੨੪ ਅੱਸੂ ੨੦੨੦ ਬਿਕ੍ਰਮੀ ਬਿਸ਼ਨ ਸਿੰਘ ਦੇ ਨਾਲ ਗੁਰਦੁਆਰਾ ਰਾੜੇ ਵਾਲਾ ਜ਼ਿਲਾ ਲੁਧਿਆਣਾ
ਅੰਮ੍ਰਿਤ ਦਿਓ ਨਾਮ ਸ਼ਰਦਾਈ, ਜਿਸ ਪੀਤਿਆਂ ਤ੍ਰਿਸਨਾ ਰਹੇ ਨਾ ਰਾਈਆ। ਆਤਮ ਪਰਮਾਤਮ ਵਿਛੋੜਾ ਚੁੱਕੇ ਜੁਦਾਈ, ਘਰ ਮੇਲਾ ਸਹਿਜ ਸੁਭਾਈਆ। ਰਸ ਪੀ ਵੱਜੇ ਵਧਾਈ, ਧੁਨ ਆਤਮਕ ਅਨਾਦੀ ਰਾਗ ਅਲਾਈਆ। ਮਿਲੇ ਮੇਲ ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀ, ਨਿਰਗੁਣ ਨਿਰਵੈਰ ਨਿਰਾਕਾਰ ਜੋੜ ਜੁੜਾਈਆ। ਮਾਇਆ ਮਮਤਾ ਹਉਮੇਂ ਹੰਗਤਾ ਹੋਵੇ ਤਬਾਹੀ, ਪੰਚ ਵਿਕਾਰ ਰਹਿਣ ਨਾ ਪਾਈਆ। ਦੁਰਮਤ ਮੈਲ ਧੁਪੇ ਛਾਹੀ, ਨਿਰਮਲ ਸਤਿ ਸਰੂਪ ਨਜ਼ਰੀ ਆਈਆ। ਸੋ ਜਾਮ ਸੰਤ ਸੁਹੇਲੇ ਦੇਣਾ ਪਿਆਈ, ਜਿਸ ਪੀਤਿਆਂ ਅੰਤਰ ਆਤਮ ਸੁਖ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਦੇਂਦਾ ਨਾਮ ਸ਼ਰਦਾਈ, ਠਾਂਡਾ ਸੀਰ ਇਕੋ ਇਕ ਜਾਮ, ਪਿਆਇੰਦਾ। ਨਾਮ ਸ਼ਰਦਾਈ ਦਿਓ ਚੰਗੀ, ਵਸਤ ਝੋਲੀ ਇਕ ਪਾਈਆ। ਪੰਜ ਤਤ ਕਾਇਆ ਜਾਏ ਰੰਗੀ, ਰੰਗ ਚਲੂਲ ਇਕੋ ਨਜ਼ਰੀ ਆਈਆ। ਪਾਰਬ੍ਰਹਮ ਬ੍ਰਹਮ ਬਣੇ ਸੰਗੀ, ਘਰ ਸਾਚਾ ਸੰਗ ਨਿਭਾਈਆ। ਸ਼ਬਦ ਅਨਾਦ ਵੱਜੇ ਮਰਦੰਗੀ, ਅਨਹਦ ਧੁਨ ਉਪਜਾਈਆ। ਜਗਤ ਦੁਆਰਾ ਪਾਰ ਜਾਏ ਲੰਘੀ, ਨੌ ਦੁਆਰ ਡੇਰਾ ਢਾਹੀਆ। ਜੋਤ ਪਰਕਾਸ਼ ਹੋਵੇ ਨੰਗੀ, ਪੜਦਾ ਕੋਇ ਰਹਿਣ ਨਾ ਪਾਈਆ। ਅੰਮ੍ਰਿਤ ਧਾਰ ਮਿਲੇ ਅਨਮੰਗੀ, ਨਿਝਰ ਝਿਰਨਾ ਇਕ ਝਿਰਾਈਆ। ਸ਼ਬਦ ਸੁਹੇਲਾ ਬਣੇ ਸੱਚਾ ਸਤਿਸੰਗੀ, ਸੁਰਤੀ ਆਪਣੇ ਨਾਲ ਮਿਲਾਈਆ। ਠਾਂਡੀ ਧਾਰ ਵਹਾਏ ਅਗੰਮੀ ਗੰਗੀ, ਜਗਤ ਸੁਰਸਤੀ ਨੈਣ ਸ਼ਰਮਾਈਆ। ਪੀ ਪਿਆਲਾ ਮਨ ਮਤ ਬੁਧ ਰਹੇ ਨਾ ਅੰਧੀ, ਅਗਿਆਨ ਅੰਧੇਰ ਦੂਰ ਕਰਾਈਆ। ਇਕੋ ਸੁਣੇ ਸੁਣਾਏ ਸਾਚਾ ਛੰਦੀ, ਢੋਲਾ ਅਗੰਮ ਇਲਾਹੀਆ। ਅੱਗੇ ਰਹੇ ਨਾ ਕੋਈ ਪਾਬੰਦੀ, ਲੇਖਾ ਮੰਗਣ ਕੋਇ ਨਾ ਆਈਆ। ਸਾਚੀ ਮਿਲੇ ਇਕ ਸੁਗੰਧੀ, ਦੁਰਮਤ ਮੈਲ ਡੇਰਾ ਢਾਹੀਆ। ਅੰਮ੍ਰਿਤ ਜਾਮ ਸੰਤ ਸਹੇਲੀ ਸੱਜਣ ਇਕ ਪਲੰਦੀ, ਸਚ ਪਿਆਲਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਘਰ ਸੱਚੇ ਇਕੋ ਆਸ ਰਖਾਈਆ। ਨਾਮ ਸ਼ਰਦਾਈ ਮਿਲੇ ਅਤੁਟ, ਤੋਟ ਰਹਿਣ ਨਾ
ਪਾਈਆ। ਅੰਮ੍ਰਿਤ ਜਾਮ ਰਸ ਆਵੇ ਘੁੱਟ, ਅਨਰਸ ਆਪਣਾ ਰੰਗ ਰੰਗਾਈਆ। ਕੂੜ ਵਿਕਾਰ ਕੱਢੇ ਕੁੱਟ, ਤਿਖੀ ਧਾਰ ਇਕ ਜਣਾਈਆ। ਸਚ ਪਰਕਾਸ਼ ਅੰਦਰੋਂ ਪਏ ਫੁੱਟ, ਜੋਤੀ ਨੂਰ ਜ਼ਹੂਰ ਰੁਸ਼ਨਾਈਆ। ਸਾਹਿਬ ਸਤਿਗੁਰ ਵਖਾਏ ਮੁਖ, ਜੋ ਬੈਠਾ ਮੁਖ ਛੁਪਾਈਆ। ਸਾਂਤਕ ਸਤਿ ਕਰ ਮੇਟੇ ਦੁੱਖ, ਦਰਦ ਦੁੱਖ ਭੈ ਭੰਜਨ ਦਇਆ ਕਮਾਈਆ। ਅੰਮ੍ਰਿਤ ਜਾਮ ਪੀ ਬੋਲਣ ਸੁਣਨ ਦੀ ਹੋ ਜਾਏ ਚੁਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਗਣਹਾਰਾ ਸਚ ਵਰ, ਵਸਤ ਇਕੋ ਇਕ ਮੰਗ ਮੰਗਾਈਆ। ਨਾਮ ਸ਼ਰਦਾਈ ਦਿਓ ਦਾਨ, ਵਸਤ ਅਮੋਲਕ ਇਕ ਵਖਾਇੰਦਾ। ਜਿਸ ਪੀਤਿਆਂ ਅੰਤਰ ਆਤਮ ਹੋਏ ਗਿਆਨ, ਜਗਤ ਅੰਧੇਰ ਦੂਰ ਕਰਾਇੰਦਾ। ਸਚ ਸਰੋਵਰ ਸਰ ਅਸ਼ਨਾਨ, ਕਾਗ ਹੰਸ ਰੂਪ ਵਟਾਇੰਦਾ। ਨਿਰਗੁਣ ਦੀਆ ਬਾਤੀ ਜੋਤ ਜਗੇ ਮਹਾਨ, ਘਰ ਮੰਦਰ ਅੰਦਰ ਸੋਭਾ ਪਾਇੰਦਾ। ਤਿਸ ਗ੍ਰਹਿ ਅੰਮ੍ਰਿਤ ਰਸ ਮਿਲੇ ਮਹਾਨ, ਸੋ ਰਸ ਸਾਹਿਬ ਸਤਿਗੁਰ ਸ਼ਹਿਨਸ਼ਾਹ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਮੰਗੋ ਅਗੰਮੀ ਵਰ, ਜਿਸ ਮਿਲਿਆਂ ਸੁਖ ਸਾਗਰ ਰੂਪ ਵਟਾਇੰਦਾ। ਸਚ ਪ੍ਰੇਮ ਸੱਚੀ ਸ਼ਰਦਾਈ, ਸ਼ਰਧਾ ਪੂਰ ਇਕ ਜਣਾਇੰਦਾ। ਜਿਸ ਪੀਤਿਆਂ ਨਾ ਮਨ ਰਹੇ ਸ਼ਦਾਈ, ਸੰਸਾ ਰੋਗ ਸਰਬ ਮਿਟਾਇੰਦਾ। ਘਰ ਵਿਚ ਘਰ ਵੱਜੇ ਵਧਾਈ, ਗ੍ਰਹਿ ਮੰਦਰ ਸੋਭਾ ਪਾਇੰਦਾ। ਨੂਰ ਜ਼ਹੂਰ ਕਰੇ ਰੁਸ਼ਨਾਈ, ਕਮਲਾਪਾਤੀ ਖੇਲ ਖਿਲਾਇੰਦਾ। ਸੋ ਪਿਆਲਾ ਸਚ ਦੇਣਾ ਪਿਆਈ, ਜਿਸ ਪੀਤਿਆਂ ਰਸ ਮੁੱਕ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਗਣਹਾਰਾ ਸੱਚਾ ਵਰ, ਸਚ ਪਿਆਲਾ ਇਕੋ ਇਕ ਵਖਾਇੰਦਾ। ਨਾਮ ਸ਼ਰਦਾਈ ਸਾਚੀ ਮਧ, ਮਧੁਰ ਧੁਨ ਦਏ ਉਪਜਾਈਆ। ਕੂੜੀ ਕਿਰਿਆ ਪਾਰ ਕਰੇ ਹੱਦ, ਸਚ ਮੰਦਰ ਦਏ ਵਖਾਈਆ। ਜਿਥੇ ਗੁਰਸਿਖ ਸਤਿਗੁਰ ਦੋਵੇਂ ਰਹੇ ਸਜ, ਖ਼ੁਸ਼ੀਆਂ ਗੀਤ ਗੋਬਿੰਦ ਅਲਾਈਆ। ਸੋ ਗ੍ਰਹਿ ਬਿਨ ਮਕਿਉਂ ਕਾਅਬਿਉਂ ਕਰਾਏ ਹੱਜ, ਹੁਜਰਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਗਣਹਾਰਾ ਇਕ ਵਰ, ਸਾਚਾ ਰਸ ਬਿਨ ਰਸਨਾ ਦੇਣਾ ਵਰਤਾਈਆ। ਸਾਚਾ ਰਸ ਅੰਮ੍ਰਿਤ ਅਪਾਰ, ਹਰਿ ਸੰਤਨ ਹੱਥ ਫੜਾਈਆ। ਗਹਿਰ ਗੰਭੀਰ ਭਰ ਭੰਡਾਰ, ਅਤੋਟ ਅਤੁਟ ਵਰਤਾਈਆ। ਸਾਚੇ ਸੰਤ ਸਦਾ ਕਰਨ ਪਿਆਰ, ਮਿਹਰ ਨਜ਼ਰ ਨੈਣ ਉਠਾਈਆ। ਭੁੱਲਾ ਭਟਕਾ ਜੇ ਕੋਈ ਆਏ ਦੁਆਰ, ਤਿਸ ਆਸਾ ਮਨਸਾ ਪੂਰ ਕਰਾਈਆ। ਫਿਰਦਾ ਤੁਰਦਾ ਜੋਤੀ ਧਾਰਾ ਦਰ ਆਇਆ ਭਿਖਾਰ, ਮੰਗੇ ਮੰਗ ਬੇਪਰਵਾਹੀਆ। ਕਿਰਪਾ ਕਰ ਸੰਤ ਪਿਆਰ, ਸੱਜਣ ਦੇਣੀ ਇਕ ਵਡਿਆਈਆ। ਰਾੜੇ ਵਾਲਾ ਗੁਰੂ ਗੁਰੂਦੁਆਰ, ਗੁਰ ਵੇਖੇ ਸ਼ਹਿਨਸ਼ਾਹੀਆ। ਅੰਤਰ ਅੰਤਰ ਦਿਓ ਆਧਾਰ, ਮੰਤਰ ਮੰਤਰ ਸ਼ਬਦ ਜਣਾਈਆ। ਦੂਜੀ ਰਸਨਾ ਕਰੋ ਵਿਚਾਰ, ਬੱਤੀ ਦੰਦ ਨਾਲ ਮਿਲਾਈਆ। ਘਰੋਂ ਪਿਆਲਾ ਅੰਮ੍ਰਿਤ ਸ਼ਰਦਾਈ ਦੇਣਾ ਪਿਆਲ, ਬਾਹਰੋਂ ਮੰਗਣ ਕੋਇ ਨਾ ਜਾਈਆ। ਬੰਕ ਦੁਆਰ ਸੋਹੇ ਸੱਚੀ ਧਰਮਸਾਲ, ਗ੍ਰਹਿ ਮੰਦਰ ਖ਼ੁਸ਼ੀ ਵਖਾਈਆ। ਦਰ ਮਾਂਗਤ ਫਿਰੇ ਕੰਗਾਲ, ਭਿਖਕ ਆਪਣੀ ਝੋਲੀ ਡਾਹੀਆ। ਸੰਤ ਸਤਿਗੁਰ ਸਦਾ ਦਿਆਲ, ਦਇਆਵਾਨ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਗਣਹਾਰਾ ਸਚ ਵਰ, ਵਸਤ ਅਮੋਲਕ ਇਕੋ ਮੰਗ ਮੰਗਾਈਆ।
੨੪ ਅੱਸੂ ੨੦੨੦ ਬਿਕ੍ਰਮੀ ਭਜਨ ਸਿੰਘ ਦੇ ਗ੍ਰਹਿ ਪਿੰਡ ਜੀਰਖ ਜ਼ਿਲਾ ਲੁਧਿਆਣਾ
ਗੁਰ ਅਵਤਾਰ ਪੀਰ ਪੈਗ਼ੰਬਰ ਆਓ ਨੇੜੇ, ਸਚਖੰਡ ਨਿਵਾਸੀ ਪੁਰਖ ਅਕਾਲ ਰਿਹਾ ਜਣਾਈਆ। ਲੋਕਮਾਤ ਵੇਖੋ ਝੇੜੇ, ਧਰਤ ਧਵਲ ਦਏ ਦੁਹਾਈਆ। ਕੂੜੀ ਕਿਰਿਆ ਵਸਦੇ ਖੇੜੇ, ਸਤਿ ਧਰਮ ਨਜ਼ਰ ਕੋਇ ਨਾ ਆਈਆ। ਕਲਜੁਗ ਦੇਵੇ ਆਪਣੇ ਗੇੜੇ, ਚਾਰ ਕੁੰਟ ਰਿਹਾ ਭਵਾਈਆ। ਜੂਠ ਝੂਠ ਲੱਗੇ ਡੇਰੇ, ਸਚ ਸੁਚ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟ ਸਬਾਈ ਤ੍ਰੈਗੁਣ ਮਾਇਆ ਆਈ ਘੇਰੇ, ਪੱਲੂ ਸਕੇ ਨਾ ਕੋਇ ਛੁਡਾਈਆ। ਸਤਿ ਅਸਤਿ ਨਾ ਕੋਈ ਨਖੇੜੇ, ਬ੍ਰਹਮ ਮਤ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਵੋ ਕੋਲ, ਸੋ ਪੁਰਖ ਨਿਰੰਜਣ ਆਪ ਜਣਾਈਆ। ਕਲਜੁਗ ਵੇਖੋ ਵੱਜਦਾ ਢੋਲ, ਡੰਕਾ ਡੌਰੂ ਕੂੜ ਸੁਣਾਈਆ। ਸਚ ਦੁਆਰ ਜੋ ਆਏ ਖੋਲ੍ਹ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੇਰਾ ਪਾਈਆ। ਧੁਰ ਦੀ ਬਾਣੀ ਸ਼ਬਦ ਅਗੰਮ ਜੋ ਆਏ ਬੋਲ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਸ਼ਬਦੀ ਸ਼ਬਦ ਲਿਖਾਈਆ। ਚਾਰ ਕੁੰਟ ਦਹਿ ਦਿਸ਼ਾ ਸ੍ਰਿਸ਼ਟ ਸਬਾਈ ਕਰੇ ਨਾ ਕੋਈ ਅਡੋਲ, ਧੀਰਜ ਧੀਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸਾ ਇਕ ਅਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਆ, ਨਿਰਗੁਣ ਨਿਰਗੁਣ ਰਿਹਾ ਜਣਾਈਆ। ਨੇਤਰ ਲੋਚਣ ਨੈਣ ਲਓ ਖੁਲ੍ਹਾ, ਪਰਦਾ ਰੂਪ ਨਾ ਕੋਇ ਵਖਾਈਆ। ਕਲਜੁਗ ਅੰਤਮ ਸਾਚਾ ਦਿਸੇ ਨਾ ਕੋਇ ਮਲਾਹ, ਬੇੜਾ ਕੰਧ ਨਾ ਕੋਇ ਉਠਾਈਆ। ਚਾਰ ਕੁੰਟ ਅੰਧੇਰਾ ਰਿਹਾ ਛਾ, ਚੰਦ ਨੂਰ ਨਾ ਕੋਇ ਰੁਸ਼ਨਾਈਆ। ਕੋਈ ਨਾ ਜਪੇ ਹਰਿ ਕਾ ਨਾਂ, ਹਿਰਦੇ ਹਰਿ ਨਾ ਕੋਇ ਵਸਾਈਆ। ਕੋਈ ਖਾਵੇ ਸੂਰ ਕੋਈ ਖਾਵੇ ਗਾਂ, ਜ਼ਿਬਹ ਛੁਰੀ ਹੱਥ ਉਠਾਈਆ। ਆਪਣਾ ਆਪ ਸਕੇ ਨਾ ਕੋਈ ਪਛਾਣ, ਬ੍ਰਹਮ ਪਾਰਬ੍ਰਹਮ ਮੇਲ ਨਾ ਕੋਇ ਮਿਲਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਸਚ ਕਰੇ ਨਾ ਕੋਇ ਨਿਆਂ, ਅਦਲ ਹੱਥ ਕਿਸੇ ਨਾ ਆਈਆ। ਮਾਵਾਂ ਪੁੱਤਰਾਂ ਪ੍ਰੀਤੀ ਦਿਸੇ ਕੋਈ ਨਾ, ਝਗੜਾ ਪਿਆ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਘਰ, ਸੋ ਸਾਹਿਬ ਆਪ ਜਣਾਈਆ। ਮੰਦਰ ਅੰਦਰ ਵੇਖੋ ਚੜ੍ਹ, ਗ੍ਰਹਿ ਆਪਣਾ ਫੇਰਾ ਪਾਈਆ। ਸਾਚਾ ਨਾਮ ਬਿਨ ਜਗਤ ਤ੍ਰਿਸਨਾ ਕੋਈ ਨਾ ਰਿਹਾ ਪੜ੍ਹ, ਮਨ ਵਾਸਨਾ ਚਾਰੋਂ ਕੁੰਟ ਦਏ ਦੁਹਾਈਆ। ਸਾਧ ਸੰਤ ਜੀਵ ਜੰਤ ਅਧਵਿਚਕਾਰੇ ਸਾਰੇ ਰਹੇ ਅੜ, ਪਾਂਧੀ ਪੰਧ ਨਾ ਕੋਇ ਮੁਕਾਈਆ। ਮਿਲੇ ਮੇਲ ਨਾ ਕੋਇ ਨਰਾਇਣ ਨਰ, ਨਰ ਹਰਿ ਅੰਗ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਧਾਰ ਆਪ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੜਦਾ ਲੈਣਾ ਚੁਕ, ਪਰਵਰਦਿਗਾਰ ਬੇਪਰਵਾਹ ਆਪ ਜਣਾਈਆ। ਨਵ ਨੌ ਚਾਰ ਅੰਧੇਰਾ ਘੁੱਪ, ਸਤਿ ਪਰਕਾਸ਼ ਨਾ ਕੋਇ ਵਖਾਈਆ। ਜਗਤ ਗਿਆਨ ਧਰਮ ਨਿਸ਼ਾਨ ਸ੍ਰਿਸ਼ਟ ਸਬਾਈ ਗਿਆ ਛੁਪ, ਸਤਿ ਸਤਿਵਾਦ ਨਜ਼ਰ ਕੋਇ ਨਾ ਆਈਆ। ਗ਼ਰੀਬ ਨਿਮਾਣਿਆਂ ਜਗਤ ਨਿਤਾਣਿਆਂ ਸਕੇ ਨਾ ਕੋਈ ਪੁੱਛ, ਸ਼ਾਹ ਸੁਲਤਾਨ ਸਚ ਸੁਚ ਹੱਥ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ
ਇਕ ਸੁਣਾਈਆ। ਗੁਰ ਅਵਤਾਰ ਪੀਰ ਪੈਗੰਬਰ ਵੇਖੋ ਮੀਤ, ਸਤਿ ਪੁਰਖ ਨਿਰੰਜਣ ਆਪ ਜਣਾਇੰਦਾ। ਲੱਖ ਚੁਰਾਸੀ ਸਾਫ਼ ਦਿਸੇ ਨਾ ਕੋਇ ਨੀਤ, ਨੀਤੀਵਾਨ ਸੰਗ ਨਾ ਕੋਇ ਰਖਾਇੰਦਾ। ਰਸਨਾ ਜਿਹਵਾ ਬੱਤੀ ਦੰਦ ਮੰਦਰ ਮਸਜਦ ਸ਼ਿਵਦਵਾਲੇ ਮੱਠ ਗਾਉਦੇ ਗੀਤ, ਅੰਤਰ ਆਤਮ ਪ੍ਰੇਮ ਨਾ ਕੋਇ ਲਗਾਇੰਦਾ। ਅੰਮ੍ਰਿਤ ਰਸ ਕੌੜਾ ਹੋਇਆ ਮੀਠ, ਦੁਰਮਤ ਮੈਲ ਦੂਰ ਨਾ ਕੋਇ ਕਰਾਇੰਦਾ। ਸਤਿ ਸੁਆਮੀ ਅੰਤਰਜਾਮੀ ਹਰਿ ਸਤਿਗੁਰ ਵਸੇ ਨਾ ਕਿਸੇ ਚੀਤ, ਚਿਤ ਵਿਤ ਠਗੌਰੀ ਸਰਬ ਰਖਾਇੰਦਾ। ਦਰ ਦਰ ਘਰ ਘਰ ਜਗਤ ਭੰਡਾਰ ਮੰਗਦੇ ਸਾਰੇ ਭੀਖ ਵਸਤ ਅਮੋਲਕ ਨਾਮ ਝੋਲੀ ਕੋਇ ਨਾ ਪਾਇੰਦਾ। ਕਲਜੁਗ ਅੰਤਮ ਸਾਰੇ ਵੇਖੋ ਚੌਥੇ ਜੁਗ ਨੇੜੇ ਆਈ ਤਾਰੀਖ, ਵਾਰ ਥਿਤ ਸਰਬ ਦੇਣ ਗਵਾਹੀਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਦੀ ਰੱਖਦੇ ਗਏ ਉਡੀਕ, ਸੋ ਮਿਹਰਵਾਨ ਹੁਕਮ ਵਰਤਾਈਆ। ਆਪਣੀ ਹੱਥੀਂ ਨਿਰਵੈਰ ਪੁਰਖ ਕਰੇ ਆਪ ਤਸਦੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਵੇਖਣ ਜੱਗ, ਸਦੀ ਬੀਸਵੀਂ ਧਿਆਨ ਲਗਾਈਆ। ਨਵ ਖੰਡ ਪ੍ਰਿਥਮੀ ਜਗਤ ਵਿਕਾਰ ਲੱਗੀ ਅੱਗ, ਸੱਤ ਦੀਪ ਰਹੇ ਕੁਰਲਾਈਆ। ਕਿਸੇ ਮੁਰਸ਼ਦ ਨਾ ਮਿਲੇ ਮੱਕੇ ਕਾਅਬੇ ਕਰਾਉਣਾ ਹੱਜ, ਹਜ਼ਰਤ ਨੂਰ ਨਾ ਕੋਇ ਰੁਸ਼ਨਾਈਆ। ਕਿਸੇ ਰਾਮ ਨਾ ਮਿਲੇ ਮੰਦਰ ਸ਼ਿਵਦਵਾਲੇ ਮੱਠ, ਕਾਹਨਾ ਬੰਸਰੀ ਸਚ ਨਾ ਕੋਇ ਵਜਾਈਆ। ਨਾਨਕ ਗੋਬਿੰਦ ਚਾਰ ਕੁੰਟ ਦਹਿ ਦਿਸ਼ਾ ਕਿਸੇ ਨਾ ਆਵੇ ਹੱਥ, ਸਨਮੁਖ ਰੂਪ ਨਾ ਕੋਇ ਵਖਾਈਆ। ਨੇਤਰ ਰੋਵਣ ਤੀਰਥ ਅਠ ਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦਏ ਦੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਵਾਹੋ ਦਾਹੀ ਰਹੇ ਨੱਠ, ਆਪ ਆਪਣਾ ਪੰਧ ਮੁਕਾਈਆ। ਨੇਤਰ ਰੋ ਆਪਣਾ ਹਾਲ ਰਹੇ ਦੱਸ, ਪਾਰਬ੍ਰਹਮ ਪ੍ਰਭ ਸੀਸ ਝੁਕਾਈਆ। ਸ੍ਰੀ ਭਗਵਾਨ ਸਾਡੇ ਕੁਛ ਨਹੀਂ ਵਸ, ਕਲਜੁਗ ਆਪਣਾ ਹੁਕਮ ਵਰਤਾਈਆ। ਜਗਤ ਜੀਵਾਂ ਕੂੜੀ ਪਾਈ ਨੱਥ, ਫੜ ਡੋਰੀ ਤੰਦ ਹਿਲਾਈਆ। ਅੰਤਰ ਰਹਿਣ ਨਾ ਦਿਤਾ ਤੇਰੇ ਨਾਮ ਰਸ, ਕੂੜੀ ਵਿਖ ਇਕ ਭਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਸੱਚਾ ਮਾਰਗ ਆਏ ਦੱਸ, ਜੀਵ ਜੰਤ ਗਏ ਭੁਲਾਈਆ। ਜਗਤ ਪ੍ਰੀਤੀ ਕਰਨ ਇਕੱਠ, ਆਤਮ ਮੇਲ ਨਾ ਕੋਇ ਮਿਲਾਈਆ। ਬਣ ਵਣਜਾਰੇ ਖੋਲ੍ਹਣ ਹੱਟ, ਸੌਦਾ ਨਾਮ ਨਾ ਕੋਇ ਵਿਕਾਈਆ। ਰਸਨਾ ਜਿਹਵਾ ਗਾ ਗਾ ਗਾਥ, ਜਗਤ ਜੀਵ ਕਰਨ ਪੜ੍ਹਾਈਆ। ਮਿਲੇ ਮੇਲ ਨਾ ਪੁਰਖ ਸਮਰਾਥ, ਸਾਚੀ ਸਮਝ ਨਾ ਕੋਇ ਸਮਝਾਈਆ। ਸਾਰੇ ਹੋਏ ਅੰਤ ਬੇਵਸ, ਬੇਪਰਵਾਹ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਬੇਅੰਤ ਤੇਰੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਜਗਤ ਵਿਹਾਰ, ਸਚਖੰਡ ਬੈਠੇ ਸਾਰੇ ਦੇਣ ਦੁਹਾਈਆ। ਸਦੀ ਚੌਧਵੀਂ ਆਈ ਹਾਰ, ਹਰਿ ਹਰਿ ਹਿਰਦੇ ਨਾਮ ਨਾ ਕੋਇ ਵਸਾਈਆ। ਬੀਸ ਬੀਸੇ ਹੋਣ ਖ਼ੁਆਰ, ਜਗਤ ਖ਼ੁਆਰੀ ਪਿਛੇ ਭੱਜੇ ਵਾਹੋ ਦਾਹੀਆ। ਸਾਚਾ ਮਿੱਤਰ ਮਿਲੇ ਨਾ ਮੀਤ ਮੁਰਾਰ, ਸੱਜਣ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਦਏ ਨਾ ਕੋਇ ਆਧਾਰ, ਪਾਰਬ੍ਰਹਮ ਬ੍ਰਹਮ ਭੇਵ ਨਾ ਕੋਇ ਖੁਲ੍ਹਾਈਆ। ਆਤਮ ਬੀ ਕੋਈ ਨਾ ਵੇਖੇ ਸਚ ਵਿਹਾਰ, ਫੁਲ ਫਲਵਾੜੀ ਪਤ ਡਾਲੀ ਸਾਚੇ ਨਾਮ ਨਾ ਕੋਇ ਮਹਿਕਾਈਆ। ਗੁਲਸ਼ਨ ਖਿੜੇ ਨਾ ਕੋਇ ਗੁਲਜ਼ਾਰ, ਕਲੀ ਕਲੀ ਨਾ ਕੋਇ ਮਹਿਕਾਈਆ। ਨੌ ਖੰਡ ਪ੍ਰਿਥਮੀ ਕੂੜੀ ਕਿਰਿਆ ਰਹੀ ਝੱਖ ਮਾਰ, ਸਾਚਾ ਮੰਤਰ ਸਮਝ ਕੋਇ ਨਾ ਪਾਈਆ। ਚਾਰੋਂ ਕੁੰਟ ਦਿਸੇ ਵਿਭਚਾਰ, ਨਰ ਹਰਿ ਕੰਤ ਨਾ ਕੋਇ ਹੰਡਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਦਰ ਤੇਰੇ ਝੋਲੀ ਡਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਝੋਲੀ ਰਹੇ ਅੱਡ, ਸਚਖੰਡ ਦੁਆਰੇ ਸੀਸ ਝੁਕਾਈਆ। ਕਿਰਪਾ ਕਰ ਪੁਰਖ ਸਮਰਥ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਦਰੋਹੀ ਖ਼ੁਦਾਏ ਸਾਡੇ ਖ਼ਾਲੀ ਹੱਥ, ਵਸਤ ਸੰਗ ਨਾ ਕੋਇ ਜਣਾਈਆ। ਕਲਜੁਗ ਅੰਤਮ ਖੇੜਾ ਹੁੰਦਾ ਦਿਸੇ ਭੱਠ, ਅਗਨੀ ਲੰਬੂ ਪੰਜ ਤਤ ਇਕੋ ਲਾਈਆ। ਸਾਚੀ ਹੱਥ ਕਿਸੇ ਨਾ ਆਵੇ ਬ੍ਰਹਮ ਮਤ, ਮਨਮਤ ਰਹੇ ਪਰਨਾਈਆ। ਨਾੜ ਬਹੱਤਰ ਸਭ ਦੀ ਉਬਲੇ ਰਤ, ਅੰਮ੍ਰਿਤ ਮੁਖ ਸਵਾਂਤੀ ਬੂੰਦ ਅਮਿਉਂ ਰਸ ਨਾ ਕੋਇ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੁਧ ਬਿਨ ਅਵਰ ਨਾ ਕੋਇ ਸਹਾਈਆ । ਕਲਜੁਗ ਵੇਖ ਪ੍ਰਭੂ ਅੰਧ ਘੋਰ, ਗੁਰ ਅਵਤਾਰਾਂ ਰਿਹਾ ਜਣਾਈਆ। ਉਠੋ ਵੇਖੋ ਸਾਧ ਸੰਤ ਬਣੇ ਚੋਰ, ਕਲਜੁਗ ਠੱਗੀ ਰਹੇ ਕਮਾਈਆ। ਰਸਨਾ ਜਿਹਵਾ ਪਾ ਪਾ ਸ਼ੋਰ, ਜੀਵਾਂ ਜੰਤਾਂ ਰਹੇ ਜਣਾਈਆ। ਆਤਮ ਪਰਮਾਤਮ ਕੋਈ ਨਾ ਸਕੇ ਜੋੜ, ਛੁਟਕੀ ਲਿਵ ਨਾ ਕੋਇ ਲਗਾਈਆ। ਪੰਚ ਵਿਕਾਰਾ ਕੋਈ ਨਾ ਸਕੇ ਹੋੜ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਡੇਰਾ ਢਾਹੀਆ। ਮਾਣਸ ਪੰਖੀ ਪੰਛੀ ਹੋਏ ਢੋਰ, ਦੇਵਤ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਜਣਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਅੱਗ ਲੱਗੀ, ਤ੍ਰੈਗੁਣ ਆਪਣਾ ਤਤ ਜਣਾਈਆ। ਕੂੜੀ ਕਿਰਿਆ ਜਗਤ ਵੈਰਾਗਣ ਫਿਰੇ ਭੱਜੀ, ਚਾਰੋਂ ਕੁੰਟ ਫੇਰਾ ਪਾਈਆ। ਮਨ ਵਾਸਨਾ ਸ੍ਰਿਸ਼ਟ ਸਬਾਈ ਬੱਧੀ, ਤ੍ਰਿਸਨਾ ਸਕੇ ਨਾ ਕੋਇ ਬੁਝਾਈਆ। ਕੋਟਨ ਕੋਟ ਗੁਰੂ ਬਣ ਬਣ ਕਲਜੁਗ ਅੰਤ ਹੰਡਾਵਣ ਗੱਦੀ, ਸ਼ਾਹ ਪਾਤਸ਼ਾਹ ਸਚ ਸੁਲਤਾਨਾ ਗੱਦੀਦਾਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰਾਂ ਕਲਜੁਗ ਅੰਤਮ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੱਖ ਚੁਰਾਸੀ ਵੇਖ ਹਾਲਤ, ਹੋਕਾ ਦੇ ਦੇ ਗਏ ਸੁਣਾਈਆ। ਪਾਰਬ੍ਰਹਮ ਤੁਧ ਬਿਨ ਕੋਈ ਨਾ ਕਰੇ ਸਚ ਅਦਾਲਤ, ਦੋ ਜਹਾਨ ਮਾਰਗ ਕੋਈ ਨਾ ਲਾਈਆ। ਲੋਕਮਾਤ ਦੀਨ ਮਜ਼੍ਹਬ ਜ਼ਾਤ ਪਾਤ ਪਾਈ ਬਗ਼ਾਵਤ, ਝਗੜਾ ਕਰੇ ਸਰਬ ਲੋਕਾਈਆ। ਤੇਰਾ ਨਾਮ ਕਿਸੇ ਦਰ ਨਾ ਹੋਏ ਸਖ਼ਾਵਤ, ਮਿਹਰਵਾਨ ਮਿਹਰ ਨਜ਼ਰ ਨਾ ਕੋਇ ਉਠਾਈਆ। ਕਾਇਆ ਅੰਤਰ ਮਨ ਵਾਸਨਾ ਸਭ ਨੂੰ ਲੱਗੀ ਅਲਾਮਤ, ਗੁਰ ਮੰਤਰ ਜਾਪ ਨਾ ਕੋਇ ਜਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਹਰਿ ਕਾ ਨਾਮ ਦੇ ਕੇ ਆਏ ਅਮਾਨਤ, ਲੱਖ ਚੁਰਾਸੀ ਜੀਵ ਜੰਤ ਸਮਝਾਈਆ। ਕਲਜੁਗ ਕੂੜੀ ਕਿਰਿਆ ਕੀਤੀ ਵਿਚ ਖਿਆਨਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਨਿਰਵੈਰ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਖੋਲ੍ਹ ਵੇਖੋ ਵਿਸਮਾਦ, ਵਿਸਮਾਦੀ ਆਪ ਜਣਾਈਆ। ਜੁਗ ਚੌਕੜੀ ਖੇਲਿਆ ਖੇਲ ਵਿਚ ਬ੍ਰਹਿਮਾਦ, ਬ੍ਰਹਿਮਾਂਡ ਰਿਹਾ ਜਣਾਈਆ। ਬੋਧ ਅਗਾਧਾ ਸ਼ਬਦ ਸੁਣਾਇਆ ਵਿਸਮਾਦ, ਖਾਣੀ ਬਾਣੀ ਰੂਪ ਵਖਾਈਆ। ਆਤਮ ਪਰਮਾਤਮ ਸਾਚੀ ਸਿਖਿਆ ਦਿਤੀ ਸਾਧ, ਸਾਧਨਾ ਇਕੋ ਇਕ ਰਖਾਈਆ। ਬਿਨ ਰਸਨਾ ਜਿਹਵਾ ਮਾਰ ਅਗੰਮੀ ਆਵਾਜ਼, ਸੋਈ ਸੁਰਤੀ ਸ਼ਬਦ ਉਠਾਈਆ। ਨਿਰਗੁਣ ਸਰਗੁਣ ਰਚ ਕੇ ਕਾਜ, ਕਰਨੀ ਕਰਤਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਵੇਸ ਵਖਾਈਆ। ਕਲਜੁਗ ਵੇਖੋ ਕੂੜ ਮਰਦੰਗ, ਡੰਕਾ ਇਕੋ ਇਕ ਵਜਾਈਆ। ਘਰ ਘਰ ਅੰਦਰ ਬੈਠਾ ਲੰਘ,
ਜਗਤ ਦੁਆਰੇ ਸੋਭਾ ਪਾਈਆ। ਬਿਨ ਹਰਿ ਨਾਮੇ ਸਾਰੇ ਕੀਤੇ ਨੰਗ, ਸ਼ਬਦ ਦੋਸ਼ਾਲਾ ਹੱਥ ਨਾ ਕੋਇ ਉਠਾਈਆ। ਚਾਰੋਂ ਕੁੰਟ ਨੰਗੀ ਦਿਸੇ ਕੰਡ, ਮਿਹਰ ਨਜ਼ਰ ਕੋਇ ਨਾ ਪਾਈਆ। ਬਿਨ ਹਰਿ ਕੰਤ ਜਗਤ ਦੁਹਾਗਣ ਨਾਰ ਹੋਈ ਰੰਡ, ਸੁਹਾਗ ਨਜ਼ਰ ਕੋਇ ਨਾ ਆਈਆ। ਨੇਤਰ ਰੋਵੇ ਜੇਰਜ ਅੰਡ, ਉਤਭੁਜ ਸੇਤਜ ਰਹੀ ਕੁਰਲਾਈਆ। ਨੀਰ ਵਹਾਏ ਖੰਡ ਬ੍ਰਹਿਮੰਡ, ਬ੍ਰਹਿਮਾਂਡ ਦਏ ਦੁਹਾਈਆ। ਪਰਗਟ ਹੋ ਸੂਰੇ ਸਰਬੰਗ, ਪਾਰਬ੍ਰਹਮ ਤੇਰੀ ਸਰਨਾਈਆ। ਬਿਨ ਤੇਰੇ ਕੋਈ ਨਾ ਦੇਵੇ ਅਨੰਦ, ਅਨੰਦ ਆਤਮ ਨਾ ਕੋਇ ਵਖਾਈਆ। ਜਗਤ ਜੀਵਾਂ ਤੁਟੀ ਗੰਢ, ਆਪ ਆਪਣਾ ਮੇਲ ਮਿਲਾਈਆ। ਲੱਖ ਚੁਰਾਸੀ ਚੁੱਕੇ ਪੰਧ, ਆਵਣ ਜਾਵਣ ਰਹਿਣ ਨਾ ਪਾਈਆ। ਧੁਰ ਦਾ ਢੋਲਾ ਸੁਣਾ ਇਕੋ ਛੰਦ, ਚਾਰ ਵਰਨ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਚਾ ਰੰਗ ਇਕ ਰੰਗਾਈਆ। ਸਾਚਾ ਰੰਗ ਚਾੜ੍ਹ ਅਗੰਮ, ਅਗੰਮ ਅਗੰਮੜੇ ਤੇਰੀ ਸਰਨਾਈਆ। ਭਾਗ ਲੱਗੇ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਹਰਖ਼ ਸੋਗ ਨਾ ਰਹੇ ਗ਼ਮ, ਚਿੰਤਾ ਦੁੱਖ ਨਾ ਕੋਇ ਜਣਾਈਆ। ਭੇਵ ਖੁਲ੍ਹਾ ਹੰ ਬ੍ਰਹਮ, ਪਾਰਬ੍ਰਹਮ ਤੇਰੀ ਸਰਨਾਈਆ। ਕਰਤਾ ਪੁਰਖ ਕਰੇ ਆਪਣਾ ਕੰਮ, ਕਰਨੀ ਕਰਤਾ ਆਪਣਾ ਫੇਰਾ ਪਾਈਆ। ਸੰਤ ਸੁਹੇਲੇ ਵੇਖ ਜਨ, ਭਗਤ ਭਗਵਾਨ ਲਏ ਉਠਾਈਆ। ਜੋ ਰਸਨਾ ਜਿਹਵਾ ਕਹਿੰਦੇ ਪ੍ਰਭੂ ਧੰਨ ਧੰਨ, ਅੰਤਰ ਆਤਮ ਧਿਆਨ ਲਗਾਈਆ। ਤਿਨ੍ਹਾਂ ਠਾਕਰ ਹੋ ਕੇ ਬੇੜਾ ਬੰਨ੍ਹ, ਖੇਵਟ ਖੇਟਾ ਰੂਪ ਵਟਾਈਆ। ਵੇਲੇ ਅੰਤ ਦੇਵੇ ਨਾ ਕੋਈ ਡੰਨ, ਲੇਖਾ ਮੰਗੇ ਨਾ ਕੋਈ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਰੇ ਬੈਠੇ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੇੜੇ ਆ ਕੇ ਗਏ ਝੁਕ, ਸਜਦਾ ਸੀਸ ਜਗਦੀਸ ਕਰਾਈਆ। ਸ੍ਰੀ ਭਗਵਾਨ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਾਡਾ ਪੈਂਡਾ ਗਿਆ ਮੁੱਕ, ਵੇਲਾ ਅੰਤਮ ਨੇੜੇ ਆਈਆ। ਸਾਡੇ ਕੋਲੋਂ ਕੁਛ ਨਾ ਪੁਛ, ਸਾਡੀ ਚਲੇ ਨਾ ਕੋਇ ਚਤੁਰਾਈਆ। ਕਲਜੁਗ ਜੀਵਾਂ ਭਾਗ ਗਏ ਨਿਖੁੱਟ, ਜੋ ਪ੍ਰਭ ਤੈਨੂੰ ਗਏ ਭੁਲਾਈਆ । ਇਕੋ ਪਰਗਟ ਕਰ ਆਪਣਾ ਸੁੱਤ, ਗੋਬਿੰਦ ਸ਼ਬਦ ਰੂਪ ਵਟਾਈਆ। ਦੋ ਜਹਾਨਾਂ ਸ਼ੇਰ ਹੋ ਕੇ ਬੁੱਕ, ਭਬਕ ਆਪਣਾ ਨਾਮ ਲਗਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਗੋਦੀ ਚੁੱਕ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਲਜੁਗ ਕੂੜੀ ਧਾਰਾ ਬਦਲ ਦੇ ਰੁਖ਼, ਸਤਿ ਸਤਿਵਾਦੀ ਸਾਚਾ ਰੁਖ਼ ਜਣਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਤ੍ਰੈਗੁਣ ਮਾਇਆ ਦੇ ਕੁਠ, ਖੰਡਾ ਖੜਗ ਇਕ ਚਮਕਾਈਆ। ਗੁਰਮੁਖ ਗੁਰਸਿਖ ਜੋ ਪੂਰਬ ਜਨਮ ਗਏ ਰੁਠ, ਅੰਤਮ ਆਪਣਾ ਮੇਲ ਮਿਲਾਈਆ। ਅੰਮ੍ਰਿਤ ਜਾਮ ਦੇ ਘੁੱਟ, ਨਿਝਰ ਝਿਰਨਾ ਰਸ ਵਖਾਈਆ। ਤੇਰੀ ਧਾਰੋਂ ਪੈਣ ਉਠ, ਨਾਤਾ ਤੋੜ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦੇਣਾ ਵਰ, ਘਰ ਤੇਰੇ ਅਲਖ ਜਗਾਈਆ। ਸ੍ਰੀ ਭਗਵਾਨ ਹੋ ਦਿਆਲ, ਦਇਆਨਿਧ ਦਇਆ ਕਮਾਈਆ। ਸੰਤ ਸੁਹੇਲੇ ਵੇਖਾਂ ਲਾਲ, ਗੁਰਮੁਖ ਗੁਰਸਿਖ ਗੋਦ ਉਠਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਲੇਖ ਚੁਕਾਵਾਂ ਸ਼ਾਹ ਕੰਗਾਲ, ਭੂਪਤ ਭੂਪ ਇਕ ਸਰਨਾਈਆ । ਗੁਰ ਸ਼ਬਦ ਹੋ ਕੇ ਬਣਾਂ ਦਲਾਲ, ਨਾਤਾ ਬਿਧਾਤਾ ਜੋੜ ਜੁੜਾਈਆ। ਭੈ ਚੁਕਾਵਾਂ ਅੰਤਮ ਕਾਲ, ਮਹਾਂਕਾਲ, ਨਾ ਕੋਇ ਡਰਾਈਆ। ਕਾਇਆ ਮੰਦਰ ਅੰਦਰ ਘਰ ਵਿਚ ਘਰ ਵਖਾਵਾਂ ਸੱਚੀ ਧਰਮਸਾਲ, ਧਰਮ ਦੁਆਰਾ ਇਕ ਜਣਾਈਆ। ਜਿਸ ਮੰਦਰ ਅੱਠੇ ਪਹਿਰ ਵੱਜੇ ਤਾਲ, ਸ਼ਬਦ ਅਨਾਦੀ
ਅਨਹਦ ਰਾਗ ਸੁਣਾਈਆ। ਸਾਚਾ ਅੰਮ੍ਰਿਤ ਜਾਮ ਦਿਆਂ ਪਿਆਲ, ਰਸ ਇਕੋ ਇਕ ਵਖਾਈਆ। ਦੀਆ ਦੀਪਕ ਜੋਤੀ ਬਾਲ, ਘਰ ਸਾਚੇ ਕਰ ਰੁਸ਼ਨਾਈਆ। ਆਪੇ ਪੁੱਛੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਮੰਨੇ ਆਪ ਸਵਾਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਗਏ ਮੰਨ, ਦੋਏ ਜੋੜ ਸੀਸ ਝੁਕਾਈਆ। ਕਲਜੁਗ ਅੰਤਮ ਸ੍ਰੀ ਭਗਵਾਨ ਦੇ ਡੰਨ, ਡੰਕਾ ਆਪਣੇ ਹੱਥ ਉਠਾਈਆ। ਕੂੜੀ ਕਿਰਿਆ ਭਾਂਡਾ ਦੇ ਭੰਨ, ਭੈ ਭੌ ਇਕ ਵਖਾਈਆ। ਸਾਚਾ ਰਾਗ ਸੁਣਾ ਕੰਨ, ਸ਼ਬਦ ਅਨਾਦੀ ਆਪ ਪਰਗਟਾਈਆ । ਡੁੱਬਦਾ ਬੇੜਾ ਦੇ ਬੰਨ੍ਹ, ਸਾਹਿਬ ਆਪਣੇ ਕੰਧ ਉਠਾਈਆ। ਨੂਰੀ ਚਾੜ੍ਹ ਇਕੋ ਚੰਦ, ਦੋ ਜਹਾਨ ਕਰੇ ਰੁਸ਼ਨਾਈਆ। ਗੀਤ ਸੁਣਾ ਅਗੰਮੀ ਛੰਦ, ਸਾਚਾ ਢੋਲਾ ਇਕ ਦ੍ਰਿੜਾਈਆ। ਜਿਸ ਸਿਮਰਤ ਆਵਣ ਜਾਵਣ ਮੁਕੇ ਪੰਧ, ਲੱਖ ਚੁਰਾਸੀ ਗੇੜ ਰਹਿਣ ਨਾ ਪਾਈਆ। ਪ੍ਰੇਮ ਪ੍ਰੀਤੀ ਅੰਤਰ ਆਤਮ ਆਏ ਅਨੰਦ, ਰਸ ਇਕੋ ਇਕ ਵਖਾਈਆ। ਸਚ ਦੁਆਰੇ ਮੰਗੀ ਮੰਗ, ਖ਼ਾਲੀ ਝੋਲੀ ਦੇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਵੇਖੋ ਲਿਖਤ, ਧੁਰ ਦਾ ਲੇਖਾ ਆਪ ਜਣਾਈਆ। ਸਾਰੇ ਕਹਿ ਕੇ ਆਏ ਵਾਕ ਭਵਿਖਤ, ਭਵਿਸ਼ ਸਮਝ ਕੋਇ ਨਾ ਪਾਈਆ। ਨੌ ਖੰਡ ਸੱਤ ਦੀਪ ਬ੍ਰਹਿਮੰਡ ਖੰਡ ਉਡੀਕਾਂ ਕਰੇ ਨਿਤ, ਨਵਿਤ ਬੈਠਾ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਪਰਗਟ ਹੋਏ ਅਬਿਨਾਸ਼ੀ ਅਚੁਤ, ਚੇਤਨ ਆਪਣੀ ਧਾਰ ਜਣਾਈਆ। ਆਪ ਸੁਹਾਏ ਬਸੰਤੀ ਰੁੱਤ, ਪਤ ਡਾਲੀ ਸਰਬ ਮਹਿਕਾਈਆ। ਜਨ ਭਗਤਾਂ ਆ ਕੇ ਲਏ ਪੁੱਛ, ਦੁਖੀਆਂ ਦੁੱਖ ਲਏ ਵੰਡਾਈਆ। ਬਿਰਹੋਂ ਵੈਰਾਗ ਜੋ ਗਏ ਸੁੱਕ, ਤਿਨ੍ਹਾਂ ਅੰਮ੍ਰਿਤ ਮੇਘ ਬਰਸਾਈਆ। ਜੋ ਧਿਆਨ ਕਰ ਕੇ ਬੈਠੇ ਮਾਤਾ ਕੁੱਖ, ਤਿਨ੍ਹ ਵੇਖੇ ਚਾਈਂ ਚਾਈਂਆ। ਜੋ ਰਸਨਾ ਜਿਹਵਾ ਗਾਉਦੇ ਉਜਲ ਕਰੇ ਮੁਖ, ਦੁਰਮਤ ਮੈਲ ਦਏ ਧਵਾਈਆ। ਸੰਤ ਸੁਹੇਲੇ ਗੁਰਮੁਖ ਗੋਦੀ ਲਏ ਚੁੱਕ, ਆਪ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਇਕ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਿਖ ਕੇ ਦਿਓ ਲੇਖ, ਸੋ ਸਤਿਗੁਰ ਆਪ ਜਣਾਈਆ। ਲੋਕਮਾਤ ਸਾਡਾ ਸੁਞਾਂ ਹੋਇਆ ਦੇਸ, ਸਾਂਝੀਵਾਲ ਸੰਗ ਨਾ ਕੋਇ ਰਖਾਈਆ। ਕਿਰਪਾ ਕਰੇ ਨਰ ਨਰੇਸ਼, ਮਿਹਰਵਾਨ ਮਿਹਰ ਨਜ਼ਰ ਉਠਾਈਆ । ਹੁਕਮ ਸੁਣਾਏ ਵਿਸ਼ਨ ਬ੍ਰਹਮ ਸ਼ਿਵ ਮਹੇਸ਼, ਧੁਰ ਦੀ ਧਾਰ ਆਪ ਜਣਾਈਆ। ਦੋ ਜਹਾਨਾਂ ਲਏ ਵੇਖ, ਪੁਰੀ ਲੋਅ ਆਕਾਸ਼ ਧਰਤ ਧਵਲ ਫੋਲ ਫੋਲਾਈਆ। ਜਨ ਭਗਤਾਂ ਕਰ ਕਰ ਸਾਚਾ ਹੇਤ, ਹਿਤਕਾਰੀ ਦਇਆ ਕਮਾਈਆ। ਨਜ਼ਰੀ ਆਏ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਬੋਧ ਅਗਾਧੀ ਸ਼ਬਦ ਅਨਾਦੀ ਦੱਸੇ ਅਗੰਮੀ ਖੇਡ, ਅਨਭਵ ਆਪਣੀ ਕਾਰ ਜਣਾਈਆ। ਚਾਰ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਜੋ ਮਾਤ ਦਿਤੇ ਭੇਜ, ਧੁਰ ਦਾ ਢੋਲਾ ਰਾਗ ਸੁਣਾਈਆ । ਤਿਨ੍ਹਾਂ ਅੰਤਰ ਵੜ ਕੇ ਮਾਣੀ ਸੇਜ, ਸੇਜ ਸੁਹੰਜਣੀ ਸੋਭਾ ਪਾਈਆ। ਜੋਤੀ ਨੂਰ ਦਿਤਾ ਤੇਜ, ਸ਼ਬਦੀ ਧਾਰ ਨਾਦ ਸੁਣਾਈਆ । ਸੋ ਸਾਹਿਬ ਸਤਿਗੁਰ ਆਦਿ ਪੁਰਖ ਅਪਰੰਪਰ ਸੁਆਮੀ ਨਿਰਗੁਣ ਸਭ ਨੂੰ ਰਿਹਾ ਵੇਖ, ਬਿਨ ਨੇਤਰ ਨੈਣ ਅੱਖ ਖੁਲ੍ਹਾਈਆ। ਕਲਜੁਗ ਅੰਤਮ ਕੂੜਾ ਰਹਿਣ ਨਾ ਦੇਵੇ ਭੇਖ, ਭੇਖਾਧਾਰੀ ਦਏ ਮਿਟਾਈਆ।
ਵਿਸ਼ਨੂੰ ਖ਼ਬਰਦਾਰ ਕਰੇ ਉਤੇ ਸੁੱਤਾ ਬਾਸ਼ਕ ਸੇਜ, ਸਾਂਗੋ ਪਾਂਗ ਦਏ ਹਿਲਾਈਆ। ਬ੍ਰਹਮੇ ਅੰਦਰ ਵੜ ਕੇ ਦੇਵੇ ਭੇਤ, ਆਪਣਾ ਬ੍ਰਹਮ ਲੈਣਾ ਜਗਾਈਆ। ਸ਼ੰਕਰ ਤੇਰੀ ਤ੍ਰਿਸੂਲ ਕਰੇ ਰਣ ਖੇਤ, ਭੂਮੀ ਬੈਠੀ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਿਓ ਬਿਆਨ, ਪੁਰਖ ਅਕਾਲ ਦੀਨ ਦਿਆਲ ਆਪ ਜਣਾਇੰਦਾ। ਕਲਜੁਗ ਲੋਕਮਾਤ ਛੱਡੀ ਧਰਮਸਾਲ, ਪਿਛੇ ਧਿਆਨ ਨਾ ਕੋਇ ਰਖਾਇੰਦਾ । ਅਬਿਨਾਸ਼ੀ ਕਰਤੇ ਆਪਣੀ ਚੁਰਾਸੀ ਆਪ ਸੰਭਾਲ, ਡੋਰੀ ਆਪਣੇ ਹੱਥ ਉਠਾਈਆ। ਸਦੀ ਬੀਸਵੀਂ ਸਾਰੇ ਹੋਏ ਕੰਗਾਲ, ਗ਼ਰੀਬੀ ਘਰ ਘਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦੇ ਵਖਾਲ, ਲੇਖ ਪੇਖ ਤੇਰਾ ਸਦਾ ਗੁਣ ਗਾਈਆ। ਸ੍ਰੀ ਭਗਵਾਨ ਦੱਸੇ ਬੋਲ, ਅਨਬੋਲਤ ਰਾਗ ਜਣਾਈਆ। ਸਚ ਵਸਤ ਨਾ ਕਿਸੇ ਕੋਲ, ਖ਼ਾਲੀ ਭਾਂਡੇ ਨਜ਼ਰੀ ਆਈਆ। ਪਾਰਬ੍ਰਹਮ ਪ੍ਰਭ ਤੋਲਣਹਾਰਾ ਤੋਲ, ਨਾਮ ਕੰਡਾ ਹੱਥ ਉਠਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਥੋੜੇ ਬੈਠੇ ਅਡੋਲ, ਜਿਨ੍ਹਾਂ ਹਰਿ ਜੂ ਰਿਹਾ ਭੇਵ ਚੁਕਾਈਆ। ਅੰਦਰ ਬਾਹਰ ਗੁਪਤ ਜ਼ਾਹਰ ਤੂੰ ਮੇਰਾ ਮੈਂ ਤੇਰਾ ਸਦਾ ਵਜਾਉਦੇ ਰਹੇ ਢੋਲ, ਢੋਲਾ ਰਾਗ ਇਕੋ ਇਕ ਗਾਈਆ। ਹਰਿ ਕਾ ਭੇਵ ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਰਾਸੀ ਰੁੱਤ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਧੁਰ ਦਾ ਵਰ, ਸ਼ਬਦ ਦਿਲਾਸਾ ਇਕ ਜਣਾਈਆ। ਸ਼ਬਦ ਦਿਲਾਸਾ ਦੇਵੇ ਆਪ, ਸਰਬ ਰਿਹਾ ਜਣਾਈਆ। ਕਲਜੁਗ ਅੰਤਮ ਵੇਖ ਖੇਲ ਤਮਾਸ਼, ਨਿਰਗੁਣ ਨਿਰਗੁਣ ਫੇਰਾ ਪਾਈਆ। ਈਸਾ ਮੂਸਾ ਮੁਹੰਮਦ ਜਿਸ ਦਾ ਕਲਮਾ ਪੜ੍ਹਦੇ ਰਹੇ ਜਾਪ, ਰਸਨਾ ਖੋਲ੍ਹ ਕਹਿੰਦੇ ਰਹੇ ਬਾਪ, ਪਿਤਾ ਨੂਰੋ ਨੂਰ ਖ਼ੁਦਾਈਆ। ਸਦੀ ਚੌਧਵੀਂ ਸਭ ਨੂੰ ਦੇਵੇ ਜਵਾਬ, ਪਿਛਲਾ ਲੇਖਾ ਲਹਿਣਾ ਝੋਲੀ ਦੇਵੇ ਪਾਈਆ। ਅੱਗੇ ਹੋ ਕਰੇ ਹਿਸਾਬ, ਹਾਸਲ ਜ਼ਰਬ ਆਪਣੇ ਅੰਕ ਬਣਾਈਆ। ਨਿਰਗੁਣ ਨਿਰਵੈਰ ਦੇਵਣਹਾਰ ਸਚ ਖ਼ਤਾਬ, ਸ਼ਬਦ ਗੁਰੂ ਪਰਸਿਧ ਇਕ ਕਰਾਈਆ। ਜਿਸ ਨੂੰ ਨਿਉਂ ਨਿਉਂ ਸਜਦਾ ਸਾਰੇ ਕਰਨ ਆਦਾਬ, ਨੇਤਰ ਅੱਖ ਸਕੇ ਨਾ ਕੋਇ ਉਠਾਈਆ। ਸ਼ਬਦ ਅਗੰਮ ਮਾਰੇ ਆਵਾਜ਼, ਦੋ ਜਹਾਨਾਂ ਦਏ ਜਗਾਈਆ। ਲੱਖ ਚੁਰਾਸੀ ਵੇਖੇ ਰਚਿਆ ਕਾਜ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੋਲਾਈਆ। ਜਨ ਭਗਤਾਂ ਜਣਾਏ ਇਕ ਸਮਾਜ, ਧੁਰ ਦੀ ਸਿਖਿਆ ਸਚ ਦ੍ਰਿੜਾਈਆ। ਹਰਿ ਸਰਨਾਈ ਡਿਗਣਾ ਭਾਜ, ਕਲਜੁਗ ਪੈਂਡਾ ਪੰਧ ਮੁਕਾਈਆ। ਮਿਲੇ ਵਡਿਆਈ ਲੋਕਮਾਤ, ਦਰਗਹਿ ਸਾਚੀ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਵੇਖ ਨਿਰੰਕਾਰ, ਨਿਰਗੁਣ ਸਰਗੁਣ ਰਿਹਾ ਸਮਝਾਈਆ। ਸ੍ਰਿਸ਼ਟ ਸਬਾਈ ਕਰੋ ਵਿਚਾਰ, ਬੁਧੀਵਾਨ ਅੱਖ ਖੁਲ੍ਹਾਈਆ। ਗ਼ਫ਼ਲਤ ਆਲਸ ਨਿੰਦਰਾ ਦਿਓ ਉਤਾਰ, ਦੂਈ ਦਵੈਤੀ ਪੜਦਾ ਲਾਹੀਆ। ਮਜਲਸ ਕਰੋ ਸਚ ਦਰਬਾਰ, ਦਰਗਹਿ ਸਾਚੀ ਸੋਭਾ ਪਾਈਆ। ਕੂੜੀ ਖ਼ਸਲਤ ਦਿਓ ਨਿਵਾਰ, ਅਸਲੀਅਤ ਵਿਚੋਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਧਾਮ ਇਕ ਸਮਝਾਈਆ। ਸਾਚਾ ਧਾਮ ਦੱਸੇ ਭਗਵੰਤ, ਕਲਜੁਗ ਅੰਤ ਅੰਤ ਜਣਾਈਆ। ਸ੍ਰਿਸ਼ਟ ਸਬਾਈ ਇਕੋ ਕੰਤ, ਨਰ ਹਰਿ ਨਰਾਇਣ ਅਖਵਾਈਆ। ਜੁਗ ਚੌਕੜੀ ਦੇਵੇ ਮੰਤ, ਮੰਤਰ ਆਪਣਾ ਨਾਮ ਸਮਝਾਈਆ । ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਮੇਲ ਮਿਲਾਈਆ।
ਦੂਜੇ ਦਰ ਨਾ ਜਾਵੇ ਮੰਗਤ, ਦੇਵਣਹਾਰ ਸਦਾ ਅਖਵਾਈਆ । ਜਿਸ ਦਾ ਭੇਵ ਨਾ ਪਾਵੇ ਕੋਈ ਮੁੱਲਾ ਪੰਡਤ, ਸ਼ੇਖ਼ ਮਸਾਇਕ ਅੰਤ ਕਹਿਣ ਨਾ ਆਈਆ। ਸੋ ਸਾਹਿਬ ਖੇਲ ਖਲਾਵੇ ਜੇਰਜ ਅੰਡਤ, ਉਤਭੁਜ ਸੇਤਜ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਖਾਏ ਖੜ, ਲੋਕਮਾਤ ਰੀਤੀ ਨੀਤੀ ਚਾਰੋਂ ਕੁੰਟ ਸਚ ਸੁਚ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭੂ ਸਾਡੀ ਹੋਈ ਬੱਸ, ਇਕੋ ਤੇਰੀ ਓਟ ਰਖਾਈਆ। ਆਉਦੇ ਸਾਰੇ ਮਾਰਗ ਆਏ ਦੱਸ, ਧੁਰ ਸੰਦੇਸਾ ਇਕ ਸੁਣਾਈਆ । ਕਲਜੁਗ ਅੰਤ ਸ੍ਰੀ ਭਗਵੰਤ ਹੋਏ ਪਰਗਟ, ਨਿਰਗੁਣ ਨਿਰਵੈਰ ਨੂਰੀ ਜੋਤ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਗਾਵੇ ਗਥ, ਬਾਣੀ ਬੋਧ ਅਗਾਧ ਜਣਾਈਆ। ਕਲਜੁਗ ਕੂੜੀ ਕਿਰਿਆ ਦੇਵੇ ਮੱਥ, ਮਾਇਆ ਮਮਤਾ ਡੇਰਾ ਢਾਹੀਆ। ਜਨ ਭਗਤਾਂ ਖੋਲ੍ਹ ਨਿਰਗੁਣ ਅੱਖ, ਨਿਜ ਨੇਤਰ ਨੂਰ ਕਰੇ ਰੁਸ਼ਨਾਈਆ। ਅਗਲਾ ਭੇਤ ਜਾਏ ਦੱਸ, ਪੜਦਾ ਦੂਈ ਦਵੈਤ ਚੁਕਾਈਆ। ਪ੍ਰੇਮ ਪ੍ਰੀਤੀ ਅੰਦਰ ਜਾਓ ਫਸ, ਫ਼ੈਸਲਾ ਕਰੇ ਹੱਕ ਖ਼ੁਦਾਈਆ। ਅੰਮ੍ਰਿਤ ਆਤਮ ਲਵੋ ਰਸ, ਅਠ ਸਠ ਤੀਰਥ ਲੱਭਣ ਕੋਇ ਨਾ ਜਾਈਆ। ਘਰ ਪੀਰ ਪੈਗ਼ੰਬਰ ਵੇਖੋ ਸਮਰਥ, ਨਿਜ ਘਰ ਬੈਠਾ ਡੇਰਾ ਲਾਈਆ। ਲਹਿਣਾ ਚੁਕਾਓ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਸੰਗ ਕਦੇ ਨਾ ਜਾਈਆ। ਇਕੋ ਲਓ ਬ੍ਰਹਮ ਮਤ, ਬ੍ਰਹਮ ਵਿਦਿਆ ਸ਼ਬਦ ਪੜ੍ਹਾਈਆ। ਸਚ ਪ੍ਰੀਤੀ ਹੋਣਾ ਵਸ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਰਾਗ ਸੁਣਾਈਆ। ਪਤਿਪਰਮੇਸ਼ਵਰ ਸਰਬ ਸੁਆਮੀ ਬੰਦਨ ਕਰੋ ਦੋਏ ਜੋੜ ਹੱਥ, ਮਾਣ ਅਭਿਮਾਨ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਵੇਖ ਹੱਕ, ਹਕੀਕਤ ਤੇਰੀ ਝੋਲੀ ਪਾਈਆ। ਬਣ ਪਾਂਧੀ ਰਾਹੀ ਮਾਰਗ ਗਏ ਥੱਕ, ਸਾਰੇ ਕਹਿਣ ਰਹਿਬਰ ਇਕੋ ਬੇਪਰਵਾਹੀਆ। ਆਦਿ ਜੁਗਾਦਿ ਕਰਨੀ ਕਰਤਾ ਰੱਖੇ ਆਪਣੇ ਹੱਥ, ਜੁਗ ਚੌਕੜੀ ਗੇੜੇ ਅੰਦਰ ਭਵਾਈਆ। ਮਿਹਰਵਾਨ ਹੋ ਕੇ ਜਨ ਭਗਤਾਂ ਸਾਚਾ ਮਾਰਗ ਦੇਵੇ ਦੱਸ, ਡੂੰਘੀ ਭਵਰੀ ਕਾਇਆ ਕਵਰੀ ਪਾਰ ਕਰਾਈਆ। ਘਰ ਨਿਰਮਲ ਜੋਤ ਕਰ ਪਰਗਟ, ਅੰਧ ਅੰਧੇਰਾ ਦਏ ਮਿਟਾਈਆ। ਸਤਿ ਸਰੂਪੀ ਦੇ ਰਸ, ਤ੍ਰਿਸਨਾ ਭੁੱਖ ਗਵਾਈਆ। ਸੁਰਤ ਸਵਾਣੀ ਪੂਰੀ ਆਸ, ਸ਼ਬਦ ਹਾਣੀ ਜੋੜ ਜੁੜਾਈਆ। ਲੱਗੇ ਭਾਗ ਕਾਇਆ ਪਰਭਾਸ, ਪਤ ਡਾਲੀ ਆਪ ਮਹਿਕਾਈਆ। ਲੇਖੇ ਲਾਏ ਜਨ ਸਵਾਸ, ਜੋ ਹਰਿ ਹਰਿ ਨਾਮ ਧਿਆਈਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਖੋਜ ਖੋਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਬਣਾਏ ਆਪਣੇ ਦਾਸ, ਦਾਸੀ ਦਾਸ ਸਾਚੀ ਸੇਵ ਲਗਾਈਆ। ਸੋ ਖੇਲੇ ਖੇਲ ਪੁਰਖ ਸਮਰਾਥ, ਅਗੰਮ ਅਥਾਹ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤ ਸ੍ਰੀ ਭਗਵੰਤ, ਗੁਰ ਅਵਤਾਰ ਪੀਰ ਪੈਗ਼ੰਬਰ ਲੇਖ ਚੁਕਾਏ ਸਾਚੇ ਸੰਤ, ਗੁਰਮੁਖ ਗੁਰਸਿਖ ਨਿਰਾਸਾ ਰਹਿਣ ਕੋਇ ਨਾ ਪਾਈਆ।
੨੫ ਅੱਸੂ ੨੦੨੦ ਬਿਕ੍ਰਮੀ ਨਛੱਤਰ ਸਿੰਘ ਦੇ ਗ੍ਰਹਿ ਪਿੰਡ ਦਬੁਰਜੀ ਜ਼ਿਲਾ ਲੁਧਿਆਣਾ
ਹਰਿਜਨ ਮਿਲੇ ਪ੍ਰਭ ਸੱਜਣ ਸਾਕ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਲੋਕਮਾਤ ਵਡਿਆਈ ਵਡ ਵਡ ਭਾਗ, ਮਿਹਰਵਾਨ ਪ੍ਰਭ ਮਿਹਰ ਨਜ਼ਰ ਉਠਾਇੰਦਾ। ਅੰਤਰ ਆਤਮ ਉਪਜਾਵੇ ਇਕ ਵੈਰਾਗ, ਬਿਰਹੋਂ ਚੋਟ ਨਿਰਾਲੀ ਆਪ ਲਗਾਇੰਦਾ। ਬੰਦ ਕਿਵਾੜੀ ਖੋਲ੍ਹੇ ਤਾਕ, ਬਜਰ ਕਪਾਟੀ ਤੋੜ ਤੁੜਾਇੰਦਾ। ਸ਼ਬਦ ਸੁਣਾਏ ਸਾਚਾ ਨਾਦ, ਧੁਨ ਅਨਾਦੀ ਆਪ ਉਪਜਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਦੀਪਕ ਦੀਆ ਡਗਮਗਾਇੰਦਾ। ਜੁਗ ਜਨਮ ਜਗਤ ਪਤ ਲਏ ਰਾਖ, ਸਿਰ ਆਪਣਾ ਹੱਥ ਟਿਕਾਇੰਦਾ। ਨਿਜ ਨੇਤਰ ਖੋਲ੍ਹ ਅੱਖ, ਨਿਰਗੁਣ ਆਪਣਾ ਮੇਲ ਮਿਲਾਇੰਦਾ। ਸਾਚਾ ਮਾਰਗ ਧੁਰ ਦਾ ਦੱਸ, ਪਾਂਧੀ ਆਪਣੇ ਘਰ ਬਣਾਇੰਦਾ। ਕੂੜੀ ਕਿਰਿਆ ਖੇੜਾ ਕਰਨਾ ਭੱਠ, ਸਚ ਸੁਚ ਇਕ ਸਮਝਾਇੰਦਾ। ਆਤਮ ਪਰਮਾਤਮ ਮਿਲਾਉਣਾ ਪੁਰਖ ਸਮਰਥ, ਘਰ ਸਾਚੇ ਖ਼ੁਸ਼ੀ ਵਖਾਇੰਦਾ। ਇਕੋ ਢੋਲਾ ਸਾਚਾ ਨਾਮ ਗਾਉਣੀ ਗਾਥ, ਅੱਖਰ ਵੱਖਰ ਆਪ ਪੜ੍ਹਾਇੰਦਾ। ਸਦਾ ਸੁਹੇਲਾ ਬਣ ਸੁਆਮੀ ਵਸੇ ਸਾਥ, ਹਰਿਜਨ ਸਾਚਾ ਸੰਗ ਨਿਭਾਇੰਦਾ। ਰੈਣ ਅੰਧੇਰੀ ਮੇਟੇ ਰਾਤ, ਘਰ ਸਾਚਾ ਚੰਦ ਚਮਕਾਇੰਦਾ। ਨਾਮ ਭੰਡਾਰਾ ਦੇ ਦਾਤ, ਮਾਇਆ ਮਮਤਾ ਮੋਹ ਮਿਟਾਇੰਦਾ। ਲੇਖਾ ਚੁੱਕੇ ਜ਼ਾਤ ਪਾਤ, ਜਿਸ ਜਨ ਆਪਣਾ ਰੰਗ ਰੰਗਾਇੰਦਾ। ਦੀਨ ਮਜ਼੍ਹਬ ਸੁੱਟੇ ਡੂੰਘੇ ਖਾਤ, ਭੇਵ ਅਭੇਦਾ ਜਿਸ ਖੁਲਾਇੰਦਾ। ਚਾਰ ਵਰਨ ਜਣਾਏ ਇਕ ਜਮਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਘਰ ਸਾਚੇ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਨਰਾਇਣ ਨਰ, ਹਰਿਜਨ ਸਾਚੇ ਵੇਖ ਵਖਾਇੰਦਾ। ਭਗਤਾਂ ਮੰਨਿਆਂ ਏਕੰਕਾਰ, ਅਕਲ ਕਲ ਵੱਡੀ ਵਡਿਆਈਆ। ਜੁਗ ਚੌਕੜੀ ਬਣ ਸੇਵਾਦਾਰ, ਸਾਚੀ ਸੇਵਾ ਆਪ ਕਮਾਈਆ। ਨਿਰਗੁਣ ਸਰਗੁਣ ਲੈ ਅਵਤਾਰ, ਹਰਿਜਨ ਮੇਲੇ ਸਹਿਜ ਸੁਭਾਈਆ। ਨਾਤਾ ਤੋੜ ਕੂੜਾ ਸੰਸਾਰ, ਬਿਧਾਤਾ ਆਪਣੇ ਨਾਲ ਜੁੜਾਈਆ। ਗਾਣ ਸੁਣਾਏ ਅਗੰਮੀ ਧਾਰ, ਸਾਚਾ ਢੋਲਾ ਰਾਗ ਅਲਾਈਆ। ਅੰਮ੍ਰਿਤ ਆਤਮ ਜਾਮ ਪਿਆਲ, ਅਗਨੀ ਤਤ ਦਏ ਬੁਝਾਈਆ। ਘਰ ਦੀਪਕ ਜੋਤੀ ਇਕੋ ਬਾਲ, ਅਗਿਆਨ ਅੰਧੇਰ ਦਏ ਮਿਟਾਈਆ। ਘਰ ਵਿਚ ਘਰ ਵਖਾ ਸੱਚੀ ਧਰਮਸਾਲ, ਸਾਚਾ ਮੰਦਰ ਦਏ ਸੁਹਾਈਆ। ਲੇਖਾ ਜਾਣ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਸਤਿ ਸਰੂਪੀ ਬਣ ਦਲਾਲ, ਬੇੜਾ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਚਾਈਂ ਚਾਈਂਆ। ਭਗਤ ਜਨਾਂ ਹਰਿ ਸੱਚਾ ਸੱਜਣ, ਆਦਿ ਜੁਗਾਦੀ ਇਕ ਅਖਵਾਇੰਦਾ। ਚਰਨ ਧੂੜ ਕਰਾਏ ਅਗੰਮੀ ਮਜਨ, ਦੁਰਮਤ ਟਿੱਕਾ ਮੈਲ ਧਵਾਇੰਦਾ। ਆਤਮ ਪਰਮਾਤਮ ਸੋਹੰ ਦੱਸੇ ਸੱਚਾ ਭਜਨ, ਸੁਰਤੀ ਸ਼ਬਦ ਮੇਲ ਮਿਲਾਇੰਦਾ। ਜੁਗ ਚੌਕੜੀ ਬੇੜਾ ਆਏ ਬੰਨ੍ਹਣ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਪੰਚ ਵਿਕਾਰਾ ਕਰਨ ਆਏ ਖੰਡਨ, ਖੰਡਾ ਖੜਗ ਨਾਮ ਚਮਕਾਇੰਦਾ। ਤੋੜਨ ਆਏ ਚੁਰਾਸੀ ਬੰਧਨ, ਬੰਦਗੀ ਇਕੋ ਨਾਮ ਸਮਝਾਇੰਦਾ। ਦੇਵਣ ਆਏ ਪਰਮਾਨੰਦਨ, ਨਿਜ ਆਤਮ ਰਸ ਚਖਾਇੰਦਾ। ਦੀਨ ਦਿਆਲ ਬਣ ਬਖ਼ਸ਼ੰਦਨ, ਬਖ਼ਸ਼ਸ਼ ਆਪਣੀ ਆਪ ਵਖਾਇੰਦਾ। ਜੁਗ ਚੌਕੜੀ ਦੂਜੇ ਦਰ ਨਾ ਜਾਏ ਮੰਗਣ, ਸ਼ਬਦ ਭੰਡਾਰੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਭੇਵ ਚੁਕਾਇੰਦਾ। ਹਰਿਜਨ ਮੇਲਾ ਸਚ ਦਰ, ਘਰ ਸਾਚੇ ਵੱਜੇ ਵਧਾਈਆ। ਕਿਰਪਾ ਕਰ ਨਰਾਇਣ ਨਰ, ਨਰ ਹਰਿ ਇਕੋ ਅੱਖ ਖੁਲ੍ਹਾਈਆ। ਸਾਚੇ ਮੰਦਰ ਆਪ
ਵੜ, ਘਰ ਘਰ ਵਿਚ ਬੋਲ ਬੋਲਾਈਆ। ਅਗੰਮੀ ਡੰਡੇ ਜਾਏ ਚੜ੍ਹ, ਆਉਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਸਚ ਮਹੱਲੇ ਸਹਿਬ ਖੜ, ਸਵੱਛ ਸਰੂਪੀ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਪਾਈਆ। ਹਰਿਜਨ ਉਪਾਏ ਵਿਚੋਂ ਲੱਖ ਚੁਰਾਸੀ, ਚਾਰੋਂ ਕੁੰਟ ਵੇਖ ਵਖਾਈਆ। ਜਨਮ ਕਰਮ ਕੱਟ ਜਮ ਦੀ ਫਾਸੀ, ਫ਼ੈਸਲਾ ਇਕੋ ਹੱਕ ਸੁਣਾਈਆ। ਹਰਿਜਨ ਹਰਿਭਗਤ ਸੇਵ ਕਰੇ ਪ੍ਰਭ ਬਣ ਕੇ ਦਾਸ ਦਾਸੀ, ਨਿਰਗੁਣ ਨਿਰਵੈਰ ਹੋਏ ਸਹਾਈਆ। ਜਨਮ ਜਨਮ ਦੀ ਪੂਰੀ ਕਰੇ ਆਸੀ, ਆਸਾ ਤ੍ਰਿਸਨਾ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਉਠਾਏ ਜਨ ਭਗਤ, ਸ੍ਰੀ ਭਗਵਾਨ ਦਏ ਵਡਿਆਈਆ। ਲੇਖੇ ਲਾ ਬੂੰਦ ਰਕਤ, ਜੋਤੀ ਨੂਰ ਕਰੇ ਰੁਸ਼ਨਾਈਆ। ਪੂਰਬ ਲਹਿਣਾ ਦੇਵੇ ਕਰਜ਼, ਲੇਖਾ ਲੋਕਮਾਤ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਦੇਵੇ ਵਡਿਆਈ ਸਦਾ ਜੁਗ ਚਾਰ, ਜੁਗ ਚੌਕੜੀ ਖ਼ੁਸ਼ੀ ਮਨਾਈਆ। ਭਗਤਾਂ ਭਰ ਭਗਤੀ ਭੰਡਾਰ, ਵਸਤ ਅਮੋਲਕ ਝੋਲੀ ਪਾਈਆ। ਧੁਰ ਦਾ ਨਾਮ ਦੱਸ ਗੁਫ਼ਤਾਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਰਸਨਾ ਜਿਹਵਾ ਬੋਲ ਜੈਕਾਰ, ਬੱਤੀ ਦੰਦ ਸਿਫ਼ਤ ਸਾਲਾਹੀਆ। ਭੇਵ ਖੁਲ੍ਹਾਏ ਤੂੰ ਮੇਰਾ ਮੈਂ ਤੇਰਾ ਯਾਰ, ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰੂਪ ਵਖਾਈਆ। ਕਾਇਆ ਮੰਦਰ ਅੰਦਰ ਖੋਲ੍ਹ ਕਿਵਾੜ, ਪੜਦਾ ਦੂਈ ਦਵੈਤ ਚੁਕਾਈਆ। ਕਰ ਪਰਕਾਸ਼ ਧੁਰ ਦੀ ਧਾਰ, ਬਿਨ ਤੇਲ ਬਾਤੀ ਦੀਪਕ ਡਗਮਗਾਈਆ। ਅਗੰਮੀ ਬਰਖ਼ੇ ਅੰਮ੍ਰਿਤ ਧਾਰ, ਝਿਰਨਾ ਨਿਝਰ ਇਕ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਵਖਾਏ ਖ਼ੁਸ਼ੀ ਬਹਾਰ, ਖ਼ਿਜ਼ਾਂ ਰੂਪ ਨਾ ਕੋਇ ਵਟਾਈਆ। ਭਗਤ ਜਨਾਂ ਪ੍ਰਭ ਬੇਪਰਵਾਹਿਆ, ਬੇਪਰਵਾਹੀ ਵਿਚ ਰਖਾਇੰਦਾ। ਨਾਤਾ ਤੋੜ ਤ੍ਰੈਗੁਣ ਮਾਇਆ, ਮਾਇਆ ਮਮਤਾ ਮੋਹ ਮਿਟਾਇੰਦਾ। ਸਮਰਥ ਪੁਰਖ ਸਿਰ ਦੇਵੇ ਠੰਡੀ ਛਾਇਆ, ਮਿਹਰ ਹੱਥ ਉਪਰ ਟਿਕਾਇੰਦਾ। ਜਨਮ ਜਨਮ ਵਿਚੋਂ ਬਦਲੇ ਕਾਇਆ, ਕਾਇਆ ਕੂੜੀ ਕੰਚਨ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਭੇਵ ਚੁਕਾਇੰਦਾ। ਹਰਿਜਨ ਭੇਵ ਖੁਲ੍ਹਾਏ ਆਪ, ਘਰ ਮੰਦਰ ਸੋਭਾ ਪਾਈਆ। ਸਤਿ ਜਣਾਏ ਇਕੋ ਜਾਪ, ਸੋਹੰ ਢੋਲਾ ਰਾਗ ਸੁਣਾਈਆ। ਨਾਤਾ ਜੁੜੇ ਪਿਤਾ ਬਾਪ, ਪੂਤ ਸਪੂਤਾ ਗੋਦ ਸੁਹਾਈਆ। ਦੋਹਾਂ ਮਿਲੇ ਇਕੋ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਗਏ ਆਖ, ਉਚੀ ਕੂਕ ਕੂਕ ਸੁਣਾਈਆ। ਬਿਨ ਸ੍ਰੀ ਭਗਵਾਨ ਕੋਈ ਨਾ ਚਲੇ ਸਾਥ, ਸਗਲਾ ਸੰਗ ਨਾ ਕੋਇ ਬਣਾਈਆ। ਆਦਿ ਜੁਗਾਦਿ ਜੁਗ ਚੌਕੜੀ ਸਰਬ ਜੀਆਂ ਇਕ ਰਘਨਾਥ, ਰਘਪਤ ਇਕੋ ਨਜ਼ਰੀ ਆਈਆ। ਦੇਵਣਹਾਰਾ ਧੁਰ ਦੀ ਦਾਤ, ਨਾਮ ਖ਼ਜ਼ਾਨਾ ਝੋਲੀ ਪਾਈਆ। ਸੁਣਾਵਣਹਾਰ ਅਗੰਮੀ ਬਾਤ, ਸ਼ਬਦ ਅਨਾਦ ਧੁਨ ਕਰੇ ਸ਼ਨਵਾਈਆ। ਪੂਰੀ ਕਰਨਹਾਰਾ ਖ਼ਾਹਸ਼, ਖ਼ਾਲਸ ਰੂਪ ਦਏ ਵਖਾਈਆ। ਲੇਖੇ ਲਾਏ ਹੱਡ ਮਾਸ, ਨਾੜੀ ਰਤ ਆਪਣੀ ਝੋਲੀ ਪਾਈਆ। ਇਕ ਜਣਾਏ ਅਜੱਪਾ ਜਾਪ, ਬਿਨ ਸਵਾਸ ਸਵਾਸ ਚਲਾਈਆ। ਸਾਚਾ ਥਾਪਣ ਜੁਗ ਜੁਗ ਥਾਪ, ਜਨ ਭਗਤ ਦਏ ਉਠਾਈਆ। ਕਰ ਖੇਲ ਰਸੂਲ ਪਾਕ, ਪਰਵਰਦਿਗਾਰ ਹੋਏ ਸਹਾਈਆ। ਨਿਰਗੁਣ ਨਿਰਵੈਰ ਬਣ ਕੇ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਕਰ ਕਿਰਪਾ ਜਿਸ ਦਾ ਖੋਲ੍ਹੇ ਤਾਕ, ਤਿਸ ਆਪਣੀ ਬੂਝ ਬੁਝਾਈਆ। ਜਨ ਭਗਤਾਂ ਨਿਤ ਨਵਿਤ ਦੇਵਣਹਾਰਾ ਦਾਤ,
ਨਾਮ ਨਿਧਾਨ ਸ੍ਰੀ ਭਗਵਾਨ ਸਾਚਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪ ਤਰਾਈਆ। ਹਰਿਜਨ ਤਾਰੇ ਦਇਆ ਕਰ, ਦਇਆਵਾਨ ਵੱਡੀ ਵਡਿਆਈਆ। ਵੇਖ ਵਖਾਏ ਸਾਚੇ ਘਰ, ਘਰ ਮੰਦਰ ਸੋਭਾ ਪਾਈਆ। ਜਨਮ ਕਰਮ ਚੁਕਾਏ ਡਰ, ਵਰਨ ਬਰਨ ਡੇਰਾ ਢਾਹੀਆ। ਲੇਖੇ ਲਾਏ ਸੀਸ ਧੜ, ਤਤਵ ਤਤ ਆਪਣਾ ਰੰਗ ਰੰਗਾਈਆ। ਹੁਕਮ ਸੁਣਾਏ ਸਾਚੇ ਪੌੜੇ ਚੜ੍ਹ, ਚੋਟੀ ਇਕੋ ਡੇਰਾ ਲਾਈਆ। ਹਰਿ ਸੰਤ ਸੁਹੇਲੇ ਗੁਰੂ ਗੁਰ ਚੇਲੇ ਆਤਮ ਪਰਮਾਤਮ ਸੋਹੰ ਸ਼ਬਦ ਲੈਣਾ ਪੜ੍ਹ, ਨਿਰਗੁਣ ਸਰਗੁਣ ਇਕੋ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਹਰਿ ਕਾ ਨਾਮ ਪੜ੍ਹਨਾ ਏਕ, ਆਦਿ ਜੁਗਾਦਿ ਹਰਿ ਰਖਾਇੰਦਾ। ਜੁਗ ਚੌਕੜੀ ਕਰੇ ਬੁਧ ਬਿਬੇਕ, ਨਿਰਮਲ ਰੂਪ ਅਨੂਪ ਦਰਸਾਇੰਦਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਪੰਜ ਤਤ ਅਗਨ ਨਾ ਕੋਇ ਤਪਾਇੰਦਾ। ਸੁੰਞਾਂ ਦਿਸੇ ਨਾ ਕਾਇਆ ਖੇਤ, ਰਾਖਾ ਹਰਿ ਜੂ ਨਜ਼ਰੀ ਆਇੰਦਾ। ਜਨ ਭਗਤਾਂ ਕਰ ਕੇ ਆਪਣਾ ਹੇਤ, ਪ੍ਰੀਤਮ ਪ੍ਰੀਤੀ ਤੋੜ ਨਿਭਾਇੰਦਾ। ਕਲਜੁਗ ਅੰਤਮ ਖੇਲੇ ਖੇਡ, ਖ਼ਾਲਕ ਖ਼ਲਕ ਵੇਸ ਵਟਾਇੰਦਾ। ਜਨ ਭਗਤਾਂ ਕਰੇ ਸਾਚਾ ਹੇਤ, ਹਿਤਕਾਰੀ ਫੇਰਾ ਪਾਇੰਦਾ। ਨੌ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਬ੍ਰਹਿਮਾਂਡ ਰਿਹਾ ਵੇਖ, ਨੇਤਰ ਲੋਚਣ ਨੈਣ ਇਕ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਭਗਵਾਨ ਆਪ ਮਿਲਾਇੰਦਾ। ਭਗਤ ਭਗਵਾਨ ਜਾਏ ਮਿਲ, ਮਿਲਣੀ ਹਰਿ ਜਗਦੀਸ ਕਰਾਈਆ। ਧਰਮ ਦੁਆਰਿਉਂ ਨਾ ਜਾਏ ਹਿਲ, ਲੱਖ ਚੁਰਾਸੀ ਨਾਤਾ ਦਏ ਤੁੜਾਈਆ। ਬਜਰ ਕਪਾਟੀ ਤੋੜ ਸਿਲ, ਸੁਖ ਸਾਗਰ ਰੂਪ ਵਿਚ ਸਮਾਈਆ। ਨਜ਼ਰੀ ਆਏ ਮਸਤਕ ਤਿਲ, ਜੋਤ ਲਲਾਟ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਮੇਲਾ ਲਏ ਮਿਲਾਈਆ। ਹਰਿਜਨ ਮੇਲ ਮਿਲਾਏ ਹਰਿ, ਹਰਿ ਵੱਡਾ ਵਡ ਵਡਿਆਈਆ। ਬੰਦ ਦੁਆਰਾ ਖੋਲ੍ਹ ਦਰ, ਦਰਵਾਜ਼ਾ ਇਕੋ ਇਕ ਸੁਹਾਈਆ। ਸੰਤ ਸੱਜਣ ਲਏ ਫੜ, ਫੜ ਬਾਂਹੋਂ ਗਲੇ ਲਗਾਈਆ। ਲੇਖਾ ਚੁਕਾ ਸੀਸ ਧੜ, ਨਿਰਮਲ ਜੋਤ ਜੋਤ ਰੁਸ਼ਨਾਈਆ। ਅੰਤਮ ਲੈ ਕੇ ਜਾਏ ਆਪਣੇ ਘਰ, ਗ੍ਰਹਿ ਮੰਦਰ ਸੋਭਾ ਪਾਈਆ। ਸਚਖੰਡ ਨਿਵਾਸੀ ਸਚਖੰਡ ਦੁਆਰੇ ਜਾਏ ਵੜ, ਮਹੱਲ ਅਟੱਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਹਰਿ ਜੂ ਆਪਣੇ ਰੰਗ ਰੰਗਾਈਆ। ਹਰਿਜਨ ਰੰਗ ਰੰਗੇ ਅਨਮੋਲਾ, ਕਰਤਾ ਕੀਮਤ ਕੋਇ ਨਾ ਲਾਇੰਦਾ। ਸਾਹਿਬ ਸਤਿਗੁਰ ਸਤਿ ਸਤਿਵਾਦੀ ਬਣ ਕੇ ਤੋਲਾ, ਸਾਚਾ ਕੰਡਾ ਨਾਮ ਹੱਥ ਉਠਾਇੰਦਾ। ਨਿਰਗੁਣ ਨਿਰਗੁਣ ਬਣ ਵਿਚੋਲਾ, ਜੋਤੀ ਸ਼ਬਦੀ ਮੇਲ ਮਿਲਾਇੰਦਾ। ਆਤਮ ਪਰਮਾਤਮ ਗਾ ਢੋਲਾ, ਸੋਹੰ ਰਾਗ ਸੁਣਾਇੰਦਾ। ਪਕੜ ਉਠਾ ਪੜਦਾ ਉਹਲਾ, ਸਨਮੁਖ ਆਪਣੀ ਧਾਰ ਜਣਾਇੰਦਾ। ਪ੍ਰੇਮ ਪ੍ਰੀਤੀ ਖੇਲੇ ਹੋਲਾ, ਲਾਲ ਗੁਲਾਲਾ ਰੰਗ ਰੰਗਾਇੰਦਾ। ਦੇਵੇ ਵਡਿਆਈ ਹਰਿਜਨ ਉਪਰ ਧੌਲਾ, ਧਰਨੀ ਧਰਤ ਧਵਲ ਆਪ ਸੁਹਾਇੰਦਾ। ਪੰਚ ਵਿਕਾਰ ਪਾਏ ਕੋਈ ਨਾ ਰੌਲਾ, ਹਾਹਾਕਾਰ ਨਾ ਕੋਇ ਅਲਾਇੰਦਾ। ਜਨ ਭਗਤਾਂ ਸਾਹਿਬ ਸੁਆਮੀ ਮਿਲੇ ਆਪ ਮੌਲਾ, ਹਰ ਘਟ ਮੌਲਿਆ ਲੱਖ ਚੁਰਾਸੀ ਅੰਦਰ ਨਜ਼ਰੀ ਆਇੰਦਾ। ਸੰਤ ਸੱਜਣ ਕਦੇ ਨਾ ਪਾਵਣ ਰੌਲਾ, ਅੰਤਰ ਆਤਮ ਸੁੰਨ ਸਮਾਧ ਨੈਣ ਮੂੰਦ ਸਰਬ ਧਿਆਨ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ
ਹਰਿ, ਹਰਿਜਨ ਹਰਿਭਗਤ ਹਰੀਦੁਆਰ ਹਰਿ ਕਰਤਾਰ ਹਰਿ ਮੰਦਰ ਆਪ ਬਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਰਮੀ ਨਿਸ਼ਕਾਮ ਆਪਣਾ ਕਰਮ ਕਮਾਇੰਦਾ।