ਪੁਸਤਕਾਲਾਭਾਗ ੧੫

੮ ਮੱਘਰ ੨੦੨੦ ਬਿਕ੍ਰਮੀ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਦੱਈਆ ਜ਼ਿਲਾ ਗੁਰਦਾਸ ਪੁਰ

ਸਤਿਜੁਗ ਕਹੇ ਮੈਂ ਤੇਰਾ ਬਰਦਾ, ਬਾਲਾ ਨੱਢਾ ਧਿਆਨ ਲਗਾਈਆ। ਪੁਰਖ ਅਕਾਲ ਚਾਕਰ ਤੇਰੇ ਦਰ ਦਾ, ਦਿਵਸ ਰੈਣ ਸੇਵ ਕਮਾਈਆ। ਸਰਨ ਸਰਨਾਈ ਇਕੋ ਪੜਦਾ ਦੂਜੀ ਓਟ ਨਾ ਕੋਇ ਰਖਾਈਆ। ਨਿਤ ਨਵਿਤ ਤੈਥੋਂ ਡਰਦਾ, ਨੇਤਰ ਅੱਖ ਨਾ ਕੋਇ ਉਠਾਈਆ। ਤੇਰਾ ਢੋਲਾ ਸਾਚਾ ਪੜ੍ਹਦਾ, ਧੁਰ ਦਾ ਰਾਗ ਅਲਾਈਆ। ਸਾਚੇ ਭਗਤਾਂ ਪੱਲੂ ਫੜਦਾ, ਫੜ ਆਪਣੀ ਗੰਢ ਬੰਧਾਈਆ। ਸਾਚੀ ਤਰਨੀ ਮਾਤ ਤਰਦਾ, ਸਰੋਵਰ ਇਕੋ ਵੇਖ ਵਖਾਈਆ। ਸਾਚੇ ਪੌੜੇ ਨਿਰਗੁਣ ਚੜ੍ਹਦਾ, ਮਹੱਲ ਅਟੱਲ ਵੇਖ ਵਖਾਈਆ। ਨਾ ਜੀਊਂਦਾ ਨਾ ਕਦੇ ਮਰਦਾ, ਤੇਰੀ ਗੋਦ ਸੋਭਾ ਪਾਈਆ। ਤੂੰ ਸਾਹਿਬ ਸੁਲਤਾਨ ਪ੍ਰਭ ਲੇਖਾ ਜਾਣੇ ਘਰ ਘਰ ਦਾ, ਦਰ ਦਰ ਆਪਣਾ ਪੜ੍ਹਦਾ ਲਾਹੀਆ। ਤੇਰਾ ਖੇਲ ਨਰ ਹਰਿ ਦਾ, ਨਰਾਇਣ ਤੇਰੀ ਸ਼ਹਿਨਸ਼ਾਹੀਆ। ਤੇਰਾ ਭਾਣਾ ਕੋਈ ਨਾ ਝੱਲਦਾ, ਭਰਮੇ ਭੁੱਲੀ ਸਰਬ ਲੋਕਾਈਆ। ਸਚ ਸਿੰਘਾਸਣ ਗੁਰਮੁਖ ਵਿਰਲਾ ਮੱਲਦਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਧੁਰ ਸੰਦੇਸ਼ ਅਗੰਮੀ ਘੱਲਦਾ, ਗੁਰ ਅਵਤਾਰ ਪੀਰ ਪੈਗ਼ੰਬਰ ਕਰ ਪੜ੍ਹਾਈਆ। ਜੋਤੀ ਸ਼ਬਦੀ ਧਾਰ ਰਲਦਾ, ਨੂਰ ਜ਼ਹੂਰ ਇਕ ਵਖਾਈਆ। ਕਰੇਂ ਖੇਲ ਛਿਨ ਪਲ ਦਾ, ਘੜੀ ਵੰਡ ਨਾ ਕੋਇ ਵੰਡਾਈਆ। ਦੀਪਕ ਇਕੋ ਤੇਰਾ ਬਲਦਾ, ਲੱਖ ਚੁਰਾਸੀ ਕਰੇ ਰੁਸ਼ਨਾਈਆ। ਹਉਂ ਸੇਵਕ ਚਾਕਰ ਖ਼ਾਕ ਤੇਰਾ ਹਾਂ ਬਰਦਾ, ਵਾਰੀ ਘੋਲੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਸੀਸ ਨਿਵਾਈਆ। ਸਤਿਜੁਗ ਸੁਣ ਲਾਡਲੇ ਪੁੱਤ, ਸੋ ਸਤਿਗੁਰ ਆਪ ਜਣਾਈਆ। ਤੇਰੀ ਸੋਹਵੇ ਮਾਤ ਰੁੱਤ, ਰੁੱਤ ਰੁਤੜੀ ਇਕ ਮਹਿਕਾਈਆ। ਕਲਜੁਗ ਕੂੜ ਵਿਕਾਰਾ ਕੱਢ ਕੁੱਟ, ਨਵ ਨੌ ਚਾਰ ਰਹਿਣ ਨਾ ਪਾਈਆ। ਜੂਠੀ ਝੂਠੀ ਜੜ੍ਹ ਪੁੱਟ, ਸਚ ਸੁਚ ਬੂਟਾ ਇਕ ਵਖਾਈਆ। ਹਰਿ ਭਗਤ ਜੋ ਬੈਠੇ ਰੁੱਠ, ਤਿਨ੍ਹਾਂ ਮੇਰੇ ਨਾਲ ਮਿਲਾਈਆ। ਉਜਲ ਕਰ ਮਾਤ ਮੁਖ, ਗੀਤ ਗੋਬਿੰਦ ਇਕ ਸੁਣਾਈਆ। ਸਫਲ ਕਰ ਜਨਨੀ ਕੁੱਖ, ਸਾਚੀ ਸਿਖਿਆ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕ ਸੁਣਾਈਆ। ਸਤਿਜੁਗ ਕਹੇ ਮੇਰੇ ਨਿਰੰਕਾਰ, ਹੱਥ ਤੇਰੇ ਵਡਿਆਈਆ। ਨਿਰਧਨ ਹੋਵਾਂ ਸੇਵਾਦਾਰ, ਸਰਧਨ ਸਾਚੀ ਸੇਵ ਕਮਾਈਆ। ਸਾਚਾ ਬਖ਼ਸ਼ ਇਕ ਭੰਡਾਰ, ਵਸਤ ਅਤੋਟ ਅਤੁਟ ਵਰਤਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਕੋਟਨ ਕੋਟ ਕਾਲ ਵਿਹਾਈਆ। ਸੇਵਾ ਕਰ ਕੇ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਵੇਸ ਵਟਾਈਆ। ਤੇਰੇ ਨਾਉਂ ਦਾ ਬੋਲ ਜੈਕਾਰ, ਕਲਮਾ ਨਬੀ ਰਸੂਲ ਪੜ੍ਹਾਈਆ। ਤੇਰਾ ਮਾਰਗ ਦੱਸ ਸੰਸਾਰ, ਸਾਚੀ ਸਿਖਿਆ ਇਕ ਜਣਾਈਆ। ਮਹੱਲ ਅਟੱਲ ਉਚ ਮਨਾਰ, ਸਚਖੰਡ ਸਾਚਾ ਗਏ ਵਖਾਈਆ।, ਉਚੀ ਕੂਕ ਕਰ ਪੁਕਾਰ, ਰਸਨਾ ਜਿਹਵਾ ਬੱਤੀ ਦੰਦ ਗਏ ਹਿਲਾਈਆ। ਤੇਰਾ ਅੰਤ ਨਾ ਪਾਇਆ ਕਿਸੇ ਪਾਰਾਵਾਰ, ਬੇਅੰਤ ਤੇਰੀ ਵਡਿਆਈਆ। ਮੈਂ ਬਾਲਕ ਨੱਢਾ ਤੇਰੇ ਦਰ ਖੜਾ ਭਿਖਾਰ,

ਭਿਖਕ ਆਪਣੀ ਝੋਲੀ ਡਾਹੀਆ। ਕਿਰਪਾ ਕਰ ਸਿਰਜਣਹਾਰ, ਸਮਰਥ ਸਿਰ ਮੇਰੇ ਹੱਥ ਟਿਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰੋਂ ਕੁੰਟ ਕਰ ਵਿਚਾਰ, ਦਹਿ ਦਿਸ਼ਾ ਧਿਆਨ ਲਗਾਈਆ। ਕਲਜੁਗ ਦਿਸੇ ਰੈਣ ਅੰਧਿਆਰ, ਸਾਚਾ ਚੰਦ ਨਾ ਕੋਇ ਚਮਕਾਈਆ। ਨਾਤਾ ਤੁਟਾ ਪੁਰਖ ਨਾਰ, ਵਿਭਚਾਰ ਕਰੇ ਲੋਕਾਈਆ। ਪਿਤਾ ਪੂਤ ਨਾ ਕੋਇ ਪਿਆਰ, ਮਾਤਾ ਗੋਦ ਨਾ ਕੋਇ ਸੁਹਾਈਆ। ਸ੍ਰਿਸ਼ਟ ਸਬਾਈ ਹਾਹਾਕਾਰ, ਧੀਰਜ ਧੀਰ ਨਾ ਕੋਇ ਰਖਾਈਆ। ਸ਼ਾਹ ਸੁਲਤਾਨਾਂ ਆਈ ਹਾਰ, ਰਾਜ ਰਾਜਾਨ ਬੈਠੇ ਡੇਰਾ ਡਾਹੀਆ। ਕੂੜੀ ਕਿਰਿਆ ਹੋਈ ਪਰਧਾਨ, ਮਾਇਆ ਮਮਤਾ ਨਾਚ ਨਚਾਈਆ। ਦਰ ਦਰ ਘਰ ਘਰ ਫਿਰੇ ਸ਼ੈਤਾਨ, ਸ਼ਰਅ ਸ਼ਰੀਅਤ ਕਰੇ ਲੜਾਈਆ। ਸਾਬਤ ਦਿਸੇ ਨਾ ਕੋਇ ਈਮਾਨ, ਧਰਮ ਦੁਆਰ ਸੋਭਾ ਕੋਇ ਨਾ ਪਾਈਆ। ਗੁਰ ਦਰ ਮੰਦਰ ਮਸਜਦ ਸ਼ਿਵਦਵਾਲੇ ਮੱਠ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰ, ਚਾਰੋਂ ਕੁੰਟ ਵੇਖ ਵਖਾਈਆ। ਅੰਜੀਲ ਕੁਰਾਨ ਡਿਗੀ ਮੂੰਹ ਦੇ ਭਾਰ, ਭਾਰ ਸਕੇ ਨਾ ਕੋਇ ਉਠਾਈਆ। ਖਾਣੀ ਬਾਣੀ ਸਕੇ ਨਾ ਕੋਇ ਵਿਚਾਰ, ਬੁਧੀ ਬੈਠੀ ਆਪਣਾ ਆਪ ਗਵਾਈਆ। ਮਨ ਮਨਸਾ ਰਹੀ ਲਲਕਾਰ, ਜਗਤ ਆਪਣਾ ਬਲ ਜਣਾਈਆ। ਸਾਧ ਸੰਤ ਹੋਏ ਖ਼ੁਆਰ, ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਰਹੇ ਭਾਲ, ਕਾਇਆ ਮੰਦਰ ਖੋਜਣ ਕੋਇ ਨਾ ਆਈਆ। ਤੁਧ ਬਿਨ ਹੱਲ ਕਰੇ ਨਾ ਕੋਇ ਸਵਾਲ, ਪੰਡਤ ਪਾਂਧੇ ਬੈਠੇ ਹਿਸਾਬ ਲਗਾਈਆ। ਲੱਖ ਚੁਰਾਸੀ ਸਿਰ ਤੇ ਕੂਕੇ ਕਾਲ, ਕਲਜੁਗ ਡੌਰੂ ਡੰਕ ਨਗਾਰਾ ਰਿਹਾ ਵਜਾਈਆ। ਕਿਰਪਾ ਕਰ ਦੀਨ ਦਿਆਲ, ਠਾਕਰ ਸੁਆਮੀ ਤੇਰੀ ਇਕ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋਏ ਬੇਹਾਲ, ਸਦੀ ਬੀਸਵੀਂ ਅੱਖ ਨਾ ਕੋਇ ਉਠਾਈਆ। ਜਗਤ ਅਵੱਲੜੀ ਦਿਸੇ ਚਾਲ, ਨਿਰਾਲੀ ਧਾਰ ਨਾ ਕੋਇ ਸਮਝਾਈਆ। ਕਿਰਪਾ ਕਰ ਆਪ ਮਿਹਰਵਾਨ, ਮਿਹਰ ਨਜ਼ਰ ਇਕ ਤਕਾਈਆ। ਮੈਂ ਬਾਲਾ ਨੱਢਾ ਤੇਰਾ ਬਾਲ, ਪੂਤ ਸਪੂਤਾ ਰੂਪ ਵਟਾਈਆ। ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਮੁਰਸ਼ਦ ਵੇਖ ਮੁਰੀਦਾਂ ਹਾਲ, ਦੀਦ ਈਦ ਚੰਦ ਚਮਕਾਈਆ। ਜੋ ਤੇਰੇ ਪਿੱਛੇ ਤੇਰੀ ਘਾਲਦੇ ਰਹੇ ਘਾਲ, ਤਿਨ੍ਹਾਂ ਘਾਲ ਲੇਖੇ ਲਾਈਆ। ਪਰਗਟ ਹੋ ਸ਼ਾਹ ਨਵਾਬ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਈਸਾ ਮੂਸਾ ਮੁਹੰਮਦ ਤੇਰਾ ਲਿਆ ਖ਼ੁਆਬ, ਅੰਤਮ ਬੈਠੇ ਆਸ ਤਕਾਈਆ। ਸਜਦਾ ਸੀਸ ਕੀਤਾ ਆਦਾਬ, ਝੁਕ ਝੁਕ ਸਲਾਮ ਬੁਲਾਈਆ। ਆਪਣਾ ਮਹੱਲਾ ਵੇਖ ਉਚ ਮਹਿਰਾਬ, ਮਹਿਬੂਬ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸੱਚਾ ਵਰ, ਸਤਿਜੁਗ ਬੈਠਾ ਝੋਲੀ ਡਾਹੀਆ। ਸੁਣ ਸੁੱਤ ਨੌਜਵਾਨ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਹੋਏ ਮਿਹਰਵਾਨ, ਮਿਹਬਾਨ ਬੀਦੋ ਆਪਣੀ ਅੱਖ ਖੁਲਾਈਆ। ਏਕੰਕਾਰ ਕਰੇ ਤੇਰਾ ਧਿਆਨ, ਦੋ ਜਹਾਨਾਂ ਵਾਲੀ ਵੇਖ ਵਖਾਈਆ। ਆਦਿ ਨਿਰੰਜਣ ਸਾਚਾ ਚਾੜ੍ਹੇ ਭਾਨ, ਜੋਤੀ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਦੇਵੇ ਦਾਨ, ਨਾਮ ਅਮੋਲਕ ਝੋਲੀ ਪਾਈਆ। ਸ੍ਰੀ ਭਗਵਾਨ ਵਖਾਏ ਨਿਸ਼ਾਨ, ਧਰਮ ਨਿਸ਼ਾਨਾ ਇਕ ਉਠਾਈਆ। ਪਾਰਬ੍ਰਹਮ ਕਰੇ ਪਰਧਾਨ, ਸਿਰ ਆਪਣਾ ਹੱਥ ਟਿਕਾਈਆ। ਆਤਮ ਪਰਮਾਤਮ ਦੇਵੇ ਇਕ ਗਿਆਨ, ਸਾਚੀ ਸਿਖਿਆ ਸਚ ਦ੍ਰਿੜਾਈਆ। ਕਲਜੁਗ ਅੰਤਮ ਵੇਖੇ ਆਣ, ਸਤਿਜੁਗ ਤੇਰੀ ਧਾਰ ਬੰਧਾਈਆ। ਭਗਤ ਭਗਵਾਨ ਮਿਲਾਏ ਜਹਾਨ, ਨਿਰਗੁਣ ਸਰਗੁਣ ਲਏ ਜਗਾਈਆ। ਨੌ ਖੰਡ ਪ੍ਰਿਥਮੀ ਵੇਖੇ ਇਕ ਮੈਦਾਨ,

ਸ਼ਾਹ ਪਾਤਸ਼ਾਹ ਆਪਣਾ ਬਲ ਧਰਾਈਆ। ਸਾਚਾ ਨਾਮ ਕਰੇ ਪਰਧਾਨ, ਸੋ ਪੁਰਖ ਨਿਰੰਜਣ ਢੋਲਾ ਗਾਈਆ। ਹੰ ਬ੍ਰਹਮ ਕਰੇ ਕਲਿਆਣ, ਕਲਮਾ ਇਕੋ ਇਕ ਜਣਾਈਆ। ਲੇਖਾ ਜਾਣ ਦੋ ਜਹਾਨ, ਬ੍ਰਹਿਮੰਡ ਖੰਡ ਦਏ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਣ, ਕਰੋੜ ਤੇਤੀਸਾ ਲਾਗੇ ਪਾਈਂਆ। ਗੁਰ ਅਵਤਾਰ ਸੁਣਨ ਫ਼ਰਮਾਣ, ਪੀਰ ਪੈਗ਼ੰਬਰ ਢੋਲਾ ਰਾਗ ਅਲਾਈਆ। ਤੇਰਾ ਵਿਚੋਲਾ ਬਣੇ ਆਪ ਭਗਵਾਨ, ਭਗਵਨ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਦੱਸੇ ਮੀਤ, ਮਿੱਤਰ ਪਿਆਰਾ ਦਇਆ ਕਮਾਇੰਦਾ। ਸਤਿਜੁਗ ਤੇਰਾ ਸਾਚਾ ਗੀਤ, ਸੋ ਪੁਰਖ ਨਿਰੰਜਣ ਆਪ ਸਮਝਾਇੰਦਾ। ਲੇਖਾ ਮੁਕੇ ਮੰਦਰ ਮਸੀਤ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਨਿਰਗੁਣ ਵਸੇ ਸਰਗੁਣ ਚੀਤ, ਜਗਤ ਠਗੌਰੀ ਨਾ ਕੋਇ ਰਖਾਇੰਦਾ। ਲੇਖਾ ਜਾਣ ਹਸਤ ਕੀਟ, ਊਚ ਨੀਚ ਵੇਖ ਵਖਾਇੰਦਾ। ਤ੍ਰੈਭਵਨ ਧਨੀ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਸਚ ਬੰਧਾਏ ਇਕ ਪ੍ਰੀਤ, ਪ੍ਰੀਤੀ ਇਕੋ ਇਕ ਵਖਾਇੰਦਾ। ਸਦੀ ਬੀਸਵੀਂ ਜਾਏ ਬੀਤ, ਬੀਤੀ ਕਹਾਣੀ ਆਪਣੀ ਝੋਲੀ ਪਾਇੰਦਾ। ਕਰੇ ਖੇਲ ਆਪ ਅਨਡੀਠ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜਨ ਭਗਤਾਂ ਕਾਇਆ ਚੋਲੀ ਚਾੜ੍ਹੇ ਰੰਗ ਬਸੀਠ, ਸਤਿ ਸਤਿਵਾਦੀ ਆਪਣੇ ਰੰਗ ਰੰਗਾਇੰਦਾ। ਸਚ ਦੁਆਰਿਉਂ ਦੇਵੇ ਭੀਖ, ਨਾਮ ਅਗੰਮਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਤਿਜੁਗ ਕਹੇ ਮੇਰੇ ਸਾਹਿਬ ਸਤਿਗੁਰ, ਪ੍ਰਭ ਤੇਰੇ ਹੱਥ ਵਡਿਆਈਆ। ਮੇਰੀ ਚਰਨ ਪ੍ਰੀਤੀ ਗਈ ਜੁੜ, ਲੱਗੀ ਪ੍ਰੀਤ ਨਾ ਕੋਇ ਤੁੜਾਈਆ। ਮੇਰਾ ਲੇਖਾ ਤੇਰੇ ਧੁਰ, ਦੂਜਾ ਸਮਝ ਸਕੇ ਕੋਇ ਨਾ ਰਾਈਆ। ਚੜ੍ਹ ਕੇ ਆਉਣਾ ਸਾਚੇ ਘੁੜ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਕਲਜੁਗ ਅੰਤਮ ਪਈ ਤੇਰੀ ਲੋੜ, ਰਾਹ ਤੱਕੇ ਤੇਰਾ ਨੂਰ ਇਲਾਹੀਆ। ਪਾਰਬ੍ਰਹਮ ਪ੍ਰਭ ਜਾਣਾ ਬੌਹੜ, ਬੌਹੜੀ ਬੌਹੜੀ ਗੁਰਮੁਖ ਗੁਰਸਿਖ ਹਰਿਜਨ ਸੰਤ ਰਹੇ ਸੁਣਾਈਆ। ਮਿੱਠਾ ਕਰਨਾ ਰੀਠਾ ਕੌੜ, ਅੰਮ੍ਰਿਤ ਫਲ ਰੂਪ ਵਖਾਈਆ। ਨੇਤਰ ਵੇਖਣਾ ਕਰ ਕੇ ਗ਼ੌਰ, ਗਹਿਰ ਗੰਭੀਰ ਤੇਰੀ ਸਰਨਾਈਆ। ਕੂੜੀ ਕਿਰਿਆ ਡੇਰਾ ਢਾਉਣਾ ਠੱਗ ਚੋਰ, ਸਾਚੀ ਸਿਖਿਆ ਇਕ ਸਮਝਾਈਆ। ਤੇਰਾ ਮੰਤਰ ਫੁਰੇ ਫੋਰ, ਫੁਰਨਾ ਸਭ ਦਾ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰੇ ਵੱਜੇ ਨਾਮ ਵਧਾਈਆ। ਸਤਿਜੁਗ ਸੁਣ ਲਾਲ ਨਿਕੇ, ਸਾਹਿਬ ਸਤਿਗੁਰ ਆਪ ਜਣਾਈਆ। ਤੇਰੇ ਮਾਰਗ ਕਰੇ ਸਿਧੇ, ਸਿਧ ਸਾਦਕ ਆਪ ਪੜ੍ਹਾਈਆ। ਧੁਰ ਦੇ ਲੇਖ ਜਿਸ ਨੇ ਲਿਖੇ, ਲੇਖਾ ਸਕੇ ਨਾ ਕੋਇ ਮਿਟਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਨਜਿਠੇ, ਦੂਜਾ ਸੰਗ ਨਾ ਕੋਇ ਰਖਾਈਆ। ਸਚ ਸੰਦੇਸ ਨਰ ਨਰੇਸ਼ ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਚਿਠੇ ਲੋਕਮਾਤ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਮਾਰਗ ਦਏ ਲਗਾਈਆ । ਸਾਚਾ ਮਾਰਗ ਦੇਣਾ ਲਾ, ਪ੍ਰਭ ਹੱਥ ਤੇਰੇ ਵਡਿਆਈਆ। ਨਿਰਗੁਣ ਹੋ ਕੇ ਬਣ ਮਲਾਹ, ਸਰਗੁਣ ਬੇੜਾ ਆਪਣੇ ਕੰਧ ਉਠਾਈਆ। ਸਾਚਾ ਮੰਤਰ ਦੇ ਦ੍ਰਿੜਾ, ਆਤਮ ਪਰਮਾਤਮ ਇਕ ਪੜ੍ਹਾਈਆ। ਸਾਚਾ ਸੋਹਲਾ ਦੇ ਸੁਣਾ, ਰਸਨਾ ਜਿਹਵਾ ਖ਼ੁਸ਼ੀ ਮਨਾਈਆ। ਪੜਦਾ ਉਹਲਾ ਦੇ ਚੁਕਾ, ਬਜਰ ਕਪਾਟੀ ਕੁੰਡਾ ਲਾਹੀਆ। ਅੰਮ੍ਰਿਤ ਸੀਰ ਨੀਰ ਜਾਮ ਦੇ ਪਿਆ, ਤ੍ਰਿਸਨਾ ਭੁੱਖ ਮਿਟਾਈਆ।

ਸਤਿ ਸਰੂਪੀ ਦਰਸ ਕਰਾ, ਜੋਤੀ ਜਲਵਾ ਨੂਰ ਰੁਸ਼ਨਾਈਆ। ਘਰ ਮੰਦਰ ਸਾਚੇ ਡੇਰਾ ਲਾ, ਨੌ ਦੁਆਰੇ ਪੰਧ ਚੁਕਾਈਆ। ਸੋਈ ਸੁਰਤੀ ਸਰਬ ਜਗਾ, ਸ਼ਬਦ ਹਲੂਣਾ ਇਕ ਵਖਾਈਆ। ਜੁਗ ਰੁੱਠੜੇ ਲੈ ਮਨਾ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਮੁਖੜੇ ਦੇ ਸੁਹਾ, ਸੋਭਾਵੰਤ ਤੇਰੀ ਵਡਿਆਈਆ। ਜਨਮ ਕਰਮ ਦੇ ਦੁਖੜੇ ਦੇ ਗਵਾ, ਪੂਰਬ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਹਰਿ ਸਚ ਤੇਰੀ ਸਰਨਾਈਆ। ਸਤਿਜੁਗ ਸੁਣ ਸਾਚੇ ਸੱਜਣ, ਪ੍ਰਭ ਦੇਵਣਹਾਰ ਵਡਿਆਈਆ। ਕੂੜੀ ਕਿਰਿਆ ਭਾਂਡੇ ਭੱਜਣ, ਜੂਠ ਝੂਠ ਰਹਿਣ ਨਾ ਪਾਈਆ। ਨਾਮ ਨਗਾਰੇ ਘਰ ਘਰ ਵੱਜਣ, ਗੁਰ ਸ਼ਬਦੀ ਤਾਲ ਸੁਣਾਈਆ। ਸੰਤ ਸੁਹੇਲੇ ਸਾਚੇ ਗੱਜਣ, ਉਚੀ ਕੂਕ ਰਾਗ ਅਲਾਈਆ । ਗੁਰਮੁਖ ਨਾਮ ਚੜ੍ਹੇ ਰੰਗਣ, ਹਰਿ ਰੰਗੇ ਬੇਪਰਵਾਹੀਆ। ਭਗਤ ਭਗਵਾਨ ਸੁਹਾਏ ਅੰਗਨ, ਘਰ ਇਕੋ ਨਜ਼ਰੀ ਆਈਆ। ਅਨਹਦ ਨਾਦ ਵੱਜੇ ਮਰਦੰਗਨ, ਧੁਨ ਆਤਮਕ ਨਾਦ ਸ਼ਨਵਾਈਆ। ਮਸਤਕ ਟਿੱਕਾ ਨੂਰੀ ਚੰਦਨ, ਜੋਤ ਲਲਾਟ ਕਰੇ ਰੁਸ਼ਨਾਈਆ। ਕੂੜੀ ਕਿਰਿਆ ਢਾਹੇ ਕੰਧਨ, ਭਾਂਡਾ ਭਰਮ ਭੌ ਭੰਨਾਈਆ। ਚਾਰ ਵਰਨ ਜਣਾਏ ਇਕੋ ਬੰਦਨ, ਬੰਦਗੀ ਇਕੋ ਇਕ ਸਮਝਾਈਆ। ਲੱਖ ਚੁਰਾਸੀ ਤੋੜੇ ਫੰਦਨ, ਫਾਸੀ ਜਮ ਕੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਤਿਸ ਵੇਖੇ ਚਾਈਂ ਚਾਈਂਆ। ਸਤਿਜੁਗ ਕਹੇ ਪ੍ਰਭ ਤੇਰੀ ਓਟ, ਮੈਂ ਇਕੋ ਆਸ ਤਕਾਈਆ। ਆਹਲਣਿਉਂ ਡਿਗਾ ਤੇਰਾ ਬੋਟ, ਤੁਧ ਬਿਨ ਸਕੇ ਨਾ ਕੋਇ ਉਠਾਈਆ। ਤੇਰੇ ਨਾਮ ਨਗਾਰੇ ਲੱਗੇ ਚੋਟ, ਸੋਈ ਸੁਰਤੀ ਲਏ ਅੰਗੜਾਈਆ। ਆਪਣੀ ਆਪ ਸੰਭਾਲੇ ਹੋਸ਼, ਹੋਛੀ ਮਤ ਗਵਾਈਆ। ਤੇਰੇ ਨਾਮ ਦਾ ਪੜ੍ਹ ਕੇ ਕੋਸ਼, ਭੁਲੇ ਜਗਤ ਪੜ੍ਹਾਈਆ। ਕਿਉਂ ਅੰਦਰ ਵੜ ਕੇ ਬੈਠਾ ਰਿਹੋਂ ਖ਼ਾਮੋਸ਼, ਆਪਣਾ ਪੜਦਾ ਦੇ ਉਠਾਈਆ। ਰਾਹ ਤੱਕਣ ਤੇਰਾ ਲੋਕ ਪਰਲੋਕ, ਦੋ ਜਹਾਨ ਧਿਆਨ ਲਗਾਈਆ। ਨਿਰਗੁਣ ਸਰਗੁਣ ਸੁਣਨਾ ਆਪਣਾ ਸਲੋਕ, ਸਾਚਾ ਸੋਹਲਾ ਰਾਗ ਅਲਾਈਆ। ਤੇਰੇ ਮੰਦਰ ਬਹਿ ਕੇ ਮਾਣੀਏ ਮੌਜ, ਠਾਕਰ ਠਾਕਰ ਦੁਆਰਾ ਇਕੋ ਭਾਈਆ। ਤੇਰੇ ਦਰਸ਼ਨ ਲੋਚਨ ਰਹੇ ਲੋਚ, ਨੇਤਰ ਅੱਖ ਧਿਆਨ ਲਗਾਈਆ। ਪਾਰਬ੍ਰਹਮ ਪ੍ਰਭ ਘਰ ਸਾਚੇ ਪਹੁੰਚ, ਆਪ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੁਧ ਬਿਨ ਸੰਗ ਨਾ ਕੋਇ ਨਿਭਾਈਆ । ਸਤਿਜੁਗ ਤੇਰਾ ਸਗਲਾ ਸਾਥ, ਸਤਿ ਸਤਿਵਾਦੀ ਆਪ ਜਣਾਇੰਦਾ। ਕਿਰਪਾ ਕਰੇ ਪੁਰਖ ਸਮਰਾਥ, ਸਮਰਥ ਪੁਰਖ ਆਪਣੀ ਦਇਆ ਕਮਾਇੰਦਾ। ਸਾਚਾ ਮਾਰਗ ਦੇਵੇ ਦੱਸ, ਭੇਵ ਅਭੇਦ ਖੁਲ੍ਹਾਇੰਦਾ। ਸਚ ਸੁਚ ਤੇਰੇ ਹੱਥ, ਹਰਿ ਕਰਤਾ ਆਪ ਫੜਾਇੰਦਾ। ਜਨ ਭਗਤਾਂ ਅੰਦਰ ਜਾਣਾ ਵਸ, ਸਾਚਾ ਮੰਦਰ ਇਕ ਵਖਾਇੰਦਾ। ਪ੍ਰੇਮ ਪਿਆਰ ਦਾ ਪੀਣਾ ਰਸ, ਫਿਕਾ ਰਸ ਨਾ ਕੋਇ ਜਣਾਇੰਦਾ। ਸਾਚਾ ਨਾਉਂ ਬੋਲਣਾ ਹੱਸ ਹੱਸ, ਸੋਹੰ ਢੋਲਾ ਰਾਗ ਅਲਾਇੰਦਾ। ਤੂੰ ਮੇਰਾ ਮੈਂ ਤੇਰੇ ਵਸ, ਦੂਜਾ ਨਜ਼ਰ ਕੋਇ ਨਾ ਆਇੰਦਾ। ਭਗਤ ਭਗਵਾਨ ਮਿਲ ਕੇ ਗਾਵਣ ਜਸ, ਜਸ ਵੇਦ ਪੁਰਾਨ ਨਾ ਸਿਫ਼ਤ ਸਾਲਾਹਿੰਦਾ। ਤੇਰੀ ਇਕੋ ਖੋਲ੍ਹੇ ਅੱਖ, ਨਿਜ ਨੇਤਰ ਦਇਆ ਕਮਾਇੰਦਾ। ਸਭ ਦਾ ਲੇਖਾ ਪੂਰਾ ਕਰੇ ਹੱਕ, ਹੱਕ ਹਕੀਕਤ ਵੇਖ ਵਖਾਇੰਦਾ। ਕੂੜੀ ਕਿਰਿਆ ਨਕੇਲ ਪਾਏ ਨੱਕ, ਚਾਰੋਂ ਕੁੰਟ ਆਪ ਭਵਾਇੰਦਾ। ਅੰਤਮ ਸ਼ੌਹ ਦਰਿਆਏ ਦੇਵੇ ਸੱਟ, ਪੁਰਖ ਅਬਿਨਾਸ਼ੀ ਧੱਕਾ ਲਾਇੰਦਾ। ਸਤਿ ਧਰਮ ਦਾ ਖੋਲ੍ਹ ਹੱਟ, ਸਤਿਜੁਗ ਤੇਰਾ ਰਾਹ ਚਲਾਇੰਦਾ। ਚਾਰ ਵਰਨਾਂ ਇਕੋ ਮਤ, ਗੁਰਮਤ

ਸੱਚੀ ਆਪ ਦ੍ਰਿੜਾਇੰਦਾ। ਹਰਿ ਸਰਨਾਈ ਬੰਨ੍ਹੋ ਨਤ, ਇਸ਼ਟ ਦੇਵ ਸੁਆਮੀ ਇਕੋ ਨਜ਼ਰੀ ਆਇੰਦਾ। ਏਥੇ ਓਥੇ ਦੋ ਜਹਾਨ ਪੱਤ ਲਏ ਰੱਖ, ਮਿਹਰਵਾਨ ਪ੍ਰਭ ਆਪਣੇ ਰੰਗ ਰੰਗਾਇੰਦਾ। ਸਤਿਜੁਗ ਸਤਿ ਸਤਿਵਾਦੀ ਗਾਉਣਾ ਜਸ, ਸਾਚੀ ਸਿਖਿਆ ਇਕ ਸਮਝਾਇੰਦਾ। ਪੂਰੀ ਕਰੇ ਹਰਿ ਜੂ ਅਸ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਦੇਵੇ ਇਕ ਵਰ, ਨਾਮ ਅਮੋਲਕ ਸਾਚੀ ਗੋਲਕ ਹਰਿ ਕਰਤਾ ਆਪ ਪਵਾਇੰਦਾ।

੮ ਮੱਘਰ ੨੦੨੦ ਬਿਕਰਮੀ ਨੌਰੰਗ ਸਿੰਘ ਸਵਿੰਦਰ ਸਿੰਘ ਦੇ ਗ੍ਰਹਿ ਦੱਯਾ ਜ਼ਿਲਾ ਗੁਰਦਾਸ ਪੁਰ

ਪੁਰਖ ਅਕਾਲ ਤੇਰਾ ਭੰਡਾਰ ਅਤੁਟ, ਸਤਿਜੁਗ ਸਾਚਾ ਖ਼ੁਸ਼ੀ ਮਨਾਈਆ। ਸੇਵਾ ਕਰਾਂ ਬਿਨ ਕਾਇਆ ਬੁੱਤ, ਨਿਰਗੁਣ ਤੇਰੀ ਧਾਰ ਸਮਾਈਆ। ਤਿੰਨ ਜੁਗ ਜੋ ਬੈਠਾ ਰਿਹਾ ਚੁੱਪ, ਉਚੀ ਕੂਕ ਨਾ ਰਾਗ ਅਲਾਈਆ। ਸੰਤ ਸੁਹੇਲੇ ਸੱਜਣ ਲਵਾਂ ਪੁੱਛ, ਲੱਖ ਚੁਰਾਸੀ ਘਰ ਘਰ ਫੇਰਾ ਪਾਈਆ। ਜਨ ਭਗਤਾਂ ਕਰਾਂ ਉਜਲ ਮੁਖ, ਦੁਰਮਤ ਮੈਲ ਧੋਵਾਂ ਛਾਹੀਆ। ਤੇਰੇ ਚਰਨ ਕਵਲ ਕਰਾਂ ਰੁਖ਼, ਸਾਚਾ ਮਾਰਗ ਇਕ ਸਮਝਾਈਆ। ਆਓ ਵੇਖੋ ਜੋ ਬੈਠਾ ਲੁਕ, ਨਰ ਨਰਾਇਣ ਨਜ਼ਰ ਕਿਸੇ ਨਾ ਆਈਆ। ਠਾਕਰ ਸੁਆਮੀ ਹੋ ਕੇ ਗਿਆ ਤੁਠ, ਅਨਮੰਗੀ ਦੌਲਤ ਰਿਹਾ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੂੰ ਸਜਦਾ ਕਰਨ ਝੁਕ, ਨਮੋ ਨਮੋ ਰਹੇ ਜਣਾਈਆ। ਮੈਂ ਉਸ ਦਾ ਬਣਿਆ ਲਾਡਲਾ ਪੁੱਤ, ਘਰ ਸਾਚੇ ਖ਼ੁਸ਼ੀ ਮਨਾਈਆ। ਜਨਮ ਜਨਮ ਦੀ ਮੇਰੀ ਲੱਥੀ ਭੁੱਖ, ਤ੍ਰਿਸਨਾ ਨੇੜ ਕੋਇ ਨਾ ਆਈਆ। ਕੂੜੀ ਕਿਰਿਆ ਨਾਤਾ ਗਿਆ ਛੁਟ, ਮਿਲਿਆ ਮੇਲ ਬੇਪਰਵਾਹੀਆ। ਮੇਰੇ ਵਿਚ ਦੂਈ ਦਵੈਤੀ ਰਹੇ ਕੋਈ ਨਾ ਫੁੱਟ, ਜ਼ਾਤ ਪਾਤ ਰਹਿਣ ਕੋਇ ਨਾ ਪਾਈਆ। ਅੰਮ੍ਰਿਤ ਜਾਮ ਮਿਲੇ ਇਕੋ ਘੁੱਟ, ਨੀਰ ਸੀਰ ਮੁਖ ਚੁਆਈਆ। ਹੋਏ ਪਰਕਾਸ਼ ਸਾਚੀ ਜੋਤ, ਅੰਧ ਅੰਧੇਰਾ ਦਏ ਮੁਕਾਈਆ। ਸੁਣ ਨਾਮ ਸਚ ਸਲੋਕ, ਸੋਹੰ ਢੋਲਾ ਏਕਾ ਗਾਈਆ। ਵੱਜੇ ਲੋਕ ਪਰਲੋਕ, ਵਿਸ਼ਨ ਬ੍ਰਹਮਾ ਸ਼ਿਵ ਰਹੇ ਜਸ ਗਾਈਆ। ਰਾਗ ਨਾਦ ਸ਼ਬਦ ਧੁਨ ਲਾਵਣ ਇਕੋ ਚੋਟ, ਸੁਰ ਤਾਲ ਨਾ ਕੋਇ ਰਖਾਈਆ। ਸਤਿਗੁਰ ਪੂਰਾ ਪੁਰਖ ਅਕਾਲ ਇਕੋ ਮਿਲਿਆ ਬਹੁਤ, ਬਹੁਤੀ ਦੇਵੇ ਮਾਣ ਵਡਿਆਈਆ। ਜਨ ਭਗਤਾਂ ਵੇਖੇ ਬੈਠ ਖ਼ਾਮੋਸ਼, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਕਾਇਆ ਮੰਦਰ ਅੰਦਰ ਘਰ ਘਰ ਮਾਣੇ ਮੌਜ, ਸਚ ਸਿੰਘਾਸਣ ਸੋਭਾ ਪਾਈਆ। ਜੁਗ ਚੌਕੜੀ ਕਿਸੇ ਵਿਚ ਨਾ ਆਇਆ ਸੋਚ, ਸੋਚ ਸੋਚ ਥੱਕੀ ਸਰਬ ਲੋਕਾਈਆ। ਲੇਖਾ ਜਾਣੇ ਲੱਖਣ ਪੁਸ਼ਕਰ ਕਰੋਚ, ਸਾਨ ਸਲਮਲ ਜੰਬੂ ਆਪਣਾ ਹੁਕਮ ਵਰਤਾਈਆ। ਕੁਸ਼ਾ ਦੇਵੇ ਨਾ ਕੋਈ ਦੋਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਤਿਜੁਗ ਕਹੇ ਮੋਹੇ ਮਿਲਿਆ ਏਕ, ਏਕੰਕਾਰ ਦਇਆ ਕਮਾਈਆ। ਸਾਚੀ ਬਖ਼ਸ਼ ਚਰਨ ਟੇਕ, ਟਿੱਕਾ ਮਸਤਕ ਇਕ ਲਗਾਈਆ। ਕੂੜੀ ਕਿਰਿਆ ਮਿਟੇ ਭੇਖ, ਜੂਠ ਝੂਠ ਰਹਿਣ ਨਾ ਪਾਈਆ। ਲਹਿਣਾ ਦੇਣਾ ਚੁੱਕੇ ਮੁੱਲਾਂ ਸ਼ੇਖ਼, ਮਸਾਇਕ ਪੀਰ ਦਸਤਗੀਰ ਦਸਤ ਨਾ ਕੋਇ ਮਿਲਾਈਆ। ਲੇਖਾ ਚੁਕੇ ਖੇਲ ਕਮਚ ਅਲ ਨੇਕ, ਨੂਰੀ ਜਲਵਾ ਨੂਰ ਰੁਸ਼ਨਾਈਆ। ਸੱਜਣ ਸਾਹਿਬ ਸਤਿਗੁਰ ਪਰਵਰਦਿਗਾਰ ਇਕ ਆਦੇਸ, ਨਾਅਰਾ ਇਕੋ ਇਕ ਸੁਣਾਈਆ। ਨਿਜ

ਨੇਤਰ ਲੋਚਣ ਨੈਣ ਬੇਪਰਵਾਹ ਲਿਆ ਵੇਖ, ਪਰਦਾਨਸ਼ੀਂ ਪਰਦਾ ਰਿਹਾ ਉਠਾਈਆ। ਅੰਦਰ ਵੜ ਕੇ ਦੱਸਿਆ ਭੇਤ, ਬਾਹਰੋਂ ਰਮਜ਼ ਨਾ ਕੋਇ ਲਗਾਈਆ। ਨਿਰਗੁਣ ਹੋ ਕੇ ਖੇਲੇ ਖੇਡ, ਖ਼ਾਲਕ ਖ਼ਲਕ ਵੇਖ ਵਖਾਈਆ। ਸ਼ਬਦ ਸੰਦੇਸਾ ਰਿਹਾ ਭੇਜ, ਕਲਮਾ ਨਬੀ ਰਸੂਲ ਦ੍ਰਿੜਾਈਆ। ਅੰਤਰ ਆਤਮ ਸਭ ਦੀ ਮਾਣੇ ਸੇਜ, ਸਚ ਸਿੰਘਾਸਣ ਡੇਰਾ ਲਾਈਆ। ਜੋਤੀ ਜਲਵਾ ਅਗੰਮੀ ਤੇਜ, ਨੂਰ ਜ਼ਹੂਰ ਇਕ ਦਰਸਾਈਆ। ਸਚ ਦੁਆਰੇ ਲਾਵੇ ਧੁਰ ਦੀ ਮੇਖ, ਮਸਤਕ ਟਿੱਕਾ ਇਕੋ ਇਕ ਵਖਾਈਆ। ਤਿਸ ਅੱਗੇ ਚਲੇ ਨਾ ਕੋਈ ਕਿਸੇ ਦੀ ਪੇਸ਼, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਸੀਸ ਝੁਕਾਈਆ। ਤਿਸ ਦੇ ਚਰਨ ਕਵਲ ਟੇਕ ਮੰਗੇ ਸ਼ੇਸ਼, ਵਿਸ਼ਨ ਬ੍ਰਹਮਾ ਸ਼ਿਵ ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਦੇਵਣਹਾਰ ਵਡਿਆਈਆ। ਸਤਿਜੁਗ ਕਹੇ ਪ੍ਰਭ ਪਾਇਆ ਮੀਤ, ਹਰਿ ਵੱਡਾ ਵਡ ਵਡਿਆਈਆ। ਜਿਸ ਦੀ ਵੇਖੀ ਅਚਰਜ ਰੀਤ, ਜੁਗ ਚੌਕੜੀ ਰਹੇ ਜਸ ਗਾਈਆ। ਜਿਸ ਦੀ ਆਦਿ ਜੁਗਾਦਿ ਨਾ ਬਦਲੇ ਨੀਤ, ਨੀਤੀਵਾਨ ਇਕੋ ਨਜ਼ਰੀ ਆਈਆ। ਜਿਸ ਦਾ ਖੇਲ ਹਸਤ ਕੀਟ, ਊਚ ਨੀਚ ਰਿਹਾ ਸਮਾਈਆ। ਜਿਸ ਦਾ ਮੰਦਰ ਸਦਾ ਅਤੀਤ, ਖੇੜਾ ਢੱਠ ਨਾ ਭੱਠ ਵਖਾਈਆ। ਜਿਸ ਦੀ ਸਤਿ ਸਤਿਵਾਦੀ ਪ੍ਰੀਤ, ਝੂਠੀ ਧਾਰ ਨਾ ਕੋਇ ਚਲਾਈਆ। ਜੋ ਦੂਰ ਦੁਰਾਡਾ ਹਰ ਘਟ ਵਸੇ ਨਜ਼ਦੀਕ, ਗ੍ਰਹਿ ਗ੍ਰਹਿ ਬੈਠਾ ਡੇਰਾ ਲਾਈਆ। ਜਿਸ ਨੂੰ ਲੱਭਦੇ ਮੰਦਰ ਮਸੀਤ, ਸ਼ਿਵਦਵਾਲੇ ਮੱਠ ਰਾਹ ਤਕਾਈਆ। ਸੋ ਭਗਤਾਂ ਅੰਤਰ ਵਸੇ ਸਦਾ ਠੀਕ, ਕਾਇਆ ਕੂੜਾ ਠੀਕਰ ਭੰਨ ਵਖਾਈਆ। ਮਨ ਵਾਸਨਾ ਲਏ ਜੀਤ, ਮਨ ਕਾ ਮਣਕਾ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਤਿਜੁਗ ਕਹੇ ਪ੍ਰਭ ਪਾਇਆ ਠਾਕਰ, ਘਰ ਦੁਆਰੇ ਵੱਜੀ ਵਧਾਈਆ। ਮੇਰਾ ਨਿਰਮਲ ਕਰਮ ਕਰੇ ਉਜਾਗਰ, ਮਿਹਰ ਨਜ਼ਰ ਇਕ ਉਠਾਈਆ। ਸਾਚਾ ਵਣਜ ਕਰਾਏ ਬਣ ਸੌਦਾਗਰ, ਸੌਦਾ ਸਚ ਨਾਮ ਵਿਕਾਈਆ। ਭਾਗ ਲਗਾਏ ਕਾਇਆ ਗਾਗਰ, ਸਾਢੇ ਤਿੰਨ ਹੱਥ ਖ਼ੁਸ਼ੀ ਵਖਾਈਆ। ਨਜ਼ਰੀ ਆਏ ਕਰੀਮ ਕਾਦਰ, ਕਰਤਾ ਪੁਰਖ ਬੇਪਰਵਾਹੀਆ। ਗ਼ਰੀਬ ਨਿਮਾਣਿਆਂ ਦੇਵੇ ਆਦਰ, ਕੋਝਿਆਂ ਕਮਲਿਆਂ ਗਲੇ ਲਗਾਈਆ। ਪਾਰ ਕਰਾਏ ਕਲਜੁਗ ਡੂੰਘੇ ਸਾਗਰ, ਭਵਰੀ ਕਵਰੀ ਨਾ ਕੋਇ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਮੇਰੇ ਹੱਥ ਟਿਕਾਈਆ। ਸਤਿਜੁਗ ਕਹੇ ਮੇਰਾ ਸੁਆਮੀ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਆਦਿ ਜੁਗਾਦਿ ਜਿਸ ਦਾ ਵਡ ਪਰਤਾਪ, ਸਦ ਪਰਤਾਪੀ ਵੇਖ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਦਾ ਜਪਦੇ ਜਾਪ, ਸੋ ਨਾਮ ਨਿਧਾਨਾ ਝੋਲੀ ਪਾਇੰਦਾ। ਲੋਕ ਪਰਲੋਕ ਬ੍ਰਹਿਮੰਡ ਖੰਡ ਜੇਰਜ ਅੰਡਜ ਉਤਭੁਜ ਸੇਤਜ ਜਿਸ ਤੋਂ ਰਹੇ ਕਾਂਪ, ਸੋ ਭੈ ਭਿਆਨਕ ਆਪਣਾ ਰੂਪ ਵਖਾਇੰਦਾ। ਨਿਤ ਨਵਿਤ ਜਿਸ ਨੂੰ ਕਹਿੰਦੇ ਰਸੂਲ ਪਾਕ, ਸੋ ਪਾਕ ਪਵਿਤ ਆਪਣੀ ਧਾਰ ਸਮਝਾਇੰਦਾ। ਜਿਸ ਦਾ ਲੇਖਾ ਲੱਖ ਚੁਰਾਸੀ ਮਾਟੀ ਖ਼ਾਕ, ਸੋ ਖ਼ਾਲਕ ਖ਼ਲਕ ਵੇਖ ਵਖਾਇੰਦਾ। ਜਿਸ ਦਾ ਘਟ ਘਟ ਅੰਦਰ ਵੱਜਾ ਤਾਕ, ਸੋ ਬਜਰ ਕਪਾਟੀ ਕੁੰਡਾ ਆਪ ਖੁਲਾਇੰਦਾ । ਜਿਸ ਦੀ ਆਤਮ ਪਰਮਾਤਮ ਜ਼ਾਤ, ਪਾਰਬ੍ਰਹਮ ਬ੍ਰਹਮ ਰੂਪ ਆਪ ਪਰਗਟਾਇੰਦਾ। ਸੋ ਪੁਰਖ ਨਿਰੰਜਣ ਬਣਿਆ ਸਗਲਾ ਸਾਥ, ਸਾਚਾ ਸੰਗ ਆਪ ਨਿਭਾਇੰਦਾ। ਲੇਖਾ ਜਾਣੇ ਗੁਪਤ ਜ਼ਾਹਰ ਬਾਤਨ ਬਾਤ, ਬੈਤਲ ਆਪਣਾ ਰਾਹ ਵਖਾਇੰਦਾ। ਸ਼ਬਦ ਅਗੰਮ ਸੁਣਾਏ ਗਾਥ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ

ਅੰਜੀਲ ਕੁਰਾਨ ਨਾ ਕੋਇ ਦ੍ਰਿੜਾਇੰਦਾ। ਸਾਚਾ ਪੱਤਣ ਜਣਾਏ ਘਾਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਡੇਰਾ ਢਾਹਿੰਦਾ। ਜਨਮ ਕਰਮ ਦੀ ਮੇਟੇ ਵਾਟ, ਆਵਣ ਜਾਵਣ ਪੰਧ ਮੁਕਾਇੰਦਾ। ਚਰਨ ਪ੍ਰੀਤੀ ਇਕੋ ਦਾਤ, ਸਤਿ ਸਤਿਵਾਦੀ ਝੋਲੀ ਪਾਇੰਦਾ। ਜਨ ਭਗਤਾਂ ਪੁਛੇ ਨਿਰਗੁਣ ਵਾਤ, ਸਰਗੁਣ ਆਪਣਾ ਅੰਗ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਤਿਜੁਗ ਕਹੇ ਪ੍ਰਭ ਰੰਗ ਚਾੜ੍ਹੇ ਗੂੜ੍ਹਾ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਸਾਚੀ ਬਖ਼ਸ਼ੇ ਚਰਨ ਧੂੜਾ, ਟਿੱਕਾ ਮਸਤਕ ਨਾਮ ਲਗਾਈਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹਾ, ਝਿਰਨਾ ਇਕ ਬੁਧਹੀਣ ਦਏ ਵਡਿਆਈਆ। ਜੋਤੀ ਜਾਤਾ ਬਖ਼ਸ਼ੇ ਨੂਰਾ, ਅੰਧ ਅੰਧੇਰ ਦਏ ਮਿਟਾਈਆ। ਅੰਮ੍ਰਿਤ ਆਤਮ ਦੇਵੇ ਸਚ ਸਰੂਰਾ, ਨਿਝਰ ਝਿਰਨਾ ਇਕ ਝਿਰਾਈਆ। ਸ਼ਬਦ ਅਨਾਦ ਵੱਜੇ ਅਨਹਦ ਤੂਰਾ, ਤੁਰੀਆ ਬੈਠੀ ਮੁਖ ਸ਼ਰਮਾਈਆ। ਕੂੜੀ ਕਿਰਿਆ ਕਿਰਕਟ ਹੂੰਝੇ ਕੂੜਾ, ਕਾਇਆ ਮੰਦਰ ਕਰੇ ਸਫ਼ਾਈਆ। ਗੜ੍ਹ ਹੰਕਾਰ ਤੋੜ ਗ਼ਰੂਰਾ, ਗ਼ੁਰਬਤ ਕੂੜੀ ਦਏ ਮਿਟਾਈਆ। ਸਰਬ ਕਲਾ ਬਣ ਭਰਪੂਰਾ, ਹਰ ਘਟ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਸਤਿਜੁਗ ਕਹੇ ਮਿਲਿਆ ਸ਼ਹਿਨਸ਼ਾਹ, ਪਾਤਸ਼ਾਹ ਇਕੋ ਨਜ਼ਰੀ ਆਈਆ। ਸਚਖੰਡ ਬੈਠਾ ਡੇਰਾ ਲਾ, ਥਿਰ ਘਰ ਸ਼ਬਦੀ ਰੰਗ ਵਖਾਈਆ। ਸੁੰਨ ਅਗੰਮੀ ਖੇਲ ਕਰਾ, ਧੂਅੰਧਾਰ ਪਾਰ ਕਰਾਈਆ। ਸਚ ਮਹੱਲ ਇਕ ਵਸਾ, ਮਹਿਫ਼ਲ ਆਪਣਾ ਨਾਮ ਸਮਝਾਈਆ। ਜੁਗ ਚੌਕੜੀ ਪੰਧ ਮੁਕਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਡੇਰਾ ਢਾਹੀਆ। ਨਵ ਨੌ ਚਾਰ ਵੇਖ ਵਖਾ, ਲੇਖਾ ਜਾਣੇ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਢੋਲਾ ਗਏ ਗਾ, ਉਚੀ ਕੂਕ ਕੂਕ ਸੁਣਾਈਆ। ਸੋ ਰਹਿਬਰ ਬਣਿਆ ਆਪ ਖ਼ੁਦਾ, ਬੇਨਜ਼ੀਰ ਵੇਸ ਵਟਾਈਆ। ਲੋਕ ਪਰਲੋਕ ਹੋਏ ਸਹਾ, ਦੋ ਜਹਾਨਾਂ ਵੱਜੇ ਵਧਾਈਆ। ਸਾਚਾ ਮਾਰਗ ਦਏ ਲਗਾ, ਰਾਹ ਇਕੋ ਇਕ ਵਖਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦਏ ਸਲਾਹ, ਊਚਾਂ ਨੀਚਾਂ ਕਰੇ ਪੜ੍ਹਾਈਆ। ਗੁਰਮੁਖ ਸੰਤ ਸੁਹੇਲੇ ਲਏ ਜਗਾ, ਆਲਸ ਨਿੰਦਰਾ ਦਏ ਮਿਟਾਈਆ। ਗੁਰ ਚੇਲੇ ਲਏ ਮਿਲਾ, ਘਰ ਸਾਚੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਆਪਣੀ ਧਾਰ ਚਲਾਈਆ। ਸਤਿਜੁਗ ਕਹੇ ਨਿਰਗੁਣ ਮਿਲਾਪ, ਪ੍ਰਭ ਮਿਲਿਆ ਬੇਪਰਵਾਹੀਆ। ਜਿਸ ਦੀ ਰੂਪ ਰੰਗ ਨਾ ਕੋਈ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਖਾਈਆ। ਸੁਬਹ ਸ਼ਾਮ ਸੰਧਿਆ ਨਾ ਕੋਈ ਪਰਭਾਤ, ਦਿਵਸ ਰੈਣ ਨਾ ਵੰਡ ਵੰਡਾਈਆ। ਸਮੁੰਦ ਸਾਗਰ ਨਾ ਕੋਈ ਖਾਤ, ਧਰਤ ਧਵਲ ਨਾ ਕੋਇ ਜਣਾਈਆ। ਤ੍ਰੈਗੁਣ ਮਾਇਆ ਰੱਖੇ ਨਾ ਕੋਈ ਦਾਤ, ਪੰਜ ਤਤ ਨਾ ਰੰਗ ਰੰਗਾਈਆ। ਏਕੰਕਾਰਾ ਇਕ ਇਕੱਲਾ ਆਦਿ ਜੁਗਾਦੀ ਕਮਲਾਪਾਤ, ਕਵਲ ਨੈਣ ਨਜ਼ਰੀ ਆਈਆ। ਜਿਸ ਦੀ ਸਿਫ਼ਤ ਕਰੇ ਨਾ ਕੋਈ ਲੁਗਾਤ, ਅੱਖਰ ਦਏ ਨਾ ਕੋਇ ਵਡਿਆਈਆ। ਜਿਸ ਦਾ ਕੋਈ ਨਾ ਜਾਣੇ ਖੇਲ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੇ ਇਕੋ ਰਾਹ ਚਲਾਈਆ। ਸਤਿਜੁਗ ਕਹੇ ਪ੍ਰਭ ਮਿਲਿਆ ਪੀਰ, ਪੀਰ ਪੀਰਾਂ ਨਜ਼ਰੀ ਆਇੰਦਾ। ਮੁਕਾਮੇ ਹੱਕ ਲਾਸ਼ਰੀਕ ਦਸਤਗੀਰ, ਦਸਤ ਆਪਣਾ ਆਪ ਮਿਲਾਇੰਦਾ। ਲੇਖਾ ਜਾਣੇ ਸ਼ਾਹ ਹਕੀਰ, ਹਕੀਕਤ ਸਭ ਦੀ ਖੋਜ ਖੋਜਾਇੰਦਾ। ਸਦੀ ਚੌਧਵੀਂ ਬਦਲੇ ਤਕਦੀਰ, ਤਦਬੀਰ ਆਪਣੀ ਇਕ ਬਣਾਇੰਦਾ। ਸ਼ਰਅ

ਸ਼ਰੀਅਤ ਕੱਟ ਜ਼ੰਜੀਰ, ਸ਼ਰੀਅਤ ਆਪਣੀ ਇਕ ਸਮਾਇੰਦਾ। ਅਸਲੀਅਤ ਦੱਸੇ ਬੇਨਜ਼ੀਰ, ਨਜ਼ਰੀਆ ਆਪਣਾ ਇਕ ਉਪਾਇੰਦਾ। ਵਡ ਦਾਤਾ ਗੁਣੀ ਗਹੀਰ, ਗਹਿਰ ਗੰਭੀਰ ਆਪਣੀ ਕਾਰ ਕਮਾਇੰਦਾ। ਨਾਤਾ ਤੋੜ ਜਗਤ ਸਰੀਰ, ਸ਼ਰੀਰ ਰੂਪ ਨਾ ਕੋਇ ਵਟਾਇੰਦਾ। ਲੱਭਦੇ ਫਿਰਨ ਜਗਤ ਫ਼ਕੀਰ, ਫਿਕਰਾ ਹੱਕ ਕੋਈ ਨਾ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਤਿਜੁਗ ਤੇਰਾ ਰੰਗ ਰੰਗਾਇੰਦਾ। ਸਤਿਜੁਗ ਤੇਰਾ ਰੰਗ ਅਪਾਰ, ਹਰਿ ਕਰਤਾ ਆਪ ਰੰਗਾਈਆ। ਦੇਵੇ ਵਡਿਆਈ ਵਿਚ ਸੰਸਾਰ, ਸੰਸਾ ਰੋਗ ਸਰਬ ਮਿਟਾਈਆ। ਸੰਤ ਭਗਵੰਤ ਮੇਲੇ ਆਣ, ਨਿਰਗੁਣ ਸਰਗੁਣ ਸਾਚਾ ਸੰਗ ਬਣਾਈਆ। ਗੀਤ ਸੁਣਾਏ ਧੁਰ ਦਾ ਗਾਨ, ਗੋਬਿੰਦ ਇਕੋ ਕਰੇ ਪੜ੍ਹਾਈਆ। ਧਰਮ ਝੁਲਾਏ ਸਚ ਨਿਸ਼ਾਨ, ਚਾਰੋਂ ਕੁੰਟ ਨਜ਼ਰੀ ਆਈਆ। ਸ਼ਬਦੀ ਦੇਵੇ ਇਕ ਗਿਆਨ, ਸਾਚੀ ਸਿਖਿਆ ਇਕ ਵਖਾਈਆ। ਕਾਗ਼ਜ਼ ਕਲਮ ਸ਼ਾਹੀ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਪੁਰਖ ਅਬਿਨਾਸ਼ੀ ਚਤੁਰ ਸੁਘੜ ਬਣ ਸੁਜਾਨ, ਕੋਝੇ ਕਮਲੇ ਲਏ ਉਠਾਈਆ। ਤੀਰ ਨਿਰਾਲਾ ਮਾਰੇ ਬਾਣ, ਅਣਿਯਾਲਾ ਆਪ ਚਲਾਈਆ। ਮਨ ਵਾਸਨਾ ਮੇਟੇ ਸ਼ੈਤਾਨ, ਸ਼ਰਅ ਕਰੇ ਨਾ ਕੋਇ ਲੜਾਈਆ। ਸਾਬਤ ਦੱਸੇ ਇਕ ਈਮਾਨ, ਪਰਵਰਦਿਗਾਰ ਕਦਮਬੋਸ਼ੀ ਇਕ ਸਮਝਾਈਆ। ਧੁਰ ਸੰਦੇਸਾ ਸਚ ਫ਼ਰਮਾਨ, ਮੁਕਾਮੇ ਹੱਕ ਕਰੇ ਸ਼ਨਵਾਈਆ। ਸਚ ਦੁਆਰੇ ਦੇ ਪੈਗ਼ਾਮ, ਇਲਹਾਮ ਇਕੋ ਇਕ ਜਣਾਈਆ। ਜਿਸ ਦਾ ਕੋਈ ਨਾ ਜਾਣੇ ਨਾਮ, ਬਨਾਮ ਇਸਮ ਸਕੇ ਨਾ ਕੋਇ ਸਮਝਾਈਆ। ਸੋ ਪੁਰਖ ਅਗੰਮ ਕਰੇ ਖੇਲ ਮਹਾਨ, ਸਚਖੰਡ ਨਿਵਾਸੀ ਵੱਡੀ ਵਡਿਆਈਆ। ਸਤਿਜੁਗ ਸਾਚੇ ਤੇਰੇ ਵਿਚ ਇਕੋ ਆਪਣਾ ਨਾਉਂ ਕਰੇ ਪਰਧਾਨ, ਪਰਧਾਨਗੀ ਇਕੋ ਹੱਥ ਫੜਾਈਆ। ਛੱਤੀ ਰਾਗ ਹੋਣ ਹੈਰਾਨ, ਚਾਰੋਂ ਕੁੰਟ ਉਠ ਉਠ ਵੇਖਣ ਸਾਥੀ ਨਜ਼ਰ ਕੋਇ ਨਾ ਆਈਆ। ਅੰਜੀਲ ਕੁਰਾਨ ਨੈਣ ਸ਼ਰਮਾਣ, ਅੱਖ ਸਕੇ ਨਾ ਕੋਇ ਉਠਾਈਆ। ਵੇਦ ਪੁਰਾਨ ਕਰਨ ਧਿਆਨ, ਚਰਨ ਕਵਲ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਲਹਿਣਾ ਪੂਰ ਕਰਾਈਆ। ਸਤਿਜੁਗ ਕਹੇ ਪ੍ਰਭ ਦੇ ਦਾਤ, ਹੱਥ ਤੇਰੇ ਵਡਿਆਈਆ। ਮਿਲ ਨਜ਼ਰੀ ਆਏ ਤੇਰੀ ਜ਼ਾਤ, ਦੂਜਾ ਰੂਪ ਨਾ ਕੋਇ ਵਖਾਈਆ। ਇਕੋ ਗੀਤ ਜਣਾਏ ਛੰਦ, ਸਾਚਾ ਸੋਹਲਾ ਇਕ ਅਲਾਈਆ। ਮੇਰਾ ਖ਼ੁਸ਼ੀ ਹੋਏ ਬੰਦ ਬੰਦ, ਬੰਦਗੀ ਤੇਰੀ ਮੋਹੇ ਭਾਈਆ। ਸਾਚੇ ਦੁਆਰੇ ਪਏ ਠੰਡ, ਅਗਨੀ ਤਤ ਨਾ ਲਾਗੇ ਰਾਈਆ। ਜੁਗ ਜਨਮ ਦੀ ਟੁਟੀ ਗੰਢ, ਤ੍ਰੇਤਾ ਦੁਆਪਰ ਕਲਜੁਗ ਤੇਰੀ ਸੇਵ ਨਾ ਕੋਈ ਕਮਾਈਆ। ਤੇਰੇ ਅੱਗੇ ਇਕੋ ਮੰਗ, ਬਣ ਮਾਂਗਤ ਝੋਲੀ ਡਾਹੀਆ। ਜਨ ਭਗਤਾਂ ਦੇ ਸੱਚਾ ਸੰਗ, ਮਨਮੁਖ ਨਜ਼ਰ ਕੋਇ ਨਾ ਆਈਆ। ਤੇਰਾ ਚਮਕੇ ਨੂਰੀ ਚੰਦ, ਜ਼ਹੂਰ ਤੇਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਨਾਮ ਵਰ, ਦਰ ਤੇਰੇ ਅਲਖ ਜਗਾਈਆ। ਤੇਰੇ ਦਰ ਅਲਖ ਜਗਦੀਸ, ਜਗਦੀਸ਼ਰ ਤੇਰੀ ਸਰਨਾਈਆ। ਇਕੋ ਵੇਖਾਂ ਛਤਰ ਤੇਰੇ ਸੀਸ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਦੋ ਜਹਾਨ ਮੰਗਣ ਤੇਰੀ ਪ੍ਰੀਤ, ਦੂਜਾ ਇਸ਼ਟ ਨਾ ਕੋਇ ਮਨਾਈਆ। ਨੌ ਖੰਡ ਪ੍ਰਿਥਮੀ ਗਾਏ ਤੇਰਾ ਗੀਤ, ਲੱਖ ਚੁਰਾਸੀ ਤੇਰਾ ਨਾਉਂ ਧਿਆਈਆ। ਲੇਖਾ ਚੁੱਕੇ ਮੰਦਰ ਮਸੀਤ, ਸ਼ਿਵਦਵਾਲਾ ਮੱਠ ਕਾਇਆ ਕਾਅਬਾ ਇਕ ਬਣਾਈਆ। ਸਚ ਦੁਆਰਿਉਂ ਦੇਣੀ ਭੀਖ, ਭਿਛਿਆ ਆਪਣਾ ਨਾਮ ਵਰਤਾਈਆ। ਤੇਰਾ ਦੁਆਰਾ ਦਿਸੇ ਅਤੀਤ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਨਜ਼ਰੀ ਆਏ ਇਕੋ ਮੀਤ, ਸੱਜਣ ਸੱਚਾ ਸੱਚਾ

ਮਾਹੀਆ। ਤੈਨੂੰ ਭਗਤ ਕਹਿਣ ਬੀਠਲੋ ਬੀਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚ ਵਰ, ਤੇਰੀ ਵੱਜੇ ਨਾਮ ਵਧਾਈਆ। ਪੁਰਖ ਅਕਾਲ ਦੀਨ ਦਿਆਲ, ਆਪਣੀ ਦਇਆ ਕਮਾਈਆ। ਸਤਿਜੁਗ ਸਾਚੇ ਸਾਚੇ ਲਾਲ, ਤੇਰੀ ਸਾਚੀ ਸੇਜ ਸੁਹਾਈਆ। ਧਰਮ ਦੁਆਰ ਸੱਚੀ ਧਰਮਸਾਲ, ਹਰਿ ਮੰਦਰ ਦਏ ਵਖਾਈਆ। ਜਿਥੇ ਪੋਹ ਨਾ ਸਕੇ ਕਾਲ, ਮਹਾਂਕਾਲ ਨੈਣ ਸ਼ਰਮਾਈਆ। ਤ੍ਰੈਗੁਣ ਮਾਈਆ ਨਾ ਕੋਈ ਜੰਜਾਲ, ਪੰਜ ਤਤ ਨਾ ਕੋਇ ਲੜਾਈਆ। ਨਿਰਗੁਣ ਦਿਸੇ ਸਦਾ ਨਾਲ, ਵਿਛੋੜਾ ਰਹਿਣ ਕੋਇ ਨਾ ਪਾਈਆ। ਸੋ ਮੰਦਰ ਦਿਆਂ ਵਖਾਲ, ਜਿਸ ਘਰ ਵਸੇ ਸੱਚਾ ਮਾਹੀਆ। ਸੇਵਾ ਕਰੀ ਆਪ ਮਹਾਨ, ਨਿਰਗੁਣ ਆਪਣਾ ਫੇਰਾ ਪਾਈਆ। ਪ੍ਰਗਟ ਕਰ ਵਿਚ ਜਹਾਨ, ਸਚ ਨਿਸ਼ਾਨ ਦਿਤਾ ਝੁਲਾਈਆ। ਬਹੱਤਰ ਸੱਤਰ ਕਰ ਪਰਵਾਨ, ਚੁਹੱਤਰਾਂ ਅੰਕ ਜੋੜ ਜੁੜਾਈਆ। ਅੰਦਰ ਬਾਹਰ ਬੈਠ ਸ੍ਰੀ ਭਗਵਾਨ, ਸਾਚਾ ਮੰਦਰ ਦਿਤਾ ਸੁਹਾਈਆ। ਤੇਰੀ ਪ੍ਰੀਤੀ ਨਿਭੇ ਨਾਲ, ਲੱਗੀ ਆਪਣੇ ਨਾਲ ਅੰਤਮ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਸਾਚਾ ਰਾਹ ਜਣਾਈਆ। ਸਤਿਜੁਗ ਸੁਣ ਹੋਇਆ ਖ਼ੁਸ਼ਹਾਲ, ਘਰ ਸਾਚੇ ਖ਼ੁਸ਼ੀ ਮਨਾਈਆ। ਕਿਰਪਾ ਕਰੀ ਆਪ ਕਿਰਪਾਲ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਚ ਦੁਆਰ ਦਿਤਾ ਵਖਾਲ, ਮੰਜ਼ਲ ਮੰਜ਼ਲ ਆਪ ਚੜ੍ਹਾਈਆ। ਨਜ਼ਰੀ ਆਏ ਇਕੋ ਕਾਹਨ, ਲੱਖ ਚੁਰਾਸੀ ਗੋਪੀ ਰਿਹਾ ਹੰਡਾਈਆ। ਸਚ ਧਰਮ ਝੁਲੇ ਨਿਸ਼ਾਨ, ਦੂਜੀ ਵੰਡ ਨਾ ਕੋਇ ਵੰਡਾਈਆ। ਸਾਚੇ ਭਗਤ ਦਰ ਬੈਠੇ ਸੋਭਾ ਪਾਣ, ਨੇਤਰ ਲੋਚਣ ਨੈਣ ਇਕੋ ਦਰਸ਼ਨ ਪਾਈਆ। ਆਤਮ ਪਰਮਾਤਮ ਢੋਲਾ ਸੱਚਾ ਗਾਣ, ਦੂਜਾ ਨਾਅਰਾ ਨਾ ਕੋਇ ਅਲਾਈਆ। ਇਕੋ ਓਟ ਪੁਰਖ ਅਕਾਲ ਤਕਾਣ, ਦੂਜਾ ਸੰਗ ਨਾ ਕੋਇ ਵਖਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਘਾਲਦੇ ਗਏ ਘਾਲ, ਸੋ ਸਾਹਿਬ ਸੱਚਾ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਦਏ ਸਮਝਾਈਆ। ਸਤਿਜੁਗ ਮੰਦਰ ਵੇਖ ਏਕ, ਏਕੰਕਾਰ ਰਿਹਾ ਜਣਾਈਆ। ਜਿਸ ਦੁਆਰੇ ਨਿਰਗੁਣ ਧਰਿਆ ਭੇਖ, ਭੇਖਾਧਾਰੀ ਵੇਸ ਵਟਾਈਆ। ਸਚਖੰਡ ਨਿਵਾਸੀ ਕਰੇ ਅਗੰਮੀ ਖੇਡ, ਖ਼ਾਲਕ ਖ਼ਲਕ ਆਪ ਜਣਾਈਆ। ਜਿਸ ਗੁਰ ਅਵਤਾਰ ਪੀਰ ਪੈਗ਼ੰਬਰ ਦਿਤੇ ਭੇਜ, ਅੰਤਮ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਦਰਸਾਈਆ। ਸਚ ਦੁਆਰਾ ਵੇਖ ਸੋਹਣਾ, ਸਤਿਜੁਗ ਸਾਚਾ ਖ਼ੁਸ਼ੀ ਮਨਾਇੰਦਾ। ਨਾ ਹੱਸਣਾ ਨਾ ਕੋਈ ਰੋਣਾ, ਖ਼ੁਸ਼ੀ ਗ਼ਮ ਨਾ ਕੋਇ ਵਡਿਆਇੰਦਾ। ਨਾ ਮੈਲਾ ਨਾ ਕਪੜ ਧੋਣਾ, ਦੁਰਮਤ ਮੈਲ ਰੰਗ ਨਾ ਕੋਇ ਚੜ੍ਹਾਇੰਦਾ। ਨਾ ਜਾਗਣਾ ਨਾ ਕੋਈ ਸੌਣਾ, ਆਲਸ ਨਿੰਦਰਾ ਨਾ ਕੋਇ ਵਖਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਇਕੋ ਨਜ਼ਰੀ ਆਉਣਾ, ਨੇਤਰ ਨੈਣ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਚ ਮਹੱਲ ਇਕ ਸੁਹਾਇੰਦਾ। ਸਚ ਮਹੱਲ ਪ੍ਰਭ ਜੂ ਚੰਗਾ, ਚੰਗੀ ਤਰਾ ਵੇਖ ਵਖਾਈਆ। ਅੱਠੇ ਪਹਿਰ ਇਕ ਅਨੰਦਾ, ਅਨੰਦ ਮੰਗਲ ਇਕੋ ਇਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੁਆਰੇ ਬਹਿ ਕੇ ਗਾਵਣ ਤੇਰਾ ਛੰਦਾ, ਸੀਸ ਜਗਦੀਸ ਰਹੇ ਝੁਕਾਈਆ। ਜਿਸ ਮੰਜ਼ਲ ਬਿਨ ਬੰਦਗੀਉਂ ਪਾਰ ਹੋਵੇ ਬੰਦਾ, ਬੰਧਨ ਸਾਰੇ ਦਏਂ ਤੁੜਾਈਆ। ਜਿਸ ਗ੍ਰਹਿ ਪਿਛਲਾ ਦੂਰ ਰਹਿ ਜਾਏ ਕੰਢਾ, ਪਾਰ ਕਿਨਾਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,

ਸਤਿਜੁਗ ਸਾਚਾ ਦਰ ਵਖਾਈਆ। ਸਤਿਜੁਗ ਕਹੇ ਸੱਚਾ ਦਰਬਾਰ, ਸਚ ਦੁਆਰੇ ਵੱਜੇ ਵਧਾਈਆ। ਜਿਸ ਘਰ ਵਸੇ ਆਪ ਨਿਰੰਕਾਰ, ਨਿਰਗੁਣ ਬੈਠਾ ਡੇਰਾ ਲਾਈਆ। ਜਨ ਭਗਤਾਂ ਕਰੇ ਪਿਆਰ, ਭਗਵਨ ਆਪਣੀ ਦਇਆ ਕਮਾਈਆ। ਸਾਚਾ ਮਾਰਗ ਦਏ ਸਿਖਾਲ, ਸਿਖਿਆ ਇਕੋ ਇਕ ਸਮਝਾਈਆ। ਇਕੱਠੇ ਕਰ ਸ਼ਾਹ ਕੰਗਾਲ, ਊਚ ਨੀਚ ਜੋੜ ਜੁੜਾਈਆ। ਸਰਬ ਜੀਆਂ ਦਾ ਬਣ ਦਲਾਲ, ਸਾਚੀ ਸੇਵਾ ਆਪ ਕਮਾਈਆ। ਹਕੀਕਤ ਦੱਸੋ ਇਕ ਹਲਾਲ, ਹੱਕ ਸਭ ਦੀ ਝੋਲੀ ਪਾਈਆ। ਸਤਿਜੁਗ ਵੇਖ ਛੋਟੇ ਬਾਲ, ਬਾਲੀ ਬੁੱਧ ਰਿਹਾ ਸਮਝਾਈਆ। ਬਿਨ ਭਗਤਾਂ ਤੇਰੇ ਚਲੇ ਕੋਈ ਨਾ ਨਾਲ, ਖ਼ਾਲੀ ਦਿਸੇ ਜਗਤ ਲੋਕਾਈਆ। ਘਰ ਘਰ ਵੜਿਆ ਕੂੜ ਸ਼ੈਤਾਨ, ਦਿਵਸ ਰੈਣ ਕਰੇ ਲੜਾਈਆ। ਸਾਧ ਸੰਤ ਹੋਏ ਬੇਈਮਾਨ, ਸਚ ਧਰਮ ਨਜ਼ਰ ਕੋਇ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਸਾਰੇ ਦੇਣ ਗਿਆਨ, ਅੰਦਰ ਵੜ ਕੇ ਮਨ ਕਾ ਮਣਕਾ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸੱਚੇ ਰਿਹਾ ਸਮਝਾਈਆ । ਸਤਿਜੁਗ ਕਹੇ ਪ੍ਰਭ ਮੇਰੀ ਹੋਛੀ ਮਤ, ਸਮਝ ਸਮਝ ਵਿਚ ਨਾ ਆਈਆ। ਇਕ ਜਣਾਉਣਾ ਆਪਣਾ ਤੱਤ, ਤਤਵ ਇਕੋ ਇਕ ਦਰਸਾਈਆ। ਮੇਰੇ ਅੰਦਰ ਬਹੱਤਰ ਨਾੜੀ ਕਿਸੇ ਨਾ ਉਬਲੇ ਰਤ, ਜੋ ਤੇਰਾ ਨਾਮ ਧਿਆਈਆ। ਮਾੜੇ ਚੰਗੇ ਆਪਣੇ ਖਾਤੇ ਲੈਣੇ ਘਤ, ਜੋ ਚਰਨ ਕਵਲ ਸੀਸ ਨਿਵਾਈਆ। ਮੇਲ ਮਿਲਾਉਣਾ ਹੱਸ ਹੱਸ, ਦੀਨਾਂ ਨਾਥ ਦੀਨਨ ਗਲੇ ਲਗਾਈਆ। ਮਿਹਰਵਾਨ ਹੋ ਕੇ ਤੱਕੀਂ ਆਪਣੀ ਅੱਖ, ਆਖ਼ਰ ਆਪਣੇ ਘਰ ਬਹਾਈਆ। ਤੇਰੇ ਨਾਲੋਂ ਤੇਰਾ ਕਦੀ ਨਾ ਹੋਵੇ ਵੱਖ, ਵੱਖਰੀ ਧਾਰ ਨਾ ਮੋਹੇ ਭਾਈਆ। ਨਿਤ ਨਵਿਤ ਗਾਉਦੇ ਰਹੀਏ ਤੇਰਾ ਜਸ, ਪ੍ਰਭ ਵੱਡੇ ਤੇਰੀ ਵਡ ਵਡਿਆਈਆ। ਵੇਖੀਂ ਦੇ ਵਿਛੋੜਾ ਨਾ ਜਾਈਂ ਨੱਠ, ਤੇਰੀ ਝੱਲੀ ਨਾ ਜਾਏ ਜੁਦਾਈਆ। ਜੁਗ ਜੁਗ ਜਨ ਭਗਤ ਤੇਰੇ ਮਿਲਣ ਦਾ ਕਰ ਕੇ ਹਠ, ਅਪਣੀਆਂ ਖ਼ੱਲਾਂ ਗਏ ਲੁਹਾਈਆ। ਕਬੀਰ ਜੁਲਾਹੇ ਮਾਰਗ ਦਿਤਾ ਦੱਸ, ਪ੍ਰਭ ਮਿਲਦਾ ਸਚ ਗੋਸਾਈਂਆ। ਪਹਿਲੋਂ ਹੋਵੋ ਉਹਦੇ ਵਸ, ਫਿਰ ਵਸ ਆਪਣੇ ਲਓ ਕਰਾਈਆ। ਏਥੇ ਅਸਾਂ ਨਾ ਕਰਨੀ ਬਸ, ਬੇਸਮਝ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦੂਜੇ ਦਰ ਮੰਗਣ ਕੋਇ ਨਾ ਜਾਈਆ। ਸਤਿਜੁਗ ਕਹੇ ਮੇਰੇ ਦਾਤੇ ਦਾਤਾਰ, ਹੱਥ ਤੇਰੇ ਵਡਿਆਈਆ। ਕਿਰਪਾ ਕਰ ਆਪ ਨਿਰੰਕਾਰ, ਨਿਰਗੁਣ ਤੇਰੀ ਸਰਨਾਈਆ। ਸ੍ਰਿਸ਼ਟ ਸਬਾਈ ਲੈ ਉਠਾਲ, ਛਿਨ ਭੰਗਰ ਰੂਪ ਵਟਾਈਆ। ਸਾਚਾ ਮਾਰਗ ਦੇ ਸਿਖਾਲ, ਆਤਮ ਅੰਤਰ ਕਰ ਪੜ੍ਹਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਕਲਜੁਗ ਕੂੜਾ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਸਚ ਵਖਾ ਸੱਚੀ ਧਰਮਸਾਲ, ਧਰਮ ਦੁਆਰਾ ਇਕੋ ਨਜ਼ਰੀ ਆਈਆ। ਜਿਸ ਘਰ ਵਸਣ ਸ਼ਾਹ ਕੰਗਾਲ, ਰਾਉ ਰੰਕ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਸੰਦੇਸਾ ਇਕ ਸੁਣਾਈਆ। ਨਾਮ ਸੰਦੇਸਾ ਸੁਣ ਸਤਿਜੁਗ, ਜੁਗ ਕਰਤਾ ਆਪ ਜਣਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਚੁਗ, ਚੋਣ ਆਪਣੀ ਮਾਤ ਸਮਝਾਈਆ। ਪਰਗਟ ਹੋਇਆ ਜੋ ਬੈਠਾ ਲੁਕ, ਪੜਦਾ ਉਹਲਾ ਆਪ ਮਿਟਾਈਆ। ਸਚ ਦੁਆਰੇ ਦੱਸੀ ਇਕੋ ਸੁਚ, ਨਾਮ ਸਚ ਕਰ ਰੁਸ਼ਨਾਈਆ। ਅੰਦਰ ਵੜ ਕੇ ਲਿਆ ਪੁੱਛ, ਡੂੰਘੀ ਭਵਰੀ ਫੋਲ ਫੋਲਾਈਆ। ਕੂੜੀ ਕਿਰਿਆ ਪੈਂਡਾ ਗਿਆ ਮੁੱਕ, ਜਨ ਭਗਤਾਂ ਰੰਗ ਰੰਗਾਈਆ। ਜੂਠ ਝੂਠ ਬੂਟਾ ਗਿਆ

ਸੁੱਕ, ਸਚ ਸੁਚ ਫਲ ਫੁਲਵਾੜੀ ਆਪ ਮਹਿਕਾਈਆ। ਨਿਰਗੁਣ ਧਾਰੋਂ ਨਿਰਵੈਰ ਪੁਰਖ ਉਠ, ਨਿਰਾਕਾਰ ਹੋਏ ਸਹਾਈਆ। ਸੰਤ ਸੁਹੇਲੇ ਸਾਚੇ ਸੁੱਤ, ਸਤਿਗੁਰ ਸਾਹਿਬ ਲਏ ਜਗਾਈਆ। ਸੁਫਲ ਕਰਾ ਜਨਨੀ ਕੁੱਖ, ਦੇਵਣਹਾਰਾ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਸਿਰ ਹੱਥ ਰੱਖ ਪ੍ਰਭ, ਆਪਣੀ ਦਇਆ ਕਮਾਈਆ। ਸੰਤ ਸੁਹੇਲੇ ਸੱਜਣ ਲੱਭ, ਆਪਣੇ ਘਰ ਵਸਾਈਆ। ਭਗਤ ਦੁਆਰੇ ਭਗਤ ਸੱਦ, ਸੱਦਾ ਨਾਮ ਜਣਾਈਆ। ਜਨਮ ਕਰਮ ਦੀ ਮੁੱਕੀ ਹੱਦ, ਘਰ ਇਕੋ ਵੇਖ ਵਖਾਈਆ। ਲੱਖ ਚੁਰਾਸੀ ਵਿਚੋਂ ਕੱਢ, ਚਰਨ ਕਵਲ ਦਏ ਸਰਨਾਈਆ। ਲੇਖੇ ਲਾ ਮਾਟੀ ਹੱਡ, ਰੱਤੀ ਰਤ ਸੋਭਾ ਪਾਈਆ। ਵਿਸ਼ਵ ਬਣਾ ਇਕੋ ਯੱਦ, ਬੰਸ ਆਪਣਾ ਲਏ ਸੁਹਾਈਆ। ਪਿਛਲੀ ਕੀਤੀ ਕਰਕੇ ਰੱਦ, ਅੱਗੇ ਮਾਰਗ ਇਕੋ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੂਰਾ ਸਰਬੱਗ, ਅੰਗ ਸੰਗ ਸਦਾ ਸਹਾਈਆ। ਅੰਗ ਸੰਗ ਸਦਾ ਸਹਾਈ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਭਗਤ ਭਗਵਾਨ ਲਏ ਮਿਲਾਈ, ਮਿਲਣੀ ਜਗਦੀਸ ਆਪ ਵਖਾਇੰਦਾ। ਸਤਿਜੁਗ ਗੀਤ ਗਾਉਣਾ ਚਾਈਂ ਚਾਈਂ, ਚਾਓ ਘਨੇਰਾ ਇਕ ਦ੍ਰਿੜਾਇੰਦਾ। ਦੋਹਾਂ ਮੇਲਾ ਸਾਚੇ ਥਾਈਂ, ਥਾਨ ਥਨੰਤਰ ਇਕ ਵਖਾਇੰਦਾ। ਭਗਤ ਦੁਆਰ ਵੱਜੇ ਵਧਾਈ, ਵਾਧਾ ਆਪਣਾ ਨਾਮ ਪਾਇੰਦਾ। ਦਾਦੀ ਦਾਦਾ ਬਣ ਕੇ ਪਿਤਾ ਮਾਈ, ਪੂਤ ਸਪੂਤ ਆਪਣੀ ਗੋਦ ਸੁਹਾਇੰਦਾ। ਸੰਤ ਕੰਤ ਭਗਤ ਭਗਵੰਤ ਫੜ ਕੇ ਬਾਂਹੀਂ, ਪਾਰ ਕਿਨਾਰੇ ਆਪ ਲਗਾਇੰਦਾ। ਗੁਰਮੁਖ ਗੁਰਸਿਖ ਵੇਲੇ ਅੰਤ ਕੋਇ ਨਾ ਮਾਰੇ ਧਾਹੀਂ, ਸਤਿ ਸਰੂਪ ਆਪਣੇ ਵਿਚ ਸਮਾਇੰਦਾ। ਸਚਖੰਡ ਦੁਆਰੇ ਦੇਵੇ ਠੰਡੀਆਂ ਛਾਈਂ, ਸਿਰ ਆਪਣਾ ਹੱਥ ਟਿਕਾਇੰਦਾ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹਰਿ ਕਰੇ ਸਚ ਨਿਆਈਂ, ਅਦਾਲਤ ਇਕੋ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀ, ਬੇਪਰਵਾਹ ਆਪਣਾ ਹੁਕਮ ਵਰਤਾਇੰਦਾ।