ਪੁਸਤਕਾਲਾਭਾਗ ੧੫

੪ ਕੱਤਕ ੨੦੨੦ ਬਿਕ੍ਰਮੀ ਲਾਲ ਸਿੰਘ ਦੇ ਗ੍ਰਹਿ ਪਿੰਡ ਹੇਰ ਜ਼ਿਲਾ ਜਲੰਧਰ

ਸਾਚਾ ਚੀਰਾ ਰੱਖੇ ਸਿਰ, ਸ੍ਰੀ ਭਗਵਾਨ ਦਏ ਵਡਿਆਈਆ। ਭਗਤ ਭਗਵਾਨ ਬਣਾਏ ਧਿਰ, ਧੁਰ ਦਾ ਮੇਲਾ ਮੇਲ ਮਿਲਾਈਆ। ਕਰ ਕੇ ਕੌਲ ਨਾ ਜਾਏ ਫਿਰ, ਕੀਤਾ ਕੌਲ ਤੋੜ ਨਿਭਾਈਆ। ਸ੍ਰਿਸ਼ਟ ਸਬਾਈ ਦਿਸੇ ਹੋਇਆ ਚਿਰ, ਪ੍ਰਭ ਦਾ ਘੜੀ ਪਲ ਨਜ਼ਰ ਕੋਇ ਨਾ ਆਈਆ। ਨਵ ਨੌ ਚਾਰ ਪਿਛੋਂ ਆਇਆ ਆਪਣੇ ਪਿੜ, ਬੇਪਰਵਾਹ ਫੇਰਾ ਪਾਈਆ। ਚਾਰ ਜੁਗ ਦੀ ਪਿਛਲੀ ਫੁਲਵਾੜੀ ਗਈ ਖਿੜ, ਪਤ ਡਾਲ੍ਹੀ ਆਪ ਮਹਿਕਾਈਆ। ਅੰਮ੍ਰਿਤ ਮੇਘ ਝਿਰਨਾ ਰਿਹਾ ਕਿਰ, ਬੂੰਦ ਸਵਾਂਤੀ ਇਕ ਚੁਆਈਆ। ਹਰਿਜਨ ਦੇਵੇ ਘਰ ਥਿਰ, ਥਿਰ ਘਰ ਇਕੋ ਇਕ ਸਮਝਾਈਆ। ਕੂੜੀ ਕਿਰਿਆ ਗੇੜਾ ਜਾਵੇ ਗਿੜ, ਗੇੜਨਹਾਰ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਚਾ ਚੀਰਾ ਦੇਵੇ ਬੰਨ੍ਹ, ਬੰਦਨਾ ਇਕੋ ਇਕ ਸਮਝਾਈਆ। ਕਰ ਪਰਕਾਸ਼ ਨੇਤਰ ਅੰਨ੍ਹ, ਜੋਤੀ ਨੂਰ ਨੂਰ ਰੁਸ਼ਨਾਈਆ। ਧਰਮ ਦੁਆਰ ਦਾ ਸੱਚਾ ਚੰਨ, ਸਾਹਿਬ ਸਤਿਗੁਰ ਆਪ ਚਮਕਾਈਆ। ਕੂੜੀ ਕਿਰਿਆ ਮੇਟ ਵਾਸਨਾ ਮਨ, ਮਮਤਾ ਮੋਹ ਦਏ ਗਵਾਈਆ। ਨਾਮ ਅਮੋਲਕ ਦੇ ਕੇ ਧਨ, ਸਚ ਖ਼ਜ਼ਾਨਾ ਹੱਥ ਫੜਾਈਆ। ਜਗਤ ਵਿਕਾਰਾ ਲਾਏ ਡੰਨ, ਇਕੋ ਰੰਗ ਦਏ ਚੜ੍ਹਾਈਆ। ਲੇਖਾ ਜਾਣੇ ਜਨਨੀ ਜਨ, ਭੇਵ ਅਭੇਦ ਆਪ ਖੁਲ੍ਹਾਈਆ। ਕਰ ਵਸੇਰਾ ਬਿਨ ਛੱਪਰ ਛੰਨ, ਸਾਚਾ ਮੰਦਰ ਦਏ ਸੁਹਾਈਆ। ਗੀਤ ਗਾਵਣ ਗੰਧਰਬ ਗਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮਿਹਰ ਨਜ਼ਰ ਉਠਾਈਆ। ਚੀਰਾ ਬੰਨ੍ਹੇ ਸੀਸ ਸਮਰਥ, ਦੇਵੇ ਮਾਣ ਵਡਿਆਈਆ। ਮਹਿੰਮਾ ਜਣਾਏ ਬੋਧ ਅਗਾਧ ਅਕੱਥ, ਲੇਖਾ ਲਿਖਤ ਸਮਝ ਕੋਇ ਨਾ ਪਾਈਆ। ਪੂਰਬ ਲਹਿਣਾ ਦੇਵੇ ਹੱਥ, ਲੇਖਾ ਸਭ ਦਾ ਪੂਰ ਕਰਾਈਆ। ਅਗਲਾ ਮਾਰਗ ਇਕੋ ਦੱਸ, ਦੋ ਜਹਾਨ ਦਏ ਸਮਝਾਈਆ। ਨਿਰਗੁਣ ਹੋ ਕੇ ਸਰਗੁਣ ਵਸ, ਸਰਗੁਣ ਨਿਰਗੁਣ ਹੁਕਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ। ਬੰਨ੍ਹੇ ਚੀਰਾ ਦੀਨ ਦਿਆਲ, ਦਇਆਨਿਧ ਵੱਡੀ ਵਡਿਆਈਆ। ਸਚ ਦੁਆਰਾ ਸੋਹੇ ਸੱਚੀ ਧਰਮਸਾਲ, ਘਰ ਸਾਚੇ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਜਾਵਣ ਤਾਲ, ਤਲਵਾੜਾ ਵੱਜੇ ਸ਼ਹਿਨਸ਼ਾਹੀਆ। ਸ੍ਰਿਸ਼ਟ ਸਬਾਈ ਦੋ ਜਹਾਨ ਸਾਰੇ ਹੋਣ ਖ਼ੁਸ਼ਹਾਲ, ਖ਼ੁਸ਼ੀ ਆਪਣਾ ਰੰਗ ਰੰਗਾਈਆ। ਜਗਤ ਭੁੱਖਿਆਂ ਨਿਕਲੇ ਕਾਲ, ਦੁਖੀਆਂ ਦਰਦ ਦਏ ਗਵਾਈਆ। ਮੁਰੀਦਾਂ ਪੁੱਛੇ ਆ ਕੇ ਹਾਲ, ਮੁਰਸ਼ਦ ਦਾਤਾ ਫੇਰਾ ਪਾਈਆ। ਗੁਰਮੁਖਾਂ ਵਸੇ ਆਪ ਨਾਲ, ਸੱਚਾ ਸੰਗ ਨਿਭਾਈਆ। ਸ਼ਬਦ ਬਣਾਏ ਇਕ ਦਲਾਲ,

ਸੌਦਾ ਆਪਣੇ ਹੱਟ ਵਿਕਾਈਆ। ਲੇਖਾ ਚੁਕਾ ਸ਼ਾਹ ਕੰਗਾਲ, ਰੰਗ ਇਕੋ ਇਕ ਚੜ੍ਹਾਈਆ। ਹਕੀਕਤ ਦੇ ਹੱਕ ਹਲਾਲ, ਹਾਲਤ ਸਭ ਦੀ ਫੋਲ ਫੋਲਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਦਏ ਜਣਾਈਆ। ਜਨਮ ਜਨਮ ਦੀ ਲੇਖੇ ਲਾਏ ਘਾਲ, ਕੀਤੀ ਘਾਲ ਝੋਲੀ ਪਾਈਆ। ਫਲ ਲਗਾਏ ਸੱਚੇ ਡਾਲ, ਪਤ ਡਾਲ੍ਹੀ ਸੋਭਾ ਪਾਈਆ। ਲੱਖ ਚੁਰਾਸੀ ਵਿਚੋਂ ਭਾਲ, ਬਵੰਜਾ ਬਵੰਜਾ ਵੇਖੇ ਸਹਿਜ ਸੁਭਾਈਆ। ਦਰ ਦੁਆਰ ਖੇਲ ਕਮਾਲ, ਪੰਜ ਪੰਜ ਵੇਸ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਵਡਿਆਈਆ । ਬੰਨ੍ਹ ਕੇ ਚੀਰਾ ਸਿਰ ਤੇ ਸੋਹਣਾ, ਸੋਹਣੀ ਬਣਤ ਬਣਾਈਆ। ਜਨ ਭਗਤਾਂ ਜੋਗਾਂ ਆਪੇ ਹੋਣਾ, ਹੋਣੀ ਭਗਤਾਂ ਚਰਨਾਂ ਹੇਠ ਰਖਾਈਆ। ਸਾਚੀ ਸੇਜਾ ਚੜ੍ਹ ਕੇ ਸੌਣਾ, ਗੁਰਮੁਖ ਅੰਤਰ ਆਤਮ ਡੇਰਾ ਲਾਈਆ। ਪ੍ਰੇਮ ਪ੍ਰੀਤੀ ਨਾਲ ਮੋਹਣਾ, ਮੋਹਣੀ ਰੂਪ ਨਾ ਕੋਇ ਵਖਾਈਆ। ਕੂੜੀ ਕਿਰਿਆ ਫੜ ਕੇ ਕੋਹਣਾ, ਖੰਡਾ ਖੜਗ ਨਾਮ ਚਮਕਾਈਆ। ਪੰਚ ਵਿਕਾਰਾ ਨੇੜ ਨਾ ਛੋਹਣਾ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਗੁਰਮੁਖ ਗੁਰਸਿਖ ਅੰਤ ਕਾਲ ਕਦੇ ਨਾ ਰੋਣਾ, ਰੋਂਦਿਆਂ ਹੱਸਦਿਆਂ ਆਪਣੀ ਗੋਦ ਬਹਾਈਆ। ਅੰਦਰ ਵੜ ਕੇ ਡੂੰਘੀ ਭਵਰੀ ਸਭ ਦੀ ਟੋਹਣਾ, ਮੇਟੇ ਲੱਗੀ ਸਰਬ ਛਾਹੀਆ। ਸਾਚਾ ਬੀਜ ਇਕੋ ਬੋਣਾ, ਬਣ ਕਿਰਸਾਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਵੱਡੀ ਵਡਿਆਈਆ। ਚੀਰਾ ਬੰਨ੍ਹ ਕੇ ਵੇਖੇ ਲੋਕ ਪਰਲੋਕ, ਦੋ ਜਹਾਨਾਂ ਖੇਲ ਜਣਾਇੰਦਾ। ਆਦਿ ਜੁਗਾਦਿ ਜਿਸ ਦੀ ਓਟ, ਓੜਕ ਆਪਣਾ ਪੜਦਾ ਲਾਹਿੰਦਾ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜਾਤਾ ਡਗਮਗਾਇੰਦਾ। ਭਾਗ ਲਗਾਏ ਅਗੰਮੀ ਕੋਟ, ਸਾਚਾ ਮੰਦਰ ਇਕ ਸੁਹਾਇੰਦਾ। ਜਨ ਭਗਤਾਂ ਕੱਟ ਸੰਸਾ ਰੋਗ, ਸੋਗ ਚਿੰਤਾ ਆਪ ਮਿਟਾਇੰਦਾ। ਧੁਰ ਦਾ ਦੇਵੇ ਇਕੋ ਜੋਗ, ਜੋਗੀਸ਼ਰ ਆਪਣੇ ਨਾਲ ਮਿਲਾਇੰਦਾ। ਮੇਲ ਮਿਲਾਵਾ ਧੁਰ ਸੰਜੋਗ, ਜਗਤ ਵਿਛੋੜਾ ਪੰਧ ਮੁਕਾਇੰਦਾ। ਅੰਤਰ ਆਤਮ ਦੇ ਕੇ ਚੋਗ, ਆਸਾ ਤ੍ਰਿਸਨਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਡਿਆਇੰਦਾ। ਚੀਰਾ ਬੰਨ੍ਹ ਕੇ ਸਿਰ ਤਾਜ, ਤਖ਼ਤ ਨਿਵਾਸੀ ਦਇਆ ਕਮਾਈਆ। ਦੇਵਣਹਾਰਾ ਧੁਰ ਦਾ ਦਾਜ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਪੰਜ ਤਤ ਕਾਇਆ ਕਰ ਕੇ ਕਾਜ, ਨਿਰਗੁਣ ਨਿਰਗੁਣ ਸੋਭਾ ਪਾਈਆ। ਸਰਗੁਣ ਮਾਰ ਇਕ ਆਵਾਜ਼, ਸ਼ਬਦੀ ਤਾਰ ਸਿਤਾਰ ਹਿਲਾਈਆ। ਕਰੇ ਖੇਲ ਗੁਰੂ ਮਹਾਰਾਜ, ਮਹਿੰਮਾ ਅਕਥ ਕਥੀ ਨਾ ਜਾਈਆ। ਗ਼ਰੀਬ ਨਿਮਾਣਿਆਂ ਲਏ ਨਿਵਾਜ਼, ਨਿਵਾਜ਼ਸ਼ ਆਪਣੇ ਹੱਥ ਰਖਾਈਆ । ਕਲਗੀ ਤੋੜਾ ਸੋਹਵੇ ਸਿਰ ਤਾਜ, ਦੋ ਜਹਾਨਾਂ ਹੁਕਮ ਵਰਤਾਈਆ। ਸ਼ਬਦ ਅਗੰਮੀ ਇਕੋ ਬਾਜ਼, ਬ੍ਰਹਿਮੰਡ ਖੰਡ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਬੰਨ੍ਹੇ ਚੀਰਾ ਰੰਗ ਅਨੋਖਾ, ਸੋ ਸਾਹਿਬ ਸਤਿਗੁਰ ਆਪ ਰੰਗਾਈਆ। ਕਲਜੁਗ ਅੰਤ ਜਨ ਭਗਤਾਂ ਨਾਲ ਕਰੇ ਨਾ ਧੋਖਾ, ਸਾਚੀ ਲੱਗੀ ਤੋੜ ਨਿਭਾਈਆ। ਜੁਗ ਚੌਕੜੀ ਦਾ ਲੇਖਾ ਲੇਖ ਪੂਰਾ ਕਰਕੇ ਪੋਥਾ, ਪੁਸਤਕ ਆਪਣੀ ਨਾ ਕੋਇ ਬਣਾਈਆ। ਜਿਸ ਦੇ ਨਾਲ ਚਾਰ ਵਰਨ ਕਰੇ ਕੋਈ ਨਾ ਰੋਸਾ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਚਾਰ ਦੀਵਾਰੀ ਲੱਭੇ ਕੋਈ ਨਾ ਕੋਠਾ, ਘਰ ਵਿਚ ਘਰ ਏਕਾ ਦਰ ਵਖਾਈਆ। ਜਿਥੇ ਸਾਹਿਬ ਸਤਿਗੁਰ ਸੋਤਾ, ਸੋਵਤ ਜਾਗਤ ਆਪਣੀ ਧਾਰ ਵਖਾਈਆ। ਭੇਵ ਖੁਲ੍ਹਾਏ ਲੋਕ ਪਰਲੋਕਾ, ਦੋ ਜਹਾਨ

ਪੜਦਾ ਲਾਹੀਆ। ਨਾਮ ਸੁਣਾਏ ਇਕ ਸਲੋਕਾ, ਸੋਹੰ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸੁਣ ਕੇ ਚੀਰੇ ਚੜ੍ਹਿਆ ਚਾ, ਪ੍ਰਭ ਦੇਵਣਹਾਰ ਵਡਿਆਈਆ। ਦੋਏ ਜੋੜ ਪਿਆ ਸਰਨਾ, ਨੇਤਰ ਨੈਣਾਂ ਨੀਰ ਵਹਾਈਆ। ਪ੍ਰਭ ਮੇਰਾ ਲਹਿਣਾ ਦੇ ਬਤਾ, ਕੀ ਮੇਰੀ ਚਤੁਰਾਈਆ। ਮੈਂ ਕੱਚਾ ਤੰਦ ਹੱਥ ਲੱਗਾ ਆ, ਸ਼ਹਿਨਸ਼ਾਹ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮਿਹਰਵਾਨ ਸ੍ਰੀ ਭਗਵਾਨਾ, ਭੇਵ ਅਭੇਦ ਖੁਲ੍ਹਾਈਆ। ਤੇਰਾ ਖੇਲ ਜਗਤ ਮਹਾਨਾ, ਚੌਕੜੀ ਤੇਰਾ ਰਾਹ ਤਕਾਈਆ। ਆਦਿ ਪੁਰਖ ਜਿਸ ਵੇਲੇ ਸ਼ਬਦ ਸੁੱਤ ਬੱਧਾ ਗਾਨਾ, ਹਰਿ ਸਚ ਪ੍ਰੀਤੀ ਡੋਰੀ ਪਾਈਆ। ਇਕ ਤੋਂ ਹੋ ਕੇ ਦੋ ਦੋਹਾਂ ਰੂਪ ਨੌਜਵਾਨਾ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਵੰਡ ਵੰਡਾਈਆ। ਨਿਰਗੁਣ ਪਿਤਾ ਨਿਰਗੁਣ ਪੂਤ, ਨਿਰਗੁਣ ਦੇਵਣਹਾਰ ਵਡਿਆਈਆ। ਨਿਰਗੁਣ ਧਾਗਾ ਨਿਰਗੁਣ ਸੂਤ, ਨਿਰਗੁਣ ਤਾਣਾ ਰਿਹਾ ਤਣਾਈਆ। ਨਿਰਗੁਣ ਖੇਲ ਕਰੇ ਅਵਧੂਤ, ਤਤਵ ਤਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲਹਿਣਾ ਦਏ ਜਣਾਈਆ। ਸਾਚਾ ਲੇਖਾ ਦੱਸ ਭਗਵੰਤ, ਤੇਰੇ ਅੱਗੇ ਇਕ ਅਰਦਾਸ। ਕਿਸ ਬਿਧ ਵਡਿਆਈ ਦੇਵੇਂ ਵਿਚ ਜੀਵ ਜੰਤ, ਲੋਕਮਾਤ ਕਰੇਂ ਖੇਲ ਤਮਾਸ਼। ਤੇਰਾ ਭੇਵ ਨਾ ਜਾਣਾ ਆਦਿ ਅੰਤ, ਸ਼ਾਹ ਪਾਤਸ਼ਾਹ ਪੁਰਖ ਅਬਿਨਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕਰਾਂ ਬੇਨੰਤੀ ਤੇਰੇ ਪਾਸ। ਠਾਕਰ ਸੁਆਮੀ ਬੋਲ ਏਕ, ਏਕੰਕਾਰ ਆਪ ਜਣਾਈਆ। ਜਿਸ ਵੇਲੇ ਸ਼ਬਦ ਸੁੱਤ ਬੰਧਾਈ ਟੇਕ, ਥਿਰ ਘਰ ਦਿਤੀ ਮਾਣ ਵਡਿਆਈਆ। ਨਿਰਗੁਣ ਹੋ ਕੇ ਨਿਰਗੁਣ ਪੂਤ ਜਾਇਆ ਏਕ, ਸੁੱਤ ਦੁਲਾਰਾ ਰੂਪ ਵਟਾਈਆ। ਨਿਰਵੈਰ ਹੋ ਕੇ ਖੋਲ੍ਹਿਆ ਭੇਤ, ਪੜਦਾ ਆਪ ਉਠਾਈਆ। ਤੂੰ ਮੇਰਾ ਮੈਂ ਤੈਨੂੰ ਲਵਾਂ ਵੇਖ, ਦੂਜਾ ਨਜ਼ਰ ਕੋਇ ਨਾ ਆਈਆ। ਰੂਪ ਰੰਗ ਨਾ ਕੋਈ ਰੇਖ, ਤਤਵ ਤਤ ਨਾ ਕੋਇ ਜਣਾਈਆ। ਪ੍ਰੇਮ ਪ੍ਰੀਤੀ ਬੱਧਾ ਹੇਤ, ਹਿਤ ਆਪਣਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਦਏ ਸਮਝਾਈਆ। ਸਾਚਾ ਭੇਵ ਦੱਸੇ ਨਿਰੰਕਾਰ, ਨਿਰਗੁਣ ਆਪਣੀ ਦਇਆ ਕਮਾਈਆ। ਸੁੱਤ ਸ਼ਬਦ ਨਾਲ ਜੋ ਹੋਇਆ ਪਿਆਰ, ਪ੍ਰੇਮ ਪ੍ਰੀਤੀ ਆਪ ਬਣਾਈਆ। ਦੋਹਾਂ ਵਿਚ ਜੋ ਦਿਸੇ ਅਗੰਮੀ ਧਾਰ, ਸੋ ਤਾਣਾ ਪੇਟਾ ਸੂਤਰ ਰੂਪ ਵਟਾਈਆ। ਬਿਨ ਸ਼ਬਦ ਪ੍ਰਭ ਕਿਸੇ ਨਾ ਬੱਧੀ ਸਿਰ ਦਸਤਾਰ, ਹੱਥ ਚੀਰਾ ਨਾ ਕੋਇ ਉਠਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਅੰਤਮ ਵੇਲਾ ਆਈਆ। ਸੋ ਸ਼ਬਦ ਗੁਰੂ ਕਰ ਤਿਆਰ, ਪੰਜ ਤਤ ਚੋਲਾ ਨਾਤਾ ਦਿਤਾ ਤਜਾਈਆ । ਪਰਗਟ ਕਰ ਆਪ ਕਰਤਾਰ, ਕਰਤਾ ਪੁਰਖ ਰਿਹਾ ਸਮਝਾਈਆ। ਜਿਵੇਂ ਮੈਂ ਤੇਰੇ ਨਾਲ ਕੀਤਾ ਪਿਆਰ, ਆਦਿ ਦਿਤੀ ਮਾਣ ਵਡਿਆਈਆ। ਤੂੰ ਅੰਤਮ ਕਲਜੁਗ ਖੇਲ ਕਰ ਨਿਰਾਕਾਰ, ਨਿਰਗੁਣ ਨਿਰਵੈਰ ਰਿਹਾ ਸਮਝਾਈਆ। ਮੇਰੇ ਭਗਤਾਂ ਦੇ ਦੀਦਾਰ, ਲੋਕਮਾਤ ਖ਼ੁਸ਼ੀ ਵਖਾਈਆ। ਸਤਿ ਧਰਮ ਦੀ ਲੈ ਦਸਤਾਰ, ਦਸਤ ਆਪਣੇ ਹੱਥ ਉਠਾਈਆ। ਜਿਸ ਦਾ ਜੁਗ ਚੌਕੜੀ ਕੋਈ ਨਾ ਜਾਣੇ ਵਿਹਾਰ, ਸਮਝ ਸਮਝ ਵਿਚੋਂ ਕਿਸੇ ਨਾ ਆਈਆ। ਸੋ ਖੇਲ ਕਰੇ ਅਗੰਮ ਅਪਾਰ, ਅਪਰੰਪਰ ਆਪਣੀ ਧਾਰ ਚਲਾਈਆ। ਦੋ ਇਕ ਦਾ ਮੇਲਾ ਕਰ ਸੰਸਾਰ, ਦੂਆ ਏਕਾ ਜੋੜ

ਜੁੜਾਈਆ। ਨਿਰਗੁਣ ਸਰਗੁਣ ਹੋ ਤਿਆਰ, ਸਰਗੁਣ ਨਿਰਗੁਣ ਵਿਚ ਸਮਾਈਆ। ਨਿਰਗੁਣ ਵਿਚੋਂ ਨਿਰਗੁਣ ਹੋਏ ਬਾਹਰ, ਏਕਾ ਆਪਣਾ ਅੰਕ ਬਣਾਈਆ। ਦੋ ਇਕ ਦਾ ਸਚ ਵਿਹਾਰ, ਸਤਿ ਸਤਿਵਾਦੀ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਦਇਆ ਕਮਾਈਆ। ਸ਼ਬਦ ਸੁੱਤ ਫੜ ਸਾਚਾ ਚੀਰਾ, ਪਾਰਬ੍ਰਹਮ ਪ੍ਰਭ ਆਪ ਜਣਾਈਆ। ਜਿਸ ਦੇ ਨਾਲ ਬਦਲ ਜਾਏ ਸਰਬ ਤਾਸੀਰਾ, ਪਿਛਲਾ ਲੇਖ ਰਹਿਣ ਨਾ ਪਾਈਆ। ਨਜ਼ਰੀ ਆਏ ਵਡ ਪੀਰਨ ਪੀਰਾ, ਬੇਪਰਵਾਹ ਮਿਲੇ ਸਰਨਾਈਆ। ਲੇਖਾ ਚੁੱਕੇ ਸ਼ਾਹ ਹਕੀਰਾ, ਸ਼ਹਿਨਸ਼ਾਹ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਗੋਬਿੰਦ, ਗਹਿਰ ਗੰਭੀਰ ਵੱਡੀ ਵਡਿਆਈਆ। ਚੀਰੇ ਤੇਰੀ ਲਾਹੇ ਚਿੰਦ, ਚਿੰਤਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਦੀ ਇਕੋ ਬਿੰਦ, ਸ਼ਬਦੀ ਸੁੱਤ ਅਖਵਾਈਆ। ਜਿਸ ਦਾ ਖੇਲ ਕੋਟ ਬ੍ਰਹਿਮੰਡ, ਬ੍ਰਹਿਮਾਂਡ ਰਿਹਾ ਸਮਾਈਆ। ਜਿਸ ਧਾਰ ਉਪਾਈ ਜੇਰਜ ਅੰਡ, ਉਤਭੁਜ ਸੇਤਜ ਧਾਰ ਪਰਗਟਾਈਆ। ਸੋ ਖੇਲ ਕਰੇ ਸਰਬੰਗ, ਸੂਰਬੀਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਜਣਾਈਆ। ਸਾਚੀ ਕਰਨੀ ਗੁਰਦੇਵ ਸੁਆਮੀ, ਹਰ ਘਟ ਵਾਸੀ ਆਪ ਜਣਾਇੰਦਾ। ਆਦਿ ਪੁਰਖ ਪ੍ਰਭ ਅੰਤਰਜਾਮੀ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਜਿਸ ਨੂੰ ਪਹੁੰਚ ਨਾ ਸਕੇ ਕੋਈ ਬਾਣੀ, ਕਲਮਾ ਕਲਾਮ ਸਮਝ ਕੋਇ ਨਾ ਪਾਇੰਦਾ। ਸੋ ਕਰੇ ਖੇਲ ਸ਼ਹਿਨਸ਼ਾਹ ਸੁਲਤਾਨੀ, ਹੁਕਮ ਹਰਿ ਜੂ ਆਪ ਵਰਤਾਇੰਦਾ। ਦੇਵਣਹਾਰਾ ਧੁਰ ਫ਼ਰਮਾਨੀ, ਸਚ ਸੰਦੇਸਾ ਇਕ ਅਲਾਇੰਦਾ। ਸੁੱਤ ਦੁਲਾਰਾ ਨੌਜਵਾਨੀ, ਸ਼ਬਦੀ ਪੂਤ ਉਠਾਇੰਦਾ। ਤੇਰਾ ਲੇਖਾ ਦੋ ਜਹਾਨੀ, ਨਿਰਗੁਣ ਨਿਰਵੈਰ ਆਪ ਸਮਝਾਇੰਦਾ। ਸਾਚੀ ਸੇਵਾ ਇਕ ਸਮਝਾਨੀ, ਸਿਖਿਆ ਇਕੋ ਇਕ ਦ੍ਰਿੜਾਇੰਦਾ। ਭਗਤਾਂ ਦੇਣੀ ਧੁਰ ਨਿਸ਼ਾਨੀ, ਵਸਤ ਅਮੋਲਕ ਤੇਰੀ ਝੋਲੀ ਪਾਇੰਦਾ। ਮੈਂ ਤੇਰੇ ਉਤੇ ਕਰੀ ਮਿਹਰਵਾਨੀ, ਤੇਰੇ ਉਤੋਂ ਜਨ ਭਗਤਾਂ ਮਿਹਰਵਾਨ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸ਼ਬਦ ਕਹੇ ਮੇਰੇ ਸਤਿਗੁਰ ਪਿਆਰੇ, ਪਰਮ ਪੁਰਖ ਤੇਰੀ ਸਰਨਾਈਆ। ਮੈਂ ਵੇਖਾਂ ਤੇਰੇ ਸਚ ਵਿਹਾਰੇ, ਵਿਵਹਾਰੀ ਤੇਰਾ ਸੰਗ ਰਖਾਈਆ। ਕਿਰਪਾ ਕਰ ਆਪ ਨਿਰੰਕਾਰੇ, ਨਿਰਗੁਣ ਤੇਰੀ ਇਕ ਸਰਨਾਈਆ। ਗੁਰਮੁਖ ਦੱਸ ਮਾਤ ਪਿਆਰੇ, ਜਿਨ੍ਹਾਂ ਮਿਲੇ ਮਾਣ ਵਡਿਆਈਆ। ਸ੍ਰੀ ਭਗਵਾਨ ਕਹੇ ਪੁਕਾਰੇ, ਉਚੀ ਕੂਕ ਕੂਕ ਸੁਣਾਈਆ। ਜਿਨ੍ਹਾਂ ਨਾਮ ਦੇ ਲੇਖੇ ਉਤੇ ਚਾੜ੍ਹੇ, ਸੋ ਇਕੋ ਰੂਪ ਨਜ਼ਰੀ ਆਈਆ। ਹਰਿ ਸੰਗਤ ਵਿਚ ਨਾ ਕੋਈ ਚੰਗੇ ਨਾ ਕੋਈ ਮਾੜੇ, ਉਚੀ ਨੀਵੀਂ ਵੰਡ ਨਾ ਕੋਈ ਵੰਡਾਈਆ। ਕਰੇ ਖੇਲ ਆਪ ਕਰਤਾਰੇ, ਕਰਤਾ ਪੁਰਖ ਬੇਪਰਵਾਹੀਆ। ਪੁਰਖ ਅਕਾਲ ਜਨ ਭਗਤ ਸਦਾ ਰੱਖੇ ਪਿਆਰੇ, ਬਣ ਸੋਤੀਲੀ ਮਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੀ ਸਚ ਸਰਨਾਈਆ। ਸੁਣ ਸੁੱਤ ਮੇਰੇ ਲਾਡਲੇ ਪੂਤ, ਪਿਤਾ ਪੁਰਖ ਆਪ ਜਣਾਈਆ। ਮੇਰਾ ਪ੍ਰੇਮ ਧਾਗਾ ਸੂਤ, ਵਟਣਾ ਇਕੋ ਨਾਮ ਚੜ੍ਹਾਈਆ। ਸਾਚਾ ਤਾਣਾ ਤਣਿਆ ਬਿਨ ਕਾਇਆ ਕਲਬੂਤ, ਤੰਦੀ ਡੋਰੀ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਆਪ ਸਮਝਾਈਆ। ਸੁੱਤ

ਦੁਲਾਰਾ ਕਹੇ ਪ੍ਰਭ ਮੇਰੇ ਠਾਕਰ, ਤੇਰੀ ਓਟ ਇਕ ਤਕਾਈਆ। ਮੈਂ ਕਲਜੁਗ ਵੇਖਿਆ ਡੂੰਘਾ ਸਾਗਰ, ਰੁੜ੍ਹਦੀ ਜਾਏ ਸਰਬ ਲੋਕਾਈਆ। ਨੌ ਖੰਡ ਪ੍ਰਿਥਮੀ ਦਿਸੇ ਨਾ ਕੋਈ ਸੌਦਾਗਰ, ਵਣਜ ਵਣਜਾਰਾ ਰੂਪ ਨਾ ਕੋਇ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਕਿਸੇ ਨਾ ਕੋਈ ਆਦਰ, ਸਾਰੇ ਬੈਠੇ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਜਨ ਭਗਤਾਂ ਭੇਵ ਚੁਕਾਈਆ। ਉਠ ਸ਼ਬਦ ਮੇਰੇ ਲਾਲ, ਹਰਿ ਸਤਿਗੁਰ ਆਪ ਜਣਾਈਆ। ਆ ਵਖਾਵਾਂ ਤੈਨੂੰ ਇਕ ਧਰਮਸਾਲ, ਸਚ ਦੁਆਰ ਮਾਤ ਪਰਗਟਾਈਆ। ਜਿਸ ਘਰ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਤ੍ਰੈਗੁਣ ਮਾਇਆ ਤੋੜ ਜੰਜਾਲ, ਪੰਜ ਤਤ ਖ਼ੁਸ਼ੀਆਂ ਰਹੇ ਜਣਾਈਆ। ਸਭ ਤੋਂ ਭੈ ਚੁਕਿਆ ਕਾਲ ਮਹਾਂਕਾਲ, ਪੁਰਖ ਅਕਾਲ ਇਕੋ ਓਟ ਤਕਾਈਆ। ਘਰ ਦੀਪਕ ਦੀਆ ਧੁਰ ਦਾ ਬੈਠੇ ਬਾਲ, ਜਗਤ ਅੰਧੇਰਾ ਰਹੇ ਮਿਟਾਈਆ। ਰਲ ਕੇ ਆਪਣਾ ਸਾਰਿਆਂ ਇਕੋ ਕੀਤਾ ਸਵਾਲ, ਸਵਾਲੀ ਬਣ ਕੇ ਫੇਰਾ ਪਾਈਆ। ਜੇ ਪ੍ਰਭੂ ਦੀਨ ਦਿਆਲ, ਦੀਨਨ ਆਪਣੇ ਗਲੇ ਲਗਾਈਆ। ਜੁਗ ਚੌਕੜੀ ਤੇਰੇ ਪਿਛੇ ਹੁੰਦੇ ਰਹੇ ਬੇਹਾਲ, ਜਗਤ ਜਗ ਦੁੱਖੜੇ ਮਾਤ ਉਠਾਈਆ। ਅੰਤ ਕੰਤ ਭਗਵੰਤ ਆਪਣੀ ਗੋਦੀ ਲਏ ਸੁਆਲ, ਸੋਇਆ ਫੇਰ ਨਾ ਕੋਇ ਉਠਾਈਆ। ਮੈਂ ਇਕੋ ਮਾਰਗ ਆਇਆ ਸਿਖਾਲ, ਸਾਚਾ ਰਾਹ ਜਣਾਈਆ। ਸੁੱਤ ਸ਼ਬਦ ਉਹ ਭਗਤ ਲੈਣੇ ਭਾਲ, ਜੋ ਸੋਹੰ ਨਾਮ ਧਿਆਈਆ। ਓਨ੍ਹਾਂ ਅੰਦਰ ਵੜ ਕੇ ਬੈਠਾ ਆਪ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸੁੱਤ ਸ਼ਬਦ ਲਈ ਊਂਘ, ਨੇਤਰ ਨੈਣ ਖੁਲ੍ਹਾਈਆ। ਹੇ ਪ੍ਰਭੂ ਮੈਂ ਰਾਤੀਂ ਸੁੱਤਿਆਂ ਲੋਕਮਾਤ ਵੇਖੀ ਪੈਂਦੀ ਗੂੰਜ, ਤੇਰਾ ਨਾਉਂ ਰਹੇ ਧਿਆਈਆ। ਠਾਕਰ ਮੇਰੇ ਨੇਤਰ ਦੇਵੀਂ ਪੂੰਝ, ਮੇਰੀ ਨਿਰਮਲ ਅੱਖ ਕਰਾਈਆ। ਮੈਨੂੰ ਦੇਵੀਂ ਆਦਿ ਸੂਝ, ਜਿਹੜੀ ਤੇਰੇ ਵਿਚ ਸਮਾਈਆ। ਮੈਨੂੰ ਦੱਸ ਭੇਵ ਗੂਝ, ਜਿਸ ਦਾ ਲੇਖਾ ਹੱਥ ਕਿਸੇ ਨਾ ਆਈਆ। ਮੈਂ ਤੱਕ ਕੇ ਵੇਖਿਆ ਭਗਤਾਂ ਅੰਦਰ ਨਹੀਂ ਦੂਜ, ਦਵੈਤ ਨੇੜ ਕੋਇ ਨਾ ਆਈਆ। ਪ੍ਰੇਮ ਪ੍ਰੀਤੀ ਅੰਦਰ ਗਏ ਝੂਝ, ਬਿਨ ਖੰਡਿਉਂ ਤਲਵਾਰੋਂ ਆਪਣਾ ਸੀਸ ਕਟਾਈਆ। ਮੈਂ ਓਨ੍ਹਾਂ ਦਾ ਵੇਖਾਂ ਜਾ ਅਰੂਜ, ਜਿਸ ਘਰ ਬੈਠੇ ਡੇਰਾ ਲਾਈਆ। ਬੇਸ਼ਕ ਮੈਂ ਆਦੀ ਤੇਰਾ ਪੂਤ, ਬਿਨ ਭਗਤਾਂ ਤੈਨੂੰ ਮਿਲੇ ਨਾ ਕੋਇ ਵਡਿਆਈਆ। ਤੇਰੇ ਪ੍ਰੇਮ ਦਾ ਸੱਚਾ ਸੂਤ, ਜਨ ਭਗਤਾਂ ਸਿਰ ਚੀਰੇ ਦਏਂ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਅਲਖ ਜਗਾਈਆ। ਮੇਰੇ ਭਗਤ ਨਾ ਸਾਲਾਹ, ਸਿਫ਼ਤ ਵਿਚ ਕਦੇ ਨਾ ਆਈਆ। ਜਿਨ੍ਹਾਂ ਦਾ ਪ੍ਰਭੂ ਬਣਿਆ ਆਪ ਮਲਾਹ, ਓਨ੍ਹਾਂ ਦੀ ਮਹਿੰਮਾ ਕਹਿਣ ਕਥਨ ਵਿਚ ਨਾ ਆਈਆ। ਉਠ ਜਾ ਕੇ ਓਨ੍ਹਾਂ ਦਾ ਦਰਸ਼ਨ ਪਾ, ਜੋ ਬੈਠੇ ਇਕ ਧਿਆਨ ਲਗਾਈਆ। ਤੈਨੂੰ ਬਣਾਵਣ ਅੰਤ ਇਕ ਗਵਾਹ, ਸ਼ਹਾਦਤ ਤੇਰੀ ਦੇਣ ਭੁਗਤਾਈਆ। ਬਾਕੀ ਸਭ ਤੋਂ ਖਹਿੜਾ ਲਿਆ ਛੁਡਾ, ਪੱਲੂ ਗੰਢ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੁਲਾਰੇ ਰਿਹਾ ਜਣਾਈਆ। ਸ਼ਬਦ ਸੁੱਤ ਕਹੇ ਮੈਂ ਜਾਵਾਂ ਬਣ ਕੇ ਸਤਿਗੁਰ, ਸਤਿ ਤੇਰਾ ਹੁਕਮ ਸੀਸ ਟਿਕਾਈਆ। ਮੇਲ ਮਿਲਾਵਾਂ ਲੇਖਾ ਧੁਰ, ਧੁਰ ਲੇਖਾ ਵੇਖ ਵਖਾਈਆ। ਜੋ ਤੇਰੇ ਨਾਲ ਗਏ ਜੁੜ, ਮੁੜ ਓਨ੍ਹਾਂ ਤੇਰੇ ਵਿਚ ਮਿਲਾਈਆ। ਜਿਨ੍ਹਾਂ ਕੋਲ ਥੋੜੀ ਥੁੜ, ਤਿਨ੍ਹਾਂ ਪੰਦਰਾਂ ਕੱਤਕ ਪੂਰੀ ਦੇਵਾਂ ਕਰਾਈਆ। ਤੇਰੇ ਚਰਨ ਲਗ ਕੇ ਮੇਰਾ ਪੱਲੂ ਫੜ ਕੇ ਗੁਰਮੁਖ ਕੋਈ ਨਾ ਜਾਵੇ ਰੁੜ੍ਹ, ਬੇੜਾ ਸਾਚਾ ਕੰਧ ਉਠਾਈਆ।

ਇਕੋ ਵਾਰ ਭਰਾਂ ਪੂਰ, ਹਾਜ਼ਰ ਹਜ਼ੂਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਸਰਨਾਈਆ। ਸਾਹਿਬ ਸਤਿਗੁਰੂ ਮੈਂ ਜਾਂਦਾ ਹਾਂ। ਲੋਕਮਾਤ ਫੇਰਾ ਪਾਂਦਾ ਹਾਂ। ਲੱਖ ਚੁਰਾਸੀ ਵੇਖ ਵਖਾਂਦਾ ਹਾਂ। ਭਗਤ ਸੁਹੇਲੇ ਉਠਾਂਦਾ ਹਾਂ। ਨੇਤਰ ਲੋਚਣ ਪੇਖ ਪੇਖ, ਪੜਦਾ ਉਹਲਾ ਦੂਰ ਕਰਾਂਦਾ ਹਾਂ। ਪੂਰਬ ਕਰਮ ਦੀ ਵੇਖ ਰੇਖ, ਕਰਮ ਕਾਂਡ ਡੇਰਾ ਢਾਂਦਾ ਹਾਂ। ਅੰਦਰ ਵੜ ਕੇ ਦੱਸਾਂ ਭੇਤ, ਸਾਚਾ ਪੜਦਾ ਆਪ ਖੁਲ੍ਹਾਂਦਾ ਹਾਂ। ਪੁਰਖ ਅਕਾਲ ਤੇਰਾ ਭੇਖ, ਜੋਤੀ ਨੂਰ ਇਕ ਸਮਝਾਂਦਾ ਹਾਂ। ਰਾਹ ਦੱਸਾਂ ਸਾਚੇ ਦੇਸ, ਸਚਖੰਡ ਮਾਰਗ ਇਕ ਵਖਾਂਦਾ ਹਾਂ। ਮਿਲੇ ਸਰਨਾਈ ਨਰ ਨਰੇਸ਼, ਨਰ ਨਿਰੰਕਾਰ ਇਕੋ ਇਕ ਵਡਿਆਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਤੇਰੀ ਸੇਵ ਕਮਾਂਦਾ ਹਾਂ। ਸਚ ਸੇਵਾ ਕੀ ਕਮਾਏਂਗਾ। ਜਨ ਭਗਤਾਂ ਕੀ ਸਮਝਾਏਂਗਾ। ਸਾਚੇ ਸੰਤਾਂ ਕੀ ਜਣਾਏਂਗਾ। ਗੁਰਮੁਖਾਂ ਕੀ ਪੜ੍ਹਾਏਂਗਾ। ਗੁਰਸਿਖਾਂ ਕੀ ਰਾਹ ਵਖਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਭੇਵ ਕੀ ਦ੍ਰਿੜਾਏਂਗਾ। ਪ੍ਰਭੂ ਮੈਂ ਸਾਚੀ ਸੇਵ ਕਮਾਵਾਂਗਾ। ਜਨ ਭਗਤਾਂ ਆਪ ਉਠਾਵਾਂਗਾ। ਸਾਚੇ ਸੰਤਾਂ ਅੱਖ ਖੁਲ੍ਹਾਵਾਂਗਾ। ਗੁਰਮੁਖਾਂ ਗੋਦ ਬਹਾਵਾਂਗਾ। ਗੁਰਸਿਖਾਂ ਚੋਗ ਚੁਗਾਵਾਂਗਾ। ਤੇਰਾ ਦੇ ਕੇ ਇਕੋ ਜੋਗ, ਸਾਚੇ ਮਾਰਗ ਇਕ ਲਗਾਵਾਂਗਾ। ਆਤਮ ਰਸ ਅਗੰਮੀ ਭੋਗ, ਰਸਨਾ ਨਿਝਰ ਝਿਰਨਾ ਇਕ ਝਿਰਾਵਾਂਗਾ। ਤੇਰਾ ਦੱਸ ਕੇ ਇਕ ਸਲੋਕ, ਤੇਰਾ ਗੀਤ ਗੋਬਿੰਦ ਜਣਾਵਾਂਗਾ। ਭਾਗ ਲਗਾ ਕਾਇਆ ਕੋਟ, ਮੰਦਰ ਇਕੋ ਇਕ ਸੁਹਾਵਾਂਗਾ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਨੂਰ ਡਗਮਗਾਵਾਂਗਾ। ਸਾਚੀ ਦੱਸ ਕੇ ਧੁਰ ਦੀ ਓਟ, ਓਟ ਪੁਰਖ ਅਕਾਲ ਸਮਝਾਵਾਂਗਾ। ਲਹਿਣਾ ਚੁਕਾ ਹਰਖ਼ ਸੋਗ, ਸਤਿ ਸਰੂਪ ਵਿਚ ਮਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਇਕੋ ਨਾਮ ਸਮਝਾਵਾਂਗਾ। ਮੇਰਾ ਨਾਮ ਕੀ ਸਮਝਾਏਂਗਾ। ਕੀ ਪੱਟੀ ਮਾਤ ਪੜ੍ਹਾਏਂਗਾ। ਕੀ ਖਾਤਾ ਖੱਤੀ ਫੋਲ ਫੋਲਾਏਂਗਾ। ਕੀ ਰੱਤੀ ਰੱਤ ਰੰਗ ਰੰਗਾਏਂਗਾ। ਕੀ ਦੀਵਾ ਬੱਤੀ ਜੋਤ ਜਗਾਏਂਗਾ। ਕੀ ਬਣ ਕੇ ਕਮਲਾਪਤੀ ਵੇਖ ਵਖਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਸਾਚੇ ਕੇਵੇਂ ਉਠਾਏਂਗਾ। ਮੈਂ ਸੇਵਾਦਾਰ ਬਣ ਕੇ ਜਾਵਾਂਗਾ। ਜਨ ਭਗਤ ਦੁਆਰੇ ਫੇਰਾ ਪਾਵਾਂਗਾ। ਸੋਏ ਸੁੱਤੇ ਆਪ ਉਠਾਵਾਂਗਾ। ਵਿਛੜੇ ਰੁੱਸੇ ਆਪ ਮਿਲਾਵਾਂਗਾ। ਜਨਮ ਜਨਮ ਦੇ ਗ਼ੁੱਸੇ ਮੇਟ ਮਿਟਾਵਾਂਗਾ । ਬਿਰਹੋਂ ਵਿਛੋੜੇ ਕੁੱਠੇ, ਸਾਚੇ ਰੰਗ ਰੰਗਾਵਾਂਗਾ। ਜੋ ਤੇਰੀ ਧਾਰੋਂ ਤੁੱਟੇ, ਫੜ ਤੇਰੇ ਨਾਲ ਮਿਲਾਵਾਂਗਾ। ਅੰਮ੍ਰਿਤ ਜਾਮ ਪਿਆ ਕੇ ਘੁੱਟੇ, ਰਸ ਇਕੋ ਇਕ ਵਖਾਵਾਂਗਾ । ਪ੍ਰੇਮ ਪ੍ਰੀਤੀ ਵਿਚੋਂ ਫੁੱਟੇ, ਜੜ੍ਹ ਆਪਣੇ ਹੱਥ ਲਗਾਵਾਂਗਾ। ਤੇਰੇ ਗੁਰਮੁਖ ਪਤ ਡਾਲ ਹੋਵਣ ਉਚੇ, ਊਚ ਅਗੰਮ ਅਥਾਹ ਤੇਰਾ ਭੇਵ ਜਣਾਵਾਂਗਾ। ਲੱਖ ਚੁਰਾਸੀ ਵਿਚੋਂ ਕਰ ਕੇ ਸੁੱਚੇ, ਸੋਹੰ ਨਾਮ ਇਕ ਪੜ੍ਹਾਵਾਂਗਾ। ਪੰਚ ਵਿਕਾਰ ਮਿਟਾ ਕੇ ਕੁੱਤੇ, ਦਰ ਸਾਚਾ ਸਾਹਿਬ ਵਖਾਵਾਂਗਾ। ਜਿਨ੍ਹਾਂ ਏਥੇ ਓਥੇ ਦੋ ਜਹਾਨ ਕੋਈ ਨਾ ਪੁੱਛੇ, ਫੜ ਕੇ ਤੇਰੀ ਗੋਦ ਬਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਤੇਰੀ ਸੇਵ ਕਮਾਵਾਂਗਾ। ਸੇਵਾ ਕਰਨੀ ਇਕ ਸਚ, ਸਤਿ ਸਤਿਗੁਰ ਆਪ ਸੁਣਾਇੰਦਾ। ਜਨ ਭਗਤਾਂ ਵੇਖ ਮਾਟੀ ਕੱਚ, ਕਾਇਆ ਕਪੜ ਭੇਵ ਚੁਕਾਇੰਦਾ। ਓਨ੍ਹਾਂ ਅੰਦਰ ਜਾ ਕੇ ਰਚ, ਲੂੰ ਲੂੰ ਤੇਰਾ ਦਰਸ ਦਿਖਾਇੰਦਾ। ਮੇਰੀ ਪ੍ਰੀਤੀ ਅੰਦਰ ਫਸ,

ਪ੍ਰੇਮ ਪਿਆਰ ਇਕ ਸਮਝਾਇੰਦਾ। ਮਨ ਮਤ ਬੁਧ ਕਰ ਆਪਣੇ ਵਸ, ਜਗਤ ਵਿਕਾਰਾ ਡੇਰਾ ਢਾਹਿੰਦਾ। ਸਚ ਮੇਰਾ ਮਾਰਗ ਦੱਸ, ਦਹਿ ਦਿਸ਼ਾ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਪ੍ਰਭੂ ਮੈਂ ਜਾ ਕੇ ਦੱਸਾਂਗਾ। ਜਨ ਭਗਤਾਂ ਸੰਗ ਖ਼ੁਸ਼ੀਆਂ ਨਾਲ ਗ਼ਮੀ ਰਲਾ ਕੇ ਹੱਸਾਂਗਾ। ਚਾਰੋਂ ਕੁੰਟ ਵਾਹੋ ਦਾਹੀ ਉਠ ਉਠ ਨੱਸਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਨਾਮ ਸੁਨੇਹੜਾ ਦੱਸਾਂਗਾ। ਦੱਸ ਗੀਤ, ਪੁਰਖ ਅਕਾਲ ਆਪ ਜਣਾਈਆ। ਸਤਿਜੁਗ ਸਾਚੀ ਚਲੇ ਰੀਤ, ਸਤਿ ਸਤਿਵਾਦੀ ਕਰੇ ਪੜ੍ਹਾਈਆ। ਕਾਇਆ ਮੰਦਰ ਅੰਦਰ ਕਾਅਬਾ ਵਖੋਣਾ ਇਕ ਮਸੀਤ, ਮਸਲਾ ਸਭ ਦਾ ਹੱਲ ਕਰਾਈਆ। ਸ਼ਿਵਦਵਾਲਾ ਮੱਠ ਦਰਸ ਦਿਖਾਉਣਾ ਆਪ ਅਤੀਤ, ਤ੍ਰੈਗੁਣ ਡੇਰਾ ਦੇਣਾ ਢਾਹੀਆ। ਕੂੜੀ ਕਾਇਆ ਮਿੱਠਾ ਕਰ ਰੀਠ, ਅੰਮ੍ਰਿਤ ਰਸ ਇਕ ਭਰਾਈਆ। ਆਤਮ ਪਰਮਾਤਮ ਬਣਾਉਣਾ ਮੀਤ, ਮਿੱਤਰ ਪਿਆਰਾ ਇਕ ਜਣਾਈਆ। ਤੂੰ ਮੇਰਾ ਮੈਂ ਤੇਰਾ ਗਾਉਣਾ ਗੀਤ, ਵਾਹਵਾ ਕਰਨੀ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕੋ ਇਕ ਸੁਣਾਈਆ। ਸਚ ਪ੍ਰਭੂ ਤੇਰਾ ਇਕ ਸੰਦੇਸਾ, ਮੈਂ ਆਪਣੀ ਝੋਲੀ ਪਾਈਆ। ਠਾਕਰ ਸੁਆਮੀ ਮਿਲੇ ਨਰੇਸ਼ਾ, ਸ਼ਹਿਨਸ਼ਾਹ ਤੇਰੀ ਸਰਨਾਈਆ। ਮੈਂ ਜਾ ਕੇ ਕਮਾਵਾਂ ਆਪਣਾ ਪੇਸ਼ਾ, ਪੇਸ਼ਤਰ ਗੁਰਮੁਖਾਂ ਦਇਆ ਕਮਾਈਆ। ਸ੍ਰੀ ਭਗਵਾਨ ਤੁਹਾਡਾ ਰੱਖਿਆ ਚੇਤਾ, ਚੇਤਨ ਪ੍ਰੇਮ ਪ੍ਰੀਤੀ ਅੰਦਰ ਹਿਤਕਾਰੀ ਰੂਪ ਵਟਾਈਆ। ਤੁਹਾਡੇ ਮਿਲਣ ਲਈ ਘੱਲਿਆ ਪੁਤ ਜੇਠਾ, ਸ਼ਬਦੀ ਗੋਬਿੰਦ ਗੁਰੂ ਰੂਪ ਵਟਾਈਆ। ਨਾਲ ਉਤਰ ਕੇ ਆਇਆ ਹੇਠਾਂ, ਲੋਕਮਾਤ ਡੇਰਾ ਲਾਈਆ। ਨਿਰਗੁਣ ਹੋ ਕੇ ਖੇਲੇ ਖੇਡਾ, ਸਰਗੁਣ ਅੰਦਰ ਧਾਰ ਸਮਝਾਈਆ। ਹੁਕਮੇ ਅੰਦਰ ਮੈਨੂੰ ਭੇਜਾ, ਧੁਰ ਫ਼ੁਰਮਾਨ ਸੁਣਾਈਆ। ਜਾ ਭਗਤਾਂ ਅੰਦਰ ਵਿਛਾ ਮੇਰੀ ਸੇਜਾ, ਮੈਂ ਆਵਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਮੈਂ ਸੇਵਾ ਆਇਆ ਕਰਨ ਮਾਤ, ਸ਼ਬਦ ਗੁਰੂ ਰਿਹਾ ਜਣਾਈਆ। ਜਨ ਭਗਤ ਵੇਖ ਇਕ ਜਮਾਤ, ਮੇਰੀ ਖ਼ੁਸ਼ੀ ਦੂਣ ਸਵਾਈਆ। ਪਿਛਲੀ ਮਿਟੀ ਅੰਧੇਰੀ ਰਾਤ, ਅੱਗੇ ਚੰਦ ਇਕੋ ਨਜ਼ਰੀ ਆਈਆ। ਤੁਸਾਂ ਮੇਰਾ ਦੇਣਾ ਸਾਥ, ਮੈਂ ਸਾਥੀ ਬਣ ਕੇ ਸੇਵ ਕਮਾਈਆ। ਰਲ ਕੇ ਗਾਉਣੀ ਇਕੋ ਗਾਥ, ਸੋਹੰ ਸ਼ਬਦ ਪੜ੍ਹਾਈਆ। ਆਦਿ ਪੁਰਖ ਸਭ ਤੋਂ ਪਹਿਲੋਂ ਮੈਨੂੰ ਦੱਸੀ ਜਾਚ, ਫਿਰ ਵਿਸ਼ਨ ਬ੍ਰਹਮਾ ਸ਼ਿਵ ਦਿਤਾ ਸਮਝਾਈਆ। ਨੌ ਸੌ ਚੁਰਾਨਵੇ ਚੌਕੜੀ ਪਿਛੋਂ ਮਾਰ ਆਵਾਜ਼, ਭਗਤ ਭਗਵਾਨ ਰਿਹਾ ਜਗਾਈਆ। ਜਿਸ ਸੋਹੰ ਨਾਲ ਵਿਸ਼ਨੂੰ ਭਗਵਾਨ ਆਪਣਾ ਆਪ ਦਿਤਾ ਦਾਜ, ਵਾਧੂ ਵਸਤ ਝੋਲੀ ਪਾਈਆ। ਨਿਰਵੈਰ ਹੋ ਕੇ ਕਰੇ ਕਾਜ, ਕਰਤਾ ਪੁਰਖ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸ਼ਬਦ ਕਹੇ ਸੁਣੋ ਜਨ ਭਗਤ, ਸ੍ਰੀ ਭਗਵਾਨ ਦਇਆ ਕਮਾਈਆ। ਮੇਰੀ ਸੇਵਾ ਇਕੋ ਲਾਈ ਮੁਫ਼ਤ, ਜਨ ਭਗਤਾਂ ਫਿਕਰ ਦੇ ਗਵਾਈਆ। ਤੁਹਾਡੇ ਪਿਛੇ ਆਇਆ ਪਰਤ, ਪਾਰਬ੍ਰਹਮ ਬੇਪਰਵਾਹੀਆ। ਹੁਣ ਅੱਗੇ ਦੇਣਾ ਕਿਸੇ ਦਾ ਰਤਾ ਨਹੀਂ ਧੜਤ, ਗੁਰਮੁਖ ਇਕੋ ਕੰਡੇ ਲਏ ਤੁਲਾਈਆ। ਮੇਰੇ ਨਾਲ ਕਰੋ ਲਿਖਤ ਪੜ੍ਹਤ, ਮੈਂ ਅੱਗੇ ਲੇਖਾ ਦੇਣਾ ਪੁਚਾਈਆ। ਆਦਿ ਜੁਗਾਦਿ ਮੇਰੀ ਧੁਰ ਦੀ ਸੱਚੀ ਸ਼ਰਤ, ਸ਼ਰਅ ਵਿਚ ਕਦੇ ਨਾ ਆਈਆ। ਕਲਜੁਗ ਵਿਚ ਮੈਨੂੰ ਵੇਖ ਲਓ ਕਰ ਕੇ ਪਰਖ, ਮੇਰੇ ਅੰਦਰ ਵੰਡ ਰਹਿਣ ਕੋਇ

ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਇਕ ਲਗਾਈਆ। ਭਗਤ ਜਨ ਕਹਿਣ ਸ਼ਬਦ ਗੁਰੂ ਕੰਨ ਸੁਣ, ਤੇਰਾ ਸੰਦੇਸਾ ਖ਼ੁਸ਼ੀ ਮਨਾਈਆ। ਬੇਸ਼ਕ ਤੂੰ ਸਾਡੇ ਕੋਲ ਆਇਆ ਤੁਰ, ਸ੍ਰੀ ਭਗਵਾਨ ਤੇਰੀ ਸੇਵਾ ਲਾਈਆ। ਪਹਿਲੋਂ ਸਾਡੇ ਨਾਲ ਜੁੜ, ਆਪਣਾ ਮਾਣ ਤਜਾਈਆ। ਅੰਦਰ ਵੜ ਅੰਧੇਰੇ ਘੁਰ, ਡੂੰਘੀ ਭਵਰੀ ਫੇਰਾ ਪਾਈਆ। ਆਪਣਾ ਰਾਗ ਸੁਣਾ ਸੁਰ, ਤਾਲ ਇਕ ਵਜਾਈਆ। ਫੇਰ ਦੱਸੀਂ ਮੈਂ ਉਹ ਜਿਹੜਾ ਵਾਸੀ ਅਨੰਦ ਪੁਰ, ਪੁਰੀ ਲੋਅ ਆਇਆ ਤਜਾਈਆ। ਦੋ ਜਹਾਨਾਂ ਬਣਿਆ ਰਿਹਾ ਚੋਰ, ਠੱਗੀ ਸਭ ਦੇ ਨਾਲ ਕਮਾਈਆ। ਕਲਜੁਗ ਅੰਤਮ ਓਨ੍ਹਾਂ ਪਕੜੀਂ ਡੋਰ, ਜੋ ਸੋਮਾਂ ਅੰਮ੍ਰਿਤ ਰਹੇ ਵਹਾਈਆ। ਜਿਨ੍ਹਾਂ ਨੂੰ ਲਾਰਾ ਦੇ ਕੇ ਗਿਆ ਛੋੜ, ਤਿਨ੍ਹਾਂ ਅੰਤਮ ਮੇਲ ਮਿਲਾਈਆ। ਅਸੀਂ ਫੇਰ ਵੇਖੀਏ ਕਰ ਕੇ ਗ਼ੌਰ, ਆਪਣਾ ਧਿਆਨ ਲਗਾਈਆ। ਕੀ ਓਹੋ ਮਾਹੀ ਗਿਆ ਬੌਹੜ, ਜਿਹੜਾ ਮੁਖੜਾ ਗਿਆ ਛੁਪਾਈਆ। ਜੇ ਤੈਨੂੰ ਸਾਡੀ ਲੋੜ, ਸਾਡੇ ਅੰਦਰ ਵੜ ਕੇ ਪੜਦਾ ਦੇ ਚੁਕਾਈਆ। ਪ੍ਰੇਮ ਪ੍ਰੀਤੀ ਆਪਣੇ ਨਾਲ ਜੋੜ, ਜੋੜੀ ਬਣ ਕੇ ਖ਼ੁਸ਼ੀ ਮਨਾਈਆ। ਫੇਰ ਅਸੀਂ ਦੱਸੀਏ ਪੁਰਖ ਅਕਾਲ ਤੇਰੇ ਨਾਲ ਸਾਨੂੰ ਦੇਵੇ ਤੋਰ, ਤੁਰਤ ਆਪਣਾ ਹੁਕਮ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦੀ ਸ਼ਬਦ ਗੁਰੂ ਇਕੋ ਰੂਪ ਪਰਗਟਾਈਆ। ਸ਼ਬਦ ਗੁਰੂ ਕਹੇ ਮੈਂ ਰੂਪ ਵਟਾਉਦਾ ਹਾਂ। ਧੁਰ ਦਾ ਲੇਖਾ ਇਕ ਜਣਾਉਦਾ ਹਾਂ। ਦਸ ਦਸਮੇਸ ਦਰਦ ਵੰਡਾਉਦਾ ਹਾਂ। ਨਰ ਨਰੇਸ਼ ਇਕ ਅਖਵਾਉਦਾ ਹਾਂ। ਪੰਜ ਤਤ ਮੁੱਛ ਦਾੜ੍ਹੀ ਰਲਾ ਕੇ ਕੇਸ, ਕੇਸਗੜ੍ਹ ਗੰਢ ਪਵਾਉਦਾ ਹਾਂ। ਅੰਤਮ ਮੇਟ ਕੇ ਆਪਣੀ ਰੇਖ, ਰੇਖ ਰੇਖ ਵਿਚ ਸਮਾਉਦਾ ਹਾਂ। ਹੁਣ ਆਇਆ ਸਾਚੇ ਦੇਸ, ਸਾਚੇ ਨਗਰ ਡੇਰਾ ਲਾਉਦਾ ਹਾਂ। ਜਨ ਭਗਤੋ ਤੁਹਾਡੇ ਕੋਲ ਰਹਾਂ ਹਮੇਸ਼, ਆਵਣ ਜਾਵਣ ਪੰਧ ਮੁਕਾਉਦਾ ਹਾਂ। ਕੋਈ ਰਾਜ ਰਾਜਾਨ ਸ਼ਾਹ ਸੁਲਤਾਨ ਮੈਨੂੰ ਲਏ ਨਾ ਵੇਖ, ਫੜਿਆਂ ਹੱਥ ਕਿਸੇ ਨਾ ਆਉਦਾ ਹਾਂ। ਏਸੇ ਕਰ ਕੇ ਜੋਤੀ ਜਾਮਾ ਧਰਿਆ ਭੇਖ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਉਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਉਦਾ ਹਾਂ। ਬੇਸ਼ਕ ਤੂੰ ਆਪਣੀ ਕਾਰ ਕਮਾਉਦਾ ਏਂ। ਨਿਰਗੁਣ ਨਿਰਵੈਰ ਪੁਰਖ ਅਕਾਲ ਅਖਵਾਉਦਾ ਏਂ। ਗੋਬਿੰਦ ਨੂਰ ਧਾਰ ਜੋਤ ਪਰਗਟਾਉਦਾ ਏਂ। ਸ਼ਬਦ ਕਟਾਰ ਤੇਜ਼ ਉਠਾਉਦਾ ਏਂ। ਕਲਗੀਧਰ ਫੇਰਾ ਪਾਉਦਾ ਏਂ। ਜਿੰਨਾਂ ਚਿਰ ਅੰਦਰ ਨਾ ਜਾਏਂ ਵੜ, ਸਾਨੂੰ ਸਬਰ ਸੰਤੋਖ ਕੋਈ ਨਾ ਆਉਦਾ ਏ। ਕਿਰਪਾ ਕਰ ਨਾ ਲਏਂ ਫੜ, ਪੱਲੂ ਆਪਣੇ ਨਾਲ ਬੰਧਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਬਿਨ ਦੇਖਿਆਂ ਬਿਨ ਪਰਖਿਆਂ ਸਾਨੂੰ ਚੈਨ ਕੋਈ ਨਾ ਆਉਦਾ ਏ। ਜਨ ਭਗਤੋ ਤੁਹਾਨੂੰ ਦੱਸਾਂ ਆਪਣੀ ਪਰਖ, ਪਾਰਖੂ ਆਪੇ ਬਣ ਕੇ ਆਈਆ। ਅੰਦਰ ਬਾਹਰ ਮੇਰਾ ਦਰਸ, ਦੀਦ ਈਦ ਚੰਦ ਚਮਕਾਈਆ। ਲੱਖ ਚੁਰਾਸੀ ਵਿਚੋਂ ਕਰ ਕੇ ਤਰਸ, ਗੁਰਮੁਖ ਥੋੜੇ ਬਾਹਰ ਕਢਾਈਆ। ਜਨਮ ਜਨਮ ਦੀ ਮੇਟ ਹਰਸ, ਅੰਤਮ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਤਿਗੁਰ ਆਪ ਸਮਝਾਈਆ। ਲੱਖ ਚੁਰਾਸੀ ਵਿਚੋਂ ਕੱਢੇ ਥੋੜੇ, ਸ੍ਰੀ ਭਗਵਾਨ ਦਏ ਸਮਝਾਈਆ। ਸ਼ਬਦੀ ਗੋਬਿੰਦ ਨਾਲ ਜੋੜੇ, ਨਿਰਗੁਣ ਸਰਗੁਣ ਮੇਲ ਮਿਲਾਈਆ। ਅਗੰਮੀ ਚਾੜ੍ਹ ਆਪਣੇ ਘੋੜੇ, ਸ਼ਾਹਸਵਾਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਦੇਵੇ ਮਾਣ ਵਡਿਆਈਆ।

ਹਰਿਜਨ ਮਾਣ ਵਡਿਆਈ ਦੇਵੇ ਆਪ, ਦੇਵਣਹਾਰ ਹਰਿ ਰਘਰਾਈਆ। ਧੁਰ ਦਾ ਚੀਰਾ ਲੈ ਕੇ ਆਵੇ ਸਾਥ, ਬਣ ਸਾਥੀ ਸਗਲਾ ਸੰਗ ਨਿਭਾਈਆ। ਦੋ ਇਕ ਚਲਾਏ ਰਾਥ, ਬਣ ਰਥਵਾਹੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਦੇਵੇ ਮਾਣ ਵਡਿਆਈਆ। ਸਾਚਾ ਚੀਰਾ ਹੋਵੇ ਤਿਆਰ, ਤ੍ਰੈਭਵਣ ਧਨੀ ਆਪ ਬਣਾਇੰਦਾ। ਤ੍ਰਿਲੋਕੀ ਕਰ ਕੇ ਆਪੇ ਬਾਹਰ, ਜ਼ਾਹਰਾ ਧਾਰ ਵੇਸ ਵਟਾਇੰਦਾ। ਤ੍ਰੈਗੁਣ ਮਾਇਆ ਦਏ ਪਛਾੜ, ਡੰਕਾ ਇਕੋ ਨਾਮ ਵਜਾਇੰਦਾ। ਸੰਤ ਸੁਹੇਲੇ ਗੁਰੂ ਚੇਲੇ ਲਏ ਉਭਾਰ, ਹਰਿਜਨ ਮੇਲੇ ਮੇਲ ਮਿਲਾਇੰਦਾ। ਸਚ ਦੁਆਰੇ ਕਰ ਪਿਆਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਸਤਿ ਧਰਮ ਦੀ ਬੰਨ੍ਹ ਦਸਤਾਰ, ਦਸਤ ਆਪਣੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਧੁਰ ਦਾ ਕਾਹਨ, ਜਗਤ ਕਾਹਨ ਸਮਝ ਕੋਇ ਨਾ ਪਾਈਆ। ਧੁਰ ਦਾ ਕਾਹਨ ਏਕੰਕਾਰ, ਅਕਲ ਕਲਾ ਅਖਵਾਈਆ। ਆਦਿ ਜੁਗਾਦੀ ਕਰ ਪਸਾਰ, ਜੁਗ ਚੌਕੜੀ ਵੇਖ ਵਖਾਈਆ। ਨਿਰਗੁਣ ਸਰਗੁਣ ਬੰਨ੍ਹੇ ਧਾਰ, ਸਰਗੁਣ ਨਿਰਗੁਣ ਦਏ ਵਡਿਆਈਆ। ਜੁਗ ਚੌਕੜੀ ਖੇਲ ਸੰਸਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਡਾਈਆ। ਹੁਕਮੇ ਅੰਦਰ ਗੁਰ ਅਵਤਾਰ, ਪੀਰ ਪੈਗ਼ੰਬਰ ਸੇਵਾ ਲਾਈਆ। ਹੁਕਮੇ ਅੰਦਰ ਦਏ ਦੀਦਾਰ, ਭਗਤ ਭਗਵਾਨ ਲਏ ਜਗਾਈਆ। ਜੁਗ ਚੌਕੜੀ ਵੇਖਣਹਾਰ, ਨੇਤਰ ਲੋਚਣ ਨੈਣ ਖੁਲ੍ਹਾਈਆ। ਕਲਜੁਗ ਅੰਤਮ ਖੇਲ ਅਪਾਰ, ਅਪਰੰਪਰ ਸੁਆਮੀ ਆਪ ਕਰਾਈਆ। ਅੰਤਰਜਾਮੀ ਸਿਰਜਣਹਾਰ, ਹਰ ਘਟ ਵੇਖੇ ਥਾਉਂ ਥਾਈਂਆ। ਸ਼ਬਦ ਦੁਲਾਰਾ ਕਰ ਤਿਆਰ, ਪੂਤ ਸਪੂਤਾ ਸੇਵ ਲਗਾਈਆ। ਭਗਤ ਸੁਹੇਲੇ ਲਏ ਉਠਾਲ, ਸੋਇਆ ਕੋਇ ਰਹਿਣ ਨਾ ਪਾਈਆ। ਬੀਸ ਬੀਸਾ ਸੁਰਤ ਸੰਭਾਲ, ਆਲਸ ਨਿੰਦਰਾ ਦਏ ਗਵਾਈਆ। ਕਰੇ ਖੇਲ ਗੁਰ ਗੋਪਾਲ, ਗੋਬਿੰਦ ਬਣ ਕੇ ਸੱਚਾ ਮਾਹੀਆ। ਹਰਿਜਨ ਵੇਖੇ ਆਪਣੇ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਚੀਰੇ ਬੰਨ੍ਹੇ ਬਣ ਦਲਾਲ, ਧਰਮ ਦਲਾਲੀ ਇਕ ਕਮਾਈਆ। ਸਾਚੇ ਚੀਰੇ ਬੰਨ੍ਹੇ ਪ੍ਰੇਮ, ਪ੍ਰੀਤਮ ਆਪਣੀ ਦਇਆ ਕਮਾਈਆ। ਭਗਤ ਦੁਆਰ ਚੁਕਾਏ ਨੇਮ, ਕਸਮ ਇਕੋ ਵਾਰ ਖਵਾਈਆ। ਜਿਸ ਨੇ ਧਿਆਨ ਲਗਾਇਆ ਕੁੰਟ ਹੇਮ, ਸੋ ਆਪਣਾ ਰੰਗ ਵਟਾਈਆ। ਜਿਸ ਦੀ ਸੇਵਾ ਕਰੇ ਕਾਮਧੇਨ, ਬੈਠੀ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਧੁਰ ਦਾ ਸਰੋਪਾ, ਪ੍ਰਿਤਪਾਲਕ ਆਪ ਦਿਵਾਈਆ। ਸ਼ਬਦ ਗੁਰ ਬਣਾ ਗਵਾਹ, ਵੇਲਾ ਵਕ਼ਤ ਦਏ ਸੁਹਾਈਆ। ਸਤਿਜੁਗ ਮਾਰਗ ਇਕੋ ਲਾ, ਰਹਿਬਰ ਇਕੋ ਇਕ ਵਖਾਈਆ। ਦੋ ਜਹਾਨਾਂ ਹੁਕਮ ਦਏ ਸੁਣਾ, ਸ਼ਬਦ ਸੰਗੀਤ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਲਨ ਆਪਣੇ ਰੰਗ ਰੰਗਾਈਆ। ਸਾਚੇ ਰੰਗ ਰੰਗੇ ਰੰਗਰਾਤਾ, ਰੰਗਣਹਾਰਾ ਦਇਆ ਕਮਾਈਆ। ਕਰੇ ਖੇਲ ਪੁਰਖ ਬਿਧਾਤਾ, ਬੇਅੰਤ ਵੱਡੀ ਵਡਿਆਈਆ। ਕਲਜੁਗ ਅੰਤ ਵੇਖਣ ਆਇਆ ਤਮਾਸ਼ਾ, ਨਿਰਗੁਣ ਨਿਰਵੈਰ ਫੇਰਾ ਪਾਈਆ। ਜਨ ਭਗਤਾਂ ਦੇਵੇ ਇਕ ਦਿਲਾਸਾ, ਸਿਰ ਆਪਣਾ ਹੱਥ ਟਿਕਾਈਆ। ਹਰ ਘਟ ਅੰਦਰ ਕਰੇ ਵਾਸਾ, ਹਰਿਜਨ ਆਪਣੇ ਨਾਲ ਮਿਲਾਈਆ। ਨਿਰਮਲ ਨੂਰ ਜੋਤ ਪਰਕਾਸ਼ਾ, ਅਗਿਆਨ ਅੰਧੇਰ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,

ਕਰੇ ਖੇਲ ਸਾਚਾ ਹਰਿ, ਭਗਤਾਂ ਮੇਲੇ ਆਪਣੇ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਦਰ ਦਰਵਾਜ਼ਾ ਦੇਵੇ ਖੋਲ੍ਹ, ਖੁਲ੍ਹੀ ਆਵਾਜ਼ ਲਗਾਈਆ। ਸ਼ਬਦ ਅਗੰਮੀ ਇਕੋ ਬੋਲ, ਅਨਬੋਲਤ ਰਾਗ ਸੁਣਾਈਆ। ਸਚ ਨਗਾਰ ਵਜਾਏ ਢੋਲ, ਦੋ ਜਹਾਨ ਕਰੇ ਸ਼ਨਵਾਈਆ। ਗੁਰਮੁਖ ਤੋਲੇ ਆਪਣੇ ਤੋਲ, ਸਾਚਾ ਕੰਡਾ ਇਕ ਉਠਾਈਆ। ਕਰੇ ਖੇਲ ਇਕ ਅਨਮੋਲ, ਅਨਮੁਲੜੀ ਵਸਤ ਆਪ ਵਰਤਾਈਆ। ਜਨ ਭਗਤਾਂ ਅੰਦਰ ਜਾਏ ਮੌਲ, ਮੌਲਾ ਰੂਪ ਨਜ਼ਰੀ ਆਈਆ। ਪ੍ਰੇਮ ਪ੍ਰੀਤੀ ਦੇਵੇ ਪੌਹਲ, ਅੰਮ੍ਰਿਤ ਰਸ ਇਕ ਖਵਾਈਆ। ਕਰ ਪਰਕਾਸ਼ ਉਪਰ ਧੌਲ, ਧਰਨੀ ਧਰਤ ਧਵਲ ਸੋਭਾ ਪਾਈਆ। ਕੀਤਾ ਕਰੇ ਪੂਰਾ ਕੌਲ, ਕੌਲ ਇਕਰਾਰ ਸਭ ਦੀ ਝੋਲੀ ਭਰਾਈਆ। ਗੋਬਿੰਦ ਗੁਰ ਨਾ ਜਾਏ ਡੋਲ, ਅਡੁਲ ਇਕੋ ਇਕ ਅਖਵਾਈਆ। ਸਰਸੇ ਨਦੀ ਦਾ ਪੂਰਾ ਕਰੇ ਬੋਲ, ਜ਼ਬਾਨ ਜ਼ਬਾਨ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਇਕੀਆਂ ਇਕੋ ਰੰਗ ਵਖਾਈਆ। ਇਕੀਆਂ ਰੰਗ ਰੰਗੇ ਦਸਤਾਰ, ਦਸਤਗੀਰ ਦਇਆ ਕਮਾਇੰਦਾ। ਹਜ਼ਰਤ ਕਰੇ ਇਕ ਪਿਆਰ, ਹਜ਼ੂਰੀ ਆਪਣੀ ਵਿਚ ਵਡਿਆਇੰਦਾ। ਵਿਛੜ ਨਾ ਜਾਏ ਧੁਰ ਨਿਰੰਕਾਰ, ਜਗਤ ਨਿਰੰਕਾਰ ਨਜ਼ਰ ਕੋਇ ਨਾ ਆਇੰਦਾ। ਸਚਖੰਡ ਦਾ ਸਚ ਪਿਆਰ, ਲੋਕਮਾਤ ਆਪ ਪਰਗਟਾਇੰਦਾ। ਲੋਕਮਾਤ ਬੋਲ ਜੈਕਾਰ, ਜੈ ਜੈਕਾਰ ਦੋ ਜਹਾਨ ਵਖਾਇੰਦਾ। ਇਕੋ ਦਿਵਸ ਹੋਏ ਉਜਿਆਰ, ਜਿਸ ਥਿਤ ਆਪਣਾ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸੱਚਾ ਦਾਨ, ਵਸਤ ਅਪਾਰ ਕਰ ਤਿਆਰ, ਗੁਰਮੁਖ ਪਿਆਰ ਝੋਲੀ ਪਾਇੰਦਾ।

ਮੁਰੀਦ ਕਹਿਣ ਮੁਰਸ਼ਦ ਆਕਾ, ਅਕਲ ਵਿਚ ਕਿਸੇ ਨਾ ਆਇੰਦਾ। ਨਿਰਗੁਣ ਨੂਰ ਨੂਰ ਪਰਕਾਸ਼ਾ, ਜ਼ਹੂਰ ਇਕ ਪਰਗਟਾਇੰਦਾ। ਧੁਰ ਦਾ ਸੁਣਾਏ ਅਗੰਮੀ ਸਾਕਾ, ਪਿਛਲੀ ਸਾਖ਼ੀ ਆਪ ਭੁਲਾਇੰਦਾ। ਸਾਚੇ ਮੰਦਰ ਖੋਲ੍ਹੇ ਤਾਕਾ, ਬੰਦ ਕਿਵਾੜੀ ਜਗਤ ਵਖਾਇੰਦਾ। ਜੋਧਾ ਸੂਰਬੀਰ ਹੋ ਕੇ ਮਾਰੇ ਡਾਕਾ, ਬਲ ਆਪਣਾ ਆਪ ਵਖਾਇੰਦਾ। ਦੋ ਜਹਾਨਾਂ ਨਿਰਵੈਰ ਹੋ ਕੇ ਖਿਚੇ ਖ਼ਾਕਾ, ਮਿਹਰਵਾਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪਣੇ ਹੱਥ ਰਖਾਇੰਦਾ। ਮੁਰੀਦ ਕਹਿਣ ਮੁਰਸ਼ਦ ਵੇਖ, ਆਦਿ ਜੁਗਾਦੀ ਨਜ਼ਰੀ ਆਈਆ। ਪਰਵਰਦਿਗਾਰ ਸਾਚੀ ਟੇਕ, ਲਾਸ਼ਰੀਕ ਸਹਾਈਆ। ਬਾਤਨ ਜ਼ਾਹਰ ਲਏ ਵੇਖ, ਦੀਦ ਈਦ ਚੰਦ ਰੁਸ਼ਨਾਈਆ। ਸਾਚੇ ਕਾਅਬੇ ਕਰੇ ਹੇਤ, ਕੇਵਲ ਆਪਣੀ ਧਾਰ ਬੰਧਾਈਆ। ਨੇਤਰ ਵੇਖੇ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਦਰਗਹਿ ਸਾਚੀ ਖੇਲੇ ਖੇਡ, ਖ਼ਾਲਕ ਖ਼ਲਕ ਦਏ ਜਣਾਈਆ। ਸਚ ਸੰਦੇਸਾ ਦੇਵੇ ਭੇਜ, ਕਲਮਾ ਨਬੀ ਰਸੂਲ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਮੁਰੀਦ ਕਹਿਣ ਮੁਰਸ਼ਦ ਪੀਰ, ਪਰਮ ਪੁਰਖ ਇਕ ਅਖਵਾਇੰਦਾ। ਆਦਿ ਜੁਗਾਦੀ ਦਸਤਗੀਰ, ਦਸਤਯਾਬ ਇਕ ਹੋ ਜਾਇੰਦਾ। ਲੇਖਾ ਜਾਣੇ ਸ਼ਾਹ ਹਕੀਰ, ਹਰ ਘਟ ਅੰਦਰ ਵੇਖ ਵਖਾਇੰਦਾ। ਸਾਚੀ ਬਣਾਵਣਹਾਰ ਆਪ ਤਕਦੀਰ, ਤਦਬੀਰ ਆਪਣੇ ਹੱਥ ਰਖਾਇੰਦਾ। ਲੱਭਿਆਂ ਹੱਥ ਨਾ ਆਵੇ ਕਿਸੇ ਤਸਵੀਰ, ਮੁਸੱਵਰ ਮੁਬਾਦਲ ਰੰਗ ਨਾ ਕੋਇ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਇਕੋ ਇਕ ਕਮਾਇੰਦਾ। ਮੁਰੀਦ ਕਹਿਣ ਮੁਰਸ਼ਦ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਨੂਰੀ ਨੂਰ ਇਕ ਖ਼ੁਦਾ, ਖ਼ੁਦੀ ਰੂਪ ਨਾ ਕੋਇ ਵਟਾਈਆ। ਦੋ ਜਹਾਨਾਂ ਖੇਲ ਰਿਹਾ ਖਲਾ, ਖ਼ਾਲਕ ਖ਼ਲਕ ਦਏ ਵਡਿਆਈਆ। ਰਹਿਬਰ ਬਣ ਕੇ ਜਾਏ ਆ, ਬੇਐਬ ਫੇਰਾ ਪਾਈਆ। ਧੁਰ ਦਾ ਲੇਖਾ ਦਏ ਸਮਝਾ, ਦਰਗਹਿ ਸਾਚੀ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਮੁਰੀਦ ਕਹੇ ਮੇਰੇ ਮੁਰਸ਼ਦ ਮੀਤ, ਤੇਰੇ ਅੱਗੇ ਇਕ ਬੇਨੰਤਿਆ। ਸਦੀ ਚੌਧਵੀਂ ਵੇਖੀਏ ਤੇਰੀ ਰੀਤ, ਲੋਕ ਪਰਲੋਕ ਸੋਭਾਵੰਤਿਆ। ਨਿਤ ਨਵਿਤ ਰੱਖਦੇ ਗਏ ਉਡੀਕ, ਅੰਤਮ ਆਸਾ ਪੂਰ ਕਰੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਾਹਿਬ ਸੁਲਤਾਨ ਵਡ ਬੇਅੰਤਿਆ। ਮੁਰੀਦ ਕਹੇ ਮੇਰੇ ਮੁਰਸ਼ਦ ਅਲੱਖ, ਅਲਖ ਤੇਰੀ ਸਰਨਾਈਆ। ਨਿਰਗੁਣ ਹੋ ਕੇ ਮਾਰਗ ਦੱਸ, ਸਰਗੁਣ ਸਚ ਪੜ੍ਹਾਈਆ। ਤੇਰੇ ਨਾਲੋਂ ਤੇਰੇ ਹੋਏ ਵੱਖ, ਪੱਲੂ ਹੱਥ ਨਾ ਕੋਇ ਵਖਾਈਆ। ਸ੍ਰਿਸ਼ਟ ਸਬਾਈ ਭਾਂਡੇ ਸਖ, ਤੇਰਾ ਨੂਰ ਨਜ਼ਰ ਕੋਇ ਨਾ ਪਾਈਆ। ਅੰਤਰ ਆਤਮ ਵਸ ਕੇ ਦੱਸ, ਪਰਮਾਤਮ ਭੇਵ ਚੁਕਾਈਆ। ਕਵਣ ਕੂਟੇ ਗਿਉਂ ਨੱਠ, ਆਪਣਾ ਮੁੱਖ ਛੁਪਾਈਆ। ਲੱਭ ਲੱਭ ਥੱਕੇ ਤੀਰਥ ਤਟ, ਗੁਰ ਦਰ ਮੰਦਰ ਮੱਠ ਫੇਰਾ ਪਾਈਆ। ਸੌਦਾ ਵਿਕੇ ਕਿਸੇ ਨਾ ਹੱਟ, ਹੱਟੀ ਨਾਮ ਨਾ ਕੋਇ ਚਲਾਈਆ। ਤੇਰੇ ਨਾਲੋਂ ਡੋਰ ਸਭ ਦੀ ਗਈ ਕੱਟ, ਤੁਟੀ ਗੰਢ ਨਾ ਕੋਇ ਬੰਧਾਈਆ। ਜਗਤ ਸਵਾਂਗੀ ਖੇਲ ਨਟ, ਨਟੂਆ ਆਪਣਾ ਸਾਂਗ ਵਰਤਾਈਆ। ਮਣਕਾ ਮਣਕਾ ਮਾਲਾ ਮੇਰੀ ਰਹੇ ਰਟ, ਰੱਟਾ ਮਨ ਕਾ ਸਕੇ ਨਾ ਕੋਇ ਮੁਕਾਈਆ। ਧੁਰ ਦਾ ਲਾਹਾ ਸਕੇ ਨਾ ਕੋਈ ਖੱਟ, ਮਾਇਆ ਮਮਤਾ ਹੋਈ ਹਲਕਾਈਆ । ਦੂਈ ਦਵੈਤੀ ਮੇਟੇ ਨਾ ਕੋਈ ਫੱਟ, ਪੱਟੀ ਨਾਮ ਨਾ ਕੋਇ ਬੰਧਾਈਆ। ਤੇਰੇ ਅੱਗੇ ਵਾਸਤਾ ਰਹੇ ਘੱਤ, ਦੋਏ ਜੋੜ ਪ੍ਰਭ ਸਰਨਾਈਆ। ਸਾਡੀ ਪੂਰੀ ਕਰ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਦਰ ਤੇਰੇ ਹੋਏ ਦਾਸ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮਿਹਰਵਾਨ ਤੇਰੀ ਵਡਿਆਈਆ। ਮੁਰਸ਼ਦ ਕਹੇ ਸੁਣ ਮੁਰੀਦ, ਮੁਰਦਾ ਰੂਹ ਦਿਆਂ ਜੀਵਾਈਆ। ਆਦਿ ਜੁਗਾਦੀ ਮੇਰੀ ਇਕ ਤੌਫ਼ੀਕ, ਤੋਹਫ਼ਾ ਸਭ ਦੇ ਘਰ ਪਹੁੰਚਾਈਆ। ਅੰਧ ਅੰਧੇਰੇ ਮੇਟ ਤਾਰੀਕ, ਸਾਚਾ ਨੂਰ ਕਰਾਂ ਰੁਸ਼ਨਾਈਆ। ਮਾਰਗ ਦੱਸਾਂ ਇਕ ਬਾਰੀਕ, ਧਾਰ ਸਮਝ ਕੋਇ ਨਾ ਪਾਈਆ। ਜਿਸ ਦੀ ਪੀਰ ਪੈਗ਼ੰਬਰ ਕਰਦੇ ਗਏ ਉਡੀਕ, ਸੋ ਮਿਹਰਵਾਨ ਵੇਖ ਵਖਾਈਆ। ਸਚ ਬੰਧਾਏ ਸਚ ਪ੍ਰੀਤ, ਸਤਿ ਸਤਿਵਾਦੀ ਜੋੜ ਜੁੜਾਈਆ। ਕਲਮਾ ਢੋਲਾ ਸੋਹਲਾ ਦੱਸੇ ਗੀਤ, ਗਹਿਰ ਗੰਭੀਰ ਆਪ ਜਣਾਈਆ। ਤਤਵ ਤਤ ਕਰੇ ਠਾਂਡਾ ਸੀਤ, ਅਗਨੀ ਅੱਗ ਨਾ ਕੋਇ ਤਪਾਈਆ। ਵੇਖ ਵਖਾਏ ਹਸਤ ਕੀਟ, ਊਚ ਨੀਚ ਡੇਰਾ ਢਾਹੀਆ। ਕਰੇ ਖੇਲ ਆਪ ਜਗਦੀਸ, ਜਗਦੀਸਰ ਹੱਥ ਵੱਡੀ ਵਡਿਆਈਆ। ਪਰਗਟ ਹੋ ਬੀਸ ਬੀਸ, ਬਿਸਮਲ ਆਪਣੀ ਧਾਰ ਸਮਝਾਈਆ। ਸਾਚਾ ਕਲਮਾ ਇਕ ਹਦੀਸ, ਹਜ਼ਰਤ ਹੋ ਕੇ ਰਿਹਾ ਪੜ੍ਹਾਈਆ। ਬਾਕੀ ਖ਼ਾਲੀ ਕੀਤੇ ਖੀਸ, ਚਾਰੋਂ ਕੁੰਟ ਕੁੰਟ ਕੁਰਲਾਈਆ। ਛਤਰ ਝੁੱਲੇ ਨਾ ਕਿਸੇ ਸੀਸ, ਸ਼ਹਿਨਸ਼ਾਹ ਰੂਪ ਨਾ ਕੋਇ ਵਖਾਈਆ। ਪਿਛਲਾ ਲੇਖਾ ਰਿਹਾ ਬੀਤ, ਅੱਗੇ ਪੜਦਾ ਦਏ ਉਠਾਈਆ। ਕਰੇ ਖੇਲ ਪ੍ਰਭ ਅਨਡੀਠ, ਅਨਡਿਠੜੀ ਕਾਰ ਕਮਾਈਆ। ਰਲ ਮਿਲ ਗਾਉਣਾ ਸੱਚਾ ਗੀਤ, ਸਾਹਿਬ ਸੁਲਤਾਨ ਰਿਹਾ ਸਮਝਾਈਆ। ਲੇਖਾ ਚੁੱਕੇ ਜਗਤ

ਮਸੀਤ, ਕਾਅਬਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਮੁਰੀਦ ਕਹੇ ਮੇਰੇ ਮੁਰਸ਼ਦ ਸੰਗ, ਸਾਚਾ ਬੰਧਨ ਪਾਈਆ। ਮਿਹਰਵਾਨ ਹੋ ਅੰਦਰ ਲੰਘ, ਸਚ ਮੁਸੱਲਾ ਹੇਠ ਵਿਛਾਈਆ। ਵੁਜ਼ੂ ਕਰ ਕੇ ਲੈ ਅਨੰਦ, ਦੁਰਮਤ ਮੈਲ ਧਵਾਈਆ। ਪ੍ਰੇਮ ਪ੍ਰੀਤੀ ਚਾੜ੍ਹ ਚੰਦ, ਜੋਤ ਨੂਰ ਰੁਸ਼ਨਾਈਆ। ਉਚੀ ਕੂਕ ਦੇ ਬਾਂਗ, ਸਦਾ ਸਦਾ ਇਕੋ ਨਾਮ ਰਖਾਈਆ। ਸਚ ਮਿਲਣ ਦੀ ਰੱਖ ਤਾਂਘ, ਆਸਾ ਇਕ ਪਰਗਟਾਈਆ। ਉਠਣ ਬੈਠਣ ਦਾ ਨਾ ਕੋਈ ਰਹੇ ਸਾਂਗ, ਉਂਗਲੀ ਕੰਨ ਵਿਚ ਨਾ ਕੋਇ ਰਖਾਈਆ। ਛਾਤੀ ਉਤੇ ਹੱਥ ਕੋਈ ਨਾ ਮਾਂਗ, ਘੁਟਨੇ ਟੇਕ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਰੀਦਾਂ ਮੁਰਸ਼ਦ ਰਿਹਾ ਸਮਝਾਈਆ। ਮੁਰਸ਼ਦ ਕਹੇ ਮੁਰੀਦਾਂ ਲੇਖ, ਏਕਾ ਬਾਤ ਸਮਝਾਈਆ। ਨਿਜ ਮਹਿਰਾਬੇ ਆਪਣਾ ਮਾਹੀ ਲੈਣਾ ਵੇਖ, ਦੂਜੇ ਦਰ ਮੰਗਣ ਨਾ ਜਾਈਆ। ਨਿਰਵੈਰ ਨਿਰਾਕਾਰ ਧਾਰ ਆਪਣਾ ਭੇਖ, ਭੇਖਾਧਾਰੀ ਫੇਰਾ ਪਾਈਆ। ਮੁੱਛ ਦਾੜ੍ਹੀ ਨਾ ਕੋਈ ਕੇਸ, ਮੂੰਡ ਮੁੰਡਾਇਆ ਸਮਝ ਕੋਇ ਨਾ ਪਾਈਆ। ਵਸਣਹਾਰਾ ਸਾਚੇ ਦੇਸ, ਦੇਸ ਸਾਂਝਾ ਇਕੋ ਇਕ ਸਮਝਾਈਆ। ਜਿਸ ਦੁਆਰੇ ਵਿਸ਼ਨ ਬ੍ਰਹਮਾ ਸ਼ਿਵ ਪੀਰ ਪੈਗ਼ੰਬਰ ਕਰਨ ਆਦੇਸ, ਗੁਰ ਅਵਤਾਰ ਸੀਸ ਝੁਕਾਈਆ। ਤਿਸ ਮਹੱਲ ਬੈਠਾ ਰਹੇ ਹਮੇਸ਼, ਸਚ ਗਿਰਹਾ ਆਪਣੇ ਨਾਮ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਮੁਰੀਦ ਕਹੇ ਮੇਰੇ ਮੁਰਸ਼ਦ ਵਡ, ਵਡ ਸ਼ਹਿਨਸ਼ਾਹ ਸੁਲਤਾਨਾ। ਸਭ ਦੇ ਨਾਲੋਂ ਕਰ ਅੱਡ, ਹੱਥੀਂ ਬੰਨ੍ਹ ਅਗੰਮੀ ਗਾਨਾ। ਸਾਚਾ ਮਾਰਗ ਇਕ ਦੱਸ, ਰਹਿਬਰ ਬਣ ਸੁਣਾ ਤਰਾਨਾ। ਪਿਛਲੀ ਮੁੱਕੇ ਜਗਤ ਹੱਦ, ਅੱਗੇ ਮਿਲੇ ਸਚ ਮਕਾਨਾ। ਤੇਰੇ ਪ੍ਰੇਮ ਦੇ ਗਾਈਏ ਛੰਦ, ਸੰਸਾ ਚੁੱਕੇ ਵਿਚ ਜਹਾਨਾ। ਅੰਤਰ ਉਪਜੇ ਇਕ ਅਨੰਦ, ਰਸ ਛੁੱਟੇ ਪੀਣਾ ਖਾਣਾ। ਜਗਤ ਰੰਡੇਪਾ ਮੁੱਕੇ ਰੰਡ, ਮਿਲੇ ਮੇਲ ਸ੍ਰੀ ਭਗਵਾਨਾ। ਜੁਗ ਜਨਮ ਦੀ ਤੁੱਟੀ ਗੰਢ, ਗੰਢਣਹਾਰ ਸਾਹਿਬ ਸੁਲਤਾਨਾ। ਘਰ ਸਾਚੇ ਪਾ ਠੰਡ, ਆਬੇਹਯਾਤ ਮੁਖ ਪਿਆਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਦਰ ਸੀਸ ਝੁਕਾਨਾ। ਦਰ ਸੀਸ ਝੁਕਿਆ ਤੇਰੇ, ਪਰਵਰਦਿਗਾਰ ਤੇਰੀ ਸਰਨਾਈਆ। ਆਰਫ਼ ਬੈਠੇ ਲਾ ਕੇ ਡੇਰੇ, ਸਿਦਕ ਸਬੂਰੀ ਨਾਲ ਰਖਾਈਆ। ਕਵਣ ਵੇਲਾ ਮੁਕਾਵੇਂ ਝੇੜੇ, ਝਗੜਾ ਕੋਇ ਰਹਿਣ ਨਾ ਪਾਈਆ। ਫੜ ਕੇ ਚਾੜ੍ਹੇਂ ਆਪਣੇ ਬੇੜੇ, ਨਈਆ ਨੌਕਾ ਇਕੋ ਇਕ ਵਖਾਈਆ। ਅਸੀਂ ਰਲ ਮਿਲ ਕਹੀਏ ਮੁਰੀਦ ਮੁਰਸ਼ਦ ਤੇਰੇ, ਮੁਰਦੇ ਜ਼ਿੰਦਾ ਦੇਵੇਂ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮੁਰਦੇ ਹੋਏ ਘਰ ਜ਼ਿੰਦਾ, ਜ਼ਿੰਦਗੀ ਤੇਰੇ ਹੱਥ ਫੜਾਈਆ। ਲੇਖਾ ਚੁੱਕੇ ਜੀਉ ਪਿੰਡਾ, ਪਿੰਡ ਪੀੜ ਰਹਿਣ ਕੋਇ ਨਾ ਪਾਈਆ। ਇਕੋ ਨੂਰ ਬਣੀਏ ਤੇਰੀ ਬਿੰਦਾ, ਸੁੱਤ ਅਨਾਦੀ ਨਾਉਂ ਧਰਾਈਆ। ਆਪਣਾ ਖੋਲ੍ਹ ਅਗੰਮੀ ਜਿੰਦਾ, ਕਿਉਂ ਬੈਠਾ ਤਾਕੀ ਲਾਈਆ। ਤੂੰ ਗਹਿਰ ਗੰਭੀਰ ਸਾਗਰ ਸਿੰਧਾ, ਮਛਲੀ ਬਿਨ ਨੀਰ ਕਿਉਂ ਰਿਹਾ ਤੜਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਿਰ ਸਾਚੇ ਹੱਥ ਟਿਕਾਈਆ। ਸੁਣੋ ਮੁਰੀਦੋ ਸਾਚੀ ਬਾਤ ਸਭ, ਆਦਿ ਆਪ ਇਕ ਜਣਾਈਆ। ਜਿਸ ਨੂੰ ਕਹਿੰਦੇ ਰੱਬੀ ਉਲ ਰੱਬ, ਰਹਿਮਤ ਸਦਾ ਕਮਾਈਆ। ਸੋ ਮੁਰਸ਼ਦ ਤੁਹਾਨੂੰ ਰਿਹਾ ਲੱਭ, ਮੁਰੀਦ ਲੱਭਣ ਕਿਤੇ ਨਾ ਜਾਈਆ। ਚੌਦਾਂ ਲੋਕ ਚੌਦਾਂ ਤਬਕ ਚਰਨਾਂ ਹੇਠ ਦੱਬ, ਆਪ ਆਪਣਾ ਖੇਲ ਰਚਾਈਆ।

ਦੋ ਜਹਾਨਾਂ ਲੰਘ ਕੇ ਹੱਦ, ਘਰ ਸਾਚੇ ਫੇਰਾ ਪਾਈਆ। ਗੁਰ ਅਵਤਾਰ ਪੈਗ਼ੰਬਰ ਛੱਡ, ਛੱਡੀ ਸਰਬ ਲੋਕਾਈਆ। ਸਾਚੇ ਸੂਫ਼ੀ ਕਰੇ ਅੱਡ, ਮਨਸੂਖ਼ੀ ਪਿਛਲੀ ਦਿਤੀ ਕਰਾਈਆ। ਕਿਰਪਾ ਕਰ ਪੁਰਖ ਸਮਰਥ, ਦੇਵੇ ਮਾਣ ਵਡਿਆਈਆ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਆਖ਼ਰ ਆਪਣਾ ਦਰਸ ਦਿਖਾਈਆ। ਦੇ ਕੇ ਜਾਵੇ ਪੂਰਾ ਹੱਕ, ਹਕੀਕਤ ਸਭ ਦੀ ਝੋਲੀ ਪਾਈਆ। ਦੂਜੇ ਵਲ ਨਾ ਲੈਣਾ ਤੱਕ, ਨੇਤਰ ਅੱਖ ਨਾ ਕੋਇ ਉਠਾਈਆ। ਤੁਹਾਡੇ ਅੰਦਰ ਨਿਰਾਕਾਰ ਹੋ ਕੇ ਜਾਵੇ ਵਸ, ਵਸਲ ਇਕੋ ਇਕ ਵਖਾਈਆ। ਮੇਟੇ ਰੈਣ ਅੰਧੇਰੀ ਮਸ, ਸਾਚਾ ਨੂਰ ਕਰੇ ਰੁਸ਼ਨਾਈਆ। ਬਿਨ ਕਲਮਿਉਂ ਬਿਨ ਕਲਾਮੋਂ ਬਿਨ ਕਾਗ਼ਜ਼ ਕਲਮ ਸ਼ਾਹੀ ਤੁਹਾਡਾ ਗਾਵੇ ਜਸ, ਜਸ ਆਪਣੇ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਦਇਆ ਕਮਾਈਆ। ਮੁਰੀਦ ਕਹੇ ਤੂੰ ਮੁਰਸ਼ਦ ਕਿਹੜਾ, ਕਵਣ ਸੂਰਤ ਰੂਪ ਵਟਾਈਆ। ਚਾਰ ਜੁਗ ਪੀਰ ਪੈਗ਼ੰਬਰਾਂ ਚਲਦਾ ਰਿਹਾ ਝੇੜਾ, ਝਗੜਾ ਸਕੇ ਨਾ ਕੋਇ ਮੁਕਾਈਆ। ਖੁਲ੍ਹਾ ਕਰੇ ਕੋਈ ਨਾ ਵੇਹੜਾ, ਬੰਨਾਂ ਹੱਦ ਨਾ ਕੋਇ ਜਣਾਈਆ। ਸ਼ਰਅ ਸ਼ਰੀਅਤ ਲਾਇਆ ਡੇਰਾ, ਲਾਸ਼ਰੀਕ ਸਮਝ ਕੋਇ ਨਾ ਪਾਈਆ। ਚਾਰੋਂ ਕੁੰਟ ਦਿਸੇ ਅੰਧੇਰਾ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਪਰਵਰਦਿਗਾਰ ਕਹੇ ਮੈਂ ਬੰਨ੍ਹਾਂ ਇਕੋ ਬੇੜਾ, ਦੋ ਜਹਾਨਾਂ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਾਰਬ੍ਰਹਮ ਵੱਡੀ ਵਡਿਆਈਆ। ਮੁਰੀਦ ਕਹਿਣ ਮੁਰਸ਼ਦ ਸੁਣ ਲੈ ਸਾਡੀ ਗੱਲ, ਏਕਾ ਇਕੋ ਵਾਰ ਜਣਾਈਆ। ਵੇਖਿਆ ਤੂੰ ਹੋਇਆ ਭਗਤਾਂ ਵਲ, ਦੇਵੇਂ ਮਾਣ ਵਡਿਆਈਆ। ਜੁਗ ਚੌਕੜੀ ਤੇਰਾ ਅਛਲ ਛਲ, ਵਲ ਛਲ ਧਾਰੀ ਤੇਰੀ ਸਮਝ ਕੋਈ ਨਾ ਪਾਈਆ। ਕਲਜੁਗ ਅੰਤਮ ਪੂਰਬ ਜਨਮ ਦਾ ਦੇਵੇਂ ਫਲ, ਲੇਖਾ ਸਭ ਦੀ ਝੋਲੀ ਪਾਈਆ। ਫੋਲ ਫੁਲਾਵੇਂ ਜਲ ਥਲ, ਮਹੀਅਲ ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਹੱਥ ਵਡਿਆਈਆ। ਭਗਤਾਂ ਤਾਰਨ ਵਾਲੇ ਭਗਵਾਨ, ਤੇਰੇ ਅੱਗੇ ਇਕ ਅਰਜ਼ੋਈਆ। ਵੇਖੀਂ ਹਿੰਦੂ ਮੁਸਲਮ ਸਿੱਖ ਈਸਾਈ ਕਰ ਕੇ ਛੱਡ ਨਾ ਜਾਈਂ ਵਿਚ ਜਹਾਨ, ਜਹਾਲਤ ਪਿਛਲੀ ਸਾਡੀ ਝੋਲੀ ਪਾਈਆ। ਸਾਡਾ ਸਭ ਦਾ ਤੇਰੇ ਉਤੇ ਈਮਾਨ, ਆਮਲ ਕਾਮਲ ਪੀਰ ਇਕੋ ਨਜ਼ਰੀ ਆਈਆ। ਦਰ ਦਰਵੇਸ਼ ਮੰਗਦੇ ਦਾਨ, ਬਰਦੇ ਬਣ ਸੀਸ ਝੁਕਾਈਆ। ਸੁਣ ਕੇ ਪ੍ਰਭੂ ਤੇਰਾ ਫ਼ਰਮਾਨ, ਸਾਡੀ ਸੁਰਤ ਸੁਰਤ ਰਹੀ ਨਾ ਰਾਈਆ। ਪਤਿਪਰਮੇਸ਼ਵਰ ਪੁਰਖ ਸੁਆਮੀ ਭਗਤ ਇਕੱਲੇ ਤਾਰ ਜਾਏ ਨਾ ਆਣ, ਅਨਹੋਣੀ ਕਾਰ ਕਮਾਈਆ। ਅਸੀਂ ਸੁੱਤੇ ਨਾ ਰਹੀਏ ਬਾਲ ਅਞਾਣ, ਬਾਲੀ ਬੁਧ ਰੂਪ ਵਟਾਈਆ। ਕਰ ਕਿਰਪਾ ਵਡ ਮਿਹਰਵਾਨ, ਦਰ ਤੇਰੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਸਭ ਦਾ ਰਿਹਾ ਜਣਾਈਆ। ਸੂਫ਼ੀ ਮੁਰੀਦ ਮੁਰਸ਼ਦ ਵੇਖੋ ਇਕੋ ਰੰਗ, ਦਸਤਗੀਰ ਜ਼ਾਹਰਾ ਪੀਰ ਪੈਗ਼ੰਬਰ ਅੰਤ ਅਖ਼ੀਰ ਆਪ ਜਣਾਇੰਦਾ। ਸਭ ਦਾ ਮੇਲ ਕਰੇ ਇਕੋ ਸੰਗ, ਸਗਲਾ ਸੰਗ ਆਪ ਰਖਾਇੰਦਾ। ਘਟ ਦੁਆਰ ਮੰਦਰ ਅੰਦਰ ਮਹੱਲ ਅਟੱਲ ਜਾਵੇ ਲੰਘ, ਆਉਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਪੂਰਬ ਕਰਮ ਲਹਿਣਾ ਵੇਖ ਮੁਸਲਮ ਹਿੰਦੂ ਸਿਖ ਈਸਾਈ ਪਾਈ ਗੰਢ, ਨਿਰਵੈਰ ਆਪਣਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਾਰ ਯਾਰੀ ਆਪਣੇ ਸੰਗ ਰਖਾਇੰਦਾ। ਚਾਰ ਯਾਰੀ ਲਈ ਜਗਾ, ਜਾਗਰਤ ਜੋਤ ਜਣਾਈਆ। ਭਗਤਾਂ ਵਿਚ

ਲਈ ਰਲਾ, ਰਲਾ ਰਹਿਣ ਕੋਇ ਨਾ ਪਾਈਆ। ਨੂਰੀ ਰੂਪ ਦੱਸ ਕੇ ਅੱਲਾ, ਇਲਾਹੀ ਆਲਮੀਨ ਸਮਝਾਈਆ। ਪੰਦਰਾਂ ਕੱਤਕ ਸਭ ਨੂੰ ਕਰ ਦੇਵੇ ਤਸੱਲਾ, ਤਸੱਲੀਬਖ਼ਸ਼ ਜਵਾਬ ਇਕੋ ਇਕ ਸੁਣਾਈਆ। ਸਭ ਦਾ ਪੂਰਾ ਕਰੇ ਪੱਲਾ, ਝੋਲੀ ਸਭ ਦੀ ਵੇਖ ਵਖਾਈਆ। ਚਾਰ ਜੁਗ ਦਾ ਦੇਵਣਹਾਰਾ ਫਲਾ, ਵਸਤ ਅਮੋਲਕ ਆਪ ਵਰਤਾਈਆ। ਕੀ ਹੋਇਆ ਪ੍ਰਭ ਵੇਖ ਇਕੱਲਾ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਹਰ ਘਟ ਅੰਦਰ ਬੈਠਾ ਆਸਣ ਮੱਲਾ, ਸਚ ਸਿੰਘਾਸਣ ਸੋਭਾ ਪਾਈਆ। ਕਰੇ ਖੇਲ ਜਲਾ ਥਲਾ, ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਜ਼ਿਮੀ ਅਸਮਾਨ ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਾਰਬ੍ਰਹਮ ਬੇਪਰਵਾਹੀਆ। ਬੇਪਰਵਾਹੀ ਖੇਲ ਅਵੱਲਾ, ਆਦਿ ਪੁਰਖ ਅਬਿਨਾਸ਼ੀ ਆਪ ਕਰਾਈਆ। ਜੋਤੀ ਧਾਰ ਹਰ ਘਟ ਰਲਾ, ਸ਼ਬਦੀ ਨਾਦ ਧੁਨ ਸ਼ਨਵਾਈਆ। ਪ੍ਰੇਮ ਪ੍ਰੀਤ ਫੜਾਏ ਪੱਲਾ, ਪੱਲੂ ਗੰਢ ਆਪ ਬੰਧਾਈਆ। ਧੁਰ ਸੰਦੇਸ਼ ਇਕੋ ਘੱਲਾ, ਨਵ ਨੌ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਦੇਵੇ ਸਾਂਝਾ ਪੀਰ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਜਿਸ ਨੇ ਬੰਨ੍ਹਣੇ ਸੀ ਅਗੰਮੀ ਚੀਰ, ਚੀਰੇ ਆਪਣੇ ਆਪ ਪਰਗਟਾਇੰਦਾ। ਚਾਰ ਵਰਨ ਬਣਾਉਣੇ ਭੈਣ ਭਾਈ ਸਕੇ ਵੀਰ, ਵਾਰਤਾ ਆਪਣੀ ਆਪ ਸਮਝਾਇੰਦਾ। ਕਲਜੁਗ ਬਦਲੀ ਜਿਸ ਤਕਦੀਰ, ਤਾਸੀਰ ਆਪਣੀ ਵਿਚ ਭਰਾਇੰਦਾ। ਕੂੜੀ ਕਿਰਿਆ ਕੱਟ ਜ਼ੰਜੀਰ, ਸ਼ਰਅ ਹਦੀਸ ਇਕ ਸਮਝਾਇੰਦਾ। ਚੋਟੀ ਚਾੜ੍ਹ ਫੜ ਅਖ਼ੀਰ, ਆਖ਼ਰ ਆਪਣਾ ਮੇਲ ਮਿਲਾਇੰਦਾ। ਵੇਸ ਵਟਾਏ ਬੇਨਜ਼ੀਰ, ਨਜ਼ਰ ਇਕੋ ਇਕ ਬਦਲਾਇੰਦਾ। ਹੱਥ ਫੜ ਤੇਜ਼ ਸ਼ਮਸ਼ੀਰ, ਕੂੜੀ ਕਿਰਿਆ ਪਾਰ ਕਰਾਇੰਦਾ। ਵਰਨ ਬਰਨ ਹੋਣ ਨਾ ਦੇਵੇ ਕੋਈ ਦਿਲਗੀਰ, ਸਾਂਝੀਵਾਲ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਕੱਟ ਕੇ ਕੂੜੀ ਭੀੜ, ਸਾਚਾ ਰਾਹ ਇਕ ਵਖਾਇੰਦਾ। ਸ਼ਾਹ ਪਾਤਸ਼ਾਹ ਸੱਚੇ ਆਦਲ ਸ਼ਾਹ, ਅਦਾਲਤ ਤੇਰੀ ਇਕੋ ਭਾਈਆ। ਤੇਰੇ ਚਰਨ ਕਵਲ ਮੰਗੀਏ ਪਨਾਹ, ਦੋਏ ਜੋੜ ਸੀਸ ਝੁਕਾਈਆ। ਚਾਰੋਂ ਕੁੰਟ ਜਗਤ ਵੇਖੀਏ ਮੰਦਰ ਮਸਜਦ ਸ਼ਿਵਦਵਾਲੇ ਮੱਠ ਬਣੀ ਕਤਲਗਾਹ, ਛੁਰੀ ਕਸਾਈ ਜੂਠ ਝੂਠ ਜਗਤ ਹੱਥ ਉਠਾਈਆ। ਤੇਰਾ ਹਿਰਦੇ ਨਾਮ ਸਕੇ ਨਾ ਕੋਈ ਵਸਾ, ਵਾਸਤਾ ਸਚ ਨਾ ਕੋਇ ਜਣਾਈਆ। ਠੱਗ ਚੋਰ ਯਾਰ ਬਣ ਕੇ ਲਾਵਣ ਦਾ, ਠੱਗੀ ਤੇਰੇ ਨਾਲ ਕਮਾਈਆ। ਤੂੰ ਕਿਉਂ ਸੁੱਤਾ ਬੇਗੁਮਰਾਹ, ਤੇਰੀ ਗ਼ਫ਼ਲਤ ਮੁਰੀਦਾਂ ਮੁਰਸ਼ਦ ਕਦੇ ਮਾਤ ਨਾ ਭਾਈਆ। ਚੇਤਨ ਹੋ ਕੇ ਨੈਣ ਖੁਲ੍ਹਾ, ਅੱਖ ਆਪਣੀ ਪੜਦਾ ਲਾਹੀਆ। ਸ੍ਰਿਸ਼ਟ ਸਬਾਈ ਭਰੀ ਮਾਤ ਗੁਨਾਹ, ਸਤਿ ਸਰੂਪ ਨਾ ਕੋਇ ਸਮਾਈਆ। ਅੰਤਮ ਹੁੰਦੀ ਦਿਸੇ ਫ਼ਨਾਹ, ਪਾਰ ਕਿਨਾਰਾ ਨਜ਼ਰ ਕਿਸੇ ਨਾ ਆਈਆ। ਰਹਿਬਰ ਬਣ ਇਕ ਖ਼ੁਦਾ, ਖ਼ਾਲਕ ਖ਼ਲਕ ਵੇਖ ਚਾਈਂ ਚਾਈਂਆ। ਤੇਰੇ ਬਰਦੇ ਤੈਥੋਂ ਡਰਦੇ ਤੇਰਾ ਰਾਹ ਰਹੇ ਤਕਾ, ਤੱਕਵਾ ਤੇਰੇ ਉਤੇ ਟਿਕਾਈਆ। ਨਿਰਵੈਰ ਹੋ ਕੇ ਫੜ ਬਾਂਹ, ਪਕੜ ਬਾਂਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮਿਹਰ ਨਜ਼ਰ ਆਪ ਉਠਾਈਆ। ਮਿਹਰ ਨਜ਼ਰ ਆਪ ਉਠਾਵਾਂਗਾ। ਨਿਰਵੈਰ ਹੋ ਕੇ ਵੇਖ ਵਖਾਵਾਂਗਾ। ਕਲਜੁਗ ਕੂੜਾ ਕਹਿਰ ਮਿਟਾਵਾਂਗਾ। ਭੇਵ ਅਭੇਦਾ ਆਪਣਾ ਹੁਕਮ ਵਰਤਾਵਾਂਗਾ। ਹੋ ਕੇ ਗੰਭੀਰ ਗਹਿਰ ਖੇਲ ਵਖਾਵਾਂਗਾ। ਜਿਸ ਨੂੰ ਕਹਿੰਦੇ ਲਾ ਹੋਰ, ਤਿਸ ਆਪਣਾ ਰੰਗ ਰੰਗਾਵਾਂਗਾ।

ਜਿਸ ਦਾ ਸਮਝਿਆ ਨਾ ਕਿਸੇ ਕੋਈ ਤੌਰ, ਤਬਾ ਆਪਣੀ ਆਪ ਜਣਾਵਾਂਗਾ। ਜਿਸ ਮੰਜ਼ਲ ਸਕਿਆ ਕੋਈ ਨਾ ਬੌਹੜ, ਤਿਸ ਮੰਦਰ ਸੋਭਾ ਪਾਵਾਂਗਾ। ਜਿਸ ਚੜ੍ਹਿਆ ਨਾ ਕੋਈ ਘੋੜ, ਸੋ ਅਸਵ ਆਪ ਦੌੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਲਤਾਨ ਇਕ ਅਖਵਾਵਾਂਗਾ। ਸਚ ਸੁਲਤਾਨ ਇਕ ਅਖਵਾਵਾਂਗਾ। ਕਲਜੁਗ ਨਾਮ ਇਕ ਪਰਗਟਾਵਾਂਗਾ। ਆਬੇਹਯਾਤ ਜਾਮ ਪਿਆਵਾਂਗਾ। ਸਾਚੀ ਆਦਤ ਇਕ ਦਰਸਾਵਾਂਗਾ। ਇਬਾਦਤ ਇਕੋ ਇਕ ਪੜ੍ਹਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਂਝਾ ਪੀਰ ਇਕ ਅਖਵਾਵਾਂਗਾ। ਸਾਂਝਾ ਪੀਰ ਪ੍ਰਭੂ ਅਖਵਾਏਗਾ। ਗਹਿਰ ਗੰਭੀਰ ਵੇਸ ਵਟਾਏਗਾ। ਜਨ ਸਿਰ ਸਿਰ ਹੁਕਮ ਵਰਤਾਏਗਾ। ਬਿਨ ਜ਼ੰਜੀਰ ਬੰਨ੍ਹ ਲਿਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਏਗਾ। ਸਾਚੀ ਕਰਨੀ ਪ੍ਰਭ ਕਮਾਵੇਗਾ। ਕਲ ਅੰਤਮ ਵੇਖਣ ਆਵੇਗਾ। ਸਾਚਾ ਬੰਕ ਦੁਆਰ ਸੁਹਾਵੇਗਾ। ਡੰਕ ਇਕੋ ਨਾਮ ਵਜਾਵੇਗਾ। ਰਾਓ ਰੰਕ ਮੇਲ ਮਿਲਾਵੇਗਾ। ਭਗਤ ਭਗਵੰਤ ਆਪ ਉਠਾਵੇਗਾ। ਸਾਚੇ ਸੰਤਾਂ ਜੋੜ ਜੁੜਾਵੇਗਾ। ਗੁਰਮੁਖਾਂ ਲਾ ਅੰਗ, ਅੰਗੀਕਾਰ ਗੋਦ ਬਹਾਵੇਗਾ। ਗੁਰਸਿਖਾਂ ਬਣਾ ਬਣਤ, ਸਾਚੀ ਧਾਰ ਇਕ ਜਣਾਵੇਗਾ। ਲੱਖ ਚੁਰਾਸੀ ਬਣ ਕੇ ਕੰਤ, ਕੰਤ ਕੰਤੂਹਲ ਸੋਭਾ ਪਾਵੇਗਾ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਇਕ ਦਰਸਾਵੇਗਾ। ਬੋਧ ਅਗਾਧਾ ਬਣ ਕੇ ਪੰਡਤ, ਵਿਦਿਆ ਇਕੋ ਨਾਮ ਪੜ੍ਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੀਸ ਜਗਦੀਸ ਹੱਥ ਟਿਕਾਵੇਗਾ। ਸੀਸ ਜਗਦੀਸ ਹੱਥ ਟਿਕਾਏਗਾ। ਖੇਲ ਵੇਖ ਬੀਸ ਬੀਸ, ਬਾਹਮੀ ਤਬਾਦਲਾ ਆਪ ਕਰਾਏਗਾ। ਕਲਜੁਗ ਸਤਿਜੁਗ ਸਤਿਜੁਗ ਕਲਜੁਗ ਦੋਵੇਂ ਇਕ ਦੂਜੇ ਦੀ ਮੰਨਣ ਹਦੀਸ, ਹਜ਼ਰਤ ਆਪਣਾ ਮੇਲ ਮਿਲਾਏਗਾ। ਪ੍ਰਭ ਮਿਲਣ ਦੀ ਅੱਗੇ ਕੋਈ ਨਾ ਲਾਏ ਫ਼ੀਸ, ਫ਼ੈਸਲਾ ਇਕੋ ਵਾਰ ਕਰਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੁਰੀਦ ਮੁਰਸ਼ਦ ਆਪਣੇ ਘਰ ਬਹਾਏਗਾ। ਮੁਰੀਦ ਮੁਰਸ਼ਦ ਭਗਤ ਭਗਵਾਨ ਇਕੋ ਧਾਰ, ਧਰਨੀ ਧਰਤ ਧਵਲ ਦਏ ਵਡਿਆਈਆ। ਕਿਰਪਾਨਿਧ ਠਾਕਰ ਸੁਆਮੀ ਖੇਲ ਕਰੇ ਕਰਤਾਰ, ਕਰਤਾ ਪੁਰਖ ਵੱਡੀ ਵਡਿਆਈਆ। ਸੰਤ ਸਾਜਣ ਗੁਰਮੁਖ ਗੁਰਸਿਖ ਹਰਿਜਨ ਸਾਚੇ ਲਏ ਉਭਾਰ, ਭੇਵ ਅਭੇਦਾ ਅਛਲ ਅਛੇਦਾ ਆਪ ਖ਼ੁਲ੍ਹਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਿਹਮਾਦੀ ਸ਼ਬਦ ਗੁਰੂ ਆਦਿ ਜੁਗਾਦੀ ਸੀਸ ਬੰਨ੍ਹੇ ਦਸਤਾਰ, ਮਿਹਰਵਾਨ ਨੌਜਵਾਨ ਸਿਰ ਆਪਣਾ ਹੱਥ ਰਖਾਈਆ। ਧੁਰ ਦਾ ਦੇਵੇ ਇਕੋ ਦਾਨ, ਸਿਦਕ ਸਬੂਰੀ ਸਚ ਈਮਾਨ, ਧਰਮ ਗੰਢ ਆਪ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕੀ ਚੀਰੇ ਬੇਨਜ਼ੀਰੇ ਲਾਤਸਵੀਰੇ ਗੁਣੀ ਗਹੀਰੇ ਆਪਣੇ ਨਾਲ ਮਿਲਾਈਆ। ਇਕੀ ਕਹਿਣ ਉਹ ਕਿਹੜੀ ਇਕੀ, ਇਕ ਵਾਰ ਦੇ ਸਮਝਾਈਆ। ਦਰ ਤੇਰੇ ਤੇ ਮੰਗੀ ਭਿਛੀ, ਭਿਛਿਆ ਦੇਦੇ ਮਾਹੀਆ। ਤੇਰੀ ਧਾਰ ਸਭ ਤੋਂ ਤਿਖੀ, ਸਮਝ ਕਿਸੇ ਨਾ ਆਈਆ। ਬੀਤਦੀ ਜਾਏ ਵੀਹਵੀਂ ਮਿਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਮੇਰੀ ਇਕੀ ਏਕੋ ਇਕ, ਦੋਏ ਧਾਰ ਮਾਤ ਚਲਾਈਆ। ਜਿਸ ਦਾ ਲੇਖਾ ਗੋਬਿੰਦ ਗਿਆ ਲਿਖ, ਲਿਖਤ ਭਵਿਖਤ ਸਰਸੇ ਵਿਚ ਰੁੜ੍ਹਾਈਆ। ਤਿਸ ਦਾ ਖੇਲ ਕਿਸੇ ਨਾ ਆਏ ਦਿਸ, ਲੱਖ ਚੁਰਾਸੀ ਨੇਤਰ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ

ਸਾਚਾ ਵਰ, ਮਿਹਰਵਾਨ ਬੇਪਰਵਾਹੀਆ। ਸਾਚੀ ਸਿਖੀ ਦੱਸੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਜਿਨ੍ਹਾਂ ਪੁਰਖ ਅਕਾਲ ਮਾਈ ਬਾਪ, ਪਿਤਾ ਪੂਤ ਗੋਦ ਉਠਾਈਆ। ਜਿਨ੍ਹਾਂ ਇਕੋ ਆਤਮ ਪਰਮਾਤਮ ਦਿਤਾ ਜਾਪ, ਦੂਜੀ ਕਰੀ ਨਾ ਕੋਈ ਪੜ੍ਹਾਈਆ। ਜਿਨ੍ਹਾਂ ਨਜ਼ਰੀ ਆਇਆ ਸਾਖਿਆਤ, ਨੇਤਰ ਨੈਣਾਂ ਦਰਸ ਕਰਾਈਆ। ਤਿਨ੍ਹਾਂ ਪਾਰ ਕਰਾਏ ਜਗਤ ਜਮਾਤ, ਸਾਚਾ ਮੇਲਾ ਸਹਿਜ ਸੁਭਾਈਆ। ਧੁਰਦਰਗਾਹੀ ਦੇਵੇ ਦਾਤ, ਵਸਤ ਅਗੰਮ ਆਪ ਵਰਤਾਈਆ। ਮਿਲੇ ਵਡਿਆਈ ਕਾਇਨਾਤ, ਨਵ ਨੌ ਚਾਰ ਵੱਜੇ ਵਧਾਈਆ। ਜੁਗ ਜਨਮ ਦੀ ਪੂਰੀ ਆਸ, ਤ੍ਰਿਸਨਾ ਮੇਟ ਮਿਟਾਈਆ। ਸਮਰਥ ਹੋ ਕੇ ਦੇਵੇ ਸਾਥ, ਮਹਿਮਾ ਅਕੱਥ ਪੜ੍ਹਾਈਆ। ਖੇਵਟ ਹੋ ਚਲਾਏ ਰਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਬੇਪਰਵਾਹੀਆ। ਮਿਹਰਵਾਨ ਕਰੇ ਖੇਲ ਕਰਤਾਰ, ਹਰਿ ਕਰਤਾ ਦਇਆ ਕਮਾਈਆ। ਜੁਗ ਚੌਕੜੀ ਦਾ ਲਾਹੇ ਉਧਾਰ, ਕਰਜ਼ਾ ਮਕਰੂਜ਼ ਝੋਲੀ ਪਾਈਆ। ਇਕੀਆਂ ਬੰਨ੍ਹ ਸੱਚੀ ਦਸਤਾਰ, ਦਸਤਾ ਗੁਰਮੁਖ ਦਏ ਬਣਾਈਆ। ਦੋ ਇਕ ਦਾ ਸਦਾ ਪਿਆਰ, ਨਾ ਕੋਈ ਮੇਟੇ ਮੇਟ ਮਿਟਾਈਆ। ਇਕ ਦੋ ਦਾ ਸਾਂਝਾ ਘਰ ਬਾਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਦੋ ਇਕ ਦਾ ਸਦਾ ਇਖ਼ਤਿਆਰ, ਦੋ ਜਹਾਨਾਂ ਹੁਕਮ ਵਰਤਾਈਆ। ਇਕ ਦੋ ਦਾ ਖੇਡ ਅਪਾਰ, ਨਿਰਗੁਣ ਸਰਗੁਣ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੰਧਨ ਇਕੋ ਇਕ ਰਖਾਈਆ। ਇਕੀ ਕਹਿਣ ਪ੍ਰਭ ਏਕੰਕਾਰ, ਹੱਥ ਤੇਰੇ ਵਡਿਆਈਆ। ਸਾਰੀ ਸਿਖੀ ਤੇਰੇ ਚਰਨ ਦੁਆਰ, ਦੂਜਾ ਧਾਮ ਨਾ ਕੋਇ ਵਖਾਈਆ। ਪ੍ਰੇਮ ਪ੍ਰੀਤੀ ਤੇਰੀ ਤਿੱਖੀ ਧਾਰ, ਖੰਡਾ ਖਡਗ ਪੋਹ ਨਾ ਸਕੇ ਰਾਈਆ। ਨੇਤਰ ਪੇਖੀ ਤੇਰੀ ਜੋਤ ਨਿਰਾਕਾਰ, ਨਿਰਵੈਰ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮਿਲੇ ਤੇਰੀ ਸਰਨਾਈਆ। ਸਾਚੀ ਸਿਖੀ ਕਰਾਂ ਤਿਆਰ, ਤਾਕਤ ਆਪਣੀ ਵਿਚ ਟਿਕਾਈਆ। ਚਾਰ ਵਰਨ ਦਾ ਇਕ ਪਿਆਰ, ਚਾਰ ਜੁਗ ਦੀ ਗੰਢ ਬੰਧਾਈਆ। ਚਾਰ ਬਾਣੀ ਦਾ ਇਕ ਜੈਕਾਰ, ਚਾਰੇ ਖਾਣੀ ਦਿਆਂ ਜਣਾਈਆ। ਚਾਰ ਕੁੰਟ ਦਾ ਇਕ ਆਧਾਰ, ਚਾਰ ਯਾਰੀ ਵੇਖ ਵਖਾਈਆ। ਚੌਥੇ ਘਰ ਦੇਵਾਂ ਵਾੜ, ਪਹਿਲਾ ਹੁਲਾਰਾ ਇਕ ਜਣਾਈਆ। ਜਿਸ ਦੇ ਪਿਛੇ ਰੁਲਦੇ ਗਏ ਜਗਤ ਸੰਸਾਰ, ਜੁਗ ਚੌਕੜੀ ਢੂੰਡ ਢੂੰਡ ਢੂੰਡਿਆਂ ਹੱਥ ਕਿਸੇ ਨਾ ਆਈਆ। ਸੋ ਮਿਹਰਵਾਨ ਕਿਰਪਾ ਕਰ ਕੇ ਦੇਵੇ ਏਕਾ ਵਾਰ, ਮਿਹਰ ਨਜ਼ਰ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਸਿਰ ਰੱਖੇ ਹੱਥ ਪੁਰਖ ਅਕਾਲ, ਅਕਲ ਕਲਧਾਰੀ ਦਇਆ ਕਮਾਈਆ। ਮੁਰਦੇ ਮੁਰੀਦ ਮੁਰਸ਼ਦ ਦੇਵੇ ਜਵਾਲ, ਜਵਾਨੀ ਜੋਬਨ ਨਾਲ ਮਿਲਾਈਆ। ਸਭ ਦਾ ਹੱਲ ਕਰੇ ਸਵਾਲ, ਸਵਾਲੀਆਂ ਝੋਲੀ ਦਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਚਖੰਡ ਨਿਵਾਸੀ ਹੋ ਆਪ ਮਿਹਰਵਾਨ। ਜਗਤ ਉਦਾਸੀ ਮੇਟ ਜਹਾਨ। ਜਮ ਕੀ ਫਾਸੀ ਤੋੜੇ ਕਾਣ। ਗੁਰਮੁਖ ਸਵਾਸੀ ਬਚਾਏ ਆਣ। ਮੰਡਲ ਰਾਸੀ ਖੇਲ ਮਹਾਨ। ਸਾਚੀ ਘਾਟੀ ਚਾੜ੍ਹੇ ਭਗਵਾਨ। ਕਾਇਆ ਬਾਟੀ ਅੰਮ੍ਰਿਤ ਪਿਆਏ ਆਣ । ਆਤਮ ਪਰਮਾਤਮ ਬਣ ਕੇ ਸਾਥੀ, ਭਾਗ ਲਗਾਏ ਮੰਦਰ ਮਕਾਨ। ਨਿਰਗੁਣ ਜੋਤ ਇਕ ਪਰਕਾਸ਼ੀ, ਪਰਕਾਸ਼ਵਾਨ ਹੋਵੇ ਨੌਜਵਾਨ। ਆਲਸ ਨਿੰਦਰਾ

ਦਰ ਤੋਂ ਨਾਸੀ, ਕੂੜੀ ਕਿਰਿਆ ਮਿਟੇ ਨਿਸ਼ਾਨ। ਜਨ ਭਗਤਾਂ ਵਖਾਵੇ ਇਕ ਪਰਭਾਤੀ, ਪ੍ਰਭ ਕਿਰਪਾ ਕਰੇ ਮਹਾਨ। ਜਿਸ ਦੀ ਨਾਨਕ ਨਿਰਗੁਣ ਗਾਈ ਆਰਤੀ, ਸੋ ਆਰਤੀ ਗੁਰਮੁਖਾਂ ਗਾਏ ਹੋ ਮਿਹਰਵਾਨ। ਜਿਸ ਦਾ ਇਲਮ ਕੋਈ ਨਾ ਸਮਝੇ ਉਰਦੂ ਹਿੰਦੀ ਗੁਰਮੁਖੀ ਫ਼ਾਰਸੀ, ਇਬਾਰਤੀ ਵਿਚ ਲਿਖਿਆ ਨਾ ਜਾਏ ਜਹਾਨ। ਸੁਣੋ ਤੁਆਰਫ਼ੀ, ਖੇਲ ਕਰੇ ਭਗਵਾਨ ਸਫ਼ਾਰਸ਼ੀ, ਆਪਣਾ ਨਾਮ ਨਾਲ ਰਖਾਈਆ। ਭਾਰਤੀ ਬਣੇ ਇਕ ਵਿਧਾਨ, ਮਹਾਂਬਲੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੁਰੀਦ ਮੁਰਸ਼ਦ ਲਏ ਫੜ, ਫੜ ਆਪਣੇ ਨਾਲ ਮਿਲਾਈਆ। ਮੁਰੀਦ ਕਹੇ ਜੇ ਮੈਨੂੰ ਫੜਨਾ, ਤੈਨੂੰ ਸਚ ਦਿਆਂ ਜਣਾਈਆ। ਮੈਂ ਤੇਰੀ ਛਾਤੀ ਉਤੇ ਚੜ੍ਹਨਾ, ਬਲ ਤੇਰਾ ਤੇਰੇ ਵਿਚੋਂ ਕਢਾਈਆ। ਆਪਣੇ ਹੱਕ ਬਦਲੇ ਤੇਰੇ ਅੱਗੇ ਅੜਨਾ, ਭੈ ਭੌ ਨਾ ਕੋਇ ਰਖਾਈਆ। ਜੇ ਪ੍ਰਭੂ ਤੂੰ ਗ਼ੁੱਸਾ ਕਰਨਾ, ਮੈਨੂੰ ਪਹਿਲੋਂ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਅੱਗੇ ਮੰਗ ਮੰਗਾਈਆ। ਮੁਰਸ਼ਦ ਕਹੇ ਮੁਰੀਦ ਆ ਕੋਲ, ਤੇਰੇ ਨਾਲ ਮੇਰੀ ਵਡਿਆਈਆ। ਮੈਂ ਤੇਰਾ ਮੰਨਾਂ ਬੋਲ, ਆਪਣਾ ਬੋਲ ਤੇਰੀ ਝੋਲੀ ਪਾਈਆ। ਦੋਹਾਂ ਵਿਚ ਪ੍ਰੇਮ ਪ੍ਰੀਤੀ ਦਾ ਮੱਚਿਆ ਰਹੇ ਘੋਲ, ਕੁਸ਼ਤੀ ਹੁੰਦੀ ਰਹੇ ਵਾਹੋ ਦਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਵਜਾਵਣ ਢੋਲ, ਡੰਕਾ ਇਕੋ ਹੱਥ ਉਠਾਈਆ। ਸਚ ਦੁਆਰਾ ਦੇਵਾਂ ਖੋਲ੍ਹ, ਖ਼ਾਲਕ ਖ਼ਲਕ ਦਿਆਂ ਸਮਝਾਈਆ। ਤੇਰੇ ਨਾਲ ਕਦੇ ਨਾ ਮਾਰਾਂ ਰੋਲ, ਰੋਲ ਦੇਵਾਂ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਧਾਰ ਦਏ ਜਣਾਈਆ। ਜਗਤ ਰੋਲੇਂ ਕਿਉਂ ਬਣ ਕੇ ਮੌਲਾ, ਮੌਲਵੀ ਤੇਰੇ ਤੈਨੂੰ ਰਹੇ ਭੁਲਾਈਆ। ਗ਼ਰੀਬਾਂ ਕੋਲੋਂ ਕਿਉਂ ਕਰੇਂ ਉਹਲਾ, ਜਿਨ੍ਹਾਂ ਅੰਦਰ ਤੇਰੀ ਧਾਰ ਧਾਰ ਵਿਚ ਤਾਰ ਨਾ ਕੋਇ ਹਿਲਾਈਆ। ਜਿਨ੍ਹਾਂ ਦੇ ਹੱਥ ਅੰਜੀਲ ਕੁਰਾਨ ਫੜਾਇਆ ਡੋਲਾ, ਤੇਰੀ ਡੋਲੀ ਚੁੱਕ ਕੇ ਭੱਜੇ ਜਾਂਦੇ ਵਾਹੋ ਦਾਹੀਆ। ਓਨ੍ਹਾਂ ਦੇ ਸਿਰ ਵਿਚ ਮਾਰ ਪੌਲਾ, ਪਾਗ਼ਲ ਤੈਨੂੰ ਬੈਠੇ ਭੁਲਾਈਆ। ਜਿਹੜੇ ਤੇਰਾ ਗੀਤ ਗਾਉਦੇ ਢੋਲਾ, ਢੋਲ ਬਣ ਕੇ ਮਿਲ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਮੁਰੀਦ ਤੇਰੇ ਅੱਗੇ ਮੰਗ ਮੰਗਾਈਆ। ਵਾਹ ਮੁਰੀਦ ਮੇਰੇ ਮੁਰਸ਼ਦ, ਮੁਰਸ਼ਦ ਮੁਰੀਦਾਂ ਰਿਹਾ ਬਣਾਈਆ। ਮੈਂ ਤੇਰਾ ਹਿਰਦਾ ਵੇਖਿਆ ਸ਼ੁਧ, ਸ਼ੂਦਰ ਵੇਖੀ ਜਗਤ ਲੋਕਾਈਆ। ਤੇਰੇ ਅੰਦਰ ਵੜ ਕੇ ਭੇਵ ਖੁਲ੍ਹਾਵਾਂ ਗੁਝ, ਗੁਝੀ ਰਮਜ਼ ਲਗਾਈਆ। ਤੂੰ ਮੈਨੂੰ ਲਿਆ ਬੁੱਝ, ਮੈਂ ਪੜਦਾ ਦਿਤਾ ਉਠਾਈਆ। ਜੋ ਕੁਛ ਸੋ ਤੇਰੀ ਝੋਲੀ ਪਾਇਆ ਤੁਧ, ਦਿਤੀ ਮਾਣ ਵਡਿਆਈਆ। ਮੁੱਲਾਂ ਸ਼ੇਖ਼ ਮਸਾਇਕਾਂ ਔਧ ਗਈ ਪੁਗ, ਪੁਖ਼ਤਾ ਹੁਕਮ ਇਕ ਸੁਣਾਈਆ। ਅੱਗੇ ਕੋਈ ਨਾ ਸਕੇ ਉਠ, ਸਿਰ ਸਕੇ ਨਾ ਕੋਈ ਚੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਗ਼ਰੀਬ ਨਿਮਾਣਿਆਂ ਉਪਰ ਗਿਆ ਤੁਠ, ਤੁਲ੍ਹਾ ਨਾਮ ਬੇੜੀ ਜਗਤ ਸਾਗਰ ਇਕੋ ਰਿਹਾ ਚਲਾਈਆ। ਦਰ ਦਰ ਘਰ ਘਰ ਜਾ ਕੇ ਓਨ੍ਹਾਂ ਲਏ ਪੁਛ, ਜੋ ਬੈਠੇ ਧਿਆਨ ਲਗਾਈਆ। ਫੜ ਬਾਂਹੋਂ ਕਹੇ ਉਠ ਲਾਡਲੇ ਪੁਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਜ਼ਾਤ ਪਾਤ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਆਪਣੀ ਗੋਦੀ ਲਏ ਚੁੱਕ, ਚੁੱਕ ਗੋਦੀ ਖ਼ੁਸ਼ੀ ਵਖਾਈਆ। ਜਨਮ ਕਰਮ ਦੀ ਮੇਟੇ ਭੁੱਖ, ਭੁੱਖਿਆਂ ਸੁਖ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੱਗੇ ਬਦਲੇ ਆਪਣਾ ਰੁਖ਼, ਰੁਖ਼ਸਤ ਸਭ ਦੀ ਬੰਦ ਕਰਾਈਆ।