ਪਹਿਲੀ ਕੱਤਕ ੨੦੨੦ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਸਤਿਗੁਰ ਖੇਲ ਸੂਰੇ ਸਰਬੰਗ ਦਾ, ਸ਼ਾਹਸਵਾਰ ਸ਼ਹਿਨਸ਼ਾਹ ਵੱਡੀ ਵਡਿਆਈਆ। ਆਰ ਪਾਰ ਦੋ ਜਹਾਨ ਜੋ ਸਤਿਗੁਰ ਲੰਘਦਾ, ਬ੍ਰਹਿਮੰਡ ਖੰਡ ਆਪਣੀ ਧਾਰ ਚਲਾਈਆ। ਸੋ ਮਿਹਰਵਾਨ ਧਰਤੀ ਉਤੇ ਆ ਕੇ ਕਦੇ ਨਾ ਸੰਗਦਾ, ਦੂਰ ਨੇੜੇ ਮੁਰੀਦ ਮੁਰਸ਼ਦ ਵੇਖੇ ਥਾਉਂ ਥਾਈਂਆ। ਕਾਇਆ ਚੋਲੀ ਕੋਟਨ ਜੋਜਨ ਦੂਰ ਰੰਗਦਾ, ਨਿਜ ਨੇਤਰ ਨੇਰਨ ਨੇਰ ਨਜ਼ਰੀ ਆਈਆ। ਜੋ ਮਾਲਕ ਆਤਮ ਸੇਜ ਪਲੰਘ ਦਾ, ਅੱਠੇ ਪਹਿਰ ਘਰ ਬੈਠਾ ਡੇਰਾ ਲਾਈਆ। ਉਹ ਸਤਿਗੁਰ ਬਿਆਸ ਰਾਵੀ ਝਨਾਬ ਪੈਰਾਂ ਨਾਲ ਕਦੇ ਨਾ ਲੰਘਦਾ, ਸਤਿ ਸਰੂਪ ਰੂਪ ਅਨੂਪ ਵਖਾਈਆ। ਇਹੋ ਖੇਲ ਸੱਚੇ ਅਨੰਦ ਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਸ ਦਾ ਲੇਖ ਬਿਆਨ ਕੋਈ ਬੰਦ ਨਾ ਬਣਾਵੇ ਛੰਦ ਦਾ, ਮੁਸ਼ੰਦਗੀ ਅਵਰ ਨਾ ਕੋਇ ਰਖਾਈਆ। ਜੁਗ ਜਨਮ ਕਰਮ ਮਿਹਰਵਾਨ ਮਿਹਰ ਨਿਗਾਹ ਨਾਲ ਗੰਢਦਾ, ਹੱਥੀਂ ਗੰਢ ਨਾ ਕੋਇ ਵਖਾਈਆ। ਖੇਲ ਵਖਾ ਸੁਹਾਗੀ ਰੰਡ ਦਾ, ਘਰ ਖ਼ੁਸ਼ੀ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਗੋਬਿੰਦ ਲੰਘਿਆ ਦੋ ਜਹਾਨ, ਅਧਵਿਚਕਾਰ ਸਕੇ ਨਾ ਕੋਇ ਅਟਕਾਈਆ। ਚਾਰ ਕੁੰਟ ਦਹਿ ਦਿਸ਼ਾ ਜੋ ਅੰਤਰ ਆਤਮ ਕਰੇ ਧਿਆਨ, ਤਿਸ ਮਿਲੇ ਸਹਿਜ ਸੁਭਾਈਆ। ਸ਼ਾਹਸਵਾਰਾ ਨੌਜਵਾਨ, ਜਗਤ ਵੇਸ ਪੰਜ ਤਤ ਵਖਾਈਆ। ਅੰਤਰ ਸਤਿ ਸਰੂਪ ਮਿਹਰਵਾਨ, ਸ਼ਬਦ ਰੂਪ ਵਟਾਈਆ। ਦੀਵਾ ਬਾਤੀ ਘਰ ਘਰ ਵੇਖੇ ਜੋਤ ਜਗਾ ਮਹਾਨ, ਨੂਰ ਜ਼ਹੂਰ ਕਰ ਰੁਸ਼ਨਾਈਆ। ਬੇਐਬ ਖ਼ੁਦਾਈ ਬਣ ਕੇ ਪਰਵਰਦਿਗਾਰ ਸਾਂਝਾ ਯਾਰ, ਦੂਰ ਨੇੜੇ ਸਾਰੇ ਰਿਹਾ ਤਰਾਈਆ। ਜਗਤ ਬਿਆਸ ਨਾ ਕੋਈ ਵਿਚਾਰ, ਜਗਤ ਸਤਲੁਜ ਨਾ ਕੋਈ ਪਿਆਰ, ਜਗਤ ਰਾਵੀ ਨਾ ਕੋਇ ਆਧਾਰ, ਸਭ ਦੀ ਭਾਵੀ ਆਪਣੇ ਹੱਥ ਰਖਾਈਆ। ਜਿਸ ਦਾ ਲੇਖ ਇਕੋ ਵਾਰ ਹੋਏ ਮੁਸਾਵੀ, ਮੁਸਲਸਲ ਰੂਪ ਨਾ ਕੋਇ ਵਟਾਈਆ। ਸਤਿਗੁਰ ਨਾ ਲਵੇ ਤੇ ਨਾ ਦੇਵੇ ਤਕਾਵੀ, ਤਕਵਾ ਇਕੋ ਇਕ ਜਣਾਈਆ। ਜਿਸ ਦਾ ਲੇਖ ਨਾ ਕੋਈ ਲਿਖੇ ਕਾਵੀ, ਬੇਅਥਾਹ ਸਿਫ਼ਤ ਸਾਲਾਹ ਬਾਹਰਾ ਰੂਪ ਵਟਾਈਆ।
ਸੋ ਸਤਿਗੁਰ ਦੂਰ ਦੁਰਾਡਾ ਘਰ ਵਿਚ ਘਰ ਮਿਲੇ ਜਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਅੰਦਰੇ ਅੰਦਰ ਆਪਣਾ ਲੇਖਾ ਦਏ ਲਿਖਾ, ਲੇਖਾ ਲਿਖੇ ਬਿਨ ਕਲਮ ਸ਼ਾਹੀਆ। ਸੋ ਸਤਿਗੁਰ ਪਾਰ ਕਿਨਾਰੇ ਸਾਰੇ ਰਿਹਾ ਕਰਾ, ਤਟ ਆਪਣਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਗੁਰ ਗੁਰਸਿਖ ਗੋਬਿੰਦ ਗੋਬਿੰਦ ਗੁਰਸਿਖ ਰੂਪ ਵਟਾਈਆ।
ਹੁਕਮਰਾਨ ਸਚ ਹੁਕਮ ਕਰਦਾ, ਹਰਿ ਕਰਤਾ ਵਡ ਵਡਿਆਈਆ। ਹੁਕਮੇ ਅੰਦਰ ਨੂਰੀ ਜੋਤ ਧਰਦਾ, ਜੋਤੀ ਜਾਤਾ ਬੇਪਰਵਾਹੀਆ। ਹੁਕਮੇ ਅੰਦਰ ਸ਼ਹਿਨਸ਼ਾਹ ਬਣਦਾ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਹੁਕਮੇ ਅੰਦਰ ਤਖ਼ਤ ਚੜ੍ਹਦਾ, ਸਚ ਸਿੰਘਾਸਣ ਸੋਭਾ ਪਾਈਆ। ਹੁਕਮੇ ਅੰਦਰ ਸੀਸ ਜਗਦੀਸ ਤਾਜ ਧਰਦਾ, ਤਖ਼ਤ ਨਿਵਾਸੀ ਇਕ ਹੋ ਜਾਈਆ। ਹੁਕਮੇ ਅੰਦਰ ਆਦਿ ਜੁਗਾਦਿ ਖੇਲ ਕਰਦਾ, ਜੁਗ ਚੌਕੜੀ ਵੇਖ ਵਖਾਈਆ। ਹੁਕਮੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਘੱਲਦਾ, ਵਿਸ਼ਨ ਬ੍ਰਹਮਾ ਸ਼ਿਵ ਸਮਝਾਈਆ। ਹੁਕਮੇ ਅੰਦਰ ਲੱਖ ਚੁਰਾਸੀ ਘਾੜਨ ਘੜਦਾ, ਤ੍ਰੈ ਪੰਜ ਮੇਲਾ ਸਹਿਜ ਸੁਭਾਈਆ। ਹੁਕਮੇ ਅੰਦਰ ਲੋਕ ਪਰਲੋਕ ਬ੍ਰਹਿਮੰਡ ਖੰਡ ਰਚਦਾ, ਰਚਨਾ ਆਪਣੀ ਆਪ ਰਚਾਈਆ। ਹੁਕਮੇ ਅੰਦਰ ਘਟ ਘਟ ਨਿਰਗੁਣ ਨੂਰ ਧਰਦਾ, ਜਲਵਾਗਰ ਵੱਡੀ ਵਡਿਆਈਆ। ਹੁਕਮੇ ਅੰਦਰ ਜੁਗ ਜੁਗ ਵੇਸ ਕਰੇ ਨਰ ਹਰਿ ਦਾ, ਹਰਿ ਕਰਤਾ ਭੇਵ ਕੋਇ ਨਾ ਪਾਈਆ। ਹੁਕਮੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਬਣਾਏ ਬਰਦਾ, ਦਰ ਠਾਂਡਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮਰਾਨ ਇਕੋ ਨਜ਼ਰੀ ਆਈਆ। ਹੁਕਮਰਾਨ ਦਾ ਸੁਣ ਕੇ ਹੁਕਮ, ਚਾਰ ਜੁਗ ਦੇ ਹਾਕਮ ਭੈ ਰਖਾਈਆ। ਜਿਸ ਦੀ ਨਿਰਗੁਣ ਧਾਰੋਂ ਬਣ ਕੇ ਆਏ ਤੁਖ਼ਮ, ਸੋ ਆਪਣੀ ਤਾਸੀਰ ਵੇਖੇ ਬੇਪਰਵਾਹੀਆ। ਚੋਲਾ ਹੰਡਾਉਦੇ ਰਹੇ ਪੰਜ ਤਤ ਭੂਤਨ, ਸਰਗੁਣ ਰੂਪ ਅਨੂਪ ਵਟਾਈਆ। ਫਿਰਦੇ ਰਹੇ ਚਾਰ ਕੁੰਟ ਦਹਿ ਦਿਸ਼ ਬਹੁਰੂਪਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹੁਕਮ ਇਕ ਵਰਤਾਈਆ। ਹੁਕਮੇ ਅੰਦਰ ਆਏ ਦਰ, ਘਰ ਬੈਠੇ ਸੀਸ ਝੁਕਾਈਆ। ਹੁਕਮੇ ਅੰਦਰ ਲਏ ਫੜ, ਹੁਕਮ ਇਕੋ ਇਕ ਰਖਾਈਆ। ਹੁਕਮੇ ਅੰਦਰ ਗਏ ਮਰ, ਹੁਕਮੇ ਅੰਦਰ ਜੀਵਤ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਹੁਕਮੇ ਅੰਦਰ ਆਏ ਦਰਵੇਸ਼, ਦਰ ਬੈਠੇ ਅਲੱਖ ਜਗਾਈਆ। ਹੁਕਮੇ ਅੰਦਰ ਹੋਏ ਪੇਸ਼, ਅਦਾਲਤ ਸਾਚੀ ਫੇਰਾ ਪਾਈਆ। ਹੁਕਮੇ ਅੰਦਰ ਵੇਖਿਆ ਇਕ ਨਰੇਸ਼, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹੁਕਮੇ ਅੰਦਰ ਆਵੇ ਡਰ, ਭੈ ਇਕੋ ਨਜ਼ਰੀ ਆਈਆ। ਹੁਕਮੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਸਲਾਹਵਾਂ ਰਹੇ ਕਰ, ਇਕ ਦੂਜੇ ਵਲ ਧਿਆਨ ਲਗਾਈਆ। ਧੁਰ ਦਾ ਡਾਕੂ ਚੋਰ ਵੜਿਆ ਸਾਡੇ ਘਰ, ਜਿਸ ਦਾ ਖੁਰਾ ਖੋਜ ਸਮਝ ਸਕੇ ਨਾ ਕੋਈ ਰਾਈਆ। ਸੁੱਤਿਆਂ ਜਾਗਦਿਆਂ ਸਾਰੇ ਲਏ ਫੜ, ਬਚਿਆ ਕੋਇ ਰਹਿਣ ਨਾ ਪਾਈਆ। ਚਾਰੋਂ ਕੁੰਟ ਵੇਖੋ ਕਿਧਰ ਜਾਈਏ ਚੜ੍ਹ, ਉਪਰ ਥੱਲੇ ਇਕੋ ਨਜ਼ਰੀ ਆਈਆ। ਆਪਣੀ ਕਰਨੀ ਕਰਤਬ ਸਾਰੇ ਗਏ ਹਰ, ਹਰਿ ਕਾ ਭੇਵ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਰਿਹਾ ਰਚਾਈਆ।
ਭੇਤੀ ਹੋ ਕੇ ਆਇਆ ਨੇੜੇ, ਦੁਰ ਦੁਰਾਡਾ ਪੰਧ ਮੁਕਾਈਆ। ਵਸਣਹਾਰਾ ਸਾਚੇ ਖੇੜੇ, ਕੁੰਡੀ ਖਿੜਕੀ ਸਭ ਦੀ ਰਿਹਾ ਖੁਲ੍ਹਾਈਆ। ਵੇਖਣ ਆਇਆ ਚਾਰ ਜੁਗ ਦੇ ਦੁਨੀ ਝੇੜੇ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਦੀਨ ਮਜ਼੍ਹਬ ਕਿਹੜੇ ਕਿਹੜੇ, ਕਲਮਾ ਕਲਾਮ ਸ਼ਬਦ ਨਾਮ ਕਵਣ ਜਣਾਈਆ। ਕਵਣ ਬੰਨ੍ਹ ਬੰਨ੍ਹ ਬੈਠੇ ਬੇੜੇ, ਤੁਲਾ ਚੱਪੂ ਕਵਣ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਵਲ ਰਹੇ ਤੱਕ, ਨੀਂਵੀਂ ਨਜ਼ਰ ਧਿਆਨ ਲਗਾਈਆ। ਸਾਡਾ ਨਿਬੇੜਾ ਕਰਨਾ ਏਸ ਨੇ ਹੱਕ, ਹਕੀਕਤ ਜਿਸ ਦੀ ਢੋਲਾ ਗਾਈਆ। ਚਾਰ ਜੁਗ ਦੀ ਕਰਨੀ ਕੋਲੋਂ ਕਰਤਾ ਪੁਰਖ ਗਿਆ ਅੱਕ, ਅਕਲ ਕਲਧਾਰੀ ਆਪਣੀ ਖੇਲ ਵਰਤਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਜੋ ਆਏ ਦੱਸ, ਦਹਿ ਦਿਸ਼ਾ ਹੁਕਮ ਵਰਤਾਈਆ। ਸੋ ਕਲਜੁਗ ਅੰਤ ਪੱਲੂ ਛੁਡਾ ਸਭ ਤੋਂ ਗਈ ਨੱਸ, ਲੱਭਿਆਂ ਹੱਥ ਕਿਸੇ ਨਾ ਆਈਆ। ਕਲਜੁਗ ਜੀਵ ਸਾਧ ਸੰਤ ਜਗਤ ਕੁਕਰਮ ਵਿਚ ਗਏ ਫਸ, ਫ਼ੈਸਲਾ ਹੱਕ ਨਾ ਕੋਇ ਕਰਾਈਆ। ਮਾਇਆ ਮਮਤਾ ਹਉਮੇਂ ਹੰਗਤਾ ਕੂੜੀ ਕਿਰਿਆ ਪਾਈ ਨੱਥ, ਚਾਰੋਂ ਕੁੰਟ ਰਹੀ ਭਵਾਈਆ। ਸਚ ਸਰਨਾਈ ਬੇਪਰਵਾਹੀ ਹਰਿ ਰਘਰਾਈ ਪੁਰਖ ਅਕਾਲ ਦੀਨ ਦਿਆਲ ਕੋਈ ਨਾ ਜਾਏ ਢੱਠ, ਮਸਤਕ ਟਿੱਕਾ ਧੂੜੀ ਖ਼ਾਕ ਨਾ ਕੋਇ ਰਮਾਈਆ। ਜਗਤ ਵਿਚਾਰ ਕੂੜ ਵਿਹਾਰ ਹੋ ਕੇ ਬੈਠੇ ਅੱਡ, ਸਾਂਝਾ ਰੂਪ ਨਜ਼ਰ ਕੋਇ ਨਾ ਆਈਆ। ਬਣ ਦੁਹਾਗਣ ਕੰਤ ਸੁਹਾਗੀ ਬੈਠੇ ਛੱਡ, ਸੇਜ ਸੁਹੰਜਣੀ ਸੋਭਾ ਕੋਈ ਨਾ ਪਾਈਆ। ਅੰਤਮ ਸਭ ਦੀ ਮੁਕੀ ਹੱਦ, ਹਾਸਲ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਨੌਜਵਾਨ ਸ਼ਬਦ ਨਿਸ਼ਾਨ ਪੰਜ ਤਤ ਕਾਇਆ ਕਿਸੇ ਲਾਉਣ ਨਾ ਦੇਣਾ ਅਜ ਪਜ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਨੂੰ ਦੱਸਣ, ਉਚੀ ਕੂਕ ਨਾ ਕੋਇ ਸੁਣਾਈਆ। ਸ੍ਰੀ ਭਗਵਾਨ ਕਿਸੇ ਨਾ ਦੇਵੇ ਨੱਸਣ, ਦੋ ਜਹਾਨ ਬੈਠਾ ਘੇਰਾ ਪਾਈਆ। ਸਭ ਦੇ ਖ਼ਾਲੀ ਕੀਤੇ ਹੱਥਨ, ਵਸਤ ਨਜ਼ਰ ਕੋਇ ਨਾ ਆਈਆ। ਆਪਣਾ ਭਾਣਾ ਆਇਆ ਵਰਤਣ, ਪਿਛਲਾ ਲੇਖਾ ਲੇਖ ਚੁਕਾਈਆ। ਕਲਜੁਗ ਅੰਤਮ ਆਇਆ ਪਰਤਣ, ਪਰਤੀਨਿਧ ਇਕ ਹੋ ਜਾਈਆ। ਗੁਰਮੁਖ ਸੰਤ ਸੁਹੇਲੇ ਆਇਆ ਪਰਖਣ, ਨਾਮ ਕਸਵੱਟੀ ਹੱਥ ਉਠਾਈਆ। ਜਨ ਭਗਤਾਂ ਦੇਣ ਆਇਆ ਦਰਸਨ, ਦੀਦ ਈਦ ਚੰਦ ਕਰੇ ਰੁਸ਼ਨਾਈਆ। ਜੁਗ ਜਨਮ ਦੀ ਮੇਟਣ ਆਇਆ ਹਰਸਨ, ਹਵਸ ਹੋਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਕਰੋ ਸਲਾਹ, ਵੇਲਾ ਅੰਤਮ ਗਿਆ ਆਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਜੋਤੀ ਜਾਮਾ ਲਿਆ ਪਾ, ਪਾਰਬ੍ਰਹਮ ਪ੍ਰਭ ਆਪਣਾ ਨੂਰ ਧਰਾਈਆ। ਰਲ ਮਿਲ ਸਾਰੇ ਸਾਚਾ ਸੋਹਲਾ ਗੀਤ ਅਗੰਮੀ ਲਵੋ ਗਾ, ਬਿਨ ਰਸਨਾ ਜਿਹਵਾ ਉਚੀ ਕੂਕ ਸੁਣਾਈਆ। ਇਕੋ ਢੋਲਾ ਗਾਓ ਤੂੰ ਹੀ ਨੂਰੀ ਇਕ ਖ਼ੁਦਾ, ਜਲਵਾਗਰ ਬੇਨਜ਼ੀਰ ਤੇਰੀ ਸਚ ਸਰਨਾਈਆ। · ਸਰਨ ਸਰਨਾਈ ਲਾਗੋ ਪਾਉਂ, ਪੀਰ ਪੈਗ਼ੰਬਰ ਫ਼ਿਦਾ ਹੋ
ਕੁਰਬਾਨ, ਜਗਤ ਕਰਬਲਾ ਜਿਸ ਦੀ ਮਿਸਾਲ ਨਜ਼ਰ ਕੋਇ ਨਾ ਆਈਆ। ਦੋਏ ਜੋੜ ਕਰੋ ਪਰਨਾਮ, ਸਜਦਾ ਇਕੋ ਇਕ ਸਲਾਮ, ਤੇਰਾ ਹੁਕਮ ਮਿਹਰਵਾਨ, ਮਹਿਬੂਬ ਤੇਰੀ ਓਟ ਤਕਾਈਆ। ਤੇਰਾ ਕਲਮਾ ਨਬੀ ਕਲਾਮ, ਤੇਰਾ ਮੰਦਰ ਝੁੱਲੇ ਨਿਸ਼ਾਨ, ਦੋ ਜਹਾਨ ਵੱਜੇ ਤੇਰੀ ਵਧਾਈਆ।
ਹਉਂ ਬਾਲਕ ਬਾਲ ਅੰਞਾਣ, ਦਰ ਮੰਗੀਏ ਇਕੋ ਦਾਨ, ਕਿਰਪਾ ਕਰ ਸ੍ਰੀ ਭਗਵਾਨ, ਮਿਹਰ ਨਜ਼ਰ ਬਿਨ ਨੈਣ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਘਰ ਸਚ ਮਿਲੇ ਵਡਿਆਈਆ। ਸਾਰੇ ਦਰ ਤੇ ਮੰਗੋ ਮੰਗ, ਮਾਂਗਤ ਬਣ ਭਿਖਾਰੀ। ਸਾਹਿਬ ਸੁਲਤਾਨ ਸੂਰੇ ਸਰਬੰਗ, ਤੇਰੇ ਚਰਨ ਕਵਲ ਨਿਮਸਕਾਰੀ। ਜੁਗ ਚੌਕੜੀ ਗਈ ਲੰਘ, ਆਈ ਕਲਜੁਗ ਅੰਤਮ ਵਾਰੀ। ਸ੍ਰਿਸ਼ਟ ਸਬਾਈ ਹੋਈ ਨੰਗ, ਚਾਰੋਂ ਕੁੰਟ ਕੁੜਿਆਰੀ। ਸਚ ਨਾ ਵੱਜੇ ਕੋਈ ਮਰਦੰਗ, ਸਾਚਾ ਰਾਗ ਨਾ ਕੋਇ ਧੁਨਕਾਰੀ। ਸਾਚਾ ਨੀਰ ਨਾ ਧਾਰਾ ਗੰਗ, ਅੰਮ੍ਰਿਤ ਸੀਰ ਨਾ ਕੋਇ ਫੁਹਾਰੀ। ਸਾਡੀ ਕਰਨੀ ਸਭ ਦੀ ਹੋਈ ਬੰਦ, ਤੇਰੀ ਜੋਤ ਹੋਈ ਉਜਿਆਰੀ। ਤੇਰੇ ਦਰ ਗਹਿਰ ਗੰਭੀਰ ਤੇਰਾ ਢੋਲਾ ਗਾਈਏ ਛੰਦ, ਸੋਹੰ ਰੂਪ ਸਤਿ ਜੈਕਾਰੀ। ਨਿਰਵੈਰ ਪੁਰਖ ਦੇ ਇਕ ਅਨੰਦ, ਆਦਿ ਜੁਗਾਦਿ ਜੁਗਾ ਜੁਗੰਤਰ ਸ਼ਾਹ ਪਾਤਸ਼ਾਹ ਤੇਰੀ ਸਰਦਾਰੀ,। ਸਾਡਾ ਅਗਲਾ ਮੁਕਿਆ ਪੰਧ, ਪਿਛਲੀ ਤੋੜ ਨਿਭਾ ਯਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰੇ ਚਰਨ ਕਵਲ ਬਲਹਾਰੀ। ਵਰ ਦੇ ਸ੍ਰੀ ਭਗਵਾਨ, ਦਰ ਤੇਰੇ ਅਲੱਖ ਜਗਾਈਆ। ਤੂੰ ਕਰਤਾ ਕਾਦਰ ਮਿਹਰਵਾਨ, ਬੇਨਜ਼ੀਰ ਤੇਰੀ ਸ਼ਹਿਨਸ਼ਾਹੀਆ। ਬਣ ਯਾਚਕ ਮੰਗੇ ਦਾਨ, ਪੀਰ ਪੈਗ਼ੰਬਰ ਗੁਰ ਅਵਤਾਰ ਝੋਲੀ ਡਾਹੀਆ। ਸਾਡਾ ਲੇਖਾ ਮੁਕੇ ਦੋ ਜਹਾਨ, ਪਾਂਧੀ ਰਹਿਣ ਕੋਇ ਨਾ ਪਾਈਆ। ਚਾਰ ਜੁਗ ਦਾ ਤੇਰਾ ਗਿਆਨ, ਪ੍ਰਭ ਠਾਕਰ ਤੇਰੀ ਝੋਲੀ ਪਾਈਆ। ਤੇਰੀ ਖ਼ਲਕਤ ਹੋਏ ਪਰਵਾਨ, ਖ਼ਾਲਕ ਤੇਰੇ ਹੱਥ ਵਡਿਆਈਆ। ਸਾਲਸ ਬਣ ਆਪ ਭਗਵਾਨ, ਆਲਸ ਨਿੰਦਰਾ ਦੇ ਮਿਟਾਈਆ। ਖ਼ਾਲਸ ਰੂਪ ਗੁਰਮੁਖ ਕਰ ਪਰਧਾਨ, ਸਿਰ ਆਪਣਾ ਹੱਥ ਟਿਕਾਈਆ। ਸਤਿ ਸਤਿਵਾਦੀ ਦੇ ਨਿਸ਼ਾਨ, ਨਿਸ਼ਾਨਾ ਇਕੋ ਨਜ਼ਰੀ ਆਈਆ। ਦੋ ਜਹਾਨ ਕਰਨ ਪਰਨਾਮ, ਸਜਦਾ ਸੀਸ ਇਕ ਝੁਕਾਈਆ। ਤਖ਼ਤ ਨਿਵਾਸੀ ਨੌਜਵਾਨ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਸਾਡਾ ਇਕੋ ਵਾਰ ਅਖ਼ੀਰੀ ਲੈ ਬਿਆਨ, ਕਲਮ ਸ਼ਾਹੀ ਲੇਖਾ ਦੇ ਮੁਕਾਈਆ। ਤੇਰੀ ਲਹਿਰ ਦਾ ਚੜ੍ਹਿਆ ਇਕ ਤੂਫ਼ਾਨ, ਤੋਬਾ ਤੋਬਾ ਸਾਰੇ ਰਹੇ ਸੁਣਾਈਆ। ਅਸੀਂ ਤੇਰੇ ਦਰ ਬਾਲੇ ਬਣ ਕੇ ਆਏ ਮਹਿਮਾਨ, ਮਹਿਮਾਨ ਨਿਵਾਜ਼ੀ ਤੇਰੇ ਘਰ ਵਿਚ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਘਰ ਸਾਚੇ ਮੰਗ ਮੰਗਾਈਆ। ਸਭ ਨੇ ਰਲ ਕੇ ਮੰਗੀ ਮੰਗ, ਮਾਂਗਤ ਰਹੇ ਕੁਰਲਾਈਆ। ਲਏ ਅੰਗੜਾਈ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਰਿਹਾ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਭ ਨੇ ਮਾਣਿਆ ਅਨੰਦ, ਇਸ਼ਟ ਦੇਵ ਜਗਤ ਮਨਾਈਆ। ਢੋਲੇ ਗਾ ਗਾ ਧੁਰ ਦੇ ਛੰਦ, ਜੀਵ ਜੰਤ ਪੜ੍ਹਾਈਆ। ਨਾਤਾ ਜੋੜ ਜੀਉ ਪਿੰਡ, ਪੰਜ ਤਤ ਤਨ ਹੰਡਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ ਇਕ ਸੁਣਾਈਆ। ਧੁਰ ਸੰਦੇਸ਼ ਸੁਣੋ ਗੁਰ ਅਵਤਾਰ, ਪੀਰ ਪੈਗ਼ੰਬਰ ਆਪ ਜਣਾਈਆ। ਜੁਗ ਚੌਕੜੀ ਜਿਸ ਦੀ ਕਰਦੇ ਰਹੇ ਵਿਚਾਰ, ਅੰਦਰ ਬਾਹਰ ਧਿਆਨ ਲਗਾਈਆ। ਜਿਸ ਨੂੰ ਮੰਨਦੇ ਰਹੇ ਨਿਰਗੁਣ ਨਿਰਵੈਰ ਨਿਰਾਕਾਰ, ਪਰਵਰਦਿਗਾਰ ਬੇਪਰਵਾਹੀਆ । ਸੋ ਅੰਤਮ ਕਲ ਸਭ ਨੂੰ ਲਏ ਸੰਭਾਲ, ਆਪਣੀ ਗੋਦੀ ਆਪ ਉਠਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਕਰੇ ਆਪਣੇ ਭਾਲ, ਹਰ ਘਟ ਵੇਖੇ ਥਾਈਂ ਥਾਈਂਆ। ਜਗਤ ਦਲਾਲੀ ਕਰੇ ਨਾ ਕੋਈ ਦਲਾਲ, ਸਾਲਸ ਇਕੋ ੲਕ ਵਖਾਈਆ। ਕਰੇ ਖੇਲ ਪ੍ਰਭੂ ਕਮਾਲ, ਕਾਬਲੀਅਤ ਸਭ ਦੀ ਆਪਣੀ ਝੋਲੀ ਪਾਈਆ। ਜਿਸ ਦੀ ਅੱਖਰਾਂ ਨਾਲ ਦੇ ਕੇ ਆਏ
ਮਿਸਾਲ, ਸੋ ਨਿਸ਼ਅੱਖਰ ਆਪਣੀ ਸੇਵਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੋਹੇ ਤੌਫ਼ੀਕ, ਪ੍ਰਭ ਤੇਰੇ ਹੱਥ ਵਡਿਆਈਆ। ਸੀਸ ਝੁੱਲੇ ਛਤਰ ਤੇਰੇ ਜਗਦੀਸ, ਜਗਦੀਸ਼ਰ ਤੇਰੀ ਸਰਨਾਈਆ। ਅਸੀਂ ਦੱਸਿਆ ਨਿਸ਼ਾਨਾ ਨਿੱਕਾ ਨਿੱਕਾ ਬੀਸ ਬੀਸ, ਭੇਵ ਸਮਝ ਕੋਇ ਨਾ ਆਈਆ। ਜੇ ਪਤਾ ਹੁੰਦਾ ਤੂੰ ਸਾਡੇ ਖ਼ਾਲੀ ਕਰਨੇ ਖੀਸ, ਲਹਿਣਾ ਦੇਣਾ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਗਹਿ ਸਾਚੀ ਸੋਭਾ ਪਾਈਆ। ਸ੍ਰੀ ਭਗਵਾਨ ਕਹੇ ਪ੍ਰਭ ਏਕ, ਏਕੰਕਾਰ ਆਪ ਜਣਾਈਆ। ਧੰਨ ਭਾਗ ਤੁਹਾਨੂੰ ਦਿਤੀ ਟੇਕ, ਸਿਰ ਆਪਣਾ ਹੱਥ ਰਖਾਈਆ। ਚਾਰ ਜੁਗ ਨਹੀਂ ਕੋਟਨ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਦਿਤੇ ਭੇਜ, ਲੋਕਮਾਤ ਸੇਵ ਲਗਾਈਆ। ਨੂਰੀ ਨਿਰਗੁਣ ਦੇ ਕੇ ਤੇਜ, ਤੇਜ ਚਮਕ ਧਾਰ ਮਿਲਾਈਆ। ਘਰ ਮੰਦਰ ਬਹਿ ਸੁਹਾਈ ਸੇਜ, ਆਤਮ ਪਰਮਾਤਮ ਗੰਢ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਉਠ ਖਲੋਤੇ, ਗਲ ਪੱਲੂ ਇਕੋ ਪਾਈਆ। ਪ੍ਰਭੂ ਤੇਰਾ ਭੇਵ ਨਾ ਕੋਈ ਖੋਲ੍ਹੇ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਪੁੱਤ ਪੋਤੇ, ਪਿਤਾ ਪੁਰਖ ਅਕਾਲ ਤੇਰੀ ਸਮਝ ਕਿਸੇ ਨਾ ਆਈਆ। ਨਾ ਕੋਈ ਜਾਣੇ ਵੱਡੇ ਛੋਟੇ, ਚਾਰ ਜੁਗ ਦੀ ਚੌਕੜੀ ਇਕੋ ਵੇਰ ਨਜ਼ਰੀ ਆਈਆ। ਤੇਰੇ ਹੁਕਮੇ ਅੰਦਰ ਬੰਨ੍ਹ ਲੰਗੋਟੇ, ਲੋਕਮਾਤ ਗਏ ਵਾਹੋ ਦਾਹੀਆ। ਤੇਰੇ ਨਾਮ ਦੇ ਫੜ ਕੇ ਸੋਟੇ, ਜਗਤ ਜੀਵਾਂ ਜੰਤਾਂ ਭੈ ਜਣਾਈਆ। ਕੂੜੀ ਕਿਰਿਆ ਕਰਦੇ ਰਹੇ ਟੋਟੇ, ਨਾਮ ਖੰਡਾ ਤੇਰਾ ਚਮਕਾਈਆ। ਭਾਗ ਲਗਾਏ ਪੰਜ ਤਤ ਕਾਇਆ ਕੋਠੇ, ਘਰ ਮੰਦਰ ਸੋਭਾ ਪਾਈਆ। ਤੇਰੇ ਦਰਸ਼ਨ ਜੁਗ ਚੌਕੜੀ ਨੈਣ ਲੋਚੇ, ਲੋਚਣ ਤੇਰਾ ਧਿਆਨ ਰਖਾਈਆ। ਤੇਰੇ ਆਉਣ ਦੇ ਦੱਸਦੇ ਗਏ ਮੌਕੇ, ਬੀਸ ਬੀਸਾ ਇਕ ਜਣਾਈਆ। ਦੋ ਜਹਾਨ ਕੋਈ ਨਾ ਰਹੇ ਵਿਚ ਧੋਖੇ, ਧੁਖਦੀ ਕਹਾਣੀ ਆਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰੋ ਸੁਣੋ ਇਕ ਦਲੀਲ, ਹਰਿ ਸਤਿਗੁਰ ਆਪ ਜਣਾਈਆ। ਸਦੀ ਬੀਸਵੀਂ ਅੰਤਮ ਸਭ ਦੀ ਇਕ ਅਪੀਲ, ਅਪਰੰਪਰ ਸੁਆਮੀ ਵੇਖ ਵਖਾਈਆ। ਇਕੋ ਨਿਰਗੁਣ ਬਣੇ ਵਕੀਲ, ਵੁਕਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ੍ਰੀ ਭਗਵਾਨ ਤੇਰਾ ਵੇਖ ਦਰਬਾਰ, ਸਭ ਬੈਠੇ ਸੀਸ ਝੁਕਾਈਆ। ਪਤਾ ਨਹੀਂ ਕੀ ਕਰੇ ਕਰਤਾਰ, ਕਰਤਾ ਪੁਰਖ ਆਪਣੀ ਕਲ ਵਰਤਾਈਆ। ਜਿਸ ਨੇ ਚਾਰ ਜੁਗ ਦੇ ਕੱਠੇ ਕਰ ਗੁਰ ਅਵਤਾਰ, ਇਕੋ ਡੋਰੀ ਤੰਦ ਬੰਧਾਈਆ। ਸਿਰ ਸਕੇ ਨਾ ਕੋਈ ਉਠਾਲ, ਨੇਤਰ ਨੈਣ ਚਰਨ ਧਿਆਨ ਰਖਾਈਆ। ਭੇਸ ਅਵੱਲੜਾ ਕਰ ਗੋਪਾਲ, ਬੇਮਿਸਾਲ ਕਾਰ ਕਮਾਈਆ। ਚਲੇ ਅਗੰਮ ਅਵੱਲੜੀ ਚਾਲ, ਸਮਝ ਸਕੇ ਨਾ ਕੋਈ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਖ਼ੁਸ਼ੀ ਮਨਾਈਆ। ਦਰ ਘਰ ਸਾਚੇ ਖ਼ੁਸ਼ੀ ਮਨਾਉਦਾ ਏ, ਪਰਮ ਪੁਰਖ ਪ੍ਰਭ ਮਿਹਰਵਾਨ। ਧੁਰ ਦਾ ਹੁਕਮ ਇਕ ਸੁਣਾਉਦਾ ਏ, ਦੋ ਜਹਾਨਾਂ ਹੁਕਮਰਾਨ। ਨਵ ਨੌ ਚਾਰ ਪਿੱਛੋਂ ਫੇਰਾ ਪਾਉਦਾ ਏ, ਜੁਗ ਕਰਤਾ ਹੋ ਪਰਧਾਨ। ਸਭ ਦਾ ਲਹਿਣਾ ਮੂਲ ਚੁਕਾਉਦਾ ਏ, ਦੇਵਣਹਾਰ ਨੌਜਵਾਨ। ਅਗਲਾ ਮਾਰਗ ਆਪ ਵਖਾਉਦਾ ਏ, ਸ੍ਰਿਸ਼ਟ ਸਬਾਈ ਦੇ ਗਿਆਨ। ਧੁਰ ਦਾ ਭਾਣਾ
ਆਪ ਵਰਤਾਉਦਾ ਏ, ਨਾ ਕੋਈ ਮੇਟੇ ਵਿਚ ਜਹਾਨ। ਗੁਰ ਅਵਤਾਰ ਪੀਰ ਪੈਗ਼ੰਬਰਾਂ ਆਪਣੀ ਗੋਦ ਬਹਾਉਦਾ ਏ, ਪਿਛਲਾ ਲੇਖ ਚੁਕਾਏ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਸ ਵਟਾਏ ਸ੍ਰੀ ਭਗਵਾਨ। ਸ੍ਰੀ ਭਗਵਾਨ ਵੇਸ ਵਟਾਉਦਾ ਏ, ਮਹਿਮਾ ਅਕਥ ਕਥੀ ਨਾ ਜਾਈਆ। ਨਿਰਗੁਣ ਨੂਰ ਜੋਤ ਧਰਾਉਦਾ ਏ, ਸਮਰਥ ਪੁਰਖ ਨਜ਼ਰ ਕਿਸੇ ਨਾ ਆਈਆ। ਆਪਣਾ ਹੁਕਮ ਆਪ ਵਰਤਾਉਦਾ ਏ, ਨਾ ਕੋਈ ਮੇਟੇ ਮੇਟ ਮਿਟਾਈਆ। ਧਾਮ ਅਵੱਲੜੇ ਸੋਭਾ ਪਾਉਦਾ ਏ, ਤਖ਼ਤ ਨਿਵਾਸੀ ਇਕ ਸ਼ਹਿਨਸ਼ਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਬੁਲਾਉਦਾ ਏ, ਧੁਰ ਸੰਦੇਸਾ ਦੇਵੇ ਆਣ। ਕਲ ਕਲਕੀ ਆਪਣਾ ਨਾਉਂ ਧਰਾਉਦਾ ਏ, ਜੋਧਾ ਸੂਰਬੀਰ ਬਲਵਾਨ। ਡੰਕਾ ਇਕੋ ਇਕ ਸੁਣਾਉਦਾ ਏ, ਸਚ ਝੁਲਾਏ ਧੁਰ ਨਿਸ਼ਾਨ। ਥਿਤ ਵਾਰ ਇਕ ਵਖਾਉਦਾ ਏ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮੰਗਿਆ ਪੂਰਾ ਕਰੇ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚੀ ਕਾਰ ਆਪ ਕਮਾਉਦਾ ਏ। ਸਾਚੀ ਕਾਰ ਕਮਾਏ ਏਕ, ਏਕੰਕਾਰ ਵੱਡੀ ਵਡਿਆਈਆ। ਆਦਿ ਜੁਗਾਦਿ ਜਿਸ ਦੀ ਟੇਕ, ਸਾਹਿਬ ਸੁਲਤਾਨ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤ ਅਵੱਲੜਾ ਭੇਸ, ਵੇਸ ਕੋਈ ਸਮਝ ਸਕੇ ਨਾ ਰਾਈਆ। ਰੂਪ ਰੰਗ ਨਾ ਕੋਈ ਰੇਖ, ਤਤਵ ਤਨ ਨਾ ਕੋਇ ਜਣਾਈਆ। ਨਿਰਵੈਰ ਹੋ ਕੇ ਖੇਲੇ ਖੇਡ, ਖ਼ਾਲਕ ਖ਼ਲਕ ਫੇਰਾ ਪਾਈਆ। ਗੁਰ ਅਵਤਾਰ ਜਿਸ ਦਿਤੇ ਭੇਜ, ਭਜਨ ਬੰਦਗੀ ਕਲਮਾ ਮਾਤ ਸਮਝਾਈਆ । ਸੋ ਆਤਮ ਅੰਤਰ ਲਏ ਵੇਖ, ਨਿਜ ਰੂਪ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕ ਸੁਣਾਈਆ। ਧੁਰ ਸੰਦੇਸਾ ਦੇਵਣ ਜੋਗ, ਵਡ ਜੋਗੀਸ਼ਰ ਦਇਆ ਕਮਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਇਕੋ ਇਕ ਸੰਜੋਗ, ਦੂਜਾ ਨਾਤਾ ਨਾ ਕੋਇ ਬਣਾਇੰਦਾ। ਪਰਦਾਨਸ਼ੀਂ ਦਰ ਬਰਦਾ ਮੁਖ ਨਕ਼ਾਬ ਲਾਹ ਦੇਵੇ ਦਰਸ ਅਮੋਘ, ਜਲਵਾ ਨੂਰ ਜ਼ਹੂਰ ਜੋਤੀ ਜਾਤਾ ਡਗਮਗਾਇੰਦਾ। ਲੇਖਾ ਜਾਣ ਲੋਕ ਪਰਲੋਕ, ਨਾਮ ਸੁਣਾ ਸਚ ਸਲੋਕ, ਸੋਹਲਾ ਢੋਲਾ ਰਾਗ ਨਾਦ ਧੁਨ ਇਕੋ ਇਕ ਉਪਜਾਇੰਦਾ। ਜਿਸ ਦਾ ਖੇਲ ਕੋਈ ਨਾ ਸਕੇ ਸੋਚ, ਸੋਚ ਸਮਝ ਬਾਹਰ ਗੁਪਤ ਜ਼ਾਹਰ ਆਪਣੀ ਧਾਰ ਚਲਾਇੰਦਾ। ਸੋ ਸਾਹਿਬ ਪੁਰਖ ਅਕਾਲ ਆਪੇ ਜਾਣੇ ਆਪਣੀ ਮੌਜ, ਮੁਫ਼ਲਸ ਸ਼ਾਹ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਰਲ ਕੇ ਕਹਿਣ ਅਸੀਂ ਲਾਈਏ ਜ਼ੋਰ, ਜ਼ੋਰਾਵਰ ਅੱਗੇ ਇਕੋ ਅਰਜ਼ ਸੁਣਾਈਆ। ਅਸੀਂ ਉਹ ਜਿਨ੍ਹਾਂ ਲੋਕਮਾਤ ਦਿਤਾ ਤੋਰ, ਤੁਰਤ ਆਪਣਾ ਹੁਕਮ ਮਨਾਈਆ। ਕਲਜੁਗ ਅੰਤ ਨਹੀਂ ਹੋਰ, ਹੋਕਾ ਦੇ ਕੇ ਦਏ ਸੁਣਾਈਆ। ਕੀ ਹੋਇਆ ਜੇ ਤੇਰੀ ਸ੍ਰਿਸ਼ਟੀ ਹੋ ਗਈ ਠੱਗ ਚੋਰ, ਪ੍ਰਭੂ ਤੈਨੂੰ ਗਈ ਭੁਲਾਈਆ। ਅਸੀਂ ਅੰਤ ਏਸੇ ਕਾਰਨ ਤੇਰੇ ਹੱਥ ਵਿਚ ਦੇ ਕੇ ਆਏ ਡੋਰ, ਆਪਣੇ ਜ਼ੁਮੇ ਬਾਤ ਨਾ ਕੋਇ ਰਖਾਈਆ। ਤੇਰਾ ਮੰਤਰ ਫੁਰਨਾ ਦੱਸ ਕੇ ਆਏ ਫੋਰ, ਫ਼ੌਰਨ ਤੇਰਾ ਹੁਕਮ ਸੀਸ ਜਗਦੀਸ ਟਿਕਾਈਆ। ਤੇਰਾ ਮੰਦਰ ਮਹੱਲ ਅਟੱਲ ਦੱਸ ਕੇ ਆਏ ਨਾਲ ਗ਼ੌਰ, ਗਹਿਰ ਗੰਭੀਰ ਅੱਛੀ ਤਰਾ ਸਮਝਾਈਆ। ਤੇਰੀ ਸ੍ਰਿਸ਼ਟੀ ਦੀ ਤੈਨੂੰ ਲੋੜ, ਅਸੀਂ ਬੈਠੇ ਪੱਲੂ ਛੁਡਾਈਆ। ਉਠ ਵੇਖ ਜਾ ਚੜ੍ਹ ਕੇ ਘੋੜ, ਅਸਵ ਆਪਣਾ ਲੈ ਦੌੜਾਈਆ। ਅਸੀਂ ਏਥੇ ਬੈਠੇ ਮਾਰ ਤਾੜੀ ਮਚਾਈਏ ਸ਼ੋਰ, ਤੇਰੀ ਕਰਨੀ ਵੇਖ ਖ਼ੁਸ਼ੀ ਮਨਾਈਆ। ਆਪਣਿਆਂ ਭਗਤਾਂ ਜਾਈਂ ਬੌਹੜ, ਜੋ ਤੇਰਾ ਬੈਠੇ ਧਿਆਨ ਲਗਾਈਆ।
ਕੂੜ ਵਿਕਾਰ ਓਨ੍ਹਾਂ ਕੋਲੋਂ ਹੋੜ, ਜਾ ਕੇ ਸੇਵਾਦਾਰ ਬਣ ਆਪਣੀ ਸੇਵ ਕਮਾਈਆ। ਸਾਨੂੰ ਇਕੋ ਤੇਰੇ ਮਿਲਣ ਦੀ ਲੋੜ, ਤੂੰ ਮਿਲ ਪਿਆ ਪਿਛਾ ਕੋਇ ਯਾਦ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਸੀਸ ਨਿਵਾਈਆ। ਗੁਰ ਅਵਤਾਰ ਕਿਹਾ ਤੁਸਾਂ ਸਚ, ਪ੍ਰਭ ਸੱਜਣ ਸੱਚੇ ਭਾਇਆ। ਪਹਿਲੋਂ ਵਖਾਵਾਂ ਤੁਹਾਨੂੰ ਜੋ ਮਾਰਗ ਆਏ ਦੱਸ, ਲੋਕਮਾਤ ਜੀਵ ਜੰਤ ਰਾਹ ਚਲਾਇਆ। ਕਿਧਰ ਗਈ ਤੁਹਾਡੀ ਪੂਜਾ ਪਾਠ, ਸਿਮਰਨ ਧਿਆਨ ਕਵਣ ਲਗਾਇਆ। ਕਵਣ ਕੂਟੇ ਲੁਕਿਆ ਤੀਰਥ ਤਾਟ, ਕਿਨਾਰਾ ਸਰੋਵਰ ਸੋਭਾ ਕਵਣ ਪਾਇਆ। ਕਿਧਰ ਗਏ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਹੱਟ, ਪੰਜ ਤਤ ਤ੍ਰੈਗੁਣ ਕਰਕੇ ਆਏ ਪੜ੍ਹਾਇਆ। ਜੇ ਓਸ ਵੇਲੇ ਇਕੋ ਬੇਨੰਤੀ ਕਰਕੇ ਨਾਮ ਦੱਸਦੇ ਪੁਰਖ ਸਮਰਥ, ਝਗੜਾ ਕੋਈ ਰਹਿਣ ਨਾ ਪਾਇਆ। ਮੈਂ ਆਪਣੀ ਚਾਲਾਕੀ ਅੰਦਰ ਤੁਹਾਨੂੰ ਇਸ਼ਾਰਿਆਂ ਨਾਲ ਦਿਤਾ ਦੱਸ, ਤੁਹਾਡੀ ਸਮਝ ਵਿਚੋਂ ਆਪਣੀ ਸਮਝ ਬਾਹਰ ਰਖਾਇਆ। ਹੁਣ ਕੱਠੇ ਹੋ ਕੇ ਕਹਿੰਦੇ ਪ੍ਰਭੂ ਤੇਰੇ ਵਸ, ਇਕ ਤੇਰਾ ਧਿਆਨ ਲਗਾਇਆ। ਲੋਕਮਾਤ ਵੇਖੋ ਦੀਨ ਮਜ਼੍ਹਬ ਜ਼ਾਤ ਪਾਤ ਅਧਵਿਚਕਾਰ ਮਾਰ ਕੇ ਬੈਠੇ ਵੱਟ, ਬੰਨਾਂ ਬੰਨਾਂ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਅੱਖੀਂ ਵੇਖਿਆ ਹਾਲ, ਅੱਖਾਂ ਨਾਲ ਦਏ ਵਖਾਇਆ। ਪ੍ਰਭੂ ਸਾਨੂੰ ਵੇਖਣ ਦੀ ਨਹੀਂ ਲੋੜ, ਸਾਰੇ ਕੂਕ ਕੂਕ ਸੁਣਾਈਆ। ਜਿਧਰ ਵੇਖੀਏ ਮਾਣਸ ਢੋਰ, ਚੰਮ ਦ੍ਰਿਸ਼ਟੀ ਧਿਆਨ ਲਗਾਈਆ। ਦਰੋਹੀ ਖ਼ੁਦਾਏ ਦੀ ਹੋਏ ਚੋਰ, ਠੱਗੀ ਤੇਰੇ ਨਾਲ ਕਮਾਈਆ। ਗੁਰ ਦਰ ਮੰਦਰ ਮਸਜਦ ਸ਼ਿਵਦਵਾਲੇ ਮੱਠ ਹਰਾਮਖ਼ੋਰ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਈਆ। ਜਗਤ ਵਾਸਨਾ ਰਹੇ ਲੋੜ, ਆਸਾ ਤ੍ਰਿਸਨਾ ਨਾਲ ਮਿਲਾਈਆ। ਤੇਰੇ ਨਾਲ ਪ੍ਰੀਤੀ ਕੋਈ ਨਾ ਸਕੇ ਜੋੜ, ਚਰਨ ਮੰਗੇ ਨਾ ਕੋਇ ਸਰਨਾਈਆ। ਆਪਣਾ ਬੇੜਾ ਆਪੇ ਰਹੇ ਰੋੜ੍ਹ, ਕਲਜੁਗ ਪਿਛੋਂ ਧੱਕੇ ਰਿਹਾ ਲਗਾਈਆ। ਅਸੀਂ ਨੇਤਰ ਤੱਕ ਕੇ ਵੇਖਿਆ ਨਾਲ ਗ਼ੋਰ, ਦਹਿ ਦਿਸ਼ਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰੀ ਸਚ ਮਿਲੇ ਸਰਨਾਈਆ। ਪੁਰਖ ਅਕਾਲ ਕਹੇ ਮੈਂ ਸਚ ਸੁਣਾਵਾਂਗਾ। ਪਹਿਲੋਂ ਕਰਕੇ ਤੁਹਾਨੂੰ ਵਸ, ਸਭ ਦਾ ਵਾਸਤਾ ਆਪਣੇ ਨਾਲ ਰਖਾਵਾਂਗਾ। ਪੰਦਰਾਂ ਕੱਤਕ ਸਭ ਨੇ ਵਖਾਉਣੇ ਖ਼ਾਲੀ ਹੱਥ, ਤਾਲ ਹੱਥਾਂ ਨਾਲ ਵਜਾਵਾਂਗਾ। ਚਰਨ ਕਵਲ ਇਕੋ ਜਾਣਾ ਢੱਠ, ਇਸ਼ਟ ਇਕੋ ਇਕ ਸਮਝਾਵਾਂਗਾ। ਇਕੋ ਨਾਮ ਲੈਣਾ ਰਟ, ਰੱਟਾ ਦੋ ਜਹਾਨ ਚੁਕਾਵਾਂਗਾ। ਇਕੋ ਖੋਲ੍ਹ ਧੁਰ ਦਾ ਹੱਟ, ਬਣ ਵਣਜਾਰਾ ਹੱਟ ਵਖਾਵਾਂਗਾ। ਪਿਛਲਾ ਲਹਿਣਾ ਦੇਣਾ ਕੱਟ, ਅੱਗੇ ਮਾਰਗ ਇਕ ਲਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਖੇਲ ਇਕ ਰਚਾਵਾਂਗਾ। ਸਾਚਾ ਖੇਲ ਇਕ ਰਚਾਵਾਂਗਾ। ਦਰ ਦਰਬਾਰ ਇਕ ਸੁਹਾਵਾਂਗਾ। ਨਰ ਨਿਰੰਕਾਰ ਇਕ ਅਖਵਾਵਾਂਗਾ। ਤਨ ਸ਼ੰਗਾਰ ਇਕ ਜਣਾਵਾਂਗਾ। ਸੀਸ ਤਾਜ ਇਕ ਟਿਕਾਵਾਂਗਾ। ਗੁਰੂ ਮਹਾਰਾਜ ਇਕ ਅਖਵਾਵਾਂਗਾ। ਰੱਖ ਲਾਜ, ਪੈਜ ਧਰਾਵਾਂਗਾ। ਮਾਰ ਆਵਾਜ਼ ਭਗਤ ਉਠਾਵਾਂਗਾ। ਸਾਜਣ ਸਾਜ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਸੋਭਾ ਪਾਵਾਂਗਾ। ਘਰ ਸਾਚਾ ਇਕ ਸੁਹਾਵਾਂਗਾ। ਨਿਰਗੁਣ ਨੂਰ ਪਰਗਟਾਵਾਂਗਾ। ਸ਼ਹਿਨਸ਼ਾਹ ਆਪਣਾ ਰੂਪ ਵਖਾਵਾਂਗਾ। ਸਤਿ ਸਰੂਪ ਭੇਵ ਚੁਕਾਵਾਂਗਾ। ਚਾਰੇ ਕੂਟ ਫੋਲ ਫੋਲਾਵਾਂਗਾ। ਸਭ ਦੇ ਖ਼ਾਲੀ ਕਰ ਠੂਠ, ਭੰਡਾਰਾ ਇਕੋ ਇਕ ਭਰਾਵਾਂਗਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਰਬਾਰ ਆਪ ਸੁਹਾਵਾਂਗਾ। ਸਚ ਦਰਬਾਰ ਪ੍ਰਭ ਲਗਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਬੁਲਾਏਗਾ। ਪੰਚ ਧਾਰ ਇਕ ਜਣਾਏਗਾ। ਪੰਚਮ ਮੁਖ ਆਪ ਸਾਲਾਹੇਗਾ। ਪੰਚਮ ਦੁੱਖ ਆਪ ਗਵਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਲਹਿਣਾ ਧੁਰ ਦਾ ਆਪਣੀ ਝੋਲੀ ਪਾਏਗਾ। ਸਾਚਾ ਲਹਿਣਾ ਧੁਰ ਦੀ ਧਾਰ, ਹਰਿ ਕਰਤਾ ਆਪਣੇ ਲੇਖੇ ਲਾਈਆ। ਪੰਜਾਂ ਪਿਆਰਿਆਂ ਦੇ ਪਿਆਰ, ਪ੍ਰੇਮ ਪ੍ਰੀਤੀ ਇਕ ਸਮਝਾਈਆ। ਸਚਖੰਡ ਦਾ ਸਚ ਵਿਹਾਰ, ਲੋਕਮਾਤ ਲਏ ਪਰਗਟਾਈਆ। ਰਾਸ਼ਟਰਪਤ ਜੋ ਦੇ ਕੇ ਆਇਆ ਤਲਵਾਰ, ਤਰਾ ਤਰਾ ਸਮਝਾਈਆ। ਸੋ ਭਗਤ ਸੁਹੇਲਾ ਵਿਛੜਿਆ ਯਾਰ, ਘਰ ਸਾਚੇ ਖ਼ੁਸ਼ੀ ਮਨਾਈਆ। ਪੰਦਰਾਂ ਕੱਤਕ ਢਹਿ ਕੇ ਪਏ ਚਰਨ ਦੁਆਰ, ਮਸਤਕ ਟਿੱਕਾ ਧੂੜੀ ਲਾਈਆ। ਰਾਜਿੰਦਰ ਪਰਸ਼ਾਦ ਕਹੇ ਪੁਕਾਰ, ਪੁਨਹ ਪੁਨਹ ਤੇਰੀ ਸਰਨਾਈਆ। ਤ੍ਰੇਤੇ ਜੁਗ ਦਾ ਲੱਥਾ ਉਧਾਰ, ਕਲਜੁਗ ਅੰਤਮ ਖ਼ੁਸ਼ੀ ਵਖਾਈਆ। ਕਿਰਪਾ ਕਰ ਹਰਿ ਕਰਤਾਰ, ਤੇਰੇ ਹੱਥ ਮੇਰੀ ਵਡਿਆਈਆ। ਸਚ ਧਰਮ ਦਾ ਤੇਰਾ ਰਾਜ, ਤੇਰੇ ਚਰਨ ਮਿਲੀ ਸਰਨਾਈਆ। ਉਚੀ ਕੂਕ ਸੁਣਾਵਾਂ ਆਵਾਜ਼, ਪ੍ਰੇਮ ਗੀਤ ਇਕੋ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਲੇਖਾ ਤੇਰੇ ਚਰਨਾਂ ਵਿਚ ਟਿਕਾਈਆ। ਤੇਰਾ ਲੇਖਾ ਸ੍ਰੀ ਭਗਵਾਨ, ਤੇਰੇ ਚਰਨ ਭੇਟ ਕਰਾਈਆ। ਪੰਦਰਾਂ ਕੱਤਕ ਦਿਵਸ ਮਹਾਨ, ਤੇਰਾ ਗੀਤ ਖ਼ੁਸ਼ੀਆਂ ਨਾਲ ਸੁਣਾਈਆ। ਦੋਏ ਜੋੜ ਬੰਦਨਾ ਕਰਾਂ ਆਣ, ਨਿਰਗੁਣ ਨਿਰਗੁਣ ਤੇਰੇ ਦਰ ਸੀਸ ਨਿਵਾਈਆ। ਤੇਰੇ ਅੱਗੇ ਧਰਾਂ ਕਿਰਪਾਨ, ਕਿਰਪਾਨਿਧ ਤੇਰੇ ਹੱਥ ਫੜਾਈਆ। ਸ਼ਾਹ ਭਬੀਖਣ ਰੱਖਿਆ ਮਾਣ, ਤੀਖਨ ਤ੍ਰਿਖਾ ਜਗਤ ਚੁਕਾਈਆ। ਇਕੋ ਨਜ਼ਰੀ ਆਇਉਂ ਰਾਮ, ਰਾਮ ਰਾਮ ਰੂਪ ਵਖਾਈਆ। ਪੰਜ ਤਤ ਤੇਰੀ ਨਾ ਆਈ ਪਹਿਚਾਨ, ਜਗਤ ਵਿਹਾਰ ਸਮਝ ਕੋਇ ਨਾ ਪਾਈਆ। ਜਿਸ ਵੇਲੇ ਮੇਰੇ ਛੁਟੇ ਪਰਾਣ, ਪਰਾਣ ਆਪਣੀ ਝੋਲੀ ਪਾਈਆ। ਢਾਈ ਸਕਿੰਟ ਪਹਿਲੋਂ ਦਿਤਾ ਗਿਆਨ, ਸੂਝ ਸਮਝ ਇਕ ਬੁਝਾਈਆ। ਅੱਖਾਂ ਮੀਟੀਆਂ ਮੇਰੀ ਇਕੋ ਵਾਰ ਹੋਈ ਤੈਨੂੰ ਪਰਨਾਮ, ਨਿਉਂ ਨਿਉਂ ਸੀਸ ਝੁਕਾਈਆ। ਤੂੰ ਇਸ਼ਾਰੇ ਨਾਲ ਕਿਹਾ ਬਾਲ ਅਞਾਣ, ਉਠ ਉਂਗਲੀ ਲਿਆ ਲਗਾਈਆ। ਲੈ ਕੇ ਗਿਉਂ ਸਚ ਮਕਾਨ, ਸਚਖੰਡ ਸਾਚੇ ਬੇਪਰਵਾਹੀਆ। ਓਥੇ ਵੇਖੇ ਤੇਰੇ ਪਰਵਾਨ, ਪੰਚ ਬੈਠੇ ਸੋਭਾ ਪਾਈਆ। ਮੈਂ ਜਾ ਕੇ ਕਰੀ ਪਰਨਾਮ, ਵਾਹ ਵਾ ਤੇਰੇ ਨਾਮ ਵੱਜੀ ਵਧਾਈਆ। ਓਨ੍ਹਾਂ ਕਿਹਾ ਬੋਲ ਬਿਨਾਂ ਜ਼ਬਾਨ, ਸਚ ਸੰਦੇਸ ਸੁਣਾਈਆ। ਤੇਰਾ ਲੇਖਾ ਮੁਕਿਆ ਵਿਚ ਜਹਾਨ, ਭਾਈਆਂ ਨਾਲ ਰਲਿਆ ਭਾਈਆ। ਪੰਦਰਾਂ ਕੱਤਕ ਅਸਾਂ ਨਿਰਗੁਣ ਹੋ ਕੇ ਲੋਕਮਾਤ ਵੇਖਣ ਜਾਣਾ ਭਗਵਾਨ, ਨਿਰਵੈਰ ਕਵਣ ਧਾਰ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਲਹਿਣਾ ਦੇਣਾ ਝੋਲੀ ਆਪੇ ਪਾਈਆ। ਪੰਦਰਾਂ ਕੱਤਕ ਬੀਸ ਬੀਸਾ ਆਵੇਗਾ। ਪੁਰਖ ਅਬਿਨਾਸ਼ੀ ਅਗਲਾ ਪਿਛਲਾ ਸਭ ਦਾ ਹਾਲ ਸਮਝਾਵੇਗਾ। ਘਟ ਘਟ ਵਾਸੀ, ਸਾਚੀ ਮੰਡਲ ਰਾਸੀ ਰਾਸ ਰਚਾਵੇਗਾ। ਬ੍ਰਹਿਮੰਡ ਖੰਡ ਕਰ ਦਾਸਨ ਦਾਸੀ, ਹੁਕਮ ਇਕੋ ਇਕ ਵਰਤਾਵੇਗਾ। ਜਨ ਭਗਤਾਂ ਇਕ ਵਾਰ ਕਰ ਬੰਦ ਖ਼ਲਾਸੀ, ਬੰਦੀਖ਼ਾਨਾ ਤੋੜ ਤੁੜਾਵੇਗਾ। ਅੱਗੇ ਜਾ ਕੋਈ ਨਾ ਕਰੇ ਬਦਮੁਆਸ਼ੀ, ਨੇਕੀ ਬਦੀ ਆਪਣਾ ਹੁਕਮ ਵਰਤਾਵੇਗਾ। ਨਿਰਗੁਣ ਸਰਗੁਣ ਬਣ ਕੇ ਸਾਥੀ, ਸਗਲਾ ਸੰਗ ਰਖਾਵੇਗਾ। ਜਿਸ ਨੂੰ ਕੋਈ ਸਮਝ ਨਾ ਸਕੇ ਪੂਜਾ ਪਾਠੀ, ਸੋ
ਇਕੋ ਨਾਮ ਦ੍ਰਿੜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਹਰਿਭਗਤ ਲਹਿਣਾ ਦੇਣਾ ਦੋ ਜਹਾਨ ਬਿਨ ਕਰਮੀ ਇਕੋ ਸਰਨੀ ਵਿਚ ਮੁਕਾਵੇਗਾ। ਸਰਨ ਵਿਚ ਮੁੱਕੇ ਲਹਿਣਾ, ਲੇਖਾ ਮੰਗੇ ਕੋਇ ਨਾ ਰਾਈਆ। ਸਤਿਗੁਰ ਪੂਰੇ ਇਕੋ ਕਹਿਣਾ, ਦੋ ਜਹਾਨ ਵੱਜੇ ਵਧਾਈਆ। ਬਿਨ ਸਾਕੋਂ ਬਣੇ ਸੱਜਣ ਸੈਣਾ, ਸਗਲਾ ਸੰਗ ਰਖਾਈਆ। ਜਨ ਭਗਤਾਂ ਭਗਵਾਨ ਨਾਲ ਰਲ ਕੇ ਬਹਿਣਾ, ਰਲ ਮਿਲ ਇਕੋ ਦਰ ਸੋਭਾ ਪਾਈਆ। ਇਹ ਵਕਤ ਨੌ ਸੌ ਚੁਰਾਨਵੇ ਚੌਕੜੀ ਜੁਗ ਫੇਰ ਨਹੀਂ ਰਹਿਣਾ, ਕਲਜੁਗ ਅੰਤ ਇਕੋ ਏਕਾ ਵਾਰ ਦਇਆ ਕਮਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਨੇ ਕਹਿਣਾ, ਤਿਸ ਦੇਵਤ ਸੁਰ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਲਾਗਣ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਖੇਲ ਇਕ ਰਚਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਰਿਆਇਤ, ਪੁਰਖ ਅਕਾਲ ਇਕ ਰਖਾਈਆ। ਜੁਗ ਜੁਗ ਗੁਰ ਅਵਤਾਰ ਪੀਰ ਪੈਗ਼ੰਬਰਾਂ ਕੋਲੋਂ ਕਰਕੇ ਕਫ਼ਾਇਤ, ਜਨ ਭਗਤਾਂ ਝੋਲੀ ਰਿਹਾ ਭਰਾਈਆ। ਨਾ ਕੋਈ ਸ਼ਰਅ ਨਾ ਸ਼ਰਾਇਤ, ਸ਼ਰੀਅਤ ਅਵਰ ਨਾ ਕੋਇ ਵਖਾਈਆ। ਇਕੋ ਹੁਕਮ ਇਕੋ ਨਾਮ ਇਕੋ ਕਲਮਾ ਇਕੋ ਹਦਾਇਤ, ਪ੍ਰਭ ਲੱਗੋ ਇਕ ਸਰਨਾਈਆ। ਚਾਰ ਵਰਨ ਅਠਾਰਾਂ ਬਰਨ ਬਣੋ ਇਕ ਜਮਾਇਤ, ਜ਼ਾਮਨ ਹੋਵੇ ਬੇਪਰਵਾਹੀਆ। ਜਨ ਭਗਤੋ ਭਗਤ ਦੁਆਰੇ ਵਿਚ ਤੁਹਾਡੇ ਉਤੇ ਕਰੇ ਅਨਾਇਤ, ਆਲਮ ਆਲਮੀਨ ਸਮਝ ਕੋਇ ਨਾ ਆਈਆ। ਹਰਫ਼ ਹਰੂਫ਼ ਤੁਲਬਾ ਤਾਲਬ ਨਾ ਕਰੇ ਕੋਈ ਤਰਾਇਫ਼, ਤਸ਼ਰੀਹ ਦੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਮਸਾਹਿਬ ਇਕੋ ਨਜ਼ਰੀ ਆਈਆ। ਸਤਿਗੁਰ ਪੂਰਾ ਪੁਰਖ ਅਕਾਲ, ਅਕਾਲ ਪੁਰਖ ਦਇਆਵਾਨ ਅਖਵਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਦੀਨ ਦਿਆਲ, ਦੀਨਾਂ ਨਿਧ ਸੁਖ ਸਾਗਰ ਰੂਪ ਵਟਾਇੰਦਾ। ਲੋਕਮਾਤ ਸਚਖੰਡ ਬਣਾ ਸੱਚੀ ਧਰਮਸਾਲ, ਧਰਮ ਦੁਆਰਾ ਇਕ ਵਖਾਇੰਦਾ। ਭਗਤ ਭਗਵਾਨ ਵੇਖ ਲਾਲ, ਗੁਰਮੁਖ ਗੁਰਸਿਖ ਰੰਗ ਰੰਗਾਇੰਦਾ। ਚੌਂਹ ਜੁਗਾਂ ਨਾਲੋਂ ਵੱਖਰੀ ਚਾਲ, ਅਵੱਲੜੀ ਆਪ ਕਰਾਇੰਦਾ। ਇੱਕੀ ਅੱਸੂ ਖੇਲ ਪੱਖੋਵਾਲ, ਪੱਖ ਧਰਤੀ ਅਸਵ ਆਪ ਰਖਾਇੰਦਾ। ਤਿੰਨ ਕੱਤਕ ਦੇ ਦਾਨ, ਪੁਰਖ ਨਾਰ ਭੇਵ ਚੁਕਾਇੰਦਾ। ਨਾਰ ਪੁਰਖ ਇਕ ਭਗਵਾਨ, ਭਗਵਨ ਆਪਣਾ ਪੜਦਾ ਲਾਹਿੰਦਾ। ਪੁਰਖ ਨਾਰ ਇਕ ਗਿਆਨ, ਸ਼ਬਦ ਨਾਦ ਇਕ ਸੁਣਾਇੰਦਾ। ਨਾਰ ਪੁਰਖ ਇਕ ਨਿਸ਼ਾਨ, ਸਤਿਗੁਰ ਸ਼ਬਦ ਬਿਨ ਹੱਥਾਂ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਾਚਾ ਖੇਲ ਕੱਤਕ ਤਿੰਨ, ਤ੍ਰੈ ਲੋਕ ਲਏ ਜਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਿਨ ਰਹੇ ਗਿਣ, ਅੱਠੇ ਪਹਿਰ ਹਿਸਾਬ ਲਗਾਈਆ। ਕਵਣ ਵੇਲਾ ਪ੍ਰਭ ਪਰਗਟੇ ਆਪਣਾ ਚਿਨ੍ਹ, ਚਾਨਣ ਕਰੇ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਡਿਆਈਆ। ਸਚ ਵਡਿਆਈ ਪੁਰਖ ਨਾਰ, ਘਰ ਸਾਚੇ ਆਪ ਰਖਾਇੰਦਾ। ਸਤਿਜੁਗ ਦਾ ਸਤਿ ਵਿਹਾਰ, ਸਾਚੀ ਧਾਰ ਆਪ ਬੰਧਾਇੰਦਾ। ਧੁਰ ਦਰਗਾਹ ਦਾ ਧਰਮ ਨਿਸ਼ਾਨ, ਇਸਤਰੀ ਪੁਰਖ ਆਪ ਫੜਾਇੰਦਾ। ਸੱਜਾ ਖੱਬਾ ਹੱਥ ਦੋਹਾਂ ਕਰ ਪਰਵਾਨ, ਮਹਿੰਮਾਂ ਅਕੱਥ ਆਪ ਲਿਖਾਇੰਦਾ। ਆਪ ਰਹੇ ਵਿਚ ਦਰਮਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕ ਚਾਰ ਚਾਰ ਵੰਡ ਵੰਡਾਇੰਦਾ। ਇਕ ਅੱਗੇ ਚਾਰ ਸੱਜੇ ਚਾਰ ਖੱਬੇ।
ਮਿਹਰਵਾਨ ਵਿਚ ਫਬੇ। ਚਾਰ ਕੁੰਟ ਇਕੋ ਲੱਭੇ। ਦਹਿ ਦਿਸ਼ਾ ਸਭ ਨੂੰ ਸੱਦੇ। ਦੋ ਜਹਾਨ ਆਪੇ ਭੱਜੇ। ਸ਼ਬਦ ਰੂਪ ਨਿਰਗੁਣ ਗੱਜੇ। ਸ਼ਾਹਸਵਾਰ ਸਤਿਗੁਰ ਸਜੇ। ਕਰ ਨਿਮਸਕਾਰ ਗੁਰਮੁਖ ਦੋਏ ਬੱਧੇ। ਪੰਜ ਪਿਆਰ ਪ੍ਰੇਮ ਰਸ ਮਧੇ। ਹਰਿ ਸੰਗਤ ਪਿਆਰ ਜੁਗ ਚਾਰ ਹੱਦੇ। ਕਲਗੀਧਰ ਨਿਰਗੁਣ ਨਿਰਵੈਰ ਅਵਤਾਰ, ਜੋਧਾ ਸੂਰਬੀਰ ਸਾਹਿਬ ਸੁਲਤਾਨ ਇਕੋ ਫਬੇ। ਗੁਰ ਅਵਤਾਰ ਪੀਰ ਪੈਗ਼ੰਬਰ ਬਣ ਕੇ ਸੇਵਾਦਾਰ, ਹੁਕਮੇ ਅੰਦਰ ਆਵਣ ਬੱਝੇ। ਕਰੇ ਖੇਲ ਆਪ ਕਰਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਪਣੀ ਧਾਰ ਵਿਚੋਂ ਆਪੇ ਅੱਗੇ ਵਧੇ।