ਪੁਸਤਕਾਲਾਭਾਗ ੧੫

੨੩ ਅੱਸੂ ੨੦੨੦ ਬਿਕ੍ਰਮੀ ਬਲਵੰਤ ਸਿੰਘ ਦੇ ਗ੍ਰਹਿ ਗੁਜਰਵਾਲ ਜ਼ਿਲਾ ਲੁਧਿਆਣਾ

ਆਦਿ ਪੁਰਖ ਸਮਰਥ ਇਕ, ਹਰਿ ਕਰਤਾ ਵਡ ਵਡਿਆਈਆ। ਜੁਗ ਚੌਕੜੀ ਚਲਾਏ ਰਥ, ਨਿਰਗੁਣ ਸਰਗੁਣ ਵੇਖ ਵਖਾਈਆ। ਨਾਮ ਨਿਧਾਨ ਦੇ ਕੇ ਵੱਥ, ਸਾਚੀ ਸਿਖਿਆ ਇਕ ਦ੍ਰਿੜਾਈਆ। ਧੁਰ ਦੀ ਦੇਵੇ ਅਗੰਮੀ ਮਤ, ਗੁਰ ਸ਼ਬਦ ਕਰੇ ਪੜ੍ਹਾਈਆ। ਨਿਰਗੁਣ ਨੂਰ ਜੋਤ ਕਰ ਪਰਗਟ, ਅਗਿਆਨ ਅੰਧੇਰ ਚੁਕਾਈਆ। ਅੰਮ੍ਰਿਤ ਆਤਮ ਦੇ ਕੇ ਰਸ, ਰਸਨਾ ਰਸ ਸਰਬ ਤਜਾਈਆ। ਨਾਦ ਸੁਣਾ ਸੱਚਾ ਅਨਹਦ, ਸਾਚੀ ਧੁਨ ਇਕ ਉਪਜਾਈਆ। ਜਾਮ ਪਿਆਏ ਇਕੋ ਮਧ, ਅੱਠੇ ਪਹਿਰ ਖ਼ੁਮਾਰ ਰਖਾਈਆ। ਕਿਰਪਾ ਕਰ ਦੇ ਵਰ ਪੰਜ ਤਤ ਰੂਪ ਬਣਾਏ ਭਗਤ, ਭਗਵਨ ਆਪਣੇ ਰੰਗ ਰੰਗਾਈਆ। ਦੇਵੇ ਮਾਣ ਉਪਰ ਜਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਚਾਈਂ ਚਾਈਂਆ। ਜਨ ਭਗਤ ਹਰਿ ਸੱਜਣ ਏਕ, ਏਕੰਕਾਰ ਦਇਆ ਕਮਾਇੰਦਾ। ਨਿਤ ਨਵਿਤ ਬਖ਼ਸ਼ੇ ਸਾਚੀ ਟੇਕ, ਚਰਨ ਪ੍ਰੀਤੀ ਇਕ ਸਮਝਾਇੰਦਾ। ਆਤਮ ਪਰਮਾਤਮ ਕਰੋ ਸੱਚਾ ਹੇਤ, ਸਾਚਾ ਸੰਗ ਰਖਾਇੰਦਾ । ਨਿਜ ਨੇਤਰ ਲੋਚਣ ਲਏ ਪੇਖ, ਦੋਏ ਨੈਣ ਅੱਖ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਭਗਤ ਸੁਹੇਲੇ ਆਪ ਉਠਾਇੰਦਾ। ਹਰਿ ਭਗਤ ਸੁਹੇਲੇ ਦੇਵੇ ਮਾਣ, ਸਾਹਿਬ ਸਤਿਗੁਰ ਵੱਡੀ ਵਡਿਆਈਆ। ਲੱਖ ਚੁਰਾਸੀ ਵਿਚੋਂ ਕਰ ਪਹਿਚਾਨ, ਨਿਰਗੁਣ ਸਰਗੁਣ ਲਏ ਪਰਗਟਾਈਆ। ਅੰਤਰ ਆਤਮ ਦੇ ਗਿਆਨ, ਬ੍ਰਹਮ ਵਿਦਿਆ ਇਕ ਸਮਝਾਈਆ। ਧਰਮ ਵਖਾਏ ਧੁਰ ਨਿਸ਼ਾਨ, ਸਚਖੰਡ ਨਿਵਾਸੀ ਆਪ ਝੁਲਾਈਆ। ਕਿਰਪਾ ਕਰ ਵਡ ਮਿਹਰਬਾਨ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਰਗ ਇਕੋ ਇਕ ਵਖਾਈਆ। ਜਨ ਭਗਤਾਂ ਮਾਰਗ ਦੇਵੇ ਸਚ, ਸਚ ਸੁਚ ਦੇਵੇ ਸਮਝਾਈਆ। ਭਾਗ ਲਗਾਏ ਕਾਇਆ ਮਾਟੀ ਕੱਚ, ਤਨ ਤਤਵ ਤਤ ਵੇਖ ਵਖਾਈਆ। ਪ੍ਰੇਮ ਪਿਆਰ ਅਗੰਮੀ ਦੇਵੇ ਰਸ, ਰਸ ਇਕੋ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਵੇਖੇ ਪਾਰਬ੍ਰਹਮ, ਪ੍ਰਭ ਆਪਣੀ ਦਇਆ ਕਮਾਇੰਦਾ। ਨਿਹਕਰਮੀ ਕਰੇ ਸਚ ਕਰਮ, ਕੂੜੀ ਕਿਰਿਆ ਕਰਮ ਕਾਂਡ ਡੇਰਾ ਢਾਹਿੰਦਾ। ਸਚ ਵਖਾਏ ਇਕੋ ਧਰਮ, ਆਤਮ ਪਰਮਾਤਮ ਮੇਲ ਮਿਲਾਇੰਦਾ। ਨਾਤਾ ਤੋੜ ਵਰਨ ਬਰਨ, ਜ਼ਾਤ ਪਾਤ ਊਚ ਨੀਚ ਦੀਨ ਮਜ਼੍ਹਬ ਨਾ ਕੋਇ ਵਖਾਇੰਦਾ। ਸਤਿ ਸਤਿਵਾਦੀ ਦੇਵੇ ਇਕੋ ਸਾਚੀ ਸਰਨ, ਸਰਨਗਤ ਇਕ ਹੋ ਜਾਇੰਦਾ। ਲੇਖ ਚੁਕਾਵੇ ਆਵਣ ਜਾਵਣ ਮਰਨ ਡਰਨ, ਭੈ ਭੌ ਸਰਬ ਗਵਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਸੰਤ ਸ੍ਰੀ ਭਗਵੰਤ ਆਪੇ ਆਏ ਵਰਨ, ਨਰ ਨਰਾਇਣ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ

ਦ੍ਰਿੜਾਇੰਦਾ। ਸਾਚੀ ਸਿਖਿਆ ਸ੍ਰੀ ਭਗਵੰਤ, ਜਨ ਭਗਤਾਂ ਆਪ ਜਣਾਈਆ। ਇਕੋ ਨਾਮ ਸਾਚਾ ਮੰਤ, ਮੰਤਰ ਇਕੋ ਇਕ ਦਰਸਾਈਆ। ਇਕੋ ਸਾਹਿਬ ਸੁਲਤਾਨ ਸਾਚਾ ਕੰਤ, ਲੱਖ ਚੁਰਾਸੀ ਜੀਵ ਜੰਤ ਰਿਹਾ ਪਰਨਾਈਆ। ਇਕੋ ਧਾਮ ਸੁਹਾਏ ਸੋਭਾਵੰਤ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦੀ ਮਹਿੰਮਾ ਅਗਣਤ, ਦੋ ਜਹਾਨ ਰਹੇ ਜਸ ਗਾਈਆ। ਸੋ ਹਰਿਜਨ ਬਣਾਏ ਸਾਚੀ ਬਣਤ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਆਤਮ ਪਰਮਾਤਮ ਪਰਮਾਤਮ ਆਤਮ ਸੋਹੰ ਰੂਪ ਸਤਿ ਸਰੂਪ ਸਾਚਾ ਭੂਪ ਇਕੋ ਨੂਰ ਜ਼ਾਹਰ ਜ਼ਹੂਰ ਗਹਿਰ ਗੰਭੀਰ ਬੇਨਜ਼ੀਰ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਰੰਗ ਵਖਾਈਆ।

੨੩ ਅੱਸੂ ੨੦੨੦ ਬਿਕ੍ਰਮੀ ਹਰਨਾਮ ਸਿੰਘ ਦੇ ਗ੍ਰਹਿ ਮੈਹਮਾਂ ਸਿੰਘ ਵਾਲਾ ਜ਼ਿਲਾ ਲੁਧਿਆਣਾ

ਸਤਿਗੁਰ ਕਿਰਪਾ ਗੁਰਸਿਖ ਮਾਣ, ਦੋ ਜਹਾਨ ਮਿਲੇ ਵਡਿਆਈਆ। ਗੁਰ ਕਿਰਪਾ ਜਗ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਸਤਿਗੁਰ ਕਿਰਪਾ ਮਿਲੇ ਸ਼ਬਦ ਨਿਸ਼ਾਨ, ਧੁਰ ਦੀ ਧਾਰ ਬੂਝ ਬੁਝਾਈਆ। ਗੁਰ ਕਿਰਪਾ ਆਤਮ ਪਰਮਾਤਮ ਲਏ ਪਹਿਚਾਨ, ਪਰਦਾ ਦੂਈ ਦਵੈਤ ਚੁਕਾਈਆ। ਸਤਿਗੁਰ ਕਿਰਪਾ ਸਤਿ ਸਤਿਗੁਰ ਮਿਲੇ ਆਣ, ਸਤਿ ਸਤਿਵਾਦੀ ਫੇਰਾ ਪਾਈਆ। ਗੁਰ ਕਿਰਪਾ ਗੁਰਮੁਖ ਮਿਲੇ ਚਰਨ ਧਿਆਨ, ਸਰਨ ਸਚ ਸਰਨਾਈਆ। ਨਿਰਗੁਣ ਸਰਗੁਣ ਬਣ ਵਿਚੋਲਾ ਖੇਲ ਕਰੇ ਮਿਹਰਵਾਨ, ਪਾਰਬ੍ਰਹਮ ਬੇਪਰਵਾਹੀਆ। ਗੁਰਸਿਖ ਗੁਰਮੁਖ ਕਰ ਪਹਿਚਾਨ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਅੰਤਰ ਅੰਤਰ ਦੇ ਗਿਆਨ, ਸੁਰਤੀ ਸੁਰਤ ਸ਼ਬਦ ਮਿਲਾਈਆ। ਰਾਗ ਸੁਣਾ ਅਗੰਮੀ ਧੁਨਕਾਨ, ਧੁਰ ਦੀ ਧਾਰ ਆਪ ਪਰਗਟਾਈਆ। ਅੰਮ੍ਰਿਤ ਸਚ ਕਰਾਏ ਪਾਨ, ਨਿਝਰ ਝਿਰਨਾ ਇਕ ਝਿਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਸਿਖ ਇਕੋ ਰੰਗ ਵਖਾਈਆ। ਸਤਿਗੁਰ ਕਿਰਪਾ ਗੁਰਸਿਖ ਰੰਗ, ਗੁਰਮੁਖ ਨਾਮ ਵੱਜੇ ਵਧਾਈਆ। ਆਤਮ ਸੇਜ ਸੁਹਾਏ ਪਲੰਘ, ਸੁਹੰਜਣੀ ਡੇਰਾ ਲਾਈਆ। ਅਨਹਦ ਨਾਦ ਵਜਾਏ ਮਰਦੰਗ, ਅਨਰਾਗੀ ਰਾਗ ਅਲਾਈਆ। ਸਤਿ ਸਰੋਵਰ ਅੰਮ੍ਰਿਤ ਧਾਰ ਵਖਾਏ ਗੰਗ, ਅੰਮ੍ਰਿਤ ਇਕੋ ਇਕ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਅੰਦਰ ਜਾਵੇ ਲੰਘ, ਜਗਤ ਦੁਆਰ ਪੰਧ ਮੁਕਾਈਆ। ਗੁਰਸਿਖ ਅੰਦਰ ਸਤਿਗੁਰ ਲੰਘੇ, ਆਪਣਾ ਪੰਧ ਮੁਕਾਈਆ। ਸਚ ਪ੍ਰੀਤੀ ਇਕੋ ਮੰਗੇ, ਪ੍ਰੇਮ ਰੀਤੀ ਰਿਹਾ ਜਣਾਈਆ। ਸਾਚਾ ਦੇਵੇ ਪਰਮਾਨੰਦੇ, ਨਿਜਾਨੰਦ ਕਰੇ ਰਸਾਈਆ। ਆਤਮ ਸੁਣਾਏ ਸਾਚਾ ਛੰਦੇ, ਪਰਮਾਤਮ ਸੋਹੰ ਰੂਪ ਸਮਝਾਈਆ। ਜੁਗ ਜਨਮ ਦੀ ਟੁੱਟੀ ਗੰਢੇ, ਸੁਰਤੀ ਸ਼ਬਦੀ ਜੋੜ ਜੁੜਾਈਆ। ਨਿਰਗੁਣ ਨਿਰਗੁਣ ਵਸੇ ਸੰਗੇ, ਸਰਗੁਣ ਸਰਗੁਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮਹੀਣ ਕਰੇ ਚੰਗੇ, ਜਿਸ ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਪੂਰਾ ਗੁਰਸਿਖ ਮੀਤ, ਸੱਜਣ ਇਕ ਅਖਵਾਈਆ। ਗੁਰਸਿਖ ਸੱਚਾ ਬਣਾਏ ਸਤਿਗੁਰ ਰੀਤ, ਸਾਚੀ ਸੇਵ ਕਮਾਈਆ। ਦੋਹਾਂ ਮਿਲ ਕੇ ਕਾਇਆ ਮੰਦਰ ਅੰਦਰ ਕਾਅਬਾ ਬਣੇ ਮਸੀਤ, ਗੁਰੂਦੁਆਰ ਮੰਦਰ ਰੂਪ ਵਟਾਈਆ। ਗੁਰਸਿਖ ਗੁਰ ਦੋਵੇਂ ਮਿਲ ਕੇ ਅੰਤਰ ਗਾਵਣ ਗੀਤ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ।

ਸਿਫ਼ਤ ਸਾਲਾਹੀ ਇਕ ਦੂਜੇ ਨੂੰ ਕਹਿਣ ਠੀਕ, ਗੁਰਸਿਖ ਕਹੇ ਵਾਹਵਾ ਗੁਰੂ ਤੇਰੀ ਵਡਿਆਈਆ। ਸਤਿਗੁਰ ਕਹੇ ਗੁਰਸਿਖ ਤੇਰੀ ਪ੍ਰੀਤ, ਪ੍ਰੇਮ ਡੋਰੀ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸਾਚੇ ਆਪਣੇ ਸੰਗ ਰਖਾਈਆ। ਸਤਿਗੁਰ ਰੱਖੇ ਗੁਰਮੁਖ ਸੰਗ, ਸਦ ਆਪਣੇ ਅੰਗ ਲਗਾਈਆ। ਗੁਰਸਿਖ ਮੰਗੇ ਧੂੜੀ ਮੰਗ, ਘਰ ਸਾਚੇ ਝੋਲੀ ਡਾਹੀਆ। ਸਤਿਗੁਰ ਦੇਵੇ ਸ਼ਬਦ ਅਨੰਦ, ਅਨਰਸ ਅਗੰਮ ਵਖਾਈਆ। ਗੁਰਮੁਖ ਕਹੇ ਮੇਰਾ ਮੁੱਕਾ ਪੰਧ, ਪ੍ਰਭ ਮਿਲਿਆ ਬੇਪਰਵਾਹੀਆ। ਸਤਿਗੁਰ ਕਹੇ ਮੇਰਾ ਚੜ੍ਹਿਆ ਚੰਦ, ਲੋਕਮਾਤ ਕਰੇ ਰੁਸ਼ਨਾਈਆ। ਦੋਹਾਂ ਮਿਲ ਕੇ ਬਣੇ ਸੋਹੰ ਛੰਦ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਦੋਹਾਂ ਮਿਲ ਕੇ ਸਤਿ ਧਰਮ ਦੀ ਬੱਝੇ ਇਕੋ ਗੰਢ, ਲੋਕਮਾਤ ਸਕੇ ਨਾ ਕੋਇ ਖੁਲ੍ਹਾਈਆ । ਗੁਰਸਿਖ ਕਹੇ ਪ੍ਰਭ ਮੇਰੇ ਸੀਨੇ ਪਾਈ ਠੰਡ, ਅੰਮ੍ਰਿਤ ਮੇਘ ਇਕ ਬਰਸਾਈਆ। ਸਤਿਗੁਰ ਕਹੇ ਮੇਰੇ ਅੰਗੀਕਾਰ ਹੋਇਆ ਅੰਗ, ਅੰਗਣ ਮੇਰਾ ਦਿਤਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਜੁਗ ਚੌਕੜੀ ਭਗਤ ਭਗਵਾਨ ਸੰਤ ਸੱਜਣ ਕਰ ਪਰਵਾਨ, ਗੁਰਮੁਖ ਗੁਰਸਿਖ ਦੇ ਦੇ ਦਾਨ, ਵਸਤ ਅਮੋਲਕ ਕਾਇਆ ਗੋਲਕ ਝੋਲੀ ਨਾਮ ਸਦਾ ਅਨਡਿਠ ਭਰਾਈਆ।

੨੩ ਅੱਸੂ ੨੦੨੦ ਬਿਕ੍ਰਮੀ ਬਾਬੂ ਸਿੰਘ ਦੇ ਗ੍ਰਹਿ ਪਿੰਡ ਡੇਹਲੋਂ ਜ਼ਿਲਾ ਲੁਧਿਆਣਾ

ਗੁਰ ਅਵਤਾਰ ਪੀਰ ਪੈਗ਼ੰਬਰ ਦੇ ਭਰਵਾਸਾ, ਲੱਖ ਚੁਰਾਸੀ ਜੀਵ ਜੰਤ ਗਏ ਸਮਝਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਦੇ ਦਿਲਾਸਾ, ਧੁਰ ਦੀ ਸਾਚੀ ਸਚ ਆਵਾਜ਼ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਹੋਵੇ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣੀ ਖੇਲ ਕਰਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਗਗਨ ਗਗਨੰਤਰ ਪਾਵੇ ਰਾਸਾ, ਦੋ ਜਹਾਨ ਭੇਵ ਚੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਮਾਇਆ ਪੰਜ ਤਤ ਦੱਸਣਹਾਰਾ ਭੇਵ ਖ਼ੁਲਾਸਾ, ਅਨਭਵ ਆਪਣੀ ਕਾਰ ਕਮਾਈਆ। ਦੋ ਜਹਾਨ ਨੌਜਵਾਨ ਮਰਦ ਮਰਦਾਨ ਸਾਚੀ ਪਾਵੇ ਰਾਸਾ, ਨਿਰਗੁਣ ਨਿਰਗੁਣ ਸਰਗੁਣ ਸਰਗੁਣ ਗੋਪੀ ਕਾਹਨ ਨਚਾਈਆ। ਸਾਚਾ ਨੂਰੀ ਚੰਦ ਜੋਤੀ ਜੋਤ ਕਰੇ ਪਰਕਾਸ਼ਾ, ਅੰਧ ਅੰਧੇਰ ਮਿਟਾਈਆ। ਜਨ ਭਗਤ ਦਵਾਰ ਹਰਿ ਨਿਰੰਕਾਰ ਕਿਰਪਾ ਧਾਰ ਸਾਚੇ ਗ੍ਰਹਿ ਕਰੇ ਵਾਸਾ, ਹਰਿ ਮੰਦਰ ਰੂਪ ਵਟਾਈਆ। ਜੁਗ ਜਨਮ ਕਰਮ ਧਰਮ ਵਰਨ ਬਰਨ ਜੋ ਰਿਹਾ ਪਿਆਸਾ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣਾਉਦੇ ਗਏ ਗੀਤ, ਜੀਵ ਜੰਤ ਜਗਤ ਪੜ੍ਹਾਈਆ। ਸ਼ਾਸਤਰ ਸਿਮਰਤ ਦੱਸਦੇ ਰਹੇ ਰੀਤ, ਧੁਰ ਸੰਦੇਸਾ ਇਕ ਸਮਝਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਕੁੰਟ ਦਹਿ ਦਿਸ਼ਾ ਲੱਭਦੇ ਰਹੇ ਮੰਦਰ ਮਸੀਤ, ਸ਼ਿਵਦਵਾਲੇ ਮੱਠ ਖੋਜ ਖੋਜਾਈਆ। ਸਾਹਿਬ ਸਤਿਗੁਰ ਸ਼ਬਦ ਸੁਆਮੀ ਆਦਿ ਜੁਗਾਦਿ ਨਿਤ ਨਵਿਤ ਵਸੇ ਧਾਮ ਅਨਡੀਠ, ਮਹੱਲ ਅਟੱਲ ਉਚ ਮਨਾਰ ਇਕੋ ਇਕ ਜਣਾਈਆ। ਕਿਰਪਾਨਿਧਾਨ ਠਾਕਰ ਸੁਆਮੀ ਹੋ ਮਿਹਰਬਾਨ ਜਨ ਭਗਤ ਕਾਇਆ ਕਰੇ ਠਾਂਡੀ ਸੀਤ, ਨਿਝਰ ਧਾਰ ਅੰਮ੍ਰਿਤ ਰਸ ਬੂੰਦ ਸਵਾਂਤੀ

ਇਕ ਚੁਆਈਆ। ਨਿਰਗੁਣ ਸਰਗੁਣ ਵਸਣਹਾਰਾ ਊਚ ਨੀਚ ਰਾਉ ਰੰਕ ਹਸਤ ਕੀਟ, ਚਾਰੇ ਖਾਣੀ ਬੈਠਾ ਡੇਰਾ ਲਾਈਆ। ਜੁਗ ਚੌਕੜੀ ਨਿਤ ਨਵਿਤ ਲਏ ਜੀਤ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰ ਦੇ ਹੁਕਮ ਨਾਲ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੇਵਣਹਾਰਾ ਧੁਰ ਦੀ ਭੀਖ, ਭਿਛਿਆ ਇਛਿਆ ਝੋਲੀ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਦੱਸ, ਧੁਰ ਸੰਦੇਸਾ ਇਕ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਰੂਪ ਆਏ ਨੱਸ, ਆਉਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਕਰੇ ਖੇਲ ਪਰਗਟ ਹੋ ਸਮਰਥ, ਸਮਰਥ ਆਪਣੀ ਕਾਰ ਕਮਾਈਆ। ਨਵ ਨੌ ਚਾਰ ਖੇੜਾ ਕਰੇ ਭੱਠ, ਜੋਤੀ ਅਗਨੀ ਲੰਬੂ ਏਕਾ ਲਾਈਆ। ਆਤਮ ਪਰਮਾਤਮ ਮਾਰਗ ਦੇਵੇ ਦੱਸ, ਦਹਿ ਦਿਸ਼ਾ ਕਰੇ ਸਚ ਪੜ੍ਹਾਈਆ। ਜਨ ਭਗਤਾਂ ਅੰਦਰ ਕਾਇਆ ਮੰਦਰ ਡੂੰਘੀ ਭਵਰੀ ਜਾਏ ਵਸ, ਬਜਰ ਕਪਾਟੀ ਕੁੰਡਾ ਤੋੜ ਤੁੜਾਈਆ। ਸਾਚੇ ਸੰਤਾਂ ਦੇਵੇ ਅੰਮ੍ਰਿਤ ਰਸ, ਬੂੰਦ ਸਵਾਂਤੀ ਜਾਮ ਪਿਆਈਆ। ਗੁਰਮੁਖਾਂ ਬਖ਼ਸ਼ੇ ਸਤਿ ਧੀਰਜ ਜਤ, ਜੋਗ ਇਕ ਜਣਾਈਆ । ਗੁਰਸਿਖਾਂ ਲੇਖੇ ਲਾਏ ਰੱਤ, ਰੱਤੀ ਰਤ ਆਪਣੀ ਝੋਲੀ ਪਾਈਆ। ਨਵ ਨੌ ਚਾਰ ਵਰਨ ਚਾਰ ਦੇਵੇ ਇਕੋ ਮਤ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਕੂੜੀ ਕਿਰਿਆ ਹਉਮੇ ਹੰਗਤਾ ਮਾਇਆ ਮਮਤਾ ਦੇਵੇ ਕੱਢ, ਨਾਮ ਖੰਡਾ ਹੱਥ ਉਠਾਈਆ। ਨੌ ਦੁਆਰ ਕਰ ਪਿਆਰ ਹਰਿਜਨ ਪਾਰ ਕਰਾਏ ਹੱਦ, ਘਰ ਦਸਵਾਂ ਬੂਝ ਬੁਝਾਈਆ । ਧੁਨ ਅਨਾਦ ਬੋਧ ਅਗਾਧ ਸ਼ਬਦੀ ਰਾਗ ਸੁਣਾਏ ਅਨਹਦ, ਧੁਨ ਆਤਮਕ ਇਕ ਉਪਜਾਈਆ। ਅੰਮ੍ਰਿਤ ਆਤਮ ਸਤਿ ਸਰੋਵਰ ਵਿਚੋਂ ਪਿਆਏ ਅਗੰਮੀ ਮਧ, ਅੱਠੇ ਪਹਿਰ ਖ਼ੁਮਾਰ ਰਖਾਈਆ। ਮਿਹਰਵਾਨ ਮਿਹਰ ਨਜ਼ਰ ਨਾਲ ਘਰ ਆਪਣੇ ਲਏ ਸੱਦ, ਗ੍ਰਹਿ ਮੰਦਰ ਖ਼ੁਸ਼ੀ ਮਨਾਈਆ। ਸੁਰਤੀ ਸ਼ਬਦੀ ਮੇਲ ਮਿਲਾ ਕੇ ਇਕ ਸੁਣਾਏ ਛੰਦ, ਸੋਹੰ ਢੋਲਾ ਨਾਉਂ ਜਣਾਈਆ। ਨਿਰਗੁਣ ਨਿਰਗੁਣ ਬੈਠੇ ਅੰਗ, ਅੰਗੀਕਾਰ ਇਕ ਅਖਵਾਈਆ। ਆਤਮ ਪਰਮਾਤਮ ਵਸੇ ਸੰਗ, ਸਗਲਾ ਸੰਗ ਨਿਭਾਈਆ । ਸਚ ਦੁਆਰ ਚਰਨ ਕਵਲ ਹਰਿ ਸਰਨਾਈ ਬਹਿਣ ਸਜ, ਘਰ ਸਾਚੇ ਖ਼ੁਸ਼ੀ ਮਨਾਈਆ। ਬਿਨ ਮੱਕਿਉਂ ਕਾਅਬਿਉਂ ਹੋ ਜਾਏ ਹੱਜ, ਬਿਨ ਮੰਦਰ ਮਸੀਤ ਠਾਕਰ ਪਰਵਰਦਿਗਾਰ ਨਜ਼ਰੀ ਆਈਆ। ਬਿਨ ਕੱਪੜ ਓਢਣ ਪੜਦਾ ਦੇਵੇ ਕੱਜ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸ ਕੇ ਗਏ ਬੋਲ, ਦੋ ਜਹਾਨਾਂ ਨਾਦ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਹੋਵੇ ਆਪ ਅਡੋਲ, ਸ੍ਰਿਸ਼ਟ ਸਬਾਈ ਦਏ ਡੁਲਾਈਆ। ਦੀਨ ਮਜ਼੍ਹਬ ਜ਼ਾਤ ਪਾਤ ਦਾ ਵੇਖੇ ਆਣ ਘੋਲ, ਚਾਰ ਕੁੰਟ ਦਹਿ ਦਿਸ਼ਾ ਵੇਖੇ ਲੜਾਈਆ। ਨਾਮ ਨਿਧਾਨ ਸ੍ਰੀ ਭਗਵਾਨ ਜੀਵ ਜੰਤ ਸਾਧ ਸੰਤ ਨਾਮ ਕੰਡੇ ਦੇਵੇ ਤੋਲ, ਜਗਤ ਤਰਾਜ਼ੂ ਨਜ਼ਰ ਕੋਇ ਨਾ ਆਈਆ। ਅੰਦਰ ਵੜ ਕੇ ਪੌੜੇ ਚੜ੍ਹ ਕੇ ਜਨ ਭਗਤਾਂ ਕੁੰਡਾ ਦੇਵੇ ਖੋਲ੍ਹ, ਬੰਦ ਦਰਵਾਜ਼ਾ ਪੜਦਾ ਆਪ ਉਠਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਸੁਰਤੀ ਸ਼ਬਦੀ ਜਾਏ ਮੌਲ, ਮੌਲਾ ਆਪਣਾ ਰੂਪ ਵਖਾਈਆ। ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਕੀਤਾ ਕੌਲ, ਸੋ ਸਾਹਿਬ ਸਤਿਗੁਰ ਅੰਤਮ ਤੋੜ ਨਿਭਾਈਆ। ਦੇਵੇ ਵਡਿਆਈ ਧਰਨੀ ਧਰਤ ਧੌਲ, ਚਰਨ ਕਵਲ ਉਪਰ ਆਪ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਸੁਣਾ, ਧੁਰ ਦੀ

ਧਾਰ ਜਗਤ ਜਣਾਈਆ। ਕਲਜੁਗ ਅੰਤਮ ਪਾਰਬ੍ਰਹਮ ਪਤਿਪਰਮੇਸ਼ਵਰ ਜਾਵੇ ਆ, ਨਿਰਵੈਰ ਪੁਰਖ ਫੇਰਾ ਪਾਈਆ। ਸ਼ਬਦ ਸਰੂਪੀ ਸ਼ਾਹੋ ਭੂਪੀ ਚਾਰੋਂ ਕੁੰਟ ਬਣੇ ਮਲਾਹ, ਦਹਿ ਦਿਸ਼ਾ ਬੇੜਾ ਆਪ ਤਰਾਈਆ। ਜਨ ਭਗਤਾਂ ਸਾਚੇ ਸੰਤਾਂ ਦੇਵੇ ਇਕ ਸਲਾਹ, ਢੋਲਾ ਗਾਓ ਬੇਪਰਵਾਹੀਆ। ਖਾਣੀ ਬਾਣੀ ਧੁਰ ਸੰਦੇਸਾ ਦਏ ਜਣਾ, ਬੋਧ ਅਗਾਧ ਇਕ ਪੜ੍ਹਾਈਆ। ਕੁਦਰਤ ਕਾਦਰ ਵੇਖੇ ਵੇਖਣਹਾਰਾ ਦੋ ਜਹਾਂ, ਬ੍ਰਹਿਮੰਡ ਖੰਡ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਲੇਖਾ ਗਏ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਕਲਜੁਗ ਅੰਤਮ ਪਤਿਪਰਮੇਸ਼ਵਰ ਕਿਸੇ ਨਾ ਪਏ ਦਿਸ, ਨੇਤਰਹੀਣ ਹੋਏ ਲੋਕਾਈਆ। ਘਰ ਘਰ ਪਰਗਟ ਹੋਵੇ ਕੂੜੀ ਵਿਸ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਘਰ ਵਿਚ ਸੁੱਤਾ ਕਰਵਟ ਬਦਲੇ ਮੁਖ ਭਵਾ ਕੇ ਆਪਣੀ ਪਿਠ, ਨੇਤਰ ਨੈਣ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸ ਕੇ ਗਏ ਜੋਗ, ਜਗਤ ਜੋਗੀਸ਼ਰ ਇਕ ਜਣਾਈਆ। ਪੁਰਖ ਅਕਾਲ ਦੀਨ ਦਿਆਲ ਧੁਰ ਸੰਜੋਗ, ਪਰਵਰਦਿਗਾਰ ਸੱਚੀ ਸਰਨਾਈਆ। ਜਿਸ ਦਾ ਕਲਮਾ ਨਬੀ ਰਸੂਲ ਗੁਰ ਅਵਤਾਰ ਪੀਰ ਪੈਗ਼ੰਬਰ ਗਾਇਣ ਸਲੋਕ, ਸੋਹਲਾ ਢੋਲਾ ਰਾਗ ਅਲਾਈਆ। ਸੋ ਸੁਆਮੀ ਸਚ ਤਿਸ ਸਾਹਿਬ ਦੀ ਰੱਖੋ ਓਟ, ਓੜਕ ਇਕੋ ਨਜ਼ਰੀ ਆਈਆ। ਸਾਚਾ ਨਾਮ ਦੋ ਜਹਾਨ ਲਗਾਏ ਚੋਟ, ਨਗਾਰਾ ਆਪਣੇ ਹੱਥ ਉਠਾਈਆ। ਰਾਹ ਤੱਕਣ ਲੋਕ ਪਰਲੋਕ, ਕੋਟਨ ਕੋਟ ਬ੍ਰਹਿਮੰਡ ਧਿਆਨ ਲਗਾਈਆ। ਗੁਰਮੁਖ ਵਿਰਲੇ ਭਗਤ ਜਨ ਪ੍ਰਭ ਮਿਲਣ ਦਾ ਰੱਖਣ ਸ਼ੌਕ, ਕਲਜੁਗ ਅੰਤ ਜਗਤ ਲੋਕਾਈ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੋਲ ਸਚ, ਸਚ ਸਾਜਣ ਗਏ ਜਣਾਈਆ। ਕਲਜੁਗ ਅੰਤਮ ਆਵੇ ਨੱਠ, ਸਚਖੰਡ ਨਿਵਾਸੀ ਫੇਰਾ ਪਾਈਆ। ਕਲਜੁਗ ਕੂੜੀ ਕਿਰਿਆ ਵੇਖੇ ਭੱਠ, ਲੱਖ ਚੁਰਾਸੀ ਧਿਆਨ ਲਗਾਈਆ। ਫੋਲ ਫੋਲਾਏ ਮੰਦਰ ਮੱਠ, ਗ੍ਰਹਿ ਗ੍ਰਹਿ ਆਪਣਾ ਡੇਰਾ ਲਾਈਆ। ਚੌਦਾਂ ਲੋਕ ਵੇਖੇ ਹੱਟ, ਚੌਦਾਂ ਤਬਕਾਂ ਪੜਦਾ ਦਏ ਚੁਕਾਈਆ। ਚੌਦਾਂ ਵਿਦਿਆ ਵੇਖੇ ਨੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਅੰਤਮ ਦੱਸਣ, ਦਹਿ ਦਿਸ਼ਾ ਵੱਜੇ ਵਧਾਈਆ। ਪੁਰਖ ਅਕਾਲ ਜਨ ਭਗਤਾਂ ਆਏ ਰੱਖਣ, ਨਿਰਗੁਣ ਸਰਗੁਣ ਵੇਸ ਵਟਾਈਆ। ਸਾਚਾ ਮਾਰਗ ਚਾਰ ਵਰਨਾਂ ਆਏ ਦੱਸਣ, ਬਰਨ ਅਠਾਰਾਂ ਕਰੇ ਪੜ੍ਹਾਈਆ। ਖੇਲੇ ਖੇਲ ਉਤਰ ਪੂਰਬ ਪੱਛਮ ਦੱਖਣ, ਦਹਿ ਦਿਸ਼ਾ ਆਪਣਾ ਰੰਗ ਰੰਗਾਈਆ। ਲੱਖ ਚੁਰਾਸੀ ਵਿਚੋਂ ਵਰੋਲੇ ਮੱਖਣ, ਗੁਰਮੁਖ ਸੱਚੇ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਵੈਰ ਆਪਣੀ ਦਇਆ ਕਮਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ, ਅਕਲ ਕਲਧਾਰੀ ਖੇਲ ਖਲਾਈਆ। ਰੂਪ ਧਰ ਅਕਾਲ ਦਿਆਲ, ਮਿਹਰਵਾਨ ਨਜ਼ਰ ਇਕ ਉਠਾਈਆ। ਸ਼ਾਹੋ ਭੂਪ ਬਣ ਸੁਲਤਾਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਦੋ ਜਹਾਨਾਂ ਪਾਏ ਆਣ, ਸੀਸ ਸਕੇ ਨਾ ਕੋਇ ਉਠਾਈਆ। ਸ਼ਬਦ ਸੰਦੇਸਾ ਦੇਵੇ ਧੁਰ ਫ਼ਰਮਾਨ, ਨਾਮ ਨਿਧਾਨਾ ਇਕ ਜਣਾਈਆ। ਸ੍ਰਿਸ਼ਟ ਸਬਾਈ ਨਜ਼ਰੀ ਆਏ ਇਕੋ ਕਾਹਨ,

ਬੰਸਰੀ ਨਾਮ ਧੁਨ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਹਰਿ ਵੱਡਾ ਸਤਿਗੁਰ ਪੁਰਖ ਅਕਾਲ, ਦੋ ਜਹਾਨ ਰਹੇ ਜਸ ਗਾਈਆ। ਜੋਤੀ ਨੂਰ ਜਲਵਾ ਜਲਾਲ, ਜ਼ਾਹਰ ਜ਼ਹੂਰ ਬੇਪਰਵਾਹੀਆ। ਆਦਿ ਜੁਗਾਦਿ ਬਣੇ ਦਲਾਲ, ਜੁਗ ਚੌਕੜੀ ਸ਼ਬਦੀ ਰੂਪ ਵਟਾਈਆ। ਜਨ ਭਗਤਾਂ ਵਸੇ ਸਦਾ ਨਾਲ, ਸਾਚੇ ਸੰਤਾਂ ਵਿਛੜ ਕਦੇ ਨਾ ਜਾਈਆ। ਗੁਰਮੁਖਾਂ ਲੇਖੇ ਲਾਏ ਕੀਤੀ ਘਾਲ, ਕੀਤੀ ਘਾਲ ਥਾਏਂ ਪਾਈਆ। ਗੁਰਸਿਖਾਂ ਤੈਗੁਣ ਮਾਇਆ ਤੋੜੇ ਜੰਜਾਲ, ਜੀਵਣ ਜੁਗਤ ਜਗਤ ਜਣਾਈਆ। ਕਾਇਆ ਮੰਦਰ ਅੰਦਰ ਵਖਾਏ ਇਕੋ ਇਕ ਸੱਚੀ ਧਰਮਸਾਲ, ਜਿਸ ਘਰ ਵਸੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਅੰਤਮ ਵੇਖਣਹਾਰਾ, ਹਰਿ ਜੂ ਵੱਡਾ ਵਡ ਅਖਵਾਇੰਦਾ। ਕਲਜੁਗ ਅੰਤਮ ਲੈ ਅਵਤਾਰਾ, ਵਡ ਅਵਤਾਰੀ ਵੇਸ ਵਟਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਜੈ ਜੈਕਾਰ ਇਕੋ ਇਕ ਸੁਣਾਇੰਦਾ। ਦੋ ਜਹਾਨਾਂ ਸਚ ਭੰਡਾਰਾ, ਨਾਮ ਨਿਧਾਨ ਆਪ ਵਰਤਾਇੰਦਾ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰੇ ਪਿਆਰਾ, ਜ਼ਾਤ ਪਾਤ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਦੇਂਦਾ ਰਿਹਾ ਲਾਰਾ, ਸੋ ਅੰਤਮ ਵੇਖ ਵਖਾਇੰਦਾ। ਲੋਕ ਪਰਲੋਕ ਲਗਾਵਣਹਾਰਾ ਅਖਾੜਾ, ਦੋ ਜਹਾਨ ਨਾਚ ਨਚਾਇੰਦਾ। ਵੇਖੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਆਪਣੀ ਕਾਰ ਕਮਾਇੰਦਾ। ਜਨ ਭਗਤਾਂ ਦੇਵੇ ਇਕ ਸਹਾਰਾ, ਚਰਨ ਕਵਲ ਕਵਲ ਜਣਾਇੰਦਾ। ਸਾਚੇ ਸੰਤਾਂ ਦੇਵੇ ਇਕ ਅਧਾਰਾ, ਸਿਦਕ ਸਬੂਰੀ ਝੋਲੀ ਪਾਇੰਦਾ। ਗੁਰਮੁਖਾਂ ਖੋਲ੍ਹ ਬੰਦ ਕਿਵਾੜਾ, ਨਿਜ ਨੇਤਰ ਦਰਸ ਕਰਾਇੰਦਾ। ਗੁਰਸਿਖਾਂ ਇਕ ਜਣਾਏ ਪਾਰ ਕਿਨਾਰਾ, ਮੰਝਧਾਰ ਨਾ ਕੋਇ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਕਲ ਅੰਤ ਦਇਆ ਕਮਾਈਆ। ਲੇਖਾ ਜਾਣ ਸਰਬ ਸੰਸਾਰ, ਸ੍ਰਿਸ਼ਟੀ ਇਸ਼ਟ ਫੋਲ ਫੋਲਾਈਆ। ਦ੍ਰਿਸ਼ਟ ਹੋਈ ਗੁਨਾਹਗਾਰ, ਵਿਸ਼ੇਸ਼ ਰੂਪ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਵੈਰ ਨਿਰੰਕਾਰ ਆਪਣੀ ਕਾਰ ਕਮਾਈਆ। ਆਪਣੀ ਕਾਰ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਸਤਿ ਧਰਮ ਦਾ ਸਚ ਨਿਸ਼ਾਨ, ਸਾਹਿਬ ਸੁਲਤਾਨ ਇਕ ਝੁਲਾਇੰਦਾ। ਬੋਧ ਅਗਾਧ ਬ੍ਰਹਮ ਗਿਆਨ, ਬਣ ਪੰਡਤ ਆਪ ਪੜ੍ਹਾਇੰਦਾ। ਆਤਮ ਪਰਮਾਤਮ ਜੀਆ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਅੰਤ ਸ੍ਰੀ ਭਗਵੰਤ ਹਰਿਜਨ ਸਾਚੇ ਮੇਲ ਮਿਲਾਇੰਦਾ। ਮਿਲਣ ਕੋ ਗੁਰ ਏਕੋ ਏਕ, ਆਦਿ ਜੁਗਾਦਿ ਵੱਡੀ ਵਡਿਆਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਪੰਚ ਵਿਕਾਰ ਨਾ ਕੋਇ ਹਲਕਾਈਆ। ਨਿਜ ਨੇਤਰ ਕਾਇਆ ਅੰਤਰ ਲਏ ਵੇਖ, ਤਨ ਮੰਦਰ ਸੋਭਾ ਪਾਈਆ। ਦੋ ਜਹਾਨਾਂ ਬਣ ਕੇ ਖੇਵਟ ਖੇਟ, ਬੇੜਾ ਬੰਨੇ ਦਏ ਲਗਾਈਆ। ਨਾਤਾ ਜੋੜ ਪਿਤਾ ਬੇਟ, ਪੂਤ ਸਪੂਤਾ ਗੋਦ ਸੁਹਾਈਆ। ਸਤਿ ਸਤਿਵਾਦੀ ਕਰੇ ਸੱਚਾ ਹੇਤ, ਆਪ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਹਰਿਜਨ ਲਏ ਤਰਾਈਆ। ਤਾਰਨ ਕੋ ਪ੍ਰਭ ਠਾਕਰ ਸੁਆਮੀ, ਆਦਿ ਜੁਗਾਦੀ ਇਕ ਅਖਵਾਇੰਦਾ। ਨਰ ਨਿਰੰਕਾਰਾ ਅੰਤਰਜਾਮੀ, ਅੰਤਰਗਤ ਸਭ ਦੀ ਫੋਲ ਫੋਲਾਇੰਦਾ।

ਜੁਗ ਚੌਕੜੀ ਸ਼ਬਦ ਅਨਾਦ ਬੋਲਣਹਾਰਾ ਬਾਣੀ, ਆਦਿ ਜੁਗਾਦਿ ਗੁਰ ਅਵਤਾਰਾਂ ਪੀਰ ਪੈਗੰਬਰਾਂ ਆਪ ਪੜ੍ਹਾਇੰਦਾ। ਸਰ ਸਰੋਵਰ ਅੰਮ੍ਰਿਤ ਰਸ ਨਿਝਰ ਦੇਵਣਹਾਰਾ ਠੰਡਾ ਪਾਣੀ, ਬੂੰਦ ਸਵਾਂਤੀ ਆਪ ਟਪਕਾਇੰਦਾ। ਸ਼ਬਦ ਸੁਰਤ ਨੌਜਵਾਨ ਮੇਲ ਮਿਲਾਵੇ ਸ਼ਬਦ ਹਾਣੀ, ਦਰ ਘਰ ਸਾਚੇ ਸਗਨ ਆਪ ਮਨਾਇੰਦਾ। ਆਤਮ ਪਰਮਾਤਮ ਪਦ ਨਿਰਬਾਣੀ, ਆਪ ਵਖਾਏ ਸਚ ਮਕਾਨੀ, ਮਹੱਲ ਅਟੱਲ ਇਕੋ ਇਕ ਰੁਸ਼ਨਾਇੰਦਾ। ਜਿਸ ਘਰ ਵਸੇ ਸ਼ਾਹ ਸੁਲਤਾਨੀ, ਦੋ ਜਹਾਨਾਂ ਹੁਕਮਰਾਨੀ, ਡੰਕਾ ਨੌਬਤ ਨਾਮ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਬਣਾਏ ਧੁਰ ਦਰਗਾਹ ਦੀ ਪਟਰਾਣੀ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਇੰਦਾ। ਰੰਗ ਰੰਗਾਵਣ ਕੋ ਪ੍ਰਭ ਏਕਾ, ਦੂਜਾ ਨਜ਼ਰ ਕੋਇ ਨਾ ਆਈਆ। ਅੰਦਰ ਵੜ ਕੇ ਦੱਸੇ ਆਪਣਾ ਭੇਤਾ, ਭੇਵ ਅਭੇਦਾ ਦਏ ਖੁਲ੍ਹਾਈਆ। ਮਨ ਹੰਕਾਰੀ ਜੋ ਲੈ ਕੇ ਬੈਠਾ ਠੇਕਾ, ਤਿਸ ਦਾ ਡੇਰਾ ਦੇਵੇ ਢਾਹੀਆ। ਮਾਤ ਗਰਭ ਦਾ ਗੁਰਮੁਖ ਕਰਾਏ ਚੇਤਾ, ਪਿਛਲਾ ਲੇਖਾ ਦਏ ਸਮਝਾਈਆ। ਕਰਮ ਕਾਂਡ ਦਾ ਕੱਢ ਭੁਲੇਖਾ, ਭਾਂਡਾ ਭਰਮ ਭੌ ਭੰਨਾਈਆ। ਆਪਣੇ ਮਿਲਣ ਦੀ ਦੱਸੇ ਸਾਚੀ ਵੇਂਤਾ, ਬਿਧ ਇਕੋ ਇਕ ਜਣਾਈਆ। ਨਰ ਨਰਾਇਣ ਵੇਖੋ ਨੇਤਨ ਆਪਣਾ ਨੇਤਾ, ਘਰ ਭੂਪਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭੂਪਤ ਵੇਖੋ ਆਪਣਾ ਰਾਜਾ, ਘਰ ਮੰਦਰ ਸੋਭਾ ਪਾਈਆ। ਖੇਲੇ ਖੇਲ ਗ਼ਰੀਬ ਨਿਵਾਜਾ, ਗਹਿਰ ਗੰਭੀਰ ਵੱਡੀ ਵਡਿਆਈਆ। ਅਸਵ ਘੋੜਾ ਅਗੰਮੀ ਤਾਜਾ, ਸ਼ਾਹ ਸਵਾਰਾ ਹਰਿ ਨਿਰੰਕਾਰਾ ਦੋ ਜਹਾਨਾਂ ਰਿਹਾ ਦੌੜਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰਚ ਕੇ ਕਾਜਾ, ਸਚ ਸਵੰਬਰ ਵਡ ਅਡੰਬਰ ਲੋਕਮਾਤ ਆਪ ਕਰਾਈਆ। ਭੂਪਤ ਬਣ ਕੇ ਸ਼ਾਹ ਨਵਾਬਾ, ਵੇਖਣਹਾਰਾ ਪੁੰਨ ਸਵਾਬਾ, ਜੀਵ ਜੰਤ ਕਾਇਆ ਅੰਤਰ ਲੇਖਾ ਸਭ ਦਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਉਠਾਏ ਠਾਕਰ, ਪ੍ਰਭ ਆਪਣੀ ਦਇਆ ਕਮਾਈਆ। ਪਾਰ ਕਰਾਏ ਭਵਜਲ ਭਵ ਸਾਗਰ, ਭੈ ਭੌ ਰੂਪ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਦੇਵੇ ਦਰ ਘਰ ਸੱਚੇ ਆਦਰ, ਆਦਤ ਪਿਛਲੀ ਦਏ ਬਦਲਾਈਆ। ਸੋ ਗੁਰਮੁਖ ਗੁਰਸਿਖ ਸੂਰਬੀਰ ਬਹਾਦਰ, ਜਿਸ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲਏ ਜਗਾਈਆ। ਜਗਾਵਣਹਾਰਾ ਆਦਿ ਪੁਰਖ, ਆਲਸ ਨਿੰਦਰਾ ਵਿਚ ਕਦੇ ਨਾ ਆਈਆ। ਨਾ ਕੋਈ ਸੋਗ ਨਾ ਜਾਣੇ ਹਰਖ਼, ਦੁੱਖ ਰੋਗ ਸੰਤਾਪ ਨੇੜ ਕੋਇ ਨਾ ਆਈਆ। ਨਾ ਨਾਰੀ ਨਾ ਦਿਸੇ ਮਰਦ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਨਾ ਠੰਡਾ ਨਾ ਤੱਤਾ ਨਾ ਹੋਵੇ ਸਰਦ, ਅਗਨੀ ਤਤ ਨਾ ਕੋਇ ਤਪਾਈਆ। ਨਾ ਖੰਡਾ ਖੜਗ ਨਾ ਰੂਪ ਵਟਾਏ ਕਰਦ, ਛੁਰੀ ਕੰਠ ਨਾ ਕੋਇ ਚਲਾਈਆ। ਪ੍ਰਭ ਕਾ ਖੇਲ ਸਦਾ ਅਸਚਰਜ, ਬਿਨ ਹਰਿ ਸਮਝ ਕੋਇ ਨਾ ਆਈਆ। ਸਾਹਿਬ ਸਤਿਗੁਰ ਦੀਨ ਦਿਆਲ ਸ੍ਰਿਸ਼ਟ ਸਬਾਈ ਗਿਆ ਵਰਜ, ਧੁਰ ਸੰਦੇਸਾ ਇਕ ਸੁਣਾਈਆ। ਜੀਵ ਜੰਤ ਸਾਧ ਸੰਤ ਬਿਨ ਸਤਿਗੁਰ ਪੂਰੇ ਜਰਮ ਕਰਮ ਦਾ ਲਾਹੇ ਨਾ ਕੋਈ ਕਰਜ਼, ਲਹਿਣਾ ਸਕੇ ਨਾ ਕੋਇ ਚੁਕਾਈਆ। ਜਿਸ ਵੇਲੇ ਪ੍ਰਭ ਮਿਲੇ ਦੋਏ ਜੋੜ ਕਰੋ ਅਰਜ਼, ਅਰਜ਼ੀ ਆਰਜ਼ੂ ਅੱਗੇ ਇਕ ਰਖਾਈਆ। ਸਦਾ ਸੁਆਮੀ ਵੰਡਣਹਾਰਾ ਦਰਦ, ਦੁਖੀਆਂ ਦੁੱਖ ਵੇਖ ਵਖਾਈਆ। ਨਿਤ ਨਵਿਤ ਕਿਸੇ ਦਾ ਹੋਣ ਨਾ ਦੇਵੇ ਹਰਜ, ਜੋ ਜਨ ਬੈਠੇ ਧਿਆਨ ਲਗਾਈਆ।

ਜਨ ਭਗਤਾਂ ਮਿਲਣ ਦੀ ਪ੍ਰਭ ਨੂੰ ਗ਼ਰਜ਼, ਨਿਤ ਨਿਤ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਫ਼ਰਦ ਫੋਲ ਫੋਲਾਈਆ। ਸਾਚੀ ਫ਼ਰਦ ਫੋਲ ਕੇ ਤੱਕੇ, ਬਿਨ ਅੱਖਰਾਂ ਅੱਖਰ ਰਿਹਾ ਪੜ੍ਹਾਈਆ। ਕਲਜੁਗ ਅੰਤਮ ਨਵ ਖੰਡ ਪ੍ਰਿਥਮੀ ਜੀਵਾਂ ਜੰਤਾਂ ਪੈਂਦੇ ਧੱਕੇ, ਸਿਰ ਹੱਥ ਨਾ ਕੋਇ ਟਿਕਾਈਆ। ਕੋਈ ਰਸੂਲ ਨਬੀ ਮਿਲੇ ਨਾ ਮਦੀਨੇ ਮੱਕੇ, ਮਗਰੋਂ ਮਕ਼ਬਰਿਆਂ ਮੁੜ ਕੇ ਫੇਰ ਕੋਇ ਨਾ ਆਈਆ। ਕੋਈ ਠਾਕਰ ਮੰਦਰ ਮਸੀਤ ਲੱਭੇ, ਮਸਲਾ ਹਲ ਨਾ ਕੋਇ ਕਰਾਈਆ। ਕੋਈ ਅਠ ਸਠ ਤੀਰਥ ਫਿਰਦੇ ਭੱਜੇ, ਦਿਵਸ ਰੈਣ ਵਾਹੋ ਦਾਹੀਆ। ਕੋਈ ਡੂੰਘੀ ਕੰਦਰ ਵੜ ਕੇ ਸਜੇ, ਆਪ ਆਪਣਾ ਭੇਖ ਵਟਾਈਆ। ਕੋਈ ਰਸਨਾ ਜਿਹਵਾ ਪੜ੍ਹ ਪੜ੍ਹ ਉਚੀ ਉਚੀ ਗੱਜੇ, ਅੰਤਰ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਨਵ ਨੌ ਚਾਰ ਫੋਲ ਫੋਲਾਈਆ। ਨਵ ਨੌ ਚਾਰ ਫੋਲਣਹਾਰਾ, ਏਕੰਕਾਰ ਇਕ ਅਖਵਾਇੰਦਾ। ਆਦਿ ਜੁਗਾਦਿ ਜਿਸ ਪਸਾਰਾ, ਜੁਗ ਚੌਕੜੀ ਧਾਰ ਬੰਧਾਇੰਦਾ। ਲੇਖਾ ਜਾਣੇ ਤੇਈ ਅਵਤਾਰਾ, ਭਗਤ ਅਠਾਰਾਂ ਹੁਕਮ ਵਰਤਾਇੰਦਾ। ਈਸਾ ਮੂਸਾ ਮੁਹੰਮਦ ਖੋਲ੍ਹ ਕਿਵਾੜਾ, ਸਾਚਾ ਨਗ਼ਮਾ ਇਕ ਜਣਾਇੰਦਾ। ਨਾਨਕ ਗੋਬਿੰਦ ਬੋਲ ਜੈਕਾਰਾ, ਸ਼ਬਦੀ ਡੰਕਾ ਫ਼ਤਹਿ ਇਕ ਸੁਣਾਇੰਦਾ। ਰਸਨਾ ਜਿਹਵਾ ਸਾਰੇ ਕਰਨ ਤੇਰਾ ਵਿਸਥਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਕਰਨੀ ਆਪ ਕਮਾਇੰਦਾ। ਕਰਨੀ ਕਰਨਹਾਰ ਗੋਬਿੰਦ, ਪਾਰਬ੍ਰਹਮ ਵੱਡੀ ਵਡਿਆਈਆ। ਹਰਿਜਨ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਨਾ ਕੋਇ ਤਪਾਈਆ। ਵਸਤ ਅਮੋਲਕ ਦੇਵੇ ਗਹਿਰ ਗੰਭੀਰ ਗੁਣੀ ਗਹਿੰਦ, ਨਾਮ ਖੰਡਾ ਝੋਲੀ ਪਾਈਆ। ਮਾਣ ਤੁਟੇ ਸੁਰਪਤ ਇੰਦ, ਕਰੋੜ ਤੇਤੀਸਾ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਪ੍ਰਭੂ ਬਖ਼ਸ਼ੰਦ, ਬਖ਼ਸ਼ਸ਼ ਆਪਣੀ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਸ ਭੈ ਰਹਿਣ ਕੋਇ ਨਾ ਪਾਈਆ। ਭੈ ਭਿਆਨਕ ਹੋਵੇ ਦੂਰ, ਭਾਵੀ ਨੇੜ ਕੋਇ ਨਾ ਆਈਆ। ਸਾਹਿਬ ਸਤਿਗੁਰ ਜਿਸ ਨਜ਼ਰ ਆਏ ਹਜ਼ੂਰ, ਘਰ ਵਿਚ ਘਰ ਮੇਲ ਮਿਲਾਈਆ। ਸਦ ਖ਼ੁਸ਼ੀਆਂ ਨਾਲ ਆਖੇ ਮੇਰਾ ਪੈਂਡਾ ਮੁਕਾ ਨੇੜੇ ਦੂਰ, ਪਾਂਧੀ ਰੂਪ ਨਾ ਕੋਇ ਵਟਾਈਆ। ਚਰਨ ਕਵਲ ਢਹਿ ਕੇ ਆਖੇ ਮੇਰਾ ਮੁਆਫ਼ ਹੋਇਆ ਕਸੂਰ, ਧਰਮ ਰਾਏ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਵੇਖ ਵਖਾਈਆ। ਵੇਖਣ ਕੋ ਪ੍ਰਭ ਆਇਆ ਠਾਕਰ, ਨਿਰਗੁਣ ਨਿਰਵੈਰ ਵੱਡੀ ਵਡਿਆਈਆ। ਕਲਜੁਗ ਟੋਹਵੇ ਡੂੰਘਾ ਸਾਗਰ, ਜਗਤ ਖਾਈ ਫੋਲ ਫੋਲਾਈਆ। ਜੋਧਾ ਸੂਰਬੀਰ ਬਣ ਬਹਾਦਰ, ਬਲਧਾਰੀ ਆਪਣਾ ਹੁਕਮ ਵਰਤਾਈਆ। ਸਿਦਕ ਸਬੂਰੀ ਆਪ ਨਿਭਾ ਸਾਬਰ, ਸਚ ਭਰੋਸਾ ਇਕ ਵਖਾਈਆ। ਧੁਰਦਰਗਾਹੀ ਵਡ ਬੇਪਰਵਾਹ ਸ਼ਬਦ ਅਗੰਮੀ ਬਣ ਕੇ ਜਾਬਰ, ਜਗਤ ਜ਼ੁਲਮ ਦਏ ਮਿਟਾਈਆ। ਆਦਿ ਜੁਗਾਦਿ ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੂੰ ਕਹਿੰਦੇ ਕਾਬਲ, ਕਾਬਲੀਅਤ ਸਭ ਦੀ ਵੇਖ ਵਖਾਈਆ। ਸਰਗੁਣ ਨਿਰਗੁਣ ਨਿਰਗੁਣ ਸਰਗੁਣ ਜਿਸ ਨੂੰ ਮੰਨਿਆ ਬਾਬਲ, ਸੋ ਬਾਬਲ ਨਿਰਗੁਣ ਨੂਰ ਨੂਰ ਇਲਾਹੀਆ। ਬੇਸਮਝ ਮੂਰਖ ਮੂੜ੍ਹ ਮੁਗਧ ਅੰਞਾਣ ਜਿਸ ਨੂੰ ਕਹਿੰਦੇ ਪਾਗ਼ਲ, ਸੋ ਸਤਿਗੁਰ ਸੱਚਾ ਆਪਣਾ ਖੇਲ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਦੇਵੇ ਮਾਣ

ਵਡਿਆਈਆ। ਦੇਵਣ ਕੋ ਹਰਿ ਏਕਾ ਮਾਣ, ਮਿਹਰਵਾਨ ਅਖਵਾਈਆ। ਜਨ ਭਗਤਾਂ ਬਖ਼ਸ਼ੇ ਚਰਨ ਧਿਆਨ, ਚਰਨ ਚਰਨੋਦਕ ਮਸਤਕ ਟਿੱਕਾ ਇਕ ਵਖਾਈਆ। ਸ਼ਬਦ ਅਗੰਮੀ ਦਏ ਬਬਾਣ, ਸਾਚੇ ਪੌੜੇ ਲਏ ਚੜ੍ਹਾਈਆ। ਕਾਇਆ ਮੰਦਰ ਧੁਰ ਮਕਾਨ, ਮੁਕਾਮੇ ਹੱਕ ਦਏ ਸਮਝਾਈਆ। ਜਿਸ ਗ੍ਰਹਿ ਮਿਲੇ ਮਿਹਰਵਾਨ, ਸੋ ਮਕਾਨ ਸੋਭਾ ਪਾਈਆ। ਦਰਸ ਕਰੇ ਸਚ ਮਹਿਬੂਬ ਆਣ, ਮੁਹੱਬਤ ਇਕੋ ਇਕ ਜਣਾਈਆ। ਨੂਰੀ ਜਲਵਾ ਵੇਖ ਭਗਵਾਨ, ਭਗਤ ਸੱਜਣ ਲਏ ਅੰਗੜਾਈਆ। ਦਰਗਹਿ ਸਾਚੀ ਮਿਲੇ ਕਾਹਨ, ਬੰਸਰੀ ਆਪਣਾ ਨਾਮ ਸੁਣਾਈਆ। ਵਿਛੜੀ ਸੀਤਾ ਮਿਲੇ ਰਾਮ, ਸੁਰਤੀ ਮੰਗਲਾਚਾਰ ਜਣਾਈਆ। ਸਾਚਾ ਝੁੱਲੇ ਛਤਰ ਨਿਸ਼ਾਨ, ਸਤਿ ਸਤਿਵਾਦੀ ਆਪ ਵਖਾਈਆ। ਸਾਚਾ ਢੋਲਾ ਭਗਤ ਭਗਵਾਨ ਦੋਵੇਂ ਮਿਲ ਕੇ ਗਾਣ, ਸੋਹੰ ਸੋ ਜੈ ਜੈਕਾਰ ਕਰਾਈਆ। ਕਾਇਆ ਮੰਦਰ ਅੰਦਰ ਵੜ ਕੇ ਇਕ ਦੂਜੇ ਦੀ ਕਰਨ ਪਹਿਚਾਨ, ਦੋਵੇਂ ਰਲ ਕੇ ਅੱਖ ਇਕੋ ਇਕ ਖੁਲ੍ਹਾਈਆ। ਇਕ ਮੰਗੇ ਇਕ ਬਣੇ ਨਿਧਾਨ, ਇਕ ਖੋਲ੍ਹੇ ਇਕ ਦੇਵੇ ਗਿਆਨ, ਗਿਆਨ ਗੁਰੂ ਆਪਣੀ ਦਇਆ ਕਮਾਈਆ। ਇਕ ਬੋਲੇ ਨਾਲ ਜ਼ਬਾਨ, ਇਕ ਬੋਲੇ ਸ਼ਬਦ ਨਾਦ ਧੁਨਕਾਨ, ਦੋਹਾਂ ਮਿਲ ਕੇ ਘਰ ਸਾਚੇ ਵੱਜੇ ਵਧਾਈਆ। ਇਕ ਚਰਨੀ ਡਿਗ ਕੇ ਮੰਗੇ ਦਾਨ, ਇਕ ਦੇਵਣਹਾਰਾ ਨੌਜਵਾਨ, ਦੋਹਾਂ ਮਿਲ ਕੇ ਵਸਤ ਅਮੋਲਕ ਆਪਣਾ ਰੰਗ ਵਟਾਈਆ। ਇਕ ਕਹੇ ਤੂੰ ਸ੍ਰੀ ਭਗਵਾਨ, ਇਕ ਕਹੇ ਤੂੰ ਮੇਰਾ ਭਗਤ ਚਤੁਰ ਸੁਜਾਨ, ਦੋਹਾਂ ਮਿਲ ਕੇ ਆਪਣੀ ਧਾਰ ਬੰਧਾਈਆ। ਇਕ ਕਹੇ ਤੂੰ ਮੇਰਾ ਮਿਹਰਵਾਨ, ਇਕ ਕਹੇ ਤੂੰ ਮੇਰਾ ਨਿਸ਼ਾਨ, ਸੰਤ ਕੰਤ ਇਕੱਠੇ ਹੋ ਕੇ ਆਪਣੀ ਖ਼ੁਸ਼ੀ ਵਖਾਈਆ। ਇਕ ਕਹੇ ਮੈਨੂੰ ਤੇਰਾ ਮਾਣ, ਇਕ ਕਹੇ ਤੂੰ ਮੇਰੀ ਜਾਨ, ਦੋਹਾਂ ਰਲ ਮਿਲ ਪੰਜ ਤਤ ਕਾਇਆ ਬੁੱਤ ਦਿਤਾ ਬਣਾਈਆ। ਇਕ ਕਹੇ ਮੈਨੂੰ ਤੇਰੀ ਆਣ, ਇਕ ਕਹੇ ਮੈਂ ਦੇਵਾਂ ਫ਼ਰਮਾਨ, ਦੋਵੇਂ ਮਿਲ ਕੇ ਕਹਿਣ ਆਦਿ ਜੁਗਾਦਿ ਜੁਗ ਚੋਕੜੀ ਭਗਤ ਭਗਵਾਨ ਝੁਲਦਾ ਰਹੇ ਨਿਸ਼ਾਨ, ਦੂਜਾ ਰਹਿਣ ਨਾ ਕੋਇ ਪਾਈਆ। ਸੋ ਸਾਹਿਬ ਕਲਜੁਗ ਅੰਤ ਸਾਚਾ ਦੇਵੇ ਅਗੰਮੀ ਦਾਨ, ਕਾਇਆ ਮੰਦਰ ਅੰਦਰ ਆਪ ਟਿਕਾਈਆ। ਜੇ ਕੋਈ ਲੱਭਣ ਜਾਏ ਵਿਚੋਂ ਜਹਾਨ, ਨੌ ਖੰਡ ਪ੍ਰਿਥਮੀ ਹੱਥ ਕਿਸੇ ਨਾ ਆਈਆ। ਪ੍ਰਭ ਕਾ ਖੇਲ ਸਦਾ ਮਹਾਨ, ਜੁਗ ਚੋਕੜੀ ਕਾਰ ਕਮਾਈਆ। ਹਰਿ ਭਗਤ ਸੁਹੇਲੇ ਲੱਭੇ ਆਣ, ਚਾਰੋਂ ਕੁੰਟ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਜਨ ਭਗਤ ਦੇਵੇ ਨਾਮ ਵਰ, ਵਸਤ ਅਪਾਰ ਕਿਰਪਾ ਧਾਰ ਏਕੰਕਾਰ ਇਕੋ ਇਕ ਝੋਲੀ ਪਾਈਆ।