੧੨ ਮੱਘਰ ੨੦੨੦ ਬਿਕਰਮੀ ਕਰਤਾਰ ਸਿੰਘ ਦੇ ਘਰ ਪਿੰਡ ਪੰਜ ਢੇਰਾ ਜ਼ਿਲਾ ਹੁਸ਼ਿਆਰ ਪੁਰ
ਪੁਰਖ ਅਕਾਲ ਤੇਰਾ ਵਡ ਪ੍ਰਤਾਪ, ਬੇਪਰਵਾਹ ਬੇਅੰਤ ਤੇਰੀ ਵਡਿਆਈਆ। ਸਚਖੰਡ ਦਵਾਰੇ ਤੇਰਾ ਨਿਵਾਸ, ਮੁਕਾਮੇ ਹੱਕ ਤੇਰੀ ਰੁਸ਼ਨਾਈਆ। ਨਿਰਗੁਣ ਨੂਰ ਤੇਰਾ ਪ੍ਰਕਾਸ਼, ਜੋਤੀ ਜੋਤ ਡਗਮਗਾਈਆ। ਨਿਰਵੈਰ ਤੇਰਾ ਖੇਲ ਤਮਾਸ਼, ਖ਼ਾਲਕ ਸਮਝ ਕਿਸੇ ਨਾ ਆਈਆ। ਧੁਰ ਦਰਗਾਹੀ ਬੇਐਬ ਪਾਕ, ਪੁਨੀਤ ਤੇਰੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਦਾਸ, ਨਿਉਂ ਨਿਉਂ ਬੈਠਣ ਸੀਸ ਝੁਕਾਈਆ। ਤ੍ਰੈਗੁਣ ਮਾਇਆ ਤੇਰੀ ਗਾਥ, ਪੰਜ ਤਤ ਤੇਰਾ ਰੰਗ ਸਮਾਈਆ। ਗੁਰ ਅਵਤਾਰ ਤੇਰਾ ਸਾਕ, ਨਿਰਗੁਣ ਸਰਗੁਣ ਸੋਭਾ ਪਾਈਆ। ਪੀਰ ਪੈਗ਼ੰਬਰ ਤੇਰਾ ਹਾਥ, ਦਸਤ ਬਦਸਤ ਆਪ ਮਿਲਾਈਆ। ਜੁਗ ਚੌਕੜੀ ਤੇਰਾ ਖੇਲ ਤਮਾਸ਼, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੰਡ ਵੰਡਾਈਆ। ਨਿਤ ਨਵਿਤ ਤੇਰਾ ਭੋਗ ਬਿਲਾਸ, ਲੱਖ ਚੁਰਾਸੀ ਚਾਰੇ ਖਾਣੀ ਜੇਰਜ ਅੰਡਜ ਉਤਭੁਜ ਸੇਤਜ ਬਣਤ ਬਣਾਈਆ। ਚਾਰੇ ਬਾਣੀ ਤੇਰੀ ਸਿਫ਼ਤ ਅਵਾਜ਼, ਪਰਾ ਪਸੰਤੀ ਮਧਮ ਬੈਖਰੀ ਬੈਠੀ ਢੋਲਾ ਗਾਈਆ। ਦੋ ਜਹਾਨਾਂ ਤੇਰਾ ਰਾਜ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਪੁਰੀ ਲੋਅ ਬ੍ਰਹਿਮੰਡ ਖੰਡ ਤੇਰਾ ਸਾਜ, ਸਾਜਨਹਾਰੇ ਹੱਥ ਤੇਰੇ ਚਤੁਰਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਤਮ ਪਰਮਾਤਮ ਤੇਰਾ ਕਾਜ, ਪਾਰਬ੍ਰਹਮ ਬ੍ਰਹਮ ਆਪਣਾ ਅੰਗ ਵਖਾਈਆ। ਸ਼ਬਦ ਸਵਾਮੀ ਸਦਾ ਨਿਹਕਾਮੀ ਜੁਗ ਚੌਕੜੀ ਰਿਹਾ ਭਾਜ, ਬਣ ਪਾਂਧੀ ਪੰਧ ਮੁਕਾਈਆ। ਸਤਿ ਧਰਮ ਪ੍ਰਭ ਤੇਰਾ ਸਮਾਜ, ਸਮਝ ਸਕੇ ਕੋਈ ਨਾ ਰਾਈਆ। ਸਮੁੰਦ ਸਾਗਰ ਤੇਰਾ ਜਹਾਜ, ਧਰਨੀ ਧਰਤ ਧਵਲ ਆਪ ਤਰਾਈਆ। ਸੇਵਾ ਕਰੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਸੀਸ ਨਿਵਾਈਆ। ਪਵਣ ਪਵਣੀ ਤੇਰਾ ਸਵਾਸ, ਘਟ ਘਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਪੁਰਖ ਅਕਾਲ ਤੇਰੀ ਸਰਨਾਈਆ। ਪੁਰਖ ਅਕਾਲ ਤੇਰਾ ਖੇਲ ਅਵੱਲਾ, ਬ੍ਰਹਿਮੰਡ ਤੇਰੀ ਸ਼ਰਨਾਈਆ । ਆਦਿ ਜੁਗਾਦੀ ਇਕ ਇਕੱਲਾ, ਜੁਗ ਚੌਕੜੀ ਰਾਹ ਵਖਾਈਆ। ਸਚ ਸਿੰਘਾਸਣ ਧੁਰ ਦਾ ਮੱਲਾ, ਦਰ ਘਰ ਸਾਚੀ ਸੋਭਾ ਪਾਈਆ। ਨਿਰਗੁਣ ਸਰਗੁਣ ਫੜਾ ਪੱਲਾ, ਗੁਰ ਅਵਤਾਰ ਪੀਰ ਪੈਗ਼ੰਬਰ ਦਿਤੀ ਵਡਿਆਈਆ। ਧਾਮ ਵਖਾ ਨਿਹਚਲ ਇਕ ਅਕੱਲਾ, ਮਹਲ ਉਚ ਕਰੀ ਰੁਸ਼ਨਾਈਆ । ਭੇਵ ਚੁਕਾ ਜਲਾ ਥਲਾ, ਡੂੰਘੇ ਸਾਗਰ ਦਿਤਾ ਸਮਝਾਈਆ। ਦੀਪਕ ਜੋਤੀ ਆਪੇ ਬਲਾ, ਨਿਰਗੁਣ ਨੂਰ
❋
❋
ਕਰ ਰੁਸ਼ਨਾਈਆ। ਧੁਰ ਸੰਦੇਸ਼ ਸਭ ਨੂੰ ਘੱਲਾ, ਬੋਧ ਅਗਾਧ ਸ਼ਬਦ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰਾ ਭੇਵ ਕੋਇ ਨਾ ਆਈਆ। ਪੁਰਖ ਅਕਾਲ ਸਰਬ ਗੁਣ ਦਾਤੇ, ਗੁਣਵੰਤ ਤੇਰੀ ਸਰਨਾਈਆ। ਆਦਿ ਜੁਗਾਦਿ ਪਿਤਾ ਮਾਤੇ, ਬਾਲਕ ਤੇਰੇ ਨਜ਼ਰੀ ਸਾਰੇ ਆਈਆ। ਜੁਗ ਚੌਕੜੀ ਖੇਲ ਤਮਾਸ਼ੇ, ਵੇਖੀ ਖੇਲ ਹਰ ਘਟ ਥਾਈਂਆ। ਮੰਡਲ ਮੰਡਪ ਪੈਂਦੀ ਵੇਖੀ ਰਾਸੇ, ਗੋਪੀ ਕਾਹਨ ਨਾਚ ਨਚਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣ ਕੇ ਦਾਸੀ ਦਾਸੇ, ਤੇਰੀ ਸੇਵਾ ਗਏ ਕਮਾਈਆ। ਸ਼ਬਦ ਅਨਾਦੀ ਨਾਦ ਖੋਲ੍ਹ ਭੇਵ ਬੋਧ ਅਗਾਧੇ, ਤੇਰਾ ਮੰਤਰ ਗਏ ਦ੍ਰਿੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਮਾਰ ਅਵਾਜ਼ੇ, ਧੁਰ ਸੰਦੇਸ਼ਾ ਰਹੇ ਸੁਣਾਈਆ। ਅੰਜੀਲ ਕੁਰਾਨ ਰਚ ਰਚ ਕਾਜੇ, ਤੇਰੀ ਕਰਨੀ ਗਏ ਦ੍ਰਿੜਾਈਆ। ਖਾਣੀ ਬਾਣੀ ਤੇਰਾ ਖੇਲ ਭੂਪਤ ਰਾਜੇ, ਰਈਅਤ ਸਮਝ ਸਕੇ ਨਾ ਰਾਈਆ। ਘਟ ਘਟ ਅੰਦਰ ਤੇਰੇ ਵੱਜਦੇ ਅਨਹਦ ਵਾਜੇ, ਧੁਨ ਆਤਮਕ ਰਾਗ ਅਲਾਈਆ। ਜੋਤ ਨਿਰੰਜਣ ਲੱਖ ਚੁਰਾਸੀ ਅੰਦਰ ਪਰਕਾਸ਼ੇ, ਪਰਕਾਸ਼ਵਾਨ ਤੇਰਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਪ੍ਰਭ ਤੇਰਾ ਸੰਗ ਇਕੋ ਨਜ਼ਰੀ ਆਈਆ। ਪੁਰਖ ਅਕਾਲ ਦੀਨਾਂ ਨਾਥ, ਦੀਨਨ ਓਟ ਇਕ ਤਕਾਈਆ। ਵਿਸ਼ਨ ਬ੍ਰਹਮਾ ਸ਼ਿਵ ਪੜ੍ਹ ਪੜ੍ਹ ਥੱਕੇ ਤੇਰੀ ਗਾਥ, ਚਾਰੇ ਵੇਦ ਸਮਝ ਕੋਇ ਨਾ ਪਾਈਆ। ਪੁਰਾਨ ਅਠਾਰਾਂ ਮਾਰਨ ਆਵਾਜ਼, ਉਚੀ ਕੂਕ ਕੂਕ ਅਲਾਈਆ। ਗੀਤਾ ਗਿਆਨ ਹੋ ਹੋ ਦਾਸ, ਦਸ ਅੱਠ ਦਏ ਦੁਹਾਈਆ। ਅੰਜੀਲ ਕੁਰਾਨ ਪੜ੍ਹਨ ਨਿਮਾਜ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਧੁਰ ਦੀ ਬਾਣੀ ਤੇਰਾ ਵਜਾਏ ਨਾਦ, ਨਾਦੀ ਰਾਗ ੲਕ ਅਲਾਹੀਆ। ਗੁਰ ਅਵਤਾਰ ਹੋਏ ਵਿਸਮਾਦ, ਪੀਰ ਪੈਗ਼ੰਬਰ ਬਿਸਮਲ ਰੂਪ ਵਟਾਈਆ। ਤੇਰਾ ਕੋਈ ਨਾ ਜਾਣੇ ਭੇਵ ਪੁਰਖ ਸਮਰਾਥ, ਸਮਰਥ ਤੇਰੇ ਹੱਥ ਵਡਿਆਈਆ। ਰਸਨਾ ਜਿਹਵਾ ਕਥਨੀ ਕਥ ਕਥ ਗਈ ਥੱਕ, ਤੇਰਾ ਅੰਤ ਕਹਿਣ ਨਾ ਪਾਈਆ। ਤੇਰੇ ਹੱਥ ਹਕੀਕਤ ਹੱਕ, ਲਾਸ਼ਰੀਕ ਤੇਰੀ ਸ਼ਰਨਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਆਪਣਾ ਮਾਰਗ ਧੁਰ ਦਾ ਦੱਸ, ਸਾਚਾ ਪੜਦਾ ਦੇ ਉਠਾਈਆ। ਤੇਰੇ ਚਰਨ ਕਵਲ ਜਾਈਏ ਵਸ, ਦੂਜੀ ਓਟ ਨਾ ਕੋਇ ਤਕਾਈਆ। ਤੇਰਾ ਲਈਏ ਸੱਚਾ ਰਸ, ਅੰਮ੍ਰਿਤ ਇਕੋ ਜਾਮ ਪਿਆਈਆ। ਬਿਨ ਰਸਨਾ ਜਿਹਵਾ ਤੇਰਾ ਗਾਈਏ ਜਸ, ਸਾਚਾ ਢੋਲਾ ਸਿਫ਼ਤ ਸਲਾਹੀਆ। ਜੁਗ ਚੌਕੜੀ ਪੈਂਡਾ ਮੁੱਕਿਆ ਨੱਸ ਨੱਸ, ਨੌ ਸੌ ਚੁਰਾਨਵੇਂ ਚੌਕੜੀ ਜੁਗ ਬੈਠੇ ਪੰਧ ਮੁਕਾਈਆ। ਨਿਰਵੈਰ ਪੁਰਖ ਬਣ ਪਰਧਾਨ ਹੋ ਪ੍ਰਗਟ, ਪ੍ਰਗਟ ਆਪਣਾ ਨੂਰ ਦਰਸਾਈਆ। ਸਚ ਦਵਾਰਾ ਖੋਲ੍ਹ ਹੱਟ, ਇਕੋ ਸੌਦਾ ਨਾਮ ਵਿਕਾਈਆ। ਲਹਿਣਾ ਦੇਣਾ ਚੁੱਕੇ ਜਾਤ ਪਾਤ, ਊਚ ਨੀਚ ਨਾ ਕੋਇ ਵਖਾਈਆ। ਰਾਓ ਰੰਕਾਂ ਦੇ ਇਕੋ ਦਾਤ, ਨਾਮ ਨਿਧਾਨਾ ਝੋਲੀ ਪਾਈਆ। ਗੁਪਤ ਜਾਹਰ ਬਾਤਣ ਕਰ ਬਾਤ, ਆਪ ਆਪਣਾ ਰਾਹ ਜਣਾਈਆ। ਨਜ਼ਰੀ ਆ ਸਾਖਿਆਤ, ਕਿਉਂ ਬੈਠਾ ਮੁਖ ਛੁਪਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰੀ ਕਹਾਣੀ ਦੱਸਦੇ ਆਏ ਬਾਤ, ਤੇਰਾ ਲੇਖਾ ਸਰਬ ਜਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਿਖਿਆ ਨਾਲ ਕਲਮ ਦਵਾਤ, ਸ਼ਾਹੀ ਸ਼ਹਿਨਸ਼ਾਹ ਤੇਰੇ ਭੇਟ ਚੜ੍ਹਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਅੰਤਮ ਆਵੇ ਮਾਤ, ਨਿਰਗੁਣ ਆਪਣਾ ਫੇਰਾ ਪਾਈਆ। ਜਿਸ ਦਾ ਰਾਹ ਤੱਕਣ ਪ੍ਰਿਥਮੀ ਆਕਾਸ਼, ਦੋ ਜਹਾਨ ਬੈਠੇ ਧਿਆਨ ਲਗਾਈਆ।
❋
❋
ਵਿਸ਼ਨ ਬ੍ਰਹਮਾ ਸ਼ਿਵ ਰੱਖਣ ਆਸ, ਨੇਤਰ ਨੈਣ ਅੱਖ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਧਿਆਇਣ ਸੁਆਸ ਸੁਆਸ, ਰਸਨਾ ਜਿਹਵਾ ਸੇਵ ਕਮਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਭਾਗ ਲਗਾਏ ਜੰਗਲ ਜੂਹ ਪਹਾੜ ਵਿਚ ਭਰਵਾਸ, ਡੂੰਘੇ ਸਮੁੰਦ ਸਾਗਰ ਵੇਖ ਵਖਾਈਆ। ਲੱਖ ਚੁਰਾਸੀ ਦਰ ਦਰ ਘਰ ਘਰ ਕਾਇਆ ਮੰਦਰ ਅੰਦਰ ਪਾਵੇ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਭਗਤ ਸੁਹੇਲੇ ਗੁਰੂ ਗੁਰ ਚੇਲੇ ਵੇਖੇ ਆਪ, ਆਪ ਆਪਣਾ ਪੜਦਾ ਲਾਹੀਆ। ਅੰਦਰ ਵੜ ਕੇ ਪੌੜੇ ਚੜ੍ਹ ਕੇ ਸੁਰਤ ਸੁਆਣੀ ਫੜਕੇ ਦੱਸੇ ਆਪਣਾ ਜਾਪ, ਅਨਰਾਗੀ ਆਪਣਾ ਰਾਗ ਸਮਝਾਈਆ। ਆਤਮ ਪਰਮਾਤਮ ਤੂੰ ਮੇਰਾ ਮੈਂ ਤੇਰਾ ਸਾਕ, ਕੂੜਾ ਬੰਧਨ ਦਏ ਕਟਾਈਆ। ਚਾਰ ਵਰਨ ਮੇਟੇ ਅੰਧੇਰੀ ਰਾਤ, ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਨੂਰ ਨਜ਼ਰੀ ਆਈਆ। ਅਠਾਰਾਂ ਬਰਨ ਸੁਟੇ ਮੂੰਹ ਦੇ ਖਾਤ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਸਰਬ ਜੀਆਂ ਦਾ ਪੁਰਖ ਸਮਰਾਥ, ਅਬਿਨਾਸ਼ੀ ਕਰਤਾ ਦਏ ਸਮਝਾਈਆ। ਹਰ ਘਟ ਅੰਦਰ ਰੱਖੇ ਵਾਸ, ਘਰ ਘਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਅਗੰਮੀ ਵਰ, ਸ਼ਾਹ ਪਾਤਸ਼ਾਹ ਤੇਰੇ ਹੱਥ ਵਡਿਆਈਆ। ਪੁਰਖ ਅਕਾਲ ਪ੍ਰਭੂ ਪ੍ਰਭ ਏਕ, ਏਕੰਕਾਰ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਵੇਖ ਭੇਖ, ਚਾਰੋਂ ਕੁੰਟ ਅੰਧੇਰਾ ਛਾਈਆ। ਭਰਮੇ ਭੁੱਲੇ ਮੁਲਾਂ ਸ਼ੇਖ਼, ਪੰਡਤ ਪਾਂਧੇ ਸਾਰ ਕੋਇ ਨਾ ਆਈਆ। ਨਿਰਗੁਣ ਤੇਰਾ ਨਾਉਂ ਕੋਈ ਨਾ ਲਏ ਚੇਤ, ਚੇਤਨ ਸੁਰਤੀ ਨਾ ਕੋਇ ਕਰਾਈਆ। ਮਾਇਆ ਮਮਤਾ ਕੂੜੀ ਕਿਰਿਆ ਹਉਮੇ ਹੰਗਤਾ ਕਰਨ ਸਾਰੇ ਹੇਤ, ਹਿਤਕਾਰੀ ਸਤਿਗੁਰ ਨਜ਼ਰ ਕੋਇ ਨਾ ਆਈਆ। ਆਤਮ ਤਾਕੀ ਖੋਲ੍ਹ ਤੇਰਾ ਦਰਸ ਸਕੇ ਨਾ ਕੋਈ ਪੇਖ, ਦੋਏ ਦੋਏ ਲੋਚਣ ਲੱਭਣ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਆਪਣਾ ਵਰ, ਵਰ ਦਾਤੇ ਤੇਰੇ ਹੱਥ ਸੱਚੀ ਸਰਨਾਈਆ। ਪੁਰਖ ਅਕਾਲ ਪ੍ਰਭੂ ਪ੍ਰਭ ਮਾਹੀ, ਮਹਾਂਬਲੀ ਤੇਰੀ ਵਡਿਆਈਆ। ਕਲਜੁਗ ਜੀਵ ਭੁੱਲੇ ਰਾਹੀ, ਪਾਂਧੀ ਨਜ਼ਰ ਕੋਇ ਨਾ ਆਈਆ। ਸਾਚਾ ਮਾਰਗ ਨਾ ਰਿਹਾ ਕੋਈ ਵਖਾਈ, ਚਾਰੋਂ ਕੁੰਟ ਸਗਲਾ ਸੰਗ ਨਾ ਕੋਇ ਨਿਭਾਈਆ। ਕੂੜ ਕੁੜਿਆਰਾ ਗਲ ਪਾ ਕੇ ਬੈਠਾ ਫਾਹੀ, ਹਉਮੇ ਹੰਗਤਾ ਗੜ੍ਹ ਸਕੇ ਨਾ ਕੋਇ ਤੁੜਾਈਆ। ਜਨਮ ਕਰਮ ਦੀ ਲੱਗੀ ਸ਼ਾਹੀ, ਤੁਧ ਬਿਨ ਦੁਰਮਤ ਮੈਲ ਨਾ ਕੋਇ ਧਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਜੀਵ ਸਾਰੇ ਰਹੇ ਭੁਲਾਈ, ਸਾਹਿਬ ਸਵਾਮੀ ਨਜ਼ਰ ਕਿਸੇ ਨਾ ਆਈਆ । ਤੀਰਥ ਤੱਟ ਜਗਤ ਕਿਨਾਰ ਹੋਏ ਹੈਰਾਨੀ, ਧੀਰਜ ਧੀਰ ਨਾ ਕੋਇ ਵਖਾਈਆ। ਪਾਰਬ੍ਰਹਮ ਪ੍ਰਭ ਵੇਖ ਆਦਿ ਜੁਗਾਦਿ ਅੰਤਰਜਾਮੀ, ਅੰਤਰਗਤ ਤੇਰੇ ਹੱਥ ਨਜ਼ਰੀ ਆਈਆ। ਸਭ ਨੂੰ ਭੁੱਲੀ ਧੁਰ ਦੀ ਬਾਣੀ, ਬਾਣ ਅਣਿਆਲਾ ਤੀਰ ਨਾ ਕੋਇ ਲਗਾਈਆ। ਕੂੜ ਕੁੜਿਆਰਾ ਖਾਏ ਚਾਰੇ ਖਾਣੀ, ਚਾਰੋਂ ਕੁੰਟ ਫਿਰੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਲੋਕਮਾਤ ਪਈ ਦੁਹਾਈਆ। ਲੋਕਮਾਤ ਆ ਪ੍ਰਭ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਆਪਣਾ ਖੇਲ ਵੇਖ ਝੱਬ, ਬੇਪਰਵਾਹ ਅੱਖ ਖੁਲ੍ਹਾਈਆ। ਜਗਤ ਵਿਕਾਰਾ ਸਭ ਨੂੰ ਰਿਹਾ ਦੱਬ, ਸਿਰ ਸਕੇ ਨਾ ਕੋਇ ਉਠਾਈਆ। ਲੱਖ ਚੁਰਾਸੀ ਜਾਮ ਪਿਆਲਾ ਪੀਤਾ ਮਦਿ, ਅੰਮ੍ਰਿਤ ਰਸ ਰਸਨਾ ਨਾ ਕੋਇ ਲਗਾਈਆ। ਨੌ ਦਵਾਰੇ ਪਾਰ ਕਰੇ ਨਾ ਕੋਈ ਹੱਦ, ਸੁਖਮਨ ਟੇਡੀ ਬੰਕ ਪੰਧ ਨਾ ਕੋਇ ਮੁਕਾਈਆ। ਤੇਰਾ ਦਰਸ
❋
❋
ਕਰੇ ਨਾ ਕੋਈ ਅੰਦਰ ਲੰਘ, ਕਾਇਆ ਮੰਦਰ ਨਾ ਕੋਇ ਵਡਿਆਈਆ। ਸੇਜ ਸੁਹੰਜਣੀ ਸੋਹੇ ਨਾ ਆਤਮ ਪਲੰਘ, ਜੋਤੀ ਦੀਪਕ ਨੂਰ ਨਾ ਕੋਇ ਰੁਸ਼ਨਾਈਆ। ਆਤਮ ਪਰਮਾਤਮ ਨਿਜ ਮਿਲੇ ਨਾ ਕਿਸੇ ਅਨੰਦ, ਸਾਚਾ ਅਨੰਦ ਨਾ ਕੋਇ ਵਖਾਈਆ। ਭਾਂਡਾ ਭਰਮ ਦੂਈ ਦਵੈਤ ਕੋਈ ਨਾ ਢਾਹਵੇ ਕੰਧ, ਕੰਢੀ ਮਿਲੇ ਨਾ ਬੇਪਰਵਾਹੀਆ। ਤੇਰਾ ਸੋਹਲਾ ਗੀਤ ਗੋਬਿੰਦ ਕੋਈ ਨਾ ਗਾਵੇ ਛੰਦ, ਸੰਸਾ ਰੋਗ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਬੈਠੇ ਮੰਗ ਮੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਗਣ ਮੰਗ, ਦਰ ਸੱਚੇ ਅਲਖ ਜਗਾਈਆ। ਗੁਰ ਅਵਤਾਰ ਕਹਿਣ ਸੂਰੇ ਸਰਬੰਗ, ਪਾਰਬ੍ਰਹਮ ਤੇਰੀ ਸਰਨਾਈਆ। ਪੀਰ ਪੈਗ਼ੰਬਰ ਕਹਿਣ ਚਾੜ੍ਹ ਰੰਗ, ਚੋਲੀ ਇਕੋ ਕਫਨੀ ਰੂਪ ਵਟਾਈਆ। ਅਲਫ਼ੀ ਵੇਖ ਸਰਬ ਮਲੰਗ, ਹਰਫ਼ੀ ਤੇਰੀ ਸਿਫ਼ਤ ਨਾ ਕੋਇ ਸਾਲਾਹੀਆ। ਅਲਫ਼ ਯੇ ਹੋਈ ਨੰਗ, ਪੜਦਾ ਸਕੇ ਨਾ ਕੋਇ ਪਾਈਆ। ਚੌਦਾਂ ਤਬਕ ਦਿਸਣ ਭੰਗ, ਚੌਦਾਂ ਲੋਕ ਰਹੇ ਕੁਰਲਾਈਆ। ਚੌਦਾਂ ਵਿਦਿਆ ਕਿਸੇ ਨਾ ਪਾਵੇ ਠੰਡ, ਚੌਦਸ ਚੰਦ ਨਾ ਕੋਇ ਰੁਸ਼ਨਾਈਆ। ਨੌ ਖੰਡ ਪ੍ਰਿਥਮੀ ਭੇਖ ਪਖੰਡ, ਸੱਤ ਦੀਪ ਅੰਧੇਰਾ ਨਜ਼ਰੀ ਆਈਆ। ਆਤਮ ਸਭ ਦੀ ਹੋਈ ਰੰਡ, ਪਰਮਾਤਮ ਕੰਤ ਨਾ ਕੋਇ ਹੰਢਾਈਆ। ਚਾਰ ਵਰਨੋਂ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣੀ ਦਇਆ ਕਮਾਈਆ। ਵਰਨਾਂ ਬਰਨਾਂ ਪਾ ਠੰਡ, ਕਲਜੁਗ ਜੀਵ ਕਰੇ ਨਾ ਕੋਇ ਲੜਾਈਆ। ਰੂਪ ਨਜ਼ਰ ਆਏ ਇਕੋ ਹੰ, ਹੰ ਬ੍ਰਹਮ ਦੇ ਜਣਾਈਆ। ਪਿਛਲਾ ਪੈਂਡਾ ਮੁੱਕੇ ਪੰਧ, ਅੱਗੇ ਮਾਰਗ ਇਕ ਵਖਾਈਆ। ਤੇਰਾ ਖੇਲ ਸਦਾ ਸਚਖੰਡ, ਲੋਕਮਾਤ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਵਖਾ ਸੱਚਾ ਘਰ, ਜਿਸ ਘਰ, ਮਿਲਿਆਂ ਦੂਜਾ ਨਜ਼ਰ ਕੋਇ ਨਾ ਆਈਆ। ਵਿਸ਼ਨ ਕਹੇ ਦੇ ਵਿਸ਼ਵ ਧਾਰ, ਵਾਸਤਕ ਆਪਣਾ ਜੋੜ ਜੁੜਾਈਆ। ਬ੍ਰਹਮਾ ਕਹੇ ਪਾਰਬ੍ਰਹਮ ਪ੍ਰਭ ਕਰ ਪਿਆਰ, ਬ੍ਰਹਮ ਆਪਣੇ ਲੇਖੇ ਲਾਈਆ। ਸ਼ੰਕਰ ਕਹੇ ਮੇਰੀ ਤ੍ਰਿਸੂਲ ਕਰੇ ਨਿਮਸਕਾਰ, ਨਿਉਂ ਨਿਉਂ ਲਾਗੇ ਪਾਈਆ। ਤ੍ਰੈਗੁਣ ਮਾਇਆ ਮੰਗੇ ਚਰਨ ਛਾਰ, ਧੂੜੀ ਟਿੱਕਾ ਇਕੋ ਲਾਈਆ। ਪੰਜ ਤਤ ਕਰਨ ਨਿਮਸਕਾਰ, ਸਜਦਾ ਸੀਸ ਝੁਕਾਈਆ। ਤੇਰਾ ਨੂਰ ਜੁਗ ਜੁਗ ਅੰਦਰ ਵਾੜ, ਸਾਚੀ ਸੇਵ ਕਮਾਈਆ। ਤੇਰਾ ਖੇਲ ਗੁਰ ਅਵਤਾਰ, ਪੀਰ ਪੈਗ਼ੰਬਰ ਤੇਰੀ ਰੁਸ਼ਨਾਈਆ । ਤੇਰਾ ਮਹਲ ਉਚ ਅਟੱਲ ਮਨਾਰ, ਤੇਰੀ ਮਹਿਫ਼ਲ ਇਕੋ ਨਜ਼ਰੀ ਆਈਆ। ਤੂੰ ਸਾਹਿਬ ਸੁਲਤਾਨ ਪ੍ਰਭ ਸਭ ਦਾ ਸਾਂਝਾ ਯਾਰ, ਸਗਲਾ ਸੰਗ ਨਿਭਾਈਆ। ਸਦੀ ਚੌਧਵੀਂ ਵੇਖ ਹਾਲ, ਇਕ ਚਾਰ ਡੇਰਾ ਢਾਹੀਆ। ਬੀਸ ਬੀਸੇ ਬਣ ਦਲਾਲ, ਨਿਰਗੁਣ ਸਰਗੁਣ ਤੇਰਾ ਧਿਆਨ ਲਗਾਈਆ । ਚਾਰੋਂ ਕੁੰਟ ਕੂਕਦਾ ਕਾਲ, ਸੀਸ ਨਗਾਰਾ ਸਰਬ ਵਜਾਈਆ। ਸੰਤ ਸੁਹੇਲੇ ਪ੍ਰਭ ਆ ਕੇ ਭਾਲ, ਗੁਰ ਚੇਲੇ ਲੈ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਨਿਰਗੁਣ ਸਰਗੁਣ ਤੇਰੀ ਓਟ ਤਕਾਈਆ। ਨਿਰਗੁਣ ਸਰਗੁਣ ਬੇਪ੍ਰਵਾਹ, ਪਾਰਬ੍ਰਹਮ ਪ੍ਰਭ ਇਕੋ ਠਾਕਰ ਨਜ਼ਰੀ ਆਈਆ। ਕਲਜੁਗ ਅੰਤਮ ਬਣ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦੇ ਗਏ ਸਲਾਹ, ਸਾਚੀ ਸਿਖਿਆ ਇਕ ਸਮਝਾਈਆ। ਪੁਰਖ ਅਕਾਲ ਪਾਰਬ੍ਰਹਮ ਪਤਿਪਰਮੇਸ਼ਵਰ ਸਭ ਦਾ ਸਚ ਮਲਾਹ, ਏਥੇ ਓਥੇ ਬੇੜਾ ਦੋ ਜਹਾਨਾਂ ਪਾਰ ਕਰਾਈਆ। ਇਸ਼ਟ ਦੇਵ ਤੇਰਾ ਰਹੇ ਮਨਾ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ
❋
❋
ਗੀਤਾ ਗਿਆਨ ਅੰਜੀਲ ਕੁਰਾਨ ਤੇਰੀ ਸਿਫ਼ਤ ਰਹੇ ਗਾ, ਸਿਫ਼ਤੀ ਸਿਫ਼ਤ ਸਿਫ਼ਤ ਅਲਾਈਆ। ਤੇਰੇ ਮਿਲਣ ਦਾ ਜਨ ਭਗਤਾਂ ਸਦਾ ਚਾਅ, ਚਾਉ ਘਨੇਰਾ ਇਕ ਵਖਾਈਆ। ਕਲਜੁਗ ਭਵਰੀ ਵਿਚੋਂ ਬਾਹਰ ਕਢਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਤੇਰੇ ਅੱਗੇ ਇਕ ਸਦਾ, ਸੱਦਾ ਤੇਰਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵਖਾ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਪੁਰਖ ਅਕਾਲ ਖੋਲ੍ਹ ਦਰਵਾਜ਼ਾ, ਚਾਰ ਅਠਾਰਾਂ ਤੇਰਾ ਧਿਆਨ ਲਗਾਈਆ। ਗ਼ਰੀਬ ਨਿਮਾਣਿਆਂ ਮੇਲ ਗ਼ਰੀਬ ਨਿਵਾਜ਼ਾ, ਕੂੜੀ ਗੁਰਬਤ ਡੇਰਾ ਢਾਹੀਆ। ਸਾਚੇ ਕਾਅਬੇ ਕਰਾ ਹਾਜਾ, ਹਜਰਤ ਤੇਰਾ ਸਜਦਾ ਇਕੋ ਭਾਈਆ। ਨਾਮ ਅਗੰਮੀ ਵਜਾ ਵਾਜਾ, ਰਾਗ ਧੁਨ ਇਕ ਸ਼ਨਵਾਈਆ। ਸਾਚਾ ਰਾਮ ਦਿਸੇ ਸਾਥਾ, ਸਗਲਾ ਸੰਗ ਨਿਭਾਈਆ। ਨਾਨਕ ਗੋਬਿੰਦ ਮੇਲ ਪੁਰਖ ਅਬਿਨਾਸ਼ਾ, ਅਬਿਨਾਸ਼ੀ ਤੇਰਾ ਨੂਰ ਨਜ਼ਰੀ ਆਈਆ। ਤੇਰਾ ਭੇਵ ਕਿਸੇ ਨਾ ਜਾਤਾ, ਤੇਰੀ ਸਮਝ ਕੋਇ ਨਾ ਪਾਈਆ। ਸਾਹਿਬ ਸਤਿਗੁਰ ਜਨ ਭਗਤਾਂ ਬਣ ਪਿਤਾ ਮਾਤਾ, ਪੂਤ ਸਪੂਤੇ ਗੋਦ ਉਠਾਈਆ । ਚਰਨ ਕਵਲ ਜੋੜ ਨਾਤਾ, ਧਰਤ ਧਵਲ ਦੇ ਵਡਿਆਈਆ। ਹੋ ਸਹਾਈ ਅਨਾਥ ਅਨਾਥਾ, ਦੀਨਨ ਤੇਰੀ ਓਟ ਤਕਾਈਆ। ਲਹਿਣਾ ਦੇਣਾ ਚੁਕਾ ਮਸਤਕ ਮਾਥਾ, ਪੂਰਬ ਸਭ ਦੀ ਝੋਲੀ ਪਾਈਆ। ਬਿਨ ਤੇਰੇ ਕਾਇਆ ਦਿਸੇ ਖ਼ਾਲੀ ਕਾਸਾ, ਵਸਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਆਪਣਾ ਘਰ, ਜਿਸ ਘਰ ਬਹਿ ਕੇ ਧੁਰ ਦਾ ਹੁਕਮ ਜਣਾਈਆ। ਪੁਰਖ ਅਕਾਲ ਪ੍ਰਭ ਕਿਰਪਾ ਕਰ, ਕਰਨਹਾਰ ਕਰਤਾਰੇ। ਕੂੜੀ ਕਿਰਿਆ ਮਾਤ ਹਰ, ਸਚ ਸੋਹੇ ਤੇਰਾ ਇਕ ਦਰਬਾਰੇ। ਚਾਰ ਵਰਨਾਂ ਚੁੱਕੇ ਡਰ, ਭਾਂਡਾ ਭਰਮ ਭੌ ਨਵਾਰੇ। ਬੰਕ ਸੁਹਾ ਸੱਚਾ ਗੜ੍ਹ, ਜਿਸ ਗ੍ਰਹਿ ਤੇਰਾ ਨੂਰ ਉਜਿਆਰੇ। ਕਾਇਆ ਪੌੜੇ ਸੱਚੇ ਚੜ੍ਹ, ਪਾ ਸਾਰ ਡੂੰਘੀ ਗਾਰੇ। ਸਾਚਾ ਨਾਮ ਇਕੋ ਪੜ੍ਹ, ਸ਼ਬਦ ਅਨਾਦੀ ਬੋਲ ਜੈਕਾਰੇ। ਗ਼ਰੀਬ ਨਿਮਾਣੇ ਆਪੇ ਫੜ, ਡੁਬਦੇ ਲਾ ਪਾਰ ਕਿਨਾਰੇ। ਕਲਜੁਗ ਅਗਨੀ ਰਹੇ ਸੜ, ਤੁਧ ਬਿਨ ਅੰਤ ਨਾ ਕੋਈ ਠਾਰੇ। ਕਿਰਪਾ ਕਰ ਨਰਾਇਣ ਨਰ, ਦਰ ਤੇਰੇ ਸਰਬ ਪਨਹਾਰੇ। ਆਦਿ ਜੁਗਾਦੀ ਤੇਰਾ ਲੇਖਾ ਚੋਟੀ ਜੜ੍ਹ, ਸਦ ਤੇਰਾ ਰੂਪ ਅਪਾਰੇ। ਭਗਤ ਭਗਵਾਨ ਲਗਾ ਲੜ, ਜੁਗ ਦੇ ਵਿਛੜੇ ਮੇਲ ਪਿਆਰੇ। ਦਰਸ ਦਿਖਾ ਉਪਰ ਸ਼ਾਹ ਰਗ, ਨਿਰਮਲ ਨੂਰ ਕਰ ਉਜਿਆਰੇ। ਜੋਤੀ ਦੀਪਕ ਜਾਏ ਜਗ, ਮਿਟੇ ਅਮਾਵਸ ਕੂੜ ਰੈਣ ਅੰਧਿਆਰੇ। ਕਲਜੁਗ ਲੇਖਾ ਚੁੱਕੇ ਕੂੜੀ ਹੱਦ, ਸਤਿਜੁਗ ਵੱਜਣੇ ਤੇਰੇ ਨਾਮ ਨਗਾਰੇ। ਪ੍ਰੇਮ ਪ੍ਰੀਤੀ ਦੇ ਮਦ, ਸਦਾ ਚੜ੍ਹੇ ਰਹਿਣ ਖੁਮਾਰੇ। ਲੋਕਮਾਤ ਰੱਖ ਲੱਜ, ਲਜਿਆਵੰਤ ਸਿਰਜਣਹਾਰੇ। ਠਾਕਰ ਹੋ ਕੇ ਪਰਦਾ ਕੱਜ, ਓਢਣ ਦੇ ਆਪ ਕਰਤਾਰੇ। ਸ਼ਬਦ ਗੁਰੂ ਗੁਰਦੇਵ ਹੋ ਕੇ ਗੱਜ, ਦੋ ਜਹਾਨ ਤੇਰੇ ਪਨਿਹਾਰੇ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਜੁਗ ਚੌਕੜੀ ਤੈਨੂੰ ਰਹੇ ਸੱਦ, ਭਗਤ ਭਗਵਾਨ ਰਾਹ ਤੱਕਣ ਤੇਰੇ ਦੁਲਾਰੇ। ਪੁਰੀ ਲੋਅ ਬ੍ਰਹਿਮੰਡ ਖੰਡ ਚਰਨਾਂ ਹੇਠਾਂ ਦੱਬ, ਕਿਰਪਾ ਕਰ ਏਕੰਕਾਰੇ। ਲੋਕਮਾਤ ਆ ਕੇ ਸਜ, ਸਾਚਾ ਧਾਮ ਕਰ ਉਜਿਆਰੇ। ਸੰਬਲ ਨਗਰ ਆ ਕੇ ਵਸ, ਗੋਬਿੰਦ ਮਿਲ ਮੀਤ ਮੁਰਾਰੇ। ਨਾਮ ਨਗਾਰਾ ਹੋ ਕੇ ਵੱਜ, ਨੌ ਖੰਡ ਤੇਰੇ ਸਹਾਰੇ। ਜਨ ਭਗਤਾਂ ਅੰਤਰ ਆ ਕੇ ਵਸ, ਭਾਗ ਲਗਾ ਕਾਇਆ ਮਹਲ ਮੁਨਾਰੇ। ਸਭ ਦੀ ਪੂਰੀ ਕਰ ਆਸ, ਆਸਾਵੰਤ ਸੱਚੀ ਸਰਕਾਰੇ। ਤੇਰੇ ਮਿਲਣ ਦੀ ਰੱਖੀ ਪਿਆਸ, ਤ੍ਰਿਖਾ ਕੋਈ ਨਾ ਅਵਰ ਉਤਾਰੇ। ਪੁਰਖ ਅਕਾਲ ਦੀਨ
❋
❋
ਦਿਆਲ ਸਦਾ ਸੁਹੇਲੇ ਵਸ ਪਾਸ, ਜਗਤ ਵਿਛੋੜਾ ਪੰਧ ਨਿਵਾਰੇ। ਤੇਰਾ ਸਿਮਰਨ ਤੇਰਾ ਪਾਠ, ਤੇਰੀ ਪੂਜਾ ਤੇਰੇ ਸ਼ਿਵਦੁਆਲੇ ਮੱਠ ਗੁਰੂਦਵਾਰੇ। ਕਲਜੁਗ ਅੰਤਮ ਆ ਕੇ ਰੱਖ, ਪ੍ਰਤੱਖ ਰੂਪ ਨਿਸਤਾਰੇ। ਆਪਣੇ ਮਿਲਣ ਦੀ ਖੋਲ੍ਹ ਅੱਖ, ਨਿਜ ਨੇਤਰ ਨੈਣ ਉਘਾੜੇ। ਤੇਰੀ ਸਰਨ ਜਾਈਏ ਢੱਠ, ਦੋਏ ਜੋੜ ਜੋੜ ਨਿਮਸਕਾਰੇ। ਸਦੀ ਬੀਸਵੀਂ ਰਹੀ ਨੱਠ, ਆਪ ਆਪਣਾ ਪੰਧ ਵਿਚਾਰੇ। ਕਿਰਪਾ ਕਰ ਪੁਰਖ ਸਮਰਥ, ਅਲਖ ਨਿਰੰਜਣ ਸ਼ਹਿਨਸ਼ਾਹ ਵਡ ਬਲਕਾਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਦੇ ਧੁਰ ਦਾ ਵਰ, ਦਰ ਮੰਗਣ ਭੀਖ ਭਿਖਾਰੇ। ਦਰ ਮੰਗਣ ਭੀਖ ਪਾ ਪ੍ਰਭ ਭਿਛਿਆ, ਤੇਰੇ ਹੱਥ ਵਡਿਆਈਆ। ਕਲਜੁਗ ਅੰਤਮ ਕਰ ਰੱਛਿਆ, ਰੱਛਕ ਪਾਲਕ ਇਕੋ ਨਜ਼ਰੀ ਆਈਆ। ਨਾਨਕ ਗੋਬਿੰਦ ਲੇਖ ਜੋ ਲਿਖਿਆ, ਨਾ ਸਕੇ ਕੋਇ ਮਿਟਾਈਆ। ਚਾਰ ਵਰਨਾਂ ਅੰਦਰ ਤੇਰਾ ਨੂਰ ਦਿਸਿਆ, ਜੋਤੀ ਜੋਤ ਜੋਤ ਰੁਸ਼ਨਾਈਆ। ਤੁਧ ਬਿਨ ਕੋਈ ਨਾ ਦੇਵੇ ਧੁਰ ਦੀ ਸਿਖਿਆ, ਸਾਚੀ ਕਰੇ ਨਾ ਕੋਇ ਪੜ੍ਹਾਈਆ। ਨੌ ਰਸ ਹੋਏ ਫਿਕਿਆ, ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਸਾਹਿਬ ਸਤਿਗੁਰ ਤੇਰਾ ਨੂਰ ਕਦੇ ਨਾ ਜਾਏ ਭਿਟਿਆ, ਦੀਨ ਮਜ਼੍ਹਬ ਜਾਤ ਪਾਤ ਨਜ਼ਰ ਕੋਇ ਨਾ ਆਈਆ । ਤੇਰਾ ਖੇਲ ਸਦਾ ਅਨਡਿਠਿਆ, ਜਗਤ ਜੀਵ ਬਿਨ ਤੇਰੇ ਸਮਝ ਕੋਇ ਨਾ ਪਾਈਆ। ਜਨ ਭਗਤਾਂ ਬਣ ਮਾਈ ਪਿਤਿਆ, ਪਿਤਾ ਪੁਰਖ ਤੇਰੀ ਸਰਨਾਈਆ। ਕਾਇਆ ਮੰਦਰ ਅੰਦਰ ਆ ਕੇ ਕਰ ਹਿਤਿਆ, ਹਿਤ ਆਪਣਾ ਦੇ ਜਣਾਈਆ। ਵੱਡੇ ਵੱਡੇ ਵਡ ਅਤਿ ਨੀਕਣ ਨਿਕਿਆ, ਨਿਰਗੁਣ ਸਰਗੁਣ ਤੇਰੀ ਧਾਰ ਤੇਰੇ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਤੇਰੀ ਆਸਾ ਹਰਿਜਨ ਜਨਹਰਿ ਇਕੋ ਇਕ ਰਖਾਈਆ।
੧੨ ਮੱਘਰ ੨੦੨੦ ਬਿਕਰਮੀ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਪੰਜ ਢੇਰਾ ਜ਼ਿਲਾ ਹੁਸ਼ਿਆਰ ਪੁਰ
ਜਨ ਭਗਤਾਂ ਪ੍ਰਭ ਸੱਚਾ ਮੀਤ, ਸੋ ਪੁਰਖ ਨਿਰੰਜਣ ਨਜ਼ਰੀ ਆਇੰਦਾ। ਚਰਨ ਕਵਲ ਬੰਧਾਏ ਸਚ ਪ੍ਰੀਤ, ਹਰਿ ਪੁਰਖ ਨਿਰੰਜਣ ਦਇਆ ਕਮਾਇੰਦਾ। ਘਰ ਵਖਾਏ ਇਕ ਅਨਡੀਠ, ਏਕੰਕਾਰਾ ਪੜ੍ਹਦਾ ਲਾਹਿੰਦਾ। ਇਕ ਇਕੱਲਾ ਵਸੇ ਚੀਤ, ਆਦਿ ਨਿਰੰਜਣ ਨੂਰ ਰੁਸ਼ਨਾਇੰਦਾ। ਸਚ ਸਤਿ ਸੁਣਾਏ ਗੀਤ, ਅਬਿਨਾਸ਼ੀ ਕਰਤਾ ਰਾਗ ਅਲਾਇੰਦਾ। ਕਾਇਆ ਕਰੇ ਠਾਂਡੀ ਸੀਤ, ਸ੍ਰੀ ਭਗਵਾਨ ਮੇਘ ਬਰਸਾਇੰਦਾ। ਆਤਮ ਪੂਰੀ ਕਰੇ ਉਡੀਕ, ਪਾਰਬ੍ਰਹਮ ਪ੍ਰਭ ਆਪਣਾ ਮੇਲ ਮਿਲਾਇੰਦਾ। ਦੂਰ ਦੁਰਾਡਾ ਨਜ਼ਰ ਆਏ ਨਜ਼ਦੀਕ, ਘਰ ਸੱਚਾ ਇਕ ਸੁਹਾਇੰਦਾ। ਜੁਗ ਚੌਕੜੀ ਦੱਸੇ ਅਵੱਲੜੀ ਰੀਤ, ਮਾਰਗ ਪਾਂਧੀ ਆਪ ਬਣਾਇੰਦਾ। ਨਾਤਾ ਤੋੜ ਮੰਦਰ ਮਸੀਤ, ਘਰ ਘਰ ਵਿਚ ਆਪ ਵਖਾਇੰਦਾ। ਕਰਨਹਾਰਾ ਨੀਚੋਂ ਊਚ, ਊਚੋਂ ਨੀਚ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਆਪ ਪ੍ਰਗਟਾਇੰਦਾ । ਜੁਗ ਜੁਗ ਜਨ ਭਗਤਾਂ ਜੋਗ, ਜਗ ਜੀਵਨ ਦਾਤਾ ਆਪ ਜਣਾਈਆ। ਆਤਮ ਪਰਮਾਤਮ ਕਰ ਕੇ ਧੁਰ ਸੰਜੋਗ, ਸਾਚਾ ਮੇਲਾ ਲਏ ਮਿਲਾਈਆ । ਭਾਗ ਲਗਾ ਕਾਇਆ ਕੋਟ, ਬੰਕ ਦਵਾਰਾ ਦਏ ਸੁਹਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਚੁਕਾਈਆ। ਲੇਖਾ ਚੁੱਕੇ ਹਰਖ
❋
❋
ਸੋਗ, ਚਿੰਤਾ ਗ਼ਮ ਨਾ ਕੋਇ ਵਖਾਈਆ। ਨਾਮ ਸੁਣਾਏ ਇਕ ਸਲੋਕ, ਸੋਹੰ ਢੋਲਾ ਰਾਗ ਅਲਾਈਆ। ਆਸਾ ਕਰੇ ਪੂਰੀ ਲੋਚਣ ਲੋਚ, ਨਿਜ ਨੇਤਰ ਦਰਸ ਦਿਖਾਈਆ। ਵੱਜੇ ਵਧਾਈ ਲੋਕ ਪਰਲੋਕ, ਦੋ ਜਹਾਨ ਰਹੇ ਜਸ ਗਾਈਆ। ਸਚ ਪ੍ਰੀਤੀ ਦੱਸੇ ਇਕੋ ਓਟ, ਦੂਜਾ ਇਸ਼ਟ ਨਾ ਕੋਇ ਵਖਾਈਆ। ਕਾਮ ਕਾਮਨੀ ਕੱਢੇ ਵਿਚੋਂ ਖੋਟ, ਮਾਇਆ ਮਮਤਾ ਦਏ ਗਵਾਈਆ। ਜਨਮ ਕਰਮ ਦਾ ਕੱਟੇ ਰੋਸ, ਮੇਲ ਮਿਲਾਵੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਨਾਮ ਭੰਡਾਰ ਅਤੋਟ, ਨਿਖੁਟ ਕਦੇ ਨਾ ਜਾਈਆ। ਭਗਤਾਂ ਦੇਵੇ ਪ੍ਰਭ ਧੁਰ ਦੀ ਰਾਸ, ਵਸਤ ਅਮੋਲਕ ਨਾਮ ਝੋਲੀ ਪਾਈਆ। ਨਿਰਗੁਣ ਹੋ ਕੇ ਵਸੇ ਪਾਸ, ਨਿਰਾਕਾਰ ਨਜ਼ਰੀ ਆਈਆ। ਕਾਹਨ ਹੋ ਕੇ ਪਾਵੇ ਰਾਸ, ਮੰਡਲ ਨਾਚ ਨਚਾਈਆ। ਸੇਵਕ ਹੋ ਕੇ ਬਣੇ ਦਾਸ, ਸਾਚੀ ਸੇਵ ਕਮਾਈਆ। ਠਾਕਰ ਹੋ ਕੇ ਪੂਰੀ ਕਰੇ ਆਸ, ਤ੍ਰਿਸਨਾ ਆਪਣੀ ਝੋਲੀ ਪਾਈਆ। ਪ੍ਰੀਤਮ ਹੋ ਕੇ ਅੰਦਰ ਕਰੇ ਵਾਸ, ਪ੍ਰੇਮ ਪ੍ਰੀਤੀ ਆਪਣੇ ਨਾਲ ਰਖਾਈਆ। ਸ਼ਹਿਨਸ਼ਾਹ ਹੋ ਕੇ ਦੇਵੇ ਸ਼ਾਬਾਸ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਭਗਤਾਂ ਲਏ ਤਰਾਈਆ। ਜੁਗ ਜੁਗ ਭਗਤਾਂ ਦੇਵੇ ਟੇਕ, ਸਿਰ ਆਪਣਾ ਹੱਥ ਟਿਕਾਇੰਦਾ। ਬੁੱਧੀ ਕਰੇ ਆਪ ਬਿਬੇਕ, ਮਨ ਮਤ ਨਾ ਕੋਇ ਜਣਾਇੰਦਾ। ਪੂਰਬ ਲੇਖਾ ਜਾਣੇ ਲੇਖ, ਜਨਮ ਕਰਮ ਆਪ ਬਣਾਇੰਦਾ। ਖੇਲ ਖਿਲਾਏ ਨੇਤਨ ਨੇਤ, ਨਿਜ ਘਰ ਬੈਠਾ ਸੋਭਾ ਪਾਇੰਦਾ। ਭੇਵ ਖੁਲ੍ਹਾਏ ਆਪਣਾ ਭੇਤ, ਭੇਖ ਆਪਣਾ ਆਪ ਜਣਾਇੰਦਾ। ਬਿਨ ਅੱਖਾਂ ਲਵੇ ਵੇਖ, ਬਿਨ ਰਸਨਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਇੰਦਾ। ਜਨ ਭਗਤਾਂ ਦਇਆ ਕਮਾਏ ਠਾਕਰ, ਸਤਿਗੁਰ ਪੂਰਾ ਵਡ ਵਡਿਆਈਆ। ਪਾਰ ਕਰਾਏ ਕਾਇਆ ਕਵਰੀ ਡੂੰਘਾ ਸਾਗਰ, ਚੱਪੂ ਇਕੋ ਨਾਮ ਵਖਾਈਆ। ਲੇਖਾ ਜਾਣੇ ਮਾਟੀ ਗਾਗਰ, ਕਾਚੀ ਗਗਰੀਆ ਖੋਜ ਖੁਜਾਈਆ। ਵਣਜ ਕਰਾਏ ਬਣ ਸੌਦਾਗਰ, ਸੌਦਾ ਆਪਣੇ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ। ਜਨ ਭਗਤ ਵੇਖੇ ਪ੍ਰਭ ਠਾਕਰ ਆਪ, ਹਰਿ ਆਪਣੀ ਦਇਆ ਕਮਾਈਆ। ਜਿਨ੍ਹਾਂ ਦੱਸੇ ਧੁਰ ਦਾ ਜਾਪ, ਸੋਹੰ ਢੋਲਾ ਦਏ ਜਣਾਈਆ। ਰਸਨਾ ਕਹਿਣ ਤੂੰ ਮੇਰਾ ਮੈਂ ਤੇਰਾ ਸਾਕ, ਹੰ ਬ੍ਰਹਮ ਵਿਛੜ ਕਦੇ ਨਾ ਜਾਈਆ। ਸੋ ਪੁਰਖ ਨਿਰੰਜਣ ਅਨਾਥਾਂ ਨਾਥ, ਦੀਨ ਦਿਆਲ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਗੋਦ ਸੁਹਾਈਆ। ਜਨ ਭਗਤ ਬਹਾਏ ਆਪਣੀ ਗੋਦੀ, ਕੁੱਖ ਜਨਨੀ ਲੇਖੇ ਲਾਇੰਦਾ। ਕੋਈ ਨਾ ਜਾਣੇ ਗਿਆਨੀ ਧਿਆਨੀ ਬੋਧੀ, ਬੁੱਧੀ ਵਿਚਾਰ ਵਿਚ ਕਦੇ ਨਾ ਆਇੰਦਾ। ਜਿਨ੍ਹਾਂ ਬਖਸ਼ੇ ਆਪਣੀ ਸੋਝੀ, ਸੋ ਗੁਰਮੁਖ ਚਤੁਰ ਸੁਘੜ ਸੁਜਾਨ ਮੂਰਖ ਮੂੜ੍ਹੇ ਧੰਦੇ ਲਾਇੰਦਾ। ਫੜ ਚੜ੍ਹਾਵੇ ਧੁਰ ਦੀ ਚੋਟੀ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਕਰੇ ਪਰਕਾਸ਼ ਆਪਣੀ ਜੋਤੀ, ਜੋਤੀ ਜਾਤਾ ਨੂਰ ਚਮਕਾਇੰਦਾ। ਹਰਿ ਕਾ ਭੇਵ ਸਮਝੇ ਨਾ ਕੋਈ ਜੀਵ ਜੰਤ ਲੋਕੀ, ਅਲੋਕਕ ਆਪਣੀ ਖੇਲ ਰਚਾਇੰਦਾ। ਭਾਗ ਲਗਾਏ ਜਿਉਂ ਰਵਦਾਸ ਚਮਿਆਰੇ ਮੋਚੀ, ਮੁਸ਼ਕਲ ਆਪਣੀ ਹੱਥੀਂ ਹੱਲ ਕਰਾਇੰਦਾ। ਤਿਸ ਸਾਹਿਬ ਦੀ ਸੋਚ ਕਿਸੇ ਨਾ ਸੋਚੀ, ਸੋਚਿਆਂ ਸੋਚ ਵਿਚ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕੋ ਸੋਟੀ, ਨਾਮ ਧਾਰਾ ਹੱਥ ਫੜਾਇੰਦਾ ।
❋
❋
ਜਨ ਭਗਤ ਜਨਾਂ ਪ੍ਰਭ ਚਾੜ੍ਹੇ ਰੰਗ, ਰੰਗ ਗੁਲਾਲਾ ਆਪ ਰੰਗਾਈਆ। ਸਾਚੀ ਸੇਜਾ ਵੇਖ ਪਲੰਘ, ਬਿਨ ਪਾਵਾ ਚੂਲ ਸੁਹਾਈਆ। ਉਤੇ ਬੈਠ ਸੂਰਾ ਸਰਬੰਗ, ਨਿਰਗੁਣ ਆਪਣਾ ਆਸਣ ਲਾਈਆ। ਅਨਹਦ ਨਾਦ ਵੱਜੇ ਮਰਦੰਗ, ਤੁਰੀਆ ਤੁਰਤ ਰਾਗ ਸੁਣਾਈਆ। ਜੋਤ ਨਿਰੰਜਣ ਚਮਕੇ ਚੰਦ, ਰਵਸਸ ਨਜ਼ਰ ਕੋਇ ਨਾ ਆਈਆ। ਨਿਜ਼ ਆਤਮ ਮਿਲੇ ਇਕ ਅਨੰਦ, ਰਸਨਾ ਰਸ ਨਾ ਕੋਇ ਰਖਾਈਆ। ਕੂੜੀ ਕਿਰਿਆ ਨਾ ਕੋਈ ਗੰਦ, ਮਦਿਰਾ ਪਾਨ ਨਾ ਕੋਇ ਜਣਾਈਆ। ਗੁਰਮੁਖ ਨਾਰ ਨਾ ਹੋਏ ਰੰਡ, ਦੁਹਾਗਣ ਰੂਪ ਨਾ ਕੋਇ ਵਟਾਈਆ। ਜਨਮ ਕਰਮ ਦੀ ਟੁੱਟੀ ਗੰਢ, ਬੰਧਨ ਆਪਣਾ ਨਾਮ ਰਖਾਈਆ। ਅੰਦਰ ਵੜ ਕੇ ਕਾਇਆ ਪੌੜੇ ਚੜ੍ਹ ਕੇ ਦਸਮ ਦਵਾਰੀ ਖੜ ਕੇ ਸੋਹੰ ਢੋਲਾ ਸੁਣਾਏ ਛੰਦ, ਤੂੰ ਮੇਰਾ ਮੈਂ ਤੇਰਾ ਦੋਹਾਂ ਇਕੋ ਨਜ਼ਰੀ ਆਈਆ। ਅੱਗੇ ਪਿਛੇ ਦੋ ਜਹਾਨਾਂ ਮੁੱਕੇ ਪੰਧ, ਪ੍ਰਭ ਚਰਨ ਮਿਲੇ ਸਰਨਾਈਆ। ਭਗਤ ਭਗਵਾਨ ਰਲ ਮਿਲ ਇਕ ਦੂਜੇ ਦੇ ਵਸਣ ਸੰਗ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਦਏ ਵਡਿਆਈਆ। ਜੁਗ ਜੁਗ ਪ੍ਰਭ ਭਗਤ ਸੁਹੇਲਾ, ਸਾਲਸ ਆਪਣਾ ਖੇਲ ਰਚਾਇੰਦਾ। ਦਰ ਦਰ ਘਰ ਘਰ ਕਰੇ ਮੇਲਾ, ਜਨਮ ਵਿਛੋੜਾ ਪੰਧ ਮੁਕਾਇੰਦਾ। ਕਿਰਪਾ ਕਰ ਸੱਜਣ ਸੁਹੇਲਾ, ਸਹੀ ਸਲਾਮਤ ਇਕੋ ਨਜ਼ਰੀ ਆਇੰਦਾ। ਕਲਜੁਗ ਅੰਤ ਸੁਹਾਏ ਆਪਣਾ ਵੇਲਾ, ਵਾਰ ਥਿਤ ਵੰਡ ਨਾ ਕੋਇ ਵੰਡਾਇੰਦਾ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਮਝ ਨਾ ਕੋਇ ਰਖਾਇੰਦਾ । ਜਨ ਭਗਤਾਂ ਚਾੜ੍ਹੇ ਧੁਰ ਦਾ ਤੇਲਾ, ਜੋਤ ਨਿਰੰਜਣ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਜਗਾਇੰਦਾ। ਹਰਿਜਨ ਸਾਚੇ ਲਾਏ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਅੰਤਰ ਉਪਜਾਏ ਇਕ ਵੈਰਾਗ, ਵੈਰਾਗੀ ਰੂਪ ਵਟਾਈਆ। ਕੂੜੀ ਕਿਰਿਆ ਕਰ ਤਿਆਗ, ਸਚ ਸੁੱਚ ਝੋਲੀ ਪਾਈਆ। ਜਨਮ ਜਨਮ ਦਾ ਧੋ ਦਾਗ, ਨਿਰਮਲ ਰੂਪ ਵਟਾਈਆ। ਫੜ ਕੇ ਹੰਸ ਬਣਾ ਕਾਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਦੀਪਕ ਜੋਤ ਜਗਾ ਚਿਰਾਗ, ਅਗਿਆਨ ਅੰਧੇਰ ਮਿਟਾਈਆ । ਦੇਵੇ ਵਡਿਆਈ ਵਡ ਵਡ ਭਾਗ, ਭਗਵਨ ਸਿਰ ਆਪਣਾ ਹੱਥ ਟਿਕਾਈਆ। ਜਿਨ੍ਹਾਂ ਮਿਲਿਆ ਪ੍ਰਭ ਸਾਹਿਬ ਸਤਿਗੁਰ ਆਜ, ਸੋ ਕਲ ਲੱਭਣ ਕਿਤੇ ਨਾ ਜਾਈਆ। ਤਿਨ੍ਹਾਂ ਸੁਆਰੇ ਧੁਰ ਦੇ ਕਾਜ, ਏਥੇ ਓਥੇ ਵੇਖ ਵਖਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਕਰ ਪਿਆਰ ਦੇਵੇ ਸਾਥ, ਹਰਿ ਰਘੁਨਾਥ ਟੇਕ ਏਕ ਅਨਕ ਕਲਧਾਰੀ ਆਪਣੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜਿਸ ਅੰਤਰ ਮਾਣੇ ਸਾਚੀ ਸੇਜ, ਤਿਸ ਆਪਣੇ ਅੰਗ ਲਗਾਈਆ।
੧੨ ਮੱਘਰ ੨੦੨੦ ਬਿਕਰਮੀ ਉਸਮਾਨ ਸ਼ਹੀਦ ਸੜਕ ਉਤੇ ਸੰਤ ਨਾਲ ਜ਼ਿਲਾ ਹੁਸ਼ਿਆਰ ਪੁਰ
ਧੰਨ ਭਾਗ ਹੋਵਣ ਧੰਨ ਭਾਗ, ਹਰਿ ਵਡਭਾਗੀ ਸਤਿਗੁਰ ਪਾਇਆ। ਦੁਰਮਤ ਮੈਲ ਧੋਵੇ ਦਾਗ, ਨਿਰਮਲ ਰੂਪ ਵਟਾਇਆ। ਦੀਪਕ ਜੋਤ ਜਗਾਏ ਚਰਾਗ, ਅੰਧ ਅੰਧੇਰ ਗਵਾਇਆ। ਸੁਰਤ ਸਵਾਣੀ ਸ਼ਬਦ ਬਣਾਏ ਸਾਕ, ਸੱਜਣ ਇਕ ਵਖਾਇਆ। ਘਰ ਘਰ ਵਿਚ ਮੇਲ
❋
❋
ਮਿਲਾਏ ਕੰਤ ਸੁਹਾਗ, ਦੁਹਾਗਣ ਆਪਣੇ ਗਲੇ ਲਗਾਇਆ। ਚਰਨ ਪ੍ਰੀਤੀ ਬਖ਼ਸ਼ ਦਾਤ, ਦੁਤਰ ਪਾਰ ਕਰਾਇਆ। ਮਹਲ ਅਟੱਲ ਖੋਲ੍ਹ ਕੇ ਵੇਖੇ ਤਾਕ, ਬੰਦ ਕਿਵਾੜੀ ਕੁੰਡਾ ਲਾਹਿਆ। ਦੀਨ ਦਿਆਲ ਹੋ ਕੇ ਵਸੇ ਸਾਥ, ਅੰਦਰ ਬਾਹਰ ਗੁਪਤ ਜਾਹਰ ਆਪਣਾ ਸੰਗ ਨਿਭਾਇਆ । ਓਸ ਵੇਲੇ ਗੁਰਸਿਖ ਕਹੇ ਮੇਰੇ ਧੰਨ ਭਾਗ, ਜਿਸ ਵੇਲੇ ਸਤਿਗੁਰ ਦਰਸ਼ਨ ਪਾਇਆ। ਸਤਿਗੁਰ ਮਿਲੇ ਸਤਿ ਅਤੀਤ, ਤ੍ਰੈਗੁਣ ਡੇਰਾ ਦੇਵੇ ਢਾਹੀਆ । ਭਾਗ ਲੱਗਾ ਕਾਇਆ ਮੰਦਰ ਮਸੀਤ, ਗ੍ਰਹਿ ਸਾਚਾ ਹੱਜ ਕਰਾਈਆ। ਕੂੜੀ ਕਿਰਿਆ ਕਰ ਕਰ ਠੰਡੀ ਸੀਤ, ਨਿਝਰ ਝਿਰਨਾ ਅੰਮ੍ਰਿਤ ਧਾਰ ਮੁਖ ਚੁਆਈਆ। ਆਤਮ ਪਰਮਾਤਮ ਮਿਲਣ ਦੀ ਆਪਣੀ ਦੱਸੇ ਰੀਤ, ਦੂਈ ਦਵੈਤੀ ਦੂਰ ਕਰਾਈਆ। ਇਕੋ ਕਲਮਾ ਇਕੋ ਨਾਮ ਪੜ੍ਹਾਏ ਹਦੀਸ, ਹਜ਼ਰਤ ਰਾਮ ਇਕੋ ਰੂਪ ਨਜ਼ਰੀ ਆਈਆ। ਖੇਲੇ ਖੇਲ ਜਗਤ ਜਗਦੀਸ਼, ਜਗਦੀਸ਼ਰ ਆਪਣਾ ਰੰਗ ਵਖਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਪਾਰਬ੍ਰਹਮ ਬ੍ਰਹਮ ਬੰਨ੍ਹਾਏ ਸਚ ਪ੍ਰੀਤ, ਸੁਰਤੀ ਸ਼ਬਦੀ ਜੋੜਾ ਜੋੜ ਜੁੜਾਈਆ। ਗੁਰਸਿਖ ਓਸ ਵੇਲੇ ਕਹੇ ਮੇਰੇ ਵਡਭਾਗ ਠੀਕ, ਪ੍ਰਭ ਠਾਕਰ ਇਕੋ ਨਜ਼ਰੀ ਆਈਆ। ਧੰਨ ਭਾਗ ਹੋਵੇ ਕਾਇਆ ਤਨ, ਪੰਜ ਤਤ ਵੱਜੇ ਨਾਮ ਵਧਾਈਆ। ਭਰਮ ਭੁਲੇਖਾ ਨਿਕਲੇ ਜਨ, ਭੈ ਭੌ ਨਜ਼ਰ ਕੋਇ ਨਾ ਆਈਆ। ਨਿਰਮਲ ਜੋਤ ਚੜ੍ਹੇ ਚੰਨ, ਚੌਦਸ ਚੰਦ ਨੈਣ ਸ਼ਰਮਾਈਆ। ਮਨ ਕੀ ਵਾਸਨਾ ਮੇਟੇ ਮਨ, ਮਨ ਮਣਕਾ ਆਪ ਭਵਾਈਆ। ਸਾਚਾ ਦੇ ਨਾਮ ਧੰਨ, ਖ਼ਾਲੀ ਝੋਲੀ ਦਏ ਭਰਾਈਆ। ਓਸ ਵੇਲੇ ਗੁਰਮੁਖ ਕਹੇ ਮੇਰੇ ਵਡ ਭਾਗ ਧੰਨ, ਪ੍ਰਭ ਮਿਲਿਆ ਬੇਪਰਵਾਹੀਆ। ਧੰਨ ਭਾਗ ਕਹੇ ਕਿਹੜਾ, ਗੁਰਮੁਖ ਵਿਰਲਾ ਨਜ਼ਰੀ ਆਈਆ। ਜਿਸ ਦਾ ਸਤਿਗੁਰ ਬੰਨ੍ਹਿਆ ਬੇੜਾ, ਬਣ ਖੇਵਟ ਖੇਟਾ ਆਪਣੇ ਕੰਧ ਉਠਾਈਆ। ਭੇਵ ਚੁਕਾਇਆ ਤੇਰਾ ਮੇਰਾ, ਮੈਂ ਤੂੰ ਰਹਿਣ ਕੋਇ ਨਾ ਪਾਈਆ। ਨਜ਼ਰੀ ਆਇਆ ਨੇਰਨ ਨੇਰਾ, ਘਰ ਘਰ ਵਿਚ ਵੇਖ ਵਖਾਈਆ। ਕਾਇਆ ਮੰਦਰ ਵਸੇ ਖੇੜਾ, ਸਾਢੇ ਤਿੰਨ ਹੱਥ ਮਿਲੇ ਵਡਿਆਈਆ। ਇੰਡ ਪਿੰਡ ਬ੍ਰਹਿਮੰਡ ਜਿਸ ਦਾ ਡੇਰਾ, ਸੋ ਵੇਖਣਹਾਰਾ ਥਾਉਂ ਥਾਈਂਆ। ਲੱਖ ਚੁਰਾਸੀ ਮੁਕਾਏ ਗੇੜਾ, ਆਵਣ ਜਾਵਣ ਪੰਧ ਕਟਾਈਆ। ਚਰਨ ਕਵਲ ਕਰਾਏ ਇਕ ਵਸੇਰਾ, ਬਿਸਤਰ ਸੋਹਣੀ ਸੇਜ ਸੁਹਾਈਆ। ਅੱਠੇ ਪਹਿਰ ਰੱਖੇ ਸੰਞ ਸਵੇਰਾ, ਦਿਵਸ ਰੈਣ ਵੰਡ ਨਾ ਕੋਇ ਵੰਡਾਈਆ। ਓਸ ਵੇਲੇ ਜਨ ਭਗਤ ਕਹੇ ਧੰਨ ਭਾਗ ਪ੍ਰਭ ਮਹਲ ਵਖਾਇਆ ਉਚ ਉਚੇਰਾ, ਜਿਸ ਘਰ ਆਪਣਾ ਆਸਣ ਲਾਈਆ। ਧੰਨ ਭਾਗ ਕਹੇ ਜਨ ਸਾਧ, ਰਸਨਾ ਜਿਹਵਾ ਸਿਫ਼ਤ ਸਾਲਾਹੀਆ । ਸਤਿਗੁਰ ਪੂਰਾ ਦੇਵੇ ਦਾਦ, ਦੌਲਤ ਆਪਣਾ ਨਾਮ ਵਰਤਾਈਆ। ਮੇਟ ਮਿਟਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਦਰਸਾਈਆ। ਕੋਟ ਜਨਮ ਦੇ ਮੇਟ ਅਪਰਾਧ, ਪਤਤ ਪਾਪੀ ਆਪਣੇ ਰੰਗ ਰੰਗਾਈਆ। ਅੰਦਰ ਵੜ ਕੇ ਸਾਚੇ ਪੌੜੇ ਚੜ੍ਹ ਕੇ ਸ਼ਬਦ ਅਗੰਮੀ ਸੁਣਾਏ ਆਵਾਜ਼, ਧੁਨ ਆਤਮਕ ਰਾਗ ਅਲਾਈਆ। ਓਸ ਵੇਲੇ ਸੰਤ ਜੀ ਸੰਤ ਕਹਿਣ ਵਡ ਭਾਗ, ਹਰਿ ਦਾਤਾ ਦਾਨੀ ਗਹਿਰ ਗੰਭੀਰ ਬਿਨ ਕਾਇਆ ਤਤ ਸਰੀਰ ਬੇਨਜ਼ੀਰ ਨੂਰ ਨੁਰਾਨਾ ਨਜ਼ਰੀ ਆਈਆ। ਧੰਨ ਭਾਗ ਕਹੇ ਤਤ ਕਾਇਆ ਚੋਲੀ, ਪੰਚਮ ਪੰਚ ਮਿਲੇ ਵਡਿਆਈਆ। ਸਦਕੇ ਵਾਰੀ ਘੋਲ ਘੋਲੀ, ਪੀਸਨ ਪੀਸ ਸੇਵ ਕਮਾਈਆ। ਜਿਸ ਸਤਿਗੁਰ ਚੁੱਕੀ ਮੇਰੀ ਡੋਲੀ, ਬਣ ਕਹਾਰ ਕੰਧ ਉਠਾਈਆ। ਪ੍ਰੇਮ ਪਿਆਰ ਕਰ ਕੇ ਦੱਸੀ ਆਪਣੀ ਬੋਲੀ, ਬਿਨ ਰਸਨਾ ਜਿਹਵਾ ਗਾਈਆ। ਤਿਸ ਪ੍ਰੇਮ ਪ੍ਰੀਤੀ ਅੰਦਰ ਮੌਲੀ, ਸੋ ਮੌਲਾ ਇਕੋ ਰੂਪ ਦਰਸਾਈਆ। ਜਿਨ ਉਲਟੀ ਕੀਤੀ ਨਾਭ ਕੌਲੀ,
❋
❋
ਅੰਮ੍ਰਿਤ ਝਿਰਨਾ ਰਿਹਾ ਝਿਰਾਈਆ। ਜਿਸ ਦੀ ਜੋਤ ਨੂਰ ਨੁਰਾਨੀ ਇਕੋ ਅਵਲੀ, ਆਲਮੀਨ ਰਿਹਾ ਸਮਾਈਆ। ਉਸ ਪਿਛੇ ਵੈਰਾਗਣ ਹੋਈ ਬਵਲੀ, ਭੱਜਾਂ ਵਾਹੋ ਦਾਹੀਆ। ਧੰਨ ਭਾਗ ਓਸ ਧਰਨੀ ਧਰਤ ਧਵਲੀ, ਜਿਸ ਗ੍ਰਹਿ ਸੰਤ ਸਤਿਗੁਰ ਬੈਠੇ ਡੇਰਾ ਲਾਈਆ। ਧੰਨ ਭਾਗ ਕਹੇ ਧਰਨੀ ਧਰਤ, ਘਰ ਵੱਜੇ ਮੇਰੇ ਵਧਾਈਆ। ਸੋਭਾਵੰਤ ਪ੍ਰਭ ਨਜ਼ਰੀ ਆਇਆ ਕੰਤ, ਕੰਤ ਕੰਤੂਲ ਵੱਡੀ ਵਡਿਆਈਆ। ਜਿਸ ਨੇ ਸੇਵਾ ਲਾਏ ਗੁਰਮੁਖ ਸੰਤ, ਦਿਵਸ ਰੈਣ ਇਕੋ ਨਾਮ ਧਿਆਈਆ। ਤਿਨ੍ਹਾਂ ਮਿਲ ਕੇ ਮੇਰੀ ਚੋਲੀ ਚੜ੍ਹੇ ਰੰਗ ਬਸੰਤ, ਆਦਿ ਜੁਗਾਦਿ ਉਤਰ ਕਦੇ ਨਾ ਜਾਈਆ। ਧੂੜੀ ਮਸਤਕ ਟਿੱਕਾ ਲਾ ਕਰਾਂ ਮਿੰਨਤ, ਦੋਏ ਦੋਏ ਜੋੜ ਲਾਗਾਂ ਪਾਈਂਆ। ਕਲਜੁਗ ਅੰਤਮ ਕਿਸੇ ਵਿਚ ਨਾ ਵੇਖੀ ਹਿੰਮਤ, ਜੋ ਹਰਿ ਜੂ ਰੁਸਿਆਂ ਲਏ ਮਨਾਈਆ। ਲੱਖ ਚੁਰਾਸੀ ਜੀਵ ਜੰਤ ਸਾਰੇ ਕਰਦੇ ਇਲਤ, ਆਲਮ ਉਲਮਾ ਬਣੀ ਲੋਕਾਈਆ। ਬਿਨ ਭਗਤਾਂ ਗੁਰਮੁਖਾਂ ਹਰਿ ਮਿਲਣ ਦੀ ਕੋਈ ਨਾ ਕਰੇ ਮਿਹਨਤ, ਮਜ਼ਦੂਰੀ ਸਚ ਨਾ ਕੋਇ ਕਮਾਈਆ। ਧੰਨ ਭਾਗ ਗੁਰਮੁਖਾਂ ਪ੍ਰਭ ਨਾਮ ਸ਼ੀਸ਼ਾ ਦਿਤੀ ਐਨਕ, ਪਰਦਾ ਦੂਈ ਦਵੈਤ ਉਠਾਈਆ। ਸੰਤ ਜੀ ਸਾਹਿਬ ਸਤਿਗੁਰ ਮਾਰੋ ਇਕੋ ਸੈਨਤ, ਘਰ ਇਸ਼ਾਰੇ ਨਾਲ ਆਈਆ।
੧੨ ਮੱਘਰ ੨੦੨੦ ਬਿਕਰਮੀ ਅਰਜਣ ਸਿੰਘ ਦੇ ਗ੍ਰਹਿ ਸਲੀਮ ਪੁਰ ਜ਼ਿਲਾ ਹੁਸ਼ਿਆਰ ਪੁਰ
ਕਿਰਪਾ ਕਰ ਪੁਰਖ ਸਮਰਥ, ਸੋ ਪੁਰਖ ਨਿਰੰਜਣ ਤੇਰੀ ਸਰਨਾਈਆ। ਵਿਸ਼ਨੂੰ ਦੋਏ ਜੋੜ ਰਿਹਾ ਹੱਥ, ਨਿਮਸਕਾਰ ਸੀਸ ਝੁਕਾਈਆ। ਬ੍ਰਹਮਾ ਨੇਤਰ ਰੋ ਰੋ ਰਿਹਾ ਦੱਸ, ਬ੍ਰਹਮ ਆਪਣਾ ਭੇਵ ਜਣਾਈਆ। ਸ਼ੰਕਰ ਕਹੇ ਮੇਰੀ ਹੋਈ ਬੱਸ, ਬਲਹੀਣ ਦਏ ਦੁਹਾਈਆ। ਤ੍ਰੈਗੁਣ ਮਾਇਆ ਰਹੀ ਨੱਚ, ਮੁਖ ਘੁੰਗਟ ਰਹੀ ਉਠਾਈਆ। ਪੰਜ ਤਤ ਕਹਿਣ ਅਸੀਂ ਰਹੇ ਤਪ, ਸਾਂਤਕ ਸਤਿ ਨਾ ਕੋਇ ਵਰਤਾਈਆ। ਸ਼ਾਸਤਰ ਸਿਮਰਤ ਵੇਦ ਕਹਿਣ ਸਾਡੀ ਕੋਈ ਨਾ ਲਏ ਮਤ, ਮਨਮਤ ਬੈਠੀ ਡੇਰਾ ਲਾਈਆ। ਅੰਜੀਲ ਕੁਰਾਨ ਕਹੇ ਕੋਈ ਨਾ ਵੇਖੇ ਧੁਰ ਦੀ ਅੱਖ, ਜਗਤ ਨੇਤਰ ਨੈਣ ਉਠਾਈਆ। ਬਾਣੀ ਕਹੇ ਕੂੜੀ ਕਿਰਿਆ ਵਿਛਿਆ ਸੱਥ, ਸੱਥਰ ਯਾਰੜਾ ਨਾ ਕੋਇ ਹੰਢਾਈਆ। ਗੁਰ ਅਵਤਾਰ ਕਹਿਣ ਸਾਚਾ ਲਏ ਨਾ ਕੋਈ ਰਸ, ਅਨਰਸ ਭਰੀ ਜਗਤ ਲੋਕਾਈਆ। ਪੀਰ ਪੈਗ਼ੰਬਰ ਸਰਨ ਸਰਨਾਈ ਰਹੇ ਢਠ, ਸਜਦਾ ਸੀਸ ਇਕ ਨਿਵਾਈਆ। ਧਾਈਂ ਮਾਰਨ ਅਠਸਠ, ਤੀਰਥ ਤਟ ਰਹੇ ਕੁਰਲਾਈਆ। ਫਿਰੀ ਦਰੋਹੀ ਮੰਦਰ ਮਸਜਿਦ ਸ਼ਿਵਦਵਾਲੇ ਮਠ, ਗੁਰੂਦਵਾਰ ਧੀਰ ਨਾ ਕੋਇ ਧਰਾਈਆ। ਸਤਿਜੁਗ ਤ੍ਰੇਤਾ ਦਵਾਪਰ ਲੋਕਮਾਤ ਵਿਚੋਂ ਗਿਆ ਨੱਠ, ਕਲਜੁਗ ਬੈਠਾ ਡੇਰਾ ਲਾਈਆ। ਸਾਰ ਨਾ ਜਾਣੇ ਕੋਈ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁੱਧ ਪਰਦਾ ਨਾ ਕੋਇ ਉਠਾਈਆ। ਜਗਤ ਵਾਸਨਾ ਕੂੜੀ ਕਿਰਿਆ ਸਾਰੇ ਰਹੇ ਭੱਖ, ਭਾਖਿਆ ਧੁਰ ਦੀ ਸਕੇ ਨਾ ਕੋਇ ਜਣਾਈਆ। ਲੱਖ ਚੁਰਾਸੀ ਕਾਇਆ ਮੰਦਰ ਨਾਦ ਸੁਣੇ ਨਾ ਕੋਈ ਅਨਹਦ, ਢੋਲਕ ਛੈਣੇ ਸਾਰੇ ਰਹੇ ਖੜਕਾਈਆ। ਰਸਨਾ ਅੰਮ੍ਰਿਤ ਜਾਮ ਪੀਏ ਨਾ ਕੋਈ ਮਦਿ, ਮਦਿਰਾ ਪਾਨ ਕਰੇ ਲੋਕਾਈਆ। ਸਚ ਦਵਾਰਾ ਕੋਈ ਨਾ ਵੇਖੇ ਲੰਘ, ਬਜਰ ਕਪਾਟੀ ਪਰਦਾ ਨਾ ਕੋਇ ਉਠਾਈਆ । ਸਾਚੀ ਸੇਜਾ ਕੋਈ ਨਾ ਬਹੇ ਸਜ, ਆਤਮ ਅੰਤਰ ਸੋਭਾ ਕੋਇ ਨਾ ਪਾਈਆ। ਕਲਜੁਗ ਅੰਤਮ ਲੱਖ ਚੁਰਾਸੀ ਜੀਵ ਜੰਤ ਹੰਸ ਹੋਏ ਕੱਗ, ਮਾਣਕ
❋
❋
ਮੋਤੀ ਚੋਗ ਨਾ ਕੋਇ ਚੁਗਾਈਆ। ਕਿਸੇ ਦਰਸ ਨਾ ਮਿਲੇ ਉਪਰ ਸ਼ਾਹ ਰਗ, ਸ੍ਰੀ ਭਗਵਾਨ ਨਜ਼ਰ ਕੋਇ ਨਾ ਆਈਆ। ਦੀਨ ਮਜ਼੍ਹਬ ਪਾਰ ਕਰੇ ਨਾ ਕੋਈ ਹੱਦ, ਜਾਤ ਪਾਤ ਝਗੜਾ ਨਾ ਕੋਇ ਮੁਕਾਈਆ। ਪਾਰਬ੍ਰਹਮ ਪ੍ਰਭ ਨਿਰਗੁਣ ਤੇਰੇ ਨਾਲੋਂ ਹੋਏ ਅੱਡ, ਨਾਤਾ ਸਕੇ ਨਾ ਕੋਇ ਜੁੜਾਈਆ। ਸਾਢੇ ਤਿੰਨ ਹੱਥ ਡਿਗੇ ਡੂੰਘੀ ਖੱਡ, ਭਵਰੀ ਪਾਰ ਨਾ ਕੋਇ ਕਰਾਈਆ। ਪਤਿਪਰਮੇਸ਼ਵਰ ਬਿਨ ਹਰਿ ਨਾਮੇ ਖ਼ਾਲੀ ਦਿਸਣ ਹੱਡ, ਤਿੰਨ ਸੌ ਸੱਠ ਹਾਡੀ ਰਹੀ ਕੁਰਲਾਈਆ। ਬਹੱਤਰ ਨਾੜੀ ਉਬਲੇ ਰਤ, ਰਤੀ ਰਤ ਨਾ ਕੋਇ ਵਖਾਈਆ। ਤੇਰੀ ਜਾਣੇ ਨਾ ਕੋਈ ਮਿਤ ਗਤ, ਗਤਮਿਤ ਸਮਝ ਕੋਇ ਨਾ ਪਾਈਆ। ਕਲਜੁਗ ਕੂੜ ਕੁੜਿਆਰਾ ਚਲੇ ਰਥ, ਚਾਰੋਂ ਕੁੰਟ ਅਗਨ ਲਗਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਸਾਧਾਂ ਸੰਤਾਂ ਪਾਈ ਨੱਥ, ਦਹਿ ਦਿਸ਼ਾ ਰਹੀ ਭਵਾਈਆ। ਰਵਸਸ ਸੂਰਜ ਚੰਨ ਕੋਹ ਕਰੋੜੀ ਚਲ ਚਲ ਗਏ ਥੱਕ, ਤੇਰਾ ਆਰ ਪਾਰ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਕਿਰਪਾ ਕਰ ਪੁਰਖ ਸਮਰਥ, ਬੇਅੰਤ ਤੇਰੀ ਵਡਿਆਈਆ। ਸਾਚਾ ਮਾਰਗ ਧੁਰਦਰਗਾਹੀ ਇਕੋ ਦੱਸ, ਰਹਿਬਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਧੁਰ ਦਾ ਵਰ, ਜੁਗ ਚੌਕੜੀ ਤੇਰਾ ਧਿਆਨ ਲਗਾਈਆ। ਤੇਰਾ ਧਿਆਨ ਸ੍ਰੀ ਭਗਵੰਤ, ਚਾਰੇ ਜੁਗ ਰਹੇ ਲਗਾਈਆ। ਤੇਰਾ ਮਾਣ ਸਾਚੇ ਕੰਤ, ਚਾਰੇ ਵਰਨ ਰਹੇ ਰਖਾਈਆ। ਤੇਰਾ ਗਾਣ ਮਹਿਮਾ ਅਗਣਤ, ਚਾਰੇ ਵੇਦ ਕਰਨ ਪੜ੍ਹਾਈਆ। ਤੇਰਾ ਨਿਸ਼ਾਨ ਚਾਰੇ ਕੁੰਟ, ਉਤਰ ਪੂਰਬ ਪੱਛਮ ਦੱਖਣ ਸੋਭਾ ਪਾਈਆ। ਕਿਰਪਾ ਕਰ ਸ੍ਰੀ ਭਗਵਾਨ ਨਿਵਾਸੀ ਸਚਖੰਡ ਬੈਕੁੰਠ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕਲਜੁਗ ਸਾਰੇ ਝੋਲੀ ਖ਼ਾਲੀ ਰਹੇ ਵਖਾਈਆ। ਖ਼ਾਲੀ ਵੇਖ ਸਭ ਦੀ ਝੋਲੀ, ਪਾਰਬ੍ਰਹਮ ਪ੍ਰਭ ਆਪਣੀ ਅੱਖ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦਰਵੇਸ਼ ਬਣ ਕੇ ਗਏ ਗੋਲੀ, ਜੁਗ ਜੁਗ ਆਪਣੀ ਸੇਵ ਕਮਾਈਆ। ਤੇਰੇ ਨਾਮ ਦੀ ਦੱਸਦੇ ਗਏ ਅਗੰਮੀ ਬੋਲੀ, ਧੁਰ ਦਾ ਸਾਚਾ ਰਾਗ ਸੁਣਾਈਆ। ਕਲਜੁਗ ਅੰਤਮ ਲੱਖ ਚੁਰਾਸੀ ਜੀਵ ਜੰਤ ਨਈਆ ਡੋਲੀ, ਕਿਨਾਰਾ ਨਜ਼ਰ ਕਿਸੇ ਨਾ ਆਈਆ। ਕੂੜੀ ਕਿਰਿਆ ਘਰ ਘਰ ਖੇਲੇ ਹੋਲੀ, ਲਾਲ ਗੁਲਾਲਾ ਰੰਗ ਨਾ ਕੋਇ ਚੜ੍ਹਾਈਆ। ਪੰਡਤ ਪਾਂਧੇ ਮੁਲਾਂ ਸ਼ੇਖ਼ ਮੁਸਾਇਕ ਅੰਜੀਲ ਕੁਰਾਨਾ ਵੇਦ ਪੁਰਾਨਾ ਪਤਰੇ ਰਹੇ ਫੋਲੀ, ਤੇਰਾ ਪੜਦਾ ਸਕੇ ਨਾ ਕੋਇ ਉਠਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਸਾਚੇ ਕੰਡੇ ਆਪੇ ਤੋਲੀ, ਨਾਮ ਕੰਡਾ ਇਕ ਵਖਾਈਆ। ਤੇਰੀ ਜੋਤ ਨਿਰੰਕਾਰ ਨਿਰਾਕਾਰ ਨਿਰਗੁਣ ਸਰਗੁਣ ਬਣੇ ਵਿਚੋਲੀ, ਦੋ ਜਹਾਨਾਂ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਦਰ ਤੇਰੇ ਆਸ ਰਖਾਈਆ। ਚਾਰ ਜੁਗ ਮੰਗਣ ਦਾਤ, ਦਾਤੇ ਦਾਨੀ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਡਾ ਦੇ ਦੇ ਗਏ ਸਾਥ, ਸਗਲਾ ਸੰਗ ਨਿਭਾਈਆ। ਕਲਮ ਛਾਹੀ ਦਵਾਤ ਲਿਖ ਕੇ ਗਏ ਤੇਰਾ ਨਾਮ ਅਨਾਥਾਂ ਨਾਥ, ਕਾਗ਼ਜ਼ ਵੰਡਣ ਵੰਡ ਵੰਡਾਈਆ। ਪੁਰਖ ਅਕਾਲ ਸਰਬ ਸਵਾਮੀ ਪਰਵਰਦਿਗਾਰ ਰੱਖਣਾ ਯਾਦ, ਬੇਪਰਵਾਹ ਫੇਰਾ ਪਾਈਆ। ਜਿਸ ਨੇ ਰਚਨਾ ਰਚੀ ਆਦਿ, ਜੋ ਖੇਲ ਕਰੇ ਬ੍ਰਹਿਮਾਦ, ਜਿਸ ਦਾ ਵੱਜੇ ਧੁਰ ਦਾ ਨਾਦ, ਸ਼ਬਦ ਅਨਾਦੀ ਰਾਗ ਸੁਣਾਈਆ। ਜੋ ਦੋ ਜਹਾਨ ਸਦਾ ਵਿਸਮਾਦ, ਪੁਰੀਆਂ ਲੋਆਂ ਦੇਵੇ ਦਾਦ, ਬ੍ਰਹਿਮੰਡ
❋
❋
ਖੰਡ ਰਚੇ ਕਾਜ, ਕਰਨੀ ਕਰਤਾ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਦਰ ਤੇਰੇ ਤੇਰਾ ਨੂਰ ਨਜ਼ਰੀ ਆਈਆ। ਚਾਰ ਜੁਗ ਕਹਿਣ ਪ੍ਰਭ ਤੇਰੇ ਗੋਲੇ, ਜੁਗ ਜੁਗ ਤੇਰੀ ਸੇਵ ਕਮਾਈਆ। ਕਲਜੁਗ ਅੰਤਮ ਸਾਰੇ ਹੋਏ ਪੋਲੇ, ਵਸਤ ਹੱਥ ਨਜ਼ਰ ਕੋਇ ਨਾ ਆਈਆ। ਬਿਨ ਤੇਰੇ ਲੋਕਮਾਤ ਰਹੇ ਡੋਲੇ, ਧੀਰਜ ਧੀਰ ਨਾ ਕੋਇ ਧਰਾਈਆ। ਨਾ ਕੋਈ ਚੁਕਾਵੇ ਪੜਦੇ ਉਹਲੇ, ਨੂਰੀ ਮੁਖ ਨਾ ਕੋਇ ਵਖਾਈਆ। ਗੁਰ ਅਵਤਾਰ ਕਰ ਕਰ ਗਏ ਕੌਲੇ, ਲੇਖਾ ਲਿਖਤ ਭਵਿਖਤ ਜਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲ ਅੰਤਮ ਪਰਗਟ ਹੋਵੇ ਉਪਰ ਧੌਲੇ, ਧਰਨੀ ਧਰਤ ਦਏ ਵਡਿਆਈਆ। ਕੂੜੀ ਕਿਰਿਆ ਜਗਤ ਵਿਕਾਰਾ ਭਾਰ ਕਰੇ ਹੌਲੇ, ਸਾਚਾ ਮਾਰਗ ਇਕ ਸਮਝਾਈਆ। ਭਾਗ ਲਗਾਏ ਸਚ ਮਨਾਰੇ ਕਾਇਆ ਚੋਲੇ, ਚੋਲੀ ਕਾਇਆ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਘਰ ਠਾਂਡਾ ਨਜ਼ਰੀ ਆਈਆ। ਚਾਰ ਜੁਗ ਤੈਨੂੰ ਰਹੇ ਉਡੀਕ, ਬੇਅੰਤ ਬੇਅੰਤ ਗੋਸਾਈਂਆ। ਕਲਜੁਗ ਅੰਤਮ ਆਈ ਤਾਰੀਖ, ਤਰੀਕਾ ਆਪਣਾ ਦੇ ਸਮਝਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਤੇਰੇ ਮੰਗਦੇ ਗਏ ਭੀਖ, ਅਲਖ ਨਿਰੰਜਣ ਅਲੱਖ ਜਗਾਇਆ। ਤੇਰੇ ਨਾਮ ਦਾ ਗੌਂਦੇ ਗਏ ਗੀਤ, ਜਗਤ ਸੰਦੇਸ਼ਾ ਰਾਗ ਅਲਾਇਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰੀ ਚਲੌਂਦੇ ਗਏ ਰੀਤ, ਧੁਰ ਦਾ ਹੁਕਮ ਸੀਸ ਟਿਕਾਇਆ। ਨਿਰਗੁਣ ਸਰਗੁਣ ਬਣਦੇ ਗਏ ਮੀਤ, ਸੱਜਣ ਸੁਹੇਲਾ ਨਾਉਂ ਪਰਗਟਾਇਆ। ਅੰਤਮ ਤੇਰੀ ਰੱਖਦੇ ਗਏ ਉਡੀਕ, ਜੁਗ ਜੁਗ ਇਕੋ ਆਸ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਵਸਤ ਅਮੋਲਕ ਝੋਲੀ ਪਾਇਆ। ਚਾਰ ਜੁਗ ਕਹਿਣ ਪ੍ਰਭ ਚੌਕੜੀ ਰਹੀ ਲੰਘ, ਨਵ ਨੌ ਚਾਰ ਦਏ ਦੁਹਾਈਆ। ਸੁਹੰਜਣੀ ਦਿਸੇ ਨਾ ਸੇਜ ਪਲੰਘ, ਸਿੰਘਾਸਣ ਸੋਭਾ ਕੋਇ ਨਾ ਪਾਈਆ। ਲੱਖ ਚੁਰਾਸੀ ਹੋਈ ਰੰਡ, ਕੰਤ ਸੁਹਾਗ ਨਾ ਕੋਇ ਹੰਢਾਈਆ। ਗੀਤ ਨਾ ਗਾਏ ਕੋਈ ਛੰਦ, ਸੋਹਲਾ ਰਾਗ ਨਾ ਕੋਇ ਅਲਾਈਆ। ਮੰਜ਼ਲ ਮੁੱਕੇ ਨਾ ਕਿਸੇ ਪੰਧ, ਚੋਟੀ ਚੜ੍ਹ ਤੇਰਾ ਦਰਸ ਕੋਇ ਨਾ ਪਾਈਆ। ਜਗਤ ਅੰਧੇਰਾ ਹੋਇਆ ਅੰਧ, ਜਲਵਾ ਨੂਰ ਨਾ ਕੋਇ ਦਰਸਾਈਆ। ਤੇਰੇ ਦਰ ਤੇ ਇਕੋ ਮੰਗ, ਭਿਖਕ ਭਿਛਿਆ ਦੇ ਵਰਤਾਈਆ। ਦਇਆ ਕਰ ਸੂਰੇ ਸਰਬੰਗ, ਮਿਹਰਵਾਨ ਹੋੇ ਸਹਾਈਆ। ਕਲਜੁਗ ਅੰਤ ਵੇਖ ਭੁੱਖ ਨੰਗ, ਗ਼ਰੀਬ ਨਿਮਾਣਿਆਂ ਰਹੀ ਸਤਾਈਆ। ਰਾਜ ਰਾਜਾਨ ਦੇਵਣ ਡੰਨ, ਡੰਕਾ ਸਚ ਨਾ ਕੋਇ ਸੁਣਾਈਆ। ਦੀਨ ਮਜ਼੍ਹਬ ਜਾਤ ਪਾਤ ਕੋਈ ਨਾ ਢਾਵੇ ਕੰਧ, ਸ਼ਰਅ ਸ਼ਰੀਅਤ ਕਰੇ ਜਗਤ ਲੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਸਨਾ ਜਿਹਵਾ ਕਹਿ ਕੇ ਗਏ ਬੱਤੀ ਦੰਦ, ਕਲਮਾ ਨਬੀ ਰਸੂਲ ਸੁਣਾਈਆ। ਕਲਜੁਗ ਅੰਤਮ ਪਰਗਟ ਹੋਵੇ ਸ਼ਾਹ ਪਾਤਸ਼ਾਹ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਸ੍ਰਿਸ਼ਟ ਸਬਾਈ ਦੇਵੇ ਇਕ ਅਨੰਦ, ਅਨੰਦ ਆਤਮ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਸਭ ਦਾ ਲੇਖਾ ਦੇ ਮੁਕਾਈਆ। ਸਭ ਦਾ ਲੇਖਾ ਕਰਦੇ ਪੂਰ, ਪ੍ਰਭ ਤੇਰੀ ਪੂਰੀ ਆਸ ਰਖਾਈਆ। ਕਲਜੁਗ ਅੰਤਮ ਵੇਖ ਜ਼ਰੂਰ, ਜ਼ਰੂਰਤ ਤੇਰੀ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਅੱਗੇ ਚਲੇ ਗਏ ਦੂਰ, ਪਿਛਾ ਤੱਕਣ ਕੋਇ ਨਾ ਆਈਆ। ਕਲਜੁਗ ਪਾਇਆ ਕੂੜ ਫ਼ਤੂਰ, ਫ਼ਤਵਾ ਸਭ ਦੇ ਉਤੇ ਲਗਾਈਆ ।
❋
❋
ਤੇਰੇ ਭਗਤ ਹੋਏ ਮਜ਼ਬੂਰ, ਮਜ਼ਬੂਰੀ ਸਕੇ ਨਾ ਕੋਇ ਕਟਾਈਆ। ਸ੍ਰੀ ਭਗਵਾਨ ਕਿਉਂ ਲੁੱਕਿਉਂ ਬਣ ਮਫ਼ਰੂਰ, ਸਚਖੰਡ ਆਪਣਾ ਮੁਖ ਛੁਪਾਈਆ । ਨਜ਼ਰੀ ਆ ਹਾਜ਼ਰ ਹਜ਼ੂਰ, ਹਜ਼ਰਤ ਤੇਰਾ ਨੂਰ ਨਜ਼ਰੀ ਆਈਆ। ਦਰ ਦਰਵੇਸ਼ ਖੜੇ ਮਜ਼ਦੂਰ, ਦੋਏ ਜੋੜ ਮੰਗਣ ਚਾਈਂ ਚਾਈਂਆ। ਤੂੰ ਸਾਹਿਬ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਕਲਜੁਗ ਨਾਤਾ ਤੋੜ ਕੂੜੋ ਕੂੜ, ਜੂਠ ਝੂਠ ਪੰਧ ਮੁਕਾਈਆ । ਤ੍ਰੈਗੁਣ ਅਗਨੀ ਤਪੇ ਵੇਖ ਤੰਦੂਰ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਅੰਤਮ ਆ ਕੇ ਹੋ ਸਹਾਈਆ। ਅੰਤਮ ਆ ਕੇ ਹੋ ਸਹਾਇਕ, ਹਰਿ ਜੂ ਸਾਹਿਬ ਸੱਚੇ ਸੁਲਤਾਨਾ। ਆਦਿ ਜੁਗਾਦੀ ਧੁਰ ਦੇ ਨਾਇਕ, ਲੇਖ ਚੁਕਾ ਦੋ ਜਹਾਨਾਂ। ਨਿਤ ਨਵਿਤ ਸਦਾ ਸੁਖਦਾਇਕ, ਆਤਮ ਪਰਮਾਤਮ ਦੇ ਬ੍ਰਹਮ ਗਿਆਨਾ। ਸ਼ਬਦ ਸੰਦੇਸ਼ਾ ਦੇ ਹਦਾਇਤ, ਕਲਮਾ ਇਲਾਹੀ ਸੁਣਾ ਤਰਾਨਾ। ਇਕੋ ਤੇਰੇ ਦਰ ਤੇਰੀ ਹਮਾਇਤ, ਨਾਤਾ ਛੁਟਿਆ ਜੀਵ ਜਹਾਨਾਂ। ਆਪਣੇ ਨਾਂ ਦੀ ਕਰ ਨਾ ਕੋਇ ਕਫ਼ਾਇਤ, ਮਿਹਰਵਾਨ ਮਿਹਰਵਾਨ ਮਿਹਰਵਾਨ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਮਹਾਂਬਲੀ ਨੌਜਵਾਨਾ। ਮਹਾਂਬਲੀ ਪ੍ਰਭ ਨੌਜਵਾਨ, ਨੌਬਤ ਆਪਣੇ ਨਾਮ ਵਜਾਈਆ। ਸਚ ਸੰਦੇਸ਼ਾ ਦੇ ਸ੍ਰੀ ਭਗਵਾਨ, ਧੁਰਦਰਗਾਹੀ ਆਪ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋ ਧਿਆਨ, ਨੇਤਰ ਨੈਣ ਅੱਖ ਖੁਲ੍ਹਾਈਆ। ਤਿੰਨ ਪੰਜ ਪ੍ਰਭ ਵੇਖੇ ਆਣ, ਲਹਿਣਾ ਦੇਣਾ ਜਾਣੇ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਦੇ ਕੇ ਗਏ ਗਿਆਨ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਫੋਲ ਫੁਲਾਈਆ। ਲੱਖ ਚੁਰਾਸੀ ਜੀਵ ਜੰਤ ਸਿਦਕ ਸਬੂਰੀ ਵੇਖੇ ਸਰਬ ਈਮਾਨ, ਧਰਮ ਅਧਰਮ ਪੜਦਾ ਦਏ ਉਠਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਦੇਵੇ ਆਣ, ਬੋਧ ਅਗਾਧ ਕਰੇ ਪੜ੍ਹਾਈਆ। ਵਰਨ ਬਰਨ ਊਚ ਨੀਚ ਰਾਉ ਰੰਕ ਇਕ ਹੋ ਜਾਣ, ਦੂਜਾ ਨਜ਼ਰ ਕੋਇ ਨਾ ਆਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦੇਵੇ ਦਾਨ, ਸਾਚੀ ਝੋਲੀ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਦੇਵੇ ਆਪ, ਪ੍ਰਭ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤਮ ਸਤਿਜੁਗ ਦੇਵੇ ਦਾਤ, ਸਤਿ ਸਤਿਵਾਦੀ ਰਾਹ ਵਖਾਇੰਦਾ। ਸ੍ਰਿਸ਼ਟ ਸਬਾਈ ਕਰੇ ਇਕੋ ਜਾਪ, ਸਾਚਾ ਮੰਤਰ ਇਕ ਸਮਝਾਇੰਦਾ। ਮੇਟ ਮਿਟਾਏ ਤੀਨੋ ਤਾਪ, ਤ੍ਰੈਗੁਣ ਅਗਨੀ ਤਤ ਬੁਝਾਇੰਦਾ। ਪਤਤ ਪੁਨੀਤ ਕਰੇ ਪਾਕ, ਦੁਰਮਤ ਮੈਲ ਧਵਾਇੰਦਾ। ਪਾਰਬ੍ਰਹਮ ਬ੍ਰਹਮ ਖੋਲ੍ਹ ਵਖਾਏ ਤਾਕ, ਬਜਰ ਕਪਾਟੀ ਪੜਦਾ ਲਾਹਿੰਦਾ। ਆਤਮ ਪਰਮਾਤਮ ਦੇਵੇ ਸਾਥ, ਘਰ ਮੰਦਰ ਸੋਭਾ ਪਾਇੰਦਾ। ਨਿਰਗੁਣ ਜੋਤ ਜਗਾਏ ਲਲਾਟ, ਜੋਤੀ ਨੂਰ ਨੂਰ ਰੁਸ਼ਨਾਇੰਦਾ। ਨਾਮ ਸੁਣਾਏ ਅਨਹਦ ਨਾਦ, ਧੁਰ ਦਾ ਰਾਗੀ ਰਾਗ ਅਲਾਇੰਦਾ। ਸੁਰਤੀ ਸ਼ਬਦ ਕਰ ਵਿਸਮਾਦ, ਬਿਸਮਲ ਆਪਣੀ ਖੇਲ ਕਰਾਇੰਦਾ। ਲੇਖਾ ਜਾਣ ਬੋਧ ਅਗਾਧ, ਸਾਚਾ ਪੰਡਤ ਇਕ ਹੋ ਜਾਇੰਦਾ। ਮੇਲ ਮਿਲਾਵਾ ਮਾਧਵ ਮਾਧ, ਮੋਹਣੀ ਆਪਣਾ ਰੰਗ ਰੰਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸ੍ਰੀ ਭਗਵਾਨ ਸੁਣੇ ਫ਼ਰਿਆਦ, ਲੇਖਾ ਸਭ ਦਾ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ
❋
❋
ਅੰਤਮ ਧੁਰ ਦੀ ਧਾਰ ਆਪ ਪਰਗਟਾਇੰਦਾ। ਧੁਰ ਦੀ ਧਾਰ ਦੱਸੇ ਏਕ, ਏਕੰਕਾਰਾ ਦਇਆ ਕਮਾਈਆ। ਪੁਰਖ ਅਕਾਲ ਸਾਚੀ ਟੇਕ, ਸਤਿ ਪੁਰਖ ਨਿਰੰਜਣ ਇਕੋ ਨਜ਼ਰੀ ਆਈਆ। ਕੂੜੀ ਕਿਰਿਆ ਮੇਟੇ ਭੇਖ, ਜੂਠ ਝੂਠ ਦਏ ਖਪਾਈਆ। ਸਤਿਜੁਗ ਲਿਖੇ ਤੇਰਾ ਲੇਖ, ਕਲਜੁਗ ਲੇਖਾ ਝੋਲੀ ਪਾਈਆ। ਆਤਮ ਪਰਮਾਤਮ ਕਰੇ ਹੇਤ, ਮੇਲ ਮਿਲਾਵਾ ਸਹਿਜ ਸੁਭਾਈਆ। ਰੁੱਤ ਬਸੰਤੀ ਮੌਲੇ ਚੇਤ, ਫੁੱਲ ਫੁਲਵਾੜੀ ਆਪ ਮਹਿਕਾਈਆ। ਜਨ ਭਗਤਾਂ ਨਾਲ ਖੇਲੇ ਖੇਡ, ਵਡ ਖਿਲਾਰੀ ਬੇਪਰਵਾਹੀਆ। ਧੁਰ ਸੰਦੇਸ਼ਾ ਇਕੋ ਭੇਜ, ਭਜਨ ਬੰਦਗੀ ਇਕ ਜਣਾਈਆ। ਰਲ ਮਿਲ ਮਾਣੇ ਸਾਚੀ ਸੇਜ, ਸਖੀ ਸਹੇਲੀ ਆਪਣੇ ਅੰਗ ਲਗਾਈਆ। ਜੋਤੀ ਜਲਵਾ ਦੇਵੇ ਤੇਜ, ਜਾਹਰ ਜਹੂਰ ਨਜ਼ਰੀ ਆਈਆ। ਜਿਸ ਦਾ ਭੇਤ ਨਾ ਪਾਇਆ ਚਾਰ ਵੇਦ, ਸ਼ਾਸਤਰ ਸਿਮਰਤ ਕਹਿਣ ਕੁਛ ਨਾ ਪਾਈਆ। ਜਿਸ ਦੀ ਮਹਿਮਾ ਕਰੇ ਜਗਤ ਕਤੇਬ, ਕੁਤਬਖ਼ਾਨਾ ਸਿਫ਼ਤ ਸਾਲਾਹੀਆ। ਸੋ ਕਲਜੁਗ ਅੰਤ ਮੇਟੇ ਕੂੜ ਫ਼ਰੇਬ, ਫ਼ੈਸਲਾ ਇਕੋ ਵਾਰ ਕਰਾਈਆ। ਸਤਿਜੁਗ ਸਾਚੇ ਕਰੇ ਸਚ ਬੰਧੇਜ, ਬੰਦਗੀ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਧਰਮ ਦੀ ਸਾਚੀ ਧਾਰਾ, ਆਪ ਚਲਾਏ ਹਰਿ ਨਿਰੰਕਾਰਾ, ਸਤਿਜੁਗ ਉਪਜਾਏ ਸੁਤ ਦੁਲਾਰਾ, ਕਲਜੁਗ ਕਰੇ ਪਾਰ ਕਿਨਾਰਾ, ਮੰਝਧਾਰਾ ਆਪ ਰੁੜ੍ਹਾਈਆ। ਸੁਣ ਸੰਦੇਸ਼ਾ ਧੁਰ ਫ਼ਰਮਾਣ, ਘਰ ਘਰ ਖ਼ੁਸ਼ੀ ਮਨਾਈਆ । ਕਿਰਪਾ ਕਰੇ ਸ੍ਰੀ ਭਗਵਾਨ, ਭਗਵਨ ਆਪੇ ਹੋਏ ਸਹਾਈਆ। ਨਿਰਗੁਣ ਨੂਰ ਕਰੇ ਪਰਧਾਨ, ਜੋਤੀ ਜਾਤਾ ਰੂਪ ਵਟਾਈਆ। ਲੱਖ ਚੁਰਾਸੀ ਬਣ ਕੇ ਕਾਹਨ, ਘਨਈਆ ਆਪਣਾ ਵੇਸ ਵਟਾਈਆ। ਸੁਰਤੀ ਸ਼ਬਦੀ ਦੇਵੇ ਦਾਨ, ਭਗਤ ਭਗਵੰਤ ਵੇਖ ਵਖਾਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣ, ਕੋਝੇ ਕਮਲਿਆਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਭੇਵ ਚੁਕਾਈਆ। ਜੁਗ ਜੁਗ ਭੇਵ ਚੁਕਾਏ ਨਰ, ਹਰਿ ਵੱਡਾ ਵਡ ਵਡਿਆਈਆ। ਕਲਜੁਗ ਅੰਤਮ ਖੋਲ੍ਹੇ ਦਰ, ਸਤਿਜੁਗ ਸਾਚਾ ਮਾਤ ਟਿਕਾਈਆ। ਸ੍ਰਿਸ਼ਟ ਸਬਾਈ ਇਕੋ ਘਰ, ਗ਼ਰੀਬ ਨਿਵਾਜਾ ਦਏ ਵਖਾਈਆ। ਵਰਨ ਬਰਨ ਨਹਾਵੇ ਇਕੋ ਸਰ, ਸਰੋਵਰ ਇਕੋ ਸੋਭਾ ਪਾਈਆ। ਆਤਮ ਪਰਮਾਤਮ ਢੋਲਾ ਸਾਰੇ ਲੈਣ ਪੜ੍ਹ, ਸ਼ਰਅ ਸ਼ਰੀਅਤ ਵੰਡ ਨਾ ਕੋਇ ਵਖਾਈਆ। ਭਾਗ ਲਗਾਏ ਕਾਇਆ ਗੜ੍ਹ, ਮਿਲੇ ਮਾਣ ਬੰਕ ਮੰਦਰ ਸੋਭਾ ਪਾਈਆ। ਸਤਿਗੁਰ ਪੂਰਾ ਸਚ ਮਹੱਲੇ ਚੜ੍ਹ, ਸਚ ਸੰਦੇਸ਼ਾ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤ ਆਪਣਾ ਹੁਕਮ ਵਰਤਾਈਆ। ਸਾਚਾ ਹੁਕਮ ਹੁਕਮਰਾਨ, ਹਰਿ ਕਰਤਾ ਆਪ ਜਣਾਈਆ। ਕਲਜੁਗ ਕੂੜੀ ਮਿਟੇ ਦੁਕਾਨ, ਮਾਇਆ ਮਮਤਾ ਮੋਹ ਚੁਕਾਈਆ। ਸ੍ਰਿਸ਼ਟ ਸਬਾਈ ਪਾਏ ਏਕਾ ਆਣ, ਧੁਰ ਦਾ ਹੁਕਮ ਆਪ ਮਨਾਈਆ। ਨਵ ਨੌ ਦਿਸੇ ਨਾ ਕੋਈ ਬੇਈਮਾਨ, ਬੇਵਾ ਰੂਪ ਨਾ ਰਹੇ ਲੋਕਾਈਆ। ਸਚ ਦਸਾਏ ਇਕ ਈਮਾਨ, ਧਰਮ ਇਕੋ ਇਕ ਦ੍ਰਿੜਾਈਆ । ਸ਼ਬਦ ਚੜ੍ਹਾ ਧੁਰ ਬਬਾਣ, ਬ੍ਰਹਿਮੰਡ ਖੰਡ ਫਿਰਾਈਆ। ਆਪਣੀ ਦੇਵੇ ਆਪ ਪਹਿਚਾਨ, ਮੂਰਖ ਮੁਗਧ ਅਞਾਣ ਆਪਣੇ ਗਲੇ ਲਗਾਈਆ। ਨਾਤਾ ਤੋੜ ਜਗਤ ਸ਼ੈਤਾਨ, ਪੰਚ ਵਿਕਾਰਾ ਦਏ ਰੁੜ੍ਹਾਈਆ। ਭਾਗ ਲਗਾਏ ਕਾਇਆ ਮੰਦਰ ਮਕਾਨ, ਘਰ ਮੱਕਾ ਕਾਅਬਾ ਮੰਦਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਦੇਵੇ ਮਾਣ ਵਡਿਆਈਆ। ਕਲਜੁਗ
❋
❋
ਅੰਤਮ ਭਗਤਨ ਭੇਵ, ਅਭੇਦਾ ਆਪ ਜਣਾਈਆ। ਦਾਤਾ ਦਾਤਾਰ ਵਡ ਦੇਵੀ ਦੇਵ, ਦੇਵਤ ਸੁਰ ਆਪ ਸਮਝਾਈਆ। ਸਚਖੰਡ ਨਿਵਾਸੀ ਸਦਾ ਨਿਹਕੇਵ, ਨਿਹਚਲ ਬੈਠਾ ਡੇਰਾ ਲਾਈਆ। ਨਿਤ ਨਵਿਤ ਜਨ ਭਗਤਾਂ ਕਰੇ ਸਾਚੀ ਸੇਵ, ਬਣ ਸੇਵਕ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਜਗਾਏ ਜਾਗਰਤ ਜੁਗਤ, ਹਰਿ ਕਰਤਾ ਆਪ ਜਗਾਈਆ। ਸ੍ਰਿਸ਼ਟ ਸਬਾਈ ਆਪਣੀ ਕਰਨੀ ਰਹੀ ਭੁਗਤ, ਲੇਖਾ ਸਕੇ ਨਾ ਕੋਇ ਮੁਕਾਈਆ। ਨਜ਼ਰ ਨਾ ਆਏ ਅਕਾਲ ਮੂਰਤ, ਸੂਰਤ ਸਚ ਨਾ ਕੋਇ ਵਖਾਈਆ। ਸੁਣੇ ਨਾਮ ਨਾ ਕੋਇ ਤੂਰਤ, ਨਾਦ ਧੁਨ ਨਾ ਕੋਇ ਜਣਾਈਆ। ਨਾਤਾ ਜੁੜਿਆ ਕਿਰਿਆ ਕੂੜੀ ਕੂੜਤ, ਮੂਰਖ ਮੂੜ ਰੂਪ ਵਟਾਈਆ। ਬਿਨ ਸਤਿਗੁਰ ਪੂਰੇ ਸ਼ਬਦ ਸਵਾਮੀ ਆਸਾ ਕਰੇ ਨਾ ਕੋਈ ਪੂਰਤ, ਸਾਂਤਕ ਸਤਿ ਨਾ ਕੋਇ ਵਰਤਾਈਆ । ਪੁਰਖ ਅਕਾਲ ਸ਼ਬਦੀ ਸ਼ਬਦ ਸਤਿ ਸਤਿ ਕਰੇ ਮਹੂਰਤ, ਮਹਿਮਾ ਅਕੱਥ ਕਥ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਬ ਕਲਾ ਭਰਪੂਰਤ, ਭਰਪੂਰੀ ਭਾਂਡੇ ਖ਼ਾਲੀ ਆਪ ਭਰਾਈਆ।