ਪੁਸਤਕਾਲਾਭਾਗ ੧੫

੧੫ ਕੱਤਕ ੨੦੨੦ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਸਤਿ ਪੁਰਖ ਹਰਿ ਸਚ ਸੁਲਤਾਨਾ, ਸਤਿ ਸਤਿਵਾਦੀ ਖੇਲ ਕਰਾਇੰਦਾ। ਸਤਿ ਪੁਰਖ ਹਰਿ ਨੂਰ ਨੁਰਾਨਾ, ਜੋਤੀ ਜਾਤਾ ਡਗਮਗਾਇੰਦਾ। ਸਤਿ ਪੁਰਖ ਹਰਿ ਰਾਜ ਰਾਜਾਨਾ, ਸ਼ਾਹੋ ਭੂਪ ਵੇਸ ਵਟਾਇੰਦਾ। ਸਤਿ ਪੁਰਖ ਹਰਿ ਮਰਦ ਮਰਦਾਨਾ, ਸਚ ਮਰਦਾਨਗੀ ਆਪ ਕਮਾਇੰਦਾ। ਸਤਿ ਪੁਰਖ ਹਰਿ ਸੂਰਬੀਰ ਬਲਵਾਨਾ, ਜੋਧਾ ਇਕੋ ਇਕ ਹੋ ਜਾਇੰਦਾ। ਸਤਿ ਪੁਰਖ ਹਰਿ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਰਖਾਇੰਦਾ। ਸਤਿ ਪੁਰਖ ਹਰਿ ਸ਼ਾਹ ਪਾਤਸ਼ਾਹ, ਸ਼ਹਿਨਸ਼ਾਹ ਵੱਡੀ ਵਡਿਆਈਆ। ਸਤਿ ਪੁਰਖ ਹਰਿ ਬੇਪਰਵਾਹ, ਬੇਅੰਤ ਬੇਅੰਤ ਬੇਅੰਤ ਇਕ ਅਖਵਾਈਆ। ਸਤਿ ਪੁਰਖ ਹਰਿ ਨੌਜਵਾਂ, ਬਿਰਧ ਬਾਲ ਨਾ ਰੂਪ ਵਟਾਈਆ। ਸਤਿ ਪੁਰਖ ਵਸੇ ਸਚ ਥਾਂ, ਸਚ ਦੁਆਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਤਿ ਪੁਰਖ ਹਰਿ ਸ਼ਾਹੋ ਭੂਪ, ਭੂਪਤ ਭੂਪ ਵੱਡੀ ਵਡਿਆਈਆ। ਨਾ ਕੋਈ ਰੰਗ ਨਾ ਕੋਈ ਰੂਪ, ਰੇਖ਼ ਨਜ਼ਰ ਕੋਇ ਨਾ ਆਈਆ। ਨਾ ਕੋਈ ਦਿਸ਼ਾ ਨਾ ਕੋਈ ਕੂਟ, ਹਿੱਸਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣੀ ਖੇਲ ਵਰਤਾਈਆ। ਸਤਿ ਪੁਰਖ ਹਰਿ ਨਿਰਗੁਣ ਧਾਰ, ਨਿਰਵੈਰ ਵੱਡੀ ਵਡਿਆਈਆ। ਆਦਿ ਜੁਗਾਦੀ ਖੇਲ ਅਪਾਰ, ਹਰਿ ਕਰਤਾ ਆਪ ਕਰਾਈਆ। ਸਚਖੰਡ ਦੁਆਰ ਖੋਲ੍ਹ ਕਿਵਾੜ, ਦਰਗਹਿ ਸਾਚੀ ਸੋਭਾ ਪਾਈਆ। ਸ਼ਾਹੋ ਭੂਪ ਸੱਚਾ ਸਿਕਦਾਰ, ਸੀਸ ਜਗਦੀਸ ਤਾਜ ਟਿਕਾਈਆ। ਹੁਕਮ ਦੇਵੇ ਏਕਾ ਵਾਰ ਏਕੰਕਾਰ, ਧੁਰਫ਼ਰਮਾਨਾ ਇਕ ਸਮਝਾਈਆ। ਵੇਖੇ ਵਿਗਸੇ ਵੇਖਣਹਾਰ, ਦੂਜਾ ਸੰਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰਦਾ ਏਕ, ਏਕੰਕਾਰ ਵੱਡੀ ਵਡਿਆਈਆ। ਸਚਖੰਡ ਦੁਆਰੇ ਅਵੱਲੜਾ ਭੇਖ, ਭੇਖਾਧਾਰੀ ਨਜ਼ਰ ਕਿਸੇ ਨਾ ਆਈਆ। ਵਸਣਹਾਰਾ ਅਗੰਮੜੇ ਦੇਸ, ਅਲਖ ਅਗੋਚਰ ਡੇਰਾ ਲਾਈਆ। ਦੇਵਣਹਾਰਾ ਸਚ ਸੰਦੇਸ, ਧੁਰ ਫ਼ਰਮਾਨਾ ਆਪ ਜਣਾਈਆ। ਆਦਿ ਜੁਗਾਦਿ ਰਹੇ ਹਮੇਸ਼, ਜੁਗ ਚੌਕੜੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰ ਕਰਤਾਰ, ਆਪਣਾ ਖੇਲ ਖਿਲਾਇਆ। ਜੋਤੀ ਜਾਤਾ ਹੋ ਉਜਿਆਰ, ਭੇਵ ਅਭੇਦ ਆਪ ਖੁਲਾਇਆ। ਨਾਰ ਕੰਤ ਬਣ ਪਿਆਰ, ਸੇਜ ਸੁਹੰਜਣੀ ਆਪ ਹੰਡਾਇਆ। ਸਚਖੰਡ ਦੁਆਰੇ ਹੋ ਤਿਆਰ,

ਸਚ ਸਿੰਘਾਸਣ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਇਕ ਚਲਾਇਆ। ਸਾਚਾ ਮਾਰਗ ਨਿਰਗੁਣ ਨੂਰ, ਨੂਰ ਨੁਰਾਨਾ ਆਪ ਚਲਾਈਆ। ਪਰਵਰਦਿਗਾਰ ਜ਼ਾਹਰ ਜ਼ਹੂਰ, ਬੇਨਜ਼ੀਰ ਖੇਲ ਖਿਲਾਈਆ। ਦਰਗਹਿ ਸਾਚੀ ਸਚ ਦਸਤੂਰ, ਸ਼ਾਹ ਨਵਾਬ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਧਾਰ ਆਪ ਪਰਗਟਾਈਆ। ਧੁਰ ਦੀ ਧਾਰ ਪੁਰਖ ਸਮਰਥ, ਆਦਿ ਪੁਰਖ ਆਪ ਪਰਗਟਾਈਆ। ਖੇਲੇ ਖੇਲ ਆਪ ਅਕੱਥ, ਕਥਨੀ ਕਥ ਸਕੇ ਨਾ ਰਾਈਆ। ਨਿਰਗੁਣ ਮਾਰਗ ਨਿਰਗੁਣ ਦੱਸ, ਨਿਰਗੁਣ ਰਹਿਬਰ ਇਕ ਅਖਵਾਈਆ। ਨਿਰਗੁਣ ਖੇੜੇ ਨਿਰਗੁਣ ਵਸ, ਨਿਰਗੁਣ ਬੈਠਾ ਡੇਰਾ ਲਾਈਆ। ਨਿਰਗੁਣ ਪ੍ਰੇਮ ਪ੍ਰੀਤੀ ਸਾਚਾ ਰਸ, ਨਿਰਗੁਣ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚੇ ਖ਼ੁਸ਼ੀ ਮਨਾਈਆ। ਸਾਚੇ ਘਰ ਖ਼ੁਸ਼ੀ ਮਨਾ, ਹਰਿ ਕਰਤਾ ਖੇਲ ਖਿਲਾਇੰਦਾ। ਬਾਲਕ ਸੁੱਤ ਇਕ ਪਰਗਟਾ, ਸ਼ਬਦੀ ਰੂਪ ਜਣਾਇੰਦਾ। ਜੋਧਾ ਸੂਰਬੀਰ ਆਪ ਬਣਾ, ਸਿਰ ਆਪਣਾ ਹੱਥ ਰਖਾਇੰਦਾ। ਸਾਚੀ ਸਿਖਿਆ ਇਕ ਦ੍ਰਿੜਾ, ਧੁਰ ਫ਼ਰਮਾਨਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪ੍ਰਭ ਆਪ ਕਰਾਈਆ। ਸੁੱਤ ਦੁਲਾਰਾ ਵੇਖ ਪੁੱਤ, ਪਤਿਪਰਮੇਸ਼ਵਰ ਆਪ ਪਰਗਟਾਈਆ। ਸਚਖੰਡ ਦੁਆਰੇ ਸੋਹੇ ਰੁੱਤ, ਥਿਰ ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਧੁਰ ਦੀ ਕਾਰ ਆਪ ਜਣਾਈਆ। ਧੁਰ ਦੀ ਕਾਰ ਸ੍ਰੀ ਭਗਵਾਨ, ਹਰਿ ਕਰਤਾ ਆਪ ਜਣਾਇੰਦਾ। ਸੁੱਤ ਦੁਲਾਰੇ ਬਾਲ ਨਾਦਾਨ, ਦੇ ਸਿਖਿਆ ਸਚ ਸਮਝਾਇੰਦਾ। ਤੇਰਾ ਖੇਲ ਇਕ ਮਹਾਨ, ਪਾਰਬ੍ਰਹਮ ਬੇਅੰਤ ਸੁਆਮੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਆਪ ਚੁਕਾਇੰਦਾ। ਧੁਰ ਦਾ ਪੜਦਾ ਹਰਿ ਜੂ ਖੋਲ੍ਹ, ਹਰਿ ਕਰਤਾ ਆਪ ਜਣਾਈਆ। ਸੁੱਤ ਦੁਲਾਰੇ ਆ ਕੋਲ, ਹਰਿ ਸਤਿਗੁਰ ਦਏ ਸਮਝਾਈਆ। ਸਚ ਸੰਦੇਸ ਵਜਾ ਢੋਲ, ਸ਼ਬਦ ਅਨਾਦੀ ਪਰਗਟਾਈਆ। ਧਰਮ ਦੁਆਰ ਇਕੋ ਖੋਲ੍ਹ, ਮਾਰਗ ਇਕੋ ਲਾਈਆ। ਸਾਚੇ ਕੰਡੇ ਤੋਲ ਤੋਲ, ਤਰਾਜ਼ੂ ਇਕੋ ਹੱਥ ਉਠਾਈਆ। ਆਦਿ ਜੁਗਾਦਿ ਰਹਿਣਾ ਅਡੋਲ, ਭੂਮਿਕਾ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਸਾਚਾ ਵਰ, ਧੁਰ ਦਾ ਲੇਖਾ ਆਪ ਜਣਾਈਆ। ਧੁਰ ਦਾ ਲੇਖਾ ਸਚ ਸੰਦੇਸਾ, ਸੋ ਸਤਿਗੁਰ ਆਪ ਜਣਾਇੰਦਾ। ਸ਼ਬਦ ਸੁੱਤ ਰਹੇ ਹਮੇਸ਼ਾ, ਜੁਗ ਚੋਕੜੀ ਬੰਧਨ ਪਾਇੰਦਾ। ਤੇਰਾ ਵਸੇ ਥਿਰ ਘਰ ਦੇਸਾ, ਘਰ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰਨੇ ਯੋਗ, ਹਰਿ ਕਰਤਾ ਖੇਲ ਖਲਾਈਆ। ਨਿਰਗੁਣ ਨਿਰਗੁਣ ਕਰ ਸੰਜੇਗ, ਧੁਰ ਸੰਜੋਗੀ ਮੇਲ ਮਿਲਾਈਆ। ਕਰ ਪਰਕਾਸ਼ ਨਿਰਮਲ ਜੋਤ, ਦੀਪਕ ਦੀਆ ਇਕ ਟਿਕਾਈਆ। ਸਚਖੰਡ ਦੁਆਰ ਸੁਹਾ ਕੋਟ, ਗ੍ਰਹਿ ਮੰਦਰ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਧਾਰ ਆਪ ਪਰਗਟਾਈਆ। ਧੁਰ ਦੀ ਧਾਰ ਸ਼ਬਦੀ ਰੰਗ, ਹਰਿ ਕਰਤਾ ਆਪ ਪਰਗਟਾਇੰਦਾ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਵੇਸ ਵਟਾਇੰਦਾ। ਨਾਮ ਨਿਧਾਨ

ਇਕ ਮਰਦੰਗ, ਨਰ ਨਰਾਇਣ ਆਪ ਵਜਾਇੰਦਾ। ਨਿਰਗੁਣ ਨਿਰਗੁਣ ਹੋ ਕੇ ਸੰਗ, ਸਗਲਾ ਸੰਗ ਨਿਭਾਇੰਦਾ। ਅਗੰਮ ਅਥਾਹ ਦੇਵੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਪੂਤ ਸਪੂਤਾ ਸਾਚਾ ਚੰਦ, ਸ਼ਬਦੀ ਨੂਰ ਇਕ ਚਮਕਾਇੰਦਾ। ਸਚਖੰਡ ਦੁਆਰੇ ਵੰਡੇ ਵੰਡ, ਵੰਡਣਹਾਰਾ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਆਦਿ ਕਰ, ਆਪਣੇ ਹੱਥ ਰੱਖੇ ਵਡਿਆਈਆ। ਸ਼ਬਦੀ ਸੁੱਤ ਦਿਤਾ ਵਰ, ਵਸਤ ਅਮੋਲਕ ਝੋਲੀ ਪਾਈਆ। ਨਿਰਗੁਣ ਨਿਰਗੁਣ ਘਾੜਨ ਘੜ, ਵਿਸ਼ਨ ਬ੍ਰਹਮਾ ਸ਼ਿਵ ਬਣਤ ਬਣਾਈਆ। ਤ੍ਰੈਗੁਣ ਮਾਇਆ ਡੋਰੀ ਫੜ, ਬੰਧਨ ਇਕ ਵਖਾਈਆ। ਪੰਜ ਤਤ ਖੇਲ ਨਰਾਇਣ ਨਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦੀ ਸੁੱਤ ਇਕੋ ਹੁਕਮ ਸੁਣਾਈਆ। ਸ਼ਬਦ ਸੁੱਤ ਸੁਣ ਲਾਲ, ਹਰਿ ਸਤਿਗੁਰ ਆਪ ਜਣਾਈਆ। ਥਿਰ ਘਰ ਤੇਰੀ ਸੋਹੇ ਧਰਮਸਾਲ, ਸਚਖੰਡ ਡੇਰਾ ਇਕੋ ਨਜ਼ਰੀ ਆਈਆ। ਨਿਰਗੁਣ ਰੂਪ ਤੇਰਾ ਦਲਾਲ, ਸਚ ਦਲਾਲੀ ਇਕ ਕਮਾਈਆ। ਬੇਐਬ ਖ਼ੁਦਾਈ ਜਲਵਾ ਨੂਰ ਜਲਾਲ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਦ੍ਰਿੜਾਈਆ। ਸਾਚੀ ਕਰਨੀ ਏਕਾ ਨੂਰ, ਹਰਿ ਕਰਤਾ ਆਪ ਜਣਾਈਆ। ਸਰਬ ਕਲਾ ਕਰ ਭਰਪੂਰ, ਸ਼ਬਦੀ ਸੁੱਤ ਦਏ ਵਡਿਆਈਆ। ਆਦਿ ਜੁਗਾਦਿ ਬੈਠਾ ਹਜ਼ੂਰ, ਹਜ਼ਰਤ ਮੌਲਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਵਸਤ ਇਕ ਵਰਤਾਈਆ। ਧੁਰ ਦੀ ਵਸਤ ਦੇ ਕੇ ਆਪ, ਪ੍ਰਭ ਆਪਣੇ ਹੱਥ ਰੱਖੇ ਵਡਿਆਈਆ। ਨਾਤਾ ਜੋੜ ਪਿਤਾ ਬਾਪ, ਪੂਤ ਸਪੂਤਾ ਗੋਦ ਉਠਾਈਆ। ਇਕੋ ਦੱਸ ਸੱਚਾ ਜਾਪ, ਕਰੇ ਸਤਿ ਸਤਿ ਪੜ੍ਹਾਈਆ। ਏਥੇ ਓਥੇ ਪਤ ਲਏ ਰਾਖ, ਮਿਹਰ ਨਜ਼ਰ ਨੈਣ ਉਠਾਈਆ। ਸਚ ਦੁਆਰੇ ਰਹਿਣਾ ਦਾਸ, ਧੁਰ ਦੀ ਸਿਖਿਆ ਇਕ ਪੜ੍ਹਾਈਆ। ਨੇਤਰ ਲੋਚਣ ਖੋਲ੍ਹ ਆਂਖ, ਅੱਖ ਆਪਣੇ ਨਾਲ ਮਿਲਾਈਆ। ਤੇਰੀ ਝੋਲੀ ਪਾਵਾਂ ਤੇਰਾ ਹੱਕ, ਹਕੀਕਤ ਤੇਰੇ ਨਾਲ ਪਰਨਾਈਆ। ਸਾਚਾ ਮਾਰਗ ਦੇਵਾਂ ਦੱਸ, ਦੋ ਜਹਾਨਾਂ ਵੰਡ ਵੰਡਾਈਆ। ਬ੍ਰਹਿਮੰਡ ਖੰਡ ਤੇਰਾ ਰਸ, ਪੁਰੀ ਲੋਅ ਤੇਰਾ ਰੰਗ ਚੜ੍ਹਾਈਆ। ਕਰ ਪਰਕਾਸ਼ ਰਵ ਸਸ, ਕਿਰਨ ਕਿਰਨ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕ ਸੁਣਾਈਆ। ਧੁਰ ਸੰਦੇਸਾ ਸ੍ਰੀ ਭਗਵੰਤ, ਹਰਿ ਇਕੋ ਇਕ ਜਣਾਇੰਦਾ। ਖੇਲ ਖਿਲਾਉਣਾ ਨਾਰੀ ਕੰਤ, ਨਰ ਨਰਾਇਣ ਆਪ ਸਮਝਾਇੰਦਾ। ਨਿਰਗੁਣ ਸਰਗੁਣ ਬਣਾਉਣੀ ਬਣਤ, ਘਾੜਤ ਘੜਨ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਧਾਰ ਆਪ ਜਣਾਇੰਦਾ। ਧੁਰ ਦੀ ਧਾਰ ਆਪ ਜਣਾਉਦਾ ਏ। ਸੁੱਤ ਸ਼ਬਦ ਸੇਵ ਲਗਾਉਦਾ ਏ। ਵਿਸ਼ਨ ਬ੍ਰਹਮਾ ਸ਼ਿਵ ਰੰਗ ਰੰਗਾਉਦਾ ਏ। ਘਰ ਸਾਚੇ ਸੋਭਾ ਪਾਉਦਾ ਏ। ਤ੍ਰੈਗੁਣ ਮਾਇਆ ਸੰਗ ਰਲਾਉਦਾ ਏ। ਪੰਜ ਤਤ ਮੇਲਾ ਮੇਲ ਮਿਲਾਉਦਾ ਏ। ਲੱਖ ਚੁਰਾਸੀ ਘਾੜਤ ਘੜ, ਭਾਂਡੇ ਆਪ ਬਣਾਉਦਾ ਏ। ਨਿਰਗੁਣ ਸਰਗੁਣ ਜੜਤ ਜੜ, ਦਰ ਸਾਚੇ ਆਪ ਸੁਹਾਉਦਾ ਏ। ਸਤਿ ਸਰੂਪੀ ਅੰਦਰ ਵੜ, ਗ੍ਰਹਿ ਮੰਦਰ ਅੰਦਰ ਡੇਰਾ ਲਾਉਦਾ ਏ। ਧੁਰਦਰਗਾਹੀ ਦੇ ਕੇ ਵਰ, ਘਰ ਇਕੋ ਇਕ ਵਖਾਉਦਾ ਏ। ਡੂੰਘੀ

ਭਵਰੀ ਜਾਏ ਵੜ, ਮਹੱਲ ਅਟੱਲ ਆਪ ਰਖਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਧਾਰ ਇਕ ਵਖਾਉਦਾ ਏ। ਸ਼ਬਦ ਧਾਰ ਜਣਾਇਆ ਏ। ਪ੍ਰਭ ਅਪਣਾ ਖੇਲ ਰਚਾਇਆ ਏ। ਨਿਰਗੁਣ ਸਰਗੁਣ ਵੰਡ ਵੰਡਾਇਆ ਏ। ਲੱਖ ਚੁਰਾਸੀ ਗੋਦ ਬਹਾਇਆ ਏ। ਕਰ ਪਰਕਾਸ਼ ਨਿਰਮਲ ਜੋਤ, ਨੂਰੋ ਨੂਰ ਡਗਮਗਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਲਗਾਇਆ ਏ। ਸਾਚਾ ਮਾਰਗ ਇਕ ਲਗਾਉਦਾ ਏ। ਪ੍ਰਭ ਸਾਚੀ ਦਇਆ ਕਮਾਉਦਾ ਏ। ਸਚਖੰਡ ਨਿਵਾਸੀ ਥਿਰ ਘਰ ਦਵਾਰੇ, ਸ਼ਬਦੀ ਸੁੱਤ ਸਮਝਾਉਦਾ ਏ। ਸੁੰਨ ਅਗੰਮ ਤੇਰੇ ਸਹਾਰੇ, ਮਿਹਰ ਨਜ਼ਰ ਹਰਿ ਉਠਾਉਦਾ ਏ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਪਨਹਾਰੇ, ਸਾਚੀ ਸੇਵਾ ਆਪ ਲਗਾਉਦਾ ਏ। ਤ੍ਰੈ ਪੰਜ ਤੇਰੇ ਅਖਾੜੇ, ਪੰਜ ਪਚੀਸ ਗੰਢ ਪਵਾਉਦਾ ਏ। ਚਾਰੇ ਖਾਣੀ ਖੋਲ੍ਹ ਕਿਵਾੜੇ, ਅੰਡਜ ਜੇਰਜ ਉਤਭੁਜ ਸੇਤਜ ਤੇਰਾ ਰਾਹ ਚਲਾਉਦਾ ਏ। ਚਾਰੇ ਬਾਣੀ ਬੋਲ ਜੈਕਾਰੇ, ਪਰਾ ਪਸੰਤੀ ਮਧਮ ਬੈਖਰੀ ਧਾਰ ਸੁਣਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਹੁਕਮ ਇਕ ਵਰਤਾਉਦਾ ਏ। ਤੇਰਾ ਹੁਕਮ ਇਕ ਵਰਤਾਵੇਗਾ। ਨਿਰਗੁਣ ਨਿਰਵੈਰ ਖੇਲ ਕਰਾਵੇਗਾ। ਦੋ ਜਹਾਨ ਵੇਖ ਵਖਾਵੇਗਾ। ਬ੍ਰਹਿਮੰਡ ਖੰਡ ਧਰਤ ਬਣਾਵੇਗਾ। ਨਿਰਗੁਣ ਨੂਰ ਜੋਤ ਚਮਕਾਵੇਗਾ। ਤੇਰੀ ਚੋਟ ਸ਼ਬਦ ਲਗਾਵੇਗਾ। ਓਟ ਇਕੋ ਇਕ ਦਰਸਾਵੇਗਾ। ਲੋਕ ਪਰਲੋਕ ਆਪ ਸੁਹਾਵੇਗਾ। ਸਚ ਸਲੋਕ ਇਕ ਪਰਗਟਾਵੇਗਾ। ਧੁਰ ਦਾ ਜੋਗ ਝੋਲੀ ਪਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁੱਤ ਇਕ ਉਠਾਵੇਗਾ। ਸ਼ਬਦ ਸੁੱਤ ਇਕ ਉਠਾਇਆ ਏ। ਪ੍ਰਭ ਸਾਚਾ ਰਾਗ ਅਲਾਇਆ ਏ। ਵਿਸ਼ਨ ਬ੍ਰਹਮਾ ਸ਼ਿਵ ਪਰਗਟਾਇਆ ਏ। ਤ੍ਰੈਗੁਣ ਮੇਲ ਸਚ ਸਮਝਾਇਆ ਏ। ਪੰਜ ਤਤ ਆਪਣੀ ਗੰਢ ਬੰਧਾਇਆ ਏ। ਲੱਖ ਚੁਰਾਸੀ ਘਾੜਨ ਘੜ, ਘਰ ਸਾਚੇ ਆਪ ਉਪਜਾਇਆ ਏ। ਨਿਰਗੁਣ ਹੋ ਕੇ ਅੰਦਰ ਵੜ, ਸਰਗੁਣ ਰੰਗ ਰੰਗਾਇਆ ਏ। ਸ਼ਬਦ ਅਗੰਮੀ ਢੋਲਾ ਪੜ੍ਹ, ਆਪਣਾ ਰਾਗ ਸੁਣਾਇਆ ਏ। ਲੇਖਾ ਜਾਣ ਸੀਸ ਧੜ, ਕੰਚਨ ਰੂਪ ਵਖਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸ਼ਬਦ ਗੁਰ ਤੇਰਾ ਇਕੋ ਘਰ ਸੁਹਾਇਆ ਏ। ਸ਼ਬਦ ਗੁਰੂ ਤੇਰਾ ਘਰ ਇਕ ਸੁਹਾਵਾਂਗਾ। ਪਾਰਬ੍ਰਹਮ ਪ੍ਰਭ ਆਪਣਾ ਮੇਲ ਮਿਲਾਵਾਂਗਾ। ਦੀਪਕ ਦੀਆ ਇਕ ਜਗਾਵਾਂਗਾ। ਤੇਲ ਬਾਤੀ ਨਾ ਕੋਈ ਪਾਵਾਂਗਾ। ਅੰਧੇਰੀ ਰਾਤੀ ਨਾ ਕੋਇ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਹੁਕਮ ਇਕ ਵਰਤਾਵਾਂਗਾ। ਤੇਰਾ ਹੁਕਮ ਇਕ ਵਰਤਾਵੇਗਾ। ਪ੍ਰਭ ਸਿਰ ਤੇ ਹੱਥ ਟਿਕਾਵੇਗਾ। ਨਿਰਗੁਣ ਸਰਗੁਣ ਖੇਲ ਖਿਲਾਵੇਗਾ। ਵਿਸ਼ਨ ਭੰਡਾਰ ਇਕ ਵਰਤਾਵੇਗਾ। ਬ੍ਰਹਮਾ ਬ੍ਰਹਮ ਰੂਪ ਹੋ ਜਾਵੇਗਾ। ਸ਼ੰਕਰ ਹੱਥ ਤ੍ਰਿਸੂਲ ਉਠਾਵੇਗਾ। ਤ੍ਰੈ ਤ੍ਰੈ ਆਪ ਜਣਾਵੇਗਾ। ਸਾਚੇ ਦੇਸ ਸੋਭਾ ਪਾਵੇਗਾ। ਨਰ ਨਰੇਸ਼ ਇਕ ਹੋ ਜਾਵੇਗਾ। ਵਿਸ਼ਨ ਬ੍ਰਹਮ ਸ਼ਿਵ ਸੇਵ ਲਗਾਵੇਗਾ। ਤੇਰੀ ਨਜ਼ਰ ਨਾ ਆਵੇ ਰੇਖ, ਰੇਖਾ ਆਪਣੇ ਵਿਚ ਛੁਪਾਵੇਗਾ। ਧੁਰ ਦਾ ਦੇ ਇਕ ਸੰਦੇਸ, ਧੁਰ ਦੀ ਧਾਰ ਆਪ ਪਰਗਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅਲਖ ਅਭੇਵ ਇਕ ਹੋ ਜਾਵੇਗਾ। ਅਲਖ ਅਲੇਖ ਇਕ ਅਖਵਾਏਗਾ। ਨਰ ਨਰੇਸ਼ ਦਇਆ ਕਮਾਏਗਾ। ਸਾਚੇ ਦੇਸ ਡੇਰਾ ਲਾਏਗਾ। ਸਚਖੰਡ ਰਹੇ ਸਦਾ ਹਮੇਸ਼, ਆਦਿ ਜੁਗਾਦਿ

ਇਕੋ ਅਨੇਕ ਸਮਾਏਗਾ। ਧਰਤ ਧਵਲ ਜਲ ਬਿੰਬ ਖੇਲੇ ਖੇਲ, ਅਗਨੀ ਤਤ ਰੂਪ ਪਰਗਟਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਏਗਾ। ਸਾਚੀ ਕਰਨੀ ਆਪ ਕਮਾਵੇਗਾ। ਵਿਸ਼ਨੂੰ ਵਸਤ ਇਕ ਵਰਤਾਵੇਗਾ। ਬ੍ਰਹਮਾ ਭੇਵ ਅਭੇਦ ਖੁਲ੍ਹਾਵੇਗਾ। ਚਾਰੇ ਵੇਦ ਰਾਹ ਵਖਾਵੇਗਾ। ਚਾਰੇ ਕੁੰਟ ਨਜ਼ਰੀ ਪਾਵੇਗਾ। ਚੌਥੇ ਘਰ ਡੇਰਾ ਲਾਵੇਗਾ। ਸਾਚੇ ਮੰਦਰ ਚੜ੍ਹ ਜੋਤ ਜਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁੱਤ ਸੁੱਤ ਦੁਲਾਰ ਤੇਰਾ ਅੱਖਰ ਨਾਦ ਸੁਣਾਵੇਗਾ। ਸ਼ਬਦ ਸੁੱਤ ਤੇਰਾ ਨਾਦ ਵਜਾਏਗਾ। ਪ੍ਰਭ ਆਪਣਾ ਰਾਗ ਅਲਾਏਗਾ। ਬਿਨ ਤੰਦੀ ਤੰਦ ਸਿਤਾਰ, ਸਾਚੀ ਖੇਲ ਵਖਾਏਗਾ। ਨਿਰਗੁਣ ਨਿਰਗੁਣ ਕਰੇ ਗੁਫ਼ਤਾਰ, ਗੁਫ਼ਤ ਸ਼ਨੀਦ ਆਪਣਾ ਰਾਹ ਚਲਾਏਗਾ। ਘਰ ਬਣ ਕੇ ਸੱਚਾ ਯਾਰ, ਯਾਰੀ ਆਪਣੀ ਤੋੜ ਨਿਭਾਏਗਾ। ਮਾਰਗ ਦੇ ਵਿਚ ਸੰਸਾਰ, ਚਾਰ ਵਰਨ ਵੇਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਚਾਰ ਵਰਨ ਆਪ ਦ੍ਰਿੜਾਏਗਾ। ਚਾਰ ਵਰਨ ਦੱਸੇ ਭਗਵਾਨ, ਪਹਿਲਾ ਨਿਰਗੁਣ ਰੂਪ ਜਣਾਈਆ। ਦੂਜਾ ਸ਼ਬਦ ਕਰ ਪਰਧਾਨ, ਆਪ ਆਪਣੀ ਖੇਲ ਵਖਾਈਆ। ਤੀਜੇ ਦੋਹਾਂ ਇਕ ਮਕਾਨ, ਘਰ ਸਾਚੇ ਖ਼ੁਸ਼ੀ ਮਨਾਈਆ। ਚੌਥੇ ਸ਼ਾਹੋ ਭੂਪ ਬਣ ਸੁਲਤਾਨ, ਸ਼ਬਦੀ ਆਪਣਾ ਹੁਕਮ ਵਰਤਾਈਆ। ਚਾਰ ਵਰਨ ਦਾ ਕਰ ਨਾ ਸਕਿਆ ਕੋਈ ਗਿਆਨ, ਭੇਵ ਅਭੇਦ ਨਾ ਸਕੇ ਕੋਈ ਜਣਾਈਆ। ਸਚਖੰਡ ਰਹੇ ਭਗਵਾਨ, ਥਿਰ ਘਰ ਸੁੱਤ ਸ਼ਬਦ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਰਤਾਈਆ। ਸ਼ਬਦ ਸੁੱਤ ਕਿਹਾ ਝੁਕ, ਪ੍ਰਭ ਅੱਗੇ ਸੀਸ ਝੁਕਾਈਆ। ਪਾਰਬ੍ਰਹਮ ਤੇਰਾ ਵੇਖਾਂ ਮੁਖ, ਵਿਛੋੜਾ ਸਹਿ ਸਕਾਂ ਨਾ ਰਾਈਆ। ਨਿਰਗੁਣ ਮੈਂ ਉਪਜਿਆ ਤੇਰੀ ਕੁੱਖ, ਮਾਤ ਪਿਤਾ ਮੇਰਾ ਨਜ਼ਰ ਕੋਇ ਨਾ ਆਈਆ। ਮੈਨੂੰ ਤੇਰੇ ਬਿਨੋਂ ਲੱਗੇ ਦੁੱਖ, ਤੇਰੇ ਬਿਨਾਂ ਦੁੱਖ ਨਾ ਮੇਰਾ ਕਟਾਈਆ। ਪ੍ਰਭੂ ਮੇਰੇ ਕਰ ਕਿਰਪਾ ਗੋਦੀ ਚੁੱਕ, ਬਾਲਕ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਤੇਰੀ ਇਕ ਸਰਨਾਈਆ। ਸੁੱਤ ਦੁਲਾਰਾ ਪਿਆ ਬੋਲ, ਬਿਨ ਰਸਨਾ ਜਿਹਵਾ ਮੰਗ ਮੰਗਾਇੰਦਾ। ਪੁਰਖ ਅਬਿਨਾਸ਼ੀ ਆਦਿ ਪੁਰਖ ਮੈਂ ਵਸਾਂ ਤੇਰੇ ਕੋਲ, ਸਦ ਚਰਨ ਧਿਆਨ ਰਖਾਇੰਦਾ। ਤੇਰੀ ਪ੍ਰੀਤੀ ਅੰਦਰ ਜਾਵਾਂ ਮੌਲ, ਮੌਲਾ ਇਕੋ ਨਜ਼ਰੀ ਆਇੰਦਾ। ਮੇਰੇ ਨਾਲ ਕਰ ਪੂਰਾ ਕੌਲ, ਦਰ ਤੇਰੇ ਝੋਲੀ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਇੰਦਾ। ਸਾਚਾ ਵਰ ਦੇ ਭਗਵਾਨ, ਦਰ ਤੇਰੇ ਮੰਗ ਮੰਗਾਈਆ। ਨਿਤ ਨਵਿਤ ਪਾਉਣਾ ਆਪਣਾ ਦਾਨ, ਝੋਲੀ ਮੇਰੀ ਸਦ ਭਰਾਈਆ। ਤੂੰ ਬਣਿਆ ਰਿਹਾ ਕਾਹਨ, ਹਉਂ ਗੋਪੀ ਰੂਪ ਵਟਾਈਆ। ਤੂੰ ਬਣਿਆ ਰਹੇਂ ਸ਼ਾਹ ਸੁਲਤਾਨ, ਹਉਂ ਸੇਵਕ ਰੂਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਤੇਰੇ ਦਰ ਜਗਾਈ ਅਲਖ, ਅਲੱਖ ਅਗੋਚਰ ਤੇਰੀ ਸਰਨਾਈਆ। ਆਪਣੇ ਨਾਲੋਂ ਕਰੀਂ ਨਾ ਵੱਖ, ਵੱਖਰੀ ਧਾਰ ਮੋਹੇ ਨਾ ਭਾਈਆ। ਸਿਰ ਮੇਰੇ ਰੱਖਣਾ ਹੱਥ, ਸਮਰਥ ਤੇਰੀ ਵਡਿਆਈਆ। ਤੇਰੇ ਚਰਨ ਕਵਲ ਜਾਵਾਂ ਢੱਠ, ਸਚ ਦੁਆਰੇ ਸੋਭਾ ਪਾਈਆ। ਇਕ ਵਾਰੀ ਮਿਹਰ ਨਜ਼ਰ ਮੇਰੇ ਵਲ ਤੱਕ ਆਪਣੀ ਅੱਖ, ਆਖ਼ਰ ਆਪਣਾ ਰੰਗ ਚੜ੍ਹਾਈਆ। ਮੇਰੀ ਝੋਲੀ ਪਾ ਮੇਰਾ ਹੱਕ, ਫੇਰ ਅਗਲਾ ਹੁਕਮ ਦੇਣਾ ਸੁਣਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸੁਣ ਸੁੱਤ ਮੇਰੇ ਲਾਡਲੇ ਮੀਤ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਚਲਾਏ ਤੇਰੀ ਰੀਤ, ਰਹਿਬਰ ਇਕੋ ਇਕ ਅਖਵਾਈਆ। ਏਕੰਕਾਰ ਤੇਰਾ ਸੁਹਾਗੀ ਗੀਤ, ਸਾਚਾ ਨਾਦ ਧੁਨ ਜਣਾਈਆ। ਆਦਿ ਨਿਰੰਜਣ ਸਦਾ ਅਨਡੀਠ, ਸਾਚਾ ਨੂਰ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਰੱਖੇ ਠੰਡਾ ਸੀਤ, ਸੀਤਲ ਧਾਰ ਇਕ ਵਹਾਈਆ। ਸ੍ਰੀ ਭਗਵਾਨ ਲਗਾਏ ਸਚ ਪ੍ਰੀਤ, ਲੱਗੀ ਪ੍ਰੀਤ ਨਾ ਕੋਇ ਤੁੜਾਈਆ। ਪਾਰਬ੍ਰਹਮ ਤੇਰੀ ਜਾਣੇ ਰੀਤ, ਰੀਤੀਵਾਨ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਧੁਰ ਸੰਦੇਸਾ ਇਕ ਸੁਣਾਈਆ । ਸੁਣਿਆ ਸੰਦੇਸਾ ਤੇਰਾ ਪ੍ਰਭ, ਮੇਰੇ ਸਤਿਗੁਰ ਮੋਹੇ ਭਾਇਆ। ਚਰਨ ਦੁਆਰੇ ਡਿਗਾ ਝੱਬ, ਦੋਏ ਜੋੜ ਵਾਸਤਾ ਪਾਇਆ। ਆਪਣੇ ਨਾਲੌਂ ਵਿਛੋੜ ਨਾ ਦੇਵੀਂ ਛੱਡ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇਆ। ਮੈਂ ਸਦ ਵਸਾਂ ਤੇਰੀ ਹੱਦ, ਬਾਹਰ ਹਦੂਦ ਨਾ ਕੋਇ ਰਖਾਇਆ। ਤੇਰੀ ਧਾਰੋਂ ਉਪਜੀ ਤੇਰੀ ਯੱਦ, ਵਿਸ਼ਵ ਤੇਰਾ ਰੰਗ ਰੰਗਾਇਆ। ਸਦ ਮੰਦਰ ਵੇਖਾਂ ਲੰਘ, ਨਿਤ ਤੇਰਾ ਦਰਸਨ ਪਾਇਆ। ਪੁਰਖ ਅਕਾਲ ਦੀਨ ਦਿਆਲ ਮੇਰੀ ਇਕੋ ਮੰਗ, ਝੋਲੀ ਖ਼ਾਲੀ ਦੇ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਆਸ ਤਕਾਇਆ। ਤੇਰੀ ਆਸ ਹੋਈ ਮਨਜ਼ੂਰ, ਸੋ ਸਤਿਗੁਰ ਆਪ ਜਣਾਈਆ। ਸ਼ਬਦ ਸੁੱਤ ਤੇਰਾ ਦਸਤੂਰ, ਦੋ ਜਹਾਨਾਂ ਹੁਕਮ ਵਰਤਾਈਆ। ਪੁਰਖ ਅਬਿਨਾਸ਼ੀ ਸਦ ਵਸੇ ਨੇੜੇ ਦੂਰ, ਦੁਰਾਡਾ ਪੰਧ ਨਾ ਕੋਇ ਰਖਾਈਆ। ਆਦਿ ਜੁਗਾਦਿ ਹਾਜ਼ਰ ਹਜ਼ੂਰ ਘਰ ਵਸੇ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਚ ਸੰਦੇਸਾ ਇਕੋ ਵਾਰ, ਬਿਨ ਕੰਨਾਂ ਦਏ ਜਣਾਈਆ। ਸਚ ਸੰਦੇਸਾ ਆਪ ਸੁਣਾਉਦਾ ਏ। ਸ੍ਰੀ ਭਗਵਾਨ ਹੁਕਮ ਵਰਤਾਉਦਾ ਏ। ਸ਼ਬਦ ਸੁੱਤ ਤੇਰੇ ਹੱਥ ਡੋਰ ਫੜਾਉਦਾ ਏ। ਦੋ ਜਹਾਨਾਂ ਰਚਨਾ ਰਚ ਵਖਾਉਦਾ ਏ। ਲੱਖ ਚੁਰਾਸੀ ਕਾਇਆ ਮਾਟੀ ਭਾਂਡਾ ਕੱਚ, ਕੱਪੜ ਅੰਗਨ ਆਪ ਬਣਾਉਦਾ ਏ। ਨਿਰਗੁਣ ਧਾਰ ਰਖ ਸਚ, ਸਾਚਾ ਬੰਕ ਆਪ ਵਡਿਆਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਤੇਰਾ ਨਾਦ ਅਲਾਉਦਾ ਏ। ਘਰ ਘਰ ਤੇਰਾ ਨਾਦ ਅਲਾਵੇਗਾ। ਪਾਰਬ੍ਰਹਮ ਪ੍ਰਭ ਬ੍ਰਹਮ ਬ੍ਰਹਿਮਾਦ ਵੇਖ ਵਖਾਵੇਗਾ। ਬੋਲ ਅਗੰਮੀ ਇਕੋ ਰਾਗ, ਧੁਰ ਦੀ ਧਾਰ ਸਮਝਾਵੇਗਾ। ਘਟ ਘਟ ਅੰਦਰ ਹੋ ਵਿਸਮਾਦ, ਬਿਸਮਲ ਆਪਣੀ ਖੇਲ ਖਿਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਵੇਗਾ। ਸਾਚੀ ਕਰਨੀ ਆਪ ਕਮਾਵੇਗਾ। ਚਾਰ ਜੁਗ ਵੰਡ ਵੰਡਾਵੇਗਾ। ਚਾਰੇ ਖਾਣੀ ਆਪ ਪਰਗਟਾਵੇਗਾ। ਚਾਰੇ ਬਾਣੀ ਰਾਗ ਅਲਾਵੇਗਾ। ਚਾਰੇ ਵੇਦ ਆਪ ਸਮਝਾਵੇਗਾ। ਚਾਰੇ ਵਰਨ ਵੰਡ ਵੰਡਾਵੇਗਾ। ਚਾਰ ਯਾਰੀ ਗੰਢ ਰਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਵੇਗਾ। ਸਾਚੀ ਕਰਨੀ ਪ੍ਰਭੂ ਕਮਾਏਗਾ। ਮਿਹਰਵਾਨ ਮਿਹਰ ਨਜ਼ਰ ਉਠਾਏਗਾ। ਨਿਰਗੁਣ ਆਪਣੀ ਵੰਡ ਵੰਡਾਏਗਾ। ਸਰਗੁਣ ਸਤਿ ਸਰੂਪ ਵਖਾਏਗਾ। ਸਾਚੀ ਰੀਤ ਆਪ ਚਲਾਏਗਾ। ਦਿਸ਼ਾ ਆਪਣੀ ਆਪ ਜਣਾਏਗਾ। ਨਾਮ ਤੇਰਾ ਇਕ ਸੁਣਾਏਗਾ। ਗੁਰ ਅਵਤਾਰ ਨਾਉਂ ਧਰਾਏਗਾ। ਪੀਰ ਪੈਗ਼ੰਬਰ ਆਪ ਹੋ ਜਾਏਗਾ। ਸਚ ਸਵੰਬਰ ਮਾਤ ਰਚਾਏਗਾ। ਭਰਤੰਬਰ ਖੇਲ ਖਿਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਗੁਰੂ ਤੋਹੇ ਇਕ ਪਰਗਟਾਏਗਾ। ਸ਼ਬਦ ਸੁੱਤ ਸਚ ਤੈਨੂੰ ਮਾਣ ਦਿਵਾਏਗਾ। ਸ੍ਰੀ ਭਗਵਾਨ ਮਿਹਰ ਨਜ਼ਰ ਉਠਾਏਗਾ। ਦੋ ਜਹਾਨ ਤੇਰਾ ਹੁਕਮ ਵਰਤਾਏਗਾ। ਜੋਧਾ ਸੂਰਬੀਰ ਕਰ ਬਲਵਾਨ, ਬਲ ਤੇਰਾ ਇਕ ਪਰਗਟਾਏਗਾ। ਤੇਰੇ ਹੱਥ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਏਗਾ। ਬ੍ਰਹਮਮਤ ਤੇਰਾ ਗਿਆਨ, ਬ੍ਰਹਮ ਵਿਦਿਆ ਸਰਬ ਦ੍ਰਿੜਾਏਗਾ। ਕਾਇਆ ਮੰਦਰ ਇਕ ਮਕਾਨ, ਘਰ ਘਰ ਡੇਰਾ ਇਕੋ ਲਾਏਗਾ। ਸਾਚੇ ਅੰਮ੍ਰਿਤ ਕਰ ਅਸ਼ਨਾਨ, ਸਰੋਵਰ ਇਕੋ ਇਕ ਸੁਹਾਏਗਾ। ਜੁਗ ਚੌਕੜੀ ਨਾਉਂ ਕਰ ਪਰਧਾਨ, ਗੁਰ ਅਵਤਾਰ ਤੇਰਾ ਬੰਸ ਸੁਹਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਹੁਕਮ ਇਕ ਵਰਤਾਏਗਾ। ਸ਼ਬਦ ਗੁਰੂ ਤੇਰਾ ਡੰਕਾ ਪ੍ਰਭੂ ਵਜਾਏਗਾ। ਲੋਕਮਾਤ ਖੇਲ ਖਲਾਏਗਾ। ਸਚ ਸਲੋਕ ਇਕ ਸੁਣਾਏਗਾ। ਲੋਕ ਪਰਲੋਕ ਹੁਕਮ ਵਰਤਾਏਗਾ। ਕੋਟਨ ਕੋਟ ਬ੍ਰਹਿਮੰਡ ਵੇਖ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਧੁਰ ਦੀ ਧਾਰ ਆਪ ਕਮਾਏਗਾ। ਧੁਰ ਦੀ ਧਾਰ ਪ੍ਰਭੂ ਕਮਾਵੇਗਾ। ਜੁਗ ਚੌਕੜੀ ਤੇਰਾ ਖੇਲ ਵੇਖ ਵਖਾਵੇਗਾ। ਤੇਰਾ ਰੂਪ ਗੁਰ ਅਵਤਾਰ ਰੂਪ ਪਰਗਟਾਵੇਗਾ। ਪੀਰ ਪੈਗ਼ੰਬਰ ਸਾਚਾ ਨੂਰ ਨੂਰ ਦਸਾਵੇਗਾ। ਸਤਿਜੁਗ ਤੇਰੀ ਵਾਰਾ ਕਲਜੁਗ ਪੈਂਡਾ ਕਰ ਕੇ ਦੂਰ, ਅੰਤਮ ਪਾਂਧੀ ਪੰਧ ਆਪ ਚੁਕਾਵੇਗਾ। ਪਰਗਟ ਹੋਏ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਰੰਗ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਤੇਰੇ ਹੱਥ ਰਖਾਵੇਗਾ। ਸ਼ਬਦ ਸੁੱਤ ਖ਼ੁਸ਼ੀ ਮਨਾਉਦਾ ਏ। ਪ੍ਰਭ ਅੱਗੇ ਸੀਸ ਝੁਕਾਉਦਾ ਏ। ਚਾਰ ਜੁਗ ਜਨਮ ਵਟਾਉਦਾ ਏ। ਗੁਰ ਅਵਤਾਰ ਆਪ ਪਰਗਟਾਉਦਾ ਏ। ਪੀਰ ਪੈਗ਼ੰਬਰ ਜੋਤ ਜਗਾਉਦਾ ਏ। ਭਗਤ ਮੀਤ ਨਾਦ ਸੁਣਾਉਦਾ ਏ। ਗੁਰਮੁਖ ਗੁਰਸਿਖ ਆਪ ਉਠਾਉਦਾ ਏ। ਮੁਰੀਦ ਮੁਰਸ਼ਦ ਦੇ ਦੀਦਾਰ, ਦੀਦ ਈਦ ਚੰਦ ਚਮਕਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੋ ਦੇਣਾ ਸਾਚਾ ਵਰ, ਦਰ ਸਾਚਾ ਇਕ ਸੁਹਾਉਦਾ ਏ। ਸ਼ਬਦ ਸੁੱਤ ਬੋਲ ਜੈਕਾਰਾ, ਉਚੀ ਕੂਕ ਕੂਕ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਖੇਲ ਕਰਾਂ ਨਿਆਰਾ, ਨਿਰਗੁਣ ਸਰਗੁਣ ਵੰਡ ਵੰਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋ ਕੇ ਜ਼ਾਹਰਾ, ਜ਼ਾਹਰਾ ਤੇਰੀ ਕਲ ਜਣਾਈਆ। ਤੇਰੇ ਨਾਮ ਦੇ ਅਧਾਰਾ, ਸਾਚੀ ਸਿਖਿਆ ਕਰਾਂ ਪੜ੍ਹਾਈਆ। ਸਾਚਾ ਵਣਜ ਇਕ ਵਪਾਰਾ, ਸਾਚਾ ਹੱਟ ਮਾਤ ਚਲਾਈਆ। ਊਚਾ ਦੱਸ ਤੇਰਾ ਦਰਬਾਰਾ, ਜੀਵ ਜੰਤ ਦਿਆਂ ਸਮਝਾਈਆ। ਸਾਧ ਸੰਤ ਕਰ ਪਿਆਰਾ, ਪ੍ਰੇਮ ਪ੍ਰੀਤੀ ਇਕ ਵਖਾਈਆ। ਭਗਤ ਭਗਵਾਨ ਦੇ ਹੁਲਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਈਆ। ਚਾਰ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ, ਸ਼ਬਦੀ ਸੁੱਤ ਤੇਰਾ ਰੂਪ ਵਖਾਈਆ। ਨਿਰਗੁਣ ਸਰਗੁਣ ਕਰ ਕਰ ਸਵੰਬਰ, ਲੋਕਮਾਤ ਗੰਢ ਪਵਾਈਆ। ਲੱਖ ਚੁਰਾਸੀ ਵੇਖ ਅਡੰਬਰ, ਤੇਰੀ ਕੁਦਰਤ ਨਾਚ ਨਚਾਈਆ। ਸਰਬ ਘਟਾਂ ਸੁਆਮੀ ਹੋ ਭਰਤੰਬਰ, ਭਰਪੂਰੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕਵਣ ਵੇਲਾ ਬਿਨ ਪੰਜ ਤਤ ਕਾਇਆ ਆਪਣਾ ਹੁਕਮ ਵਰਤਾਈਆ। ਸਾਚਾ ਵੇਲਾ ਦੱਸ ਭਗਵਾਨ, ਤੇਰੇ ਅੱਗੇ ਮੰਗ ਮੰਗਾਈਆ। ਸ਼ਬਦੀ ਸੁੱਤ ਤੇਰਾ ਬਲਵਾਨ, ਚਾਰ ਜੁਗ ਸੇਵ ਕਮਾਈਆ। ਨੌ ਨੌਂ ਖੇਲ ਕਰੇ ਮਹਾਨ, ਨਵ ਨੌ ਚਾਰ ਵੰਡ ਵੰਡਾਈਆ।

ਜੁਗ ਚੌਕੜੀ ਹੋ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਸ੍ਰਿਸ਼ਟ ਸਬਾਈ ਦੇ ਗਿਆਨ, ਅੱਖਰ ਵੱਖਰ ਕਰੇ ਪੜ੍ਹਾਈਆ। ਸ਼ਾਸਤਰ ਸਿਮਰਤ ਲੇਖਾ ਜਾਣ ਵੇਦ ਪੁਰਾਨ, ਅੰਜੀਲ ਕੁਰਾਨ ਗੀਤਾ ਗਿਆਨ ਤੇਰਾ ਰੰਗ ਜਣਾਈਆ। ਖਾਣੀ ਬਾਣੀ ਬੋਲ ਬੇਜ਼ਬਾਨ, ਰਸਨਾ ਜਿਹਵਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਜਿਸ ਵੇਲੇ ਆਪਣਾ ਨੂਰ ਜਣਾਈਆ। ਸਾਚਾ ਵੇਲਾ ਦੱਸ ਭਗਵੰਤ, ਸੁੱਤ ਦੁਲਾਰਾ ਮੰਗ ਮੰਗਾਈਆ। ਬਣੇ ਸੁਹਾਗ ਸਾਚਾ ਕੰਤ, ਨਾਰੀ ਨਰ ਨਰਾਇਣ ਪਰਨਾਈਆ। ਬਿਨ ਪੰਜ ਤਤ ਕਾਇਆ ਚਲੇ ਤੇਰਾ ਮੰਤ, ਮੰਤਰ ਤੇਰਾ ਇਕੋ ਨਜ਼ਰੀ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰੀ ਮਹਿਮਾ ਗਾਇਣ ਅਗਣਤ, ਸਿਫ਼ਤੀ ਤੇਰੀ ਸਮਝ ਸਕੇ ਕੋਈ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਆਪਣਾ ਵੇਲਾ ਵਕਤ ਦੇ ਜਣਾਈਆ। ਸਾਚਾ ਵੇਲਾ ਦੱਸ ਕਰਤਾਰ, ਹਰਿ ਕਰਤੇ ਤੇਰੀ ਵਡ ਵਡਿਆਈਆ। ਹਉਂ ਭਿਖਕ ਖੜਾ ਤੇਰੇ ਦੁਆਰ, ਜਾਚਕ ਝੋਲੀ ਇਕ ਵਖਾਈਆ। ਸ਼ਬਦ ਸੁੱਤ ਤੇਰਾ ਦੁਲਾਰ, ਤੂੰ ਦਾਤਾ ਦੇਵਣਹਾਰ ਸੱਚਾ ਸ਼ਹਿਨਸ਼ਾਹੀਆ। ਜੁਗ ਚੌਕੜੀ ਖੇਲਾਂ ਖੇਲ ਵਿਚ ਸੰਸਾਰ, ਬਣ ਖਲਾਰੀ ਖੇਲ ਖਿਲਾਈਆ। ਪਾਵਾਂ ਸਾਰ ਗੁਰ ਅਵਤਾਰ, ਪੀਰ ਪੈਗ਼ੰਬਰ ਵੇਖ ਵਖਾਈਆ। ਧੁਰ ਦੀ ਦੇਵਾਂ ਇਕੋ ਧਾਰ, ਸਚ ਸੰਦੇਸਾ ਨਾਮ ਅਲਾਈਆ। ਕਲਮ ਸ਼ਾਹੀ ਕਰ ਤਿਆਰ, ਕਾਗ਼ਜ਼ ਬੰਧਨ ਇਕੋ ਪਾਈਆ। ਘਰ ਘਰ ਹੋਏ ਉਜਿਆਰ, ਨਿਰਅੱਖਰ ਕਰੇ ਰੁਸ਼ਨਾਈਆ। ਲੇਖਾ ਜਾਣ ਸੱਚੀ ਸਰਕਾਰ, ਸ਼ਹਿਨਸ਼ਾਹ ਤੇਰਾ ਹੁਕਮ ਇਕ ਮਨਾਈਆ। ਬੋਧ ਅਗਾਧਾ ਬਣ ਲਿਖਾਰ, ਕਾਤਬ ਇਕੋ ਨਜ਼ਰੀ ਆਈਆ। ਜੁਗ ਚੌਕੜੀ ਵੇਖਾਂ ਚਾਰ, ਕੋਟਨ ਕੋਟ ਕਾਇਆ ਨੌ ਦੁਆਰੇ ਖੋਲ ਕਿਵਾੜ, ਚਾਰ ਕੁੰਟ ਮਿਲੇ ਵਡਿਆਈਆ। ਸਤਿ ਪੁਰਖ ਤੇਰੀ ਸਾਚੀ ਧਾਰ, ਸਤਿ ਸਤਿਵਾਦੀ ਸਤਿ ਸਰੂਪ ਨਜ਼ਰ ਕਿਸੇ ਨਾ ਆਈਆ। ਮੈਂ ਮੰਗਾਂ ਏਕੋ ਵਾਰ, ਏਕੰਕਾਰ ਤੇਰੀ ਸਰਨਾਈਆ। ਸਾਚਾ ਦਿਸੇ ਨਾ ਮੀਤ ਮੁਰਾਰ, ਮਿੱਤਰ ਰੂਪ ਨਾ ਕੋਇ ਸਖਾਈਆ। ਤੇਰਾ ਮੰਦਰ ਸੋਹੇ ਦਰਬਾਰ, ਸਚਖੰਡ ਵੱਜੇ ਸਚ ਵਧਾਈਆ। ਥਿਰ ਘਰ ਬੈਠਾ ਤੇਰਾ ਸੁੱਤ ਦੁਲਾਰ, ਚਰਨ ਕਵਲ ਧਿਆਨ ਲਗਾਈਆ। ਸਾਚਾ ਦੱਸ ਪ੍ਰਭੂ ਵਿਹਾਰ, ਕਵਣ ਵੇਲਾ ਲਏਂ ਕਰਾਈਆ। ਨਿਰਅੱਖਰ ਤੇਰਾ ਨਾਮ ਮੇਰੇ ਨਾਲ ਹੋਏ ਉਜਿਆਰ, ਤਤ ਨਜ਼ਰ ਕੋਇ ਨਾ ਆਈਆ। ਪੰਜਾਂ ਤੱਤਾਂ ਕਰ ਛੁਟਕਾਰ, ਖਹਿੜਾ ਛੁਟੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਬਦ ਸੁੱਤ ਝੋਲੀ ਡਾਹੀਆ। ਸ਼ਬਦ ਸੁੱਤ ਹੋ ਨਿਮਾਣਾ, ਪ੍ਰਭ ਅੱਗੇ ਸੀਸ ਝੁਕਾਇੰਦਾ। ਸ਼ਹਿਨਸ਼ਾਹ ਤੂੰ ਸ਼ਾਹ ਸੁਲਤਾਨਾ, ਸਚਖੰਡ ਨਿਵਾਸੀ ਇਕੋ ਨਜ਼ਰੀ ਆਇੰਦਾ। ਆਦਿ ਜੁਗਾਦਿ ਤੇਰਾ ਕੋਈ ਨਾ ਜਾਣੇ ਟਿਕਾਣਾ, ਤੇਰਾ ਮੰਦਰ ਨਜ਼ਰ ਕਿਸੇ ਨਾ ਆਇੰਦਾ। ਸਭ ਮੰਨਦੇ ਤੇਰਾ ਸਾਚਾ ਭਾਣਾ, ਬਚਿਆ ਕੋਈ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਇੰਦਾ। ਦਰ ਤੇਰੇ ਮੰਗ ਮੰਗੀ ਪ੍ਰਭ ਏਕ, ਏਕੰਕਾਰ ਦੇ ਸਮਝਾਈਆ। ਕਵਣ ਵੇਲਾ ਦੇਵੇਂ ਆਪਣੀ ਟੇਕ, ਬਣ ਜਗਦੀਸ ਮੇਲ ਮਿਲਾਈਆ। ਜੁਗ ਚੌਕੜੀ ਧਰ ਧਰ ਵੇਖਾਂ ਸਰਗੁਣ ਭੇਖ, ਗੁਰ ਅਵਤਾਰ ਰੂਪ ਵਟਾਈਆ। ਅੰਤਮ ਮਿਲਾਂ ਤੇਰੀ ਰੇਖ, ਬਿਨ ਤੇਰੀ ਰੇਖ ਧਾਮ ਨਜ਼ਰ ਕੋਇ ਨਾ ਆਈਆ। ਨਿਤ ਨਵਿਤ ਖੇਲਾਂ ਤੇਰੀ ਖੇਡ, ਖੇਲ ਖਿਲਾਰੀ ਤੇਰੀ ਮੋਹੇ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਨਿਰਗੁਣ ਤੇਰੇ ਅੱਗੇ

ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਇਕ ਇਕੱਲਾ, ਆਦਿ ਦਇਆ ਕਮਾਇੰਦਾ। ਸੁੱਤ ਸ਼ਬਦ ਵੇਖ ਸਚ ਮਹੱਲਾ, ਸਚਖੰਡ ਸਾਚਾ ਸੋਭਾ ਪਾਇੰਦਾ। ਦੀਪਕ ਜੋਤ ਏਕੋ ਬਲਾ, ਤੇਲ ਬਾਤੀ ਨਾ ਵਿਚ ਰਖਾਇੰਦਾ। ਸਤਿ ਸਰੂਪ ਫੜਾਏ ਪੱਲਾ, ਪੱਲੂ ਆਪਣੀ ਗੰਢ ਪਵਾਇੰਦਾ। ਤੇਰੀ ਧਾਰ ਅੰਤਰ ਰਲਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸ਼ਬਦ ਸੁੱਤ ਵੇਖ ਇਕ, ਇਕ ਉਹ ਵੀ ਨਜ਼ਰ ਕਿਸੇ ਨਾ ਆਈਆ। ਸੁੱਤ ਦੁਲਾਰ ਨੇਤਰ ਖੋਲ੍ਹ ਤੱਕ ਇਕ, ਉਹ ਵੀ ਇਕ ਅੱਖ ਨਾ ਕੋਇ ਮਿਲਾਈਆ। ਸਾਚੇ ਸੁੱਤ ਕਰ ਤਿਆਰ ਵੇਖ ਇਕ, ਉਹ ਪ੍ਰੀਤਮ ਪਿਆਰਾ ਹੱਥ ਕਿਸੇ ਨਾ ਆਈਆ। ਸਚ ਲਾਡਲੇ ਸੁੱਤ ਉਸ ਦੇ ਉਤੇ ਸਭ ਨੂੰ ਪਿਆ ਸ਼ੱਕ, ਬਿਨ ਗੋਬਿੰਦ ਸ਼ੁਕਰ ਨਾ ਕੋਇ ਮਨਾਈਆ। ਕਰ ਕਿਰਪਾ ਦੇਵਾਂ ਤੇਰਾ ਹੱਕ, ਆਪਣਾ ਹੁਕਮ ਤੇਰੀ ਝੋਲੀ ਪਾਈਆ। ਵੇਖੀਂ ਸੇਵਾ ਕਰਦਾ ਨਾ ਜਾਈਂ ਥੱਕ, ਅਨਥੱਕ ਰਿਹਾ ਦ੍ਰਿੜਾਈਆ। ਆਪਣੇ ਅੰਤਰ ਤੈਨੂੰ ਰੱਖਾਂ ਢਕ, ਬਿਨ ਹੁਕਮ ਨਾ ਬਾਹਰ ਕਢਾਈਆ। ਨਿਰਗੁਣ ਧਾਰ ਨਿਰਗੁਣ ਨਾਲੋਂ ਹੋਵੇ ਕਦੀ ਨਾ ਵੱਖ, ਵੱਖਰੀ ਆਪਣੀ ਕਾਰ ਜਣਾਈਆ। ਸਰਗੁਣ ਮਾਰਗ ਆਵੇ ਦੱਸ, ਅੰਤਮ ਨਿਰਗੁਣ ਵਿਚ ਸਮਾਈਆ। ਨਿਰਗੁਣ ਹੋ ਕੇ ਸਰਗੁਣ ਗਾਵੇ ਜਸ, ਬਿਨ ਸਰਗੁਣ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਸੰਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਦ੍ਰਿੜਾਈਆ । ਸ਼ਬਦ ਸੁੱਤ ਅੱਗੋਂ ਪਿਆ ਹੱਸ, ਹੱਸ ਕੇ ਖ਼ੁਸ਼ੀ ਮਨਾਇੰਦਾ। ਮੈਂ ਇਕੋ ਭਾਵਾਂ ਤੇਰਾ ਰਸ, ਦੂਜਾ ਰਸ ਨਾ ਮੋਹੇ ਸੁਖਾਇੰਦਾ। ਪ੍ਰਭ ਜੂ ਵੇਲਾ ਉਹ ਦੱਸ, ਜਿਸ ਵੇਲੇ ਆਪਣਾ ਰੰਗ ਚੜ੍ਹਾਇੰਦਾ। ਨਿਰਗੁਣ ਹੋ ਕੇ ਦੇਵੇਂ ਸਾਥ, ਸਾਚਾ ਸੰਗ ਨਿਭਾਇੰਦਾ। ਨਿਰਵੈਰ ਹੋ ਕੇ ਸਿਰ ਰੱਖੇਂ ਹੱਥ, ਨਰ ਨਿਰੰਕਾਰ ਹੋ ਕੇ ਦਇਆ ਕਮਾਇੰਦਾ। ਦੀਨ ਦਿਆਲ ਹੋ ਕੇ ਖੋਲ੍ਹੇਂ ਅੱਖ, ਪਰਤੱਖ ਨੂਰ ਨਜ਼ਰੀ ਆਇੰਦਾ। ਉਹ ਪ੍ਰਭੂ ਦੇ ਹੱਕ, ਘਰ ਬਰਦਾ ਮੰਗ ਮੰਗਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਤੇਰੇ ਬੱਚੇ ਨਾ ਪਏ ਤੇਰੇ ਤੇ ਸ਼ੱਕ, ਤੇਰਾ ਸ਼ੱਕ ਲੱਖ ਚੁਰਾਸੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਮੰਗ ਮੰਗਾਇੰਦਾ। ਸੁੱਤ ਸ਼ਬਦ ਸੁਣ ਵੇਖ ਇਕ, ਬਿਨ ਇਕ ਇਕ ਨਜ਼ਰੀ ਆਈਆ। ਇਕ ਕੋਲੋਂ ਸਿਖਿਆ ਸਿਖ, ਦੂਜੀ ਆਪਣੀ ਧਾਰ ਚਲਾਈਆ। ਤੀਜੀ ਦੇਵੇ ਅਗੰਮੀ ਭਿਖ, ਆਪਣੀ ਕਿਰਪਾ ਝੋਲੀ ਪਾਈਆ। ਚੌਥੀ ਤੇਰੀ ਰੇਖ ਦੇਵੇ ਲਿਖ, ਲੇਖਾ ਲਿਖਿਆ ਬਿਨ ਕਲਮ ਸ਼ਾਹੀਆ। ਪੰਜਵੇਂ ਧਾਰ ਆਪਣੀ ਪੇਖ, ਤੇਰੇ ਘਰ ਸੋਭਾ ਪਾਈਆ। ਇਕ ਪੰਜ ਕਰੇ ਹੇਤ, ਨਿਰਗੁਣ ਨਿਰਵੈਰ ਰੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਪੰਜ ਦਏ ਜਣਾਈਆ। ਇਕ ਇਕੱਲਾ ਸੋ ਪੁਰਖ ਨਿਰੰਜਣ, ਨਰ ਨਿਰੰਕਾਰ ਅਖਵਾਇੰਦਾ। ਦੂਆ ਨੂਰ ਹਰਿ ਪੁਰਖ ਨਿਰੰਜਣ, ਜ਼ਹੂਰ ਇਕੋ ਇਕ ਪਰਗਟਾਇੰਦਾ। ਏਕੰਕਾਰ ਤੀਆ ਸੱਜਣ, ਘਰ ਸਾਚੇ ਸੰਗ ਨਿਭਾਇੰਦਾ। ਆਦਿ ਨਿਰੰਜਣ ਨਿਰਗੁਣ ਜੋਤ ਦੀਪਕ ਜਗਣ, ਸਚ ਮਹੱਲ ਆਪ ਰੁਸ਼ਨਾਇੰਦਾ। ਸ੍ਰੀ ਭਗਵਾਨ ਪੰਚਮ ਧਾਰ ਬਣ ਕੇ ਸੱਜਣ, ਸ਼ਾਹ ਪਾਤਸ਼ਾਹ ਆਪ ਅਖਵਾਇੰਦਾ। ਅਬਿਨਾਸ਼ੀ ਕਰਤਾ ਨਿਉਂ ਨਿਉਂ ਕਰੇ ਮਜਨ, ਘਰ ਸਾਚੇ ਸੀਸ ਝੁਕਾਇੰਦਾ। ਪਾਰਬ੍ਰਹਮ ਪ੍ਰਭ ਆਵੇ ਮੰਗਣ, ਦਰ ਅਲਖ ਇਕ ਸੁਣਾਇੰਦਾ। ਪੰਚਮ ਮੀਤਾ ਇਕੋ ਸੱਜਣ, ਧੁਰਦਰਗਾਹੀ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਸਾਚੀ ਖੇਲ ਆਪ ਦ੍ਰਿੜਾਇੰਦਾ। ਇਕ ਪੰਜ ਖੇਲ ਅਪਾਰ, ਹਰਿ ਕਰਤਾ ਆਪ ਜਣਾਈਆ। ਇਕ ਇਕੱਲਾ ਏਕੰਕਾਰ, ਦੂਜੇ ਸ਼ਬਦ ਰੂਪ ਸਮਝਾਈਆ। ਤੀਜਾ ਨਿਰਗੁਣ ਸਰਗੁਣ ਕਰ ਪਿਆਰ, ਚੌਥੇ ਮੰਜ਼ਲ ਭੂਮਿਕਾ ਇਕ ਵਖਾਈਆ। ਪੰਜਵੇਂ ਬੋਲ ਸਚ ਜੈਕਾਰ, ਸ਼ਬਦ ਨਾਦ ਧੁਨ ਸ਼ਨਵਾਈਆ। ਇਕ ਪੰਜ ਦਾ ਸੱਚਾ ਪਿਆਰ, ਆਦਿ ਜੁਗਾਦਿ ਦਏ ਬੰਧਾਈਆ। ਇਕ ਵਿਚੋਂ ਏਕੰਕਾਰ, ਓਅੰਕਾਰ ਆਕਾਰ ਕਰਾਈਆ। ਐੜਾ ਅੱਖ ਖੋਲ੍ਹ ਕਰਤਾਰ, ਪਰਤੱਖ ਆਪਣਾ ਦਰਸ ਵਖਾਈਆ। ਈੜੀ ਇਸ਼ਟ ਅਪਰ ਅਪਾਰ, ਨਿਰਗੁਣ ਨਿਰਵੈਰ ਆਪ ਸਮਝਾਈਆ। ਸੱਸਾ ਕਿਲਾ ਕਰ ਤਿਆਰ, ਸਰਗੁਣ ਅੰਦਰ ਬੰਦ ਕਰਾਈਆ। ਹਾਹਾ ਹਰਿ ਕਾ ਰੂਪ ਅਪਾਰ, ਹਰੀ ਹਰਿ ਆਪਣੀ ਧਾਰ ਬੰਧਾਈਆ। ਇਕੋ ਟਿੱਪੀ ਕਰ ਤਿਆਰ, ਸਾਚੀ ਵੰਡਣ ਵੰਡ ਵੰਡਾਈਆ। ਪਾਰਬ੍ਰਹਮ ਬ੍ਰਹਮ ਕਰ ਉਜਿਆਰ, ਹੰ ਰੂਪ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜਾਂ ਅੱਖਰਾਂ ਦਏ ਅਧਾਰ, ਨਿਰਅੱਖਰ ਆਪਣੀ ਕਾਰ ਕਮਾਈਆ। ਪੰਜਾਂ ਅੱਖਰਾਂ ਕਰ ਪਰਵਾਨ, ਹਰਿ ਏਕਾ ਦਇਆ ਕਮਾਇੰਦਾ। ਇਕੋ ਕੱਕਾ ਕਰ ਪਰਵਾਨ, ਦੋ ਜਹਾਨਾਂ ਕਰਮ ਬਣਾਇੰਦਾ। ਇਕੋ ਕੱਕਾ ਖੇਲ ਮਹਾਨ, ਕਰਤਾ ਕਾਦਰ ਆਪ ਵਖਾਇੰਦਾ। ਇਕੋ ਕੱਕਾ ਕਾਰਨ ਕਰੇ ਧਿਆਨ, ਹਰਿ ਕਰਨੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤਿਸ ਕੱਕੇ ਮਾਣ ਰਖਾਇੰਦਾ। ਇਕ ਪੰਜ ਦਾ ਸੁਣ ਕੇ ਗੀਤ, ਸ਼ਬਦ ਸੁੱਤ ਖ਼ੁਸ਼ੀ ਮਨਾਈਆ। ਪੰਜਾਂ ਨਾਲ ਪ੍ਰਭ ਮੇਰੀ ਪ੍ਰੀਤ, ਪੰਚਮ ਤੇਰਾ ਰੂਪ ਨਜ਼ਰੀ ਆਈਆ। ਏਨ੍ਹਾਂ ਅੰਤਰ ਖੇਲ ਅਨਡੀਠ, ਤੇਰੀ ਧਾਰ ਸਮਾਈਆ। ਏਨ੍ਹਾਂ ਬਿਨਾਂ ਨਾ ਬਣੇ ਗੀਤ, ਰਾਗ ਨਾਦ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕਵਣ ਵੇਲਾ ਮੇਰੀ ਆਸਾ ਪੂਰ ਕਰਾਈਆ। ਸ੍ਰੀ ਭਗਵਾਨ ਕਹੇ ਸਚ ਮੀਤਾ, ਪ੍ਰਭ ਆਪਣੀ ਦਇਆ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਚਲੇ ਰੀਤਾ, ਊੜਾ ਐੜਾ ਈੜੀ ਇਕੋ ਮਾਣ ਰਖਾਇੰਦਾ। ਏਨ੍ਹਾਂ ਅੰਦਰ ਰੱਖੇ ਸੀਤਾ, ਸੁੱਤ ਦੁਲਾਰ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸੱਚਾ ਹੁਕਮ ਆਪ ਸਮਝਾਇੰਦਾ। ਸੱਸਾ ਹਾਹਾ ਰਹੇ ਦੁਆਰ, ਸੱਸਾ ਸਤਿਗੁਰ ਰੂਪ ਬਣਾਈਆ। ਹਾਹਾ ਹੰ ਬ੍ਰਹਮ ਕਰ ਪਿਆਰ, ਸਾਹਿਬ ਵੇਖੇ ਚਾਈਂ ਚਾਈਂਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਥਿਰ ਕੋਇ ਰਹਿਣ ਨਾ ਪਾਈਆ। ਸੇਵਾ ਕਰ ਕਰ ਜਾਣ ਤੇਈ ਅਵਤਾਰ, ਭਗਤ ਅਠਾਰਾਂ ਵੇਸ ਵਟਾਈਆ। ਈਸਾ ਮੂਸਾ ਮੁਹੰਮਦ ਬੋਲ ਜੈਕਾਰ, ਪੀਰ ਪੈਗ਼ੰਬਰ ਢੋਲਾ ਗਾਈਆ। ਨਾਦ ਧੁਨ ਸ਼ਬਦ ਆਧਾਰ, ਗੁਰ ਗੁਰਦੇਵ ਸੁਆਮੀ ਇਕ ਦ੍ਰਿੜਾਈਆ। ਸ਼ਬਦ ਗੁਰੂ ਸਰਬ ਪਿਆਰ, ਸਤਿਗੁਰ ਇਕੋ ਇਕ ਦ੍ਰਿੜਾਈਆ। ਨਾਨਕ ਗੋਬਿੰਦ ਧੁਰ ਦੀ ਧਾਰ, ਧਰਨੀ ਧਰਤ ਧਵਲ ਮਿਲੇ ਵਡਿਆਈਆ। ਤੇਰਾ ਰੂਪ ਅਪਰ ਅਪਾਰ, ਪੁਰਖ ਅਬਿਨਾਸ਼ੀ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰ ਦਾ ਲੇਖ ਰਿਹਾ ਜਣਾਈਆ। ਆਦਿ ਜੁਗਾਦੀ ਦੱਸੇ ਲੇਖਾ, ਹਰਿ ਕਰਤਾ ਆਪ ਜਣਾਇੰਦਾ। ਸੱਸਾ ਹਾਹਾ ਧੁਰ ਦਾ ਮੇਲਾ, ਸਚ ਸਾਚਾ ਇਕ ਵਖਾਇੰਦਾ। ਇਕ ਪੰਜ ਦਾ ਨਿਰਗੁਣ ਸਰਗੁਣ ਪੇਸ਼ਾ, ਲੋਕਮਾਤ ਆਪ ਕਮਾਇੰਦਾ। ਪੰਜ ਇਕ ਦਾ ਸੱਚਾ ਦੇਸਾ, ਸਚਖੰਡ ਸਾਚਾ ਸੋਭਾ ਪਾਇੰਦਾ। ਇਕ ਪੰਜ ਦਾ ਸਚ ਨਰੇਸ਼ਾ, ਨਰ ਨਿਰੰਕਾਰ ਨਜ਼ਰੀ ਆਇੰਦਾ। ਪੰਜ ਇਕ ਦਾ ਸੱਚਾ ਹੇਤਾ,

ਦਰਗਹਿ ਸਾਚੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਖੇਲ ਆਪ ਵਖਾਇੰਦਾ। ਇਕ ਪੰਜ ਪ੍ਰਭ ਕਰ ਪਰਵਾਨ, ਦੇਵੇ ਮਾਣ ਵਡਿਆਈਆ। ਸ਼ਬਦ ਸੁੱਤ ਤੇਰਾ ਕਰਮ ਮਹਾਨ, ਕਰਨੀ ਸਮਝ ਸਕੇ ਨਾ ਰਾਈਆ। ਤੇਰਾ ਮੇਲ ਸ੍ਰੀ ਭਗਵਾਨ, ਦੂਜਾ ਨਾਤਾ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕ ਸੁਣਾਈਆ। ਸੁਣ ਧੁਰ ਸੰਦੇਸਾ ਦੱਸ ਪ੍ਰਭ, ਪ੍ਰਭ ਆਪਣੀ ਦਇਆ ਕਮਾਇੰਦਾ। ਜੁਗ ਚੌਕੜੀ ਮੁੱਕੇ ਹੱਦ, ਸਚ ਕਿਨਾਰਾ ਆਪ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਾਏ ਲੱਦ, ਵੇਲਾ ਅੰਤ ਆਪਣੇ ਹੱਥ ਰਖਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਪਰਗਟ ਹੋਵੇ ਝੱਬ, ਜੋਤੀ ਜਾਤਾ ਵੇਸ ਵਟਾਇੰਦਾ। ਸੁੱਤ ਦਲਾਰੇ ਤੈਨੂੰ ਲਵੇ ਲੱਭ, ਫੜ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਸੁਣ ਭਗਵਾਨ, ਸ਼ਬਦ ਸੁੱਤ ਅੱਗੋਂ ਜਣਾਈਆ। ਸਾਚਾ ਦੱਸ ਪ੍ਰਭੂ ਨਿਸ਼ਾਨ, ਵੇਲਾ ਵਕਤ ਮਿਲੇ ਵਡਿਆਈਆ। ਹਉਂ ਬਾਲਾ ਬਾਲੀ ਬੁਧ ਨਾਦਾਨ, ਤੇਰੀ ਸਮਝ ਕੋਇ ਨਾ ਆਈਆ। ਚਾਰ ਜੁਗ ਚੌਕੜੀ ਬੀਤੇ ਵਿਚ ਜਹਾਨ, ਕੋਟਨ ਕਾਲ ਫੇਰੀਆਂ ਪਾਈਆ। ਮੈਂ ਮੰਗਾਂ ਇਕੋ ਦਾਨ, ਝੋਲੀ ਡਾਹੀਆ। ਕਵਣ ਵੇਲਾ ਮਿਲੇਂ ਆਣ, ਫੜ ਬਾਂਹੋਂ ਗਲੇ ਲਗਾਈਆ । ਇਕ ਪੰਜ ਕਰੇ ਪਰਵਾਨ, ਪਰਵਾਨਾ ਆਪਣਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸ੍ਰੀ ਭਗਵਾਨ ਦੱਸੇ ਭੇਵ, ਅਭੇਦ ਆਪ ਜਣਾਈਆ। ਸ਼ਬਦ ਸੁੱਤ ਸਚ ਕਰਨੀ ਸੇਵ, ਸਚ ਸਾਹਿਬ ਆਪ ਲਗਾਈਆ। ਕਰੇ ਖੇਲ ਆਪ ਨਿਹਕੇਵ, ਨਿਹਚਲ ਧਾਮ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਦੇਵੇ ਵਡਿਆਈ ਪ੍ਰਭੂ ਪ੍ਰਭ ਠਾਕਰ, ਹਰਿ ਸੁਆਮੀ ਦਇਆ ਕਮਾਇੰਦਾ। ਜੁਗ ਚੌਕੜੀ ਖੇਲ ਲੋਕਮਾਤ ਡੂੰਘੇ ਸਾਗਰ, ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮ ਵਰਤਾਇੰਦਾ। ਪੰਜ ਤਤ ਕਾਇਆ ਸੁਹਾਏ ਜਗਤ ਸੌਦਾਗਰ, ਸੱਚਾ ਸੌਦਾ ਹੱਟ ਵਿਕਾਇੰਦਾ। ਸਚ ਦੁਆਰੇ ਅੰਤਮ ਦੇਵੇ ਆਦਰ, ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਆਪ ਆਪਣਾ ਭੇਵ ਚੁਕਾਇੰਦਾ। ਭੇਵ ਚੁਕਾਏ ਸ੍ਰੀ ਭਗਵਾਨ, ਹਰਿ ਆਪਣੀ ਦਇਆ ਕਮਾਈਆ। ਨਿਰਗੁਣ ਸਰਗੁਣ ਦੋਵੇਂ ਰੂਪ ਹੋਣ ਪਰਧਾਨ, ਲੋਕਮਾਤ ਵੱਜੇ ਵਧਾਈਆ। ਕਲਜੁਗ ਅੰਤਮ ਨਿਰਗੁਣ ਸਰਗੁਣ ਦੋਹਾਂ ਮਿਟੇ ਨਿਸ਼ਾਨ, ਸਿਫ਼ਰਾ ਆਪਣਾ ਰੂਪ ਵਖਾਈਆ। ਦੂਏ ਅੱਗੇ ਸਿਫ਼ਰਾ ਕਰ ਪਰਵਾਨ, ਬੀਸ ਜਗਤ ਦਏ ਸਮਝਾਈਆ। ਜਿਸ ਜਗਤ ਦਾ ਰੂਪ ਸ੍ਰੀ ਭਗਵਾਨ, ਸੋ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁੱਤ ਸ਼ਬਦ ਦਏ ਦਰਸਾਈਆ। ਸੁਣ ਸ਼ਬਦ ਉਹ ਵੇਲਾ ਸਚ, ਹਰਿ ਸਾਚਾ ਸਚ ਜਣਾਇੰਦਾ। ਨਿਰਗੁਣ ਕਾਇਆ ਜੋ ਹੰਡਾਵੇ ਸਰਗੁਣ ਕੱਚ, ਸੋ ਸਰਗੁਣ ਕੱਚੇ ਭਾਂਡੇ ਭੰਨ ਵਖਾਇੰਦਾ। ਸਿਫ਼ਰਾ ਰੂਪ ਆਪਣਾ ਮਾਤ ਦੱਸ, ਦੂਏ ਨਾਲ ਜੋੜ ਜੁੜਾਇੰਦਾ। ਦੂਏ ਪਿਛੇ ਬਹੇ ਸੱਤ, ਸਿਫ਼ਰਾ ਅੱਗੇ ਹੋ ਕੇ ਖੇਲ ਖਿਲਾਇੰਦਾ। ਦੋਹਾਂ ਮੇਲ ਮਿਲਾਏ ਕਰੇ ਖੇਲ ਸਮਰਥ, ਬੀਸ ਆਪਣਾ ਅੰਕ ਜੁੜਾਇੰਦਾ। ਸੋ ਬੀਸ ਹੋਵੇ ਕਿਸੇ ਨਾ ਵਸ, ਬੀਸ ਆਪਣਾ ਰੰਗ ਰੰਗਾਇੰਦਾ। ਵੀਹ ਵੀਹ ਤੇਰਾ ਖੇਲ ਰੱਖ, ਹਰਿ ਕਰਤਾ ਆਪ ਕਰਾਇੰਦਾ। ਇਕ ਪੰਜ ਦੀ ਦੇਵੇ ਵੱਥ, ਵਸਤ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ

ਸੱਚਾ ਵਰ, ਸਾਚੀ ਰੁਤੜੀ ਆਪ ਮਹਿਕਾਇੰਦਾ। ਸਾਚੀ ਰੁਤੜੀ ਸੁਹਾਏ ਏਕ, ਏਕੰਕਾਰ ਵੱਡੀ ਵਡਿਆਈਆ। ਇਕ ਪੰਜ ਦੇਵੇ ਟੇਕ, ਦੋਹਾਂ ਮੇਲ ਪੰਦਰਾਂ ਰੂਪ ਵਖਾਈਆ। ਤੇਰਾ ਕਰਮ ਦੁਆਰੇ ਲੇਖ, ਕੱਕਾ ਇਕੋ ਸੋਭਾ ਪਾਈਆ। ਇਹ ਕੱਕਾ ਗੁਰ ਅਵਤਾਰ ਕੱਤਕ ਦੇ ਲਿਖ ਕੇ ਗਿਆ ਲੇਖ, ਕਲਜੁਗ ਜੀਵ ਸਮਝ ਕਿਸੇ ਨਾ ਆਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਤੇਰਾ ਨੇਤਾ ਬਣੇ ਨੇਤ, ਨਿਰਵੈਰ ਆਪਣੀ ਖੇਲ ਵਖਾਈਆ। ਸੁੱਤ ਸ਼ਬਦ ਵੇਖਣੀ ਖੇਡ, ਹਰਿ ਕਰਤਾ ਪੜਦਾ ਦਏ ਉਠਾਈਆ। ਆਦਿ ਦੱਸਿਆ ਤੈਨੂੰ ਭੇਤ, ਦੂਜਾ ਸਾਰ ਕੋਇ ਨਾ ਪਾਈਆ। ਅੰਤਮ ਕਰੇ ਆਪਣਾ ਹੇਤ, ਹਿਤਕਾਰੀ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਇਕ ਪੰਜ ਤੇਰਾ ਦਰ, ਦਰ ਦਰਵਾਜ਼ਾ ਦਏ ਖੁਲ੍ਹਾਈਆ। ਇਕ ਪੰਜ ਵੇਲਾ ਆਪ ਸੁਹਾਵੇਗਾ। ਪੰਦਰਾਂ ਅੰਕ ਮਾਤ ਜਣਾਵੇਗਾ। ਕੱਕਾ ਕਰਮ ਕਾਂਡ ਡੇਰਾ ਢਾਵੇਗਾ। ਕੱਤਕ ਰੁੱਤ ਬਸੰਤ ਸੁਹਾਵੇਗਾ। ਬੀਸ ਬੀਸ ਵੇਖ ਵਖਾਵੇਗਾ। ਜੋ ਕੁਛ ਰੱਖਿਆ ਸੋ ਤੇਰੀ ਝੋਲੀ ਪਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਜ਼ੀਰੋ ਸਿਫ਼ਰਾ ਦੂਏ ਨਾਲ ਬੀਸ ਸਮਝਾਵੇਗਾ। ਬੀਸ ਬੀਸਾ ਪ੍ਰਭੂ ਜਣਾ, ਤੇਰੇ ਹੱਥ ਵਡਿਆਈਆ। ਇਸ ਦਾ ਭੇਵ ਦੇ ਖੁਲ੍ਹਾ, ਖੁੱਲ੍ਹੀ ਤਰਾ ਪਰਗਟਾਈਆ। ਕਵਣ ਦਵਾਰ ਵਸੇ ਕੱਲਾ, ਕਵਣ ਗ੍ਰਹਿ ਖ਼ੁਸ਼ੀ ਮਨਾਈਆ। ਕਵਣ ਫਲਵਾੜੀ ਫੂਲ ਫਲਾ, ਕਵਣ ਪੰਖੜੀ ਦਏ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਮੰਗ ਮੰਗਾਈਆ। ਸ਼ਬਦ ਸੁੱਤ ਸਚ ਸਮਝਾਉਦਾ ਹਾਂ। ਭੇਵ ਅਭੇਦਾ ਆਪ ਖੁਲਾਉਦਾ ਹਾਂ। ਜੁਗ ਚੌਕੜੀ ਵੰਡ ਵੰਡਾਉਦਾ ਹਾਂ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਮ ਰਖਾਉਦਾ ਹਾਂ। ਗੁਰ ਅਵਤਾਰ ਆਪ ਪਰਗਟਾਉਦਾ ਹਾਂ। ਦੋ ਤਿੰਨ ਮੇਲ ਮਿਲਾਉਦਾ ਹਾਂ। ਤੇਈ ਰੰਗ ਇਕ ਰੰਗਾਉਦਾ ਹਾਂ। ਸਾਚਾ ਹੁਕਮ ਸੰਦੇਸ ਮੰਨਾਉਦਾ ਹਾਂ। ਨਰਪਤ ਨਰੇਸ਼ ਇਕੋ ਨਜ਼ਰੀ ਆਉਦਾ ਹਾਂ। ਆਪਣਾ ਨਾਮ ਦੇ ਕੇ ਧੁਰ ਦਾ ਖ਼ਤ, ਚਿੱਠੀ ਬਿਨ ਡਾਕ ਆਪ ਪੁਚਾਉਦਾ ਹਾਂ। ਥੋੜਾ ਥੋੜਾ ਮਾਤ ਹੱਕ, ਝੋਲੀ ਫੜ ਫੜ ਆਪੇ ਪਾਉਦਾ ਹਾਂ। ਅੰਤਮ ਆਪਣੇ ਖ਼ਾਨੇ ਘਤ, ਲੇਖਾ ਸਭ ਦਾ ਪੂਰ ਕਰਾਉਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੀ ਕਰਨੀ ਆਪ ਕਮਾਉਦਾ ਹਾਂ। ਆਪਣੀ ਕਰਨੀ ਸਚ ਕਮਾਵਾਂਗਾ। ਸਚ ਸਚ ਆਪਣਾ ਭੇਤ ਜਣਾਵਾਂਗਾ। ਧੁਰ ਦੀ ਧਾਰ ਆਪ ਸਮਝਾਵਾਂਗਾ। ਜਲ ਥਲ ਮਹੀਅਲ ਵੇਖ ਵਖਾਵਾਂਗਾ। ਉਚੇ ਟਿੱਲੇ ਪਰਬਤ ਖੋਜ ਖੋਜਾਵਾਂਗਾ। ਧਰਨੀ ਧਰਤ ਧਵਲ ਡੇਰਾ ਲਾਵਾਂਗਾ। ਨੂਰ ਖ਼ੁਦਾਈ ਅਵਲ, ਜ਼ਾਤ ਇਕੋ ਸਚ ਸਮਝਾਵਾਂਗਾ। ਅੰਮ੍ਰਿਤ ਨਾਭੀ ਭਰ ਕੇ ਕਵਲ, ਉਲਟਾ ਮੂੰਹ ਆਪ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਤ ਆਪ ਜਣਾਵਾਂਗਾ। ਸਾਚਾ ਭੇਤ ਇਕੋ ਖੋਲ੍ਹਾਂਗਾ। ਬਿਨ ਰਸਨਾ ਜਿਹਵਾ ਬੋਲਾਂਗਾ। ਜਨ ਕੰਡੇ ਤਰਾਜ਼ੂ ਤੋਲਾਂਗਾ। ਬਿਨ ਦੁਆਰ ਧੁਰ ਦਾ ਦੁਆਰਾ ਖੋਲਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਰੂਪ ਇਕ ਵਰੋਲਾਂਗਾ। ਤੇਰਾ ਰੂਪ ਇਕ ਵਖਾਵਾਂਗਾ। ਤੇਰਾ ਨਾਮ ਇਕ ਪਰਗਟਾਵਾਂਗਾ। ਕੋਟਨ ਕੋਟ ਨਾਦ ਸੁਣਾਵਾਂਗਾ। ਬ੍ਰਹਮ ਬ੍ਰਹਿਮਾਦ ਆਪ ਉਠਾਵਾਂਗਾ। ਰਚ ਰਚ ਕਾਜ ਵੇਖ ਵਖਾਵਾਂਗਾ। ਨਿਰਗੁਣ ਸਰਗੁਣ ਰਾਹ ਚਲਾਵਾਂਗਾ। ਜੋ ਘੜਿਆ ਭੰਨ ਵਖਾਵਾਂਗਾ। ਜੂਨ ਅਜੂਨੀ ਆਪ ਭਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਇਕ ਦਰਸਾਵਾਂਗਾ । ਸਾਚਾ ਭੇਵ ਇਕ ਦਰਸਾਏਗਾ। ਗੁਰ ਅਵਤਾਰ ਇਸ਼ਾਰਾ ਦਿਵਾਏਗਾ। ਪੀਰ ਪੈਗ਼ੰਬਰ ਨਾਅਰਾ ਇਕ ਸੁਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਆਪਣੇ ਹੱਥ ਰਖਾਏਗਾ। ਲੇਖਾ ਆਪਣੇ ਰੱਖੇ ਹੱਥ, ਚਾਰ ਜੁਗ ਦਏ ਵਡਿਆਈਆ। ਕਲਜੁਗ ਅੰਤਮ ਹੋ ਪਰਗਟ, ਨਿਰਗੁਣ ਨਿਰਵੈਰ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਸੰਦੇਸਾ ਜਾਇਣ ਦੱਸ, ਸੋ ਸੱਜਣ ਵੇਖ ਵਖਾਏਗਾ। ਸਚਖੰਡ ਨਿਵਾਸੀ ਆਏ ਨੱਠ, ਬਣ ਪਾਂਧੀ ਫੇਰਾ ਪਾਏਗਾ। ਸਾਚੇ ਮੰਦਰ ਜਾਏ ਵਸ, ਮਹੱਲ ਅਟੱਲ ਰੁਸ਼ਨਾਏਗਾ। ਇਕੋ ਨੂਰ ਕਰ ਪਰਕਾਸ਼, ਦੀਵਾ ਬਾਤੀ ਡਗਮਗਾਏਗਾ। ਤੇਰੀ ਪੂਰੀ ਕਰੇ ਆਸ, ਆਸਾ ਤੇਰੀ ਝੋਲੀ ਪਾਏਗਾ। ਬਾਕੀ ਰਹੇ ਨਾ ਕੋਈ ਖ਼ਾਹਸ਼, ਖ਼ਸੂਸੀਅਤ ਆਪਣੀ ਇਕ ਸਮਝਾਏਗਾ। ਚਾਰ ਜੁਗ ਜੋ ਰਹੇ ਉਦਾਸ, ਤਿਨ੍ਹਾਂ ਉਦਾਸੀ ਦੂਰ ਕਰਾਏਗਾ । ਬਣ ਸੁਹੇਲਾ ਵਸੇ ਪਾਸ, ਸੱਜਣ ਆਪਣਾ ਡੇਰਾ ਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਰੁਤ ਰੁਤੜੀ ਆਪ ਮਹਿਕਾਏਗਾ। ਰੁਤ ਰੁਤੜੀ ਆਪ ਸੁਹਾਵੇਗਾ। ਤੇਰਾ ਲੇਖਾ ਪੂਰ ਕਰਾਵੇਗਾ। ਸਾਚਾ ਨੂਰ ਇਕ ਦਰਸਾਵੇਗਾ। ਜ਼ਾਹਰ ਜ਼ਹੂਰ ਵੇਸ ਵਟਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਲਹਿਣਾ ਪੂਰ ਕਰਾਵੇਗਾ। ਸ਼ਬਦ ਸੁੱਤ ਕਹੇ ਪ੍ਰਭ ਮੇਰੇ ਸਤਿਗੁਰ, ਸਤਿ ਪੁਰਖ ਨਿਰੰਜਣ ਤੇਰੀ ਸਰਨਾਈਆ। ਤੇਰਾ ਲੇਖਾ ਆਦਿ ਜੁਗਾਦਿ ਰਹੇ ਸਦ ਧੁਰ, ਦਰਗਹਿ ਸਾਚੀ ਵੱਜੇ ਵਧਾਈਆ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਨਾਉਂ ਨਾਦ ਗਾਵਣ ਨਾਲ ਸੁਰ, ਤਾਲ ਤਲਵਾੜਾ ਜਗਤ ਵਜਾਈਆ। ਤੁੰ ਵੇਖਣਹਾਰ ਚੜ੍ਹ ਅਗੰਮੀ ਘੋੜ, ਦੋ ਜਹਾਨਾਂ ਫੇਰਾ ਪਾਈਆ। ਹਰ ਘਟ ਅੰਤਰ ਜਾਏਂ ਬੌਹੜ, ਗ੍ਰਹਿ ਗ੍ਰਹਿ ਵੇਖੇਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਕਿਸ ਵੇਲੇ ਪਏਂ ਬੌਹੜ, ਲੇਖਾ ਚੁੱਕੇ ਬੌਹੜੀ ਦੁਹਾਈਆ। ਨਿਰਗੁਣ ਹੋ ਕੇ ਅੰਤਮ ਆਵਾਂਗਾ। ਨਿਰਵੈਰ ਹੋ ਕੇ ਵੇਸ ਵਟਾਵਾਂਗਾ। ਜੋਤੀ ਨੂਰ ਜੋਤ ਰੁਸ਼ਨਾਵਾਂਗਾ। ਜ਼ਾਹਰ ਜ਼ਹੂਰ ਫੇਰਾ ਪਾਵਾਂਗਾ। ਸ਼ਬਦੀ ਚੋਟ ਇਕ ਲਗਾਵਾਂਗਾ । ਕਿਲਾ ਕੋਟ ਫੋਲ ਫੋਲਾਵਾਂਗਾ। ਲੋਕ ਪਰਲੋਕ ਆਪ ਸੁਹਾਵਾਂਗਾ। ਬ੍ਰਹਿਮੰਡ ਖੰਡ ਵੇਖ ਵਖਾਵਾਂਗਾ। ਸੂਰਜ ਚੰਦ ਨੂਰ ਚਮਕਾਵਾਂਗਾ। ਜੇਰਜ ਅੰਡ ਪੜਦਾ ਲਾਹਵਾਂਗਾ। ਉਤਭੁਜ ਸੇਤਜ ਸੰਗ ਨਿਭਾਵਾਂਗਾ। ਬਣ ਸੂਰਾ ਸਰਬੰਗ, ਆਪਣੀ ਕਾਰ ਕਮਾਵਾਂਗਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਜੋ ਮੰਗਦੇ ਗਏ ਮੰਗ, ਅੰਤਮ ਸਭ ਦੀ ਪੂਰ ਕਰਾਵਾਂਗਾ। ਕਲਜੁਗ ਅੰਤਮ ਕੂੜੀ ਕਿਰਿਆ ਹੋਏ ਭੰਗ, ਸਤਿਜੁਗ ਸਾਚਾ ਰਾਹ ਚਲਾਵਾਂਗਾ। ਚਾਰ ਜੁਗ ਦੇ ਵਿਛੜੇ ਗੁਰਮੁਖ ਚਾੜ੍ਹ ਚੰਦ, ਨੂਰ ਇਕੋ ਇਕ ਰੁਸ਼ਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚਾ ਹੁਕਮ ਇਕ ਵਰਤਾਵਾਂਗਾ। ਸਾਚਾ ਹੁਕਮ ਇਕ ਵਰਤਾਏਗਾ। ਨਿਰਵੈਰ ਨਿਰੰਕਾਰ ਫੇਰਾ ਪਾਏਗਾ। ਪੁਰਖ ਅਕਾਲ ਜੋਤੀ ਨੂਰ ਡਗਮਗਾਏਗਾ। ਸਭ ਦੇ ਹੱਲ ਕਰੇ ਸਵਾਲ, ਬਾਕੀ ਨਜ਼ਰ ਕੋਇ ਨਾ ਆਏਗਾ। ਸ਼ਬਦ ਸੁੱਤ ਤੈਨੂੰ ਬਣਾਵਾਂ ਦਲਾਲ, ਸਚ ਦਲਾਲੀ ਇਕ ਕਰਾਏਗਾ। ਤੇਰੇ ਚਲੇ ਆਪ ਨਾਲ, ਸਗਲਾ ਸੰਗ ਵਖਾਏਗਾ। ਸਚ ਦੁਆਰ ਖੋਲ੍ਹ ਸੱਚੀ ਧਰਮਸਾਲ, ਦਰ ਇਕੋ ਇਕ ਵਡਿਆਏਗਾ। ਲੇਖਾ ਜਾਣ ਸ਼ਾਹ ਕੰਗਾਲ, ਊਚ ਨੀਚ ਮਾਣ ਰਖਾਏਗਾ। ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਆਪ ਜਗਾਏਗਾ।

ਆ ਕੇ ਪੁਛੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਏਗਾ। ਲੱਖ ਚੁਰਾਸੀ ਵਿਚੋਂ ਭਾਲ, ਗੁਰਸਿਖ ਗੁਰਮੁਖ ਆਪ ਉਠਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਏਗਾ। ਸਾਚੀ ਕਰਨੀ ਦੂਆ ਸਿਫ਼ਰਾ ਹੋ ਤਿਆਰ, ਜ਼ੀਰੋ ਇਕ ਨਾਲ ਕਰੇ ਕੁੜਮਾਈਆ। ਵੀਹ ਸੌ ਇਕ ਕਰ ਪਿਆਰ, ਅਕਲ ਕਲ ਖੇਲ ਖਲਾਈਆ। ਵੀਹ ਸੌ ਦੋ ਹੋ ਉਜਿਆਰ, ਉਜਰਤ ਮੰਗੇ ਥਾਉਂ ਥਾਈਂਆ। ਵੀਹ ਸੌ ਤਿੰਨ ਖੋਲ ਕਿਵਾੜ, ਨੇਤਰ ਨੈਣ ਕਰੇ ਰੁਸ਼ਨਾਈਆ। ਵੀਹ ਸੌ ਚਾਰ ਚੌਥੇ ਪਦ ਹੋ ਖ਼ਬਰਦਾਰ, ਖ਼ਬਰਾਂ ਦੇਵੇ ਆਪ ਲੋਕਾਈਆ। ਵੀਹ ਸੌ ਪੰਜ ਕਰ ਪਿਆਰ, ਪੰਚਮ ਮੀਤਾ ਪੰਚਮ ਮੇਲਾ ਸਹਿਜ ਸੁਭਾਈਆ। ਵੀਹ ਸੌ ਛੇ ਬਿਨ ਛੱਪਰ ਛੰਨ ਹੋਇਆ ਬਾਹਰ, ਚਾਰ ਦੀਵਾਰ ਨਾ ਕੋਇ ਰਖਾਈਆ। ਵੀਹ ਸੌ ਸੱਤ ਸਤਿ ਪੁਰਖ ਨਿਰੰਜਣ ਆਪਣੀ ਧਾਰ, ਸਤਿ ਸਤਿਵਾਦੀ ਲਈ ਪਰਗਟਾਈਆ। ਵੀਹ ਸੌ ਅੱਠ ਅੱਠਾਂ ਤੱਤਾਂ ਕਰਨਾ ਖ਼ਬਰਦਾਰ, ਧੁਰ ਸੰਦੇਸਾ ਨਾਮ ਜਣਾਈਆ । ਵੀਹ ਸੌ ਨੌ ਨੌ ਖੰਡ ਪ੍ਰਿਥਮੀ ਪਾਉਣੀ ਸਾਰ, ਨਵ ਨੌ ਆਪਣਾ ਰੰਗ ਰੰਗਾਈਆ। ਵੀਹ ਸੌ ਦਸ ਖੇਲ ਕਰਤਾਰ, ਕਰਤਾ ਪੁਰਖ ਆਪਣਾ ਪੜਦਾ ਲਾਹੀਆ। ਛੋਟੇ ਬਾਲੇ ਕਰ ਪਿਆਰ, ਪਰਮ ਪੁਰਖ ਰਿਹਾ ਸਮਝਾਈਆ। ਸਾਚੀ ਸਿਖਿਆ ਇਕ ਸਿਖਾਲ, ਮਾਰਗ ਇਕੋ ਇਕ ਦ੍ਰਿੜਾਈਆ। ਉਠ ਲਾਡਲੇ ਧੁਰ ਦੇ ਲਾਲ, ਲਾਲਨ ਆਪਣਾ ਰੰਗ ਚੜ੍ਹਾਈਆ। ਸਰਗੁਣ ਬਣਨਾ ਮਾਤ ਦਲਾਲ, ਸਚ ਦਲਾਲੀ ਦਏ ਵਖਾਈਆ। ਜਾ ਕੇ ਵੇਖ ਸੱਚੀ ਧਰਮਸਾਲ, ਧਰਮ ਦੁਆਰ ਪ੍ਰਭੂ ਜਣਾਈਆ। ਖੇਲੇ ਖੇਲ ਆਪ ਨਿਰੰਕਾਰ, ਨਿਰਗੁਣ ਆਪਣਾ ਫੇਰਾ ਪਾਈਆ। ਜੁਗ ਚੌਕੜੀ ਮੇਰਾ ਤੱਕਦੇ ਰਹੇ ਵਿਹਾਰ, ਵਿਵਹਾਰੀ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਰਵਦਾਸ ਚੁਮਾਰੇ ਤੇਰਾ ਲੇਖਾ ਪੂਰ ਕਰਾਈਆ। ਵੀਹ ਸੌ ਦਸ ਦਸ ਧਾਰ, ਦਹਿ ਦਿਸ਼ਾ ਵੇਖ ਵਖਾਈਆ। ਦਸਮ ਦੁਆਰੀ ਖੋਲ੍ਹ ਕਿਵਾੜ, ਬੰਦ ਤਾਕੀ ਕੁੰਡਾ ਲਾਹੀਆ। ਫੜ ਕੇ ਬਾਂਹੋਂ ਬਿਨ ਹੱਥਾਂ ਗੁਰਮੁਖ ਦਏ ਵਾੜ, ਬਾਹਰ ਨਿਕਲ ਕੋਇ ਨਾ ਜਾਈਆ। ਕਰ ਪਰਕਾਸ਼ ਬਹੱਤਰ ਨਾੜ, ਜੋਤੀ ਨੂਰ ਨੂਰ ਰੁਸ਼ਨਾਈਆ। ਮੇਟ ਮਿਟਾਏ ਪੰਜਮ ਧਾੜ, ਤ੍ਰੈਗੁਣ ਆਪਣੀ ਝੋਲੀ ਪਾਈਆ। ਬਣਾ ਕੇ ਸੱਚਾ ਧੁਰ ਦਾ ਲਾੜ, ਲਾੜਾ ਇਕੋ ਇਕ ਵਖਾਈਆ। ਸਾਚੀ ਸੇਜਾ ਆਪ ਸੁਆਲ, ਸਿਰ ਆਪਣਾ ਹੱਥ ਟਿਕਾਈਆ। ਉਠ ਵੇਖ ਲਾਡਲੇ ਲਾਲ, ਹਰਿ ਲਾਲਨ ਹੁਕਮ ਜਣਾਈਆ। ਤੇਰਾ ਸ਼ਬਦ ਗੁਰੂ ਦਲਾਲ, ਦੂਜਾ ਸੰਗ ਨਾ ਕੋਇ ਰਖਾਈਆ। ਲੋਕਮਾਤ ਤੇਰਾ ਮੁਖ ਪੂੰਝੇ ਨਾਲ ਰੁਮਾਲ, ਨੀਲੀ ਧਾਰੋਂ ਫੜ ਕੇ ਬਾਹਰ ਕਢਾਈਆ। ਜਿਥੇ ਨਾ ਕੋਈ ਪੁਜੇ ਸ਼ਾਹ ਕੰਗਾਲ, ਰਾਜ ਰਾਜਾਨ ਸੋਭਾ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਹਕੀਕਤ ਦਏ ਵਡਿਆਈਆ। ਇਕ ਇਕ ਦਾ ਹੋਇਆ ਜੋੜ, ਜੋੜਾ ਪ੍ਰਭ ਜਣਾਇਆ। ਇਕ ਇਕ ਆਇਆ ਘੋੜ, ਘੋੜਾ ਨਜ਼ਰ ਕਿਸੇ ਨਾ ਆਇਆ। ਪਾਰਬ੍ਰਹਮ ਪਤਿਪਰਮੇਸ਼ਵਰ ਨੂੰ ਆਪਣੀ ਪਈ ਲੋੜ, ਦੂਜਾ ਸੰਗ ਨਾ ਕੋਇ ਰਖਾਇਆ। ਸ਼ਬਦ ਸੁੱਤ ਤੇਰੀ ਖੇਲ ਕਰੇ ਹੋਰ, ਹੋਕਾ ਇਕੋ ਇਕ ਸੁਣਾਇਆ। ਫੜ ਕੇ ਆਪਣੇ ਹੱਥ ਡੋਰ, ਨਿਰਗੁਣ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸ ਇਕ ਮੇਲ ਮਿਲਾਇਆ। ਇਕ ਨਾਲ ਮਿਲਿਆ ਏਕਾ, ਏਕੰਕਾਰ ਵੱਡੀ ਵਡਿਆਈਆ। ਜਨ ਭਗਤ ਦਿਤੀ ਸਾਚੀ ਟੇਕਾ, ਟੇਕ ਇਕੋ ਇਕ ਦਰਸਾਈਆ। ਜਿਸ ਦਾ ਏਥੇ ਓਥੇ ਰਿਹਾ ਕੋਈ ਨਾ ਲੇਖਾ, ਲਿਖਣਹਾਰ ਨਜ਼ਰ ਕੋਇ ਨਾ ਆਈਆ।

ਨਿਰਵੈਰ ਪੁਰਖ ਖੋਲਿਆ ਭੇਤਾ, ਭੇਵ ਆਪਣਾ ਦਿਤਾ ਸਮਝਾਈਆ। ਉਠ ਲਾਡਲੇ ਵੇਖ ਲਾ ਆਪਣਾ ਲੇਖਾ, ਸੁੱਤ ਸ਼ਬਦ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕ ਜਗਦੀਸ਼ ਜਗਦੀਸ ਨਾਲ ਮਿਲਾਈਆ। ਜਗਦੀਸ਼ ਨਾਲ ਮਿਲਿਆ ਜਗਦੀਸ, ਇਕ ਇਕ ਵੱਜੀ ਵਧਾਈਆ। ਪਾਰਬ੍ਰਹਮ ਦੀ ਅਚਰਜ ਰੀਤ, ਰੀਤੀ ਨਜ਼ਰ ਕਿਸੇ ਨਾ ਆਈਆ। ਸਦੀ ਬੀਸਵੀਂ ਰਹੀ ਬੀਤ, ਦੂਆ ਸਿਫ਼ਰਾ ਸਿਫ਼ਰਾ ਦੂਏ ਵਿਚ ਰਿਹਾ ਸਮਾਈਆ। ਭਗਤ ਭਗਵਾਨ ਮਿਲ ਕੇ ਗਾਉਣਾ ਗੀਤ, ਘਰ ਸਾਚੇ ਸੋਭਾ ਪਾਈਆ। ਕਰੇ ਖੇਲ ਅਨਡੀਠ, ਅਨਡਿਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਸੁੱਤ ਤੇਰੀ ਸਾਚੀ ਰੀਤ, ਸ਼ਬਦੀ ਸ਼ਬਦੀ ਰੰਗ ਰੰਗਾਈਆ। ਸ਼ਬਦ ਸੁੱਤ ਉਠ ਵੇਖ ਧਿਆਨ ਕਰ, ਹਰਿ ਕਰਤਾ ਆਪ ਜਣਾਇੰਦਾ। ਸ੍ਰੀ ਭਗਵਾਨ ਦੇਵੇ ਵਰ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਇੰਦਾ। ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਵਖਾਇੰਦਾ। ਸਾਚਾ ਘਾੜਨ ਆਪੇ ਘੜ, ਆਪੇ ਲੇਖੇ ਲਾਇੰਦਾ । ਜਿਸ ਦਰ ਸਚ ਤੇਰੇ ਨਾਉਂ ਦਾ ਸਚ ਨਿਸ਼ਾਨਾ ਜਾਏ ਚੜ੍ਹ, ਤਿਸ ਸਾਚਾ ਨਾਤਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕ ਗੰਢ ਪਵਾਇੰਦਾ। ਇਕ ਨਾਲ ਲੱਗਾ ਦੂਆ, ਏਕਾ ਦੂਆ ਜੋੜ ਜੁੜਾਈਆ। ਨਿਰਗੁਣ ਸਰਗੁਣ ਆਪੇ ਹੋਇਆ, ਹੋਕਾ ਦੇਵੇ ਜਗਤ ਲੋਕਾਈਆ। ਸਰਗੁਣ ਸੱਚਾ ਨਿਰਗੁਣ ਸੋਹਿਆ, ਨਿਰਗੁਣ ਨਜ਼ਰ ਕਿਸੇ ਨਾ ਆਈਆ। ਸਾਚਾ ਬੀਜ ਆਪੇ ਬੋਇਆ, ਪਤ ਡਾਲੀ ਵੇਖ ਵਖਾਈਆ। ਨਾ ਜਨਮੇ ਨਾ ਕਦੇ ਮੋਇਆ, ਮਾਤ ਗਰਭ ਨਾ ਫੇਰਾ ਪਾਈਆ। ਨਾ ਹੱਸਿਆ ਨਾ ਕਦੇ ਰੋਇਆ, ਦੁੱਖ ਦਰਦ ਨਾ ਕੋਇ ਸਤਾਈਆ। ਨਾ ਘਟਿਆ ਨਾ ਕਿਸੇ ਖੋਹਿਆ, ਝਟਕਾ ਸਕੇ ਨਾ ਕੋਇ ਬਣਾਈਆ। ਆਦਿ ਜੁਗਾਦੀ ਨਵਾਂ ਨਰੋਇਆ, ਪੁਰਖ ਅਕਾਲ ਵੱਡੀ ਵਡਿਆਈਆ। ਵੀਹ ਸੌ ਬਾਰਾਂ ਬਿਕ੍ਰਮੀ ਬੀਜ ਬੋਇਆ, ਸੱਚੀ ਸੰਗਤ ਬੂਟਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਤਾ ਖੇਲ ਆਪ ਕਰਾਈਆ। ਏਕੰਕਾਰ ਇਕ ਪਸਾਰ, ਨਿਰਗੁਣ ਸਰਗੁਣ ਖੇਲ ਖਲਾਈਆ। ਤ੍ਰੈਗੁਣ ਤੇਰਾ ਸਚ ਪਿਆਰ, ਇਕ ਤਿੰਨ ਜੋੜ ਜੁੜਾਈਆ। ਵੀਹ ਸੌ ਤੇਰਾਂ ਬਿਕ੍ਰਮੀ ਕਹੇ ਸਰਬ ਸੰਸਾਰ, ਹਰਿ ਕਾ ਰੰਗ ਸਮਝ ਕੋਇ ਨਾ ਆਈਆ। ਕਲਜੁਗ ਅੰਤ ਵੇਖ ਵਿਚਾਰ, ਰਾਜੇ ਰਾਣਿਆਂ ਦਿਤਾ ਉਠਾਈਆ। ਸਾਧਾਂ ਸੰਤਾਂ ਵੇਖੇ ਆਪ ਜਾ ਘਰ ਬਾਰ, ਤ੍ਰੈਗੁਣ ਮਾਇਆ ਬੈਠੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਇਕ ਤਿੰਨ ਦਾ ਸੱਚਾ ਖੇਲ, ਬਿਕ੍ਰਮੀ ਤੇਰਾਂ ਦਏ ਵਧਾਈਆ। ਇਕ ਤਿੰਨ ਦਾ ਸੱਚਾ ਮੇਲ, ਰਾਜ ਜੋਗ ਦਏ ਸਮਝਾਈਆ। ਇਕ ਤਿੰਨ ਦਾ ਗੁਰੂ ਚੇਲ, ਚੇਲਾ ਗੁਰ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਖਾਈਆ। ਆਪਣੀ ਖੇਲ ਨਿਰਗੁਣ ਧਾਰ, ਨਿਰਵੈਰ ਆਪ ਕਰਾਇੰਦਾ। ਤਿੰਨ ਤਿੰਨ ਦਾ ਇਕ ਵਿਹਾਰ, ਤ੍ਰੈਗੁਣ ਅਤੀਤਾ ਆਪ ਸਮਝਾਇੰਦਾ। ਜਗਤ ਵਡਿਆਈ ਵਿਚ ਸੰਸਾਰ, ਜਗਤ ਰਾਜਾਨ ਸੋਭਾ ਪਾਇੰਦਾ। ਰਾਸ਼ਟਰਪਤ ਕਰੇ ਖ਼ਬਰਦਾਰ, ਪੰਜ ਵਸਤ ਕੂੜੀ ਝੋਲੀ ਪਾਇੰਦਾ। ਆਪਣਾ ਆਪ ਅਬਿਨਾਸ਼ੀ ਨਾ ਮਿਲਾਏ ਨਿਰੰਕਾਰ, ਨਿਰਗੁਣ ਆਪਣਾ ਭੇਵ ਛੁਪਾਇੰਦਾ। ਕੂੜੀ ਕਿਰਿਆ ਕਰ ਖ਼ੁਆਰ, ਸਾਚੀ ਵਸਤ ਆਪਣੇ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਤਿੰਨ ਆਪਣਾ ਰੰਗ ਰੰਗਾਇੰਦਾ।

ਇਕ ਚਾਰ ਦਾ ਹੋਇਆ ਸੌਦਾ, ਬਿਨਾਂ ਹੱਟ ਵਣਜਾਰਾ। ਇਕ ਚਾਰ ਦਾ ਬਣਿਆ ਮੌਕਾ, ਮਿਲਿਆ ਮੇਲ ਸਿਰਜਣਹਾਰਾ। ਇਕ ਚਾਰ ਦਾ ਵੇਲਾ ਔਖਾ, ਨਾ ਕੋਈ ਜਾਣੇ ਪਾਰ ਕਿਨਾਰਾ। ਇਕ ਚਾਰ ਦਾ ਸਭ ਨੂੰ ਧੋਖਾ, ਜੁਗ ਚੌਕੜ ਭੁੱਲਾ ਸੰਸਾਰਾ। ਇਕ ਚਾਰ ਜੁਗ ਜੁਗ ਓਟਾ, ਦੇਵਣਹਾਰ ਆਪ ਨਿਰੰਕਾਰਾ। ਇਕ ਚਾਰ ਦਾ ਸਾਚਾ ਕੋਠਾ, ਸਚਖੰਡ ਸਚ ਮਨਾਰਾ। ਇਕ ਚਾਰ ਦਾ ਨਿਤ ਨਿਤ ਰੋਸਾ, ਜਾਨਣਹਾਰ ਆਪ ਕਰਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸੌ ਚੌਦਾਂ ਦਏ ਹੁਲਾਰਾ। ਵੀਹ ਸੌ ਚੌਦਾਂ ਇਕੋ ਚੌਕਾ, ਚਾਰ ਇਕ ਨਾਲ ਮਿਲਾਈਆ। ਜਨ ਭਗਤਾਂ ਘਰ ਘਰ ਦਿਤਾ ਹੋਕਾ, ਉਠੋ ਸੱਜਣ ਸੱਚੇ ਭਾਈਆ। ਪ੍ਰਭ ਮਿਲਣ ਦਾ ਮਾਰਗ ਸੌਖਾ, ਚੌਥੇ ਪਦ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਆ ਏਕੇ ਨਾਲ ਮਿਲਾਈਆ। ਏਕਾ ਹੋਇਆ ਦੋ ਵਿਚ, ਦੂਆ ਰੂਪ ਵਟਾਈਆ। ਦੋ ਤੋਂ ਹੋਇਆ ਇਕ, ਇਕ ਵਿਚ ਸਮਾਈਆ। ਜੋ ਇਕ ਸਿਖਿਆ ਲਏ ਸਿਖ, ਸੋ ਗੁਰਮੁਖ ਨਜ਼ਰੀ ਆਈਆ। ਇਕੀ ਪਰਵਾਰ ਦਿਤੀ ਭਿਖ, ਪਰਵਰਦਿਗਾਰ ਦਇਆ ਕਮਾਈਆ। ਸਭ ਦੀ ਲੇਖ ਲੇਖਨੀ ਦਿਤੀ ਲਿਖ, ਨਾ ਕੋਈ ਮੇਟੇ ਮੇਟ ਮਿਟਾਈਆ। ਚੌਦਾਂ ਲੋਕਾਂ ਦੇ ਕੇ ਪਿਠ, ਪ੍ਰਭ ਆਪਣੀ ਕਾਰ ਕਮਾਈਆ। ਚੌਦਾਂ ਤਬਕਾਂ ਛੱਡੇ ਹਿਤ, ਹਿਤਕਾਰੀ ਹੋਇਆ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਇਕੀ ਨਿਰਗੁਣ ਸਰਗੁਣ ਆਪੇ ਪਾਈਆ। ਇਕੀ ਪਾਏ ਸੰਮਤ ਚੌਦਾਂ ਬਿਕ੍ਰਮੀ ਬੀਸ, ਦੇਵੇ ਮਾਣ ਵਡਿਆਈਆ। ਸਚ ਸੁਣਾ ਇਕ ਹਦੀਸ, ਊਚ ਨੀਚ ਭੇਵ ਚੁਕਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਗਾਓ ਇਕੋ ਗੀਤ, ਸਾਚਾ ਢੋਲਾ ਗਿਆ ਸਮਝਾਈਆ। ਕਾਇਆ ਮੰਦਰ ਵੇਖੋ ਸਚ ਮਸੀਤ, ਕਾਅਬਾ ਇਕੋ ਨਜ਼ਰੀ ਆਈਆ। ਘਰ ਸੁਆਮੀ ਵਸੇ ਧਾਮ ਅਨਡੀਠ, ਗ੍ਰਹਿ ਬੈਠਾ ਡੇਰਾ ਲਾਈਆ। ਉਸ ਨਾਲ ਕਰੋ ਪ੍ਰੀਤ, ਪ੍ਰੀਤਮ ਆਪਣਾ ਰੰਗ ਚੜ੍ਹਾਈਆ। ਕੂੜੀ ਕਿਰਿਆ ਵਿਚ ਨਾ ਬਣੋ ਨੀਚ, ਬ੍ਰਹਮ ਰੂਪ ਸਾਰੇ ਨਜ਼ਰੀ ਆਈਆ। ਏਕਾ ਰੰਗ ਵਸੇ ਹਸਤ ਕੀਟ, ਪਾਰਬ੍ਰਹਮ ਨੂਰ ਰੁਸ਼ਨਾਈਆ। ਸਾਚੇ ਦਰ ਤੋਂ ਮੰਗੋ ਭੀਖ, ਭਿਛਿਆ ਇਕੋ ਰਿਹਾ ਵਰਤਾਈਆ। ਆਦਿ ਜੁਗਾਦਿ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਦੋ ਜਹਾਨਾਂ ਲਏ ਜੀਤ, ਤ੍ਰੈਭਵਨ ਧਨੀ ਬੇਪਰਵਾਹੀਆ। ਜਿਸ ਮਾਤ ਚਲਾਉਣੀ ਸਾਚੀ ਰੀਤ, ਇਕ ਪੰਜ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਇਕ ਪੰਜ ਦਾ ਧੁਰ ਵਿਵਹਾਰਾ, ਹਰਿ ਸਤਿਗੁਰ ਆਪ ਕਰਾਇੰਦਾ। ਇਕ ਪੰਜ ਦਾ ਇਕ ਕਿਨਾਰਾ, ਇਕੋ ਘਾਟ ਵਖਾਇੰਦਾ। ਇਕ ਪੰਜ ਦਾ ਇਕ ਪਸਾਰਾ, ਇਕੋ ਦਰ ਬਣਾਇੰਦਾ। ਇਕ ਪੰਜ ਦਾ ਇਕ ਨਗਾਰਾ, ਇਕੋ ਨਾਦ ਵਜਾਇੰਦਾ। ਇਕ ਪੰਜ ਦਾ ਇਕ ਜੈਕਾਰਾ, ਇਕੋ ਰਾਗ ਸੁਣਾਇੰਦਾ। ਇਕ ਪੰਜ ਦਾ ਇਕ ਭਤਾਰਾ, ਇਕੋ ਕੰਤ ਹੰਡਾਇੰਦਾ। ਇਕ ਪੰਜ ਦਾ ਇਕ ਸ਼ੰਗਾਰਾ, ਇਕੋ ਵੇਸ ਵਟਾਇੰਦਾ। ਇਕ ਪੰਜ ਦਾ ਇਕ ਮਨਾਰਾ, ਇਕੋ ਮਹੱਲ ਡੇਰਾ ਲਾਇੰਦਾ। ਇਕ ਪੰਜ ਦਾ ਜੋੜ ਨਿਆਰਾ, ਪੰਦਰਾਂ ਰੂਪ ਜਣਾਇੰਦਾ। ਪੰਦਰਾਂ ਅੰਦਰ ਸਿਰਜਣਹਾਰਾ, ਸੱਚਾ ਖੇਲ ਖਲਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜਿਨ੍ਹਾਂ ਦੇਂਦਾ ਆਇਆ ਲਾਰਾ, ਤਿਨ੍ਹਾਂ ਆਸਾ ਪੂਰ ਕਰਾਇੰਦਾ। ਅਠਸਠ ਦਾ ਵੇਖ ਅਖਾੜਾ, ਤਟ ਤੀਰਥ ਫੋਲ ਫੋਲਾਇੰਦਾ। ਪਰਗਟ ਹੋ ਕੇ ਧੁਰ ਦਾ ਲਾੜਾ, ਧੁਰਦਰਗਾਹੀ ਫੇਰਾ ਪਾਇੰਦਾ। ਨੌ ਸੌ ਚੁਰਾਨਵੇ ਚੋਕੜੀ ਜੁਗ ਜੋ ਬਣਿਆ ਰਿਹਾ ਕਵਾਰਾ, ਇਕੋ ਵਾਰ ਹੁਣ ਆਪਣੇ ਵਿਚ ਛੁਪਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਪੰਜ ਮਾਣ ਵਡਿਆਇੰਦਾ। ਇਕ ਪੰਜ ਹੋ ਤਿਆਰ, ਪੰਦਰਾਂ ਦੇਵਣਹਾਰ ਵਧਾਈਆ। ਵੀਹ ਸੌ ਬਿਕ੍ਰਮੀ ਕਰ ਪਿਆਰ, ਪ੍ਰੀਤਮ ਆਪਣੀ ਖੇਲ ਖਲਾਈਆ। ਸਾਚੇ ਸੱਜਣ ਆਪ ਉਠਾਲ, ਆਪਣਾ ਰੰਗ ਚੜ੍ਹਾਈਆ। ਨਾਤਾ ਤੋੜ ਸ਼ਾਹ ਕੰਗਾਲ, ਦੂਰ ਦੁਰਾਡੇ ਰੰਗ ਰੰਗਾਈਆ। ਆਪ ਚਲੇ ਨਾਲ ਨਾਲ, ਆਉਦਾ ਜਾਂਦਾ ਨਜ਼ਰ ਨਾ ਆਈਆ। ਜਾ ਕੇ ਵੇਖੇ ਸਭ ਦਾ ਹਾਲ, ਜੋ ਬੈਠੇ ਧਿਆਨ ਲਗਾਈਆ। ਤੀਰਥ ਤਟ ਕਹਿਣ ਪ੍ਰਭੂ ਅਸੀਂ ਹੋਏ ਕੰਗਾਲ, ਸਾਡੇ ਕੋਲ ਵਸਤ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰੇ ਖੇਲ ਬੇਪਰਵਾਹੀਆ। ਸੁਣ ਫ਼ਰਿਆਦ ਦੀਨ ਦਿਆਲਾ, ਪ੍ਰਭ ਆਪਣੀ ਦਇਆ ਕਮਾਇੰਦਾ। ਕਰੇ ਖੇਲ ਆਪ ਨਿਰਾਲਾ, ਸਮਝ ਸੋਚ ਨਾ ਕੋਇ ਰਖਾਇੰਦਾ। ਜਨ ਭਗਤਾਂ ਪਾਏ ਅੰਤਰ ਮਾਲਾ, ਸਾਚੀ ਭਗਤੀ ਵਿਚ ਸਮਾਇੰਦਾ। ਧੁਰਦਰਗਾਹੀ ਬਣ ਦਲਾਲਾ, ਸਾਚਾ ਵਣਜ ਇਕ ਕਰਾਇੰਦਾ। ਹਟ ਖੋਲ੍ਹ ਹੱਕ ਹਲਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਤੀਰਥ ਅਠਸਠ, ਹਰਿ ਆਪਣੀ ਧਾਰ ਮਿਲਾਈਆ। ਪੰਧ ਮੁਕਾ ਨੱਠ ਨੱਠ, ਵੇਖੇ ਥਾਉਂ ਥਾਈਂਆ। ਸਾਚੇ ਜਨ ਕਰ ਪਰਗਟ, ਦੇਵੇ ਮਾਣ ਵਡਿਆਈਆ। ਤ੍ਰਿਬੈਣੀ ਵੇਖ ਇਕ ਤਟ, ਕਿਨਾਰਾ ਆਪਣਾ ਸੋਭਾ ਪਾਈਆ। ਧੁਰ ਦੀ ਕਰਨੀ ਲਈ ਰੱਖ, ਏਕਾ ਮੰਗਣ ਮੰਗ ਮੰਗਾਈਆ। ਧਾਰ ਗੰਗਾ ਚਾੜ੍ਹ ਸਤਿ ਦੋਹਾਂ ਨਾਲ ਚਰਨ ਧੂਲ ਚਰਨ ਕਵਲ ਵਿਚ ਆਪ ਨਾ ਰੱਖੇ ਸ੍ਰੀ ਭਗਵਾਨ ਬਾਹਰ ਆਪਣੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਤ੍ਰੈਗੁਣ ਅਤੀਤਾ, ਤਿੰਨਾਂ ਮੇਲ ਮਿਲਾਈਆ। ਗੰਗਾ ਜਮਨਾ ਸੁਰਸਤੀ ਗਾਵਣ ਗੀਤਾ, ਖ਼ੁਸ਼ੀਆਂ ਰਾਗ ਸੁਣਾਈਆ। ਧੰਨ ਭਾਗ ਸਾਹਿਬ ਪ੍ਰਭੂ ਹਰਿ ਡੀਠਾ, ਘਰ ਆਇਆ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਮਾਈਆ। ਤਿੰਨਾਂ ਮੰਗੀ ਮੰਗ ਏਕ, ਦੋਏ ਜੋੜ ਸਰਨਾਇਆ। ਤੇਰੇ ਪ੍ਰਭ ਭਗਤ ਲਏ ਵੇਖ, ਜਿਨ੍ਹਾਂ ਅੰਤਰ ਤੇਰਾ ਨੂਰ ਨਜ਼ਰੀ ਆਇਆ। ਏਨ੍ਹਾਂ ਨਾਲ ਸਾਡਾ ਹੇਤ, ਪ੍ਰੇਮ ਇਕੋ ਇਕ ਵਧਾਇਆ। ਜਿਨ੍ਹਾਂ ਨਾਲ ਮਿਲ ਕੇ ਤੈਨੂੰ ਲਈਏ ਪੇਖ, ਨਿਤ ਤੇਰਾ ਦਰਸਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਇਆ। ਤੇਰੇ ਸੀਸ ਦਰ ਨਿਵਾ ਕੇ, ਪ੍ਰਭ ਇਕੋ ਮੰਗ ਮੰਗਾਈਆ। ਜਿਨ੍ਹਾਂ ਦਰਸਨ ਦਿਤਾ ਸਾਨੂੰ ਆ ਕੇ, ਜੁਗ ਜਨਮ ਦੀ ਤ੍ਰਿਖਾ ਦਿਤੀ ਬੁਝਾਈਆ। ਤਿੰਨਾਂ ਮਾਣ ਦੇਣਾ ਪ੍ਰਭ ਆਪ ਵਡਿਆ ਕੇ, ਸਿਰ ਆਪਣਾ ਹੱਥ ਟਿਕਾਈਆ। ਦਰਸਨ ਕਰਨਾ ਸੀਸ ਦਸਤਾਰ ਬੰਧਾ ਕੇ, ਤਿੰਨਾਂ ਇਕੋ ਵਾਰ ਮੰਗ ਮੰਗਾਈਆ। ਤਿੰਨਾਂ ਤਿੰਨਾਂ ਵਿਚ ਚਿੱਟੀ ਆਪਣੀ ਧਾਰ ਰਖਾ ਕੇ, ਸਾਚੇ ਦਰ ਦੇਣੀ ਵਡਿਆਈਆ। ਅਸੀਂ ਓਸ ਸਰੋਵਰ ਆਈਏ ਨਹਾ ਕੇ, ਜਿਥੇ ਤੇਰੇ ਚਰਨ ਧੂੜ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਮੰਗ ਮੰਗਾਈਆ। ਵੀਹ ਸੌ ਪੰਦਰਾਂ ਹੋ ਮਿਹਰਵਾਨ, ਪ੍ਰਭ ਦਿਤੀ ਮਾਣ ਵਡਿਆਈਆ। ਦੂਆ ਸਿਫ਼ਰਾ ਕਰ ਪਰਵਾਨ, ਸਿਫ਼ਰਾ ਦੂਏ ਨਾਲ ਮਿਲਾਈਆ। ਕਿਰਪਾ ਕਰਾਂ ਆਪ ਮਹਾਨ, ਮਿਹਰ ਨਜ਼ਰ ਨੈਣ ਉਠਾਈਆ। ਸਤਿ ਧਰਮ ਦਾ ਦੇਵਾਂ ਦਾਨ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਤੀਰਥ ਤਟ ਵੇਖ ਕਿਨਾਰ, ਪ੍ਰਭ ਆਪਣਾ

ਖੇਲ ਖਿਲਾਈਆ। ਇਕ ਛੇ ਜੋ ਬਣੇ ਭਿਖਾਰ, ਇਛਿਆ ਸਾਚੀ ਇਕ ਧਰਾਈਆ। ਕਵਣ ਵੇਲਾ ਪ੍ਰਭ ਆਏ ਨਿਰੰਕਾਰ, ਨਿਰਗੁਣ ਫੇਰਾ ਪਾਈਆ। ਜਨਮ ਜੁਗ ਦਾ ਲਾਹੇ ਉਧਾਰ, ਪੂਰਬ ਲੇਖ ਮੁਕਾਈਆ। ਸਾਚਾ ਬਖ਼ਸ਼ੇ ਇਕ ਪਿਆਰ, ਚਰਨ ਧੂੜੀ ਟਿੱਕਾ ਮਸਤਕ ਲਾਈਆ। ਦੋਏ ਜੋੜ ਕਰੀਏ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਵਿਸ਼ਨੂੰ ਕਹੇ ਮੇਰਾ ਹੋਏ ਨਾ ਸੰਪੂਰਨ ਭੰਡਾਰ, ਤੁਧ ਬਿਨ ਭਿਖਿਆ ਨਾ ਕੋਇ ਪਾਈਆ। ਕਰ ਕਿਰਪਾ ਸਿਰਜਣਹਾਰ, ਅੰਤਮ ਮੇਲੇ ਚਾਈਂ ਚਾਈਂਆ। ਵੀਹ ਸੌ ਸੋਲਾਂ ਬਿਕ੍ਰਮੀ ਖੇਲ ਨਿਆਰ, ਹਰਿ ਕਰਤਾਰ ਜੁਗ ਜੁਗ ਦਾ ਲਾਹ ਉਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਭੁਖਿਆਂ ਭੁੱਖ ਗਵਾਈਆ। ਸੰਮਤ ਸੋਲਾਂ ਸਚ ਭੰਡਾਰ, ਹਰਿ ਜੂ ਆਪ ਵਰਤਾਈਆ। ਮਨੀ ਸਿੰਘ ਦਾ ਲੇਖ ਅਪਾਰ, ਮਿਹਰਵਾਨ ਪੂਰ ਕਰਾਈਆ। ਏਥੇ ਓਥੇ ਦੇ ਸਹਾਰ, ਸਿਰ ਆਪਣਾ ਹੱਥ ਟਿਕਾਈਆ। ਪਿਛੇ ਅੱਗੇ ਨਾ ਕੋਈ ਕਿਨਾਰ, ਜਿਸ ਜਨ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੇਹਾਰਾ ਸਚ ਵਿਹਾਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਇਕ ਸੱਤ, ਸਤਿ ਸਤਿਵਾਦ ਆਪ ਕਰਾਇੰਦਾ। ਸੀਸ ਜਗਦੀਸ ਤਾਜ ਰਖ, ਰੱਖਿਆ ਆਪਣੇ ਹੱਥ ਵਖਾਇੰਦਾ। ਗੁਰ ਅਵਤਾਰ ਜੋ ਮਾਰਗ ਗਏ ਦੱਸ, ਸੋ ਇਕ ਸਤਿ ਹੋ ਕੇ ਆਇੰਦਾ। ਸਾਚੀ ਧਾਰੋਂ ਹੋ ਪਰਗਟ, ਨਿਰਗੁਣ ਨੂਰ ਨੂਰ ਪਰਗਟਾਇੰਦਾ। ਸ਼ਬਦ ਦੁਆਰਾ ਖੋਲ੍ਹ ਹੱਟ, ਕੂੜਾ ਵਣਜ ਨਾ ਕੋਇ ਵਖਾਇੰਦਾ। ਸ਼ਾਹ ਪਾਤਸ਼ਾਹ ਰਾਜ ਰਾਜਾਨ ਜਨ ਭਗਤਾਂ ਰੱਖੇ ਪਤ, ਪਤਿਪਰਮੇਸ਼ਵਰ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਨੀ ਆਪ ਕਮਾਇੰਦਾ। ਸੀਸ ਰੱਖ ਤਾਜ ਜਗਦੀਸ, ਜਗਦੀਸ਼ਰ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਪੜ੍ਹਨ ਹਦੀਸ, ਬੈਠੇ ਧਿਆਨ ਲਗਾਈਆ। ਜਿਸ ਦਾ ਲੇਖਾ ਦੱਸਦੇ ਆਏ ਬੀਸ ਬੀਸ, ਸੋ ਨਿਰਗੁਣ ਸਰਗੁਣ ਹੋ ਕੇ ਸਿਫ਼ਰੇ ਵਿਚ ਸਮਾਈਆ। ਜਿਸ ਨੇ ਦੂਏ ਅੱਗੇ ਏਕਾ ਲਾ ਕੇ ਬਣਾਉਣੀ ਇਕੀਸ, ਇਕੀ ਆਪਣਾ ਰੰਗ ਚੜ੍ਹਾਈਆ। ਉਸ ਦਾ ਕਲਮਾ ਸਚ ਹਦੀਸ, ਪੜ੍ਹੇ ਸਰਬ ਲੋਕਾਈਆ। ਜਗਤ ਸਦੀ ਸਦੀਵੀ ਜਾਣੀ ਬੀਤ, ਸਾਬਤ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਇਕ ਅੱਠ ਦਾ ਖੇਲ ਅਪਾਰਾ, ਹਰਿ ਕਰਤਾ ਆਪ ਕਰਾਇੰਦਾ। ਇਕ ਅੱਠ ਦਾ ਤਤ ਆਧਾਰਾ, ਅੱਠਾਂ ਤੱਤਾਂ ਭੇਵ ਚੁਕਾਇੰਦਾ। ਅੱਠ ਤਤ ਇਕ ਜੈਕਾਰਾ, ਹਰਿ ਸ਼ਬਦੀ ਨਾਦ ਸੁਣਾਇੰਦਾ। ਸ਼ਬਦ ਨਾਦ ਇਕ ਕਟਾਰਾ, ਧੁਰ ਦੀ ਧਾਰ ਆਪ ਵਖਾਇੰਦਾ। ਰਾਜ ਰਾਜਾਨਾ ਸ਼ਾਹ ਸਿਕਦਾਰਾ, ਸ਼ਹਿਨਸ਼ਾਹ ਆਪਣੀ ਕਲ ਵਰਤਾਇੰਦਾ। ਅੱਠਾਂ ਤੱਤਾਂ ਵੇਖ ਕਿਵਾੜਾ, ਬੰਦ ਤਾਕੀ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਟਾਰਾ ਨਾਮ ਪਰਗਟਾਇੰਦਾ। ਜਗਤ ਰਾਜ ਦਾ ਝੂਠਾ ਲਹਿਣਾ, ਸਚ ਕੂੜੀ ਖੇਲ ਵਖਾਈਆ। ਪੰਜ ਤਤ ਦਾ ਅੰਤਮ ਗਹਿਣਾ, ਮੁਲੰਮਾਂ ਅੰਤਮ ਉਤਰ ਜਾਈਆ। ਨਰ ਨਿਰੰਕਾਰ ਨਿਰਗੁਣ ਸਰੂਪ ਸਦਾ ਰਹਿਣਾ, ਆਦਿ ਜੁਗਾਦਿ ਸਮਾਈਆ। ਸ਼ਾਹ ਭੂਪ ਰਾਜ ਰਾਜਾਨ ਜਿਸ ਦਾ ਮੰਨਣ ਕਹਿਣਾ, ਸੋ ਕਹਿ ਕੇ ਗਿਆ ਸਮਝਾਈਆ। ਸ਼ਾਹ ਪਾਤਸ਼ਾਹ ਕਿਸੇ ਨਾ ਰਹਿਣਾ, ਜੋ ਆਇਆ ਸੋ ਉਠ ਉਠ ਜਾਈਆ। ਸਾਚਾ ਖੰਡਾ ਤੇਜ ਕਟਾਰ ਨਾਮ ਤਲਵਾਰ ਗੁਰਸਿਖਾਂ ਅੰਤਰ ਆਤਮ ਪਾਏ ਗਹਿਣਾ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਰਾਜ ਜੋਗ ਜਗਤ ਦੁਆਰੇ ਜੋਗੀਸ਼ਰ ਖੇਲ ਗਿਆ ਸਮਝਾਈਆ। ਰਾਜ ਦੁਆਰੇ ਖੇਲ ਨਿਰੰਕਾਰ, ਨਿਰਗੁਣ ਆਪਣਾ ਆਪ ਜਣਾਈਆ। ਜਿਸ ਨੇ ਖੜਗ ਖੰਡਾ ਦਿਤੀ ਤਲਵਾਰ, ਸੋ ਤਲਬ ਮੰਗੇ ਥਾਉਂ ਥਾਈਂਆ। ਸਭਨਾਂ ਕਰੇ ਖ਼ਬਰਦਾਰ, ਲੋਕਮਾਤ ਨੈਣ ਅੱਖ ਖੁਲ੍ਹਾਈਆ। ਅਠਸਠ ਤੀਰਥ ਗੁਰਦਰ ਮੰਦਰ ਮਸਜਦ ਮੱਠ ਸ਼ਾਹ ਸੁਲਤਾਨ ਕਰੇ ਬੇਜ਼ਾਰ, ਬੇਨਜ਼ੀਰ ਹੁਕਮ ਦ੍ਰਿੜਾਈਆ। ਇਕ ਅੱਠ ਦੀ ਸੱਚੀ ਧਾਰ, ਜਲ ਧਾਰ ਆਪ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਇਕ ਅੱਠ ਕਰ ਪਿਆਰ, ਪ੍ਰਭ ਆਪਣੀ ਦਇਆ ਕਮਾਇੰਦਾ। ਜੁਗ ਚਾਰ ਸਿਰ ਉਧਾਰ, ਚੁਕਿਆ ਆਪੇ ਲਾਹਿੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਕਰਦੇ ਗਏ ਪੁਕਾਰ, ਸੋ ਆਪਣੀ ਕਾਰ ਕਮਾਇੰਦਾ। ਭਗਤ ਭਿਛਿਆ ਮੰਗਦੇ ਰਹੇ ਜਿਸ ਦੁਆਰ, ਸੋ ਭਗਵਾਨ ਇਛਿਆ ਪੂਰ ਕਰਾਇੰਦਾ। ਧੁਰ ਦਾ ਨੇਤਾ ਕਰ ਵਿਚਾਰ, ਲੇਖਾ ਸਚ ਸਮਝਾਇੰਦਾ। ਸਤਿ ਧਰਮ ਦਾ ਇਕ ਦੁਆਰ, ਸਤਿ ਸਤਿਵਾਦੀ ਆਪ ਜਣਾਇੰਦਾ। ਭਗਤਾਂ ਮੀਤਾ ਕਰ ਪਿਆਰ, ਲੋਕਮਾਤ ਆਪ ਪਰਗਟਾਇੰਦਾ। ਸਚ ਸਿੰਘਾਸਣ ਕਰ ਤਿਆਰ, ਅੱਗੇ ਪਿਛੇ ਸੋਭਾ ਪਾਇੰਦਾ। ਚੌਥੀ ਮੰਜ਼ਲ ਦੇ ਆਧਾਰ, ਹਰਿਜਨ ਸਾਚੇ ਆਪ ਪੁਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਘਰ ਇਕ ਸੁਹਾਇੰਦਾ। ਸਚ ਦੁਆਰ ਭਗਤ ਬਣਾ, ਭਗਵਨ ਦਏ ਵਡਿਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਏ ਵਖਾ, ਵੇਖੋ ਲੋਕਮਾਤ ਵੱਜੀ ਵਧਾਈਆ। ਇਕ ਅੱਠ ਦਾ ਲੇਖਾ ਰਿਹਾ ਮੁਕਾ, ਅਠਾਰਾਂ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲਹਿਣਾ ਰਿਹਾ ਚੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਵੇਖ ਹੋਏ ਹੈਰਾਨ, ਹੌਕੇ ਲੈ ਕੇ ਰਹੇ ਜਣਾਈਆ। ਕਰਿਆ ਅਚਰਜ ਖੇਲ ਭਗਵਾਨ, ਪਾਰਬ੍ਰਹਮ ਪ੍ਰਭ ਆਪਣਾ ਫੇਰਾ ਪਾਈਆ। ਸਤਿ ਸਰੂਪ ਝੁਲਾ ਨਿਸ਼ਾਨ, ਸਤਿ ਸਤਿਵਾਦੀ ਆਪਣਾ ਰੰਗ ਰੰਗਾਈਆ। ਸਾਚਾ ਮੰਦਰ ਬਣਾ ਮਕਾਨ, ਸਾਚਾ ਰਾਹ ਦਿਤਾ ਵਖਾਈਆ। ਚਾਰ ਵਰਨਾਂ ਦੇ ਗਿਆਨ, ਚਾਰ ਕੁੰਟ ਰਿਹਾ ਸਮਝਾਈਆ। ਚਾਰੇ ਜੁਗ ਕਰ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਇਕ ਵਖਾਈਆ। ਸਾਚੀ ਖੇਲ ਵਖਾਏ ਮਾਤ, ਹਰਿ ਮਤਾ ਆਪਣੇ ਨਾਲ ਪਕਾਈਆ। ਜੋ ਲੋਕਮਾਤ ਦੇ ਕੇ ਆਏ ਅਸੀਂ ਦਾਤ, ਕਲਜੁਗ ਜੀਵ ਖ਼ਾਲੀ ਹੱਥ ਰਹੇ ਵਖਾਈਆ। ਝਗੜਾ ਪਿਆ ਜ਼ਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਮਨ ਮਤ ਹੋਈ ਨਾਰ ਕਮਜ਼ਾਤ, ਕੁਲਖ਼ਣੀ ਬੈਠੀ ਡੇਰਾ ਲਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਸ੍ਰੀ ਭਗਵਾਨ ਭਗਤ ਬਣਾ ਇਕ ਜਮਾਤ, ਪੱਟੀ ਇਕੋ ਨਾਮ ਪੜ੍ਹਾਈਆ। ਧੁਰ ਸੰਦੇਸਾ ਰਿਹਾ ਆਖ, ਕੂੜਾ ਝਗੜਾ ਛੱਡੋ ਲੋਕਾਈਆ। ਨਿਜ ਨੇਤਰ ਖੋਲ੍ਹੋ ਆਂਖ, ਦਰਸ ਪਾਓ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਦੇਵੇ ਮਾਣ ਨੌ ਇਕ, ਇਕ ਨੌ ਅੰਕ ਬਣਾਈਆ। ਦੂਆ ਸਿਫ਼ਰੇ ਅੱਗੇ ਇਕ, ਇਕ ਨਾਲ ਨੋਵਾਂ ਕਰੇ ਕੁੜਮਾਈਆ। ਵੀਹ ਸੌ ਉਨੀ ਪਾਈ ਭਿਖ, ਭਿਛਿਆ ਆਪ ਵਰਤਾਈਆ। ਹਿੰਦੂ ਮੁਸਲਮ ਸੁੰਨੀ ਕੋਈ ਨਾ ਪਏ ਦਿਸ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਸੀਸ ਝੁਕਾਈਆ। ਸਾਰੇ ਪ੍ਰਭ ਤੇਰੇ ਬਣਨ ਸਿਖ, ਸਿੰਘ ਰੂਪ ਵਟਾਈਆ। ਅੱਗੇ ਲੇਖਾ ਦੇਣਾ ਲਿਖ, ਪਿਛਲਾ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਉਠਾਈਆ। ਇਕ ਨੌ ਉਨੀ ਨਾ ਮੁਸਲਮ ਨਾ ਸੁੰਨੀ, ਸੋ ਸਾਹਿਬ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਭ ਦੀ ਪ੍ਰਭ ਦੇ ਵਿਚ ਸਮਾਈ ਧੁਨੀ, ਆਵਾਜ਼ ਰਾਗ ਨਾ ਕੋਇ ਸੁਣਾਈਆ। ਖ਼ਾਲੀ ਹੋਈ ਜਗਤ ਕੁੰਨੀ, ਕਾਚੀ ਗਗਰੀ ਰੋਵੇ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਰਤਾਈਆ। ਪੀਰ ਪੈਗ਼ੰਬਰ ਮਾਰਨ ਨਾਅਰਾ, ਇਕ ਨੌ ਆਪ ਜਣਾਈਆ। ਪਰਵਰਦਿਗਾਰ ਹੋਇਆ ਜ਼ਾਹਰਾ, ਜ਼ਾਹਰਾ ਪੀਰ ਫੇਰਾ ਪਾਈਆ। ਜਿਸ ਦਾ ਹੱਦ ਹਦੂਦ ਨਾ ਕੋਈ ਦਾਇਰਾ, ਦਿਸ਼ਾ ਵੰਡ ਨਾ ਕੋਇ ਵੰਡਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਸਭ ਤੋਂ ਵਸੇ ਬਾਹਰਾ, ਬਾਹਰ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕ ਨੌ ਦਏ ਸਮਝਾਈਆ। ਇਕ ਨੌ ਕਹੇ ਮੋਹੇ ਬੀਸ ਉਡੀਕ, ਸਰਗੁਣ ਸਿਫ਼ਰਾ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਦੱਸ ਕੇ ਗਏ ਤਾਰੀਖ, ਤਰੀਕਾ ਸਕਿਆ ਨਾ ਕੋਇ ਸਮਝਾਈਆ। ਥੋੜੀ ਥੋੜੀ ਜਿੰਨੀ ਮਿਲੀ ਭੀਖ, ਸੋ ਲੋਕਮਾਤ ਗਏ ਵਰਤਾਈਆ। ਆਤਮ ਅੰਤਰ ਆਪਣੀ ਆਪ ਰੱਖਦੇ ਰਹੇ ਉਡੀਕ, ਲੋਚਣ ਨੈਣ ਅੱਖ ਰਾਹ ਤਕਾਈਆ। ਕਵਣ ਵੇਲਾ ਪ੍ਰਭ ਪ੍ਰੀਤਮ ਕਰੇ ਪ੍ਰੀਤ, ਪਾਰਬ੍ਰਹਮ ਪ੍ਰਭ ਫੇਰਾ ਪਾਈਆ। ਸਚ ਵਖਾਏ ਦੇਹੁਰਾ ਮੰਦਰ ਮਸੀਤ, ਕਾਇਆ ਕਾਅਬਾ ਇਕੋ ਨਜ਼ਰੀ ਆਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸੁਣਾਏ ਆਪਣਾ ਇਕੋ ਗੀਤ, ਰਾਗ ਨਾਦ ਇਕ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ, ਕਹਿ ਕਹਿ ਰਹੇ ਜਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਲਜੁਗ ਅੰਤਮ ਸਾਡਾ ਲਹਿਣਾ ਆਵੇ ਲੈਣ, ਲੇਖਾ ਪਿਛਲਾ ਪੂਰ ਕਰਾਈਆ। ਜਿਸ ਨੇ ਅਲਿਫ਼ ਯੇ ਸਮਝਾਈ ਐਨ, ਸੋ ਗ਼ੈਨ ਨੁਕ਼ਤਾ ਵੇਖ ਵਖਾਈਆ। ਉਸ ਬਿਨ ਕੋਈ ਨਾ ਆਵੇ ਚੈਨ, ਚਾਉ ਘਨੇਰਾ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਗੁਰ ਅਵਤਾਰ ਸਾਰੇ ਹੱਸਣ, ਦਰਗਹਿ ਸਾਚੀ ਖ਼ੁਸ਼ੀ ਮਨਾਈਆ। ਕਲਜੁਗ ਅੰਤ ਸ੍ਰੀ ਭਗਵਾਨ ਆਪਣਾ ਮਾਰਗ ਆਏ ਦੱਸਣ, ਸਾਡਾ ਲੇਖਾ ਲੇਖੇ ਲਾਈਆ, ਜਨ ਭਗਤਾਂ ਅੰਦਰ ਆਏ ਵਸਣ, ਨਿਰਗੁਣ ਆਪਣਾ ਡੇਰਾ ਦਏ ਵਖਾਈਆ। ਕੂੜੀ ਕਿਰਿਆ ਆਏ ਮੱਥਣ, ਨਾਮ ਮਧਾਣਾ ਨਾਲ ਲਿਆਈਆ। ਮੋਹ ਵਿਕਾਰਾ ਹੰਕਾਰਾ ਆਏ ਕੱਢਣ, ਸ਼ਬਦ ਖੰਡਾਂ ਹੱਥ ਚਮਕਾਈਆ। ਅੰਤਮ ਸਾਨੂੰ ਆਏ ਸੱਦਣ, ਸਚ ਸੰਦੇਸਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਆਪਣਾ ਖੇਲ ਇਕ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਸੋਚਣ, ਜਨ ਭਗਤਾਂ ਵੇਖ ਵਖਾਈਆ। ਪੁਰਖ ਅਕਾਲ ਦੀਨ ਦਿਆਲ ਕਵਣ ਖੋਲ੍ਹੇ ਇਕੋ ਲੋਚਣ, ਨੈਣ ਆਪਣਾ ਆਪ ਜਣਾਈਆ। ਵੇਸ ਵਟਾਏ ਲੋਕ ਪਰਲੋਕਨ, ਦੋ ਜਹਾਨਾਂ ਸੋਭਾ ਪਾਈਆ। ਸਚ ਜਣਾਏ ਧੁਰ ਸਲੋਕਨ, ਨਾਉਂ ਇਕੋ ਸੋਭਾ ਪਾਈਆ। ਸਾਚੀ ਦੇਵੇ ਮੋਖਨ, ਮੋਕਸ਼ ਇਕੋ ਝੋਲੀ ਪਾਈਆ। ਏਥੋਂ ਕੋਇ ਨਾ ਉਠਾਏ ਲੋਕਨ, ਹਰਿਜਨ ਆਪਣੀ ਗੋਦ ਉਠਾਈਆ। ਕਰੇ ਪਰਕਾਸ਼ ਨਿਰਮਲ ਜੋਤਨ, ਅੰਧ ਅੰਧੇਰਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਮਿਹਰ ਨਜ਼ਰ ਨੈਣ ਉਠਾਈਆ। ਗੁਰ ਅਵਤਾਰ ਪੀਰ ਪੈਗੰਬਰ ਰਹੇ ਤੱਕ, ਨਿਰਗੁਣ ਨਿਰਗੁਣ ਧਿਆਨ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ

ਕਲਜੁਗ ਲੋਕਮਾਤ ਮਾਰਗ ਦੇ ਦੇ ਗਏ ਥੱਕ, ਸਮਝ ਸਕੇ ਨਾ ਜਗਤ ਲੋਕਾਈਆ। ਕੂੜੀ ਕਿਰਿਆ ਕਲਜੁਗ ਪਾਈ ਨਕੇਲ ਨੱਥ, ਚਾਰ ਵਰਨਾਂ ਰਹੀ ਭਵਾਈਆ। ਸਭ ਦਾ ਖੇੜਾ ਦਿਸੇ ਭੱਠ, ਘਰ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਇਕ ਸਮਝਾਈਆ। ਸਾਚੀ ਖੇਲ ਜਣਾਏ ਬਿਨ ਸਮਝ, ਸਮਝਾਵਣਹਾਰ ਆਪ ਅਖਵਾਇੰਦਾ। ਚਾਰ ਜੁਗ ਦੀ ਲਾਈ ਰਮਜ਼, ਅੰਤਰ ਅੰਤਰ ਆਪਣਾ ਪੜਦਾ ਉਠਾਇੰਦਾ। ਵੇਖੋ ਇਹ ਕੀ ਹੋਇਆ ਗ਼ਜ਼ਬ, ਗਹਿਰ ਗੰਭੀਰ ਫੇਰਾ ਪਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋਇਆ ਜਜ਼ਬ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਨਿਰਗੁਣ ਸਰਗੁਣ ਕਰੇ ਅਦਬ, ਆਦਾਬ ਇਕੋ ਇਕ ਸਿਖਾਇੰਦਾ। ਜਿਸ ਨੂੰ ਕੋਈ ਦੇ ਨਾ ਸਕੇ ਜ਼ਰਬ, ਅੰਕੜਾ ਕੋਈ ਨਾ ਮਾਤ ਬਦਲਾਇੰਦਾ। ਜਿਸ ਦਾ ਲੇਖਾ ਕੋਇ ਨਾ ਅਰਬ ਖਰਬ, ਸੋ ਪ੍ਰਭ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਪੀਰ ਅਵਤਾਰ ਮੰਗ ਮੰਗਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵੇਖ ਆਸ, ਸ਼ਬਦ ਗੁਰੂ ਦਏ ਜਣਾਈਆ। ਉਠੋ ਸਾਰੇ ਕਰੋ ਕਿਆਸ, ਕਿਸਮ ਕਿਸਮ ਨਾ ਕੋਇ ਬਣਾਈਆ। ਸਰਬ ਜੀਆਂ ਦਾ ਇਕੋ ਸਾਕ, ਪ੍ਰਭ ਸੱਜਣ ਹਰਿ ਰਘੁਰਾਈਆ। ਰਲ ਮਿਲ ਸਾਰੇ ਬਣੋ ਜਮਾਤ, ਇਕੋ ਇਕ ਪੜ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੋਕਮਾਤ ਜੋ ਆਏ ਆਖ, ਹੁਕਮੇ ਅੰਦਰ ਸੇਵ ਕਮਾਈਆ। ਸੋ ਪ੍ਰਭੂ ਦੀ ਝੋਲੀ ਪਾਓ ਪ੍ਰਭ ਦੀ ਦਾਤ, ਆਪਣੇ ਲੇਖੇ ਨਾ ਕੁਛ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਦਏ ਕਰਾਈਆ। ਗੁਰ ਅਵਤਾਰ ਪੈਗ਼ੰਬਰ ਇਕ ਦੂਜੇ ਨਾਲ ਕਰਨ ਸਲਾਹ, ਸਾਚਾ ਮਤਾ ਪਕਾਇਆ। ਸਾਰੇ ਮੰਨੋ ਇਕ ਮਲਾਹ, ਪਾਰਬ੍ਰਹਮ ਬੇਪਰਵਾਹਿਆ। ਸਾਰੇ ਚੱਲੋ ਇਕ ਰਾਹ, ਰਹਿਬਰ ਇਕ ਖ਼ੁਦਾਇਆ। ਸਾਰੇ ਕਰੋ ਇਕ ਦੁਆ, ਦੋਏ ਜੋੜ ਸੀਸ ਝੁਕਾਇਆ। ਜੇ ਮੰਨੀਏ ਦਾਤਾ ਬੇਪਰਵਾਹ, ਬੇਪਰਵਾਹੀ ਨਜ਼ਰ ਉਠਾਇਆ। ਸਾਡਾ ਲਹਿਣਾ ਦੇਣਾ ਦਏ ਮੁਕਾ, ਲੇਖਾ ਲੇਖੇ ਵਿਚ ਰਖਾਇਆ। ਸਾਡੇ ਕੋਲੋਂ ਮੰਗੇ ਨਾ ਗਵਾਹ, ਪ੍ਰੇਮ ਪ੍ਰੀਤੀ ਸ਼ਹਾਦਤ ਦਿਓ ਭੁਗਤਾਇਆ। ਜੇ ਕੋਈ ਦੇਵੇ ਸਾਹਿਬ ਸਜ਼ਾ, ਨਿਉਂ ਨਿਉਂ ਸੀਸ ਦਿਓ ਝੁਕਾਇਆ। ਚਰਨ ਧੂੜੀ ਮਸਤਕ ਲਾਉਣੀ ਛਾਹ, ਆਪ ਆਪਣਾ ਮਾਣ ਮਿਟਾਇਆ। ਕਲਜੁਗ ਵੇਲਾ ਅੰਤਮ ਗਿਆ ਆ, ਪਾਂਧੀ ਬੈਠਾ ਆਪਣਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਖੇਲ ਅਨੋਖਾ, ਹਰਿ ਕਰਤਾ ਆਪ ਕਰਾਈਆ। ਜਿਸ ਨੇ ਬਣਾਇਆ ਸਚਖੰਡ ਕੋਠਾ, ਨਿਰਗੁਣ ਜੋਤ ਕਰੀ ਰੁਸ਼ਨਾਈਆ। ਜਿਸ ਨੇ ਥਿਰ ਘਰ ਬਹਾਇਆ ਸ਼ਬਦ ਪੁਤਾ, ਪੂਤ ਆਪਣਾ ਰੰਗ ਰੰਗਾਈਆ। ਸਚ ਸਲੋਕ ਸੁਣਾਇਆ ਸਲੋਕਾ, ਇਕੋ ਨਾਦੀ ਨਾਦ ਵਜਾਈਆ। ਸੋ ਕਲਜੁਗ ਅੰਤਮ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਕਰੇ ਨਾ ਧੋਖਾ, ਧੁਰ ਦੀ ਧਾਰ ਆਪ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਭ ਨੂੰ ਆਪਣੇ ਮਿਲਣ ਦਾ ਦੱਸਦਾ ਰਿਹਾ ਮੌਕਾ, ਮੁਕੰਮਲ ਹਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਸ ਜਣਾਈਆ। ਕਲਜੁਗ ਅੰਤਮ ਵੇਸ ਵਟਾਏ, ਹਰਿ ਵੱਡਾ ਵਡ ਵਡਿਆਈਆ। ਆਪਣੀ ਕਰਨੀ ਆਪ ਕਮਾਏ, ਕਰਤਾ ਪੁਰਖ ਸੱਚਾ ਸ਼ਹਿਨਸ਼ਾਹੀਆ। ਦੂਜਾ ਨਾ ਕੋਈ ਸੰਗ ਰਲਾਏ, ਤੀਜੀ ਬਣਤ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਨਿਰੰਕਾਰ, ਨਿਰਗੁਣ ਆਪਣਾ ਖੇਲ ਕਰਾਇੰਦਾ। ਸ਼ਾਹੋ ਭੂਪ ਹੋ ਉਜਿਆਰ, ਸ਼ਹਿਨਸ਼ਾਹ ਆਪਣਾ ਵੇਸ ਵਟਾਇੰਦਾ। ਜੋਤੀ ਨੂਰ ਕਰ ਉਜਿਆਰ, ਸ਼ਬਦ ਜੋਤੀ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਬੀਸ ਸੁਹੇਲਾ, ਹਰਿ ਸਤਿਗੁਰ ਇਕ ਕਮਾਈਆ। ਆਪੇ ਜਾਣੇ ਆਪਣਾ ਵੇਲਾ, ਥਿਤ ਵਾਰ ਨਾ ਕੋਇ ਵਖਾਈਆ। ਸਾਹਿਬ ਸਤਿਗੁਰ ਬਣ ਕੇ ਸੱਜਣ ਸੁਹੇਲਾ, ਸਗਲਾ ਸੰਗ ਰਖਾਈਆ। ਜੁਗ ਚੌਕੜੀ ਨਾਲੋਂ ਹੋ ਕੇ ਵਿਹਲਾ, ਕਲਜੁਗ ਅੰਤਮ ਆਪਣਾ ਹੁਕਮ ਵਰਤਾਈਆ। ਨੱਸਿਆ ਫਿਰੇ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਬੇਲਾ, ਸਮੁੰਦ ਸਾਗਰ ਡੂੰਘੀ ਕੰਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਾ ਸਚ ਵਿਹਾਰ, ਲੋਕਮਾਤ ਕਰੇ ਨਿਰੰਕਾਰ, ਮਾਤ ਲਗਾ ਇਕ ਦਰਬਾਰ, ਦਰਬਾਰੀ ਆਪਣੀ ਧਾਰ ਚਲਾਈਆ। ਸਚ ਦਰਬਾਰ ਵੀਹ ਸੌ ਵੀਹ, ਹਰਿ ਸਤਿਗੁਰ ਆਪ ਲਗਾਇੰਦਾ। ਇਕ ਪੰਜ ਦੀ ਰੱਖ ਨੀਂਹ, ਪੰਦਰਾਂ ਕੱਤਕ ਦਿਵਸ ਵਡਿਆਇੰਦਾ। ਸਤਿ ਧਰਮ ਦਾ ਬੀਜ ਬੀ, ਆਪ ਆਪਣੀ ਸੇਵ ਕਮਾਇੰਦਾ। ਚਰਨ ਕਵਲ ਦਾ ਅੰਮ੍ਰਿਤ ਮੀਂਹ, ਮੇਘ ਇਕ ਬਰਸਾਇੰਦਾ। ਲੇਖੇ ਲਾ ਸਾਢੇ ਤਿੰਨ ਹੱਥ ਸੀਂ, ਸੀਂਆਂ ਧਰਨੀ ਧਰਤ ਧਵਲ ਸੁਹਾਇੰਦਾ। ਲੇਖਾ ਜਾਣੇ ਜੀਵਤ ਜੀ, ਜੀਵਣ ਜੁਗਤ ਸਮਝਾਇੰਦਾ। ਪ੍ਰਭ ਦਾ ਭਾਣਾ ਕੋਈ ਜਾਣੇ ਕੀ, ਬਿਨ ਕਰਤੇ ਕੀਮਤ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਰਤਾਇੰਦਾ। ਸਾਚੀ ਖੇਲ ਵੀਹ ਸੌ ਬੀਸ, ਹਰਿ ਸਤਿਗੁਰ ਆਪ ਕਰਾਈਆ। ਨਿਰਗੁਣ ਜੋਤ ਹਰਿ ਜਗਦੀਸ, ਸਤਿ ਪੁਰਖ ਨਿਰੰਜਣ ਆਪ ਪਰਗਟਾਈਆ। ਛਤਰ ਝੁਲਾ ਸਾਚੇ ਸੀਸ, ਜਗਦੀਸ ਮਿਲੇ ਵਡਿਆਈਆ। ਪੰਜ ਤਤ ਨਾ ਕੋਇ ਹਦੀਸ, ਸ਼ਬਦੀ ਰਾਗ ਇਕ ਅਲਾਈਆ। ਕਰੇ ਖੇਲ ਆਪ ਅਨਡੀਠ, ਅਨਡਿਠੜੀ ਕਾਰ ਕਮਾਈਆ। ਚਾਰ ਜੁਗ ਦੇ ਸੱਚੇ ਮੀਤ, ਸੋ ਪੁਰਖ ਨਿਰੰਜਣ ਆਪ ਮਿਲਾਈਆ। ਨਾ ਕੋਈ ਸ਼ਿਵਦਵਾਲਾ ਮੱਠ ਮਸੀਤ, ਗੁਰਦਰ ਨਜ਼ਰ ਕੋਇ ਨਾ ਆਈਆ। ਸਤਿਜੁਗ ਤੇਰੀ ਸਚ ਚਲਾਏ ਰੀਤ, ਰੀਤੀਵਾਨ ਬੇਪਰਵਾਹੀਆ। ਵਰਨ ਬਰਨ ਮਿਲ ਕੇ ਢੋਲਾ ਗਾਵਣ ਗੀਤ, ਨਾਉਂ ਇਕੋ ਇਕ ਅਲਾਈਆ। ਹਰਿ ਚਰਨ ਮਿਲੇ ਪ੍ਰੀਤ, ਦੂਜੀ ਵੰਡ ਕੋਇ ਰਖਾਈਆ। ਅੰਮ੍ਰਿਤ ਰਸ ਮਿਲੇ ਨਾਮ ਮੀਠ, ਜਗਤ ਰਸ ਡੇਰਾ ਢਾਹੀਆ। ਮਨ ਵਾਸਨਾ ਲਏ ਜੀਤ, ਬੁਧ ਬਿਬੇਕ ਕਰਾਈਆ। ਹੋਵੇ ਪਾਕ ਪਤਤ ਪੁਨੀਤ, ਪਾਪੀ ਲਏ ਤਰਾਈਆ। ਕਾਇਆ ਕਰੇ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਸਚ ਦੁਆਰਿਉਂ ਮਿਲੇ ਭੀਖ, ਹਰਿ ਠਾਕਰ ਝੋਲੀ ਆਪ ਭਰਾਈਆ। ਸਭ ਦੀ ਬਦਲੇ ਦਰ ਤੇ ਨੀਤ, ਨੀਤੀਵਾਨ ਸਾਚਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵੀਹ ਸੌ ਵੀਹ ਬਿਕ੍ਰਮੀ ਇਕ ਦਰਬਾਰ ਵਖਾਈਆ। ਵੀਹ ਸੌ ਵੀਹ ਲੱਗੇ ਦਰਬਾਰਾ, ਧੁਰ ਦਰਬਾਰੀ ਆਪ ਲਗਾਇੰਦਾ। ਭੂਪ ਬਣੇ ਆਪ ਨਿਰੰਕਾਰਾ, ਨਿਰਗੁਣ ਨਿਰਵੈਰ ਖੇਲ ਵਖਾਇੰਦਾ। ਤਾਜ ਪਹਿਨੇ ਆਪ ਨਿਰੰਕਾਰਾ, ਪੰਜ ਤਤ ਨਾ ਕੋਇ ਵਡਿਆਇੰਦਾ। ਸ਼ਬਦੀ ਬੋਲੇ ਸਚ ਜੈਕਾਰਾ, ਸਾਚਾ ਸੋਹਲਾ ਆਪ ਜਣਾਇੰਦਾ। ਭੇਵ ਉਠਾਏ ਅਗੰਮੀ ਧਾਰਾ, ਸਹਿਜ ਸਹਿਜ ਜਣਾਇੰਦਾ। ਵਜਾਏ ਸ਼ਬਦ ਅਨਾਦੀ ਸਿਤਾਰਾ, ਤੰਦੀ ਤੰਦ ਨਾ ਕੋਇ ਹਿਲਾਇੰਦਾ। ਸਚ ਸੁਣਾਵੇ ਇਕੋ ਨਾਅਰਾ, ਤੂੰ ਹੀ ਤੂੰ ਰਾਗ ਅਲਾਇੰਦਾ। ਤੂੰ ਮੇਰਾ ਮੈਂ ਤੇਰਾ

ਪਿਆਰਾ, ਸ਼ਬਦੀ ਸੁਤ ਪੁਰਖ ਅਕਾਲ ਵੇਖ ਵਖਾਇੰਦਾ। ਦੋਹਾਂ ਮੇਲਾ ਏਕਾ ਘਰ ਬਾਰਾ, ਘਰ ਸਾਚਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਆਪ ਸਮਝਾਇੰਦਾ। ਸਚ ਦਰਬਾਰਾ ਲਾਇਆ ਏਕ, ਏਕੰਕਾਰ ਦਏ ਵਡਿਆਈਆ। ਪਹਿਲੋਂ ਦਿਤੀ ਭਗਤਾਂ ਟੇਕ, ਸਿਰ ਆਪਣਾ ਹੱਥ ਰਖਾਈਆ। ਫੇਰ ਧਰਨੀ ਧਵਲ ਲਈ ਵੇਖ, ਜੋ ਚਾਰ ਜੁਗ ਬੈਠੀ ਧਿਆਨ ਲਗਾਈਆ। ਫੇਰ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵੇਖੀ ਰੇਖ, ਜੋ ਆਪਣੀ ਰੇਖ ਵਿਚੋਂ ਪਰਗਟਾਈਆ। ਫੇਰ ਸ਼ਬਦੀ ਸੁਤਾ ਦਿਤਾ ਭੇਤ, ਭੇਵ ਅਭੇਦ ਖੁਲ੍ਹਾਈਆ। ਫੇਰ ਨਿਰਗੁਣ ਸਰਗੁਣ ਕੀਤਾ ਹੇਤ, ਨਰ ਨਿਰੰਕਾਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਇਕ ਵਖਾਈਆ। ਸਚ ਦਰਬਾਰ ਲਗਾਉਣ ਦੀ ਖ਼ਾਤਰ, ਹਰਿ ਖ਼ਤਰਾ ਸਰਬ ਮਿਟਾਇਆ। ਲੱਖ ਚੁਰਾਸੀ ਵਿਚੋਂ ਕਰੇ ਚਾਤਰ, ਗੁਰਮੁਖ ਚਾਤ੍ਰਿਕ ਰੂਪ ਬਣਾਇਆ। ਧੁਰ ਸੰਦੇਸਾ ਦੇ ਕੇ ਪਾਤਰ, ਆਪਣਾ ਨਾਮ ਪੜ੍ਹਾਇਆ। ਦਰਸ ਦਿਖਾਏ ਨੂਰੀ ਬਾਤਨ, ਜਲਵਾ ਜ਼ਹੂਰ ਜਣਾਇਆ। ਚੋਟੀ ਚਾੜ੍ਹ ਕੇ ਆਖ਼ਰ, ਆਪਣਾ ਮੇਲ ਮਿਲਾਇਆ। ਭੇਵ ਚੁਕਾ ਕਰਤਾ ਕਾਦਰ, ਕਰੀਮ ਕਰਮ ਕਮਾਇਆ। ਸੂਰਬੀਰ ਬਣ ਬਹਾਦਰ, ਸ਼ਬਦ ਰਾਗ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰ ਆਪ ਲਗਾਇਆ। ਸਚ ਦਰਬਾਰ ਲਗਾਏ ਪ੍ਰਭੂ ਪ੍ਰਭ ਦੀਨਾ, ਦੀਨਨ ਦਏ ਵਡਿਆਈਆ। ਜਨ ਭਗਤਾਂ ਰੰਗ ਚਾੜ੍ਹ ਭੀਨਾ, ਭਿੰਨੜੀ ਰੈਣ ਨਾਲ ਮਿਲਾਈਆ। ਵੀਹ ਸੌ ਵੀਹ ਬਿਕ੍ਰਮੀ ਪੰਦਰਾਂ ਕੱਤਕ ਠਾਂਡਾ ਕਰੇ ਸੀਨਾ, ਕਲਜੁਗ ਅਗਨੀ ਤਤ ਬੁਝਾਈਆ। ਭਗਤ ਭਗਵਾਨ ਵਿਛੋੜਾ ਸਹਿ ਸਕੇ ਨਾ ਜਿਉਂ ਜਲ ਮੀਨਾ, ਜਲ ਮੀਨ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰ ਇਕ ਸੁਹਾਈਆ। ਸਚ ਦੁਆਰ ਸੁਹਾਏ ਭਗਵਾਨ, ਭਗਤਨ ਦਏ ਵਡਿਆਈਆ। ਭਗਤ ਦੁਆਰਾ ਕਰ ਪਰਧਾਨ, ਲੋਕਮਾਤ ਰੁਸ਼ਨਾਈਆ। ਤਿਸ ਦੁਆਰੇ ਆਏ ਕਾਹਨ, ਆਪਣੀ ਆਸ ਵਖਾਈਆ। ਸੰਤ ਸੁਹੇਲੇ ਕਰ ਪਰਵਾਨ, ਗੁਰ ਚੇਲੇ ਮੇਲ ਮਿਲਾਈਆ। ਧੁਰ ਸੰਦੇਸਾ ਦੇਵੇ ਆਣ, ਕਰੇ ਸ਼ਬਦ ਜਣਾਈਆ। ਪਿਛਲਾ ਲੇਖਾ ਚੁਕੇ ਜਹਾਨ, ਅਗਲਾ ਮਾਰਗ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਦਰ ਮੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣ ਸੰਦੇਸਾ, ਸਾਰੇ ਲੈਣ ਅੰਗੜਾਈਆ। ਪਾਰਬ੍ਰਹਮ ਪ੍ਰਭ ਤੇਰਾ ਧਾਮ ਨਿਆਰਾ ਇਕੋ ਪੇਖਾ, ਪੇਖ ਪੇਖ ਖ਼ੁਸ਼ੀ ਮਨਾਈਆ। ਲੋਕਮਾਤ ਵਸਾਇਆ ਆਪਣਾ ਦੇਸਾ, ਭਗਤ ਦੁਆਰ ਵੱਜੇ ਵਧਾਈਆ। ਗ਼ਰੀਬ ਨਿਮਾਣਿਆਂ ਕਰੇਂ ਹੇਤਾ, ਰਾਜ ਰਾਜਾਨਾਂ ਧੱਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਧਿਆਨ ਲਗਾਈਆ। ਤੇਰੇ ਦਰ ਲੱਗਾ ਧਿਆਨ, ਪ੍ਰਭ ਇਕੋ ਓਟ ਤਕਾਈਆ। ਵੀਹ ਸੌ ਵੀਹ ਬਿਕ੍ਰਮੀ ਤੇਰਾ ਨਜ਼ਰ ਆਇਆ ਨਿਸ਼ਾਨ, ਨਿਸ਼ਾਨਾ ਇਕੋ ਰਿਹਾ ਲਹਿਰਾਈਆ। ਚਾਰ ਕੁੰਟ ਦਹਿ ਦਿਸ਼ਾ ਖ਼ਾਲੀ ਦਿਸੇ ਮੈਦਾਨ, ਸੂਰਬੀਰ ਬਲ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਅੰਤ ਤੇਰੀ ਆਸ ਤਕਾਈਆ। ਅੰਤ ਆਸ ਤੱਕਦੇ ਆਏ, ਜੁਗ ਚੌਕੜੀ ਚਾਰ। ਸਾਚੀ ਭਿਖਿਆ ਮੰਗਦੇ ਆਏ, ਸਰਗੁਣ ਰੂਪ ਬਣ ਸੰਸਾਰ। ਸ੍ਰਿਸ਼ਟ ਸਬਾਈ ਦੱਸਦੇ ਆਏ, ਉਚੀ ਕੂਕ ਬੋਲ ਪੁਕਾਰ। ਤੇਰੇ ਹੁਕਮ ਨੱਸਦੇ ਆਏ, ਬਣ ਪਾਂਧੀ ਪੰਧ ਨਿਵਾਰ। ਤੇਰਾ ਨਾਉਂ ਢੋਲਾ ਰਟਦੇ ਆਏ, ਗਾ

ਗਾ ਸਾਚੀ ਵਾਰ। ਤੇਰਾ ਚਰਨ ਸਹਾਰਾ ਤੱਕਦੇ ਆਏ, ਨੇਤਰ ਨੈਣ ਉਠਾਲ। ਆਪਣਾ ਕੀਤਾ ਤੇਰੀ ਝੋਲੀ ਸਟਦੇ ਆਏ, ਸ਼ਾਹ ਪਾਤਸ਼ਾਹ ਸ੍ਰੀ ਭਗਵਾਨ। ਇਕੋ ਇਕ ਮੰਗ ਮੰਗਦੇ ਆਏ, ਅੰਤਮ ਮੇਲਣਾ ਆਪਣੇ ਨਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਧੁਰ ਦਾ ਵਰ, ਨਿਰਗੁਣ ਆਪਣਾ ਦਰਸ ਦਿਖਾਲ। ਵੀਹ ਸੌ ਵੀਹ ਬਿਕ੍ਰਮੀ ਆਇਆ ਕੱਤਕ, ਪੰਦਰਾਂ ਥਿਤ ਵਡਿਆਈਆ। ਧੁਰ ਦਾ ਹੁਕਮ ਸੁਣ ਲਓ ਸਖ਼ਤ, ਹਰਿ ਸਤਿਗੁਰ ਆਪ ਜਣਾਈਆ। ਪੁਰਖ ਅਬਿਨਾਸ਼ੀ ਆਇਆ ਪਰਤ, ਨਿਰਗੁਣ ਫੇਰਾ ਪਾਈਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਮਿਲ ਕੇ ਸਾਰੇ ਕਰੋ ਦਰਸ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਪੀਰ ਪੈਗ਼ੰਬਰ ਮੇਟੋ ਹਰਸ, ਹਵਸ ਨਾ ਕੋਇ ਵਧਾਈਆ। ਗੁਰ ਅਵਤਾਰ ਮੇਘ ਅੰਮ੍ਰਿਤ ਦੇਵੇ ਬਰਸ, ਆਪਣੀ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਨਿਮਸਕਾਰ, ਇਕੋ ਕੂਕ ਸੁਣਾਈਆ। ਸ੍ਰੀ ਭਗਵਾਨ ਤੇਰਾ ਸੋਹਣਾ ਲੱਗਾ ਦਰਬਾਰ, ਲੋਕਮਾਤ ਵੱਜੀ ਵਧਾਈਆ। ਅਸੀਂ ਸਾਰੇ ਹੋਏ ਖ਼ਬਰਦਾਰ, ਨੇਤਰ ਅੱਖ ਖੁਲ੍ਹਾਈਆ। ਜਾ ਕੇ ਵੇਖੀਏ ਸਾਂਝਾ ਯਾਰ, ਜੋ ਸਗਲਾ ਸੰਗ ਨਿਭਾਈਆ। ਬਿਨ ਅੱਖਾਂ ਕਰੀਏ ਦੀਦਾਰ, ਬਿਨ ਲੋਚਣ ਨਜ਼ਰੀ ਆਈਆ। ਬਿਨ ਹੱਥਾਂ ਚਰਨ ਧੂੜੀ ਲਾਈਏ ਛਾਰ, ਬਿਨ ਮਸਤਕ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਅੰਤਮ ਵੇਲਾ ਗਿਆ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀ ਮਨਾਉਣ, ਦਰਗਹਿ ਸਾਚੀ ਵੱਜੀ ਵਧਾਈਆ। ਰਲ ਕੇ ਢੋਲਾ ਇਕੋ ਗਾਉਣ, ਪ੍ਰਭ ਠਾਕਰ ਬੇਪਰਵਾਹੀਆ। ਸਭ ਦਾ ਲੇਖਾ ਆਇਆ ਮੁਕਾਉਣ, ਪਿਛਲਾ ਹਿਸਾਬ ਚੁਕਾਈਆ। ਅਗਲਾ ਮਾਰਗ ਆਇਆ ਵਖਾਉਣ, ਪੰਥ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਦਰ ਆਈਏ ਚਾਈਂ ਚਾਈਂਆ। ਆਓ ਦਰ ਦੂਰ ਦੁਰਾਡੇ, ਨੇਰਨ ਨੇਰਾ ਰਿਹਾ ਬੁਲਾਈਆ। ਨਿਰਗੁਣ ਕਰੇ ਨਿਰਗੁਣ ਲਾਡੇ, ਸਰਗੁਣ ਰੂਪ ਨਾ ਕੋਇ ਵਖਾਈਆ। ਜਿਸ ਦਾ ਖੇਲ ਬੋਧ ਅਗਾਧੇ, ਨਾਮ ਨਿਧਾਨ ਜਣਾਈਆ। ਸੋ ਪੁਰਖ ਅਕਾਲ ਮਾਰੇ ਵਾਜੇ, ਉਚੀ ਕੂਕ ਸੁਣਾਈਆ। ਸਚ ਦੁਆਰ ਆਓ ਭਾਜੇ, ਸ੍ਰੀ ਭਗਵਾਨ ਰਿਹਾ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਗੁਰ ਅਵਤਾਰ ਕਰਨ ਤਿਆਰੀ, ਆਪਣੀ ਲੈ ਅੰਗੜਾਈਆ। ਉਠੋ ਚਲੀਏ ਵਾਰੋ ਵਾਰੀ, ਆਪਣੀ ਲੜੀ ਰਹੇ ਬੰਧਾਈਆ। ਤੇਈ ਅਵਤਾਰ ਕਰਨ ਪਿਆਰੀ, ਪ੍ਰੀਤੀ ਇਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਤਿਆਰ ਹੋ ਕੇ, ਹੋਕਾ ਇਕ ਸੁਣਾਇਆ। ਤੇਰੇ ਮਿਲਣ ਦੇ ਆਏ ਮੌਕੇ, ਕੱਠਾ ਰਾਹ ਜਣਾਇਆ। ਸੁਖ ਮਾਣਿਆ ਤੇਰੀ ਸੇਜਾ ਸੌ ਕੇ, ਆਸਣ ਇਕ ਵਡਿਆਇਆ। ਧੰਨ ਭਾਗ ਤੂੰ ਮਾਤ ਆਇਉਂ ਭੌਂ ਕੇ, ਨਿਰਗੁਣ ਆਪਣਾ ਫੇਰਾ ਪਾਇਆ। ਅਸੀਂ ਤੇਰਾ ਨਾਉਂ ਗਏ ਗੌਂ ਕੇ, ਸ਼ਬਦ ਰਾਗ ਨਾਦ ਸੁਣਾਇਆ। ਚਾਰ ਜੁਗ ਲੰਘੇ ਤੇਰੇ ਹੋ ਕੇ, ਹੌਕਾ ਲੈ ਲੈ ਵਕਤ ਲੰਘਾਇਆ। ਸਦੀ ਬੀਸਵੀਂ ਆ ਕੇ ਪਹੁੰਚੇ, ਬੇਪਰਵਾਹ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਪਣੇ ਰਿਹਾ ਬੁਲਾਇਆ। ਦਰ ਤੇਰੇ ਪ੍ਰਭ ਜੀ ਆਵਾਂਗੇ। ਤੇਰਾ ਦਰਸ ਅਵੱਲਾ ਪਾਵਾਂਗੇ। ਫੜ ਕੇ ਪੱਲਾ ਖ਼ੁਸ਼ੀ ਮਨਾਵਾਂਗੇ।

ਤੇਰਾ ਵੇਖ ਦੁਆਰ ਮਹੱਲਾ, ਆਪਣਾ ਰੰਗ ਚੜ੍ਹਾਵਾਂਗੇ। ਆਦਿ ਜੁਗਾਦਿ ਸਚਖੰਡ ਤੈਨੂੰ ਵੇਂਹਦੇ ਰਹੇ ਇਕੱਲਾ, ਤੇਰੀ ਅਕਲ ਕਲਾ ਖੇਲ ਵਿਚ ਸਮਾਵਾਂਗੇ। ਕਲਜੁਗ ਅੰਤਮ ਪ੍ਰਭ ਤੂੰ ਵਸਾਇਆ ਇਕ ਮਹੱਲਾ, ਮਹੱਲਾ ਇਕੋ ਇਕ ਵਡਿਆਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਹੁਕਮ ਅੰਦਰ ਆਪਣਾ ਕਦਮ ਉਠਵਾਂਗੇ। ਸਾਚਾ ਹੁਕਮ ਹਰਿ ਜਗਦੀਸਾ, ਏਕਾ ਏਕ ਜਣਾਈਆ। ਆਓ ਵੇਖੋ ਬੀਸ ਬੀਸਾ, ਹਰਿ ਪ੍ਰਭ ਜੂ ਧਾਰ ਬੰਧਾਈਆ। ਨਿਰਗੁਣ ਛਤਰ ਝੁਲਾਏ ਸੀਸਾ, ਸੀਸ ਜਗਦੀਸ ਤਾਜ ਟਿਕਾਈਆ। ਵੇਖੋ ਆਪਣੇ ਸਾਰੇ ਖ਼ਾਲੀ ਖੀਸਾ, ਵਸਤ ਨਜ਼ਰ ਕੋਇ ਨਾ ਆਈਆ। ਕਿਸੇ ਘਰ ਬਣ ਕੇ ਬਹੇ ਨਾ ਕੋਈ ਜੀਜਾ, ਪਰੌਹਣਾ ਚਾਰੀ ਮੁਕੀ ਜਗਤ ਲੋਕਾਈਆ। ਨਾਤਾ ਰਹਿ ਗਿਆ ਚਾਚਾ ਭਤੀਜਾ, ਪਿਤਾ ਪੂਤ ਨਾਤਾ ਬੈਠਾ ਤੁੜਾਈਆ। ਸ੍ਰੀ ਭਗਵਾਨ ਦਇਆਵਾਨ ਹੋ ਮਿਹਰਵਾਨ ਜਨ ਭਗਤਾਂ ਕਰਨ ਆਇਆ ਰੀਝਾਂ, ਸਿਰ ਆਪਣਾ ਹੱਥ ਟਿਕਾਈਆ । ਸਚ ਪ੍ਰੀਤੀ ਅੰਦਰ ਆਪ ਪਤੀਜਾ, ਦੂਜੀ ਵਸਤ ਲੋੜ ਨਾ ਕੋਇ ਰਖਾਈਆ। ਸ਼ਬਦ ਸੁੱਤ ਨਾਲ ਲਿਆਇਆ ਪੁਤ ਗੀਗਾ, ਗਹਿਰ ਗੰਭੀਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਦੇਸਾ ਦੇਵੇ ਬੇਪਰਵਾਹੀਆ। ਵਿਸ਼ਨੂੰ ਕਹੇ ਉਠ ਬ੍ਰਹਮਾ, ਚਲੀਏ ਬਣ ਕੇ ਪਾਂਧੀ ਰਾਹੀਆ। ਬ੍ਰਹਮਾ ਕਹੇ ਸ਼ੰਕਰ ਉਠ ਵੇਖੀਏ ਆਪਣੀ ਮਾਈ ਅੰਮਾਂ, ਜਿਸ ਸਾਡੀ ਬਣਤ ਬਣਾਈਆ। ਗੁਰ ਅਵਤਾਰ ਕਹਿਣ ਨਿਰਗੁਣ ਨੂਰ ਪੇਖੀਏ ਸ੍ਰੀ ਭਗਵਨਾ, ਜਿਸ ਭਗਵਨ ਆਪਣੀ ਧਾਰ ਚਲਾਈਆ। ਭਗਤ ਕਹਿਣ ਚਲੋ ਦਰਸਨ ਪਾਈਏ ਜਿਸ ਅੱਗ ਬੁਝਾਈ ਥੰਮਾਂ, ਸਾਂਤਕ ਸਤਿ ਕਰਾਈਆ। ਪੀਰ ਪੈਗ਼ੰਬਰ ਕਹਿਣ ਚਲੋ ਵੇਖੀਏ ਪਰਵਰਦਿਗਾਰ ਅੰਨ੍ਹਾ, ਜਿਨ ਭੁਲਾਈ ਸਰਬ ਲੋਕਾਈਆ। ਨਾਨਕ ਗੋਬਿੰਦ ਕਹੇ ਚਲੋ ਵੇਖੀਏ ਬਿਨ ਛੱਪਰ ਛੰਨਾ, ਜੋ ਬੈਠਾ ਡੇਰਾ ਲਾਈਆ। ਸਭ ਦੇ ਨਾਲੋਂ ਪਿਛੋਂ ਉਠਿਆ ਜੱਟ ਧੰਨਾ, ਉਚੀ ਕੂਕ ਰਿਹਾ ਜਣਾਈਆ। ਵੇਖੋ ਗ਼ਰੀਬ ਨਿਮਾਣਿਆਂ ਦੁਆਰੇ ਪ੍ਰਭ ਜੂ ਮੰਨਾ, ਮਿੰਨਤ ਕੱਢਣ ਦੀ ਲੋੜ ਰਹੀ ਨਾ ਰਾਈਆ। ਜਿਨ ਭਾਗ ਲਗਾਇਆ ਨਾਮੇ ਕਟੋਰੀ ਛੰਨਾ, ਸੋ ਜਨ ਭਗਤਾਂ ਕਾਇਆ ਕਾਸਾ ਰਿਹਾ ਬਣਾਈਆ। ਜਿਸ ਦਾ ਹੱਦ ਨਾ ਕੋਈ ਬੰਨਾ, ਕਿਨਾਰਾ ਨਜ਼ਰ ਕੋਇ ਨਾ ਆਈਆ। ਉਸ ਦਾ ਚਮਕੇ ਇਕੋ ਚੰਨਾ, ਸ਼ਬਦੀ ਨੂਰ ਸਤਿ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਦਾ ਦੇਵੇ ਬੇਪਰਵਾਹੀਆ। ਸੁਣ ਕੇ ਸੱਦਾ ਸਾਰੇ ਉਠੇ, ਉਠ ਉਠ ਧਿਆਨ ਲਗਾਇਆ। ਠਾਕਰ ਸੁਆਮੀ ਸਾਹਿਬ ਤੁਠੇ, ਮਿਹਰ ਨਜ਼ਰ ਉਠਾਇਆ। ਜੁਗ ਚੌਕੜੀ ਜੋ ਰਿਹਾ ਲੁਕੇ, ਕਲਜੁਗ ਅੰਤਮ ਨੂਰ ਧਰਾਇਆ। ਸਭ ਦੇ ਕੋਲੋਂ ਲੇਖਾ ਪੁੱਛੇ, ਬਚਿਆ ਕੋਈ ਰਹਿਣ ਨਾ ਪਾਇਆ। ਚਲੋ ਚਲੀਏ ਨੰਗੀ ਪੈਰੀਂ ਪੈਰੀਂ ਪਾਓ ਨਾ ਕੋਈ ਜੁਤੇ, ਸ੍ਰੀ ਭਗਵਾਨ ਸੱਚਾ ਰਾਹ ਵਖਾਇਆ। ਪੀਰ ਪੈਗ਼ੰਬਰ ਭੰਨੋ ਟੋਪੀ ਹੁੱਕੇ, ਨੇਜ਼ਾ ਨੜੀ ਕੋਈ ਨਾ ਨਾਲ ਰਲਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਜ਼ਾਤ ਪਾਤ ਦੀਨ ਮਜ਼੍ਹਬ ਕੋਈ ਨਾ ਪੁੱਛੇ, ਸਾਕ ਸੱਜਣ ਸੈਣ ਇਕ ਬਣਾਇਆ। ਨੀਵੇਂ ਹੋ ਕੇ ਵੇਖੋ ਸਾਡਾ ਪ੍ਰਭੂ ਨਾ ਹੋਵੇ ਗ਼ੁੱਸੇ, ਗ਼ੁੱਸਾ ਸਾਡੇ ਵਿਚ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਇਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਿਚੋਂ, ਇਕ ਰਿਹਾ ਧਿਆਨ ਲਗਾਈਆ। ਸ੍ਰੀ ਭਗਵਾਨ ਕਰੇ ਖੇਲ ਜਿਨ ਊਚ ਕੀਤੇ ਨੀਚੋਂ, ਨੀਚੋਂ ਊਚ ਬਣਾਈਆ। ਉਸ ਦੀ ਸਿਖਿਆ ਸਾਰੇ ਸੀਖੋ, ਕਰੇ ਸਚ ਪੜ੍ਹਾਈਆ। ਸਚ ਜਣਾਏ ਇਕ ਪ੍ਰੀਤੋ, ਪ੍ਰੀਤਮ ਪ੍ਰੀਤ ਇਕ ਜਣਾਈਆ। ਰਲ ਮਿਲ ਗਾਓ ਇਕੋ

ਗੀਤੋ, ਗੀਤ ਢੋਲਾ ਇਕ ਸੁਣਾਈਆ। ਦਰ ਤੇ ਸਵਾਲੀ ਬਣ ਕੇ ਮੰਗੋ ਭੀਖੋ, ਆਪਣੀ ਰੱਖੋ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਨੂੰ ਆਪਣੇ ਘਰ ਬੁਲਾਈਆ। ਸੋ ਪੁਰਖ ਨਿਰੰਜਣ ਤੇਰਾ ਵੇਖ ਦਰਬਾਰ, ਵਿਸ਼ਨ ਬ੍ਰਹਮਾ ਸ਼ਿਵ ਖ਼ੁਸ਼ੀ ਮਨਾਈਆ। ਹਰਿ ਪੁਰਖ ਨਿਰੰਜਣ ਵੇਖ ਤੇਰਾ ਵਿਵਹਾਰ, ਗੁਰ ਅਵਤਾਰ ਰਹੇ ਜਸ ਗਾਈਆ। ਏਕੰਕਾਰ ਵੇਖ ਤੇਰਾ ਜੈਕਾਰ, ਪੀਰ ਪੈਗ਼ੰਬਰ ਧਿਆਨ ਲਗਾਈਆ। ਨੇਤਰ ਨੈਣ ਸਰਬ ਉਘਾੜ, ਚਾਰੇ ਕੁੰਟ ਵੇਖ ਵਖਾਈਆ। ਦੋ ਜਹਾਨਾਂ ਵਿਚੋਂ ਨਜ਼ਰੀ ਆਇਆ ਭਗਤ ਦੁਆਰ, ਜਿਸ ਘਰ ਹਰਿ ਜੂ ਬੈਠਾ ਡੇਰਾ ਲਾਈਆ। · ਜਿਸ ਦੇ ਅੱਗੇ ਪਿਛੇ ਸੱਜੇ ਖੱਬੇ ਜਨ ਭਗਤਾਂ ਰੱਖਿਆ ਪਹਿਰਾ, ਬੈਠੇ ਧਿਆਨ ਧਰਾਈਆ। ਕੋਈ ਨਜ਼ਰ ਨਾ ਆਵੇ

ਰਾਹ ਖਹਿੜਾ, ਗੁਰ ਅਵਤਾਰ ਪੀਰ ਪੈਗ਼ੰਬਰ ਕਿਹੜੇ ਰਸਤੇ ਆਈਆ। ਚਾਰੋਂ ਕੁੰਟ ਹਰਿ ਸੰਗਤ ਪਾਇਆ ਘੇਰਾ, ਘੇਰਿਆ ਬੇਪਰਵਾਹੀਆ। ਜਿਥੇ ਕੂੜੀ ਕਿਰਿਆ ਨਜ਼ਰ ਨਾ ਆਵੇ ਕੋਈ ਡੇਰਾ, ਜਗਤ ਵਾਸਨਾ ਨਾ ਕੋਇ ਵਖਾਈਆ। ਇਕੋ ਕਹਿਣ ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਪਿਤਾ ਕਹੇ ਮੇਰਾ ਪੁਤ ਇਕੋ ਬਥੇਰਾ, ਬਹੁਤੇ ਕੰਮ ਕਿਸੇ ਨਾ ਆਈਆ। ਪੁੱਤ ਕਹੇ ਮੇਰਾ ਬਾਪ ਸ਼ੇਰਾ, ਦੋ ਜਹਾਨਾਂ ਗਰਜ ਲਗਾਈਆ। ਦੋਹਾਂ ਰਲ ਕੇ ਖੁੱਲ੍ਹਾ ਕੀਤਾ ਵਿਹੜਾ, ਸਮਝ ਸੋਚ ਸਕੇ ਕੋਈ ਨਾ ਰਾਈਆ। ਉਪਰੋਂ ਨੀਚੇ ਆਇਆ ਲਾਇਆ ਡੇਰਾ, ਕਰੇ ਖੇਲ ਬੇਪਰਵਾਹੀਆ। ਪਹਿਲੋਂ ਡੁਬਦਿਆਂ ਤਾਰੇ ਬੇੜਾ, ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਦਰਵਾਜ਼ਾ ਇਕ ਬਣਾਈਆ। ਹਰਿ ਕਾ ਦਰਵਾਜ਼ਾ ਬਣ ਗਏ ਭਗਤ, ਤਾਕੀ ਕੁੰਡਾ ਨਜ਼ਰ ਕੋਇ ਨਾ ਆਈਆ। ਨਾ ਕੋਈ ਖਾਣੀ ਸਮਝੇ ਜਗਤ, ਲੱਖ ਚੁਰਾਸੀ ਭਰਮ ਭੁਲਾਈਆ। ਸਰਗੁਣ ਵਿਚ ਨਿਰਗੁਣ ਆਇਆ ਪਰਤ, ਪਰਤੀਨਿਧ ਇਕ ਅਖਵਾਈਆ। ਜੁਗ ਚੌਕੜੀ ਜੋ ਰਿਹਾ ਫ਼ਰਕ, ਅੰਤਮ ਪੂਰਾ ਦਏ ਕਰਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਇਸ ਦੇ ਉਤੇ ਕਰੋ ਕੋਈ ਨਾ ਹਰਖ, ਇਹ ਸਭ ਦਾ ਇਕ ਗੋਸਾਈਂਆ। ਕਲਜੁਗ ਅੰਤਮ ਕੀਤਾ ਤਰਸ, ਕੋਝੇ ਕਮਲੇ ਗਲੇ ਲਗਾਈਆ। ਚਾਰ ਜੁਗ ਰਾਹ ਤੱਕਦੀ ਰਹੀ ਧਰਤ, ਆਪਣੇ ਨੈਣ ਉਠਾਈਆ। ਰਾਮ ਚੰਦ ਰੋ ਕੇ ਏਥੇ ਕਰ ਕੇ ਗਿਆ ਹਰਖ, ਅਪਣਿਆਂ ਨੈਣਾਂ ਨੀਰ ਵਹਾਈਆ। ਕ੍ਰਿਸ਼ਨ ਲਾ ਕੇ ਸ਼ਰਤ, ਮੁਖੀ ਤੀਰ ਇਕ ਛੁਹਾਈਆ। ਨਾਨਕ ਮੰਗ ਮੰਗ ਕੇ ਗਿਆ ਧੜਤ, ਧੁਰ ਆਪਣੀ ਝੋਲੀ ਡਾਹੀਆ। ਗੋਬਿੰਦ ਕਰ ਕੇ ਗਿਆ ਲਿਖਤ ਪੜ੍ਹਤ, ਨਾਮ ਕਲਮ ਸ਼ਾਹੀਆ। ਪੁਰਖ ਅਕਾਲ ਦੀਨ ਦਿਆਲ ਕਰੇ ਖੇਲ ਆਪ ਸਮਰਥ, ਸਮਰਥ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਵਾਜ਼ਾ ਇਕ ਸੁਹਾਈਆ। ਜਨ ਭਗਤ ਬਣਾਏ ਇਕ ਦਰਵਾਜ਼ਾ, ਹਰਿ ਦਰਦੀ ਦਰਦ ਵੰਡਾਈਆ। ਅੰਦਰ ਵੜ ਗ਼ਰੀਬ ਨਿਵਾਜ਼ਾ, ਆਪਣਾ ਆਸਣ ਲਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਸਾਜਣ ਸਾਜਾ, ਸਗਲੀ ਆਪ ਬਣਾਈਆ। ਸ਼ਾਹੋ ਭੂਪ ਬਣ ਰਾਜਨ ਰਾਜਾ, ਨੌਬਤ ਨਾਮ ਵਜਾਈਆ। ਨਿਰਗੁਣ ਸਰਗੁਣ ਰਚ ਰਚ ਕਾਜਾ, ਦੂਆ ਸਿਫ਼ਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। ਹਰਿ ਜੂ ਵੇਖ ਦਰਵਾਜ਼ਾ ਤੇਰਾ ਬੰਦ, ਹੋਏ ਸਰਬ ਹੈਰਾਨਾ। ਤੇਰੇ ਭਗਤਾਂ ਕੱਢੀ ਅਗੰਮੀ ਕੰਧ, ਝੁਲਿਆ ਸਚ ਨਿਸ਼ਾਨਾ। ਸਿਫ਼ਤ ਨਾ ਕਰੇ ਬੱਤੀ ਦੰਦ, ਬੋਲੇ ਰਸਨਾ ਨਾ ਕੋਈ ਜ਼ਬਾਨਾ। ਜਿਨ੍ਹਾਂ ਤੇਰੇ ਨਾਲ ਪਈ ਗੰਢ, ਤਿਨ੍ਹਾਂ ਛੁਟਾ ਜਗਤ ਨਿਧਾਨਾ। ਚਾਰ ਜੁਗ ਵੇਖੀ ਪੈਂਦੀ

ਨਾ ਕਿਸੇ ਠੰਡ, ਕਲਜੁਗ ਅੰਤ ਖੇਲ ਮਹਾਨਾ। ਤੂੰ ਕੱਟਿਆ ਰੰਡੇਪਾ ਰੰਡ, ਕਰ ਮਿਹਰ ਸ੍ਰੀ ਭਗਵਾਨਾ। ਜਨ ਭਗਤ ਚੜ੍ਹਾ ਕੇ ਚੰਦ, ਰੋਸ਼ਨ ਕੀਤਾ ਦੋ ਜਹਾਨਾਂ। ਅਸੀਂ ਅੱਗੇ ਹੋ ਕੇ ਗਾਈਏ ਛੰਦ, ਰਾਹ ਤੱਕੇ ਜ਼ਿਮੀਂ ਅਸਮਾਨਾ। ਕਰ ਕਿਰਪਾ ਸਾਨੂੰ ਏਨ੍ਹਾਂ ਨਾਲ ਗੰਢ, ਜਿਨ੍ਹਾਂ ਦਰ ਕਰੇਂ ਪਰਵਾਨਾ। ਚਾਰ ਜੁਗ ਦੀ ਔਧ ਗਈ ਹੰਢ, ਅੰਤਮ ਮਿਟੇ ਕੂੜ ਨਿਸ਼ਾਨਾ। ਜੋ ਆਪਣਾ ਨਾਮ ਰਿਹੋਂ ਵੰਡ, ਬਿਨ ਹੱਥਾਂ ਦੇਵੇਂ ਦਾਨਾ। ਕਿਉਂ ਸਾਡੇ ਵਲ ਕੀਤੀ ਕੰਡ, ਕਰਵਟ ਬਦਲੀ ਨਾ ਨੌਜਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸੁਲਤਾਨਾ। ਗੁਰ ਅਵਤਾਰੋ ਪੀਰ ਪੈਗ਼ੰਬਰੋ ਨਾ ਕਰੋ ਰੋਸਾ, ਪ੍ਰਭ ਰੁੱਸਿਆਂ ਲਏ ਮਨਾਈਆ। ਆਦਿ ਜੁਗਾਦਿ ਨਾ ਹੋਏ ਹੋਛਾ, ਹੋਛਾ ਰੂਪ ਨਾ ਕੋਇ ਵਟਾਈਆ। ਕੀ ਹੋਇਆ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਜਨ ਭਗਤਾਂ ਦਾ ਸੁਹਾਇਆ ਇਕੋ ਕੋਠਾ, ਮੰਦਰ ਆਪਣਾ ਡੇਰਾ ਲਾਈਆ। ਏਥੇ ਲੋੜ ਨਹੀਂ ਰਹੀ ਪੜ੍ਹਨ ਦੀ ਪੋਥਾ, ਬਿਨ ਪੜ੍ਹਿਆਂ ਦਏ ਸਮਝਾਈਆ। ਮਾਣ ਦਿਵਾਏ ਲੋਕ ਪਰਲੋਕਾ, ਚਰਨ ਕਵਲ ਦਏ ਸਰਨਾਈਆ। ਸਾਖਿਆਤ ਪਰਗਟ ਹੋ ਕੇ ਕਰੇ ਨਾ ਕੋਈ ਧੋਖਾ, ਡੁਬਦਿਆਂ ਪਾਰ ਕਰਾਈਆ। ਸ਼ਬਦ ਨਗਾਰੇ ਲਾਏ ਚੋਟਾ, ਦੋ ਜਹਾਨਾਂ ਰਿਹਾ ਜਗਾਈਆ। ਵੀਹ ਸੌ ਵੀਹ ਬਿਕ੍ਰਮੀ ਪੰਦਰਾਂ ਕੱਤਕ ਪ੍ਰਭ ਦੇ ਚਰਨ ਰਹੇ ਨਾ ਕੋਈ ਖੋਟਾ, ਖੋਟੇ ਖਰੇ ਆਪੇ ਵੇਖ ਵਖਾਈਆ। ਨਿਰਗੁਣ ਰੂਪ ਨਿਰਗੁਣ ਜੋਤਾ, ਨਿਰਗੁਣ ਨੂਰ ਨਜ਼ਰੀ ਆਈਆ। ਨਿਰਗੁਣ ਬਾਪ ਨਿਰਗੁਣ ਪੁਤ ਨਿਰਗੁਣ ਅੱਗੇ ਜੰਮਿਆ ਪੋਤਾ, ਦਾਦੀ ਨਜ਼ਰ ਕਿਸੇ ਨਾ ਆਈਆ। ਪਾਰਬ੍ਰਹਮ ਆਪਣੀ ਖੇਲ ਕਰਨ ਦਾ ਰੱਖਿਆ ਸ਼ੌਕਾ, ਸ਼ੌਕੀਨ ਹੋ ਕੇ ਆਇਆ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਾਹ ਪਾਤਸ਼ਾਹ ਹਰਿ ਵਡ ਸੁਲਤਾਨਾ, ਗੁਰ ਅਵਤਾਰਾਂ ਆਪ ਜਣਾਇੰਦਾ। ਸਾਰੇ ਉਠੋ ਵੇਖੋ ਇਕ ਨਿਸ਼ਾਨਾ, ਸ੍ਰੀ ਭਗਵਾਨ ਆਪ ਝੁਲਾਇੰਦਾ। ਸਾਚੇ ਭਗਤਾਂ ਕਰ ਪਰਵਾਨਾ, ਪਰਵਾਨਗੀ ਆਪਣੇ ਹੱਥ ਰਖਾਇੰਦਾ। ਧੁਰ ਦਾ ਕਾਹਨ ਬਣ ਕੇ ਕਾਹਨਾ, ਹਰਿ ਆਪਣੀ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੁਹਾਡੇ ਪਿਛੇ ਆਪਣੀ ਸੇਵਾ ਲਾਇੰਦਾ। ਆਪਣੀ ਸੇਵਾ ਲਗਾਏ ਆਪ, ਪ੍ਰਭ ਆਪਣੀ ਦਇਆ ਕਮਾਈਆ। ਉਠ ਕੇ ਚਾਰੋਂ ਕੁੰਟ ਰਹੇ ਝਾਕ, ਕਵਣ ਦੁਆਰੇ ਰਸਤਾ ਨਜ਼ਰੀ ਆਈਆ। ਆਪਣਿਆਂ ਭਗਤਾਂ ਦੇਵੇ ਆਖ, ਸੁਣੋ ਪ੍ਰੇਮ ਪਿਆਰ ਬੇਪਰਵਾਹੀਆ। ਚਾਰ ਜੁਗ ਜੋ ਮੰਗਦੇ ਰਹੇ ਦਾਤ, ਉਹ ਬੈਠੇ ਧਿਆਨ ਲਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੇਰੀ ਉਹ ਦਾਤ, ਨੂਰ ਨੂਰ ਵਿਚੋਂ ਪਰਗਟਾਈਆ। ਲੇਖਾ ਲਿਖ ਦੇ ਗਏ ਕਲਮ ਦਵਾਤ, ਲੋਕਮਾਤ ਜਗਤ ਸ਼ਾਹੀਆ। ਵਸਤ ਮੰਗਦੇ ਗਏ ਦੋ ਹਾਥ, ਝੋਲੀ ਆਪਣੀ ਅੱਗੇ ਡਾਹੀਆ। ਕਵਣ ਵੇਲਾ ਪ੍ਰਭ ਪਰਗਟ ਹੋਵੇ ਲੋਕਮਾਤ, ਨਿਰਗੁਣ ਆਪਣਾ ਫੇਰਾ ਪਾਈਆ। ਦਰਸ ਕਰੀਏ ਸਾਖਿਆਤ, ਘਰ ਸਾਚੇ ਖ਼ੁਸ਼ੀ ਮਨਾਈਆ। ਮਸਤ ਪਿਆਲਾ ਪਿਆਏ ਆਬੇਹਯਾਤ, ਅੰਮ੍ਰਿਤ ਰਸ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸੇਵਾ ਆਪ ਕਮਾਈਆ। ਗੁਰ ਅਵਤਾਰੋ ਪੀਰ ਪੈਗ਼ੰਬਰੋ ਪ੍ਰਭ ਰਸਤਾ ਰਿਹਾ ਟੋਲ, ਆਪਣੀ ਸੋਟੀ ਹੱਥ ਉਠਾਈਆ। ਕਵਣ ਗੁਰਮੁਖ ਤੁਹਾਡਾ ਰਸਤਾ ਦੇਵੇ ਖੋਲ੍ਹ, ਤਾਕੀ ਆਪਣੀ ਹੱਥੀਂ ਲਾਹੀਆ। ਜਿਧਰ ਵੇਖਾਂ ਸਾਰੇ ਬੈਠੇ ਅਨਭੋਲ, ਤਿਨ੍ਹਾਂ ਭੁੱਲੀ ਸਰਬ ਲੋਕਾਈਆ। ਪ੍ਰਭ ਬਹਿਣ ਆਏ

ਤੇਰੇ ਕੋਲ, ਬੈਠੇ ਅੰਗ ਨਾਲ ਅੰਗ ਲਗਾਈਆ। ਚਾਰ ਜੁਗ ਤੈਨੂੰ ਰਹੇ ਟੋਲ, ਜੁਗ ਜੁਗ ਵੇਸ ਵਟਾਈਆ। ਤੇਰਾ ਪੜਦਾ ਰਹੇ ਫੋਲ, ਫੋਲਿਆਂ ਹੱਥ ਕਿਸੇ ਨਾ ਆਈਆ। ਤੂੰ ਵਸਿਆ ਰਿਹੋਂ ਕਾਇਆ ਚੋਲੇ ਓਹਲ, ਨਿਰਗੁਣ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਜਨ ਭਗਤੋ ਸਾਚੇ ਸੰਤੋ ਗੁਰਮੁਖੋ ਗੁਰਸਿਖ, ਇਕ ਰਸਤਾ ਦਿਓ ਬਣਾਈਆ। ਤੁਹਾਡੇ ਕੋਲੋਂ ਮੰਗੇ ਭਿਖ, ਹਰਿ ਦਾਤਾ ਬੇਪਰਵਾਹੀਆ। ਜਿਧਰ ਵੇਖਾਂ ਜਨ ਭਗਤ ਆਉਣ ਦਿਸ, ਦੂਜਾ ਨਜ਼ਰ ਕੋਇ ਨਾ ਆਈਆ। ਪਿਆਰ ਕਰਨਾ ਮੇਰਾ ਹਿਤ, ਪ੍ਰੀਤੀ ਪ੍ਰੀਤਮ ਨਾਲ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਵਖਾਈਆ। ਜਨ ਭਗਤ ਕਹਿਣ ਪ੍ਰਭ ਵੇਖ ਰੰਗ, ਅਚਰਜ ਆਪ ਰੰਗਾਇਆ। ਆਦਿ ਪੁਰਖ ਸੂਰੇ ਸਰਬੰਗ, ਲਾਲ ਗੁਲਾਲਾ ਰੂਪ ਵਟਾਇਆ। ਕੰਚਨ ਰੂਪ ਤੇਰਾ ਜੀਵ ਇਹ ਚੰਦ, ਮਸਤਕ ਟਿੱਕਾ ਇਕ ਸੁਹਾਇਆ। ਪੁਰਖ ਅਕਾਲ ਦੀਨ ਦਿਆਲ ਸੂਹਾ ਵੇਸ ਵੰਡੀ ਵੰਡ, ਸੋਭਾ ਇਕ ਦਰ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਿੱਟੀ ਧਾਰ ਪਾਈ ਗੰਢ, ਇਕ ਇਕ ਇਕ ਆਪਣੇ ਰੰਗ ਸਮਾਇਆ। ਸੂਹਾ ਕਹੇ ਚਿੱਟੀ ਧਾਰ, ਘਟ ਘਟ ਗਈ ਸਮਾਈਆ। ਜਿਸ ਨੇ ਇਹ ਬ੍ਰਹਮ ਕਰਨਾ ਪਸਾਰ, ਪੀਲੇ ਰੰਗ ਦਏ ਵਡਿਆਈਆ। ਪੀਲਾ ਕਹੇ ਮੇਰਾ ਗੋਬਿੰਦ ਮੀਤ ਮੁਰਾਰ, ਨੀਲੀ ਧਾਰੋਂ ਪਾਰ ਕਰਾਈਆ। ਨੀਲਾ ਕਹੇ ਮੇਰਾ ਅਸਵਾਰ, ਕਲਜੁਗ ਛਾਹੀ ਦਏ ਧਵਾਈਆ। ਕਲਜੁਗ ਕਾਲਾ ਕਹੇ ਮੈਨੂੰ ਪੈਂਦੀ ਮਾਰ, ਸਤਿਗੁਰ ਪੂਰਾ ਡੰਡਾ ਹੱਥ ਉਠਾਈਆ। ਕਿਰਪਾ ਕਰ ਮੇਰੇ ਸਾਂਝੇ ਯਾਰ, ਨੀਲੀ ਧਾਰੋਂ ਤੇਰਾ ਰਾਹ ਤਕਾਈਆ। ਨੀਲੇ ਵਾਲਾ ਕਹੇ ਮੈਂ ਸ਼ਾਹ ਅਸਵਾਰ, ਪੀਲਾ ਸੰਗ ਰਲਾਈਆ। ਪੀਲਾ ਕਹੇ ਮੈਂ ਚਿਟੇ ਦਾ ਅਸਵਾਰ, ਅੱਗੇ ਪਿਛੇ ਸੱਜੇ ਖੱਬੇ ਸਭ ਵਿਚ ਰਿਹਾ ਸਮਾਈਆ। ਚਿਟਾ ਕਹੇ ਮੇਰਾ ਅਗਲਾ ਯਾਰ, ਸੂਹਾ ਰੰਗ ਰੰਗਾਈਆ। ਸੂਹਾ ਰੰਗ ਕਹੇ ਮੇਰਾ ਕੰਚਨ ਆਧਾਰ, ਕਾਇਆ ਕੱਚ ਦਏ ਵਡਿਆਈਆ। ਕੰਚਨ ਕਹੇ ਮੇਰਾ ਲਾਲ ਸਰਦਾਰ, ਜਿਸ ਨਾਲ ਮੇਰੀ ਸ਼ਹਿਨਸ਼ਾਹੀਆ। ਲਾਲ ਰੰਗ ਕਹੇ ਮੇਰੇ ਪ੍ਰਭ ਗੁਰਮੁਖਾਂ ਉਤੋਂ ਜਾਵਾਂ ਬਲਹਾਰ, ਜਿਸ ਦਿਤੀ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਵੇਖ ਸਾਰੇ ਖ਼ੁਸ਼ੀ ਮਨਾਣ, ਪੰਦਰਾਂ ਕੱਤਕ ਰੁੱਤ ਸੁਹਾਈਆ। ਕਵਣ ਰਸਤਾ ਲੰਘੀਏ ਆਣ, ਮਿਲੇ ਮੇਲ ਸ੍ਰੀ ਭਗਵਾਨ, ਦਰਸਨ ਕਰੀਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੋਲੇ ਨਾਲ ਜ਼ੋਰ, ਵਾਹਵਾ ਤੇਰੀ ਪ੍ਰਭ ਵਡਿਆਈਆ। ਉਠ ਸੁਣ ਲੈ ਸਾਚਾ ਸ਼ੋਰ, ਤੇਰੇ ਛੋਹਰੇ ਰਹੇ ਕਰਾਈਆ। ਆਪਣੇ ਹੱਥ ਖਿਚੀ ਡੋਰ, ਤਨਕ ਇਕੋ ਇਕ ਲਗਾਈਆ। ਦਰ ਆਏ ਤੇਰੇ ਕੋਲ, ਘਰ ਆ ਕੇ ਖ਼ੁਸ਼ੀ ਮਨਾਈਆ। ਫੇਰ ਸਾਡਾ ਸੁਣੀਂ ਬੋਲ, ਤੈਨੂੰ ਸੁਣਾਈਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਚਰਨ ਓਟ ਰਖਾਈਆ। ਗੁਰ ਅਵਤਾਰੋ ਪੀਰ ਪੈਗੰਬਰੋ ਜਨ ਭਗਤਾਂ ਕੋਲੋਂ ਪੁਛਦਾ ਹਾਂ, ਆਪਣਾ ਹਾਲ ਸੁਣਾਈਆ। ਤੁਹਾਡੇ ਨਾਲ ਕਦੇ ਨਾ ਰੁੱਸਦਾ ਹਾਂ, ਏਨ੍ਹਾਂ ਲਵਾਂ ਮਨਾਈਆ। ਏਨ੍ਹਾਂ ਨਾਲੋਂ ਨਾ ਛੁਟਦਾ ਹਾਂ, ਤੁਹਾਡਾ ਰੰਗ ਚੜ੍ਹਾਈਆ। ਦੁਨੀਆ ਤੋਂ ਬਹਿ ਕੇ ਲੁਕਦਾ ਹਾਂ, ਆਪਣਾ ਪੱਲੂ ਛੁਪਾਈਆ। ਏਥੇ ਓਥੇ ਦੋ ਜਹਾਨਾਂ ਨਿਰਗੁਣ ਸਰਗੁਣ ਹੋ ਕੇ ਪੁਛਦਾ ਹਾਂ, ਆਪਣੀ ਕਾਰ ਕਮਾਈਆ। ਜੇ ਕੋਈ ਲੱਭੇ ਲੁਕਦਾ ਹਾਂ, ਨਜ਼ਰ

ਕਿਸੇ ਨਾ ਆਈਆ। ਜੇ ਕੋਈ ਸੱਦੇ ਨੇੜੇ ਹੋ ਕੇ ਢੁਕਦਾ ਹਾਂ, ਜਨ ਭਗਤ ਦੁਆਰੇ ਫੇਰਾ ਪਾਈਆ। ਜੇ ਕੋਈ ਪੁਛੇ ਸ਼ੇਰ ਹੋ ਕੇ ਬੁੱਕਦਾ ਹਾਂ, ਧੁਰ ਦਾ ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਪ੍ਰਭ ਏਕ, ਏਕੰਕਾਰ ਵੱਡੀ ਵਡਿਆਈਆ। ਸਾਹਿਬ ਸਤਿਗੁਰ ਦੇਵੇ ਟੇਕ, ਸੁਆਮੀ ਆਪਣੀ ਦਇਆ ਕਮਾਈਆ। ਸਚ ਦੁਆਰ ਲੈਣਾ ਪੇਖ, ਹਰਿ ਵੱਖਰੀ ਕਾਰ ਕਮਾਈਆ। ਜਨ ਭਗਤਾਂ ਕਰੇ ਆਪਣਾ ਹੇਤ, ਹਿਤਕਾਰੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਏ ਵਡਿਆਈਆ। ਲਾਲ ਕੰਚਨ ਦਾ ਖੁਲ੍ਹੇ ਦਰਵਾਜ਼ਾ, ਸੱਤ ਸਫ਼ੈਦੀ ਧਾਰ ਜਣਾਈਆ। ਕਰੇ ਮਿਹਰ ਪ੍ਰਭ ਗ਼ਰੀਬ ਨਿਵਾਜ਼ਾ, ਮਿਹਰਵਾਨ ਦਇਆ ਕਮਾਈਆ। ਵਿਸ਼ਨੂੰ ਮਾਰੇ ਪਹਿਲੀ ਵਾਜਾ, ਇਕੋ ਰਾਹ ਵਖਾਈਆ। ਸੀਸ ਝੁਕਾ ਆਏ ਭਾਜਾ, ਨੱਠੇ ਵਾਹੋ ਦਾਹੀਆ। ਪਾਰਬ੍ਰਹਮ ਦਾ ਵੇਖ ਕਾਜਾ, ਏਕਾ ਖ਼ੁਸ਼ੀ ਮਨਾਈਆ। ਜਿਸ ਦਾ ਸਿੰਘ ਬਿਸ਼ਨ ਬਣਿਆ ਦਰਵਾਜ਼ਾ, ਵਿਚ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਵਿਸ਼ਨੂੰ ਕਹੇ ਧੰਨ ਭਾਗ, ਪ੍ਰਭ ਦਿਤੀ ਮਾਣ ਵਡਿਆਈਆ। ਰਸਤਾ ਮਿਲਿਆ ਆ ਮੈਨੂੰ ਲਾਜ, ਭਿੰਨੜੀ ਰੈਣ ਖ਼ੁਸ਼ੀ ਵਖਾਈਆ। ਭਗਤ ਭਗਵਾਨ ਵੇਖ ਸਮਾਜ, ਪਿਛਲੀ ਸੁਧ ਭੁਲਾਈਆ। ਨਵ ਨੌ ਚਾਰ ਪਿਛੋਂ ਅਗੰਮੜਾ ਰਵਾਜ, ਹਰਿ ਕਰਤਾ ਰਿਹਾ ਚਲਾਈਆ। ਜਿਸ ਦਾ ਲੇਖਾ ਲਿਖਿਆ ਨਾ ਕਿਸੇ ਕਲਮ ਦਵਾਤ, ਸ਼ਾਹੀ ਸਮਝ ਕੋਇ ਨਾ ਆਈਆ। ਸੋ ਕਰੇ ਖੇਲ ਪੁਰਖ ਸਮਰਾਥ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਰਿਹਾ ਬੁਲਾਈਆ। ਵਿਸ਼ਨੂੰ ਅੰਦਰ ਆ ਲੰਘ, ਕਰ ਚਰਨ ਧਿਆਨ। ਸਾਚਾ ਵੇਖ ਸ੍ਰੀ ਭਗਵਾਨ ਪਲੰਘ, ਜਿਥੇ ਬੈਠਾ ਨੌਜਵਾਨ। ਸਤਿ ਸਰੂਪੀ ਚੜ੍ਹਿਆ ਰੰਗ, ਝੁੱਲੇ ਇਕ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨੌਜਵਾਨ। ਵਿਸ਼ਨੂੰ ਆ ਕੇ ਵੜਿਆ ਵੇਹੜੇ, ਨੀਵੀਂ ਨਜ਼ਰ ਰਖਾਈਆ। ਧੰਨ ਭਾਗ ਪ੍ਰਭ ਤੇਰੇ ਆਇਆ ਖੇੜੇ, ਮੇਰਾ ਖੇੜਾ ਦੇਣਾ ਵਸਾਈਆ। ਸਦਾ ਵਸਾਂ ਤੇਰੇ ਡੇਰੇ, ਚਰਨ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਝੋਲੀ ਪਾਈਆ। ਵੇਖ ਬ੍ਰਹਮੇ ਸੂਹਾ ਪੀਲਾ ਰੰਗ, ਤੇਰੀ ਚਿਟੀ ਧਾਰ ਵੰਡ ਵੰਡਾਇੰਦਾ। ਏਸ ਦਰਵਾਜ਼ਿਉਂ ਆਉਣਾ ਲੰਘ, ਤੈਨੂੰ ਰਾਹ ਵਖਾਇੰਦਾ। ਆ ਕੇ ਵੇਖਣਾ ਇਕ ਅਨੰਦ, ਅਨੰਦ ਆਪਣਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਦਰਵਾਜ਼ਾ ਆਪ ਖੁਲ੍ਹਾਇੰਦਾ। ਬ੍ਰਹਮੇ ਦਰਵਾਜ਼ਾ ਦੇਣਾ ਖੋਲ੍ਹ, ਇੰਦਰ ਸਿੰਘ ਆਪਣਾ ਕੁੰਡਾ ਲਾਹੀਆ। ਸਤਿਗੁਰ ਅੱਗੇ ਦਿਸੇ ਬੈਠਾ ਅਡੋਲ, ਨਿਰਗੁਣ ਦਾਤਾ ਬੇਪਰਵਾਹੀਆ। ਦਰ ਦੁਆਰ ਬ੍ਰਹਮਾ ਜਾਏ ਕੋਲ, ਅੱਗੇ ਆਉਣ ਜ਼ਰਾ ਨਾ ਪਾਈਆ। ਉਚੀ ਕੂਕ ਕਹੇ ਬੋਲ, ਤੂੰ ਮੇਰਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਦਏ ਜਣਾਈਆ। ਬ੍ਰਹਮਾ ਅੰਦਰ ਆ ਕੇ ਗਿਆ ਝੁਕ, ਆਪਣਾ ਸੀਸ ਨਿਵਾਇਆ। ਪ੍ਰਭ ਜੂ ਮੇਰਾ ਪੈਂਡਾ ਗਿਆ ਮੁੱਕ, ਪਿਛਲਾ ਪੰਧ ਨਾ ਰਿਹਾ ਰਾਇਆ। ਬਿਨ ਤੇਰੇ ਮਿਲਿਆ ਕੋਈ ਨਾ ਸੁਖ, ਚੁਰਾਸੀ ਖੇਲ ਖਲਾਇਆ। ਜਨਮ ਮਰਨ ਵਿਚ ਇਕੋ ਦੁੱਖ, ਵਿਛੋੜਾ ਤੇਰਾ ਨਾ ਮੋਹੇ ਭਾਇਆ। ਕਰ ਕਿਰਪਾ ਆਪਣੀ ਗੋਦੀ ਚੁੱਕ, ਤੇਰੇ ਚਰਨ ਧਿਆਨ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇਆ। ਸ੍ਰੀ ਭਗਵਾਨ ਹੋ ਦਿਆਲ, ਪ੍ਰਭ ਆਪਣੀ ਦਇਆ ਕਮਾਈਆ। ਬ੍ਰਹਮੇ ਤੇਰੀ ਸੁਰਤ ਲਏ ਸੰਭਾਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਤੇਰਾ ਧਾਮ ਸੁਹਾਏ ਆਪਣੇ ਲਾਲ, ਹਰਿ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਲਏ ਬਹਾਈਆ। ਕਾਲਾ ਨੀਲਾ ਵੇਖ ਦਰਵਾਜ਼ਾ, ਸ਼ੰਕਰ ਦਏ ਵਡਿਆਈਆ। ਅੱਗੇ ਪਿਛੇ ਫਿਰੇ ਭਾਜਾ, ਰਾਹ ਨਜ਼ਰ ਕੋਇ ਨਾ ਆਈਆ। ਸੱਟ ਤ੍ਰਿਸੂਲ ਮਾਰੇ ਵਾਜਾਂ, ਉਚੀ ਕੂਕ ਸੁਣਾਈਆ। ਮੇਰੀ ਪ੍ਰਭੂ ਰੱਖ ਲਾਜਾ, ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਸ਼ੰਕਰ ਰੋਵੇ ਭੋਲਾ ਨਾਥ, ਕੰਠ ਮਾਲਾ ਨਜ਼ਰ ਕੋਇ ਨਾ ਆਈਆ। ਹਰਿ ਜੂ ਦੱਸ ਆਪਣਾ ਸਾਥ, ਕਵਣ ਦੁਆਰੇ ਡੇਰਾ ਲਾਈਆ। ਨਾ ਕੋਈ ਮਾਰਗ ਦਿਸੇ ਘਾਟ, ਪਾਂਧੀ ਚਲ ਚਲ ਥੱਕਾ ਰਾਹੀਆ। ਤੁਧ ਬਿਨ ਪੁਛੇ ਨਾ ਕੋਈ ਵਾਤ, ਸੱਚਾ ਬਣੇ ਨਾ ਕੋਈ ਮਾਹੀਆ। ਹਉਂ ਸੇਵਕ ਬਣਿਆ ਅਨਾਥ, ਅਨਾਥ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਚਰਨ ਦੇ ਵਡਿਆਈਆ। ਭੋਲੇ ਨਾਥ ਤੇਰੀ ਤਾਕੀ, ਨੀਲੀ ਕਾਲੀ ਧਾਰ ਆਪ ਖੁਲ੍ਹਾਇੰਦਾ। ਲਹਿਣਾ ਦੇਣਾ ਰਹੇ ਨਾ ਬਾਕੀ, ਲੇਖਾ ਆਪਣੀ ਝੋਲੀ ਪਾਇੰਦਾ। ਚਿਟੀ ਧਾਰ ਤੇਰਾ ਸਾਥੀ, ਸਿੰਘ ਪਾਲ ਨਜ਼ਰੀ ਆਇੰਦਾ। ਪ੍ਰਭ ਦੀ ਮੰਨ ਕੇ ਉਹ ਆਖੀ, ਆਪਣਾ ਕੁੰਡਾ ਆਪ ਖੁਲ੍ਹਾਇੰਦਾ। ਅੱਗੇ ਵੜ ਕੇ ਮਾਰ ਝਾਕੀ, ਹਰਿ ਜੂ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਆਪ ਬਹਾਇੰਦਾ। ਪਾਲ ਸਿੰਘ ਅੱਗੋਂ ਜਾਏ ਹਟ, ਆਪਣਾ ਕਦਮ ਆਪ ਉਠਾਈਆ। ਸ਼ੰਕਰ ਚਰਨੀ ਜਾਏ ਢੱਠ, ਸੀਸ ਜਗਦੀਸ ਨਿਵਾਈਆ। ਰਸਨਾ ਕਹੇ ਮੇਰਾ ਤੁਟਾ ਹਠ, ਧੀਰ ਨਾ ਕੋਇ ਧਰਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਪ੍ਰਭ ਤੇਰੇ ਹੱਥ ਵਡਿਆਈਆ। ਕਰ ਖੇਲ ਪੁਰਖ ਸਮਰਥ, ਸਾਚੀ ਸਿਖਿਆ ਦਏ ਦ੍ਰਿੜਾਈਆ। ਤੇਰੇ ਧਾਮ ਗੁਰਮੁਖ ਜਾਏ ਵਸ, ਸ਼ਾਹ ਪਾਤਸ਼ਾਹ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਅੰਦਰ ਲੰਘਣ, ਆਪਣਾ ਪੰਧ ਮੁਕਾਈਆ। ਚਰਨ ਪ੍ਰੀਤੀ ਇਕੋ ਮੰਗਣ, ਦੋਏ ਜੋੜ ਸੀਸ ਝੁਕਾਈਆ। ਤੇਰਾ ਪ੍ਰਭੂ ਮਿਲੇ ਅਨੰਦਨ, ਅਨੰਦ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲਹਿਣਾ ਦੇ ਚੁਕਾਈਆ। ਪਿਛਲਾ ਲਹਿਣਾ ਚੁਕੇ ਅੰਤ, ਹਰਿ ਸਤਿਗੁਰ ਆਪ ਚੁਕਾਇੰਦਾ। ਅੱਗੇ ਬਣਾਏ ਆਪਣੀ ਬਣਤ, ਸਾਚਾ ਘਾੜਤ ਆਪ ਘੜਾਇੰਦਾ। ਜੁਗ ਚੌਕੜੀ ਖੇਲੇ ਖੇਲ ਅਨੰਤ, ਅੰਤ ਕਲ ਆਪਣੀ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਘਰ ਵਸਾਇੰਦਾ। ਸਾਚਾ ਘਰ ਵਸਾ ਏਕ, ਏਕੰਕਾਰ ਦਏ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਸਿਧੀ ਬਖ਼ਸ਼ੀ ਆਪਣੀ ਟੇਕ, ਚਰਨ ਕਵਲ ਮਿਲੇ ਸਰਨਾਈਆ। ਆਪਣੀ ਧਾਰੋਂ ਆਪਣੇ ਨੇਤਰ ਲਏ ਪੇਖ, ਨੈਣ ਨੈਣ ਨਾਲ ਮਿਲਾਈਆ। ਸਤਿ ਸੁਆਮੀ ਕਰ ਕੇ ਹੇਤ, ਸਤਿਗੁਰ ਸਾਚੇ ਦਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਹਰਿ ਚਰਨ ਸੱਚਾ ਦਰਵਾਜ਼ਾ, ਧੁਰਦਰਗਾਹੀ ਆਪ ਖੁਲ੍ਹਾਈਆ। ਜੋ ਇਸ ਦਰ ਆਵੇ ਭਾਜਾ, ਤਿਸ ਅੰਦਰ ਲਏ ਲੰਘਾਈਆ। ਅੰਦਰ ਵਾੜ ਵਖਾਏ ਕਾਜਾ, ਹਰਿ ਕਰਤਾ ਭੇਵ ਚੁਕਾਈਆ।

ਜਿਸ ਦੀ ਸਜਦਾ ਕਰ ਪੜ੍ਹਦੇ ਰਹੇ ਨਿਮਾਜ਼ਾ, ਸੋ ਮਹਿਬੂਬ ਨਜ਼ਰੀ ਆਈਆ। ਜਿਸ ਦਾ ਹੁਜਰਾ ਸੁਹੌਦੇ ਰਹੇ ਮਹਿਰਾਬਾ, ਸੋ ਮਹਿਫ਼ਲ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਓ ਨੇੜੇ ਵਸੋ ਕੋਲ, ਪ੍ਰਭ ਅੰਦਰ ਲਏ ਲੰਘਾਈਆ। ਭਗਤ ਦਰਵਾਜ਼ਾ ਦਿਤਾ ਖੋਲ੍ਹ, ਤਿੰਨਾਂ ਤਿੰਨੇ ਕੂਟਾਂ ਦਏ ਵਡਿਆਈਆ। ਨੌ ਦੁਆਰੇ ਤੁਹਾਡੀ ਰਚਨਾ ਵੱਜਿਆ ਢੋਲ, ਸੱਜੇ ਖੱਬੇ ਅੱਗੇ ਦਏ ਵਖਾਈਆ। ਪਿਛੇ ਬੈਠ ਪ੍ਰਭੂ ਅਡੋਲ, ਭਗਤ ਦੁਆਰ ਦਿਤਾ ਸੁਹਾਈਆ। ਝੂਠ ਸਚ ਰਿਹਾ ਵਰੋਲ, ਨਾਮ ਮਧਾਣਾ ਇਕੋ ਪਾਈਆ। ਧੁਰ ਦੇ ਕੰਡੇ ਤੋਲੇ ਤੋਲ, ਤਰਾਜ਼ੂ ਆਪਣੇ ਹੱਥ ਉਠਾਈਆ। ਬੀਸ ਸਾਲ ਸੁਨੇਹੜਾ ਦੇਂਦਾ ਰਿਹਾ ਕੋਈ ਨਾ ਰਹੇ ਅਨਭੋਲ, ਅੰਤਮ ਲੇਖਾ ਮੰਗੇ ਬੇਪਰਵਾਹੀਆ। ਸਭ ਦੀ ਗਠੜੀ ਲਏ ਫੋਲ, ਚਾਰ ਜੁਗ ਗੰਢ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਆਵਣ ਹੌਲੀ ਹੌਲੀ, ਇਕ ਦੂਜੇ ਨਾਲ ਸਲਾਹ ਪਕਾਈਆ। ਸ੍ਰੀ ਭਗਵਾਨ ਸਚ ਦੁਆਰਾ ਰਿਹਾ ਖੋਲ੍ਹੀ, ਖ਼ਾਲਕ ਖ਼ਲਕ ਰੂਪ ਵਟਾਈਆ। ਜਨ ਭਗਤਾਂ ਜਣਾਏ ਆਪਣੀ ਬੋਲੀ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਸ੍ਰਿਸ਼ਟ ਸਬਾਈ ਜਿਸ ਨੇ ਆਪ ਵਰੋਲੀ, ਨਾਮ ਮਧਾਣ ਰਿੜਕੇ ਲੋਕਾਈਆ। ਜੋਤ ਜਗਾਏ ਉਪਰ ਧੌਲੀ, ਧਰਤ ਧਵਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਸੁਣਾਈਆ। ਤੇਈ ਅਵਤਾਰ ਆ ਕੇ ਲਾਗੇ, ਵੇਖੋ ਬੈਠੇ ਸੀਸ ਝੁਕਾਈਆ। ਇਕ ਦੂਜੇ ਨੂੰ ਮਾਰਨ ਵਾਜੇ, ਪੁਛ ਗਿਛ ਰਹੇ ਜਣਾਈਆ। ਅੰਦਰ ਵੜੀਏ ਗ਼ਰੀਬ ਨਿਵਾਜ਼ੇ, ਆਪਣਾ ਸੀਸ ਨਿਵਾਈਆ। ਅੰਤਮ ਸਾਡੀ ਰੱਖੇ ਲਾਜੇ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਨੈਣ ਉਠਾਈਆ। ਨੇਤਰ ਨੈਣ ਹਰਿ ਉਠਾ, ਆਪਣਾ ਧਿਆਨ ਲਗਾਇਆ। ਤੇਈ ਅਵਤਾਰ ਵੇਖੇ ਦਰ ਦਰਵਾਜ਼ੇ ਬੈਠੇ ਆ, ਅੱਖ ਸਕੇ ਨਾ ਕੋਇ ਉਠਾਇਆ। ਸ੍ਰੀ ਭਗਵਾਨ ਇਸ਼ਾਰੇ ਨਾਲ ਰਿਹਾ ਸਮਝਾ, ਲੰਘੋ ਅੱਗੇ ਵਾਹੋ ਦਾਹਿਆ। ਆਪਣੀ ਕਰਨੀ ਦਿਓ ਵਖਾ, ਜੋ ਲੋਕਮਾਤ ਖੇਲ ਰਚਾਇਆ। ਜੋ ਰਾਮ ਰਾਮ ਗਿਆ ਸਮਝਾ, ਰਾਮ ਹਰ ਘਟ ਨਜ਼ਰ ਕਿਸੇ ਨਾ ਆਇਆ। ਜੋ ਕ੍ਰਿਸ਼ਨ ਕਾਹਨ ਗਿਆ ਵਖਾ, ਸੋ ਕਾਹਨ ਗੋਪੀ ਸਖ਼ੀ ਨਾ ਕੋਈ ਹੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਰਿਹਾ ਜਣਾਇਆ। ਤੇਈ ਅਵਤਾਰ ਕਹਿਣ ਇਕ, ਇਕੋ ਵਾਰ ਜਣਾਈਆ। ਤੇਰੀ ਸਿਖਿਆ ਤੈਥੋਂ ਸਿਖ, ਪ੍ਰਭ ਕਰੀ ਮਾਤ ਪੜ੍ਹਾਈਆ। ਤੇਰੇ ਦਰ ਤੋਂ ਲੈ ਕੇ ਭਿਖ, ਭਿਛਿਆ ਲੋਕਮਾਤ ਵਰਤਾਈਆ। ਤੇਰਾ ਦੁਆਰਾ ਤੇਰੇ ਦਰ ਲੇਖ, ਤੇਰੀ ਸਿਫ਼ਤ ਸਾਲਾਹੀਆ। ਤੇਰੇ ਨਾਲ ਕਰਨਾ ਦੱਸਿਆ ਹਿਤ, ਤੇਰੀ ਪ੍ਰੀਤੀ ਇਕ ਵਧਾਈਆ। ਬਿਨ ਤੇਰੇ ਅੰਤ ਕੋਈ ਨਾ ਜਾਣੇ ਭੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਖੇਲ ਆਪ ਕਰ, ਸਾਡੀ ਚਲੇ ਨਾ ਕੋਇ ਚਤੁਰਾਈਆ। ਤੇਈ ਕਹਿਣ ਅਵਤਾਰ, ਆਪਣਾ ਭੇਵ ਚੁਕਾਈਆ। ਅਸੀਂ ਦੱਸਿਆ ਤੇਰਾ ਵਿਹਾਰ, ਵਿਵਹਾਰੀ ਤੇਰੀ ਧਾਰ ਸਮਝਾਈਆ। ਜੁਗ ਚੌਕੜੀ ਬੋਲ ਜੈਕਾਰ, ਤੇਰਾ ਨਾਮ ਨਾਦ ਸ਼ਨਵਾਈਆ। ਕਲਜੁਗ ਅੰਤਮ ਸਾਡੇ ਦੱਸਿਆਂ ਸਾਰੇ ਗਏ ਹਾਰ, ਭਰਮੇ ਭੁਲੀ ਸਰਬ ਲੋਕਾਈਆ। ਮੰਦਰ ਸ਼ਿਵਦਵਾਲੇ ਮੱਠ ਧੂਅੰਧਾਰ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਭੈ ਭੌ ਕਰੇ ਨਾ ਕੋਈ ਜੀਵ ਗਵਾਰ, ਮਨਮਤ ਨਾ ਕੋਇ ਮਿਟਾਈਆ। ਕਲਜੁਗ ਅੰਤਮ ਸਦੀ ਬੀਸਵੀਂ ਅਸੀਂ ਗਏ ਹਾਰ, ਜਿਤ ਨਜ਼ਰ ਕੋਇ ਨਾ ਆਈਆ। ਤੇਰਾ ਕੀਤਾ

ਤੇਰਾ ਦਿਤਾ ਪੁਰਖ ਅਕਾਲ ਤੇਰੀ ਝੋਲੀ ਦਿਤਾ ਡਾਰ, ਆਪਣਾ ਖਹਿੜਾ ਲਿਆ ਛੁਡਾਈਆ। ਤੂੰ ਜਾਣ ਆਪਣੇ ਨਾਲ ਸੰਸਾਰ, ਤੇਰਾ ਸੰਸਾਰ ਤੇਰੀ ਝੋਲੀ ਪਾਈਆ। ਸਾਨੂੰ ਆਪਣਾ ਬਖ਼ਸ਼ ਇਕ ਦੀਦਾਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਅਸੀਂ ਗਾਈਏ ਤੇਰੀ ਵਾਰ, ਨਾਮ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲਹਿਣਾ ਦੇ ਚੁਕਾਈਆ। ਅੱਗੇ ਆਓ ਈਸਾ ਮੂਸਾ ਮੁਹੰਮਦ ਨਾਲ, ਨਾਲਸ਼ ਆਪਣੀ ਨਾਲ ਤਕਾਈਆ। ਨੇਤਰ ਵੇਖੋ ਜੋ ਮਾਰਗ ਆਏ ਸਿਖਾਲ, ਕਲਮਾ ਨਬੀ ਕਰ ਪੜ੍ਹਾਈਆ। ਰਸੂਲ ਦਿਸੇ ਨਾ ਕੋਈ ਦਲਾਲ, ਹਕੀਕਤ ਸਮਝੇ ਨਾ ਕੋਇ ਲੋਕਾਈਆ। ਚੌਦਾ ਲੋਕ ਹੋਏ ਬੇਹਾਲ, ਚਾਰੋਂ ਕੁੰਟ ਰਹੀ ਕੁਰਲਾਈਆ। ਸ਼ਰਅ ਛੁਰੀ ਕੀਤਾ ਹਲਾਲ, ਤਿਖੀ ਧਾਰ ਰਹੀ ਵਖਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਆਪਣਾ ਇਸਮ ਦਏ ਸਮਝਾਈਆ। ਪੀਰ ਪੈਗ਼ੰਬਰ ਵੇਖੋ ਜੋ ਦੱਸਿਆ ਸਜਦਾ, ਲੋਕਮਾਤ ਸਲਾਮ ਜਣਾਈਆ। ਚਾਰ ਕੁੰਟ ਰਿਹਾ ਕੋਈ ਨਾ ਬਰਦਾ, ਬੰਦਗੀ ਸਚ ਨਾ ਕੋਇ ਕਮਾਈਆ। ਆਪਣੀ ਕਰਨੀ ਕਲਜੁਗ ਜੀਵ ਮਰਦਾ, ਸਾਚੀ ਵਸਤ ਹੱਥ ਨਾ ਕੋਇ ਰਖਾਈਆ। ਕੂੜੀ ਕਿਰਿਆ ਕੂੜੇ ਪੌੜੇ ਚੜ੍ਹਦਾ, ਚੜ੍ਹ ਚੜ੍ਹ ਵੇਖੇ ਜਗਤ ਲੋਕਾਈਆ। ਸਾਚੇ ਹੁਜਰੇ ਕੋਈ ਨਾ ਵੜਦਾ, ਦਰਸ ਨੂਰ ਨਜ਼ਰ ਕੋਈ ਨਾ ਪਾਈਆ। ਚੌਦਾਂ ਸਦੀਆਂ ਮੁਹੰਮਦ ਕੀ ਕੁਛ ਰਿਹਾ ਕਰਦਾ, ਆਪਣਾ ਲੇਖਾ ਦੇ ਜਣਾਈਆ। ਈਸਾ ਦੱਸੇ ਖੇਲ ਆਪਣਾ ਬਰਦਾ, ਸੇਵਕ ਸੇਵ ਕਮਾਈਆ। ਵੇਖ ਖੇਲ ਨਾਰੀ ਨਰ ਦਾ, ਵਿਭਚਾਰ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਮੰਗ ਮੰਗਾਈਆ। ਮੂਸਾ ਕਹੇ ਮੇਰੀ ਹੋਈ ਮੁਸ਼ਕਲ, ਮੁਸ਼ਤਬਾ ਨਜ਼ਰੀ ਆਈਆ। ਈਸਾ ਕਹੇ ਮੇਰੀ ਨਜ਼ਰ ਨਾ ਆਏ ਕਿਸੇ ਸ਼ਕਲ, ਤੇਰਾ ਜ਼ਹੂਰ ਨਾ ਕੋਇ ਰੁਸ਼ਨਾਈਆ। ਸਭ ਦੀ ਮਾਰੀ ਗਈ ਅਕਲ, ਆਕਲ ਬੈਠੇ ਮੁਖ ਭਵਾਈਆ। ਤੇਰੇ ਹੁਕਮ ਕੀਤੇ ਬੇਅਕਲ, ਬੈਤਲ ਰੂਪ ਨਾ ਕੋਇ ਵਟਾਈਆ। ਬੇੜਾ ਲੱਗੇ ਨਾ ਕੋਈ ਪੱਤਣ, ਮੰਝਧਾਰ ਰਹੇ ਰੁੜ੍ਹਾਈਆ। ਸਭ ਨੂੰ ਭੁੱਲਿਆ ਆਪਣਾ ਵਤਨ, ਯਾਦ ਆਵੇ ਨਾ ਸੱਚਾ ਮਾਹੀਆ। ਕੂੜਾ ਹੋਇਆ ਹੀਰਾ ਰਤਨ, ਅੰਤ ਕੀਮਤ ਨਾ ਕੋਇ ਪਾਈਆ। ਮੈਂ ਦੱਸ ਕੇ ਗਿਆ ਬਥੇਰਾ ਯਤਨ, ਫਾਸੀ ਆਪਣੇ ਗਲ ਲਟਕਾਈਆ। ਅੰਤਮ ਆਏ ਪੁਰਖ ਸਮਰਥਨ, ਪਰਵਰਦਿਗਾਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਮੁਹੰਮਦ ਕਹੇ ਪਰਵਰਦਿਗਾਰ ਤੇਰਾ ਕਲਾਮ, ਮੈਂ ਕਲਮਾ ਆਪ ਜਣਾਇਆ। ਮੈਂ ਤੈਨੂੰ ਕਰ ਸਲਾਮ, ਸਜਦਾ ਫੇਰ ਜਗਤ ਸਿਖਾਇਆ। ਅਲਿਫ਼ ਯੇ ਲਿਖ ਕੁਰਾਨ, ਕਲਮ ਸ਼ਾਹੀ ਮੇਲ ਮਿਲਾਇਆ। ਤੈਨੂੰ ਮੰਨ ਇਕ ਅਮਾਮ, ਇਸਮ ਆਜ਼ਮ ਇਕ ਸਮਝਾਇਆ। ਦਰ ਬਣ ਤੇਰਾ ਗ਼ੁਲਾਮ, ਸਾਚੀ ਸੇਵ ਕਮਾਇਆ। ਦੇ ਕੇ ਆਇਆ ਇਕ ਪੈਗ਼ਾਮ, ਧੁਰ ਸੰਦੇਸਾ ਮਾਤ ਸੁਣਾਇਆ। ਸਦੀ ਚੌਧਵੀਂ ਕੋਈ ਨਾ ਕਰੇ ਹਰਾਮ, ਹਰਾਮਖ਼ੋਰ ਰੂਪ ਨਾ ਕੋਇ ਧਰਾਇਆ। ਦਰੋਹੀ ਮੇਰੀ ਸਾਰੇ ਭੁੱਲ ਗਏ ਕਲਾਮ, ਮੇਰਾ ਕਲਮਾ ਯਾਦ ਕਿਸੇ ਨਾ ਆਇਆ। ਮੈਂ ਤੇਰੇ ਅੱਗੇ ਦੇਵਾਂ ਕੀ ਬਿਆਨ, ਮੇਰੀ ਉਮਤ ਕਰ ਕੇ ਸੁੰਨਤ ਸਤਿ ਰੂਪ ਨਾ ਕੋਇ ਧਰਾਇਆ। ਚਾਰੋਂ ਕੁੰਟ ਕੂੜ ਪਰਧਾਨ, ਸਚ ਰੂਪ ਨਾ ਕੋਇ ਵਖਾਇਆ। ਮੈਨੂੰ ਅੰਤਮ ਆਈ ਹਾਣ, ਮੇਰਾ ਬਲ ਕੰਮ ਕਿਸੇ ਨਾ ਆਇਆ। ਪ੍ਰਭ ਮੈਨੂੰ ਦਿਤਾ ਆਪਣੀ ਝੋਲੀ ਪਾ ਲੈ ਦਾਨ, ਮੇਰਾ ਖਹਿੜਾ ਦੇ ਛੁਡਾਇਆ। ਤੇਰਾ ਇਸਮ ਤੇਰਾ ਇਸਲਾਮ, ਤੇਰਾ ਆਜ਼ਮ ਨੂਰ ਰੁਸ਼ਨਾਇਆ। ਤੇਰਾ ਸਿਦਕ

ਤੇਰਾ ਸਲਾਮ, ਪਰਵਰਦਿਗਾਰ ਤੇਰੀ ਝੋਲੀ ਪਾਇਆ। ਤੇਰਾ ਮਜ਼੍ਹਬ ਤੇਰਾ ਈਮਾਨ, ਤੇਰਾ ਦੀਨ ਤੇਰੇ ਹੱਥ ਫੜਾਇਆ। ਮੈਂ ਇਕੋ ਵਾਰ ਕਰਾਂ ਸਲਾਮ, ਸਦੀ ਚੌਧਵੀਂ ਸੀਸ ਝੁਕਾਇਆ। ਅੱਗੇ ਲੇਖਾ ਤੇਰੇ ਹੱਥ ਤਮਾਮ, ਮੇਰਾ ਹੁਕਮ ਰਿਹਾ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਇਆ। ਪਰਵਰਦਿਗਾਰ ਕਹੇ ਬੋਲ, ਕਲਮਾ ਇਕ ਜਣਾਈਆ। ਵੇਖ ਮੁਹੰਮਦ ਨੇਤਰ ਖੋਲ੍ਹ, ਸਾਹਿਬ ਸੁਲਤਾਨ ਰਿਹਾ ਜਗਾਈਆ। ਤੇਰੀ ਉਮਤ ਕੂੜੀ ਕਿਰਿਆ ਵਜਾਏ ਢੋਲ, ਢੋਲਾ ਸਚ ਨਾ ਕੋਇ ਸੁਣਾਈਆ। ਮੱਕਾ ਕਾਅਬਾ ਜਿਨ੍ਹਾਂ ਪਿਛੇ ਆਇਉਂ ਖੋਲ੍ਹ, ਸੋ ਹਾਜੀ ਬਣ ਕੇ ਹੱਜ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਲਹਿਣਾ ਆਪਣੀ ਝੋਲੀ ਪਾਈਆ। ਆਪਣੀ ਝੋਲੀ ਪਾ ਲੈ ਲਹਿਣਾ, ਪਰਵਰਦਿਗਾਰ ਮੇਰੇ ਸੁਲਤਾਨਾ। ਇਕੋ ਮੰਨਾਂ ਤੇਰਾ ਕਹਿਣਾ, ਦੂਜਾ ਹੋਰ ਨਾ ਕੋਈ ਖਿਆਲਾ। ਤੇਰੇ ਚਰਨਾਂ ਮਿਲੇ ਬਹਿਣਾ, ਹੋਵੇ ਮੇਰਾ ਰਾਹ ਸੁਖਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਕਰ ਵਡ ਮਿਹਰਵਾਨਾ। ਮਿਹਰਵਾਨ ਕਿਰਪਾ ਕਰ ਕਰੇ ਬਖ਼ਸ਼ੀਸ਼, ਬਖ਼ਸ਼ਸ਼ ਆਪਣੀ ਆਪ ਜਣਾਈਆ। ਤੇਰਾ ਕਲਮਾ ਝੋਲੀ ਪਈ ਹਦੀਸ, ਹਜ਼ਰਤ ਆਪਣੇ ਲੇਖੇ ਲਾਈਆ। ਖ਼ੁਸ਼ੀ ਮਨਾਈ ਬੀਸ ਬੀਸ, ਬਿਸਤਰਾ ਸਭ ਦਾ ਗੋਲ ਕਰਾਈਆ। ਤੁਹਾਡਾ ਨਿਸ਼ਾਨਾ ਹੋਇਆ ਠੀਕ, ਠੀਕਰ ਕੂੜੇ ਭੰਨ ਵਖਾਈਆ। ਸਦੀ ਸਦੀਵੀ ਆਈ ਬੀਸ, ਹਰਿ ਤਾਕਤ ਆਪਣੀ ਲਏ ਪਰਗਟਾਈਆ। ਅੱਗੇ ਮਾਰਗ ਲਾਏ ਠੀਕ, ਲੇਖਾ ਸਭ ਦਾ ਦਏ ਜਣਾਈਆ। ਹਿੰਦੂ ਮੁਸਲਮ ਸਿਖ ਈਸਾਈ ਬਣਾਏ ਇਕ ਪ੍ਰੀਤ, ਨਾਤਾ ਇਕੋ ਇਕ ਜਣਾਈਆ। ਸਭ ਦੀ ਰਸਨਾ ਗਾਏ ਇਕੋ ਗੀਤ, ਰਸਨਾ ਰਸ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਈਸਾ ਮੂਸਾ ਮੁਹੰਮਦ ਬੈਠੇ ਝੁਕ, ਆਪਣਾ ਸੀਸ ਨਿਵਾਇਆ। ਭਗਤ ਅਠਾਰਾਂ ਨੇੜੇ ਆਏ ਢੁਕ, ਕਬੀਰ ਜੁਲਾਹਾ ਧਿਆਨ ਲਗਾਇਆ। ਧਰੂ ਪ੍ਰਹਿਲਾਦ ਕਹੇ ਪ੍ਰਭ ਸਾਨੂੰ ਪੁੱਛ, ਦਰ ਤੇਰੇ ਸੀਸ ਨਿਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇਆ। ਅਠਾਰਾਂ ਭਗਤ ਆਓ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਤੁਹਾਡਾ ਪੂਰਾ ਹੋਇਆ ਵਰ, ਕਰੇ ਆਪ ਬੇਪਰਵਾਹੀਆ। ਸਾਚੇ ਭਗਤਾਂ ਬਾਹੋਂ ਲਓ ਫੜ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲਹਿਣਾ ਰਿਹਾ ਮੁਕਾਈਆ। ਕਬੀਰ ਕਹੇ ਧੰਨ ਵਡ ਭਾਗ, ਵਡ ਭਾਗੀ ਹਰਿ ਪਾਇਆ। ਤੇਰੇ ਘਰ ਜਗਿਆ ਚਿਰਾਗ਼, ਗੁਰਮੁਖ ਨਜ਼ਰੀ ਆਇਆ। ਜਿਨ੍ਹਾਂ ਧੋਤੇ ਦੁਰਮਤ ਮੈਲ ਦਾਗ਼, ਆਪਣਾ ਰੰਗ ਚੜ੍ਹਾਇਆ। ਮੇਲ ਮਿਲਾਇਆ ਬਣ ਕੇ ਕੰਤ ਸੁਹਾਗ, ਸਾਚੀ ਨਾਰੀ ਰੂਪ ਵਟਾਇਆ। ਸਚ ਪ੍ਰੀਤੀ ਗਈ ਲਾਗ, ਇਕੋ ਘਰ ਸੁਹਾਇਆ। ਏਨ੍ਹਾਂ ਨਾਲ ਸਾਨੂੰ ਮਾਰੀ ਆਵਾਜ਼, ਸਗਲਾ ਸੰਗ ਬਣਾਇਆ। ਲੰਘ ਕੇ ਤੇਰਾ ਦਵਾਰ ਵੇਖਿਆ ਗੁਰੂ ਮਹਾਰਾਜ, ਮਹਿਮਾਂ ਤੇਰੀ ਅਕਥ ਵਡਿਆਇਆ। ਤੇਰਾ ਬੇੜਾ ਭਰਿਆ ਵੇਖ ਜਹਾਜ਼, ਸਾਰੇ ਬੈਠੇ ਸੀਸ ਨਿਵਾਇਆ । ਤੇਰੇ ਸੀਸ ਤੇ ਤੱਕ ਕੇ ਤਾਜ, ਤਖ਼ਤਾ ਜ਼ਿਮੀਂ ਅਸਮਾਨ ਰਹੇ ਨੀਰ ਵਹਾਇਆ। ਤੇਰਾ ਵੇਖ ਸੱਚਾ ਸਮਾਜ, ਸਾਡਾ ਪਿਛਲਾ ਭਰਮ ਗਵਾਇਆ। ਤੇਰਾ ਸੋਹਣਾ ਸੱਚਾ ਕਾਜ, ਚਾਰ ਵਰਨਾਂ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਦੇ ਇਕ ਵਰ, ਜਨ ਭਗਤਾਂ ਪੱਲੂ ਦੇ ਬੰਧਾਇਆ। ਭਗਤਾਂ

ਨਾਲ ਪੱਲੂ ਬੰਧ, ਬੰਦਗੀ ਇਕ ਜਣਾਈਆ। ਸਾਰੇ ਕਹੋ ਧੰਨ ਧੰਨ, ਧੰਨ ਪਾਰਬ੍ਰਹਮ ਤੇਰੀ ਸਰਨਾਈਆ। ਭਗਤਾਂ ਨਾਲ ਭਗਤ ਗਏ ਮੰਨ, ਅਠਾਰਾਂ ਚੌਕਾ ਵੰਡ ਵੰਡਾਈਆ। ਅਠਾਰਾਂ ਚਾਰ ਬਹੱਤਰ ਗਏ ਬਣ, ਸ੍ਰੀ ਭਗਵਾਨ ਵੰਡ ਵੰਡਾਈਆ। ਬਹੱਤਰ ਕਹਿਣ ਦੋ ਵਿਚੋਂ ਦੇ ਭੰਨ, ਮੂਰਖ ਅੰਨ੍ਹੇ ਸਾਡੇ ਵਿਚ ਰਹਿਣ ਨਾ ਪਾਈਆ। ਦੋ ਘਟ ਸੱਤਰ ਚੜ੍ਹਨ ਚੰਨ, ਚੰਦ ਚਾਂਦਨੀ ਨੂਰ ਰੁਸ਼ਨਾਈਆ। ਸੱਤਰ ਕਹਿਣ ਚਾਰ ਜੁਗ ਦੇ ਚਾਰੇ ਬੰਨ੍ਹ ਕੰਨ, ਚਾਰੇ ਹੋਰ ਨਾਲ ਮਿਲਾਈਆ। ਚੁਹੱਤਰ ਦੇ ਆਪਣਾ ਧੰਨ, ਧੰਨ ਤੇਰੀ ਵਡਿਆਈਆ। ਪੰਜਾਂ ਕੋਈ ਨਾ ਲਾਵੇ ਸੰਨ੍ਹ, ਪੰਜ ਪਹਿਰੇਦਾਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਭਗਤ ਸਾਰੇ ਗਏ ਮਿਲ, ਹਰਿ ਭਗਤਾਂ ਵਿਚ ਸਮਾਈਆ। ਨਾ ਕੋਈ ਮਨਸਾ ਰਹੀ ਦਿਲ, ਦਲੀਲ ਨਜ਼ਰ ਕੋਇ ਨਾ ਆਈਆ। ਨਾ ਕੋਈ ਪੜਦਾ ਰਿਹਾ ਸਿਲ, ਦਵੈਤੀ ਰੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਗੁਰ ਦਸ ਆਏ ਅੱਗੇ, ਨਾਨਕ ਗੋਬਿੰਦ ਵੱਜੀ ਵਧਾਈਆ। ਏਕਾ ਜੋਤੀ ਨੂਰ ਜਗੇ, ਨੂਰੋ ਨੂਰ ਨੂਰ ਰੁਸ਼ਨਾਈਆ। ਸ਼ਬਦ ਅਨਾਦ ਧੁਨ ਵੱਜੇ, ਦੋ ਜਹਾਨ ਹੋਏ ਸ਼ਨਵਾਈਆ। ਵੇਖੇ ਖੇਲ ਸੂਰਾ ਸਰਬੱਗੇ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਨਾਨਕ ਨਿਰਗੁਣ ਧਾਰ ਕਹੇ ਮੈਂ ਲਿਖ ਕੇ ਆਇਆ ਪੰਚਮ ਪੰਜੇ, ਪੰਜਾਂ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਪੰਚਮ ਆਪਣੇ ਦਰ ਮਿਲਾਈਆ। ਨਾਨਕ ਨਿਰਗੁਣ ਕਹੇ ਪੰਚ ਪਰਵਾਨ, ਪੰਜਾਂ ਰੰਗ ਰੰਗਾਇਆ। ਪੰਚ ਹੋਣ ਰਾਜ ਰਾਜਾਨ, ਸ਼ਾਹ ਪਾਤਸ਼ਾਹ ਦਏ ਵਡਿਆਇਆ। ਪੰਚ ਦਰ ਤੇਰੇ ਪਰਧਾਨ, ਪੰਚਮ ਹੁਕਮ ਇਕ ਵਰਤਾਇਆ। ਪੰਚ ਸੋਹਣ ਦਰ ਦਰਬਾਨ, ਦਰਵੇਸ਼ੀ ਰੂਪ ਵਟਾਇਆ। ਪੰਜਾਂ ਮਿਲਿਆ ਇਕ ਭਗਵਾਨ, ਸਦੀ ਵੀਹਵੀਂ ਨਜ਼ਰੀ ਆਇਆ। ਏਨ੍ਹਾਂ ਸਦ ਵਡ ਮਿਹਰਵਾਨ, ਘਰ ਆਪਣੇ ਲਏ ਮਿਲਾਇਆ। ਸਚਖੰਡ ਬੈਠੇ ਕਰ ਧਿਆਨ, ਤੇਰਾ ਰਾਹ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਇਆ। ਸ੍ਰੀ ਭਗਵਾਨ ਹੋ ਦਿਆਲ, ਆਪਣੀ ਖ਼ੁਸ਼ੀ ਵਖਾਈਆ। ਹੁਕਮ ਦੇਵੇ ਉਠ ਸਿੰਘ ਪਾਲ, ਤੇਰਾ ਵੇਲਾ ਗਿਆ ਆਈਆ। ਸਵਰਨ ਸਿੰਘ ਲੈਣਾ ਨਾਲ, ਆਪਣੀ ਉਂਗਲੀ ਲਾਈਆ। ਬਾਲਾ ਛੋਟਾ ਆਪ ਉਠਾਲ, ਮਨਜੀਤੇ ਲੈਣਾ ਉਠਾਈਆ। ਜਗਦੀਸਾ ਵੇਖ ਹੋਏ ਖ਼ੁਸ਼ਹਾਲ, ਖ਼ੁਸ਼ੀਆਂ ਵਿਚ ਸਮਾਈਆ। ਆਪਣੀ ਅੰਗੜਾਈ ਲਏ ਗੁਰਦਿਆਲ, ਬਲ ਬਾਵਨ ਖ਼ੁਸ਼ੀ ਮਨਾਈਆ। ਧੰਨ ਭਾਗ ਸਚ ਦੁਆਰ ਸੋਹੇ ਸੱਚੀ ਧਰਮਸਾਲ, ਪ੍ਰਭ ਭਗਤਾਂ ਦਏ ਵਡਿਆਈਆ। ਓਥੇ ਵੇਖਾਂ ਸ਼ਾਹ ਕੰਗਾਲ, ਇਕੋ ਦੁਆਰੇ ਸੋਭਾ ਪਾਈਆ। ਜਿਨ੍ਹਾਂ ਦਾ ਨਾਨਕ ਕਰੇ ਹੱਲ ਸਵਾਲ, ਭਿਛਿਆ ਇਕੋ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਪੰਚ ਪਰਵਾਨੇ ਗਏ ਉਠ, ਹਰਿ ਪੰਚਮ ਆਪ ਉਠਾਇਆ। ਪੁਰਖ ਅਬਿਨਾਸ਼ੀ ਆਪੇ ਤੁਠ, ਸਚ ਸੰਦੇਸਾ ਸ਼ਬਦ ਸੁਣਾਇਆ। ਨੇੜੇ ਆ ਕੇ ਵੇਖੋ ਝੁਕ, ਪ੍ਰਭ ਆਪਣਾ ਖੇਲ ਰਚਾਇਆ। ਗੁਰ ਅਵਤਾਰਾਂ ਕੋਲੋਂ ਲਓ ਪੁੱਛ, ਸਚ ਸੰਦੇਸਾ ਰਿਹਾ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰ ਇਕ ਵਖਾਇਆ। ਪੰਜੇ ਉਠਣ ਕਰਨ ਤਿਆਰੀ, ਆਪਣਾ ਰਾਹ ਤਕਾਈਆ। ਚਲੋ ਮਿਲੀਏ ਨਰ ਨਰਾਇਣ ਨਿਰੰਕਾਰੀ, ਜੋਤ ਸਰੂਪੀ ਜੋਤ ਨਜ਼ਰੀ ਆਈਆ। ਜਿਸ ਦਾ ਖੁਲ੍ਹਾ ਧਰਮ ਦੁਆਰੀ, ਸਚਖੰਡ ਰੂਪ ਵਟਾਈਆ। ਜਗੇ ਜੋਤ ਅਪਰ

ਅਪਾਰੀ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਉਸ ਦੇ ਚਰਨ ਕਰੀਏ ਨਿਮਸਕਾਰੀ, ਧੂੜੀ ਟਿੱਕਾ ਮਸਤਕ ਲਾਈਆ। ਸਾਚਾ ਬੋਲ ਇਕ ਜੈਕਾਰੀ, ਤੂੰ ਹੀ ਤੂੰ ਹੀ ਨਾਮ ਧਿਆਈਆ। ਜਾ ਕੇ ਦੱਸੀਏ ਸੰਗਤ ਸਾਰੀ, ਹਰਿ ਸੰਗਤ ਇਕ ਸਮਝਾਈਆ। ਵੇਖੋ ਨਿਕਿਆਂ ਵੱਡਿਆਂ ਮਿਲੀ ਸਰਦਾਰੀ, ਸਚਖੰਡ ਸਾਚੇ ਖ਼ੁਸ਼ੀ ਮਨਾਈਆ। ਉਚ ਅਟੱਲ ਇਕ ਅਟਾਰੀ, ਪ੍ਰਭ ਦਿਤੀ ਮਾਣ ਵਡਿਆਈਆ। ਨਾ ਕੋਈ ਦੁੱਖ ਨਾ ਬੀਮਾਰੀ, ਸੰਸਾ ਰੋਗ ਨਜ਼ਰ ਨਾ ਆਈਆ। ਨਾ ਕੋਈ ਰਾਤ ਦਿਵਸ ਨਾ ਕੋਈ ਘੜੀ ਪਲ ਪਨਹਾਰੀ, ਨਾ ਕੋਈ ਪੁਰਖ ਨਾ ਕੋਈ ਨਾਰੀ, ਸੇਜ ਸੁਹੰਜਣੀ ਨਾ ਕੋਈ ਹੰਡਾਈਆ। ਨਾ ਕੋਈ ਪੁੱਤਰ ਧੀ ਕਰੇ ਪਿਆਰੀ, ਨਾ ਕੋਈ ਮਾਤ ਗੋਦ ਸੁਹਾਈਆ। ਨਾ ਕੋਈ ਚੰਦ ਸੂਰਜ ਅਵਤਾਰੀ, ਦੀਵਾ ਬਾਤੀ ਨਾ ਕੋਇ ਟਿਕਾਈਆ। ਨਾ ਕੋਈ ਜੀਵ ਦਿਸੇ ਸੰਸਾਰੀ, ਵਿਭਚਾਰ ਨਾ ਕੋਇ ਕਮਾਈਆ। ਨਾ ਕੋਈ ਠੱਗ ਚੋਰ ਯਾਰੀ, ਕੂੜਾ ਹੱਟ ਨਾ ਕੋਇ ਚਲਾਈਆ। ਜਿਧਰ ਵੇਖੀਏ ਜਿਧਰ ਤੱਕੀਏ ਨਜ਼ਰ ਆਏ ਏਕੰਕਾਰੀ, ਨਿਰਗੁਣ ਨਿਰਵੈਰ ਬੇਪਰਵਾਹੀਆ। ਤੁਹਾਡੇ ਵੇਂਹਦਿਆਂ ਸਾਡੇ ਨਾਲ ਲਗਾਈ ਯਾਰੀ, ਫੜ ਕੇ ਉਂਗਲੋਂ ਘਰ ਲੈ ਜਾਈਆ। ਵੇਖੋ ਇੰਦਰ ਰੋਵੇ ਨੇਤਰ ਜ਼ਾਰੀ, ਕਰੋੜ ਤੇਤੀਸਾ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜਾਂ ਦੇਵੇ ਮਾਣ ਵਡਿਆਈਆ। ਪੰਚ ਕਹਿਣ ਪ੍ਰਭੂ ਅਸੀਂ ਤੇਰੇ ਪਿਆਰੇ, ਸਚਖੰਡ ਬੈਠੇ ਧਿਆਨ ਲਗਾਈਆ। ਬਿਨ ਅੱਖਾਂ ਵੇਖੀਏ ਸਚ ਨਜ਼ਾਰੇ, ਤੇਰਾ ਨੈਣ ਇਕ ਤਕਾਈਆ। ਕਲਜੁਗ ਅੰਤਮ ਤੇਰੇ ਸੋਹਣ ਸਚ ਦੁਆਰੇ, ਜਿਸ ਘਰ ਬੈਠਾ ਡੇਰਾ ਲਾਈਆ। ਚਲ ਕੇ ਆਏ ਗੁਰ ਅਵਤਾਰੇ, ਪੀਰ ਪੈਗੰਬਰ ਫੇਰਾ ਪਾਈਆ। ਖੁਲ੍ਹੇ ਵੇਹੜੇ ਆਪਣੇ ਚਰਨਾਂ ਲਏ ਬਹਾਲੇ, ਦੇਵੇਂ ਮਾਣ ਵਡਿਆਈਆ। ਇਸ਼ਾਰਿਆਂ ਨਾਲ ਆਪ ਉਠਾਲੇ, ਧੁਰ ਦੀ ਧਾਰ ਇਕ ਪਰਗਟਾਈਆ। ਸਭ ਨੂੰ ਪੁਛੇਂ ਪਿਛਲੇ ਅਹਿਵਾਲੇ, ਹਾਲਤ ਸਭ ਦੀ ਵੇਖ ਵਖਾਈਆ। ਅੰਤਮ ਸਾਰੇ ਬਣੇ ਕੰਗਾਲੇ, ਤੇਰੇ ਅੱਗੇ ਸੀਸ ਝੁਕਾਈਆ। ਸਾਡੇ ਨਿਕਲੇ ਮਾਤ ਦੀਵਾਲੇ, ਦੀਵਾਨੀ ਦਾਅਵਾ ਖ਼ਾਰਜ ਦੇ ਕਰਾਈਆ। ਤੇਰੀ ਓਟ ਇਕ ਗੋਪਾਲੇ, ਗੋਬਿੰਦ ਤੇਰੀ ਸਚ ਸਰਨਾਈਆ। ਤੇਰੀ ਅਦਾਲਤ ਵੇਖ ਹੋਏ ਨਿਹਾਲੇ, ਘਰ ਖ਼ੁਸ਼ੀ ਖ਼ੁਸ਼ੀ ਮਨਾਈਆ। ਸਾਡੇ ਪੂਰੇ ਕਰੀਂ ਸਵਾਲੇ, ਜੋ ਬੈਠੇ ਧਿਆਨ ਲਗਾਈਆ। ਮਿਲੇ ਮਾਣ ਸਿੰਘ ਪਾਲੇ, ਪ੍ਰੇਮ ਪ੍ਰੀਤੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਪੰਚ ਪਰਵਾਨੇ ਆ ਗਏ ਘਰ, ਪੰਜਾਂ ਮਿਲੇ ਵਡਿਆਈਆ। ਨਾਨਕ ਨਿਰਗੁਣ ਦੇਵੇ ਵਰ, ਹਰਿ ਜੂ ਮੇਲ ਮਿਲਾਈਆ। ਦੋਹਾਂ ਜੋੜਾ ਗਿਆ ਜੁੜ, ਅਬਿਨਾਸ਼ੀ ਕਰਤਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਨਾਨਕ ਕਹੇ ਗੋਬਿੰਦ ਦੁਲਾਰ, ਜੋਤੀ ਜੋਤ ਜੋਤ ਰੂਪ ਵਟਾਈਆ। ਗੋਬਿੰਦ ਕਹੇ ਪੁਰਖ ਅਕਾਲ, ਪਿਤਾ ਇਕ ਅਖਵਾਈਆ। ਪੁਰਖ ਅਕਾਲ ਕਹੇ ਮੇਰਾ ਸੁੱਤ ਦੁਲਾਰ, ਗੋਬਿੰਦ ਨਜ਼ਰੀ ਆਈਆ। ਗੋਬਿੰਦ ਕਹੇ ਮੇਰਾ ਨਾਤਾ ਵਿਚ ਸੰਸਾਰ, ਪੰਜ ਤਤ ਕਾਇਆ ਜਗਤ ਹੰਡਾਈਆ। ਪੰਜ ਤਤ ਕਹੇ ਮੈਂ ਹੋਣਾ ਛਾਰ, ਥਿਰ ਕੋਇ ਰਹਿਣ ਨਾ ਪਾਈਆ। ਛਾਰ ਕਹੇ ਮੈਂ ਕਰਾਂ ਪਿਆਰ, ਪ੍ਰਭ ਚਰਨ ਧੂੜੀ ਟਿੱਕਾ ਲਾਈਆ। ਧੂੜ ਕਹੇ ਮੈਂ ਵੇਖਾਂ ਧਾਰ, ਆਦਰਸ਼ ਇਕ ਵਖਾਈਆ। ਨਿਰਗੁਣ ਨਿਰਗੁਣ ਸਾਂਚੇ ਦੇਵਾਂ ਢਾਲ, ਆਪਣੀ ਭੱਠੀ ਇਕ ਤਪਾਈਆ। ਗੋਬਿੰਦ ਵਿਚੋਂ ਗੋਬਿੰਦ ਦਿਆਂ ਨਿਕਾਲ, ਸੋ ਗੋਬਿੰਦ ਸ਼ਬਦ ਰੂਪ ਅਖਵਾਈਆ। ਗੋਬਿੰਦ ਪਿਤਾ ਗੋਬਿੰਦ ਬਣੇ ਬਾਲ, ਗੋਬਿੰਦ ਗੋਬਿੰਦ ਆਪ ਸਹਾਈਆ। ਗੋਬਿੰਦ ਰੁੱਤ ਗੋਬਿੰਦ ਵੇਖੇ ਆਣ, ਗੋਬਿੰਦ

ਫੁਲ ਫਲਵਾੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਲੇਖੇ ਲਾਈਆ। ਗੋਬਿੰਦ ਕਹੇ ਗੋਬਿੰਦ ਸੁੱਤ, ਸ਼ਬਦ ਗੋਬਿੰਦ ਰੂਪ ਵਟਾਈਆ। ਕਲਜੁਗ ਅੰਤਮ ਲੈਣਾ ਪੁਛ, ਪਾਰਬ੍ਰਹਮ ਤੇਰੀ ਸਰਨਾਈਆ। ਤੇਰੇ ਦੁਆਰੇ ਬੈਠੇ ਝੁਕ, ਨੇਤਰ ਨੈਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਵਡਿਆਈਆ। ਸ਼ਬਦ ਕਹੇ ਮੇਰਾ ਗੋਬਿੰਦ ਰੂਪ, ਗੋਬਿੰਦ ਮੇਰੇ ਰੰਗ ਸਮਾਈਆ। ਗੋਬਿੰਦ ਕਹੇ ਮੈਂ ਸਤਿ ਸਰੂਪ, ਪਾਰਬ੍ਰਹਮ ਵਿਚ ਲੁਕਾਈਆ। ਪਾਰਬ੍ਰਹਮ ਕਹੇ ਮੇਰਾ ਇਕੋ ਪੂਤ, ਸੁੱਤ ਦੁਲਾਰਾ ਨਜ਼ਰੀ ਆਈਆ। ਸੁੱਤ ਕਹੇ ਮੈਂ ਚਾਰੋਂ ਕੁੰਟ, ਹਰਿ ਸਤਿਗੁਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਗੋਬਿੰਦ ਕਹੇ ਮੇਰਾ ਗੋਬਿੰਦ ਭਗਵਾਨ, ਤੇਰੇ ਹੱਥ ਵਡਿਆਈਆ। ਸੱਥਰ ਉਤੇ ਮੰਗਿਆ ਦਾਨ, ਯਾਰੜਾ ਸੇਜ ਹੰਡਾਈਆ । ਕਵਣ ਵੇਲਾ ਮੇਰੀ ਆਸਾ ਕਰੇਂ ਪਰਵਾਨ, ਆਪਣੇ ਲੇਖੇ ਲਾਈਆ। ਤੂੰ ਠਾਕਰ ਹੋ ਕੇ ਦਿਤਾ ਦਾਨ, ਇਕੋ ਢਈਆ ਵਿਚ ਰਖਾਈਆ। ਬੀਸ ਬੀਸਾ ਹੋ ਪਰਧਾਨ, ਤੇਰਾ ਲਹਿਣਾ ਝੋਲੀ ਪਾਈਆ। ਸੰਬਲ ਸੋਹੇ ਇਕ ਮਕਾਨ, ਸਾਚੇ ਮੰਦਰ ਦਏ ਵਡਿਆਈਆ। ਸ਼ਬਦੀ ਡੰਕ ਵਜਾਏ ਆਣ, ਦੋ ਜਹਾਨਾਂ ਕਰੇ ਸ਼ਨਵਾਈਆ। ਸਾਚੇ ਭਗਤਾਂ ਕਰ ਪਹਿਚਾਨ, ਗੁਰਮੁਖ ਤੇਰੇ ਨਾਲ ਮਿਲਾਈਆ। ਚਾਰ ਜੁਗ ਦਾ ਮੇਟ ਨਿਸ਼ਾਨ, ਸਤਿਜੁਗ ਤੇਰੀ ਧਾਰ ਬੰਧਾਈਆ। ਨਵ ਖੰਡ ਪ੍ਰਿਥਮੀ ਦੇ ਗਿਆਨ, ਸੱਤ ਦੀਪ ਦਏ ਸਮਝਾਈਆ। ਸ੍ਰਿਸ਼ਟ ਸਬਾਈ ਪੁਰਖ ਅਕਾਲ, ਇਕੋ ਇਸ਼ਟ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਗੋਬਿੰਦ ਕਹੇ ਪ੍ਰਭ ਮੇਰੇ ਠਾਕਰ, ਤੇਰੇ ਹੱਥ ਵਡਿਆਈਆ। ਕਲਜੁਗ ਵੇਖ ਡੂੰਘਾ ਸਾਗਰ, ਤੇਰੀ ਓਟ ਤਕਾਈਆ। ਤੁਧ ਬਿਨ ਦਏ ਨਾ ਕੋਈ ਆਦਰ, ਸਿਰ ਹੱਥ ਨਾ ਕੋਇ ਟਿਕਾਈਆ। ਜ਼ੁਲਮ ਜ਼ਾਲਮ ਤੇ ਲੇਖੇ ਲਾਇਆ ਤੇਗ਼ ਬਹਾਦਰ, ਤੇਗ਼ ਸ਼ਮਸ਼ੀਰ ਤੇਰਾ ਨਾਮ ਨਜ਼ਰੀ ਆਈਆ। ਗੋਬਿੰਦ ਬਣਿਆ ਪ੍ਰੇਮ ਸੌਦਾਗਰ, ਸਾਚਾ ਵਣਜ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸੋ ਧਾਰ ਤਲਵਾਰ ਮੇਰੇ ਹੱਥ ਫੜਾਈਆ। ਸ੍ਰੀ ਭਗਵਾਨ ਕੀਤਾ ਕੌਲ, ਗੋਬਿੰਦ ਆਪ ਜਣਾਇਆ। ਕਲਜੁਗ ਅੰਤਮ ਉਪਰ ਧੌਲ, ਤੇਰੇ ਹੱਥ ਫੜਾਇਆ। ਕਰਾਂ ਖੇਲ ਇਕ ਅਨਭੋਲ, ਸਮਝ ਸਕੇ ਕੋਈ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਾਂ ਮਾਣ ਵਡਿਆਈਆ। ਗੋਬਿੰਦ ਸੁਣ ਧੁਰ ਫ਼ਰਮਾਨ, ਸ੍ਰੀ ਭਗਵਾਨ ਆਪ ਜਣਾਈਆ। ਜਿਹੜੀ ਤਲਵਾਰ ਵਿਚੋਂ ਨਿਕਲੀ ਮਾਤ ਮਿਆਨ, ਜਗਤ ਜਲਾਦ ਹੱਥ ਉਠਾਈਆ। ਜੋ ਤੇਗ਼ ਬਹਾਦਰ ਸੀਸ ਸੋਹੀ ਕਿਰਪਾਨ, ਤਿਸ ਦੇਵੇ ਮਾਣ ਵਡਿਆਈਆ। ਓਸ ਕਿਰਪਾਨ ਦਾ ਰਹੇ ਨਿਸ਼ਾਨ, ਤੇਰੇ ਹੱਥ ਦਏ ਫੜਾਈਆ। ਸਦੀ ਬੀਸਵੀਂ ਸਚ ਨਿਸ਼ਾਨ, ਸ਼ਾਹ ਸੁਲਤਾਨ ਦਏ ਵਖਾਈਆ। ਰਾਸ਼ਟਰਪਤ ਬਣੇ ਨਾਦਾਨ, ਧੁਰ ਦੀ ਸਮਝ ਕੋਇ ਨਾ ਆਈਆ। ਏਸੇ ਕਰ ਕੇ ਖਿਚੀ ਵਿਚੋਂ ਮਿਆਨ, ਨੰਗੀ ਕਰ ਕੇ ਲੈ ਕੇ ਗਿਆ ਆਈਆ। ਜਿਸ ਨੇ ਕਲਜੁਗ ਮੇਟਣਾ ਅੰਤ ਨਿਸ਼ਾਨ, ਸਭ ਦੀ ਜੜ ਦੇਵੇ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਤਲਵਾਰ ਜਿਸ ਤੇਗ਼ ਬਹਾਦਰ ਕੀਤਾ ਪਿਆਰ, ਤੇਗ਼ ਬਹਾਦਰ ਖ਼ੂਨੀ ਧਾਰ ਗੁਰਮੁਖਾਂ ਰੰਗ ਚੜ੍ਹਾਈਆ। ਉਹ ਧਾਰ ਤਲਵਾਰ ਨਾ ਕੋਈ ਖੰਡਾ, ਜੋ ਰਾਜਿੰਦਰ ਪਰਸ਼ਾਦ ਫੜਾਈਆ। ਉਹ ਖੇਲ ਪ੍ਰਭ

ਬ੍ਰਹਿਮੰਡਾ, ਪਾਰਬ੍ਰਹਮ ਆਪ ਕਰਾਈਆ। ਸਤਿਗੁਰ ਨਿਕੀਆਂ ਨਿਕੀਆਂ ਕਦੇ ਕਰੇ ਨਾ ਵੰਡਾਂ, ਆਪਣੀ ਹੱਦ ਨਾ ਕਿਸੇ ਜਣਾਈਆ। ਜਿਸ ਦਾ ਸਭ ਤੋਂ ਉਚਾ ਡੰਡਾ, ਗੁਰਮੁਖ ਪੌੜੇ ਓਸ ਰਖਾਈਆ। ਜਿਸ ਨੇ ਆਦਿ ਜੁਗਾਦਿ ਜੁਗ ਚੌਕੜੀ ਸ਼ਾਹ ਸੁਲਤਾਨਾਂ ਵੱਢਣੀਆ ਕੰਡਾਂ, ਤਿਸ ਉਪਰ ਸੋਹੰ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਅਠ ਦਸ ਦੀ ਇਕ ਤਲਵਾਰ, ਹੱਥ ਜਗਤ ਰਾਜਾਨ ਵਖਾਈਆ। ਕੋਈ ਭੇਵ ਨਾ ਪਾਵੇ ਸੰਸਾਰ, ਸਮਝ ਸਕੇ ਨਾ ਕੋਈ ਰਾਈਆ। ਤਿਸ ਮਿਲੇ ਮਾਣ ਮਹਾਨ, ਜੋ ਤੇਗ਼ ਬਹਾਦਰ ਸੀਸ ਟਿਕਾਈਆ। ਤੇਗ਼ ਬਹਾਦਰ ਨਾਲ ਛੋਹ ਕੇ ਹੋਈ ਪਰਵਾਨ, ਮਿਲੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੋ ਸਤਿ ਕਿਰਪਾਨ ਵੀਹ ਸੌ ਵੀਹ ਬਿਕ੍ਰਮੀ ਕਰ ਧਿਆਨ, ਸ਼ਬਦੀ ਖੰਡਾ ਸੂਰਾ ਸਰਬੰਗਾ ਗੋਬਿੰਦ ਹੱਥ ਫੜਾਈਆ। ਉਠ ਗੋਬਿੰਦ ਲੈ ਲੈ ਖੰਡਾ, ਹਰਿ ਖੜਗ ਧਾਰ ਵਖਾਇੰਦਾ। ਜਗਤ ਜਹਾਨ ਵੇਖ ਅੰਧਾ, ਤੇਰਾ ਨੂਰ ਨਜ਼ਰ ਕਿਸੇ ਨਾ ਆਇੰਦਾ। ਜਿਸ ਭੁਲਾ ਕੇ ਬੰਦੀਖ਼ਾਨੇ ਪਾਇਆ ਬੰਦਾ, ਸੋ ਤੇਰੀ ਬੰਦਗੀ ਕਰਨ ਕੋਈ ਨਾ ਆਇੰਦਾ। ਗੁਰਦਰ ਮੰਦਰ ਮਸਜਦ ਸ਼ਿਵਦਵਾਲੇ ਮੱਠ ਸਾਧ ਸੰਤ ਤੇਰੇ ਨਾਮ ਦਾ ਇਕੱਠਾ ਕਰਦੇ ਚੰਦਾ, ਤੇਰਾ ਚੰਦ ਨੂਰ ਨਾ ਕੋਇ ਚਮਕਾਇੰਦਾ। ਤੇਰਾ ਪ੍ਰੇਮ ਪਿਆਰ ਤਜ ਕੇ ਕੂੜੀ ਵਾਸਨਾ ਕਲਜੁਗ ਜੀਵ ਹੋਇਆ ਗੰਦਾ, ਕੂੜੀ ਕਿਰਿਆ ਬਾਹਰ ਨਾ ਕੋਇ ਕਢਾਇੰਦਾ। ਹਉਮੇ ਹੰਗਤਾ ਵੱਜਾ ਜੰਦਾ, ਬਿਨ ਭਗਤਾਂ ਦਰਵਾਜ਼ਾ ਕੋਈ ਨਾ ਖੋਲ੍ਹ ਵਖਾਇੰਦਾ। ਤੂੰ ਮੇਰਾ ਮੈਂ ਤੇਰਾ ਦੋਹਾਂ ਮਿਲ ਕੇ ਗਾਇਆ ਛੰਦਾ, ਪੱਟੀ ਨਾਨਕ ਨਾਮ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਜੁਗ ਦਾ ਪਿਛਲਾ ਲਹਿਣਾ ਆਪਣੀ ਝੋਲੀ ਪਾਇੰਦਾ। ਪਿਛਲਾ ਲਹਿਣਾ ਝੋਲੀ ਪਾ, ਸ਼ਬਦ ਗੋਬਿੰਦ ਸਚ ਸੁਣਾਈਆ। ਨਿਹਕਰਮੀ ਆਪਣੇ ਮਾਰਗ ਲਾ, ਦੋਹਾਂ ਦਏ ਸਮਝਾਈਆ। ਸ਼ਬਦੀ ਗੁਰ ਇਕ ਬਣਾ, ਗੋਬਿੰਦ ਰੂਪ ਵਟਾਈਆ। ਗੋਬਿੰਦ ਖੰਡਾ ਨਾਮ ਚਮਕਾ, ਬ੍ਰਹਿਮੰਡਾਂ ਦਏ ਡਰਾਈਆ। ਸਾਚੀ ਵੰਡਾ ਇਕ ਵੰਡਾ, ਲੱਖ ਚੁਰਾਸੀ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਸਭ ਦੀ ਝੋਲੀ ਪਾਈਆ। ਕਲਜੁਗ ਲਹਿਣਾ ਝੋਲੀ ਪਾਉਦਾ ਏ। ਪਾਵਣਹਾਰ ਪਿਛਲਾ ਲੇਖਾ ਮੂਲ ਮੁਕਾਉਦਾ ਏ। ਵੇਖਣਹਾਰ ਸਰਬ ਸੰਸਾਰ, ਵੀਹ ਸੌ ਵੀਹ ਬਿਕ੍ਰਮੀ ਹੁਕਮ ਅਲਾਉਦਾ ਏ। ਪੰਦਰਾਂ ਕੱਤਕ ਕਰ ਉਜਿਆਰ, ਪੰਜ ਪਿਆਰੇ ਨਾਲ ਮਿਲਾਉਦਾ ਏ। ਸਚਖੰਡ ਨਿਵਾਸੀ ਏਕੰਕਾਰ, ਰਾਸ਼ਟਰਪਤ ਨੈਣ ਨੀਰ ਵਹਾਉਦਾ ਏ। ਰਾਜਿੰਦਰ ਰੋਵੇ ਜ਼ਾਰੋ ਜ਼ਾਰ, ਰਾਜ ਰਾਜਨਾਂ ਕੋਲੋਂ ਹਰਿ ਜੂ ਆਪਣਾ ਮੁਖ ਛੁਪਾਉਦਾ ਏ। ਗੋਬਿੰਦ ਦੇਵੇ ਇਕ ਸਹਾਰ, ਧੁਰ ਦੀ ਵੰਡਾ ਆਪ ਵੰਡਾਉਦਾ ਏ। ਜਨ ਭਗਤਾਂ ਕਰ ਪਿਆਰ, ਸਾਚਾ ਛੰਦਾ ਗੀਤ ਸੁਣਾਉਦਾ ਏ। ਸੋਹੰ ਸਤਿ ਧੁਨਕਾਰ, ਸਤਿ ਜੋਤ ਦੇ ਨਾਲ ਮਿਲਾਉਦਾ ਏ। ਪਰਮ ਪੁਰਖ ਏਕੰਕਾਰ, ਵਰਨ ਗੋਤ ਦਾ ਡੇਰਾ ਢਾਉਦਾ ਏ। ਦੀਨ ਮਜ਼੍ਹਬ ਪਾਰ ਕਿਨਾਰ, ਚਾਰ ਵਰਨਾਂ ਇਕੋ ਘਰ ਬਹਾਉਦਾ ਏ। ਮਹੱਲ ਅਟੱਲ ਕਰ ਉਜਿਆਰ, ਭਗਤ ਭਗਵੰਤ ਵੇਖ ਵਖਾਉਦਾ ਏ। ਬੰਦ ਤਾਕੀ ਖੋਲ੍ਹ ਕਿਵਾੜ, ਸੰਤ ਸਾਜਣ ਆਪ ਜਗਾਉਦਾ ਏ। ਆਲਸ ਨਿੰਦਰਾ ਨਾ ਕੋਇ ਹੁਲਾਰ, ਗੁਰਮੁਖ ਗੁਰ ਗੁਰ ਗੋਦ ਸੁਹਾਉਦਾ ਏ। ਦੇਵੇ ਪ੍ਰੇਮ ਹੁਲਾਰ, ਗੁਰਸਿਖ ਸਾਚੀ ਬੂਝ ਬੁਝਾਉਦਾ ਏ। ਕਰਾਏ ਵਣਜ ਵਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਸਚ ਵਿਹਾਰ ਚਲਾਉਦਾ ਏ। ਸਤਿਜੁਗ ਵਿਹਾਰ

ਚਲੇ ਪ੍ਰਭ ਸਤਿ, ਸਤਿ ਸਤਿਵਾਦੀ ਆਪ ਜਣਾਈਆ। ਇਕੀ ਦਰਬਾਰੀ ਲਏ ਰੱਖ, ਏਕੰਕਾਰ ਵੱਡੀ ਵਡਿਆਈਆ। ਏਨ੍ਹਾਂ ਪਿਛੇ ਹਰਿ ਸੰਗਤ ਪੂਰਾ ਦੇਵੇ ਹੱਕ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਇਕੀਆਂ ਸੀਸ ਬੱਧੀ ਦਸਤਾਰ, ਹਰਿ ਦਸਤਾ ਇਕ ਬਣਾਇਆ। ਵੇਖੇ ਆਪ ਸ਼ਾਹ ਅਸਵਾਰ, ਸ਼ਹਿਨਸ਼ਾਹ ਆਪਣਾ ਫੇਰਾ ਪਾਇਆ। ਕਿਲਾ ਬਣੀ ਅਗੰਮੀ ਦੀਵਾਰ, ਹਰਿਜਨ ਘੇਰਾ ਇਕ ਰਖਾਇਆ। ਕੋਈ ਅੰਦਰ ਨਾ ਆਵੇ ਬਾਹਰ, ਬਾਹਰੋਂ ਅੰਦਰ ਨਾ ਕੋਇ ਲੰਘਾਇਆ। ਜਿਸ ਹੁਕਮ ਕਰੇ ਕਰਤਾਰ, ਸੋ ਦਰਸਨ ਸੱਚਾ ਪਾਇਆ। ਵਿਸ਼ਨ ਬ੍ਰਹਮਾ ਸ਼ਿਵ ਹੋਏ ਬਲਹਾਰ, ਪ੍ਰਭ ਲੇਖਾ ਅੰਤ ਚੁਕਾਇਆ। ਤੇਈ ਅਵਤਾਰ ਕਰਨ ਨਿਮਸਕਾਰ, ਸਾਡਾ ਪੱਲੂ ਗੰਢ ਵਖਾਇਆ। ਈਸਾ ਮੂਸਾ ਮੁਹੰਮਦ ਕਰ ਦੀਦਾਰ, ਲੱਖ ਲੱਖ ਸ਼ੁਕਰ ਰਹੇ ਮਨਾਇਆ। ਨਾਨਕ ਨਿਰਗੁਣ ਬੋਲ ਜੈਕਾਰ, ਪੰਚਮ ਲੇਖਾ ਰਹੇ ਜਣਾਇਆ। ਗੋਬਿੰਦ ਬੋਲ ਇਕ ਅਕਾਲ, ਸਾਚਾ ਸੋਹਲਾ ਰਿਹਾ ਗਾਇਆ। ਕਿਰਪਾ ਕਰ ਦੀਨ ਦਿਆਲ, ਸਿਰ ਆਪਣਾ ਹੱਥ ਟਿਕਾਇਆ। ਉਠ ਵੇਖ ਮੇਰੇ ਲਾਲ, ਤੈਨੂੰ ਲਾਲ ਦਿਆਂ ਜਣਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਘਾਲਾਂ ਆਏ ਘਾਲ, ਤਿਨ੍ਹਾਂ ਆਪਣੇ ਘਰ ਬਹਾਇਆ। ਏਥੇ ਓਥੇ ਦੋ ਜਹਾਨ ਵੱਜੇ ਤਾਲ, ਅਧਵਿਚਕਾਰ ਨਾ ਕੋਇ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੋਕਮਾਤ ਭਗਤ ਦੁਆਰ ਆਪ ਸੁਹਾਇਆ। ਭਗਤ ਦੁਆਰਾ ਲੋਕਮਾਤ, ਪ੍ਰਭ ਆਪਣਾ ਆਪ ਸੁਹਾਈਆ। ਪਹਿਲੀ ਵਾਰ ਲੇਖਾ ਲਿਖ ਕੇ ਨਾਲ ਕਲਮ ਦਵਾਤ, ਜਗਤ ਸ਼ਹਾਦਤ ਇਕ ਜਣਾਈਆ। ਸਤਿਜੁਗ ਸਾਚੀ ਦੇ ਕੇ ਦਾਤ, ਵਸਤ ਅਮੋਲਕ ਆਪ ਵਰਤਾਈਆ। ਜਨ ਭਗਤਾਂ ਅੰਤਮ ਪਤ ਲਏ ਰਾਖ, ਨਿਰਗੁਣ ਮਿਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰ ਵਡਿਆਈਆ। ਪੰਦਰਾਂ ਕੱਤਕ ਨਾ ਕੋਈ ਕਰਮ, ਨਿਹਕਰਮੀ ਕਰਮ ਕਮਾਇੰਦਾ। ਸ੍ਰਿਸ਼ਟ ਸਬਾਈ ਭੁਲੇਖਾ ਭਰਮ, ਹਰਿ ਕਾ ਭੇਵ ਕਿਸੇ ਨਾ ਆਇੰਦਾ। ਸ੍ਰਿਸ਼ਟ ਸਬਾਈ ਮਰਨ ਜਨਮ, ਜਨਮ ਮਰਨ ਖੇਲ ਖਿਲਾਇੰਦਾ। ਗੁਰਮੁਖ ਵਿਰਲੇ ਸੱਜਣ ਤਰਨ, ਜਿਸ ਜਨ ਆਪਣੀ ਦਇਆ ਕਮਾਇੰਦਾ। ਜਿਸ ਵੇਲੇ ਪ੍ਰਭ ਦਾ ਲੜ ਫੜਨ, ਪੱਲੂ ਜਗਤ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਜਣਾਇੰਦਾ। ਜਨ ਭਗਤ ਜਗਤ ਵਿਚੋਂ ਜਾਏ ਮਰ, ਜਿਸ ਵੇਲੇ ਸਤਿਗੁਰ ਦਰਸ਼ਨ ਪਾਈਆ। ਮਰ ਕੇ ਮਰਨ ਦਾ ਚੁੱਕੇ ਡਰ, ਘਰ ਇਕੋ ਨਜ਼ਰੀ ਆਈਆ। ਸਮਰਥ ਸੁਆਮੀ ਪੱਲੂ ਲਏ ਫੜ, ਗੁਰਮੁਖ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਮਿਰਤੂ ਰੂਪ ਜਣਾਈਆ। ਭਗਤ ਜਨ ਜਗ ਜਾਣੋ ਮੁਰਦਾ, ਮਰੀ ਸਰਬ ਲੋਕਾਈਆ। ਬਿਨ ਸਤਿਗੁਰ ਜੋ ਫਿਰਦਾ ਤੁਰਦਾ, ਪੰਜ ਤਤ ਕੰਮ ਕਿਸੇ ਨਾ ਆਈਆ। ਅੱਗੇ ਪਿਛੇ ਵੇਖੋ ਬੇੜਾ ਰੁੜ੍ਹਦਾ, ਸ੍ਰੀ ਭਗਵਾਨ ਰਿਹਾ ਰੁੜ੍ਹਾਈਆ। ਜੋ ਪੰਦਰਾਂ ਕੱਤਕ ਸ੍ਰੀ ਭਗਵਾਨ ਨਾਲ ਜੁੜਦਾ, ਤਿਸ ਜੋੜੀ ਬਣੇ ਬੇਪਰਵਾਹੀਆ। ਇਹ ਜਗਤ ਜਹਾਨ ਖੇਡ ਚੱਕੀ ਪੁੜ ਦਾ, ਜਗ ਪੀਸੇ ਜਗਤ ਲੋਕਾਈਆ। ਜਿਸ ਨੇ ਭੇਵ ਪਾਇਆ ਸਤਿਗੁਰ ਗੁਰ ਦਾ, ਤਿਸ ਛੁੱਟੀ ਜਗਤ ਲੋਕਾਈਆ। ਤਿਸ ਅੰਦਰ ਫੁਰਨਾ ਇਕੋ ਫੁਰਦਾ, ਪ੍ਰਭ ਮਿਲੇ ਬੇਪਰਵਾਹੀਆ। ਜਗਤ ਮਾਣ ਵਡਿਆਈ ਵੇਖ ਕਦੇ ਨਾ ਝੁਰਦਾ, ਦੁੱਖ ਸੁਖ ਰੂਪ ਸਮਾਈਆ। ਇਹ ਲਹਿਣਾ ਦੇਣਾ ਚੁੱਕੇ ਅਨੰਦ ਪੁਰ ਦਾ, ਪੁਰ ਅਨੰਦ ਆਪ ਜਣਾਈਆ।

ਪੰਦਰਾਂ ਕੱਤਕ ਲੇਖਾ ਧੁਰ ਦਾ, ਹਰਿ ਮਿਲਣੀ ਆਪ ਕਰਾਈਆ। ਲੇਖਾ ਚੁਕਿਆ ਤਾਲ ਸੁਰ ਦਾ, ਸੁਰਤੀ ਸ਼ਬਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਇਕੱਠੇ ਕਰਕੇ ਪਹਿਲੀ ਵਾਰ ਆਪਣਾ ਮੇਲ ਮਿਲਾਈਆ। ਪੰਦਰਾਂ ਕੱਤਕ ਦਾ ਭੇਵ ਅਨੋਖਾ, ਅਕਲ ਕਲਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਤੱਕਦੇ ਰਹੇ ਮੌਕਾ, ਚਾਰ ਜੁਗ ਧਿਆਨ ਲਗਾਈਆ। ਓਸ ਨੂੰ ਸਮਝਣਾ ਹੁਣ ਨਹੀਂ ਸੌਖਾ, ਭੇਵ ਅਭੇਦ ਸਮਝ ਕੋਇ ਨਾ ਆਈਆ। ਜੋ ਪ੍ਰਭ ਇਕ ਵਾਰ ਲਾ ਕੇ ਢੌਂਕਾ, ਗੋਬਿੰਦ ਢਈਆ ਵਿਚ ਰਖਾਈਆ। ਜੇ ਕੋਈ ਲੱਭੇ ਪਟਣਾ ਪੌਂਟਾ, ਨਜ਼ਰੀ ਨਜ਼ਰ ਕਿਸੇ ਨਾ ਆਈਆ। ਜੇ ਕੋਈ ਆਪਣਾ ਕਾਇਆ ਮੰਦਰ ਕਰ ਕੇ ਸਾਫ਼ ਰੱਖੇ ਚੌਂਕਾ, ਘਰ ਆ ਕੇ ਬਹੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਦੇਵੇ ਮਾਣ ਵਡਿਆਈਆ। ਪੰਦਰਾਂ ਕੱਤਕ ਰਿਹਾ ਤੱਕ, ਤੱਕਣੀ ਇਕ ਭਵਾਈਆ। ਜਿਸ ਨੇ ਮੇਰੇ ਲੇਖੇ ਲਾਈ ਰੱਤ, ਉਸ ਦੀ ਰੁੱਤ ਦਿਆਂ ਸਮਝਾਈਆ। ਦੋ ਨੀਹਾਂ ਹੇਠਾਂ ਦਿਤੇ ਦੱਬ, ਭਗਤ ਦੁਆਰੇ ਮਿਲੇ ਵਡਿਆਈਆ। ਦੋਹਾਂ ਪਰਗਟ ਕਰਾਂ ਝੱਬ, ਛੱਬੀ ਪੋਹ ਰੁੱਤ ਸੁਹਾਈਆ। ਇਕੀ ਇਕੱਠੇ ਲਵਾਂ ਸੱਦ, ਜਿਨ੍ਹਾਂ ਸਿਰ ਦਸਤਾਰ ਬੰਧਾਈਆ। ਅੰਤਰ ਦੇ ਕੇ ਅੰਮ੍ਰਿਤ ਮਧ, ਇਕੋ ਰਸ ਦਿਆਂ ਵਖਾਈਆ। ਜਨ ਭਗਤ ਸਦਾਵਾਂ ਸਾਚੀ ਯਦ, ਸਾਚੇ ਬੰਸ ਦਿਆਂ ਵਡਿਆਈਆ। ਗੋਬਿੰਦ ਸੁੱਤ ਰਹਿਣ ਨਾ ਦੇਵਾਂ ਅੱਡ, ਗੁਰਮੁਖ ਉਂਗਲੀ ਦਿਆਂ ਫੜਾਈਆ। ਜਿਨ੍ਹਾਂ ਤੁਹਾਡੇ ਪਿਛੇ ਲੇਖੇ ਲਾਈ ਰਤ ਮਾਸ ਨਾੜੀ ਹੱਡ, ਤਿਨ੍ਹਾਂ ਹੌਲਾ ਭਾਰ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਕਰਾਈਆ। ਪੰਦਰਾਂ ਕੱਤਕ ਸਦੀ ਬੀਸ, ਹਰਿ ਸਤਿਗੁਰ ਧਾਰ ਚਲਾਈਆ। ਜਿਸ ਦੀ ਕੋਈ ਨਾ ਕਰੇ ਰੀਸ, ਨਕਲੀ ਰੂਪ ਨਾ ਕੋਇ ਵਟਾਈਆ। ਜਨ ਭਗਤਾਂ ਆਤਮ ਰਿਹਾ ਜੀਤ, ਜਿਤ ਹਾਰ ਆਪਣੀ ਝੋਲੀ ਪਾਈਆ। ਸਚਖੰਡ ਦੀ ਸਾਚੀ ਰੀਤ, ਸਤਿਜੁਗ ਸਾਚਾ ਰਾਹ ਵਖਾਈਆ। ਪ੍ਰਭ ਮਿਲੇ ਬਿਨ ਮੰਦਰ ਮਸੀਤ, ਸ਼ਿਵਦਵਾਲਾ ਮੱਠ ਨਾ ਕੋਇ ਜਣਾਈਆ। ਰਲ ਮਿਲ ਗਾਓ ਇਕੋ ਗੀਤ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਊਚ ਨੀਚ ਕਰੋ ਸਚ ਪ੍ਰੀਤ, ਛੋਟਾ ਵੱਡਾ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਜਨ ਭਗਤ ਕਹਿਣ ਪ੍ਰਭ ਕੀ ਵੇਖਿਆ ਤੇਰਾ, ਤੇਰੀ ਸਮਝ ਕੋਈ ਨਾ ਆਈਆ। ਪੰਦਰਾਂ ਕੱਤਕ ਸਾਰੇ ਕਹਿੰਦੇ ਰਹੇ ਆਏ ਨੇੜਾ, ਰਸਨਾ ਜਿਹਵਾ ਗੀਤ ਸੁਣਾਈਆ। ਸ੍ਰਿਸ਼ਟ ਸਬਾਈ ਉਜੜਨਾ ਖੇੜਾ, ਵਸਦਾ ਕੋਈ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਭ ਦਾ ਸੰਸਾ ਦਏ ਚੁਕਾਈਆ। ਸੁਣੋ ਭਗਤੋ ਲਾ ਕਰ ਕੰਨ, ਹਰਿ ਕਰਤਾ ਆਪ ਜਣਾਇੰਦਾ। ਜਿਨ੍ਹਾਂ ਪ੍ਰਭ ਦਾ ਕਹਿਣਾ ਲਿਆ ਮੰਨ, ਤਿਨ੍ਹਾਂ ਮਨਸਾ ਪੂਰ ਕਰਾਇੰਦਾ। ਬਾਕੀ ਸ੍ਰਿਸ਼ਟ ਸਬਾਈ ਦੇਵੇ ਡੰਨ, ਹਰਿ ਡੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਇੰਦਾ। ਸਾਚੀ ਕਿਰਪਾ ਹਰੀ ਕਰਨੀ, ਵੀਹ ਸਾਲ ਕਰੀ ਜਣਾਈਆ। ਜੋ ਨਾ ਆਏ ਪ੍ਰਭ ਦੀ ਸਰਨੀ, ਬੈਠੇ ਮੁਖ ਭਵਾਈਆ। ਸੋ ਸ੍ਰਿਸ਼ਟੀ ਮਰੀ ਆਪਣੀ ਮਰਨੀ, ਅੱਗੇ ਲੇਖਾ ਕੋਇ ਨਜ਼ਰ ਨਾ ਆਈਆ। ਸੋ ਉਤਰੇ ਪਾਰ ਜਿਨ੍ਹਾਂ ਪ੍ਰਭ ਕਿਰਪਾ ਆਪਣੀ ਕਰਨੀ, ਹਰਿ ਕਰਤਾ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਉਂਦੇ ਜੀਉਂਦੇ ਗੁਰਮੁਖ ਲਏ ਜਗਾਈਆ। ਸੋ ਗੁਰਮੁਖ ਸਦਾ ਜੀਵਣ, ਮਿਲੇ ਮਾਣ

ਵਡਿਆਈਆ। ਅੰਮ੍ਰਿਤ ਰਸ ਸਾਚਾ ਪੀਵਣ, ਤ੍ਰਿਸਨਾ ਭੁੱਖ ਗਵਾਈਆ। ਪ੍ਰਭ ਸਰਨਾਈ ਥੀਵਣ, ਘੋਲੀ ਘੋਲ ਘੁਮਾਈਆ। ਦੋਏ ਜੋੜ ਨੇਤਰ ਨੈਣਾਂ ਨੀਵਣ, ਹੰਕਾਰੀ ਰੂਪ ਨਾ ਕੋਇ ਵਖਾਈਆ। ਸਾਚਾ ਬੀਜ ਇਕੋ ਬੀਵਣ, ਪ੍ਰੇਮ ਪ੍ਰੀਤੀ ਹਲ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਤਰਾਈਆ। ਜਗਤ ਜਹਾਨ ਜਾਣੋ ਮਰਿਆ, ਜਿਸ ਭੁਲਿਆ ਬੇਪਰਵਾਹੀਆ। ਅੱਗੇ ਮਿਲੇ ਨਾ ਕੋਈ ਦਰਿਆ, ਏਥੇ ਹੋਵੇ ਨਾ ਕੋਇ ਸਹਾਈਆ। ਅਗਨੀ ਹਵਨ ਜਾਣੋ ਸੜਿਆ, ਮੜੀ ਗੋਰ ਦਬਾਈਆ। ਜੂਨੀ ਵਿਚੋਂ ਨਿਕਲੇ ਜੂਨੀ ਵੜਿਆ, ਦੁੱਖ ਰੋਗ ਨਾ ਕੋਇ ਮਿਟਾਈਆ। ਮਾਣਸ ਜਨਮ ਜਿਸ ਨੇ ਹਰਿਆ, ਹਰਿ ਜੂ ਗਿਆ ਭੁਲਾਈਆ। ਜਨ ਭਗਤੋ ਸੋ ਜਾਣੋ ਮਰਿਆ, ਜਿਸ ਭੁਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਰਦੇ ਜੀਉਂਦੇ ਦੋਵੇਂ ਆਪ ਜਣਾਈਆ। ਸੋ ਗੁਰਮੁਖ ਜੀਊਂਦਾ ਜਗ, ਜਿਸ ਮਿਲੇ ਜਗਤ ਵਡਿਆਈਆ। ਸਤਿਗੁਰ ਮੇਟੇ ਅਗਨੀ ਅੱਗ, ਕੂੜੀ ਤ੍ਰਿਸਨਾ ਦਏ ਗਵਾਈਆ। ਘਰ ਕਰਾਏ ਆਪਣਾ ਹੱਜ, ਹੁਜਰੇ ਸਾਚੇ ਸੋਭਾ ਪਾਈਆ। ਮੰਦਰ ਵਖਾਏ ਅਗੰਮੀ ਹੱਦ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਦਰਸ ਕਰਾਏ ਰੱਜ ਰੱਜ, ਦੀਦ ਈਦ ਚੰਦ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਸੋ ਗੁਰਮੁਖ ਜਾਏ ਬਚ, ਰਾਏ ਧਰਮ ਨਾ ਦਏ ਸਜ਼ਾਈਆ। ਜਗਤ ਜਹਾਨ ਵੇਖੋ ਡੁੱਬਦਾ, ਮੰਝਧਾਰ ਪਈ ਲੋਕਾਈਆ। ਕਾਇਆ ਸੂਰਜ ਵੇਖੋ ਛੁਪਦਾ, ਰੈਣ ਅੰਧੇਰੀ ਛਾਈਆ। ਏਥੇ ਓਥੇ ਕੋਈ ਨਾ ਪੁਛਦਾ, ਜਿਨ੍ਹਾਂ ਭੁਲਿਆ ਬੇਪਰਵਾਹੀਆ। ਨਾਤਾ ਤੁੱਟੇ ਪਿਓ ਪੁਤ ਦਾ, ਬਿਨਾਂ ਪਿਤਾ ਪੁਰਖ ਅਕਾਲ ਸੰਗ ਨਾ ਕੋਇ ਨਿਭਾਈਆ। ਇਹ ਖੇਲ ਪੁਰਖ ਉਲਟੇ ਰੁਖ਼ ਦਾ, ਮਾਤ ਗਰਭ ਅਗਨੀ ਹਵਨ ਤਪਾਈਆ। ਜੋ ਸਤਿਗੁਰ ਸਰਨਾਈ ਝੁਕਦਾ, ਤਿਸ ਆਪਣੇ ਗਲੇ ਲਗਾਈਆ। ਉਸ ਦਾ ਜੀਊਂਦਿਆਂ ਹੀ ਪੰਧ ਮੁਕਦਾ, ਮਰਿਆਂ ਜੀਵਣ ਨਾ ਕੋਇ ਰਖਾਈਆ। ਸ੍ਰੀ ਭਗਵਾਨ ਅੰਤਮ ਇਕੋ ਪੁੱਛਦਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੰਦਰਾਂ ਕੱਤਕ ਸ਼ਾਹ ਪਾਤਸ਼ਾਹ ਬਣੇ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਬਣ ਕੇ ਮਾਲਕ, ਪੰਦਰਾਂ ਕੱਤਕ ਦਏ ਵਡਿਆਈਆ। ਸ੍ਰਿਸ਼ਟ ਸਬਾਈ ਬਣ ਕੇ ਖ਼ਾਲਕ, ਹਰਿ ਖ਼ਲਕਤ ਵੇਖ ਵਖਾਈਆ। ਨਿਰਗੁਣ ਹੋ ਕੇ ਆਇਆ ਸਾਲਸ, ਸਾਲਸੀ ਸਚ ਕਮਾਈਆ। ਵੇਖੋ ਜਨ ਭਗਤ ਕੱਢੇ ਖ਼ਾਲਸ, ਖ਼ਾਲਸ ਖ਼ਾਲਸਾ ਰੂਪ ਬਣਾਈਆ। ਵੀਹਵੀਂ ਸਦੀ ਬਣਾ ਕੇ ਬਾਲਕ, ਪਿਤਾ ਪੂਤ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਪਰਗਟਾਈਆ। ਖ਼ਾਲਸ ਖ਼ਾਲਸਾ ਬਣਿਆ ਏਕ, ਪ੍ਰਭ ਸਤਿਗੁਰ ਆਪ ਬਣਾਇਆ। ਜਿਸ ਨੂੰ ਦਿਤੀ ਹਰਿ ਜੂ ਟੇਕ, ਸਿਰ ਆਪਣਾ ਟਿਕਾਇਆ। ਤਿਸ ਬੁਧੀ ਹੋਈ ਬਿਬੇਕ, ਮਨ ਮਮਤਾ ਮੋਹ ਚੁਕਾਇਆ। ਤ੍ਰੈਗੁਣ ਨਾ ਲਾਏ ਸੇਕ, ਭਾਂਡਾ ਭਰਮ ਭੰਨਾਇਆ। ਸੋ ਸਤਿਗੁਰ ਇਕੋ ਪੇਖ, ਇਕੋ ਘਰ ਸੋਭਾ ਪਾਇਆ। ਰੁੱਤ ਸੁਹੰਜਣੀ ਮੌਲੇ ਚੇਤ, ਪਤ ਡਾਲੀ ਰੰਗ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਸ਼ਹਿਨਸ਼ਾਹ ਇਕ ਅਖਵਾਇਆ। ਸ਼ਹਿਨਸ਼ਾਹ ਹਰਿ ਦੋ ਜਹਾਨਾਂ, ਵਾਲੀ ਪ੍ਰਭ ਅਖਵਾਈਆ। ਜਨ ਭਗਤਾਂ ਦੇਵੇ ਧੁਰ ਦਾ ਦਾਨਾ, ਨਾਮ ਅਗੰਮ ਝੋਲੀ ਪਾਈਆ। ਏਥੇ ਓਥੇ ਬਣ ਭਗਵਾਨਾ, ਸ੍ਰੀ ਭਗਵਾਨ ਹੋਏ ਸਹਾਈਆ। ਨਾਤਾ ਤੋੜ ਜਗਤ ਜ਼ਮਾਨਾ, ਜ਼ਾਮਨੀ ਆਪਣੀ ਵਿਚ ਰਖਾਈਆ। ਪੰਦਰਾਂ ਕੱਤਕ

ਦਿਵਸ ਮਹਾਨਾ, ਸ੍ਰੀ ਭਗਵਾਨ ਖ਼ੁਸ਼ੀ ਮਨਾਈਆ। ਦਰ ਆਇਆਂ ਕਰੇ ਪਰਵਾਨਾ, ਪਿਛੇ ਰਹਿੰਦਿਆ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਖੇਲ ਖਿਲਾਈਆ। ਸ਼ਾਹ ਪਾਤਸ਼ਾਹ ਸੂਰਬੀਰ ਸੂਰਾ, ਸੋ ਪੁਰਖ ਨਿਰੰਜਣ ਇਕ ਅਖਵਾਇੰਦਾ। ਆਦਿ ਜੁਗਾਦੀ ਸ਼ਬਦੀ ਪੂਰਾ, ਨਾਦੀ ਤੂਰਾ ਨਾਦ ਅਲਾਇੰਦਾ। ਕੂੜੀ ਕਿਰਿਆ ਹੂੰਝ ਕੂੜਾ, ਗੁਰਮੁਖ ਮਹੱਲ ਆਪ ਵਖਾਇੰਦਾ। ਸ਼ਬਦ ਭੰਡਾਰ ਕਰ ਭਰਪੂਰਾ, ਅਤੋਟ ਅਤੁਟ ਰਖਾਇੰਦਾ। ਰੰਗ ਅਮੋਲਕ ਚਾੜ੍ਹ ਗੂੜ੍ਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਇੰਦਾ। ਵੇਖੋ ਸ੍ਰਿਸ਼ਟੀ ਕੂੜੀ ਮਰਦੀ, ਮਦਦੀ ਨਜ਼ਰ ਕੋਇ ਨਾ ਆਈਆ। ਭੈਣ ਭਾਈ ਨਾ ਕੋਈ ਦਰਦੀ, ਪਿਤਾ ਪੁਤ ਨਾ ਕੋਇ ਸਹਾਈਆ। ਪੰਜ ਤਤ ਕਾਇਆ ਸਭ ਦੀ ਸੜਦੀ, ਥਿਰ ਨਜ਼ਰ ਕੋਇ ਨਾ ਆਈਆ। ਬਿਨ ਸਤਿਗੁਰ ਪੂਰੇ ਆਤਮ ਪਰਮਾਤਮ ਘਰ ਕੋਈ ਨਾ ਵੜਦੀ, ਅੱਗੇ ਪਿਛੇ ਪੰਧ ਨਾ ਕੋਇ ਮੁਕਾਈਆ। ਚਾਰ ਜੁਗ ਏਸੇ ਗੱਲੋਂ ਡਰਦੀ, ਲੱਖ ਚੁਰਾਸੀ ਗੇੜ ਨਾ ਫੇਰ ਭਵਾਈਆ। ਦੋਏ ਜੋੜ ਗੁਰਮੁਖ ਆਤਮਾ ਹਾੜੇ ਕੱਢਦੀ, ਨੇਤਰ ਨੈਣਾਂ ਨੀਰ ਵਹਾਈਆ। ਪ੍ਰਭ ਮੈਂ ਤੇਰੇ ਦਰ ਦੀ ਬਰਦੀ, ਬਣ ਨਿਮਾਣੀ ਸੇਵ ਕਮਾਈਆ। ਮੇਰੇ ਕੋਲੋਂ ਕਲਜੁਗ ਜੀਵ ਕੂੜੇ ਵਰਜ ਦੀਂ, ਨਾਤਾ ਆਪਣੇ ਨਾਲ ਜੁੜਾਈਆ। ਮੈਂ ਚਾਹੁੰਦੀ ਤੇਰੇ ਨਾਲ ਮਿਲ ਜਾਏ ਮਰਜੀ, ਮਰਜ਼ ਜਨਮ ਮਰਨ ਦੀ ਰਹਿਣ ਨਾ ਪਾਈਆ। ਜੇ ਮੇਰਾ ਚੋਲਾ ਪਾਟਾ ਤੂੰ ਸੀਂ ਬਣ ਕੇ ਦਰਜ਼ੀ, ਸੂਈ ਧਾਗਾ ਤੇਰੇ ਹੱਥ ਨਜ਼ਰੀ ਆਈਆ। ਵੇਖੀਂ ਸਾਨੂੰ ਭਗਤ ਨਾ ਬਣਾਈਂ ਫ਼ਰਜ਼ੀ, ਫ਼ੈਸਲਾ ਇਕੋ ਵਾਰ ਦੇ ਸੁਣਾਈਆ। ਇਹ ਖੇਲ ਤੇਰਾ ਅਸਚਰਜੀ, ਅਚਰਜ ਖੇਲ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਦਰਾਂ ਕੱਤਕ ਨੌ ਸੌ ਚੁਰਾਨਵੇ ਚੋਕੜੀ ਜੁਗ ਪਿਛੋਂ ਤੇਰੇ ਨਾਲ ਮਿਲਾਈਆ। ਨੌ ਸੌ ਚੁਰਾਨਵੇ ਚੌਕੜੀ ਕਹੇ ਮੇਰੀ ਰੁੱਤ ਸੁਹੇਲੀ, ਜਿਸ ਸੱਜਣ ਇਕ ਮਿਲਾਇਆ। ਭਿੰਨੜੀ ਰੈਣ ਕਹੇ ਮੈਂ ਹੋ ਕੇ ਵਿਹਲੀ, ਮਨਮੁਖਾਂ ਕੋਲੋਂ ਪੱਲਾ ਛੁਡਾਇਆ। ਜਨ ਭਗਤ ਦੁਆਰੇ ਆ ਕੇ ਬਣੀ ਚੇਲੀ, ਆਪ ਆਪਣਾ ਮਾਣ ਮਿਟਾਇਆ। ਗੋਬਿੰਦ ਕਹਿ ਕੇ ਗਿਆ ਪ੍ਰਭ ਮਾਣ ਦਿਵਾਵੇ ਝੀਵਰ ਛੀਂਬੇ ਨਾਈ ਤੇਲੀ, ਤਿਲਕ ਆਪਣਾ ਨਾਮ ਲਗਾਇਆ। ਸੋ ਸੱਜਣ ਆ ਕੇ ਵੇਖਿਆ ਬੇਲੀ, ਅਲਬੇਲੜਾ ਆਪਣਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਇਆ। ਭਿੰਨੜੀ ਰੈਣ ਕਹੇ ਸੁਣ ਕੱਤਕ ਪੰਦਰਾਂ, ਇਕ ਪੰਜ ਵਿਚ ਮਿਲੀ ਵਧਾਈਆ। ਮੈਂ ਫਿਰ ਫਿਰ ਧੱਕੀ ਮਸਜਦ ਮੰਦਰਾਂ, ਮਾਹੀ ਨਜ਼ਰ ਕਿਤੇ ਨਾ ਆਈਆ। ਸਾਧਾਂ ਸੰਤਾਂ ਅੰਦਰ ਵੱਜਿਆ ਜੰਦਰਾ, ਤਾਕੀ ਸਕੇ ਨਾ ਕੋਇ ਖੁਲ੍ਹਾਈਆ। ਜੰਗਲ ਜੂਹ ਉਜਾੜ ਪਹਾੜ ਵੇਖ ਕੇ ਆਈ ਡੂੰਘੇ ਕੰਦਰਾਂ, ਟਿੱਲੇ ਪਰਬਤ ਫੇਰਾ ਪਾਈਆ। ਮਨ ਵਾਸਨਾ ਭਾਉਦੇ ਵਾਂਗ ਬੰਦਰਾਂ, ਦਹਿ ਦਿਸ਼ਾ ਉਠ ਉਠ ਧਾਈਆ। ਭੁੱਲੀ ਰੁਲੀ ਆ ਕੇ ਭਗਤ ਦੁਆਰ ਵੇਖਿਆ ਬੰਗਲਾ, ਪ੍ਰਭ ਬੈਠਾ ਬੇਪਰਵਾਹੀਆ। ਜਾਂ ਦਰਸਨ ਪਾਇਆ ਨਜ਼ਰੀ ਆਇਆ ਰੰਗਲਾ, ਜਿਸ ਨੂੰ ਗੋਬਿੰਦ ਕਹਿੰਦਾ ਮਾਹੀਆ। ਜਿਸ ਨੇ ਤੋੜਨੀ ਸ਼ਰਅ ਸੰਗਲਾ, ਡੋਰੀ ਨਾਮ ਬੰਧਾਈਆ। ਮੈਂ ਵੀ ਰਲ ਕੇ ਗਾਵਾਂ ਮੰਗਲਾ, ਜਨ ਭਗਤਾਂ ਨਾਲ ਸੁਰ ਤਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਵਖਾਈਆ। ਭਿੰਨੜੀ ਰੈਣ ਦੀ ਸੁਣ ਕੇ ਗੱਲ, ਪੰਦਰਾਂ ਕੱਤਕ ਗਲਵਕੜੀ ਆਪਣੀ ਪਾਈਆ। ਵੇਖ ਸੁਆਮੀ ਸਭ ਨਾਲ ਕਰਦਾ ਛਲ, ਅਛਲ ਛਲਧਾਰੀ ਸਮਝ ਕਿਸੇ ਨਾ ਆਈਆ। ਸਾਰੇ ਕਹਿੰਦੇ ਪੰਦਰਾਂ ਕੱਤਕ ਉਠ ਕੇ ਜਾਣਾ ਚਲ, ਬਣ ਕੇ

ਪਾਂਧੀ ਰਾਹੀਆ। ਪਾਰਬ੍ਰਹਮ ਪ੍ਰਭ ਕਹੇ ਮੇਰਾ ਮਾਰਨ ਜਵਾਵਣ ਦਾ ਇਕੋ ਵਲ, ਤੋੜਨਾ ਵਿਛੋੜਨਾ ਜੋੜਨਾ ਆਪਣੀ ਖੇਲ ਵਖਾਈਆ। ਜਿਸ ਜੋੜਾਂ ਸੋ ਵਸੇ ਨਿਹਚਲ ਧਾਮ ਅਟੱਲ, ਸਦ ਜ਼ਿੰਦਾ ਰੂਪ ਵਖਾਈਆ। ਜਿਸ ਵਿਛੋੜਾਂ ਤਿਸ ਧੱਕਾ ਲੱਗੇ ਡੂੰਘੀ ਡਲ, ਲੱਖ ਚੁਰਾਸੀ ਜੂਨ ਭਵਾਈਆ। ਸੋ ਜੀਂਵਦਿਆਂ ਜਗ ਗਏ ਮਰ, ਜਿਨ੍ਹਾਂ ਮੁਰਸ਼ਦ ਮਿਲਿਆ ਨਾ ਸੱਚਾ ਮਾਹੀਆ। ਸੋ ਮਰਦੇ ਮਰਦੇ ਗਏ ਤਰ, ਜਿਨ੍ਹਾਂ ਸਤਿਗੁਰ ਗਲੇ ਲਗਾਈਆ। ਦੋਹਾਂ ਵਿਚ ਆਪੇ ਖੜ, ਖੜਵੀਂ ਖੇਲ ਵਖਾਈਆ। ਕਿਸੇ ਦਾ ਸੀਸ ਲੱਗੇ ਲੇਖੇ ਧੜ, ਲੇਖਾ ਕਿਸੇ ਦਾ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਦਰਾਂ ਕੱਤਕ ਦਾ ਵਿਵਹਾਰਾ ਜਿਸ ਨਾਲ ਖੇਲ ਕਰੇ ਗੁਰੂ ਅਵਤਾਰਾ, ਜਿਸ ਦਾ ਮੇਲ ਪੀਰ ਪੈਗ਼ੰਬਰ ਯਾਰਾ, ਜਿਸ ਦਾ ਵਿਸ਼ਨ ਬ੍ਰਹਮਾ ਸ਼ਿਵ ਲਏ ਹੁਲਾਰਾ, ਜਿਸ ਦਾ ਜੁਗ ਚੌਕੜੀ ਰਿਹਾ ਆਧਾਰਾ, ਅੰਤਮ ਕਲਜੁਗ ਵਿਹਾਰ ਕਰਾਈਆ। ਆਓ ਤੱਕੋ ਵੇਖੋ ਇਕ ਨਜ਼ਾਰਾ, ਭਗਤਾਂ ਨਾਲ ਸੁਹਾਇਆ ਭਗਤ ਦੁਆਰਾ, ਜਗਤ ਭਗਤੀ ਬੈਠੀ ਚਰਨਾਂ ਹੇਠਾਂ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਭਗਤ ਕਹਿਣ ਸਾਡੇ ਸਿਰ ਦਸਤਾਰੇ, ਹਰਿ ਸਤਿਗੁਰ ਆਪ ਬੰਧਾਈਆ। ਤਿੰਨਾਂ ਕੋਲੋਂ ਤ੍ਰੈਗੁਣ ਰੋ ਰੋ ਕੱਢੇ ਹਾੜੇ, ਚੌਥਾ ਚਿਟੀ ਧਾਰੇ ਲਏ ਮਿਲਾਈਆ। ਚਿਟੀ ਅੱਗੇ ਮਾਰ ਮਾਰੇ, ਅੱਗੇ ਪਿਛੇ ਦੋਵੇਂ ਪੰਧ ਮੁਕਾਈਆ। ਸੱਤ ਸੱਤ ਦੇ ਸੱਤ ਜੈਕਾਰੇ, ਸਤਿ ਪੁਰਖ ਨਿਰੰਜਣ ਆਪ ਸੁਣਾਈਆ। ਸਤਿ ਧਰਮ ਦਾ ਇਕ ਦੁਆਰੇ, ਹਰਿ ਪੁਰਖ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਭਗਤ ਹੋਏ ਪਿਆਰੇ, ਜਿਨ੍ਹਾਂ ਭਗਤੀ ਭਾਵ ਭਾਵਨੀ ਆਪ ਜਣਾਈਆ। ਭਗਤੀ ਭਾਵ ਤਿਨ੍ਹਾਂ ਜਾਣਿਆਂ, ਜਿਨ੍ਹਾਂ ਜਣਾਇਆ ਆਪ। ਸੱਚਾ ਰੰਗ ਤਿਨ੍ਹਾਂ ਮਾਣਿਆ, ਜਿਨ੍ਹਾਂ ਪੜ੍ਹਿਆ ਅਗੰਮੀ ਜਾਪ। ਦਰਸ ਪਾਇਆ ਤਿਨ੍ਹਾਂ ਭਗਵਾਨਿਆ, ਜਿਨ੍ਹਾਂ ਭੇਵ ਖੁਲਾਇਆ ਆਪ। ਪੰਦਰਾਂ ਕੱਤਕ ਤਿਨ੍ਹਾਂ ਪਛਾਣਿਆ, ਜਿਨ੍ਹਾਂ ਪੁਰਖ ਅਕਾਲ ਮਿਲਿਆ ਬਾਪ। ਸੋ ਗੁਰਮੁਖ ਬਣੇ ਪਰਵਾਨਿਆ, ਸ਼ਮਅ ਹੋਈ ਅੰਧੇਰੀ ਰਾਤ। ਮਨਮੁਖ ਵੇਖ ਜੀਵ ਸ਼ੈਤਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਬਣਾਏ ਇਕ ਜਮਾਤ। ਸਚ ਜਮਾਤ ਬਣਾਏ ਬਨਵਾਰੀ, ਪੰਦਰਾਂ ਕੱਤਕ ਦਏ ਵਡਿਆਈਆ। ਇਕੀਆਂ ਸਰਦਾਰ ਸਰਦਾਰੀ, ਸਤਿਜੁਗ ਸਾਚੀ ਧਾਰ ਬੰਧਾਈਆ। ਸੱਤ ਸੱਤ ਦੀ ਖੇਲ ਨਿਆਰੀ, ਸਤਿ ਪੁਰਖ ਨਿਰੰਜਣ ਆਪ ਵਖਾਈਆ। ਸੰਤਾਂ ਪਿਛੇ ਨਵ ਦੁਆਰੀ, ਦਰ ਦਰਵਾਜ਼ਾ ਖੋਲ੍ਹ ਵਖਾਈਆ। ਨੌ ਸੱਤ ਦੀ ਲੱਗੀ ਯਾਰੀ, ਸੋਲਾਂ ਗੰਢ ਪਵਾਈਆ। ਸੋਲਾਂ ਅੰਦਰ ਖੇਲ ਨਿਆਰੀ, ਨਿਰਗੁਣ ਸਰਗੁਣ ਦਏ ਸਮਝਾਈਆ। ਕਲਜੁਗ ਅੰਤਮ ਪਤਿਪਰਮੇਸ਼ਵਰ ਪਾਵੇ ਸਾਰੀ, ਪੁਰਖ ਅਕਾਲਾ ਵੇਸ ਵਟਾਈਆ। ਚਾਰ ਜੁਗ ਕਰਜ਼ਾ ਲਾਹੇ ਉਧਾਰੀ, ਪੂਰਬ ਲੇਖਾ ਦਏ ਮੁਕਾਈਆ। ਗੁਰਮੁਖ ਨਾਤਾ ਛੱਡੋ ਜੀਵ ਸੰਸਾਰੀ, ਸੰਸਾਰ ਸਹਿੰਸਾ ਰੂਪ ਨਜ਼ਰੀ ਆਈਆ। ਰਾਜੇ ਰਾਣੇ ਬਣੇ ਵਗਾਰੀ, ਹਰਿ ਜੂ ਫੜ ਵਗਾਰੀ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚੀ ਸ਼ਹਿਨਸ਼ਾਹੀ ਇਕ ਕਮਾਈਆ। ਸ਼ਹਿਨਸ਼ਾਹ ਹਰਿ ਦੋ ਜਹਾਨ, ਨਿਰਗੁਣ ਇਕ ਅਵਖਾਇੰਦਾ। ਗੋਬਿੰਦ ਹੱਥ ਦੇਵੇ ਕਮਾਨ, ਹੁਕਮਰਾਨ ਆਪ ਬਣਾਇੰਦਾ। ਸਤਿਜੁਗ ਸਚ ਕਰ ਬਲਵਾਨ, ਬਲਧਾਰੀ ਆਪ ਪਰਗਟਾਇੰਦਾ। ਧੁਰ ਸੰਦੇਸਾ ਦੇ ਫ਼ਰਮਾਨ, ਸਾਚਾ ਹੁਕਮ ਮਨਾਇੰਦਾ। ਜਨ ਭਗਤਾਂ ਮੰਨੀ ਆਣ, ਗੁਰਮੁਖਾਂ ਮੇਲ ਮਿਲਾਇੰਦਾ।

ਸੰਤਾਂ ਚਲਣਾ ਨਾਲ, ਗੁਰਸਿਖਾਂ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਏਕੋ ਇਕੀ, ਏਕੰਕਾਰ ਜਣਾਈਆ। ਸਤਿ ਧਰਮ ਦੀ ਸਾਚੀ ਸਿਖੀ, ਸੱਤਾਂ ਰੰਗਾਂ ਰੰਗ ਰੰਗਾਈਆ। ਜ਼ਾਤ ਪਾਤ ਨਾਲ ਜਾਏ ਨਾ ਭਿਟੀ, ਚੰਡਾਲ ਰੂਪ ਨਾ ਕੋਇ ਵਖਾਈਆ। ਜਿਧਰ ਵੇਖੋ ਤਿਨ੍ਹਾਂ ਅੰਦਰ ਧਾਰ ਚਿਟੀ, ਤ੍ਰੈਗੁਣ ਮਾਇਆ ਡੇਰਾ ਦੇਵੇ ਢਾਹੀਆ। ਪਰਮ ਪੁਰਖ ਦੀ ਧੁਰ ਦੀ ਚਿਠੀ, ਗੋਬਿੰਦ ਵਾਚ ਕੇ ਰਿਹਾ ਸੁਣਾਈਆ। ਇਹ ਖੇਲ ਖੰਡਿਉਂ ਨਿਕੀ, ਜਗਤ ਨੇਤਰ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਸਾਚਾ ਇਕ ਸਮਝਾਈਆ। ਸਾਚਾ ਮਾਰਗ ਲੱਗਾ ਇਕ, ਇਕ ਪੰਜ ਵਡਿਆਈਆ। ਪੰਦਰਾਂ ਕੱਤਕ ਕਰਦੇ ਹਿਤ, ਹਰਿਜਨ ਲਏ ਸਮਝਾਈਆ। ਧੁਰ ਦਾ ਲੇਖਾ ਅਗਲਾ ਲਿਖ, ਪਿਛਲਾ ਪੰਧ ਮੁਕਾਈਆ। ਸਾਹਿਬ ਸਤਿਗੁਰ ਦਾ ਬਣ ਕੇ ਸਿਖ, ਸਿਖ ਮਿਲੇ ਨਾ ਜਗਤ ਲੋਕਾਈਆ। ਏਕੋ ਰੂਪ ਹਰ ਘਟ ਆਏ ਦਿਸ, ਇਕੋ ਰੰਗ ਲਏ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਵਡਿਆਈਆ। ਇਕੀ ਸਿਖ ਰੰਗ ਸੱਤ, ਸੱਤ ਤਿੰਨ ਵੱਜੀ ਵਧਾਈਆ। ਤਿੰਨ ਸੱਤ ਦਾ ਇਕੋ ਤੱਤ, ਹਰਿ ਤਤਵ ਆਪ ਪਰਗਟਾਈਆ। ਸੱਤ ਤਿੰਨ ਇਕੋ ਮਤ, ਗੁਰਮਤ ਆਪ ਜਣਾਈਆ। ਬੀਜ ਬੀਜ ਸਾਚੇ ਵਤ, ਪਤ ਡਾਲੀ ਦਏ ਮਹਿਕਾਈਆ। ਪੰਦਰਾਂ ਕੱਤਕ ਦੇ ਕੇ ਹੱਕ, ਵਸੀਅਤ ਦਏ ਕਰਾਈਆ। ਗੋਬਿੰਦ ਚੇਲਿਆਂ ਕਰੇ ਫ਼ੱਕ, ਪੂਤ ਸਪੂਤ ਸੋਭਾ ਪਾਈਆ। ਸਾਢੇ ਸੈਂਤੀ ਸਾਲ ਦੇਵੇ ਆਪਣਾ ਰਸ, ਰਸ ਆਪਣੇ ਵਿਚੋਂ ਪਰਗਟਾਈਆ। ਜਿਸ ਵੇਲੇ ਕਰਨੀ ਹੋਵੇ ਬਸ, ਮਸਤਕ ਟਿੱਕਾ ਅੱਗੇ ਦੇਵੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਦਏ ਚਲਾਈਆ। ਸਾਚੀ ਧਾਰ ਚਲਾਏ ਅਗੰਮ, ਅਗੰਮੜੀ ਕਾਰ ਕਮਾਇੰਦਾ। ਜੇ ਕੋਈ ਕਹੇ ਭੇਵ ਜਾਣਿਆ ਹਮ, ਹਮਰਾ ਭੇਵ ਕਿਸੇ ਨਾ ਆਇੰਦਾ। ਜੇ ਕੋਈ ਕਹੇ ਜਾਣਾਂ ਪ੍ਰਭੂ ਦਾ ਕੰਮ, ਕਰਨੀ ਹੱਥ ਨਾ ਕਿਸੇ ਫੜਾਇੰਦਾ। ਜੇ ਕੋਈ ਕਹੇ ਮੈਂ ਵੱਡਾ ਜਨ, ਪ੍ਰਭ ਕੋਟਨ ਕੋਟ ਜਨਨੀ ਬਣ ਕੇ ਜਨ ਆਪਣੀ ਕੁੱਖ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਭਗਤ ਆਪ ਵਡਿਆਇੰਦਾ। ਹਰਿ ਭਗਤ ਵਡਿਆਏ ਬੰਨ੍ਹ ਕੇ ਚੀਰਾ, ਸਿਰ ਸੀਸ ਨਾਲ ਸੁਹਾਈਆ। ਹਰਿ ਸੰਗਤ ਸਾਰੀ ਬਣਾਏ ਹੀਰਾ, ਮਾਣਕ ਮੋਤੀ ਮੁਖ ਸ਼ਰਮਾਈਆ। ਸਤਿ ਧਰਮ ਦਾ ਇਕ ਕਲੀਰਾ, ਗਾਨਾ ਸਗਨ ਦਏ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਦੇਵੇ ਮਾਣ ਵਡਿਆਈਆ। ਦੇਵੇ ਵਡਿਆਈ ਸਤਿਗੁਰ ਆਪ, ਸਦੀ ਬੀਸਵੀਂ ਹੋਏ ਸਹਾਈਆ। ਦੁਖ ਦਰਦ ਮੇਟ ਸੰਤਾਪ, ਰੋਗ ਸੋਗ ਦਏ ਗਵਾਈਆ। ਚਿੰਤਾ ਦੁੱਖ ਮਿਟਾਏ ਬਣ ਕੇ ਮਾਈ ਬਾਪ, ਪਿਤਾ ਪੂਤ ਗੋਦ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਗਏ ਭਾਖ, ਸਭ ਦੀ ਭਾਖਿਆ ਪੂਰ ਕਰਾਈਆ। ਅੰਤਮ ਲਹਿਣਾ ਦੇਣਾ ਸਾਖਿਆਤ, ਸਾਹਿਬ ਸਤਿਗੁਰ ਆਪ ਚੁਕਾਈਆ। ਅੱਗੇ ਬਣਾ ਇਕ ਜਮਾਤ, ਸਾਚੀ ਕਰੇ ਨਾਮ ਪੜ੍ਹਾਈਆ। ਨਿਰਗੁਣ ਸਰਗੁਣ ਬਣਨਾ ਦਾਸ, ਦਾਸੀ ਦਾਸ ਰੂਪ ਵਖਾਈਆ। ਜਨ ਭਗਤਾਂ ਵਸੇ ਸਦਾ ਪਾਸ, ਹਰਿ ਜੂ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਸ਼ਾਹ ਪਾਤਸ਼ਾਹ ਬਣਿਆ ਭੂਪਾ, ਭੂਪ ਇਕੋ ਨਜ਼ਰੀ ਆਈਆ। ਖੇਲੇ ਖੇਲ ਬਿਨ ਰੰਗ ਰੂਪਾ, ਸਤਿ ਸਰੂਪਾ

ਸਤਿ ਸਤਿਵਾਦੀ ਰੂਪ ਵਟਾਈਆ। ਦਹਿ ਦਿਸ਼ਾ ਲੇਖਾ ਜਾਣੇ ਚਾਰੇ ਕੂਟਾ, ਆਪਣੀ ਧਾਰ ਜਣਾਈਆ। ਜਨ ਭਗਤਾਂ ਖ਼ਾਲੀ ਭਰੇ ਠੂਠਾ, ਵਸਤ ਅਮੋਲਕ ਇਕ ਵਰਤਾਈਆ। ਜੁਗ ਜਨਮ ਦਾ ਬੈਠਾ ਰੂਠਾ, ਰੁਠੜਾ ਲਏ ਮਿਲਾਈਆ। ਪ੍ਰੇਮ ਪਿਆਰ ਦਾ ਜੋ ਜਨ ਭੁੱਖਾ, ਤਿਸ ਅੰਤਰ ਆਤਮ ਦਰਸ ਦਿਖਾਈਆ। ਇਕੀਆਂ ਅੰਦਰ ਹਰਿ ਜੂ ਲੁਕਾ, ਲੁਕਵੀ ਖੇਲ ਰਚਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ ਸਾਡਾ ਪੈਂਡਾ ਮੁੱਕਾ, ਤੇਰੇ ਦਰ ਤੇ ਸੀਸ ਝੁਕਾਈਆ। ਸ੍ਰੀ ਭਗਵਾਨ ਕਹੇ ਸਭ ਦਾ ਬੂਟਾ ਸੁੱਕਾ, ਹਰਿਆ ਸਿੰਚ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਾਵਣ ਅੰਗੂਠਾ, ਅਸ਼ਟਾਮ ਆਪਣਾ ਆਪ ਭਰਾਈਆ। ਤੇਰੇ ਦੁਆਰੇ ਹੋਏ ਨਾ ਕੋਈ ਝੂਠਾ, ਸਚ ਸਚ ਤੇਰੀ ਸਰਨਾਈਆ। ਸਦੀ ਬੀਸਵੀਂ ਸਭ ਦਾ ਮੂਧਾ ਠੂਠਾ, ਖ਼ਾਲੀ ਪਿਆਲੇ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਚਰਨਾਂ ਲੈਣਾ ਰਖਾਈਆ। ਚਰਨਾਂ ਕੋਲ ਲੈਣਾ ਰੱਖ, ਮਿਲੇ ਸਰਨ ਸਰਨਾਇਆ। ਤੇਰੇ ਨਾਲੋਂ ਨਾ ਹੋਈਏ ਵੱਖ, ਮੇਰੇ ਬੇਪਰਵਾਹਿਆ। ਮਿਲਦੀ ਰਹੇ ਤੇਰੇ ਨਾਲ ਅੱਖ, ਅੱਖ ਅੱਖ ਨਾਲ ਮਿਲਾਇਆ। ਸਾਡਾ ਲਹਿਣਾ ਦੇ ਦੇ ਹੱਕ, ਹੱਕ ਆਪਣਾ ਮੰਗ ਮੰਗਾਇਆ। ਤੇਰਾ ਦਰਸਨ ਲਈਏ ਤੱਕ, ਦੀਦਾਰ ਇਕੋ ਨਜ਼ਰੀ ਆਇਆ। ਤੇਰਾ ਵੇਖ ਦੁਆਰਾ ਲੰਘ, ਭਗਵਾਨ ਸਾਚੇ ਖ਼ੁਸ਼ੀ ਮਨਾਇਆ। ਲੱਖ ਚੁਰਾਸੀ ਛੱਡ ਕੇ ਜਗਤ, ਘਰ ਸੱਚਾ ਤੇਰਾ ਭਾਇਆ। ਪੰਦਰਾਂ ਕੱਤਕ ਆਇਆ ਵਕ਼ਤ, ਵੇਲਾ ਰੁੱਤ ਨਾਲ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇਂ ਭਗਤ ਵਡਿਆਇਆ। ਭਗਤ ਵਡਿਆਈ ਕਰ ਵੱਡਾ, ਸਿਫ਼ਤ ਦਿਆਂ ਜਣਾਈਆ। ਪਾਰ ਕਰ ਕੇ ਜਗਤ ਹੱਦਾ, ਹਰਿਜਨ ਸਾਚੇ ਰਿਹਾ ਉਠਾਈਆ। ਜਾਮ ਪਿਆਲਾ ਦੇ ਕੇ ਅੰਮ੍ਰਿਤ ਮਧਾ, ਸਤਿ ਸਰੂਰ ਰਿਹਾ ਵਖਾਈਆ। ਏਥੇ ਓਥੇ ਰੱਖ ਕੇ ਲੱਜਾ, ਸਿਰ ਆਪਣਾ ਹੱਥ ਟਿਕਾਈਆ। ਨਿਰਗੁਣ ਹੋ ਕੇ ਆਏ ਭੱਜਾ, ਬੇਪਰਵਾਹ ਫੇਰਾ ਪਾਈਆ। ਜਨ ਭਗਤ ਰਹੇ ਨਾ ਕੋਈ ਲੱਜਾ, ਹੱਯਾ ਹੱਯਾਤੀ ਵਿਚੋਂ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿ ਦੇਵੇ ਮਾਣ ਵਡਿਆਈਆ। ਇਕੀ ਕਹੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਦੋ ਜਹਾਨ ਸ਼ਬਦ ਸ਼ਨਵਾਈਆ। ਸ੍ਰੀ ਭਗਵਾਨ ਕਹੇ ਮੇਰਾ ਭਗਤ ਸਦਾ ਸਦ ਰਹੇ, ਮਰੇ ਨਾ ਜੰਮੇ ਫੇਰਾ ਪਾਈਆ। ਨਿਤ ਨਵਿਤ ਮੇਰੀ ਚਰਨੀ ਬਹੇ, ਘਰ ਸਾਚੇ ਸੋਭਾ ਪਾਈਆ। ਇਕੋ ਨਾਮ ਧੁਰ ਦਾ ਲਏ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਹਰਿ ਸਰਨਾਈ ਸਾਚੀ ਢਹੇ, ਮਾਣ ਅਭਿਮਾਨ ਮਿਟਾਈਆ। ਜਨ ਭਗਤਾਂ ਵਿਚ ਰਲ ਕੇ ਬਹੇ, ਮਨਮੁਖ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਭਗਤ ਕਹੇ ਮੇਰਾ ਭਗਵਾਨ ਸੱਚਾ, ਸੱਚੀ ਕਰੇ ਪੜ੍ਹਾਈਆ। ਭਗਵਾਨ ਕਹੇ ਮੇਰਾ ਭਗਤ ਬੱਚਾ, ਬਚਪਨ ਆਪਣੀ ਝੋਲੀ ਪਾਈਆ। ਭਗਤ ਕਹੇ ਮੇਰਾ ਭਗਵਾਨ ਵੱਡਾ, ਵੱਡੀ ਤੇਰੀ ਸ਼ਰਨਾਈਆ। ਭਗਵਾਨ ਕਹੇ ਮੇਰਾ ਭਗਤ ਨੱਢਾ, ਜਿਸ ਨਾਲ ਮਿਲ ਕੇ ਖ਼ੁਸ਼ੀ ਮਨਾਈਆ। ਭਗਤ ਕਹੇ ਭਗਵਾਨ ਦੇਵੇ ਸੱਦਾ, ਅੰਤਰ ਆਤਮ ਆਵਾਜ਼ ਲਗਾਈਆ। ਭਗਵਾਨ ਕਹੇ ਮੈਂ ਭਗਤਾਂ ਬੱਧਾ, ਜੁਗ ਜੁਗ ਆਪਣਾ ਫੇਰਾ ਪਾਈਆ। ਭਗਤ ਕਹੇ ਭਗਵਾਨ ਰੱਖੇ ਲੱਜਾ, ਪੰਦਰਾਂ ਕੱਤਕ ਰੁੱਤ ਸੁਹਾਈਆ। ਭਗਵਾਨ ਕਹੇ ਮੈਂ ਭਗਤਾਂ ਪ੍ਰੇਮ ਅੰਦਰ ਬੱਧਾ, ਆਪਣਾ ਆਪ ਨਾ ਕੁਛ ਵਖਾਈਆ। ਦੋਹਾਂ ਮਿਲ ਕੇ ਦਿਤੀ ਗੰਢਾ,

ਗੰਢ ਇਕ ਦੂਜੇ ਨਾਲ ਪਵਾਈਆ। ਭਗਤ ਭਗਵਾਨ ਦੋਹਾਂ ਵਿਚੋਂ ਕੋਈ ਨਾ ਹੋਵੇ ਰੰਡਾ, ਜੋੜੀ ਰਹਿ ਕੇ ਖ਼ੁਸ਼ੀ ਮਨਾਈਆ। ਭਗਵਾਨ ਰੂਪ ਬਣ ਕੇ ਬੰਦਾ, ਬੰਦਾ ਬੰਦਗੀ ਦਏ ਜਣਾਈਆ। ਬੰਦਾ ਹੋ ਕੇ ਬਣੇ ਅੰਧਾ, ਦੇਵੇ ਹਰਿ ਭੁਲਾਈਆ। ਏਸੇ ਕਰ ਕੇ ਸਹਿਬ ਸਤਿਗੁਰ ਜਨ ਭਗਤਾਂ ਖੋਲ੍ਹੇ ਕੁੰਡੀ ਜਿੰਦਾ, ਬਜਰ ਕਪਾਟੀ ਪੜਦਾ ਆਪ ਉਠਾਈਆ। ਅੱਠੇ ਪਹਿਰ ਦਰਸਨ ਦੇਂਦਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸ਼ਬਦ ਵਿਚ ਸਭ ਕੁਛ ਕਹਿੰਦਾ, ਹੁਕਮੇ ਆਪ ਜਣਾਈਆ। ਜਨ ਸੁੱਤਿਆਂ ਰਾਤੀਂ ਘਰ ਵਿਚ ਬਹਿੰਦਾ, ਦਰ ਆਪਣਾ ਫੇਰਾ ਪਾਈਆ। ਜਿਸ ਵੇਲੇ ਜਨ ਭਗਤਾਂ ਵੇਖੇ ਪਾਸਾ ਢਹਿੰਦਾ, ਫੜ ਬਾਂਹੋਂ ਲਏ ਉਠਾਈਆ। ਆਓ ਵੇਖੋ ਭਗਤ ਕੋਲ ਭਗਵਨ ਰਹਿੰਦਾ, ਜਿਸ ਸਾਚੀ ਬਣਤ ਬਣਾਈਆ। ਸਭ ਦਾ ਭਾਣਾ ਸਿਰ ਤੇ ਸਹਿੰਦਾ, ਸਿਰ ਆਪਣੇ ਭਾਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਪੰਦਰਾਂ ਕੱਤਕ ਖੋਲ੍ਹ ਦਰ, ਦਰ ਦਰਵਾਜ਼ਾ ਭਗਤ ਦਿਤੇ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਬਲੀ ਬਲਵਾਨ, ਸਤਿ ਉਠਾਏ ਇਕ ਨਿਸ਼ਾਨ, ਦੋ ਜਹਾਨਾਂ ਆਪ ਝੁਲਾਈਆ। ਦਰ ਸੰਗਤ ਕਰੇ ਪਰਵਾਨ, ਲੇਖਾ ਮੁੱਕੇ ਜੀਵ ਜਹਾਨ, ਮੰਦਰ ਚੜ੍ਹ ਕੇ ਸਚ ਮਕਾਨ, ਮੰਜ਼ਲ ਅੰਤਮ ਆਪ ਮੁਕਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਖ਼ੁਸ਼ੀ ਵਿਚ ਸਦਾ ਸਮਾਣ, ਰੋਗ ਸੋਗ ਨਾ ਕੋਇ ਰਖਾਈਆ। ਜਿਨ੍ਹਾਂ ਮਿਲਿਆ ਸ੍ਰੀ ਭਗਵਾਨ, ਤਿਨ੍ਹਾਂ ਦੇਵੇ ਸਾਮ੍ਹਣੇ ਸਭ ਦੇ ਦਾਨ, ਚੋਰੀ ਯਾਰੀ ਠੱਗੀ ਨਾ ਕੋਇ ਕਮਾਈਆ। ਨਾ ਸਮਝਣ ਜੀਵ ਸ਼ੈਤਾਨ, ਸ਼ਰਅ ਮਨ ਨਾਲ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਖ਼ਤਮ ਕਰ ਮੈਦਾਨ, ਅੱਗੇ ਡੰਕਾ ਫ਼ਤਹਿ ਗੋਬਿੰਦ ਦਏ ਵਜਾਈਆ।