ਪੁਸਤਕਾਲਾਭਾਗ ੧੫

੨੫ ਅੱਸੂ ੨੦੨੦ ਬਿਕ੍ਰਮੀ ਪਿੰਡ ਪੱਦੀ ਜ਼ਿਲਾ ਲੁਧਿਆਣਾ

ਸਚਖੰਡ ਸਚ ਦਰਬਾਰ, ਸੋ ਪੁਰਖ ਨਿਰੰਜਣ ਸੋਭਾ ਪਾਈਆ। ਸਚ ਦਰ ਗੁਰੂ ਅਵਤਾਰ, ਚਰਨ ਕਵਲ ਮੰਗਣ ਸਰਨਾਈਆ। ਸਚ ਦਰਗਹਿ ਪੀਰ ਪੈਗ਼ੰਬਰ ਕਰਨ ਪਿਆਰ, ਸਜਦਾ ਸੀਸ ਜਗਦੀਸ ਝੁਕਾਈਆ। ਉਚੀ ਕੂਕ ਕਰਨ ਪੁਕਾਰ, ਬਿਨ ਰਸਨਾ ਜਿਹਵਾ ਰਹੇ ਸੁਣਾਈਆ। ਕਿਰਪਾ ਕਰ ਸਿਰਜਣਹਾਰ, ਬੇਅੰਤ ਬੇਪਰਵਾਹੀਆ। ਬ੍ਰਹਿਮੰਡ ਖੰਡ ਪੁਰੀ ਲੋਅ ਤੇਰਾ ਆਕਾਰ, ਕਰਨੀ ਕਰਤੇ ਤੇਰੀ ਸਚ ਸਰਨਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਨਿਤ ਨਵਿਤ ਕਰੇ ਖੇਲ ਅਪਰ ਅਪਾਰ, ਅਪਰੰਪਰ ਸਆਮੀ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਚਖੰਡ ਦੁਆਰੇ ਸਾਰੇ ਰਹੇ ਸੁਣਾ, ਉਚੀ ਕੂਕ ਕੂਕ ਸੁਣਾਈਆ। ਪੁਰਖ ਅਕਾਲ ਕਰ ਧਿਆਨ, ਬੇਪਰਵਾਹ ਆਪਣੀ ਨਜ਼ਰ ਉਠਾਈਆ। ਸ੍ਰਿਸ਼ਟ ਸਬਾਈ ਦਿਸੇ ਨਾ ਕੋਈ ਗਿਆਨ, ਹਰਿ ਕਾ ਨਾਮ ਝੋਲੀ ਕੋਈ ਨਾ ਪਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਹੋਏ ਬੇਈਮਾਨ, ਸਿਦਕ ਸਬੂਰੀ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਘਟ ਘਟ ਅੰਦਰ ਵੜਿਆ ਕੂੜ ਸ਼ੈਤਾਨ, ਸ਼ਰਅ ਕਰੇ ਇਕ ਲੜਾਈਆ। ਤੇਰਾ ਨੂਰ ਜ਼ਾਹਰ ਜ਼ਹੂਰ ਕਰੇ ਨਾ ਕੋਈ ਪਹਿਚਾਨ, ਬੇਪਹਿਚਾਨ ਤੇਰੀ ਸਮਝ ਕਿਸੇ ਨਾ ਆਈਆ। ਮਾਇਆ ਮਮਤਾ ਹਉਮੇ ਹੰਗਤਾ ਢੋਲੇ ਸਾਰੇ ਗਾਣ, ਸਤਿਗੁਰ ਸ਼ਬਦ ਰਾਗ ਨਾ ਕੋਇ ਅਲਾਈਆ। ਅਠਸਠ ਤੀਰਥ ਨਹਾਵਣ ਜਗਤ ਜੀਵ ਜਹਾਨ, ਕਾਇਆ ਅੰਤਰ ਸਚ ਸਰੋਵਰ ਅਸ਼ਨਾਨ ਨਾ ਕੋਇ ਕਰਾਈਆ। ਗੁਰਦਰ ਮੰਦਰ ਮਸਜਦ ਸ਼ਿਵਦਵਾਲੇ ਮੱਠ ਲੱਭਦੇ ਫਿਰਨ ਭਗਵਾਨ, ਘਰ ਵਿਚ ਘਰ ਪੜਦਾ ਚੁੱਕ ਪਰਮੇਸ਼ਵਰ ਦਰਸ ਕੋਇ ਨਾ ਪਾਈਆ। ਤੇਲ ਬਾਤੀ ਲੈ ਕੇ ਦੀਪਕ ਜਗਾਉਦੇ ਫਿਰਨ ਵਿਚ ਸ਼ਮਸ਼ਾਨ, ਕਾਇਆ ਕਵਰੀ ਡੂੰਘੀ ਭਵਰੀ ਜੋਤ ਨਿਰੰਜਣ ਨਾ ਕੋਇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਪ੍ਰਭ ਤੇਰੀ ਓਟ ਤਕਾਈਆ। ਪੀਰ ਪੈਗ਼ੰਬਰ ਕਰਨ ਸਲਾਮ, ਸੁਲਹਕੁਲ ਤੇਰੀ ਸ਼ਰਨਾਈਆ। ਸ਼ਾਹ ਪਾਤਸ਼ਾਹ ਵਡ ਅਮਾਮ, ਬੇਪਰਵਾਹ ਤੇਰੀ ਵਡਿਆਈਆ। ਜੁਗ ਚੌਕੜੀ ਕਲਮਾ ਤੇਰਾ ਕਲਾਮ, ਨਬੀ ਰਸੂਲ ਗਏ ਜਸ ਗਾਈਆ। ਧੁਰ ਸੰਦੇਸਾ ਦੇ ਅਵਾਮ, ਚਾਰ ਕੁੰਟ ਕਰ ਜਣਾਈਆ। ਕਲਜੁਗ ਅੰਤ ਚਾਰੋਂ ਕੁੰਟ ਦਿਸੇ ਹਰਾਮ, ਸਤਿ ਨਜ਼ਰ ਕੋਇ ਨਾ ਆਈਆ। ਪੰਚ ਵਿਕਾਰ ਸਾਰੇ ਬਣੇ ਗ਼ੁਲਾਮ, ਮੁੱਲਾਂ ਸ਼ੇਖ਼ ਸਾਬਤ ਨਜ਼ਰ ਕੋਇ ਨਾ ਆਈਆ। ਧੁਰ ਦਾ ਭੁੱਲਿਆ ਇਕ ਪੈਗ਼ਾਮ, ਪੈਗ਼ੰਬਰ ਭੈ ਸਿਰ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਦਰ ਖਲੋ, ਦੋਏ ਜੋੜ ਜੋੜ ਸਰਨਾਈਆ। ਸ੍ਰੀ ਭਗਵਾਨ ਪਰਗਟ ਹੋ, ਪ੍ਰਭ ਤੇਰੀ ਓਟ ਤਕਾਈਆ। ਨੌ ਖੰਡ ਪ੍ਰਿਥਮੀ ਕਲਜੁਗ ਸਾਚੀ ਦਿਸੇ ਨਾ ਕੋਈ ਲੋ, ਨਵ ਨੌ ਚਾਰ ਅੰਧੇਰਾ ਛਾਈਆ ।

ਦੁਰਮਤ ਮੈਲ ਸਕੇ ਨਾ ਕੋਈ ਧੋ, ਸਰ ਸਰੋਵਰ ਬੈਠੇ ਮੁੱਖ ਭਵਾਈਆ। ਦਰਸ ਦਿਖਾਏ ਨਾ ਕੋਈ ਅੱਗੇ ਹੋ, ਬਜਰ ਕਪਾਟੀ ਪੜਦਾ ਕੋਇ ਨਾ ਲਾਹੀਆ। ਅੰਮ੍ਰਿਤ ਧਾਰਾ ਨਿਝਰ ਦੇਵੇ ਨਾ ਕੋਈ ਚੋ, ਬੂੰਦ ਸਵਾਂਤੀ ਮੁਖ ਚੁਆਈਆ। ਆਦਿ ਨਿਰੰਜਣ ਤੇਰਾ ਨੂਰ ਸਾਚੀ ਜੋਤ ਦਸਾਏ ਨਾ ਕੋਈ ਸੋ, ਸੋਭਾਵੰਤ ਤੇਰਾ ਨਾਦ ਨਾ ਕੋਇ ਵਜਾਈਆ। ਮਾਇਆ ਮਮਤਾ ਹਉਮੇਂ ਹੰਗਤਾ ਕੂੜੀ ਕਿਰਿਆ ਜਗਤ ਲੋਕਾਈ ਮੋਹ, ਮੁਹੱਬਤ ਤੇਰੀ ਤੋੜ ਨਾ ਕੋਇ ਨਿਭਾਈਆ। ਆਤਮ ਪਰਮਾਤਮ ਘਰ ਵਿਚ ਘਰ ਸਕੇ ਨਾ ਛੋਹ, ਜਗਤ ਵਿਛੋੜਾ ਪਾ ਕੇ ਦਏ ਦੁਹਾਈਆ। ਸ੍ਰੀ ਭਗਵਾਨ ਵਡ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਜੋਗਾ ਹੋ, ਹੋਕਾ ਦੇ ਕੇ ਰਹੇ ਜਣਾਈਆ। ਪੀਰ ਪੈਗ਼ੰਬਰ ਸਾਰੇ ਕਹਿਣ, ਬਿਨ ਰਸਨਾ ਰਾਗ ਅਲਾਈਆ। ਪਰਵਰਦਿਗਾਰ ਵੇਖ ਆਪਣੇ ਨੈਣ ਬੇਨਜ਼ੀਰ ਨਜ਼ਰ ਉਠਾਈਆ । ਕੂੜੀ ਕਿਰਿਆ ਕਲ ਵੈਂਹਦੀ ਝੂਠੇ ਵਹਿਣ, ਸਾਚਾ ਆਤਮ ਪਰਮਾਤਮ ਨਜ਼ਰ ਕਿਸੇ ਨਾ ਆਈਆ। ਅੱਖ ਖੁਲ੍ਹੇ ਨਾ ਕਿਸੇ ਐਨ, ਨੁਕ਼ਤਾ ਨੂਨ ਨਾ ਕੋਇ ਮਿਟਾਈਆ । ਹਮਜ਼ਾ ਸਕੇ ਨਾ ਕੋਇ ਕਹਿਣ, ਅਲਿਫ਼ ਯੇ ਮੁਕੀ ਸਰਬ ਪੜ੍ਹਾਈਆ। ਨਜ਼ਰ ਨਾ ਆਏ ਕੋਈ ਸਾਕ ਸੈਣ, ਸੱਜਣ ਬੈਠੇ ਮੁਖ ਭਵਾਈਆ। ਅੰਜੀਲ ਕੁਰਾਨ ਕੂਕ ਕੂਕ ਨੈਤਰ ਨੈਣਾਂ ਪਾਵੇ ਵੈਣ, ਚਾਰੋਂ ਕੁੰਟ ਦਏ ਦੁਹਾਈਆ। ਨਾਤਾ ਤੁਟਾ ਭਾਈ ਭੈਣ, ਸਾਚਾ ਮੀਤ ਨਜ਼ਰ ਕੋਇ ਨਾ ਆਈਆ। ਮਾਇਆ ਰਾਣੀ ਘਰ ਘਰ ਵੜ ਗਈ ਡੈਣ, ਸਾਧਾਂ ਸੰਤਾਂ ਰਹੀ ਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮੁਰੀਦ ਮੁਰਸ਼ਦ ਵੇਖ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰਹੇ ਭਾਖ, ਭਾਖਿਆ ਆਪਣੀ ਰਹੇ ਜਣਾਈਆ। ਪਰਗਟ ਹੋ ਸਰਬ ਗੁਣਤਾਸ, ਬੇਅੰਤ ਤੇਰੀ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਸਾਰੇ ਰਹੇ ਆਖ, ਆਖ਼ਰ ਤੇਰੀ ਓਟ ਤਕਾਈਆ। ਨੌ ਖੰਡ ਪ੍ਰਿਥਮੀ ਨਿਰਗੁਣ ਸਰਗੁਣ ਤੇਰੀ ਚਲਦੀ ਰਹੀ ਸ਼ਾਖ਼, ਗੁਰ ਗੁਰ ਸ਼ਬਦੀ ਰੂਪ ਵਟਾਈਆ। ਸਤਿ ਮਾਰਗ ਚਲਣ ਦੀ ਦੱਸਦੇ ਰਹੇ ਜਾਚ, ਧੁਰ ਸੰਦੇਸਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਆਪਣਾ ਘਰ, ਘਰ ਅੰਤਮ ਫੇਰਾ ਪਾਈਆ। ਪੀਰ ਪੈਗ਼ੰਬਰ ਕਹਿਣ ਮੇਰੇ ਮਹਿਬੂਬ, ਮੁਹੱਬਤ ਤੇਰੀ ਨਜ਼ਰ ਕਿਸੇ ਨਾ ਆਈਆ। ਚੌਦਾਂ ਤਬਕਾਂ ਦੇ ਕੇ ਆਏ ਸਚ ਸਬੂਤ, ਸਾਹਿਬ ਸਲਾਮ ਇਕੋ ਆਪ ਬੁਲਾਈਆ। ਉਚ ਮਹੱਲਾ ਤੇਰਾ ਦੱਸ ਕੇ ਆਏ ਅਰੂਜ, ਅਰਸ਼ ਫ਼ਰਸ਼ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਨਿਰਗੁਣ ਨਿਰਵੈਰ ਨਿਰਾਕਾਰ ਆਪਣੀ ਲੋਕਮਾਤ ਵੇਖ ਲੋਕਾਈਆ। ਅਵਤਾਰ ਗੁਰੂ ਸਾਰੇ ਕਹਿੰਦੇ, ਦੋਏ ਜੋੜ ਵਾਸਤਾ ਪਾਈਆ। ਪਰਮ ਪੁਰਖ ਤੇਰੀ ਚਰਨੀਂ ਢੈਂਹਦੇ, ਧੂੜੀ ਟਿੱਕਾ ਮਸਤਕ ਲਾਈਆ। ਸਚ ਦੁਆਰੇ ਕੱਠੇ ਹੋ ਕੇ ਬੈਂਹਦੇ, ਘਰ ਇਕੋ ਮਤਾ ਪਕਾਈਆ। ਜੁਗ ਜੁਗ ਤੇਰਾ ਭਾਣਾ ਆਏ ਸਹਿੰਦੇ, ਲੱਖ ਲੱਖ ਸ਼ੁਕਰ ਮਨਾਈਆ। ਅੰਤਮ ਵੇਖ ਕਲਜੁਗ ਧਾਰ ਕਲਜੁਗ ਜੀਵ ਡੂੰਘੀ ਵੈਹਣ ਵੈਂਹਦੇ, ਬਿਨ ਤੇਰੇ ਸਕੇ ਨਾ ਕੋਇ ਬਚਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹ ਪੜ੍ਹ ਮੁੱਲਾਂ ਸ਼ੇਖ਼ ਮਸਾਇਕ ਪੰਡਤ ਪਾਂਧੇ ਕਹਿੰਦੇ, ਅੰਤਰ ਆਤਮ ਗਿਆਨ ਗੋਝ ਨਾ ਕੋਇ ਜਣਾਈਆ। ਅੰਤਮ ਸਭ ਦੇ ਮੁੱਕਣ ਵਾਲੇ ਪੈਂਡੇ, ਪਾਂਧੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕਲਜੁਗ ਅੰਤਮ ਵੇਖ ਵਖਾਈਆ। ਗੁਰ ਅਵਤਾਰਾਂ ਸੁਣ ਕੇ ਬਾਤ, ਪੀਰ ਪੈਗ਼ੰਬਰ ਢੋਲੇ ਗਾਈਆ।

ਨਾਲ ਉਠੇ ਭਗਤ ਅਠਾਰਾਂ ਇਕੋ ਜ਼ਾਤ, ਨਿਰਗੁਣ ਨੂਰ ਰੂਪ ਪਰਗਟਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਤੇਰੀ ਸ਼ਰਨਾਈਆ। ਹਉਂ ਬਾਲਕ ਤੇਰੇ ਦਾਸ, ਬਣ ਯਾਚਕ ਸੇਵ ਕਮਾਈਆ। ਸਚ ਬੇਨੰਤੀ ਇਕ ਅਰਦਾਸ, ਦਰਗਹਿ ਸਾਚੀ ਇਕ ਅਰਜ਼ੋਈਆ। ਉਠ ਵੇਖ ਖੇਲ ਤਮਾਸ਼, ਖ਼ਲਕ ਖ਼ੁਦਾਏ ਰਹੀ ਕੁਰਲਾਈਆ। ਸਚ ਵਸਤ ਕਿਸੇ ਨਾ ਪਾਸ, ਖ਼ਾਲੀ ਹੱਥ ਦਏ ਦੁਹਾਈਆ। ਪੰਜ ਤਤ ਖ਼ਾਲੀ ਪੁਤਲਾ ਹੱਡ ਨਾੜੀ ਮਾਸ, ਨੌ ਦੁਆਰੇ ਨੌ ਰਸ ਕੰਮ ਕਿਸੇ ਨਾ ਆਈਆ। ਸਾਚੇ ਮੰਦਰ ਸਾਚਾ ਦੀਪ ਕਰੇ ਨਾ ਕੋਇ ਪਰਕਾਸ਼, ਘਟ ਨੂਰ ਨਾ ਕੋਇ ਵਖਾਈਆ। ਉਚ ਮਹੱਲ ਚੜ੍ਹ ਕੇ ਤੇਰੇ ਮੰਦਰ ਵੜ ਕੇ ਦਰਸ਼ਨ ਕਰ ਕੇ ਸਾਰੇ ਆਏ ਆਖ, ਪ੍ਰਭ ਮਿਲੇ ਬੇਪਰਵਾਹੀਆ। ਉਠ ਮਿਹਰਵਾਨ ਮਾਰ ਧਿਆਨ ਕਲਜੁਗ ਝਾਤ, ਬੰਦ ਤਾਕੀ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹੱਥ ਤੇਰੇ ਵਡਿਆਈਆ। ਭਗਤਾਂ ਵੇਖ ਉਠੇ ਸੰਤ, ਸਚਖੰਡ ਸਾਚੇ ਵੱਜੇ ਵਧਾਈਆ। ਪਾਰਬ੍ਰਹਮ ਤੂੰ ਇਕੋ ਕੰਤ, ਲੱਖ ਚੁਰਾਸੀ ਰਿਹਾ ਪਰਨਾਈਆ। ਤੇਰੀ ਧਾਰ ਜੀਵ ਜੰਤ, ਚਾਰੇ ਖਾਣੀ ਵੱਜੇ ਵਧਾਈਆ। ਚਾਰੇ ਬਾਣੀ ਤੇਰੀ ਬਣਤ, ਪਰਾ ਪਸੰਤੀ ਮਧਮ ਬੈਖਰੀ ਰਾਗ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਸੰਤ ਸਾਰੇ ਲਿਖ ਕੇ ਗਏ ਸੰਨਦ, ਧੁਰ ਦਾ ਲੇਖਾ ਲੇਖ ਜਣਾਈਆ। ਸ੍ਰੀ ਭਗਵਾਨ ਸਭ ਨੂੰ ਦੇਵੇ ਆਤਮ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਆਦਿ ਜੁਗਾਦਿ ਜੁਗ ਚੌਕੜੀ ਸਦਾ ਬਖ਼ਸ਼ੰਦ, ਬਖ਼ਸ਼ਸ਼ ਆਪਣੇ ਹੱਥ ਰਖਾਈਆ। ਦੋਏ ਜੋੜ ਨਿਮਸਕਾਰ ਕਰੇ ਬੰਦਨਾ ਬੰਦ, ਬੰਦਗੀ ਡੰਡੌਤ ਇਕੋ ਇਕ ਜਣਾਈਆ। ਕਿਰਪਾ ਕਰ ਦੂਈ ਦਵੈਤ ਢਾਹ ਕੰਧ, ਭਾਂਡਾ ਭਰਮ ਭੌ ਭੰਨਾਈਆ। ਪੁਰਖ ਅਕਾਲ ਇਕ ਸੁਣਾ ਸਾਚਾ ਛੰਦ, ਦੋ ਜਹਾਨ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਤੇਰਾ ਰਾਗ ਅਲਾਈਆ। ਸੰਤਾਂ ਵੇਖ ਉਠੇ ਗੁਰਮੁਖ, ਆਪਣਾ ਬਲ ਪਰਗਟਾਈਆ। ਕਿਰਪਾ ਕਰ ਪ੍ਰਭੂ ਅਸੀਂ ਤੇਰੇ ਮਾਨੁਖ, ਮਨੁਸ਼ ਜ਼ਾਤੀ ਲੱਖ ਚੁਰਾਸੀ ਵਿਚੋਂ ਮਿਲੀ ਵਡਿਆਈਆ। ਲੋਕਮਾਤ ਆ ਕੇ ਸਾਨੂੰ ਪੁੱਛ, ਤੇਰੇ ਵੈਰਾਗ ਅੰਦਰ ਬੈਠੇ ਧਿਆਨ ਲਗਾਈਆ। ਭਗਤੀ ਗੁਣ ਨਹੀਂ ਸਾਡੇ ਕੋਲ ਕੁਛ, ਵਸਤ ਅਮੋਲਕ ਹੱਥ ਨਾ ਕੋਇ ਰਖਾਈਆ। ਮਿਹਰਵਾਨ ਸ੍ਰੀ ਭਗਵਾਨ ਲੋਕਮਾਤ ਸਾਡੇ ਨਾਲ ਨਾ ਰੁੱਸ, ਕਰਵਟ ਬਦਲ ਮੁਖੜਾ ਦੇ ਵਖਾਈਆ। ਨਿਰਵੈਰ ਤੇਰਾ ਉਜਲ ਵੇਖੀਏ ਮੁਖ, ਸਤਿ ਸਰੂਪੀ ਤੇਰਾ ਨੂਰ ਨਜ਼ਰੀ ਆਈਆ। ਆਵਣ ਜਾਵਣ ਮਿਟੇ ਦੁੱਖ, ਜਨਮ ਕਰਮ ਨਜ਼ਰ ਕੋਇ ਨਾ ਆਈਆ। ਫੇਰਾ ਪਾ ਅਬਿਨਾਸ਼ੀ ਅਚੁੱਤ, ਚੇਤਨ ਆਪਣਾ ਰੂਪ ਪਰਗਟਾਈਆ। ਦਿਆਲ ਹੋ ਕੇ ਸਵਾਮੀ ਤੁਠ, ਮਿਹਰਵਾਨ ਮਿਹਰ ਨਜ਼ਰ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਇਕ ਅਰਜ਼ੋਈਆ। ਗੁਰਮੁਖਾਂ ਵੇਖ ਗੁਰਸਿਖ ਜਾਗੇ, ਜਾਗਰਤ ਜੋਤ ਕਰੇ ਰੁਸ਼ਨਾਈਆ। ਹਰਿ ਸਰਨਾਈ ਆਵਣ ਭਾਗੇ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਰਸਨਾ ਗਾਵਣ ਗੀਤ ਸੁਹਾਗੇ, ਸਾਚਾ ਛੰਦ ਬੰਦ ਬਣਾਈਆ। ਪਾਰਬ੍ਰਹਮ ਤੁਧ ਬਿਨ ਸੁਆਰੇ ਕੋਈ ਨਾ ਕਾਜੇ, ਕਰਤੇ ਕੀਮਤ ਕੋਈ ਨਾ ਪਾਈਆ। ਗ਼ਰੀਬ ਨਿਮਾਣਿਆਂ ਤੂੰ ਹੀ ਨਿਵਾਜੇਂ, ਸਿਰ ਆਪਣਾ ਹੱਥ ਟਿਕਾਈਆ। ਜੁਗ ਚੌਕੜੀ ਸਾਜਣ ਸਾਜੇਂ, ਕਲਜੁਗ ਅੰਤਮ ਲੇਖਾ ਦੇ ਮੁਕਾਈਆ। ਕੂੜੀ ਕਿਰਿਆ ਲੱਗੇ ਰਾਜਨ ਰਾਜੇ, ਸਚ ਸੁਲਤਾਨ ਸਚ ਧਰਮ ਨਾ ਕੋਇ ਵਖਾਈਆ। ਅੰਤਮ ਸਭ ਦੀ ਰੱਖੇ ਕੋਈ ਨਾ ਲਾਜੇ, ਸ਼ਰਮ ਹੱਯਾ ਘਰ ਘਰ ਬੈਠਾ ਡੇਰਾ ਲਾਈਆ। ਬਿਨ ਤੇਰੇ ਕੋਈ ਨਾ ਪਕੜੇ ਵਾਗੇ, ਬੇਮੁਹਾਰੀ ਫਿਰੇ ਲੋਕਾਈਆ।

ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਨਾਮ ਦੇ ਵਜਾ ਕੇ ਗਏ ਵਾਜੇ, ਜੁਗ ਚੌਕੜੀ ਰਾਗ ਸੁਣਾਈਆ। ਨਾਮ ਨਿਧਾਨ ਦੇ ਕੇ ਗਏ ਦਾਜੇ, ਵਸਤ ਅਮੋਲਕ ਇਕ ਵਖਾਈਆ। ਅੰਤਮ ਕਹਿ ਕੇ ਗਏ ਕਲ ਅੰਤਮ ਪਰਗਟ ਹੋਵੇ ਸ਼ਾਹ ਪਾਤਸ਼ਾਹ ਵਡ ਮਹਾਰਾਜੇ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਬੇਪਰਵਾਹੀਆ। ਆਦਿ ਜੁਗਾਦਿ ਜੁਗ ਚੌਕੜੀ ਜੋ ਸਾਜਣ ਸਾਜੇ, ਸ਼ਬਦੀ ਸੁੱਤ ਦਏ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੇ ਹੁਕਮੇ ਅੰਦਰ ਫਿਰਨ ਭਾਜੇ, ਨਿਤ ਨਵਿਤ ਸੇਵ ਕਮਾਈਆ। ਤ੍ਰੈਗੁਣ ਮਾਇਆ ਪੰਜ ਤਤ ਜਿਸ ਬਣਾਏ ਭਾਂਡੇ, ਲੱਖ ਚੁਰਾਸੀ ਘਾੜਤ ਘੜ ਵਖਾਈਆ। ਜਗਤ ਵਾਸਨਾ ਖੋਲ੍ਹ ਵਖਾਏ ਨੌ ਦਰਵਾਜ਼ੇ, ਆਸਾ ਤ੍ਰਿਸਨਾ ਮਾਇਆ ਮਮਤਾ ਹਉਮੇਂ ਹੰਗਤਾ ਜਗਤ ਪਰਕਿਰਤੀ ਬੰਧਨ ਪਾਈਆ। ਘਰ ਵਿਚ ਘਰ ਬਹਿ ਕੇ ਆਪਣਾ ਖੇਲ ਕਰੇ ਬੋਧ ਅਗਾਧੇ, ਸ਼ਬਦ ਅਨਾਦੀ ਨਾਦ ਸੁਣਾਈਆ। ਨਿਰਮਲ ਜੋਤ ਕਰੇ ਪਰਕਾਸ਼ੇ, ਦੀਆ ਬਾਤੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਸਾਰੇ ਬੈਠੇ ਧਿਆਨ ਲਗਾਈਆ। ਗੁਰਸਿਖਾਂ ਵੇਖ ਉਠੀ ਧਰਨੀ, ਧਰਤ ਧਵਲ ਦਏ ਦੁਹਾਈਆ। ਤੁਧ ਬਿਨ ਮੇਰੀ ਰੱਖਿਆ ਕਿਸੇ ਨਾ ਕਰਨੀ, ਚਾਰੋਂ ਕੁੰਟ ਹੋਏ ਨਾ ਕੋਇ ਸਹਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਕੂੜੀ ਕਿਰਿਆ ਲੜਨੀ, ਝਗੜਾ ਦੀਨ ਮਜ਼੍ਹਬ ਵਖਾਈਆ। ਤੇਰੀ ਧਾਰ ਬੇਪਰਵਾਹ ਸਾਚੀ ਸਚ ਕਿਸੇ ਨਾ ਪੜ੍ਹਨੀ, ਮਾਇਆ ਮਮਤਾ ਬੇੜਾ ਰਹੀ ਡੁਬਾਈਆ। ਗ਼ਰੀਬ ਨਿਵਾਜ਼ ਸ਼ਾਹ ਸੁਲਤਾਨ ਮੈਂ ਡਿਗਾਂ ਤੇਰੇ ਚਰਨੀਂ, ਦੋਏ ਜੋੜ ਵਾਸਤਾ ਪਾਈਆ। ਆਪਣਿਆਂ ਭਗਤਾਂ ਖੋਲ੍ਹ ਅੱਖ ਹਰਨੀ ਫਰਨੀ, ਨਿਜ ਨੇਤਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹੱਥ ਤੇਰੇ ਵਡਿਆਈਆ। ਧਰਨੀ ਵੇਖ ਉਠਿਆ ਸਾਗਰ, ਸਾਹਿਬ ਸਤਿਗੁਰ ਤੇਰੇ ਅੱਗੇ ਬੇਨੰਤੀ ਆ। ਲੱਖ ਚੁਰਾਸੀ ਤੇਰਾ ਰੂਪ ਕਾਇਆ ਗਾਗਰ, ਡੂੰਘੀ ਭਵਰੀ ਵੇਖ ਵਖਾਈਆ। ਤੇਰੇ ਅੰਮ੍ਰਿਤ ਕਿਤੇ ਨਾ ਮਿਲੇ ਆਦਰ, ਤੇਰਾ ਨੂਰ ਨੂਰ ਨਾ ਕੋਇ ਪਰਗਟਾਈਆ। ਤੂੰ ਕਰੀਮ ਕਰਤਾ ਸੱਚਾ ਕਾਦਰ, ਕੁਦਰਤ ਤੇਰੇ ਹੱਥ ਨਜ਼ਰੀ ਆਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਕਲਜੁਗ ਅੰਤਮ ਦੇ ਆਦਰ, ਆਦਰਸ਼ ਆਪਣਾ ਇਕ ਵਖਾਈਆ। ਤੂੰ ਸਾਹਿਬ ਸੁਲਤਾਨ ਜੋਧਾ ਸੂਰਬੀਰ ਵਡ ਬਹਾਦਰ, ਸ਼ਹਿਨਸ਼ਾਹ ਤੇਰੀ ਵੱਡੀ ਵਡਿਆਈਆ। ਨਿਰਮਲ ਕਰਮ ਕਰ ਉਜਾਗਰ, ਦੂਈ ਦਵੈਤੀ ਡੇਰਾ ਢਾਹੀਆ। ਸਾਰੇ ਰਲ ਕੇ ਤੇਰੇ ਨਾਮ ਦੇ ਬਣੀਏ ਜਗਤ ਸੌਦਾਗਰ, ਵਣਜ ਇਕੋ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦੂਜੀ ਹਾਜਤ ਹੋਰ ਰਹਿਣ ਨਾ ਪਾਈਆ। ਸਾਗਰ ਵੇਖ ਉਠੇ ਲੋਕ ਪਰਲੋਕ, ਦੋ ਜਹਾਨ ਦੇਣ ਦੁਹਾਈਆ। ਸ੍ਰੀ ਭਗਵਾਨ ਤੇਰਾ ਭਾਣਾ ਸਕੇ ਨਾ ਕੋਈ ਰੋਕ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਾ ਕੇ ਗਏ ਸਲੋਕ, ਸਚ ਸੰਦੇਸਾ ਤੇਰਾ ਨਾਦ ਅਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕਰੇ ਆਪਣੀ ਮੌਜ, ਮੌਜੂਦਾ ਭੇਵ ਸਮਝ ਕੋਇ ਨਾ ਪਾਈਆ। ਸ਼ਬਦ ਅਗੰਮੀ ਇਕ ਉਠਾਏ ਫ਼ੌਜ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡ ਉਤਭੁਜ ਸੇਤਜ ਹੁਕਮ ਮਨਾਈਆ। ਜਿਸ ਦੁਆਰੇ ਕੋਈ ਨਾ ਸਕੇ ਪਹੁੰਚ, ਤਿਸ ਮੰਦਰ ਬਹਿ ਕੇ ਆਪਣਾ ਹੁਕਮ ਜਣਾਈਆ। ਜਿਸ ਦੀ ਕੋਈ ਸੋਚ ਨਾ ਸਕੇ ਸੋਚ, ਸੋ ਸਾਹਿਬ ਸਤਿਗੁਰ ਆਪਣੀ ਕਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸ੍ਰੀ ਭਗਵਾਨ ਤੇਰੇ ਚਰਨ ਮਿਲੇ ਸਰਨਾਈਆ। ਲੋਕ ਪਰਲੋਕ ਵੇਖ,

ਬ੍ਰਹਿਮੰਡ ਖੰਡ ਦੇਣ ਦੁਹਾਈਆ। ਪਾਰਬ੍ਰਹਮ ਤੇਰਾ ਵੇਖੀਏ ਭੇਖ, ਨਵ ਨੌ ਚਾਰ ਅੱਖ ਖੁਲ੍ਹਾਈਆ। ਕਵਣ ਮੰਦਰ ਕਵਣ ਘਰ ਕਵਣ ਗ੍ਰਹਿ ਕਵਣ ਨਗਰੀ ਕਵਣ ਦੁਆਰ ਵਸੇਂ ਦੇਸ, ਕਵਣ ਮੰਜ਼ਲ ਡੇਰਾ ਲਾਈਆ। ਕਵਣ ਸ਼ਬਦ ਕਵਣ ਨਾਦ ਕਵਣ ਧੁਨ ਕਵਣ ਰਾਗ ਕਵਣ ਕਲਮਾ ਦਏਂ ਉਪਦੇਸ਼, ਕਵਣ ਕਾਇਨਾਤ ਦਏਂ ਸਮਝਾਈਆ। ਕਵਣ ਅੰਮ੍ਰਿਤ ਕਵਣ ਜਾਮ, ਕਵਣ ਦੇਵੇਂ ਸੱਚਾ ਨਾਮ, ਕਵਣ ਰੂਪ ਧੁਰ ਪੈਗ਼ਾਮ, ਧੁਰ ਸੰਦੇਸਾ ਇਕ ਸੁਣਾਈਆ। ਕਵਣ ਧਾਰ ਪਰਗਟ ਰਾਮ, ਕਵਣ ਧਾਰ ਨਿਰਗੁਣ ਸ਼ਾਮ, ਕਵਣ ਧਾਰ ਨੂਰ ਇਲਾਹੀ ਪਰਵਰਦਿਗਾਰ, ਕਵਣ ਧਾਰ ਨਾਨਕ ਗੋਬਿੰਦ ਕਰ ਉਜਿਆਰ, ਦੋ ਜਹਾਨਾਂ ਡੰਕਾ ਇਕ ਸੁਣਾਈਆ। ਕਵਣ ਧਾਰ ਸਾਂਝਾ ਯਾਰ, ਕਵਣ ਕਰੇਂ ਖ਼ਬਰਦਾਰ, ਕਵਣ ਖੋਲ੍ਹ ਕਿਵਾੜ, ਨੇਤਰ ਨੈਣ ਅੱਖ ਜਣਾਈਆ। ਕਵਣ ਤੇਜ਼ ਕਟਾਰ, ਕਵਣ ਲੱਖ ਚੁਰਾਸੀ ਕਰੇਂ ਸੰਘਾਰ, ਕਵਣ ਗੁਰਮੁਖ ਵਿਚੋਂ ਲਏਂ ਉਭਾਰ, ਮਿਹਰਵਾਨ ਮਿਹਰਵਾਨ ਪ੍ਰਭ ਮਿਹਰ ਨਜ਼ਰ ਉਠਾਈਆ। ਕਵਣ ਕਲਜੁਗ ਕੂੜੀ ਕਿਰਿਆ ਕਰੇਂ ਪਾਰ, ਕਵਣ ਜੂਠ ਝੂਠ ਮਾਰੇਂ ਮਾਰ, ਕਵਣ ਹਉਮੇ ਹੰਗਤਾ ਗੜ੍ਹ ਦਏਂ ਨਿਵਾਰ, ਸਚ ਸੁਚ ਇਕੋ ਮੰਦਰ ਨਜ਼ਰੀ ਆਈਆ। ਕਿਰਪਾ ਕਰ ਸਿਰਜਣਹਾਰ, ਆ ਕੇ ਵੇਖ ਆਪਣਾ ਸੰਸਾਰ, ਚਾਰੋਂ ਕੁੰਟ ਹਾਹਾਕਾਰ, ਰਾਓ ਰੰਕ ਸਾਰੇ ਦੇਣ ਦੁਹਾਈਆ। ਬ੍ਰਹਿਮੰਡ ਖੰਡ ਵੇਖ ਵਿਸ਼ਨ ਬ੍ਰਹਮਾ ਸ਼ਿਵ ਖਲੋਤੇ ਉਠ, ਗਲ ਪੱਲੂ ਵਾਸਤਾ ਪਾਈਆ। ਸ੍ਰੀ ਭਗਵਾਨ ਠਾਕਰ ਹੋ ਕੇ ਤੁਠ, ਦਇਆਵਾਨ ਤੇਰੀ ਓਟ ਤਕਾਈਆ। ਤੇਰੀ ਸ੍ਰਿਸ਼ਟੀ ਤੇਰੀ ਦ੍ਰਿਸ਼ਟੀ ਤੇਰੀ ਇਸ਼ਟੀ ਤੇਰੇ ਨਾਲੋਂ ਗਈ ਰੁੱਠ, ਸਾਡੀ ਚਲੇ ਨਾ ਕੋਇ ਚਤੁਰਾਈਆ। ਜੋਧਾ ਸੂਰਬੀਰ ਬਣ ਕੇ ਲੋਕਮਾਤ ਜਾ ਕੇ ਪੁੱਛ, ਬਲਧਾਰੀ ਆਪਣਾ ਬਲ ਪਰਗਟਾਈਆ। ਚਾਰੋਂ ਕੁੰਟ ਵੇਖ ਅੰਧੇਰਾ ਹੋਇਆ ਘੁੱਪ, ਸੂਰਜ ਚੰਦ ਦੋਵੇਂ ਬੈਠੇ ਮੁਖ ਸ਼ਰਮਾਈਆ। ਮੰਡਲ ਮੰਡਪ ਸਚ ਸਤਾਰ ਹੋਏ ਚੁੱਪ, ਨੂਰ ਜ਼ਹੂਰ ਨਜ਼ਰ ਕੋਇ ਨਾ ਆਈਆ। ਸਾਰੇ ਕਰਨ ਧਿਆਨ ਕਵਣ ਵੇਲਾ ਪ੍ਰਭ ਲੋਕਮਾਤ ਕਰੇ ਆਪਣਾ ਰੁਖ਼, ਸਤਿ ਸਤਿਵਾਦੀ ਫੇਰਾ ਪਾਈਆ। ਦੂਰ ਦੁਰਾਡਾ ਨੇੜੇ ਜਾਏ ਢੁਕ, ਨੇਰਨ ਨੇਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖ ਹਾਲ, ਸ਼ਬਦ ਸੂਰਾ ਲਏ ਅੰਗੜਾਈਆ। ਇਕੋ ਬੋਲੇ ਬੋਲ ਕਮਾਲ, ਬਿਨ ਰਸਨਾ ਜਿਹਵਾ ਗਾਈਆ। ਦੋ ਜਹਾਨ ਪ੍ਰਭੂ ਤੇਰੀ ਧਰਮਸਾਲ, ਤੇਰੀ ਰਚਨਾ ਤੋਹੇ ਭਾਈਆ। ਮੈਂ ਬਾਲਾ ਨੱਢਾ ਤੇਰਾ ਬਾਲ, ਸਦ ਚਲਾਂ ਹੁਕਮ ਰਜ਼ਾਈਆ। ਜੁਗ ਚੌਕੜੀ ਹੁਕਮੇ ਅੰਦਰ ਖਾਏ ਕਾਲ, ਕਾਲ ਗਰਾਸ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਨਿਰਗੁਣ ਨਿਰਗੁਣ ਹੋ ਸਹਾਈਆ। ਸ਼ਬਦ ਸੁੱਤ ਕਹੇ ਮੇਰੇ ਭਗਵਾਨ, ਪਿਤਾ ਪੁਰਖ ਅਕਾਲ ਤੂੰ ਇਕ ਅਖਵਾਇੰਦਾ। ਜੁਗ ਚੌਕੜੀ ਝੁਲਾਇਆ ਤੇਰਾ ਨਿਸ਼ਾਨ, ਦੋ ਜਹਾਨ ਹੁਕਮ ਮਨਾਇੰਦਾ। ਧੁਰ ਦਾ ਬਣ ਹੁਕਮਰਾਨ, ਸਚ ਸੰਦੇਸਾ ਇਕ ਅਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਗਿਆਨ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਗੁਰ ਅਵਤਾਰ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਪੀਰ ਪੈਗ਼ੰਬਰ ਦੇ ਕਲਾਮ, ਕਲਮਾ ਇਕੋ ਇਕ ਸਮਝਾਇੰਦਾ। ਜੁਗ ਚੌਕੜੀ ਹੋ ਪਰਧਾਨ, ਧੁਰ ਦਾ ਲੇਖਾ ਆਪ ਵਖਾਇੰਦਾ। ਅੱਖਰ ਵੱਖਰ ਕਰ ਗਿਆਨ, ਸ਼ਾਸਤਰ ਸਿਮਰਤ ਵੇਦ ਰੂਪ ਜਣਾਇੰਦਾ। ਰਸਨਾ ਜਿਹਵਾ ਬੱਤੀ ਦੰਦ ਕਰ ਕਲਿਆਣ, ਸ੍ਰਿਸ਼ਟ ਸਬਾਈ ਮਾਤ ਪੜ੍ਹਾਇੰਦਾ। ਜੁਗ ਜੁਗ ਸਭ ਨੂੰ ਕਹਿ ਕੇ ਆਇਆ ਵਿਚ ਜਹਾਨ, ਪੰਜ ਤਤ ਚੋਲਾ ਤੇਰਾ ਹੰਡਾਇੰਦਾ। ਗੁਰ

ਅਵਤਾਰਾਂ ਪੀਰ ਪੈਗ਼ੰਬਰਾਂ ਭਗਤਾਂ ਸੰਤਾਂ ਦਿਤਾ ਬਿਆਨ, ਬਚਿਆ ਕੋਈ ਨਜ਼ਰ ਨਾ ਆਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਪਰਗਟ ਹੋਵੇ ਨੌਜਵਾਨ, ਦੋ ਜਹਾਨਾਂ ਨੌਬਤ ਆਪਣੇ ਨਾਮ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਗੁਰ ਸ਼ਬਦੀ ਮੰਗ ਮੰਗਾਇੰਦਾ। ਸ਼ਬਦ ਕਹੇ ਮੇਰੇ ਪੁਰਖ ਅਕਾਲ, ਉਠ ਸੱਜਣ ਸੱਚੇ ਮਾਹੀਆ। ਮੈਂ ਵੀ ਵਸਾਂ ਤੇਰੇ ਨਾਲ, ਨਿਤ ਨਵਿਤ ਚਰਨ ਧਿਆਨ ਲਗਾਈਆ। ਕਲਜੁਗ ਅੰਤਮ ਤੇਰਾ ਵੇਖਾਂ ਖੇਲ ਕਮਾਲ, ਕਰਤਾ ਪੁਰਖ ਤੇਰੀ ਵਡਿਆਈਆ। ਲੋਕਮਾਤ ਬਣਾ ਸੱਚੀ ਧਰਮਸਾਲ, ਧਰਮ ਦੁਆਰਾ ਇਕੋ ਨਜ਼ਰੀ ਆਈਆ। ਜਿਸ ਘਰ ਵਸੇ ਸ਼ਾਹ ਕੰਗਾਲ, ਊਚ ਨੀਚ ਜ਼ਾਤ ਪਾਤ ਕੋਈ ਰਹਿਣ ਨਾ ਪਾਈਆ। ਇਕੋ ਉਪਜੇ ਤੇਰਾ ਨਾਮ, ਸਿਮਰਨ ਅਭਿਆਸ ਸਚ ਦੇ ਸਮਝਾਈਆ। ਸਭ ਦੀ ਇਛਿਆ ਪੂਰਨ ਕਾਮ, ਨਿਰਾਸਾ ਕੋਇ ਰਹਿਣ ਨਾ ਪਾਈਆ। ਸਾਚਾ ਨੂਰ ਪਰਕਾਸ਼ ਕਰ ਅਗੰਮੀ ਭਾਨ, ਜਿਸ ਦਾ ਰੇਖ ਰੰਗ ਨਜ਼ਰ ਕੋਇ ਨਾ ਆਈਆ। ਉਠ ਵੇਖ ਆਪਣਾ ਜਹਾਨ, ਚਾਰੋਂ ਕੁੰਟ ਕਲਜੁਗ ਅਗਨ ਰਿਹਾ ਲਾਈਆ। ਜੂਠ ਝੂਠ ਕੂੜੀ ਕਿਰਿਆ ਚਾੜ੍ਹ ਤੂਫ਼ਾਨ, ਸਾਧਾਂ ਸੰਤਾਂ ਰਿਹਾ ਡੁਬਾਈਆ। ਸਿਦਕ ਸਬੂਰੀ ਸਚ ਰਹਿਣ ਨਾ ਦਿਤਾ ਕਿਸੇ ਈਮਾਨ, ਧੀਰਜ ਜਤ ਨਾ ਕੋਇ ਜਣਾਈਆ। ਕਸਮਾਂ ਖਾ ਖਾ ਬਗ਼ਲੇ ਰੱਖ ਰੱਖ ਸ਼ਰੀਅਤ ਵਿਚ ਕੁਰਾਨ, ਬਗ਼ਲਗੀਰ ਦਸਤਯਾਬ ਵਸਤ ਨਾ ਕਿਸੇ ਮਿਲਾਈਆ। ਤੁਧ ਬਿਨ ਕੋਇ ਨਾ ਤੋੜੇ ਸ਼ਰਅ ਜ਼ੰਜੀਰ, ਨੇਤਰ ਰੋਵਣ ਸ਼ਾਹ ਹਕੀਰ, ਹਕੀਕਤ ਸਕੇ ਨਾ ਕੋਇ ਸਮਝਾਈਆ। ਮਿਹਰਵਾਨ ਆਪਣੀ ਵਖਾ ਇਕ ਤਸਵੀਰ, ਬੇਨਜ਼ੀਰ ਆਪਣਾ ਨੂਰ ਕਰ ਰੁਸ਼ਨਾਈਆ। ਜਿਸ ਦੀ ਮਾਲਾ ਤਸਬੀ ਫੇਰਦੇ ਗਏ ਪੀਰ ਫ਼ਕੀਰ, ਸੋ ਮਨ ਕਾ ਮਣਕਾ ਦੇ ਭਵਾਈਆ। ਚੋਟੀ ਚੜ੍ਹ ਕੇ ਮਿਲ ਅਖ਼ੀਰ, ਆਖ਼ਰ ਆਪਣਾ ਮੇਲ ਕਰਾਈਆ। ਮਿਹਰ ਨਜ਼ਰ ਨਾਲ ਬਦਲ ਦੇ ਤਕਦੀਰ, ਤਦਬੀਰ ਇਕੋ ਵਾਰ ਸਮਝਾਈਆ। ਤੇਰੇ ਹੱਥ ਨਾਮ ਸ਼ਮਸ਼ੀਰ, ਜਗਤ ਵਿਕਾਰਾ ਕੂੜਾ ਇਕੋ ਵਾਰ ਮਾਰ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਭ ਬੈਠੇ ਧਿਆਨ ਲਗਾਈਆ। ਤੇਰੇ ਚਰਨ ਧਿਆਨ ਗਿਆ ਲੱਗ, ਜੋ ਉਪਜਿਆ ਸੋ ਤੁਝੇ ਰਿਹਾ ਧਿਆਈਆ। ਕਿਰਪਾ ਕਰ ਸੂਰੇ ਸਰਬੱਗ, ਸ਼ਹਿਨਸ਼ਾਹ ਤੇਰੀ ਵਡਿਆਈਆ। ਕਰ ਕਰ ਥੱਕੇ ਮੱਕੇ ਕਾਅਬੇ ਹੱਜ, ਹਜ਼ਰਤ ਨਜ਼ਰ ਕਿਸੇ ਨਾ ਆਈਆ। ਮੰਦਰ ਮਸਜਦ ਸ਼ਿਵਦਵਾਲੇ ਫਿਰ ਫਿਰ ਥੱਕੇ ਮੱਠ, ਅਗਨੀ ਤਤ ਨਾ ਕੋਇ ਬੁਝਾਈਆ। ਬਿਨ ਸਾਹਿਬ ਸਤਿਗੁਰ ਕੋਈ ਨਾ ਦੇਵੇ ਬ੍ਰਹਮ ਮਤ, ਚੌਦਾਂ ਵਿਦਿਆ ਰਹੀ ਕੁਰਲਾਈਆ। ਕਲਜੁਗ ਅੰਤਮ ਹੋ ਪਰਗਟ, ਪਰਗਟ ਆਪਣੀ ਧਾਰ ਵਖਾਈਆ। ਸਚ ਦੁਆਰਾ ਖੋਲ੍ਹ ਹੱਟ, ਸਤਿ ਸਤਿਵਾਦੀ ਆਪਣਾ ਰਾਹ ਜਣਾਈਆ। ਸਰਬ ਜੀਵਾਂ ਦੇ ਇਕੋ ਮੱਤ, ਬੁੱਧ ਮਤ ਬਿਬੇਕ ਕਰਾਈਆ। ਆਪਣੇ ਵੇਖਣ ਦੀ ਦੇ ਅੱਖ, ਨਿਜ ਲੋਚਣ ਕਰ ਰੁਸ਼ਨਾਈਆ। ਤੇਰੇ ਨਾਲ ਮਿਲ ਕੇ ਤੇਰੇ ਗਾਵਣ ਜਸ, ਸਿਫ਼ਤ ਸਾਲਾਹੀ ਢੋਲਾ ਗਾਈਆ। ਤੇਰੇ ਪ੍ਰੇਮ ਪਿਆਰ ਅੰਦਰ ਤੇਰੇ ਚਰਨ ਕਵਲ ਜਾਵਣ ਵਸ, ਘਰ ਮੰਦਰ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸਭ ਤੇਰੇ ਦਰ ਬੈਠੇ ਸੀਸ ਝੁਕਾਈਆ। ਠਾਕਰ ਸੁਆਮੀ ਤੇਰੇ ਦਰ ਤੇ ਬੋਲ ਅਲੱਖ, ਮਾਂਗਤ ਭਿੱਖਕ ਖ਼ਾਲੀ ਝੋਲੀ ਰਹੇ ਡਾਹੀਆ। ਵਸਤ ਅਮੋਲਕ ਦੇ ਸਮਰਥ, ਅਤੋਟ ਅਤੁਟ ਇਕ ਵਰਤਾਈਆ। ਜਨ ਭਗਤਾਂ ਲੈਣਾ ਤੈਥੋਂ ਹੱਕ, ਪਿਛਲੀ ਕੀਤੀ ਝੋਲੀ ਦੇ ਭਰਾਈਆ। ਤੇਰਾ

ਨਾਮ ਲੈ ਕੇ ਤੇਰਾ ਗਾਈਏ ਜਸ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਤੇਰੇ ਨਾਲ ਮਿਲ ਕੇ ਖ਼ੁਸ਼ੀਆਂ ਨਾਲ ਜਾਈਏ ਹੱਸ, ਸੋਹੰ ਹੰਸਾ ਇਕੋ ਰੂਪ ਵਟਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਇਕ ਦੂਜੇ ਨੂੰ ਦਈਏ ਦੱਸ, ਭੇਵ ਅਭੇਦਾ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਰਸ, ਬਿਨ ਰਸ ਰਸੀਏ ਦੋਵੇਂ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸਰਨਾਈਆ। ਸਾਚੀ ਵਸਤ ਦੇ ਅਪਾਰ, ਅਪਰੰਪਰ ਤੇਰੀ ਵਡਿਆਈਆ। ਇਕੋ ਆਦਿ ਜੁਗਾਦਿ ਸਚ ਦੁਆਰ, ਜਿਸ ਘਰ ਬੈਠੇ ਸੀਸ ਝੁਕਾਈਆ। ਬੋਧ ਅਗਾਧ ਸ਼ਬਦ ਅਨਾਦ ਧੁਰ ਦੀ ਵਸਤ ਦੇ ਭੰਡਾਰ, ਅੱਠੇ ਪਹਿਰ ਦਿਵਸ ਰੈਣ ਨਾਦ ਧੁਨ ਵੱਜੇ ਇਕ ਸ਼ਨਵਾਈਆ। ਮਹੱਲ ਅਟੱਲ ਉਚ ਮਨਾਰ ਦੀਆ ਦੀਪਕ ਜੋਤੀ ਦੇ ਬਾਲ, ਸੋਹੇ ਤੇਰੀ ਸੱਚੀ ਧਰਮਸਾਲ, ਧਰਮ ਦੁਆਰਾ ਇਕੋ ਸੋਭਾ ਪਾਈਆ। ਸੁਰਤੀ ਸ਼ਬਦੀ ਕਰੇ ਭਾਲ, ਮਿਲੇ ਸਤਿਗੁਰ ਦੀਨ ਦਿਆਲ, ਅੰਦਰ ਕਰੇ ਸਚ ਰਖਵਾਲ, ਬਣ ਰਾਖਾ ਠੱਗਾਂ ਚੋਰਾਂ ਦੇਵੇ ਧੱਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਸ੍ਰੀ ਭਗਵਾਨ ਦਇਆ ਕਮਾਉਦਾ ਏ। ਮਿਹਰਵਾਨ ਮਿਹਰ ਨਜ਼ਰ ਉਠਾਉਦਾ ਏ। ਸ਼ਬਦੀ ਸੁੱਤ ਆਪ ਸਮਝਾਉਦਾ ਏ। ਵਿਸ਼ਨ ਬ੍ਰਹਮਾ ਸ਼ਿਵ ਅੱਖ ਖੁਲ੍ਹਾਉਦਾ ਏ। ਤ੍ਰੈਗੁਣ ਮਾਇਆ ਪੰਜ ਤਤ ਨਾਲ ਮਿਲਾਉਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਆਪ ਸਮਝਾਉਦਾ ਏ। ਚਾਰੇ ਖਾਣੀ ਵੇਖ ਵਖਾਉਦਾ ਏ। ਚਾਰੇ ਬਾਣੀ ਫੋਲ ਫੁਲਾਉਦਾ ਏ। ਚਾਰੇ ਜੁਗ ਗੇੜ ਚੁਕਾਉਦਾ ਏ। ਨਿਰਗੁਣ ਸਰਗੁਣ ਵੇਸ ਵਟਾਉਦਾ ਏ। ਸ਼ਬਦ ਨਾਦ ਧੁਨ ਉਪਜਾਉਦਾ ਏ। ਜਗਤ ਵੈਰਾਗ ਇਕ ਵਖਾਉਦਾ ਏ। ਅੰਤ ਤਿਆਗ ਆਪ ਕਰਾਉਦਾ ਏ। ਬਣ ਸੁਹਾਗ ਕੰਤ ਹੰਡਾਉਦਾ ਏ। ਖੋਲ੍ਹ ਜਾਗ ਨੇਤਰ ਆਪਣੇ ਨਾਲ ਮਿਲਾਉਦਾ ਏ। ਜੁਗ ਚੌਕੜੀ ਪਕੜਨਹਾਰਾ ਵਾਗ, ਸ਼ਾਹਸਵਾਰ ਅਸਵ ਆਪਣਾ ਇਕ ਦੁੜਾਉਦਾ ਏ। ਕਲਜੁਗ ਅੰਤਮ ਆਵੇ ਭਾਗ, ਨਿਹਕਲੰਕ ਰੂਪ ਵਟਾਉਦਾ ਏ। ਸੰਬਲ ਨਗਰ ਬਣੇ ਇਕ ਸਮਾਜ, ਜੋਤੀ ਸ਼ਬਦੀ ਆਪ ਪਰਨਾਉਦਾ ਏ। ਸਤਿਜੁਗ ਸਚ ਬਣਾਏ ਜਹਾਜ਼, ਬੇੜਾ ਆਪਣਾ ਨਾਮ ਚਲਾਉਦਾ ਏ। ਜਨ ਭਗਤਾਂ ਮਾਰੇ ਆਵਾਜ਼, ਲੱਖ ਚੁਰਾਸੀ ਵਿਚੋਂ ਆਪ ਉਠਾਉਦਾ ਏ। ਕਿਰਪਾ ਕਰ ਗ਼ਰੀਬ ਨਿਵਾਜ, ਗ਼ਰੀਬ ਨਿਮਾਣੇ ਕੋਝੇ ਕਮਲੇ ਗਲੇ ਲਗਾਉਦਾ ਏ। ਚਾਰ ਵਰਨ ਬਣਾ ਇਕ ਜਮਾਤ, ਪੱਟੀ ਸਾਚੀ ਨਾਮ ਪੜ੍ਹਾਉਦਾ ਏ। ਲੇਖਾ ਲਿਖੇ ਬਿਨ ਕਲਮ ਦਵਾਤ, ਸ਼ਾਹੀ ਕਾਗ਼ਜ਼ ਸੰਗ ਨਾ ਕੋਇ ਰਖਾਉਦਾ ਏ। ਕੋਟਨ ਕੋਟ ਜੁਗ ਚੌਕੜੀ ਜਾਨਣਵਾਲਾ ਹਾਲਾਤ, ਹਾਲਤ ਆਪਣੀ ਨਾ ਕਿਸੇ ਸਮਝਾਉਦਾ ਏ। ਏਥੇ ਓਥੇ ਕਦੇ ਨਾ ਪਾਏ ਵਫ਼ਾਤ, ਫ਼ਤਵਾ ਸਭ ਦੇ ਉਤੇ ਲਾਉਦਾ ਏ। ਪੀਰ ਪੈਗ਼ੰਬਰਾਂ ਦੇਵਣਹਾਰਾ ਆਬੇਹਯਾਤ, ਸਾਚਾ ਰਸ ਇਕ ਚਵਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਕਲ ਅੰਤਮ ਵੇਸ ਵਟਾਉਦਾ ਏ। ਕਲ ਅੰਤਮ ਵੇਸ ਵਟਾਇਆ ਏ। ਜੋਤੀ ਜਾਮਾ ਰੂਪ ਧਰਾਇਆ ਏ। ਰੂਪ ਰੰਗ ਨਾ ਕੋਇ ਵਖਾਇਆ ਏ। ਔਲੀਆ ਪੀਰ ਸ਼ੇਖ਼ ਸਮਝ ਕੋਈ ਨਾ ਆਇਆ ਏ। ਨਿਰਵੈਰ ਹੋ ਕੇ ਖੇਲੇ ਖੇਡ, ਖ਼ਾਲਕ ਖ਼ਲਕ ਰਿਹਾ ਸਮਝਾਇਆ ਏ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੇ ਦਿਤੇ ਭੇਜ, ਸੋ ਅੰਤਮ ਵੇਖਣ ਆਇਆ ਏ। ਜੋਤੀ ਜਲਵਾ ਇਕੋ ਤੇਜ, ਸ਼ਬਦੀ ਨਾਦ ਧੁਨ ਸ਼ਨਵਾਇਆ ਏ। ਲੱਖ ਚੁਰਾਸੀ ਘਟ ਘਟ ਅੰਦਰ ਮਾਣੇ ਸੇਜ, ਆਤਮ ਪਰਮਾਤਮ ਮੇਲ ਮਿਲਾਇਆ

ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਰਾਹ ਵਖਾਇਆ ਏ। ਨਿਰਗੁਣ ਨਿਰਵੈਰ ਰਾਹ ਜਣਾਉਦਾ ਏ। ਦੋ ਜਹਾਨਾਂ ਆਪ ਸਮਝਾਉਦਾ ਏ। ਧੁਰ ਦਾ ਸ਼ਬਦ ਇਕ ਪੜ੍ਹਾਉਦਾ ਏ। ਲੱਖ ਚੁਰਾਸੀ ਭੇਵ ਖੁਲ੍ਹਾਉਦਾ ਏ। ਆਤਮ ਰਾਸ ਵੰਡ ਵੰਡਾਉਦਾ ਏ। ਹੰ ਬ੍ਰਹਮ ਪੜਦਾ ਲੌਂਹਦਾ ਏ। ਨਿਹਕਰਮੀ ਕਰਮ ਕਮਾਉਦਾ ਏ। ਧਰਨੀ ਧਰਤ ਧਵਲ ਸੋਭਾ ਪਾਉਦਾ ਏ। ਅਰਸ਼ ਫ਼ਰਸ਼ ਡੇਰਾ ਲਾਉਦਾ ਏ। ਮਧ ਧਾਰ ਖੇਲ ਰਚਾਉਦਾ ਏ। ਨੇਤਰ ਨੈਣ ਨਜ਼ਰ ਕਿਸੇ ਨਾ ਆਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦੀ ਇਛਿਆ ਪੂਰ ਕਰਾਉਦਾ ਏ। ਸਭ ਦੀ ਇਛਿਆ ਪੂਰ ਕਰਾਵੇਗਾ। ਪ੍ਰਭ ਦਾਤਾ ਇਕੋ ਆਵੇਗਾ। ਸਰਬ ਗਿਆਤਾ ਆਪ ਅਖਵਾਵੇਗਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਆਪਣੀ ਧਾਰ ਦ੍ਰਿੜਾਵੇਗਾ। ਸਤਿਜੁਗ ਦੇਵੇ ਸਚ ਗਿਆਨ, ਸਤਿ ਸਤਿਵਾਦੀ ਇਕੋ ਹੁਕਮ ਵਰਤਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਸੁਹੇਲੇ ਗੁਰਮੁਖ ਚੇਲੇ ਸੰਤਾਂ ਮੇਲੇ ਗੁਰਸਿਖ ਆਪਣੇ ਨਾਲ ਰਲਾਏਗਾ। ਨਾਲ ਰਲਾ ਬਣਾਏ ਸੰਗ, ਹਰਿ ਸੰਗਤ ਰੂਪ ਵਟਾਈਆ। ਕਾਇਆ ਚੋਲੀ ਚਾੜ੍ਹ ਅਗੰਮੀ ਰੰਗ, ਦੁਰਮਤ ਮੈਲ ਦਏ ਧਵਾਈਆ। ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਕਾਇਆ ਮੰਦਰ ਅੰਦਰ ਜਾਏ ਲੰਘ, ਆਤਮ ਸੇਜਾ ਚੜ੍ਹ ਸੋਭਾ ਪਾਈਆ। ਅੱਠੇ ਪਹਿਰ ਵਜਾ ਮਰਦੰਗ, ਸੁਰਤੀ ਸਤਿਗੁਰ ਚਰਨ ਲਗਾਈਆ। ਅੰਮ੍ਰਿਤ ਧਾਰ ਸਰੋਵਰ ਇਕੋ ਵਾਰ ਨੁਹਾਏ ਗੰਗ, ਦੂਜੀ ਵਾਰ ਨਹਾਵਣ ਗੁਰਮੁਖ ਕੋਇ ਨਾ ਜਾਈਆ। ਆਵਣ ਜਾਵਣ ਲੱਖ ਚੁਰਾਸੀ ਕਟੇ ਪੰਧ, ਜਮ ਕੀ ਫਾਸੀ ਦਏ ਤੁੜਾਈਆ। ਘਰ ਆਤਮ ਪਰਮਾਤਮ ਦੇਵੇ ਇਕ ਅਨੰਦ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਦੋਵੇਂ ਮਿਲ ਕੇ ਗਾਵਣ ਸੋਹੰ ਛੰਦ, ਤੂੰ ਮੇਰਾ ਮੈਂ ਤੇਰਾ ਨਿਰਗੁਣ ਨਿਰਗੁਣ ਹੋਏ ਨਾ ਕਦੇ ਜੁਦਾਈਆ। ਚਾਰ ਵਰਨ ਅਠਾਰਾਂ ਬਰਨ ਸਤਿਜੁਗ ਇਕੋ ਪਏ ਗੰਢ, ਡੋਰੀ ਤੰਦ ਨਾਮ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦਿ ਧੁਰ ਦੀ ਆਸਾ, ਪੂਰੀ ਕਰੇ ਪੁਰਖ ਅਬਿਨਾਸਾ, ਨਿਰਗੁਣ ਸਰਗੁਣ ਰਹੇ ਨਾ ਕੋਈ ਨਿਰਾਸਾ, ਨਿਰਇਛਤ ਇਛਿਆ ਸਭ ਦੀ ਪੂਰ ਕਰਾਈਆ। ਜਨ ਭਗਤਾਂ ਦੇ ਸਚ ਭਰਵਾਸਾ, ਸਾਚਾ ਨਾਤਾ ਇਕ ਜੁੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਦਾਸੀ ਦਾਸਾ, ਬਣ ਸੇਵਕ ਪਾਲਕ ਦੋਵੇਂ ਧਾਰ ਵਿਚ ਸੰਸਾਰ, ਗੁਰਮੁਖਾਂ ਕਰ ਪਿਆਰ, ਆਤਮ ਪਰਮਾਤਮ ਆਪਣਾ ਮੇਲ ਮਿਲਾਈਆ।

੨੫ ਅੱਸੂ ੨੦੨੦ ਬਿਕ੍ਰਮੀ ਬੱਗਾ ਸਿੰਘ ਦੇ ਗ੍ਰਹਿ ਪਿੰਡ ਨਤ ਜ਼ਿਲਾ ਲੁਧਿਆਣਾ

ਸਚਖੰਡ ਨਿਵਾਸੀ ਅਦਲ ਕਰੇ ਕਰਤਾਰ, ਸ਼ਾਹ ਪਾਤਸ਼ਾਹ ਇਕ ਅਖਵਾਇੰਦਾ। ਜੁਗ ਚੌਕੜੀ ਆਦਿ ਜੁਗਾਦਿ ਜਿਸ ਦੀ ਧਾਰ, ਦੋ ਜਹਾਨਾਂ ਹੁਕਮ ਵਰਤਾਇੰਦਾ। ਨਿਰਗੁਣ ਸਰਗੁਣ ਰੂਪ ਜਿਸ ਦਾ ਆਕਾਰ, ਲੱਖ ਚੁਰਾਸੀ ਵੰਡ ਵੰਡਾਇੰਦਾ। ਸ਼ਬਦ ਨਾਦ ਬੋਧ ਅਗਾਧ ਜਿਸ ਜੈਕਾਰ, ਧੁਰ ਦਾ ਨਾਅਰਾ ਇਕ ਪਰਗਟਾਇੰਦਾ। ਆਤਮ ਪਰਮਾਤਮ ਜਿਸ ਦਾ ਵਿਹਾਰ, ਤਤਵ ਤਤ ਖੇਲ ਖਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ

ਜਿਸ ਦਾ ਰੂਪ ਸੰਸਾਰ, ਲੋਕਮਾਤ ਰੰਗ ਰੰਗਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦਾ ਕਰਨ ਜੈਕਾਰ, ਸੋਹਲਾ ਢੋਲਾ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਸਾਚੇ ਆਸਣ ਲਾਇੰਦਾ। ਸਾਚਾ ਅਦਲ ਕਰੇ ਨਿਰੰਕਾਰ, ਨਿਰਗੁਣ ਵੱਡਾ ਵਡ ਵਡਿਆਈਆ। ਦੋ ਜਹਾਨਾਂ ਪਾਵੇ ਸਾਰ, ਬ੍ਰਹਿਮੰਡ ਖੰਡ ਖੋਜ ਖੋਜਾਈਆ। ਵਿਸ਼ਨ ਬ੍ਰਹਮਾ ਲਏ ਉਠਾਲ, ਲੇਖਾ ਮੰਗੇ ਥਾਉਂ ਥਾਈਂਆ। ਤ੍ਰੈਗੁਣ ਵੇਖੇ ਜਗਤ ਜੰਜਾਲ, ਦਹਿ ਦਿਸ਼ਾ ਭੇਵ ਚੁਕਾਈਆ। ਪੰਜ ਤਤ ਵੇਖੇ ਹਾਲ ਬੇਹਾਲ, ਨਵ ਨੌ ਚਾਰ ਰਿਹਾ ਕੁਰਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੇ ਦਲਾਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਸੋਭਾ ਪਾਈਆ। ਸਚ ਅਦਾਲਤ ਕਰੇ ਭਗਵਾਨ, ਹਰਿ ਵੱਡਾ ਵਡ ਵਡਿਆਈਆ। ਧਰਮ ਨਿਸ਼ਾਨਾ ਵੇਖੇ ਵਿਚ ਜਹਾਨ, ਕਵਣ ਰਿਹਾ ਹੱਥ ਉਠਾਈਆ। ਸਿਦਕ ਸਬੂਰੀ ਵੇਖੇ ਈਮਾਨ, ਧਰਮ ਜਤ ਕਵਣ ਦ੍ਰਿੜਾਈਆ। ਸ਼ਬਦ ਧੁਨ ਨਾਮ ਬਾਣੀ ਕਲਮਾ ਵੇਖੇ ਕਲਾਮ, ਕਾਇਆ ਮੰਦਰ ਅੰਦਰ ਬਿਨ ਰਸਨਾ ਜਿਹਵਾ ਕਵਣ ਗਾਈਆ। ਚੌਦਾਂ ਲੋਕ ਚੌਦਾਂ ਤਬਕ ਚੌਦਾਂ ਵਿਦਿਆ ਵੇਖੇ ਦੁਕਾਨ, ਸਾਚੀ ਵਸਤ ਅਮੋਲਕ ਨਾਮ ਕਵਣ ਵਰਤਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਵੇਖੇ ਮਾਰ ਧਿਆਨ, ਰਵ ਸਸ ਸੂਰਜ ਚੰਦ ਮੰਡਲ ਮੰਡਪ ਦੇਵਤ ਸੁਰ ਕਵਣ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚਖੰਡ ਸਾਚੇ ਸੋਭਾ ਪਾਈਆ। ਸਚ ਅਦਾਲਤ ਕਰੇ ਭਗਵੰਤ, ਬੇਅੰਤ ਬੇਪਰਵਾਹੀਆ। ਲੱਖ ਚੁਰਾਸੀ ਵੇਖੇ ਜੀਵ ਜੰਤ, ਸਾਧ ਸੰਤ ਪੜਦਾ ਰਿਹਾ ਉਠਾਈਆ। ਕਵਣ ਨਾਰ ਬਣ ਸੁਹਾਗਣ ਹਰਿ ਜੂ ਹੰਡਾਏ ਇਕੋ ਕੰਤ, ਆਤਮ ਸੇਜ ਸੁਹੰਜਣੀ ਸੋਭਾ ਪਾਈਆ। ਕਵਣ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਦੁਰਮਤ ਮੈਲ ਧਵਾਈਆ। ਕਵਣ ਤੋੜੇ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਰੂਪ ਸਮਾਈਆ। ਕਵਣ ਮੇਲ ਮਿਲਾਵੇ ਸਾਚੀ ਸੰਗਤ, ਚਾਰ ਵਰਨ ਅਠਾਰਾਂ ਬਰਨ ਡੇਰਾ ਢਾਹੀਆ। ਕਵਣ ਬਣੇ ਬੋਧ ਅਗਾਧਾ ਪੰਡਤ, ਧੁਰ ਸੰਦੇਸਾ ਦਏ ਸੁਣਾਈਆ। ਕਵਣ ਕਰੇ ਕੂੜੀ ਕਿਰਿਆ ਖੰਡਤ, ਖੰਡਾ ਖਡਗ ਨਾਮ ਚਮਕਾਈਆ। ਕਵਣ ਨਾਮ ਚਮਕਾਏ ਤੇਜ਼ ਪਰਚੰਡਤ, ਚਿੱਲਾ ਤੀਰ ਕਮਾਨ ਸ਼ਸਤਰ ਕਵਣ ਉਠਾਈਆ। ਕਵਣ ਦਰ ਦਰਵੇਸ਼ ਭਿਖਾਰੀ ਬਣੇ ਮੰਗਤ, ਦਰ ਦਰ ਘਰ ਘਰ ਅਲਖ ਜਗਾਈਆ। ਕਵਣ ਲੇਖਾ ਚੁਕਾਏ ਦੋਜ਼ਖ਼ ਬਹਿਸ਼ਤ ਜਨਤ, ਨਰਕ ਸੁਰਗ ਲੇਖਾ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਫੋਲ ਫੋਲਾਈਆ। ਸਚ ਅਦਾਲਤ ਕਰੇ ਪਾਰਬ੍ਰਹਮ, ਬ੍ਰਹਮਵੇਤਾ ਖੇਲ ਖਲਾਇੰਦਾ। ਕਵਣ ਰਸਨਾ ਜਿਹਵਾ ਗਾਏ ਦਮਾਂ ਦਮ, ਕਵਣ ਗੂੜ੍ਹੀ ਨੀਂਦ ਆਲਸ ਨਿੰਦਰਾ ਵਿਚ ਸਮਾਇੰਦਾ। ਕਵਣ ਸ਼ਬਦ ਹੁਲਾਰੇ ਚੜ੍ਹੇ ਅਗੰਮੀ ਪੀਂਘ, ਦੋ ਜਹਾਨਾਂ ਪਾਰ ਕਰਾਇੰਦਾ। ਕਵਣ ਵਜਾਏ ਹੰਕਾਰੀ ਬੀਨ, ਮਾਇਆ ਮਮਤਾ ਨਾਲ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਘਰ ਸੋਭਾ ਪਾਇੰਦਾ। ਸਚ ਅਦਾਲਤ ਕਰੇ ਮਿਹਰਵਾਨ, ਪਾਰਬ੍ਰਹਮ ਵੱਡੀ ਵਡਿਆਈਆ। ਚਾਰ ਕੁੰਟ ਵੇਖੇ ਮਾਰ ਧਿਆਨ, ਨਵ ਸੱਤ ਫੇਰਾ ਪਾਈਆ। ਕਲਜੁਗ ਅੰਤ ਹੋ ਪਰਧਾਨ, ਨਾਮ ਪਰਧਾਨਗੀ ਇਕ ਰਖਾਈਆ। ਸ੍ਰਿਸ਼ਟ ਸਬਾਈ ਅੰਦਰ ਬਾਹਰ ਗੁਪਤ ਜ਼ਾਹਰ ਕਰਨਹਾਰਾ ਪਛਾਣ, ਬੰਦ ਤਾਕੀ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ

ਹਰਿ, ਕਲਜੁਗ ਕੂੜੀ ਕਿਰਿਆ ਵੇਖ ਵਖਾਈਆ। ਸਚ ਅਦਾਲਤ ਰਾਜਨ ਰਾਜਾ, ਭੂਪਤ ਭੂਪ ਆਪ ਕਰਾਈਆ। ਖੇਲੇ ਖੇਲ ਗ਼ਰੀਬ ਨਿਵਾਜ਼ਾ, ਭੇਵ ਅਭੇਦਾ ਸਮਝ ਕੋਇ ਨਾ ਪਾਈਆ। ਸ਼ਬਦ ਅਗੰਮੀ ਅਸਵ ਰੱਖੇ ਤਾਜਾ, ਸਚ ਸਿੰਘਾਸਣ ਆਸਣ ਲਾਈਆ। ਦੋ ਜਹਾਨ ਵਜਾਏ ਆਪਣਾ ਨਾਮ ਵਾਜਾ, ਧੁਨ ਰਾਗ ਇਕ ਸੁਣਾਈਆ। ਨਿਰਗੁਣ ਸਰਗੁਣ ਰਚ ਰਚ ਕਾਜਾ, ਜੁਗ ਚੌਕੜੀ ਵੇਖ ਵਖਾਈਆ। ਕਲਜੁਗ ਅੰਤਮ ਖੇਲ ਤਮਾਸ਼ਾ, ਨਰ ਨਰਾਇਣ ਵੇਖਣ ਆਈਆ। ਨੌ ਖੰਡ ਪ੍ਰਿਥਮੀ ਕੂੜੀ ਪੈਂਦੀ ਰਾਸਾ, ਜੂਠ ਝੂਠ ਗੋਪੀ ਕਾਹਨ ਨਚਾਈਆ। ਸਾਚਾ ਨੂਰ ਨਾ ਕੋਇ ਪਰਕਾਸ਼ਾ, ਜੋਤੀ ਜੋਤ ਨਾ ਕੋਇ ਚਮਕਾਈਆ। ਨਿਜ ਘਰ ਮੰਦਰ ਕਰੇ ਕੋਈ ਨਾ ਵਾਸਾ, ਨੌ ਦੁਆਰੇ ਭੱਜਣ ਵਾਹੋ ਦਾਹੀਆ। ਕਰਵਟ ਲੈ ਬਦਲੇ ਨਾ ਕੋਈ ਪਾਸਾ, ਗੂੜ੍ਹੀ ਨੀਂਦ ਸੁੱਤੀ ਸਰਬ ਲੋਕਾਈਆ। ਅੰਤਮ ਕਰੇ ਨਾ ਕੋਈ ਬੰਦ ਖੁਲਾਸਾ, ਬੰਦੀਖ਼ਾਨਾ ਨਾ ਕੋਇ ਤੁੜਾਈਆ। ਜਗਤ ਵਿਭਚਾਰ ਬਣਿਆ ਹਾਸਾ, ਚਾਰੋਂ ਕੁੰਟ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਧਾਰ ਆਪ ਜਣਾਈਆ। ਸਚ ਅਦਾਲਤ ਕਰੇ ਪ੍ਰਭ ਮੀਤਾ, ਪਾਰਬ੍ਰਹਮ ਵੱਡੀ ਵਡਿਆਈਆ। ਕਲਜੁਗ ਕੂੜੀ ਵੇਖੇ ਰੀਤਾ, ਮੰਦਰ ਮਸੀਤਾਂ ਦੇਣ ਦੁਹਾਈਆ। ਨਾਮ ਨਿਧਾਨ ਕਿਸੇ ਨਾ ਪੀਤਾ, ਮਧ ਪਿਆਲੇ ਸਾਰੇ ਹੱਥ ਉਠਾਈਆ। ਹਰਿ ਜੂ ਹਰਿ ਨਾ ਵਸਿਆ ਚੀਤਾ, ਚੇਤਰ ਰੂਪ ਨਾ ਕੋਇ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜ੍ਹਦੇ ਗੀਤਾ, ਅਠ ਦਸ ਪੰਧ ਨਾ ਕੋਇ ਮੁਕਾਈਆ। ਅੰਜੀਲ ਕੁਰਾਨ ਕੋਈ ਨਾ ਬਦਲੇ ਨੀਤਾ, ਆਬੇਹਯਾਤ ਮੁਖ ਨਾ ਕੋਇ ਚੁਆਈਆ। ਖਾਣੀ ਬਾਣੀ ਤਨ ਮਨ ਠਾਂਡਾ ਕਲਜੁਗ ਜੀਵ ਕੋਈ ਨਾ ਕੀਤਾ, ਤ੍ਰੈਗੁਣ ਅਗਨੀ ਪੰਜ ਤਤ ਰਹੀ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ ਇਕ ਸੁਣਾਈਆ। ਸਚ ਅਦਾਲਤ ਕਰੇ ਗੋਬਿੰਦ, ਗਹਿਰ ਗੰਭੀਰ ਵੱਡੀ ਵਡਿਆਈਆ। ਸ੍ਰਿਸ਼ਟ ਸਬਾਈ ਵੇਖੇ ਸਾਗਰ ਸਿੰਧ, ਚਾਰੋਂ ਕੁੰਟ ਲਹਿਰ ਲਹਿਰਾਈਆ। ਗੁਰਮੁਖ ਵਿਰਲਾ ਨਜ਼ਰੀ ਆਵੇ ਸ਼ਬਦ ਅਨਾਦੀ ਬਿੰਦ, ਭਰਮੇ ਭੁਲੀ ਸਰਬ ਲੋਕਾਈਆ। ਜਿਸ ਮਾਣਸ ਹੋ ਕੇ ਪ੍ਰਭ ਦੀ ਵਿਸਰੀ ਚਿੰਦ, ਤਿਸ ਚਿੰਤਾ ਚਿਖਾ ਦਏ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚ ਅਦਾਲਤ ਕਰੇ ਮਰਦ, ਮਰਦਾਨਾ ਮਰਦ ਬੇਅੰਤ ਬੇਪਰਵਾਹੀਆ। ਕਲਜੁਗ ਅੰਤਮ ਕੂੜੀ ਕਿਰਿਆ ਖੋਵੇ ਕਰਦ, ਖ਼ਾਲੀ ਹੱਥ ਵਖਾਈਆ। ਗ਼ਰੀਬ ਨਿਮਾਣਿਆਂ ਜਗਤ ਨਿਤਾਣਿਆਂ ਵੰਡੇ ਦਰਦ, ਦੁਖੀਆਂ ਦਰਦ ਝੋਲੀ ਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਚਾਰ ਜੁਗ ਦੀ ਖੋਲ੍ਹ ਵਖਾਏ ਫ਼ਰਦ, ਫ਼ਰਜ਼ ਸਭ ਨੂੰ ਦਏ ਲਗਾਈਆ। ਕਲਜੁਗ ਨੇਤਰ ਖੋਲ੍ਹ ਵੇਖੋ ਸਭ ਦਾ ਹੋਇਆ ਹਰਜ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਤਿ ਧਰਮ ਨਾ ਕੋਇ ਰਖਾਈਆ। ਬਿਨ ਹਰਿ ਨਾਮੇ ਕੂੜੀ ਕਿਰਿਆ ਰਹੇ ਗ਼ਰਕ, ਸ਼ੌਹ ਦਰਿਆ ਪਾਰ ਨਾ ਕੋਇ ਕਰਾਈਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਪਿਆ ਫ਼ਰਕ, ਭੇਵ ਸਕੇ ਨਾ ਕੋਇ ਚੁਕਾਈਆ। ਆਪਣੇ ਘਰ ਕਾਇਆ ਮੰਦਰ ਅੰਦਰ ਕੋਈ ਨਾ ਆਵੇ ਪਰਤ, ਬਾਹਰੋਂ ਲੱਭਣ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਧਾਰ ਆਪ ਜਣਾਈਆ। ਸਚ ਅਦਾਲਤ ਕਰੇ ਠਾਂਡੇ ਦਰਬਾਰ, ਧੁਰਦਰਗਾਹੀ ਖੇਲ ਖਲਾਇੰਦਾ। ਹੁਕਮੀ ਹੁਕਮ ਵਰਤੇ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਪੁਰਖ ਅਕਾਲ ਸਚ ਸਿੰਘਾਸਣ ਸੋਭਾ ਪਾਇੰਦਾ। ਹੁਕਮ

ਦੇਵੇ ਏਕੋ ਵਾਰ, ਏਕੰਕਾਰ ਆਪ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕੱਠੇ ਹੋਵੋ ਆਣ, ਗ੍ਰਹਿ ਮੰਦਰ ਇਕ ਸੁਹਾਇੰਦਾ। ਆਪਣਾ ਆਪਣਾ ਦਿਓ ਅੰਤ ਬਿਆਨ, ਕਲਜੁਗ ਜੀਵ ਕਿਉਂ ਕੁਰਲਾਇੰਦਾ। ਸਾਬਤ ਰਿਹਾ ਨਾ ਮਾਤ ਈਮਾਨ, ਧਰਮ ਜਤ ਨਾ ਕੋਇ ਰਖਾਇੰਦਾ। ਸ਼ਬਦ ਨਾਲੋਂ ਵੱਧ ਬਲ ਧਰਿਆ ਸ਼ੈਤਾਨ, ਦਰ ਦਰ ਘਰ ਘਰ ਆਪਣਾ ਫੇਰਾ ਪਾਇੰਦਾ। ਕਲਜੁਗ ਜੀਵਾਂ ਜੰਤਾਂ ਗੁਰ ਅਵਤਾਰੋ ਪੀਰ ਪੈਗ਼ੰਬਰੋ ਤੁਹਾਡਾ ਭੁੱਲਿਆ ਗਿਆਨ, ਹਿਰਦੇ ਇਸ਼ਟ ਨਾ ਕੋਇ ਵਖਾਇੰਦਾ। ਜਾ ਕੇ ਆਪਣੇ ਭਗਤਾਂ ਕਰੋ ਪਹਿਚਾਨ, ਗੁਰਮੁਖ ਕਿਹੜਾ ਨਜ਼ਰੀ ਆਇੰਦਾ। ਉਸ ਦੀ ਸ਼ਹਾਦਤ ਦਿਓ ਆਣ, ਸ੍ਰੀ ਭਗਵਾਨ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹੁਕਮ ਹਾਕਮ ਇਕ ਸਮਝਾਇੰਦਾ। ਗੁਰ ਅਵਤਾਰ ਕਲਜੁਗ ਅੰਤਮ ਵੇਖਣ ਆਉਦੇ, ਨਿਰਗੁਣ ਨਿਰਗੁਣ ਫੇਰਾ ਪਾਈਆ। ਕੂੜੀ ਕਿਰਿਆ ਵੇਖ ਸਰਬ ਪਛਤਾਉਦੇ, ਇਕ ਦੂਜੇ ਵਲ ਧਿਆਨ ਲਗਾਈਆ। ਅੰਜੀਲ ਕੁਰਾਨ ਗੀਤਾ ਗਿਆਨ ਇਕ ਦੂਜੇ ਨਾਲ ਝਗੜਾ ਪਾਉਦੇ, ਖ਼ਾਲਸ ਰੂਪ ਨਾ ਕੋਇ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮਹੱਲ ਸੋਭਾ ਪਾਈਆ। ਸਚ ਅਦਾਲਤ ਕਰੇ ਗਹਿਰ ਗੰਭੀਰਾ, ਬੇਅੰਤ ਬੇਅੰਤ ਬੇਪਰਵਾਹੀਆ। ਕਲਜੁਗ ਕੂੜੀ ਕਿਰਿਆ ਬਦਲੇ ਚੀਰਾ, ਸਚ ਦਸਤਾਰ ਸੀਸ ਇਕ ਟਿਕਾਈਆ। ਭਗਤ ਭਗਵਾਨ ਆਪ ਪਰਗਟਾਏ ਆਪਣਾ ਹੀਰਾ, ਕਰਤਾ ਕੀਮਤ ਆਪੇ ਪਾਈਆ। ਹਰਿਜਨ ਹਰਿਜਨ ਬਦਲ ਦੇਵੇ ਤਕਦੀਰਾ, ਤਸਬੀ ਮਾਲਾ ਨਾਮ ਗਲ ਵਿਚ ਪਾਈਆ। ਹੱਥ ਫੜਾਏ ਅਗੰਮੀ ਇਕ ਸ਼ਮਸ਼ੀਰਾ, ਖੰਡਾ ਖੜਗ ਰੂਪ ਵਟਾਈਆ। ਇਕੋ ਹੁਕਮ ਵਰਤਾਏ ਅਮੀਰ ਵਜ਼ੀਰਾਂ, ਸ਼ਾਹ ਹਕੀਰਾਂ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਇਕ ਅਦਾਲਤ ਬੈਠਾ ਸੋਭਾ ਪਾਈਆ। ਸਚ ਅਦਾਲਤ ਕਰੇ ਸਤਿਗੁਰ ਪੂਰਾ, ਪੁਰਖ ਅਕਾਲ ਵੱਡੀ ਵਡਿਆਈਆ। ਕਲਜੁਗ ਕੂੜੀ ਕਿਰਿਆ ਹੂੰਝੇ ਕੂੜਾ, ਨਾਮ ਬਹਾਰਾ ਇਕ ਲਗਾਈਆ। ਪੂਰਬ ਕੌਲ ਕਰੇ ਪੂਰਾ, ਲਿਖਤ ਭਵਿਖਤ ਲੇਖੇ ਲਾਈਆ। ਜਨ ਭਗਤਾਂ ਨਜ਼ਰੀ ਆਏ ਹਾਜ਼ਰ ਹਜ਼ੂਰਾ, ਹਜ਼ਰਤ ਆਪਣਾ ਵੇਸ ਵਟਾਈਆ। ਸਾਚੇ ਸੰਤਾਂ ਦੇਵੇ ਨਾਮ ਨਾਦ ਅਗੰਮੀ ਤੂਰਾ, ਤੁਰਤ ਆਪਣਾ ਰਾਗ ਸੁਣਾਈਆ। ਗੁਰਮੁਖਾਂ ਭਾਂਡਾ ਖ਼ਾਲੀ ਕਰੇ ਭਰਪੂਰਾ, ਸਾਚੀ ਵਸਤ ਦਏ ਟਿਕਾਈਆ। ਗੁਰਸਿਖਾਂ ਕਾਇਆ ਚੋਲੀ ਚਾੜ੍ਹੇ ਰੰਗ ਗੂੜ੍ਹਾ, ਦੋ ਜਹਾਨ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਚ ਅਦਾਲਤ ਕਰੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਵਡ ਵਡਿਆਈਆ। ਕਲਜੁਗ ਕੂੜ ਕੁੜਿਆਰਾ ਕਰ ਕੇ ਨਾਸ, ਸਚ ਸੁਚ ਮਾਰਗ ਦੇਵੇ ਲਾਈਆ। ਨੌ ਖੰਡ ਪ੍ਰਿਥਮੀ ਇਕੋ ਪਾਵੇ ਰਾਸ, ਨਿਰਗੁਣ ਨਿਰਗੁਣ ਗੋਪੀ ਕਾਹਨ ਨਚਾਈਆ। ਸੱਤ ਦੀਪ ਇਕੋ ਵਸਤ ਦੇਵੇ ਰਾਸ, ਨਰ ਹਰਿ ਆਪਣਾ ਨਾਮ ਕਾਇਆ ਮੰਦਰ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤ ਸਚ ਅਦਾਲਤ ਇਕ ਵਖਾਈਆ। ਸਚ ਅਦਾਲਤ ਲੱਗੇ ਸਚਖੰਡ, ਸੋ ਪੁਰਖ ਨਿਰੰਜਣ ਆਪ ਲਗਾਈਆ। ਹਰਿ ਪੁਰਖ ਨਿਰੰਜਣ ਵੇਖੇ ਖੇਲ ਬ੍ਰਹਿਮੰਡ, ਏਕੰਕਾਰਾ ਵਰਭੰਡ ਫੋਲ ਫੋਲਾਈਆ। ਆਦਿ ਨਿਰੰਜਣ ਚਾੜ੍ਹ ਨੂਰ ਅਗੰਮੀ ਚੰਦ, ਅਬਿਨਾਸ਼ੀ ਕਰਤਾ ਕਰੇ ਸਚ ਰੁਸ਼ਨਾਈਆ। ਸ੍ਰੀ ਭਗਵਾਨ ਸੂਰਾ ਸਰਬੰਗ, ਪਾਰਬ੍ਰਹਮ ਪ੍ਰਭ ਆਪਣਾ ਭੇਵ ਚੁਕਾਈਆ। ਬ੍ਰਹਮ ਦੁਆਰੇ ਮੰਗੇ ਮੰਗ, ਨਿਉਂ ਨਿਉਂ

ਸਜਦਾ ਸੀਸ ਝੁਕਾਈਆ। ਕਿਰਪਾ ਕਰ ਸੂਰੇ ਸਰਬੰਗ, ਸ਼ਹਿਨਸ਼ਾਹ ਤੇਰੀ ਸਰਨਾਈਆ। ਜੁਗ ਚੌਕੜੀ ਸਾਰੇ ਗਏ ਲੰਘ, ਅੰਤਮ ਕਲਜੁਗ ਵੇਲਾ ਆਈਆ। ਤ੍ਰੈਗੁਣ ਮਾਇਆ ਘਰ ਘਰ ਮਾਰੇ ਡੰਗ, ਡਸਨੀ ਬੈਠੀ ਰੂਪ ਵਟਾਈਆ। ਸੁਰਤ ਸਵਾਣੀ ਬਿਨ ਸ਼ਬਦ ਹਾਣੀ ਸਭ ਦੀ ਹੋਈ ਰੰਡ, ਸਚ ਕਰੇ ਨਾ ਕੋਇ ਕੁੜਮਾਈਆ। ਫਿਰੀ ਦਰੋਹੀ ਭੇਖ ਪਖੰਡ, ਅੰਧ ਅੰਧੇਰਾ ਇਕੋ ਛਾਈਆ। ਸਾਹਿਬ ਸਤਿਗੁਰ ਰਾ ਕੋਈ ਨਾ ਗਾਵੇ ਛੰਦ, ਗੀਤ ਗੋਬਿੰਦ ਨਾ ਕੋਇ ਅਲਾਈਆ। ਪਾਂਧੀ ਬਣ ਕੇ ਕਿਸੇ ਨਾ ਮੁਕਿਆ ਪੰਧ, ਭੱਜੇ ਫਿਰਨ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਚਾ ਤਖ਼ਤ ਤੋਹੇ ਸੁਹਾਈਆ। ਸਾਚੇ ਤਖ਼ਤ ਚੜ੍ਹ ਭਗਵਾਨ, ਚੜ੍ਹਦੀ ਕਲਾ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਮਾਇਆ ਪੰਜ ਤਤ ਕਰੋ ਧਿਆਨ, ਸਭ ਦਾ ਲੇਖਾ ਲੇਖੇ ਪਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਸੁਣੋ ਫ਼ਰਮਾਨ, ਅੰਜੀਲ ਕੁਰਾਨਾਂ ਹੁਕਮ ਮਨਾਇੰਦਾ। ਹਿੰਦੂ ਮੁਸਲਮ ਸਿੱਖ ਈਸਾਈ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਭ ਨੂੰ ਮੰਨਣਾ ਪਏ ਇਕ ਭਗਵਾਨ, ਇਸ਼ਟ ਦੇਵ ਗੁਰਦੇਵ ਸੁਆਮੀ ਪਰਵਰਦਿਗਾਰ ਸਦਾ ਨੇਹਕਰਮੀ ਇਕੋ ਨਜ਼ਰੀ ਆਇੰਦਾ। ਬੋਧ ਅਗਾਧ ਪੜ੍ਹੇ ਬਾਣੀ, ਕਲਮਾ ਕਲਾਮ ਦਏ ਨਿਸ਼ਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਅਦਲ ਆਪ ਕਮਾਇੰਦਾ। ਸ੍ਰੀ ਭਗਵਾਨ ਕਰੇ ਪ੍ਰਭ ਅਦਲ, ਆਪਣੇ ਹੱਥ ਰੱਖੇ ਵਡਿਆਈਆ। ਕੂੜੀ ਕਿਰਿਆ ਕਰੇ ਕਤਲ, ਕਾਤਲ ਮਕਤੂਲ ਰੂਪ ਵਟਾਈਆ। ਕਲਜੁਗ ਨਜ਼ਾਮ ਦੇਵੇ ਬਦਲ, ਬਦਲਾ ਲਵੇ ਥਾਉਂ ਥਾਈਂਆ। ਜਨ ਭਗਤ ਵਖਾਏ ਆਪਣੀ ਮਜ਼ਲ, ਜਗਤ ਦੁਆਰ ਪੰਧ ਮੁਕਾਈਆ। ਕਰੇ ਪਿਆਰਾ ਹਰ ਦਿਲ, ਅਜ਼ੀਜ਼ ਆਪਣੇ ਰੰਗ ਰੰਗਾਈਆ। ਕਾਇਆ ਮੰਦਰ ਅੰਦਰ ਜਾਏ ਮਿਲ, ਬਾਹਰ ਖੋਜਣ ਕੋਇ ਨਾ ਜਾਈਆ। ਸ੍ਰੀ ਭਗਵਾਨ ਆਪਣੇ ਹੁਕਮ ਵਿਚ ਕਰੇ ਨਾ ਢਿਲ, ਨਾਮ ਨਗਾਰੇ ਸਾਚੀ ਚੋਟ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਵ ਨੌ ਚਾਰ ਕਰੇ ਰੁਸ਼ਨਾਈਆ। ਅਦਲ ਕਰੇ ਪ੍ਰਭ ਸ਼ਾਹ ਨਵਾਬ, ਦਸਤਗੀਰ ਵੱਡੀ ਵਡਿਆਈਆ। ਕੂੜੀ ਕਿਰਿਆ ਦਏ ਅਜ਼ਾਬ, ਫਤਵਾ ਸਭ ਦੇ ਉਤੇ ਸਾਦਰ ਦਏ ਕਰਾਈਆ। ਗੁਰਮੁਖ ਵਿਰਲੇ ਮਿਲੇ ਖ਼ਤਾਬ, ਜਿਸ ਮੁਖ਼ਾਤਬ ਹੋ ਕੇ ਆਪਣਾ ਭੇਵ ਚੁਕਾਈਆ। ਸਾਚਾ ਹੁਜਰਾ ਵਖਾਏ ਇਕ ਮਹਿਰਾਬ, ਕਾਇਆ ਕਾਅਬਾ ਖੋਲ੍ਹ ਵਖਾਈਆ। ਤਿਸ ਗ੍ਰਹਿ ਮੰਦਰ ਸੀਸ ਸਜਦਾ ਝੁਕੇ ਜਨਾਬ, ਆਅਲਾ ਆਲੀਸ਼ਾਨ ਬੈਠਾ ਡੇਰਾ ਲਾਈਆ। ਜੁਗ ਚੌਕੜੀ ਜਿਸ ਦੀ ਕੋਈ ਨਾ ਜਾਣੇ ਬੁਨਿਆਦ, ਮੁਣਿਆਦ ਸਮਝ ਕੋਇ ਨਾ ਪਾਈਆ। ਸੋ ਕਲਜੁਗ ਅੰਤਮ ਸਰਬ ਸੁਣੇ ਫ਼ਰਿਆਦ, ਜੋ ਦੀਨ ਦੁਨੀ ਬੈਠ ਸਰਬ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਆਪ ਵਰਤਾਈਆ । ਅਦਲ ਅਦਾਲਤ ਕਰੇ ਨੇਹਕਾਮ, ਨਿਹਕਰਮੀ ਕਰਮ ਕਮਾਇੰਦਾ। ਪਕੜ ਪਛਾੜੇ ਜੋ ਕਰਨ ਹਰਾਮ, ਜਗਤ ਸ਼ੈਤਾਨ ਰਹਿਣ ਕੋਇ ਨਾ ਪਾਇੰਦਾ। ਸ਼ਬਦ ਅਗੰਮੀ ਤੀਰ ਅਣਿਆਲਾ ਮਾਰੇ ਬਾਣ, ਸਾਚੇ ਚਿੱਲੇ ਆਪ ਚੜ੍ਹਾਇੰਦਾ। ਕੂੜੀ ਕਿਰਿਆ ਸ਼ੌਹ ਦਰਿਆਏ ਰੋੜ੍ਹੇ ਤੂਫ਼ਾਨ, ਜੂਠ ਝੂਠ ਡੇਰਾ ਢਾਇੰਦਾ। ਸਚ ਸੁਚ ਕਰੇ ਪਰਧਾਨ, ਲੋਕਮਾਤ ਧਰਤ ਧਵਲ ਗੋਦ ਬਹਾਇੰਦਾ। ਸਾਚੇ ਭਗਤ ਕਰ ਪਰਵਾਨ, ਭਗਵਨ ਆਪਣਾ ਭੇਵ ਚੁਕਾਇੰਦਾ। ਧੁਰ ਦਾ ਖੇਲ ਦੱਸੇ ਮਹਾਨ, ਮਹਿਮਾ ਅਕਥ ਕਥ ਸਮਝਾਇੰਦਾ। ਜੁਗ ਜਨਮ ਵਿਛੜਿਆਂ ਕਰ ਕਿਰਪਾ ਮੇਲੇ ਆਣ, ਆਵਣ ਜਾਵਣ ਪਤਤ ਪਾਵਣ

ਲੱਖ ਚੁਰਾਸੀ ਪੰਧ ਮੁਕਾਇੰਦਾ। ਸਚ ਅਦਾਲਤ ਵਿਚ ਕਿਸੇ ਦਾ ਹੋਣ ਨਾ ਦੇਵੇ ਨੁਕ਼ਸਾਨ, ਹੱਕੋ ਹੱਕ ਹਕੀਕਤ ਸਭ ਦੀ ਝੋਲੀ ਪਾਇੰਦਾ। ਲੁਕਿਆ ਰਹੇ ਨਾ ਕੋਈ ਬੇਈਮਾਨ, ਜਗਤ ਸ਼ਤਾਨ ਸਰਬ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਹਰਿ ਆਪਣੀ ਕਾਰ ਕਮਾਇੰਦਾ। ਸਚ ਤਖ਼ਤ ਅਦਾਲਤ ਬਹਿ ਕੇ, ਬਹੁ ਭਾਂਤੀ ਹੁਕਮ ਸੁਣਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਜੋ ਅੰਤਮ ਆਏ ਕਹਿ ਕੇ, ਸੋ ਲੇਖਾ ਪੂਰ ਕਰਾਈਆ। ਭਗਤ ਬਚਣ ਭਗਵਾਨ ਚਰਨੀ ਢਹਿ ਕੇ, ਏਥੇ ਓਥੇ ਹੋਏ ਸਹਾਈਆ। ਲੱਖ ਚੁਰਾਸੀ ਜੀਵ ਜੰਤ ਹਉਮੇ ਹੌਕਿਆਂ ਨਾਲ ਸਹਿਕੇ, ਸਤਿ ਸਤਿ ਨਜ਼ਰ ਕੋਇ ਨਾ ਆਈਆ। ਸਤਿਗੁਰ ਸਤਿਗੁਰ ਸਤਿਗੁਰ ਸਾਚੀ ਖੇਲ ਰਚਾਏ ਆਪ ਆਪਣੇ ਅੱਗੇ ਢਹਿ ਕੇ, ਮਾਣ ਅਭਿਮਾਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਸਚਖੰਡ ਦੁਆਰੇ ਅਦਾਲਤ ਇਕ ਲਗਾਈਆ। ਸਚਖੰਡ ਦੁਆਰੇ ਲੱਗੀ ਅਦਾਲਤ, ਆਲਮੀਨ ਆਪ ਲਗਾਇੰਦਾ। ਕਲਜੁਗ ਅੰਤਮ ਰਹਿਣ ਨਾ ਦੇਵੇ ਕੋਈ ਬਗ਼ਾਵਤ, ਝਗੜਾ ਜੂਠ ਝੂਠ ਮਿਟਾਇੰਦਾ। ਦੀਨ ਮਜ਼੍ਹਬ ਕਰੇ ਨਾ ਕੋਈ ਅਦਾਵਤ, ਧੁਰ ਦੀ ਧਾਰ ਆਪ ਸਮਝਾਇੰਦਾ। ਨਾਮ ਭੰਡਾਰ ਕਰੇ ਸਖ਼ਾਵਤ, ਸਖ਼ੀ ਸਰਵਰ ਇਕੋ ਨਜ਼ਰੀ ਆਇੰਦਾ। ਕੂੜੀ ਕਿਰਿਆ ਰਹਿਣ ਨਾ ਦੇਵੇ ਅਲਾਮਤ, ਸਤਿ ਸਤਿ ਵਰਤਾਇੰਦਾ। ਇਕੋ ਪੁਰਖ ਅਕਾਲ ਪਰਵਰਦਿਗਾਰ ਸੱਚਾ ਰਾਮ ਵਖਾਏ ਸਹੀ ਸਲਾਮਤ, ਸਚਖੰਡ ਦੁਆਰੇ ਸੋਭਾ ਪਾਇੰਦਾ। ਭਗਤ ਸੰਤ ਗੁਰਮੁਖ ਗੁਰਸਿਖ ਹਰਿਜਨ ਲੋਕਮਾਤ ਕਰ ਆਪਣੀ ਅਮਾਨਤ, ਅੰਤਮ ਆਪਣੇ ਲੇਖੇ ਲਾਇੰਦਾ। ਮਨਮੁਖਤਾ ਕੂੜੀ ਕਿਰਿਆ ਰਾਏ ਧਰਮ ਰਾਹ ਵਿਚ ਕਰੇ ਮਮਾਨਤ, ਅੱਗੇ ਲੰਘ ਕੋਇ ਨਾ ਜਾਇੰਦਾ। ਬਿਨ ਸਤਿਗੁਰ ਪੂਰੇ ਸ਼ਬਦ ਗੁਰ ਦਾਤੇ ਕੋਈ ਨਾ ਕਰੇ ਸ਼ਾਂਤ, ਅਗਨੀ ਤਤ ਬਿਰਹੋਂ ਰੋਗ ਜਗਤ ਵਿਜੋਗ ਨਾ ਕੋਇ ਮਿਟਾਇੰਦਾ। ਕਰ ਕਿਰਪਾ ਜਿਸ ਜੋੜੇ ਆਪਣਾ ਨਾਤ, ਸਮਰਥ ਪੁਰਖ ਦੇਵੇ ਸਾਥ, ਨਾਮ ਜਣਾਏ ਅਗੰਮੀ ਗਾਥ, ਅੰਤਰ ਆਤਮ ਪੂਜਾ ਪਾਠ ਘਰ ਸਰੋਵਰ ਨੁਹਾਏ ਸਾਚੇ ਤਾਟ, ਆਨ ਬਾਟ ਲੇਖਾ ਕੋਈ ਰਹਿਣ ਨਾ ਪਾਇੰਦਾ।