੨੭ ਅੱਸੂ ੨੦੨੦ ਬਿਕ੍ਰਮੀ ਗੁਰਬਚਨ ਸਿੰਘ ਦੇ ਗ੍ਰਹਿ ਹਰਦੋ ਫਰਾਲਾ ਜ਼ਿਲਾ ਜਲੰਧਰ
ਹਰਿਜਨ ਚੋਲਾ ਪੁਰਖ ਅਕਾਲ ਰੰਗਾ, ਰੰਗ ਅਨਡੀਠ ਚੜ੍ਹਾਈਆ। ਲੱਖ ਚੁਰਾਸੀ ਵਿਚੋਂ ਕਰ ਕੇ ਚੰਗਾ, ਚੰਗੀ ਤਰਾ ਬਣਤ ਬਣਾਈਆ। ਪੰਜ ਤਤ ਬਣਾਇਆ ਸਾਰੰਗ ਸਾਰੰਗਾ, ਘਰ ਨਾਦ ਧੁਨ ਉਪਜਾਈਆ। ਬੋਧ ਅਗਾਧ ਸੁਣਾਏ ਮਰਦੰਗਾ, ਸੁਰ ਤਾਲ ਆਪ ਵਜਾਈਆ। ਆਪਣੇ ਮਿਲਣ ਦਾ ਦੱਸਿਆ ਢੰਗਾ, ਅੰਤਰ ਬੂਝ ਇਕ ਬੁਝਾਈਆ। ਚਰਨ ਲਗਾਇਆ ਭੁੱਖਾ ਨੰਗਾ, ਜੋ ਚਲ ਆਵੇ ਸਰਨਾਈਆ। ਭੇਵ ਚੁਕਾਇਆ
ਹੰ ਬ੍ਰਹਮਾ, ਬ੍ਰਹਮ ਏਕਾ ਵਾਰ ਵਖਾਈਆ। ਹਰਿ ਸਤਿ ਦਿਤਾ ਮੰਮਾਂ, ਰਸ ਇਕੋ ਮੁਖ ਚੁਆਈਆ। ਕਰ ਪਿਆਰ ਮੁਖੜਾ ਚੁੰਮਾਂ, ਮਿਹਰ ਨਜ਼ਰ ਉਠਾਈਆ। ਮਿੱਠਾ ਕੀਤਾ ਕੌੜਾ ਤੁੰਮਾਂ, ਅੰਮ੍ਰਿਤ ਰੂਪ ਪਰਗਟਾਈਆ। ਦੋ ਜਹਾਨ ਸਭ ਨੇ ਸੁਣਾ, ਸ੍ਰੀ ਭਗਵਾਨ ਖੇਲ ਰਚਾਈਆ। ਲੱਖ ਚੁਰਾਸੀ ਜੀਵ ਜੰਤ ਪੁਣਾ, ਵੇਖੇ ਸਰਬ ਲੋਕਾਈਆ। ਜਨ ਭਗਤ ਵਡਿਆਈ ਜਾਣੇ ਗੁਣਾ, ਗੁਣਵੰਤਾ ਬੇਪਰਵਾਹੀਆ। ਵੇਖ ਵਖਾਏ ਵਿਚ ਚੋਲੀ ਜਨਾ, ਨਿਰਗੁਣ ਨਿਰਗੁਣ ਪੜਦਾ ਲਾਹੀਆ। ਨਾਮ ਸੁਣਾਏ ਸਚ ਸਰਵਣ ਕੰਨਾ, ਸੋਹਣੀ ਆਵਾਜ਼ ਲਗਾਈਆ। ਮਨ ਕਾ ਮਣਕਾ ਫੇਰੇ ਮਨਾ, ਮਨ ਵਾਸਨਾ ਡੇਰਾ ਢਾਹੀਆ। ਭਾਗ ਲਗਾਏ ਪੰਜ ਤਤ ਤਨਾ, ਤਨ ਮਾਟੀ ਸੋਭਾ ਪਾਈਆ। ਗੜ੍ਹ ਹੰਕਾਰ ਕੂੜਾ ਭੰਨਾ, ਸਚ ਦੇਵੇ ਵਡਿਆਈਆ। ਵੇਖ ਹੈਰਾਨ ਹੋਵੇ ਧੰਨਾ, ਧਰੂ ਪ੍ਰਹਿਲਾਦ ਧਿਆਨ ਲਗਾਈਆ। ਸ੍ਰੀ ਭਗਵਾਨ ਅਛਲ ਅਛੱਲਾ, ਕੀ ਅਸਚਰਜ ਖੇਲ ਰਚਾਈਆ। ਕਲਜੁਗ ਅੰਤ ਗ਼ਰੀਬ ਨਿਮਾਣਿਆਂ ਦੇਵੇ ਭੱਲਾਂ, ਭਾਲ ਕਰ ਬੇਪਰਵਾਹੀਆ। ਮੇਲ ਮਿਲਾਏ ਕਰ ਕੇ ਆਪਣਾ ਹੱਲਾ, ਬਿਧ ਅਵਰ ਨਾ ਕੋਇ ਸਮਝਾਈਆ। ਭਗਵਾਨ ਕਦੇ ਰਹੇ ਨਾ ਕੱਲਾ, ਭਗਤਾਂ ਸਦਾ ਸੰਗ ਨਿਭਾਈਆ। ਪ੍ਰਭ ਵੈਰਾਗੀ ਬਣ ਕੇ ਫਿਰੇ ਝੱਲਾ, ਝਲਕ ਆਪਣੀ ਇਕ ਦਰਸਾਈਆ। ਸੰਤ ਜਨ ਫੜਾਵੇ ਪੱਲਾ, ਪੱਲੂ ਆਪਣੇ ਗੰਢ ਪਵਾਈਆ। ਖੱਜਲ ਹੋਏ ਵਿਚ ਜਲਾਂ ਥਲਾਂ, ਉਚੇ ਪਰਬਤ ਡੂੰਘੀ ਖਾਈ ਵੇਖਣ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਦੇਵੇ ਮਾਣ ਵਡਿਆਈਆ। ਭਗਵਾਨ ਕਹੇ ਮੇਰਾ ਰੰਗ ਅਨੋਖਾ, ਬਿਨ ਭਗਤਾਂ ਸਮਝ ਕੋਇ ਨਾ ਪਾਇੰਦਾ। ਲੱਖ ਚੁਰਾਸੀ ਵਿਚੋਂ ਦੇਵਾਂ ਮੌਕਾ, ਮਿਹਰਵਾਨ ਹੋ ਮਿਹਰ ਨਜ਼ਰ ਉਠਾਇੰਦਾ। ਨਿਰਮਲ ਪਰਕਾਸ਼ ਕਰ ਜੋਤਾ, ਜੋਤੀ ਨੂਰ ਨੂਰ ਡਗਮਗਾਇੰਦਾ। ਭਾਗ ਲਗਾ ਕਾਇਆ ਚੰਮੜੀ ਪੋਸ਼ਾ, ਹੱਡ ਨਾੜੀ ਲੇਖੇ ਲਾਇੰਦਾ। ਅੰਦਰ ਵੜ ਕੇ ਦੇਵਾਂ ਹੋਕਾ, ਉਚੀ ਕੂਕ ਕੂਕ ਸੁਣਾਇੰਦਾ। ਜਨ ਭਗਤ ਤੇਰੇ ਨਾਲ ਪ੍ਰਭ ਕਦੇ ਨਾ ਕਰੇ ਧੋਖਾ, ਲੱਖ ਚੁਰਾਸੀ ਭਰਮ ਭੁਲਾਇੰਦਾ। ਇਕ ਵਖਾਏ ਆਪਣੀ ਓਟਾ, ਇਸ਼ਟ ਗੁਰਦੇਵ ਇਕੋ ਨਜ਼ਰੀ ਆਇੰਦਾ। ਕਰ ਕਿਰਪਾ ਅੰਤਰ ਰਹਿਣ ਨਾ ਦੇਵੇ ਕੋਈ ਖੋਟਾ, ਕੂੜੀ ਕਿਰਿਆ ਬਾਹਰ ਕਢਾਇੰਦਾ। ਨਾਮ ਨਗਾਰੇ ਲਾਏ ਚੋਟਾ, ਦੋਹਰਾ ਧਾਰ ਵਜਾਇੰਦਾ। ਰੂਪ ਵਖਾਏ ਮਾਣਕ ਮੋਤਾ, ਮੋਤੀ ਹੀਰਾ ਲਾਲ ਜਵਾਹਰ ਪੰਨਾ ਮੁਖ ਸ਼ਰਮਾਇੰਦਾ। ਖੋਲ੍ਹ ਵਖਾਏ ਆਪਣਾ ਗੋਸ਼ਾ, ਕੁੰਟ ਆਪਣਾ ਪੜਦਾ ਲਾਹਿੰਦਾ। ਪ੍ਰੇਮ ਪ੍ਰੀਤੀ ਅੰਦਰ ਹੋ ਮਦਹੋਸ਼ਾ, ਮਧਰ ਧੁਨ ਰਾਗ ਸੁਣਾਇੰਦਾ। ਆਸਾ ਮਨਸਾ ਪੂਰ ਕਰੇ ਲੋਚ ਲੋਚਾ, ਲੋਚਣ ਆਪਣੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਇਆ ਕਮਾਇੰਦਾ। ਦਇਆ ਕਮਾ ਚਾੜ੍ਹੇ ਰੰਗ, ਰੰਗ ਰੱਤੜਾ ਰੂਪ ਵਟਾਇੰਦਾ। ਅੰਦਰ ਬਾਹਰ ਵਸੇ ਸੰਗ, ਸਗਲਾ ਸੰਗ ਨਿਭਾਇੰਦਾ। ਜਨਮ ਜਨਮ ਦੀ ਕੱਟ ਭੁੱਖ ਨੰਗ, ਨਾਮ ਵਸਤ ਝੋਲੀ ਪਾਇੰਦਾ। ਮਾਣਸ ਜਨਮ ਨਾ ਹੋਏ ਭੰਗ, ਦਰਗਹਿ ਸਾਚੀ ਲੇਖੇ ਲਾਇੰਦਾ। ਚਰਨ ਪ੍ਰੀਤੀ ਇਕ ਅਨੰਦ, ਅਨੰਦ ਅਨੰਦ ਵਿਚੋਂ ਸਮਝਾਇੰਦਾ। ਗੀਤ ਸੁਹਾਗੀ ਇਕੋ ਛੰਦ, ਸੋਹੰ ਢੋਲਾ ਰਾਗ ਅਲਾਇੰਦਾ। ਭਗਤ ਭਗਵਾਨ ਦੋਵੇਂ ਮਿਲ ਕੇ ਦੋ ਜਹਾਨ ਚਮਕੇ ਇਕੋ ਸੀਤਲ ਚੰਦ, ਜਿਸ ਚੰਦ ਵਿਚ ਅਮਾਵਸ ਰੂਪ ਨਜ਼ਰ ਕਦੇ ਨਾ ਆਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਦਾ ਬਖ਼ਸ਼ੰਦ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ।
੨੭ ਅੱਸੂ ੨੦੨੦ ਬਿਕ੍ਰਮੀ ਬੀਬੀ ਚਰਨ ਕੌਰ ਦੇ ਗ੍ਰਹਿ ਹਰਦੋ ਫਰਾਲਾ ਜ਼ਿਲਾ ਜਲੰਧਰ
ਭਗਤ ਕਹੇ ਪ੍ਰਭ ਤੇਰਾ ਸਹਾਰਾ, ਸਚ ਤੇਰੀ ਸਰਨਾਈਆ। ਤੁਧ ਬਿਨ ਕਰੇ ਨਾ ਕੋਈ ਪਿਆਰਾ, ਜਗਤ ਨਾਤਾ ਕੂੜ ਨਜ਼ਰੀ ਆਈਆ। ਸਚ ਦਿਸੇ ਨਾ ਕੋਈ ਕਿਨਾਰਾ, ਨਈਆ ਨੌਕਾ ਪਾਰ ਨਾ ਕੋਇ ਲੰਘਾਈਆ। ਜਗਤ ਵਾਸਨਾ ਜਗਤ ਅਖਾੜਾ, ਕੂੜੀ ਕਿਰਿਆ ਨਾਚ ਨਚਾਈਆ। ਘਰ ਘਰ ਚੋਰ ਪੰਚਮ ਧਾੜਾ, ਦਿਵਸ ਰੈਣ ਲੁੱਟਣ ਵਾਹੋ ਦਾਹੀਆ। ਭਰਮ ਭੁਲਾਏ ਪੁਰਖ ਨਾਰਾ, ਨਾਰ ਪੁਰਖ ਸਮਝ ਕੋਇ ਨਾ ਆਈਆ। ਤੇਰਾ ਮੰਗੇ ਨਾ ਕੋਈ ਦਰਸ ਦੀਦਾਰਾ, ਜਗਤ ਪਿਆਰ ਪੁੱਤਰ ਧੀ ਰਖਾਈਆ। ਜਿਸ ਕਿਰਪਾ ਕਰ ਜਨਮ ਦਿਤਾ ਸੰਸਾਰਾ, ਤਿਸ ਸਤਿਗੁਰ ਬੈਠੇ ਸਰਬ ਆਪਣਾ ਮੁਖ ਭਵਾਈਆ। ਜਨ ਭਗਤ ਇਕੋ ਮੰਗੇ ਤੇਰਾ ਦੁਆਰਾ, ਦੂਜੀ ਆਸ ਨਾ ਕੋਇ ਰਖਾਈਆ। ਤੂੰ ਸਾਹਿਬ ਠਾਕਰ ਮੇਲਣਹਾਰਾ, ਮਿਹਰਵਾਨ ਬੇਪਰਵਾਹੀਆ। ਅੰਦਰ ਬਾਹਰ ਸਾਂਝਾ ਯਾਰਾ, ਸਗਲਾ ਸੰਗ ਨਿਭਾਈਆ। ਕਲਜੁਗ ਵੇਖ ਧੂਅੰਧਾਰਾ, ਤੇਰੇ ਚਰਨ ਮੰਗੀ ਸਰਨਾਈਆ। ਹਾਵ ਭਾਵ ਦਾ ਇਕ ਨਜ਼ਾਰਾ, ਹਰਿਮੰਦਰ ਦੇ ਵਖਾਈਆ। ਜਿਸ ਘਰ ਦੀਵਾ ਬਾਤੀ ਜਗੇ ਨਿਆਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਅੰਮ੍ਰਿਤ ਮਿਲੇ ਠੰਡਾ ਠਾਰਾ, ਸਾਂਤਕ ਸਤਿ ਕਰਾਈਆ। ਸ਼ਬਦ ਅਗੰਮੀ ਦਏ ਹੁਲਾਰਾ, ਸਚ ਝਕੋਲਾ ਇਕ ਜਣਾਈਆ। ਤੇਰੇ ਚਰਨ ਕਵਲ ਸਦ ਬਲਿਹਾਰਾ, ਬਲਿਹਾਰੀ ਗੁਰ ਗੋਸਾਈਂਆ। ਤੇਰਾ ਮੇਰਾ ਮੇਰਾ ਤੇਰਾ ਇਕੋ ਰੂਪ ਅਪਾਰਾ, ਸਤਿ ਸਰੂਪ ਨਜ਼ਰੀ ਆਈਆ। ਜਿਸ ਵੇਲੇ ਗਾਵਾਂ ਤੇਰਾ ਨਾਅਰਾ, ਅੰਤਰ ਆਤਮ ਧੁਨ ਉਪਜਾਈਆ। ਓਸੇ ਵੇਲੇ ਤੂੰ ਕਹੇਂ ਤੂੰ ਮੇਰਾ ਮੈਂ ਤੇਰਾ ਪਿਆਰਾ, ਸੋਹੰ ਧਾਰ ਇਕ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰਾ ਅੰਤ ਨਾ ਪਾਰਾਵਾਰਾ, ਜਿਸ ਅੰਤਸ਼ਕਰਨ ਅੰਤਰਗਤ ਦਿਤਾ ਬਦਲਾਈਆ। ਸੁਣ ਭਗਤ ਇਹ ਤੇਰੀ ਵਡਿਆਈ, ਪ੍ਰਭ ਸੇਵਕ ਰੂਪ ਵਟਾਈਆ। ਜਨਮ ਕਰਮ ਦਾ ਲਹਿਣਾ ਰਿਹਾ ਚੁਕਾਈ, ਵਸਤ ਪਿਛਲੀ ਪਰਾਈ ਝੋਲੀ ਪਾਈਆ। ਤੇਰੇ ਪਿਆਰ ਅੰਦਰ ਝੱਲੀ ਨਾ ਜਾਏ ਜੁਦਾਈ, ਦੂਰ ਦੁਰਾਡਾ ਆਵੇ ਮਾਹੀਆ। ਅੰਦਰ ਵੜ ਕੇ ਵਜਾਏ ਵਧਾਈ, ਵਾਹਦ ਆਪਣਾ ਰਾਗ ਸੁਣਾਈਆ। ਖ਼ੁਸ਼ੀ ਹੋਵੇ ਬੇਪਰਵਾਹੀ, ਪਰਦਾ ਹਰਿਜਨ ਆਪ ਉਠਾਈਆ। ਅੰਦਰ ਵੜ ਕੇ ਪੌੜੇ ਚੜ੍ਹ ਕੇ ਦਰ ਖੜ ਕੇ ਮੁਖ ਵੇਖੇ ਚਾਈਂ ਚਾਈਂ, ਨੂਰ ਨੁਰਾਨਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਭਗਤ ਤੇਰਾ ਮੰਦਰ ਇਕ ਸੁਹਾਈਆ। ਭਗਤ ਕਹੇ ਪ੍ਰਭ ਮੰਦਰ ਤੇਰਾ, ਮੇਰੇ ਵਿਚ ਨਾ ਕੋਇ ਚਤੁਰਾਈਆ। ਮੈਂ ਵੇਖਾਂ ਤੇ ਘੁੱਪ ਅੰਧੇਰਾ, ਤੂੰ ਵੇਖੇਂ ਨੂਰ ਨਜ਼ਰੀ ਆਈਆ। ਤੇਰੀ ਕਿਰਪਾ ਮੇਰਾ ਬੱਝੇ ਬੇੜਾ, ਮੇਰੀ ਆਸਾ ਤੇਰੀ ਸਰਨਾਈਆ। ਧੰਨ ਭਾਗ ਮੇਰਾ ਵਸਾਏਂ ਖੇੜਾ, ਕੱਖਾਂ ਕੁਲੀ ਸੋਭਾ ਪਾਈਆ। ਤੇਰੇ ਅੱਗੇ ਬੇਨੰਤੀ ਨਹੀਂ ਕੋਈ ਝੇੜਾ, ਝਗੜਾ ਨਜ਼ਰ ਕੋਇ ਨਾ ਆਈਆ। ਤੇਰਾ ਪਿਆਰ ਇਕੋ ਮੇਰਾ, ਮੇਰਾ ਪਿਆਰ ਤੇਰੇ ਵਿਚ ਸਮਾਈਆ। ਬੇਪਰਵਾਹ ਸ਼ਹਿਨਸ਼ਾਹ ਤੇਰਾ ਵਡ ਜੇਰਾ, ਜੁਗ ਚੌਕੜੀ ਝੱਲਦਾ ਰਹੇਂ ਜੁਦਾਈਆ। ਕਰ ਕਿਰਪਾ ਜਿਸ ਇਕ ਵਾਰ ਲਿਆਏਂ ਆਪਣੇ ਨੇੜਾ, ਦੂਰ ਦੁਰਾਡਾ ਪੰਧ ਚੁਕਾਈਆ। ਸੋ ਗੁਰਮੁਖ ਕਹੇ ਮੈਂ ਆਇਆ ਵਿਚ ਘੇਰਾ, ਚਾਰ ਕੁੰਟ ਰਾਹ ਨਜ਼ਰ ਕੋਇ ਨਾ ਆਈਆ। ਪਹਿਰੇਦਾਰ ਬਣਿਆ ਮੇਰਾ ਸਿੰਘ ਸ਼ੇਰਾ, ਸ਼ਹਿਨਸ਼ਾਹ ਹੋ ਕੇ ਚਾਕਰ ਰੂਪ ਵਖਾਈਆ। ਜਨਮ ਕਰਮ ਦਾ ਚੁਕਾਵੇ ਫੇਰਾ, ਫੇਰਾ ਕੂੜੀ ਕਿਰਿਆ ਗੁੰਝਲ ਦਏ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ
ਕਰ ਸਾਚੀ ਮਿਹਰਾ, ਮੁਹੱਬਤ ਆਪਣੇ ਨਾਲ ਰਖਾਈਆ। ਸੁਣ ਭਗਤ ਕੀ ਕਰਾਂ, ਕਰਤਾ ਪੁਰਖ ਜਣਾਈਆ। ਤੇਰੇ ਕੋਲੋ ਸਦਾ ਡਰਾਂ, ਡਰ ਕੇ ਤੇਰੀ ਸੇਵ ਇਕ ਕਮਾਈਆ। ਪਹਿਲੋਂ ਆਪਣਾ ਆਪ ਹਰਾਂ, ਹਰਿਜਨ ਦੇਵਾਂ ਫੇਰ ਵਡਿਆਈਆ। ਜਨ ਭਗਤਾਂ ਪਿੱਛੇ ਆਪ ਮਰਾਂ, ਮਰ ਕੇ ਭਗਤਾਂ ਜੀਵਣ ਦਿਆਂ ਬਣਾਈਆ। ਨਿਰਗੁਣ ਹੋ ਕੇ ਅੰਦਰ ਵੜਾਂ, ਸਰਗੁਣ ਮਹੱਲ ਸੋਭਾ ਪਾਈਆ। ਸੂਰਬੀਰ ਹੋ ਕੇ ਉਪਰ ਚੜ੍ਹਾਂ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਪ੍ਰੇਮ ਪਿਆਰ ਅੰਦਰ ਸਾਚਾ ਢੋਲਾ ਪੜ੍ਹਾਂ, ਗੁਰਮੁਖ ਤੇਰਾ ਜਸ ਸੁਣਾਈਆ। ਜੇ ਰੁਠੇਂ ਅੱਗੋਂ ਹੋ ਕੇ ਫੜਾਂ, ਪਿੱਛਾ ਮੁਖ ਨਾ ਕਦੇ ਭਵਾਈਆ। ਲੇਖ ਚੁਕਾ ਨੌ ਦਰਾਂ, ਦਰ ਦਸਵੇਂ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿਖਿਆ ਇਕ ਸਮਝਾਈਆ। ਭਗਤ ਕਹੇ ਸੁਣ ਭਗਵਾਨ, ਮੈਂ ਸਚ ਸਚ ਜਣਾਈਆ। ਤੂੰ ਪਿਤਾ ਪੁਰਖ ਬਲਵਾਨ, ਕੀ ਤੇਰੀ ਵਡਿਆਈਆ। ਜੇ ਬਾਲਾਂ ਮਿਲੇਂ ਆਣ, ਤੇਰਾ ਅਹਿਸਾਨ ਕੋਇ ਨਜ਼ਰ ਨਾ ਆਈਆ। ਤੇਰਾ ਖੇਲ ਸਦਾ ਮਿਹਰਵਾਨ, ਗ਼ਰੀਬ ਨਿਮਾਣਿਆਂ ਗਲੇ ਲਗਾਈਆ । ਫੜ ਗੋਦੀ ਚੁਕੇਂ ਆਣ, ਕੋਝੇ ਕਮਲੇ ਲਏਂ ਉਠਾਈਆ। ਪ੍ਰੇਮ ਪ੍ਰੀਤੀ ਅੰਦਰ ਆਪਣਾ ਦੇਵੇਂ ਗਿਆਨ, ਸਾਚੀ ਰੀਤੀ ਇਕ ਸਮਝਾਈਆ। ਧਰਮ ਦੁਆਰ ਵਖਾ ਨਿਸ਼ਾਨ, ਸਤਿ ਸਤਿਵਾਦੀ ਇਕ ਝੁਲਾਈਆ। ਜਨ ਭਗਤਾਂ ਨਾਲ ਮਿਲ ਕੇ ਬਣੇਂ ਭਗਵਾਨ, ਭਗਵਾਨ ਭਗਤ ਰੂਪ ਵਟਾਈਆ। ਇਕ ਦੋ ਇਕ ਨਿਸ਼ਾਨ, ਸੋਹੰ ਰੂਪ ਅਨੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲ ਕਰੇ ਸਾਚਾ ਹਰਿ, ਆਪਣੀ ਖੇਲ ਆਪਣੇ ਵਿਚੋਂ ਪਰਗਟਾਈਆ।
੨੭ ਅੱਸੂ ੨੦੨੦ ਬਿਕ੍ਰਮੀ ਮਨਸਾ ਸਿੰਘ ਦੇ ਗ੍ਰਹਿ ਹਰਦੋ ਫਰਾਲਾ ਜ਼ਿਲਾ ਜਲੰਧਰ
ਭਗਵਾਨ ਕਹੇ ਮੈਂ ਭਗਤਾਂ ਵਸ, ਆਪਣਾ ਬਲ ਨਾ ਕੋਈ ਰਖਾਈਆ। ਭਗਤ ਕਹੇ ਪ੍ਰਭ ਤੇਰਾ ਰਸ, ਸਾਂਤਕ ਸਤਿ ਸਰੂਪ ਨਜ਼ਰੀ ਆਈਆ। ਨਿਰਗੁਣ ਨਿਰਗੁਣ ਖੇਲ ਕਰੇ ਸਮਰਥ, ਬੇਪਰਵਾਹ ਵੱਡੀ ਵਡਿਆਈਆ। ਧੁਰ ਦਾ ਮਾਰਗ ਇਕੋ ਦੱਸ, ਦਹਿ ਦਿਸ਼ਾ ਦਏ ਸਮਝਾਈਆ। ਵਸਤ ਅਮੋਲਕ ਦੇਵੇ ਹੱਥ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਕਰ ਵਸੇਰਾ ਘਟ ਘਟ, ਨੂਰ ਜੋਤ ਕਰ ਰੁਸ਼ਨਾਈਆ। ਜਨ ਭਗਤਾਂ ਸ਼ਬਦ ਡੋਰੀ ਪਾ ਨੱਥ, ਤੰਦੀ ਡੋਰ ਆਪਣੇ ਹੱਥ ਰਖਾਈਆ। ਨਾਮ ਧੁਨ ਬੋਲ ਅਲੱਖ, ਅਲੱਖ ਨਿਰੰਜਣ ਭੇਵ ਚੁਕਾਈਆ। ਨਿਰਗੁਣ ਨੂਰ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਈਆ। ਜਨ ਭਗਤ ਕਹੇ ਮੇਰਾ ਲੇਖੇ ਲੱਗੇ ਸਵਾਸ, ਇਕ ਤੇਰਾ ਨਾਮ ਧਿਆਈਆ। ਜੁਗ ਜਨਮ ਦੀ ਪੂਰੀ ਕਰਨੀ ਆਸ, ਜਗਤ ਤ੍ਰਿਸਨਾ ਮੇਟ ਮਿਟਾਈਆ। ਰਲ ਮਿਲ ਕਰੀਏ ਬਚਨ ਬਲਾਸ, ਆਤਮ ਪਰਮਾਤਮ ਜੋੜ ਜੁੜਾਈਆ। ਕਾਇਆ ਚੋਲਾ ਪਹਿਨ ਲਿਬਾਸ, ਪੰਜ ਤਤ ਬੰਕ ਦੁਆਰ ਸੁਹਾਈਆ। ਜਿਸ ਅੰਦਰ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਰੂਪ ਨਜ਼ਰੀ ਆਈਆ। ਕਿਰਪਾ ਕਰ ਸਰਬ ਗੁਣਤਾਸ, ਗੁਣਵੰਤ ਤੇਰੀ ਸਰਨਾਈਆ। ਸਾਚਾ ਨੂਰ ਕਰ ਪਰਕਾਸ਼, ਆਪ ਆਪਣਾ ਦੇ ਬੁਝਾਈਆ। ਮੇਰੇ ਨਾਲ ਮਿਲ ਆ ਪਾ ਰਾਸ, ਗੋਪੀ ਕਾਹਨ ਰੂਪ ਧਰਾਈਆ। ਸੱਜਣ ਹੋ ਕੇ ਗਾ ਗਾਥ, ਸਾਚਾ ਢੋਲਾ ਰਾਗ ਅਲਾਈਆ। ਨਿਰਗੁਣ ਨਿਰਗੁਣ ਆਵੇ ਇਕ ਆਵਾਜ਼, ਪਾਰਬ੍ਰਹਮ
ਬ੍ਰਹਮ ਆਪਣਾ ਭੇਵ ਚੁਕਾਈਆ। ਕਰ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਦਇਆ ਕਮਾਈਆ। ਜਨ ਭਗਤ ਰਹੇ ਸਦ ਤੇਰੇ ਪਾਸ, ਜਗਤ ਨਾਤਾ ਨਾ ਕੋਇ ਜਣਾਈਆ। ਸਿਮਰਨ ਜਾਣੇ ਪੂਜਾ ਪਾਠ, ਇਸ਼ਟ ਗੁਰਦੇਵ ਤੂੰ ਹੀ ਇਕ ਨਜ਼ਰੀ ਆਈਆ। ਤੇਰੇ ਨਾਲੋਂ ਵਿਛੜੀ ਮਿਲੇ ਤੇਰੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਰਖਾਈਆ। ਤੂੰ ਹੀ ਪਿਤਾ ਤੂੰ ਹੀ ਮਾਤ, ਹਉਂ ਬਾਲਕ ਮਾਂਗੋਂ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹਰਿ ਜੂ ਤੇਰੇ ਚਰਨ ਮਿਲੇ ਸਰਨਾਈਆ। ਜਨ ਭਗਤਾਂ ਦੇਵੇ ਸਚ ਭਰਵਾਸ, ਭਰਵਾਸਾ ਇਕੋ ਇਕ ਜਣਾਇੰਦਾ। ਵੇਖ ਵਖਾ ਦੂਰ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਤ, ਡੂੰਘੀ ਕੰਦਰ ਫੋਲ ਫੋਲਾਇੰਦਾ। ਲੇਖੇ ਲਾ ਪਵਣ ਸਵਾਸ, ਰਸਨਾ ਜਿਹਵਾ ਕੀਮਤ ਪਾਇੰਦਾ। ਬਣ ਸਹਾਈ ਅਨਾਥਾਂ ਨਾਥ, ਦੀਨ ਦਿਆਲ ਦੀਨਨ ਆਪਣੇ ਗਲੇ ਲਗਾਇੰਦਾ। ਜੁਗ ਚੌਕੜੀ ਪੁੱਛਣਹਾਰਾ ਵਾਤ, ਕਲਜੁਗ ਅੰਤਮ ਫੇਰਾ ਪਾਇੰਦਾ। ਮੇਟ ਮਿਟਾਏ ਅੰਧੇਰੀ ਰਾਤ, ਸਤਿ ਸਤਿਵਾਦੀ ਸਾਚਾ ਚੰਦ ਚਮਕਾਇੰਦਾ। ਜਨ ਭਗਤ ਦੁਆਰੇ ਹੋਏ ਦਾਸ, ਬਣ ਸੇਵਕ ਸੇਵ ਕਮਾਇੰਦਾ। ਰਾਤੀਂ ਸੁੱਤਿਆਂ ਜਾਏ ਆਖ, ਬਿਨ ਰਸਨਾ ਜਿਹਵਾ ਕੂਕ ਬੁਲਾਇੰਦਾ। ਗੁਰਮੁਖ ਉਠ ਵੇਖ ਖੋਲ੍ਹ ਤਾਕ, ਬੰਦ ਕਿਵਾੜੀ ਕੁੰਡਾ ਲਾਹਿੰਦਾ। ਸਤਿ ਸਰੂਪ ਨਜ਼ਰੀ ਦਿਸੇ ਸਾਥ, ਨਦਰ ਨਿਹਾਲੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਭਗਤ ਕਹੇ ਸੁਣ ਮੇਰੇ ਭੂਪ, ਭੂਪਤ ਤੇਰੀ ਵਡਿਆਈਆ। ਨਿਤ ਵੇਖਾਂ ਚਾਰੇ ਕੂਟ, ਦਹਿ ਦਿਸ਼ਾ ਨਜ਼ਰੀ ਆਈਆ। ਤੇਰਾ ਮੇਰਾ ਤਾਣਾਂ ਪੇਟਾ ਸੂਤ, ਸੂਤਰਧਾਰੀ ਤੇਰੀ ਸ਼ਰਨਾਈਆ। ਆਪ ਬਣਾ ਸਚ ਸਪੂਤ, ਕਪੂਤ ਰੂਪ ਨਾ ਕੋਇ ਵਖਾਈਆ। ਮੈਨੂੰ ਤੇਰੇ ਮਿਲਣ ਦੀ ਭੂਖ, ਦੂਜੀ ਤ੍ਰਿਸਨ ਨਾ ਕੋਇ ਰਖਾਈਆ। ਘਰ ਆ ਕੇ ਦੇਵੇਂ ਸੁਖ, ਨਿਰਗੁਣ ਆਪਣਾ ਪੰਧ ਮੁਕਾਈਆ। ਜਰਮ ਕਰਮ ਦਾ ਮੇਟੇਂ ਦੁੱਖ, ਲੱਖ ਚੁਰਾਸੀ ਪੰਧ ਮੁਕਾਈਆ। ਆਪਣੀ ਗੋਦੀ ਲਏਂ ਚੁੱਕ, ਪਿਤਾ ਪੂਤ ਦੇਣੀ ਵਡਿਆਈਆ। ਮੇਰਾ ਉਜਲ ਕਰ ਮੁਖ, ਅੰਮ੍ਰਿਤ ਸੀਰ ਇਕ ਚੁਆਈਆ। ਦਰਸ ਦੇ ਕਿਉਂ ਬੈਠਾ ਲੁਕ, ਪੜਦਾ ਆਪਣਾ ਦੇ ਉਠਾਈਆ। ਮਿਹਰਵਾਨ ਹੋ ਕੇ ਤੁਠ, ਮਿਹਰ ਨਜ਼ਰ ਨੈਣ ਅੱਖ ਖੁਲ੍ਹਾਈਆ। ਅੰਮ੍ਰਿਤ ਜਾਮ ਦੇ ਘੁੱਟ, ਨਿਝਰ ਝਿਰਨਾ ਰਸ ਚੁਆਈਆ। ਹੋਏ ਪਰਕਾਸ਼ ਸਾਚੀ ਜੋਤ, ਅੰਧ ਅੰਧੇਰ ਰਹਿਣ ਨਾ ਪਾਈਆ। ਤੇਰੇ ਨਾਲੋਂ ਵਿਛੜੀ ਤੈਨੂੰ ਮਿਲੇ ਜੋਤ, ਅੰਤ ਪ੍ਰਭ ਤੇਰੇ ਵਿਚ ਸਮਾਈਆ। ਸਦਾ ਵਸੀਏ ਤੇਰੇ ਸਚਖੰਡ ਦੁਆਰੇ ਕੋਟ, ਅਵਣ ਗਵਣ ਫੇਰਾ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਡੀ ਮਨਸਾ ਪੂਰੀ ਕਰ ਲੋਚ, ਲੋਚਣ ਨੇਤਰ ਨੈਣ ਸਦ ਤੇਰਾ ਦਰਸਨ ਪਾਈਆ। ਭਗਤ ਜਨ ਤੇਰਾ ਸਦਾ ਦਰਸ, ਹਰਿ ਦਰਸੀ ਆਪ ਜਣਾਇੰਦਾ। ਕਿਰਪਾਨਿਧਾਨ ਕਰੇ ਤਰਸ, ਠਾਕਰ ਸੁਆਮੀ ਦਇਆ ਕਮਾਇੰਦਾ। ਪਰਵਰਦਿਗਾਰ ਮੇਟੇ ਹਰਸ, ਹਵਸ ਹੋਰ ਨਾ ਕੋਇ ਰਖਾਇੰਦਾ। ਇਕੋ ਰਾਗ ਸੁਣਾਏ ਤਾਲ ਤਰਜ਼, ਨਾਦ ਧੁਨ ਇਕ ਉਪਜਾਇੰਦਾ । ਜਨਮ ਮਰਨ ਦੀ ਮੇਟੇ ਹਰਸ, ਮੁਰਦਾ ਰੂਪ ਨਾ ਕੋਇ ਵਖਾਇੰਦਾ। ਕਰੇ ਖੇਲ ਆਪ ਅਸਚਰਜ, ਅਚਰਜ ਲੀਲਾ ਆਪ ਰਚਾਇੰਦਾ। ਪਰਗਟ ਹੋ ਮਰਦਾਨਾ ਮਰਦ, ਸਚ ਮਰਦਾਨਗੀ ਆਪ ਕਮਾਇੰਦਾ। ਜਨ ਭਗਤਾਂ ਵੰਡੇ ਦਰਦ, ਦਰਦ ਦੁੱਖ ਭੈ ਭੰਜਨ ਆਪਣਾ ਨਾਉਂ ਧਰਾਇੰਦਾ। ਸਭ ਦਾ ਲੇਖਾ ਪੂਰਬ ਵੇਖੇ ਖੋਲ੍ਹ ਫ਼ਰਦ, ਫ਼ਰਦ ਜ਼ੁਰਮ ਸਭ ਦੇ ਉਪਰ ਲਗਾਇੰਦਾ। ਜੋ ਜਨ ਸਚ ਦੁਆਰ ਹਰਿ ਨਿਰੰਕਾਰ
ਅੱਗੇ ਦੋਏ ਜੋੜ ਕਰਨ ਅਰਜ਼, ਤਿਨ੍ਹਾਂ ਆਰਜ਼ੂ ਕਰ ਮਨਜ਼ੂਰ ਝੋਲੀ ਪਾਇੰਦਾ। ਨਿਰਗੁਣ ਸਰਗੁਣ ਮਿਲ ਕੇ ਭਗਤ ਭਗਵਾਨ ਦੋਹਾਂ ਪੂਰਾ ਹੋਵੇ ਫ਼ਰਜ਼, ਦੂਰ ਨੇੜੇ ਫ਼ਾਸਲਾ ਵਿਚ ਕੋਇ ਨਾ ਪਾਇੰਦਾ। ਜਨ ਭਗਤਾਂ ਹੋਣ ਨਾ ਦੇਵੇ ਕਦੀ ਹਰਜ, ਹਰਜਾਨਾ ਆਪਣੇ ਖਾਤੇ ਵਿਚੋਂ ਪੂਰਾ ਕਰਾਇੰਦਾ। ਕਿਸੇ ਕੋਲੋਂ ਲੈਣ ਨਾ ਦੇਵੇ ਕਰਜ਼, ਘਰੋਂ ਭੰਡਾਰਾ ਨਾਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਭਗਤ ਭਗਵਾਨ ਜਗਤ ਨਿਸ਼ਾਨ ਦੋ ਜਹਾਨ ਮਿਹਰਵਾਨ ਰੂਪ ਵਖਾਇੰਦਾ।
੩੦ ਅੱਸੂ ੨੦੨੦ ਬਿਕ੍ਰਮੀ ਲਛਮਣ ਸਿੰਘ (ਲਲੀਆਂ ਵਾਲਾ) ਦੇ ਗ੍ਰਹਿ ਸੁਲਤਾਨ ਵਿੰਡ ਕਿਤੇ ਅੰਮ੍ਰਿਤਸਰ
ਸਤਿਗੁਰ ਦੀਪਕ ਸਦਾ ਪਰਕਾਸ਼, ਆਦਿ ਜੁਗਾਦਿ ਰੁਸ਼ਨਾਈਆ। ਗੁਰਸਿਖ ਪਤੰਗਾ ਸਦਾ ਸਾਥ, ਸਗਲਾ ਸੰਗ ਨਿਭਾਈਆ। ਸ਼ਮਅ ਪਤੰਗਾ ਦੋਵੇਂ ਕਦੇ ਨਾ ਹੋਵਣ ਨਾਸ, ਪ੍ਰੇਮ ਪ੍ਰੀਤੀ ਵਿਚ ਸਮਾਈਆ। ਪ੍ਰੇਮ ਪ੍ਰੀਤੀ ਧੁਰ ਦੀ ਖ਼ਾਸ਼, ਸਤਿਗੁਰ ਹੱਥ ਵਡਿਆਈਆ। ਸਤਿਗੁਰ ਸਰਨ ਗੁਰਸਿਖ ਰਹਿਰਾਸ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸਦਾ ਸਦਾ ਸਹਾਈਆ। ਸਤਿਗੁਰ ਦੀਪਕ ਨਿਰਮਲ ਜੋਤ, ਨੂਰ ਨੁਰਾਨਾ ਇਕ ਅਖਵਾਇੰਦਾ। ਗੁਰਸਿਖ ਮੇਲਾ ਸਾਚੀ ਗੋਤ, ਵਰਨ ਬਰਨ ਨਾ ਕੋਇ ਰਖਾਇੰਦਾ। ਦੋਹਾਂ ਮਿਲ ਕੇ ਬਣੇ ਕਾਇਆ ਕੋਟ, ਘਰ ਮੰਦਰ ਸੋਭਾ ਪਾਇੰਦਾ। ਪ੍ਰੇਮ ਪਿਆਰ ਦੀ ਵੱਜੇ ਚੋਟ, ਸ਼ਬਦ ਨਗਾਰਾ ਨਾਉਂ ਰਖਾਇੰਦਾ। ਲੇਖਾ ਖੁਲ੍ਹੇ ਲੋਕ ਪਰਲੋਕ, ਭੇਵ ਅਭੇਦ ਜਣਾਇੰਦਾ। ਸਚ ਸੁਣਾ ਅਗੰਮੀ ਸਲੋਕ, ਆਤਮ ਪਰਮਾਤਮ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਸਤਿਗੁਰ ਦੀਪਕ ਏਕਾ ਏਕ, ਏਕੰਕਾਰ ਆਪ ਪਰਗਟਾਈਆ। ਗੁਰਮੁਖ ਪਤੰਗਾ ਸਦਾ ਟੇਕ, ਆਦਿ ਜੁਗਾਦਿ ਸ਼ਰਨਾਈਆ। ਦੋਹਾਂ ਮਿਲ ਕੇ ਬਣੇ ਲੇਖ, ਜਗਤ ਜੁਗ ਵਡਿਆਈਆ। ਦੋ ਜਹਾਨਾਂ ਵਸੇ ਦੇਸ, ਘਰ ਸਾਚੇ ਖ਼ੁਸ਼ੀ ਮਨਾਈਆ। ਆਤਮ ਪਰਮਾਤਮ ਕਹੇ ਆਦੇਸ਼, ਪਰਮਾਤਮ ਆਤਮ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿਗੁਰ ਕਿਰਪਾ ਸਤਿ ਪ੍ਰਕਾਸ਼, ਬ੍ਰਹਿਮੰਡ ਖੰਡ ਉਜਿਆਰਿਆ। ਗੁਰਮੁਖ ਸੁਹੇਲਾ ਵੇਖੇ ਖੇਲ ਤਮਾਸ਼, ਨਿਰਗੁਣ ਸਰਗੁਣ ਰੰਗ ਰੰਗਾ ਰਿਹਾ। ਦੋਹਾਂ ਮਿਲ ਕੇ ਪਏ ਰਾਸ, ਬਲਾਸ ਭੋਗ ਸੇਜ ਸੁਹੰਜਣੀ ਆਤਮ ਆਪ ਸੁਹਾ ਰਿਹਾ। ਦੋ ਜਹਾਨਾਂ ਹੁਕਮ ਖ਼ਾਸ, ਖ਼ਾਲਸ ਆਪਣਾ ਨਾਮ ਸਮਝਾ ਰਿਹਾ। ਜਗਤ ਵਿਛੋੜਾ ਕਰ ਨਾਸ, ਧੁਰ ਦਾ ਮੇਲਾ ਮੇਲ ਮਿਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨੂਰ ਡਗਮਗਾ ਰਿਹਾ । ਸਤਿਗੁਰ ਦੀਪਕ ਮਿਟਾਏ ਅੰਧ, ਅੰਧੇਰ ਰਹਿਣ ਕੋਇ ਨਾ ਪਾਈਆ। ਗੁਰਮੁਖ ਮਿਲ ਕੇ ਮੁਕੇ ਪੰਧ, ਪਾਂਧੀ ਰੂਪ ਨਾ ਕੋਇ ਵਖਾਈਆ। ਦੋਹਾਂ ਮਿਲ ਕੇ ਬਣੇ ਛੰਦ, ਸੋਹੰ ਰੂਪ ਵਟਾਈਆ। ਖੇਲੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਦੀਪਕ ਜੋਤ ਨੂਰ ਪਤੰਗ, ਸ਼ਬਦ ਸ਼ਮਅ ਬਿਨ ਹਰਖ਼ ਸੋਗ ਗ਼ਮਾ ਆਪਣਾ ਆਪ ਦਏ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣੇ ਨਾਲ ਰਖਾਈਆ। ਸਤਿਗੁਰ ਦੀਪਕ ਸਦਾ ਨਿਰਾਲਮ, ਨਿਰਾਕਾਰ ਪਰਗਟਾਈਆ। ਗੁਰਮੁਖ
ਖੇਲ ਵੱਖਰਾ ਆਲਮ, ਉਲਮਾ ਭੇਵ ਕੋਇ ਨਾ ਪਾਈਆ। ਦੋਹਾਂ ਮਿਲ ਕੇ ਇਕੋ ਕਾਮਲ, ਜਗਤ ਵਿਹਾਰ ਦਏ ਸਮਝਾਈਆ। ਨਗਰ ਖੇੜਾ ਵਸੇ ਗਰਾਮਨ, ਗ੍ਰਹਿ ਮੰਦਰ ਖ਼ੁਸ਼ੀ ਮਨਾਈਆ। ਸਚ ਪ੍ਰੀਤੀ ਪਕੜੇ ਦਾਮਨ, ਜ਼ਾਮਨ ਇਕ ਅਖਵਾਈਆ। ਰੈਣ ਅੰਧੇਰਾ ਮੇਟ ਸ਼ਾਮਨ, ਸਾਚਾ ਚੰਦ ਨੂਰ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੀਪਕ ਇਕ ਪਰਗਟਾਈਆ। ਸਤਿਗੁਰ ਦੀਪਕ ਅਗੰਮੀ ਨੂਰ, ਦੀਵਾ ਬਾਤੀ ਨਜ਼ਰ ਕੋਇ ਨਾ ਆਈਆ। ਹਰਿਜਨ ਮਿਲ ਮਿਲ ਹੋਏ ਭਰਪੂਰ, ਆਸਾ ਤ੍ਰਿਸਨਾ ਮੇਟ ਮਿਟਾਈਆ। ਦੋਹਾਂ ਮਿਲ ਕੇ ਆਏ ਸਰੂਰ, ਰਸ ਇਕੋ ਇਕ ਵਖਾਈਆ। ਪੈਂਡਾ ਮੁਕੇ ਨੇੜਾ ਦੂਰ, ਘਰ ਸਾਚੇ ਵੱਜੇ ਵਧਾਈਆ। ਜਿਸ ਨੂੰ ਮੂਸਾ ਲੱਭੇ ਉਪਰ ਕੋਹਤੂਰ, ਸੋ ਗ੍ਰਹਿ ਮੰਦਰ ਅੰਦਰ ਪੜਦਾ ਦਏ ਉਠਾਈਆ। ਜਿਸ ਦੇ ਪਿੱਛੇ ਈਸਾ ਹੋਇਆ ਮਜਬੂਰ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਜਿਸ ਦਾ ਲੱਭੇ ਮੁਹੰਮਦ ਜ਼ਹੂਰ, ਨੇਤਰ ਲੋਚਣ ਨੈਣ ਅੱਖ ਉਠਾਈਆ। ਜਿਸ ਦੇ ਪਿੱਛੇ ਸੂਲੀ ਚੜ੍ਹਿਆ ਮਨਸੂਰ, ਸ਼ਮਸ ਤਬਰੇਜ਼ ਪੁੱਠੀ ਖੱਲ ਲੁਹਾਈਆ। ਜਿਸ ਦੇ ਪਿੱਛੇ ਗੁਰ ਅਵਤਾਰ ਆ ਆ ਗਏ ਪੂਰ, ਬੇੜੇ ਲੋਕਮਾਤ ਪਾਰ ਉਤਾਰ ਕਰਾਈਆ। ਜਿਸ ਦੇ ਪਿੱਛੇ ਗੁਰ ਗੁਰ ਆਪਣਾ ਪੰਜ ਤਤ ਨਾਤਾ ਤੋੜਦੇ ਰਹੇ ਕੂੜ, ਸਚ ਵਸਤ ਭੇਟ ਕਰਾਈਆ। ਜਿਸ ਦੇ ਪਿੱਛੇ ਬਣਦੇ ਰਹੇ ਮਜ਼ਦੂਰ, ਲੋਕਮਾਤ ਸੇਵ ਕਮਾਈਆ। ਸੋ ਸਾਹਿਬ ਸਤਿਗੁਰ ਇਕ ਇਕੱਲਾ ਹਾਜ਼ਰ ਹਜ਼ੂਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਨ ਭਗਤਾਂ ਆਸਾ ਕਰੇ ਪੂਰ, ਸੰਸਾ ਰੋਗ ਰਿਹਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਵੱਜੇ ਨਾਮ ਵਧਾਈਆ। ਸਤਿਗੁਰ ਦੀਪਕ ਬਿਨ ਬਾਤੀ ਤੇਲ, ਨਿਤ ਨਵਿਤ ਡਗਮਗਾਇੰਦਾ। ਗੁਰਸਿਖ ਵਿਛੜੇ ਲਏ ਮੇਲ, ਮੇਲ ਮਿਲਾਵਾ ਇਕੋ ਘਰ ਜਣਾਇੰਦਾ। ਦੋਹਾਂ ਮਿਲ ਕੇ ਰੰਗ ਬਣੇ ਗੁਰੂ ਚੇਲ, ਚੇਲਾ ਗੁਰੂ ਇਕੋ ਧਾਰ ਸਮਾਇੰਦਾ। ਮਿਹਰਵਾਨ ਸੱਜਣ ਸੁਹੇਲ, ਸਗਲਾ ਸੰਗ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਨੂਰ ਇਕ ਪਰਗਟਾਇੰਦਾ। ਸਤਿਗੁਰ ਦੀਪਕ ਅਗੰਮ ਨੂਰ, ਜੁਗ ਚੌਕੜੀ ਆਪ ਰਖਾਇੰਦਾ। ਗੁਰਸਿਖ ਮੇਲਾ ਹੋਏ ਜ਼ਰੂਰ, ਜ਼ਾਹਰ ਜ਼ਹੂਰ ਨਜ਼ਰੀ ਆਇੰਦਾ। ਦੋਹਾਂ ਮਿਲ ਕੇ ਬੇੜਾ ਭਰੇ ਪੂਰ, ਦੋ ਜਹਾਨਾਂ ਇਕੋ ਰੂਪ ਵੇਸ ਵਟਾਇੰਦਾ। ਸਰਬ ਕਲਾ ਪ੍ਰਭ ਭਰਪੂਰ, ਖ਼ਾਲੀ ਭੰਡਾਰੇ ਆਪ ਭਰਾਇੰਦਾ। ਚਤਰ ਸੁਘੜ ਬਣਾ ਮੂਰਖ ਮੂੜ੍ਹ, ਸਾਚੇ ਧੰਦੇ ਆਪੇ ਲਾਇੰਦਾ। ਨਾਤਾ ਤੋੜ ਕੂੜੋ ਕੂੜ, ਕੂੜੀ ਕਿਰਿਆ ਸ਼ੌਹ ਦਰਿਆ ਸੁਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਦੀਪ ਇਕ ਵਖਾਇੰਦਾ। ਸਾਚਾ ਦੀਪ ਕਰ ਪਰਕਾਸ਼, ਸਤਿਗੁਰ ਵੱਜੇ ਨਾਮ ਵਧਾਈਆ। ਕਰਮ ਕਾਂਡ ਰੋਗ ਸੋਗ ਚਿੰਤਾ ਦੁੱਖ ਜਾਇਣ ਵਿਨਾਸ, ਲੇਖ ਆਤਮ ਇਕ ਵਡਿਆਈਆ। ਮੰਡਲ ਮੰਡਪ ਗੋਪੀ ਕਾਹਨ ਪਾਏ ਰਾਸ, ਨਟ ਨਟੂਆ ਸਵਾਂਗੀ ਸਵਾਂਗ ਇਕ ਰਚਾਈਆ। ਸ਼ਬਦ ਸੁਰਤ ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਪੂਰੀ ਕਰੇ ਆਸ, ਜਗਤ ਤ੍ਰਿਸਨਾ ਮੇਟ ਮਿਟਾਈਆ। ਨਿਰਗੁਣ ਸਰਗੁਣ ਵਸੇ ਸਾਥ, ਨਾਮ ਜਣਾਏ ਅਗੰਮੀ ਗਾਥ, ਸ਼ਬਦੀ ਬੋਧ ਅਗਾਧ ਪੜ੍ਹਾਈਆ। ਜਿਉਂ ਭਾਵੇ ਤਿਉਂ ਲਏ ਰਾਖ, ਨੇਤਰ ਖੋਲ੍ਹ ਵਖਾਏ ਆਂਖ, ਅੰਮ੍ਰਿਤ ਦੇਵੇ ਸਾਚਾ ਰਸ, ਨਿਝਰ ਝਿਰਨਾ ਇਕ ਝਿਰਾਈਆ। ਲਹਿਣਾ ਦੇਣਾ ਹੱਥੋ ਹੱਥ, ਸਗਲ ਵਿਸੂਰੇ ਜਾਇਣ ਲੱਥ, ਕਿਰਪਾ ਕਰੇ ਪੁਰਖ ਸਮਰਥ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਪੰਧ ਮੁਕਾਏ ਨੱਠ ਨੱਠ, ਵੇਖ ਵਖਾਏ ਤੀਰਥ ਅਠ ਸਠ,
ਜਗਤ ਵਿਕਾਰਾ ਕਰੇ ਭੱਠ, ਦੋ ਜਹਾਨਾਂ ਵਾਲੀ ਚਾਰੋਂ ਕੁੰਟ ਵੇਖ ਵਖਾਈਆ। ਹਰਿਜਨ ਲੇਖੇ ਲਾਏ ਰਤ, ਆਤਮ ਦੇਵੇ ਬ੍ਰਹਮ ਮਤ, ਸਤਿ ਸੰਤੋਖ ਧੀਰਜ ਜਤ ਘਰ ਇਕੋ ਇਕ ਵਡਿਆਈਆ। ਬਿਨ ਰਸਨਾ ਦੇਵੇ ਰਸ, ਹੰਸ ਮੁਖ ਪਏ ਹੱਸ, ਤੀਰ ਨਿਰਾਲਾ ਮਾਰੇ ਕਸ, ਅਣਿਯਾਲਾ ਆਪ ਚਲਾਈਆ। ਦੋਹਾਂ ਮਿਲ ਕੇ ਬਣੇ ਜਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਮੇਲਾ ਸਹਿਜ ਸੁਭਾਈਆ। ਸਤਿਗੁਰ ਦੀਪਕ ਧੁਰ ਦੀ ਲੋ, ਬ੍ਰਹਿਮੰਡ ਖੰਡ ਕਰੇ ਰੁਸ਼ਨਾਈਆ। ਸਤਿਗੁਰ ਪ੍ਰੇਮ ਗੁਰਮੁਖ ਜਾਏ ਛੋਹ, ਨਿਰਗੁਣ ਸਰਗੁਣ ਮੇਲਾ ਸਹਿਜ ਸੁਭਾਈਆ। ਦੋਹਾਂ ਮਿਲ ਕੇ ਖੇਲ ਕਰੇ ਸੋਹੰ ਸੋ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਵਖਾਈਆ । ਆਪਣੇ ਜਿਹਾ ਆਪੇ ਹੋ, ਆਪੇ ਵੇਖੇ ਚਾਈਂ ਚਾਈਂਆ। ਆਪਣਾ ਬੀਜ ਆਪੇ ਬੋ, ਪਤ ਡਾਲੀ ਫੁਲ ਫੁਲਵਾੜੀ ਆਪ ਮਹਿਕਾਈਆ। ਆਪੇ ਰਾਖਾ ਬਣ ਕੇ ਜਾਏ ਸੌਂ, ਆਲਸ ਨਿੰਦਰਾ ਗ਼ਫ਼ਲਤ ਰੂਪ ਆਪੇ ਦਏ ਗਵਾਈਆ। ਆਪੇ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਲਏ ਜੋਹ, ਬਲਧਾਰੀ ਆਪ ਆਪਣਾ ਬਲ ਪਰਗਟਾਈਆ । ਆਪੇ ਨਵ ਖੰਡ ਪ੍ਰਿਥਮੀ ਵੇਖੇ ਭੌਂ, ਧਰਨੀ ਧਰਤ ਧਵਲ ਖੋਜ ਖੋਜਾਈਆ। ਆਪੇ ਹਰ ਘਟ ਅੰਦਰ ਆਤਮ ਸੇਜਾ ਜਾਏ ਸੌਂ, ਕਰਵਟ ਸਕੇ ਨਾ ਕੋਇ ਬਦਲਾਈਆ । ਆਪੇ ਜਨ ਭਗਤਾਂ ਜੋਗਾ ਹੋ, ਹੋਕਾ ਆਪਣਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੀਪ ਇਕ ਜਗਾਈਆ। ਸਾਚਾ ਦੀਪ ਜਗੇ ਜਗ ਏਕ, ਆਦਿ ਪੁਰਖ ਦਏ ਜਗਾਈਆ। ਆਦਿ ਜੁਗਾਦਿ ਜਿਸ ਦੀ ਟੇਕ, ਗੁਰ ਅਵਤਾਰ ਪੀਰ ਪੈਗ਼ੰਬਰ ਧਿਆਨ ਲਗਾਈਆ। ਸਤਿ ਨੂਰ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਜਲਾਈਆ। ਸਰਬ ਕਰੇ ਬੁਧ ਬਿਬੇਕ, ਬਿਬੇਕੀ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਆਪਣੇ ਰੰਗ ਰੰਗਾਈਆ। ਗੁਰਸਿਖ ਦੀਪਕ ਵੇਖ ਪ੍ਰਭ, ਆਦਿ ਜੁਗਾਦਿ ਰੁਸ਼ਨਾਇਆ। ਜੁਗ ਚੌਕੜੀ ਜਿਸ ਨੂੰ ਰਹੇ ਲੱਭ, ਦੋ ਜਹਾਨ ਧਿਆਨ ਲਗਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਅੱਗੇ ਕੋਈ ਨਾ ਜਾਣੇ ਹੱਦ, ਹਦੂਦ ਸਮਝ ਸਕੇ ਨਾ ਕੋਈ ਰਾਇਆ। ਸਾਰੇ ਢੋਲੇ ਗਾਉਦੇ ਛੰਦ, ਧੁਰ ਦਾ ਰਾਗ ਅਲਾਇਆ। ਦਰ ਦਰਵੇਸ਼ ਮੰਗਾਂ ਰਹੇ ਮੰਗ, ਅਲੱਖ ਨਿਰੰਜਣ ਅੱਗੇ ਅਲਖ ਜਗਾਇਆ। ਸ੍ਰੀ ਭਗਵਾਨ ਚਾੜ੍ਹਨਹਾਰਾ ਰੰਗ, ਰੰਗ ਰੰਗੀਲਾ ਬੇਪਰਵਾਹਿਆ। ਕਲਜੁਗ ਅੰਤ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਆਪ ਵਖਾਇਆ। ਗੁਰਮੁਖਾਂ ਦੇ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਇਆ । ਲਹਿਣਾ ਚੁਕਾ ਸੂਰਜ ਚੰਦ, ਚੰਦ ਨੂਰ ਇਕ ਰੁਸ਼ਨਾਇਆ। ਭੇਵ ਖੁਲ੍ਹਾ ਹੰ ਬ੍ਰਹਮ, ਪਾਰਬ੍ਰਹਮ ਗੋਦ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਸਿਖ ਇਕੋ ਨੂਰ ਚਮਕਾਇਆ। ਇਕੋ ਨੂਰ ਚਮਕੇ ਗੁਰਦੇਵ, ਹਰਿ ਸੁਆਮੀ ਵੱਡੀ ਵਡ ਵਡਿਆਈਆ। ਸਾਹਿਬ ਸਤਿਗੁਰ ਅਲੱਖ ਅਭੇਵ, ਅਨਭਵ ਪਰਕਾਸ਼ ਇਕੋ ਨੂਰ ਕਰੇ ਰੁਸ਼ਨਾਈਆ। ਸੋ ਸਤਿਗੁਰ ਲੇਖੇ ਲਾਏ ਸੇਵ, ਜਿਸ ਦਾ ਲੇਖਾ ਸਕੇ ਨਾ ਕੋਇ ਮਿਟਾਈਆ। ਬੈਠਾ ਰਹੇ ਸਦਾ ਧਾਮ ਨਿਹਕੇਵ, ਨਿਹਚਲ ਆਪਣਾ ਆਸਣ ਇਕ ਸੁਹਾਈਆ। ਦੇਵਣਹਾਰਾ ਅਗੰਮੀ ਮੇਵ, ਫਲ ਇਕੋ ਇਕ ਵਰਤਾਈਆ। ਜਿਸ ਖੇਲ ਕੀਆ ਹੇਮ, ਕੁੰਟ ਆਪਣੀ ਧਾਰ ਬੰਧਾਈਆ। ਸੋ ਚੁਕ ਕੇ ਆਇਆ ਧੁਰ ਦਾ ਨੇਮ, ਗੁਰਮੁਖ ਵਿਛੜੇ ਲਏ ਮਿਲਾਈਆ। ਪਿਛਲਾ ਦੇਵੇ ਦੇਣਾ ਦੇਣ, ਅਗਲਾ ਲੇਖਾ ਆਪਣੀ ਗੋਦੀ ਰਿਹਾ ਵਖਾਈਆ । ਦਰਸ ਦਿਖਾਏ ਨੇਤਰ
ਨੈਣ, ਨੈਣ ਮਤਵਾਲਾ ਇਕੋ ਇਕ ਜਣਾਈਆ। ਆਤਮ ਦਰਸੀ ਰਸਨਾ ਕੁਛ ਨਾ ਸਕੇ ਕਹਿਣ, ਕਹਿਣ ਕਥਨ ਵਿਚ ਸਤਿਗੁਰੂ ਕਦੀ ਨਾ ਆਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੰਤ ਸੁਹੇਲੇ ਸਦਾ ਸੰਗ ਰਹਿਣ, ਆਦਿ ਜੁਗਾਦਿ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਦੀਪ ਕਰੇ ਰੁਸ਼ਨਾਈਆ। ਸਾਚਾ ਦੀਪਕ ਜਾਏ ਜਗ, ਘਰ ਵੱਜੇ ਨਾਮ ਵਧਾਈਆ। ਜਨਮ ਕਰਮ ਦੀ ਬੁਝੇ ਅੱਗ, ਸਾਂਤਕ ਸਤਿ ਰੂਪ ਵਖਾਈਆ। ਹੰਸ ਰੂਪ ਵਟਾਏ ਕੱਗ, ਕਾਗੋਂ ਹੰਸ ਵਟਾਈਆ। ਸੋਹੰ ਸ਼ਬਦ ਅਗੰਮੀ ਛੰਦ, ਗੀਤ ਗੋਬਿੰਦ ਆਪ ਸੁਣਾਈਆ। ਬਿਨ ਆਤਮ ਪਰਮਾਤਮ ਦੂਜਾ ਅਵਰ ਨਾ ਕੋਇ ਅਨੰਦ, ਅਨੰਦ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੀਪਕ ਕਰ ਰੁਸ਼ਨਾਈਆ । ਸਤਿਗੁਰ ਦੀਪਕ ਨਾ ਹੋਵੇ ਅਲੋਪ, ਹਵਾ ਪਵਣ ਨਾ ਕੋਇ ਬੁਝਾਈਆ। ਚਿੰਤਾ ਰੋਗ ਨਾ ਹਰਖ਼ ਸੋਗ, ਗ਼ਮ ਵਿਚ ਕਦੇ ਨਾ ਆਈਆ। ਇਕੋ ਦਰਸ ਪੁਰਖ ਅਕਾਲ ਲਿਆ ਲੋਚ, ਲੋਚਣ ਨੈਣ ਧਿਆਨ ਲਗਾਈਆ। ਇਕੋ ਸੋਚੇ ਸਾਚੀ ਸੋਚ, ਕਵਣ ਵੇਲਾ ਪ੍ਰਭ ਮਿਲੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਦਇਆ ਕਮਾਈਆ। ਦੀਪਕ ਕਹੇ ਮੈਂ ਤੇਰਾ ਦੀਪ, ਦੀਆ ਬਾਤੀ ਕੰਮ ਕੋਇ ਨਾ ਆਈਆ। ਆਦਿ ਜੁਗਾਦਿ ਤੇਰੀ ਸੀਖ, ਸਿਖਿਆ ਸਾਹਿਬ ਸਤਿਗੁਰ ਮੋਹੇ ਭਾਈਆ। ਤੇਰੇ ਉਤੇ ਮੈਨੂੰ ਪਰਤੀਤ, ਪਰਤੀਨਿਧ ਇਕ ਬਣਾਈਆ। ਤੇਰਾ ਢੋਲਾ ਗਾਵਾਂ ਗੀਤ, ਮੈਂ ਮੇਰਾ ਵਿਚੋਂ ਚੁਕਾਈਆ। ਲੇਖਾ ਚੁਕਿਆ ਮੰਦਰ ਮਸੀਤ, ਗੁਰੂਦੁਆਰ ਮੱਠ ਤੇਰਾ ਘਰ ਨਜ਼ਰੀ ਆਈਆ। ਜਿਸ ਘਰ ਵਸੇਂ ਸਦਾ ਅਤੀਤ, ਤ੍ਰੈਗੁਣ ਬੈਠਾ ਡੇਰਾ ਢਾਹੀਆ। ਤੇਰੇ ਛਤਰ ਝੁੱਲੇ ਸੀਸ, ਜਗਦੀਸ ਤੇਰੀ ਸਰਨਾਈਆ। ਸਾਚਾ ਕਲਮਾ ਇਕ ਹਦੀਸ, ਹਜ਼ਰਤ ਨਾਮ ਸਿਫ਼ਤ ਸਾਲਾਹੀਆ। ਜਿਸ ਦੀ ਕਰਦੇ ਸਾਰੇ ਉਡੀਕ, ਨਿਤ ਨਵਿਤ ਧਿਆਨ ਲਗਾਈਆ। ਸੋ ਕਰਨ ਆਇਆ ਪ੍ਰੀਤ, ਪ੍ਰੀਤਮ ਆਪਣਾ ਵੇਸ ਵਟਾਈਆ। ਕੋਈ ਸਮਝ ਨਾ ਸਕੇ ਨਿੱਕੀ ਜਿਹੀ ਝੀਤ, ਜਿਸ ਵਿਚੋਂ ਆਰ ਪਾਰ ਆਪਣੀ ਧਾਰ ਜਣਾਈਆ। ਜੋ ਕਰਨੀ ਕਰਤਾ ਸੋ ਹੋਵੇ ਠੀਕ, ਦੂਜਾ ਸਕੇ ਨਾ ਕੋਇ ਉਲਟਾਈਆ। ਸਚ ਪਰਕਾਸ਼ ਹੋਏ ਦੀਪ, ਜੋਤੀ ਨੂਰ ਸ਼ਬਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਬੇਪਰਵਾਹੀਆ। ਕਵਣ ਦੀਪਕ ਜਗੇ ਜਗ, ਅੰਤ ਅੰਧੇਰਾ ਦਏ ਚੁਕਾਈਆ। ਕਵਣ ਦਰਸ ਦਿਖਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਪੜਦਾ ਲਾਹੀਆ। ਕਵਣ ਕਿਨਾਰਾ ਵੇਖੇ ਪਾਰ ਹੱਦ, ਕਵਣ ਬ੍ਰਹਿਮੰਡ ਖੰਡ ਲੋਕ ਪਰਲੋਕ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਸ਼ਬਦ ਗੁਰ ਸੁਆਮੀ, ਜੋਤੀ ਜਾਤਾ ਆਪ ਜਣਾਇੰਦਾ। ਗੁਰ ਕਾ ਨਾਮ ਅਗੰਮੀ ਬਾਣੀ, ਸ਼ਬਦ ਸੰਦੇਸਾ ਰਾਗ ਅਲਾਇੰਦਾ। ਧੁਰ ਦਾ ਰਸ ਅੰਮ੍ਰਿਤ ਠੰਡਾ ਪਾਣੀ, ਨਿਝਰ ਝਿਰਨਾ ਸਰਬ ਝਿਰਾਇੰਦਾ। ਸਤਿ ਸਤਿਵਾਦੀ ਸਤਿ ਕਹਾਣੀ, ਸਤਿ ਪੁਰਖ ਨਿਰੰਜਣ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਆਪਣੀ ਦਇਆ ਕਮਾਇੰਦਾ। ਸਾਹਿਬ ਸਤਿਗੁਰ ਠਾਂਡਾ ਠਾਰ, ਅਗਨੀ ਤਤ ਨਾ ਕੋਇ ਵਖਾਈਆ। ਸਰਬ ਜੀਆਂ ਕਰੇ ਪਿਆਰ, ਪ੍ਰੀਤਮ ਪ੍ਰੀਤੀ ਇਕ ਸਮਝਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪਾਵੇ ਸਾਰ, ਸਾਰ
ਪਾਏ ਥਾਉਂ ਥਾਈਂਆ। ਬੀਸ ਬੀਸਾ ਹੋ ਤਿਆਰ, ਜਗਤ ਜਗਦੀਸ ਵੇਖ ਵਖਾਈਆ। ਹਰਿਜਨ ਸਾਚੇ ਲਏ ਉਭਾਰ, ਪ੍ਰੇਮ ਉਛਾਲਾ ਇਕ ਵਖਾਈਆ। ਗ੍ਰਹਿ ਮੰਦਰ ਘਰ ਬੰਕ ਸੋਹੇ ਦੁਆਰ, ਜਿਸ ਮੰਦਰ ਸਾਹਿਬ ਸਤਿਗੁਰ ਦੇਵੇ ਚਰਨ ਛੁਹਾਈਆ। ਸੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਉਧਰੇ ਪਾਰ, ਜਿਸ ਪਾਰਬ੍ਰਹਮ ਦਏ ਸਮਝਾਈਆ। ਸਤਿਗੁਰ ਦੀਪਕ ਸਦਾ ਉਜਿਆਰ, ਦਿਵਸ ਰੈਣ ਥਿਤ ਵਾਰ ਘੜੀ ਪਲ ਵੰਡ ਨਾ ਕੋਇ ਵੰਡਾਈਆ। ਗੁਰਮੁਖ ਸਚ ਦੀਪਕ ਵੇਖ ਹੋਇਆ ਨਿਹਾਲ, ਜਿਸ ਦਾ ਨੂਰ ਜ਼ਾਹਰ ਜ਼ਹੂਰ ਨਜ਼ਰੀ ਆਈਆ। ਸ਼ਬਦੀ ਹੋ ਕੇ ਬਣੇ ਦਲਾਲ, ਘਰ ਘਰ ਆਪਣਾ ਫੇਰਾ ਪਾਈਆ। ਕਲਜੁਗ ਅੰਤ ਅਵੱਲੜੀ ਚਾਲ, ਕਰਤਾ ਪੁਰਖ ਆਪ ਰਖਾਈਆ। ਜੋਤ ਸਰੂਪ ਲੱਭਿਆਂ ਕੋਈ ਨਾ ਸਕੇ ਭਾਲ, ਕਿਰਪਾ ਅੰਦਰ ਗੁਰਮੁਖਾਂ ਨਜ਼ਰੀ ਆਈਆ। ਪਿਛਲੀ ਦੇਵੇ ਨਾ ਕੋਈ ਮਿਸਾਲ, ਮਿਸਲ ਆਪਣੀ ਆਪਣੇ ਹੱਥ ਰਖਾਈਆ। ਇਕੋ ਦੀਪਕ ਦਿਤਾ ਬਾਲ, ਚਿਰਾਗ਼ ਚਰਾਗਾਹ ਕਰੇ ਸਰਬ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਚਰਨ ਵਖਾਏ ਸੱਚੀ ਧਰਮਸਾਲ, ਜਿਸ ਦਰ ਮਸਤਕ ਲੱਗੇ ਨਾਮ ਟਿੱਕਾ, ਦੁਰਮਤ ਮੈਲ ਮਿਟੇ ਛਾਹੀਆ।
੩੦ ਅੱਸੂ ੨੦੨੦ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਸੋਚ, ਦਰਗਹਿ ਸਾਚੀ ਸਚਖੰਡ ਧਿਆਨ ਲਗਾਈਆ। ਜੁਗ ਚੌਕੜੀ ਖ਼ੁਸ਼ੀਆਂ ਵਿਚ ਮਾਣੀ ਮੌਜ, ਮਾਨੁਸ਼ ਮਾਣਸ ਬੈਠੇ ਸੀਸ ਝੁਕਾਈਆ। ਕਲਜੁਗ ਅੰਤਮ ਬੀਤਦੀ ਦਿਸੇ ਔਧ, ਵੇਲਾ ਵਕਤ ਰਿਹਾ ਵਿਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਦੀ ਦੱਸਦੇ ਆਏ ਖੋਜ, ਭੇਵ ਕਹਿਣ ਕੋਇ ਨਾ ਪਾਈਆ। ਜਿਸ ਦਾ ਕਲਮਾ ਨਿਮਾਜ਼ ਰੋਜ਼ਾ ਰੱਖਦੇ ਰਹੇ ਰੋਜ਼, ਰਾਜ਼ਕ ਰਹੀਮ ਵੱਡੀ ਵਡਿਆਈਆ। ਨਿਤ ਨਵਿਤ ਜਿਸ ਦਰਸ਼ਨ ਪਾਏ ਲੋਚ, ਲੋਚਣ ਨੈਣ ਅੱਖ ਖੁਲ੍ਹਾਈਆ। ਜਿਸ ਦਾ ਮਸਤ ਪਿਆਲਾ ਪੀ ਹੁੰਦੇ ਰਹੇ ਮਦਹੋਸ਼, ਮੁਫ਼ਤ ਆਪਣਾ ਜਾਮ ਵਖਾਈਆ। ਜਿਸ ਦੀ ਯਾਦ ਅੰਦਰ ਬੈਠੇ ਰਹੇ ਖ਼ਾਮੋਸ਼, ਆਪਣੀ ਦੱਸੀ ਨਾ ਕੋਇ ਚਤੁਰਾਈਆ। ਜਿਸ ਦੇ ਹੁਕਮ ਅੰਦਰ ਗੁਣ ਅਵਗੁਣ ਦੱਸ ਕੇ ਆਏ ਦੋਸ਼, ਨਿਰਦੋਸ਼ ਜੀਵ ਜੰਤ ਜਗਤ ਸਮਝਾਈਆ। ਜਿਸ ਨੂੰ ਕਹਿੰਦੇ ਰਹੇ ਸਾਹਿਬ ਸੁਲਤਾਨ ਰੂਪੋਸ਼, ਪੇਸ਼ੀਨਗੋਈ ਸਮਝ ਕਿਸੇ ਨਾ ਆਈਆ। ਜਿਸ ਦਾ ਖੇਲ ਪੰਜ ਤਤ ਕਾਇਆ ਅੰਦਰ ਵੇਖਦੇ ਰਹੇ ਪੋਸ਼, ਤਨ ਖ਼ਾਕੀ ਮਾਟੀ ਜਗਤ ਹੰਡਾਈਆ। ਜਿਸ ਦਾ ਹੁਕਮ ਵਰਤਦਾ ਰਿਹਾ ਲੋਕ ਪਰਲੋਕ, ਤਬਕ ਸਬਕ ਇਕ ਪੜ੍ਹਾਈਆ। ਜਿਸ ਦਾ ਨਾਮ ਨਿਧਾਨ ਪੜ੍ਹਦੇ ਰਹੇ ਸਲੋਕ, ਨਿਸ਼ਅੱਖਰ ਅੱਖਰ ਰੂਪ ਵਟਾਈਆ। ਜਿਸ ਦੇ ਦੁਆਰਿਉਂ ਮੰਗਦੇ ਰਹੇ ਵਸਤ ਅਮੋਲਕ ਮੁਕਤੀ ਮੋਖ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤਿਸ ਦੇ ਹੁਕਮੇ ਅੰਦਰ ਸ਼ਾਸਤਰ ਸਿਮਰਤ ਵੇਦ ਪੁਰਾਨ ਲੇਖਾ ਲਿਖ ਲਿਖ ਥੱਕੇ ਰਿਹਾ ਨਾ ਕੋਈ ਜੋਸ਼, ਜੋਸ਼ੀਲਾਪਨ ਨਾ ਕੋਇ ਜਣਾਈਆ। ਜਿਸ ਦੀ ਧਾਰ ਅੰਦਰ ਜਗਤ ਵਿਹਾਰ ਹੁੰਦਾ ਰਹੇ ਬਹੁਤ, ਲੋਕਮਾਤ ਖੇਲ ਕਰਾਈਆ। ਜਿਸ ਦੀ ਨਿਤ ਨਵਿਤ ਰੱਖਦੇ ਰਹੇ ਓਟ, ਅੰਤਰ ਬਾਹਰ ਧਿਆਨ ਲਗਾਈਆ। ਜਿਸ ਦਾ ਨਾਮ ਨਗਾਰਾ ਵੱਜਦੀ ਰਹੀ ਚੋਟ, ਤਨ ਰਬਾਬ ਰੂਪ ਬਣਾਈਆ। ਜਿਸ ਦਾ ਨਾਮ ਸੰਦੇਸਾ ਦੇਂਦੇ ਰਹੇ ਹੋਕ, ਉਚੀ ਕੂਕ ਕੂਕ ਅਲਾਈਆ। ਜਿਸ ਦਾ ਭੰਡਾਰਾ ਇਕ ਥੋਕ, ਬਣ
ਗੁਰ ਅਵਤਾਰ ਪਰਚੂਨ ਹੱਟੀ ਜਗਤ ਚਲਾਈਆ। ਸੋ ਸਾਹਿਬ ਸਚ ਸੁਆਮੀ ਸਭ ਦੇ ਉਤੇ ਲਾਏ ਦੋਸ਼, ਨਿਰਦੋਸ਼ ਇਕੋ ਇਕ ਆਪ ਅਖਵਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸਭ ਦੀ ਮਾਰੀ ਹੋਸ਼, ਹੁਸ਼ਿਆਰੀ ਕੋਈ ਰਹਿਣ ਨਾ ਪਾਈਆ। ਇਕੋ ਪਰਕਾਸ਼ ਪਾਰਬ੍ਰਹਮ ਪ੍ਰਭ ਨਿਰਮਲ ਜੋਤ, ਜਗਤ ਦੀਵਾਲੀ ਡੇਰਾ ਢਾਹੀਆ। ਰਾਮ ਕਹੇ ਮੇਰਾ ਰਾਮ ਕੋਟ, ਘਰ ਮੰਦਰ ਕਰੇ ਰੁਸ਼ਨਾਈਆ। ਜਿਸ ਰਾਮ ਬਣਾਇਆ ਬਿਨ ਰਾਮ ਸੋਚ, ਸਮਝ ਆਪਣੇ ਵਿਚ ਸਮਾਈਆ। ਸੋ ਪੁਰਖ ਅਕਾਲ ਹੋ ਦਿਆਲ ਕਲਜੁਗ ਅੰਤ ਗੁਰਮੁਖ ਸੰਤ ਵੇਖੇ ਆਪਣੇ ਲੋਚ, ਬਿਨ ਨੈਣਾਂ ਲਹਿਣਾ ਦੇਣ ਦਏ ਚੁਕਾਈਆ। ਗੁਰ ਅਵਤਾਰ ਪੀਰ ਪੈਗੰਬਰ ਕਹਿਣ ਰਾਮ ਦੀਵਾਲੀ, ਰਾਮ ਨਜ਼ਰ ਨਾ ਆਈਆ। ਰਾਮ ਕਹੇ ਵੇਖ ਆਪਣੇ ਨੈਣ ਮੇਰੇ ਹੱਥ ਖ਼ਾਲੀ, ਪ੍ਰਭ ਆਪਣੀ ਵਸਤ ਆਪਣੀ ਝੋਲੀ ਪਾਈਆ। ਅਚਰਜ ਖੇਲ ਕਰੀ ਨਿਰਾਲੀ, ਨਿਰੰਕਾਰ ਸਾਕਾਰ ਦਿਤਾ ਭੁਲਾਈਆ। ਬਿਨ ਭਗਤ ਸਚ ਦੀਪਕ ਨਾ ਕੋਇ ਦੀਵਾਲੀ, ਦੀਵਾ ਬੱਤੀ ਤੇਲ ਕੰਮ ਕਿਸੇ ਨਾ ਆਈਆ। ਅੰਤਮ ਸਭ ਦੀ ਹੋਏ ਚਾਲੀ, ਚਲਾਣ ਫ਼ਾਰਮ ਬੀਸ ਬੀਸਾ ਰਿਹਾ ਭਰਾਈਆ। ਪੰਦਰਾਂ ਕੱਤਕ ਚਾਰ ਜੁਗ ਦੇ ਰਾਜੇ ਬਣਨ ਭਿਖਾਰੀ, ਗੁਰ ਅਵਤਾਰ ਪੇਸ਼ਵਾ ਨਜ਼ਰ ਕੋਇ ਨਾ ਆਈਆ। ਸਾਰੇ ਕਹਿਣ ਪ੍ਰਭ ਇਕ ਅਵਤਾਰੀ, ਦੋ ਜਹਾਨ ਜਿਸ ਦੀ ਦੀਵਾਲੀ, ਬਿਨ ਪਰਕਾਸ਼ ਖ਼ਾਲੀ ਰੂਪ ਨਜ਼ਰ ਕੋਇ ਨਾ ਆਈਆ। ਸੋ ਸਤਿਗੁਰ ਸਾਹਿਬ ਸਰਬ ਪ੍ਰਿਤਪਾਲੀ, ਪ੍ਰਿਤਪਾਲਕ ਆਪਣੀ ਧਾਰ ਜਣਾਈਆ। ਇਕੋ ਨੂਰ ਜੋਤ ਜਗਾਏ ਨਿਰਾਲੀ, ਜ਼ਹੂਰ ਆਪਣਾ ਆਪ ਪਰਗਟਾਈਆ। ਹਰਿਜਨ ਹਰਿਭਗਤ ਇਕੋ ਵਾਰ ਬਣ ਸਵਾਲੀ, ਦੋ ਜਹਾਨਾਂ ਭੰਡਾਰ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਨੈਣ ਉਠਾਈਆ। ਰਾਮ ਕਹੇ ਮੇਰਾ ਅਯੁਧਿਆ ਦੀਪ, ਸਤਿਗੁਰ ਹੱਥ ਰੁਸ਼ਨਾਈਆ। ਪਿਛਲੀ ਕਹਾਣੀ ਪਿਛੇ ਗਈ ਬੀਤ, ਅੱਗੇ ਸਮਝ ਕੋਇ ਨਾ ਆਈਆ। ਕਵਣ ਖੇਲ ਕਰੇ ਹਰਿ ਜਗਦੀਸ, ਜਗਦੀਸਰ ਆਪਣਾ ਹੁਕਮ ਵਰਤਾਈਆ। ਮਨ ਮਤ ਬੁਧ ਲੋਕਮਾਤ ਭਰਮ ਭੁਲਾਈ ਬੀਸ ਬੀਸ, ਸਭ ਦੀ ਮੁੱਕੀ ਮਾਣ ਵਡਿਆਈਆ। ਸਾਚੀ ਸਿਖਿਆ ਨਾ ਦੱਸੇ ਹਦੀਸ, ਹੱਦ ਹਦੂਦ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਨੂਰ ਕਰ ਰੁਸ਼ਨਾਈਆ। ਸਾਚਾ ਨੂਰ ਦੀਪ ਪਰਕਾਸ਼, ਪਰਕਾਸ਼ ਹਰ ਘਟ ਨਜ਼ਰੀ ਆਈਆ। ਭਗਤ ਭਗਵਾਨ ਵੰਡੇ ਰਾਸ, ਵਸਤ ਅਮੋਲਕ ਝੋਲੀ ਪਾਈਆ। ਸਚ ਰਾਮ ਜਿਸ ਵਸੇ ਪਾਸ, ਸੋ ਰਾਮ ਰਾਮ ਲੱਭਣ ਕਦੇ ਨਾ ਜਾਈਆ। ਕਰ ਕਿਰਪਾ ਜਿਸ ਪੂਰੀ ਕਰੇ ਆਸ, ਸੋ ਨਿਰਾਸਾ ਰੂਪ ਨਾ ਕੋਇ ਵਖਾਈਆ। ਸਤਿਗੁਰ ਦੀਪ ਸਦਾ ਪਰਕਾਸ਼, ਅੰਧ ਅੰਧੇਰ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਨਾਮ ਦੀਵਾਲੀ ਵਖਾਏ ਆਪ, ਤਿਸ ਦੀਵਾਨੇ ਜਗਤ ਦੀਵਾਲੀ ਮੂਲ ਨਾ ਭਾਈਆ। ਰਾਮ ਕਹੇ ਮੈਂ ਵੇਖੇ ਦੀਵਾਨੇ, ਦੀਵਾ ਬੱਤੀ ਜਿਨ੍ਹਾਂ ਗੁਲ ਕਰਾਇਆ। ਇਕ ਨਾਮ ਮਸਤ ਮਸਤਾਨੇ, ਘਰ ਆਪਣੇ ਰੰਗ ਰੰਗਾਇਆ। ਮੰਗਣ ਮੰਗ ਦਰ ਭਗਵਾਨੇ, ਦੋਏ ਜੋੜ ਵਾਸਤਾ ਪਾਇਆ। ਸ਼ਾਹ ਪਾਤਸ਼ਾਹ ਵਾਲੀ ਦੋ ਜਹਾਨੇ, ਦਰ ਤੇਰਾ ਇਕੋ ਨਜ਼ਰੀ ਆਇਆ। ਨਾਤਾ ਛੁਟੇ ਜਗਤ ਯਾਰਾਨੇ, ਸਾਕ ਸੱਜਣ ਸੰਗ ਨਾ ਕੋਇ ਨਿਭਾਇਆ। ਰਾਗ ਤੇਰਾ ਨਾਮ ਤਰਾਨੇ, ਤੁਰੀਆ ਮੁਖ ਸ਼ਰਮਾਇਆ। ਨੈਣ ਸ਼ਰਮਾਇਣ ਰਵ ਸਸ ਭਾਨੇ, ਸੂਰੀਆ ਚੰਦ ਮੁਖ ਭਵਾਇਆ। ਕਰ ਕਿਰਪਾ ਜਿਸ ਦਿਤਾ ਦਾਨੇ, ਦਾਤਾ ਦੇਵ ਆਪ ਵਰਤਾਇਆ। ਸੋ ਤੇਰਾ ਖੇਲ ਵੇਖੇ ਭਾਨੇ, ਮਹਿਮਾ ਅਕੱਥ
ਕਥ ਦ੍ਰਿੜਾਇਆ। ਤੇਰਾ ਨੂਰ ਇਕ ਪਹਿਚਾਨੇ, ਬੇਪਹਿਚਾਨ ਨਜ਼ਰੀ ਆਇਆ। ਜਨ ਭਗਤਾਂ ਹੋ ਮਿਹਰਵਾਨੇ, ਮਿਹਰ ਨਜ਼ਰ ਟਿਕਾਇਆ। ਘਰ ਮੇਲਾ ਸ਼ਾਹ ਸੁਲਤਾਨੇ, ਸ਼ਹਿਨਸ਼ਾਹ ਇਕੋ ਵੇਖ ਵਖਾਈਆ। ਤਿਸ ਗ੍ਰਹਿ ਹਰਿ ਦੀਪ ਜਗੇ ਮਹਾਨੇ, ਜੋਤੀ ਜੋਤ ਜੋਤ ਨੂਰ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਨ੍ਹਾਂ ਦੀਵਾਲੀ ਬਿਨ ਦੀਪਕ ਦੀਆ ਕਾਇਆ ਮਾਟੀ ਡਗਮਗਾਇਆ। ਜਨਮ ਕਰਮ ਬੇਨੰਤੀ ਮਨਜ਼ੂਰ, ਪੂਰਬ ਲੇਖਾ ਲੇਖੇ ਪਾਈਆ। ਅੱਗੇ ਬਖ਼ਸ਼ੇ ਧੁਰ ਦਾ ਨੂਰ, ਘਰ ਸਰੂਰ ਖ਼ੁਸ਼ੀ ਵਖਾਈਆ । ਘਾਟਾ ਕਰ ਕੇ ਆਪ ਪੂਰ, ਪੂਰੀ ਇਛਿਆ ਪੂਰ ਵਖਾਈਆ। ਸਾਚੀ ਭਿਛਿਆ ਦਏ ਜ਼ਰੂਰ, ਜੋ ਇਛਿਆ ਇਛਿਆ ਵਿਚੋਂ ਪਰਗਟਾਈਆ। ਸਾਚਾ ਲੇਖ ਧੁਰ ਦਾ ਲਿਖਿਆ ਹਜੂਰ, ਧੁਰ ਦੀ ਧਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸੁਹੰਜਣੀ ਖ਼ੁਸ਼ੀ ਮਨਾਈਆ।