੨੨ ਅੱਸੂ ੨੦੨੦ ਬਿਕ੍ਰਮੀ ਅਦਾਲਤ ਸਿੰਘ ਦੇ ਗ੍ਰਹਿ ਆਂਡਲੂ ਜ਼ਿਲਾ ਲੁਧਿਆਣਾ
ਕਲਜੁਗ ਕਹੇ ਪ੍ਰਭ ਸਾਚੇ ਪਿਤਾ, ਸੋ ਪੁਰਖ ਨਿਰੰਜਣ ਤੇਰੀ ਸਰਨਾਈਆ। ਚੌਥਾ ਜੁਗ ਮੈਂ ਬਾਲ ਨਿੱਕਾ, ਨਿਉਂ ਨਿਉਂ ਲਾਗਾਂ ਪਾਈਂਆ। ਤੇਰੇ ਹੁਕਮ ਦਾ ਕੀਤਾ ਸਾਚਾ ਹਿਤਾ, ਬਣ ਹਿਤਕਾਰੀ ਸੇਵ ਕਮਾਈਆ। ਲੱਖ ਚੁਰਾਸੀ ਕੂੜੀ ਕਿਰਿਆ ਲਾਇਆ ਟਿੱਕਾ, ਮਸਤਕ ਆਪਣਾ ਰੰਗ ਰੰਗਾਈਆ। ਤੇਰਾ ਨਾਮ ਸਾਹਿਬ ਕੀਤਾ ਫਿਕਾ, ਕੂੜ ਕੁੜਿਆਰਾ ਰਸਨਾ ਨਾਲ ਲਗਾਈਆ। ਸਚ ਸੁਚ ਨਾਲੋਂ ਸਭ ਦਾ ਬਦਲਿਆ ਚਿਤਾ, ਆਪਣੀ ਧਾਰ ਦਿਤੀ ਵਰਤਾਈਆ। ਕਰਿਆ ਖੇਲ ਇਕ ਅਨਡਿਠਾ, ਅਨਡਿਠੜੀ ਕਾਰ ਕਮਾਈਆ। ਜੀਵ ਜੰਤ ਰਸ ਕੋਈ ਨਾ ਜਾਣੇ ਮਿੱਠਾ, ਕੌੜਾ ਰੀਠਾ ਸਰਬ ਲੋਕਾਈਆ। ਮੇਰਾ ਪ੍ਰਭ ਜੀ ਮੈਨੂੰ ਦੇ ਦੇ ਹਿੱਸਾ, ਤੇਰੇ ਅੱਗੇ ਮੇਰੀ ਅਰਜ਼ੋਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮੇਰੀ ਮਨਸਾ ਪੂਰ ਕਰਾਈਆ। ਸਾਹਿਬ ਸਤਿਗੁਰ ਮੇਰੇ ਦੀਨ ਦਿਆਲ, ਹਰਿ ਠਾਕਰ ਤੇਰੀ ਸਰਨਾਈਆ। ਮੈਂ ਛੋਟਾ ਨੱਢਾ ਬਾਲ ਨਾਦਾਨ, ਬਾਲੀ ਬੁਧ ਅਖਵਾਈਆ। ਤੂੰ ਸ਼ਾਹ ਪਾਤਸ਼ਾਹ ਸੱਚਾ ਸੁਲਤਾਨ, ਸ਼ਹਿਨਸ਼ਾਹ ਇਕ ਅਖਵਾਈਆ। ਆਦਿ ਜੁਗਾਦੀ ਹੁਕਮਰਾਨ, ਦੋ ਜਹਾਨ ਸੰਦੇਸ਼ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਧਿਆਨ, ਨਿਤ ਨਵਿਤ ਬੈਠੇ ਧਿਆਨ ਲਗਾਈਆ। ਗੁਰ ਅਵਤਾਰ ਦੇਣ ਗਿਆਨ, ਜੁਗ ਚੌਕੜੀ ਸੇਵ ਕਮਾਈਆ। ਲੇਖਾ ਲਿਖ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਭੇਵ ਖੁਲ੍ਹਾਈਆ। ਖਾਣੀ ਬਾਣੀ ਧੁਰ ਫ਼ਰਮਾਨ, ਸਚ ਸੰਦੇਸਾ ਮਾਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜੂ ਤੇਰੀ ਓਟ ਰਖਾਈਆ। ਪਾਰਬ੍ਰਹਮ ਪ੍ਰਭ ਮੈਂ ਤੇਰਾ ਸੱਚਾ ਸੇਵਾਦਾਰ, ਜਗ ਸਾਚੀ ਸੇਵ ਕਮਾਈਆ। ਸ੍ਰਿਸ਼ਟ ਸਬਾਈ ਕੀਤੀ ਖ਼ਵਾਰ, ਚਾਰੋਂ ਕੁੰਟ ਪਏ ਦੁਹਾਈਆ। ਨਾਤਾ ਤੁੱਟਾ ਮੀਤ ਮੁਰਾਰ, ਯਾਰੀ ਯਾਰ ਨਾ ਕੋਇ ਨਿਭਾਈਆ। ਨਵ ਨੌ ਚਾਰ ਕੀਤਾ ਧੂਅੰਧਾਰ, ਸਾਚਾ ਚੰਦ ਨਾ ਕੋਇ ਚਮਕਾਈਆ, ਸਾਧ ਸੰਤ ਰੋਵਣ ਧਾਹਾਂ ਮਾਰ, ਸਾਚੀ ਮੰਜ਼ਲ ਹੱਥ ਕਿਸੇ ਨਾ ਆਈਆ। ਘਰ ਘਰ ਅੰਦਰ ਵਾੜ ਦਿਤਾ ਹੰਕਾਰ, ਕਾਮ ਕਰੋਧ ਲੋਭ ਮੋਹ ਨਾਲ ਰਲਾਈਆ। ਆਸਾ ਤ੍ਰਿਸਨਾ ਕਰ ਸ਼ਿੰਗਾਰ, ਮਾਇਆ ਮਮਤਾ ਕਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮੈਂ ਸਾਚੀ ਸੇਵ ਕਮਾਈਆ। ਵੇਖ ਪ੍ਰਭ ਮੇਰਾ ਜ਼ੋਰ, ਤੇਰੇ ਹੁਕਮੇ ਅੰਦਰ ਖੇਲ ਕਰਾਇੰਦਾ। ਲੱਖ ਚੁਰਾਸੀ ਕੀਤੀ ਠੱਗ ਚੋਰ, ਘਰ ਘਰ ਠੱਗੀ ਇਕ ਵਖਾਇੰਦਾ। ਪੰਚ ਵਿਕਾਰਾ ਪਾਵੇ ਸ਼ੋਰ, ਧੀਰਜ ਧੀਰ ਨਾ ਕੋਇ ਰਖਾਇੰਦਾ। ਭਾਗ ਨਾ ਲੱਗੇ ਕਾਇਆ ਗੋਰ, ਦੀਪਕ ਜੋਤ ਨਾ ਕੋਇ ਜਗਾਇੰਦਾ। ਤੇਰੇ ਨਾਲ ਸੁਰਤੀ ਸਕੇ ਨਾ ਕੋਈ ਜੋੜ, ਮੈਂ ਅਧਵਿਚਕਾਰ ਖੜ ਕੇ ਸਭ ਦਾ ਪੰਧ ਮੁਕਾਇੰਦਾ। ਸਾਚੀ ਸਿਖਿਆ ਕਾਇਆ ਘਰ ਵਿਚੋਂ ਦੇਵਾਂ ਹੋੜ, ਕੂੜਾ ਖੇਲ ਇਕ ਵਖਾਇੰਦਾ। ਆਸਾ ਤ੍ਰਿਸਨਾ ਬੰਨ੍ਹ ਕੇ ਡੋਰ, ਸਾਚੀ ਤੰਦੀ ਤੰਦ ਬੰਧਾਇੰਦਾ। ਕਰਿਆ ਖੇਲ ਹੋਰ ਦਾ ਹੋਰ, ਹਰਿ ਜੂ ਤੇਰਾ ਹੁਕਮ ਸੀਸ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣਾ ਇਹੋ ਸਾਚਾ ਵਰ, ਤੇਰਾ ਛੋਟਾ ਪੁੱਤ ਮੰਗ ਮੰਗਾਇੰਦਾ। ਕਲਜੁਗ ਕਹੇ ਪ੍ਰਭ ਵੇਖ ਮੇਰੀ ਫੁਲਵਾੜੀ, ਕਲਜੁਗ ਅੰਤ ਮਹਿਕਾਈਆ। ਧੀਰਜ ਤੁਟਾ ਨਰ ਨਾਰੀ, ਨਰ ਨਰਾਇਣ ਨਜ਼ਰ ਕਿਸੇ ਨਾ ਆਈਆ। ਸਤਿ ਦਿਸੇ ਨਾ ਜਗਤ ਕਵਾਰੀ, ਮਨਮਤ ਦਏ ਦੁਹਾਈਆ। ਜੀਵ ਜੰਤ ਹੋਏ ਵਿਭਚਾਰੀ, ਕੂੜਾ ਨਾਤਾ ਜੋੜ ਜੁੜਾਈਆ।
ਮਾਇਆ ਮਮਤਾ ਲਾ ਉਡਾਰੀ, ਭੱਜਣ ਵਾਹੋ ਦਾਹੀਆ। ਜਗਤ ਵਿਦਿਆ ਵਡ ਗਿਆਨ ਬਣੀ ਸੰਸਾਰੀ, ਧੁਨ ਆਤਮਕ ਰਾਗ ਨਾ ਕੋਇ ਸੁਣਾਈਆ। ਆਤਮ ਪਰਮਾਤਮ ਲਾਏ ਨਾ ਕੋਈ ਯਾਰੀ, ਜਗਤ ਯਾਰਾਨੇ ਰਹੇ ਹੰਡਾਈਆ। ਘਰ ਦੀਪਕ ਜੋਤ ਨੂਰ ਨਾ ਕੋਇ ਉਜਿਆਰੀ, ਮੰਦਰ ਸਚ ਨਾ ਕੋਇ ਰੁਸ਼ਨਾਈਆ। ਮਿਲਿਆ ਮੇਲ ਨਾ ਹਰਿ ਨਿਰੰਕਾਰੀ, ਨਿਰਗੁਣ ਸਰਗੁਣ ਲੇਖਾ ਪੂਰ ਨਾ ਕੋਇ ਕਰਾਈਆ। ਨੌ ਖੰਡ ਸੱਤ ਦੀਪ ਆਪ ਵਹਾਈ ਵੈਂਹਦੀ ਧਾਰੀ, ਭਵਜਲ ਪਾਰ ਨਾ ਕੋਇ ਕਰਾਈਆ। ਉਠ ਵੇਖ ਪ੍ਰਭ ਮੇਰੀ ਵੱਡੀ ਤਿਆਰੀ, ਤ੍ਰੈਗੁਣ ਮਾਇਆ ਰਿਹਾ ਜਣਾਈਆ। ਪੰਜਾਂ ਤੱਤਾਂ ਲੁੱਟ ਦਿਨ ਦਿਹਾੜੀ, ਦਿਵਸ ਰੈਣ ਇਕੋ ਰੰਗ ਵਖਾਈਆ। ਤੇਰੇ ਚਰਨ ਨਾ ਕੋਈ ਛੁਹਾਏ ਦਾੜ੍ਹੀ, ਮਸਤਕ ਟਿੱਕਾ ਧੂੜ ਨਾ ਕੋਇ ਲਾਈਆ। ਮਨਮਤ ਸਭ ਨੂੰ ਕਰੇ ਖ਼ਵਾਰੀ, ਗੁਰਮਤ ਹੱਥ ਕਿਸੇ ਨਾ ਆਈਆ। ਹੋਏ ਪਰਕਾਸ਼ ਨਾ ਬਹੱਤਰ ਨਾੜੀ, ਅਗਨੀ ਅੱਗ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮੈਂ ਤੇਰਾ ਹੁਕਮ ਸੰਦੇਸਾ ਪੂਰ ਕਰਾਈਆ। ਵੇਖ ਪ੍ਰਭ ਆ ਕੇ ਆਪਣਾ ਛੋਟਾ ਪੁੱਤ ਬਲਵਾਨ, ਜਿਸ ਨੂੰ ਕਲਜੁਗ ਕਹੇ ਲੋਕਾਈਆ। ਮੈਂ ਆਪਣਾ ਝੁਲਾਇਆ ਨਿਸ਼ਾਨ, ਲੱਖ ਚੁਰਾਸੀ ਹੁਕਮ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਦੇ ਕੇ ਗਏ ਗਿਆਨ, ਮੈਂ ਸਭ ਨੂੰ ਦਿਤਾ ਭੁਲਾਈਆ। ਸਰ ਸਰੋਵਰ ਤੀਰਥ ਤਟ ਜੋ ਕਰ ਕੇ ਆਉਣ ਅਸ਼ਨਾਨ, ਦੁਰਮਤ ਮੈਲ ਨਾ ਕੋਇ ਧਵਾਈਆ। ਚਾਰ ਵਰਨ ਅਠਾਰਾਂ ਬਰਨ ਤੇਰਾ ਕਰੇ ਨਾ ਕੋਇ ਧਿਆਨ, ਅੰਤਰ ਆਤਮ ਲਿਵ ਸਾਚੀ ਨਾ ਕੋਇ ਲਾਈਆ। ਨੌ ਖੰਡ ਪ੍ਰਿਥਮੀ ਮੇਰਾ ਹੁਕਮ ਮੈਂ ਹੁਕਮਰਾਨ, ਤੇਰੇ ਹੁਕਮ ਨਾਲ ਸੋਭਾ ਪਾਈਆ। ਕੋਈ ਸਮਝ ਨਾ ਸਕੇ ਮਸਲਾ ਅੰਜੀਲ ਕੁਰਾਨ, ਕਾਇਆ ਕਾਅਬਾ ਖੋਜ ਕੋਇ ਨਾ ਪਾਈਆ। ਉਠ ਵੇਖ ਮੇਰੇ ਦੀਨ ਦਿਆਲ, ਸਾਬਤ ਰਹਿਣ ਨਾ ਦਿਤਾ ਕੋਈ ਈਮਾਨ, ਅਮਲ ਸਚ ਨਾ ਕੋਇ ਕਮਾਈਆ। ਘਰ ਘਰ ਵੜਿਆ ਦਿਸੇ ਹਰਾਮ, ਜਗਤ ਸ਼ੈਤਾਨ ਕਰੇ ਲੜਾਈਆ। ਕੂੜੀ ਕਿਰਿਆ ਕੀਤਾ ਨਜ਼ਾਮ, ਹੁਕਮ ਇਕੋ ਇਕ ਵਰਤਾਈਆ। ਸਾਧਾਂ ਸੰਤਾਂ ਦੇ ਕੇ ਮੁਖ ਲਗਾਮ, ਚਾਰੋਂ ਕੁੰਟ ਰਿਹਾ ਭਵਾਈਆ। ਤੇਰਾ ਨੂਰ ਨਜ਼ਰ ਕਿਸੇ ਨਾ ਆਏ ਭਗਵਾਨ, ਭਰਮ ਭੁਲਾਈ ਜਗਤ ਲੋਕਾਈਆ। ਵਾਹਵਾ ਮੇਰੇ ਸਾਹਿਬ ਤੂੰ ਮੈਨੂੰ ਦਿਤਾ ਦਾਨ, ਮੈਂ ਜਗਤ ਜੀਵਾਂ ਦਿਤਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿਜੁਗ ਕਹੇ ਪ੍ਰਭ ਮੈਨੂੰ ਤੇਰੀ ਓਟ, ਤੇਰੇ ਸਹਾਰੇ ਖੇਲ ਕਰਾਈਆ। ਘਰ ਘਰ ਅੰਦਰ ਭਰਿਆ ਖੋਟ, ਖੋਟੀ ਬੁਧ ਸਰਬ ਵਖਾਈਆ। ਕਿਸੇ ਤਨ ਨਾ ਲੱਗੇ ਨਾਮ ਚੋਟ, ਸ਼ਬਦ ਨਗਾਰਾ ਨਾਦ ਨਾ ਕੋਇ ਸੁਣਾਈਆ। ਬੇਸ਼ਕ ਰਸਨਾ ਬਾਹਰੋਂ ਗਾਉਦੇ ਬੰਤੀ ਦੰਦ ਹੋਂਟ, ਅੰਤਰ ਆਤਮ ਰਾਮ ਨਜ਼ਰ ਕਿਸੇ ਨਾ ਆਈਆ। ਸੁੰਨ ਸਮਾਧੀ ਲਾ ਕੇ ਬੈਠੇ ਰਹਿਣ ਖ਼ਾਮੋਸ਼, ਪੜਦਾ ਦੂਈ ਨਾ ਕੋਇ ਚੁਕਾਈਆ। ਦੋਏ ਬੰਦ ਕਰਕੇ ਵੇਖਣ ਲੋਚ, ਲੋਚਾ ਪੂਰੀ ਨਜ਼ਰ ਕੋਇ ਨਾ ਆਈਆ। ਸਭ ਦੇ ਅੰਦਰ ਸਾਚੀ ਰਹਿਣ ਨਾ ਦਿਤੀ ਸੋਚ, ਸਮਝ ਸਮਝ ਦੀ ਦਿਤੀ ਗਵਾਈਆ। ਵੇਖ ਪ੍ਰਭ ਹੁਣ ਨਾ ਰਹੀਂ ਖ਼ਾਮੋਸ਼, ਤੇਰੇ ਅੱਗੇ ਫ਼ਰਿਆਦ ਸੁਣਾਈਆ। ਉਠ ਕੇ ਵੇਖ ਚੌਦਾਂ ਲੋਕ, ਸਦੀ ਚੌਧਵੀਂ ਦਏ ਦੁਹਾਈਆ। ਚੌਦਾਂ ਤਬਕ ਹੋਣੀ ਮੌਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਅੱਗੇ ਸੀਸ ਝੁਕਾਈਆ। ਸਾਹਿਬ ਸਤਿਗੁਰ ਮੇਰੇ ਦੀਨ ਦਿਆਲ, ਵਡ ਵੱਡੇ ਠਾਕਰ ਤੇਰੀ ਸ਼ਰਨਾਈਆ। ਲੋਕਮਾਤ ਵੇਖ ਜਗਤ ਧਰਮਸਾਲ, ਕੂੜਾ ਡੰਕਾ ਵੱਜੇ ਵਾਹੋ ਦਾਹੀਆ।
ਨੇਤਰ ਰੋਵਣ ਸ਼ਾਹ ਕੰਗਾਲ, ਊਚ ਨੀਚ ਰਹੇ ਕੁਰਲਾਈਆ। ਸਾਚਾ ਮਿੱਤਰ ਮਿਲੇ ਨਾ ਕੋਈ ਜਹਾਨ, ਜਗਤ ਚਲਿਤਰ ਸੋਭਾ ਪਾਈਆ। ਚਾਰੋਂ ਕੁੰਟ ਦਿਸੇ ਬੀਆਬਾਨ, ਨਵ ਨੌ ਵੈਰਾਨੀ ਇਕੋ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਮੈਂ ਤੇਰਾ ਹੁਕਮ ਪੂਰਾ ਦੇਵਾਂ ਕਰਾਈਆ। ਹੁਕਮ ਦੇ ਮੇਰੇ ਭਗਵਾਨ, ਵਡ ਸੱਚੇ ਭੂਪ ਸੁਲਤਾਨਾ। ਚਾਰੋਂ ਕੁੰਟ ਵੇਖ ਝੁੱਲੇ ਨਿਸ਼ਾਨ, ਕੂੜੀ ਕਿਰਿਆ ਹੋਈ ਮਰਦ ਮਰਦਾਨਾ। ਸਿਦਕ ਸਬੂਰੀ ਸਤਿ ਧਰਮ ਰਿਹਾ ਨਾ ਕੋਇ ਈਮਾਨ, ਚਾਰੋਂ ਕੁੰਟ ਗ੍ਰਹਿ ਗ੍ਰਹਿ ਘਰ ਘਰ ਹੋਏ ਹਰਾਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਮੈਂ ਕੀਤਾ ਖੇਲ ਮਹਾਨਾ। ਖੇਲ ਮਹਾਨ ਪ੍ਰਭ ਕੀਤਾ ਆ, ਤੇਰਾ ਹੁਕਮ ਸੀਸ ਟਿਕਾਈਆ। ਨਵ ਨੌ ਚਾਰ ਖੇੜਾ ਦਿਤਾ ਢਾਹ, ਜਤ ਬੁਰਜ ਕੋਇ ਰਹਿਣ ਨਾ ਪਾਈਆ। ਅੰਦਰੇ ਅੰਦਰ ਝਗੜਾ ਦਿਤਾ ਵਖਾ, ਫ਼ੈਸਲਾ ਹੱਕ ਨਾ ਕੋਇ ਕਰਾਈਆ। ਸਭ ਦਾ ਬਦਲਾ ਦਿਤਾ ਚੁਕਾ, ਚੌਕੰਨਾ ਹੋ ਕੇ ਸੇਵ ਕਮਾਈਆ । ਅੱਖਾਂ ਹੁੰਦਿਆਂ ਜਗਤ ਅੰਧਾ ਦਿਤਾ ਬਣਾ, ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਦੀਨ ਮਜ਼੍ਹਬ ਜ਼ਾਤ ਪਾਤ ਵਿਚ ਬੰਨਾਂ ਦਿਤਾ ਰਖਾ, ਹੱਦ ਤੇਰੀ ਪਾਰ ਨਾ ਕੋਇ ਕਰਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਛੱਪਰ ਛੰਨਾਂ ਹੇਠ ਤੇਰਾ ਨਾਉਂ ਦਿਤਾ ਧਰਾ, ਕਾਇਆ ਮੰਦਰ ਅੰਦਰ ਖੋਲ੍ਹਣ ਕੋਇ ਨਾ ਆਈਆ। ਸਾਚਾ ਡੰਕਾ ਕੂੜ ਪਰਧਾਨ ਕਰਕੇ ਦਿਤਾ ਵਜਾ, ਨੌ ਖੰਡ ਇਕੋ ਹੁਕਮ ਵਰਤਾਈਆ। ਧਰਤ ਧਵਲ ਬੰਕਾ ਦਿਤਾ ਸੁਹਾ, ਸਾਖਿਆਤ ਤੇਰੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮੇਰਾ ਲਹਿਣਾ ਮੇਰੀ ਝੋਲੀ ਪਾਈਆ। ਲਹਿਣਾ ਦੇ ਅਬਿਨਾਸ਼ੀ ਅਚੁੱਤ, ਦੇਵਣਹਾਰ ਇਕ ਅਖਵਾਈਆ। ਉਠ ਵੇਖ ਮੇਰੀ ਸੁਹੰਜਣੀ ਰੁੱਤ, ਚਾਰੋਂ ਕੁੰਟ ਕੂੜੀ ਫੁਲ ਫੁਲਵਾੜੀ ਰਹੀ ਮਹਿਕਾਈਆ। ਸ਼ਾਬਾਸ਼ ਕਹੁ ਵਾਹਵਾ ਮੇਰੇ ਪੁੱਤ, ਦੇ ਮਾਣ ਵਡਿਆਈਆ। ਮੈਂ ਨੇਤਰ ਖੋਲ੍ਹ ਅੱਖ ਲਵਾਂ ਪੁੱਟ, ਸ੍ਰੀ ਭਗਵਾਨ ਤੇਰਾ ਦਰਸ਼ਨ ਪਾਈਆ। ਅੰਮ੍ਰਿਤ ਜਾਮ ਦੇਣਾ ਆ ਕੇ ਘੁੱਟ, ਰਸ ਇਕੋ ਮੰਗ ਮੰਗਾਈਆ। ਮੇਰਾ ਲੇਖਾ ਜਾਵੇ ਲੋਕਮਾਤ ਵਿਚੋਂ ਮੁੱਕ, ਮੁੱਕੇ ਖੇਲ ਪਰਾਈਆ। ਆਪਣੀ ਗੋਦੀ ਲੈਣਾ ਚੁੱਕ, ਘਰ ਸਾਚੇ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਛੋਟਾ ਬਾਲਾ ਸੀਸ ਝੁਕਾਈਆ। ਸੁਣ ਬਾਲੇ ਛੋਟੇ ਲਾਲ, ਸੋ ਸਾਹਿਬ ਆਪ ਜਣਾਈਆ। ਤੇਰਾ ਲੇਖਾ ਵੇਖੇ ਦੀਨ ਦਿਆਲ, ਦਇਅਨਿਧ ਫੇਰਾ ਪਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਲਵੇ ਭਾਲ, ਨਿਰਗੁਣ ਆਪਣਾ ਵੇਸ ਵਟਾਈਆ। ਤ੍ਰੈਗੁਣ ਮਾਇਆ ਵੇਖਣਹਾਰ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਤੇਰੀ ਕਰਨੀ ਵੇਖ ਕਮਾਲ, ਸਿਰ ਥਪਕੀ ਦੇਵੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤਮ ਵੇਖੇ ਬੇਪਰਵਾਹੀਆ। ਅੰਤਮ ਲਹਿਣਾ ਤੇਰਾ ਚੁਕਾਵਾਂਗਾ। ਨੇਤਰ ਨੈਣਾਂ ਆਪ ਵਖਾਵਾਂਗਾ। ਧੁਰ ਦਾ ਦੇਣਾ ਝੋਲੀ ਪਾਵਾਂਗਾ। ਸਾਚਾ ਗੀਤ ਇਕ ਸੁਣਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਤੇਰਾ ਲੇਖਾ ਆਪਣੀ ਬਿਧ ਨਾਲ ਮੁਕਾਵਾਂਗਾ। ਤੇਰਾ ਲੇਖਾ ਪ੍ਰਭ ਮੁਕਾਏਗਾ। ਹਿਸਾਬ ਕਿਤਾਬ ਸਭ ਤੋਂ ਮੰਗ ਮੰਗਾਏਗਾ। ਚਾਰ ਜੁਗ ਦੀ ਧਾਰ ਆਪਣੇ ਹੱਥ ਰਖਾਏਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਜੋ ਕਰਦੇ ਰਹੇ ਕਾਰ, ਕਰਤਾ ਕੀਮਤ ਆਪੇ ਪਾਏਗਾ। ਸ਼ਬਦ ਸੰਦੇਸਾ ਜੋ ਸੁਣਾਉਦੇ ਰਹੇ ਵਾਰੋ ਵਾਰ, ਸੋ
ਸਾਹਿਬ ਸਤਿਗੁਰ ਵੇਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਏਗਾ। ਸਾਚੀ ਕਰਨੀ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਥਿਰ ਕੋਏ ਰਹਿਣ ਨਾ ਪਾਈਆ। ਕਲਜੁਗ ਤੇਰੀ ਆਈ ਅੰਤਮ ਵਾਰ, ਹਰਿ ਜੂ ਲੇਖਾ ਦਏ ਮੁਕਾਈਆ। ਤੇਰਾ ਵੇਖ ਖੇਲ ਜਗਤ ਸੰਸਾਰ, ਦੇਵੇ ਵੇਲੇ ਅੰਤ ਵਡਿਆਈਆ। ਪਹਿਲੋਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨੇਤਰ ਨੈਣਾ ਦਏ ਵਖਾਲ, ਵੇਖੋ ਜਗਤ ਲੋਕਾਈਆ। ਸਾਚੇ ਨਾਮ ਕਰੇ ਨਾ ਕੋਈ ਭਾਲ, ਸ਼ਬਦੀ ਗੁਰੂ ਨਾ ਕੋਇ ਮਨਾਈਆ। ਅੰਤਰ ਆਤਮ ਵੱਜੇ ਨਾ ਕੋਇ ਤਾਲ, ਸ਼ਬਦ ਅਨਾਦ ਨਾ ਕੋਇ ਸੁਣਾਈਆ। ਤ੍ਰੈਗੁਣ ਮਾਇਆ ਤੋੜੇ ਨਾ ਕੋਈ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਮੁਰੀਦਾਂ ਮੁਰਸ਼ਦ ਪੁੱਛੇ ਨਾ ਕੋਈ ਹਾਲ, ਹਾਲਤ ਦੇਵੇ ਨਾ ਕੋਇ ਬਦਲਾਈਆ। ਸਰਗੁਣ ਬਣੇ ਨਾ ਕੋਇ ਦਲਾਲ, ਨਿਰਗੁਣ ਬੈਠਾ ਮੁਖ ਛੁਪਾਈਆ। ਕਲਜੁਗ ਤੇਰੇ ਨਾਲ ਰਲ ਕੇ ਡੌਰੂ ਡੰਕਾ ਵੱਜੇ ਤਾਲ, ਹੱਥ ਨਗਾਰਾ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਨਰ ਨਰੇਸ਼ਾ ਏਕੰਕਾਰ ਇਕ ਇਕੱਲਾ ਏਕਾ ਵਾਰ ਜਣਾਈਆ। ਕਲਜੁਗ ਤੇਰੀ ਆਏ ਵਾਰੀ, ਅੰਤਮ ਅੰਤ ਸਚ ਜਣਾਈਆ । ਭੇਵ ਖੁਲ੍ਹਾਏ ਗੁਰ ਅਵਤਾਰੀ, ਪੀਰ ਪੈਗੰਬਰ ਬੂਝ ਬੁਝਾਈਆ। ਉਠੋ ਵੇਖੋ ਜਗਤ ਸੰਸਾਰੀ, ਚਾਰੋਂ ਕੁੰਟ ਅੰਧੇਰਾ ਛਾਈਆ। ਸਾਚਾ ਮੀਤ ਨਾ ਕੋਇ ਵਣਜਾਰੀ, ਨਾਮ ਹੱਟ ਨਾ ਕੋਇ ਖੁਲ੍ਹਾਈਆ। ਕਾਮ ਕਰੋਧ ਦੇ ਬਣ ਵਪਾਰੀ, ਕੂੜੀ ਕਿਰਿਆ ਰਹੇ ਕਮਾਈਆ। ਸਾਚੇ ਮੰਦਰ ਚੜ੍ਹੇ ਨਾ ਕੋਇ ਅਟਾਰੀ, ਮਹੱਲ ਅਟੱਲ ਸੋਭਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਤੇਰਾ ਅੰਤਮ ਲੇਖਾ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨੇਤਰ ਨੈਣਾਂ ਦਏ ਵਖਾਈਆ। ਨੇਤਰ ਨੈਣ ਵੇਖਣ ਆਣ, ਗੁਰ ਅਵਤਾਰ ਪੰਧ ਮੁਕਾਈਆ। ਚਾਰੋਂ ਕੁੰਟ ਦਿਸੇ ਵੈਰਾਨ, ਸਚ ਫਲਵਾੜੀ ਨਜ਼ਰ ਕੋਇ ਨਾ ਆਈਆ। ਇਕ ਦੂਜੇ ਵਲ ਕਰਨ ਧਿਆਨ, ਨੇਤਰ ਨੈਣ ਅੱਖ ਮਿਲਾਈਆ। ਵੇਖੋ ਮਾਤ ਦਿਸੇ ਨਾ ਕੋਈ ਗਿਆਨ, ਸਾਚਾ ਧਿਆਨ ਨਾ ਕੋਇ ਰਖਾਈਆ। ਸਾਚੇ ਮੰਦਰ ਕੋਈ ਨਾ ਮਿਲੇ ਆਣ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਰਸਨਾ ਜਿਹਵਾ ਬੱਤੀ ਦੰਦ ਸਾਰੇ ਗਾਣ ਗਾਣ, ਗਾ ਗਾ ਜੀਵਾਂ ਜੰਤਾਂ ਰਹੇ ਸੁਣਾਈਆ । ਸਾਧਾਂ ਸੰਤਾਂ ਅੰਦਰ ਵੜਿਆ ਇਕ ਸ਼ੈਤਾਨ, ਅੱਠੇ ਪਹਿਰ ਕਰੇ ਲੜਾਈਆ। ਹਉਮੇਂ ਹੰਗਤਾ ਬਣੀ ਦੁਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਤੇਰਾ ਲਹਿਣਾ ਦੇਵੇ ਬੇਪਰਵਾਹੀਆ। ਕਲਜੁਗ ਤੇਰਾ ਅੰਤ ਵੇਖਣ ਆਉਣਗੇ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਸੱਚੇ ਸੋਭਾ ਪਾਉਣਗੇ। ਜੋ ਲੋਕਮਾਤ ਦੇ ਕੇ ਗਏ ਵਰ, ਸੋ ਆਪਣਾ ਲੇਖਾ ਅੰਤ ਚੁਕਾਉਣਗੇ। ਜਿਨ੍ਹਾਂ ਜੀਵਾਂ ਜੰਤਾਂ ਦਿਤਾ ਭੌ ਡਰ, ਸੋ ਭੈ ਭਿਆਨਕ ਆਪਣੇ ਘਰ ਵਖਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਅੰਤ ਚੁਕਾਉਣਗੇ। ਲੇਖਾ ਅੰਤ ਚੁਕਾਏ ਆਪ, ਹਰਿ ਵੱਡਾ ਵਡ ਵਡਿਆਈਆ। ਗੁਰ ਅਵਤਾਰ ਪੀਰ ਪੈਗੰਬਰ ਦੇਵਣ ਸਾਥ, ਬਣ ਸਾਥੀ ਸੰਗ ਨਿਭਾਈਆ। ਜੋ ਸੰਦੇਸਾ ਪ੍ਰਭ ਦਿਤਾ ਆਖ, ਸੋ ਕਲਜੁਗ ਪੂਰ ਕਰਾਈਆ। ਅੰਤਮ ਤੁੱਟੇ ਏਸ ਦਾ ਨਾਤ, ਲੋਕਮਾਤ ਰਹਿਣ ਨਾ ਪਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਤੇਰੇ ਹੱਥ ਵਡਿਆਈਆ। ਜੁਗ ਚੌਕੜੀ ਤੇਰੀ ਰਾਸ, ਮੰਡਲ ਮੰਡਪ ਨਾਚ ਵਖਾਈਆ। ਸਭ
ਦੀ ਪੂਰੀ ਕਰ ਆਸ, ਆਸਾਵੰਦ ਤੇਰੀ ਸ਼ਰਨਾਈਆ। ਜਨਮ ਕਰਮ ਦੀ ਮੇਟ ਪਿਆਸ, ਤ੍ਰਿਸਨਾ ਭੁੱਖ ਗਵਾਈਆ। ਦਾਤੇ ਦਾਨੀ ਸਰਬਗੁਣ ਤਾਸ, ਸ਼ਾਹ ਪਾਤਸ਼ਾਹ ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਵਾਰ ਸੁਣਾਈਆ। ਸ੍ਰੀ ਭਗਵਾਨ ਕਹੇ ਕਰੋ ਸਲਾਹ, ਸੋ ਸਾਹਿਬ ਆਪ ਜਣਾਈਆ। ਕਲਜੁਗ ਛੋਟਾ ਪੁੱਤ ਝੋਲੀ ਰਿਹਾ ਡਾਹ, ਮੰਗ ਆਪਣੀ ਰਿਹਾ ਮੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੱਸ ਕੇ ਕਹਿਣ ਪਾਰਬ੍ਰਹਮ ਤੇਰਾ ਛੋਟਾ ਪੁੱਤ ਗੋਬਿੰਦ ਇਕ ਮਲਾਹ, ਕਲਜੁਗ ਬੇੜਾ ਵੇਖ ਵਖਾਈਆ। ਬਾਕੀ ਸਾਰੇ ਕਰ ਗਏ ਨਾਂਹ, ਹਾਂ ਵਿਚ ਹਾਂ ਨਾ ਕੋਇ ਮਿਲਾਈਆ। ਜੋਧਾ ਸੂਰਬੀਰ ਬਲਵਾਨ ਪੁਰਖ ਅਕਾਲ ਅੱਗੇ ਸੀਸ ਝੁਕਾ, ਦੋਏ ਜੋੜ ਪਿਆ ਸਰਨਾਈਆ। ਤੇਰਾ ਹੁਕਮ ਸੱਚੇ ਸ਼ਹਿਨਸ਼ਾਹ, ਦੋ ਜਹਾਨਾਂ ਆਪਣੇ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਬੇਪਰਵਾਹ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰਹੇ ਆਖ, ਪ੍ਰਭ ਇਕ ਗੋਬਿੰਦ ਹੱਥ ਵਡਿਆਈਆ। ਸਿੰਘ ਰੂਪ ਸਾਖਿਆਤ, ਲੋਕਮਾਤ ਆਇਆ ਫੇਰਾ ਪਾਈਆ। ਚਾਰ ਵਰਨ ਬਣਾ ਕੇ ਆਇਆ ਇਕ ਜਮਾਤ, ਅੰਮ੍ਰਿਤ ਆਤਮ ਜਾਮ ਪਿਆਈਆ। ਕੂੜੀ ਕਿਰਿਆ ਕਰਕੇ ਆਇਆ ਘਾਤ, ਖੰਡਾ ਖੜਗ ਨਾਮ ਚਮਕਾਈਆ। ਮੇਟ ਕੇ ਆਇਆ ਅੰਧੇਰੀ ਰਾਤ, ਸਾਚਾ ਨੂਰ ਚੰਦ ਵਖਾਈਆ। ਧੁਰ ਦੱਸ ਕੇ ਆਇਆ ਗਾਥ, ਪੁਰਖ ਅਕਾਲ ਤੇਰੀ ਪੜ੍ਹਾਈਆ। ਲੇਖ ਲਿਖ ਕੇ ਆਇਆ ਭਵਿਖਤ ਵਾਕ, ਨਾ ਕੋਈ ਮੇਟੇ ਮੇਟ ਮਿਟਾਈਆ। ਕਲਜੁਗ ਅੰਤਮ ਉਤਰੇ ਆਪਣੇ ਘਾਟ, ਪੱਤਣ ਬੈਠਾ ਬੇਪਰਵਾਹੀਆ। ਪਰਗਟ ਹੋਏ ਪੁਰਖ ਸਮਰਾਥ, ਨਿਰਗੁਣ ਦਾਤਾ ਜੋਤ ਰੁਸ਼ਨਾਈਆ । ਲੱਖ ਚੁਰਾਸੀ ਜੀਵ ਜੰਤ ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਭੇਵ ਚੁਕਾਈਆ। ਸਚ ਰੂਪ ਬਣਾਏ ਖ਼ਾਲਸ ਖ਼ਾਸ, ਖ਼ਾਲਸਾ ਆਪਣਾ ਨਾਉਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਬਿਨ ਗੋਬਿੰਦ ਜੋਧਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਗੋਬਿੰਦ ਸੱਚਾ ਸੂਰਬੀਰ, ਪੁਰਖ ਅਕਾਲ ਤੇਰਾ ਪੁੱਤ ਅਖਵਾਈਆ। ਕਲਜੁਗ ਕੂੜੇ ਏਹੋ ਕਟੇ ਜੰਜੀਰ, ਇਹਦੇ ਹੱਥ ਸਾਹਿਬ ਇਕ ਕਿਰਪਾਨ ਫੜਾਈਆ। ਸਭ ਦੀ ਬਦਲ ਦੇਵੇ ਤਦਬੀਰ, ਤਦਬੀਰ ਆਪਣੀ ਦਏ ਸਮਝਾਈਆ। ਇਹਦੀ ਸਭ ਤੋਂ ਨਿਰਾਲੀ ਤਸਵੀਰ, ਮੁਸਵਰ ਕੋਈ ਸਮਝ ਨਾ ਸਕੇ ਰਾਈਆ। ਓਸੇ ਵੇਲੇ ਉਠ ਖਲੋਤੇ ਈਸਾ ਮੂਸਾ ਮੁਹੰਮਦ ਪੀਰ, ਨੇਤਰ ਨੈਣ ਅੱਖ ਖੁਲ੍ਹਾਈਆ। ਮੁਹੰਮਦ ਨੇਤਰ ਰੋ ਹੋਇਆ ਦਲਗੀਰ, ਉਚੀ ਕੂਕ ਕੂਕ ਸੁਣਾਈਆ। ਮੇਰੀ ਹੱਡੀਂ ਲੱਗੀ ਪੀੜ, ਮੇਰਾ ਅੰਗ ਅੰਗ ਦੁੱਖ ਸਹਿ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਹੱਥ ਪ੍ਰਭ ਵਡਿਆਈਆ। ਮੁਹੰਮਦ ਕਹੇ ਮਾਰ ਧਾਹ, ਬੌਹੜੀ ਬੌਹੜੀ ਮੇਰੇ ਖ਼ੁਦਾਇਆ। ਮੈਂ ਭੁੱਲਾ ਵਿਚ ਜਹਾਂ, ਦੋ ਜਹਾਨਾਂ ਵਾਲੀ ਤੇਰੀ ਸਰਨਾਇਆ। ਮੈਂ ਗੋਬਿੰਦ ਅੱਗੇ ਝੋਲੀ ਦੇਵਾਂ ਡਾਹ, ਖ਼ਾਲੀ ਪੱਲੂ ਇਕ ਰਖਾਇਆ। ਮੇਰੀ ਉਮਤ ਜ਼ੁਲਮ ਕਹਿਰ ਦਿਤਾ ਕਮਾ, ਸਿਤਮ ਇਕ ਕਰਾਇਆ। ਛੋਟੇ ਬਾਲੇ ਨੀਹਾਂ ਹੇਠਾਂ ਦਿਤੇ ਦਬਾ, ਏਸੇ ਕਾਰਨ ਕਲਜੁਗ ਆਪਣੀ ਜੜ੍ਹ ਰਿਹਾ ਉਖੜਾਇਆ। ਮੈਨੂੰ ਬਿਨ ਗੋਬਿੰਦ ਕੋਈ ਨਾ ਸਕੇ ਬਚਾ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਸੀਸ ਝੁਕਾਇਆ। ਉਚੀ ਕੂਕ ਕਹਿਣ ਵਾਹ ਵਾ, ਗੋਬਿੰਦ ਗੁਰਦੇਵ ਸੁਆਮੀ ਇਕੋ ਨਜ਼ਰੀ ਆਇਆ। ਜੋ ਆਉਦੀ ਵਾਰ
ਵਿਚ ਸੰਸਾਰ ਫ਼ਤਹਿ ਡੰਕਾ ਆਇਆ ਵਜਾ, ਜੈ ਜੈਕਾਰ ਇਕ ਕਰਾਇਆ। ਉਸ ਦੇ ਹੱਥ ਲੇਖਾ ਦੇਣਾ ਫੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਬੈਠੇ ਸੀਸ ਝੁਕਾਇਆ। ਸ੍ਰੀ ਭਗਵਾਨ ਕਹੇ ਮੈਂ ਦਇਆ ਕਮਵਾਂਗਾ। ਸੂਰਬੀਰ ਇਕ ਉਠਾਵਾਂਗਾ। ਜੋਧਾ ਦੋ ਜਹਾਨ ਜਣਾਵਾਂਗਾ। ਇਕ ਪਰਲੋ ਕਾਲ ਵਖਾਵਾਂਗਾ। ਸਚ ਸਲੋਕਾ ਇਕੋ ਰਾਗ ਸੁਣਾਵਾਂਗਾ। ਕਿਸੇ ਨਾਲ ਨਾ ਕਰੇ ਧੋਖਾ, ਕੂੜੀ ਕਿਰਿਆ ਮੇਟ ਮਿਟਾਵਾਂਗਾ। ਕਲਜੁਗ ਨੂੰ ਇਕੋ ਦੇਵੇ ਆਪਣਾ ਮੌਕਾ, ਮੁਕੰਮਲ ਹਾਲ ਸੁਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਇਕ ਕਰਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣ ਸੰਦੇਸ, ਕਲਜੁਗ ਉਠ ਕੇ ਭੱਜਾ ਵਾਹੋ ਦਾਹੀਆ। ਦੋਏ ਜੋੜ ਪ੍ਰਭ ਅੱਗੇ ਹੋਇਆ ਪੇਸ਼, ਦੂਰ ਦੁਰਾਡਾ ਬੈਠਾ ਸੀਸ ਝੁਕਾਈਆ। ਮੈਨੂੰ ਡਰ ਆਵੇ ਓਸ ਕੋਲੋਂ ਜਿਸ ਦੇ ਸਿਰ ਤੇ ਰੱਖੇ ਸਾਹਿਬ ਨੇ ਕੇਸ, ਨਾਮ ਦਸਮੇਸ਼ ਦਹਿ ਦਿਸ਼ਾ ਭੈ ਰਿਹਾ ਜਣਾਈਆ। ਜਿਸ ਦੇ ਭੈ ਵਿਚ ਫਿਰਦੇ ਮੁੱਲਾਂ ਸ਼ੇਖ਼, ਮਸਾਇਕ ਨਜ਼ਰ ਕੋਇ ਨਾ ਆਈਆ। ਅੰਤਮ ਫਿਰੇ ਦਰੋਹੀ ਚੌਦਾਂ ਲੋਕ, ਮਸਲਾ ਹੱਕ ਨਾ ਕੋਇ ਪੜ੍ਹਾਈਆ। ਉਸ ਦਾ ਲੇਖਾ ਇਕੋ ਠੀਕ, ਵੱਧ ਘੱਟ ਨਾ ਕੋਇ ਕਰਾਈਆ। ਉਹ ਕਾਲੇ ਉਤੇ ਪਾ ਕੇ ਗਿਆ ਲੀਕ, ਲੇਖਾ ਲੇਖ ਨਾ ਕੋਇ ਮਿਟਾਈਆ। ਗੋਬਿੰਦ ਸਭ ਦਾ ਸਾਂਝਾ ਪੀਰ ਲਾਸ਼ਰੀਕ, ਜ਼ਾਤ ਪਾਤ ਭੇਵ ਨਾ ਕੋਇ ਵਖਾਈਆ। ਇਕੋ ਮੰਗੇ ਸਚ ਪ੍ਰੀਤ, ਨੀਚਾਂ ਊਚਾਂ ਗਿਆ ਸਮਝਾਈਆ। ਕਲਜੁਗ ਅੰਤਮ ਮੇਰਾ ਖੇਲ ਹੋਏ ਅਨਡੀਠ, ਅਨਡਿਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਲੇਖਾ ਇਕੋ ਹੱਥ ਫੜਾਈਆ। ਕਲਜੁਗ ਕਹੇ ਮੇਰੇ ਪ੍ਰਭ ਮੀਤ, ਪੁਨਹ ਪੁਨਹ ਮੇਰੀ ਨਿਮਸਕਾਰਿਆ। ਚਾਰ ਕੁੰਟ ਮੈਂ ਫਿਰ ਕੇ ਵੇਖਿਆ ਮੰਦਰ ਮਸੀਤ, ਸ਼ਿਵਦਵਾਲੇ ਮੱਠ ਖੋਜ ਖੋਜਾਈਆ। ਬਿਨ ਗੋਬਿੰਦ ਗੁਰਮੁਖ ਗੁਰਸਿਖ ਸਾਚੀ ਦਿਸੀ ਨਾ ਕਿਸੇ ਨੀਤ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਤੇਰੇ ਨਾਲ ਹਰਿਜਨ ਵਿਰਲਾ ਕਰੇ ਪ੍ਰੀਤ, ਬਾਕੀ ਬੈਠੇ ਢੇਰੀਆਂ ਢਾਹੀਆ। ਇਕੋ ਸਾਹਿਬ ਤੇਰੀ ਉਡੀਕ, ਨੇਤਰ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਵੇਲੇ ਅੰਤ ਮੰਗ ਮੰਗਾਈਆ। ਕਲਜੁਗ ਤੇਰੀ ਆਸਾ ਮਨਸਾ ਕਰਾਂ ਪੂਰ, ਪੂਰੀ ਇਛਿਆ ਆਪ ਕਰਾਈਆ। ਜੋਤੀ ਜਲਵਾ ਧਰ ਕੇ ਨੂਰ, ਗੋਬਿੰਦ ਸ਼ਬਦ ਦਿਆਂ ਵਡਿਆਈਆ। ਸ਼ਬਦ ਗੋਬਿੰਦ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਨਾਮ ਰਖਾਈਆ। ਤੇਰਾ ਹੂੰਝੇ ਕੂੜਾ ਕਿਰਕਟ ਕੂੜ, ਚਾਰ ਕੁੰਟ ਕਰੇ ਸਫ਼ਾਈਆ। ਮਾਣ ਤਾਣ ਤੋੜੇ ਗ਼ਰੂਰ, ਗ਼ੁਰਬਤ ਅੰਤਮ ਦਏ ਖਪਾਈਆ। ਮੁਹੰਮਦ ਦਾ ਮੁਆਫ਼ ਨਾ ਕਰੇ ਕਸੂਰ, ਜਿੰਨਾਂ ਚਿਰ ਚੌਦਾਂ ਤਬਕ ਨਾਲ ਲੈ ਕੇ ਚੌਦਾਂ ਵਾਰ ਨਾ ਸੀਸ ਝੁਕਾਈਆ। ਰਸਨਾ ਬੋਲ ਕਹੇ ਮੈਂ ਓਹੋ ਪੜ੍ਹਾਂ ਸਬਕ, ਜੋ ਗੋਬਿੰਦ ਦਏ ਸਮਝਾਈਆ । ਉਮਤ ਵਲ ਪਿੱਛਾ ਫੇਰ ਨਾ ਵੇਖਾਂ ਪਰਤ, ਪਰਤੀਨਿਧ ਨਜ਼ਰ ਨਾ ਆਈਆ। ਅੱਗੇ ਕੋਈ ਨਾ ਰਹੇ ਫ਼ਰਕ, ਫਿਰਕਾ ਮੇਰਾ ਸਦੀ ਚੌਧਵੀਂ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਧਾਰ ਆਪਣੇ ਹੱਥ ਰਖਾਈਆ। ਮੁਹੰਮਦ ਕਹੇ ਸੁਣ ਪਰਵਰਦਿਗਾਰ, ਬੇਪਰਵਾਹ ਤੇਰੀ ਸਰਨਾਈਆ। ਤੇਰੇ ਹੁਕਮੇ ਅੰਦਰ ਖੇਲ ਕੀਤਾ ਕਰਤਾਰ, ਕੁਦਰਤ ਚਾਰ ਕੁੰਟ ਨਚਾਈਆ। ਕਲਜੁਗ ਨਾਲ ਨਾਤਾ ਜੋੜ ਵਿਚ ਸੰਸਾਰ, ਰਲ ਮਿਲ ਆਪਣੀ ਖ਼ੁਸ਼ੀ ਮਨਾਈਆ। ਸ੍ਰਿਸ਼ਟ
ਸਬਾਈ ਕਰ ਕੇ ਧੂਆਂਧਾਰ, ਦੀਨ ਇਸਲਾਮ ਇਕੋ ਡੰਕ ਵਜਾਈਆ। ਸਾਰੇ ਬਰਦੇ ਕਰ ਗ਼ੁਲਾਮ, ਸ਼ਰਅ ਜ਼ੰਜੀਰ ਗਲ ਪਵਾਈਆ। ਨੌ ਖੰਡ ਪ੍ਰਿਥਮੀ ਨਜ਼ਰੀ ਆਏ ਇਕ ਇਸਲਾਮ, ਰਾਮ ਕ੍ਰਿਸ਼ਨ ਨਜ਼ਰ ਕੋਇ ਨਾ ਆਈਆ। ਕਲਮਾ ਪੜ੍ਹਾਓ ਇਕ ਕਲਾਮ, ਕਾਇਨਾਤ ਇਕੋ ਰੰਗ ਰੰਗਾਈਆ। ਧੁਰ ਸੰਦੇਸਾ ਦਿਓ ਪੈਗ਼ਾਮ, ਜ਼ਬਰਾਈਲ ਮੇਕਾਈਲ ਅਸਰਾਫ਼ੀਲ ਇਜ਼ਰਾਈਲ ਭੱਜੋ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਹੁਕਮੇ ਅੰਦਰ ਜਗਤ ਸੇਵ ਕਮਾਈਆ। ਸੁਣ ਮੁਹੰਮਦ ਸਚ ਸੰਦੇਸ, ਸੋ ਸਾਹਿਬ ਆਪ ਜਣਾਇੰਦਾ। ਤੇਰਾ ਕੀਤਾ ਤੇਰੀ ਕਰਨੀ ਲਈ ਵੇਖ, ਤੇਰਾ ਲੇਖਾ ਤੇਰੀ ਝੋਲੀ ਪਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਪਿਛਲਾ ਪੂਰਾ ਕਰੇ ਲੇਖ, ਅੱਗੇ ਆਪਣਾ ਹੁਕਮ ਵਰਤਾਇੰਦਾ। ਨਿਰਵੈਰ ਪੁਰਖ ਪੁਰਖ ਅਕਾਲ ਦੀਨ ਦਿਆਲ ਨਿਰਪੱਖ ਖੇਲੇ ਖੇਡ, ਚਾਰ ਵਰਨ ਇਕੋ ਰੰਗ ਰੰਗਾਇੰਦਾ। ਹਿੰਦੂ ਮੁਸਲਮ ਸਿੱਖ ਈਸਾਈ ਅੰਦਰ ਵੜ ਕੇ ਦੇਵੇ ਆਪਣਾ ਭੇਤ, ਪੜਦਾ ਦੂਈ ਦਵੈਤ ਚੁਕਾਇੰਦਾ। ਜਿਸ ਨੇ ਆਪਣੇ ਲਖ਼ਤੇ ਜਿਗਰ ਕੀਤੇ ਭੇਟ, ਸੋ ਤੇਰੀ ਉਮਤ ਲੇਖਾ ਨਾ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰ ਏਕੰਕਾਰ ਦਰਗਹਿ ਸਾਚੀ ਲਾ ਦਰਬਾਰ, ਸਾਚੀ ਕਰਨੀ ਆਪ ਕਮਾਇੰਦਾ। ਕਲਜੁਗ ਕਹੇ ਪ੍ਰਭ ਮੇਰੀ ਨਾਲ ਮੁਹੰਮਦ ਯਾਰੀ, ਯਾਰੀ ਯਾਰੀ ਨਾਲ ਨਿਭਾਈਆ। ਇਹਦੀ ਉਮਤ ਲੱਗੇ ਮੈਨੂੰ ਪਿਆਰੀ, ਜੋ ਛੁਰੀ ਕਰਦ ਹੱਥ ਉਠਾਈਆ। ਜ਼ਿਬਹ ਕਰੇ ਤੇਰੇ ਜੀਵ ਤਨ ਮਨ ਹੋਏ ਦੁਖਿਆਰੀ, ਦੁਖੀ ਕੂਕ ਦੇਣ ਦੁਹਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਿਉਂ ਸੁੱਤਾ ਪੈਰ ਪਸਾਰੀ, ਤੇਰੀ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਬੇਨੰਤੀ ਦੋਏ ਜੋੜ ਸੁਣਾਈਆ। ਸ੍ਰੀ ਭਗਵਾਨ ਪਿਆ ਹੱਸ, ਖ਼ੁਸ਼ੀ ਨਾਲ ਸੁਣਾਇੰਦਾ। ਮੁਹੰਮਦ ਏਥੇ ਤੇਰਾ ਮੇਰਾ ਕੋਈ ਨਾ ਚਲੇ ਵਸ, ਗੋਬਿੰਦ ਲੇਖਾ ਆਪਣੇ ਹੱਥ ਰਖਾਇੰਦਾ। ਉਸ ਦੀ ਚਰਨੀ ਜਾ ਕੇ ਢੱਠ, ਸਨਮੁਖ ਤੇਰੇ ਨਜ਼ਰੀ ਆਇੰਦਾ। ਜਿਸ ਨੇ ਤੇਰੇ ਪਿਛੇ ਬੰਸ ਸਰਬੰਸ ਲਾਈ ਰੱਤ, ਰੱਤੀ ਰੱਤ ਵੇਖ ਵਖਾਇੰਦਾ। ਉਸ ਦੇ ਖੰਡਾ ਖਡਗ ਚਮਕੇ ਹੱਥ, ਦੋ ਜਹਾਨ ਸੀਸ ਨਾ ਕੋਇ ਉਠਾਇੰਦਾ। ਪੁਰਖ ਅਕਾਲ ਪਹਿਲੋਂ ਦੇ ਲਈ ਆਪਣੀ ਵੱਥ, ਹੁਣ ਦਿਤੀ ਵੱਥ ਮੰਗਣ ਕਦੇ ਨਾ ਜਾਇੰਦਾ। ਸਾਚਾ ਮਾਰਗ ਦਿਤਾ ਦੱਸ, ਏਕੰਕਾਰਾ ਆਪ ਸਮਝਾਇੰਦਾ। ਕਲਜੁਗ ਕੂੜੀ ਕਿਰਿਆ ਜੜ੍ਹ ਦੇਣੀ ਪੱਟ, ਲੋਕਮਾਤ ਖੇੜਾ ਝੂਠਾ ਢਾਹਿੰਦਾ। ਜਨ ਭਗਤ ਸੁਹੇਲੇ ਲਏ ਰੱਖ, ਗੁਰ ਚੇਲੇ ਮੇਲ ਮਿਲਾਇੰਦਾ। ਦੀਨ ਦਿਆਲ ਹੋ ਕੇ ਖੋਲ੍ਹੇ ਅੱਖ, ਨੇਤਰ ਲੋਚਣ ਪੜਦਾ ਲਾਹਿੰਦਾ । ਨਜ਼ਰੀ ਨੂਰ ਆਏ ਪਰਤੱਖ, ਸਾਖਿਆਤ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰੇ ਧੁਰ ਦਰਬਾਰੇ ਸਾਚੀ ਕਰਨੀ ਕਰਤਾ ਪੁਰਖ ਆਪਣੀ ਕਾਰ ਕਮਾਇੰਦਾ। ਕਲਜੁਗ ਕਹੇ ਮੁਹੰਮਦ ਉਠ, ਕਿਉਂ ਬੈਠਾ ਢੇਰੀਆਂ ਢਾਹੀਆ। ਗੋਬਿੰਦ ਕੋਲੋਂ ਜਾ ਕੇ ਪੁੱਛ, ਕੀ ਲੇਖਾ ਤੇਰਾ ਲਿਖਾਈਆ। ਜੇ ਤੇਰੇ ਉਪਰ ਜਾਵੇ ਤੁਠ, ਮਿਹਰ ਨਜ਼ਰ ਟਿਕਾਈਆ। ਤੇਰਾ ਮੇਰਾ ਦੋਹਾਂ ਦਾ ਪੈਂਡਾ ਜਾਵੇ ਮੁੱਕ, ਝਗੜਾ ਚੁੱਕੇ ਜਗਤ ਲੋਕਾਈਆ । ਅਸੀਂ ਚਰਨਾਂ ਹੇਠਾਂ ਜਾਈਏ ਲੁਕ, ਜਿਥੇ ਆਦਿ ਜੁਗਾਦਿ ਮਿਲੇ ਸਰਨਾਈਆ। ਸਾਨੂੰ ਕੋਈ ਨਾ ਸਕੇ ਪੁੱਛ, ਲੇਖਾ ਮੰਗਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਸਭ ਨੂੰ ਰਿਹਾ ਸੁਣਾਈਆ। ਕਲਜੁਗ ਸੁਣ ਅੰਤ ਸੰਦੇਸਾ, ਸੋ ਪੁਰਖ ਨਿਰੰਜਣ
ਆਪ ਜਣਾਈਆ। ਮੁਹੰਮਦ ਤੇਰਾ ਵੇਖੇ ਲੇਖਾ, ਹਰਿ ਵੱਡਾ ਵਡ ਵਡਿਆਈਆ। ਪੰਦਰਾਂ ਕੱਤਕ ਵੀਹ ਸੌ ਵੀਹ ਬਿਕ੍ਰਮੀ ਨੂੰ ਭਗਤ ਦੁਆਰ ਕੱਢੇ ਭਰਮ ਭੁਲੇਖਾ, ਭਾਂਡਾ ਭਰਮ ਭੌ ਭੰਨਾਈਆ। ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜੋਤ ਪਰਕਾਸ਼ੀ ਸਾਚੇ ਧਾਮ ਸੋਹੇ ਵਡ ਨਰੇਸ਼ਾ, ਨਰ ਨਰਾਇਣ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਦਰ ਸੱਦ ਕੇ ਕਰੇ ਹੇਤਾ, ਹਿਤਕਾਰੀ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੀਤਾ ਕੌਲ ਕਰੋ ਚੇਤਾ, ਚੇਤਨ ਸਭ ਨੂੰ ਆਪ ਕਰਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਠਾਕਰ ਸੁਆਮੀ ਪਰਵਰਦਿਗਾਰ ਸਭ ਦਾ ਬਣੇ ਨੇਤਾ, ਦੋ ਜਹਾਨ ਸ੍ਰੀ ਭਗਵਾਨ ਸ਼ਾਹ ਸੁਲਤਾਨ ਰਾਜ ਰਾਜਾਨ ਨੌਜਵਾਨ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਭੇਵ ਆਪ ਖੁਲ੍ਹਾਈਆ। ਧੁਰ ਦਾ ਭੇਵ ਖੋਲ੍ਹੇ ਭਗਵਾਨ, ਆਪਣੇ ਹੱਥ ਰੱਖੇ ਵਡਿਆਈਆ। ਸੰਮਤ ਸੰਮਤੀ ਹੋ ਪਰਧਾਨ, ਅਗੰਮ ਅਗੰਮੜੀ ਕਾਰ ਕਮਾਈਆ। ਲੇਖਾ ਜਾਣ ਦੋ ਜਹਾਨ, ਬ੍ਰਹਿਮੰਡ ਖੰਡ ਪੁਰੀ ਲੋਅ ਧਰਨੀ ਧਰਤ ਆਕਾਸ਼ ਪਰਕਾਸ਼ ਵੇਖ ਵਖਾਈਆ। ਧੁਰ ਸੰਦੇਸਾ ਨਰ ਨਰੇਸ਼ਾ ਏਕੰਕਾਰ ਏਕਾ ਦੇਵੇ ਸੋ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਈਸ਼ ਜੀਵ ਹੰ ਬ੍ਰਹਮ ਭੇਵ ਖੁਲ੍ਹਾਏ ਆਪੇ ਅੰਦਰ ਹੋ, ਹੋਕਾ ਇਕੋ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਚੌਥੇ ਜੁਗ ਲਹਿਣਾ ਦੇਣਾ ਨੇਤਰ ਨੈਣਾਂ ਸਾਹਿਬ ਸਤਿਗੁਰ ਸਚ ਸੁਆਮੀ ਆਦਿ ਜੁਗਾਦੀ ਅੰਤਰਜਾਮੀ ਪੁਰਖ ਅਕਾਲ ਆਪ ਜਣਾਈਆ। ਸਭ ਦਾ ਲੇਖਾ ਮੁੱਕੇ ਮਾਤ, ਸਤਿ ਸਤਿਵਾਦੀ ਆਪ ਮੁਕਾਈਆ। ਲੇਖਾ ਮੰਗੇ ਹਿਸਾਬ ਕਿਤਾਬ, ਵਹੀ ਖਾਤਾ ਫੋਲ ਫੋਲਾਈਆ। ਹਕੀਕਤ ਜਾਣੇ ਹੱਕ ਜਨਾਬ, ਲਾਸ਼ਰੀਕ ਵੇਸ ਵਟਾਈਆ। ਸਭ ਦੀ ਵੇਖੇ ਸਰਬ ਆਦਾਬ, ਨਮੋ ਸੀਸ ਕਵਣ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿਵਾਦੀ ਹੋ ਮਿਹਰਵਾਨ, ਲੇਖਾ ਦੇਵੇ ਹਰ ਘਟ ਆਣ, ਬਚਿਆ ਕੋਇ ਰਹਿਣ ਨਾ ਪਾਈਆ।
੨੩ ਅੱਸੂ ੨੦੨੦ ਬਿਕ੍ਰਮੀ ਗੁਲਾਬ ਕੌਰ ਦੇ ਗ੍ਰਹਿ ਬੁਰਜ ਹਕੀਮਾਂ ਜ਼ਿਲਾ ਲੁਧਿਆਣਾ
ਸ਼ਬਦ ਗੁਰੂ ਸਦਾ ਸਚ ਏਕ, ਆਦਿ ਜੁਗਾਦਿ ਖੇਲ ਖਲਾਇੰਦਾ। ਜੁਗ ਚੌਕੜੀ ਬਖ਼ਸ਼ੇ ਟੇਕ, ਦੋ ਜਹਾਨਾਂ ਓਟ ਜਣਾਇੰਦਾ। ਜਨ ਭਗਤਾਂ ਕਰੇ ਬੁੱਧ ਬਿਬੇਕ, ਦੁਰਮਤ ਮੈਲ ਧਵਾਇੰਦਾ। ਜਨ ਸੰਤਾਂ ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਵਖਾਇੰਦਾ। ਗੁਰਮੁਖਾਂ ਨਿਜ ਨੇਤਰ ਲਏ ਪੇਖ, ਪੜਦਾ ਦੂਈ ਦਵੈਤ ਚੁਕਾਇੰਦਾ। ਗੁਰਸਿਖਾਂ ਲਹਿਣਾ ਦੇਵੇ ਪੂਰਬ ਲੇਖ, ਜਨਮ ਕਰਮ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦਿ ਜੁਗਾ ਜੁਗੰਤਰ ਗੁਰ ਸ਼ਬਦੀ ਇਕੋ ਇਕ ਸਾਚੀ ਸੇਵ ਕਮਾਇੰਦਾ। ਸ਼ਬਦ ਗੁਰੂ ਵਡ ਬਲਵਾਨ, ਵੱਡਾ ਵਡ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖੇ ਜੀਵ ਜਹਾਨ, ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਪੜਦਾ ਦਏ ਉਠਾਈਆ। ਧੁਰ ਸੰਦੇਸਾ ਨਰ ਨਰੇਸ਼ਾ ਨਿਰਗੁਣ ਧਾਰ ਦੇਵੇ ਆਣ, ਸਰਗੁਣ ਕਰੇ ਸਚ ਪੜ੍ਹਾਈਆ। ਭਾਗ ਲਗਾਏ ਕਾਇਆ
ਮੰਦਰ ਅੰਦਰ ਕਾਇਆ ਮਾਟੀ ਤਤ ਮਕਾਨ, ਭਗਤ ਦੁਆਰੇ ਸੋਭਾ ਪਾਈਆ। ਨਿਰਮਲ ਦੀਆ ਬਾਤੀ ਜੋਤ ਜਗਾ ਮਹਾਨ, ਘਟ ਪਰਕਾਸ਼ ਕਰੇ ਰੁਸ਼ਨਾਈਆ। ਸ਼ਬਦ ਧੁਨ ਸੁਣਾਏ ਸੱਚੀ ਧੁਨਕਾਨ, ਅਨਹਦ ਨਾਦੀ ਰਾਗ ਅਲਾਈਆ। ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਤ੍ਰਿਸਨਾ ਭੁੱਖ ਮਿਟਾਈਆ। ਸੰਤ ਸੁਹੇਲੇ ਲੱਭੇ ਆਣ, ਗੁਰ ਚੇਲੇ ਮੇਲ ਮਿਲਾਈਆ। ਕਰ ਕਿਰਪਾ ਬਖ਼ਸ਼ੇ ਇਕ ਧਿਆਨ, ਇਸ਼ਟ ਦੇਵ ਸੁਆਮੀ ਇਕੋ ਨਜ਼ਰੀ ਆਈਆ। ਸੁਰਤੀ ਸ਼ਬਦੀ ਮੇਲਾ ਸਾਚੇ ਕਾਹਨ, ਘਰ ਬੰਸਰੀ ਨਾਮ ਸੁਣਾਈਆ। ਸਚ ਸੰਦੇਸਾ ਦੇਵੇ ਧੁਰ ਪੈਗ਼ਾਮ, ਕਲਮਾ ਇਕੋ ਇਕ ਪੜ੍ਹਾਈਆ। ਭੇਵ ਚੁਕਾਏ ਸਚ ਅਮਾਮ, ਲਾਸ਼ਰੀਕ ਵੱਡੀ ਵਡਿਆਈਆ। ਮਨ ਮਤ ਬਦਲ ਦੇਵੇ ਨਜ਼ਾਮ, ਗੁਰਮਤ ਸਾਚੀ ਦਏ ਪਰਗਟਾਈਆ। ਲੇਖਾ ਜਾਣੇ ਕਾਇਆ ਖੇੜਾ ਨਗਰ ਗਰਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪ ਵਰਤਾਈਆ। ਸਾਚੀ ਵਸਤ ਨਾਮ ਦਾਤ, ਸਤਿਗੁਰ ਸ਼ਬਦੀ ਝੋਲੀ ਪਾਇੰਦਾ। ਜਨ ਭਗਤਾਂ ਮੇਟ ਅੰਧੇਰੀ ਰਾਤ, ਨਿਰਗੁਣ ਸਾਚਾ ਚੰਦ ਚਮਕਾਇੰਦਾ। ਅੰਤਰ ਅੰਤਰ ਸੁਣਾਏ ਗਾਥ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਕਿਰਪਾ ਕਰ ਪੁਰਖ ਸਮਰਾਥ, ਸਾਚਾ ਮਾਰਗ ਇਕ ਜਣਾਇੰਦਾ। ਬਣ ਸਹਾਇਕ ਅਨਾਥਾਂ ਨਾਥ, ਦਾਸੀ ਦਾਸ ਰੂਪ ਵਟਾਇੰਦਾ। ਪਾਰ ਉਤਾਰੇ ਸਾਚਾ ਘਾਟ, ਪੱਤਣ ਇਕੋ ਇਕ ਵਖਾਇੰਦਾ। ਗੁਰਮੁਖਾਂ ਗੁਰਸਿਖਾਂ ਚਰਨ ਪ੍ਰੀਤੀ ਬੰਧਾਏ ਸੱਚਾ ਨਾਤ, ਸਗਲਾ ਸੰਗ ਆਪ ਹੋ ਜਾਇੰਦਾ। ਜਨਮ ਕਰਮ ਦੀ ਪੂਰੀ ਕਰੇ ਆਸ, ਲੇਖਾ ਧੁਰ ਦਾ ਝੋਲੀ ਪਾਇੰਦਾ। ਆਵਣ ਜਾਵਣ ਲੱਖ ਚੁਰਾਸੀ ਕੱਟ ਫਾਸ, ਫਾਸੀ ਗਲ ਨਾ ਕੋਇ ਲਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਚੌਕੜੀ ਹਰਿਜਨ ਸਾਚੇ ਵੇਖ ਵਖਾਇੰਦਾ। ਜੁਗ ਚੌਕੜੀ ਵੇਖਣਹਾਰਾ, ਗੁਰ ਸ਼ਬਦ ਵੱਡੀ ਵਡਿਆਈਆ। ਨਿਤ ਨਵਿਤ ਖੇਲੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਭੇਵ ਕੋਇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸਿਫ਼ਤ ਕਰਨ ਵਿਚ ਸੰਸਾਰਾ, ਗੀਤਾ ਗਿਆਨ ਅੰਜੀਲ ਕੁਰਾਨ ਸਾਚਾ ਸੋਹਲਾ ਢੋਲਾ ਖਾਣੀ ਬਾਣੀ ਰਹੀ ਸੁਣਾਈਆ। ਭਗਤ ਭਗਵਾਨ ਕਰੇ ਪਿਆਰਾ, ਅੰਤਰ ਆਤਮ ਦੇਵੇ ਸਹਾਰਾ, ਸ਼ਬਦੀ ਵੱਜੇ ਇਕ ਨਗਾਰਾ, ਨੌਬਤ ਆਪਣੇ ਨਾਮ ਸੁਣਾਈਆ। ਗ੍ਰਹਿ ਮੰਦਰ ਕਰੇ ਉਜਿਆਰਾ, ਅੰਮ੍ਰਿਤ ਬਖ਼ਸ਼ੇ ਠਾਂਡਾ ਠਾਰਾ, ਕੂੜਾ ਮੇਟੇ ਅੰਧ ਅੰਧਿਆਰਾ, ਦੀਆ ਬਾਤੀ ਕਮਲਾਪਾਤੀ ਇਕੋ ਇਕ ਜਗਾਈਆ। ਦਰਸ ਦਿਖਾਏ ਨੂਰੀ ਧਾਰਾ, ਨਜ਼ਰੀ ਆਏ ਏਕੰਕਾਰਾ, ਰੂਪ ਰੰਗ ਨਾ ਕੋਈ ਦਿਸੇ ਜ਼ਾਹਰਾ, ਅਨੁਭਵ ਆਪਣਾ ਭੇਵ ਚੁਕਾਈਆ। ਸਤਿਗੁਰ ਸ਼ਬਦ ਸਮਝ ਨਾ ਸਕੇ ਜੀਵ ਗਵਾਰਾ, ਸ੍ਰਿਸ਼ਟ ਸਬਾਈ ਮਨ ਵਾਸਨਾ ਕੂੜੀ ਕਿਰਿਆ ਹੋਇਆ ਹੰਕਾਰਾ, ਸਚ ਸੁਚ ਸਤਿ ਸਤਿਵਾਦ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਵੇਖੇ ਬਾਲ, ਬਿਰਧ ਜਵਾਨ ਅਵਸਥਾ ਜੋਬਨ ਇਕੋ ਰੰਗ ਰੰਗਾਈਆ। ਅੰਦਰ ਬਾਹਰ ਗੁਪਤ ਜ਼ਾਹਰ ਮਿਹਰਵਾਨ ਵਸੇ ਨਾਲ, ਨਿਰਗੁਣ ਸਰਗੁਣ ਸਗਲਾ ਸੰਗ ਨਿਭਾਈਆ। ਲੱਖ ਚੁਰਾਸੀ ਵਿਚੋਂ ਕਰ ਕਰ ਭਾਲ, ਹਰਿਜਨ ਸਾਚੇ ਲਏ ਜਗਾਈਆ। ਅੰਮ੍ਰਿਤ ਆਤਮ ਜਾਮ ਦਏ ਪਿਆਲ, ਰਸ ਮਿੱਠਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਮੇਲਾ ਇਕ ਇਕੇਲਾ ਕਾਇਆ ਮੰਦਰ ਸਾਚੇ ਅੰਦਰ ਹਰੀ ਦੁਆਰ ਆਪ ਕਰਾਈਆ। ਹਰੀ ਦੁਆਰ ਸਾਚਾ ਖੇੜਾ, ਸਾਢੇ ਤਿੰਨ ਹੱਥ ਦਏ ਵਡਿਆਈਆ। ਨਜ਼ਰੀ ਆਏ ਪ੍ਰਭ
ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਕੂੜੀ ਕਿਰਿਆ ਚੁਕਾਏ ਝੇੜਾ, ਝਗੜਾ ਅੰਤ ਰਹਿਣ ਨਾ ਪਾਈਆ। ਆਤਮ ਪਰਮਾਤਮ ਖੁਲ੍ਹਾ ਵਖਾਏ ਵੇਹੜਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਸੋ ਗੁਰਮੁਖ ਕਹੇ ਪਾਰਬ੍ਰਹਮ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਭੇਵ ਕੋਇ ਨਾ ਆਈਆ। ਸਾਚੇ ਮੰਦਰ ਸਚ ਸਿੰਘਾਸਣ ਸਚ ਸੁਆਮੀ ਤੇਰਾ ਡੇਰਾ, ਹਉਂ ਚਰਨ ਕਵਲ ਬੈਠਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਤੇਰੀ ਵਡਿਆਈ ਵਡ, ਸੋ ਸਤਿਗੁਰ ਆਪ ਜਣਾਈਆ। ਆਦਿ ਜੁਗਾਦਿ ਜੁਗ ਚੌਕੜੀ ਰਹੇ ਤੇਰੀ ਯੱਦ, ਵਿਸ਼ਵ ਰੂਪ ਇਕ ਸਮਝਾਈਆ। ਜਗਤ ਕੂੜ ਕੁੜਿਆਰ ਜੂਠ ਝੂਠ ਮੁੱਕੇ ਹੱਦ, ਸਾਚਾ ਮਾਰਗ ਇਕੋ ਨਜ਼ਰੀ ਆਈਆ। ਸ਼ਬਦ ਅਨਾਦ ਬੋਧ ਅਗਾਧ ਘਰ ਘਰ ਵਿਚ ਸੁਣੇ ਨਦ, ਬਾਹਰ ਖੋਜਣ ਕੋਇ ਨਾ ਜਾਈਆ। ਤੇਰੇ ਅੰਤਰ ਪੁਰਖ ਸਮਰਥ, ਹਰਿ ਜੂ ਡੇਰਾ ਬੈਠਾ ਲਾਈਆ। ਪੂਰੀ ਕਰਨਹਾਰਾ ਆਸ, ਆਸਾ ਤ੍ਰਿਸਨਾ ਮੇਟ ਮਿਟਾਈਆ। ਦੀਪਕ ਜੋਤ ਕਰ ਪਰਕਾਸ਼, ਅੰਧ ਅੰਧਿਆਰ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਫੜ, ਕਾਇਆ ਮੰਦਰ ਅੰਦਰ ਘਰ ਪੌੜੇ ਚੜ੍ਹ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਇਕੋ ਏਕ ਏਕੰਕਾਰ ਸੋਭਾ ਪਾਈਆ। ਸਤਿਗੁਰ ਨਾਨਕ ਹਰ ਘਟ ਪਰਗਟ, ਖੇੜਾ ਖ਼ਾਲੀ ਨਜ਼ਰ ਕੋਇ ਨਾ ਆਈਆ। ਸਤਿਗੁਰ ਪੂਰਾ ਕਦੇ ਨਾ ਜਾਏ ਮਰਘਟ, ਮਸਾਣ ਮੜ੍ਹੀ ਗੋਰ ਡੇਰਾ ਨਜ਼ਰ ਨਾ ਆਈਆ। ਮਨਸੂਰ ਸੱਯਾਦ ਨਹੀਂ ਕੋਟ ਬ੍ਰਹਿਮੰਡ ਸਤਿਗੁਰ ਹੱਟ, ਬਣ ਹਟਵਾਣਾ ਜਗਤ ਚਲਾਈਆ। ਕਿਰਪਾ ਕਰ ਪੁਰਖ ਸਮਰਥ, ਸਮਰਥ ਆਪਣੀ ਧਾਰ ਜਣਾਈਆ। ਨਿਤ ਨਵਿਤ ਅੰਤਰ ਆਤਮ ਪ੍ਰੇਮ ਪ੍ਰੀਤੀ ਰੰਗੋ ਰੱਤ, ਸਾਚੀ ਮਿਲੇ ਸਤਿ ਵਡਿਆਈਆ। ਤਿਸ ਸਾਹਿਬ ਅੱਗੇ ਕਰ ਡੰਡਾਵਤ ਜੋੜੋ ਹੱਥ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਘਰ ਬੈਠਿਆਂ ਦੂਰ ਰਹਿੰਦਿਆਂ ਧਿਆਨ ਲਗੌਂਦਿਆਂ ਸਭ ਦੀ ਪੂਰੀ ਕਰੇ ਆਸ, ਆਸਾ ਤ੍ਰਿਸਨਾ ਪੂਰ ਕਰਾਈਆ। ਸਤਿਗੁਰ ਪੂਰਾ ਮੰਨਣ ਮਨਾਉਣ ਦੀ ਕੋਈ ਨਾ ਰੱਖੇ ਪਿਆਸ, ਆਤਮ ਪਰਮਾਤਮ ਪਰਮਾਤਮ ਆਤਮ ਇਕੋ ਪ੍ਰੀਤੀ ਪ੍ਰੀਤਮ ਮੰਗ ਮੰਗਾਈਆ। ਨੇਤਰ ਖੋਲ੍ਹ ਗੁਰਮੁਖ ਵੇਖੋ ਸਦਾ ਵਸੇ ਤੁਹਾਡੇ ਸਾਥ, ਅੰਦਰ ਬਾਹਰ ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੋ ਗੁਰਮੁਖ ਹਿਰਦੇ ਧਿਆਏ, ਤਿਸ ਰਾਤੀਂ ਸੁਤਿਆਂ ਜਗਾਏ, ਜਾਗਦਿਆਂ ਅੱਗੇ ਹੋ ਕੇ ਫੇਰਾ ਪਾਏ, ਰੂਪ ਅਨੇਕ ਵੇਸ ਅਨੰਤ ਵਟਾਈਆ। ਸਾਚਾ ਚਸ਼ਮਾ ਸਾਚੇ ਨਗਰ, ਘਰ ਕਾਇਆ ਆਪ ਜਣਾਈਆ। ਸਾਧ ਸੰਤ ਜਿਸ ਦੇ ਭੱਜੇ ਫਿਰਦੇ ਮਗਰ, ਚਾਰੋਂ ਕੁੰਟ ਭੱਜਣ ਵਾਹੋ ਦਾਹੀਆ । ਬਿਨ ਸਤਿਗੁਰ ਪੂਰੇ ਦੇ ਕਰਿਸ਼ਮਾ ਕੋਈ ਨਾ ਕਰੇ ਪੂਰੀ ਸਧਰ, ਆਸਾ ਮਨਸਾ ਪੂਰ ਨਾ ਕੋਇ ਕਰਾਈਆ। ਪਿਛਲੀ ਕਹਾਣੀ ਵੇਖੇ ਗ਼ਰੀਬ ਨਿਮਾਣੇ ਤਾਰੇ ਬਿਦਰ, ਜਗਤ ਸੁਦਾਮੇ ਦਏ ਵਡਿਆਈਆ। ਜੋ ਗੁਰਮੁਖ ਚਲ ਕੇ ਆਏ ਇਧਰ ਉਧਰ, ਬੈਠਿਆਂ ਪੂਰਨ ਕਾਰ ਕਰਾਈਆ। ਨਿਰਗੁਣ ਧਾਰ ਨਿਰਵੈਰ ਪੁਰਖ ਅਕਾਲ ਤ੍ਰੈਗੁਣ ਮਾਇਆ ਵਿਚੋਂ ਬਾਹਰ ਆਏ ਨਿਤਰ, ਪੰਜ ਤਤ ਭੇਵ ਅਭੇਦ ਖੁਲ੍ਹਾਈਆ। ਸਰਬ ਸੁਆਮੀ ਸਭ ਦਾ ਮਿੱਤਰ, ਸਾਂਝਾ ਯਾਰ ਵੱਡੀ ਵਡਿਆਈਆ। ਗੁਰਮੁਖ ਗੁਰਸਿਖ ਤੇਰੀ ਚੋਟੀ ਚੜ੍ਹ ਕੇ ਬੈਠਾ ਸਿਖ਼ਰ, ਘਰ ਘਰ ਵਿਚ ਡੇਰਾ ਲਾਈਆ। ਗੁਰਮੁਖਾਂ ਨਾਲੋਂ ਸਤਿਗੁਰ ਨੂੰ ਬਹੁਤਾ ਫਿਕਰ, ਹਰ ਘਟ ਹਰ ਥਾਂ ਤਾਰਨਹਾਰਾ ਆਵੇ ਜਾਵੇ ਵਾਹੋ ਦਾਹੀਆ। ਰਸਨਾ ਜਿਹਵਾ ਜਿਸ ਦਾ ਕੀਤਾ ਜ਼ਿਕਰ, ਸੋ ਜ਼ਾਹਰ ਜ਼ਹੂਰ ਆਪਣੀ
ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਧਾਮ ਸਾਚਾ ਚਰਨ ਸਾਚਾ ਕਵਲ ਸਾਚਾ ਰੂਪ ਸਤਿ ਸਰੂਪ ਏਕੋ ਏਕ ਦਏ ਜਣਾਈਆ। ਸਾਚਾ ਨਗਰ ਖੇੜਾ ਸਚ ਪਿਆਰ, ਪ੍ਰੇਮ ਪ੍ਰੀਤੀ ਹਰਿ ਹਰਿ ਭਾਈਆ। ਵੇਖਣਹਾਰਾ ਧੁਰ ਦੀ ਧਾਰ, ਕਾਇਆ ਮੰਡਲ ਬ੍ਰਹਿਮੰਡ ਖੋਜ ਖੋਜਾਈਆ। ਸਤਿ ਸਤਿਵਾਦੀ ਵਜਾਵਣਹਾਰਾ ਅਗੰਮ ਸਤਾਰ, ਸੁਰ ਤਾਲ ਆਪਣੇ ਹੱਥ ਰਖਾਈਆ। ਦੇਵਣਹਾਰਾ ਗੋਝ ਗਿਆਨ, ਭੇਵ ਅਭੇਦਾ ਆਪ ਸਮਝਾਈਆ। ਜੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਰੱਖਣ ਸਚ ਧਿਆਨ, ਤਿਨ੍ਹਾਂ ਮੇਲਾ ਮਿਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮੇਂ ਅਨੁਸਾਰ ਚਰਨ ਟਿਕਾਏ ਆਣ, ਸ਼ਬਦ ਝੁਲਾਏ ਨਿਸ਼ਾਨ, ਮਰਦੰਗ ਵਜਾਏ ਨਾਮ ਮਹਾਨ, ਮਹਿਮਾ ਅਕਥ ਪੁਰਖ ਸਮਰਥ ਦੇ ਵੱਥ, ਲੇਖਾ ਹੱਥੋ ਹੱਥ ਲਹਿਣਾ ਦੇਣਾ ਸਭ ਦਾ ਝੋਲੀ ਪਾਈਆ। ਸਤਿਗੁਰ ਸਤਿ ਪੁਰਖ ਅਕਾਲ, ਏਕੰਕਾਰ ਵੱਡੀ ਵਡਿਆਈਆ। ਗੁਰੂ ਰੂਪ ਪੰਜ ਤਤ ਜਲਾਲ, ਸਤਿਗੁਰ ਜਿਸ ਨੂੰ ਹੁਕਮੇ ਵਿਚ ਫਿਰਾਈਆ। ਲੋਕਮਾਤ ਆ ਕੇ ਦੇਵੇ ਧੁਰ ਦਾ ਇਕ ਗਿਆਨ, ਸਚ ਸੰਦੇਸਾ ਗੀਤ ਸੁਣਾਈਆ। ਨਿਸ਼ਅੱਖਰ ਕਰ ਪਰਧਾਨ, ਜੀਵਾਂ ਜੰਤਾਂ ਦਏ ਵਖਾਈਆ। ਮਨ ਮਨਸਾ ਗੁਰ ਗੁਰੂ ਕੋਇ ਨਾ ਹੋਵੇ ਪਰਧਾਨ, ਪੰਜ ਤਤ ਚੋਲਾ ਕੰਮ ਕਿਸੇ ਨਾ ਆਈਆ। ਕਾਇਆ ਮਾਟੀ ਜਿਸ ਦੇ ਅੰਦਰ ਵੜੇ ਸ਼ੈਤਾਨ, ਨਾਲ ਸ਼ਰਅ ਕਰੇ ਲੜਾਈਆ। ਸਤਿਗੁਰ ਸਾਚਾ ਆਦਿ ਜੁਗਾਦਿ ਜੁਗਾ ਜੁਗੰਤਰ ਸਦਾ ਮਿਹਰਵਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਜੀਵ ਜੰਤ ਖਾਣੀ ਬਾਣੀ ਇਕੋ ਨਜ਼ਰ ਨੈਣ ਵੇਖ ਵਖਾਈਆ। ਸਤਿ ਸਰੂਪ ਸਤਿ ਸ਼ਬਦ, ਸ਼ਾਹ ਪਾਤਸ਼ਾਹ ਹੁਕਮ ਮਨਾਈਆ। ਜਿਸ ਪੰਜ ਤਤ ਅੰਦਰ ਆ ਕੇ ਵੜੇ ਉਸ ਦਾ ਹੋਵੇ ਅਦਬ, ਗੁਰੂ ਰੂਪ ਵਟਾਈਆ। ਸ਼ਬਦ ਜਿਸ ਅੰਦਰ ਰੱਖੇ ਕਦਮ, ਸੋ ਤਨ ਤਤ ਸੋਭਾ ਪਾਈਆ।
੨੩ ਅੱਸੂ ੨੦੨੦ ਬਿਕ੍ਰਮੀ ਧੰਨਾ ਸਿੰਘ ਦੇ ਗ੍ਰਹਿ ਢੈ ਪਈ ਜ਼ਿਲਾ ਲੁਧਿਆਣਾ
ਆਦਿ ਜੋਤ ਨੁਰਾਨੀ ਇਕ, ਏਕੰਕਾਰਾ ਹਰਿ ਅਖਵਾਇੰਦਾ। ਆਦਿ ਸ਼ਾਹ ਸੁਲਤਾਨੀ ਇਕ, ਸ਼ਾਹ ਪਾਤਸ਼ਾਹ ਆਪਣਾ ਨਾਉਂ ਪਰਗਟਾਇੰਦਾ। ਆਦਿ ਹੁਕਮਰਾਨੀ ਇਕ, ਧੁਰ ਫ਼ਰਮਾਨਾ ਸਚ ਪਰਗਟਾਇੰਦਾ। ਆਦਿ ਸਚ ਮਕਾਨੀ ਇਕ, ਸਚਖੰਡ ਸਾਚੇ ਸੋਭਾ ਪਾਇੰਦਾ। ਆਦਿ ਸ਼ਬਦ ਧੁਨ ਬਾਣੀ ਇਕ, ਅਨਰਾਗੀ ਰਾਗ ਸੁਣਾਇੰਦਾ। ਆਦਿ ਵਿਸ਼ਨ ਬ੍ਰਹਮਾ ਸ਼ਿਵ ਦਾਨੀ ਇਕ, ਵਸਤ ਅਮੋਲਕ ਆਪ ਵਰਤਾਇੰਦਾ। ਆਦਿ ਤ੍ਰੈਗੁਣ ਮਾਇਆ ਪੰਜ ਤਤ ਨਿਸ਼ਾਨੀ ਇਕ, ਨਰ ਨਿਰੰਕਾਰਾ ਭੇਵ ਚੁਕਾਇੰਦਾ। ਆਦਿ ਚਾਰੇ ਖਾਣੀ ਰਚਨਾ ਰਚੇ ਇਕ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਇੰਦਾ। ਆਦਿ ਚਾਰੋਂ ਕੁੰਟ ਖੇਲ ਕਰੇ ਪ੍ਰਭ ਇਕ, ਚਾਰੇ ਬਾਣੀ ਰਾਗ ਅਲਾਇੰਦਾ। ਆਦਿ ਰਵ ਸਸ ਸੂਰੀਆ ਚੰਨ ਕਰੇ ਪਰਕਾਸ਼ ਇਕ, ਮੰਡਲ ਮੰਡਪ ਸੋਭਾ ਪਾਇੰਦਾ। ਆਦਿ ਧਰਨੀ ਧਰਤ ਧਵਲ ਜ਼ਿਮੀਂ ਅਸਮਾਨ ਪਰਗਟ ਕਰੇ ਇਕ, ਅਕਲ ਕਲਧਾਰੀ ਆਪਣੀ ਖੇਲ ਵਖਾਇੰਦਾ। ਆਦਿ ਲੱਖ ਚੁਰਾਸੀ ਜੀਵ ਜੰਤ ਭੇਸ ਵਟਾਏ ਇਕ, ਭੇਦ ਆਪਣੇ ਹੱਥ ਰਖਾਈਆ। ਆਦਿ ਹੁਕਮ ਸੰਦੇਸ ਨਰ ਨਰੇਸ਼ ਦੇਵੇ ਇਕ, ਨਾਮ ਨਿਧਾਨਾ ਇਕ ਜਣਾਈਆ। ਆਦਿ ਨਿਰਗੁਣ ਸਰਗੁਣ ਲੇਖਾ ਦਿਤਾ ਲਿਖ, ਅਪਰੰਪਰ ਆਪਣਾ ਖੇਲ ਕਰਾਈਆ। ਆਦਿ ਤ੍ਰੈਗੁਣ ਮਾਇਆ ਪੰਜ ਤਤ
ਮੰਦਰ ਅੰਦਰ ਜੋਤੀ ਨੂਰ ਧਰਿਆ ਭੇਖ, ਵੇਸ ਅਵੱਲੜਾ ਰੂਪ ਵਟਾਈਆ। ਆਦਿ ਨਿਰਗੁਣ ਨਿਰਗੁਣ ਕੀਤਾ ਹਿਤ, ਪਾਰਬ੍ਰਹਮ ਬ੍ਰਹਮ ਆਪਣੀ ਵੰਡ ਵੰਡਾਈਆ। ਆਦਿ ਬਿਨ ਕਲਮ ਦਵਾਤ ਲੇਖਾ ਦਿਤਾ ਲਿਖ, ਈਸ਼ ਜੀਵ ਜੋੜ ਜੁੜਾਈਆ। ਆਦਿ ਧੁਰ ਦਾ ਨਾਮ ਸ਼ਾਸਤਰ ਸਿਮਰਤ ਵੇਦ ਪੁਰਾਨ ਦਿਤਾ ਲਿਖ, ਬੋਧ ਅਗਾਧ ਕਰ ਪੜ੍ਹਾਈਆ। ਆਦਿ ਜੁਗ ਚੌਕੜੀ ਕਰੇ ਹਿਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਆਦਿ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬਣੇ ਮਿਤ, ਸਾਚਾ ਮਿੱਤਰ ਇਕ ਅਖਵਾਈਆ। ਆਦਿ ਦੋ ਜਹਾਨਾਂ ਬਣ ਕੇ ਸੱਚਾ ਪਿਤ, ਪਿਤਾ ਪੁਰਖ ਅਕਾਲ ਆਪਣਾ ਨਾਉਂ ਦਏ ਸਮਝਾਈਆ। ਆਦਿ ਨਿਰਵੈਰ ਹੋ ਕੇ ਹਰ ਘਟ ਵਸਿਆ ਚਿਤ, ਦਰ ਦਰ ਘਰ ਘਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਕਰਨੀ ਆਪ ਕਮਾਈਆ। ਆਦਿ ਖੇਲ ਵਡ ਬ੍ਰਹਿਮਾਦ, ਬ੍ਰਹਿਮਾਂਡ ਰੂਪ ਵਟਾਈਆ। ਆਦਿ ਹੁਕਮ ਸ਼ਬਦ ਨਾਦ, ਧੁਨ ਰਾਗ ਇਕ ਜਣਾਈਆ। ਆਦਿ ਰੂਪ ਸਦਾ ਵਿਸਮਾਦ, ਬਿਸਮਲ ਬੇਪਰਵਾਹੀਆ। ਆਦਿ ਨਾਮ ਬੋਧ ਅਗਾਧ, ਕਲਮਾ ਸਚ ਸਚ ਸਮਝਾਈਆ। ਆਦਿ ਖੇਲ ਸੰਤ ਸਾਧ, ਸਚ ਸੰਦੇਸਾ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵੰਡ ਆਪ ਵੰਡਾਈਆ। ਆਦਿ ਪੁਰਖ ਵੰਡੇ ਵੰਡ, ਵਡ ਦਾਤਾ ਬੇਪਰਵਾਹੀਆ। ਆਦਿ ਪੁਰਖ ਖੇਲ ਬ੍ਰਹਿਮੰਡ, ਨਿਰਗੁਣ ਸਰਗੁਣ ਧਾਰ ਚਲਾਈਆ। ਆਦਿ ਪੁਰਖ ਨਿਵਾਸੀ ਜੇਰਜ ਅੰਡ, ਉਤਭੁਜ ਸੇਤਜ ਸੋਭਾ ਪਾਈਆ। ਆਦਿ ਪੁਰਖ ਨੂਰ ਰਵ ਚੰਦ, ਅੰਧ ਅੰਧੇਰ ਆਪਣੀ ਧਾਰ ਵਖਾਈਆ। ਆਦਿ ਪੁਰਖ ਸੂਰਾ ਸਰਬੰਗ, ਰਾਜ ਰਾਜਾਨ ਬੇਪਰਵਾਹੀਆ। ਆਦਿ ਪੁਰਖ ਧੁਰ ਦਾ ਅਨੰਦ, ਨਿਜ ਰਸ ਰੂਪ ਜਣਾਈਆ। ਆਦਿ ਪੁਰਖ ਅਗੰਮੀ ਛੰਦ, ਸਾਚਾ ਢੋਲਾ ਗਾਈਆ। ਆਦਿ ਪੁਰਖ ਦੋ ਜਹਾਨ ਹੋਏ ਸਦਾ ਬਖ਼ਸ਼ੰਦ, ਬਖ਼ਸ਼ਸ਼ ਸਭ ਦੀ ਝੋਲੀ ਪਾਈਆ। ਆਦਿ ਪੁਰਖ ਰਚਨਾ ਰਚ ਹੰ ਬ੍ਰਹਮ, ਲੱਖ ਚੁਰਾਸੀ ਰੰਗ ਰੰਗਾਈਆ। ਆਦਿ ਪੁਰਖ ਨਿਰਗੁਣ ਹੋ ਕੇ ਗੁਰ ਅਵਤਾਰ ਪੀਰ ਪੈਗ਼ੰਬਰ ਰੂਪ ਹੋ ਕੇ ਪਏ ਜੰਮ, ਪੰਜ ਤਤ ਕਾਇਆ ਚੋਲਾ ਜਗਤ ਹੰਡਾਈਆ। ਆਦਿ ਪੁਰਖ ਸ਼ਬਦ ਧਾਰ ਦੇਵੇ ਬੰਨ੍ਹ, ਆਤਮ ਪਰਮਾਤਮ ਮੇਲ ਮਿਲਾਈਆ। ਆਦਿ ਪੁਰਖ ਸਦ ਬਲਹਾਰੀ ਕਹੇ ਧੰਨ ਧੰਨ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਆਪਣੀ ਰਚਨਾ ਆਪ ਰਚਾਈਆ। ਆਦਿ ਪੁਰਖ ਸਚ ਸੁਆਮੀ ਸੋਭਾਵੰਤ ਵੱਡੀ ਵਡਿਆਈਆ। ਆਦਿ ਪੁਰਖ ਅੰਤਰਯਾਮੀ, ਘਟ ਘਟ ਵੇਖੇ ਬੇਪਰਵਾਹੀਆ। ਆਦਿ ਪੁਰਖ ਅਗੰਮੀ ਬਾਣੀ, ਢੋਲਾ ਸੋਹਲਾ ਸ਼ਬਦ ਕਰੇ ਸ਼ਨਵਾਈਆ। ਆਦਿ ਪੁਰਖ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਆਦਿ ਪੁਰਖ ਨੌਜਵਾਨੀ, ਨਵ ਜੋਬਨ ਆਪਣਾ ਰੂਪ ਵਟਾਈਆ। ਆਦਿ ਪੁਰਖ ਖੇਲ ਮਹਾਨੀ, ਖ਼ਾਲਕ ਖ਼ਲਕ ਰਿਹਾ ਵਖਾਈਆ। ਆਦਿ ਪੁਰਖ ਨਿਰਗੁਣ ਨੂਰ ਜੋਤ ਨੁਰਾਨੀ, ਸਾਚਾ ਚੰਦ ਇਕ ਚਮਕਾਈਆ। ਆਦਿ ਪੁਰਖ ਲੇਖਾ ਜਾਣੇ ਚਾਰੇ ਖਾਣੀ, ਖ਼ਾਲਸ ਆਪਣੀ ਧਾਰ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਵੱਡੀ ਵਡਿਆਈਆ। ਆਦਿ ਪੁਰਖ ਪਾਰਸ ਰੂਪ, ਕੰਚਨ ਸੋਨਾ ਆਪ ਬਣਾਇੰਦਾ। ਆਦਿ ਪੁਰਖ ਸਤਿ ਸਰੂਪ, ਸਤਿਵਾਦੀ ਰੰਗ ਰੰਗਾਇੰਦਾ। ਆਦਿ ਪੁਰਖ ਬਣ ਕੇ ਭੂਪ, ਹੁਕਮਰਾਨ ਇਕੋ ਹੁਕਮ ਮਨਾਇੰਦਾ। ਆਦਿ ਪੁਰਖ ਗ੍ਰਹਿ ਮੰਦਰ
ਵੇਖੇ ਦਹਿ ਦਿਸ਼ਾ ਚਾਰ ਕੂਟ, ਘਰ ਅੰਧੇਰਾ ਦੂਰ ਕਰਾਇੰਦਾ। ਆਦਿ ਪੁਰਖ ਨਾਤਾ ਤੋੜ ਜੂਠ ਝੂਠ, ਸਚ ਸੁਚ ਸੰਜਮ ਇਕੋ ਰਾਹ ਵਖਾਇੰਦਾ। ਆਦਿ ਪੁਰਖ ਕਿਰਪਾਲ ਹੋ ਕੇ ਜਿਸ ਉਪਰ ਜਾਏ ਤੁਠ, ਤਿਸ ਲੋਕਮਾਤ ਭਗਤ ਰੂਪ ਵਖਾਇੰਦਾ। ਅੰਦਰ ਵੜ ਕੇ ਆਦਿ ਪੁਰਖ ਲਏ ਪੁੱਛ, ਮੰਜ਼ਲ ਸਾਚੀ ਸੋਭਾ ਪਾਇੰਦਾ। ਜਨਮ ਕਰਮ ਮੇਟ ਦੁੱਖ, ਸੁਖ ਆਤਮ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਮਿਹਰ ਨਜ਼ਰ ਰੱਖ ਕਰਤਾਰ, ਹਰਿ ਕਰਤਾ ਵੇਖ ਵਖਾਈਆ। ਆਦਿ ਪੁਰਖ ਭੇਵ ਨਿਆਰ, ਸਮਝ ਸਕੇ ਨਾ ਕੋਇ ਰਾਈਆ। ਜੁਗ ਜੁਗ ਕਰਦੇ ਗਏ ਸਰਬ ਵਿਚਾਰ, ਊਚੋ ਊਚ ਧਿਆਨ ਲਗਾਈਆ। ਲੇਖਾ ਲਿਖ ਕੇ ਗਏ ਬਣ ਲਿਖਾਰ, ਲੇਖ ਅੰਕ ਕੋਈ ਕਰ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਕਰਾਈਆ। ਆਦਿ ਪੁਰਖ ਪੁਰਖ ਆਦਿ ਆਦਿ ਨਾਦ ਅਨਾਦ, ਅਨਹਦ ਸ਼ਬਦ ਧੁਨੀ ਧੁਨ ਰਾਗ ਇਕ ਉਪਜਾਇੰਦਾ। ਰਸਨਾ ਜਿਹਵਾ ਬਿਨ ਬੱਤੀ ਦੰਦ ਦਏ ਸਵਾਦ, ਸਵਾਸ ਸਵਾਸ ਆਸਾ ਮਨਸਾ ਪੂਰ ਕਰਾਇੰਦਾ। ਧਰਮ ਦੁਆਰ ਰਚ ਰਚ ਕਾਜ, ਵੇਖ ਵਖਾਏ ਧੁਰ ਸਮਾਜ, ਸਚ ਸਮਗਰੀ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਆਦਿ ਅੰਤ ਅੰਤ ਆਪਣੀ ਖੇਲ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲੇਖੇ ਲਾਇੰਦਾ। ਆਦਿ ਪੁਰਖ ਪ੍ਰਭ ਬਣਾਏ ਬਣਤ, ਘੜਨ ਭੰਨਣਹਾਰ ਵੱਡੀ ਵਡਿਆਈਆ। ਦੇਵੇ ਵਡਿਆਈ ਸਾਚੇ ਸੰਤ, ਸਤਿ ਸਰੂਪ ਇਕ ਸਮਝਾਈਆ। ਵੱਜੇ ਵਧਾਈ ਗੁਰਮੁਖ ਭਗਤ, ਭਗਵਨ ਆਪਣਾ ਰਾਗ ਸੁਣਾਈਆ। ਨਾਤਾ ਤੁੱਟੇ ਕੂੜ ਕੁੜਿਆਰ ਜਗਤ, ਜੂਠ ਝੂਠ ਡੇਰਾ ਢਾਹੀਆ। ਆਸਾ ਤ੍ਰਿਸਨਾ ਮਿਟੇ ਹਰਸ, ਮਰਜ਼ ਤਬੀਬ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਖੇਲੇ ਖੇਲ ਹਰਿ ਰਘਰਾਈਆ। ਖੇਲੇ ਖੇਲ ਹਰਿ ਕਰਤਾਰਾ, ਹਰਿ ਕਰਤਾ ਭੇਵ ਚੁਕਾਇੰਦਾ। ਆਦਿ ਪੁਰਖ ਕਰ ਪਸਾਰਾ, ਜੁਗ ਚੌਕੜੀ ਵੰਡ ਵੰਡਾਇੰਦਾ। ਗੁਰ ਅਵਤਾਰ ਸੇਵਾਦਾਰਾ, ਪੀਰ ਪੈਗ਼ੰਬਰ ਨਾਲ ਮਿਲਾਇੰਦਾ। ਸ਼ਬਦ ਸਰੂਪੀ ਸ਼ਾਹੋ ਭੂਪੀ ਛੋਟਾ ਛੋਟਾ ਥੋੜਾ ਥੋੜਾ ਸਭ ਨੂੰ ਦੇਂਦਾ ਰਿਹਾ ਲਾਰਾ, ਵਾਕ ਭਵਿਖਤ ਬਿਨ ਆਪਣੀ ਲਿਖਤ ਸਰਬ ਜਣਾਇੰਦਾ। ਕਲਜੁਗ ਅੰਤ ਨਵ ਨੌ ਚਾਰ ਹੋਏ ਧੂਆਂਧਾਰਾ, ਸਾਚਾ ਚੰਦ ਨਾ ਕੋਇ ਚਮਕਾਇੰਦਾ। ਕਰੇ ਖੇਲ ਅਗੰਮ ਅਪਾਰਾ, ਹਰਿ ਪੁਰਖ ਅਪਰੰਪਰ ਸੁਆਮੀ ਆਪਣੀ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਵਰਤਾਵੇ ਮਾਤ, ਹਰਿ ਵੱਡਾ ਵਡ ਵਡਿਆਈਆ। ਜਨ ਭਗਤਾਂ ਦੇਵੇ ਸਾਚੀ ਦਾਤ, ਵਸਤ ਅਮੋਲਕ ਝੋਲੀ ਪਾਈਆ। ਆਤਮ ਪਰਮਾਤਮ ਗਾਉਣੀ ਗਾਥ, ਦਰਗਹਿ ਸਾਚੀ ਸਚ ਪੜ੍ਹਾਈਆ। ਨਾਨਕ ਗੋਬਿੰਦ ਇਕੋ ਜੋਤੀ ਦਾ ਜਲਵਾ ਗਏ ਆਖ, ਆਤਮ ਸੋਹਲਾ ਢੋਲਾ ਇਕੋ ਇਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਿਸ ਜਨ ਖੋਲ੍ਹੇ ਆਪਣਾ ਤਾਕ, ਤਕਵਾ ਇਕੋ ਇਕ ਜਣਾਈਆ। ਬੰਦ ਕਿਵਾੜੀ ਖੋਲ੍ਹੇ ਤਾਕ, ਤਾਕਤ ਗੁਰਮੁਖ ਦਏ ਜਣਾਈਆ। ਕੂੜੀ ਕਿਰਿਆ ਮਿਟੇ ਹਾਲਾਤ, ਹਲ ਆਪਣਾ ਸਵਾਲ ਕਰਾਈਆ। ਗੁਰਮੁਖ ਗੁਰਸਿਖ ਪ੍ਰਭ ਮਿਲਣ ਨੂੰ ਰਹਿਣ ਬੇਤਾਬ, ਪ੍ਰੇਮ ਪਿਆਲਾ ਜਾਮ ਪਿਆਈਆ। ਹਰਿਜਨ
ਗੁਰੂ ਜਿਨ੍ਹਾਂ ਹੋਵੇ ਆਫ਼ਤਾਬ, ਸਚ ਤਲੂਅ ਰੂਪ ਵਟਾਈਆ। ਕਰੇ ਰੋਸ਼ਨ ਇਕ ਮਹਿਰਾਬ, ਜਿਸ ਹੁਜਰੇ ਵਸੇ ਸਾਈਂਆ। ਨਜ਼ਰੀ ਆਏ ਇਕ ਨਵਾਬ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਜਿਸ ਨੂੰ ਸਜਦਾ ਕਰਕੇ ਪੀਰ ਪੈਗ਼ੰਬਰ ਕਰਨ ਆਦਾਬ, ਗੁਰ ਅਵਤਾਰ ਨਮੋ ਨਮੋ ਸੀਸ ਝੁਕਾਈਆ। ਸੋ ਸਾਹਿਬ ਸਭ ਦਾ ਆਪ ਜਨਾਬ, ਜਵਾਬ ਤਲਬੀ ਸਭ ਤੋਂ ਮੰਗ ਮੰਗਾਈਆ। ਆਪਣਾ ਆਪ ਲੇਖਾ ਦਿਓ ਹਿਸਾਬ, ਗੁਰ ਅਵਤਾਰ ਪੀਰ ਪੈਗ਼ੰਬਰ ਆਓ ਚਲ ਸਰਨਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੰਦ ਕੀਤੀ ਖੋਲ੍ਹੋ ਕਿਤਾਬ, ਕੁਤਬਖ਼ਾਨਾ ਇਕੋ ਦਏ ਸਮਝਾਈਆ। ਲਿਖ ਕੇ ਦੱਸੋ ਕਲਜੁਗ ਅੰਤਮ ਕਿਸ ਕਿਸ ਦੀ ਰੱਖੋ ਤੁਸੀਂ ਲਾਜ, ਕਵਣ ਗੁਰਮੁਖ ਲਏ ਪਰਨਾਈਆ। ਦੇਵੇ ਹੁਕਮ ਸ਼ਾਹ ਨਵਾਬ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਹੁਕਮ ਜਣਾਈਆ। ਧੁਰ ਫ਼ਰਮਾਨਾ ਸੁਣ ਕੇ ਇਕ ਏਕ, ਰੂਪ ਨਜ਼ਰ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਸਾਰੇ ਰਹੇ ਵੇਖ, ਨੇਤਰ ਨੈਣ ਅੱਖ ਖੁਲ੍ਹਾਈਆ। ਪਾਰਬ੍ਰਹਮ ਪ੍ਰਭ ਧਰਿਆ ਆਪਣਾ ਭੇਖ, ਜੋਤੀ ਨੂਰ ਕਰੇ ਰੁਸ਼ਨਾਈਆ। ਕਲਜੁਗ ਅੰਤਮ ਖੇਲਣਹਾਰਾ ਖੇਡ, ਬਣ ਖਲਾਰੀ ਫੇਰਾ ਪਾਈਆ। ਜਨ ਭਗਤਾਂ ਦੇਵੇ ਆਪਣਾ ਭੇਤ, ਬਾਕੀ ਸਮਝ ਕਿਸੇ ਨਾ ਆਈਆ। ਕੂੜੀ ਕਿਰਿਆ ਜਗਤ ਵਿਕਾਰਾ ਦੱਸੇ ਖੇਤ, ਮਨ ਵਾਸਨਾ ਭੱਜੇ ਵਾਹੋ ਦਾਹੀਆ । ਬਿਨ ਗੁਰਮੁਖ ਕਿਸੇ ਪਤ ਡਾਲ੍ਹੀ ਫੁਲ ਮੌਲੇ ਨਾ ਬਸੰਤੀ ਚੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਹਿਬ ਸਾਹਿਬ ਤੇਰੀ ਸਰਨਾਈਆ। ਆਦਿ ਪੁਰਖ ਤੇਰਾ ਖੇਲ ਅਪਾਰਾ, ਜੁਗ ਚੌਕੜੀ ਨਾਚ ਨਚਾਈਆ। ਗੁਰ ਅਵਤਾਰ ਸੇਵਾਦਾਰਾ, ਪੀਰ ਪੈਗ਼ੰਬਰ ਬਣ ਮਲੰਗ, ਏਕਾ ਘੁਮਰ ਰਹੇ ਪਾਈਆ। ਹੱਥ ਮਤੈਹਰਾ ਪੀਵਣ ਭੰਗ, ਸੁਨੇਹੜਾ ਇਕੋ ਇਕ ਜਣਾਈਆ। ਗ਼ਫ਼ਲਤ ਵਿਚ ਵੇਖਣ ਤਾਰੇ ਚੰਦ, ਕਹਿਣ ਮਿਲਿਆ ਬੇਪਰਵਾਹੀਆ। ਮੰਜ਼ਲ ਚੜ੍ਹ ਨਾ ਮੁਕਿਆ ਪੰਧ, ਘਰ ਨਜ਼ਰ ਕੋਇ ਨਾ ਆਈਆ। ਜਗਤ ਵਾਸਨਾ ਹੋਈ ਗੰਦ, ਸਤਿ ਸਰੂਪ ਨਾ ਕੋਇ ਵਖਾਈਆ। ਬਿਨ ਵੇਖਿਆਂ ਬਿਨ ਪੇਖਿਆਂ ਐਵੇਂ ਪਾਉਦੇ ਡੰਡ, ਪੁਰਖ ਅਕਾਲ ਦੀਨ ਦਿਆਲ ਨਜ਼ਰ ਕਿਸੇ ਨਾ ਆਈਆ। ਅੰਦਰੋਂ ਸੁਰਤ ਸਵਾਣੀ ਦਿਸੇ ਸਭ ਦੀ ਰੰਡ, ਬਾਹਰ ਜਗਤ ਕੰਤ ਸਾਰੇ ਰਹੇ ਹੰਡਾਈਆ। ਬਿਨ ਸਤਿਗੁਰ ਪੂਰੇ ਨਿਜ ਆਤਮ ਨਾ ਦੇਵੇ ਕੋਇ ਅਨੰਦ, ਸਤਿ ਸਰੂਪ ਵਿਚ ਨਾ ਕੋਇ ਸਮਾਈਆ। ਤੇਰੇ ਦਰ ਸਵਾਲੀ ਇਕੋ ਮੰਗ ਰਹੇ ਮੰਗ, ਮਾਂਗਤ ਬਣ ਕੇ ਝੋਲੀ ਡਾਹੀਆ। ਆਦਿ ਵਜਾਇਆ ਇਕ ਨਦ, ਬ੍ਰਹਿਮਾਦ ਕਰੀ ਸ਼ਨਵਾਈਆ। ਕਲਜੁਗ ਅੰਤਮ ਵੇਲਾ ਰਿਹਾ ਲੰਘ, ਭੱਜਾ ਜਾਏ ਵਾਹੋ ਦਾਹੀਆ। ਸਚ ਲੱਭੇ ਨਾ ਕਿਸੇ ਪਲੰਘ, ਸੁਖ ਆਸਣ ਸੋਭਾ ਕੋਇ ਨਾ ਪਾਈਆ। ਚਾਰੋਂ ਕੁੰਟ ਹੰਕਾਰ ਵਿਕਾਰ ਦਿਸੇ ਹੰ, ਬ੍ਰਹਮ ਰੂਪ ਨਜ਼ਰ ਕੋਇ ਨਾ ਆਈਆ। ਕਿਰਪਾ ਕਰ ਸ੍ਰੀ ਭਗਵਾਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਲਜੁਗ ਅੰਤਮ ਜਨ ਭਗਤਾਂ ਦੇਵਾਂ ਸਾਚਾ ਦਾਨ, ਲੱਖ ਚੁਰਾਸੀ ਖ਼ਾਲੀ ਹੱਥ ਫਿਰਾਈਆ। ਜਿਨ੍ਹਾਂ ਅੰਤਰ ਦੇਵਾਂ ਧੁਰ ਨਿਸ਼ਾਨ, ਸੋਹੰ ਸਤਿ ਸਰੂਪ ਸਮਝਾਈਆ। ਸੋ ਗੁਰਮੁਖ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਾਰੇ ਗਾਣ, ਤਿਨ੍ਹਾਂ ਸਚਖੰਡ ਮਿਲੇ ਵਡਿਆਈਆ। ਖਾਣ ਪੀਣ ਭੋਗ ਪਸ਼ੂ ਪੰਛੀ ਜੀਵ ਜੰਤ ਸਰਬ ਕਰਨ ਕਮਾਣ, ਏਥੇ ਓਥੇ ਦੇਵੇ ਮਾਣ ਨਾ ਕੋਇ ਵਡਿਆਈਆ। ਸਾਹਿਬ ਸਤਿਗੁਰ ਤੁਠ ਜਿਸ ਦੇਵੇ ਆਪਣਾ ਗਿਆਨ, ਸੋ ਜੀਅ ਹੋਏ ਪਰਵਾਨ, ਜੀਵ ਸਾਚੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,
ਨਿਹਕਲੰਕ ਨਰਾਇਣ ਨਰ, ਜੁਗ ਜਨਮ ਦਾ ਲੇਖਾ ਪੂਰਬ ਸਰਬ ਚੁਕਾਏ ਆਣ, ਅਰਬ ਖਰਬ ਜਨਮ ਜਨਮ ਆਤਮ ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਵੇਖ ਵਖਾਈਆ।