇ ਤਪਾਈਆ। ਗਰਭ ਨਾ ਹੋਵੇ ਉਲਟਾ ਰੁਖ਼, ਜੂਨੀ ਜੂਨ ਨਾ ਕੋਇ ਭਵਾਈਆ। ਕਰ ਕਿਰਪਾ ਅੰਮ੍ਰਿਤ ਆਤਮ ਦੇਵੇ ਘੁੱਟ, ਨਿਝਰ ਝਿਰਨਾ ਇਕ ਝਿਰਾਈਆ । ਆਵਣ ਜਾਵਣ ਲੱਖ ਚੁਰਾਸੀ ਨਾਤਾ ਜਾਏ ਛੁੱਟ, ਛੁੱਟਕੀ ਲਿਵ ਆਪਣੇ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਕਰਮ ਦੀ ਲਾਹੇ ਭੁੱਖ, ਮਰਨ ਡਰਨ ਦਾ ਤਰਾਸ ਮਿਟਾਈਆ। ਮਰਨ ਡਰਨ ਦਾ ਚੁੱਕੇ ਝੇੜਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਆਵਣ ਜਾਵਣ ਚੁਕਾਏ ਗੇੜਾ, ਲੱਖ ਚੁਰਾਸੀ ਪੰਧ ਮੁਕਾਇੰਦਾ।
ਵਰਨ ਬਰਨ ਮੁਕਾਏ ਹੇਰਾ ਫੇਰਾ, ਜ਼ਾਤ ਪਾਤ ਬੰਧਨ ਨਾ ਕੋਇ ਜਣਾਇੰਦਾ। ਇਕੋ ਨਾਮ ਜਣਾਏ ਤੂੰ ਮੇਰਾ ਮੈਂ ਤੇਰਾ, ਸੋਹੰ ਸਤਿ ਸਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਆਪਣੇ ਰੰਗ ਰੰਗਾਇੰਦਾ। ਹਰਿਜਨ ਰੰਗੇ ਰੰਗ ਅਗੰਮ, ਅਗੰਮੜੀ ਦਇਆ ਕਮਾਈਆ। ਵੇਖਣਹਾਰਾ ਕਾਇਆ ਮਾਟੀ ਹੱਡ ਚੰਮ, ਤਤਵ ਤਤ ਖੋਜ ਖੋਜਾਈਆ। ਪਾਵੇ ਸਾਰ ਪਵਣ ਸਵਾਸ ਦਮ, ਅੰਦਰ ਬਾਹਰ ਭੀਤਰ ਵੇਖੇ ਥਾਉਂ ਥਾਈਂਆ। ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਬੇੜਾ ਬੰਨ੍ਹ, ਭਵ ਸਾਗਰ ਪਾਰ ਕਰਾਈਆ। ਕਿਰਪਾ ਕਰ ਸ੍ਰੀ ਭਗਵਨ, ਭਗਵਨ ਆਪੇ ਹੋਏ ਸਹਾਈਆ। ਸਤਿਜੁਗ ਤੇਰਾ ਇਕੋ ਧਨ ਨਾਮ, ਸਤਿ ਸਤਿਵਾਦੀ ਆਪ ਪਰਗਟਾਈਆ। ਸਰਬ ਜੀਆਂ ਦਾ ਬਣੇ ਕਾਹਨ, ਲੱਖ ਚੁਰਾਸੀ ਨਾਰੀ ਲਏ ਪਰਨਾਈਆ। ਨਵ ਨੌ ਚਾਰ ਨਜ਼ਰੀ ਆਏ ਰਾਮ, ਰਹਿਮਤ ਰਹੀਮ ਆਪ ਕਮਾਈਆ। ਧੁਰ ਸੰਦੇਸਾ ਦੇ ਪੈਗ਼ਾਮ, ਸਾਚੀ ਸਿਖਿਆ ਇਕ ਦ੍ਰਿੜਾਈਆ। ਸ਼ਬਦ ਗੁਰੂ ਗੁਰ ਸੱਚਾ ਸਚ ਈਮਾਨ, ਧਰਮ ਇਸ਼ਟ ਵਿਸ਼ੇਸ਼ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋ ਜਹਾਨ ਇਕ ਪਰਧਾਨ, ਨਾਮ ਨਿਸ਼ਾਨ ਨਿਜ ਆਤਮ ਪਰਮਾਤਮ ਦਏ ਜਣਾਈਆ।