ਪੁਸਤਕਾਲਾਭਾਗ ੧੫

੯ ਮੱਘਰ ੨੦੨੦ ਬਿਕ੍ਰਮੀ ਜੋਗਿੰਦਰ ਸਿੰਘ ਦੇ ਗ੍ਰਹਿ ਪਿੰਡ ਡਡਵਾਂ ਜ਼ਿਲਾ ਗੁਰਦਾਸ ਪੁਰ

ਸਤਿਜੁਗ ਕਹੇ ਪ੍ਰਭ ਦੇਵੇ ਜਨਮ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿ ਬਣਾਏ ਮੇਰਾ ਕਰਮ, ਸਤਿ ਸਤਿਵਾਦੀ ਹੋਏ ਸਹਾਈਆ। ਕੂੜੀ ਕਿਰਿਆ ਰਹੇ ਨਾ ਭਰਮ, ਸਾਚੀ ਸਿਖਿਆ ਇਕ ਸਮਝਾਈਆ। ਬਖ਼ਸ਼ਿਸ਼ ਕਰੇ ਆਪਣੀ ਸਰਨ, ਸਰਨਗਤ ਇਕ ਦ੍ਰਿੜਾਈਆ। ਨਾਤਾ ਤੋੜੇ ਵਰਨ ਬਰਨ, ਜ਼ਾਤ ਪਾਤ ਨਾ ਕੋਇ ਰਖਾਈਆ। ਕਿਰਪਾ ਕਰੇ ਹਰਿ ਕਰਨੀ ਕਰਨ, ਕਰਤਾ ਪੁਰਖ ਸੱਚਾ ਸ਼ਹਿਨਸ਼ਾਹੀਆ। ਸਾਚੀ ਸਿਖਿਆ ਦੇਵੇ ਇਕੋ ਨਾਮ ਪੜ੍ਹਨ, ਚੌਦਾਂ ਵਿਦਿਆ ਡੇਰਾ ਢਾਹੀਆ। ਲੋਕ ਪਰਲੋਕ ਸਜਦੇ ਕਰਨ, ਦੋ ਜਹਾਨ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮੋਹੇ ਮਾਣ ਵਡਿਆਈਆ। ਸਤਿਜੁਗ ਕਹੇ ਮੇਰਾ ਹੋਏ ਨਿਵਾਸ, ਲੋਕਮਾਤ ਵੱਜੇ ਵਧਾਈਆ। ਖੇੜਾ ਵਸੇ ਜਗਤ ਪਰਭਾਸ, ਜੰਗਲ ਜੂਹ ਖ਼ੁਸ਼ੀ ਮਨਾਈਆ। ਡੂੰਘੇ ਸਾਗਰ ਖੇਲ ਸਰਬ ਗੁਣਤਾਸ, ਗੁਣਵੰਤਾ ਰੰਗ ਰੰਗਾਈਆ। ਜਨ ਭਗਤਾਂ ਪੂਰੀ ਕਰ ਆਸ, ਕੂੜੀ ਤ੍ਰਿਸਨਾ ਮੇਟ ਮਿਟਾਈਆ। ਦਰਸ ਦਿਖਾਏ ਸਾਖਿਆਤ, ਨਿਰਗੁਣ ਆਪਣਾ ਰੂਪ ਵਟਾਈਆ। ਸ਼ਬਦ ਅਗੰਮੀ ਸੁਣਾਏ ਬਾਤ, ਬਾਤਨ

ਆਪਣਾ ਹਾਲ ਜਣਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਨਿਰਮਲ ਸੱਚਾ ਚੰਦ ਚਮਕਾਈਆ। ਖ਼ੁਸ਼ੀ ਮਨਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਵੱਜੇ ਵਧਾਈਆ। ਦਰਗਹਿ ਸਾਚੀ ਪਏ ਰਾਸ, ਗੋਪੀ ਕਾਹਨ ਨਾਚ ਨਚਾਈਆ। ਸਾਚੇ ਮੰਦਰ ਹਾਸ ਬਲਾਸ, ਸਚਖੰਡ ਸਾਚੇ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਸਤਿਜੁਗ ਕਹੇ ਮੋਹੇ ਮਿਲੇ ਮਾਣ, ਸ੍ਰੀ ਭਗਵਾਨ ਹੋਏ ਸਹਾਈਆ। ਧੁਰਦਰਗਾਹੀ ਦੇਵੇ ਇਕ ਗਿਆਨ, ਨਾਮ ਸੰਦੇਸਾ ਸਚ ਸੁਣਾਈਆ। ਚਰਨ ਕਵਲ ਬਖ਼ਸ਼ੇ ਆਪ ਧਿਆਨ, ਦੂਜੀ ਓਟ ਨਾ ਕੋਇ ਜਣਾਈਆ। ਹਰ ਘਟ ਸੁਆਮੀ ਹੋਏ ਜਾਣੀ ਜਾਣ, ਗ੍ਰਹਿ ਮੰਦਰ ਖੋਜ ਖੋਜਾਈਆ। ਪਵਣ ਪਾਣੀ ਸੇਵ ਕਮਾਣ, ਅਗਨੀ ਤਤ ਨਾ ਲਾਗੇ ਰਾਈਆ। ਅੰਮ੍ਰਿਤ ਮਿਲੇ ਪੀਣ ਖਾਣ, ਰਸ ਇਕੋ ਇਕ ਵਖਾਈਆ। ਸਾਚਾ ਢੋਲਾ ਬੋਲ ਬਿਨਾਂ ਜ਼ਬਾਨ, ਬਿਨ ਦੰਦਾਂ ਦਏ ਜਣਾਈਆ। ਧਰਮ ਵਖਾਏ ਇਕ ਨਿਸ਼ਾਨ, ਸ਼ਾਹ ਪਾਤਸ਼ਾਹ ਆਪ ਝੁਲਾਈਆ। ਭੂਪਤ ਨਜ਼ਰੀ ਆਏ ਰਾਜ ਰਾਜਾਨ, ਰਾਜਨ ਰਾਜ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਸੱਚਾ ਵਰ, ਲੇਖਾ ਆਪਣੇ ਹੱਥ ਰਖਾਈਆ। ਸਤਿਜੁਗ ਕਹੇ ਪ੍ਰਭ ਹੋਏ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਆਪਣੇ ਘਰ ਉਪਜਾਵੇ ਛੋਟਾ ਲਾਲ, ਪਿਤਾ ਪੂਤ ਗੋਦ ਉਠਾਈਆ। ਬ੍ਰਹਿਮੰਡ ਖੰਡ ਵਖਾਏ ਸੱਚੀ ਧਰਮਸਾਲ, ਧਰਨੀ ਧਰਤ ਧਵਲ ਸੋਭਾ ਪਾਈਆ। ਸੇਵਾ ਲਾਏ ਬਾਲਕ ਮੋਹੇ ਅਞਾਣ, ਸਾਚੀ ਮਤ ਇਕ ਜਣਾਈਆ। ਲੇਖਾ ਜਾਣੇ ਚਤਰ ਸੁਘੜ ਸੁਜਾਨ, ਗਹਿ ਗੰਭੀਰ ਵੱਡੀ ਵਡਿਆਈਆ। ਸਚ ਦੁਆਰ ਦਿਸੇ ਮਕਾਨ, ਨਿਰਮਲ ਨੂਰ ਜੋਤ ਰੁਸ਼ਨਾਈਆ। ਚਾਰੋਂ ਕੁੰਟ ਵੇਖੇ ਮਾਰ ਧਿਆਨ, ਨਵ ਨੌ ਚਾਰ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਸੱਚਾ ਵਰ, ਨਿਜ ਨੇਤਰ ਨੈਣ ਅੱਖ ਖੁਲ੍ਹਾਈਆ। ਸਤਿਜੁਗ ਕਹੇ ਪ੍ਰਭ ਨੇਤਰ ਖੋਲ੍ਹੇ, ਖ਼ਲਕ ਦਏ ਵਡਿਆਈਆ। ਨਿਰਗੁਣ ਸਰਗੁਣ ਅੰਦਰ ਬੋਲੇ, ਧੁਰ ਅਗੰਮੀ ਰਾਗ ਅਲਾਈਆ। ਭਾਗ ਲਗਾਏ ਸਾਚੇ ਚੋਲੇ, ਦੇਵੇ ਜਗਤ ਮਾਣ ਵਡਿਆਈਆ। ਆਪ ਚੁਕਾਏ ਪੜਦਾ ਉਹਲੇ, ਦੂਈ ਨਜ਼ਰ ਕੋਇ ਨਾ ਆਈਆ। ਸਾਚੇ ਕੰਡੇ ਨਿਰਵੈਰ ਤੋਲੇ, ਨਿਰਾਕਾਰ ਵੇਖ ਵਖਾਈਆ। ਸਦਾ ਸਦਾ ਸਦ ਵਸੇ ਕੋਲੇ, ਪਾਰਬ੍ਰਹਮ ਬੇਪਰਵਾਹੀਆ। ਆਦਿ ਜੁਗਾਦਿ ਰਹੇ ਅਡੋਲੇ, ਅਡੁਲ ਕਦੇ ਨਾ ਜਾਈਆ। ਜੁਗ ਚੌਕੜੀ ਜਿਸ ਦੇ ਬਣੇ ਰਹੇ ਗੋਲੇ, ਨਿਤ ਨਵਿਤ ਸੇਵ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਗਾਉਦੇ ਢੋਲੇ, ਸਚ ਸੰਦੇਸਾ ਰਾਗ ਅਲਾਈਆ। ਸੋ ਸਾਹਿਬ ਸੁਲਤਾਨ ਹੋ ਮਿਹਰਵਾਨ ਮੇਰਾ ਪੜਦਾ ਆਪੇ ਖੋਲ੍ਹੇ, ਬੰਦ ਤਾਕੀ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਦੇਵੇ ਮਾਣ ਵਡਿਆਈਆ। ਸਤਿਜੁਗ ਕਹੇ ਪ੍ਰਭ ਪਤ ਲਏ ਰੱਖ, ਮਿਹਰਵਾਨ ਦਇਆ ਕਮਾਈਆ। ਨਿਰਵੈਰ ਹੋ ਕੇ ਖੋਲ੍ਹੇ ਅੱਖ, ਆਖ਼ਰ ਆਪਣਾ ਮੇਲ ਮਿਲਾਈਆ। ਦੋ ਜਹਾਨ ਦਿਸੇ ਪਰਤੱਖ, ਸਤਿ ਸਰੂਪ ਵੇਸ ਵਟਾਈਆ। ਸੱਚਾ ਮਾਰਗ ਦੇਵੇ ਦੱਸ, ਕਲਜੁਗ ਕੂੜੀ ਕਿਰਿਆ ਮੇਟ ਮਿਟਾਈਆ। ਜੂਠ ਝੂਠ ਖੇੜਾ ਕਰੇ ਭੱਠ, ਸਚ ਸੁਚ ਕਰੇ ਰੁਸ਼ਨਾਈਆ । ਚਾਰ ਵਰਨਾਂ ਦੇਵੇ ਇਕੋ ਰਸ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਰੰਗ ਰੰਗਾਈਆ। ਮਾਇਆ ਮਮਤਾ ਹਉਮੇ ਹੰਗਤਾ ਚਰਨ ਕਵਲ ਹੇਠਾਂ ਦੇਵੇ ਝੱਸ, ਲੋਕਮਾਤ ਬਾਹਰ ਕਢਾਈਆ। ਕਰ ਪਰਕਾਸ਼ ਸਾਚੇ ਸਸ, ਰਵ ਇਕੋ ਇਕ ਚਮਕਾਈਆ। ਮਹਿਮਾ ਸੁਣਾਏ ਆਪਣੀ ਅਕਥ, ਕਥਨੀ ਕਥ ਨਾ ਸਕੇ ਰਾਈਆ। ਧਰਮ ਦੁਆਰਾ ਖੋਲ੍ਹੇ ਹੱਟ,

ਸੌਦਾ ਇਕੋ ਨਾਮ ਵਿਕਾਈਆ। ਲੇਖ ਚੁਕਾਏ ਤੀਰਥ ਅਠਸਠ, ਸਚ ਸਰੋਵਰ ਇਕ ਨੁਹਾਈਆ। ਲੱਖ ਚੁਰਾਸੀ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਨਾੜ ਬਹੱਤਰ ਨਾ ਉਬਲੇ ਰਤ, ਬੂੰਦ ਰਕਤ ਵੇਖ ਵਖਾਈਆ। ਦੂਰ ਦੁਰਾਡਾ ਆਵੇ ਨੱਸ, ਨਿਜ ਘਰ ਸਾਚੇ ਫੇਰਾ ਪਾਈਆ। ਜਨ ਭਗਤਾਂ ਸਿਰ ਰੱਖੇ ਦੇ ਕਰ ਹੱਥ, ਸਮਰਥ ਆਪਣੇ ਹੱਥ ਰੱਖੇ ਵਡਿਆਈਆ। ਮੈਂ ਚਰਨ ਕਵਲ ਹਰਿ ਸਰਨਾਈ ਜਾਵਾਂ ਢੱਠ, ਧੂੜੀ ਟਿੱਕਾ ਮਸਤਕ ਇਕੋ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਸੱਚਾ ਵਰ, ਮੇਰੀ ਆਸਾ ਪੂਰ ਕਰਾਈਆ। ਸਤਿਜੁਗ ਕਹੇ ਪ੍ਰਭ ਪੂਰੇ ਆਸਾ, ਆਸਾ ਮਨਸਾ ਵਿਚ ਸਮਾਈਆ। ਸੱਚਾ ਦੇਵੇ ਇਕ ਭਰਵਾਸਾ, ਮਿਲੇ ਮਾਣ ਵਡਿਆਈਆ। ਭਾਗ ਲਗਾਏ ਕਾਇਆ ਕਾਸਾ, ਸਾਚੀ ਵਸਤ ਵਿਚ ਟਿਕਾਈਆ। ਪਹਿਲਾ ਪੁੱਤ ਨਾ ਹੋਏ ਨਿਰਾਸਾ, ਸਧਰਾਂ ਆਪਣੀ ਰਾਸ ਬਣਾਈਆ। ਅਗਲਾ ਦੱਸੇ ਭੇਵ ਖ਼ੁਲਾਸਾ, ਅਨਭਵ ਆਪਣਾ ਰਾਗ ਜਣਾਈਆ। ਚਾਰ ਜੁਗ ਦਾ ਪਿਛਲਾ ਪੂਰਾ ਕਰੇ ਖਾਤਾ, ਕਲਜੁਗ ਅੰਤਮ ਡੇਰਾ ਢਾਹੀਆ। ਨੌ ਸੌ ਚੁਰਾਨਵੇ ਚੌਕੜੀ ਜੁਗ ਮੁੱਕੀ ਵਾਟਾ, ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਸੁਣਾਈਆ। ਸਭ ਨੂੰ ਆਇਆ ਹਾਰ ਪਾਸਾ, ਜਿਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਸੱਚਾ ਵਰ, ਸਿਰ ਮੇਰੇ ਹੱਥ ਰਖਾਈਆ। ਸਤਿਜੁਗ ਕਹੇ ਪ੍ਰਭ ਦੱਸਣਾ ਬੋਲ, ਅਨਬੋਲਤ ਰਾਗ ਜਣਾਈਆ। ਤੇਰੇ ਨਾਮ ਦਾ ਵੱਜੇ ਢੋਲ, ਦੂਜਾ ਗੀਤ ਨਾ ਕੋਇ ਸੁਣਾਈਆ। ਆਤਮ ਪਰਮਾਤਮ ਕਰਨਾ ਚੋਹਲ, ਘਰ ਮੇਲਾ ਸਹਿਜ ਸੁਭਾਈਆ। ਬਜਰ ਕਪਾਟੀ ਪੜਦਾ ਦੇਣਾ ਖੋਲ੍ਹ, ਗੁਰਮੁਖ ਸਾਚੇ ਬੂਝ ਬੁਝਾਈਆ। ਅੰਮ੍ਰਿਤ ਆਤਮ ਦੇਣੀ ਪੌਹਲ, ਰਸ ਇਕੋ ਇਕ ਵਖਾਈਆ। ਆਤਮ ਸੇਜਾ ਵਸਣਾ ਕੋਲ, ਮੰਦਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਇਕ ਅਰਜ਼ੋਈਆ। ਦਰ ਤੇਰੇ ਅਰਜ਼ੋਈ ਅਰਦਾਸ, ਨਮੋ ਨਮੋ ਸੀਸ ਝੁਕਾਈਆ। ਕਿਰਪਾ ਕਰ ਸਰਬ ਗੁਣਤਾਸ, ਗੁਣਵੰਤ ਤੇਰੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੇਖਾ ਲਿਖ ਕੇ ਗਏ ਖ਼ਾਸ, ਖ਼ਾਹਸ਼ ਆਪਣੀ ਨਾਲ ਮਿਲਾਈਆ। ਕਲਜੁਗ ਅੰਤ ਨਿਰਗੁਣ ਨੂਰ ਜੋਤ ਕਰੇ ਪਰਕਾਸ਼, ਨਰ ਨਰਾਇਣ ਵੇਸ ਵਟਾਈਆ। ਜਿਸ ਦਾ ਨਾ ਕੋਈ ਪਿਤਾ ਨਾ ਕੋਈ ਮਾਤ, ਆਦਿ ਅੰਤ ਕਹਿਣ ਕੋਇ ਨਾ ਪਾਈਆ। ਰੂਪ ਰੰਗ ਰੇਖ ਨਾ ਕੋਈ ਜ਼ਾਤ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਜਿਸ ਦੀ ਸਿਫ਼ਤ ਲਿਖ ਨਾ ਸਕੇ ਕਲਮ ਦਵਾਤ, ਸ਼ਾਹੀ ਕਾਗ਼ਜ਼ ਰੋਵਣ ਮਾਰਨ ਧਾਹੀਂਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਕਿਸੇ ਨਾ ਜਾਣੀ ਸਚ ਪਰਭਾਤ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸ਼ਬਦ ਅਗੰਮੀ ਦੇਵਣਹਾਰਾ ਦਾਤ, ਪੰਜ ਤਤ ਕਾਇਆ ਚੋਲੇ ਦਏ ਟਿਕਾਈਆ। ਜੋ ਵਿਸ਼ਨ ਬ੍ਰਹਮਾ ਸ਼ਿਵ ਦੇਵਣਹਾਰਾ ਸਾਥ, ਸਗਲਾ ਸੰਗ ਨਿਭਾਈਆ। ਸੋ ਸਾਹਿਬ ਮਿਲੇ ਕਮਲਾਪਾਤ, ਸਤਿਜੁਗ ਸੱਚਾ ਇਕੋ ਧਿਆਨ ਲਗਾਈਆ। ਮੇਰੀ ਪੂਰੀ ਕਰੇ ਆਸ, ਆਸਾ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਸੱਚਾ ਵਰ, ਘਰ ਸਾਚੇ ਖ਼ੁਸ਼ੀ ਮਨਾਈਆ। ਸਤਿਜੁਗ ਕਹੇ ਪ੍ਰਭ ਦੇਵੇ ਢੋਲਾ, ਸਾਚਾ ਰਾਗ ਇਕ ਜਣਾਈਆ। ਕਲਮਾ ਨਬੀ ਰਸੂਲ ਇਕੋ ਬੋਲਾ, ਕਾਇਨਾਤ ਕਰੇ ਪੜ੍ਹਾਈਆ। ਨਿਰਵੈਰ ਪੁਰਖ ਬਣ ਵਿਚੋਲਾ, ਧੁਰ ਦਾ ਮੇਲਾ ਲਏ ਮਿਲਾਈਆ। ਸਚ ਦੁਆਰਾ ਜਿਸ ਨੇ ਆਦਿ ਜੁਗਾਦਿ ਖੋਲ੍ਹਾ, ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਜਿਸ ਦੁਆਰੇ ਕੂੜੀ ਕਿਰਿਆ

ਕੋਈ ਨਾ ਪਾਏ ਰੌਲਾ, ਨਾਅਰਾ ਹੱਕ ਹੱਕ ਇਕੋ ਇਕ ਸਮਝਾਈਆ। ਸੋ ਸ਼ਬਦ ਸੁਆਮੀ ਅੰਤਰਜਾਮੀ ਸਭ ਦਾ ਮੌਲਾ, ਨਾ ਮਾਲੂਮ ਨਜ਼ਰ ਕਿਸੇ ਨਾ ਆਈਆ। ਗੋਬਿੰਦ ਨਾਲ ਕਰ ਕੇ ਗਿਆ ਕੌਲਾ, ਕੀਤਾ ਕੌਲ ਭੁੱਲ ਕਦੇ ਨਾ ਜਾਈਆ। ਕਰੇ ਖੇਲ ਉਪਰ ਧੌਲਾ, ਧਰਤ ਧਵਲ ਦਏ ਵਡਿਆਈਆ। ਜਿਸ ਨੂੰ ਕਹਿੰਦੇ ਭਾਲਾ ਭੋਲਾ, ਭੇਵ ਅਭੇਦਾ ਦਏ ਖੁਲ੍ਹਾਈਆ। ਜੋ ਆਦਿ ਜੁਗਾਦਿ ਜੁਗ ਚੋਕੜੀ ਨਿਰਗੁਣ ਸਰਗੁਣ ਜਨ ਭਗਤ ਉਠਾਏ ਡੋਲਾ, ਬਣ ਕਹਾਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਸੱਚਾ ਵਰ, ਨਿਤ ਨਵਿਤ ਆਪਣਾ ਦਰਸ ਕਰਾਈਆ। ਸਤਿਜੁਗ ਕਹੇ ਪ੍ਰਭ ਮਿਲੇ ਸੱਜਣ, ਘਰ ਸਾਚੇ ਵੱਜੇ ਵਧਾਈਆ। ਚਰਨ ਧੂੜ ਕਰਾਏ ਮਜਨ, ਦੁਰਮਤ ਮੈਲ ਰਹਿਣ ਨਾ ਪਾਈਆ। ਲੱਖ ਚੁਰਾਸੀ ਆਏ ਪੜਦੇ ਕੱਜਣ, ਕੋਝੇ ਕਮਲੇ ਗਲੇ ਲਗਾਈਆ। ਸੰਤ ਸੁਹੇਲੇ ਦਰ ਤੇ ਮੰਗਣ, ਗੁਰ ਚੇਲੇ ਰੰਗ ਚੜ੍ਹਾਈਆ। ਭਗਤ ਭਗਵਾਨ ਰੱਖੇ ਅੰਗਨ, ਗ੍ਰਹਿ ਮੰਦਰ ਖ਼ੁਸ਼ੀ ਵਖਾਈਆ। ਮਸਤਕ ਟਿੱਕਾ ਲਗਾਏ ਸਾਚੇ ਚੰਦਨ, ਚੰਦ ਚਾਂਦਨੀ ਨੂਰ ਰੁਸ਼ਨਾਈਆ। ਇਕੋ ਦੇਵੇ ਪਰਮਾਨੰਦਨ, ਨਿਜਾਨੰਦ ਕਰੇ ਰਸਾਈਆ। ਕੂੜ ਵਿਕਾਰਾ ਕਰੇ ਖੰਡਨ, ਨਾਮ ਖੰਡਾ ਖੜਗ ਚਮਕਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਮਾਣਸ ਜਨਮ ਨਾ ਹੋਵੇ ਭੰਗਨ, ਲੱਖ ਚੁਰਾਸੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਧੁਰ ਦਾ ਵਰ, ਮੇਰੀ ਝੋਲੀ ਦਏ ਭਰਾਈਆ। ਸਤਿਜੁਗ ਕਹੇ ਪ੍ਰਭ ਮਿਲੇ ਗਹਿਰ ਗੰਭੀਰ, ਗੁਣਵੰਤ ਵੱਡੀ ਵਡਿਆਈਆ। ਜਿਸ ਦਾ ਅੰਮ੍ਰਿਤ ਠਾਂਡਾ ਨੀਰ, ਸੀਰ ਇਕੋ ਮੁਖ ਚੁਆਈਆ। ਕਲਜੁਗ ਜੀਵਾਂ ਬਦਲ ਦੇਵੇ ਤਕਦੀਰ, ਤਦਬੀਰ ਆਪਣੀ ਦਏ ਸਮਝਾਈਆ। ਚਾਰ ਵਰਨਾਂ ਨਜ਼ਰੀ ਆਏ ਇਕ ਤਸਵੀਰ, ਤਾਲਬ ਕਰੇ ਸਰਬ ਲੋਕਾਈਆ। ਚੋਟੀ ਚਾੜ੍ਹੇ ਫੜ ਅਖ਼ੀਰ, ਅਧਵਿਚਕਾਰ ਨਾ ਕੋਇ ਅਟਕਾਈਆ। ਸ਼ਰਅ ਸ਼ਰੀਅਤ ਕੱਟ ਜ਼ੰਜੀਰ, ਲਾਸ਼ਰੀਕ ਮੇਲ ਮਿਲਾਈਆ। ਨਜ਼ਰੀ ਆਏ ਇਕੋ ਜ਼ਾਹਰਾ ਪੀਰ, ਪਾਰਬ੍ਰਹਮ ਬੇਪਰਵਾਹੀਆ। ਜਿਸ ਦਾ ਲੇਖਾ ਸਦਾ ਬੇਨਜ਼ੀਰ, ਨਜ਼ਰ ਨੇਤਰ ਜਗਤ ਵੇਖਣ ਕੋਇ ਨਾ ਪਾਈਆ। ਜਿਸ ਨੂੰ ਲੱਭਦੇ ਜਗਤ ਫ਼ਕੀਰ, ਸੂਫ਼ੀ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਮੋਹੇ ਵਰ, ਮੇਰਾ ਲੇਖਾ ਆਪਣੇ ਹੱਥ ਰਖਾਈਆ। ਸਤਿਜੁਗ ਕਹੇ ਪ੍ਰਭ ਮਿਲੇ ਮਾਹੀ, ਮਹਿਬੂਬ ਇਕੋ ਨਜ਼ਰੀ ਆਈਆ। ਦੋ ਜਹਾਨ ਬਣੇ ਰਾਹੀ, ਪਾਂਧੀ ਆਪਣਾ ਪੰਧ ਮੁਕਾਈਆ। ਕਲਜੁਗ ਕੂੜੀ ਮੇਟੇ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਸਾਚੀ ਸਿਖਿਆ ਦਏ ਸਮਝਾਈ, ਧੁਰ ਸੰਦੇਸਾ ਆਪ ਜਣਾਈਆ। ਕਰਮ ਕਾਂਡ ਦੀ ਕਟੇ ਛਾਹੀ, ਜਨਮ ਜਨਮ ਦਾ ਲੇਖ ਚੁਕਾਈਆ । ਭਗਤ ਭਗਵਾਨ ਉਠਾਏ ਫੜ ਫੜ ਬਾਂਹੀਂ, ਫੜ ਬਾਂਹੋਂ ਗਲੇ ਲਗਾਈਆ। ਸਿਰ ਰੱਖੇ ਠੰਡੀ ਛਾਈਂ, ਅਗਨੀ ਤਤ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਸੱਚਾ ਵਰ, ਦਰ ਆਪਣਾ ਇਕ ਜਣਾਈਆ। ਸਤਿਜੁਗ ਕਹੇ ਪ੍ਰਭ ਖੋਲ੍ਹ ਦਰਵਾਜ਼ਾ, ਦਰ ਤੇਰੇ ਵੱਜੇ ਵਧਾਈਆ। ਤੂੰ ਸਾਹਿਬ ਦਿਆਲ ਗ਼ਰੀਬ ਨਿਵਾਜ਼ਾ, ਦੀਨਨ ਦੇਵੇਂ ਮਾਣ ਵਡਿਆਈਆ। ਤੇਰੇ ਘਰ ਅਗੰਮੀ ਵਾਜਾ, ਛੱਤੀ ਰਾਗ ਸਮਝ ਨਾ ਆਈਆ। ਜੁਗ ਚੌਕੜੀ ਰਚ ਰਚ ਕਾਜਾ, ਕਰਨੀ ਆਪਣੀ ਕਾਰ ਕਮਾਈਆ। ਨਿਰਗੁਣ ਸਰਗੁਣ ਹੋ ਕੇ ਆਵੇਂ ਭਾਜਾ, ਗੁਰ ਅਵਤਾਰ ਵੇਸ ਵਟਾਈਆ। ਦੋ ਜਹਾਨਾਂ ਬਣ ਕੇ ਰਾਜਾ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਤੇਰੇ ਅੱਗੇ ਇਕੋ ਮੰਗ ਮੰਗਾਈਆ। ਸਤਿਜੁਗ ਕਹੇ ਤੇਰੀ ਮੰਗ ਅਨੋਖੀ, ਇਕੋ ਆਸ ਰਖਾਈਆ। ਤੇਰੇ ਨਾਮ ਦੀ ਪੜ੍ਹਾਂ ਪੋਥੀ, ਦੂਜਾ ਅੱਖਰ ਨਾ ਕੋਇ ਜਣਾਈਆ। ਤੇਰੇ ਨਾਮ ਦੀ ਲਵਾਂ ਝੋਂਕੀ, ਸਚ ਪਿਆਰ ਵਧਾਈਆ। ਤੇਰਾ ਢੋਲਾ ਲੋਕ ਪਰਲੋਕੀ, ਦੋ ਜਹਾਨਾਂ ਦਿਆਂ ਸੁਣਾਈਆ। ਚੜ੍ਹਕੇ ਵੇਖਾਂ ਤੇਰੀ ਚੋਟੀ, ਜਿਸ ਘਰ ਬੈਠਾ ਡੇਰਾ ਲਾਈਆ। ਸ੍ਰੀ ਭਗਵਾਨ ਮੇਰੇ ਵਿਚ ਆਏ ਨਾ ਵਾਸਨਾ ਖੋਟੀ, ਕੂੜਾ ਕਰਮ ਨਾ ਕੋਇ ਬਣਾਈਆ। ਤੇਰੀ ਨਿਰਮਲ ਵੇਖਾਂ ਜਗਦੀ ਜੋਤੀ, ਜੋਤੀ ਨੂਰ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰਾ ਨਾਮ ਸੱਚਾ ਰਾਗ ਅਲਾਈਆ। ਸਤਿਜੁਗ ਕਹੇ ਪ੍ਰਭ ਦੇ ਦੇ ਰਾਗ, ਅਨਰਾਗੀ ਬੂਝ ਬੁਝਾਈਆ। ਕੂੜੀ ਕਿਰਿਆ ਜਾਏ ਤਿਆਗ, ਮਾਇਆ ਮਮਤਾ ਰਹਿਣ ਨਾ ਪਾਈਆ। ਹਉਮੇ ਹੰਗਤਾ ਬੁਝੇ ਆਗ, ਅੰਮ੍ਰਿਤ ਮੇਘ ਇਕ ਬਰਸਾਈਆ। ਸੋਈ ਸੁਰਤੀ ਖੁਲੇ ਜਾਗ, ਨੇਤਰ ਨੈਣ ਅੱਖ ਉਠਾਈਆ। ਨਜ਼ਰੀ ਆਏਂ ਸਾਖਿਆਤ, ਸ਼ਹਿਨਸ਼ਾਹ ਆਪਣਾ ਨੂਰ ਜਣਾਈਆ। ਮਿਹਰ ਨਜ਼ਰ ਨਾਲ ਖੋਲ੍ਹ ਤਾਕ, ਪੜਦਾ ਦੂਈ ਦੇ ਉਠਾਈਆ। ਤੇਰੇ ਨਾਮ ਦਾ ਪੂਜਾ ਪਾਠ, ਸਿਮਰਨ ਇਕੋ ਦੇ ਸਮਝਾਈਆ। ਜੋਗ ਅਭਿਆਸ ਦੇਣੀ ਦਾਤ, ਚਰਨ ਕਵਲ ਮਿਲੇ ਸਰਨਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਤੇਰਾ ਨਾਮ ਚੰਦ ਨਜ਼ਰੀ ਆਈਆ। ਜਿਧਰ ਵੇਖਾਂ ਚਾਰੋਂ ਕੁੰਟ ਵਸੇਂ ਪਾਸ, ਵਿਛੋੜਾ ਕੋਈ ਰਹਿਣ ਨਾ ਪਾਈਆ। ਮੈਂ ਬਾਲਾ ਨੱਢਾ ਤੂੰ ਮੇਰਾ ਮਾਈ ਬਾਪ, ਪਿਤਾ ਪੂਤ ਗੋਦ ਸੁਹਾਈਆ। ਮੈਂ ਤੇਰੇ ਭਗਤਾਂ ਵੇਖਾਂ ਤੇਰੀ ਜ਼ਾਤ, ਜੋ ਤੇਰੇ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਦ ਮੰਗਾਂ ਚਰਨ ਸਰਨਾਈਆ। ਸਤਿਜੁਗ ਕਹੇ ਪ੍ਰਭ ਦੇ ਦੇ ਸਰਨ, ਸਰਨਗਤ ਇਕੋ ਨਜ਼ਰੀ ਆਈਆ। ਤੇਰੇ ਦੁਆਰੇ ਸੱਚਾ ਮਰਨ, ਮਰ ਜੀਵਤ ਰੂਪ ਵਟਾਈਆ। ਨੇਤਰ ਖੋਲ੍ਹ ਆਪਣਾ ਹਰਨ ਫਰਨ, ਦੋਏ ਲੋਚਣ ਕੰਮ ਕਿਸੇ ਨਾ ਆਈਆ। ਤੇਰਾ ਨਾਉਂ ਜੀਵ ਜੰਤ ਆਤਮ ਪਰਮਾਤਮ ਸਾਰੇ ਪੜ੍ਹਨ, ਪਾਰਬ੍ਰਹਮ ਬ੍ਰਹਮ ਤੇਰੀ ਕਰੇ ਸ਼ਨਵਾਈਆ। ਤੇਰੇ ਪੌੜੇ ਸਾਰੇ ਚੜ੍ਹਨ, ਮੰਜ਼ਲ ਇਕੋ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾਉਣਾ ਇਕ ਘਰ, ਜਿਸ ਘਰ ਤੂੰ ਹੀ ਤੂੰ ਨਜ਼ਰੀ ਆਈਆ। ਸਚ ਘਰ ਵਖਾਲ ਸੁਆਮੀ, ਸਤਿਜੁਗ ਦਰ ਤੇ ਮੰਗ ਮੰਗਾਇੰਦਾ। ਜਿਸ ਗ੍ਰਹਿ ਸੁਣਾਂ ਤੇਰੀ ਅਗੰਮੀ ਬਾਣੀ, ਦੂਜਾ ਰਾਗ ਨਾ ਕੋਇ ਅਲਾਇੰਦਾ। ਸਤਿ ਧਰਮ ਦਿਸੇ ਨਿਸ਼ਾਨੀ, ਸਤਿ ਸਤਿਵਾਦੀ ਤੇਰਾ ਰੰਗ ਮੋਹੇ ਭਾਇੰਦਾ। ਅੰਮ੍ਰਿਤ ਸਰੋਵਰ ਮਿਲੇ ਠੰਡਾ ਪਾਣੀ, ਰਸ ਇਕੋ ਇਕ ਨਜ਼ਰੀ ਆਇੰਦਾ। ਲੇਖਾ ਚੁੱਕੇ ਤੇਰੀ ਖਾਣੀ, ਚਾਰੇ ਬਾਣੀ ਤੇਰੇ ਵਿਚ ਵੇਖ ਵਖਾਇੰਦਾ। ਤੇਰਾ ਮਹੱਲ ਅਟੱਲ ਅਚੱਲ ਉਚ ਪਦ ਨਿਰਬਾਣੀ, ਨਿਰਬਾਣ ਪਦ ਇਕੋ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਇੰਦਾ। ਦਰ ਤੇਰੇ ਸੀਸ ਗਿਆ ਝੁਕ, ਮੇਰੇ ਸਾਹਿਬ ਸਚ ਸੁਲਤਾਨਾ, ਮੇਰੀ ਤ੍ਰਿਸਨਾ ਮੇਟ ਭੁੱਖ, ਸਚ ਭੰਡਾਰ ਦੇ ਦਾਨਾ, ਸਫ਼ਲ ਕਰਾ ਧਰਤ ਮਾਤ ਦੀ ਕੁੱਖ, ਕੂੜੀ ਕਿਰਿਆ ਮਿਟੇ ਨਿਸ਼ਾਨਾ। ਤੇਰਾ ਨਾਉਂ ਅਬਿਨਾਸ਼ੀ ਅਚੁਤ, ਚੇਤਨ ਆਪਣੀ ਧਾਰ ਸਮਝਾਨਾ। ਮੈਂ ਤੇਰੀ ਧਾਰੋਂ ਉਪਜਿਆ ਤੇਰਾ ਪੁਤ, ਸਤਿਜੁਗ ਜੋਧਾ ਸੂਰਬੀਰ ਬਲਵਾਨਾ। ਤੇਰੇ ਭਗਤਾਂ ਲਵਾਂ ਪੁੱਛ, ਲੋਕਮਾਤ ਵੇਖਾਂ ਮਾਰ ਧਿਆਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰੇ ਦਰ ਖੜਾ ਬਣ ਨਿਮਾਣਾ। ਸਤਿਜੁਗ ਕਹੇ

ਮੇਰੇ ਸਤਿਗੁਰ ਮੀਤ, ਹਰਿ ਸਾਹਿਬ ਤੇਰੀ ਸਰਨਾਈਆ। ਮੈਂ ਚਲਾਵਾਂ ਤੇਰੀ ਰੀਤ, ਸਾਚੀ ਸਿਖਿਆ ਜਗਤ ਸਮਝਾਈਆ। ਕਾਇਆ ਮੰਦਰ ਮਸਜਦ ਸ਼ਿਵਦਵਾਲਾ ਮੱਠ ਕਾਅਬਾ ਇਕ ਮਸੀਤ, ਮਸਲਾ ਤੇਰਾ ਨਾਮ ਜਣਾਈਆ। ਹਰ ਘਟ ਨਜ਼ਰੀ ਆਏਂ ਆਪ ਅਤੀਤ, ਤ੍ਰੈਗੁਣ ਬੈਠਾ ਡੇਰਾ ਢਾਹੀਆ। ਜਗਤ ਵਾਸਨਾ ਕੋਈ ਨਾ ਕਰੇ ਪਲੀਤ, ਪਾਕੀ ਪਾਕ ਤੇਰੀ ਸਰਨਾਈਆ। ਸਦੀ ਚੌਧਵੀਂ ਰਹੀ ਬੀਤ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਰਾਹ ਤਕਾਈਆ। ਅੰਤਮ ਸਭ ਦਾ ਲੇਖਾ ਕਰੇ ਠੀਕ, ਕੂੜਾ ਠੀਕਰ ਦਏ ਭੰਨਾਈਆ। ਜੋ ਚਿਟੇ ਉਤੇ ਖਿਚ ਕੇ ਗਏ ਲੀਕ, ਕਾਲੀ ਧਾਰ ਬਣਤ ਬਣਾਈਆ। ਸੋ ਦੂਰ ਦੁਰਾਡੇ ਵੇਖਣ ਨੇੜੇ ਹੋ ਨਜ਼ਦੀਕ, ਨਿਜ ਨੇਤਰ ਧਿਆਨ ਲਗਾਈਆ । ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਚ ਪ੍ਰੀਤ, ਸਚ ਸਰਨਾਈ ਇਕ ਜਣਾਈਆ। ਮੁਕਾਮੇ ਹੱਕ ਤੇਰੀ ਹਦੀਸ, ਹਜ਼ਰਤ ਪੜ੍ਹਨ ਸੁਣਨ ਕੋਇ ਨਾ ਜਾਈਆ। ਈਸਾ ਮੂਸਾ ਮੁਹੰਮਦ ਤੇਰੀ ਕਰਦੇ ਗਏ ਤਾਅਰੀਫ, ਤੁਆਰਫ਼ ਕੀਤਾ ਜਗਤ ਲੋਕਾਈਆ। ਸਦੀ ਚੌਧਵੀਂ ਰਹੀ ਬੀਤ, ਬੀਤੀ ਕਹਾਣੀ ਤੇਰੀ ਝੋਲੀ ਪਾਈਆ। ਲੱਖ ਚੁਰਾਸੀ ਬਦਲੀ ਨੀਤ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਕਰ ਕਿਰਪਾ ਪ੍ਰਭ ਮੇਰੀ ਝੋਲੀ ਪਾ ਬਖ਼ਸ਼ੀਸ਼, ਬਖ਼ਸ਼ਸ਼ ਤੇਰੇ ਦੁਆਰੇ ਨਜ਼ਰੀ ਆਈਆ। ਸਤਿ ਧਰਮ ਤੇਰੀ ਜਣਾਵਾਂ ਹਦੀਸ, ਨਾਮ ਕਲਮਾ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਧੁਰ ਦਾ ਵਰ, ਤੇਰੇ ਨਾਮ ਵੱਜੇ ਵਧਾਈਆ। ਸਾਚਾ ਨਾਮ ਦੱਸ ਭਗਵਾਨ, ਸਤਿਜੁਗ ਆਪਣੀ ਮੰਗ ਮੰਗਾਈਆ। ਲੱਖ ਚੁਰਾਸੀ ਸੁਣਾਵਾਂ ਤੇਰਾ ਗਾਨ, ਘਰ ਘਰ ਫੇਰਾ ਪਾਈਆ। ਸੰਤ ਸੁਹੇਲੇ ਮਿਲਾਵਾਂ ਆਣ, ਜੁਗ ਵਿਛੜੇ ਨਾਲ ਰਲਾਈਆ। ਇਕ ਰਖਾਵਾਂ ਤੇਰੀ ਆਣ, ਦੂਜੀ ਓਟ ਨਾ ਕੋਇ ਜਣਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਲੇਖਾ ਹੋਏ ਪਰਵਾਨ, ਪਰਵਾਨਾ ਤੇਰੇ ਹੱਥ ਵਖਾਈਆ। ਮੈਂ ਬਾਲਾ ਨੱਢਾ ਤੇਰਾ ਬੱਚਾ ਇਕ ਨਾਦਾਨ, ਬਚਪਨ ਤੇਰੀ ਝੋਲੀ ਪਾਈਆ। ਸਤਿ ਧਰਮ ਦਾ ਦੇ ਗਿਆਨ, ਸਾਚੀ ਸਿਖਿਆ ਇਕ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਸੁਣਨ ਤੇਰਾ ਫ਼ਰਮਾਨ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਬੀਸ ਬੀਸੇ ਹਰਿ ਜਗਦੀਸੇ ਤੇਰੀ ਕਰੇ ਨਾ ਕੋਇ ਪਹਿਚਾਨ, ਬੇਪਹਿਚਾਨ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਧਰਮ ਦੁਆਰਾ ਵਸੇ ਘਰ, ਭੈ ਭੌ ਭਿਆਨਕ ਰਹਿਣ ਕੋਇ ਨਾ ਪਾਈਆ। ਭੈ ਭੌ ਭਿਆਨਕ ਹੋਏ ਦੂਰ, ਤੇਰੇ ਵੱਜੇ ਨਾਮ ਵਧਾਈਆ। ਨਜ਼ਰੀ ਆਏਂ ਹਾਜ਼ਰ ਹਜ਼ੂਰ, ਹਰ ਘਟ ਬੈਠਾ ਡੇਰਾ ਲਾਈਆ। ਸਤਿਜੁਗ ਕਹੇ ਮੈਂ ਬਣਾਂ ਤੇਰਾ ਮਜ਼ਦੂਰ, ਬਣ ਚਾਕਰ ਸੇਵ ਕਮਾਈਆ। ਤੂੰ ਦੇਣੀ ਆਪਣੀ ਧੂੜ, ਰਹਿਮਤ ਸਚ ਕਮਾਈਆ। ਮੈਂ ਤੇਰਾ ਨਾਮ ਕਰਾਂ ਮਸ਼ਹੂਰ, ਦਿਵਸ ਰੈਣ ਰਾਗ ਅਲਾਈਆ। ਤੂੰ ਭਰ ਭੰਡਾਰਾ ਭਰਪੂਰ, ਅਤੋਟ ਅਤੁਟ ਵਰਤਾਈਆ। ਜੇ ਭੁੱਲਾਂ ਮੇਰਾ ਮੁਆਫ਼ ਕਰੀਂ ਕਸੂਰ, ਪਹਿਲੋਂ ਰਿਹਾ ਭੁੱਲ ਬਖ਼ਸ਼ਾਈਆ। ਦੋ ਜਹਾਨ ਜ਼ਿਮੀਂ ਅਸਮਾਨ ਤੇਰਾ ਨਜ਼ਰੀ ਆਏ ਨੂਰ, ਨੂਰੀ ਇਸਮ ਇਕੋ ਇਕ ਜਣਾਈਆ। ਤੇਰਾ ਭੁੱਲ ਨਾ ਜਾਵਾਂ ਦਸਤੂਰ, ਸਿਰ ਰੱਖਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਤੋੜ ਮਾਣ ਗ਼ਰੂਰ, ਗ਼ੁਰਬਤ ਗ਼ਫ਼ਲਤ ਗ਼ਨੀਮ ਆਪਣੀ ਝੋਲੀ ਪਾਈਆ ।

੯ ਮੱਘਰ ੨੦੨੦ ਬਿਕ੍ਰਮੀ ਜਾਗੀਰ ਸਿੰਘ ਦੇ ਗ੍ਰਹਿ ਪਿੰਡ ਸੋਹਲ ਜ਼ਿਲਾ ਗੁਰਦਾਸਪੁਰ

ਨਿਰਗੁਣ ਨੂਰ ਪੁਰਖ ਸਮਰਥ, ਸ਼ਹਿਨਸ਼ਾਹ ਤੇਰੀ ਵਡਿਆਈਆ। ਗੁਰ ਅਵਤਾਰ ਜੋੜਨ ਹੱਥ, ਨਿਉਂ ਨਿਉਂ ਚਰਨ ਲਾਗਣ ਪਾਈਂਆ। ਪੀਰ ਪੈਗ਼ੰਬਰ ਕਹਿਣ ਹੋਏ ਬੇਵਸ, ਤੇਰੀ ਸਮਝ ਕੋਈ ਨਾ ਆਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਢੱਠ, ਨੇਤਰ ਨੈਣਾਂ ਨੀਰ ਵਹਾਈਆ। ਜੁਗ ਚੌਕੜੀ ਸਿਰ ਚਰਨਾਂ ਉਤੇ ਰਹੇ ਰੱਖ, ਮਾਣ ਅਭਿਮਾਨ ਦੋਵੇਂ ਮਿਟਾਈਆ। ਤ੍ਰੈਗੁਣ ਕਹੇ ਮੇਰਾ ਖੇੜਾ ਹੋਇਆ ਭੱਠ, ਭਠਿਆਲਾ ਇਕੋ ਨਜ਼ਰੀ ਆਈਆ। ਪੰਜ ਤਤ ਕਹਿਣ ਸਾਡੀ ਦਿਸੇ ਨਾ ਕੋਈ ਮਤ, ਤੇਰੀ ਧਾਰ ਨਾ ਕੋਇ ਜਣਾਈਆ। ਹੱਡ ਮਾਸ ਕਹੇ ਉਬਲੀ ਰੱਤ, ਰੱਤੀ ਰੱਤ ਰੂਪ ਨਾ ਕੋਇ ਵਟਾਈਆ। ਸਤਿ ਸੁਆਮੀ ਤੇਰਾ ਕੋਈ ਨਾ ਗਾਵੇ ਜਸ, ਵੇਦ ਪੁਰਾਨ ਰਹੇ ਕੁਰਲਾਈਆ। ਸ਼ਾਸਤਰ ਸਿਮਰਤ ਰਹੇ ਨੱਠ, ਚਾਰੋਂ ਕੁੰਟ ਵਾਹੋ ਦਾਹੀਆ। ਅੰਜੀਲ ਕੁਰਾਨ ਨੀਵੀਂ ਹੋਈ ਅੱਖ, ਪਰਤੱਖ ਰੂਪ ਨਾ ਕੋਇ ਵਖਾਈਆ। ਖਾਣੀ ਬਾਣੀ ਕਰੇ ਕੋਈ ਨਾ ਪੱਖ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਨੌ ਖੰਡ ਪ੍ਰਿਥਮੀ ਭਾਂਡੇ ਸੱਖ, ਲੱਖ ਚੁਰਾਸੀ ਸਾਰ ਕੋਇ ਨਾ ਆਈਆ। ਨੇਤਰ ਰੋਵਣ ਤੀਰਥ ਤਟ, ਅਠਸਠ ਬੈਠੇ ਢੇਰੀਆਂ ਢਾਹੀਆ। ਤੇਰਾ ਰੰਗ ਨਜ਼ਰ ਨਾ ਆਏ ਮੰਦਰ ਮਸਜਦ ਸ਼ਿਵਦਵਾਲੇ ਮੱਠ, ਤੇਰਾ ਨੂਰੀ ਚੰਦ ਨਾ ਕੋਇ ਚਮਕਾਈਆ। ਕਲਜੁਗ ਸਭ ਦਾ ਖੇੜਾ ਕੀਤਾ ਭੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਦਇਆ ਕਮਾਈਆ। ਗੁਰ ਅਵਤਾਰ ਮੰਗਣ ਮੰਗ, ਦਰ ਸਾਚੇ ਅਲਖ ਜਗਾਈਆ। ਪੀਰ ਪੈਗ਼ੰਬਰ ਹੋਏ ਨੰਗ, ਅਲਫ਼ੀ ਤਨ ਨਾ ਕੋਇ ਹੰਡਾਈਆ। ਆਤਮ ਪਰਮਾਤਮ ਦੇਵੇ ਨਾ ਕੋਈ ਸੰਗ, ਸਗਲਾ ਸੰਗ ਨਾ ਕੋਇ ਨਿਭਾਈਆ। ਨਿਜ ਘਰ ਮਿਲੇ ਨਾ ਕੋਈ ਅਨੰਦ, ਅੰਤਰ ਮੇਲ ਨਾ ਕੋਇ ਮਿਲਾਈਆ। ਭਾਂਡਾ ਭਰਮ ਭੌ ਢਾਹਵੇ ਨਾ ਕੋਈ ਕੰਧ, ਸਤਿ ਸਰੂਪ ਨਾ ਕੋਇ ਵਖਾਈਆ। ਰਸਨਾ ਜਿਹਵਾ ਬੱਤੀ ਦੰਦ ਗਾ ਗਾ ਥੱਕੀ ਛੰਦ, ਸ਼ਹਿਨਸ਼ਾਹ ਅੰਗ ਨਾ ਕੋਇ ਲਗਾਈਆ। ਸਾਧ ਸੰਤ ਸੁੱਤੇ ਦੇ ਕਰ ਕੰਡ, ਕਰਵਟ ਸਕੇ ਨਾ ਕੋਇ ਬਦਲਾਈਆ। ਲੱਖ ਚੁਰਾਸੀ ਸੁਰਤ ਸਵਾਣੀ ਹੋਈ ਰੰਡ, ਨਰ ਹਰਿ ਕੰਤ ਨਾ ਕੋਇ ਹੰਡਾਈਆ। ਮਾਣਸ ਜਨਮ ਸਭ ਦਾ ਦਿਸੇ ਭੰਗ, ਅਮਰਾਪਦ ਨਾ ਕੋਇ ਸੁਹਾਈਆ। ਕੂੜੀ ਕਿਰਿਆ ਕੀਤਾ ਖੰਡ ਖੰਡ, ਬ੍ਰਹਿਮੰਡ ਪਈ ਦੁਹਾਈਆ। ਧੀਰਜ ਦੇਵੇ ਨਾ ਕੋਈ ਜੇਰਜ ਅੰਡ, ਉਤਭੁਜ ਸੇਤਜ ਸਿਰ ਹੱਥ ਨਾ ਕੋਇ ਟਿਕਾਈਆ। ਕਿਰਪਾ ਕਰ ਸੂਰੇ ਸਰਬੰਗ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਸਾਹਿਬ ਸੁਲਤਾਨ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ੳਡੀਕ, ਨਿਜ ਨੇਤਰ ਧਿਆਨ ਲਗਾਈਆ। ਪੁਰਖ ਅਕਾਲ ਦੀਨ ਦਿਆਲ ਆਪਣੀ ਵੇਖ ਅਗੰਮੀ ਤਰੀਕ, ਤਾਰੀਖ ਸਾਰੇ ਗਏ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਦਰ ਤੋਂ ਮੰਗਦੇ ਗਏ ਭੀਖ, ਸਰਗੁਣ ਇਕੋ ਆਸ ਤਕਾਈਆ। ਕਲਜੁਗ ਅੰਤਮ ਪਰਗਟ ਹੋਵੇ ਲਾਸ਼ਰੀਕ, ਸ਼ਾਹ ਪਾਤਸ਼ਾਹ ਆਪਣਾ ਫੇਰਾ ਪਾਈਆ। ਆਦਿ ਜੁਗਾਦਿ ਜ਼ਾਹਰ ਜ਼ਹੂਰ ਨਜ਼ਰੀ ਆਏ ਇਕੋ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਕਰ ਕਾਇਆ ਠੰਡੀ ਸੀਤ, ਅੰਮ੍ਰਿਤ ਮੇਘ ਨਾਮ ਬਰਸਾਈਆ। ਲੇਖਾ ਜਾਣ ਹਸਤ ਕੀਟ, ਊਚ ਨੀਚ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ

ਦੋਏ ਰਹੇ ਜੋੜ, ਬੰਦਨਾ ਇਕੋ ਸੀਸ ਝੁਕਾਈਆ। ਪੁਰਖ ਅਗੰਮੜੇ ਆਪੇ ਬੌਹੜ, ਬਿਨ ਨਾੜੀ ਚਮੜੀ ਫੇਰਾ ਪਾਈਆ। ਲੱਖ ਚੁਰਾਸੀ ਰੀਠਾ ਹੋਇਆ ਕੌੜ, ਤੁਧ ਬਿਨ ਅੰਮ੍ਰਿਤ ਰਸ ਨਾ ਕੋਇ ਭਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਅੰਤਮ ਕਲ ਕੋਈ ਨਾ ਸਕੇ ਬੌਹੜ, ਸਾਰੇ ਤੇਰੇ ਚਰਨ ਬੈਠੇ ਧਿਆਨ ਲਗਾਈਆ। ਸ਼ਬਦ ਅਗੰਮੀ ਚੜ੍ਹ ਘੋੜ, ਸ਼ਾਹਸਵਾਰੇ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਹਿਨਸ਼ਾਹ ਤੇਰੀ ਆਸ ਰਖਾਈਆ। ਸ੍ਰੀ ਭਗਵਾਨ ਦਇਆ ਕਮਾਉਦਾ ਏ। ਸੋ ਪੁਰਖ ਨਿਰੰਜਣ ਹੁਕਮ ਵਰਤਾਉਦਾ ਏ। ਹਰਿ ਪੁਰਖ ਨਿਰੰਜਣ ਸ਼ਬਦ ਅਲਾਉਦਾ ਏ। ਏਕੰਕਾਰਾ ਡੰਕ ਵਜਾਉਦਾ ਏ। ਆਦਿ ਨਿਰੰਜਣ ਨੂਰ ਧਰਾਉਦਾ ਏ। ਅਬਿਨਾਸ਼ੀ ਕਰਤਾ ਵੇਖਣ ਆਉਦਾ ਏ। ਸ੍ਰੀ ਭਗਵਾਨ ਫੇਰਾ ਪਾਉਦਾ ਏ। ਪਾਰਬ੍ਰਹਮ ਪ੍ਰਭ ਆਪਣਾ ਰੂਪ ਵਟਾਉਦਾ ਏ। ਵਿਸ਼ਨ ਬ੍ਰਹਮਾ ਸ਼ਿਵ ਆਪ ਜਗਾਉਦਾ ਏ। ਗੁਰ ਅਵਤਾਰ ਲੇਖ ਮੁਕਾਉਦਾ ਏ। ਪੀਰ ਪੈਗ਼ੰਬਰ ਮੁਲਾਂ ਸ਼ੇਖ਼ ਚਰਨ ਲਗਾਉਦਾ ਏ। ਆਪਣੀ ਧਾਰ ਜਾਣੇ ਕਮਚ ਅਲਨੇਕ, ਲਾਸ਼ਰੀਕ ਖੇਲ ਖਿਲਾਉਦਾ ਏ। ਮੁਕਾਮੇ ਹੱਕ ਲਏ ਪੇਖ, ਬਿਨ ਅੱਖਾਂ ਨੈਣ ਮਿਲਾਉਦਾ ਏ। ਨਿਰਵੈਰ ਪੁਰਖ ਨਿਰਾਕਾਰ ਸੁਆਮੀ ਸਭ ਨਾਲ ਕਰੇ ਹੇਤ, ਹਿਤਕਾਰੀ ਆਪਣਾ ਘਰ ਵਸਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਜਣਾਉਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਹਰਿ ਸਮਝਾਇਆ ਏ, ਸ਼ਬਦੀ ਢੋਲਾ ਰਾਗ ਅਲਾਈਆ। ਧੁਰ ਦਾ ਲਿਖਿਆ ਲੇਖ ਪੂਰ ਕਰਾਇਆ ਏ, ਪਾਰਬ੍ਰਹਮ ਬੇਅੰਤ ਸੁਆਮੀ ਆਪਣੀ ਦਇਆ ਕਮਾਈਆ। ਚਾਰੇ ਖਾਣੀ ਚਾਰੇ ਬਾਣੀ ਵੇਖੇ ਬੇਪਰਵਾਹਿਆ ਏ, ਬੇਐਬ ਪੜਦਾ ਰਿਹਾ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਦੇਣ ਦੁਹਾਇਆ ਏ, ਅਠ ਦਸ ਆਪਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਸਿਖਿਆ ਆਪ ਜਣਾਈਆ। ਸਾਚਾ ਲੇਖਾ ਆਪ ਜਣਾਉਦਾ ਏ। ਨਿਰਗੁਣ ਨਿਰਵੈਰ ਪੁਰਖ ਸਮਝਾਉਦਾ ਏ। ਵਿਸ਼ਨੂੰ ਵਿਸ਼ਵ ਧਾਰ ਜਣਾਉਦਾ ਏ। ਬ੍ਰਹਮੇ ਬ੍ਰਹਮ ਇਕ ਵਖਾਉਦਾ ਏ। ਸ਼ੰਕਰ ਹੱਥ ਤ੍ਰਿਸੂਲ ਉਠਾਉਦਾ ਏ। ਤ੍ਰੈਗੁਣ ਮਾਇਆ ਡੇਰਾ ਢਾਉਦਾ ਏ। ਪੰਚਮ ਬੂਟਾ ਜੜ੍ਹ ਉਖੜਾਉਦਾ ਏ। ਦੋ ਜਹਾਨਾਂ ਫੇਰਾ ਪਾਉਦਾ ਏ। ਬ੍ਰਹਿਮੰਡ ਖੰਡ ਚਰਨ ਟਿਕਾਉਦਾ ਏ। ਪੁਰੀ ਲੋਅ ਆਕਾਸ਼ ਵੇਖ ਵਖਾਉਦਾ ਏ। ਧਰਤ ਧਵਲ ਕਰ ਪਰਕਾਸ਼, ਨਿਰਮਲ ਜੋਤੀ ਜੋਤ ਡਗਮਗਾਉਦਾ ਏ। ਗੋਪੀ ਕਾਹਨ ਵੇਖ ਰਾਸ, ਮੰਡਲ ਮੰਡਪ ਸੋਭਾ ਪਾਉਦਾ ਏ। ਲੇਖਾ ਜਾਣ ਪ੍ਰਿਥਮੀ ਅਕਾਸ਼, ਸਮੁੰਦ ਸਾਗਰ ਵਰੋਲ ਵਖਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਪ੍ਰਭ ਇਕੋ ਧੀਰ ਧਰਾਉਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਡੌਹਣ ਝੋਲੀ, ਪ੍ਰਭ ਚਰਨ ਧਿਆਨ ਲਗਾਈਆ। ਜੁਗ ਚੌਕੜੀ ਤੇਰੀ ਖੇਲੀ ਹੋਲੀ, ਨਾਮ ਗੁਲਾਲਾ ਰੰਗ ਰੰਗਾਈਆ। ਅਗੰਮੀ ਬੋਲੀ ਬੋਲੀ, ਅਨਹਦ ਸ਼ਬਦੀ ਤਾਰ ਸਤਾਰ ਵਜਾਈਆ। ਭਾਗ ਲਗਾਇਆ ਪੰਜ ਤਤ ਕਾਇਆ ਚੋਲੀ, ਲੋਕਮਾਤ ਵੱਜੀ ਵਧਾਈਆ। ਅੰਤਮ ਤੇਰੇ ਦੁਆਰੇ ਰੱਖੀ ਆਪਣੀ ਡੋਲੀ, ਮਿੱਤਰ ਪਿਆਰੇ ਤੇਰਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਤੁਧ ਬਿਨ ਨਜ਼ਰ ਨਾ ਆਏ ਕੋ, ਪਾਰਬ੍ਰਹਮ ਤੇਰੀ ਵਡਿਆਈਆ। ਲੱਖ ਚੁਰਾਸੀ

ਅੰਦਰ ਆਪੇ ਹੋ, ਘਟ ਘਟ ਬੈਠਾ ਡੇਰਾ ਲਾਈਆ। ਆਤਮ ਪਰਮਾਤਮ ਜਾਏ ਛੋਹ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਸਚ ਮੁਹੱਬਤ ਦੱਸੇ ਮੋਹ, ਮਹਿਬੂਬ ਆਪਣੀ ਗੰਢ ਪਵਾਈਆ। ਘਰ ਸਾਚੇ ਕਰੇ ਲੋ, ਪਰਕਾਸ਼ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚੌਥੇ ਜੁਗ ਆਪਣੀ ਕਰਨੀ ਸਾਰੇ ਬੈਠੇ ਖੋਹ, ਤੇਰੇ ਚਰਨ ਕਵਲ ਇਕੋ ਆਸ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਧੁਰ ਦਾ ਵਰ, ਦਰ ਮੰਗਣ ਬੇਪਰਵਾਹੀਆ। ਬੇਪਰਵਾਹ ਹੋ ਮਿਹਰਵਾਨ, ਪ੍ਰਭ ਆਪਣੀ ਦਇਆ ਕਮਾਇੰਦਾ। ਗੁਰ ਅਵਤਾਰ ਕਰੋ ਧਿਆਨ, ਪੀਰ ਪੈਗ਼ੰਬਰ ਨਾਲ ਮਿਲਾਇੰਦਾ। ਸਚਖੰਡ ਨਿਵਾਸੀ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਇੰਦਾ। ਮੁਕਾਮੇ ਹੱਕ ਨੌਜਵਾਨ, ਨੌਬਤ ਆਪਣੇ ਨਾਮ ਸੁਣਾਇੰਦਾ। ਸ਼ਰਅ ਸ਼ਰੀਅਤ ਇਕ ਈਮਾਨ, ਕਲਮਾ ਸਾਚਾ ਸਚ ਪੜ੍ਹਾਇੰਦਾ। ਸਾਚਾ ਮੰਤਰ ਸੁਣੋ ਪੈਗ਼ਾਮ, ਧੁਰ ਸੰਦੇਸਾ ਆਪ ਅਲਾਇੰਦਾ। ਜੁਗ ਚੌਕੜੀ ਬੀਤੇ ਵਿਚ ਜਹਾਨ, ਕਲਜੁਗ ਅੰਤਮ ਵੇਲਾ ਆਇੰਦਾ। ਸ਼ਾਸਤਰ ਸਿਮਰਤ ਦੇਣ ਬਿਆਨ, ਗੀਤਾ ਗਿਆਨ ਭੇਵ ਖੁਲਾਇੰਦਾ। ਵੇਦ ਵਿਆਸੇ ਮੰਗਿਆ ਦਾਨ, ਖ਼ਾਲੀ ਝੋਲੀ ਅੱਗੇ ਡਾਹਿੰਦਾ। ਈਸਾ ਦੇ ਕੇ ਗਿਆ ਪੈਗ਼ਾਮ, ਮੇਰਾ ਹਜ਼ਰਤ ਮੇਰਾ ਬਾਪ ਮੇਰੇ ਪਿੱਛੇ ਫੇਰਾ ਪਾਇੰਦਾ। ਮੁਹੰਮਦ ਬਣ ਕੇ ਗਿਆ ਗ਼ੁਲਾਮ, ਬਰਦਾ ਬਣ ਬਣ ਸੇਵ ਕਮਾਇੰਦਾ। ਨਿਉਂ ਨਿਉਂ ਸਜਦਾ ਕਰੇ ਸਲਾਮ, ਸਾਹਿਬ ਇਕੋ ਇਕ ਸੁਣਾਇੰਦਾ। ਧੁਰ ਦਾ ਕਲਮਾ ਬੋਲ ਕਲਾਮ, ਕਾਇਨਾਤ ਆਪ ਜਣਾਇੰਦਾ। ਮੇਰਾ ਸਾਹਿਬ ਇਕ ਅਮਾਮ, ਆਲਮੀਨ ਸੋਭਾ ਪਾਇੰਦਾ। ਕਲਜੁਗ ਅੰਤਮ ਵੇਖੇ ਆਣ, ਸਦੀ ਚੌਧਵੀਂ ਵੇਸ ਵਟਾਇੰਦਾ। ਧੁਰਦਰਗਾਹੀ ਹੁਕਮਰਾਨ, ਸਾਚਾ ਹੁਕਮ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਲੇਖਾ ਕੱਢ ਵਖਾਇੰਦਾ। ਸਭ ਦਾ ਲੇਖਾ ਦੱਸੇ ਖੋਲ੍ਹ, ਪਾਰਬ੍ਰਹਮ ਵੱਡੀ ਵਡਿਆਈਆ। ਨਾਨਕ ਨਿਰਗੁਣ ਤੇਰਾ ਪੂਰਾ ਕਰੇ ਬੋਲ, ਰਸਨਾ ਜਿਹਵਾ ਢੋਲਾ ਗਾਈਆ। ਸਚਖੰਡ ਨਿਵਾਸੀ ਤੋਲੇ ਆਪਣਾ ਤੋਲ, ਨਾਮ ਕੰਡਾ ਹੱਥ ਉਠਾਈਆ। ਸਚ ਦੁਆਰੇ ਬੈਠਾ ਆਪ ਅਡੋਲ, ਡੋਲੇ ਸਰਬ ਲੋਕਾਈਆ। ਚਾਰ ਵਰਨ ਪਿਆ ਘੋਲ, ਬਰਨ ਅਠਾਰਾਂ ਕਰੇ ਲੜਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹਰਿ ਕਾ ਨਾਮ ਨਾ ਦਿਸੇ ਕਿਸੇ ਕੋਲ, ਖ਼ਾਲੀ ਬੁੱਤ ਰਹੇ ਕੁਰਲਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਗੁਰੂਦੁਆਰ ਵੱਜਦੇ ਢੋਲ, ਅਨਹਦ ਰਾਗ ਨਾ ਕੋਇ ਸੁਣਾਈਆ। ਸਾਧਾਂ ਸੰਤਾਂ ਅੰਦਰ ਪੋਲ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਅੰਦਰ ਵੜ ਕੇ ਮਾਰਨ ਰੋਲ, ਜ਼ਾਹਰਾ ਰੂਪ ਨਾ ਕੋਇ ਧਰਾਈਆ। ਗੋਬਿੰਦ ਖੰਡੇ ਅੰਮ੍ਰਿਤ ਛਕੀ ਪੌਹਲ, ਪਹਿਲਾ ਦੂਜਾ ਤੀਜਾ ਚੌਥਾ ਘਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ ਜਣਾਈਆ। ਪੁਰਖ ਅਬਿਨਾਸ਼ੀ ਗਹਿਰ ਗੰਭੀਰ, ਹਰਿ ਕਰਤਾ ਖੇਲ ਕਰਾਇੰਦਾ। ਲੇਖਾ ਜਾਣੇ ਬਿਨ ਸਰੀਰ, ਤਤਵ ਤਤ ਭੇਵ ਚੁਕਾਇੰਦਾ। ਭੂਪਤ ਭੂਪ ਵਡ ਪੀਰਨ ਪੀਰ, ਬੇਨਜ਼ੀਰ ਵੇਸ ਵਟਾਇੰਦਾ। ਬਦਲਣਹਾਰ ਸਰਬ ਤਕਦੀਰ, ਤਦਬੀਰ ਆਪਣੇ ਹੱਥ ਰਖਾਇੰਦਾ। ਗੋਬਿੰਦ ਤੇਰੇ ਬਸਤਰ ਵੇਖੇ ਪਹਿਰੇ ਚੀਰ, ਨੀਲੀ ਧਾਰੋਂ ਪਾਰ ਕਰਾਇੰਦਾ। ਚੋਟੀ ਚੜ੍ਹ ਕੇ ਵੇਖ ਅਖ਼ੀਰ, ਉਪਰ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਆਪ ਸਮਝਾਇੰਦਾ। ਧੁਰ ਦਾ ਲੇਖਾ ਦੱਸੇ ਆਪ, ਆਦਿ ਪੁਰਖ ਵੱਡੀ ਵਡਿਆਈਆ। ਆਦਿ ਜੁਗਾਦੀ ਧੁਰ ਦਾ ਬਾਪ, ਸ਼ਾਹ ਪਾਤਸ਼ਾਹ ਰਿਹਾ ਸਮਝਾਈਆ। ਨਿਰਗੁਣ

ਨੂਰ ਨਿਰਵੈਰ ਪੁਰਖ ਪਾਕੀ ਪਾਕ, ਪਤਤ ਪੁਨੀਤ ਰਿਹਾ ਵਖਾਈਆ। ਦੋ ਜਹਾਨਾਂ ਸੱਜਣ ਸਾਕ, ਨਾਤਾ ਬਿਧਾਤਾ ਜੋੜ ਜੁੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਲੋਕਮਾਤ ਗਏ ਆਖ, ਸੋ ਲੇਖਾ ਪੂਰ ਕਰਾਈਆ। ਨੌ ਖੰਡ ਪ੍ਰਿਥਮੀ ਵੇਖੇ ਖੇਲ ਤਮਾਸ਼, ਸੱਤ ਦੀਪ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦੀ ਆਸਾ ਪੂਰ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੂਰੀ ਆਸਾ, ਕਰਨਹਾਰ ਇਕ ਅਖਵਾਈਆ। ਕਰੇ ਖੇਲ ਸਰਬ ਗੁਣਤਾਸਾ, ਗੁਣਵੰਤਾ ਬੇਪਰਵਾਹੀਆ। ਕਲਜੁਗ ਅੰਤਮ ਵੇਖਣ ਆਏ ਆਪ ਤਮਾਸ਼ਾ, ਜੋਤੀ ਨੂਰ ਵੇਸ ਵਟਾਈਆ। ਲੱਖ ਚੁਰਾਸੀ ਕਰੇ ਹਾਸਾ, ਕਲਜੁਗ ਜੀਵ ਸਮਝ ਨਾ ਪਾਈਆ। ਜਨ ਭਗਤਾਂ ਅੰਦਰ ਕਰ ਕੇ ਵਾਸਾ, ਆਤਮ ਪਰਮਾਤਮ ਦਏ ਸਮਝਾਈਆ। ਜੋਤੀ ਜਾਤਾ ਹੋ ਪਰਕਾਸ਼ਾ, ਪਰਕਾਸ਼ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸਾ ਇਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੋ ਸੰਦੇਸਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਪੁਰਖ ਅਕਾਲ ਨਿਰਗੁਣ ਰੂਪ ਵਟਾਇਆ ਵੇਸਾ, ਜੋਤੀ ਜਾਮਾ ਨਜ਼ਰ ਕਿਸੇ ਨਾ ਆਇੰਦਾ। ਸੰਬਲ ਵਸਿਆ ਇਕੋ ਦੇਸਾ, ਭੇਵ ਅਭੇਦਾ ਆਪ ਖੁਲਾਇੰਦਾ । ਦੋ ਜਹਾਨਾਂ ਬਣ ਕੇ ਨੇਤਾ, ਸਾਚਾ ਹੁਕਮ ਆਪ ਅਲਾਇੰਦਾ। ਜੁਗ ਚੌਕੜੀ ਰੱਖੇ ਚੇਤਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੁੱਲ ਕਦੇ ਨਾ ਜਾਇੰਦਾ। ਤੇਈ ਅਵਤਾਰਾਂ ਵੇਖੇ ਕੀਤਾ, ਭਗਤ ਅਠਾਰਾਂ ਭੇਵ ਖੁਲਾਇੰਦਾ। ਈਸਾ ਮੂਸਾ ਮੁਹੰਮਦ ਕਰੇ ਹੇਤਾ, ਹਿਤਕਾਰੀ ਫੇਰਾ ਪਾਇੰਦਾ। ਨਾਨਕ ਗੋਬਿੰਦ ਨਿਰਗੁਣ ਪੇਖਾ, ਨਰ ਨਿਰੰਕਾਰ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਦੇਵੇ ਭਗਵਾਨ, ਹਰਿ ਕਰਤਾ ਆਪ ਜਣਾਈਆ। ਸਾਰੇ ਵੇਖੋ ਆਣ, ਦੂਰ ਦੁਰਾਡਾ ਪੰਧ ਮੁਕਾਈਆ। ਖੇਲੇ ਖੇਲ ਨੌਜਵਾਨ, ਦੀਨ ਦਿਆਲ ਫੇਰਾ ਪਾਈਆ। ਧਰਨੀ ਧਰਤ ਧਵਲ ਸੁਹਾਏ ਆਣ, ਸਾਚਾ ਨੂਰ ਕਰ ਰੁਸ਼ਨਾਈਆ। ਸ਼ਬਦ ਅਗੰਮੀ ਇਕ ਬਬਾਣ, ਦੋ ਜਹਾਨਾਂ ਆਪ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਧਾਰ ਆਪ ਬਣਾਈਆ। ਧੁਰ ਦੀ ਧਾਰ ਦੱਸੇ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਨੂੰ ਮੰਨਦੇ ਰਹੇ ਕੰਤ, ਸੋ ਕੰਤ ਕੰਤੂਹਲ ਫੇਰਾ ਪਾਈਆ। ਕਲਜੁਗ ਮਾਇਆ ਪਾਏ ਬੇਅੰਤ, ਜੀਵ ਜੰਤ ਸਮਝ ਸਕੇ ਕੋਇ ਨਾ ਰਾਈਆ। ਗੁਰਮੁਖ ਵਿਰਲੇ ਆਪ ਉਠਾਏ ਸੰਤ, ਜਿਸ ਜਨ ਆਪਣੀ ਬੂਝ ਬੁਝਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ, ਧੁਰ ਦਾ ਨਾਮ ਦਏ ਸਮਝਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਉਠੋ ਵੇਖੋ ਕਲਜੁਗ ਅੰਤ, ਅੰਤਸ਼ਕਰਨ ਸਭ ਦਾ ਦਏ ਵਖਾਈਆ। ਸਾਚਾ ਨਜ਼ਰ ਨਾ ਆਏ ਕੋਈ ਮੰਤ, ਮੰਤਵ ਸਾਰੇ ਆਪਣਾ ਹਲ ਕਰਾਈਆ। ਕਾਇਆ ਚੋਲੀ ਚਾੜ੍ਹੇ ਰੰਗ ਨਾ ਕੋਇ ਬਸੰਤ, ਦਰ ਦਰ ਘਰ ਘਰ ਕੱਪੜ ਬੈਠੇ ਰੰਗਾਈਆ। ਨਾਤਾ ਤੁੱਟੇ ਨਾ ਜੇਰਜ ਅੰਡਤ, ਉਤਭੁਜ ਸੇਤਜ ਫੰਦ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਘਰ ਇਕੋ ਇਕ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਘਰ, ਸਚਖੰਡ ਨਿਵਾਸੀ ਆਪ ਜਣਾਇੰਦਾ। ਜਿਸ ਗ੍ਰਹਿ ਬਹਿ ਕੇ ਦੇਵੇ ਵਰ, ਮਿਹਰਵਾਨ ਹੁਕਮ ਵਰਤਾਇੰਦਾ।

ਜਨ ਭਗਤਾਂ ਫੜੇ ਆਪ ਲੜ, ਲੜ ਭਗਤਾਂ ਆਪ ਫੜਾਇੰਦਾ। ਕਾਇਆ ਮੰਦਰ ਸਾਚੇ ਪੌੜੇ ਚੜ੍ਹ, ਮਹੱਲ ਅਟੱਲ ਵੇਖ ਵਖਾਇੰਦਾ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਪੜ੍ਹ, ਸੋਹੰ ਇਕੋ ਰਾਗ ਸੁਣਾਇੰਦਾ। ਕਰਤਾ ਪੁਰਖ ਕਰਨੀ ਕਰ, ਹਰਿ ਸਾਚੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਆ, ਰਹਿਬਰ ਇਕੋ ਇਕ ਖ਼ੁਦਾਈਆ। ਸਾਚਾ ਮਾਰਗ ਰਿਹਾ ਲਗਾ, ਦੀਨ ਮਜ਼੍ਹਬ ਨਾ ਕੋਇ ਜਣਾਈਆ। ਜ਼ਾਤ ਪਾਤ ਨਾ ਵੰਡ ਵੰਡਾ, ਵਰਨ ਬਰਨ ਨਾ ਕੋਇ ਰਖਾਈਆ। ਨਿਰਮਲ ਜੋਤੀ ਜੋਤ ਕਰੇ ਰੁਸ਼ਨਾ, ਘਰ ਘਰ ਦੀਪਕ ਆਪ ਟਿਕਾਈਆ। ਬਜਰ ਕਪਾਟੀ ਕੁੰਡਾ ਦੇਵੇ ਲਾਹ, ਦੂਈ ਦਵੈਤੀ ਡੇਰਾ ਢਾਹੀਆ। ਅਨਹਦ ਨਾਦੀ ਰਾਗ ਦਏ ਸੁਣਾ, ਧੁਨ ਆਤਮਕ ਕਰ ਸ਼ਨਵਾਈਆ। ਅੰਮ੍ਰਿਤ ਆਤਮ ਜਾਮ ਦਏ ਪਿਆ, ਨਿਝਰ ਝਿਰਨਾ ਆਪ ਝਿਰਾਈਆ। ਹਰ ਘਟ ਨਜ਼ਰੀ ਜਾਏ ਆ, ਲੱਖ ਚੁਰਾਸੀ ਰਿਹਾ ਸਮਾਈਆ। ਸ੍ਰਿਸ਼ਟ ਸਬਾਈ ਇਕ ਜਪਾਏ ਨਾਂ, ਨਾਉਂ ਨਿਰੰਕਾਰਾ ਇਕੋ ਇਕ ਦਰਸਾਈਆ। ਕਲਮਾ ਨਬੀ ਰਸੂਲ ਦਏ ਪੜ੍ਹਾ, ਸਚ ਅਸੂਲ ਆਪ ਬਤਾਈਆ। ਸਾਚੇ ਹੁਜਰੇ ਉਚ ਮਹਿਰਾਬੇ ਮਹਿਬੂਬ ਨਜ਼ਰੀ ਜਾਏ ਆ, ਬੇਪਰਵਾਹ ਇਕੋ ਇਕ ਅਖਵਾਈਆ। ਜਿਸ ਦਾ ਲੇਖਾ ਕੋਈ ਲਿਖੇ ਨਾ ਕਲਮ ਸ਼ਾਹ, ਕਾਗ਼ਜ਼ ਰੋਵੇ ਮਾਰੇ ਧਾਹੀਂਆ। ਸੋ ਪੀਰ ਪੈਗ਼ੰਬਰਾਂ ਸਜਦਾ ਰਿਹਾ ਕਰਾ, ਇਸਲਾਮ ਇਕੋ ਇਕ ਸਮਝਾਈਆ। ਉਸ ਦੇ ਸਾਰੇ ਬਣੋ ਵਫ਼ਾ, ਵਫ਼ਾਦਾਰੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਇਕ ਜਣਾਈਆ। ਅੰਤਮ ਲੇਖਾ ਦੱਸੇ ਏਕ, ਏਕੰਕਾਰ ਹੁਕਮ ਵਰਤਾਇੰਦਾ। ਕਲਜੁਗ ਅੰਤਮ ਛੱਡਣਾ ਸਭ ਨੇ ਭੇਖ, ਭੇਖਾਧਾਰੀ ਆਪ ਜਣਾਇੰਦਾ। ਸਤਿਜੁਗ ਸਾਚੀ ਰੱਖਣੀ ਟੇਕ, ਟੇਕ ਇਕੋ ਇਕ ਜਣਾਇੰਦਾ। ਪੁਰਖ ਅਕਾਲ ਕਰਨਾ ਹੇਤ, ਦੂਜਾ ਇਸ਼ਟ ਨਾ ਕੋਇ ਬਣਾਇੰਦਾ। ਲੱਖ ਚੁਰਾਸੀ ਸੁੰਞਾਂ ਦਿਸੇ ਖੇਤ, ਨੌ ਖੰਡ ਪ੍ਰਿਥਮੀ ਸੱਤ ਦੀਪ ਫੋਲ ਫੋਲਾਇੰਦਾ। ਆਤਮ ਪਰਮਾਤਮ ਕੋਇ ਨਾ ਕਰੇ ਹੇਤ, ਹਿਤਕਾਰੀ ਨਜ਼ਰ ਨਾ ਆਇੰਦਾ। ਸਦੀ ਬੀਸਵੀਂ ਖੇਲੇ ਖੇਡ, ਹਰਿ ਖ਼ਾਲਕ ਖ਼ਲਕ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੀ ਧਾਰ ਜਣਾਇੰਦਾ। ਸਤਿਜੁਗ ਧਾਰ ਦੱਸੇ ਪ੍ਰਭ ਸਤਿ, ਸਤਿ ਸਤਿ ਜਣਾਈਆ। ਚਾਰ ਵਰਨ ਦੇਵੇ ਮਤ, ਬ੍ਰਹਮ ਮਤ ਇਕ ਸਮਝਾਈਆ। ਜਨ ਭਗਤਾਂ ਖੋਲ੍ਹ ਆਪਣੀ ਅੱਖ, ਨਿਜ ਨੇਤਰ ਕਰੇ ਰੁਸ਼ਨਾਈਆ। ਸੱਚਾ ਮਾਰਗ ਧੁਰ ਦਾ ਦੱਸ, ਆਤਮ ਪਰਮਾਤਮ ਮੇਲ ਮਿਲਾਈਆ। ਚੌਦਾਂ ਵਿਦਿਆ ਖੇੜਾ ਕਰੇ ਭੱਠ, ਭਗਤ ਭਗਵਾਨ ਦਏ ਸਮਝਾਈਆ। ਲਹਿਣਾ ਦੇਣਾ ਜਾਣੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਘਲਾਈਆ। ਸਚ ਸੁਨੇਹੜਾ ਦੇਵੇ ਘੱਲ, ਹਰਿ ਪੈਗ਼ਾਮ ਬੇਪਰਵਾਹੀਆ। ਪੁਰਖ ਅਕਾਲ ਕਰੇ ਵਲ ਛਲ, ਅਛਲ ਛਲਧਾਰੀ ਆਪਣਾ ਖੇਲ ਰਚਾਈਆ। ਵੇਖਣਹਾਰਾ ਜਲ ਥਲ, ਮਹੀਅਲ ਡੂੰਘੇ ਸਾਗਰ ਫੋਲ ਫੋਲਾਈਆ। ਜੋਤੀ ਸ਼ਬਦੀ ਗਿਆ ਰਲ, ਪੰਜ ਤਤ ਨਜ਼ਰ ਕੋਇ ਨਾ ਆਈਆ। ਸਚ ਪਰਕਾਸ਼ ਗਿਆ ਬਲ, ਤੇਲ ਬਾਤੀ ਨਾ ਕੋਇ ਟਿਕਾਈਆ। ਕਲਜੁਗ ਅੰਤਮ ਮੇਟੇ ਸਲ, ਸਤਿਜੁਗ ਸਾਚੀ ਧਾਰ ਬੰਧਾਈਆ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਦੀ ਬੀਸਵੀਂ ਪਿਛਲਾ ਦਿਤਾ ਫਲ, ਅੱਗੇ ਲੇਖਾ ਕੋਇ ਰਹਿਣ ਨਾ ਪਾਈਆ। ਹਰਿ ਚਰਨ ਦਵਾਰਾ

ਲੈਣਾ ਮੱਲ, ਮਿਲੇ ਧੁਰ ਸੱਚੀ ਸਰਨਾਈਆ। ਅੰਮ੍ਰਿਤ ਪੀਣਾ ਠੰਡਾ ਜਲ, ਆਬੇਹਯਾਤ ਮੁਖ ਚੁਆਈਆ। ਇਕਾਵਨ ਬਾਵਨ ਜਾਣਾ ਰਲ, ਪੰਜ ਇਕ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਸਭ ਦਾ ਲੇਖੇ ਲਾਈਆ। ਗੁਰ ਅਵਤਾਰ ਝੁਕਾਵਣ ਸੀਸ, ਪ੍ਰਭ ਤੇਰੀ ਵਡ ਵਡਿਆਈਆ। ਤੇਰਾ ਖੇਲ ਨਰ ਹਰਿ ਜਗਦੀਸ, ਜਗ ਜੀਵਣ ਦਾਤੇ ਸਮਝ ਕੋਇ ਨਾ ਪਾਈਆ। ਸਾਡੇ ਖ਼ਾਲੀ ਹੋਏ ਖੀਸ, ਖ਼ਾਲੀ ਹੱਥ ਰਹੇ ਵਖਾਈਆ। ਸਦੀ ਚੌਧਵੀਂ ਰਹੀ ਬੀਤ, ਬੀਤੀ ਕਹਾਣੀ ਨਜ਼ਰ ਕਿਸੇ ਨਾ ਆਈਆ। ਮਿੱਠਾ ਹੋਇਆ ਕਲਜੁਗ ਕੌੜਾ ਰੀਠ, ਤੁਧ ਬਿਨ ਰਸ ਨਾ ਕੋਇ ਭਰਾਈਆ। ਤੇਰੀ ਸਾਰੇ ਕਰਨ ਉਡੀਕ, ਨੇਤਰ ਲੋਚਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵਸਾਉਣਾ ਸਾਚਾ ਘਰ, ਬਣ ਮਾਲਕ ਬੇਪਰਵਾਹੀਆ। ਬੇਪਰਵਾਹ ਬਣ ਮਾਲਕ, ਪੀਰ ਪੈਗ਼ੰਬਰ ਰਹੇ ਜਣਾਈਆ। ਸਾਹਿਬ ਸੁਲਤਾਨ ਸਾਚੇ ਖ਼ਾਲਕ, ਖ਼ਲਕ ਤੇਰੀ ਝੋਲੀ ਪਾਈਆ। ਤੈਨੂੰ ਨਾ ਨਿੰਦਰਾ ਨਾ ਕੋਈ ਆਲਸ, ਗ਼ਫ਼ਲਤ ਰੂਪ ਨਾ ਕੋਇ ਵਟਾਈਆ। ਦੋ ਜਹਾਨਾਂ ਬਣ ਸਾਲਸ, ਸਚ ਸਾਲਸੀ ਆਪ ਕਮਾਈਆ। ਤੇਰੀ ਨਜ਼ਰੀ ਆਵੇ ਇਕੋ ਅਦਾਲਤ, ਅਦਲ ਤੇਰੇ ਹੱਥ ਵਡਿਆਈਆ। ਤੇਰੇ ਘਰ ਕਰੇ ਨਾ ਕੋਈ ਵਕਾਲਤ, ਵੁਕਲੇ ਬੈਠੇ ਮੁਖ ਸ਼ਰਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤਮ ਕਿਸੇ ਨਾ ਕਰੇ ਕੋਈ ਸਫ਼ਾਰਸ਼, ਤੁਆਰਫ਼ ਨਜ਼ਰ ਕੋਇ ਨਾ ਆਈਆ। ਕਲਜੁਗ ਜੀਵਾਂ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਲਿਖੀ ਭੁੱਲੀ ਇਬਾਰਤ, ਨਿਸ਼ਅੱਖਰ ਅੱਖਰ ਸਮਝ ਕੋਇ ਨਾ ਪਾਈਆ। ਪੰਡਤ ਪਾਂਧੇ ਮੁੱਲਾਂ ਸ਼ੇਖ਼ ਮਸਾਇਕ ਗ੍ਰੰਥੀ ਪੰਥੀ ਤੇਰੇ ਨਾਮ ਦੀ ਲੈਂਦੇ ਆੜਤ, ਸਾਚਾ ਸੌਦਾ ਹੱਟ ਨਾ ਕੋਇ ਵਿਕਾਈਆ। ਕੋਈ ਨਾ ਜਾਣੇ ਤੇਰਾ ਖੇਲ ਮਾਅਰਫ਼ਤ, ਮਹਿਬੂਬ ਤੇਰੀ ਸਾਰ ਕਿਸੇ ਨਾ ਆਈਆ। ਮਾਇਆ ਮਮਤਾ ਡਿਗੇ ਡੂੰਘੀ ਗ਼ਾਰਤ, ਬਾਹਰ ਸਕੇ ਨਾ ਕੋਇ ਕਢਾਈਆ। ਭਰਮੇ ਭੁੱਲੇ ਵਡ ਵਡ ਆਰਫ਼, ਉਲਮਾ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਘਰ, ਜਿਸ ਘਰ ਬਹਿ ਕੇ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਖੋਲ੍ਹ ਦਰਵਾਜ਼ਾ, ਸਚਖੰਡ ਨਿਵਾਸੀ ਤੇਰੀ ਓਟ ਤਕਾਈਆ। ਆਦਿ ਜੁਗਾਦਿ ਜੁਗ ਚੌਕੜੀ ਤੂੰ ਸਾਜਣ ਸਾਜਾ, ਸਾਜਣਹਾਰ ਤੇਰੀ ਵਡਿਆਈਆ। ਸ਼ਬਦ ਅਗੰਮੀ ਤੇਰਾ ਸੁਣਦੇ ਰਹੇ ਵਾਜਾ, ਸੁਰ ਤਾਲ ਨਾ ਕੋਇ ਵਖਾਈਆ। ਨਿਰਗੁਣ ਸਰਗੁਣ ਰਚਦਾ ਰਿਹੋਂ ਕਾਜਾ, ਗੁਰ ਅਵਤਾਰ ਪੀਰ ਪੈਗ਼ੰਬਰ ਮੇਲ ਮਿਲਾਈਆ। ਅੰਦਰ ਵੜ ਕੇ ਮਾਰਦਾ ਰਿਹੋਂ ਵਾਜਾਂ, ਸੁੱਤਿਆਂ ਆਪ ਉਠਾਈਆ। ਕਲਜੁਗ ਅੰਤਮ ਰੱਖ ਲਾਜਾ, ਤੇਰੀ ਇਕ ਸ਼ਰਨਾਈਆ। ਸ਼ੌਹ ਦਰਿਆਏ ਡੁੁੱਬਦਾ ਦਿਸੇ ਜਹਾਜ਼ਾ, ਬੇੜਾ ਪਾਰ ਨਾ ਕੋਇ ਕਰਾਈਆ। ਨਜ਼ਰ ਨਾ ਆਏ ਸ਼ਾਹ ਨਵਾਬਾ, ਜਗਤ ਜਗਦੀਸ ਸਮਝ ਕੋਇ ਨਾ ਪਾਈਆ। ਪੜ੍ਹ ਪੜ੍ਹ ਥੱਕੇ ਤੇਰੀ ਗਾਥਾ, ਦਿਵਸ ਰੈਣ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੁਧ ਬਿਨ ਆਸ ਨਾ ਕੋਇ ਪੂਰ ਕਰਾਈਆ। ਸ੍ਰੀ ਭਗਵਾਨ ਕਹੇ ਮੈਂ ਆਵਾਂਗਾ। ਨਿਰਗੁਣ ਨੂਰ ਜੋਤ ਜਗਾਵਾਂਗਾ। ਕਿਲਾ ਕੋਟ ਬੰਕ ਸੁਹਾਵਾਂਗਾ। ਸ਼ਬਦ ਨਗਾਰੇ ਚੋਟ ਲਗਾਵਾਂਗਾ। ਲੱਖ ਚੁਰਾਸੀ ਕੱਢਾਂ ਖੋਟ, ਸਾਚਾ ਮਾਰਗ ਇਕ ਪਰਗਟਾਵਾਂਗਾ। ਜਨ ਭਗਤਾਂ ਪਰਗਟ ਕਰ ਨਿਰਮਲ ਜੋਤ, ਜੋਤੀ ਨੂਰ ਇਕ ਚਮਕਾਵਾਂਗਾ। ਲਹਿਣਾ ਦੇਣਾ ਚੁਕਾ ਵਰਨ ਗੋਤ, ਬ੍ਰਹਮ ਇਕੋ ਇਕ ਸਮਝਾਵਾਂਗਾ। ਪ੍ਰੇਮ ਕਰੇ ਨਾ ਕੋਈ ਕਾਇਆ ਮਾਟੀ ਪੋਸ਼, ਆਤਮ

ਆਤਮ ਨਾਲ ਮਿਲਾਵਾਂਗਾ। ਸਜ਼ਾ ਮਿਲੇ ਨਾ ਕਿਸੇ ਨਿਰਦੋਸ਼, ਦੋਸ਼ੀ ਮਨਮੁਖ ਆਪ ਬਣਾਵਾਂਗਾ। ਨੌ ਸੌ ਚੁਰਾਨਵੇ ਚੌਕੜੀ ਜੁਗ ਜੋ ਬੈਠਾ ਰਿਹਾ ਖ਼ਾਮੋਸ਼, ਸੋ ਖੋਲ੍ਹ ਕੇ ਹਾਲ ਸੁਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਇਕ ਵਡਿਆਵਾਂਗਾ। ਹਰਿ ਮੰਦਰ ਪ੍ਰਭ ਵਡਿਆਏਗਾ। ਜਿਸ ਗ੍ਰਹਿ ਆਪਣਾ ਚਰਨ ਟਿਕਾਏਗਾ। ਸਚ ਦੁਆਰਾ ਸੋਭਾ ਪਾਏਗਾ। ਭਗਤ ਭਗਵਾਨ ਵੇਖ ਵਖਾਏਗਾ। ਜਗਤ ਨਿਸ਼ਾਨ ਇਕ ਝੁਲਾਏਗਾ। ਲੱਖ ਚੁਰਾਸੀ ਆਣ ਇਕੋ ਪਾਏਗਾ। ਦੋ ਜਹਾਨਾਂ ਈਮਾਨ ਇਕ ਸਮਝਾਏਗਾ। ਧੁਰ ਦਾ ਰਾਮ ਨਜ਼ਰੀ ਆਏਗਾ। ਕਾਹਨ ਇਕੋ ਰੰਗ ਵਖਾਏਗਾ। ਪੈਗ਼ਾਮ ਇਕੋ ਇਕ ਸੁਣਾਏਗਾ। ਨਾਮ ਇਕੋ ਇਕ ਜਪਾਏਗਾ। ਕਾਣ ਇਕੋ ਇਕ ਰਖਾਏਗਾ। ਬਾਣ ਇਕੋ ਇਕ ਲਗਾਏਗਾ। ਧਿਆਨ ਇਕੋ ਇਕ ਜਣਾਏਗਾ। ਸ਼ਾਨ ਇਕੋ ਇਕ ਵਧਾਏਗਾ। ਬਲਵਾਨ ਇਕੋ ਇਕ ਅਖਵਾਏਗਾ। ਭਗਵਾਨ ਇਕੋ ਨਜ਼ਰੀ ਆਏਗਾ। ਸੀਸ ਜਗਦੀਸ ਤਾਜ ਸੁਹਾਏਗਾ। ਲੇਖਾ ਜਾਣੇ ਬੀਸ ਇਕੀਸ, ਨਿਰਗੁਣ ਸਰਗੁਣ ਵੰਡ ਵੰਡਾਏਗਾ। ਜੁਗ ਚੌਕੜੀ ਆਪੇ ਜੀਤ, ਹਾਰ ਸਭ ਦੇ ਗਲੇ ਬੰਧਾਏਗਾ । ਸਚਖੰਡ ਦੁਆਰੇ ਬੈਠ ਅਤੀਤ, ਤ੍ਰੈਭਵਨ ਧਨੀ ਆਪਣੀ ਕਾਰ ਕਮਾਏਗਾ। ਜਨ ਭਗਤਾਂ ਕਾਇਆ ਕਰ ਠਾਂਡੀ ਸੀਤ, ਅੰਮ੍ਰਿਤ ਧਾਰ ਜਾਮ ਪਿਆਏਗਾ। ਚਰਨ ਕਵਲ ਜਣਾਏ ਪ੍ਰੀਤ, ਧਰਨੀ ਧਰਤ ਧਵਲ ਵਡਿਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਵੇ ਨਾਮ ਵਰ, ਸਾਚੀ ਧਾਰਾ ਆਪ ਵਖਾਏਗਾ । ਸਾਚੀ ਧਾਰਾ ਚਲੇ ਜਗ, ਹਰਿ ਕਰਤਾ ਆਪ ਚਲਾਈਆ। ਜਨ ਭਗਤਾਂ ਦਰਸ਼ਨ ਦੇਵੇ ਉਪਰ ਸ਼ਾਹ ਰਗ, ਜਗਤ ਦੁਆਰਾ ਪੰਧ ਮੁਕਾਈਆ। ਜਨਮ ਕਰਮ ਦੀ ਮੇਟ ਕੇ ਤ੍ਰਿਸਨਾ ਅੱਗ, ਸਾਂਤਕ ਸਤਿ ਸਤਿ ਵਰਤਾਈਆ। ਫੜ ਫੜ ਹੰਸ ਬਣਾ ਕੱਗ, ਕਾਗੋਂ ਹੰਸ ਰੂਪ ਵਟਾਈਆ। ਨਿਰਮਲ ਜੋਤੀ ਜਾਏ ਜਗ, ਜਿਸ ਆਪਣੀ ਦਇਆ ਕਮਾਈਆ। ਕੂੜੀ ਕਿਰਿਆ ਪਾਰ ਹੱਦ, ਨਵ ਦੁਆਰ ਡੇਰਾ ਢਾਹੀਆ। ਘਰ ਸਚ ਸੁਣਾਏ ਛੰਦ, ਸੋਹੰ ਢੋਲਾ ਰਾਗ ਅਲਾਈਆ। ਜਨ ਭਗਤਾਂ ਮੇਟ ਪੰਧ, ਘਰ ਆਪਣੇ ਲਏ ਬਹਾਈਆ। ਨਿਜ ਆਤਮ ਦੇਵੇ ਅਨੰਦ, ਪਰਮਾਨੰਦ ਵਿਚ ਸਮਾਈਆ। ਸਤਿਜੁਗ ਸਾਚਾ ਚਾੜ੍ਹ ਚੰਦ, ਕਲਜੁਗ ਅਗਿਆਨ ਅੰਧੇਰ ਮਿਟਾਈਆ। ਖ਼ੁਸ਼ੀ ਕਰ ਬੰਦ ਬੰਦ, ਬੰਦਗੀ ਇਕੋ ਇਕ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਜੋ ਮੰਗਦੇ ਰਹੇ ਮੰਗ, ਤਿਨ੍ਹਾਂ ਆਸਾ ਪੂਰ ਵਖਾਈਆ। ਜਨ ਭਗਤਾਂ ਨੰਗੀ ਹੋਣ ਨਾ ਦੇਵੇ ਕੰਡ, ਸਿਰ ਆਪਣਾ ਹੱਥ ਟਿਕਾਈਆ। ਨਾਮ ਖੰਡਾ ਚੰਡ ਪਰਚੰਡ, ਦੋਹਰੀ ਧਾਰ ਆਪ ਚਮਕਾਈਆ। ਨਾਤਾ ਤੋੜ ਭੇਖ ਪਖੰਡ, ਕੂੜੀ ਕਿਰਿਆ ਦਏ ਗਵਾਈਆ। ਭੇਵ ਖੁਲ੍ਹਾ ਹੰ ਬ੍ਰਹਮ, ਪਾਰਬ੍ਰਹਮ ਲਏ ਮਿਲਾਈਆ। ਲੇਖੇ ਲਾ ਜਨਨੀ ਜਨ, ਦੇਵੇ ਵਡਿਆਈ ਧੰਨ ਜਣੇਂਦੀ ਮਾਈਆ। ਗੁਰਮੁਖ ਗੁਰਸਿਖ ਬੇੜਾ ਦੇਵੇ ਬੰਨ੍ਹ, ਬਣ ਖੇਵਟ ਖੇਟਾ ਪਾਰ ਕਰਾਈਆ। ਕਿਸੇ ਨਜ਼ਰ ਨਾ ਆਏ ਨੇਤਰ ਅੰਨ੍ਹ, ਦੋਏ ਲੋਚਣ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਚਾ ਮਾਰਗ ਇਕ ਪਰਗਟਾਈਆ। ਸੱਚਾ ਮਾਰਗ ਲਾਵੇ ਏਕੰਕਾਰ, ਅਕਲ ਕਲ ਵੱਡੀ ਵਡਿਆਈਆ। ਸਤਿਜੁਗ ਸਾਚਾ ਲਏ ਉਠਾਲ, ਚੌਥੇ ਜੁਗ ਲੈ ਅੰਗੜਾਈਆ। ਤ੍ਰੇਤਾ ਦੁਆਪਰ ਕਲਜੁਗ ਬੀਤਿਆ ਕਾਲ, ਅੰਤਮ ਤੇਰੀ ਵਾਰੀ ਆਈਆ। ਪੁਰਖ ਅਬਿਨਾਸ਼ੀ ਹੋਏ ਦਿਆਲ, ਸਿਰ ਤੇਰੇ ਹੱਥ ਟਿਕਾਈਆ। ਨੇਤਰ ਖੋਲ੍ਹ ਕਰ ਜਮਾਲ, ਜਲਵਾ ਇਕੋ ਦਏ ਜਣਾਈਆ। ਹਕੀਕਤ ਝੋਲੀ ਪਾਏ

ਹੱਕ ਹਲਾਲ, ਲੇਖਾ ਜਾਣੇ ਬੇਪਰਵਾਹੀਆ। ਮਾਤਲੋਕ ਬਣ ਦਲਾਲ, ਜਨ ਭਗਤਾਂ ਮੇਲ ਮਿਲਾਈਆ। ਕਲਜੁਗ ਕੂੜੀ ਕਿਰਿਆ ਕਰ ਹਲਾਲ, ਤਿਖੀ ਛੁਰੀ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੇ ਆਪ ਉਠਾਈਆ। ਸਤਿਜੁਗ ਸੱਚਾ ਗਿਆ ਉਠ, ਪ੍ਰਭ ਚਰਨ ਲਏ ਅੰਗੜਾਈਆ। ਪੁਰਖ ਅਬਿਨਾਸ਼ੀ ਗਿਆ ਤੁਠ, ਮਿਹਰਵਾਨ ਦਇਆ ਕਮਾਈਆ। ਕੀਤਾ ਪਿਆਰ ਲਾਡਲੇ ਪੁੱਤ, ਪਿਤਾ ਪੂਤ ਖ਼ੁਸ਼ੀ ਜਣਾਈਆ। ਮੇਰੀ ਸੁਹਾਏ ਸੁਹੰਜਣੀ ਰੁੱਤ, ਰੁੱਤ ਰੁਤੜੀ ਆਪ ਮਹਿਕਾਈਆ। ਮੇਰੇ ਕੋਲ ਨਹੀਂ ਕੁਛ, ਨਾਮ ਭੰਡਾਰਾ ਝੋਲੀ ਦੇਵੇ ਪਾਈਆ। ਧਰਤ ਮਾਤ ਦੀ ਸਫ਼ਲ ਕਰਾਵਾਂ ਕੁੱਖ, ਕੁੱਖੜੀ ਭਾਗ ਲਗਾਈਆ। ਜਨ ਭਗਤਾਂ ਉਜਲ ਕਰਾਂ ਮੁਖ, ਦੁਰਮਤ ਮੈਲ ਧਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀਆਂ ਸੁਖਣਾਂ ਗਏ ਸੁਖ, ਸੋ ਸਤਿਗੁਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਈਆ। ਸਤਿਜੁਗ ਕਹੇ ਮੈਂ ਬਾਲ ਨਧਾਨ, ਪ੍ਰਭ ਤੇਰੀ ਓਟ ਤਕਾਈਆ। ਧੁਰ ਦਾ ਦੇ ਇਕ ਗਿਆਨ, ਜਗਤ ਕਰਾਂ ਨਾ ਕੋਇ ਪੜ੍ਹਾਈਆ। ਨਜ਼ਰੀ ਆਏ ਤੇਰਾ ਮਕਾਨ, ਸਿੰਘਾਸਣ ਤੇਰਾ ਸੋਭਾ ਪਾਈਆ। ਹੁਕਮ ਦੇਵੇਂ ਹੁਕਮਰਾਨ, ਹੁਕਮੀ ਹੁਕਮ ਇਕ ਜਣਾਈਆ। ਚਰਨ ਬੰਦਨਾ ਕਰਾਂ ਆਣ, ਦੋਏ ਜੋੜ ਬੰਦਗੀ ਇਕ ਤੇਰੇ ਦਰ ਤੋਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਤੇਰਾ ਢੋਲਾ ਗਾਵਾਂ ਚਾਈਂ ਚਾਈਂਆ। ਸਤਿਜੁਗ ਸੁਣ ਲਾ ਕਰ ਕੰਨ, ਹਰਿ ਕਰਤਾ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣਾ ਲਿਆ ਮੰਨ, ਮਨਸਾ ਸਭ ਦੀ ਪੂਰ ਕਰਾਈਆ। ਸੀਸ ਝੁਕਾ ਰਸਨਾ ਕਹੁ ਧੰਨ ਧੰਨ, ਧੰਨ ਤੇਰੀ ਵਡਿਆਈਆ। ਜਿਸ ਕਲਜੁਗ ਅੰਦਰ ਚਾੜ੍ਹਿਆ ਸੱਚਾ ਚੰਨ, ਨੂਰੀ ਚੰਦ ਜੋਤ ਰੁਸ਼ਨਾਈਆ। ਰਵ ਸਸ ਦੋਵੇਂ ਹੋਏ ਅੰਨ੍ਹ, ਅੰਧ ਅੰਧੇਰਾ ਸਕੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾਇਆ ਇਕ ਘਰ, ਜਿਸ ਘਰ ਮਿਲੇ ਮਾਣ ਵਡਿਆਈਆ। ਸਤਿਜੁਗ ਕਹੇ ਪ੍ਰਭ ਦੇ ਪਿਆਰ, ਪਰਮ ਪੁਰਖ ਤੇਰੀ ਸਰਨਾਈਆ। ਦਰਸ਼ਨ ਕਰਾਂ ਗੁਰੂ ਅਵਤਾਰ, ਜੋ ਦਰ ਤੇਰੇ ਬੈਠੇ ਸੀਸ ਝੁਕਾਈਆ। ਜਲਵਾ ਵੇਖਾਂ ਪੀਰ ਪੈਗ਼ੰਬਰ ਯਾਰ, ਜੋ ਯਾਰੀ ਤੇਰੇ ਨਾਲ ਨਿਭਾਈਆ। ਅਬਿਨਾਸ਼ੀ ਕਰਤਾ ਕਹੇ ਸੁਣ ਬਾਲ ਅਞਾਣ, ਧੁਰ ਦੀ ਧਾਰ ਆਪ ਜਣਾਈਆ। ਜਾ ਕੇ ਵੇਖ ਨੌਜਵਾਨ, ਗੁਰਮੁਖ ਤੇਰਾ ਰਾਹ ਤਕਾਈਆ। ਸਚ ਪ੍ਰੀਤੀ ਮੰਗਣ ਦਾਨ, ਝੋਲੀ ਖ਼ਾਲੀ ਰਹੇ ਵਖਾਈਆ। ਓਨ੍ਹਾਂ ਜਾ ਕੇ ਕਰ ਪਹਿਚਾਨ, ਆਪ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਵੇ ਇਕ ਵਰ, ਵਰ ਦਾਤਾ ਇਕ ਅਖਵਾਈਆ। ਵਰ ਦਿਤਾ ਪ੍ਰਭ ਆਪ ਸੁਆਮੀ, ਸਭਾ ਸਚ ਜਣਾਈਆ। ਪੁਰਖ ਅਕਾਲ ਅੰਤਰਜਾਮੀ, ਅੰਤਰਗਤ ਸਰਬ ਬੁਝਾਈਆ। ਆਦਿ ਜੁਗਾਦਿ ਸਦਾ ਨਿਹਕਾਮੀ, ਨਿਹਕਰਮੀ ਨਜ਼ਰੀ ਆਈਆ। ਜੁਗ ਚੌਕੜੀ ਬੋਧ ਅਗਾਧ ਸੁਣਾਏ ਬਾਣੀ, ਧੁਰ ਦੀ ਧਾਰ ਆਪ ਪਰਗਟਾਈਆ। ਕਲਜੁਗ ਅੰਤਮ ਗੁਰ ਅਵਤਾਰ ਪੀਰ ਪੈਗ਼ੰਬਰ ਦੱਸ ਕੇ ਗਏ ਨਿਸ਼ਾਨੀ, ਨਿਸ਼ਾਨਾ ਇਕੋ ਇਕ ਜਣਾਈਆ। ਪਰਗਟ ਹੋਵੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਜਿਸ ਦਾ ਦਿਸੇ ਨਾ ਕੋਈ ਸਾਨੀ, ਲਾਸਾਨੀ ਵਾਹਦ ਇਕੋ ਨਜ਼ਰੀ ਆਈਆ। ਉਸ ਦੀ ਸਾਰੇ ਗਾਵਣ ਕਹਾਣੀ, ਕਥਨੀ ਕਥ ਕਥਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਵੈਰ ਨਿਰਾਕਾਰ ਨਰ ਹਰਿ ਆਪਣਾ

ਵੇਸ ਵਟਾਈਆ। ਵੇਸ ਵਟਾਏ ਨਰ ਹਰਿ ਨਰਾਇਣ, ਨਰ ਇਕੋ ਨਜ਼ਰੀ ਆਇੰਦਾ। ਰਸਨਾ ਕੋਈ ਨਾ ਸਕੇ ਕਹਿਣ, ਕਹਿ ਕਹਿ ਅੰਤ ਕੋਇ ਨਾ ਪਾਇੰਦਾ। ਪ੍ਰਭ ਸਰਨਾਈ ਸਾਰੇ ਢਹਿਣ, ਸੀਸ ਅੱਗੇ ਨਾ ਕੋਇ ਉਠਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਭ ਦਾ ਚੁਕਾਏ ਲਹਿਣਾ ਦੇਣ, ਪੂਰਬ ਲੇਖਾ ਵੇਖ ਵਖਾਇੰਦਾ। ਭਗਤ ਭਗਵਾਨ ਮਹੱਲ ਅਟੱਲ ਉਚ ਮਕਾਨ ਇਕੱਠੇ ਰਹਿਣ, ਘਰ ਇਕੋ ਇਕ ਸੁਹਾਇੰਦਾ। ਸਤਿਗੁਰ ਬਣ ਕੇ ਆਇਆ ਲੈਣ, ਗੁਰਮੁਖ ਅੰਗ ਲਗਾਇੰਦਾ। ਲੱਖ ਚੁਰਾਸੀ ਵੇਖੇ ਵੈਂਹਦੀ ਵੈਹਣ, ਵਾਹਵਾ ਪਾਰ ਨਾ ਕੋਇ ਕਰਾਇੰਦਾ। ਲਾੜੀ ਮੌਤ ਖਾਏ ਡਾਇਣ, ਰਾਏ ਧਰਮ ਹੁਕਮ ਸਮਝਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੰਤ ਸੁਹੇਲੇ ਗੁਰੂ ਗੁਰ ਚੇਲੇ ਪੁਰਖ ਅਕਾਲ ਚਰਨੀ ਬਹਿਣ, ਸਚ ਦੁਆਰਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲੇਖਾ ਜਾਣੇ ਧੁਰ ਦਰਬਾਰ, ਵਡ ਦਰਬਾਰੀ ਆਪਣੀ ਕਰਨੀ ਆਪ ਕਮਾਇੰਦਾ।