ਪੁਸਤਕਾਲਾਭਾਗ ੧੫

੫ ਕੱਤਕ ੨੦੨੦ ਬਿਕ੍ਰਮੀ ਲਾਲ ਸਿੰਘ ਦੇ ਗ੍ਰਹਿ ਹੇਰ ਜ਼ਿਲਾ ਜਲੰਧਰ

ਗੁਰਮੁਖ ਖ਼ਾਹਸ਼ ਰਹੀ ਕੂਕ, ਕੂਕ ਕੂਕ ਸੁਣਾਈਆ। ਤੇਰੇ ਵਿਛੋੜੇ ਦਿਤਾ ਫੂਕ, ਤਨ ਮਾਟੀ ਭਸਮ ਕਰਾਈਆ। ਬੇਪਰਵਾਹ ਕਿਉਂ ਸੁੱਤਾ ਘੂਕ, ਕਰਵਟ ਆਪਣੀ ਨਾ ਕੋਈ ਬਦਲਾਈਆ। ਲੱਭ ਲੱਭ ਥੱਕੇ ਚਾਰੇ ਕੂਟ, ਦਹਿ ਦਿਸ਼ਾ ਭੱਜੇ ਵਾਹੋ ਦਾਹੀਆ। ਕੀ ਪਿਤਾ ਬਣ ਕੇ ਭੁੱਲੇ ਪੂਤ, ਪਤਤ ਉਧਾਰੀ ਤੈਨੂੰ ਰਹਿਮ ਕੋਈ ਨਾ ਆਈਆ। ਤੁਧ ਬਿਨ ਲਾਹੇ ਨਾ ਕੋਈ ਸਾਡੀ ਭੂਖ, ਭੁਖਿਆਂ ਭੁੱਖ ਨਾ ਕੋਇ ਗਵਾਈਆ। ਕੀ ਹੋਇਆ ਜੇ ਤੈਨੂੰ ਸੁਖ, ਸਾਡਾ ਦੁਖ ਤੇਰੀ ਦਰਦ ਨਜ਼ਰੀ ਆਈਆ। ਮਿਹਰਵਾਨ ਹੋ ਛੁਪਾਇਆ ਮੁਖ, ਨੇਤਰ ਨੈਣ ਨਾ ਕੋਇ ਉਠਾਈਆ। ਬੇਸ਼ਕ ਤੂੰ ਵੱਡਾ ਹੋ ਕੇ ਜਾਏਂ ਰੁੱਸ, ਹਉਂ ਬਾਲਕ ਨਿੱਕੇ ਤੇਰਾ ਧਿਆਨ ਲਗਾਈਆ। ਜਿੰਨਾਂ ਚਿਰ ਨਾ ਗੋਦੀ ਲਏਂ ਚੁੱਕ, ਰੋਈਏ ਪਿਟੀਏ ਆਖੀਏ ਸੁਣੀਏ ਦੇਈਏ ਇਕ ਦੁਹਾਈਆ। ਗਹਿਰ ਗੰਭੀਰ ਬੇਨਜ਼ੀਰ ਆਪਣੀ ਗ਼ਫ਼ਲਤ ਵਿਚੋਂ ਉਠ, ਪਰਦਾ ਆਪਣਾ ਦੇ ਚੁਕਾਈਆ। ਗ਼ਰੀਬ ਨਿਮਾਣਿਆਂ ਆ ਕੇ ਪੁੱਛ, ਪਿਛਲਾ ਲੇਖਾ ਤੇਰੀ ਝੋਲੀ ਪਾਈਆ। ਜੇ ਤੇਰੇ ਕੋਲ ਨਹੀਂ ਕੁਛ, ਸਾਨੂੰ ਇਕੋ ਵਾਰ ਦੇ ਸਮਝਾਈਆ। ਰਸਨਾ ਬੋਲ ਕਹਿ ਦੇ ਨਾਤਾ ਤੁਟਾ ਪਿਉ ਪੁਤ, ਪਿਤਾ ਪੂਤ ਗੰਢ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰਮੁਖ ਵੇਖ ਜਗਤ ਨਿਮਾਣੇ, ਲੱਭ ਲੱਭ ਥੱਕੇ ਧਰਤ ਸਬਾਈਆ। ਤੂੰ ਸੁੱਤਾ ਬਾਂਹ ਦੇ ਸਿਰਹਾਣੇ, ਅੱਖ ਪਲਕ ਨਾ ਕੋਇ ਖੁਲ੍ਹਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਵਿਹਾਣੇ, ਬੀਤੀ ਜਗਤ ਲੋਕਾਈਆ। ਲੱਖ ਚੁਰਾਸੀ ਭੌਂ ਭੌਂ ਰਸਨਾ ਜਿਹਵਾ ਖਾ ਕੇ ਖਾਣੇ, ਖਾ ਖਾ ਸ਼ੁਕਰ ਨਾ ਕੋਇ ਮਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੰਨਦੇ ਰਹੇ ਤੇਰੇ ਭਾਣੇ, ਭਾਣਾ ਤੇਰਾ ਸਿਰ ਟਿਕਾਈਆ। ਤੂੰ ਬਣਿਆ ਰਿਹੋਂ ਬੇਪਹਿਚਾਣੇ, ਪਹਿਚਾਣ ਵਿਚ ਕਿਸੇ ਨਾ ਆਈਆ। ਸੁਣੇ ਸੁਣਾਏ ਗਾਉਦੇ ਰਹੇ ਤੇਰੇ ਗਾਣੇ, ਤੇਰੇ ਮੁਖੋਂ ਸੁਣ ਕੇ ਬੋਲ ਖ਼ੁਸ਼ੀ ਨਾ ਕੋਇ ਮਨਾਈਆ। ਬਣਦੇ ਰਹੇ ਨਿਮਾਣ ਨਿਮਾਣੇ, ਨਿਤਾਣ ਨਿਤਾਣੇ ਰੂਪ ਵਟਾਈਆ। ਕਲਜੁਗ ਅੰਤਮ ਠੋਕਰਾਂ ਖਾ ਖਾ ਨਿੱਕੇ ਬਾਲੇ ਬਣੇ ਵੱਡੇ ਸਿਆਣੇ, ਸਮਝ ਤੇਰੇ ਵਿਚੋਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਮਿਲਣਾ ਸਹਿਜ ਸੁਭਾਈਆ। ਲੱਭ ਲੱਭ ਥੱਕੇ ਜੰਗਲ ਜੂਹ, ਪਹਾੜ ਟਿੱਲੇ ਪਰਬਤ ਫੇਰਾ ਪਾਈਆ। ਪੁੱਠੇ ਲਟਕੇ ਵਿਚ ਖੂਹ, ਖਲੜੀ ਤਨ ਤੇਰੇ ਭੇਟ ਚੜ੍ਹਾਈਆ। ਤੇਰੀ ਆਵਾਜ਼ ਨਾ ਨਿਕਲੀ ਇਕ ਹੂ, ਅੰਨਾ ਹੂ ਅੱਲਾ ਹੂ ਤੇਰੀ ਸਮਝ ਕਿਸੇ ਨਾ ਆਈਆ। ਬੇਪਰਵਾਹ ਹੁਣ ਤੂੰ ਆਇਉਂ ਸਾਡੀ ਜੂਹ, ਚਾਰੋਂ ਕੁੰਟ ਘੇਰਾ ਰਹੇ ਪਾਈਆ। ਜਿੰਨਾਂ ਚਿਰ ਨਾ ਕਹੇਂ ਮੈਂ ਤੁਹਾਡਾ ਰੂਹ, ਰੂਹ ਹੂ ਬਹੂ ਤੇਰਾ ਨਜ਼ਰੀ ਆਈਆ। ਜੇ ਸਾਨੂੰ ਸ਼ਹਾਦਤ ਦੇਵੇਂ ਮੇਰੇ ਦਰ ਤੇ ਖਲੋਤਾ ਧਰੂ, ਧਰੂ ਕੋਈ ਨਾ ਮਿਲੀ ਵਡਿਆਈਆ। ਤੇਰੇ ਚਰਨ ਨਹੀਂ ਤੱਕਣੇ ਨਾ ਤੱਕਣਾ ਮੂੰਹ, ਮੁਖ ਚਰਨ ਇਕੋ ਨਜ਼ਰੀ ਆਈਆ। ਜਿੰਨਾਂ ਚਿਰ ਅੰਦਰ ਵੜ ਕੇ ਸਾਡੇ ਨਾਲ ਨਾ ਜਾਵੇਂ ਛੂਹ, ਸ਼ਹਿਨਸ਼ਾਹ ਸਾਂਤ ਕੋਇ ਨਾ ਆਈਆ। ਅਸੀਂ ਤੇਰੀ ਕਿਸੇ ਕੋਲੋਂ ਨਹੀਂ ਸੁਣਨੀ ਸੂਹ, ਪਰਤੱਖ ਹੋ ਕੇ ਦਰਸ ਦੇਣਾ ਦਿਖਾਈਆ। ਬਾਲਕ ਬਣ ਬਣੇ ਮਮਨੂ, ਮੁਹੱਬਤ ਤੇਰੇ ਨਾਲ ਰਖਾਈਆ। ਤੇਰਾ ਆਫ਼ਤਾਬੇ ਨੂਰ ਸਦਾ ਤਲੂ, ਗ਼ਰੂਬ ਰੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਆਪਣਾ ਘਰ, ਜਿਸ ਘਰ ਬੈਠਾ ਡੇਰਾ ਲਾਈਆ। ਲੱਭ ਲੱਭ ਥੱਕੇ ਚਾਰ ਜੁਗ,

ਤੈਨੂੰ ਲੱਜਿਆ ਜ਼ਰਾ ਨਾ ਆਈਆ। ਰੋਟੀ ਕਾਠ ਖਾਣਾ ਚੁਗ, ਤ੍ਰਿਸਨਾ ਤ੍ਰਿਪਤ ਇਕ ਕਰਾਈਆ। ਲੋਕਮਾਤ ਫਿਰਦੇ ਰਹੇ ਲੁਕ ਲੁਕ, ਪੜਦਾ ਆਪਣੇ ਉਪਰ ਪਾਈਆ। ਕਲਜੁਗ ਅੰਤਮ ਪ੍ਰੇਮ ਪ੍ਰੀਤੀ ਅੰਦਰ ਗਏ ਉਠ, ਤੇਰਾ ਬਲ ਨਾਲ ਰਲਾਈਆ। ਲੁਕਿਆ ਰਹਿਣ ਨਹੀਂ ਦੇਣਾ ਅੰਦਰ ਕਾਇਆ ਗੁਠ, ਪੜਦਾ ਆਪਣਾ ਦੇ ਚੁਕਾਈਆ। ਵਿਛੜਿਆਂ ਕੋਲੋਂ ਵਿਛੋੜਾ ਪੁਛ, ਵਿਛੋੜੇ ਕੋਲੋਂ ਪੁਛ ਜੁਦਾਈਆ। ਸੱਸੇ ਉਤੇ ਹੋੜਾ ਪੁਛ, ਹੋਕਾ ਦੇਵੇ ਲੋਕਾਈਆ। ਹਾਹਾ ਕਹੇ ਮੈਂ ਗਿਆ ਹੁਸ, ਹਰਿ ਕਾ ਭੇਵ ਕੋਈ ਨਾ ਆਈਆ। ਪ੍ਰਭੂ ਹੰ ਤੇਰਾ ਮੁਢ, ਬ੍ਰਹਮ ਤੇਰੀ ਸ਼ਾਖ਼ ਚਲਾਈਆ। ਬਿਨ ਹੰ ਬ੍ਰਹਮ ਤੂੰ ਰਹੇਂ ਟੁੰਡ, ਤੇਰੀ ਸ਼ਾਖ਼ ਪਤ ਡਾਲ੍ਹੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸੱਚਾ ਵਰ, ਜਿਸ ਘਰ ਵੱਜੇ ਸਦਾ ਵਧਾਈਆ। ਲੱਭ ਲੱਭ ਥੱਕੇ ਆਈ ਥਕਾਵਟ, ਸੰਸਾ ਦੂਰ ਨਾ ਕੋਇ ਕਰਾਈਆ। ਨਿਰਗੁਣ ਤੇਰੀ ਸਰਗੁਣ ਵੇਖ ਬਨਾਵਟ, ਪੰਜ ਤਤ ਨੇਤਰ ਨੈਣ ਤਕਾਈਆ। ਜਗਤ ਪਿਆਰ ਸਾਰੇ ਦੇਂਦੇ ਦਾਅਵਤ, ਪਰੌਹਣਾਚਾਰੀ ਜਗਤ ਲੋਕਾਈਆ। ਘਰ ਕਦੀ ਕਿਸੇ ਨਾ ਸੱਦਿਆ ਸਹੀ ਸਲਾਮਤ, ਸਾਹਿਬ ਸਤਿਗੁਰ ਬੇਪਰਵਾਹੀਆ। ਕਲਜੁਗ ਅੰਤ ਗ਼ਰੀਬ ਨਿਮਾਣਿਆਂ ਨੂੰ ਇਕੋ ਲਾਈ ਅਲਾਮਤ, ਅਵੱਲੜੀ ਰੀਤ ਦਿਤੀ ਸਮਝਾਈਆ। ਜਿੰਨਾਂ ਚਿਰ ਬਾਂਹੋਂ ਫੜ ਏਥੇ ਓਥੇ ਨਾ ਦਏਂ ਜ਼ਮਾਨਤ, ਸਿਰ ਹੱਥ ਰੱਖ ਨਾ ਹੋਏਂ ਸਹਾਈਆ। ਅਸੀਂ ਤੇਰੀ ਝੋਲੀ ਪਾਈ ਤੇਰੀ ਅਮਾਨਤ, ਅਮਾਨਤ ਵਿਚ ਕਰੇਂ ਖਿਆਨਤ ਤੇਰੀ ਹੋਵੇ ਨਾ ਕੋਇ ਵਡਿਆਈਆ। ਮੂਰਖ ਮੂੜ੍ਹ ਮੁਗਧ ਨਾ ਵੇਖ ਅਗਿਆਨਤ, ਗਿਆਨ ਤੇਰਾ ਚਰਨ ਮਿਲੇ ਸਰਨਾਈਆ। ਬੇਸ਼ਕ ਨਿਰਗੁਣ ਨਿਰਵੈਰ ਤੂੰ ਬੇਪਹਿਚਾਨਤ, ਪਹਿਚਾਨ ਆਪਣੀ ਜਨ ਭਗਤਾਂ ਆਪ ਦਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਚ ਘਰ, ਜਿਸ ਘਰ ਬਹਿ ਕੇ ਤੇਰਾ ਦਰਸ਼ਨ ਪਾਈਆ। ਲੱਭ ਲੱਭ ਥੱਕੇ ਤੈਨੂੰ ਭਾਲ, ਭਾਲਿਆਂ ਹੱਥ ਕਿਸੇ ਨਾ ਆਈਆ। ਰਾਜੇ ਰਾਣੇ ਕਰ ਕੰਗਾਲ, ਦਰ ਦਰਵੇਸ਼ ਦਰ ਦਰ ਧੱਕੇ ਖਾਈਆ। ਬਿਨ ਤੇਰੇ ਹੱਲ ਨਾ ਹੋਇਆ ਸਵਾਲ, ਸਵਾਲੀ ਬੈਠੇ ਡੇਰਾ ਲਾਈਆ। ਜੁਗ ਚੌਕੜੀ ਬੀਤੇ ਕਾਲ, ਕਾਲ ਨਗਾਰਾ ਸਭ ਦੇ ਸਿਰ ਤੇ ਗਿਆ ਵਜਾਈਆ। ਸਚ ਮਿਲੀ ਨਾ ਕਿਸੇ ਧਰਮਸਾਲ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਗੋਬਿੰਦ ਕਿਹਾ ਮੁਰੀਦਾਂ ਪੁਛੇ ਮੁਰਸ਼ਦ ਹਾਲ, ਵਡ ਦਾਤਾ ਵਡ ਵਡਿਆਈਆ। ਸੋ ਵੇਲਾ ਵਕਤ ਸੁਹੰਜਣਾ ਹੋਇਆ ਤੇਰੇ ਨਾਲ, ਸੋਭਾ ਰੁੱਤ ਤੇਰੀ ਸੁਹਾਈਆ। ਉਠ ਵੇਖ ਆਪਣੇ ਲਾਡਲੇ ਲਾਲ, ਲਾਲੀ ਮਸਤਕ ਰਹੇ ਚੜ੍ਹਾਈਆ। ਕੀ ਹੋਇਆ ਜੇ ਜਗਤ ਕੰਗਾਲ, ਕੰਗਾਲੀ ਗ਼ਰੀਬੀ ਤੇਰੀ ਵੱਡੀ ਵਡਿਆਈਆ। ਜੇ ਲੱਗੀ ਪ੍ਰੀਤੀ ਨਿਭੇ ਤੇਰੇ ਨਾਲ, ਦੋ ਜਹਾਨਾਂ ਦੀ ਸ਼ਹਿਨਸ਼ਾਹੀ ਸਾਡੇ ਕੰਮ ਕਿਸੇ ਨਾ ਆਈਆ। ਤੇਰਾ ਦਰ ਸੱਚੀ ਧਰਮਸਾਲ, ਧਰਮ ਦੁਆਰੇ ਖ਼ੁਸ਼ੀ ਵਖਾਈਆ। ਆ ਪ੍ਰਭ ਦੇ ਆਪਣਾ ਜਮਾਲ, ਨੂਰੀ ਦਰਸ ਇਕ ਦਰਸਾਈਆ। ਤਨ ਮਾਟੀ ਖ਼ਾਕੀ ਤੇਰੀ ਝੋਲੀ ਦਿਤਾ ਡਾਲ, ਤੇਰੀ ਜ਼ਾਤੀ ਤੇਰੀ ਜ਼ਾਤ ਵਿਚ ਛੁਪਾਈਆ। ਨਾ ਕੋਈ ਜਾਣੇ ਇਲਮ ਸਫ਼ਾਤੀ, ਨਾ ਕੋਈ ਭੇਵ ਚੁਕਾਏ ਨਬਾਤਾਤੀ, ਜੇ ਤੂੰ ਮਿਲ ਜਾਏਂ ਇਕ ਜਮਾਤੀ, ਅੱਖਰ ਪੜ੍ਹਨ ਕੋਈ ਨਾ ਜਾਈਆ। ਲਹਿਣਾ ਦੇਣਾ ਚੁੱਕੇ ਸੰਧਿਆ ਪਰਭਾਤੀ, ਵਾਹ ਵੱਡੇ ਸਾਹਿਬ ਨਿਕਿਆਂ ਮੰਨੇਂ ਆਖੀ, ਤੇਰੀ ਖੁਲ੍ਹ ਜਾਏ ਅੰਦਰੋਂ ਤਾਕੀ, ਸਾਕੀ ਇਕੋ ਨਜ਼ਰੀ ਆਈਆ। ਲਹਿਣਾ ਕੋਈ ਨਾ ਰਹੇ ਬਾਕੀ, ਤੂੰ ਹੀ ਪਿਤਾ ਤੂੰ ਬਣੇਂ ਮਾਤੀ, ਮਿਟੇ ਰੈਣ ਜਗਤ ਅੰਧੇਰੀ ਰਾਤੀ, ਚੰਦ ਚਾਂਦਨੀ ਇਕ ਚਮਕਾਈਆ। ਜਨ ਭਗਤਾਂ ਦੀ ਇਹੋ ਖ਼ਾਹਸ਼ੀ,

ਮਿਲੇ ਮੇਲ ਪੁਰਖ ਅਬਿਨਾਸ਼ੀ, ਕਾਇਆ ਮੰਡਲ ਪਵੇ ਰਾਸੀ, ਜੁਗ ਜਨਮ ਦੀ ਮਿਟੇ ਉਦਾਸੀ, ਸਾਚਾ ਸਾਥੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਧੁਰ ਦੀ ਅਗੰਮੀ ਦਾਤੀ, ਦਾਤਾ ਦਇਆਵਾਨ ਹੋ ਮਿਹਰਵਾਨ ਮੁਹੱਬਤ ਆਪਣੇ ਨਾਲ ਰਖਾਈਆ।

ਨਾ ਬਦਲ ਨਾ ਉਹ ਬਦਲੀ, ਬਦਲਾ ਦੇਵਣ ਆਪ ਪ੍ਰਭ ਆਈਆ। ਦੋ ਜਹਾਨਾਂ ਬਣ ਕੇ ਅਦਲੀ, ਅਦਾਲਤ ਇਕ ਸਮਝਾਈਆ। ਜਿਥੇ ਕਤਲਗਾਹ ਨਾ ਕੋਈ ਕਤਲੀ, ਮਕਤੂਲ ਰੂਪ ਨਾ ਕੋਇ ਵਖਾਈਆ। ਉਹ ਧਾਰ ਅਗੰਮੀ ਪਤਲੀ, ਪਟੜੀਦਾਰ ਭੇਵ ਵਖਾਈਆ। ਭੈ ਭਿਆਨਕ ਜਣਾਏ ਖ਼ਤਰੀ, ਖ਼ਤਰਾ ਮੇਟੇ ਜਗਤ ਲੋਕਾਈਆ। ਸਚ ਦੁਆਰਿਉਂ ਆਪੇ ਉਤਰੀ, ਪੱਛਮ ਦਿਸ਼ਾ ਫੇਰੀ ਪਾਈਆ। ਗੁਰਮੁਖ ਟਪਕਾ ਕੇ ਕਾਇਆ ਬਦਲੀ, ਕਾਇਆ ਕਾਇਆ ਵਿਚੋਂ ਵਖਾਈਆ। ਨੂਰ ਨੁਰਾਨੀ ਧਾਰ ਸ਼ਕਤੀ, ਸ਼ਕਲ ਅਗੰਮ ਜਣਾਈਆ। ਜੁਗ ਜਨਮ ਦੀ ਜਿਨ੍ਹਾਂ ਲੇਖੇ ਲੱਗੀ ਭਗਤੀ, ਤਿਨ੍ਹਾਂ ਭਗੌਤੀ ਸੇਵ ਕਮਾਈਆ। ਇਹ ਖੇਲ ਕਰੇ ਪ੍ਰਭ ਅਰਸ਼ੀ, ਅਰਸ਼ੀ ਪ੍ਰੀਤਮ ਹੱਥ ਵਡਿਆਈਆ। ਜੋਤੀ ਨੂਰ ਕਰਾਏ ਦਰਸੀ, ਅਗੰਮ ਧਾਰ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰਮੁਖ ਰਹੇ ਅਡੋਲ, ਪਟੜਾ ਪਟੜੀ ਗੇੜ ਭਵਾਈਆ। ਨਾਵੇਂ ਜਨਮ ਠੱਗ ਚੋਰ, ਚੋਰੀ ਪਿਛੇ ਗਿਆ ਡੋਲ, ਧੀਰਜ ਧੀਰ ਧੀਰ ਨਾ ਕੋਇ ਧਰਾਈਆ। ਏਸੇ ਕਾਰਨ ਸਤਿਗੁਰ ਪਰਗਟ ਹੋਇਆ ਕੋਲ, ਆਪ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਧੁਰ ਦਾ ਲੇਖਾ ਰਿਹਾ ਜਣਾਈਆ। ਪਰਗਟ ਹੋ ਕੇ ਆਏ ਨੇੜੇ, ਨਜ਼ਰੀਂ ਰੂਪ ਵਖਾਈਆ। ਅੰਦਰ ਵੜਕੇ ਬੰਨ੍ਹੇ ਬੇੜੇ, ਬਾਹਰੋਂ ਖੇੜੇ ਰਿਹਾ ਢਾਹੀਆ। ਜਿਨ੍ਹਾਂ ਕਿਹਾ ਪ੍ਰਭ ਤੇਰੇ ਤੇਰੇ, ਤੇਰਾ ਮੇਰਾ ਭੌ ਚੁਕਾਈਆ। ਸਿੰਘ ਤਾਰਾ ਬਣਿਆ ਫੇਰ ਸ਼ੇਰੇ, ਜਿਸ ਵੇਲੇ ਸ਼ੇਰ ਸਤਿਗੁਰ ਨਜ਼ਰੀ ਆਈਆ। ਔਖੇ ਘਾਟ ਆਪੇ ਬੌਹੜੇ, ਬੌਹੜੀ ਸੁਣੇ ਦੁਹਾਈਆ। ਫੜ ਚੜ੍ਹਾਏ ਆਪਣੇ ਪੌੜੇ, ਪੌੜਾ ਡੰਡਾ ਇਕ ਲਗਾਈਆ। ਗੁਰਮੁਖ ਗੁਰਸਿਖ ਹਰਿਜਨ ਭਗਤ ਵੈਂਹਦੀ ਧਾਰ ਕਦੇ ਨਾ ਰੋੜ੍ਹੇ, ਡੁੱਬਦੇ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰਮੁਖ ਪਿਆਰ ਸਤਿਗੁਰ ਸ਼ਿੰਗਾਰ, ਅਠਾਰਾਂ ਭਾਰ ਬਨਾਸਪਤ ਸੇਵ ਲਗਾਈਆ। ਹੁਕਮੇ ਅੰਦਰ ਕਰ ਤਿਆਰ, ਤਿਆਰੀ ਇਕੋ ਰੂਪ ਸਮਝਾਈਆ। ਸਤਿਗੁਰ ਉਤੋਂ ਆਪਾ ਵਾਰ, ਆਪਣੀ ਵਸਤ ਜਾਣ ਪਰਾਈਆ। ਸਾਹਿਬ ਸਤਿਗੁਰ ਆਪਣੀ ਭੇਟਾ ਲਏ ਚਾੜ੍ਹ, ਘਰ ਦੇਵੇ ਮਾਣ ਵਡਿਆਈਆ। ਸ਼ਬਦ ਸ਼ਹੀਦ ਸ਼ਹਾਦਤ ਇਕੋ ਵਾਰ, ਦੂਜੀ ਧਾਰ ਤਲਵਾਰ ਨਾ ਕੋਇ ਉਠਾਈਆ। ਅਜ਼ਮੇਰ ਸ਼ਹਿਰ ਨਹੀਂ ਉਹ ਅੱਜ ਦੀ ਮਿਹਰ, ਜਿਸ ਮਿਹਰ ਵਿਚ ਗੁਰਮੁਖ ਨਗਰੀ ਸੋਭਾ ਪਾਈਆ। ਥੋੜਾ ਜਿਹਾ ਹੇਰ ਫੇਰ, ਸ਼ਬਦ ਵਿਚੋਂ ਸ਼ਬਦ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਸਤਿਗੁਰ ਬਿਨ ਗੁਰਮੁਖ ਪਿਆਰ ਦੂਜਾ ਸ਼ਿੰਗਾਰ ਆਦਿ ਜੁਗਾਦਿ ਨਾ ਕਿਸੇ ਕਰਾਈਆ।

੫ ਕੱਤਕ ੨੦੨੦ ਬਿਕ੍ਰਮੀ ਗਿਆਨ ਸਿੰਘ ਦੇ ਗ੍ਰਹਿ ਸੁਰਖ਼ਪੁਰ

ਸਚਖੰਡ ਨਿਵਾਸੀ ਧੁਰ ਫ਼ਰਮਾਣ, ਦੋ ਜਹਾਨ ਖ਼ੁਸ਼ੀ ਮਨਾਇੰਦਾ। ਪਰਗਟ ਹੋਵੇ ਸ਼ਬਦ ਗੁਰੂ ਬਲਵਾਨ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਇੰਦਾ। ਨਿਰਗੁਣ ਨੂਰ ਜੋਤੀ ਜੋਤ ਜਗੇ ਮਹਾਨ, ਆਕਾਸ਼ ਪਰਕਾਸ਼ ਸੋਭਾ ਪਾਇੰਦਾ। ਸਚਖੰਡ ਦੁਆਰ ਸੁਹਾਏ ਸਚ ਮਕਾਨ, ਮਹੱਲ ਅਟੱਲ ਡੇਰਾ ਲਾਇੰਦਾ। ਧੁਰ ਦਾ ਦੇਵੇ ਇਕ ਗਿਆਨ, ਪੁਰੀ ਲੋਅ ਬ੍ਰਹਿਮੰਡ ਖੰਡ ਆਪ ਪੜ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਧਿਆਨ, ਨੇਤਰ ਲੋਚਣ ਨੈਣ ਸਰਬ ਖੁਲ੍ਹਾਇੰਦਾ। ਤ੍ਰੈ ਪੰਜ ਦਰ ਤੇ ਮੰਗੇ ਦਾਨ, ਸਚ ਭਿਖਾਰੀ ਰੂਪ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨਿਉਂ ਨਿਉਂ ਕਰਨ ਸਲਾਮ, ਸਜਦਾ ਸੀਸ ਝੁਕਾਇੰਦਾ। ਪਰਵਰਦਿਗਾਰ ਤੇਰਾ ਇਲਾਹੀ ਪੈਗ਼ਾਮ, ਪੈਗ਼ਾਮ ਇਕੋ ਸੋਭਾ ਪਾਇੰਦਾ। ਨਿਰਗੁਣ ਸਰਗੁਣ ਹੋ ਪਰਧਾਨ, ਸਾਚੀ ਭਿਛਿਆ ਇਕ ਵਰਤਾਇੰਦਾ। ਜੁਗ ਚੌਕੜੀ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਕਰਾਇੰਦਾ। ਲੱਖ ਚੁਰਾਸੀ ਆਤਮ ਪਰਮਾਤਮ ਖੋਲ੍ਹ ਮਕਾਨ, ਪਾਰਬ੍ਰਹਮ ਬ੍ਰਹਮ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਸੰਦੇਸਾ ਇਕ ਪਰਗਟਾਇੰਦਾ। ਧੁਰ ਸੰਦੇਸਾ ਹਰਿ ਨਿਰੰਕਾਰ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਹਰਿ ਪੁਰਖ ਨਿਰੰਜਣ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਏਕੰਕਾਰਾ ਜੋਧਾ ਸੂਰਬੀਰ ਬਲਕਾਰ, ਬਲਧਾਰੀ ਵੇਸ ਵਟਾਈਆ। ਆਦਿ ਨਿਰੰਜਣ ਨੂਰ ਉਜਿਆਰ, ਜੋਤੀ ਜੋਤ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਠਾਂਡਾ ਦਰਬਾਰ, ਦਰਗਹਿ ਸਾਚੀ ਇਕ ਸੁਹਾਈਆ। ਸ੍ਰੀ ਭਗਵਾਨ ਸਚ ਨਿਸ਼ਾਨ ਦਏ ਹੁਲਾਰ, ਧਰਮ ਨਿਸ਼ਾਨ ਇਕ ਉਠਾਈਆ। ਪਾਰਬ੍ਰਹਮ ਪ੍ਰਭ ਵੇਖੇ ਖੋਲ੍ਹ ਕਿਵਾੜ, ਲੱਖ ਚੁਰਾਸੀ ਅੰਤਰ ਆਤਮ ਤਾਕੀ ਲਾਹੀਆ। ਪਾਏ ਸਾਰ ਬਹੱਤਰ ਨਾੜ, ਪੰਜ ਤਤ ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਧੁਰ ਸੰਦੇਸਾ ਕਲਜੁਗ ਅੰਤ, ਸੋ ਸਤਿਗੁਰ ਆਪ ਜਣਾਈਆ। ਖੇਲੇ ਖੇਲ ਸ੍ਰੀ ਭਗਵੰਤ, ਪਾਰਬ੍ਰਹਮ ਵੱਡੀ ਵਡਿਆਈਆ। ਲੇਖਾ ਜਾਣੇ ਆਦਿ ਅੰਤ, ਜੁਗ ਕਰਤਾ ਭੇਵ ਚੁਕਾਈਆ। ਪਕੜ ਉਠਾਏ ਸਾਚੇ ਸੰਤ, ਹਰਿਜਨ ਮੇਲੇ ਸਹਿਜ ਸੁਭਾਈਆ। ਨਾਮ ਜਣਾਏ ਮਣੀਆ ਮੰਤ, ਮਨ ਕਾ ਮਣਕਾ ਆਪ ਭਵਾਈਆ। ਨਾਤਾ ਜੁੜਾਏ ਨਾਰ ਕੰਤ, ਆਤਮ ਪਰਮਾਤਮ ਸੋਭਾ ਪਾਈਆ। ਚੋਲੀ ਚਾੜ੍ਹੇ ਰੰਗ ਬਸੰਤ, ਕਾਇਆ ਉਤਰ ਕਦੇ ਨਾ ਜਾਈਆ। ਮਹਿਮਾ ਜਣਾਏ ਆਪ ਅਗਣਤ, ਲੇਖਾ ਲਿਖਤ ਵਿਚ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸਮਝਾਈਆ। ਧੁਰ ਫ਼ਰਮਾਨਾ ਦੇਵੇ ਆਪ, ਪ੍ਰਭ ਆਪਣੇ ਹੱਥ ਰੱਖੇ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਕਰਦੇ ਗਏ ਜਾਪ, ਸੋ ਪੁਰਖ ਨਿਰੰਜਣ ਹੁਕਮ ਵਰਤਾਈਆ। ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਤਮ ਪਰਮਾਤਮ ਸੱਚਾ ਪਾਠ, ਪੂਜਾ ਇਸ਼ਟ ਦੇਵ ਗੁਰ ਸੁਆਮੀ ਇਕੋ ਇਕ ਸਮਝਾਈਆ। ਕਾਇਆ ਤਤ ਸਰੋਵਰ ਇਕੋ ਤੀਰਥ ਤਾਟ, ਘਾਟ ਕਿਨਾਰਾ ਦਏ ਜਣਾਈਆ। ਮਹੱਲ ਅਟੱਲ ਨਿਰਮਲ ਨੂਰ ਜੋਤ ਪਰਕਾਸ਼, ਦੀਵਾ ਬਾਤੀ ਕਮਲਾਪਾਤੀ ਇਕ ਟਿਕਾਈਆ। ਸਦਾ ਸੁਹੇਲਾ ਇਕ ਇਕੇਲਾ ਹਰਿ ਨਿਰੰਕਾਰ ਵਸੇ ਸਾਥ, ਨਿਤ ਨਵਿਤ ਆਪਣਾ ਸੰਗ ਨਿਭਾਈਆ। ਕਲਜੁਗ ਅੰਤ ਮੇਟੇ ਅੰਧੇਰੀ ਰਾਤ, ਪਤਿਪਰਮੇਸ਼ਵਰ ਆਪਣਾ ਫੇਰਾ ਪਾਈਆ। ਦੇਵੇ ਸਹਾਰਾ ਅਨਾਥਾਂ ਨਾਥ, ਦੀਨ ਦਿਆਲ ਦੀਨਨ ਆਪਣੇ ਗਲੇ ਲਗਾਈਆ। ਨੌ

ਖੰਡ ਪ੍ਰਿਥਮੀ ਸੱਤ ਦੀਪ ਨਿਰਗੁਣ ਸਰਗੁਣ ਚਲਾਏ ਰਾਥ, ਬਣ ਰਥਵਾਹੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਦ੍ਰਿੜਾਈਆ। ਸਚ ਸੰਦੇਸਾ ਏਕੰਕਾਰ, ਇਕ ਇਕੱਲਾ ਆਪ ਜਣਾਇੰਦਾ। ਕਲਜੁਗ ਅੰਤ ਕਰੇ ਖ਼ਬਰਦਾਰ, ਬੇਖ਼ਬਰ ਖ਼ਬਰ ਆਪ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਅੱਖ ਲਓ ਉਘਾੜ, ਲੋਚਣ ਸਭ ਦੇ ਆਪ ਖੁਲ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਕੁੰਟ ਦਹਿ ਦਿਸ਼ਾ ਕਰੋ ਵਿਚਾਰ, ਸ੍ਰਿਸ਼ਟ ਸਬਾਈ ਸਾਚਾ ਹਰਿ ਰੂਪ ਨਜ਼ਰ ਕੋਇ ਨਾ ਆਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਗਈ ਹਾਰ, ਹਰਿ ਕਾ ਰੂਪ ਨੇਤਰ ਨੈਣ ਦਰਸ ਕੋਇ ਨਾ ਪਾਇੰਦਾ। ਚਾਰੇ ਬਾਣੀ ਚਾਰੇ ਖਾਣੀ ਕਰ ਕਰ ਥੱਕੀ ਗਿਆਨ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਇੰਦਾ। ਅਠਸਠ ਤੀਰਥ ਜੀਵ ਜੰਤ ਕਰ ਕਰ ਥੱਕੇ ਅਸ਼ਨਾਨ, ਦੁਰਮਤ ਮੈਲ ਨਾ ਕੋਇ ਧਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸਾ ਨਰ ਨਰੇਸ਼ਾ ਏਕੰਕਾਰ ਇਕ ਦ੍ਰਿੜਾਇੰਦਾ। ਧੁਰ ਫ਼ਰਮਾਨਾ ਸੁਣੋ ਮੀਤ, ਜੁਗ ਚੌਕੜੀ ਰਿਹਾ ਜਣਾਈਆ। ਆਦਿ ਪੁਰਖ ਦੀ ਅਗੰਮੀ ਰੀਤ, ਕੋਈ ਸਮਝ ਸਕੇ ਨਾ ਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸ ਕੇ ਗਏ ਠੀਕ, ਸ਼ਬਦ ਨਿਸ਼ਾਨਾ ਇਕ ਜਣਾਈਆ। ਸਦੀ ਚੌਧਵੀਂ ਜਾਏ ਬੀਤ, ਚੌਦਾਂ ਤਬਕ ਦੇਣ ਦੁਹਾਈਆ। ਚੌਦਾਂ ਲੋਕ ਨਾ ਰਹਿਣ ਅਤੀਤ, ਸਤਿ ਸਰੂਪ ਨਾ ਕੋਇ ਸਮਾਈਆ। ਕਰੇ ਖੇਲ ਪ੍ਰਭੂ ਅਨਡੀਠ, ਹਰਿ ਕਰਤਾ ਵਡ ਵਡਿਆਈਆ। ਲੱਖ ਚੁਰਾਸੀ ਵੇਖੇ ਕੌੜਾ ਰੀਠ, ਘਟ ਘਟ ਅੰਦਰ ਫੋਲ ਫੋਲਾਈਆ। ਫਿਰੇ ਦਰੋਹੀ ਮੰਦਰ ਮਸੀਤ, ਸ਼ਿਵਦਵਾਲੇ ਮੱਠ ਗੁਰੂਦੁਆਰ ਦੇਣ ਦੁਹਾਈਆ। ਸਾਚੀ ਸਿਦਕ ਸਬੂਰੀ ਰਹੇ ਨਾ ਕੋਈ ਨੀਤ, ਨੀਤੀਵਾਨ ਸਾਚਾ ਮਾਰਗ ਕੋਇ ਨਾ ਲਾਈਆ। ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਮਨ ਸਭ ਦਾ ਕਰੇ ਪਲੀਤ, ਅੰਤਰ ਆਤਮ ਬੂਝ ਨਾ ਕੋਇ ਬੁਝਾਈਆ। ਝਗੜਾ ਪਏ ਊਚ ਨੀਚ, ਜ਼ਾਤ ਪਾਤ ਕਰੇ ਲੜਾਈਆ। ਚਾਰ ਵਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਚ ਕਰਾਏ ਨਾ ਕੋਇ ਪ੍ਰੀਤ, ਨਾਤਾ ਇਕ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਇਕ ਸਮਝਾਈਆ। ਧੁਰ ਫ਼ਰਮਾਨਾ ਦੱਸੇ ਬੀਸ ਬੀਸ, ਸਦੀ ਬੀਸਵੀਂ ਭੇਵ ਚੁਕਾਈਆ । ਸਾਚਾ ਕਲਮਾ ਨਜ਼ਰ ਨਾ ਆਏ ਕੋਈ ਹਦੀਸ, ਹਜ਼ਰਤ ਕਰੇ ਨਾ ਕੋਇ ਪੜ੍ਹਾਈਆ। ਚਾਰ ਕੁੰਟ ਦਹਿ ਦਿਸ਼ਾ ਪਰਖਣਹਾਰਾ ਸਭ ਦੀ ਨੀਤ, ਗ੍ਰਹਿ ਮੰਦਰ ਖੋਜ ਖੋਜਾਈਆ। ਛਤਰ ਝੁੱਲੇ ਨਾ ਕਿਸੇ ਸੀਸ, ਰਾਜ ਰਾਜਾਨ ਸ਼ਾਹ ਸੁਲਤਾਨ ਬੈਠੇ ਢੇਰੀਆਂ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸਾ ਇਕ ਸੁਣਾਈਆ। ਧੁਰ ਸੰਦੇਸਾ ਅੰਤਮ ਕਲ, ਹਰਿ ਕਰਤਾ ਆਪ ਜਣਾਇੰਦਾ। ਕਰੇ ਖੇਲ ਪ੍ਰਭ ਅਛਲ ਅਛੱਲ, ਵਲ ਛਲ ਧਾਰੀ ਖੇਲ ਖਲਾਇੰਦਾ। ਜੋਤੀ ਸ਼ਬਦੀ ਆਪੇ ਰਲ, ਨਿਰਗੁਣ ਨਿਰਗੁਣ ਆਪਣੀ ਕਾਰ ਕਮਾਇੰਦਾ। ਸਚ ਸਿੰਘਾਸਣ ਬਹੇ ਮੱਲ, ਸੰਬਲ ਆਪਣਾ ਡੇਰਾ ਲਾਇੰਦਾ। ਪਾਵੇ ਸਾਰ ਜਲ ਥਲ, ਉਚੇ ਟਿੱਲੇ ਪਰਬਤ ਖੋਜ ਖੋਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਭੇਵ ਚੁਕਾਇੰਦਾ। ਕਲਜੁਗ ਅੰਤਮ ਧੁਰ ਸੰਦੇਸਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਕੂੜੀ ਕਿਰਿਆ ਮੇਟੇ ਵੇਸਾ, ਕਲਕਾਤੀ ਰਹਿਣ ਨਾ ਪਾਈਆ। ਸਤਿ ਸਰੂਪ ਹੋਏ ਪਰਵੇਸ਼ਾ, ਧਰਨੀ ਧਰਤ ਧਵਲ ਮਿਲੇ

ਵਡਿਆਈਆ। ਚਾਰ ਵਰਨ ਇਕੋ ਇਕ ਸੰਦੇਸਾ, ਸਤਿ ਫ਼ਰਮਾਨਾ ਆਪ ਸਮਝਾਈਆ। ਪੁਰਖ ਅਕਾਲ ਦੀਨ ਦਿਆਲ ਨੇਤਰ ਲੋਚਣ ਹਰਿ ਭਗਤਾਂ ਪੇਖਾ, ਨਿਜ ਘਰ ਬੈਠਾ ਡੇਰਾ ਲਾਈਆ। ਅਲਖ ਅਗੋਚਰ ਅਗੰਮ ਅਥਾਹ ਖੇਲੇ ਖੇਡਾ, ਬਣ ਖਿਲਾਰੀ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੂੰ ਮੰਨਦੇ ਗਏ ਆਪਣਾ ਨੇਤਾ, ਨਰ ਨਿਰੰਕਾਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਆਪਣਾ ਹੁਕਮ ਜਣਾਈਆ। ਕਲਜੁਗ ਹੁਕਮ ਦੇਵੇ ਠਾਕਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਲੱਖ ਚੁਰਾਸੀ ਵੇਖੇ ਡੂੰਘੇ ਸਾਗਰ, ਭਵਰੀ ਧਾਰ ਪਾਰ ਨਾ ਕੋਇ ਕਰਾਈਆ। ਸਾਚੇ ਦਰ ਮਿਲੇ ਨਾ ਕਿਸੇ ਆਦਰ, ਚਾਰ ਕੁੰਟ ਹੋਏ ਹਲਕਾਈਆ। ਸਚ ਪਰਕਾਸ਼ ਨਾ ਕਾਇਆ ਗਾਗਰ, ਸਾਢੇ ਤਿੰਨ ਹੱਥ ਅੰਧੇਰਾ ਛਾਈਆ। ਨਿਰਮਲ ਕਰਮ ਕਰੇ ਨਾ ਕੋਈ ਉਜਾਗਰ, ਦੁਰਮਤ ਮੈਲ ਨਾ ਕੋਇ ਧਵਾਈਆ। ਸੂਰਬੀਰ ਦਿਸੇ ਨਾ ਕੋਈ ਬਹਾਦਰ, ਜੋ ਹਰਿ ਮੰਦਰ ਚੜ੍ਹ ਕੇ ਹਰਿ ਜੂ ਦਰਸ਼ਨ ਪਾਈਆ। ਮਨ ਵਾਸਨਾ ਦਹਿ ਦਿਸ਼ਾ ਫਿਰਦੇ ਬਾਨਰ, ਬਿੰਦਰਾਬਨ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਖੇ ਖ਼ਲਕ ਖ਼ੁਦਾਈਆ। ਖ਼ਲਕ ਖ਼ੁਦਾਈ ਵੇਖੇ ਮਖ਼ਲੂਕ, ਪਰਵਰਦਿਗਾਰ ਬੇਪਰਵਾਹੀਆ। ਨਵ ਨੌ ਚਾਰ ਨਾ ਕੋਇ ਸਲੂਕ, ਵਰਨ ਬਰਨ ਪਈ ਲੜਾਈਆ। ਫਿਰੀ ਦਰੋਹੀ ਚਾਰੇ ਕੂਟ, ਚੌਦਾਂ ਤਬਕ ਰਹੇ ਕੁਰਲਾਈਆ। ਨਜ਼ਰ ਨਾ ਆਏ ਕੋਈ ਸੱਚਾ ਪੂਤ, ਪਿਤਾ ਗੋਦ ਨਾ ਕੋਇ ਸੁਹਾਈਆ । ਘਰ ਘਰ ਦਿਸੇ ਜੂਠ ਝੂਠ, ਕੂੜੀ ਕਿਰਿਆ ਡੇਰਾ ਲਾਈਆ। ਮਾਇਆ ਮਮਤਾ ਲੱਗੀ ਭੂਖ, ਤ੍ਰਿਸਨਾ ਰੋਗ ਰਿਹਾ ਸਤਾਈਆ। ਆਤਮ ਪਰਮਾਤਮ ਮਿਲ ਕੇ ਪਾਏ ਕੋਈ ਨਾ ਸੂਖ, ਸੁਖ ਆਤਮ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰ ਘਟ ਵੇਖੇ ਥਾਉਂ ਥਾਈਂਆ। ਕਲਜੁਗ ਅੰਤਮ ਵੇਖਣ ਆਇਆ, ਪਾਰਬ੍ਰਹਮ ਵੱਡੀ ਵਡਿਆਈਆ। ਨੌ ਖੰਡ ਪ੍ਰਿਥਮੀ ਤ੍ਰੈਗੁਣ ਮਾਇਆ, ਪੰਜ ਤਤ ਅਗਨੀ ਰਹੀ ਜਲਾਈਆ। ਸਾਚਾ ਮੰਦਰ ਨਾ ਕੋਇ ਸੁਹਾਈਆ। ਗੀਤ ਗੋਬਿੰਦ ਨਾ ਕੋਇ ਅਲਾਈਆ। ਸਾਚੇ ਮੰਦਰ ਚੜ੍ਹ ਕੇ ਦਰਸ ਕਿਸੇ ਨਾ ਪਾਇਆ, ਰਸਨਾ ਜਿਹਵਾ ਬੱਤੀ ਦੰਦ ਢੋਲੇ ਰਹੇ ਗਾਈਆ। ਪਰਮਾਨੰਦ ਨਾ ਕੋਇ ਸਮਾਇਆ, ਨਿਜਾਨੰਦ ਰਸ ਨਾ ਕੋਇ ਚੁਆਈਆ। ਭਾਂਡਾ ਭਰਮ ਨਾ ਕੋਇ ਭੰਨਾਇਆ, ਦੂਈ ਦਵੈਤੀ ਨਾ ਕਿਸੇ ਮਿਟਾਈਆ। ਧੁਨ ਆਤਮਕ ਰਾਗ ਕਿਸੇ ਨਾ ਗਾਇਆ, ਅਨਹਦ ਰਾਗ ਨਾ ਕੋਇ ਸੁਣਾਈਆ। ਆਤਮ ਜੋਤ ਨਾ ਕਿਸੇ ਰੁਸ਼ਨਾਇਆ, ਦੀਵਾ ਬਾਤੀ ਨਜ਼ਰ ਕੋਇ ਨਾ ਆਈਆ। ਕਮਲਾਪਾਤੀ ਸੇਜ ਨਾ ਕੋਇ ਹੰਡਾਇਆ, ਲੱਖ ਚੁਰਾਸੀ ਨੇਤਰ ਰੋਵੇ ਮਾਰੇ ਧਾਹੀਂਆ। ਪੁਰਖ ਅਬਿਨਾਸ਼ੀ ਘਰ ਦਰਸ ਕਿਸੇ ਨਾ ਪਾਇਆ, ਨਿਜ ਨੇਤਰ ਨੈਣ ਅੱਖ ਖੁਲ੍ਹਾਈਆ । ਜਗਤ ਵਾਸਨਾ ਜਗਤ ਹਲਕਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰ ਘਟ ਆਪਣਾ ਫੇਰਾ ਪਾਈਆ। ਹਰ ਘਟ ਵੇਖੇ ਹਰਿ ਗੋਪਾਲ, ਬੇਪਰਵਾਹ ਖੇਲ ਖਿਲਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਮਿਲੇ ਲਾਲ, ਜਿਸ ਜਨ ਆਪਣਾ ਭੇਵ ਚੁਕਾਇੰਦਾ। ਚਾਰੇ ਖਾਣੀ ਵਿਚੋਂ ਭਾਲ, ਸਾਚੇ ਹਾਣੀ ਸ਼ਬਦ ਮੇਲ ਮਿਲਾਇੰਦਾ। ਸਤਿ ਸਰੂਪੀ ਬਣ ਦਲਾਲ, ਦੋ ਜਹਾਨਾਂ ਵਣਜ ਕਰਾਇੰਦਾ। ਹਕੀਕਤ ਜਾਣ ਹੱਕ ਹਲਾਲ, ਲਾਸ਼ਰੀਕ ਖੋਜ ਖੋਜਾਇੰਦਾ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਧਰਮ ਦੁਆਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਅੰਤ ਸ੍ਰੀ ਭਗਵੰਤ ਧੁਰ ਫ਼ਰਮਾਣਾ ਸਾਚਾ ਰਾਣਾ ਏਕੰਕਾਰਾ ਆਪ ਜਣਾਇੰਦਾ। ਕਲਜੁਗ ਅੰਤ ਸ੍ਰੀ ਭਗਵਾਨ, ਦੋ ਜਹਾਨ ਸ਼ਬਦ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਗਿਆਨ, ਸੁਰਪਤ ਇੰਦ ਕਰੋੜ ਤੇਤੀਸ ਕਰੇ ਪੜ੍ਹਾਈਆ। ਗੁਰ ਅਵਤਾਰ ਕਰੋ ਧਿਆਨ, ਵਡ ਧਿਆਨੀ ਧਿਆਨ ਵਖਾਈਆ। ਪੀਰ ਪੈਗ਼ੰਬਰ ਕਲਮਾ ਦੇ ਕਲਾਮ, ਸਚ ਪੈਗ਼ਾਮ ਇਕ ਸਮਝਾਈਆ। ਆਦਿ ਜੁਗਾਦਿ ਜ਼ਾਹਰ ਜ਼ਹੂਰ ਇਕ ਅਮਾਮ, ਪਰਵਰਦਿਗਾਰ ਨੂਰ ਇਲਾਹੀਆ। ਵਸਣਹਾਰਾ ਹੱਕ ਮੁਕਾਮ, ਮੁਕਾਮੇ ਹੱਕ ਡੇਰਾ ਲਾਈਆ। ਸਚਖੰਡ ਦੁਆਰ ਸਚ ਮਕਾਨ, ਸਤਿ ਸਤਿਵਾਦੀ ਸੋਭਾ ਪਾਈਆ। ਥਿਰ ਘਰ ਖੋਲ੍ਹ ਇਕ ਦੁਕਾਨ, ਘਰ ਘਰ ਵਿਚ ਦਏ ਵਡਿਆਈਆ। ਸ਼ਬਦੀ ਸੁੱਤ ਕਰ ਬਲਵਾਨ, ਸਚ ਦੁਆਰੇ ਦਏ ਟਿਕਾਈਆ। ਧੁਰ ਸੰਦੇਸਾ ਨੌਜਵਾਨ, ਸੋ ਪੁਰਖ ਨਿਰੰਜਣ ਆਪ ਸਮਝਾਈਆ। ਕਲਜੁਗ ਅੰਤ ਨੌ ਖੰਡ ਪ੍ਰਿਥਮੀ ਸੱਤ ਦੀਪ ਵੇਖ ਮਾਰ ਧਿਆਨ, ਉਤਰ ਪੂਰਬ ਪੱਛਮ ਦੱਖਣ ਫੇਰਾ ਪਾਈਆ। ਲੇਖਾ ਜਾਣ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਆਪਣਾ ਹੁਕਮ ਵਰਤਾਈਆ। ਆਤਮ ਪਰਮਾਤਮ ਬਣ ਸਭ ਦਾ ਕਾਹਨ, ਗੋਪੀ ਇਕੋ ਨੂਰ ਨਜ਼ਰੀ ਆਈਆ। ਧਰਮ ਵਖਾ ਧੁਰ ਨਿਸ਼ਾਨ, ਦੋ ਜਹਾਨਾਂ ਆਪ ਝੁਲਾਈਆ। ਸਾਚਾ ਦੱਸ ਇਕ ਇਸਲਾਮ, ਮੰਤਰ ਸਚ ਇਕ ਪੜ੍ਹਾਈਆ। ਕੂੜੀ ਕਿਰਿਆ ਛੱਡ ਦਿਓ ਜਹਾਨ, ਮਾਇਆ ਮਮਤਾ ਹਉਮੇ ਹੰਗਤਾ ਕੰਮ ਕਿਸੇ ਨਾ ਆਈਆ। ਭੁੱਖਾ ਨੰਗਤਾ ਕਰੇ ਪਰਵਾਨ, ਗ਼ਰੀਬ ਨਿਮਾਣਿਆਂ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਖੇਲ ਕਰਤਾਰ, ਕਰਤਾ ਪੁਰਖ ਆਪ ਕਰਾਇੰਦਾ। ਜੋਤੀ ਜਾਮਾ ਲੈ ਅਵਤਾਰ, ਕਲ ਕਲਕੀ ਫੇਰਾ ਪਾਇੰਦਾ। ਸੰਬਲ ਵਸੇ ਧਾਮ ਨਿਆਰ, ਭੇਵ ਅਭੇਦਾ ਸਮਝ ਕੋਇ ਨਾ ਆਇੰਦਾ। ਸ਼ਬਦ ਸੰਦੇਸਾ ਦੇਵੇ ਏਕਾ ਵਾਰ, ਨਰ ਨਰੇਸ਼ਾ ਹੁਕਮ ਵਰਤਾਇੰਦਾ। ਦੇਸ ਪਰਦੇਸਾਂ ਕਰੇ ਖ਼ਬਰਦਾਰ, ਆਲਸ ਨਿੰਦਰਾ ਸਰਬ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖੇ ਹਾਲ, ਜੀਵ ਜੰਤ ਰਹੇ ਕੁਰਲਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਡੰਕ ਵਜਾਈਆ। ਸਤਿਗੁਰ ਸ਼ਬਦ ਦਿਸੇ ਨਾ ਕਿਸੇ ਨਾਲ, ਕਾਇਆ ਮੰਦਰ ਖ਼ਾਲੀ ਦੇਣ ਦੁਹਾਈਆ। ਵੇਲੇ ਅੰਤ ਕਰੇ ਨਾ ਕੋਈ ਪ੍ਰਿਤਪਾਲ, ਸੀਸ ਹੱਥ ਨਾ ਕੋਇ ਟਿਕਾਈਆ। ਬਿਨ ਹਰਿ ਨਾਮੇ ਸਾਰੇ ਹੋਏ ਕੰਗਾਲ, ਖ਼ਾਲੀ ਝੋਲੀ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰਿਹਾ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਉਠੋ ਖੋਲ੍ਹੋ ਅੱਖ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਮਾਤਲੋਕ ਜੋ ਮਾਰਗ ਆਏ ਦੱਸ, ਜੁਗ ਚੌਕੜੀ ਰਾਹ ਜਣਾਇੰਦਾ। ਕਲਜੁਗ ਜੀਵ ਸਾਰੇ ਗਏ ਨੱਠ, ਰਹਿਬਰ ਨਜ਼ਰ ਕੋਇ ਨਾ ਆਇੰਦਾ। ਧੀਰਜ ਜਤ ਨਾ ਤੀਰਥ ਤਟ, ਅਠਸਠ ਨੇਤਰ ਨੈਣਾਂ ਨੀਰ ਵਹਾਇੰਦਾ। ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਨੀਰ ਰੋਵੇ ਅੱਥ, ਸਾਂਤਕ ਸਤਿ ਨਾ ਕੋਇ ਵਰਤਾਇੰਦਾ। ਸਾਧਾਂ ਸੰਤਾਂ ਰਿਹਾ ਨਾ ਧੀਰਜ ਜਤ, ਸਤਿ ਸਰੂਪ ਨਾ ਕੋਇ ਸਮਾਇੰਦਾ। ਨਾੜ ਬਹੱਤਰ ਘਰ ਘਰ ਉਬਲੀ ਰੱਤ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਹਿਰਦੇ ਪ੍ਰਭੂ ਕਿਸੇ ਨਾ ਜਾਏ ਵਸ, ਵਸਲ ਹੱਕ ਨਾ ਕੋਇ ਕਰਾਇੰਦਾ। ਅੰਮ੍ਰਿਤ ਆਤਮ ਨਿਝਰ ਝਿਰਨਾ ਲਏ ਨਾ ਕੋਈ ਰਸ, ਮਧਰਾ ਰਸ ਸਰਬ ਪਾਨ ਕਰਾਇੰਦਾ। ਸ੍ਰੀ ਭਗਵਾਨ

ਨੌਜਵਾਨ ਮਿਹਰਵਾਨ ਸਭ ਦੇ ਨਾਲੋਂ ਹੋਇਆ ਵੱਖ, ਘਰ ਮੇਲਾ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰ ਪੀਰ ਪੈਗ਼ੰਬਰਾਂ ਕਲਜੁਗ ਅੰਤਮ ਖੇਲ ਆਪ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਮਾਰ ਧਿਆਨ, ਨਵ ਨੌ ਚਾਰ ਅੰਧੇਰਾ ਛਾਈਆ। ਸ੍ਰਿਸ਼ਟ ਸਬਾਈ ਭੁੱਲਾ ਧੁਰ ਗਿਆਨ, ਸਿਖਿਆ ਸਚ ਨਾ ਕੋਇ ਸਮਝਾਈਆ। ਚਾਰੋਂ ਕੁੰਟ ਕੂੜ ਪਰਧਾਨ, ਜੂਠ ਝੂਠ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਲੋਕਮਾਤ, ਇਕ ਦੂਜੇ ਵਲ ਨੈਣ ਉਠਾਈਆ। ਸ੍ਰਿਸ਼ਟ ਸਬਾਈ ਨੌ ਖੰਡ ਪ੍ਰਿਥਮੀ ਚਾਰ ਕੁੰਟ ਸਾਚੀ ਦਿਸੇ ਨਾ ਕੋਈ ਜਮਾਤ, ਪੱਟੀ ਨਾਮ ਨਾ ਕੋਇ ਪੜ੍ਹਾਈਆ। ਲੇਖਾ ਲਿਖ ਕੇ ਆਏ ਜੋ ਕਲਮ ਦਵਾਤ, ਕਾਗ਼ਜ਼ ਸ਼ਾਹੀ ਨਾਲ ਰਲਾਈਆ। ਮੂਰਖ ਮੁਗਧ ਅੰਞਾਣ ਧੁਰ ਦੀ ਸੁਣੇ ਨਾ ਕੋਈ ਬਾਤ, ਗੁਰ ਮੰਤਰ ਪ੍ਰਭ ਹਿਰਦੇ ਸ਼ਬਦ ਨਾ ਕੋਇ ਵਸਾਈਆ। ਮਨ ਵਾਸਨਾ ਨਾਰ ਹੋਈ ਕਮਜ਼ਾਤ, ਗੁਰਮਤ ਬੈਠੀ ਮੁਖ ਛੁਪਾਈਆ। ਕੂੜੀ ਕਿਰਿਆ ਡੂੰਘਾ ਭਰਿਆ ਖਾਤ, ਮੂਰਖ ਡਿਗਣ ਵਾਹੋ ਦਾਹੀਆ। ਆਤਮ ਪਰਮਾਤਮ ਦੇਵੇ ਨਾ ਕੋਈ ਸਾਥ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਸਾਚੇ ਪੱਤਣ ਪਾਰ ਉਤਰੇ ਨਾ ਕੋਈ ਘਾਟ, ਮਾਹੀ ਮਿਲੇ ਨਾ ਬੇਪਰਵਾਹੀਆ। ਚਾਰੋਂ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਮਾਇਆ ਮਮਤਾ ਭੋਗ ਬਿਲਾਸ, ਘਰ ਸੁਹਾਗੀ ਕੰਤ ਨਾ ਕੋਇ ਹੰਡਾਈਆ। ਜਗਤ ਵਾਸਨਾ ਵੇਖਣ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਾ ਕੋਇ ਨਚਾਈਆ। ਸਾਹਿਬ ਸੁਆਮੀ ਕਿਸੇ ਵਸੇ ਨਾ ਪਾਸ, ਘਰ ਮੀਤ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਹੋਏ ਉਦਾਸ, ਹੌਕਾ ਲੈ ਲੈ ਰਹੇ ਸੁਣਾਈਆ। ਤੇਰਾ ਖੇਲ ਪੁਰਖ ਅਬਿਨਾਸ਼, ਪਾਰਬ੍ਰਹਮ ਪ੍ਰਭ ਤੇਰੇ ਹੱਥ ਵਡਿਆਈਆ। ਹਉਂ ਬਾਲਕ ਨੱਢੇ ਤੇਰੇ ਦਾਸ, ਜੁਗ ਚੌਕੜੀ ਏਕਾ ਸੇਵ ਕਮਾਈਆ। ਤੇਰਾ ਸੰਦੇਸਾ ਦੇ ਕੇ ਆਏ ਖ਼ਾਸ, ਖ਼ਾਹਸ਼ ਆਪਣੀ ਨਾਲ ਮਿਲਾਈਆ। ਕਲਜੁਗ ਅੰਤਮ ਪਰਗਟ ਹੋਵੇ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਹਰਿ ਜੂ ਤੇਰੇ ਦਰ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਝੁਕ, ਨਿਮਸਕਾਰ ਨਮੋ ਨਮੋ ਸਜਦਾ ਸੀਸ ਝੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਡਾ ਪੈਂਡਾ ਗਿਆ ਮੁਕ, ਕਲਜੁਗ ਅੰਤਮ ਵੇਲਾ ਆਈਆ। ਮਿਹਰਵਾਨ ਸ੍ਰੀ ਭਗਵਾਨ ਤੇਰਾ ਭਾਣਾ ਕਦੇ ਨਾ ਜਾਏ ਰੁਕ, ਨਾ ਕੋਈ ਮੇਟੇ ਮੇਟ ਮਿਟਾਈਆ। ਦੋ ਜਹਾਨ ਤੇਰੀ ਰੱਖ ਕੇ ਬੈਠੇ ਓਟ, ਕਲਜੁਗ ਅੰਤ ਪੁਰਖ ਅਕਾਲ ਆਵੇ ਫੇਰਾ ਪਾਈਆ। ਕਰੇ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਨੂਰ ਰੁਸ਼ਨਾਈਆ। ਧਰਮ ਦੁਆਰੇ ਵਸੇ ਇਕੋ ਕੋਟ, ਦੇਵੇ ਬੰਕ ਸਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਤੇਰੇ ਦਰ ਪ੍ਰਭ ਅਲਖ, ਅਲਖ ਅਗੋਚਰ ਅਗੰਮ ਅਥਾਹੀਆ। ਨਿਝਰ ਧਾਰ ਪਰਗਟ ਹੋ ਪਰਤੱਖ, ਬੀਸ ਬੀਸਾ ਤੇਰਾ ਰਾਹ ਤਕਾਈਆ। ਨਿਰਗੁਣ ਰੂਪ ਪੁਰਖ ਸਮਰਥ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਜਨ ਭਗਤਾਂ ਦੇ ਆਪਣੀ ਵੱਥ, ਵਸਤ ਅਮੋਲਕ ਇਕ ਵਰਤਾਈਆ। ਕਲਜੁਗ ਅੰਤਮ ਮਾਰਗ ਦੱਸ, ਸਤਿਜੁਗ ਸਾਚਾ ਰਾਹ ਚਲਾਈਆ। ਕੂੜੀ ਕਿਰਿਆ ਦੇ ਮਥ, ਨਾਮ ਮਧਾਣਾ ਇਕੋ ਪਾਈਆ। ਸਚ ਦੁਆਰ ਖੋਲ੍ਹ ਹੱਟ, ਬਣ ਵਣਜਾਰਾ ਹੱਟ ਚਲਾਈਆ। ਚਾਰ

ਵਰਨਾਂ ਇਕੋ ਨਾਮ ਦੱਸ, ਦਹਿ ਦਿਸ਼ਾ ਕਰ ਪੜ੍ਹਾਈਆ। ਹਰ ਘਟ ਸੁਆਮੀ ਹਿਰਦੇ ਹਰ ਘਟ ਵਸ, ਹਰ ਘਟ ਆਪਣਾ ਡੇਰਾ ਲਾਈਆ। ਅੰਮ੍ਰਿਤ ਆਤਮ ਦੇ ਰਸ, ਨਿਝਰ ਝਿਰਨਾ ਇਕ ਝਿਰਾਈਆ। ਨਿਰਗੁਣ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਈਆ। ਕਾਇਆ ਮੰਦਰ ਅੰਦਰ ਕਰ ਵਾਸ, ਸੁਰਤੀ ਸ਼ਬਦੀ ਮੇਲ ਮਿਲਾਈਆ। ਆਤਮ ਸੇਜਾ ਕਰ ਭੋਗ ਬਲਾਸ, ਆਤਮ ਪਰਮਾਤਮ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਦਰ ਬੈਠੇ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਦਾਨ, ਸਦੀ ਬੀਸਵੀਂ ਧਿਆਨ ਲਗਾਈਆ। ਚੌਦਾਂ ਤਬਕ ਹੋਏ ਹੈਰਾਨ, ਚੌਦਾਂ ਲੋਕ ਰਹੇ ਕੁਰਲਾਈਆ। ਚੌਦਾਂ ਵਿਦਿਆ ਮਿਲੇ ਨਾ ਕਿਸੇ ਭਗਵਾਨ, ਚੌਦਸ ਚੰਦ ਨਾ ਨੂਰ ਰੁਸ਼ਨਾਈਆ। ਇਕ ਚਾਰ ਦਾ ਸਮਝੇ ਨਾ ਕੋਈ ਗਿਆਨ, ਏਕੰਕਾਰ ਤੇਰਾ ਭੇਵ ਕੋਇ ਨਾ ਪਾਈਆ। ਚੌਥੇ ਬੱਧੇ ਨਾ ਕੋਈ ਆਣ, ਚਾਰੇ ਬਾਣੀ ਚਾਰ ਖਾਣੀ ਸੰਗ ਨਾ ਕੋਇ ਨਿਭਾਈਆ। ਦਾਤੇ ਜੋਧੇ ਸੂਰਬੀਰ ਨੌਜਵਾਨ, ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਤੇਰੀ ਓਟ ਇਕ ਰਖਾਈਆ। ਮੰਡਲ ਰਾਸੀ ਤੇਰਾ ਖੇਲ ਮਹਾਨ, ਥਿਰ ਘਰ ਵਾਸੀ ਤੇਰੀ ਇਕ ਸਰਨਾਈਆ। ਪੁਰਖ ਅਬਿਨਾਸ਼ੀ ਤੇਰੀ ਆਣ, ਸਚਖੰਡ ਨਿਵਾਸੀ ਤੇਰੀ ਓਟ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਕਲਜੁਗ ਅੰਤਮ ਜੀਵ ਜੰਤ ਸਾਧ ਸੰਤ ਸਾਚੇ ਮਾਰਗ ਦੇ ਲਗਾਈਆ। ਕਲਜੁਗ ਭੁੱਲੇ ਜੀਵ ਗਵਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਚਾਰ ਕੁੰਟ ਧੂਆਂਧਾਰ, ਜਗਤ ਅੰਧੇਰਾ ਰਿਹਾ ਛਾਈਆ। ਗੁਰ ਕੇ ਸ਼ਬਦ ਨਾ ਕੋਇ ਪਿਆਰ, ਇਸ਼ਟ ਦੇਵ ਨਜ਼ਰ ਕਿਸੇ ਨਾ ਆਈਆ। ਗੁਰ ਦਰ ਮੰਦਰ ਮਸਜਦ ਸ਼ਿਵਦਵਾਲੇ ਮੱਠ ਜਗਤ ਸਿਆਸਤ ਕਰੇ ਹਾਹਾਕਾਰ, ਭਗਤ ਵਰਾਸਤ ਹੱਥ ਕਿਸੇ ਨਾ ਆਈਆ। ਕਿਰਪਾ ਕਰ ਕਿਰਪਾ ਧਾਰ, ਕਿਰਪਾਨਿਧ ਤੇਰੀ ਇਕ ਸਰਨਾਈਆ। ਤੇਰੇ ਵਿਛੜੇ ਤੈਥੋਂ ਯਾਰ, ਆਤਮ ਪਰਮਾਤਮ ਗੰਢ ਨਾ ਕੋਇ ਪਾਈਆ। ਕਿਰਪਾ ਕਰ ਠਾਕਰ ਸੁਆਮੀ ਬੰਦ ਕਿਵਾੜੀ ਖੋਲ੍ਹ ਕਿਵਾੜ, ਬਜਰ ਕਪਾਟੀ ਕੁੰਡਾ ਲਾਹੀਆ। ਅੰਮ੍ਰਿਤ ਰਸ ਦੇ ਠਾਂਡਾ ਠਾਰ, ਨਿਝਰ ਝਿਰਨਾ ਇਕ ਝਿਰਾਈਆ। ਅਨਹਦ ਸ਼ਬਦ ਵਜਾ ਸੱਚੀ ਧੁਨਕਾਰ, ਧੁਨ ਆਤਮਕ ਰਾਗ ਸੁਣਾਈਆ। ਘਰ ਮੰਦਰ ਦੀਵਾ ਬਾਤੀ ਦੇ ਬਾਲ, ਨਿਰਗੁਣ ਜੋਤੀ ਜੋਤ ਰੁਸ਼ਨਾਈਆ। ਆਪਣਾ ਮੁਖੜਾ ਨਿਰਗੁਣ ਨਿਰਵੈਰ ਦੇ ਵਖਾਲ, ਕਿਉਂ ਬੈਠਾ ਮੁਖ ਭਵਾਈਆ। ਤੁਧ ਬਿਨ ਸੋਹੇ ਨਾ ਕੋਈ ਕਾਇਆ ਮੰਦਰ ਸੱਚੀ ਧਰਮਸਾਲ, ਕਾਅਬਾ ਹੁਜਰਾ ਮਹਿਰਾਬ ਤੇਰਾ ਨੂਰ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਮੂਰਖ ਮੁਗਧ ਦੇ ਪੜ੍ਹਾਈਆ। ਪਾਰਬਹਮ ਕੀ ਤੇਰੀ ਮਾਇਆ, ਬੇਅੰਤ ਤੇਰੀ ਵਡਿਆਈਆ। ਕਲਜੁਗ ਜੀਵ ਜਗਤ ਭੁਲਾਇਆ, ਤੇਰਾ ਨਾਉਂ ਰਸਨਾ ਜਿਹਵਾ ਕਹਿਣ ਕੋਇ ਨਾ ਪਾਈਆ। ਕੂੜੀ ਮਾਇਆ ਮਮਤਾ ਵਿਚ ਰੁਲਾਇਆ, ਹਉਮੇ ਹੰਗਤਾ ਗੜ੍ਹ ਤੁੜਾਈਆ। ਸਾਚੀ ਸੰਗਤਾ ਦੇ ਮੇਲ ਮਿਲਾਇਆ, ਭਰਮੇ ਭੁੱਲੀ ਸਰਬ ਲੋਕਾਈਆ। ਆਤਮ ਪਰਮਾਤਮ ਨਾ ਕਿਸੇ ਸਮਝਾਇਆ, ਪਾਰਬ੍ਰਹਮ ਪ੍ਰਭ ਆਪਣਾ ਰੰਗ ਚੜ੍ਹਾਈਆ। ਸਾਚਾ ਨਾਤਾ ਨਾ ਕਿਸੇ ਬੰਧਾਇਆ, ਪੁਰਖ ਬਿਧਾਤਾ ਆਪਣਾ ਘਰ ਵਖਾਈਆ। ਕੂੜੀ ਕਿਰਿਆ ਜਗਤ ਗਾਇਆ, ਧੰਦਾ ਝੂਠਾ ਝੋਲੀ ਪਾਈਆ। ਸਾਚਾ ਬੰਦਾ ਨਾ ਬੰਦਗੀ ਲਾਇਆ, ਬੰਦਨਾ ਇਕ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਦਰ ਤੇਰੇ ਮੰਗ ਮੰਗਾਈਆ।

ਮੰਗੀ ਮੰਗ ਤੇਰੇ ਦਰਬਾਰ, ਦੋਏ ਜੋੜ ਇਕ ਅਰਜ਼ੋਈਆ। ਕਿਰਪਾ ਕਰ ਪ੍ਰਭ ਸਿਰਜਣਹਾਰ, ਏਥੇ ਓਥੇ ਦੋ ਜਹਾਨ ਮਿਲੇ ਢੋਈਆ। ਸ੍ਰਿਸ਼ਟ ਸਬਾਈ ਕਰ ਪਿਆਰ, ਦੂਈ ਦਵੈਤ ਡੇਰਾ ਢਾਹੀਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਮੰਦਰ ਦੇ ਵਖਾਲ, ਕਾਅਬਾ ਇਕੋ ਘਰ ਨਜ਼ਰੀ ਆਈਆ। ਸਚ ਦੁਆਰ ਸੋਹੇ ਸੱਚੀ ਧਰਮਸਾਲ, ਜਿਸ ਦੁਆਰੇ ਬੈਠਾ ਡੇਰਾ ਲਾਈਆ। ਦਰ ਮੰਗਣ ਸ਼ਾਹ ਕੰਗਾਲ, ਊਚ ਨੀਚ ਰਹਿਣ ਕੋਇ ਨਾ ਪਾਈਆ। ਸ਼ਬਦ ਗੁਰੂ ਬਣ ਦਲਾਲ, ਜਗਤ ਦਲਾਲੀ ਆਪਣੇ ਹੱਥ ਰਖਾਈਆ। ਨਾਤਾ ਤੋੜ ਕਾਲ ਮਹਾਂਕਾਲ, ਜਨ ਭਗਤ ਦੇ ਜਣਾਈਆ। ਨਿਰਗੁਣ ਹੋ ਕੇ ਚਲ ਨਾਲ, ਸਰਗੁਣ ਆਪਣੀ ਉਂਗਲੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਜੀਵਾਂ ਭੁਲਿਆਂ ਭਰਮ ਭੁਲੇਖਾ ਦੇ ਕਢਾਈਆ। ਸ੍ਰੀ ਭਗਵਾਨ ਪੁਰਖ ਸਮਰਥ, ਸ਼ਾਹ ਪਾਤਸ਼ਾਹ ਆਪ ਜਣਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਜੁਗ ਚੌਕੜੀ ਚਲਾਇਆ ਤੁਹਾਡਾ ਰਥ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਡਾਈਆ। ਨਾਮ ਨਿਧਾਨ ਦੇਂਦਾ ਰਿਹਾ ਵੱਥ, ਵਸਤ ਅਮੋਲਕ ਝੋਲੀ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਮਾਰਗ ਦੱਸ, ਦਹਿ ਦਿਸ਼ਾ ਸ਼ਬਦ ਪੜ੍ਹਾਈਆ। ਅਠਸਠ ਤੀਰਥ ਦਿਤਾ ਰਸ, ਨੀਰ ਸੀਰ ਰੂਪ ਵਟਾਈਆ। ਜੁਗ ਚੌਕੜੀ ਗਏ ਲੰਘ, ਨਵ ਨੌ ਚਾਰ ਪੰਧ ਮੁਕਾਈਆ। ਕਲਜੁਗ ਅੰਤ ਅੰਧੇਰਾ ਵੇਖ ਅੰਧ, ਅੰਧਕਾਰ ਹੋਇਆ ਸਰਬ ਲੋਕਾਈਆ। ਵਿਸ਼ਨ ਬ੍ਰਹਮਾ ਸ਼ਿਵ ਉਚੀ ਕੂਕ ਸੁਣਾਵਣ ਆਪਣਾ ਛੰਦ, ਢੋਲਾ ਰਾਗ ਇਕ ਜਣਾਈਆ। ਕਿਰਪਾ ਕਰ ਪ੍ਰਭੂ ਬਖ਼ਸ਼ੰਦ, ਬਖ਼ਸ਼ਣਹਾਰ ਤੇਰੇ ਹੱਥ ਵਡਿਆਈਆ। ਤ੍ਰੈਗੁਣ ਮਾਇਆ ਪਿਆ ਫੰਦ, ਪੰਜ ਤਤ ਸਕੇ ਨਾ ਕੋਇ ਤੁੜਾਈਆ। ਆਤਮ ਤੇਰੀ ਦਿਸੇ ਰੰਡ, ਪਰਮਾਤਮ ਕੰਤ ਨਾ ਕੋਇ ਹੰਡਾਈਆ। ਤੁਟੀ ਸਕੇ ਨਾ ਕੋਈ ਗੰਢ, ਗੰਢਣਹਾਰ ਕਿਉਂ ਬੈਠਾ ਮੁਖ ਛੁਪਾਈਆ। ਦਰ ਦੁਆਰੇ ਮੰਗੀ ਇਕੋ ਮੰਗ, ਕਲਜੁਗ ਅੰਤਮ ਆਉਣਾ ਬੇਪਰਵਾਹੀਆ। ਵੇਸ ਵਟਾਉਣਾ ਸੂਰੇ ਸਰਬੰਗ, ਸ਼ਹਿਨਸ਼ਾਹ ਆਪਣੀ ਧਾਰ ਜਣਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਲੰਘ, ਸਚ ਦੁਆਰੇ ਡੇਰਾ ਲਾਈਆ। ਸੇਜ ਸੁਹੰਜਣੀ ਸਚ ਵਿਛਾਉਣੀ ਪਲੰਘ, ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟ ਸਬਾਈ ਬੇਪਰਵਾਹੀ ਅੰਤਰ ਆਤਮ ਗਾਉਣਾ ਇਕੋ ਛੰਦ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜਾ ਗਿਆ ਹੰਢ, ਸਤਿਜੁਗ ਸਾਚਾ ਪ੍ਰੇਮ ਮਾਰਗ ਇਕ ਲਗਾਈਆ। ਕੂੜੀ ਕਿਰਿਆ ਦੂਰ ਕਰਨਾ ਗੰਦ, ਅੰਮ੍ਰਿਤ ਰਸ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਲੱਖ ਚੁਰਾਸੀ ਦੇ ਸਮਝਾਈਆ। ਲੱਖ ਚੁਰਾਸੀ ਅੰਤ ਸਮਝਾਵਾਂਗਾ। ਨਿਰਗੁਣ ਨਿਰਵੈਰ ਵੇਸ ਵਟਾਵਾਂਗਾ। ਸਾਚੇ ਦਰ ਸੋਭਾ ਪਾਵਾਂਗਾ। ਨਰ ਨਰਾਇਣ ਇਕ ਅਖਵਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਨਾਲ ਮਿਲਾਵਾਂਗਾ। ਗੁਰ ਅਵਤਾਰਾਂ ਜਗਾਵਾਂਗਾ। ਲਹਿਣਾ ਸਭ ਦੀ ਝੋਲੀ ਪਾਵਾਂਗਾ। ਜਨ ਭਗਤਾਂ ਦੱਸ ਆਪਣਾ ਭੇਤ, ਪੜਦਾ ਦੂਈ ਦਵੈਤ ਉਠਾਵਾਂਗਾ। ਆਤਮ ਪਰਮਾਤਮ ਕਰ ਕੇ ਹੇਤ, ਸਾਚਾ ਮਾਰਗ ਇਕ ਚਲਾਵਾਂਗਾ। ਨਜ਼ਰੀ ਆਵਾਂ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਵਾਂਗਾ। ਧੁਰ ਦੀ ਅਗੰਮੀ ਖੇਲ, ਖ਼ਾਲਕ ਖ਼ਲਕ ਆਪ ਸਮਝਾਵਾਂਗਾ। ਸ਼ਬਦ ਸੰਦੇਸਾ ਇਕੋ ਭੇਜ, ਚਾਰੋਂ ਕੁੰਟ ਭਰਮ ਚੁਕਾਵਾਂਗਾ। ਜੋਤੀ ਚਮਕੇ ਨੂਰੀ ਤੇਜ, ਸਾਚਾ ਦੀਪ ਇਕ ਰੁਸ਼ਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਲੇਖਾ ਪੂਰ ਕਰਾਵਾਂਗਾ। ਕਲਜੁਗ

ਲੇਖਾ ਅੰਤ ਮੁਕਾਏਗਾ। ਪ੍ਰਭ ਆਪਣੀ ਦਇਆ ਕਮਾਏਗਾ। ਕਲ ਕਲਕੀ ਵੇਸ ਵਟਾਏਗਾ। ਨਿਹਕਲੰਕ ਨਾਉਂ ਰਖਾਏਗਾ। ਸ਼ਬਦ ਡੰਕ ਇਕ ਵਜਾਏਗਾ। ਦੁਆਰ ਬੰਕ ਇਕ ਸੁਹਾਏਗਾ। ਸ਼ਬਦ ਜੈਕਾਰ ਇਕ ਲਗਾਏਗਾ। ਰਾਜ ਰਾਜਾਨ ਸ਼ਾਹ ਸੁਲਤਾਨ ਆਪ ਉਠਾਏਗਾ। ਜੀਵ ਜਗਤ ਜਹਾਨ ਆਪ ਜਗਾਏਗਾ। ਧਰਮ ਨਿਸ਼ਾਨ ਇਕ ਝੁਲਾਏਗਾ। ਸੱਤ ਰੰਗ ਰੂਪ ਇਕ ਵਖਾਏਗਾ। ਏਕੋ ਇਕੀ ਮਿਲ ਕੇ ਪਾਏਗਾ। ਸਾਚੀ ਸਿਖੀ ਸਚ ਵਖਾਏਗਾ। ਧਾਰ ਤਿਖੀ ਧਾਰ ਰੂਪ ਵਖਾਏਗਾ। ਅਨਡਿਠੀ ਕਾਰ ਕਮਾਏਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੋ ਲਿਖ ਕੇ ਦਿਤੀ ਚਿਠੀ, ਤਿਸ ਲੇਖਾ ਲੇਖੇ ਲਾਏਗਾ। ਕਰੇ ਖੇਲ ਬੀਸ ਬੀਸੀ, ਸਦੀ ਬੀਸਵੀਂ ਜਾਣੇ ਆਪਣੀ ਮਿਤੀ, ਮਿੱਤਰ ਪਿਆਰਾ ਇਕੋ ਨਜ਼ਰੀ ਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਹੁਕਮ ਇਕ ਵਰਤਾਏਗਾ। ਧੁਰ ਦਾ ਹੁਕਮ ਵਰਤੇ ਜਗ, ਜਗਜੀਵਣ ਦਾਤਾ ਆਪ ਵਰਤਾਈਆ। ਕਲਜੁਗ ਕੂੜ ਕੁੜਿਆਰਾ ਜਾਏ ਭੱਜ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸਾਚਾ ਧਰਤ ਮਾਤ ਦੀ ਗੋਦੀ ਜਾਏ ਸਜ, ਬਾਲਾ ਨਿੱਕਾ ਰੂਪ ਆਪ ਵਟਾਈਆ। ਸ੍ਰੀ ਭਗਵਾਨ ਕਰੇ ਖੇਲ ਪੁਰਖ ਸਮਰਥ, ਸਾਚੀ ਖੇਲ ਆਪ ਕਰਾਈਆ। ਸਤਿ ਸਤਿਵਾਦੀ ਦੇਵੇ ਇਕੋ ਵੱਥ, ਸਚ ਭੰਡਾਰਾ ਝੋਲੀ ਪਾਈਆ। ਪ੍ਰਭ ਸਰਨਾਈ ਜਾਏ ਢੱਠ, ਦੋਏ ਜੋੜ ਵਾਸਤਾ ਪਾਈਆ। ਕਲਜੁਗ ਦੂਰ ਦੁਰਾਡਾ ਜਾਏ ਨੱਠ, ਨੇਤਰ ਰੋਵੇ ਨੀਰ ਵਹਾਈਆ। ਸ੍ਰੀ ਭਗਵਾਨ ਕਰ ਕਿਰਪਾ ਦੋਹਾਂ ਦਾ ਕਰੇ ਇਕ ਇਕੱਠ, ਘਰ ਸਾਚੇ ਲਏ ਮਿਲਾਈਆ। ਇਕ ਦੂਜੇ ਦੀ ਲਵੋ ਮੱਤ, ਮਤ ਭੇਦ ਦਏ ਮੁਕਾਈਆ। ਚਾਰੇ ਜੁਗ ਮੇਰੀ ਰੱਤ, ਰੱਤੀ ਰਤ ਵਿਚੋਂ ਪਰਗਟਾਈਆ। ਅੰਤ ਵਿਛੋੜਾ ਬੀਸ ਬੀਸ ਕੱਟ, ਚਿੰਤਾ ਸੋਗ ਨਾ ਕੋਇ ਜਣਾਈਆ। ਪ੍ਰਭ ਸਰਨਾਈ ਜਾਣਾ ਵਸ, ਚਰਨ ਕਵਲ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਜਾਣੇ ਥਾਉਂ ਥਾਈਂਆ। ਕਲਜੁਗ ਅੰਤਮ ਹੋ ਹੈਰਾਨ, ਪ੍ਰਭ ਸਾਚੇ ਰਿਹਾ ਜਣਾਈਆ। ਮੇਰਾ ਮੁਹੰਮਦ ਨਾਲ ਨਿਸ਼ਾਨ, ਮਿਹਰਵਾਨ ਤੇਰੀ ਸਰਨਾਈਆ। ਸਦੀ ਵੀਹਵੀਂ ਮੇਲਾ ਅੰਤਮ ਕਰ ਜਹਾਨ, ਦੋ ਜਹਾਨਾਂ ਵਾਲੀ ਦਇਆ ਕਮਾਈਆ। ਸਾਚੇ ਮੀਆਂ ਤੇਰੀ ਰਹਿਮਤ ਵਡ ਰਹਿਮਾਨ, ਰਹਿਮ ਇਕੋ ਮੋਹੇ ਭਾਈਆ। ਸਿਦਕ ਸਬੂਰੀ ਦੇ ਈਮਾਨ, ਆਲਮ ਉਲਮਾ ਕਰ ਇਕ ਪੜ੍ਹਾਈਆ। ਤੇਰਾ ਕਲਮਾ ਕਾਇਨਾਤ ਕਲਾਮ, ਚੌਦਾਂ ਤਬਕ ਸ਼ਰੀਅਤ ਤੇਰਾ ਨੂਰ ਨਜ਼ਰੀ ਆਈਆ। ਤੂੰ ਸਾਹਿਬ ਇਖ਼ਲਾਕੀ ਇਕ ਅਮਾਮ, ਇਤਫ਼ਾਕੀ ਮਿਲਿਆ ਬੇਪਰਵਾਹੀਆ । ਗੁਸਤਾਖ਼ੀ ਵੇਖ ਨਾ ਕੋਇ ਨਿਸ਼ਾਨ, ਮੁਆਫ਼ੀ ਤੇਰੇ ਦਰ ਤੇ ਪਾਈਆ। ਸਾਕੀ ਬਣ ਕੇ ਦੇ ਜਾਮ, ਆਬੇਹਯਾਤ ਪਿਆਲਾ ਮੁਖ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕ ਸੁਣਾਈਆ। ਧੁਰ ਸੰਦੇਸਾ ਰਾਜ ਰਾਜਾਨ, ਸ਼ਾਹ ਪਾਤਸ਼ਾਹ ਆਪ ਜਣਾਈਆ। ਸਦੀ ਬੀਸਵੀਂ ਖੇਲ ਮਹਾਨ, ਬੀਸ ਬੀਸਾ ਆਪ ਕਰਾਈਆ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਦੋਵੇਂ ਧਾਰ ਵਖਾਈਆ। ਕਲਜੁਗ ਲੇਖਾ ਚੁੱਕੇ ਆਣ, ਚਾਰ ਕੁੰਟ ਰਹਿਣ ਨਾ ਪਾਈਆ। ਇਕੋ ਵਾਰ ਥਿਤ ਦਿਵਸ ਕਰੇ ਮਹਾਨ, ਕੱਤਕ ਪੰਦਰਾਂ ਦਏ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕੱਠੇ ਹੋਵਣ ਆਣ, ਦਰ ਘਰ ਸਾਚੇ ਸੋਭਾ ਪਾਈਆ। ਸਭ ਦੇ ਸੁਣੇ ਆਪ ਬਿਆਨ, ਅਦਾਲਤ ਅਦਲ ਇਕੋ ਲਾਈਆ। ਚਾਰ ਜੁਗ ਦਾ ਲੇਖਾ ਵੇਖੇ ਆਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੁਲ ਕੋਇ ਨਾ ਜਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਨਿਰੰਕਾਰ ਵੱਡੀ ਵਡਿਆਈਆ। ਨਰ ਨਿਰੰਕਾਰ ਵਡਿਆਈ ਵਡ, ਹਰਿ ਕਰਤਾ ਇਕ ਅਖਵਾਇੰਦਾ। ਜੁਗ ਚੌਕੜੀ ਆਪਣੀ ਧਾਰੋਂ ਕੱਢ, ਧਾਰ ਧਾਰ ਵਿਚੋਂ ਪਰਗਟਾਇੰਦਾ। ਅੰਤਮ ਹੁਕਮੇ ਅੰਦਰ ਲਏ ਸੱਦ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇੰਦਾ। ਸ਼ਬਦ ਸਰੂਪੀ ਪਾਰ ਕਰੇ ਹੱਦ, ਹਦੂਦ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਪੁਰਖ ਅਕਾਲ ਦੀਨ ਦਿਆਲ ਇਕੋ ਏਕ ਹੁਕਮ ਵਰਤਾਇੰਦਾ। ਪੁਰਖ ਅਕਾਲ ਹੁਕਮ ਵਰਤੰਤ, ਵਾਰਤਾ ਸਭ ਦੀ ਵੇਖ ਵਖਾਈਆ। ਠਾਕਰ ਸੁਆਮੀ ਸਾਹਿਬ ਭਗਵੰਤ, ਭਗਵਨ ਆਪਣਾ ਭੇਵ ਚੁਕਾਈਆ। ਗੁਰਮੁਖ ਵੇਖ ਸਾਚੇ ਸੰਤ, ਸਤਿ ਸਤਿਵਾਦੀ ਆਪ ਜਗਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਕਰੇ ਪੜ੍ਹਾਈਆ। ਚਾਰ ਵਰਨ ਬਣਾ ਸਾਚੀ ਸੰਗਤ, ਸੰਗ ਆਪਣਾ ਆਪ ਰਖਾਈਆ। ਦੂਜੇ ਦਰ ਕੋਈ ਨਾ ਜਾਵੇ ਮੰਗਤ, ਜਿਸ ਜਨ ਆਪਣਾ ਨਾਮ ਦਾਨ ਝੋਲੀ ਦੇਵੇ ਪਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਸ਼ਾਸਤਰ ਸਿਮਰਤ ਸਮਝ ਕੋਇ ਨਾ ਪਾਈਆ। ਆਦਿ ਜੁਗਾਦਿ ਇਕ ਅਖੰਡਤ, ਬ੍ਰਹਿਮੰਡ ਖੰਡ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿ ਜੀ ਮੇਲੇ ਗਹਿਰ ਗੰਭੀਰ, ਗੁਣਵੰਤਾ ਵਡ ਵਡਿਆਈਆ। ਜਨ ਭਗਤਾਂ ਠਾਂਡਾ ਕਰੇ ਸਰੀਰ, ਅਗਨੀ ਤਤ ਬੁਝਾਈਆ। ਅੰਮ੍ਰਿਤ ਬਖ਼ਸ਼ੇ ਨਿਜ ਨੀਰ, ਸੀਰ ਇਕੋ ਮੁਖ ਚੁਆਈਆ। ਲੇਖਾ ਜਾਣੇ ਸ਼ਾਹ ਹਕੀਰ, ਊਚ ਨੀਚ ਰੰਗ ਰੰਗਾਈਆ। ਦਰਸ ਦਿਖਾਏ ਬੇਨਜ਼ੀਰ, ਨਜ਼ਰ ਨਜ਼ਰ ਨਾਲ ਮਿਲਾਈਆ। ਚੋਟੀ ਚਾੜ੍ਹੇ ਫੜ ਅਖ਼ੀਰ, ਅਧਵਿਚਕਾਰ ਨਾ ਕੋਇ ਰਖਾਈਆ। ਬਦਲ ਦੇਵੇ ਆਪ ਤਕਦੀਰ, ਤਦਬੀਰ ਆਪਣੀ ਦਏ ਜਣਾਈਆ। ਦਰ ਦਰਵੇਸ਼ ਪੈਗ਼ੰਬਰ ਪੀਰ, ਹਜ਼ਰਤ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਮੇਲੇ ਫੜ ਫੜ ਆਪਣੀ ਬਾਂਹੀਂਆ। ਹਰਿਜਨ ਮੇਲੇ ਸਚ ਦੁਆਰ, ਦਰਗਹਿ ਸਾਚੀ ਮਿਲੇ ਵਡਿਆਈਆ। ਪੂਰਬ ਜਨਮ ਦਾ ਲਹਿਣਾ ਦੇਣਾ ਦਏ ਨਿਵਾਰ, ਲੇਖਾ ਆਪਣੇ ਹੱਥ ਰਖਾਈਆ। ਕਲਜੁਗ ਅੰਤਮ ਵੇਖਣਹਾਰ ਆਪ ਕਰਤਾਰ, ਕਰਤਾ ਪੁਰਖ ਬੇਪਰਵਾਹੀਆ। ਭਗਤ ਭਗਵਾਨ ਲਏ ਉਠਾਲ, ਆਲਸ ਨਿੰਦਰਾ ਦਏ ਮਿਟਾਈਆ। ਸੰਤ ਸੁਹੇਲੇ ਰੱਖੇ ਨਾਲ, ਜੁਗ ਜੁਗ ਆਪਣਾ ਸੰਗ ਨਿਭਾਈਆ। ਗੁਰਮੁਖ ਵੇਖੇ ਧੁਰ ਦੇ ਲਾਲ, ਲਾਲਨ ਇਕੋ ਰੰਗ ਚੜ੍ਹਾਈਆ। ਗੁਰਸਿਖਾਂ ਕਰੇ ਸਦਾ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਮੁਰੀਦਾਂ ਮੁਰਸ਼ਦ ਦੇਵੇ ਜਲਵਾ ਨੂਰ ਜਲਾਲ, ਜ਼ਾਹਰ ਜ਼ਹੂਰ ਨਜ਼ਰੀ ਆਈਆ। ਕਲਜੁਗ ਅੰਤਮ ਖੇਲ ਕਰੇ ਬੇਮਿਸਾਲ, ਬੇਪਰਵਾਹ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਨਵ ਨੌ ਚਾਰ ਅੰਤਮ ਡੇਰਾ ਰਿਹਾ ਢਾਹੀਆ। ਨਵ ਨੌ ਚਾਰ ਮੁੱਕੇ ਪੰਧ, ਲੋਕਮਾਤ ਰਹਿਣ ਨਾ ਪਾਈਆ। ਸਤਿ ਸਤਿਵਾਦੀ ਸਤਿਜੁਗ ਧਾਰ ਬਣਾਏ ਅਗੰਮੀ ਬਣਤ, ਸਤਿਜੁਗ ਢੋਲਾ ਇਕੋ ਗਾਈਆ। ਚਾਰ ਵਰਨ ਪੂਰੀ ਕਰੇ ਮੰਗ, ਗੁਰ ਅਵਤਾਰ ਪੀਰ ਪੈਗ਼ੰਬਰ ਆਸਾ ਮਨਸਾ ਪੂਰ ਕਰਾਈਆ। ਪਰਗਟ ਹੋ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਇਕੋ ਮਾਰਗ ਦਏ ਵਖਾਈਆ। ਆਤਮ ਬ੍ਰਹਮ ਇਕ ਅਨੰਦ, ਪਾਰਬ੍ਰਹਮ ਮੇਲਾ ਸਹਿਜ ਸੁਭਾਈਆ। ਜੁਗ ਜਨਮ ਦੀ ਟੁੱਟੀ ਗੰਢ, ਬੰਧਨ ਇਕੋ ਨਾਮ

ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਲਏ ਫੜ, ਕਾਇਆ ਪੌੜੇ ਸਾਚੇ ਚੜ੍ਹ, ਮਹੱਲ ਅਟੱਲ ਡੇਰਾ ਲਾਈਆ। ਮਹੱਲ ਅਟੱਲ ਠਾਕਰ ਸੁਆਮੀ, ਘਰ ਘਰ ਵਿਚ ਸੋਭਾ ਪਾਇੰਦਾ। ਬੋਧ ਅਗਾਧ ਸ਼ਬਦ ਅਨਾਦ ਸੁਣਾਏ ਬਾਣੀ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਇੰਦਾ। ਅੰਮ੍ਰਿਤ ਰਸ ਨਿਝਰ ਝਿਰਨਾ ਦੇਵੇ ਠੰਡਾ ਪਾਣੀ, ਸਰ ਸਰੋਵਰ ਇਕ ਨੁਹਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਦੇਵੇ ਧੁਰ ਨਿਸ਼ਾਨੀ, ਤੀਰ ਨਿਰਾਲਾ ਅਣਿਆਲਾ ਇਕ ਚਲਾਇੰਦਾ। ਆਵਣ ਜਾਵਣ ਦੋ ਜਹਾਨ ਹਰਿਜਨ ਚੁੱਕੇ ਕਾਣੀ, ਲੱਖ ਚੁਰਾਸੀ ਫੰਦ ਕਟਾਇੰਦਾ। ਦੇਵਣਹਾਰਾ ਪਦ ਨਿਰਬਾਣੀ, ਨਿਰਬਾਣ ਪਦ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਹਰਿ ਭਗਤ ਸੁਹੇਲੇ ਆਪਣੇ ਰੰਗ ਰੰਗਾਇੰਦਾ। ਭਗਤਾਂ ਰੰਗ ਚਾੜ੍ਹੇ ਅਨਮੋਲ, ਅਮੁਲ ਹੱਥ ਵੱਡੀ ਵਡਿਆਈਆ। ਸਾਚੇ ਕੰਡੇ ਦੇਵੇ ਤੋਲ, ਨਾਮ ਤਰਾਜ਼ੂ ਇਕੋ ਇਕ ਵਖਾਈਆ। ਬੰਦ ਕਿਵਾੜੀ ਤਾਕੀ ਕੁੰਡਾ ਦੇਵੇ ਖੋਲ੍ਹ, ਦੂਈ ਦਵੈਤੀ ਪੜਦਾ ਦਏ ਉਠਾਈਆ । ਹਰ ਘਟ ਸੁਆਮੀ ਹਿਰਦੇ ਅੰਤਰ ਆਤਮ ਜਾਏ ਮੌਲ, ਮੌਲਾ ਆਪਣੀ ਸੇਵ ਕਮਾਈਆ। ਪੂਰਬ ਜਨਮ ਕਰਮ ਲੇਖਾ ਪੂਰਾ ਕਰੇ ਕੀਤਾ ਕੌਲ, ਕੌਲ ਇਕਰਾਰ ਕੀਤਾ ਭੁੱਲ ਕਦੇ ਨਾ ਜਾਈਆ। ਦੇਵੇ ਵਡਿਆਈ ਉਪਰ ਧਰਨੀ ਧਰਤ ਧਵਲ ਧੌਲ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਹਰਿ ਕਾ ਭੇਵ ਕੋਈ ਨਾ ਪਾਵੇ ਪੰਡਤ ਪਾਂਧਾ ਰੌਲ, ਰੌਲਾ ਪਾਵੇ ਸਰਬ ਲੋਕਾਈਆ। ਗੁਰਮੁਖ ਵਿਰਲਾ ਜਾਣੇ ਜਿਸ ਸਤਿਗੁਰ ਅੰਦਰ ਵਸਿਆ ਕੋਲ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਅੰਮ੍ਰਿਤ ਧਾਰ ਸਚ ਪਿਆਏ ਅਗੰਮੀ ਪੌਹਲ, ਰਸ ਮਿੱਠਾ ਇਕ ਵਖਾਈਆ। ਸਚ ਪ੍ਰੀਤੀ ਘੋਲੀ ਘੋਲ, ਘੋਲ ਘੁਮਾਈ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕ ਦ੍ਰਿੜਾਈਆ। ਧੁਰ ਸੰਦੇਸਾ ਹਰਿ ਕਾ ਨਾਮ, ਹਰੀ ਹਰਿ ਨਰਾਇਣ ਆਪ ਜਣਾਇੰਦਾ। ਅੰਮ੍ਰਿਤ ਆਦਿ ਜੁਗਾਦੀ ਇਕ ਜਾਮ, ਸਚ ਪਿਆਲਾ ਰਸ ਵਖਾਇੰਦਾ। ਨਿਰਗੁਣ ਸਰਗੁਣ ਪੂਰਨ ਕਰੇ ਕਾਮ, ਨਿਸ਼ਕਾਮ ਆਪਣੀ ਸੇਵ ਕਮਾਇੰਦਾ। ਆਤਮ ਪਰਮਾਤਮ ਦੇਵੇ ਇਕ ਆਰਾਮ, ਸਚਖੰਡ ਦੁਆਰਾ ਆਰਾਮਗਾਹ ਇਕ ਸੁਹਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਕਰੇ ਪਰਵਾਨ, ਨਾਮ ਪਰਵਾਨਾ ਇਕੋ ਇਕ ਵਖਾਇੰਦਾ। ਕਰ ਕਿਰਪਾ ਜਿਸ ਦੇਵੇ ਆਪਣਾ ਗਿਆਨ, ਸੋ ਗੁਰਮੁਖ ਦੂਜੀ ਕੁਤਬ ਪੜ੍ਹਨ ਕਿਤੇ ਨਾ ਜਾਇੰਦਾ। ਚੌਦਾਂ ਵਿਦਿਆ ਹੋਣ ਹੈਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਚਾਰ ਵਰਨਾਂ ਦੇਵੇ ਇਕੋ ਵਰ, ਚਾਰ ਕੁੰਟ ਇਕੋ ਰਾਮ ਇਕੋ ਨਾਮ ਇਕੋ ਕਾਮ ਇਕੋ ਪੈਗ਼ਾਮ ਮੁਰਸ਼ਦ ਮੁਰੀਦ ਸ਼ੁਨੀਦ ਦੀਦ ਈਦ ਚੰਦ ਨੂਰ ਇਕ ਚਮਕਾਇੰਦਾ।