੨੦ ਅੱਸੂ ੨੦੨੦ ਬਿਕ੍ਰਮੀ ਗੁਰਦਿਆਲ ਸਿੰਘ ਦੇ ਗ੍ਰਹਿ ਰਾਮੂੰ ਵਾਲਾ ਜ਼ਿਲਾ ਫ਼ਿਰੋਜ਼ਪੁਰ
ਸੱਚ ਸੰਦੇਸਾ ਧੁਰ ਫ਼ਰਮਾਨ, ਹਰਿ ਕਰਤਾ ਆਪ ਜਣਾਇੰਦਾ। ਜੁਗ ਚੌਕੜੀ ਨਾਮ ਗਿਆਨ, ਬੋਧ ਅਗਾਧਾ ਸ਼ਬਦ ਦ੍ਰਿੜਾਇੰਦਾ। ਲੇਖਾ ਜਾਣ ਜੀਵ ਜਹਾਨ, ਜੀਵਣ ਜੁਗਤ ਸਰਬ ਸਮਝਾਇੰਦਾ। ਗੁਰ ਅਵਤਾਰਾਂ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਧਰਮ ਵਖਾਏ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ । ਸਾਚਾ ਮੰਦਰ ਗ੍ਰਹਿ ਮਕਾਨ, ਘਰ ਇਕੋ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਨਿਧਾਨ ਇਕੋ ਇਕ ਵਰਤਾਇੰਦਾ। ਸਾਚਾ ਨਾਮ ਸਤਿਗੁਰ ਮੀਤ, ਸੋ ਪੁਰਖ ਨਿਰੰਜਣ ਆਪ ਵਰਤਾਈਆ। ਜੁਗ ਚੌਕੜੀ ਧੁਰ ਦੀ ਰੀਤ, ਲੋਕਮਾਤ ਦਏ ਸਮਝਾਈਆ। ਆਤਮ ਪਰਮਾਤਮ ਸਾਚਾ ਗੀਤ, ਸਾਚੀ ਕਰੇ ਇਕ ਪੜ੍ਹਾਈਆ। ਕੂੜੀ ਕਿਰਿਆ ਲਏ ਜੀਤ, ਮਨ ਵਾਸਨਾ ਡੇਰਾ ਢਾਹੀਆ। ਧਾਮ ਵਖਾਏ ਇਕ ਅਨਡੀਠ, ਜਿਸ ਘਰ ਵਸੇ ਬੇਪਰਵਾਹੀਆ। ਲੇਖਾ ਚੁੱਕੇ ਮੰਦਰ ਮਸੀਤ, ਕਾਇਆ ਕਾਅਬਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਤਿਸ ਭੇਵ ਅਭੇਦਾ ਦਏ ਖੁਲ੍ਹਾਈਆ। ਸਤਿਗੁਰ ਪੂਰਾ ਦਾਤਾ ਦਾਤਾਰ, ਦਇਆਵਾਨ ਵੱਡੀ ਵਡਿਆਈਆ। ਸੰਤ ਸੁਹੇਲੇ ਕਰੇ ਪਿਆਰ, ਭਗਤ ਭਗਵਾਨ ਲਏ ਜਗਾਈਆ । ਨਿਜ ਨੇਤਰ ਅੱਖ ਦਏ ਉਘਾੜ, ਦੂਈ ਦਵੈਤੀ ਪੜਦਾ ਲਾਹੀਆ। ਅੰਮ੍ਰਿਤ ਆਤਮ ਜਾਮ ਦਏ ਪਿਆਲ, ਨਿਝਰ ਧਾਰਾ ਮੁਖ ਚੁਆਈਆ। ਦੀਪਕ ਜੋਤੀ ਦੇਵੇ ਬਾਲ, ਅਗਿਆਨ ਅੰਧੇਰ ਮਿਟਾਈਆ। ਭਾਗ ਲਗਾਏ ਕਾਇਆ ਮੰਦਰ ਸੱਚੀ ਧਰਮਸਾਲ, ਦਰ ਦੇਵੇ ਇਕ ਵਡਿਆਈਆ। ਲੇਖਾ ਜਾਣੇ ਸ਼ਾਹ ਕੰਗਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਆਪ ਵਰਤਾਈਆ। ਵਸਤ ਅਮੋਲਕ ਦੇਵੇ ਹੱਥ, ਨਿਰਗੁਣ ਨਿਰਵੈਰ ਦਇਆ ਕਮਾਇੰਦਾ । ਖੇਲੇ ਖੇਲ ਪੁਰਖ ਸਮਰਥ, ਭੇਵ ਅਭੇਦਾ ਆਪ ਜਣਾਇੰਦਾ। ਨਿਰਵੈਰ ਹੋ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਸ਼ਬਦ ਜਣਾਏ ਅਕਥਨਾ ਅਕਥ, ਰਸਨਾ ਜਿਹਵਾ ਕਹਿ ਕਹਿ ਅੰਤ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਨਿਧਾਨ ਇਕੋ ਇਕ ਦਰਸਾਇੰਦਾ । ਸਤਿਗੁਰ ਪੂਰਾ ਸਾਹਿਬ ਸੁਲਤਾਨ, ਹਰਿ ਵੱਡਾ ਵਡ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਦੇਵਣਹਾਰਾ ਬ੍ਰਹਮ ਗਿਆਨ, ਸਾਚੀ ਵਿਦਿਆ
ਇਕ ਸਮਝਾਈਆ । ਭਗਤ ਭਗਵਾਨ ਕਰ ਪਰਵਾਨ, ਧੁਰ ਫ਼ਰਮਾਨਾ ਦਏ ਜਣਾਈਆ। ਸਾਚੇ ਸੰਤਾਂ ਬਖ਼ਸ਼ੇ ਚਰਨ ਧਿਆਨ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਬੂਝ ਬੁਝਾਈਆ । ਗੁਰਮੁਖ ਵੇਖੇ ਚਤਰ ਸੁਘੜ ਸੁਜਾਨ, ਲੱਖ ਚੁਰਾਸੀ ਵਿਚੋਂ ਖੋਜ ਖੋਜਾਈਆ। ਗੁਰਸਿਖਾਂ ਕਾਇਆ ਮੰਦਰ ਅੰਦਰ ਮਿਲੇ ਆਣ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਖੇਲੇ ਖੇਲ ਮਹਾਨ, ਖ਼ਾਲਕ ਖ਼ਲਕ ਰੂਪ ਵਟਾਈਆ। ਕਲਜੁਗ ਅੰਤ ਹੋ ਪਰਧਾਨ, ਨਾਮ ਪਰਧਾਨਗੀ ਇਕ ਕਮਾਈਆ। ਸ਼ਬਦ ਗੁਰੂ ਨੌਜਵਾਨ, ਸੂਰਬੀਰ ਇਕ ਅਖਵਾਈਆ। ਪਾਵੇ ਸਾਰ ਦੋ ਜਹਾਨ, ਪੁਰੀ ਲੋਅ ਬ੍ਰਹਿਮੰਡ ਖੰਡ ਜੇਰਜ ਅੰਡ ਖੋਜ ਖੋਜਾਈਆ। ਸੰਤ ਸੁਹੇਲੇ ਗੁਰ ਚੇਲੇ ਲਏ ਪਹਿਚਾਨ, ਅੰਤਰ ਆਤਮ ਪਰਮਾਤਮ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਕਾ ਨਾਮ ਇਕੋ ਇਕ ਦ੍ਰਿੜਾਈਆ। ਹਰਿ ਕਾ ਨਾਮ ਇਕ ਅਗੰਮ, ਬੋਧ ਅਗਾਧਾ ਆਪ ਜਣਾਇੰਦਾ। ਨਾ ਮਰੇ ਨਾ ਪਏ ਜੰਮ, ਜੁਗ ਚੌਕੜੀ ਆਪਣਾ ਹੁਕਮ ਵਰਤਾਇੰਦਾ। ਨਿਰਵੈਰ ਹੋ ਕੇ ਬੇੜਾ ਦੇਵੇ ਬੰਨ੍ਹ, ਖੇਵਟ ਖੇਟਾ ਆਪਣਾ ਰੂਪ ਵਟਾਇੰਦਾ। ਸਾਚਾ ਰਾਗ ਸੁਣਾਏ ਕੰਨ, ਧੁਰ ਦੀ ਬਾਣੀ ਆਪ ਅਲਾਇੰਦਾ। ਮਣਕਾ ਫੇਰੇ ਮਨੂਆ ਮਨ, ਮਨ ਵਾਸਨਾ ਮੇਟ ਮਿਟਾਇੰਦਾ । ਭਾਗ ਲਗਾਏ ਕਾਇਆ ਤਨ, ਕਾਇਆ ਮਾਟੀ ਕੰਚਨ ਰੂਪ ਵਟਾਇੰਦਾ। ਭਾਗ ਲਗਾਏ ਸਾਚਾ ਛਪਰੀ ਛੰਨ, ਜਿਸ ਗ੍ਰਹਿ ਆਪਣਾ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਪਰਕਾਸ਼ ਬਿਨ ਸੂਰਜ ਚੰਨ, ਜੋਤੀ ਨੂਰ ਡਗਮਗਾਇੰਦਾ। ਜੋਤੀ ਨੂਰ ਦੀਪਕ ਪਰਕਾਸ਼, ਘਰ ਮੰਦਰ ਕਰੇ ਰੁਸ਼ਨਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਭੇਵ ਚੁਕਾਈਆ। ਗ੍ਰਹਿ ਮੰਦਰ ਸਾਚੇ ਮੰਡਲ ਪਾਵੇ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਗੁਰਮੁਖਾਂ ਪੂਰੀ ਕਰੇ ਆਸ, ਜਗਤ ਤ੍ਰਿਸਨਾ ਮੇਟ ਮਿਟਾਈਆ। ਜਨਮ ਜਨਮ ਦੀ ਪੂਰੀ ਕਰੇ ਖ਼ਾਹਸ਼, ਖ਼ਾਲਸ ਆਪਣਾ ਦਰਸ ਵਖਾਈਆ। ਹਰਿਜਨ ਹਰਿਭਗਤ ਹੋਵੇ ਨਾ ਕਦੇ ਨਿਰਾਸ, ਨਿਰਾਸਤਾ ਵਿਚ ਕਦੇ ਨਾ ਆਈਆ। ਸਤਿਗੁਰ ਸੁਆਮੀ ਸਦਾ ਸਦਾ ਸਦ ਵਸੇ ਪਾਸ, ਨਿਜ ਘਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਵਸਤ ਧੁਰ ਦੀ ਇਕ ਵਰਤਾਈਆ। ਧੁਰ ਦੀ ਵਸਤ ਨਾਮ ਨਿਧਾਨ, ਜਨ ਭਗਤਾਂ ਝੋਲੀ ਪਾਇੰਦਾ। ਬਿਨ ਪੜ੍ਹਿਆਂ ਦੇਵੇ ਗਿਆਨ, ਅੰਤਰ ਆਤਮ ਬੂਝ ਬੁਝਾਇੰਦਾ। ਜਗਤ ਨਿਮਾਣਿਆਂ ਦੇਵੇ ਮਾਣ, ਫੜ ਬਾਂਹੋਂ ਗਲੇ ਲਗਾਇੰਦਾ। ਕਾਇਆ ਮੰਦਰ ਵਖਾਏ ਸਚ ਮਕਾਨ, ਹਰਿ ਮੰਦਰ ਰੂਪ ਵਟਾਇੰਦਾ। ਧਰਮ ਝੁਲਾਏ ਇਕ ਨਿਸ਼ਾਨ, ਦਰ ਘਰ ਸਾਚੇ ਸੋਭਾ ਪਾਇੰਦਾ। ਦੀਪਕ ਜੋਤ ਜਗੇ ਮਹਾਨ, ਤੇਲ ਬਾਤੀ ਨਜ਼ਰ ਨਾ ਕੋਇ ਆਇੰਦਾ। ਜਿਸ ਜਨ ਉਪਰ ਕਿਰਪਾ ਕਰੇ ਸ੍ਰੀ ਭਗਵਾਨ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਸੋ ਗੁਰਮੁਖ ਜੁਗ ਜਨਮ ਦਾ ਵਿਛੜਿਆਂ ਮਿਲੇ ਆਣ, ਮਿਲਣੀ ਹਰਿ ਜਗਦੀਸ ਇਕੋ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਫ਼ਰਮਾਨ, ਅੰਤਸ਼ਕਰਨ ਸਭ ਦਾ ਵੇਖ ਵਖਾਇੰਦਾ।
੨੦ ਅੱਸੂ ੨੦੨੦ ਬਿਕ੍ਰਮੀ ਮਹਿੰਦਰ ਕੌਰ ਦੇ ਗ੍ਰਹਿ ਚੜਿਕ ਜ਼ਿਲਾ ਫਿਰੋਜ਼ਪੁਰ
ਸਤਿਗੁਰ ਪੂਰਾ ਕੱਢੇ ਖੋਟ, ਗੁਰ ਸ਼ਬਦ ਵੱਡੀ ਵਡਿਆਈਆ। ਨਾਮ ਨਗਾਰੇ ਲਾਏ ਚੋਟ, ਤਨ ਰਬਾਬ ਸਤਾਰ ਵਜਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰਾ ਦਏ ਗਵਾਈਆ। ਪੰਜ ਤਤ ਕੋਈ ਸੋਚ ਨਾ ਸਕੇ ਸੋਚ, ਕਾਮ ਕਰੋਧ ਲੋਭ ਮੋਹ ਹੰਕਾਰ ਡੇਰਾ ਢਾਹੀਆ। ਨੇਤਰ ਖੋਲ੍ਹੇ ਲੋਚਣ ਲੋਚ, ਨਿਜ ਨੈਣ ਕਰੇ ਰੁਸ਼ਨਾਈਆ। ਧਰਮ ਦੁਆਰ ਵਖਾਏ ਸਾਚਾ ਕੋਟ, ਕਾਇਆ ਬੰਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਤਿਸ ਕੂੜੀ ਕਿਰਿਆ ਰਹਿਣ ਨਾ ਪਾਈਆ। ਕਾਇਆ ਖੋਟ ਜਗਤ ਵਿਕਾਰ, ਮਾਇਆ ਮਮਤਾ ਵੇਖ ਵਖਾਈਆ। ਵੇਖਣਹਾਰਾ ਗੁਰ ਕਰਤਾਰ, ਹਰ ਘਟ ਬੈਠਾ ਡੇਰਾ ਲਾਈਆ। ਲੱਖ ਚੁਰਾਸੀ ਪਾਵੇ ਸਾਰ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਈਆ। ਜੁਗ ਚੌਕੜੀ ਨਿਤ ਨਵਿਤ ਸੰਤ ਸੁਹੇਲੇ ਲਏ ਉਭਾਰ, ਗੁਰ ਚੇਲੇ ਵੇਖ ਵਖਾਈਆ। ਵਸਤ ਅਮੋਲਕ ਦੇਵੇ ਨਾਮ ਭੰਡਾਰ, ਦਰ ਘਰ ਸਾਚੇ ਆਪ ਵਰਤਾਈਆ। ਕੂੜੀ ਕਿਰਿਆ ਤੋੜ ਗੜ੍ਹ ਹੰਕਾਰ, ਹਉਮੇਂ ਹੰਗਤਾ ਦਏ ਮਿਟਾਈਆ । ਆਸਾ ਤ੍ਰਿਸਨਾ ਦੇਵੇ ਮਾਰ, ਮਾਇਆ ਮਮਤਾ ਮੋਹ ਚੁਕਾਈਆ। ਸਾਚਾ ਬਖ਼ਸ਼ੇ ਸ਼ਬਦ ਪਿਆਰ, ਸੁਰਤ ਸਵਾਣੀ ਦਏ ਉਠਾਈਆ। ਆਤਮ ਪਰਮਾਤਮ ਦੇ ਆਧਾਰ, ਪਰਮ ਪੁਰਖ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਤਿਸ ਕੂੜੀ ਕਿਰਿਆ ਰਹਿਣ ਨਾ ਪਾਈਆ। ਕਾਇਆ ਖੋਟ ਨਿਕਲੇ ਬਾਹਰ, ਪੰਜ ਤਤ ਅੰਦਰ ਰਹਿਣ ਨਾ ਪਾਈਆ। ਸਾਹਿਬ ਸਤਿਗੁਰ ਕਰੇ ਪਿਆਰ, ਸਚ ਪ੍ਰੀਤੀ ਇਕ ਰਖਾਈਆ। ਦੂਈ ਦਵੈਤੀ ਦੇਵੇ ਮਾਰ, ਸ਼ਰਅ ਸ਼ਰਾਇਤੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਇਕ ਨਾਮ ਵਰ, ਤਿਸ ਮੰਦਰ ਅੰਦਰ ਕਰੇ ਸਫ਼ਾਈਆ । ਕਾਇਆ ਮੰਦਰ ਅੰਦਰ ਕਰੇ ਸਾਫ਼, ਦੁਰਮਤ ਮੈਲ ਆਪ ਧਵਾਈਆ। ਕੋਟ ਜਨਮ ਦੇ ਕਰਮ ਕਰੇ ਮੁਆਫ਼, ਨਿਹਕਰਮੀ ਆਪਣਾ ਕਰਮ ਕਮਾਈਆ। ਜੋ ਜਨ ਜਪੇ ਆਤਮ ਪਰਮਾਤਮ ਸੱਚਾ ਜਾਪ, ਬਿਨ ਰਸਨਾ ਜਿਹਵਾ ਦਏ ਸਮਝਾਈਆ। ਤ੍ਰੈਗੁਣ ਮੇਟੇ ਕੂੜਾ ਤਾਪ, ਅਗਨੀ ਤਤ ਨਾ ਲਾਗੇ ਰਾਈਆ। ਸਚ ਪ੍ਰੀਤੀ ਜੋੜੇ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਨਾਮ ਚੜ੍ਹਾਏ ਸਾਚੇ ਰਾਥ, ਬਣ ਰਥਵਾਹੀ ਸੇਵ ਕਮਾਈਆ। ਸਚ ਸਰੋਵਰ ਵਖਾਏ ਇਕੋ ਤਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕੂੜੀ ਕਿਰਿਆ ਬਾਹਰ ਕਢਾਈਆ। ਕੂੜੀ ਕਿਰਿਆ ਹੋਵੇ ਦੂਰ, ਘਰ ਘਰ ਵਿਚ ਰਹਿਣ ਨਾ ਪਾਈਆ। ਜਿਸ ਸੁਆਮੀ ਮਿਲੇ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਦਰਸ ਦਿਖਾਈਆ। ਸਾਚਾ ਬਖ਼ਸ਼ੇ ਜੋਤੀ ਨੂਰ, ਨੂਰੋ ਨੂਰ ਕਰੇ ਰੁਸ਼ਨਾਈਆ। ਸ਼ਬਦ ਸੁਣਾਏ ਧੁਰ ਦੀ ਤੂਰ, ਅਨਰਾਗੀ ਰਾਗ ਅਲਾਈਆ। ਨਾਤਾ ਤੋੜੇ ਕੂੜੀ ਕਿਰਿਆ ਕੂੜ, ਜੂਠ ਝੂਠ ਡੇਰਾ ਢਾਹੀਆ। ਅੰਤਰ ਆਤਮ ਬਖ਼ਸ਼ੇ ਇਕ ਸਰੂਰ, ਸੱਚਾ ਜਾਮ ਇਕੋ ਇਕ ਪਿਆਈਆ। ਨਜ਼ਰੀ ਆਏ ਨੇਰਨ ਨੇਰਾ ਦੁਰਾਡਾ ਦੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੂੜੀ ਕਿਰਿਆ ਜੁਗ ਜੁਗ ਮੇਟ ਮਿਟਾਈਆ। ਕੂੜੀ ਕਿਰਿਆ ਦੇਵੇ ਕੱਢ, ਤਨ ਮਾਟੀ ਸਾਫ਼ ਕਰਾਈਆ। ਪਵਿਤ ਪੁਨੀਤ ਕਰੇ ਹੱਡ, ਮਾਸ ਨਾੜੀ ਸੋਭਾ ਪਾਈਆ। ਭੇਵ ਖੁਲ੍ਹਾਏ ਵਿਸ਼ਵ ਯੱਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ
ਜਾਣੇ ਬੇਪਰਵਾਹੀਆ। ਕਾਇਆ ਅੰਦਰ ਦੁਰਮਤ ਮੈਲ ਦੇਵੇ ਧੋ, ਸਤਿਗੁਰ ਪੂਰੇ ਹੱਥ ਵਡਿਆਈਆ । ਨਿਰਮਲ ਪਰਕਾਸ਼ ਕਰ ਲੋ, ਦੀਆ ਬਾਤੀ ਇਕ ਵਖਾਈਆ। ਨਾਮ ਜਣਾਏ ਸਾਚਾ ਆਪਣਾ ਸੋ, ਹੰ ਬ੍ਰਹਮ ਭੇਵ ਖੁਲ੍ਹਾਈਆ। ਆਤਮ ਪਰਮਾਤਮ ਆਪੇ ਹੋ, ਘਰ ਸਾਚੇ ਸੋਭਾ ਪਾਈਆ। ਪਾਰਬ੍ਰਹਮ ਬ੍ਰਹਮ ਜਾਏ ਛੋਹ, ਸਾਚਾ ਮੇਲਾ ਸਹਿਜ ਸੁਭਾਈਆ। ਧੁਰ ਦਾ ਢੋਆ ਵਸਤ ਅਮੋਲਕ ਦੇਵੇ ਢੋ, ਨਾਮ ਭੰਡਾਰਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਸਾਚਾ ਘਰ, ਤਿਸ ਕਾਇਆ ਕੂੜ ਰਹਿਣ ਨਾ ਪਾਈਆ। ਕਾਇਆ ਕੂੜ ਤੁਟੇ ਨਾਤਾ, ਸਚ ਸੁਚ ਇਕੋ ਨਜ਼ਰੀ ਆਈਆ। ਮਿਲੇ ਮੇਲ ਪੁਰਖ ਬਿਧਾਤਾ, ਬਿਧ ਆਪਣੀ ਦਏ ਸਮਝਾਈਆ। ਨਾਮ ਸੁਣਾਏ ਬੋਧ ਅਗਾਧਾ, ਸ਼ਬਦ ਅਗੰਮੀ ਰਾਗ ਅਲਾਈਆ। ਉਤਮ ਕਰੇ ਹਰਿਜਨ ਜ਼ਾਤਾ, ਜ਼ਾਤ ਪਾਤ ਨਾ ਵੰਡ ਵੰਡਾਈਆ। ਮੇਟ ਮਿਟਾਏ ਅੰਧੇਰੀ ਰਾਤਾ, ਜੋਤੀ ਨੂਰ ਚੰਦ ਚਮਕਾਈਆ। ਇਕ ਸੁਣਾਏ ਪੂਜਾ ਪਾਠਾ, ਮੰਤਰ ਇਕੋ ਇਕ ਦ੍ਰਿੜਾਈਆ। ਇਕੋ ਮੇਲ ਪੁਰਖ ਸਮਰਾਥਾ, ਸਮਰਥ ਪੁਰਖ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਨਾਮ ਵਰ, ਕਾਇਆ ਦੁੱਖ ਦਲਿੱਦਰ ਦੂਰ ਕਰਾਈਆ। ਦੁੱਖ ਦਲਿੱਦਰ ਦੂਰ ਜਾਏ ਨੱਠ, ਬਣ ਪਾਂਧੀ ਪੰਧ ਮੁਕਾਈਆ। ਜਿਸ ਸਿਰ ਉਪਰ ਸਤਿਗੁਰ ਪੂਰਾ ਰੱਖੇ ਹੱਥ, ਮਿਹਰ ਨਜ਼ਰ ਇਕ ਉਠਾਈਆ। ਵਸਤ ਅਮੋਲਕ ਕਾਇਆ ਅੰਦਰ ਦੇਵੇ ਘੱਤ, ਘਰ ਘਰ ਵਿਚ ਆਪ ਟਿਕਾਈਆ। ਬਹੱਤਰ ਨਾੜ ਨਾ ਉਬਲੇ ਰੱਤ, ਰੱਤੀ ਰਤ ਨਾ ਕੋਇ ਸੁਕਾਈਆ। ਬਿਨ ਪੜ੍ਹਿਆਂ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਜਣਾਈਆ। ਆਤਮ ਪਰਮਾਤਮ ਹੋਵੇ ਵਸ, ਨਾਤਾ ਨਿਰਗੁਣ ਨਿਰਗੁਣ ਨਾਲ ਰਖਾਈਆ। ਨਿਜ ਨੇਤਰ ਖੋਲ੍ਹੇ ਅੱਖ, ਆਖ਼ਰ ਆਪਣਾ ਮੇਲ ਮਿਲਾਈਆ। ਸਾਚਾ ਮਾਰਗ ਦੇਵੇ ਦੱਸ, ਰਹਿਬਰ ਬਣ ਕੇ ਨੂਰ ਖ਼ੁਦਾਈਆ। ਸਾਫ਼ ਕਰੇ ਕਾਇਆ ਮੰਦਰ ਸੱਚਾ ਹੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਮਿਟਾਏ ਦੁੱਖ ਕਲੇਸ਼, ਕਿਰਪਾ ਕਰ ਨਰ ਨਰੇਸ਼, ਨਰ ਹਰਿ ਆਪਣਾ ਰੰਗ ਰੰਗਾਈਆ । ਗੋਬਿੰਦ ਲੇਖਾ ਲੇਖ ਅਪਾਰ, ਸਿੰਘ ਆਪਣੀ ਭਬਕ ਲਗਾਈਆ। ਧੁਰ ਦਾ ਲੇਖਾ ਕੋਈ ਸਮਝ ਨਾ ਸਕੇ ਵਿਚ ਸੰਸਾਰ, ਮਨ ਮਤ ਬੁਧ ਰਹੀ ਕੁਰਲਾਈਆ। ਸ਼ਬਦ ਸੰਦੇਸਾ ਦੇ ਕੇ ਗਿਆ ਅੰਤਮ ਵਾਰ, ਦੋ ਜਹਾਨਾਂ ਆਪ ਸੁਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰ ਕੇ ਗਿਆ ਖ਼ਬਰਦਾਰ, ਨੇਤਰ ਨੈਣ ਅੱਖ ਖੁਲ੍ਹਾਈਆ। ਕਾਤਬ ਬਣ ਕੇ ਲੇਖਾ ਲਿਖਿਆ ਇਕ ਲਿਖਾਰ, ਮੇਲ ਮਿਲਾਇਆ ਕਲਮ ਸ਼ਾਹੀਆ। ਕਲਜੁਗ ਆਯੂ ਵੇਖ ਵਖਾਏ ਲੱਖ ਚਾਰ, ਬੱਤੀ ਹਜ਼ਾਰ ਭੇਵ ਅਭੇਦਾ ਆਪਣੇ ਹੱਥ ਰਖਾਈਆ। ਕਰਮ ਕਾਂਡ ਦੀ ਮਾਰੇ ਮਾਰ, ਲੇਖਾ ਜਾਣੇ ਥਾਉਂ ਥਾਈਂਆ। ਕਲਜੁਗ ਕਰਮ ਕੁਕਰਮ ਖ਼ਾਤਰ ਬਾਲੇ ਨੀਹਾਂ ਹੇਠਾਂ ਦਿਤੇ ਸੁਆਲ, ਕੂੜੀ ਕਿਰਿਆ ਜੜ੍ਹ ਉਖੜਾਈਆ। ਸਚ ਸੰਦੇਸਾ ਦੇ ਕੇ ਗਿਆ ਇਕੋ ਵਾਰ, ਇਕੋ ਢਈਆ ਪੰਧ ਮੁਕਾਈਆ। ਸਾਚਾ ਸਈਆ ਪਰਗਟ ਹੋਵੇ ਏਕੰਕਾਰ, ਅਕਲ ਕਲ ਬੇਪਰਵਾਹੀਆ । ਜੋਤੀ ਜਾਮਾ ਲਏ ਅਵਤਾਰ, ਨਾ ਕੋਈ ਪਿਤਾ ਨਾ ਕੋਈ ਮਾਈਆ। ਸ਼ਬਦ ਡੰਕਾ ਵਜਾਏ ਅਗੰਮ ਅਪਾਰ, ਅਲੱਖ ਅਗੋਚਰ ਆਪਣਾ ਹੁਕਮ ਵਰਤਾਈਆ। ਸੰਬਲ ਵਸੇ ਧਾਮ ਨਿਆਰ, ਸਾਚੇ ਮੰਦਰ ਸੋਭਾ ਪਾਈਆ। ਕਲ ਕਲਕੀ ਲੈ ਅਵਤਾਰ, ਨਰ ਨਰਾਇਣ ਆਪਣਾ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਡ ਦਾਤਾ ਬੇਪਰਵਾਹੀਆ। ਗੋਬਿੰਦ ਲੇਖਾ ਖੇਲ ਅਪਾਰਾ, ਅਪਰੰਪਰ ਦਏ
ਸਮਝਾਈਆ। ਕਲਜੁਗ ਅੰਤਮ ਹੋਵੇ ਧੁੰਦੂਕਾਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਸ੍ਰਿਸ਼ਟ ਸਬਾਈ ਕਰੇ ਹਾਹਾਕਾਰਾ, ਧੀਰਜ ਧੀਰ ਜਤ ਸਤਿ ਨਜ਼ਰ ਕੋਇ ਨਾ ਆਈਆ। ਸਾਧ ਸੰਤ ਕੂੜੀ ਕਿਰਿਆ ਕਰਨ ਬਿਵਹਾਰਾ, ਮਾਇਆ ਮਮਤਾ ਹੋਏ ਹਲਕਾਈਆ। ਧੀਆਂ ਭੈਣਾਂ ਕਰਨ ਵਣਜ ਵਪਾਰਾ, ਪਿਤਾ ਪੂਤ ਸਾਚਾ ਸੰਗ ਨਾ ਕੋਇ ਰਖਾਈਆ। ਗੁਰ ਕਾ ਸ਼ਬਦ ਕਰੇ ਨਾ ਕੋਈ ਪਿਆਰਾ, ਮਨਮਤ ਚਲੇ ਜਗਤ ਲੋਕਾਈਆ। ਦੀਨ ਮਜ਼੍ਹਬ ਉਚੀ ਕੂਕੇ ਰੋਵੇ ਜ਼ਾਰੋ ਜ਼ਾਰਾ, ਜ਼ਾਤ ਪਾਤ ਨੇਤਰ ਨੈਣਾਂ ਨੀਰ ਵਹਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਸਚ ਕਰੇ ਨਾ ਕੋਇ ਪਿਆਰਾ, ਜਗਤ ਸਿਆਸਤ ਬੈਠੇ ਡੇਰਾ ਲਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਦੋਏ ਜੋੜ ਕਰੇ ਨਿਮਸਕਾਰਾ, ਪ੍ਰਭ ਅੱਗੇ ਵਾਸਤਾ ਪਾਈਆ। ਦਰ ਮੰਗਣ ਤੇਈ ਅਵਤਾਰਾ, ਭਗਤ ਅਠਾਰਾਂ ਸੀਸ ਝੁਕਾਈਆ। ਵਿਸ਼ਨੂੰ ਕਹੇ ਮੇਰਾ ਖ਼ਾਲੀ ਦਿਸੇ ਭੰਡਾਰਾ, ਸਾਚੀ ਵਸਤ ਨਜ਼ਰ ਕੋਇ ਨਾ ਆਈਆ। ਬ੍ਰਹਮਾ ਕਹੇ ਮੇਰਾ ਬ੍ਰਹਮ ਹੋਇਆ ਅੰਧਿਆਰਾ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਸ਼ੰਕਰ ਕਹੇ ਮੇਰੀ ਤਰਸ਼ੂਲ ਡਿਗੀ ਮੂੰਹ ਦੇ ਭਾਰਾ, ਜੁਲਮ ਸਕੇ ਨਾ ਕੋਇ ਮਿਟਾਈਆ। ਪੁਰਖ ਅਕਾਲ ਵੇਖੇ ਵੇਖਣਹਾਰਾ, ਪਾਰਬ੍ਰਹਮ ਬੇਪਰਵਾਹੀਆ। ਸਚ ਸੰਦੇਸਾ ਦੇ ਕੇ ਆਇਆ ਗੋਬਿੰਦ ਸੁਤ ਦੁਲਾਰਾ, ਸ੍ਰਿਸ਼ਟ ਸਬਾਈ ਬੋਧ ਗਿਆਨ ਦ੍ਰਿੜਾਈਆ। ਕਲਜੁਗ ਅੰਤ ਸ੍ਰੀ ਭਗਵਾਨ ਲਏ ਅਵਤਾਰਾ, ਨਿਹਕਲੰਕ ਨਾਉਂ ਰਖਾਈਆ। ਜੋਤੀ ਜੋਤ ਕਰੇ ਖੇਲ ਅਪਰ ਅਪਾਰਾ, ਨੂਰੋ ਨੂਰ ਨੂਰ ਰੁਸ਼ਨਾਈਆ। ਈਸਾ ਮੂਸਾ ਮੁਹੰਮਦ ਜਿਸ ਨੂੰ ਸਜਦਾ ਦੋਏ ਜੋੜ ਕਰਦੇ ਗਏ ਨਿਮਸਕਾਰਾ, ਕਲਮਾ ਕਾਇਨਾਤ ਪੜ੍ਹਾਈਆ। ਸੋ ਪਰਗਟ ਹੋਵੇ ਵਡ ਅਮਾਮ ਬੇਐਬ ਸਾਂਝਾ ਯਾਰਾ, ਲੋਕਮਾਤ ਫੇਰਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਨੇਤਰ ਨੀਰ ਵਹਾਏ ਉਚੀ ਕੂਕ ਕਰੇ ਪੁਕਾਰਾ, ਬੌਹੜੀ ਬੌਹੜੀ ਦਰੋਹੀ ਦਰੋਹੀ ਰਹੀ ਸੁਣਾਈਆ । ਪਾਰਬ੍ਰਹਮ ਪ੍ਰਭ ਆਪਣਾ ਆਪ ਵੇਖ ਸੰਸਾਰਾ, ਸ੍ਰਿਸ਼ਟ ਸਬਾਈ ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਆਤਮ ਪਰਮਾਤਮ ਕਰੇ ਨਾ ਕੋਈ ਪਿਆਰਾ, ਘਰ ਵਿਚ ਘਰ ਬੰਦ ਕਿਵਾੜੀ ਕੁੰਡਾ ਕੋਇ ਨਾ ਲਾਹੀਆ। ਨਿਰਗੁਣ ਨੂਰ ਨਜ਼ਰ ਨਾ ਆਏ ਜੋਤ ਉਜਿਆਰਾ, ਦੀਪਕ ਸਚ ਨਾ ਕੋਇ ਰੁਸ਼ਨਾਈਆ। ਬਿਨ ਗੁਰ ਗੋਬਿੰਦ ਦਿਸੇ ਨਾ ਕੋਇ ਸਹਾਰਾ, ਸ਼ਬਦ ਗੋਬਿੰਦ ਰੂਪ ਵਟਾਈਆ। ਹਰ ਘਟ ਅੰਦਰ ਵੇਖਣਹਾਰਾ, ਸੋ ਗੋਬਿੰਦ ਲੱਖ ਚੁਰਾਸੀ ਰਿਹਾ ਸਮਾਈਆ। ਜੁਗ ਚੌਕੜੀ ਮੇਟਣਹਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਵੇ ਪੰਧ ਮੁਕਾਈਆ। ਚੌਦਾਂ ਲੋਕ ਵੇਖੇ ਅਖਾੜਾ, ਚੌਦਾਂ ਤਬਕ ਨੇਤਰ ਨੈਣ ਦਏ ਖੁਲ੍ਹਾਈਆ। ਤ੍ਰੈਗੁਣ ਮਾਇਆ ਅਗਨੀ ਲੱਗੀ ਤੱਤੀ ਹਾੜਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਗੋਬਿੰਦ ਸੂਰਾ ਧੁਰ ਦਾ ਲਾੜਾ, ਸਚ ਸੰਦੇਸਾ ਇਕੋ ਵਾਰ ਗਿਆ ਸੁਣਾਈਆ। ਕਲ ਕਲਕੀ ਪੁਰਖ ਅਕਾਲ ਲਏ ਅਵਤਾਰਾ, ਵਡ ਅਵਤਾਰੀ ਆਪਣਾ ਫੇਰਾ ਪਾਈਆ। ਚਾਰ ਵਰਨਾਂ ਦੇਵੇ ਇਕ ਸਹਾਰਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬਚਿਆ ਕੋਇ ਰਹਿਣ ਨਾ ਪਾਈਆ। ਸਾਚਾ ਮਾਰਗ ਦੱਸੇ ਇਕ ਅਪਾਰਾ, ਪੂਜਾ ਪੁਰਖ ਅਕਾਲ ਇਕ ਕਰਾਈਆ। ਦੂਜਾ ਇਸ਼ਟ ਨਾ ਕੋਈ ਮੰਨੇ ਜੀਵ ਗਵਾਰਾ, ਮਨ ਮਤ ਬੁਧ ਇਕੋ ਗੁਣ ਦਰਸਾਈਆ। ਮਹੱਲ ਅਟੱਲ ਕਰੇ ਉਜਿਆਰਾ, ਜੋਤੀ ਨੂਰ ਨੂਰ ਰੁਸ਼ਨਾਈਆ। ਜੋਤ ਸ਼ਬਦ ਪੁਰਖ ਅਕਾਲ ਨਿਰਗੁਣ ਸਰੂਪ ਨਿਹਕਲੰਕ ਨਰਾਇਣ ਨਰ ਅਵਤਾਰਾ, ਪੰਜ ਤਤ ਕੋਈ ਨਿਹਕਲੰਕ ਨਾ ਮਾਤ ਅਖਵਾਈਆ। · ਪੰਚਮ ਪਾਤਸ਼ਾਹ ਸਭ ਦਾ
ਮੀਤ, ਗੁਰ ਸ਼ਬਦ ਰੂਪ ਜਣਾਈਆ। ਹਰ ਘਟ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਜਿਸ ਦਾ ਸਿਮਰਨ ਮੰਦਰ ਮਸੀਤ,
ਸ਼ਿਵਦਵਾਲੇ ਮੱਠ ਰਹੇ ਜਸ ਗਾਈਆ। ਸੋ ਸਤਿਗੁਰ ਆਦਿ ਜੁਗਾਦਿ ਜੁਗ ਚੌਕੜੀ ਰਹੇ ਠੀਕ, ਮਰਨ ਜੰਮਣ ਵਿਚ ਕਦੇ ਨਾ ਆਈਆ। ਲੱਖ ਚੁਰਾਸੀ ਦੱਸੇ ਮਾਰਗ ਲਾਸ਼ਰੀਕ, ਸ਼ਿਰਕਤ ਰੂਪ ਨਾ ਕੋਇ ਵਟਾਈਆ। ਜਿਸ ਕਾਇਆ ਮੰਦਰ ਅੰਦਰ ਪੰਚਮ ਗੁਰੂ ਅਰਜਣ ਆਇਆ ਨਜ਼ਦੀਕ, ਘਰ ਬਹਿ ਬਹਿ ਖ਼ੁਸ਼ੀ ਵਖਾਈਆ। ਸੋ ਗੁਰਮੁਖ ਸਭ ਨਾਲ ਕਰੇ ਇਕ ਪ੍ਰੀਤ, ਦਵੈਤ ਦੂਈ ਨਾ ਕੋਇ ਰਖਾਈਆ। ਮਿਲ ਸਤਿਗੁਰ ਹੋਵੇ ਭੈ ਭੀਤ, ਭੀਤਰ ਆਪਣਾ ਪੜਦਾ ਲਾਹੀਆ। ਪੂਰੇ ਸਤਿਗੁਰ ਦੀ ਇਕੋ ਰੀਤ, ਨਿਰਗੁਣ ਸ਼ਬਦ ਸਤਿਗੁਰ ਦੂਜਾ ਹੋਰ ਨਾ ਕੋਇ ਮਨਾਈਆ। ਪੰਚਮ ਪਾਤਸ਼ਾਹ ਕਵਣ ਰੰਗ, ਕਵਣ ਰੰਗ ਸਮਾਈਆ। ਕਵਣ ਸੇਜ ਕਵਣ ਪਲੰਘ, ਕਵਣ ਮੰਦਰ ਬੈਠਾ ਡੇਰਾ ਲਾਈਆ। ਕਵਣ ਨਾਮ ਕਵਣ ਮਰਦੰਗ, ਕਵਣ ਰਾਗ ਰਿਹਾ ਅਲਾਈਆ। ਕਵਣ ਗੀਤ ਕਵਣ ਛੰਦ, ਕਵਣ ਭੇਵ ਚੁਕਾਈਆ। ਕਵਣ ਸੁਰਤ ਕਵਣ ਅਨੰਦ, ਕਵਣ ਨਿਜਾਨੰਦ ਵਖਾਈਆ। ਕਵਣ ਪਰਕਾਸ਼ ਕਵਣ ਚੰਦ, ਕਵਣ ਸੂਰੀਆ ਕਰੇ ਰੁਸ਼ਨਾਈਆ । ਕਵਣ ਬ੍ਰਹਿਮੰਡ ਕਵਣ ਖੰਡ, ਕਵਣ ਜੇਰਜ ਅੰਡ ਵੇਖ ਵਖਾਈਆ। ਕਵਣ ਰੂਪ ਢਾਹੇ ਭਰਮਾਂ ਕੰਧ, ਭਾਂਡਾ ਭਰਮ ਭੌ ਭੰਨਾਈਆ। ਕਵਣ ਸੇਜਾ ਸੁੱਤਾ ਸਦਾ ਚਿਤ ਅਨੰਦ, ਸਤਿ ਸਰੂਪ ਆਪਣਾ ਆਸਣ ਲਾਈਆ। ਧੁਰ ਦੀ ਕੋਈ ਨਾ ਦਿਸੇ ਚਿੱਠੀ, ਲੇਖਾ ਹਰਿ ਨਾ ਕੋਇ ਜਣਾਈਆ। ਪ੍ਰਭ ਦੀ ਖੇਲ ਸਦਾ ਅਨਡਿਠੀ, ਲਿਖਣ ਪੜ੍ਹਨ ਵਿਚ ਨਾ ਆਈਆ। ਗੁਰਮੁਖ ਵਿਰਲੇ ਆਪਣੀ ਕਿਰਿਆ ਲੋਕ ਜਿਤੀ, ਸਿਧੀ ਮਿਲੀ ਜੋਤ ਰੁਸ਼ਨਾਈਆ। ਬਿਨ ਹਰਿ ਨਾਮੇ ਗੱਲ ਜਗਤ ਫਿਕੀ, ਸਾਚਾ ਰਸ ਨਜ਼ਰ ਨਾ ਆਈਆ। ਕਵਣ ਧਾਰ ਸਤਿਗੁਰ ਨਾਨਕ ਲੇਖ ਲਿਖੀ, ਅਗੰਮ ਅਥਾਹ ਬੋਧ ਅਗਾਧ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਹ ਚਿਠੀ ਮੰਗ ਮੰਗਾਈਆ। ਸਤਿਗੁਰ ਨਾਨਕ ਚਿਠੀ ਦਿਓ ਵਖਾਲ, ਜਿਸ ਉਪਰ ਲੇਖ ਲਿਖਾਈਆ। ਦੀਨ ਦਿਆਲ ਸਾਹਿਬ ਸਤਿਗੁਰ ਸਦਾ ਕਿਰਪਾਲ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰਮੁਖ ਗੁਰਸਿਖ ਸੱਜਣ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਜਿਸ ਅੱਖਰ ਦੀ ਦੋ ਜਹਾਨ ਕਰਦੇ ਫਿਰਦੇ ਭਾਲ, ਸੋ ਨਿਸ਼ਅੱਖਰ ਸਾਚੇ ਘਰ ਡੇਰਾ ਲਾਈਆ। ਗੁਰਮੁਖ ਗੁਰਮੁਖ ਇਕ ਸਵਾਲ, ਸਨਮੁਖ ਸਨਮੁਖ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਗਣਹਾਰਾ ਉਹ ਪਾਤੀ, ਜੋ ਲਿਖੀ ਜਾਏ ਬਿਨ ਕਲਮ ਦਵਾਤੀ, ਸ਼ਾਂਤੀ ਪੁੰਜ ਸਤਿਗੁਰ ਨਾਨਕ ਆਪਣੇ ਕੋਲ ਰਖਾਈਆ।
੨੦ ਅੱਸੂ ੨੦੨੦ ਬਿਕ੍ਰਮੀ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਚੜਿਕ ਜ਼ਿਲਾ ਫ਼ਿਰੋਜ਼ਪੁਰ
ਸੋ ਪੁਰਖ ਨਿਰੰਜਣ ਸਾਹਿਬ ਸਮਰਾਥ, ਸਚਖੰਡ ਦਰਬਾਰ ਲਗਾਈਆ। ਨਿਰਮਲ ਨੂਰ ਜੋਤ ਕਰ ਪਰਕਾਸ਼, ਦੀਆ ਦੀਪਕ ਇਕੋ ਡਗਮਗਾਈਆ। ਖੇਲੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣੀ ਕਾਰ ਕਮਾਈਆ। ਜੁਗ ਚੌਕੜੀ ਪਾਵਣਹਾਰਾ ਰਾਸ, ਮੰਡਲ ਮੰਡਪ ਵੇਖ ਵਖਾਈਆ। ਸੁਣਾਵਣਹਾਰਾ ਸ਼ਬਦ ਅਨਾਦੀ ਬੋਧ ਅਗਾਧ, ਧੁਰ ਦਾ ਰਾਗੀ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਆਰ ਦਏ ਵਡਿਆਈਆ। ਸਚਖੰਡ ਦੁਆਰ ਪੁਰਖ ਸਮਰਥ, ਹੁਕਮੀ ਹੁਕਮ ਇਕ ਵਰਤਾਈਆ। ਗੁਰ ਅਵਤਾਰਾਂ ਕਰ ਇਕੱਠ, ਪੀਰ ਪੈਗ਼ੰਬਰਾਂ
ਨਾਲ ਮਿਲਾਈਆ। ਧੁਰ ਫ਼ਰਮਾਨਾ ਰਿਹਾ ਦੱਸ, ਨਾਮ ਸੰਦੇਸਾ ਇਕ ਸੁਣਾਈਆ। ਕਲਜੁਗ ਵੇਖੋ ਚਾਰੋਂ ਕੁੰਟ ਅੰਧੇਰਾ ਮੱਸ, ਸਾਚਾ ਚੰਦ ਨਾ ਕੋਇ ਚਮਕਾਈਆ। ਮਨ ਵਾਸਨਾ ਜੀਵ ਜੰਤ ਰਹੇ ਨੱਠ, ਸਾਂਤਕ ਸਤਿ ਸਰੂਪ ਨਜ਼ਰ ਕੋਇ ਨਾ ਆਈਆ। ਸਾਧਾਂ ਸੰਤਾਂ ਤੁਟਾ ਧੀਰਜ ਜਤ, ਸਤਿ ਸੰਤੋਖ ਰੂਪ ਨਾ ਕੋਇ ਵਟਾਈਆ। ਦੀਨ ਮਜ਼੍ਹਬ ਜ਼ਾਤ ਪਾਤ ਸ਼ਰੀਅਤ ਪਿਆ ਵੱਟ, ਝਗੜਾ ਸਕੇ ਨਾ ਕੋਇ ਮੁਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਕੂੜ ਕੁੜਿਆਰ ਹੋਇਆ ਹੱਟ, ਨਾਮ ਵਣਜ ਨਾ ਕੋਇ ਕਰਾਈਆ। ਤ੍ਰੈਗੁਣ ਮਾਇਆ ਅਗਨੀ ਤਪਿਆ ਮੱਠ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਤਿ ਸੰਤੋਖ ਨਾ ਪੰਜ ਤੱਤ, ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾਈਆ। ਨਾੜ ਬਹੱਤਰ ਉਬਲੀ ਰੱਤ, ਤਿੰਨ ਸੌ ਸੱਠ ਹਾਡੀ ਰਹੀ ਕੁਰਲਾਈਆ। ਕਾਇਆ ਮੰਦਰ ਅੰਦਰ ਹਰਿ ਕਾ ਸੁਣੇ ਕੋਈ ਨਾ ਜਸ, ਰਸਨਾ ਜਿਹਵਾ ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਘਰ ਸਰੋਵਰ ਸਾਰ ਨਾ ਪਾਏ ਕੋਈ ਸਾਚੇ ਤੱਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫਿਰ ਫਿਰ ਥੱਕੇ ਪਾਂਧੀ ਰਾਹੀਆ। ਪੁਰਖ ਅਕਾਲ ਦੀਨ ਦਿਆਲ ਚਰਨ ਕਵਲ ਨਾ ਕੋਈ ਨਤ, ਨਾਤਾ ਜੁੜਿਆ ਜਗਤ ਲੋਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸੁਰਤੀ ਸ਼ਬਦ ਮਿਲ ਕੇ ਕੋਈ ਨਾ ਗਾਏ ਜਸ, ਸਾਚਾ ਰਸ ਹੱਥ ਕਿਸੇ ਨਾ ਆਈਆ। ਕਾਮ ਵਾਸਨਾ ਸਾਰੇ ਹੋਏ ਵਸ, ਚਾਰ ਕੁੰਟ ਦਹਿ ਦਿਸ਼ਾ ਭੱਜਣ ਵਾਹੋ ਦਾਹੀਆ। ਸ਼ਬਦ ਡੋਰੀ ਕੋਈ ਨਾ ਪਾਏ ਨੱਥ, ਮਨੂਆ ਬੰਧ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਗੁਣ ਲੇਖਾ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਧਿਆਨ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸ੍ਰਿਸ਼ਟ ਸਬਾਈ ਜੋ ਦਸ ਕੇ ਆਏ ਗਿਆਨ, ਸ਼ਾਸਤਰ ਸਿਮਰਤ ਵੇਦ ਪੁਰਾਨ ਉਚੀ ਕੂਕ ਕੂਕ ਸੁਣਾਇੰਦਾ। ਚਾਰੇ ਖਾਣੀ ਦਿਤਾ ਹੁਕਮ ਫ਼ਰਮਾਨ, ਅੰਡਜ ਜੇਰਜ ਉਤਭੁਜ ਸੇਤਜ ਬਚਿਆ ਕੋਈ ਨਜ਼ਰ ਨਾ ਆਇੰਦਾ। ਚਾਰੇ ਬਾਣੀ ਬੋਲ ਜ਼ਬਾਨ, ਪਰਾ ਪਸੰਤੀ ਮਧਮ ਬੈਖਰੀ ਰਾਗ ਸੁਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌ ਚਾਰ ਕਰਕੇ ਆਏ ਖੇਲ ਮਹਾਨ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਪੀਰ ਪੈਗ਼ੰਬਰ ਕਾਇਨਾਤ ਵੇਖੋ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਭੇਵ ਆਪ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਨਿਮਸਕਾਰ, ਪੁਰਖ ਅਕਾਲ ਸੀਸ ਝੁਕਾਈਆ। ਤੇਰਾ ਖੇਲ ਸਿਰਜਣਹਾਰ, ਆਦਿ ਜੁਗਾਦਿ ਤੇਰੀ ਵਡਿਆਈਆ। ਜੁਗ ਚੌਕੜੀ ਹੁਕਮਰਾਨ, ਧੁਰ ਸੰਦੇਸਾ ਤੇਰਾ ਇਕੋ ਭਾਈਆ। ਨਿਤ ਨਵਿਤ ਤੇਰਾ ਸੰਦੇਸਾ ਦੇ ਕੇ ਆਏ ਜੀਵ ਜਹਾਨ, ਜੀਵਣ ਜੁਗਤ ਜਗਤ ਜਣਾਈਆ। ਆਤਮ ਪਰਮਾਤਮ ਦੱਸ ਕੇ ਆਏ ਗਿਆਨ, ਸ਼ਬਦ ਵਿਚੋਲਾ ਰੂਪ ਵਖਾਈਆ। ਭੇਵ ਖੁਲੌਂਦੇ ਆਏ ਗੋਪੀ ਕਾਹਨ, ਸੀਤਾ ਰਾਮ ਰੂਪ ਵਟਾਈਆ। ਵਖੌਂਦੇ ਆਏ ਸਚ ਮਕਾਨ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਜਣੌਂਦੇ ਆਏ ਧੁਰ ਪੈਗ਼ਾਮ, ਕਲਮਾ ਨਬੀ ਰਸੂਲ ਸੁਣਾਈਆ। ਤੇਰਾ ਲੇਖਾ ਦੱਸਦੇ ਰਹੇ ਸਚ ਅਮਾਮ, ਬੇਨਜ਼ੀਰ ਤੇਰੀ ਤਸਵੀਰ ਸਚ ਜਣਾਈਆ। ਕਲਜੁਗ ਅੰਤਮ ਮਾਣਸ ਮਾਨੁਖ ਸਾਬਤ ਰੱਖੇ ਨਾ ਕੋਇ ਈਮਾਨ, ਧੀਰਜ ਰੂਪ ਨਜ਼ਰ ਕੋਇ ਨਾ ਆਈਆ। ਘਰ ਘਰ ਵੜਿਆ ਦਿਸੇ ਪੰਜ ਸ਼ੈਤਾਨ, ਨਾਲ ਸ਼ਰਅ ਕਰੇ ਲੜਾਈਆ। ਚਾਰੋਂ ਕੁੰਟ ਝੂਠ ਤੂਫ਼ਾਨ, ਰਸਨਾ ਜਿਹਵਾ ਰਹੀ ਸੁਣਾਈਆ। ਬੱਤੀ ਦੰਦ ਕਰਨ ਕਲਿਆਣ, ਕਲਮਾ ਹੱਕ ਨਾ ਕੋਇ ਜਣਾਈਆ। ਸਚ ਧਰਮ ਨਾ ਦਿਸੇ ਕੋਇ ਨਿਸ਼ਾਨ, ਮੰਦਰ ਮਸਜਦ ਸ਼ਿਵਦਵਾਲੇ ਮੱਠ ਰਹੇ ਕੁਰਲਾਈਆ। ਮੁੱਲਾਂ ਸ਼ੇਖ਼
ਮਸਾਇਕ ਸਾਚਾ ਮਸਲਾ ਕੋਇ ਨਾ ਗਾਣ, ਰਸਨਾ ਜਿਹਵਾ ਉਚੀ ਕੂਕ ਕੂਕ ਆਪਣਾ ਭੇਵ ਰਹੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਬਿਨ ਨੈਣਾਂ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖੋਲ੍ਹ ਅੱਖ, ਕਲਜੁਗ ਅੰਤਮ ਨਵ ਨੌ ਚਾਰ ਵੇਖ ਵਖਾਈਆ। ਲੱਖ ਚੁਰਾਸੀ ਭਾਂਡੇ ਸੱਖ, ਹਿਰਦੇ ਹਰਿ ਨਾ ਕੋਇ ਵਸਾਈਆ। ਜੋ ਮਾਰਗ ਨਿਰਗੁਣ ਨਿਰਵੈਰ ਆਏ ਦੱਸ, ਲੋਕਮਾਤ ਬੂਝ ਬੁਝਾਈਆ। ਅੰਮ੍ਰਿਤ ਆਤਮ ਦੇ ਕੇ ਆਏ ਰਸ, ਨਿਝਰ ਝਿਰਨਾ ਇਕ ਝਿਰਾਈਆ। ਸਾਚਾ ਨੂਰ ਕਰ ਕੇ ਆਏ ਪਰਕਾਸ਼, ਘਰ ਘਰ ਦੀਵਾ ਬੱਤੀ ਇਕ ਟਿਕਾਈਆ । ਪ੍ਰਭ ਮਿਲਣ ਦੀ ਦੱਸ ਕੇ ਆਏ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਬਿਨ ਸਾਹਿਬ ਸਤਿਗੁਰ ਦੀਨ ਦਿਆਲ ਕੋਈ ਨਾ ਕਰੇ ਬੰਦ ਖ਼ਲਾਸ, ਬੰਦੀਖ਼ਾਨਾ ਨਾ ਕੋਇ ਤੁੜਾਈਆ। ਰਸਨਾ ਜਿਹਵਾ ਗਾਓ ਪਵਣ ਸਵਾਸ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਹੁਕਮ ਵਰਤੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਮੰਡਲ ਮੰਡਪ ਲੇਖਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੁਲ੍ਹਾਵਣਹਾਰਾ ਸਾਚਾ ਦਰ, ਗੁਰ ਅਵਤਾਰ ਪੀਰ ਪੈਗ਼ੰਬਰ ਸ਼ਬਦ ਇਸ਼ਾਰਾ ਇਕ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਵੇਖ ਹਾਲ, ਉਚੀ ਕੂਕ ਕੂਕ ਸੁਣਾਈਆ। ਤੇਰਾ ਖੇਲ ਵਡ ਨਿਰੰਕਾਰ, ਬੇਅੰਤ ਬੇਪਰਵਾਹੀਆ। ਸ੍ਰਿਸ਼ਟ ਸਬਾਈ ਹੋਈ ਖ਼ਵਾਰ, ਚਾਰੋਂ ਕੁੰਟ ਰਹੀ ਕੁਰਲਾਈਆ। ਸਾਚਾ ਦਿਸੇ ਨਾ ਕੋਇ ਪਿਆਰ, ਪ੍ਰੇਮ ਪ੍ਰੀਤੀ ਨਾ ਕੋਇ ਲਗਾਈਆ। ਘਰ ਘਰ ਵੜਿਆ ਦਿਸੇ ਹੰਕਾਰ, ਹਉਮੇਂ ਗੜ੍ਹ ਨਾ ਕੋਇ ਤੁੜਾਈਆ। ਕਲਜੁਗ ਜੀਵ ਰੂਪ ਧਰ ਨਾਰ ਵਿਭਚਾਰ, ਕੁਕਰਮੀ ਕਰਮ ਰਹੇ ਕਮਾਈਆ। ਗੁਰ ਕਾ ਸ਼ਬਦ ਸਕੇ ਨਾ ਕੋਇ ਵਿਚਾਰ, ਖੋਜਤ ਖੋਜਤ ਭੇਵ ਕੋਇ ਨਾ ਪਾਈਆ। ਨਵ ਨੌ ਦਿਸੇ ਧੂਆਂਧਾਰ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਭਰਮੇ ਭੁਲਾ ਸਰਬ ਸੰਸਾਰ, ਮਾਇਆ ਘਰ ਘਰ ਡੇਰਾ ਲਾਈਆ । ਜਗਤ ਕਾਇਆ ਹੋਈ ਖ਼ਵਾਰ, ਪੰਜ ਤਤ ਮਿਲੇ ਨਾ ਕੋਇ ਵਡਿਆਈਆ। ਸੁਰਤੀ ਸਕੇ ਨਾ ਕੋਇ ਸੰਭਾਲ, ਸ਼ਬਦੀ ਮੇਲ ਨਾ ਕੋਇ ਮਿਲਾਈਆ। ਲੇਖਾ ਚੁੱਕੇ ਨਾ ਸ਼ਾਹ ਕੰਗਾਲ, ਊਚ ਨੀਚ ਡੇਰਾ ਕੋਈ ਨਾ ਢਾਹੀਆ। ਸਾਚੀ ਦਿਸੇ ਨਾ ਕਿਸੇ ਧਰਮਸਾਲ, ਧਰਮ ਦੁਆਰਾ ਕਾਇਆ ਮੰਦਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਤੇਰੇ ਅੱਗੇ ਇਕ ਅਰਜ਼ੋਈਆ। ਤੇਰੇ ਅੱਗੇ ਅਰਜ਼ੋਈ ਸੱਚੀ ਅਰਦਾਸ, ਦੋਏ ਵਾਸਤਾ ਪਾਈਆ । ਪੁਰਖ ਅਕਾਲ ਤੇਰਾ ਖੇਲ ਤਮਾਸ਼, ਪਰਵਰਦਿਗਾਰ ਬੇਨਜ਼ੀਰ ਸਮਝ ਕੋਇ ਨਾ ਪਾਈਆ। ਜੁਗ ਚੌਕੜੀ ਤੇਰੀ ਨਿਰਗੁਣ ਸਰਗੁਣ ਰੱਖ ਕੇ ਬੈਠੇ ਆਸ, ਆਸਾ ਆਸਾ ਵਿਚੋਂ ਪਰਗਟਾਈਆ। ਨਿਰਮਲ ਜੋਤ ਕਰ ਪਰਕਾਸ਼, ਜੋਤੀ ਨੂਰ ਨੂਰ ਰੁਸ਼ਨਾਈਆ। ਜਨ ਭਗਤਾਂ ਹਿਰਦੇ ਅੰਦਰ ਕਰ ਵਾਸ, ਵਸਲ ਆਪਣਾ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਸਭ ਦਾ ਲੇਖਾ ਰਿਹਾ ਜਣਾਈਆ। ਗੁਰ ਅਵਤਾਰ ਵੇਖਣ ਨੈਣ, ਲੋਕਮਾਤ ਧਿਆਨ ਲਗਾਈਆ। ਰਸਨਾ ਜਿਹਵਾ ਕੋਈ ਨਾ ਸਕੇ ਕਹਿਣ, ਕਲਜੁਗ ਕੁਕਰਮ ਮਿਲੀ ਵਡਿਆਈਆ। ਸਾਧ ਸੰਤ ਧੀਆਂ ਭੈਣਾਂ ਤੱਕਣ ਡੁੱਬੇ ਡੁੰਘੇ ਵਹਿਣ, ਫੜ ਬਾਂਹੋਂ ਪਾਰ ਨਾ ਕੋਇ ਕਰਾਈਆ। ਨਾਤਾ ਨਜ਼ਰ ਨਾ ਆਵੇ ਸਾਕ ਸੱਜਣ ਸੈਣ, ਪਿਤਾ ਪੁੱਤ ਕਰੇ ਲੜਾਈਆ। ਚਾਰੋਂ ਕੁੰਟ ਕੂੜੀ ਕਿਰਿਆ ਮਨ ਵਾਸਨਾ ਫਿਰੇ ਡੈਣ, ਭੱਜੀ ਚਾਰੇ ਕੁੰਟ ਵਾਹੋ ਦਾਹੀਆ। ਗੁਰਮੁਖ ਵਿਰਲੇ ਸੰਤ ਸੁਹੇਲੇ ਹਰਿ ਕਾ ਨਾਉਂ ਲੁਕ ਲੁਕ ਲੈਣ, ਕਲਜੁਗ
ਕਿਰਿਆ ਕੋਲੋਂ ਬੈਠੇ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਠ ਵੇਖ ਆਪਣਾ ਘਰ, ਤੇਰਾ ਬ੍ਰਹਿਮੰਡ ਰਿਹਾ ਕੁਰਲਾਈਆ। ਪਾਰਬ੍ਰਹਮ ਪ੍ਰਭ ਵੇਖ ਬ੍ਰਹਿਮੰਡ, ਨੇਤਰ ਨੈਣ ਅੱਖ ਖੁਲ੍ਹਾਈਆ। ਵਿਸ਼ਨੂੰ ਮੰਗੇ ਇਕੋ ਮੰਗ, ਵਿਸ਼ਵ ਆਪਣੀ ਧਾਰ ਦੇ ਜਣਾਈਆ। ਬ੍ਰਹਮਾ ਕਹੇ ਪਾਰਬ੍ਰਹਮ ਪ੍ਰਭ ਚਾੜ੍ਹ ਰੰਗ, ਰੰਗ ਰੰਗੀਲਾ ਇਕੋ ਰੂਪ ਨਜ਼ਰੀ ਆਈਆ। ਸ਼ੰਕਰ ਕਹੇ ਮੇਰਾ ਤ੍ਰਿਸੂਲ ਬਣਾ ਚੰਡ ਪਰਚੰਡ, ਕੂੜੀ ਕਿਰਿਆ ਦੇਵਾਂ ਢਾਹੀਆ। ਤ੍ਰੈਗੁਣ ਮਾਇਆ ਕਹੇ ਮੇਰਾ ਵੇਖ ਭੇਖ ਪਖੰਡ, ਮੈਂ ਚਾਰੋਂ ਕੁੰਟ ਨਚਾਈਆ। ਪੰਜ ਤਤ ਕਹੇ ਮੇਰਾ ਜੂਠ ਝੂਠ ਜੁੜਿਆ ਸੰਗ, ਸਚ ਸੁਚ ਨਜ਼ਰ ਕੋਇ ਨਾ ਆਈਆ। ਨਿਰਗੁਣ ਕਹੇ ਮੈਂ ਵਜਾਵਾਂ ਮਰਦੰਗ, ਕਲਜੁਗ ਡੰਕਾ ਹੱਥ ਉਠਾਈਆ। ਬਿਨ ਹਰਿ ਨਾਮੇ ਕੀਤੇ ਸਾਰੇ ਨੰਗ, ਗੁਰ ਸ਼ਬਦ ਓਢਣ ਹੱਥ ਕਿਸੇ ਨਾ ਆਈਆ। ਘਰ ਘਰ ਅੰਦਰ ਦੂਈ ਦਵੈਤ ਰਖਾਈ ਕੰਧ, ਭਾਂਡਾ ਭਰਮ ਨਾ ਕੋਇ ਭੰਨਾਈਆ। ਸੁਰਤ ਸਵਾਣੀ ਫਿਰੇ ਦੁਹਾਗਣ ਰੰਡ, ਸ਼ਬਦੀ ਕੰਤ ਸੇਜ ਨਾ ਕੋਇ ਹੰਡਾਈਆ। ਘਰ ਦੀਪਕ ਜੋਤ ਨਾ ਚੜ੍ਹੇ ਚੰਦ, ਅਗਿਆਨ ਅੰਧੇਰ ਨਾ ਕੋਇ ਮਿਟਾਈਆ। ਸਤਿਗੁਰੂ ਸੁਆਮੀ ਕਿਸੇ ਨਾ ਦਿਸੇ ਸੰਗ, ਸਾਰੇ ਪੱਲੂ ਗਏ ਛੁਡਾਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਦੁਆਰਾ ਵੇਖੋ ਲੰਘ, ਸਾਹਿਬ ਸੁਲਤਾਨ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਅਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਖਣ ਪ੍ਰਭੂ ਜਾ, ਲੋਕਮਾਤ ਵੇਸ ਵਟਾਈਆ। ਨਿਰਗੁਣ ਹੋ ਕੇ ਬਣ ਮਲਾਹ, ਸਰਗੁਣ ਬੇੜਾ ਦੇ ਤਰਾਈਆ। ਧੁਰ ਦਾ ਸ਼ਬਦ ਦੇ ਸਲਾਹ, ਸਾਚੀ ਸਿਖਿਆ ਕਰ ਪੜ੍ਹਾਈਆ। ਸਰਬ ਜੀਆਂ ਜਣਾਉਣਾ ਇਕੋ ਨਾਂ, ਨਾਉਂ ਨਿਰੰਕਾਰਾ ਆਪ ਦਰਸਾਈਆ। ਸਾਚਾ ਰਾਮ ਦੇਣਾ ਵਖਾ, ਹਰ ਘਟ ਰਮਿਆ ਬੇਪਰਵਾਹੀਆ। ਸਾਚਾ ਕਾਹਨ ਦੇਣਾ ਮਿਲਾ, ਨਾਮ ਬੰਸਰੀ ਨਾਦ ਧੁਨ ਸ਼ਨਵਾਈਆ। ਸਾਚਾ ਪੈਗ਼ੰਬਰ ਦੇਣਾ ਵਖਾ, ਮੁਖ ਨਕ਼ਾਬ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕਲਜੁਗ ਅੰਤਮ ਫੇਰਾ ਪਾਈਆ। ਕਲਜੁਗ ਅੰਤਮ ਜਾ ਕੇ ਵੇਖ, ਪ੍ਰਭ ਲੋਕਮਾਤ ਤੇਰੀ ਵਡਿਆਈਆ। ਨੌ ਖੰਡ ਪ੍ਰਿਥਮੀ ਵਧਿਆ ਭੇਖ, ਕੋਟਨ ਕੋਟੀ ਬੈਠੇ ਰੂਪ ਵਟਾਈਆ। ਤੇਰਾ ਸਾਚਾ ਦੇਵੇ ਨਾ ਕੋਈ ਸੰਦੇਸ, ਧੁਰ ਦੀ ਧਾਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੁਧ ਬਿਨ ਦੂਜਾ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਕਹੇ ਮੈਂ ਜਾਵਾਂਗਾ। ਨਿਰਗੁਣ ਨਿਰਵੈਰ ਰੂਪ ਵਟਾਵਾਂਗਾ। ਕਲਜੁਗ ਕੂੜਾ ਕਹਿਰ ਮੇਟ ਮਿਟਾਵਾਂਗਾ। ਸਤਿਜੁਗ ਸਾਚੀ ਕਰਕੇ ਮਿਹਰ, ਸਤਿ ਸੰਤੋਖ ਇਕ ਵਰਤਾਵਾਂਗਾ। ਕੂੜੀ ਕਿਰਿਆ ਕਰਾਂ ਢੇਰ, ਅੰਤਮ ਖ਼ਾਕੀ ਖ਼ਾਕ ਮਿਲਾਵਾਂਗਾ। ਇਕੋ ਰੰਗ ਰੰਗਾਵਾਂ ਸੰਝ ਸਵੇਰ, ਜੋਤੀ ਨੂਰ ਇਕ ਚਮਕਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬੋਧ ਅਗਾਧਾ ਭੇਵ ਖੁਲ੍ਹਾਵਾਂਗਾ। ਬੋਧ ਅਗਾਧਾ ਭੇਵ ਖੁਲ੍ਹਾਵਾਂਗਾ। ਲੋਕਮਾਤ ਵੇਸ ਵਟਾਵਾਂਗਾ। ਨਰ ਨਰੇਸ਼ ਇਕ ਹੋ ਜਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਨਾਲ ਮਿਲਾਵਾਂਗਾ। ਜਾ ਕੇ ਵਸਾਂ ਸਾਚੇ ਦੇਸ, ਸਾਚੇ ਮੰਦਰ ਸੋਭਾ ਪਾਵਾਂਗਾ । ਧੁਰ ਦਾ ਦੇਵਾਂ ਇਕ ਸੰਦੇਸ, ਆਤਮ ਪਰਮਾਤਮ ਜੋੜ ਜੁੜਾਵਾਂਗਾ। ਨਿਰਗੁਣ ਸਰਗੁਣ ਖੇਲਾਂ ਖੇਡ, ਬਣ ਖਲਾਰੀ ਖੇਡ ਰਚਾਵਾਂਗਾ। ਜਨ ਭਗਤਾਂ ਦਿਆਂ ਆਪਣਾ ਭੇਤ, ਲੱਖ ਚੁਰਾਸੀ ਭਰਮ ਭੁਲਾਵਾਂਗਾ। ਸਾਚੇ ਸੰਤਾਂ ਕਰਾਂ ਹੇਤ,
ਹਿਤਕਾਰੀ ਆਪਣਾ ਰੂਪ ਵਟਾਵਾਂਗਾ। ਗੁਰਮੁਖਾਂ ਨਜ਼ਰੀ ਆਵਾਂ ਨੇਤਨ ਨੇਤ, ਨਿਜ ਘਰ ਆਪਣੀ ਤਾੜੀ ਲਾਵਾਂਗਾ। ਗੁਰਸਿਖਾਂ ਰੂਪ ਵਖਾਵਾਂ ਚੇਤਨ ਚੇਤ, ਚਿਤਵਿਤ ਠਗੌਰੀ ਮੇਟ ਮਿਟਾਵਾਂਗਾ। ਕੂੜੀ ਕਿਰਿਆ ਮੇਟ ਕੇ ਰੇਖ, ਸਤਿਜੁਗ ਸਾਚਾ ਮਾਰਗ ਲਾਵਾਂਗਾ । ਪੁਰਖ ਅਕਾਲ ਦੀਨ ਦਿਆਲ ਸਾਰੇ ਕਰਨ ਇਕ ਆਦੇਸ, ਸਜਦਾ ਸਭ ਨੂੰ ਇਕ ਸਮਝਾਵਾਂਗਾ। ਪਾਰਬ੍ਰਹਮ ਪਤਿਪਰਮੇਸ਼ਵਰ ਅੱਗੇ ਕਿਸੇ ਦੀ ਚਲੇ ਨਾ ਕੋਈ ਪੇਸ਼, ਗੜ੍ਹ ਹੰਕਾਰੀ ਤੋੜ ਤੁੜਾਵਾਂਗਾ। ਜੋ ਵੇਦ ਵਿਆਸੇ ਲਿਖਿਆ ਲੇਖ, ਪੂਤ ਸਪੂਤਾ ਬ੍ਰਾਹਮਣ ਗੌੜਾ ਉਚੇ ਟਿੱਲੇ ਪਰਬਤ ਸੋਭਾ ਪਾਵਾਂਗਾ। ਜਿਸ ਦੀ ਈਸਾ ਰੱਖ ਕੇ ਗਿਆ ਟੇਕ, ਸੋ ਨੂਰੀ ਇਸਮ ਆਜਮ ਇਕ ਜਣਾਵਾਂਗਾ। ਜਿਸ ਦੀ ਨਾਨਕ ਗੋਬਿੰਦ ਲੇਖਣੀ ਲਿਖ ਕੇ ਗਏ ਲੇਖ, ਸੋ ਲਹਿਣਾ ਅੰਤਮ ਪੂਰ ਕਰਾਵਾਂਗਾ । ਪਰਗਟ ਹੋ ਕੇ ਸੰਬਲ ਦੇਸ, ਦੇਸ ਦਸੰਤਰ ਖੋਜ ਖੋਜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਵਾਂਗਾ। ਗੁਰ ਅਵਤਾਰ ਪੀਰ ਪੈਗੰਬਰ ਸਾਰੇ ਆਖਣ, ਵਾਹਵਾ ਪ੍ਰਭੂ ਤੇਰੀ ਵਡਿਆਈਆ। ਜੁਗ ਚੌਕੜੀ ਤੇਰਾ ਖੇਲ ਤਮਾਸ਼ਨ, ਨਿਤ ਨਵਿਤ ਤੇਰੀ ਧਾਰ ਨਿਰਗੁਣ ਸਰਗੁਣ ਕਰੇ ਕੁੜਮਾਈਆ। ਲੋਕ ਪਰਲੋਕ ਤੇਰਾ ਢੋਲਾ ਗਾਸਣ, ਬ੍ਰਹਿਮੰਡ ਖੰਡ ਤੇਰਾ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਨਾਮ ਵੱਜੇ ਵਧਾਈਆ। ਕਲਜੁਗ ਅੰਤਮ ਦਇਆ ਕਮਾਵਾਂਗਾ। ਸਾਚਾ ਨਾਮ ਇਕ ਪਰਗਟਾਵਾਂਗਾ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਵਰਨ ਆਪ ਸਮਝਾਵਾਂਗਾ। ਅਠਾਰਾਂ ਬਰਨ ਦੇ ਸੰਦੇਸ, ਸਚ ਸੁਨੇਹੜਾ ਇਕ ਉਪਜਾਵਾਂਗਾ। ਆਤਮ ਪਰਮਾਤਮ ਕਰਨਾ ਹੇਤ, ਸਾਚੀ ਸਿਖਿਆ ਇਕ ਸਮਝਾਵਾਂਗਾ । ਅੰਦਰ ਵੜ ਕੇ ਆਪਣੇ ਘਰ ਦਾ ਲਓ ਭੇਤ, ਗ੍ਰਹਿ ਮੰਦਰ ਫੋਲ ਫੋਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਵਰਤਾਵਾਂਗਾ। ਸਾਚਾ ਹੁਕਮ ਪ੍ਰਭੂ ਵਰਤਾਏਗਾ। ਦੋ ਜਹਾਨਾਂ ਆਪ ਸੁਣਾਏਗਾ। ਸ਼ਬਦ ਨਿਸ਼ਾਨ ਇਕ ਉਠਾਏਗਾ। ਬ੍ਰਹਿਮੰਡ ਖੰਡ ਪੁਰੀ ਲੋਅ ਇਕੋ ਆਣ ਜਣਾਏਗਾ। ਧੁਰ ਦੀ ਬਾਣੀ ਦੇਵੇ ਸਾਚੀ ਸੋ, ਪੁਰਖ ਅਕਾਲ ਇਕੋ ਸੋਭਾ ਪਾਏਗਾ। ਪਾਰਬ੍ਰਹਮ ਬ੍ਰਹਮ ਘਰ ਸਾਚੇ ਜਾਏ ਛੋਹ, ਸਾਚਾ ਮੇਲਾ ਆਪ ਮਿਲਾਏਗਾ। ਦੁਰਮਤ ਮੈਲ ਦੇਵੇ ਧੋ, ਨਿਰਮਲ ਰੂਪ ਇਕ ਦਰਸਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਸਭ ਦਾ ਖੇਲ ਵੇਖ ਵਖਾਏਗਾ। ਤੇਈ ਅਵਤਾਰ ਪਏ ਹੱਸ, ਸੰਤ ਕੁਮਾਰ ਰਿਹਾ ਜਣਾਈਆ। ਬਰਾਹ ਕਹੇ ਮੈਂ ਤੇਰਾ ਯਸ, ਯਗੈ ਪੁਰਸ਼ ਕਹੇ ਮੈਂ ਨਿਤ ਨਵਿਤ ਧਿਆਈਆ। ਹਾਵ ਗ਼ਰੀਬ ਕਹੇ ਮੋਹੇ ਤੇਰਾ ਰਸ, ਨਰ ਨਰਇਣ ਤੇਰੀ ਸਰਨਾਈਆ। ਕਪਲ ਮੁਨ ਪ੍ਰਭ ਮਾਰਗ ਦੱਸ, ਦਰ ਬੈਠਾ ਸੋਭਾ ਪਾਈਆ। ਰਿਖਪ ਦੇਵੇ ਸਾਚਾ ਜਸ, ਪ੍ਰਿਥੂ ਭੇਵ ਅਭੇਦ ਖੁਲ੍ਹਾਈਆ। ਮਤਸ ਵਖਾਏ ਖ਼ਾਲੀ ਹੱਥ, ਕਛਪ ਮਿੰਦਰਾ ਸੀਸ ਉਠਾਈਆ। ਧਨੰਤਰ ਦੇਵੇ ਸਾਚੀ ਵੱਥ, ਮੋਹਣੀ ਰੂਪ ਅਨੂਪ ਧਰਾਈਆ। ਹੰਸਾ ਹੋ ਕੇ ਗਾਵੇ ਜਸ, ਬਾਵਨ ਬਲ ਰਾਜਾ ਵੇਖ ਵਖਾਈਆ। ਨਰਸਿੰਘ ਹੋ ਕੇ ਧਰੂ ਪ੍ਰਹਲਾਦ ਲਏ ਰੱਖ, ਨਿਰਗੁਣ ਸਰਗੁਣ ਵੇਸ ਵਟਾਈਆ। ਹਰੀਹਰਿ ਖੇਲ ਕਰੇ ਸਮਰਥ, ਗਜ ਤੰਦੂਆ ਤਾਰ ਦਏ ਕਟਾਈਆ। ਧਰੂ ਦੇਕੇ ਇਕੋ ਮਤ, ਹਰਿ ਨਰਾਇਣ ਬੂਝ ਬੁਝਾਈਆ। ਕਰ ਖੇਲ ਪੁਰਖ ਸਮਰਥ, ਜੁਗ ਚੌਕੜੀ ਧਾਰ ਚਲਾਈਆ। ਪਰਸ ਰਾਮ ਜਾਣ ਮਿਤ ਗਤ, ਰਾਮ ਚੰਦ ਲੇਖਾ ਦਿਤਾ ਸਹਿਜ ਸੁਭਾਈਆ। ਵੇਦ ਵਿਆਸਾ ਪੁਰਾਨ
ਅਠਾਰਾਂ ਲੇਖ ਅਕੱਥ, ਕਵਾਰ ਕੰਨਿਆ ਮਿਲੀ ਵਡਿਆਈਆ। ਕਾਹਨਾ ਕ੍ਰਿਸ਼ਨਾ ਹੋ ਪਰਗਟ, ਮੁਕੰਦ ਮਨੋਹਰ ਲੱਖਮੀ ਨਰਾਇਣ ਭੇਵ ਅਭੇਦ ਦਏ ਖੁਲ੍ਹਾਈਆ। ਅਠ ਦਸ ਮੇਲ ਸਾਚੇ ਪਤ, ਗੀਤਾ ਗਿਆਨ ਸ਼ਬਦ ਧਿਆਨ ਚੌਦਾਂ ਲੋਕ ਇਕ ਸਲੋਕ ਸੱਚਾ ਢੋਲਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਨਾਮ ਨਾਮ ਬੋਧ, ਹਰਿ ਹਰ ਹਿਰਦਾ ਦੇਵੇ ਸੋਧ, ਸੁਧ ਰੂਪ ਇਕ ਰਖਾਈਆ। ਤੇਈ ਅਵਤਾਰ ਬੋਲ ਜੈਕਾਰ, ਘਰ ਸਾਚੇ ਖ਼ੁਸ਼ੀ ਮਨਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਭ ਗਈ ਤੇਰੇ ਨਾਲ, ਨਾਤਾ ਸਕੇ ਨਾ ਕੋਇ ਤੁੜਾਈਆ। ਸਿਖਿਆ ਦਿਤੀ ਵਿਚ ਜਹਾਨ, ਸਮਰਥ ਤੇਰੀ ਬੂਝ ਬੁਝਾਈਆ। ਮਹਿਮਾਂ ਅਕਥ ਕੀਤੀ ਕਲਿਆਣ, ਲੇਖਾ ਲਿਖਿਆ ਨਾਲ ਕਲਮ ਸ਼ਾਹੀਆ। ਨਿਰਗੁਣ ਸਰਗੁਣ ਹੋ ਕੇ ਤੇਰਾ ਦੇ ਕੇ ਆਏ ਬਿਆਨ, ਸ਼ਹਾਦਤ ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀਆ। ਜੋਧਾ ਸੂਰਬੀਰ ਬਲੀ ਬਲਵਾਨ, ਬਲਧਾਰੀ ਇਕੋ ਇਕ ਅਖਵਾਈਆ। ਜੋ ਵਸੇ ਸਚਖੰਡ ਮਕਾਨ, ਨਿਰਗੁਣ ਨੂਰ ਰੂਪ ਅਨੂਪ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਬੇਪਰਵਾਹ ਤੇਰੀ ਸਰਨਾਈਆ। ਈਸਾ ਮੂਸਾ ਕਰਨ ਪੁਕਾਰ, ਉਚੀ ਕੂਕ ਸੁਣਾਈਆ। ਤੇਰਾ ਖੇਲ ਅਪਰ ਅਪਾਰ, ਪਰਵਰਦਿਗਾਰ ਸਮਝ ਕੋਇ ਨਾ ਆਈਆ। ਮੁਹੰਮਦ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਅੱਲਾ ਰਾਣੀ ਵਾਹੋ ਦਾਹੀ ਫਿਰੇ ਨਾਰ ਮੁਟਿਆਰ, ਚੌਦਾਂ ਤਬਕ ਫੇਰਾ ਪਾਈਆ। ਸੱਜਣ ਮਿਲਿਆ ਨਾ ਸੱਚਾ ਯਾਰ, ਰਹਿਬਰ ਨਜ਼ਰ ਕੋਇ ਨਾ ਆਈਆ। ਨਵ ਨੌ ਚਾਰ ਦਿਸੇ ਧੂਆਂਧਾਰ, ਸਾਚਾ ਕਲਮਾ ਕਰੇ ਨਾ ਕੋਇ ਪੜ੍ਹਾਈਆ। ਆਲਮ ਉਲਮਾ ਹੋਏ ਬੇਈਮਾਨ, ਸਾਚੀ ਸ਼ਰਅ ਨਾ ਕਰੇ ਕੋਈ ਪਰਵਾਨ, ਸ਼ਰੀਅਤ ਬੈਠੀ ਡੇਰਾ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਆਪਣਾ ਘਰ, ਨਿਰਗੁਣ ਆਪਣਾ ਫੇਰਾ ਪਾਈਆ। ਨਾਨਕ ਗੋਬਿੰਦ ਰਹੇ ਸਚ ਦੱਸ, ਪੁਰਖ ਅਕਾਲ ਤੇਰੇ ਹੱਥ ਤੇਰੀ ਵਡਿਆਈਆ। ਕਲਜੁਗ ਵੇਖ ਅੰਧੇਰਾ ਮਸ, ਚਾਰੌਂ ਕੁੰਟ ਭਿੰਨੜੀ ਰੁੱਤ ਨਾ ਕੋਇ ਸੁਹਾਈਆ। ਆਤਮ ਪਰਮਾਤਮ ਚਾਰ ਵਰਨ ਮਾਰਗ ਆਏ ਦੱਸ, ਊਚ ਨੀਚ ਜ਼ਾਤ ਪਾਤ ਨਜ਼ਰ ਕੋਈ ਨਾ ਆਈਆ। ਸਾਚਾ ਅੰਮ੍ਰਿਤ ਆਤਮ ਸਰੋਵਰ ਲਓ ਰਸ, ਨਿਝਰ ਝਿਰਨਾ ਇਕ ਝਿਰਾਈਆ। ਘਰ ਵਿਚ ਘਰ ਚੜ੍ਹ ਕੇ ਜਾਓ ਵਸ, ਮੰਦਰ ਇਕੋ ਮਿਲੇ ਬੇਪਰਵਾਹੀਆ। ਜਿਥੇ ਅੱਠੇ ਪਹਿਰ ਦਿਵਸ ਰੈਣ ਘੜੀ ਪਲ ਹੋਏ ਪੂਜਾ ਪਾਠ, ਸਿਮਰਨ ਇਕੋ ਨਜ਼ਰੀ ਆਈਆ। ਮੇਲੇ ਮੇਲ ਪੁਰਖ ਸਮਰਾਥ, ਸਮਰਥ ਆਪਣਾ ਮੇਲਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਆਪਣਾ ਘਰ, ਜੀਵ ਜੰਤ ਦੇਣ ਦੁਹਾਈਆ। ਜੀਵ ਜੰਤ ਰਹੇ ਰੋ, ਨੇਤਰ ਨੈਣਾਂ ਨੀਰ ਵਹਾਈਆ। ਸਾਚਾ ਨਾਤਾ ਰਿਹਾ ਨਾ ਕੋਈ ਮੋਹ, ਮੁਹੱਬਤ ਰੂਪ ਨਾ ਕੋਇ ਵਟਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਗ਼ਰੀਬ ਨਿਮਾਣਿਆਂ ਰਹੇ ਕੋਹ, ਛੁਰੀ ਕੂੜੀ ਜਗਤ ਚਲਾਈਆ। ਦੁਰਮਤ ਮੈਲ ਦੇਵੇ ਨਾ ਕੋਈ ਧੋ, ਜਗਤ ਸੰਦੇਸੇ ਸਾਰੇ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖ ਆਪਣਾ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਦਰ ਦਰਵਾਜ਼ਾ ਸਾਹਿਬ ਖੋਲ੍ਹ, ਤੇਰੇ ਹੱਥ ਵੱਡੀ ਵਡਿਆਈਆ। ਨਾਮ ਤਰਾਜ਼ੂ ਸਾਚੇ ਕੰਡੇ ਤੋਲ, ਧੜੀ ਵੱਟਾ ਨਜ਼ਰ ਕੋਇ ਨਾ ਆਈਆ। ਨਵ ਨੌ ਚਾਰ ਰਹੀ ਡੋਲ, ਅਡੋਲ ਨਜ਼ਰ ਕੋਇ ਨਾ ਆਈਆ। ਕਰੇ ਪੁਕਾਰ ਧਰਨੀ ਧੌਲ, ਧਰਤ ਖ਼ਾਲੀ ਝੋਲੀ ਰਹੀ
ਵਖਾਈਆ। ਮੇਰੇ ਨਾਲ ਕੀਤਾ ਪੂਰਾ ਕਰ ਕੌਲ, ਕਿਉਂ ਬੈਠਾ ਮੁਖ ਭਵਾਈਆ। ਦੁੱਖਾਂ ਭਰੀ ਗਠੜੀ ਆ ਕੇ ਫੋਲ, ਵਡ ਦਾਤੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਘਰ, ਨੌ ਦਰ ਪਈ ਲੜਾਈਆ। ਨੌ ਦਰ ਰੋਵਣ ਮਾਰਨ ਧਾਹ, ਬੌਹੜੀ ਬੌਹੜੀ ਰਹੇ ਸੁਣਾਈਆ। ਕਲਜੁਗ ਜੀਵ ਗੁਰ ਕਾ ਸ਼ਬਦ ਗਏ ਭੁਲਾ, ਮੇਰੇ ਅੰਦਰ ਵੜ ਕੇ ਖ਼ੁਸ਼ੀ ਮਨਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਸਤਿਗੁਰ ਪੂਰੇ ਦਾ ਅੰਦਰ ਵੜ ਕੇ ਦਰਸ਼ਨ ਸਕੇ ਨਾ ਕੋਈ ਪਾ, ਜੋਤੀ ਜੋਤ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਜਿਸ ਮਿਲਿਆਂ ਮਿਲੇ ਤੇਰੀ ਸਰਨਾਈਆ। ਪੁਰਖ ਅਕਾਲ ਕਹੇ ਮੈਂ ਦਇਆ ਕਮਾਵਾਂਗਾ । ਨਈਆ ਕਲਜੁਗ ਵੇਖ ਵਖਾਵਾਂਗਾ। ਸਾਚਾ ਸਈਆ ਬਣ ਕੇ ਆਵਾਂਗਾ। ਇਕੋ ਢਈਆ ਪੰਧ ਮੁਕਾਵਾਂਗਾ। ਧਰਮ ਰਾਏ ਕੱਢੇ ਵਹੀਆ, ਲੇਖਾ ਸਭ ਦਾ ਵੇਖ ਵਖਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਇਕ ਕਮਾਵਾਂਗਾ। ਸਾਚੀ ਕਰਨੀ ਹਰਿ ਕਰਾਵੇਗਾ। ਨਿਰਗੁਣ ਨਿਰਵੈਰ ਫੇਰਾ ਪਾਵੇਗਾ। ਜੋਤ ਸਰੂਪੀ ਭੇਖ ਵਟਾਵੇਗਾ। ਸਚ ਸਲੋਕ ਇਕ ਸਮਝਾਵੇਗਾ। ਲੋਕ ਪਰਲੋਕ ਆਪ ਦ੍ਰਿੜਾਵੇਗਾ। ਜ਼ਾਤ ਪਾਤ ਭੇਵ ਤੁੜਾਵੇਗਾ। ਸਾਚਾ ਨਾਤ ਇਕ ਜੁੜਾਵੇਗਾ। ਚਾਰ ਵਰਨ ਭੈਣ ਭਰਾਤ ਬਣਾਵੇਗਾ। ਸਾਚੀ ਪੱਟੀ ਇਕ ਜਮਾਤ, ਅੱਖਰ ਇਕੋ ਇਕ ਦ੍ਰਿੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖੇ ਘਰ, ਨਿਰਵੈਰ ਹੋ ਕੇ ਫੇਰਾ ਪਾਵੇਗਾ। ਨਿਰਵੈਰ ਹੋ ਕੇ ਪ੍ਰਭੂ ਆਵੇਗਾ। ਤ੍ਰੈਗੁਣ ਮਾਇਆ ਭੇਖ ਚੁਕਾਵੇਗਾ। ਪੰਜ ਤਤ ਪੁਤਲਾ ਪੜਦਾ ਲਾਹਵੇਗਾ। ਕਾਇਆ ਮੰਦਰ ਅੰਦਰ ਸਾਚਾ ਗੁਥਲਾ, ਨਾਮ ਖ਼ਜ਼ਾਨਾ ਆਪ ਖੁਲ੍ਹਾਵੇਗਾ। ਨਾੜੀ ਨਾੜੀ ਵਿਚੋਂ ਕੱਢ ਕੇ ਗੁੰਝਲਾ, ਸੁਖਮਨ ਟੇਢੀ ਬੰਕ ਪਾਰ ਕਰਾਵੇਗਾ। ਲੇਖਾ ਜਾਣੇ ਡੂੰਘੀ ਭਵਰੀ ਕੁੰਦਰਾ, ਉਚ ਮਹੱਲ ਅਟੱਲ ਇਕ ਰੁਸ਼ਨਾਵੇਗਾ। ਬਜਰ ਕਪਾਟੀ ਤੋੜੇ ਜੰਦਰਾ, ਨਾਮ ਹਥੌੜਾ ਹੱਥ ਉਠਾਵੇਗਾ। ਮਨ ਮਨੂਆ ਦਹਿ ਦਿਸ਼ਾ ਨਾ ਭਵੇ ਬੰਦਰਾ, ਮਨ ਵਾਸਨਾ ਬੰਦ ਕਰਾਵੇਗਾ। ਸਭ ਦਾ ਲੇਖਾ ਜਾਣੇ ਕਾਇਆ ਅੰਦਰਾ, ਅੰਦਰੇ ਅੰਦਰ ਵੇਖ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਇਕ ਲਗਾਵੇਗਾ। ਸਾਚਾ ਮਾਰਗ ਇਕ ਲਗਾਵੇਗਾ। ਚਾਰ ਵਰਨ ਰੰਗ ਚੜ੍ਹਾਵੇਗਾ । ਸਾਚੀ ਸਰਨ ਇਕ ਸਮਝਾਵੇਗਾ। ਤਰਨੀ ਤਰਨ ਇਕ ਅਖਵਾਵੇਗਾ। ਪਾਰਬ੍ਰਹਮ ਪ੍ਰਭ ਭੇਵ ਚੁਕਾਵੇਗਾ। ਆਤਮ ਪਰਮਾਤਮ ਜੋੜ ਜੁੜਾਵੇਗਾ। ਸਚਖੰਡ ਦੁਆਰੇ ਸਾਚਾ ਸਗਨ ਮਨਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕੇ ਮਗਨ, ਜੋਤੀ ਨੂਰ ਨੂਰ ਰੁਸ਼ਨਾਵੇਗਾ। ਕਲਜੁਗ ਮੇਟੇ ਅਗਨੀ ਅਗਨ, ਅੰਮ੍ਰਿਤ ਮੇਘ ਇਕ ਬਰਸਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਪ੍ਰੀਤੀ ਇਕ ਦਰਸਾਵੇਗਾ। ਸਚ ਪ੍ਰੀਤੀ ਮਾਣਸ ਜ਼ਾਤ, ਹਰਿਜਨ ਹਰਿ ਸਤਿਗੁਰ ਆਪ ਜਣਾਈਆ। ਸ੍ਰਿਸ਼ਟ ਸਬਾਈ ਬਣੋ ਇਕ ਜਮਾਤ, ਦੂਜੀ ਰਹੇ ਨਾ ਕੋਇ ਲੜਾਈਆ। ਸ੍ਰੀ ਭਗਵਾਨ ਜੋੜੋ ਨਾਤ, ਪਰਵਰਦਿਗਾਰ ਇਕ ਸਰਨਾਈਆ । ਆਤਮ ਪਰਮਾਤਮ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਘਰ ਵਿਚ ਮੇਲਾ ਤ੍ਰਿਲੋਕੀ ਨਾਥ, ਤ੍ਰੈਭਵਣ ਧਨੀ ਦਰਸ ਦਿਖਾਈਆ। ਚਤਰਭੁਜ ਸੁਣਾਏ ਗਾਥ, ਆਦਿ ਸ਼ਕਤ ਦਏ ਵਡਿਆਈਆ। ਵਿਸ਼ਨੂੰ ਵੇਖੇ ਖੇਲ ਤਮਾਸ਼, ਬ੍ਰਹਮਾ ਆਪਣੀ ਧਾਰ ਸਮਝਾਈਆ। ਸ਼ੰਕਰ ਛੱਡ
ਕੇ ਆਏ ਕੈਲਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ੍ਰਿਸ਼ਟ ਸਬਾਈ ਇਕੋ ਰੰਗ ਰੰਗਾਈਆ। ਸ੍ਰਿਸ਼ਟ ਸਬਾਈ ਰੰਗ ਏਕ, ਏਕੰਕਾਰ ਆਪ ਰੰਗਾਇੰਦਾ। ਸ੍ਰਿਸ਼ਟ ਸਬਾਈ ਟੇਕ ਏਕ, ਸ੍ਰੀ ਭਗਵਾਨ ਇਸ਼ਟ ਮਨਾਇੰਦਾ। ਸ੍ਰਿਸ਼ਟ ਸਬਾਈ ਭੇਖ ਏਕ, ਵਰਨ ਬਰਨ ਨਾ ਕੋਇ ਰਖਾਇੰਦਾ। ਸ੍ਰਿਸ਼ਟ ਸਬਾਈ ਗਿਆਨ ਏਕ, ਧਿਆਨ ਇਕੋ ਇਕ ਦ੍ਰਿੜਾਇੰਦਾ। ਸ੍ਰਿਸ਼ਟ ਸਬਾਈ ਖਾਣ ਪੀਣ ਪਤ ਏਕ, ਪੰਜ ਤਤ ਕਾਇਆ ਇਕੋ ਰੂਪ ਜਣਾਇੰਦਾ। ਸ੍ਰਿਸ਼ਟ ਸਬਾਈ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਾਚਾ ਕਰਨਾ ਹੇਤ, ਹਿਤਕਾਰੀ ਹੁਕਮ ਮਨਾਇੰਦਾ। ਬਿਨ ਸਾਹਿਬ ਸਤਿਗੁਰ ਪੁਰਖ ਅਕਾਲ ਪਤਿਪਰਮੇਸ਼ਵਰ ਪਰਵਰਦਿਗਾਰ ਕਾਇਆ ਸੁੰਞਾਂ ਦਿਸੇ ਖੇਤ, ਪਤ ਡਾਲੀ ਫੁਲ ਫਲਵਾੜੀ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਜੀਆਂ ਦੇਵੇ ਇਕੋ ਵਰ, ਚਾਰੋਂ ਕੁੰਟ ਇਕੋ ਨਾਮ ਸ਼ਨਵਾਇੰਦਾ । ਸਾਚਾ ਨਾਮ ਸਾਂਝਾ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਸਾਚੇ ਭਗਤਾਂ ਕਰੇ ਆਪ ਪਿਆਰ, ਭਗਤੀ ਰੂਪ ਦਏ ਸਮਝਾਈਆ। ਸਾਚੇ ਸੰਤਾਂ ਦਏ ਅਧਾਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੇ ਗੁਰਮੁਖਾਂ ਖੋਲ੍ਹ ਕਿਵਾੜ, ਨੇਤਰ ਲੋਚਣ ਦਏ ਖੁਲ੍ਹਾਈਆ। ਸਾਚੇ ਗੁਰਸਿਖਾਂ ਚਰਨ ਕਵਲ ਬਖ਼ਸ਼ੇ ਇਕ ਪਿਆਰ, ਪ੍ਰੇਮ ਪ੍ਰੀਤੀ ਇਕੋ ਇਕ ਬਣਾਈਆ। ਮਾਣਸ ਮਾਨੁਖ ਮਾਨੁਸ਼ ਲੱਖ ਚੁਰਾਸੀ ਵਿਚੋਂ ਤੇਰਾ ਜਾਮਾ ਸਰਦਾਰ, ਸਰਦਾਰੀ ਤੇਰੇ ਹੱਥ ਫੜਾਈਆ। ਗ਼ਫ਼ਲਤ ਵਿਚ ਭੁੱਲ ਨਾ ਜਾਣਾ ਹਰਿ ਕਰਤਾਰ, ਗੂੜ੍ਹੀ ਨੀਂਦ ਅੱਖ ਲੈਣੀ ਖੁਲ੍ਹਾਈਆ। ਸਚ ਦੁਆਰ ਦਰਗਹਿ ਸਾਚੀ ਦੋਏ ਜੋੜ ਕਰੋ ਨਿਮਸਕਾਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਕਿਰਪਾ ਕਰ ਸਿਰਜਣਹਾਰ, ਵਡ ਦਾਤਾਰ ਤੇਰੀ ਸਰਨਾਈਆ। ਹਉਂ ਭਿੱਖਕ ਭਿਖਾਰੀ ਖੜੇ ਦੁਆਰ, ਖ਼ਾਲੀ ਝੋਲੀ ਰਹੇ ਡਾਹੀਆ। ਸਾਚੀ ਵਸਤ ਵਿਚ ਡਾਲ, ਅੰਮ੍ਰਿਤ ਰਸ ਇਕ ਭਰਾਈਆ। ਸਤਿਗੁਰ ਸ਼ਬਦ ਬਣ ਦਲਾਲ, ਦਲਾਲੀ ਦੋ ਜਹਾਨ ਕਮਾਈਆ। ਹਉਂ ਬਾਲੇ ਨੱਢੇ ਤੇਰੇ ਬਾਲ, ਤੂੰ ਬਾਲਕ ਰੂਪ ਸਖਾਈਆ। ਨਾਤਾ ਤੋੜ ਸ਼ਾਹ ਕੰਗਾਲ, ਊਚ ਨੀਚ ਆਪਣੀ ਗੋਦ ਬਹਾਈਆ। ਸਾਚਾ ਜਲਵਾ ਨੂਰੀ ਦਰਸ ਦੇ ਜਲਾਲ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਤੇਰਾ ਨੂਰ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਦੋ ਜਹਾਨ ਅਦਲ ਕਰ ਇਨਸਾਫ਼, ਅਦਾਲਤ ਇਕੋ ਇਕ ਲਗਾਈਆ। ਕੋਟ ਜਨਮ ਦੇ ਕੀਤੇ ਪਾਪ ਕਰ ਮੁਆਫ਼, ਮਿਹਰਵਾਨ ਮਿਹਰ ਨਜ਼ਰ ਉਠਾਈਆ । ਜੇ ਭੁੱਲ ਕੇ ਤੇਰੇ ਨਾਲ ਹੋਏ ਗੁਸਤਾਖ਼, ਪ੍ਰਭੂ ਆਪਣਾ ਗ਼ੁੱਸਾ ਦੇ ਗਵਾਈਆ। ਆਪਣੇ ਵੇਖਣ ਦੀ ਦੇ ਸਭ ਨੂੰ ਆਂਖ, ਅੱਖ ਅੱਖ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਚ ਘਰ, ਜਿਸ ਘਰ ਤੇਰੀ ਵੱਜੇ ਨਾਮ ਵਧਾਈਆ। ਨਾਮ ਵਧਾਈ ਵੱਜੇ ਘਰ ਘਰ, ਲੱਖ ਚੁਰਾਸੀ ਗੀਤ ਸੁਣਾਈਆ। ਗੁਰਸਿਖ ਅੰਦਰ ਵੇਖ ਵੜ, ਅਨਹਦ ਨਾਦੀ ਧੁਨ ਰਿਹਾ ਉਪਜਾਈਆ। ਜਗਤ ਦੁਆਰ ਪਾਰ ਕਰ, ਬਣ ਪਾਂਧੀ ਪੰਧ ਮੁਕਾਈਆ। ਕਿਲਾ ਤੋੜ ਹੰਕਾਰੀ ਗੜ੍ਹ, ਕੁਫ਼ਲ ਆਪਣਾ ਲੈ ਖੁਲ੍ਹਾਈਆ। ਸਾਚਾ ਮੰਦਰ ਵੇਖ ਚੜ੍ਹ, ਜਿਸ ਗ੍ਰਹਿ ਹੋਏ ਜੋਤ ਰੁਸ਼ਨਾਈਆ। ਭੈ ਭੌ ਭਿਆਨਕ ਚੁੱਕੇ ਡਰ, ਭਾਵੀ ਨੇੜ ਕੋਇ ਨਾ ਆਈਆ । ਆਤਮ ਪਰਮਾਤਮ ਪੱਲੂ ਲਏ ਫੜ, ਸੁਰਤੀ ਸ਼ਬਦੀ ਹੋਏ ਕੁੜਮਾਈਆ। ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਲੈਣਾ ਪੜ੍ਹ, ਸੋਹੰ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪ ਆਪਣਾ ਲੇਖਾ ਲੇਖੇ ਲਓ ਲਗਾਈਆ। ਲੇਖੇ ਲਾਓ ਧੁਰ ਦਾ
ਲੇਖਾ, ਪ੍ਰਭ ਸਰਨ ਮਿਲੇ ਸਰਨਾਈਆ। ਦੂਈ ਦਵੈਤੀ ਕੱਢੋ ਭਰਮ ਭੁਲੇਖਾ, ਮਾਇਆ ਮਮਤਾ ਮੋਹ ਚੁਕਾਈਆ। ਓਸ ਪ੍ਰਭੂ ਦਾ ਕਰੋ ਚੇਤਾ, ਜੋ ਮਾਤ ਗਰਭ ਦੇਵੇ ਰਿਜ਼ਕ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਾਰ ਵਰਨ ਸੋਹੇ ਇਕ ਦਰ, ਜਿਸ ਗ੍ਰਹਿ ਵਸੇ ਸੱਚਾ ਮਾਹੀਆ। ਚਾਰ ਵਰਨ ਜਗ ਸਾਚੀ ਸਿਖਿਆ, ਗੁਰ ਸ਼ਬਦੀ ਸ਼ਬਦ ਜਣਾਈਆ। ਨਾਮ ਅਮੋਲਕ ਧੁਰ ਦੀ ਭਿਛਿਆ, ਘਰ ਪਾਓ ਸੱਜਣ ਭਾਈਆ। ਜਗਤ ਜਹਾਨ ਜਾਣੋ ਮਿਥਿਆ, ਥਿਰ ਕੋਈ ਰਹਿਣ ਨਾ ਪਾਈਆ। ਵੇਖੋ ਧਾਮ ਇਕ ਅਨਡਿਠਿਆ, ਜਿਸ ਘਰ ਵੱਜੇ ਨਾਮ ਸ਼ਨਵਾਈਆ। ਕਰੋ ਪ੍ਰੇਮ ਸਾਚੇ ਪਿਤਿਆ, ਪਿਤਾ ਪਰਮੇਸ਼ਵਰ ਇਕੋ ਇਕ ਅਖਵਾਈਆ। ਕਰੇ ਪਿਆਰ ਵੱਡਿਆਂ ਨਿੱਕਿਆਂ, ਬੁੱਢਿਆਂ ਬਾਲਿਆਂ ਆਪਣੇ ਗਲੇ ਲਗਾਈਆ। ਰਸਨਾ ਜਿਹਵਾ ਬੋਲ ਨਾ ਬੋਲੋ ਫਿਕਿਆ, ਫਿੱਕਾ ਰਸ ਕੰਮ ਕਿਸੇ ਨਾ ਆਈਆ। ਜੋ ਸਤਿਗੁਰ ਸੱਚੀ ਸਿਖਿਆ ਸਿਖਿਆ, ਸੋ ਸਮਝ ਵਿਚੋਂ ਸਮਝ ਲਏ ਪਰਗਟਾਈਆ। ਮਨ ਵਾਸਨਾ ਜਗਤ ਪਿਟਿਆ, ਉਚੀ ਕੂਕੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸ੍ਰਿਸ਼ਟ ਸਬਾਈ ਇਕੋ ਨਾਤਾ ਜੋੜ ਜੁੜਾਈਆ। ਇਕੋ ਨਾਤਾ ਸਬਾਈ ਸ੍ਰਿਸ਼ਟ, ਆਤਮ ਪਰਮਾਤਮ ਹਰਿ ਜਣਾਇੰਦਾ। ਪੁਰਖ ਅਕਾਲ ਅਗੰਮੀ ਇਸ਼ਟ, ਨਿਰਗੁਣ ਨਿਰਵੈਰ ਆਪ ਸਮਝਾਇੰਦਾ। ਸਤਿਗੁਰ ਪੂਰਾ ਲੇਖਾ ਚੁਕਾਏ ਦੋਜ਼ਖ਼ ਬਹਿਸ਼ਤ, ਨਰਕ ਸਵਰਗ ਦੋਵੇਂ ਪਾਰ ਕਰਾਇੰਦਾ। ਸਚ ਦੁਆਰੇ ਲੈ ਕੇ ਜਾਏ ਜਿਸ ਘਰ ਵਿਚੋਂ ਆਏ ਪਰਤ, ਅੰਤਮ ਓਸੇ ਦਰ ਮੇਲ ਮਿਲਾਇੰਦਾ। ਗੁਰਮੁਖ ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਤਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰਸਿਖ ਹਰਿਜਨ ਹਰਿਸਜਣ ਭਗਤ ਭਗਵਾਨ ਘਰ ਸਾਚੇ ਮੇਲ ਮਿਲਾਇੰਦਾ। ਸਾਚੇ ਘਰ ਮਿਲੋ ਜਗਦੀਸ, ਜਗਦੀਸਰ ਇਕੋ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਕਲਮਾ ਜਗਤ ਹਦੀਸ, ਲੋਕਮਾਤ ਕਰੇ ਪੜ੍ਹਾਈਆ। ਸੋ ਖੇਲ ਖੇਲੇ ਬੀਸ ਬੀਸ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਹੁਕਮ ਵਰਤੇ ਇਕ ਇਕੀਸ, ਏਕਾ ਇਕੀ ਦੇਵੇ ਪਾਈਆ । ਤਿਸ ਸਾਹਿਬ ਸੁਲਤਾਨ ਪੁਰਖ ਅਕਾਲ ਛਤਰ ਝੁਲੇ ਇਕੋ ਸੀਸ, ਰਾਜ ਰਾਜਾਨ ਦੂਜਾ ਨਜ਼ਰ ਕੋਇ ਨਾ ਆਈਆ। ਜਗਤ ਵਾਸਨਾ ਲਏ ਜੀਤ, ਆਪ ਆਪਣੇ ਵਿਚ ਖਪਾਈਆ। ਸਾਚਾ ਮਾਰਗ ਧਰਮਦੁਆਰ ਸਭ ਨੂੰ ਦੱਸੇ ਠੀਕ, ਕੂੜਾ ਠੀਕਰ ਭੰਨ ਵਖਾਈਆ। ਹਰਿ ਸੰਗਤ ਹਰਿਜਨ ਹਰ ਘਟ ਪ੍ਰਭੂ ਵਸਿਆ ਵੇਖੋ ਚੀਤ, ਨਿਰਗੁਣ ਸਰਗੁਣ ਅੰਦਰ ਬੈਠਾ ਡੇਰਾ ਲਾਈਆ। ਰਲ ਮਿਲ ਸਾਰੇ ਕਰੋ ਸਚ ਪ੍ਰੀਤ, ਦੁਬਧਾ ਦਵੈਤ ਦੂਈ ਕਟਾਕਸ਼ ਤੀਰ ਨਾ ਕੋਇ ਚਲਾਈਆ। ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਦੇਂਦੇ ਗਏ ਸਚ ਹਦਾਇਤ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਪਾਰਬ੍ਰਹਮ ਪੁਰਖ ਅਕਾਲ ਪਰਵਰਦਿਗਾਰ ਸਭ ਦੇ ਉਤੇ ਕਰੇ ਅਨਾਇਤ, ਜੋ ਬੈਠਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਦਿ ਜੁਗਾਦੀ ਇਕੋ ਨਰ, ਜੁਗ ਚੌਕੜੀ ਦੇਵੇ ਵਰ, ਜਨ ਭਗਤ ਵਖਾਏ ਸਾਚਾ ਘਰ, ਖੁਲ੍ਹਾ ਰਹੇ ਹਮੇਸ਼ ਦਰ, ਧੁਰ ਦਰਵਾਜ਼ਾ ਪੁਰਖ ਅਕਾਲ ਬੰਦ ਨਾ ਕਦੇ ਕਰਾਈਆ।