ਪੁਸਤਕਾਲਾਭਾਗ ੧੫

੨੪ ਅੱਸੂ ੨੦੨੦ ਬਿਕ੍ਰਮੀ ਸਰਵਣ ਸਿੰਘ ਦੇ ਗ੍ਰਹਿ ਪਿੰਡ ਰਾਮ ਗੜ੍ਹ ਸਰਦਾਰਾਂ ਜ਼ਿਲਾ ਲੁਧਿਆਣਾ

ਸਚਖੰਡ ਦੁਆਰੇ ਸਚ ਸੁਲਤਾਨ, ਸ਼ਾਹ ਪਾਤਸ਼ਾਹ ਆਪਣਾ ਖੇਲ ਕਰਾਈਆ। ਸੋ ਪੁਰਖ ਨਿਰੰਜਣ ਹੋ ਪਰਧਾਨ, ਹਰਿ ਪੁਰਖ ਨਿਰੰਜਣ ਵੇਸ ਵਟਾਈਆ। ਏਕੰਕਾਰ ਬਣ ਬਲਵਾਨ, ਆਦਿ ਨਿਰੰਜਣ ਨੂਰ ਧਰਾਈਆ। ਅਬਿਨਾਸ਼ੀ ਕਰਤਾ ਹੁਕਮਰਾਨ, ਸ੍ਰੀ ਭਗਵਾਨ ਨਿਸ਼ਾਨ ਝੁਲਾਈਆ। ਪਾਰਬ੍ਰਹਮ ਪ੍ਰਭ ਬਣ ਪਰਧਾਨ, ਨਿਰਗੁਣ ਨਿਰਵੈਰ ਆਪਣੀ ਕਾਰ ਕਮਾਈਆ। ਮਹੱਲ ਅਟੱਲ ਉਚ ਮਕਾਨ, ਦਰਗਹਿ ਸਾਚੀ ਸੋਭਾ ਪਾਈਆ। ਸ਼ਾਹੋ ਭੂਪ ਬਣ ਰਾਜ ਰਾਜਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ

ਅਪਾਰਾ, ਸਤਿ ਸਤਿਵਾਦੀ ਆਪ ਕਰਾਇੰਦਾ। ਨਿਰਗੁਣ ਨੂਰ ਨੂਰ ਉਜਿਆਰਾ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਖੇਲੇ ਖੇਲ ਉਚ ਮਨਾਰਾ, ਮੁਕਾਮੇ ਹੱਕ ਡੇਰਾ ਲਾਇੰਦਾ। ਲਾਸ਼ਰੀਕ ਪਰਵਰਦਿਗਾਰਾ, ਬੇਨਜ਼ੀਰ ਨਜ਼ਰ ਕਿਸੇ ਨਾ ਆਇੰਦਾ। ਬੋਲਣਹਾਰ ਸ਼ਬਦ ਜੈਕਾਰਾ, ਜੈ ਜੈਕਾਰ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰ ਇਕ ਦਰਬਾਰ ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਸਚਖੰਡ ਲਗਾਏ ਹਰਿ ਦਰਬਾਰ, ਦਰਗਹਿ ਸਾਚੀ ਵੱਜੇ ਵਧਾਈਆ। ਤਖ਼ਤ ਨਿਵਾਸੀ ਬੈਠ ਏਕੰਕਾਰ, ਅਕਲ ਕਲਧਾਰੀ ਆਪਣਾ ਹੁਕਮ ਵਰਤਾਈਆ। ਲੇਖਾ ਜਾਣ ਦੋ ਜਹਾਨ, ਬ੍ਰਹਿਮੰਡ ਖੰਡ ਹੁਕਮ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਸੰਦੇਸਾ ਦੇਵੇ ਧੁਰ ਗਿਆਨ, ਨਾਮ ਪਾਤਰ ਇਕ ਜਣਾਈਆ। ਜੁਗ ਚੌਕੜੀ ਵੇਖੇ ਮਾਰ ਧਿਆਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸਚ ਸਿੰਘਾਸਣ ਪੁਰਖ ਅਬਿਨਾਸ਼ਨ ਸਚਖੰਡ ਦੁਆਰ ਇਕ ਸੁਹਾਈਆ। ਸਚ ਦਰਬਾਰ ਲੱਗਾ ਅਗੰਮ, ਨੇਤਰ ਨਜ਼ਰ ਕੋਇ ਨਾ ਆਈਆ। ਕਰੇ ਖੇਲ ਸ੍ਰੀ ਭਗਵਨ, ਬੇਅੰਤ ਬੇਪਰਵਾਹੀਆ। ਭੂਪਤ ਭੂਪ ਬਣ ਰਾਜ ਰਾਜਾਨ, ਸ਼ਾਹ ਪਾਤਸ਼ਾਹ ਆਪਣਾ ਨਾਉਂ ਰਖਾਈਆ। ਨਿਰਗੁਣ ਨਿਰਗੁਣ ਬਣ ਹੁਕਮਰਾਨ, ਸਰਗੁਣ ਸਰਗੁਣ ਰਈਅਤ ਵਖਾਈਆ। ਆਦਿ ਜੁਗਾਦਿ ਬਣ ਕੇ ਕਾਹਨ, ਜੁਗ ਜੁਗਾਦੀ ਵੇਖ ਵਖਾਈਆ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਚ ਦੁਆਰੇ ਆਪ ਝੁਲਾਈਆ। ਕਰੇ ਖੇਲ ਨੌਜਵਾਨ ਮਰਦ ਮਰਦਾਨ, ਜੋਧਾ ਸੂਰਬੀਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਧੁਰ ਦਰਬਾਰਾ ਇਕ ਸੁਹਾਈਆ। ਧੁਰ ਦਰਬਾਰਾ ਗਿਆ ਲੱਗ, ਦਰਗਹਿ ਸਾਚੀ ਵੱਜੇ ਵਧਾਈਆ। ਤਖ਼ਤ ਨਿਵਾਸੀ ਸੂਰਾ ਸਰਬੱਗ, ਸ਼ਹਿਨਸ਼ਾਹ ਸੱਚਾ ਆਸਣ ਲਾਈਆ। ਦੋ ਜਹਾਨ ਵੇਖੇ ਨੱਠ ਨੱਠ, ਨਿਰਗੁਣ ਪਾਂਧੀ ਪੰਧ ਮੁਕਾਈਆ। ਸਾਚਾ ਮਾਰਗ ਜੁਗ ਚੌਕੜੀ ਗਿਆ ਦੱਸ, ਧੁਰ ਸੰਦੇਸਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਭੇਵ ਅਭੇਦਾ ਸਮਝ ਕੋਇ ਨਾ ਪਾਈਆ। ਸ਼ਾਹੋ ਭੂਪ ਸੱਚਾ ਸਿਕਦਾਰਾ, ਧੁਰ ਦੀ ਧਾਰ ਆਪ ਜਣਾਈਆ। ਸ਼ਬਦ ਅਗੰਮ ਬੋਲ ਜੈਕਾਰਾ, ਸਾਚਾ ਨਾਦ ਇਕ ਉਪਜਾਈਆ। ਬ੍ਰਹਿਮੰਡ ਖੰਡ ਕਰੇ ਖ਼ਬਰਦਾਰਾ, ਲੋਕ ਪਰਲੋਕ ਨੈਣ ਅੱਖ ਖੁਲ੍ਹਾਈਆ। ਨਵ ਨੌ ਚਾਰ ਦੇਵੇ ਇਕ ਸਹਾਰਾ, ਬੇਪਰਵਾਹ ਆਪਣਾ ਭੇਵ ਰਿਹਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਧਾਰ ਆਪ ਜਣਾਈਆ। ਧੁਰ ਦੀ ਧਾਰ ਜਾਣੇ ਕਰਤਾਰ, ਕਰਤਾ ਪੁਰਖ ਵੱਡੀ ਵਡਿਆਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਅੰਤਮ ਕੋਇ ਰਹਿਣ ਨਾ ਪਾਈਆ। ਸੇਵਾ ਕਰ ਗੁਰੂ ਅਵਤਾਰ, ਪੀਰ ਪੈਗ਼ੰਬਰ ਹੁਕਮ ਸੀਸ ਟਿਕਾਈਆ। ਲੇਖਾ ਲਿਖ ਲਿਖ ਗਏ ਵਿਚ ਸੰਸਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਜਗਤ ਦ੍ਰਿੜਾਈਆ। ਪੀਰ ਪੈਗ਼ੰਬਰ ਅੰਜੀਲ ਕੁਰਾਨ ਦੇ ਕੇ ਗਏ ਬਿਆਨ, ਭੇਵ ਅਭੇਦਾ ਜਗਤ ਖੁਲ੍ਹਾਈਆ। ਖਾਣੀ ਬਾਣੀ ਤੀਰ ਅਣਿਆਲਾ ਮਾਰ ਕੇ ਗਏ ਬਾਣ, ਆਰ ਪਾਰ ਕਿਨਾਰਾ ਸਮਝ ਕੋਇ ਨਾ ਪਾਈਆ। ਰਸਨਾ ਜਿਹਵਾ ਬੱਤੀ ਦੰਦ ਬੋਲ ਕੇ ਗਏ ਜ਼ਬਾਨ, ਆਤਮ ਪਰਮਾਤਮ ਸਚ ਸੰਦੇਸ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ

ਦੁਆਰਾ ਸਚ ਪਸਾਰਾ, ਤਖ਼ਤ ਨਿਵਾਸੀ ਏਕੰਕਾਰਾ, ਅਕਲ ਕਲਧਾਰੀ ਇਕੋ ਸੋਭਾ ਪਾਈਆ। ਤਖ਼ਤ ਨਿਵਾਸੀ ਸਾਚੇ ਤਖ਼ਤ ਚੜ੍ਹ, ਸੋ ਪੁਰਖ ਨਿਰੰਜਣ ਹੁਕਮ ਸੁਣਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਸੱਚਾ ਢੋਲਾ ਨਾਉਂ ਲੈਣਾ ਪੜ੍ਹ, ਸੋ ਮੇਰਾ ਨਿਸ਼ਅੱਖਰ ਰੂਪ ਵਟਾਇੰਦਾ। ਉਚ ਮਨਾਰ ਖੇਲ ਅਪਾਰ ਕਰਨੀ ਕਰਤਾ ਰਿਹਾ ਕਰ, ਕੁਦਰਤ ਕਾਦਰ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮੰਦਰ ਇਕ ਸੁਹਾਇੰਦਾ। ਸਾਚਾ ਮੰਦਰ ਸੋਭਾਵੰਤ, ਸਚਖੰਡ ਵੱਜੇ ਇਕ ਵਧਾਈਆ। ਆਪ ਸੁਹਾਏ ਸ੍ਰੀ ਭਗਵੰਤ, ਭਗਵਨ ਬੈਠਾ ਆਸਣ ਲਾਈਆ। ਆਦਿ ਜੁਗਾਦੀ ਬਣ ਕੇ ਕੰਤ, ਸੇਜ ਸੁਹੰਜਣੀ ਇਕ ਹੰਡਾਈਆ। ਦੇਵਣਹਾਰਾ ਸਾਚਾ ਮੰਤ, ਮੰਤਰ ਆਪਣਾ ਨਾਮ ਜਣਾਈਆ। ਲੱਖ ਚੁਰਾਸੀ ਬਣਾਵਣਹਾਰਾ ਬਣਤ, ਘਟ ਘਟ ਬੈਠਾ ਸੋਭਾ ਪਾਈਆ। ਬੋਧ ਅਗਾਧ ਮਹਿਮਾ ਅਗਣਤ, ਨਿਤ ਨਵਿਤ ਕਰੇ ਪੜ੍ਹਾਈਆ। ਦੇਵੇ ਮਾਣ ਸਾਚੇ ਭਗਤ ਸੰਤ, ਕੰਤ ਲਏ ਮਿਲਾਈਆ। ਗੜ੍ਹ ਤੋੜਨਹਾਰਾ ਹਉਮੇਂ ਹੰਗਤ, ਹੰ ਬ੍ਰਹਮ ਦਏ ਦਰਸਾਈਆ। ਲੇਖਾ ਮੁਕਾਏ ਮਾਇਆ ਮਮਤ, ਮੋਹ ਵਿਕਾਰ ਕੋਇ ਰਹਿਣ ਨਾ ਪਾਈਆ। ਜਿਸ ਦਾ ਭੇਵ ਨਾ ਜਾਣੇ ਕੋਈ ਆਦਿ ਅੰਤ, ਸੋ ਪੁਰਖ ਬਿਧਾਤਾ ਸਚਖੰਡ ਸਾਚੇ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਵੈਰ ਆਪਣੀ ਧਾਰ ਵਖਾਈਆ। ਨਿਰਵੈਰ ਪੁਰਖ ਸਦਾ ਨਿਰਾਕਾਰ, ਨਿਰੰਕਾਰ ਵੱਡੀ ਵਡਿਆਈਆ। ਜੁਗ ਚੌਕੜੀ ਖੇਲ ਕਰੇ ਅਪਾਰ, ਕਰਤਾ ਕਰਨੀ ਆਪਣੀ ਦਏ ਜਣਾਈਆ। ਨਿਰਗੁਣ ਸਰਗੁਣ ਹੋ ਉਜਿਆਰ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦ ਅਨਾਦ ਸੱਚੀ ਧੁਨਕਾਰ, ਅਨਾਦੀ ਨਾਦ ਸੁਣਾਈਆ। ਦੀਆ ਬਾਤੀ ਕਮਾਲਾਪਾਤੀ ਇਕੋ ਬਾਲ, ਪੀਰ ਪੈਗ਼ੰਬਰ ਗੁਰ ਅਵਤਾਰ ਦਏ ਵਡਿਆਈਆ। ਅੰਮ੍ਰਿਤ ਆਤਮ ਸਚ ਪਿਆਲਾ ਦੇਵੇ ਪਿਆਲ, ਜਾਮ ਇਕੋ ਇਕ ਵਖਾਈਆ। ਅੰਦਰ ਬਾਹਰ ਗੁਪਤ ਜ਼ਾਹਰ ਨਿਤ ਨਵਿਤ ਚਲੇ ਨਾਲ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਖਲਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਲੇਖਾ ਜਾਣ ਸਚਖੰਡ ਸੱਚੀ ਧਰਮਸਾਲ, ਧਰਮ ਦੁਆਰਾ ਇਕ ਵਖਾਈਆ। ਮਿਹਰਵਾਨ ਹੋ ਦਿਆਲ, ਏਕਾ ਬਖ਼ਸ਼ਣਹਾਰ ਸੱਚੀ ਸਰਨਾਈਆ। ਜਿਸ ਦਾ ਖੇਲ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਤਿਸ ਦਾ ਦੇਣ ਅਹਿਵਾਲ, ਮਾਰਗ ਜੀਵ ਜੰਤ ਜਣਾਈਆ। ਜਿਸ ਦੇ ਪਿੱਛੇ ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਘਾਲਣ ਗਏ ਘਾਲ, ਵਿਸ਼ਨ ਬ੍ਰਹਮ ਸ਼ਿਵ ਦਰ ਸੀਸ ਝੁਕਾਇੰਦਾ। ਸੋ ਸਾਹਿਬ ਸਤਿਗੁਰ ਪੁਰਖ ਅਕਾਲ ਮਰਦ ਮਰਦਾਨਾ ਖੇਲ ਕਰੇ ਕਮਾਲ, ਕਰਨੀ ਕਰਤਾ ਆਪਣੇ ਹੱਥ ਰਖਾਇੰਦਾ। ਸਚਖੰਡ ਦੁਆਰ ਏਕੰਕਾਰ ਪਰਗਟ ਹੋ ਸੱਚੀ ਸਰਕਾਰ, ਧੁਰ ਫ਼ਰਮਾਣਾ ਸੱਚਾ ਰਾਣਾ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਦੋ ਜਹਾਨਾਂ ਇਕ ਤਰਾਨਾ ਬਿਨ ਰਸਨਾ ਜਿਹਵਾ ਆਪ ਸੁਣਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸ੍ਰਿਸ਼ਟ ਸਬਾਈ ਦਾ ਇਕੋ ਕੰਤ ਸ੍ਰੀ ਭਗਵਾਨ, ਦੂਜਾ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਮੂਰਤ ਅਕਾਲ ਅਕਲ ਕਲ ਆਪਣੀ ਖੇਲ ਵਖਾਇੰਦਾ। ਅਕਲ ਕਲਧਾਰੀ ਬੇਐਬ ਨੂਰ, ਨੂਰ ਨੁਰਾਨਾ ਡਗਮਗਾਈਆ। ਮੁਕਾਮੇ ਹੱਕ ਕਰ ਜ਼ਹੂਰ, ਜਲਵਾ ਇਕੋ ਇਕ ਵਖਾਈਆ। ਆਦਿ ਜੁਗਾਦਿ ਸਾਚੀ ਤੂਰ, ਕਾਇਨਾਤ ਕਰੇ ਪੜ੍ਹਾਈਆ। ਏਕਾ ਨਾਮ ਰਸ ਰਹੇ ਮਖ਼ਮੂਰ, ਮੰਜ਼ਲ ਮਕ਼ਸੂਦ

ਇਕੋ ਡੇਰਾ ਲਾਈਆ। ਨਿਤ ਨਵਿਤ ਮੁਰੀਦ ਮੁਰਸ਼ਦ ਸਦਾ ਹਜ਼ੂਰ, ਹਜ਼ਰਤ ਆਪਣਾ ਨੂਰ ਰੁਸ਼ਨਾਈਆ। ਸਰਬ ਕਲਾ ਪ੍ਰਭ ਭਰਪੂਰ, ਦੂਜੇ ਦਰ ਮੰਗਣ ਕਦੇ ਨਾ ਜਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਾਚੇ ਤਖ਼ਤ ਬੈਠਾ ਰਹੇ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰ ਖੇਲ ਅਪਾਰ, ਹਰਿ ਕਰਤਾ ਆਪ ਕਰਾਈਆ। ਹਰਿ ਕਰਤਾ ਵਡ ਮਿਹਰਵਾਨ, ਮਿਹਰ ਨਜ਼ਰ ਨੈਣ ਉਠਾਇੰਦਾ। ਜੁਗ ਚੌਕੜੀ ਹੋ ਪਰਧਾਨ, ਨਿਰਗੁਣ ਸਰਗੁਣ ਸਾਚਾ ਰਾਹ ਚਲਾਇੰਦਾ। ਸ਼ਬਦ ਅਗੰਮੀ ਦੇ ਕੇ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਅੰਤਰ ਆਤਮ ਵੇਖੇ ਆਣ, ਗ੍ਰਹਿ ਮੰਦਰ ਖੋਜ ਖੋਜਾਇੰਦਾ। ਧਰਮ ਵਖਾਏ ਇਕ ਨਿਸ਼ਾਨ, ਸਤਿ ਨਿਸ਼ਾਨਾ ਹੱਥ ਉਠਾਇੰਦਾ। ਸਰਬ ਜੀਆਂ ਪ੍ਰਭ ਵਖਾਏ ਇਕ ਮਕਾਨ, ਕਾਇਆ ਕੱਪੜ ਸੋਭਾ ਪਾਇੰਦਾ। ਜਿਸ ਗ੍ਰਹਿ ਵਸੇ ਸ੍ਰੀ ਭਗਵਾਨ, ਨਿਜ ਨੇਤਰ ਨਜ਼ਰੀ ਆਇੰਦਾ। ਸ੍ਰਿਸ਼ਟ ਸਬਾਈ ਇਕੋ ਦੱਸੇ ਸਚ ਈਮਾਨ, ਆਮਲ ਸੱਚਾ ਨਾਮ ਕਰਾਇੰਦਾ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੇਵਣਹਾਰਾ ਮਾਣ, ਜ਼ਾਤ ਪਾਤ ਊਚ ਨੀਚ ਰਾਉ ਰੰਕ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਤਖ਼ਤ ਸੋਭਾ ਪਾਇੰਦਾ। ਸਾਚੇ ਤਖ਼ਤ ਬੈਠ ਸ੍ਰੀ ਭਗਵਾਨ, ਸਾਚੀ ਰਚਨਾ ਆਪ ਰਚਾਈਆ। ਆਪਣੀ ਇਛਿਆ ਕਰ ਬਲਵਾਨ, ਸੁੱਤ ਦੁਲਾਰਾ ਸ਼ਬਦੀ ਜਾਈਆ। ਇਕੋ ਘਰ ਖੋਲ੍ਹ ਅਗੰਮ ਦੁਕਾਨ, ਪੂਤ ਸਪੂਤੇ ਦਏ ਵਡਿਆਈਆ। ਪੂਤ ਸਪੂਤਾ ਕਰ ਪਰਧਾਨ, ਸਿਰ ਸਮਰਥ ਹੱਥ ਟਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨ, ਤ੍ਰੈਗੁਣ ਮਾਇਆ ਝੋਲੀ ਪਾਈਆ। ਤ੍ਰੈਗੁਣ ਖੇਲ ਕਰੇ ਨੌਜਵਾਨ, ਪੰਜ ਤਤ ਕਰੇ ਕੁੜਮਾਈਆ। ਪੰਜ ਤਤ ਕਰ ਪਰਧਾਨ, ਚਾਰੇ ਖਾਣੀ ਵੰਡ ਵੰਡਾਈਆ। ਚਾਰੇ ਖਾਣੀ ਜਗਤ ਨਿਸ਼ਾਨ, ਲੱਖ ਚੁਰਾਸੀ ਰੂਪ ਧਰਾਈਆ। ਲੱਖ ਚੁਰਾਸੀ ਦੇ ਗਿਆਨ, ਸ਼ਬਦ ਬੋਧ ਅਗਾਧ ਧੁਨ ਆਪਣੀ ਇਕ ਸਮਝਾਈਆ। ਸਾਚੀ ਧੁਨ ਧੁਰ ਫ਼ਰਮਾਣ, ਚਾਰੇ ਬਾਣੀ ਰਹੀ ਗਾਈਆ। ਚਾਰੇ ਕੁੰਟ ਹੋਏ ਪਰਧਾਨ, ਚਾਰੇ ਜੁਗ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਸਰਗੁਣ ਹੋ ਕੇ ਕਰ ਕਰ ਗਏ ਖੇਲ ਮਹਾਨ, ਮਹਿੰਮਾ ਅਕਥ ਕਥ ਸੁਣਾਈਆ। ਅੰਤਮ ਕੂਕ ਪੁਕਾਰ ਕਹਿ ਕੇ ਗਏ ਸਰਬ ਜੀਆਂ ਦਾ ਇਕ ਭਗਵਾਨ, ਪੁਰਖ ਅਕਾਲ ਪਰਵਰਦਿਗਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਵਸੇ ਸਾਚਾ ਮੰਦਰ ਸਤਿ ਸਤਿਵਾਦੀ ਇਕ ਸੁਹਾਈਆ। ਸਤਿ ਸਤਿਵਾਦੀ ਸਾਚਾ ਬੰਕ, ਬੰਕ ਦੁਆਰੀ ਆਪ ਸੁਹਾਇੰਦਾ। ਨਾ ਕੋਈ ਰਾਉ ਨਾ ਕੋਈ ਰੰਕ, ਰਾਜ ਰਾਜਾਨ ਨਾ ਕੋਈ ਵੇਸ ਵਟਾਇੰਦਾ। ਨਾ ਕੋਈ ਆਦਿ ਨਾ ਕੋਈ ਅੰਤ, ਭੇਵ ਅਭੇਦ ਨਾ ਕੋਇ ਜਣਾਇੰਦਾ। ਨਾ ਕੋਈ ਪਾਂਧਾ ਨਾ ਕੋਈ ਪੰਡਤ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰਬਾਰ ਹਰਿ ਨਿਰੰਕਾਰ, ਜੋਤੀ ਧਾਰ ਨੂਰ ਨੁਰਾਨਾ ਵਡ ਮਿਹਰਵਾਨਾ ਧੁਰ ਤਰਾਨਾ ਇਕੋ ਰਾਗ ਸੁਣਾਇੰਦਾ। ਧੁਰ ਤਰਾਨਾ ਸ਼ਬਦੀ ਰਾਗ, ਅਨਰਾਗੀ ਆਪ ਸੁਣਾਈਆ। ਦੋ ਜਹਾਨ ਉਪਜੇ ਸਭ ਨੂੰ ਵੈਰਾਗ, ਵੈਰਾਗੀ ਰੂਪ ਲਏ ਵਟਾਈਆ। ਸੋਈ ਸਵਾਣੀ ਜਾਏ ਜਾਗ, ਨੇਤਰ ਨੈਣ ਅੱਖ ਖੁਲ੍ਹਾਈਆ। ਲੋਕ ਪਰਲੋਕ ਬੁਝਾਵਣਹਾਰਾ ਆਗ, ਅੰਮ੍ਰਿਤ ਮੇਘ ਇਕ ਬਰਸਾਈਆ। ਆਤਮ ਪਰਮਾਤਮ ਬਣਾਵਣਹਾਰਾ ਸਾਕ, ਸੱਜਣ ਇਕੋ ਇਕ ਦਰਸਾਈਆ। ਦੁਰਮਤ ਮੈਲ ਧੋਵਣਹਾਰਾ ਦਾਗ਼, ਸਤਿਗੁਰ

ਪੂਰਾ ਸ਼ਬਦ ਵੱਡੀ ਵਡਿਆਈਆ। ਘਰ ਜੋਤ ਦੀਪ ਜਲਾਵਣਹਾਰਾ ਚਿਰਾਗ਼, ਅੰਧ ਅੰਧੇਰ ਦਏ ਮਿਟਾਈਆ। ਡੂੰਘੀ ਭਵਰੋਂ ਲਏ ਕਾਢ, ਸੁਰਤੀ ਸ਼ਬਦ ਨਾਲ ਬਦਲਾਈਆ। ਆਤਮ ਸੇਜਾ ਕਰਨਹਾਰਾ ਲਾਡ, ਸੇਜ ਸੁਹੰਜਣੀ ਇਕ ਵਖਾਈਆ। ਨਿਤ ਨਵਿਤ ਸਦਾ ਸੁਹੇਲਾ ਸਭ ਦੀ ਰੱਖਣਹਾਰਾ ਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਜਨ ਭਗਤਾਂ ਸੁਣਨਹਾਰ ਫ਼ਰਿਆਦ, ਸਚ ਅਦਾਲਤ ਇਕ ਵਖਾਈਆ। ਲੇਖਾ ਜਾਣ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੋਜਾਈਆ। ਜਿਸ ਰਚਨਾ ਰਚੀ ਆਦਿ, ਸੋ ਕਰਤਾ ਕਰਨੀ ਆਪਣੇ ਹੱਥ ਰਖਾਈਆ। ਸਚ ਸੁਲਤਾਨ ਵਡ ਮਿਹਰਵਾਨ ਨਿਰਗੁਣ ਨਿਰਵੈਰ ਸਵਾਂਗੀ ਵਰਤੇ ਆਪਣਾ ਸਵਾਂਗ, ਸਮਝ ਸਕੇ ਨਾ ਕੋਇ ਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਦਿ ਜੁਗਾਦਿ ਜੁਗ ਚੌਕੜੀ ਜਿਸ ਦੀ ਰੱਖਦੇ ਗਏ ਤਾਂਘ, ਨਿਜ ਨੇਤਰ ਧਿਆਨ ਲਗਾਈਆ। ਨੌ ਖੰਡ ਸੱਤ ਦੀਪ ਸਤਿ ਧਰਮ ਸਚ ਸਚ ਜਗਾਏ ਇਕ ਚਿਰਾਗ਼, ਕੂੜ ਅੰਧੇਰਾ ਦਏ ਗਵਾਈਆ। ਲਹਿਣਾ ਦੇਣਾ ਚੁਕਾਏ ਵਰਨ ਬਰਨ ਗੋਤ ਜ਼ਾਤ ਪਾਤ, ਦੀਨ ਮਜ਼੍ਹਬ ਇਕੋ ਰੰਗ ਵਖਾਈਆ। ਚਾਰ ਵਰਨ ਅਠਾਰਾਂ ਬਰਨ ਸਰਨ ਸਰਨਾਈ ਬੰਨ੍ਹੇ ਸਾਚਾ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਧੁਰ ਸੰਦੇਸਾ ਨਰ ਨਰੇਸਾ ਸਰਬ ਜੀਆਂ ਸੁਣਾਏ ਇਕੋ ਗਾਥ, ਹਿੰਦੂ ਮੁਸਲਮ ਸਿੱਖ ਈਸਾਈ ਕਰੇ ਸਚ ਪੜ੍ਹਾਈਆ। ਅੰਤਰ ਆਤਮ ਪਰਮਾਤਮ ਸਤਿ ਗੁਰਦੇਵ ਦੇਵੇ ਸ਼ਬਦੀ ਦਾਤ, ਅੰਤਰਜਾਮੀ ਆਪਣੀ ਬੂਝ ਬੁਝਾਈਆ। ਜਿਸ ਦਾ ਲੇਖਾ ਜੁਗ ਚੌਕੜੀ ਲਿਖ ਕੇ ਗਏ ਨਾਲ ਕਲਮ ਦਵਾਤ, ਸ਼ਾਹੀ ਕਾਗ਼ਜ਼ ਗੰਢ ਪਵਾਈਆ । ਸੋ ਸਾਹਿਬ ਸੁਲਤਾਨ ਸਚਖੰਡ ਸਾਚੇ ਬੈਠਾ ਖੇਲ ਕਰੇ ਤਮਾਸ਼, ਸਤਿਗੁਰ ਆਪਣਾ ਸਾਂਗ ਵਰਤਾਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਭਗਤਾਂ ਮੀਤਾ ਠਾਂਡਾ ਸੀਤਾ ਸਦ ਵਸੇ ਪਾਸ, ਘਰ ਮੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰੇ ਆਪਣਾ ਖੇਲ ਕਰਾਈਆ। ਸਚਖੰਡ ਦੁਆਰੇ ਖੇਲ ਭਗਵਾਨ, ਹਰਿ ਕਰਤਾ ਆਪ ਕਰਾਇੰਦਾ। ਸਤਿ ਧਰਮ ਦਾ ਇਕ ਨਿਸ਼ਾਨ ਸਤਿ ਸਤਿਵਾਦੀ ਆਪ ਉਠਾਇੰਦਾ। ਧੁਰ ਸੰਦੇਸਾ ਦਏ ਗਿਆਨ, ਏਕੰਕਾਰ ਇਕੋ ਵਾਰ ਸਰਬ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੋ ਧਿਆਨ, ਵਡ ਧਿਆਨੀ ਨੈਣ ਤਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਇਕੱਠੇ ਹੋ ਕੇ ਵੇਖੋ ਆਣ, ਪਤਿਪਰਮੇਸ਼ਵਰ ਆਪਣੀ ਧਾਰ ਚਲਾਇੰਦਾ। ਨਿਉਂ ਨਿਉਂ ਸਜਦਾ ਸੀਸ ਕਰੋ ਸਲਾਮ, ਜਗਦੀਸ ਜਗਦੀਸਰ ਇਕੋ ਘਰ ਸੋਭਾ ਪਾਇੰਦਾ। ਜਿਸ ਨੂੰ ਕਹਿੰਦੇ ਗਏ ਵਡ ਅਮਾਮ, ਸੋ ਮਿਹਰਵਾਨ ਆਪਣੀ ਕਾਰ ਕਮਾਇੰਦਾ। ਜਿਸ ਦਾ ਆਦਿ ਜੁਗਾਦਿ ਮੰਤਰ ਸਤਿਨਾਮ, ਫ਼ਤਹਿ ਡੰਕਾ ਜਗਤ ਵਜਾਇੰਦਾ। ਜਿਸ ਦੇ ਗ੍ਰਹਿ ਮੰਦਰ ਅੰਦਰ ਏਕਾ ਨੂਰ ਜੋਤ ਚਮਕੇ ਭਾਨ, ਸੂਰਜ ਚੰਦ ਰੂਪ ਨਾ ਕੋਇ ਵਟਾਇੰਦਾ। ਜੋ ਲੱਖ ਚੁਰਾਸੀ ਸਦਾ ਸਦਾ ਬਣ ਕੇ ਰਹੇ ਸੱਚਾ ਕਾਹਨ, ਬੰਸਰੀ ਆਪਣੇ ਨਾਮ ਸੁਣਾਇੰਦਾ। ਜੋ ਹਰ ਘਟ ਵਸਿਆ ਰਾਮ, ਬੈਠਾ ਸਚ ਸਿੰਘਾਸਣ ਕਰ ਬਿਸਰਾਮ, ਆਪਣੀ ਖੇਲ ਵਖਾਇੰਦਾ। ਜਿਸ ਨੂੰ ਨਾਨਕ ਨਿਰਗੁਣ ਕਹਿੰਦੇ ਸਤਿਗੁਰ ਪਰਧਾਨ, ਸੋ ਸਤਿਗੁਰ ਆਪਣੀ ਕਾਰ ਕਮਾਇੰਦਾ। ਜਿਸ ਨੂੰ ਗੁਰ ਗੋਬਿੰਦ ਸਿੰਘ ਕਿਹਾ ਪੁਰਖ ਅਕਾਲ, ਸੋ ਜੋਤੀ ਸ਼ਬਦੀ ਆਪਣਾ ਤੇਜ ਵਰਤਾਇੰਦਾ। ਤਿਸ ਦਾ ਲੇਖਾ ਕੋਈ ਸਮਝ ਨਾ ਸਕੇ ਵਿਚ ਜਹਾਨ, ਕੋਟਨ ਕੋਟ ਧਿਆਨੀ ਪੜ੍ਹ ਗਏ ਵੇਦ ਪੁਰਾਨ, ਸ਼ਾਸਤਰ ਅੰਜੀਲ ਕੁਰਾਨ ਖਾਣੀ ਬਾਣੀ ਕਹਿਣ ਕੋਇ ਨਾ ਆਇੰਦਾ। ਮਤ ਹੋਈ ਹੈਰਾਨ, ਅੰਤਰ ਆਤਮ ਕੁਫ਼ਲ ਤੋੜ ਪੜਦਾ ਲਾਹ, ਵੇਖ ਸਾਚਾ ਰੰਗ ਨਾ ਕੋਇ ਰੰਗਾਈਆ।

ਮਨ ਵਾਸਨਾ ਸਾਰੇ ਮਾਰਨ ਧਾਹ, ਮਮਤਾ ਰਹੀ ਕੁਰਲਾ, ਧੀਰਜ ਧੀਰ ਨਾ ਕੋਇ ਰਖਾਈਆ। ਨੌ ਦੁਆਰੇ ਸੱਥਰ ਬੈਠੇ ਵਛਾ, ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾ, ਆਸਾ ਤ੍ਰਿਸਨਾ ਡੈਣ ਰਹੀ ਖਾ, ਪੱਲੂ ਸਕੇ ਨਾ ਕੋਇ ਛੁਡਾਈਆ। ਆਤਮ ਪਰਮਾਤਮ ਮਿਲ ਕੇ ਨਾਤਾ ਨਾ ਲਿਆ ਜੁੜਾ, ਸ਼ਬਦੀ ਗੁਰ ਨਾ ਬਣਿਆ ਮਲਾਹ, ਸ਼ਹਾਦਤ ਦੇਣ ਕੋਇ ਨਾ ਆਈਆ। ਸ੍ਰਿਸ਼ਟ ਸਬਾਈ ਹੋਈ ਬੇਵਫ਼ਾ, ਜਲਵਾ ਨੂਰ ਭੁਲਿਆ ਖ਼ੁਦਾ, ਰਹਿਮਤ ਕਰੇ ਨਾ ਕੋਇ ਅਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਿੰਘਾਸਣ ਪੁਰਖ ਅਬਿਨਾਸ਼ਨ, ਸਚ ਦੁਆਰ ਇਕ ਇਕੱਲਾ ਆਪ ਸੁਹਾਈਆ। ਇਕ ਇਕੱਲਾ ਸੁਹਾਏ ਦੁਆਰ, ਵੱਜੇ ਇਕੋ ਨਾਮ ਵਧਾਈਆ। ਅਲੱਖ ਅਗੋਚਰ ਅਗੰਮ ਅਥਾਹ ਹੁਕਮ ਦੇਵੇ ਪੁਰਖ ਅਕਾਲ, ਦੋ ਜਹਾਨ ਆਪ ਸੁਣਾਈਆ। ਇਕੱਠੇ ਹੋ ਗੁਰੂ ਅਵਤਾਰ, ਪੀਰ ਪੈਗ਼ੰਬਰ ਨੇੜੇ ਆਓ ਵਾਹੋ ਦਾਹੀਆ। ਲੋਕਮਾਤ ਨੇਤਰ ਨੈਣਾਂ ਕਲਜੁਗ ਕਰਨੀ ਦਿਆਂ ਵਖਾਲ, ਚਾਰੋਂ ਕੁੰਟ ਹੋਈ ਬੇਹਾਲ, ਸਤਿ ਸੰਤੋਖ ਨਜ਼ਰ ਕੋਇ ਨਾ ਆਈਆ। ਜੂਠ ਝੂਠ ਸ਼ਿਵਦਵਾਲੇ ਮੱਠ ਮੰਦਰ ਗੁਰੂਦੁਆਰੇ ਵੱਜੇ ਤਾਲ, ਸਤਿ ਧਰਮ ਬੈਠਾ ਮੁਖ ਛੁਪਾਈਆ। ਗੁਰ ਕਾ ਸ਼ਬਦ ਕਿਸੇ ਨਾ ਦਿਸੇ ਨਾਲ, ਖ਼ਾਲੀ ਬੁੱਤ ਰਹੇ ਕੁਰਲਾਈਆ। ਰਸਨਾ ਜਿਹਵਾ ਬੱਤੀ ਦੰਦ ਪੜ੍ਹਦੇ ਸੁਣਦੇ ਦਿਸਣ ਨਾਮ, ਹਿਰਦੇ ਹਰਿ ਨਾ ਕੋਇ ਵਸਾਈਆ। ਕਾਇਆ ਖੇੜਾ ਬਣਿਆ ਕਾਮ ਗਰਾਮ, ਸਤਿ ਸਤਿਵਾਦ ਨਾ ਕੋਇ ਸਾਲਾਹੀਆ। ਤ੍ਰੈ ਪੰਜ ਨੌ ਦਰ ਬਦਲਣ ਵਾਲਾ ਨਿਜ਼ਾਮ, ਕੂੜ ਰਾਜਾ ਕੂੜੀ ਪਰਜਾ ਆਸਾ ਤ੍ਰਿਸਨਾ ਮਨ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰ ਪੀਰ ਪੈਗ਼ੰਬਰਾਂ ਹੁਕਮ ਇਸ਼ਾਰੇ ਨਾਲ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖੋਲ੍ਹੋ ਅੱਖ, ਸ੍ਰੀ ਭਗਵਾਨ ਆਪ ਜਣਾਇੰਦਾ। ਲੋਕਮਾਤ ਕਲਜੁਗ ਜੀਵ ਵੇਖੋ ਪਰਤੱਖ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਪਿਤਾ ਪੂਤ ਤੁਟਾ ਨੱਤ, ਭੈਣ ਭਾਈ ਸੰਗ ਨਾ ਕੋਇ ਨਿਭਾਇੰਦਾ। ਚਾਰ ਕੁੰਟ ਦਹਿ ਦਿਸ਼ਾ ਸਿਆਸਤ ਰਹੀ ਨੱਚ, ਗੁਰਮੁਖ ਸਚ ਨਾ ਕੋਇ ਪਰਨਾਇੰਦਾ। ਧੁਰ ਦਾ ਨਾਮ ਬਣ ਗ਼ੁਲਾਮ ਬੋਲ ਕਲਾਮ ਜੋ ਕਲਜੁਗ ਜੀਵਾਂ ਆਏ ਦੱਸ, ਸੋ ਮਨ ਚਿਤ ਧਿਆਨ ਨਾ ਕੋਇ ਲਗਾਇੰਦਾ। ਮਾਇਆ ਮਮਤਾ ਹਉਮੇਂ ਹੰਗਤਾ ਘਰ ਘਰ ਖੁਲ੍ਹਿਆ ਹੱਟ, ਬਣ ਵਣਜਾਰਾ ਕਲਜੁਗ ਆਪਣੀ ਹੱਟ ਚਲਾਇੰਦਾ। ਸਾਚੀ ਦਿਸੇ ਨਾ ਬ੍ਰਹਮਮਤ, ਰਾਜਾ ਪਰਜਾ ਨਾਤਾ ਸਤਿ ਨਾ ਕੋਇ ਜਣਾਇੰਦਾ। ਲੇਖਾ ਚੁਕਿਆ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦੂਰ ਦੁਰਾਡੀ ਰਹੀ ਨੱਠ, ਕਲਜੁਗ ਜੀਵ ਨੰਗਾ ਹੋ ਕੇ ਅੰਦਰ ਤਾਰੀਆਂ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੋਕਮਾਤ ਰਾਹ ਇਕ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਮਾਰੋ ਝਾਤ, ਹਰਿ ਝਾਕੀ ਆਪ ਜਣਾਈਆ। ਨਵ ਖੰਡ ਪ੍ਰਿਥਮੀ ਵੇਖੋ ਕਾਇਨਾਤ, ਕਲਮਾ ਨਬੀ ਨਾ ਕੋਇ ਧਿਆਈਆ। ਕਿਸੇ ਮਿਲੇ ਨਾ ਆਬੇਹਯਾਤ, ਅੰਮ੍ਰਿਤ ਰਸ ਭਰ ਪਿਆਲਾ ਜਾਮ ਨਾ ਕੋਇ ਪਿਆਈਆ। ਮੰਦਰ ਅੰਦਰ ਕਾਇਆ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਸਾਚੇ ਪੱਤਣ ਮਿਲੇ ਨਾ ਮਾਹੀ ਘਾਟ, ਨਈਆ ਨੌਕਾ ਪਾਰ ਨਾ ਕੋਇ ਕਰਾਈਆ। ਦੁਰਮਤ ਮੈਲ ਦੇਵੇ ਨਾ ਕੋਈ ਕਾਟ, ਨਿਰਮਲ ਸੀਰ ਨਾ ਕੋਇ ਪਿਆਈਆ। ਝਗੜਾ ਪਿਆ ਦੀਨ ਮਜ਼੍ਹਬ ਜ਼ਾਤ ਪਾਤ, ਸੱਚੀ ਜ਼ਾਤ ਸਮਝ ਕਿਸੇ ਨਾ ਆਈਆ। ਮੇਰਾ ਨਾਉਂ ਲੱਭਦੇ ਵਿਚੋਂ ਅਲਿਫ਼ ਯੇ ਲੁਗ਼ਾਤ, ਸਾਚਾ ਪੜਦਾ ਖੋਲ੍ਹ, ਦਰਸ ਕੋਇ ਨਾ ਪਾਈਆ। ਰਸਨਾ ਜਿਹਵਾ ਬੱਤੀ ਦੰਦ ਕਰਨ ਬਾਤ, ਬਾਤਨ ਨੂਰ ਜ਼ਹੂਰ ਸਮਝ

ਕੋਇ ਨਾ ਜਾਈਆ। ਆਓ ਵੇਖੋ ਨੇਤਰ ਖੋਲ੍ਹ ਜਗਤ ਤਮਾਸ਼, ਕਲਜੁਗ ਆਪਣਾ ਨਾਚ ਰਿਹਾ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ, ਕਲਜੁਗ ਰਾਸੀ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਹੋਏ ਹੈਰਾਨ, ਨੇਤਰ ਨੈਣ ਸਰਬ ਸ਼ਰਮਾਈਆ। ਸਭ ਨੂੰ ਭੁੱਲਿਆ ਧੁਰ ਫ਼ਰਮਾਨ, ਹਿਰਦੇ ਹਰਿ ਨਾ ਕੋਇ ਵਸਾਈਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਪਰਾਨੀ ਪਰਾਨ ਨਾ ਕੋਇ ਸਾਲਾਹੀਆ। ਚਾਰ ਵਰਨ ਹੋਏ ਹੈਰਾਨ, ਅਠ ਦਸ ਪੰਧ ਨਾ ਕੋਇ ਚੁਕਾਈਆ। ਆਲਮ ਉਲਮਾ ਕਰ ਕਰ ਥੱਕੇ ਗਿਆਨ, ਕਾਇਆ ਕੁਰ੍ਹਾ ਕਾਅਬਾ ਸਚ ਮਹੱਲਾ ਨਜ਼ਰ ਕਿਸੇ ਨਾ ਆਈਆ। ਬਾਣੀ ਤੀਰ ਨਿਰਾਲਾ ਮਾਰੇ ਬਾਣ, ਬਜਰ ਕਪਾਟੀ ਸਕੇ ਨਾ ਕੋਇ ਤੁੜਾਈਆ। ਕਾਇਆ ਮੰਦਰ ਅੰਦਰ ਸੱਚਾ ਹਰਿਮੰਦਰ ਸਕੇ ਨਾ ਕੋਇ ਪਛਾਣ, ਚਾਰੋਂ ਕੁੰਟ ਭੱਜਣ ਵਾਹੋ ਦਾਹੀਆ। ਸਾਚਾ ਰਿਹਾ ਨਾ ਕਿਸੇ ਈਮਾਨ, ਸਿਦਕ ਸਬੂਰੀ ਧਰਮ ਨਾ ਕੋਇ ਰਖਾਈਆ। ਗੁਰੂਦੁਆਰ ਮੰਦਰ ਮਸਜਦ ਸ਼ਿਵਦਵਾਲੇ ਮੱਠ ਕੂੜਾ ਪੀਣ ਖਾਣ, ਖ਼ਾਲਸ ਰੰਗ ਨਾ ਕੋਇ ਵਖਾਈਆ। ਅੰਤਮ ਭਸਮ ਹੋਣਾ ਵਿਚ ਜਹਾਨ, ਮਿੱਟੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਸਭ ਨੂੰ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਚ ਸੁਚ, ਜਗਤ ਝੋਲੀ ਆਏ ਪਾਈਆ। ਕਲਜੁਗ ਅੰਤਮ ਹੋਈ ਪੁਛ, ਕਰਨੀ ਕਰਤਾ ਸਾਰੇ ਗਏ ਭੁਲਾਈਆ। ਧਰਮ ਦੁਆਰਿਉਂ ਗਏ ਰੁੱਸ, ਕੂੜੀ ਕਿਰਿਆ ਨਾਤਾ ਲਿਆ ਜੁੜਾਈਆ। ਮਾਂ ਪੁੱਤਰ ਸਕੇ ਨਾ ਕੋਈ ਪੁੱਛ, ਵਿਭਚਾਰ ਕਰੇ ਲੜਾਈਆ। ਅੰਮ੍ਰਿਤ ਪੀਵੇ ਨਾ ਕੋਈ ਘੁੱਟ, ਜਾਮ ਰਸ ਹੱਥ ਕਿਸੇ ਨਾ ਆਈਆ। ਨਿਰਮਲ ਜਗੇ ਨਾ ਕੋਈ ਜੋਤ, ਅਗਿਆਨ ਅੰਧੇਰ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਖੇਲ ਸਮਝ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਵਿਚਾਰ, ਦਰ ਘਰ ਸਾਚੇ ਮਤਾ ਪਕਾਈਆ। ਚਾਰੋਂ ਕੁੰਟ ਕੂੜ ਹੋਇਆ ਪਰਧਾਨ, ਡੌਰੂ ਡੰਕਾ ਆਪਣਾ ਨਾਮ ਵਜਾਈਆ। ਦਰ ਦਰ ਘਰ ਘਰ ਨੱਚਦਾ ਫਿਰੇ ਸ਼ੈਤਾਨ, ਸ਼ਰਅ ਕਰੇ ਲੜਾਈਆ। ਸਾਬਤ ਦਿਸੇ ਨਾ ਕੋਇ ਈਮਾਨ, ਧੀਰਜ ਧੀਰ ਨਾ ਕੋਇ ਰਖਾਈਆ। ਮਸਲਾ ਭੁੱਲਿਆ ਹੱਕ ਕੁਰਾਨ, ਬਾਣੀ ਗੁਰੂ ਨਾ ਕੋਇ ਪਰਨਾਈਆ। ਆਤਮ ਅੰਤਰ ਨਾ ਕੋਇ ਗਿਆਨ, ਚੌਦਾਂ ਵਿਦਿਆ ਫਿਰੇ ਵਾਹੋ ਦਾਹੀਆ। ਚੌਦਾਂ ਤਬਕ ਸਚ ਨਾ ਦਿਸੇ ਕੋਈ ਨਿਸ਼ਾਨ, ਚੌਦਾਂ ਲੋਕ ਵੱਜੇ ਨਾ ਸਚ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਨੈਣ ਨਾ ਉਪਰ ਉਠਾਣ, ਲੋਚਣ ਬੈਠੇ ਬੰਦ ਕਰਾਈਆ। ਤੇਰਾ ਖੇਲ ਸ੍ਰੀ ਭਗਵਾਨ, ਤੇਰੇ ਹੱਥ ਵਡਿਆਈਆ। ਵਿਸ਼ਨ ਕਹੇ ਮੈਂ ਦੇ ਦੇ ਥੱਕਾ ਦਾਨ, ਬ੍ਰਹਮਾ ਕਹੇ ਜੁਗ ਚੌਕੜੀ ਤੇਰਾ ਖੇਲ ਸਮਝ ਸਕੇ ਨਾ ਕੋਈ ਰਾਈਆ। ਸ਼ੰਕਰ ਕਹੇ ਮੈਂ ਹੱਥ ਤ੍ਰਿਸੂਲ ਲੈ ਕੇ ਸਭ ਦੀ ਕਰਦਾ ਰਿਹਾ ਕਲਿਆਣ, ਚਾਰੋਂ ਕੁੰਟ ਡੌਰੂ ਵਾਹੀਆ। ਕਾਲ ਕਹੇ ਮੈਂਨੂੰ ਤੇਰਾ ਹੁਕਮ ਪਰਵਾਨ, ਮੌਤ ਲਾੜੀ ਕਹੇ ਮੈਂ ਨਾਰ ਰਕਾਨ, ਲੱਖ ਚੁਰਾਸੀ ਰਹੀ ਪਰਨਾਈਆ। ਧਰਮ ਰਾਜ ਕਹੇ ਮੈਂ ਲੇਖਾ ਮੰਗਾਂ ਆਣ, ਬਚਿਆ ਕੋਈ ਰਹਿਣ ਨਾ ਪਾਈਆ। ਚਿਤਰ ਗੁਪਤ ਕਹੇ ਮੈਂ ਵੇਖਦਾ ਰਿਹਾ ਦੋ ਜਹਾਨ, ਦਿਵਸ ਰੈਣ ਧਿਆਨ ਲਗਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਬਿਨ ਤੇਰੇ ਭਗਤਾਂ ਕੋਈ ਨਾ ਮਿਲਿਆ ਤੈਨੂੰ ਆਣ, ਭਰਮੇ ਭੁੱਲੀ ਸਰਬ ਲੋਕਾਈਆ। ਕਰ ਕਿਰਪਾ ਵਡ ਸਤਿਗੁਰ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਕਲਜੁਗ ਕੂੜੀ ਅਗਨ ਬਲੇ ਜਹਾਨ, ਪੰਜ

ਤਤ ਰਹੀ ਜਲਾਈਆ। ਹਰ ਘਟ ਵਾਸੀ ਪੁਰਖ ਅਬਿਨਾਸ਼ੀ ਸ਼ਬਦ ਸਰੂਪੀ ਦੇ ਇਕ ਗਿਆਨ, ਰੀਤੀ ਸਭ ਦੀ ਦੇ ਬਦਲਾਈਆ। ਨੀਤੀ ਕਰਾ ਦੇ ਚਤੁਰ ਸੁਘੜ ਸੁਜਾਨ, ਕਾਇਆ ਠਾਂਡੀ ਸੀਤੀ ਸੋਭਾ ਪਾਈਆ। ਊਚ ਨੀਚ ਝਗੜੇ ਸਰਬ ਮਿਟ ਜਾਣ, ਆਤਮ ਬ੍ਰਹਮ ਹਰ ਘਟ ਨਜ਼ਰੀ ਆਈਆ। ਨਿਜ ਨੇਤਰ ਸਭ ਨੂੰ ਦੇ ਧਿਆਨ, ਜਗਤ ਲੋਚਣ ਲੇਖਾ ਦੇ ਮੁਕਾਈਆ। ਤੇਰੇ ਅੰਮ੍ਰਿਤ ਸਰੋਵਰ ਘਰ ਘਰ ਵਿਚ ਕਰਨ ਅਸ਼ਨਾਨ, ਦੁਰਮਤ ਮੈਲ ਧਵਾਈਆ। ਵੇਸ ਅਨੇਕਾ ਤੇਰਾ ਗੋਪੀ ਕਾਹਨ, ਸੀਤਾ ਰਾਮ ਈਸਾ ਮੂਸਾ ਮੁਹੰਮਦ ਬਣ ਪੈਗ਼ਾਮ ਸੁਣਾਈਆ। ਨਾਨਕ ਗੋਬਿੰਦ ਤੇਰੀ ਸ਼ਾਨ, ਸਹਿਬ ਸਤਿਗੁਰ ਵਾਲੀ ਦੋ ਜਹਾਨ, ਤੇਰਾ ਆਦਿ ਜੁਗਾਦੀ ਕਿਲਾ ਇਕ ਨਿਸ਼ਾਨ, ਦੋ ਜਹਾਨਾਂ ਦਏ ਵਡਿਆਈਆ। ਕਲਜੁਗ ਲੇਖ ਮੁਕਾਉਣਾ ਆਣ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਚਰਨ ਕਵਲ ਦੇਣਾ ਮਾਣ, ਜੂਠ ਝੂਠ ਰਹੇ ਨਾ ਕੋਇ ਅਭਿਮਾਨ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਆਦਿ ਜੁਗਾਦਿ ਜੁਗ ਚੌਕੜੀ ਸਾਹਿਬ ਸੁਆਮੀ ਸਰਬ ਜੀਆਂ ਦਾ ਇਕ ਭਗਵਾਨ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਤੇਰੀ ਖ਼ਲਕਤ ਤੇਰੀ ਮਖ਼ਲੂਕ, ਤੇਰੇ ਹੱਥ ਸਰਬ ਸਲੂਕ, ਦੁਬਧਾ ਰੋਗ ਦੂਈ ਦਵੈਤ ਝਗੜਾ ਦੇ ਮਿਟਾਈਆ। ਆਪਣੇ ਨਾਮ ਧਰਮ ਕਰਮ ਦਾ ਦੇ ਸੰਜੋਗ, ਕੂੜੀ ਕਿਰਿਆ ਮਿਟੇ ਵਿਜੋਗ, ਸੁਖੀ ਹੋਏ ਮਾਤਲੋਕ, ਭੂਮੀ ਧਰਨੀ ਧਰਤ ਧਵਲ ਘਰ ਸਾਚੇ ਖ਼ੁਸ਼ੀ ਮਨਾਈਆ। ਨਿਤ ਨਵਿਤ ਤੇਰੇ ਉਤੇ ਸਦਾ ਮਾਣ, ਪਤਿਪਰਮੇਸ਼ਵਰ ਮਿਹਰਵਾਨ, ਜਨ ਭਗਤ ਤੈਥੋਂ ਮੰਗਦੇ ਗਏ ਦਾਨ, ਨਾਨਕ ਨਿਰਗੁਣ ਸਤਿਗੁਰ ਕਹਿ ਕੇ ਗਿਆ ਪੰਜ ਤਤ ਜ਼ਬਾਨ, ਸੁਰਪਤ ਦਾ ਪੀਰ ਬੇਨਜ਼ੀਰ ਵੇਖਣਹਾਰਾ ਸ਼ਾਹ ਹਕੀਰ, ਜਿਸ ਦੀ ਨਜ਼ਰ ਨਾ ਆਏ ਕਿਸੇ ਤਸਵੀਰ, ਸੋ ਤਸਬੀ ਮਾਲਾ ਨਾਮ ਨਿਧਾਨ ਕਾਇਆ ਮੰਦਰ ਅੰਦਰ ਮਕਾਨ ਸਚ ਸ਼ਬਦ ਦੇ ਗਿਆਨ, ਅੰਕਤ ਅੰਕ ਅੰਕਸ਼ ਅਕਸ਼ਰ ਨਿਸ਼ਅੱਖਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਦੇ ਵਰ, ਸਰਨ ਸਰਨਾਈ ਤੇਰੀ ਸਰਬ ਜਾਇਣ ਪੜ, ਅੱਠੇ ਪਹਿਰ ਦਿਵਸ ਰੈਣ ਅੰਤਰ ਆਤਮ ਪਰਮਾਤਮ ਤੇਰਾ ਧਿਆਨ ਲਗਾਈਆ।

੨੪ ਅੱਸੂ ੨੦੨੦ ਬਿਕ੍ਰਮੀ ਸ੍ਰੀ ਰਾਮ ਦੇ ਗ੍ਰਹਿ ਮਕਸੂਦੜਾ ਜ਼ਿਲਾ ਲੁਧਿਆਣਾ

ਸਚਖੰਡ ਨਿਵਾਸੀ ਪੁਰਖ ਸਮਰਥ, ਸੋ ਸਤਿਗੁਰ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਲਓ ਤੱਕ, ਨੇਤਰ ਲੋਚਣ ਨੈਣ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਸਿਖਿਆ ਦੇ ਦੇ ਗਏ ਥੱਕ, ਧੁਰ ਸੰਦੇਸਾ ਨਾਮ ਜਣਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਕਲਜੁਗ ਰੈਣ ਅੰਧੇਰੀ ਮੱਸ, ਸਾਚਾ ਚੰਦ ਨਾ ਕੋਇ ਚਮਕਾਈਆ। ਵਸਤ ਅਮੋਲਕ ਸਤਿ ਸਤਿਵਾਦੀ ਚਲਾਏ ਕੋਈ ਨਾ ਹੱਟ, ਧਰਮ ਵਣਜਾਰਾ ਨਜ਼ਰ ਕੋਇ ਨਾ ਆਈਆ। ਮਾਣਸ ਮਾਨੁਖ ਮਾਨੁਸ਼ ਨਾੜ ਬਹੱਤਰ ਉਬਲੇ ਰੱਤ, ਰੱਤੀ ਨਾਮ ਰੱਤ ਨਾ ਕੋਇ ਰੰਗਾਈਆ। ਆਤਮ ਪਰਮਾਤਮ ਕਿਸੇ ਨਜ਼ਰ ਨਾ ਆਏ ਬ੍ਰਹਮ ਮਤ, ਭਰਮੇ ਭੁੱਲੀ ਸਰਬ ਲੋਕਾਈਆ। ਚਾਰ ਕੁੰਟ ਦਹਿ ਦਿਸ਼ਾ ਜਗਤ ਵਾਸਨਾ ਰਹੀ ਨੱਠ, ਮਨਮਤ ਦਏ ਦੁਹਾਈਆ। ਅੰਮ੍ਰਿਤ ਆਤਮ ਘਰ ਸਰੋਵਰ ਸਾਚਾ ਰਸ ਦੇਵੇ ਨਾ ਕੋਈ ਝੱਟ, ਨਿਝਰ ਧਾਰ ਨਾ ਕੋਇ ਵਹਾਈਆ। ਜੋਤ ਨਿਰੰਜਣ ਸਚ ਪਰਕਾਸ਼ ਕਾਇਆ ਮੰਦਰ ਨਾ ਜਗੇ ਲਟ ਲਟ, ਅਗਿਆਨ ਅੰਧੇਰ ਨਾ ਕੋਇ ਚੁਕਾਈਆ। ਸੁਰਤੀ ਸ਼ਬਦੀ ਬਣੇ ਨਾ ਕੋਈ ਸਾਥ, ਸਗਲਾ ਸੰਗ

ਨਾ ਕੋਇ ਨਿਭਾਈਆ। ਆਵਣ ਜਾਵਣ ਲੱਖ ਚੁਰਾਸੀ ਕਿਸੇ ਨਾ ਮੁੱਕੇ ਵਾਟ, ਚਲ ਚਲ ਥੱਕੇ ਪਾਂਧੀ ਰਾਹੀਆ। ਧਰਮ ਕਿਨਾਰਾ ਨਜ਼ਰ ਨਾ ਆਵੇ ਕੋਈ ਘਾਟ, ਪੱਤਣ ਬੈਠੇ ਚਾਰੋਂ ਕੁੰਟ ਡੇਰਾ ਲਾਈਆ। ਗੁਰ ਕਾ ਸ਼ਬਦ ਵਸੇ ਨਾ ਕਿਸੇ ਸਾਥ, ਖ਼ਾਲੀ ਬੁੱਤ ਕਾਇਆ ਦਏ ਦੁਹਾਈਆ। ਸਾਚੇ ਮੰਡਲ ਨਜ਼ਰ ਨਾ ਆਏ ਰਾਸ, ਘਰ ਗੋਪੀ ਕਾਹਨ ਨਾਚ ਨਾ ਕੋਇ ਨਚਾਈਆ। ਨਿਜ ਆਤਮ ਕੋਈ ਨਾ ਕਰੇ ਵਾਸ, ਜਗਤ ਦੁਆਰੇ ਢੂੰਡਣ ਨੂਰ ਖ਼ੁਦਾਈਆ। ਸਾਚੀ ਜੋਤ ਨਾ ਨੂਰ ਕੋਈ ਆਫ਼ਤਾਬ, ਮਹਿਬੂਬ ਰੰਗ ਨਾ ਕੋਇ ਰੰਗਾਈਆ। ਮਧ ਪਿਆਲਾ ਨਾ ਦੇਵੇ ਕੋਈ ਆਬੇਹਯਾਤ, ਆਬਰੂ ਸਾਰੇ ਬੈਠੇ ਮਿਟਾਈਆ। ਈਸਾ ਮੂਸਾ ਮੁਹੰਮਦ ਜਿਸ ਦਾ ਲੈਂਦੇ ਗਏ ਖ਼ੁਆਬ, ਸੋ ਖ਼ਾਲਸ ਰੂਪ ਪਰਵਰਦਿਗਾਰ ਸਾਂਝਾ ਯਾਰ ਹੱਥ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਦੋ ਜਹਾਨ ਲੇਖਾ ਦੱਸਦੇ ਗਏ ਹਿਸਾਬ, ਬੇਅੰਤ ਕਹਿ ਕੇ ਦੋਏ ਜੋੜ ਪਏ ਸਰਨਾਈਆ। ਸੋ ਦੀਨ ਦਿਆਲ ਪੁਰਖ ਅਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰ ਗੁਰ ਅਵਤਾਰ ਪੀਰ ਪੈਗੰਬਰ ਸਰਬ ਉਠਾਲ, ਨੇਤਰ ਨੈਣਾਂ ਕਲਜੁਗ ਧਾਰ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰੋ ਵਿਚਾਰ, ਸ੍ਰੀ ਭਗਵਾਨ ਆਪ ਜਣਾਇੰਦਾ। ਲੱਖ ਚੁਰਾਸੀ ਅੰਦਰ ਵੇਖੋ ਮਾਰ ਧਿਆਨ, ਸਚ ਸੁਚ ਰੂਪ ਨਜ਼ਰ ਨਾ ਕੋਇ ਵਖਾਇੰਦਾ। ਗੁਰ ਕਾ ਸ਼ਬਦ ਮਿਲੇ ਨਾ ਕਿਸੇ ਗਿਆਨ, ਰਸਨਾ ਜਿਹਵਾ ਬੱਤੀ ਦੰਦ ਪੜ੍ਹ ਪੜ੍ਹ ਹਿਰਦੇ ਹਰਿ ਨਾ ਕੋਇ ਵਸਾਇੰਦਾ। ਸਚ ਧਰਮ ਮਹੱਲ ਅਟੱਲ ਝੁੱਲੇ ਨਾ ਕੋਇ ਨਿਸ਼ਾਨ, ਜਗਤ ਨਿਸ਼ਾਨਾ ਚਾਰੋਂ ਕੁੰਟ ਨਜ਼ਰੀ ਆਇੰਦਾ। ਆਤਮ ਪਰਮਾਤਮ ਕੋਈ ਨਾ ਮੇਲੇ ਆਣ, ਦੂਈ ਦਵੈਤੀ ਪੜਦਾ ਮਾਤ ਨਾ ਕੋਇ ਉਠਾਇੰਦਾ। ਸਾਚਾ ਨਾਦ ਸੁਣਾਏ ਨਾ ਕੋਇ ਧੁਨਕਾਨ, ਧੁਨ ਆਤਮਕ ਰਾਗ ਨਾ ਕੋਇ ਅਲਾਇੰਦਾ। ਤੀਰ ਅਣਿਆਲਾ ਮਾਰੇ ਨਾ ਕੋਈ ਬਾਣ, ਸਾਚਾ ਚਿੱਲਾ ਹੱਥ ਨਾ ਕੋਇ ਉਠਾਇੰਦਾ। ਨੌ ਖੰਡ ਪ੍ਰਿਥਮੀ ਸੱਤ ਦੀਪ ਸ਼ਰਅ ਸ਼ਰੀਅਤ ਹੋਈ ਸ਼ੈਤਾਨ, ਜੀਵ ਜੰਤ ਜਗਤ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰ ਗੁਰ ਅਵਤਾਰ ਪੀਰ ਪੈਗ਼ੰਬਰ ਇਸ਼ਾਰੇ ਨਾਲ ਦਏ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਓ ਤੱਕ, ਹਰਿ ਤਾਕਤ ਆਪ ਜਣਾਈਆ । ਵੇਖੋ ਭਗਤਾਂ ਕੋਈ ਨਾ ਦੇਵੇ ਹੱਕ, ਜਗਤ ਜੀਵ ਕਰਨ ਲੜਾਈਆ। ਮੰਜ਼ਲ ਚੜ੍ਹਦੇ ਗਏ ਥੱਕ, ਮਿਲੇ ਸਾਹਿਬ ਨਾ ਬੇਪਰਵਾਹੀਆ। ਉਚੀ ਕੂਕ ਪੁਕਾਰ ਕਰਨ ਨਾਲ ਹੱਥ, ਅੰਤਰ ਅੰਤਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ, ਪੁਰਖ ਅਕਾਲ ਤੇਰੀ ਵਡਿਆਈਆ। ਤੇਰੇ ਚਰਨ ਕਵਲ ਬਹਿ ਕੇ ਵੇਖੀਏ ਤੇਰੇ ਨੈਣ, ਲੋਕਮਾਤ ਧਿਆਨ ਲਗਾਈਆ। ਚਾਰ ਵਰਨ ਦਿਸੇ ਨਾ ਕੋਈ ਸਾਕ ਸੱਜਣ ਸੈਣ, ਸਗਲਾ ਸੰਗ ਨਾ ਕੋਇ ਨਿਭਾਈਆ। ਨਾਤਾ ਤੁੱਟਾ ਭਾਈ ਭੈਣ, ਪਿਤਾ ਪੂਤ ਨਾ ਕੋਇ ਵਡਿਆਈਆ। ਕੂੜ ਮਹੱਲ ਅੰਦਰ ਜੂਠੀ ਝੂਠੀ ਕਿਰਿਆ ਵਿਚ ਰਹਿਣ, ਸਚ ਸੁਚ ਸੰਗ ਨਾ ਕੋਇ ਰਖਾਈਆ। ਸ਼ੌਹ ਦਰਿਆਏ ਆਪਣੀ ਕਰਨੀ ਵਹਿਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਤੇਰੇ ਹੱਥ ਪ੍ਰਭੂ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋ ਹੈਰਾਨ, ਹਰਿ ਜੂ ਸਚ ਸਚ ਜਣਾਈਆ। ਲੋਕਮਾਤ ਅਸੀਂ ਦੱਸ ਕੇ ਆਏ ਸ਼ਰਅ ਸਚ ਈਮਾਨ, ਕਲਮਾ ਨਬੀ ਰਸੂਲ ਪੜ੍ਹਾਈਆ। ਕਾਗ਼ਜ਼ ਕਲਮ ਸ਼ਾਹੀ ਲਿਖ ਕੇ ਆਏ ਬਿਆਨ, ਸ਼ਹਾਦਤ

ਤੇਰਾ ਨਾਮ ਰਖਾਈਆ। ਬਿਨ ਸਾਹਿਬ ਸਤਿਗੁਰ ਗੁਰ ਸ਼ਬਦ ਸੁਆਮੀ ਸਾਚੇ ਨਾ ਕੋਈ ਕਲਿਆਣ, ਕਾਇਨਾਤ ਬੇੜਾ ਕੋਇ ਨਾ ਪਾਰ ਕਰਾਈਆ। ਕਲਜੁਗ ਅੰਤ ਦਿਸੇ ਕੂੜ ਤੂਫ਼ਾਨ, ਤੋਹਫ਼ਾ ਘਰ ਘਰ ਰਿਹਾ ਪੁਚਾਈਆ। ਮਾਇਆ ਮਮਤਾ ਹਉਮੇਂ ਹੰਗਤਾ ਨਾਲ ਮਿਲਾ ਸ਼ੈਤਾਨ, ਉਠ ਉਠ ਭੱਜੇ ਵਾਹੋ ਦਾਹੀਆ। ਮਨ ਮਨੂਆ ਬਣਿਆ ਬਲੀ ਬਲਵਾਨ, ਬਲ ਆਪਣਾ ਰਿਹਾ ਵਖਾਈਆ। ਬੁਧੀ ਵਿਚਾਰੀ ਹੋਈ ਅਣਜਾਣ, ਬੈਠੀ ਸੀਸ ਝੁਕਾਈਆ। ਬਿਨ ਸਾਹਿਬ ਸਤਿਗੁਰ ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਕਿਰਪਾ ਕੋਈ ਨਾ ਕਰੇ ਧਿਆਨ, ਅੰਤਰ ਆਤਮ ਲਿਵ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਭਰਮੇ ਭੁੱਲੀ ਸਰਬ ਲੋਕਾਈਆ । ਸ੍ਰੀ ਭਗਵਾਨ ਰਿਹਾ ਦੱਸ, ਗੁਰ ਅਵਤਾਰ ਪੀਰ ਪੈਗ਼ੰਬਰਾਂ ਆਪ ਜਣਾਈਆ। ਵੇਖੋ ਕਲਜੁਗ ਜੀਵਾਂ ਖ਼ਾਲੀ ਹੱਥ, ਸਾਚੀ ਵਸਤ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਹਉਮੇ ਹੰਗਤਾ ਬੁਰਜ ਅੰਤਮ ਜਾਣਾ ਢੱਠ, ਲੋਕਮਾਤ ਰਹਿਣ ਨਾ ਪਾਈਆ। ਨਾਤਾ ਤੁੱਟੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਆਪਣੇ ਹੱਥ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੋਲ ਜੈਕਾਰ, ਨਾਅਰਾ ਇਕੋ ਇਕ ਸੁਣਾਈਆ। ਤੂੰ ਸਾਹਿਬ ਸਤਿਗੁਰ ਪਰਵਰਦਿਗਾਰ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਹਉਂ ਬਾਲਕ ਬਰਖ਼ੁਰਦਾਰ, ਸੇਵਾਦਾਰ ਯਾਚਕ ਤੇਰੀ ਸੇਵ ਕਮਾਈਆ। ਜੁਗ ਚੌਕੜੀ ਨਿਤ ਨਵਿਤ ਲੋਕਮਾਤ ਲੈ ਅਵਤਾਰ, ਹੁਕਮ ਸੰਦੇਸਾ ਨਾਮ ਨਿਧਾਨ ਲੱਖ ਚੁਰਾਸੀ ਜੀਵ ਜੰਤ ਸਮਝਾਈਆ। ਤੂੰ ਸਾਹਿਬ ਸੁਲਤਾਨਾ ਵਡ ਮਿਹਰਵਾਨਾ ਹੁਕਮਰਾਨ, ਤੇਰਾ ਹੁਕਮ ਨਾ ਕੋਈ ਮੇਟੇ ਮੇਟ ਮਿਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰਾ ਖੇਲ ਮਹਾਨ, ਖ਼ਾਲਕ ਖ਼ਲਕ ਸਦ ਵਖਾਈਆ। ਧੁਰ ਸੰਦੇਸਾ ਦੇਂਦੇ ਰਹੇ ਤੇਰੇ ਨਾਮ ਭਗਵਾਨ, ਭਗਵਨ ਤੇਰੀ ਓਟ ਜਣਾਈਆ। ਮੁਕਾਮੇ ਹੱਕ ਵਸੇ ਨੌਜਵਾਨ, ਨੌਬਤ ਆਪਣੇ ਨਾਮ ਵਜਾਈਆ। ਸਚਖੰਡ ਵਸੇ ਵਡ ਭੂਪਤ ਭੂਪ ਰਾਜ ਰਾਜਾਨ, ਸੀਸ ਜਗਦੀਸ ਤਾਜ ਇਕ ਟਿਕਾਈਆ। ਜਿਸ ਦੇ ਹੁਕਮੇ ਅੰਦਰ ਖੇਲ ਹੋਏ ਮਹਾਨ, ਸ਼ਬਦੀ ਸੁੱਤ ਸੁੱਤ ਦੁਲਾਰਾ ਦੋ ਜਹਾਨਾਂ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੀ ਇਕ ਸਰਨਾਈਆ। ਪੁਰਖ ਅਕਾਲ ਦੀਨ ਦਿਆਲ, ਦਰ ਤੇਰੇ ਇਕ ਅਰਜ਼ੋਈਆ। ਜੁਗ ਚੌਕੜੀ ਤੇਰਾ ਖੇਲ ਕਮਾਲ, ਸਮਝ ਸਮਝ ਵਿਚ ਕਦੇ ਨਾ ਆਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰਹੇਂ ਦਲਾਲ, ਨਿਤ ਨਵਿਤ ਵੇਸ ਵਟਾਈਆ। ਭਾਗ ਲਗਾਉਦਾ ਰਹੇਂ ਕਾਇਆ ਧਰਮਸਾਲ, ਨਾੜ ਬਹੱਤਰ ਕਰ ਰੁਸ਼ਨਾਈਆ। ਆਤਮ ਪਰਮਾਤਮ ਬਣਾਏ ਆਪਣਾ ਲਾਲ, ਲਾਲਨ ਸਾਚਾ ਰੰਗ ਚੜ੍ਹਾਈਆ। ਦੀਪਕ ਦੀਆ ਬਾਤੀ ਜੋਤੀ ਇਕੋ ਬਾਲ, ਜੋਤ ਨਿਰੰਜਣ ਆਦਿ ਨਿਰੰਜਣ ਨਾਲ ਮਿਲਾਈਆ । ਅੰਮ੍ਰਿਤ ਆਤਮ ਠਾਂਡਾ ਸੀਰ ਦਏਂ ਪਿਆਲ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸ਼ਬਦ ਸਰੂਪੀ ਸਾਚੀ ਸੇਵ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਆਖਣ, ਵਾਹਵਾ ਪ੍ਰਭੂ ਤੇਰੀ ਵਡਿਆਈਆ। ਤੇਰੇ ਹੁਕਮੇ ਅੰਦਰ ਤੇਰਾ ਦੇ ਕੇ ਆਏ ਭਾਸ਼ਨ, ਧੁਰ ਸੰਦੇਸਾ ਨਾਮ ਸੁਣਾਈਆ। ਭੌ ਜਣਾਇਆ ਪਾਰਬ੍ਰਹਮ ਪੁਰਖ ਅਬਿਨਾਸ਼ਨ, ਦੇਵਤ ਦੇਵ ਤੇਰੀ ਮਹਿਮਾ ਜਸ ਸੁਣਾਈਆ। ਖੇਲਿਆ ਖੇਲ ਪ੍ਰਿਥਮੀ ਆਕਾਸ਼ਨ, ਗਗਨ ਮੰਡਲ ਤੇਰਾ ਰੰਗ ਰੰਗਾਈਆ। ਲਹਿਣਾ ਦੇਣਾ ਚੁਕਾ ਜ਼ਾਤ ਪਾਤਨ, ਆਤਮ

ਪਰਮਾਤਮ ਇਕੋ ਨੂਰ ਸਮਝਾਈਆ। ਦਰਸ ਦਿਖਾ ਜ਼ਾਹਰ ਬਾਤਨ, ਗੁਫ਼ਤ ਸ਼ੁਨੀਦ ਧਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਲੋਕਮਾਤ ਵੇਖ ਆਪਣੀ ਧਰਮਸਾਲ, ਨਿਰਗੁਣ ਆਪਣਾ ਫੇਰਾ ਪਾਈਆ। ਪੁਰਖ ਅਕਾਲ ਸਾਹਿਬ ਸਮਰਥ, ਧੁਰ ਸੰਦੇਸਾ ਇਕ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਜੋੜੋ ਇਕੋ ਅੱਗੇ ਹੱਥ, ਸਾਚੀ ਬੰਦਨਾ ਇਕ ਸਮਝਾਇੰਦਾ। ਰਸਨਾ ਕਹੋ ਪ੍ਰਭੂ ਸਾਡਾ ਨਹੀਂ ਕੋਈ ਵਸ, ਕਲਜੁਗ ਵੇਲਾ ਅੰਤਮ ਆਇੰਦਾ। ਚਾਰੋਂ ਕੁੰਟ ਅੰਧੇਰਾ ਮਸ, ਤੇਰਾ ਨਾਉਂ ਚੰਦ ਨਾ ਕੋਇ ਚਮਕਾਇੰਦਾ। ਸਾਧਾਂ ਸੰਤਾਂ ਰਿਹਾ ਨਾ ਧੀਰਜ ਜਤ, ਸਤਿ ਸੰਤੋਖ ਧੀਰ ਨਾ ਕੋਇ ਧਰਾਇੰਦਾ। ਫਿਰੀ ਦਰੋਹੀ ਤੀਰਥ ਤਟ, ਅਠਸਠ ਸਾਚਾ ਨੀਰ ਨਾ ਕੋਇ ਜਣਾਇੰਦਾ। ਨਾਮ ਨਾ ਦਿਸੇ ਕੋਈ ਹਟ, ਕੂੜੀ ਕਿਰਿਆ ਦੁਆਰਾ ਸੋਭਾ ਪਾਇੰਦਾ। ਸ੍ਰਿਸ਼ਟ ਸਬਾਈ ਆਤਮ ਗਿਆਨ ਮਿਲੇ ਨਾ ਕੋਈ ਮਤ, ਗੁਰ ਕਾ ਸ਼ਬਦ ਅੰਗ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਦਾ ਵਰ, ਸਾਚੀ ਖੇਲ ਆਪ ਸਮਝਾਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸੋ, ਸੋ ਪੁਰਖ ਨਿਰੰਜਣ ਤੇਰੀ ਵਡ ਵਡਿਆਈਆ। ਤੁਧ ਬਿਨ ਲੋਕਮਾਤ ਕਰੇ ਨਾ ਕੋਈ ਲੋ, ਅੰਧੇਰਾ ਅੰਧ ਨਾ ਕੋਇ ਗਵਾਈਆ। ਸਚ ਆਤਮ ਪਰਮਾਤਮ ਜਾਏ ਨਾ ਕੋਈ ਛੋਹ, ਅੰਗੀਕਾਰ ਨਾ ਕੋਇ ਅਖਵਾਈਆ। ਬਿਨ ਤੇਰੀ ਕਿਰਪਾ ਦੁਰਮਤ ਮੈਲ ਕੋਈ ਨਾ ਲਵੇ ਧੋ, ਨਿਰਮਲ ਰੂਪ ਨਾ ਕੋਇ ਵਖਾਈਆ। ਤੇਰੀ ਮਿਹਰ ਨਜ਼ਰ ਸਾਚੀ ਵਸਤ ਅਮੋਲਕ ਢੋਆ ਦੇਵੇ ਢੋ, ਨਾਮ ਭੰਡਾਰ ਇਕ ਵਰਤਾਈਆ। ਕਾਇਆ ਮੰਦਰ ਅੰਦਰ ਲੱਖ ਚੁਰਾਸੀ ਲੈ ਜੋਹ, ਨਿਰਗੁਣ ਆਪਣਾ ਫੇਰਾ ਪਾਈਆ। ਕੂੜੀ ਮਤ ਜੂਠ ਝੂਠ ਮਾਇਆ ਮਮਤਾ ਹਉਮੇਂ ਹੰਗਤਾ ਲੈ ਖੋਹ, ਫੜ ਸ਼ੌਂਹ ਦਰਿਆ ਦੇ ਰੁੜਾਈਆ। ਨਿਝਰ ਅੰਮ੍ਰਿਤ ਝਿਰਨਾ ਸਾਚਾ ਰਸ ਦੇ ਚੋ, ਬੂੰਦ ਬੂੰਦ ਆਪ ਟਪਕਾਈਆ। ਤੇਰੇ ਜੋਗਾ ਤੁਧ ਬਿਨ ਕੋਈ ਨਾ ਜਾਏ ਹੋ, ਗੁਰ ਅਵਤਾਰ ਗਏ ਸੁਣਾਈਆ। ਕਲਜੁਗ ਅੰਤਮ ਉਠ ਗ਼ਰੀਬ ਨਿਮਾਣਿਆਂ ਕਰ ਮੋਹ, ਜੋ ਤੇਰਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਪੀਰ ਪੈਗ਼ੰਬਰ ਮਾਰਨ ਨਾਅਰਾ, ਉਚੀ ਕੂਕ ਕੂਕ ਸੁਣਾਈਆ। ਸਚ ਖ਼ੁਦਾਏ ਪਰਵਰਦਿਗਾਰਾ, ਲਾਸ਼ਰੀਕ ਤੇਰੀ ਸਰਨਾਈਆ। ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਤੇਰਾ ਉਚ ਮਨਾਰਾ, ਮਹਿਫ਼ਲ ਇਕੋ ਨਜ਼ਰੀ ਆਈਆ। ਸਚ ਪੈਗੰਬਰ ਨੂਰੀ ਜ਼ਾਹਰਾ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਤੋਬਾ ਤੋਬਾ ਕਰੇ ਸਰਬ ਸੰਸਾਰਾ, ਈਸਾ ਮੂਸਾ ਮੁਹੰਮਦ ਸਾਰੇ ਬੈਠੇ ਭੁਲਾਈਆ। ਸ਼ਰਅ ਸ਼ਰੀਅਤ ਜਗਤ ਈਮਾਨ ਬਿਨ ਤੇਰੇ ਦਿਸੇ ਕਵਾਰਾ, ਚੌਦਾਂ ਤਬਕ ਸੰਗ ਨਾ ਕੋਇ ਨਿਭਾਈਆ। ਬਿਨ ਸਾਚੇ ਹੁਕਮੇ ਕਾਇਆ ਤਤ ਹੋਇਆ ਅੰਧਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਾਚੇ ਭਗਤ ਰਹੇ ਕੂਕ, ਦਰਗਹਿ ਸਾਚੀ ਕੂਕ ਸੁਣਾਈਆ। ਪਾਰਬ੍ਰਹਮ ਕਿਉਂ ਸੁੱਤਾ ਘੂਕ, ਗੂੜ੍ਹੀ ਨੀਂਦ ਅੱਖ ਨਾ ਕੋਇ ਖਲ੍ਹਾਈਆ। ਕਲਜੁਗ ਮਾਇਆ ਰਹੀ ਫੂਕ, ਜੀਵਾਂ ਜੰਤਾਂ ਰਹੀ ਜਲਾਈਆ। ਫਿਰੇ ਦਰੋਹੀ ਪੰਜ ਭੂਤ, ਘਰ ਘਰ ਰੋਵੇ ਨੇਤਰ ਮਾਰਨ ਧਾਹੀਂਆ। ਕੋਈ ਨਾ ਦਿਸੇ ਸਚ ਸਪੂਤ, ਪਿਤਾ ਗੋਦ ਨਾ ਕੋਇ ਸੁਹਾਈਆ। ਨੌ ਖੰਡ ਪ੍ਰਿਥਮੀ ਵਰਤੀ ਭੂਖ, ਆਸਾ ਤ੍ਰਿਸਨਾ ਨਾ ਕੋਇ ਮੇਟ ਮਿਟਾਈਆ। ਹਉਮੇ ਹੰਗਤਾ ਲੱਗਾ ਦੂਖ, ਦੁੱਖ ਭੰਜਨ ਤੇਰੀ ਇਕ ਸਰਨਾਈਆ ।

ਸਾਚੀ ਦਿਸੇ ਨਾ ਕੋਈ ਕੁੱਖ, ਜੋ ਜਨਨੀ ਹਰਿਜਨ ਸੱਚਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ । ਸਾਚੇ ਸੰਤ ਮਾਰਨ ਤਾਅਨਾ, ਇਕੋ ਇਕ ਜਣਾਈਆ। ਕਿਥੇ ਲੁਕਿਉਂ ਸ੍ਰੀ ਭਗਵਾਨਾ, ਆਪਣਾ ਮੁਖ ਛੁਪਾਈਆ। ਕਲਜੁਗ ਕੂੜੀ ਕਿਰਿਆ ਹੋਈ ਪਰਧਾਨਾ, ਚਾਰੋਂ ਕੁੰਟ ਆਪਣਾ ਡੰਕ ਵਜਾਈਆ। ਸਤਿ ਧਰਮ ਨਾ ਕੋਈ ਨਿਸ਼ਾਨਾ, ਪਰਮਗਤ ਤੇਰੀ ਕੋਈ ਨਾ ਪਾਈਆ। ਨਵ ਨੌ ਚਾਰ ਹੋਇਆ ਸ਼ੈਤਾਨਾ, ਚਾਰ ਕੁੰਟ ਲੜਾਈਆ । ਉਠ ਜੋਧੇ ਸੂਰਬੀਰ ਮਰਦ ਮਰਦਾਨਾ, ਪ੍ਰਭ ਤੇਰੀ ਇਕੋ ਓਟ ਰਖਾਈਆ। ਤੇਰਾ ਮੰਤਰ ਆਤਮ ਕੋਈ ਨਾ ਗਾਏ ਗਾਣਾ, ਅਜੱਪਾ ਜਾਪ ਸਿਮਰਨ ਸਕੇ ਨਾ ਕੋਇ ਬਣਾਈਆ। ਧੁਨ ਆਤਮਕ ਕਿਸੇ ਨਾ ਉਪਜੇ ਤਰਾਨਾ, ਧੁਨੀ ਨਾਦ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਦ ਤੇਰਾ ਧਿਆਨ ਲਗਾਈਆ। ਗੁਰਮੁਖ ਸਾਰੇ ਰਹੇ ਆਖ, ਦੋਏ ਜੋੜ ਤੇਰੀ ਸਰਨਾਈਆ। ਪ੍ਰਭ ਪਰਗਟ ਹੋ ਸਾਖਿਆਤ, ਨਰ ਹਰਿ ਆਪਣਾ ਫੇਰਾ ਪਾਈਆ। ਕਲਜੁਗ ਅੰਤਮ ਵੇਖ ਅੰਧੇਰੀ ਰਾਤ, ਚਾਰੋਂ ਕੁੰਟ ਨੂਰ ਨਜ਼ਰ ਕੋਇ ਨਾ ਆਈਆ। ਦਹਿ ਦਿਸ਼ਾ ਦਿਸੇ ਡੂੰਘਾ ਖਾਤ, ਫੜ ਬਾਂਹੋਂ ਬਾਹਰ ਨਾ ਕੋਇ ਕਢਾਈਆ। ਸਾਚੀ ਮਿਲੇ ਨਾ ਕੋਈ ਜਮਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਪੰਧ ਨਾ ਕੋਇ ਮੁਕਾਈਆ। ਸਚ ਪ੍ਰੀਤੀ ਕੋਈ ਨਾ ਬੰਨ੍ਹੇ ਨਾਤ, ਨਾਤਾ ਬਿਧਾਤਾ ਤੇਰਾ ਨਾ ਕੋਇ ਜੁੜਾਈਆ। ਰਸਨਾ ਜਿਹਵਾ ਬੱਤੀ ਦੰਦ ਸਾਰੇ ਕਰਦੇ ਬਾਤ, ਹਿਰਦੇ ਹਰਿ ਜੂ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਦ ਤੇਰੀ ਮਿਲੇ ਸਰਨਾਈਆ। ਗੁਰਸਿਖ ਸਾਚੇ ਮਾਰਨ ਧਾਹ, ਬੌਹੜੀ ਬੌਹੜੀ ਰਹੇ ਕੁਰਲਾਈਆ। ਕਿਉਂ ਸਤਿਗੁਰ ਬੈਠੋਂ ਮੁਖ ਛੁਪਾ, ਤੁਧ ਬਿਨ ਸੁਖ ਨਾ ਕੋਇ ਵਖਾਈਆ। ਕਲਜੁਗ ਅੰਤ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਚਾਰ ਵਰਨਾਂ ਦੇ ਇਕ ਸਲਾਹ, ਸਾਚੀ ਸਿਖਿਆ ਧੁਰ ਇਕ ਸਮਝਾਈਆ। ਨਾਨਕ ਨਿਰਗੁਣ ਤੇਰਾ ਇਕੋ ਮੰਤਰ ਗਿਆ ਗਾ, ਚਾਰੋਂ ਕੁੰਟ ਸਰਬ ਸਮਝਾਈਆ। ਗੋਬਿੰਦ ਇਕੋ ਫ਼ਤਹਿ ਡੰਕਾ ਗਿਆ ਵਜਾ, ਦੋ ਜਹਾਨਾਂ ਹੁਕਮ ਵਰਤਾਈਆ। ਕਲਜੁਗ ਜੀਵ ਭੁੱਲੇ ਪੁਰਖ ਅਕਾਲ ਤੇਰਾ ਰਾਹ, ਰਹਿਬਰ ਬਣ ਕੇ ਫੇਰਾ ਪਾਈਆ। ਡੁੱਬਦੇ ਪਾਥਰ ਦੇ ਤਰਾ, ਪਾਹਨ ਆਪਣਾ ਚਰਨ ਛੁਹਾਈਆ । ਅੰਤਮ ਵੇਲਾ ਰਿਹਾ ਆ, ਆਤਮ ਪਰਮਾਤਮ ਵਿਛੋੜਾ ਦੇ ਕਟਾਈਆ। ਸੁਰਤੀ ਸ਼ਬਦੀ ਜੋੜ ਜੁੜਾ, ਤੁਟੀ ਗੰਢ ਆਪ ਪਵਾਈਆ। ਸਾਚੇ ਘੋੜੇ ਲੈ ਚੜ੍ਹਾ, ਅਸਵ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਗੁਰਸਿਖ ਮੰਗਣ ਤੇਰੀ ਚਰਨ ਸਰਨਾਈਆ। ਮਨਮੁਖ ਸਾਰੇ ਪਾਵਣ ਰੌਲਾ, ਨਵ ਨੌ ਚਾਰ ਖ਼ੁਸ਼ੀ ਮਨਾਈਆ। ਜੂਠ ਝੂਠ ਕਾਮ ਕਰੋਧ ਕਲਜੁਗ ਅੰਤਮ ਵੇਖੇ ਹੋਲਾ, ਰੰਗਣ ਆਪਣਾ ਰੰਗ ਰੰਗਾਈਆ। ਰਸਨਾ ਫਿਕਾ ਬੋਲਣ ਬੋਲਾ, ਸਤਿਗੁਰ ਨਾਮ ਨਾ ਕੋਇ ਧਿਆਈਆ। ਕੂੜੀ ਕਿਰਿਆ ਪੰਜ ਤਤ ਕਾਇਆ ਜਲ ਭਰਨ ਡੋਲਾ, ਸਚ ਲੁਕਿਆ ਰਹੇ ਸੰਗ ਨਾ ਕੋਇ ਨਿਭਾਈਆ। ਨਜ਼ਰ ਨਾ ਆਏ ਕਿਸੇ ਮੌਲਾ, ਬਿਨ ਮੌਲਾ ਖ਼ੁਸ਼ੀ ਮਨਾਈਆ। ਰਸਨਾ ਕਹਿਣ ਚੰਗਾ ਹੋਇਆ ਪ੍ਰਭ ਕੀਤਾ ਹਰਿ ਜੂ ਉਹਲਾ, ਸਾਨੂੰ ਸਮਝ ਦਿਤੀ ਨਾ ਰਾਈਆ। ਕਾਮ ਕਰੋਧ ਸਾਡਾ ਬਣੇ ਵਿਚੋਲਾ, ਮੁੜ ਮੁੜ ਜੂਨੀ ਜੂਨ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਤੇਰਾ ਨਾਉਂ ਭੁੱਲੀ ਜਗਤ ਲੋਕਾਈਆ। ਮਨਮੁਖ ਬਹਿ ਖ਼ੁਸ਼ੀ ਮਨਾਉਣ, ਰਸਨਾ ਜਿਹਵਾ ਆਪਣਾ

ਰਾਗ ਅਲਾਈਆ। ਅੱਗੇ ਸਾਨੂੰ ਪੁੱਛਣ ਵਾਲਾ ਕੌਣ, ਸਤਿਗੁਰ ਗੁਰੂ ਨਜ਼ਰ ਕੋਇ ਨਾ ਆਈਆ। ਜੇ ਕੋਈ ਸੰਤ ਭਗਤ ਲੱਗੇ ਸਮਝਾਉਣ, ਅੱਗੋਂ ਦੇਣ ਡਰਾਈਆ। ਉਠ ਸਾਧਾ ਤੇਰੀ ਭੰਨਾਂਗੇ ਧੌਣ, ਪ੍ਰਭ ਦਿਤਾ ਬਲ ਬੇਪਰਵਾਹੀਆ। ਜਗਤ ਵਾਸਨਾ ਕੂੜੀ ਵਗੀ ਪੌਣ, ਸੁਗੰਧੀ ਸਤਿ ਨਜ਼ਰ ਕੋਇ ਨਾ ਆਈਆ। ਕਰ ਕਿਰਪਾ ਮਿਹਰਵਾਨ ਪੁਰਖ ਸੁਆਮੀ ਆਪ ਆਏ ਸਮਝਾਉਣ, ਬੇਸਮਝਾਂ ਸਮਝ ਦਏ ਪਾਈਆ। ਜੋ ਤੇਰੇ ਨਾਲੋਂ ਭੁੱਲੇ ਅੰਤਮ ਤੇਰੇ ਹੋਣ, ਮਿਲੇ ਸਾਹਿਬ ਸੱਚੀ ਸਰਨਾਈਆ। ਸਤਿਗੁਰ ਗੋਦੀ ਠਾਂਡੀ ਨੀਂਦ ਸੌਣ, ਅਗਨੀ ਤਤ ਨਾ ਲਾਗੇ ਰਾਈਆ। ਮਨ ਨੂੰ ਦੇਣ ਨਾ ਭੌਣ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਦੇ ਉਠਾਈਆ। ਜੇ ਰਾਮ ਬਣ ਕੇ ਮਾਰਿਆ ਰੌਣ, ਤੇਰਾ ਘਟ ਕੁਛ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੂੰ ਸਾਹਿਬ ਸਰਬ ਗੋਸਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰ ਇਕੱਠ, ਪ੍ਰਭ ਸਾਚੇ ਸਚ ਜਣਾਈਆ। ਤੇਰਾ ਖੇਲ ਪੁਰਖ ਸਮਰਥ, ਪ੍ਰਭ ਤੇਰੇ ਹੱਥ ਵਡਿਆਈਆ। ਜਿਉਂ ਭਾਵੇ ਤਿਉਂ ਲਵੇਂ ਰੱਖ, ਲੱਖ ਚੁਰਾਸੀ ਤੇਰੀ ਜਗਤ ਲੋਕਾਈਆ। ਜੇ ਤੈਨੂੰ ਪਿੱਛਾ ਦੇ ਕੇ ਗਏ ਨੱਠ, ਮੁਖ ਭਵਾ ਭੱਜਣ ਵਾਹੋ ਦਾਹੀਆ। ਤੂੰ ਮਿਹਰਬਾਨ ਹੋ ਕੇ ਏਨ੍ਹਾਂ ਦੇ ਆਪਣੀ ਅੱਖ, ਜੋ ਤੈਨੂੰ ਰਹੇ ਭੁਲਾਈਆ। ਹਿਰਦੇ ਹੋ ਕੇ ਹਰਿ ਜੂ ਵਸ, ਹਰਿ ਮੰਦਰ ਦੇ ਵਖਾਈਆ। ਅੰਮ੍ਰਿਤ ਝਿਰਨਾ ਦੇ ਰਸ, ਬੂੰਦ ਸਵਾਂਤੀ ਮੁਖ ਚੁਆਈਆ। ਪਾਰਬ੍ਰਹਮ ਤੇਰੀ ਕਿਰਪਾ ਉਹ ਸਾਰੇ ਤੇਰੇ ਚਰਨੀ ਜਾਣ ਢੱਠ, ਹਉਮੇਂ ਹੰਗਤਾ ਕੋਇ ਰਹਿਣ ਨਾ ਪਾਈਆ। ਨਾਨਕ ਨਿਰਗੁਣ ਸਰਬ ਜੀਆਂ ਦੇ ਕੇ ਗਿਆ ਇਕੋ ਮੱਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਵਰਨ ਬਣੋ ਭਾਈ ਭਾਈਆ। ਗੋਬਿੰਦ ਅੰਮ੍ਰਿਤ ਆਤਮ ਗਿਆ ਝੱਟ, ਦੂਈ ਦਵੈਤੀ ਦੂਰ ਕਰਾਈਆ। ਸਰਬ ਜੀਆਂ ਦੀ ਇਕੋ ਮਤ, ਸ੍ਰੀ ਭਗਵਾਨ ਮਿਲੋ ਚਾਈਂ ਚਾਈਂਆ। ਦਿਵਸ ਰੈਣ ਅੱਠੇ ਪਹਿਰ ਗਹਿਰ ਗੰਭੀਰ ਗਾਵੋ ਜਸ, ਜਿਸ ਜਨ ਤੇਰੀ ਬਣਤ ਬਣਾਈਆ। ਕਰ ਕਿਰਪਾ ਪੁਰਖ ਸਮਰਥ, ਤੇਰੀ ਅੱਖ ਦਏ ਖੁਲ੍ਹਾਈਆ। ਤੇਰੇ ਨਾਲੋਂ ਨਾ ਹੋਵੇ ਵੱਖ, ਘਰ ਸਾਚੇ ਸੋਭਾ ਪਾਈਆ। ਇਕੇ ਮੰਦਰ ਗੁਰਮੁਖ ਗੁਰਸਿਖ ਸਤਿਗੁਰ ਨਾਲ ਜਾਣਾ ਵਸ, ਸਤਿਗੁਰ ਸ਼ਬਦ ਦੂਜਾ ਹੋਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਾਰ ਕੁੰਟ ਦਹਿ ਦਿਸ਼ਾ ਸ੍ਰਿਸ਼ਟ ਸਬਾਈ ਇਕੋ ਨਾਦ ਜਣਾਈਆ। ਸਤਿਗੁਰ ਸ਼ਬਦ ਸਦਾ ਮਿਹਰਵਾਨ, ਪੰਜ ਤਤ ਕੰਮ ਕਿਸੇ ਨਾ ਆਈਆ। ਬਿਨ ਸਤਿਗੁਰ ਸ਼ਬਦ ਨਾ ਦੂਜਾ ਕੋਈ ਧਿਆਨ, ਸਤਿਗੁਰ ਸੁਆਮੀ ਇਕੋ ਨਜ਼ਰੀ ਆਈਆ। ਸਤਿਗੁਰ ਸ਼ਬਦ ਸਹਾਈ ਹੋਵੇ ਦੋ ਜਹਾਨ, ਏਥੇ ਓਥੇ ਲਏ ਤਰਾਈਆ। ਲਹਿਣਾ ਦੇਣਾ ਚੁਕਾਵੇ ਆਵਣ ਜਾਣ, ਲੱਖ ਚੁਰਾਸੀ ਫੰਦ ਕਟਾਈਆ। ਸਿਮਰੋ ਸਿਮਰੋ ਸਿਮਰਨ ਇਕ ਭਗਵਾਨ, ਸਿਮਰਤ ਰੋਗ ਸੋਗ ਦੁੱਖ ਮਿਟਾਈਆ। ਘਰ ਠਾਕਰ ਮਿਲੇ ਆਣ, ਦੂਰ ਦੁਰਾਡਾ ਪੰਧ ਮੁਕਾਈਆ। ਠਾਕਰ ਮਿਲਿਆਂ ਰੂਪ ਭਗਤ ਬਣੇ ਭਗਵਾਨ, ਭਗਵਾਨ ਭਗਤ ਇਕੋ ਘਰ ਬਹਿ ਕੇ ਖ਼ੁਸ਼ੀ ਮਨਾਈਆ। ਦੋਵੇਂ ਮਿਲ ਕੇ ਸਾਚਾ ਗੀਤ ਅਗੰਮੀ ਗਾਣ, ਸੋਹਲਾ ਢੋਲਾ ਇਕ ਸੁਣਾਈਆ। ਤੂੰ ਮੇਰਾ ਤੇਰਾ ਦੂਜਾ ਦਿਸੇ ਨਾ ਕੋਇ ਨਿਸ਼ਾਨ, ਨਿਸ਼ਾਨਾ ਸੋਹੰ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਦੇਵਣਹਾਰਾ ਸੱਚਾ ਵਰ, ਗੁਰ ਕਾ ਸ਼ਬਦ ਵਸਾਓ ਘਰ ਵਿਚ ਘਰ, ਭੈ ਭਿਆਨਕ ਦੂਜਾ ਚੁਕਾਓ ਡਰ, ਭਿਆਨਕ ਨਜ਼ਰ ਕੋਇ ਨਾ ਆਈਆ।

੨੪ ਅੱਸੂ ੨੦੨੦ ਬਿਕ੍ਰਮੀ ਬਾਬੂ ਰਾਮ ਦੇ ਗ੍ਰਹਿ ਮਕਸੂਦੜਾ ਜ਼ਿਲਾ ਲੁਧਿਆਣਾ

ਜਗਤ ਵਿਵਹਾਰ ਰਿਹਾ ਬੀਤ, ਮਾਣ ਅਭਿਮਾਨ ਨਜ਼ਰ ਕੋਇ ਨਾ ਆਇੰਦਾ। ਜਿਨ੍ਹਾਂ ਮਿਲੇ ਪ੍ਰਭ ਸੱਜਣ ਸਤਿਗੁਰ ਮੀਤ, ਸ੍ਰੀ ਭਗਵਾਨ ਦਇਆ ਕਮਾਇੰਦਾ। ਤਿਨ੍ਹਾਂ ਭਗਤਾਂ ਅੰਤਰ ਆਤਮ ਹੋਏ ਠੰਡਾ ਸੀਤ, ਅਗਨੀ ਤਤ ਨਾ ਕੋਇ ਜਲਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਾਚੀ ਰੀਤ, ਪਤਿਪਰਮੇਸ਼ਵਰ ਦੁਖੀਆਂ ਦਰਦ ਦੁੱਖ ਵੰਡਾਇੰਦਾ। ਹਰਿਜਨ ਕਾਇਆ ਹਰਿਮੰਦਰ ਬਹਿ ਕੇ ਗਾਏ ਗੀਤ, ਸਚ ਮਸੀਤ ਇਕੋ ਇਕ ਸੁਹਾਇੰਦਾ। ਪਤਿਪਰਮੇਸ਼ਵਰ ਤਿਸ ਬਖ਼ਸ਼ੇ ਅਗੰਮੀ ਪ੍ਰੀਤ, ਨਾਤਾ ਬਿਧਾਤਾ ਇਕ ਜੁੜਾਇੰਦਾ। ਲੇਖਾ ਚੁਕਾਏ ਹਸਤ ਕੀਟ, ਮਿਹਰ ਨਜ਼ਰ ਨੈਣ ਉਠਾਇੰਦਾ। ਛਤਰ ਝੁਲਾਏ ਸ਼ਬਦੀ ਸੀਸ, ਜਗਦੀਸ ਸੋਭਾ ਪਾਇੰਦਾ। ਪਿਛਲਾ ਜੀਵਣ ਪਿਛਲੀ ਆਯੂ ਜੋ ਪਿੱਛੇ ਗਈ ਬੀਤ, ਅੱਗੇ ਸੁਖ ਸਾਗਰ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਇੰਦਾ।