੭ ਕੱਤਕ ੨੦੨੦ ਬਿਕ੍ਰਮੀ ਅਮਰ ਸਿੰਘ ਜੇਠੂਵਾਲ ਦੇ ਨਵਿਤ ਜੇਠੂਵਾਲ ਦਰਬਾਰ ਵਿਚ
ਭਗਤ ਸੁਹੇਲਾ ਹਰਿ ਨਿਰੰਕਾਰ, ਹਰੀ ਹਰਿ ਹਰਿ ਦੁਆਰੇ ਸੋਭਾ ਪਾਇੰਦਾ। ਨਿਤ ਨਵਿਤ ਪਾਵੇ ਸਾਰ, ਜੁਗ ਚੌਕੜੀ ਵੇਖ ਵਖਾਇੰਦਾ। ਦਰਸ਼ਨ ਦੇ ਅਗੰਮ ਅਪਾਰ, ਅਲਖ ਅਗੋਚਰ ਦਇਆ ਕਮਾਇੰਦਾ। ਘਰ ਮੰਦਰ ਦੀਪਕ ਜੋਤੀ ਬਾਲ, ਅਗਿਆਨ ਅੰਧੇਰ ਮਿਟਾਇੰਦਾ। ਆਤਮ
ਪਰਮਾਤਮ ਵਸੇ ਨਾਲ, ਸਗਲਾ ਸੰਗ ਜਣਾਇੰਦਾ। ਕੂੜੀ ਕਿਰਿਆ ਤੋੜ ਜੰਜਾਲ, ਜੀਵਣ ਜੁਗਤ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਭਗਤ ਭਗਵਾਨ ਠਾਂਡਾ ਦਰ, ਘਰ ਘਰ ਵਿਚ ਜਣਾਈਆ। ਜਿਸ ਮੰਦਰ ਸੁਆਮੀ ਜਾਏ ਵੜ, ਤਿਸ ਬੰਕ ਮਿਲੇ ਵਡਿਆਈਆ। ਨਿਰਗੁਣ ਨੂਰੀ ਜੋਤ ਧਰ, ਧਰਨੀ ਧਰਤ ਧਵਲ ਸੁਹਾਈਆ। ਕਰਤਾ ਪੁਰਖ ਪ੍ਰਭ ਕਰਨੀ ਕਰ, ਅਕਲ ਕਲ ਦਏ ਜਣਾਈਆ। ਰੋਗ ਸੋਗ ਚਿੰਤਾ ਵਿਜੋਗ ਹਰ, ਹਰਿ ਜੂ ਬੇੜੇ ਨਾਮ ਚੜ੍ਹਾਈਆ। ਜਨਮ ਮਰਨ ਭੈ ਚੁੱਕੇ ਡਰ, ਭੈ ਭਿਆਨਕ ਡੇਰਾ ਢਾਹੀਆ। ਸ਼ਬਦ ਅਗੰਮੀ ਬਾਂਹੋਂ ਫੜ, ਭਵ ਸਾਗਰ ਲਏ ਤਰਾਈਆ। ਲੈ ਕੇ ਜਾਏ ਸਾਚੇ ਦਰ, ਦਰਗਹਿ ਸਾਚੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਭਗਤਨ ਸੰਗ ਸਦਾ ਰੰਗ ਰਾਤਾ, ਪਾਰਬ੍ਰਹਮ ਬੇਪਰਵਾਹੀਆ। ਚਰਨ ਕਵਲ ਸਚ ਬੰਧੇ ਨਾਤਾ, ਘਰ ਮੇਲਾ ਸਹਿਜ ਸੁਭਾਈਆ। ਧੁਰ ਧਾਮ ਦੀ ਸੁਣਾਏ ਗਾਥਾ, ਸੁਖ ਰਾਮ ਰੂਪ ਜਣਾਈਆ। ਬੋਧ ਅਗਾਧੀ ਦੱਸੇ ਪਾਠਾ, ਪੂਜਾ ਸਿਮਰਨ ਇਕ ਦ੍ਰਿੜਾਈਆ। ਲੇਖਾ ਜਾਣੇ ਅਨਾਥ ਅਨਾਥਾ, ਦੀਨਨ ਦਇਆ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਬੇਪਰਵਾਹੀਆ। ਭਗਤਨ ਮੀਤਾ ਬਣ ਕੇ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਧੁਰਦਰਗਾਹੀ ਸੱਚਾ ਜਾਪ, ਸੋ ਸਤਿਗੁਰ ਆਪ ਜਣਾਇੰਦਾ। ਕੋਟ ਜਨਮ ਦੇ ਉਤਾਰ ਪਾਪ, ਦੁਰਮਤ ਆਪ ਧਵਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਘਰ ਚੰਦ ਨੂਰ ਚਮਕਾਇੰਦਾ। ਪਾਰਬ੍ਰਹਮ ਬ੍ਰਹਮ ਬਣਾਏ ਸੱਜਣ ਸਾਕ, ਸਗਲਾ ਸੰਗ ਰਖਾਇੰਦਾ। ਸ਼ਬਦ ਅਗੰਮੀ ਚਾੜ੍ਹ ਰਾਥ, ਬਣ ਰਥਵਾਹੀ ਵੇਖ ਵਖਾਇੰਦਾ। ਪਾਰ ਉਤਾਰ ਆਪਣੇ ਘਾਟ, ਡੂੰਘੀ ਭਵਰੀ ਡੇਰਾ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਇੰਦਾ। ਜਨ ਭਗਤਾਂ ਪੇਖ ਵੇਖ ਦਿਆਲ, ਦੀਖਿਆ ਆਪਣੀ ਦਏ ਜਣਾਈਆ। ਬੁਧ ਬਿਬੇਕ ਵਸੇਖ ਘਰ ਧਰਮ ਸੱਚੀ ਧਰਮਸਾਲ, ਧਰਮ ਦੁਆਰਾ ਇਕ ਜਣਾਈਆ। ਧੁਰ ਦਾ ਲੇਖ ਜਾਣੇ ਆਪ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਜੁਗ ਚੌਕੜੀ ਵੇਸ ਕਮਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਹਰਿ ਦੇਵੇ ਮਾਣ ਵਡਿਆਈਆ। ਵਡਿਆਵਣ ਕੋ ਪ੍ਰਭ ਏਕ ਸੁਆਮੀ, ਹਰਿ ਵੱਡਾ ਵਡ ਅਖਵਾਇੰਦਾ। ਆਦਿ ਜੁਗਾਦਿ ਅੰਤਰਜਾਮੀ, ਧੁਰ ਦੀ ਬਾਣੀ ਰਾਗ ਅਲਾਇੰਦਾ। ਸ਼ਬਦ ਅਨਾਦੀ ਅਕੱਥ ਕਹਾਣੀ, ਬੁਧ ਮਤ ਭੇਵ ਕੋਇ ਨਾ ਆਇੰਦਾ। ਸਚਖੰਡ ਦੀ ਸਤਿ ਨਿਸ਼ਾਨੀ, ਸਤਿ ਸਤਿਵਾਦੀ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਇੰਦਾ। ਜਨ ਭਗਤ ਪ੍ਰਭ ਵੇਖੇ ਏਕ, ਏਕੰਕਾਰ ਵੱਡੀ ਵਡਿਆਈਆ। ਸਾਚੀ ਦੇ ਕੇ ਧੁਰ ਦੀ ਟੇਕ, ਧੁਰ ਦੀ ਧਾਰ ਆਪ ਸਮਝਾਈਆ। ਲੇਖਾ ਜਾਣੇ ਅਲਖਨਾ ਲੇਖ, ਅਲਖ ਅਗੋਚਰ ਆਪਣਾ ਭੇਵ ਚੁਕਾਈਆ। ਵਸਣਹਾਰਾ ਅਨਡਿਠੜੇ ਦੇਸ, ਦੇਸ ਦਸੰਤਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਮੇਲ ਮਿਲਾਈਆ। ਭਗਤ ਮਿਲਾਏ ਭਾਉ ਭਗਤੀ, ਭਗਵਨ ਆਪਣਾ ਰੰਗ ਰੰਗਾਇੰਦਾ। ਫੜ ਉਠਾਏ ਆਦਿ ਸ਼ਕਤੀ, ਸ਼ਾਹ ਪਾਤਸ਼ਾਹ ਹੁਕਮ ਵਰਤਾਇੰਦਾ। ਪੰਜ ਤਤ ਚੁੱਕੇ ਨਾ ਕੋਈ ਅਰਥੀ, ਅਰਸ਼ੀ ਪ੍ਰੀਤਮ ਖੇਲ ਖਿਲਾਇੰਦਾ। ਸਾਹਿਬ ਸੁਲਤਾਨ ਪਰਮ ਪੁਰਖ ਜਨ ਭਗਤ ਜਣਾਏ ਇਕ ਬਰਸੀ, ਰੁੱਤ
ਰੁਤੜੀ ਨਾਲ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਸਾਚੀ ਖੇਲ ਭਗਤਾਂ ਅੰਤਰ, ਆਤਮ ਪਰਮਾਤਮ ਆਪ ਕਰਾਈਆ। ਪਵਣ ਸੁਆਮੀ ਸਾਚਾ ਮੰਤਰ, ਸ਼ਬਦੀ ਸ਼ਬਦ ਜਣਾਈਆ। ਹਰ ਘਟ ਖੇਲ ਕਰੇ ਬਿਧ ਅੰਤਰ, ਅੰਤਰ ਅੰਤਸ਼ਕਰਨ ਵੇਖ ਵਖਾਈਆ। ਸੋਭਾ ਅਨੇਕ ਗਗਨ ਗਗਨੰਤਰ, ਗ੍ਰਹਿ ਮੰਡਲ ਗੋਪੀ ਕਾਹਨ ਰਾਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਕਰੇ ਖੇਲ ਸਾਹਿਬ ਸਤਿਗੁਰ, ਸਤਿ ਸਤਿਵਾਦੀ ਵੇਖ ਵਖਾਇੰਦਾ। ਜਨਮ ਕਰਮ ਦਾ ਲੇਖਾ ਧੁਰ, ਧੁਰਦਰਗਾਹੀ ਝੋਲੀ ਆਪ ਭਰਾਇੰਦਾ। ਬਿਨ ਨੇਤਰ ਲੋਚਣ ਵੇਖੇ ਕਰ ਕੇ ਗ਼ੌਰ, ਗਹਿਰ ਗੰਭੀਰ ਖੋਜ ਖੋਜਾਇੰਦਾ। ਕਰ ਪਰਕਾਸ਼ ਅੰਧੇਰੇ ਘੋਰ, ਸਾਚਾ ਚੰਦ ਨੂਰ ਚਮਕਾਇੰਦਾ। ਨਿਰਗੁਣ ਸਰਗੁਣ ਪਕੜੇ ਡੋਰ, ਡੋਰੀ ਤੰਦ ਆਪਣੇ ਹੱਥ ਉਠਾਇੰਦਾ। ਜੁਗ ਚੌਕੜੀ ਜਨ ਭਗਤਾਂ ਵੇਖੇ ਲੋੜ, ਲੋਕਮਾਤ ਨਿਰਗੁਣ ਸਰਗੁਣ ਹੋ ਕੇ ਆਇੰਦਾ। ਜੋਤ ਸਰੂਪੀ ਆਏ ਦੌੜ, ਜੋਤੀ ਜੋਤ ਸਰੁਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਇੰਦਾ। ਵੇਖਣ ਕੋ ਪ੍ਰਭ ਆਏ ਠਾਕਰ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਜਗਤ ਜਹਾਨ ਡੂੰਘਾ ਸਾਗਰ, ਵਡ ਭਵਰੀ ਫੋਲ ਫੋਲਾਈਆ। ਲੇਖ ਚੁਕਾ ਕਾਇਆ ਗਾਗਰ, ਪੰਜ ਤਤ ਮਾਟੀ ਖ਼ਾਕੀ ਸੋਭਾ ਪਾਈਆ। ਵਣਜ ਕਰਾਏ ਇਕ ਸੌਦਾਗਰ, ਵਸਤ ਅਮੋਲਕ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਹੋਏ ਸਹਾਈਆ। ਆਦਿ ਜੁਗਾਦਿ ਹੋਏ ਸਹਾਇਕ, ਸਾਹਿਬ ਸਤਿਗੁਰ ਹੱਥ ਵਡਿਆਈਆ। ਪੁਰਖ ਪੁਰਖੋਤਮ ਸਾਚਾ ਨਾਇਕ, ਨਾਇਕਾ ਵੇਖੇ ਚਾਈਂ ਚਾਈਂਆ। ਸ਼ਬਦ ਅਨਾਦੀ ਕਰ ਹਦਾਇਤ, ਹਦੀਸ ਸਾਚੀ ਇਕ ਜਣਾਈਆ। ਜਨ ਭਗਤਾਂ ਕਰੇ ਸਦਾ ਹਮਾਇਤ, ਸਚ ਰਫ਼ੀਕ ਨਜ਼ਰੀ ਆਈਆ। ਜੋਤੀ ਜੋਤ ਸਰੁਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਤਿਗੁਰ ਇਕ ਅਖਵਾਈਆ। ਹਰਿ ਸਤਿਗੁਰ ਅਖਵਾਏ ਇਕ ਪ੍ਰਭ, ਭੇਵ ਕੋਇ ਨਾ ਪਾਇੰਦਾ। ਆਰ ਪਾਰ ਕਿਨਾਰਾ ਨਾ ਕੋਈ ਹੱਦ, ਵੱਡਾ ਛੋਟਾ ਸਮਝ ਕਿਸੇ ਨਾ ਆਇੰਦਾ। ਬਿਨ ਹਰਿ ਕਿਰਪਾ ਕੋਈ ਨਾ ਸਕੇ ਲੱਭ, ਕੋਟਨ ਕੋਟ ਲੋਕਮਾਤ ਬਣ ਬਣ ਪਾਂਧੀ ਚਾਰੋਂ ਕੁੰਟ ਉਠ ਉਠ ਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਆਪ ਛੁਪਾਇੰਦਾ। ਆਪਣਾ ਭੇਵ ਰੱਖੇ ਉਹਲੇ, ਬੇਅੰਤ ਵੱਡੀ ਵਡਿਆਈਆ। ਗੁਰਮੁਖ ਵਿਰਲੇ ਪੜਦਾ ਖੋਲ੍ਹੇ, ਜਿਸ ਜਨ ਸਾਚੀ ਬੂਝ ਬੁਝਾਈਆ। ਨਾਮ ਕੰਡੇ ਸਾਚੇ ਤੋਲੇ, ਬਣ ਕੇ ਤੋਲਾ ਧੁਰਦਰਗਾਹੀਆ। ਨਿਰਗੁਣ ਹੋ ਕੇ ਆਤਮ ਮੌਲੇ, ਪਰਮਾਤਮ ਰੰਗ ਚੜ੍ਹਾਈਆ। ਧੁਰ ਦੁਆਰ ਸਾਚਾ ਖੋਲ੍ਹੇ, ਘਰ ਵੱਜੇ ਨਾਮ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿਜਨ ਦੇਵਣਹਾਰ ਵਡਿਆਈਆ। ਹਰਿਜਨ ਵਡਿਆਈ ਮਾਤ ਜਨਮ, ਜਨਮ ਕਰਮ ਪ੍ਰਭ ਆਪਣੇ ਹੱਥ ਰਖਾਇੰਦਾ। ਲੇਖਾ ਚੁਕਾ ਵਰਨ ਬਰਨ, ਵਰਨ ਆਤਮਕ ਇਕ ਸਮਝਾਇੰਦਾ। ਕਰਤਾ ਪੁਰਖ ਬਣ ਕੇ ਕਰਨੀ ਕਰਨ, ਕਾਰਯਾ ਕਰਮ ਆਪ ਸਮਝਾਇੰਦਾ। ਸਤਿਗੁਰ ਸਰਨਾਈ ਸਾਚੇ ਚਰਨ, ਸਚ ਚਰਨੋਦਕ ਅੰਮ੍ਰਿਤ ਮੁਖ ਚੁਆਇੰਦਾ। ਨੇਤਰ ਖੁਲ੍ਹੇ ਹਰਨ ਫਰਨ, ਦੀਦ ਈਦ ਇਕੋ ਨੂਰ ਰੁਸ਼ਨਾਇੰਦਾ। ਪੰਚ ਵਿਕਾਰ ਮੂਲ ਨਾ ਲੜਨ, ਕੂੜੀ ਕਿਰਿਆ ਡੇਰਾ ਢਾਹਿੰਦਾ। ਗੁਰਮੁਖ ਪੌੜੇ ਸਾਚੇ ਚੜ੍ਹਨ, ਸਤਿਗੁਰ ਸਾਚਾ ਮੇਲ ਮਿਲਾਇੰਦਾ। ਮਿਲ ਕੇ ਢੋਲਾ ਇਕੋ ਪੜ੍ਹਨ,
ਸੋਹੰ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਕਰਮ ਦੇਵਣਹਾਰਾ ਦਾਨ, ਸਰਨ ਇਕੋ ਘਰ ਵਖਾਇੰਦਾ।
੧੧ ਕੱਤਕ ੨੦੨੦ ਬਿਕ੍ਰਮੀ ਮਾਹਲਾ ਸਿੰਘ ਦੇ ਨਵਿਤ ਜੇਠੂਵਾਲ ਦਰਬਾਰ ਵਿਚ
ਹਰਿ ਦਰਸ਼ਨ ਤਰਸਣ ਲੋਕ ਪਰਲੋਕ, ਦੋ ਜਹਾਨ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖਣ ਓਟ, ਸੀਸ ਜਗਦੀਸ ਇਕ ਝੁਕਾਈਆ। ਕਵਣ ਵੇਲਾ ਪ੍ਰਭ ਦੇਵੇ ਸਚ ਸਲੋਕ, ਧੁਰ ਫ਼ਰਮਾਨਾ ਨਾਮ ਝੋਲੀ ਪਾਈਆ। ਸਾਚਾ ਮੰਦਰ ਸੁਹਾਏ ਕਿਲਾ ਕੋਟ, ਬੰਕ ਮਿਲੇ ਇਕ ਵਡਿਆਈਆ। ਨਿਰਦੋਸ਼ਿਆਂ ਉਪਰ ਕੋਈ ਨਾ ਲਾਵੇ ਦੋਸ਼, ਮਿਹਰ ਨਜ਼ਰ ਨੈਣ ਤਕਾਈਆ। ਨਵ ਨੌ ਚਾਰ ਬੈਠਾ ਰਿਹਾ ਖ਼ਾਮੋਸ਼, ਉਚੀ ਕੂਕ ਨਾ ਕੋਇ ਅਲਾਈਆ। ਕਲਜੁਗ ਅੰਤਮ ਆਪਣੀ ਪੂਰੀ ਕਰੇ ਲੋਚ, ਆਸਾ ਇਕੋ ਇਕ ਪਰਗਟਾਈਆ। ਜਨ ਭਗਤਾਂ ਦੇਣਾ ਧੁਰ ਜੋਗ, ਸਾਚੀ ਸਿਖਿਆ ਸਚ ਪੜ੍ਹਾਈਆ। ਜਨਮ ਕਰਮ ਮਿਲਾਵਾ ਧੁਰ ਸੰਜੇਗ, ਦੇਵੇ ਵਜੋਗੀ ਰੂਪ ਕਟਾਈਆ। ਘਰ ਦੇਵੇ ਦਰਸ ਅਮੋਘ, ਗ੍ਰਹਿ ਮੰਦਰ ਫੇਰਾ ਪਾਈਆ। ਵਸਤ ਅਗੰਮ ਚੁਗਾਏ ਚੋਗ, ਤ੍ਰਿਸਨਾ ਭੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਦੋ ਜਹਾਨ ਰੱਖਣ ਆਸ, ਆਸਾ ਆਪਣੀ ਆਪ ਪਰਗਟਾਈਆ। ਕਵਣ ਵੇਲਾ ਪ੍ਰਭ ਕਿਰਪਾ ਕਰੇ ਅਬਿਨਾਸ਼, ਅਬਿਨਾਸ਼ੀ ਆਪਣਾ ਭੇਵ ਚੁਕਾਈਆ। ਸਚ ਦੁਆਰੇ ਆ ਕੇ ਪਾਵੇ ਰਾਸ, ਘਰ ਮੰਦਰ ਖ਼ੁਸ਼ੀ ਮਨਾਈਆ। ਚਰਨ ਕਵਲ ਦੇਵੇ ਭਰਵਾਸ, ਭਰਵਾਸਾ ਆਪਣਾ ਇਕ ਬੰਧਾਈਆ। ਆਦਿ ਜੁਗਾਦਿ ਕੋਈ ਨਾ ਹੋਵੇ ਨਿਰਾਸ, ਜਿਸ ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤਮ ਜਨ ਭਗਤਾਂ ਪੂਰੀ ਕਰੇ ਖ਼ਾਹਸ਼, ਖ਼ਾਹਸ਼ ਆਪਣੇ ਨਾਲ ਮਿਲਾਈਆ। ਜਗਤ ਅੰਧੇਰ ਕਰ ਪਰਕਾਸ਼, ਸਾਚਾ ਨੂਰ ਜੋਤ ਰੁਸ਼ਨਾਈਆ। ਜਨ ਭਗਤਾਂ ਹੋਣ ਨਾ ਦੇਵੇ ਉਦਾਸ, ਗ਼ਮੀ ਖ਼ੁਸ਼ੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਲੋਕ ਪਰਲੋਕ ਤੱਕਣ ਰਾਹ, ਨੇਤਰ ਨੈਣ ਉਠਾਈਆ। ਕਵਣ ਵੇਲਾ ਪ੍ਰਭ ਦਰਸ਼ਨ ਦੇਵੇ ਆ, ਦੀਦ ਈਦ ਚੰਦ ਰੁਸ਼ਨਾਈਆ। ਕਵਣ ਵਕਤ ਪ੍ਰਭ ਬਣੇ ਸਚ ਮਲਾਹ, ਸਾਚਾ ਬੇੜਾ ਕੰਧ ਉਠਾਈਆ। ਕਵਣ ਵੇਲਾ ਪ੍ਰਭ ਨੂਰੀ ਜਲਵਾ ਦਏ ਦਰਸਾ, ਅੰਧ ਅੰਧੇਰਾ ਦਏ ਗਵਾਈਆ। ਕਵਣ ਵਕਤ ਪ੍ਰਭ ਘਰ ਮੰਦਰ ਬਹੇ ਡੇਰਾ ਲਾ, ਸਚ ਸਿੰਘਾਸਣ ਸੋਭਾ ਪਾਈਆ। ਕਵਣ ਵੇਲਾ ਪ੍ਰਭ ਆਲਸ ਨਿੰਦਰਾ ਦਏ ਮਿਟਾ, ਨਿਜ ਨੇਤਰ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਲੋਕ ਪਰਲੋਕ ਰਹੇ ਝੁਕ, ਸੀਸ ਜਗਦੀਸ ਚਰਨ ਰਖਾਈਆ। ਕਵਣ ਵੇਲਾ ਪ੍ਰਭ ਪੈਂਡਾ ਜਾਵੇ ਮੁਕ, ਸਾਹਿਬ ਸਤਿਗੁਰ ਦਏ ਸਮਝਾਈਆ। ਤੇਰਾ ਨਿਸ਼ਾਨਾ ਨਾ ਜਾਵੇ ਉਕ, ਤੀਰ ਅੰਦਾਜ਼ ਤੇਰੀ ਵਡਿਆਈਆ। ਸਚ ਮਹੱਲੇ ਬਹੇ ਉਠ, ਪੜਦਾ ਰਹਿਣ ਕੋਇ ਨਾ ਪਾਈਆ। ਦੱਸ ਭੇਵ ਕਿਉਂ ਬੈਠਾ ਚੁਪ, ਸੁੰਨ ਸਮਾਧ ਨਾ ਕੋਇ ਚਤੁਰਾਈਆ। ਤੇਰੇ ਕੋਲੋਂ ਰਹੇ ਪੁਛ, ਬੇਪਹਿਚਾਨ ਦੇ ਸਮਝਾਈਆ। ਕਿਸ ਕਾਰਨ ਬੈਠੋਂ ਲੁਕ, ਨਿਰਗੁਣ ਆਪਣਾ ਮੁਖ ਭਵਾਈਆ। ਭਗਤ ਭਗਵਾਨ ਵੇਖ ਲਾਡਲੇ ਸੁੱਤ,
ਦਰ ਤੇਰੇ ਸੋਭਾ ਪਾਈਆ। ਲੋਕ ਪਰਲੋਕ ਹੋਵੇ ਉਜਲ ਮੁਖ, ਦੋ ਜਹਾਨ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਲੋਕ ਪਰਲੋਕ ਕਹਿਣ ਪ੍ਰਭ ਏਕ, ਏਕੰਕਾਰ ਤੇਰੀ ਸਰਨਾਈਆ। ਸੰਤ ਸੁਹੇਲੇ ਆ ਕੇ ਵੇਖ, ਬੇਪਰਵਾਹ ਫੇਰਾ ਪਾਈਆ। ਤੇਰੇ ਨਾਲ ਕਰਨ ਹੇਤ, ਨਿਤ ਨਵਿਤ ਧਿਆਨ ਲਗਾਈਆ। ਬਿਰਹੋਂ ਵੈਰਾਗ ਵਿਛੋੜੇ ਕੀਤਾ ਛੇਕ, ਛਲਨੀ ਆਪਣਾ ਆਪ ਕਰਾਈਆ। ਆ ਬੌਹੜ ਅਗੰਮੇ ਦੇਸ, ਅਗੰਮ ਪੁਰਖ ਤੇਰੀ ਵਡਿਆਈਆ। ਤੇਰਾ ਮੁਖੜਾ ਲਈਏ ਪੇਖ, ਨੇਤਰ ਨੈਣ ਰੀਝਾਈਆ। ਤੇਰੀ ਗੋਦੀ ਲਈਏ ਖੇਡ, ਬਣ ਮਾਲਕ ਰੂਪ ਸਖਾਈਆ। ਤੈਨੂੰ ਮਿਲ ਕੇ ਖੋਲ੍ਹੀਏ ਭੇਤ, ਪੜਦਾ ਉਹਲਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸ਼ਾਹ ਪਾਤਸ਼ਾਹ ਤੇਰੀ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਮੇਰੇ ਸੁਲਤਾਨ, ਲੋਕ ਪਰਲੋਕ ਰਹੇ ਜਸ ਗਾਈਆ। ਆਦਿ ਜੁਗਾਦੀ ਨਿਗਾਹਬਾਨ, ਨਿਰਵੈਰ ਪੁਰਖ ਤੇਰੀ ਸਰਨਾਈਆ। ਸਤਿ ਪੁਰਖ ਨਿਰੰਜਣ ਨੌਜਵਾਨ, ਬੇਨਜ਼ੀਰ ਤੇਰੀ ਰੁਸ਼ਨਾਈਆ। ਸਚਖੰਡ ਨਿਵਾਸੀ ਸਾਚੇ ਕਾਹਨ, ਕਵਲ ਨੈਣ ਸੋਭਾ ਪਾਈਆ। ਮੁਕਾਮੇ ਹੱਕ ਬੀ ਪਿਹਰ ਅਮਾਮ, ਆਮਦ ਤੇਰੀ ਸੱਚੀ ਭਾਈਆ। ਵਡ ਸ਼ਾਹੋ ਭੂਪ ਵਿਚ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸ਼ਹਿਨਸ਼ਾਹ ਤੇਰੀ ਵਡਿਆਈਆ। ਸ਼ਹਿਨਸ਼ਾਹ ਮੇਰੇ ਰਾਜ ਰਾਜਾਨ। ਭੂਪਤ ਭੂਪ ਵੱਡ ਸੁਲਤਾਨ। ਸਤਿ ਸਰੂਪੀ ਮਰਦ ਮਰਦਾਨ। ਅਲਖ ਅਗੋਚਰ ਨੌਜਵਾਨ। ਤਖ਼ਤ ਨਿਵਾਸੀ ਹੁਕਮਰਾਨ। ਸ਼ਬਦ ਅਨਾਦੀ ਤੇਰਾ ਫ਼ਰਮਾਣ। ਦਰ ਘਰ ਸਾਚੇ ਦਰਸ਼ਨ ਦੇਣਾ ਆਣ। ਨਿਰਗੁਣ ਨਿਰਵੈਰ ਰੂਪ ਵਖਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮਿਲੇ ਮੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਪੁਰਖ ਅਕਾਲ, ਅਕਲ ਕਲ ਤੇਰੀ ਵਡਿਆਈਆ। ਲੋਕ ਪਰਲੋਕ ਕਰਨ ਸਵਾਲ, ਦਰ ਸਵਾਲੀ ਝੋਲੀ ਡਾਹੀਆ। ਵੇਖ ਮੁਰਸ਼ਦ ਮੁਰੀਦਾਂ ਹਾਲ, ਮਹਿਬੂਬ ਮੁਹੱਬਤ ਆਪਣੀ ਤੋੜ ਨਿਭਾਈਆ। ਸਾਹਿਬ ਸਤਿਗੁਰ ਤੇਰੀ ਘਾਲਣ ਰਹੇ ਘਾਲ, ਕੀਤੀ ਘਾਲ ਲੇਖੇ ਪਾਈਆ। ਸਤਿ ਪ੍ਰੀਤੀ ਨਿਭੇ ਨਾਲ, ਘਰ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸ਼ਾਹ ਪਾਤਸ਼ਾਹ ਤੇਰੀ ਵਡਿਆਈਆ। ਸ਼ਾਹ ਪਾਤਸ਼ਾਹ ਸਚ ਭਗਵਾਨ, ਜਨ ਭਗਤਾਂ ਆਪ ਜਣਾਇੰਦਾ। ਲੋਕ ਪਰਲੋਕ ਰਲ ਮਿਲ ਢੋਲਾ ਗਾਣ, ਸਿਫ਼ਤੀ ਸੋਹਲਾ ਰਾਗ ਸਮਝਾਇੰਦਾ। ਕਲਜੁਗ ਅੰਤਮ ਕਰ ਪਹਿਚਾਨ, ਬੇਪਹਿਚਾਨ ਮੇਲ ਮਿਲਾਇੰਦਾ। ਅਨਡਿਠੜੀ ਵਸਤ ਦੇ ਦਾਨ, ਅਮੋਲਕ ਝੋਲੀ ਆਪ ਭਰਾਇੰਦਾ। ਸਾਚੀ ਗੋਲਕ ਖੋਲ੍ਹ ਦੁਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਾਚੀ ਸਿਖਿਆ ਭਗਤ ਭਗਵਾਨ ਗੁਰਸਿਖ, ਹਰਿ ਸਤਿਗੁਰ ਸਚ ਜਣਾਈਆ। ਧੁਰ ਦਾ ਲੇਖਾ ਦੇਵੇ ਲਿਖ, ਪੂਰਬ ਲੇਖਾ ਆਪਣੀ ਝੋਲੀ ਪਾਈਆ। ਸਰਬ ਜੀਆਂ ਦਾ ਸਾਂਝਾ ਪਿਤ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਸੰਤ ਸੁਹੇਲੇ ਕਰ ਕੇ ਹਿਤ, ਹਿਤਕਾਰੀ ਮੇਲ ਮਿਲਾਈਆ। ਲੱਖ ਚੁਰਾਸੀ ਸ੍ਰਿਸ਼ਟੀ ਜਿਤ, ਹਾਰ ਸਭ ਦੀ ਝੋਲੀ ਪਾਈਆ। ਜਨ ਭਗਤਾਂ ਲੇਖ ਅਨੋਖਾ ਲਿਖ, ਧੋਖਾ ਦਗ਼ਾ ਨਾ ਕੋਇ ਕਮਾਈਆ। ਮੋਛਾ ਦੇਵੇ ਨਾ ਕੋਈ ਸਿਖ, ਸਾਹਿਬ ਸਤਿਗੁਰ ਅੰਤਮ ਆਪੇ ਹੋਵੇ ਸਹਾਈਆ। ਪਿਛਲੇ ਮਿੱਤਰਾਂ ਲਏ ਪੁੱਛ, ਅੱਗੇ ਪਿਤਰਾਂ ਦਏ ਵਡਿਆਈਆ। ਪ੍ਰਭੂ ਹੱਥ ਸਭ ਕੁਛ, ਕਮੀ ਕੋਈ
ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪਣੇ ਲੇਖੇ ਲਾਈਆ। ਹਰਿਜਨ ਲੇਖੇ ਲਾਏ ਆਪ, ਨਰ ਆਪਣੇ ਰੰਗ ਰੰਗਾਇੰਦਾ। ਏਥੇ ਓਥੇ ਬਣ ਕੇ ਬਾਪ, ਪਿਤਾ ਪੂਤ ਗੋਦ ਸੁਹਾਇੰਦਾ। ਸਤਿ ਧਰਮ ਦਾ ਸੱਚਾ ਜਾਪ, ਸਤਿ ਸਤਿਵਾਦੀ ਆਪ ਜਪਾਇੰਦਾ। ਕੋਟ ਜਨਮ ਉਤਾਰ ਪਾਪ, ਪਤਤ ਪੁਨੀਤ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਧੁਰ ਦਾ ਦਾਨ, ਜਮ ਫਾਸ ਆਪ ਕਟਾਇੰਦਾ।
੧੨ ਕੱਤਕ ੨੦੨੦ ਬਿਕ੍ਰਮੀ ਸੰਤ ਹਰਭਜਨ ਸਿੰਘ ਖੁਜਾਲਾ ਦੇ ਨਾਲ ਅਚਲ ਨਗਰ ਬਟਾਲਾ ਜ਼ਿਲਾ ਗੁਰਦਾਸਪੁਰ
ਜਗਤ ਸੰਸਾਰੀਆਂ ਜਗਤ ਮੇਲਾ, ਖੇਲੇ ਖੇਲ ਜਗਤ ਲੋਕਾਈਆ। ਸੰਤਾਂ ਸੰਗ ਸੰਤ ਸੁਹੇਲਾ, ਸਤਿ ਸਤਿਵਾਦੀ ਸਤਿ ਸਰੂਪ ਸਮਾਈਆ। ਭਗਤਾਂ ਮੇਲ ਭਗਤ ਸੋਹੇ ਵੇਲਾ, ਸੁਹੰਜਣੀ ਘੜੀ ਸੋਭਾ ਪਾਈਆ। ਇਸ਼ਟ ਦ੍ਰਿਸ਼ਟ ਖੁੱਲਾ ਵੇਲਾ, ਘੜੀ ਪਲ ਨਾ ਵੰਡ ਵੰਡਾਈਆ। ਨਾ ਕੋਈ ਗੁਰੂ ਨਾ ਕੋਈ ਚੇਲਾ, ਮੁਰੀਦ ਮੁਰਸ਼ਦ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਜਾਣੇ ਥਾਉਂ ਥਾਈਂਆ। ਸੋਹਣਾ ਵੇਲਾ ਹੋਏ ਸੁਹੰਜਣਾ, ਵੱਜੇ ਸਚ ਵਧਾਈਆ। ਸੰਤ ਦੁਆਰੇ ਸੰਤ ਮਜਨਾ, ਦੁਰਮਤ ਮੈਲ ਨਜ਼ਰ ਕੋਇ ਨਾ ਆਈਆ। ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਸਤਿਗੁਰ ਇਕੋ ਗੱਜਣਾ, ਨਾਮ ਨਿਧਾਨ ਧੁਨ ਰਾਗ ਸ਼ਨਵਾਈਆ। ਬ੍ਰਹਮ ਵਿਸ਼ਨ ਖੇਲ ਸੂਰਾ ਸਰਬਗਨਾ, ਨਿਤ ਨਵਿਤ ਆਪ ਕਰਾਈਆ। ਸੰਤ ਮਿਲ ਸੰਤ ਬਾਹਰ ਵਾਸਨਾ ਮੂਲ ਨਾ ਭੱਜਣਾ, ਅੰਤਰ ਆਤਮ ਖੋਜ ਖੋਜਾਈਆ। ਅੰਤਰ ਯਾਮਤਾ ਵਿਚੋਂ ਅੰਤਰਜਾਮੀ ਲੱਭਣਾ, ਸਤਿਗੁਰ ਸੂਰਾ ਬੇਪਰਵਾਹੀਆ। ਕਾਇਆ ਕੱਪੜ ਨਾ ਪੜਦਾ ਢਕਣਾ, ਓਢਣ ਜਗਤ ਨਾ ਕੋਇ ਵਖਾਈਆ। ਲਾਉਣਾ ਕੋਈ ਨਾ ਅਜ ਪੱਜਣਾ, ਭੇਵ ਅਭੇਦਾ ਦਿਓ ਸਮਝਾਈਆ। ਕਿਸ ਮੰਦਰ ਬਹਿ ਕੇ ਸਜਣਾ, ਕਿਸ ਗ੍ਰਹਿ ਆਪਣਾ ਡੇਰਾ ਲਾਈਆ। ਕਵਣ ਕੰਤ ਸੁਹਾਗੀ ਘਰ ਆਪਣਾ ਸੱਦਣਾ, ਸੁੱਤੀ ਵੇਖ ਜਗਤ ਲੋਕਾਈਆ। ਬਿਨ ਮੱਕੇ ਕਾਅਬਿਉਂ ਕਰਨਾ ਹਜਨਾ, ਮੁਰਸ਼ਦ ਨੂਰ ਨੁਰਾਨਾ ਦਰਸ਼ਨ ਪਾਈਆ। ਮੇਲ ਮਿਲਾਵਾ ਉਪਰ ਸ਼ਾਹ ਰਗਨਾ, ਘਰ ਸਾਚੇ ਖ਼ੁਸ਼ੀ ਰਖਾਈਆ। ਕਵਣ ਮੰਜ਼ਲ ਕਵਣ ਕੂਟ ਕਵਣ ਦਿਸ਼ਾ ਕਵਣ ਮੰਦਰ ਕਵਣ ਦੁਆਰ ਕਵਣ ਗ੍ਰਹਿ ਕਵਣ ਕਦਮ ਕਵਣ ਚਰਨ ਅੱਗੇ ਲੰਘਣਾ, ਕਵਣ ਤਾਕੀ ਕੁੰਡਾ ਬੰਦ ਪਰਦਾ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਘਰ ਵਿਚ ਘਰ, ਕਵਣ ਮਹੱਲ ਡੇਰਾ ਲਾਈਆ। ਆਪਣੀ ਦੱਸੋ ਸਚ ਕਹਾਣੀ, ਦੂਸਰ ਕਹਿਣ ਕੋਇ ਨਾ ਪਾਈਆ। ਮਾਣਸ ਹੋ ਕੇ ਬਣੀ ਸਾਚੀ ਰਾਣੀ, ਕਿਉਂ ਭਰਮੇ ਭੁਲੀ ਲੋਕਾਈਆ। ਅੰਮ੍ਰਿਤ ਆਤਮ ਪੀਣਾ ਠੰਡਾ ਪਾਣੀ, ਨਿਝਰ ਰਸ ਝਿਰਨਾ ਇਕ ਝਿਰਾਈਆ। ਘਰ ਮੇਂ ਅਮਰਾਪਦ ਮਹੱਲ ਅਟੱਲ ਵਿਚ ਨਿਸ਼ਾਨੀ, ਦੀਵਾ ਬਾਤੀ ਕਵਣ ਰੁਸ਼ਨਾਈਆ । ਬੋਧ ਅਗਾਧ ਕਵਣ ਸੁਣੀ ਅਗੰਮੀ ਬਾਣੀ, ਰਸਨਾ ਜਿਹਵਾ ਬੱਤੀ ਦੰਦ ਰਾਗ ਰਾਗਨੀ ਨਾਲ ਨਾ ਕੋਇ ਰਲਾਈਆ। ਕਵਣ ਪੀਰ ਮਿਲਿਆ ਸ਼ਾਹ ਸੁਲਤਾਨੀ, ਕਵਣ ਅੰਗੀਕਾਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਆਪਣਾ ਘਰ, ਕਿਸ ਘਰ ਬਹਿ ਕੇ ਆਪਣਾ ਕੰਤ ਮਨਾਈਆ। ਸ੍ਰਿਸ਼ਟ ਸਬਾਈ ਗਈ ਸੌਂ, ਗੂੜ੍ਹੀ ਨੀਂਦ
ਜਗਤ ਵਖਾਈਆ। ਸੁਘੜ ਸੁਚੱਜੀ ਸਵਾਣੀ ਕਵਣ ਦੁਆਰੇ ਰਹੀ ਭੌਂ, ਆਪ ਆਪਣਾ ਬਲ ਰਖਾਈਆ। ਕਿਸ ਕਾਰਨ ਅੰਤਰ ਆਤਮ ਉਪਜਿਆ ਗੌਂ, ਆਸਾ ਕਵਣ ਵਧਾਈਆ। ਕਵਣ ਸੁਣਾਵੇ ਧੁਰ ਦਾ ਨਾਉਂ, ਨਰ ਨਿਰੰਕਾਰ ਕਵਣ ਮਿਲਾਈਆ। ਕਵਣ ਫੜੇ ਅਗੰਮੀ ਬਾਂਹੋਂ, ਪੰਜ ਤਤ ਨਜ਼ਰ ਕੋਇ ਨਾ ਆਈਆ। ਕਵਣ ਦੇਵੇ ਠੰਡੀ ਛਾਉਂ, ਸਿਰ ਮਿਹਰ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸਵਾਣੀ ਦੱਸ ਸਤਿਗੁਰ ਹਾਣੀ ਕਵਣ ਗ੍ਰਹਿ ਬੈਠਾ ਸੇਜ ਵਛਾਈਆ। ਸੁਘੜ ਸੁਚੱਜੀ ਸਵਾਣੀ ਕਵਣ, ਸੱਜਣ ਕਵਣ ਰੰਗ ਰੂਪ ਵਟਾਈਆ। ਕਵਣ ਸਹੇਲੀਆਂ ਆਏ ਦੱਸਣ, ਕੰਤ ਮਿਲਿਆ ਬੇਪਰਵਾਹੀਆ। ਕਵਣ ਉਚ ਮਨਾਰ ਆਏ ਵਸਣ, ਸਚ ਦੁਆਰੇ ਸੋਭਾ ਪਾਈਆ। ਕਵਣ ਆਤਮ ਪਰਮਾਤਮ ਮਿਲ ਮਿਲ ਆਏ ਹੱਸਣ, ਹੰਸ ਮੁਖ ਆਪਣੀ ਖ਼ੁਸ਼ੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਇਕ ਵਰ, ਕਿਸ ਬਿਧ ਆਪਣਾ ਕੰਤ ਮਨਾਈਆ। ਕਵਣ ਬਿਧ ਮਨਾਇਆ ਕੰਤ, ਦੱਸੋ ਸਖ਼ੀ ਕਰ ਪਿਆਰ। ਕਵਣ ਚੜ੍ਹਿਆ ਰੰਗ ਬਸੰਤ, ਉਤਰ ਨਾ ਜਾਏ ਵਿਚ ਸੰਸਾਰ। ਕਵਣ ਮਹਿੰਮਾ ਸੁਣੀ ਅਗਣਤ, ਲਿਖਣ ਪੜ੍ਹਨ ਤੋਂ ਬਾਹਰ। ਕਵਣ ਧਾਮ ਸੋਭਾਵੰਤ, ਨਿਰਮਲ ਦੀਪ ਜੋਤ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਸੱਚਾ ਘਰ, ਜਿਸ ਘਰ ਮਿਲੇ ਕੰਤ ਭਤਾਰ । ਦੱਸ ਸਖ਼ੀ ਉਹ ਕਿਹੜਾ ਮੀਤ, ਜੋ ਆਸਾ ਪੂਰ ਕਰਾਈਆ। ਸਚ ਸੁਣਾਵੇ ਕਿਹੜਾ ਗੀਤ, ਕਵਣ ਰਾਗ ਅਲਾਈਆ। ਇਕੋ ਧਾਮ ਅਗੰਮ ਅਥਾਹ ਵਖਾਏ ਬਿਨ ਮੰਦਰ ਮਸੀਤ, ਸ਼ਿਵਦਵਾਲਾ ਮੱਠ ਗੁਰਦਰ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਨਿਰਵੈਰ ਰਹੇ ਠੰਡਾ ਸੀਤ, ਸੀਤਲ ਆਪਣੀ ਧਾਰ ਜਣਾਈਆ। ਅੰਦਰ ਬਾਹਰ ਗੁਪਤ ਜ਼ਾਹਰ ਨਿਰਗੁਣ ਸਰਗੁਣ ਬਣਨਾ ਸੱਚਾ ਮੀਤ, ਮਿੱਤਰ ਪਿਆਰਾ ਇਕੋ ਇਕ ਨਜ਼ਰੀ ਆਈਆ। ਉਸਦੇ ਮਿਲਣ ਦੀ ਦੱਸ ਰੀਤ, ਕਵਣ ਗਲੀ ਕਵਣ ਕੂਚਾ ਕਵਣ ਮਹੱਲਾ ਕਵਣ ਮੰਜ਼ਲ ਕਵਣ ਪੌੜਾ ਕਵਣ ਡੰਡਾ ਕਵਣ ਦਵਾਰ ਦਏ ਚੜ੍ਹਾਈਆ। ਕਵਣ ਸਿਖਿਆ ਲਈ ਸੀਖ, ਕਵਣ ਦੁਆਰੇ ਮਿਲੀ ਭੀਖ, ਕਵਣ ਘਰ ਮਿਟੀ ਤ੍ਰਿਸਨਾ ਤਰੀਖ, ਅਗਨੀ ਤਤ ਰਹਿਣ ਨਾ ਪਾਈਆ। ਸਚ ਕੰਤ ਕਵਣ ਸੇਜਾ ਕਰੇ ਪ੍ਰੀਤ, ਬੈਠਾ ਰਹੇ ਅਤੀਤ, ਨਜ਼ਰ ਨਾ ਆਏ ਹਰਿ ਅਨਡੀਠ, ਦੋਏ ਲੋਚਣ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਇਕ ਦਰ, ਕਿਸ ਬਿਧ ਮਿਲੇ ਸੱਚਾ ਮਾਹੀਆ। ਕਿਸ ਬਿਧ ਪਾਇਆ ਸੱਚਾ ਮਾਹੀ, ਬਣ ਸੁਘੜ ਸੁਚੱਜੀ ਰਾਣੀ। ਕਵਣ ਬਿਧ ਮਿਲਿਆ ਬੇਪਰਵਾਹੀ, ਆਤਮ ਪਰਮਾਤਮ ਖੇਲੇ ਖੇਲ ਬਣ ਬਣ ਹਾਣੀਆਂ ਹਾਣੀ। ਸਚ ਧਾਮ ਦੀ ਦੱਸ ਨਿਸ਼ਾਨੀ, ਜਿਥੇ ਵਸੇ ਪੁਰਖ ਸੁਲਤਾਨੀ। ਬਖ਼ਸ਼ੇ ਚਰਨ ਧਿਆਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਇਕ ਦਰ, ਜਿਸ ਗ੍ਰਹਿ ਮਿਲੇ ਮਰਦ ਮਰਦਾਨੀ। ਜਿਸ ਦਾ ਕੰਤ ਰੰਗੀਲਾ ਸ਼ਹਿਨਸ਼ਾਹ ਸੋ ਪੁਰਖ ਨਿਰੰਜਣ ਅੱਠੇ ਪਹਿਰ ਕਮਲੀਆਂ ਕੋਝੀਆਂ ਗਲੇ ਰਿਹਾ ਲਗਾਈ, ਦਿਵਸ ਰੈਣ ਘੜੀ ਨਾ ਵੰਡ ਵੰਡਾਈਆ। ਜਾਗਰਤ ਜੋਤ ਵੇਖੇ ਥਾਉਂ ਥਾਈਂ, ਆਲਸ ਨਿੰਦਰਾ ਨਾ ਕੋਇ ਰਖਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵਿਚੋਂ ਆਪ ਆਪਣੇ ਲਏ ਉਠਾਈ, ਜਿਸ ਨਾਲ ਆਪਣਾ ਨਾਤਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਘਰ, ਤਿਸ ਆਪਣੇ ਸੰਗ ਰਖਾਈਆ। ਦੱਸੋ ਕੰਤ ਸੁਹਾਗੀ ਰੰਗਲਾ, ਰੰਗ ਰਲੀਆਂ ਮਾਣੇ ਬੇਪਰਵਾਹੀਆ। ਵਸੇ ਕਾਇਆ
ਮੰਦਰ ਅੰਦਰ ਸਾਢੇ ਤਿੰਨ ਹੱਥ ਬੰਗਲਾ, ਉਚੀ ਚੋਟੀ ਡੇਰਾ ਲਾਈਆ। ਅੱਠੇ ਪਹਿਰ ਗਾਵੇ ਚਾਰ ਮੰਗਲਾ, ਗੀਤ ਗੋਬਿੰਦ ਅਲਾਈਆ। ਸ਼ਰਅ ਸ਼ਰੀਅਤ ਰੱਸੀ ਤੰਦ ਨਾ ਕੋਈ ਸੰਗਲਾ, ਡੋਰੀ ਬੰਧਨ ਨਾ ਕੋਇ ਬੰਧਾਈਆ। ਸਦ ਸਮਾਵੇ ਪਰਮਾਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਸਚ ਸੁਆਮੀ ਸੂਰਾ ਸਰਬੰਗਨਾ, ਸਾਹਿਬ ਸੁਲਤਾਨ ਹਰਿ ਰਘਰਾਈਆ। ਜਿਸ ਸਖੀ ਓਸ ਚਰਨ ਕਰੀ ਬੰਦਨਾ, ਬਿਨ ਬੰਦਗੀਉਂ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਉਹ ਘਰ, ਜਿਸ ਘਰ ਨਾਰੀ ਨਰ ਨਰਾਇਣ ਮਿਲ ਕੇ ਖ਼ੁਸ਼ੀ ਮਨਾਈਆ। ਕਵਣ ਦੁਆਰੇ ਮਿਲੇ ਨਾਰੀ, ਨਾਤਾ ਤੋੜ ਜਗਤ ਲੋਕਾਈਆ। ਬਿਨ ਨੇਤਰ ਲੋਚਣ ਨੈਣ ਕਰੇ ਦੀਦਾਰੀ, ਦਰਸ ਇਕੋ ਇਕ ਪਾਈਆ। ਬਿਨ ਮਧ ਪਿਆਲੇ ਪੀਤਿਆਂ ਚੜ੍ਹੀ ਰਹੇ ਖ਼ੁਮਾਰੀ, ਰਸ ਇਕੋ ਨਜ਼ਰੀ ਆਈਆ। ਜਿਸ ਮਿਲਿਆਂ ਮਾਇਆ ਮਮਤਾ ਹਉਮੇ ਹੰਗਤਾ ਜੂਠ ਝੂਠ ਕੂੜੀ ਕਿਰਿਆ ਮਿਟੇ ਬੀਮਾਰੀ, ਰੋਗ ਸੋਗ ਚਿੰਤਾ ਦੁੱਖ ਕੋਇ ਰਹਿਣ ਨਾ ਪਾਈਆ। ਸੋ ਮੰਜ਼ਲ ਦੱਸੋ ਸਚ ਅਟਾਰੀ, ਕਵਣ ਕੁੰਡਾ ਤਾਕੀ ਬਾਰੀ ਖਿੜਕੀ ਰਿਹਾ ਲਗਾਈਆ। ਕਿਸ ਬਿਧ ਨਿਰਮਲ ਜੋਤ ਕਰੇ ਉਜਿਆਰੀ, ਬਿਨ ਤੇਲ ਬਾਤੀ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਸੱਚਾ ਘਰ, ਜਿਸ ਘਰ ਮਿਲ ਕੇ ਮਿਲਣ ਦੀ ਦੂਜੀ ਆਸ ਰਹੇ ਨਾ ਰਾਈਆ। ਮੱਥਾ ਟੇਕਣਾ ਇਕੋ ਮੱਥਾ, ਮਸਤਕ ਸੀਸ ਝੁਕਾਈਆ। ਮਿਲੇ ਮੇਲ ਪੁਰਖ ਸਮਰਥਾ, ਸਮਰਥ ਪੁਰਖ ਸੱਚਾ ਸ਼ਹਿਨਸ਼ਾਹੀਆ। ਅੰਦਰ ਵੜ ਕੇ ਸਾਚੇ ਪੌੜੇ ਚੜ੍ਹ ਕੇ ਸੁਣਾਏ ਆਪਣੀ ਕਥਾ, ਅਕਥ ਕਹਾਣੀ ਆਪ ਜਣਾਈਆ। ਅਮਿਉਂ ਰਸ ਦੇਵੇ ਇਕੋ ਰਸਾ, ਰਸ ਰਸੀਯਾ ਮੁਖ ਚੁਆਈਆ। ਸੋਹੰ ਰੂਪ ਹੋ ਕੇ ਆਤਮ ਪਰਮਾਤਮ ਵਸਾ, ਵਾਸਤਾ ਆਪਣੇ ਨਾਲ ਰਖਾਈਆ। ਕਰੇ ਪਰਕਾਸ਼ ਕੋਟਨ ਰਵ ਸਸਾ, ਜੋਤ ਨਿਰਗੁਣ ਦਏ ਵਡਿਆਈਆ। ਤੀਰ ਨਿਰਾਲਾ ਜਿਸ ਸਤਿਗੁਰ ਕਸਾ, ਤਿਖੀ ਮੁਖੀ ਧਾਰ ਵਖਾਈਆ। ਜਗਤ ਵਿਕਾਰ ਤਿਸ ਚਰਨ ਦੁਆਰੇ ਢੱਠਾ, ਕੂੜੀ ਕਿਰਿਆ ਮੇਟ ਮਿਟਾਈਆ। ਸੰਤ ਜਨਾਂ ਮਿਲ ਸੰਤ ਇਕ ਦੂਜੇ ਨੂੰ ਕਹਿਣ ਅੱਛਾ, ਅੱਛੀ ਤਰ੍ਹਾ ਸਮਝਾਈਆ। ਜਗਤ ਬੰਧਨ ਬੰਨ੍ਹ ਨਾ ਕੋਈ ਰੱਸਾ, ਪ੍ਰੇਮ ਡੋਰੀ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਸਭ ਦੀ ਕਰੇ ਰੱਛਾ, ਰੱਛਕ ਦਇਆਵਾਨ ਦਇਆਨਿਧ ਠਾਕਰ ਸੁਆਮੀ ਅਲੱਖ ਅਗੋਚਰ ਅਗੰਮ ਅਥਾਹ ਬੇਨਜ਼ੀਰ ਸ਼ਾਹ ਹਕੀਰ ਰਾਓ ਰੰਕ ਊਚ ਨੀਚ ਸ਼ਾਹ ਸੁਲਤਾਨ ਇਕੋ ਗੀਤ ਬਿਨ ਤਕਦੀਰ ਤਦਬੀਰ ਲਕੀਰ ਤਸਵੀਰ ਗੁਣੀ ਗਹੀਰ ਆਪਣੀ ਇਕ ਜਣਾਈਆ।