੨੫ ਅੱਸੂ ੨੦੨੦ ਬਿਕ੍ਰਮੀ ਹਰਬੰਸ ਸਿੰਘ ਦੇ ਗ੍ਰਹਿ ਪਿੰਡ ਅਜਨੌਦ ਜ਼ਿਲਾ ਲੁਧਿਆਣਾ
ਪੁਰਖ ਅਕਾਲ ਤੇਰੀ ਓਟ, ਗੁਰ ਅਵਤਾਰ ਮੰਗ ਮੰਗਾਈਆ। ਨਿਰਵੈਰ ਪੁਰਖ ਤੇਰੀ ਨਿਰਮਲ ਜੋਤ, ਆਦਿ ਜੁਗਾਦਿ ਸਦਾ ਰੁਸ਼ਨਾਈਆ। ਤੇਰਾ ਖੇਲ ਲੋਕ ਪਰਲੋਕ, ਦੋ ਜਹਾਨ ਤੇਰਾ ਰੂਪ ਨਜ਼ਰੀ ਆਈਆ। ਜੁਗ ਚੌਕੜੀ ਦੇਵਣਹਾਰਾ ਨਾਮ ਸਲੋਕ, ਧੁਰ ਸੰਦੇਸਾ ਇਕ ਸਮਝਾਈਆ। ਨਿਰਗੁਣ ਸਰਗੁਣ ਦੇਵੇ ਸਰੋਤ, ਸਾਚਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਪਣਾ ਵੇਸ ਵਟਾਈਆ। ਪੀਰ ਪੈਗ਼ੰਬਰ ਕਹਿਣ ਖ਼ੁਦਾ, ਖ਼ਾਲਕ ਤੇਰਾ ਨੂਰ ਨਜ਼ਰੀ ਆਈਆ। ਮਿਹਰਵਾਨ ਨਾ ਹੋ ਜੁਦਾ, ਜੁਜ਼ ਵੰਡ ਨਾ ਕੋਇ ਵੰਡਾਈਆ। ਜੁਗ ਚੋਕੜੀ ਮਾਰਗ ਸਿੱਧਾ, ਦੋ ਜਹਾਨ ਸਮਝਾਈਆ। ਆਪਣੇ ਮਿਲਣ ਦੀ ਦੱਸ ਅਗੰਮੀ ਬਿਧਾ, ਜਗਤ ਰਸੂਲ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਝੁਕਾਇਣ ਸੀਸ, ਦਰ ਬਰਦਾ ਰੂਪ ਵਟਾਈਆ। ਕਿਰਪਾ
ਕਰ ਸ਼ਹਿਨਸ਼ਾਹ ਜਗਦੀਸ, ਜਗਤ ਮਾਲਕ ਤੇਰੇ ਹੱਥ ਵਡਿਆਈਆ। ਚੌਥੇ ਜੁਗ ਸਾਡਾ ਲੇਖਾ ਗਿਆ ਬੀਤ, ਬਾਕੀ ਨਜ਼ਰ ਕੋਈ ਨਾ ਆਈਆ। ਖ਼ਾਲੀ ਹੋਏ ਮੰਦਰ ਮਸੀਤ, ਸ਼ਿਵਦਵਾਲੇ ਮੱਠ ਨਾ ਕੋਇ ਵਡਿਆਈਆ। ਮਨ ਵਾਸਨਾ ਹੋਈ ਨੀਚ, ਸਚ ਸੁਚ ਨਾ ਕੋਇ ਸਮਝਾਈਆ। ਝਗੜਾ ਪਿਆ ਹਸਤ ਕੀਟ, ਵਰਨ ਬਰਨ ਧੀਰ ਨਾ ਕੋਇ ਧਰਾਈਆ। ਸਤਿਗੁਰ ਸ਼ਬਦ ਰਸਨਾ ਜਿਹਵਾ ਰਹੇ ਘਸੀਟ, ਸਾਚੀ ਮੰਜ਼ਲ ਸਮਝ ਕੋਇ ਨਾ ਪਾਈਆ। ਕੂੜੀ ਕਿਰਿਆ ਲੱਗੀ ਪ੍ਰੀਤ, ਪ੍ਰੀਤਮ ਨਾਤਾ ਸਕੇ ਨਾ ਕੋਇ ਜੁੜਾਈਆ। ਹਿਰਦੇ ਵਸੇ ਕਿਸੇ ਨਾ ਚੀਤ, ਚਿਤ ਵਿਤ ਠਗੋਰੀ ਸਭ ਨੂੰ ਪਾਈਆ। ਦਰ ਤੇਰੇ ਮੰਗਦੇ ਇਕੋ ਭੀਖ, ਬਣ ਭਿਖਾਰੀ ਝੋਲੀ ਡਾਹੀਆ। ਸਦੀ ਚੌਧਵੀਂ ਤੇਰੀ ਉਡੀਕ, ਪਰਵਰਦਿਗਾਰ ਹੋ ਸਹਾਈਆ। ਸਦੀ ਬੀਸਵੀਂ ਆਈ ਤਾਰੀਖ਼, ਗੁਰ ਅਵਤਾਰ ਨੈਣ ਉਠਾਈਆ। ਭੇਵ ਖੋਲ੍ਹ ਲਾਸ਼ਰੀਕ, ਸ਼ਿਰਕਤ ਪਿਛਲੀ ਦੇ ਗਵਾਈਆ। ਦੂਰ ਦੁਰਾਡੇ ਨਜ਼ਰੀ ਆ ਨਜ਼ਦੀਕ, ਬਣ ਪਾਂਧੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਪੀਰ ਪੈਗ਼ੰਬਰ ਤੋਬਾ ਤੋਬਾ ਕਰਨ ਹਾਏ, ਹੌਕਾ ਇਕੋ ਇਕ ਰਖਾਈਆ। ਚਾਰ ਕੁੰਟ ਰਹੇ ਕੁਰਲਾਏ, ਸਾਂਤਕ ਰੂਪ ਨਾ ਕੋਇ ਵਟਾਈਆ। ਕਲਮਾ ਨਬੀ ਗਏ ਭੁਲਾਏ, ਰਸੂਲ ਸਮਝ ਕੋਇ ਨਾ ਪਾਈਆ। ਮੁੱਲਾ ਸ਼ੇਖ਼ ਰਹੇ ਕੁਰਲਾਏ, ਕਾਇਆ ਕਾਅਬਾ ਖੋਜ ਕੋਇ ਨਾ ਪਾਈਆ। ਉਚੀ ਕੂਕ ਅੱਲਾ ਮੀਆਂ ਰਹੇ ਬੁਲਾਏ, ਨੇਤਰ ਮੂੰਦ ਧਿਆਨ ਲਗਾਈਆ। ਸਚ ਪ੍ਰੀਤੀ ਕਰ ਕੋਈ ਨਾ ਲਾਗੇ ਪਾਏ, ਹੰਗਤਾ ਗੜ੍ਹ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਗੁਰ ਅਵਤਾਰ ਕਹਿਣ ਵਡ ਪ੍ਰਿਤਪਾਲਕ, ਨਿਰਗੁਣ ਆਪਣੀ ਦਇਆ ਕਮਾਈਆ। ਨੌ ਖੰਡ ਪ੍ਰਿਥਮੀ ਵੇਖ ਖ਼ਾਲਕ, ਖ਼ਾਲੀ ਹੱਥ ਦਏ ਦੁਹਾਈਆ। ਨਜ਼ਰ ਨਾ ਆਵੇ ਕੋਈ ਸਾਲਸ, ਸਚ ਇਨਸਾਫ਼ ਨਾ ਕੋਇ ਕਮਾਈਆ। ਬਿਨ ਤੇਰੇ ਚਾਰ ਵਰਨ ਕੋਈ ਨਾ ਕਰੇ ਖ਼ਾਲਸ, ਖ਼ਾਲਸ ਰੂਪ ਨਾ ਕੋਇ ਵਟਾਈਆ। ਕੂੜੀ ਕਿਰਿਆ ਮਗਰ ਲੱਗੀ ਆਲਸ, ਨਿੰਦਰਾ ਅੱਖ ਨਾ ਕੋਇ ਖੁਲ੍ਹਾਈਆ। ਮਨ ਵਾਸਨਾ ਹੋਈ ਜਹਾਲਤ, ਦੁਰਮਤ ਮੈਲ ਨਾ ਕੋਇ ਧਵਾਈਆ। ਸਾਚੀ ਕਰੇ ਨਾ ਕੋਈ ਇਬਾਦਤ, ਨੂਰ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤਮ ਕੀਮਤ ਪਾਏ ਨਾ ਕੋਈ ਲਿਖੀ ਇਬਾਦਤ, ਅੰਜੀਲ ਕੁਰਾਨ ਦੇਣ ਦੁਹਾਈਆ। ਈਸਾ ਮੂਸਾ ਮੁਹੰਮਦ ਸਾਰੇ ਕਰਨ ਨਾ ਕੋਈ ਸਫ਼ਾਰਸ਼, ਅੱਗੇ ਹੋ ਨਾ ਕੋਇ ਛੁਡਾਈਆ। ਨੌ ਖੰਡ ਪ੍ਰਿਥਮੀ ਵਧੀ ਨਾਲਸ਼, ਨਾਅਰਾ ਆਪਣਾ ਰਹੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਫੇਰਾ ਪਾਈਆ। ਗੁਰ ਅਵਤਾਰ ਕਹਿਣ ਬੋਲ, ਬੋਲੀ ਤੇਰੀ ਸਮਝ ਕਿਸੇ ਨਾ ਆਈਆ। ਦੋ ਜਹਾਨ ਵੇਖ ਤੋਲ, ਤੋਲਾ ਬਣ ਕੇ ਬੇਪਰਵਾਹੀਆ। ਸਚ ਵਸਤ ਨਾ ਕਿਸੇ ਕੋਲ, ਖ਼ਾਲੀ ਕਾਇਆ ਭਾਂਡੇ ਦੇਣ ਵਖਾਈਆ। ਕੂੜੀ ਕਿਰਿਆ ਵੱਜੇ ਢੋਲ, ਧੁਨ ਰਾਗ ਨਾ ਕੋਈ ਸੁਣਾਈਆ। ਲੱਖ ਚੁਰਾਸੀ ਕਾਇਆ ਗਠੜੀ ਵੇਖ ਫੋਲ, ਮਾਇਆ ਮਮਤਾ ਪੰਡ ਬੰਧਾਈਆ। ਨਾਮ ਮਧਾਣੇ ਵੇਖ ਵਰੋਲ, ਛਾਛ ਰੂਪ ਨਜ਼ਰੀ ਆਈਆ। ਪੜਦਾ ਲਾਹ ਕੇ ਵੇਖ ਓਹਲ, ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਹਲਕਾਈਆ। ਪ੍ਰੇਮ ਪ੍ਰੀਤੀ ਕਰ ਕੇ ਵੇਖ ਚੋਲ੍ਹ, ਮਨਮੁਖ ਬੈਠੇ ਮੁਖ ਭਵਾਈਆ। ਸ੍ਰਿਸ਼ਟ ਸਬਾਈ ਅੰਤ ਹੋਈ ਅਨਭੋਲ, ਗਫ਼ਲਤ ਗੂੜੀ ਨੀਂਦ ਸੁਆਈਆ। ਮਿਲੇ ਵਡਿਆਈ ਕਿਸੇ ਨਾ ਧੌਲ, ਧਰਨੀ ਧਰਤ ਦਏ ਦੁਹਾਈਆ। ਗੁਰ ਅਵਤਾਰ ਆਖਣ ਪ੍ਰਭ ਕਰ ਪੂਰਾ ਕੋਲ, ਜੋ ਅੰਤਮ
ਵੇਲੇ ਦਿਤਾ ਸਮਝਾਈਆ। ਤੇਰਾ ਭੇਵ ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਅਖਸ਼ਰੀ ਭਾਵ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਬਲ ਧਰਾਈਆ । ਨਿਰਗੁਣ ਬਲ ਧਾਰ, ਬੌਹੜੀ ਬੌਹੜੀ ਰਹੇ ਕੁਰਲਾਈਆ। ਖ਼ਾਲੀ ਹੱਥ ਫਿਰਨ ਗੁਰੂ ਅਵਤਾਰ, ਦਰ ਤੇਰੇ ਵਾਹੋ ਦਾਹੀਆ। ਪੰਜ ਤਤ ਨਾਤਾ ਛੁਟਿਆ ਜਗਤ ਸੰਸਾਰ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਅੰਤਮ ਲੁਕਿਆ ਤੇਰੇ ਚਰਨ ਦੁਆਰ, ਸਚ ਭੂਮਿਕਾ ਮਿਲੀ ਇਕ ਸਰਨਾਈਆ। ਨਿਰਵੈਰ ਪੁਰਖ ਹੋ ਮਦਦਗਾਰ, ਹੁਕਮ ਆਪਣਾ ਇਕ ਵਰਤਾਈਆ। ਅਦਦਾਂ ਵਿਚ ਗਿਣਤੀ ਗੁਰੂ ਅਵਤਾਰ, ਸ਼ਬਦਾਂ ਵਿਚ ਜਗਤ ਪੜ੍ਹਾਈਆ। ਮੁਸ਼ੱਕਤਾਂ ਵਿਚ ਸਾਧ ਸੰਤ ਛੱਡੇ ਡਾਲ, ਧੁਰ ਸੰਦੇਸਾ ਹੁਕਮ ਮਨਾਈਆ। ਕਿਰਪਾ ਕਰ ਦੀਨ ਦਿਆਲ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਲਜੁਗ ਅੰਤਮ ਸਭ ਦੇ ਸਿਰ ਤੇ ਕੂਕੇ ਕਾਲ, ਡੌਰੂ ਡੰਕਾ ਰਿਹਾ ਵਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਖੇਲ ਬੇਪਰਵਾਹੀਆ। ਈਸਾ ਮੂਸਾ ਮੁਹੰਮਦ ਕਰਨ ਯਾਦ, ਜ਼ਾਹਰਾ ਪੀਰ ਧਿਆਨ ਲਗਾਈਆ। ਪਰਵਰਦਿਗਾਰ ਸੁਣ ਫ਼ਰਿਆਦ, ਬੇਨਜ਼ੀਰ ਤੇਰੀ ਸ਼ਰਨਾਈਆ। ਸਾਚਾ ਕਲਮਾ ਦੇ ਦਾਦ, ਦੌਲਤ ਇਕੋ ਵਾਰ ਵਰਤਾਈਆ। ਕੂੜੀ ਕਿਰਿਆ ਮਿਟੇ ਵਾਦ ਵਿਵਾਦ, ਸਚ ਸੁਚ ਹੋਏ ਰੁਸ਼ਨਾਈਆ। ਨਿਰਗੁਣ ਸਰਗੁਣ ਰੱਖ ਲਾਜ, ਸਿਰ ਆਪਣਾ ਹੱਥ ਟਿਕਾਈਆ। ਆਤਮ ਪਰਮਾਤਮ ਰਚ ਕਾਜ, ਘਰ ਸਾਚਾ ਸਗਨ ਮਨਾਈਆ। ਅੰਦਰ ਵੜ ਕੇ ਮਾਰ ਆਵਾਜ਼, ਰਸਨਾ ਜਿਹਵਾ ਨਾ ਕੋਇ ਹਿਲਾਈਆ। ਤੇਰੇ ਦਰ ਤੇ ਆਈਏ ਭਾਜ, ਬਣ ਕੇ ਪਾਂਧੀ ਰਾਹੀਆ। ਕਲਜੁਗ ਬਦਲ ਦੇ ਰਿਵਾਜ, ਦੋਏ ਜੋੜ ਵਾਸਤਾ ਪਾਈਆ। ਸਤਿਜੁਗ ਰਚ ਦੇ ਸੱਚਾ ਸਾਜ, ਸਾਜਣ ਬਣ ਕੇ ਹਰਿ ਰਘੁਰਾਈਆ। ਚਾਰ ਵਰਨਾਂ ਬਣੇ ਇਕ ਸਮਾਜ, ਸਮਝ ਸਭ ਦੀ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਵਾਹ ਵਾ ਹੱਥ ਤੇਰੇ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰਹੇ ਲੋਚ, ਪ੍ਰਭੂ ਤੇਰੀ ਓਟ ਤਕਾਈਆ। ਸੋਚਿਆਂ ਕਿਸੇ ਨਾ ਆਵੇ ਸੋਚ, ਆਪਣੀ ਸੋਚ ਸਾਡੀ ਝੋਲੀ ਪਾਈਆ। ਨਿਤ ਨਵਿਤ ਦਰਸ਼ਨ ਮੰਗੀਏ ਰੋਜ਼, ਰੋਜ਼ਾ ਬਾਂਗ ਕੂਕ ਤੇਰੇ ਨਾਮ ਸ਼ਨਵਾਈਆ। ਮਧ ਪਿਆਲਾ ਦੇ ਕਰ ਮਦਹੋਸ਼, ਬਣ ਖ਼ਾਮੋਸ਼ ਸੁੰਨ ਸਮਾਧ ਸਮਾਈਆ। ਅੰਤਮ ਤੇਰਾ ਵੇਖੀਏ ਜੋਸ਼, ਬਲਧਾਰੀ ਆਪਣਾ ਬਲ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰਾ ਖੇਲ ਤਮਾਸ਼ਾ, ਖ਼ਾਲਕ ਖ਼ਲਕ ਸਮਝ ਕੋਇ ਨਾ ਪਾਈਆ। ਤੇਰੀ ਨਜ਼ਰ ਨਾ ਆਵੇ ਪੈਂਦੀ ਰਾਸਾ, ਗੋਪੀ ਕਾਹਨ ਨਾਚ ਨਾ ਕੋਇ ਨਚਾਈਆ। ਗੁਰਦਰ ਮੰਦਰ ਮਸਜਦ ਸ਼ਿਵਦਵਾਲੇ ਮੱਠ ਸਾਚਾ ਦੀਪ ਨਾ ਕੋਇ ਪਰਕਾਸ਼ਾ, ਨਿਤ ਨਵਿਤ ਤੇਲ ਬਾਤੀ ਦੀਪ ਕਰਨ ਰੁਸ਼ਨਾਈਆ। ਆਪਣਾ ਭੇਵ ਖੋਲ੍ਹ ਪੁਰਖ ਸਮਰਾਥਾ, ਦਰ ਤੇਰੇ ਮੰਗ ਮੰਗਾਈਆ। ਕਾਇਆ ਮੰਦਰ ਬਜਰ ਕਪਾਟੀ ਤੋੜ ਤਾਕਾ, ਕੁੰਡਾ ਆਪਣੀ ਹੱਥੀਂ ਲਾਹੀਆ। ਅੰਮ੍ਰਿਤ ਜਾਮ ਪਿਆ ਇਕੋ ਬਾਟਾ, ਜੀਵਣ ਮਰਨ ਵਿਚ ਮੁਕ ਕਦੇ ਨਾ ਜਾਈਆ। ਹੋ ਸਹਾਈ ਸਗਲਾ ਸਾਥਾ, ਏਥੇ ਓਥੇ ਸੰਗ ਨਿਭਾਈਆ। ਨਿਰਗੁਣ ਨਿਰਗੁਣ ਜੁੜੇ ਨਾਤਾ, ਬਿਧਾਤਾ ਆਪਣੀ ਗੰਢ ਪਵਾਈਆ। ਕਰ ਕਿਰਪਾ ਸ੍ਰੀ ਭਗਵਾਨ ਮਨ ਅਰਜ਼ੋਈ ਸਾਡਾ ਆਖਾ, ਆਖਰ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ,
ਤੇਰੇ ਵੱਜੇ ਨਾਮ ਵਧਾਈਆ। ਗੁਰ ਅਵਤਾਰ ਕਹਿਣ ਅਡੋਲ, ਅਡੁਲ ਤੇਰੀ ਸਰਨਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਕਲ ਸੁੱਤੀ ਪਈ ਅਨਭੋਲ, ਭੋਲਾ ਭਾਉ ਨਾ ਕੋਇ ਜਣਾਈਆ। ਕਰ ਕਿਰਪਾ ਸਤਿਗੁਰ ਸੁਆਮੀ ਆਪਣਾ ਦਰ ਖੋਲ੍ਹ, ਮੰਦਰ ਸੱਚਾ ਦੇ ਵਖਾਈਆ। ਜਿਸ ਘਰ ਬਿਨ ਢੋਲਕ ਛੈਣੇ ਵੱਜੇ ਢੋਲ, ਬਿਨ ਤੰਦ ਤੰਦੂਰ ਰਾਗ ਸੁਣਾਈਆ। ਜਿਥੇ ਬਿਨ ਬਾਟਿਉਂ ਮਿਲੇ ਅੰਮ੍ਰਿਤ ਪੌਹਲ, ਰਸ ਸੱਚਾ ਦੇ ਚਖਾਈਆ। ਜਿਸ ਦਵਾਰੇ ਉਲਟਾ ਹੋਵੇ ਨਾਭ ਕੌਲ, ਕੌਲ ਪੂਰਾ ਕਰ ਖ਼ੁਦਾਈਆ। ਮਿਲੇ ਵਡਿਆਈ ਉਪਰ ਧੌਲ, ਧਰਨੀ ਸੱਚੀ ਸੋਭਾ ਪਾਈਆ। ਤੇਰੇ ਬਿਰਹੋਂ ਵਿਛੋੜੇ ਵੱਜਣ ਅਗੰਮੇ ਬੋਲ, ਤਿੱਖੀ ਮੁਖੀ ਧਾਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕਲ ਅੰਤਮ ਹੋ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਅਰਦਾਸੇ, ਗਲ ਪੱਲੂ ਲਏ ਪਾਈਆ। ਸਜਦਾ ਸੀਸ ਝੁਕਾ ਪੜ੍ਹਨ ਨਿਮਾਜ਼ੇ, ਦਰ ਬਰਦਾ ਰੂਪ ਵਟਾਈਆ। ਕਵਣ ਵੇਲਾ ਪ੍ਰਭ ਸਵਾਰੇਂ ਕਾਜੇ, ਕਰ ਆਪਣਾ ਫੇਰਾ ਪਾਈਆ। ਕਵਣ ਦੇਸ ਜਿਸ ਨਗਰ ਬਹਿ ਕੇ ਸਾਜਣ ਸਾਜੇਂ, ਸੱਜਣ ਆਪਣਾ ਰੰਗ ਰੰਗਾਈਆ। ਕਵਣ ਕੂਟ ਫਿਰੀਏ ਭਾਜੇ, ਦਹਿ ਦਿਸ਼ਾ ਵੇਖ ਵਖਾਈਆ। ਕਵਣ ਮੇਲੇਂ ਵਡ ਵਡ ਰਾਜੇ, ਬੰਧਪ ਕਵਣ ਦੇਵੇਂ ਪਾਈਆ। ਕਵਣ ਨਗਰ ਸਾਜਣ ਸਾਜੇਂ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਜੁਗ ਚੌਕੜੀ ਮੰਗੇ ਤੇਰੀ ਸਰਨਾਈਆ। ਜੁਗ ਚੌਕੜੀ ਹੋਈ ਮਾਂਗਤ, ਦਰ ਭਿਖਾਰੀ ਰੂਪ ਵਟਾਈਆ। ਕਿਰਪਾ ਕਰ ਪ੍ਰਭੂ ਅਨਜਾਨਤ, ਅਨਭਵ ਆਪਣੀ ਧਾਰ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੱਖ ਚੁਰਾਸੀ ਜੀਵ ਜੰਤ ਤੇਰੇ ਕੋਲ ਰੱਖ ਕੇ ਗਏ ਅਮਾਨਤ, ਦਰ ਤੇਰੇ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਹੀ ਸਲਾਮਤ ਆਪਣਾ ਫੇਰਾ ਪਾਈਆ। ਫੇਰਾ ਪਾ ਪ੍ਰਭੂ ਪ੍ਰਭ ਆਪ, ਨਿਰਗੁਣ ਨਿਰਵੈਰ ਵੇਸ ਵਟਾਈਆ। ਕਰ ਕਰ ਥੱਕੇ ਪੂਜਾ ਪਾਠ, ਸਿਮਰਨ ਗਾਇਤਰੀ ਮੰਤਰ ਨਾਲ ਰਲਾਈਆ। ਫਿਰ ਫਿਰ ਥੱਕੇ ਆਠ ਸਾਠ, ਦਹਿ ਦਿਸ਼ਾ ਵਾਹੋ ਦਾਹੀਆ। ਲੱਭ ਲੱਭ ਥੱਕੇ ਤੇਰੀ ਜੋਤ ਲਲਾਟ, ਨੂਰ ਨਜ਼ਰ ਕੋਇ ਨਾ ਆਈਆ। ਵਿਕ ਵਿਕ ਥੱਕੇ ਕਲਜੁਗ ਹਾਟ, ਤੁਧ ਬਿਨ ਕੀਮਤ ਕੋਇ ਨਾ ਪਾਈਆ। ਸੌਂ ਸੌਂ ਥੱਕੇ ਜਗਤ ਰਾਤ, ਬਿਨ ਤੇਰੇ ਸ਼ਬਦ ਅੱਖ ਨਾ ਕੋਇ ਖੁਲ੍ਹਾਈਆ। ਬਹਿ ਬਹਿ ਥੱਕੇ ਜਗਤ ਜਮਾਤ, ਸਾਚੀ ਪੱਟੀ ਨਾਮ ਨਾ ਕੋਇ ਪੜ੍ਹਾਈਆ। ਲਿਖ ਲਿਖ ਥੱਕੇ ਨਾਲ ਕਲਮ ਦਵਾਤ, ਆਪਣਾ ਲੇਖਾ ਸਕੇ ਨਾ ਕੋਇ ਗਣਾਈਆ। ਕਲਜੁਗ ਅੰਤਮ ਸਾਹਿਬ ਸਤਿਗੁਰ ਕਰ ਇਕ ਹਮਾਇਤ, ਆਮਲ ਮੁਰਸ਼ਦ ਫੇਰਾ ਪਾਈਆ। ਨੌ ਖੰਡ ਪ੍ਰਿਥਮੀ ਕਰ ਕਫ਼ਾਇਤ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਤੇਰਾ ਵੇਖਣ ਸਵੰਬਰ, ਕਿਸ ਬਿਧ ਆਪਣੀ ਰਾਸ ਰਚਾਈਆ। ਸ੍ਰੀ ਭਗਵਾਨ ਬੋਲੇ ਏਕ, ਏਕੰਕਾਰ ਆਪ ਜਣਾਇੰਦਾ। ਸਚ ਦੁਆਰੇ ਲਓ ਵੇਖ, ਬੇਪਰਵਾਹ ਪੜਦਾ ਲਾਹਿੰਦਾ। ਨਿਰਗੁਣ ਹੋ ਕੇ ਧਾਰੇ ਭੇਖ, ਜੋਤੀ ਜਾਤਾ ਨੂਰ ਚਮਕਾਇੰਦਾ। ਸਚ ਦੁਆਰੇ ਕਰੇ ਹੇਤ, ਸਚ ਪ੍ਰੀਤੀ ਇਕ ਵਖਾਇੰਦਾ। ਨਜ਼ਰੀ ਆਏ ਨੇਤਨ ਨੇਤ, ਦੂਰ ਦੁਰਾਡਾ ਪੰਧ ਚੁਕਾਇੰਦਾ। ਨਿਰਵੈਰ ਪੁਰਖ ਧਾਰ ਭੇਖ, ਵੇਸ ਅਵੱਲੜਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤ ਸ੍ਰੀ ਭਗਵੰਤ ਆਪ ਬੰਨ੍ਹੇ ਆਪਣੇ ਲੜ,
ਕੰਨੀ ਛੁੱਟ ਕਦੇ ਨਾ ਜਾਈਆ। ਸਾਚੀ ਬੰਨ੍ਹੇ ਪ੍ਰੇਮ ਕੰਨੀ, ਕਿਰਪਾ ਕਰ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣਾਏ ਆਪਣੀ ਵੰਨੀ, ਨਾਰ ਸੁਹੰਜਣੀ ਰੂਪ ਵਖਾਈਆ। ਸਚ ਸ਼ਿੰਗਾਰ ਕਰਾਏ ਸਰਵਣ ਕੰਨੀ, ਸੋ ਸਾਹਿਬ ਦਏ ਵਡਿਆਈਆ। ਨਾਮ ਖ਼ਜ਼ਾਨਾ ਦੇਵੇ ਵੱਡਾ ਧਨੀ, ਧਨ ਦੌਲਤ ਝੋਲੀ ਪਾਈਆ। ਨਿਰਗੁਣ ਨੂਰ ਚਾੜ੍ਹੇ ਚੰਨੀ, ਚੰਦ ਸੂਰਜ ਬੈਠਣ ਮੁਖ ਸ਼ਰਮਾਈਆ। ਕਰੇ ਪਰਕਾਸ਼ ਨੇਤਰਹੀਣ ਅੰਨੀ, ਨਿਰਗੁਣ ਨੂਰ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਪ੍ਰਭ ਲਏ ਤੱਕ, ਤੱਕਵਾ ਇਕੋ ਇਕ ਜਣਾਇੰਦਾ। ਗੁਰ ਅਵਤਾਰੋ ਪੀਰ ਪੈਗ਼ੰਬਰੋ ਸਭ ਦਾ ਵੇਖਾਂ ਹੱਕ, ਨਾਹਕ ਹੁਕਮ ਨਾ ਕੋਇ ਸੁਣਾਇੰਦਾ। ਪੁਰਖ ਅਕਾਲ ਦੀਨ ਦਿਆਲ ਆਦਿ ਜੁਗਾਦਿ ਕਦੇ ਨਾ ਜਾਏ ਥੱਕ, ਜੁਗ ਚੌਕੜੀ ਆਪਣਾ ਹੁਕਮ ਵਰਤਾਇੰਦਾ। ਕਰੇ ਖੇਲ ਪੁਰਖ ਸਮਰਥ, ਸ਼ਾਹ ਪਾਤਸ਼ਾਹ ਆਪਣਾ ਨਾਉਂ ਪਰਗਟਾਇੰਦਾ। ਜੁਗ ਚੌਕੜੀ ਜਿਸ ਚਲਾਇਆ ਰਥ, ਸੋ ਰਥਵਾਹੀ ਆਪਣੀ ਚਾਲ ਬਦਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਮਾਰਗ ਗਏ ਦੱਸ, ਅੰਤਮ ਲੇਖਾ ਸਭ ਦਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਕਲ ਕਾਤੀ ਮੇਟ ਮਿਟਾਇੰਦਾ। ਕਲਕਾਤੀ ਵੇਖ ਕਸਾਈ, ਕਾਇਨਾਤ ਖੋਜ ਖੋਜਾਈਆ। ਕੂੜੀ ਕਿਰਿਆ ਹੱਥ ਛੁਰੀ ਰਹੇ ਉਠਾਈ, ਤਿੱਖੀ ਕਰਦ ਰੂਪ ਵਟਾਈਆ। ਆਤਮ ਪਰਮਾਤਮ ਨਾਲੋਂ ਹੋਈ ਜੁਦਾਈ, ਜਗਤ ਰੰਡੇਪਾ ਰੂਪ ਵਟਾਈਆ। ਸੱਜਣ ਮਿਲੇ ਨਾ ਸੱਚਾ ਮਾਹੀ, ਅੰਗੀਕਾਰ ਅੰਗ ਨਾ ਕੋਇ ਲਗਾਈਆ। ਨੇਤਰ ਰੋਵਣ ਜ਼ਾਰੋ ਜ਼ਾਰ ਨੈਣ ਕੁਰਲਾਵਣ ਦੇਣ ਦੁਹਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰਾ ਇਕੋ ਨਜ਼ਰੀ ਆਈਆ। ਤੁਹਾਡੀ ਅਰਜ਼ ਕਰਾਂ ਮਨਜ਼ੂਰ, ਮਿਹਰਵਾਨ ਆਪ ਜਣਾਇੰਦਾ। ਕੱਲੂ ਕਾਲ ਕੀਤਾ ਮਜਬੂਰ, ਮੁਸ਼ਕਲ ਸਭ ਦੀ ਹੱਲ ਕਰਾਇੰਦਾ। ਆਪਣਾ ਬਦਲ ਦੇਵਾਂ ਦਸਤੂਰ, ਦਸਤ ਬਦਸਤ ਸਾਚਾ ਖੇਲ ਕਰਾਇੰਦਾ। ਕੂੜੀ ਕਿਰਿਆ ਰਹਿਣ ਨਾ ਦੇਵਾਂ ਕੋਈ ਮਗ਼ਰੂਰ, ਮਫ਼ਰੂਰ ਹੋ ਕੇ ਵੇਖ ਵਖਾਇੰਦਾ। ਨੇਤਰ ਰੋਵਣ ਗ਼ਰੀਬ ਨਿਮਾਣੇ ਮਜ਼ਦੂਰ, ਤਿਨ੍ਹਾਂ ਮੁਸ਼ਕਲ ਹੱਲ ਨਾ ਕੋਇ ਕਰਾਇੰਦਾ। ਜਗਤ ਧਨਾਢ ਭਾਂਡੇ ਕਰ ਭਰਪੂਰ, ਘਰ ਮਾਇਆ ਮਮਤਾ ਮੋਹ ਲਲਚਾਇੰਦਾ। ਨਾਤਾ ਜੁੜਿਆ ਕੂੜੋ ਕੂੜ, ਸਾਚਾ ਨਾਮ ਵਣਜ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲੇਖਾ ਵੇਖ ਵਖਾਇੰਦਾ। ਸਭ ਦਾ ਲੇਖਾ ਪੂਰ ਕਰਾਵਾਂਗਾ। ਭਰਮ ਭੁਲੇਖਾ ਮੇਟ ਮਿਟਾਵਾਂਗਾ। ਸਾਚਾ ਨੇਤਾ ਬਣ ਕੇ ਆਵਾਂਗਾ। ਦੇਸ ਪਰਦੇਸਾ ਖੋਜ ਖੋਜਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਉਠਾਵਾਂਗਾ। ਗਣਪਤ ਗਣੇਸ਼ ਆਪ ਸਮਝਾਵਾਂਗਾ। ਕੂੜੀ ਕਿਰਿਆ ਨੇਤਰ ਪੇਖ, ਲੋਚਣ ਨੈਣ ਇਕ ਦ੍ਰਿੜਾਵਾਂਗਾ। ਜੂਠਾ ਝੂਠਾ ਡੇਰਾ ਢਾਹ ਕੇ ਭੇਖ, ਸਚ ਸੁਚ ਮਹੱਲ ਬਣਾਵਾਂਗਾ। ਜਿਸ ਗ੍ਰਹਿ ਇਕੋ ਨਾਮ ਲੈਣ ਚੇਤ, ਚਾਰ ਕੁੰਟ ਇਕੋ ਰਾਹ ਵਖਾਵਾਂਗਾ। ਹਰਿ ਸਤਿਗੁਰ ਕਰੇ ਸਾਚਾ ਹੇਤ, ਸੁਆਮੀ ਬਣ ਕੇ ਮੇਲ ਮਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹਿਣਾ ਦੇਣਾ ਸਭ ਦਾ ਹਰ ਘਟ ਝੋਲੀ ਪਾਵਾਂਗਾ। ਲਹਿਣਾ ਦੇਣਾ ਮੁਕਾਏ ਪ੍ਰਭ ਏਕ, ਏਕੰਕਾਰ ਵੱਡੀ ਵਡਿਆਈਆ। ਧੁਰ ਸੰਦੇਸਾ ਲਿਖ ਲਿਖ ਲੇਖ, ਸ਼ਬਦ ਤਰਾਨਾ ਦਏ ਜਣਾਈਆ। ਉਠੋ ਵੇਖੋ ਆਪਣਾ ਦੇਸ਼, ਕਲਜੁਗ ਅੰਤਮ ਫੇਰਾ ਪਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਸਰਨ, ਸਰਨਗਤ ਤੇਰੀ ਸਰਨਾਈਆ। ਸਾਹਿਬ ਕਰਤਾ ਤੂੰ ਕਰਨੀ ਕਰਨ, ਬੇਅੰਤ ਤੇਰੀ ਵਡਿਆਈਆ। ਕਲਜੁਗ ਅੰਤ ਸਤਿਜੁਗ ਘਾੜਨ ਆਇਉਂ ਘੜਨ, ਬਣ ਬਾਢੀ ਸੇਵ ਕਮਾਈਆ। ਕਲਜੁਗ ਕੂੜੀ ਕਿਰਿਆ ਆਇਉਂ ਫੜਨ, ਨਾਮ ਡੋਰੀ ਤੰਦ ਹੱਥ ਉਠਾਈਆ। ਜਨ ਭਗਤਾਂ ਅੰਦਰ ਸਾਚੇ ਪੌੜੇ ਆਇਉਂ ਚੜ੍ਹਨ, ਪੜਦਾ ਵਿਚੋਂ ਦਵੈਤ ਉਠਾਈਆ। ਸਾਚਾ ਢੋਲਾ ਆਇਉਂ ਪੜ੍ਹਨ, ਸੋਹੰ ਨਾਮ ਸੁਣਾਈਆ। ਖੋਲ੍ਹਣ ਆਇਉਂ ਹਰਨ ਫਰਨ, ਨਿਜ ਨੇਤਰ ਕਰ ਰੁਸ਼ਨਾਈਆ। ਬਖ਼ਸ਼ਣ ਆਇਉਂ ਪ੍ਰੀਤ ਚਰਨ, ਮਸਤਕ ਟਿੱਕਾ ਧੂੜੀ ਲਾਈਆ। ਹਾਕਮ ਬਣ ਕੇ ਸਭ ਦੇ ਅੱਗੇ ਆਇਉਂ ਅੜਨ, ਤੇਰਾ ਸੀਸ ਨਾ ਕੋਇ ਨਿਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣੀ ਮਾਣ ਵਡਿਆਈਆ। ਮਾਣ ਵਡਿਆਈ ਹਰਿ ਕਾ ਨਾਮ, ਸੋ ਸਤਿਗੁਰ ਆਪ ਜਣਾਈਆ। ਇਛਤ ਕਰੇ ਪੂਰਾ ਕਾਮ, ਮਿਹਰ ਨਜ਼ਰ ਉਠਾਈਆ। ਸਾਚੀ ਸਿਖਿਆ ਦੇਵੇ ਜੀਵ ਜਹਾਨ, ਲੱਖ ਚੁਰਾਸੀ ਕਰ ਪੜ੍ਹਾਈਆ। ਧੀਰਜ ਜਤ ਸਤਿ ਦੇਵੇ ਈਮਾਨ, ਸੰਤੋਖ ਇਕੋ ਇਕ ਵਖਾਈਆ। ਕਲਮਾ ਨਬੀ ਰਸੂਲ ਦਏ ਕਲਿਆਣ, ਕਲਾਮ ਇਕੋ ਦਏ ਜਣਾਈਆ। ਧੁਰ ਸੰਦੇਸਾ ਦੇ ਪੈਗ਼ਾਮ, ਪੀਰ ਪੈਗ਼ੰਬਰ ਹੁਕਮ ਵਰਤਾਈਆ। ਕਲਜੁਗ ਅੰਤਮ ਕਵਣ ਦਰ ਝੁਕ ਕਰੀਏ ਸਲਾਮ, ਸੀਸ ਜਗਦੀਸ ਤੇਰੀ ਝੋਲੀ ਪਾਈਆ। ਤੂੰ ਸਰਬ ਜੀਆਂ ਦਾ ਇਕ ਭਗਵਾਨ, ਜੋਤੀ ਜਾਤਾ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤਮ ਮੰਗ ਮੰਗਾਈਆ। ਕਲਜੁਗ ਅੰਤਮ ਸਾਰੇ ਮੰਗਦੇ, ਪ੍ਰਭ ਦਰ ਤੇਰਾ ਇਕੋ ਨਜ਼ਰੀ ਆਈਆ। ਬਣ ਭਿਖਾਰੀ ਅੰਤ ਨਾ ਸੰਗਦੇ, ਸੰਗਲ ਸ਼ਰਅ ਰਹੇ ਕਟਾਈਆ। ਪ੍ਰੇਮ ਪ੍ਰੀਤੀ ਅੰਦਰ ਚੋਲੀ ਰੰਗਦੇ, ਰੰਗ ਚਲੂਲ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਸੁਲਤਾਨ ਤੇਰਾ ਸੰਦੇਸ ਸੱਚਾ ਭਾਈਆ। ਸਚ ਸੰਦੇਸ ਦੇ ਪ੍ਰਭ ਏਕ, ਅਕਲ ਕਲਧਾਰੀ ਆਪ ਜਣਾਈਆ। ਸਚ ਦੁਆਰੇ ਲੱਭੀਏ ਤੇਰਾ ਭੇਖ, ਭਵਿਸ਼ ਤੇਰੀ ਝੋਲੀ ਪਾਈਆ। ਤੇਰਾ ਨੂਰ ਮਸਤਕ ਰੇਖ, ਤੇਰਾ ਜ਼ਹੂਰ ਸਚ ਰੁਸ਼ਨਾਈਆ। ਤੇਰਾ ਖ਼ਜ਼ਾਨਾ ਭਰਪੂਰ ਸਭ ਦੀ ਟੇਕ, ਟਿਕਟਿਕੀ ਸਾਰੇ ਬੈਠੇ ਲਾਈਆ। ਤੂੰ ਦੇਵਣਹਾਰ ਵਡ ਨਰੇਸ਼, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਕਰ ਕਿਰਪਾ ਅੰਦਰ ਵੜ ਕੇ ਜਨ ਭਗਤਾਂ ਦੇ ਦੇ ਭੇਤ, ਕਿਉਂ ਬੈਠਾ ਮੁਖ ਛੁਪਾਈਆ। ਆਪਣੀ ਸੁਹਾ ਸੁਹੰਜਣੀ ਸੇਜ, ਆਤਮ ਜੋਤੀ ਨੂਰ ਰੁਸ਼ਨਾਈਆ। ਸ਼ਬਦ ਅਗੰਮੀ ਦੇ ਭੇਜ, ਧੁਰ ਸੰਦੇਸਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਮਾਂਗਤ ਮੰਗ ਮੰਗਾਈਆ। ਦਰ ਮਾਂਗਤ ਮੰਗੇ ਭਿਛਿਆ, ਭਾਵਨਾ ਅੰਦਰੇ ਅੰਦਰ ਛੁਪਾਈਆ। ਸਾਹਿਬ ਸਤਿਗੁਰ ਪੂਰੀ ਕਰੇ ਇਛਿਆ, ਬਿਨ ਰਸਨਾ ਜਿਹਵਾ ਬੋਲੇ ਲੇਖੇ ਲਾਈਆ। ਸ਼ਬਦ ਸੁਆਮੀ ਧੁਰ ਦੀ ਸਿਖਿਆ, ਨਾਉਂ ਨਿਰੰਕਾਰ ਇਕ ਦ੍ਰਿੜਾਈਆ। ਹਰਿ ਕਾ ਨਾਮ ਕਦੇ ਨਾ ਜਾਵੇ ਭਿਟਿਆ, ਊਚ ਨੀਚ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੂੜੀ ਕਿਰਿਆ ਵੇਖ ਵਖਾਈਆ। ਕੂੜੀ ਕਿਰਿਆ ਪਾਇਆ ਜ਼ੋਰ, ਕਲਜੁਗ ਡੰਕਾ ਇਕ ਵਜਾਈਆ। ਸੰਤ ਸਾਧ ਬਣੇ ਚੋਰ, ਠੱਗੀ ਗੁਰੂਦੁਆਰ ਵਖਾਈਆ। ਮੁੱਲਾਂ ਸ਼ੇਖ਼ ਹਰਾਮਖ਼ੋਰ, ਧੀਆਂ ਭੈਣਾਂ ਨੈਣ
ਤਕਾਈਆ। ਕਾਮ ਕਰੋਧ ਸਭ ਨੇ ਰੱਖੀ ਲੋੜ, ਅੰਤਰ ਆਤਮ ਰਾਮ ਗਏ ਭੁਲਾਈਆ। ਬਾਹਰੋਂ ਰਸਨਾ ਜਿਹਵਾ ਅੱਖੀਂ ਮੀਟ ਸੁਰਤੀ ਲੈਂਦੇ ਜੋੜ, ਕਾਇਆ ਮੰਦਰ ਸਾਚੇ ਪੌੜੇ ਚੜ੍ਹ ਕੇ ਦਰਸ ਕੋਇ ਨਾ ਪਾਈਆ। ਬੱਤੀ ਦੰਦ ਕਹਿੰਦੇ ਸ਼ਬਦ ਫ਼ਰਨਾ ਫੁਰੇ ਫੋਰ, ਨਿਜ ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਭੇਖਾਧਾਰੀ ਸੇਜ ਬਣਾਉਦੇ ਸੂਲਾਂ ਰੋੜ, ਆਤਮ ਸੇਜਾ ਸੇਜ ਸੁਹੰਜਣੀ ਪੁਰਖ ਅਬਿਨਾਸ਼ੀ ਮੇਲ ਨਾ ਕੋਇ ਮਿਲਾਈਆ। ਬਣ ਅਸਵਾਰ ਚੜ੍ਹਦੇ ਘੋੜ, ਚਕਰਵਰਤੀ ਰੂਪ ਵਟਾਈਆ। ਸ਼ਬਦ ਅਗੰਮੀ ਅਸਵ ਚੜ੍ਹ ਕੇ ਕੋਈ ਨਾ ਪਏ ਦੌੜ, ਦੋ ਜਹਾਨਾਂ ਮੰਜ਼ਲ ਪੰਧ ਮੁਕਾਈਆ। ਡੂੰਘੀ ਕੰਦਰ ਵੜ ਵੜ ਸੁੱਤੇ ਭਵਰੇ ਭੋਰ, ਭੋਰੀ ਨਾਮ ਹੱਥ ਕਿਸੇ ਨਾ ਆਈਆ। ਮੂਰਖ ਸੁੱਤੇ ਅੰਧ ਘੋਰ, ਮੁਗਧ ਅਞਾਣ ਸਮਝ ਨਾ ਆਈਆ। ਕਿਰਪਾ ਕਰੇ ਜਿਸ ਆਪ ਲੇਖ ਚੁਕਾਏ ਮੋਰ ਤੋਰ, ਤੁਰਤ ਆਪਣਾ ਮੇਲ ਮਿਲਾਈਆ। ਸ਼ਬਦ ਖੰਡੇ ਪੰਚ ਵਿਕਾਰਾ ਦੇਵੇ ਹੋੜ, ਨੇਰਨ ਨੇਰ ਰਹਿਣ ਨਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਮਿਲਣ ਦੀ ਰੱਖੀ ਆਪਣੀ ਲੋੜ, ਬਾਕੀ ਛੱਡੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਤਾਰੇ ਆਪ ਪ੍ਰਭ, ਹਰਿ ਵੱਡਾ ਵਡ ਵਡਿਆਈਆ। ਲੱਖ ਚੁਰਾਸੀ ਵਿਚੋਂ ਲੱਭ, ਗੁਰਸਿਖ ਆਪਣੀ ਗੋਦ ਬਹਾਈਆ। ਪੂਜਾ ਪਾਠ ਸਿਮਰਨ ਮੁੱਕਾ ਸਭ, ਜਿਸ ਸਾਬਤ ਸਤਿਗੁਰ ਨਜ਼ਰੀ ਆਈਆ। ਜਗਤ ਦੁਆਰ ਮੁੱਕੀ ਹੱਦ, ਘਰ ਇਕੋ ਸੋਭਾ ਪਾਈਆ। ਪ੍ਰਭ ਸਰਨਾਈ ਬਹਿਣਾ ਸਜ, ਦਰਗਹਿ ਸਾਚੀ ਦੇਵੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਜਗਾਏ ਜਾਗਰਤ ਜੋਤ, ਜੋਤੀ ਜਾਤਾ ਦਇਆ ਕਮਾਈਆ। ਦੂਈ ਦਵੈਤ ਦੁਰਮਤ ਮੈਲ ਕੱਢ ਖੋਟ, ਅੰਮ੍ਰਿਤ ਰਸ ਇਕ ਭਰਾਈਆ। ਆਸਾ ਮਨਸਾ ਪੂਰੀ ਕਰੇ ਲੋਚ, ਲੋਚਣ ਨੈਣ ਅੱਖ ਖੁਲ੍ਹਾਈਆ। ਆਤਮ ਪਰਮਾਤਮ ਦੇਵੇ ਇਕੋ ਮੌਜ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਤਾਰੇ ਆਪ ਸੁਆਮੀ, ਸਮਰਥ ਪੁਰਖ ਵੱਡੀ ਵਡਿਆਈਆ। ਆਦਿ ਜੁਗਾਦੀ ਅੰਤਰਜਾਮੀ, ਘਟ ਘਟ ਵੇਖ ਵਖਾਈਆ। ਸ਼ਬਦ ਸੁਣਾਏ ਅਗੰਮੀ ਬਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਕਰੇ ਨਾ ਕੋਇ ਪੜ੍ਹਾਈਆ। ਸ਼ਬਦ ਮਿਲਾਵਾ ਸੁਰਤੀ ਹਾਣੀ, ਸੁਰਤੀ ਸ਼ਬਦੀ ਜੋੜ ਜੁੜਾਈਆ। ਅੰਮ੍ਰਿਤ ਦੇਵੇ ਠੰਡਾ ਪਾਣੀ, ਅਠਸਠ ਤੀਰਥ ਡੇਰਾ ਢਾਹੀਆ। ਘਰ ਦੀਪਕ ਜੋਤ ਜਗਾਏ ਨੂਰਾਨੀ, ਮਹੱਲ ਅਟੱਲ ਕਰੇ ਰੁਸ਼ਨਾਈਆ। ਦੇਵੇ ਸਰਨਾਈ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਦਰ ਆਪਣੇ ਲਏ ਬਹਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਤੇਰੀ ਲਿਖਣ ਪੜ੍ਹਨ ਦੀ ਮੁੱਕੇ ਗ਼ੁਲਾਮੀ, ਸਾਹਿਬ ਸਤਿਗੁਰ ਆਪਣਾ ਮੇਲ ਮਿਲਾਈਆ। ਅੰਦਰ ਵੜ ਕੇ ਬੋਲੇ ਸੱਚੀ ਬਾਣੀ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਦੋਹਾਂ ਮਿਲੀ ਇਕ ਨਿਸ਼ਾਨੀ, ਭਗਤ ਭਗਵਾਨ ਭਗਵਾਨ ਭਗਤ ਇਕੋ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸਿਰ ਹੱਥ ਟਿਕਾਏ ਨਿਤ ਨਵਿਤ ਰੋਜ਼, ਰਾਜ ਰਾਜਾਨ ਦਇਆ ਕਮਾਈਆ। ਸ਼ਬਦ ਅਗੰਮੀ ਆਪੇ ਕਰੇ ਖੋਜ, ਆਪਣੀ ਵਸਤ ਗੁਰਮੁਖਾਂ ਝੋਲੀ ਪਾਈਆ। ਜਨ ਭਗਤਾਂ ਮਿਲਣ ਦਾ ਪ੍ਰਭ ਜੀ ਰੱਖੇ ਸ਼ੌਕ, ਜੁਗ ਜੁਗ ਆਪਣਾ ਵੇਸ ਵਟਾਈਆ। ਕਲਜੁਗ ਅੰਤਮ ਦੀਨ ਦਿਆਲ ਕਿਰਪਾਨਿਧਾਨ ਨਗਰ ਖੇੜੇ ਆ ਅਜਨੌਦ,
ਹਰਬੰਸ ਅੰਸ ਸਰਬੰਸ ਲਏ ਪਰਨਾਈਆ। ਜਿਸ ਦੇ ਅੰਦਰ ਵੜ ਕੇ ਮਾਣੇ ਆਪਣੀ ਮੌਜ, ਮੁਫ਼ਤ ਆਪਣਾ ਘਰ ਵਸਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ ਪ੍ਰਭ ਦਾ ਖੇਲ ਕੋਈ ਨਾ ਸਕੇ ਸੋਚ, ਸਮਝ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਪ੍ਰਭ ਏਕਾ ਠਾਕਰ, ਠੋਕਰ ਆਪਣਾ ਨਾਮ ਲਗਾਇੰਦਾ। ਪਾਰ ਕਰਾਏ ਕਲਜੁਗ ਸਾਗਰ, ਡੂੰਘੀ ਭਵਰੀ ਪੰਧ ਮੁਕਾਇੰਦਾ। ਏਥੇ ਓਥੇ ਦੇਵੇ ਆਦਰ, ਦੋ ਜਹਾਨ ਇਕੋ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਵੇਖ ਵਖਾਇੰਦਾ। ਭਗਤ ਭਗਵਾਨ ਕਰਾਏ ਦਰਸ, ਦੀਦ ਇਕੋ ਇਕ ਜਣਾਈਆ। ਜਨਮ ਜਨਮ ਦੀ ਮੇਟ ਹਰਸ, ਹਵਸ ਦਏ ਬੁਝਾਈਆ। ਕਰਮ ਕਰਮ ਦਾ ਕਰ ਤਰਸ, ਮਿਹਰ ਨਜ਼ਰ ਉਠਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਬੂੰਦ ਸਵਾਂਤੀ ਮੁਖ ਚੁਆਈਆ। ਗੁਰਸਿਖ ਤੇਰੀ ਮੇਟੇ ਤੜਪ, ਜਗਤ ਵਿਛੋੜਾ ਪਿਛਲੀ ਪੀੜ ਰਹਿਣ ਨਾ ਪਾਈਆ। ਸਚ ਪ੍ਰੀਤੀ ਅੰਦਰ ਰਹਿਣ ਨਾ ਦੇਵੇ ਕੋਈ ਫ਼ਰਕ, ਫ਼ੈਸਲਾ ਇਕੋ ਵਾਰ ਸੁਣਾਈਆ। ਪਿਛਲਾ ਲੇਖਾ ਸਾਰਾ ਕੀਤਾ ਤਰਕ, ਤਾਕਤ ਇਕੋ ਸਤਿਗੁਰੂ ਸ਼ਬਦ ਸਮਝਾਈਆ। ਗੁਰਮੁਖ ਗੁਰਸਿਖ ਮੰਜ਼ਲ ਚੜ੍ਹਦਾ ਕਦੀ ਨਾ ਜਾਵੇ ਅਟਕ, ਜਿਸ ਪਿਠ ਉਤੇ ਸਤਿਗੁਰ ਪੂਰਾ ਹੱਥ ਟਿਕਾਈਆ। ਅਧਵਿਚਕਾਰੋਂ ਕਦੀ ਨਾ ਆਵੇ ਪਰਤ, ਅੱਗੇ ਜਾਏ ਵਾਹੋ ਦਾਹੀਆ। ਕਿਰਪਾ ਕਰੇ ਸੂਰਬੀਰ ਹਰਿ ਸਤਿਗੁਰ ਮਰਦ, ਮਰਦਾਨਗੀ ਇਕੋ ਇਕ ਰਖਾਈਆ। ਲੋਕਮਾਤ ਜਿਸ ਦੀ ਮੰਜ਼ੂਰ ਕੀਤੀ ਅਰਜ਼, ਅੱਗੇ ਤਰਜ਼ ਸਕੇ ਨਾ ਕੋਇ ਬਦਲਾਈਆ। ਭਗਤ ਭਗਵਾਨ ਦੋਵੇਂ ਮਿਲ ਕੇ ਇਕ ਦੂਜੇ ਦੀ ਪੂਰੀ ਕਰਨ ਗ਼ਰਜ਼, ਬਿਨ ਭਗਤ ਭਗਵਾਨ ਜਗਤ ਮਾਰਗ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਤੇਰਾ ਹੋਣ ਨਾ ਦੇਵੇ ਹਰਜ, ਜਨਮ ਜਨਮ ਦਾ ਹਰਜਾਨਾ ਦਏ ਚੁਕਾਈਆ। ਪੂਰੇ ਸਤਿਗੁਰ ਦਾ ਇਹੋ ਖੇਲ ਅਸਚਰਜ, ਦੀਨ ਦੁਨੀ ਦੋਵੇਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਿਤਾ ਆਤਮ ਅੰਤਰ ਇਕੋ ਦਾਨ, ਤਿਸ ਵਸਤ ਠੱਗ ਚੋਰ ਯਾਰ ਵਿਚ ਸੰਸਾਰ ਲੁੱਟ ਕੋਈ ਨਾ ਜਾਈਆ।
੨੬ ਅੱਸੂ ੨੦੨੦ ਬਿਕ੍ਰਮੀ ਮਦਨ ਲਾਲ ਦੇ ਗ੍ਰਹਿ ਵਿਸ਼ਕਰਮਾ ਪੁਰੀ ਲੁਧਿਆਣਾ
ਸਤਿਗੁਰ ਦਾਤਾ ਵਡ ਪੀਰਨ ਪੀਰ, ਸ੍ਰੀ ਭਗਵਾਨ ਦਇਆ ਕਮਾਈਆ। ਜਨ ਭਗਤਾਂ ਕੱਟ ਸ਼ਰਅ ਜ਼ੰਜੀਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਹਉਮੇਂ ਹੰਗਤਾ ਕੱਢ ਪੀੜ, ਸਾਂਤਕ ਸਤਿ ਸਤਿ ਵਰਤਾਈਆ। ਅੰਮ੍ਰਿਤ ਜਾਮ ਪਿਆਲਾ ਬਖ਼ਸ਼ ਨੀਰ, ਰਸ ਇਕੋ ਇਕ ਚਖਾਈਆ। ਬਜਰ ਕਪਾਟੀ ਪੜਦਾ ਚੀਰ, ਘਰ ਘਰ ਵਿਚ ਮੇਲ ਮਿਲਾਈਆ। ਫੜ ਕੇ ਚੋਟੀ ਚਾੜ੍ਹ ਅਖ਼ੀਰ, ਆਖ਼ਰ ਆਪਣੇ ਅੰਗ ਲਗਾਈਆ। ਏਥੇ ਓਥੇ ਨਾ ਹੋਏ ਦਿਲਗੀਰ, ਸੁਖ ਸਾਗਰ ਰੂਪ ਸਮਝਾਈਆ। ਲਹਿਣਾ ਦੇਣਾ ਚੁਕਾ ਸ਼ਾਹ ਹਕੀਰ, ਊਚ ਨੀਚ ਇਕੋ ਘਰ ਬਹਾਈਆ। ਮਿਹਰ ਨਜ਼ਰ ਕਰ ਬਦਲੀ ਤਕਦੀਰ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਆਵਣ ਜਾਵਣ ਕਟੇ ਭੀੜ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਮਾਰਗ ਇਕੋ ਦੇ, ਸਚ ਸੰਦੇਸਾ ਨਾਮ ਜਣਾਈਆ। ਆਤਮ ਪਰਮਾਤਮ ਲਗਾਏ ਨੇਂਹ, ਪ੍ਰੀਤੀ ਇਕੋ ਘਰ ਵਖਾਈਆ। ਅੰਮ੍ਰਿਤ ਬਰਸੇ ਧੁਰ ਦਾ ਮੇਂਹ, ਮੇਘਲਾ ਬੈਠਾ ਮੁਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਭਗਤਾਂ ਦੱਸੇ ਇਸ਼ਟ ਇਕ, ਏਕੰਕਾਰ ਕਰ ਪੜ੍ਹਾਈਆ। ਹਰਿਜਨ ਸਿਖਿਆ ਲਏ ਸਿਖ, ਘਰ ਸਾਚੇ ਸੀਸ ਝੁਕਾਈਆ। ਨਿਰਗੁਣ ਹੋ ਕੇ ਸਰਗੁਣ ਅੰਦਰ ਵੜੇ ਵਿਚ, ਵਿਚਲਾ ਪੜਦਾ ਦਏ ਉਠਾਈਆ। ਧਾਮ ਵਖਾਏ ਸਾਚਾ ਨਿਜ, ਨਿਜ ਦੁਆਰੇ ਸੋਭਾ ਪਾਈਆ। ਪ੍ਰੇਮ ਰਸ ਵਿਚ ਜਾਏ ਭਿਜ, ਭਿੰਨੜਾ ਰੂਪ ਵਟਾਈਆ। ਜੁਗ ਚੌਕੜੀ ਜਨ ਭਗਤਾਂ ਮਿਲਣ ਨੂੰ ਗਿਆ ਗਿਝ, ਆਵੇ ਜਾਵੇ ਵਾਰੋ ਵਾਰ ਬੇਪਰਵਾਹੀਆ। ਸਾਰੇ ਕਾਰਜ ਇਕੋ ਵਾਰ ਕਰ ਦਏ ਸਿਧ, ਲੋਕਮਾਤ ਨਾ ਕੋਇ ਤਰਸਾਈਆ। ਆਪਣੀ ਅੰਤਰ ਦੱਸ ਕੇ ਬਿਧ, ਸ਼ਬਦ ਅਨਾਦ ਦਏ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਰੰਗਾਈਆ। ਭਗਤਾਂ ਦੱਸ ਇਕ ਸਹਾਰਾ, ਚਰਨ ਕਵਲ ਦੇਵੇ ਵਡਿਆਈਆ। ਜਗਤ ਜੁਗ ਪਾਰ ਕਿਨਾਰਾ, ਨਈਆ ਨੌਕਾ ਨਾਮ ਚੜ੍ਹਾਈਆ। ਮਹੱਲ ਅਟੱਲ ਵਖਾਏ ਉਚ ਮਨਾਰਾ, ਦਰਗਹਿ ਸਾਚੀ ਆਪ ਸੁਹਾਈਆ। ਦੀਵਾ ਬਾਤੀ ਇਕ ਉਜਿਆਰਾ, ਨਿਰਮਲ ਜੋਤ ਕਰੇ ਰੁਸ਼ਨਾਈਆ। ਸਦਾ ਵਖਾਏ ਠਾਂਡਾ ਦਰਬਾਰਾ, ਅਗਨੀ ਤਤ ਨਾ ਲਾਗੇ ਰਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਬਣ ਨਿਰੰਕਾਰਾ, ਮਿਹਰ ਨਜ਼ਰ ਇਕ ਉਠਾਈਆ। ਆਵਣ ਜਾਵਣ ਗੇੜ ਨਿਵਾਰਾ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਦੇਵੇ ਇਕੋ ਮਾਣ, ਚਰਨ ਸਰਨ ਸੱਚੀ ਸਰਨਾਈਆ। ਦਰਸ਼ਨ ਦੇਵੇ ਇਕ ਧਿਆਨ, ਅੰਤਰ ਆਤਮ ਬੂਝ ਬੁਝਾਈਆ। ਨਾਮ ਸਮਝਾਏ ਇਕ ਗਿਆਨ, ਤੂੰ ਮੇਰਾ ਮੈਂ ਤੇਰਾ ਸਾਚਾ ਸੱਜਣ ਇਕ ਅਖਵਾਈਆ। ਮੰਦਰ ਵਖਾਏ ਇਕ ਮਕਾਨ, ਜਿਸ ਘਰ ਘਰ ਘਰ ਵਿਚ ਵਸੇ ਮਾਹੀਆ। ਜੁਗ ਚੌਕੜੀ ਨਿਤ ਨਵਿਤ ਜਨ ਭਗਤਾਂ ਮਿਲੇ ਆਣ, ਬਣ ਪਾਂਧੀ ਸੱਚਾ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਦੇਵੇ ਨਿਸ਼ਅੱਖਰ ਏਕ, ਤਨ ਅੱਖਰ ਰੂਪ ਵਟਾਈਆ। ਮਨ ਤਨ ਜਣਾਏ ਜਗਤ ਟੇਕ, ਆਤਮ ਪਰਮਾਤਮ ਇਸ਼ਟ ਇਕ ਬਣਾਈਆ। ਨਿਰਗੁਣ ਨਿਰਗੁਣ ਲਏ ਵੇਖ, ਸਰਗੁਣ ਸਰਗੁਣ ਮੇਲ ਮਿਲਾਈਆ। ਕਰ ਖੇਲ ਅਚਨ ਅਚੇਤ, ਚੇਤਨ ਸੁਰਤੀ ਆਪ ਕਰਾਈਆ। ਅੰਦਰ ਵੜ ਕੇ ਦੱਸੇ ਭੇਤ, ਬਾਹਰੋਂ ਬੋਲ ਨਾ ਕੋਇ ਜਣਾਈਆ। ਪੀਆ ਪ੍ਰੀਤਮ ਕਰੇ ਪ੍ਰੇਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਦੇਵੇ ਵਡਿਆਈਆ। ਹਰਿ ਭਗਤ ਤੇਰਾ ਮਿਤਰ ਮਾਤ, ਸ੍ਰੀ ਭਗਵਾਨ ਇਕ ਅਖਵਾਇੰਦਾ। ਜਿਸ ਨੇ ਦਿਤੀ ਧੁਰ ਦੀ ਦਾਤ, ਨਾਮ ਭੰਡਾਰਾ ਝੋਲੀ ਪਾਇੰਦਾ। ਕੂੜੀ ਕਿਰਿਆ ਛੱਡ ਨਾਤ, ਸਾਚਾ ਬੰਧਨ ਇਕੋ ਪਾਇੰਦਾ। ਜਨ ਭਗਤਾਂ ਮਿਲ ਸਚ ਜਮਾਤ, ਦੂਜਾ ਪੰਥ ਨਾ ਕੋਇ ਵਖਾਇੰਦਾ। ਹੋਏ ਸਹਾਈ ਅਨਾਥਾਂ ਨਾਥ, ਦੀਨਨ ਦੀਨ ਆਪਣੇ ਗਲੇ ਲਗਾਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਆਤਮ ਸੇਜਾ ਆਤਮ ਪਰਮਾਤਮ ਕਰੇ ਭੋਗ ਬਲਾਸ, ਸਾਚਾ ਰਸ ਇਕੋ ਇਕ ਜਣਾਇੰਦਾ। ਸਰਬ ਗੁਣਾਂ ਪ੍ਰਭ ਹੋਏ ਤਾਸ, ਗੁਣਵੰਤਾ ਆਪਣੀ ਕਾਰ ਕਮਾਇੰਦਾ। ਰਾਹ ਤੱਕਣ ਤੇਰਾ ਪ੍ਰਿਥਮੀ ਆਕਾਸ਼, ਗਗਨ ਮੰਡਲ ਧਿਆਨ ਲਗਾਇੰਦਾ।
ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ ਸ਼ਾਬਾਸ਼, ਜਿਸ ਜਨ ਸ਼ਹਿਨਸ਼ਾਹ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪਣੀ ਗੋਦ ਉਠਾਇੰਦਾ। ਹਰਿਜਨ ਗੋਦੀ ਲਏ ਚੁੱਕ, ਸ੍ਰੀ ਭਗਵਾਨ ਵੱਡੀ ਵਡਿਆਈਆ। ਆਵਣ ਜਾਵਣ ਪੈਂਡਾ ਜਾਏ ਮੁੱਕ, ਪਾਂਧੀ ਰਾਹੀ ਰਹਿਣ ਕੋਇ ਨਾ ਪਾਈਆ। ਘਰ ਸੱਜਣ ਦੇਵੇ ਸੁਖ, ਦੁਖ ਦਰਦ ਦਏ ਗਵਾਈਆ। ਗੁਰਮੁਖ ਬਾਹਰੋਂ ਮਾਣਸ ਦਿਸੇ ਮਨੁਖ, ਅੰਦਰ ਆਤਮ ਪਰਮਾਤਮ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਭੈ ਭੌ ਭਰਮ ਮਿਟਾਈਆ। ਭੈ ਭੌ ਹੋਵੇ ਦੂਰ, ਨੇਰਨ ਨੇਰ ਰਹਿਣ ਨਾ ਪਾਈਆ। ਜਿਸ ਸਤਿਗੁਰ ਨਜ਼ਰੀ ਆਏ ਹਾਜ਼ਰ ਹਜ਼ੂਰ, ਹਜ਼ਰਤ ਦਾਤਾ ਵਡ ਵਡਿਆਈਆ। ਜਨਮ ਕਰਮ ਦਾ ਨਾਤਾ ਤੋੜ ਕੂੜ, ਸੁਚ ਸਚ ਘਰ ਸਚ ਦਏ ਪਰਨਾਈਆ। ਪ੍ਰੇਮ ਪ੍ਰੀਤੀ ਅੰਤਰ ਨੂਰ, ਬਖ਼ਸ਼ਸ਼ ਬਖ਼ਸ਼ੀਸ਼ ਵਿਚੋਂ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿਜਨ ਹਰਿ ਹਰਿ ਆਪਣੇ ਘਰ ਵਸਾਈਆ। ਹਰਿਜਨ ਵਸਣਾ ਘਰ ਅਗੰਮ, ਜਿਸ ਗ੍ਰਹਿ ਮਿਲੇ ਵਡਿਆਈਆ। ਸੰਗ ਨਾ ਜਾਏ ਕਾਇਆ ਮਾਟੀ ਚੰਮ, ਤਤਵ ਤਤ ਮੇਲ ਨਾ ਕੋਇ ਮਿਲਾਈਆ। ਪਵਣ ਸਵਾਸ ਨਾ ਕੋਈ ਦਮ, ਰਸਨਾ ਜਿਹਵਾ ਰੂਪ ਨਾ ਕੋਇ ਵਖਾਈਆ। ਹਰਖ਼ ਸੋਗ ਨਾ ਕੋਈ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ। ਮਾਤ ਪਿਤਾ ਨਾ ਜਨਨੀ ਜਨ, ਪੁੱਤਰ ਧੀ ਰੂਪ ਨਾ ਕੋਇ ਵਟਾਈਆ। ਦੌਲਤ ਮਾਲ ਖ਼ਜ਼ਾਨਾ ਨਾ ਕੋਈ ਧੰਨ, ਜਗਤ ਜਾਗੀਰ ਵੇਖ ਕੋਇ ਨਾ ਪਾਈਆ। ਮਹੱਲ ਅਟੱਲ ਜਗਤ ਮਨਾਰ ਨਾ ਕੋਈ ਛੱਪਰ ਛੰਨ, ਚਾਰ ਦੀਵਾਰ ਬਣਤ ਨਾ ਕੋਇ ਬਣਾਈਆ। ਬੁਧ ਮਤ ਨਾ ਕੋਈ ਮਨ, ਦਹਿ ਦਿਸ਼ਾ ਉਠ ਉਠ ਭੱਜੇ ਕੋਈ ਨਾ ਵਾਹੋ ਦਾਹੀਆ। ਨਿਰਮਲ ਨਿਰਵੈਰ ਜੋਤ ਪਰਕਾਸ਼ ਸ੍ਰੀ ਭਗਵਨ, ਸਚ ਦੁਆਰੇ ਬੈਠਾ ਆਸਣ ਲਾਈਆ। ਸੋ ਪੁਰਖ ਅਕਾਲ ਜਨ ਭਗਤ ਚੜ੍ਹਾਏ ਸਾਚਾ ਚੰਨ, ਦੋ ਜਹਾਨ ਕਰੇ ਰੁਸ਼ਨਾਈਆ। ਅੰਤਮ ਬੇੜਾ ਆਪੇ ਬੰਨ੍ਹ, ਆਪਣੇ ਕੰਧ ਉਠਾਈਆ। ਸਚਖੰਡ ਦੁਆਰ ਬਹਿ ਕਹੇ ਧੰਨ ਧੰਨ, ਧੰਨ ਗੁਰਮੁਖ ਤੇਰੀ ਚਤੁਰਾਈਆ। ਜਿਸ ਸਾਹਿਬ ਸਤਿਗੁਰ ਸ਼ਬਦ ਸੁਆਮੀ ਹਰ ਘਟ ਅੰਤਰਜਾਮੀ ਲਿਆ ਮੰਨ, ਜਗ ਮਨਸਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਇਕ ਵਰ, ਘਰ ਘਰ ਵਿਚ ਦਿਵਸ ਰੈਣ ਰੈਣ ਦਿਵਸ ਇਕੋ ਖ਼ੁਸ਼ੀ ਵਖਾਈਆ।
੨੬ ਅੱਸੂ ੨੦੨੦ ਬਿਕ੍ਰਮੀ ਗੁਰਦੇਵ ਸਿੰਘ ਦੇ ਗ੍ਰਹਿ ਲੁਧਿਆਣਾ
ਸਤਿਗੁਰ ਸ਼ਬਦ ਸਦਾ ਮਲਾਹ, ਬੇੜਾ ਪਤਣ ਪਾਰ ਕਰਾਇੰਦਾ। ਜੁਗ ਜਨਮ ਦਾ ਲਹਿਣਾ ਦਏ ਚੁਕਾ, ਨਿਤ ਨਵਿਤ ਵੇਖ ਵਖਾਇੰਦਾ। ਸਾਚੀ ਸਿਖਿਆ ਦਏ ਦ੍ਰਿੜਾ, ਨਾਮ ਨਿਧਾਨ ਬੂਝ ਬੁਝਾਇੰਦਾ। ਸਾਚੇ ਮਾਰਗ ਦੇਵੇ ਪਾ, ਰਾਹ ਇਕੋ ਇਕ ਵਖਾਇੰਦਾ। ਦੂਈ ਦਵੈਤੀ ਪੜਦਾ ਦਏ ਚੁਕਾ, ਅੰਧ ਅੰਧੇਰ ਰਹਿਣ ਨਾ ਪਾਇੰਦਾ। ਸਾਚੇ ਮੰਦਰ ਦਏ ਚੜ੍ਹਾ, ਜਿਸ ਘਰ ਆਪਣਾ ਆਸਣ ਲਾਇੰਦਾ। ਜਨਮ ਜਨਮ ਦੀ ਵਿਛੜੀ ਆਤਮਾ ਲਏ ਮਿਲਾ, ਪਰਮਾਤਮ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,
ਸਾਚਾ ਖੇਲ ਆਪ ਵਖਾਇੰਦਾ। ਜਨਮ ਕਰਮ ਦੇ ਵਿਛੜੇ ਜਗ, ਜੁਗ ਚੌਕੜੀ ਵੇਖ ਵਖਾਈਆ। ਸੰਤ ਸੁਹੇਲੇ ਕਿਰਪਾ ਕਰ ਧਰਨੀ ਉਤੇ ਲਏ ਲੱਭ, ਧਵਲ ਦੇਵੇ ਵਡਿਆਈਆ। ਸੰਸਾ ਰੋਗ ਮੇਟੇ ਹੱਬ, ਹਰਿ ਆਪਣਾ ਭੇਵ ਚੁਕਾਈਆ। ਕੂੜ ਕੜਿਆਰਾ ਮੇਟ ਹੱਦ, ਘਰ ਇਕੋ ਇਕ ਵਖਾਈਆ। ਜਿਸ ਘਰ ਵੱਜੇ ਨਾਮ ਨਦ, ਰਾਗ ਅਨਾਦ ਅਲਾਈਆ। ਸੋ ਮਹੱਲੇ ਲਏ ਸੱਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਚਾ ਹੁਕਮ ਵਰਤਾਈਆ। ਸਾਚਾ ਹੁਕਮ ਧੁਰ ਦੀ ਧਾਰ, ਹਰਿ ਕਰਤਾ ਆਪ ਜਣਾਇੰਦਾ। ਸਭ ਦਾ ਲੇਖਾ ਰਿਹਾ ਵਿਚਾਰ, ਬਿਨ ਹਰਿ ਨੈਣ ਨਜ਼ਰ ਕਿਸੇ ਨਾ ਆਇੰਦਾ। ਕਲਜੁਗ ਅੰਤਮ ਹੋ ਨਿਆਰ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਹਰਿਜਨ ਸੱਚੇ ਪਾਵੇ ਸਾਰ, ਪੂਰਬ ਲੇਖ ਆਪ ਵਰਤਾਇੰਦਾ। ਜਗਤ ਦਲਿੱਦਰੀ ਦੇਵੇ ਤਾਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰ ਗੋਬਿੰਦ, ਸਿਰ ਆਪਣਾ ਹੱਥ ਟਿਕਾਈਆ। ਜਨਮ ਜਨਮ ਦੀ ਮੇਟ ਚਿੰਦ, ਕਰਮ ਕਰਮ ਦਾ ਰੋਗ ਗਵਾਈਆ। ਅੰਮ੍ਰਿਤ ਧਾਰ ਦੇ ਕੇ ਸਿੰਧ, ਸਾਗਰ ਸੋਭਾ ਪਾਈਆ। ਗੁਣ ਦੇ ਗੁਣੀ ਗਹਿੰਦ, ਗਹਿਰ ਗੰਭੀਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਵੇਖ ਵਖਾਈਆ। ਪੂਰਬ ਲੇਖ ਜਨਮ ਅਵਧੂਤ, ਖ਼ਾਕ ਧੂੜੀ ਤਨ ਰਮਾਈਆ। ਲੱਭਦਾ ਫਿਰਿਆ ਚਾਰ ਕੂਟ, ਦਹਿ ਦਿਸ਼ਾ ਵੇਖ ਵਖਾਈਆ। ਵਿਰੋਲਦਾ ਰਿਹਾ ਸਚ ਝੂਠ, ਘਰ ਘਰ ਵਿਚ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੀ ਕਾਰ ਕਮਾਈਆ। ਅਵਧੂਤ ਭਸਮੀ ਲਾ ਆਸਣ, ਆਸ ਇਕ ਰਖਾਈਆ। ਕਿਰਪਾ ਕਰ ਪੁਰਖ ਅਬਿਨਾਸ਼ਨ, ਤਨ ਮਾਟੀ ਲੇਖੇ ਪਾਈਆ। ਨਿਰਗੁਣ ਸਰਗੁਣ ਬਣ ਸਾਥਨ, ਸਗਲਾ ਸੰਗ ਨਿਭਾਈਆ। ਇਕੋ ਟੇਕਾਂ ਤੋਹੇ ਮਾਥਨ, ਦੂਸਰ ਸੀਸ ਨਾ ਕੋਇ ਨਿਵਾਈਆ। ਘਰ ਮਾਤ ਪਿਤਾ ਛੱਡੇ ਸਾਥਣ, ਸੁਖ ਸੇਜ ਨਾ ਕੋਇ ਹੰਡਾਈਆ। ਆਪਣਾ ਆਪ ਕੀਤਾ ਘਾਤਨ, ਜੀਵਤ ਜਨਮ ਸੁਖ ਨਾ ਕੋਇ ਵਖਾਈਆ। ਇਕੋ ਵੇਖਾਂ ਤੇਰਾ ਪੱਤਣ, ਜਿਸ ਘਰ ਵਸੇਂ ਬੇਪਰਵਾਹੀਆ। ਕਿਰਪਾ ਕਰ ਆਵੇਂ ਰੱਖਣ, ਬਣ ਕੇ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿਧ ਰਿਹਾ ਸਮਝਾਈਆ। ਸੁਣ ਸਿਧ ਸਿਦਕ ਸਚ, ਹਰਿ ਸਾਬਰ ਆਪ ਜਣਾਇੰਦਾ। ਕਾਇਆ ਮਾਟੀ ਭਾਂਡਾ ਭੰਨੀਏ ਕੱਚ, ਅੰਤ ਕੋਇ ਰਹਿਣ ਨਾ ਪਾਇੰਦਾ। ਨਾਨਕ ਤਪਾ ਗੱਲੀਂ ਬਾਤੀਂ ਗਿਆ ਹੱਸ, ਆਪਣਾ ਭੇਵ ਨਾ ਕਿਸੇ ਜਣਾਇੰਦਾ। ਚੁੱਕ ਕੇ ਭੂਰੀ ਗਿਆ ਨੱਸ, ਆਪ ਆਪਣਾ ਪੰਧ ਮੁਕਾਇੰਦਾ। ਤੂੰ ਬਹਿਣਾ ਕਰ ਕੇ ਹਠ, ਨਿਰਗੁਣ ਇਕੋ ਬੂਝ ਬੁਝਾਇੰਦਾ। ਤੇਰਾ ਜਨਮ ਜਾਏ ਵਟ, ਵਟਾ ਆਪਣਾ ਨਾਮ ਲਗਾਇੰਦਾ। ਪੁਰਖ ਅਕਾਲ ਕਲਜੁਗ ਅੰਤਮ ਖੋਲ੍ਹੇ ਹੱਟ, ਬਣ ਵਣਜਾਰਾ ਸੇਵ ਕਮਾਇੰਦਾ। ਲੋਕਮਾਤ ਵਿਚੋਂ ਤੇਰੀ ਕਰਨੀ ਲਏ ਲੱਭ, ਪਿਛਲੀ ਕੀਤੀ ਝੋਲੀ ਪਾਇੰਦਾ। ਪਹਿਲੀ ਵਾਰ ਨਾਨਕ ਪਿਆਰ ਅੰਦਰ ਤੈਨੂੰ ਜਾਵੇ ਛੱਡ, ਦਰ ਤੇਰੇ ਨਾ ਚਰਨ ਟਿਕਾਇੰਦਾ। ਦੂਜੀ ਵਾਰ ਕਰ ਕਿਰਪਾ ਆਵੇ ਭੱਜ, ਸ੍ਰੀ ਭਗਵਾਨ ਆਪਣਾ ਸੰਗ ਨਿਭਾਇੰਦਾ। ਜਗਤ ਭਬੂਤ ਪਿਛਲੀ ਤਜ, ਅੱਗੇ ਨਾਮ ਨਿਧਾਨ ਝੋਲੀ ਪਾਇੰਦਾ। ਚਰਨ ਕਵਲ ਬਹਿ ਕੇ ਜਾਣਾ ਸਜ, ਸਜਦਾ ਇਕੋ ਸੀਸ ਕਰਾਇੰਦਾ। ਅਲਖ ਨਿਰੰਜਣ ਪਿੱਛੇ ਬੋਲਿਆ ਗੱਜ, ਅਲੱਖ ਪਰਤੱਖ ਆਪਣੀ ਧਾਰ ਵਖਾਇੰਦਾ। ਮਿਹਰਵਾਨ ਹੋ ਕੇ ਪਾਰ ਕਰਾਏ
ਹੱਦ, ਹੱਦ ਆਤਮ ਪਦ ਪਰਮਾਤਮ ਪਰਮਾਤਮ ਆਤਮ ਆਤਮ ਪਰਮਾਤਮ ਆਪਣਾ ਰੂਪ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਵੈਰ ਨਿਹਕਲੰਕ ਲਹਿਣਾ ਦੇਣਾ ਪੂਰਬ ਜਨਮ ਕਿਸੇ ਨਾ ਦੇਵੇ ਛੱਡ, ਸਭ ਦੀ ਮਨਸਾ ਆਸਾ ਪੂਰ ਕਰਾਇੰਦਾ।