ਪੁਸਤਕਾਲਾਭਾਗ ੧੫

੧੪ ਕੱਤਕ ੨੦੨੦ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਸੱਚ ਸਿੰਘਾਸਣ ਹਰਿ ਜੂ ਸਜੇ, ਸਚਖੰਡ ਸਾਚੇ ਵੱਜੇ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਫਿਰਨ ਭੱਜੇ, ਉਠ ਉਠ ਵਾਹੋ ਦਾਹੀਆ। ਪੁਰਖ ਅਕਾਲ ਦੀਨ ਦਿਆਲ ਏਕਾ ਸੱਦੇ, ਸਚ ਸੰਦੇਸਾ ਨਾਮ ਜਣਾਈਆ। ਕਰੇ ਖੇਲ ਸੂਰਾ ਸਰਬੱਗੇ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਸਚ ਦੁਆਰ ਆਉਣਾ ਬੱਧੇ, ਬੰਦਗੀ ਇਕੋ ਇਕ ਦਰਸਾਈਆ। ਆਪਣੀ ਵਸਤ ਚੁੱਕ ਲੈ ਆਉਣਾ ਕੰਧੇ, ਧੁਰ ਦਾ ਲੇਖਾ ਦਏ ਸਮਝਾਈਆ। ਸਚ ਨਗਾਰਾ ਇਕੋ ਵੱਜੇ, ਤੂੰ ਹੀ ਤੂੰ ਹੀ ਰਾਗ ਅਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਬੇਪਰਵਾਹ ਖੇਲ ਕਰਾਉਣਾ, ਹਰਿ ਕਰਤਾ ਵਡ ਵਡਿਆਈਆ। ਸਚ ਦੁਆਰ ਇਕ ਸੁਹਾਉਣਾ, ਸਾਚੇ ਧਾਮ ਸੋਭਾ ਪਾਈਆ। ਸਾਚਾ ਵਕ਼ਤ ਆਪ ਸੁਹਾਉਣਾ, ਦੇਵੇ ਵਾਰ ਥਿਤ ਵਡਿਆਈਆ। ਰੂਪ ਅਨੂਪ ਆਪ ਪਰਗਟਾਉਣਾ, ਸ਼ਾਹੋ ਭੂਪ ਬਣ ਸੱਚਾ ਸ਼ਹਿਨਸ਼ਾਹੀਆ। ਧੁਰ ਫ਼ਰਮਾਨਾ ਇਕ ਜਣਾਉਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੁਗ ਚੌਕੜੀ ਪੰਧ ਮੁਕਾਉਣਾ, ਕਲਜੁਗ ਅੰਤਮ ਵੇਖ ਵਖਾਈਆ। ਧੁਰ ਦਾ ਭੇਵ ਅਭੇਦ ਖੁਲ੍ਹਾਉਣਾ, ਪਾਰਬ੍ਰਹਮ ਪ੍ਰਭ ਪੜਦਾ ਦਏ ਉਠਾਈਆ। ਸਾਚਾ ਮਾਰਗ ਇਕ ਜਣਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਪੁਰਖ ਸਮਰਥ, ਸੋ ਸਾਹਿਬ ਆਪ ਕਰਾਈਆ। ਨਿਰਗੁਣ ਧਾਰ ਜੋਤ ਨੂਰ ਪਰਗਟ, ਨੂਰ ਨੁਰਾਨਾ ਡਗਮਗਾਈਆ। ਸਚ ਦਵਾਰੇ ਬਹੇ ਸਜ, ਹਰਿ ਸੱਜਣ ਸੋਭਾ ਪਾਈਆ। ਚਾਰ ਜੁਗ ਦੇ ਵਿਛੜੇ ਲਏ ਸੱਦ, ਸੱਦਾ ਇਕੋ ਨਾਮ ਸੁਣਾਈਆ। ਪਾਰ ਕਰਾਏ ਪਿਛਲੀ ਹੱਦ, ਮਾਰਗ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਸਾਚੀ ਕਰਨੀ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਜੁਗ ਚੌਕੜੀ ਵੇਖਣਹਾਰ, ਨਿਰਗੁਣ ਸਰਗੁਣ ਖੇਲ ਕਰਾਈਆ। ਲੇਖਾ ਜਾਣ ਧੁਰ ਦਰਬਾਰ, ਦਰਗਹਿ ਸਾਚੀ ਸੋਭਾ ਪਾਈਆ। ਮਾਣ ਦੇ ਗੁਰ ਅਵਤਾਰ, ਪੀਰ ਪੈਗ਼ੰਬਰ ਬੂਝ ਬੁਝਾਈਆ। ਸੁਣਾਉਦਾ ਰਿਹਾ ਸੱਚੀ ਗੁਫ਼ਤਾਰ, ਨਾਮ ਸੰਦੇਸਾ ਇਕ ਅਲਾਈਆ। ਜਣਾਉਦਾ ਰਿਹਾ ਆਪਣੀ ਵਾਰ, ਗੀਤ ਗੋਬਿੰਦ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਖੇਲ ਆਪ ਜਣਾਈਆ। ਸਾਚੀ ਖੇਲ ਪੁਰਖ ਸਮਰਥ, ਹਰਿ ਕਰਤਾ ਆਪ ਕਰਾਇੰਦਾ। ਜੁਗ ਚੌਕੜੀ ਚਲਾਵਣਹਾਰਾ ਰਥ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਕਲਜੁਗ ਅੰਤਮ ਹੋ ਪਰਗਟ, ਜੋਤੀ ਜਾਮਾ ਰੂਪ ਧਰਾਇੰਦਾ। ਸਾਚਾ ਨੂਰ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਇੰਦਾ। ਦੋ ਜਹਾਨਾਂ ਇਕੋ ਰਾਸ, ਮੰਡਲ ਮੰਡਪ ਆਪ ਪਵਾਇੰਦਾ। ਖੇਲੇ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਸੋਭਾ ਪਾਇੰਦਾ। ਨਿਰਗੁਣ ਨਿਰਗੁਣ ਦੇਵੇ ਸਾਥ, ਸਰਗੁਣ ਸਰਗੁਣ ਬੂਝ ਬੁਝਾਇੰਦਾ। ਮੇਟੇ ਰੈਣ ਅੰਧੇਰੀ ਰਾਤ, ਸਤਿ ਸਤਿਵਾਦੀ ਸਾਚਾ ਚੰਦ ਚੜ੍ਹਾਇੰਦਾ। ਚਾਰ ਵਰਨ ਬਣਾਏ ਇਕ ਜਮਾਤ, ਚਾਰੇ ਖਾਣੀ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਭਗਵੰਤ, ਹਰਿ ਵੱਡਾ ਵਡ ਵਡਿਆਈਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਆਪਣਾ ਵੇਸ ਵਟਾਈਆ। ਪੂਰਨ ਜੋਤ ਸ੍ਰੀ ਭਗਵੰਤ, ਭਗਵਨ ਆਪਣੀ ਧਾਰ ਰਖਾਈਆ। ਆਦਿ ਜੁਗਾਦਿ ਮਹਿਮਾ ਅਗਣਤ, ਲੇਖਾ ਲਿਖ ਸਕੇ ਕੋਈ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਹਰਿ, ਧੁਰ ਦੀ ਧਾਰ ਆਪ ਪਰਗਟਾਈਆ। ਧੁਰ ਦੀ ਧਾਰ ਕਰ ਪਰਗਟ, ਪਰਗਟ ਆਪਣਾ ਖੇਲ ਖਿਲਾਇੰਦਾ। ਸਚ ਦੁਆਰ ਖੋਲ੍ਹ ਹੱਟ, ਬਣ ਵਣਜਾਰਾ ਵਣਜ ਵਖਾਇੰਦਾ। ਵੇਸ ਧਰ ਪੁਰਖ ਸਮਰਥ, ਸਮਰਥ ਆਪਣੀ ਕਾਰ ਕਮਾਇੰਦਾ। ਦੋ ਜਹਾਨਾਂ ਕਰ ਕੇ ਵਸ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਹੁਕਮ ਵਰਤਾਇੰਦਾ। ਭਗਤ ਸੁਹੇਲੇ ਮਾਰਗ ਦੱਸ, ਗੁਰ ਚੇਲੇ ਬੂਝ ਬੁਝਾਇੰਦਾ। ਸੰਤ ਸੱਜਣ ਦੇਵੇ ਰਸ, ਘਰ ਝਿਰਨਾ ਰਸ ਅੰਮ੍ਰਿਤ ਇਕ ਝਿਰਾਇੰਦਾ। ਗੁਰਮੁਖਾਂ ਰੱਖੇ ਦੇ ਕਰ ਹੱਥ, ਮਿਹਰ ਨਜ਼ਰ ਨੈਣ ਉਠਾਇੰਦਾ। ਗੁਰਸਿਖਾਂ ਖੋਲ੍ਹੇ ਆਪਣੀ ਅੱਖ, ਨਿਜ ਨੇਤਰ ਦਰਸ ਕਰਾਇੰਦਾ। ਲਹਿਣੇ ਪਾ ਨਾੜੀ ਰਤ, ਰਤੀ

ਰਤ ਆਪ ਮਹਿਕਾਇੰਦਾ। ਜਾਨਣਹਾਰਾ ਮਿਤ ਗਤ, ਗਤ ਮਿਤ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਪੁਰਖ ਅਕਾਲ, ਅਕਲ ਕਲ ਧਾਰੀ ਆਪ ਕਰਾਈਆ। ਕਰੇ ਖੇਲ ਦੀਨ ਦਿਆਲ, ਦੀਨਨ ਵੇਖੇ ਚਾਈਂ ਚਾਈਂਆ। ਨਾਤਾ ਤੋੜ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਤ੍ਰੈਗੁਣ ਮਾਇਆ ਮੇਟ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਚਾਰ ਜੁਗ ਦਾ ਹੱਲ ਕਰੇ ਸਵਾਲ, ਬੇਪਰਵਾਹ ਆਪਣਾ ਫੇਰਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਘਾਲਣ ਗਏ ਘਾਲ, ਤਿਨ੍ਹਾਂ ਕੀਤੀ ਘਾਲ ਲੇਖੇ ਪਾਈਆ। ਅੰਦਰ ਬਾਹਰ ਗੁਪਤ ਜ਼ਾਹਰ ਚਲੇ ਨਾਲ, ਬਣ ਸੰਗੀ ਸੰਗ ਨਿਭਾਈਆ। ਸ਼ਬਦ ਅਨਾਦ ਵਜਾਏ ਤਾਲ, ਅਨਾਦੀ ਰਾਗ ਸੁਣਾਈਆ। ਏਥੇ ਓਥੇ ਕਰੇ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਈਆ। ਸ਼ਬਦ ਸਰੂਪੀ ਬਣ ਦਲਾਲ, ਸਾਚਾ ਵਣਜ ਇਕੋ ਹੱਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਬੇਪਰਵਾਹੀਆ। ਮਿਹਰਵਾਨ ਹਰਿ ਕਰਤਾ ਪੁਰਖ, ਵਡ ਪੁਰਖੋਤਮ ਇਕ ਅਖਵਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਗ਼ਮ ਨਾ ਕੋਇ ਵਖਾਇੰਦਾ। ਜਨ ਭਗਤਾਂ ਕਰੇ ਸਦਾ ਤਰਸ, ਦਇਆਵਾਨ ਆਪ ਹੋ ਜਾਇੰਦਾ। ਅੰਮ੍ਰਿਤ ਮੇਘ ਦੇਵੇ ਬਰਸ, ਦੁਰਮਤ ਮੈਲ ਧਵਾਇੰਦਾ। ਸਾਚੀ ਕਰੇ ਲਿਖਤ ਪੜ੍ਹਤ, ਬਿਨ ਕਲਮ ਸ਼ਾਹੀ ਗੰਢ ਪਵਾਇੰਦਾ। ਆਪਣੇ ਮਿਲਣ ਦੀ ਦੱਸੇ ਸ਼ਰਤ, ਲਾਸ਼ਰੀਕ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਧਾਰ ਆਪ ਵਖਾਇੰਦਾ। ਸਾਚੀ ਧਾਰ ਵਖਾਏ ਏਕ, ਏਕੰਕਾਰ ਵੱਡੀ ਵਡਿਆਈਆ। ਆਤਮ ਪਰਮਾਤਮ ਦੇਵੇ ਟੇਕ, ਪਾਰਬ੍ਰਹਮ ਬ੍ਰਹਮ ਵੇਖੇ ਚਾਈਂ ਚਾਈਂਆ। ਨਿਰਗੁਣ ਸਰਗੁਣ ਧਾਰ ਭੇਖ, ਸਰਗੁਣ ਨਿਰਗੁਣ ਬੂਝ ਬੁਝਾਈਆ। ਨਜ਼ਰੀ ਆਵੇ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਸਚ ਮਹੱਲੇ ਖੇਲੇ ਖੇਲ, ਖ਼ਾਲਕ ਖ਼ਲਕ ਸੱਚਾ ਸ਼ਹਿਨਸ਼ਾਹੀਆ। ਸ਼ਾਹੋ ਭੂਪ ਬਣ ਨਰੇਸ਼, ਦਹਿ ਦਿਸ਼ਾ ਹੁਕਮ ਵਰਤਾਈਆ। ਜਨ ਭਗਤਾਂ ਕਰੇ ਆਪਣਾ ਹੇਤ, ਬਣ ਹਿਤਕਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਜਣਾਈਆ। ਸਾਚੀ ਧਾਰ ਦੱਸੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਜਿਸ ਦਾ ਮਿਲੇ ਨਾ ਕੋਈ ਨਿਸ਼ਾਨ, ਸੋ ਨਿਸ਼ਾਨਾ ਇਕ ਝੁਲਾਇੰਦਾ। ਜਿਸ ਦਾ ਰੱਖਦੇ ਸਾਰੇ ਮਾਣ, ਸੋ ਅਭਿਮਾਨੀ ਮੇਟ ਮਿਟਾਇੰਦਾ। ਜਿਸ ਦਾ ਗਾਉਦੇ ਸਾਰੇ ਗਾਣ, ਸੋ ਗੀਤ ਗੋਬਿੰਦ ਆਪ ਅਲਾਇੰਦਾ। ਜਿਸ ਨੂੰ ਕਹਿੰਦੇ ਮਰਦ ਮਰਦਾਨ, ਸੋ ਮਰਦਾਨਗੀ ਆਪ ਕਮਾਇੰਦਾ। ਜਿਸ ਦਾ ਨੂਰ ਬੇਪਹਿਚਾਨ, ਨੇਤਰ ਨੈਣ ਨਜ਼ਰ ਨਾ ਆਇੰਦਾ । ਜਿਸ ਨੂੰ ਕਹਿੰਦੇ ਨਿਰਗੁਣ ਰੂਪ ਸ੍ਰੀ ਭਗਵਾਨ, ਸਤਿ ਸਰੂਪੀ ਫੇਰਾ ਪਾਇੰਦਾ। ਸੋ ਖੇਲੇ ਖੇਲ ਨੌਜਵਾਨ, ਨਰ ਹਰਿ ਆਪਣੀ ਕਾਰ ਕਮਾਇੰਦਾ। ਜਨ ਭਗਤਾਂ ਦੇਵੇ ਧੁਰ ਦਾ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਅੰਤਮ ਔਧ ਪੁਗੀ ਆਣ, ਲੇਖਾ ਸਭ ਦਾ ਵੇਖ ਵਖਾਇੰਦਾ। ਜੋਤੀ ਜਾਮਾ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਨਵ ਨੌ ਚਾਰ ਵੇਖੇ ਮਾਰ ਧਿਆਨ, ਦੋ ਜਹਾਨਾਂ ਖੋਜ ਖੋਜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਦੇ ਕੇ ਗਏ ਬਿਆਨ, ਪੂਰਬ ਲੇਖਾ ਸਭ ਦਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਮਾਏ ਏਕ, ਅਕਲ ਕਲਧਾਰੀ ਦਇਆ ਕਮਾਈਆ।

ਹਰਿਜਨ ਸਾਜਣ ਲਏ ਪੇਖ, ਨੇਤਰ ਲੋਚਣ ਨੈਣ ਇਕ ਖੁਲ੍ਹਾਈਆ। ਪਾਰਬ੍ਰਹਮ ਪ੍ਰਭ ਵਖਾਏ ਸੁਹੰਜਣਾ ਦੇਸ, ਜਿਸ ਗ੍ਰਹਿ ਆਪਣਾ ਚਰਨ ਟਿਕਾਈਆ। ਭੂਪਤ ਭੂਤ ਬਣ ਨਰੇਸ਼, ਨਰ ਨਿਰੰਕਾਰ ਸੋਭਾ ਪਾਈਆ। ਧੁਰ ਦਾ ਦੇਵੇ ਸਚ ਸੰਦੇਸ਼, ਸੁਨੇਹੜਾ ਇਕੋ ਨਾਮ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਘਰ ਸਾਚੇ ਸਾਰੇ ਹੋਏ ਪੇਸ਼, ਪੇਸ਼ੀ ਇਕੋ ਘਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਪੜਦਾ ਆਪ ਉਠਾਈਆ। ਧੁਰ ਦਾ ਪੜਦਾ ਦੇਵੇ ਖੋਲ੍ਹ, ਖ਼ਾਲਕ ਖ਼ਲਕ ਵੱਡੀ ਵਡਿਆਈਆ। ਸ਼ਬਦ ਅਨਾਦੀ ਇਕੋ ਬੋਲ, ਜੁਗ ਵਿਛੜੇ ਲਏ ਮਿਲਾਈਆ। ਨਿਰਗੁਣ ਸੱਦੇ ਆਪਣੇ ਕੋਲ, ਦਰ ਦੁਆਰਾ ਇਕ ਸਮਝਾਈਆ। ਵੇਖੇ ਆਪ ਬੈਠ ਅਡੋਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਦਏ ਸੰਦੇਸਾ, ਹਰਿ ਸੱਦਾ ਨਾਮ ਜਣਾਈਆ। ਪੁਰਖ ਅਬਿਨਾਸ਼ੀ ਧਰਿਆ ਭੇਸਾ, ਪਾਰਬ੍ਰਹਮ ਰੂਪ ਅਨੂਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆ ਕੇ ਵੇਖੋ ਸੰਬਲ ਦੇਸਾ, ਮਹੱਲ ਅਟੱਲ ਕਰੀ ਰੁਸ਼ਨਾਈਆ। ਨਿਰਗੁਣ ਧਾਰ ਦੋ ਜਹਾਨਾਂ ਨੇਤਾ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਜਿਸ ਦਾ ਆਦਿ ਜੁਗਾਦਿ ਕੋਈ ਨਾ ਜਾਣੇ ਪੇਸ਼ਾ, ਅੰਤ ਕਹਿਣ ਕੋਇ ਨਾ ਆਈਆ। ਜਿਸ ਉਪਜਾਏ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ਾ, ਗਣਪਤ ਆਪਣਾ ਰੰਗ ਵਖਾਈਆ। ਜਿਸ ਪ੍ਰਗਟਾਏ ਕਰੋੜ ਤੇਤੀਸਾ, ਸੁਰਪਤ ਇੰਦ ਮਾਣ ਰਖਾਈਆ। ਜਿਨ ਗੁਰ ਅਵਤਾਰ ਪੀਰ ਪੈਗ਼ੰਬਰ ਦਿਤਾ ਨੇਂਦਾ, ਸੱਦਾ ਇਕੋ ਘਰ ਜਣਾਈਆ। ਸੋ ਸਾਹਿਬ ਸੁਲਤਾਨ ਪੁਰਖ ਅਬਿਨਾਸ਼ ਦੋ ਜਹਾਨ ਵੇਂਹਦਾ, ਬਿਨ ਅੱਖਾਂ ਵੇਖੇ ਥਾਉਂ ਥਾਈਂਆ। ਸਚ ਮਹੱਲੇ ਸਚ ਦਵਾਰ ਸਚ ਸਿੰਘਾਸਣ ਮਹੱਲ ਅਟੱਲ ਅਗੰਮ ਅਥਾਹ ਬਹਿੰਦਾ, ਭੂਮਕਾ ਨਜ਼ਰ ਕਿਸੇ ਨਾ ਆਈਆ। ਸਤਿ ਸੰਦੇਸ ਇਕੋ ਕਹਿੰਦਾ, ਸਚ ਸਾਚੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਤੇਰੀ ਭਗਵਾਨ, ਪ੍ਰਭ ਸਾਚੇ ਸੱਚੀ ਭਾਈਆ। ਤੇਰਾ ਸੁਣਿਆ ਇਕ ਫ਼ਰਮਾਣ, ਵੱਜੀ ਘਰ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਰਾਹ ਤਕਾਣ, ਬੈਠੇ ਧਿਆਨ ਲਗਾਈਆ । ਕਵਣ ਵੇਲਾ ਸੱਦੇ ਆਪ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਜਾ ਕੇ ਸਜਦਾ ਕਰੀਏ ਸਲਾਮ, ਸੀਸ ਜਗਦੀਸ ਝੁਕਾਈਆ। ਇਸ ਨੂੰ ਮੰਨੀਏ ਇਕ ਅਮਾਮ, ਪਰਵਰਦਗਾਰ ਇਕ ਅਖਵਾਈਆ। ਜਿਸ ਦਾ ਕਲਮਾ ਹੱਕ ਕਲਾਮ, ਕਾਇਨਾਤ ਕਰੇ ਪੜ੍ਹਾਈਆ। ਜਿਸ ਦਾ ਮੰਤਰ ਸਤਿਨਾਮ, ਨਾਮ ਸਤਿ ਇਕ ਰਖਾਈਆ। ਸੋ ਖੇਲ ਕਰੇ ਵਿਚ ਜਹਾਨ, ਦੋ ਜਹਾਨਾਂ ਵਾਲੀ ਫੇਰਾ ਪਾਈਆ। ਜਿਸ ਦਾ ਝੁੱਲੇ ਇਕ ਨਿਸ਼ਾਨ, ਸੱਤ ਰੰਗ ਵੱਜੀ ਵਧਾਈਆ। ਤਿਸ ਨੂੰ ਮੰਨੀਏ ਅਗੰਮੀ ਕਾਹਨ, ਆਦਿ ਜੁਗਾਦਿ ਲੱਖ ਚੁਰਾਸੀ ਗੋਪੀ ਰਿਹਾ ਹੰਡਾਈਆ। ਉਸ ਦੇ ਚਰਨ ਕਰੀਏ ਧਿਆਨ, ਚਿਤ ਚਰਨ ਕਵਲ ਇਕ ਰਖਾਈਆ। ਸੋ ਦੇਵੇ ਸੱਚਾ ਮਾਣ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਆਦਿ ਜੁਗਾਦਿ ਇਕ ਅਖਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ, ਪ੍ਰਭ ਤੇਰੇ ਅੱਗੇ ਅਰਜ਼ੋਈਆ। ਜੁਗ ਚੌਕੜੀ ਤੇਰੇ ਦਰ ਤੋਂ ਲੈਣ, ਭਿਖਕ ਭਿਖਿਆ ਝੋਲੀ ਪਾਈਆ। ਆਦਿ ਜੁਗਾਦਿ ਭਾਣਾ ਤੇਰਾ ਸਹਿਣ, ਆਪਣੀ ਚਲੇ ਨਾ ਕੋਇ ਚਤਰਾਈਆ। ਤੇਰੇ ਹੱਥ ਲਹਿਣਾ ਦੇਣ, ਦੇਵਣਹਾਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਮੰਗ ਮੰਗਾਈਆ। ਤੇਰੇ ਦਰ ਮੰਗ ਪ੍ਰਭ, ਘਰ ਸੱਜਣ ਇਕ ਮੰਗਾਈਆ। ਸੰਤ ਸਾਜਣ ਆਪਣੇ ਲੈ ਲੱਭ, ਗੁਰਮੁਖ ਪੜਦਾ ਲਾਹੀਆ। ਪਾਰ ਕਰਾ ਜਗਤ ਹੱਦ, ਸਚ ਦੁਆਰੇ ਸਦ ਬਹਾਈਆ। ਨਾਮ ਵਜਾ ਅਗੰਮੀ ਨਦ, ਸੁਰ ਤਾਲ ਨਾ ਕੋਇ ਰਖਾਈਆ। ਲੱਖ ਚੁਰਾਸੀ ਨਾਲੋਂ ਕਰ ਅੱਡ, ਅੱਡਰੀ ਆਪਣੀ ਕਾਰ ਕਮਾਈਆ। ਭਾਗ ਲਗਾ ਕਾਇਆ ਮਾਟੀ ਹੱਡ, ਮਾਸ ਨਾੜੀ ਕਰ ਰੁਸ਼ਨਾਈਆ। ਸੰਤ ਸੁਹੇਲੇ ਤੇਰੀ ਯਦ, ਵਿਸ਼ਵ ਤੇਰੀ ਧਾਰ ਨਜ਼ਰੀ ਆਈਆ। ਸਾਚਾ ਜਾਮ ਪਿਆ ਮਧ, ਅੰਮ੍ਰਿਤ ਰਸ ਇਕ ਚਖਾਈਆ। ਤੇਰੇ ਦੁਆਰੇ ਬਹਿਣ ਸਜ, ਸਗਲਾ ਸੰਗ ਰਖਾਈਆ। ਪੜਦਾ ਏਨ੍ਹਾਂ ਲੈਣਾ ਕਜ, ਜੋ ਬੈਠਣ ਸੀਸ ਨਿਵਾਈਆ। ਤੇਰਾ ਨਾਉਂ ਪੁਰਖ ਸਮਰਥ, ਸਮਰਥ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਪ੍ਰਭ ਦੀਨ ਦਿਆਲ, ਦਰ ਤੇਰੇ ਇਕ ਅਰਜ਼ੋਈਆ। ਕਿਰਪਾ ਕਰ ਵਡ ਕਿਰਪਾਲ, ਤੇਰੇ ਹੱਥ ਸਰਬ ਵਡਿਆਈਆ। ਹਉਂ ਬਾਲੀ ਬੁਧ ਬਾਲ ਅਞਾਣ, ਤੂੰ ਦਾਤਾ ਤੇਰਾ ਅੰਤ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਸਾਚੇ ਖ਼ੁਸ਼ੀ ਵਖਾਈਆ। ਤੇਰਾ ਘਰ ਸੋਹਣਾ ਚੰਗਾ, ਚੰਗੀ ਤਰਾ ਨਜ਼ਰੀ ਆਈਆ। ਨਾਮ ਅਗੰਮੀ ਇਕੋ ਰੰਗਾ, ਰੰਗ ਰੰਗੀਲੇ ਤੇਰੇ ਹੱਥ ਵਡਿਆਈਆ। ਧੁਰ ਧਾਮ ਵੱਜੇ ਉਹ ਮਰਦੰਗਾ, ਜਿਸ ਦੀ ਕਿੱਲੀ ਸਤਾਰ ਹੱਥ ਨਾ ਕਿਸੇ ਫੜਾਈਆ। ਸੁਣ ਕੇ ਆਵੇ ਉਹ ਅਨੰਦਾ, ਅਨੰਦ ਅਨੰਦ ਵਿਚ ਰਖਾਈਆ। ਮਿਲੇ ਮੇਲ ਸੂਰੇ ਸਰਬੰਗਾ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਲੇਖਾ ਚੁੱਕੇ ਜੇਰਜ ਅੰਡਾ, ਉਤਭੁਜ ਸੇਤਜ ਪੰਧ ਮੁਕਾਈਆ। ਤੂੰ ਤੁਟਿਆਂ ਦੇਵੇਂ ਗੰਢਾ, ਗੰਢਣਹਾਰ ਅਖਵਾਈਆ। ਜੁਗ ਚੌਕੜੀ ਭੁਲਣਹਾਰ ਬੰਦਾ, ਅਭੁਲ ਤੇਰੇ ਚਰਨ ਮਿਲੇ ਸਰਨਾਈਆ। ਤੂੰ ਦੀਨ ਦਿਆਲ ਸਾਹਿਬ ਬਖ਼ਸ਼ੰਦਾ, ਬਖ਼ਸ਼ਸ਼ ਇਕੋ ਝੋਲੀ ਪਾਈਆ। ਪਤਤ ਪੁਨੀਤ ਕਰ ਅਵਗੁਣ ਭਰਿਆ ਬੰਦਾ, ਕੂੜੀ ਕਿਰਿਆ ਦੁਰਮਤ ਧਵਾਈਆ। ਨਾਮ ਫੇਰ ਅਗੰਮੀ ਖੰਡਾ, ਖੜਗ ਇਕੋ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਸਾਚੇ ਖ਼ੁਸ਼ੀ ਰਖਾਈਆ। ਤੇਰਾ ਘਰ ਲੱਗੇ ਸੋਹਣਾ, ਪ੍ਰਭ ਅੱਛੀ ਬਣਤ ਬਣਾਈਆ। ਨਾ ਹੱਸਣਾ ਨਾ ਕੋਈ ਰੋਣਾ, ਦੁੱਖ ਸੁਖ ਨਾ ਕੋਇ ਸਮਾਈਆ। ਨਾ ਆਲਸ ਨਿੰਦਰਾ ਨਾ ਕੋਈ ਸੌਣਾ, ਜਾਗਰਤ ਰੂਪ ਨਾ ਕੋਇ ਵਟਾਈਆ। ਰਾਗ ਨਾਦ ਨਾ ਕੋਈ ਗੌਣਾ, ਸੁਰ ਤਾਲ ਨਾ ਕੋਇ ਰਖਾਈਆ। ਨਾ ਕੋਈ ਉਣੰਜਾ ਪਵਣ ਪਵਣਾ, ਠੰਡੀ ਧਾਰ ਨਾ ਕੋਇ ਰਖਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਮਾਦੀ ਆਦਿ ਜੁਗਾਦੀ ਸ਼ਬਦ ਅਨਾਦੀ ਤੇਰਾ ਰੂਪ ਇਕੋ ਆਉਣਾ, ਜੋਤੀ ਜੋਤ ਜੋਤ ਰੁਸ਼ਨਾਈਆ। ਸਾਚਾ ਦਰ ਦੋ ਜਹਾਨ ਸੁਹਾਉਣਾ, ਘਰ ਸਾਚੇ ਖ਼ੁਸ਼ੀ ਵਖਾਈਆ। ਜੁਗ ਚੌਕੜੀ ਲਹਿਣਾ ਝੋਲੀ ਪਾਉਣਾ, ਦਰ ਤੇਰੇ ਮੰਗ ਮੰਗਾਈਆ। ਸਾਚੇ ਸੱਜਣ ਨਾਲ ਮਿਲਾਉਣਾ, ਜਿਨ੍ਹਾਂ ਮਿਲਿਆਂ ਵਿਛੋੜਾ ਕੋਇ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਦੇ ਦੇ ਮੀਤ, ਮਿੱਤਰ ਪਿਆਰੇ ਤੇਰੀ ਸ਼ਰਨਾਈਆ। ਸਤਿ ਸਤਿਵਾਦੀ ਤੇਰੀ ਵੇਖੀਏ ਰੀਤ, ਲੋਕਮਾਤ ਵੱਜੇ ਵਧਾਈਆ। ਰਲ ਮਿਲ ਇਕੋ ਗਾਈਏ ਗੀਤ, ਸਾਚਾ ਢੋਲਾ ਸਾਹਿਬ ਗਾਈਆ। ਤੇਰੇ ਛਤਰ ਝੁੱਲੇ ਸੀਸ, ਜਗਦੀਸ ਤੇਰਾ ਧਾਮ ਸੋਭਾ

ਪਾਈਆ। ਮਾਣ ਮਿਲੇ ਹਸਤ ਕੀਟ, ਊਚ ਨੀਚ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਜਣਾਈਆ। ਸਾਚਾ ਭੇਵ ਦੱਸੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਪੰਦਰਾਂ ਕੱਤਕ ਦਿਵਸ ਮਹਾਨ, ਹਰਿ ਕਰਤਾ ਆਪ ਪਰਗਟਾਇੰਦਾ। ਤਖ਼ਤ ਨਿਵਾਸੀ ਖੇਲ ਕਰੇ ਦੋ ਜਹਾਨ, ਦੋ ਜਹਾਨਾਂ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਰਬਾਰ ਇਕ ਸੁਹਾਇੰਦਾ। ਸਚ ਦਰਬਾਰ ਲਗਾਏ ਮਾਤ, ਮਾਤਰ ਭੂਮੀ ਦਏ ਵਡਿਆਈਆ। ਚਾਰ ਵਰਨ ਦੀ ਇਕ ਜਮਾਤ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਧੁਰ ਦੀ ਵਸਤ ਦੇਵੇ ਦਾਤ, ਅਨਮੁਲੜੀ ਝੋਲੀ ਪਾਈਆ। ਮੇਟੇ ਕਲ ਅੰਧੇਰੀ ਰਾਤ, ਸਾਚਾ ਚੰਦ ਨੂਰ ਰੁਸ਼ਨਾਈਆ। ਰਸਨਾ ਦੱਸੇ ਇਕੋ ਗਾਥ, ਸਾਚਾ ਸੋਹਲਾ ਢੋਲਾ ਆਪ ਪੜ੍ਹਾਈਆ। ਲਹਿਣਾ ਦੇਵੇ ਮਸਤਕ ਮਾਥ, ਪੂਰਬ ਲੇਖਾ ਝੋਲੀ ਪਾਈਆ। ਨਾਮ ਚੜ੍ਹਾਏ ਸਾਚੇ ਰਾਥ, ਬਣ ਰਥਵਾਹੀ ਸੇਵ ਕਮਾਈਆ। ਸਚ ਨੁਹਾਏ ਤੀਰਥ ਤਾਟ, ਸਰੋਵਰ ਇਕੋ ਇਕ ਪਰਗਟਾਈਆ। ਭੇਵ ਚੁਕਾਏ ਜ਼ਾਤ ਪਾਤ, ਆਤਮ ਪਰਮਾਤਮ ਦਏ ਸਮਝਾਈਆ। ਨਜ਼ਰੀ ਆਏ ਇਕ ਇਕਾਂਤ, ਹਰ ਘਟ ਬੈਠਾ ਡੇਰਾ ਲਾਈਆ। ਕਰੇ ਖੇਲ ਸਾਖਿਆਤ, ਨਿਰਵੈਰ ਪੁਰਖ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ । ਸਾਚੀ ਕਰਨੀ ਕਰੇ ਗੋਪਾਲ, ਪ੍ਰਭ ਵਡਾ ਵਡ ਵਡਿਆਈਆ। ਚਾਰ ਜੁਗ ਦੇ ਵਿਛੜੇ ਯਾਰ, ਗੁਰਮੁਖ ਆਪਣੇ ਨਾਲ ਮਿਲਾਈਆ। ਸਭ ਦੀ ਸੁਰਤ ਲਏ ਸੰਭਾਲ, ਸੁਰਤੀ ਸ਼ਬਦੀ ਡੋਰੀ ਤੰਦ ਬੰਧਾਈਆ। ਸਾਚਾ ਖੇਲ ਕਰੇ ਕਮਾਲ, ਕੁਦਰਤ ਕਾਦਰ ਦਏ ਜਣਾਈਆ। ਵੇਖੋ ਹਕੀਕਤ ਹੱਕ ਹਲਾਲ, ਲਾਸ਼ਰੀਕ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਸੋਭਾ ਪਾਈਆ। ਸਚ ਦਰਬਾਰਾ ਮਾਤ ਲੱਗੇ, ਲਗਾਵਣਹਾਰਾ ਆਪ ਲਗਾਈਆ। ਹਰਿ ਭਗਤ ਲਗਾਏ ਆਪਣੇ ਅੱਗੇ, ਅੱਗਾ ਪਿੱਛਾ ਆਪਣੀ ਵੰਡ ਵੰਡਾਈਆ। ਭਗਤ ਦੁਆਰ ਸਾਚੀ ਹੱਦੇ, ਘਰ ਸਾਚੇ ਸੋਭਾ ਪਾਈਆ। ਨਾਮ ਨਗਾਰਾ ਇਕੋ ਵੱਜੇ, ਦੋ ਜਹਾਨ ਕਰੇ ਸ਼ਨਵਾਈਆ। ਸਾਚੇ ਤਖ਼ਤ ਹਰਿ ਜੂ ਸਜੇ, ਸੋਭਾਵੰਤ ਸੋਭਾ ਪਾਈਆ। ਗੁਰ ਅਵਤਾਰ ਆਵਣ ਭੱਜੇ, ਬਣ ਪਾਂਧੀ ਪੰਧ ਮੁਕਾਈਆ। ਦੋਵੇਂ ਹੱਥ ਸਭ ਨੇ ਬੱਧੇ, ਬੰਦਨਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸਾਚੀ ਖੇਲ ਕਰੇ ਕਰਤਾਰ, ਹਰਿ ਕਰਨੀ ਆਪ ਜਣਾਇੰਦਾ। ਇਕ ਪੰਜ ਦਾ ਸਚ ਵਿਹਾਰ, ਦੂਆ ਸਿਫ਼ਰਾ ਜੋੜ ਜੁੜਾਇੰਦਾ। ਬੀਸ ਬੀਸ ਦਾ ਕਰਜ਼ ਉਤਾਰ, ਪੰਦਰਾਂ ਪੰਦਰਾਂ ਰੰਗ ਰੰਗਾਇੰਦਾ। ਪੰਦਰਾਂ ਬੀਸ ਏਕੰਕਾਰ, ਆਪਣੀ ਕਲ ਵਰਤਾਇੰਦਾ। ਦੋਹਾਂ ਵਿਚੋਲਾ ਸਿਰਜਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਆਪ ਮਿਲਾਇੰਦਾ। ਸਾਚਾ ਮੇਲਾ ਵੀਹ ਸਦ ਪੰਦਰਾਂ, ਹਰਿ ਦੇਵਣਹਾਰ ਵਡਿਆਈਆ। ਜਿਸ ਭੇਵ ਖੁਲਾਇਆ ਮਸਜਦ ਮੰਦਰਾਂ, ਸ਼ਿਵਦਵਾਲੇ ਮੱਠ ਪੜਦਾ ਲਾਹੀਆ। ਜਿਸ ਪੜਦਾ ਲਾਹਿਆ ਡੂੰਘੀ ਕੰਦਰਾ, ਘਰ ਘਰ ਵਿਚ ਵੇਖ ਵਖਾਈਆ। ਜਨ ਭਗਤਾਂ ਤੋੜਿਆ ਬਜਰ ਕਪਾਟੀ ਜੰਦਰਾ, ਪੜਦਾ ਦਿਤਾ ਆਪ ਚੁਕਾਈਆ। ਸੋ ਲੇਖਾ ਰੱਖੇ ਨਾ ਕੋਈ ਗੰਧਲਾ, ਨਿਰਮਲ ਸਦਾ ਦਏ ਕਰਾਈਆ। ਪੁਰਖ ਅਬਿਨਾਸ਼ੀ ਕਦੇ ਨਾ ਹੋਵੇ ਅੰਧਲਾ, ਜਗ ਵੇਖੇ ਥਾਉਂ ਥਾਈਂਆ। ਭਗਤ ਦੁਆਰ ਬਣਾ ਬੰਗਲਾ, ਘਟ ਭੀਤਰ ਡੇਰਾ ਲਾਈਆ। ਸਚ ਪਰਕਾਸ਼ ਕਰ ਅਗੰਮੀ ਚੰਦਨਾ, ਨੂਰੀ ਜੋਤ

ਡਗਮਗਾਈਆ। ਜਨ ਭਗਤ ਜਣਾਏ ਇਕੋ ਬੰਦਨਾ, ਬੰਦਗੀ ਧੁਰ ਦੀ ਆਪ ਸਮਝਾਈਆ। ਸਾਚਾ ਦੇਵੇ ਸਤਿ ਅਨੰਦਨਾ, ਅਨੰਦ ਅਨੰਦ ਵਿਚੋ ਰਖਾਈਆ। ਕੂੜ ਵਿਕਾਰਾ ਵਿਚੋਂ ਕੱਢਣਾ, ਜੂਠ ਝੂਠ ਦਏ ਤਜਾਈਆ। ਸੋ ਭਗਤ ਭਗਵਾਨ ਦਰ ਸਾਚੇ ਸੱਦਣਾ, ਜਿਸ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਰਚਾਈਆ। ਆਪਣੀ ਖੇਲ ਰਚ ਕੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਭਗਤ ਭਗਵਾਨ ਥਾਪਣ ਥਾਪ, ਦੇਵੇ ਮਾਣ ਵਡਿਆਈਆ। ਸਤਿ ਸਰੂਪੀ ਬਖ਼ਸ਼ੇ ਜਾਪ, ਜੀਵਣ ਜੁਗਤ ਜਣਾਈਆ। ਕਿਨਾਰਾ ਵਖਾਏ ਇਕੋ ਘਾਟ, ਪੱਤਣ ਮੇਲਾ ਬੇਪਰਵਾਹੀਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸੱਚਾ ਚੰਦ ਚਮਕਾਈਆ। ਸਚ ਸੁਹੰਜਣੀ ਚੜ੍ਹੇ ਪਰਭਾਸ, ਪੰਦਰਾਂ ਕੱਤਕ ਖ਼ੁਸ਼ੀ ਮਨਾਈਆ। ਪਰਭਾਤੋਂ ਆਏ ਮੁੜ ਕੇ ਰਾਤ, ਰੈਣ ਆਪਣਾ ਰੰਗ ਵਖਾਈਆ। ਭਿੰਨੜੀ ਕਹੇ ਮੇਰੀ ਪੂਰੀ ਖ਼ਾਹਸ਼, ਪ੍ਰਭ ਆਸਾ ਪੂਰ ਕਰਾਈਆ। ਨਿਰਗੁਣ ਆਇਆ ਬਣ ਕੇ ਸਾਥ, ਸਰਗੁਣ ਸੰਗ ਨਿਭਾਈਆ। ਮੰਡਲ ਬਹਿ ਕੇ ਪਾਵੇ ਰਾਸ, ਗੋਪੀ ਕਾਹਨ ਨਚਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਅੱਗੇ ਕਰਨ ਅਰਦਾਸ, ਸੋ ਅਦਲੀ ਵੇਸ ਵਟਾਈਆ। ਜਨ ਭਗਤਾਂ ਪੂਰੀ ਕਰੇ ਖ਼ਾਹਸ਼, ਖ਼ਾਲਸ ਆਪਣੀ ਵਸਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਲੇਖੇ ਲਾਈਆ। ਪੂਰਬ ਲੇਖਾ ਲਾਏ ਲੇਖੇ, ਲੇਖਾ ਲਿਖਣਹਾਰ ਕਰਤਾਰਾ। ਨਿਰਗੁਣ ਸਰਗੁਣ ਆਪੇ ਵੇਖੇ, ਪੜਦਾ ਖੋਲ੍ਹ ਬੰਦ ਕਿਵਾੜਾ। ਜੁਗ ਚੌਕੜੀ ਰੱਖੇ ਚੇਤੇ, ਭੁੱਲ ਨਾ ਜਾਏ ਅਭੁੱਲ ਗੁਰੂ ਕਰਤਾਰਾ। ਜਨ ਭਗਤਾਂ ਕਰੇ ਸਾਚਾ ਹੇਤੇ, ਨਾਤਾ ਤੋੜ ਸਰਬ ਸੰਸਾਰਾ। ਨਿਰਗੁਣ ਸਰਗੁਣ ਖੇਲ ਖੇਡੇ, ਕਲ ਕਲਕੀ ਲੈ ਅਵਤਾਰਾ। ਸ਼ਬਦ ਸੰਦੇਸਾ ਇਕੋ ਭੇਜੇ, ਦੋ ਜਹਾਨਾਂ ਕਰੇ ਖ਼ਬਰਦਾਰਾ। ਪ੍ਰਭ ਜੂ ਵਸੇ ਸਾਚੇ ਦੇਸੇ, ਸੰਬਲ ਨਗਰ ਨਿਆਰਾ। ਮੇਲ ਮਿਲਾਵਾ ਦਸ ਦਸਮੇਸੇ, ਜੋਤੀ ਸ਼ਬਦੀ ਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਆਪ ਕਰਤਾਰਾ। ਸਾਚੀ ਖੇਲ ਖੇਲੇ ਕਰਤਾਰ, ਕੁਦਰਤ ਵੇਖੇ ਚਾਈਂ ਚਾਈਂਆ। ਸੁਹੰਜਣੀ ਰੁੱਤ ਸੋਹੇ ਸਾਚੀ ਥਿਤ ਵਾਰ, ਮਿਲੇ ਮਾਣ ਵਡਿਆਈਆ। ਗੁਰਮੁਖ ਸਾਚੇ ਲਏ ਉਠਾਲ, ਸਗਲਾ ਸੰਗ ਨਿਭਾਈਆ। ਕਿਰਪਾ ਕਰ ਦੀਨ ਦਿਆਲ, ਦਇਆਲਤਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਦੇਵੇ ਮਾਣ ਗੁਰਮੁਖ ਮੀਤ, ਗੁਰ ਸਤਿਗੁਰ ਦਇਆ ਕਮਾਇੰਦਾ। ਵੀਹ ਸੌ ਪੰਦਰਾਂ ਜਿਨ੍ਹਾਂ ਨਾਲ ਚਲਾਈ ਰੀਤ, ਰੀਤੀਵਾਨ ਖੇਲ ਖਲਾਇੰਦਾ। ਸਾਚਾ ਨਾਤਾ ਬੰਨ੍ਹ ਪ੍ਰੀਤ, ਬਿਧਾਤਾ ਆਪਣਾ ਜੋੜ ਜੁੜਾਇੰਦਾ। ਰਲ ਮਿਲ ਏਨ੍ਹਾਂ ਨਾਲ ਗਾਇਆ ਗੀਤ, ਸਾਂਝੀਵਾਲ ਆਪ ਅਖਵਾਇੰਦਾ। ਭੇਵ ਚੁਕਾ ਮੰਦਰ ਮਸੀਤ, ਸਾਚਾ ਧਾਮ ਇਕ ਵਖਾਇੰਦਾ। ਜਿਸ ਘਰ ਵਸੇ ਆਪ ਅਨਡੀਠ, ਸੋ ਮੰਦਰ ਸੋਭਾ ਪਾਇੰਦਾ। ਤਿਨ੍ਹਾਂ ਦੇਵੇ ਨਾਲ ਵਡਿਆਈ ਆਪ ਜਗਦੀਸ, ਜਿਨ੍ਹਾਂ ਆਪਣੇ ਰੰਗ ਰੰਗਾਇੰਦਾ। ਸਚ ਦਸਤਾਰ ਬੰਧਾਏ ਸੀਸ, ਸੀਸ ਆਪਣੀ ਝੋਲੀ ਪਾਇੰਦਾ। ਨਿਰਗੁਣ ਸਰਗੁਣ ਬਣ ਕੇ ਦੂਆ ਜ਼ੀਰੋ ਅੰਕ ਬਣਾਏ ਬੀਸ, ਬੀਸ ਆਪਣੀ ਕਾਰ ਵਖਾਇੰਦਾ। ਸਚ ਧਰਮ ਜਣਾਏ ਹਦੀਸ, ਧੁਰ ਸੰਦੇਸਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਇਕੀ ਆਪ ਪਰਗਟਾਇੰਦਾ। ਏਕਾ ਇਕੀ ਜਾਏ ਜਣਾ, ਬਲ ਬਾਵਨ ਭੇਵ ਚੁਕਾਈਆ। ਸਾਚੀ ਸਿਖੀ ਦਏ ਸਮਝਾ, ਸਿਖਿਆ ਇਕੋ ਇਕ ਦ੍ਰਿੜਾਈਆ। ਧਾਰੋਂ ਤਿੱਖੀ ਦਏ ਵਖਾ, ਆਪ ਆਪਣੇ ਮਾਰਗ ਲਾਈਆ। ਨਿਕੀਉਂ ਵੱਡੀ ਦਏ ਬਣਾ,

ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਇਕੀ ਗੁਰਮੁਖ ਕਰ ਤਿਆਰ, ਤ੍ਰੈਭਵਨ ਧਨੀ ਆਪ ਜਣਾਇੰਦਾ। ਸਤਿ ਸਤਿ ਦਾ ਇਕ ਵਿਹਾਰ, ਵਿਵਹਾਰੀ ਕਾਰ ਕਮਾਇੰਦਾ। ਸਤਿ ਸਤਿ ਦਾ ਇਕ ਅਖਾੜ, ਸਤਿ ਸਤਿਵਾਦੀ ਆਪ ਲਗਾਇੰਦਾ। ਸਤਿ ਸਤਿ ਦਾ ਇਕ ਯਾਰ, ਸਤਿ ਪੁਰਖ ਨਿਰੰਜਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਪਾਵੇ ਇਕ ਇਕੀਸਾ, ਅਕਲ ਕਲਾ ਵਡਿਆਈਆ। ਸਚ ਸੁਣਾਏ ਧਰਮ ਹਦੀਸਾ, ਹਜ਼ਰਤ ਇਕੋ ਬੂਝ ਬੁਝਾਈਆ। ਅੰਦਰ ਵੜ ਕੇ ਬਦਲੇ ਸਭ ਦੀ ਨੀਤਾ, ਨੀਤੀਵਾਨ ਆਪ ਹੋ ਜਾਈਆ। ਬਖ਼ਸ਼ੇ ਚਰਨ ਕਵਲ ਪ੍ਰੀਤਾ, ਪ੍ਰੀਤੀ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨੂਰ ਖ਼ੁਦਾਈਆ। ਨੂਰ ਖ਼ੁਦਾਈ ਹੋਏ ਬਿਸਮਲ, ਬਿਸਮਲ ਆਪਣੀ ਧਾਰ ਚਲਾਇੰਦਾ। ਲੇਖਾ ਜਾਣ ਇਲਾਹੀ ਇਲ, ਇਲਾਬੁਤ ਵੇਖ ਵਖਾਇੰਦਾ। ਜਿਸ ਨੂੰ ਸਾਰੇ ਮੰਨਦੇ ਤਿਲ, ਸੋ ਤਿਲ ਆਪਣਾ ਨੂਰ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕੀਆਂ ਸਿਰ ਸ੍ਰੀ ਦਸਤਾਰ ਬੰਧਾਇੰਦਾ। ਸ੍ਰੀ ਦਸਤਾਰ ਬੰਨ੍ਹੇ ਚੀਰਾ, ਚੀਰੇ ਜਗਤ ਲੋਕਾਈਆ। ਭਗਤਾਂ ਦੇਵੇ ਸਾਚੀ ਧੀਰਾ, ਧਰਮ ਇਕ ਸਮਝਾਈਆ। ਚਾਰ ਵਰਨ ਅੰਮ੍ਰਿਤ ਪਿਆਏ ਇਕੋ ਸੀਰਾ, ਠੰਡੀ ਠਾਰ ਧਾਰ ਵਹਾਈਆ। ਸਤਿ ਧਰਮ ਦਾ ਬੰਨ੍ਹੇ ਕਲੀਰਾ, ਘਰ ਸਾਚੇ ਸਗਨ ਮਨਾਈਆ। ਸ਼ਰਅ ਸ਼ਰੀਅਤ ਤੋੜ ਜ਼ੰਜੀਰਾ, ਨਵ ਦਰ ਕਰੇ ਕੁੜਮਾਈਆ। ਚੋਟੀ ਚਾੜ੍ਹੇ ਫੜ ਅਖ਼ੀਰਾ, ਆਖ਼ਰ ਆਪਣੀ ਬੂਝ ਬੁਝਾਈਆ। ਸੋਭਾਵੰਤ ਸੁਹਾਏ ਹਸਤ ਕੀੜਾ, ਊਚ ਨੀਚ ਨਜ਼ਰ ਨਾ ਆਈਆ। ਸਤਿਜੁਗ ਸਾਚੀ ਬੰਨ੍ਹੇ ਬੀੜਾ, ਨਿਰਗੁਣ ਨੀਂਹ ਧਰਾਈਆ। ਕਲਜੁਗ ਮਾਰਗ ਚੁੱਕੇ ਭੀੜਾ, ਗੁਰਮੁਖ ਬਾਹਰ ਕਢਾਈਆ। ਤਿੱਖੀ ਰਖਾਏ ਮੁਖੀ ਤੀਰਾ, ਤੀਰ ਅੰਦਾਜ਼ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ। ਇਕੀ ਸਿਖ ਵੰਡ ਅਪਾਰ, ਸੱਤ ਸੱਤ ਸੱਤ ਨਾਲ ਮਿਲਾਇੰਦਾ । ਸੱਜੇ ਖੱਬੇ ਏਕਾ ਧਾਰ, ਅੱਗੇ ਆਪਣਾ ਨੂਰ ਚਮਕਾਇੰਦਾ। ਪਿਛੇ ਨਾ ਕੋਈ ਦਏ ਉਧਾਰ, ਸਨਮੁਖ ਆਪਣਾ ਭੇਵ ਖੁਲਾਇੰਦਾ। ਚੀਰੇ ਬੰਨ੍ਹ ਸੱਚੀ ਦਸਤਾਰ, ਹੀਰੇ ਗੁਰਮੁਖ ਆਪ ਪਰਗਟਾਇੰਦਾ। ਵੀਰੇ ਵਿਛੜੇ ਮੇਲੇ ਯਾਰ, ਸਾਚਾ ਮੇਲਾ ਆਪ ਕਰਾਇੰਦਾ। ਨੀਲੇ ਵਾਲਾ ਹੋ ਅਸਵਾਰ, ਸਾਚੇ ਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਚੜ੍ਹਾਇੰਦਾ। ਸਾਚੀ ਪਗੜੀ ਚੜ੍ਹੇ ਰੰਗ, ਹਰਿ ਕਰਤਾ ਆਪ ਚੜ੍ਹਾਈਆ। ਚਾਰ ਜੁਗ ਦੀ ਪੂਰੀ ਮੰਗ, ਅੰਤਮ ਦਏ ਕਰਾਈਆ। ਗੋਬਿੰਦ ਰੱਖ ਆਪਣੇ ਸੰਗ, ਲਹਿਣਾ ਝੋਲੀ ਪਾਈਆ। ਦੇਵਣਹਾਰਾ ਇਕ ਅਨੰਦ, ਅਨੰਦ ਅਨੰਦ ਵਿਚੋਂ ਜਣਾਈਆ। ਮਿਲ ਕੇ ਗਾਵੇ ਸੱਚਾ ਛੰਦ, ਭਗਤ ਭਗਵਾਨ ਰਾਗ ਅਲਾਈਆ। ਅਗਲਾ ਮੁੱਕੇ ਸਭ ਦਾ ਪੰਧ, ਪਿਛਾ ਯਾਦ ਕੋਇ ਨਾ ਆਈਆ। ਕਰ ਕਿਰਪਾ ਆਪਣੇ ਨਾਲ ਗੰਢ, ਘਰ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦਾ ਦੇਵੇ ਮਾਣ ਵਡਿਆਈਆ। ਗੁਰਮੁਖ ਇਕੀ ਬੰਨ੍ਹਣ ਪੱਗ, ਹਰਿ ਸੰਗਤ ਇਕ ਬਣਾਈਆ। ਕਰੇ ਖੇਲ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਭਗਤਾਂ ਵਿਚ ਜਾਏ ਸਜ, ਹਰਿ ਸੱਜਣ ਵਡ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਆ ਕੇ ਹੱਜ, ਘਰ ਸਾਚੇ ਖ਼ੁਸ਼ੀ ਮਨਾਈਆ। ਇਕੀ

ਦਰਬਾਰੀ ਵੇਖਣ ਜਗਤ ਜਹਾਨੌ ਕੀਤੇ ਅੱਡ, ਪ੍ਰਭ ਅੱਡਰੀ ਧਾਰ ਬੰਧਾਈਆ। ਧਰਮ ਨਿਸ਼ਾਨਾ ਦਿਤਾ ਗੱਡ, ਚਵੀ ਹੱਥ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਇਕੀ ਸਿਖ ਇਕੀ ਦਰਬਾਰੀ, ਸਤਿਜੁਗ ਤੇਰੀ ਧਾਰ ਜਣਾਇੰਦਾ। ਏਕਾ ਇਕੀ ਸਚ ਵਿਹਾਰੀ, ਸਾਚੀ ਸਿਖੀ ਆਪ ਪਰਗਟਾਇੰਦਾ। ਸ਼ਬਦ ਖੰਡਾ ਤੇਜ਼ ਕਟਾਰੀ, ਨਾਮ ਧਾਰੀ ਹੱਥ ਫੜਾਇੰਦਾ। ਖੇਲੇ ਖੇਲ ਅਗੰਮ ਅਪਾਰੀ, ਹਰਿ ਕਰਤਾ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਿਰ ਤੇ ਰੰਗ ਪਗੜੀ ਅਨੋਖਾ, ਹਰਿ ਸਤਿਗੁਰ ਆਪ ਰੰਗਾਈਆ। ਜਨ ਭਗਤਾਂ ਨਾਲ ਨਾ ਕੀਤਾ ਧੋਖਾ, ਧੁਰ ਦੀ ਵਸਤ ਝੋਲੀ ਪਾਈਆ। ਸਚ ਸੁਹੰਜਣਾ ਸੁਹਾਵੇ ਆਪ ਮੌਕਾ, ਮੁਕੰਮਲ ਆਪਣੀ ਕਾਰ ਕਮਾਈਆ। ਜਿਸ ਦੀ ਰੱਖਦੇ ਆਏ ਓਟਾ, ਸੋ ਲੱਗੀ ਤੋੜ ਨਿਭਾਈਆ। ਮੇਲ ਮਿਲਾਏ ਸਾਚੀ ਜੋਤਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਵਖਾਈਆ। ਸਾਚੀ ਖੇਲ ਕਰੇ ਨਿਰੰਕਾਰ, ਹਰਿ ਕਰਤਾ ਦਇਆ ਕਮਾਇੰਦਾ। ਇਕੀਆਂ ਨਾਲ ਇਕ ਵਿਹਾਰ, ਏਕੰਕਾਰ ਆਪ ਰਚਾਇੰਦਾ। ਕਮਰਕਸਾ ਕਰ ਤਿਆਰ, ਢਾਈ ਗਜ਼ ਦੋਪੱਟਾ ਤਨ ਬੰਧਾਇੰਦਾ। ਰੰਗ ਕੇਸਰੀ ਇਕੋ ਚਾੜ੍ਹ, ਕੇਸ ਗੜ੍ਹ ਲਹਿਣਾ ਤੇਰਾ ਝੋਲੀ ਪਾਇੰਦਾ। ਧੁਰ ਦੀ ਬਣੇ ਸਚ ਸਰਕਾਰ, ਵਡ ਸਰਕਾਰੀ ਹੁਕਮ ਵਰਤਾਇੰਦਾ। ਫੇਰ ਬੋਲੇ ਇਕ ਜੈਕਾਰ, ਸਾਚਾ ਢੋਲਾ ਆਪ ਅਲਾਇੰਦਾ। ਗੁਰ ਅਵਤਾਰੋ ਆਓ ਦਰਬਾਰ, ਪੀਰ ਪੈਗ਼ੰਬਰ ਆਪ ਮੰਗਾਇੰਦਾ। ਪੰਜੇ ਉਠੋ ਦਿਓ ਦੀਦਾਰ, ਪੰਚਮ ਪੜਦਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਸਾਚੀ ਖੇਲ ਕਰੇ ਗੋਬਿੰਦ, ਗੋਬਿੰਦ ਵਡ ਵਡਿਆਈਆ। ਸਭ ਦੀ ਮੇਟੇ ਪਿਛਲੀ ਚਿੰਦ, ਚਿੰਤਾ ਚਿਖਾ ਰਹਿਣ ਨਾ ਪਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਅਖਵਾਈਆ। ਜਨ ਭਗਤ ਬਣਾ ਆਪਣੀ ਬਿੰਦ, ਬਿੰਦੀ ਟਿੱਪੀ ਰੰਗ ਚੜ੍ਹਾਈਆ। ਜੀਵ ਜੰਤ ਕਰਨ ਨਿੰਦ, ਨਿੰਦਿਆ ਨਿੰਦਕ ਮੁਖ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਇਕੀਆਂ ਸਿਰ ਦਸਤਾਰ ਬੰਧਾਵੇਗਾ। ਸਤਿ ਧਰਮ ਦੀ ਕਾਰ ਕਮਾਵੇਗਾ। ਤਿੰਨ ਤਿੰਨ ਵੰਡ ਵੰਡਾਵੇਗਾ। ਚਿੰਨ੍ਹ ਆਪਣਾ ਇਕ ਸਮਝਾਵੇਗਾ। ਭਿੰਨ ਭਿੰਨ ਖੇਲ ਖਿਲਾਵੇਗਾ। ਗਿਣ ਗਿਣ ਲੇਖੇ ਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਵੇਗਾ। ਤਿੰਨ ਤਿੰਨ ਦਾ ਬਣੇ ਰਾਗ, ਹਰਿ ਸਤਿਗੁਰ ਢੋਲਾ ਗਾਈਆ। ਤਿੰਨ ਤਿੰਨ ਦਾ ਬਣੇ ਸੁਹਾਗ, ਹਰਿ ਸਤਿਗੁਰ ਜੋੜ ਜੁੜਾਈਆ। ਤਿੰਨ ਤਿੰਨ ਦਾ ਖੇਲ ਆਦਿ, ਤਿੰਨ ਤਿੰਨ ਜੁਗਾਦਿ ਦਏ ਸ਼ਰਨਾਈਆ। ਤਿੰਨ ਦਿਨ ਦਾ ਖੇਲ ਤਮਾਸ਼, ਭੈ ਭਿਆਨਕ ਦਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਵਖਾਈਆ। ਤਿੰਨਾਂ ਰੰਗ ਚੜ੍ਹੇ ਲਾਲ, ਹਰਿ ਲਾਲਨ ਆਪ ਰੰਗਾਇੰਦਾ। ਤਿੰਨਾਂ ਸੋਨਾ ਕੰਚਨ ਢਾਲੇ ਢਾਲ, ਪਾਰਸ ਰੂਪ ਵਖਾਇੰਦਾ। ਤਿੰਨਾਂ ਸੂਹਾ ਵੇਸ ਕਰ ਸ਼ਾਹ ਬਣਾਏ ਕੰਗਾਲ, ਕੰਗਾਲੋਂ ਸ਼ਾਹ ਵਖਾਇੰਦਾ। ਤਿੰਨਾਂ ਚਿੱਟਾ ਨੂਰ ਦੇ ਜਮਾਲ, ਸਤਿ ਸਰੂਪ ਨਜ਼ਰੀ ਆਇੰਦਾ। ਤਿੰਨਾਂ ਪੀਲਾ ਵੇਸ ਬਣੇ ਦਲਾਲ, ਸਚ ਦਲਾਲੀ ਮਾਤ ਕਮਾਇੰਦਾ। ਤਿੰਨਾਂ ਨੀਲਾ ਰੰਗ ਵਖਾਏ ਜ਼ਿਮੀਂ ਅਸਮਾਨ, ਸਾਚੀ ਕਾਰ ਆਪ ਸਮਝਾਇੰਦਾ। ਤਿੰਨਾਂ ਕਾਲਾ ਚੀਰ ਬੰਧਾਏ ਸ੍ਰੀ ਭਗਵਾਨ, ਕਾਲੀ ਧਾਰੋਂ ਪਾਰ ਲੰਘਾਇੰਦਾ।

ਕਾਲਾ ਲਾਲ ਮਿਲ ਕੇ ਚਿੱਟੇ ਨਾਲ ਦੇਣ ਬਿਆਨ, ਤਿੰਨਾਂ ਇਕੋ ਗੰਢ ਪਵਾਇੰਦਾ। ਚਿੱਟਾ ਕਹੇ ਮੇਰਾ ਸੰਦੇਸਾ ਕਰੋ ਪਰਵਾਨ, ਧੁਰ ਦੀ ਧਾਰ ਇਕ ਜਣਾਇੰਦਾ। ਨੀਲੀ ਧਾਰੋਂ ਪਾਰ ਆਏ ਭਗਵਾਨ, ਪੜਦਾ ਉਹਲਾ ਆਪ ਚੁਕਾਇੰਦਾ। ਕਾਲੀ ਰੈਣ ਅੰਧੇਰੀ ਮੇਟੇ ਵਿਚ ਜਹਾਨ, ਸਤਿ ਸਤਿਵਾਦੀ ਚੰਦ ਚਮਕਾਇੰਦਾ। ਆਦਿ ਅੰਤ ਮਧ ਤਿੰਨਾਂ ਮਿਲ ਕੇ ਬਣੇ ਇਕ ਨਿਸ਼ਾਨ, ਨਿਸ਼ਾਨਾ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਸਮਝਾਇੰਦਾ।