ਪੁਸਤਕਾਲਾਭਾਗ ੧੫

੨੦ ਅੱਸੂ ੨੦੨੦ ਬਿਕ੍ਰਮੀ ਦਲੀਪ ਸਿੰਘ ਦੇ ਗ੍ਰਹਿ ਬਧਨੀ ਜ਼ਿਲਾ ਫ਼ਿਰੋਜ਼ਪੁਰ

ਆਤਮਕ ਸ਼ਾਂਤੀ ਦੇਵੇ ਸਤਿ, ਸਤਿ ਪੁਰਖ ਨਿਰੰਜਣ ਵੱਡੀ ਵਡਿਆਈਆ। ਸਤਿਗੁਰ ਪੂਰਾ ਆਦਿ ਜੁਗਾਦਿ ਸਦਾ ਸਮਰਥ, ਸ਼ਬਦ ਗੁਰ ਦਾਤਾ ਬੇਪਰਵਾਹੀਆ । ਜਿਸ ਜਨ ਦੇਵੇ ਬ੍ਰਹਮ ਮਤ, ਅੰਤਰ ਆਤਮ ਭੇਵ ਖੁਲ੍ਹਾਈਆ। ਨਿਰਮਲ ਜੋਤ ਕਰ ਪਰਕਾਸ਼, ਅਗਿਆਨ ਅੰਧੇਰਾ ਦਏ ਮਿਟਾਈਆ। ਖੇਲ ਵਖਾਏ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣੀ ਧਾਰ ਸਮਝਾਈਆ। ਮੰਡਲ ਮੰਡਪ ਬ੍ਰਹਿਮੰਡ ਖੰਡ ਕਾਇਆ ਮੰਦਰ ਵਖਾਏ ਸਾਚੀ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਨਾਮ ਵਰ, ਤਿਸ ਅਗਨੀ ਤਤ ਨਾ ਲਾਗੇ ਰਾਈਆ। ਆਤਮ ਸ਼ਾਂਤ ਦੇਵੇ ਕਰ, ਸਤਿਗੁਰ ਪੂਰੇ ਹੱਥ ਵਡਿਆਈਆ। ਕਾਇਆ ਮੰਦਰ ਅੰਦਰ ਵੜ, ਡੂੰਘੀ ਭਵਰੀ ਫੋਲ ਫੋਲਾਈਆ। ਸੁਰਤ ਸਵਾਣੀ ਲਏ ਫੜ, ਸ਼ਬਦ ਹਾਣੀ ਮੇਲ ਮਿਲਾਈਆ। ਪੰਚ ਵਿਕਾਰਾ ਤੋੜ ਹੰਕਾਰੀ ਗੜ੍ਹ, ਕਾਮ ਕਰੋਧ ਲੋਭ ਮੋਹ ਹੰਕਾਰ ਡੇਰਾ ਢਾਹੀਆ। ਦਰਸ ਦਿਖਾਏ ਨਰਾਇਣ ਨਰ, ਨਰ ਹਰਿ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਂਤਕ ਸਤਿ ਸਤਿ ਦਏ ਸਮਝਾਈਆ। ਸਾਚੀ ਸ਼ਾਂਤੀ ਸਤਿਗੁਰ ਚਰਨ, ਬਿਨ ਸਤਿਗੁਰ ਹੱਥ ਕਿਸੇ ਨਾ ਆਈਆ । ਸਤਿਗੁਰ ਪੂਰਾ ਨੇਤਰ ਖੋਲ੍ਹੇ ਹਰਨ ਫਰਨ, ਦੂਈ ਦਵੈਤੀ ਪੜਦਾ ਦਏ ਚੁਕਾਈਆ। ਲਹਿਣਾ ਦੇਣਾ ਚੁਕਾਏ ਮਰਨ ਡਰਨ, ਲੱਖ ਚੁਰਾਸੀ ਫੰਦ ਕਟਾਈਆ । ਮਿਹਰਵਾਨ ਹਰਿ ਦਾਤਾ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਨਾਤਾ ਤੋੜ ਵਰਨ ਬਰਨ, ਦੀਨ ਮਜ਼੍ਹਬ ਬੰਧਨ ਦਏ ਗਵਾਈਆ। ਗੀਤ ਸੁਹਾਗੀ ਆਤਮ ਅੰਤਰ ਸੁਣਾਏ ਧੁਰ ਦਾ ਛੰਦ, ਬੋਧ ਅਗਾਧਾ ਕਰੇ ਪੜ੍ਹਾਈਆ। ਰਸਨਾ ਜਿਹਵਾ

ਮੁਖ ਬੋਲੇ ਨਾ ਬੱਤੀ ਦੰਦ, ਅਜੱਪਾ ਜਾਪ ਇਕ ਜਣਾਈਆ। ਘਰ ਵਿਚ ਘਰ ਵਖਾਏ ਪਰਮਾਨੰਦ, ਨਿਜਾਨੰਦ ਇਕੋ ਰਸ ਚਖਾਈਆ। ਲਿਵ ਛੁਟਕੀ ਦੇਵੇ ਆਪਣੇ ਨਾਲ ਬੰਨ੍ਹ, ਬੰਧਨ ਹੋਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸ਼ਾਂਤੀ ਸਾਹਿਬ ਸਤਿਗੁਰ ਇਕੋ ਇਕ ਵਖਾਈਆ। ਸ਼ਾਂਤੀ ਦੇਵੇ ਸਤਿਗੁਰ ਪੂਰਾ ਅੰਮ੍ਰਿਤ ਜਾਮ, ਨਿਝਰ ਝਿਰਨਾ ਜਿਸ ਝਿਰਾਇੰਦਾ। ਕੂੜੀ ਕਿਰਿਆ ਤ੍ਰਿਸਨਾ ਮੇਟੇ ਤਾਮ, ਅਗਨੀ ਅੱਗ ਮਾਇਆ ਮਮਤਾ ਮੋਹ ਨਾ ਕੋਇ ਵਖਾਇੰਦਾ। ਕਾਇਆ ਨਗਰ ਖੇੜਾ ਵੇਖੇ ਗਰਾਮ, ਸਾਢੇ ਤਿੰਨ ਹੱਥ ਫੋਲ ਫੋਲਾਇੰਦਾ। ਭਾਗ ਲਗਾਏ ਕਾਇਆ ਮਾਟੀ ਚਾਮ, ਚੰਮ ਦ੍ਰਿਸ਼ਟੀ ਦੂਰ ਕਰਾਇੰਦਾ। ਕਿਰਪਾ ਕਰ ਸ੍ਰੀ ਭਗਵਾਨ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ । ਜਿਸ ਜਨ ਆਪਣਾ ਦੇਵੇ ਸ਼ਬਦ ਨਿਸ਼ਾਨ, ਸਚ ਨਿਸ਼ਾਨਾ ਇਕ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਤਿ ਸਤਿ ਇਕੋ ਘਰ ਵਖਾਇੰਦਾ। ਸਤਿ ਸ਼ਾਂਤੀ ਹੋਏ ਦਾਸੀ, ਜਿਸ ਸਿਰ ਆਪਣਾ ਹੱਥ ਟਿਕਾਈਆ। ਕਿਰਪਾ ਕਰੇ ਪੁਰਖ ਅਬਿਨਾਸ਼ੀ, ਪੂਰਬ ਲਹਿਣਾ ਝੋਲੀ ਪਾਈਆ । ਕੂੜੀ ਕਿਰਿਆ ਜਾਏ ਵਿਨਾਸੀ, ਜੂਠ ਝੂਠ ਰਹਿਣ ਨਾ ਪਾਈਆ। ਹਰਿਜਨ ਹਰਿਭਗਤ ਗੁਰਮੁਖ ਗੁਰਸਿਖ ਪੂਰੀ ਕਰੇ ਆਸੀ, ਆਸਾ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਨਾਮ ਵਰ, ਅੰਤਰ ਆਤਮ ਪਰਮਾਤਮ ਆਪਣਾ ਰੰਗ ਰੰਗਾਈਆ। ਜਗਤ ਅਸ਼ਾਂਤੀ ਹੋਵੇ ਦੂਰ, ਅਗਨੀ ਤਤ ਰਹਿਣ ਨਾ ਪਾਈਆ। ਜਿਸ ਸਾਹਿਬ ਸਤਿਗੁਰ ਮਿਲੇ ਹਾਜ਼ਰ ਹਜ਼ੂਰ, ਵਡ ਦਾਤਾ ਬੇਪਰਵਾਹੀਆ। ਪੰਧ ਮੁਕਾਏ ਨੇੜਾ ਦੂਰ, ਦੂਰ ਦੁਰਾਡਾ ਨੇਰਨ ਨੇਰਾ ਨਜ਼ਰੀ ਆਈਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹ, ਸਾਚੇ ਧੰਦੇ ਨਾਮ ਲਗਾਈਆ। ਨਿਰਗੁਣ ਜੋਤੀ ਬਖ਼ਸ਼ੇ ਨੂਰ, ਜੋਤ ਨਿਰੰਜਣ ਕਰ ਰੁਸ਼ਨਾਈਆ । ਸ਼ਬਦ ਅਨਾਦੀ ਦੇਵੇ ਤੂਰ, ਤੁਰੀਆ ਮੁਖ ਸ਼ਰਮਾਈਆ। ਆਸਾ ਮਨਸਾ ਕਰੇ ਪੂਰ, ਪੂਰਨ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਸ ਮਨ ਆਤਮ ਕਰੇ ਸ਼ਾਂਤ, ਬੁਧ ਮਤ ਰਹੇ ਨਾ ਕੋਈ ਭਰਾਂਤ, ਤਤਵ ਤਤ ਇਕੋ ਘਰ ਵਖਾਈਆ। ਮਨ ਸ਼ਾਂਤੀ ਆਤਮ ਸੁਖ, ਸੁਖ ਪਰਮਾਤਮ ਨਾਲ ਰਖਾਈਆ । ਪਾਰਬ੍ਰਹਮ ਬ੍ਰਹਮ ਉਜਲ ਕਰੇ ਮੁਖ, ਮੁਖ ਨੂਰ ਚੰਦ ਰੁਸ਼ਨਾਈਆ। ਕੂੜੀ ਕਿਰਿਆ ਮਿਟੇ ਦੁੱਖ, ਅਗਨੀ ਅੱਗ ਨਾ ਕੋਇ ਲਗਾਈਆ। ਪਰਗਟ ਹੋਵੇ ਜੋ ਬੈਠਾ ਚੁੱਪ, ਘਰ ਘਰ ਵਿਚ ਹੁਕਮ ਸੁਣਾਈਆ। ਸਾਹਿਬ ਸਤਿਗੁਰ ਦੀਨ ਦਿਆਲ ਠਾਕਰ ਸੁਆਮੀ ਜਿਸ ਉਪਰ ਜਾਏ ਤੁਠ, ਅੰਮ੍ਰਿਤ ਮੇਘ ਇਕ ਬਰਸਾਈਆ। ਤਿਸ ਨਾਲੋਂ ਸ਼ਾਂਤੀ ਕਦੀ ਨਾ ਜਾਵੇ ਰੁੱਠ, ਘਰ ਆਵੇ ਜਾਵੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਘਰ ਵਸਾਏ ਸਚ ਸੁਚ, ਤਿਸ ਘਰ ਦਵੈਤ ਰੂਪ ਨਜ਼ਰ ਕੋਇ ਨਾ ਆਈਆ। ਸੋ ਪੁਰਖ ਨਿਰੰਜਣ ਹਰਿ ਸੁਲਤਾਨਾ, ਆਦਿ ਜੁਗਾਦਿ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਵਡ ਮਿਹਰਵਾਨਾ, ਮਿਹਰ ਨਜ਼ਰ ਨੈਣ ਉਠਾਈਆ। ਏਕੰਕਾਰਾ ਹੁਕਮਰਾਨਾ, ਜੁਗ ਚੌਕੜੀ ਹੁਕਮ ਮਨਾਈਆ। ਆਦਿ ਨਿਰੰਜਣ ਨੂਰ ਮਹਾਨਾ, ਜੋਤੀ ਜੋਤ ਜੋਤ ਰੁਸ਼ਨਾਈਆ। ਸ੍ਰੀ ਭਗਵਾਨ ਝੁਲਾਏ ਸਚ ਨਿਸ਼ਾਨਾ, ਦਰਗਹਿ ਸਾਚੀ ਇਕ ਵਖਾਈਆ। ਅਬਿਨਾਸ਼ੀ ਕਰਤਾ ਮਰਦ ਮਰਦਾਨਾ, ਸਤਿ ਮਰਦਾਨਗੀ ਇਕ ਵਖਾਈਆ। ਪਾਰਬ੍ਰਹਮ ਪ੍ਰਭ ਖੇਲ ਮਹਾਨਾ, ਮਹਿਮਾ ਅਕਥ ਕਥਨੀ ਕਥ ਨਾ ਸਕੇ ਰਾਈਆ। ਸਚਖੰਡ ਦੁਆਰ ਸੁਹਾਏ ਇਕ ਮਕਾਨਾ, ਛੱਪਰ ਛੰਨ ਨਾ ਕੋਇ ਛੁਹਾਈਆ।

ਸ਼ਾਹੋ ਭੂਪ ਬਣ ਰਾਜ ਰਾਜਾਨਾ, ਤਖ਼ਤ ਨਿਵਾਸੀ ਸਾਚੇ ਤਖ਼ਤ ਆਸਣ ਲਾਈਆ। ਕਰੇ ਖੇਲ ਸ੍ਰੀ ਭਗਵਾਨਾ, ਭੇਵ ਅਭੇਦ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰ ਦਏ ਵਡਿਆਈਆ। ਸਚਖੰਡ ਦੁਆਰ ਸਚ ਮਹੱਲਾ, ਸੋ ਪੁਰਖ ਨਿਰੰਜਣ ਆਸਣ ਲਾਇੰਦਾ। ਹਰਿ ਪੁਰਖ ਨਿਰੰਜਣ ਇਕ ਇਕੱਲਾ, ਨਿਰਵੈਰ ਆਪਣੀ ਧਾਰ ਜਣਾਇੰਦਾ। ਏਕੰਕਾਰਾ ਦੀਪਕ ਜੋਤੀ ਆਪੇ ਬਲਾ, ਆਦਿ ਨਿਰੰਜਣ ਨੂਰੋ ਨੂਰ ਨੂਰ ਰੁਸ਼ਨਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਨਿਹਚਲ ਧਾਮ ਉਚ ਅਟੱਲਾ, ਸ੍ਰੀ ਭਗਵਾਨ ਗ੍ਰਹਿ ਮੰਦਰ ਅੰਦਰ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਖੇਲੇ ਖੇਲ ਇਕ ਅਵੱਲਾ, ਭੇਵ ਅਭੇਦ ਸਮਝ ਕੋਇ ਨਾ ਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰੇ ਇਕੋ ਏਕ ਆਪ ਆਪਣਾ ਆਸਣ ਲਾਇੰਦਾ। ਸਚਖੰਡ ਦੁਆਰੇ ਪਰਵਰਦਿਗਾਰ, ਨੂਰ ਨੁਰਾਨਾ ਨੂਰ ਇਲਾਹੀਆ। ਮੁਕਾਮੇ ਹੱਕ ਹੋ ਤਿਆਰ, ਲਾਸ਼ਰੀਕ ਸੋਭਾ ਪਾਈਆ। ਜਲਵਾ ਨੂਰ ਇਕ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਈਆ । ਆਦਿ ਜੁਗਾਦਿ ਜੁਗ ਚੌਕੜੀ ਖੇਲ ਕਰੇ ਅਪਾਰ, ਕੁਦਰਤ ਕਾਦਰ ਵੇਖ ਵਖਾਈਆ। ਸ਼ਬਦੀ ਸੁੱਤ ਸੁੱਤ ਦੁਲਾਰ, ਵਡ ਬਲਵਾਨ ਆਪ ਜਗਾਈਆ। ਧੁਰ ਸੰਦੇਸਾ ਦੇਵੇ ਇਕੋ ਵਾਰ, ਨਰ ਨਰੇਸ਼ਾ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕ ਇਕੱਲਾ ਆਪਣਾ ਖੇਲ ਆਪ ਰਚਾਈਆ। ਆਪਣਾ ਖੇਲ ਕਰੇ ਕਰਤਾਰ, ਕਰਤਾ ਆਪਣੇ ਹੱਥ ਰੱਖੇ ਵਡਿਆਈਆ। ਮਹੱਲ ਅਟੱਲ ਉਚ ਮਨਾਰ, ਸਚਖੰਡ ਬੈਠਾ ਡੇਰਾ ਲਾਈਆ। ਸ਼ਬਦੀ ਸੁੱਤ ਸੁੱਤ ਦੁਲਾਰ, ਹਰਿ ਸਾਚਾ ਆਪ ਪਰਗਟਾਈਆ। ਥਿਰ ਘਰ ਖੋਲ੍ਹੇ ਬੰਦ ਕਿਵਾੜ, ਆਪਣੀ ਹੱਥੀਂ ਕੁੰਡਾ ਲਾਹੀਆ। ਸਾਚੇ ਸ਼ਬਦ ਦਏ ਬਹਾਲ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਬ੍ਰਹਿਮੰਡ ਖੰਡ ਲੋਕ ਪਰਲੋਕ ਪੁਰੀ ਲੋਅ ਆਕਾਸ਼ ਪਰਕਾਸ਼ ਤੇਰੀ ਸੱਚੀ ਧਰਮਸਾਲ, ਸਚ ਦੁਆਰਾ ਇਕੋ ਵਾਰ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਖੇਲ ਕਰੇ ਕਰਤਾਰ, ਕਰਤਾ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰੇ ਇਕੋ ਚੜ੍ਹ, ਸਚ ਸਿੰਘਾਸਣ ਸੋਭਾ ਪਾਈਆ। ਸੁੱਤ ਸ਼ਬਦ ਸਾਚੇ ਲਾਲ, ਪ੍ਰਭ ਸਾਚਾ ਸਚ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਨਾਲ, ਵਸਤ ਅਮੋਲਕ ਇਕ ਵਰਤਾਈਆ। ਤ੍ਰੈਗੁਣ ਮਾਇਆ ਕਰ ਪਰਧਾਨ, ਪੰਜ ਤਤ ਕਰੇ ਕੁੜਮਾਈਆ। ਲੱਖ ਚੁਰਾਸੀ ਜੀਵ ਜਹਾਨ, ਅੰਡਜ ਜੇਰਜ ਉਤਭੁਜ ਸੇਤਜ ਬਣਤ ਬਣਾਈਆ। ਚਾਰੇ ਬਾਣੀ ਬੋਲ ਬਿਨਾਂ ਜ਼ਬਾਨ, ਪਰਾ ਪਸੰਤੀ ਮਧਮ ਬੈਖਰੀ ਚਾਰੇ ਖਾਣੀ ਦਏ ਸਮਝਾਈਆ। ਅੰਡਜ ਜੇਰਜ ਉਤਭੁਜ ਸੇਤਜ ਲੱਖ ਚੁਰਾਸੀ ਘਟ ਘਟ ਅੰਦਰ ਦੀਆ ਦੀਪਕ ਜੋਤੀ ਬਾਲ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜ ਤਤ ਬੰਕ ਗੜ੍ਹ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਇਕੋ ਨਰ, ਨਰ ਨਰਾਇਣ ਵੱਡੀ ਵਡਿਆਈਆ। ਨਰ ਨਰਾਇਣ ਏਕੰਕਾਰ, ਅਕਲ ਕਲਾ ਅਖਵਾਇੰਦਾ। ਵਸਣਹਾਰਾ ਧਾਮ ਨਿਆਰ, ਸਚਖੰਡ ਦੁਆਰੇ ਸੋਭਾ ਪਾਇੰਦਾ। ਦੋ ਜਹਾਨਾਂ ਸ੍ਰੀ ਭਗਵਾਨਾ ਵੇਖ ਵਖਾਏ ਦੁਆਰ, ਜੁਗ ਚੌਕੜੀ ਆਪਣਾ ਹੁਕਮ ਮਨਾਇੰਦਾ। ਲੇਖਾ ਜਾਣ ਗੁਰੂ ਅਵਤਾਰ, ਵੇਖਣਹਾਰ ਸਰਬ ਸੰਸਾਰ, ਪੰਜ ਤਤ ਕਾਇਆ ਚੋਲਾ ਆਪ ਹੰਡਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਸ਼ਬਦ ਧੁਨ ਇਕ ਅਪਾਰ, ਰਾਗ ਅਨਾਦੀ ਨਾਦ ਸੁਣਾਇੰਦਾ । ਸ਼ਾਸਤਰ ਸਿਮਰਤ ਵੇਦ ਪੁਰਾਨ ਕਰ ਤਿਆਰ, ਧੁਰ

ਸੰਦੇਸਾ ਆਪ ਜਣਾਇੰਦਾ। ਹੁਕਮੇ ਹੁਕਮ ਤੇਈ ਅਵਤਾਰ, ਭਗਤ ਅਠਾਰਾਂ ਖੋਲ੍ਹ ਕਿਵਾੜ, ਗੁਰ ਦਸ ਕਰ ਵਿਚਾਰ, ਈਸਾ ਮੂਸਾ ਮੁਹੰਮਦ ਚਾਰੋਂ ਕੁੰਟ ਹੁਕਮ ਵਰਤਾਇੰਦਾ। ਆਪੇ ਜਾਣੇ ਧੁਰ ਦੀ ਧਾਰ, ਖੇਲੇ ਖੇਲ ਆਪ ਕਰਤਾਰ, ਵੇਖੇ ਵਿਗਸੇ ਕਰੇ ਵਿਚਾਰ, ਸ਼ਬਦੀ ਡੰਕਾ ਇਕ ਵਜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵੇਖਣਹਾਰ, ਨਿਰਗੁਣ ਸਰਗੁਣ ਲੈ ਅਵਤਾਰ, ਲੱਖ ਚੁਰਾਸੀ ਜੀਵ ਜੰਤ ਪਾਵੇ ਸਾਰ, ਪੜਦਾ ਉਹਲਾ ਕਾਇਆ ਚੋਲਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਇਕ ਇਕੱਲਾ ਏਕੰਕਾਰ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਸਚ ਸੰਦੇਸਾ ਗੁਰ ਅਵਤਾਰ, ਪੀਰ ਪੈਗ਼ੰਬਰ ਆਪ ਜਣਾਈਆ। ਜੁਗ ਚੌਕੜੀ ਕਰ ਤਿਆਰ, ਲੋਕਮਾਤ ਸੇਵ ਸਮਝਾਈਆ। ਸ਼ਬਦ ਅਗੰਮੀ ਦੇ ਕੇ ਧਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਤਮ ਪਰਮਾਤਮ ਭੇਵ ਖੁਲਾਏ ਜੀਵ ਗਵਾਰ, ਅੰਤਰ ਅੰਤਰ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਸਰਬ ਕਰੇ ਪੜ੍ਹਾਈਆ। ਸਾਚੀ ਸਿਖਿਆ ਲੈਣੀ ਪੜ੍ਹ, ਆਦਿ ਪੁਰਖ ਸਰਬ ਜਣਾਈਆ। ਇਕੋ ਮੰਦਰ ਜਾਣਾ ਵੜ, ਘਰ ਸਾਚੇ ਵੱਜੇ ਵਧਾਈਆ। ਇਕ ਸਰਨਾਈ ਜਾਣਾ ਪੜ, ਦੂਜਾ ਇਸ਼ਟ ਨਾ ਕੋਇ ਰਖਾਈਆ। ਇਕੋ ਕਰਨੀ ਲੈਣੀ ਕਰ, ਹਰਿ ਕਰਤਾ ਪੁਰਖ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਧੁਰ ਸੰਦੇਸਾ ਇਕ ਸੁਣਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ, ਪ੍ਰਭ ਹੁਕਮੀ ਹੁਕਮ ਆਪ ਚਲਾਇੰਦਾ। ਜੁਗ ਚੌਕੜੀ ਦੇਵੇ ਦਾਤ, ਨਾਮ ਅਮੋਲਕ ਵਸਤ ਝੋਲੀ ਪਾਇੰਦਾ। ਨਿਤ ਨਵਿਤ ਮੇਟੇ ਅੰਧੇਰੀ ਰਾਤ, ਸਾਚਾ ਚੰਦ ਨੂਰ ਚਮਕਾਇੰਦਾ। ਸ਼ਬਦ ਸੁਣਾਏ ਧੁਰ ਦੀ ਗਾਥ, ਸਾਚਾ ਸੋਹਲਾ ਰਾਗ ਅਲਾਇੰਦਾ। ਸਚ ਪ੍ਰੀਤ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਅੰਦਰ ਵੜ ਕੇ ਪੌੜੇ ਚੜ੍ਹ ਕੇ ਘਰ ਘਰ ਵਿਚ ਪੁੱਛੇ ਵਾਤ, ਨੌ ਦੁਆਰੇ ਨਜ਼ਰ ਕਿਸੇ ਨਾ ਆਇੰਦਾ। ਬੰਦ ਕਿਵਾੜੀ ਖੋਲ੍ਹੇ ਤਾਕ, ਬਜਰ ਕਪਾਟੀ ਕੁੰਡਾ ਆਪ ਤੁੜਾਇੰਦਾ। ਡੂੰਘੀ ਭਵਰੀ ਮਾਰੇ ਝਾਤ, ਨੇਤਰ ਨੈਣ ਅੱਖ ਖੁਲਾਇੰਦਾ। ਬਣ ਕੇ ਆਏ ਸੱਜਣ ਸਾਕ, ਸਗਲਾ ਸੰਗ ਆਪ ਨਿਭਾਇੰਦਾ। ਖੇਲੇ ਖੇਲ ਰਸੂਲ ਪਾਕ, ਪੀਰ ਦਸਤਗੀਰ ਆਪਣਾ ਹੁਕਮ ਵਰਤਾਇੰਦਾ। ਸਾਚੇ ਅਸਵ ਘੋੜੇ ਚੜ੍ਹੇ ਮਾਰ ਪਲਾਕ, ਦੋ ਜਹਾਨਾਂ ਆਪ ਦੌੜਾਇੰਦਾ। ਵੇਖਣਹਾਰਾ ਤਤ ਆਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਡੇਰਾ ਢਾਹਿੰਦਾ। ਅਨਭਵ ਅਨਭਵ ਅਨਭਵ ਕਰ ਪਰਕਾਸ਼, ਗੁਰ ਗੁਰ ਆਪਣਾ ਭੇਵ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਵੈਰ ਨਿਰਾਕਾਰ ਪੁਰਖ ਅਕਾਲ ਜੁਗ ਜੁਗ ਆਪਣਾ ਰਾਹ ਚਲਾਇੰਦਾ। ਜੁਗ ਚੌਕੜੀ ਪਾਏ ਬੰਧਨ, ਬੰਦਨਾ ਏਕਾ ਇਕ ਸਮਝਾਈਆ। ਆਤਮ ਪਰਮਾਤਮ ਦੇਵੇ ਪਰਮਾਨੰਦਨ, ਨਿਜਾਨੰਦ ਕਰੇ ਰਸਾਈਆ। ਮਸਤਕ ਜੋਤ ਲਲਾਟੀ ਲਗਾਏ ਚੰਦਨ, ਚੰਦਨ ਇਕੋ ਟਿੱਕਾ ਧੂੜ ਦਏ ਲਗਾਈਆ। ਕਰੇ ਖੇਲ ਸੂਰਾ ਸਰਬੰਗਨ, ਸੂਰਬੀਰ ਦਾਤਾ ਬੇਪਰਵਾਹੀਆ। ਦੂਜੇ ਦਰ ਕਦੇ ਨਾ ਜਾਏ ਮੰਗਣ, ਦੇਵਣਹਾਰ ਆਪ ਅਖਵਾਈਆ। ਵੇਖੇ ਖੇਲ ਸਦਾ ਬ੍ਰਹਿਮੰਡਨ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਆਪਣੀ ਧਾਰ ਵਖਾਈਆ। ਆਦਿ ਜੁਗਾਦਿ ਜੁਗ ਚੌਕੜੀ ਲੇਖਾ ਜਾਣੇ ਵਰਭੰਡਨ, ਕੋਟਨ ਕੋਟ ਤ੍ਰਿਲੋਕੀ ਨਾਥ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ

ਖੇਲ ਸਾਚਾ ਹਰਿ, ਆਦਿ ਜੁਗਾਦਿ ਏਕੰਕਾਰ, ਖੇਲੇ ਖੇਲ ਖੇਲਣਹਾਰ, ਖ਼ਾਲਕ ਖ਼ਲਕ ਵੇਖੇ ਚਾਈਂ ਚਾਈਂਆ। ਖ਼ਾਲਕ ਖ਼ਲਕ ਵੇਖੇ ਮਖ਼ਲੂਕ, ਬੇਪਰਵਾਹ ਜਲਵਾ ਨੂਰ ਨੂਰ ਉਜਿਆਰਿਆ। ਆਦਿ ਜੁਗਾਦਿ ਜੁਗ ਚੌਕੜੀ ਆਪਣਾ ਨੂਰ ਰੱਖੇ ਮਹਿਫ਼ੂਜ਼, ਬਿਨ ਪੀਰ ਪੈਗ਼ੰਬਰਾਂ ਨਜ਼ਰ ਕਿਸੇ ਨਾ ਆ ਰਿਹਾ। ਸਚ ਮਹੱਲ ਉਚ ਅਰੂਜ, ਸਾਚਾ ਹੁਜਰਾ ਇਕੋ ਇਕ ਸੁਹਾ ਰਿਹਾ। ਜਿਸ ਮੁਰੀਦ ਮੁਰਸ਼ਦ ਮਿਲੇ ਇਕ ਮਹਿਬੂਬ, ਮੁਹੱਬਤ ਸਾਚਾ ਜੋੜ ਜੁੜਾ ਰਿਹਾ। ਤਿਸ ਕਲਮਾ ਦੇਵੇ ਸਚ ਸਬੂਤ, ਸੂਰਤ ਸਚ ਇਕ ਵਖਾ ਰਿਹਾ। ਪੰਜ ਤਤ ਖੋਲ੍ਹੇ ਭੇਵ ਕਲਬੂਤ, ਕਾਇਆ ਕੱਪੜ ਪੜਦਾ ਲਾਹ ਰਿਹਾ। ਜੋ ਹਰ ਘਟ ਵਸੇ ਮੌਜੂਦ, ਸੋ ਅੰਤ ਆਪਣਾ ਦਰਸ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਕਰ ਮੌਕੂਫ਼, ਮੁਕੰਮਲ ਆਪਣਾ ਰਾਹ ਸਮਝਾ ਰਿਹਾ। ਸਾਚਾ ਰਾਹ ਦੱਸੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਜੁਗ ਚੌਕੜੀ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਡਾਈਆ। ਗੁਰ ਅਵਤਾਰ ਮੰਗਦੇ ਗਏ ਦਾਨ, ਪੀਰ ਪੈਗ਼ੰਬਰ ਅੱਗੇ ਝੋਲੀ ਡਾਹੀਆ। ਲੇਖਾ ਲਿਖ ਲਿਖ ਗਏ ਬਿਆਨ, ਕਲਮ ਸ਼ਾਹੀ ਨਾਲ ਰਲਾਈਆ। ਸਦੀ ਚੌਧਵੀਂ ਖੇਲ ਕਰੇ ਮਹਾਨ, ਮਿਹਰਵਾਨ ਆਪਣਾ ਫੇਰਾ ਪਾਈਆ। ਸਦੀ ਵੀਹਵੀਂ ਹੋਏ ਪਰਧਾਨ, ਸ਼ਬਦ ਅਗੰਮੀ ਰੂਪ ਵਟਾਈਆ। ਜਿਸ ਦਾ ਨਜ਼ਰ ਨਾ ਆਏ ਕਿਸੇ ਨਿਸ਼ਾਨ, ਜਗਤ ਲੋਚਣ ਪੇਖ ਕੋਇ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦਾ ਕਰਨ ਗਿਆਨ, ਉਚੀ ਕੂਕ ਕੂਕ ਸੁਣਾਈਆ। ਸੋ ਸਾਹਿਬ ਸਤਿਗੁਰ ਵਾਲੀ ਦੋ ਜਹਾਨ, ਪੁਰਖ ਅਕਾਲ ਵੱਡੀ ਵਡਿਆਈਆ। ਪਰਗਟ ਹੋਵੇ ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਇਕ ਰਖਾਈਆ। ਛਤਰ ਝੁਲਾਏ ਦੋ ਜਹਾਨ, ਬ੍ਰਹਿਮੰਡ ਖੰਡ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਗਣ ਦਾਨ, ਗੁਰ ਅਵਤਾਰ ਪੀਰ ਪੈਗ਼ੰਬਰ ਢੋਲਾ ਗਾਵਣ ਚਾਈਂ ਚਾਈਂਆ। ਸੋ ਕਰਤਾ ਪੁਰਖ ਖੇਲ ਕਰੇ ਮਹਾਨ, ਖ਼ਾਲਕ ਖ਼ਲਕ ਸਮਝ ਕੋਇ ਨਾ ਪਾਈਆ। ਜਿਸ ਨਿਜ ਨੇਤਰ ਖੋਲ੍ਹ ਦੇਵੇ ਗਿਆਨ, ਸੋ ਅੰਤਰ ਆਤਮ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਆਪਣਾ ਭੇਵ ਆਪਣੇ ਹੱਥ ਰਖਾਈਆ। ਆਪਣਾ ਭੇਵ ਰੱਖੇ ਹੱਥ, ਪਾਰਬ੍ਰਹਮ ਵੱਡੀ ਵਡਿਆਈਆ। ਖੇਲੇ ਖੇਲ ਪੁਰਖ ਸਮਰਥ, ਸਮਰਥ ਆਪਣੀ ਕਾਰ ਕਮਾਈਆ। ਜੁਗ ਚੌਕੜੀ ਦੇਵੇ ਮਥ, ਕਲਜੁਗ ਅੰਤ ਰਹਿਣ ਨਾ ਪਾਈਆ। ਕੂੜੀ ਕਿਰਿਆ ਹਉਮੇਂ ਹੰਗਤਾ ਬੁਰਜ ਜਾਣਾ ਢੱਠ, ਸਾਚਾ ਕਰੇ ਸਚ ਪੜ੍ਹਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਅਗਨੀ ਤਤ ਨਾ ਕੋਇ ਤਪਾਈਆ। ਘਰ ਘਰ ਚਾਰ ਵਰਨ ਅਠਾਰਾਂ ਬਰਨ ਸਭ ਨੂੰ ਦੇਵੇ ਇਕੋ ਮਤ, ਗੁਰਮਤ ਸਭ ਦੀ ਝੋਲੀ ਪਾਈਆ। ਕਾਇਆ ਮੰਦਰ ਅੰਦਰ ਵਖਾਏ ਗੁਰੂਦੁਆਰ ਮੰਦਰ ਮਸਜਦ ਮੱਠ, ਹਰਿਮੰਦਰ ਇਕੋ ਨਜ਼ਰੀ ਆਈਆ। ਅੱਠੇ ਪਹਿਰ ਜੋਤ ਜਗੇ ਲਟਾ ਲਟ, ਤੇਲ ਬਾਤੀ ਸੰਗ ਨਾ ਕੋਇ ਜਣਾਈਆ। ਸ਼ਬਦ ਅਗੰਮੀ ਧੁਨ ਅਨਾਦ ਅਨਹਦ ਵੱਜੇ ਸੱਟ, ਅਨਰਾਗੀ ਆਪਣਾ ਰਾਗ ਅਲਾਈਆ। ਅੰਮ੍ਰਿਤ ਆਤਮ ਸਚ ਸਰੋਵਰ ਜਨ ਭਗਤਾਂ ਦੇਵੇ ਝੱਟ, ਦੁਰਮਤ ਮੈਲ ਰਹਿਣ ਨਾ ਪਾਈਆ। ਘਰ ਵਿਚ ਘਰ ਖੋਲ੍ਹ ਵਖਾਵੇ ਹੱਟ, ਬਣ ਵਣਜਾਰਾ ਸੌਦਾ ਇਕੋ ਨਾਮ ਵਿਕਾਈਆ। ਲਹਿਣਾ ਦੇਣਾ ਚੁੱਕੇ ਅਠਸਠ, ਜਿਸ ਜਨ ਮਿਲਿਆ ਸਤਿਗੁਰ ਬੇਪਰਵਾਹੀਆ। ਸੱਚਾ ਮਾਰਗ ਆਤਮ ਪਰਮਾਤਮ ਦੇਵੇ ਦੱਸ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਆਪਣੇ ਵੇਖਣ ਦੀ ਜਿਸ ਜਨ ਦੇਵੇ ਅੱਖ, ਅੱਖਰ ਨਿਸ਼ਅੱਖਰ ਦਏ ਸਮਝਾਈਆ । ਬਾਹਰੋਂ

ਕਿਸੇ ਨਾ ਆਵੇ ਹੱਥ, ਲੱਭਦੀ ਫਿਰੇ ਜਗਤ ਲੋਕਾਈਆ। ਜਿਸ ਜਨ ਦੇਵੇ ਧੀਰਜ ਜਤ, ਸਤਿ ਸੰਤੋਖ ਇਕ ਵਖਾਈਆ। ਤਿਸ ਸ਼ਾਂਤੀ ਸ਼ਾਂਤ ਰੂਪ ਹੋ ਕੇ ਅੰਦਰ ਜਾਏ ਵਸ, ਵਾਸਤਾ ਆਪਣੇ ਨਾਲ ਰਖਾਈਆ। ਸੋ ਗੁਰਮੁਖ ਗੁਰਸਿਖ ਨੌ ਦੁਆਰੇ ਕੋਈ ਨਾ ਖਾਵੇ ਭੱਖ, ਭੋਜਨ ਇਕੋ ਨਾਮ ਨਜ਼ਰੀ ਆਈਆ। ਅੰਦਰ ਬਾਹਰ ਰਸਨਾ ਜਿਹਵਾ ਬੱਤੀ ਦੰਦ ਕਹੇ ਪ੍ਰਭੂ ਤੇਰਾ ਨਾਮ ਸਤਿ, ਕੂੜੀ ਦਿਸੇ ਸ੍ਰਿਸ਼ਟ ਸਬਾਈਆ। ਧੰਨ ਭਾਗ ਜਿਨ੍ਹਾਂ ਸ਼ਾਂਤੀ ਨਾਲ ਸ਼ਾਂਤ ਹੋ ਕੇ ਆਪਣੀ ਪੱਤ ਲਈ ਰੱਖ, ਤਿਨ੍ਹਾਂ ਪਤਿਪਰਮੇਸ਼ਵਰ ਮਿਲਿਆ ਬੇਪਰਵਾਹੀਆ। ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਦੇਵਣਹਾਰਾ ਹੱਕ, ਹਕ ਹਕੀਕਤ ਝੋਲੀ ਪਾਈਆ। ਗੁਰਸਿਖ ਮੰਜ਼ਲ ਚੜ੍ਹਦਾ ਕਦੀ ਨਾ ਜਾਵੇ ਥੱਕ, ਜਿੰਨਾਂ ਚਿਰ ਸਤਿਗੁਰ ਪੂਰਾ ਨਜ਼ਰ ਘਰ ਵਿਚ ਘਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਂਤੀ ਦੱਸੇ ਸਤਿ ਸਰੂਪ, ਜਿਸ ਵਿਚ ਮਿਲੇ ਹਰਿ ਜੂ ਭੂਪ, ਅੰਧ ਅੰਧੇਰਾ ਚੁੱਕੇ ਚਾਰੇ ਕੂਟ, ਇਕੋ ਨਜ਼ਰੀ ਆਏ ਪੁਰਖ ਅਕਾਲ ਦੀਨ ਦਿਆਲ ਜੋ ਹਰ ਘਟ ਰਿਹਾ ਸਮਾਈਆ। ਸਤਿਗੁਰ ਪੂਰਾ ਕਰੇ ਸੰਸਾਰ ਅਮਨ, ਆਮਦ ਆਪਣੀ ਇਕ ਰਖਾਈਆ। ਭਗਤ ਫੁਲਵਾੜੀ ਖਿਲਿਆ ਰਹੇ ਚਮਨ, ਗੁਲਸ਼ਨ ਗੁਲ ਸਰਬ ਮਹਿਕਾਈਆ । ਹਰਿ ਕਾ ਭੇਵ ਜਾਣੇ ਕਵਣ, ਲੱਖ ਚੁਰਾਸੀ ਸਮਝ ਕੋਇ ਨਾ ਪਾਈਆ। ਜਿਸ ਦੁਸ਼ਟ ਸੰਘਾਰਿਆ ਬਣ ਰਾਮਾ ਰਵਣ, ਸੋ ਬੇਪਰਵਾਹ ਆਪਣੀ ਦਇਆ ਕਮਾਈਆ । ਕਰੇ ਖੇਲ ਸ੍ਰੀ ਭਗਵਨ, ਭਗਵਨ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਜੀਵ ਜੰਤ ਨੌ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਜਿਸ ਦਾ ਕਰਦੇ ਹਵਨ, ਸਚ ਸੁਗੰਧੀ ਬੈਠੇ ਰਾਹ ਤਕਾਈਆ। ਜਿਸ ਦੇ ਚਰਨ ਕਵਲ ਸੇਵਾ ਕਰਦੀ ਉਣੰਜਾ ਪਵਣ, ਬਣ ਪਖੇਰੂ ਪੰਖ ਹਿਲਾਈਆ। ਸੋ ਸਾਹਿਬ ਲੇਖਾ ਜਾਣੇ ਅਵਣ ਗਵਣ, ਲੋਕ ਪਰਲੋਕ ਵੇਖੇ ਥਾਉਂ ਥਾਈਂਆ। ਸੋ ਹਰ ਘਟ ਅੰਦਰ ਕਰਕੇ ਗਵਨ, ਗਹਿਰ ਗੰਭੀਰ ਬੈਠਾ ਆਸਣ ਲਾਈਆ। ਗੁਰਮੁਖ ਗੁਰਸਿਖ ਚਿੰਤਾ ਵਿਚ ਕਦੇ ਨਾ ਸਵਣ, ਜਿਨ੍ਹਾਂ ਵਿਛੜਿਆ ਵਡ ਦਾਤਾ ਬੇਪਰਵਾਹੀਆ। ਮਨ ਵਾਸਨਾ ਸਾਰੇ ਭਵਣ, ਦਹਿ ਦਿਸ਼ਾ ਉਠ ਉਠ ਧਾਈਆ। ਕਰੇ ਖੇਲ ਜਿਉਂ ਬਾਵਨ ਬਵਨ, ਬ੍ਰਹਿਮਾਦ ਨਾਦ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਿਧ ਦਏ ਸਮਝਾਈਆ। ਸਾਚੇ ਅਮਨ ਦਾ ਇਕੋ ਤਰੀਕਾ, ਘਰ ਘਰ ਵਿਚ ਦਏ ਜਣਾਈਆ। ਦੀਨ ਮਜ਼੍ਹਬ ਜ਼ਾਤ ਪਾਤ ਦਾ ਛੱਡੋ ਸ਼ਰੀਕਾ, ਊਚ ਨੀਚ ਨਾ ਕੋਇ ਰਾਈਆ। ਪਤਿਪਰਮੇਸ਼ਵਰ ਜਾਣੋ ਨੀਕਨ ਨੀਕਾ, ਊਚੋ ਊਚ ਇਕੋ ਨਜ਼ਰੀ ਆਈਆ। ਰਸਨਾ ਬਚਨ ਕਦੇ ਨਾ ਬੋਲੋ ਫੀਕਾ, ਸਤਿਗੁਰ ਨਾਨਕ ਗਿਆ ਸਮਝਾਈਆ। ਗੋਬਿੰਦ ਚਰਨ ਰੱਖੋ ਪ੍ਰੀਤਾ, ਦੁਬਧਾ ਮੈਲ ਰਹਿਣ ਨਾ ਪਾਈਆ। ਜਿਸ ਦੀਆਂ ਨਿਤ ਨਵਿਤ ਸਾਰੇ ਕਰਨ ਉਡੀਕਾਂ, ਸੋ ਸਤਿਗੁਰ ਰਾਤੀ ਸੁੱਤਿਆਂ ਦਰਸ਼ ਵਖਾਈਆ। ਜਾਣੇ ਭੇਵ ਸਰਬ ਜਨ ਜੀਅ ਕਾ, ਹਰ ਘਟ ਬੈਠਾ ਡੇਰਾ ਲਾਈਆ । ਸਭ ਨੂੰ ਦੇਵਣਹਾਰਾ ਭੀਖਾ, ਭਿਖਕ ਝੋਲੀ ਦਏ ਭਰਾਈਆ। ਆਪਣੀਆਂ ਆਪਣੀਆਂ ਸਾਫ਼ ਕਰ ਲਓ ਨੀਤਾਂ, ਨੀਤੀਵਾਨ ਬਣੋ ਗੁਰਮੁਖ ਭਾਈਆ। ਫੇਰ ਅਮਨ ਜਨ ਭਗਤੋ ਤੁਹਾਡੇ ਪਿਛੇ ਪਿਛੇ ਤੁਹਾਡਿਆਂ ਚਰਨਾਂ ਹੇਠਾਂ ਕੱਢੇ ਲੀਕਾਂ, ਆਪਣਾ ਮਾਣ ਨਾ ਕੋਇ ਰਖਾਈਆ। ਮਿਲਣ ਵਰਤਣ ਦਾ ਗੁਰ ਨਾਨਕ ਦੱਸ ਕੇ ਗਿਆ ਤਰੀਕਾ, ਤਰਾ ਤਰਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਤਿਸ ਗੁਰਮੁਖ ਕੋਈ ਦੁੱਖ ਲੋਕਮਾਤ ਲੱਗੇ ਨਾ ਰਾਈਆ। ਅਮਨ ਚਮਨ ਖਿੜੇ ਗੁਲਜ਼ਾਰ, ਕਲੀ ਕਲੀ ਮਹਿਕ ਮਹਿਕਾਈਆ। ਜਿਸ

ਅੰਤਰ ਆਤਮ ਬਖ਼ਸ਼ੇ ਇਕ ਪਿਆਰ, ਦ੍ਰਿਸ਼ਟ ਇਸ਼ਟ ਇਕੋ ਵੇਖ ਵਖਾਈਆ । ਤਿਸ ਨਾਤਾ ਤੁੱਟੇ ਸੰਸਾਰ, ਕੂੜੀ ਦੁਨੀਆ ਬੰਧਨ ਕੋਇ ਰਹਿਣ ਨਾ ਪਾਈਆ। ਜਿਧਰ ਵੇਖੇ ਓਧਰ ਨਜ਼ਰ ਆਏ ਨਿਰੰਕਾਰ, ਨਿਰਗੁਣ ਨਿਰਵੈਰ ਪੁਰਖ ਅਕਾਲ ਹਰ ਘਟ ਆਪਣਾ ਡੇਰਾ ਲਾਈਆ। ਸਭਨਾ ਨਾਲ ਕਰੇ ਸਚ ਪਿਆਰ, ਸਚ ਪ੍ਰੀਤੀ ਇਕ ਸਮਝਾਈਆ। ਤਿਨ੍ਹਾਂ ਕੋਲ ਕਲਜੁਗ ਕੂੜ ਨਾ ਆਵੇ ਕੰਗਾਲ, ਜੋ ਗੁਰਮੁਖ ਬੈਠੇ ਸਚ ਸਿੰਘਾਸਣ ਆਸਣ ਲਾਈਆ। ਅਮਨ ਸੱਚਾ ਨਹੀਂ ਬਿਨ ਸਤਿਗੁਰ ਦੁਆਰ, ਮਨ ਮਾਰਿਆਂ ਅਮਨ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗਤ ਅਮਨ ਜਨ ਭਗਤ ਭਗਤਾਂ ਨਾਲ ਮਿਲਾਈਆ।

ਨਿਹਕਲੰਕ ਹਰਿ ਨਿਰੰਕਾਰ, ਨਿਰਗੁਣ ਨਿਰਵੈਰ ਇਕ ਅਖਵਾਇੰਦਾ। ਕਲਜੁਗ ਅੰਤ ਲੈ ਅਵਤਾਰ, ਜੋਤੀ ਜੋਤ ਡਗਮਗਾਇੰਦਾ। ਸ਼ਬਦ ਡੰਕ ਵਜਾਏ ਅਗੰਮ ਅਪਾਰ, ਬ੍ਰਹਿਮੰਡ ਖੰਡ ਆਪ ਸੁਣਾਇੰਦਾ। ਦੋ ਜਹਾਨਾਂ ਕਰੇ ਖ਼ਬਰਦਾਰ, ਨੇਤਰ ਨੈਣ ਸਰਬ ਖੁਲਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸੰਬਲ ਵਸੇ ਧਾਮ ਨਿਆਰ, ਬੰਕ ਦੁਆਰ ਸਮਝ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣਾ ਭੇਵ ਚੁਕਾਇੰਦਾ। ਨਿਹਕਲੰਕ ਪੁਰਖ ਅਗੰਮ, ਪਾਰਬ੍ਰਹਮ ਵੱਡੀ ਵਡਿਆਈਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਡੇਰਾ ਲਾਈਆ । ਪਵਣ ਸਵਾਸ ਨਾ ਕੋਇ ਦਮ, ਤਤਵ ਤਤ ਨਾ ਕੋਇ ਰਖਾਈਆ। ਨਿਰਗੁਣ ਹੋ ਕੇ ਕਰੇ ਆਪਣਾ ਕੰਮ, ਕਰਤਾ ਕਾਰਜ ਆਪਣੇ ਹੱਥ ਰਖਾਈਆ। ਜਨ ਭਗਤਾਂ ਬੇੜਾ ਦੇਵੇ ਬੰਨ੍ਹ, ਮਨਮੁਖਾਂ ਦਏ ਸਜ਼ਾਈਆ। ਸਾਚਾ ਨੂਰ ਚਾੜ੍ਹ ਚੰਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਨਜ਼ਰ ਨਾ ਆਏ ਨੇਤਰ ਅੰਨ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦਾਤਾ ਵਡ ਵਡਿਆਈਆ। ਨਿਹਕਲੰਕ ਸ੍ਰੀ ਭਗਵਾਨ, ਬੇਅੰਤ ਬੇਅੰਤ ਬੇਅੰਤ ਅਖਵਾਇੰਦਾ। ਆਦਿ ਜੁਗਾਦਿ ਜਿਸ ਦਾ ਝੁੱਲਦਾ ਰਹੇ ਨਿਸ਼ਾਨ, ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਝੁਕਾਇੰਦਾ। ਸੋ ਪੁਰਖ ਅਗੰਮ ਅਥਾਹ ਬੇਪਰਵਾਹ ਕਲਜੁਗ ਅੰਤ ਸ੍ਰੀ ਭਗਵੰਤ ਜੋਤ ਸਰੂਪੀ ਵੇਖੇ ਆਣ, ਪੰਜ ਤਤ ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਧੁਰ ਸੰਦੇਸਾ ਦੇਵੇ ਵਾਲੀ ਦੋ ਜਹਾਨ, ਚੌਦਾਂ ਤਬਕ ਚੌਦਾਂ ਲੋਕ ਚੌਦਾਂ ਵਿਦਿਆ ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਲੱਖ ਚੁਰਾਸੀ ਅੰਤਰ ਆਤਮ ਹੋ ਪਰਧਾਨ, ਸ੍ਰਿਸ਼ਟ ਸਬਾਈ ਦੇਵੇ ਇਕ ਗਿਆਨ, ਬੋਧ ਅਗਾਧਾ ਬਣ ਕੇ ਪੰਡਤ ਬ੍ਰਹਮ ਪਾਰਬ੍ਰਹਮ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣੀ ਕਾਰ ਕਮਾਇੰਦਾ। ਨਿਹਕਲੰਕ ਨਰਾਇਣ ਨਰ ਏਕ, ਕਲਜੁਗ ਅੰਤਮ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗੰਬਰ ਜਿਸ ਦੀ ਰੱਖਦੇ ਗਏ ਟੇਕ, ਸਾਧ ਸੰਤ ਸੂਫ਼ੀ ਬੈਠੇ ਧਿਆਨ ਲਗਾਈਆ। ਭਗਤ ਭਗਵਾਨ ਰਹੇ ਵੇਖ, ਨਿਜ ਨੇਤਰ ਨੈਣ ਉਠਾਈਆ। ਸੋ ਕਲਜੁਗ ਕੂੜੀ ਕਿਰਿਆ ਬਦਲੇ ਰੇਖ, ਜੂਠ ਝੂਠ ਮੇਟ ਮਿਟਾਈਆ। ਜਿਸ ਅੰਦਰ ਵੜ ਕੇ ਦੇਵੇ ਆਪਣਾ ਭੇਤ, ਸੋ ਸਮਝੋ ਗੁਰਮੁਖ ਸੱਚਾ, ਲੋਕਮਾਤ ਤਿਸ ਮਿਲੇ ਵਡਿਆਈਆ। ਸਤਿਗੁਰ ਸੁਆਮੀ ਆਦਿ ਜੁਗਾਦਿ ਸਦਾ ਨਿਹਕਾਮੀ ਨਿਹਕਰਮੀ ਬਚਨ ਹੋਏ ਨਾ ਕੱਚਾ, ਜੋ ਕਰਨਾ ਸੋ ਕਰ ਵਖਾਈਆ। ਨਿਹਕਲੰਕ ਕਿਸੇ ਪੰਜ ਤਤ ਢਲੇ ਨਾ ਸਚਾ, ਮਾਤ ਪਿਤ ਨਜ਼ਰ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਸ਼ਬਦੀ ਸ਼ਬਦੀ ਜੋਤ, ਜੋਤ ਸ਼ਬਦ ਨਿਹਕਲੰਕ ਪੁਰਖ ਅਕਾਲ ਇਕ ਅਖਵਾਈਆ। ਨਿਹਕਲੰਕ ਸ਼ਬਦ ਐਲਾਨ, ਡੌਰੂ ਡੰਕਾ ਜਗਤ ਵਜਾਈਆ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਨਿਹਕਲੰਕ ਅਖਵਾਈਆ। ਦੂਜਾ ਅਵਰ ਨਾ ਜਾਣੇ ਜੀਵ ਅਞਾਣ, ਬਿਨ ਹਰਿ ਨਾਮ ਦੂਜਾ ਨਜ਼ਰ ਕੋਇ ਨਾ ਆਈਆ। ਜੋ ਜੁਗ ਚੌਕੜੀ ਬਦਲੇ ਆਣ, ਤਿਸ ਦੇ ਹੱਥ ਵੱਡੀ ਵਡਿਆਈਆ। ਜੇ ਅੱਖ ਹੈ ਤੇ ਲਓ ਪਛਾਣ, ਬਿਨ ਸਤਿਗੁਰ ਅੱਖ ਨਜ਼ਰ ਕਿਸੇ ਨਾ ਆਈਆ। ਕੂੜਾ ਝਗੜਾ ਰਸਨਾ ਜਿਹਵਾ ਜ਼ਬਾਨ, ਮਨਮਤ ਕਰੇ ਲੜਾਈਆ। ਸ਼ਬਦ ਗੁਰੂ ਸਦਾ ਨੌਜਵਾਨ, ਇਕ ਇਕੱਲਾ ਵੇਸ ਵਟਾਈਆ। ਨਿਹਕਲੰਕ ਕਰੇ ਖੇਲ ਆਪ ਮਹਾਨ, ਕਲੰਕਤ ਵੇਖੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਐਲਾਨ ਦੋ ਜਹਾਨ ਢੋਲਾ ਨਾਦ ਸੁਣਾਈਆ। ਪਰਖਣ ਵਾਸਤੇ ਨਾਮ ਕਸਵਟੀ, ਗੁਰਮੁਖਾਂ ਹੱਥ ਫੜਾਈਆ। ਸਤਿਗੁਰ ਸ਼ਬਦ ਤੋਲਿਆ ਨਾ ਜਾਏ ਤੱਕੜੀ ਵੱਟੀ, ਸੇਰ ਪਸੇਰੀ ਕੰਮ ਕਿਸੇ ਨਾ ਆਈਆ। ਜਿਸ ਨੇ ਆਪਣੀ ਆਪ ਮਿਟਾਈ ਰੱਤੀ, ਰੱਤੀ ਰੱਤ ਲੇਖੇ ਲਾਈਆ। ਤਿਸ ਗੁਰ ਗੁਰਦੇਵ ਸੁਆਮੀ ਦੇਵੇ ਸਾਚੀ ਮੱਤੀ, ਮਤ ਇਕੋ ਇਕ ਦ੍ਰਿੜਾਈਆ। ਸੋ ਗੁਰਮੁਖ ਵੇਖੇ ਸੋ ਗੁਰਮੁਖ ਪਰਖੇ ਜਿਸ ਸਤਿਗੁਰ ਦਿਤੀ ਨਿਜ ਨੇਤਰ ਇਕੋ ਅੱਖੀ, ਦੋ ਅੱਖੀਆਂ ਪਰਖ ਨਾ ਸਕਣ ਰਾਈਆ। ਸਾਚਾ ਕਾਹਨ ਵੇਖੇ ਪਿਆਰੀ ਸਖ਼ੀ, ਬਿਨ ਸਖੀ ਕਾਹਨ ਦਰਸ ਕੋਇ ਨਾ ਪਾਈਆ। ਬਿਨ ਸੀਤਾ ਸੁਰਤੀ ਰਾਮ ਨਾ ਮਿਲੇ ਪਤੀ, ਲੱਖ ਚੁਰਾਸੀ ਜਗਤ ਦੁਹਾਗਣ ਬੈਠੀਆਂ ਕੰਤ ਹੰਡਾਈਆ। ਜਿਸ ਨਾਨਕ ਨਿਰਗੁਣ ਅੰਦਰ ਆਪਣੀ ਜੋਤ ਜਗਾਈ ਨਿੱਕੀ ਜੇਹੀ ਬੱਤੀ, ਸੋ ਗੁਰਮੁਖ ਗੁਰਸਿਖ ਸਤਿਗੁਰ ਪਰਖਣ ਆਈਆ। ਏਹੋ ਭਗਤਾਂ ਮਿਲੀ ਖੱਟੀ, ਪ੍ਰਭ ਆਪਣਾ ਭੇਵ ਚੁਕਾਈਆ। ਬਾਕੀ ਕਲਜੁਗੀ ਆਪਣੀ ਭਰਦੇ ਚੱਟੀ, ਚੇਤਨ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਖ ਪ੍ਰੀਖਿਆ ਇਕੋ ਨਾਮ ਰਖਾਈਆ। ਸ਼ਕਤੀ ਸਮਰਥਾ ਇਕ ਅਵਤਾਰ, ਆਦਿ ਜੁਗਾਦਿ ਖੇਲ ਕਰਾਇੰਦਾ। ਨਿਰਗੁਣ ਖੇਲ ਅਗੰਮ ਅਪਾਰ ਦੋ ਜਹਾਨ ਵੇਖ ਵਖਾਇੰਦਾ। ਲੱਖ ਚੁਰਾਸੀ ਭਾਂਡੇ ਘੜ ਬਣ ਠਠਿਆਰ, ਕਾਇਆ ਮਾਟੀ ਪੋਚ ਪੁਚਾਇੰਦਾ। ਜੋਤੀ ਜੋਤੀ ਜੋਤੀ ਬਾਲ, ਨਿਕੀ ਨਿਕੀ ਨਿਕੀ ਧਰਮਸਾਲ, ਘਰ ਘਰ ਘਰ ਵਿਚ ਵਖਾਇੰਦਾ। ਜਿਸ ਉਪਰ ਸਤਿਗੁਰ ਪੂਰਾ ਹੋਏ ਦਿਆਲ, ਸਮਰਥ ਪੁਰਖ ਬਣਾਏ ਆਪਣਾ ਲਾਲ, ਲਾਲਨ ਇਕੋ ਰੰਗ ਰੰਗਾਇੰਦਾ। ਸੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਕਰੇ ਹਰਿ ਪਹਿਚਾਨ, ਹਰਿ ਜੂ ਹਰਿ ਮੰਦਰ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਪੁਰਖ ਇਕ ਕਰਤਾਰ, ਆਦਿ ਜੁਗਾਦਿ ਜੁਗ ਜੁਗ ਅਵਤਾਰ, ਗੁਰਮੁਖ ਵਿਰਲੇ ਆਪਣੀ ਬੂਝ ਬੁਝਾਇੰਦਾ। ਨਾਰ ਕੋ ਜੋ ਪੁਰਖ ਕਰਾਵੇ, ਪੁਰਖ ਨਾਰੀ ਰੂਪ ਵਟਾਈਆ। ਨਾਰੀ ਪੁਰਖ ਸਤਿਗੁਰ ਰੂਪ ਨਜ਼ਰੀ ਆਵੇ, ਕਾਮ ਚੇਸ਼ਟਾ ਰਹਿਣ ਕੋਇ ਨਾ ਪਾਈਆ। ਮਾਣਸ ਦੇਹ ਸਰਬ ਸਮਝਾਵੇ, ਪੰਜ ਤਤ ਕਰੀ ਕੁੜਮਾਈਆ । ਹਰ ਘਟ ਪੁਰਖ ਅਕਾਲ ਡੇਰਾ ਲਾਵੇ, ਸਚ ਸਿੰਘਾਸਣ ਸੋਭਾ ਪਾਈਆ। ਨਾਰੀ ਪੁਰਸ਼ ਪੁਰਸ਼ ਨਾਰੀ ਸਤਿਗੁਰ ਪੂਰਾ ਸੰਸਾ ਰੋਗ ਮਿਟਾਵੇ, ਸੋਗ ਕੋਇ ਰਹਿਣ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਦਿਤਾ ਆਤਮ ਵਰ, ਤਿਨ੍ਹਾਂ ਨਾਰੀ ਪੁਰਸ਼ ਸਮਝ ਕੋਈ ਰਹਿਣ ਨਾ ਪਾਈਆ ।

੨੦ ਅੱਸੂ ੨੦੨੦ ਬਿਕ੍ਰਮੀ ਗੁਰਚਰਨ ਸਿੰਘ ਦੇ ਗ੍ਰਹਿ ਬਧਨੀ ਜ਼ਿਲਾ ਫ਼ਿਰੋਜ਼ਪੁਰ

ਸਾਹਿਬ ਸਤਿਗੁਰ ਸੱਚਾ ਦਰਸ, ਦਇਆਵਾਨ ਇਕ ਵਖਾਇੰਦਾ। ਜਨ ਭਗਤਾਂ ਉਪਰ ਕਰ ਤਰਸ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਅੰਮ੍ਰਿਤ ਮੇਘ ਦੇਵੇ ਬਰਸ, ਜਗਤ ਤ੍ਰਿਸਨਾ ਇਕ ਬੁਝਾਇੰਦਾ। ਜਨਮ ਕਰਮ ਦੀ ਮੇਟੇ ਹਰਸ, ਹਵਸ ਰੋਗ ਨਾ ਕੋਇ ਸਤਾਇੰਦਾ। ਭੇਵ ਚੁਕਾਏ ਅਰਸ਼ ਫ਼ਰਸ਼, ਕਾਇਆ ਕਾਅਬਾ ਪੜਦਾ ਲਾਹਿੰਦਾ। ਦੀਨਾਂ ਨਾਥ ਦਰਦੀਆਂ ਵੰਡੇ ਦਰਦ, ਦੁੱਖ ਦਰਦ ਭੈ ਭੰਜਨ ਭੇਵ ਖੁਲ੍ਹਾਇੰਦਾ। ਆਤਮ ਪਰਮਾਤਮ ਘਰ ਘਰ ਵਿਚ ਕਰਾਏ ਸੱਚਾ ਮਜਨ, ਦੁਰਮਤ ਮੈਲ ਧਵਾਇੰਦਾ। ਸ਼ਬਦ ਅਨਾਦੀ ਤਾਲ ਵੱਜਣ, ਅਨਹਦ ਰਾਗੀ ਰਾਗ ਸੁਣਾਇੰਦਾ। ਗੜ੍ਹ ਹੰਕਾਰੀ ਭਾਂਡੇ ਭੱਜਣ, ਭਾਂਡਾ ਭਰਮ ਭੌ ਤੁੜਾਇੰਦਾ। ਜਿਸ ਘਰ ਸਤਿਗੁਰ ਸੁਆਮੀ ਮਿਲੇ ਸੱਜਣ, ਸੋ ਗੁਰਮੁਖ ਦਰਸ ਕਰ ਤਨ ਮਨ ਸਰਬ ਤ੍ਰਿਪਤਾਇੰਦਾ। ਸਤਿਗੁਰ ਦਰਸ਼ਨ ਆਤਮ ਮੰਗ, ਘਰ ਮੰਦਰ ਵੱਜੇ ਵਧਾਈਆ। ਇਕੋ ਢੋਲਾ ਸੁਣਾਏ ਛੰਦ, ਗੀਤ ਗੋਬਿੰਦ ਅਲਾਈਆ। ਨੌ ਦੁਆਰ ਮੁੱਕੇ ਪੰਧ, ਘਰ ਸਾਚੇ ਬੂਝ ਬੁਝਾਈਆ। ਨਿਰਮਲ ਜੋਤ ਚਾੜ੍ਹ ਚੰਦ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਭੇਵ ਖੁਲ੍ਹਾਏ ਹੰ ਬ੍ਰਹਮ, ਪਾਰਬ੍ਰਹਮ ਦਏ ਸਮਝਾਈਆ। ਜਗਤ ਤ੍ਰਿਸਨਾ ਮੇਟ ਤਮ, ਕੂੜੀ ਕਿਰਿਆ ਨਾਤਾ ਦਏ ਚੁਕਾਈਆ। ਹਰਖ ਸੋਗ ਨਾ ਰਹੇ ਗ਼ਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਸਾਚਾ ਦਰਸ ਘਰ ਮੰਦਰ ਇਕ ਕਰਾਈਆ। ਕਰ ਦਰਸ ਮਿਟੇ ਸੋਗ, ਚਿੰਤਾ ਰੋਗ ਰਹਿਣ ਨਾ ਪਾਈਆ। ਆਤਮ ਪਰਮਾਤਮ ਮਿਲੇ ਸੱਚਾ ਜੋਗ, ਸਾਚੀ ਸਿਖਿਆ ਇਕ ਦ੍ਰਿੜਾਈਆ। ਜਗਤ ਵਿਛੁੰਨੇ ਹੋਏ ਸੰਜੋਗ, ਧੁਰ ਮੇਲਾ ਸਹਿਜ ਸੁਭਾਈਆ। ਨਾਮ ਸੁਣਾਏ ਸ਼ਬਦ ਸਲੋਕ, ਸੋਹਲਾ ਇਕੋ ਰਾਗ ਅਲਾਈਆ। ਭਾਗ ਲਗਾਏ ਕਾਇਆ ਕੋਟ, ਬੰਕ ਦਵਾਰ ਮਿਲੇ ਵਡਿਆਈਆ। ਕਰ ਪਰਕਾਸ਼ ਨਿਰਮਲ ਜੋਤ, ਆਪਣਾ ਦਰਸ ਦਏ ਸਮਝਾਈਆ। ਲੇਖਾ ਚੁੱਕੇ ਲੋਕ ਪਰਲੋਕ, ਅਨਭਵ ਆਪਣਾ ਨੂਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਦਰਸ ਅੰਤਰ ਆਤਮ ਬੂਝ ਬੁਝਾਈਆ। ਸਾਚਾ ਦਰਸ ਸਤਿਗੁਰ ਨੈਣ, ਨਿਜ ਨੇਤਰ ਆਪ ਕਰਾਇੰਦਾ। ਰਸਨਾ ਜਿਹਵਾ ਸਕੇ ਕੋਈ ਨਾ ਕਹਿਣ, ਕਥਨੀ ਕਥ ਨਾ ਕੋਇ ਅਲਾਇੰਦਾ । ਜਿਸ ਮਿਲਿਆ ਪ੍ਰਭ ਸਾਕ ਸੱਜਣ ਸੱਚਾ ਸੈਣ, ਸੋ ਘਰ ਸਾਚਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰਸ ਦਰਸੀ ਇਕੋ ਇਕ ਦਰਸਾਇੰਦਾ। ਸਾਚਾ ਦਰਸ ਸਤਿਗੁਰ ਮੀਤ, ਗੁਰ ਸ਼ਬਦੀ ਦਏ ਵਡਿਆਈਆ। ਆਦਿ ਜੁਗਾਦੀ ਧੁਰ ਦੀ ਰੀਤ, ਜੁਗ ਚੌਕੜੀ ਵੇਖ ਵਖਾਈਆ। ਸ਼ਬਦ ਨਿਸ਼ਾਨ ਝੁਲਾਏ ਠੀਕ, ਨਿਰਗੁਣ ਨਿਰਵੈਰ ਹੱਥ ਉਠਾਈਆ। ਸਤਿਗੁਰ ਮਿਲਣ ਦੀ ਸਭ ਦੀ ਮਾਣਸ ਜਨਮ ਇਕ ਤਰੀਕ, ਵੇਲਾ ਗਿਆ ਹੱਥ ਨਾ ਆਈਆ। ਬਾਲ ਜਵਾਨੀ ਬਿਰਧ ਅਵਸਥਾ ਸਭ ਦੀ ਰਹੀ ਬੀਤ, ਘੜੀ ਪਲ ਬੈਠੇ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਦਰਸ ਇਕੋ ਘਰ ਜਣਾਈਆ। ਸਾਚਾ ਦਰਸ ਸਤਿਗੁਰ ਘਰ, ਜਿਸ ਗ੍ਰਹਿ ਮਿਲੇ ਵਡਿਆਈਆ। ਆਵਣ ਜਾਵਣ ਮਰਨ ਜਨਮ ਭੈ ਭੌ ਚੁੱਕੇ ਡਰ, ਭਿਆਨਕ ਰੂਪ ਨਜ਼ਰ ਕੋਇ ਨਾ ਆਈਆ। ਸਾਹਿਬ ਸੁਆਮੀ ਨਿਤ ਨਵਿਤ ਸੰਤ ਸੁਹੇਲੇ ਗੁਰੂ ਗੁਰ ਚੇਲੇ ਲਏ ਫੜ, ਫੜ ਸੱਜਣ ਆਪਣੇ ਨਾਲ ਰਲਾਈਆ। ਕਾਇਆ ਬੰਕ ਸਚ ਦੁਆਰ ਡੂੰਘੀ ਭਵਰੀ ਉਚ ਮਹੱਲੇ ਜਾਏ ਚੜ੍ਹ, ਸਚ ਸਿੰਘਾਸਣ

ਪੁਰਖ ਅਬਿਨਾਸ਼ਨ ਡੇਰਾ ਲਾਈਆ। ਦਰਸ ਦਿਖਾਏ ਕਿਰਪਾ ਕਰ, ਨਜ਼ਰੀ ਆਏ ਨਰਾਇਣ ਨਰ, ਨਰ ਹਰਿ ਵੱਡਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਦਰਸ ਦੀਦਾਰ ਇਕੋ ਇਕ ਵਖਾਈਆ। ਸਾਚਾ ਦਰਸ ਕਰੋ ਦੀਦਾਰ, ਦੀਦ ਈਦ ਚੰਦ ਚੜ੍ਹਾਇੰਦਾ। ਘਰ ਸੱਜਣ ਮਿਲੇ ਯਾਰ, ਗ੍ਰਹਿ ਮੰਦਰ ਵੇਖ ਵਖਾਇੰਦਾ। ਸਚ ਪ੍ਰੀਤੀ ਕਰੇ ਨਿਰਗੁਣ ਧਾਰ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਨਾਤਾ ਜੋੜ ਸਰਬ ਸੰਸਾਰ, ਸਾਕ ਸੱਜਣ ਸੈਣ ਇਕੋ ਨਜ਼ਰੀ ਆਇੰਦਾ। ਸਚ ਗੀਤ ਗਾਏ ਆਪਣੀ ਵਾਰ, ਬੋਧ ਅਗਾਧਾ ਨਾਮ ਨਿਧਾਨ ਨਿਸ਼ਅੱਖਰ ਅੱਖਰ ਰੂਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕੋ ਦਰਸ, ਮੇਟਣਹਾਰਾ ਪੂਰਬ ਜਨਮ ਦੀ ਹਰਸ, ਹਾਸਲ ਇਕੋ ਇਕ ਵਖਾਇੰਦਾ। ਹਾਸਲ ਦੱਸੇ ਏਕ, ਇਕ ਇਕ ਇਕੱਲਾ ਵਡ ਵਡਿਆਈਆ। ਜਨ ਭਗਤਾਂ ਕਰ ਬੁਧ ਬਿਬੇਕ, ਵਿਵੇਕੀ ਆਪਣੀ ਧਾਰ ਸਮਝਾਈਆ। ਲੇਖਾ ਜਾਣੇ ਧੁਰ ਦਾ ਲੇਖ, ਭੇਵ ਅਭੇਦਾ ਦਏ ਖੁਲ੍ਹਾਈਆ। ਨਜ਼ਰੀ ਆਏ ਨੇਤਨ ਨੇਤ, ਨਿਜ ਨੇਤਰ ਕਰੇ ਰੁਸ਼ਨਾਈਆ । ਸਾਚਾ ਦਰਸ ਗੁਰਮੁਖ ਗੁਰਸਿਖ ਵਿਰਲਾ ਲਏ ਪੇਖ, ਜਿਸ ਜਨ ਲੋਕਲਾਜ ਜਗਤ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਇਕ ਵਰ, ਦਰਸ ਦੀਦਾਰ ਅੰਦਰ ਬਾਹਰ ਗੁਪਤ ਜ਼ਾਹਰ ਦਰ ਘਰ ਸਾਚੇ ਦਏ ਕਰਾਈਆ। ਗੁਰਮੁਖਾਂ ਕੋਲ ਸਦਾ ਜੁਰਅਤ, ਸਤਿਗੁਰ ਸ਼ਬਦ ਦਿਤੀ ਵਡਿਆਈਆ। ਜਿਸ ਨਾਲ ਖੁਲ੍ਹੇ ਬੰਦ ਸੁਰਤ, ਸੁਰਤੀ ਬੂਝ ਬੁਝਾਈਆ। ਨਜ਼ਰੀ ਆਏ ਅਕਾਲ ਮੂਰਤ, ਸੂਰਤ ਇਕੋ ਇਕ ਦਰਸਾਈਆ। ਘਰ ਸੁਣੇ ਨਾਦ ਅਗੰਮ ਤੂਰਤ, ਅਨਹਦ ਨਾਦੀ ਨਾਦ ਅਲਾਈਆ। ਨਾਤਾ ਤੋੜੇ ਕੂੜੋ ਕੂੜਤ, ਸਚ ਸੁਚ ਲਏ ਪਰਨਾਈਆ। ਸਾਹਿਬ ਸਤਿਗੁਰ ਦੀਨ ਦਿਆਲ ਠਾਕਰ ਸੁਆਮੀ ਸਭ ਦੀ ਆਸਾ ਪੂਰਤ, ਮਨਸਾ ਮਨਸਾ ਨਾਲ ਮਿਲਾਈਆ। ਗੁਰਮੁਖ ਗੁਰਸਿਖ ਸਦਾ ਇਕੋ ਇਕ ਜ਼ਰੂਰਤ, ਮਿਲੇ ਮੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਜਿਸ ਕਾਇਆ ਮੰਦਰ ਅੰਦਰ ਗੁਰਮੁਖ ਬੈਠਾ ਡੇਰਾ ਲਾਈਆ। ਗੁਰਮੁਖ ਤੇਰਾ ਸਚ ਮਹੱਲਾ, ਮਹੱਲ ਇਕੋ ਨਜ਼ਰੀ ਆਈਆ। ਸ਼ਬਦ ਗੁਰੂ ਗੁਰ ਫੜਿਆ ਪੱਲਾ, ਦੂਜਾ ਸੰਗ ਨਾ ਕੋਇ ਰਖਾਈਆ। ਤੇਰੇ ਘਰ ਪਰਕਾਸ਼ ਦੀਪਕ ਬਲਾ, ਤੇਲ ਬਾਤੀ ਸੰਗ ਨਾ ਕੋਇ ਰਖਾਈਆ । ਸੋ ਧਾਮ ਮਹੱਲ ਅਟੱਲ ਬਣਿਆ ਮਹੱਲਾ, ਜਿਸ ਗ੍ਰਹਿ ਹਰਿਜਨ ਵਸੇ ਪ੍ਰਭ ਅੰਤਰ ਧਿਆਨ ਲਗਾਈਆ। ਜੋਤੀ ਸ਼ਬਦੀ ਧਾਰ ਰਲਾ, ਪੰਜ ਤਤ ਅੰਦਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਿਨ ਭਗਤਾਂ ਭਗਵਾਨ ਕੰਮ ਕਿਸੇ ਨਾ ਆਈਆ। ਕਿਰਪਾ ਅੰਦਰ ਡੂੰਘਾ ਸਾਗਰ, ਸਤਿਗੁਰ ਆਪਣੇ ਵਿਚ ਛੁਪਾਈਆ। ਜੋ ਕੋਈ ਪੁੱਛੇ ਫੜ ਵਖਾਵੇ ਵਿਚੋਂ ਕਾਇਆ ਗਾਗਰ, ਘਰ ਘਰ ਵਿਚ ਖੋਜ ਖੋਜਾਈਆ। ਨਿਰਮਲ ਕਰਮ ਕਰੇ ਉਜਾਗਰ, ਜਨਮ ਕਰਮ ਦਾ ਰੋਗ ਮਿਟਾਈਆ। ਜੋ ਹਰਿ ਕਾ ਨਾਮ ਵਣਜ ਕਰੇ ਬਣ ਸੌਦਾਗਰ, ਤਿਸ ਸਚ ਖ਼ਜ਼ਾਨਾ ਝੋਲੀ ਦੇਵੇ ਪਾਈਆ। ਏਥੇ ਓਥੇ ਦੋ ਜਹਾਨ ਗੁਰਮੁਖਾਂ ਗੁਰਸਿਖਾਂ ਹਰਿਜਨਾਂ ਹਰਿਭਗਤਾਂ ਸਦਾ ਦੇਵੇ ਆਦਰ, ਆਦਰਸ਼ ਸਦ ਆਪਣਾ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਕਰੀਮ ਕਰਤਾ ਕਾਦਰ, ਕੁਦਰਤ ਵੇਖੇ ਚਾਈਂ ਚਾਈਂਆ। ਮਿਹਰ ਅੰਦਰ ਮਿਹਰਵਾਨ, ਮਿਹਰ ਨਜ਼ਰ ਨੈਣ ਉਠਾਈਆ। ਜਨ ਭਗਤਾਂ ਦੇਵੇ

ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਸਮਝਾਈਆ। ਸਾਚੇ ਸੰਤਾਂ ਦੇਵੇ ਧੁਰ ਨਿਸ਼ਾਨ, ਧਰਮ ਦੁਆਰਾ ਇਕ ਸਮਝਾਈਆ। ਗੁਰਮੁਖਾਂ ਦਰਸ ਦੇਵੇ ਦਰ ਘਰ ਆਣ, ਦੂਰ ਦੁਰਾਡਾ ਪੰਧ ਮੁਕਾਈਆ। ਗੁਰਸਿਖਾਂ ਇਕੋ ਨਾਮ ਸੁਣਾਏ ਕਾਣ, ਧੁਰ ਦੀ ਬਾਣੀ ਬਾਣ ਲਗਾਈਆ। ਸਾਹਿਬ ਸਤਿਗੁਰ ਠਾਕਰ ਜਿਸ ਜਨ ਉਪਰ ਹੋਏ ਆਪ ਮਿਹਰਵਾਨ, ਮਿਹਰ ਮੁਹੱਬਤ ਕਰ ਕਿਰਪਾ ਆਪਣੇ ਨਾਲ ਰਖਾਈਆ। ਆਵਣ ਜਾਵਣ ਲੱਖ ਚੁਰਾਸੀ ਨਾਤਾ ਛੁੱਟੇ ਜਹਾਨ, ਰਾਏ ਧਰਮ ਨਾ ਦਏ ਸਜ਼ਾਈਆ। ਚਿਤਰ ਗੁਪਤ ਲੇਖਾ ਮੰਗੇ ਨਾ ਆਣ, ਲਾੜੀ ਮੌਤ ਕਾਲ ਨਗਾਰਾ ਨਾ ਕੋਇ ਵਜਾਈਆ। ਮਹਾਂਕਾਲ ਵੇਖੇ ਮਾਰ ਧਿਆਨ, ਨੇਤਰ ਨੈਣ ਨੈਣ ਉਠਾਈਆ। ਜਿਨ੍ਹਾਂ ਨਾਤਾ ਜੁੜਿਆ ਨਾਲ ਸ੍ਰੀ ਭਗਵਾਨ, ਸੋ ਹਰਿ ਭਗਤ ਹਰਿ ਦੁਆਰੇ ਬੈਠੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਦੇਵੇ ਇਕ ਫ਼ਰਮਾਨ, ਹਰਿਜਨ ਮੇਲਾ ਮੇਲ ਮਿਲਾਈਆ। ਸਤਿਗੁਰ ਕਿਰਪਾ ਹੋਵਣ ਵਡ ਭਾਗ, ਹਰਿ ਭਾਗੀ ਸਿਫ਼ਤ ਸਾਲਾਹੀਆ। ਸੋਈ ਸੁਰਤੀ ਜਾਏ ਜਾਗ, ਘਰ ਸਵਾਣੀ ਅੱਖ ਖੁਲ੍ਹਾਈਆ । ਅੰਤਰ ਉਪਜੇ ਇਕ ਵੈਰਾਗ, ਵੈਰਾਗੀ ਰੂਪ ਵਟਾਈਆ। ਕਵਣ ਵੇਲਾ ਮਿਲੇ ਮੇਰਾ ਕੰਤ ਸੁਹਾਗ, ਚਿਰੀ ਵਿਛੁੰਨੀ ਦਏ ਦੁਹਾਈਆ। ਘਰ ਦੀਪਕ ਜਗੇ ਚਿਰਾਗ਼, ਮੇਰਾ ਅੰਧ ਅੰਧੇਰ ਮਿਟਾਈਆ। ਬੰਦ ਕਿਵਾੜ ਖੋਲ੍ਹ ਤਾਕ, ਆਪਣਾ ਦਰਸ ਦਏ ਵਖਾਈਆ। ਮੈਂ ਘੁੰਗਟ ਚੁੱਕ ਕੇ ਲਵਾਂ ਝਾਕ, ਨੇਤਰ ਨੈਣ ਨੈਣ ਸ਼ਰਮਾਈਆ। ਜੇ ਸੁਣਾਏ ਅਗੰਮੀ ਵਾਕ, ਬਿਨ ਸਰਵਣਾਂ ਸੁਣ ਸੁਣ ਖ਼ੁਸ਼ੀ ਮਨਾਈਆ। ਜੇ ਇਕ ਸੁਨੇਹੜਾ ਪ੍ਰੇਮ ਪ੍ਰੀਤੀ ਨਾਲ ਜਾਏ ਆਖ, ਮੈਂ ਮੰਨਾਂ ਚਾਈਂ ਚਾਈਂਆ। ਉਹਦੇ ਨਾਲ ਮਿਲ ਕੇ ਮੇਰੀ ਮਿਟ ਜਾਏ ਜ਼ਾਤ, ਪਿਛਲਾ ਲੇਖਾ ਰਹਿਣ ਕੋਈ ਨਾ ਪਾਈਆ। ਪ੍ਰਭ ਮਿਲੇ ਇਕੋ ਕੰਤ ਸੁਹਾਗ, ਬਣ ਨਾਰ ਸੁਹਾਗਣ ਉਸ ਦੀ ਸੇਵ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਨਾਮ ਵਰ, ਤਿਸ ਦੂਜਾ ਲੇਖਾ ਕੋਇ ਰਹਿਣ ਨਾ ਪਾਈਆ। ਸ਼ਬਦ ਗੁਰੂ ਸਦ ਤੋੜੇ ਗੜ੍ਹ, ਗੜ੍ਹ ਤੋੜਨਹਾਰ ਇਕ ਅਖਵਾਈਆ। ਜੋ ਬਿਨ ਪੌੜੀਉਂ ਸਭ ਦੇ ਅੰਦਰ ਜਾਏ ਚੜ੍ਹ, ਮਹੱਲ ਅਟੱਲ ਡੇਰਾ ਲਾਈਆ। ਅੰਦਰੋਂ ਹੋ ਕੇ ਲਏ ਫੜ, ਬਾਹਰੋਂ ਸਮਝ ਕਿਸੇ ਨਾ ਆਈਆ। ਜਿਸ ਦਾ ਨਾ ਕੋਈ ਸੀਸ ਨਾ ਕੋਈ ਧੜ, ਸੀਸ ਧੜ ਸਾਰੇ ਵੇਖੇ ਥਾਉਂ ਥਾਈਂਆ। ਧੁਰ ਦਾ ਨਾਦ ਬੋਧ ਅਗਾਧ ਸ਼ਬਦ ਅਗੰਮ ਲਏ ਪੜ੍ਹ, ਅੱਖਰ ਅੱਖਰਾਂ ਨਾਲ ਮਿਲਾਈਆ। ਅਗਨੀ ਹਵਨ ਕਦੇ ਨਾ ਜਾਏ ਸੜ, ਮੜੀ ਗੋਰ ਨਾ ਕੋਇ ਦਬਾਈਆ। ਲੇਖਾ ਜਾਣੇ ਚੋਟੀ ਜੜ੍ਹ, ਮੰਝ ਆਪਣਾ ਡੇਰਾ ਲਾਈਆ। ਸੋ ਸਾਹਿਬ ਸਤਿਗੁਰ ਸ਼ਬਦ ਗੁਰਦੇਵ ਤੋੜਨਹਾਰ ਹੰਕਾਰੀ ਗੜ੍ਹ, ਆਤਮ ਘਰ ਘਰ ਪਰਮਾਤਮ ਲਏ ਮਿਲਾਈਆ।

ਸਤਿਗੁਰ ਹੱਥ ਖੁਲ੍ਹਾ ਗੱਫ਼ਾ, ਜੁਗ ਚੌਕੜੀ ਆਪ ਵਰਤਾਇੰਦਾ। ਜੇ ਕੋਈ ਪ੍ਰੇਮ ਪ੍ਰੀਤ ਕਰਕੇ ਮਾਰੇ ਜੱਫਾ, ਦੂਈ ਦਵੈਤ ਪੜਦਾ ਵਿਚੋਂ ਚੁਕਾਇੰਦਾ। ਲੂੰ ਲੂੰ ਅੰਦਰ ਸਾਢੇ ਤਿੰਨ ਕਰੋੜ ਰਚਾ, ਰਚਨਾ ਆਪਣੀ ਆਪ ਸਮਝਾਇੰਦਾ। ਸਤਿਗੁਰ ਚਰਨ ਲਗ ਗੁਰਮੁਖ ਕਦੀ ਨਾ ਰਹੇ ਕੱਚਾ, ਸਤਿਗੁਰ ਚਰਨ ਸ਼ਾਹ ਰਗ ਉਪਰ ਆਪ ਵਸਾਇੰਦਾ। ਜਿਥੇ ਕਹੇ ਆ ਗੁਰਮੁਖ ਮੇਰੇ ਬੱਚਾ, ਬਚਪਨ ਤੇਰਾ ਆਪਣੀ ਝੋਲੀ ਪਾਇੰਦਾ। ਨੌ ਦੁਆਰੇ ਤੇਰਾ ਕੋਈ ਨਾ ਸਕਾ, ਦਸਮ ਦੁਆਰੀ ਇਕੋ ਮਿੱਤਰ ਸੰਗ ਨਿਭਾਇੰਦਾ। ਇਕ ਦੂਜੇ ਨੂੰ ਗੁਰੂ ਗੁਰਸਿਖ ਦੋਵੇਂ ਮਿਲ ਕੇ ਕਹਿਣ ਵਾਹਵਾ ਅੱਛਾ, ਬਿਨਾਂ ਸਿਖ ਬਿਨਾਂ ਗੁਰੂ ਦੋਹਾਂ ਕੰਮ ਰਾਸ ਕਿਸੇ ਨਾ ਆਇੰਦਾ। ਆਤਮ ਪਰਮਾਤਮ ਸਦਾ ਪਿਆਰ, ਨਿਜ ਅੰਤਰ ਆਪ ਜਣਾਈਆ। ਜੁਗ ਚੌਕੜੀ

ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਵੱਡੀ ਵਡਿਆਈਆ। ਜਗ ਵਿਸਰੇ ਵਿਸਰ ਨਾ ਜਾਏ ਕਰਤਾਰ, ਜੋ ਕਰਤਾ ਕੀਮਤ ਸਭ ਦੀ ਪਾਈਆ। ਜਨ ਭਗਤਾਂ ਨਿਤ ਨਵਿਤ ਵੇਖਣ ਆਏ ਸਿਰਜਣਹਾਰ, ਨਿਰਗੁਣ ਸਰਗੁਣ ਰੂਪ ਵਟਾਈਆ। ਫੜ ਫੜ ਲੱਭੇ ਲੱਖ ਚੁਰਾਸੀ ਵਿਚੋਂ ਲਏ ਉਠਾਲ, ਸੁਰਤ ਸ਼ਬਦ ਗਿਆਨ ਦ੍ਰਿੜਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਨਾਤਾ ਤੋੜ ਤ੍ਰੈਗੁਣ ਮਾਇਆ ਕੂੜ ਜੰਜਾਲ, ਪੰਜ ਤਤ ਝੂਠਾ ਡੇਰਾ ਢਾਹੀਆ। ਆਪੇ ਚਲੇ ਅੰਤਰ ਨਾਲ ਨਾਲ, ਜਗਤ ਬਸੰਤਰ ਦਏ ਬੁਝਾਈਆ। ਦੀਨਾਂ ਬੰਧਪ ਬਣ ਕਿਰਪਾਲ, ਕਿਰਪਾਨਿਧ ਆਪਣੀ ਮਿਹਰ ਨਜ਼ਰ ਉਠਾਈਆ । ਗੁਰਮੁਖਾਂ ਘਰ ਵਿਚ ਘਰ ਵਖਾਏ ਸੱਚੀ ਧਰਮਸਾਲ, ਜਿਸ ਦੁਆਰੇ ਅੱਠੇ ਪਹਿਰ ਇਕੋ ਵੱਜੇ ਨਾਮ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਦਾ ਸੰਗ ਸਮਾਈਆ। ਸਤਿਗੁਰ ਕਿਰਪਾ ਜਾਏ ਬੱਝ, ਬੰਧਨ ਨਾਮ ਰਖਾਈਆ। ਮਨ ਮਨੂਆ ਦਹਿ ਦਿਸ਼ਾ ਨਾ ਜਾਏ ਭੱਜ, ਚਾਰ ਕੁੰਟ ਨੱਠੇ ਨਾ ਵਾਹੋ ਦਾਹੀਆ। ਸਤਿਗੁਰ ਪੂਰਾ ਇਕੋ ਗੀਤ ਸੁਣਾਏ ਛੰਦ, ਸਾਚਾ ਸੋਹਲਾ ਦਏ ਸਮਝਾਈਆ। ਜਿਸ ਵਿਚੋਂ ਉਪਜੇ ਪਰਮਾਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਦੂਈ ਦਵੈਤੀ ਢਾਹੇ ਕੰਧ, ਕੂੜੀ ਕਿਰਿਆ ਮੇਟ ਮਿਟਾਈਆ। ਲੇਖਾ ਚੁੱਕੇ ਹੰ ਬ੍ਰਹਮ, ਪਾਰਬ੍ਰਹਮ ਇਕੋ ਨੂਰ ਨਜ਼ਰੀ ਆਈਆ। ਇਕੋ ਨਾਮ ਗੁਰਮੁਖਾਂ ਦਾ ਸਾਚਾ ਧਨ, ਜੋ ਘਰ ਘਰ ਵਿਚ ਦਿਤਾ ਰਖਾਈਆ। ਸਤਿਗੁਰ ਹੁਕਮ ਜੋ ਜਨ ਰਹੇ ਮੰਨ, ਤਿਨ੍ਹਾਂ ਮਨ ਮਨਸਾ ਰੋਗ ਨਾ ਕੋਇ ਸਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਲਾਏ ਸਾਚੇ ਜਨ, ਜਨ ਜਨਨੀ ਵੇਖ ਵਖਾਈਆ।

੨੦ ਅੱਸੂ ੨੦੨੦ ਬਿਕ੍ਰਮੀ ਉਜਾਗਰ ਸਿੰਘ ਦੇ ਗ੍ਰਹਿ ਨਵਾਂ ਰਾਮੂ ਵਾਲਾ ਜ਼ਿਲਾ ਫ਼ਿਰੋਜ਼ਪੁਰ

ਦੇਵੇ ਨਾਮ ਸ਼ਬਦ ਜਨ ਸੋ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਜਨਮ ਕਰਮ ਦੁਰਮਤ ਮੈਲ ਦੇਵੇ ਧੋ, ਨਿਰਮਲ ਨਿਰਵੈਰ ਰੂਪ ਵਟਾਇੰਦਾ। ਹੰ ਬ੍ਰਹਮ ਪ੍ਰਭ ਆਪੇ ਹੋ, ਆਤਮ ਪਰਮਾਤਮ ਬੰਧਨ ਪਾਇੰਦਾ। ਸੁਰਤੀ ਸ਼ਬਦ ਜਾਏ ਛੋਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਨਾਮ ਇਕ ਸਮਝਾਇੰਦਾ। ਸਾਚਾ ਨਾਮ ਸਤਿ ਪੁਰਖ ਨਿਰੰਜਣ, ਸਤਿ ਸਤਿਵਾਦੀ ਇਕ ਰਖਾਈਆ। ਜਨ ਭਗਤਾਂ ਨੇਤਰ ਪਾ ਅੰਜਨ, ਅਗਿਆਨ ਅੰਧੇਰ ਦਏ ਮਿਟਾਈਆ । ਨਜ਼ਰੀ ਆਏ ਸਤਿਗੁਰ ਸੱਜਣ, ਸਾਹਿਬ ਦਾਤਾ ਬੇਪਰਵਾਹੀਆ। ਚਰਨ ਧੂੜ ਕਰਾਏ ਮਜਨ, ਸਚ ਸਰੋਵਰ ਇਕ ਨੁਹਾਈਆ। ਕਿਰਪਾ ਕਰੇ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਤਰਾਈਆ। ਆਤਮ ਪਰਮਾਤਮ ਰੱਖੇ ਮਗਨ, ਲਿਵ ਅੰਤਰ ਇਕ ਲਗਾਈਆ। ਦਰਸ ਦਿਖਾਏ ਗੋਪਾਲ ਮੂਰਤ ਮਦਨ, ਪੁਰਖ ਅਕਾਲ ਵੱਡੀ ਵਡਿਆਈਆ । ਸੰਤ ਸੁਹੇਲੇ ਜੁਗ ਜੁਗ ਆਵੇ ਸੱਦਣ, ਨਿਤ ਨਵਿਤ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਵਖਾਈਆ । ਸਾਚਾ ਨਾਮ ਸਰਬ ਸੁਖ, ਆਤਮ ਅੰਤਰ ਦਇਆ ਕਮਾਇੰਦਾ। ਜਨਮ ਕਰਮ ਦਾ ਮੇਟੇ ਦੁੱਖ, ਹਉਮੇਂ ਹੰਗਤਾ ਰੋਗ ਗਵਾਇੰਦਾ। ਘਰ ਉਪਜਾਵੇ ਅਗੰਮੀ ਸੁਖ, ਸੁਖ ਸਾਗਰ ਰੂਪ ਵਟਾਇੰਦਾ। ਉਜਲ ਕਰੇ ਹਰਿਜਨ ਮੁਖ, ਦੋ ਜਹਾਨ ਸੋਭਾ ਪਾਇੰਦਾ। ਸਾਚੀ ਗੋਦੀ ਲਏ ਚੁੱਕ, ਪੁਰਖ ਅਕਾਲ ਵੇਖ

ਵਖਾਇੰਦਾ। ਆਵਣ ਜਾਵਣ ਪੈਂਡਾ ਜਾਏ ਮੁੱਕ, ਜਿਸ ਜਨ ਆਪਣਾ ਨਾਮ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਇਕ ਵਰਤਾਇੰਦਾ। ਆਦਿ ਜੁਗਾਦਿ ਨਾਮ ਪ੍ਰਭ ਏਕ, ਜੁਗ ਚੌਕੜੀ ਦਏ ਵਡਿਆਈਆ। ਜਨ ਭਗਤਾਂ ਬਖ਼ਸ਼ੇ ਧੁਰ ਦੀ ਟੇਕ, ਸਿਰ ਆਪਣਾ ਹੱਥ ਟਿਕਾਈਆ। ਕਾਇਆ ਅੰਦਰ ਕਰੇ ਬੁਧ ਬਿਬੇਕ, ਸਤਿ ਸਤਿਵਾਦੀ ਰੂਪ ਇਕ ਦਰਸਾਈਆ। ਮੇਟ ਮਿਟਾਏ ਪੂਰਬ ਲੇਖ, ਅਗਲਾ ਲਹਿਣਾ ਲਹਿਣੇਦਾਰ ਝੋਲੀ ਪਾਈਆ। ਸਾਚੇ ਮੰਦਰ ਕਰੇ ਹੇਤ, ਘਰ ਘਰ ਵਿਚ ਵੇਖ ਵਖਾਈਆ। ਨਜ਼ਰੀ ਆਏ ਨੇਤਨ ਨੇਤ, ਨਿਜ ਨੇਤਰ ਕਰ ਰੁਸ਼ਨਾਈਆ। ਆਤਮ ਪਰਮਾਤਮ ਖੇਲੇ ਸਾਚੀ ਖੇਡ, ਬਣ ਖਿਲਾਰੀ ਖੇਲ ਰਚਾਈਆ। ਹਰਿਜਨ ਵਿਰਲੇ ਦੇਵੇ ਭੇਤ, ਜਿਸ ਜਨ ਆਪਣਾ ਪੜਦਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਅਛਲ ਅਛੇਲ, ਵਲ ਛਲ ਧਾਰੀ ਆਪਣਾ ਭੇਵ ਆਪਣੇ ਹੱਥ ਰਖਾਈਆ। ਸਾਚਾ ਭੇਵ ਰੱਖੇ ਪ੍ਰਭ ਹੱਥ, ਬਿਨ ਭਗਤ ਸਮਝ ਕਿਸੇ ਨਾ ਆਈਆ। ਦੇਵਣਹਾਰਾ ਵਸਤ ਅਮੋਲਕ ਨਾਮ ਵੱਥ, ਸੰਤ ਸੁਹੇਲੇ ਝੋਲੀ ਆਪ ਭਰਾਈਆ। ਨਿਰਗੁਣ ਹੋ ਚਲਾਏ ਰਥ, ਸਰਗੁਣ ਸਾਚਾ ਮਾਰਗ ਦਏ ਸਮਝਾਈਆ। ਗੁਰਮੁਖ ਵਿਰਲੇ ਖੋਲ੍ਹੇ ਅੱਖ, ਪੜਦਾ ਦੂਈ ਦਵੈਤ ਉਠਾਈਆ। ਗੁਰਸਿਖ ਸੱਜਣ ਦੇਵੇ ਧੁਰ ਦਾ ਹੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਨਾਮ ਸਾਚੇ ਧਾਮ ਦਏ ਸਮਝਾਈਆ। ਹਰਿ ਕਾ ਨਾਮ ਸਾਚੇ ਧਾਮ, ਸੋ ਸਾਹਿਬ ਸਤਿਗੁਰ ਆਪ ਜਣਾਈਆ। ਜੁਗ ਚੌਕੜੀ ਕਰਨਹਾਰਾ ਪੂਰਾ ਕਾਮ, ਪੂਰਨ ਪੁਰਖ ਬੇਪਰਵਾਹੀਆ । ਮੇਟਣਹਾਰ ਅੰਧੇਰੀ ਸ਼ਾਮ, ਨਿਰਗੁਣ ਜੋਤੀ ਨੂਰ ਚੰਦ ਰੁਸ਼ਨਾਈਆ। ਭਾਗ ਲਗਾਏ ਕਾਇਆ ਨਗਰ ਖੇੜੇ ਗਰਾਮ, ਪੰਜ ਤਤ ਦੇਵੇ ਵਡਿਆਈਆ। ਅੰਮ੍ਰਿਤ ਸਚ ਪਿਆਏ ਜਾਮ, ਰਸ ਇਕੋ ਇਕ ਵਖਾਈਆ। ਮਾਰਗ ਦੱਸੇ ਧੁਰ ਆਸਾਨ, ਰਹਿਬਰ ਬਣ ਬੇਪਰਵਾਹੀਆ। ਧਰਮ ਵਖਾਵੇ ਇਕ ਨਿਸ਼ਾਨ, ਦਰ ਘਰ ਸਾਚੇ ਰਿਹਾ ਝੁਲਾਈਆ। ਸਾਚਾ ਢੋਲਾ ਗਾਏ ਗਾਣ, ਗੀਤ ਗੋਬਿੰਦ ਇਕ ਸੁਣਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਰੂਪ ਸਰਬ ਜਹਾਨ, ਆਤਮ ਪਰਮਾਤਮ ਲੱਖ ਚੁਰਾਸੀ ਜੀਵ ਜੰਤ ਬੰਧਨ ਰਿਹਾ ਪਾਈਆ। ਖੇਲੇ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਖੇਲ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪਰਧਾਨਗੀ ਇਕ ਕਮਾਈਆ। ਸਚ ਪਰਧਾਨਗੀ ਨਾਮ ਅਪਾਰ, ਅਪਰੰਪਰ ਸੁਆਮੀ ਆਪ ਜਣਾਇੰਦਾ। ਜੁਗ ਚੌਕੜੀ ਵੇਖੇ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਡਾਇੰਦਾ। ਭੇਵ ਖੁਲ੍ਹਾਏ ਖਾਣੀ ਚਾਰ, ਬੋਲ ਸੁਣਾਏ ਬਾਣੀ ਚਾਰ, ਲੇਖ ਲਿਖਾਏ ਵੇਦ ਚਾਰ, ਹੁਕਮ ਵਰਤਾਏ ਕੁੰਟ ਚਾਰ, ਦਹਿ ਦਿਸ਼ਾ ਇਕੋ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਦਏ ਦ੍ਰਿੜਾਈਆ। ਸਾਚਾ ਨਾਮ ਤੇਰਾ ਮੇਰਾ, ਭਗਤ ਭਗਵਾਨ ਆਪ ਜਣਾਇੰਦਾ। ਸਦਾ ਚਾਓ ਰਹੇ ਘਨੇਰਾ, ਖ਼ੁਸ਼ੀਆਂ ਮੰਗਲ ਇਕ ਸੁਣਾਇੰਦਾ। ਦੂਈ ਦਵੈਤ ਭਰਮੀ ਢਾਹੇ ਡੇਰਾ, ਸੰਝ ਸਵੇਰਾ ਇਕੋ ਰੰਗ ਰੰਗਾਇੰਦਾ। ਮਨ ਮਨੂਆ ਦਏ ਗੇੜਾ, ਮਨ ਕਾ ਮਣਕਾ ਆਪ ਭਵਾਇੰਦਾ। ਪੰਜ ਤਤ ਚੁੱਕੇ ਝੇੜਾ, ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਭਾਗ ਲਗਾਏ ਕਾਇਆ ਖੇੜਾ, ਖੁੱਲ੍ਹਾ ਕਰੇ ਅੰਦਰ ਵੇਹੜਾ, ਮਹੱਲ ਅਟੱਲ ਇਕੋ ਇਕ ਸੋਭਾ ਪਾਇੰਦਾ। ਨਜ਼ਰੀ ਆਏ ਨੇਰਨ ਨੇਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ

ਵਰ, ਸਾਚੀ ਵਸਤ ਆਪ ਵਰਤਾਇੰਦਾ। ਨਾਮ ਵਸਤ ਅਗੰਮ ਅਥਾਹ, ਸੋ ਸਤਿਗੁਰ ਆਪ ਵਰਤਾਈਆ। ਹੰ ਬ੍ਰਹਮ ਦਏ ਸਮਝਾ, ਸੋਹੰ ਰੂਪ ਇਕ ਰਖਾਈਆ। ਏਕਾ ਦੂਆ ਵੇਸ ਵਟਾ, ਦੂਆ ਏਕਾ ਅੰਕ ਨਾ ਕੋਇ ਬਣਾਈਆ। ਜ਼ੀਰੋ ਸਿਫ਼ਰਾ ਨੂਰੀ ਨੂਰ ਖ਼ੁਦਾ, ਖ਼ਾਲਕ ਖ਼ਲਕ ਦਏ ਵਡਿਆਈਆ। ਲਾਸ਼ਰੀਕ ਬੇਪਰਵਾਹ, ਬੇਐਬ ਭੇਵ ਅਭੇਦਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਸਾਚਾ ਕਲਮਾ ਸਚ ਕਲਾਮ ਬਣ ਅਮਾਮ ਆਪ ਦ੍ਰਿੜਾਈਆ। ਸਚ ਅਮਾਮ ਪਰਵਰਦਿਗਾਰ, ਜ਼ਾਹਰ ਜ਼ਹੂਰ ਖੇਲ ਖਲਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਲੱਖ ਚੁਰਾਸੀ ਘਟ ਘਟ ਵੇਖ ਵਖਾਈਆ। ਸਾਚਾ ਕਾਅਬਾ ਕਰ ਤਿਆਰ, ਸਾਢੇ ਤਿੰਨ ਹੱਥ ਦਏ ਵਡਿਆਈਆ। ਸਾਚਾ ਨਾਅਰਾ ਬੋਲ ਜੈਕਾਰ, ਹੱਕ ਹਕੀਕਤ ਦਏ ਸੁਣਾਈਆ। ਸਚ ਤੌਫ਼ੀਕ ਪਰਵਰਦਿਗਾਰ, ਮਿਹਰਵਾਨ ਇਕ ਦ੍ਰਿੜਾਈਆ। ਏਕਾ ਨਾਮ ਹੋਏ ਪਰਧਾਨ, ਜੁਗ ਚੌਕੜੀ ਸਿਫ਼ਤੀ ਨਾਮ ਲਏ ਪਰਗਟਾਈਆ। ਜਿਸ ਸਾਹਿਬ ਸਤਿਗੁਰ ਸਾਚਾ ਕਲਮਾ ਦੇਵੇ ਆਣ, ਸੋ ਮੁਰੀਦ ਮੁਰਸ਼ਦ ਸੋਹੰ ਢੋਲਾ ਇਕੋ ਰਾਗ ਅਲਾਈਆ। ਭਾਗ ਲੱਗੇ ਕਾਇਆ ਬੰਕ ਮਕਾਨ, ਗ੍ਰਹਿ ਮੰਦਰ ਵੱਜੇ ਵਧਾਈਆ। ਧਰਮ ਝੁੱਲੇ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਈਆ। ਲੇਖਾ ਚੁੱਕੇ ਗੋਪੀ ਕਾਹਨ, ਸੀਆਪਤ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਤਮ ਅੰਤਰ ਦੇਵੇ ਸ਼ਬਦ ਗਿਆਨ, ਸਾਚੇ ਦਰ ਕਰੇ ਪਰਵਾਨ, ਪੱਲੂ ਆਪਣੇ ਨਾਲ ਬੰਧਾਈਆ। ਆਦਿ ਜੁਗਾਦੀ ਸੋਹੰ ਰੂਪ, ਨਿਰਗੁਣ ਨਿਰਗੁਣ ਆਪ ਜਣਾਇੰਦਾ। ਆਤਮ ਪਰਮਾਤਮ ਸਤਿ ਸਰੂਪ, ਸਤਿ ਸਤਿਵਾਦੀ ਖੇਲ ਖਲਾਇੰਦਾ। ਲੱਖ ਚੁਰਾਸੀ ਵਸੇ ਹਰ ਘਟ ਕੂਟ, ਘਰ ਘਰ ਡੇਰਾ ਆਪ ਲਗਾਇੰਦਾ। ਪਰਬ੍ਰਹਮ ਦਾ ਇਕੋ ਪੂਤ, ਸ਼ਬਦ ਦੁਲਾਰਾ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਅੱਖਰ ਵੱਖਰ ਵੱਖਰ ਅੱਖਰ ਇਕੋ ਇਕ ਸਮਝਾਇੰਦਾ। ਸਾਚਾ ਅੱਖਰ ਗੁਰਮੁਖ ਦਾਤ, ਹਰਿ ਸਤਿਗੁਰ ਆਪ ਵਰਤਾਈਆ। ਜਗਤ ਮੇਟ ਅੰਧੇਰੀ ਰਾਤ, ਸਾਚਾ ਚੰਦ ਕਰੇ ਰੁਸ਼ਨਾਈਆ। ਬੋਧ ਅਗਾਧੀ ਦੱਸੇ ਗਾਥ, ਸਾਚੇ ਨਾਮ ਦਏ ਵਡਿਆਈਆ। ਮੇਟ ਮਿਟਾਏ ਅੰਧੇਰੀ ਰਾਤ, ਸਾਚਾ ਚੰਦ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬਾਤਨ ਬਾਤ, ਬੇਪਰਵਾਹ ਆਪਣਾ ਹੁਕਮ ਆਪ ਵਰਤਾਈਆ। ਹੁਕਮੇ ਅੰਦਰ ਸ਼ਬਦ ਮਰਦੰਗ, ਸੋ ਸਤਿਗੁਰ ਆਪ ਵਜਾਇੰਦਾ। ਹੁਕਮੇ ਅੰਦਰ ਕੋਟ ਬ੍ਰਹਿਮੰਡ, ਬ੍ਰਹਿਮਾਂਡ ਆਪਣਾ ਖੇਲ ਵਖਾਇੰਦਾ। ਹੁਕਮੇ ਅੰਦਰ ਗਾ ਛੰਦ, ਗੀਤ ਗੋਬਿੰਦ ਆਪ ਅਲਾਇੰਦਾ। ਹੁਕਮੇ ਅੰਦਰ ਸਚ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਹੁਕਮੇ ਅੰਦਰ ਗੁਰਮੁਖ ਗੁਰਸਿਖ ਬੇੜਾ ਦੇਵੇ ਬੰਨ੍ਹ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਹੁਕਮੇ ਅੰਦਰ ਦੇਵੇ ਨਾਮ ਧਨ, ਸਚ ਵਸਤ ਅਮੋਲਕ ਆਪ ਵਰਤਾਇੰਦਾ। ਹੁਕਮੇ ਅੰਦਰ ਲੇਖੇ ਲਾਏ ਜਨਨੀ ਜਨ, ਹਰਿਜਨ ਆਪਣਾ ਰੰਗ ਰੰਗਾਇੰਦਾ। ਹੁਕਮੇ ਅੰਦਰ ਰਾਗ ਸੁਣਾਏ ਕੰਨ, ਅਨਹਦ ਨਾਦੀ ਨਾਦ ਵਜਾਇੰਦਾ। ਹੁਕਮੇ ਅੰਦਰ ਭਾਗ ਲਗਾਏ ਕਾਇਆ ਪੰਜ ਤਤ ਤਨ, ਆਤਮ ਪਰਮਾਤਮ ਭੇਵ ਚੁਕਾਇੰਦਾ। ਹੁਕਮੇ ਅੰਦਰ ਮਨ ਹੰਕਾਰੀ ਦੇਵੇ ਡੰਨ, ਡੰਕਾ ਸ਼ਬਦ ਨਾਮ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹੁਕਮੇ ਅੰਦਰ ਏਕਾ ਨਾਮ ਆਪ ਵਰਤਾਇੰਦਾ। ਹੁਕਮੇ ਅੰਦਰ ਉਪਜਾਵੇ ਨਾਮ, ਨਾਮ ਨਿਧਾਨ ਦਏ ਸਮਝਾਈਆ। ਹੁਕਮੇ ਅੰਦਰ ਦੇਵੇ ਪੈਗ਼ਾਮ, ਪੀਰ ਪੈਗ਼ੰਬਰ ਰਿਹਾ ਪੜ੍ਹਾਈਆ। ਹੁਕਮੇ ਅੰਦਰ

ਕਰੇ ਸਲਾਮ, ਸਜਦਾ ਸੀਸ ਜਗਦੀਸ ਝੁਕਾਈਆ। ਹੁਕਮੇ ਅੰਦਰ ਦਏ ਪੈਗ਼ਾਮ, ਰਾਗ ਸੱਚਾ ਇਕ ਅਲਾਈਆ। ਹੁਕਮੇ ਅੰਦਰ ਮਿਲੇ ਆਣ, ਆਪ ਆਪਣਾ ਹੁਕਮ ਮਨਾਈਆ। ਕਰ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਧਾਰ ਚਲਾਈਆ। ਹਰਿਜਨ ਦੇਵੇ ਸਚ ਗਿਆਨ, ਸਾਚੀ ਸਿਖਿਆ ਇਕ ਪੜ੍ਹਾਈਆ। ਧੁਰ ਦਾ ਸ਼ਬਦ ਸਾਚਾ ਬੋਲਾ ਵਿਚ ਜਹਾਨ, ਸੋਹੰ ਸਤਿ ਸਰੂਪ ਸਮਾਈਆ। ਬਿਨ ਚੌਥੇ ਘਰ ਗੁਰਮੁਖ ਮੂਲ ਨਾ ਪਾਣ, ਪਦ ਚੌਥਾ ਸਤਿਗੁਰ ਆਪਣੀ ਮਿਹਰ ਨਜ਼ਰ ਜਣਾਈਆ। ਜਿਸ ਗ੍ਰਹਿ ਆਤਮ ਪਰਮਾਤਮ ਪਰਮਾਤਮ ਆਤਮ ਮਿਲੇ ਆਣ, ਤਿਸ ਘਰ ਵੱਜੇ ਸਚ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਇਕੋ ਮੰਤਰ ਅੰਤਰ ਅੰਤਰ ਰਿਹਾ ਸਮਝਾਈਆ।