ਪੁਸਤਕਾਲਾਭਾਗ ੧੫

੨੧ ਅੱਸੂ ੨੦੨੦ ਬਿਕ੍ਰਮੀ ਪੱਖੋਵਾਲ ਹਰਿ ਸੰਗਤ ਦਾ ਅਕੱਠ ਹੋਇਆ ਜ਼ਿਲਾ ਲੁਧਿਆਣਾ

ਸੋ ਪੁਰਖ ਨਿਰੰਜਨ ਸ਼ਾਹ ਸੁਲਤਾਨ, ਸ਼ਹਿਨਸ਼ਾਹ ਤੇਰੀ ਵਡਿਆਈਆ। ਹਰਿ ਪੁਰਖ ਨਿਰੰਜਨ ਵਡ ਬਲਵਾਨ, ਬੇਅੰਤ ਬੇਪਰਵਾਹ ਤੇਰਾ ਅੰਤ ਕੋਇ ਨਾ ਆਈਆ । ਇਕ ਓਅੰਕਾਰ ਨੌਜਵਾਨ, ਮਰਦ ਮਰਦਾਨ ਤੇਰੀ ਆਦਿ ਜੁਗਾਦਿ ਸੱਚੀ ਸਰਨਾਈਆ। ਆਦਿ ਨਿਰੰਜਨ ਨੂਰ ਮਹਾਨ, ਜੋਤੀ ਜਾਤਾ ਇਕੋ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਸਚ ਮਕਾਨ, ਦਰ ਘਰ ਸਾਚਾ ਇਕ ਸੁਹਾਈਆ। ਸ੍ਰੀ ਭਗਵਾਨ ਖੇਲ ਮਹਾਨ, ਨਿਰਗੁਣ ਨਿਰਵੈਰ ਆਪ ਕਰਾਈਆ। ਪਾਰਬ੍ਰਹਮ ਪ੍ਰਭ ਹੋ ਪਰਧਾਨ, ਸਚ ਪਰਧਾਨਗੀ ਇਕ ਜਣਾਈਆ। ਨਿਰਗੁਣ ਸਰਗੁਣ ਖੇਲੇ ਖੇਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਰਨੀ ਆਪ ਕਮਾਈਆ। ਨਿਰਗੁਣ ਖੇਲ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਜੁਗ ਚੌਕੜੀ ਪਾਵੇ ਸਾਰ, ਨਿਤ ਨਵਿਤ ਵੇਸ ਵਟਾਈਆ। ਲੱਖ ਚੁਰਾਸੀ ਦਏ ਆਧਾਰ, ਜੀਵ ਜੰਤ ਭੇਵ ਖੁਲ੍ਹਾਈਆ। ਸ਼ਬਦ ਅਨਾਦੀ ਬੋਲ ਜੈਕਾਰ, ਧੁਰ ਦੀ ਧਾਰ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਵਡ ਵੱਡਾ ਵਡ ਵਡਿਆਈਆ। ਹਰਿ ਵੱਡਾ ਬੇਅੰਤ ਬੇਪਰਵਾਹ, ਆਦਿ ਜੁਗਾਦਿ ਇਕ ਅਖਵਾਇੰਦਾ। ਨਿਰਗੁਣ ਸਰਗੁਣ ਬਣ ਮਲਾਹ, ਬੇੜਾ ਦੋ ਜਹਾਨ ਚਲਾਇੰਦਾ। ਧੁਰ ਸੰਦੇਸਾ ਦੇਵੇ ਆ, ਸ਼ਬਦ ਅਨਾਦੀ ਨਾਦ ਅਲਾਇੰਦਾ। ਸਾਚਾ ਮਾਰਗ ਦਏ ਸਮਝਾ, ਧੁਰ ਦੀ ਧਾਰਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਕਾਰ ਕਮਾਇੰਦਾ। ਸਚਖੰਡ ਨਿਵਾਸੀ ਪੁਰਖ ਅਕਾਲ, ਆਦਿ ਜੁਗਾਦਿ ਖੇਲ ਕਰਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਕੋਟਨ ਕੋਟ ਕਾਲ ਬਿਤਾਈਆ। ਸੇਵਾ ਕਰਦੇ ਗਏ ਤੇਈ ਅਵਤਾਰ, ਭਗਤ ਅਠਾਰਾਂ ਅੱਖ ਖੁਲ੍ਹਾਈਆ। ਈਸਾ ਮੂਸਾ ਮੁਹੰਮਦ ਬੋਲ ਗਏ ਜੈਕਾਰ, ਨਾਅਰਾ ਹੱਕ ਹੱਕ ਇਕ ਜਣਾਈਆ। ਨਾਨਕ ਗੋਬਿੰਦ ਦੱਸ ਕੇ ਗਏ ਸੱਚਾ ਪਿਆਰ, ਸਾਚੀ ਰੀਤੀ ਚਾਰ ਵਰਨ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰਨੇਯੋਗ, ਹਰਿ ਕਰਤਾ ਇਕ ਅਖਵਾਇੰਦਾ। ਆਦਿ ਜੁਗਾਦਿ ਲੱਖ ਚੁਰਾਸੀ ਅੰਦਰ ਭੋਗੇ ਭੋਗ, ਬਣ ਸੰਜੋਗੀ ਮੇਲ ਮਿਲਾਇੰਦਾ। ਨਾਮ ਸੁਣਾਏ ਸਚ ਸਲੋਕ, ਧੁਰ ਦਾ ਢੋਲਾ ਰਾਗ ਅਲਾਇੰਦਾ । ਨਿਰਮਲ ਕਰ ਪਰਕਾਸ਼ ਜੋਤ, ਨੂਰ ਨੁਰਾਨਾ ਡਗਮਗਾਇੰਦਾ। ਲੇਖ ਮੁਕਾਏ ਹਰਖ਼ ਸੋਗ, ਚਿੰਤਾ ਗ਼ਮ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਆਪਣਾ ਹੁਕਮ ਵਰਤਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨ, ਹਰਿ ਸ਼ਬਦੀ ਸ਼ਬਦ ਜਣਾਈਆ। ਸ਼ਬਦੀ ਜੋਧਾ ਸੂਰਬੀਰ ਬਲਵਾਨ, ਬਲਧਾਰੀ ਇਕ ਅਖਵਾਈਆ। ਲੇਖਾ ਜਾਣੇ ਦੋ ਜਹਾਨ, ਪੁਰੀ ਲੋਅ ਬ੍ਰਹਿਮੰਡ ਖੰਡ ਵੇਖ ਵਖਾਈਆ। ਹੁਕਮੇ ਅੰਦਰ ਖੇਲ ਕਰੇ ਮਹਾਨ, ਮਹਿਮਾ ਅਕਥ ਕਥ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਗਿਆਨ, ਨਿਸ਼ਅੱਖਰ ਦਏ ਸਮਝਾਈਆ। ਸ਼ਾਸਤਰ ਸਿਮਰਤ ਵੇਦ ਲਿਖ ਪੁਰਾਨ, ਗੀਤਾ ਗਿਆਨ ਦਏ ਦ੍ਰਿੜਾਈਆ। ਈਸਾ ਮੂਸਾ ਪੀਰ ਪੈਗ਼ੰਬਰ ਦਏ ਗਿਆਨ, ਕਾਇਆ ਕੁਰ੍ਹਾ ਦਏ ਸਮਝਾਈਆ। ਧੁਰ ਸੰਜੋਗੀ ਮਿਲੇ ਆਣ, ਭਗਤ ਭਗਵਾਨ ਅੰਗ ਲਗਾਈਆ। ਨਾਨਕ ਗੋਬਿੰਦ ਬੋਧ ਗਿਆਨ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਪ ਸਮਝਾਈਆ।

ਸਰਬ ਜੀਆਂ ਪ੍ਰਭ ਇਕ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਧਰਮ ਦੁਆਰੇ ਇਕ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਜਣਾਈਆ। ਸਾਚਾ ਭੇਵ ਹਰਿ ਨਿਰੰਕਾਰ, ਨਿਰਗੁਣ ਦਾਤਾ ਆਪ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਹੋ ਤਿਆਰ, ਨਿਰਗੁਣ ਸਰਗੁਣ ਰੂਪ ਵਟਾਈਆ। ਦਾਤਾ ਦਾਨੀ ਦੇਵਣਹਾਰ ਵਡ ਭੰਡਾਰ, ਵਿਸ਼ਨੂੰ ਝੋਲੀ ਇਕ ਭਰਾਈਆ। ਬ੍ਰਹਮਾ ਦੇਵਣਹਾਰਾ ਬ੍ਰਹਮ ਵਿਸਥਾਰ, ਲੱਖ ਚੁਰਾਸੀ ਨਿਰਮਲ ਜੋਤ ਕਰ ਰੁਸ਼ਨਾਈਆ। ਸ਼ੰਕਰ ਦੇਵੇ ਇਕ ਕਟਾਰ, ਤ੍ਰਿਸੂਲ ਹੱਥ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਕਰੇ ਖੇਲ ਪੁਰਖ ਅਕਾਲ, ਅਕਲ ਕਲ ਵੱਡੀ ਵਡਿਆਈਆ। ਦੀਨਾ ਬੰਧਪ ਹੋ ਦਿਆਲ, ਦਇਆਨਿਧ ਭੇਵ ਖੁਲ੍ਹਾਈਆ। ਸਚਖੰਡ ਦੁਆਰ ਸੱਚੀ ਧਰਮਸਾਲ, ਧਰਮ ਦੁਆਰ ਇਕੋ ਸੋਭਾ ਪਾਈਆ। ਪਰਗਟ ਕਰ ਜੋਤੀ ਨੂਰ ਇਕ ਜਲਾਲ, ਜ਼ਾਹਰ ਜ਼ਹੂਰ ਕਰੇ ਇਕ ਰੁਸ਼ਨਾਈਆ। ਬੇਐਬ ਖ਼ੁਦਾਈ ਪਰਵਰਦਿਗਾਰ, ਹੱਕ ਮੁਕਾਮੇ ਡੇਰਾ ਲਾਈਆ। ਸਚ ਤੌਫ਼ੀਕ ਸਾਂਝੇ ਯਾਰ, ਲਾਸ਼ਰੀਕ ਨੂਰ ਇਲਾਹੀਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਵੱਡੀ ਵਡਿਆਈਆ। ਸਾਚੀ ਕਰਨੀ ਕਰੇ ਕਰਤਾਰ, ਕਰਤਾ ਪੁਰਖ ਬੇਪਰਵਾਹੀਆ। ਆਪਣੀ ਇਛਿਆ ਕਰ ਤਿਆਰ, ਸਾਚੀ ਭਿਛਿਆ ਝੋਲੀ ਪਾਈਆ। ਆਪਣਾ ਬਲ ਆਪੇ ਧਾਰ, ਬਲਧਾਰੀ ਆਪ ਅਖਵਾਈਆ। ਆਪਣੀ ਕਰਨੀ ਕਰੇ ਸਚ ਵਿਹਾਰ, ਕਰਤਾ ਪੁਰਖ ਆਪਣੇ ਨਾਉਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਸ੍ਰੀ ਭਗਵੰਤ, ਸੋ ਪੁਰਖ ਨਿਰੰਜਣ ਆਪ ਦ੍ਰਿੜਾਈਆ। ਹਰਿ ਪੁਰਖ ਨਿਰੰਜਣ ਮਹਿਮਾ ਅਗਣਤ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹੀਆ। ਏਕੰਕਾਰਾ ਬਣਾਏ ਬਣਤ, ਘੜਨ ਭੰਨਣਹਾਰ ਆਪ ਹੋ ਜਾਈਆ। ਆਦਿ ਨਿਰੰਜਣ ਜੋਤ ਜਗੰਤ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਸਾਚਾ ਕੰਤ, ਕੰਤ ਕਤੂੰਹਲ ਸੋਭਾ ਪਾਈਆ। ਸ੍ਰੀ ਭਗਵਾਨ ਸਾਚਾ ਧਾਮ ਸੁਹੰਤ, ਸਚਖੰਡ ਬੈਠਾ ਡੇਰਾ ਲਾਈਆ। ਪਾਰਬ੍ਰਹਮ ਦਰ ਦਰਵੇਸ਼ ਬਣ ਕੇ ਕਰੇ ਮੰਨਤ, ਦੋਏ ਜੋੜ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਸ੍ਰੀ ਭਗਵਾਨ, ਘਰ ਸਾਚੇ ਆਪ ਸਮਝਾਇੰਦਾ। ਸੁੱਤ ਦੁਲਾਰਾ ਇਕ ਜਵਾਨ, ਸ਼ਬਦੀ ਸੁੱਤ ਉਠਾਇੰਦਾ। ਦੇਵਣਹਾਰਾ ਹੱਥ ਨਿਸ਼ਾਨ, ਧਰਮ ਨਿਸ਼ਾਨ ਇਕ ਝੁਲਾਇੰਦਾ। ਬਣਾਵਣਹਾਰਾ ਹੁਕਮਰਾਨ, ਸੀਸ ਜਗਦੀਸ ਤਾਜ ਟਿਕਾਇੰਦਾ। ਵਖਾਵਣਹਾਰਾ ਦੋ ਜਹਾਨ, ਨਿਰਗੁਣ ਸਰਗੁਣ ਰੂਪ ਵਖਾਇੰਦਾ । ਸੁਹਾਵਣਹਾਰਾ ਸਚ ਮਕਾਨ, ਥਿਰ ਘਰ ਸਾਚੇ ਆਪ ਬਹਾਇੰਦਾ। ਦੇਵਣਹਾਰ ਅਗੰਮੀ ਦਾਨ, ਵਸਤ ਅਮੋਲਕ ਇਕ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਪੁਰਖ ਅਕਾਲ, ਆਦਿ ਆਦਿ ਜਣਾਈਆ। ਸੁੱਤ ਦੁਲਾਰੇ ਸ਼ਬਦੀ ਲਾਲ, ਤੇਰੇ ਹੱਥ ਵਡਿਆਈਆ। ਦੋ ਜਹਾਨ ਤੇਰੀ ਧਰਮਸਾਲ, ਬ੍ਰਹਿਮੰਡ ਖੰਡ ਤੇਰੀ ਸਰਨਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਵਸਣ ਧਰਮਸਾਲ, ਘਰ ਬੈਠਣ ਡੇਰਾ ਲਾਈਆ। ਤ੍ਰੈਗੁਣ ਮਾਇਆ ਦਏ ਭੰਡਾਰ, ਪੰਜ ਤਤ ਕਰ ਕੁੜਮਾਈਆ। ਲੱਖ ਚੁਰਾਸੀ ਖੋਲ੍ਹ ਕਿਵਾੜ, ਅੰਡਜ ਜੇਰਜ ਉਤਭੁਜ ਸੇਤਜ ਰੰਗ ਰੰਗਾਈਆ। ਸਾਚੀ ਬਾਣੀ ਬੋਲ ਜੈਕਾਰ, ਚਾਰੇ

ਖਾਣੀ ਦਏ ਸਮਝਾਈਆ। ਸੋਹਲਾ ਢੋਲਾ ਰਾਗ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਪੁਰਖ ਅਬਿਨਾਸ਼, ਹਰਿ ਕਰਤਾ ਆਪ ਜਣਾਈਆ। ਖੇਲੇ ਖੇਲ ਪੁਰੀ ਲੋਅ ਪ੍ਰਿਥਮੀ ਆਕਾਸ਼, ਬ੍ਰਹਿਮੰਡ ਖੰਡ ਰਚਨ ਰਚਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਕਰ ਦਾਸੀ ਦਾਸ, ਸੇਵਕ ਸੇਵਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਘਾੜਨ ਆਪ ਸਮਝਾਈਆ। ਸਾਚੀ ਘਾੜਨ ਘੜ ਪੰਜ ਤੱਤ, ਤ੍ਰੈਗੁਣ ਬੰਧਨ ਇਕੋ ਪਾਈਆ। ਨਾਤਾ ਜੋੜ ਰਕਤ ਬੂੰਦ ਸਾਚੀ ਰਕਤ, ਹੱਡ ਮਾਸ ਨਾੜੀ ਜੋੜ ਜੁੜਾਈਆ। ਅੰਦਰ ਵੜ ਪੁਰਖ ਸਮਰਥ, ਸਾਚੀ ਖੇਲ ਇਕ ਜਣਾਈਆ। ਘਰ ਵਿਚ ਘਰ ਕਰ ਪਰਗਟ, ਗ੍ਰਹਿ ਮੰਦਰ ਸੋਭਾ ਪਾਈਆ। ਨੌ ਦੁਆਰੇ ਖੋਲ੍ਹ ਹੱਟ, ਗੁਰ ਸ਼ਬਦੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕ ਸੁਣਾਈਆ। ਨੌ ਦੁਆਰੇ ਖੋਲ੍ਹ ਕਿਵਾੜ, ਗੁਰ ਸ਼ਬਦ ਵੱਡੀ ਵਡਿਆਈਆ। ਲੱਖ ਚੁਰਾਸੀ ਕਰ ਤਿਆਰ, ਚਾਰ ਖਾਣੀ ਵੰਡ ਵੰਡਾਈਆ। ਚਾਰੇ ਬਾਣੀ ਬੋਲ ਜੈਕਾਰ, ਧੁਰ ਦਾ ਰਾਗੀ ਰਾਗ ਅਲਾਈਆ। ਕਾਇਆ ਮੰਦਰ ਅੰਦਰ ਸੁਹਾਏ ਸੱਚੀ ਧਰਮਸਾਲ, ਧਰਮ ਦੁਆਰਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੌ ਦੁਆਰ ਆਪਣਾ ਭੇਵ ਸਮਝਾਈਆ। ਨੌ ਦਰ ਖੇਲ ਕਰ ਜੱਗ, ਜਗ ਜੀਵਣ ਦਾਤਾ ਆਪ ਜਣਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਮੇਲ ਮਿਲਾ ਅੱਗ, ਹਉਮੇਂ ਹੰਗਤਾ ਗੰਢ ਪਵਾਇੰਦਾ। ਮਨ ਮਤ ਬੁਧ ਕਰਾ ਹੱਜ, ਕਾਇਆ ਕਾਅਬਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿੰਘਾਸਣ ਇਕੋ ਵਾਰ ਸੁਹਾਇੰਦਾ। ਸਚ ਸਿੰਘਾਸਣ ਸੱਜਣ ਮੀਤ, ਸੋ ਸਾਹਿਬ ਆਪ ਬਣਾਈਆ। ਨੌ ਦਰ ਤੇਰੀ ਰੀਤ, ਨੌ ਖੰਡ ਮਿਲੇ ਵਡਿਆਈਆ। ਨੌ ਰਸ ਜਗਤ ਨੀਤ, ਨੀਤੀ ਨੀਤੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸ਼ਬਦ ਗੁਰੂ ਸੁਣ ਧੁਰ ਸੰਦੇਸ਼, ਸਚਖੰਡ ਸਾਚੇ ਸੀਸ ਨਿਵਾਈਆ। ਪੁਰਖ ਅਕਾਲ ਦੀਨ ਦਿਆਲ ਮੈਂ ਸੇਵਾ ਕਰਾਂ ਹਮੇਸ਼, ਅਭੁੱਲ ਭੁੱਲ ਕਦੇ ਨਾ ਜਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲਵਾਂ ਵੇਖ, ਨਿਰਗੁਣ ਨਿਰਗੁਣ ਰੂਪ ਵਟਾਈਆ। ਨੌ ਖੰਡ ਪ੍ਰਿਥਮੀ ਖੇਲਾਂ ਖੇਡ, ਨੌ ਦਰ ਜਗਤ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਦਰ ਤੇਰੇ ਪ੍ਰਭ ਹੋ ਕੇ ਮੰਗਤਾ, ਸ਼ਬਦ ਸੁੱਤ ਝੋਲੀ ਡਾਹੀਆ। ਨੌ ਦੁਆਰੇ ਭਰਾਂ ਹੰਗਤਾ, ਹੰ ਬ੍ਰਹਮ ਸਮਝ ਕੋਇ ਨਾ ਆਈਆ। ਭੇਵ ਨਾ ਪਾਏ ਕੋਈ ਪੰਡਤਾ, ਜਗਤ ਵਿਦਿਆ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਪ੍ਰਭੂ, ਮੈਂ ਸੇਵਾ ਸਚ ਕਮਵਾਂਗਾ। ਲੱਖ ਚੁਰਾਸੀ ਜੀਵ ਜੰਤ ਉਪਜਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਵਾਂਗਾ। ਤ੍ਰੈਗੁਣ ਮਾਇਆ ਹੁਕਮ ਵਰਤਾਵਾਂਗਾ। ਪੰਜ ਤਤ ਨਾਤਾ ਮੇਲ ਮਿਲਾਵਾਂਗਾ। ਨੌ ਦਰ ਦਰਵਾਜ਼ਾ ਖੋਲ੍ਹ ਵਖਾਵਾਂਗਾ। ਕੂੜੀ ਕਿਰਿਆ ਆਸਾ ਤ੍ਰਿਸਨਾ ਸਾਜਣ ਸਾਜਾ, ਸਗਲਾ ਸੰਗ ਨਿਭਾਵਾਂਗਾ। ਤੇਰਾ ਖੇਲ ਗ਼ਰੀਬ ਨਿਵਾਜਾ, ਜੁਗ ਚੌਕੜੀ ਪੂਰ ਕਰਾਵਾਂਗਾ। ਸਚ ਵਸਤ ਅਮੋਲਕ ਦੇ ਦਾਜਾ, ਤੇਰੇ ਅੱਗੇ ਮੰਗ ਮੰਗਾਵਾਂਗਾ। ਕਵਣ ਵੇਲਾ

ਘਰ ਸਾਚੇ ਬਹਿ ਕੇ ਨਿਰਗੁਣ ਨਿਰਗੁਣ ਮਾਰੇ ਵਾਜਾਂ, ਮੇਰਾ ਵਿਛੋੜਾ ਪੰਧ ਕਟਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਵਾਂਗਾ। ਸ੍ਰੀ ਭਗਵਾਨ ਦਇਆ ਕਮੌਂਦਾ ਏ। ਆਦਿ ਪੁਰਖ ਆਪ ਸਮਝੌਂਦਾ ਏ। ਸੋ ਪੁਰਖ ਨਿਰੰਜਣ ਹੁਕਮ ਵਰਤੌਂਦਾ ਏ। ਹਰਿ ਪੁਰਖ ਨਿਰੰਜਣ ਇਕ ਮਨੌਂਦਾ ਏ। ਏਕੰਕਾਰ ਰਾਹ ਚਲੌਂਦਾ ਏ। ਆਦਿ ਨਿਰੰਜਣ ਨੂਰ ਚਮਕੌਂਦਾ ਏ। ਅਬਿਨਾਸ਼ੀ ਕਰਤਾ ਵੇਖ ਵਖੌਂਦਾ ਏ। ਸ੍ਰੀ ਭਗਵਾਨ ਨਿਸ਼ਾਨ ਉਠੌਂਦਾ ਏ। ਪਾਰਬ੍ਰਹਮ ਪ੍ਰਭ ਦਰਸ ਦਿਖੌਂਦਾ ਏ। ਲੱਖ ਚੁਰਾਸੀ ਕਰੇ ਖੇਲ, ਬ੍ਰਹਮ ਆਪਣਾ ਰੰਗ ਰੰਗੌਂਦਾ ਏ। ਨੌ ਦਰ ਜਗਤ ਤ੍ਰਿਸਨਾ ਚੇਤ, ਘਰ ਘਰ ਵਿਚ ਆਪਣਾ ਖੇਲ ਰਚੌਂਦਾ ਏ। ਗ੍ਰਹਿ ਮੰਦਰ ਨਜ਼ਰੀ ਆਏ ਨੇਤਨ ਨੇਤ, ਦਰ ਦਸਵੇਂ ਸੋਭਾ ਪੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਸਚ ਸੰਦੇਸ ਇਕ ਸੁਣੌਂਦਾ ਏ। ਸਚ ਸੰਦੇਸ ਇਕ ਸੁਣੌਂਦਾ ਏ। ਪ੍ਰਭ ਧੁਰ ਦਾ ਹੁਕਮ ਜਣੌਂਦਾ ਏ। ਸ਼ਬਦ ਸੁੱਤ ਤੇਰੀ ਸੇਵਾ ਇਕ ਲਗੌਂਦਾ ਏ। ਜੁਗ ਚੌਕੜੀ ਰੁੱਤ ਸੁਹੌਂਦਾ ਏ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਝੋਲੀ ਪੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਪੁਰਖ ਅਬਿਨਾਸ਼ੀ ਕਰਤਾ ਧੁਰ ਦਾ ਭੇਵ ਆਪ ਜਣੌਂਦਾ ਏ। ਸ਼ਬਦ ਸੁੱਤ ਹੋ ਤਿਆਰ, ਪ੍ਰਭ ਅੱਗੇ ਸੀਸ ਝੁਕਾਈਆ। ਮੈਂ ਸੇਵਾ ਕਰਾਂ ਪ੍ਰਭ ਸਚ ਨਿਰੰਕਾਰ, ਨਿਰਗੁਣ ਨਿਰਗੁਣ ਰੂਪ ਵਟਾਈਆ। ਜੁਗ ਚੌਕੜੀ ਵੇਖਾਂ ਵਿਚ ਸੰਸਾਰ, ਲੋਕਮਾਤ ਫੇਰਾ ਪਾਈਆ। ਲੱਖ ਚੁਰਾਸੀ ਦਿਆਂ ਸਤਿ ਭੰਡਾਰ, ਨਾਮ ਅਮੋਲਕ ਇਕ ਵਰਤਾਈਆ। ਸਾਚੀ ਖੇਲ ਕਰਾਂ ਅਗੰਮ ਅਪਾਰ, ਅਲੱਖ ਅਗੋਚਰ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਦਰ ਮੰਗਾਂ ਮੰਗ ਸ੍ਰੀ ਭਗਵਾਨ, ਤੇਰੇ ਹੱਥ ਵੱਡੀ ਵਡਿਆਈਆ। ਜੁਗ ਚੌਕੜੀ ਬੀਤੇ ਵਿਚ ਜਹਾਨ, ਥਿਰ ਕੋਇ ਰਹਿਣ ਨਾ ਪਾਈਆ। ਸਾਚਾ ਖੇਲ ਕਰਾਂ ਮਹਾਨ, ਸਤਿ ਸਤਿਵਾਦੀ ਦਇਆ ਕਮਾਈਆ। ਨਿਰਗੁਣ ਸਰਗੁਣ ਹੋ ਪਰਧਾਨ, ਗੁਰ ਅਵਤਾਰ ਰੂਪ ਵਟਾਈਆ। ਸਤਿ ਸੰਦੇਸਾ ਦੇਵਾਂ ਏਕਾ ਵਾਰ, ਏਕੰਕਾਰ ਤੇਰਾ ਨਾਉਂ ਸਿਫ਼ਤ ਸਾਲਾਹੀਆ। ਸ੍ਰਿਸ਼ਟ ਸਬਾਈ ਬੰਦ ਕਿਵਾੜੀ ਖੋਲ੍ਹ ਨੈਣ ਉਘਾੜ, ਅੱਖ ਪਰਤੱਖ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮੇਰਾ ਸਗਲਾ ਸੰਗ ਨਿਭਾਈਆ। ਗੁਰ ਅਵਤਾਰ ਰੂਪ ਪਰਗਟਾਵਾਂਗਾ। ਨਿਰਗੁਣ ਸਰਗੁਣ ਵੇਸ ਵਟਾਵਾਂਗਾ। ਨਿਰਵੈਰ ਹੋ ਕੇ ਕਾਰ ਕਮਾਵਾਂਗਾ। ਜੁਗ ਚੌਕੜੀ ਪੰਧ ਮੁਕਾਵਾਂਗਾ। ਧੁਰ ਦਾ ਢੋਲਾ ਛੰਦ ਸੁਣਾਵਾਂਗਾ। ਸੋਭਾਵੰਤ ਇਕ ਅਖਵਾਵਾਂਗਾ। ਨੂਰੀ ਚੰਦ ਜੋਤ ਚਮਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕਵਣ ਵੇਲੇ ਦਰ ਤੇਰੇ ਬਹਿ ਕੇ ਖ਼ੁਸ਼ੀ ਮਨਾਵਾਂਗਾ। ਕਵਣ ਵੇਲਾ ਦੱਸ ਭਗਵਾਨ, ਤੇਰੇ ਦਰ ਮਿਲੇ ਵਡਿਆਈਆ। ਸੇਵਾ ਕਰਾਂ ਨਿਤ ਨਵਿਤ ਵਿਚ ਜਹਾਨ, ਤੇਈ ਅਵਤਾਰਾਂ ਹੁਕਮ ਮਨਾਈਆ। ਈਸਾ ਮੂਸਾ ਮੁਹੰਮਦ ਕਰ ਕਲਾਮ, ਕਲਮਾ ਨਬੀ ਰਸੂਲ ਕਾਇਨਾਤ ਜਣਾਈਆ। ਭਗਤ ਅਠਾਰਾਂ ਕਰੇ ਧਿਆਨ, ਨਿਜ ਨੇਤਰ ਨੈਣ ਉਠਾਈਆ। ਦਸ ਗੁਰ ਜਗਤ ਪਰਧਾਨ, ਨਾਮ ਪਰਧਾਨਗੀ ਇਕ ਵਖਾਈਆ। ਅੰਦਰ ਵੜ ਕੇ ਦੇਵਾਂ ਨਾਮ ਗਿਆਨ, ਬਾਹਰੋਂ ਸਮਝ ਕੋਇ ਨਾ ਆਈਆ। ਲੇਖਾ ਲਿਖ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਕਰਾਂ ਪੜ੍ਹਾਈਆ। ਭੇਵ ਅਭੇਦਾ ਖੋਲ੍ਹ ਅੰਜੀਲ

ਕੁਰਾਨ, ਤੀਸ ਬਤੀਸਾ ਮਸਲਾ ਹੱਕ ਦਿਆਂ ਸਮਝਾਈਆ। ਸਾਚੀ ਬਾਣੀ ਬੋਲ ਧੁਰ ਫ਼ਰਮਾਨ, ਧੁਰ ਦੀ ਧਾਰ ਲੋਕਮਾਤ ਸਮਝਾਈਆ। ਚਾਰੇ ਵਰਨਾਂ ਇਕ ਗਿਆਨ, ਬਰਨ ਅਠਾਰਾਂ ਬੂਝ ਬੁਝਾਈਆ। ਊਚ ਨੀਚ ਰਾਓ ਰੰਕ ਇਕ ਧਿਆਨ, ਚਰਨ ਕਵਲ ਇਕ ਦ੍ਰਿੜਾਈਆ। ਨੌ ਦੁਆਰ ਜਗਤ ਦੁਕਾਨ, ਨੌ ਖੰਡ ਪ੍ਰਿਥਮੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਜਿਸ ਵੇਲੇ ਤੇਰਾ ਮੇਲਾ ਹੋਏ ਸਹਿਜ ਸੁਭਾਈਆ। ਸ੍ਰੀ ਭਗਵਾਨ ਆਦਿ ਜਣੌਂਦਾ ਏ। ਸੁੱਤ ਸ਼ਬਦ ਤੇਰੀ ਸੇਵਾ ਸਚ ਲਗੌਂਦਾ ਏ। ਆਦਿ ਜੁਗਾਦੀ ਸਤਿਗੁਰ ਰੂਪ, ਤੇਰਾ ਇਕੋ ਇਕ ਵਖੌਂਦਾ ਏ। ਸਚ ਨਿਸ਼ਾਨ ਚਾਰ ਕੂਟ, ਦਹਿ ਦਿਸ਼ਾ ਆਪ ਵਖੌਂਦਾ ਏ। ਤੇਰੇ ਉਪਰ ਜਾਏ ਤੁਠ, ਪੁਰਖ ਅਕਾਲ ਮਿਹਰ ਨਜ਼ਰ ਉਠੌਂਦਾ ਏ। ਜੁਗ ਚੌਕੜੀ ਸੋਹੇ ਤੇਰੀ ਰੁੱਤ, ਫੁਲ ਫੁਲਵਾੜੀ ਬਸੰਤ ਆਪ ਮਹਿਕੌਂਦਾ ਏ। ਲੱਖ ਚੁਰਾਸੀ ਅੰਦਰ ਹੋ ਕੇ ਚੁੱਪ, ਦੋ ਜਹਾਨਾਂ ਖੇਲ ਵੇਖ ਵਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜੌਂਦਾ ਏ। ਸਾਚੀ ਸਿਖਿਆ ਇਕ ਦ੍ਰਿੜਾਵਾਂਗਾ। ਧੁਰ ਦਾ ਭੇਵ ਅਭੇਦ ਖੁਲ੍ਹਾਵਾਂਗਾ। ਸ਼ਬਦੀ ਸੁੱਤ ਤੇਰਾ ਹੁਕਮ ਵਰਤਾਵਾਂਗਾ। ਜੁਗ ਚੌਕੜੀ ਰੂਪ ਧਰਾਵਾਂਗਾ। ਨਿਰਗੁਣ ਸਰਗੁਣ ਵੰਡ ਵੰਡਾਵਾਂਗਾ। ਗੁਰ ਅਵਤਾਰ ਨਾਮ ਰਖਾਵਾਂਗਾ। ਪੀਰ ਪੈਗ਼ੰਬਰ ਢੋਲਾ ਗਾਵਾਂਗਾ। ਸ਼ਬਦ ਅਨਾਦ ਇਕ ਸੁਣਾਵਾਂਗਾ। ਬ੍ਰਹਮ ਬ੍ਰਹਿਮਾਦ ਖੋਜ ਖੋਜਾਵਾਂਗਾ। ਬਣ ਸਵਾਂਗੀ ਸਵਾਂਗ ਰਚਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਇਕ ਕਮਾਵਾਂਗਾ। ਸਾਚੀ ਕਰਨੀ ਪ੍ਰਭੂ ਕਮਾਵੇਗਾ। ਸਤਿਜੁਗ ਤ੍ਰੇਤਾ ਦੁਆਪਰ ਪਾਰ ਲੰਘਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸੇਵ ਕਮਾਵੇਗਾ। ਸਚਖੰਡ ਨਿਵਾਸੀ ਸਚ ਦਰਗਹਿ ਲੇਖਾ ਆਪਣੇ ਹੱਥ ਰਖਾਵੇਗਾ। ਸ਼ਬਦ ਅਨਾਦ ਧੁਰ ਦੀ ਧਾਰ ਇਕੋ ਇਕ ਕਹਿ ਕੇ, ਹੁਕਮ ਵਰਤਾਵੇਗਾ। ਹਰ ਘਟ ਅੰਦਰ ਨਿਰਗੁਣ ਰੂਪ ਹੋ ਕੇ ਬਹਿ ਕੇ, ਸਚ ਸਿੰਘਾਸਣ ਸੋਭਾ ਪਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਸੁਣਾਵੇਗਾ। ਸ਼ਬਦ ਸੁੱਤ ਸਮਝੌਂਦਾ ਹਾਂ। ਧੁਰ ਦਾ ਅੱਖਰ ਇਕ ਸਿਖੌਂਦਾ ਹਾਂ। ਪੁਰਖ ਅਕਾਲ ਹੋ ਕੇ ਹੁਕਮ ਮਨੌਂਦਾ ਹਾਂ। ਨੌ ਸੌ ਚੁਰਾਨਵੇ ਚੌਕੜੀ ਵੰਡ ਵੰਡੌਂਦਾ ਹਾਂ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਲ ਰਲੌਂਦਾ ਹਾਂ। ਵਿਸ਼ਨ ਬ੍ਰਹਮਾ ਸ਼ਿਵ ਹੁਕਮ ਮਨੌਂਦਾ ਹਾਂ। ਤ੍ਰੈਗੁਣ ਮਾਇਆ ਪੰਜ ਤਤ ਜੋੜ ਜੁੜੌਂਦਾ ਹਾਂ। ਨੌ ਦੁਆਰੇ ਖੋਲ੍ਹ ਦਰ, ਦਸਮ ਦੁਆਰੀ ਸੋਭਾ ਪੌਂਦਾ ਹਾਂ। ਸ਼ਬਦ ਅਨਾਦੀ ਨੂਰ ਇਲਾਹੀ ਜੋਤੀ ਨੂਰ ਨੂਰ ਰੁਸ਼ਨੌਂਦਾ ਹਾਂ। ਅੰਮ੍ਰਿਤ ਸਰੋਵਰ ਧਾਰ ਇਕ ਵਹੌਂਦਾ ਹਾਂ। ਦੋ ਜਹਾਨਾਂ ਵੇਖ ਵਖੌਂਦਾ ਹਾਂ। ਬ੍ਰਹਿਮੰਡ ਖੰਡ ਸੋਭਾ ਪੌਂਦਾ ਹਾਂ। ਜੇਰਜ ਅੰਡਜ ਉਤਭੁਜ ਸੇਤਜ ਡੇਰਾ ਲੌਂਦਾ ਹਾਂ। ਚਾਰੇ ਬਾਣੀ ਰਾਗ ਅਲੌਂਦਾ ਹਾਂ। ਚਾਰੇ ਖਾਣੀ ਬੂਝ ਬੁਝੌਂਦਾ ਹਾਂ। ਸੁਰਤੀ ਹਾਣੀ ਸ਼ਬਦ ਮਿਲੌਂਦਾ ਹਾਂ। ਅੰਮ੍ਰਿਤ ਬਾਣੀ ਜਾਪ ਜਪੌਂਦਾ ਹਾਂ। ਧੁਰ ਦੀ ਰਾਣੀ ਘਰ ਵਖੌਂਦਾ ਹਾਂ। ਲੱਖ ਚੁਰਾਸੀ ਚੁੱਕੇ ਕਾਣੀ, ਸਾਚੀ ਸਿਖਿਆ ਇਕ ਦ੍ਰਿੜੌਂਦਾ ਹਾਂ। ਗੁਰ ਅਵਤਾਰ ਪੀਰ ਪੈਗ਼ੰਬਰ ਧੁਰ ਸੰਦੇਸ ਸੁਣੌਂਦਾ ਹਾਂ। ਆਤਮ ਪਰਮਾਤਮ ਰਚ ਸਵੰਬਰ, ਧੁਰ ਸੰਜੋਗੀ ਮੇਲ ਮਿਲੌਂਦਾ ਹਾਂ। ਕੂੜੀ ਕਿਰਿਆ ਮੇਟ ਅਡੰਬਰ, ਸਚ ਸੁਚ ਮਾਰਗ ਇਕ ਲਗੌਂਦਾ ਹਾਂ। ਭਾਗ ਲਗਾ ਅੰਧੇਰੀ ਕੰਦਰ, ਦੀਪਕ ਦੀਆ ਇਕ ਵਖੌਂਦਾ ਹਾਂ। ਮਨ ਵਾਸਨਾ ਬੰਨ੍ਹ ਕੇ ਬੰਦਰ, ਬੁੱਧ ਬਿਬੇਕ ਆਪ ਕਰੌਂਦਾ ਹਾਂ। ਬਜਰ ਕਪਾਟੀ ਤੋੜ ਜੰਦਰ,

ਘਰ ਘਰ ਵਿਚ ਪੜਦਾ ਆਪ ਉਠੌਂਦਾ ਹਾਂ। ਸ਼ਬਦ ਅਨਾਦੀ ਗਾ ਕੇ ਮੰਗਲ, ਸੋਹੰ ਰਾਗ ਅਲੌਂਦਾ ਹਾਂ। ਕੂੜੀ ਕਿਰਿਆ ਤੋੜ ਸੰਗਲ, ਨਾਮ ਡੋਰੀ ਤੰਦ ਬੰਧੌਂਦਾ ਹਾਂ। ਹੋ ਸਹਾਈ ਉਜਾੜ ਪਹਾੜ ਜੰਗਲ, ਉਚੇ ਟਿੱਲੇ ਵੇਖ ਵਖੌਂਦਾ ਹਾਂ। ਮਸਤਕ ਟਿੱਕਾ ਲਾ ਕੇ ਚੰਦਨ, ਧੂੜੀ ਖ਼ਾਕ ਇਕ ਰਮੌਂਦਾ ਹਾਂ। ਸਾਚੀ ਦੱਸ ਕੇ ਸਿਖਿਆ ਬੰਦਨ, ਨਿਰਗੁਣ ਸਰਗੁਣ ਹੁਕਮ ਮਨੌਂਦਾ ਹਾਂ। ਜੁਗ ਚੌਕੜੀ ਮਾਲਕ ਬਣ ਕੇ ਟੁੱਟੀ ਗੰਢਣ, ਗੰਢਣਹਾਰ ਗੋਪਾਲ ਸੁਆਮੀ ਦਇਆ ਕਮੌਂਦਾ ਹਾਂ । ਸਾਚਾ ਨਾਮ ਆਵਾਂ ਵੰਡਣ, ਦਰ ਦਰ ਇਕੋ ਅਲਖ ਜਗੌਂਦਾ ਹਾਂ। ਵੇਖਾਂ ਖੇਲ ਵਿਚ ਵਰਭੰਡਨ, ਬ੍ਰਹਿਮੰਡ ਫੇਰਾ ਪੌਂਦਾ ਹਾਂ। ਦੇਵਾਂ ਸਚ ਇਕ ਅਨੰਦਨ, ਨਿਜਾਨੰਦ ਰਸ ਚਖੌਂਦਾ ਹਾਂ। ਦੂਈ ਦਵੈਤੀ ਢਾਹ ਕੇ ਕੰਧਨ, ਕੰਢਾ ਪਾਰ ਇਕ ਵਖੌਂਦਾ ਹਾਂ। ਅੰਮ੍ਰਿਤ ਸਰੋਵਰ ਨੁਹਾਵਾਂ ਗੰਗਨ, ਦੁਰਮਤ ਮੈਲ ਤਨ ਧਵੌਂਦਾ ਹਾਂ। ਦੂਜੇ ਦਰ ਨਾ ਜਾਵਾਂ ਮੰਗਣ, ਘਰ ਇਕੇ ਸੋਭਾ ਪੌਂਦਾ ਹਾਂ। ਭਗਤ ਸੁਹੇਲੇ ਰੱਖ ਕੇ ਅੰਗਨ, ਅੰਗੀਕਾਰ ਅਖਵੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਦ੍ਰਿੜੌਂਦਾ ਹਾਂ। ਸਚ ਸੰਦੇਸਾ ਇਕ ਦ੍ਰਿੜਾਇਆ ਏ। ਆਦਿ ਪੁਰਖ ਹੁਕਮ ਵਰਤਾਇਆ ਏ। ਸ਼ਬਦ ਸੁੱਤ ਬੂਝ ਬੁਝਾਇਆ ਏ। ਚਾਰ ਜੁਗ ਵੰਡ ਵੰਡਾਇਆ ਏ। ਚਾਰ ਵੇਦ ਭੇਵ ਖੁਲ੍ਹਾਇਆ ਏ। ਚਾਰੇ ਬਾਣੀ ਰਾਗ ਅਲਾਇਆ ਏ। ਚਾਰੇ ਖਾਣੀ ਵੇਖ ਵਖਾਇਆ ਏ। ਚਾਰੋਂ ਕੁੰਟ ਡੇਰਾ ਲਾਇਆ ਏ। ਚੌਥੇ ਪਦ ਆਪ ਸਮਝਾਇਆ ਏ। ਧੁਰ ਦਾ ਛੰਦ ਇਕ ਗਾਇਆ ਏ। ਨਿਜਾਨੰਦ ਇਕ ਉਪਜਾਇਆ ਏ। ਖ਼ੁਸ਼ੀ ਕਰ ਬੰਦ ਬੰਦ, ਬੰਦੀਖ਼ਾਨਾ ਤੋੜ ਤੁੜਾਇਆ ਏ। ਨਿਰਗੁਣ ਨੂਰ ਚਾੜ੍ਹ ਚੰਦ, ਜੋਤ ਉਜਾਲਾ ਇਕ ਕਰਾਇਆ ਏ। ਸਤਿਜੁਗ ਤ੍ਰੇਤਾ ਮਿਟੇ ਪੰਧ, ਦੁਆਪਰ ਕਲਜੁਗ ਲੇਖਾ ਰਹੇ ਨਾ ਰਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁੱਤ ਤੇਰਾ ਇਕੋ ਮਾਣ ਵਧਾਇਆ ਏ। ਸ਼ਬਦ ਸੁੱਤ ਤੇਰਾ ਸੱਚਾ ਮਾਣ, ਸੋ ਸਾਹਿਬ ਆਪ ਰਖਾਈਆ। ਤੇਰਾ ਹੁਕਮ ਵਰਤੇ ਦੋ ਜਹਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਣ, ਨੈਣ ਸਕੇ ਨਾ ਕੋਇ ਉਠਾਈਆ। ਦੇਵਤ ਸੁਰ ਗਣ ਗੰਧਰਬ ਤੈਨੂੰ ਗਾਣ, ਅੱਠੇ ਪਹਿਰ ਧਿਆਨ ਲਗਾਈਆ। ਲੱਖ ਚੁਰਾਸੀ ਤੈਥੋਂ ਮੰਗੇ ਦਾਨ, ਬੈਠੇ ਖ਼ਾਲੀ ਝੋਲੀਆਂ ਡਾਹੀਆ। ਗੁਰ ਅਵਤਾਰ ਤੇਰਾ ਨਿਸ਼ਾਨ, ਪੀਰ ਪੈਗ਼ੰਬਰ ਤੇਰਾ ਨੂਰ ਰੁਸ਼ਨਾਈਆ। ਆਤਮ ਤੇਰਾ ਪਰਮਾਤਮ ਕਰੇ ਪਹਿਚਾਨ, ਭੇਵ ਅਭੇਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰੂ ਗੁਰੂ ਬਲਵਾਨ, ਤੇਰੇ ਹੱਥ ਦਏ ਵਡਿਆਈਆ। ਸ਼ਬਦ ਗੁਰੂ ਪਿਆ ਹੱਸ, ਵਾਹ ਵਾ ਪੁਰਖ ਅਕਾਲ ਤੇਰੀ ਵਡਿਆਈਆ। ਮੈਂ ਸੇਵਾ ਕਰਾਂ ਨੱਸ ਨੱਸ, ਦੋ ਜਹਾਨ ਵਾਹੋ ਦਾਹੀਆ। ਤੇਰਾ ਮਾਰਗ ਦੇਵਾਂ ਦੱਸ, ਚਾਰੇ ਜੁਗ ਦਿਆਂ ਪੜ੍ਹਾਈਆ। ਲੱਖ ਚੁਰਾਸੀ ਦੇਵਾਂ ਤੇਰਾ ਨਾਮ ਰਸ, ਰਸ ਰਸੀਆ ਰੂਪ ਵਟਾਈਆ। ਕੂੜੀ ਕਿਰਿਆ ਪਾਵਾਂ ਨੱਥ, ਨਾਮ ਡੋਰੀ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕਵਣ ਵੇਲਾ ਆਪਣਾ ਸੰਗ ਮਿਲਾਈਆ। ਪੁਰਖ ਅਬਿਨਾਸ਼ੀ ਦਇਆ ਕਮੌਂਦਾ ਏ। ਧੁਰ ਦਾ ਭੇਵ ਆਪ ਜਣੌਂਦਾ ਏ। ਨਵ ਨੌ ਚਾਰ ਤੇਰੀ ਸੇਵ ਲਗੌਂਦਾ ਏ। ਇਕਾਵਨ ਬਾਵਨ ਵੰਡ ਵੰਡੌਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਸੰਗ ਨਿਭੌਂਦਾ ਏ। ਸ਼ਾਸਤਰ ਸਿਮਰਤ ਵੇਦ ਪੁਰਾਨ ਧੁਰ ਦਾ ਢੋਲਾ ਗੌਂਦਾ ਏ। ਲੇਖਾ ਜਾਣੇ ਅੰਜੀਲ ਕੁਰਾਨ, ਕਲਮਾ ਇਕੋ ਇਕ ਪੜ੍ਹੌਂਦਾ ਏ। ਸਾਚੀ ਬਾਣੀ

ਬੋਲ ਗੁਣ ਨਿਧਾਨ, ਗੁਣਵੰਤਾ ਭੇਵ ਖੁਲੌਂਦਾ ਏ। ਕਲਜੁਗ ਅੰਤਮ ਆਏ ਵਿਚ ਸੰਸਾਰ, ਗੁਰ ਅਵਤਾਰ ਪੈਗ਼ੰਬਰ ਦੋਏ ਜੋੜ ਸਰਬ ਵਾਸਤਾ ਪੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਗੁਰੂ ਤੇਰਾ ਇਕੋ ਮਾਣ ਰਖੌਂਦਾ ਏ। ਸ਼ਬਦ ਗੁਰੂ ਕਹੇ ਮੇਰੇ ਭਗਵਾਨ, ਤੇਰੇ ਅੱਗੇ ਮੇਰੀ ਅਰਜ਼ੋਈਆ। ਜੁਗ ਚੌਕੜੀ ਬੀਤੇ ਵਿਚ ਜਹਾਨ, ਕਲਜੁਗ ਵੇਲਾ ਅੰਤਮ ਜਾਏ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਤੇਰੇ ਮੰਗਣ ਦਾਨ, ਦੋਏ ਜੋੜ ਵਾਸਤਾ ਪਾਈਆ। ਸ੍ਰਿਸ਼ਟ ਸਬਾਈ ਨੌ ਖੰਡ ਸੱਤ ਦੀਪ ਖ਼ਾਲੀ ਦਿਸੇ ਮੈਦਾਨ, ਸ਼ਹਿਨਸ਼ਾਹ ਰੂਪ ਨਾ ਕੋਇ ਵਖਾਈਆ। ਚਾਰੋਂ ਕੁੰਟ ਕੂੜ ਨਿਸ਼ਾਨ, ਜੂਠ ਝੂਠ ਡੌਰੂ ਡੰਕਾ ਦੇਵੇ ਵਜਾਈਆ। ਰਾਜ ਰਾਜਾਨ ਹੋਣ ਬੇਈਮਾਨ, ਸਿਦਕ ਸਬੂਰੀ ਸੰਗ ਨਾ ਕੋਇ ਨਿਭਾਈਆ। ਸਾਧ ਸੰਤ ਖਾਣ ਹਰਾਮ, ਹੱਕ ਹਕੀਕਤ ਹੱਥ ਕਿਸੇ ਨਾ ਆਈਆ। ਮੁੱਲਾਂ ਸ਼ੇਖ਼ ਮਸਾਇਕ ਘਰ ਘਰ ਨੱਚੇ ਸ਼ੈਤਾਨ, ਚਾਰੋਂ ਕੁੰਟ ਕੂੜ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਨਿਰਗੁਣ ਆਪਣਾ ਮੇਲਾ ਲੈ ਮਿਲਾਈਆ। ਸ਼ਬਦ ਸੁੱਤ ਲਾਡਲੇ ਮੇਰੇ ਲਾਲ, ਪੁਰਖ ਅਕਾਲ ਆਦਿ ਆਦਿ ਜਣਾਇਆ। ਕਲਜੁਗ ਅੰਤਮ ਵੇਖਾਂ ਤੇਰੀ ਧਰਮਸਾਲ, ਧਰਮ ਦੁਆਰਾ ਫੋਲ ਫੋਲਾਇਆ। ਲੱਖ ਚੁਰਾਸੀ ਹੋਏ ਬੇਹਾਲ, ਧੀਰਜ ਧੀਰ ਨਾ ਕੋਇ ਧਰਾਇਆ। ਹਰਿ ਕਾ ਨਾਮ ਦੇਵੇ ਨਾ ਕੋਈ ਧੰਨ ਮਾਲ, ਰਸਨਾ ਜਿਹਵਾ ਬੱਤੀ ਦੰਦ ਢੋਲਾ ਸਰਬ ਗਾਇਆ। ਦੀਪਕ ਦੀਆ ਜੋਤੀ ਘਰ ਦੇਵੇ ਨਾ ਕੋਈ ਬਾਲ, ਚਾਰੋਂ ਕੁੰਟ ਅੰਧੇਰਾ ਛਾਇਆ। ਅੰਮ੍ਰਿਤ ਆਤਮ ਜਾਮ ਦੇਵੇ ਨਾ ਕੋਈ ਪਿਆਲ, ਬਿਨ ਗੋਬਿੰਦ ਸਚ ਪਿਆਲਾ ਹੱਥ ਨਾ ਕਿਸੇ ਉਠਾਇਆ। ਚਾਰੋਂ ਕੁੰਟ ਸਿਰ ਤੇ ਕੂਕੇ ਕਾਲ, ਅੱਗੇ ਹੋ ਨਾ ਕੋਇ ਬਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਇਆ। ਸਾਚੀ ਸਿਖਿਆ ਸੁਣ ਲੈ ਸੁੱਤ, ਪਾਰਬ੍ਰਹਮ ਪ੍ਰਭ ਆਪ ਜਣਾਈਆ। ਤੇਰੀ ਹੋਏ ਸੁਹੰਜਣੀ ਰੁੱਤ, ਕਲਜੁਗ ਵੇਲਾ ਅੰਤਮ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰਨ ਪੁੱਛ, ਅੰਦਰ ਵੜ ਵੜ ਹਰਿ ਜਣਾਈਆ। ਕਵਣ ਵੇਲਾ ਪ੍ਰਭ ਜਾਏ ਤੁਠ, ਆਪਣੀ ਦਇਆ ਕਮਾਈਆ। ਆਦਿ ਜੁਗਾਦਿ ਜੁਗ ਚੌਕੜੀ ਜੋ ਰਿਹਾ ਲੁਕ, ਸਚਖੰਡ ਦੁਆਰ ਆਸਣ ਲਾਈਆ। ਜਿਸ ਦਾ ਰੂਪ ਨਿਰਮਲ ਜੋਤ, ਸ਼ਾਹੋ ਭੂਪ ਵਡ ਵਡਿਆਈਆ। ਤਿਸ ਪੁਰਖ ਅਕਾਲ ਉਤੇ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰੱਖ ਕੇ ਗਏ ਓਟ, ਅੰਤਰ ਅੰਤਰ ਧਿਆਨ ਲਗਾਈਆ। ਪਰਗਟ ਹੋਵੇ ਪਾਰਬ੍ਰਹਮ ਆਦਿ ਜੁਗਾਦੀ ਜੋ ਬਣਿਆ ਰਿਹਾ ਖ਼ਾਮੋਸ਼, ਖ਼ਾਲਸ ਆਪਣਾ ਨੂਰ ਕਰੇ ਰੁਸ਼ਨਾਈਆ। ਦੋ ਜਹਾਨ ਬ੍ਰਹਿਮੰਡ ਖੰਡ ਜੋ ਹੋਇਆ ਰਿਹਾ ਰੂਪੋਸ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸੁੱਤ ਸ਼ਬਦ ਤੇਰਾ ਲੇਖਾ ਅੰਤ ਮੁਕਾਵਾਂਗਾ। ਪਾਰਬ੍ਰਹਮ ਰੂਪ ਵਟਾਵਾਂਗਾ। ਸਤਿ ਧਰਮ ਇਕ ਜਣਾਵਾਂਗਾ। ਬ੍ਰਹਮ ਮਤ ਇਕ ਸਮਝਾਵਾਂਗਾ। ਤੇਰਾ ਭੇਵ ਇਕ ਖੋਲ੍ਹਾਵਾਂਗਾ। ਹੋ ਪਰਤੱਖ ਦਰਸ ਦਿਖਾਵਾਂਗਾ। ਵਸਣਹਾਰਾ ਘਟ ਘਟ, ਘਟ ਘਟ ਨਜ਼ਰੀ ਆਵਾਂਗਾ। ਤੇਰਾ ਵੇਖਾਂ ਜਗਤ ਹੱਟ, ਨੌ ਖੰਡ ਪ੍ਰਿਥਮੀ ਫੋਲ ਫੋਲਾਵਾਂਗਾ। ਤੇਰਾ ਲੇਖਾ ਹੋਏ ਸਤਿ, ਨੌ ਦਰ ਕਾਇਆ ਪਟਕਾ ਲਾਹਵਾਂਗਾ। ਤੇਰਾ ਵੇਖ ਚਲਦਾ ਰਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਵਾਂਗਾ।

ਸ਼ਬਦ ਸੁੱਤ ਤੂੰ ਮੰਗੀ ਭੀਖ, ਭਿਖਿਆ ਪ੍ਰਭੂ ਦੇਵੇ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਰੂਪ ਕਰਨ ਉਡੀਕ, ਨਿਜ ਨੇਤਰ ਨੈਣ ਲੈਣ ਉਠਾਈਆ। ਕਲਜੁਗ ਅੰਤਮ ਬਣ ਕੇ ਕਾਤਬ ਚਿੱਟੇ ਉਤੇ ਕਾਲੀ ਮਾਰ ਗਏ ਲੀਕ, ਤਸਵੀਰ ਬੇਨਜ਼ੀਰ ਨਾ ਸਕੇ ਕੋਇ ਸਮਝਾਈਆ। ਪਾਰਬ੍ਰਹਮ ਪੀਰ ਪੈਗ਼ੰਬਰਾਂ ਸਾਂਝਾ ਯਾਰ ਪਰਗਟ ਹੋਵੇ ਠੀਕ, ਨਿਰਵੈਰ ਪੁਰਖ ਆਪਣਾ ਨੂਰ ਕਰੇ ਰੁਸ਼ਨਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬ੍ਰਹਿਮੰਡ ਖੰਡ ਦੇਵਤ ਸੁਰ ਸਾਰੇ ਲਏ ਜੀਤ, ਵਿਸ਼ਨ ਬ੍ਰਹਮਾ ਸ਼ਿਵ ਸਿਰ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੀਰ ਪੈਗੰਬਰ ਸਾਧ ਸੰਤ ਸਾਚੇ ਭਗਤ ਚਰਨ ਕਵਲ ਕਰਨ ਪ੍ਰੀਤ, ਧੁਰ ਪ੍ਰੀਤੀ ਇਕ ਜਣਾਈਆ। ਨਿਰਵੈਰ ਪੁਰਖ ਨਰ ਨਿਰੰਕਾਰ ਸਾਚਾ ਨਾਮ ਇਕੋ ਵਾਰ ਕਰੇ ਬਖ਼ਸ਼ੀਸ਼, ਬਖ਼ਸ਼ਸ਼ ਆਪਣੀ ਤੇਰੀ ਝੋਲੀ ਪਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਸ਼ਬਦ ਅਨਾਦੀ ਇਕੋ ਦੱਸੇ ਸੱਚੀ ਰੀਤ, ਚਾਰ ਵਰਨ ਅਠਾਰਾਂ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਕੋਈ ਸਮਝ ਨਾ ਸਕੇ ਰਾਈਆ। ਲੇਖਾ ਜਾਣੇ ਸ਼ਿਵਦਵਾਲੇ ਗੁਰੂਦੁਆਰ ਮੱਠ ਮੰਦਰ ਮਸੀਤ, ਪਰਖਣਹਾਰਾ ਹਸਤ ਕੀਟ, ਊਚ ਨੀਚ ਭੇਵ ਅਭੇਦਾ ਦਏ ਖੁਲ੍ਹਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਤਮ ਪਰਮਾਤਮ ਦੱਸਣਹਾਰਾ ਸੱਚਾ ਗੀਤ, ਗੀਤ ਗੋਬਿੰਦ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਅੰਤਮ ਆਪਣਾ ਵੇਸ ਵਟਾਈਆ। ਸ਼ਬਦ ਸੁੱਤ ਸਦ ਕਰ ਤਿਆਰੀ, ਤ੍ਰੈਗੁਣ ਅਤੀਤਾ ਹਰਿ ਜਣਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰੀ ਵਾਰੀ, ਅੰਤਮ ਆਪਣਾ ਹੁਕਮ ਵਰਤਾਇੰਦਾ। ਚਾਰ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਬਣਨ ਖਿਲਾਰੀ, ਸਾਚੀ ਖੇਡ ਆਪ ਖਿਡਾਇੰਦਾ। ਧੁਰ ਦਾ ਸੰਦੇਸ਼ ਨਰ ਨਰੇਸ਼ ਲਿਖਾਵੇ ਬਣ ਲਿਖਾਰੀ, ਕਾਤਬ ਇਕੋ ਕਲਮ ਚਲਾਇੰਦਾ। ਹਰਿ ਕਾ ਨਾਮ ਹੱਟ ਖੁਲ੍ਹਾ ਦੋ ਜਹਾਨ ਬਣਾਏ ਵਪਾਰੀ, ਗੁਰਮੁਖ ਵਿਰਲਾ ਸੌਦਾ ਲੈਣ ਆਇੰਦਾ। ਨੌ ਖੰਡ ਪ੍ਰਿਥਮੀ ਸੱਤ ਦੀਪ ਹਉਮੇ ਭਰੇ ਨਾਲ ਬੀਮਾਰੀ, ਕੂੜੀ ਯਾਰੀ ਨਾਲ ਲਗਾਇੰਦਾ। ਓਸੇ ਘਰ ਵਿਚ ਓਸੇ ਦਰ ਵਿਚ ਓਸੇ ਮੰਦਰ ਵੜ ਕੇ ਨਿਰਗੁਣ ਜੋਤ ਕਰੇ ਉਜਿਆਰੀ, ਨੂਰੋ ਨੂਰ ਡਗਮਗਾਇੰਦਾ। ਪਾਰਬ੍ਰਹਮ ਦੀ ਸਮਝ ਨਾ ਸਕੇ ਕੋਇ ਹੁਸ਼ਿਆਰੀ, ਮਨ ਮਤ ਬੁਧ ਭੇਵ ਕੋਇ ਨਾ ਆਇੰਦਾ। ਲੱਖ ਚੁਰਾਸੀ ਵੇਖੇ ਦਰ ਭਿਖਾਰੀ, ਕਰਤਾ ਆਪਣੀ ਕਾਰ ਕਮਾਇੰਦਾ। ਸੁੱਤ ਲਾਡਲੇ ਸ਼ਬਦ ਤੇਰਾ ਖੇਲ ਅਪਰ ਅਪਾਰੀ, ਹਰਿ ਅਪਰੰਪਰ ਆਪ ਕਰਾਇੰਦਾ। ਕਲਜੁਗ ਅੰਤਮ ਤੇਰੀ ਆਸਾ ਪੂਰੀ ਕਰੇ ਆਪ ਪਰਗਟ ਹੋਏ ਸਿਰਜਣਹਾਰੀ, ਘਟ ਘਟ ਅੰਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਸੁਣ ਲੈ ਬਾਲ, ਪ੍ਰਭ ਠਾਕਰ ਆਪ ਜਣਾਈਆ। ਜੁਗ ਚੌਕੜੀ ਵੇਖੇ ਤੇਰਾ ਹਾਲ, ਹਾਲਤ ਆਪਣੀ ਝੋਲੀ ਪਾਈਆ। ਗੁਰ ਅਵਤਾਰ ਤੇਰੇ ਨਾਲ, ਪੀਰ ਪੈਗ਼ੰਬਰ ਤੇਰਾ ਸੰਗ ਨਿਭਾਈਆ। ਅੰਤਮ ਸਾਰੇ ਦੋਏ ਜੋੜ ਪ੍ਰਭ ਅਗੇ ਮੰਗ ਕੇ ਜਾਣ ਦਾਨ, ਦਾਤਾ ਦਾਨੀ ਤੇਰੀ ਓਟ ਤਕਾਈਆ। ਕਲਜੁਗ ਅੰਤ ਹੋਣਾ ਪਰਧਾਨ, ਆ ਕੇ ਵੇਖਣਾ ਆਪਣਾ ਜਹਾਨ, ਦੋ ਜਹਾਨਾਂ ਵਾਲੀ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸੁੱਤ ਸ਼ਬਦ ਤੇਰਾ ਚੌਕੜੀ ਜੁਗ ਗਿਆਨ, ਸਿਮਰਨ ਪੂਜਾ ਪਾਠ ਅਭਿਆਸ ਰੂਪ ਵਖਾਈਆ। ਜਗਤ ਸਰੋਵਰ ਅਠਸਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਜਲ ਪਾਣੀ ਅਸ਼ਨਾਨ, ਜੀਵ ਜੰਤ ਮਾਰਗ ਇਕ ਦਰਸਾਈਆ। ਸਿਫ਼ਤੀ ਢੋਲਾ ਨਾਮ ਨਿਧਾਨ ਰਸਨਾ

ਜਿਹਵਾ ਬੱਤੀ ਦੰਦ ਸਾਰੇ ਗਾਣ, ਉਚੀ ਕੂਕ ਕੂਕ ਸੁਣਾਈਆ। ਨੌ ਦੁਆਰ ਹਰਿ ਕਰਤਾਰ ਜਗਤ ਵਾਸਨਾ ਖੋਲ੍ਹ ਦੁਕਾਨ, ਵਸਤ ਅਮੋਲਕ ਮਾਇਆ ਮਮਤਾ ਤ੍ਰਿਸਨਾ ਵਿਚ ਸਮਾਈਆ। ਨੌ ਖੰਡ ਪ੍ਰਿਥਮੀ ਤੇਰਾ ਖੇਲ ਹੋਏ ਮਹਾਨ, ਜਗਤ ਵਪਾਰੀ, ਜੀਵ ਜੰਤ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤਮ ਇਕੋ ਇਕ ਸੁਣਾਈਆ। ਅੰਤਮ ਸਚ ਸੰਦੇਸ ਸੁਣੌਂਦਾ ਏ। ਸੁੱਤ ਸ਼ਬਦ ਤੇਰੀ ਰਚਨਾ ਆਦਿ ਰਚੌਂਦਾ ਏ। ਜੁਗ ਚੌਕੜੀ ਖੇਲ ਕਰੌਂਦਾ ਏ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡੌਂਦਾ ਏ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਿਚੋਂ ਅੰਤਮ ਆਪਣਾ ਭੇਵ ਚੁਕੌਂਦਾ ਏ। ਸ਼ਬਦੀ ਸੁੱਤ ਦੁਲਾਰੇ ਤੇਰਾ ਖੇਲ ਕਰ ਅਪਾਰ, ਅਪਰੰਪਰ ਧਾਰ ਵਖੌਂਦਾ ਏ। ਸੁੱਤ ਦੁਲਾਰਾ ਕਹੇ ਪਿਆਰਾ ਗੋਬਿੰਦ ਸੂਰਾ ਇਕ ਉਠਾਲ, ਡੰਕਾ ਸ਼ਬਦ ਤਾਲ ਵਜੌਂਦਾ ਏ। ਖੰਡਾ ਖੰਡਗ ਧਰ ਕਟਾਰ, ਸੀਸ ਜਗਦੀਸ ਸੁਹਾਏ ਦਸਤਾਰ, ਕਲਗੀ ਤੋੜਾ ਨਾਲ ਮਿਲੌਂਦਾ ਏ। ਸਾਚਾ ਘੋੜਾ ਅਗੰਮ ਅਪਾਰ, ਲੋਆਂ ਪੁਰੀਆਂ ਕਰੇ ਖ਼ਬਰਦਾਰ, ਬ੍ਰਹਿਮੰਡਾਂ ਖੰਡਾਂ ਹੁਕਮ ਵਰਤੌਂਦਾ ਏ। ਸਾਚੀ ਸਿਖਿਆ ਸਿਖ ਸੰਸਾਰ, ਅੰਮ੍ਰਿਤ ਆਤਮ ਜਾਮ ਦਏ ਪਿਆਲ, ਵਰਨ ਬਰਨ ਊਚ ਨੀਚ ਰਾਓ ਰੰਕ ਡੇਰਾ ਢੌਂਦਾ ਏ। ਦੋ ਜਹਾਨਾਂ ਵੱਜੇ ਤਾਲ, ਬ੍ਰਹਿਮੰਡ ਖੰਡ ਵਸੇ ਧਰਮਸਾਲ, ਸੱਚਾ ਮੰਦਰ ਇਕ ਵਖੌਂਦਾ ਏ। ਸੇਵਾ ਕਰ ਜਗਤ ਕਮਾਲ, ਵਿਦਿਆਲੇ ਬਿਨਾਂ ਪੁੱਛਾਂ ਸਵਾਲ, ਵਰਭੰਡੀ ਭੇਟ ਚੜੌਂਦਾ ਏ। ਕਲਜੁਗ ਕੂੜੀ ਜੜ੍ਹ ਉਖਾੜ, ਤ੍ਰੈਗੁਣ ਅਗਨੀ ਦੇਵਾਂ ਸਾੜ, ਕੂੜੇ ਬਿਰਹੋਂ ਦੇਵਾਂ ਝਾੜ, ਧੁਰ ਦਾ ਹੁਕਮੀ ਹੁਕਮ ਮਨੌਂਦਾ ਏ। ਕਲਜੁਗ ਆਯੂ ਦੇਵਾਂ ਗਾਲ, ਨਾਤਾ ਤੁੱਟੇ ਲੱਖ ਚਾਰ, ਬਣਿਆ ਰਹੇ ਨਾ ਬੱਤੀ ਹਜ਼ਾਰ, ਹਜ਼ਾਰੀ ਰੂਪ ਆਪ ਵਖੌਂਦਾ ਏ। ਸਾਚਾ ਖੇਲ ਕਰਾਂ ਅਪਾਰ, ਨਿਰਗੁਣ ਰੂਪ ਕਰਾਂ ਉਜਿਆਰ, ਕਲ ਕਲਕੀ ਲੈ ਅਵਤਾਰ, ਡੰਕਾ ਇਕੋ ਨਾਮ ਸੁਣੌਂਦਾ ਏ। ਵਸਾਂ ਸਾਚੇ ਧਾਮ ਨਿਆਰ, ਮੰਦਰ ਮਸਜਦ ਸ਼ਿਵਦਵਾਲੇ ਮੱਠ ਤੋਂ ਬਾਹਰ, ਨਾ ਕੋਈ ਘਾੜਤ ਘੜੇ ਬਣ ਠਠਿਆਰ, ਬਾਢੀ ਆਪੇ ਨਜ਼ਰੀ ਔਂਦਾ ਏ। ਦੀਆ ਬਾਤੀ ਜੋਤ ਜਗੇ ਨਿਰੰਕਾਰ, ਸ਼ਬਦ ਅਨਾਦ ਵੱਜੇ ਧੁਨਕਾਰ, ਧੁਰ ਦਾ ਰਾਗ ਇਕ ਦ੍ਰਿੜੌਂਦਾ ਏ। ਤੇਰਾ ਲੇਖਾ ਲਵਾਂ ਸੰਭਾਲ, ਵੇਖ ਖੇਲ ਸ਼ਾਹ ਕੰਗਾਲ, ਊਚ ਨੀਚ ਰਾਓ ਰੰਕ ਆਪਣਾ ਹੁਕਮ ਵਰਤੌਂਦਾ ਏ। ਨਿਰਗੁਣ ਹੋ ਕੇ ਆਵਾਂ ਦਲਾਲ, ਭਗਤਾਂ ਲਵਾਂ ਭਾਲ, ਸਾਚੇ ਸੰਤਾਂ ਚਲਾਂ ਨਾਲ, ਜਗਤ ਵਿਛੋੜਾ ਪੰਧ ਮੁਕੌਂਦਾ ਏ। ਆ ਕੇ ਸੁਣਾਂ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਬਣਾਂ ਦਲਾਲ, ਗਹਿਰ ਗੰਭੀਰ ਬੇਨਜ਼ੀਰ ਆਪਣੀ ਕਾਰ ਕਮੌਂਦਾ ਏ। ਦੋ ਜਹਾਨਾਂ ਤੋੜ ਜ਼ੰਜੀਰ, ਅੱਖੀਂ ਵੇਖਾਂ ਸ਼ਾਹ ਹਕੀਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕ ਅਲੌਂਦਾ ਏ। ਸੁੱਤ ਦੁਲਾਰਾ ਚਰਨ ਦੁਆਰ, ਘਰ ਸਾਚੇ ਖ਼ੁਸ਼ੀ ਮਨਾਈਆ। ਸੋ ਪੁਰਖ ਨਿਰੰਜਣ ਤੇਰਾ ਪਿਆਰ, ਹਰਿ ਪੁਰਖ ਨਿਰੰਜਣ ਭੁੱਲ ਕਦੇ ਨਾ ਜਾਈਆ। ਏਕੰਕਾਰ ਤੇਰਾ ਸਹਾਰ, ਦੋ ਜਹਾਨ ਤੇਰੀ ਸ਼ਰਨਾਈਆ। ਆਦਿ ਨਿਰੰਜਣ ਤੇਰਾ ਉਜਿਆਰ, ਜੁਗ ਚੌਕੜੀ ਨੂਰ ਵਖਾਈਆ। ਅਬਿਨਾਸ਼ੀ ਕਰਤਾ ਤੇਰੀ ਧਾਰ, ਸ਼ਬਦੀ ਢੋਲਾ ਰਾਗ ਸੁਣਾਈਆ। ਸ੍ਰੀ ਭਗਵਾਨ ਤੇਰਾ ਨਿਸ਼ਾਨ ਦਏ ਹੁਲਾਰ, ਬ੍ਰਹਿਮੰਡ ਖੰਡ ਇਕੋ ਲਹਿਰ ਵਖਾਈਆ। ਪਾਰਬ੍ਰਹਮ ਤੇਰੀ ਸਾਚੀ ਕਾਰ, ਬ੍ਰਹਮ ਤੇਰੀ ਅੰਸ ਰੂਪ ਵਟਾਈਆ। ਲੱਖ ਚੁਰਾਸੀ ਤੇਰਾ ਪਸਾਰ, ਘਟ ਘਟ ਨਜ਼ਰੀ ਆਈਆ। ਕਲਜੁਗ ਅੰਤਮ ਖੇਲ ਕਰੇ ਕਰਤਾਰ, ਹਰਿ ਕਰਤਾ ਬੇਪਰਵਾਹੀਆ। ਲੋਕਮਾਤ ਪਰਗਟ ਹੋ ਨਿਰਗੁਣ ਰੂਪ ਆਪ ਨਿਰੰਕਾਰ, ਜੋਤੀ

ਜੋਤ ਜੋਤ ਰੁਸ਼ਨਾਈਆ। ਸੰਬਲ ਧਾਮ ਬਣਾ ਕੇ ਸੱਚਾ ਦਰਬਾਰ, ਦਰ ਦਰਵਾਜ਼ਾ ਆਪ ਲਗਾਈਆ। ਸੰਤ ਸੁਹੇਲੇ ਵਿਚ ਬਠਾਲ, ਗੁਰ ਚੇਲੇ ਮੇਲ ਮਿਲਾਈਆ। ਭਗਤ ਸੱਜਣ ਰੱਖ ਖਿਆਲ, ਸੰਮਤ ਇਕੀਸਾ ਦੇ ਵਡਿਆਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਲੱਖ ਚੁਰਾਸੀ ਵਿਚੋਂ ਭਾਲ, ਆਪ ਆਪਣਾ ਮੇਲ ਮਿਲਾਈਆ। ਨਾਤਾ ਤੋੜ ਕਾਲ ਮਹਾਂਕਾਲ, ਸ਼ਬਦੀ ਤੰਦ ਡੋਰ ਬੰਧਾਈਆ। ਪੂਰਬ ਜਨਮ ਬੈਠੇ ਜੋ ਘਾਲਣ ਘਾਲ, ਤਿਨ੍ਹਾਂ ਲੇਖਾ ਲੇਖੇ ਲਾਈਆ। ਨੌ ਖੰਡ ਪ੍ਰਿਥਮੀ ਵਖਾਏ ਇਕ ਧਰਮਸਾਲ, ਧਰਮ ਦੁਆਰਾ ਇਕ ਵਡਿਆਈਆ। ਦੋ ਜਹਾਨਾਂ ਰਾਓ ਰੰਕਾਂ ਫ਼ਕੀਰ ਹਕੀਰਾਂ ਕਰੇ ਪ੍ਰਿਤਪਾਲ, ਪ੍ਰਿਤਪਾਲਕ ਹੱਥ ਵਡਿਆਈਆ। ਅੰਦਰ ਬਾਹਰ ਗੁਪਤ ਜ਼ਾਹਰ ਤੇਰੇ ਦੁਆਰ ਵਸਣ ਨਾਲ, ਦੂਰ ਦੁਰਾਡਾ ਪੰਧ ਮੁਕਾਈਆ। ਕਲਜੁਗ ਅੰਤਮ ਤੇਰੀ ਆਤਮ ਆ ਕੇ ਵੇਖ ਹਾਲ, ਹਾਲਤ ਸਭ ਦੀ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਇਕ ਅਰਜ਼ੋਈਆ। ਪ੍ਰਭ ਜਿਸ ਵੇਲੇ ਅੰਤਮ ਆਵੇਂਗਾ। ਮੇਰਾ ਲੇਖਾ ਪੂਰ ਕਰਾਵੇਂਗਾ। ਪਿਛਲਾ ਚੇਤਾ ਚੇਤੇ ਰਖਾਵੇਂਗਾ। ਨੇਤਾ ਇਕੋ ਨਜ਼ਰੀ ਆਵੇਂਗਾ। ਲੇਖਾ ਸਾਚਾ ਸਚ ਕਮਾਵੇਂਗਾ। ਭੇਤਾ ਆਪਣਾ ਆਪ ਬੁਝਾਵੇਂਗਾ। ਲੇਖਾ ਲਿਖਿਆ ਪੂਰ ਕਰਾਵੇਂਗਾ। ਸਚ ਭਿਛਿਆ ਇਕੋ ਪਾਵੇਂਗਾ। ਦਹਿ ਦਿਸ਼ਿਆ ਨਜ਼ਰੀ ਆਵੇਂਗਾ। ਅਨਡਿਠਿਆ ਖੇਲ ਵਰਤਾਵੇਂਗਾ। ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨ ਜਿਸ ਨੇ ਜਿਤਿਆ, ਉਸ ਦਾ ਰੂਪ ਧਰਾਵੇਂਗਾ। ਲੱਖ ਚੁਰਾਸੀ ਬਣ ਕੇ ਮਾਤ ਪਿਤਿਆ, ਪਿਤਾ ਪੂਤ ਗੋਦ ਉਠਾਵੇਂਗਾ। ਦੇ ਵਡਿਆਈ ਛੋਟੇ ਪੁਤ ਬਾਲ ਨਿਕਿਆ, ਗੋਬਿੰਦ ਸੁਤ ਇਕ ਜਗਾਵੇਂਗਾ। ਜਿਸ ਨੇ ਜਗਤ ਜਹਾਨ ਰਸ ਜਾਤਾ ਫਿਕਿਆ, ਤਿਸ ਅੰਮ੍ਰਿਤ ਹੱਥ ਫੜਾਵੇਂਗਾ। ਗੋਬਿੰਦ ਸੂਰਾ ਸਤਿਗੁਰ ਸੁਆਮੀ ਕਦੀ ਨਾ ਜਾਵੇ ਭਿਟਿਆ, ਭਿਟ ਜਗਤ ਵਿਚੋਂ ਬਾਹਰ ਕਢਾਵੇਂਗਾ। ਓਸ ਲੇਖਾ ਅਗੰਮੀ ਲਿਖਿਆ, ਕਲਜੁਗ ਅੰਤਮ ਪੂਰ ਕਰਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕਵਣ ਵੇਲਾ ਆਪਣਾ ਮੇਲ ਮਿਲਾਵੇਂਗਾ। ਸੁੱਤ ਸ਼ਬਦ ਜਿਸ ਵੇਲੇ ਅੰਤਮ ਆਵਾਂਗਾ। ਨਿਰਗੁਣ ਆਪਣਾ ਨੂਰ ਧਰਾਵਾਂਗਾ। ਜੋਤੀ ਜਾਮਾ ਪਾਵਾਂਗਾ। ਸ਼ਬਦੀ ਨਾਦ ਵਜਾਵਾਂਗਾ। ਬ੍ਰਹਮ ਬ੍ਰਹਿਮਾਦ ਵੇਖ ਵਖਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਵਾਂਗਾ। ਧੁਰ ਸਮਾਜ ਇਕ ਸਮਝਾਵਾਂਗਾ। ਲੱਖ ਚੁਰਾਸੀ ਵੇਖ ਪਿਛਲਾ ਕਾਜ, ਅਗਲਾ ਰੰਗ ਆਪ ਰੰਗਾਵਾਂਗਾ। ਸਾਚਾ ਬੇੜਾ ਬੰਨ੍ਹ ਚਲਾਵਾਂਗਾ। ਸਤਿ ਧਰਮ ਦਾ ਬਖ਼ਸ਼ਾਂ ਇਕੋ ਰਾਜ, ਚਾਰੋਂ ਕੁੰਟ ਹੁਕਮ ਸਮਝਾਵਾਂਗਾ। ਸਾਚਾ ਕਲਮਾ ਸਚ ਨਿਮਾਜ਼, ਰੋਜ਼ਾ ਇਕੋ ਇਕ ਜਣਾਵਾਂਗਾ। ਸਾਚਾ ਨਾਮ ਸਚ ਆਵਾਜ਼, ਸਾਚਾ ਰਾਗ ਇਕ ਸੁਣਾਵਾਂਗਾ। ਸਾਚਾ ਦੇ ਕੇ ਧੁਰ ਦਾਜ, ਵਸਤ ਅਮੋਲਕ ਝੋਲੀ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਹੋ ਕੇ ਆਪਣੀ ਖੇਲ ਰਚਾਵਾਂਗਾ। ਨਿਰਗੁਣ ਹੋ ਕੇ ਖੇਲ ਰਚਾਵਾਂਗਾ। ਸਚ ਸਾਚਾ ਮਾਰਗ ਲਾਵਾਂਗਾ। ਕਾਇਆ ਕਾਅਬਾ ਫੋਲ ਫੋਲਾਵਾਂਗਾ। ਜਗਤ ਤਮਾਸ਼ਾ ਇਕ ਵਖਾਵਾਂਗਾ। ਨਿਰਗੁਣ ਸਰਗੁਣ ਪਾਏ ਰਾਸਾ, ਗੋਪੀ ਕਾਹਨ ਨਾਚ ਨਚਾਵਾਂਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰੀ ਕਰ ਆਸਾ, ਆਸਾ ਆਪਣੇ ਨਾਲ ਮਿਲਾਵਾਂਗਾ। ਕਰਵਟ ਲੈ ਬਦਲ ਕੇ ਪਾਸਾ, ਦੋ ਜਹਾਨ ਸ਼ਬਦ ਫ਼ਰਮਾਨ ਨਾਲ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੁੱਤ ਸ਼ਬਦ ਤੇਰੀ ਇਛਿਆ ਪੂਰ ਵਖਾਵਾਂਗਾ। ਤੇਰਾ ਲੇਖਾ ਇਕ ਚੁਕਾਵਾਂਗਾ। ਅੰਤਮ ਤੇਰੇ

ਨੈਣ ਵਖਾਵਾਂਗਾ। ਸਾਕ ਸੈਣ ਰੂਪ ਵਟਾਵਾਂਗਾ। ਲਹਿਣ ਦੇਣ ਜ਼ਰੂਰ ਚੁਕਾਵਾਂਗਾ। ਸਾਕ ਸੱਜਣ ਸੈਣ ਬਣ ਕੇ ਸਾਚਾ ਸੰਗ ਨਿਭਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਇਕ ਸਮਝਾਵਾਂਗਾ। ਸਾਚੀ ਵਸਤ ਪ੍ਰਭ ਸਮਝੌਂਦਾ ਏ। ਆਦਿ ਦਾ ਲੇਖਾ ਪੂਰ ਕਰੌਂਦਾ ਏ। ਧੁਰ ਦੀ ਧਾਰ ਆਪ ਸਮਝੌਂਦਾ ਏ। ਨਿਰਗੁਣ ਕਾਰ ਨਿਰੰਕਾਰ ਕਮੌਂਦਾ ਏ। ਲੋਕਮਾਤ ਅਗੰਮੀ ਧਾਰ, ਧੁਰਦਰਗਾਹੀ ਆਪ ਵਖੌਂਦਾ ਏ। ਰਚ ਕੇ ਸਚ ਸੱਚਾ ਦਰਬਾਰ, ਦਰਗਹਿ ਸਾਚੀ ਰੂਪ ਵਟੌਂਦਾ ਏ। ਤਖ਼ਤ ਨਿਵਾਸੀ ਬਣ ਕਰਤਾਰ, ਕਰਤਾ ਪੁਰਖ ਹੁਕਮ ਵਰਤੌਂਦਾ ਏ। ਦਰ ਸੱਦ ਗੁਰੂ ਅਵਤਾਰ, ਪੀਰ ਪੈਗ਼ੰਬਰ ਕੋਲ ਬਹੌਂਦਾ ਏ। ਭਗਤ ਅਠਾਰਾਂ ਕਰ ਵਿਚਾਰ, ਚਰਨ ਕਵਲ ਇਕ ਸਮਝੌਂਦਾ ਏ। ਕਲ ਕਲਕੀ ਲੈ ਅਵਤਾਰ, ਕੂੜੀ ਕਿਰਿਆ ਡੇਰਾ ਢੌਂਦਾ ਏ। ਨਿਹਕਲੰਕ ਖੇਲ ਅਪਾਰ, ਨਾਮ ਡੰਕ ਇਕ ਸੁਣੌਂਦਾ ਏ। ਸ੍ਰਿਸ਼ਟ ਸਬਾਈ ਦਏ ਆਧਾਰ, ਦੂਈ ਦਵੈਤ ਡੇਰਾ ਢੌਂਦਾ ਏ। ਸਾਚੀ ਖੇਲ ਕਰੇ ਵਿਚ ਸੰਸਾਰ, ਸਤਿਜੁਗ ਸਾਚੀ ਨੀਂਹ ਰਖੌਂਦਾ ਏ। ਵੀਹ ਸੌ ਵੀਹ ਬਿਕ੍ਰਮੀ ਬਣੀ ਭਿਖਾਰ, ਖ਼ਾਲੀ ਝੋਲੀ ਆਪ ਭਰੌਂਦਾ ਏ। ਧਰਨੀ ਰੋਵੇ ਜ਼ਾਰੋ ਜ਼ਾਰ, ਨੀਰ ਹੰਝੂ ਸਾਫ਼ ਕਰੌਂਦਾ ਏ। ਸੂਰਜ ਚੰਦ ਹੋਏ ਸ਼ਰਮਸਾਰ, ਸਭ ਦੀ ਨੇਤਰ ਅੱਖ ਖੁਲੌਂਦਾ ਏ। ਆਓ ਰਲ ਮਿਲ ਸਾਰੇ ਦੋ ਜਹਾਨ ਲੋਕਮਾਤ ਕਰੋ ਦੀਦਾਰ, ਸ੍ਰੀ ਭਗਵਾਨ ਰੂਪ ਵਟੌਂਦਾ ਏ। ਜਿਸ ਨੂੰ ਲੱਭਦੇ ਰਹੇ ਜੁਗ ਚਾਰ, ਸੋ ਕਰਤਾ ਖੇਲ ਰਚੌਂਦਾ ਏ। ਬਿਨ ਨੇਤਰ ਦਏ ਦੀਦਾਰ, ਨਿਜ ਨੇਤਰ ਇਕ ਖੁਲ੍ਹੌਂਦਾ ਏ। ਚੌਦਾਂ ਕਲੀਆਂ ਕਰ ਸ਼ੰਗਾਰ, ਸਾਚਾ ਆਸਣ ਇਕ ਸੁਹੌਂਦਾ ਏ। ਅਸਵ ਘੋੜੇ ਹੋ ਅਸਵਾਰ, ਲੋਆਂ ਪੁਰੀਆਂ ਪਾਰ ਕਰੌਂਦਾ ਏ। ਪਹਿਲੋਂ ਥੋੜਾ ਥੋੜਾ ਦੱਸਦਾ ਰਿਹਾ ਵਿਹਾਰ, ਹੁਣ ਆਪਣਾ ਹੁਕਮ ਵਰਤੌਂਦਾ ਏ। ਵੇਖੋ ਕਲਜੁਗ ਪੈਂਦੀ ਸਖ਼ਤ ਮਾਰ, ਸਤਿਗੁਰ ਸ਼ਬਦ ਖੰਡਾ ਹੱਥ ਚਮਕੌਂਦਾ ਏ। ਕੂੜੀ ਕਿਰਿਆ ਲੋਕਮਾਤ ਵਿਚੋਂ ਕਰਨੀ ਬਾਹਰ, ਜੂਠ ਝੂਠ ਡੇਰਾ ਢੌਂਦਾ ਏ। ਊਚਾਂ ਨੀਚਾਂ ਕਰੇ ਪਿਆਰ, ਨਵਾਂ ਕਾਰਜ ਇਕ ਰਚੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖੌਂਦਾ ਏ। ਸਾਚੀ ਖੇਲ ਕਰੇ ਸਮਰਥ, ਪ੍ਰਭ ਵੱਡਾ ਵਡ ਵਡਿਆਈਆ। ਸਦੀ ਬੀਸਵੀਂ ਨੌ ਖੰਡ ਪ੍ਰਿਥਮੀ ਘਰ ਘਰ ਖੋਲ੍ਹੇ ਅੱਖ, ਗੂੜ੍ਹੀ ਨੀਂਦ ਨਾ ਕੋਇ ਸਵਾਈਆ। ਉਚੀ ਕੂਕ ਦੇਵੇ ਦੱਸ, ਸ਼ਬਦ ਨਗਾਰਾ ਰਿਹਾ ਵਜਾਈਆ। ਅੱਗੇ ਕਿਸੇ ਦਾ ਰਹਿਣਾ ਨਹੀਂ ਕੋਈ ਵਸ, ਕਰਤਾ ਕਰਨੀ ਆਪਣੇ ਹੱਥ ਰਖਾਈਆ। ਸਚ ਦਰਬਾਰ ਬੈਠ ਬੋਧ ਅਗਾਧ ਭੇਵ ਖੁਲ੍ਹਾਏ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਵਰਤਾਈਆ। ਸਾਚਾ ਹੁਕਮ ਦੀਨ ਦਿਆਲ, ਦੋ ਜਹਾਨਾਂ ਆਪ ਜਣਾਇੰਦਾ। ਚਰਨ ਛੁਹਾ ਕੇ ਪੱਖੋਵਾਲ, ਗ਼ਰੀਬ ਨਿਮਾਣਿਆਂ ਪੱਖ ਨਿਭਾਇੰਦਾ। ਰਾਜ ਰਾਜਾਨਾਂ ਕਰੇ ਕੰਗਾਲ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਚਾਰ ਵਰਨਾਂ ਇਕ ਵਖਾਏ ਸੱਚੀ ਧਰਮਸਾਲ, ਧਰਮ ਦੁਆਰਾ ਆਪ ਉਪਜਾਇੰਦਾ । ਸੁੱਕੇ ਹਰੇ ਕਰੇ ਡਾਲ੍ਹ, ਅੰਮ੍ਰਿਤ ਰੂਪ ਆਪ ਪਰਗਟਾਇੰਦਾ। ਸਤਿਜੁਗ ਚਲੇ ਅਵੱਲੜੀ ਚਾਲ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਨੌ ਖੰਡ ਝੁੱਲਦੇ ਵੇਖੋ ਨਿਸ਼ਾਨ, ਧੁਰ ਨਿਸ਼ਾਨੇ ਆਪ ਬਣਾਇੰਦਾ। ਨੌ ਦਰ ਝੂਠੀ ਲੁੱਟੀ ਦੀ ਵੇਖੋ ਦੁਕਾਨ, ਗੁਰਮੁਖ ਸਾਚੇ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਨੀਂਹ ਇਕ ਧਰਾਇੰਦਾ। ਸਾਚੀ ਨੀਂਹ ਜਾਏ ਰੱਖ, ਇੱਕੀ ਅੱਸੂ ਮਿਲੇ ਵਡਿਆਈਆ।

ਵਰਨ ਬਰਨ ਲੋਕਮਾਤ ਵਿਚੋਂ ਜਾਏ ਨੱਠ, ਪ੍ਰਭ ਧੱਕਾ ਦੇਵੇ ਲਾਈਆ। ਪ੍ਰੇਮ ਪ੍ਰੀਤੀ ਅੰਦਰ ਸਾਰੇ ਕਰੋ ਇਕੱਠ, ਦੂਈ ਦਵੈਤੀ ਦਿਓ ਢਾਹੀਆ। ਅੰਤਰ ਆਤਮ ਲਓ ਸੱਚਾ ਰਸ, ਕੂੜਾ ਰਸ ਦਿਓ ਤਜਾਈਆ । ਆਤਮ ਕਰੋ ਪਰਮਾਤਮ ਵਸ, ਕਾਮ ਕਰੋਧ ਲੋਭ ਮੋਹ ਹੰਕਾਰ ਕੰਮ ਕਿਸੇ ਨਾ ਆਈਆ। ਘਰ ਪਰਕਾਸ਼ ਕਰੋ ਲਟ ਲਟ, ਕੂੜ ਅੰਧੇਰਾ ਲਓ ਗਵਾਈਆ। ਸਾਹਿਬ ਸਤਿਗੁਰ ਕੋਲੋਂ ਕਿਉਂ ਪਿੱਛੇ ਗਏ ਹਟ, ਅੱਗੇ ਹੋ ਕੇ ਮਿਲੋ ਵਾਹੋ ਦਾਹੀਆ। ਸਤਿਗੁਰ ਪੂਰਾ ਦੁਰਮਤ ਮੈਲ ਦੇਵੇ ਕੱਟ, ਅੰਮ੍ਰਿਤ ਆਤਮ ਸੀਰ ਪਿਆਈਆ। ਨੇਤਰ ਵੇਖ ਨਾ ਭੁੱਲੋ ਜੱਟ, ਨਿਰਗੁਣ ਦਾਤਾ ਅੰਤਰ ਬੇਪਰਵਾਹੀਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦੀ ਇਕੋ ਮਤ, ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰਹੇ ਪਰਨਾਈਆ। ਤਿਸ ਦਾ ਲੇਖਾ ਕੋਈ ਨਾ ਸਕੇ ਲਖ, ਲਿਖਤ ਲੇਖ ਨਾ ਕੋਇ ਸਮਝਾਈਆ। ਜੁਗ ਚੌਕੜੀ ਬੈਠਾ ਰਿਹਾ ਵੱਖ, ਕਲਜੁਗ ਅੰਤਮ ਅੱਖ ਆਪ ਖੁਲ੍ਹਾਈਆ। ਜਨ ਭਗਤ ਦੁਆਰੇ ਗਿਆ ਢੱਠ, ਨੌ ਗ੍ਰਹਿ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰਾ ਮਾਰਗ ਘਰ ਗ਼ਰੀਬਾਂ ਦਏ ਲਗਾਈਆ। ਜਗਤ ਗ਼ਰੀਬ ਨਿਮਾਣੇ ਉਠ ਗਏ ਜਾਗ, ਹਰਿ ਜਾਗਰਤ ਜੋਤ ਜਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ ਉਚੀ ਆਵਾਜ਼, ਬੇਅੰਤ ਬੇਅੰਤ ਬੇਅੰਤ ਤੇਰੀ ਸਰਨਾਈਆ। ਸਚ ਸਮਗਰੀ ਸਭ ਨੂੰ ਦਿਤਾ ਦਾਜ, ਆਤਮ ਪਰਮਾਤਮ ਵਸਤ ਝੋਲੀ ਪਾਈਆ । ਦੋ ਜਹਾਨਾਂ ਰਚ ਕੇ ਕਾਜ, ਨਵ ਖੰਡ ਪ੍ਰਿਥਮੀ ਮਾਰਗ ਇਕ ਦਰਸਾਈਆ। ਨੌ ਦਰ ਕੂੜਾ ਤੋੜ ਸਮਾਜ, ਨਵ ਚਾਰ ਪਿੰਡ ਬ੍ਰਹਿਮੰਡ ਦਏ ਸਮਝਾਈਆ। ਸ਼ਬਦ ਗੁਰੂ ਸਭ ਦੀ ਰੱਖੇ ਲਾਜ, ਅੰਤਮ ਅੰਤ ਲਹਿਣਾ ਦੇਣਾ ਝੋਲੀ ਦੇਵੇ ਪਾਈਆ। ਸਤਿਜੁਗ ਸਚ ਬਣਾ ਜਹਾਜ਼, ਬੇੜੇ ਆਪਣੇ ਲਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਰਿਹਾ ਕਰਾਈਆ। ਸਾਚੀ ਖੇਲ ਕਰੇ ਕਰਤਾਰ, ਇਕੀ ਅੱਸੂ ਦਏ ਵਡਿਆਈਆ। ਪੱਖੋਵਾਲ ਦਾ ਪੱਖ ਪਾਲ, ਪਾਖਰ ਘੋੜੇ ਜ਼ੀਨ ਰਖਾਈਆ। ਦਾਤੇ ਦਾਨੀ ਵੇਖ ਵਖਾਲ, ਜਲਵਾ ਨੂਰ ਦਏ ਜਮਾਲ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਨਿਸ਼ਾਨਾ ਨੌ ਖੰਡ ਇਕੋ ਵਾਰ ਝੁਲਾਈਆ। ਨੌ ਖੰਡ ਦੇ ਨੌ ਨਿਸ਼ਾਨ, ਗੁਰਮੁਖਾਂ ਹੱਥ ਵਡਿਆਈਆ । ਨੌ ਦਰ ਦੇ ਨੌ ਮਕਾਨ, ਗੁਰਸਿਖਾਂ ਦਏ ਜਣਾਈਆ। ਨੌ ਘਰ ਦੇ ਹੋ ਮਿਹਰਵਾਨ, ਹਰਿਜਨ ਝੋਲੀ ਦੇਵੇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਵਡ ਵਡਿਆਈਆ। ਹਰਿ ਕਰਤਾ ਸਤਿਗੁਰ ਗਹਿਰ ਗੰਭੀਰ, ਗੁਣਵੰਤ ਭੇਵ ਨਾ ਆਇੰਦਾ। ਕਲਜੁਗ ਅੰਤਮ ਪਰਗਟ ਜ਼ਾਹਰਾ ਪੀਰ, ਦਸਤਗੀਰ ਆਪਣੀ ਕਾਰ ਕਮਾਇੰਦਾ। ਕਲਜੁਗ ਕੂੜੀ ਮਾਇਆ ਕਰੇ ਲੀਰ, ਸਤਿਜੁਗ ਚੰਨ ਚਮਕਾਇੰਦਾ। ਸ਼ਰਅ ਸ਼ਰੀਅਤ ਕੱਟ ਜ਼ੰਜੀਰ, ਲਾਸ਼ਰੀਕ ਖੋਲ੍ਹ ਵਖਾਇੰਦਾ। ਸਤਿ ਧਰਮ ਦੀ ਇਕ ਤਦਬੀਰ, ਆਤਮ ਪਰਮਾਤਮ ਮੇਲ ਮਿਲਾਇੰਦਾ। ਜੋਤੀ ਨੂਰ ਸਚ ਤਸਵੀਰ, ਬਿਨ ਰੂਪ ਰੇਖ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਸਾਚੇ ਸੋਭਾ ਪਾਇੰਦਾ। ਸਚ ਦੁਆਰਾ ਭਗਤ ਜਨ, ਗੁਰਮੁਖ ਮਿਲੀ ਵਡਿਆਈਆ। ਜਿਨ੍ਹਾਂ ਸਰਸੇ ਲੱਗਾ ਲੇਖਾ ਤਨ, ਸੋ ਸਦੀ ਬੀਸਵੀਂ ਹੱਥ ਨਿਸ਼ਾਨ ਰਹੇ ਝੁਲਾਈਆ। ਦੂਰ ਦੁਰਾਡਾ ਆਇਆ ਚਲ, ਬਣ ਮਾਹੀ ਬੇਪਰਵਾਹੀਆ। ਨਿਰਗੁਣ ਹੋ ਕੇ ਗਿਆ

ਰਲ, ਸਰਗੁਣ ਮੇਲ ਮਿਲਾਈਆ। ਕਲਜੁਗ ਵੜਿਆ ਡੂੰਘੀ ਝੱਲ, ਝਲ ਆਪਣੀ ਰਿਹਾ ਜਣਾਈਆ। ਜਨ ਭਗਤਾਂ ਮੇਟ ਸਲ, ਪੱਟੀ ਇਕੋ ਨਾਮ ਬੰਧਾਈਆ। ਸ੍ਰਿਸ਼ਟ ਸਬਾਈ ਜਾਏ ਹਲ, ਧੀਰਜ ਧੀਰ ਨਾ ਕੋਇ ਰਖਾਈਆ। ਹਰਿ ਕਾ ਭਾਣਾ ਨਾ ਜਾਏ ਟਲ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਮੇਰਾ ਜਾਣ ਭਗਵਾਨ, ਤੇਰੇ ਅੱਗੇ ਅਰਜ਼ੋਈਆ। ਕੀ ਹੋਇਆ ਮੈਂ ਘੋੜਾ ਅਸਵ ਬਣਿਆ ਵਿਚ ਜਹਾਨ, ਚਾਰ ਪਾਉਂ ਮੁਖ ਮਿਲੀ ਵਡਿਆਈਆ। ਕਰ ਕਿਰਪਾ ਮੇਰਾ ਪਿਛਲਾ ਲੇਖਾ ਪਛਾਣ, ਬਾਲਮੀਕ ਰਿਹਾ ਵਖਾਈਆ। ਰਾਮ ਮੇਰੇ ਤੇਰੀ ਨਿਗਾਹ ਵਖਾਏ ਨਿਗਾਹਬਾਨ, ਨੇਤਰ ਨੈਣ ਅੱਖ ਖੁਲ੍ਹਾਈਆ। ਰਣਭੂਮੀ ਕੀਤੀ ਇਕ ਪਰਨਾਮ, ਨਿਉਂ ਕੇ ਸੀਸ ਝੁਕਾਈਆ। ਅੰਮ੍ਰਿਤ ਪਿਆਇਆ ਇਕੋ ਜਾਮ, ਭਰ ਕਟੋਰਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਦੇ ਮੇਰੇ ਘਰ, ਤੇਰੇ ਅੱਗੇ ਝੋਲੀ ਡਾਹੀਆ। ਘੋੜਾ ਕਹੇ ਸੁਣ ਪੁਕਾਰ, ਮੈਂ ਪਿਛਲਾ ਹਾਲ ਸੁਣਾਈਆ। ਮੇਰਾ ਲਹਿਣਾ ਦੇ ਵਿਚ ਸੰਸਾਰ, ਕਿਉਂ ਲੇਖਾ ਝੋਲੀ ਪਾਈਆ। ਰਾਮ ਨੇ ਕਿਹਾ ਜਿਸ ਵੇਲੇ ਮੇਰਾ ਰਾਮ ਲਏ ਅਵਤਾਰ, ਤੈਨੂੰ ਆਰਾਮ ਦੇਵੇ ਪੁਚਾਈਆ। ਜੋ ਰਣ ਭੂਮੀ ਸੁੱਤੇ ਪੈਰ ਪਸਾਰ, ਐਸ ਵੇਲੇ ਤੇਰੇ ਚਾਰੋਂ ਕੁੰਟ ਖ਼ੁਸ਼ੀਆਂ ਢੋਲੇ ਗੀਤ ਗਾਈਆ। ਤੂੰ ਇਕੋ ਕੂਕੇ ਹਿਣਕੇਂ ਬੋਲ ਜੈਕਾਰ, ਦੋ ਜਹਾਨ ਵੇਖਣ ਜਸ ਖ਼ੁਸ਼ੀ ਰਹੇ ਮਨਾਈਆ। ਤੇਰੀ ਵਾਗ ਪਕੜੇ ਤ੍ਰੇਤੇ ਜੁਗ ਦਾ ਕੁਸ਼ੂ ਤੇਰਾ ਬਾਲ, ਜਿਸ ਦੇ ਸਿਰ ਉਤੇ ਬਾਲ ਨਜ਼ਰ ਕੋਈ ਨਾ ਆਈਆ। ਜੁਗ ਚੌਕੜੀ ਮੈਂ ਬੌਹੜੀ ਤੇਰੀ ਕਰਦਾ ਰਿਹਾ ਭਾਲ, ਕਿਉਂ ਮੇਰੇ ਰਾਮ ਸੁੱਤਾ ਮੁਖ ਛੁਪਾਈਆ। ਸ੍ਰੀ ਭਗਵਾਨ ਕਹੇ ਮੈਂ ਨਹੀਂ ਅਣਜਾਣ, ਸਭ ਕੁਛ ਜਾਣਾਂ ਅਭੁੱਲ ਭੁੱਲ ਕਦੀ ਨਾ ਜਾਈਆ। ਮੈਂ ਤੈਨੂੰ ਦਿਤਾ ਦਾਨ, ਦਾਤਾ ਹੋ ਕੇ ਤੇਰੀ ਝੋਲੀ ਇਕ ਭਰਾਈਆ। ਗ਼ਰੀਬ ਨਿਮਾਣੇ ਕੋਝੇ ਕਮਲੇ ਤੇਰੇ ਨਾਲ ਕਰਾਂ ਪਰਵਾਨ, ਜਿਨ੍ਹਾਂ ਤੇਰਾ ਸੰਗ ਨਿਭਾਈਆ। ਤੂੰ ਅੰਤਮ ਕਲਜੁਗ ਕੁੱਦਣਾ ਵਿਚ ਮੈਦਾਨ, ਸੁੰਬ ਪੈਰ ਇਕ ਹਿਲਾਈਆ। ਤੇਰੇ ਉਪਰ ਨਿਰਗੁਣ ਰੂਪ ਬਹੇ ਭਗਵਾਨ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਰਾਮ ਹੋ ਕੇ ਹਉਂ ਤੇਰੇ ਨਾਲ ਨਾਲ, ਅੱਗੇ ਪਿੱਛੇ ਸੱਜੇ ਖੱਬੇ ਸੇਵ ਕਮਾਈਆ । ਜਿਸ ਵੇਲੇ ਵੜੇਂ ਵਿਚ ਪੰਡਾਲ, ਦੋ ਜਹਾਨਾਂ ਪੈਂਡਾ ਪੰਧ ਮੁਕਾਈਆ। ਮੈਂ ਖੁਸ਼ੀਆਂ ਨਾਲ ਵਜਾਵਾਂ ਤਾਲ, ਤਬਲਾ ਢੋਲਕ ਹੱਥ ਨਾ ਕੋਇ ਰਖਾਈਆ। ਵਾਹ ਵਾ ਮੇਰੀ ਮੇਰੇ ਸ਼ਹਿਨਸ਼ਾਹ ਕੀਤੀ ਪੂਰੀ ਘਾਲ, ਘਾਲਣ ਆਪਣੇ ਲੇਖੇ ਲਾਈਆ। ਅੱਗੇ ਰਿਹਾ ਗ਼ਰੀਬਾਂ ਦਾ ਸਵਾਲ, ਸਵਾਲ ਸੁਣਨ ਧੁਰਦਰਗਾਹੀ ਆਈਆ। ਮੇਰੀ ਵੇਖ ਅਗੰਮੀ ਚਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਖੁਸ਼ੀਆਂ ਰਹੇ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵਾਹ ਵਾ ਬਾਂਕੇ ਘੋੜੇ, ਤੈਨੂੰ ਮਿਲੀ ਵਡਿਆਈਆ। ਤੇਰੇ ਨਾਲ ਪ੍ਰਭੂ ਪ੍ਰੀਤੀ ਜੋੜੇ, ਜੋੜੀ ਆਪਣੇ ਨਾਲ ਮਿਲਾਈਆ। ਬਾਕੀ ਸਭ ਨੂੰ ਦਏ ਸਵਾਲ ਕੋਰੇ, ਚਿੱਟਾ ਕਾਗ਼ਜ਼ ਭਗਤ ਦੁਆਰੇ ਨੀਹਾਂ ਹੇਠ ਦਬਾਈਆ। ਦੂਰ ਦੁਰਾਡੇ ਸੱਸੇ ਉਪਰ ਲਾਏ ਹੋੜੇ, ਹੋਕੇ ਨਾਲ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਦਏ ਮੁਕਾਈਆ। ਸਾਚਾ ਲੇਖਾ ਸਭ ਦਾ ਮੁਕੇ, ਮੁਕਾਵਣਹਾਰ ਅੰਤ ਚੁਕਾਈਆ। ਜੁਗ ਚੌਕੜੀ ਭਗਤ ਭਗਵਾਨ ਗੋਦੀ ਚੁੱਕੇ, ਚੁੱਕ ਚੁੱਕ ਖ਼ੁਸ਼ੀ ਮਨਾਈਆ। ਨਿਰਗੁਣ ਨਿਰਵੈਰ ਹੋ ਕੇ ਆਪਣੀ ਧਾਰੋਂ ਉਠੇ, ਜੋਤੀ ਜੋਤ ਜੋਤ ਰੁਸ਼ਨਾਈਆ।

ਦੀਨ ਦਿਆਲ ਹੋ ਕੇ ਤੁਠੇ, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਨੌ ਖੰਡ ਪ੍ਰਿਥਮੀ ਨੌ ਦੁਆਰ ਨੌ ਰਸ ਆਪੇ ਪੁੱਛੇ, ਪੁੱਛਣਹਾਰਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਤੇਰੀ ਸੱਚੀ ਨੀਂਹ ਲੋਕਮਾਤ ਦਏ ਧਰਾਈਆ। ਰੱਖੀ ਨੀਂਹ ਚਾਰ ਵਰਨ, ਊਚ ਨੀਚ ਭੇਵ ਚੁਕਾਈਆ। ਪੁਰਖ ਅਕਾਲ ਦੀ ਇਕੋ ਸਰਨ, ਦੂਜਾ ਇਸ਼ਟ ਨਾ ਕੋਇ ਮਨਾਇਆ। ਨਾਮ ਡੋਰੀ ਸਾਰੇ ਫੜਨ, ਤੰਦੀ ਤਾਰ ਇਕ ਜਣਾਇਆ। ਕਾਇਆ ਮੰਦਰ ਸਾਚੇ ਚੜ੍ਹਨ, ਹੌਲੀ ਹੌਲੀ ਕਦਮ ਉਠਾਇਆ। ਸੋਹੰ ਢੋਲਾ ਇਕੋ ਪੜ੍ਹਨ, ਤੂੰ ਮੇਰਾ ਮੈਂ ਤੇਰਾ ਸੰਗ ਰਖਾਇਆ। ਲੇਖਾ ਚੁੱਕੇ ਡਰਨ ਮਰਨ, ਆਵਣ ਜਾਵਣ ਪੰਧ ਮੁਕਾਇਆ। ਸਚ ਮਿਲੇ ਪ੍ਰਭ ਕੀ ਸਰਨ, ਸਰਨਗਤ ਇਕ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌ ਖੰਡ ਨਿਸ਼ਾਨ ਰਿਹਾ ਵਖਾਇਆ । ਨੌ ਖੰਡ ਵੇਖ ਕੇ ਪਏ ਹੱਸ, ਵਾਹਵਾ ਵੱਜੀ ਮਾਤ ਵਧਾਈਆ। ਸ੍ਰੀ ਭਗਵਾਨ ਭਗਤਾਂ ਹੋਏ ਵਸ, ਲੋਕਮਾਤ ਫੇਰਾ ਪਾਈਆ। ਸੰਬਲ ਬਹਿ ਕੇ ਸਾਚਾ ਮਾਰਗ ਰਿਹਾ ਦੱਸ, ਸਾਚਾ ਰਾਹ ਰਿਹਾ ਜਣਾਈਆ। ਕੂੜਾ ਬੁਰਜ ਰਿਹਾ ਢੱਠ, ਹਉਮੇਂ ਹੰਗਤਾ ਗੜ੍ਹ ਤੁੜਾਈਆ। ਜਨ ਭਗਤਾਂ ਅੰਦਰ ਰਿਹਾ ਵਸ, ਨਿਜ ਘਰ ਬੈਠਾ ਡੇਰਾ ਲਾਈਆ । ਅੰਮ੍ਰਿਤ ਦੇਵੇ ਸੱਚਾ ਰਸ, ਝਿਰਨਾ ਨਿਝਰ ਇਕ ਝਿਰਾਈਆ। ਕਰ ਕਿਰਪਾ ਖੋਲ੍ਹ ਅੱਖ, ਆਪਣਾ ਪੜਦਾ ਦਿਤਾ ਉਠਾਈਆ। ਕੂੜੀ ਕਿਰਿਆ ਨਾਲੋਂ ਕਰੇ ਵੱਖ, ਸਾਚਾ ਨਾਤਾ ਇਕ ਜੁੜਾਈਆ। ਪੱਖੋਵਾਲ ਚਾਰ ਵਰਨ ਦਾ ਕਰਨ ਆਇਆ ਪੱਖ, ਪੁਖ਼ਤਾ ਆਪਣਾ ਹੁਕਮ ਮਨਾਈਆ। ਕੂੜੀ ਕਿਰਿਆ ਜੜ ਦੇਵੇ ਪੱਟ, ਸ਼ੌਹ ਦਰਿਆ ਦੇਵੇ ਰੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਵਰਤਾਈਆ। ਨੌ ਦੁਆਰੇ ਰੋਵਣ ਮਾਰਨ ਧਾਹ, ਬੌਹੜੀ ਬੌਹੜੀ ਰਹੇ ਕੁਰਲਾਈਆ। ਗੁਰਮੁਖਾਂ ਕੋਲੋਂ ਅਸੀਂ ਪੱਲਾ ਗਏ ਛੁਡਾ, ਮੁਖ ਅੱਖ ਨਜ਼ਰ ਕੋਇ ਨਾ ਆਈਆ। ਕਿਰਪਾ ਕਰ ਬੇਪਰਵਾਹ, ਸਾਚੀ ਬਖ਼ਸ਼ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਨੌ ਦੁਆਰੇ ਕਰੋ ਝਾਕ, ਹਰਿ ਝਾਕੀ ਇਕ ਜਣਾਈਆ। ਭਗਤਾਂ ਨਾਲੋਂ ਤੋੜੋ ਸਾਕ, ਆਪਣੀ ਇਛਿਆ ਆਪਣੇ ਵਿਚ ਛੁਪਾਈਆ। ਸਾਹਿਬ ਸਤਿਗੁਰ ਖੋਲ੍ਹੇ ਤਾਕ, ਅੱਖ ਇਕੋ ਇਕ ਜਣਾਈਆ । ਸਚ ਸੁਣਾਏ ਪੂਜਾ ਪਾਠ, ਨਾਮ ਇਕੋ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਲਗਾਈਆ । ਸਾਚਾ ਮਾਰਗ ਲਾ ਪ੍ਰਭ, ਤੇਰੇ ਹੱਥ ਵਡਿਆਈਆ। ਜਨ ਭਗਤ ਦੁਆਰੇ ਛੱਡੀ ਹੱਦ, ਅੱਗੇ ਲੰਘ ਕੋਇ ਨਾ ਜਾਈਆ। ਧੁਰ ਦਰਬਾਰਾ ਤੇਰਾ ਗਿਆ ਸਜ, ਜਿਥੇ ਵੱਜੇ ਨਾਮ ਵਧਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਆਵਣ ਭੱਜ ਭੱਜ, ਊਚ ਨੀਚ ਧੱਕਾ ਕੋਇ ਨਾ ਲਾਈਆ। ਨਿਜ ਨੇਤਰ ਸੁਆਮੀ ਤੇਰਾ ਦਰਸ਼ਨ ਕਰਨ ਰੱਜ ਰੱਜ, ਦੋਏ ਲੋਚਣ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਗ਼ਰੀਬ ਨਿਮਾਣੇ ਕਰਨ ਪੁਕਾਰ, ਦੋਏ ਜੋੜ ਵਾਸਤਾ ਪਾਈਆ। ਪ੍ਰਭ ਤੇਰੇ ਹੱਥ ਧੁਰ ਤਲਵਾਰ, ਗੁਰਮੁਖ ਪ੍ਰੇਮ ਭੇਟ ਚੜ੍ਹਾਈਆ। ਸਾਡਾ ਦੁੱਖੜਾ ਦੇ ਨਿਵਾਰ, ਦੁੱਖੀਆਂ ਦਰਦ ਵੰਡਾਈਆ । ਲੋਕਮਾਤ ਨਾ ਆਵੇ ਹਾਰ, ਮਾਣਸ ਜਨਮ ਨਾ ਮਿਲੇ ਸਜ਼ਾਈਆ। ਅੰਤਮ ਮਿਲੇ ਸਚ ਦੀਦਾਰ, ਦਰਸ ਇਕੋ ਸ਼ਹਿਨਸ਼ਾਹੀਆ। ਸਾਡਾ ਕਰਜ਼ਾ ਦੇ ਉਧਾਰ, ਦਰ ਖਲੋ ਕੇ ਮੰਗਾਂ

ਤੇਰੇ ਮਾਹੀਆ। ਤੇਰਾ ਨਾਉਂ ਕਲ ਕਲਕੀ ਅਵਤਾਰ, ਕਲ ਕਲੇਸ਼ ਦੇ ਗਵਾਈਆ। ਜੇ ਹੁਣ ਛੁਪਿਆ ਰਿਹੋਂ ਵਿਚ ਸੰਸਾਰ, ਤੇਰਾ ਨਾਮ ਨਾ ਕੋਇ ਧਿਆਈਆ । ਆਪਣੀ ਲੱਜਿਆ ਆਪੇ ਰੱਖ ਸਿਰਜਣਹਾਰ, ਤੇਰੀ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਰਿਹਾ ਜਣਾਈਆ। ਹਰਿਜਨ ਸਾਚੇ ਪੜਦਾ ਲਾਹੁਦਾ ਏ। ਸਤਿ ਸਰੂਪ ਪਰਗਟੌਂਦਾ ਏ। ਜੋਤ ਨੂਰ ਚਮਕਾਉਦਾ ਏ। ਸ਼ਬਦੀ ਢੋਲਾ ਗਾਥ ਸੁਣਾਉਦਾ ਏ। ਦੋ ਜਹਾਨ ਹੁਕਮ ਵਰਤਾਉਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਆਪ ਉਠਾਉਦਾ ਏ। ਵਿਸ਼ਨ ਬ੍ਰਹਮਾ ਸ਼ਿਵ ਅੱਖ ਖੁਲ੍ਹਾਉਦਾ ਏ। ਸ਼ਾਸਤਰ ਸਿਮਰਤ ਵੇਦ ਪੁਰਾਨ ਫੋਲ ਫੋਲਾਉਦਾ ਏ। ਗੀਤਾ ਗਿਆਨ ਅੰਜੀਲ ਕੁਰਾਨ ਭੇਵ ਮੁਕਾਉਦਾ ਏ। ਖਾਣੀ ਬਾਣੀ ਧੁਰ ਦਾ ਸਚ ਸੰਦੇਸ਼, ਸ੍ਰਿਸ਼ਟ ਸਬਾਈ ਯਾਦ ਕਰਾਉਦਾ ਏ। ਕਲਜੁਗ ਅੰਤਮ ਪਰਗਟੇ ਇਕ ਨਰੇਸ਼, ਸ਼ਾਹ ਸੁਲਤਾਨਾਂ ਖ਼ਾਕ ਮਿਲਾਉਦਾ ਏ। ਫਿਰੇ ਦਰੋਹੀ ਦੇਸ ਪਰਦੇਸ, ਨਵ ਨੌ ਆਪਣਾ ਹੁਕਮ ਵਰਤਾਉਦਾ ਏ। ਲੇਖਾ ਚੁੱਕੇ ਮੁੱਲਾ ਸ਼ੇਖ਼, ਮਸਾਇਕ ਪੀਰ ਡੇਰਾ ਢਾਉਦਾ ਏ। ਚਾਰ ਵਰਨ ਇਕੋ ਟੇਕ, ਅਠਾਰਾਂ ਬਰਨ ਰਾਹ ਵਖਾਉਦਾ ਏ। ਪੁਰਖ ਅਕਾਲ ਆਦਿ ਜੁਗਾਦਿ ਇਕੋ ਏਕ, ਲੱਖ ਚੁਰਾਸੀ ਜੀਵ ਜੰਤ ਗੇੜ ਭਵਾਉਦਾ ਏ। ਜਨ ਭਗਤਾਂ ਕਰੇ ਬੁਧ ਬਿਬੇਕ, ਅੰਮ੍ਰਿਤ ਆਤਮ ਜਾਮ ਪਿਆਉਦਾ ਏ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਪੰਜ ਤਤ ਕੂੜਾ ਨਾਤਾ ਤੁੜਾਉਦਾ ਏ। ਜੋਤੀ ਜਾਮਾ ਧਰ ਕੇ ਭੇਖ, ਧੁਰ ਦਾ ਹੁਕਮ ਆਪ ਮਨਾਉਦਾ ਏ। ਨਿਰਗੁਣ ਸਰਗੁਣ ਕਰ ਕੇ ਹੇਤ, ਆਤਮ ਪਰਮਾਤਮ ਗੰਢ ਪਵਾਉਦਾ ਏ। ਕੂੜੀ ਕਿਰਿਆ ਕਰੇ ਖੇਤ, ਨਾਮ ਖੰਡਾ ਇਕ ਚਮਕਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਹੁਕਮ ਇਕ ਵਰਤਾਉਦਾ ਏ। ਧੁਰ ਦਾ ਹੁਕਮ ਇਕ ਵਰਤਾਵੇਗਾ। ਸ੍ਰੀ ਭਗਵਾਨ ਖੇਲ ਰਚਾਵੇਗਾ। ਕਲਜੁਗ ਕੂੜਾ ਮੇਟ ਮਿਟਾਵੇਗਾ। ਸਤਿਜੁਗ ਗੁਰਮੁਖਾਂ ਰੰਗ ਚੜ੍ਹਾਵੇਗਾ। ਜਨ ਭਗਤਾਂ ਧੂੜੀ ਟਿੱਕਾ ਮਸਤਕ ਲਾਵੇਗਾ। ਨੂਰੀ ਨੂਰਾ ਜੋਤ ਚਮਕਾਵੇਗਾ। ਹਾਜ਼ਰ ਹਜ਼ੂਰ ਦਰਸ ਦਿਖਾਵੇਗਾ। ਬਚਨ ਪੂਰਾ ਖੇਲ ਵਰਤਾਵੇਗਾ। ਜੋ ਗ਼ਰੀਬ ਨਿਮਾਣਾ ਬਣ ਕੇ ਰਹੇ ਮਜ਼ਦੂਰਾ, ਤਿਨ੍ਹਾਂ ਮਜ਼ਦੂਰੀ ਝੋਲੀ ਪਾਵੇਗਾ। ਸਾਚਾ ਨਾਮ ਹੋਏ ਮਸ਼ਹੂਰਾ, ਸੋਹੰ ਢੋਲਾ ਰਾਗ ਸੁਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌ ਖੰਡ ਪ੍ਰਿਥਮੀ ਇਕੋ ਰੰਗ ਰੰਗਾਵੇਗਾ। ਨੌ ਖੰਡ ਪ੍ਰਿਥਮੀ ਰੰਗ ਰੰਗਾਏਗਾ। ਬ੍ਰਹਿਮੰਡ ਖੰਡ ਵੇਖ ਵਖਾਏਗਾ। ਨੂਰੀ ਚੰਦ ਇਕ ਚਮਕਾਏਗਾ। ਗੀਤ ਸੁਹਾਗੀ ਛੰਦ ਸੋਹਲਾ ਗਾਏਗਾ। ਜਨ ਭਗਤਾਂ ਪਰਮਾਨੰਦ ਵਖਾਏਗਾ। ਜਨਮ ਕਰਮ ਦੀ ਟੁੱਟੀ ਗੰਢ, ਨਿਰਗੁਣ ਨਿਰਗੁਣ ਜੋੜ ਜੁੜਾਏਗਾ। ਨਾਤਾ ਤੋੜ ਦੁਹਾਗਣ ਰੰਡ, ਕੰਤ ਸੁਹਾਗੀ ਮੇਲ ਮਿਲਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ ਤੂੰ ਹੀ ਬਖ਼ਸ਼ੰਦ, ਤੁਧ ਬਿਨ ਨਜ਼ਰ ਕੋਇ ਨਾ ਆਏਗਾ। ਨਿਰਗੁਣ ਸਰਗੁਣ ਖੇਲ ਵਖਾਏ ਵਿਚ ਵਰਭੰਡ, ਨੇਤਰ ਨੈਣ ਆਪ ਖੁਲ੍ਹਾਏਗਾ। ਉਠੋ ਵੇਖੋ ਚਾਰ ਕੁੰਟ ਦਹਿ ਦਿਸ਼ਾ ਭੇਖ ਪਖੰਡ, ਗੁਰ ਕਾ ਸ਼ਬਦ ਨਜ਼ਰ ਕੋਇ ਨਾ ਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਆਪ ਚੁਕਾਏਗਾ। ਧੁਰ ਦਾ ਲੇਖਾ ਗੁਰ ਅਵਤਾਰ, ਪੀਰ ਪੈਗ਼ੰਬਰਾਂ ਲਏ ਮਨਾਈਆ। ਕਲਜੁਗ ਅੰਤਮ ਹੋ ਤਿਆਰ, ਸ੍ਰੀ ਭਗਵੰਤ ਵੇਸ ਵਟਾਈਆ। ਜੋਤੀ ਜਾਮਾ ਵਿਚ ਸੰਸਾਰ, ਸਾਚਾ ਰਾਮਾ ਰੂਪ ਵਖਾਈਆ। ਅਗੰਮੀ ਕਾਹਨਾ ਹੋ ਤਿਆਰ, ਨਿਰਗੁਣ ਨਿਰਗੁਣ ਨੂਰ ਧਰਾਈਆ। ਸ਼ਬਦ ਨਿਸ਼ਾਨਾ ਅਪਰ

ਅਪਾਰ, ਦੋ ਜਹਾਨਾਂ ਇਕ ਲਗਾਈਆ। ਰਾਗ ਤਰਾਨਾ ਧੁਰ ਦੀ ਧਾਰ, ਹਰਿ ਕਰਤਾ ਆਪ ਸੁਣਾਈਆ। ਭਗਤ ਸੁਹੇਲੇ ਲਏ ਉਠਾਲ, ਗੁਰ ਚੇਲੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੀ ਨੀਂਵ ਧਰਾਈਆ। ਸਤਿਜੁਗ ਸਾਚੀ ਨੀਂਵ ਧਰ, ਧਰਤ ਧਵਲ ਸੁਹਾਈਆ। ਚਾਰ ਵਰਨ ਵਖਾ ਇਕੋ ਘਰ, ਦੇਵੇ ਮਾਣ ਵਡਿਆਈਆ। ਨਿਰਭੌ ਚੁਕਾ ਭੈ ਡਰ, ਧੀਰਜ ਧੀਰ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਇਕ ਵਖਾਈਆ। ਸਾਚਾ ਰੰਗ ਵੇਖ ਗੋਪਾਲ, ਦੋ ਜਹਾਨ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋ ਦਿਆਲ, ਫੂਲਨ ਬਰਖਾ ਰਹੇ ਬਰਸਾਈਆ। ਸ਼ਾਹ ਪਾਤਸ਼ਾਹ ਤੇਰਾ ਖੇਲ ਕਮਾਲ, ਕਲਜੁਗ ਅੰਤਮ ਫੇਰਾ ਪਾਈਆ। ਸਭ ਦੀ ਵਿਗੜੀ ਸਿੱਧੀ ਕਰਦੇ ਚਾਲ, ਚਾਲ ਨਿਰਾਲੀ ਇਕ ਸਮਝਾਈਆ। ਨਿਰਗੁਣ ਹੋ ਕੇ ਬਣ ਦਲਾਲ, ਸਰਗੁਣ ਸਾਚੀ ਬੂਝ ਬੁਝਾਈਆ। ਆਪਣਾ ਜਲਵਾ ਦੇ ਜਲਾਲ, ਨੂਰੀ ਨੂਰ ਕਰ ਰੁਸ਼ਨਾਈਆ। ਭਗਤ ਸੰਤ ਘਰ ਬਹਾਲ, ਤ੍ਰੈਗੁਣ ਮਾਇਆ ਬੰਧਨ ਕਟਾਈਆ। ਭਾਗ ਲਗਾ ਕਾਇਆ ਸਾਚੀ ਮਾਟੀ ਖਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਦਰ ਤੇਰੇ ਇਕ ਸਰਨਾਈਆ। ਸ੍ਰੀ ਭਗਵਾਨ ਕਹੇ ਖੇਲ ਕਰੌਂਦਾ ਹਾਂ। ਕੂੜੀ ਕਿਰਿਆ ਮੇਟ ਮਿਟੌਂਦਾ ਹਾਂ। ਧਰਮ ਦੁਆਰਾ ਇਕ ਸੁਹੌਂਦਾ ਹਾਂ। ਸ਼ਬਦ ਜੈਕਾਰਾ ਇਕ ਅਲੌਂਦਾ ਹਾਂ। ਨਾਮ ਨਗਾਰਾ ਸਚ ਵਜੌਂਦਾ ਹਾਂ। ਭੇਵ ਨਿਆਰਾ ਆਪ ਖੁਲ੍ਹੌਂਦਾ ਹਾਂ। ਮਹੱਲ ਮਨਾਰਾ ਸੋਭਾ ਪੌਂਦਾ ਹਾਂ। ਅਗੰਮ ਅਥਾਹ ਰਾਗ ਸਲੌਂਹਦਾ ਹਾਂ। ਬਣ ਮਲਾਹ ਬੇੜਾ ਪਾਰ ਲਗੌਂਦਾ ਹਾਂ। ਦੇ ਸਲਾਹ ਮਾਰਗ ਲੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਆਪਣੇ ਕੋਲ ਮੰਗੌਂਦਾ ਹਾਂ। ਪੀਰ ਪੈਗ਼ੰਬਰ ਆਏ ਕੋਲ, ਦਰ ਬੈਠੇ ਸੀਸ ਝੁਕਾਈਆ। ਭਾਗ ਲੱਗਾ ਉਪਰ ਧੌਲ, ਦੋ ਜਹਾਨ ਵੱਜੀ ਵਧਾਈਆ। ਪੂਰਾ ਕਰਨ ਆਇਆ ਕੌਲ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਚੁਕਾਏ ਪੜਦਾ ਆਪਣਾ ਉਹਲ, ਮੁਖ ਨਕ਼ਾਬ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗੌਂਦੇ ਗੀਤ, ਖ਼ੁਸ਼ੀਆਂ ਨਾਲ ਢੋਲੇ ਗਾਈਆ। ਵਾਹਵਾ ਪ੍ਰਭ ਤੇਰੀ ਰੀਤ, ਪਾਰਬ੍ਰਹਮ ਪ੍ਰਭ ਸਾਚੇ ਤੋਹੇ ਭਾਈਆ। ਕਲਜੁਗ ਜੀਵ ਜੰਤ ਲੱਭਦੇ ਫਿਰਦੇ ਠਾਕਰ ਦੁਆਰੇ ਮੰਦਰ ਮਸੀਤ, ਤੂੰ ਹਰ ਘਟ ਬੈਠਾ ਡੇਰਾ ਲਾਈਆ। ਸਰਬ ਜੀਆਂ ਸਮਝਾਵੇਂ ਇਕੋ ਗੀਤ, ਆਓ ਮਿਲੋ ਘਰ ਸੱਚੇ ਮਿਲੇ ਮਾਹੀਆ। ਸਦਾ ਸਦਾ ਸਦ ਵਸੇ ਚੀਤ, ਘਰ ਬੈਠਾ ਸੋਭਾ ਪਾਈਆ। ਲੇਖਾ ਜਾਣ ਹਸਤ ਕੀਟ, ਨੀਚ ਊਚ ਭੇਵ ਚੁਕਾਈਆ। ਤੇਰੇ ਛਤਰ ਝੁੱਲੇ ਸੀਸ, ਜਗਦੀਸ ਤੇਰਾ ਨੂਰ ਸੋਭਾ ਪਾਈਆ। ਤੇਰੀ ਸਿਫ਼ਤ ਕਰਨ ਰਾਗ ਛਤੀਸ, ਤੀਸ ਬਤੀਸ ਢੋਲਾ ਗਾਈਆ। ਭਾਗ ਲੱਗਾ ਅੱਸੂ ਇਕੀਸ, ਅੱਸੂ ਤੇਰਾ ਆਵੇ ਵਾਹੋ ਦਾਹੀਆ। ਸਦੀ ਬੀਸਵੀਂ ਰਹੀ ਬੀਤ, ਸ੍ਰਿਸ਼ਟ ਸਬਾਈ ਨੇਤਰ ਰਹੀ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨੇਤਰ ਨੈਣਾਂ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਾਵਣ ਢੋਲੇ, ਤੂੰ ਹੀ ਤੂੰ ਹੀ ਰਾਗ ਅਲਾਈਆ। ਜੁਗ ਚੌਕੜੀ ਤੂੰ ਲੁਕਿਆ ਰਿਹੋਂ ਉਹਲੇ, ਆਪ ਆਪਣਾ ਮੁਖ ਛੁਪਾਈਆ। ਲੋਕਮਾਤ ਅਸੀਂ ਸੇਵਾ ਕਰ ਕੇ ਆਏ ਬਣ ਕੇ ਗੋਲੇ, ਦਰ ਤੇਰਾ ਇਕੋ

ਵੇਖ ਵਖਾਈਆ। ਬਿਨ ਤੇਰੇ ਸਾਰੇ ਪੋਲੇ, ਤੁਧ ਬਿਨ ਵਸਤ ਹੱਥ ਨਾ ਕੋਇ ਫੜਾਈਆ। ਤੇਰੇ ਹੁਕਮੇ ਅੰਦਰ ਬਣ ਵਿਚੋਲੇ, ਜਗਤ ਨਾਤਾ ਆਏ ਜੁੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਗ੍ਰੰਥ ਬਾਣੀ ਬੋਧ ਅਗਾਧ ਭੇਵ ਖੋਲ੍ਹੇ, ਤੇਰੀ ਸਿਫ਼ਤੀ ਸਿਫ਼ਤ ਸਾਲਾਹੀਆ। ਸੇਵਾ ਕਰ ਕੇ ਆਏ ਪੰਜ ਤਤ ਚੋਲੇ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਈਆ। ਅੰਤਮ ਬੈਠੇ ਤੇਰੇ ਕੋਲੇ, ਚਰਨ ਕਵਲ ਧਿਆਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਪਾਰਬ੍ਰਹਮ ਤੇਰੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਸੱਚਾ ਦਰਬਾਰ, ਪੱਖੋਵਾਲ ਪ੍ਰਭੂ ਲਗਾਈਆ। ਜਿਸ ਦਾ ਲੇਖਾ ਰਹੇ ਸਦਾ ਜੁਗ ਚਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਨੇਤਰ ਨੈਣਾਂ ਕਰੋ ਦੀਦਾਰ, ਅੱਖ ਪਰਤੱਖ ਦਏ ਸਮਝਾਈਆ। ਗੋਬਿੰਦ ਕਹੇ ਮੈਨੂੰ ਮਿਲੀ ਵਡਿਆਈ ਪ੍ਰਭ ਮੇਰੇ ਵਿਛੜੇ ਮੇਲੇ ਯਾਰ, ਗੁਰਮੁਖ ਸਾਚੇ ਨਜ਼ਰੀ ਆਈਆ। ਮੁਹੰਮਦ ਕਹੇ ਮੇਰੇ ਪਰਵਰਦਿਗਾਰ, ਚਾਰ ਯਾਰੀ ਤੇਰੇ ਦਰ ਬੈਠੀ ਸੀਸ ਝੁਕਾਈਆ। ਈਸਾ ਮੂਸਾ ਕਹੇ ਮੇਰੇ ਨੂਰੀ ਸਰਦਾਰ, ਜਲਵਾਗਰ ਤੇਰੀ ਸਰਨਾਈਆ। ਰਾਮ ਕਹੇ ਮੇਰੇ ਰਾਮ ਪਿਆਰ, ਤੇਰਾ ਪਿਆਰ ਦੋ ਜਹਾਨ ਇਕੋ ਰੰਗ ਰੰਗਾਈਆ। ਅੱਸੂ ਕਹੇ ਮੈਂ ਹੋ ਤਿਆਰ, ਵੇਲੇ ਸਿਰ ਢੁਕਾ ਆਈਆ। ਜੇ ਕੋਈ ਲੱਭੇ ਧੁਰ ਦੀ ਧਾਰ, ਸਮਝ ਕੋਇ ਨਾ ਪਾਈਆ। ਤੇਈ ਅਵਤਾਰ ਮੁੱਖੋਂ ਬੋਲ ਜੈਕਾਰ, ਇਕੋ ਵਾਰ ਕਹਿਣ ਰਾਮ ਰਾਮ ਤੇਰੀ ਵਡਿਆਈਆ। ਈਸਾ ਮੂਸਾ ਮੁਹੰਮਦ ਕਹਿਣ ਪਰਵਰਦਿਗਾਰ, ਲਾਸ਼ਰੀਕ ਤੇਰੀ ਸ਼ਿਰਕਤ ਰੂਪ ਨਾ ਕੋਇ ਵਟਾਈਆ। ਨਾਨਕ ਗੋਬਿੰਦ ਕਹੇ ਪੁਰਖ ਅਕਾਲ, ਅਕਲ ਕਲਧਾਰੀ ਆਦਿ ਜੁਗਾਦਿ ਤੇਰੀ ਖੇਲ ਦੋ ਜਹਾਨ ਰਚਨ ਰਚਾਈਆ। ਕਲਜੁਗ ਅੰਤਮ ਹੋ ਦਿਆਲ, ਨਿਰਵੈਰ ਆਪਣਾ ਵੇਸ ਵਟਾਈਆ। ਸਚਖੰਡ ਦੁਆਰ ਖੋਲ੍ਹ ਧਰਮਸਾਲ, ਚਾਰ ਵਰਨਾਂ ਦਿਤੀ ਵਡਿਆਈਆ। ਕੂੜੀ ਕਿਰਿਆ ਤੋੜ ਜੰਜਾਲ, ਸਾਚੀ ਸਿਖਿਆ ਇਕ ਸਮਝਾਈਆ। ਲੱਖ ਚੁਰਾਸੀ ਵਿਚੋਂ ਭਾਲ, ਗੁਰਮੁਖ ਗੁਰਸਿਖ ਲਏ ਮਿਲਾਈਆ। ਆ ਕੇ ਵੇਖਿਆ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਨਾਉਂ ਰਖਾ ਕੇ ਸਿੰਘ ਪਾਲ, ਸੀਸ ਧੜ ਲੇਖੇ ਲਾਈਆ। ਜੋਧਾ ਸੂਰਬੀਰ ਬਲਵਾਨ, ਪਿਤਾ ਪੂਤ ਨਾਮ ਰਖਾਈਆ। ਡੰਕਾ ਵੱਜੇ ਦੋ ਜਹਾਨ, ਦੋਹਰੀ ਸੱਟ ਤਾਲ ਲਗਾਈਆ। ਕਲਜੁਗ ਅੰਤ ਚੁੱਕੇ ਕਾਣ, ਸਤਿਜੁਗ ਆਵੇ ਵਾਹੋ ਦਾਹੀਆ। ਅੱਸੂ ਇਕੀ ਤੇਰਾ ਦਿਵਸ ਹੋਏ ਪਰਧਾਨ, ਲੋਕਮਾਤ ਮਿਲੇ ਵਡਿਆਈਆ। ਪੰਦਰਾਂ ਕੱਤਕ ਇਕੀਆਂ ਸਿਖਾਂ ਮਿਲੇ ਦਾਨ, ਬ੍ਰਹਮ ਗਿਆਨ ਝੋਲੀ ਪਾਈਆ। ਸਾਚੀ ਸੀਸ ਦਸਤਾਰ ਬੰਨ੍ਹੇ ਭਗਵਾਨ, ਜਿਸ ਅੰਦਰ ਲੁੱਕੇ ਸਰਬ ਲੋਕਾਈਆ। ਏਥੇ ਓਥੇ ਦੋ ਜਹਾਨਾਂ ਦੇਵੇ ਮਾਣ, ਪੰਚ ਪਰਵਾਨ ਪੰਚ ਪ੍ਰਧਾਨ ਅੱਗੇ ਬੈਠੇ ਰਾਹ ਤਕਾਈਆ । ਕਵਣ ਵੇਲਾ ਪੰਚਾਂ ਸੋਹੇ ਇਕੋ ਦਰ ਰਾਜਾਨ, ਸ਼ਾਹ ਪਾਤਸ਼ਾਹ ਇਕੋ ਨਜ਼ਰੀ ਆਈਆ। ਜਿਸ ਦੇ ਨਿਰਗੁਣ ਹੋ ਕੇ ਝੁਕੀਏ ਆਣ, ਸਰਗੁਣ ਸੰਦੇਸ਼ ਇਕ ਸੁਣਾਈਆ । ਜਿਸ ਨੂੰ ਸਚਖੰਡ ਮੰਨੀਏ ਭਗਵਾਨ, ਸੋ ਮਾਤਲੋਕ ਬੇਪਹਿਚਾਨ ਫੇਰਾ ਪਾਈਆ। ਚਰਨੀ ਢਹਿ ਕੇ ਸਾਰੇ ਮੰਗੀਏ ਦਾਨ, ਤੇਰਾ ਵਿਛੋੜਾ ਦੋ ਜਹਾਨ ਕਦੇ ਨਾ ਆਈਆ । ਗੁਰ ਅਵਤਾਰ ਪੀਰ ਪੈਗ਼ੰਬਰ ਭੇਵ ਅਭੇਦ ਦੱਸ ਕੇ ਗਏ ਥੋੜਾ ਥੋੜਾ, ਸਦਾ ਸਦਾ ਭੇਵ ਪਾਈਏ ਦਰ ਘਰ ਜਾਈਆ। ਕੀ ਹੋਇਆ ਜੇ ਕਲਜੁਗ ਅੰਤਮ ਆਇਆ ਸਤਿਜੁਗ ਦੌੜਾ, ਦੋ ਜਹਾਨ ਲੱਖ ਚੁਰਾਸੀ ਕਿਉਂ ਪਿਆ ਲੋਹੜਾ, ਨੇਤਰ ਰੋਵੇ ਕਿਉਂ ਜਗਤ ਲੋਕਾਈਆ। ਆਤਮ ਪਰਮਾਤਮ ਦਾ ਨਾਨਕ ਗਾਇਆ ਦੋਹਰਾ, ਏਕਾ ਦੂਆ ਭੇਵ ਚੁਕਾਈਆ। ਗੋਬਿੰਦ ਗੁਰੂ ਪੁਰਖ ਅਕਾਲ ਦਾ ਬਣਿਆ ਬਾਂਕਾ ਛੋਹਰਾ,

ਸੋ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਕਲਜੁਗ ਜੀਵ ਨਾ ਹੋ ਢੋਰਾ, ਸਰਵਣ ਕੰਨ ਰਿਹਾ ਸੁਣਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਬ੍ਰਹਿਮੰਡਾਂ ਖੰਡਾਂ ਅੰਦਰ ਫਿਰੇ ਘੋੜਾ, ਨਿਰਗੁਣ ਨਿਰਗੁਣ ਰਿਹਾ ਦੌੜਾਈਆ। ਤਿਸ ਦਾ ਰੂਪ ਨਾ ਜਾਣੋ ਵਾਂਗ ਚੋਰਾਂ, ਪਾਰਬ੍ਰਹਮ ਕਲਜੁਗ ਅੰਤ ਚੋਰੀ ਨਾ ਕੋਈ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਘਰ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀਆਂ ਨਾਲ ਹੱਸਣ, ਗੀਤ ਗਹਿਰ ਗੰਭੀਰ ਗਾਈਆ। ਵਡ ਵਡਿਆਈ ਪ੍ਰਭ ਆਇਆ ਮਾਰਗ ਦੱਸਣ, ਦਹਿ ਦਿਸ਼ਾ ਦਏ ਸਮਝਾਈਆ। ਸ੍ਰਿਸ਼ਟ ਸਬਾਈ ਹਿਰਦੇ ਆਇਆ ਵਸਣ, ਘਟ ਘਟ ਡੇਰਾ ਲਾਈਆ। ਧੁਰ ਸੰਦੇਸਾ ਦੇਵਣ ਆਇਆ ਲੱਖਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਰਬਾਰ ਇਕ ਵਖਾਈਆ। ਸਚ ਦਰਬਾਰ ਲੱਗਾ ਗ਼ਰੀਬੀ, ਪੁਰਖ ਅਕਾਲ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਆਏ ਖੇਲ ਅਜੀਬੀ, ਦਰ ਘਰ ਸਾਚੇ ਖ਼ੁਸ਼ੀ ਮਨਾਈਆ। ਕਵਣ ਬਿਧ ਪ੍ਰਭ ਦੇਵੇ ਅੱਗੇ ਤਰਤੀਬੀ, ਨੌ ਖੰਡ ਪ੍ਰਿਥਮੀ ਦਏ ਸਮਝਾਈਆ। ਦੂਰ ਦੁਰਾਡਾ ਨਜ਼ਰੀ ਆਏ ਕ਼ਰੀਬੀ, ਘਰ ਘਰ ਫੇਰਾ ਪਾਈਆ। ਹਉਮੇਂ ਰੋਗ ਮਿਟਾਏ ਬਣ ਤਬੀਬੀ, ਨਾਮ ਦਾਰੂ ਸਾਚਾ ਜਾਮ ਪਿਆਈਆ । ਅੱਲਾ ਰਾਣੀ ਈਸਾ ਮੂਸਾ ਮੁਹੰਮਦ ਸੰਗ ਕੋਲ ਨਾ ਫਿਰੇ ਭਤੀਜੀ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਸੁਹਾਈਆ। ਸਚ ਦਰਬਾਰ ਵੇਖਣ ਦੀ ਖ਼ਾਤਰ, ਵਿਸ਼ਨ ਬ੍ਰਹਮਾ ਸ਼ਿਵ ਆਈਆ। ਵੇਖੋ ਗ਼ਰੀਬ ਨਿਮਣਿਆਂ ਪ੍ਰਭ ਜੂ ਬਣਿਆ ਚਾਕਰ, ਲੋਕਮਾਤ ਸੇਵ ਕਮਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਲਿਖ ਲਿਖ ਦੇਂਦੇ ਗਏ ਪਾਤਰ, ਸੋ ਪਤਿਪਰਮੇਸ਼ਵਰ ਫੇਰਾ ਪਾਈਆ। ਜਿਸ ਨੂੰ ਕਹਿੰਦੇ ਜਲਵਾ ਨੂਰ ਦੇਵੇ ਬਾਤਨ, ਸੋ ਜ਼ਾਹਰ ਜ਼ਹੂਰ ਨਜ਼ਰੀ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਨੂੰ ਨਿਹਕਲੰਕ ਆਖਣ, ਸੋ ਨਿਰਗੁਣ ਨਿਰਵੈਰ ਫੇਰਾ ਪਾਈਆ। ਬ੍ਰਹਿਮੰਡ ਖੰਡ ਲੋਕ ਪਰਲੋਕ ਜਿਸ ਦੇ ਚਰਨਾਂ ਵਲ ਝਾਕਣ, ਸੋ ਝਾਕੀ ਰਿਹਾ ਜਣਾਈਆ। ਦੋ ਜਹਾਨ ਜਿਸ ਦਾ ਸੁਨੇਹੜਾ ਭਾਖਣ, ਨਿਤ ਬੈਠੇ ਧਿਆਨ ਲਗਾਈਆ। ਜਿਸ ਨੂੰ ਕਹਿੰਦੇ ਸਚ ਰਸੂਲ ਪਾਕਨ, ਪਾਕੀ ਪਾਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਰਬਾਰ ਇਕ ਸੁਹਾਈਆ। ਗੁਰ ਅਵਤਾਰ ਕਹਿਣ ਤੇਰਾ ਠਾਂਡਾ ਦਰਬਾਰ, ਸ੍ਰੀ ਭਗਵਾਨ ਤੇਰੀ ਸਰਨਾਈਆ। ਸੋ ਪੁਰਖ ਨਿਰੰਜਣ ਤੇਰੀ ਧਾਰ, ਗੁਰ ਅਵਤਾਰ ਵੇਖ ਰਹੇ ਜਸ ਗਾਈਆ। ਹਰਿ ਪੁਰਖ ਨਿਰੰਜਣ ਤੇਰਾ ਪਿਆਰ, ਆਦਿ ਜੁਗਾਦਿ ਜੁਗ ਚੌਕੜੀ ਭੁੱਲ ਕੋਇ ਨਾ ਜਾਈਆ। ਏਕੰਕਾਰ ਤੇਰਾ ਸਹਾਰ, ਵਿਸ਼ਨ ਬ੍ਰਹਮਾ ਸ਼ਿਵ ਓਟ ਤਕਾਈਆ। ਆਦਿ ਨਿਰੰਜਣ ਤੇਰਾ ਉਜਿਆਰ, ਦੋ ਜਹਾਨ ਸਦਾ ਰੁਸ਼ਨਾਈਆ। ਸ੍ਰੀ ਭਗਵਾਨ ਤੇਰਾ ਨਿਸ਼ਾਨ, ਗੁਰ ਅਵਤਾਰ ਪੀਰ ਪੈਗ਼ੰਬਰ ਧਿਆਨ ਲਗਾਈਆ। ਪਾਰਬ੍ਰਹਮ ਤੇਰਾ ਨਾਉਂ ਪਰਧਾਨ, ਬ੍ਰਹਿਮੰਡ ਖੰਡ ਹੁਕਮ ਵਰਤਾਈਆ। ਲੱਖ ਚੁਰਾਸੀ ਤੇਰੀ ਕਰੇ ਕਲਿਆਣ, ਆਤਮ ਕੂਕੇ ਦਏ ਦੁਹਾਈਆ। ਧੰਨ ਵਡਿਆਈ ਪ੍ਰਭ ਮਿਲਿਆ ਆਣ, ਜੁਗ ਜਨਮ ਦੀ ਆਸ ਮੁਕਾਈਆ। ਸਚ ਵਖਾਇਆ ਇਕ ਮਕਾਨ, ਲਾਸ਼ਰੀਕ ਬੇਪਰਵਾਹੀਆ। ਜਿਸ ਦਾ ਨਜ਼ਰ ਨਾ ਆਏ ਕੋਈ ਨਿਸ਼ਾਨ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸੋ ਸਾਹਿਬ ਹੋਇਆ ਮਿਹਰਵਾਨ, ਸਚ ਪਰਧਾਨਗੀ ਰਿਹਾ ਕਮਾਈਆ। ਸਦੀ ਬੀਸਵੀਂ ਵੇਖੇ ਮਾਰ ਧਿਆਨ, ਚੌਦਾਂ ਲੋਕ ਕੁੰਡਾ ਲਾਹੀਆ। ਚੌਦਾਂ ਤਬਕ ਵੇਖੇ ਮਕਾਨ, ਨਿਰਗੁਣ

ਸੌਦਾ ਹੱਟ ਵਿਕਾਈਆ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਹੁਕਮ ਵਰਤਾਈਆ। ਭਗਤ ਦੁਆਰ ਹੋਇਆ ਪਰਧਾਨ, ਜਿਸ ਘਰ ਬੈਠਾ ਬੇਪਰਵਾਹੀਆ। ਸਤਿਜੁਗ ਤੇਰਾ ਸਚ ਵਿਧਾਨ, ਸਤਿ ਸਤਿਵਾਦੀ ਦਏ ਬਣਾਈਆ। ਪੰਚਮ ਪੰਚ ਕਰੇ ਪਰਵਾਨ, ਨੌ ਦਰ ਦਰਵੇਸ਼ ਦਰਬਾਨ ਦਏ ਸਮਝਾਈਆ। ਸੰਮਤ ਵੀਹ ਸੌ ਪੰਦਰਾਂ ਨੌ ਦੁਆਰੇ ਕੀਤਾ ਖੇਲ ਮਹਾਨ, ਗੁਰਮੁਖ ਨੌ ਨੌਂ ਦਏ ਵਡਿਆਈਆ। ਤਿਸ ਦਾ ਲੇਖਾ ਵੀਹ ਸੌ ਵੀਹ ਪੰਦਰਾਂ ਕੱਤਕ ਚੁੱਕੇ ਆਣ, ਸਤਿਗੁਰ ਦਾਤਾ ਆਪ ਚੁਕਾਈਆ। ਸੋਚ ਸਮਝ ਨਾ ਕੋਈ ਜਾਣ ਪਛਾਣ, ਮਨ ਮਤ ਸਾਰ ਕੋਇ ਨਾ ਆਈਆ। ਧੁਰ ਦਾ ਲੇਖਾ ਜਾਣੇ ਨੌਜਵਾਨ, ਨੌਬਤ ਜਿਸ ਨੇ ਹੱਥ ਉਠਾਈਆ। ਸਚਖੰਡ ਦੁਆਰੇ ਪਹਿਲੋਂ ਆਪਣਾ ਪੂਰਾ ਕਰੇ ਵਿਧਾਨ, ਪੰਚਮ ਦੇ ਮਾਣ ਵਡਿਆਈਆ। ਨੌ ਖੰਡ ਵੇਖੇ ਫੇਰ ਮਾਰ ਧਿਆਨ, ਨੇਤਰ ਨੈਣ ਅੱਖ ਖੁਲ੍ਹਾਈਆ। ਸਚਖੰਡ ਨਿਵਾਸੀ ਬਣ ਕੇ ਹੁਕਮਰਾਨ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿੰਦੇ, ਇਕੀ ਅੱਸੂ ਮਿਲੀ ਵਡਿਆਈਆ। ਧੰਨ ਗੁਰਮੁਖ ਜੋ ਪੱਖੋਵਾਲ ਵਿਚ ਰਹਿੰਦੇ, ਜਿਨ੍ਹਾਂ ਪ੍ਰੇਮ ਪ੍ਰੀਤੀ ਇਕ ਸਮਝਾਈਆ। ਹਰਿ ਸੰਗਤ ਵਿਚ ਰਲ ਕੇ ਬਹਿੰਦੇ, ਪੁਰਖ ਅਕਾਲ ਧਿਆਨ ਲਗਾਈਆ। ਨੀਂਵੇਂ ਹੋ ਕੇ ਸਤਿਗੁਰ ਸਰਨਾਈ ਢਹਿੰਦੇ, ਮਾਣ ਅਭਿਮਾਨ ਨਾ ਕੋਇ ਜਣਾਈਆ। ਧੁਰ ਦਾ ਭਾਣਾ ਸਿਰ ਤੇ ਸਹਿੰਦੇ, ਲੱਖ ਲੱਖ ਸ਼ੁਕਰ ਮਨਾਈਆ। ਧੂੜੀ ਮਸਤਕ ਸੰਗਤ ਥੀਂਦੇ, ਟਿੱਕਾ ਨਾਮ ਲਗਾਈਆ। ਦੂਈ ਦਵੈਤ ਨਾਲ ਕਦੇ ਨਾ ਖਹਿੰਦੇ, ਜਿਨ੍ਹਾਂ ਸਤਿਗੁਰ ਮਿਲਿਆ ਗੋਸਾਈਂਆ। ਧੰਨ ਪਰਮੇਸ਼ਵਰ ਧੰਨ ਪਰਮਾਤਮ ਧੰਨ ਵਾਹਿਗੁਰੂ ਸਾਰੇ ਕਹਿੰਦੇ, ਧੰਨ ਅੱਲਾ ਧੰਨ ਖ਼ੁਦਾ ਪਰਵਰਦਿਗਾਰ ਤੇਰੀ ਧੰਨ ਵਡਿਆਈਆ। ਤੇਰੇ ਚਰਨਾਂ ਹੇਠਾਂ ਸਾਰੇ ਬਹਿੰਦੇ, ਲੱਖ ਚੁਰਾਸੀ ਜੀਵ ਜੰਤ ਤੇਰੀ ਸਰਨਾਈਆ। ਤੇਰਾ ਨਾਮ ਨਿਧਾਨ ਅੰਮ੍ਰਿਤ ਰਸ ਜੋ ਜਨ ਪੀਂਦੇ, ਤਿਨ੍ਹਾਂ ਗੋਬਿੰਦ ਮਿਲਦਾ ਸੱਚਾ ਮਾਹੀਆ। ਆਦਿ ਜੁਗਾਦਿ ਜੁਗਾ ਜੁਗੰਤਰ ਗੁਰਮੁਖ ਸਦਾ ਜੀਉਂਦੇ, ਜਨਮ ਮਰਨ ਵਿਚ ਨਾ ਆਈਆ। ਸਾਚਾ ਬੀਜ ਭਗਤੀ ਨਾਮ ਬੀਂਦੇ, ਫੁਲ ਫਲਵਾੜੀ ਮਾਤ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਤੇਰਾ ਸਚ ਜੋਗ, ਜੋਗ ਜੋਗੀਸ਼ਰ ਧਿਆਨ ਲਗਾਈਆ। ਕਲਜੁਗ ਅੰਤਮ ਕਿਰਪਾ ਕਰ ਕੇ ਕੀਤਾ ਆਪ ਸੰਜੋਗ, ਬਣ ਸੰਜੋਗੀ ਮੇਲ ਮਿਲਾਈਆ। ਮਿਹਰ ਨਜ਼ਰ ਨਾਲ ਕੱਟਿਆ ਰੋਗ, ਹਉਮੇਂ ਮਮਤਾ ਡੇਰਾ ਢਾਹੀਆ। ਆਤਮ ਪਰਮਾਤਮ ਦਿਤੀ ਚੋਗ, ਸੋਹੰ ਹੰਸਾ ਰੂਪ ਵਟਾਈਆ। ਦਰ ਦੁਆਰ ਆ ਕੇ ਦੇਵੇਂ ਦਰਸ ਅਮੋਘ, ਨਿਰਗੁਣ ਆਪਣਾ ਫੇਰਾ ਪਾਈਆ। ਨਾ ਕੋਈ ਹਰਖ਼ ਨਾ ਕੋਈ ਸੋਗ, ਚਿੰਤਾ ਗ਼ਮ ਨਾ ਕੋਇ ਜਣਾਈਆ। ਭਾਗ ਲਗਾਇਆ ਸਾਚੇ ਕੋਟ, ਨੌ ਦਰ ਵੱਜੇ ਵਧਾਈਆ। ਨੌ ਬੰਦ ਲੱਗੇ ਚੋਟ, ਨੌ ਖੰਡ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਿਤਾ ਸਰਬ ਵਰ, ਜੀਵ ਜੰਤ ਜਗਤ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਆਖਣ, ਵੇਖੋ ਇਕੋ ਵੱਜੇ ਨਾਮ ਵਧਾਈਆ। ਅੱਗੇ ਕੋਈ ਨਾ ਦੇਵੇ ਦੂਜਾ ਭਾਸ਼ਨ, ਭਾਸ਼ਾ ਸਭ ਨੂੰ ਇਕੋ ਦਏ ਸਮਝਾਈਆ। ਕਰੇ ਖੇਲ ਸਰਬ ਗੁਣ ਤਾਸਨ, ਗੁਣਵੰਤਾ ਵਡ ਵਡਿਆਈਆ। ਲੱਖ ਚੁਰਾਸੀ ਬੰਨ੍ਹੇ ਨਾਤਨ, ਨਾਤਾ ਬਿਧਾਤਾ ਆਪ ਰਖਾਈਆ। ਲੇਖਾ ਚੁੱਕੇ ਜ਼ਾਤ ਪਾਤਨ, ਦੀਨ ਮਜ਼੍ਹਬ ਨਾ ਕੋਇ ਲੜਾਈਆ।

ਚਾਰੇ ਵਰਨ ਇਕੋ ਢੋਲਾ ਆਖਣ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਬਣੇ ਸਾਥਨ, ਸਾਚਾ ਸੰਗ ਨਿਭਾਈਆ। ਸੋਹੰ ਸ਼ਬਦ ਅਗੰਮੀ ਗਾਥਨ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਲੱਖ ਚੁਰਾਸੀ ਵਰੋਲੇ ਮਾਖਣ, ਨਾਮ ਮਧਾਣਾ ਇਕੋ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ । ਸ਼ਹਿਨਸ਼ਾਹ ਪ੍ਰਭ ਕਲਜੁਗ ਆਏ, ਏਕੰਕਾਰ ਵੱਡੀ ਵਡਿਆਈਆ। ਨਿਰਗੁਣ ਹੋ ਕੇ ਰੂਪ ਵਟਾਏ, ਨਿਰਵੈਰ ਬੇਪਰਵਾਹੀਆ। ਸ਼ਬਦੀ ਹੋ ਕੇ ਡੰਕ ਵਜਾਏ, ਦੋ ਜਹਾਨਾਂ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਵਿਸ਼ਨ ਬ੍ਰਹਮਾ ਸ਼ਿਵ ਹੋ ਇਕੱਠੇ, ਦਰ ਆਏ ਸੀਸ ਝੁਕਾਈਆ । ਭਗਤ ਦੁਆਰੇ ਵੇਖੋ ਢੱਠੇ, ਮਸਤਕ ਧੂੜੀ ਟਿੱਕਾ ਲਾਈਆ। ਪਾਰਬ੍ਰਹਮ ਪ੍ਰਭ ਕਿਰਪਾ ਕਰ ਚਾਰ ਵਰਨ ਬਣਾ ਭਾਈ ਭੈਣ ਸਕੇ, ਦੂਜਾ ਰੂਪ ਨਾ ਕੋਇ ਵਖਾਈਆ । ਇਕੋ ਬਾਟੇ ਸਭ ਨੇ ਅੰਮ੍ਰਿਤ ਛਕੇ, ਕਿਉਂ ਬੈਠੇ ਮੁਖ ਭਵਾਈਆ। ਸਤਿਗੁਰ ਕੋਲੋਂ ਕਲਜੁਗ ਜੀਵ ਸਾਰੇ ਅੱਕੇ, ਹਿਰਦੇ ਹਰਿ ਨਾ ਕੋਇ ਵਸਾਈਆ। ਲੋਕ ਲੱਜਿਆ ਵਾਸਤੇ ਟੇਕਦੇ ਮੱਥੇ, ਅੰਦਰੋਂ ਮੈਲ ਨਾ ਕੋਇ ਧਵਾਈਆ। ਜਾ ਜਾ ਥੱਕੇ ਮਦੀਨੇ ਮੱਕੇ, ਕਾਇਆ ਮਕਬਰਾ ਸਾਫ਼ ਨਾ ਕੋਇ ਵਖਾਈਆ। ਮੰਦਰ ਸ਼ਿਵਦਵਾਲੇ ਮੱਠ ਫਿਰਦੇ ਨੱਠੇ, ਕਾਇਆ ਮੰਦਰ ਸੋਭਾ ਕੋਇ ਨਾ ਪਾਈਆ। ਪੰਡਤ ਪਾਂਧੇ ਮੁੱਲਾ ਸ਼ੇਖ਼ ਧੁਰਦਰਗਾਹ ਦੇ ਦੱਸਦੇ ਪਤੇ, ਆਪਣੀ ਸਮਝ ਕਿਸੇ ਨਾ ਆਈਆ। ਜੇ ਕੋਈ ਗੁਰੂਦੁਆਰੇ ਮਾਇਆ ਰੱਖੇ, ਗ੍ਰੰਥੀ ਪੰਥੀ ਝੋਲੀਆਂ ਰਹੇ ਭਰਾਈਆ। ਕੋਈ ਨਾ ਜਾਣੇ ਪ੍ਰਭ ਦਾ ਸਾਚਾ ਹੱਕੇ, ਹੱਕ ਹਕੀਕਤ ਸਮਝ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਦੱਸ ਦੱਸ ਥੱਕੇ, ਅੰਤਮ ਬੈਠੇ ਮੁਖ ਭਵਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸਭ ਦੇ ਚੀਥੜ ਪਾਟੇ, ਕਾਇਆ ਓਢਨ ਨਾਮ ਨਜ਼ਰ ਕੋਇ ਨਾ ਆਈਆ। ਸਦੀ ਬੀਸਵੀਂ ਕੋਇ ਨਾ ਕਰੇ ਪੂਰੇ ਘਾਟੇ, ਸਾਚੇ ਕੰਡੇ ਨਾ ਕੋਇ ਤੁਲਾਈਆ। ਅੱਲਾ ਰਾਣੀ ਨੱਠੀ ਫਿਰੇ ਖੁਲ੍ਹੇ ਝਾਟੇ, ਮੀਂਢੀ ਸੀਸ ਨਾ ਕੋਇ ਗੁੰਦਾਈਆ। ਲਾਲ ਮੈਂਹਦੀ ਘੁਲੀ ਰਹਿ ਗਈ ਬਾਟੇ, ਲਾਲ ਰੰਗ ਨਾ ਕੋਇ ਚੜ੍ਹਾਈਆ। ਚੌਦਾਂ ਤਬਕ ਤੇ ਪੁੱਟੇ ਖਾਤੇ, ਪ੍ਰਭ ਦਾ ਡੂੰਘਾ ਖਾਤਾ ਨਜ਼ਰ ਕਿਸੇ ਨਾ ਆਈਆ। ਮਮਤਾ ਘੇਰੇ ਆ ਗਈ ਖੂਹ ਨਿੱਕੇ ਅਹਾਤੇ, ਜਿਸ ਘਰ ਗੁਰਮੁਖ ਬੈਠਾ ਡੇਰਾ ਲਾਈਆ। ਪੀਰ ਪੈਗ਼ੰਬਰ ਕੱਟਣੇ ਪਏ ਫਾਕੇ, ਪੀਰ ਫ਼ਕੀਰ ਦੇਣ ਦੁਹਾਈਆ। ਈਸਾ ਮੂਸਾ ਮੁਹੰਮਦ ਜਿਸ ਦੇ ਗਾ ਕੇ ਗਏ ਸਾਕੇ, ਸੋ ਸਾਖਿਆਤ ਫੇਰਾ ਪਾਈਆ। ਉਸ ਦੇ ਅੱਗੇ ਕੋਈ ਨਾ ਰਹੇ ਆਕੇ, ਆਕਾ ਸਭ ਦਾ ਇਕ ਅਖਵਾਈਆ। ਪੀਰ ਪੈਗ਼ੰਬਰ ਜਿਸ ਦੇ ਨਿੱਕੇ ਕਾਕੇ, ਸੋ ਪਿਤਾ ਬਾਪ ਵੇਖੇ ਚਾਈਂ ਚਾਈਂਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦੇ ਇਸ਼ਾਰਿਆਂ ਨਾਲ ਦੱਸਦੇ ਰਹੇ ਖ਼ਾਕੇ, ਨਕ਼ਸ਼ਾ ਸਕੇ ਨਾ ਕੋਇ ਬਣਾਈਆ। ਸੋ ਲਹਿਣਾ ਦੇਣਾ ਵੇਖੇ ਸਭ ਦੇ ਬਾਕੇ, ਬਾਕੀ ਨਵੀਸ ਬੇਪਰਵਾਹੀਆ। ਨਿਰਗੁਣ ਹੋ ਕੇ ਖੋਲ੍ਹੇ ਤਾਕੇ, ਪੜਦਾ ਦੋ ਜਹਾਨ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ ਜਨ ਭਗਤੋ ਅਸੀਂ ਤੁਹਾਡੇ ਚਾਚੇ, ਪਿਤਾ ਪੁਰਖ ਅਕਾਲ ਇਕੋ ਇਕ ਅਖਵਾਈਆ। ਆਦਿ ਜੁਗਾਦਿ ਜੁਗ ਚੌਕੜੀ ਜੋ ਸਭ ਦੀ ਸਾਜਣ ਸਾਜੇ, ਸਾਜਣਹਾਰਾ ਇਕ ਅਖਵਾਈਆ। ਨਿਤ ਨਵਿਤ ਅਸੀਂ ਆਏ ਉਹਦੇ ਨਿਵਾਜੇ, ਉਹਦੀ ਨਿਵਾਜ਼ਸ਼ ਮਿਲੇ ਵਡਿਆਈਆ। ਲੋਕਮਾਤ ਨਾਮ ਸੰਦੇਸ ਦੇ ਦੇ ਗਏ ਭਾਜੇ, ਅੰਤਮ ਆਪਣਾ ਪੰਧ ਮੁਕਾਈਆ। ਦੱਸ ਕੇ ਗਏ ਪੁਰਖ ਅਕਾਲ ਕਲਜੁਗ ਅੰਤਮ ਆਵੇ ਗ਼ਰੀਬ ਨਿਵਾਜੇ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਸਭ ਦੇ ਲਈ ਖੁੱਲੇ ਰੱਖੇ ਦਰਵਾਜ਼ੇ,

ਬੰਦ ਕਿਵਾੜ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਤੇਰਾ ਰਹੇ ਜਸ ਗਾਈਆ। ਤ੍ਰੈਗੁਣ ਮਾਇਆ ਪੰਜ ਤਤ ਦਰ ਆਏ ਨੱਠ, ਦੋਏ ਜੋੜ ਸੀਸ ਝੁਕਾਈਆ। ਕਿਰਪਾ ਕਰ ਪੁਰਖ ਸਮਰਥ ਮਿਲੇ ਦਰ ਤੇਰੇ ਵਡਿਆਈਆ। ਜੁਗ ਚੌਕੜੀ ਹੋ ਗਈ ਅਤ, ਕਲਜੁਗ ਬੈਠਾ ਭੱਠ ਤਪਾਈਆ। ਨਾੜ ਬਹੱਤਰ ਉਬਲੀ ਰੱਤ, ਸੀਤਲ ਧਾਰ ਨਾ ਕੋਇ ਵਹਾਈਆ। ਸਾਧਾਂ ਸੰਤਾਂ ਛੱਡਿਆ ਧੀਰਜ ਜਤ, ਸਤਿ ਧਰਮ ਨਾ ਕੋਇ ਰਖਾਈਆ। ਜੀਵ ਜੰਤ ਚਲਾਈ ਮਨਮਤ, ਗੁਰਮਤ ਹੱਥ ਨਾ ਕੋਇ ਵਖਾਈਆ। ਕੂੜੀ ਕਿਰਿਆ ਜੂਠ ਝੂਠ ਬਣ ਸਵਾਨ ਭਾਂਡੇ ਰਹੇ ਲੱਕ, ਅੰਮ੍ਰਿਤ ਰਸ ਰਸਨ ਨਾ ਕੋਇ ਲਗਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਓਟ ਲਈ ਤੱਕ, ਪੁਰਖ ਅਕਾਲ ਤੇਰਾ ਨਾਉਂ ਗਏ ਭੁਲਾਈਆ। ਸਭ ਦਾ ਖੇੜਾ ਹੋਇਆ ਭੱਠ, ਕਲਜੁਗ ਲੰਬੂ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦੇ ਹੱਕ, ਹਕੀਕਤ ਸਭ ਦੀ ਝੋਲੀ ਪਾਈਆ। ਨੌ ਦੁਆਰੇ ਪਏ ਕੂਕ, ਨਾਅਰਾ ਇਕ ਲਗਾਈਆ। ਕੂੜੀ ਤ੍ਰਿਸਨਾ ਸਾਨੂੰ ਦਿਤਾ ਫੂਕ, ਠਾਂਡੀ ਧਾਰ ਨਾ ਕੋਇ ਵਹਾਈਆ। ਕਲਜੁਗ ਅੰਤਮ ਸਾਡੀ ਚੁੱਕੇ ਚੂਕ, ਪ੍ਰਭ ਤੇਰੀ ਓਟ ਤਕਾਈਆ। ਨੇਤਰ ਖੋਲ੍ਹ ਵੇਖ ਚਾਰੇ ਕੂਟ, ਜਗਤ ਲੋਕਾਈ ਮਾਰੇ ਧਾਹੀਂਆ। ਘਰ ਘਰ ਵੜੀ ਦੂਖ ਭੂਖ, ਸੁਖ ਨਜ਼ਰ ਕੋਇ ਨਾ ਆਈਆ। ਸਫਲ ਦਿਸੇ ਨਾ ਮਾਈ ਕੁੱਖ, ਭਗਤ ਜਨ ਨਾ ਕੋਇ ਜਾਈਆ। ਕਰ ਕਿਰਪਾ ਪਤਿਪਰਮੇਸ਼ਵਰ ਸਾਚੇ ਉਠ, ਤੇਰੀ ਇਕੋ ਓਟ ਤਕਾਈਆ। ਜੋ ਤੇਰੇ ਨਾਲੋਂ ਗਏ ਰੁੱਠ, ਤਿਨ੍ਹਾਂ ਕਰ ਕਿਰਪਾ ਲੈ ਮਿਲਾਈਆ। ਲੱਖ ਚੁਰਾਸੀ ਤੇਰੀ ਦਿਸੇ ਪੁੱਤ, ਤੇਰਾ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਪ੍ਰਭ ਤੇਰੀ ਸਚ ਸਰਨਾਈਆ। ਨੌ ਖੰਡ ਕਰਨ ਪੁਕਾਰ, ਹਾਹਾਕਾਰ ਦੇਣ ਦੁਹਾਈਆ। ਕਿਰਪਾ ਕਰ ਆਪ ਨਿਰੰਕਾਰ, ਦਰ ਤੇਰੇ ਮਿਲੇ ਵਡਿਆਈਆ। ਸਾਡੇ ਵਿਚ ਭਰਿਆ ਹੰਕਾਰ, ਹਉਮੇਂ ਹੰਗਤਾ ਕਰੇ ਲੜਾਈਆ। ਸਤਿ ਰਿਹਾ ਨਾ ਕੋਇ ਪਿਆਰ, ਪ੍ਰੀਤੀ ਸਚ ਨਾ ਕੋਇ ਕਮਾਈਆ। ਗੁਰਸਿਖ ਗੁਰੂ ਗੁਰੂ ਗੁਰਸਿਖ ਦੇਵੇ ਨਾ ਕੋਇ ਆਧਾਰ, ਸਗਲਾ ਸੰਗ ਨਾ ਕੋਇ ਨਿਭਾਈਆ। ਚਾਰ ਵਰਨ ਹੋਏ ਖ਼ਵਾਰ, ਚੌਥੇ ਪਦ ਨਾ ਕੋਇ ਸਮਾਈਆ। ਚਾਰੇ ਖਾਣੀ ਕਰੇ ਗਿਰਿਆਜ਼ਾਰ, ਚਾਰੇ ਬਾਣੀ ਦਏ ਦੁਹਾਈਆ। ਕਲਜੁਗ ਜੀਵ ਭੁੱਲੇ ਅੰਤ ਗਵਾਰ, ਤੇਰਾ ਨਾਉਂ ਨਾ ਕੋਇ ਧਿਆਈਆ। ਕੂੜੀ ਕਿਰਿਆ ਕਰਨ ਪਿਆਰ, ਮਾਇਆ ਮਮਤਾ ਲਈ ਪਰਨਾਈਆ। ਸਾਡਾ ਲਹਿਣਾ ਦੇਣਾ ਕ਼ਰਜ਼ ਦੇ ਉਤਾਰ, ਮਕ਼ਰੂਜ਼ ਆਪਣਾ ਲੇਖਾ ਦੇ ਮੁਕਾਈਆ। ਅਸੀਂ ਹੋਏ ਸ਼ਰਮਸਾਰ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜੋ ਸਾਡੇ ਅੰਦਰ ਵੜਿਆ ਸੋ ਦਿਸੇ ਬੇਜ਼ਾਰ, ਸੀਤਲ ਸਤਿ ਨਾ ਕੋਇ ਕਰਾਈਆ। ਕਰ ਕਿਰਪਾ ਪ੍ਰਭ ਬਖ਼ਸ਼ ਅਵਗੁਣਹਾਰ, ਅਵਗੁਣ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰੀ ਇਕ ਸਰਨਾਈਆ। ਨਵਾਂ ਖੰਡਾਂ ਵਿਚੋਂ ਨੌ ਪਿੰਡ, ਉਠ ਕੇ ਦੇਣ ਦੁਹਾਈਆ। ਪ੍ਰਭ ਸੁਣੀ ਨਾ ਜਾਏ ਤੇਰੀ ਨਿੰਦ, ਨਿੰਦਕ ਨਵ ਖੰਡ ਪ੍ਰਿਥਮੀ ਬੈਠੇ ਰੌਲਾ ਪਾਈਆ। ਕਿਰਪਾ ਕਰ ਗਹਿਰ ਗੰਭੀਰ ਸਾਗਰ ਸਿੰਧ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਲੱਖ ਚੁਰਾਸੀ ਤੇਰੀ ਬਿੰਦ, ਕਿਉਂ ਬੈਠੀ ਤੈਥੋਂ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹੱਥ ਤੇਰੇ ਵਡਿਆਈਆ। ਨੌ ਪਿੰਡ ਕਹਿਣ ਵੇਖ ਨਵ ਸਿਖ, ਨਾਵਾਂ ਤੇਰੇ ਘਰ ਲਗਾਈਆ ।

ਜੁਗ ਚੌਕੜੀ ਮੰਗਦੇ ਭਿਖ, ਬਣ ਸਵਾਲੀ ਅਲਖ ਜਗਾਈਆ। ਬਿਨ ਕਲਮ ਦਵਾਤੋਂ ਲੇਖਾ ਦੇ ਲਿਖ, ਤੇਰਾ ਲੇਖ ਨਾ ਕੋਇ ਮਿਟਾਈਆ। ਚਾਰੋਂ ਕੁੰਟ ਆਵੇਂ ਦਿਸ, ਦਹਿ ਦਿਸ਼ਾ ਰੂਪ ਵਟਾਈਆ। ਜੇ ਕੋਈ ਸਾਨੂੰ ਪੁੱਛੇ ਤੁਹਾਡਾ ਕੇਹੜਾ ਪਿਤ, ਅਸੀਂ ਕਹੀਏ ਪੁਰਖ ਅਕਾਲ ਪਿਤਾ ਮਾਈਆ। ਗੁਰ ਸ਼ਬਦ ਕਰੀਏ ਸਾਚਾ ਹਿਤ, ਦੂਜਾ ਸੰਗ ਨਾ ਕੋਇ ਵਖਾਈਆ। ਤੂੰ ਵਸਣਾ ਘਰ ਨਿਜ, ਮੰਦਰ ਇਕੋ ਡੇਰਾ ਲਾਈਆ। ਤੇਰੇ ਮਿਲਣ ਦੀ ਕਿਥੋਂ ਮਿਲੇ ਬਿਧ, ਭੇਵ ਅਭੇਦਾ ਦੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਆਪ ਦ੍ਰਿੜਾਈਆ। ਸਿਖਾਂ ਵੇਖੋ ਉਠੇ ਨਿਸ਼ਾਨ, ਨਾਵੇਂ ਆਪਣਾ ਬਲ ਰਖਾਈਆ। ਗੁਰਮੁਖੋ ਗੁਰਸਿਖੋ ਤੁਹਾਡੇ ਬਿਨਾਂ ਨਾ ਹੋਏ ਕੋਈ ਪਰਧਾਨ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਘਰ ਝੁੱਲੇ ਨਾ ਸਚ ਨਿਸ਼ਾਨ, ਸੋ ਮੰਦਰ ਨਾ ਸੋਭਾ ਪਾਈਆ। ਜਿਸ ਭਗਤ ਨਾ ਮਿਲੇ ਭਗਵਾਨ, ਸੋ ਭਗਤ ਕੰਮ ਕਿਸੇ ਨਾ ਆਈਆ। ਨੇਤਰ ਖੋਲ੍ਹੋ ਵੇਖੋ ਜੀਵ ਜਹਾਨ, ਜਾਗਰਤ ਜੋਤ ਇਕ ਰੁਸ਼ਨਾਈਆ। ਜਿਸ ਨੂੰ ਸਾਰੇ ਮੰਨਦੇ ਕਾਹਨ, ਸ਼ਾਹ ਸੁਲਤਾਨ ਵੱਡੀ ਵਡਿਆਈਆ। ਜਿਸ ਦਾ ਮਹੱਲ ਅਟੱਲ ਉਚ ਮਕਾਨ, ਸਚਖੰਡ ਬੈਠਾ ਡੇਰਾ ਲਾਈਆ। ਜਿਸ ਦਾ ਸੱਚਾ ਨਿਸ਼ਾਨ, ਨੌ ਨਿਸ਼ਾਨ ਰਹੇ ਜਣਾਈਆ। ਸੱਤਾਂ ਦੀਪਾਂ ਅੰਦਰ ਇਕ ਗਿਆਨ, ਸੱਤੇ ਰੰਗ ਮੰਜ਼ਲ ਮਕ਼ਸੂਦ ਦੇਣ ਚੜ੍ਹਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਸੂਫ਼ੀ ਦੇ ਕੇ ਗਏ ਗਿਆਨ, ਸਿਫ਼ਤ ਨਾਲ ਢੋਲਾ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦੀ ਆਸਾ ਪੂਰ ਕਰਾਈਆ। ਨਿਸ਼ਾਨ ਵੇਖ ਸਿੰਘਾਸਣ ਹੋਇਆ ਤਿਆਰ, ਕਹੇ ਮੇਰੀ ਇਕ ਵਡਿਆਈਆ। ਜਿਸ ਉਪਰ ਬਹੇ ਆਪ ਨਿਰੰਕਾਰ, ਨਿਰਗੁਣ ਨਿਰਗੁਣ ਆਸਣ ਲਾਈਆ। ਜਿਸ ਦਾ ਸਚਖੰਡ ਸੋਹੇ ਦਰਬਾਰ, ਦਰਗਹਿ ਸਾਚੀ ਵੱਜੇ ਵਧਾਈਆ। ਜਿਸ ਦਾ ਨਜ਼ਰ ਨਾ ਆਏ ਕੋਈ ਚੋਬਦਾਰ, ਦਰ ਦਰਬਾਨ ਨਾ ਕੋਇ ਰਖਾਈਆ। ਜਿਸ ਦਾ ਹੁਕਮ ਸਮਝ ਨਾ ਸਕੇ ਕੋਈ ਹੁਕਮਰਾਨ, ਭੇਵ ਅਭੇਦ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਿੰਘਾਸਣ ਵੇਖ ਵਖਾਈਆ। ਸਚ ਸਿੰਘਾਸਣ ਵੇਖ ਪੁਰਖ ਅਕਾਲ, ਸਭ ਨੂੰ ਰਿਹਾ ਜਣਾਈਆ। ਕਿਰਪਾ ਕਰ ਦੀਨ ਦਿਆਲ, ਦਇਆਨਿਧ ਭੇਵ ਖੁਲ੍ਹਾਈਆ। ਸਾਰੇ ਵੇਖ ਮਾਰ ਧਿਆਨ, ਪੁਰਖ ਪੁਰਖੋਤਮ ਰਿਹਾ ਦ੍ਰਿੜਾਈਆ। ਸਭ ਨੂੰ ਇਕੋ ਮੇਰੀ ਆਣ, ਇਕੋ ਹੁਕਮ ਸਮਝਾਈਆ। ਸੁਣ ਤਖ਼ਤ ਜੇ ਤੇਰੇ ਉਤੇ ਬਹੇ ਨਾ ਆਪ ਭਗਵਾਨ, ਤੇਰੀ ਸੋਭਾ ਕੋਈ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸ੍ਰੀ ਭਗਵਾਨ ਦਇਆ ਕਮਾਉਦਾ ਏ। ਨਿਰਗੁਣ ਸ਼ਾਹੋ ਸ਼ਾਹੋ ਭੂਪ ਅਖਵਾਉਦਾ ਏ। ਸੀਸ ਜਗਦੀਸ ਤਾਜ ਸੁਹਾਉਦਾ ਏ। ਨਿਰਗੁਣ ਰੂਪ ਅਨੂਪ ਵਟਾਉਦਾ ਏ। ਸਚ ਸਿੰਘਾਸਣ ਸੋਭਾ ਪਾਉਦਾ ਏ। ਸਾਚਾ ਆਸਣ ਇਕ ਲਗਾਉਦਾ ਏ। ਦਰਗਹਿ ਸਾਚੀ ਆਪ ਵਡਿਆਉਦਾ ਏ। ਸਚਖੰਡ ਦੁਆਰ ਆਪ ਬਣਾਉਦਾ ਏ। ਧਰਮ ਨਿਸ਼ਾਨ ਇਕ ਝੁਲਾਉਦਾ ਏ। ਹੁਕਮ ਆਪ ਫੇਰ ਵਰਤਾਉਦਾ ਏ। ਨੌ ਦੁਆਰ ਖੋਜ ਖੁਜਾਉਦਾ ਏ। ਨੌ ਖੰਡ ਪੜਦਾ ਲੌਂਹਦਾ ਏ। ਨੌ ਦੁਆਰ ਗੁਰਮੁਖ ਆਪ ਉਠਾਉਦਾ ਏ। ਪੈਜ ਸੁਆਰ ਵਕਤ ਸੁਹਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਆਪਣੇ ਨਾਲ ਆਦਿ ਜੁਗਾਦਿ ਸਭ ਕੁਛ ਸ੍ਰੀ ਭਗਵਾਨ ਲਿਆਉਦਾ

ਏ। ਜੇ ਆਏ ਸ੍ਰੀ ਭਗਵਾਨ, ਲੋਕਮਾਤ ਫੇਰਾ ਪਾਈਆ। ਤਿਸ ਨਾਲ ਸਿੰਘਾਸਣ ਵਿਚ ਜਹਾਨ, ਲੋਕਮਾਤ ਸੋਭਾ ਪਾਈਆ। ਤਿਸ ਗ੍ਰਹਿ ਝੁੱਲੇ ਨਿਸ਼ਾਨ, ਸੱਤ ਨਵ ਰੂਪ ਵਟਾਈਆ। ਨੌ ਖੰਡ ਹੋਏ ਪਰਧਾਨ, ਨੌ ਦਰ ਸੋਝੀ ਪਾਈਆ। ਨੌ ਪੁਰਖ ਕਰ ਪਰਵਾਨ, ਪੁਰਖ ਪੁਰਖੋਤਮ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰੀ ਧਾਰ ਚਲਾਈਆ। ਸਤਿਜੁਗ ਤੇਰੀ ਧਾਰ ਚਲਾਵੇਗਾ। ਪ੍ਰਭ ਸਚ ਦਰਬਾਰ ਲਗਾਵੇਗਾ। ਸੱਤ ਰੰਗ ਨਿਸ਼ਾਨ ਝੁਲਾਵੇਗਾ। ਖੇਲ ਅਗੰਮ ਵਖਾਵੇਗਾ। ਚਾਰ ਵਰਨ ਮੇਲ ਮਿਲਾਵੇਗਾ। ਸਾਚੀ ਸਰਨ ਇਕ ਸਮਝਾਵੇਗਾ। ਨੌ ਖੰਡ ਰੂਪ ਪਰਗਟਾਵੇਗਾ। ਨੌ ਦੁਆਰ ਵੇਖ ਵਖਾਵੇਗਾ। ਨੌ ਘਰ ਮਾਣ ਦਿਵਾਵੇਗਾ। ਜਿਸ ਘਰ ਅੰਦਰ ਵੜ ਕੇ ਆਪਣਾ ਪੜਦਾ ਲਾਹਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵੇਗਾ। ਸਚਖੰਡ ਦੁਆਰ ਸੁਹਾਏਗਾ। ਪੁਰਖ ਅਕਾਲ ਸੋਭਾ ਪਾਏਗਾ। ਨੌ ਨਿਸ਼ਾਨੇ ਨੌ ਖੰਡ ਵਖਾਏਗਾ। ਨੌ ਦਰ ਭਗਤ ਪਰਵਾਨੇ, ਪਰਵਾਨਾ ਆਪਣਾ ਨਾਮ ਫੜਾਏਗਾ। ਨੌ ਗੁਰਮੁਖ ਖੇਲ ਮਹਾਨੇ, ਗੁਰ ਗੁਰ ਕੀ ਗੋਦ ਵਖਾਏਗਾ। ਲੇਖਾ ਜਾਣ ਨਿਗਾਹਬਾਨੇ, ਲੋਕਮਾਤ ਵਡਿਆਏਗਾ। ਬਣ ਪਰਬੰਧਕ ਬਣ ਵਡ ਪਰਧਾਨੇ, ਸਚ ਪਰਧਾਨਗੀ ਆਪ ਕਮਾਏਗਾ। ਜਿਸ ਦੇ ਦੱਸਦੇ ਗਏ ਨਿਸ਼ਾਨੇ, ਸੋ ਮਾਰਗ ਇਕੋ ਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਲੇਖੇ ਆਪ ਲਿਖਾਏਗਾ। ਸਾਚੇ ਲੇਖੇ ਸਚ ਦਰਬਾਰ, ਹਰਿ ਸਾਚਾ ਸਚ ਜਣਾਈਆ। ਵੱਜੀ ਵਧਾਈ ਵਿਚ ਸੰਸਾਰ, ਦੋ ਜਹਾਨ ਖ਼ੁਸ਼ੀ ਮਨਾਈਆ। ਦੇਵਤ ਸੁਰ ਗਾਉਦੇ ਅਪਾਰ, ਗੀਤ ਗੋਬਿੰਦ ਢੋਲੇ ਅਲਾਈਆ। ਵਿਸ਼ਨ ਬ੍ਰਹਮਾ ਸ਼ਿਵ ਖ਼ੁਸ਼ੀਆਂ ਇਜ਼ਹਾਰ, ਵਾਹ ਵਾ ਤੇਰੀ ਖੇਲ ਬੇਪਰਵਾਹੀਆ। ਗੁਰ ਅਵਤਾਰ ਜਾਣ ਬਲਹਾਰ, ਪੀਰ ਪੈਗ਼ੰਬਰ ਸਦਕੇ ਘੋਲ ਘੁਮਾਈਆ। ਭਗਤ ਵੇਖਣ ਨੈਣ ਉਠਾਲ, ਨਿਜ ਨੇਤਰ ਨੈਣ ਖੁਲ੍ਹਾਈਆ। ਭਗਤ ਭਗਵੰਤ ਪੁਰਖ ਪਰਮਾਤਮ ਹੋਇਆ ਦਿਆਲ, ਦੀਨਨ ਆਪਣੇ ਗਲੇ ਲਗਾਈਆ। ਕਰਿਆ ਖੇਲ ਇਕ ਕਮਾਲ, ਜਿਸ ਦੀ ਸਮਝ ਕੋਇ ਨਾ ਪਾਈਆ। ਸਚ ਦੁਆਰਾ ਖੋਲ੍ਹ ਸੱਚੀ ਧਰਮਸਾਲ, ਧੁਰ ਦਰਬਾਰਾ ਦਏ ਵਡਿਆਈਆ। ਰਾਓ ਰੰਕ ਏਕਾ ਧਾਮ ਬਹਾਲ, ਵਰਨ ਗੋਤ ਦਏ ਗਵਾਈਆ। ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਭੋਜਨ ਦਏ ਖਵਾਲ, ਜੁਗ ਜੁਗ ਸਾਂਝੀ ਸਾਂਝ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਵੇਖ ਵਖਾਈਆ। ਸਾਚਾ ਪੱਖ ਪੱਖੋਵਾਲ, ਪਾਰਬ੍ਰਹਮ ਪ੍ਰਭ ਆਪ ਜਣਾਇੰਦਾ। ਸੋ ਨਗਰੀ ਹੋਈ ਨਿਹਾਲ, ਜਿਸ ਨਗਰ ਖੇੜੇ ਮਾਣ ਦਿਵਾਇੰਦਾ। ਜੋ ਜਨਮਿਆ ਸੋ ਉਤਰੇ ਪਾਰ, ਜੋ ਇਸ ਵੇਲੇ ਦਰਸ਼ਨ ਪਾਇੰਦਾ। ਕਿਰਪਾ ਕਰੇ ਆਪ ਕਿਰਪਾਲ, ਮਿਹਰ ਨਜ਼ਰ ਉਠਾਇੰਦਾ। ਲੇਖਾ ਜਾਣੇ ਬਿਰਧ ਬਾਲ ਜਵਾਨ, ਵੱਡਾ ਛੋਟਾ ਭੇਵ ਨਾ ਕੋਇ ਰਖਾਇੰਦਾ। ਸਰਬ ਜੀਆਂ ਦਾ ਇਕੋ ਜਿਹਾ ਮਾਣ, ਸ੍ਰੀ ਭਗਵਾਨ ਸਭ ਉਤੇ ਦਇਆ ਕਮਾਇੰਦਾ। ਆਵਣ ਜਾਵਣ ਲੱਖ ਚੁਰਾਸੀ ਚੁਕਾਏ ਕਾਣ, ਜੋ ਦੋਵੇਂ ਨੇਤਰ ਤੱਕ ਕੇ ਖ਼ੁਸ਼ੀ ਨਾਲ ਦਰਸ਼ਨ ਪਾਇੰਦਾ। ਮਰਨ ਤੋਂ ਪਹਿਲੋਂ ਢਾਈ ਘੜੀ ਮਿਲੇ ਆਣ, ਅਜ ਦਾ ਲਿਖਿਆ ਲੇਖਾ ਪੂਰ ਕਰਾਇੰਦਾ। ਗੁਰਮੁਖ ਮਨਮੁਖ ਦੋਵੇਂ ਹੋਏ ਪਰਵਾਨ, ਜੋ ਗ਼ਰੀਬ ਦੁਆਰੇ ਮੇਲ ਮਿਲਾਇੰਦਾ। ਜੇ ਕੋਈ ਗਾਲੀ ਕੱਢੇ ਆਣ, ਤਿਸ ਦੀ ਗਾਲੀ ਕੱਢੀ ਅੱਗੇ ਲੇਖੇ ਪਾਇੰਦਾ। ਐਸ ਵੇਲੇ ਕਿਸੇ ਨਾਲ ਕੋਈ ਫ਼ਰਕ ਨਾ ਰੱਖੇ ਭਗਵਾਨ, ਕੋਝੇ ਕਮਲੇ ਪਾਰ ਕਰਾਇੰਦਾ। ਝੂਠ ਸਚ ਦੋਵੇਂ ਕਰੇ ਪਰਵਾਨ,

ਸਚ ਝੂਠ ਆਪਣੀ ਖੇਲ ਰਚਾਇੰਦਾ। ਜਿਨ੍ਹਾਂ ਦੇਵੇ ਗਿਆਨ, ਤਿਨ੍ਹਾਂ ਸਚ ਨਜ਼ਰੀ ਆਇੰਦਾ। ਜਿਨ੍ਹਾਂ ਬਖ਼ਸ਼ੇ ਅਗਿਆਨ, ਸੋ ਝੂਠ ਵਿਚ ਸਮਾਇੰਦਾ। ਇਕੀ ਅੱਸੂ ਸਾਰੇ ਹੋਏ ਪਰਵਾਨ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਜਨਮ ਮਰਨ ਦੁੱਖ ਸਭ ਦੇ ਮਿਟ ਜਾਣ, ਰਾਏ ਧਰਮ ਨਾ ਲੇਖਾ ਮੰਗ ਮੰਗਾਇੰਦਾ। ਦਰਗਹਿ ਸਾਚੀ ਦੇਵੇ ਮਾਣ, ਜੀਵ ਮਰਦਾ ਮਰਦਾ ਆਪ ਬਚਾਇੰਦਾ। ਸਾਚਾ ਦੇਵੇ ਧੁਰ ਫ਼ਰਮਾਨ, ਗੱਲਾਂ ਨਾਲ ਨਹੀਂ ਭਰਮਾਇੰਦਾ। ਭੁੱਲ ਨਾ ਜਾਣਾ ਜੀਵ ਅਞਾਣ, ਸਤਿਗੁਰ ਸਭ ਦਾ ਪਿਰ ਅਖਵਾਇੰਦਾ। ਜੋ ਚਰਨੀ ਡਿਗੇ ਆਣ, ਤਿਸ ਦਾ ਬੇੜਾ ਪਾਰ ਕਰਾਇੰਦਾ। ਆਦਿ ਜੁਗਾਦਿ ਕਰਨਹਾਰ ਕਲਿਆਣ, ਕਲਮਾ ਕਾਇਨਾਤ ਸਮਝਾਇੰਦਾ। ਜਿਸ ਨੇ ਗੁਰ ਅਵਤਾਰ ਪੀਰ ਪੈਗ਼ੰਬਰ ਘੱਲੇ ਮਹਿਮਾਨ, ਸੋ ਮਹਿਮਾਨਖ਼ਾਨਾ ਵੇਖਣ ਆਇੰਦਾ। ਕਵਣ ਅੰਦਰ ਵੜ ਕੇ ਮੰਦਰ ਚੜ੍ਹ ਕੇ ਮੇਰਾ ਕਰੇ ਧਿਆਨ, ਕਵਣ ਗੂੜੀ ਨੀਂਦ ਸੌ ਕੇ ਵਕਤ ਲੰਘਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਪਾਰ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਆਪਣੇ ਬੰਦੇ, ਤੇਰੀ ਬੰਦਗੀ ਗਏ ਭੁਲਾਈਆ। ਤੇਰੀ ਮਾਇਆ ਕੀਤੇ ਗੰਦੇ, ਤੇਰੀ ਕੂੜੀ ਵਾਸਨਾ ਡੇਰਾ ਰਹੀ ਢਾਹੀਆ। ਅਸੀਂ ਦੱਸ ਕੇ ਆਏ ਸਦੀ ਬੀਸਵੀਂ ਕਲਜੁਗ ਆਏ ਆਪਣੇ ਕੰਢੇ, ਪਿਛਲਾ ਪੰਧ ਮੁਕਾਈਆ। ਗੁਰਮੁਖ ਵਿਰਲਾ ਜੁਗ ਜਨਮ ਦੀ ਟੁੱਟੀ ਗੰਢੇ, ਪ੍ਰਭ ਡੋਰੀ ਤੰਦ ਬੰਧਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਤੇਈ ਅਵਤਾਰਾਂ ਭਗਤ ਅਠਾਰਾਂ ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਧਾਰਾ ਨਾਲ ਹੰਡੇ, ਸੋ ਅੰਤਮ ਕੱਠੇ ਕੀਤੇ ਆਈਆ। ਜਿਨ੍ਹਾਂ ਨੂੰ ਜੀਵ ਜਹਾਨ ਕਹਿਣ ਗੰਦੇ, ਸੋ ਪ੍ਰਭ ਕਿਰਪਾ ਕਰ ਕੇ ਕੀਤੇ ਚੰਗੇ, ਚੰਗੀ ਤਰਾ ਆਪਣੇ ਨਾਲ ਰਲਾਈਆ । ਬਣ ਤਰਖਾਣ ਸੋਹੰ ਰੰਦੇ ਰੰਦੇ, ਰੰਦਾ ਮਾਰੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮਜਲਸ ਲੇਖੇ ਲਾਈਆ। ਸਾਚੀ ਮਜਲਸ ਵੇਖ ਮਖ਼ਲੂਕ, ਖ਼ਾਲਕ ਖ਼ਲਕ ਦਇਆ ਕਮਾਈਆ। ਸਾਰੇ ਵੇਖੋ ਆਪਣਾ ਅਰੂਜ, ਘਰ ਮੁਰਸ਼ਦ ਡੇਰਾ ਲਾਈਆ। ਚੜ੍ਹ ਕੇ ਭਗਤਾਂ ਵਾਲੀ ਪਾਓ ਮੰਜ਼ਲ ਮਕਸੂਦ, ਬਣ ਪਾਂਧੀ ਪੰਧ ਮੁਕਾਈਆ। ਆਪਣਾ ਆਪ ਜਾਏ ਸੂਝ, ਕੂੜੀ ਸੋਚ ਰਹੇ ਨਾ ਰਾਈਆ। ਜਗਤ ਇਕੀ ਜਾਏ ਬੁਝ, ਤਤਵ ਤਤ ਨਾ ਕੋਇ ਤਪਾਈਆ। ਸਤਿਗੁਰ ਪ੍ਰੀਤੀ ਅੰਦਰ ਜਾਓ ਰੁਝ, ਜੇ ਗੁਰ ਮਿਲੇ ਦਇਆ ਕਮਾਈਆ। ਕਬੀਰ ਜੁਲਾਹੇ ਕੋਲੋਂ ਲਓ ਪੁੱਛ, ਜੋ ਸਭ ਨੂੰ ਗਿਆ ਸਮਝਾਈਆ। ਬੇਸ਼ਕ ਮੈਂ ਤਾਣੀ ਵਿਚ ਚਲਾਵਾਂ ਕੁਚ, ਆਪਣਾ ਸਾਢੇ ਤਿੰਨ ਕਰੋੜ ਰੋਮ ਸਾਫ਼ ਕਰਾਈਆ। ਜੀਹਨੂੰ ਜਗਤ ਲੋਕਾਈ ਸਮਝੇ ਤੁਛ, ਮੇਰਾ ਭਗਵਾਨ ਸਦ ਗੋਦੀ ਰਿਹਾ ਉਠਾਈਆ। ਸਾਰੇ ਉਠ ਕੇ ਓਸ ਪ੍ਰਭੂ ਨੂੰ ਜਾਵੋ ਝੁਕ, ਜੋ ਸਚਖੰਡ ਵਸੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਚ ਦਰਬਾਰ ਵਿਚ ਸੰਸਾਰ, ਗ਼ਰੀਬ ਨਿਮਾਣਿਆਂ ਕਰ ਪਿਆਰ, ਦੇਵਣਹਾਰਾ ਸਚ ਸਹਾਰ, ਸੀਸ ਜਗਦੀਸ ਹੱਥ ਟਿਕਾਈਆ। ਪੱਖੋਵਾਲ ਕਹੇ ਕਿਉਂ ਕੀਤਾ ਪੱਖ, ਪ੍ਰਭੂ ਮੇਰਾ ਭੇਵ ਦੇ ਸਮਝਾਈਆ। ਕਲਜੁਗ ਅੰਤ ਕਿਉਂ ਮੇਰਾ ਹੋਇਆ ਜਸ, ਕੀ ਮੇਰੀ ਵਡਿਆਈਆ। ਮੈਂ ਆਪਣਾ ਆਪ ਵੇਖਾਂ ਖ਼ਾਲੀ ਹੱਥ, ਵਸਤ ਕੋਈ ਨਜ਼ਰ ਨਾ ਆਈਆ। ਕਿਰਪਾ ਕਰਕੇ ਸਚ ਦੱਸ, ਦਰ ਤੇਰੇ ਇਕ ਅਰਜ਼ੋਈਆ। ਸ੍ਰੀ ਭਗਵਾਨ ਕਹੇ ਮੈਂ ਦੇਵਾਂ ਮੱਤ, ਧੁਰ ਦਾ ਹੁਕਮ ਇਕ ਜਣਾਈਆ। ਤ੍ਰੇਤਾ ਸਤਿਜੁਗ ਦੁਆਪਰ ਬੀਤੇ ਜਗ, ਕਲਜੁਗ ਅੰਤਮ ਆਈਆ। ਬਲ ਰਾਜਾ ਇਸ ਧਰਨੀ ਉਤੇ ਆ ਕੇ ਐਸ

ਧਾਮ ਤੇ ਗਿਆ ਥੱਕ, ਘੋੜਾ ਬਾਹਰ ਵਾਰ ਦਿਤਾ ਬੰਧਾਈਆ। ਕਿਹਾ ਭਗਵਾਨ ਤੱਕ, ਬੇਪਰਵਾਹ ਤੇਰੀ ਸਰਨਾਈਆ। ਮੇਰੇ ਨਾਲ ਆ ਕੇ ਹੱਸ, ਖ਼ੁਸ਼ੀ ਖ਼ੁਸ਼ੀਆਂ ਨਾਲ ਮਿਲਾਈਆ। ਥੱਲਿਉਂ ਧਰਨੀ ਰੋਈ ਨੇਤਰ ਅੱਥ, ਨੈਣਾਂ ਨੀਰ ਵਹਾਈਆ। ਮੇਰਾ ਭਗਵਾਨ ਕਿਥੇ ਰਿਹਾ ਵਸ, ਮੈਨੂੰ ਦੇ ਰਿਹਾ ਜੁਦਾਈਆ। ਮੈਂ ਉਹਦੇ ਅੱਗੇ ਡਾਹਵਾਂ ਹੱਥ, ਖ਼ਾਲੀ ਝੋਲੀ ਰਹੀ ਵਖਾਈਆ। ਮੇਰੇ ਨੱਕ ਨਾ ਸੋਂਹਦੀ ਨੱਥ, ਮੀਂਢੀ ਸੀਸ ਨਾ ਸੋਭਾ ਪਾਈਆ। ਮੇਰਾ ਨਜ਼ਰ ਨਾ ਆਵੇ ਜਤ, ਮੇਰੀ ਧੀਰ ਨਾ ਕੋਇ ਧਰਾਈਆ। ਜਿੰਨਾਂ ਚਿਰ ਪ੍ਰਭ ਮੇਰੇ ਉਤੇ ਚਰਨ ਨਾ ਦੇਵੇ ਰੱਖ, ਮੇਰੀ ਸ਼ਾਂਤ ਨਾ ਕੋਇ ਕਰਾਈਆ। ਕਵਣ ਵੇਲਾ ਪ੍ਰਭ ਦੇਵੇ ਮੇਰਾ ਹੱਕ, ਮੈਂ ਮੰਗਾਂ ਵਾਹੋ ਦਾਹੀਆ। ਉਹ ਸਭ ਦਾ ਪਿਤਾ ਮਾਤ, ਵਡ ਦਾਤਾ ਵੱਡੀ ਵਡਿਆਈਆ। ਉਸ ਦੇ ਕੋਲੋਂ ਮੰਗ ਦਾਤ, ਦੇਵਣਹਾਰ ਸਹਿਜ ਸੁਖਦਾਈਆ। ਧਰਤ ਮਾਤ ਦੋਏ ਜੋੜ ਕੇ ਹਾਥ, ਢਹਿ ਪਈ ਸਰਨਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਆਪਣੀ ਦਇਆ ਕਮਾਈਆ। ਸਚ ਸੁਨੇਹੜਾ ਜਾਵਾਂ ਆਖ, ਜੁਗ ਚੌਕੜੀ ਨਾ ਦੇਣਾ ਭੁਲਾਈਆ। ਕਲਜੁਗ ਅੰਤਮ ਪਰਗਟ ਹੋ ਕੇ ਆਵਾਂ ਪੁਰਖ ਸਮਰਾਥ, ਨਿਰਗੁਣ ਨੂਰ ਜੋਤ ਚਮਕਾਈਆ। ਤੇਰੇ ਉਤੇ ਲਾਵਾਂ ਭਾਗ, ਤੇਰੇ ਆਂਢ ਗਵਾਂਢ ਗੁਰਮੁਖ ਦੇਣੇ ਜਗਾਈਆ। ਫੇਰ ਤੇਰਾ ਜਗਾਵਾਂ ਚਿਰਾਗ਼, ਆਪ ਆਪਣੇ ਹੱਥ ਟਿਕਾਈਆ। ਸਦੀ ਬੀਸਵੀਂ ਲਾਵਾਂ ਭਾਗ, ਭਾਗਾਂ ਭਰੀ ਦਿਸੇ ਸਭ ਦੀ ਮਾਈਆ। ਧਰਤ ਮਾਤ ਤੇਰੀ ਖੁਲ੍ਹੇ ਆਂਖ, ਪੜਦਾ ਤੇਰਾ ਦਏ ਖੁਲ੍ਹਾਈਆ। ਜਿੰਨਾਂ ਚਿਰ ਨਾ ਕਹੇਂ ਬਸ, ਓਨਾਂ ਚਿਰ ਦੇਵੇ ਦਰਸ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਧਰਨੀ ਕਹੇ ਪ੍ਰਭੂ ਜਿਸ ਵੇਲੇ ਆਵੇਂਗਾ। ਆਪਣੀ ਦਇਆ ਕਮਾਵੇਂਗਾ। ਸੰਤ ਸੁਹੇਲੇ ਨਾਲ ਰਲਾਵੇਂਗਾ। ਗੁਰ ਚੇਲੇ ਗੰਢ ਵਖਾਵੇਂਗਾ। ਸਾਚੇ ਮੇਲੇਂ ਸੱਤ ਰੰਗ, ਮੇਲਾ ਇਕ ਬਣਾਵੇਂਗਾ। ਸੱਜਣ ਸੁਹੇਲਾ ਨਜ਼ਰੀ ਆਵੇਂਗਾ। ਲੱਖ ਚੁਰਾਸੀ ਨਾਲੋਂ ਹੋ ਕੇ ਵੇਹਲਾ, ਮੇਰੀ ਤੋੜ ਨਿਭਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕੋ ਵਰ, ਕਿਸ ਬਿਧ ਆਪਣਾ ਦਰਸ ਦਿਖਾਵੇਂਗਾ। ਜਿਸ ਵੇਲੇ ਪ੍ਰਭ ਆਵੇਂਗਾ। ਮੇਰੇ ਉਤੇ ਚਰਨ ਟਿਕਾਵੇਂਗਾ। ਸੱਜਾ ਅੰਗੂਠਾ ਮੈਨੂੰ ਲਾਵੇਂਗਾ। ਮੇਰਾ ਰੁਠੜਾ ਭਾਗ ਮਨਾਵੇਂਗਾ। ਘਰ ਸੁਖੜਾ ਇਕ ਉਪਜਾਵੇਂਗਾ। ਮੇਰਾ ਜਗ ਦਾ ਦੁਖੜਾ ਅੰਤ ਮਿਟਾਵੇਂਗਾ। ਮੇਰਾ ਮੁਖੜਾ ਉਜਲ ਕਰਾਵੇਂਗਾ। ਮੈਂ ਵੇਖਾਂ ਤੇਰਿਆਂ ਸੋਹਣਿਆਂ ਪੁੱਤਰਾਂ, ਜਿਨ੍ਹਾਂ ਨੂੰ ਆਪਣੇ ਨਾਲ ਰਲਾਵੇਂਗਾ। ਏਥੇ ਕੋਈ ਨਾ ਦਿਸੇ ਨਾਸ਼ੁਕਰਾ, ਜੋ ਤੇਰਾ ਦਰਸ਼ਨ ਪਾਵੇਗਾ। ਤੂੰ ਕਰ ਕੇ ਬਚਨ ਕਦੇ ਨਾ ਮੁਕਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕਿਸ ਵੇਲੇ ਮੇਰੇ ਸੀਸ ਹੱਥ ਟਿਕਾਵੇਂਗਾ। ਜਿਸ ਵੇਲੇ ਦਇਆ ਕਮਾਏਗਾ। ਪੁਰਖ ਅਬਿਨਾਸ਼ੀ ਫੇਰਾ ਪਾਏਗਾ। ਤੇਰੇ ਵਲ ਧਿਆਨ ਲਗਾਏਗਾ। ਪਿਛਲਾ ਲੇਖਾ ਝੋਲੀ ਪਾਏਗਾ। ਸਿਰ ਤੇਰੇ ਹੱਥ ਟਿਕਾਏਗਾ। ਸਮਰਥ ਵੇਖ ਵਖਾਏਗਾ। ਫੜ ਗੋਦੀ ਆਪ ਬਹਾਏਗਾ। ਤੇਰਾ ਕੱਟ ਕੇ ਧੁਰ ਦਾ ਮਸਤਕ ਰੋਗ, ਧੁਰ ਸੰਜੋਗੀ ਮੇਲ ਮਿਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਤੇਰਾ ਲੇਖ ਲਿਖਾਏਗਾ। ਕੀ ਪ੍ਰਭੂ ਤੂੰ ਮੇਰਾ ਪੱਖ ਕਰੇਂਗਾ। ਪਰਤੱਖ ਰੂਪ ਧਰੇਂਗਾ। ਸਮਰਥ ਲੋਕਮਾਤ ਵੜੇਂਗਾ। ਮਹਿੰਮਾ ਅਕੱਥ ਢੋਲਾ ਪੜ੍ਹੇਂਗਾ। ਜਨ ਭਗਤਾਂ ਅੰਦਰ ਸਾਚੇ ਮੰਦਰ ਚੜ੍ਹੇਂਗਾ। ਗੁਰ ਚੇਲੇ ਵਿਛੜੇ ਫੜੇਂਗਾ। ਚਰਨ ਕਵਲ ਆਪਣੇ ਧਰੇਂਗਾ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕਵਣ ਕਰਨੀ ਹਰਿ ਜੂ ਕਰੇਂਗਾ। ਤੇਰਾ ਅੰਤ ਕਰਾਂਗਾ ਪੱਖ, ਹਰਿ ਸਤਿਗੁਰ ਆਪ ਜਣਾਈਆ। ਨਿਰਗੁਣ ਧਾਰ ਰੂਪ ਸਮਰਥ, ਸ਼ਾਹ ਪਾਤਸ਼ਾਹ ਵੇਸ ਵਟਾਈਆ। ਲੇਖ ਚੁਕਾ ਨੌ ਖੰਡ, ਬ੍ਰਹਿਮੰਡ ਖੋਜ ਖੋਜਾਈਆ। ਜਨ ਭਗਤ ਵੰਡਾਂ ਤੇਰੀ ਵੰਡ, ਤੇਰਾ ਸੰਗ ਰਖਾਈਆ। ਸਦੀ ਸਦੀਵੀ ਆਵਾਂ ਲੰਘ, ਬਣ ਪਾਂਧੀ ਪੰਧ ਮੁਕਾਈਆ। ਤੈਨੂੰ ਚਾੜ੍ਹ ਅਗੰਮਾ ਰੰਗ, ਰੰਗ ਸਾਚਾ ਦਿਆਂ ਵਖਾਈਆ । ਤੇਰੀ ਪੂਰੀ ਕਰਾਂ ਮੰਗ, ਆਸਾ ਆਸਾ ਨਾਲ ਰਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਤ ਨਵਿਤ ਜਾਏ ਹੰਡ, ਪ੍ਰਭ ਸਭ ਦੀ ਔਧ ਮੁਕਾਈਆ। ਤੂੰ ਪੱਲੇ ਬੰਨ੍ਹ ਗੰਢ, ਤੇਰਾ ਲੇਖਾ ਵੇਖੇ ਬੇਪਰਵਾਹੀਆ। ਦਰ ਆ ਕੇ ਪਾਵੇ ਠੰਡ, ਸਿਰ ਤੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਪੱਖ ਕਰੇਂਗਾ ਬਣ ਕੇ ਵਾਲੀ, ਦੋ ਜਹਾਨ ਤੇਰੀ ਵਡਿਆਈਆ। ਮੇਰੀ ਗੋਦ ਨਾ ਰੱਖੀਂ ਖ਼ਾਲੀ, ਹਰਿਜਨ ਦੇਣੇ ਨਾਲ ਮਿਲਾਈਆ। ਕਲਜੁਗ ਮੇਟਣੀ ਰੈਣ ਅੰਧੇਰੀ ਕਾਲੀ, ਸਾਚਾ ਨੂਰ ਕਰ ਰੁਸ਼ਨਾਈਆ। ਮੈਂ ਤੇਰੀ ਘਾਲ ਘਾਲੀ, ਬੈਠੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਹੱਥ ਮੇਰੀ ਵਡਿਆਈਆ। ਤੇਰਾ ਪੱਖ ਕਰਾਂ ਇਕੋ ਵਾਰ, ਏਕੰਕਾਰ ਰਿਹਾ ਜਣਾਈਆ। ਪਰਗਟ ਹੋ ਕੇ ਵਾਲੀ ਦੋ ਜਹਾਨ, ਦੋਹਰੀ ਤੇਰੀ ਧਾਰ ਬੰਧਾਈਆ। ਗੁਰਮੁਖ ਗੁਰਸਿਖ ਕਰ ਤਿਆਰ, ਹਰਿਜਨ ਹਰਿਭਗਤ ਦਏ ਵਡਿਆਈਆ। ਚਾਰ ਕੁੰਟ ਵੇਖ ਵਿਚਾਰ, ਦਹਿ ਦਿਸ਼ਾ ਭੇਵ ਖੁਲ੍ਹਾਈਆ। ਹਰਿ ਸੰਗਤ ਸਾਚੀ ਕਰ ਤਿਆਰ, ਸੋਹਣਾ ਇਕੱਠ ਬਣਾਈਆ। ਹੁਕਮ ਦਏ ਆਪ ਨਿਰੰਕਾਰ, ਧੁਰ ਸੰਦੇਸਾ ਦਏ ਸਮਝਾਈਆ। ਨੌ ਪਿੰਡ ਦਾ ਇਕ ਦੁਆਰ, ਨੌ ਖੰਡ ਦਏ ਸਮਝਾਈਆ। ਨੌ ਖੰਡ ਦਾ ਇਕ ਨਿਸ਼ਾਨ, ਨੌ ਨਿਸ਼ਾਨ ਦਏ ਝੁਲਾਈਆ। ਨੌ ਨਿਸ਼ਾਨ ਦਾ ਇਕ ਹੁਕਮਰਾਨ, ਨੌ ਦੁਆਰੇ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰ ਸਦਾ ਵਡਿਆਈਆ। ਸੁਣ ਧਰਨੀ ਧੁਰ ਦੀ ਬਾਤ, ਸੋ ਸਤਿਗੁਰ ਆਪ ਜਣਾਈਆ। ਕਲਜੁਗ ਅੰਤਮ ਵੇਖੇ ਪੁਰਖ ਅਬਿਨਾਸ਼, ਨਿਰਗੁਣ ਆਪਣੀ ਦਇਆ ਕਮਾਈਆ। ਹਰਿ ਸੰਗਤ ਰੱਖੇ ਆਪਣੇ ਸਾਥ, ਸਗਲਾ ਸੰਗ ਨਿਭਾਈਆ। ਚਲ ਕੇ ਆਏ ਤੇਰੀ ਪੂਰੀ ਕਰੇ ਖ਼ਾਹਸ਼, ਤ੍ਰਿਸਨਾ ਮੇਟੇ ਸਹਿਜ ਸੁਖਦਾਈਆ। ਤੇਰੇ ਉਤੇ ਬਹਿ ਕੇ ਤੇਰੇ ਨਾਲ ਰਹਿ ਕੇ ਤੈਨੂੰ ਸਚ ਕਹਿ ਕੇ ਜਨ ਭਗਤਾਂ ਨਾਲ ਕਰੇ ਸਚ ਬਲਾਸ, ਸੋਹਲਾ ਢੋਲਾ ਰਾਗ ਸੁਣਾਈਆ। ਗੁਰ ਅਵਤਾਰ ਚਲ ਕੇ ਵੇਖਣ ਆਵਣ ਖੇਲ ਤਮਾਸ਼, ਹਰਿ ਜੂ ਕੀ ਕੀ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਕਰੇ ਤੇਰਾ ਪੱਖ, ਨਿਰਗੁਣ ਰੂਪ ਹੋ ਪਰਤੱਖ, ਵਾਲੀ ਵਾਰਸ ਆਪ ਹੋ ਜਾਈਆ। ਧਰਨੀ ਤੇਰਾ ਹਿੱਸਾ ਪੱਖੋਵਾਲ, ਪ੍ਰਭ ਪੱਖ ਪਾਲਣ ਆਈਆ। ਖੋਲ੍ਹ ਅੱਖ ਵਕਤ ਸੰਭਾਲ, ਸੁਹੰਜਣੀ ਰੁੱਤ ਵਧਾਈਆ। ਕਿਰਪਾ ਕਰੀ ਦੀਨ ਦਿਆਲ, ਦੀਨਨ ਗਲੇ ਲਗਾਈਆ। ਸਤਿਜੁਗ ਬਣੇ ਸੱਚੀ ਧਰਮਸਾਲ, ਧਰਮ ਦੁਆਰਾ ਇਕੋ ਨਜ਼ਰੀ ਆਈਆ। ਏਥੇ ਚਲ ਕੇ ਆਉਣ ਸ਼ਾਹ ਕੰਗਾਲ, ਊਚ ਨੀਚ ਮਿਲ ਮਿਲ ਹਰਿ ਕਾ ਢੋਲਾ ਗਾਈਆ। ਬਾਕੀ ਲੇਖਾ ਦੇਵੇ ਆਪ ਭਗਵਾਨ, ਭਰਮ ਭੁਲੇਖਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਧੰਨ ਭਾਗ ਪ੍ਰਭ ਆਇਆ ਠਾਕਰ,

ਮੇਰੇ ਵੱਜੀ ਘਰ ਵਧਾਈਆ। ਮੋਹੇ ਨਿਮਾਣੀ ਦਿਤਾ ਆਦਰ, ਮਿਹਰ ਨਜ਼ਰ ਉਠਾਈਆ। ਬੇੜਾ ਕਰਿਆ ਪਾਰ ਡੂੰਘੇ ਸਾਗਰ, ਭਵਰੀ ਭਵਰ ਨਾ ਕੋਇ ਰੁੜ੍ਹਾਈਆ। ਮੈਂ ਨੇਤਰ ਤੱਕਾਂ ਭਗਤਾਂ ਦੇਵੇ ਆਦਰ, ਗੁਰਮੁਖਾਂ ਮਾਣ ਵਡਿਆਈਆ। ਇਕੋ ਮੌਲਾ ਨਿਰਗੁਣ ਨਜ਼ਰੀ ਆਏ ਕਰੀਮ ਕਾਦਰ, ਕਰਤਾ ਬੇਪਰਵਾਹੀਆ। ਪੜਦਾ ਲਾਹ ਕੇ ਵੇਖਾਂ ਚਾਦਰ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਜੇ ਅੱਗੇ ਹੋ ਕੇ ਵੇਖਾਂ ਨਜ਼ਰੀ ਆਏ ਬੇਟਾ ਤੇਗ਼ ਬਹਾਦਰ, ਜਿਸ ਦਾ ਰੂਪ ਰੰਗ ਸਮਝ ਕੋਇ ਨਾ ਪਾਈਆ। ਜੇ ਨੀਵੀਂ ਬਹਿ ਕੇ ਵੇਖਾਂ ਸਭ ਰੂਹਾਂ ਦੇ ਉਤੇ ਆਸ਼ਕ, ਮਾਸ਼ੂਕ ਵੇਖੇ ਸਰਬ ਲੋਕਾਈਆ। ਜੇ ਨੇਤਰ ਉਤਾਂਹ ਚੁੱਕ ਕੇ ਵੇਖਾਂ ਇਸ ਦੇ ਹੁਕਮੇ ਅੰਦਰ ਲੱਗੀ ਆਤਸ਼, ਦੋ ਜਹਾਨ ਨਾ ਕੋਇ ਬੁਝਾਈਆ। ਜੇ ਚਰਨੀ ਡਿਗ ਕੇ ਵੇਖਾਂ ਸ੍ਰੀ ਭਗਵਾਨ ਨਜ਼ਰੀ ਆਏ ਖ਼ਾਲਸ, ਦੂਜਾ ਰਲਾ ਨਾ ਕੋਇ ਰਲਾਈਆ। ਜਿਸ ਮੇਰੀ ਨਿੰਦਰਾ ਲਾਹੀ ਆਲਸ, ਗੁਰਸਿਖ ਮੇਰੀ ਛਾਤੀ ਬਹਾਈਆ। ਵੇਖੋ ਸਿਖੋ ਆਇਆ ਬਣ ਕੇ ਸਾਲਸ, ਪ੍ਰਭ ਮੇਰਾ ਸੱਚਾ ਮਾਹੀਆ। ਏਥੇ ਕਿਸੇ ਦੀ ਚਲੇ ਨਾ ਕੋਇ ਸਫ਼ਾਰਸ਼, ਜੋ ਸਿਰ ਨਿਵਾਵੇ ਸੋ ਪਾਰ ਲੰਘ ਲੰਘ ਜਾਈਆ । ਇਸ ਦੀ ਲਿਖੀ ਕੋਈ ਨਾ ਮੇਟੇ ਇਬਾਰਤ, ਕਲਮ ਸ਼ਾਹੀ ਨਾ ਕੋਇ ਵਡਿਆਈਆ। ਆਪਣਾ ਆਪ ਕਰੇ ਤੁਆਰਫ਼, ਦੂਜਾ ਸਮਝ ਕੋਇ ਨਾ ਪਾਈਆ। ਜਿਸ ਭਾਗ ਲਗਾਇਆ ਭਾਰਤ, ਸੋ ਨੌ ਖੰਡ ਕਰੇ ਰੁਸ਼ਨਾਈਆ। ਇਸ ਦੀ ਕੋਈ ਨਾ ਕਰੇ ਆੜ੍ਹਤ, ਨਾਮ ਸੌਦੇ ਹੱਟ ਨਾ ਕੋਇ ਤੁਲਾਈਆ। ਮੈਂ ਖ਼ੁਸ਼ੀ ਹੋਈ ਨਿਮਾਣੀ ਮੇਰੀ ਮੰਨੀ ਜੁਗ ਜਨਮ ਦੀ ਢਾਰਸ, ਸ਼ਰਧਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਲੱਜਿਆ ਲਈ ਰਖਾਈਆ। ਧਰਨੀ ਤੇਰੀ ਲੱਜਿਆ ਨਹੀਂ ਲੱਜਿਆ ਭਗਤ, ਭਗਤ ਭਗਵਾਨ ਵਡਿਆਈਆ। ਤੂੰ ਕਿਸੇ ਕੰਮ ਨਾ ਆਵੇਂ ਬਿਨ ਮੇਰੇ ਭਗਤ, ਬਿਨ ਭਗਤਾਂ ਭਗਵਾਨ ਤੇਰੇ ਉਤੇ ਕਦੀ ਨਾ ਆਈਆ। ਜੇ ਤੂੰ ਸਮਝੇਂ ਕੰਮ ਮੇਰਾ ਫ਼ਕਤ, ਸ੍ਰੀ ਭਗਵਾਨ ਇਕੋ ਹੁਕਮ ਨਾਲ ਸਮਝਾਈਆ। ਬਿਨਾਂ ਗੁਰਮੁਖਾਂ ਗੁਰਸਿਖਾਂ ਧਰਨੀ ਤੇਰੀ ਕੋਈ ਨਾ ਹੋਵੇ ਬਰਕਤ, ਤੇਰੀ ਗੋਦ ਨਾ ਕੋਇ ਸੁਹਾਈਆ। ਕਲਜੁਗ ਕੂੜੀ ਦੁਨੀਆ ਕਰਦੇ ਐਸ਼ੋ ਇਸ਼ਰਤ, ਵੇਸਵਾ ਰੂਪ ਵਟਾਈਆ। ਜਿਨ੍ਹਾਂ ਆਪਣੀ ਮੇਟੀ ਫ਼ਿਤਰਤ, ਤੇਰਾ ਫ਼ਾਤਿਹਾ ਰਹੇ ਪੜ੍ਹਾਈਆ। ਤੂੰ ਵੇਖ ਚੋਟੀ ਚੜ੍ਹ ਕੇ ਸਿਖਰ, ਕਲਜੁਗ ਚਾਰੋਂ ਕੁੰਟ ਰਿਹਾ ਆਪਣਾ ਪੱਲੂ ਫੈਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਕਰਦੇ ਗਏ ਜ਼ਿਕਰ, ਰਸਨਾ ਜਿਹਵਾ ਢੋਲਾ ਗਾਈਆ। ਸੋ ਪੁਰਖ ਅਕਾਲ ਨਾਨਕ ਸ਼ਬਦ ਦਾ ਗਾਇਆ ਆਪਣੀ ਧਾਰੋਂ ਆਇਆ ਉਤਰ, ਉਤਰ ਪੂਰਬ ਦੱਖਣ ਪੱਛਮ ਸਮਝ ਕੋਇ ਨਾ ਆਈਆ। ਨਾਲ ਲੈ ਕੇ ਆਇਆ ਗੋਬਿੰਦ ਪੁੱਤਰ, ਸ਼ਬਦੀ ਰੂਪ ਅਨੂਪ ਵਟਾਈਆ। ਗੋਬਿੰਦ ਪੁਰਖ ਅਕਾਲ ਦੋਹਾਂ ਕੋਲੋਂ ਕੋਈ ਨਾ ਜਾਵੇ ਮੁੱਕਰ, ਖੰਡਾ ਨਾਲ ਰਿਹਾ ਚਮਕਾਈਆ। ਕਲਜੁਗ ਵਿਚ ਕੋਈ ਰਹਿਣ ਨਾ ਦੇਵੇ ਬੁੱਚੜ, ਜੋ ਜੀਵ ਹੱਤਿਆ ਰਹੇ ਕਮਾਈਆ। ਗ਼ਰੀਬ ਨਿਮਾਣਿਆਂ ਅੱਗੇ ਕੋਈ ਨਾ ਜਾਵੇ ਨੁੱਚੜ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਕੋਝਿਆਂ ਕਮਲਿਆਂ ਨਿਤਾਣਿਆਂ ਨਿਮਾਣਿਆਂ ਚੁੱਕੇ ਕੁੱਛੜ, ਫੜ ਬਾਂਹੋਂ ਗਲੇ ਲਗਾਈਆ। ਕੋਈ ਦਿਸੇ ਚਾਰ ਕੁੰਟ ਨਾ ਭਿਟੜ, ਆਤਮ ਬ੍ਰਹਮ ਸਰਬ ਸਮਝਾਈਆ। ਗਲ ਲਾਵੇ ਭਰੀਆਂ ਚਿਕੜ, ਦੁਰਮਤ ਮੈਲ ਧੋ ਵਖਾਈਆ। ਜਨ ਭਗਤੋ ਗੁਰਮੁਖੋ ਪ੍ਰਭ ਨੂੰ ਤੁਹਾਡਾ ਫ਼ਿਕਰ, ਗੂੜ੍ਹੀ ਨੀਂਦ ਡੇਰੇ ਲਾਈਆ। ਸੂਰਬੀਰ ਜੋਧਾ ਬਲਵਾਨ ਸਦੀ ਬੀਸਵੀਂ ਧਰਮ ਮੁਕਾਮੇ ਆਵੇ ਨਿਤਰ, ਪੜਦਾ ਉਹਲਾ ਦਏ ਉਠਾਈਆ। ਜਿਸ ਦਾ ਕਿਸੇ ਨਾ ਚਿਤਰਿਆ ਚਿਤਰ, ਸੋ ਚਿਤਰਕਾਰ ਸਭ ਦਾ ਲੇਖਾ ਦਏ ਵਖਾਈਆ।

ਲੱਖ ਚੁਰਾਸੀ ਜੀਵ ਜੰਤ ਸਾਰੇ ਵੇਂਹਦੇ ਰਹਿ ਜਾਣ ਬਿਟਰ ਬਿਟਰ, ਕਲਜੁਗ ਨੈਣ ਅੱਖ ਵੇਲੇ ਅੰਤ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਤੇਰਾ ਧਾਮ ਵਡਿਆਈਆ। ਚਾਰ ਵਰਨ ਤੇਰਾ ਵੱਜਣਾ ਡੰਕਾ, ਪ੍ਰਭ ਸਾਚਾ ਆਪ ਵਜਾਈਆ। ਚਾਰ ਵਰਨ ਤੇਰਾ ਮੁੱਕਣਾ ਸ਼ੰਕਾ, ਸੰਸਾ ਰਹੇ ਨਾ ਰਾਈਆ। ਚਾਰ ਵਰਨ ਤੇਰਾ ਇਕੋ ਪੱਤਣਾ, ਗਊ ਗ਼ਰੀਬ ਊਚ ਨੀਚ ਸੋਭਾ ਪਾਈਆ। ਚਾਰ ਵਰਨ ਤੇਰਾ ਇਕੋ ਕੰਤਾ, ਪੁਰਖ ਅਕਾਲ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਸੁਣਾਈਆ। ਸਚ ਸੁਨੇਹੜਾ ਸੁਣ ਲੈ ਜਗ, ਜਗ ਜੀਵਣ ਦਾਤਾ ਦਏ ਸੁਣਾਈਆ। ਕਰੇ ਖੇਲ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਸ੍ਰਿਸ਼ਟ ਸਬਾਈ ਲੱਗੀ ਬੁਝਾਵੇ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ। ਜਨ ਭਗਤਾਂ ਬੰਨ੍ਹੇ ਭਗਤੀ ਤਗ, ਤੰਦ ਨਾਮ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੋਕਮਾਤ ਵੇਖ ਵਖਾਈਆ। ਚਾਰ ਵਰਨ ਜਾਣਾ ਜਾਗ, ਹਰਿ ਜਾਗਰਤ ਜੋਤ ਜਗਾਈਆ। ਸਤਿਜੁਗ ਸਾਚੇ ਲੱਗਣਾ ਭਾਗ, ਕਲਜੁਗ ਭੱਜਣਾ ਵਾਹੋ ਦਾਹੀਆ। ਸਤਿ ਧਰਮ ਦਾ ਦੀਪਕ ਜਗੇ ਚਿਰਾਗ਼, ਕੂੜੀ ਕਿਰਿਆ ਰਹਿਣ ਨਾ ਪਾਈਆ। ਚਾਰ ਵਰਨਾਂ ਬਣਨਾ ਸੱਜਣ ਸਾਕ, ਨਾਤਾ ਇਕੋ ਇਕ ਰਖਾਈਆ। ਨੌ ਖੰਡ ਪ੍ਰਿਥਮੀ ਦਿਸੇ ਇਕ ਜਮਾਤ, ਇਕੋ ਪੱਟੀ ਦਏ ਪੜ੍ਹਾਈਆ। ਸਰਬ ਜੀਆਂ ਦਾ ਇਕੋ ਏਕ ਪੁਰਖ ਅਬਿਨਾਸ਼, ਦੀਨ ਦਿਆਲ ਵੱਡੀ ਵਡਿਆਈਆ। ਆਤਮ ਪਰਮਾਤਮ ਸਭ ਨੇ ਗਾਉਣੀ ਗਾਥ, ਆਤਮ ਪਰਮਾਤਮ ਮੇਲਾ ਸਹਿਜ ਸੁਭਾਈਆ। ਕਲਜੁਗ ਅੰਤਮ ਮੇਟੇ ਅੰਧੇਰੀ ਰਾਤ, ਧੁਰ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਵਰਨ ਰਿਹਾ ਸਮਝਾਈਆ। ਚਾਰ ਵਰਨ ਤੇਰਾ ਨਾਤਾ, ਦੋ ਜਹਾਨਾਂ ਵਾਲੀ ਆਪ ਬੰਧਾਇੰਦਾ। ਖ਼ੁਸ਼ੀ ਮਨਾਏ ਧਰਤੀ ਮਾਤਾ, ਜਿਸ ਉਪਰ ਬਹਿ ਕੇ ਹੁਕਮ ਸੁਣਾਇੰਦਾ। ਗੁਰ ਅਵਤਾਰ ਕਹਿਣ ਸ਼ਾਹ ਪਾਤਸ਼ਾਹ, ਪੀਰ ਪੈਗ਼ੰਬਰ ਸਿਫ਼ਤ ਸਾਲਾਹਿੰਦਾ। ਭਗਤ ਭਗਵਾਨ ਅੱਗੇ ਕਰਨ ਅਰਦਾਸਾ, ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਧਰਨੀ ਤੇਰਾ ਪੂਰਾ ਕਰੇ ਵਰ, ਕੀਤਾ ਕੌਲ ਪੂਰਾ ਆਪ ਕਰਾਇੰਦਾ। ਤੇਰਾ ਕੌਲ ਪੂਰਾ ਕਰਨ ਆਇਆ, ਹਰਿ ਸਤਿਗੁਰ ਫੇਰਾ ਪਾਈਆ। ਹਰਿ ਸੰਗਤ ਸਾਚਾ ਜੋੜ ਜੁੜਾਇਆ, ਵੱਜੀ ਨਾਮ ਵਧਾਈਆ। ਮਾਣ ਤਾਣ ਇਕ ਰਖਾਇਆ, ਚਾਰ ਵਰਨ ਸਰਨਾਈਆ। ਸਚ ਨਿਸ਼ਾਨ ਜਿਸ ਧਾਮ ਝੁਲਾਇਆ, ਸੋ ਭੂਮਿਕਾ ਸੋਭਾ ਪਾਈਆ। ਸਤਿਜੁਗ ਸਾਚੇ ਮਿਲੇ ਵਡਿਆਇਆ, ਵੱਢੀ ਖ਼ੋਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲਹਿਣਾ ਦੇਣਾ ਦੇਵੇ ਵਰ, ਵਰ ਦਾਤਾ ਵੇਸ ਵਟਾਇਆ। ਲਹਿਣਾ ਦੇਣਾ ਵਰ ਹੋਇਆ ਪੂਰਾ, ਮੁੱਕੀ ਜਗਤ ਜੁਦਾਈਆ। ਪਾਇਆ ਦਰਸ ਪ੍ਰਭ ਹਾਜ਼ਰ ਹਜ਼ੂਰਾ, ਘਰ ਮਿਲਿਆ ਬੇਪਰਵਾਹੀਆ। ਬਲ ਵੇਖੇ ਦੂਰ ਦੁਰਾਡਾ ਸਚਖੰਡ ਕੀ ਪ੍ਰਭ ਬਚਨ ਕੀਤਾ ਪੂਰਾ, ਜੋ ਮੇਰੇ ਨਾਲ ਕੌਲ ਗਿਆ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਬਲ ਕਹੇ ਵਾਹਵਾ ਮੇਰੇ ਭਗਵਾਨ, ਵੱਡੀ ਤੇਰੀ ਵਡਿਆਈਆ। ਤੂੰ ਭੂਮੀ ਲਈ ਮੈਥੋਂ ਦਾਨ, ਆਪਣੀ ਝੋਲੀ ਪਾਈਆ। ਉਹ ਭੂਮੀ ਮੰਗੇ ਤੈਥੋਂ ਦਾਨ, ਆਪਣੀ ਮੰਗ ਮੰਗਾਈਆ। ਮੈਂ

ਵੇਖਾਂ ਮਾਰ ਧਿਆਨ, ਨੇਤਰ ਨੈਣ ਉਠਾਈਆ। ਪ੍ਰਭ ਤੂੰ ਪੂਰਾ ਬਚਨ ਕੀਤਾ ਆਣ, ਅਭੁੱਲ ਭੁੱਲ ਕਦੇ ਨਾ ਜਾਈਆ। ਕਿਰਪਾ ਕਰ ਕੇ ਮੈਨੂੰ ਦਰਗਹਿ ਦਿਤਾ ਮਾਣ, ਸਿੰਘ ਗੁਰਦਿਆਲ ਮਿਲੀ ਵਡਿਆਈਆ। ਪੰਦਰਾਂ ਕੱਤਕ ਅਸੀਂ ਸਾਰੇ ਰਲ ਕੇ ਤੇਰੇ ਅੱਗੇ ਕਰਨਾ ਇਕ ਸਵਾਲ, ਚਾਰ ਜੁਗ ਜੋ ਬੈਠੇ ਝੋਲੀ ਪਾਈਆ। ਤੂੰ ਸਾਨੂੰ ਖ਼ੁਸ਼ੀਆਂ ਨਾਲ ਦੇਵੀਂ ਜਵਾਬ, ਅਸੀਂ ਮੰਗਣਾ ਚਾਈਂ ਚਾਈਂਆ। ਜਿਸ ਵਸਤ ਦਾ ਲੈਂਦੇ ਰਹੇ ਖ਼ਵਾਬ, ਨਿਤ ਨਵਿਤ ਧਿਆਨ ਲਗਾਈਆ। ਕੀ ਉਸ ਦਾ ਲੇਖਾ ਦੇਵੇਂ ਹਿਸਾਬ, ਪਿਛਲਾ ਖਾਤਾ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਲ ਸਚ ਦਏ ਜਣਾਈਆ। ਪੰਜੇ ਮਿਲ ਕੇ ਕਰੋ ਬੇਨੰਤੀ, ਸਚਖੰਡ ਨਿਵਾਸੀ ਆਪ ਜਣਾਈਆ। ਵੇਖੋ ਆਪਣੀ ਵੀਹਵੀਂ ਸੰਮਤੀ, ਸੰਮਤ ਗਿਆ ਵਕਤ ਲੰਘਾਈਆ। ਅੱਗੇ ਬਣੇ ਅਗੰਮੀ ਬਣਤੀ, ਬਨਾਵਟ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦੀ ਆਸਾ ਪੂਰ ਕਰਾਈਆ। ਸਭ ਦੀ ਆਸਾ ਪੂਰ ਕਰਾਵਾਂਗਾ। ਨਿਰਾਸਾ ਰੂਪ ਨਾ ਕੋਇ ਵਖਾਵਾਂਗਾ। ਪੁਰਖ ਅਬਿਨਾਸ਼ਾ ਧਾਰ ਚਲਾਵਾਂਗਾ। ਰਾਖਾ ਬਣ ਕੇ ਨਿਰਗੁਣ ਹੋ ਕੇ ਮਾਤ ਆਵਾਂਗਾ। ਸਾਕਾ ਧੁਰ ਦਾ ਫੋਲ ਫੋਲਾਵਾਂਗਾ। ਦਾਤਾ ਦੇਵਣਹਾਰ ਆਪ ਅਖਵਾਵਾਂਗਾ। ਖ਼ਾਲੀ ਕੋਈ ਨਾ ਦਰ ਤੋਂ ਮੁੜਦਾ, ਜਿਸ ਨੂੰ ਆਪਣੇ ਦਰ ਬੁਲਾਵਾਂਗਾ। ਸਚ ਪ੍ਰੀਤੀ ਨਾਲ ਜੁੜਦਾ, ਜਿਸ ਨੂੰ ਆਪਣੀ ਰੀਤ ਜਣਾਵਾਂਗਾ। ਸਤਿਗੁਰ ਦਰਸ਼ਨ ਸੌਦਾ ਨਹੀਂ ਥੁੜ ਦਾ, ਥੋੜੀਉਂ ਬਹੁਤੀ ਕਰ ਵਖਾਵਾਂਗਾ। ਇਹ ਰਸ ਮਿੱਠਾ ਨਹੀਂ ਕੌੜ ਦਾ, ਅੰਮ੍ਰਿਤ ਰਸ ਚੁਆਵਾਂਗਾ। ਸਤਿਗੁਰ ਬੰਦਾ ਨਹੀਂ ਫਿਰਦਾ ਤੁਰਦਾ, ਨਿਰਗੁਣ ਨੂਰ ਚਮਕਾਵਾਂਗਾ। ਕਿਸੇ ਕੁੱਖੋਂ ਕਦੇ ਪ੍ਰਭੂ ਨਹੀਂ ਜੰਮਦਾ, ਹਰਖ਼ ਸੋਗ ਨਾ ਕੋਇ ਰਖਾਵਾਂਗਾ। ਆਪਣੀ ਕਰਨੀਉਂ ਕਦੇ ਨਾ ਮੁੜਦਾ, ਕਰਨੀ ਕਰਤਾ ਕਾਰ ਕਮਾਵਾਂਗਾ। ਕਲਜੁਗ ਵੇਖੋ ਬੇੜਾ ਰੁੱੜ੍ਹਦਾ, ਜਨ ਭਗਤਾਂ ਪਾਰ ਲੰਘਾਵਾਂਗਾ। ਕੂੜੀ ਕਿਰਿਆ ਵੇਖੋ ਹੁੰਦੀ ਮੁਰਦਾ, ਸਚ ਸੁਚ ਆਪ ਪਰਗਟਵਾਂਗਾ। ਬਚਨ ਪੂਰਾ ਹੋਵੇ ਗੋਬਿੰਦ ਗੁਰ ਕਾ, ਹਰਿ ਕਾ ਨਾਮ ਇਕ ਸਾਲਾਵਾਂਗਾ। ਲੱਖ ਚੁਰਾਸੀ ਫ਼ੁਰਨਾ ਇਕੋ ਫ਼ੁਰਦਾ, ਆਤਮ ਪਰਮਾਤਮ ਬੋਲ ਪੜ੍ਹਾਵਾਂਗਾ। ਲੇਖਾ ਜਾਣਾ ਅਗੰਮੀ ਧੁਰ ਦਾ, ਧੁਰ ਮਸਤਕ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮੇਲ ਇਕ ਮਿਲਾਵਾਂਗਾ। ਅਚਰਜ ਖੇਲ ਵਖਾਵਾਂਗਾ। ਸੱਜਣ ਸੁਹੇਲ ਬਣ ਕੇ ਆਵਾਂਗਾ। ਧਾਮ ਨਵੇਲ ਡੇਰਾ ਲਾਵਾਂਗਾ। ਗੁਰ ਚੇਲ ਪੰਧ ਮੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਸੋਭਾ ਪਾਵਾਂਗਾ। ਪ੍ਰਭੂ ਸਾਚਾ ਕਵਣ ਘਰ ਸੁਹਾਏਂਗਾ। ਜਿਸ ਵੇਲੇ ਮਾਤ ਆਏਂਗਾ। ਨਿਰਗੁਣ ਰੂਪ ਵਟਾਏਂਗਾ। ਹਾਜ਼ਰ ਹਜ਼ੂਰ ਨਜ਼ਰੀ ਆਏਂਗਾ। ਮਨਸੂਰ ਵਾਂਗ ਫੇਰ ਨਾ ਸੂਲੀ ਚੜ੍ਹਾਏਂਗਾ। ਸ਼ਮਸ ਤਬਰੇਜ਼ ਵਾਂਗ ਨਾ ਖੱਲ ਲੁਹਾਏਂਗਾ। ਕਬੀਰ ਵਾਂਗ ਨਾ ਜਲ ਰੁੜ੍ਹਾਏਂਗਾ। ਪ੍ਰਹਿਲਾਦ ਵਾਂਗ ਨਾ ਥੰਮ ਤਪਾਏਂਗਾ। ਧਰੂ ਵਾਂਗ ਨਾ ਜੰਗਲ ਘਲਾਏਂਗਾ। ਕੀ ਕਰ ਕਿਰਪਾ, ਆਪਣੀ ਮਿਹਰ ਨਜ਼ਰ ਨਾਲ ਤਰਾਏਂਗਾ। ਕੀ ਫੇਰ ਵੀ ਪਾਏਂਗਾ ਬਿਪਤਾ, ਕਲਜੁਗ ਅੰਤ ਅੰਤ ਰੁਲਾਏਂਗਾ। ਸਾਨੂੰ ਪੂਰਾ ਕਰਾ ਨਿਸਚਾ, ਦਰ ਤੇਰਾ ਇਕੋ ਨਜ਼ਰੀ ਆਏਗਾ। ਜੇ ਤੇਰੇ ਹੋ ਕੇ ਜੂਨੀ ਪਈਏ ਕੀਟ ਵਿਸ਼ਟਾ, ਪ੍ਰਭ ਤੇਰਾ ਨਾਮ ਨਾ ਕੋਇ ਧਿਆਏਗਾ। ਸਾਨੂੰ ਨਹੀਂ ਲੋੜ ਸਵਰਗ ਬਹਿਸ਼ਤਾ, ਬਹਿਸ਼ਤ ਸਵਰਗ ਤੇਰਾ ਭਗਤ ਕਦੀ ਨਾ ਜਾਏਗਾ। ਜਿਨ੍ਹ ਰੱਖਿਆ ਤੇਰਾ

ਇਸ਼ਟਾ, ਸੋ ਅੰਤ ਤੇਰੀ ਜੋਤ ਮਿਲ ਜਾਏਗਾ। ਇਕੀ ਅੱਸੂ ਦਾ ਸੱਚਾ ਪਰਵਿਸ਼ਟਾ, ਪਤਿਪਰਮੇਸ਼ਵਰ ਸਭ ਉਤੇ ਦਇਆ ਕਮਾਏਗਾ। ਇਹ ਧੁਰ ਦੀ ਕਰਾਏ ਲਿਖਤਾ, ਗੁਰਮੁਖ ਲੇਖਕ ਕਲਜੁਗ ਅੰਤ ਵਖਾਏਗਾ। ਬਾਣੀ ਬੋਧ ਦਾ ਬਣ ਕੇ ਬਕਤਾ, ਬਖ਼ਤਾਵਰ ਆਪਣਾ ਹੁਕਮ ਮਨਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਨਸਾ ਸਭ ਦੀ ਪੂਰ ਵਖਾਏਗਾ। ਧਰਨੀ ਕਹੇ ਮੇਰੀ ਆਸਾ ਪੂਰੀ, ਨਵ ਨੌ ਚਾਰ ਵੱਜੀ ਵਧਾਈਆ। ਮੈਂ ਦੋਏ ਜੋੜ ਖੜੀ ਹਜੂਰੀ, ਹਰਿ ਦਰਸ਼ਨ ਇਕੋ ਪਾਈਆ। ਪ੍ਰਭ ਮੇਰੀ ਕੱਟ ਦਿਤੀ ਮਜ਼ਬੂਰੀ, ਮੁਸ਼ਕਲ ਕੋਈ ਰਹਿਣ ਨਾ ਪਾਈਆ। ਮੇਰੇ ਉਤੇ ਸੰਗਤ ਬਹਿ ਕੇ ਮੈਨੂੰ ਦਿਤੀ ਧੂੜੀ, ਮੇਰੀ ਖ਼ਾਕ ਖ਼ਾਕ ਲੇਖੇ ਲਾਈਆ। ਨਾ ਮਾਣ ਰਿਹਾ ਮਗ਼ਰੂਰੀ, ਅਭਿਮਾਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਪਾਈਆ । ਮੇਰਾ ਲੇਖਾ ਲੇਖੇ ਲਹਿਣਾ ਪਾ, ਮੇਰੇ ਮਿਹਰਵਾਨ ਮਿਹਰਵਾਨਾ। ਮੈਂ ਦਰ ਨਿਮਾਣੀ ਬੈਠੀ ਸੀਸ ਝੁਕਾ, ਮੇਰੇ ਸੂਰਬੀਰ ਮਰਦ ਮਰਦਾਨਾ। ਮੇਰੀ ਦੇਣੀ ਤਕਦੀਰ ਮਿਟਾ, ਮੇਰੇ ਕਾਤਬ ਕਲਮ ਮਾਰਨਹਾਰ ਨਿਸ਼ਾਨਾ। ਮੇਰਾ ਜ਼ੰਜੀਰ ਦੇਣਾ ਤੁੜਾ, ਲੇਖਾ ਚੁੱਕਾ ਸ਼ਰਅ ਛੁਰੀ ਈਮਾਨਾ। ਮੇਰਾ ਮੰਦਰ ਦੇਣਾ ਸੁਹਾ, ਚਾਰ ਵਰਨਾਂ ਮੇਲ ਮਿਲਾਨਾ। ਮੇਰਾ ਖੰਡਰ ਦੇਣਾ ਵਸਾ, ਗੁਰਮੁਖ ਸਾਚੇ ਨਾਲ ਰਲਾਨਾ। ਮੇਰਾ ਅੰਧੇਰਾ ਦੇਣਾ ਚੁਕਾ, ਨਿਰਗੁਣ ਨੂਰ ਜੋਤ ਪਰਕਾਸ਼ ਕਰ ਭਾਨਾ। ਮੈਨੂੰ ਮੇਰਾ ਤੇਰਾ ਭੁੱਲੇ ਨਾ ਨਾਂ, ਤੂੰ ਮੇਰਾ ਮੈਂ ਤੇਰਾ ਨਾਤਾ ਜੁੜਿਆ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆ ਕੇ ਦਿਤਾ ਵਰ, ਮੇਰੀ ਮਨਸਾ ਮਿਟਿਆ ਨਿਸ਼ਾਨਾ। ਮਨਸਾ ਪੂਰੀ ਕਰੀ ਧੌਲ, ਧਰਨੀ ਧਰਤ ਦਏ ਵਡਿਆਈਆ। ਨੂਰ ਇਲਾਹੀ ਏਕੋ ਅਵਲ, ਏਕੰਕਾਰ ਫੇਰਾ ਪਾਈਆ। ਪੂਰਾ ਕੀਤਾ ਕੌਲ ਕਵਲ, ਬੇਪਰਵਾਹ ਸਹਿਜ ਸੁਖਦਾਈਆ। ਜਨ ਭਗਤਾਂ ਅੰਦਰ ਜਾਏ ਮਵਲ, ਮੌਲਾ ਰੂਪ ਵਟਾਈਆ। ਪਾਰ ਕਰੇ ਭਵਜਲ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਪਾਵੇ ਸਾਰ ਜਲ ਥਲ, ਮਹੀਅਲ ਖੋਜ ਖੋਜਾਈਆ। ਘਰ ਵਖਾਏ ਅਬਚਲ, ਜਿਸ ਘਰ ਵਸੇ ਬੇਪਰਵਾਹੀਆ। ਗੁਰਮੁਖ ਵਡਿਆਈ ਤੇਰੀ ਬਲ, ਬਲ ਤੇਰਾ ਇਕੋ ਨਜ਼ਰੀ ਆਈਆ। ਇਕੀ ਅੱਸੂ ਸਭ ਦਾ ਸਵਾਲ ਹੋਇਆ ਹੱਲ, ਜਗਤ ਚੁਰਾਸੀ ਕੱਟੀ ਫਾਹੀਆ। ਪ੍ਰਭ ਮਿਲਣ ਦਾ ਇਕੋ ਫਲ, ਆਵਣ ਜਾਵਣ ਰਹਿਣ ਨਾ ਪਾਈਆ। ਰਲ ਮਿਲ ਢੋਲਾ ਗਾਓ ਸ੍ਰੀ ਭਗਵਨ, ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਧੁਰ ਦਾ ਦਾਨ, ਜੈ ਜੈ ਜੈਕਾਰ ਦੋ ਜਹਾਨ ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਦਰ ਦੁਆਰ ਆ ਕੇ ਜਸ ਜਸ ਜਸ ਨਾਲ ਮਿਲ ਕੇ ਰਹੇ ਗਾਈਆ।