੧੦ ਮੱਘਰ ੨੦੨੦ ਬਿਕ੍ਰਮੀ ਗੁਰਬਚਨ ਸਿੰਘ ਦੇ ਗ੍ਰਹਿ ਨਈਆ ਸ਼ਾਲਾ ਜ਼ਿਲਾ ਗੁਰਦਾਸਪੁਰ
ਗੁਰ ਅਵਤਾਰ ਸੀਸ ਝੁਕਾ, ਹਰਿ ਚਰਨ ਡੇਰਾ ਲਾਈਆ। ਪੀਰ ਪੈਗ਼ੰਬਰ ਕਹਿਣ ਪੈਂਡਾ ਮੁੱਕਾ, ਪੰਧ ਨਜ਼ਰ ਕੋਇ ਨਾ ਆਈਆ। ਲੋਕਮਾਤ ਤੇਰਾ ਨੂਰ ਕਿਸੇ ਨਾ ਦਿੱਸਾ, ਚਾਰੋਂ ਕੁੰਟ ਅੰਧੇਰਾ ਛਾਈਆ। ਸ੍ਰਿਸ਼ਟ ਸਬਾਈ ਭੁੱਲਿਆ ਨਾਉਂ ਏਕਾ ਪਿਤਾ, ਪੁਰਖ ਅਕਾਲ ਨਾ ਕੋਇ ਮਨਾਈਆ। ਚਾਰ ਕੁੰਟ ਕੂੜ ਹਿਤਾ, ਸਚ ਸੁਚ ਨਾ ਕੋਇ ਸਮਝਾਈਆ। ਪ੍ਰੇਮ ਪ੍ਰੀਤੀ ਅੰਮ੍ਰਿਤ ਰਸ ਹੋਇਆ ਫਿਕਾ, ਸਰ ਸਰੋਵਰ ਧਾਰ ਨਾ ਕੋਇ ਵਹਾਈਆ। ਮਨ ਮਨੂਆ ਨਾ ਕਿਸੇ ਜਿਤਾ, ਬੁਧ ਬਿਬੇਕ ਨਾ ਕੋਇ ਕਰਾਈਆ। ਹਰਿ ਕਾ ਮੰਦਰ ਕਿਸੇ ਨਾ ਡਿੱਠਾ, ਕਾਅਬੇ ਹੱਜ ਨਾ ਕੋਇ ਜਣਾਈਆ। ਕੂੜੀ ਕਿਰਿਆ ਜੀਵ ਜਹਾਨ ਪਿਸਾ, ਕਲਜੁਗ ਚੱਕੀ ਇਕ ਚਲਾਈਆ। ਸਾਚਾ ਬੀਜ ਨਾ ਕਿਸੇ ਬੀਜਾ, ਪੱਤ ਡਾਲੀ ਨਾ ਕੋਇ ਮਹਿਕਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਸਭ ਕਰਨ ਰੀਝਾ, ਨਿਰਗੁਣ ਤੇਰਾ ਨਾਮ ਨਿਧਾਨ ਨਾ ਕੋਇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸੱਚਾ ਵਰ, ਪੁਰਖ ਅਕਾਲ ਤੇਰੀ ਸਰਨਾਈਆ। ਗੁਰ ਅਵਤਾਰ ਟੇਕ ਮੱਥਾ, ਪਿਛਲਾ ਲਹਿਣਾ ਅੱਗੇ ਟਿਕਾਈਆ। ਪੀਰ ਪੈਗ਼ੰਬਰ ਚਰਨੀ ਢੱਠਾ, ਬਲਹੀਣ ਦਏ ਦੁਹਾਈਆ। ਨੌ ਖੰਡ ਪ੍ਰਿਥਮੀ ਕੂੜੀ ਕਿਰਿਆ ਉਡੇ ਘੱਟਾ, ਖੇਹ ਮਾਟੀ ਨਜ਼ਰੀ ਆਈਆ। ਦੀਨ ਮਜ਼੍ਹਬ ਦਾ ਪਿਆ ਰੱਟਾ, ਜ਼ਾਤ ਪਾਤ ਕਰੇ ਲੜਾਈਆ। ਤੇਰੇ ਘਰ ਦਾ ਦੇਵੇ ਕੋਈ ਨਾ ਪਤਾ, ਸਾਧ ਸੰਤ ਬੈਠੇ ਮੁਖ ਛੁਪਾਈਆ। ਸਚ ਸੁਚ ਹੋਈ ਹੱਤਾ, ਕਲਜੁਗ ਕੂੜੀ ਛੁਰੀ ਰਿਹਾ ਚਲਾਈਆ। ਸਚ ਸਵਾਣੀ ਪੀਰ ਪੈਗ਼ੰਬਰ ਤੇਰਾ ਕੋਈ ਨਾ ਲੈ ਕੇ ਆਵੇ ਭੱਤਾ, ਭਰਮੇ ਭੁੱਲੀ ਸਰਬ ਲੋਕਾਈਆ। ਨਿਜ ਨੇਤਰ ਦਰਸਨ ਪਾਏ ਕੋਈ ਨਾ ਅੱਖਾਂ, ਦੋਏ ਲੋਚਣ ਰਹੇ ਸ਼ਰਮਾਈਆ। ਜਗਤ ਵਿਕਾਰਾ ਖੇੜਾ ਹੋਇਆ ਭੱਠਾ, ਤ੍ਰੈਗੁਣ ਅਗਨੀ ਤਨ ਤਪਾਈਆ। ਪਾਰਬ੍ਰਹਮ ਤੇਰੀ ਕੋਈ ਨਾ ਲਏ ਮਤਾ, ਮਨਮਤ ਦਏ ਦੁਹਾਈਆ। ਤੇਰੇ ਪ੍ਰੇਮ ਕੋਈ ਨਾ ਰੱਤਾ, ਰੱਤੀ ਰੱਤ ਰੰਗ ਨਾ ਕੋਇ ਰੰਗਾਈਆ। ਕਲਜੁਗ ਵੈਹਣ ਡੂੰਘੀ ਡਿਗੇ ਖੱਡਾ, ਫੜ ਬਾਂਹੋਂ ਬਾਹਰ ਨਾ ਕੋਇ ਕਰਾਈਆ। ਇਕੋ ਚਰਨ ਦੁਆਰਾ ਤੇਰਾ ਛੱਡਾ, ਨੌ
ਖੰਡ ਪ੍ਰਿਥਮੀ ਰੋਵੇ ਮਾਰੇ ਧਾਹੀਂਆ। ਤੇਰਾ ਨਾਮ ਸ਼ਹਿਨਸ਼ਾਹ ਸ਼ੇਰ ਇਕੋ ਬੱਗਾ, ਦੋ ਜਹਾਨਾਂ ਭਬਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਲਹਿਣਾ ਸਭ ਦਾ ਵੇਖ ਵਖਾਈਆ। ਗੁਰ ਅਵਤਾਰ ਲਗ ਚਰਨ, ਨਿਉਂ ਨਿਉਂ ਸੀਸ ਝੁਕਾਈਆ। ਪੀਰ ਪੈਗ਼ੰਬਰ ਮੰਗ ਸਰਨ, ਧੂੜੀ ਟਿੱਕਾ ਮਸਤਕ ਲਾਈਆ। ਵਿਸ਼ਨ ਬ੍ਰਹਮਾ ਸ਼ਿਵ ਸਾਰੇ ਡਰਨ, ਸਿਰ ਸਕੇ ਨਾ ਕੋਇ ਉਠਾਈਆ। ਕਲਜੁਗ ਜੀਵ ਜੰਤ ਸਾਧ ਸੰਤ ਅਗਨੀ ਸੜਨ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਬਿਰਹੋਂ ਵਿਛੋੜੇ ਤੇਰੇ ਮਰਨ, ਜਨ ਭਗਤ ਧਿਆਨ ਲਗਾਈਆ। ਕੂੜੀ ਕਿਰਿਆ ਮਨਮੁਖ ਕਰਨ, ਕਰਤੇ ਤੇਰੀ ਸਾਰ ਕਿਸੇ ਨਾ ਪਾਈਆ। ਲੇਖਾ ਚੁੱਕੇ ਨਾ ਵਰਨ ਬਰਨ, ਚਾਰ ਅਠਾਰਾਂ ਦੇਣ ਦੁਹਾਈਆ। ਸਾਚਾ ਢੋਲਾ ਕੋਈ ਨਾ ਪੜ੍ਹਨ, ਅੰਤਰ ਆਤਮ ਧਿਆਨ ਲਗਾਈਆ। ਕਾਇਆ ਮੰਦਰ ਕੋਈ ਨਾ ਵੜਨ, ਮੰਦਰ ਮਸਜਦ ਸ਼ਿਵਦਵਾਲੇ ਮੱਠ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਘਟ ਮਸਤਕ ਵੇਖ ਵਖਾਈਆ। ਗੁਰ ਅਵਤਾਰ ਰੱਖ ਆਸ, ਜੁਗ ਚੌਕੜੀ ਧਿਆਨ ਲਗਾਈਆ। ਪੀਰ ਪੈਗ਼ੰਬਰ ਬਣ ਕੇ ਦਾਸ, ਬਣ ਸੇਵਕ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਤੇਰਾ ਖੇਲ ਤਮਾਸ਼, ਖ਼ਾਲਕ ਖ਼ਲਕ ਤੇਰੀ ਵਡਿਆਈਆ। ਲੱਖ ਚੁਰਾਸੀ ਨੂਰ ਪਰਕਾਸ਼, ਜੋਤ ਨਿਰੰਜਣ ਡਗਮਗਾਈਆ। ਪਵਣੀ ਪਵਣ ਪਵਣ ਸਵਾਸ, ਮੰਡਲ ਰਾਸੀ ਰਾਸ ਰਚਾਈਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਰੰਗ ਰੰਗਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੋਹੇ ਸ਼ਾਬਾਸ਼, ਤੇਰੇ ਹੱਥ ਵਡਿਆਈਆ। ਕਲਜੁਗ ਅੰਤ ਗੁਰ ਅਵਤਾਰ ਪੀਰ ਪੈਗ਼ੰਬਰ ਸਦੀ ਬੀਸਵੀਂ ਸਾਰੇ ਹੋਏ ਨਿਰਾਸ, ਆਸਾ ਸਕੇ ਨਾ ਕੋਇ ਵਧਾਈਆ। ਨਿਰਧਨ ਹੋ ਕੇ ਆਏ ਤੇਰੇ ਪਾਸ, ਦੋਏ ਜੋੜ ਸੀਸ ਨਿਵਾਈਆ। ਤੇਰੀ ਕਰਨੀ ਤੇਰੇ ਹਾਥ, ਬੇਪਰਵਾਹ ਤੇਰੀ ਵਡਿਆਈਆ। ਕਲਜੁਗ ਕੂੜੀ ਕਿਰਿਆ ਸਤਿ ਧਰਮ ਦਾ ਕੀਤਾ ਘਾਤ, ਸਚ ਸੁਚ ਨਜ਼ਰ ਕੋਇ ਨਾ ਆਈਆ। ਤੁਧ ਬਿਨ ਦੇਵੇ ਨਾ ਕੋਈ ਨਜਾਤ, ਮਿਹਰ ਨਜ਼ਰ ਨਾ ਕੋਇ ਉਠਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਇਕ ਵਰ, ਵੱਜੇ ਤੇਰੇ ਨਾਮ ਵਧਾਈਆ। ਗੁਰ ਅਵਤਾਰ ਕਹਿਣ ਬੋਲ, ਉਚੀ ਕੂਕ ਕੂਕ ਸੁਣਾਈਆ। ਪੀਰ ਪੈਗ਼ੰਬਰ ਵਜਾਵਣ ਢੋਲ, ਡੰਕਾ ਤੇਰਾ ਨਾਮ ਲਗਾਈਆ। ਸਚ ਦੁਆਰਾ ਹਰਿ ਜੂ ਖੋਲ੍ਹ, ਪਰਵਰਦਿਗਾਰ ਤੇਰੀ ਸਰਨਾਈਆ। ਨਾਮ ਅਗੰਮੇ ਕੰਡੇ ਤੋਲ, ਸਾਚਾ ਤੋਲਾ ਬਣ ਕੇ ਫੇਰਾ ਪਾਈਆ। ਲੱਖ ਚੁਰਾਸੀ ਜੀਵ ਜੰਤ ਵਿਰੋਲ, ਨਾਮ ਮਧਾਣਾ ਇਕੋ ਪਾਈਆ। ਕੂੜੀ ਕਿਰਿਆ ਰਹੀ ਖੌਲ, ਸਮੁੰਦ ਸਾਗਰ ਰਹੀ ਤਪਾਈਆ। ਨਿਰਧਨ ਦਿਸੇ ਨਾ ਕੋਇ ਅਡੋਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੁਧ ਬਿਨ ਸਾਰ ਕੋਇ ਨਾ ਪਾਈਆ। ਗੁਰ ਅਵਤਾਰ ਕਹਿਣ ਪ੍ਰਭ ਵੇਖ ਮਾਤ, ਕਲਜੁਗ ਅੰਤ ਪਈ ਦੁਹਾਈਆ। ਪੀਰ ਪੈਗ਼ੰਬਰ ਕਹਿਣ ਸਭ ਨੂੰ ਭੁੱਲੀ ਤੇਰੀ ਜ਼ਾਤ, ਤੇਰਾ ਨੂਰ ਨਜ਼ਰ ਨਾ ਆਈਆ। ਸਾਡਾ ਲੇਖਾ ਲਿਖਿਆ ਕਲਮ ਦਵਾਤ, ਲੱਖ ਚੁਰਾਸੀ ਗਈ ਭੁਲਾਈਆ। ਸਤਿ ਸਤਿ ਦੀ ਕਰੇ ਕੋਈ ਨਾ ਬਾਤ, ਜੂਠ ਝੂਠ ਚਾਰੋ ਕੁੰਟ ਡੇਰਾ ਲਾਈਆ। ਤੇਰੇ ਭਗਤਾਂ ਤੇਰੇ ਸੰਤਾਂ ਦੇਵੇ ਨਾ ਕੋਈ ਨਜਾਤ, ਸਿਰ ਹੱਥ ਨਾ ਕੋਇ ਟਿਕਾਈਆ। ਫੁਲ ਫਲਵਾੜੀ ਵੇਖ ਆਪਣਾ ਬਾਗ਼ਾਤ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ,
ਸਭ ਦਾ ਲੇਖਾ ਦੇ ਚੁਕਾਈਆ। ਗੁਰ ਅਵਤਾਰ ਕਹਿਣ ਪ੍ਰਭ ਤੇਰੀ ਓਟ, ਦੂਜਾ ਨਜ਼ਰ ਕੋਇ ਨਾ ਆਈਆ। ਪੀਰ ਪੈਗ਼ੰਬਰ ਕਹਿਣ ਹਉਂ ਤੇਰੀ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਕਰਦੇ ਰਹੇ ਸੋਚ, ਸੋਚ ਵਿਚ ਕਿਸੇ ਨਾ ਆਈਆ। ਤੇਰੇ ਦਰਸਨ ਨੂੰ ਨੇਤਰ ਲੋਚਣ ਰਹੇ ਲੋਚ, ਅੰਤਰ ਅੰਤਰ ਧਿਆਨ ਲਗਾਈਆ। ਪੁਰਖ ਅਕਾਲ ਦੀਨ ਦਿਆਲ ਕਿਉਂ ਬੈਠਾ ਹੋ ਖ਼ਾਮੋਸ਼, ਆਪ ਆਪਣਾ ਮੁਖ ਛੁਪਾਈਆ। ਰਾਹ ਤੱਕਣ ਲੋਕ ਪਰਲੋਕ, ਦੋ ਜਹਾਨ ਅੱਖ ਉਠਾਈਆ। ਲੱਖ ਚੁਰਾਸੀ ਜੀਵ ਆਹਲਣਿਉਂ ਡਿਗੇ ਬੋਟ, ਤੁਧ ਬਿਨ ਗਲੇ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਨਿਰਗੁਣ ਆਪਣਾ ਫੇਰਾ ਪਾਈਆ। ਗੁਰ ਅਵਤਾਰ ਮੰਗਣ ਮੰਗ, ਦਰ ਝੋਲੀ ਇਕ ਵਖਾਈਆ। ਪੀਰ ਪੈਗ਼ੰਬਰ ਹੋਵਣ ਸੰਗ, ਸਗਲਾ ਸੰਗ ਨਿਭਾਈਆ। ਪੁਰਖ ਅਕਾਲ ਟੁੱਟੀ ਗੰਢ, ਗੰਢਣਹਾਰ ਤੇਰੀ ਵਡਿਆਈਆ। ਦੀਨ ਦਿਆਲ ਚਾੜ੍ਹ ਚੰਦ, ਨਿਰਗੁਣ ਜੋਤ ਕਰ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਜਾਏ ਹੰਢ, ਲੋਕਮਾਤ ਰਹਿਣ ਨਾ ਪਾਈਆ। ਜੀਵ ਜੰਤ ਤੇਰਾ ਨਾਮ ਗਾਏ ਬੱਤੀ ਦੰਦ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਕਰ ਪਰਕਾਸ਼ ਅੰਧੇਰੇ ਅੰਧ, ਜਗਤ ਅੰਧੇਰਾ ਦੇ ਗਵਾਈਆ। ਕਰਵਟ ਲੈ ਕੇ ਸੁੱਤਾ ਦੇ ਕਰ ਕੰਡ, ਆਪ ਆਪਣਾ ਮੁਖ ਵਖਾਈਆ। ਤੇਰੇ ਪ੍ਰੇਮ ਦਾ ਮਿਲੇ ਅਨੰਦ, ਅਨੰਦ ਇਕੋ ਨਜ਼ਰੀ ਆਈਆ। ਲੇਖਾ ਚੁੱਕੇ ਹੰ ਬ੍ਰਹਮ, ਪਾਰਬ੍ਰਹਮ ਤੇਰੀ ਸਰਨਾਈਆ। ਤੇਰੀ ਧਾਰੋਂ ਪਏ ਜੰਮ, ਅੰਤਮ ਤੇਰੇ ਵਿਚ ਸਮਾਈਆ। ਨਿਰਵੈਰ ਪੁਰਖ ਬੇੜਾ ਬੰਨ੍ਹ, ਨਿਰਾਕਾਰ ਤੇਰੀ ਓਟ ਤਕਾਈਆ। ਆਦਿ ਜੁਗਾਦੀ ਬਣ ਕੇ ਜਨਨੀ ਜਨ, ਸਾਚੀ ਗੋਦ ਲੈ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾਉਣਾ ਇਕ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਗੁਰ ਅਵਤਾਰ ਕਹਿਣ ਪ੍ਰਭ ਤੇਰਾ ਪਿਆਰ, ਪਰਮ ਪੁਰਖ ਤੇਰੀ ਸਰਨਾਈਆ। ਪੀਰ ਪੈਗ਼ੰਬਰ ਕਹਿਣ ਪਰਵਰਦਿਗਾਰ, ਲਾਸ਼ਰੀਕ ਤੇਰੀ ਵਡਿਆਈਆ। ਨਿਰਵੈਰ ਹੋ ਖ਼ਬਰਦਾਰ, ਬੇਖ਼ਬਰ ਖ਼ਬਰ ਆਪ ਸੁਣਾਈਆ। ਚੌਦਾਂ ਤਬਕ ਹੋਏ ਬੇਦਾਰ, ਚੌਦਾਂ ਲੋਕ ਦੇਣ ਦੁਹਾਈਆ। ਚੌਦਾਂ ਵਿਦਿਆ ਹੋਈ ਖੁਆਰ, ਤੇਰੀ ਸਾਰ ਕਿਸੇ ਨਾ ਪਾਈਆ। ਚੌਦਸ ਚੰਦ ਹੋਇਆ ਅੰਧਿਆਰ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਸਾਚਾ ਕੋਇ ਨਾ ਵਣਜ ਵਪਾਰ, ਧੁਰ ਦਾ ਹੱਟ ਨਾ ਕੋਇ ਖੁਲ੍ਹਾਈਆ। ਚਾਰੋਂ ਕੁੰਟ ਠੱਗ ਚੋਰ ਯਾਰ, ਨਵ ਨੌ ਆਪਣਾ ਫੇਰਾ ਪਾਈਆ । ਤੇਰਾ ਮੰਦਰ ਦਿਸੇ ਨਾ ਕੋਇ ਦਰਬਾਰ, ਦਰਗਹਿ ਸਾਚੀ ਨਜ਼ਰ ਕਿਸੇ ਨਾ ਆਈਆ। ਸਾਚਾ ਹੱਜ ਨਾ ਕਰੇ ਕੋਈ ਦੀਦਾਰ, ਹਜ਼ਰਤ ਰੂਪ ਨਾ ਕੋਇ ਵਖਾਈਆ। ਕਿਰਪਾ ਕਰ ਸਿਰਜਣਹਾਰ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਅੰਜੀਲ ਕੁਰਾਨ ਕਰੇ ਪੁਕਾਰ, ਪੁਰਾਨ ਅਠਾਰਾਂ ਦੇਣ ਦੁਹਾਈਆ। ਗੀਤਾ ਗਿਆਨ ਕਰੇ ਵਿਚਾਰ, ਚਾਰੇ ਵੇਦ ਮੰਗ ਮੰਗਾਈਆ। ਬਾਣੀ ਕੂਕੇ ਕੂਕ ਕੂਕ ਵਾਜਾਂ ਰਹੀ ਮਾਰ, ਸ਼ਾਹ ਪਾਤਸ਼ਾਹ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਅਗੰਮਾ ਵਰ, ਲਿਖਣ ਪੜ੍ਹਨ ਵਿਚ ਕਦੇ ਨਾ ਆਈਆ। ਗੁਰ ਅਵਤਾਰ ਕਹਿਣ ਪ੍ਰਭ ਸੱਜਣ ਸਚ, ਸਚ ਤੇਰੀ ਸਰਨਾਈਆ। ਪੀਰ ਪੈਗ਼ੰਬਰ ਕਹਿਣ ਸਾਂਝੇ ਯਾਰ ਸਚ, ਸਚ ਤੇਰੀ ਵਡਿਆਈਆ। ਉਠ ਵੇਖ ਕੂੜੀ ਕਿਰਿਆ ਨੌ ਖੰਡ ਪ੍ਰਿਥਮੀ ਰਹੀ ਨੱਚ, ਮੁਖ ਘੁੰਗਟ ਬੈਠੀ ਪਾਈਆ। ਸਾਧ ਸੰਤ ਮਾਇਆ ਮਮਤਾ ਕੋਈ ਨਾ ਸਕਿਆ ਬਚ, ਹਉਮੇ ਗੜ੍ਹ ਇਕੋ ਨਜ਼ਰੀ ਆਈਆ। ਕਾਮ ਵਾਸਨਾ ਨਾੜੀ ਨਾੜੀ ਗਈ ਰਚ, ਨਾੜ ਬਹੱਤਰ
ਰਹੀ ਕੁਰਲਾਈਆ। ਤ੍ਰੈਗੁਣ ਮਾਇਆ ਲੱਗੀ ਆਂਚ, ਅਗਨੀ ਤਤ ਨਾ ਕੋਇ ਮਿਟਾਈਆ। ਤੇਰਾ ਨਾਉਂ ਕਿਸੇ ਨਾ ਸਕੇ ਭਾਸ, ਭਾਖਿਆ ਸਚ ਨਾ ਕੋਇ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਸਾਰੇ ਆਏ ਆਖ, ਸਚ ਸੰਦੇਸਾ ਇਕ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਇਕੋ ਆਵੇ ਕਮਲਾਪਾਤ, ਕਵਲ ਨੈਣ ਫੇਰਾ ਪਾਈਆ । ਜਿਸ ਦਾ ਦੀਨ ਮਜ਼੍ਹਬ ਨਾ ਕੋਈ ਜ਼ਾਤ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸ੍ਰਿਸ਼ਟ ਸਬਾਈ ਦੇਵੇ ਦਾਤ, ਨਾਮ ਅਮੋਲਕ ਝੋਲੀ ਪਾਈਆ। ਸਚ ਧਰਮ ਸੁਣਾਵੇ ਗਾਥ, ਆਤਮ ਪਰਮਾਤਮ ਰਾਗ ਅਲਾਈਆ। ਲਹਿਣਾ ਦੇਣ ਚੁਕਾਏ ਪੂਰਬ ਮਸਤਕ ਮਾਥ, ਕਰਮ ਧਰਮ ਵੇਖੇ ਥਾਉਂ ਥਾਈਂਆ। ਕਲਜੁਗ ਮਿਟੇ ਅੰਧੇਰੀ ਰਾਤ, ਕੂੜ ਅਮਾਵਸ ਨਜ਼ਰ ਨਾ ਆਈਆ। ਜਨ ਭਗਤਾਂ ਖੋਲ੍ਹੇ ਆਪਣਾ ਤਾਕ, ਬਜਰ ਕਪਾਟੀ ਤੋੜ ਤੁੜਾਈਆ। ਨਿਰਮਲ ਜੋਤ ਕਰੇ ਪਰਕਾਸ਼, ਸਾਚਾ ਨੂਰ ਇਕ ਦਰਸਾਈਆ। ਪੂਰਾ ਕਰੇ ਭਵਿਖਤ ਵਾਕ, ਬੇਪਰਵਾਹ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕੋ ਘਰ, ਜਿਸ ਘਰ ਤੇਰਾ ਨੂਰ ਨਜ਼ਰੀ ਆਈਆ। ਗੁਰ ਅਵਤਾਰ ਕਹਿਣ ਪ੍ਰਭ ਠਾਕਰ, ਸ਼ਹਿਨਸ਼ਾਹ ਤੇਰੀ ਸਰਨਾਈਆ। ਪੀਰ ਪੈਗੰਬਰ ਕਹਿਣ ਕਰਤੇ ਕਾਦਰ, ਕੁਦਰਤ ਤੇਰੀ ਸੋਭਾ ਪਾਈਆ। ਜੋਧੇ ਸੂਰਬੀਰ ਵਡ ਬਹਾਦਰ, ਮਹਾਂਬਲੀ ਤੇਰੀ ਓਟ ਤਕਾਈਆ। ਨਿਰਮਲ ਕਰਮ ਕਰ ਉਜਾਗਰ, ਲੱਖ ਚੁਰਾਸੀ ਦੁਰਮਤ ਮੈਲ ਧਵਾਈਆ। ਨਾਮ ਵਣਜਾਰੇ ਬਣ ਸੌਦਾਗਰ, ਸੌਦਾ ਇਕੋ ਹੱਟ ਵਿਕਾਈਆ। ਸੁਰਤ ਸਵਾਣੀ ਕਰ ਇਕਾਗਰ, ਬਿਰਤੀ ਆਪਣੇ ਨਾਲ ਜੁੜਾਈਆ। ਭਾਗ ਲਗਾ ਕਾਇਆ ਗਾਗਰ, ਸਾਢੇ ਤਿੰਨ ਹੱਥ ਦੇ ਵਡਿਆਈਆ। ਸਚ ਕਮਾ ਧੁਰ ਦਾ ਆਦਲ, ਅਦਲੀ ਤੇਰਾ ਰਾਹ ਤਕਾਈਆ। ਕਲਜੁਗ ਕੂੜਾ ਮਿਟੇ ਬਾਦਲ, ਸਤਿਜੁਗ ਸੱਚਾ ਨੂਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਘਰ, ਜਿਸ ਘਰ ਬਹਿ ਬਹਿ ਖ਼ੁਸ਼ੀ ਮਨਾਈਆ। ਗੁਰ ਅਵਤਾਰ ਕਹਿਣ ਪ੍ਰਭ ਸੁਆਮੀ, ਤੇਰਾ ਨਾਉਂ ਵੱਜੇ ਵਧਾਈਆ। ਪੀਰ ਪੈਗ਼ੰਬਰ ਕਹਿਣ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਤੇਰਾ ਰੰਗ ਨਜ਼ਰੀ ਆਈਆ। ਚਾਰ ਜੁਗ ਤੇਰੀ ਕੱਟੀ ਮਾਤ ਗ਼ੁਲਾਮੀ, ਸਰਗੁਣ ਹੋ ਕੇ ਸੇਵ ਕਮਾਈਆ। ਤੇਰੇ ਨਾਮ ਦੀ ਪੜ੍ਹੀ ਕਲਾਮੀ, ਕਲਮਾ ਨਬੀ ਰਸੂਲ ਜਣਾਈਆ। ਤੇਰਾ ਮੁਕਾਮੇ ਵਸਿਆ ਹੱਕ ਅਮਾਮੀ, ਦਰਗਹਿ ਸਾਚੀ ਖ਼ੁਸ਼ੀ ਮਨਾਈਆ। ਤੇਰਾ ਖੇਲ ਵੇਖਿਆ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੇਰਾ ਪਾਈਆ। ਤੇਰਾ ਅੰਮ੍ਰਿਤ ਪੀਣਾ ਧੁਰ ਦਾ ਪਾਣੀ, ਆਬੇਹਯਾਤ ਬੂੰਦ ਸਵਾਂਤੀ ਮੁਖ ਚੁਆਈਆ। ਬੋਧ ਅਗਾਧ ਸੁਣੀ ਅਗੰਮੀ ਬਾਣੀ, ਧੁਨ ਅਨਾਦੀ ਨਾਦ ਜਣਾਈਆ। ਆਤਮ ਪਰਮਾਤਮ ਮਿਲਿਆ ਇਕੋ ਹਾਣੀ, ਸੇਜ ਸੁਹੰਜਣੀ ਸੋਭਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨੌ ਖੰਡ ਪ੍ਰਿਥਮੀ ਹੋਣੀ ਵੈਰਾਨੀ, ਵੈਰੀ ਘਰ ਘਰ ਨਜ਼ਰੀ ਆਈਆ। ਤੁਧ ਬਿਨ ਬਣੇ ਕੋਈ ਨਾ ਬਾਨੀ, ਰਹਿਬਰ ਰਾਹ ਨਾ ਕੋਇ ਵਖਾਈਆ। ਤੇਰੇ ਨਾਮ ਦੀ ਸਾਰੇ ਗਾ ਗਾ ਗਏ ਕਹਾਣੀ, ਕਹਿ ਕਹਿ ਸ਼ੁਕਰ ਮਨਾਈਆ। ਤੇਰਾ ਪਦ ਇਕ ਨਿਰਬਾਣੀ, ਸਚਖੰਡ ਵਸੇਂ ਸ਼ਹਿਨਸ਼ਾਹੀਆ । ਸਾਚੀ ਦੇ ਸਤਿ ਨਿਸ਼ਾਨੀ, ਦੋ ਜਹਾਨਾਂ ਨਜ਼ਰੀ ਆਈਆ। ਕਲਜੁਗ ਮਿਟੇ ਪਰੇਸ਼ਾਨੀ, ਦੁਖੀਆਂ ਦੁੱਖ ਦੇ ਗਵਾਈਆ। ਜਨ ਭਗਤਾਂ ਨੇੜ ਨਾ ਆਏ ਸ਼ੈਤਾਨੀ, ਮੁਰੀਦ ਮੁਰਸ਼ਦ ਲੈ ਤਰਾਈਆ। ਮਨ ਮਨੂਆ ਨਾ ਹੋਏ ਹਰਾਮੀ, ਸਾਚੀ ਸਿਖਿਆ ਦੇ ਸਮਝਾਈਆ। ਤੇਰਾ ਕਲਮਾ ਇਕ ਕਲਾਮੀ, ਕਾਇਨਾਤ ਕਰ ਪੜ੍ਹਾਈਆ। ਤੇਰਾ ਨਾਮ ਗੁਣ ਨਿਧਾਨੀ, ਗੁਣਵੰਤਾ ਨਜ਼ਰੀ ਆਈਆ। ਤੂੰ ਰਾਮ ਰਹੀਮ ਰਹਿਮਾਨੀ,
ਰਹਿਮਤ ਤੇਰੀ ਇਕੋ ਭਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਂਦੇ ਗਏ ਸਰਬ ਬਿਆਨੀ, ਲੇਖਾ ਕਲਮਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਘਰ, ਜਿਸ ਘਰ ਤੇਰਾ ਨਿਤ ਨਵਿਤ ਦਰਸਨ ਪਾਈਆ। ਗੁਰ ਅਵਤਾਰ ਕਹਿਣ ਪ੍ਰਭ ਉਚ ਅਗੰਮ ਅਥਾਹ, ਅਥਾਹ ਤੇਰੀ ਵਡਿਆਈਆ। ਪੀਰ ਪੈਗ਼ੰਬਰ ਕਹਿਣ ਬਣ ਮਲਾਹ, ਖੇਵਟ ਖੇਟਾ ਰੂਪ ਵਟਾਈਆ। ਨਿਰਗੁਣ ਹੋ ਕੇ ਸਰਗੁਣ ਦੇ ਸਲਾਹ, ਸਾਚੀ ਸਿਖਿਆ ਇਕ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਬੈਠੇ ਮੰਗ ਪਨਾਹ, ਸੀਸ ਜਗਦੀਸ ਰਹੇ ਝੁਕਾਈਆ। ਲੱਖ ਚੁਰਾਸੀ ਵੇਖ ਭਰੀ ਗੁਨਾਹ, ਪਤਤ ਪੁਨੀਤ ਨਾ ਕੋਇ ਕਰਾਈਆ। ਸਭ ਨੂੰ ਭੁਲਿਆ ਤੇਰਾ ਨਾਂ, ਨਾਉਂ ਨਿਰੰਕਾਰਾ ਰਸਨਾ ਜਿਹਵਾ ਸਕੇ ਨਾ ਕੋਇ ਗਾਈਆ। ਨਾਤਾ ਜੁੜਿਆ ਪੁੱਤਰਾਂ ਮਾਂ, ਪਿਤਾ ਪੂਤ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਵਖਾਉਣਾ ਧੁਰ ਦਾ ਦਰ, ਦਰ ਮੰਦਰ ਇਕੋ ਨਜ਼ਰੀ ਆਈਆ। ਗੁਰ ਅਵਤਾਰ ਕਹਿਣ ਤੇਰੀ ਓਟ ਅਕਾਲ, ਅਕਲ ਕਲਾ ਵਡਿਆਈਆ। ਪੀਰ ਪੈਗ਼ੰਬਰ ਕਹਿਣ ਤੇਰਾ ਜਲਵਾ ਨੂਰ ਜਲਾਲ, ਜ਼ਾਹਰ ਜ਼ਹੂਰ ਸਮਝ ਕੋਇ ਨਾ ਪਾਈਆ। ਨਿਰਗੁਣ ਹੋ ਕੇ ਬਣ ਦਲਾਲ, ਸਰਗੁਣ ਬੈਠੇ ਪੰਧ ਮੁਕਾਈਆ। ਲੱਖ ਚੁਰਾਸੀ ਵੇਖ ਹਾਲ, ਹਾਲਤ ਸਭ ਦੀ ਦੇ ਬਦਲਾਈਆ। ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਭਗਤ ਭਗਵਾਨ ਉਠਾ ਆਪਣੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਲੇਖਾ ਚੁਕਾ ਸ਼ਾਹ ਕੰਗਾਲ, ਊਚ ਨੀਚ ਇਕੋ ਘਰ ਬਹਾਈਆ। ਗ਼ਰੀਬ ਨਿਮਾਣਿਆਂ ਕਰ ਪ੍ਰਿਤਪਾਲ, ਪ੍ਰਿਤਪਾਲਕ ਤੇਰੀ ਵੱਡੀ ਵਡ ਵਡਿਆਈਆ। ਧਰਮ ਬਣਾ ਇਕ ਸੱਚੀ ਧਰਮਸਾਲ, ਦੁਆਰਾ ਇਕੋ ਇਕ ਵਖਾਈਆ। ਅੰਮ੍ਰਿਤ ਪਿਆ ਧੁਰ ਦਾ ਜਾਮ, ਚਾਰ ਵਰਨ ਤ੍ਰਿਖਾ ਬੁਝਾਈਆ। ਨਜ਼ਰੀ ਆਏ ਇਕੋ ਰਾਮ, ਇਕੋ ਕਾਹਨ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਲੈਣੀ ਕਰ, ਕਰਤਾ ਪੁਰਖ ਤੇਰੀ ਸਰਨਾਈਆ। ਗੁਰ ਅਵਤਾਰ ਕਹਿਣ ਹਰਿ ਕਰਨੀ ਕਰਤੇ, ਕੁਦਰਤ ਤੇਰਾ ਰਾਹ ਤਕਾਈਆ। ਪੀਰ ਪੈਗ਼ੰਬਰ ਕਹਿਣ ਹਉਂ ਤੇਰੇ ਬਰਦੇ, ਬਣ ਸੇਵਕ ਸੇਵ ਕਮਾਈਆ। ਜੁਗ ਚੌਕੜੀ ਮੰਗਤੇ ਦਰ ਦੇ, ਦਰ ਦਰ ਅਲਖ ਜਗਾਈਆ। ਤੇਰੀ ਮਿਹਰ ਨਾਲ ਦੋ ਜਹਾਨ ਤਰਦੇ, ਆਵਣ ਜਾਵਣ ਪੰਧ ਮੁਕਾਈਆ। ਤੇਰੇ ਖੇਲ ਘਰ ਘਰ ਦੇ, ਗ੍ਰਹਿ ਗ੍ਰਹਿ ਬੈਠਾ ਆਸਣ ਲਾਈਆ। ਤੇਰੇ ਕੋਲੋਂ ਵਿਸ਼ਨ ਬ੍ਰਹਮਾ ਸ਼ਿਵ ਕੋਟਨ ਕੋਟ ਡਰਦੇ, ਅੱਖ ਸਕੇ ਨਾ ਕੋਇ ਉਠਾਈਆ। ਤੇਰੇ ਦੁਆਰੇ ਬਿਨ ਤੇਰੀ ਕਿਰਪਾ ਕੋਈ ਨਾ ਵੜਦੇ, ਦੂਰ ਦੁਰਾਡੇ ਬੈਠੇ ਰਾਹ ਤਕਾਈਆ। ਤੇਰੇ ਪੌੜੇ ਕੋਈ ਨਾ ਚੜ੍ਹਦੇ, ਤੇਰੀ ਮੰਜ਼ਲ ਹੱਥ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਨਾਉਂ ਦਾ ਢੋਲਾ ਪੜ੍ਹਦੇ, ਤੂੰ ਹੀ ਤੂੰ ਹੀ ਰਾਗ ਅਲਾਈਆ। ਆਦਿ ਜੁਗਾਦਿ ਤੇਰਾ ਭਾਣਾ ਜਰਦੇ, ਸਦ ਭਾਣੇ ਵਿਚ ਸਮਾਈਆ। ਕਰ ਕਿਰਪਾ ਠਾਕਰ ਸਭ ਦੇ ਦੁੱਖੜੇ ਹਰ ਦੇ, ਹਿਰਦੇ ਆਪਣਾ ਡੇਰਾ ਲਾਈਆ। ਦੋ ਜਹਾਨ ਉਡੀਕਣ ਚਿਰ ਦੇ, ਨੌ ਸੌ ਚੁਰਾਨਵੇ ਚੌਕੜੀ ਧਿਆਨ ਲਗਾਈਆ। ਵੇਖੀਏ ਖੇਲ ਅਗੰਮੀ ਪਿਰ ਦੇ, ਪਿਤਾ ਪੂਤ ਗੋਦ ਉਠਾਈਆ। ਤੇਰੀ ਸਰਨਾਈ ਸਾਰੇ ਫਿਰਦੇ, ਬਣ ਬਣ ਪਾਂਧੀ ਰਾਹੀਆ। ਗੁਰਮੁਖ ਵਿਰਲੇ ਸੰਤ ਸੁਹੇਲੇ ਤੇਰੀ ਸਰਨ ਡਿਗਦੇ, ਮਾਣ ਅਭਿਮਾਨ ਦੋਵੇਂ ਜਗਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਘਰ, ਨਰ ਹਰਿ ਨਰਾਇਣ ਤੇਰਾ ਮੰਦਰ ਸਚ ਸੁਹੰਜਣਾ ਨਜ਼ਰੀ ਆਈਆ। ਸਚ ਸੁਹੰਜਣਾ ਮੰਦਰ ਤੇਰਾ, ਤੇਰੇ ਹੱਥ
ਵਡਿਆਈਆ। ਆਦਿ ਜੁਗਾਦਿ ਨਾ ਹੋਏ ਅੰਧੇਰਾ, ਜੋਤੀ ਦੀਪਕ ਨੂਰ ਰੁਸ਼ਨਾਈਆ। ਵਸਦਾ ਰਹੇ ਸਦਾ ਖੇੜਾ, ਸਚਖੰਡ ਵਜੇ ਵਧਾਈਆ। ਕਲਜੁਗ ਅੰਤਮ ਬੰਨ੍ਹ ਬੇੜਾ, ਬੇਪਰਵਾਹ ਤੇਰੀ ਸਰਨਾਈਆ। ਤੁਧ ਬਿਨ ਖ਼ਾਲੀ ਦੁਆਰਾ ਕਿਹੜਾ, ਜਿਸ ਘਰ ਨਜ਼ਰ ਨਾ ਆਈਆ। ਜਨ ਭਗਤਾਂ ਕੱਟ ਚੁਰਾਸੀ ਗੇੜਾ, ਗੇੜਾ ਆਪਣੇ ਵਿਚ ਵਖਾਈਆ। ਆਵਣ ਜਾਵਣ ਜਨਮ ਮਰਨ ਕਰਮ ਕਾਂਡ ਚੁੱਕੇ ਝੇੜਾ, ਪਰਕਿਰਤੀ ਨਜ਼ਰ ਕੋਇ ਨਾ ਆਈਆ। ਨਿਰਗੁਣ ਸਰਗੁਣ ਰਲ ਮਿਲ ਇਕ ਦੂਜੇ ਨੂੰ ਕਹਿਣ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਇਕ ਸਰੂਪ ਦੂਜਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨਿਰਵੈਰ ਕਰ ਆਪਣੀ ਮਿਹਰਾ, ਮਿਹਰ ਨਜ਼ਰ ਇਕ ਉਠਾਈਆ।
੧੦ ਮੱਘਰ ਬਿਕਰਮੀ ੨੦੨੦ ਅਜੀਤ ਸਿੰਘ ਦੇ ਗ੍ਰਹਿ ਪਿੰਡ ਕੱਤੋ ਵਾਲ ਜ਼ਿਲਾ ਗੁਰਦਾਰਪੁਰ
ਸ਼ਾਹ ਪਾਤਸ਼ਾਹ ਸੂਰੇ ਸਰਬੰਗ, ਸ਼ਹਿਨਸ਼ਾਹ ਤੇਰੀ ਵਡਿਆਈਆ। ਨਿਰਮਲ ਨੂਰ ਪਰਕਾਸ਼ ਸਚਖੰਡ, ਦਰਗਹਿ ਸਾਚੀ ਸਚ ਰੁਸ਼ਨਾਈਆ। ਬੇਪਰਵਾਹ ਤੇਰਾ ਅਗੰਮੀ ਚੰਦ, ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਾਂ ਰਹੇ ਮੰਗ, ਦੋਏ ਜੋੜ ਧਿਆਨ ਲਗਾਈਆ। ਚਰਨ ਕਵਲ ਤੇਰੇ ਇਕ ਅਨੰਦ, ਅਨੰਦ ਅਨੰਦ ਵਿਚੋਂ ਦਰਸਾਈਆ। ਸੇਜ ਸੁਹੰਜਣੀ ਸੋਹੇ ਪਲੰਘ, ਪਾਵਾ ਚੂਲ ਬਣਤ ਨਾ ਕੋਇ ਬਣਾਈਆ। ਦੋ ਜਹਾਨਾਂ ਮੁਕਾ ਪੰਧ, ਦਰ ਤੇਰਾ ਇਕੋ ਨਜ਼ਰੀ ਆਈਆ। ਨੇਤਰ ਨਿਹਾਲ ਦਰਸਨ ਪਾਈਂ ਠੰਡ, ਅਗਨੀ ਤਤ ਨਾ ਲਾਗੇ ਰਾਈਆ। ਮਿਲ ਪ੍ਰੀਤਮ ਢੋਲਾ ਗਾਇਆ ਛੰਦ, ਸਤਿ ਸਤਿਵਾਦੀ ਰਾਗ ਅਲਾਈਆ। ਨਿਰਵੈਰ ਪੁਰਖ ਨਿਰਾਕਾਰ ਸੁਆਮੀ ਜੋਤੀ ਧਾਰ ਜੋਤ ਗੰਢ, ਆਪ ਆਪਣੀ ਦਇਆ ਕਮਾਈਆ। ਜੁਗ ਚੌਕੜੀ ਗਈ ਲੰਘ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਸਾਹਿਬ ਸਤਿਗੁਰ ਦੀਨ ਦਿਆਲ ਪਰਮ ਪੁਰਖ ਪ੍ਰਭ ਲਾ ਅੰਗ, ਅੰਗੀਕਾਰ ਆਪਣੀ ਗੋਦ ਬਹਾਈਆ। ਨਾਤਾ ਤੁੱਟੇ ਝੂਠ ਪਖੰਡ, ਕੂੜੀ ਕਿਰਿਆ ਰਹਿਣ ਨਾ ਪਾਈਆ। ਝੱਲਿਆ ਨਾ ਜਾਏ ਰੰਡੇਪਾ ਰੰਡ, ਕੰਤ ਸੁਹਾਗੀ ਤੇਰੀ ਬੇਪਰਵਾਹੀਆ। ਸਚ ਦੁਆਰ ਵੇਖਿਆ ਲੰਘ, ਮੁਕਮੇ ਹੱਕ ਤੇਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰਾ ਨੂਰ ਨਜ਼ਰੀ ਆਈਆ। ਤੇਰਾ ਨੂਰ ਬੇਨਜ਼ੀਰ ਬੇਪਰਵਾਹ, ਬੇਐਬ ਤੇਰੀ ਵਡਿਆਈਆ। ਸਤਿ ਸਤਿਵਾਦੀ ਸਚ ਮਲਾਹ, ਰਹਿਬਰ ਮਾਰਗ ਇਕ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬੈਠੇ ਧਿਆਨ ਲਗਾ, ਕੁਰਾਨ ਅੰਜੀਲ ਅੱਖ ਖੁਲ੍ਹਾਈਆ। ਪੀਰ ਪੈਗ਼ੰਬਰ ਝੁਕ ਝੁਕ ਸਜਦੇ ਸੀਸ ਰਹੇ ਨਿਵਾ, ਦੋਏ ਜੋੜ ਬੰਦਨਾ ਇਕ ਸੁਣਾਈਆ। ਬ੍ਰਹਿਮੰਡ ਖੰਡ ਦਰ ਮੰਗਦੇ ਰਹੇ ਪਨਾਹ, ਨੇਤਰ ਨੈਣਾਂ ਨੀਰ ਵਹਾਈਆ। ਰਵ ਸਸ ਰਹੇ ਸ਼ਰਮਾ, ਨੂਰੀ ਚੰਦ ਨਾ ਕੋਇ ਚਮਕਾਈਆ। ਲੱਖ ਚੁਰਾਸੀ ਭਰੀ ਅੰਤ ਗੁਨਾਹ, ਪਤਤ ਪੁਨੀਤ ਨਾ ਕੋਇ ਕਰਾਈਆ। ਕਿਰਪਾ ਕਰ ਆਪ ਖ਼ੁਦਾ, ਖ਼ੁਦੀ ਗ਼ਫ਼ਲਤ ਦੇ ਗਵਾਈਆ। ਤੇਰਾ ਸਦਕਾ ਨੌਜਵਾਨ, ਸਚ ਸਬੂਰੀ ਦੇ ਸਮਝਾਈਆ। ਸਾਬਤ ਦਿਸੇ ਨਾ ਕੋਈ ਈਮਾਨ, ਉਲਮਾ ਨਜ਼ਰ ਕੋਇ ਨਾ ਆਈਆ। ਕਲਮਾ ਭੁੱਲਿਆ ਤੇਰੀ ਕਲਾਮ, ਕਾਇਨਾਤ ਮੁਖ ਭਵਾਈਆ। ਕਿਰਪਾ ਕਰ ਵਡ ਅਮਾਮ, ਆਮਦ ਆਪਣੀ ਇਕ ਵਖਾਈਆ। ਤੇਰੇ ਬਰਦੇ ਬਣੇ ਗ਼ੁਲਾਮ, ਦਰ ਦਰਵੇਸ਼ ਸੇਵ ਕਮਾਈਆ। ਕਲਜੁਗ ਅੰਤਮ
ਸਦੀ ਚੌਧਵੀਂ ਵੇਖ ਆ ਰਾਮ, ਧੀਰਜ ਜਤ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਕੂੜ ਨਿਸ਼ਾਨ, ਸਚ ਸੁਚ ਨਾ ਕੋਇ ਵਡਿਆਈਆ। ਮੁੱਲਾਂ ਸ਼ੇਖ਼ ਮਸਾਇਕ ਬੇਈਮਾਨ, ਬੇਵਾ ਹੋਈ ਸਰਬ ਲੋਕਾਈਆ। ਕਿਰਪਾ ਕਰ ਸ੍ਰੀ ਭਗਵਾਨ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਕਿਸੇ ਨਜ਼ਰ ਨਾ ਆਏ ਸੀਤਾ ਰਾਮ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਬੰਸਰੀ ਸੁਣਾਏ ਨਾ ਕੋਈ ਕਾਹਨ, ਸਖੀਆਂ ਮੰਗਲ ਕੋਈ ਨਾ ਗਾਈਆ। ਧੁਰ ਦਾ ਦੇਵੇ ਨਾ ਕੋਇ ਪੈਗ਼ਾਮ, ਦੀਦ ਸ਼ੁਨੀਦ ਨਾ ਕੋਇ ਵਖਾਈਆ। ਮੰਤਰ ਭੁਲਿਆ ਸਤਿ ਨਾਮ, ਨਾਮ ਸਤਿ ਨਾ ਕੋਇ ਪੜ੍ਹਾਈਆ। ਡੰਕਾ ਫ਼ਤਹਿ ਨਾ ਕੋਇ ਜਹਾਨ, ਨਵ ਨੌ ਚਾਰ ਦਏ ਦੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਦਰ ਤੇ ਮੰਗਣ ਦਾਨ, ਦੋਏ ਜੋੜ ਵਾਸਤਾ ਪਾਈਆ। ਕਲਜੁਗ ਅੰਤਮ ਵੇਖ ਆਣ, ਬੇਪਰਵਾਹ ਆਪਣਾ ਵੇਸ ਵਟਾਈਆ। ਜੋਧੇ ਸੂਰਬੀਰ ਬਲਵਾਨ, ਤੇਰੀ ਇਕੋ ਆਸ ਤਕਾਈਆ। ਜੁਗ ਜੁਗ ਲੇਖਾ ਲਿਖ ਲਿਖ ਦੱਸਦੇ ਰਹੇ ਵਿਚ ਜਹਾਨ, ਨਾਤਾ ਜੋੜ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਪ੍ਰਭ ਸਾਹਿਬ ਸੱਚੇ ਗੋਸਾਈਂਆ। ਸਾਹਿਬ ਸਾਚੇ ਮਿੱਤਰ ਪਿਆਰੇ, ਪ੍ਰਭ ਤੇਰੀ ਓਟ ਤਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਹਾਰੇ, ਕਲਜੁਗ ਤੇਰੇ ਚਰਨ ਡੇਰਾ ਲਾਈਆ। ਦੀਨ ਮਜ਼੍ਹਬ ਜ਼ਾਤ ਪਾਤ ਨੌ ਖੰਡ ਪ੍ਰਿਥਮੀ ਦਿਸਣ ਕੂੜ ਪਸਾਰੇ, ਸਾਚਾ ਸੰਗ ਨਾ ਕੋਇ ਨਿਭਾਈਆ। ਕਲਜੁਗ ਸਾਧ ਸੰਤ ਲੋਕਮਾਤ ਰਹੇ ਕਵਾਰੇ, ਹਰਿ ਜੂ ਕੰਤ ਨਜ਼ਰ ਕਿਸੇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੀਵਾਂ ਜੰਤਾਂ ਤੇਰੇ ਦੇਂਦੇ ਰਹੇ ਲਾਰੇ, ਗੁਰ ਅਵਤਾਰ ਪੀਰ ਪੈਗ਼ੰਬਰ ਲੇਖ ਲਿਖਾਈਆ। ਕਲ ਕਲਕੀ ਅੰਤਮ ਲੈ ਅਵਤਾਰੇ, ਮਹਾਂਬਲੀ ਵੇਸ ਵਟਾਈਆ। ਸ਼ਬਦ ਅਗੰਮੀ ਬੋਲ ਜੈਕਾਰੇ, ਦੋ ਜਹਾਨਾਂ ਦਏ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਨਹਾਰੇ, ਸਾਚੀ ਸੇਵਾ ਆਪ ਲਗਾਈਆ। ਸੰਤ ਸੁਹੇਲੇ ਆਪ ਉਠਾਲੇ, ਗੁਰ ਚੇਲੇ ਮੇਲ ਮਿਲਾਈਆ। ਜਨ ਭਗਤਾਂ ਵਸੇ ਸਦਾ ਨਾਲੇ, ਹਰਿ ਜੂ ਵਿਛੜ ਕਦੇ ਨਾ ਜਾਈਆ। ਲੇਖਾ ਚੁੱਕੇ ਸ਼ਾਹ ਕੰਗਾਲੇ, ਊਚ ਨੀਚ ਰਹਿਣ ਨਾ ਪਾਈਆ। ਗੁਰਮੁਖ ਗੁਰਸਿਖ ਆਪੇ ਭਾਲੇ, ਲੱਖ ਚੁਰਾਸੀ ਵਿਚੋਂ ਫੋਲ ਫੋਲਾਈਆ। ਮੁਰਸ਼ਦ ਹੋ ਕੇ ਪੁੱਛੇ ਹਾਲੇ, ਮੁਰੀਦ ਆਪਣੇ ਗਲੇ ਲਗਾਈਆ। ਨਿਰਗੁਣ ਸਰਗੁਣ ਬਣੇ ਦਲਾਲੇ, ਜਗ ਸਾਚੀ ਸੇਵ ਕਮਾਈਆ। ਹਕੀਕਤ ਵੇਖੇ ਹੱਕ ਹਲਾਲੇ, ਹਾਜ਼ਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰੇ ਵੱਜੇ ਨਾਮ ਵਧਾਈਆ। ਗੁਰ ਅਵਤਾਰ ਕਹਿਣ ਪ੍ਰਭ ਕਿਰਪਾ ਕਰ, ਹੱਥ ਤੇਰੇ ਵਡਿਆਈਆ। ਨਿਰਗੁਣ ਰੂਪ ਮਾਤ ਧਰ, ਜੋਤੀ ਜਾਮਾ ਵੇਸ ਵਟਾਈਆ। ਪੁਰਖ ਅਕਾਲ ਆਪਣੀ ਕਰਨੀ ਕਰ, ਕਰਤੇ ਤੇਰੀ ਇਕ ਸਰਨਾਈਆ। ਨਿਰਭੌ ਚੁਕਾ ਭੈ ਡਰ, ਭਿਆਨਕ ਰਹਿਣ ਕੋਇ ਨਾ ਪਾਈਆ। ਭਗਤ ਭਗਵਾਨ ਆਪਣੇ ਫੜ, ਆਲਸ ਨਿੰਦਰਾ ਦੇ ਮੁਕਾਈਆ। ਕਾਇਆ ਮੰਦਰ ਸਾਚੇ ਪੌੜੇ ਚੜ੍ਹ, ਡੂੰਘੀ ਭਵਰੀ ਵੇਖ ਵਖਾਈਆ । ਨਾਮ ਅਗੰਮਾ ਢੋਲਾ ਪੜ੍ਹ, ਰਸਨਾ ਜਿਹਵਾ ਕੋਇ ਨਾ ਗਾਈਆ। ਨਿਰਗੁਣ ਨੂਰ ਜੋਤ ਧਰ, ਘਰ ਸਚ ਹੋਏ ਰੁਸ਼ਨਾਈਆ। ਪੁਰਖ ਅਕਾਲ ਦੇ ਵਰ, ਦੀਨ ਦਿਆਲ ਤੇਰੀ ਸਰਨਾਈਆ। ਜੋ ਤੇਰੀ ਸਰਨੀ ਜਾਏ ਪੜ, ਏਥੇ ਓਥੇ ਮਿਲੇ ਵਡਿਆਈਆ। ਭਾਗ ਲਗਾ ਕਾਇਆ ਗੜ੍ਹ, ਬੰਕ ਇਕੋ ਇਕ ਸਮਝਾਈਆ। ਤੇਰਾ ਲੇਖਾ ਨਰਾਇਣ ਨਰ, ਨਰ ਹਰਿ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰਾ ਸੱਚਾ ਨਾਮ ਧਿਆਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਬਿਨ ਰਸਨਾ ਕਹਿਣ, ਨਿਰਗੁਣ ਅੱਗੇ ਨਿਰਗੁਣ ਮੰਗ ਮੰਗਾਈਆ। ਪਤਿਪਰਮੇਸ਼ਵਰ ਸਾਕ ਸੱਜਣ ਸੈਣ, ਸਤਿ ਪੁਰਖ ਨਿਰੰਜਣ ਨਾਤਾ ਇਕ ਬੰਧਾਈਆ। ਨਜ਼ਰੀ ਆਵੇਂ ਇਕੋ ਨੈਣ, ਦੋਏ ਲੋਚਣ ਬੰਦ ਵਖਾਈਆ। ਮਹੱਲ ਅਟੱਲ ਸਾਚੇ ਤੇਰਾ ਰਹਿਣ, ਸਚਖੰਡ ਦੁਆਰ ਛੱਪਰ ਛੰਨ ਨਾ ਕੋਇ ਛੁਹਾਈਆ। ਸੂਰਜ ਚੰਨ ਨਾ ਕੋਈ ਲਹਿਣ ਦੇਣ, ਮੰਡਲ ਮੰਡਪ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਆਪਣਾ ਲੇਖਾ ਦੇ ਜਣਾਈਆ। ਆਪਣਾ ਲੇਖਾ ਦੱਸ ਭਗਵੰਤ, ਦਰ ਤੇਰੇ ਆਸ ਰਖਾਈਆ। ਤੇਰੀ ਮਹਿੰਮਾ ਸਦਾ ਬੇਅੰਤ, ਜੁਗ ਜੁਗ ਕਹਿਣ ਕੋਇ ਨਾ ਪਾਈਆ। ਬੋਧ ਅਗਾਧੇ ਧੁਰ ਦੇ ਪੰਡਤ, ਸਚ ਸਚ ਤੇਰੀ ਪੜ੍ਹਾਈਆ। ਕਲਜੁਗ ਕੂੜੀ ਕਿਰਿਆ ਕਰ ਖੰਡਤ, ਖੰਡਾ ਖੜਗ ਨਾਮ ਚਮਕਾਈਆ। ਮਾਰਗ ਦੱਸ ਜੇਰਜ ਅੰਡਜ, ਉਤਭੁਜ ਸੇਤਜ ਆਪ ਸਮਝਾਈਆ। ਲੱਖ ਚੁਰਾਸੀ ਤੇਰੇ ਦਰ ਹੋਏ ਮੰਗਤ, ਦੂਜਾ ਇਸ਼ਟ ਨਜ਼ਰ ਕੋਇ ਨਾ ਆਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਦੇ ਜਣਾਈਆ। ਚਾਰ ਵਰਨ ਬਣਾ ਸਾਚੀ ਸੰਗਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਊਚ ਨੀਚ ਬਹੇ ਇਕੋ ਪੰਗਤ, ਰਾਓ ਰੰਕ ਮਿਲ ਮਿਲ ਸੋਭਾ ਪਾਈਆ। ਧੁਰ ਦਾ ਦੇ ਸਚ ਅਨੰਦਤ, ਅਨੰਦ ਇਕੋ ਇਕ ਵਖਾਈਆ। ਧਰਮ ਦੁਆਰੇ ਬਣੇ ਬਣਤ, ਘੜਨ ਭੰਨਣਹਾਰ ਤੇਰੀ ਸਰਨਾਈਆ। ਲੇਖਾ ਚੁੱਕੇ ਦੋਜ਼ਖ਼ ਬਹਿਸਤ, ਜੰਨਤ ਤੇਰਾ ਚਰਨ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕੋ ਵਰ, ਘਰ ਵੇਖੀਏ ਚਾਈਂ ਚਾਈਂਆ। ਸ੍ਰੀ ਭਗਵਾਨ ਰਿਹਾ ਦੱਸ, ਸੋ ਸਾਹਿਬ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਨੱਸ, ਨਿਰਗੁਣ ਆਪਣਾ ਪੰਧ ਮੁਕਾਈਆ। ਭਗਤਾਂ ਅੰਦਰ ਸ੍ਰੀ ਭਗਵਾਨ ਰਿਹਾ ਵਸ, ਮਹੱਲ ਅਟੱਲ ਡੇਰਾ ਲਾਈਆ। ਅੰਮ੍ਰਿਤ ਦੇਵੇ ਧੁਰ ਦਾ ਰਸ, ਨਿਝਰ ਝਿਰਨਾ ਆਪ ਝਿਰਾਈਆ। ਸ਼ਬਦ ਨਿਰਾਲਾ ਤੀਰ ਮਾਰੇ ਕਸ, ਬਜਰ ਕਪਾਟੀ ਪਾਰ ਕਰਾਈਆ। ਆਤਮ ਸੇਜਾ ਬਹੇ ਸਜ, ਸੇਜ ਸੁਹੰਜਣੀ ਡੇਰਾ ਲਾਈਆ। ਰਾਗ ਸੁਣਾਏ ਧੁਰ ਅਨਹਦ, ਆਤਮਕ ਇਕੋ ਕਰੇ ਸ਼ਨਵਾਈਆ। ਨਿਰਮਲ ਜੋਤ ਕਰ ਪਰਕਾਸ਼, ਮਹੱਲ ਅਟੱਲ ਸੋਭਾ ਪਾਈਆ। ਸੁਰਤ ਸਵਾਣੀ ਮਾਰ ਆਵਾਜ਼, ਸਾਚੇ ਹਾਣੀ ਮੇਲ ਮਿਲਾਈਆ। ਸਚ ਦੁਆਰੇ ਰਚ ਕੇ ਕਾਜ, ਹਰਿ ਕਰਤਾ ਵੇਖ ਵਖਾਈਆ। ਭਾਗ ਲਗਾ ਦੇਸ ਮਾਝ, ਦੋ ਜਹਾਨ ਸਮਝ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਰਾਹ ਤੱਕਣ ਗ਼ਰੀਬ ਨਿਵਾਜ਼, ਚਾਰੋਂ ਕੁੰਟ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਖੁਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਨੱਠ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਖੇਲ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਏਕੰਕਾਰ ਹੋਇਆ ਵਸ, ਨਿਰਗੁਣ ਸਰਗੁਣ ਬੰਧਨ ਪਾਈਆ। ਆਦਿ ਨਿਰੰਜਣ ਕਰ ਪਰਕਾਸ਼, ਮਹੱਲ ਅਟੱਲ ਡੇਰਾ ਲਾਈਆ। ਅਬਿਨਾਸ਼ੀ ਕਰਤਾ ਦਾਸੀ ਦਾਸ, ਬਣ ਸੇਵਕ ਸੇਵ ਕਮਾਈਆ। ਸ੍ਰੀ ਭਗਵਾਨ ਪਾਏ ਰਾਸ, ਮੰਡਲ ਮੰਡਪ ਗੋਪੀ ਕਾਹਨ ਨਚਾਈਆ। ਪਾਰਬ੍ਰਹਮ ਪ੍ਰਭ ਖੇਲ ਤਮਾਸ਼, ਜੋਤੀ ਜਾਤਾ ਵੇਖ ਵਖਾਈਆ। ਜਨ ਭਗਤਾਂ ਵਸੇ ਸਦਾ ਪਾਸ, ਵਿਛੋੜਾ ਸਹਿ ਸਕੇ ਨਾ ਰਾਈਆ। ਕਿਸੇ ਹੱਥ ਨਾ ਆਏ ਕੋਟਨ ਕੋਟ ਪ੍ਰਿਥਮੀ ਆਕਾਸ਼, ਕੋਹ ਕਰੋੜੀ ਚਲਤ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਰਿਹਾ
ਚੁਕਾਈਆ। ਸਾਚਾ ਭੇਵ ਖੋਲ੍ਹੇ ਪ੍ਰਭ ਆਪ, ਆਪਣੀ ਦਇਆ ਕਮਾਈਆ । ਪੀਰ ਪੈਗ਼ੰਬਰ ਵੇਖੋ ਬਾਪ, ਪਿਤਾ ਪੁਰਖ ਅਕਾਲ ਇਕੋ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦਾ ਕਰਦੇ ਆਏ ਜਾਪ, ਜੋ ਜਗ ਜੀਵਣ ਦਾਤਾ ਆਪਣੀ ਖੇਲ ਰਚਾਈਆ। ਨਿਰਗੁਣ ਹੋ ਕੇ ਸਰਗੁਣ ਭਗਤਾਂ ਵਸਿਆ ਸਾਥ, ਸਗਲਾ ਸੰਗ ਨਿਭਾਈਆ। ਨਾਮ ਅਗੰਮੀ ਚਾੜ੍ਹ ਰਾਥ, ਬਣ ਰਥਵਾਹੀ ਸੇਵ ਕਮਾਈਆ। ਇਕ ਜਣਾਏ ਪੂਜਾ ਪਾਠ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਸਰੋਵਰ ਨੁਹਾਏ ਤੀਰਥ ਤਾਟ, ਚਰਨ ਕਵਲ ਇਕ ਜਣਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਘਰ ਜੋਤੀ ਨੂਰ ਕਰੇ ਰੁਸ਼ਨਾਈਆ। ਮੇਲ ਮਿਲਾਵਾ ਕਮਲਾਪਾਤ, ਘਰ ਸੱਜਣ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰਾਹ ਦਏ ਜਣਾਈਆ। ਸਾਚਾ ਰਾਹ ਭਗਤ ਦੁਆਰ, ਹਰਿ ਭਗਵਨ ਆਪ ਜਣਾਈਆ। ਪੁਰਖ ਅਬਿਨਾਸ਼ੀ ਕਰੇ ਪਿਆਰ, ਸਾਚਾ ਸਾਥੀ ਇਕੋ ਨਜ਼ਰੀ ਆਈਆ। ਅੰਦਰ ਵੜ ਸਿਰਜਣਹਾਰ, ਸਚ ਸਿੰਘਾਸਣ ਡੇਰਾ ਲਾਈਆ। ਸ਼ਬਦ ਅਗੰਮੀ ਬੋਲ ਜੈਕਾਰ, ਢੋਲਾ ਇਕੋ ਇਕ ਸੁਣਾਈਆ । ਤੂੰ ਮੇਰਾ ਮੈਂ ਤੇਰਾ ਯਾਰ, ਆਤਮ ਪਰਮਾਤਮ ਦਏ ਬੁਝਾਈਆ। ਪਾਰਬ੍ਰਹਮ ਬ੍ਰਹਮ ਕਰੇ ਖ਼ਬਰਦਾਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚਾ ਧਰਮ ਸਤਿਗੁਰ ਚਰਨ ਪਿਆਰ, ਦੂਜਾ ਰਾਹ ਨਾ ਕੋਇ ਜਣਾਈਆ। ਲੱਖ ਚੁਰਾਸੀ ਦਿਸੇ ਨਾਰ, ਪੁਰਖ ਅਕਾਲ ਇਕੋ ਕੰਤ ਨਜ਼ਰੀ ਆਈਆ। ਦੋਏ ਜੋੜ ਸਰਗੁਣ ਨਿਰਗੁਣ ਕਰੋ ਨਮਸਕਾਰ, ਨਿਉਂ ਨਿਉਂ ਲਾਗੋ ਪਾਈਂਆ। ਜਿਸ ਦਾ ਮੰਦਰ ਉਚ ਮਨਾਰ, ਟਿੱਲਾ ਨਜ਼ਰ ਕਿਸੇ ਨਾ ਆਈਆ। ਦੀਵਾ ਬਾਤੀ ਬਲੇ ਅਗੰਮ ਅਪਾਰ, ਅਬਿਨਾਸ਼ੀ ਕਰਤਾ ਆਪਣਾ ਨੂਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੇਵੇ ਨਾਮ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਰਹੇ ਪੇਖ, ਲੋਚਣ ਨੈਣ ਨੈਣ ਉਠਾਈਆ। ਪੁਰਖ ਅਬਿਨਾਸ਼ੀ ਧਰਿਆ ਭੇਖ, ਲੋਕਮਾਤ ਵੇਸ ਵਟਾਈਆ। ਕਿਸੇ ਨਜ਼ਰ ਨਾ ਆਏ ਰੂਪ ਰੇਖ, ਰੰਗ ਦੱਸੇ ਨਾ ਕੋਇ ਸਮਝਾਈਆ। ਜਨ ਭਗਤਾਂ ਕਰੇ ਸਾਚਾ ਹੇਤ, ਹਿਤਕਾਰੀ ਵੇਖ ਵਖਾਈਆ। ਨਿਰਗੁਣ ਹੋ ਕੇ ਸਰਗੁਣ ਰਿਹਾ ਖੇਡ, ਖ਼ਾਲਕ ਖ਼ਲਕ ਵੱਡੀ ਵਡਿਆਈਆ । ਸ਼ਬਦ ਸੰਦੇਸਾ ਇਕੋ ਭੇਜ, ਸਚ ਸੁਨੇਹੜਾ ਰਿਹਾ ਘਲਾਈਆ। ਅਬਿਨਾਸ਼ੀ ਕਰਤਾ ਜਨ ਭਗਤਾਂ ਮਾਣੇ ਸਾਚੀ ਸੇਜ, ਸੇਜ ਸੁਹੰਜਣੀ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਭਗਤਾਂ ਅੰਗ ਲਗਾਈਆ। ਜਨ ਭਗਤਾਂ ਕਰੇ ਅੰਗੀਕਾਰ, ਅੰਗਣ ਆਪਣਾ ਇਕ ਜਣਾਇੰਦਾ। ਸਚ ਦੁਆਰੇ ਕਰ ਪਿਆਰ, ਪ੍ਰੇਮ ਪ੍ਰੀਤੀ ਇਕ ਸਮਝਾਇੰਦਾ। ਅੰਤਰ ਆਤਮ ਦੇ ਆਧਾਰ, ਪਰਮਾਤਮ ਧੀਰ ਬੰਧਾਇੰਦਾ। ਕੂੜੀ ਕਿਰਿਆ ਜਗਤ ਨਵਾਰ, ਸਾਚੀ ਵਸਤ ਇਕ ਵਰਤਾਇੰਦਾ। ਬਜਰ ਕਪਾਟੀ ਖੋਲ੍ਹ ਕਿਵਾੜ, ਘਰ ਮੰਦਰ ਇਕ ਸੁਹਾਇੰਦਾ। ਅੰਮ੍ਰਿਤ ਬੂੰਦ ਸਵਾਂਤੀ ਠੰਡੀ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਸੁਖਮਨ ਟੇਢੀ ਬੰਕ ਕਰ ਕਰ ਪਾਰ, ਈੜਾ ਪਿੰਗਲ ਮੁਖ ਭਵਾਇੰਦਾ। ਅਨਹਦ ਨਾਦ ਸੱਚੀ ਧੁਨਕਾਰ, ਅਨਰਾਗੀ ਰਾਗ ਅਲਾਇੰਦਾ। ਘਰ ਸਖ਼ੀਆਂ ਮੰਗਲਚਾਰ, ਹਰਿ ਗੀਤ ਗੋਬਿੰਦ ਅਲਾਇੰਦਾ। ਪੜ੍ਹਨ ਸੁਣਨ ਦੀ ਨਹੀਂ ਕੋਈ ਵਾਰ, ਵਾਰਤਾ ਆਪਣੀ ਇਕ ਜਣਾਇੰਦਾ। ਜਿਸ ਮਿਲਿਆ ਪੁਰਖ ਕਰਤਾਰ, ਸੋ ਸ਼ਿਵਦਵਾਲੇ ਮੱਠ ਕਾਇਆ ਮੰਦਰ ਅੰਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਇਕੋ ਰਾਹ ਜਣਾਇੰਦਾ। ਭਗਤਾਂ
ਅੰਦਰ ਭਗਵਾਨ ਵਸੇਰਾ, ਸੁਹੰਜਣਾ ਸਾਕ ਦਰਸਾਈਆ। ਦੂਰ ਦੁਰਾਡਾ ਨਜ਼ਰੀ ਆਏ ਨੇਰਨ ਨੇਰਾ, ਬਣ ਪਾਂਧੀ ਪੰਧ ਮੁਕਾਈਆ। ਮਨ ਮਨੂਆ ਦੇਵੇ ਗੇੜਾ, ਗੇੜਾ ਆਪਣੇ ਹੱਥ ਰਖਾਈਆ। ਪੰਚ ਵਿਕਾਰਾ ਚੁੱਕੇ ਝੇੜਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਇਕੋ ਦਿਸੇ ਸੰਝ ਸਵੇਰਾ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਭਗਤ ਭਗਵਾਨ ਇਕ ਦੂਜੇ ਨੂੰ ਕਹਿਣ ਤੂੰ ਮੇਰਾ ਮੈਂ ਤੇਰਾ, ਦੂਜਾ ਸੰਗੀ ਨਜ਼ਰ ਕੋਇ ਨਾ ਆਈਆ। ਬਿਨ ਭਗਤਾਂ ਵਸੇ ਨਾ ਕੋਈ ਖੇੜਾ, ਬਿਨ ਖੇੜੇ ਸ੍ਰੀ ਭਗਵਾਨ ਡੇਰਾ ਕੋਈ ਨਾ ਲਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਖੁਲ੍ਹਾ ਰੱਖੇ ਵੇਹੜਾ, ਆਦਿ ਜੁਗਾਦੀ ਆਪਣੀ ਖੇਲ ਰਚਾਈਆ। ਬਿਨ ਤੇਰੀ ਕਿਰਪਾ ਠਾਕਰ ਤੈਨੂੰ ਵੇਖੇ ਕਿਹੜਾ, ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਲੱਖ ਚੁਰਾਸੀ ਭਰਮ ਭੁਲਾਏ ਕਰ ਕਰ ਹੇਰਾ ਫੇਰਾ, ਅਛਲ ਅਛੱਲ ਤੇਰਾ ਵਲ ਛਲ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਕਰੇ ਆਪਣੀ ਮਿਹਰਾ, ਮਿਹਰਵਾਨ ਆਪਣੀ ਦਇਆ ਕਮਾਈਆ। ਮਿਹਰ ਕਰੇ ਪ੍ਰਭ ਉਪਰ ਭਗਤ, ਹਰਿ ਭਗਵਨ ਦਏ ਵਡਿਆਈਆ। ਆਪ ਪਰਗਟਾਏ ਵਿਚ ਜਗਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਨਿਰਗੁਣ ਦੇਵੇ ਸਾਚੀ ਸ਼ਕਤ, ਸ਼ਕਤ ਆਪਣਾ ਨਾਮ ਜਣਾਈਆ। ਲੇਖੇ ਲਾਏ ਬੂੰਦ ਰਕਤ, ਰੱਤੀ ਰੱਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤ ਵਡਿਆਈ ਦੇਵੇ ਵੱਡਾ, ਸੋ ਸਾਹਿਬ ਦਇਆ ਕਮਾਈਆ। ਕਰੇ ਖੇਲ ਬੁਢਾ ਨੱਢਾ, ਜੋਬਨ ਆਪਣਾ ਰੰਗ ਰੰਗਾਈਆ। ਪ੍ਰੇਮ ਪ੍ਰੀਤੀ ਅੰਦਰ ਬੱਧਾ, ਭੱਜਾ ਫਿਰੇ ਵਾਹੋ ਦਾਹੀਆ। ਜਨ ਭਗਤਾਂ ਦੇਵੇ ਧੁਰ ਦਾ ਸੱਦਾ, ਨਾਮ ਸੰਦੇਸਾ ਇਕ ਸੁਣਾਈਆ। ਦੂਰ ਕਰਾਏ ਲੋਕ ਲੱਜਾ, ਪੜਦਾ ਦੂਈ ਦਵੈਤ ਚੁਕਾਈਆ। ਘਰ ਮੰਦਰ ਅੰਦਰ ਕਾਇਆ ਕਾਅਬੇ ਕਰਾਏ ਸਾਚਾ ਹੱਜਾ, ਹਜ਼ਰਤ ਇਕੋ ਨਜ਼ਰੀ ਆਈਆ। ਏਥੇ ਓਥੇ ਦੋ ਜਹਾਨ ਜਿਸ ਪੜਦਾ ਕੱਜਾ, ਸੋ ਬੇਪਰਵਾਹ ਫੇਰਾ ਪਾਈਆ। ਸਚ ਪ੍ਰੀਤੀ ਅੰਤਰ ਮਧਾ, ਮਧ ਰਸ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਆਪ ਸਮਝਾਈਆ। ਜਨ ਭਗਤ ਸਮਝਾਏ ਪਾਰਬ੍ਰਹਮ, ਪ੍ਰਭ ਵੱਡਾ ਵਡ ਵਡਿਆਈਆ। ਨਿਹਕਰਮੀ ਜਾਣੇ ਆਪਣਾ ਕਰਮ, ਕਰਮ ਕਾਂਡ ਡੇਰਾ ਢਾਹੀਆ। ਭਾਂਡਾ ਭੰਨਾਏ ਭੌ ਭਰਮ, ਭੇਵ ਅਭੇਦ ਖੁਲ੍ਹਾਈਆ। ਲੇਖਾ ਚੁਕਾਏ ਵਰਨ ਬਰਨ, ਜ਼ਾਤ ਪਾਤ ਡੇਰਾ ਢਾਹੀਆ। ਸਚ ਰਖਾਏ ਇਕੋ ਸਰਨ, ਊਚ ਨੀਚ ਮਾਣ ਦਵਾਈਆ। ਭਗਤ ਭਗਵਾਨ ਢੋਲਾ ਇਕੋ ਪੜ੍ਹਨ, ਸੋਹੰ ਸੱਚਾ ਰਾਗ ਅਲਾਈਆ। ਇਕ ਦੂਜੇ ਦੇ ਅੰਦਰ ਵੜਨ, ਆਉਦਾ ਜਾਂਦਾ ਨਜ਼ਰ ਕੋਇ ਨਾ ਆਈਆ। ਜੀਵਦਿਆਂ ਜਗ ਜਨ ਭਗਤ ਮਰਨ, ਮਰਿਆਂ ਸਚਖੰਡ ਸੋਭਾ ਪਾਈਆ। ਅਧਵਿਚਕਾਰ ਕਿਤੇ ਨਾ ਅੜਨ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਮੇਲ ਮਿਲਾਈਆ। ਜਨ ਭਗਤਾਂ ਕਰੇ ਮੇਲ ਮਿਲਾਵਾ ਆਪ, ਪ੍ਰਭ ਆਪਣੇ ਰੰਗ ਰੰਗਾਈਆ। ਕੋਟ ਜਨਮ ਉਤਾਰ ਪਾਪ, ਦੁਰਮਤ ਮੈਲ ਧਵਾਈਆ। ਕਾਇਆ ਮਾਟੀ ਵੇਖ ਖ਼ਾਕ, ਪੰਜ ਤਤ ਲੇਖਾ ਜਾਣੇ ਥਾਉਂ ਥਾਈਂਆ । ਤ੍ਰੈਗੁਣ ਮਾਇਆ ਕਰ ਪਾਕ, ਪਤਤ ਪੁਨੀਤ ਰੂਪ ਵਟਾਈਆ। ਸ਼ਬਦ ਅਗੰਮੀ ਦੇ ਦਾਤ, ਘਰ ਭੰਡਾਰਾ ਦਏ ਵਖਾਈਆ। ਚਰਨ ਕਵਲ ਸੱਚਾ ਨਾਤ, ਪੁਰਖ ਬਿਧਾਤਾ ਆਪ ਜੁੜਾਈਆ। ਕਲਜੁਗ ਮੇਟ ਅੰਧਰੀ ਰਾਤ, ਸਤਿਜੁਗ ਸੱਚਾ
ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਆਪਣੀ ਗੰਢ ਪਵਾਈਆ। ਜਨ ਭਗਤਾਂ ਪਾਏ ਨਾਮ ਗੰਢ, ਗੰਢਣਹਾਰ ਹਰਿ ਅਖਵਾਇੰਦਾ। ਅੰਦਰ ਵੜ ਕੇ ਪਾਏ ਠੰਡ, ਬਾਹਰੋਂ ਨਜ਼ਰ ਕਿਸੇ ਨਾ ਆਇੰਦਾ। ਦੀਨ ਦਿਆਲ ਸਾਹਿਬ ਬਖ਼ਸ਼ੰਦ, ਬਖ਼ਸ਼ਸ਼ ਆਪਣੀ ਆਪ ਕਰਾਇੰਦਾ। ਗੁਰਮੁਖ ਗੁਰਸਿਖ ਰਸਨਾ ਜਿਹਵਾ ਬੱਤੀ ਦੰਦ ਕੋਈ ਨਾ ਲਾਏ ਗੰਦ, ਸੋਹੰ ਢੋਲਾ ਧੁਰ ਦਾ ਬੋਲਾ ਆਤਮ ਮੌਲਾ ਆਪ ਜਣਾਇੰਦਾ। ਸ਼ਬਦ ਵਿਚੋਲਾ ਚੁਕਾ ਪੜਦਾ ਉਹਲਾ ਉਲਟਾ ਨਾਭ ਕੌਲਾ, ਅੰਮ੍ਰਿਤ ਝਿਰਨਾ ਇਕ ਝਿਰਾਇੰਦਾ। ਧੁਰਦਰਗਾਹੀ ਬਣ ਕੇ ਤੋਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪ ਜਗਾਇੰਦਾ। ਜਨ ਭਗਤਾਂ ਖੋਲ੍ਹੇ ਆਪ ਜਾਗ, ਜੁਗਤੀ ਆਪਣੇ ਹੱਥ ਰਖਾਈਆ। ਦੀਪਕ ਜੋਤ ਜਗਾਏ ਚਿਰਾਗ, ਅਗਿਆਨ ਅੰਧੇਰ ਮਿਟਾਇੰਦਾ। ਕਾਇਆ ਅੰਦਰ ਲਾਏ ਭਾਗ, ਘਰ ਮੰਦਰ ਕਰ ਰੁਸ਼ਨਾਈਆ । ਫੜ ਫੜ ਹੰਸ ਬਣਾਏ ਕਾਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਆਤਮ ਪਰਮਾਤਮ ਰਚ ਰਚ ਕਾਜ, ਘਰ ਮੇਲਾ ਸਹਿਜ ਸੁਭਾਈਆ। ਸੁਰਤ ਸਵਾਣੀ ਦੇਵੇ ਦਾਜ, ਸ਼ਬਦ ਭੰਡਾਰ ਝੋਲੀ ਪਾਈਆ। ਸਤਿਗੁਰ ਤੇਰਾ ਚਲਾਏ ਇਕ ਰਿਵਾਜ, ਚਾਰ ਵਰਨਾਂ ਇਕ ਸਰਨਾਈਆ। ਮੁੱਲਾਂ ਸ਼ੇਖ਼ ਮਸਾਇਕ ਪੰਡਤ ਗਿਆਨੀ ਧਿਆਨੀ ਹਰਿ ਕੇ ਨਾਮ ਦਾ ਲਏ ਨਾ ਕੋਈ ਵਿਆਜ, ਸੌਦੇ ਹੱਟ ਨਾ ਕੋਇ ਵਿਕਾਈਆ। ਕਿਰਪਾ ਕਰੇ ਆਪ ਮਹਾਰਾਜ, ਮੁਹੱਬਤ ਆਪਣੇ ਨਾਲ ਰਖਾਈਆ। ਸੋਵਤ ਜਾਗਤ ਮਾਰ ਆਵਾਜ਼, ਧੁਰ ਸੰਦੇਸਾ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਚ ਕੇ ਕਾਜ, ਆਪਣਾ ਬੰਧਨ ਦੇਵੇ ਪਾਈਆ । ਜਨ ਭਗਤਾਂ ਬੰਧਨ ਪਾਏ ਡੋਰ, ਨਾਮ ਤੰਦਨ ਹੱਥ ਉਠਾਈਆ। ਅੰਦਰ ਵੜ ਅੰਧੇਰੇ ਘੋਰ ਸਤਿਗੁਰ ਪੂਰਾ ਵੇਖ ਵਖਾਈਆ। ਸ਼ਬਦ ਸੁਆਮੀ ਬੰਨ੍ਹੇ ਪੰਜੇ ਚੋਰ, ਚੋਰੀ ਯਾਰੀ ਠੱਗੀ ਗੁਰਮੁਖ ਤੇਰੇ ਅੰਦਰ ਕਰਨ ਕੋਇ ਨਾ ਆਈਆ। ਬੇਪਰਵਾਹ ਵੇਖੇ ਕਰ ਕੇ ਗ਼ੌਰ, ਗਹਿਰ ਗੰਭੀਰ ਧਿਆਨ ਲਗਾਈਆ। ਕੂੜੀ ਕਿਰਿਆ ਕੱਢੇ ਖੋਟ, ਖੋਟੀ ਵਾਸਨਾ ਦਏ ਮੁਕਾਈਆ। ਨਾਮ ਨਗਾਰੇ ਲਾ ਚੋਟ, ਚੋਟੀ ਆਪਣੀ ਲਏ ਚੜ੍ਹਾਈਆ। ਕਰ ਪਰਕਾਸ਼ ਨਿਰਮਲ ਜੋਤ, ਘਰ ਦੀਪਕ ਦਏ ਟਿਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਹੋਵੇ ਮੋਹਤ, ਮੁਹੱਬਤ ਇਕੋ ਘਰ ਵਖਾਈਆ। ਸ੍ਰਿਸ਼ਟ ਸਬਾਈ ਸਭ ਨੂੰ ਦਿਸੇ ਖ਼ਾਮੋਸ਼, ਜਨ ਭਗਤਾਂ ਮਿਲ ਮਿਲ ਜੁਗ ਜੁਗ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸੱਜਣ ਲਏ ਤਰਾਈਆ। ਹਰਿਜਨ ਤਾਰੇ ਠਾਕਰ ਸੁਆਮੀ, ਸਾਹਿਬ ਸਤਿਗੁਰ ਵਡ ਵਡਿਆਈਆ। ਪਰਮ ਪੁਰਖ ਪ੍ਰਭ ਅੰਤਰਜਾਮੀ, ਅੰਤਰ ਆਤਮ ਵੇਖ ਵਖਾਈਆ। ਲਹਿਣਾ ਦੇਣਾ ਚੁਕਾ ਚਾਰੇ ਖਾਣੀ, ਚਾਰੇ ਬਾਣੀ ਪੰਧ ਮੁਕਾਈਆ। ਏਕਾ ਦੇਵੇ ਪਦ ਨਿਰਬਾਣੀ, ਨਿਰਬਾਣ ਪਦ ਆਪ ਸਮਝਾਈਆ। ਧਰਮ ਦੁਆਰ ਸਚ ਨਿਸ਼ਾਨੀ, ਹਰਿ ਕਰਤਾ ਆਪ ਦਰਸਾਈਆ। ਜਨ ਭਗਤਾਂ ਜਾਏ ਵਿਟੁਹ ਕੁਰਬਾਨੀ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਵੱਡ ਵੱਡੇ ਤੇਰੀ ਮਿਹਰਵਾਨੀ, ਮਿਹਰਵਾਨ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਲੇਖਾ ਪੂਰ ਕਰਾਈਆ। ਜਨ ਭਗਤਾਂ ਲੇਖਾ ਕਰੇ ਪੂਰਾ, ਪ੍ਰਭ ਪੂਰ ਰਿਹਾ ਸਰਬ ਠਾਈਂਆ। ਗੁਰਮੁਖ ਤੇਰਾ ਲਹਿਣਾ ਨਾ ਰਹੇ ਅਧੂਰਾ, ਹੱਦ ਹਦੂਦ ਆਪਣੀ ਪਾਰ ਕਰਾਈਆ। ਦਰਗਹਿ ਸਾਚੀ ਕਰੇ ਮਨਜ਼ੂਰਾ, ਮਨਜ਼ੂਰੀ ਇਕੋ
ਵਾਰ ਸੁਣਾਈਆ । ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਰੰਗ ਚਾੜ੍ਹੇ ਗੂੜ੍ਹਾ, ਉਤਰ ਕਦੇ ਨਾ ਜਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਜੋ ਜਨ ਆਏ ਸਰਨਾਈਆ। ਜਿਨ੍ਹਾਂ ਲਾਏ ਮਸਤਕ ਧੂੜਾ, ਤਿਨ੍ਹਾਂ ਦੁਰਮਤ ਮੈਲ ਧਵਾਈਆ। ਆਤਮ ਦੇਵੇ ਸਤਿ ਸਰੂਰਾ, ਸੁਰਤੀ ਸ਼ਬਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਰਨ ਇਕ ਰਖਾਈਆ। ਸਾਚੀ ਸਰਨ ਭਗਤ ਭਗਵੰਤ, ਹਰਿ ਕਰਤਾ ਆਪ ਜਣਾਈਆ। ਮੇਲ ਮਿਲਾਵਾ ਨਾਰ ਕੰਤ, ਘਰ ਵੱਜੇ ਨਾਮ ਵਧਾਈਆ। ਲੇਖਾ ਮੁੱਕੇ ਵਿਚ ਜੀਵ ਜੰਤ, ਦਰਗਹਿ ਸਾਚੀ ਸੋਭਾ ਪਾਈਆ। ਜੋਤ ਮਿਲਾਵਾ ਜੋਤੀ ਅੰਤ, ਜੋਤੀ ਜੋਤ ਵਿਚ ਸਮਾਈਆ। ਹਰਿ ਭਗਤ ਤੇਰਾ ਨਿਰਾਲਾ ਪੰਥ, ਮਾਰਗ ਸਮਝ ਕਿਸੇ ਨਾ ਆਈਆ। ਤੇਰੀ ਮਹਿੰਮਾ ਅੰਦਰ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਿਖੇ ਗ੍ਰੰਥ, ਅੱਖਰ ਅੱਖਰ ਜੋੜ ਜੁੜਾਈਆ। ਤੇਰੇ ਨਾਮ ਦਾ ਜੀਵ ਜੰਤ ਵਜਾਉਦੇ ਸੰਖ, ਵੇਲੇ ਸੰਧਿਆ ਧੁਨ ਉਪਜਾਈਆ। ਤੇਰਾ ਮੇਲਾ ਅੰਤ ਸ੍ਰੀ ਭਗਵੰਤ, ਭਗਵਨ ਆਪਣੀ ਗੋਦ ਉਠਾਈਆ। ਸਚਖੰਡ ਦੁਆਰ ਬਣਾ ਤੇਰੀ ਬਣਤ, ਚਰਨ ਕਵਲ ਦਏ ਸਰਨਾਈਆ। ਖਹਿੜਾ ਛੱਡ ਦੇ ਬਹਿਸ਼ਤ ਜੰਨਤ, ਗੁਰਮੁਖ ਤੇਰੇ ਕੰਮ ਕਿਸੇ ਨਾ ਆਈਆ। ਓਸ ਦੁਆਰ ਦਰ ਜਾ ਕਰ ਕਰ ਮਿੰਨਤ, ਜਿਸ ਮਿਲਿਆਂ ਆਦਿ ਜੁਗਾਦਿ ਜੁਗ ਚੌਕੜੀ ਤੇਰੇ ਵੱਜੇ ਨਾਮ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਵੈਰ ਪੁਰਖ ਅਕਾਲ ਖੇਲ ਕਰੇ ਬੇਅੰਤ, ਬੇਵਫ਼ਾ ਰੂਪ ਨਾ ਕੋਇ ਵਖਾਈਆ।
੧੧ ਮੱਘਰ ੨੦੨੦ ਬਿਕ੍ਰਮੀ ਅਜੀਤ ਸਿੰਘ ਦੇ ਗ੍ਰਹਿ ਪਿੰਡ ਕੱਤੋਵਾਲ
ਸਤਿ ਕਹੇ ਮੈਂ ਵੇਖਿਆ ਸਤਿ, ਸਤਿ ਤੇਰੀ ਸਰਨਾਈਆ। ਸਤਿ ਕਹੇ ਮੈਂ ਵੇਖਿਆ ਤੱਤ, ਤਤਵ ਤੇਰੀ ਵਡਿਆਈਆ। ਸਤਿ ਕਹੇ ਮੈਂ ਵੇਖਿਆ ਪਤ, ਕਮਲਾਪਤ ਪ੍ਰਭ ਇਕੋ ਨਜ਼ਰੀ ਆਈਆ। ਸਤਿ ਕਹੇ ਮੈਂ ਵੇਖਿਆ ਰਸ, ਤੇਰਾ ਅੰਮ੍ਰਿਤ ਧੁਰ ਦੀ ਧਾਰ ਬੇਪਰਵਾਹੀਆ। ਸਤਿ ਕਹੇ ਮੈਂ ਵੇਖਿਆ ਪੁਰਖ ਸਮਰਥ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਤਿ ਕਹੇ ਮੈਂ ਘਰ ਗਿਆ ਵਸ, ਗ੍ਰਹਿ ਮੰਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਆਪਣਾ ਰੰਗ ਰੰਗਾਈਆ। ਸਤਿ ਕਹੇ ਮੇਰਾ ਸਤਿਗੁਰ ਸਤਿ, ਸੋ ਪੁਰਖ ਨਿਰੰਜਣ ਨਜ਼ਰੀ ਆਈਆ। ਆਦਿ ਜੁਗਾਦਿ ਦੇਵੇ ਧੁਰ ਦੀ ਮਤ, ਪਾਰਬ੍ਰਹਮ ਬ੍ਰਹਮ ਸਮਝਾਈਆ । ਜਨ ਭਗਤਾਂ ਅੰਦਰ ਜਾਏ ਵਸ, ਸਚ ਸਿੰਘਾਸਣ ਡੇਰਾ ਲਾਈਆ। ਜਨਮ ਜਨਮ ਦੀ ਪੂਰੀ ਆਸ, ਆਸਾਵੰਦ ਆਪ ਕਰਾਈਆ। ਨਿਰਗੁਣ ਸਰਗੁਣ ਬਣ ਕੇ ਦਾਸੀ ਦਾਸ, ਗ੍ਰਹਿ ਸੇਵਕ ਸੇਵਾ ਸਚ ਕਮਾਈਆ। ਸਾਚੀ ਦੇਵੇ ਨਾਮ ਰਾਸ, ਵਸਤ ਭੰਡਾਰਾ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਆਪਣਾ ਵਿਚ ਟਿਕਾਈਆ। ਸਤਿ ਕਹੇ ਮੈਂ ਵੇਖਿਆ ਜੋਗ, ਹਰਿ ਚਰਨ ਮਿਲੇ ਵਡਿਆਈਆ। ਸਤਿ ਕਹੇ ਮੈਂ ਵੇਖਿਆ ਭੋਗ, ਪ੍ਰਭ ਅੰਤਰ ਸਹਿਜ ਮਿਲਾਈਆ। ਸਤਿ ਕਹੇ ਮੇਰਾ ਹੋਇਆ ਸੰਜੋਗ, ਹਰਿ ਕਰਤਾ ਜੋੜ ਜੁੜਾਈਆ। ਸਤਿ ਕਹੇ ਮੇਰਾ ਵਸਿਆ ਕੋਟ, ਘਰ ਮੰਦਰ ਸੋਭਾ ਪਾਈਆ। ਸਤਿ ਕਹੇ ਘਰ ਜਗੀ ਜੋਤ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਸਤਿ ਕਹੇ ਮੈਂ ਹੋਇਆ ਮੋਹਤ, ਜਨ ਭਗਤਾਂ ਪ੍ਰੇਮ ਵਧਾਈਆ। ਸਤਿ ਕਹੇ
ਮੈਂ ਸੁਣਿਆ ਸਲੋਕ, ਸੋਹੰ ਢੋਲਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਇਕੋ ਨਾਮ ਜਣਾਈਆ। ਸਤਿ ਕਹੇ ਮੈਂ ਜਾਣਿਆ ਸਤਿ ਸੁਆਮੀ, ਸਤਿ ਦਰਸ਼ਨ ਨਜ਼ਰੀ ਆਈਆ। ਜਨ ਭਗਤਾਂ ਦੇਵੇ ਇਕ ਨਿਸ਼ਾਨੀ, ਨਾਮ ਨਿਸ਼ਾਨਾ ਹੱਥ ਫੜਾਈਆ। ਆਵਣ ਜਾਵਣ ਲੱਖ ਚੁਰਾਸੀ ਚੁਕਾਏ ਕਾਣੀ, ਚਾਰੇ ਖਾਣੀ ਪੰਧ ਮੁਕਾਈਆ। ਮੰਦਰ ਵਖਾਏ ਇਕ ਲਾਸਾਨੀ, ਉਚ ਅਟੱਲ ਨਜ਼ਰੀ ਆਈਆ। ਦਰ ਦੁਆਰ ਦੇਵੇ ਮਾਣੀ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਸਤਿ ਪ੍ਰਭ ਪ੍ਰਭ ਦੀ ਸਤਿ ਕਹਾਣੀ, ਸਤਿ ਨਾਮ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਆਪਣਾ ਰੂਪ ਵਖਾਈਆ। ਸਤਿ ਕਹੇ ਮੈਂ ਸਤਿ ਜਾਤਾ, ਸ੍ਰੀ ਭਗਵਾਨ ਇਕੋ ਨਜ਼ਰੀ ਆਈਆ। ਸਰਬ ਜੀਆਂ ਦਿਸੇ ਪਿਤ ਮਾਤਾ, ਲੱਖ ਚੁਰਾਸੀ ਗੋਦ ਸੁਹਾਈਆ। ਸਚ ਸੁਚ ਦੇਵੇ ਦਾਤਾ, ਦਾਤਾ ਦਾਨੀ ਦਇਆ ਕਮਾਈਆ। ਆਤਮ ਪਰਮਾਤਮ ਪੜ੍ਹਾਏ ਗਾਥਾ, ਅੱਖਰ ਵੱਖਰ ਆਪ ਜਣਾਈਆ। ਆਪਣੀ ਰੱਖੇ ਉਤਮ ਜ਼ਾਤਾ, ਵਰਨ ਗੋਤ ਨਾ ਕੋਇ ਰਖਾਈਆ। ਬੈਠਾ ਰਹੇ ਇਕ ਇਕਾਂਤਾ, ਘਰ ਸੱਚੇ ਡੇਰਾ ਲਾਈਆ। ਸਤਿ ਕਹੇ ਮੈਂ ਸਤਿ ਪਛਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਇਕੋ ਬੂਝ ਬੁਝਾਈਆ। ਸਤਿ ਵੇਖਿਆ ਘਰ ਭਗਤ, ਜਿਸ ਗ੍ਰਹਿ ਆਪਣਾ ਡੇਰਾ ਲਾਈਆ। ਭਰਮੇ ਭੁੱਲਾ ਜੀਵ ਜਗਤ, ਜੁਗਤ ਹੱਥ ਕਿਸੇ ਨਾ ਆਈਆ। ਲੱਭਦੇ ਫਿਰਦੇ ਮਰਨੀ ਮੁਕਤ, ਮਰਿਆਂ ਮੁਕਤ ਨਾ ਪਾਰ ਕਰਾਈਆ। ਸਾਹਿਬ ਸਤਿਗੁਰ ਹੋ ਦਿਆਲ ਜਨ ਭਗਤਾਂ ਕਿਰਪਾ ਕਰੇ ਮੁਫ਼ਤ, ਮੁਫ਼ਲਸ ਆਪਣੇ ਗਲੇ ਲਗਾਈਆ। ਲੱਖ ਚੁਰਾਸੀ ਆਪਣੀ ਕਰਨੀ ਰਹੇ ਭੁਗਤ, ਫਾਸੀ ਜਮ ਨਾ ਕੋਇ ਕਟਾਈਆ। ਨਜ਼ਰ ਨਾ ਆਏ ਅਕਾਲ ਮੂਰਤ, ਮੂਰਤੀ ਸਚ ਨਾ ਕੋਇ ਦਰਸਾਈਆ। ਸੁਣੇ ਨਾਦ ਨਾ ਕੋਈ ਤੂਰਤ, ਧੁਨ ਵੱਜੇ ਨਾ ਕੋਇ ਸ਼ਨਵਾਈਆ। ਬੁਧੀ ਹੋਈ ਮੂਰਖ ਮੂੜ੍ਹਤ, ਸਤਿ ਚਲੇ ਨਾ ਕੋਇ ਚਤੁਰਾਈਆ। ਅਬਿਨਾਸ਼ੀ ਕਰਤਾ ਜਨ ਭਗਤਾਂ ਆਸਾ ਪੂਰਤ, ਤ੍ਰਿਸਨਾ ਕੂੜੀ ਮੇਟ ਮਿਟਾਈਆ। ਚੋਲੀ ਚਾੜ੍ਹੇ ਰੰਗ ਗੂੜ੍ਹਤ, ਲਾਲ ਗੁਲਾਲਾ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਇਕੋ ਘਰ ਸਮਝਾਈਆ। ਸਤਿ ਕਹੇ ਮੈਂ ਵੇਖ ਬ੍ਰਹਿਮਾਦ, ਬ੍ਰਹਮ ਵਿਸ਼ਨ ਧਿਆਨ ਲਗਾਈਆ। ਸ਼ੰਕਰ ਕਰੇ ਤੇਰੀ ਯਾਦ, ਅੰਦਰ ਵੜ ਧਿਆਨ ਲਗਾਈਆ। ਗੁਰ ਅਵਤਾਰ ਕਰਨ ਫ਼ਰਿਆਦ, ਪੀਰ ਪੈਗ਼ੰਬਰ ਹਾਲ ਸੁਣਾਈਆ। ਲੋਕਮਾਤ ਬਿਨ ਤੇਰੇ ਸਤਿ ਹੋਇਆ ਬਰਬਾਦ, ਉਜੜਿਆ ਖੇੜਾ ਨਾ ਕੋਇ ਵਸਾਈਆ। ਤੇਰੇ ਅੰਤਰ ਨਾ ਕੋਇ ਵਿਸਮਾਦ, ਬਿਸਮਲ ਰੂਪ ਨਾ ਕੋਇ ਵਟਾਈਆ। ਜਗਤ ਵਾਸਨਾ ਸਾਰੇ ਰਹੇ ਭਾਜ, ਭੱਜਿਆਂ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਤਿ ਤੇਰਾ ਰੂਪ ਨਜ਼ਰੀ ਆਈਆ। ਸਤਿ ਕਹੇ ਮੈਂ ਵੇਖਿਆ ਖੇੜਾ, ਸਚ ਰੰਗ ਨਾ ਕੋਇ ਰੰਗਾਈਆ। ਚਾਰ ਵਰਨ ਪਿਆ ਝੇੜਾ, ਝਗੜਾ ਸਕੇ ਨਾ ਕੋਇ ਚੁਕਾਈਆ। ਡੁੱਬਦੇ ਸਾਰ ਕੋਈ ਨਾ ਤਾਰੇ ਬੇੜਾ, ਕਿਨਾਰਾ ਪਾਰ ਨਾ ਕੋਇ ਵਖਾਈਆ। ਆਵਣ ਜਾਵਣ ਕਟੇ ਕੋਈ ਨਾ ਗੇੜਾ, ਫਾਂਦਨ ਫੰਦ ਨਾ ਕੋਇ ਕਟਾਈਆ। ਕਲਜੁਗ ਜੀਵ ਕਰਨ ਮੇਰਾ ਮੇਰਾ, ਤੇਰੀ ਸਮਝ ਕਿਸੇ ਨਾ ਆਈਆ। ਸੋ ਪੁਰਖ ਨਿਰੰਜਣ ਉਚੇ ਟਿੱਲੇ ਚੜ੍ਹ ਕੇ ਵੇਖੇਂ ਕਰਕੇ ਵੱਡਾ ਜੇਰਾ, ਆਪ ਆਪਣਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਤਿ ਸਚ ਸੰਤਾਂ ਝੋਲੀ ਪਾਈਆ। ਸਤਿ ਕਹੇ ਮੈਂ ਭਗਤਾਂ ਜੋਗਾ, ਦਰ ਤੇਰੇ ਮੰਗ ਮੰਗਾਈਆ। ਉਚੀ ਕੂਕ
ਦੇਵਾਂ ਹੋਕਾ, ਦਰ ਤੇਰੇ ਅਲਖ ਜਗਾਈਆ। ਨਾਤਾ ਤੁੱਟੇ ਲੋਕ ਪਰਲੋਕਾ, ਜਗਤ ਜਹਾਨ ਨਾ ਕੋਇ ਵਖਾਈਆ। ਜੋ ਤੇਰਾ ਨਾਮ ਗਾਵਣ ਸਚ ਸਲੋਕਾ, ਤਿਨ੍ਹਾਂ ਨਾਤਾ ਦੇਣਾ ਮਿਲਾਈਆ। ਤੇਰੇ ਮਿਲਣ ਦਾ ਮਾਨਸ ਮਾਨੁਖ ਮਾਨਵ ਜਨਮ ਇਕੋ ਮੌਕਾ, ਵੇਲਾ ਗਿਆ ਹੱਥ ਨਾ ਆਈਆ। ਮੇਰੇ ਨਾਲ ਨਾ ਕਰੀਂ ਧੋਖਾ, ਧੁਰ ਦਾਤੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਸਦ ਤੇਰਾ ਰਾਹ ਤਕਾਈਆ। ਸਤਿ ਕਹੇ ਪ੍ਰਭ ਕਰ ਮਿਹਰ, ਮਿਹਰ ਨਜ਼ਰ ਉਠਾਈਆ। ਤੂੰ ਗੁਰੂ ਮੈਂ ਤੇਰਾ ਚੇਰ, ਬਣ ਚੇਲਾ ਸੇਵ ਕਮਾਈਆ । ਦੂਰ ਦੁਰਾਡੇ ਨਾ ਕਰਨੀ ਦੇਰ, ਨੇਰਨ ਨੇਰਾ ਨਜ਼ਰੀ ਆਈਆ। ਨਵ ਨੌ ਚਾਰ ਪਿਛੋਂ ਆਇਆ ਤੇਰਾ ਗੇੜ, ਗੇੜੇ ਗਿੜਦੀ ਵੇਖੀ ਸਰਬ ਲੋਕਾਈਆ। ਹਰਿ ਭਗਤ ਸੁਹੇਲੇ ਸਾਚੇ ਮੇਲ, ਮਿਲਣੀ ਆਪਣੇ ਨਾਉਂ ਕਰਾਈਆ। ਮੈਂ ਖ਼ੁਸ਼ੀਆਂ ਨਾਲ ਚੜ੍ਹਾਵਾਂ ਤੇਲ, ਗੀਤ ਸੁਹਾਗੀ ਤੇਰਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪੜਦਾ ਦੇ ਚੁਕਾਈਆ। ਸਤਿ ਕਹੇ ਮੇਰਾ ਇਕੋ ਦਾਅਵਾ, ਪ੍ਰਭ ਤੇਰੀ ਓਟ ਤਕਾਈਆ। ਜਨ ਭਗਤਾਂ ਹੋਵੇ ਸਚ ਮਿਲਾਵਾ, ਮਿਲਣੀ ਹਰਿ ਜਗਦੀਸ ਕਰਾਈਆ। ਹੰਸ ਰੂਪ ਵੇਖਾਂ ਕਾਂਵਾਂ, ਕਾਗ ਨਜ਼ਰ ਕੋਇ ਨਾ ਆਈਆ। ਤਿਨ੍ਹ ਬਲਹਾਰੀ ਸਦਕੇ ਜਾਵਾਂ, ਜੋ ਪ੍ਰਭ ਤੇਰਾ ਨਾਮ ਧਿਆਈਆ। ਧੰਨ ਜਣੇਂਦੀਆਂ ਹੋਵਣ ਮਾਂਵਾਂ, ਸਫ਼ਲ ਕੁੱਖ ਕੁਖੜੀ ਭਾਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਮੇਰੀ ਆਸਾ ਪੂਰ ਕਰਾਈਆ। ਸਤਿ ਕਹੇ ਮੇਰਾ ਨਾਤਾ ਜੋੜ, ਪਾਰਬ੍ਰਹਮ ਤੇਰੀ ਸਰਨਾਈਆ। ਜਨ ਭਗਤਾਂ ਪਈ ਮੈਨੂੰ ਲੋੜ, ਨਾਤਾ ਤੁੱਟਿਆ ਸਰਬ ਲੋਕਾਈਆ। ਦਰ ਆਇਆ ਨਾ ਦੇਵੀਂ ਹੋੜ, ਮਿਹਰਵਾਨ ਨਾ ਧੱਕਾ ਲਾਈਆ। ਖ਼ਾਲੀ ਹੱਥ ਕਿਛ ਨਹੀਂ ਕੋਲ, ਮਾਣ ਤਾਣ ਨਾ ਕੋਇ ਵਡਿਆਈਆ। ਤੇਰੇ ਨਾਮ ਦਾ ਵਜਾਵਾਂ ਇਕੋ ਢੋਲ, ਡੰਕਾ ਤੇਰਾ ਹੱਥ ਉਠਾਈਆ। ਬਿਨ ਭਗਤ ਕਿਸੇ ਨਾਲ ਨਾ ਸਕਾਂ ਬੋਲ, ਸਾਂਝ ਪਿਆਰ ਨਾ ਕੋਇ ਰਖਾਈਆ। ਅੰਤਮ ਆਇਆ ਤੇਰੇ ਕੋਲ, ਡਰਦਾ ਡਰਦਾ ਪੰਧ ਮੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਲਾਈਆ। ਸਤਿ ਕਹੇ ਮੈਂ ਤੇਰਾ ਸੁੱਤ, ਸੁੱਤ ਅਪਰਾਧੀ ਨਜ਼ਰ ਕੋਇ ਨਾ ਆਈਆ। ਨਾ ਕਾਇਆ ਨਾ ਕੋਈ ਬੁੱਤ, ਬੁੱਤਖ਼ਾਨੇ ਡੇਰਾ ਨਾ ਕੋਇ ਵਖਾਈਆ। ਨਾ ਬਹਾਰ ਨਾ ਕੋਈ ਰੁੱਤ, ਪੱਤ ਡਾਲੀ ਨਾ ਕੋਇ ਮਹਿਕਾਈਆ। ਨਾ ਗ਼ਮੀ ਨਾ ਹੋਵਾਂ ਖ਼ੁਸ਼, ਸਦ ਤੇਰੇ ਰੰਗ ਸਮਾਈਆ। ਇਕੋ ਭੇਵ ਰਿਹਾ ਪੁੱਛ, ਦੋਏ ਜੋੜ ਸੀਸ ਨਿਵਾਈਆ। ਕਵਣ ਵੇਲਾ ਪ੍ਰਭ ਗੋਦੀ ਲਵੇਂ ਚੁੱਕ, ਫੜ ਬਾਂਹੋਂ ਗਲੇ ਲਗਾਈਆ। ਕਲਜੁਗ ਵਿਚ ਮੈਨੂੰ ਤੇਰੇ ਮਿਲਣ ਦੀ ਰਹੀ ਭੁੱਖ, ਫੜ ਬਾਂਹੋਂ ਨਾ ਕੋਇ ਮਿਲਾਈਆ। ਜਿਧਰ ਵੇਖਾਂ ਦਿਸੇ ਦੁੱਖ, ਸਾਧ ਸੰਤ ਰਹੇ ਕੁਰਲਾਈਆ। ਆਪਣਾ ਬਲ ਧਾਰ ਕੇ ਆਇਆ ਉਠ, ਨਾਤਾ ਤੋੜ ਜਗਤ ਲੋਕਾਈਆ। ਮੈਂ ਵੇਖਿਆ ਪ੍ਰਭ ਭਗਤਾਂ ਉਤੇ ਰਿਹਾ ਤੁਠ, ਦੀਨ ਦਿਆਲ ਦਇਆ ਕਮਾਈਆ। ਜੇ ਦਾਤ ਦੇਵੇ ਮੈਨੂੰ ਕੁਛ, ਮੇਰੀ ਕਿਸਮਤ ਦਏ ਬਦਲਾਈਆ। ਮੈਂ ਭਗਤਾਂ ਨਾਲ ਮਿਲ ਕੇ ਹੋ ਜਾਵਾਂ ਚੁੱਪ, ਉਚੀ ਕੂਕ ਨਾ ਕੋਇ ਜਣਾਈਆ। ਜੁਗ ਵਿਛੜੇ ਜੇ ਮੇਲੇ ਪੁਤ, ਕਿਉਂ ਪਿਤਾ ਮੋਹੇ ਭੁਲਾਈਆ। ਭਗਤਾਂ ਨਾਲ ਸੋਹੇ ਮੇਰੀ ਰੁੱਤ, ਤੇਰੀ ਫਲਵਾੜੀ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕੋ ਵਰ, ਸਦ ਤੇਰੇ ਰੰਗ ਸਮਾਈਆ। ਸਤਿ ਕਹੇ ਤੇਰਾ ਭਗਤ ਅਪਾਰ, ਅਪਰੰਪਰ ਤੇਰੀ ਵਡਿਆਈਆ। ਜਿਸ ਦਾ ਲੇਖ ਰਹੇ ਜੁਗ ਚਾਰ, ਜੁਗ ਚੌਕੜੀ ਮਿਲੇ ਵਡਿਆਈਆ।
ਜਿਸ ਦਾ ਲੇਖਾ ਲਿਖੇ ਸਿਰਣਹਾਰ, ਦੂਸਰ ਹੱਥ ਨਾ ਕਿਸੇ ਫੜਾਈਆ। ਮੈਂ ਵਾਰਨੇ ਜਾਵਾਂ ਬਲਹਾਰ, ਬਲਹਾਰੀ ਗੁਰ ਸਤਿਗੁਰ ਤੇਰੀ ਸਰਨਾਈਆ । ਕਰ ਕਿਰਪਾ ਮੋਹੇ ਤਾਰ, ਤਾਰਨਹਾਰ ਬੇਪਰਵਾਹੀਆ। ਮੈਂ ਘੋਲ ਘੁਮਾਈ ਆਪਾ ਦਿਤਾ ਵਾਰ, ਲੇਖਾ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਕਰ ਪਿਆਰ, ਸਚ ਇਸ਼ਾਰੇ ਨਾਲ ਜਣਾਈਆ। ਸਤਿ ਤੂੰ ਵਸਣਾ ਸਤਿ ਦੁਆਰ, ਸਤਿ ਦੁਆਰਾ ਭਗਤ ਰਹੇ ਬਣਾਈਆ। ਜਿਸ ਦੀ ਛੱਤੀ ਜੁਗ ਕਰਦੇ ਰਹੇ ਵਿਚਾਰ, ਵਿਚਰ ਸਕੇ ਕੋਇ ਨਾ ਰਾਈਆ। ਸੋ ਮੰਦਰ ਬਣਿਆ ਹਰਿ ਨਿਰੰਕਾਰ, ਨਿਰਗੁਣ ਬੈਠਾ ਆਸਣ ਲਾਈਆ। ਜਨ ਭਗਤਾਂ ਕਰੇ ਸਚ ਪਿਆਰ, ਸਤਿ ਤੇਰਾ ਦੇਵੇ ਜੋੜ ਜੁੜਾਈਆ। ਦੋਹਾਂ ਮਿਲ ਕੇ ਕਰਨਾ ਇਕ ਵਿਹਾਰ, ਵਿਵਹਾਰੀ ਆਪ ਜਣਾਈਆ। ਸਤਿ ਜੁਗ ਜੁਗ ਸਤਿ ਦੀ ਚਲੇ ਕਾਰ, ਹਰਿ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਲੇਖ ਜਾਣੇ ਧੁਰ ਦਰਬਾਰ।