ਪੁਸਤਕਾਲਾਭਾਗ ੧੫

੨ ਮੱਘਰ ੨੦੨੦ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ

ਨਿਰਗੁਣ ਨਿਰਵੈਰ ਪ੍ਰਭ ਤੇਰਾ ਨਾਤਾ, ਨਿਰਧਨ ਸਰਧਨ ਦਏ ਵਡਿਆਈਆ। ਉਤਮ ਕਰੇ ਗੁਰਮੁਖ ਜਾਤਾ, ਲੇਖਾ ਚੁੱਕੇ ਜਗਤ ਲੋਕਾਈਆ। ਨਾਮ ਅਗੰਮ ਦੇਵੇ ਦਾਤਾ, ਦਾਤਾ ਦਾਨੀ ਝੋਲੀ ਪਾਈਆ। ਬੋਧ ਅਗਾਧ ਸੁਣਾਏ ਗਾਥਾ, ਧੁਰ ਦੀ ਸਚ ਪੜ੍ਹਾਈਆ। ਕੂੜੀ ਕਿਰਿਆ ਮੇਟੇ ਰੈਣ ਅੰਧੇਰੀ ਰਾਤਾ, ਸਤਿ ਸਤਿਵਾਦੀ ਚੰਦ ਚਮਕਾਈਆ। ਜਨ ਭਗਤਾਂ ਬਣ ਕੇ ਪਿਤਾ ਮਾਤਾ, ਪੂਤ ਸਪੂਤ ਗੋਦ ਉਠਾਈਆ। ਜਨਮ ਜਨਮ ਦੀ ਪੂਰੀ ਕਰੇ ਖ਼ਾਹਸ਼ਾ, ਆਸਾ ਤ੍ਰਿਸਨਾ ਮੇਟ ਮਿਟਾਈਆ । ਘਰ ਗੋਪੀ ਕਾਹਨ ਮੰਡਲ ਮੰਡਪ ਸੁਰਤੀ ਸ਼ਬਦ ਵਖਾਏ ਰਾਸਾ, ਨਟੂਆ ਆਪਣਾ ਸਾਂਗ ਵਰਤਾਈਆ। ਇਕ ਇਕੇਲਾ ਸਦਾ ਨਵੇਲਾ ਪੁਰਖ ਸਮਰਥ ਵਸੇ ਪਾਸਾ, ਬੇਪਰਵਾਹ ਵਿਛੜ ਨਾ ਜਾਈਆ। ਹੋਏ ਸਹਾਈ ਦੀਨਨ ਦੀਨ ਨਾਥ ਅਨਾਥਾਂ, ਦੀਨਾਂ ਨਾਥ ਦਇਆ ਕਮਾਈਆ। ਭੇਵ ਅਭੇਦਾ ਅਗੰਮ ਅਥਾਹ ਖੋਲ੍ਹੇ ਇਕ ਖੁਲਾਸਾ, ਖ਼ਸੂਸੀਅਤ ਆਪਣੀ ਦਏ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਵਣਹਾਰਾ ਲੱਖ ਚੁਰਾਸੀ ਰਾਥਾ, ਰਥ ਰਥਵਾਹੀ ਇਕੋ ਨਜ਼ਰੀ ਆਈਆ। ਦੋ ਜਹਾਨ ਸਚ ਵਖਾਏ ਤੀਰਥ ਤਾਟਾ, ਘਾਟ ਇਕੋ ਸੋਭਾ ਪਾਈਆ। ਨਿਰਗੁਣ ਸਰਗੁਣ ਪੂਰੀ ਕਰੇ ਵਾਟਾ, ਪਾਂਧੀ ਨਜ਼ਰ ਕੋਇ ਨਾ ਆਈਆ। ਨੂਰ ਜੋਤ ਪਰਕਾਸਾ, ਪਰਕਾਸ਼ਵਾਨ

ਨੂਰ ਇਲਾਹੀਆ। ਖੇਲੇ ਖੇਲ ਪ੍ਰਿਥਮੀ ਆਕਾਸਾ, ਗਗਨ ਮੰਡਲ ਸੋਭਾ ਪਾਈਆ। ਰਵ ਸਸ ਸੂਰਜ ਚੰਨ ਸਤਾਰ ਵੇਖੇ ਤਮਾਸ਼ਾ, ਤਮਾਸ਼ਬੀਨ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਰੰਗ ਰੰਗਾਈਆ। ਸਾਚੇ ਘਰ ਰੰਗ ਅਵੱਲਾ, ਸਚਖੰਡ ਨਿਵਾਸੀ ਆਪ ਰਖਾਈਆ। ਪੁਰਖ ਅਬਿਨਾਸ਼ੀ ਇਕ ਇਕੱਲਾ, ਬੇਪਰਵਾਹ ਡੇਰਾ ਲਾਈਆ। ਸਚ ਸਿੰਘਾਸਣ ਧੁਰ ਦਾ ਮੱਲਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਧੁਰ ਸੰਦੇਸ ਆਦਿ ਜੁਗਾਦਿ ਘੱਲਾ, ਗੁਰ ਅਵਤਾਰ ਕਰ ਪੜ੍ਹਾਈਆ। ਪੀਰ ਪੈਗ਼ੰਬਰ ਫੜਾਏ ਪੱਲਾ, ਭਗਤ ਭਗਵਾਨ ਅੰਗ ਲਗਾਈਆ। ਸੰਤ ਸਾਜਣ ਨਿਰਗੁਣ ਸਰਗੁਣ ਰੱਲਾ, ਜੋਤੀ ਸ਼ਬਦੀ ਜੋੜ ਜੁੜਾਈਆ। ਗੁਰਮੁਖ ਗੁਰਸਿਖ ਵਖਾਏ ਨਿਹਚਲ ਧਾਮ ਅਟੱਲਾ, ਊਚੋ ਊਚ ਸੋਭਾ ਪਾਈਆ। ਪਾਵੇ ਸਾਰ ਜਲਾਂ ਥਲਾਂ, ਜਲ ਥਲ ਮਹੀਅਲ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਜੋਤ ਸ਼ਬਦੀ ਵਡਿਆਈ ਵਡ, ਜੁਗ ਚੌਕੜੀ ਰਹੇ ਜਗ ਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਰਾਹ ਰਹੇ ਤੱਕ, ਤੱਕਵਾ ਓਟ ਇਕੋ ਇਕ ਰਖਾਈਆ। ਤੇਰੇ ਹੱਥ ਹਕੀਕਤ ਹੱਕ, ਹਕੂਕ ਵੰਡੇਂ ਬੇਪਰਵਾਹੀਆ। ਸੂਰਜ ਚੰਨ ਕੋਹ ਕਰੋੜੀ ਚਲ ਚਲ ਗਏ ਥੱਕ, ਤੇਰਾ ਪੰਧ ਨਾ ਕੋਇ ਮੁਕਾਈਆ। ਨਿਰਗੁਣ ਸਰਗੁਣ ਤੇਰਾ ਨਾਉਂ ਨਿਰੰਕਾਰ ਪੜ੍ਹ ਪੜ੍ਹ ਗਏ ਅੱਕ, ਰਸਨਾ ਜਿਹਵਾ ਬੱਤੀ ਦੰਦ ਢੋਲੇ ਗਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਮੱਥੇ ਗਏ ਘਸ, ਤੇਰਾ ਮਸਤਕ ਟਿੱਕਾ ਜੋਤ ਲਲਾਟ ਨਜ਼ਰ ਕੋਇ ਨਾ ਆਈਆ। ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਮਿਟੀ ਨਾ ਵੱਟ, ਬੰਨਾਂ ਸਕੇ ਨਾ ਕੋਇ ਤੁੜਾਈਆ। ਚੌਦਾਂ ਲੋਕ ਚੋਦਾਂ ਤਬਕ ਰਹੇ ਨੱਸ, ਸਾਰੇ ਭੱਜਣ ਉਠ ਉਠ ਵਾਹੋ ਦਾਹੀਆ। ਪੂਰੀ ਹੋਈ ਨਾ ਕਿਸੇ ਆਸ, ਆਸਾ ਸਭ ਦੀ ਨਾਲ ਮਿਲਾਈਆ। ਉਚੀ ਕੂਕ ਪੁਕਾਰ ਕਹਿ ਕੇ ਗਏ ਪੁਰਖ ਅਬਿਨਾਸ਼, ਨਿਰਗੁਣ ਆਵੇ ਬੇਪਰਵਾਹੀਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਕਰੇ ਦਾਸੀ ਦਾਸ, ਧੁਰ ਦਾ ਹੁਕਮ ਇਕ ਵਰਤਾਈਆ। ਭੇਵ ਅਭੇਦਾ ਅਛਲ ਅਛੇਦਾ ਜਨ ਭਗਤਾਂ ਕਰੇ ਬੰਦ ਖ਼ਲਾਸ, ਬੰਦੀਖ਼ਾਨਾ ਤੋੜ ਤੁੜਾਈਆ। ਅੰਤਰ ਆਤਮ ਪਰਮਾਤਮ ਵੇਖੇ ਮਾਰ ਝਾਤ, ਤਾਕੀ ਬੰਦ ਕਿਵਾੜੀ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਨਿਰੰਕਾਰ, ਨਿਰਗੁਣ ਏਕੋ ਏਕ ਖੇਲ ਕਰਾਇੰਦਾ। ਲਹਿਣਾ ਦੇਣਾ ਪੂਰਬ ਸਭ ਦੀ ਝੋਲੀ ਦੇਵੇ ਡਾਰ, ਨੇਤਰ ਲੋਚਣ ਨੈਣ ਵੇਖ ਵਖਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਦੋ ਜਹਾਨਾਂ ਨਾਅਰਾ ਇਕ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਕੇ ਖ਼ਬਰਦਾਰ, ਧੁਰ ਸੰਦੇਸਾ ਰਾਗ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਧਾਰ, ਧੁਰ ਦੀ ਧਾਰ ਆਪ ਵਖਾਇੰਦਾ। ਸਾਚੇ ਤਖ਼ਤ ਬੈਠ ਸਿਰਜਣਹਾਰ, ਸਿਰ ਸਿਰ ਆਪਣਾ ਹੱਥ ਟਿਕਾਇੰਦਾ। ਹੁਕਮ ਦੇਵੇ ਏਕਾ ਵਾਰ, ਏਕੰਕਾਰ ਆਪ ਜਣਾਇੰਦਾ। ਸਾਰੇ ਬਰਦੇ ਬਣੋ ਗ਼ੁਲਾਮ, ਅਮਾਮ ਇਕੋ ਨਜ਼ਰੀ ਆਇੰਦਾ। ਦਰ ਸਜਦਾ ਕਰੋ ਸਲਾਮ, ਨਿਵਣ ਸੋ ਅੱਖਰ ਇਕ ਦ੍ਰਿੜਾਇੰਦਾ। ਚਾਰ ਜੁਗ ਦੀ ਪਿਛਲੀ ਕੀਤੀ ਹੋਈ ਹਰਾਮ, ਸਤਿਜੁਗ ਸਾਚਾ ਰਾਹ ਜਣਾਇੰਦਾ। ਏਕੋ ਇਸ਼ਟ ਸ੍ਰੀ ਭਗਵਾਨ, ਦ੍ਰਿਸ਼ਟ ਸਭ ਨੂੰ ਆਪ ਵਖਾਇੰਦਾ। ਪੰਜ ਤਤ ਕੋਇ ਨਾ ਦਿਸੇ ਕਾਹਨ, ਨਿਰਗੁਣ ਘਨਈਆ ਇਕੋ ਨਜ਼ਰੀ ਆਇੰਦਾ। ਕਾਇਆ ਚੋਲੀ ਕੋਈ ਨਾ ਦਿਸੇ ਰਾਮ, ਰਮਿਆ ਇਕੋ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ

ਆਪਣੀ ਵੰਡ ਵੰਡਾਇੰਦਾ। ਹਰਿ ਕਰਤਾ ਵੱਡਾ ਖੇਲ ਅਵੱਲਾ, ਆਲਮੀਨ ਕਰਾਈਆ। ਦਸਤਗੀਰ ਦਸਤ ਬਦਸਤ ਫੜਾਏ ਪੱਲਾ, ਹਸਤ ਕੀਟ ਭੇਵ ਚੁਕਾਈਆ। ਸਚ ਦੁਆਰੇ ਏਕੋ ਖਲਾ, ਖ਼ਾਲਕ ਖ਼ਲਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜਨਮ ਦਾ ਲਹਿਣਾ ਰਿਹਾ ਚੁਕਾਈਆ। ਜੁਗ ਜਨਮ ਦਾ ਲਹਿਣਾ ਮਾਤ, ਹਰਿ ਮਿੱਤਰ ਪਿਆਰਾ ਆਪ ਚੁਕਾਈਆ। ਜਨ ਭਗਤਾਂ ਦੇਵੇ ਧੁਰ ਦੀ ਦਾਤ, ਵਸਤ ਅਮੋਲਕ ਝੋਲੀ ਪਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਾਚਾ ਨੂਰ ਦਏ ਦਰਸਾਈਆ। ਇਕ ਸੁਣਾਏ ਅਗੰਮੀ ਗਾਥ, ਧੁਰ ਸੰਦੇਸਾ ਰਾਗ ਅਲਾਈਆ। ਨਿਰਗੁਣ ਨਿਰਗੁਣ ਵਸੇ ਸਾਥ, ਸਰਗੁਣ ਸਰਗੁਣ ਜੋੜ ਜੁੜਾਈਆ। ਸਾਚੀ ਸੇਜਾ ਭੋਗ ਬਲਾਸ, ਆਤਮ ਅੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਚ ਦੁਆਰੇ ਇਕ ਵਡਿਆਈਆ। ਸਚ ਦੁਆਰੇ ਸੋਭਾਵੰਤ, ਸੋ ਸੁਆਮੀ ਖੇਲ ਕਰਾਇੰਦਾ। ਧੁਰਦਰਗਾਹੀ ਇਕੋ ਕੰਤ, ਨਰ ਨਰਾਇਣ ਨਜ਼ਰੀ ਆਇੰਦਾ। ਲੱਖ ਚੁਰਾਸੀ ਜੀਵ ਜੰਤ, ਸਾਧ ਸੰਤ ਆਪ ਪਰਨਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਆਪ ਸਮਝਾਇੰਦਾ। ਮੁੱਲਾਂ ਸ਼ੇਖ਼ ਮਸਾਇਕ ਬਣ ਕੇ ਪੰਡਤ, ਸਾਚੀ ਸਿਖਿਆ ਆਪ ਦ੍ਰਿੜਾਇੰਦਾ। ਦੂਜੇ ਦਰ ਨਾ ਜਾਏ ਮੰਗਤ, ਦੇਵਣਹਾਰ ਵੇਸ ਵਟਾਇੰਦਾ। ਲੇਖਾ ਜਾਣ ਜੇਰਜ ਅੰਡਜ, ਉਤਭੁਜ ਸੇਤਜ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਸਚਖੰਡ ਦੁਆਰ, ਨਿਰਗੁਣ ਸਰਗੁਣ ਦਇਆ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣ ਭਿਖਾਰ, ਦਰ ਬੈਠੇ ਸੀਸ ਝੁਕਾਈਆ। ਚਰਨ ਕਵਲ ਕਰਨ ਨਿਮਸਕਾਰ, ਨੇਤਰ ਰੋਵਣ ਮਾਰਨ ਧਾਹੀਆ। ਕਰਨੀ ਕਰ ਸਿਰਜਣਹਾਰ, ਸ਼ਾਹ ਪਾਤਸ਼ਾਹ ਤੇਰੀ ਸ਼ਹਿਨਸ਼ਾਹੀਆ। ਕਲਜੁਗ ਅੰਤਮ ਹੋਏ ਖ਼ੁਆਰ, ਜਗਤ ਸਮਾਜ ਪਈ ਲੜਾਈਆ। ਸ੍ਰਿਸ਼ਟ ਸਬਾਈ ਹੋਈ ਵਿਭਚਾਰ, ਸਾਚਾ ਰਾਹ ਨਾ ਕੋਇ ਦਰਸਾਈਆ। ਭਰਮੇ ਭੁੱਲਾ ਸਰਬ ਸੰਸਾਰ, ਭਾਂਡਾ ਭਰਮ ਨਾ ਕੋਇ ਭੰਨਾਈਆ। ਤੇਰਾ ਕਰੇ ਨਾ ਕੋਈ ਪਿਆਰ, ਪ੍ਰੀਤੀ ਪ੍ਰੀਤਮ ਤੋੜ ਨਾ ਕੋਇ ਨਿਭਾਈਆ। ਤੇਰਾ ਕਰੇ ਨਾ ਕੋਈ ਦੀਦਾਰ, ਦੀਦ ਈਦ ਚੰਦ ਨਾ ਕੋਇ ਚਮਕਾਈਆ। ਗ਼ਫ਼ਲਤ ਵਿਚ ਸੁੱਤਾ ਸੰਸਾਰ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਚਾਰ ਵਰਨ ਅਠਾਰਾਂ ਬਰਨ ਉਚੀ ਕੂਕ ਕਰਨ ਪੁਕਾਰ, ਨਾਅਰਾ ਇਕੋ ਇਕ ਜਣਾਈਆ। ਤੋਬਾ ਤੋਬਾ ਪਰਵਰਦਿਗਾਰ, ਸਚ ਤੌਫ਼ੀਕ ਤੋਹੇ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਨਿਰਗੁਣ ਨਿਰਗੁਣ ਮੰਗ ਮੰਗਾਈਆ। ਨਿਰਗੁਣ ਮੰਗੇ ਨਿਰਗੁਣ ਦਾਨ, ਨਿਰਗੁਣ ਨਿਰਗੁਣ ਝੋਲੀ ਪਾਈਆ। ਨਿਰਗੁਣ ਸਖ਼ੀ ਨਿਰਗੁਣ ਕਾਹਨ, ਨਿਰਗੁਣ ਗੋਪੀ ਰਿਹਾ ਹੰਡਾਈਆ। ਨਿਰਗੁਣ ਮੰਦਰ ਨਿਰਗੁਣ ਮਕਾਨ, ਨਿਰਗੁਣ ਬੈਠਾ ਆਸਣ ਲਾਈਆ। ਨਿਰਗੁਣ ਨਾਦ ਸ਼ਬਦ ਧੁਨਕਾਨ, ਨਿਰਗੁਣ ਸਾਚਾ ਰਾਗ ਸੁਣਾਈਆ। ਨਿਰਗੁਣ ਪੀਣ ਨਿਰਗੁਣ ਖਾਣ, ਨਿਰਗੁਣ ਆਸਾ ਤ੍ਰਿਸਨਾ ਵੇਖ ਵਖਾਈਆ। ਨਿਰਗੁਣ ਖੇਲ ਦੋ ਜਹਾਨ, ਨਿਰਗੁਣ ਲੱਖ ਚੁਰਾਸੀ ਡੇਰਾ ਲਾਈਆ। ਨਿਰਗੁਣ ਨਿਰਗੁਣ ਸਕੇ ਨਾ ਕੋਇ ਪਛਾਣ, ਬੇਪਹਿਚਾਨ ਬੈਠਾ ਮੁਖ ਛੁਪਾਈਆ। ਕਲਜੁਗ ਅੰਤਮ ਨਿਰਗੁਣ ਨਿਰਗੁਣ ਕਰੇ ਪਰਵਾਨ, ਸਰਗੁਣ ਸਰਗੁਣ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਨਿਰਗੁਣ ਕਹੇ ਮੇਰੇ ਦਾਤਾਰ,

ਨਿਰਗੁਣ ਤੇਰੀ ਆਸ ਰਖਾਈਆ। ਆਤਮ ਕਹੇ ਪਰਮਾਤਮ ਯਾਰ, ਪਰਮ ਪੁਰਖ ਤੇਰੀ ਵਡਿਆਈਆ। ਲੋਕਮਾਤ ਵਿਛੜੀ ਤੇਰੀ ਧਾਰ, ਤੁਧ ਬਿਨ ਸਕੇ ਨਾ ਕੋਇ ਮਿਲਾਈਆ। ਆ ਵੇਖ ਮਿੱਤਰ ਪਿਆਰ, ਮਿਹਰਵਾਨ ਨੈਣ ਉਠਾਈਆ। ਲੱਖ ਚੁਰਾਸੀ ਅੰਦਰ ਵੜ ਕੇ ਰੋਵੇ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਈਆ। ਆਤਮ ਕੁਰਲਾਵੇ ਮਾਰੇ ਧਾਹ, ਕੂਕ ਕੂਕ ਜਣਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਤੇਰੀ ਅੱਖ ਨਾ ਕੋਇ ਖੁਲ੍ਹਾਈਆ। ਜੁਗ ਚੌਕੜੀ ਬੀਤੇ ਵਿਚ ਜਹਾਂ, ਕਲਜੁਗ ਅੰਤਮ ਗਿਆ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਕੇ ਗਏ ਬਿਆਂ, ਲੇਖਾ ਲਿਖ ਕੇ ਕਲਮ ਸ਼ਾਹੀਆ। ਕਲਜੁਗ ਅੰਤਮ ਆਵੇ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਫੇਰਾ ਪਾਈਆ। ਜੋਤੀ ਜਾਮਾ ਵੇਸ ਵਟਾ, ਕਲ ਕਲਕੀ ਰੂਪ ਦਰਸਾਈਆ। ਸਾਚੀ ਸਖ਼ੀ ਲਏ ਪਰਨਾ, ਪਰਮ ਪੁਰਖ ਬੇਪਰਵਾਹੀਆ। ਅੰਤਰ ਗੰਢ ਦਏ ਬੰਧਾ, ਤੋੜ ਸਕੇ ਨਾ ਕੋਇ ਲੋਕਾਈਆ। ਸਾਚਾ ਛੰਦ ਦਏ ਸੁਣਾ, ਮੇਰਾ ਤੇਰਾ ਢੋਲਾ ਗਾਈਆ। ਅਨੰਦ ਕਾਰਜ ਦਏ ਕਰਾ, ਅਨੰਦ ਅਨੰਦ ਵਿਚ ਰਖਾਈਆ। ਲੱਖ ਚੁਰਾਸੀ ਕੂੜੀ ਕਿਰਿਆ ਗੰਢ ਦਏ ਮੁਕਾ, ਜਨਮ ਮਰਨ ਮਾਤ ਗਰਭ ਫੇਰ ਨਾ ਆਈਆ। ਸਾਚੀ ਸਿਖਿਆ ਦਏ ਦ੍ਰਿੜਾ, ਚਾਰ ਵਰਨ ਆਪ ਸਮਝਾਈਆ। ਜਿਨ੍ਹਾਂ ਮਿਲੇ ਪੁਰਖ ਬੇਪਰਵਾਹ, ਨਿਰਗੁਣ ਸਰਗੁਣ ਲਏ ਜਗਾਈਆ। ਏਥੇ ਓਥੇ ਬਣ ਮਲਾਹ, ਬੇੜੀ ਨਈਆ ਨੌਕਾ ਪਾਰ ਕਰਾਈਆ। ਕੋਟ ਜਨਮ ਦੇ ਬਖ਼ਸ਼ ਗੁਨਾਹ, ਪੁਨੀਤ ਪਤਤ ਪਾਕ ਇਕੋ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਆਤਮ ਆਪਣਾ ਰੰਗ ਰੰਗਾਈਆ। ਆਤਮ ਸੁਣ ਪਰਮਾਤਮ ਬੋਲ, ਨਿਰਗੁਣ ਧਾਰ ਆਪ ਜਣਾਇੰਦਾ। ਨਿਤ ਨਵਿਤ ਵਸਾਂ ਤੇਰੇ ਕੋਲ, ਸੁਹੰਜਣੀ ਸੇਜ ਨਾ ਕੋਇ ਜਣਾਇੰਦਾ। ਜੁਗ ਚੌਕੜੀ ਤੋਲਾਂ ਪੂਰਾ ਤੋਲ, ਨਾਮ ਕੰਡਾ ਹੱਥ ਉਠਾਇੰਦਾ। ਸਚ ਸੁਣਾਵਾਂ ਇਕੋ ਢੋਲ, ਧੁਨ ਅਨਾਦੀ ਨਾਦ ਅਲਾਇੰਦਾ। ਸਚ ਦੁਆਰਾ ਆਪਣਾ ਖੋਲ੍ਹ, ਪੜਦਾ ਇਕੋ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਆਪ ਤਕਾਇੰਦਾ। ਮਿਹਰ ਨਜ਼ਰ ਤੱਕੇ ਆਪ, ਆਪਣੀ ਦਇਆ ਕਮਾਈਆ। ਆਦਿ ਜੁਗਾਦੀ ਮਾਈ ਬਾਪ, ਪਿਤਾ ਪੁਰਖ ਵੱਡੀ ਵਡਿਆਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕੋ ਜਾਪ, ਦੂਜਾ ਨਜ਼ਰ ਕੋਇ ਨਾ ਆਈਆ। ਨਿਰਗੁਣ ਨਿਰਗੁਣ ਸੱਜਣ ਸਾਕ, ਸਰਗੁਣ ਨਾਤਾ ਪੰਜ ਤਤ ਨਜ਼ਰੀ ਆਈਆ। ਜਿਸ ਅੰਤਰ ਦੇਵੇ ਆਪਣਾ ਸਾਥ, ਸਗਲਾ ਸੰਗ ਨਿਭਾਈਆ। ਸੋ ਚੜ੍ਹੇ ਸਾਚੇ ਰਾਥ, ਸਾਚੀ ਡੋਲੀ ਇਕ ਬਹਾਈਆ। ਪਾਰ ਉਤਾਰੇ ਆਪਣੇ ਘਾਟ, ਮੰਝਧਾਰ ਨਾ ਕੋਇ ਰੁੜ੍ਹਾਈਆ। ਅੱਗੇ ਜਾ ਕੇ ਪੁੱਛੇ ਵਾਤ, ਪਿਛਲਾ ਲੇਖਾ ਦਏ ਮੁਕਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਕੋਈ ਰਹੇ ਨਾ ਨਾਰ ਕਮਜ਼ਾਤ, ਕੁਲੱਖਣੀ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਤਰਾਈਆ। ਤਾਰਨ ਕੋ ਗੁਰ ਏਕ ਸੁਆਮੀ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਆਦਿ ਜੁਗਾਦੀ ਅੰਤਰਜਾਮੀ, ਜੁਗ ਕਰਤਾ ਵੇਖ ਵਖਾਇੰਦਾ। ਸੁਰਤੀ ਸ਼ਬਦੀ ਮੇਲਾ ਹਾਣੀ ਹਾਣੀ, ਸਾਚੀ ਜੋੜੀ ਜੋੜ ਜੁੜਾਇੰਦਾ। ਦੋ ਜਹਾਨਾਂ ਅਕਥ ਕਹਾਣੀ ਬਿਨ ਰਸਨਾ ਜਿਹਵਾ ਆਪ ਸੁਣਾਇੰਦਾ। ਚਰਨ ਸਰੋਵਰ ਠੰਡਾ ਪਾਣੀ, ਅੰਮ੍ਰਿਤ ਰਸ ਜਾਮ ਪਿਆਇੰਦਾ। ਆਵਣ ਜਾਵਣ ਚੁੱਕੇ ਕਾਣੀ, ਕਾਲਖ ਟਿੱਕਾ ਮਸਤਕ ਕੂੜੀ

ਛਾਹੀ ਮੇਟ ਮਿਟਾਇੰਦਾ। ਲੇਖਾ ਚੁਕੇ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪੰਧ ਮੁਕਾਇੰਦਾ। ਭੇਵ ਖੁਲ੍ਹੇ ਚਾਰ ਬਾਣੀ, ਪਰਾ ਪਸੰਤੀ ਮਧਮ ਬੈਖਰੀ ਆਪਣਾ ਨਾਮ ਸਮਝਾਇੰਦਾ। ਜਿਸ ਜਨ ਬਖ਼ਸ਼ੇ ਚਰਨ ਕਵਲ ਧਿਆਨੀ, ਤਿਸ ਆਪਣੇ ਰੰਗ ਰੰਗਾਇੰਦਾ। ਜੀਂਵਦਿਆਂ ਜਗ ਦੇਵੇ ਅਮਰਾਪਦ ਸਚ ਨਿਸ਼ਾਨੀ, ਨਿਸ਼ਾਨਾ ਇਕੋ ਇਕ ਦਰਸਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਹਰਿ ਸੰਗਤ ਵਿਟੁਹ ਆਪ ਕੁਰਬਾਨੀ, ਤਨ ਮਾਟੀ ਖ਼ਾਕ ਭੇਟ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਆਪ ਵਖਾਇੰਦਾ। ਸਾਚੀ ਰੀਤੀ ਸਤਿਜੁਗ ਧਾਰ, ਸਤਿ ਸਤਿਵਾਦੀ ਆਪ ਜਣਾਈਆ। ਚਾਰ ਵਰਨ ਦਾ ਇਕ ਪਿਆਰ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਾ ਵੰਡ ਵੰਡਾਈਆ। ਜਗਤ ਸਮਾਜ ਕਰ ਖ਼ਵਾਰ, ਧੁਰ ਦੀ ਆਵਾਜ਼ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਵੇਖੇ ਸਤਿਗੁਰ ਸਚ, ਸਤਿ ਸਤਿਵਾਦੀ ਦਇਆ ਕਮਾਇੰਦਾ। ਸਾਢੇ ਤਿੰਨ ਕਰੋੜ ਅੰਦਰ ਰਿਹਾ ਰਚ, ਲੂੰ ਲੂੰ ਇਕੋ ਨੂਰ ਨਜ਼ਰੀ ਆਇੰਦਾ। ਘਟ ਅੰਮ੍ਰਿਤ ਦੇਵੇ ਰਸ, ਨਿਝਰ ਝਿਰਨਾ ਆਪ ਝਿਰਾਇੰਦਾ। ਭੀਤਰ ਜਾਏ ਵਸ, ਬਾਹਰੋਂ ਨਜ਼ਰ ਕੋਇ ਨਾ ਪਾਇੰਦਾ। ਦੂਰ ਦੁਰਾਡਾ ਆਵੇ ਨੱਠ, ਬਣ ਪਾਂਧੀ ਪੰਧ ਮੁਕਾਇੰਦਾ। ਲੇਖੇ ਲਾ ਬਹੱਤਰ ਨਾੜੀ ਰਤ, ਰੁਤ ਰੁਤੜੀ ਆਪ ਮਹਿਕਾਇੰਦਾ। ਜਾਨਣਹਾਰਾ ਮਿਤ ਗਤ, ਗਤ ਮਿਤ ਆਪਣੀ ਝੋਲੀ ਪਾਇੰਦਾ। ਸੰਤ ਸੁਹੇਲੇ ਸੱਜਣ ਰੱਖ, ਸਿਰ ਆਪਣਾ ਹੱਥ ਟਿਕਾਇੰਦਾ। ਕੂੜੀ ਕਿਰਿਆ ਨਾਲੋਂ ਕਰ ਕੇ ਵੱਖ, ਸਾਚਾ ਮਾਰਗ ਇਕ ਸਮਝਾਇੰਦਾ। ਸ਼ਬਦ ਅਗੰਮੀ ਚਾੜ੍ਹ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਵਖਾਇੰਦਾ। ਸਾਚੀ ਸਿਖਿਆ ਲੋਕਮਾਤ, ਸਤਿਜੁਗ ਧਾਰ ਆਪ ਬਣਾਈਆ। ਇਕੋ ਓਟ ਪੁਰਖ ਸਮਰਾਥ, ਦੂਜਾ ਨਜ਼ਰ ਕੋਇ ਨਾ ਆਈਆ। ਸਾਧ ਸੰਗਤ ਲੇਖਾ ਤੇਰੇ ਹੱਥ, ਮੁੱਲਾਂ ਸ਼ੇਖ਼ ਪੰਡਤ ਪਾਂਧਾ ਗ੍ਰੰਥੀ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਿਹਾਰਾ ਸਭ ਨੂੰ ਦਏ ਜਣਾਈਆ। ਇਕ ਵਿਹਾਰਾ ਸਾਚਾ ਖੇਲ, ਹਰਿ ਖ਼ਾਲਕ ਖ਼ਲਕ ਜਣਾਈਆ। ਨਾਰੀ ਪੁਰਸ਼ ਜਗਤ ਮੇਲ, ਆਤਮ ਪਰਮਾਤਮ ਧੁਰ ਦੀ ਧਾਰ ਸਮਝਾਈਆ। ਲੇਖਾ ਜਾਣ ਗੁਰੂ ਗੁਰ ਚੇਲ, ਚੇਲਾ ਗੁਰੂ ਦਏ ਵਡਿਆਈਆ। ਕਰੇ ਖੇਲ ਆਪ ਨਵੇਲ, ਸੱਜਣ ਸੁਹੇਲ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਕਰ ਪਰਵਾਨ, ਤਨ ਮਾਟੀ ਖ਼ਾਕੀ ਦੇਵੇ ਦਾਨ, ਜਗਤ ਨਾਤਾ ਪੁਰਖ ਬਿਧਾਤਾ ਗੁਰਮੁਖ ਸਾਥਾ ਸਗਲਾ ਸੰਗ ਬੰਧਪ ਬੰਧਨ ਵਿਚ ਬੰਦਗੀ ਆਪ ਰਖਾਈਆ। ਭਗਤ ਭਗਵਾਨ ਸਾਚੇ ਖੇੜੇ, ਸਚ ਮੰਦਰ ਸੋਭਾ ਪਾਈਆ। ਦੋਹਾਂ ਚੁੱਕੇ ਜਗਤ ਝੇੜੇ, ਝਗੜਾ ਅਵਰ ਨਾ ਕੋਇ ਜਣਾਈਆ। ਰਲ ਮਿਲ ਬੈਠੇ ਇਕੋ ਬੇੜੇ, ਪਾਤਣ ਮਾਹੀ ਬਣਿਆ ਬੇਪਰਵਾਹੀਆ। ਸਚ ਕਿਨਾਰੇ ਲੱਗਣ ਡੇਰੇ, ਤਟ ਇਕੋ ਸੋਭਾ ਪਾਈਆ। ਕਦੀ ਨਾ ਆਵੇ ਵਿਚ ਘੁਮਣ ਘੇਰੇ, ਤਾਰਨਹਾਰ ਦਇਆ ਕਮਾਈਆ। ਜੁਗ ਚੌਕੜੀ ਕਟੇ ਗੇੜੇ, ਗੇੜਾ ਆਪਣੇ ਨਾਲ ਰਖਾਈਆ। ਲੇਖੇ ਚੁੱਕਣ ਮੇਰੇ ਮੇਰੇ, ਤੇਰਾ ਤੂ ਹੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਹੋਏ ਸਹਾਈਆ। ਭਗਤ ਭਗਵਾਨ ਇਕੋ ਰੰਗ, ਹਰਿ ਕਰਤਾ ਆਪਣਾ ਆਪ ਰੰਗਾਈਆ। ਦੋਹਾਂ ਸੁਹੰਜਣੀ ਸੇਜ ਪਲੰਘ, ਘਰ ਆਤਮ ਸੋਭਾ ਪਾਈਆ। ਗ੍ਰਹਿ

ਵੱਜੇ ਨਾਮ ਸਚ ਅਨੰਦ, ਤਾਲ ਇਕੋ ਇਕ ਰਖਾਈਆ। ਗੀਤ ਅਗੰਮੀ ਧੁਰ ਦਾ ਛੰਦ, ਸੋਹਲਾ ਇਕ ਸਮਝਾਈਆ। ਸਤਿ ਸਤਿਵਾਦੀ ਸਚ ਅਨੰਦ, ਰਸ ਇਕੋ ਇਕ ਰਖਾਈਆ। ਜੁਗ ਜਨਮ ਦਾ ਮੇਟ ਪੰਧ, ਪੱਤਣ ਵੇਖੇ ਬੇਪਰਵਾਹੀਆ। ਆਤਮ ਪਰਮਾਤਮ ਪਾਏ ਗੰਢ, ਗੰਢਣਹਾਰ ਗੋਪਾਲ ਸੁਆਮੀ ਇਕੋ ਨਜ਼ਰੀ ਆਈਆ। ਮਨ ਵਾਸਨਾ ਤੋੜ ਘਮੰਡ, ਰੀਤੀ ਨੀਤੀ ਦਏ ਜਣਾਈਆ। ਕਰ ਪਰਕਾਸ਼ ਅੰਧੇਰੇ ਅੰਧ, ਸਾਚਾ ਦੀਪ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ। ਭਗਤ ਭਗਵਾਨ ਬਹਿਣ ਇਕੱਠੇ, ਸਚ ਦੁਆਰ ਵੱਜੇ ਵਧਾਈਆ। ਆਦਿ ਜੁਗਾਦਿ ਜੁਗ ਚੌਕੜੀ ਸਾਚੇ ਮਤੇ, ਸੁਲਹਕੁਲ ਸੁਲਹ ਇਕੋ ਇਕ ਰਖਾਈਆ। ਪ੍ਰੇਮ ਪ੍ਰੀਤੀ ਅੰਦਰ ਹੋਵਣ ਪੱਕੇ, ਨਾਤਾ ਸਕੇ ਨਾ ਕੋਇ ਤੁੜਾਈਆ। ਲੱਖ ਚੁਰਾਸੀ ਜੀਵ ਜੰਤ ਹੱਕੇ ਬੱਕੇ, ਹਕੀਕਤ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਭਗਤ ਭਗਵਾਨ ਇਕ ਮਹੱਲ, ਸਚ ਮਹਿਫ਼ਲ ਨਾਮ ਲਗਾਈਆ। ਸਦਾ ਸਦਾ ਸਦ ਰਹੇ ਅਟੱਲ, ਉਚ ਅਗੰਮ ਅਥਾਹ ਰਿਹਾ ਸੁਹਾਈਆ। ਜੋਤੀ ਸ਼ਬਦੀ ਧਾਰ ਰਲ, ਨਿਰਗੁਣ ਵੇਖੇ ਬੇਪਰਵਾਹੀਆ। ਕਰੇ ਖੇਲ ਪਰਗਟ ਕਲਜੁਗ ਆਪਣੀ ਕਲ, ਕਲਧਾਰੀ ਵਡ ਵਡਿਆਈਆ। ਸ਼ਾਹ ਪਾਤਸ਼ਾਹ ਅਛਲ ਅਛੱਲ, ਭੇਵ ਅਭੇਦਾ ਆਪਣੇ ਵਿਚ ਰਖਾਈਆ। ਜਨ ਭਗਤਾਂ ਉਤੋਂ ਜਾਏ ਬਲ ਬਲ, ਬਲਹਾਰੀ ਖ਼ੁਸ਼ੀ ਮਨਾਈਆ। ਨਵ ਨੌ ਚਾਰ ਹੋਇਆ ਸਵਾਲ ਹਲ, ਲੇਖਾ ਲੇਖੇ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਭਗਤ ਭਗਵਾਨ ਖੇਲ ਅਨਡਿਠ, ਜਗਤ ਨੇਤਰ ਨਜ਼ਰ ਨਾ ਆਇੰਦਾ। ਨਿਰਗੁਣ ਨਿਰਗੁਣ ਕਰੇ ਹਿਤ, ਸਰਗੁਣ ਸਰਗੁਣ ਮੇਲ ਮਿਲਾਇੰਦਾ। ਕਰ ਖੇਲ ਅਬਿਨਾਸ਼ੀ ਅਚੁਤ, ਚੇਤਨ ਧਾਰ ਆਪ ਸਮਝਾਇੰਦਾ। ਸਚ ਸੁਹੰਜਣੀ ਸੋਹੇ ਰੁੱਤ, ਰੁੱਤ ਰੁਤੜੀ ਆਪ ਮਹਿਕਾਇੰਦਾ। ਜਨਮ ਕਰਮ ਦੀ ਲਾਹੇ ਭੁੱਖ, ਤ੍ਰਿਸਨਾ ਰੋਗ ਨਾ ਕੋਇ ਸਤਾਇੰਦਾ। ਨਾਤਾ ਤੋੜ ਮਾਤ ਗਰਭ ਕੁੱਖ, ਲੱਖ ਚੁਰਾਸੀ ਪੰਧ ਮੁਕਾਇੰਦਾ। ਸਾਚੀ ਗੋਦੀ ਆਪਣੀ ਚੁੱਕ, ਦੋ ਜਹਾਨਾਂ ਸ਼ੁਕਰ ਮਨਾਇੰਦਾ। ਨਿਰਗੁਣ ਧਾਰੋਂ ਨਿਰਵੈਰ ਉਠ, ਨਰ ਨਿਰੰਕਾਰ ਖੇਲ ਖਿਲਾਇੰਦਾ। ਜਨ ਭਗਤ ਮੀਤਾ ਆਪੇ ਲਏ ਪੁੱਛ, ਦਰ ਦਰ ਘਰ ਘਰ ਵੇਖ ਵਖਾਇੰਦਾ। ਸੰਤ ਸੁਹੇਲਾ ਕਦੇ ਨਾ ਜਾਏ ਲੁਕ, ਪੜਦਾ ਉਹਲਾ ਨਾ ਕੋਇ ਵਖਾਇੰਦਾ। ਨੀਵਾਂ ਹੋ ਕੇ ਵੇਖੇ ਨੇੜੇ ਢੁਕ, ਦੂਰ ਦੁਰਾਡਾ ਪੰਧ ਚੁਕਾਇੰਦਾ। ਉਜਲ ਕਰੇ ਭਗਤਾਂ ਮੁਖ, ਦੁਰਮਤ ਮੈਲ ਮਾਤ ਧਵਾਇੰਦਾ। ਆਤਮ ਅੰਤਰ ਦੇਵੇ ਸੁਖ, ਬਾਹਰੋਂ ਨਜ਼ਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਨੀ ਆਪ ਕਮਾਇੰਦਾ। ਭਗਤ ਭਗਵਾਨ ਕਰਨੀ ਕਰ, ਹਰਿ ਕਰਤਾ ਵਡ ਵਡਿਆਈਆ। ਸਤਿ ਸਤਿਵਾਦੀ ਖੋਲ੍ਹ ਦਰ, ਦਰ ਦਰਵੇਸ਼ ਡੇਰਾ ਲਾਈਆ। ਧੁਰ ਸੰਦੇਸ਼ ਅੱਖਰ ਪੜ੍ਹ, ਨਿਰਅੱਖਰ ਰਿਹਾ ਜਣਾਈਆ। ਸਾਚੇ ਪੌੜੇ ਮਹੱਲੇ ਚੜ੍ਹ, ਮੰਦਰ ਇਕੋ ਇਕ ਸੁਹਾਈਆ। ਸਤਿ ਸਰੂਪੀ ਹਰਿ ਜੂ ਖੜ, ਸਤਿ ਸਤਿਵਾਦੀ ਦਰਸ ਵਖਾਈਆ। ਜਨ ਭਗਤਾਂ ਬੰਨ੍ਹਾਏ ਆਪਣੇ ਲੜ, ਪੱਲੂ ਆਪਣੀ ਗੰਢ ਰਖਾਈਆ। ਸਾਚਾ ਢੋਲਾ ਲਏ ਪੜ੍ਹ, ਮੇਰਾ ਤੇਰਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਦੇਵੇ ਵਡਿਆਈ ਭਗਤ ਭਗਵਾਨ, ਦੋ ਜਹਾਨਾਂ ਸੋਭਾ ਪਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਧੁਰ ਫ਼ਰਮਾਨਾ

ਹੁਕਮ ਸੁਣਾਇੰਦਾ। ਸਚ ਸੰਦੇਸਾ ਇਕ ਗਿਆਨ ਨਾਮ ਨਿਧਾਨਾ ਝੋਲੀ ਪਾਇੰਦਾ। ਕੂੜੀ ਕਿਰਿਆ ਮੇਟੇ ਸ਼ੈਤਾਨ, ਸੰਸਾ ਰੋਗ ਸਰਬ ਮੁਕਾਇੰਦਾ। ਅੰਮ੍ਰਿਤ ਆਤਮ ਰਸ ਪੀਣ ਖਾਣ, ਤ੍ਰਿਸਨਾ ਭੁੱਖ ਨਾ ਕੋਇ ਵਧਾਇੰਦਾ। ਚਰਨ ਕਵਲ ਇਕ ਧਿਆਨ, ਇਸ਼ਟ ਦ੍ਰਿਸ਼ਟ ਇਕ ਪਰਗਟਾਇੰਦਾ। ਸਚ ਭੂਮਿਕਾ ਦੱਸ ਅਸਥਾਨ, ਮੰਦਰ ਇਕੋ ਇਕ ਵਖਾਇੰਦਾ। ਨਾਦ ਅਨਾਦ ਸੁਣਾਏ ਕਾਨ, ਅਨਹਦ ਰਾਗੀ ਰਾਗ ਅਲਾਇੰਦਾ। ਕਿਰਪਾ ਕਰ ਨੌਜਵਾਨ, ਬਿਰਧ ਬਾਲ ਵੇਖ ਵਖਾਇੰਦਾ। ਰਖਸ਼ਸ਼ ਰੱਖਿਆ ਕਰੇ ਆਣ, ਬਖ਼ਸ਼ਸ਼ ਆਪਣੀ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਜਨ ਭਗਤਾਂ ਸੰਗ ਨਿਭਾਇੰਦਾ। ਭਗਤਾਂ ਸੰਗ ਨਿਭਾਏ ਤੋੜ, ਅਧਵਿਚਕਾਰ ਨਾ ਕੋਇ ਤੁੜਾਈਆ। ਜੁਗ ਜਨਮ ਦੇ ਵਿਛੜੇ ਲਏ ਜੋੜ, ਜੋੜੀ ਆਪਣੇ ਨਾਲ ਰਲਾਈਆ। ਨਾਮ ਚੜ੍ਹਾਏ ਸਾਚੇ ਘੋੜ, ਸ਼ਬਦੀ ਡੋਰ ਹੱਥ ਫੜਾਈਆ। ਆਪੇ ਵੇਖੇ ਕਰ ਕੇ ਗ਼ੌਰ, ਗਹਿਰ ਗੰਭੀਰ ਪੜਦਾ ਦਏ ਚੁਕਾਈਆ। ਦੂਰ ਦੁਰਾਡਾ ਜਾਏ ਬੌਹੜ, ਨੇਰਨ ਨੇਰਾ ਨਜ਼ਰੀ ਆਈਆ। ਜਨਮ ਜਨਮ ਦੀ ਮਿਟਾਏ ਔੜ, ਤ੍ਰਿਸਨਾ ਭੁੱਖ ਗਵਾਈਆ। ਭਗਤ ਸੁਹੇਲਾ ਬਣ ਕੇ ਵਸੇ ਕੋਲ, ਗੁਰ ਚੇਲਾ ਵੰਡ ਵੰਡਾਈਆ। ਭਾਗ ਲਗਾਏ ਉਪਰ ਧਰਨੀ ਧੌਲ, ਧਰਤ ਧਵਲ ਖ਼ੁਸ਼ੀ ਵਖਾਈਆ। ਹਰ ਘਟ ਸੁਆਮੀ ਜਾਏ ਮੌਲ, ਮੌਲਾ ਆਪਣਾ ਖੇਲ ਵਖਾਈਆ। ਭਗਤ ਭਗਵਾਨ ਧੁਰ ਦਾ ਤੋਲ, ਲੋਕਮਾਤ ਪੂਰਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਸੱਚੇ ਲਏ ਮਿਲਾਈਆ। ਹਰਿਜਨ ਮਿਲਾਵਾ ਭਗਵਾਨ ਭਗਤ, ਦੇਵਣਹਾਰ ਵਡਿਆਈਆ। ਵੇਖ ਵਖਾਏ ਸ੍ਰਿਸ਼ਟ ਸਬਾਈ ਜਗਤ, ਜਗਜੀਵਣ ਦਾਤਾ ਫੇਰਾ ਪਾਈਆ। ਨਿਰਗੁਣ ਨਿਰਵੈਰ ਨਿਰੰਕਾਰ ਸਾਚੀ ਧਾਰ ਬਣ ਕੇ ਆਏ ਪਰਤ, ਪਰਮਾਤਮ ਆਪਣੀ ਕਾਰ ਕਮਾਈਆ। ਭਗਤ ਭਗਵਾਨ ਰਹਿਣ ਨਾ ਦੇਵੇ ਕੋਈ ਫ਼ਰਕ, ਫ਼ੈਸਲਾ ਇਕੋ ਹੱਥ ਰਖਾਈਆ। ਜੁਗ ਚੌਕੜੀ ਲਗਦੀ ਰਹੇ ਸ਼ਰਤ, ਸ਼ਰਅ ਧਰਮ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤ ਲਏ ਤਰਾਈਆ। ਹਰਿ ਭਗਤ ਤਾਰੇ ਬਣ ਮਿਤ, ਮਿੱਤਰ ਪਿਆਰਾ ਰੂਪ ਵਖਾਈਆ। ਧੁਰਦਰਗਾਹੀ ਬਣ ਕੇ ਸੱਚਾ ਪਿਤ, ਪਿਤਾ ਪੂਤ ਗੋਦ ਉਠਾਈਆ। ਨਿਰਗੁਣ ਹੋ ਕੇ ਕਰੇ ਸਰਗੁਣ ਹਿਤ, ਹਿਤਕਾਰੀ ਵੇਸ ਵਟਾਈਆ। ਸ਼ੱਤਰੂ ਹੋ ਕੇ ਵਸੇ ਚਿਤ, ਮਨ ਠਗੌਰੀ ਕੋਇ ਰਹਿਣ ਨਾ ਪਾਈਆ। ਦਾਤਾ ਹੋ ਕੇ ਦੇਵੇ ਭਿਖ, ਭਿਛਿਆ ਇਕੋ ਇਕ ਵਰਤਾਈਆ। ਸਤਿਗੁਰ ਹੋ ਕੇ ਵੇਖੇ ਸਿਖ, ਸਿਖਿਆ ਸਾਚੀ ਇਕ ਸਮਝਾਈਆ। ਮਿਹਰਵਾਨ ਹੋ ਕੇ ਲੇਖਾ ਦੇਵੇ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤ ਲਏ ਤਰਾਈਆ। ਭਗਤ ਜਨਾਂ ਪ੍ਰਭ ਤਾਰਨ ਆਇਆ, ਚਰਨ ਕਵਲ ਦਏ ਸਰਨਾਈਆ। ਦੂਰ ਦੁਰਾਡੇ ਫੇਰਾ ਪਾਇਆ, ਨੇਰਨ ਨੇਰਾ ਨਜ਼ਰੀ ਆਈਆ। ਜਗਤ ਤ੍ਰਿਸਨਾ ਡੇਰਾ ਢਾਹਿਆ, ਮਾਇਆ ਮਮਤਾ ਮੋਹ ਚੁਕਾਈਆ। ਸਾਚੀ ਸੰਗਤਾ ਨਾਲ ਮਿਲਾਇਆ, ਸੰਗ ਵਸੇ ਬੇਪਰਵਾਹੀਆ। ਆਪਣਾ ਰੰਗ ਨਾਮ ਚੜ੍ਹਾਇਆ, ਉਤਰ ਕਦੇ ਨਾ ਜਾਈਆ। ਜਨਮ ਜਨਮ ਦਾ ਪੰਧ ਮੁਕਾਇਆ, ਪਾਂਧੀ ਬਣਿਆ ਸ਼ਹਿਨਸ਼ਾਹੀਆ। ਭਗਤ ਭਗਵਾਨ ਘਰ ਇਕੋ ਅਨੰਦ ਰਖਾਇਆ, ਅਨੰਦ ਅਨੰਦ ਮੰਗਲ ਆਪਣਾ ਰਾਗ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਦਇਆ ਕਮਾਇਆ, ਸਿੰਧ ਸਾਗਰ ਰੂਪ ਸਮਾਈਆ।

੭ ਮੱਘਰ ੨੦੨੦ ਬਿਕ੍ਰਮੀ ਅਜੀਤ ਸਿੰਘ ਦੇ ਗ੍ਰਹਿ ਬਟਾਲਾ ਜ਼ਿਲਾ ਗੁਰਦਾਸਪੁਰ

ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਜਬਰ, ਜ਼ਾਹਰ ਜ਼ਹੂਰ ਨਜ਼ਰ ਨਾ ਆਈਆ। ਜੁਗ ਚੌਕੜੀ ਰੱਖ ਆਪਣਾ ਸਬਰ, ਬੇਸਬਰ ਕਰੇ ਲੋਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣਾ ਟੱਬਰ, ਜੀਆਂ ਜੰਤਾਂ ਸੰਗ ਰਖਾਈਆ। ਲੇਖਾ ਜਾਣ ਮੜ੍ਹੀ ਗੌਰ ਕ਼ਬਰ, ਨਿਰਗੁਣ ਸਰਗੁਣ ਵੇਖ ਵਖਾਈਆ। ਨਿਰਵੈਰ ਪੁਰਖ ਇਕੋ ਬੱਬਰ, ਭਬਕ ਆਪਣੇ ਨਾਮ ਲਗਾਈਆ। ਅੰਮ੍ਰਿਤ ਰਸ ਦੇਵੇ ਮਧਰ, ਝਿਰਨਾ ਇਕੋ ਸਚ ਝਿਰਾਈਆ। ਲੇਖਾ ਜਾਣੇ ਜ਼ਿਮੀਂ ਅਸਮਾਨ ਅੰਬਰ, ਡੂੰਘੇ ਸਾਗਰ ਫੋਲ ਫੋਲਾਈਆ । ਸਰਬ ਕਲਾ ਆਪੇ ਭਰਤੰਬਰ, ਭਰਪੂਰ ਰਿਹਾ ਸਰਬ ਠਾਈਂਆ। ਲੱਖ ਚੁਰਾਸੀ ਜਾਨਣਹਾਰਾ ਝੰਜਟ, ਜੁਗ ਚੌਕੜੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਅਨ ਰੰਗ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਦੋ ਜਹਾਨ ਨਿਰਗੁਣ ਸਰਗੁਣ ਵੇਖੇ ਲੰਘ, ਪਾਂਧੀ ਆਪਣਾ ਪੰਧ ਮੁਕਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਸ਼ਬਦ ਸੁਹੰਜਣੀ ਸੇਜ ਵੇਖੇ ਇਕ ਪਲੰਘ, ਪਾਵਾ ਚੂਲ ਵੰਡ ਨਾ ਕੋਇ ਵੰਡਾਈਆ। ਨਾਮ ਨਿਧਾਨ ਨੌਜਵਾਨ ਸੂਰਾ ਸਰਬੰਗ ਵਜਾਏ ਸਚ ਮਰਦੰਗ, ਨਾਦ ਧੁਨ ਇਕ ਸ਼ਨਵਾਈਆ। ਦੀਨ ਦਿਆਲ ਠਾਕਰ ਸੁਆਮੀ ਨਿਹਕਰਮੀ ਭਗਤ ਭਗਵੰਤ ਵਸੇ ਸੰਗ, ਸਤਿ ਸਤਿਵਾਦੀ ਆਪਣਾ ਜੋੜ ਜੁੜਾਈਆ। ਪਤਿਪਰਮੇਸ਼ਵਰ ਦੀਨ ਦਇਆ ਵੇਖ ਵਖਾਏ ਬ੍ਰਹਮ ਹੰ, ਹੰ ਮਮ ਭੇਵ ਚੁਕਾਈਆ। ਗੀਤ ਗੋਬਿੰਦ ਸ਼ਬਦ ਅਨਾਦ ਧੁਨ ਰਾਗ ਸੁਣਾਏ ਛੰਦ, ਅਨਬੋਲਤ ਆਪਣਾ ਬੋਲ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸ਼ਹਿਨਸ਼ਾਹ ਪਾਤਸ਼ਾਹ ਦੂਲ੍ਹੋ ਦੂਲ੍ਹ, ਭੂਪਨ ਭੂਪ ਖੇਲ ਖਿਲਾਇੰਦਾ । ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਬੰਨ੍ਹਣਹਾਰਾ ਸਤਿ ਅਸੂਲ, ਅਸਲੀਅਤ ਅਸਲ ਵਿਚੋਂ ਆਪ ਪਰਗਟਾਇੰਦਾ। ਸਚ ਸੰਦੇਸ ਧੁਰ ਫ਼ਰਮਾਨਾ ਕਰਨਹਾਰਾ ਆਪ ਕ਼ਬੂਲ, ਹੁਕਮ ਹਾਕਮ ਆਪਣੀ ਝੋਲੀ ਪਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਨੂਰ ਇਲਾਹੀ ਇਕ ਮਹਿਬੂਬ, ਸਚ ਅਰੂਜ ਸੋਭਾ ਪਾਇੰਦਾ। ਜੁਗ ਚੌਕੜੀ ਲੇਖ ਲਿਖਤ ਕਲਮ ਸ਼ਾਹੀ ਦੇ ਨਾ ਸਕੇ ਕੋਇ ਸਬੂਤ, ਸਾਖਿਆਤ ਹੱਥ ਕਿਸੇ ਨਾ ਆਇੰਦਾ। ਨਵ ਨੌ ਚਾਰ ਦਹਿ ਦਿਸ਼ ਵਸਣਹਾਰਾ ਚਾਰੇ ਕੂਟ, ਗ੍ਰਹਿ ਮੰਦਰ ਅੰਦਰ ਭਗਤ ਦੁਆਰੇ ਸੋਭਾ ਪਾਇੰਦਾ। ਨਿਤ ਨਵਿਤ ਕਰ ਕਰ ਹਿਤ ਮੁਰੀਦ ਮੁਰਸ਼ਦ ਭਗਤ ਭਗਵਾਨ ਨਾਤਾ ਤੋੜੇ ਜੂਠ ਝੂਠ, ਸਚ ਸੁਚ ਸਾਹਿਬ ਸਤਿਗੁਰ ਆਪ ਦ੍ਰਿੜਾਇੰਦਾ। ਸੰਤ ਸੁਹੇਲਾ ਗੁਰੂ ਗੁਰ ਚੇਲਾ ਗ਼ਰੀਬ ਨਿਮਾਣਿਆਂ ਉਪਰ ਤੁਠ, ਮਿਹਰਵਾਨ ਦੀਨ ਦਿਆਲ ਆਪਣੀ ਦਇਆ ਕਮਾਇੰਦਾ। ਜੁਗ ਚੌਕੜੀ ਨਿਰਗੁਣ ਸਰਗੁਣ ਅੰਦਰ ਬੈਠਾ ਲੁਕ, ਨੇਤਰ ਲੋਚਣ ਨੈਣ ਜੀਵ ਜੰਤ ਨਜ਼ਰ ਕਿਸੇ ਨਾ ਆਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਨਰ ਹਰਿ ਨਰਾਇਣ ਅਗੰਮੀ ਕੰਤ ਉਜਲ ਕਰੇ ਮੁਖ, ਗੁਰਮੁਖ ਸੱਜਣ ਆਪ ਉਠਾਇੰਦਾ। ਜਨਮ ਕਰਮ ਪੂਰਬ ਜਗਤ ਮੇਟ ਦੁੱਖ, ਭਾਂਡਾ ਭਰਮ ਭੌ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸ਼ਾਹ ਪਾਤਸ਼ਾਹ ਹਰਿ ਰਾਜਨ ਰਾਜ, ਵੱਡ ਵੱਡਾ ਵਡ ਵਡਿਆਈਆ। ਜੁਗ ਚੌਕੜੀ ਸਾਜਣਹਾਰਾ ਸਾਜ, ਰਚਨਾ ਰਚ ਰਚ ਵੇਖ ਵਖਾਈਆ। ਨਿਤ ਨਵਿਤ ਕਰਨਹਾਰਾ ਕਾਜ, ਕਰਤਾ ਪੁਰਖ ਆਪਣੀ ਕਰਨੀ ਆਪ ਕਮਾਈਆ।

ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਵਣਹਾਰਾ ਦਾਤ, ਵਸਤ ਅਮੋਲਕ ਝੋਲੀ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋੜਨਹਾਰਾ ਨਾਤ, ਨਾਤਾ ਬਿਧਾਤਾ ਇਕ ਰਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਲਿਖਣਹਾਰਾ ਕਲਮ ਦਵਾਤ, ਕਾਗ਼ਜ਼ ਸ਼ਾਹੀ ਜੋੜ ਜੁੜਾਈਆ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਮੇਟਣਹਾਰਾ ਅੰਧੇਰੀ ਰਾਤ, ਸਾਚਾ ਚੰਦ ਨੂਰ ਇਕ ਚਮਕਾਈਆ। ਆਤਮ ਪਰਮਾਤਮ ਬੋਧ ਅਗਾਧੀ ਦੱਸਣਹਾਰਾ ਗਾਥ, ਸਾਚਾ ਢੋਲਾ ਇਕੋ ਰਾਗ ਸੁਣਾਈਆ। ਚਾਰ ਵਰਨ ਪੜ੍ਹਾਵਣਹਾਰਾ ਇਕ ਜਮਾਤ, ਨਿਸ਼ਅੱਖਰ ਅੱਖਰ ਆਪਣਾ ਆਪ ਜਣਾਈਆ। ਦਿਵਸ ਰੈਣ ਰੱਖਣਹਾਰ ਪਰਭਾਤ, ਅੱਠੇ ਪਹਿਰ ਇਕੋ ਰੰਗ ਰੰਗਾਈਆ। ਵਸਣਹਾਰਾ ਇਕ ਇਕਾਂਤ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਚ ਦੁਆਰੇ ਨਜ਼ਰੀ ਆਈਆ। ਲੱਖ ਚੁਰਾਸੀ ਅੰਦਰ ਮਾਰਨਹਾਰਾ ਝਾਤ, ਘਟ ਘਟ ਅੰਦਰ ਕਾਇਆ ਮੰਦਰ ਸਾਢੇ ਤਿੰਨ ਹੱਥ ਬੰਕ ਬੈਠਾ ਡੇਰਾ ਲਾਈਆ। ਜਨ ਭਗਤਾਂ ਸੰਤਾਂ ਪੁੱਛਣਹਾਰਾ ਵਾਤ, ਲੇਖਾ ਜਾਣ ਮਸਤਕ ਮਾਥ, ਪੂਰਬ ਲਹਿਣਾ ਝੋਲੀ ਪਾਈਆ। ਖੇਲਣਹਾਰਾ ਖੇਲ ਤਮਾਸ਼, ਵੇਖਣਹਾਰਾ ਪ੍ਰਿਥਮੀ ਆਕਾਸ਼, ਗਗਨ ਮੰਡਲ ਆਪਣੀ ਰਾਸ ਰਚਾਈਆ। ਕਰਨਹਾਰਾ ਨੂਰ ਪਰਕਾਸ਼, ਬਣਨਹਾਰਾ ਦਾਸੀ ਦਾਸ, ਸੇਵਕ ਸਾਚਾ ਰੂਪ ਵਟਾਈਆ। ਜਨ ਭਗਤਾਂ ਪੂਰੀ ਕਰੇ ਆਸ, ਜਨਮ ਜਨਮ ਮਿਟਾ ਪਿਆਸ, ਆਸਾ ਤ੍ਰਿਸਨਾ ਦੇਵੇ ਡੇਰਾ ਢਾਹੀਆ। ਸਤਿਗੁਰ ਸ਼ਬਦ ਸੁਆਮੀ ਅੰਤਰਜਾਮੀ ਨਿਹਕਾਮੀ ਨਿਹਕਰਮੀ ਸਦਾ ਵਸੇ ਪਾਸ, ਅਗਲਾ ਪਿਛਲਾ ਵਿਛੋੜਾ ਦੇਵੇ ਪੰਧ ਕਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਵਿਚ ਨਾ ਆਵੇ ਖ਼ਾਹਸ਼, ਖ਼ਾਹਸ਼ ਸਭ ਦੀ ਪੂਰ ਕਰਾਈਆ।

੭ ਮੱਘਰ ੨੦੨੦ ਬਿਕ੍ਰਮੀ ਬੰਤਾ ਸਿੰਘ ਦੇ ਗ੍ਰਹਿ ਪੰਜ ਗਰਾਈਂ ਜ਼ਿਲਾ ਗੁਰਦਾਸਪੁਰ

ਸਤਿ ਸਤਿਵਾਦੀ ਧੁਰ ਦਾ ਟਿੱਕਾ, ਸਤਿ ਪੁਰਖ ਨਿਰੰਜਣ ਆਪ ਲਗਾਇੰਦਾ। ਖ਼ੁਸ਼ੀ ਮਨਾਏ ਪਹਿਲਾ ਪੁੱਤ ਸਤਿਜੁਗ ਨਿੱਕਾ, ਘਰ ਸਾਚੇ ਸੋਭਾ ਪਾਇੰਦਾ। ਪੁਰਖ ਅਕਾਲ ਦੀਨ ਦਿਆਲ ਵਰ ਇਕੋ ਦਿਤਾ, ਵਸਤ ਅਮੋਲਕ ਝੋਲੀ ਪਾਇੰਦਾ। ਜਨ ਭਗਤਾਂ ਕਰਨਾ ਸਾਚਾ ਹਿਤਾ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਦੀਨ ਦਿਆਲ ਸਭ ਦਾ ਪਿਤਾ, ਪੁਰਖ ਪੁਰਖੋਤਮ ਇਕੋ ਨਜ਼ਰੀ ਆਇੰਦਾ। ਦੋ ਜਹਾਨ ਜਿਸ ਦਾ ਕਿਤਾ, ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਇੰਦਾ। ਕਰੇ ਖੇਲ ਸਦਾ ਅਨਡਿਠਾ, ਖਾਣੀ ਬਾਣੀ ਭੇਵ ਨਾ ਕੋਇ ਰਖਾਇੰਦਾ। ਆਪੇ ਜਾਣੇ ਆਪਣੀ ਵਾਰ ਥਿਤਾ, ਘੜੀ ਪਲ ਵੰਡ ਨਾ ਕੋਇ ਵੰਡਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਨਾਮ ਕਹਾਣੀ ਗਾਉਦੇ ਕਿੱਸਾ, ਸੋ ਸਭ ਦਾ ਲੇਖਾ ਆਪਣੇ ਵਿਚ ਛੁਪਾਇੰਦਾ। ਨਿਰਗੁਣ ਸਰਗੁਣ ਆਦਿ ਜੁਗਾਦਿ ਦੇਵਣਹਾਰਾ ਹਿੱਸਾ, ਸਾਚੀ ਵੰਡ ਆਪ ਵੰਡਾਇੰਦਾ। ਨਾਮ ਅਮੇਲਕ ਰਸ ਦੇਵੇ ਇਕੋ ਮਿੱਠਾ, ਪੁਰਖ ਅਬਿਨਾਸ਼ੀ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਇੰਦਾ। ਖ਼ੁਸ਼ੀ ਮਨਾਏ ਛੋਟਾ ਪੁਤ, ਪਹਿਲਾ ਆਪਣਾ ਰੰਗ ਰੰਗਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਨਿਰਵੈਰ ਹੋਏ ਸਹਾਈਆ। ਕਲਜੁਗ ਵਿਚੋਂ ਸੁਹਾਈ ਸਤਿਜੁਗ ਰੁੱਤ, ਰੁਤੜੀ ਆਪਣੇ ਨਾਮ ਮਹਿਕਾਈਆ। ਪਰਮ ਪੁਰਖ ਪ੍ਰਭ ਗਿਆ ਤੁਠ, ਦੀਨਨ ਆਪਣਾ ਭੇਵ ਚੁਕਾਈਆ। ਸੰਤ ਸੁਹੇਲੇ ਗੋਦੀ

ਚੁੱਕ, ਗੁਰਮੁਖ ਰਿਹਾ ਜਗਾਈਆ। ਅੰਦਰ ਵੜ ਕੇ ਰਿਹਾ ਪੁਛ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਜੁਗ ਜਨਮ ਦੀ ਲਾਹੇ ਭੁੱਖ, ਤ੍ਰਿਸਨਾ ਰੋਗ ਮਿਟਾਈਆ। ਉਜਲ ਕਰੇ ਮਾਤ ਮੁਖ, ਮੁਖ ਸਿਫ਼ਤੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸਤਿਜੁਗ ਕਹੇ ਮੇਰਾ ਸੋਹਣਾ ਰੰਗ, ਸ੍ਰੀ ਭਗਵਾਨ ਆਪ ਰੰਗਾਇੰਦਾ। ਨਾਮ ਵਜਾਏ ਇਕ ਮਰਦੰਗ, ਨਿਰਗੁਣ ਸਰਗੁਣ ਆਪ ਸੁਣਾਇੰਦਾ। ਬ੍ਰਹਿਮੰਡ ਖੰਡ ਆਪੇ ਲੰਘ, ਮੰਦਰ ਅੰਦਰ ਡੇਰਾ ਲਾਇੰਦਾ। ਲੱਖ ਚੁਰਾਸੀ ਸੇਜ ਪਲੰਘ, ਆਤਮ ਪਰਮਾਤਮ ਆਪ ਹੰਡਾਇੰਦਾ। ਭਗਤ ਸੁਹੇਲਾ ਬਣ ਕੇ ਸੰਗ, ਮੀਤ ਮੁਰਾਰਾ ਮਿੱਤਰ ਹੋ ਜਾਇੰਦਾ। ਨਿਰਗੁਣ ਨੂਰ ਚਾੜ੍ਹ ਚੰਦ, ਜਗਤ ਅੰਧੇਰਾ ਆਪ ਮਿਟਾਇੰਦਾ। ਗੀਤ ਸੁਹਾਗੀ ਸੁਣਾ ਛੰਦ, ਸਾਚਾ ਮੰਤਰ ਇਕ ਦ੍ਰਿੜਾਇੰਦਾ। ਘਰ ਮੰਦਰ ਦੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਮੇਰੀ ਪੂਰੀ ਕਰ ਮੰਗ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਸਤਿ ਧਰਮ ਦਾ ਬੇੜਾ ਬੰਧ, ਹਰਿ ਜੂ ਆਪਣੇ ਕੰਧ ਉਠਾਇੰਦਾ। ਜੁਗ ਚੌਕੜੀ ਟੁੱਟੀ ਗੰਢ, ਡੋਰੀ ਆਪਣੀ ਤੰਦ ਬੰਧਾਇੰਦਾ। ਦੀਨ ਦਿਆਲ ਹੋ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਇੰਦਾ। ਸਤਿਜੁਗ ਕਹੇ ਮੇਰਾ ਠਾਕਰ ਏਕ, ਜਿਸ ਦਿਤੀ ਮਾਣ ਵਡਿਆਈਆ। ਆਦਿ ਜੁਗਾਦੀ ਉਸ ਦੀ ਟੇਕ, ਜੁਗ ਚੌਕੜੀ ਹੋਏ ਸਹਾਈਆ। ਨਿਰਵੈਰ ਪੁਰਖ ਲਿਖੇ ਲੇਖ, ਲੇਖਾ ਜਾਣੇ ਬਿਨ ਕਲਮ ਸ਼ਾਹੀਆ। ਸਾਚਾ ਕਰੇ ਇਕੋ ਹੇਤ, ਹਿਤਕਾਰੀ ਬੇਪਰਵਾਹੀਆ। ਸਚ ਧਰਮ ਦੀ ਲਾ ਮੇਖ, ਜੜ੍ਹ ਇਕੋ ਇਕ ਜਣਾਈਆ। ਸ਼ਬਦ ਅਗੰਮੀ ਸਤਿਗੁਰ ਭੇਜ, ਸਚ ਸੰਦੇਸਾ ਰਿਹਾ ਸੁਣਾਈਆ। ਹਰਿ ਕਾ ਨਾਮ ਕੋਈ ਨਾ ਸਕੇ ਵੇਚ, ਕੀਮਤ ਸਕੇ ਨਾ ਕੋਇ ਗਣਾਈਆ। ਕੂੜੀ ਕਿਰਿਆ ਮੇਟੇ ਭੇਖ, ਸਾਚਾ ਮਾਰਗ ਇਕ ਸਮਝਾਈਆ। ਪੁਰਖ ਅਕਾਲ ਕਰੋ ਆਦੇਸ, ਸਤਿਜੁਗ ਸਾਚਾ ਰਾਹ ਜਣਾਈਆ। ਆਦਿ ਜੁਗਾਦਿ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਸੇਵਾ ਲਾ ਵਿਸ਼ਨ ਬ੍ਰਹਮ ਮਹੇਸ਼, ਗਣਪਤ ਹੁਕਮ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਉਂ ਨਿਉਂ ਸਜਦਾ ਕਰਨ ਆਦੇਸ, ਚਰਨ ਕਵਲ ਧੂੜੀ ਟਿੱਕਾ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਤਿਜੁਗ ਕਹੇ ਮੋਹੇ ਚਾਉ ਘਨੇਰਾ, ਘਰ ਵੱਜੀ ਨਾਮ ਵਧਾਈਆ। ਸੋ ਨਿਰੰਜਣ ਪਾਇਆ ਫੇਰਾ, ਬੇਪਰਵਾਹ ਨਜ਼ਰ ਕਿਸੇ ਨਾ ਆਈਆ। ਹਰਿ ਪੁਰਖ ਨਿਰੰਜਣ ਲਾਇਆ ਡੇਰਾ, ਜੋਤੀ ਜਾਤਾ ਡਗਮਗਾਈਆ। ਏਕੰਕਾਰਾ ਵਡ ਵਡੇਰਾ, ਆਦਿ ਅੰਤ ਕੋਈ ਕਹਿਣ ਨਾ ਪਾਈਆ। ਆਦਿ ਨਿਰੰਜਣ ਮੇਟਣਹਾਰ ਅੰਧੇਰਾ, ਇਕੋ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਦੇਵੇ ਗੇੜਾ, ਜੁਗ ਚੌਕੜੀ ਆਪ ਭਵਾਈਆ। ਸ੍ਰੀ ਭਗਵਾਨ ਮੇਟੇ ਝੇੜਾ, ਕੂੜੀ ਕਿਰਿਆ ਡੇਰਾ ਢਾਹੀਆ । ਪਾਰਬ੍ਰਹਮ ਕਹੇ ਮੈਂ ਤੇਰਾ ਤੂੰ ਮੇਰਾ, ਬ੍ਰਹਮ ਆਪਣਾ ਰੰਗ ਵਖਾਈਆ। ਸਾਚਾ ਵਸੇ ਮੰਦਰ ਖੇੜਾ, ਬੰਕ ਮਿਲੇ ਵਡਿਆਈਆ। ਜਿਸ ਘਰ ਵਸੇ ਸਾਹਿਬ ਸਤਿਗੁਰ ਇਕੋ ਚੇਰਾ, ਗੁਰ ਚੇਲਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਸਤਿਜੁਗ ਕਹੇ ਮੋਹੇ ਚੜ੍ਹਿਆ ਚਾਉ, ਘਰ ਸਾਚੇ ਵੱਜੀ ਵਧਾਈਆ। ਦਾਤਾ ਮਿਲਿਆ ਬੇਪਰਵਾਹੋ, ਪਾਰਬ੍ਰਹਮ ਸਹਿਜ ਸੁਖਦਾਈਆ। ਫੜ ਫੜ ਮਾਰਗ ਪਾਏ ਰਾਹੋ, ਰਹਿਬਰ ਇਕੋ ਨਜ਼ਰੀ ਆਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਚਲਾਏ ਆਪਣੇ ਭਾਉ, ਭਾਂਡਾ

ਭਰਮ ਭੌ ਭੰਨਾਈਆ। ਨਿਥਾਵਿਆਂ ਦੇਵੇ ਸਾਚਾ ਥਾਉਂ, ਗ਼ਰੀਬ ਨਿਮਾਣੇ ਗਲੇ ਲਗਾਈਆ। ਗੁਰਮੁਖ ਬਣਾਏ ਹੰਸ ਕਾਉਂ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਬਣ ਸੁਹੇਲਾ ਦੇਵੇ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਈਆ। ਏਥੇ ਓਥੇ ਪਿਤਾ ਮਾਉਂ, ਗੋਦ ਸੁਹੰਜਣੀ ਰਿਹਾ ਉਠਾਈਆ। ਲੇਖਾ ਜਾਣੇ ਨਗਰ ਗਰਾਉਂ, ਸਾਢੇ ਤਿੰਨ ਹੱਥ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਸਤਿਜੁਗ ਕਹੇ ਪ੍ਰਭ ਮਿਲਿਆ ਠਾਕਰ, ਸਿਰ ਮੇਰੇ ਹੱਥ ਟਿਕਾਈਆ। ਲੇਖ ਚੁਕਾਏ ਕਲਜੁਗ ਡੂੰਘਾ ਸਾਗਰ, ਗਹਿਰ ਗੰਭੀਰ ਬੇਪਰਵਾਹੀਆ। ਛੋਟੇ ਬਾਲੇ ਦੇਵੇ ਆਦਰ, ਮਿਹਰ ਨਜ਼ਰ ਨੈਣ ਉਠਾਈਆ। ਕਿਰਪਾ ਕਰੇ ਕਰੀਮ ਕਾਦਰ, ਹਰਿ ਕਰਤਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਤਿਜੁਗ ਕਹੇ ਮੇਰਾ ਮੇਲਾ ਜਗਤ, ਸੋ ਸਤਿਗੁਰ ਆਪ ਕਰਾਈਆ। ਲੱਖ ਚੁਰਾਸੀ ਵਿਚੋਂ ਲੱਭ ਭਗਤ, ਭਗਵਨ ਆਪਣਾ ਸੰਗ ਰਖਾਈਆ। ਆਤਮ ਪਰਮਾਤਮ ਦੇਵਣਹਾਰਾ ਸ਼ਕਤ, ਸ਼ਕਤੀ ਇਕੋ ਇਕ ਜਣਾਈਆ। ਆਦਿ ਜੁਗਾਦਿ ਨਾ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਨਿਰਗੁਣ ਸਕੇ ਕੋਈ ਨਾ ਪਰਖ, ਸਰਗੁਣ ਸਮਝ ਕੋਈ ਨਾ ਆਈਆ। ਕਰ ਕਿਰਪਾ ਮੋਹੇ ਦਿਤਾ ਦਰਸ, ਨਿਜ ਨੇਤਰ ਨੈਣ ਅੱਖ ਖੁਲ੍ਹਾਈਆ। ਛੋਟੇ ਬਾਲੇ ਮੇਲ ਮਿਲਾਇਆ ਆਪਣਾ ਪਰਤ, ਪਾਰਬ੍ਰਹਮ ਪ੍ਰਭ ਪੜਦਾ ਰਿਹਾ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਲਾਉਦੇ ਗਏ ਸ਼ਰਤ, ਲੇਖਾ ਲਿਖ ਕੇ ਕਲਮ ਸ਼ਾਹੀਆ। ਸੋ ਸੁਆਮੀ ਰਹਿਣ ਨਾ ਦੇਵੇ ਫ਼ਰਕ, ਫ਼ੈਸਲਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਵੇਖੇ ਥਾਉਂ ਥਾਈਂਆ। ਸਤਿਜੁਗ ਕਹੇ ਮੇਰਾ ਰੰਗ ਰੰਗੀਲਾ, ਪ੍ਰਭ ਇਕੋ ਨਜ਼ਰੀ ਆਈਆ। ਕਲਜੁਗ ਅੰਤਮ ਬਣਿਆ ਸਚ ਵਸੀਲਾ, ਨਿਰਗੁਣ ਆਪਣਾ ਫੇਰਾ ਪਾਈਆ। ਕਰਨਾ ਪਿਆ ਨਾ ਕੋਈ ਵਕੀਲਾ, ਸਚ ਅਦਾਲਤ ਇਕੋ ਰਿਹਾ ਸਮਝਾਈਆ। ਜਿਸ ਨੂੰ ਕਹਿੰਦੇ ਸੂਹਾ ਪੀਲਾ ਲਾਲ ਨੀਲਾ, ਸੋ ਨੀਲੀ ਧਾਰੋਂ ਪਾਰ ਡੇਰਾ ਬੈਠਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬੇਪਰਵਾਹੀਆ। ਸਤਿਜੁਗ ਕਹੇ ਮੇਰਾ ਠਾਕਰ ਸੁਆਮੀ, ਸ਼ਹਿਨਸ਼ਾਹ ਆਪਣੀ ਦਇਆ ਕਮਾਇੰਦਾ। ਸਰਬ ਜੀਆਂ ਘਟ ਅੰਤਰਜਾਮੀ, ਦਰ ਦਰ ਘਰ ਘਰ ਵੇਖ ਵਖਾਇੰਦਾ। ਸਤਿ ਧਰਮ ਸੁਣਾਏ ਅਗੰਮੀ ਬਾਣੀ, ਧੁਰ ਦਾ ਰਾਗ ਆਪ ਅਲਾਇੰਦਾ। ਲੇਖਾ ਜਾਣੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੋਲਾਇੰਦਾ। ਲੱਖ ਚੁਰਾਸੀ ਦੇਵੇ ਦਾਨੀ, ਦਾਤਾ ਇਕੋ ਨਜ਼ਰੀ ਆਇੰਦਾ। ਤੀਰ ਨਿਰਾਲਾ ਮਾਰੇ ਕਾਨੀ, ਅਣਿਯਾਲਾ ਆਪ ਚਲਾਇੰਦਾ। ਅੰਮ੍ਰਿਤ ਦੇਵੇ ਠੰਡਾ ਪਾਣੀ, ਸਰ ਸਰੋਵਰ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਸਦ ਆਪਣਾ ਸੰਗ ਨਿਭਾਇੰਦਾ। ਸਤਿਜੁਗ ਕਹੇ ਮੇਰਾ ਸੰਗੀ ਏਕ, ਏਕੰਕਾਰਾ ਨਜ਼ਰੀ ਆਈਆ। ਚਰਨ ਕਵਲ ਜਿਸ ਬਖ਼ਸ਼ੀ ਟੇਕ, ਸਿਰ ਬੈਠਾ ਹੱਥ ਰਖਾਈਆ। ਬੁਧ ਮਤ ਜਿਸ ਕੀਤੀ ਬਿਬੇਕ, ਮਨ ਵਾਸਨਾ ਡੇਰਾ ਢਾਹੀਆ। ਆਤਮ ਪਰਮਾਤਮ ਜਿਸ ਖੇਲੀ ਖੇਡ, ਖ਼ਾਲਕ ਖ਼ਲਕ ਰੂਪ ਨਜ਼ਰੀ ਆਈਆ। ਨਿਤ ਨਵਿਤ ਜੋ ਧਾਰੇ ਭੇਖ, ਨਿਰਗੁਣ ਸਰਗੁਣ ਫੇਰਾ ਪਾਈਆ। ਭਗਤ ਭਗਵਾਨ ਜੋ ਕਰੇ ਹੇਤ, ਹਿਤਕਾਰੀ ਸਦ ਅਖਵਾਈਆ। ਰੁੱਤ ਸੁਹੰਜਣੀ ਸਦਾ ਮੌਲੇ ਚੇਤ, ਖ਼ਿਜ਼ਾਂ ਰੂਪ ਨਾ ਕੋਇ ਵਖਾਈਆ। ਤਿਸ ਸਹਿਬ ਕਰਾਂ ਆਦੇਸ, ਨਿਉਂ ਨਿਉਂ ਲਾਗਾਂ ਪਾਈਂਆ। ਦੂਰ ਦੁਰਾਡਾ ਨੇੜੇ ਹੋ ਕੇ

ਲਵਾਂ ਵੇਖ, ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਨਿਤ ਨਵਿਤ ਆਪਣਾ ਰਾਹ ਜਣਾਈਆ। ਸਤਿਜੁਗ ਕਹੇ ਪ੍ਰਭ ਦੱਸੇ ਰਾਹ, ਮਾਰਗ ਇਕੋ ਇਕ ਸਮਝਾਇੰਦਾ। ਸਤਿ ਪੁਰਖ ਨਿਰੰਜਣ ਬਣ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਸੰਤ ਸੁਹੇਲੇ ਲਏ ਜਗਾ, ਆਲਸ ਨਿੰਦਰਾ ਮੇਟ ਮਿਟਾਇੰਦਾ। ਸ਼ਬਦ ਇਸ਼ਾਰੇ ਨਾਲ ਲਏ ਸਮਝਾ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਇੰਦਾ। ਵੇਖਣਹਾਰਾ ਸਮੁੰਦ ਸਾਗਰ ਜਲ ਅਸਗਾਹ, ਉਚੇ ਟਿੱਲੇ ਪਰਬਤ ਫੋਲ ਫੋਲਾਇੰਦਾ। ਦ੍ਰਿੜਾਵਣਹਾਰਾ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਜਣਾਇੰਦਾ। ਬਣਨਹਾਰਾ ਪਿਤਾ ਮਾਂ, ਪੂਤ ਸਪੂਤੇ ਗੋਦ ਬਹਾਇੰਦਾ। ਬਣਾਵਣਹਾਰਾ ਹੰਸ ਕਾਂ, ਕਾਗੋਂ ਹੰਸ ਆਪ ਉਡਾਇੰਦਾ। ਦੇਵਣਹਾਰਾ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਕਲਜੁਗ ਅੰਤਮ ਲਹਿਣਾ ਰਿਹਾ ਮੁਕਾ, ਸਤਿਜੁਗ ਸਾਚਾ ਰੰਗ ਰੰਗਾਇੰਦਾ। ਸਾਚਾ ਸੋਹਲਾ ਰਿਹਾ ਗਾ, ਸੋਹੰ ਢੋਲਾ ਆਪ ਜਣਾਇੰਦਾ। ਬਣ ਵਿਚੋਲਾ ਰਿਹਾ ਮਿਲਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਪੜਦਾ ਉਹਲਾ ਚੁਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਸੋਭਾ ਪਾਇੰਦਾ। ਸਤਿਜੁਗ ਕਹੇ ਪ੍ਰਭ ਮੇਰਾ ਸੁਆਮੀ, ਸਾਹਿਬ ਸਤਿਗੁਰ ਨਜ਼ਰੀ ਆਈਆ। ਆਦਿ ਜੁਗਾਦਿ ਜਿਸ ਦੀ ਅਕਥ ਕਹਾਣੀ, ਰਸਨਾ ਜਿਹਵਾ ਕਥ ਨਾ ਸਕੇ ਰਾਈਆ। ਜੁਗ ਚੌਕੜੀ ਜਿਸ ਦੀ ਸਦਾ ਜਵਾਨੀ, ਜੋਬਨ ਮਤਾ ਬੇਪਰਵਾਹੀਆ। ਹੁਕਮੇ ਅੰਤਰ ਜਿਸ ਦੇ ਚਾਰੇ ਖਾਣੀ, ਚਾਰੇ ਬਾਣੀ ਢੋਲਾ ਗਾਈਆ। ਚਰਨਾਂ ਹੇਠਾਂ ਜਿਸ ਦੇ ਸੱਤ ਸਰੋਵਰ ਸਾਗਰ ਅੰਮ੍ਰਿਤ ਪਾਣੀ, ਜਲ ਧਰਤੀ ਖ਼ਾਕ ਰਹੀ ਰਾਹ ਤਕਾਈਆ। ਜਿਸ ਦਾ ਮਹੱਲ ਅਟੱਲ ਉਚ ਪਦ ਨਿਰਬਾਣੀ, ਸਚਖੰਡ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਹੋ ਸਹਾਈਆ। ਸਤਿਜੁਗ ਕਹੇ ਮੇਰਾ ਭਗਵਾਨ, ਭਗਵਨ ਇਕੋ ਨਜ਼ਰੀ ਆਈਆ। ਕਲਜੁਗ ਅੰਤਮ ਦਿਤਾ ਦਾਨ, ਦਾਤ ਅਮੋਲਕ ਮੇਰੀ ਝੋਲੀ ਪਾਈਆ। ਸਤਿ ਧਰਮ ਦਾ ਬਣਾਏ ਕਾਹਨ, ਬੰਸਰੀ ਨਾਮ ਹੱਥ ਫੜਾਈਆ। ਧਰਮ ਵਖਾਏ ਇਕ ਨਿਸ਼ਾਨ, ਸ਼ਾਹ ਸੁਲਤਾਨਾ ਆਪ ਝੁਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਏ ਬਿਆਨ, ਪਿਛਲਾ ਲੇਖਾ ਰਿਹਾ ਚੁਕਾਈਆ। ਅੱਗੇ ਰਹੀ ਨਾ ਕਿਸੇ ਆਣ, ਸੀਸ ਸਕੇ ਨਾ ਕੋਇ ਉਠਾਈਆ। ਸਾਰੇ ਚਰਨੀਂ ਡਿਗੇ ਆਣ, ਧੂੜੀ ਟਿੱਕਾ ਮਸਤਕ ਲਾਈਆ। ਮੈਂ ਨੰਨ੍ਹਾ ਬੱਚਾ ਵੇਖ ਹੋਇਆ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਚੁਪ ਚੁਪੀਤੇ ਸਾਰੇ ਸੁਣਨ ਫ਼ਰਮਾਨ, ਬਣ ਫ਼ਰਮਾਬਰਦਾਰ ਸੇਵ ਕਮਾਈਆ। ਤੂੰ ਹੀ ਤੂੰ ਹੀ ਢੋਲਾ ਸਾਰੇ ਗਾਣ, ਮੈਂ ਮਮਤਾ ਚੁੱਕੀ ਸਰਬ ਲੋਕਾਈਆ। ਨੇਤਰ ਲੋਚਣ ਦਰਸ਼ਨ ਇਕੋ ਨੈਣ ਪਾਣ, ਕਵਲ ਨੈਣ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਮੋਹੇ ਬਾਲੇ ਰਿਹਾ ਸਮਝਾਈਆ। ਬਾਲਾ ਕਹੇ ਪ੍ਰਭ ਦੇਵੇ ਸੱਦਾ, ਧੁਰ ਦਾ ਹੁਕਮ ਆਪ ਜਣਾਈਆ। ਹੁਕਮੇ ਅੰਦਰ ਦੋ ਜਹਾਨ ਬੱਧਾ, ਲੋਕ ਪਰਲੋਕ ਆਪਣਾ ਬੰਧਨ ਰਿਹਾ ਸੁਹਾਈਆ। ਸਤਿਜੁਗ ਤੇਰਾ ਪੜਦਾ ਕੱਜਾ, ਸਿਰ ਆਪਣਾ ਹੱਥ ਟਿਕਾਈਆ। ਆਪਣੀ ਧਾਰੋਂ ਉਠਿਆ ਬੱਚਾ, ਬਚਪਨ ਪ੍ਰਭ ਦੀ ਝੋਲੀ ਪਾਈਆ। ਪੁਰਖ ਅਕਾਲ ਬਚਨ ਦੇਵੇ ਸੱਚਾ, ਸਾਚੀ ਸਿਖਿਆ ਇਕ ਦ੍ਰਿੜਾਈਆ। ਜਨ ਭਗਤ ਕੋਈ ਨਾ ਰਹੇ ਕੱਚਾ, ਡੋਰੀ ਤੇਰੇ ਹੱਥ ਫੜਾਈਆ। ਦੋਏ ਜੋੜ ਕਰ ਨਿਮਸਕਾਰ ਕਹੇ ਅੱਛਾ, ਵਾਹਵਾ ਤੇਰੀ ਵਡ ਵਡਿਆਈਆ। ਸਾਚਾ ਮਾਰਗ ਮੋਹੇ ਦੱਸਾ, ਜਨ ਭਗਤਾਂ

ਮੇਲ ਮਿਲਾਈਆ। ਭਗਤਾਂ ਵਿਚ ਬਹਿ ਕੇ ਲੋਕਮਾਤ ਵਸਾਂ, ਅਡਰਾ ਡੇਰਾ ਨਾ ਕੋਇ ਲਗਾਈਆ। ਦੂਰ ਦੁਰਾਡਾ ਵੇਖ ਕੇ ਨੱਠਾਂ, ਬਣ ਪਾਂਧੀ ਪੰਧ ਮੁਕਾਈਆ। ਦੋਏ ਜੋੜ ਚਰਨੀ ਢੱਠਾਂ, ਨਿਉਂ ਨਿਉਂ ਸੀਸ ਝੁਕਾਈਆ। ਧੰਨ ਭਾਗ ਜਿਸ ਮਿਲਿਆ ਪ੍ਰਭ ਤੱਤਾਂ ਅੱਠਾਂ, ਨੌ ਦੁਆਰੇ ਡੇਰਾ ਢਾਹੀਆ। ਸਾਚੇ ਮੰਦਰ ਬਹਿ ਕੇ ਹੱਸਾਂ, ਜਿਸ ਘਰ ਵੱਜੇ ਤੇਰੀ ਵਧਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਹੋਕਾ ਦੇ ਦੇ ਦੱਸਾਂ, ਉਚੀ ਕੂਕ ਕੂਕ ਸੁਣਾਈਆ। ਕੂੜ ਕੁੜਿਆਰੇ ਪਾਵਾਂ ਗ਼ਸ਼ਾਂ, ਸੁਰਤੀ ਸੁਰਤ ਦਿਆਂ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਸੱਚਾ ਵਰ, ਮਾਰਗ ਸੱਚਾ ਇਕ ਦ੍ਰਿੜਾਈਆ। ਸਤਿਜੁਗ ਕਹੇ ਪ੍ਰਭ ਹੋਇਆ ਦਿਆਲ, ਦੀਨ ਦਿਆਲ ਦਇਆ ਕਮਾਈਆ। ਸਚ ਦੁਆਰਾ ਦੱਸਿਆ ਇਕ ਧਰਮਸਾਲ, ਸਾਚਾ ਧਰਮ ਦਏ ਜਣਾਈਆ। ਜਿਸ ਘਰ ਗ਼ਰੀਬ ਨਿਮਾਣਿਆਂ ਹੋਏ ਪ੍ਰਿਤਪਾਲ, ਊਚਾਂ ਨੀਚਾਂ ਰਾਉ ਰੰਕਾਂ ਮਿਲੇ ਵਡਿਆਈਆ। ਜਿਥੇ ਇਕੋ ਮਾਣ ਬਿਰਧ ਬਾਲ, ਵੱਡਾ ਛੋਟਾ ਨਾ ਕੋਇ ਰਖਾਈਆ। ਜਿਸ ਘਰ ਵਸਣ ਸ਼ਾਹ ਕੰਗਾਲ, ਰੂਪ ਇਕੋ ਨਜ਼ਰੀ ਆਈਆ। ਸੋ ਦੁਆਰ ਸਤਿਜੁਗ ਲੈਣਾ ਭਾਲ, ਪੁਰਖ ਅਬਿਨਾਸ਼ੀ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਸੱਚਾ ਵਰ, ਸਚ ਸੰਦੇਸਾ ਆਪ ਅਲਾਈਆ। ਸਤਿਜੁਗ ਕਹੇ ਮੋਹੇ ਮਿਲੇ ਦੁਆਰ, ਜਿਸ ਘਰ ਵਸੇ ਬੇਪਰਵਾਹੀਆ। ਨਜ਼ਰੀ ਆਵੇ ਸਾਂਝਾ ਯਾਰ, ਲਾਸ਼ਰੀਕ ਨੂਰ ਇਲਾਹੀਆ। ਸਾਚਾ ਕਾਅਬਾ ਦਏ ਵਖਾਲ, ਹੁਜਰਾ ਇਕੋ ਇਕ ਸਮਝਾਈਆ। ਜਲਵਾ ਦੇਵੇ ਨੂਰ ਜਲਾਲ, ਜ਼ਾਹਰ ਜ਼ਹੂਰ ਬੇਪਰਵਾਹੀਆ। ਜੋਤੀ ਜਗੇ ਬੇਮਿਸਾਲ, ਮਿਸਲ ਸਕੇ ਨਾ ਕੋਈ ਸਮਝਾਈਆ। ਸੋ ਮੰਦਰ ਵੇਖਾਂ ਸੱਚੀ ਧਰਮਸਾਲ, ਧਰਮ ਦੁਆਰਾ ਸੋਭਾ ਪਾਈਆ। ਨੌ ਖੰਡ ਪ੍ਰਿਥਮੀ ਵਿਚੋਂ ਕਰਾਂ ਭਾਲ, ਉਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਵੇਖਾਂ ਹਾਲ, ਘਰ ਘਰ ਆਪਣੀ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਮੋਹੇ ਮਾਰਗ ਇਕ ਸਮਝਾਈਆ। ਪ੍ਰਭ ਜੀ ਮਾਰਗ ਦੱਸਿਆ ਮਾਤ, ਸ਼ਬਦ ਸੰਦੇਸਾ ਇਕ ਸੁਣਾਈਆ। ਜਨ ਭਗਤਾਂ ਤੇਰਾ ਨਿਭੇ ਸਾਥ, ਦੂਜਾ ਸੰਗ ਨਾ ਕੋਇ ਨਿਭਾਈਆ। ਸਚ ਦੁਆਰੇ ਪੜ੍ਹਨੀ ਗਾਥ, ਪੂਜਾ ਇਕੋ ਇਕ ਵਖਾਈਆ। ਪਤਣ ਮਿਲੇ ਮਾਹੀ ਘਾਟ, ਬੇਪਰਵਾਹ ਨਜ਼ਰੀ ਆਈਆ। ਡੂੰਘੇ ਸਾਗਰ ਪੁੱਛੇ ਵਾਤ, ਜਗਤ ਭਵਰੀ ਬਾਹਰ ਕਢਾਈਆ। ਪਿਛਲੀ ਮੇਟ ਅੰਧੇਰੀ ਰਾਤ, ਤੇਰਾ ਸਾਚਾ ਚੰਦ ਚਮਕਾਈਆ। ਜਨ ਭਗਤਾਂ ਨਾਲ ਕਰਾਏ ਬਾਤ, ਬਾਤਨ ਆਪਣਾ ਭੇਵ ਜਣਾਈਆ। ਨਜ਼ਰੀ ਆਏ ਸਾਖਿਆਤ, ਸਾਖੀ ਸਾਚੀ ਦਏ ਸੁਣਾਈਆ। ਲੇਖਾ ਜਾਣੇ ਕਾਇਨਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਿਤਾ ਇਕ ਵਰ, ਸਤਿਜੁਗ ਸਚ ਸਚ ਸਮਝਾਈਆ। ਸਤਿਜੁਗ ਕਹੇ ਪ੍ਰਭ ਤੇਰੀ ਸਿਖਿਆ, ਸਚ ਸੁਆਮੀ ਝੋਲੀ ਪਾਈਆ। ਚਾਰ ਵਰਨ ਤੇਰਾ ਨੂਰ ਦਿਸਿਆ, ਚਾਰ ਕੁੰਟ ਤੇਰੀ ਰੁਸ਼ਨਾਈਆ । ਜ਼ਾਤ ਪਾਤ ਦੀਨ ਮਜ਼੍ਹਬ ਤੇਰਾ ਨਜ਼ਰ ਨਾ ਆਇਆ ਹਿਸਿਆ, ਦੂਜੀ ਵੰਡ ਨਾ ਕੋਇ ਵੰਡਾਈਆ। ਹਰ ਘਟ ਅੰਤਰ ਦਿਸੇ ਸੁੱਤਾ ਦੇ ਕਰ ਪਿਠਿਆ, ਤੇਰੀ ਕਰਵਟ ਸਕੇ ਨਾ ਕੋਇ ਬਦਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਨਾਉਂ ਦਾ ਪੜ੍ਹਦੇ ਚਿਠਿਆ, ਬਣ ਚਿਠੀ ਰਸਾਇਣ ਘਰ ਘਰ ਹੋਕਾ ਗਏ ਸੁਣਾਈਆ। ਜਗਤ ਜਹਾਨ ਦੱਸਣ ਮਿਥਿਆ, ਥਿਰ ਰਹਿਣ ਕੋਇ ਨਾ ਪਾਈਆ। ਭਗਤ ਭਗਵਾਨ ਲੇਖਾ ਇਕੋ ਲਿਖਿਆ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਤਿਜੁਗ ਕਹੇ ਪ੍ਰਭ ਖੋਲ੍ਹੇ ਭੇਦ, ਅਨਭਵ ਆਪਣੀ ਧਾਰ ਜਣਾਈਆ। ਸਮਝ ਨਾ ਸਕੇ ਚਾਰ ਵੇਦ, ਪੁਰਾਨ ਅਠਾਰਾਂ ਸੀਸ ਨਿਵਾਈਆ। ਨਿਰਗੁਣ ਨਿਰਗੁਣ ਖੇਲੇ ਖੇਡ, ਸਰਗੁਣ ਸਰਗੁਣ ਵੇਖ ਵਖਾਈਆ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਭੇਜ, ਭਜਨ ਬੰਦਗੀ ਨਾਉਂ ਸੰਦੇਸਾ ਇਕ ਸੁਣਾਈਆ। ਕੰਤ ਬਣ ਕੇ ਹੰਡਾਉਦਾ ਰਿਹਾ ਸੇਜ, ਨਾਰੀ ਆਪਣਾ ਰੰਗ ਰੰਗਾਈਆ। ਕਲਜੁਗ ਅੰਤਮ ਨੂਰੀ ਤੇਜ, ਜੋਤੀ ਜਲਵਾ ਕਰੇ ਰੁਸ਼ਨਾਈਆ। ਆਦਿ ਜੁਗਾਦੀ ਰਹੇ ਸਦਾ ਹਮੇਸ, ਨਾ ਮਰੇ ਨਾ ਜਾਈਆ। ਸਤਿਜੁਗ ਸਾਚੇ ਦਏ ਸੰਦੇਸ, ਧੁਰ ਸੁਨੇਹੜਾ ਇਕ ਸੁਣਾਈਆ। ਪੁਰਖ ਅਕਾਲ ਵਡ ਨਰੇਸ, ਦੋ ਜਹਾਨਾਂ ਨਜ਼ਰੀ ਆਈਆ। ਮੁੱਛ ਦਾੜ੍ਹੀ ਨਾ ਕੋਈ ਕੇਸ, ਮੂੰਡ ਮੁੰਡਾਏ ਨਾ ਬੇਪਰਵਾਹੀਆ। ਲੇਖਾ ਜਾਣੇ ਮੁੱਲਾਂ ਸ਼ੇਖ਼, ਪੀਰ ਪੈਗ਼ੰਬਰ ਗੌਂਸ ਕੁਤਬ ਮਸਾਇਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਰੰਗ ਜਣਾਈਆ। ਸਤਿਜੁਗ ਤੇਰਾ ਰੰਗ ਅਵੱਲਾ ਹਰਿ ਸਤਿਗੁਰ ਆਪ ਬਣਾਇਆ। ਜਨ ਭਗਤ ਫੜਾਏ ਇਕੋ ਪੱਲਾ, ਭਗਤੀ ਗੰਢ ਨਾਮ ਪਵਾਇਆ। ਸਚ ਸੰਦੇਸ਼ ਧੁਰ ਦਾ ਘੱਲਾ, ਸਾਚਾ ਨਾਮ ਮੰਤਰ ਇਕ ਦ੍ਰਿੜਾਇਆ। ਮਹੱਲ ਅਟੱਲ ਇਕੋ ਮੱਲਾ, ਉਚ ਅਗੰਮ ਅਥਾਹ ਡੇਰਾ ਲਾਇਆ। ਜੋਤੀ ਸ਼ਬਦੀ ਧਾਰ ਰੱਲਾ, ਰੂਪ ਰੰਗ ਰੇਖ ਨਾ ਕੋਇ ਵਖਾਇਆ। ਤੀਰ ਤਲਵਾਰ ਨਾ ਕੋਇ ਭੱਲਾ, ਨੇਜ਼ਾ ਹੱਥ ਨਾ ਕੋਇ ਚਮਕਾਇਆ। ਕਰੇ ਖੇਲ ਅਛੱਲ ਅਛੱਲਾ, ਵਲ ਛਲਧਾਰੀ ਆਪਣਾ ਫੇਰਾ ਪਾਇਆ। ਸਚ ਪਰਕਾਸ਼ ਦੀਪਕ ਬਲਾ, ਤੇਲ ਬਾਤੀ ਨਾ ਕੋਇ ਟਿਕਾਇਆ। ਭਗਤ ਭਗਵਾਨ ਦੁਆਰੇ ਖਲਾ, ਖ਼ਾਲਕ ਖ਼ਲਕ ਨਜ਼ਰ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਾਚਾ ਵਰ, ਸਤਿਜੁਗ ਮੀਤਾ ਠਾਂਡਾ ਸੀਤਾ ਭਗਤਨ ਰੀਤਾ ਇਕੋ ਰਾਹ ਵਖਾਇਆ। ਸੋ ਪੁਰਖ ਕਹੇ ਸੁਣ ਸਤਿਜੁਗ ਬਾਲ, ਬਾਲੀ ਬੁਧ ਜਣਾਈਆ। ਦੀਨ ਦਿਆਲ ਕਹੇ ਸੁਣ ਭਗਤ ਜਵਾਨ, ਜੋਬਨ ਤੇਰਾ ਇਕੋ ਨਜ਼ਰੀ ਆਈਆ। ਸਤਿ ਦੁਆਰਾ ਧਰਮਸਾਲ, ਸਚਖੰਡ ਨਿਵਾਸੀ ਦਏ ਸਮਝਾਈਆ। ਛੱਤੀ ਜੁਗ ਜਿਸ ਦੀ ਕਰਦੇ ਰਹੇ ਭਾਲ, ਜੁਗ ਚੋਕੜੀ ਨੈਣ ਉਠਾਈਆ। ਗੁਰ ਅਵਤਾਰ ਜਿਸ ਦਾ ਦੇਂਦੇ ਰਹੇ ਅਹਿਵਾਲ, ਪੀਰ ਪੈਗ਼ੰਬਰ ਲੇਖ ਲਿਖਾਈਆ। ਜਿਸ ਨੂੰ ਮੰਨਦੇ ਰਹੇ ਕਾਲ ਦਿਆਲ, ਮਹਾਂਕਾਲ ਨਾਉਂ ਵਡਿਆਈਆ। ਸੋ ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਆਪਣੀ ਕਾਰ ਕਮਾਈਆ। ਸਤਿਜੁਗ ਸਾਚੇ ਦੇਵੇ ਦਾਨ, ਸਚ ਨਾਮ ਆਪ ਵਰਤਾਈਆ। ਭਗਤ ਭਗਵਾਨ ਕਰ ਪਰਵਾਨ, ਪਰਵਾਨਾ ਇਕੋ ਹੱਥ ਫੜਾਈਆ। ਬ੍ਰਹਿਮੰਡ ਖੰਡ ਖ਼ੁਸ਼ੀ ਮਨਾਣ, ਪੁਰੀ ਲੋਅ ਰਾਗ ਅਲਾਈਆ। ਵਿਸ਼ਨ ਬ੍ਰਹਮਾ ਸ਼ਿਵ ਰਾਹ ਤਕਾਣ, ਨੇਤਰ ਨੈਣ ਬੈਠੇ ਉਠਾਈਆ। ਸਤਿਜੁਗ ਤੇਰਾ ਮੰਗਿਆ ਮਿਲੇ ਦਾਨ, ਪੁਰਖ ਅਕਾਲ ਦਇਆ ਕਮਾਈਆ। ਜਨ ਭਗਤ ਤੇਰਾ ਭਗਵਨ ਹੋਇਆ ਰਖਵਾਲ, ਦੂਜਾ ਨਜ਼ਰ ਕੋਇ ਨਾ ਆਈਆ। ਜਗਤ ਵਿਚੋਲਾ ਬਣਿਆ ਆਣ, ਬੇਪਹਿਚਾਨ ਫੇਰਾ ਪਾਈਆ। ਪ੍ਰਭ ਸਰਨਾਈ ਸੱਚਾ ਧਰਮ ਈਮਾਨ, ਜ਼ਾਤ ਪਾਤ ਦੀਨ ਮਜ਼੍ਹਬ ਸਭ ਦੀ ਜ਼ਾਤ ਜ਼ਾਤੀ ਨੂਰ ਇਕ ਖ਼ੁਦਾਈਆ। ਜਿਸ ਦੀ ਕਦੇ ਨਾ ਹੋਏ ਵਫ਼ਾਤ, ਮੜੀ ਗੋਰ ਨਾ ਕੋਇ ਦਬਾਈਆ। ਸੋ ਸਤਿਜੁਗ ਦੇਵੇ ਦਾਤ, ਸੋ ਭਗਤਾਂ ਵਸੇ ਸਾਥ, ਸੋ ਦੋਹਾਂ ਲੇਖਾ ਰੱਖੇ ਆਪਣੇ ਹਾਥ, ਬਿਨ ਹੱਥਾਂ ਸਭ ਨੂੰ ਬੰਧਨ ਪਾਈਆ। ਰਲ ਮਿਲ ਦੋ ਜਹਾਨ ਬ੍ਰਹਿਮੰਡ ਖੰਡ ਗੁਰ ਅਵਤਾਰ ਪੀਰ ਪੈਗ਼ੰਬਰ ਕਰ ਸਜਦਾ ਨਮਸਕਾਰ ਨਮੋ ਨਮੋ ਕਹਿਣ ਸ਼ਾਬਾਸ਼, ਸ਼ਹਿਨਸ਼ਾਹ ਤੇਰੀ ਵਡ ਵਡਿਆਈਆ।

ਤੂੰ ਕਰਤਾ ਪੁਰਖ ਪੂਰੀ ਕਰਨਹਾਰਾ ਆਸ, ਆਸਾ ਅਸਲ ਵਿਚੋਂ ਅਸਲੀਅਤ ਆਪਣੀ ਦਏਂ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਤਮਾਸ਼, ਵੇਖਣਹਾਰਾ ਸਮਝ ਕੋਇ ਨਾ ਪਾਈਆ।