ਪੁਸਤਕਾਲਾਭਾਗ ੧੫

੨੨ ਅੱਸੂ ੨੦੨੦ ਬਿਕ੍ਰਮੀ ਮੰਗਲ ਸਿੰਘ ਦੇ ਗ੍ਰਹਿ ਪੱਖੋਵਾਲ ਜ਼ਿਲਾ ਲੁਧਿਆਣਾ

ਸਤਿਜੁਗ ਕਹੇ ਪ੍ਰਭ ਬਖ਼ਸ਼ ਦਾਤ, ਪੁਰਖ ਅਕਾਲ ਤੇਰੀ ਸਰਨਾਈਆ। ਸਚ ਪ੍ਰੀਤੀ ਦੇ ਨਾਤ, ਬਿਧਾਤੇ ਆਪਣੀ ਦਇਆ ਕਮਾਈਆ। ਚਾਰ ਵਰਨ ਬਣਾ ਸੱਜਣ ਸਾਕ, ਸਾਚਾ ਸੰਗ ਰਖਾਈਆ। ਘਟ ਅੰਧੇਰਾ ਖੋਲ੍ਹ ਤਾਕ, ਮਿਹਰ ਨਜ਼ਰ ਉਠਾਈਆ। ਪੂਰਾ ਕਰ ਭਵਿਖਤ ਵਾਕ,

ਭੇਵ ਅਭੇਦ ਜਣਾਈਆ। ਕਲਜੁਗ ਅੰਤਮ ਮੁੱਕੇ ਵਾਟ, ਮਾਰਗ ਸਾਚਾ ਇਕ ਸਮਝਾਈਆ। ਸਚ ਪ੍ਰੀਤੀ ਜੁੜੇ ਸਾਕ, ਸੱਜਣ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਅਲੱਖ ਜਗਾਈਆ। ਸਾਚਾ ਨਾਤਾ ਜੋੜ ਪ੍ਰਭ, ਹਰਿ ਜੂ ਤੇਰੇ ਹੱਥ ਵਡਿਆਈਆ। ਚਾਰ ਵਰਨ ਮੇਲ ਝੱਬ, ਝਗੜਾ ਜਗਤ ਦਵੈਤ ਮਿਟਾਈਆ। ਅੰਮ੍ਰਿਤ ਝਿਰਨਾ ਦੇ ਨਭ, ਰਸ ਇਕੋ ਇਕ ਵਖਾਈਆ। ਜਗਤ ਬੰਧਨ ਤੁੱਟੇ ਹੱਦ, ਘਰ ਤੇਰਾ ਨਜ਼ਰੀ ਆਈਆ। ਆਤਮ ਪਰਮਾਤਮ ਕਾਇਆ ਮੰਦਰ ਅੰਦਰ ਗਾਏ ਛੰਦ, ਅਨਹਦ ਰਾਗੀ ਰਾਗ ਅਲਾਈਆ। ਸੁਰਤੀ ਸ਼ਬਦੀ ਮਿਲ ਕੇ ਮਿਲੇ ਸੱਚਾ ਅਨੰਦ, ਰਸ ਇਕੋ ਝੋਲੀ ਪਾਈਆ। ਕਰਵਟ ਲੈ ਸੁਆਮੀ ਬਦਲ ਆਪਣੀ ਕੰਡ, ਬੇਨਜ਼ੀਰ ਨਜ਼ਰ ਨੈਣ ਉਠਾਈਆ। ਜੁਗ ਚੌਕੜੀ ਗਈ ਹੰਢ, ਤੇਰਾ ਵੇਲਾ ਗਿਆ ਆਈਆ। ਫਿਰੀ ਦਰੋਹੀ ਨੌ ਖੰਡ, ਨਵ ਨੌ ਚਾਰ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਦਰ ਤੇਰੇ ਸੀਸ ਝੁਕਾਈਆ। ਸਤਿਜੁਗ ਕਹੇ ਪ੍ਰਭ ਦੀਨ ਦਿਆਲ, ਪਤਿਪਰਮੇਸ਼ਵਰ ਤੇਰੀ ਸਰਨਾਈਆ। ਕਰ ਕਿਰਪਾ ਮੰਨ ਮੇਰਾ ਸਵਾਲ, ਖ਼ਾਲੀ ਝੋਲੀ ਰਿਹਾ ਵਖਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੀ ਸਚ ਸੱਚੀ ਧਰਮਸਾਲ, ਧਰਮ ਦੁਆਰਾ ਇਕੋ ਨਜ਼ਰੀ ਆਈਆ। ਜਿਸ ਘਰ ਮੰਗਣ ਸ਼ਾਹ ਕੰਗਾਲ, ਰਾਜ ਰਾਜਾਨ ਧਿਆਨ ਲਗਾਈਆ। ਸੋ ਦਰ ਵੇਖ ਸ੍ਰੀ ਭਗਵਾਨ, ਨਿਰਗੁਣ ਨਿਰਵੈਰ ਫੇਰਾ ਪਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਨਿਤ ਤੇਰਾ ਰਾਹ ਤਕਾਨ, ਨਿਜ ਨੇਤਰ ਨੈਣ ਉਠਾਈਆ। ਤੂੰ ਵੇਖ ਪ੍ਰਭ ਜੂ ਆਣ, ਮਿਹਰਵਾਨ ਦਇਆ ਕਮਾਈਆ। ਸਾਚਾ ਦੇ ਇਕ ਗਿਆਨ, ਆਤਮ ਅੰਤਰ ਬੂਝ ਬੁਝਾਈਆ। ਕੂੜਾ ਲਹਿਣਾ ਚੁੱਕੇ ਜਗਤ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮੇਰੀ ਸਾਚੀ ਧਾਰ ਬੰਧਾਈਆ। ਸਤਿਜੁਗ ਕਹੇ ਮੇਰੀ ਧਾਰ ਬੰਨ੍ਹ, ਪ੍ਰਭ ਵੱਡੇ ਤੇਰੀ ਵਡ ਵਡਿਆਈਆ। ਸਾਚਾ ਰਾਗ ਸੁਣਾ ਕੰਨ, ਧੁਰ ਦੀ ਬਾਣੀ ਬੋਧ ਅਗਾਧ ਸਮਝਾਈਆ। ਕਰ ਪਰਕਾਸ਼ ਅੰਧੇਰੇ ਅੰਨ੍ਹ, ਨਿਜ ਨੇਤਰ ਦੇ ਖੁਲ੍ਹਾਈਆ। ਆਪ ਬਣਾ ਆਪਣੇ ਜਨ, ਸਿਰ ਸਮਰਥ ਹੱਥ ਟਿਕਾਈਆ। ਤੇਰੇ ਅੱਗੇ ਮਨ ਤਨ, ਤਨ ਮਨ ਤੇਰਾ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਮੇਰੀ ਆਸਾ ਪੂਰ ਕਰਾਈਆ। ਸਤਿਜੁਗ ਕਹੇ ਮੈਂ ਤੇਰਾ ਬੱਚਾ, ਪ੍ਰਭ ਮਿਲੇ ਚਰਨ ਸਰਨਾਈਆ। ਇਕੋ ਬਚਨ ਕਰਨਾ ਸੱਚਾ, ਸਾਚੀ ਸਿਖਿਆ ਦੇ ਦ੍ਰਿੜਾਈਆ। ਹਰਿ ਭਗਤ ਤੇਰਾ ਕੋਈ ਨਾ ਰਹੇ ਕੱਚਾ, ਜਿਸ ਮਿਲਿਆ ਬੇਪਰਵਾਹੀਆ। ਜਗਤ ਜ਼ੰਜੀਰੀ ਲਾਹ ਰੱਸਾ, ਸ਼ਰਅ ਸ਼ਰੀਅਤੀ ਡੇਰਾ ਢਾਹੀਆ। ਤੇਰਾ ਕਿਲਾ ਕੋਟ ਇਕੋ ਸੱਸਾ, ਹੋੜਾ ਨਿਰਗੁਣ ਸਰਗੁਣ ਰੂਪ ਵਟਾਈਆ। ਹਾਹਾ ਕਹੇ ਤੈਨੂੰ ਹੱਛਾ, ਟਿੱਪੀ ਹੰ ਬ੍ਰਹਮ ਸਮਝਾਈਆ। ਦੋਹਾਂ ਮਿਲ ਕੇ ਆਤਮ ਪਰਮਾਤਮ ਨਾਤਾ ਜੁੜੇ ਸਕਾ, ਸਾਚਾ ਬੰਧਨ ਇਕੋ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਚੀ ਸਿਖਿਆ ਇਕ ਵਖਾਈਆ। ਸਾਚੀ ਸਿਖਿਆ ਦੇ ਗਿਆਨ, ਚਾਰ ਵਰਨ ਮਿਲੇ ਵਡਿਆਈਆ। ਸਾਚਾ ਮੰਦਰ ਵਖਾ ਮਕਾਨ, ਦਰ ਘਰ ਸਾਚੇ ਖ਼ੁਸ਼ੀ ਵਖਾਈਆ। ਸਾਚਾ ਨਾਦ ਸ਼ਬਦ ਵੱਜੇ ਧੁਨਕਾਨ, ਧੁਨ ਅਨਾਦੀ ਰਾਗ ਅਲਾਈਆ। ਸਾਚਾ ਪੂਜਾ ਪਾਠ ਦੇ ਈਮਾਨ, ਸਿਮਰਨ ਸੱਚਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਚਾ ਮਾਰਗ ਜਗਤ ਜਣਾਈਆ।

ਸਾਚਾ ਮਾਰਗ ਦੱਸ ਪ੍ਰਭ ਆਪ, ਆਪਣੀ ਦਇਆ ਕਮਾਈਆ। ਨਿਤ ਨਵਿਤ ਰਹੇ ਤੇਰਾ ਸਾਥ, ਸਗਲਾ ਸੰਗ ਨਿਭਾਈਆ। ਮਿਟੇ ਰੈਣ ਅੰਧੇਰੀ ਰਾਤ, ਸਾਚਾ ਚੰਦ ਇਕ ਚਮਕਾਈਆ। ਤੂੰ ਮੇਰਾ ਮੈਂ ਤੇਰੀ ਜ਼ਾਤ, ਨਿਰਗੁਣ ਨਿਰਗੁਣ ਅੰਸ ਬੰਸ ਸਰਬੰਸ ਰੂਪ ਵਟਾਈਆ। ਮੇਲ ਮਿਲਾ ਕਮਲਾਪਾਤ, ਨਾਤਾ ਸਾਚਾ ਸੰਗ ਨਿਭਾਈਆ। ਸਤਿਜੁਗ ਸਾਚੀ ਦੇ ਦਾਤ, ਦਾਤਾਰ ਤੇਰੀ ਵਡਿਆਈਆ। ਚਾਰ ਵਰਨ ਬਣੇ ਇਕ ਜਮਾਤ, ਚਾਰੋਂ ਕੁੰਟ ਖ਼ੁਸ਼ੀ ਵਖਾਈਆ। ਸ੍ਰਿਸ਼ਟ ਸਬਾਈ ਨਾਰੀ ਪੁਰਸ਼ ਬੰਨ੍ਹ ਨਾਤ, ਨਾਤਾ ਤਨ ਨਾਲ ਮਿਲਾਈਆ। ਅੰਦਰ ਖੋਲ੍ਹ ਬੰਦ ਤਾਕ, ਦੋਹਾਂ ਦੇਣਾ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਸਤਿਜੁਗ ਤੇਰੀ ਧਾਰ ਚਲਾਵਾਂਗਾ। ਨਿਰਗੁਣ ਨਿਰਵੈਰ ਰੂਪ ਵਟਾਵਾਂਗਾ। ਚਾਰ ਵਰਨ ਗੰਢ ਪਵਾਵਾਂਗਾ। ਸਾਚਾ ਸੰਗ ਆਪ ਨਿਭਾਵਾਂਗਾ। ਨਾਮ ਮਰਦੰਗ ਸ਼ਬਦ ਸੁਣਾਵਾਂਗਾ। ਕਾਰਜ ਅਨੰਦ ਇਕ ਵਖਾਵਾਂਗਾ। ਸੁਰਤੀ ਸ਼ਬਦੀ ਬੇੜਾ ਬੰਨ, ਖੇਵਟ ਖੇਟਾ ਰੂਪ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਦੇਵਾਂ ਇਕੋ ਛੰਦ, ਸੋਹਲਾ ਸਾਚਾ ਰਾਗ ਅਲਾਵਾਂਗਾ। ਸੋਹੰ ਸਾਚਾ ਰਾਗ ਪ੍ਰਭ ਅਲਾਏਗਾ। ਮਹਾਰਾਜ ਆਪਣੀ ਦਇਆ ਕਮਾਏਗਾ। ਸ਼ੇਰ ਸਿੰਘ ਰੂਪ ਬਣ ਕੇ, ਦੋ ਜਹਾਨਾਂ ਭੈ ਵਖਾਏਗਾ। ਵਿਸ਼ਨੂੰ ਵਿਸ਼ਵ ਭੰਡਾਰ ਭਰ ਕੇ, ਦੋ ਜਹਾਨਾਂ ਆਪ ਵਰਤਾਏਗਾ। ਭਗਵਾਨ ਸਾਚੇ ਤਖ਼ਤ ਚੜ੍ਹ ਕੇ, ਜੈ ਜੈਕਾਰ ਸਰਬ ਕਰਾਏਗਾ। ਸਤਿਜੁਗ ਤੇਰਾ ਮਾਰਗ ਧਰਤ ਉਪਰ ਧਰ ਕੇ, ਧਰਨੀ ਧਵਲ ਆਪ ਸਮਝਾਏਗਾ। ਚਾਰ ਵਰਨ ਜਗਤ ਨਾਤਾ ਕਰਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈ ਜੈ ਕਰ ਕੇ, ਸਚ ਵਿਹਾਰਾ ਇਕ ਵਖਾਈਆ। ਸਾਚਾ ਢੋਲਾ ਇਕੋ ਪੜ੍ਹ ਕੇ, ਦਰ ਤੇਰੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਰੀਤੀ ਆਪ ਚਲਾਏ ਬਿਨ ਮੰਦਰ ਮਸੀਤੀ, ਆਤਮ ਪਰਮਾਤਮ ਸਾਚੀ ਬੂਝ ਬੁਝਾਈਆ। ਆਤਮ ਪਰਮਾਤਮ ਦੱਸ ਕੇ ਪਤੀ, ਪਤਿਪਰਮੇਸ਼ਵਰ ਦਏ ਜਣਾਈਆ। ਸੁਰਤ ਸਵਾਣੀ ਜਣਾਏ ਨਾਰ ਸਤੀ, ਧੀਰਜ ਜਤ ਇਕ ਦ੍ਰਿੜਾਈਆ। ਦੋਹਾਂ ਖੇਲ ਕਰੇ ਪੁਰਖ ਸਮਰਥੀ, ਸਮਰਥ ਆਪਣੀ ਧਾਰ ਚਲਾਈਆ। ਨਾਮ ਗਾਨਾ ਬੰਨ੍ਹੇ ਹੱਥੀਂ, ਡੋਰੀ ਤੰਦ ਨਾ ਕੋਇ ਤੁੜਾਈਆ। ਪੀਆ ਪ੍ਰੇਮ ਮਿਲ ਕੇ ਖ਼ੁਸ਼ੀ ਵਖਾਏ ਸਖ਼ੀ, ਸਾਚਾ ਮੰਗਲ ਇਕੋ ਗਾਈਆ। ਦੋਹਾਂ ਵਾ ਲੱਗੇ ਕਦੇ ਨਾ ਤੱਤੀ, ਜੋ ਪੁਰਖ ਅਕਾਲ ਚਰਨ ਧਿਆਨ ਲਗਾਈਆ। ਆਦਿ ਜੁਗਾਦਿ ਗੁਰ ਅਵਤਾਰ ਪੀਰ ਪੈਗ਼ੰਬਰ ਸਾਚੀ ਦੇ ਕੇ ਗਏ ਮਤੀ, ਸ਼ਬਦ ਸੰਦੇਸੇ ਜਗਤ ਸੁਣਾਈਆ। ਘਰ ਵਿਚ ਘਰ ਮਿਲਾਓ ਅੱਖੀ, ਆਖ਼ਰ ਆਪਣਾ ਭੇਵ ਮਿਟਾਈਆ। ਦੌਲਤ ਧਨ ਦਾਜ ਸੱਚਾ ਲਓ ਨਾਮ ਹੱਟੀ, ਦੂਜੀ ਵਸਤ ਕੰਮ ਕੋਇ ਨਾ ਆਈਆ। ਪ੍ਰੇਮ ਪ੍ਰੀਤੀ ਅੰਦਰ ਖੱਟੋ ਖੱਟੀ, ਖਟਕਾ ਮੁੱਕੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰਾ ਮਾਰਗ ਸ੍ਰੀ ਭਗਵਾਨ ਆਪ ਲਗਾਈਆ। ਤੇਰਾ ਮਾਰਗ ਲੱਗੇ ਜੱਗ, ਜਗ ਜੀਵਣ ਦਾਤਾ ਆਪ ਲਗਾਈਆ। ਸ੍ਰਿਸ਼ਟ ਸਬਾਈ ਇਕੋ ਬੰਨ੍ਹੇ ਤਗ, ਤੰਦਨ ਤੰਦ ਇਕ ਵਖਾਈਆ। ਚਾਰ ਵਰਨ ਇਕ ਸੁਣਾਏ ਛਦ, ਛੰਦ ਇਕੋ ਇਕ ਸਮਝਾਈਆ। ਚਾਰ ਕੁੰਟ ਇਕ ਵਖਾਏ ਹੱਦ, ਹਦੂਦ ਅਵਰ ਨਾ ਕੋਇ ਸਮਝਾਈਆ। ਮੇਲ ਮਿਲਾਏ ਜੋ ਪੂਰਬ ਜਨਮ ਕਰਮ ਹੋਏ ਅੱਡ, ਨਾਤਾ ਜਗਤ ਜੋੜ ਜੁੜਾਈਆ। ਲੇਖਾ ਜਾਣ ਰੱਤੀ ਰੱਤ, ਰੱਤੀ ਰੱਤ ਸੋਭਾ ਪਾਈਆ। ਸਤਿਜੁਗ ਤੇਰੀ ਬ੍ਰਹਮ ਮਤ, ਪਾਰਬ੍ਰਹਮ ਦਏ

ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਚਲੇ ਸੱਚਾ ਰਥ, ਰਥ ਰਥਵਾਹੀ ਆਪ ਆਪਣੀ ਸੇਵ ਕਮਾਈਆ। ਰਲ ਮਿਲ ਸਾਰੇ ਆਤਮ ਪਰਮਾਤਮ ਸੋਹੰ ਢੋਲਾ ਗਾਉਣਾ ਗਥ, ਗਾ ਗਾ ਸ਼ੁਕਰ ਮਨਾਈਆ। ਜਗਤ ਵਿਵਹਾਰ ਵਿਚ ਸੰਸਾਰ ਪੁਰਖ ਨਾਰ ਇਕੋ ਨਾਮ ਕਰੇ ਵਸ, ਵਾਸਤਾ ਪੁਰਖ ਅਕਾਲ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਲੋਕਮਾਤ ਮਾਰ ਝਾਤ ਸ਼ਬਦ ਅਗੰਮੀ ਦਏ ਦਾਤ, ਦਾਤਾ ਦਾਨੀ ਆਪ ਵਖਾਈਆ।

੨੨ ਅੱਸੂ ੨੦੨੦ ਬਿਕ੍ਰਮੀ ਨਾਜ਼ਰ ਸਿੰਘ ਦੇ ਗ੍ਰਹਿ ਪੱਖੋਵਾਲ ਜ਼ਿਲਾ ਲੁਧਿਆਣਾ

ਸਤਿ ਧਰਮ ਹੋਏ ਪਰਕਾਸ਼, ਸਚ ਸੁਚ ਦੇਵੇ ਪ੍ਰਭ ਵਡਿਆਈਆ। ਕੂੜਾ ਅੰਧ ਜਾਏ ਵਿਨਾਸ, ਅਬਿਨਾਸ਼ੀ ਕਰਤਾ ਡੇਰਾ ਢਾਹੀਆ। ਬ੍ਰਹਿਮੰਡ ਖੰਡ ਪੁਰੀ ਲੋਅ ਪਾਏ ਸਾਚੀ ਰਾਸ, ਨਿਰਗੁਣ ਗੋਪੀ ਕਾਹਨ ਉਪਾਈਆ। ਜਨ ਭਗਤਾਂ ਵਸੇ ਸਦਾ ਪਾਸ, ਨਿਰਾਕਾਰ ਨਿਰਵੈਰ ਆਪਣਾ ਸੰਗ ਰਖਾਈਆ। ਜਨਮ ਜਨਮ ਕਰਮ ਕਰਮ ਦੀ ਪੂਰੀ ਕਰੇ ਆਸ, ਆਸਾ ਤ੍ਰਿਸਨਾ ਮੇਟ ਮਿਟਾਈਆ। ਆਤਮ ਪਰਮਾਤਮ ਦੇਵੇ ਸਾਥ, ਘਰ ਸੱਜਣ ਸੰਗ ਨਿਭਾਈਆ। ਸਾਚੀ ਪੂਜਾ ਦੱਸੇ ਇਕੋ ਪਾਠ, ਮੰਤਰ ਅੰਤਰ ਇਕ ਜਣਾਈਆ। ਸਰੋਵਰ ਨੁਹਾਏ ਸਾਚੇ ਤਾਟ, ਘਾਟ ਇਕੋ ਇਕ ਚੜ੍ਹਾਈਆ। ਆਵਣ ਜਾਵਣ ਮੁਕਾਵੇ ਵਾਟ, ਲੱਖ ਚੁਰਾਸੀ ਪੰਧ ਮੁਕਾਈਆ। ਸਤਿਜੁਗ ਸਾਚੀ ਦੇਵੇ ਦਾਤ, ਵਸਤ ਅਮੋਲਕ ਆਪ ਵਰਤਾਈਆ। ਸੋਹੰ ਨਾਮ ਵਡ ਕਰਾਮਾਤ, ਕਰਮ ਕਾਂਡ ਡੇਰਾ ਢਾਹੀਆ। ਚਾਰ ਵਰਨ ਬਣਾਏ ਇਕ ਜਮਾਤ, ਇਕੋ ਨੂਰ ਜ਼ਹੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਲਗਾਈਆ। ਸਾਚਾ ਮਾਰਗ ਸਚ ਸੰਤੋਖ, ਸਤਿ ਸਤਿਵਾਦੀ ਆਪ ਲਗਾਈਆ। ਜਨ ਭਗਤਾਂ ਮੇਲੇ ਧੁਰ ਸੰਜੋਗ, ਘਰ ਮੇਲਾ ਸਹਿਜ ਸੁਭਾਈਆ। ਨਾਮ ਅਗੰਮੀ ਦੇਵੇ ਚੋਗ, ਸੋਹੰ ਹੰਸਾ ਮਾਣਕ ਮੋਤੀ ਰੂਪ ਵਟਾਈਆ। ਜਨਮ ਕਰਮ ਦਾ ਕਟੇ ਰੋਗ, ਦੁਰਮਤ ਮੈਲ ਧਵਾਈਆ। ਲੇਖ ਚੁਕਾਏ ਹਰਖ਼ ਸੋਗ, ਚਿੰਤਾ ਗ਼ਮ ਨਾ ਕੋਇ ਰਖਾਈਆ। ਹੋ ਸਹਾਈ ਲੋਕ ਪਰਲੋਕ, ਦੋ ਜਹਾਨਾਂ ਵੇਖ ਵਖਾਈਆ। ਸਚ ਲਗਾਏ ਨਗਾਰੇ ਚੋਟ, ਸ਼ਬਦ ਅਨਾਦੀ ਧੁਨ ਉਪਜਾਈਆ। ਕਰ ਪਰਕਾਸ਼ ਨਿਰਮਲ ਜੋਤ, ਕੂੜ ਅੰਧਿਆਰਾ ਦਏ ਗਵਾਈਆ । ਸ੍ਰਿਸ਼ਟ ਸਬਾਈ ਕੱਢ ਖੋਟ, ਸਚ ਸੁਚ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਜਣਾਏ ਧੁਰ ਸਲੋਕ, ਧੁਰ ਦੀ ਬਾਣੀ ਬਾਣ ਨਿਰਾਲਾ ਤੀਰ ਲਗਾਈਆ। ਸਤਿ ਧਰਮ ਦੇਵੇ ਸਤਿਵਾਦ, ਸਤਿ ਸਤਿਵਾਦੀ ਦਇਆ ਕਮਾਇੰਦਾ। ਵੇਖੇ ਖੇਲ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਭੇਵ ਚੁਕਾਇੰਦਾ। ਜਿਸ ਰਚਨਾ ਰਚੀ ਆਦਿ, ਸੋ ਜੁਗ ਚੌਕੜੀ ਹੁਕਮ ਵਰਤਾਇੰਦਾ। ਦੋ ਜਹਾਨ ਸੁਣਾਏ ਧੁਰ ਦਾ ਨਾਦ, ਸ਼ਬਦ ਸੰਦੇਸਾ ਰਾਗ ਅਲਾਇੰਦਾ। ਸੰਤ ਸੁਹੇਲੇ ਸੱਜਣ ਕਾਢ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਆਤਮ ਪਰਮਾਤਮ ਕਾਇਆ ਮੰਦਰ ਅੰਦਰ ਕਰੇ ਲਾਡ, ਪ੍ਰੇਮ ਪ੍ਰੀਤੀ ਸਾਚੀ ਰੀਤੀ ਇਕ ਸਮਝਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਵਟਾਇੰਦਾ। ਸੁਰਤੀ ਸ਼ਬਦੀ ਰਚ ਕੇ ਕਾਜ, ਘਰ ਸਵੰਬਰ ਇਕ ਵਖਾਇੰਦਾ। ਦੋਹਾਂ ਮਿਲ ਕੇ ਬਣੇ ਧਰਮ ਸਮਾਜ, ਸਾਚਾ ਮੰਗਲ ਸੋਹਲਾ ਇਕੋ

ਰਾਗ ਸੁਣਾਇੰਦਾ। ਤੇਰਾ ਮੇਰਾ ਬਣਿਆ ਸਾਥ, ਜਗਤ ਵਿਛੋੜਾ ਪੰਧ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਅਮੋਲਕ ਦੇਵੇ ਦਾਤ, ਸਤਿਜੁਗ ਸਾਚੀ ਧਾਰ ਆਪ ਜਣਾਇੰਦਾ। ਸਤਿ ਸੰਤੋਖ ਧੀਰਜ ਦੇਵੇ ਦਾਨ, ਅਗਿਆਨ ਅੰਧੇਰ ਮਿਟਾਈਆ। ਧਰਮ ਝੁਲਾਏ ਇਕ ਨਿਸ਼ਾਨ, ਬਰਨ ਵਰਨ ਸਰਨਾਈਆ । ਮੰਦਰ ਵਖਾਏ ਧੁਰ ਮਕਾਨ, ਸਚਖੰਡ ਸਾਚੇ ਹੋਏ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਸੀਸ ਝੁਕਾਣ, ਦਰ ਬੈਠੇ ਅਲਖ ਜਗਾਈਆ। ਦਰਵੇਸ਼ ਹੋ ਕੇ ਮੰਗਣ ਦਾਨ, ਭਗਤ ਸੰਤ ਖ਼ਾਲੀ ਝੋਲੀ ਅੱਗੇ ਡਾਹੀਆ। ਦਾਤਾ ਦਾਨੀ ਵਡ ਮਿਹਰਵਾਨ, ਦੇਵਣਹਾਰ ਇਕ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਨਿਰਗੁਣ ਸਰਗੁਣ ਖੇਲ ਕਰ ਮਹਾਨ, ਮਹਿਮਾ ਅਕਥ ਕਥ ਦਏ ਪਰਗਟਾਈਆ। ਸਤਿਜੁਗ ਸਾਚੇ ਤੇਰਾ ਲੇਖਾ ਦੇਵੇ ਆਣ, ਅਨਡਿਠੜੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਮਿਲੇ ਸਤਿਗੁਰ ਮਤ, ਮਨ ਮਤ ਕੂੜੀ ਕਿਰਿਆ ਦਏ ਮਿਟਾਈਆ। ਧੀਰਜ ਜਤ ਸਤਿ ਧਰਮ, ਧਰਮ ਆਤਮਾ ਆਪ ਜਣਾਇੰਦਾ। ਨਿਹਕਰਮੀ ਕਰੇ ਆਪਣਾ ਕਰਮ, ਕਾਇਆ ਕਪੜ ਵੇਖ ਵਖਾਇੰਦਾ। ਜਨ ਭਗਤਾਂ ਖੋਲ੍ਹ ਹਰਨ ਫਰਨ, ਨੇਤਰ ਨੈਣ ਅੱਖ ਜਣਾਇੰਦਾ। ਅੰਦਰ ਵੜ ਕੇ ਆਏ ਫੜਨ, ਬਾਹਰੋਂ ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਸਾਹਿਬ ਸਤਿਗੁਰ ਤਰਨੀ ਤਰਨ, ਤਾਰਨਹਾਰਾ ਏਕੰਕਾਰਾ ਆਪਣੀ ਦਇਆ ਕਮਾਇੰਦਾ। ਨਾਤਾ ਤੋੜ ਬਰਨ ਵਰਨ, ਜ਼ਾਤ ਪਾਤ ਡੇਰਾ ਢਾਹਿੰਦਾ। ਸਰਬ ਜੀਵਾਂ ਦੇਵੇ ਇਕੋ ਸਰਨ, ਸਾਂਝਾ ਪੀਰ ਹਰਿ ਅਖਵਾਇੰਦਾ। ਮੂਰਖ ਮੂੜ੍ਹੇ ਝੂਠੇ ਧੰਦੇ ਮਰਨ, ਗੁਰਮੁਖ ਗੁਰਸਿਖ ਇਕੋ ਬੂਝ ਬੁਝਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਦ ਮੰਗੋ ਇਕੋ ਸਰਨ, ਆਦਿ ਜੁਗਾਦਿ ਜੁਗ ਚੌਕੜੀ ਜੋ ਜਨ ਚਰਨ ਕਵਲ ਕਵਲ ਚਰਨ ਇਕੋ ਰੰਗ ਵਖਾਇੰਦਾ। · ਕਾਇਆ

ਅੰਦਰ ਖ਼ਾਹਸ਼ ਦੋ, ਘਰ ਘਰ ਵਿਚ ਡੇਰਾ ਲਾਈਆ। ਇਕ ਬੰਧਨ ਜਗਤ ਮੋਹ, ਅੱਠੇ ਪਹਿਰ ਸੰਗ ਨਿਭਾਈਆ। ਇਕ ਖ਼ਾਹਸ਼ ਬਣ ਨਿਰਮੋਹ, ਰਾਹ ਤੱਕੇ ਬੇਪਰਵਾਹੀਆ। ਕਿਰਪਾ ਕਰ ਜਿਸ ਨਾਲ ਆਪਣੀ ਖ਼ਾਹਸ ਦੇਵੇ ਛੋਹ, ਸੋ ਖ਼ਾਹਸ ਖ਼ਾਲਸ ਰੂਪ ਵਟਾਈਆ। ਦਰ ਆ ਕੇ ਸੁਣਨ ਅਗੰਮੀ ਸੋ, ਅੱਖ ਪਰਤੱਖ ਭੇਵ ਚੁਕਾਈਆ। ਕਵਣ ਧਾਰ ਕਾਇਆ ਮੰਦਰ ਅੰਦਰ ਕਰੇ ਟੋਹ, ਵੇਖੇ ਅਨਡਿਠੜਾ ਥਾਈਂਆ । ਜਿਸ ਪ੍ਰੇਮ ਪ੍ਰੀਤੀ ਵਿਚ ਮਿਲੇ ਲੋ, ਲੋਕਾਈ ਪਰਕਾਸ਼ ਬੈਠਣ ਸੀਸ ਝੁਕਾਈਆ। ਸੋ ਖ਼ਾਹਸ਼ ਵੇਖੇ ਉਹ, ਜਿਸ ਕਾਇਆ ਅੰਦਰ ਖ਼ਾਹਸ਼ ਖ਼ਾਹਸ਼ ਵਿਚ ਪਰਗਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਇਛਿਆ ਇਕ ਜਣਾਈਆ। ਅੰਤਰ ਇਛਿਆ ਮੰਜ਼ਲ ਮਹਿਬੂਬ, ਮਹਿਦੂਦ ਨਜ਼ਰੀ ਆਈਆ। ਨਜ਼ਰੀ ਆਏ ਸਾਬਤ ਸਬੂਤ, ਸਿਦਕ ਸਬੂਰੀ ਦਏ ਨਿਭਾਈਆ। ਭਾਗ ਲਗਾਏ ਕਾਇਆ ਕਲਬੂਤ, ਕਲਮਾ ਇਕ ਜਣਾਈਆ। ਨਜ਼ਰੀ ਆਏ ਨਕਸ਼ਾ ਅਰੂਜ, ਦਰ ਘਰ ਸਾਚੇ ਖ਼ੁਸ਼ੀ ਮਨਾਈਆ। ਚੜ੍ਹ ਕੇ ਪੇਖਤ ਮੰਜ਼ਲ ਮਕਸੂਦ, ਮਕ਼ਸਦ ਆਪਣਾ ਹਲ ਕਰਾਈਆ। ਸਾਚੀ ਖ਼ਾਹਸ਼ ਦੇਵੇ ਆਪਣਾ ਇਕ ਸਬੂਤ, ਅੰਤਰ ਅੰਤਰ ਇਕ ਲਿਵ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਡੂੰਘੀ ਭਵਰੀ ਗਹਿਰ ਗਵਰੀ ਖਾਈਆ। ਅੰਤਰ ਖ਼ਾਹਸ਼ ਸਚ ਪੁਰਖ, ਪੇਖਤ ਜਗਤ ਲੋਕਾਈਆ। ਨੇਤਰ ਖ਼ਾਹਸ਼ ਹਰਿ ਦਰਸ, ਸਰਵਣ ਸੁਣਨ ਜਸ ਬੇਪਰਵਾਹੀਆ। ਮਨ ਖ਼ਾਹਸ਼ ਹੋਏ ਹਰਨ ਫਰਨ, ਇਕੋ ਇਕ ਬੁਝਾਈਆ। ਕਵਣ ਖੇਲ ਕਰੇ ਕਰਨੀ ਕਰਨ, ਕਰਤਾ ਆਪਣਾ ਭੇਵ ਚੁਕਾਈਆ।

ਕਿਸ ਮੰਦਰ ਕਿਸ ਦੁਆਰ ਕਿਸ ਘਰ ਕਿਸ ਗ੍ਰਹਿ ਆਏ ਵੜਨ, ਦਰਵਾਜ਼ਾ ਕਵਣ ਖੁਲ੍ਹਾਈਆ। ਕਵਣ ਨਾਮ ਕਵਣ ਰਾਮ ਕਵਣ ਸ਼ਾਮ ਕਵਣ ਅੱਖਰ ਵੱਖਰ ਆਏ ਪੜ੍ਹਨ, ਸਿਫ਼ਤੀ ਸਿਫ਼ਤ ਸਾਲਾਹੀਆ। ਹਰਿਜਨ ਆਸਾ ਲੇਖਾ ਚੁੱਕੇ ਮਰਨ ਡਰਨ, ਪਾਰਬ੍ਰਹਮ ਪ੍ਰਭ ਸ੍ਰੀ ਭਗਵਾਨ ਇਕੋ ਨਜ਼ਰੀ ਆਈਆ। ਜਗਤ ਆਸਾ ਗੁਰਮੁਖ ਕਦੇ ਨਾ ਸੜਨ, ਮਾਇਆ ਮਮਤਾ ਮੋਹ ਨਾ ਕੋਇ ਰਖਾਈਆ। ਹਰਿਜਨ ਆਸ਼ਾ ਖੇਲ ਵੇਖ ਕਰਨੀ ਕਰਨ, ਕੁਦਰਤ ਕਾਦਰ ਵੇਖ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸ਼ਾ ਖ਼ਾਹਸ਼ ਖ਼ਾਹਸ਼ ਖ਼ਾਲਸ ਖ਼ਾਲਸ ਸਾਲਸ ਦਏ ਸਮਝਾਈਆ। ਖ਼ਾਹਸ਼ ਸਾਲਸ ਦੇਵੇ ਦਲੀਲ, ਇਸ਼ਾਰਾ ਇਕ ਲਗਾਈਆ। ਚਲ ਕੇ ਵੇਖ ਕਵਣ ਵਕੀਲ, ਧੁਰ ਕਾਨੂੰਨ ਸਮਝਾਈਆ। ਜਿਸ ਦੀ ਏਥੇ ਓਥੇ ਸਦਾ ਮਨਜ਼ੂਰ ਅਪੀਲ, ਬਰੀਖ਼ਾਨਾ ਦਏ ਪਰਗਟਾਈਆ। ਉਹ ਸਾਂਵਲ ਸੁੰਦਰ ਛੈਲ ਛਬੀਲ, ਕਿਸ ਖ਼ਾਹਸ਼ ਵਿਚ ਲੋਕਮਾਤ ਫਿਰੇ ਵਾਹੋ ਦਾਹੀਆ। ਖ਼ਾਹਸ਼ ਕਹੇ ਨਜ਼ਰ ਨਹੀਂ ਆਉਦਾ ਬਸਤਰ ਨੀਲ, ਨੀਲਾ ਨੀਲੀ ਧਾਰੋਂ ਪਾਰ ਨਾ ਕੋਇ ਵਖਾਈਆ। ਖ਼ਾਹਸ਼ ਕਹੇ ਨਹੀਂ ਉਹ ਜਿਸ ਮਾਰੇ ਭੀਲ, ਮੁਕਟ ਬੈਣ ਕਵਲ ਨੈਣ ਬੇਪਰਵਾਹੀਆ। ਖ਼ਾਹਸ਼ ਕਹੇ ਨਹੀਂ ਉਹ ਜਿਨ ਰਾਵਣ ਮਾਰਿਆ ਨਾਲ ਸੈਨ, ਸੈਨਾਪਤੀ ਰਾਮ ਰੂਪ ਵਟਾਈਆ। ਸਚ ਖ਼ਾਹਸ਼ ਵੇਖੇ ਆਪਣੇ ਨੈਣ, ਨਿਜ ਨੇਤਰ ਅੱਖ ਖੁਲ੍ਹਾਈਆ। ਭਗਤ ਆਸ਼ਾ ਸੰਤ ਖ਼ਾਹਸ਼ ਰਲ ਮਿਲ ਦਰ ਸਾਚੇ ਮੰਗਣ ਬਹਿਣ, ਘਰ ਬਹਿ ਕੇ ਖ਼ੁਸ਼ੀ ਮਨਾਈਆ। ਅਗੰਮੀ ਖ਼ਾਹਸ਼ ਰਸਨਾ ਕੋਈ ਨਾ ਸਕੇ ਕਹਿਣ, ਨਿਕੰਮੀ ਖ਼ਾਹਸ਼ ਜੀਵ ਜੰਤ ਸਾਰੇ ਢੋਲਾ ਗਾਈਆ। ਸਾਚੀ ਖ਼ਾਹਸ਼ ਚੁਕਾਵੇ ਲਹਿਣ ਦੇਣ, ਪੂਰਬ ਜਨਮ ਲੇਖਾ ਝੋਲੀ ਪਾਈਆ। ਜੋ ਖ਼ਾਹਸ਼ ਸਚ ਵਸਤ ਆਏ ਲੈਣ, ਤਿਸ ਲਾਲ ਅਮੋਲਕ ਲੱਭੇ ਨਾਮ ਨਿਧਾਨ, ਬਿਨ ਕੀਮਤ ਹੱਥੀਂ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤਰ ਖ਼ਾਹਸ਼ ਅੰਤਸ਼ਕਰਨ ਸ਼ੁੱਧ ਵਿਸ਼ੇਸ਼, ਸਤਿ ਗੁਣ ਸਤਿ ਮੰਗ ਮੰਗਾਈਆ।

੨੨ ਅੱਸੂ ੨੦੨੦ ਬਿਕ੍ਰਮੀ ਬੀਬੀ ਭਗਵਾਨ ਕੌਰ ਦੇ ਗ੍ਰਹਿ ਪੱਖੋਵਾਲ ਜ਼ਿਲਾ ਲੁਧਿਆਣਾ

ਜਨ ਭਗਤਾਂ ਪ੍ਰਭ ਦੇਵੇ ਮਾਣ, ਅੰਤਰ ਆਸ਼ਾ ਪੂਰ ਕਰਾਈਆ। ਅਨਮੰਗਿਆ ਦੇਵੇ ਧੁਰ ਦਾ ਦਾਨ, ਨਾਮ ਅਮੋਲਕ ਵਸਤ ਝੋਲੀ ਪਾਈਆ। ਅਨਾਸ਼ਕਤ ਦੇਵੇ ਸ਼ਬਦ ਗਿਆਨ, ਨਿਰਗੁਣ ਆਪਣਾ ਭੇਵ ਚੁਕਾਈਆ। ਦਰ ਘਰ ਸਾਚੇ ਕਰ ਪਰਵਾਨ, ਮਿਹਰ ਨਜ਼ਰ ਨੈਣ ਤਕਾਈਆ। ਜਨਮ ਕਰਮ ਕੱਟ ਜਹਾਨ, ਜੀਵਣ ਆਪਣੇ ਲੇਖੇ ਪਾਈਆ। ਸਚ ਦੁਆਰ ਸਚਖੰਡ ਅੰਤਮ ਖੜੇ ਆਣ, ਬਣ ਸੇਵਕ ਸੇਵ ਕਮਾਈਆ। ਜਿਸ ਜਨ ਰਸਨਾ ਜਿਹਵਾ ਬੱਤੀ ਦੰਦ ਅੰਤਰ ਆਤਮ ਧਿਆਨ ਰੱਖ ਗਾਇਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿਨ੍ਹਾਂ ਏਥੇ ਓਥੇ ਵੇਲੇ ਅੰਤ ਦੁੱਖ ਨਾ ਲਾਗੇ ਰਾਈਆ।

੨੨ ਅੱਸੂ ੨੦੨੦ ਬਿਕ੍ਰਮੀ ਸਾਧੂ ਸਿੰਘ ਦੇ ਗ੍ਰਹਿ ਪੱਖੋਵਾਲ ਜ਼ਿਲਾ ਲੁਧਿਆਣਾ

ਹਰਿ ਸੰਗਤ ਲੇਖੇ ਲੱਗੀ ਸੇਵਾ, ਪੂਰਬ ਲੇਖਾ ਨਾਲ ਮਿਲਾਈਆ। ਅੰਮ੍ਰਿਤ ਫਲ ਦੇਵੇ ਮੇਵਾ, ਰਸ ਮਿੱਠਾ ਚਰਨ ਪ੍ਰੀਤ ਜਣਾਈਆ। ਗੁਰਸਿਖ ਬੱਚਿਆਂ ਪੁੱਛੇ ਕਰ ਕੇ ਹੇਵਾ, ਗੁਰ ਦਾਤਾ ਆਇਆ ਫੇਰੀ ਪਾਈਆ। ਜਿਸ ਸਿਫ਼ਤ ਕਰਦੀ ਰਹੀ ਰਸਨਾ ਜਿਹਵਾ, ਜੁਗ ਚੌਕੜੀ ਸਿਫ਼ਤ ਸਾਲਾਹੀਆ। ਪਰਗਟ ਹੋ ਅਲਖ ਅਭੇਦਾ, ਭੇਵ ਅੰਤਰ ਰਿਹਾ ਜਣਾਈਆ। ਗੁਰਮੁਖ ਵੱਡਾ ਦੇਵੀ ਦੇਵਾ, ਦੇਵਤ ਸੁਰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਲੇਖੇ ਵਿਚ ਲਗਾਈਆ। ਹਰਿ ਸੰਗਤ ਤੇਰੀ ਸੇਵਾ ਅਪਾਰ, ਅਪਰ ਅਪਾਰੀ ਵੇਖ ਵਖਾਈਆ। ਜਿਸ ਦੀ ਮਿਸਲ ਨਾ ਮਿਲੇ ਵਿਚ ਸੰਸਾਰ, ਮਿਸਾਲ ਦੇ ਸਕੇ ਨਾ ਕੋਇ ਸਮਝਾਈਆ। ਇਕ ਇਕ ਸਿਖ ਵਿਚ ਧੁਰ ਦਾ ਧਰਿਆ ਆਪ ਪਿਆਰ, ਰੋਮ ਰੋਮ ਖ਼ੁਸ਼ੀ ਮਨਾਈਆ। ਪਲਕ ਅੱਖ ਪਰਤੱਖ ਕਰ ਦੀਦਾਰ, ਦੀਦ ਈਦ ਖ਼ੁਸ਼ੀ ਮਨਾਈਆ। ਕੱਟ ਕੇ ਮੰਜ਼ਲ ਆਇਆ ਪਰਵਰਦਿਗਾਰ, ਹਰਦਿਲ ਅਜ਼ੀਜ਼ ਬਣ ਕੇ ਫੇਰਾ ਪਾਈਆ। ਆਉਦੇ ਜਾਂਦੇ ਵੇਖੇ ਗੁਰਸਿਖ ਮੀਤ ਮੁਰਾਰ, ਨੱਠੇ ਫਿਰਦੇ ਵਾਹੋ ਦਾਹੀਆ। ਇਕੋ ਆਸ ਪ੍ਰਭ ਮਿਲੇ ਮੀਤ ਮੁਰਾਰ, ਮਿੱਤਰ ਪਿਆਰਾ ਨਜ਼ਰੀ ਆਈਆ। ਪੁਰਖ ਅਕਾਲ ਕਹੇ ਮੈਂ ਦਰ ਆਇਆਂ ਸਭ ਦੀ ਕਰਾਂ ਸੰਭਾਲ, ਆਪ ਆਪਣੀ ਗੋਦ ਉਠਾਈਆ। ਸ਼ਾਹ ਹੋ ਕੇ ਦਰ ਭਗਤਾਂ ਬਣਾਂ ਕੰਗਾਲ, ਕੰਗਾਲੋਂ ਸ਼ਾਹ ਰੂਪ ਵਖਾਈਆ। ਨਿਰਗੁਣ ਮੇਲਾ ਸਰਗੁਣ ਕਰ ਪਰਵਾਨ, ਨਾਮ ਪਰਵਾਨਾ ਇਕ ਜਣਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਬਿਨਾਂ ਅਠਾਰਾਂ ਭਗਤ ਕਿਸੇ ਨਾ ਮਿਲਿਆ ਭਗਵਾਨ, ਲੱਖ ਚੁਰਾਸੀ ਆਈ ਗਈ ਉਠ ਉਠ ਲੋਕਮਾਤ ਫੇਰਾ ਪਾਈਆ। ਜਿਨ੍ਹਾਂ ਮਿਲਿਆ ਸੋ ਕੂਕ ਗਏ ਪੁਕਾਰ, ਉਚੀ ਉਚੀ ਰਾਗ ਅਲਾਈਆ। ਕਲਜੁਗ ਵੇਲਾ ਅੰਤਮ ਰੱਖੋ ਯਾਦ, ਯਾਦਦਾਸ਼ਤ ਗਏ ਸਮਝਾਈਆ। ਨਿਰਗੁਣ ਹੋ ਕੇ ਨਿਰਵੈਰ ਨਿਰੰਕਾਰ ਸਚ ਸੁਣੇ ਫ਼ਰਿਆਦ, ਅਦਾਲਤ ਇਕੋ ਘਰ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਨ੍ਹਾਂ ਥੋੜੀ ਥੋੜੀ ਦੇਂਦਾ ਰਿਹਾ ਦਾਦ, ਕਲਜੁਗ ਅੰਤਮ ਸਾਰੇ ਭਾਂਡੇ ਪੂਰੇ ਦਏ ਕਰਾਈਆ। ਲੱਖ ਚੁਰਾਸੀ ਵਿਚੋਂ ਕਾਢ, ਕਾਢ ਆਪਣੀ ਦਏ ਸਮਝਾਈਆ। ਨਿਰਧਨ ਹੋ ਕੇ ਕਰੇ ਲਾਡ, ਸਰਧਨ ਰੂਪ ਵਖਾਈਆ। ਖੇਵਟ ਬਣ ਚਲਾਏ ਜਹਾਜ਼, ਬੇੜਾ ਆਪਣੇ ਕੰਧ ੳਠਾਈਆ। ਸੇਵਕ ਬਣ ਮਾਰੇ ਆਵਾਜ਼, ਗੁਰਮੁਖ ਆਪ ਜਗਾਈਆ। ਆਓ ਵੇਖੋ ਧੁਰ ਸਮਾਜ, ਸਚ ਸਮਗਰੀ ਦਏ ਜਣਾਈਆ। ਜਿਸ ਗ੍ਰਹਿ ਜਿਸ ਘਰ ਜਿਸ ਮੰਦਰ ਇਕੋ ਆਤਮ ਪਰਮਾਤਮ ਹੋਵੇ ਕਾਜ, ਦੂਜਾ ਸਗਨ ਨਾ ਕੋਇ ਮਨਾਈਆ। ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਨਾਲ ਇਕ ਰਵਾਜ, ਰੀਤੀ ਬਦਲ ਕਦੇ ਨਾ ਜਾਈਆ। ਸਚ ਦੁਆਰਾ ਵੇਖੋ ਭਾਜ, ਬਣ ਕੇ ਸੱਚੇ ਪਾਂਧੀ ਰਾਹੀਆ। ਜਿਸ ਗ੍ਰਹਿ ਮੰਦਰ ਅੰਦਰ ਗੁਰ ਅਵਤਾਰ ਪੀਰ ਪੈਗੰਬਰ ਖ਼ੁਸ਼ੀਆਂ ਨਾਲ ਕਰਨ ਨਾਚ, ਢੋਲਾ ਗੀਤ ਅਗੰਮ ਗਾਈਆ। ਓਸ ਘਰ ਦਾ ਸਾਚੇ ਦਰ ਦਾ ਨਰਾਇਣ ਨਰ ਦਾ ਲਓ ਸੁਆਦ, ਅਨਰਸ ਆਪਣਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਲਹਿਣਾ ਲੈਣਾ ਲੇਖੇ ਲਏ ਲਗਾਈਆ। ਹਰਿ ਸੰਗਤ ਆਸਾ ਮਨਸਾ ਪੂਰ, ਪੂਰੀ ਇੱਛਾ ਆਪ ਕਰਾਈਆ। ਜਨਮ ਮਰਨ ਦੁੱਖ ਹੋਇਆ ਦੂਰ, ਜਮ ਡੰਡ ਸੀਸ ਨਾ ਕੋਇ ਲਗਾਈਆ। ਪ੍ਰਭ ਠਾਕਰ ਪਾਇਆ ਹਾਜ਼ਰ ਹਜ਼ੂਰ, ਭਵ ਸਾਗਰ ਲਏ ਤਰਾਈਆ। ਨਾਮ ਪਿਆਲਾ ਦੇ ਕਰੇ ਮਖ਼ਮੂਰ, ਖ਼ੁਮਾਰੀ ਇਕੋ ਇਕ ਚੜ੍ਹਾਈਆ। ਜਨ

ਭਗਤਾਂ ਨਾਮ ਕਰੇ ਮਸ਼ਹੂਰ, ਮਸ਼ਹੂਰੀ ਆਪਣੇ ਨਾਮ ਨਾਲ ਕਰਾਈਆ। ਚਾਰ ਕੁੰਟ ਬਖ਼ਸ਼ੇ ਸੱਚਾ ਨੂਰ, ਨੂਰ ਨੁਰਾਨਾ ਬੇਪਰਵਾਹੀਆ। ਦਰ ਆਇਆਂ ਪਿਛਲੇ ਬਖ਼ਸ਼ੇ ਸਰਬ ਕਸੂਰ, ਅੱਗੇ ਭਰਮ ਨਾ ਕੋਇ ਭੁਲਾਈਆ । ਜਨ ਭਗਤੋ ਕਲਜੁਗ ਅੰਤਮ ਵੇਲਾ ਪਾਰਬ੍ਰਹਮ ਪ੍ਰਭ ਬਣਿਆ ਆਪ ਮਜ਼ਦੂਰ, ਬਣ ਚਾਕਰ ਸੇਵਕ ਸੇਵ ਕਮਾਈਆ। ਤੁਹਾਡੇ ਅੰਦਰੋਂ ਕੂੜਾ ਕਿਰਕਟ ਰਿਹਾ ਹੂੰਝ, ਨਾਮ ਬਹਾਰਾ ਹੱਥ ਉਠਾਈਆ। ਫੜ ਫੜ ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਸਾਚੀ ਵਿਦਿਆ ਇਕ ਸਮਝਾਈਆ। ਮਾਇਆ ਮਮਤਾ ਕੱਢੇ ਹਉਮੇਂ ਗ਼ਰੂਰ, ਨਾਮ ਸਰੂਰ ਇਕ ਚੜ੍ਹਾਈਆ। ਸਭ ਦੀ ਆਸਾ ਮਨਸਾ ਕਰੇ ਪੂਰ, ਦਰਦੀ ਦਰਦੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਹੋਏ ਸਹਾਈਆ। ਹਰਿ ਸੰਗਤ ਤੇਰੀ ਆਸਾ ਪੁੰਨੀ, ਪ੍ਰਭ ਪੂਰਨ ਆਸ਼ਾ ਆਪ ਕਰਾਈਆ। ਜਿਸ ਦਾ ਕੋਈ ਭੇਵ ਨਾ ਪਾਵੇ ਸੁੰਨ ਸਮਾਧੀ ਸੁੰਨੀ, ਅੰਦਰ ਵੜ ਨਜ਼ਰ ਕਿਸੇ ਨਾ ਆਈਆ। ਜੀਹਨੂੰ ਲੱਭਦੇ ਫਿਰਦੇ ਵਡ ਵਡ ਗੁਣੀ, ਗਿਆਨ ਸ਼ਾਸਤਰ ਰਹੇ ਦ੍ਰਿੜਾਈਆ। ਸੋ ਗੁਰਮੁਖ ਦੁਆਰੇ ਸਾਫ਼ ਕਰਨ ਆਇਆ ਕਾਇਆ ਕੁੰਨੀ, ਮਾਟੀ ਹਾਂਡੀ ਪੋਚ ਪੁਚਾਈਆ। ਮਿਹਰਵਾਨ ਹੋ ਕੇ ਸੁੰਞੇ ਘਰ ਸੁਣਾਏ ਧੁਨੀ, ਧੁਨ ਆਪਣਾ ਨਾਮ ਜਣਾਈਆ। ਸੁਰਤ ਸਵਾਣੀ ਨਾ ਰਹੇ ਬੁਨ੍ਹੀ, ਹੋਛੀ ਮਤ ਦਏ ਗਵਾਈਆ। ਪ੍ਰੇਮ ਪਟੋਲਾ ਸਿਰ ਤੇ ਦੇਵੇ ਚੁੰਨੀ, ਓਢਣ ਇਕੋ ਇਕ ਰਖਾਈਆ। ਗੁਰਮੁਖ ਗੁਰਸਿਖ ਤੇਰੀ ਚੋਟੀ ਕਦੇ ਨਾ ਜਾਏ ਮੁੰਨੀ, ਸੀਸ ਜਗਦੀਸ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਏ ਵਡਿਆਈਆ। ਹਰਿ ਸੰਗਤ ਤੇਰਾ ਸੋਹਣਾ ਘਰ, ਪ੍ਰਭ ਸਾਚੀ ਬਣਤ ਬਣਾਈਆ। ਜਿਸ ਗ੍ਰਹਿ ਆ ਕੇ ਜਾਏ ਵੜ, ਆਪਣਾ ਫੇਰਾ ਪਾਈਆ। ਪ੍ਰੇਮ ਪ੍ਰੀਤੀ ਅੱਖਰ ਲਏ ਪੜ੍ਹ, ਸੱਚਾ ਨਾਮ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਤੇਰਾ ਲੇਖਾ ਲੇਖੇ ਪਾਈਆ। ਲੇਖਾ ਲੇਖੇ ਪਾਏ ਆਪ, ਆਪਣੇ ਹੱਥ ਰੱਖੇ ਵਡਿਆਈਆ। ਸਰਬ ਜੀਆਂ ਬਣ ਮਾਈ ਬਾਪ, ਪਿਤਾ ਪੂਤ ਗੋਦ ਸੁਹਾਈਆ। ਸਚ ਸੰਦੇਸਾ ਇਕੋ ਆਖ, ਅੱਖਰ ਵੱਖਰ ਕਰੇ ਪੜ੍ਹਾਈਆ। ਨਿਰਗੁਣ ਨੂਰ ਕਰ ਪਰਤੱਖ, ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾਈਆ। ਹਰਿ ਸੰਗਤ ਹੋਇਆ ਪ੍ਰਭ ਵਸ, ਗੁਰਮੁਖ ਗੁਰਸਿਖ ਬੈਠੇ ਘੇਰਾ ਪਾਈਆ। ਪ੍ਰੇਮ ਪ੍ਰੀਤੀ ਅੰਦਰ ਬਿਨ ਢਾਹਿਉਂ ਗਿਆ ਢੱਠ, ਆਪ ਆਪਣਾ ਬਲ ਗਵਾਈਆ। ਅੰਦਰ ਵੜ ਕੇ ਸਚ ਪਿਆਰ ਦੀ ਲਾਏ ਸੱਟ, ਠੋਕਰ ਇਕੋ ਨਾਮ ਰਖਾਈਆ। ਸੋ ਗੁਰਮੁਖ ਗੁਰਸਿਖ ਚਰਨੀਂ ਜਾਏ ਢੱਠ, ਜਿਸ ਅੰਦਰ ਮੰਦਰ ਬਹਿ ਕੇ ਆਪਣਾ ਹੁਕਮ ਜਣਾਈਆ। ਬਿਨ ਖਾਧਿਆਂ ਪੀਤਿਆਂ ਬਿਨ ਰਸਨਾ ਜਿਹਵਾ ਦੇਵੇ ਸੱਚਾ ਰਸ, ਰਸ ਅੰਮ੍ਰਿਤ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਸੂਰੇ ਦੇਵੇ ਮਥ, ਸਿਰ ਆਪਣਾ ਹੱਥ ਰਖਾਈਆ। ਹਰਿ ਸੰਗਤ ਸੇਵਾ ਹੋਈ ਕ਼ਬੂਲ, ਸੋ ਸਤਿਗੁਰ ਦਇਆ ਕਮਾਈਆ। ਧੂੜੀ ਟਿੱਕਾ ਮਸਤਕ ਲਾਏ ਧੂਲ, ਧੁਰ ਦੀ ਰੇਖ ਦਏ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦਾ ਆਇਆ ਸੂਲੀਉਂ ਸੂਲ, ਕਲਜੁਗ ਅੰਤਮ ਸੂਲ ਕੰਡਾ ਕੋਇ ਰਹਿਣ ਨਾ ਪਾਈਆ। ਅੱਗੇ ਰਾਏ ਧਰਮ ਮੰਗੇ ਨਾ ਕੋਇ ਮਸੂਲ, ਲੇਖਾ ਲੈਣ ਕੋਇ ਨਾ ਆਈਆ। ਨਜ਼ਰੀ ਆਏ ਆਪ ਮਹਿਬੂਬ, ਮੁਹੱਬਤ ਆਪਣੇ ਨਾਲ ਨਿਭਾਈਆ। ਪੰਜਾਂ ਦਿਤਾ ਆਣ ਸਬੂਤ, ਜੋ ਸਚਖੰਡ ਬੈਠੇ ਸੋਭਾ ਪਾਈਆ। ਬੇਸ਼ਕ ਸਾਡਾ ਨਹੀਂ ਰਿਹਾ ਕਲਬੂਤ, ਕਾਇਆ ਮਾਟੀ ਜਗਤ ਮਿਲਾਈਆ । ਘਰ ਮਿਲਿਆ

ਉਚ ਅਰੂਜ, ਮਹੱਲ ਅਟੱਲ ਹੋਈ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਸੇਵਾ ਆਪਣੀ ਝੋਲੀ ਪਾਈਆ। ਹਰਿ ਸੰਗਤ ਸੇਵਾ ਹੋਈ ਪਰਵਾਨ, ਪ੍ਰਭ ਪੂਰਨ ਪਰਮਾਤਮਾ ਆਪ ਜਣਾਇੰਦਾ। ਹਰਿ ਸੰਗਤ ਮੇਲਾ ਨਹੀਂ ਕੋਈ ਜਗਤ ਦੀਵਾਨ, ਦੀਵਾਨਿਆਂ ਕਮਲਿਆਂ ਰਮਲਿਆਂ ਮਿਲਾਵਾ ਮੇਲ ਆਪ ਮਿਲਾਇੰਦਾ। ਆਤਮ ਪਰਮਾਤਮ ਦਏ ਅਹਿਵਾਲ, ਹਾਲ ਆਪਣਾ ਆਪ ਸਮਝਾਇੰਦਾ। ਰਲ ਮਿਲ ਜਿਨ੍ਹਾਂ ਘਾਲੀ ਘਾਲ, ਤਿਨ੍ਹਾਂ ਗੁਰਮੁਖਾਂ ਉਤੋਂ ਘੋਲੀ ਘੋਲ ਘੁਮਾਇੰਦਾ। ਕਰ ਕਿਰਪਾ ਹਲ ਕੀਤਾ ਸਵਾਲ, ਜ਼ੇਰ ਜ਼ਬਰ ਰੂਪ ਨਾ ਕੋਇ ਰਖਾਇੰਦਾ। ਆਪੇ ਵੇਖ ਮੁਰੀਦਾਂ ਹਾਲ, ਖ਼ੁਸ਼ੀ ਖ਼ੁਸ਼ੀ ਨਾਲ ਵਡਿਆਇੰਦਾ। ਦਿਵਸ ਰੈਣ ਪ੍ਰੇਮ ਪ੍ਰੀਤੀ ਵਜਦਾ ਰਿਹਾ ਤਾਲ, ਡੌਰੂ ਡੰਕਾ ਸ਼ਬਦ ਨਾਲ ਰਖਾਇੰਦਾ। ਆਤਮ ਪਰਮਾਤਮ ਕਹਿੰਦੀ ਰਹੀ ਦੀਨ ਦਿਆਲ, ਵਾਹ ਵਾ ਤੇਰਾ ਭੇਵ ਸਮਝ ਕੋਇ ਨਾ ਪਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਜਗਤ ਨਿਮਾਣਿਆਂ ਵੇਖਿਆ ਹਾਲ, ਹਰਿਜਨ ਆਪਣੇ ਰੰਗ ਰੰਗਾਇੰਦਾ। ਲੱਭਿਆਂ ਕੋਈ ਨਾ ਸਕੇ ਭਾਲ, ਚਾਰੋਂ ਕੁੰਟ ਦਹਿ ਦਿਸ਼ਾ ਸੰਗ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਗੁਰਸਿਖ ਲਾਏ ਲੜ, ਚੇਤਨ ਜੜ੍ਹ ਦੋਵੇਂਂ ਫੜ ਆਪਣੇ ਘਰ ਬਹਾਇੰਦਾ।

੨੨ ਅੱਸੂ ੨੦੨੦ ਬਿਕ੍ਰਮੀ ਸੁਰਜਣ ਸਿੰਘ ਦੇ ਗ੍ਰਹਿ ਪੱਖੋਵਾਲ ਜ਼ਿਲਾ ਲੁਧਿਆਣਾ

ਸਤਿਗੁਰ ਕਿਰਪਾ ਗੁਰਮੁਖ ਤਰਦਾ, ਦੋ ਜਹਾਨ ਮਿਲੇ ਵਡਿਆਈਆ। ਲੇਖਾ ਚੁੱਕੇ ਜਨਮ ਮਰਨ ਦਾ, ਆਵਣ ਜਾਵਣ ਰਹਿਣ ਨਾ ਪਾਈਆ। ਲਹਿਣਾ ਦੇਵੇ ਪੂਰਬ ਜਨਮ ਦਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਏਹੋ ਫਲ ਸਾਚੀ ਸਰਨ ਦਾ, ਦੋ ਜਹਾਨ ਹੋਏ ਸਹਾਈਆ। ਮਾਣਸ ਜਨਮ ਸਾਚਾ ਵੇਲਾ ਪੌੜੇ ਚੜ੍ਹਨ ਦਾ, ਨਾਮ ਡੰਡਾ ਹਰਿ ਜੂ ਹੱਥ ਫੜਾਈਆ। ਵਕਤ ਸੁਹੰਜਣਾ ਆਤਮ ਪਰਮਾਤਮ ਮਿਲਣ ਦਾ, ਬਿਨ ਜਗਦੀਸ ਮਿਲਣੀ ਨਾ ਕੋਇ ਕਰਾਈਆ। ਲੇਖਾ ਚੁੱਕੇ ਚੁਰਾਸੀ ਜੂਨ ਫਿਰਨ ਦਾ, ਮਾਤ ਗਰਭ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਖ਼ਸ਼ਣਹਾਰ ਇਕ ਸਰਨਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਮਿਲਦਾ, ਮਿਲਣੀ ਹਰਿ ਨਾ ਕੋਇ ਕਰਾਈਆ। ਗੁਰ ਸਤਿਗੁਰ ਭੇਵ ਜਾਣੇ ਸਾਚੇ ਦਿਲ ਦਾ, ਦਿਲਬਰ ਦਾਤਾ ਵਡ ਵਡਿਆਈਆ। ਵਰਤੇ ਖੇਲ ਅਗੰਮੀ ਤਿਲ ਦਾ, ਤਿਲਕ ਇਕੋ ਮਸਤਕ ਲਾਈਆ। ਗੁਰਮੁਖ ਪ੍ਰੀਤ ਸਿਦਕ ਸਬੂਰੀ ਉਤੋਂ ਕਦੇ ਨਾ ਹਿਲਦਾ, ਲੱਖ ਚੁਰਾਸੀ ਨਈਆ ਡੋਲੇ ਸਰਬ ਲੋਕਾਈਆ। ਸ੍ਰੀ ਭਗਵਾਨ ਸਾਹਿਬ ਸੁਲਤਾਨ ਮਿਹਰਵਾਨ ਜਿਸ ਨੂੰ ਮਿਲਦਾ, ਸੋ ਜਗਤ ਨਾਤਾ ਦਏ ਤੁੜਾਈਆ। ਲੇਖਾ ਚੁੱਕੇ ਅੰਦਰ ਲੱਗੀ ਸਿਲ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਏ ਸਰਨਾਈਆ। ਬਿਨ ਸਤਿਗੁਰ ਪੂਰੇ ਮਿਲੇ ਨਾ ਮੰਦਰ, ਘਰ ਵੱਜੇ ਨਾ ਨਾਮ ਵਧਾਈਆ। ਅੰਧੇਰਾ ਚੁੱਕੇ ਨਾ ਡੂੰਘੇ ਕੰਦਰ, ਸਾਚਾ ਦੀਪ ਨਾ ਕੋਇ ਰੁਸ਼ਨਾਈਆ। ਭਾਗ ਲੱਗੇ ਨਾ ਅੰਧੇਰੇ ਖੰਡਰ, ਸਤਿ ਨਜ਼ਰ ਕੋਇ ਨਾ ਆਈਆ। ਮਨ ਬੰਨ੍ਹੇ ਨਾ ਕੋਈ ਬੰਦਰ, ਵਾਸਨਾ ਜਗਤ ਨਾ ਕੋਇ ਮੁਕਾਈਆ। ਨੈਣ ਸ਼ਰਮਾਏ ਨਾ ਕੋਇ ਸੂਰੀਆ ਚੰਦਰ, ਜੋਤੀ ਨੂਰ ਨਾ ਕੋਇ ਰੁਸ਼ਨਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪੂਰਾ ਸਦਾ ਸਹਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਰੱਖੇ ਲਾਜ, ਲਾਜਵੰਤ ਨਾ ਕੋਇ ਅਖਵਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਬਦਲੇ ਸਮਾਜ, ਸਾਚੀ ਧਾਰ ਨਾ ਕੋਇ ਪਰਗਟਾਈਆ। ਬਿਨ ਸਤਿਗੁਰ ਪੂਰੇ ਧੁਰ ਦਾ ਕੋਈ ਨਾ ਕਰੇ ਰਾਜ, ਗੁਰਮੁਖ ਰਈਅਤ ਨਾ ਕੋਇ ਬਣਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਬਣੇ ਸੱਚਾ ਸਾਧ, ਸੱਚੀ ਸਾਧਨਾ ਹੱਥ ਕਿਸੇ ਨਾ ਆਈਆ। ਬਿਨ ਸਤਿਗੁਰ ਪੂਰੇ ਕੋਈ ਨਾ ਕਰੇ ਕਾਜ, ਕਰਨੀ ਕਰਤਾ ਆਪਣੀ ਆਪੇ ਦਏ ਜਣਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਮਾਰੇ ਆਵਾਜ਼, ਪੂਰਬ ਜਨਮ ਦੇ ਸੋਏ ਆਪ ਉਠਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਕਰੇ ਮਜਨ ਮਾਘ, ਚਰਨ ਧੂੜ ਅਸ਼ਨਾਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਹਰਿਜਨ ਦੇਵੇ ਮਾਣ ਵਡਿਆਈਆ। ਬਿਨ ਸਤਿਗੁਰ ਪੂਰੇ ਕੋਈ ਨਾ ਕਰੇ ਸੇਵਾ, ਚਾਕਰ ਰੂਪ ਨਾ ਕੋਇ ਵਟਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਲਾਏ ਮਸਤਕ ਥੇਵਾ, ਜੋਤ ਲਲਾਟ ਨਾ ਕੋਇ ਰੁਸ਼ਨਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਖੋਲ੍ਹੇ ਭੇਦ ਅਭੇਵਾ, ਅਨਭਵ ਪਰਕਾਸ਼ ਨਾ ਕੋਇ ਕਰਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਲਾਵੇ ਲੇਖੇ ਗਾਇਆ ਰਸਨਾ ਜਿਹਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਆਦਿ ਜੁਗਾਦੀ ਇਕੋ ਨਰ, ਨਰ ਨਰਾਇਣ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪੁਰਖ ਅਕਾਲ ਅਖਵਾਈਆ।

੨੨ ਅੱਸੂ ੨੦੨੦ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਪੱਖੋਵਾਲ ਜ਼ਿਲਾ ਲੁਧਿਆਣਾ

ਧਰਮ ਸਮਾਗਮ ਪਿਆ ਭੋਗ, ਵੱਜੀ ਜਗਤ ਵਧਾਈਆ। ਕਰਮ ਸਮਾਗਮ ਚੁੱਕਿਆ ਰੋਗ, ਦੀਨਨ ਦਇਆ ਕਮਾਈਆ। ਸਚ ਸਮਾਗਮ ਦੱਸਿਆ ਜੋਗ, ਚਾਰ ਵਰਨ ਸਮਝਾਈਆ। ਹਰਿ ਸਮਾਗਮ ਧੁਰ ਸੰਜੋਗ, ਧੁਰ ਸੰਜੋਗੀ ਮੇਲ ਮਿਲਾਈਆ। ਨਰ ਸਮਾਗਮ ਦਰਸ ਅਮੋਘ, ਨਰ ਹਰਿ ਨਰਾਇਣ ਕਰਾਈਆ। ਨਾਮ ਸਮਾਗਮ ਸ਼ਬਦ ਚੋਟ, ਸੋ ਸਤਿਗੁਰ ਆਪ ਲਗਾਈਆ। ਮਨਮੁਖ ਸਮਾਗਮ ਕੂੜੀ ਕਿਰਿਆ ਖੋਟ, ਪੰਜ ਤਤ ਹਲਕਾਈਆ। ਗੁਰਸਿਖ ਸਮਾਗਮ ਲੋਕ ਪਰਲੋਕ, ਵਿਸ਼ਨ ਬ੍ਰਹਮਾ ਸ਼ਿਵ ਗਣ ਗੰਧਰਬ ਸੁਰਪਤ ਇੰਦ ਰਹੇ ਜਸ ਗਾਈਆ। ਭਗਤ ਸਮਾਗਮ ਧੁਰ ਸਲੋਕ, ਸਾਚਾ ਢੋਲਾ ਨਾਮ ਸੁਣਾਈਆ। ਭਗਤ ਭਗਵਾਨ ਸਮਾਗਮ ਜਨ ਭਗਤ ਦੁਆਰੇ ਆਪੇ ਪਹੁੰਚ, ਜਗ ਵਿਛੜੇ ਮੇਲ ਮਿਲਾਈਆ। ਆਤਮ ਪਰਮਾਤਮ ਸਮਾਗਮ ਸਾਰੇ ਰਹੇ ਲੋਚ, ਬਿਨ ਸਤਿਗੁਰ ਪੂਰੇ ਲੋਕਮਾਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਸਮਾਗਮ ਕਰ ਪਰਵਾਨ, ਮਿਹਰਵਾਨ ਦੇ ਦਾਨ, ਕਰ ਧਿਆਨ ਹਰਿ ਸੰਗਤ ਦਰ ਆਈ ਧੁਰ ਦੇ ਲੇਖੇ ਆਪਣੇ ਘਰ ਲਗਾਈਆ।