ਪੁਸਤਕਾਲਾਭਾਗ ੧੫

੨੬ ਅੱਸੂ ੨੦੨੦ ਬਿਕ੍ਰਮੀ ਨਿਰੰਜਣ ਸਿੰਘ ਦੇ ਗ੍ਰਹਿ ਉਚੀ ਆਬਾਦੀ ਲੁਧਿਆਣਾ

ਸ਼ਾਹ ਪਾਤਸ਼ਾਹ ਹਰਿ ਨਿਰੰਕਾਰ, ਸਚਖੰਡ ਤੇਰੀ ਵਡਿਆਈਆ। ਹੁਕਮੇ ਅੰਦਰ ਚਲ ਆਏ ਦਰਬਾਰ, ਦਰ ਤੇਰੇ ਫੇਰਾ ਪਾਈਆ। ਸ਼ਬਦ ਸੁੱਤ ਉਠ ਕਹੇ ਮੇਰੇ ਸਿਰਜਣਹਾਰ, ਮਿਹਰਵਾਨ ਤੇਰੀ ਵਡ ਵਡਿਆਈਆ। ਨਿਰਗੁਣ ਨਿਰਗੁਣ ਕਰ ਕੇ ਸੇਵਾ ਅਪਰ ਅਪਾਰ, ਨਿਰਵੈਰ ਤੇਰੀ ਸਰਨ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਮਿਹਰ ਨਜ਼ਰ ਉਠਾਈਆ। ਵਿਸ਼ਨੂੰ ਆਇਆ ਪ੍ਰਭ ਹੁਕਮ ਦੁਆਰ, ਬਣ ਪਾਂਧੀ ਪੰਧ ਮੁਕਾਈਆ। ਨੇਤਰ ਨੈਣ ਰਿਹਾ ਉਠਾਲ, ਦੋ ਜਹਾਨ ਵੇਖ ਵਖਾਈਆ। ਚਾਰ ਕੁੰਟ ਦਿਸੇ ਕੰਗਾਲ, ਸਾਚੀ ਵਸਤ ਹੱਥ ਨਾ ਕੋਇ ਰਖਾਈਆ। ਨੀਰ ਵਹਾ ਹੋਏ ਬੇਹਾਲ, ਬਿਹਬਲ ਹੋ ਰਿਹਾ ਜਣਾਈਆ। ਕਿਰਪਾ ਕਰ ਵਡ ਪ੍ਰਿਤਪਾਲ, ਇਕ ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਬ੍ਰਹਮਾ ਆਏ ਚਲ ਦੁਆਰ, ਨਿਉਂ ਨਿਉਂ ਸੀਸ ਝੁਕਾਈਆ। ਪਾਰਬ੍ਰਹਮ ਤੇਰਾ ਅੰਤ ਨਾ ਪਾਰਾਵਾਰ, ਹਉਂ ਮੂਰਖ ਕਹਿਣ ਕਿਛ ਨਾ ਪਾਈਆ। ਜੁਗ ਚੌਕੜੀ ਬਣਿਆ ਰਿਹਾ ਸੇਵਾਦਾਰ, ਨਿਰਗੁਣ ਸਰਗੁਣ ਸੇਵ ਕਮਾਈਆ। ਰਚ ਰਚ ਵੇਖਿਆ ਜਗਤ ਸੰਸਾਰ, ਤੇਰੀ ਰਚਨਾ ਤੇਰੇ ਵਿਚ ਸਮਾਈਆ। ਦਹਿ ਦਿਸ਼ਾ ਦਿਸੇ ਧੂਅੰਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਗ੍ਰਹਿ ਮਿਲੇ ਤੇਰੇ ਨਾਮ ਵਡਿਆਈਆ। ਸ਼ੰਕਰ ਕਹੇ ਪ੍ਰਭ ਤੇਰਾ ਕੋਈ ਨਾ ਜਾਣੇ ਮੂਲ, ਬੇਅੰਤ ਤੇਰੀ ਵਡਿਆਈਆ। ਮੇਰੇ ਹੱਥ ਸੋਭੇ ਤ੍ਰਿਸੂਲ, ਤ੍ਰੈਲੋਕ ਭੇਵ ਕੋਇ ਨਾ ਆਈਆ। ਨਵ ਨੌ ਚਾਰ ਤੇਰਾ ਬਦਲਿਆ ਦਿਸੇ ਅਸੂਲ, ਅਸਲੀਅਤ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸ਼ਾਹ ਪਾਤਸ਼ਾਹ ਤੇਰੀ ਓਟ ਰਖਾਈਆ। ਤ੍ਰੈਗੁਣ ਮਾਇਆ ਆਈ ਨੇੜੇ, ਨੇਤਰ ਨੈਣਾਂ ਨੀਰ ਵਹਾਈਆ। ਪਾਰਬ੍ਰਹਮ ਪ੍ਰਭ ਤੁਧ ਬਿਨ ਚੁਕਾਏ ਨਾ ਕੋਈ ਝੇੜੇ, ਝਗੜਾ ਪਿਆ ਸਰਬ ਲੋਕਾਈਆ। ਨੌ ਖੰਡ ਪ੍ਰਿਥਮੀ ਸਤਿ ਧਰਮ ਨਾ ਕਿਸੇ ਖੇੜੇ, ਸੱਤ ਦੀਪ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਪੰਜ ਤਤ ਮਾਰੇ ਧਾਹ, ਦਰ ਇਕੋ ਕੂਕ ਸੁਣਾਈਆ। ਕਿਰਪਾ ਕਰ ਬੇਪਰਵਾਹ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਜੁਗ ਚੌਕੜੀ ਗਏ ਵਿਹਾ, ਤੇਰੀ ਸੇਵਾ ਮਾਤ ਕਮਾਈਆ। ਕਲਜੁਗ ਅੰਤਮ ਗਿਆ ਆ, ਚਾਰੋਂ ਕੁੰਟ ਅੰਧੇਰਾ ਛਾਈਆ। ਸਾਚਾ ਮਿਲੇ ਨਾ ਕੋਇ ਮਲਾਹ, ਖੇਵਟ ਖੇਟਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਭਗਤ ਕਹਿਣ ਪ੍ਰਭ ਆਏ ਪਾਸ, ਦਰ ਤੇਰੇ ਅਲਖ ਜਗਾਈਆ। ਕਿਰਪਾ ਕਰ ਸਰਬ ਗੁਣਤਾਸ, ਗੁਣਵੰਤ ਤੇਰੀ ਵਡਿਆਈਆ। ਕਲਜੁਗ

ਅੰਤਮ ਸਾਰੇ ਹੋਏ ਨਿਰਾਸ, ਨਿਰਬਲ ਹੋ ਕੇ ਤੇਰਾ ਧਿਆਨ ਲਗਾਈਆ। ਤੁਧ ਬਿਨ ਜੋਤੀ ਨੂਰ ਨਾ ਮਿਲੇ ਕੋਈ ਪਰਕਾਸ਼, ਨਵ ਨੌ ਚਾਰ ਅੰਧੇਰਾ ਛਾਈਆ। ਝਗੜਾ ਪਿਆ ਜ਼ਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਸਾਚੀ ਦਿਸੇ ਨਾ ਕੋਈ ਜਮਾਤ, ਚਾਰ ਵਰਨ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਆਇਆਂ ਖ਼ਾਲੀ ਝੋਲੀ ਦੇ ਭਰਾਈਆ। ਸੰਤ ਜਨ ਦਰ ਆ ਮੰਗਣ, ਦੋਏ ਜੋੜ ਵਾਸਤਾ ਪਾਈਆ। ਸ੍ਰਿਸ਼ਟ ਸਬਾਈ ਹੋਈ ਨੰਗਨ, ਨਾਮ ਓਢਨ ਸੀਸ ਨਾ ਕੋਇ ਟਿਕਾਈਆ। ਕਾਇਆ ਚੋਲੀ ਚੜ੍ਹੇ ਨਾ ਰੰਗਣ, ਦੁਰਮਤ ਮੈਲ ਨਾ ਕੋਇ ਧਵਾਈਆ। ਅਨਹਦ ਨਾਦ ਵੱਜੇ ਨਾ ਕੋਈ ਮਰਦੰਗਨ, ਧੁਨ ਆਤਮਕ ਰਾਗ ਨਾ ਕੋਇ ਸੁਣਾਈਆ। ਗੀਤ ਗੋਬਿੰਦ ਕੋਈ ਨਾ ਗਾਵੇ ਛੰਦਨ, ਆਤਮ ਪਰਮਾਤਮ ਢੋਲਾ ਨਾ ਕੋਇ ਸੁਣਾਈਆ। ਫਿਰੀ ਦਰੋਹੀ ਵਿਚ ਵਰਭੰਡਨ, ਬ੍ਰਹਿਮੰਡ ਰਹੇ ਕੁਰਲਾਈਆ। ਨੇਤਰ ਰੋਵੇ ਜੇਰਜ ਅੰਡਨ, ਉਤਭੁਜ ਸੇਤਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਹਿਬ ਸੁਲਤਾਨ ਤੇਰੀ ਆਸ ਰਖਾਈਆ। ਗੁਰਮੁਖ ਕਹਿਣ ਪ੍ਰਭ ਤੇਰੀ ਓਟ, ਤੇਰੇ ਦਰ ਮਿਲੇ ਵਡਿਆਈਆ। ਕਲਜੁਗ ਅੰਤਮ ਲੱਖ ਚੁਰਾਸੀ ਭਰਿਆ ਖੋਟ, ਕੂੜਾ ਨਾਤਾ ਨਾ ਕੋਇ ਤੁੜਾਈਆ। ਨਿਰਮਲ ਨੂਰ ਨਜ਼ਰ ਨਾ ਆਏ ਨਿਰਵੈਰ ਤੇਰੀ ਜੋਤ, ਜਾਗਰਤ ਨੂਰ ਨਾ ਕੋਇ ਰੁਸ਼ਨਾਈਆ। ਰਸਨਾ ਜਿਹਵਾ ਬੱਤੀ ਦੰਦ ਸਭ ਦੇ ਪੜ੍ਹਦੇ ਦਿਸਣ ਹੋਂਟ, ਅੰਤਰ ਆਤਮ ਲਿਵ ਪਰਮਾਤਮ ਸਕੇ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗਣ ਆਈਆ। ਗੁਰਸਿਖ ਕਹਿਣ ਪ੍ਰਭ ਸੁਣ ਪੁਕਾਰ, ਸਤਿਗੁਰ ਤੇਰੇ ਹੱਥ ਵਡਿਆਈਆ। ਸ੍ਰਿਸ਼ਟ ਸਬਾਈ ਧੂਅੰਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਗੁਰ ਕਾ ਸ਼ਬਦ ਸਾਰੇ ਗਏ ਵਿਸਾਰ, ਵਿਸਰਿਆ ਬੇਪਰਵਾਹੀਆ। ਪੀਰ ਪੈਗ਼ੰਬਰ ਗੁਰ ਅਵਤਾਰ ਲੇਖਾ ਲਿਖ ਕੇ ਗਏ ਬਣ ਲਿਖਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਸਾਚੇ ਵੱਜੇ ਵਧਾਈਆ। ਚਲ ਕੇ ਆਏ ਚਾਰ ਵੇਦ, ਪ੍ਰਭ ਰੋ ਰੋ ਹਾਲ ਸੁਣਾਈਆ। ਸਾਡਾ ਕੋਈ ਨਾ ਪਾਵੇ ਭੇਦ, ਪੜਦਾ ਸਕੇ ਨਾ ਕੋਇ ਉਠਾਈਆ। ਕਲਜੁਗ ਕੂੜੀ ਕਿਰਿਆ ਰਹੇ ਖੇਡ, ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਹਲਕਾਈਆ। ਕਿਰਪਾ ਕਰ ਵਡ ਨਰੇਸ਼, ਨਰ ਨਰਾਇਣ ਤੇਰੀ ਸਰਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇ ਦੇ ਥੱਕੇ ਸੰਦੇਸ਼, ਕਲਜੁਗ ਜੀਵ ਸਮਝ ਕੋਇ ਨਾ ਪਾਈਆ। ਅੰਤਮ ਸਾਡੀ ਚਲੇ ਕੋਈ ਨਾ ਪੇਸ਼, ਦਰ ਤੇਰੇ ਆ ਕੇ ਅਲਖ ਜਗਾਈਆ। ਜਿਉਂ ਭਾਵੇ ਤਿਉਂ ਲੈਣਾ ਵੇਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮਿਹਰ ਨਜ਼ਰ ਉਠਾਈਆ। ਸ਼ਾਸਤਰ ਸਿਮਰਤ ਘਤ ਵਹੀਰ, ਦਰ ਠਾਂਡੇ ਬੈਠੇ ਆਈਆ। ਕਿਰਪਾ ਕਰ ਬੇਨਜ਼ੀਰ, ਨਜ਼ਰ ਨੈਣ ਇਕ ਉਠਾਈਆ। ਕਲਜੁਗ ਕੂੜੀ ਕਿਰਿਆ ਜਗਤ ਵੱਝਾ ਜ਼ੰਜੀਰ, ਸੰਗਲ ਸਕੇ ਨਾ ਕੋਇ ਤੁੜਾਈਆ। ਪੜ੍ਹ ਪੜ੍ਹ ਕਾਗ਼ਜ਼ ਕਲਮ ਸ਼ਾਹੀ ਵਰਕੇ ਦਿਤੇ ਚੀਰ, ਬਜਰ ਕਪਾਟੀ ਪੜਦਾ ਸਕੇ ਨਾ ਕੋਇ ਤੁੜਾਈਆ। ਰਸਨਾ ਗਾ ਗਾ ਪੰਡਤ ਪਾਂਧੇ ਬਾਹਰੋਂ ਦੇਂਦੇ ਧੀਰ, ਅੰਦਰ ਅੰਮ੍ਰਿਤ ਸੀਰ ਨਾ ਕੋਇ ਪਿਆਈਆ। ਕਲਜੁਗ ਅੰਤ ਹੋਏ ਦਿਲਗੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਦਾ ਸੁਹੇਲੇ ਹੋਣਾ ਸਹਾਈਆ।

ਵੇਦ ਪੁਰਾਨ ਕਹੇ ਕਿਤਾਬ, ਸ਼ਾਸਤਰ ਸਿਮਰਤ ਨਾਲ ਮਿਲਾਈਆ। ਤੋਹੇ ਸਤਿਗੁਰ ਇਕ ਆਦਾਬ, ਸਜਦਾ ਸੀਸ ਝੁਕਾਈਆ। ਕਲਜੁਗ ਸਾਡਾ ਰਿਹਾ ਨਾ ਕੋਇ ਖ਼ਤਾਬ, ਖ਼ਾਲਸ ਰੂਪ ਨਾ ਕੋਇ ਜਣਾਈਆ। ਅਹਿਬਾਬ ਬਣ ਕੇ ਵਜਾਏ ਨਾ ਕੋਇ ਰਬਾਬ, ਸਚ ਸਤਾਰ ਨਾ ਕੋਇ ਹਿਲਾਈਆ। ਸਾਡਾ ਲੇਖਾ ਰੱਖ ਆਪਣੇ ਕੋਲ ਹਿਸਾਬ, ਵਹੀ ਖਾਤਾ ਫੋਲ ਫੋਲਾਈਆ। ਅਸੀਂ ਕਲਜੁਗ ਅੰਤ ਸਾਰੇ ਦੇਣ ਆਏ ਜਵਾਬ, ਸਾਡੀ ਚਲੇ ਨਾ ਕੋਇ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਉਂ ਭਾਵੇ ਤਿਉਂ ਆਪਣਾ ਖੇਲ ਖਿਲਾਈਆ। ਗੀਤਾ ਦੁਆਰੇ ਆਈ ਨੱਠ, ਅਠ ਦਸ ਰਹੀ ਸਮਝਾਈਆ। ਸ੍ਰਿਸ਼ਟ ਸਬਾਈ ਤੁੱਟਾ ਧੀਰਜ ਜਤ, ਸਤਿ ਨਜ਼ਰ ਕੋਇ ਨਾ ਆਈਆ। ਹੋ ਹੈਰਾਨ ਮੇਰੀ ਮਾਰੀ ਗਈ ਮਤ, ਪ੍ਰਭੂ ਸਮਝ ਕੋਈ ਨਾ ਪਾਈਆ । ਤੇਰਾ ਕੋਈ ਨਾ ਗਾਵੇ ਜਸ, ਤੇਰਾ ਨਾਮ ਨਾ ਕੋਇ ਧਿਆਈਆ। ਕੂੜੀ ਕਿਰਿਆ ਪ੍ਰੇਮ ਲਗਾਇਆ ਰਸ, ਨਿਝਰ ਰਸ ਝਿਰਨਾ ਬੂੰਦ ਸਵਾਂਤੀ ਮੁੱਖ ਨਾ ਕੋਇ ਚੁਆਈਆ। ਦਰੋਹੀ ਮੇਰੀ ਹੋਈ ਬਸ, ਮੇਰੇ ਰਾਮ ਮੇਰੇ ਕਾਹਨ ਆਪਣੇ ਚਰਨ ਬਖ਼ਸ਼ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਅੰਜੀਲ ਕੁਰਾਨ ਆਈ ਦੌੜ, ਮਸਲਾ ਆਪਣਾ ਰਹੀ ਸੁਣਾਈਆ। ਚੌਦਾਂ ਤਬਕ ਰਸ ਮਿੱਠਾ ਹੋਇਆ ਕੌੜ, ਚੌਧਵੀਂ ਚੰਦ ਨਾ ਕੋਇ ਚਮਕਾਈਆ। ਚੋਦਾਂ ਵਿਦਿਆ ਪ੍ਰਭ ਤੈਨੂੰ ਸਕੀ ਨਾ ਬੌਹੜ, ਨਵ ਨੌ ਚਾਰ ਫਿਰੇ ਵਾਹੋ ਦਾਹੀਆ। ਕਰ ਕਿਰਪਾ ਅੰਤਮ ਵੇਖ ਕਰ ਕੇ ਗ਼ੌਰ, ਕਲਜੁਗ ਜਗਤ ਅੰਧੇਰਾ ਛਾਈਆ। ਠੱਗ ਚੋਰ ਯਾਰ ਮਚਾਵਣ ਸ਼ੋਰ, ਹਰਾਮਖ਼ੋਰ ਬੈਠੇ ਡੇਰਾ ਲਾਈਆ। ਸੁਰਤੀ ਸ਼ਬਦੀ ਕੋਈ ਨਾ ਬੰਨ੍ਹੇ ਡੋਰ, ਕਲਮਾ ਹੱਕ ਨਾ ਕੋਇ ਦ੍ਰਿੜਾਈਆ । ਚਾਰੋਂ ਕੁੰਟ ਅੰਧੇਰਾ ਘੋਰ, ਨੂਰੀ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਆਪਣਾ ਇਸਮ ਆਜ਼ਮ ਅਜ਼ੀਮ ਪਰਵਰਦਿਗਾਰ ਇਕੋ ਦੇ ਜਣਾਈਆ। ਸ਼ਬਦ ਬਾਣੀ ਦਰ ਗਈ ਆ, ਆ ਕੇ ਹਾਲ ਸੁਣਾਈਆ। ਕਿਰਪਾ ਕਰ ਬੇਪਰਵਾਹ, ਪਾਰਬ੍ਰਹਮ ਤੇਰੀ ਵਡਿਆਈਆ। ਮੈਂ ਸਚ ਸੰਦੇਸਾ ਦਿਆਂ ਸੁਣਾ, ਲੋਕਮਾਤ ਭੇਵ ਖੁਲ੍ਹਾਈਆ। ਨਾਨਕ ਗੋਬਿੰਦ ਮਾਤ ਆਇਆ ਟਿਕਾ, ਟਿੱਕਾ ਮਸਤਕ ਇਕੋ ਲਾਈਆ। ਸ੍ਰਿਸ਼ਟ ਸਬਾਈ ਆਇਆ ਸਮਝਾ, ਗੁਰ ਸ਼ਬਦ ਮੰਨੋ ਇਕੋ ਜਿਸ ਵਿਚ ਵੱਡੀ ਵਡਿਆਈਆ। ਕਲਜੁਗ ਜੀਵ ਹਰਿ ਕਾ ਨਾਮ ਗਏ ਭੁਲਾ, ਭਰਮੇ ਭੁੱਲੀ ਸਰਬ ਲੋਕਾਈਆ। ਕੋਟਨ ਕੋਟ ਮਾਰਗ ਰਹੇ ਲਗਾ, ਬਣ ਬਣ ਪਾਂਧੀ ਜਗਤ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਘਰ ਤੇਰੇ ਮਿਲੇ ਵਡਿਆਈਆ। ਸਚ ਦੁਆਰ ਵੇਖ ਆਏ ਗੁਰ, ਨਮੋ ਨਮੋ ਸੀਸ ਝੁਕਾਈਆ। ਪੁਰਖ ਅਕਾਲ ਤੇਰਾ ਲੇਖਾ ਧੁਰ, ਦੋ ਜਹਾਨ ਤੇਰੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਵੇਖੇ ਸੁਰ, ਪਤ ਤੇਰਾ ਧਿਆਨ ਲਗਾਈਆ। ਕਲਜੁਗ ਅੰਤਮ ਚਾਰੋਂ ਕੁੰਟ ਆਈ ਥੁੜ, ਦਹਿ ਦਿਸ਼ਾ ਨਾਮ ਭੰਡਾਰ ਨਾ ਕੋਇ ਵਰਤਾਈਆ। ਡੂੰਘੇ ਵਹਿਣ ਰਹੇ ਰੁੜ੍ਹ, ਮੰਝਧਾਰ ਕਿਸ਼ਤੀ ਪਾਰ ਨਾ ਕੋਇ ਕਰਾਈਆ। ਆਪਣਿਆਂ ਕਰਮਾਂ ਵਲ ਤੱਕੇ ਕੋਈ ਨਾ ਮੁੜ, ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ । ਪੰਜਾਂ ਤੱਤਾ ਨਾਲ ਗਏ ਜੁੜ, ਪੰਚਮ ਪੰਚ ਕਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਹਿਬ ਸਤਿਗੁਰ ਆਪਣਾ ਭੇਦ ਜਣਾਈਆ। ਦਰ ਠਾਂਡੇ ਆਏ ਅਵਤਾਰ, ਦੋਏ ਜੋੜ ਸੀਸ ਝੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ

ਪ੍ਰਭ ਵੇਖਿਆ ਤੇਰਾ ਸੰਸਾਰ, ਤੇਰੇ ਹੁਕਮੇ ਅੰਦਰ ਫੇਰਾ ਪਾਈਆ। ਨਿਰਗੁਣ ਸਰਗੁਣ ਕਰਦੇ ਰਹੇ ਪਿਆਰ, ਸਚ ਪ੍ਰੀਤੀ ਇਕ ਸਮਝਾਈਆ। ਤੇਰਾ ਨਾਮ ਸ਼ਬਦ ਬੋਲ ਜੈਕਾਰ, ਧੁਰ ਸੰਦੇਸਾ ਆਏ ਸੁਣਾਈਆ। ਸ਼ਬਦ ਅਗੰਮੀ ਬੋਧ ਅਗਾਧੀ ਬਣ ਲਿਖਾਰ, ਕਾਤਬ ਹੋ ਕੇ ਕਲਮ ਚਲਾਈਆ। ਸ਼ਹਾਦਤ ਦੇਵੇ ਖਾਣੀ ਬਾਣੀ ਅੰਜੀਲ ਕੁਰਾਨ, ਵੇਦ ਪੁਰਾਨ ਗੀਤਾ ਗਿਆਨ ਜਗਤ ਦ੍ਰਿੜਾਈਆ। ਉਚ ਅਗੰਮ ਅਥਾਹ ਬੇਪਰਵਾਹ ਤੇਰੀ ਦੱਸਦੇ ਆਏ ਸ਼ਾਨ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਕਲਮਾ ਸਚ ਕਲਾਮ, ਕਾਇਨਾਤ ਕਰੇ ਪੜ੍ਹਾਈਆ। ਜਿਸ ਦਾ ਦੀਨ ਮਜ਼੍ਹਬ ਇਸਲਾਮ, ਜ਼ਾਤ ਪਾਤ ਖੇਲ ਮਹਾਨ, ਊਚ ਨੀਚ ਭੇਵ ਵਖਾਈਆ। ਤੇਰੇ ਅੱਗੇ ਕਰੀਏ ਇਕ ਪਰਨਾਮ, ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਘਟ ਘਟ ਵਾਸੀ ਘਰ ਘਰ ਦਿਸੇਂ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਸਦੀ ਬੀਸਵੀਂ ਸਾਰੇ ਹੋਏ ਹੈਰਾਨ, ਚੌਦਾਂ ਤਬਕ ਨੈਣ ਸ਼ਰਮਾਣ, ਚੌਦਾਂ ਲੋਕ ਤੇਰਾ ਧਿਆਨ, ਚੌਦਾਂ ਵਿਦਿਆ ਲੇਖ ਲਿਖੇ ਸ਼ੈਤਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਓਟ ਨਾ ਕੋਇ ਤਕਾਈਆ। ਜੋਧੇ ਸੂਰਬੀਰ ਬਲਵਾਨ, ਨਿਰਗੁਣ ਰੂਪ ਵਾਲੀ ਦੋ ਜਹਾਨ, ਸਤਿ ਸਰੂਪ ਸਦਾ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਉਠ ਪ੍ਰਭ ਵੇਖ ਸੱਚੇ ਦਰਬਾਰ, ਤੇਰੀ ਰਚਨਾ ਰਚੀ ਆਈ ਦੁਆਰ, ਨਿਰਗੁਣ ਸਰਗੁਣ ਕਰ ਵਿਹਾਰ, ਦੋਏ ਜੋੜ ਕਰਨ ਨਿਮਸਕਾਰ, ਮੰਗਣ ਮੰਗ ਬਣ ਭਿਖਾਰ, ਦਰ ਦਰਵੇਸ਼ ਆਪਣਾ ਰੂਪ ਵਟਾਈਆ। ਸ੍ਰੀ ਭਗਵਾਨ ਦੱਸੇ ਏਕ, ਏਕੰਕਾਰ ਰਿਹਾ ਜਣਾਈਆ। ਸ਼ਬਦ ਸੁੱਤ ਸਚ ਸਾਚੀ ਟੇਕ, ਵਿਸ਼ਨ ਬ੍ਰਹਮਾ ਸ਼ਿਵ ਦੇ ਸਮਝਾਈਆ। ਤ੍ਰੈ ਪੰਜ ਖੋਲ੍ਹਾਂ ਅੰਤਮ ਭੇਤ, ਭੇਵ ਅਭੇਦਾ ਆਪ ਸਮਝਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰਾ ਕਰਾਂ ਲੇਖ, ਲਿਖਤ ਭਵਿਖਤ ਜੋ ਗਏ ਲਿਖਾਈਆ। ਭਗਤ ਭਗਵਾਨ ਬਣ ਕੇ ਲਵਾਂ ਵੇਖ, ਲੋਕਮਾਤ ਵੇਸ ਵਟਾਈਆ। ਸਾਚੇ ਸੰਤਾਂ ਵਖਾਵਾਂ ਅਗੰਮਾ ਦੇਸ, ਜਿਸ ਘਰ ਦੀਵਾ ਬਾਤੀ ਇਕ ਰੁਸ਼ਨਾਈਆ। ਗੁਰਮੁਖਾਂ ਕਰਾਂ ਸਾਚਾ ਹੇਤ, ਆਤਮ ਪਰਮਾਤਮ ਜੋੜ ਜੁੜਾਈਆ। ਗੁਰਸਿਖਾਂ ਨਜ਼ਰੀ ਆਵਾਂ ਨੇਤਨ ਨੇਤ, ਨਿਜ ਨੇਤਰ ਨਜ਼ਰ ਖੁਲ੍ਹਾਈਆ। ਸਚ ਸੁਆਮੀ ਬਣ ਕੇ ਖੋਲ੍ਹਾਂ ਭੇਤ, ਅਨਭਵ ਆਪਣਾ ਭਾਵ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਸ਼ਬਦ ਸੁੱਤ ਮੈਂ ਆਉਦਾ ਹਾਂ। ਨਿਰਗੁਣ ਨੂਰ ਰੂਪ ਪਰਗਟਾਉਦਾ ਹਾਂ। ਮਹੱਲ ਅਟੱਲ ਇਕ ਸੁਹਾਉਦਾ ਹਾਂ। ਸਾਚੇ ਮੰਦਰ ਡੇਰਾ ਲਾਉਦਾ ਹਾਂ। ਅੰਦਰ ਦੀਪ ਇਕ ਜਗਾਉਦਾ ਹਾਂ। ਬਣ ਮਹੀਪ ਖੇਲ ਖਿਲਾਉਦਾ ਹਾਂ। ਜਿਸ ਦੀ ਰੱਖ ਕੇ ਬੈਠੇ ਉਡੀਕ, ਸੋ ਆਸਾ ਪੂਰ ਕਰਾਉਦਾ ਹਾਂ। ਕਲਜੁਗ ਅੰਤਮ ਆਈ ਤਾਰੀਖ਼, ਤਰੀਕਾ ਸਭ ਨੂੰ ਆਪ ਸਮਝਾਉਦਾ ਹਾਂ। ਪ੍ਰਭ ਦਾ ਮਾਰਗ ਸਦਾ ਬਾਰੀਕ, ਤਿਖੀ ਧਾਰੋਂ ਆਪ ਪਰਗਟਾਉਦਾ ਹਾਂ। ਦੂਜਾ ਦਿਸੇ ਨਾ ਕੋਇ ਸ਼ਰੀਕ, ਲਾਸ਼ਰੀਕ ਹੋ ਕੇ ਖੇਲ ਰਚਾਉਦਾ ਹਾਂ। ਗੁਰ ਅਵਤਾਰਾਂ ਦੇਵਾਂ ਭੀਖ, ਸਾਚੀ ਭਿਛਿਆ ਨਾਮ ਵਰਤਾਉਦਾ ਹਾਂ। ਤ੍ਰੈਗੁਣ ਪੰਜ ਤਤ ਨਾਤਾ ਜੋੜਾਂ ਠੀਕ, ਕਾਇਆ ਠੀਕਰ ਰੂਪ ਵਖਾਉਦਾ ਹਾਂ। ਜਨ ਭਗਤਾਂ ਆਤਮ ਕਰਾਂ ਅਤੀਤ, ਤ੍ਰੈਗੁਣ ਡੇਰਾ ਢਾਉਦਾ ਹਾਂ। ਸਾਚੇ ਸੰਤਾਂ ਘਰ ਮੰਦਰ ਵਖਾਵਾਂ ਸੀਤ, ਸਾਚਾ ਹੁਜਰਾ ਇਕ ਸੁਹਾਉਦਾ ਹਾਂ। ਗੁਰਮੁਖਾਂ ਕਰ ਸਚ ਪ੍ਰੀਤ, ਊਚ ਨੀਚ ਭੇਵ ਚੁਕਾਉਦਾ ਹਾਂ। ਗੁਰਸਿਖਾਂ ਕਾਇਆ ਕਰ ਕੇ ਠਾਂਡੀ ਸੀਤ, ਅਗਨੀ ਤਤ ਬੁਝਾਉਦਾ ਹਾਂ। ਕਲਜੁਗ ਅੰਤਮ ਬਦਲਾਂ ਰੀਤ, ਰੀਤੀਵਾਨ ਆਪ ਸਦਾਉਦਾ ਹਾਂ। ਕਿਸੇ ਦਰ ਨਾ ਮੰਗਾਂ ਭੀਖ, ਆਪਣੀ ਕਰਨੀ ਆਪ ਕਮਾਉਦਾ ਹਾਂ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹਿਣਾ ਦੇਣਾ ਸਭ ਦੀ ਝੋਲੀ ਪਾਉਦਾ ਹਾਂ। ਸ਼ਬਦੀ ਸੁੱਤ ਸਚ ਜਣਾਵਾਂਗਾ। ਵਿਸ਼ਨੂੰ ਲਹਿਣਾ ਵੇਖ ਵਖਾਵਾਂਗਾ। ਬ੍ਰਹਮੇ ਪੜਦਾ ਆਪ ਚੁਕਾਵਾਂਗਾ। ਸ਼ੰਕਰ ਹੱਥ ਤ੍ਰਿਸੂਲ ਵਖਾਵਾਂਗਾ। ਤ੍ਰੈਗੁਣ ਮਾਇਆ ਫੋਲ ਫੋਲਾਵਾਂਗਾ। ਪੰਜ ਤਤ ਆਪਣਾ ਰੰਗ ਵਖਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸੰਗ ਰਲਾਵਾਂਗਾ। ਆਦਿ ਜੁਗਾਦਿ ਸ਼ਬਦੀ ਢੋਲਾ ਵੱਜੇ ਮਰਦੰਗ, ਨਾਮ ਨਿਧਾਨ ਇਕ ਪਰਗਟਾਵਾਂਗਾ। ਜਨ ਭਗਤਾਂ ਲਾ ਕੇ ਅੰਗ, ਅੰਗੀਕਾਰ ਆਪ ਹੋ ਜਾਵਾਂਗਾ। ਸੰਤਾਂ ਦੇ ਕੇ ਨਿਜਾਨੰਦ, ਅਨੰਦ ਅਨੰਦ ਵਿਚੋਂ ਪਰਗਟਾਵਾਂਗਾ। ਗੁਰਮੁਖਾਂ ਆਵਣ ਜਾਵਣ ਚੁਕਾ ਪੰਧ, ਸਾਚੇ ਮਾਰਗ ਆਪ ਲਗਾਵਾਂਗਾ। ਗੁਰਸਿਖ ਗਾਇਣ ਸਾਚਾ ਛੰਦ, ਸੋਹੰ ਰਾਗ ਇਕ ਸਮਝਾਵਾਂਗਾ। ਹੁਕਮ ਵਰਤਾਵਾਂ ਵਿਚ ਵਰਭੰਡ, ਬ੍ਰਹਿਮੰਡ ਖੋਜ ਖੁਜਾਵਾਂਗਾ। ਦੋ ਜਹਾਨਾਂ ਇਕੋ ਛੰਦ, ਤੇਰਾ ਮੇਰਾ ਲਹਿਣਾ ਦੇਣ ਮੁਕਾਵਾਂਗਾ। ਜੁਗ ਜਨਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸੁਆਮੀ ਆਪ ਅਖਵਾਵਾਂਗਾ। ਸਭ ਦੀ ਆਸਾ ਮਨਸਾ ਪੂਰੀ ਕਰ ਕੇ ਮੰਗ, ਮੰਗਲਾਚਾਰ ਇਕ ਕਰਾਵਾਂਗਾ। ਸਚਖੰਡ ਦੁਆਰ ਵੱਜੇ ਧੁਰ ਮਰਦੰਗ, ਤਾਲ ਬੇਤਾਲ ਆਪ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਆਇਆਂ ਲੇਖੇ ਲਾਵਾਂਗਾ। ਸਚਖੰਡ ਜੋ ਆਏ ਦੁਆਰ, ਵਿਸ਼ਨ ਬ੍ਰਹਮਾ ਸ਼ਿਵ ਗੁਰੂ ਅਵਤਾਰ ਪੀਰ ਪੈਗ਼ੰਬਰ ਨਾਲ ਮਿਲਾਈਆ। ਤ੍ਰੈ ਪੰਜ ਦੇਵਾਂ ਇਕ ਆਧਾਰ, ਭਗਤ ਭਗਵੰਤ ਪੈਜ ਸੁਆਰ, ਸਾਚੇ ਸੰਤ ਪਾਰ ਉਤਾਰ, ਗੁਰਮੁਖ ਮੇਲ ਵਿਚ ਸੰਸਾਰ, ਗੁਰਸਿਖ ਆਪਣੇ ਰੰਗ ਰੰਗਾਈਆ। ਕਲਜੁਗ ਕੂੜੀ ਕਿਰਿਆ ਕਰ ਖ਼ੁਆਰ, ਜੂਠ ਝੂਠ ਦੇਵੇ ਮਾਰ, ਹਉਮੇ ਹੰਗਤਾ ਗੜ੍ਹ ਦੇਵੇ ਨਿਵਾਰ, ਸਾਚੀ ਸਿਖਿਆ ਦੇਵੇ ਆਪ ਕਰਤਾਰ, ਕਰਤਾ ਪੁਰਖ ਆਪ ਸਮਝਾਈਆ। ਜਿਸ ਦਾ ਲੇਖਾ ਸਦਾ ਰਹੇ ਜੁਗ ਚਾਰ, ਗੁਰ ਅਵਤਾਰ ਸੇਵਾਦਾਰ, ਪੀਰ ਪੈਗ਼ੰਬਰ ਬਰਖ਼ੁਰਦਾਰ, ਬਾਲੇ ਨੱਢੇ ਆਪਣੇ ਹੁਕਮ ਨਿਤ ਨਵਿਤ ਰਿਹਾ ਘਲਾਈਆ। ਕਲਜੁਗ ਅੰਤ ਸ੍ਰੀ ਭਗਵਾਨ ਕਰੇ ਖੇਲ ਅਗੰਮ ਅਪਾਰ, ਜੋਧਾ ਸੂਰਬੀਰ ਬਲੀ ਬਲਕਾਰ, ਬਲ ਆਪਣਾ ਆਪ ਪਰਗਟਾਈਆ। ਆਸਾ ਤ੍ਰਿਸਨਾ ਸਭ ਦੀ ਦਏ ਨਿਵਾਰ, ਅਸਵ ਘੋੜੇ ਚੜ੍ਹ ਸ਼ਾਹ ਸਵਾਰ, ਦੋ ਜਹਾਨਾਂ ਸ੍ਰੀ ਭਗਵਾਨਾ ਨਿਰਗੁਣ ਜੋਤ ਬਿਨ ਵਰਨ ਗੋਤ ਸ਼ਬਦ ਅਨਾਦ ਵਿਚ ਬ੍ਰਹਿਮਾਦ ਧੁਨ ਰਾਗ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਦਰ ਠਾਂਡੇ ਸਾਰੇ ਬਣੋ ਮੀਤ, ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਹੁਕਮ ਮਨਾਈਆ। ਇਕੋ ਵੇਖੋ ਮੰਦਰ ਮਸਜਦ ਸ਼ਿਵਦਵਾਲਾ ਮੱਠ ਮਸੀਤ, ਗੁਰੂਦੁਆਰ ਇਕੋ ਰੂਪ ਵਖਾਈਆ। ਬਿਨ ਰਸਨਾ ਸ਼ਬਦੀ ਧਾਰ ਬੋਲੋ ਠੀਕ, ਉਚੀ ਕੂਕ ਕੂਕ ਸੁਣਾਈਆ। ਦੋਏ ਜੋੜ ਕਹੋ ਪ੍ਰਭ ਤੇਰਾ ਵੇਲਾ ਆਇਆ ਠੀਕ, ਕਲਜੁਗ ਅੰਤਮ ਰਾਹ ਤਕਾਈਆ। ਚਾਰ ਜੁਗ ਏਹੋ ਮੰਗਦੇ ਰਹੇ ਭੀਖ, ਬਣ ਸਵਾਲੀ ਦਰ ਕਰੀ ਅਰਜ਼ੋਈਆ। ਸਤਿਜੁਗ ਸਾਚੀ ਦੱਸਣੀ ਇਕ ਪ੍ਰੀਤ, ਚਾਰ ਵਰਨ ਅਠਾਰਾਂ ਬਰਨ ਊਚ ਨੀਚ ਇਕੋ ਇਕ ਕਰਾਈਆ। ਸਰਬ ਜੀਆਂ ਦਾ ਸਾਂਝਾ ਦੱਸ ਗੀਤ, ਜਿਸ ਵਿਚ ਹਿੰਦੂ ਮੁਸਲਮ ਸਿਖ ਈਸਾਈ ਝਗੜਾ ਕੋਈ ਰਹਿਣ ਨਾ ਪਾਈਆ। ਪਰਗਟ ਹੋ ਲਾਸ਼ਰੀਕ, ਸਾਚੀ ਸ਼ਰਅ ਦੇ ਦਰਸਾਈਆ। ਰਲ ਮਿਲ ਗਾਈਏ ਤੇਰਾ ਗੀਤ, ਪੀਰ ਪੈਗ਼ੰਬਰ ਗੁਰ ਅਵਤਾਰ ਇਕੋ ਨਾਮ ਧਿਆਈਆ। ਲੇਖਾ ਛੁੱਟੇ ਮੰਦਰ ਮਸੀਤ, ਕਾਇਆ ਮੰਦਰ ਸੋਭਾ ਪਾਈਆ। ਜਿਸ ਦੁਆਰੇ ਅੱਠੇ ਪਹਿਰ ਵਸੇਂ ਚੀਤ, ਸਚ ਸਿੰਘਾਸਣ ਸੋਭਾ ਪਾਈਆ। ਘਰ

ਸੱਜਣ ਮਿਲ ਮੀਤ, ਬਾਹਰ ਖੋਜਣ ਕੋਇ ਨਾ ਜਾਈਆ। ਜਨ ਭਗਤਾਂ ਦੱਸ ਰੀਤ, ਸਾਚੇ ਸੰਤਾਂ ਦੇ ਸਮਝਾਈਆ। ਕਰਵਟ ਲੈ ਬਦਲ ਲਾ ਪੀਠ, ਆਪ ਆਪਣਾ ਮੁਖ ਭਵਾਈਆ। ਤੇਰੇ ਦਰ ਤੋਂ ਮੰਗਦੇ ਭੀਖ, ਭਿਛਿਆ ਝੋਲੀ ਦੇ ਪਾਈਆ। ਪ੍ਰਭ ਤੇਰੀ ਭੇਟਾ ਪੰਜ ਤਤ ਸੀਸ, ਤਤਵ ਤਤ ਨਜ਼ਰ ਕੋਇ ਨਾ ਆਈਆ। ਨਿਰਗੁਣ ਹੋ ਕੇ ਨਿਰਗੁਣ ਪੜ੍ਹੀਏ ਤੇਰੀ ਹਦੀਸ, ਹਜ਼ਰਤ ਤੇਰਾ ਨਾਮ ਧਿਆਈਆ। ਇਕੋ ਛਤਰ ਝੁੱਲੇ ਤੇਰੇ ਸੀਸ, ਦੂਜਾ ਸਾਨੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸ਼ਾਹ ਪਾਤਸ਼ਾਹ ਸਚ ਸੁਲਤਾਨ ਸਾਹਿਬ ਸਤਿਗੁਰ ਪੁਰਖ ਅਕਾਲ ਇਕੋ ਨਜ਼ਰੀ ਆਈਆ।

੨੬ ਅੱਸੂ ੨੦੨੦ ਬਿਕ੍ਰਮੀ ਗੁਰਮੀਤ ਸਿੰਘ ਦੇ ਗ੍ਰਹਿ ਪਿੰਡ ਹਰਦੋ ਫਰਾਲਾ ਜ਼ਿਲਾ ਜਲੰਧਰ

ਆਦਿ ਜੁਗਾਦਿ ਤੇਰਾ ਖੇਲ ਨਿਰੰਕਾਰ, ਨਿਰਗੁਣ ਨਿਰਵੈਰ ਸਮਝ ਕੋਇ ਨਾ ਪਾਇੰਦਾ। ਬ੍ਰਹਿਮੰਡ ਖੰਡ ਤੇਰੀ ਧਾਰ, ਲੋਕ ਪਰਲੋਕ ਤੇਰਾ ਰਾਹ ਤਕਾਇੰਦਾ। ਦੋ ਜਹਾਨ ਤੇਰਾ ਪਸਾਰ, ਧਰਤ ਧਵਲ ਆਕਾਸ਼ ਪਰਕਾਸ਼ ਸੋਭਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਪੁਕਾਰ, ਦੇਵਤ ਸੁਰ ਸੀਸ ਝੁਕਾਇੰਦਾ। ਨਿਰਗੁਣ ਸਰਗੁਣ ਖੇਲ ਖੇਲੇਂ ਗੁਰੂ ਅਵਤਾਰ, ਪੀਰ ਪੈਗ਼ੰਬਰ ਵੇਸ ਵਟਾਇੰਦਾ। ਭਗਤ ਭਗਵਾਨ ਕਰ ਪਿਆਰ, ਨਿਤ ਨਵਿਤ ਫੇਰਾ ਪਾਇੰਦਾ। ਬੋਧ ਅਗਾਧ ਸ਼ਬਦ ਨਾਦ ਦੇ ਦਾਨ, ਸੰਤ ਸਾਜਣ ਮੇਲ ਮਿਲਾਇੰਦਾ। ਲੱਖ ਚੁਰਾਸੀ ਵਿਚੋਂ ਕਰ ਪਹਿਚਾਨ, ਗੁਰਮੁਖ ਸੱਜਣ ਆਪ ਉਠਾਇੰਦਾ। ਸਚ ਪ੍ਰੀਤੀ ਇਕ ਗਿਆਨ, ਗੁਰਸਿਖ ਸੱਚੇ ਆਪ ਸਮਝਾਇੰਦਾ। ਚਾਰ ਕੁੰਟ ਦਹਿ ਦਿਸ਼ਾ ਵੇਖੇ ਆਣ, ਨੇਤਰ ਲੋਚਣ ਨੈਣ ਅੱਖ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਜਾ ਨਜ਼ਰ ਕੋਇ ਨਾ ਆਇੰਦਾ। ਸਚਖੰਡ ਨਿਵਾਸੀ ਸਚ ਮਹੱਲਾ, ਤੇਰਾ ਇਕੋ ਨਜ਼ਰੀ ਆਇੰਦਾ। ਸਾਹਿਬ ਸੁਲਤਾਨ ਵਸੇਂ ਸਦਾ ਇਕੱਲਾ, ਆਦਿ ਜੁਗਾਦਿ ਸੋਭਾ ਪਾਇੰਦਾ। ਦੀਪਕ ਜੋਤ ਧਰ ਪਰਕਾਸ਼ ਆਪੇ ਬਲਾ, ਦੀਆ ਬਾਤੀ ਨਜ਼ਰ ਕੋਇ ਨਾ ਆਇੰਦਾ। ਸਚ ਦੁਆਰ ਪੁਰਖ ਅਬਿਨਾਸ਼ ਸੱਚਖੰਡ ਨਿਵਾਸੀ ਆਪੇ ਮੱਲਾ, ਸ਼ਾਹ ਸੁਲਤਾਨ ਸਚ ਆਪਣਾ ਨਾਉਂ ਰਖਾਇੰਦਾ। ਧੁਰ ਸੰਦੇਸ ਨਰ ਨਿਰੰਕਾਰ ਏਕੰਕਾਰ ਏਕਾ ਘੱਲਾ, ਦੋ ਜਹਾਨ ਬ੍ਰਹਿਮੰਡ ਆਪ ਸੁਣਾਇੰਦਾ। ਜੁਗ ਚੌਕੜੀ ਕਰੇ ਖੇਲ ਅਛਲ ਅਛੱਲਾ, ਵਲ ਛਲਧਾਰੀ ਭੇਵ ਕੋਇ ਨਾ ਪਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੋਤੀ ਸ਼ਬਦੀ ਆਪੇ ਰਲਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਕੋਟਨ ਕੋਟ ਧਰ ਧਰ ਰੂਪ ਫੜਾਏ ਆਪਣਾ ਪੱਲਾ, ਪੱਲੂ ਆਪਣੀ ਗੰਢ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਸਚ ਸਿੰਘਾਸਣ ਏਕੰਕਾਰ, ਪੁਰਖ ਅਕਾਲ ਇਕ ਸੁਹਾਈਆ। ਤਖ਼ਤ ਨਿਵਾਸੀ ਹੋ ਉਜਿਆਰ, ਪੁਰਖ ਅਬਿਨਾਸ਼ੀ ਸੋਭਾ ਪਾਈਆ। ਜੋਤ ਪਰਕਾਸ਼ੀ ਨਿਰਗੁਣ ਧਾਰ, ਤਤਵ ਤਤ ਨਾ ਕੋਇ ਵਡਿਆਈਆ। ਮੰਡਲ ਰਾਸੀ ਖੇਲ ਅਪਾਰ, ਗੋਪੀ ਕਾਹਨ ਨਾਚ ਨਚਾਈਆ। ਸ਼ਬਦ ਸੁਆਮੀ ਪਵਣ ਹਲਾਰ, ਧੁਨੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਪੁਰਖ ਅਗੰਮ, ਹਰਿ ਅਗੰਮੜੀ ਕਾਰ ਕਮਾਇੰਦਾ।

ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੇੜਾ ਦੇਵੇ ਬੰਨ੍ਹ, ਨਰ ਹਰਿ ਆਪਣੇ ਕੰਧ ਉਠਾਇੰਦਾ। ਧੁਰ ਫ਼ਰਮਾਨ ਸਚ ਨਿਸ਼ਾਨ ਸ਼ਬਦ ਗਿਆਨ ਦੇਵੇ ਮਨ, ਮਨ ਆਤਮਾ ਦੋਵੇਂ ਆਪ ਸਮਝਾਇੰਦਾ। ਜੋਤੀ ਨੂਰ ਜ਼ਾਹਰ ਜ਼ਹੂਰ ਚਾੜ੍ਹੇ ਆਪਣਾ ਚੰਨ, ਅਗਿਆਨ ਅੰਧੇਰ ਮਿਟਾਇੰਦਾ। ਸ਼ਬਦ ਅਗਾਧ ਬੋਧ ਸੁਣਾਏ ਬਿਨ ਕੰਨ, ਘਰ ਘਰ ਵਿਚ ਰਾਗ ਅਲਾਇੰਦਾ। ਭਾਂਡਾ ਭਰਮ ਦੂਈ ਦਵੈਤੀ ਕੂੜਾ ਠੀਕਰ ਦੇਵੇ ਭੰਨ, ਨਾਮ ਖੰਡਾ ਇਕ ਚਮਕਾਇੰਦਾ। ਕਰੇ ਪਰਕਾਸ਼ ਨੇਤਰ ਅੰਨ੍ਹ, ਵੇਖਣਹਾਰਾ ਜਨਨੀ ਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਮਹੱਲ ਅਟੱਲ ਉਚ ਮਨਾਰ, ਰੋਸ਼ਨ ਜ਼ਮੀਰ ਇਕੋ ਇਕ ਦਰਸਾਈਆ। ਤਖ਼ਤ ਨਿਵਾਸੀ ਪਰਵਰਦਿਗਾਰ ਸਾਂਝਾ ਯਾਰ, ਲਾਸ਼ਰੀਕ ਬੈਠਾ ਡੇਰਾ ਲਾਈਆ। ਹੱਕ ਹਕੀਕਤ ਪਾਵੇ ਸਾਰ, ਸਚ ਤੌਫ਼ੀਕ ਧੁਰ ਦੀ ਧਾਰ, ਤੁਆਰਫ਼ ਨਿਰਗੁਣ ਨਿਰਗੁਣ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮਹੱਲਾ ਉਚ ਅਟੱਲਾ ਇਕੋ ਇਕ ਵਖਾਈਆ। ਸਾਚੀ ਕਾਰ ਕਰੇ ਭਗਵੰਤ, ਭਗਵਨ ਆਪਣਾ ਖੇਲ ਕਰਾਈਆ। ਪਰਗਟ ਹੋ ਜੁਗਾ ਜੁਗੰਤ, ਜੁਗ ਕਰਨੀ ਦਏ ਸਮਝਾਈਆ। ਸਰਬ ਜੀਆਂ ਦਾ ਇਕੋ ਮੰਤ, ਆਤਮ ਪਰਮਾਤਮ ਕਰੇ ਪੜ੍ਹਾਈਆ। ਮੇਲ ਮਿਲਾਏ ਵਿਛੁੰਨੀ ਨਾਰ ਕੰਤ, ਘਰ ਸੱਜਣ ਨਜ਼ਰੀ ਆਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਬਸਨ ਬਨਵਾਰੀ ਆਪ ਰੰਗਾਈਆ। ਗੜ੍ਹ ਤੋੜ ਹਉਮੇ ਹੰ, ਬ੍ਰਹਮ ਦਏ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ, ਆਤਮ ਵਿਦਿਆ ਦਏ ਸਮਝਾਈਆ। ਲੇਖਾ ਜਾਣ ਜੇਰਜ ਅੰਡਜ, ਉਤਭੁਜ ਸੇਤਜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਵੱਡਾ ਹਰਿ ਗਹਿਰ ਗੰਭੀਰ, ਭੇਵ ਕੋਇ ਨਾ ਪਾਇੰਦਾ। ਜੁਗ ਚੌਕੜੀ ਚੋਟੀ ਚੜ੍ਹ ਕੋਈ ਨਾ ਵੇਖੇ ਅਖ਼ੀਰ, ਚਰਨ ਕਵਲ ਸਰਬ ਧਿਆਨ ਲਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬਣ ਕੇ ਗਏ ਹਕੀਰ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਜਿਸ ਦੀ ਖਿਚ ਨਾ ਸਕੇ ਕੋਈ ਤਸਵੀਰ, ਮੁਸੱਵਰ ਹੱਥ ਕੋਇ ਨਾ ਪਾਇੰਦਾ। ਜਿਸ ਦੀ ਸਮਝ ਸਕੇ ਨਾ ਕੋਇ ਤਦਬੀਰ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਜਿਸ ਦਾ ਜਲਵਾ ਬੇਨਜ਼ੀਰ, ਜਗਤ ਨੇਤਰ ਨੈਣ ਦਰਸ ਕੋਇ ਨਾ ਪਾਇੰਦਾ। ਜਿਸ ਦੇ ਹੱਥ ਨਾਮ ਸ਼ਮਸ਼ੀਰ, ਸ਼ਾਹ ਸੁਲਤਾਨ ਖੰਡਾ ਇਕ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਦਰਗਹਿ ਸੋਭਾ ਪਾਇੰਦਾ। ਸਚ ਮਹੱਲੇ ਚੜ੍ਹ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਤਖ਼ਤ ਨਿਵਾਸੀ ਨੌਜਵਾਨ, ਭੂਪਤ ਭੂਪ ਵੱਡੀ ਵਡਿਆਈਆ। ਦੋ ਜਹਾਨਾਂ ਰਾਜ ਰਾਜਾਨ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਸਤਿ ਸਤਿਵਾਦੀ ਗੁਣ ਨਿਧਾਨ, ਧੁਰ ਸੰਦੇਸਾ ਇਕ ਜਣਾਈਆ। ਪੁਰੀਆਂ ਲੋਆਂ ਵੇਖੇ ਮਾਰ ਧਿਆਨ, ਬ੍ਰਹਿਮੰਡ ਖੰਡ ਨੇਤਰ ਰਿਹਾ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਗਿਆਨ, ਸਾਚੀ ਸਿਖਿਆ ਇਕ ਸਮਝਾਈਆ। ਜੁਗ ਚੌਕੜੀ ਖੇਲ ਮਹਾਨ, ਹਰਿ ਕਰਤਾ ਆਪ ਕਰਾਈਆ। ਕੁਦਰਤ ਕਾਦਰ ਦੇਵੇ ਦਾਨ, ਵਸਤ ਅਮੋਲਕ ਆਪ ਵਰਤਾਈਆ। ਨਿਰਗੁਣ ਬਣ ਕੇ ਸੱਚਾ ਕਾਹਨ, ਲੱਖ ਚੁਰਾਸੀ ਗੋਪੀ ਆਪ ਪਰਨਾਈਆ। ਨਿਰਵੈਰ ਮਿਲੇ ਸੱਚਾ ਰਾਮ, ਹਰ ਘਟ ਸੇਜਾ ਰਿਹਾ ਹੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਭੇਵ ਅਭੇਦਾ ਰੱਖੇ ਹੱਥ ਭਗਵਾਨ,

ਸ਼ਾਸਤਰ ਸਿਮਰਤ ਵੇਦ ਪੁਰਾਨ ਸਮਝ ਕੋਇ ਨਾ ਪਾਈਆ। ਜੁਗ ਚੌਕੜੀ ਨਿਤ ਨਵਿਤ ਸਿਫ਼ਤੀ ਢੋਲੇ ਸਾਰੇ ਗਾਣ, ਗਾ ਗਾ ਸ਼ੁਕਰ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਚਰਨ ਕਰਨ ਧਿਆਨ, ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਖ਼ਾਲੀ ਝੋਲੀ ਨਿਹਕਲੰਕ ਮੰਗਣ ਦਾਨ, ਦਰ ਦਰਵੇਸ਼ ਅਲੱਖ ਜਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੀਤਿਆ ਵਿਚ ਜਹਾਨ, ਕਲਜੁਗ ਅੰਤਮ ਜਹਾਲਤ ਬੈਠੀ ਡੇਰਾ ਲਾਈਆ। ਚਾਰੋਂ ਕੁੰਟ ਬੇਈਮਾਨ, ਬੇਵਾ ਰੂਪ ਨਜ਼ਰੀ ਆਈਆ। ਸਿਦਕ ਸਬੂਰੀ ਨਾ ਕੋਇ ਈਮਾਨ, ਸੱਜਣ ਸੰਗ ਨਾ ਕੋਇ ਨਿਭਾਈਆ। ਮਾਇਆ ਮਮਤਾ ਹਉਮੇ ਹੰਗਤਾ ਘਰ ਘਰ ਚੜ੍ਹਿਆ ਤੂਫ਼ਾਨ, ਨਵ ਨੌ ਚਾਰ ਰਿਹਾ ਰੁੜ੍ਹਾਈਆ। ਨੇਤਰ ਨੈਣ ਅੱਖ ਨਜ਼ਰ ਨਾ ਆਏ ਕਿਸੇ ਭਗਵਾਨ, ਕਲਜੁਗ ਗੂੜ੍ਹੀ ਨੀਂਦ ਸੁਆਈਆ। · ਆਤਮ ਪਰਮਾਤਮ ਮਿਲ ਕੇ ਕੋਈ ਨਾ ਪਏ ਹੱਸ, ਸੋਹੰ ਹੰਸਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਧੁਰ ਦੀ ਇਕ ਦ੍ਰਿੜਾਈਆ। ਸਾਚੀ ਸਿਖਿਆ ਦੱਸੇ ਦੱਸੇ ਗੀਤ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਜੁਗ ਚੌਕੜੀ ਗਈ ਬੀਤ, ਕਲਜੁਗ ਵੇਲਾ ਅੰਤਮ ਆਇੰਦਾ। ਜਨ ਭਗਤਾਂ ਦੱਸੇ ਅਗੰਮੀ ਰੀਤ, ਰੀਤੀਵਾਨ ਖੇਲ ਖਲਾਇੰਦਾ। ਜਿਸ ਨੂੰ ਜੀਵ ਜੰਤ ਸਾਧ ਸੰਤ ਲੱਭਦੇ ਸ਼ਿਵਦਵਾਲੇ ਮੱਠ ਮੰਦਰ ਮਸੀਤ, ਸੋ ਸਤਿਗੁਰ ਸੱਚਾ ਜਨ ਭਗਤਾਂ ਅੰਦਰ ਡੇਰਾ ਲਾਇੰਦਾ। ਹਰਿ ਪ੍ਰਭ ਠਾਕਰ ਕਰੋ ਇਕ ਪ੍ਰੀਤ, ਨਿਰਗੁਣ ਹੋ ਕੇ ਵਸੇ ਚੀਤ, ਜਗਤ ਠਗੌਰੀ ਕੋਈ ਨਾ ਪਾਇੰਦਾ। ਨਜ਼ਰੀ ਆਏ ਸਦਾ ਅਤੀਤ, ਆਦਿ ਜੁਗਾਦੀ ਠਾਂਡਾ ਸੀਤ, ਅਗਨੀ ਤਤ ਆਪ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੋ ਜਹਾਨ ਆਪ ਪੜ੍ਹਾਇੰਦਾ। ਦੋ ਜਹਾਨ ਸੋ ਪੁਰਖ ਨਾਉਂ, ਹਰਿ ਕਰਤਾ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਸਾਰੇ ਰਲ ਕੇ ਗਾਓ, ਕਰੋੜ ਤੇਤੀਸਾ ਸੁਰਪਤ ਇੰਦ ਨਾਲ ਮਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ੁਕਰ ਮਨਾਓ, ਘਰ ਵੱਜੇ ਸਚ ਵਧਾਈਆ। ਲੱਖ ਚੁਰਾਸੀ ਜੀਵ ਜੰਤ ਇਸ਼ਟ ਗੁਰਦੇਵ ਸੁਆਮੀ ਇਕ ਮਨਾਓ, ਮਨਸਾ ਆਸਾ ਪੂਰ ਕਰਾਈਆ। ਚਾਰ ਕੁੰਟ ਉਠ ਉਠ ਨੱਸਣਾ ਕੂੜੀ ਹਰਸ ਮਿਟਾਓ, ਹਵਸ ਸਭ ਦੀ ਦਏ ਸਮਝਾਈਆ। ਅਰਸ਼ ਫ਼ਰਸ਼ ਪਰਮ ਪੁਰਖ ਪਰਮਾਤਮ ਏਕਾ ਪਾਓ, ਪਾਰਬ੍ਰਹਮ ਬੇਪਰਵਾਈਆ। ਸਰ ਸਰੋਵਰ ਤੀਰਥ ਚਰਨ ਧੂੜੀ ਸਚ ਨਹਾਓ, ਦੁਰਮਤ ਮੈਲ ਦਏ ਧਵਾਈਆ। ਸਾਚਾ ਢੋਲਾ ਰਲ ਮਿਲ ਗ੍ਰਹਿ ਮੰਦਰ ਅੰਦਰ ਕਾਇਆ ਗਾਓ, ਘਰ ਘਰ ਵੱਜੇ ਵਧਾਈਆ। ਨਿਤ ਨਵਿਤ ਨਿਜ ਨੇਤਰ ਦਰਸਨ ਪਾਓ, ਦੋਏ ਲੋਚਣ ਬੰਦ ਵਖਾਈਆ। ਹੰਸ ਰੂਪ ਬਣੋ ਕਾਉਂ, ਕਾਗ ਹੰਸ ਰੂਪ ਵਟਾਈਆ। ਸਤਿਗੁਰ ਸਾਹਿਬ ਸੁਲਤਾਨ ਕਲਜੁਗ ਅੰਤਮ ਪਕੜੇ ਬਾਂਹੋਂ, ਫੜ ਬਾਂਹੋਂ ਗਲੇ ਲਗਾਈਆ। ਏਥੇ ਓਥੇ ਦੋ ਜਹਾਨ ਕਰੇ ਸਚ ਨਿਆਉਂ, ਧਰਮ ਦੁਆਰੇ ਅਦਾਲਤ ਇਕ ਲਗਾਈਆ। ਸਦਾ ਸੁਹੇਲਾ ਇਕ ਇਕੇਲਾ ਦੇਵੇ ਠੰਡੀ ਛਾਉਂ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਕਰੇ ਪਿਆਰ ਜਿਉਂ ਪੁੱਤਰਾਂ ਮਾਉਂ, ਦਰਗਹਿ ਸਾਚੀ ਦੇਵੇ ਥਾਉਂ, ਸਚਖੰਡ ਸਾਚੇ ਆਪ ਬਹਾਈਆ। ਤਿਸ ਸਾਹਿਬ ਸਤਿਗੁਰ ਪੁਰਖ ਅਕਾਲ ਦੀਨ ਦਿਆਲ ਲਾਗੋ ਪਾਉਂ, ਜਿਸ ਮਿਲਿਆਂ ਦੂਜੀ ਓਟ ਰਹਿਣ ਕੋਇ ਨਾ ਪਾਈਆ। · ਉਠੋ ਵੇਖੋ ਛੇਤੀ ਵੇਖ, ਏਕੰਕਾਰ ਰਿਹਾ ਜਣਾਈਆ। ਨੌ ਸੌ ਚੁਰਾਨਵੇ ਚੌਕੜੀ ਪ੍ਰਭ ਨੇ ਸਿਧੀ ਦਿਤੀ ਆਪਣੀ

ਲਿਖਤ ਲੇਖ, ਦੂਜਾ ਵਿਚੋਲਾ ਨਾ ਕੋਇ ਬਣਾਈਆ। ਜਿਸ ਨੂੰ ਨਵ ਨੌ ਚਾਰ ਲੱਭਦੇ ਫਿਰਦੇ ਕੋਟਨ ਕੋਟ ਧਰ ਕੇ ਭੇਖ, ਚਾਰ ਕੁੰਟ ਦਹਿ ਦਿਸ਼ਾ

ਫੇਰਾ ਪਾਈਆ। ਸੋ ਸਾਹਿਬ ਸੁਆਮੀ ਕਲਜੁਗ ਅੰਤਮ ਕਰਨ ਆਇਆ ਹੇਤ, ਹਿਤਕਾਰੀ ਨਿਰਗੁਣ ਆਪਣਾ ਨੂਰ ਕਰ ਰੁਸ਼ਨਾਈਆ। ਜਨ ਭਗਤਾਂ ਅੰਦਰ ਕਾਇਆ ਮੰਦਰ ਸਚ ਮਹੱਲੇ ਵੜ ਕੇ ਰਿਹਾ ਖੇਡ, ਸੁਰਤੀ ਸ਼ਬਦੀ ਜੋੜਾ ਇਕ ਜੁੜਾਈਆ। ਜੋਤੀ ਨੂਰ ਦੇਵੇ ਅਗੰਮੀ ਤੇਜ, ਰਵ ਸਸ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਦਰਸਾਈਆ। ਸਾਚਾ ਮਾਰਗ ਰਿਹਾ ਦੱਸ, ਦਹਿ ਦਿਸ਼ਾ ਰਿਹਾ ਸਮਝਾਈਆ। ਜੀਵ ਜੰਤ ਸਾਧ ਸੰਤ ਕਲਜੁਗ ਅੰਤਮ ਖੇਲ ਪੁਰਖ ਸਮਰਥ, ਚਾਰ ਕੁੰਟ ਸਮਝ ਕੋਇ ਨਾ ਪਾਈਆ। ਜੁਗ ਚੌਕੜੀ ਚਲਾਵਣਹਾਰਾ ਰਥ, ਬਣ ਰਥਵਾਹੀ ਫੇਰਾ ਪਾਈਆ। ਬੋਧ ਅਗਾਧ ਸ਼ਬਦ ਅਨਾਦ ਬਾਣੀ ਕਹੇ ਅਕੱਥ, ਕਥਨੀ ਕਥ ਕੋਇ ਨਾ ਸਕੇ ਰਾਈਆ। ਸ੍ਰਿਸ਼ਟ ਸਬਾਈ ਵੇਖਣਹਾਰਾ ਧੀਰਜ ਜਤ, ਸਤਿ ਸੰਤੋਖ ਪੜਦਾ ਰਿਹਾ ਉਠਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਾਬਤ ਰਹੀ ਨਾ ਕਿਸੇ ਮੱਤ, ਮਨਮਤ ਰਹੀ ਹਲਕਾਈਆ। ਲੱਗੀ ਅੱਗ ਪੰਜ ਤੱਤ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਵਾਂਗ ਸਵਾਨ ਚਾਰ ਕੁੰਟ ਦਹਿ ਦਿਸ਼ਾ ਰਹੇ ਨੱਠ, ਭੱਜਣ ਵਾਹੋ ਦਾਹੀਆ। ਅੰਮ੍ਰਿਤ ਮਿਲੇ ਨਾ ਕਿਸੇ ਰਸ, ਬੂੰਦ ਸਵਾਂਤੀ ਮੁਖ ਨਾ ਕੋਇ ਚੁਆਈਆ। ਕੂੜੀ ਕਿਰਿਆ ਗਏ ਫਸ, ਜਗਤ ਜੰਜਾਲ ਨਾ ਕੋਇ ਕਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੱਲੂ ਛੁਡਾ ਗਏ ਨੱਠ, ਫੜਿਆਂ ਹੱਥ ਕਿਸੇ ਨਾ ਆਈਆ। ਲਹਿਣਾ ਅੰਤ ਚੁਕਿਆ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਮੁਖ ਛੁਪਾਈਆ। ਅੱਲਾ ਰਾਣੀ ਨੱਕ ਨਾ ਰਹੀ ਨੱਥ, ਕੰਤ ਸੁਹਾਗ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰਾਹ ਇਕੋ ਇਕ ਸਮਝਾਈਆ। ਸੱਚਾ ਰਾਹ ਸੁਣੋ ਜਗ ਜਗਤ, ਜੁਗ ਕਰਤਾ ਆਪ ਜਣਾਈਆ। ਪ੍ਰਭ ਮਿਲਣ ਦਾ ਇਕੋ ਵਕ਼ਤ, ਮਾਣਸ ਜਨਮ ਸੋਭਾ ਪਾਈਆ। ਸ੍ਰੀ ਭਗਵਾਨ ਜੁਗ ਜੁਗ ਆਪ ਉਧਾਰੇ ਸਾਚੇ ਭਗਤ, ਭਗਵਨ ਆਪਣਾ ਵੇਸ ਵਟਾਈਆ। ਲੇਖੇ ਲਾਏ ਬੂੰਦ ਰਕ਼ਤ, ਨਾੜੀ ਹੱਡ ਸੋਭਾ ਪਾਈਆ। ਨਿਰਵੈਰ ਹੋ ਕੇ ਆਵੇ ਪਰਤ, ਪਰਮ ਪੁਰਖ ਪ੍ਰਭ ਆਪਣਾ ਖੇਲ ਖਿਲਾਈਆ। ਅੰਤਰ ਆਤਮ ਦੇਵੇ ਦਰਸ, ਬੰਦ ਕਿਵਾੜੀ ਕੁੰਡਾ ਲਾਹੀਆ। ਪੰਚ ਵਿਕਾਰਾ ਦੇਵੇ ਝਟਕ, ਨਾਮ ਖੰਡਾ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰਹਿਬਰ ਫੇਰਾ ਪਾਈਆ। ਸਾਚਾ ਰਹਿਬਰ ਗਿਆ ਆ, ਪਰਵਰਦਿਗਾਰ ਨੂਰ ਇਲਾਹੀਆ। ਲੋਕ ਪਰਲੋਕ ਦੋ ਜਹਾਨਾਂ ਬਣ ਮਲਾਹ, ਸਾਚਾ ਬੇੜਾ ਰਿਹਾ ਚਲਾਈਆ। ਲੱਖ ਚੁਰਾਸੀ ਜੀਵ ਜੰਤ ਦੇਵੇ ਇਕ ਸਲਾਹ, ਧੁਰ ਦਾ ਨਾਮ ਕਰੇ ਪੜ੍ਹਾਈਆ। ਆਤਮ ਪਰਮਾਤਮ ਮੇਲਾ ਲਓ ਮਿਲਾ, ਜਗਤ ਵਿਛੋੜਾ ਪੰਧ ਮੁਕਾਈਆ। ਘਰ ਮੰਦਰ ਦੀਪਕ ਜੋਤ ਲਓ ਜਗਾ, ਅਗਿਆਨ ਅੰਧੇਰ ਮਿਟਾਈਆ। ਘਰ ਅੰਮ੍ਰਿਤ ਮੇਘ ਲਓ ਬਰਸਾ, ਨਿਝਰ ਝਿਰਨਾ ਇਕ ਝਿਰਾਈਆ। ਘਰ ਪੜਦਾ ਲਓ ਉਠਾ, ਮੁਖ ਨਕ਼ਾਬ ਨਜ਼ਰ ਕੋਇ ਨਾ ਆਈਆ। ਘਰ ਸੱਜਣ ਲਓ ਮਨਾ, ਗ਼ੁੱਸਾ ਗਿਲਾ ਨਾ ਕੋਇ ਵਖਾਈਆ। ਦੋਏ ਜੋੜ ਪਓ ਸਰਨਾ, ਸਰਨਗਤ ਇਕ ਸਮਝਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਬੇਅੰਤ ਵਡ ਵਡਿਆਈਆ। ਚਰਨੀ ਡਿਗਿਆਂ ਬਖ਼ਸ਼ੇ ਸਰਬ ਗੁਨਾਹ, ਮਿਹਰ ਨਜ਼ਰ ਬਖ਼ਸ਼ੀਸ਼ ਇਕੋ ਵਾਰ ਝੋਲੀ ਪਾਈਆ। ਡੁਬਦਿਆਂ ਤਾਰੇ ਫੜ ਫੜ ਬਾਂਹ, ਪਾਰ ਕਿਨਾਰੇ ਆਪ ਲਗਾਈਆ। ਕਰੇ ਕਰਾਏ ਸਚ ਨਿਆਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰਾਹ ਇਕ

ਸਮਝਾਈਆ। ਸਤਿਜੁਗ ਰਾਹ ਦੱਸੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਲੱਖ ਚੁਰਾਸੀ ਜੀਵ ਜੰਤ ਉਠ ਬਾਲ ਅਞਾਣ, ਬਾਲੀ ਬੁਧ ਆਪ ਸਮਝਾਇੰਦਾ। ਕਲਜੁਗ ਕੂੜੀ ਕਿਰਿਆ ਨਾਤਾ ਤੁੱਟੇ ਵਿਚ ਜਹਾਨ, ਥਿਰ ਕੋਇ ਰਹਿਣ ਨਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਮੰਗਣ ਦਾਨ, ਸ੍ਰੀ ਭਗਵਾਨ ਅੱਗੇ ਝੋਲੀ ਡਾਹਿੰਦਾ। ਪਤਿਪਰਮੇਸ਼ਵਰ ਦੇਵਣਹਾਰਾ ਨੌਜਵਾਨ, ਵਸਤ ਅਮੋਲਕ ਆਪ ਵਰਤਾਇੰਦਾ। ਰਲ ਮਿਲ ਸਾਰੇ ਸਚਖੰਡ ਦੁਆਰੇ ਗਾਓ ਇਕ ਭਗਵਾਨ, ਦੂਜਾ ਨਾਉਂ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਭੇਵ ਆਪ ਖੁਲ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਗਾਓ ਨਾਮ ਅਪਾਰ, ਹਰਿ ਕਰਤਾ ਆਪ ਜਣਾਈਆ। ਚਾਰ ਜੁਗ ਦਾ ਪਿਛਲਾ ਲਹਿਣਾ ਦਿਓ ਵਿਸਾਰ, ਅਗਲਾ ਦੇਣਾ ਦਏ ਜਣਾਈਆ। ਰਲ ਮਿਲ ਸਾਰੇ ਕਰੋ ਪਿਆਰ, ਦੀਨ ਮਜ਼੍ਹਬ ਜ਼ਾਤ ਪਾਤ ਨਾ ਕੋਇ ਰਖਾਈਆ। ਪੁਰਖ ਅਕਾਲ ਪਰਵਰਦਿਗਾਰ ਮੰਨੋ ਸੱਚਾ ਯਾਰ, ਜੁਗ ਚੌਕੜੀ ਯਾਰੀ ਇਕ ਹੰਢਾਈਆ। ਨਿਤ ਨਵਿਤ ਬਣੇ ਮਦਦਗਾਰ, ਦਸਤਗੀਰ ਸਿਰ ਆਪਣਾ ਹੱਥ ਟਿਕਾਈਆ। ਦੋਏ ਜੋੜ ਕਰੋ ਨਿਮਸਕਾਰ, ਸਜਦਾ ਇਕੋ ਪੁਰਖ ਕਰਾਈਆ। ਦੇਵੇ ਧੁਰ ਦੀ ਅਗੰਮੀ ਸੱਚੀ ਧਾਰ, ਧਾਰ ਧਾਰ ਵਿਚੋਂ ਪਰਗਟਾਈਆ। ਏਕਾ ਨਾਅਰਾ ਬੋਲ ਜੈਕਾਰ, ਜੈ ਜੈਕਾਰ ਦਏ ਸੁਣਾਈਆ। ਚਰਨ ਪ੍ਰੀਤੀ ਸਚ ਪਿਆਰ, ਸਾਚੀ ਰੀਤੀ ਇਕ ਵਖਾਈਆ। ਖੇਲ ਅਨਡੀਠੀ ਦੱਸੇ ਨਿਰੰਕਾਰ, ਨਿਰਗੁਣ ਆਪਣਾ ਪੜਦਾ ਲਾਹੀਆ। ਪਿਛਲੀ ਬੀਤੀ ਭੁੱਲੋ ਵਿਚ ਸੰਸਾਰ, ਭਾਂਡਾ ਭਰਮ ਭੌ ਭੰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਸਾਰੇ ਰਲ ਮਿਲ ਕੇ ਬੋਲੋ ਸੋਹੰ ਸ਼ਬਦ ਇਕ ਜੈਕਾਰ, ਲੱਖ ਚੁਰਾਸੀ ਲੋਕਮਾਤ ਆਪੇ ਸਾਰੇ ਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਤੁਹਾਡੇ ਕੋਲੋਂ ਚਲਾਏ ਵਿਹਾਰ, ਅੰਤਮ ਤੁਹਾਡੀ ਨੀਤੀ ਨਾਲ ਦਏ ਬਦਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਵਲ ਤੱਕਣ, ਨਿਉਂ ਨਿਉਂ ਅੱਖ ਉਠਾਈਆ। ਹੌਲੀ ਹੌਲੀ ਅੱਗੇ ਪਿੱਛੇ ਭੱਜਣ, ਭੱਜਿਆਂ ਰਾਹ ਨਜ਼ਰ ਕੋਇ ਨਾ ਆਈਆ। ਜਿਧਰ ਵੇਖਣ ਪੁਰਖ ਅਕਾਲ ਖਲੋਤਾ ਸੱਜਣ, ਬਾਂਹ ਇਕੋ ਇਕ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੂਰਾ ਕੌਲ ਕਰੇ ਜੋ ਕੀਤਾ ਬਚਨ, ਬਚਪਨ ਸਭ ਦਾ ਵੇਖ ਵਖਾਈਆ। ਜਿਸ ਕਾਇਆ ਪੰਜ ਤਤ ਦਿਤੀ ਕੰਚਨ, ਸੋ ਗੜ੍ਹ ਤੋੜਨਹਾਰ ਬੇਪਰਵਾਹੀਆ। ਆਪਣਾ ਆਪਣਾ ਪਿਛਲਾ ਸਾਰੇ ਰਲ ਕੇ ਦੱਸੋ ਭਜਨ, ਕੀ ਗੀਤ ਗੋਬਿੰਦ ਲੋਕਮਾਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਮੰਗੇ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਨੂੰ ਆਖਣ, ਹੌਲੀ ਹੌਲੀ ਰਹੇ ਸੁਣਾਈਆ। ਆਓ ਰਲ ਮਿਲ ਸਾਰੇ ਬਣੀਏ ਸਾਥਨ, ਪਿਛਲਾ ਲੇਖਾ ਦਏ ਮੁਕਾਈਆ। ਕੋਟਨ ਕੋਟ ਜੁਗ ਪਿੱਛੋਂ ਪ੍ਰਭ ਨਿਰਗੁਣ ਹੋ ਕੇ ਆਇਆ ਆਖਣ, ਆਖਰ ਆਪਣਾ ਹੁਕਮ ਸੁਣਾਈਆ। ਪਰਮ ਪੁਰਖ ਦੇ ਸਾਰੇ ਬਣੋ ਦਾਸਨ, ਦਰ ਦਰਵੇਸ਼ ਰੂਪ ਵਟਾਈਆ। ਦੋਏ ਜੋੜ ਨਮੋ ਟੇਕ ਮਾਥਨ, ਮਸਤਕ ਟਿੱਕਾ ਧੂੜੀ ਲਾਈਆ। ਇਕੋ ਨੂਰ ਇਲਾਹੀ ਜ਼ਾਤਨ, ਦੂਜਾ ਰੂਪ ਨਾ ਕੋਇ ਵਖਾਈਆ। ਜਿਸ ਦਾ ਜਲਵਾ ਵੇਖੋ ਬਾਤਨ, ਸੋ ਜ਼ਾਹਰ ਜ਼ਹੂਰ ਖ਼ੁਦਾਈਆ। ਰਲ ਮਿਲ ਸੋਹੰ ਸਤਿ ਦਿਓ ਭਾਸ਼ਨ, ਸਤਿ ਸਤਿਵਾਦੀ ਆਪ ਸਮਝਾਈਆ। ਪਿਛਲੇ ਚੋਲੇ ਸਭ ਦੇ ਪਾਟਣ, ਕਮਲੀ ਗਲ ਕਿਸੇ ਰਹਿਣ ਨਾ ਪਾਈਆ। ਕਲਜੁਗ ਕੂੜੀ ਕਿਰਿਆ ਖੁਲ੍ਹੇ ਝਾਟਨ, ਪੱਟੀ ਸੀਸ ਨਾ ਕੋਇ ਗੁੰਦਾਈਆ।

ਮਿਲੇ ਮੇਲ ਨਾ ਮਾਹੀ ਪਾਤਣ, ਨੇਤਰ ਰੋਵਣ ਮਾਰਨ ਧਾਹੀਂਆ। ਸਾਚਾ ਵੇਖੋ ਇਕੋ ਘਾਟਨ, ਜਿਸ ਦਰ ਬੈਠਾ ਬੇਪਰਵਾਹੀਆ। ਪੀਰ ਪੈਗ਼ੰਬਰੋ ਗੁਰ ਅਵਤਾਰੋ ਤੁਹਾਡੇ ਕੋਲੋਂ ਕਰਾਵੇ ਉਦਘਾਟਨ, ਸਾਚਾ ਮਾਰਗ ਨੀਂਹ ਰਖਾਈਆ। ਆਪਣਾ ਆਪਣਾ ਦੇਣਾ ਭਾਸ਼ਨ, ਭਾਸ਼ਾ ਇਕੋ ਇਕ ਸਮਝਾਈਆ। ਪਿਛਲਾ ਛੱਡਣਾ ਬੋਲ ਬਲਾਸਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਖੇਲ ਇਕ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਹੋਏ ਹੈਰਾਨ, ਹਰਿ ਜੂ ਕੀ ਖੇਲ ਵਰਤਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਥੋੜਾ ਥੋੜਾ ਦੱਸਦਾ ਰਿਹਾ ਨਿਸ਼ਾਨ, ਇਸ਼ਾਰੇ ਮਾਤਰ ਇਸ਼ਾਰਾ ਲਗਾਈਆ। ਅਸੀਂ ਦੱਸ ਕੇ ਆਏ ਇਕੋ ਆਖ਼ਰ ਨਿਹਕਲੰਕ ਪਰਗਟ ਹੋਵੇ ਬਲੀ ਬਲਵਾਨ, ਭੇਵ ਕਹਿਣ ਕੋਇ ਨਾ ਪਾਈਆ। ਵੇਖੋ ਸਾਰੇ ਨਿੱਕੇ ਨੱਢੇ ਬਾਲੇ ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਇਕੱਠੇ ਕੀਤੇ ਆਣ, ਹੁਕਮ ਇਕੋ ਇਕ ਸੁਣਾਈਆ। ਪਿਛਲਾ ਲੇਖਾ ਜੁਗ ਚੌਕੜੀ ਮੰਗੇ ਨੌਜਵਾਨ, ਦੋ ਜਹਾਨ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਸਲਾਹ, ਇਕੋ ਮਤਾ ਪਕਾਈਆ। ਰਲ ਮਿਲ ਸਾਰੇ ਸੀਸ ਦਿਓ ਝੁਕਾ, ਨਿਉਂ ਨਿਉਂ ਲਾਗੋ ਪਾਈਂਆ। ਪਾਰਬ੍ਰਹਮ ਤੇਰੀ ਮੰਨੀਏ ਸਦਾ ਰਜ਼ਾ, ਭਾਣਾ ਇਕੋ ਸੀਸ ਟਿਕਾਈਆ। ਜੁਗ ਚੌਕੜੀ ਸੇਵਾ ਆਏ ਕਮਾ, ਬਣ ਸੇਵਕ ਸੇਵ ਕਮਾਈਆ। ਤੇਰਾ ਨਾਮ ਆਏ ਜਪਾ, ਰਸਨਾ ਜਿਹਵਾ ਬੱਤੀ ਦੰਦ ਗੀਤ ਸੁਣਾਈਆ। ਅੰਤ ਸੰਦੇਸਾ ਆਏ ਸੁਣਾ, ਧੁਰ ਦਾ ਢੋਲਾ ਰਾਗ ਅਲਾਈਆ। ਕਲ ਕਲਕੀ ਜਾਵੇ ਆ, ਨਿਰਗੁਣ ਨਿਰਵੈਰ ਫੇਰਾ ਪਾਈਆ। ਨਿਹਕਲੰਕ ਨਾਉਂ ਲਏ ਧਰਾ, ਧਰਨੀ ਧਰਤ ਧਵਲ ਦਏ ਵਡਿਆਈਆ। ਵਡ ਅਮਾਮ ਫੇਰਾ ਲਏ ਪਾ, ਮਹਿਫ਼ਲ ਆਪਣੀ ਆਪ ਲਗਾਈਆ। ਪਿਤਾ ਪੁਰਖ ਅਕਾਲ ਜੋਤ ਲਏ ਜਗਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਦੋ ਜਹਾਨਾਂ ਲੇਖਾ ਮੰਗੇ ਆ, ਲੁਕਿਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਿਸ ਦੀ ਧਾਰ ਸਮਝ ਕੋਇ ਨਾ ਪਾਈਆ। ਹਰਿ ਕੀ ਧਾਰ ਸਮਝ ਸਕੇ ਨਾ ਕੋਈ, ਕਾਗ਼ਜ਼ ਕਲਮ ਸ਼ਾਹੀ ਰਹੀ ਕੁਰਲਾਈਆ। ਜਗਤ ਜਹਾਨ ਮਿਲੇ ਨਾ ਢੋਈ, ਵਿਦਵਾਨ ਰਹੇ ਰੁਵਾਈਆ। ਸੋਈ ਸੁਰਤ ਉਠਾਏ ਨਾ ਕੋਈ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਦੁਰਮਤ ਮੈਲ ਸਕੇ ਨਾ ਕੋਇ ਧੋਈ, ਨਿਰਮਲ ਰੂਪ ਅਨੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿਖਿਆ ਇਕ ਦਰਸਾਈਆ। ਸਾਚੀ ਸਿਖਿਆ ਦੇਵੇ ਭਗਵਾਨ, ਹਰਿ ਜੂ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤ ਹੋ ਪਰਧਾਨ, ਸਚ ਪਰਧਾਨਗੀ ਇਕ ਵਖਾਇੰਦਾ। ਸੁੱਤ ਸ਼ਬਦ ਕਰ ਬਲਵਾਨ, ਚਾਰੋਂ ਕੁੰਟ ਆਪ ਦੌੜਾਇੰਦਾ। ਹੁਕਮ ਦੇਵੇ ਹੁਕਮਰਾਨ, ਧੁਰ ਸੰਦੇਸਾ ਇਕ ਅਲਾਇੰਦਾ। ਲੱਖ ਚੁਰਾਸੀ ਵਿਚੋਂ ਕਰ ਪਹਿਚਾਨ, ਆਤਮ ਪਰਮਾਤਮ ਭੇਵ ਚੁਕਾਇੰਦਾ। ਗੁਰਮੁਖ ਗੁਰਸਿਖ ਕਰ ਪਰਵਾਨ, ਜਗਤ ਵਿਛੋੜਾ ਦੂਰ ਕਰਾਇੰਦਾ। ਸਾਚੇ ਸੰਤਾਂ ਦੇ ਗਿਆਨ, ਅੰਤਰ ਆਤਮ ਬੂਝ ਬੁਝਾਇੰਦਾ। ਭਗਤ ਭਗਵਾਨ ਇਕੋ ਮੰਦਰ ਬਹਿ ਖ਼ੁਸ਼ੀ ਮਨਾਣ, ਦੂਜਾ ਦਰ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਉਠਾਏ ਆਪ ਪ੍ਰਭ, ਠਾਕਰ ਸੁਆਮੀ ਦਇਆ ਕਮਾਈਆ। ਲੱਖ ਚੁਰਾਸੀ ਵਿਚੋਂ ਲੱਭ, ਮਤਲਬ ਆਪਣਾ ਹਲ ਕਰਾਈਆ। ਮਾਰਗ ਅਗੰਮੀ ਇਕੋ ਦੱਸ, ਦਸਤ

ਆਪਣਾ ਹੱਥ ਮਿਲਾਈਆ। ਹਿਰਦੇ ਅੰਤਰ ਆਤਮ ਵਸ, ਪਰਮਾਤਮ ਬੂਝ ਬੁਝਾਈਆ। ਪ੍ਰੇਮ ਪ੍ਰੀਤੀ ਇਕੋ ਰਸ, ਝਿਰਨਾ ਨਾਮ ਝਿਰਾਈਆ। ਜਗਤ ਵਿਕਾਰ ਪਿੱਛੇ ਜਾਏ ਸੱਟ, ਬੈਠੇ ਮੁਖ ਭਵਾਈਆ। ਗੁਰਮੁਖ ਗੁਰ ਸਤਿਗੁਰ ਮਿਲ ਪਏ ਹੱਸ, ਘਰ ਵੱਜੇ ਨਾਮ ਵਧਾਈਆ। ਪ੍ਰਭ ਵੇਖਣ ਦੀ ਖੁੱਲੇ ਅੱਖ, ਦੋਏ ਲੋਚਣ ਕੰਮ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਜੀਵਾਂ ਨਾਲੋਂ ਕਰ ਕੇ ਅੱਡ, ਹਰਿਜਨ ਆਪਣਾ ਰੰਗ ਰੰਗਾਈਆ। ਹਰਿਜਨ ਮਾਰਗ ਦੱਸਿਆ ਆਪ, ਪ੍ਰਭ ਆਪਣੀ ਦਇਆ ਕਮਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਜਾਪ, ਸੋਹੰ ਢੋਲਾ ਸ਼ਬਦ ਸੁਣਾਈਆ। ਕੋਟ ਜਨਮ ਦਾ ਦਿਸੇ ਨਾ ਕੋਈ ਪਾਪ, ਪੂਰਬ ਲਹਿਣਾ ਦਏ ਮੁਕਾਈਆ। ਅੱਗੇ ਪੁਰਖ ਅਕਾਲ ਬਣੇ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਨਾਤਾ ਤੋੜ ਕਾਇਆ ਮਾਟੀ ਖ਼ਾਕ, ਖ਼ਾਲਕ ਆਪਣੇ ਰੰਗ ਰੰਗਾਈਆ। ਬਜਰ ਕਪਾਟੀ ਤੋੜ ਤਾਕ, ਤਾਕ਼ਤ ਆਪਣੀ ਦਏ ਸਮਝਾਈਆ। ਨਜ਼ਰੀ ਆਏ ਸਾਖਿਆਤ, ਸਤਿ ਸਰੂਪੀ ਵੇਸ ਵਟਾਈਆ। ਸ਼ਬਦ ਅਗੰਮੀ ਕਰੇ ਬਾਤ, ਸਚ ਕਹਾਣੀ ਇਕ ਜਣਾਈਆ। ਮੇਟੇ ਰੈਣ ਅੰਧੇਰੀ ਰਾਤ, ਸਾਚਾ ਚੰਦ ਕਰੇ ਰੁਸ਼ਨਾਈਆ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਅੱਗੇ ਰਹੇ ਨਾ ਮਾਤ ਕਮਜ਼ਾਤ, ਜਗਤ ਸੁਹਾਗਣ ਵਡ ਭਾਗਣ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾਏ ਇਕ ਘਰ, ਜਿਸ ਘਰ ਵਸੇ ਬੇਪਰਵਾਹੀਆ। ਜਨ ਭਗਤ ਵਖਾਏ ਇਕ ਘਰ, ਘਰ ਘਰ ਵਿਚ ਮੇਲ ਮਿਲਾਈਆ। ਭੈ ਭੌ ਚੁਕਾ ਡਰ, ਭਾਂਡਾ ਭਰਮ ਭੌ ਭੰਨਾਈਆ। ਨਿਰਗੁਣ ਸਰਗੁਣ ਪੱਲੂ ਫੜ, ਸਾਚਾ ਜੋੜਾ ਜੋੜ ਜੁੜਾਈਆ। ਨਿਰਾਕਾਰ ਨਿਰਾਧਾਰ ਅੰਦਰ ਜਾਏ ਵੜ, ਆਪ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰਾਹ ਜਨ ਭਗਤਾਂ ਇਕ ਵਖਾਈਆ। ਭਗਤਾਂ ਵਖਾਏ ਰਾਹ ਉਹ, ਜੋ ਹੱਥ ਕਿਸੇ ਨਾ ਆਈਆ। ਕਲਜੁਗ ਅੰਤ ਬਿਨ ਸ੍ਰੀ ਭਗਵਾਨ ਕੋਈ ਨਾ ਸਕੇ ਟੋਹ, ਕਾਇਆ ਟੋਕਰੀ ਜਗਤ ਖਾਰੀ ਸਿਰ ਤੇ ਸਾਰੇ ਰਹੇ ਉਠਾਈਆ। ਹੋਕਾ ਦੇਂਦੇ ਹੋ ਹੋ, ਹੂ ਹੂ ਰਹੇ ਸਮਝਾਈਆ। ਮਾਇਆ ਰਾਣੀ ਖੋਹ ਖੋਹ, ਖ਼ਾਲਕ ਖ਼ਲਕ ਰਹੇ ਸਤਾਈਆ। ਆਤਮ ਪਰਮਾਤਮ ਕੋਈ ਨਾ ਜਾਏ ਛੋਹ, ਖ਼ਾਲੀ ਕੀਤੀ ਸਰਬ ਲੋਕਾਈਆ। ਕਿਰਪਾ ਕਰੇ ਪ੍ਰਭ ਜਿਸ ਖੇਲ ਰਚਾਇਆ ਛੱਬੀ ਪੋਹ, ਛਹਿਬਰ ਆਪਣੇ ਨਾਮ ਲਗਾਈਆ। ਸਾਧਾਂ ਸੰਤਾਂ ਕੋਲੋਂ ਵਸਤ ਸਾਰੀ ਲਈ ਖੋਹ, ਖ਼ਾਲੀ ਹੱਥ ਰਿਹਾ ਵਖਾਈਆ। ਜਨ ਭਗਤ ਗੁਰਮੁਖ ਗੁਰਸਿਖ ਸੰਤ ਦੇ ਬਾਂਹ ਸਰਹਾਣੇ ਜਾਣ ਸੌਂ, ਸੁੱਤਿਆਂ ਮਾਤ ਨਾ ਕੋਇ ਉਠਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪੁਰਖ ਅਬਿਨਾਸ਼ੀ ਤੁਹਾਡੇ ਜੋਗਾ ਗਿਆ ਹੋ, ਆਪਣਾ ਤਨ ਤੁਹਾਡੀ ਭੇਟ ਚੜ੍ਹਾਈਆ। ਧੁਰ ਦਾ ਨਾਮ ਦੇਵੇ ਢੋਆ ਢੋ, ਸਤਿ ਸਤਿਵਾਦੀ ਝੋਲੀ ਆਪ ਭਰਾਈਆ। ਇਕੋ ਦੱਸੇ ਆਤਮ ਪਰਮਾਤਮ ਕਰਨਾ ਮੋਹ, ਦੂਜੀ ਹੋਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸਮਝਾਈਆ। ਹਰਿਜਨ ਕਹਿਣ ਪ੍ਰਭ ਤੇਰੀ ਵਡਿਆਈ, ਮਿਹਰ ਨਜ਼ਰ ਇਕ ਉਠਾਈਆ। ਧੰਨ ਭਾਗ ਸਾਡੀ ਕੱਟੀ ਜੁਦਾਈ, ਜੁਜ਼ ਅੱਡ ਕੋਇ ਰਹਿਣ ਨਾ ਪਾਈਆ। ਚਰਨ ਕਵਲ ਉਪਰ ਧਵਲ ਦਿਤੀ ਸਰਨਾਈ, ਸਚਖੰਡ ਜੋਤੀ ਮੇਲ ਮਿਲਾਈਆ। ਤੇਰੇ ਨਾਮ ਵੱਜੇ ਇਕ ਵਧਾਈ, ਵਾਹਦ ਇਕੋ ਰਾਗ ਅਲਾਈਆ। ਤੇਰੇ ਨਾਲ ਹੋਵੇ ਕੁੜਮਾਈ, ਘਰ ਸਾਚੇ ਸਗਨ ਮਨਾਈਆ। ਕਾਇਆ ਮੰਦਰ ਅੰਦਰ ਇਕੋ ਘਰ ਵਸੇ ਧੀ ਜਵਾਈ, ਸੌਹਰੇ ਪੇਈਏ ਇਕੋ ਦਰ ਸੋਭਾ

ਪਾਈਆ। ਨਿਤ ਨਵਿਤ ਪ੍ਰਭ ਤੇਰਾ ਦਰਸਨ ਕਰੀਏ ਚਾਈਂ ਚਾਈਂ, ਚਾਉ ਘਨੇਰਾ ਇਕ ਪਰਗਟਾਈਆ। ਜੇ ਵਿਛੜੇਂ ਤੇ ਨਿਕਲਣ ਹਾਈਂ, ਧੀਰਜ ਧੀਰ ਨਾ ਕੋਇ ਧਰਾਈਆ। ਤੂੰ ਪਿਤਾ ਤੂੰ ਸੱਚੀ ਮਾਈ, ਹਉਂ ਬਾਲਕ ਸਦਾ ਗੋਸਾਈਂਆ। ਸਦਾ ਸਦਾ ਸਦ ਦੇਵੀਂ ਠੰਡੀਆਂ ਛਾਈਂ, ਸ਼ਹਿਨਸ਼ਾਹ ਮਿਹਰ ਨਜ਼ਰ ਉਠਾਈਆ। ਵੇਲਾ ਰੱਖ ਯਾਦ ਜਿਸ ਵੇਲੇ ਗੋਬਿੰਦ ਬੂਟਾ ਪੁਟਿਆ ਕਾਹੀ, ਨਾਲ ਕਲਮ ਦਿਤੀ ਬਣਾਈਆ। ਧਰਨੀ ਧਰਤ ਰੋ ਕੇ ਦਿਤੀ ਦੁਹਾਈ, ਚਰਨ ਚੁੰਮੇ ਚਾਈਂ ਚਾਈਂਆ। ਧੰਨ ਭਾਗ ਤੂੰ ਫਿਰਦਾ ਆਇਆ ਮੇਰਾ ਮਾਹੀ, ਮਹਿਬੂਬ ਇਕੋ ਨਜ਼ਰੀ ਆਈਆ । ਕਲਜੁਗ ਮੇਰੀ ਦੁਰਮਤ ਮੈਲ ਧੋਵੇਂ ਛਾਹੀ, ਸ਼ਹਿਨਸ਼ਾਹ ਆਪਣੇ ਨਾਲ ਲਿਆਈਆ। ਮੇਰੀ ਕੱਟ ਗਲ ਵਿਚ ਕੂੜੀ ਫਾਹੀ, ਨਾਮ ਖੰਡਾ ਇਕ ਚਲਾਈਆ। ਗੋਬਿੰਦ ਕਲਮ ਫੜ ਕੇ ਲਿਖਿਆ ਬਿਨ ਸ਼ਾਹੀ, ਧਰਨੀ ਉਤੇ ਇਕੋ ਲੇਖ ਪਾਈਆ। ਤੇਰੀ ਮੇਟਾਂ ਅੰਤ ਜੁਦਾਈ, ਜ਼ਾਹਰ ਜ਼ਹੂਰ ਨਜ਼ਰੀ ਆਈਆ। ਤੇਰੇ ਨਾਲ ਤੇਰੇ ਭਗਤਾਂ ਦੇਵਾਂ ਸਾਲਾਹੀ, ਜੋ ਤੇਰੀ ਲਜ ਪਤ ਰੱਖਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰਾਹ ਇਕ ਜਣਾਈਆ। ਧਰਨੀ ਕਹੇ ਮੇਰਾ ਵਡ ਭਾਗ, ਹਰਿ ਵਡਭਾਗੀ ਪਾਇਆ। ਮੇਰੀ ਕੋਝੀ ਕਮਲੀ ਦੀ ਰੱਖੇ ਲਾਜ, ਸਿਰ ਮਿਹਰ ਹੱਥ ਟਿਕਾਇਆ। ਕਲਜੁਗ ਅੰਤਮ ਸਾਜਣ ਲਵੇ ਸਾਜ, ਸ਼ਾਹ ਪਾਤਸ਼ਾਹ ਬੇਪਰਵਾਹਿਆ। ਜਨ ਭਗਤਾਂ ਦੇ ਅਮੋਲਕ ਦਾਜ, ਨਾਮ ਖ਼ਜ਼ਾਨਾ ਅਤੁਟ ਵਰਤਾਇਆ। ਸ਼ਬਦ ਅਗੰਮੀ ਮਾਰ ਆਵਾਜ਼, ਸੋਏ ਸੁੱਤੇ ਲਏ ਜਗਾਇਆ। ਆਪਣੇ ਮਿਲਣ ਦੀ ਦੱਸੇ ਜਾਚ, ਹਿਰਦੇ ਆਪਣਾ ਨੂਰ ਪਰਗਟਾਇਆ। ਜੋ ਗੁਰਮੁਖ ਗੁਰਸਿਖ ਗੁਰ ਕਾ ਸ਼ਬਦ ਇਕ ਅੱਖਰ ਲਏ ਵਾਚ, ਤਿਸ ਸਾਚਾ ਵਸਲ ਦਏ ਵਖਾਇਆ। ਸਿਖ ਗੁਰੂ ਗੁਰੂ ਸਿਖ ਦੋਹਾਂ ਦਾ ਇਕੋ ਜਾਪ, ਭਗਤ ਭਗਵਾਨ ਮਿਲ ਕੇ ਸੋਹੰ ਰੂਪ ਬਣਾਇਆ। ਹੰ ਕਹੇ ਪ੍ਰਭ ਮੇਰਾ ਬਾਪ, ਸੋ ਕਹੇ ਹੰ ਪੂਤ ਇਕ ਉਪਜਾਇਆ। ਬਿਨਾਂ ਹੰ ਮੇਰਾ ਕੋਈ ਨਾ ਕਰੇ ਜਾਪ, ਨਾਉਂ ਨਿਰੰਕਾਰ ਨਾ ਕੋਇ ਵਡਿਆਇਆ। ਹੰ ਕਹੇ ਬਿਨਾਂ ਬਾਪ ਮੇਰੀ ਕੋਈ ਨਾ ਰੱਖੇ ਪਾਤ, ਲਜਿਆਵਾਨ ਸਿਰ ਹੱਥ ਨਾ ਕੋਇ ਟਿਕਾਇਆ। ਇਕ ਦੂਜੇ ਨੂੰ ਦੋਵੇਂ ਦੇਣ ਸਾਥ, ਇਕੱਲਾ ਕੰਮ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਸਾਚੇ ਹਰਿ, ਸਾਚਾ ਮੰਤਰ ਇਕੋ ਨਾਮ ਪੜ੍ਹਾਇਆ। ਸਚ ਮੰਤਰ ਸੁਣ ਸੰਦੇਸ਼, ਦੋ ਜਹਾਨ ਨੈਣ ਅੱਖ ਰਹੇ ਖੁਲ੍ਹਾਈਆ। ਰਾਹ ਤੱਕਣ ਵਿਸ਼ਨ ਬ੍ਰਹਮ ਮਹੇਸ਼, ਚਾਰੋਂ ਕੁੰਟ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਦੀ ਅਗੰਮੀ ਖੇਡ, ਸਮਝ ਕੋਇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਖੋਲ੍ਹ ਨਾ ਦੱਸਿਆ ਭੇਤ, ਹੌਲੀ ਹੌਲੀ ਰਿਹਾ ਸਮਝਾਈਆ। ਕਲਜੁਗ ਅੰਤਮ ਪਰਗਟ ਆਪਣੀ ਧਾਰੋਂ ਅਚਨ ਅਚੇਤ, ਜੰਮਿਆ ਬਿਨਾਂ ਪਿਤਾ ਮਾਈਆ। ਇਕ ਗੋਬਿੰਦ ਕੀਤਾ ਹੇਤ, ਬਾਕੀ ਛੱਡੀ ਸਰਬ ਲੋਕਾਈਆ। ਸੰਬਲ ਵੜ ਕੇ ਰਿਹਾ ਖੇਡ, ਸਾਚੀ ਖੇਲ ਇਕ ਕਰਾਈਆ। ਸਚ ਸੁਨੇਹੜਾ ਰਿਹਾ ਭੇਜ, ਧੁਰ ਸੰਦੇਸਾ ਇਕ ਅਲਾਈਆ। ਜਨ ਭਗਤੋ ਸੰਤੋ ਸੁਤਿਆਂ ਜਾਗਦਿਆਂ ਤੁਹਾਨੂੰ ਲਵਾਂ ਵੇਖ, ਘਟ ਘਟ ਅੰਦਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਰਾਹ ਆਪਣਾ ਇਕ ਦਰਸਾਈਆ। ਜਨ ਭਗਤ ਤੇਰੀ ਕਰਾਂ ਭਾਲ, ਭਾਲਾਂ ਸਰਬ ਲੋਕਾਈਆ। ਨਿਰਗੁਣ ਹੋ ਕੇ ਬਣ ਦਲਾਲ, ਸਾਚੀ ਸੇਵ ਕਮਾਈਆ। ਜਲਵਾ ਨੂਰੀ ਦੇ ਜਲਾਲ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਸਾਚਾ ਅਮਲ ਦੱਸ ਕਰਾਵਾਂ ਆਮਾਲ, ਉਲਮਾ ਬਣ

ਕੇ ਕਰਾਂ ਹੱਕ ਪੜ੍ਹਾਈਆ। ਜੁਗ ਚੌਕੜੀ ਪੂਰਾ ਕਰ ਸਵਾਲ, ਫਿਕਰਾ ਇਕੋ ਨਾਮ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਭਗਤਾਂ ਭੇਵ ਚੁਕਾਈਆ। ਹਰਿ ਭਗਤ ਕਹੇ ਮੈਂ ਤੇਰਾ ਮੀਤ, ਪ੍ਰਭ ਤੇਰੀ ਸਰਨ ਰਖਾਈਆ। ਸ੍ਰੀ ਭਗਵਾਨ ਕਹੇ ਮੈਂ ਤੇਰਾ ਗੁਰ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਭਗਤ ਕਹੇ ਮੈਂ ਲੱਭਣ ਨਾ ਜਾਵਾਂ ਮੰਦਰ ਮਸੀਤ, ਸ਼ਿਵਦਵਾਲੇ ਮੱਠ ਨਾ ਫੇਰਾ ਪਾਈਆ। ਸਤਿਗੁਰ ਕਹੇ ਮੈਂ ਤੇਰੇ ਘਰ ਆਵਾਂ ਠੀਕ, ਦੋ ਜਹਾਨਾਂ ਬਣ ਕੇ ਪਾਂਧੀ ਰਾਹੀਆ। ਗੁਰਸਿਖ ਕਹੇ ਮੈਂ ਬਿਨ ਤੇਰੇ ਕਰਾਂ ਨਾ ਕੋਇ ਪ੍ਰੀਤ, ਨਾਤਾ ਤੋੜਾਂ ਸਰਬ ਲੋਕਾਈਆ। ਸ੍ਰੀ ਭਗਵਾਨ ਕਹੇ ਮੈਂ ਤੇਰੀ ਚਿੱਟੇ ਉਤੇ ਪਾਵਾਂ ਇਕ ਲੀਕ, ਜੁਗ ਚੌਕੜੀ ਸਕੇ ਨਾ ਕੋਇ ਮਿਟਾਈਆ। ਭਗਤ ਕਹੇ ਪ੍ਰਭ ਮੈਂ ਵੇਖਾਂ ਤੇਰੀ ਰੀਤ, ਰੀਤੀਵਾਨ ਤੇਰੀ ਓਟ ਤਕਾਈਆ। ਸ੍ਰੀ ਭਗਵਾਨ ਕਹੇ ਜਨ ਭਗਤ ਮੈਂ ਪਹਿਲੋਂ ਤੇਰਾ ਗਾਵਾਂ ਗੀਤ, ਖ਼ੁਸ਼ੀਆਂ ਢੋਲਾ ਇਕ ਸੁਣਾਈਆ। ਭਗਤ ਕਹੇ ਪ੍ਰਭ ਤੇਰੇ ਅੱਗੇ ਮੇਰਾ ਸੀਸ, ਤਤ ਤੇਰੀ ਭੇਟ ਚੜ੍ਹਾਈਆ। ਭਗਵਾਨ ਕਹੇ ਮੈਂ ਸਚ ਜਗਦੀਸ, ਨਾਤਾ ਤੇਰੇ ਨਾਲ ਰਖਾਈਆ। ਭਗਤ ਭਗਵਾਨ ਦੋਵੇਂ ਮਿਲ ਕੇ ਬਣਿਆ ਦੂਆ ਦੂਇਉਂ ਸਿਫ਼ਰ ਦੂਆ ਸਿਫ਼ਰਾ ਮਿਲ ਕੇ ਹੋਏ ਬੀਸ, ਬੀਸ ਬੀਸ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜਨ ਭਗਤ ਦੇਵੇ ਵਡਿਆਈਆ। ਜਨ ਭਗਤ ਕਹੇ ਪ੍ਰਭ ਮੇਰਾ ਵੱਡਾ, ਉਚ ਅਗੰਮ ਅਥਾਹ ਅਖਵਾਇੰਦਾ। ਸ੍ਰੀ ਭਗਵਾਨ ਕਹੇ ਭਗਤ ਮੇਰਾ ਬੱਚਾ ਨੱਢਾ, ਜਿਸ ਬਿਨ ਮੇਰਾ ਲੋਕਮਾਤ ਰਾਹ ਨਾ ਕੋਇ ਚਲਾਇੰਦਾ। ਭਗਤ ਕਹੇ ਮੇਰਾ ਪਿਤਾ ਪੁਰਖ ਅਕਾਲ ਸੱਚਾ, ਸਚ ਕਹਾਣੀ ਇਕ ਸੁਣਾਇੰਦਾ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਲੂੰ ਲੂੰ ਅੰਦਰ ਰਚਾ, ਬਿਨ ਭਗਤਾਂ ਮੈਨੂੰ ਅੰਦਰ ਵੜਨ ਜਾਚ ਨਾ ਕੋਇ ਸਿਖਾਇੰਦਾ। ਭਗਤ ਕਹੇ ਪ੍ਰਭ ਮੈਂ ਤੇਰਾ ਬੱਚਾ, ਬਚਪਨ ਤੇਰੀ ਝੋਲੀ ਪਾਇੰਦਾ। ਸ੍ਰੀ ਭਗਵਾਨ ਕਹੇ ਪੁਤ ਹੱਛਾ, ਹੱਛੀ ਤਰਾ ਆਪ ਸਮਝਾਇੰਦਾ। ਦੋਹਾਂ ਦਾ ਮਿਲ ਕੇ ਬਣਿਆ ਸੋਹੰ ਸੱਚਾ, ਸਤਿ ਸਰੂਪ ਰੂਪ ਵਟਾਇੰਦਾ। ਰਸਨਾ ਜਿਹਵਾ ਬੱਤੀ ਦੰਦ ਜਿਸ ਬੋਲਿਆ ਪੁਰਖ ਸਮਰਥਾ, ਸੋ ਸਮਰਥ ਦਇਆ ਕਮਾਇੰਦਾ। ਕੋਟ ਜਨਮ ਦੀ ਲੇਖੇ ਲੱਗੇ ਪੂਜਾ ਪਾਠਾ, ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਸਨਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਦੇਵਣਹਾਰ ਸਾਚਾ ਮੀਤ, ਭਗਤ ਭਗਵਾਨ ਦੱਸੇ ਰੀਤ, ਮੇਲ ਮਿਲਾਏ ਬਿਨ ਮੰਦਰ ਮਸੀਤ, ਜਿਉਂ ਕੱਚੇ ਕੋਠੇ ਪ੍ਰਭੂ ਪਰਮਾਤਮਾ ਮਿਲਿਆ ਗੁਰਮੀਤ, ਮਿੱਤਰ ਪਿਆਰਾ ਇਕੋ ਨਜ਼ਰੀ ਆਈਆ।