੧੧ ਮੱਘਰ ੨੦੨੦ ਬਿਕ੍ਰਮੀ ਚਰਨ ਸਿੰਘ ਦੇ ਗ੍ਰਹਿ ਕੱਤੋਵਾਲ ਜ਼ਿਲਾ ਗੁਰਦਾਸਪੁਰ
ਸਤਿ ਦੇਵੇ ਪ੍ਰਭ ਏਕੋ ਦਾਨ, ਵਡ ਦਾਤਾ ਦਇਆ ਕਮਾਇੰਦਾ। ਭਗਤਾਂ ਨਾਲ ਕਰ ਪਰਵਾਨ, ਸਿਰ ਤੇਰੇ ਹੱਥ ਰਖਾਇੰਦਾ। ਜੁਗ ਚੌਕੜੀ ਸਾਧ ਸੰਤ ਤੈਨੂੰ ਲੱਭਦੇ ਬੀਆਬਾਨ, ਜੰਗਲ ਜੂਹ ਉਜਾੜ ਪਹਾੜ ਸਰਬ ਖੋਜ ਖੋਜਾਇੰਦਾ। ਮੰਦਰ ਮਸਜਦ ਸ਼ਿਵਦਵਾਲੇ ਮੱਠ ਤੇਰਾ ਲੱਭਦੇ ਫਿਰਨ ਨਿਸ਼ਾਨ, ਤੇਰਾ ਰੂਪ ਨਜ਼ਰ ਕਿਸੇ ਨਾ ਆਇੰਦਾ। ਰਸਨਾ ਜਿਹਵਾ ਬੱਤੀ ਦੰਦ ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਤੇਰਾ ਗਿਆਨ, ਤੇਰੀ ਸਮਝ ਕੋਇ ਨਾ ਪਾਇੰਦਾ। ਤੀਰਥ ਤਟ ਨਹਾ ਨਹਾ ਦੁਰਮਤ ਮੈਲ ਸਰਬ ਧਵਾਣ, ਤੇਰਾ ਸਤਿ ਰੰਗ ਨਾ ਕੋਇ ਰੰਗਾਇੰਦਾ। ਨੌ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਜੀਵ ਹੋਏ ਅਞਾਣ, ਬਾਲੀ ਬੁੱਧ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਵਸੇਰਾ ਇਕ ਘਰ, ਜਨ ਭਗਤ ਦੁਆਰੇ ਆਪ ਰਖਾਇੰਦਾ। ਸੁਣ ਸਤਿ ਪੁਰਖ ਸਮਰਥ ਦੱਸੇ, ਹਰਿ ਕਰਤਾ ਭੇਵ ਚੁਕਾਈਆ। ਜੁਗ ਚੌਕੜੀ ਤੈਨੂੰ ਲੱਭ ਲੱਭ ਥੱਕੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਪੀਰ ਪੈਗ਼ੰਬਰ ਕਹਿ ਕੇ ਗਏ ਏਕਾ ਮਦੀਨੇ ਮੱਕੇ, ਮੱਕਾ ਕਾਅਬਾ ਕਾਇਆ ਸਮਝ ਕੋਇ ਨਾ ਪਾਈਆ। ਪੰਡਤ ਪਾਂਧੇ ਪੜ੍ਹ ਪੜ੍ਹ ਥੱਕੇ, ਖੋਜਤ ਖੋਜਤ ਵੇਖ ਵਖਾਈਆ। ਜਗਤ ਜੀਵ ਤੇਰੇ ਬਣੇ ਨਾ ਮਾਤ ਸਕੇ, ਸੱਜਣ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਅੰਦਰ ਫਸੇ, ਸਤਿ ਰੰਗ ਨਾ ਕੋਇ ਰੰਗਾਈਆ। ਮਾਇਆ ਮਮਤਾ ਨਾਲ ਹੱਸੇ, ਹਸਤੀ ਆਪਣੀ ਸਮਝ ਸਕੇ ਕੋਈ ਨਾ ਰਾਈਆ। ਕਾਮ ਕਰੋਧ ਵਿਕਾਰੇ ਅੰਦਰ ਢੱਠੇ, ਬੰਕ ਸਕੇ ਨਾ ਕੋਇ ਬਣਾਈਆ। ਤ੍ਰੈਗੁਣ ਮਾਇਆ ਕੀਤੇ ਤੱਤੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ । ਤੇਰੇ ਨਾਲ ਕੋਈ ਨਾ ਵਸੇ, ਖੇੜਾ ਸਚ ਨਾ ਕੋਇ ਸੁਹਾਈਆ। ਕਰ ਕਿਰਪਾ ਪ੍ਰਭ ਭਗਤ ਤੇਰੇ ਨਾਲ ਕੀਤੇ ਕੱਠੇ, ਏਕਾ ਦੂਆ ਜੋੜ ਜੁੜਾਈਆ। ਦੋਵੇਂ ਬਣੇ ਪੁਰਖ ਅਕਾਲ ਦੇ ਬੱਚੇ, ਬਚਪਨ ਇਕੋ ਜੇਹਾ ਵਖਾਈਆ। ਸਚ ਦੁਆਰੇ ਕਦੇ ਨਾ ਰਹਿਣ ਕੱਚੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਆਸਾ ਤੇਰੀ ਝੋਲੀ ਪਾਈਆ। ਸਤਿ ਦੁਆਰੇ ਤੇਰਾ ਪਏ ਮੁਲ, ਹਰਿ ਕੀਮਤ ਆਪ ਚੁਕਾਈਆ।
ਭਗਤ ਪ੍ਰੀਤੀ ਜਾਣਾ ਘੁਲ, ਸਾਚੀ ਸਿਖਿਆ ਇਕ ਦ੍ਰਿੜਾਈਆ। ਧੁਰ ਦੇ ਕੰਡੇ ਜਾਣਾ ਤੁਲ, ਹਰਿ ਤੋਲਾ ਇਕੋ ਨਜ਼ਰੀ ਆਈਆ। ਕੂੜੀ ਕਿਰਿਆ ਵਿਚ ਨਾ ਜਾਣਾ ਰੁਲ, ਖ਼ਾਕੀ ਖ਼ਾਕ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਤਿ ਕਹੇ ਮੈਂ ਨਾ ਜਾਣਾ ਕਰਮ, ਪ੍ਰਭ ਮੇਰੀ ਸਾਰ ਮੋਹੇ ਨਾ ਆਈਆ। ਮੇਰਾ ਨਾਤਾ ਨਾਲ ਨਾ ਕਿਸੇ ਵਰਨ, ਬਰਨ ਗੰਢ ਨਾ ਕੋਇ ਪਵਾਈਆ। ਦੀਨ ਮਜ਼੍ਹਬ ਸਾਰੇ ਲੜਨ, ਲੋਕਮਾਤ ਪਈ ਲੜਾਈਆ। ਸਾਧ ਸੰਤ ਮੈਥੋਂ ਡਰਨ, ਬੈਠੇ ਮੁਖ ਛੁਪਾਈਆ। ਕਲਜੁਗ ਜੀਵ ਰਸਨਾ ਪੜ੍ਹਨ, ਅੰਦਰ ਡੇਰਾ ਨਾ ਕੋਇ ਲਗਾਈਆ। ਮੇਰੀ ਡੋਰੀ ਨਾ ਕੋਈ ਫੜਨ, ਪੱਲੂ ਗੰਢ ਨਾ ਕੋਇ ਬੰਧਾਈਆ। ਆਪਣੀ ਕਰਨੀ ਸਾਰੇ ਭਰਨ, ਕਰਤੇ ਤੇਰਾ ਨਾਉਂ ਭੁਲਾਈਆ। ਧੰਨ ਭਾਗ ਤੂੰ ਕਿਰਪਾ ਕਰ ਕੇ ਲਾਇਆ ਆਪਣੇ ਚਰਨ, ਹਰਿ ਦਿਤੀ ਮਾਣ ਵਡਿਆਈਆ। ਭਗਤ ਸੁਹੇਲੇ ਤੇਰੇ ਦਰ ਤੇ ਖੜਨ, ਦਰ ਸਾਚੇ ਸੋਭਾ ਪਾਈਆ। ਮਹੱਲ ਅਟੱਲ ਉਚ ਮਨਾਰੇ ਚੜ੍ਹਨ, ਸਚਖੰਡ ਜਾਵਣ ਚਾਈਂ ਚਾਈਂਆ। ਜੀਂਵਦਿਆਂ ਦਰ ਤੇਰੇ ਮਰਨ, ਮਰਿਆਂ ਮਰਨ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦਿਤਾ ਇਕ ਵਰ, ਮੇਰਾ ਲੇਖਾ ਲਿਆ ਲਗਾਈਆ। ਸੁਣ ਸਤਿ ਹਰਿ ਸਚ ਸੰਦੇਸਾ, ਸ੍ਰੀ ਭਗਵਾਨ ਆਪ ਜਣਾਈਆ। ਜੁਗ ਚੌਕੜੀ ਤੇਰਾ ਧੁਰ ਦਾ ਪੇਸ਼ਾ, ਕਰਨੀ ਕਰਤਾ ਇਕ ਵਖਾਈਆ। ਦੇਵੇ ਵਡਿਆਈ ਨਰ ਨਰੇਸ਼ਾ, ਨਰ ਨਰਾਇਣ ਰਿਹਾ ਸਮਝਾਈਆ। ਜਨ ਭਗਤਾਂ ਕਰਨਾ ਇਕੋ ਹੇਤਾ, ਪ੍ਰੇਮ ਪ੍ਰੀਤੀ ਜੋੜ ਜੁੜਾਈਆ। ਸਦੀ ਬੀਸਵੀਂ ਰੱਖਣਾ ਚੇਤਾ, ਚੇਤਨ ਤੇਰਾ ਰੂਪ ਕਰਾਈਆ। ਸ਼ਬਦ ਸੁਆਮੀ ਖੋਲ੍ਹੇ ਭੇਤਾ, ਅਨਭਵ ਆਪ ਦ੍ਰਿੜਾਈਆ। ਆਦਿ ਜੁਗਾਦੀ ਤੂੰ ਪੁੱਤ ਪਲੇਠਾ, ਪਾਰਬ੍ਰਹਮ ਪ੍ਰਭ ਆਪਣੀ ਗੋਦ ਬਹਾਈਆ। ਭਗਤਾਂ ਸੰਗ ਤੇਰਾ ਲੇਖਾ, ਦੂਜਾ ਮੀਤ ਨਾ ਕੋਇ ਵਖਾਈਆ। ਸਚ ਦੁਆਰੇ ਖੇਲੀਂ ਖੇਡਾ, ਗ੍ਰਹਿ ਮੰਦਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਖੇਲ ਰਿਹਾ ਰਚਾਈਆ। ਸਤਿ ਕਹੇ ਮੈਂ ਹੋਇਆ ਵਡ ਭਾਗੀ, ਪ੍ਰਭ ਪਾਇਆ ਗਹਿਰ ਗੰਭੀਰ। ਮੇਰੀ ਧਾਰ ਸੋਈ ਜਾਗੀ, ਹਰਿ ਬਦਲ ਦਿਤੀ ਤਕਦੀਰ। ਜਨ ਭਗਤਾਂ ਬਣਿਆ ਧੁਰ ਦਾ ਸਾਥੀ, ਦੂਜੀ ਕੱਟੀ ਮਾਤ ਜ਼ੰਜੀਰ। ਮਿਲ ਕੇ ਗਾਵਾਂ ਇਕੋ ਗਾਥੀ, ਵਡ ਦਾਤੇ ਉਚੇ ਪੀਰ। ਜਾਮ ਪਿਆਇਆ ਬਣ ਕੇ ਸਾਕੀ, ਅੰਤਰ ਆਤਮ ਦਿਤੀ ਧੀਰ। ਪੜਦਾ ਲਾਹ ਖੋਲ੍ਹੀ ਤਾਕੀ, ਚੋਟੀ ਚਾੜ੍ਹ ਵਖਾਇਆ ਅਖ਼ੀਰ। ਮੈਂ ਮੰਨਾਂ ਤੇਰੀ ਆਖੀ, ਤੇਰਾ ਹੁਕਮ ਬੇਨਜ਼ੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਦੇਣੀ ਇਕੋ ਪਾਤੀ, ਨਾਮ ਨਿਧਾਨ ਬਿਨ ਕਾਇਆ ਤਤ ਸਰੀਰ। ਧੁਰ ਦੀ ਪਾਤੀ ਲੈ ਨਾਮ, ਸੋ ਸਤਿ ਗੁਰ ਝੋਲੀ ਪਾਈਆ। ਜਨ ਭਗਤਾਂ ਦੇ ਪੈਗ਼ਾਮ, ਸਚ ਸੰਦੇਸਾ ਇਕ ਜਣਾਈਆ। ਉਠੋ ਵੇਖੋ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਫੇਰਾ ਪਾਈਆ। ਹਰਿਜਨ ਵੇਖੇ ਬਾਲ ਅਞਾਣ, ਭਗਤ ਭਗਵਾਨ ਰਿਹਾ ਜਗਾਈਆ । ਦੋਹਾਂ ਮੇਲਾ ਵਿਚ ਜਹਾਨ, ਜੁਗਤੀ ਆਪਣੀ ਨਾਲ ਜੁੜਾਈਆ। ਬਿਨ ਅੱਖਾਂ ਕਰੋ ਪਹਿਚਾਨ, ਬਿਨ ਹੱਥਾਂ ਹੱਥ ਮਿਲਾਈਆ। ਬਿਨ ਰਸਨਾ ਬੋਲੋ ਜ਼ਬਾਨ, ਬਿਨ ਦੰਦਾਂ ਢੋਲਾ ਗਾਈਆ। ਬਿਨ ਮੰਗਿਆਂ ਮਿਲੇ ਦਾਨ, ਖ਼ਾਲੀ ਝੋਲੀ ਲਓ ਭਰਾਈਆ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣੀ ਕਾਰ ਕਮਾਈਆ। ਸਤਿ ਸਤਿ ਦਾ ਇਕ ਨਿਸ਼ਾਨ, ਭਗਤ ਭਗਵਾਨ ਦਏ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਮਹੱਲ ਅਟੱਲ ਇਕ ਰੁਸ਼ਨਾਈਆ। ਸਤਿ ਪੁਰਖ ਕਹੇ ਤੇਰਾ ਸਤਿ ਨਿਸ਼ਾਨਾ,
ਸਚ ਦੁਆਰੇ ਆਪ ਝੁਲਾਈਆ। ਸਤਿ ਮਰਦ ਸਤਿ ਮਰਦਾਨਾ, ਸਤਿ ਮਰਦਾਨਗੀ ਆਪ ਕਮਾਈਆ। ਸਤਿ ਵਿਸ਼ਨ ਬ੍ਰਹਮਾ ਸ਼ਿਵ ਦੇਵੇ ਨਾਮ ਗਿਆਨਾ, ਸਤਿ ਸਚ ਕਰੇ ਪੜ੍ਹਾਈਆ। ਸਤਿ ਗੁਰ ਅਵਤਾਰ ਪੀਰ ਪੈਗ਼ੰਬਰ ਪਹਿਰੇ ਬਾਣਾ, ਨਿਰਗੁਣ ਸਰਗੁਣ ਰੂਪ ਵਟਾਈਆ। ਸਤਿ ਸ਼ਾਸਤਰ ਸਿਮਰਤ ਵੇਦ ਲਿਖੇ ਪੁਰਾਨਾ, ਪੁਰਾਨ ਪਰਾਨੀ ਦਏ ਜਣਾਈਆ। ਸਤਿ ਗੀਤ ਇਕ ਵਖਾਨਾ, ਅੱਠ ਦੱਸ ਜੋੜ ਜੁੜਾਈਆ। ਸਤਿ ਪੜਦਾ ਲਾਹ ਅੰਜੀਲ ਕੁਰਾਨਾ, ਕਾਇਆ ਕਾਅਬਾ ਦਏ ਸਮਝਾਈਆ। ਸਤਿ ਸ਼ਬਦੀ ਰਾਗ ਧੁਰ ਤਰਾਨਾ, ਖਾਣੀ ਬਾਣੀ ਬੂਝ ਬੁਝਾਈਆ। ਸਤਿ ਜੁਗ ਚੌਕੜੀ ਖੇਲ ਕਰੇ ਮਹਾਨਾ, ਸਤਿ ਸਤਿਵਾਦੀ ਫੇਰਾ ਪਾਈਆ। ਸਤਿ ਸਤਿ ਪਹਿਰੇ ਆਪਣਾ ਬਾਣਾ, ਕਲ ਕਲਕੀ ਵੇਸ ਵਟਾਈਆ। ਸਤਿ ਵਸੇ ਇਕ ਮਕਾਨਾ, ਸੰਬਲ ਨਗਰ ਸੋਭਾ ਪਾਈਆ। ਸਤਿ ਹੋਵੇ ਜਾਣੀ ਜਾਣਾ, ਜਾਨਣਹਾਰ ਇਕ ਅਖਵਾਈਆ। ਸਤਿ ਭਗਤ ਸਤਿ ਭਗਵਾਨਾ, ਸਤਿ ਦੋਹਾਂ ਵਿਚ ਸਮਾਈਆ। ਬਿਨ ਸਤਿ ਨਾ ਕੋਈ ਪੈਮਾਨਾ, ਪੈਮਾਇਸ਼ ਵਿਚ ਨਾ ਕਿਸੇ ਲਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਭਗਤ ਦੁਆਰੇ ਨਿਰਗੁਣ ਖੜ, ਸਤਿ ਸਤਿ ਤੇਰੀ ਲਾਏ ਜੜ੍ਹ, ਬੂਟਾ ਨਿਰਵੈਰ ਨਿਰਪੱਖ ਆਪ ਝੁਲਾਈਆ।
੧੧ ਮੱਘਰ ੨੦੨੦ ਬਿਕ੍ਰਮੀ ਚਰਨ ਸਿੰਘ ਦੇ ਗ੍ਰਹਿ ਨਵਾਂ ਪਿੰਡ
ਭਗਤ ਕਹੇ ਮੇਰੀ ਆਸਾ ਪੁਨੀ, ਪ੍ਰਭ ਤ੍ਰਿਸਨਾ ਜਨਮ ਮਿਟਾਈਆ। ਸਚ ਪੁਕਾਰ ਦਰਗਹਿ ਸੁਣੀ, ਸਚਖੰਡ ਨਿਵਾਸੀ ਵੇਖ ਵਖਾਈਆ। ਨਿਰਗੁਣ ਦਾਤਾ ਵਡ ਗੁਣ ਗੁਣੀ, ਗਹਿਰ ਗੰਭੀਰ ਵੇਖ ਵਖਾਈਆ। ਨਾਮ ਉਪਜਾਏ ਅਗੰਮੀ ਧੁਨੀ, ਧੁੰਨ ਅਨਹਦ ਨਾਦੀ ਰਾਗ ਸੁਣਾਈਆ। ਲੱਖ ਚੁਰਾਸੀ ਛਾਣੀ ਪੁਣੀ, ਸੰਤ ਸੁਹੇਲੇ ਲਏ ਉਠਾਈਆ। ਕੋਈ ਭੇਵ ਨਾ ਜਾਣੇ ਰਿਖੀ ਮੁਨੀ, ਜਗਤ ਤਪੀਸ਼ਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਪੜਦਾ ਰਿਹਾ ਚੁਕਾਈਆ। ਭਗਤ ਕਹੇ ਮੇਰੀ ਆਸਾ ਪੂਰ, ਮਨਸਾ ਜਗਤ ਮਿਟਾਈਆ। ਸ਼ਹਿਨਸ਼ਾਹ ਮਿਲਿਆ ਹਾਜ਼ਰ ਹਜ਼ੂਰ, ਹਰਿ ਹਜ਼ਰਤ ਨਜ਼ਰੀ ਆਈਆ। ਕੋਟ ਜਨਮ ਦੇ ਮੁਆਫ਼ ਕਰੇ ਕ਼ਸੂਰ, ਮਿਹਰ ਨਜ਼ਰ ਨੈਣ ਉਠਾਈਆ। ਪੰਧ ਮਿਟਾਵੇ ਨੇੜਾ ਦੂਰ, ਦੋ ਜਹਾਨਾਂ ਡੇਰਾ ਢਾਹੀਆ। ਨਾਤਾ ਤੋੜੇ ਕਿਰਿਆ ਕੂੜ, ਸਚ ਸੁਚ ਦਏ ਸਮਝਾਈਆ। ਚਤੁਰ ਬਣਾਏ ਮੂਰਖ ਮੂੜ੍ਹ, ਸਾਚਾ ਨਾਮ ਕਰੇ ਪੜ੍ਹਾਈਆ। ਅੰਮ੍ਰਿਤ ਦੇਵੇ ਇਕ ਸਰੂਰ, ਨਿਝਰ ਝਿਰਨਾ ਰਿਹਾ ਝਿਰਾਈਆ। ਹੰਗਤਾ ਗੜ੍ਹ ਤੋੜ ਗ਼ਰੂਰ, ਨਿਵਣ ਸੋ ਅੱਖਰ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਸਹਾਈਆ। ਜਨ ਭਗਤ ਕਹੇ ਪ੍ਰਭ ਪਾਇਆ ਠਾਕਰ, ਘਰ ਵੱਜੀ ਨਾਮ ਵਧਾਈਆ। ਲੱਗਾ ਭਾਗ ਕਾਇਆ ਗਾਗਰ, ਸਾਢੇ ਤਿੰਨ ਹੱਥ ਖ਼ੁਸ਼ੀ ਵਖਾਈਆ। ਵਣਜ ਕਰਾਇਆ ਧੁਰ ਸੌਦਾਗਰ, ਨਾਮ ਅਮੋਲਕ ਹੀਰਾ ਇਕ ਜਣਾਈਆ। ਸਤਿ ਸਤਿਵਾਦੀ ਸ਼ਬਦ ਅਗੰਮੀ ਦਿਤੀ ਚਾਦਰ, ਓਢਨ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ। ਭਗਤ ਕਹੇ ਪ੍ਰਭ ਪਾਇਆ ਘਰ ਮੰਦਰ, ਗ੍ਰਹਿ ਇਕੋ ਨਜ਼ਰੀ ਆਈਆ। ਕਰਿਆ ਪਰਕਾਸ਼ ਅੰਧੇਰੀ ਕੰਦਰ, ਡੂੰਘੀ ਭਵਰ ਕਰੀ ਰੁਸ਼ਨਾਈਆ। ਬਜਰ ਕਪਾਟੀ ਤੋੜ ਜੰਦਰ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਮਹੱਲ
ਬਣਾ ਉਜੜਿਆ ਖੰਡਰ, ਮੇਰਾ ਖੇੜਾ ਦਿਤਾ ਵਸਾਈਆ। ਮਨ ਮਨੂਆ ਨਾ ਭਵੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਈਆ। ਜਨ ਭਗਤ ਕਹੇ ਤਨ ਚਾਉਂ ਘਨੇਰਾ, ਮਨ ਵੱਜੇ ਨਾਮ ਵਧਾਈਆ। ਲੇਖਾ ਚੁਕਿਆ ਤੇਰਾ ਮੇਰਾ, ਦੂਈ ਦਵੈਤੀ ਡੇਰਾ ਢਾਹੀਆ। ਉਲਟਾ ਦਿਤਾ ਹਰਿ ਜੂ ਗੇੜਾ, ਘਰ ਘਰ ਵਿਚ ਦਏ ਵਖਾਈਆ। ਪੰਚ ਵਿਕਾਰਾ ਮੁਕਾ ਝੇੜਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਲੜਾਈਆ। ਸੁਆਮੀ ਦਿਸਿਆ ਨੇਰਨ ਨੇਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ। ਜਨ ਭਗਤ ਕਹੇ ਪ੍ਰਭ ਪਾਇਆ ਬੇਅੰਤ, ਬੇਅੰਤ ਵੱਡੀ ਵਡਿਆਈਆ। ਘਰ ਸੱਜਣ ਮਿਲਿਆ ਕੰਤ, ਨਾਰ ਸੁਹਾਗਣ ਖ਼ੁਸ਼ੀ ਮਨਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਨਾਮ ਸਮਝਾਏ ਆਪਣਾ ਮੰਤ, ਮੰਤਰ ਇਕੋ ਇਕ ਦ੍ਰਿੜਾਈਆ। ਬੋਧ ਅਗਾਧਾ ਬਣ ਕੇ ਪੰਡਤ, ਸਾਚੀ ਵਿਦਿਆ ਦਏ ਸਮਝਾਈਆ। ਮਾਣਸ ਜਨਮ ਨਾ ਹੋਵੇ ਖੰਡਤ, ਕੂੜੀ ਕਿਰਿਆ ਮੇਟ ਮਿਟਾਈਆ। ਨਾਤਾ ਤੋੜ ਜੇਰਜ ਅੰਡਜ, ਉਤਭੁਜ ਸੇਤਜ ਪੰਧ ਮੁਕਾਈਆ। ਮੇਲ ਮਿਲਾ ਆਪਣੀ ਸੰਗਤ, ਸੰਗੀਤ ਧੁਰ ਦਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਉਠਾਈਆ। ਜਨ ਭਗਤ ਕਹੇ ਮੇਰਾ ਚੁਕਿਆ ਅੰਧੇਰਾ, ਅੰਧ ਰਹਿਣ ਨਾ ਪਾਈਆ। ਸ੍ਰੀ ਭਗਵਾਨ ਵਸਾਇਆ ਸਾਚਾ ਖੇੜਾ, ਤਨ ਖਿੜਕੀ ਆਪ ਖੁਲ੍ਹਾਈਆ। ਆਤਮ ਸੇਜਾ ਨਜ਼ਰੀ ਆਇਆ ਇਕੋ ਪਿਰ ਮੇਰਾ, ਪ੍ਰੀਤਮ ਬੈਠਾ ਬੇਪਰਵਾਹੀਆ। ਜੁਗ ਚੌਕੜੀ ਬੰਨ੍ਹਣਹਾਰਾ ਬੇੜਾ, ਖੇਵਟ ਖੇਟਾ ਆਪਣੇ ਕੰਧ ਉਠਾਈਆ। ਸਚਖੰਡ ਦੁਆਰੇ ਜਿਸ ਦਾ ਡੇਰਾ, ਦਰਗਹਿ ਸਾਚੀ ਸੋਭਾ ਪਾਈਆ। ਜਨ ਭਗਤਾਂ ਮਿਲੇ ਵਿਚ ਕਲਜੁਗ ਅੰਧ ਅੰਧੇਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸੰਤ ਸੁਹੇਲੇ ਅੰਗ ਲਗਾਈਆ। ਭਗਤ ਕਹੇ ਘਰ ਆਇਆ ਰਾਮ, ਰਮਈਆ ਆਪਣੀ ਦਇਆ ਕਮਾਈਆ। ਨਜ਼ਰੀ ਆਇਆ ਸੱਚਾ ਕਾਹਨ, ਘਨਈਆ ਆਪਣੀ ਧਾਰ ਸਮਝਾਈਆ। ਸਤਿ ਸਰੂਪੀ ਦੇਵੇ ਜਾਮ, ਅੰਮ੍ਰਿਤ ਰਸ ਇਕੋ ਇਕ ਵਖਾਈਆ। ਭਾਗ ਲਗਾਏ ਨਗਰ ਗਰਾਮ, ਬੰਕ ਦੁਆਰੇ ਵੱਜੇ ਵਧਾਈਆ। ਮਹੱਲ ਵਸਾਏ ਅਜ਼ੀਮ ਉਲਸ਼ਾਨ, ਆਲੀਸ਼ਾਨ ਇਕੋ ਨਜ਼ਰੀ ਆਈਆ। ਸਾਚਾ ਦੇਵੇ ਧੁਰ ਦਾ ਨਾਮ, ਸੁਰਤ ਸਵਾਣੀ ਕਰੇ ਪੜ੍ਹਾਈਆ । ਸਚ ਸੰਦੇਸਾ ਦਏ ਪੈਗ਼ਾਮ, ਕਲਮਾ ਨਬੀ ਰਸੂਲ ਜਣਾਈਆ। ਨਜ਼ਰੀ ਆਇਆ ਇਕ ਅਮਾਮ, ਪਰਵਰਦਿਗਾਰ ਨੂਰ ਇਲਾਹੀਆ। ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਵੇਖ ਵਖਾਈਆ। ਧਰਮ ਜਣਾਏ ਇਕ ਨਿਸ਼ਾਨ, ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਚਾਈਂ ਚਾਈਂਆ। ਮੰਦਰ ਸੁਹਾਏ ਉਚ ਮਕਾਨ, ਸਚਖੰਡ ਸਾਚੇ ਵੱਜੇ ਵਧਾਈਆ। ਜਨ ਭਗਤਾਂ ਮਿਲੇ ਆਣ, ਨਿਰਗੁਣ ਸਰਗੁਣ ਰੂਪ ਵਟਾਈਆ। ਸਚ ਪ੍ਰੀਤੀ ਦਏ ਗਿਆਨ, ਬੋਧ ਅਗਾਧ ਕਰੇ ਪੜ੍ਹਾਈਆ। ਬਿਨ ਹਰਿ ਨਾਮੇ ਅੰਤ ਸਾਰੇ ਪਛਤਾਣ, ਪਸਚਾਤਾਪ ਕਰੇ ਲੋਕਾਈਆ। ਜਿਸ ਭਗਤ ਹਰਿ ਪ੍ਰਭ ਠਾਕਰ ਮਿਲਿਆ ਆਣ, ਤਿਸ ਲੇਖਾ ਮੰਗੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜਨ ਭਗਤ ਅਗਲਾ ਪਿਛਲਾ ਲੇਖਾ ਚੁੱਕੇ, ਚੁਰਾਸੀ ਗੇੜ ਰਹਿਣ ਨਾ ਪਾਈਆ। ਰਾਏ ਧਰਮ ਦਰ ਤੇ ਝੁਕੇ, ਚਿਤਰ ਗੁਪਤ ਨਾ ਲੇਖ ਵਖਾਈਆ। ਪੁਰਖ ਅਬਿਨਾਸ਼ੀ ਅੰਤਮ ਆਪਣੀ ਗੋਦੀ ਚੁੱਕੇ, ਸ਼ਬਦ ਬਬਾਣੇ
ਲਏ ਬਿਠਾਈਆ। ਅਧਵਿਚਕਾਰ ਕਿਤੇ ਨਾ ਰੁਕੇ, ਦਰਗਹਿ ਸਾਚੀ ਜਾਵੇ ਵਾਹੋ ਦਾਹੀਆ। ਮਿਲੇ ਮੇਲ ਅਬਿਨਾਸ਼ੀ ਅਚੁਤੇ, ਜੋਤੀ ਜੋਤ ਵਿਚ ਸਮਾਈਆ। ਉਜਲ ਕਰੇ ਮਾਤ ਮੁਖੇ, ਮੁਖ ਉਜਲ ਆਪ ਰਖਾਈਆ। ਜਨਨੀ ਲੇਖੇ ਲਾਏ ਕੁੱਖੇ, ਹਰਿਜਨ ਸੱਚੇ ਜੋ ਉਪਜਾਈਆ। ਮੂਰਖ ਮੁਗਧ ਅਞਾਣ ਗੂੜ੍ਹੀ ਨੀਂਦੇ ਰਹਿ ਜਾਣ ਸੁੱਤੇ, ਹਰਿ ਕਾ ਨਾਮ ਨਾ ਕੋਇ ਧਿਆਈਆ। ਅੰਤਮ ਲੱਖ ਚੁਰਾਸੀ ਗੇੜਾ ਗੇੜ ਵਿਚ ਸੁੱਟੇ, ਕੋਹਲੂ ਚੱਕੀ ਚੱਕ ਭਵਾਈਆ। ਸ੍ਰੀ ਭਗਵਾਨ ਮਾਂ ਪੁੱਤ ਕਿਸੇ ਕੋਈ ਨਾ ਪੁੱਛੇ, ਸਗਲਾ ਸੰਗ ਨਾ ਕੋਇ ਨਿਭਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਜੋ ਤੇਰੇ ਨਾਲੋਂ ਰੁੱਸੇ, ਦੋ ਜਹਾਨਾਂ ਮਿਲੇ ਸਜ਼ਾਈਆ। ਜੇ ਕੋਈ ਭਗਤਾਂ ਕੋਲੋਂ ਪੁੱਛੇ, ਜਨ ਭਗਤ ਕਹਿਣ ਪ੍ਰਭ ਮਿਲਿਆ ਹਰਿ ਗੋਸਾਈਂਆ। ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਵੈਰ ਕਦੀ ਨਾ ਹੋਵੇ ਗ਼ੁੱਸੇ, ਜੋ ਜਨ ਬੈਠੇ ਧਿਆਨ ਲਗਾਈਆ। ਜਨਮ ਕਰਮ ਦੇ ਜੋ ਅੰਮ੍ਰਿਤ ਭੰਡਾਰ ਦੇ ਭੁੱਖੇ, ਤਿਨ੍ਹਾਂ ਧੁਰ ਦਾ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਆਪਣੀ ਗੋਦ ਉਠਾਈਆ। ਜਨ ਭਗਤ ਉਠਾਏ ਆਪਣੀ ਗੋਦ, ਮਾਤ ਪਿਤ ਰੂਪ ਵਟਾਈਆ। ਹਰਿਜਨ ਹਿਰਦਾ ਦੇਵੇ ਸੋਧ, ਸਤਿ ਸਤਿਵਾਦੀ ਧਾਰ ਵਖਾਈਆ। ਨੇਤਰ ਖੋਲ੍ਹ ਲੋਚਣ ਲੋਚ, ਨਿਜ ਦਰਸਨ ਆਪ ਵਖਾਈਆ। ਆਤਮ ਪਰਮਾਤਮ ਜਣਾਏ ਖੋਜ, ਬ੍ਰਹਮ ਪਾਰਬ੍ਰਹਮ ਭੇਵ ਮਿਟਾਈਆ। ਜਨਮ ਕਰਮ ਦਾ ਮੇਟੇ ਬੋਝ, ਪਰਕਿਰਤੀ ਬੰਧਨ ਨਾ ਕੋਇ ਰਖਾਈਆ। ਕੂੜੀ ਕਿਰਿਆ ਮਿਟਾਏ ਸੋਚ, ਸੋਚ ਇਕੋ ਪ੍ਰਭ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਦਰਸ, ਲੇਖਾ ਕੋਇ ਰਹਿਣ ਨਾ ਪਾਈਆ। ਜਨ ਭਗਤਾਂ ਲੇਖਾ ਜਾਏ ਮੁੱਕ, ਆਦਿ ਅੰਤ ਰਹਿਣ ਨਾ ਪਾਈਆ। ਸ੍ਰੀ ਭਗਵਾਨ ਅੰਤਰ ਆਤਮ ਦੇਵੇ ਸੁਖ, ਸੁਖ ਆਪਣਾ ਇਕ ਸਮਝਾਈਆ। ਅੰਦਰ ਵੜ ਕੇ ਵੇਖੇ ਝੁਕ, ਨੀਕਨ ਨੀਕਾ ਨਜ਼ਰੀ ਆਈਆ। ਜਗਤ ਵਿਕਾਰਾ ਕੱਢੇ ਕੁੱਟ, ਨਾਮ ਖੰਡਾ ਖੜਗ ਚਮਕਾਈਆ। ਜਨਮ ਮਰਨ ਦਾ ਮੇਟੇ ਦੁੱਖ, ਆਵਣ ਜਾਵਣ ਗੇੜ ਕਟਾਈਆ। ਅੰਤ ਕੰਤ ਸ੍ਰੀ ਭਗਵੰਤ ਭਗਤ ਕਹੇ ਆ ਮੇਰੇ ਲਾਡਲੇ ਸੁੱਤ, ਸੁੱਤ ਦੁਲਾਰੇ ਮਿਲ ਮਿਲ ਖ਼ੁਸ਼ੀ ਮਨਾਈਆ। ਨਿਰਗੁਣ ਸਰਗੁਣ ਦੋ ਜਹਾਨ ਮੌਲੇ ਸਾਚੀ ਰੁੱਤ, ਰੁੱਤ ਰੁਤੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਹਰਿਭਗਤ ਉਲਟਾ ਮਾਤ ਗਰਭ ਨਾ ਹੋਵੇ ਰੁਖ਼, ਜੂਨੀ ਜੂਨ ਨਾ ਕੋਇ ਭਵਾਈਆ।
੧੧ ਮੱਘਰ ੨੦੨੦ ਬਿਕ੍ਰਮੀ ਦੁਰਗਾ ਦੇਵੀ ਦੇ ਗ੍ਰਹਿ ਪਿੰਡ ਗੁਜਰਾਤ
ਜਨਮ ਕਰਮ ਦੀ ਮਿਟੀ ਹਰਸ, ਪ੍ਰਭ ਹਸਤੀ ਹਸਤੀ ਵਿਚ ਮਿਲਾਈਆ। ਬਿਨ ਕਰਮ ਕਾਂਡ ਕੀਤਾ ਤਰਸ, ਰੀਹਮਤ ਆਪ ਕਮਾਈਆ। ਤ੍ਰੇਤੇ ਜੁਗ ਰਹੀ ਤੜਪ, ਪ੍ਰਭ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਪੂਰ ਕਰਾਈਆ। ਜੁਗ ਤ੍ਰੇਤਾ ਰੱਖੀ ਆਸ, ਤਿਰੀਆ ਤਰੀਮਤ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਮੇਟੇ ਪਿਆਸ, ਅਗਨੀ ਅੱਗ ਬੁਝਾਈਆ। ਜਨਮ ਕਰਮ ਦਾ ਕਟੇ ਫਾਸ, ਫ਼ੈਸਲਾ ਇਕ ਸੁਣਾਈਆ। ਦਰਸਨ ਕਰ ਰਘੁਪਤ ਰਘੁਨਾਥ, ਰਘਵੰਸ ਧਿਆਨ ਲਗਾਈਆ। ਸਖ਼ੀ ਸਹੇਲੀ ਮੇਰਾ ਸਾਥ, ਘਰ
ਸਾਚੇ ਸੇਵ ਕਮਾਈਆ। ਜਨਕ ਸਪੁਤਰੀ ਪੁੱਛੇ ਵਾਤ, ਵਾਰਤਾ ਆਪ ਸਮਝਾਈਆ। ਮਿਲਿਆ ਮੇਲ ਕਮਲਾਪਾਤ, ਬੇਪਰਵਾਹ ਹੋਏ ਸਹਾਈਆ। ਤੇਰੀ ਪੁੱਛੇ ਫੇਰ ਵਾਤ, ਵਾਸਤਾ ਆਪਣੇ ਨਾਲ ਰਖਾਈਆ। ਮਾਣਸ ਜਨਮ ਮਿਲੇ ਦਾਤ, ਜੁਗ ਚੌਕੜੀ ਰੂਪ ਵਟਾਈਆ। ਕਲਜੁਗ ਅੰਤਮ ਬੰਨ੍ਹੇ ਨਾਤ, ਨਾਤਾ ਚਰਨ ਕਵਲ ਜਣਾਈਆ। ਭੇਵ ਖੁਲ੍ਹਾਏ ਗੁਝ ਮਿਟਾਏ ਅੰਧੇਰੀ ਰਾਤ, ਚੰਦ ਨੂਰ ਚਮਕਾਈਆ। ਨਜ਼ਰੀ ਆਏ ਧੁਰ ਦਾ ਨਾਥ, ਅਨਾਥਾਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲਾਏ ਨਿਰਗੁਣ ਸਾਚੇ ਲੜ, ਘਰ ਇਕੋ ਇਕ ਵਸਾਈਆ। ਘਰ ਵਸੇ ਘਰ ਮੇਲਾ ਰਾਮ, ਘਰ ਘਨਈਆ ਨਜ਼ਰੀ ਆਈਆ। ਘਰ ਮਾਟੀ ਘਰ ਨਗਰ ਖੇੜਾ ਚਾਮ, ਘਰ ਬੰਕ ਦਏ ਸੁਹਾਈਆ। ਘਰ ਦੇਵੇ ਸਤਿ ਸਤਿਵਾਦੀ ਸਾਚਾ ਨਾਮ, ਸਾਚੀ ਸਿਖਿਆ ਇਕ ਪੜ੍ਹਾਈਆ। ਘਰ ਮੇਲੇ ਪਰਮ ਪੁਰਖ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਸਖ਼ੀ ਸਹੇਲੀ ਹੋਏ ਪਰਵਾਨ, ਸਤਿਗੁਰ ਚੇਲੀ ਰੂਪ ਵਟਾਈਆ। ਲੇਖਾ ਜਾਣੇ ਬਲੀ ਬਲਵਾਨ, ਬਲਧਾਰੀ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਜਨਮ ਦਾ ਲੇਖਾ ਕਰਮ ਕਰਮ ਦਾ ਨੇਤਾ ਨੇਰਨ ਨੇਰਾ ਹੋ ਕੇ ਆਪ ਚੁਕਾਈਆ ।
੧੧ ਮੱਘਰ ੨੦੨੦ ਬਿਕ੍ਰਮੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਗਵਾਰਾ
ਸਚਖੰਡ ਸੋਹੇ ਸਚ ਦਰਬਾਰ, ਦਰਗਹਿ ਸਾਚੀ ਵੱਜੇ ਵਧਾਈਆ। ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨ, ਸਤਿ ਸਤਿਵਾਦੀ ਸੋਭਾ ਪਾਈਆ। ਹਰਿ ਪੁਰਖ ਨਿਰੰਜਣ ਨੌਜਵਾਨ, ਮਰਦ ਮਰਦਾਨਾ ਡੇਰਾ ਲਾਈਆ। ਏਕੰਕਾਰਾ ਵਡ ਬਲਵਾਨ, ਜੋਧਾ ਸੂਰਬੀਰ ਨਜ਼ਰੀ ਆਈਆ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਈਆ। ਅਬਿਨਾਸ਼ੀ ਕਰਤਾ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਉਠਾਈਆ। ਸ੍ਰੀ ਭਗਵਾਨ ਵੇਖੇ ਮਾਰ ਧਿਆਨ, ਅਨੁਭਵ ਆਪਣੀ ਧਾਰ ਚਲਾਈਆ। ਪਾਰਬ੍ਰਹਮ ਹੋ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਸਚ ਸੰਦੇਸਾ ਦੇਵੇ ਵਾਲੀ ਦੋ ਜਹਾਨ, ਧੁਰ ਦਾ ਹੁਕਮ ਆਪ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋ ਧਿਆਨ, ਬੇਪਰਵਾਹ ਰਿਹਾ ਜਣਾਈਆ। ਸ਼ਬਦ ਦੁਲਾਰਾ ਹੁਕਮਰਾਨ, ਭੂਪਨ ਭੂਪ ਇਕ ਅਖਵਾਈਆ। ਬ੍ਰਹਿਮੰਡ ਖੰਡ ਖੇਲੇ ਖੇਲ ਮਹਾਨ, ਪੁਰੀ ਲੋਅ ਆਕਾਸ਼ ਵੇਖ ਵਖਾਈਆ। ਧਰਨੀ ਧਰਤ ਧਵਲ ਕਰ ਪਰਵਾਨ, ਲੇਖਾ ਜਾਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸੀ ਆਪਣੀ ਦਇਆ ਕਮਾਈਆ। ਸਚਖੰਡ ਦੁਆਰੇ ਸਚ ਦਰਬਾਰਾ, ਹਰਿ ਕਰਤਾ ਆਪ ਲਗਾਈਆ। ਇਕ ਇਕੱਲਾ ਏਕੰਕਾਰਾ, ਅਕਲ ਕਲ ਆਪਣੀ ਖੇਲ ਖਿਲਾਈਆ। ਮੁਕਾਮੇ ਹੱਕ ਨੂਰ ਉਜਿਆਰਾ, ਜਲਵਾ ਇਕੋ ਇਕ ਦਰਸਾਈਆ। ਲਾਸ਼ਰੀਕ ਪਰਵਰਦਿਗਾਰਾ, ਬੇਐਬ ਨੂਰ ਖ਼ੁਦਾਈਆ। ਖੇਲੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਵੱਡੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰਾ, ਧੁਰ ਸੰਦੇਸਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਡੇਰਾ ਲਾਈਆ। ਸਚਖੰਡ ਦੁਆਰ ਸਚ ਸਿੰਘਾਸਣ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਤਖ਼ਤ ਨਿਵਾਸੀ ਪੁਰਖ
ਅਬਿਨਾਸ਼ਨ, ਹਰਿ ਕਰਤਾ ਸੋਭਾ ਪਾਈਆ। ਲੇਖਾ ਜਾਣ ਪ੍ਰਿਥਮੀ ਆਕਾਸ਼ਨ, ਗਗਨ ਗਗਨੰਤਰ ਖੋਜ ਖੋਜਾਈਆ। ਵਿਸ਼ਨ ਬ੍ਰਹਮਾ ਸ਼ਿਵ ਪੂਰੀ ਕਰੇ ਆਸਨ, ਆਸਾ ਤ੍ਰਿਸਨਾ ਮੇਟ ਮਿਟਾਈਆ। ਸਚ ਜਣਾਏ ਖੇਲ ਤਮਾਸ਼ਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਸਚਖੰਡ, ਸਚ ਸਾਚਾ ਦਇਆ ਕਮਾਇੰਦਾ। ਆਦਿ ਜੁਗਾਦੀ ਨੂਰੀ ਚੰਦ, ਨਿਰਗੁਣ ਨਿਰਵੈਰ ਆਪ ਚਮਕਾਇੰਦਾ। ਸਤਿ ਸਤਿਵਾਦੀ ਧੁਰ ਦਾ ਛੰਦ, ਸਾਚਾ ਢੋਲਾ ਆਪ ਅਲਾਇੰਦਾ। ਨਿਰਗੁਣ ਨਿਰਵੈਰ ਕਰ ਕਰ ਵੰਡ, ਹਿੱਸਾ ਆਪਣਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸਚਖੰਡ ਦੁਆਰੇ ਖੇਲ ਅਵੱਲਾ, ਹਰਿ ਕਰਤਾ ਆਪ ਕਰਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਮਹੱਲ ਅਟੱਲ ਕਰੇ ਰੁਸ਼ਨਾਈਆ। ਦੀਪਕ ਜੋਤੀ ਆਪੇ ਬਲਾ, ਬਾਤੀ ਤੇਲ ਨਾ ਕੋਇ ਰਖਾਈਆ। ਸ਼ਬਦ ਸੰਦੇਸਾ ਨਿਰਗੁਣ ਘੱਲਾ, ਘਰ ਸਾਚੇ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਇਕ ਲਗਾਈਆ। ਸਚ ਦਰਬਾਰਾ ਗਿਆ ਲੱਗ, ਸਚਖੰਡ ਵੱਜੇ ਇਕ ਵਧਾਈਆ। ਕਰੇ ਖੇਲ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਗੁਰ ਅਵਤਾਰ ਲਏ ਸੱਦ, ਸਚ ਸੰਦੇਸਾ ਇਕ ਅਲਾਈਆ। ਪੀਰ ਪੈਗ਼ੰਬਰ ਆਉਣਾ ਭੱਜ, ਬਣ ਪਾਂਧੀ ਪੰਧ ਮੁਕਾਈਆ। ਮੁਕਾਮੇ ਹੱਕ ਕਰਨਾ ਹੱਜ, ਹਕੀਕਤ ਇਕੋ ਦਏ ਜਣਾਈਆ। ਰਲ ਮਿਲ ਸੋਹਣਾ ਗਾਉਣਾ ਛੰਦ, ਸਾਚਾ ਰਾਗ ਇਕ ਸਮਝਾਈਆ। ਘਰ ਲੈਣਾ ਪਰਮਾਨੰਦ, ਪਰਮ ਪੁਰਖ ਰਿਹਾ ਵਰਤਾਈਆ। ਜੁਗ ਚੌਕੜੀ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਸੁਆਮੀ ਇਕ ਅਖਵਾਈਆ। ਸਭ ਦੇ ਚੋਲੇ ਦਏ ਰੰਗ, ਰੰਗ ਅਵੱਲੜਾ ਇਕ ਚੜ੍ਹਾਈਆ। ਸੇਜ ਵਖਾਏ ਸਚ ਪਲੰਘ, ਪਾਵਾ ਚੂਲ ਨਾ ਕੋਇ ਰਖਾਈਆ। ਨਾਮ ਵਜਾਏ ਅਗੰਮੀ ਮਰਦੰਗ, ਤਾਰ ਸਿਤਾਰ ਨਾ ਕੋਇ ਹਿਲਾਈਆ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਵੇਖ ਵਖਾਈਆ। ਜੁਗ ਚੌਕੜੀ ਮੁਕਾਵਣਹਾਰਾ ਪੰਧ, ਨਿਰਗੁਣ ਸਰਗੁਣ ਸੋਭਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਿਹਾ ਲੰਘ, ਵੇਲਾ ਅੰਤਮ ਦਏ ਦੁਹਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਜੀਵ ਜੰਤ ਨੰਗ, ਓਢਨ ਨਜ਼ਰ ਕੋਇ ਨਾ ਆਈਆ। ਆਤਮ ਅੰਤਰ ਹੋਈ ਰੰਡ, ਹਰਿ ਜੂ ਕੰਤ ਨਾ ਕੋਇ ਹੰਡਾਈਆ। ਦੂਰ ਦੁਰਾਡਾ ਮੁਕਿਆ ਕਿਸੇ ਨਾ ਪੰਧ, ਉਚੇ ਟਿੱਲੇ ਪਰਬਤ ਚੜ੍ਹ ਚੜ੍ਹ ਥੱਕੇ ਜੀਵ ਲੋਕਾਈਆ। ਦੂਈ ਦਵੈਤੀ ਭਰਮ ਭੁਲੇਖਾ ਕਿਸੇ ਨਾ ਢਾਈ ਕੰਧ, ਭਾਂਡਾ ਭੌ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਸਾਚੇ ਹੁਕਮ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਨੇੜੇ, ਹਰਿ ਕਰਤਾ ਹੁਕਮ ਜਣਾਈਆ। ਚਾਰੋਂ ਕੁੰਟ ਵੇਖੋ ਝੇੜੇ, ਦੀਨ ਮਜ਼੍ਹਬ ਕਰੇ ਲੜਾਈਆ। ਸਤਿ ਧਰਮ ਡੁੱਬਦੇ ਵੇਖੋ ਬੇੜੇ, ਚੱਪੂ ਨਾਮ ਨਾ ਕੋਇ ਲਗਾਈਆ। ਨਾਤੇ ਤੁੱਟੇ ਤੇਰੇ ਮੇਰੇ, ਮੇਰਾ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਘੁੱਪ ਅੰਧੇਰੇ, ਜੋਤੀ ਚੰਦ ਨਾ ਕੋਇ ਚਮਕਾਈਆ। ਮਾਇਆ ਮਮਤਾ ਪਾਏ ਜੇੜੇ, ਸ਼ਰਅ ਜ਼ੰਜੀਰ ਨਾ ਕੋਇ ਕਟਾਈਆ। ਕੂੜੀ ਕਿਰਿਆ ਆਏ ਘੇਰੇ, ਪੱਲੂ ਸਕੇ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰੇ ਲੇਖਾ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਮਾਰੋ ਧਿਆਨ, ਸੋ ਪੁਰਖ ਨਿਰੰਜਣ ਸਾਹਿਬ ਸੁਲਤਾਨਾ ਆਪ ਜਣਾਇੰਦਾ। ਲੱਖ ਚੁਰਾਸੀ ਭੁਲਿਆ ਹਰਿ ਗਿਆਨ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ
ਕੁਰਾਨ ਖਾਣੀ ਬਾਣੀ ਰੰਗ ਨਾ ਕੋਇ ਰੰਗਾਇੰਦਾ। ਪੰਚ ਵਿਕਾਰਾ ਦਰ ਦਰ ਘਰ ਘਰ ਫਿਰੇ ਸ਼ੈਤਾਨ, ਕੂੜੀ ਕਿਰਿਆ ਡੇਰਾ ਕੋਈ ਨਾ ਢਾਹਿੰਦਾ। ਮੁੱਲਾਂ ਸ਼ੇਖ਼ ਮਸਾਇਕ ਪੰਡਤ ਪਾਂਧੇ ਸਾਬਤ ਰਿਹਾ ਨਾ ਕਿਸੇ ਈਮਾਨ, ਸਿਦਕ ਸਬੂਰੀ ਨਾ ਕੋਇ ਹੰਡਾਇੰਦਾ। ਨਜ਼ਰੀ ਆਏ ਨਾ ਧੁਰ ਦਾ ਕਾਹਨ, ਗੋਪੀ ਰੂਪ ਨਾ ਕੋਇ ਵਟਾਇੰਦਾ। ਸੀਤਾ ਸੁਰਤੀ ਸ਼ਬਦੀ ਰਾਮ ਨਾ ਕਰੇ ਪਰਨਾਮ, ਰਮਈਆ ਰੂਪ ਨਾ ਕੋਇ ਵਖਾਇੰਦਾ। ਦੀਨ ਦੁਨੀ ਦੋਵੇਂ ਹੋਏ ਬੇਈਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗੰਬਰ ਖੋਲ੍ਹੋ ਅੱਖ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਕਲਜੁਗ ਅੰਤਮ ਖੇਲ ਵੇਖੋ ਪਰਤੱਖ, ਭੇਵ ਅਭੇਦਾ ਆਪ ਖੁਲਾਇੰਦਾ। ਫਿਰੀ ਦਰੋਹੀ ਤੀਰਥ ਤਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਸੀਰ ਨੀਰ ਨੇਤਰ ਨੈਣਾਂ ਦਿਸੇ ਵਹਾਇੰਦਾ। ਕੂਕ ਕੂਕ ਪੁਕਾਰਨ ਮੰਦਰ ਮਸਜਦ ਮੱਠ, ਸ਼ਿਵਦਵਾਲੇ ਧੀਰ ਨਾ ਕੋਇ ਰਖਾਇੰਦਾ। ਗੁਰੂਦੁਆਰੇ ਨਾਮ ਨਾ ਵਿਕੇ ਸਾਚਾ ਹੱਟ, ਜਗਤ ਸਿਆਸਤ ਨਾਚ ਨਚਾਇੰਦਾ। ਮਣਕਾ ਮਣਕਾ ਸਾਧ ਸੰਤ ਮਾਲਾ ਰਹੇ ਰਟ, ਮਨ ਕਾ ਮਣਕਾ ਨਾ ਕੋਇ ਭਵਾਇੰਦਾ। ਬਹੱਤਰ ਨਾੜ ਉਬਲੇ ਸਭ ਦੀ ਰੱਤ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਕੂੜ ਕੁੜਿਆਰਾ ਘਰ ਘਰ ਗਿਆ ਵਸ, ਵਸਲ ਸਚ ਨਾ ਕੋਇ ਕਰਾਇੰਦਾ। ਜੋ ਮਾਰਗ ਲੋਕਮਾਤ ਆਏ ਦੱਸ, ਬਣ ਆਮਲ ਅਮਲ ਨਾ ਕੋਇ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਈ ਅਵਤਾਰ ਚਲਾਇਆ ਰਥ, ਭਗਤ ਅਠਾਰਾਂ ਸੰਗ ਵਖਾਇੰਦਾ। ਈਸਾ ਮੂਸਾ ਮੁਹੰਮਦ ਸ਼ਰਅ ਸ਼ਰੀਅਤ ਆਏ ਦੱਸ, ਕਲਮਾ ਨਬੀ ਰਸੂਲ ਨਾ ਕੋਇ ਸਮਝਾਇੰਦਾ। ਖਾਣੀ ਬਾਣੀ ਦੇ ਕੇ ਆਈ ਮਤ, ਗੁਰ ਮਤ ਝੋਲੀ ਨਾ ਕੋਇ ਵਖਾਇੰਦਾ। ਪੀਰ ਪੈਗ਼ੰਬਰ ਸਰਗੁਣ ਨਿਰਗੁਣ ਹੋ ਕੇ ਆਏ ਨੱਠ, ਪੰਜ ਤਤ ਚੋਲਾ ਨਜ਼ਰ ਕਿਸੇ ਨਾ ਆਇੰਦਾ। ਚਾਰੋਂ ਕੁੰਟ ਅੰਧੇਰਾ ਘਟ, ਸਾਚਾ ਨੂਰ ਨਾ ਕੋਇ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਵਿਚਾਰ, ਹਰਿ ਕਰਤਾ ਆਪ ਜਣਾਈਆ। ਲੱਖ ਚੁਰਾਸੀ ਭੁੱਲੀ ਵਿਚ ਸੰਸਾਰ, ਸੰਸਾਰ ਸਾਗਰ ਤਰਨ ਕੋਇ ਨਾ ਆਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਚੌਦਾਂ ਵਿਦਿਆ ਹੋਈ ਹਲਕਾਈਆ। ਚੌਦਾਂ ਲੋਕ ਰੋਵਣ ਜ਼ਾਰੋ ਜ਼ਾਰ, ਉਚੀ ਕੂਕ ਕੂਕ ਸੁਣਾਈਆ। ਚੌਦਾਂ ਤਬਕ ਹੋਏ ਖ਼ੁਆਰ, ਪਰਵਰਦਿਗਾਰ ਮਿਲੇ ਨਾ ਸੱਚਾ ਮਾਹੀਆ। ਹੱਕ ਹਕੀਕਤ ਨਾ ਸਕੇ ਕੋਈ ਵਖਾਲ, ਪੜਦਾ ਸਕੇ ਨਾ ਕੋਇ ਉਠਾਈਆ। ਸ਼ਬਦੀ ਗੁਰ ਦਿਸੇ ਨਾ ਕੋਇ ਦਲਾਲ, ਸਾਚਾ ਵਣਜ ਨਾ ਕੋਇ ਕਰਾਈਆ। ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਡੂੰਘੀ ਕੰਦਰ ਰਹੇ ਭਾਲ, ਪ੍ਰਭੂ ਭਾਲਿਆਂ ਹੱਥ ਕਿਸੇ ਨਾ ਆਈਆ। ਨੇਤਰ ਵੇਖੋ ਸਾਰੇ ਹੋਏ ਕੰਗਾਲ, ਰਤੀ ਨਾਮ ਹੱਟ ਨਾ ਕਿਸੇ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਓ ਸੁਣ, ਹਰਿ ਵੱਡਾ ਵਡ ਜਣਾਈਆ। ਕਲਜੁਗ ਅੰਤਮ ਕੂੜੀ ਕਿਰਿਆ ਇਕੋ ਗੁਣ, ਨੌ ਖੰਡ ਪ੍ਰਿਥਮੀ ਬੈਠਾ ਡੇਰਾ ਲਾਈਆ। ਕੋਈ ਨਾ ਸੁਣੇ ਧੁਰ ਦੀ ਧੁਨ, ਅਨਹਦ ਨਾਦ ਨਾ ਕੋਇ ਵਜਾਈਆ। ਸਾਰੇ ਚੋਟੀਆਂ ਬੈਠੇ ਮੁੰਨ, ਸੀਸ ਜਗਦੀਸ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸੱਚਾ ਘਰ, ਸਚ ਦਰਬਾਰੇ ਦਏ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੂਰਬ ਵੇਖੋ ਲੇਖਾ, ਹਰਿ ਕਰਤਾ ਆਪ ਜਣਾਈਆ। ਕੀਤਾ ਕੌਲ ਕਰੋ ਚੇਤਾ,
ਇਕਰਾਰ ਭੁੱਲ ਕਦੇ ਨਾ ਜਾਈਆ। ਪੁਰਖ ਅਕਾਲ ਸਭ ਨੇ ਕਿਹਾ ਧੁਰਦਰਗਾਹੀ ਨੇਤਾ, ਨਰ ਨਰਾਇਣ ਵੱਡੀ ਵਡਿਆਈਆ। ਜੁਗ ਚੌਕੜੀ ਨਿਰਗੁਣ ਸਰਗੁਣ ਕਰੇ ਹੇਤਾ, ਹਿਤਕਾਰੀ ਫੇਰਾ ਪਾਈਆ। ਸਤਿਗੁਰ ਹੋ ਕੇ ਖੇਲੇ ਖੇਡਾਂ, ਗੁਰ ਗੁਰ ਆਪਣੀ ਬੂਝ ਬੁਝਾਈਆ। ਅੰਦਰ ਵੜ ਕੇ ਦੇਵੇ ਭੇਤਾ, ਦੂਈ ਦਵੈਤੀ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਜਣਾਈਆ। ਸੁਣ ਸੰਦੇਸਾ ਗੁਰ ਅਵਤਾਰ, ਪੀਰ ਪੈਗ਼ੰਬਰ ਲੈਣ ਅੰਗੜਾਈਆ। ਸ੍ਰਿਸ਼ਟ ਸਬਾਈ ਵੇਖੀ ਸਿਰਜਣਹਾਰ ਦਰ ਦਰ ਘਰ ਘਰ ਰਾਹ ਤਕਾਈਆ। ਤੇਰਾ ਨਾਉਂ ਭੁਲਿਆ ਪਰਵਰਦਿਗਾਰ, ਪਾਰਬ੍ਰਹਮ ਤੇਰਾ ਇਸ਼ਟ ਨਾ ਕੋਇ ਮਨਾਈਆ। ਕੂੜੀ ਕਿਰਿਆ ਗਏ ਹਾਰ, ਜਿਤ ਰੂਪ ਨਾ ਕੋਇ ਵਟਾਈਆ। ਕਲਮ ਸ਼ਾਹੀ ਲੇਖਾ ਲਿਖ ਲਿਖ ਆਏ ਜਹਾਨ, ਕਾਗਦ ਤੇਰੇ ਨਾਮ ਵਡਿਆਈਆ। ਪੜ੍ਹ ਪੜ੍ਹ ਸਾਰੇ ਹੋਏ ਬੇਹਾਲ, ਬੇਵਾ ਦਿਸੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੁਧ ਬਿਨ ਦੂਜਾ ਭਾਰ ਨਾ ਕੋਇ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਸਰਨਾਈ ਗਏ ਢੱਠ, ਝੁਕ ਸਜਦਾ ਸੀਸ ਝੁਕਾਈਆ। ਬਿਨ ਹੱਥਾਂ ਜੋੜਨ ਹੱਥ, ਬਿਨ ਮਸਤਕ ਧੂੜੀ ਟਿੱਕਾ ਲਾਈਆ। ਨਿਰਗੁਣ ਰੂਪ ਕਹਿਣ ਪੁਰਖ ਸਮਰਥ, ਸ਼ਹਿਨਸ਼ਾਹ ਤੇਰੀ ਵਡਿਆਈਆ। ਤੇਰੇ ਹੁਕਮੇ ਅੰਦਰ ਲੋਕਮਾਤ ਮਾਰਗ ਆਏ ਦੱਸ, ਲੇਖਾ ਲਿਖ ਕੇ ਕਲਮ ਸ਼ਾਹੀਆ। ਅੰਤਮ ਕਹਿ ਕੇ ਆਏ ਪੁਰਖ ਅਕਾਲ ਸਭ ਦਾ ਮਾਈ ਬਾਪ, ਪਿਤਾ ਇਕੋ ਇਕ ਜਣਾਈਆ। ਜੁਗ ਚੌਕੜੀ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਨਿਰਗੁਣ ਸਰਗੁਣ ਪੂਰੀ ਕਰੇ ਆਸ, ਆਸਾ ਤ੍ਰਿਸਨਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰਾ ਨਜ਼ਰੀ ਆਈਆ। ਸ੍ਰੀ ਭਗਵਾਨ ਕਹੇ ਵੇਖੋ ਏਕ, ਏਕੰਕਾਰਾ ਰਿਹਾ ਜਣਾਈਆ। ਜਿਸ ਦੀ ਸਾਰੇ ਦੱਸ ਕੇ ਆਏ ਟੇਕ, ਸੋ ਭੁਲਿਆ ਬੇਪਰਵਾਹੀਆ। ਬੁਧੀ ਦਿਸੇ ਨਾ ਕਿਸੇ ਬਿਬੇਕ, ਮਨਮਤ ਦਏ ਦੁਹਾਈਆ। ਤ੍ਰੈਗੁਣ ਮਾਇਆ ਲਾਇਆ ਸੇਕ, ਅਗਨੀ ਤਤ ਰਿਹਾ ਜਲਾਈਆ। ਕਲਜੁਗ ਵੇਖ ਕੂੜਾ ਭੇਖ, ਭਰਮੇ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਧੁਰ ਦਾ ਲੇਖਾ ਆਪ ਦ੍ਰਿੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਿਨ ਰਸਨਾ ਕਹਿਣ, ਵਾਹਵਾ ਤੇਰੀ ਪ੍ਰਭੂ ਵਡਿਆਈਆ। ਅਸੀਂ ਨੇਤਰ ਲੋਚਣ ਵੇਖਿਆ ਨੈਣ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਨਾਤਾ ਤੁੱਟਾ ਸਾਕ ਸੈਣ ਭਾਈ ਭੈਣ, ਪਿਤਾ ਪੂਤ ਨਾ ਕੋਇ ਵਡਿਆਈਆ। ਕੂੜੀ ਕਿਰਿਆ ਕੂੜੇ ਵੈਹਣ ਵਹਿਣ, ਸਾਚਾ ਰਾਹ ਨਾ ਕੋਇ ਵਖਾਈਆ। ਮੰਦਰ ਮਸਜਣ ਸ਼ਿਵਦਵਾਲੇ ਮੱਠ ਮਿਲੇ ਨਾ ਕਿਸੇ ਬਹਿਣ, ਜਗਤ ਵਾਸਨਾ ਚਾਰੋਂ ਕੁੰਟ ਰਹੀ ਦੌੜਾਈਆ। ਮਾਇਆ ਰਾਣੀ ਖਾਏ ਡਾਇਣ, ਘਰ ਘਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਤੁਧ ਬਿਨ ਸਾਰ ਕੋਇ ਨਾ ਪਾਈਆ। ਤੁਧ ਬਿਨ ਸਾਰ ਨਾ ਪਾਏ ਕੋਇ, ਗੁਰ ਅਵਤਾਰ ਰਹੇ ਜਣਾਈਆ। ਪਰਮ ਪੁਰਖ ਪ੍ਰਭ ਤੇਰੇ ਹੋਏ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੇ ਨਾਮ ਦੇ ਦਿਤੇ ਢੋਏ, ਵਸਤ ਅਮੋਲਕ ਜਗਤ ਵਰਤਾਈਆ। ਕਲਜੁਗ ਜੀਵ ਬੈਠੇ ਖੋਏ, ਲਾਲ ਅਮੋਲਕ ਹੀਰਾ ਹੱਥ ਕਿਸੇ ਨਾ ਆਈਆ। ਬਿਨ ਦਮਾਂ ਰਹੇ ਰੋਏ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਭ ਤੇਰੀ ਆਸ ਰਖਾਈਆ।
ਤੇਰੀ ਆਸ ਬੈਠੇ ਤੱਕ, ਹਰਿ ਸਾਹਿਬ ਸੱਜਣ ਸੁਲਤਾਨਾ। ਜੁਗ ਚੌਕੜੀ ਗਏ ਥੱਕ, ਤੇਰਾ ਦੇ ਦੇ ਨਾਮ ਗਿਆਨਾ। ਕਲਜੁਗ ਅੰਤਮ ਸਭ ਨੂੰ ਪਿਆ ਸ਼ਕ, ਭੁੱਲਿਆ ਪਾਰਬ੍ਰਹਮ ਸ੍ਰੀ ਭਗਵਾਨਾ। ਕੋਈ ਨਾ ਜਾਣੇ ਹਕੀਕਤ ਹੱਕ, ਚਾਰੋਂ ਕੁੰਟ ਕੂੜ ਪਰਧਾਨਾ। ਲੇਖਾ ਚੁਕਿਆ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾ ਕੋਇ ਗਿਆਨਾ। ਸਤਿ ਰਹੇ ਨਾ ਕਿਸੇ ਤੀਰਥ ਤਟ, ਅਠਸਠ ਮਿਲੇ ਨਾ ਕੋਇ ਮਾਣਾ। ਸਾਧਾਂ ਸੰਤਾਂ ਧੀਰਜ ਜਤ ਨਾ ਰਿਹਾ ਹੱਠ, ਸਤਿ ਸੰਤੋਖ ਨਾ ਕੋਇ ਵਖਾਨਾ। ਤੇਰੀ ਕੋਈ ਨਾ ਜਾਣੇ ਮਿਤਗਤ, ਤੇਰਾ ਦਰਸ ਨਾ ਕੋਇ ਪਾਣਾ। ਸਚ ਸਚ ਪ੍ਰਭ ਤੈਨੂੰ ਰਹੇ ਦੱਸ, ਹਉਂ ਬਾਲਕ ਬਾਲ ਅਞਾਣਾ। ਜੋ ਕਿਛ ਤੇਰਾ ਸੋ ਤੇਰੇ ਵਸ, ਕਰ ਕਿਰਪਾ ਵਡ ਮਿਹਰਵਾਨਾ। ਨਿਰਗੁਣ ਲੋਕਮਾਤ ਹੋ ਪਰਗਟ, ਕਲਜੁਗ ਪਹਿਰ ਅਗੰਮੀ ਬਾਣਾ। ਧੁਰ ਦਾ ਖੋਲ੍ਹ ਸਾਚਾ ਹੱਟ, ਚਾਰ ਵਰਨਾਂ ਕਰ ਪਰਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਅਗੰਮੀ ਵਰ, ਮਿਲੇ ਸਚ ਤੇਰਾ ਪਰਵਾਨਾ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਆਖ, ਆਖ਼ਰ ਤੇਰੀ ਓਟ ਤਕਾਈਆ। ਭਵਿਖਤ ਵਾਕ ਜੋ ਆਏ ਭਾਖ, ਭਾਖਿਆ ਭਾਸ਼ਾ ਵਿਚ ਸੁਣਾਈਆ। ਕਰ ਕਿਰਪਾ ਪ੍ਰਭ ਖੋਲ੍ਹ ਤਾਕ, ਬੰਦ ਕਿਵਾੜੀ ਕੁੰਡਾ ਲਾਹੀਆ। ਕੂੜੀ ਕਿਰਿਆ ਮੇਟ ਜ਼ਾਤ ਪਾਤ, ਕਮਲਾਪਾਤ ਇਕੋ ਨੂਰ ਕਰ ਰੁਸ਼ਨਾਈਆ। ਦੀਨ ਮਜ਼੍ਹਬ ਬਣਾ ਸੱਜਣ ਸਾਕ, ਸਗਲਾ ਸੰਗ ਆਪ ਨਿਭਾਈਆ। ਕਲਜੁਗ ਜੀਵਾਂ ਵੇਖ ਹਾਲਾਤ, ਹਾਲਤ ਸਭ ਦੀ ਦੇ ਬਦਲਾਈਆ। ਬਿਨ ਤੇਰੇ ਕਲਮੇ ਤੇਰੇ ਨਾਮ ਸਭ ਦੀ ਹੋਈ ਵਫ਼ਾਤ, ਫ਼ਤਵੇ ਸਭ ਤੇ ਰਿਹਾ ਲਗਾਈਆ। ਮਿਹਰਵਾਨ ਸਚ ਪਿਆਲਾ ਪਿਆ ਆਬੇਹਯਾਤ, ਹਯਾਤੀ ਸਭ ਦੀ ਦੇ ਬਦਲਾਈਆ। ਦਰੋਹੀ ਤੇਰੇ ਨਾਮ ਖ਼ੁਦਾਏ ਤੋਬਾ ਕਰੇ ਕਾਇਨਾਤ, ਦੋਏ ਜੋੜ ਸੀਸ ਝੁਕਾਈਆ। ਕਿਰਪਾ ਕਰ ਸਚ ਮਹਿਰਾਬ, ਮਹਿਬੂਬ ਆਪਣਾ ਨੂਰ ਕਰ ਰੁਸ਼ਨਾਈਆ। ਤੇਰਾ ਲੇਖਾ ਲਿਖਿਆ ਨਾ ਜਾਏ ਕਿਸੇ ਵਿਚ ਬਾਬ, ਵੰਡ ਸਕੇ ਨਾ ਕੋਇ ਵੰਡਾਈਆ। ਤੋਹੇ ਸਜਦਾ ਇਕ ਆਦਾਬ, ਨਮੋ ਨਮੋ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਲੋਕਮਾਤ ਵੇਖੀਂ ਚਾਈਂ ਚਾਈਂਆ। ਲੋਕਮਾਤ ਪ੍ਰਭ ਵੇਖ ਆ, ਕਲਜੁਗ ਅੰਧੇਰਾ ਛਾਈਆ। ਨਿਰਵੈਰ ਪੁਰਖ ਕਲ ਫੇਰਾ ਪਾ, ਬੇਅੰਤ ਤੇਰੀ ਵਡਿਆਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਬੈਠੇ ਪੰਧ ਮੁਕਾ, ਮੁਕੀ ਵਾਟ ਪਰਾਈਆ। ਜੋਤੀ ਜਾਮਾ ਵੇਸ ਵਟਾ, ਨੂਰੋ ਨੂਰ ਕਰ ਰੁਸ਼ਨਾਈਆ। ਧੁਰ ਦਾ ਢੋਲਾ ਇਕ ਸੁਣਾ, ਸੱਚਾ ਰਾਗ ਅਲਾਈਆ। ਬਣ ਕੇ ਤੋਲਾ ਸ਼ਹਿਨਸ਼ਾਹ, ਦੋ ਜਹਾਨ ਕੰਡੇ ਦੇ ਚੜ੍ਹਾਈਆ। ਪੜਦਾ ਉਹਲਾ ਦੇ ਮਿਟਾ, ਸਨਮੁਖ ਇਕੋ ਨਜ਼ਰੀ ਆਈਆ। ਭਗਤ ਭਗਵਾਨ ਲੈ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਬਰਦੇ ਮੰਗਣ ਦੁਆ, ਖ਼ਾਲੀ ਝੋਲੀ ਰਹੇ ਵਖਾਈਆ। ਬਿਨ ਤੇਰੇ ਕਲਜੁਗ ਕਰੇ ਨਾ ਕੋਈ ਸ਼ਫ਼ਾ, ਮਰੀਜ਼ ਬਣੀ ਸਰਬ ਲੋਕਾਈਆ। ਪੁਰਖ ਅਕਾਲ ਦੀਨ ਦਿਆਲ ਸਾਹਿਬ ਸੱਜਣ ਹੋ ਸਹਾ, ਸਹਾਇਕ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਠ ਵੇਖ ਆਪਣਾ ਦਰ, ਰਾਹ ਤੱਕੇ ਜਗਤ ਲੋਕਾਈਆ। ਰਾਹ ਤੱਕੇ ਤੇਰਾ ਲੱਖ ਚੁਰਾਸੀ, ਚਾਰ ਕੁੰਟ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਕਿਰਪਾ ਕਰੇ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਦਇਆ ਕਮਾਈਆ। ਆਵਣ ਜਾਵਣ ਕਟੇ ਜਮ ਕੀ ਫਾਸੀ, ਧੁਰ ਦਾ ਲੇਖਾ ਦਏ ਮੁਕਾਈਆ। ਨਿਰਮਲ ਜੋਤ ਨੂਰ ਨੂਰ ਹੋਵੇ ਪਰਕਾਸ਼ੀ, ਅੰਧ ਅੰਧੇਰ ਗਵਾਈਆ। ਤੇਰਾ ਭੇਵ ਨਾ ਪਾਏ ਕੋਈ ਪੰਡਤ ਕਾਂਸ਼ੀ,
ਗਿਆਨੀ ਧਿਆਨੀ ਸਾਰ ਕਿਸੇ ਨਾ ਆਈਆ। ਕੂੜੀ ਕਿਰਿਆ ਤੇਰੇ ਨਾਉਂ ਕਰਦੇ ਹਾਸੀ, ਮਸਖ਼ਰੇ ਤੇਰਾ ਨਾਟਕ ਸਮਝ ਕੋਇ ਨਾ ਪਾਈਆ। ਸ਼ਬਦ ਅਗੰਮੀ ਚੜ੍ਹ ਤਾਜੀ, ਅਸਵ ਇਕੋ ਇਕ ਸੁਹਾਈਆ। ਸੋਲਾਂ ਕਲੀਆਂ ਆਸਣ ਸਾਜੀ, ਇਛਿਆ ਸੋਲਾਂ ਪੂਰ ਕਰਾਈਆ। ਧੁਰਦਰਗਾਹੀ ਵਡ ਨਵਾਬੀ, ਸ਼ਾਹ ਪਾਤਸ਼ਾਹ ਫੇਰਾ ਪਾਈਆ। ਬਿਨ ਤੇਰੇ ਹੋਏ ਉਦਾਸੀ, ਗ਼ਮੀ ਚਿੰਤਾ ਰੂਪ ਵਟਾਈਆ । ਸੁੰਞਾ ਦਿਸੇ ਮੰਡਲ ਰਾਸੀ, ਗੋਪੀ ਕਾਹਨ ਨਾ ਕੋਇ ਨਚਾਈਆ। ਕਿਰਪਾ ਕਰ ਸ਼ਾਹੋ ਸ਼ਾਬਾਸੀ, ਪੁਰਖ ਅਕਾਲ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗੰਬਰ ਤੇਰੀ ਰੱਖ ਕੇ ਆਏ ਅੰਤਮ ਆਸੀ, ਆਸਾ ਸਭ ਦੀ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਜਿਸ ਮਿਲਿਆਂ ਤੋਟ ਰਹੇ ਨਾ ਰਾਈਆ। ਦੇ ਵਰ ਸੱਚੇ ਭਗਵੰਤ, ਭਗਵਨ ਤੇਰੇ ਚਰਨ ਸੀਸ ਨਿਵਾਈਆ। ਆਦਿ ਜੁਗਾਦੀ ਸਾਚੇ ਕੰਤ, ਕੰਤ ਕੰਤੂਹਲ ਤੇਰੀ ਸਰਨਾਈਆ । ਜੁਗ ਚੌਕੜੀ ਬੀਤੇ ਬੇਅੰਤ, ਕੋਟਨ ਕੋਟ ਕਾਲ ਵਿਹਾਈਆ। ਤੇਰੀ ਮਹਿਮਾ ਲਿਖ ਲਿਖ ਥੱਕੇ ਅਗਣਤ, ਅੰਤ ਕਹਿਣ ਕੋਇ ਨਾ ਪਾਈਆ। ਤੇਰਾ ਧਿਆਨ ਲਗਾਵਣ ਸਾਚੇ ਸੰਤ, ਅੰਤਰ ਆਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੁਧ ਬਿਨ ਰਾਜਨ ਰਾਜ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਹੋ ਦਿਆਲ, ਦਇਆਨਿਧ ਆਪ ਸਮਝਾਈਆ। ਸਚਖੰਡ ਦੁਆਰ ਵੇਖੋ ਸੱਚੀ ਧਰਮਸਾਲ, ਦਰ ਇਕੋ ਇਕ ਜਣਾਈਆ। ਏਥੇ ਨਾ ਕੋਈ ਸ਼ਾਹ ਨਾ ਕੰਗਾਲ, ਊਚ ਨੀਚ ਨਾ ਕੋਇ ਜਣਾਈਆ। ਤ੍ਰੈਗੁਣ ਮਾਇਆ ਨਾ ਕੋਈ ਜੰਜਾਲ, ਪੰਜ ਤਤ ਰੂਪ ਨਾ ਕੋਇ ਵਟਾਈਆ। ਇਕੋ ਜੋਤ ਬੇਮਿਸਾਲ, ਨੂਰੋ ਨੂਰ ਡਗਮਗਾਈਆ। ਨਜ਼ਰ ਨਾ ਆਏ ਕਾਲ ਮਹਾਂਕਾਲ, ਲੇਖਾ ਜਾਣੇ ਬੇਪਰਵਾਹੀਆ। ਸਾਰੇ ਸੁਣੋ ਇਕ ਸਵਾਲ, ਵਡ ਸਵਾਲੀ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਹੁਕਮ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਚਰਨ ਕਵਲ, ਹਰਿ ਸਤਿਗੁਰ ਆਪ ਜਣਾਇੰਦਾ। ਝਗੜਾ ਛੱਡੋ ਧਰਨੀ ਧਵਲ, ਧੁਰ ਦਾ ਭੇਵ ਆਪ ਖੁਲ੍ਹਾਇੰਦਾ। ਸਭ ਨੇ ਮੰਨਿਆ ਨੂਰ ਖ਼ੁਦਾਈ ਅਵਲ, ਆਲਮੀਨ ਸੋਭਾ ਪਾਇੰਦਾ । ਸਭ ਨੇ ਪੀਣੀ ਧੁਰ ਦੀ ਪਵਲ, ਅੰਮ੍ਰਿਤ ਆਬੇਹਯਾਤ ਮੁਖ ਚੁਆਇੰਦਾ। ਸਾਰੇ ਮੇਰੇ ਨੂਰ ਗਏ ਮਵਲ, ਮੌਲਾ ਇਕੋ ਸੋਭਾ ਪਾਇੰਦਾ। ਰਲ ਮਿਲ ਕਰੋ ਇਕੋ ਕੌਲ, ਇਕਰਾਰਨਾਮਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਚ ਹੁਕਮ ਵਰਤਾਇੰਦਾ। ਗੁਰ ਅਵਤਾਰ ਪੀਰ ਪੈਗੰਬਰ ਕਰੋ ਇਕਰਾਰ, ਇਕ ਇਕੱਲਾ ਆਪ ਜਣਾਇੰਦਾ। ਦੀਨ ਮਜ਼੍ਹਬ ਨਾ ਕੋਇ ਵਿਹਾਰ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਨਿਰਗੁਣ ਨੂਰ ਨਿਰਗੁਣ ਧਾਰ, ਨਿਰਗੁਣ ਜੋਤੀ ਨਿਰਗੁਣ ਜੋਤ ਜਾਤਾ ਇਕੋ ਸੋਭਾ ਪਾਇੰਦਾ। ਨਿਰਗੁਣ ਮੰਦਰ ਹੋਏ ਉਜਿਆਰ, ਨਿਰਗੁਣ ਆਸਣ ਇਕ ਸੁਹਾਇੰਦਾ। ਨਿਰਗੁਣ ਸ਼ਹਿਨਸ਼ਾਹ ਸਿਕਦਾਰ, ਭੂਪਤ ਭੂਪ ਇਕ ਅਖਵਾਇੰਦਾ। ਨਿਰਗੁਣ ਹੁਕਮ ਕਰੇ ਜੁਗ ਚਾਰ, ਗੁਰ ਅਵਤਾਰ ਹੁਕਮੇ ਅੰਦਰ ਫਿਰਾਇੰਦਾ। ਨਿਰਗੁਣ ਲੇਖਾ ਜਾਣੇ ਵਿਸ਼ਨ ਬ੍ਰਹਮਾ ਸ਼ਿਵ ਵਾਰੋ ਵਾਰ, ਨਿਤ ਨਵਿਤ ਆਪਣਾ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਮੂਲ ਚੁਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪੂਰਬ ਲੇਖਾ ਦਿਓ ਛੱਡ, ਚੌਥੇ ਜੁਗ ਅੰਤ ਰਹਿਣ ਨਾ ਪਾਈਆ। ਸਚਖੰਡ ਦੁਆਰੇ ਦੀਨ ਮਜ਼੍ਹਬ ਨਾ ਕੋਈ ਅੱਡ, ਧਰਮ ਇਸਲਾਮ ਨਾ ਕੋਇ ਸਮਝਾਈਆ।
ਪਿਛਲਾ ਨਾਤਾ ਰਹਿ ਗਿਆ ਕਾਇਆ ਮਾਟੀ ਹੱਡ, ਅੱਗੇ ਨੂਰੋ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਤੋੜਨਹਾਰਾ ਹੱਦ, ਸਚ ਹਦੂਦ ਇਕ ਵਖਾਈਆ। ਸਚ ਹਦੂਦ ਵਖਾਏ ਹਰਿ, ਹਰਿ ਕਰਤਾ ਦਇਆ ਕਮਾਇੰਦਾ। ਪਰਮ ਪੁਰਖ ਦਾ ਪਕੜੋ ਲੜ, ਪੱਲੂ ਇਕੋ ਨਾਮ ਬੰਧਾਇੰਦਾ। ਤੂੰ ਮੇਰਾ ਮੈਂ ਤੇਰਾ ਕਲਮਾ ਨਾਮ ਢੋਲਾ ਲੈਣਾ ਪੜ੍ਹ, ਦੂਜਾ ਰਾਗ ਨਾ ਕੋਇ ਸੁਣਾਇੰਦਾ। ਸਾਚੀ ਅਲਫ਼ੀ ਪਾਉਣੀ ਗਲ, ਤਨ ਖ਼ਾਕੀ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪਣੇ ਹੱਥ ਵਖਾਇੰਦਾ। ਗੁਰ ਅਵਤਾਰ ਕਹਿਣ ਸਚ, ਸਚ ਤੇਰੀ ਵਡਿਆਈਆ। ਪੀਰ ਪੈਗ਼ੰਬਰ ਮੰਨਣ ਹੱਸ, ਦਰ ਬੈਠੇ ਸੀਸ ਝੁਕਾਈਆ। ਹਰ ਘਟ ਅੰਦਰ ਤੂ ਹੀ ਰਿਹਾ ਵਸ, ਤੇਰਾ ਨੂਰ ਖ਼ਲਕ ਖ਼ੁਦਾਈਆ। ਸਾਡੀ ਪੂਰੀ ਹੋਈ ਆਸ, ਸਦੀ ਚੌਧਵੀਂ ਖ਼ੁਸ਼ੀ ਮਨਾਈਆ। ਸਦੀ ਬੀਸਵੀਂ ਆਏ ਤੇਰੇ ਪਾਸ, ਸਚਖੰਡ ਸਾਚਾ ਵੇਖ ਵਖਾਈਆ। ਦਰ ਦੁਆਰੇ ਰਲ ਮਿਲ ਪਾਈ ਇਕੋ ਰਾਸ, ਗੋਪੀ ਕਾਹਨ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਸਾਉਣਾ ਸਾਚਾ ਘਰ, ਉਜੜਿਆ ਖੇੜਾ ਵੇਖ ਬੇਪਰਵਾਹੀਆ। ਕਲਜੁਗ ਖੇੜਾ ਰਿਹਾ ਉਜੜ, ਚਾਰੋਂ ਕੁੰਟ ਪਈ ਦੁਹਾਈਆ। ਜਗਤ ਜੀਵ ਬਣੇ ਬੁੱਚੜ, ਛੁਰੀ ਕਰਦ ਕਸਾਈ ਹੱਥ ਉਠਾਈਆ। ਹੱਥੀਂ ਮਾਰਨ ਤੇਰੇ ਪੁੱਤਰ, ਆਪਣਾ ਬੱਚਾ ਜ਼ਿਬਹ ਨਾ ਕੋਇ ਕਰਾਈਆ। ਨਿਰਗੁਣ ਧਾਰੋਂ ਪੁਰਖ ਅਕਾਲ ਉਤਰ, ਤੈਨੂੰ ਜਨਮੇ ਕੋਇ ਨਾ ਪਿਤਾ ਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਮਿਲ ਕੇ ਮਨਾਵਣ ਸ਼ੁਕਰ, ਸ਼ੁਕਰੀਆ ਤੇਰਾ ਅਦਾ ਕਰਾਈਆ। ਜਨ ਭਗਤਾਂ ਚੁਕ ਆਪਣੇ ਕੁਛੜ, ਸਾਚੀ ਗੋਦੀ ਲੈ ਬਹਾਈਆ। ਉਜਲ ਕਰ ਮਾਤ ਮੁਖੜ, ਦੁਰਮਤ ਮੈਲ ਧਵਾਈਆ। ਮਾਤ ਗਰਭ ਉਲਟੇ ਫੇਰ ਨਾ ਹੋਵਣ ਰੁੱਖੜ, ਲੱਖ ਚੁਰਾਸੀ ਪੰਧ ਮੁਕਾਈਆ। ਇਕੋ ਸਰਨ ਤੇਰੀ ਹਰਿ ਝੁਕਣ, ਦੂਜਾ ਇਸ਼ਟ ਨਾ ਕੋਇ ਮਨਾਈਆ। ਦੋ ਜਹਾਨਾਂ ਪੈਂਡੇ ਮੁੱਕਣ, ਨਵ ਨੌ ਚਾਰ ਡੇਰਾ ਦੇਣਾ ਢਾਹੀਆ। ਤੇਰੇ ਬੂਟੇ ਕਦੇ ਨਾ ਸੁੱਕਣ, ਫੁੱਲ ਫਲਵਾੜੀ ਮਾਤ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਚਾਈਂ ਚਾਈਂਆ। ਆ ਪ੍ਰਭੂ ਪ੍ਰਭ ਠਾਕਰ ਸੁਆਮੀ, ਸੋਭਾਵੰਤ ਤੇਰੀ ਸਰਨਾਈਆ। ਨਿਰਵੈਰ ਪੁਰਖ ਘਟ ਅੰਤਰਜਾਮੀ, ਮਿਹਰਵਾਨ ਵੱਡੀ ਵਡਿਆਈਆ। ਭਰਮ ਮਿਟਾ ਚਾਰ ਖ਼ਾਣੀ, ਚਾਰੇ ਬਾਣੀ ਦੇ ਸਮਝਾਈਆ। ਪਰਾ ਪਸੰਤੀ ਮਧਮ ਬੈਖਰੀ ਨਾ ਕਿਸੇ ਪਹਿਚਾਨੀ, ਪਰਦਾ ਸਕੇ ਨਾ ਕੋਇ ਉਠਾਈਆ। ਦਰ ਦਰ ਘਰ ਘਰ ਸ਼ਬਦ ਮਿਲਾਵਾ ਕਰ ਸੁਰਤ ਸਵਾਣੀ, ਨਾਰ ਕੰਤ ਰੂਪ ਵਟਾਈਆ। ਘਰ ਮੰਦਰ ਜਗੇ ਜੋਤ ਨੂਰਾਨੀ, ਅੰਧ ਅੰਧੇਰ ਗਵਾਈਆ। ਸ਼ਬਦੀ ਸ਼ਬਦ ਅਗੰਮ ਸੁਣਾ ਧੁਰ ਦੀ ਬਾਣੀ, ਬਾਣ ਅਣਿਯਾਲਾ ਤੀਰ ਚਲਾਈਆ। ਲੇਖੇ ਲੱਗੇ ਜੀਵ ਪਰਾਣੀ, ਪਰਾਣ ਆਪਣੀ ਝੋਲੀ ਪਾਈਆ। ਤੁਧ ਬਿਨ ਸਤਿਗੁਰ ਪੂਰੇ ਭਗਤਾਂ ਆਈ ਹਾਨੀ, ਸਿਰ ਹੱਥ ਨਾ ਕੋਇ ਟਿਕਾਈਆ। ਕਲਜੁਗ ਕੂੜੀ ਕਿਰਿਆ ਮਨਮੁਖਤਾ ਮਾਰੇ ਕਾਨੀ, ਤਿਖੀ ਧਾਰ ਵਖਾਈਆ। ਤੁਧ ਬਿਨ ਦੇਵੇ ਨਾ ਕੋਇ ਪਦ ਨਿਰਬਾਣੀ, ਸਾਚੇ ਘਰ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਹਰਿਜਨ ਸਾਚੇ ਲੈ ਮਿਲਾਈਆ। ਤੁਧ ਬਿਨ ਕਰੇ ਨਾ ਕੋਈ ਮੇਲਾ, ਪ੍ਰਭੂ ਮਾਲਕ ਨਜ਼ਰ ਕੋਇ ਨਾ ਆਈਆ। ਤੇਰਾ ਰੂਪ ਗੁਰੂ ਗੁਰ ਚੇਲਾ, ਸਤਿਗੁਰ ਤੇਰੇ ਹੱਥ ਵਡਿਆਈਆ। ਕਲਜੁਗ ਅੰਤਮ ਤੇਰੇ ਮਿਲਣ ਦਾ ਵੇਲਾ, ਬੌਹੜੀ ਬੌਹੜੀ ਕਰ ਰਹੇ ਕੁਰਲਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰੇ ਚਰਨ ਮਿਲੇ ਸਰਨਾਈਆ। ਜਨ ਭਗਤਾਂ ਬਣ ਪ੍ਰਭ ਮੀਤ, ਮਿੱਤਰ ਪਿਆਰੇ ਤੇਰੀ ਆਸ ਰਖਾਈਆ। ਅੰਦਰ ਵੜ ਕੇ ਦੱਸ ਗੀਤ, ਬਾਹਰ ਕੋਇ ਨਾ ਕਰੇ ਪੜ੍ਹਾਈਆ। ਆਤਮ ਪਰਮਾਤਮ ਹੋਏ ਅਤੀਤ, ਤ੍ਰੈਗੁਣ ਲੇਖਾ ਦੇ ਮੁਕਾਈਆ। ਕਾਇਆ ਹੋਏ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਲੇਖਾ ਚੁਕੇ ਮੰਦਰ ਮਸੀਤ, ਘਰ ਪਰਮੇਸ਼ਵਰ ਨਜ਼ਰੀ ਆਈਆ। ਦਰਸਨ ਪਾਵਾਂ ਬੀਠਲੋ ਬੀਠ, ਮੁਖ ਪੜਦਾ ਆਪ ਉਠਾਈਆ। ਤੇਰੀ ਕੋਈ ਨਾ ਜਾਣੇ ਰੀਸ, ਤੇਰੀ ਸਾਰ ਕਿਸੇ ਨਾ ਆਈਆ। ਜੁਗ ਚੌਕੜੀ ਤੇਰਾ ਰਾਹ ਰਹੇ ਉਡੀਕ, ਨੇਤਰ ਨੈਣ ਅੱਖ ਖੁਲ੍ਹਾਈਆ। ਕਲਜੁਗ ਅੰਤ ਆਈ ਤਾਰੀਖ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰੇ ਭਗਤ ਤੇਰਾ ਧਿਆਨ ਲਗਾਈਆ। ਸ੍ਰੀ ਭਗਵਾਨ ਦਇਆ ਕਮੌਦਾ ਏ। ਸਚਖੰਡ ਨਿਵਾਸੀ ਧੁਰ ਫ਼ਰਮਾਨ ਸੁਣਾਉਦਾ ਏ। ਸ਼ਬਦ ਅਗੰਮੀ ਰਾਗ ਅਲਾਉਦਾ ਏ। ਆਤਮ ਪਰਮਾਤਮ ਆਪ ਜਗਾਉਦਾ ਏ। ਭਗਤ ਭਗਵਾਨ ਵੇਖ ਵਖਾਉਦਾ ਏ। ਸਾਚਾ ਦੇਵੇ ਇਕ ਗਿਆਨ, ਅਗਿਆਨ ਅੰਧੇਰ ਮਿਟਾਉਦਾ ਏ। ਨਿਰਗੁਣ ਹੋ ਕੇ ਵੇਖੇ ਆਣ, ਸਰਗੁਣ ਤੇਰਾ ਪੰਧ ਚੁਕਾਉਦਾ ਏ। ਸਚ ਦੁਆਰੇ ਦੇਵੇ ਮਾਣ, ਕੂੜੀ ਕਿਰਿਆ ਡੇਰਾ ਢੌਂਹਦਾ ਏ। ਅੰਮ੍ਰਿਤ ਬਖ਼ਸ਼ੇ ਆਤਮ ਪੀਣ ਖਾਣ, ਤ੍ਰਿਸਨਾ ਭੁੱਖ ਗਵਾਉਦਾ ਏ। ਸਾਚੇ ਮੰਦਰ ਕਰ ਪਰਵਾਨ, ਸਚ ਸਿੰਘਾਸਣ ਆਪ ਬਹਾਉਦਾ ਏ। ਨਜ਼ਰੀ ਆਏ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਉਦਾ ਏ। ਜਨ ਭਗਤਾਂ ਦਇਆ ਕਮਾਉਦਾ ਏ। ਪ੍ਰਭ ਆਪਣੇ ਰੰਗ ਰੰਗਾਉਦਾ ਏ। ਸਚ ਮਰਦੰਗ ਨਾਮ ਸੁਣਾਉਦਾ ਏ। ਨਿਜਾਨੰਦ ਅਨੰਦ ਪਰਗਟਾਉਦਾ ਏ। ਜੋਤੀ ਨੂਰ ਚੰਦ ਚਮਕਾਉਦਾ ਏ। ਬੰਦ ਬੰਦ ਖ਼ੁਸ਼ੀ ਕਰਾਉਦਾ ਏ। ਕੂੜੀ ਕਿਰਿਆ ਕਰ ਕੇ ਖੰਡ ਖੰਡ, ਖ਼ਾਲਸ ਆਪਣੇ ਨਾਲ ਮਿਲਾਉਦਾ ਏ। ਜੁਗ ਜਨਮ ਦਾ ਮੇਟ ਪੰਧ, ਧਾਮ ਸਾਚੇ ਆਪ ਵਸਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦੁਆਰੇ ਫੇਰਾ ਪਾਉਦਾ ਏ। ਜਨ ਭਗਤ ਦੁਆਰੇ ਆਉਦਾ ਏ। ਨਿਤ ਨਵਿਤ ਵੇਖ ਵਖਾਉਦਾ ਏ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਡਾਉਦਾ ਏ। ਆਪਣੇ ਮਿਲਣ ਦੀ ਕਰ ਕੇ ਬਿਧ, ਸੰਗ ਸਾਚਾ ਆਪ ਰਖਾਉਦਾ ਏ। ਹਰਿ ਜਨ ਕਾਰਜ ਕਰ ਕੇ ਸਿਧ, ਰਿਧ ਸਿਧ ਚਰਨਾਂ ਹੇਠ ਦਬਾਉਦਾ ਏ। ਲੇਖਾ ਜਾਣ ਜੀਉ ਪਿੰਡ ਇੰਡ, ਬ੍ਰਹਿਮੰਡ ਖੋਜ ਖੋਜਾਉਦਾ ਏ। ਅੰਤ ਬਣਾ ਨਾਦੀ ਬਿੰਦ, ਸੁੱਤ ਆਪਣੀ ਗੋਦ ਉਠਾਉਦਾ ਏ। ਦੀਨ ਦਿਆਲ ਹੋ ਬਖ਼ਸ਼ਿੰਦ, ਕਲਜੁਗ ਅੰਤਮ ਵੇਖਣ ਆਉਦਾ ਏ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਖੇਲ ਰਚਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਜਨ ਭਗਤਾਂ ਪੜਦਾ ਲੌਂਹਦਾ ਏ। ਜਨ ਭਗਤਾਂ ਪੜਦਾ ਜਾਏ ਲੱਥ, ਜੁਗ ਛੱਤੀ ਪੰਧ ਮੁਕਾਈਆ। ਨਜ਼ਰੀ ਆਏ ਪੁਰਖ ਸਮਰਥ, ਹਰਿ ਕਰਤਾ ਨੂਰ ਰੁਸ਼ਨਾਈਆ। ਚਰਨ ਕਵਲ ਜਾਇਣ ਵਸ, ਸਚ ਦੁਆਰ ਮਿਲੇ ਵਡਿਆਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਕਿਰਪਾ ਕਰੇ ਕਰਤਾ ਪੁਰਖ ਹੋ ਪਰਤੱਖ, ਪੁਰਖ ਪੁਰਖੋਤਮ ਹੋਏ ਸਹਾਈਆ। ਹਰਖ਼ ਸੋਗ ਚਿੰਤਾ ਗ਼ਮ ਦੁੱਖ ਜਾਇਣ ਨੱਸ, ਸੁਖ ਅੰਤਰ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਅੰਦਰ ਜਾਏ ਵਸ, ਨਿਰਗੁਣ ਨਿਰਗੁਣ ਨਿਰਗੁਣ ਰੂਪ ਵਟਾਈਆ। ਭਗਤਨ ਅੰਦਰ ਵਸੇ ਆਪ, ਹਰਿ ਜੂ ਆਪਣੀ ਦਇਆ
ਕਮਾਈਆ। ਭਗਤਾਂ ਅੰਦਰ ਦੱਸੇ ਜਾਪ, ਅਨਬੋਲਤ ਰਾਗ ਸੁਣਾਈਆ। ਭਗਤਾਂ ਅੰਦਰ ਕਰੇ ਪਾਠ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਭਗਤਾਂ ਅੰਦਰ ਵੇਖੇ ਘਾਟ, ਸਰ ਸਰੋਵਰ ਇਕ ਪਰਗਟਾਈਆ। ਭਗਤਾਂ ਅੰਦਰ ਖੋਲ੍ਹੇ ਹਾਟ, ਬਣ ਵਣਜਾਰਾ ਹੱਟ ਚਲਾਈਆ। ਭਗਤਾਂ ਅੰਦਰ ਦੇਵੇ ਦਾਤ, ਅਨਮੁਲੜੀ ਦਾਤ ਆਪ ਵਰਤਾਈਆ। ਭਗਤਾਂ ਅੰਦਰ ਖੋਲ੍ਹੇ ਤਾਕ, ਬਜਰ ਕਪਾਟੀ ਪੜਦਾ ਦਏ ਉਠਾਈਆ। ਭਗਤਾਂ ਅੰਦਰ ਅੰਮ੍ਰਿਤ ਬੂੰਦ ਦੇਵੇ ਸਵਾਂਤ, ਸਾਂਤਕ ਸਤਿ ਸਤਿ ਕਰਾਈਆ। ਭਗਤਾਂ ਅੰਦਰ ਬੈਠਾ ਰਹੇ ਇਕਾਂਤ, ਅਡੋਲ ਡੁਲ ਕਦੇ ਨਾ ਜਾਈਆ। ਭਗਤਾਂ ਅੰਦਰ ਮਿਲ ਕੇ ਦੇਵੇ ਆਪਣਾ ਸਾਥ, ਬਣ ਸੰਗੀ ਸੰਗ ਨਿਭਾਈਆ। ਭਗਤਾਂ ਅੰਦਰ ਨਿਉਂ ਨਿਉਂ ਟੇਕੇ ਆਪਣਾ ਮਾਥ, ਮਸਤਕ ਸੀਸ ਝੁਕਾਈਆ। ਭਗਤਾਂ ਅੰਦਰ ਖੇਲ ਪੁਰਖ ਸਮਰਾਥ, ਹਰਿ ਕਰਤਾ ਆਪ ਕਰਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਜਨ ਭਗਤਾਂ ਹੋ ਕੇ ਵਸ, ਬਣ ਚਾਕਰ ਚਾਕ ਸੇਵਕ ਸੇਵ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪਣੀ ਆਪ ਜੋਤ ਧਰ, ਨਿਹਕਲੰਕ ਨਰਾਇਣ ਨਰ, ਖੇਲੇ ਖੇਲ ਸਰਬ ਗੁਣਤਾਸ, ਗੁਣਵੰਤਾ ਪ੍ਰਭ ਬੇਅੰਤਾ ਬੇਐਬ ਅਥਾਹ ਆਪਣੀ ਕਾਰ ਹਰਿ ਕਰਤਾਰ ਹਰਿ ਕਰਤਾ ਆਪ ਕਮਾਈਆ।