੩ ਕੱਤਕ ੨੦੨੦ ਬਿਕ੍ਰਮੀ ਲਾਲ ਸਿੰਘ ਦੇ ਗ੍ਰਹਿ ਪਿੰਡ ਹੇਰ ਜ਼ਿਲਾ ਜਲੰਧਰ
ਸਾਹਿਬ ਸਤਿਗੁਰ ਵੇਖ ਰੰਗ, ਸਚਖੰਡ ਸਾਚੇ ਵੱਜੇ ਵਧਾਈਆ। ਲੋਕਮਾਤ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਵੇਸ ਵਟਾਈਆ। ਜਨ ਭਗਤ ਦੁਆਰ ਆਪੇ ਲੰਘ, ਘਰ ਸਾਚੇ ਸੋਭਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖ ਨੱਚਣ ਵਾਂਗ ਮਲੰਗ, ਆਪ ਆਪਣਾ ਤਾਲ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਜਾਵਣ ਮਰਦੰਗ, ਸਦ ਨਾਮ ਢੋਲਾ ਗਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਦਏ ਅਨੰਦ, ਅਨੰਦ ਇਕੋ ਇਕ ਦਰਸਾਈਆ। ਨੈਣ ਸ਼ਰਮਾਇਣ ਸੂਰਜ ਚੰਦ, ਧਰਤ ਧਵਲ ਧਿਆਨ ਲਗਾਈਆ। ਚਾਰ ਜੁਗ ਕਹਿਣ ਸਾਡੀ ਪੂਰੀ ਹੋਈ ਮੰਗ, ਪ੍ਰਭ ਲੇਖਾ ਰਿਹਾ ਲਗਾਈਆ। ਚਾਰ ਵੇਦ ਕਹਿਣ ਸਾਨੂੰ ਪਾਏ ਠੰਡ, ਅੰਮ੍ਰਿਤ ਮੇਘ ਬਰਸਾਈਆ। ਚਾਰ ਵਰਨ ਕਹਿਣ ਸਾਡਾ ਮੁੱਕੇ ਪੰਧ, ਪ੍ਰਭ ਮਿਲੇ ਬੇਪਰਵਾਹੀਆ। ਚਾਰ ਖਾਣੀ ਕਹੇ ਮੇਰਾ ਮੁਕੇ ਰੰਡੇਪਾ ਰੰਡ, ਕੰਤ ਸੁਹਾਗੀ ਇਕ ਹੰਡਾਈਆ। ਚਾਰ ਬਾਣੀ ਕਹੇ ਮੇਰਾ ਸੋਹੇ ਸੱਚਾ ਛੰਦ, ਧੁਰ ਦੀ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰ ਇਕ ਸੁਹਾਈਆ। ਸਚ ਦੁਆਰਾ ਵੇਖ ਮਾਤ, ਦੋ ਜਹਾਨ ਖ਼ੁਸ਼ੀ ਮਨਾਇੰਦਾ। ਸਚਖੰਡ ਦੁਆਰਾ ਪੜਦਾ ਲਾਹ ਕਨਾਤ, ਪੜਦਾ ਉਹਲਾ ਆਪ ਚੁਕਾਇੰਦਾ। ਥਿਰ ਘਰ ਵੇਖੇ ਇਕ ਪਰਭਾਤ, ਸ਼ਬਦੀ ਗੁਰ ਸੋਭਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਉਪਰ ਉਠਾਵਣ ਹਾਥ, ਬਿਨ ਹੱਥਾਂ ਹੱਥਾਂ ਨਾਲ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਉਚੀ ਗਾਇਣ ਗਾਥ, ਤੂੰ ਹੀ ਤੂੰ ਹੀ ਰਾਗ ਅਲਾਇੰਦਾ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਰਹੇ ਭਾਗ, ਬਣ ਬਣ ਪਾਂਧੀ ਪੰਧ ਸਰਬ ਮੁਕਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਸਤਿ ਸੁਆਮੀ ਜਗਾਏ ਚਿਰਾਗ਼, ਦੀਵਾ ਬਾਤੀ ਕਮਲਾਪਾਤੀ ਇਕੋ ਨੂਰ ਵਖਾਇੰਦਾ। ਮਿਹਰਵਾਨ ਨੌਜਵਾਨ ਸ੍ਰੀ ਭਗਵਾਨ ਜਨ ਭਗਤਾਂ ਧੋਵੇ ਦਾਗ਼, ਦੁਰਮਤ ਮੈਲ ਦੂਰ ਕਰਾਇੰਦਾ। ਨੌ ਖੰਡ ਪ੍ਰਿਥਮੀ ਸੱਤ ਦੀਪ ਜ਼ਿਮੀਂ ਅਸਮਾਨ ਖੇਲ ਮਹਾਨ, ਪੁਰਖ ਪੁਰਖੋਤਮ ਨਿਰਵੈਰ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਚੜ੍ਹਾਇੰਦਾ। ਸਾਚਾ ਰੰਗ ਵੇਖ ਲੋਕ, ਪਰਲੋਕ ਰਹੇ ਜਸ ਗਾਈਆ। ਰਲ ਮਿਲ ਗਾਵਣ ਇਕ ਸਲੋਕ, ਸੋਹਲਾ ਇਕੋ ਗਾਈਆ। ਨਜ਼ਰੀ ਆਏ ਨਿਰਮਲ ਜੋਤ, ਪਰਕਾਸ਼ਵਾਨ ਬੇਪਰਵਾਹੀਆ। ਆਦਿ ਜੁਗਾਦਿ ਜਿਸ ਦੀ ਇਕੋ ਗੋਤ, ਵਰਨ ਬਰਨ ਨਾ ਕੋਇ ਰਖਾਈਆ। ਨਿਤ ਨਵਿਤ ਨਾ ਹਰਖ਼ ਨਾ ਕੋਈ ਸੋਗ, ਚਿੰਤਾ ਗ਼ਮ ਨਾ ਕੋਇ
ਜਣਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਭੋਗੇ ਭੋਗ, ਸਚ ਸੰਜੋਗ ਆਪਣਾ ਇਕ ਹੰਡਾਈਆ। ਕਰੇ ਕਰਾਏ ਬੇਪਰਵਾਹੇ ਦੇਵੇ ਦਰਸ ਅਮੋਘ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਵੇਖ ਬ੍ਰਹਿਮੰਡ, ਸਾਰੇ ਖ਼ੁਸ਼ੀ ਮਨਾਈਆ। ਨਵ ਨੌ ਚਾਰ ਵਿਚ ਸੰਸਾਰ ਅੰਤਮ ਵਾਰ ਅੰਤਮ ਗਏ ਲੰਘ, ਚੌਕੜ ਆਪਣਾ ਪੰਧ ਮੁਕਾਈਆ। ਨਿਰਗੁਣ ਸਰਗੁਣ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਗਾਇਣ ਢੋਲਾ ਛੰਦ, ਗੀਤ ਗੋਬਿੰਦ ਇਕ ਅਲਾਈਆ। ਸੋ ਪਰਗਟ ਹੋਇਆ ਸੂਰਾ ਸਰਬੰਗ, ਜਿਸ ਦਾ ਰੂਪ ਰੇਖ ਨਾ ਕੋਈ ਰੰਗ, ਜੋਤੀ ਜਾਤਾ ਪੁਰਖ ਬਿਧਾਤਾ ਨੂਰ ਇਲਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖਾਣੀ ਬਾਣੀ ਜਿਸ ਨੇ ਵੰਡੀ ਵੰਡ, ਧੁਰ ਦੀ ਧਾਰ ਸ਼ਬਦ ਅਨਾਦ ਆਪ ਸਮਝਾਈਆ। ਸੋ ਕਲਜੁਗ ਅੰਤਮ ਪਰਗਟ ਹੋ ਸੂਰਾ ਸਰਬੰਗ, ਵਜਾਏ ਇਕ ਨਾਮ ਮਰਦੰਗ, ਦੋ ਜਹਾਨਾਂ ਸਤਿ ਨਿਸ਼ਾਨਾ ਵਡ ਮਿਹਰਵਾਨ ਝੁਲਾਈਆ। · ਦੋ ਜਹਾਨ ਹੋ ਇਕੱਠੇ, ਦਰ ਇਕੋ ਵੇਖ ਵਖਾਈਆ। ਸ੍ਰੀ
ਭਗਵਾਨ ਖੇਲ ਕੋਈ ਨਾ ਜਾਣੇ ਸਮਰਥੇ, ਸਮਰਥ ਪੁਰਖ ਬੇਪਰਵਾਹੀਆ। ਆਪਣੀ ਵੰਡ ਵਿਚ ਬ੍ਰਹਿਮੰਡ ਨਵ ਖੰਡ ਆਪੇ ਰੱਖੇ, ਜੀਵ ਜਗਤ ਸਮਝ ਕੋਇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਚਾਰੇ ਕੁੰਟ ਰਹੇ ਹੱਕੇ ਬੱਕੇ, ਹੱਕ ਹਕੀਕਤ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗੰਬਰ ਸਾਧ ਸੰਤ ਜਿਸ ਨੂੰ ਲੱਭ ਲੱਭ ਥੱਕੇ, ਸੋ ਸ਼ਾਹ ਪਾਤਸ਼ਾਹ ਆਪਣਾ ਭੇਵ ਆਪਣੇ ਵਿਚ ਛੁਪਾਈਆ। ਜਿਸ ਦੀ ਪੂਜਾ ਪੰਜ ਤਤ ਕਾਇਆ ਕਰੇ ਮਦੀਨੇ ਮੱਕੇ, ਗੁਰਦਰ ਮੰਦਰ ਮਸਜਦ ਸ਼ਿਵਦਵਾਲੇ ਮੱਠ ਬੈਠੇ ਧਿਆਨ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਾਹਿਬ ਸਤਿਗੁਰ ਜੋ ਨਿਰਗੁਣ ਪਤ ਰੱਖੇ, ਸਰਗੁਣ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਇਕ ਖੁਲ੍ਹਾਈਆ। ਲੋਕਮਾਤ ਦਾ ਵੇਖ ਮਹੱਲਾ, ਦੋ ਜਹਾਨ ਖ਼ੁਸ਼ੀ ਮਨਾਈਆ। ਕਲਜੁਗ ਅੰਤਮ ਖੇਲ ਅਵੱਲਾ, ਹਰਿ ਕਰਤਾ ਆਪ ਕਰਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਪ੍ਰੇਮ ਪ੍ਰੀਤੀ ਮੰਦਰ ਹੋ ਕੇ ਝੱਲਾ, ਹਰਿਜਨ ਸਾਚੇ ਵੇਖੇ ਥਾਉਂ ਥਾਈਂਆ। ਨਿਰਧਨ ਸਰਧਨ ਫੜਾਏ ਆਪਣਾ ਪੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਵੇਖੋ ਕਰੇ ਕਰਤਾਰ, ਸਮਝ ਕੋਇ ਨਾ ਆਈਆ। ਪਹਿਲੀ ਕੱਤਕ ਹੋ ਤਿਆਰ, ਕਦਮ ਆਪਣਾ ਇਕ ਉਠਾਈਆ। ਦੋ ਕੱਤਕ ਨਿਰਗੁਣ ਸਰਗੁਣ ਧਾਰ, ਦੋ ਜਹਾਨਾਂ ਵੇਖ ਵਖਾਈਆ। ਚਾਰ ਜੁਗ ਦਾ ਪੂਰਬ ਲਹਿਣਾ ਦਏ ਉਧਾਰ, ਲੇਖਾ ਸਭ ਦੀ ਝੋਲੀ ਪਾਈਆ। ਸੰਤ ਭਗਤ ਗੁਰਮੁਖ ਗੁਰਸਿਖ ਸਾਰੇ ਮੰਗਦੇ ਗਏ ਦੀਦਾਰ, ਦੋਏ ਜੋੜ ਵਾਸਤਾ ਪਾਈਆ। ਕਰ ਕਿਰਪਾ ਪ੍ਰਭ ਬਖ਼ਸ਼ਣਹਾਰ, ਬਖ਼ਸ਼ਿਸ਼ ਤੇਰੇ ਹੱਥ ਵਡਿਆਈਆ। ਨਿਜ ਨੇਤਰ ਦੇ ਦੀਦਾਰ, ਘਰ ਸਾਚੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਭਗਤ ਭਗਵਾਨ ਏਕੰਕਾਰ, ਏਕਾ ਵਾਰ ਜਣਾਈਆ। ਸਾਰੇ ਰਹਿਣਾ ਖ਼ਬਰਦਾਰ, ਬੇਖ਼ਬਰ ਖ਼ਬਰ ਪੁਚਾਈਆ। ਧਰਤ ਹੋਵੇ ਸ਼ਰਮਸਾਰ, ਧਰਨੀ ਧਵਲ ਨੇਤਰ ਅੱਖ ਨਾ ਕੋਇ ਉਠਾਈਆ। ਨੌ ਖੰਡ ਪ੍ਰਿਥਮੀ ਧੂਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਬਣਨ ਭਿਖਾਰ, ਦਰ ਦਰਵੇਸ਼ ਬੈਠਣ ਡੇਰਾ ਲਾਈਆ।
ਕਲਜੁਗ ਅੰਤ ਸ੍ਰੀ ਭਗਵੰਤ ਸਦੀ ਬੀਸਵੀਂ ਦਏ ਦੀਦਾਰ, ਦੀਦਾ ਦਾਨਿਸਤਾ ਭੇਵ ਅਭੇਦ ਪਰਦਾਨਸੀਂ ਆਪਣਾ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਵਡਿਆਈਆ। ਦੇਵਣਹਾਰ ਵਡਿਆਈ ਆਪ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਸੰਤ ਸੁਹੇਲੇ ਰੱਖ ਕੇ ਸਾਥ, ਸਗਲਾ ਸੰਗ ਨਿਭਾਇੰਦਾ। ਜੋ ਨਿਰਗੁਣ ਹੋ ਕੇ ਚਾਰ ਜੁਗ ਅੰਤ ਗਿਆ ਆਖ, ਸੋ ਪਰਮਾਤਮ ਆਪਣਾ ਭੇਵ ਚੁਕਾਇੰਦਾ। ਕਲਜੁਗ ਵੇਖ ਅੰਧੇਰੀ ਰਾਤ, ਪੁਰਖ ਅਬਿਨਾਸ਼ੀ ਆਪਣਾ ਫੇਰਾ ਪਾਇੰਦਾ। ਸਚ ਪ੍ਰੀਤੀ ਬੰਧ ਨਾਤ, ਬਿਧਾਤਾ ਆਪਣਾ ਜੋੜ ਜੁੜਾਇੰਦਾ। ਸਚ ਧਰਮ ਦਾ ਡੂੰਘਾ ਖਾਤ, ਗ੍ਰਹਿ ਮੰਦਰ ਆਪ ਵਖਾਇੰਦਾ। ਜਿਉਂ ਭਾਵੇ ਤਿਉਂ ਲਵੇ ਰਾਖ, ਮਿਹਰਵਾਨ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲੇਖਾ ਆਪ ਜਣਾਇੰਦਾ। ਆਓ ਲੇਖਾ ਦੱਸਾਂ ਏਕ, ਸ੍ਰੀ ਭਗਵਾਨ ਆਪ ਜਣਾਈਆ। ਵਿਸ਼ਨ ਰੱਖੀ ਪਿਛਲੀ ਟੇਕ, ਪ੍ਰਭ ਮਿਲੇ ਤੇਰੀ ਸਰਨਾਈਆ । ਬ੍ਰਹਮੇ ਮੰਗਿਆ ਆਪਣਾ ਹੇਤ, ਬ੍ਰਹਮ ਆਪਣੀ ਅੰਸ ਬਣਾਈਆ। ਸ਼ੰਕਰ ਕਿਹਾ ਮੈਂ ਵੇਖਾਂ ਖੇਤ, ਤੇਰਾ ਨਾਮ ਸ਼ਸਤਰ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਦਏ ਜਣਾਈਆ। ਆਵੋ ਵੇਖੋ ਪੰਜ ਤੱਤ, ਤ੍ਰੈਗੁਣ ਅਤੀਤਾ ਆਪ ਜਣਾਈਆ। ਜੁਗ ਚੌਕੜੀ ਗਏ ਲੰਘ, ਕਲਜੁਗ ਵੇਲਾ ਅੰਤਮ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਪੂਰੀ ਕਰੋ ਮੰਗ, ਮਾਂਗਤ ਬਚਿਆ ਕੋਇ ਨਜ਼ਰ ਨਾ ਆਈਆ। ਪਰਗਟ ਹੋ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੀ ਸਰਨ ਮਿਲੇ ਸਰਨਾਈਆ। ਸ਼ਬਦ ਕਹੇ ਪ੍ਰਭ ਦੇ ਦਾਤ, ਤੇਰੇ ਅੱਗੇ ਇਕ ਅਰਜ਼ੋਈਆ। ਮੇਰੀ ਧਾਰੋਂ ਨਿਕਲੀ ਤਿੰਨਾਂ ਇਕ ਜਮਾਤ, ਵਿਸ਼ਨ ਬ੍ਰਹਮਾ ਸ਼ਿਵ ਰੰਗ ਰੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਮਾਇਆ ਦਿਤਾ ਸਾਥ, ਰਜੋ ਤਮੋ ਸਤੋ ਮੇਲ ਮਿਲਾਈਆ। ਤ੍ਰੈਗੁਣ ਕਹੇ ਤ੍ਰੈਲੋਕੀ ਖੇਲ ਤਮਾਸ਼, ਮਿਹਰਵਾਨ ਤੇਰੀ ਸਰਨਾਈਆ। ਤ੍ਰਿਲੋਕੀ ਕਹੇ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰੀ ਧਾਰ ਇਕ ਜਮਾਤ, ਘਰ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਰੇ ਕਹਿ ਕਹਿ ਗਏ ਆਖ, ਉਚੀ ਕੂਕ ਕੂਕ ਸੁਣਾਈਆ। ਪਾਰਬ੍ਰਹਮ ਤੇਰਾ ਖੇਲ ਤਮਾਸ਼, ਸਮਝ ਕਿਸੇ ਨਾ ਆਈਆ। ਹਰ ਘਟ ਅੰਦਰ ਰੱਖੇਂ ਵਾਸ, ਲੱਖ ਚੁਰਾਸੀ ਰਿਹਾ ਸਮਾਈਆ। ਜੁਗ ਚੌਕੜੀ ਕਰੇਂ ਨਾਸ, ਹੁਕਮੀ ਹੁਕਮ ਇਕ ਭਵਾਈਆ। ਦੋ ਜਹਾਨ ਮੰਡਲ ਮੰਡਪ ਪ੍ਰਿਥਮੀ ਆਕਾਸ਼ ਪਾਵੇਂ ਰਾਸ, ਗੋਪੀ ਕਾਹਨ ਆਪ ਨਚਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਨ ਭਗਤਾਂ ਪੂਰੀ ਕਰ ਆਸ, ਆਸਾ ਤੇਰੇ ਅੱਗੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਸਾਰੇ ਬੋਲਣ, ਸ਼ਬਦੀ ਨਾਅਰਾ ਇਕ ਲਗਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਲਜੁਗ ਅੰਤਮ ਪੂਰਾ ਤੋਲ ਆਇਉਂ ਤੋਲਣ, ਬਣ ਤੋਲਾ ਬੇਪਰਵਾਹੀਆ। ਲੱਖ ਚੁਰਾਸੀ ਵਿਚੋਂ ਸੰਤ ਸੁਹੇਲੇ ਆਇਉਂ ਮਾਤ ਵਰੋਲਣ, ਆਪ ਆਪਣੀ ਸੇਵ ਕਮਾਈਆ। ਸਚ ਦੁਆਰ ਹਰਿ ਨਿਰੰਕਾਰ ਨਿਰਗੁਣ ਧਾਰ ਆਇਉਂ ਖੋਲਣ, ਖ਼ਾਲਕ ਖ਼ਲਕ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਸਾਚੇ ਖ਼ੁਸ਼ੀ ਮਨਾਈਆ।
ਖ਼ੁਸ਼ੀ ਕਰਨ ਦਾ ਇਕੋ ਵਕ਼ਤ, ਜੁਗ ਚੌਕੜੀ ਆਪ ਜਣਾਇਆ। ਮਿਲੇ ਵਡਿਆਈ ਵਿਚ ਜਗਤ, ਜਗਜੀਵਣ ਦਾਤਾ ਹੋਏ ਸਹਾਇਆ। ਕਲਜੁਗ ਅੰਤਮ ਨਿਰਗੁਣ ਰੂਪ ਆਵੇ ਪਰਤ, ਜੋਤੀ ਜਾਤਾ ਵੇਸ ਵਟਾਇਆ। ਕਰੇ ਖੇਲ ਬੀਸਵੇਂ ਬਰਸ, ਬਰਸੀ ਆਪਣੇ ਰੰਗ ਰੰਗਾਇਆ। ਦੇਵੇ ਵਡਿਆਈ ਉਤੇ ਧਰਨੀ ਮਾਟੀ ਫ਼ਰਸ਼, ਖ਼ਾਕ ਕੰਚਨ ਰੂਪ ਵਟਾਇਆ। ਜੁਗ ਜਨਮ ਦੀ ਲਾਹੇ ਹਰਸ, ਸਿਰ ਆਪਣਾ ਹੱਥ ਟਿਕਾਇਆ। ਕੱਤਕ ਤਿੰਨ ਕਰ ਕੇ ਤਰਸ, ਤਾਰ ਸਿਤਾਰ ਇਕ ਹਲਾਇਆ। ਸਭ ਦੀ ਪੂਰੀ ਕਰੇ ਲਿਖਤ ਪੜ੍ਹਤ, ਬਿਨ ਕਲਮ ਸ਼ਾਹੀ ਹਿਸਾਬ ਜੋ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇਆ। ਤਿੰਨ ਕੱਤਕ ਪ੍ਰਭ ਕੀ ਕੁਛ ਵਾਧਾ, ਗੁਰ ਅਵਤਾਰ ਪੁਛ ਪੁਛਾਈਆ। ਕੋਈ ਨਾ ਦੱਸ ਕੇ ਗਿਆ ਪਿਓ ਦਾਦਾ, ਸ਼ਾਸਤਰ ਸਿਮਰਤ ਵੇਦ ਸਮਝ ਕਿਸੇ ਨਾ ਪਾਈਆ। ਕੋਈ ਨਾ ਗਾ ਕੇ ਗਿਆ ਰਾਗਾਂ ਨਾਦਾਂ, ਰਸਨਾ ਜਿਹਵਾ ਵੰਡ ਨਾ ਕੋਇ ਵੰਡਾਈਆ। ਕੋਈ ਨਾ ਸੁਣਾਏ ਉਚੀ ਆਵਾਜ਼ਾ, ਰਸਨਾ ਜਿਹਵਾ ਬੋਲ ਅਲਾਈਆ। ਕਲਜੁਗ ਅੰਤਮ ਕਿਸ ਬਿਧ ਕੱਤਕ ਤਿੰਨ ਹੋਵੇ ਦਰਸ ਵਡ ਭਾਗਾ, ਵਡ ਭਾਗੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਸਾਰੇ ਪਏ ਬੋਲ, ਉਚੀ ਕੂਕ ਕੂਕ ਸੁਣਾਈਆ। ਸਾਡੇ ਨਾਲ ਕਿਉਂ ਮਾਰਿਆ ਰੋਲ, ਆਪਣਾ ਪੜਦਾ ਆਪ ਛੁਪਾਈਆ। ਅਸੀਂ ਸੁੱਤੇ ਰਹੇ ਅਨਭੋਲ, ਚਾਰ ਜੁਗ ਪ੍ਰਭ ਤੇਰੀ ਸਮਝ ਕੋਇ ਨਾ ਆਈਆ। ਅਸੀਂ ਕਾਗ਼ਜ਼ ਸ਼ਾਹੀ ਕਲਮ ਨਾਲ ਤੋਲਦੇ ਰਹੇ ਤੇਰਾ ਤੋਲ, ਬੌਹੜੀ ਖ਼ੁਦਾਏ ਤੇਰਾ ਤਰਾਜ਼ੂ ਹੱਥ ਕਿਸੇ ਨਾ ਆਈਆ। ਤੂੰ ਨਿਰਗੁਣ ਨਿਰਵੈਰ ਪੁਰਖ ਅਕਾਲ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਬੈਠਾ ਰਿਹੋਂ ਅਡੋਲ, ਆਪਣੀ ਕਰਨੀ ਆਪਣੇ ਵਿਚ ਛੁਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸ਼ਰਅ ਸ਼ਰੀਅਤ ਦੀਨ ਮਜ਼੍ਹਬ ਜ਼ਾਤ ਪਾਤ ਅਸੀਂ ਕਰਦੇ ਰਹੇ ਘੋਲ, ਤੇਰੇ ਚਰਨਾਂ ਘੋਲੀ ਘੋਲ ਨਾ ਕੋਇ ਘੁਮਾਈਆ। ਕਲਜੁਗ ਅੰਤਮ ਵੇਖ ਮਾਰ ਝਾਤ ਵਿਚੋਂ ਸਭ ਦੇ ਪੋਲ, ਆਪਣਾ ਭਾਰ ਨਾ ਸਕੇ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਹੱਥ ਵੱਡੀ ਵਡਿਆਈਆ। ਹੱਥ ਵਡਿਆਈ ਤੇਰੇ ਪ੍ਰਭ, ਦਰ ਤੇਰੇ ਆਸ ਰਖਾਈਆ। ਆਪਣਾ ਭੇਵ ਦੱਸ ਸਭ, ਪੜਦਾ ਉਹਲਾ ਰਹਿਣ ਨਾ ਪਾਈਆ। ਕਵਣ ਕੂਟ ਕਵਣ ਕਿਨਾਰਾ ਕਵਣ ਹੱਦ, ਕਵਣ ਮੰਦਰ ਕਵਣ ਦੁਆਰ ਡੇਰਾ ਲਾਈਆ। ਕਵਣ ਸ਼ਬਦ ਕਵਣ ਨਾਮ ਕਵਣ ਨਦ ਜਾਏ ਵੱਜ, ਕਵਣ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਤਿੰਨ ਕੱਤਕ ਦਾ ਸੁਣੋ ਹਾਲ, ਸੋ ਸਾਹਿਬ ਆਪ ਜਣਾਈਆ। ਨਿਰਗੁਣ ਸਰਗੁਣ ਕੀਆ ਪਿਆਰ, ਨਿਰਗੁਣ ਸਰਗੁਣ ਆਪਣੀ ਧਾਰ ਵਖਾਈਆ। ਪਹਿਲੀ ਕੱਤਕ ਏਕੰਕਾਰ, ਦੂਜੇ ਸ੍ਰਿਸ਼ਟ ਰਚੀ ਸੰਸਾਰ, ਤੀਜੇ ਕਰਮ ਕਾਂਡ ਕਰ ਪਿਆਰ, ਤਿੰਨਾਂ ਮੇਲਾ ਸਹਿਜ ਸੁਭਾਈਆ। ਤਿੰਨੇ ਡਿਗੇ ਦਰ ਦੁਆਰ, ਬਿਨ ਅੱਖਾਂ ਰੋਵਣ ਜ਼ਾਰੋ ਜ਼ਾਰ, ਧੂੜੀ ਟਿੱਕਾ ਮਸਤਕ ਲਾਈਆ। ਕਿਰਪਾ ਕਰ ਆਪ ਨਿਰੰਕਾਰ, ਸਾਚਾ ਦੱਸ ਇਕ ਵਿਹਾਰ, ਤੇਰੇ ਨਾਲ ਹੋਵੇ ਪਿਆਰ, ਨਾਤਾ ਨਜ਼ਰ ਕੋਇ ਨਾ ਆਈਆ। ਮਾਰਗ ਇਕੋ ਦੇ ਸਖਾਲ, ਮੇਲਾ ਹੋਏ ਦੀਨ ਦਿਆਲ, ਝਗੜਾ ਚੁਕੇ ਕਾਲ ਮਹਾਂਕਾਲ, ਸਾਚੀ ਮਿਲੇ ਇਕ ਸਰਨਾਈਆ। ਤੂੰ ਆਪੇ ਸਾਨੂੰ ਲੈਣਾ ਭਾਲ, ਨਾ ਵੇਖੀਂ ਸ਼ਾਹ ਕੰਗਾਲ, ਊਚ ਨੀਚ ਸਮਝ ਕੋਇ ਨਾ ਪਾਈਆ।
ਮੁਰਸ਼ਦ ਹੋ ਕੇ ਸੁਣੇਂ ਹਾਲ, ਸਤਿਗੁਰ ਹੋ ਕੇ ਬਣੇਂ ਦਲਾਲ, ਕਰਤਾ ਹੋ ਕੇ ਲਏਂ ਸੰਭਾਲ, ਤੇਰੇ ਅੱਗੇ ਇਕੋ ਅਰਦਾਸ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਤਿੰਨਾਂ ਦੇਵਾਂ ਇਕੋ ਰੰਗ, ਰੰਗ ਰਾਤਾ ਦਇਆ ਕਮਾਈਆ। ਜੋਤ ਸ਼ਬਦ ਪੰਜ ਤਤ ਦੇਵਾਂ ਨਾਲ ਸੰਗ, ਸਗਲਾ ਸੰਗ ਬਣਾਈਆ। ਨਿਰਗੁਣ ਧਾਰ ਵਜਾ ਮਰਦੰਗ, ਤਾਲ ਇਕੋ ਇਕ ਸੁਣਾਈਆ। ਸਚ ਦੁਆਰਾ ਆਪੇ ਲੰਘ, ਨੈਣ ਇਕੋ ਇਕ ਖੁਲ੍ਹਾਈਆ। ਆਪਣੇ ਲੋਚਣ ਦੋਵੇਂ ਕਰ ਕੇ ਬੰਦ, ਤੀਜਾ ਲੋਚਣ ਗੁਰਮੁਖਾਂ ਝੋਲੀ ਪਾਈਆ। ਚਾਰ ਜੁਗ ਕੋਈ ਸਮਝ ਨਾ ਸਕੇ ਹਰਿ ਕਾ ਅਨੰਦ, ਅਨੰਦ ਅਨੰਦ ਵਿਚੋਂ ਰਸ ਵਖਾਈਆ। ਆਦਿ ਪੁਰਖ ਪ੍ਰਭ ਵੰਡ ਕੇ ਆਪਣੀ ਵੰਡ, ਝੋਲੀ ਆਪਣੀ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਜੋਤ ਸ਼ਬਦ ਤਤ ਕਰ ਵਿਚਾਰ, ਪ੍ਰਭ ਅੱਗੇ ਸੀਸ ਝੁਕਾਈਆ। ਨਿੰਮਾਂ ਨਿੰਮਾਂ ਤੇਰਾ ਉਜਿਆਰ, ਈਸ਼ ਜੀਵ ਰੂਪ ਅਖਵਾਈਆ। ਪਾਰਬ੍ਰਹਮ ਤੇਰਾ ਬ੍ਰਹਮ ਪਸਾਰ, ਜੀਵ ਜੰਤ ਵਡਿਆਈਆ। ਪਰਮਾਤਮ ਤੇਰਾ ਆਤਮ ਆਧਾਰ, ਇਕ ਤੇਰੀ ਓਟ ਰਖਾਈਆ। ਕਰਮ ਕਾਂਡ ਨਾਲ ਕਰ ਤਿਆਰ, ਪਰਕਿਰਤੀ ਬੰਧਨ ਦੇਵੇਂ ਪਾਈਆ। ਨੌ ਦੁਆਰ ਮਹੱਲ ਉਸਾਰ, ਨੌ ਦਰ ਦੇਵੇਂ ਜਗਤ ਵਖਾਈਆ। ਆਸਾ ਤ੍ਰਿਸਨਾ ਮਾਇਆ ਮਮਤਾ ਹਉਮੇਂ ਹੰਗਤਾ ਕਾਮ ਕਰੋਧ ਲੋਭ ਮੋਹ ਹੰਕਾਰ ਅੰਦਰ ਦੇਵੇਂ ਵਾੜ, ਹੁਕਮ ਹਾਕਮ ਇਕ ਮਨਾਈਆ। ਸਚ ਦੱਸ ਪ੍ਰੀਤਮ ਪਿਆਰੇ ਸੱਜਣ ਕਿਸ ਗ੍ਰਹਿ ਮੰਦਰ ਕਰੇਂ ਸਾਨੂੰ ਪਿਆਰ, ਆਪ ਆਪਣਾ ਦਰਸ ਦਿਖਾਈਆ। ਜਿਸ ਘਰ ਵਸਣ ਠੱਗ ਚੋਰ ਯਾਰ, ਦੂਜੀ ਧਾਰ ਓਥੇ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਪ੍ਰਭ ਮਿਹਰ ਨਜ਼ਰ ਉਠਾਈਆ। ਮਿਹਰਵਾਨ ਪ੍ਰਭ ਪੁਰਖ ਸਮਰਥ, ਦੀਨ ਦਿਆਲ ਦਇਆ ਕਮਾਇੰਦਾ। ਸਾਚੀ ਦੇਵੇ ਅਗੰਮੀ ਵੱਥ, ਨਜ਼ਰ ਕਿਸੇ ਨਾ ਆਇੰਦਾ। ਘਰ ਵਿਚ ਘਰ ਕਰਾਂ ਵਖ, ਪੜਦਾ ਉਹਲਾ ਆਪ ਚੁਕਾਇੰਦਾ। ਤਿਸ ਮੰਦਰ ਅੰਦਰ ਜਾਵਾਂ ਵਸ, ਜਿਸ ਦਾ ਦਰਵਾਜ਼ਾ ਨਜ਼ਰ ਕਿਸੇ ਨਾ ਆਇੰਦਾ। ਨਿਰਗੁਣ ਨੂਰ ਕਰਾਂ ਪਰਕਾਸ਼, ਜੋਤੀ ਜਾਤਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਚ ਦੱਸ ਪ੍ਰਭ ਕਿਹੜਾ ਘਰ, ਜਿਸ ਘਰ ਵੇਖੇਂ ਚਾਈਂ ਚਾਈਂਆ। ਸਾਡੀ ਝੋਲੀ ਪਾ ਦੇ ਵਰ, ਵਸਤ ਅਮੁਲ ਆਪ ਵਰਤਾਈਆ। ਬਾਕੀ ਸਭ ਦਾ ਚੁੱਕੇ ਡਰ, ਭੈ ਨਜ਼ਰ ਕੋਇ ਨਾ ਆਈਆ। ਤੇਰੀ ਸਰਨੀ ਜਾਈਏ ਪੜ, ਸਰਨਗਤ ਇਕ ਰਖਾਈਆ। ਮਿਹਰਵਾਨ ਮਿਹਰਵਾਨ ਪ੍ਰਭ ਕਿਰਪਾ ਕਰ, ਪੁਰਖ ਅਬਿਨਾਸ਼ੀ ਤੇਰੇ ਹੱਥ ਵਡਿਆਈਆ। ਉਚੇ ਟਿੱਲੇ ਵੇਖੀਏ ਚੜ੍ਹ, ਘਰ ਦਰਸਨ ਤੇਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਸੁਣ ਲਓ ਮੀਤ, ਹਰਿ ਸਤਿਗੁਰ ਆਪ ਜਣਾਈਆ। ਨਿਰਗੁਣ ਸਰਗੁਣ ਚਲਾਵਾਂ ਰੀਤ, ਰੀਤੀਵਾਨ ਆਪ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡਾਂ ਵੰਡ ਠੀਕ, ਲੱਖ ਚੁਰਾਸੀ ਨਾਲ ਮਿਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਨਾਲ ਦੇਵਾਂ ਭੀਖ, ਗੁਰ ਅਵਤਾਰਾਂ ਪੈਗ਼ੰਬਰਾਂ ਝੋਲੀ ਪਾਈਆ। ਭਗਤਾਂ ਸੰਤਾਂ ਮੇਟ ਅੰਧੇਰਾ ਤਾਰੀਕ, ਨਿੰਮਾਂ ਨੂਰ ਦਿਆਂ ਚਮਕਾਈਆ। ਥੋੜਾ ਥੋੜਾ ਹੋ ਕੇ ਵੇਖਾਂ ਨਜ਼ਦੀਕ, ਬਾਕੀ
ਆਪਣਾ ਆਪ ਛੁਪਾਈਆ। ਨਿੱਕੀ ਨਿੱਕੀ ਦੱਸ ਕੇ ਚਰਨ ਪ੍ਰੀਤ, ਦੂਰ ਦੁਰਾਡਾ ਬੈਠਾ ਮੁਖ ਭਵਾਈਆ। ਜੰਗਲ ਜੂਹ ਉਜਾੜ ਪਹਾੜਾਂ ਵਿਚ ਕਰਨ ਮੇਰੀ ਉਡੀਕ, ਲੱਭਿਆਂ ਹੱਥ ਕਿਸੇ ਨਾ ਆਈਆ। ਨੱਕਾਂ ਨਾਲ ਕੱਢਦੇ ਫਿਰਨ ਲੀਕ, ਰੋ ਰੋ ਮੰਗਣ ਦਰ ਤੇ ਭੀਖ, ਭਿਛਿਆ ਝੋਲੀ ਨਾ ਕੋਇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਵਡਿਆਈਆ। ਸਚ ਦੱਸ ਪ੍ਰਭੂ ਆਪਣਾ ਭੇਵ, ਦਰ ਬੈਠੇ ਮੰਗ ਮੰਗਾਈਆ। ਚਾਰ ਜੁਗ ਕਵਣ ਕਰਨ ਤੇਰੀ ਸੇਵ, ਦਰ ਤੇਰੇ ਅਲਖ ਜਗਾਈਆ। ਤੇਰਾ ਵੇਖਣ ਧਾਮ ਨਿਹਚਲ ਨਿਹਕੇਵ, ਮਹੱਲ ਅਟੱਲ ਤੇਰੇ ਖ਼ੁਸ਼ੀ ਮਨਾਈਆ। ਤੇਰਾ ਨਾਉਂ ਗਾਵਣ ਤੇਰੇ ਨਾਲ ਮਿਲ ਕੇ ਰਸਨਾ ਜਿਹਵ, ਗੀਤ ਗੋਬਿੰਦ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸੁਣੋ ਭੇਵ ਅਗੰਮ ਅਥਾਹ, ਨਿਰਗੁਣ ਨਿਰਗੁਣ ਆਪ ਜਣਾਇੰਦਾ। ਚਾਰ ਜੁਗ ਦਾ ਲੇਖ ਦਿਆਂ ਸਮਝਾ, ਬਿਨ ਸਮਝੋਂ ਸਮਝ ਕਰਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਦਿਆਂ ਲਿਖਾ, ਧੁਰ ਸੰਦੇਸਾ ਇਕ ਅਲਾਇੰਦਾ। ਅੰਜੀਲ ਕੁਰਾਨ ਖਾਣੀ ਬਾਣੀ ਮਾਰਗ ਦਿਆਂ ਲਗਾ, ਲਹਿਣਾ ਦੇਣਾ ਝੋਲੀ ਪਾਇੰਦਾ। ਲੱਖ ਚੁਰਾਸੀ ਵਿਚੋਂ ਚਾਰ ਜੁਗ ਵਿਚ ਥੋੜੇ ਲਵਾਂ ਉਠਾ, ਜਿਨ੍ਹਾਂ ਆਪਣਾ ਭੇਵ ਜਣਾਇੰਦਾ। ਤੇਈ ਅਵਤਾਰ ਉਂਗਲ ਲਵਾਂ ਲਾ, ਭਗਤ ਅਠਾਰਾਂ ਇਸ਼ਾਰਾ ਇਕ ਵਖਾਇੰਦਾ। ਈਸਾ ਮੂਸਾ ਮੁਹੰਮਦ ਜੋਤੀ ਨੂਰ ਦਿਆਂ ਚਮਕਾ, ਦੂਰ ਨਿਸ਼ਾਨਾ ਇਕ ਵਖਾਇੰਦਾ। ਨਾਨਕ ਨਿਰਗੁਣ ਮੇਲਾ ਇਕੋ ਸਹਿਜ ਸੁਭਾ, ਗੋਬਿੰਦ ਆਪਣਾ ਪੂਤ ਬਣਾਇੰਦਾ। ਸ਼ਬਦੀ ਧਾਰ ਨਾਲ ਮਿਲਾ, ਇਕਾਵਨ ਬਾਵਨ ਰੰਗ ਚੜ੍ਹਾਇੰਦਾ। ਚਾਰ ਜੁਗ ਵਿਚ ਬਵੰਜਾ ਦੇਵਾਂ ਰੱਖ ਹੱਥ ਅੱਖ ਖੁਲ੍ਹਾ, ਬਾਕੀ ਨਜ਼ਰ ਕਿਸੇ ਨਾ ਆਇੰਦਾ। ਜੋ ਆਇਆ ਸੋ ਗਿਆ ਗਾ, ਗਾਵਣਹਾਰਾ ਰੂਪ ਨਾ ਕੋਇ ਵਖਾਇੰਦਾ। ਨਿੱਕੀ ਨਿੱਕੀ ਸੇਵਾ ਲਾ, ਤ੍ਰਿਲੋਕੀ ਨਾਥ ਆਪ ਬਣਾ, ਚਰਨਾਂ ਹੇਠ ਆਪ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣੀ ਦਇਆ ਕਮਾਇੰਦਾ। ਹਾਏ ਪ੍ਰਭੂ ਇਹ ਕੀ ਕੀਤਾ, ਦਰੋਹੀ ਤੇਰੇ ਨਾਮ ਖ਼ੁਦਾਈਆ। ਲੱਖ ਚੁਰਾਸੀ ਵਿਚੋਂ ਬਵੰਜਾ ਨਾਲ ਲਾਈ ਪ੍ਰੀਤਾ, ਬਾਕੀ ਛੱਡੀ ਸਰਬ ਲੋਕਾਈਆ। ਕੋਟਨ ਕੋਟ ਜੀਵ ਤੇਰੇ ਹਸਤ ਕੀਟਾ, ਊਚ ਨੀਚ ਜੂਨੀ ਜੂਨ ਰਿਹਾ ਭਵਾਈਆ। ਕਲਮਾ ਕਲਾਮ ਧੁਰ ਨਾਮ ਦੇ ਕੇ ਸ਼ਬਦ ਹਦੀਸਾ, ਹਜ਼ਰਤ ਕਿਉਂ ਬੈਠਾ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਆਪਣਾ ਭੇਵ ਦੇ ਜਣਾਈਆ। ਸੁਣੋ ਭੇਵ ਸ੍ਰੀ ਭਗਵਾਨ, ਸੋ ਸਾਚਾ ਆਖ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਆਪਣਾ ਦਾਨ, ਦੇਵਾਂ ਵਸਤ ਝੋਲੀ ਪਾਈਆ। ਲੋਕਮਾਤ ਬਣਾ ਕੇ ਜਾਣ ਜਗਤ ਨਿਸ਼ਾਨ, ਪੰਜ ਤਤ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਇਕੋ ਵੰਡ ਵੰਡਾਈਆ। ਜੁਗ ਚੌਕੜੀ ਦੇਵਾਂ ਜੋਗ, ਸਾਚੀ ਵੰਡ ਆਪ ਵੰਡਾਈਆ। ਨਾ ਕੋਈ ਹਰਖ਼ ਨਾ ਕੋਈ ਸੋਗ, ਚਿੰਤਾ ਗ਼ਮ ਨਾ ਕੋਇ ਸਤਾਈਆ। ਇਕੋ ਹੁਕਮ ਲੋਕ ਪਰਲੋਕ, ਦੋ ਜਹਾਨਾਂ ਆਪ ਸੁਣਾਈਆ। ਇਕੋ ਨਾਮ ਸਚ ਸਲੋਕ, ਸੋਹਲਾ ਢੋਲਾ ਰਾਗ ਅਲਾਈਆ। ਇਕੋ ਨੂਰ ਇਕੋ ਜੋਤ, ਇਕੋ ਦੀਪ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ । ਮਿਹਰ ਨਜ਼ਰ ਪ੍ਰਭ ਤੇਰੀ ਕੀ, ਸਾਰੇ ਦੇਣ ਦੁਹਾਈਆ। ਤੁਧ ਬਿਨ ਸਕੇ ਨਾ
ਕੋਈ ਜੀ, ਜੀਵਣ ਕੰਮ ਕਿਸੇ ਨਾ ਆਈਆ। ਤੇਰੇ ਦੁਆਰਿਉਂ ਮੇਟਣੀ ਅਸਾਂ ਲੀਹ, ਲੇਖਾ ਕੋਈ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮਿਲੇ ਵਡਿਆਈਆ। ਦਰ ਘਰ ਸਾਚੇ ਦੇਵਾਂ ਮਾਣ, ਸੋ ਸਾਹਿਬ ਆਪ ਜਣਾਇਆ। ਜੁਗ ਚੌਕੜੀ ਬੀਤੇ ਵਿਚ ਜਹਾਨ, ਨਵ ਨੌ ਚਾਰ ਪੰਧ ਮੁਕਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣ ਭਿਖਾਰੀ ਮੰਗਣ ਦਾਨ, ਦਰ ਦੁਆਰੇ ਸੀਸ ਝੁਕਾਇਆ। ਕਲਜੁਗ ਅੰਤਮ ਪਰਗਟ ਹੋ ਸ੍ਰੀ ਭਗਵਾਨ, ਪੁਰਖ ਅਬਿਨਾਸੀ ਫੇਰਾ ਪਾਇਆ। ਸਭ ਦਾ ਮੰਗਿਆ ਕਰਾਂ ਪਰਵਾਨ, ਮਿਹਰ ਨਜ਼ਰ ਨੈਣ ਉਠਾਇਆ। ਬਣ ਕੇ ਆਵਾਂ ਵਾਲੀ ਦੋ ਜਹਾਨ, ਨਿਰਗੁਣ ਨੂਰ ਕਰਾਂ ਰੁਸ਼ਨਾਇਆ। ਬਾਵਨ ਬਾਵਨ ਕਰ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਇਆ। ਸਾਚੀ ਸਿਖਿਆ ਸਮਝਾਏ ਏਕ, ਏਕੰਕਾਰ ਮਿਲੇ ਵਡਿਆਈਆ। ਬਵੰਜਾ ਮਿਲੇ ਧੁਰ ਦੀ ਟੇਕ, ਇਕਵੰਜਾ ਇਕਵੰਜਾ ਇਕ ਨਾਲ ਤਰਾਈਆ। ਇਕ ਇਕ ਦਾ ਇਕੋ ਦੇਸ, ਸਚਖੰਡ ਸਾਚੇ ਬੈਠਾ ਡੇਰਾ ਲਾਈਆ। ਇਕ ਇਕ ਦਾ ਅਵੱਲੜਾ ਭੇਸ, ਸਮਝ ਸੋਚ ਸਕੇ ਨਾ ਕੋਈ ਰਾਈਆ। ਇਕ ਇਕ ਧੁਰ ਦਾ ਖੇਡ, ਖੇਲੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਇਕ ਉਠਾਵਾਂਗਾ, ਸੋ ਸਾਹਿਬ ਸਚ ਜਣਾਈਆ। ਨਿਰਗੁਣ ਸਰਗੁਣ ਦੋਵੇਂ ਧਾਰ ਤਜਾਵਾਂਗਾ, ਆਪ ਆਪਣਾ ਮੂਲ ਚੁਕਾਈਆ। ਅੰਤਮ ਇਕੋ ਰੂਪ ਪਰਗਟਾਵਾਂਗਾ, ਤੀਜੇ ਨੈਣ ਕਰਾਂ ਰੁਸ਼ਨਾਈਆ। ਧੁਰ ਦਾ ਨਾਮ ਇਕ ਸੁਣਾਵਾਂਗਾ, ਸਮਝ ਸਕੇ ਕੋਈ ਨਾ ਰਾਈਆ। ਥਿਤ ਵਾਰ ਇਕ ਵਡਿਆਵਾਂਗਾ, ਵੱਜੇ ਲੋਕਮਾਤ ਵਧਾਈਆ। ਦੂਆ ਸਿਫ਼ਰਾ ਪੰਧ ਮੁਕਾਵਾਂਗਾ, ਜ਼ੇਰ ਜ਼ਬਰ ਦਿਸੇ ਕੋਈ ਨਾਹੀਂਆ। ਮੜ੍ਹੀ ਗੋਰ ਪੰਧ ਮੁਕਾਵਾਂਗਾ, ਕਰ ਕੇ ਖੇਲ ਬੇਪਰਵਾਹੀਆ। ਸਾਚਾ ਜ਼ੋਰ ਇਕ ਜਣਾਵਾਂਗਾ, ਹੱਥ ਲੈ ਕੇ ਦੋ ਜਹਾਨਾਂ ਸ਼ਾਹੀਆ। ਠੱਗ ਚੋਰ ਇਕੋ ਮਿਹਰ ਨਜ਼ਰ ਨਾਲ ਤਰਾਵਾਂਗਾ, ਜੋ ਆਏ ਚਲ ਸਰਨਾਈਆ। ਪੂਜਾ ਪਾਠ ਨਾ ਕੋਈ ਕਰਾਵਾਂਗਾ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਗੁਰਮੁਖ ਇਕੋ ਰੂਪ ਬਣਾਵਾਂਗਾ, ਸਾਚੇ ਘਰ ਕਰ ਕੁੜਮਾਈਆ। ਭਗਤ ਭਗਵਾਨ ਹੋ ਪਰਨਾਵਾਂਗਾ, ਧੁਰ ਸੰਜੋਗੀ ਮੇਲ ਮਿਲਾਈਆ। ਸਾਚੀ ਸੇਜ ਇਕ ਹੰਡਾਵਾਂਗਾ, ਘਰ ਬਣ ਕੇ ਪ੍ਰਭੂ ਮਾਹੀਆ। ਨਿਰਵੈਰ ਹੋ ਕੇ ਵੇਖ ਵਖਾਵਾਂਗਾ, ਪੰਧ ਮੁਕਾਵਾਂ ਬਣ ਕੇ ਰਾਹੀਆ। ਦੂਰ ਦੁਰਾਡਾ ਚਲ ਕੇ ਆਵਾਂਗਾ, ਸਚ ਸੰਦੇਸ ਸੁਣਾਵਾਂ ਚਾਈਂ ਚਾਈਂਆ। ਕਲਜੁਗ ਸੁਹੰਜਣੀ ਰੁੱਤ ਸੁਹਾਵਾਂਗਾ, ਜਿਸ ਦਾ ਲੇਖਾ ਸਮਝ ਸਕੇ ਕੋਈ ਨਾਹੀਂਆ। ਚਾਰ ਜੁਗ ਦੇ ਵਿਛੜੇ ਮੇਲ ਮਿਲਾਵਾਂਗਾ, ਫੜ ਉਠਾਵਾਂ ਆਪਣੀ ਬਾਂਹੀਂਆ। ਅੰਮ੍ਰਿਤ ਜਾਮ ਇਕ ਪਿਆਵਾਂਗਾ, ਧੁਰ ਦਾ ਬਣ ਕੇ ਸਚ ਗੋਸਾਈਂਆ। ਪੂਰੀ ਇਛਿਆ ਕਾਮ ਕਰਾਵਾਂਗਾ, ਭਿਛਿਆ ਪਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਕੱਤਕ ਤਿੰਨ ਤੱਕਣ ਦੋ ਜਹਾਨ, ਅੱਗੇ ਪਿਛੇ ਧਿਆਨ ਲਗਾਈਆ। ਦੋਹਾਂ ਵਿਚ ਵਸੇ ਸ੍ਰੀ ਭਗਵਾਨ, ਮਿਹਰਵਾਨ ਆਪਣਾ ਡੇਰਾ ਲਾਈਆ। ਮਾਤਲੋਕ ਵਿਚੋਂ ਦੋਆਬਾ ਕੀਤਾ ਪਰਧਾਨ, ਦੋ ਜਹਾਨਾਂ ਵਾਲੀ ਆਪਣੀ ਗੋਦ ਬਹਾਈਆ। ਸਚ ਮਹਿਰਾਬਾ ਇਕ ਮਕਾਨ, ਸਚ ਮਹਿਬੂਬ ਇਕੋ ਰੂਪ ਵਖਾਈਆ। ਭਾਗਾ ਆਇਆ ਸ੍ਰੀ ਭਗਵਾਨ, ਬਿਨ ਕਦਮਾਂ ਪੰਧ ਮੁਕਾਈਆ। ਚਿਰਾਗ਼ ਜਗਾਇਆ ਸ਼ਮਾਦਾਨ, ਗੁਰਮੁਖ ਨੂਰ ਕਰ ਰੁਸ਼ਨਾਈਆ। ਗ਼ਰੀਬ
ਨਿਮਾਣਾ ਬਣ ਕੇ ਬਣਿਆ ਆਪ ਮਹਿਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸੁਣ ਸੰਦੇਸ ਪ੍ਰਭ ਕਾ ਸੱਚਾ, ਸਾਰੇ ਖ਼ੁਸ਼ੀ ਮਨਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਅੱਛਾ, ਪ੍ਰਭ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਕਹਿਣ ਪ੍ਰਭ ਜਨ ਭਗਤ ਤੇਰਾ ਬੱਚਾ, ਬਚਪਨ ਤੇਰੀ ਝੋਲੀ ਪਾਈਆ। ਜਿਨ੍ਹਾਂ ਪਿੱਛੇ ਲੋਕਮਾਤ ਜਾਵੇਂ ਭੱਜਾ, ਨਿਰਵੈਰ ਆਪਣਾ ਵੇਸ ਵਟਾਈਆ। ਬਿਨ ਮੱਕੇ ਕਾਅਬਿਉਂ ਕਰਾਏਂ ਹੱਜਾ, ਕਰੇਂ ਕਬੂਲ ਹੱਜ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਖੇਲ ਨਹੀਂ ਇਹ ਮੇਰੀ ਰੀਤ, ਰੀਤੀਵਾਨ ਜਣਾਇੰਦਾ। ਗੁਰਮੁਖ ਵੇਖੋ ਕਰਦੇ ਪ੍ਰੀਤ, ਜਿਨ੍ਹਾਂ ਅੰਤਮ ਅੰਤ ਲੈਣ ਕੋਇ ਨਾ ਜਾਇੰਦਾ। ਤੁਹਾਡੀ ਸਿਖਿਆ ਗੁਰ ਅਵਤਾਰੋ ਪੀਰ ਪੈਗ਼ੰਬਰੋ ਸਾਰੇ ਭੁੱਲ ਗਏ ਹੋ ਗਏ ਨੀਚ, ਉਤਮ ਜ਼ਾਤ ਨਾ ਕੋਇ ਵਖਾਇੰਦਾ। ਕਲਜੁਗ ਅੰਤਮ ਜਨ ਭਗਤਾਂ ਮੇਰੇ ਨਾਲ ਗੰਢ ਪੀਚ, ਪੀਚੀ ਗੰਢ ਨਾ ਕੋਇ ਖੁਲ੍ਹਾਇੰਦਾ। ਚਾਰ ਜੁਗ ਜੋ ਨਿੱਕੀ ਜਿਹੀ ਰਹਿੰਦੀ ਗਈ ਝੀਤ, ਜਿਸ ਪਿਛੇ ਕਬੀਰ ਜੁਲਾਹਾ ਕੂਕ ਸੁਣਾਇੰਦਾ। ਇਸ ਦੇ ਵਿਚ ਪ੍ਰਭ ਪ੍ਰੇਮ ਪਿਆਰ ਦੀ ਧਾਰ ਰੱਖੀ ਅਤੀਤ, ਆਰ ਪਾਰ ਨਾ ਕੋਇ ਨਜ਼ਰੀ ਆਇੰਦਾ। ਸਾਰੇ ਕਹਿਣ ਵੇਖ ਵੇਖ ਪ੍ਰਭ ਜੋ ਕੁਛ ਕਿਹਾ ਠੀਕ, ਕੂੜਾ ਕੁਛ ਨਜ਼ਰ ਨਹੀਂ ਆਇੰਦਾ। ਕਲਜੁਗ ਜੀਵ ਬਣੇ ਢੀਠ, ਜੂਠ ਝੂਠ ਘਟ ਘਟ ਡੇਰਾ ਲਾਇੰਦਾ। ਸਚ ਨਾਮ ਦੀ ਮੰਗੇ ਨਾ ਕੋਈ ਭੀਖ, ਦਰ ਭਿਖਾਰੀ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਲਹਿਣਾ ਪੂਰ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਵਾਹਵਾ, ਵਾਹ ਵਾ ਤੇਰੀ ਵਡਿਆਈਆ। ਪ੍ਰਭ ਜੂ ਸਾਡਾ ਚੁਕਿਆ ਦਾਅਵਾ, ਦਾਅਵੇਦਾਰ ਕੋਈ ਨਜ਼ਰ ਨਾ ਆਈਆ। ਚੌਥੇ ਜੁਗ ਦਾ ਕੱਚਾ ਰਹਿ ਗਿਆ ਆਵਾ, ਸਾਚੀ ਭੱਠੀ ਤਤ ਨਾ ਕੋਇ ਤਪਾਈਆ। ਨਾਤਾ ਤੁਟਾ ਪੁੱਤਰਾਂ ਮਾਵਾਂ, ਸਚ ਪ੍ਰੀਤ ਨਾ ਕੋਇ ਲਗਾਈਆ। ਕਲਜੁਗ ਜੀਵ ਹੰਸ ਬੁੱਧੀ ਹੋਈ ਕਾਵਾਂ, ਕਾਗ ਰਹੇ ਕੁਰਲਾਈਆ। ਦਰਗਹਿ ਸਾਚੀ ਕਿਸੇ ਨਾ ਦਿਸੇ ਟਿਕਾਣਾ, ਚਿੱਟਾ ਕਾਗ਼ਜ਼ ਨਜ਼ਰੀ ਆਈਆ। ਅੰਤਮ ਰੋਵਣ ਉਤੇ ਰੱਖ ਕੇ ਬਾਹਵਾਂ, ਫੜ ਬਾਂਹ ਪਾਰ ਨਾ ਕੋਇ ਲਗਾਈਆ। ਤਿਨ੍ਹਾਂ ਗੁਰਮੁਖਾਂ ਸਦ ਬਲ ਬਲ ਜਾਵਾਂ, ਜੋ ਤੇਰਾ ਨਾਮ ਧਿਆਈਆ। ਜੋ ਰਸਤੇ ਮਲ ਕੇ ਬੈਠੇ ਰਾਹਵਾਂ, ਧਰਮ ਨਿਸ਼ਾਨੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੇ ਹੱਥ ਰੱਖੇ ਵਡਿਆਈਆ। ਗੁਰ ਅਵਤਾਰ ਕਹਿਣ ਜਿਨ੍ਹਾਂ ਉਠਾਏ ਨਿਸ਼ਾਨ, ਨਿਸ਼ਾਨਾ ਲੋਕਮਾਤ ਜਣਾਈਆ। ਤੇਰੀ ਖੇਲ ਸ੍ਰੀ ਭਗਵਾਨ, ਸਮਝ ਸਾਡੀ ਵਿਚ ਨਾ ਆਈਆ। ਅਸੀਂ ਬਣ ਕੇ ਆਏ ਕਾਹਨ, ਲੋਕਮਾਤ ਫੇਰਾ ਪਾਈਆ। ਦੀਨ ਮਜ਼੍ਹਬ ਬਣਾ ਕੇ ਆਏ ਵਿਧਾਨ, ਜਗਤ ਰੀਤੀ ਮਾਤ ਚਲਾਈਆ। ਕਲਜੁਗ ਅੰਤਮ ਸੁਣ ਕੇ ਇਕ ਫ਼ਰਮਾਨ, ਫ਼ੁਰਨੇ ਸਭ ਦੇ ਬੰਦ ਹੋ ਜਾਈਆ। ਪੈਗ਼ੰਬਰਾਂ ਭੁਲਿਆ ਤੇਰਾ ਕਲਾਮ, ਕਲਮਾ ਯਾਦ ਰਿਹਾ ਨਾ ਰਾਈਆ । ਤੈਨੂੰ ਵੇਖ ਵਡ ਅਮਾਮ, ਸਰ ਸਲਾਮ ਰਹੇ ਝੁਕਾਈਆ। ਤੇਰਾ ਅਗੰਮੀ ਸੁਣ ਪੈਗ਼ਾਮ, ਪੀਰ ਪੈਗ਼ੰਬਰ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਿਆ ਖੇਲ ਸਾਚੇ ਹਰਿ, ਹਰਿ ਵੱਡਾ ਵਡ ਵਡਿਆਈਆ। ਹੱਥ ਨਿਸ਼ਾਨ ਸੱਤ ਰੰਗ, ਰੰਗ ਰਾਤਾ ਖ਼ੁਸ਼ੀ ਮਨਾਈਆ। ਜੁਗ ਜਨਮ ਜਿਸ ਨੂੰ ਗਏ ਲੰਘ, ਪਾਰ ਕਿਨਾਰਾ ਇਕੋ ਨਜ਼ਰੀ ਆਈਆ। ਮਾਣਸ ਜਨਮ ਨਾ ਹੋਇਆ ਭੰਗ, ਜਿੱਤੀ ਮਾਤ ਲੋਕਾਈਆ। ਮਿਲ
ਸਤਿਗੁਰ ਪਾਇਆ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਦਰਗਹਿ ਸਾਚੀ ਚੜ੍ਹੇ ਚੰਦ, ਦੋ ਜਹਾਨ ਹੋਏ ਰੁਸ਼ਨਾਈਆ। ਧਰਨੀ ਧਰਤ ਧਵਲ ਪਈ ਠੰਡ, ਮਾਟੀ ਖ਼ਾਕ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਕੀਤੀ ਪ੍ਰਭ ਤੇਰੀ ਸੇਵਾ, ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਹੱਥ ਆਈਆ । ਚਾਰ ਜੁਗ ਨਜ਼ਰ ਨਾ ਆਇਉਂ ਵਡ ਦੇਵੀ ਦੇਵਾ, ਦੇਵਤ ਸੁਰ ਸਭ ਤੇਰਾ ਧਿਆਨ ਲਗਾਈਆ। ਤੁਧ ਬਿਨ ਕੋਈ ਨਾ ਦੇਵੇ ਅਗੰਮੀ ਮੇਵਾ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਸਾਚਾ ਲਾਏ ਨਾ ਮਸਤਕ ਥੇਵਾ, ਦੁਰਮਤ ਮੈਲ ਨਾ ਕੋਇ ਧਵਾਈਆ। ਕਿਰਪਾ ਕਰੀਂ ਬਿਨ ਗਾਇਆਂ ਰਸਨਾ ਜਿਹਵਾ, ਅੰਦਰ ਵੜ ਕੇ ਪੌੜੇ ਚੜ੍ਹ ਕੇ ਮੰਦਰ ਖੜ ਕੇ ਆਪਣਾ ਦਰਸ ਦਿਖਾਈਆ। ਮਿਹਰਵਾਨ ਪ੍ਰਭ ਅਲਖ ਅਭੇਵਾ, ਅਲਖ ਅਗੋਚਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਨੌ ਨਿਸ਼ਾਨ ਕਹਿਣ ਪ੍ਰਭ ਮੇਰੇ ਮੀਤ, ਤੇਰੇ ਚਰਨ ਕਵਲ ਸਰਨਾਈਆ। ਪੰਜਾਂ ਬਿਨਾਂ ਨਾ ਸੋਹੇ ਰੀਤ, ਪੰਚ ਪੰਚਾਇਣ ਤੇਰੀ ਵਡਿਆਈਆ। ਪੰਜੇ ਮੀਤ ਮਿਲ ਗਾਵਣ ਗੀਤ, ਪੰਜਾਂ ਤੱਤਾਂ ਦੇਣਾ ਜਣਾਈਆ। ਸਚ ਸਚ ਵੇਖਣ ਅਨਡੀਠ, ਅਨਡਿਠੜੀ ਧਾਰ ਪੜਦਾ ਲਾਹੀਆ। ਜਿਨ੍ਹਾਂ ਮਿਲ ਕੇ ਹੋਏ ਠੰਡੇ ਸੀਤ, ਅਗਨੀ ਤਤ ਨਜ਼ਰ ਨਾ ਆਈਆ। ਲੇਖਾ ਚੁੱਕੇ ਮੰਦਰ ਮਸੀਤ, ਘਰ ਮੰਦਰ ਦਰਸ਼ਨ ਪਾਈਆ। ਸੋ ਦੇਣੀ ਇਕ ਪ੍ਰੀਤ, ਪ੍ਰੀਤੀਵਾਨ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰਵਾਨ ਬੇਪਰਵਾਹੀਆ। ਜਗਤ ਨਿਸ਼ਾਨਿਓ ਰੱਖਣਾ ਯਾਦ, ਧੁਰਦਰਗਾਹੀ ਆਪ ਜਣਾਇੰਦਾ। ਤੁਹਾਡੇ ਨਾਲ ਮਿਲ ਕੇ ਵੱਜੇ ਮੇਰਾ ਸਾਜ, ਭਗਤਾਂ ਤਾਲ ਆਪ ਮਿਲਾਇੰਦਾ। ਏਥੇ ਓਥੇ ਖ਼ੁਸ਼ੀਆਂ ਨਾਲ ਭਗਤ ਭਗਵਾਨ ਨਾਲ ਮਿਲ ਕੇ ਹੋਇਆ ਕਾਜ, ਅੱਗੇ ਵਿਛੋੜਾ ਨਜ਼ਰ ਕੋਇ ਨਾ ਆਇੰਦਾ। ਇਸ ਤੋਂ ਵੱਡਾ ਹੋਰ ਨਾ ਕੋਈ ਦੁਆਰ, ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਲੋਚਣ ਨੈਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਚ ਵਿਹਾਰ, ਲੋਕਮਾਤ ਆਪ ਕਰਾਇੰਦਾ। ਸਚਖੰਡ ਦੀ ਪ੍ਰਭ ਨੇ ਲਈ ਸੋਚ, ਗੁਰਮੁਖ ਭਗਤ ਦਏ ਜਣਾਈਆ। ਉਤੇ ਚੜ੍ਹ ਕੇ ਕੋਈ ਨਾ ਖੋਜੀ ਖੋਜ, ਮੰਜ਼ਲ ਪੰਧ ਨਾ ਕੋਇ ਮੁਕਾਈਆ। ਅੰਦਰੋਂ ਅਸੀਂ ਸਾਰੇ ਰਹੇ ਲੋਚ, ਪ੍ਰਭ ਪੜਦਾ ਦਏ ਖੁਲ੍ਹਾਈਆ। ਨਿਰਗੁਣ ਰੂਪ ਹੋ ਕੇ ਮਾਣੀਏ ਮੌਜ, ਰੋਗ ਸੋਗ ਚਿੰਤ ਮਿਟਾਈਆ। ਸ੍ਰੀ ਭਗਵਾਨ ਵਡ ਮਿਹਰਵਾਨ ਬੈਠਾ ਆਪ ਖ਼ਾਮੋਸ਼, ਸੁਣੀ ਜਾਏ ਚਾਈਂ ਚਾਈਂਆ। ਪਹਿਲੋਂ ਚਾਰ ਜੁਗ ਦਾ ਮੇਟ ਪਿਛਲਾ ਰੋਸ, ਫੇਰ ਅੱਗੇ ਝੋਲੀ ਦਏ ਭਰਾਈਆ। ਪਹਿਲੋਂ ਆਹਲਣਿਉਂ ਡਿਗੇ ਗੋਦੀ ਚੁੱਕੇ ਬੋਟ, ਫਿਰ ਸਾਚੀ ਚੋਗ ਦਏ ਚੁਗਾਈਆ। ਕਰ ਪਰਕਾਸ਼ ਨਿਰਮਲ ਜੋਤ, ਸ਼ਬਦ ਧੁਨ ਸ਼ਨਵਾਈਆ। ਪ੍ਰਭ ਦਾ ਵੇਖੋ ਅੱਖਾਂ ਸਾਮ੍ਹਣੇ ਚੋਜ, ਚੋਜੀ ਪ੍ਰੀਤਮ ਇਕੋ ਇਕ ਕਰਾਈਆ। ਦਰਸਨ ਕਰੋ ਨਿਤ ਨਵਿਤ ਰੋਜ਼ੇ ਵਿਚ ਰੋਜ਼, ਰੋਜ਼ਾ ਕਾਇਆ ਕਾਅਬਾ ਇਕ ਵਖਾਈਆ। ਆਪ ਬੈਠੇ ਰਹੋ ਬਣ ਨਿਰਦੋਸ਼, ਦੋਸ਼ੀ ਪ੍ਰਭ ਨੂੰ ਲਓ ਠਹਿਰਾਈਆ। ਜੋ ਤੁਹਾਡੇ ਪਿਛੇ ਹੋਇਆ ਬੇਹੋਸ਼, ਆਪ ਆਪਣਾ ਗਿਆ ਗਵਾਈਆ। ਹੋਰ ਕਰੋ ਜੇ ਹੋਵੇ ਰੋਸ, ਰੁੱਸਿਆਂ ਪ੍ਰਭ ਮਿਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਨਜ਼ਰ ਉਠਾਈਆ। ਨਜ਼ਰ ਤੇਰੀ ਨਹੀਂ ਮਨਜ਼ੂਰ, ਭਗਤ ਸਾਜਣ ਆਖ ਸੁਣਾਈਆ। ਜੁਗ ਚੌਕੜੀ ਲਾਰੇ ਲਾਉਦਾ ਰਿਹੋਂ ਜ਼ਰੂਰ, ਧੋਖੇਬਾਜ਼ ਰੂਪ
ਵਟਾਈਆ। ਅਸੀਂ ਇਕੱਠੇ ਹੋ ਕੇ ਸਾਰੇ ਤੇਰੇ ਉਤੇ ਲਾਉਣਾ ਕਸੂਰ, ਫ਼ਤਵਾ ਇਕੋ ਇਕ ਜਣਾਈਆ। ਤੈਨੂੰ ਲੱਭਦੇ ਲੱਭਦੇ ਹੋਏ ਮਜਬੂਰ, ਤੂੰ ਹੱਥ ਕਿਸੇ ਨਾ ਆਈਆ। ਗੱਲਾਂ ਬਾਤਾਂ ਨਾਲ ਨਹੀਂ ਮੰਗਣੀ ਤੇਰੀ ਧੂੜ, ਜਿੰਨਾਂ ਚਿਰ ਮਸਤਕ ਟਿੱਕਾ ਆਪ ਨਾ ਲਾਵੇਂ ਛਾਹੀਆ। ਚਾਰ ਜੁਗ ਜੇ ਬਣੇ ਰਹੇ ਮੂੜ੍ਹ, ਹੁਣ ਮੂਰਖ ਮਤ ਦੇਣੀ ਤੇਰੀ ਝੋਲੀ ਪਾਈਆ। ਜੇ ਸਰਬ ਕਲਾ ਪ੍ਰਭ ਭਰਪੂਰ, ਕਿਉਂ ਬੈਠਾ ਪੜਦਾ ਪਾਈਆ। ਪਿਛੇ ਵਸਦਾ ਰਿਹੋਂ ਦੂਰ, ਹੁਣ ਅੰਦਰ ਵਾੜ ਤੈਨੂੰ ਕੁੰਡਾ ਲੈਣਾ ਬੰਦ ਕਰਾਈਆ। ਕਲਜੁਗ ਮਿਟੇ ਅੰਧੇਰਾ ਬਖ਼ਸ਼ੇਂ ਆਪਣਾ ਨੂਰ, ਨੂਰ ਨੁਰਾਨਾ ਨੂਰ ਧਰਾਈਆ। ਤੈਨੂੰ ਹੋਣ ਨਹੀਂ ਦੇਣਾ ਮਫ਼ਰੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਸ੍ਰੀ ਭਗਵਾਨ ਕਹੇ ਬੋਲ ਸਚ, ਆਦਿ ਜੁਗਾਦਿ ਸਚ ਜਣਾਇੰਦਾ। ਕਲਜੁਗ ਅੰਤਮ ਆਇਆ ਨੱਠ, ਨਿਰਗੁਣ ਹੋ ਕੇ ਵੇਸ ਵਟਾਇੰਦਾ। ਸਰਗੁਣ ਨਾਤਾ ਦਿਤਾ ਤਜ, ਪੰਜ ਤਤ ਚੋਲਾ ਨਾ ਕੋਇ ਰਖਾਇੰਦਾ। ਜਨ ਭਗਤੋ ਤੁਹਾਡੀ ਸੇਜਾ ਚੜ੍ਹਿਆ ਸਜ, ਬਹਿ ਆਸਣ ਸੋਭਾ ਪਾਇੰਦਾ। ਤੁਹਾਡਾ ਦਰਸਨ ਕਰਾਂ ਰੱਜ, ਆਪਣਾ ਦਰਸ ਖ਼ੁਸ਼ੀਆਂ ਨਾਲ ਵਖਾਇੰਦਾ। ਇਹੋ ਖੇਲ ਪੁਰਖ ਸਮਰਥ, ਸਮਰਥ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਇਛਿਆ ਪੂਰ ਕਰਾਇੰਦਾ। ਇਛਿਆ ਪ੍ਰਭ ਕਰ ਦੇ ਪੂਰੀ, ਪਾਰਬ੍ਰਹਮ ਤੇਰੀ ਸਰਨਾਈਆ। ਸ੍ਰਿਸ਼ਟੀ ਨਾਤਾ ਤੁੱਟੇ ਕੂੜੀ, ਕੂੜ ਕੁੜਿਆਰਾ ਰਹਿਣ ਕੋਇ ਨਾ ਪਾਈਆ। ਮਸਤਕ ਟਿੱਕਾ ਲਾ ਦੇ ਧੂੜੀ, ਚਰਨ ਚਰਨੋਦਕ ਮੁਖ ਚੁਆਈਆ। ਮਾਇਆ ਮਮਤਾ ਰਹੇ ਨਾ ਕੋਈ ਮਗਰੂਰੀ, ਨਿਵਣ ਸੋ ਅੱਖਰ ਦੇ ਪੜ੍ਹਾਈਆ। ਆਦਿ ਜੁਗਾਦਿ ਸਾਹਿਬ ਦਸਤੂਰੀ, ਤੇਰਾ ਹੁਕਮ ਇਕੋ ਇਕ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਭ ਚੁਕੀ ਫਿਰਦੇ ਭੂਰੀ, ਸੇਲੀ ਟੋਪੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਹੋਏ ਸਹਾਈਆ। ਸੁਣੋ ਭਗਤ ਮੇਰਾ ਭਗਤੀ ਰੰਗ, ਸੋ ਸਤਿਗੁਰ ਆਪ ਚੜ੍ਹਾਈਆ। ਸਚਖੰਡ ਦਾ ਸੱਚਾ ਚੰਦ, ਗੁਰਮੁਖ ਇਕੋ ਨਜ਼ਰੀ ਆਈਆ। ਪਰਮ ਪੁਰਖ ਦਾ ਅਗੰਮੀ ਛੰਦ, ਸੰਤ ਸੁਹੇਲਾ ਗਾਈਆ। ਜਰਮ ਕਰਮ ਦਾ ਚੁੱਕਿਆ ਰੰਡ, ਕੰਤ ਸੁਹਾਗੀ ਮੇਲ ਮਿਲਾਈਆ। ਜਗਤ ਦੁਆਰ ਜਾਣਾ ਲੰਘ, ਅਧਵਿਚਕਾਰ ਨਾ ਕੋਇ ਅਟਕਾਈਆ। ਆਪਣਾ ਦੇਵੇ ਪਰਮਾਨੰਦ, ਨਿਜਾਨੰਦ ਆਪ ਜਣਾਈਆ। ਸਭ ਦੀ ਪੂਰੀ ਕਰੇ ਮੰਗ, ਮਾਂਗਤ ਝੋਲੀ ਦਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਸਦਾ ਸਦਾ ਸਹਾਈਆ। ਕੱਤਕ ਤਿੰਨ ਕਹੇ ਸੁਣ ਮੇਰੀ ਕਰਨੀ, ਪ੍ਰਭ ਤੇਰੇ ਅੱਗੇ ਜਣਾਈਆ। ਮੇਰੀ ਮੰਜ਼ਲ ਕਿਸੇ ਨਾ ਚੜ੍ਹਨੀ, ਕਲਜੁਗ ਜੀਵ ਦੇਣ ਦੁਹਾਈਆ। ਮੇਰੀ ਵਿਦਿਆ ਕਿਸੇ ਨਾ ਪੜ੍ਹਨੀ, ਭਰਮੇ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਸਰਨਾਈਆ। ਤਿੰਨ ਕੱਤਕ ਕਹੇ ਮੈਂ ਬਣਿਆ ਕਾਤਲ, ਕੂੜੀ ਕਿਰਿਆ ਕਤਲ ਕਰਾਈਆ। ਜਨ ਭਗਤਾਂ ਅੰਦਰ ਧਾਮ ਬਣਾਵਾਂ ਮੁਕਦੱਸ ਬਾਤਨ, ਬੈਤਲ ਰੂਪ ਵਟਾਈਆ। ਮਾਹੀ ਬਣ ਕੇ ਆਇਆ ਪਾਤਣ, ਬੇੜਾ ਇਕ ਉਠਾਈਆ। ਪ੍ਰੇਮੀ ਹੋ ਕੇ ਬਣਿਆ ਸਾਥਨ, ਸਗਲਾ ਸੰਗ ਨਿਭਾਈਆ। ਦਰਵੇਸ਼ ਹੋ ਕੇ ਆਇਆ ਆਖਣ, ਉਠੋ ਲੋਕ ਖ਼ੁਦਾਈਆ। ਜਿਸ ਦੀ ਲੱਭੀ ਕਿਸੇ ਨਾ ਜ਼ਾਤਨ, ਜ਼ਾਤ ਵਿਚ ਕਿਸੇ ਨਾ ਆਈਆ। ਜਿਸ ਦਾ ਰੂਪ ਅਨੋਖਾ ਬਾਤਨ, ਸੋ ਆਪਣਾ ਨੂਰ ਕਰੇ
ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੂੰ ਭਾਖਣ, ਭੇਵ ਕਹਿਣ ਕੋਇ ਨਾ ਜਾਈਆ। ਸੋ ਪਰਗਟ ਹੋਇਆ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਵੇਸ ਵਟਾਈਆ। ਜਨ ਭਗਤ ਦੁਆਰੇ ਪਾਵਣ ਆਇਆ ਰਾਸਨ, ਗੁਰ ਅਵਤਾਰ ਪੀਰ ਪੈਗ਼ੰਬਰ ਨਾਲ ਰਲਾਈਆ। ਵਿਸ਼ਨ ਬ੍ਰਹਮਾ ਸ਼ਿਵ ਸਾਰੇ ਜਾਚਣ, ਹਰਿ ਜੂ ਅਚਰਜ ਖੇਲ ਰਚਾਈਆ। ਜਨ ਭਗਤ ਦੁਆਰੇ ਬੈਠੇ ਸ਼ਾਸਤਰ ਸਿਮਰਤ ਕੋਈ ਨਾ ਵਾਚਣ, ਬਿਨ ਪੜ੍ਹਿਆਂ ਹਰਿ ਜੂ ਮਿਲਿਆ ਬੇਪਰਵਾਹੀਆ। ਪੰਜ ਵਕ਼ਤ ਨਾ ਪੜ੍ਹਨ ਨਿਮਾਜ਼ਨ, ਸੰਧਿਆ ਪੂਜਾ ਪਾਠ ਨਾ ਕੋਇ ਕਰਾਈਆ। ਗਾਇਤਰੀ ਮੰਤਰ ਕੋਈ ਨਾ ਆਖਣ, ਜਪ ਜੀਵ ਨਾ ਕੋਇ ਜਣਾਈਆ। ਇਕੋ ਕਹਿਣ ਪ੍ਰਭ ਤੂੰ ਮੇਰਾ ਮੈਂ ਤੇਰਾ ਦੂਜਾ ਦਿਸੇ ਜਗਤ ਵਿਨਾਸਨ, ਅਬਿਨਾਸ਼ੀ ਇਕੋ ਪੁਰਖ ਜਣਾਈਆ। ਜਿਸ ਦਾ ਚੜ੍ਹਿਆ ਸੱਚਾ ਘਾਟਨ, ਸੋ ਘਾਟਾ ਪੂਰਾ ਦਏ ਕਰਾਈਆ। ਅਗਲੀ ਪਿਛਲੀ ਮੇਟ ਕੇ ਵਾਟਨ, ਆਪਣੇ ਨਾਲ ਲਏ ਮਿਲਾਈਆ। ਬੰਦ ਕਿਵਾੜੀ ਖੋਲ੍ਹ ਕੇ ਆਇਆ ਝਾਕਣ, ਅੰਦਰ ਵੜ ਕੇ ਦਰਸ ਦਿਖਾਈਆ। ਅੰਮ੍ਰਿਤ ਹੋ ਕੇ ਮਾਰਨ ਆਇਆ ਠਾਠਨ, ਸਰੋਵਰ ਆਪਣਾ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਤਿੰਨ ਕੱਤਕ ਕਹੇ ਮੇਰੇ ਉਤੇ ਸਭ ਨੇ ਕਰਨਾ ਗ਼ੁੱਸਾ, ਕਲਜੁਗ ਗ਼ੁੱਸੇ ਭਰੀ ਲੋਕਾਈਆ। ਸਚ ਦੱਸਾਂ ਤਾਂ ਮੀਟਣ ਮੁੱਕਾ, ਅੱਗੋਂ ਰਹੇ ਡਰਾਈਆ। ਜਿਸ ਨੇ ਸਭ ਦਾ ਭੰਨਣਾ ਟੋਪੀ ਹੁੱਕਾ, ਚੌਦਾਂ ਤਬਕ ਦਏ ਹਿਲਾਈਆ। ਜਿਸ ਨੇ ਕਲਜੁਗ ਅੰਤਮ ਬਿਨ ਹਰਿ ਨਾਮੇ ਖ਼ਾਲੀ ਘੱਲਣਾ ਸੁੱਕਾ, ਸਾਥੀ ਨਜ਼ਰ ਕੋਇ ਨਾ ਆਈਆ। ਸੋ ਸਾਹਿਬ ਸ਼ੇਰ ਹੋ ਕੇ ਇਕੋ ਬੁੱਕਾ, ਭਬਕ ਨਾਮ ਰਿਹਾ ਲਗਾਈਆ। ਜਿਸ ਨੇ ਲੱਖ ਚੁਰਾਸੀ ਜੀਵ ਜੰਤ ਹੁਕਮੇ ਅੰਦਰ ਟੰਗਣਾ ਪੁੱਠਾ, ਰਾਏ ਧਰਮ ਸੇਵ ਲਗਾਈਆ। ਜਿਸ ਨੇ ਲੇਖ ਚੁਕਾਉਣਾ ਕਲਜੁਗ ਖਾਧਾ ਕੁੱਠਾ, ਸੋ ਸੂਰਬੀਰ ਫੇਰਾ ਪਾਈਆ। ਜਿਸ ਨੇ ਮੇਲ ਮਿਲਾਉਣਾ ਗੋਬਿੰਦ ਪੁਰਖ ਅਕਾਲੀ ਪੁੱਤਾ, ਪਤਿਪਰਮੇਸ਼ਵਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਤਿੰਨ ਕੱਤਕ ਕਹੇ ਮੈਨੂੰ ਮਾਰਨ ਪੱਥਰ, ਚਾਰ ਕੁੰਟ ਹੱਥ ਉਠਾਈਆ। ਬੌਹੜੀ ਕਿਸੇ ਨਜ਼ਰ ਨਾ ਆਵੇ ਜਿਸ ਸੇਜ ਵਛਾਈ ਸੱਥਰ, ਯਾਰੜਾ ਇਕੋ ਧਿਆਨ ਲਗਾਈਆ। ਜਿਸ ਨੂੰ ਲੱਭਦੇ ਫਿਰਦੇ ਵਿਚੋਂ ਅੱਖਰ, ਸੋ ਅੱਖਰਾਂ ਵਿਚੋਂ ਹੱਥ ਕਿਸੇ ਨਾ ਆਈਆ। ਕਲਜੁਗ ਕੂੜੀ ਕਿਰਿਆ ਸਭ ਨੂੰ ਪਈ ਕਸਰ, ਇਸ਼ਾਰੀਏ ਨਾਲ ਅੱਗੇ ਬੰਦੇ ਰਹੇ ਉਡਾਈਆ। ਜਿਸ ਦੇ ਚਰਨ ਵਸੇਰਾ ਕਰਨਾ ਬਸਰ, ਵਿਛੜਤ ਲਏ ਮਿਲਾਈਆ। ਉਸ ਨੂੰ ਸਾਰੇ ਗਏ ਬਿਸਰ, ਬਿਨ ਭਗਤਾਂ ਨਜ਼ਰ ਕਿਸੇ ਨਾ ਆਈਆ। ਜਿਸ ਨੂੰ ਕਹਿੰਦੇ ਪਿਦਰ ਪਿਸਰ, ਪਾਰਬ੍ਰਹਮ ਬੇਪਰਵਾਹੀਆ। ਸੋ ਫਿਰਦਾ ਇਧਰ ਉਧਰ, ਨਿਰਗੁਣ ਆਪਣਾ ਰੂਪ ਵਟਾਈਆ। ਭੱਜ ਕੇ ਆਏ ਗੁਰਮੁਖ ਵੇਖੇ ਜਿਧਰ, ਚਾਰੋਂ ਕੁੰਟ ਖੋਜ ਖੋਜਾਈਆ। ਮਿਲੇ ਵਡਿਆਈ ਸਭ ਨੂੰ ਵੱਡੀ ਨਾਲੋਂ ਬਿਦਰ, ਗ਼ਰੀਬ ਨਿਮਾਣੇ ਰਿਹਾ ਤਰਾਈਆ। ਜਿਸ ਨੇ ਖੇਲ ਕਰਾਈ ਬਾਜ਼ ਨਾਲ ਤਿਤਰ, ਸੋ ਤ੍ਰੈਗੁਣ ਡੇਰਾ ਦੇਵੇ ਢਾਹੀਆ। ਸ਼ਬਦੀ ਰੂਪ ਹੋ ਕੇ ਬਣਿਆ ਮਿੱਤਰ, ਜੋਤੀ ਨੂਰ ਕਰ ਰੁਸ਼ਨਾਈਆ। ਚੋਟੀ ਚੜ੍ਹ ਕੇ ਬੈਠਾ ਸਿਖ਼ਰ, ਜਗਤ ਸਿਖਿਆ ਹੱਥ ਕਿਸੇ ਨਾ ਆਈਆ। ਜੁਗ ਚੌਕੜੀ ਗੁਰਮੁਖਾਂ ਕਰਦਾ ਰਹੇ ਫ਼ਿਕਰ, ਅੰਤਮ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਉਠਾਈਆ। ਬੀਸ ਕਹੇ ਸੁਣ ਕੱਤਕ ਤਿੰਨ, ਡਰ ਭੈ ਨਾ ਕੋਇ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਦੱਸ ਕੇ ਗਏ ਚਿੰਨ੍ਹ, ਸੋ ਚਾਨਣ ਰਿਹਾ
ਕਰਾਈਆ। ਪਰਗਟ ਹੋਵੇ ਘੜੀ ਪਲ ਵਿਚ ਛਿੰਨ, ਛਿੰਨ ਭੰਗਰ ਆਪਣੀ ਧਾਰ ਜਣਾਈਆ। ਜਿਸ ਦੋ ਜਹਾਨ ਚਰਨਾਂ ਹੇਠ ਲਏ ਮਿਣ, ਗਿਣਤੀ ਵਿਚ ਕਦੀ ਨਾ ਆਈਆ। ਜਿਸ ਖੇਲ ਰਚਾਇਆ ਰਾਤ ਦਿਨ, ਸੂਰਜ ਚੰਦ ਹੁਕਮ ਵਿਚ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਪੂਰ ਕਰਾਈਆ। ਸੰਮਤ ਬੀਸ ਕਹੇ ਨਾ ਹੋ ਦਿਲਗੀਰ, ਕੱਤਕ ਤਿੰਨ ਤੇਰੀ ਵਡਿਆਈਆ। ਉਠ ਵੇਖ ਜ਼ਾਹਰਾ ਪੀਰ, ਸ਼ਹਿਨਸ਼ਾਹ ਇਕੋ ਫੇਰਾ ਪਾਈਆ। ਜਿਸ ਸ਼ਰਅ ਕੱਟਣੇ ਜ਼ੰਜੀਰ, ਖੰਡਾ ਤੇਜ ਕਟਾਰ ਚਲਾਈਆ। ਜਿਸ ਨੇ ਗੁਰਮੁਖ ਗੁਰਸਿਖ ਮੇਲਣੇ ਅੰਤ ਅਖ਼ੀਰ, ਆਪਣਾ ਘਰ ਦਏ ਜਣਾਈਆ। ਜਿਸ ਦਾ ਜਲਵਾ ਬੇਨਜ਼ੀਰ, ਨਜ਼ਰ ਨੈਣ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਦਏ ਮੁਕਾਈਆ। ਕੱਤਕ ਕਹੇ ਬੀਸ ਬੀਸ ਮੈਂ ਹੋਇਆ ਖ਼ੁਸ਼, ਸੁਣਿਆ ਤੈਥੋਂ ਅਜਬ ਹਵਾਲਾ। ਮੇਰਾ ਉਜਲ ਕਰੇ ਮੁਖ, ਪਰਗਟ ਹੋਇਆ ਦੀਨ ਦਿਆਲਾ। ਜਨ ਭਗਤਾਂ ਮੇਟੇ ਦੁੱਖ, ਘਰ ਇਕ ਵਖਾਏ ਸੱਚੀ ਧਰਮਸਾਲਾ। ਉਜਲ ਕਰੇ ਮਾਤ ਕੁੱਖ, ਫੜ ਉਠਾਏ ਆਪਣੇ ਲਾਲਾ। ਅਗਲਾ ਲੇਖਾ ਚੁੱਕੇ ਉਲਟਾ ਰੁਖ਼, ਦਸ ਮਾਸ ਕਰੇ ਪ੍ਰਿਤਪਾਲਾ। ਆਪਣੀ ਗੋਦੀ ਲਏ ਚੁੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਰਗ ਇਕ ਸੁਖਾਲਾ। ਕੱਤਕ ਤਿੰਨ ਨਾ ਸੋਚ ਵਿਚਾਰ, ਪ੍ਰਭ ਦੇਵਣਹਾਰ ਵਡਿਆਈਆ। ਕਲ ਕਲਕੀ ਲੈ ਅਵਤਾਰ, ਨਿਰਗੁਣ ਆਇਆ ਵੇਸ ਵਟਾਈਆ। ਦਰ ਘਰ ਸਾਚੇ ਪਾਵੇ ਸਾਰ, ਦਰ ਮੰਦਰ ਖੋਜ ਖੋਜਾਈਆ। ਜਨ ਭਗਤਾਂ ਦੇਵੇ ਕਰਜ਼ ਉਧਾਰ, ਪੂਰਬ ਲਹਿਣਾ ਰਿਹਾ ਮੁਕਾਈਆ। ਉਠ ਖ਼ੁਸ਼ੀਆਂ ਨਾਲ ਗਾਏ ਮੰਗਲਾਚਾਰ, ਸਾਡੀ ਮਿਲ ਕੇ ਰੁੱਤ ਸੁਹਾਈਆ। ਔਹ ਵੇਖ ਗੁਰੂ ਅਵਤਾਰ, ਬੈਠੇ ਖ਼ੁਸ਼ੀ ਮਨਾਈਆ। ਨੇਤਰ ਖੋਲ੍ਹ ਕਰ ਦੀਦਾਰ, ਪੀਰ ਪੈਗ਼ੰਬਰ ਸੀਸ ਝੁਕਾਈਆ। ਅੱਖ ਆਪਣੀ ਵੇਖ ਉਘਾੜ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਡਾਹੀਆ। ਉਠ ਕੇ ਵੇਖ ਚਾਰੋਂ ਤਰਫ਼ ਭਗਤਾਂ ਨਾਲ ਕਰੇ ਪਿਆਰ, ਭਗਵਨ ਆਪਣੇ ਰੰਗ ਰੰਗਾਈਆ। ਮਿਲ ਕੇ ਸਾਚਾ ਗਾਇਆ ਮੰਗਲਾਚਾਰ, ਗੀਤ ਇਕੋ ਇਕ ਸਮਝਾਈਆ। ਤੂੰ ਹੀ ਤੂੰ ਹੀ ਰਹੇ ਉਚਾਰ, ਭਾਵੇਂ ਨਜ਼ਰ ਕੋਇ ਨਾ ਆਈਆ। ਦੋਹਾਂ ਮਿਲ ਕੇ ਬਣਿਆ ਇਕ ਨਿਰੰਕਾਰ, ਨਿਰਗੁਣ ਸਰਗੁਣ ਦਏ ਸਮਝਾਈਆ। ਸੋਹੰ ਸ਼ਬਦ ਅਗੰਮ ਅਪਾਰ, ਬਿਨ ਪੁਰਖ ਅਕਾਲ ਜਾਪ ਨਾ ਕੋਇ ਜਪਾਈਆ। ਕੱਤਕ ਤਿੰਨ ਸਭ ਦੇ ਅੰਦਰ ਦੇਵੇ ਵਾੜ, ਦਰਵਾਜ਼ਾ ਬਾਹਰੋਂ ਦੇਵੇ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸ਼ਬਦ ਕਹੇ ਮੈਂ ਸੁਣ ਕੇ ਗੱਲ, ਹੋਇਆ ਆਪ ਹੈਰਾਨਾ। ਬੀਸ ਬੀਸਾ ਕੱਤਕ ਤਿੰਨ ਕਰ ਨਾ ਵਲ ਛਲ, ਮੇਰੇ ਨਾਲ ਵਿਚ ਜਹਾਨਾ। ਮੈਂ ਵਸਣਹਾਰਾ ਨਿਹਚਲ ਧਾਮ ਅਟੱਲ, ਜੋਧਾ ਸੂਰਬੀਰ ਬਲਵਾਨਾ। ਜੁਗ ਜੁਗ ਗੁਰ ਅਵਤਾਰ ਪੀਰ ਪੈਗ਼ੰਬਰਾਂ ਦੇਵਾਂ ਘੱਲ, ਸਾਚਾ ਦੇ ਧੁਰ ਫ਼ਰਮਾਨਾ। ਕਲਜੁਗ ਅੰਤਮ ਪ੍ਰਭ ਦੇ ਹੁਕਮ ਨਾਲ ਜਨ ਭਗਤਾਂ ਅੰਦਰ ਦੁਆਰਾ ਲਵਾਂ ਮੱਲ, ਪਿਛਲਾ ਛੱਡਾਂ ਆਪ ਟਿਕਾਣਾ। ਹਾਲੀ ਬਣ ਕੇ ਵਾਹਵਾਂ ਹਲ, ਬੀਜਾਂ ਬੀਜ ਬਣ ਕਿਰਸਾਣਾ। ਅੰਮ੍ਰਿਤ ਲਾਵਾਂ ਇਕੋ ਫਲ, ਰਸ ਮਿਲੇ ਦੋ ਜਹਾਨਾਂ। ਪ੍ਰਭ ਨਾਲ ਮਿਲਣ ਦਾ ਸਭ ਨੂੰ ਦੱਸਾਂ ਵਲ, ਇਕੋ ਮਾਰ ਤੀਰ ਨਿਸ਼ਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨਾ। ਸ਼ਬਦ ਕਹੇ ਕੀ ਮੇਰੇ ਵਸ, ਪ੍ਰਭ ਵੱਡਾ ਵਡ ਵਡਿਆਈਆ। ਜੁਗ ਚੌਕੜੀ ਜੋ ਮਾਰਗ ਦੇਵੇ ਦੱਸ, ਸਚ ਸੇਵਾ ਸਦ ਕਮਾਈਆ। ਕਲਜੁਗ ਅੰਤ ਗੁਰ ਅਵਤਾਰ
ਪੀਰ ਪੈਗੰਬਰ ਸਾਰੇ ਕਰਦੇ ਅੱਗੇ ਹੱਥ, ਝੋਲੀ ਅੱਗੇ ਰਹੇ ਵਖਾਈਆ। ਕਿਰਪਾ ਕਰ ਪੁਰਖ ਸਮਰਥ, ਪਾਰਬ੍ਰਹਮ ਪ੍ਰਭ ਵੇਸ ਵਟਾਈਆ। ਨੌ ਖੰਡ ਪ੍ਰਿਥਮੀ ਖੇੜਾ ਹੁੰਦਾ ਦਿਸੇ ਭੱਠ, ਕਲਜੁਗ ਭੱਠੀ ਅਗਨ ਤਪਾਈਆ। ਧੀਰਜ ਰਿਹਾ ਨਾ ਕੋਈ ਜਤ, ਸਤਿ ਸੰਤੋਖ ਨਾ ਕੋਇ ਰਖਾਈਆ। ਸਾਧਾਂ ਸੰਤਾਂ ਮਾਰੀ ਗਈ ਮਤ, ਮੁਤਲਾਸ਼ੀ ਤੇਰਾ ਨਜ਼ਰ ਕੋਇ ਨਾ ਆਈਆ। ਕਾਮ ਕਰੋਧ ਹੋਏ ਵਸ, ਮਾਇਆ ਮਮਤਾ ਅੰਗਨ ਲਈ ਲਗਾਈਆ। ਸਚ ਦੁਆਰਿਉਂ ਰਹੇ ਨੱਠ, ਆਪਣੀ ਪਿਠ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਕਹੇ ਮੇਰੇ ਸੁੱਤ ਦੁਲਾਰੇ, ਤੇਰਾ ਸ਼ਬਦੀ ਰੂਪ ਵਟਾਈਆ। ਗੋਬਿੰਦ ਰਿਹਾ ਤੇਰੇ ਸਹਾਰੇ, ਮੇਰਾ ਰੂਪ ਗੋਬਿੰਦ ਆਪ ਪਰਗਟਾਈਆ। ਪਿਤਾ ਪੂਤ ਵਸੇ ਇਕ ਮਹੱਲ ਮਨਾਰੇ, ਘਰ ਇਕੋ ਵੱਜੇ ਵਧਾਈਆ। ਉਠ ਲਾਡਲੇ ਮੇਰੇ ਦੁਲਾਰੇ, ਸਿਰ ਤੇਰੇ ਹੱਥ ਟਿਕਾਈਆ। ਜੁਗ ਚੌਕੜੀ ਦਿਤੇ ਲਾਰੇ, ਲੋਕਮਾਤ ਖੇਲ ਰਚਾਈਆ। ਕਲਜੁਗ ਅੰਤਮ ਬੀਸ ਬੀਸਾ ਵਾਜਾਂ ਮਾਰੇ, ਉਚੀ ਕੂਕ ਕੂਕ ਸੁਣਾਈਆ। ਵੇਖ ਪ੍ਰਭੂ ਤੇਰੇ ਭਗਤ ਲਾੜੇ, ਤੇਰਾ ਬੈਠੇ ਧਿਆਨ ਲਗਾਈਆ। ਚਾਰ ਜੁਗ ਦੇ ਰਹੇ ਕੁਆਰੇ, ਕੰਤ ਸੇਜ ਨਾ ਕੋਇ ਹੰਡਾਈਆ। ਕਰ ਬੇਨੰਤੀ ਕੱਢਣ ਹਾੜੇ, ਨੇਤਰ ਨੈਣਾਂ ਨੀਰ ਵਹਾਈਆ। ਕਲਜੁਗ ਅੰਤਮ ਆਉਦੇ ਜਾਂਦੇ ਜਾੜੇ, ਸਰਦੀ ਰੋਗ ਸਰਬ ਸਤਾਈਆ। ਜਿੰਨਾਂ ਚਿਰ ਨਾ ਮਿਲੇਂ ਪ੍ਰੀਤਮ ਪਿਆਰੇ, ਸਾਂਤਕ ਸਤਿ ਨਾ ਕੋਇ ਵਰਤਾਈਆ। ਆ ਕੇ ਵੇਖ ਘਰ ਹਮਾਰੇ, ਲੇਫ਼ ਤਲਾਈ ਨਜ਼ਰ ਕੋਈ ਨਾ ਆਈਆ। ਦੁੱਖ ਭੁੱਖ ਨੇ ਸਾਰੇ ਸਾੜੇ, ਰੋਗ ਸੋਗ ਰਹੇ ਜਲਾਈਆ। ਵਸਦੇ ਘਰ ਸਰਬ ਉਜਾੜੇ, ਕੁੱਲੀ ਕੱਖ ਸੋਭਾ ਕੋਇ ਨਾ ਪਾਈਆ। ਨੇਤਰ ਰੋਵਣ ਪੁਰਖ ਨਾਰੇ, ਬਿਰਧ ਬਾਲ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁਤ ਤੇਰੀ ਸੇਵਾ ਇਕ ਲਗਾਈਆ। ਸ਼ਬਦ ਸੁੱਤ ਕਹੇ ਸੁਣ ਮੇਰੇ ਬਾਪ, ਪੁਰਖ ਅਕਲ ਤੇਰੀ ਸਰਨਾਇਆ। ਮੈਨੂੰ ਦੱਸ ਦੇ ਉਹ ਜਾਪ, ਜਿਸ ਜਪਿਆਂ ਤੇਰੇ ਨਾਲੋਂ ਵਿਛੜ ਕੋਈ ਨਾ ਜਾਇਆ। ਕੋਟ ਜਨਮ ਦਾ ਉਤਰੇ ਪਾਪ, ਜਿਸ ਤੇਰਾ ਸੰਦੇਸਾ ਦੇਵਾਂ ਸੁਣਾਇਆ। ਉਹ ਹੋਵੇ ਪਾਕੀ ਪਾਕ, ਦੁਰਮਤ ਮੈਲ ਰਹੇ ਨਾ ਰਾਇਆ। ਤੂੰ ਦਰਸਨ ਦੇਣਾ ਸਾਖਿਆਤ, ਨਿਰਗੁਣ ਆਪਣਾ ਵੇਸ ਵਟਾਇਆ। ਮੈਂ ਤੇਰੇ ਨਾਮ ਦੀ ਦੱਸਾਂ ਗਾਥ, ਸੋਹੰ ਢੋਲਾ ਇਕ ਪੜ੍ਹਾਇਆ। ਤੂੰ ਮੇਰੀ ਬਣਾਉਣੀ ਜਮਾਤ, ਚਾਰ ਵਰਨ ਸੰਗ ਰਲਾਇਆ। ਮੈਂ ਤੇਰਾ ਦੱਸਾਂ ਹਾਲਾਤ, ਧੁਰ ਦਾ ਭੇਵ ਇਕ ਖੁਲ੍ਹਾਇਆ। ਸ੍ਰੀ ਭਗਵਾਨ ਕਹੇ ਸੁਣ ਮੇਰੀ ਬਾਤ, ਸਚ ਸੁਨੇਹੜਾ ਇਕ ਜਣਾਇਆ। ਮੈਂ ਅੰਮ੍ਰਿਤ ਦੇਵਾਂ ਆਬੇ ਹਯਾਤ, ਰਸ ਇਕੋ ਇਕ ਚੁਆਇਆ। ਤੂੰ ਜਾ ਕੇ ਗੁਰਮੁਖਾਂ ਗੁਰਸਿਖਾਂ ਸਾਚੇ ਸੰਤਾਂ ਭਗਤਾਂ ਆਖ, ਨਿਹਕਲੰਕ ਕਲ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਇਆ। ਅੰਤਮ ਤੁਹਾਡੀ ਪੁੱਛੇ ਵਾਤ, ਅੰਤਮ ਆਪਣਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸ ਇਕ ਸੁਣਾਇਆ। ਸ਼ਬਦ ਸੁੱਤ ਕਹੇ ਮੈਂ ਸੁਣਾਉਦਾ ਹਾਂ। ਉਚੀ ਕੂਕ ਕੂਕ ਅਲਾਉਦਾ ਹਾਂ। ਸੰਤ ਭਗਤ ਇਕੱਠੇ ਆਪ ਕਰਾਉਦਾ ਹਾਂ। ਗੁਰਮੁਖ ਗੁਰਸਿਖ ਨਾਲ ਮਿਲਾਉਦਾ ਹਾਂ। ਤੇਰਾ ਧਰਮ ਨਿਸ਼ਾਨ ਇਕ ਵਖਾਉਦਾ ਹਾਂ। ਨਵਾਂ ਖੰਡਾਂ ਖੋਜ ਖੋਜਾਉਦਾ ਹਾਂ। ਸੱਤਾਂ ਦੀਪਾਂ ਪੜਦਾ ਲੌਂਹਦਾ ਹਾਂ। ਗੁਰਮੁਖ ਸਾਚੇ ਫੜ ਜਗਾਉਦਾ ਹਾਂ। ਗੋਬਿੰਦ ਮੇਲਾ ਸਚ ਮਿਲਾਉਦਾ ਹਾਂ। ਪੰਚਮ ਰੰਗ ਬਸੰਤ ਚੜ੍ਹਾਉਦਾ ਹਾਂ। ਨਾਰੀ ਪੁਰਸ਼ ਇਕੋ ਮਾਣ ਦਿਵਾਉਦਾ ਹਾਂ। ਸੱਜੇ
ਖੱਬੇ ਆਪ ਰਖਾਉਦਾ ਹਾਂ। ਲੱਗੇ ਬੱਧੇ ਗੁਰ ਅਵਤਾਰ ਬਣਾਉਦਾ ਹਾਂ। ਪੀਰ ਪੈਗ਼ੰਬਰ ਤੇਰੀ ਸੇਵਾ ਲਾਉਦਾ ਹਾਂ। ਵਿਸ਼ਨ ਬ੍ਰਹਮਾ ਸ਼ਿਵ ਫਿਰਨ ਭੱਜੇ, ਧੁਰ ਦਾ ਹੁਕਮ ਆਪ ਮਨਾਉਦਾ ਹਾਂ। ਸ਼ਾਸਤਰ ਸਿਮਰਤ ਵੇਦ ਪੁਰਾਨ ਹੋਵਣ ਨੰਗੇ, ਸਭ ਦਾ ਪੜਦਾ ਅੰਤ ਉਠਾਉਦਾ ਹਾਂ। ਤੇਰੇ ਦਰ ਤੋਂ ਸਭ ਕੋਈ ਇਕੋ ਵਾਰ ਮੰਗੇ, ਸਾਚੀ ਸਿਖਿਆ ਇਕ ਸਮਝਾਉਦਾ ਹਾਂ। ਕੱਤਕ ਤਿੰਨ ਵਜਾ ਮਰਦੰਗੇ, ਨਗਾਰਾ ਇਕੋ ਰਾਗ ਵਖਾਉਦਾ ਹਾਂ। ਪਿਛੇ ਜੁਗ ਚੌਕੜੀ ਜੋ ਲੰਘੇ, ਏਨ੍ਹਾਂ ਵਿਚੋਂ ਗੁਰਮੁਖ ਆਪ ਮਿਲਾਉਦਾ ਹਾਂ। ਚਾਹੇ ਚੰਗੇ ਚਾਹੇ ਮੰਦੇ, ਪ੍ਰਭ ਤੇਰੀ ਝੋਲੀ ਪਾਉਦਾ ਹਾਂ। ਤੇਰੇ ਨਾਲ ਪ੍ਰੀਤੀ ਹੰਡੇ, ਦੂਜਾ ਇਸ਼ਟ ਨਾ ਕੋਇ ਵਖਾਉਦਾ ਹਾਂ। ਤੇਰਾ ਅੰਮ੍ਰਿਤ ਕਰੇ ਠੰਡੇ, ਅਠਸਠ ਨਹਾਵਣ ਨਾ ਕੋਇ ਨੁਹਾਉਦਾ ਹਾਂ। ਜੋ ਨਾ ਤੈਨੂੰ ਵੇਖਣ ਉਹ ਦੋ ਜਹਾਨਾਂ ਅੰਧੇ, ਓਨ੍ਹਾਂ ਦੋਜ਼ਖ਼ ਵਿਚ ਭਵਾਉਦਾ ਹਾਂ। ਲੱਖ ਚੁਰਾਸੀ ਆਂਡੇ ਗੰਦੇ, ਰਾਏ ਧਰਮ ਕੋਲੋਂ ਭੰਨਾਉਦਾ ਹਾਂ। ਤੁੱਟੀ ਲੋਕਮਾਤ ਕੋਈ ਨਾ ਗੰਢੇ, ਜੂਨ ਅਜੂਨੀ ਵੰਡ ਵੰਡਾਉਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਵਿਛੜੇ ਤੈਨੂੰ ਮਿਲਾਉਦਾ ਹਾਂ। ਸ਼ਬਦ ਸੁੱਤ ਤੈਨੂੰ ਮਾਣ ਦਿਵਾਵਾਂਗਾ। ਤੇਰੇ ਮੇਲੇ ਆਪਣੇ ਰੰਗ ਰੰਗਵਾਂਗਾ। ਗੁਰ ਚੇਲੇ ਇਕੋ ਘਰ ਵਸਾਵਾਂਗਾ। ਸੱਜਣ ਸੁਹੇਲੇ ਸਚਖੰਡ ਦੁਆਰੇ ਲੈ ਕੇ ਜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣਾ ਲੇਖਾ ਆਪੇ ਪੂਰ ਕਰਾਵਾਂਗਾ। ਸੁਣ ਕੇ ਸ਼ਬਦ ਸ੍ਰੀ ਭਗਵਾਨ, ਗੁਰ ਅਵਤਾਰ ਲੈਣ ਅੰਗੜਾਈਆ। ਪ੍ਰਭ ਜੀ ਇਕੋ ਵਾਰ ਕਿਉਂ ਦਿਤਾ ਸਭ ਨੂੰ ਦਾਨ, ਤੇਰੀ ਭਗਤੀ ਕਰਦਾ ਨਜ਼ਰ ਕੋਈ ਨਾ ਆਈਆ। ਅਸੀਂ ਜੋ ਲਿਖਦੇ ਆਏ ਗਿਆਨ, ਸਾਡਾ ਗਿਆਨ ਕੋਈ ਸਮਝ ਸਕੇ ਨਾ ਰਾਈਆ। ਤੇਰਾ ਅਨੋਖਾ ਵੇਖਿਆ ਵਿਧਾਨ, ਵਾਧਾ ਆਪਣੇ ਹੱਥ ਰਖਾਈਆ। ਸਾਡੇ ਨੈਣ ਵੇਖ ਸ਼ਰਮਾਣ, ਪਲਕ ਸਕੇ ਨਾ ਕੋਇ ਉਠਾਈਆ। ਕਰੇਂ ਕੀ ਖੇਲ ਮਿਹਰਵਾਨ, ਕਰਤਾ ਹੁਕਮ ਕੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਰਿਹਾ ਦ੍ਰਿੜਾਈਆ। ਤਖ਼ਤ ਬੈਠਾ ਆਪ ਮਾਲਕ, ਪੁਰਖ ਅਬਿਨਾਸ਼ ਵੱਡੀ ਵਡਿਆਈਆ। ਜਿਸ ਰਚਨ ਰਚਾਈ ਬਣ ਕੇ ਖ਼ਲਕ ਖ਼ਾਲਕ, ਸੋ ਮਖ਼ਲੂਕ ਵੇਖੇ ਬੇਪਰਵਾਹੀਆ। ਜਿਸ ਦੇ ਹੱਥ ਧੁਰ ਦੀ ਅਦਾਲਤ, ਸੋ ਅਦਲ ਇਕੋ ਇਕ ਰਿਹਾ ਕਮਾਈਆ। ਆਦਿ ਜੁਗਾਦਿ ਜੋ ਰਹੇ ਸਹੀ ਸਲਾਮਤ, ਸਾਹਿਬ ਸਤਿਗੁਰ ਸੱਚਾ ਮਾਹੀਆ। ਉਹ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਕੋਈ ਨਾ ਲਏ ਜ਼ਮਾਨਤ, ਮਿਹਰ ਨਜ਼ਰ ਕਰ ਬਰੀਖ਼ਾਨੇ ਵਿਚੋਂ ਬਰੀ ਆਪ ਕਰਾਈਆ। ਪ੍ਰਭ ਸੱਚੇ ਨੂੰ ਨਹੀਂ ਮਮਾਨਤ, ਜਿਉਂ ਭਾਵੇ ਤਿਉਂ ਲਏ ਚਲਾਈਆ। ਜਨ ਭਗਤਾਂ ਬਿਨ ਕਰਨੀਉਂ ਆਪਣਾ ਨਾਮ ਦੇਵੇ ਅਮਾਨਤ, ਬੰਦ ਤਾਕੀ ਖੋਲ੍ਹ ਅੰਦਰ ਦਏ ਟਿਕਾਈਆ। ਹੁਕਮ ਨਾਲ ਸਭ ਨੂੰ ਕਰੇ ਮਮਾਨਤ, ਠੱਗ ਚੋਰ ਯਾਰ ਅੰਦਰ ਲੰਘ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਰਿਹਾ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰੋ ਤੁਸਾਂ ਮੇਰੀ ਰੱਖੀ ਓਟ, ਲੋਕਮਾਤ ਫੇਰਾ ਪਾਈਆ। ਮੇਰੀ ਧਾਰ ਲੈ ਕੇ ਨਿਰਗੁਣ ਜੋਤ, ਸਰਗੁਣ ਕਰੀ ਰੁਸ਼ਨਾਈਆ। ਸ਼ਬਦ ਲੱਗੀ ਅਗੰਮੀ ਚੋਟ, ਤਨ ਨਗਾਰ ਰਬਾਬ ਵਜਾਈਆ । ਹੱਥ ਜੋੜ ਮੰਗਦੇ ਰਹੇ ਮੋਖ, ਧਿਆਨ ਇਕੋ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦਏ ਸਮਝਾਈਆ। ਗੁਰ ਅਵਤਾਰ ਤੁਸੀਂ ਮੇਰੇ ਵਸ, ਜੁਗ ਚੌਕੜੀ ਸੇਵ ਕਮਾਈਆ। ਜੀਵਾਂ ਜੰਤਾਂ ਮਾਰਗ ਦੱਸ, ਮੇਰਾ ਰਾਹ
ਵਖਾਈਆ। ਕਲਜੁਗ ਅੰਤਮ ਪਰਗਟੇ ਇਕ ਪੁਰਖ ਸਮਰਥ, ਪ੍ਰਭ ਆਪਣਾ ਫੇਰਾ ਪਾਈਆ। ਉਹ ਕੀਹਦਾ ਰਾਹ ਦੇਵੇ ਦੱਸ, ਸਭ ਦਾ ਮਾਲਕ ਆਪ ਅਖਵਾਈਆ। ਕਿਸ ਦੇ ਅੱਗੇ ਡਾਹਵੇ ਹੱਥ, ਮੰਗਣ ਕਿਸ ਦੁਆਰੇ ਜਾਈਆ। ਜਿਸ ਨੇ ਸਭ ਦੀ ਕਰਾਈ ਬਸ, ਬਸਤਾ ਬੰਨ੍ਹ ਕੇ ਅੱਗੇ ਪਿਛੇ ਲਏ ਲਾਈਆ। ਸੋ ਮਿਹਰਵਾਨ ਜਿਸ ਵਲ ਮਿਹਰ ਨਜ਼ਰ ਕਰ ਕੇ ਪਏ ਹੱਸ, ਤਿਸ ਦੋ ਜਹਾਨਾਂ ਪੰਧ ਮੁਕਾਈਆ। ਜਿਸ ਛੋਹੇ ਨਾਲ ਹੱਥ, ਤਿਸ ਮਿਲੇ ਮਾਣ ਵਡਿਆਈਆ। ਜਿਸ ਮਸਤਕ ਚਰਨ ਕਵਲ ਦੇਵੇ ਰੱਖ, ਤਿਸ ਆਪਣੀ ਜੋਤ ਜੋਤ ਸਮਾਈਆ। ਜਿਸ ਦੇ ਘਰ ਦੁਆਰੇ ਆਵੇ ਨੱਠ, ਉਸ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਰਲ ਕੇ ਸਾਰੇ ਜਸ ਲਓ ਗਾਈਆ। ਇਹ ਵੇਲਾ ਫੇਰ ਨਹੀਂ ਆਉਣਾ ਹੱਥ, ਕੱਠਿਆਂ ਸਭ ਨੂੰ ਦਿਤਾ ਕਰਾਈਆ। ਚਾਰ ਜੁਗ ਦਾ ਵਾਰੀ ਵਾਰੀ ਗਾਇਆ ਜਸ, ਸੋ ਢੋਲਾ ਇਕੋ ਵਾਰ ਸੁਣਾਈਆ। ਜਨ ਭਗਤਾਂ ਮਿਲ ਕੇ ਲਓ ਆਪਣਾ ਰਸ, ਰਸ ਇਕੋ ਇਕ ਜਣਾਈਆ। ਬਾਹਰ ਕੋਈ ਨਾ ਜਾਵੇ ਨੱਸ, ਡੋਰੀ ਆਪਣੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੋਕਮਾਤ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪੁਰਖ ਸਮਰਥ, ਤੇਰੇ ਹੱਥ ਤੇਰੀ ਵਡਿਆਈਆ। ਅਸੀਂ ਖ਼ੁਸ਼ੀ ਹੋਏ ਤੇਰਾ ਸੁਣ ਕੇ ਜਸ, ਗੁਰਮੁਖ ਸਾਰੇ ਤੈਨੂੰ ਰਹੇ ਧਿਆਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਨਾ ਕੋਈ ਇਸ਼ਟ ਦੇਵ ਮਨਾਈਆ। ਤੇਰੇ ਚਰਨ ਜੋੜ ਕੇ ਨਾਤ, ਆਪਣਾ ਸਾਕ ਸੱਜਣ ਬੈਠੇ ਬਣਾਈਆ। ਇਹ ਨਹੀਂ ਸੁਣਦੇ ਕਿਸੇ ਦੀ ਬਾਤ, ਆਪਣੀ ਸਮਝ ਬੈਠੇ ਗਵਾਈਆ। ਇਕੋ ਤੇਰਾ ਦਰਸਨ ਰਹੇ ਝਾਕ, ਝਾਕੀ ਆਪਣੀ ਬੈਠੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰਾ ਵਿਛੋੜਾ ਰਹਿਣ ਨਾ ਪਾਈਆ। ਸ੍ਰੀ ਭਗਵਾਨ ਕਹੇ ਮੈਂ ਕੀ ਦੱਸਾਂ, ਵਸ ਮੇਰੇ ਕੁਛ ਨਜ਼ਰ ਨਾ ਆਈਆ। ਭਗਤਾਂ ਕੋਲੋਂ ਕਿਧਰ ਨੱਠਾਂ, ਰਾਹ ਖਹਿੜਾ ਬੈਠੇ ਬੰਦ ਕਰਾਈਆ। ਜੇ ਏਨ੍ਹਾਂ ਤੋਂ ਪਿਛੇ ਹਟਾਂ, ਮੇਰੀ ਦੋ ਜਹਾਨ ਵੱਜੇ ਨਾ ਕੋਇ ਵਧਾਈਆ। ਜੇ ਏਨ੍ਹਾਂ ਦੇ ਅੰਦਰ ਵਸਾਂ, ਵੇਖ ਵੇਖ ਸੜ ਕੇ ਮਰੇ ਲੋਕਾਈਆ। ਜੇ ਭਗਤਾਂ ਦੀ ਚਰਨੀਂ ਢੱਠਾਂ, ਤਾਂ ਆਪਣੀ ਖ਼ੁਸ਼ੀ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰਾਂ ਰਿਹਾ ਸਮਝਾਈਆ। ਪੀਰ ਪੈਗ਼ੰਬਰ ਕਹਿਣ ਪ੍ਰਭੂ ਤੇਰਾ ਖੇਲ ਅਪਾਰ, ਪਰਵਰਦਿਗਾਰ ਸਮਝ ਕੋਇ ਨਾ ਆਈਆ। ਅਸੀਂ ਮੰਨਦੇ ਰਹੇ ਤੂੰ ਸਾਡਾ ਯਾਰ, ਦੂਜੀ ਯਾਰੀ ਨਾ ਕਿਸੇ ਲਗਾਈਆ। ਸਾਨੂੰ ਦੱਸਦਾ ਰਿਹੋਂ ਗੁਫ਼ਤਾਰ, ਕਲਮਾ ਕਲਾਮ ਇਕ ਪੜ੍ਹਾਈਆ । ਅਸੀਂ ਬੋਲਦੇ ਰਹੇ ਨਾਲ ਜ਼ਬਾਨ, ਕਾਗ਼ਜ਼ ਕਲਮ ਕਰ ਲਿਖਾਈਆ। ਦਰੋਹੀ ਕਲਜੁਗ ਅੰਤਮ ਵੇਖ ਕੇ ਹੋਏ ਹੈਰਾਨ, ਹੈਰਾਨੀ ਸਭ ਦੇ ਉਤੇ ਛਾਈਆ। ਬਿਨ ਭਗਤਾਂ ਰੰਡ ਜਾਪੇ ਭਗਵਾਨ, ਭਗਵਨ ਸਰਨ ਕੋਈ ਨਾ ਜਾਈਆ। ਸਾਰੇ ਖ਼ਾਲੀ ਦਿਸਦੇ ਮਸੀਤ ਮੰਦਰ ਮਕਾਨ, ਸ਼ਿਵਦਵਾਲੇ ਮੱਠ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਕੀ ਵਰਤਾਈਆ। ਗੁਰ ਅਵਤਾਰੋ ਕੀ ਵਰਤੇ ਖੇਲ, ਹਰਿ ਸਤਿਗੁਰ ਆਪ ਜਣਾਈਆ। ਜਨ ਭਗਤਾਂ ਧੱਕੇ ਨਾਲ ਮੈਨੂੰ ਲਿਆ ਮੇਲ, ਲੋਕਮਾਤ ਆਪਣਾ ਬਲ ਪਰਗਟਾਈਆ। ਸਾਰੇ ਕਹਿਣ ਸਾਥੋਂ ਝੱਲੀ ਨਹੀਂ ਜਾਂਦੀ ਕੂੜੀ ਜੇਲ, ਬਿਨ ਤੇਰੇ ਚੈਨ ਕੋਇ ਨਾ ਆਈਆ। ਦਰ ਤੋਂ ਸਕੇ ਨਾ ਕੋਈ ਧਕੇਲ, ਕੱਠੇ ਹੋ ਕੇ ਬੈਠੇ ਡੇਰਾ ਲਾਈਆ। ਚਾਰ ਜੁਗ ਦੀ ਕਹਾਣੀ ਕਥਾ ਵਾਰਤਾ ਥੀਊਰੀ ਹੋਈ ਫ਼ੇਲ, ਫ਼ੈਸਲਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਆਪਣਾ ਵੇਸ ਰਿਹਾ ਵਟਾਈਆ। ਪ੍ਰਭ ਵੇਸ ਵਟਾਵੇਂ ਕਿਉਂ, ਗੁਰ ਅਵਤਾਰ ਰਹੇ ਜਣਾਈਆ। ਪ੍ਰਭ ਸੀਸ ਨਿਵਾਵੇਂ ਕਿਉਂ, ਬੇਪਰਵਾਹ ਤੇਰੀ ਵੱਡੀ ਸੱਚੀ ਸ਼ਹਿਨਸ਼ਾਹੀਆ। ਪ੍ਰਭੂ ਗੁਰਮੁਖਾਂ ਨਾਮ ਧਿਆਵੇਂ ਕਿਉਂ, ਆਦਿ ਜੁਗਾਦਿ ਸਭ ਤੇਰਾ ਢੋਲਾ ਗਾਈਆ। ਪ੍ਰਭੂ ਸਾਚੇ ਸੰਤਾਂ ਸੰਗ ਨਿਭਾਵੇਂ ਕਿਉਂ, ਨਿਰਗੁਣ ਸਰਗੁਣ ਆਪਣੀ ਪ੍ਰੀਤ ਲਗਾਈਆ। ਪ੍ਰਭ ਗੁਰਮੁਖਾਂ ਮੇਲ ਮਿਲਾਵੇਂ ਕਿਉਂ, ਦੋ ਜਹਾਨਾਂ ਪੰਧ ਮੁਕਾਈਆ। ਪ੍ਰਭ ਗੁਰਸਿਖਾਂ ਰੰਗ ਚੜ੍ਹਾਵੇਂ ਕਿਉਂ, ਰੰਗ ਅਗੰਮੜਾ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇ ਸਚ ਵਰ, ਭੇਵ ਅਭੇਦਾ ਦੇ ਖੁਲ੍ਹਾਈਆ। ਭਗਤਾਂ ਮੇਲਾ ਕਾਰਨ ਏਸ, ਬਿਨ ਭਗਤਾਂ ਮੇਰੀ ਕਰੇ ਨਾ ਕੋਇ ਵਧਾਈਆ। ਸੰਤਾਂ ਵਸਾਵਾਂ ਇਕ ਦੇਸ, ਜਿਸ ਘਰ ਆਪਣਾ ਡੇਰਾ ਲਾਈਆ। ਗੁਰਮੁਖਾਂ ਦੇਵਾਂ ਆਪਣੀ ਟੇਕ, ਬਿਨ ਗੁਰਮੁਖਾਂ ਮੇਰਾ ਸੰਗ ਨਾ ਕੋਇ ਨਿਭਾਈਆ। ਗੁਰਸਿਖਾਂ ਦੇਵਾਂ ਬੁਧ ਬਿਬੇਕ, ਬਿਨ ਬਿਬੇਕੀ ਬੁਧ ਮੇਰੀ ਸਮਝ ਕਿਸੇ ਨਾ ਪਾਈਆ। ਏਸੇ ਕਰ ਕੇ ਧਰਾਂ ਭੇਖ, ਨਿਤ ਨਵਿਤ ਵੇਸ ਵਟਾਈਆ। ਜੁਗ ਚੌਕੜੀ ਲਿਖਦਾ ਰਿਹਾ ਲੇਖ, ਕਲਜੁਗ ਅੰਤਮ ਪੂਰ ਕਰਾਈਆ। ਸੰਤ ਭਗਤ ਗੁਰਮੁਖ ਗੁਰਸਿਖ ਆਪਣੇ ਨਾਲ ਭੇਜ, ਲੋਕਮਾਤ ਜਨਮ ਦਵਾਈਆ। ਖ਼ੁਸ਼ੀਆਂ ਨਾਲ ਓਨ੍ਹਾਂ ਅੰਦਰ ਵੜ ਕੇ ਹੰਡਾਵੇ ਸੇਜ, ਕਮਲਾਪਤੀ ਸੋਭਾ ਪਾਈਆ। ਗੁਰਮੁਖ ਨਾਰੀ ਖ਼ੁਸ਼ ਹੋਏ ਵੇਖ, ਚਾਓ ਘਨੇਰਾ ਇਕ ਪਰਗਟਾਈਆ। ਇਹੋ ਪ੍ਰਭ ਦਾ ਸੱਚਾ ਹੇਤ, ਆਦਿ ਜੁਗਾਦਿ ਜੁਗ ਚੌਕੜੀ ਆਪਣੀ ਕਾਰ ਕਮਾਈਆ। ਅੱਗੇ ਫਿਰ ਸਮਝ ਨਹੀਂ ਆਉਣੀ ਖੇਡ, ਪਿਛਲਾ ਲੇਖਾ ਪੜ੍ਹ ਪੜ੍ਹ ਸਾਰੇ ਸਿਰ ਲੈਣ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘਰਾਈਆ। ਤਿੰਨ ਕੱਤਕ ਕਹੇ ਮੈਂ ਸਭ ਨੂੰ ਵੇਖਾਂ, ਕਵਣ ਦੁਆਰੇ ਡੇਰੇ ਲਾਈਆ। ਵੀਹ ਸੌ ਵੀਹ ਕਹੇ ਮੈਂ ਸਭ ਨੂੰ ਪੇਖਾਂ, ਨੈਣ ਅੱਖ ਖੁਲ੍ਹਾਈਆ। ਸ਼ਬਦ ਕਹੇ ਮੈਂ ਸਭ ਨੂੰ ਕਰਾਵਾਂ ਚੇਤਾ, ਗੁਰ ਅਵਤਾਰ ਪੀਰ ਪੈਗ਼ੰਬਰ ਭੁਲ ਕੋਇ ਨਾ ਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਡਾ ਪੂਰਾ ਕਰਨ ਆਇਆ ਲੇਖਾ, ਜੋ ਲਿਖ ਲਿਖ ਮਾਤ ਦੇ ਕੇ ਆਏ ਗਵਾਹੀਆ। ਭਗਤ ਕਹਿਣ ਪ੍ਰਭ ਸਾਡਾ ਬਣ ਕੇ ਆਇਆ ਨੇਤਾ, ਨਿਰਗੁਣ ਨਿਰਵੈਰ ਫੇਰਾ ਪਾਈਆ। ਸੰਤ ਕਹਿਣ ਸਾਡਾ ਵਿਸਰਿਆ ਅਜੇ ਨਾ ਏਹਨੂੰ ਚੇਤਾ, ਪਿਛਲੀ ਕਹਾਣੀ ਯਾਦ ਕਰਾਈਆ। ਗੁਰਮੁਖ ਕਹਿਣ ਸਾਨੂੰ ਬਣਾਵਣ ਆਇਆ ਬੇਟਾ, ਪਿਤਾ ਗੋਬਿੰਦ ਨਾਲ ਮਿਲਾਈਆ। ਗੁਰਸਿਖ ਕਹਿਣ ਸਦ ਬਣ ਕੇ ਆਇਆ ਖੇਵਟ ਖੇਟਾ, ਬੇੜਾ ਬੰਨੇ ਦਏ ਲਗਾਈਆ। ਸ੍ਰੀ ਭਗਵਾਨ ਕਹੇ ਮੇਰਾ ਅਵੱਲੜਾ ਵੇਸਾ, ਸਮਝ ਕੋਇ ਨਾ ਪਾਈਆ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਜੋ ਬੋਲੀ ਉਤੇ ਮੈਥੋਂ ਲੈਂਦੇ ਰਹੇ ਠੇਕਾ, ਅੰਤਮ ਸਭ ਦੀ ਮੁਣਿਆਦ ਪੂਰ ਕਰਾਈਆ। ਬਾਕੀ ਓਟ ਹੋਰ ਕੋਈ ਨੇਤਰ ਨੈਣ ਨਾ ਪੇਖਾ, ਖ਼ਾਲੀ ਦੁਆਰਾ ਨਜ਼ਰ ਕੋਇ ਨਾ ਆਈਆ। ਸਭ ਦਾ ਪੂਰਾ ਕੀਤਾ ਹਿੱਸਾ, ਕਿੱਸਾ ਕਹਾਣੀ ਦਿਤੀ ਮੁਕਾਈਆ। ਅੱਗੇ ਚਲਾਏ ਆਪਣਾ ਸਿੱਕਾ, ਸਿੱਧੀ ਤਰਾ ਸਮਝਾਈਆ। ਜਿਸ ਨੂੰ ਕਹਿੰਦੇ ਪ੍ਰਭ ਜੂ ਨਿੱਕਾ, ਸੋ ਵੱਡਾ ਵਡੀ ਦਏ ਵਡਿਆਈਆ। ਅੱਗੇ ਕਿਸੇ ਨੂੰ ਲੱਭੇ ਨਾ ਵਿਚੋਂ ਪੱਥਰਾਂ ਇੱਟਾਂ, ਜਲ ਵਿਚੋਂ ਨਜ਼ਰ ਕਿਸੇ ਨਾ ਆਈਆ। ਜਿਸ ਮਿਲੇ ਤਿਸ ਕਾਇਆ ਕਿਤਾ, ਖ਼ਿਤਾ ਇਕੋ ਇਕ ਵਖਾਈਆ। ਬਾਕੀ ਰਸ ਕਰੇ ਫਿਕਾ, ਰਸ ਦੇਵੇ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਤਿੰਨ ਕੱਤਕ ਕਹੇ ਵੇਖੋ ਮੈਂ ਬੜਾ ਦਲੇਰ, ਸਾਰੇ ਮੈਨੂੰ ਦਿਓ ਵਧਾਈਆ। ਵੀਹ ਸੌ ਵੀਹ
ਕਹੇ ਮੈਂ ਲਿਆਂਦਾ ਘੇਰ, ਜਿਹੜਾ ਕਾਬੂ ਕਿਸੇ ਨਾ ਆਈਆ। ਜਨ ਭਗਤ ਕਹੋ ਅਸਾਂ ਫੜਿਆ ਸ਼ੇਰ, ਜਿਸ ਦੀ ਭਬਕ ਕੋਈ ਝੱਲ ਨਾ ਸਕੇ ਰਾਈਆ। ਹਰਿ ਸੰਗਤ ਕਹੋ ਭਾਗ ਲੱਗਾ ਪਿੰਡ ਹੇਰ, ਜਿਥੇ ਗੁਰਮੁਖ ਲਾਲ ਆਸਣ ਲਾਈਆ। ਜਿਸ ਗਜ ਨਾਲ ਕਰ ਕੇ ਆਪਣੀ ਮਿਹਰ, ਮੇਲ ਮਿਲਾਇਆ ਸਹਿਜ ਸੁਭਾਈਆ। ਦੋਆਬੇ ਵਿਚੋਂ ਗੁਰਮੁਖਾਂ ਬਾਂਹੋਂ ਫੜ ਕੇ ਲਹਿਣਾ ਦਿਤਾ ਨਿਬੇੜ, ਦੇਣਾ ਕੋਇ ਰਹਿਣ ਨਾ ਪਾਈਆ। ਅੱਗੇ ਨਾ ਕੋਈ ਝਗੜਾ ਨਾ ਝੇੜ, ਝੰਜਟ ਧਰਮ ਰਾਏ ਨਾ ਪਾਈਆ। ਬਾਂਹੋਂ ਫੜ ਕੇ ਕੱਠੇ ਕਰ ਕੇ ਸਾਰੇ ਲਏ ਨਖੇੜ, ਆਪਣੇ ਅੱਗੇ ਲਾਈਆ। ਇਹੋ ਪ੍ਰਭ ਦਾ ਅਗੰਮੀ ਗੇੜ, ਸਮਝ ਸੋਚ ਸਕੇ ਕੋਈ ਨਾ ਰਾਈਆ। ਲੱਖ ਚੁਰਾਸੀ ਜੀਵ ਜੰਤ ਨੌ ਖੰਡ ਪ੍ਰਿਥਮੀ ਦਿਸੇ ਅੰਧੇਰ, ਗੁਰਮੁਖ ਘਰ ਵਿਚ ਬੈਠੇ ਦੀਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਕੱਤਕ ਤਿੰਨ ਨਹੀਂ ਤੇਰੀ ਵਡਿਆਈ, ਸੋ ਸਾਹਿਬ ਆਪ ਜਣਾਇੰਦਾ। ਜਨ ਭਗਤਾਂ ਲੱਗ ਨਿਉਂ ਨਿਉਂ ਪਾਈ, ਜਿਨ੍ਹਾਂ ਮਿਲਣ ਹਰਿ ਜੂ ਫੇਰਾ ਪਾਇੰਦਾ। ਵੀਹ ਸੌ ਵੀਹ ਉਠ ਗਾ ਵਧਾਈ, ਤੇਰਾ ਲੇਖਾ ਲੇਖੇ ਲਾਇੰਦਾ। ਕਰੇ ਖੇਲ ਬੇਪਰਵਾਹੀ, ਬੇਪਰਵਾਹ ਆਪਣਾ ਵੇਸ ਵਟਾਇੰਦਾ। ਜਨ ਭਗਤਾਂ ਰੰਗ ਰਿਹਾ ਰੰਗਾਈ, ਬਣ ਲਲਾਰੀ ਸਾਚੇ ਚੋਲੇ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਰੇ ਕਹਿਣ ਪ੍ਰਭ ਅਸੀਂ ਨਹੀਂ ਮੰਨਦੇ, ਸਚ ਸਚ ਜਣਾਈਆ। ਤੇਰੇ ਖੇਲ ਵਲ ਛਲ ਦੇ, ਜੁਗ ਚੌਕੜੀ ਧਾਰ ਬੰਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਸੰਦੇਸੇ ਘੱਲਦੇ, ਲੋਕਮਾਤ ਨਾਦ ਸੁਣਾਈਆ। ਸੋ ਸਾਰੇ ਤੇਰੇ ਕੋਲੋਂ ਡਰਦੇ, ਤੇਰਾ ਭੈ ਵਖਾਈਆ। ਕੀ ਕਾਰਨ ਤੇਰੇ ਪਿਛੇ ਦੀਨ ਮਜ਼੍ਹਬ ਲੜਦੇ, ਕੀ ਤੈਨੂੰ ਵੰਡਿਆਂ ਹੱਥ ਵਿਚ ਆਈਆ। ਲੱਖ ਚੁਰਾਸੀ ਜੀਵ ਜੰਤ ਤੇਰੇ ਬਰਦੇ, ਕਿਉਂ ਬੈਠਾ ਮੁਖ ਭਵਾਈਆ। ਆਪਣੀ ਮਿਹਰ ਆਪੇ ਕਰ ਦੇ, ਮਿਹਰਵਾਨ ਤੇਰੀ ਸ਼ਰਨਾਈਆ। ਦੋਏ ਜੋੜ ਹਾੜੇ ਕੱਢਦੇ, ਹੌਕਾ ਲੈ ਲੈ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਮੰਗੀ ਮੰਗ ਸਚ ਦਰ, ਸੋ ਪੁਰਖ ਨਿਰੰਜਣ ਆਪ ਜਣਾਇਆ। ਗੋਬਿੰਦ ਮੰਗਿਆ ਅੰਤਮ ਵਰ, ਧੁਰ ਸੰਦੇਸਾ ਇਕ ਅਲਾਇਆ। ਪੁਰਖ ਅਕਾਲ ਤੇਰਾ ਪੱਲੂ ਲਿਆ ਫੜ, ਫੜਿਆ ਪੱਲੂ ਨਾ ਕੋਇ ਛੁਡਾਇਆ। ਕਲਜੁਗ ਅੰਤਮ ਆਉਣਾ ਨਰਾਇਣ ਨਰ, ਨਰ ਹਰਿ ਆਪਣਾ ਹੁਕਮ ਵਰਤਾਇਆ। ਸੰਬਲ ਨਗਰ ਬਹਿਣਾ ਵੜ, ਸਾਚਾ ਮੰਦਰ ਸੋਭਾ ਪਾਇਆ। ਸਾਚਾ ਡੰਕ ਵਜਾਉਣਾ ਚੜ੍ਹ, ਸ਼ਬਦੀ ਖੰਡਾ ਹੱਥ ਚਮਕਾਇਆ। ਤੇਰਾ ਮੇਰਾ ਇਕੋ ਦਰ, ਦੁਆਰਾ ਇਕੋ ਨਜ਼ਰੀ ਆਇਆ। ਤੂੰ ਕਿਰਪਾ ਦੇਣੀ ਕਰ, ਮੈਂ ਖੇਲਾਂ ਖੇਲ ਸਬਾਇਆ। ਸ੍ਰਿਸ਼ਟ ਸਬਾਈ ਅੰਦਰ ਵੜ, ਘਟ ਘਟ ਆਪਣਾ ਆਸਣ ਲਾਇਆ। ਗੁਰਮੁਖ ਗੁਰਸਿਖ ਲਵਾਂ ਫੜ, ਜਗ ਵਿਛੜੇ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਤੇਰੀ ਸਰਨਾਇਆ। ਗੋਬਿੰਦ ਤੇਰੇ ਹੱਥ ਨਹੀਂ ਉਹ ਤਾਕਤ, ਗੋਬਿੰਦ ਗੋਬਿੰਦ ਆਪ ਜਣਾਈਆ। ਪੰਜਾਂ ਪਿਆਰਿਆਂ ਕਰ ਸਵਾਗਤ, ਜੋ ਤੇਰਾ ਨੂਰ ਨਜ਼ਰੀ ਆਈਆ। ਪਹਿਲੋਂ ਏਨ੍ਹਾਂ ਨਾਲ ਹੋ ਮੁਖ਼ਾਤਬ, ਤੁਆਰਫ਼ ਆਪਣਾ ਦੇ ਜਣਾਈਆ। ਫੇਰ ਕਰ ਜਗਤ ਅਦਾਲਤ, ਦਰ ਸਾਚੇ ਨਾਲ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕ ਸੁਣਾਈਆ। ਪੰਜ ਪਿਆਰੇ ਵੇਖਾਂ ਰੂਪ, ਆਪ ਆਪਣਾ ਨੂਰ
ਪਰਗਟਾਈਆ। ਅੰਦਰ ਬਣ ਕੇ ਸਾਚਾ ਭੂਪ, ਬਾਹਰ ਜਗਤ ਖੇਲ ਵਡਿਆਈਆ। ਤਾਣਾ ਪੇਟਾ ਇਕੋ ਸੂਤ, ਇਕੋ ਰੰਗ ਰੰਗਾਈਆ। ਡੰਕ ਵਜਾ ਚਾਰ ਕੂਟ, ਦਹਿ ਦਿਸ਼ਾ ਕਰਾਂ ਸ਼ਨਵਾਈਆ। ਕੂੜੀ ਕਿਰਿਆ ਜੂਠ ਝੂਠ, ਮਾਇਆ ਮਮਤਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਚ ਸੁਨੇਹੜਾ ਇਕ ਸੁਣਾਈਆ। ਪੰਜ ਪਿਆਰੇ ਬੋਲਣ ਗ਼ੁੱਸੇ, ਆਪਣਾ ਬੋਲ ਜਣਾਈਆ। ਤੇਰੇ ਨਾਲੋਂ ਅਸੀਂ ਰੁੱਸੇ, ਕਿਉਂ ਢਈਆ ਬੈਠੋਂ ਮੁਖ ਭਵਾਈਆ। ਤੇਰੇ ਬਿਨਾਂ ਸਾਨੂੰ ਕੋਈ ਨਾ ਪੁੱਛੇ, ਮਿਲੇ ਨਾ ਮਾਣ ਵਡਿਆਈਆ। ਕਲਜੁਗ ਕੂੜੀ ਕਿਰਿਆ ਕੁੱਠੇ, ਪੁੱਠੀ ਖੱਲ ਲਈ ਲੁਹਾਈਆ। ਤੇਰੇ ਨਾਲੋਂ ਪ੍ਰੀਤੀ ਕਦੇ ਨਾ ਤੁੱਟੇ, ਇਹੋ ਮੰਗ ਮੰਗਾਈਆ। ਸਾਹਿਬ ਸਤਿਗੁਰ ਸੁਆਮੀ ਤੁਠੇ, ਤੇਰੇ ਅੱਗੇ ਅਰਦਾਸ ਸੁਣਾਈਆ। ਪੰਜਾਂ ਨਾਲ ਪੰਚ ਵਿਕਾਰ ਕਰ ਸੁੱਚੇ, ਸੂਚਮ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਚਰਨ ਸੀਸ ਨਿਵਾਈਆ। ਚਰਨ ਸੀਸ ਨਿਵਾਇਆ ਤੇਰੇ, ਪ੍ਰਭ ਮੰਗੇ ਮੰਗ ਏਕ। ਸਾਡੇ ਮਨ ਚਾਉ ਘਨੇਰੇ, ਮਿਲੀ ਸਾਚੀ ਟੇਕ। ਦੂਰ ਦੁਰਾਡੇ ਆਏ ਨੇਰੇ, ਗੁਰ ਸਤਿਗੁਰ ਲਏ ਪੇਖ। ਭਾਗ ਲਗਾਇਆ ਘਰ ਦੇ ਖੇੜੇ, ਘਰ ਘਰ ਵਿਚ ਦਿਤਾ ਭੇਤ। ਪੰਜਾਂ ਉਤੇ ਜੋ ਕੀਤੀ ਮਿਹਰੇ, ਮਿਹਰਵਾਨ ਕਰ ਕਿਰਪਾ ਆਪ ਵੇਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਆਪਣੇ ਪੂਰੇ ਕਰਦੇ ਲੇਖ। ਲੇਖ ਪੂਰੇ ਕਰ ਕਰਤਾਰ, ਪੰਚਮ ਮੰਗ ਮੰਗਾਈਆ। ਗੋਬਿੰਦ ਬਣਿਆ ਨਾਲ ਭਿਖਾਰ, ਭੱਜਿਆ ਇਕੋ ਚਾਈਂ ਚਾਈਂਆ। ਜਿਸ ਵੇਲੇ ਲਏਂ ਕਲ ਕਲਕੀ ਅਵਤਾਰ, ਕਲ ਕਲਕੀ ਵੇਸ ਵਟਾਈਆ। ਸ਼ਬਦੀ ਡੰਕ ਵਜਾ ਸਤਾਰ, ਦੋ ਜਹਾਨ ਕਰੇਂ ਸ਼ਨਵਾਈਆ। ਚਾਰ ਜੁਗ ਦੇ ਵਿਛੜੇ ਦੇਵੇਂ ਤਾਰ, ਫੜ ਬਾਂਹੋਂ ਗਲੇ ਲਗਾਈਆ। ਗੋਬਿੰਦ ਕਰਜ਼ਾ ਦਏਂ ਉਤਾਰ, ਧੁਰ ਦਾ ਲਹਿਣਾ ਝੋਲੀ ਪਾਈਆ। ਪੰਜਾਂ ਦੇਵੇਂ ਇਕ ਪਿਆਰ, ਪੰਜਮ ਲੇਖਾ ਦਏਂ ਸਮਝਾਈਆ। ਸਚਖੰਡ ਦਾ ਤੇਰਾ ਸਚ ਵਿਹਾਰ, ਸਤਿ ਸਤਿਵਾਦੀ ਤੇਰੀ ਸੱਚੀ ਸ਼ਹਿਨਸ਼ਾਹੀਆ। ਸਤਿਜੁਗ ਤੇਰੀ ਖੇਲ ਅਪਰ ਅਪਾਰ, ਬਿਨ ਸਤਿ ਪੁਰਸ਼ਾਂ ਨਜ਼ਰ ਕਿਸੇ ਨਾ ਆਈਆ। ਤੇਰਾ ਸੋਹਣਾ ਲੱਗੇ ਦਰਬਾਰ, ਦਰਗਹਿ ਸਾਚੀ ਵੱਜੇ ਵਧਾਈਆ। ਜਿਥੇ ਭਗਤ ਰਹਿਣ ਚੋਬਦਾਰ, ਦੂਜਾ ਨਜ਼ਰ ਕੋਇ ਨਾ ਆਈਆ। ਇਕੀਆਂ ਦੇਣਾ ਧੁਰ ਦਾ ਮਾਣ, ਮਾਣ ਆਪਣੇ ਨਾਲ ਬਣਾਈਆ। ਜਿਨ੍ਹਾਂ ਹੱਥ ਹੋਣ ਨਿਸ਼ਾਨ, ਨਿਸ਼ਾਨੇ ਤੇਰੇ ਨਾਮ ਝੁਲਾਈਆ। ਉਪਰ ਲੇਖ ਹੋਵੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈਕਾਰ ਸੰਗਤ ਢੋਲਾ ਗਾਈਆ। ਗੋਬਿੰਦ ਸੂਰਾ ਸੇਵਾ ਕਰੇ ਆਣ, ਦਰ ਸਾਚੇ ਅਲਖ ਜਗਾਈਆ। ਪੰਜ ਪਿਆਰੇ ਫੇਰ ਖ਼ੁਸ਼ੀ ਮਨਾਣ, ਇਕੀਆਂ ਬੇੜਾ ਲਏਂ ਤਰਾਈਆ। ਆਪਣਾ ਬਣਾਏਂ ਇਕ ਵਿਧਾਨ, ਜਿਸ ਦੀ ਸਮਝ ਕਿਸੇ ਨਾ ਆਈਆ। ਲਿਖ ਕੇ ਸ੍ਰਿਸ਼ਟ ਸਬਾਈ ਦਏਂ ਗਿਆਨ, ਅੱਖਰ ਅੱਖਰਾਂ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੀਸ ਹੱਥ ਟਿਕਾਈਆ । ਸਾਚਾ ਸੀਸ ਬੰਨ੍ਹੇ ਚੀਰਾ, ਚਾਰ ਜੁਗ ਤੇਰੀ ਵਡਿਆਈਆ। ਲੱਖ ਚੁਰਾਸੀ ਵਿਚੋਂ ਉਤਮ ਹੀਰਾ, ਗੁਰਮੁਖ ਤੇਰਾ ਨਜ਼ਰੀ ਆਈਆ। ਜਿਸ ਦੀ ਬਦਲੀ ਆਪ ਤਾਸੀਰਾ, ਮਾਤਾ ਦੁਧ ਤਾਸੀਰ ਰਹਿਣ ਨਾ ਪਾਈਆ। ਕੀ ਹੋਇਆ ਜੇ ਰਵਦਾਸੇ ਦਿਤਾ ਇਕ ਕਸੀਰਾ ਗੁਰਮੁਖ ਤੇਰੇ ਕੋਟਨ ਕੋਟ ਕੰਗਣ ਰਹੇ ਹੰਡਾਈਆ। ਕੀ ਹੋਇਆ ਦਰੋਪਤੀ ਦਿਤਾ ਇਕ ਲੀੜਾ, ਤੇਰੇ ਭਗਤ ਕੋਟਨ ਕੋਟ ਚੀਰ ਚਰਨਾਂ ਹੇਠ ਦਬਾਈਆ। ਕੀ ਹੋਇਆ ਪ੍ਰਹਿਲਾਦ ਕੱਟੀ ਭੀੜਾ, ਤੇਰੇ ਹਰਿਜਨ
ਕੋਟਨ ਕੋਟ ਜੁਗ ਜਨਮ ਦੇ ਲੇਖੇ ਰਹੇ ਮੁਕਾਈਆ। ਕੀ ਹੋਇਆ ਕਬੀਰ ਕੱਟਿਆ ਜ਼ੰਜੀਰਾ, ਤੇਰੇ ਗੁਰਮੁਖ ਸ਼ਰਅ ਸ਼ਰਾਇਤੀ ਸਾਰੇ ਡੇਰੇ ਰਹੇ ਢਾਹੀਆ। ਕੀ ਹੋਇਆ ਨਾਮੇ ਛੱਪਰ ਛਾਇਆ ਗੁਣੀ ਗਹੀਰਾ, ਕਲਜੁਗ ਆਪਣੇ ਭਗਤਾਂ ਭਗਤ ਦੁਆਰ ਦਿਤਾ ਬਣਾਈਆ। ਕੀ ਹੋਇਆ ਤੈਨੂੰ ਮੰਨਦੇ ਰਹੇ ਪੀਰ ਫ਼ਕੀਰਾ, ਸਜਦੇ ਕਰ ਕਰ ਜਗਤ ਮਨਾਈਆ । ਕੀ ਹੋਇਆ ਤੇਰੇ ਪਿਛੇ ਕੱਟਦੇ ਰਹੇ ਭੀੜਾ, ਪੁੱਠੀਆਂ ਖੱਲਾਂ ਰਹੇ ਲੁਹਾਈਆ। ਕੀ ਹੋਇਆ ਤੇਰੇ ਪਿਛੇ ਡੁੱਬਦੇ ਗਏ ਨੀਰਾ, ਉਚੇ ਟਿੱਲੇ ਪਰਬਤ ਧੱਕੇ ਲਾਈਆ । ਪ੍ਰਭ ਸਾਥੋਂ ਕਲਜੁਗ ਅੰਤਮ ਸਿਖਿਆ ਨਾ ਜਾਏ ਕੋਈ ਤਕਬੀਰਾ, ਤਸਬੀ ਮਾਲਾ ਹੱਥ ਨਾ ਕੋਇ ਉਠਾਈਆ। ਹੋ ਕੇ ਵੱਡਾ ਪੀਰ ਜ਼ਾਹਰਾ, ਕਿਉਂ ਨਿੱਕੀਆਂ ਨਿੱਕੀਆਂ ਗੱਲਾਂ ਵਿਚ ਦਏਂ ਭਵਾਈਆ। ਜੇ ਇਕੋ ਤੇਰਾ ਲਾਏ ਨਾਅਰਾ, ਪਿੱਛੇ ਰਹਿ ਕੀ ਜਾਈਆ। ਤੂੰ ਦੋ ਜਹਾਨਾਂ ਵਸੇਂ ਬਾਹਰਾ, ਘਰ ਸਾਚੇ ਸੋਭਾ ਪਾਈਆ। ਤੇਰਾ ਮਹੱਲ ਅਟੱਲ ਉਚ ਮਨਾਰਾ, ਸਚਖੰਡ ਸਾਚੇ ਵੱਜੇ ਵਧਾਈਆ। ਜਿਸ ਦਾ ਬਣਿਉਂ ਪ੍ਰੀਤਮ ਪਿਆਰਾ, ਸੋ ਪ੍ਰੀਤ ਕਿਸ ਦੇ ਨਾਲ ਹੋਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਰਨ ਤੇਰੀ ਸਰਨਾਈਆ। ਸਾਚੀ ਸਰਨ ਇਕ ਜਣਾਵਾਂਗਾ। ਇਕੀਆਂ ਇਕੋ ਮਾਣ ਦਿਵਾਵਾਂਗਾ। ਧੁਰ ਦੀ ਲਿਖੀਆਂ ਪੂਰ ਕਰਵਾਂਗਾ। ਨਿੱਕੀਆਂ ਨਿੱਕੀਆਂ ਗੱਲਾਂ ਮਿਟਾਵਾਂਗਾ। ਸੰਸਾਰ ਸਾਰੇ ਦੀ ਸਖੀਆਂ, ਇਕੋ ਸਖ਼ੀ ਵਿਚ ਛੁਪਾਵਾਂਗਾ। ਲਹਿਣਾ ਚੁਕਾ ਮੁਨੀਆਂ ਰਿਖੀਆਂ, ਲੇਖਾ ਆਪਣਾ ਇਕ ਦ੍ਰਿੜਾਵਾਂਗਾ। ਧੁਰਦਰਗਾਹੋਂ ਦੇ ਕੇ ਭੇਜਾਂ ਚਿਠੀਆਂ, ਗੁਰ ਅਵਤਾਰਾਂ ਸੇਵ ਲਗਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੂਹਾਂ ਅਪਣੀਆਂ ਆਪੇ ਜਿਤੀਆਂ, ਅੰਤਮ ਆਪਣੇ ਵਿਚ ਮਿਲਾਵਾਂਗਾ। ਸਚ ਦੱਸ ਕੀ ਤੇਰਾ ਵਿਹਾਰ, ਹਰਿ ਜੂ ਕੀ ਤੇਰੀ ਚਤੁਰਾਈਆ। ਇੱਕੀਆਂ ਨਾਲ ਕੀ ਕਰੇਂ ਕਾਰ, ਕਰਤੇ ਪੁਰਖ ਭੇਵ ਦੇਣਾ ਖੁਲ੍ਹਾਈਆ। ਦਰ ਤੇ ਮੰਗੀਏ ਬਣ ਭਿਖਾਰ, ਭਿਖਕ ਝੋਲੀ ਦੇਣੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਇੱਕੀਆਂ ਦਇਆ ਕਮਾਵਾਂਗਾ। ਚੀਰੇ ਸਭ ਦੇ ਸੀਸ ਬੰਨ੍ਹਾਵਾਂਗਾ। ਜੁਗ ਜਨਮ ਦੇ ਵਿਛੜੇ ਵੀਰੇ, ਆਪ ਮਿਲਾਵਾਂਗਾ। ਪ੍ਰੇਮ ਪਿਆਰ ਦੇ ਬੰਨ੍ਹ ਕਲੀਰੇ, ਹੱਥੀਂ ਮਹਿੰਦੀ ਰੰਗ ਚੜ੍ਹਾਵਾਂਗਾ। ਲੇਖਾ ਚੁਕਾ ਸ਼ਾਹ ਹਕੀਰੇ, ਸਚ ਮਹੱਲ ਆਪ ਬਿਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਖੇਲ ਖਲਾਵਾਂਗਾ। ਪ੍ਰਭ ਚੀਰੇ ਕਵਣ ਬੰਧਾਵੇਂਗਾ। ਕੀ ਆਪਣਾ ਹੁਕਮ ਵਰਤਾਵੇਂਗਾ। ਸਾਚਾ ਰੂਪ ਕੀ ਸਮਝਾਵੇਂਗਾ। ਚਾਰੋਂ ਕੁੰਟ ਕੀ ਜਣਾਵੇਂਗਾ। ਸਚ ਬੈਕੁੰਠ ਕੀ ਜਣਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕਿਸ ਘਰ ਆਪਣਾ ਭੇਵ ਚੁਕਾਵੇਂਗਾ। ਭਗਤ ਦੁਆਰੇ ਭੇਵ ਚੁਕਾਵਾਂਗਾ। ਚੀਰੇ ਸੱਤ ਰੰਗ ਰੰਗਾਵਾਂਗਾ। ਤਿਨ੍ਹਾਂ ਇਕੋ ਰੰਗ ਚੜ੍ਹਾਵਾਂਗਾ। ਸੱਤ ਲੋਕ ਦੀ ਸਤ ਭੂਮਿਕਾ, ਗੁਰਮੁਖਾਂ ਚਰਨਾਂ ਹੇਠ ਦਬਾਵਾਂਗਾ। ਹੁਣ ਵੇਲਾ ਰਿਹਾ ਨਹੀਂ ਸੌਣ ਦਾ, ਖ਼ੁਸ਼ੀਆਂ ਹੋ ਕੇ ਸੋਹਣੀ ਵਸਤ ਝੋਲੀ ਪਾਵਾਂਗਾ। ਲੇਖਾ ਚੁੱਕਣਾ ਵਕਤ ਨਜੂਮ ਦਾ, ਧੁਰ ਹੁਕਮ ਇਕ ਸੁਣਾਵਾਂਗਾ। ਖਹਿੜਾ ਛੁੱਟੇ ਕੂੜੇ ਕਾਨੂੰਨ ਦਾ, ਸਚ ਕਾਨੂੰਨ ਇਕ ਬਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਵਾਂਗਾ। ਸੱਤ ਰੰਗ ਦੇ ਚੀਰੇ ਇੱਕੀ, ਤਿੰਨ ਤਿੰਨ ਮਿਲੇ ਵਡਿਆਈਆ। ਸੱਤ ਦੀਪ ਦੀ ਸਾਚੀ ਸਿਖੀ, ਹਰਿ ਸਤਿਗੁਰ ਦਏ ਬਣਾਈਆ। ਜਿਸ ਦਾ ਭੇਵ ਨਾ ਜਾਣੇ
ਕੋਈ ਮੁਨੀ ਰਿਖ਼ੀ, ਸ਼ਾਸਤਰ ਸਿਮਰਤ ਵੇਦ ਪੁਰਾਨ ਭੇਵ ਕੋਇ ਨਾ ਪਾਈਆ। ਇਹ ਖੇਲ ਕਰੇ ਅਨਡਿਠੀ, ਜੋ ਗੋਬਿੰਦ ਗਿਆ ਸਮਝਾਈਆ। ਪਰਵਰਦਿਗਾਰ ਹਰਿ ਕੀ ਜਾਣੇ ਚਿੱਠੀ, ਵਾਚਣ ਵਾਲਾ ਵਾਚ ਸਕੇ ਨਾ ਕੋਈ ਰਾਈਆ। ਇਹੋ ਧਾਰ ਅਗੰਮੀ ਤਿਖੀ, ਚੀਰ ਫਾੜ ਸਰਬ ਕਰਾਈਆ। ਵੇਖ ਵਖਾਏ ਬਿਕ੍ਰਮੀ ਮਿਤੀ, ਬੀਸ ਬੀਸ ਖ਼ੁਸ਼ੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੱਤਕ ਸਾਢੇ ਨੌ ਵਜੇ ਅਗਲਾ ਦੇਵੇ ਫੇਰ ਬਿਆਨ, ਕਲਮਬੰਦ ਦਏ ਕਰਾਈਆ।