੧੩ ਮੱਘਰ ੨੦੨੦ ਬਿਕਰਮੀ ਜੋਗਿੰਦਰ ਸਿੰਘ ਦੇ ਗ੍ਰਹਿ ਫ਼ਤਹਿ ਗੜ੍ਹ ਜ਼ਿਲਾ ਹੁਸ਼ਿਆਰ ਪੁਰ
ਪੁਰਖ ਅਕਾਲ ਧੁਰ ਦੀ ਰੀਤ, ਸ੍ਰੀ ਭਗਵਾਨ ਖੇਲ ਕਰਾਇੰਦਾ। ਸ਼ਬਦ ਸਵਾਮੀ ਸਤਿਗੁਰ ਅਤੀਤ, ਨਿਰਗੁਣ ਨਿਰਵੈਰ ਧਾਰ ਚਲਾਇੰਦਾ । ਕਰੇ ਖੇਲ ਸਦਾ ਅਨਡੀਠ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜਨ ਭਗਤਾਂ ਦੱਸੇ ਅਵਲੜੀ ਪ੍ਰੀਤ, ਪ੍ਰੀਤਮ ਆਪਣਾ ਮੇਲ ਮਿਲਾਇੰਦਾ । ਨਾਮ ਸੁਣਾਏ ਸੁਹਾਗੀ ਗੀਤ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਨਾਤਾ ਤੋੜ ਹਸਤ ਕੀਟ, ਊਚ ਨੀਚ ਇਕੋ ਰੰਗ ਰੰਗਾਇੰਦਾ। ਸਾਚੀ ਦੇਵੇ ਸਤਿ ਬਖ਼ਸ਼ੀਸ਼, ਬਖ਼ਸ਼ਸ਼ ਇਕੋ ਝੋਲੀ ਪਾਇੰਦਾ। ਗੁਰਮੁਖਾਂ ਭੰਡਾਰਾ ਦੇ ਕੇ ਧੁਰ ਦੀ ਭੀਖ, ਭਿਛਿਆ ਆਪਣੀ ਆਪ ਵਰਤਾਇੰਦਾ। ਮਨ ਵਾਸਨਾ ਬਦਲੇ ਨੀਤ, ਬੁੱਧ ਬਬੇਕ ਆਪ ਕਰਾਇੰਦਾ। ਘਰ ਮੰਦਰ ਵਖਾਏ ਠਾਕਰ ਦਵਾਰ ਮਸੀਤ, ਸ਼ਿਵਦਵਾਲਾ ਮੱਠ ਇਕੋ ਨਜ਼ਰੀ ਆਇੰਦਾ । ਦੂਰ ਦੁਰਾਡਾ ਨਜ਼ਰ ਆਏ ਨਜ਼ਦੀਕ, ਨੇਤਰ ਨੈਣ ਅੱਖ ਇਕ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਪੁਰਖ ਅਕਾਲ ਵੇਸ ਅਵੱਲੜਾ, ਨਿਤ ਨਵਿਤ ਲਏ ਪਰਗਟਾਈਆ। ਆਦਿ ਪੁਰਖ ਇਕ ਇਕੱਲੜਾ, ਜੁਗ ਚੌਕੜੀ ਖੇਲ ਖਿਲਾਈਆ। ਜੋਤੀ ਦੀਪਕ ਆਪੇ ਬਲੜਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਵਸਣਹਾਰਾ ਨਿਹਚਲ ਧਾਮ ਅਟੱਲੜਾ, ਸਚਖੰਡ ਸਾਚੇ ਸੋਭਾ ਪਾਈਆ। ਸ਼ਬਦ ਸੰਦੇਸ਼ ਜਨ ਭਗਤਾਂ ਘੱਲੜਾ, ਧੁਰ ਦੀ ਧਾਰ ਆਪ ਜਣਾਈਆ। ਨਿਰਵੈਰ ਹੋ ਫੜਾਏ ਪਲੜਾ, ਪੱਲੂ ਆਪਣੀ ਗੰਢ ਬੰਨ੍ਹਾਈਆ। ਸਚ ਸਿੰਘਾਸਣ ਆਤਮ ਸੇਜਾ ਮਲੜਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਭਾਗ ਲਗਾਏ ਕਾਇਆ ਮਾਟੀ ਚੰਮੜਾ, ਪੰਜ ਤਤ ਦੇਵੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਲਏ ਜਗਾਈਆ। ਪੁਰਖ ਅਕਾਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਵੱਡਾ ਸ਼ਹਿਨਸ਼ਾਹੀਆ। ਜੁਗ ਚੌਕੜੀ ਨਾਮ ਨਿਧਾਨ ਵਜਾਏ ਮਰਦੰਗ, ਦੋ ਜਹਾਨਾਂ
❋
❋
ਰਾਗ ਸੁਣਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਲੰਘ, ਨਿਰਗੁਣ ਸਰਗੁਣ ਵੇਖ ਵਖਾਈਆ। ਲੱਖ ਚੁਰਾਸੀ ਆਤਮ ਸੇਜਾ ਵੇਖ ਪਲੰਘ, ਦਰ ਦਰ ਘਰ ਘਰ ਫੋਲ ਫੁਲਾਈਆ। ਗੁਰਮੁਖ ਵਿਰਲੇ ਸੰਤ ਸੁਹੇਲੇ ਪ੍ਰਭ ਚਰਨ ਪ੍ਰੀਤੀ ਰਹੇ ਮੰਗ, ਭਰਮੇ ਭੁੱਲੀ ਸਰਬ ਲੋਕਾਈਆ। ਦੂਈ ਦਵੈਤੀ ਘਰ ਘਰ ਦਿਸੇ ਕੰਧ, ਭਾਂਡਾ ਭਰਮ ਨਾ ਕੋਇ ਭੰਨਾਈਆ। ਆਤਮ ਪਰਮਾਤਮ ਮਿਲ ਕੇ ਕੋਈ ਨਾ ਗਾਏ ਛੰਦ, ਸੋਹੰ ਰੂਪ ਨਾ ਕੋਇ ਵਟਾਈਆ। ਗੁਰਮੁਖ ਮੰਗਣ ਇਕ ਅਨੰਦ, ਅਨੰਦ ਆਤਮ ਵਿਚ ਰਸਾਈਆ। ਖ਼ੁਸ਼ੀ ਕਰੇ ਬੰਦ ਬੰਦ, ਸ੍ਰੀ ਭਗਵਾਨ ਜਿਸ ਆਪਣੀ ਬੰਦਗੀ ਦਏ ਜਣਾਈਆ। ਜਗਤ ਰੰਡੇਪਾ ਤੋੜ ਰੰਡ, ਕੰਤ ਸੁਹਾਗੀ ਮੇਲ ਮਿਲਾਈਆ। ਅੰਗੀਕਾਰ ਲਗਾਏ ਅੰਗ, ਅੰਗਣ ਆਪਣੇ ਲਏ ਬਹਾਈਆ । ਗੁਰਸਿਖ ਲੋਕਮਾਤ ਚਾੜ੍ਹੇ ਚੰਦ, ਰਵਸਸ ਦੋਵੇਂ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਚੌਕੜੀ ਹਰਿ ਭਗਤਾਂ ਲਏ ਮਿਲਾਈਆ। ਪੁਰਖ ਅਕਾਲ ਚੌਕੜੀ ਜੁਗ, ਜੁਗ ਕਰਤਾ ਖੇਲ ਖਿਲਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਔਧ ਜਾਏ ਮੁੱਕ, ਥਿਰ ਕੋਈ ਰਹਿਣ ਨਾ ਪਾਇੰਦਾ। ਨਿਰਗੁਣ ਨਿਰਵੈਰ ਦੀਨ ਦਿਆਲ ਸਤਿ ਸਵਾਮੀ ਪਰਗਟ ਹੋਵੇ ਜੋ ਬੈਠਾ ਲੁਕ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇੰਦਾ। ਕਿਰਪਾ ਕਰ ਪ੍ਰੇਮ ਪ੍ਰੀਤੀ ਅੰਦਰ ਭਗਤ ਸੁਹੇਲੇ ਲਏ ਚੁੱਕ, ਸ਼ਬਦੀ ਗੋਦ ਆਪ ਬਠਾਇੰਦਾ। ਉਜਲ ਕਰੇ ਮਾਤ ਮੁੱਖ, ਮੁਖ ਮੁਖੜਾ ਆਪ ਸੁਹਾਇੰਦਾ। ਜਨਮ ਕਰਮ ਦਾ ਮੇਟ ਦੁੱਖ, ਪੂਰਬ ਲਹਿਣਾ ਝੋਲੀ ਪਾਇੰਦਾ। ਅੰਦਰ ਵੜ ਕੇ ਲਏ ਪੁੱਛ, ਸਾਢੇ ਤਿੰਨ ਹੱਥ ਮੰਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਇੰਦਾ। ਜਨ ਭਗਤਾਂ ਦਇਆ ਕਮਾਏ ਏਕ, ਏਕੰਕਾਰ ਦਇਆ ਕਮਾਈਆ। ਲੱਖ ਚੁਰਾਸੀ ਵਿਚੋਂ ਲਏ ਵੇਖ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਸ਼ਬਦ ਅਗੰਮੀ ਦੇਵੇ ਭੇਤ, ਚੌਦਾਂ ਵਿਦਿਆ ਨਾ ਕੋਇ ਪੜ੍ਹਾਈਆ। ਆਤਮ ਪਰਮਾਤਮ ਦੱਸੇ ਹੇਤ, ਸਾਚੀ ਰੀਤੀ ਇਕ ਜਣਾਈਆ। ਹਰਿਜਨ ਸੁੰਝਾ ਹੋਵੇ ਕਦੀ ਨਾ ਖੇਤ, ਮਿਹਰਬਾਨ ਵੇਖੇ ਨਜ਼ਰ ਉਠਾਈਆ। ਰੁਤ ਸੁਹੰਜਣੀ ਮੌਲੇ ਚੇਤ, ਪਤਝੜ ਨਜ਼ਰ ਕੋਇ ਨਾ ਆਈਆ। ਹਰਿ ਸੰਤ ਸੁਹੇਲੇ ਪ੍ਰਭ ਸਰਨ ਸਰਨਾਈ ਰਹੇ ਖੇਡ, ਦੂਜਾ ਦਰ ਨਾ ਕੋਇ ਵਖਾਈਆ। ਹੁਕਮੇ ਅੰਦਰ ਦੇਵੇ ਭੇਜ, ਮਾਣਸ ਵਿਚੋਂ ਮਾਣਸ ਰੂਪ ਵਟਾਈਆ। ਆਤਮ ਪਰਮਾਤਮ ਸੇਜਾ ਮਾਣੇ ਆਪ ਸੁਹੰਜਣੀ ਸੇਜ, ਸੋਭਾਵੰਤ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਪ੍ਰੀਤੀ ਇਕ ਦਰਸਾਈਆ। ਜਨ ਭਗਤ ਪ੍ਰੀਤੀ ਆਤਮ ਨਾਤਾ, ਅੰਤਰ ਆਪਣੀ ਬੂਝ ਬੁਝਾਇੰਦਾ। ਕਰੇ ਖੇਲ ਪੁਰਖ ਸਮਰਾਥਾ, ਸਮਰਥ ਆਪਣੀ ਧਾਰ ਚਲਾਇੰਦਾ। ਹੋ ਸਹਾਈ ਨਾਥ ਅਨਾਥਾਂ, ਦੀਨ ਦਿਆਲ ਦੀਨਨ ਆਪਣੇ ਗਲੇ ਲਗਾਇੰਦਾ। ਨਾਮ ਨਿਧਾਨ ਦੇਵੇ ਦਾਤਾ, ਵਸਤ ਅਮੋਲਕ ਝੋਲੀ ਪਾਇੰਦਾ। ਕਲਜੁਗ ਅੰਤਮ ਮੇਟ ਅੰਧੇਰੀ ਰਾਤਾ, ਸਤਿਜੁਗ ਸਾਚਾ ਰਾਹ ਵਖਾਇੰਦਾ। ਉਤਮ ਕਰੇ ਗੁਰਮੁਖ ਜਾਤਾ, ਜਾਤ ਪਾਤ ਡੇਰਾ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਸ ਆਪਣਾ ਰੰਗ ਵਖਾਇੰਦਾ। ਭਗਤ ਭਗਵਾਨ ਚਾੜ੍ਹੇ ਰੰਗ, ਰੰਗ ਰੰਗੀਲਾ ਵਡ ਵਡਿਆਈਆ। ਸਤਿ ਸਤਿਵਾਦੀ ਦੇਵੇ ਸਤਿ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੁਗ ਜਨਮ ਦੀ ਟੁੱਟੀ ਗੰਢ, ਨਿਹਕਰਮੀ ਆਪਣੇ ਨਾਲ ਮਿਲਾਈਆ। ਤੂੰ ਮੇਰਾ ਮੈਂ ਤੇਰਾ ਸੁਣਾਏ ਸੱਚਾ
❋
❋
ਛੰਦ, ਸੰਸਾ ਰੋਗ ਲੈਣਾ ਮਿਟਾਈਆ। ਕੂੜੀ ਕਿਰਿਆ ਮੇਟੇ ਤ੍ਰਿਸਨਾ ਗੰਗ, ਹਉਮੇ ਹੰਗਤਾ ਗੜ੍ਹ ਤੁੜਾਈਆ। ਜਨ ਭਗਤ ਦਵਾਰ ਜਨ ਭਗਤਾਂ ਅੰਦਰ ਲੰਘ, ਦਸਮ ਦਵਾਰੀ ਕੁੰਡਾ ਲਾਹੀਆ। ਸਾਖਿਆਤ ਹੋ ਕੇ ਕਹੇ ਆਤਮ ਪਰਮਾਤਮ ਦਾਨ ਮੰਗ, ਦੇਵਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਆਪਣਾ ਵੇਸ ਵਟਾਈਆ। ਜੁਗ ਚੌਕੜੀ ਦੇਵਣਹਾਰ ਦਾਤਾਰ, ਦਇਆਨਿਧ ਠਾਕਰ ਇਕ ਅਖਵਾਇੰਦਾ। ਜੁਗ ਚੌਕੜੀ ਵੇਖੇ ਚਾਰ, ਚਾਰੋਂ ਕੁੰਟ ਫੋਲ ਫੁਲਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਧੁਰ ਦੀ ਕਾਰ ਆਪ ਕਮਾਇੰਦਾ। ਸੇਵਾ ਲਾ ਗੁਰੂ ਅਵਤਾਰ, ਪੀਰ ਪੈਗ਼ੰਬਰ ਹੁਕਮ ਮਨਾਇੰਦਾ। ਕਲਮਾ ਨਬੀ ਰਸੂਲ ਬੋਲ ਜੈਕਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਆਪ ਪੜ੍ਹਾਇੰਦਾ। ਕਲਮ ਸ਼ਾਹੀ ਕਰ ਕੇ ਖ਼ਬਰਦਾਰ, ਕਾਗ਼ਜ਼ ਆਪਣੇ ਗੰਢ ਪਵਾਇੰਦਾ। ਰਸਨਾ ਜਿਹਵਾ ਦੇ ਆਧਾਰ, ਬੱਤੀ ਦੰਦ ਸਿਫ਼ਤ ਅਲਾਇੰਦਾ। ਨਿਰਗੁਣ ਸਰਗੁਣ ਖੋਲ੍ਹ ਕਿਵਾੜ, ਭੇਦ ਅਭੇਦਾ ਆਪ ਜਣਾਇੰਦਾ। ਜਨ ਭਗਤਾਂ ਕਰ ਇਕ ਪਿਆਰ, ਪ੍ਰੀਤੀ ਆਪਣੀ ਨਾਲ ਬੰਧਾਇੰਦਾ। ਤਿਸ ਭਗਤ ਦੀ ਸਿਫ਼ਤ ਕਰੇ ਸੰਸਾਰ, ਜਿਸ ਹਰਿ ਜੂ ਆਪਣਾ ਮੇਲ ਮਿਲਾਇੰਦਾ। ਖਾਣੀ ਬਾਣੀ ਜਿਸ ਦੀ ਕਰੇ ਪੁਕਾਰ, ਜੋ ਹਰਿਮੰਦਰ ਬਹਿ ਬਹਿ ਹਰਿ ਹਰਿ ਦਰਸ਼ਨ ਪਾਇੰਦਾ। ਗੁਰਮੁਖ ਗੁਰਸਿਖ ਮੌਕਾ ਮਿਲਿਆ ਅੰਤਮ ਵਾਰ, ਲੋਕਮਾਤ ਦਇਆ ਕਮਾਇੰਦਾ। ਕਲ ਕਲਕੀ ਲਏ ਅਵਤਾਰ, ਨਰ ਨਿਰੰਕਾਰ ਵੇਖ ਵਖਾਇੰਦਾ। ਲੱਖ ਚੁਰਾਸੀ ਵਿਚੋਂ ਕਰੇ ਪਾਰ, ਮੰਝਧਾਰ ਨਾ ਕੋਇ ਰੁੜ੍ਹਾਇੰਦਾ। ਸਚ ਦਵਾਰਾ ਦਏ ਵਖਾਲ, ਜਿਸ ਘਰ ਆਪਣਾ ਆਸਣ ਲਾਇੰਦਾ। ਨਿਰਮਲ ਦੀਪ ਜੋਤ ਜਗੇ ਬੇਮਿਸਾਲ, ਕੋਟਨ ਕੋਟ ਸ਼ਮਾ ਨੈਣ ਸ਼ਰਮਾਇੰਦਾ। ਸਚ ਦੁਆਰ ਨਜ਼ਰੀ ਆਏ ਇਕ ਸੁਲਤਾਨ, ਸ਼ਾਹ ਪਾਤਸ਼ਾਹ ਇਕੋ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਵਿਖਾਇਆ ਆਪਣਾ ਘਰ, ਸੋ ਗੁਰਮੁਖ ਮਿਲ ਮਿਲ ਖ਼ੁਸ਼ੀ ਮਨਾਇੰਦਾ। ਭਗਤਾਂ ਉਪਰ ਦਇਆ ਕਰ, ਦੀਨ ਦਿਆਲ ਦਇਆ ਕਮਾਈਆ। ਕਿਲਾ ਤੋੜ ਹੰਕਾਰੀ ਗੜ੍ਹ, ਮਨ ਵਾਸਨਾ ਦਿਤੀ ਮਿਟਾਈਆ। ਸੁਰਤ ਸੁਆਣੀ ਸ਼ਬਦੀ ਪੜ੍ਹ, ਸਾਚਾ ਰਾਹ ਜਣਾਈਆ। ਪੰਚ ਵਿਕਾਰਾ ਜਾਏ ਝੜ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਤ੍ਰੈਗੁਣ ਅਗਨੀ ਜਾਏ ਸੜ, ਪੰਜ ਤਤ ਨਾ ਕੋਇ ਲੜਾਈਆ। ਗੁਰਮੁਖ ਵੇਖੇ ਪਰਤ ਆਪਣਾ ਘਰ, ਘਰ ਘਰ ਵਿਚੋਂ ਨਜ਼ਰੀ ਆਈਆ। ਜਿਸ ਸੇਜਾ ਪੁਰਖ ਅਕਾਲ ਬੈਠਾ ਚੜ੍ਹ, ਸੋ ਸੋਭਾਵੰਤ ਸੁਹਾਗਣ ਆਪਣੇ ਦਰ ਖ਼ੁਸ਼ੀ ਮਨਾਈਆ। ਇਕੋ ਢੋਲਾ ਰਹੀ ਪੜ੍ਹ, ਤੂੰ ਮੇਰਾ ਮੈਂ ਤੇਰਾ ਦੂਜਾ ਮਾਹੀ ਨਜ਼ਰ ਕੋਇ ਨਾ ਆਈਆ। ਸਚ ਦਵਾਰੇ ਪੱਲੂ ਲਿਆ ਫੜ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਜੀਉਂਦਿਆਂ ਜਗ ਨਾ ਜਾਏ ਮਰ, ਮਰਿਆਂ ਜਨਮ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਦੇਵੇ ਨਾਮ ਵਰ, ਤਿਨ੍ਹਾ ਲੇਖੇ ਦਏ ਚੁਕਾਈਆ। ਗੁਰਮੁਖ ਮਿਲਿਆ ਪਾਰਬ੍ਰਹਮ, ਘਰ ਵੱਜੇ ਨਾਮ ਵਧਾਈਆ। ਲਹਿਣਾ ਚੁਕਿਆ ਜਨਮ ਕਰਮ, ਵਰਨ ਬਰਨ ਡੇਰਾ ਢਾਹੀਆ। ਦੋ ਜਹਾਨਾਂ ਦੇਵੇ ਸਾਚੀ ਸਰਨ, ਏਥੇ ਓਥੇ ਹੋਵੇ ਸਹਾਈਆ। ਧੁਰਦਰਗਾਹੀ ਆਇਆ ਫੜਨ, ਨੀਕਨ ਨੀਕਾ ਫੇਰਾ ਪਾਈਆ। ਭਗਤਾਂ ਦਵਾਰੇ ਸਾਚੇ ਪੌੜੇ ਆਇਆ ਚੜ੍ਹਨ, ਕਾਇਆ ਮੰਦਰ ਵੇਖ ਵਖਾਈਆ। ਸੋਹੰ ਢੋਲਾ ਆਇਆ ਪੜ੍ਹਨ, ਆਦਿ ਜੁਗਾਦਿ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਸ
❋
❋
ਪ੍ਰੀਤੀ ਇਕ ਲਗਾਈਆ। ਗੁਰਮੁਖ ਪ੍ਰੀਤੀ ਜਾਏ ਲੱਗ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਕਿਰਪਾ ਕਰ ਸੂਰਾ ਸਰਬੱਗ, ਸੋ ਸਾਹਿਬ ਆਪਣਾ ਮੇਲ ਮਿਲਾਇੰਦਾ। ਕੂੜੀ ਕਿਰਿਆ ਬੁਝਾ ਅੱਗ, ਅੰਮ੍ਰਿਤ ਮੇਘ ਨਾਮ ਬਰਸਾਇੰਦਾ। ਘਰ ਕਾਇਆ ਕਾਅਬਾ ਕਰਾ ਹੱਜ, ਹੁਜਰਾ ਇਕੋ ਇਕ ਸੁਹਾਇੰਦਾ। ਸ਼ਬਦ ਨਾਮ ਸੁਣਾਏ ਅਨਹਦ, ਧੁਰ ਦਾ ਰਾਗੀ ਰਾਗ ਅਲਾਇੰਦਾ। ਅੰਮ੍ਰਿਤ ਪਿਆ ਅਗੰਮੀ ਮਦਿ, ਸਚ ਸਰੂਰ ਇਕ ਬਣਾਇੰਦਾ। ਜਗਤ ਦਵਾਰਾ ਪਾਰ ਕਰਾ ਹੱਦ, ਗ੍ਰਹਿ ਆਪਣਾ ਮੇਲ ਮਿਲਾਇੰਦਾ । ਜਨ ਭਗਤ ਕੂੜੀ ਸ੍ਰਿਸ਼ਟੀ ਜਾਏ ਛੱਡ, ਸਤਿਗੁਰ ਇਕੋ ਨਜ਼ਰੀ ਆਇੰਦਾ। ਲੱਖ ਚੁਰਾਸੀ ਨਾਲੋਂ ਹੋਵੇ ਅੱਡ, ਹਰਿ ਮੰਦਰ ਬਹਿ ਬਹਿ ਖ਼ੁਸ਼ੀ ਮਨਾਇੰਦਾ। ਜਿਸ ਦੀ ਖਾਣੀ ਬਾਣੀ ਗਾਵੇ ਛੰਦ, ਸੋ ਗੁਰਮੁਖ ਹਰਿ ਜੂ ਇਕੋ ਭਾਇੰਦਾ। ਜਿਸ ਦੇ ਮਿਲਿਆਂ ਧੁਰ ਅਨੰਦ, ਸੱਚਾ ਰਸ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਜਣਾਇੰਦਾ। ਸਚ ਪ੍ਰੀਤੀ ਜੋੜ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਸਾਚਾ ਮੰਤਰ ਦੱਸ ਮਕਾਨ, ਘਰ ਘਰ ਵਿਚ ਕਰੇ ਰੁਸ਼ਨਾਈਆ। ਅੰਮ੍ਰਿਤ ਦੇਵੇ ਪੀਣ ਖਾਣ, ਜਾਮ ਇਕੋ ਵਾਰ ਪਿਆਈਆ। ਆਵਣ ਜਾਵਣ ਜਮ ਕੀ ਚੁਕਾਏ ਕਾਨ, ਰਾਏ ਧਰਮ ਨਾ ਦਏ ਸਜਾਈਆ। ਸ਼ਬਦ ਸਰੂਪੀ ਦਏ ਬਬਾਨ, ਗੁਰਮੁਖ ਸੱਜਣ ਆਪ ਚੜ੍ਹਾਈਆ। ਲੈ ਕੇ ਜਾਏ ਸਚਖੰਡ ਦਵਾਰ ਨੌਜਵਾਨ, ਅੱਧਵਿਚਕਾਰ ਨਾ ਕੋਇ ਅਟਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤਤੀਸਾ ਸੁਰਪਤ ਇੰਦ ਸੀਸ ਸਰਬ ਝੁਕਾਣ, ਨਿਉਂ ਨਿਉਂ ਲਾਗੇ ਪਾਈਂਆ। ਜਿਸ ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਮਿਲਿਆ ਆਣ, ਤਿਸ ਮੁਕਾਮੇ ਹੱਕ ਇਕ ਤੌਫ਼ੀਕ ਨਜ਼ਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਜਨ ਭਗਤਾਂ ਦੇਵੇ ਪਿਛਲਾ ਹੱਕ, ਚਾਰ ਜੁਗ ਦਾ ਲੇਖਾ ਵੇਖ ਪੁਰਖ ਸਮਰਥ, ਸਮਰਥ ਆਪਣੀ ਦਇਆ ਕਮਾਈਆ। ਭਗਤ ਜਨਾਂ ਪ੍ਰਭ ਮੇਲ ਸਵਾਮੀ, ਹਰਿ ਸੱਜਣ ਆਪ ਮਿਲਾਈਆ। ਕਲਜੁਗ ਅੰਤਮ ਖੇਲ ਮਹਾਨੀ, ਖ਼ਾਲਕ ਖ਼ਲਕ ਸਮਝ ਕਿਸੇ ਨਾ ਆਈਆ। ਲੱਖ ਚੁਰਾਸੀ ਬੀਤੀ ਚਾਰ ਜੁਗ ਦੀ ਪੜ੍ਹੋ ਕਹਾਣੀ, ਗੁਰਮੁਖ ਹਾਜ਼ਰ ਹਜ਼ੂਰ ਵੇਖ ਖ਼ੁਸ਼ੀ ਮਨਾਈਆ। ਜਿਸ ਦੀ ਮਹਿਮਾ ਬੋਧ ਅਗਾਧ ਸਿਫ਼ਤ ਕਰੇ ਅਗੰਮੀ ਬਾਣੀ, ਸੋ ਸਤਿਗੁਰ ਬਾਣ ਨਿਰਾਲਾ ਤੀਰ ਇਕ ਚਲਾਈਆ। ਜਿਸ ਨੂੰ ਸਜਦਾ ਕਰਦੇ ਨੇਤਰ ਰੋ ਰੋ ਅਠਸਠ ਤੀਰਥ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਬੈਠੀ ਨੈਣ ਸ਼ਰਮਾਈਆ। ਜਿਸ ਦਰ ਭਿਛਿਆ ਮੰਗਦੇ ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਵਿਟੋਂ ਜਾਣ ਕੁਰਬਾਨੀ, ਤਨ ਮਾਟੀ ਕਾਇਆ ਖ਼ਾਕੀ ਭੇਟ ਚੜ੍ਹਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜਿਸ ਦੀ ਦੱਸਦੇ ਗਏ ਨਿਸ਼ਾਨੀ, ਵਾਕ ਭਵਿਖਤ ਜਗਤ ਸੁਣਾਈਆ। ਜਿਸ ਦੇ ਦਰ ਮਿਲੇ ਪਦ ਨਿਰਬਾਨੀ, ਨਿਰਬਾਣ ਪਦ ਇਕੋ ਚਰਨ ਕਵਲ ਵਡਿਆਈਆ। ਸੋ ਪੁਰਖ ਅਕਾਲ ਸਾਹਿਬ ਸਤਿਗੁਰ ਲੱਖ ਚੁਰਾਸੀ ਵਿਚੋਂ ਗੁਰਮੁਖ ਵਿਰਲੇ ਭਗਤ ਕਰੇ ਕੁਰਬਾਨੀ, ਪਰਵਾਨਾ ਆਪਣਾ ਨਾਮ ਫੜਾਈਆ। ਕੋਈ ਸਮਝ ਨਾ ਸਕੇ ਪੰਡਤ ਪਾਂਧਾ ਮੁਲਾਂ ਸ਼ੇਖ਼ ਜਗਤ ਵਿਦਵਾਨੀ, ਆਕਲ ਅਕਲ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਮੇਲਾ ਏਕਾ ਥਾਈਂਆ। ਹਰਿਜਨ ਮੇਲਾ ਥਾਨ ਥਨੰਤਰ, ਕਾਇਆ ਬੰਕ ਦਏ ਵਡਿਆਈਆ। ਘਰ ਵਖਾਏ ਗਗਨ ਗਗਨੰਤਰ, ਗਹ੍ਰਿ ਮੰਦਰ ਖੋਜ ਖੁਜਾਈਆ। ਜਨਮ ਕਰਮ ਬੁਝਾ ਬਸੰਤਰ, ਕਰਮ
❋
❋
ਕਾਂਡ ਡੇਰਾ ਢਾਹੀਆ। ਤੂੰ ਮੇਰਾ ਮੈਂ ਤੇਰਾ ਸਚ ਸੁਣਾ ਮੰਤਰ, ਸੋਹੰ ਕਰੇ ਨਾਮ ਪੜ੍ਹਾਈਆ। ਮਾਨਸ ਜਨਮ ਬਣਾ ਬਣਤਰ, ਆਪ ਆਪਣੀ ਗੋਦ ਉਠਾਈਆ। ਜਿਸ ਦਾ ਰੂਪ ਹੱਥ ਨਾ ਆਇਆ ਧਨਵੰਤਰ, ਸੋ ਰੋਗ ਸੋਗ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਸ ਪ੍ਰੀਤੀ ਆਪ ਬੰਧਾਈਆ। ਬਿਨ ਸਤਿਗੁਰ ਕਿਰਪਾ ਨਾ ਉਪਜੇ ਪ੍ਰੀਤ, ਪ੍ਰੇਮ ਨਜ਼ਰ ਕਿਤੇ ਨਾ ਆਈਆ। ਡੂੰਘਾ ਰਾਜ ਗਹਿਰ ਗੰਭੀਰ ਹਰ ਘਟ ਭੀਤਰ ਭੀਤ, ਪਰਦਾ ਸਕੇ ਨਾ ਕੋਇ ਉਠਾਈਆ। ਗੁਰਮੁਖ ਵਿਰਲੇ ਪ੍ਰਭ ਚਰਨੀ ਝੁਕੇ ਸੀਸ, ਲੱਖ ਚੁਰਾਸੀ ਬੈਠੀ ਮੁਖ ਭਵਾਈਆ। ਹਰਿਜਨ ਵਿਰਲਾ ਜਾਣੇ ਸਚ ਹਦੀਸ, ਜਿਸ ਕਲਮਾ ਨਬੀ ਆਪ ਸਮਝਾਈਆ। ਸੋ ਸੰਤ ਸੁਹੇਲਾ ਹੋਏ ਅਤੀਤ, ਜਿਸ ਮੇਲਾ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਗੁਰਸਿਖ ਲਏ ਤਰਾਈਆ। ਗੁਰਮੁਖ ਗੁਰਸਿਖ ਤਾਰੇ ਆਪ, ਹਰਿ ਸਤਿਗੁਰ ਦਇਆ ਕਮਾਈਆ। ਜਨਮ ਕਰਮ ਦਾ ਮੇਟ ਪਾਪ, ਪਤਿਤ ਪੁਨੀਤ ਬਣਾਈਆ। ਸਚ ਸੁੱਚ ਦਾ ਇਕੋ ਜਾਪ, ਧੁਰ ਦਾ ਰਾਗ ਸਮਝਾਈਆ। ਕਾਇਆ ਮਾਟੀ ਕਰ ਕੇ ਪਾਕ, ਆਪਣਾ ਰੰਗ ਰੰਗਾਈਆ। ਨਾਤਾ ਤੋੜ ਜਾਤ ਪਾਤ, ਊਚ ਨੀਚ ਦਏ ਵਡਿਆਈਆ । ਆਤਮ ਪਰਮਾਤਮ ਦੱਸੇ ਸੱਜਣ ਸਾਕ, ਸਗਲਾ ਸੰਗ ਵਖਾਈਆ। ਬੰਦ ਕਿਵਾੜੀ ਖੋਲ੍ਹ ਤਾਕ, ਘਰ ਦੀਪਕ ਜੋਤ ਕਰੇ ਰੁਸ਼ਨਾਈਆ। ਅੰਮ੍ਰਿਤ ਬੂੰਦ ਪਿਆਏ ਸਵਾਂਤ, ਠਾਂਡੀ ਠਾਰ ਆਪ ਵਹਾਈਆ। ਅਨਹਦ ਨਾਦ ਵਜਾਏ ਸਾਜ, ਹਰਿ ਸੱਜਣ ਬੇਪਰਵਾਹੀਆ। ਕਰ ਕਿਰਪਾ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਸ੍ਰਿਸ਼ਟੀ ਸੁੱਤੀ ਗੁਰਮੁਖ ਆਪ ਉਠਾਏ ਮਾਰ ਆਵਾਜ, ਬਿਨ ਕੰਨਾਂ ਅੰਦਰੇ ਅੰਦਰ ਸੁਣਾਈਆ। ਸਾਚੇ ਬੇੜੇ ਚਾੜ੍ਹ ਜਹਾਜ, ਚੱਪੂ ਆਪਣਾ ਨਾਮ ਲਗਾਈਆ। ਕਲਜੁਗ ਅੰਤਮ ਸਤਿਜੁਗ ਕਾਜ, ਹਰਿ ਕਰਤਾ ਆਪ ਵਖਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਤੇਰਾ ਸਿਮਰਨ ਪੂਜਾ ਇਕੋ ਪਾਠ, ਪ੍ਰਭ ਸਰਨ ਸੱਚੀ ਸਰਨਾਈਆ। ਸਜਦਾ ਸੀਸ ਝੁਕੇ ਨਿਮਾਜ, ਪਰਵਰਦਿਗਾਰ ਨਜ਼ਰੀ ਆਈਆ। ਤੇਰਾ ਖੇੜਾ ਰਹੇ ਅਬਾਦ, ਪ੍ਰਭ ਦੇਵਣਹਾਰ ਵਡਿਆਈਆ। ਜੁਗ ਜਨਮ ਦੀ ਪਿਛਲੀ ਯਾਦ, ਬੇਪਰਵਾਹ ਭੁੱਲ ਨਾ ਜਾਈਆ। ਕੂੜੀ ਕਿਰਿਆ ਵਿਚੋਂ ਕਾਢ, ਸਾਚੀ ਮਾਲਾ ਮਣਕਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦੇਵੇ ਆਤਮ ਪ੍ਰੀਤੀ ਸਾਚਾ ਦਾਨ, ਸੋ ਗੁਰਮੁਖ ਪ੍ਰੀਤੀ ਜਗਤ ਨਾਲੋਂ ਬਦਲਾਈਆ।
ਗਾਏ ਬੈਲ ਨਾ ਮਰੇ ਮੱਝ, ਮਜ਼ਬੂਰੀ ਸਭ ਦੀ ਪੂਰ ਕਰਾਈਆ। ਘਰ ਘਰ ਸੀਰ ਦੁੱਧ ਪੀਓ ਰੱਜ, ਤ੍ਰਿਸਨਾ ਭੁੱਖ ਮਿਟਾਈਆ। ਖੁਰਲੀ ਕਿੱਲਾ ਜਾਏ ਸਜ, ਖ਼ਾਲੀ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਰੱਖੇ ਦੇ ਕਰ ਹੱਥ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਸੁਣ ਪੁਕਾਰ ਦੇਵੇ ਵੱਥ, ਝੋਲੀ ਇਕ ਭਰਾਈਆ। ਖ਼ਾਲੀ ਹੋਵੇ ਨਾ ਕਿਸੇ ਦਾ ਹੱਥ, ਦਰ ਦਰ ਘਰ ਘਰ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੁਖੀਆਂ ਦੁੱਖ ਦਲਿਦਰੀਆਂ ਦਲਿਦਰ ਦੋਵੇਂ ਦਏ ਮਿਟਾਈਆ।
❋
❋
੧੩ ਮੱਘਰ ੨੦੨੦ ਬਿਕਰਮੀ ਭਗਵਾਨ ਸਿੰਘ ਦੇ ਗ੍ਰਹਿ ਉਰਮੁੜ ਜ਼ਿਲਾ ਹੁਸ਼ਿਆਰਪੁਰ
ਸ਼ਾਹ ਪਾਤਸ਼ਾਹ ਸ਼ਾਹ ਸੁਲਤਾਨ, ਸ਼ਹਿਨਸ਼ਾਹ ਤੇਰੀ ਵਡ ਵਡਿਆਈਆ। ਸੋ ਪੁਰਖ ਨਿਰੰਜਣ ਵਡ ਮਿਹਰਵਾਨ, ਬੇਪਰਵਾਹ ਤੇਰੀ ਸਰਨਾਈਆ । ਹਰਿ ਪੁਰਖ ਨਿਰੰਜਣ ਹੁਕਮਰਾਨ, ਧੁਰ ਫ਼ਰਮਾਨਾ ਤੇਰਾ ਇਕੋ ਨਜ਼ਰੀ ਆਈਆ। ਏਕੰਕਾਰ ਰਾਜ ਰਾਜਾਨ, ਭੂਪਤ ਭੂਪ ਨੂਰ ਇਲਾਹੀਆ। ਆਦਿ ਨਿਰੰਜਣ ਜੋਤ ਮਹਾਨ, ਜੋਤੀ ਜਾਤਾ ਇਕੋ ਨਜ਼ਰੀ ਆਈਆ। ਅਬਿਨਾਸ਼ੀ ਕਰਤੇ ਤੇਰਾ ਖੇਲ ਮਹਾਨ, ਸਮਝ ਸਕੇ ਕੋਇ ਨਾ ਰਾਈਆ । ਸ੍ਰੀ ਭਗਵਾਨ ਤੇਰਾ ਉਚ ਮਕਾਨ, ਨੇਤਰ ਨਜ਼ਰ ਕੋਇ ਨਾ ਪਾਈਆ। ਪਾਰਬ੍ਰਹਮ ਤੇਰਾ ਬੋਧ ਅਗਾਧ ਗਿਆਨ, ਕਰ ਸਕੇ ਨਾ ਕੋਇ ਪੜ੍ਹਾਈਆ । ਸਚਖੰਡ ਨਿਵਾਸੀ ਨੌਜਵਾਨ, ਯੋਧਾ ਸੂਰਬੀਰ ਅਖਵਾਈਆ। ਆਦਿ ਜੁਗਾਦਿ ਖੇਲੇ ਖੇਲ ਵਡ ਬਲਵਾਨ, ਬੇਅੰਤ ਆਪਣੀ ਧਾਰ ਚਲਾਈਆ। ਧੁਰ ਦੀ ਇਛਿਆ ਕਰ ਬਲਵਾਨ, ਸਾਚੀ ਭਿਛਿਆ ਝੋਲੀ ਪਾਈਆ। ਨਿਰਗੁਣ ਨਿਰਗੁਣ ਕਰੇ ਖੇਲ ਆਪ ਭਗਵਾਨ, ਭਗਵਨ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਪਰਗਟਾਈਆ। ਸਾਚੀ ਧਾਰ ਸ੍ਰੀ ਭਗਵੰਤ, ਸੋ ਸਤਿਗੁਰ ਆਪ ਪਰਗਟਾਈਆ । ਹਰਿ ਪੁਰਖ ਨਿਰੰਜਣ ਖੇਲ ਬੇਅੰਤ, ਮਹਿਮਾ ਕਥ ਸਕੇ ਨਾ ਕੋਇ ਰਾਈਆ। ਏਕੰਕਾਰ ਆਦਿ ਜੁਗਾਦਿ ਧੁਰ ਦਾ ਕੰਤ, ਸਤਿ ਸਤਿਵਾਦੀ ਨਜ਼ਰੀ ਆਈਆ। ਆਦਿ ਨਿਰੰਜਣ ਨੂਰ ਮਹੰਤ, ਦੋ ਜਹਾਨ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਬੋਧ ਅਗਾਧਾ ਬਣ ਕੇ ਪੰਡਤ, ਧੁਰ ਦਾ ਲੇਖਾ ਦਏ ਜਣਾਈਆ। ਸ੍ਰੀ ਭਗਵਾਨ ਵੇਸ ਧਰੇ ਅਨੰਤ, ਅਕਲ ਕਲਧਾਰੀ ਆਪਣੀ ਕਲ ਜਣਾਈਆ। ਪਾਰਬ੍ਰਹਮ ਪ੍ਰਭ ਸੋਭਾਵੰਤ, ਸਚ ਦਵਾਰੇ ਬੈਠਾ ਆਸਣ ਲਾਈਆ। ਆਪਣੀ ਇਛਿਆ ਖੇਲੇ ਖੇਲ ਸ੍ਰੀ ਭਗਵੰਤ, ਭਗਵਨ ਆਪਣੀ ਕਾਰ ਕਮਾਈਆ। ਨਿਰਗੁਣ ਨਿਰਗੁਣ ਬਣਾਏ ਬਣਤ, ਨਾਰ ਕੰਤ ਰੂਪ ਵਟਾਈਆ। ਸੇਜ ਸੁਹੰਜਣੀ ਚਾੜ੍ਹੇ ਰੰਗ ਬਸੰਤ, ਰੂਪ ਰੇਖ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਸੁਹਾਈਆ। ਸਚਖੰਡ ਦਵਾਰਾ ਸ੍ਰੀ ਭਗਵਾਨ, ਸਤਿਪੁਰਖ ਨਿਰੰਜਣ ਆਪ ਸੁਹਾਇੰਦਾ। ਜੋਤੀ ਜਾਤਾ ਖੇਲ ਮਹਾਨ, ਹਰਿ ਕਰਤਾ ਆਪ ਵਖਾਇੰਦਾ। ਮਹਲ ਅਟੱਲ ਉਚ ਮਕਾਨ, ਦਰਗਾਹ ਸਾਚੀ ਸੋਭਾ ਪਾਇੰਦਾ । ਮੁਕਾਮੇ ਹੱਕ ਹੱਕ ਨਿਸ਼ਾਨ ਲਾਸ਼ਰੀਕ ਆਪ ਝੁਲਾਇੰਦਾ । ਤਖ਼ਤ ਨਿਵਾਸੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਭੂਪਤ ਭੂਪ ਬਣ ਰਾਜ ਰਾਜਾਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਧੁਰ ਸੰਦੇਸ਼ਾ ਪਾਏ ਆਣ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਇਕੋ ਡੇਰਾ ਲਾਇੰਦਾ। ਸਚਖੰਡ ਦਵਾਰੇ ਸਚ ਸਿੰਘਾਸਣ, ਸੋ ਸਤਿਗੁਰ ਆਪ ਲਗਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਖੇਲੇ ਖੇਲ ਆਪ ਅਬਿਨਾਸ਼ਨ, ਅਬਿਨਾਸ਼ੀ ਆਪਣੀ ਕਲ ਜਣਾਈਆ। ਨਿਰਗੁਣ ਨਿਰਗੁਣ ਬਣ ਕੇ ਸਾਥਨ, ਸਗਲਾ ਸੰਗ ਆਪ ਰਖਾਈਆ। ਦਰਗਾਹ ਸਾਚੀ ਵੇਖੇ ਖੇਲ ਤਮਾਸ਼ਨ, ਮੰਡਲ ਆਪਣੀ ਰਾਸ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਉਚ ਮਹੱਲੇ ਇਕੋ ਨੂਰ ਕਰੇ ਰੁਸ਼ਨਾਈਆ। ਸਚ ਮਹਲ ਨੂਰ ਉਜਿਆਰਾ, ਸਚਖੰਡ ਸਾਚੇ ਵੱਜੇ ਵਧਾਈਆ। ਇਕ ਇਕੱਲਾ ਏਕੰਕਾਰਾ, ਅਕਲ ਕਲਧਾਰੀ ਬੈਠਾ ਸੋਭਾ ਪਾਈਆ। ਦੋ ਜਹਾਨਾਂ ਬਣ ਵਣਜਾਰਾ, ਤ੍ਰੈ ਪੰਜ
❋
❋
ਬੈਠਾ ਹੱਟ ਚਲਾਈਆ। ਲੱਖ ਚੁਰਾਸੀ ਖੇਲ ਨਿਆਰਾ, ਅੰਡਜ ਜੇਰਜ ਉਤਭੁਜ ਸੇਤਜ ਆਪਣਾ ਰੰਗ ਰੰਗਾਈਆ। ਸ਼ਬਦ ਅਨਾਦਿ ਬੋਲ ਜੈਕਾਰਾ, ਧੁਰ ਦੀ ਧਾਰਾ ਆਪ ਪਰਗਟਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਸਹਾਰਾ, ਚਰਨ ਕਵਲ ਦਏ ਸਰਨਾਈਆ। ਨਾਮ ਨਿਧਾਨ ਕਰ ਪਿਆਰਾ, ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਘਟ ਆਪਣਾ ਡੇਰਾ ਲਾਈਆ। ਘਟ ਘਟ ਆਪਣਾ ਡੇਰਾ ਲਾ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆਪ ਪ੍ਰਗਟਾ, ਸਿਰ ਆਪਣਾ ਹੱਥ ਟਿਕਾਇੰਦਾ । ਤ੍ਰੈਗੁਣ ਮਾਇਆ ਝੋਲੀ ਪਾ, ਪੰਚਮ ਨਾਤਾ ਤੋੜ ਤੁੜਾਇੰਦਾ। ਪਾਰਬ੍ਰਹਮ ਬ੍ਰਹਮ ਵੰਡ ਵੰਡਾ, ਲੇਖਾ ਆਪਣੇ ਹੱਥ ਰਖਾਇੰਦਾ। ਨਿਰਗੁਣ ਸਰਗੁਣ ਘਾੜਤ ਲਏ ਘੜਾ, ਬਣ ਠਠਿਆਰਾ ਖੇਲ ਖਿਲਾਇੰਦਾ। ਭੇਦ ਅਭੇਦਾ ਆਪ ਜਣਾ, ਅਨੁਭਵ ਆਪਣੀ ਧਾਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚੇ ਮੰਦਰ ਚੜ੍ਹ, ਦਰ ਘਰ ਸਾਚੇ ਸੋਭਾ ਪਾਇੰਦਾ । ਸਚਖੰਡ ਦਵਾਰੇ ਏਕੰਕਾਰ, ਸੋ ਸਾਹਿਬ ਆਸਣ ਲਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰ, ਸ਼ਬਦੀ ਸ਼ਬਦ ਦਏ ਵਡਿਆਈਆ। ਧੁਰ ਸੰਦੇਸ਼ਾ ਇਕੋ ਵਾਰ, ਆਦਿ ਪੁਰਖ ਆਪ ਜਣਾਈਆ। ਰਚਨਾ ਰਚ ਰਚ ਸੰਸਾਰ, ਸਾਚੀ ਸੇਵਾ ਇਕ ਦ੍ਰਿੜਾਈਆ। ਨਿਰਗੁਣ ਸਰਗੁਣ ਦੇ ਅਧਾਰ, ਪੰਜ ਤਤ ਮੇਲਾ ਸਹਿਜ ਸੁਭਾਈਆ। ਜੁਗ ਚੌਕੜੀ ਖੇਲ ਕਰਤਾਰ, ਸਤਿਜੁਗ ਤ੍ਰੇਤਾ ਦਵਾਪਰ ਵੰਡ ਕਲਜੁਗ ਨਾਲ ਮਿਲਾਈਆ। ਧੁਰ ਦਾ ਲੇਖਾ ਕਰ ਤਿਆਰ, ਬ੍ਰਹਮਾ ਵੇਤਾ ਕਰ ਪੜ੍ਹਾਈਆ। ਚਾਰੇ ਵੇਦਾਂ ਦੇ ਅਧਾਰ, ਚਾਰੇ ਜੁਗ ਕਰੇ ਰੁਸ਼ਨਾਈਆ। ਚਾਰੇ ਖਾਣੀ ਬੋਲ ਜੈਕਾਰ, ਚਾਰੇ ਬਾਣੀ ਲਏ ਸਮਝਾਈਆ। ਚਾਰੇ ਕੁੰਟ ਕਰ ਕੇ ਖ਼ਬਰਦਾਰ, ਚਾਰ ਵਰਨ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਈਆ। ਸਾਚੀ ਕਰਨੀ ਹਰਿ ਨਿਰੰਕਾਰਾ, ਹਰਿ ਕਰਤਾ ਆਪ ਕਰਾਇੰਦਾ। ਜੁਗ ਚੌਕੜੀ ਖੇਲ ਨਿਆਰਾ, ਨਿਰਗੁਣ ਸਰਗੁਣ ਆਪ ਰਖਾਇੰਦਾ। ਪੰਜ ਤਤ ਅੰਦਰ ਹੋ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਨਾਉਂ ਰੱਖ ਗੁਰ ਅਵਤਾਰਾ, ਧੁਰ ਸੰਦੇਸ਼ਾ ਰਾਗ ਅਲਾਹਿੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਰਸਨਾ ਜਿਹਵਾ ਬੱਤੀ ਦੰਦ ਸਲਾਹਿੰਦਾ। ਲੇਖ ਲੇਖ ਲਿਖਤ ਅਪਾਰਾ, ਕਲਮ ਸ਼ਾਹੀ ਅੰਕ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਭੇਵ ਅਭੇਦਾ ਆਪਣੇ ਹੱਥ ਰਖਾਇੰਦਾ। ਸਚਖੰਡ ਨਿਵਾਸੀ ਭੇਵ ਅਵੱਲਾ, ਸਮਝ ਕਿਸੇ ਨਾ ਆਈਆ। ਨਰ ਨਿਰੰਕਾਰ ਇਕ ਅਕੱਲਾ, ਏਕੰਕਾਰ ਖੇਲ ਰਚਾਈਆ । ਸਚਖੰਡ ਵਸਾਏ ਧੁਰ ਮਹੱਲਾ, ਦਰਗਾਹ ਸਾਚੀ ਡੇਰਾ ਲਾਈਆ। ਜੋਤ ਦੀਪਕ ਆਪੇ ਬਲਾ, ਤੇਲ ਬਾਤੀ ਨਜ਼ਰ ਕੋਇ ਨਾ ਆਈਆ। ਸ਼ਬਦੀ ਸੁਤ ਫੜਾਇਆ ਪੱਲਾ, ਵਿਸ਼ਨ ਬ੍ਰਹਮਾ ਸ਼ਿਵ ਕਰੀ ਕੁੜਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪੇ ਘੱਲਾ, ਧੁਰ ਫ਼ਰਮਾਨਾ ਹੁਕਮ ਸੁਣਾਈਆ । ਧਾਮ ਵਖਾਇਆ ਉਚ ਅਟੱਲਾ, ਨਿਰਵੈਰ ਨਿਰੰਕਾਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕੋ ਇਕ ਸਹਾਈਆ। ਸਚਖੰਡ ਦਵਾਰੇ ਚੜ੍ਹ ਭਗਵਾਨ, ਧੁਰ ਫ਼ਰਮਾਨਾ ਹੁਕਮ ਜਣਾਈਆ। ਜੁਗ ਚੌਕੜੀ ਖੇਲ ਮਹਾਨ, ਖ਼ਾਲਕ ਖ਼ਲਕ ਆਪ ਵਖਾਈਆ। ਦਾਤ ਦੇ ਦੇ ਧੁਰ ਦਾ ਦਾਨ, ਤੇਈ ਅਵਤਾਰ ਹੁਕਮ ਮਨਾਈਆ। ਅਠਾਰਾਂ ਭਗਤ ਕਰ ਪਰਧਾਨ, ਨਾਮ ਅਮੋਲਕ ਇਕ
❋
❋
ਸਮਝਾਈਆ। ਈਸਾ ਮੂਸਾ ਮੁਹੰਮਦ ਦੇ ਕਲਾਮ, ਕਲਮਾ ਨਬੀ ਰਸੂਲ ਪੜ੍ਹਾਈਆ। ਨਾਨਕ ਗੋਬਿੰਦ ਕਰ ਪਰਵਾਨ, ਮੰਤਰ ਸਤਿ ਸਤਿ ਜਣਾਈਆ । ਡੰਕਾ ਵੱਜੇ ਦੋ ਜਹਾਨ, ਫ਼ਤਿਹ ਆਪਣੇ ਹੱਥ ਰਖਾਈਆ। ਲੇਖ ਲਿਖਾ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਗੰਢ ਪਵਾਈਆ। ਅੰਜੀਲ ਕੁਰਾਨ ਦੱਸ ਈਮਾਨ, ਸਿਦਕ ਸਬੂਰੀ ਇਕ ਸਮਝਾਈਆ। ਧੁਰ ਦੀ ਬਾਣੀ ਲਾ ਕੇ ਬਾਣ, ਲੱਖ ਚੁਰਾਸੀ ਅਣਿਆਲਾ ਤੀਰ ਚਲਾਈਆ । ਆਤਮ ਪਰਮਾਤਮ ਦੇ ਕੇ ਬ੍ਰਹਮ ਗਿਆਨ, ਲੱਖ ਚੁਰਾਸੀ ਕਰੀ ਪੜ੍ਹਾਈਆ। ਘਟ ਘਟ ਅੰਦਰ ਨਜ਼ਰੀ ਆਏ ਏਕੰਕਾਰਾ ਨੌਜਵਾਨ, ਸਤਿ ਸਰੂਪੀ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚੇ ਵੜ, ਸਾਚੀ ਕਰਨੀ ਆਪ ਕਮਾਈਆ । ਸਾਚੀ ਕਰਨੀ ਕਰੇ ਜੁਗ ਚਾਰ, ਹਰਿ ਕਰਤਾ ਵਡ ਵਡਿਆਈਆ। ਨਾਮ ਸੰਦੇਸ਼ ਦੇ ਗੁਰੂ ਅਵਤਾਰ, ਲੋਕਮਾਤ ਦਿਤੀ ਵਡਿਆਈਆ। ਲਿਖ ਲਿਖ ਗਏ ਧੁਰ ਦੀ ਧਾਰ, ਨਾਤਾ ਜੋੜ ਕਲਮ ਸ਼ਾਹੀਆ। ਉਚੀ ਕੂਕ ਗਏ ਪੁਕਾਰ, ਜੀਵ ਜੰਤ ਜਗਤ ਸਮਝਾਈਆ। ਆਤਮ ਪਰਮਾਤਮ ਕਰੋ ਪਿਆਰ, ਦੂਜਾ ਨਜ਼ਰ ਕੋਇ ਨਾ ਆਈਆ। ਪਾਰਬ੍ਰਹਮ ਬ੍ਰਹਮ ਦਏ ਅਧਾਰ, ਘਰ ਮੇਲਾ ਸਹਿਜ ਸੁਭਾਈਆ। ਕੂੜੀ ਕਿਰਿਆ ਕੋਈ ਨਾ ਹੋਏ ਖਵਾਰ, ਪੰਚ ਵਿਕਾਰ ਡੇਰਾ ਢਾਹੀਆ। ਇਕੋ ਬੋਲੋ ਨਾਮ ਜੈਕਾਰ, ਜੈ ਜੈ ਕਾਰ ਘਰ ਸਾਚੇ ਰਾਗ ਅਲਾਹੀਆ। ਸੁਰਤ ਸੁਆਣੀ ਸ਼ਬਦ ਹਾਣੀ ਮਿਲ ਕੇ ਗਾਏ ਮੰਗਲਾਚਾਰ, ਗੀਤ ਗੋਬਿੰਦ ਇਕ ਅਲਾਹੀਆ। ਮੁਰੀਦ ਮੁਰਸ਼ਦ ਕਰੇ ਦੀਦਾਰ, ਦੀਦ ਈਦ ਚੰਦ ਚਮਕਾਈਆ । ਪੀਰ ਪੈਗ਼ੰਬਰ ਕਹਿਣ ਪਰਵਰਦਿਗਾਰ, ਲਾਸ਼ਰੀਕ ਨੂਰ ਖ਼ੁਦਾਈਆ। ਆਦਿ ਜੁਗਾਦੀ ਸਾਂਝਾ ਯਾਰ, ਸਗਲਾ ਸੰਗ ਨਿਭਾਈਆ। ਰਸਨਾ ਜਿਹਵਾ ਬੁੱਧੀ ਕਰੋ ਵਿਚਾਰ, ਮਤ ਆਪਣੀ ਆਪਣੇ ਨਾਲ ਰਲਾਈਆ। ਮਨ ਵਾਸਨਾ ਦੇਵੋ ਮਾਰ, ਨੌ ਦਵਾਰੇ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਧੁਰ ਦਾ ਹੁਕਮ ਆਪ ਵਰਤਾਈਆ। ਧੁਰ ਦਾ ਹੁਕਮ ਗੁਰੂ ਅਵਤਾਰ, ਪੀਰ ਪੈਗ਼ੰਬਰ ਗਏ ਮਾਤ ਸੁਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬਣ ਲਿਖਾਰ, ਅੱਠ ਦਸ ਭੇਵ ਝੁਕਾਈਆ। ਤੀਸ ਬਤੀਸ ਕਰੇ ਹਾਹਾਕਾਰ, ਰਾਗ ਛਤੀਸ ਰਹੇ ਕੁਰਲਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਗੁਰ ਕਾ ਸ਼ਬਦ ਕਰੇ ਖ਼ਬਰਦਾਰ, ਧੁਰ ਸੰਦੇਸ਼ਾ ਇਕ ਸੁਣਾਈਆ। ਗ਼ਫ਼ਲਤ ਵਿਚ ਨਾ ਸੌਂ ਹੋਵੋ ਬੇਦਾਰ, ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਕਾਇਆ ਮੰਦਰ ਵੇਖੋ ਘਰ ਵਿਚ ਘਰ ਸੱਚੀ ਧਰਮਸਾਲ, ਬਾਹਰ ਖੋਜਣ ਕੋਇ ਨਾ ਜਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਕਰੋ ਦੀਦਾਰ, ਦੀਦ ਈਦ ਚੰਦ ਚਮਕਾਈਆ । ਮਾਣਸ ਜਨਮ ਨਾ ਆਏ ਹਾਰ, ਕੂੜੀ ਕਿਰਿਆ ਡੇਰਾ ਢਾਹੀਆ। ਭਰਮੇ ਭੁਲੋ ਨਾ ਜੀਵ ਗਵਾਰ, ਨਾਨਕ ਗੋਬਿੰਦ ਰਾਮ ਕ੍ਰਿਸ਼ਨ ਈਸਾ ਮੂਸਾ ਮੁਹੰਮਦ ਲਿਖ ਲਿਖ ਕਲਮਾ ਗਏ ਸਮਝਾਈਆ। ਨੌ ਖੰਡ ਪ੍ਰਿਥਮੀ ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਪਾਵੇ ਸਾਰ, ਟਿੱਲੇ ਪਰਬਤ ਸਮੁੰਦ ਸਾਗਰ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਚੌਕੜੀ ਇਕੋ ਹੁਕਮ ਵਰਤਾਈਆ। ਜੁਗ ਚੌਕੜੀ ਦੇ ਫ਼ਰਮਾਨ, ਲੋਕਮਾਤ ਰਾਹ ਚਲਾਇਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਖੇਲ ਕਰ ਮਹਾਨ, ਮਹਿਮਾ ਅਕੱਥ ਕਥ ਦ੍ਰਿੜਾਇਆ। ਨਾਮ ਸੰਦੇਸ਼ਾ ਦੇ ਗਿਆਨ, ਅਗਿਆਨ ਅੰਧੇਰ ਚੁਕਾਇਆ। ਬੋਧ ਅਗਾਧ ਸ਼ਬਦ
❋
❋
ਨਾਦ ਆਤਮ ਧੁਨਕਾਨ, ਅਨਹਦ ਨਾਦੀ ਨਾਦ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣ ਧੁਰ ਦੇ ਘਰ, ਲੱਖ ਚੁਰਾਸੀ ਘਰ ਘਰ ਫੋਲ ਫੁਲਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਸੰਦੇਸ਼ਾ ਦੇ ਦੇ ਗਏ ਥੱਕ, ਕਲਜੁਗ ਵੇਲਾ ਅੰਤਮ ਆਈਆ । ਮੂਰਖ ਮੁਗਧ ਅੰਝਾਣਾ ਕੋਲੋਂ ਗਏ ਅੱਕ, ਆਪ ਆਪਣਾ ਪੱਲੂ ਗਏ ਛੁੜਾਈਆ। ਇਕੋ ਇਕ ਸਚ ਸੰਦੇਸ਼ਾ ਗਏ ਦੱਸ, ਧੁਰ ਫ਼ਰਮਾਨ ਆਪ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪ੍ਰਗਟ ਹੋਏ ਪੁਰਖ ਸਮਰਥ, ਨਿਹਕਲੰਕ ਨਾਉਂ ਰਖਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸ਼ਬਦ ਡੋਰੀ ਪਾਏ ਨੱਥ, ਤੰਦੀ ਤਾਰ ਆਪਣੇ ਹੱਥ ਰਖਾਈਆ। ਸਾਢੇ ਤਿੰਨ ਹੱਥ ਕਾਇਆ ਵਿਚੋਂ ਕੋਈ ਬਾਹਰ ਨਾ ਸਕੇ ਨੱਸ, ਅੰਦਰੇ ਅੰਦਰ ਬੰਦ ਕਰਾਈਆ। ਵੇਖਣਹਾਰਾ ਘਟ ਘਟ, ਗ੍ਰਹਿ ਗ੍ਰਹਿ ਪੜਦਾ ਦਏ ਉਠਾਈਆ। ਹਕੀਕਤ ਜਾਣੇ ਆਪ ਹੱਕ, ਭੇਵ ਅਭੇਦਾ ਆਪ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਮੰਗੇ ਥਾਉਂ ਥਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕੇ ਗਏ ਪੁਕਾਰ, ਲੋਕਮਾਤ ਡੰਕ ਵਜਾਈਆ। ਕਲਜੁਗ ਅੰਤ ਕਲ ਕਲਕੀ ਲਏ ਅਵਤਾਰ, ਕਲ ਆਪਣੇ ਹੱਥ ਰਖਾਈਆ। ਲਹਿਣਾ ਦੇਣਾ ਮੰਗੇ ਜੁਗ ਚੌਕੜੀ ਚਾਰ, ਨੌ ਸੌ ਚੁਰਾਨਵੇਂ ਜੁਗ ਚੌਕੜੀ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰ, ਨੇਤਰ ਲੋਚਣ ਨੈਣ ਅੱਖ ਸਰਬ ਖੁਲ੍ਹਾਈਆ। ਗੁਰ ਅਵਤਾਰ ਦਰਸ ਦੇ ਸੱਦੇ ਆਪਣੀ ਵਾਰ, ਹੁਕਮ ਇਕੋ ਇਕ ਜਣਾਈਆ। ਲੇਖਾ ਮੰਗੇ ਧੁਰ ਦਰਬਾਰ, ਪਰਦਾ ਉਹਲਾ ਦਏ ਚੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਸੱਚਾ ਸ਼ਹਿਨਸ਼ਾਹੀਆ । ਸ਼ਹਿਨਸ਼ਾਹ ਹਰਿ ਸ਼ਾਹ ਸੁਲਤਾਨਾ, ਹੁਕਮਰਾਨ ਇਕ ਅਖਵਾਇੰਦਾ। ਆਦਿ ਜੁਗਾਦੀ ਪਹਿਰੇ ਬਾਨਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸ਼ਬਦ ਅਗੰਮੀ ਇਕ ਤਰਾਨਾ, ਧੁਰ ਦਾ ਰਾਗ ਆਪ ਅਲਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੇਖੇ ਵਿਚ ਜਹਾਨਾ, ਨਵ ਨੌ ਆਪਣਾ ਖੇਲ ਰਚਾਇੰਦਾ। ਲੱਖ ਚੁਰਾਸੀ ਵਿਚੋਂ ਭਗਤ ਭਗਵੰਤ ਕੱਢੇ ਬਾਲ ਨਿਧਾਨਾ, ਬਚਪਨ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰੇ ਇਕੋ ਆਪਣੀ ਕਾਰ ਕਮਾਇੰਦਾ। ਸਚਖੰਡ ਦਵਾਰੇ ਹੋ ਪ੍ਰਤੱਖ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਖੋਲ੍ਹੇ ਅੱਖ, ਨੇਤਰ ਲੋਚਣ ਪਰਦਾ ਰਿਹਾ ਉਠਾਈਆ। ਉਠੋ ਵੇਖੋ ਲੋਕਮਾਤ ਲਓ ਤੱਕ, ਚਾਰੋਂ ਕੁੰਟ ਧਿਆਨ ਲਗਾਈਆ। ਕਲਜੁਗ ਜੀਵ ਮਾਇਆ ਮਮਤਾ ਕੂੜੀ ਕਿਰਿਆ ਗਏ ਫਸ, ਹਉਮੇ ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਨੌ ਦਵਾਰੇ ਮਾਨਣ ਰਸ, ਆਤਮ ਰਸ ਹੱਥ ਕਿਸੇ ਨਾ ਆਈਆ। ਰਸਨਾ ਜਿਹਵਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੁਰੂ ਗ੍ਰੰਥ ਸਾਧ ਸੰਤ ਗਾਉਂਦੇ ਜਸ, ਅੰਦਰ ਵੜ ਕੇ ਪ੍ਰਭ ਤੇਰਾ ਦਰਸ ਕੋਇ ਨਾ ਪਾਈਆ। ਮਾਇਆ ਕਾਰਨ ਕਰਨ ਤੇਰਾ ਪਾਠ, ਪੂਜਾ ਲੈ ਲੈ ਥੱਕੀ ਜਗਤ ਲੋਕਾਈਆ। ਨੇਤਰ ਰੋਵੇ ਤੀਰਥ ਤਟ, ਜਮਨਾ ਸੁਰਸਤੀ ਗੰਗਾ ਗੁਦਾਵਰੀ ਨੈਣਾ ਨੀਰ ਵਹਾਈਆ। ਪਾਰਬ੍ਰਹਮ ਪ੍ਰਭ ਸਾਡੀ ਰੱਖੇ ਕੋਈ ਨਾ ਪਤ, ਨਾਰੀ ਪੁਰਸ਼ ਨੰਗੇ ਤਾਰੀਆਂ ਲਾਈਆ। ਮਾਂ ਪੁੱਤਰ ਇਕ ਦੂਜੇ ਵਲ ਰਹੇ ਤੱਕ, ਨੇਤਰ ਅੱਖ ਨਾ ਕਿਸੇ ਸ਼ਰਮਾਈਆ। ਜੋ ਗੁਰ ਅਵਤਾਰ ਪੀਰ ਪੈਗ਼ੰਬਰ ਮਾਰਗ ਗਏ ਦੱਸ, ਸੋ ਭੁੱਲੇ ਜੀਵ ਸ਼ਦਾਈਆ। ਸੱਜਣ ਸੱਜਣਾ ਰਹੇ
❋
❋
ਠੱਗ, ਨਾਰ ਕੰਤ ਪਈ ਜੁਦਾਈਆ। ਕਿਸੇ ਨਜ਼ਰ ਨਾ ਆਇਆ ਨਿਰਗੁਣ ਨਿਰਾਕਾਰ ਉਪਰ ਸ਼ਾਹ ਰਗ, ਘਰ ਸਾਚੇ ਵੱਜੀ ਨਾ ਕੋਈ ਵਧਾਈਆ । ਰਾਜ ਰਾਜਾਨਾ ਸ਼ਾਹ ਸੁਲਤਾਨਾ ਕੂੜੀ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕਾਇਆ ਹੁਜਰੇ ਸਚ ਮਹਿਰਾਬੇ ਤੇਰਾ ਕੋਈ ਨਾ ਕਰੇ ਹੱਜ, ਮੱਕੇ ਕਾਅਬੇ ਫਿਰਨ ਵਾਹੋ ਦਾਹੀਆ । ਮੰਦਰ ਮਸਜਿਦ ਸ਼ਿਵਦਵਾਲੇ ਮੱਠ ਤੈਨੂੰ ਰਹੇ ਲੱਭ, ਘਰ ਵਿਚ ਘਰ ਖੋਜਣ ਕੋਇ ਨਾ ਆਈਆ । ਸਚ ਦਵਾਰਾ ਪ੍ਰਭ ਤੇਰਾ ਗਏ ਛੱਡ, ਨਾਤਾ ਜੁੜਿਆ ਜਗਤ ਲੋਕਾਈਆ। ਪ੍ਰੇਮ ਕਰਨ ਮਾਟੀ ਚਾਮ ਕਾਇਆ ਹੱਡ, ਪਰਮਾਤਮ ਆਤਮ ਤੇਰੇ ਨਾਲ ਨਾ ਕੋਇ ਪਰਨਾਈਆ। ਤੇਰੀ ਕੋਈ ਨਾ ਬਣੇ ਯੱਦ, ਪੁਰਖ ਅਕਾਲ ਪਿਤਾ ਨਾ ਕੋਇ ਮਿਲਾਈਆ। ਸ੍ਰਿਸ਼ਟ ਸਬਾਈ ਚਾਰ ਕੁੰਟ ਦਹਿ ਦਿਸ਼ਾ ਤੇਰੇ ਨਾਲੋਂ ਹੋਈ ਅੱਡ, ਕਲਜੁਗ ਆਪਣਾ ਕੂੜ ਮਹਲ ਰਹੀ ਵਸਾਈਆ। ਕਿਰਪਾ ਕਰ ਪੁਰਖ ਸਮਰਥ, ਗੁਰ ਅਵਤਾਰ ਪੀਰ ਪੈਗ਼ੰਬਰ ਜੋੜਨ ਹੱਥ, ਸਜਦਾ ਕਰ ਸਰਨ ਸਰਨਾਈ ਗਏ ਢੱਠ, ਖ਼ਾਲੀ ਝੋਲੀ ਅੱਡ ਇਕੋ ਮੰਗ ਰਹੇ ਮੰਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਮੰਗ, ਕਲਜੁਗ ਅੰਤ ਧਿਆਨ ਲਗਾਈਆ। ਕਿਰਪਾ ਕਰ ਸੂਰੇ ਸਰਬੰਗ, ਸ਼ਹਿਨਸ਼ਾਹ ਤੇਰੀ ਸਰਨਾਈਆ। ਗੁਰ ਕਾ ਸ਼ਬਦ ਸਭ ਨੂੰ ਭੁਲਿਆ ਅਨੰਦ, ਰਸ ਰਸਨਾ ਹੋਏ ਹਲਕਾਈਆ। ਬੱਤੀ ਦੰਦ ਖਾ ਖਾ ਗੰਦ, ਤੇਰਾ ਢੋਲਾ ਰਾਗ ਨਾ ਕੋਇ ਸੁਣਾਈਆ। ਬਿਨ ਤੇਰੇ ਪ੍ਰਭੂ ਸ੍ਰਿਸ਼ਟ ਸਬਾਈ ਹੋਈ ਰੰਡ, ਜਗਤ ਦੁਹਾਗਣ ਦਏ ਦੁਹਾਈਆ। ਸਤਿਗੁਰੂ ਦਵਾਰੇ ਕੋਈ ਨਾ ਗਾਵੇ ਛੰਦ, ਸੰਸਾ ਰੋਗ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਇਕੋ ਦੇ ਵਰ, ਆਪ ਆਪਣੇ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਆ ਕੇ ਵੇਖ, ਤੇਰੀ ਇਕੋ ਓਟ ਤਕਾਈਆ। ਕਲਜੁਗ ਕੂੜਾ ਵਧਿਆ ਭੇਖ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਤੇਰਾ ਸਾਧ ਸੰਤ ਦੱਸੇ ਕੋਈ ਨਾ ਭੇਤ, ਤੇਰਾ ਮੇਲ ਨਾ ਕੋਇ ਮਿਲਾਈਆ। ਜਗਤ ਵਾਸਨਾ ਹੋਇਆ ਹੇਤ, ਕੂੜੀ ਕਿਰਿਆ ਰਹੇ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਅੱਗੇ ਇਕ ਅਦੇਸ਼, ਨਿਉਂ ਨਿਉਂ ਸੀਸ ਝੁਕਾਈਆ। ਨਿਉਂ ਨਿਉਂ ਸੀਸ ਝੁਕਾਏ ਗੁਰ ਅਵਤਾਰ ਧਿਆਨ ਲਗਾਈਆ। ਪੀਰ ਪੈਗ਼ੰਬਰ ਕਹਿਣ ਪਰਵਰਦਿਗਾਰ ਬੌਹੜ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਲੱਖ ਚੁਰਾਸੀ ਤੇਰਾ ਫਲ ਹੋਇਆ ਕੌੜ, ਤੁਧ ਬਿਨ ਮਿੱਠਾ ਰਸ ਨਾ ਕੋਇ ਭਰਾਈਆ। ਨੌ ਖੰਡ ਪ੍ਰਿਥਮੀ ਸਤ ਦੀਪ ਸਾਚੇ ਮੰਦਰ ਕੋਈ ਨਾ ਲਾਏ ਪੌੜ, ਮੰਜ਼ਲ ਚੜ੍ਹ ਕੇ ਤੇਰਾ ਦਰਸ ਕੋਇ ਨਾ ਪਾਈਆ। ਦੀਨ ਮਜ਼੍ਹਬ ਜਾਤ ਪਾਤ ਝਗੜੇ ਅੰਦਰ ਰਹੇ ਦੌੜ, ਬਣ ਕੇ ਪਾਂਧੀ ਰਾਹੀਆ। ਮਿਹਰਵਾਨ ਵੇਖ ਕਰ ਕੇ ਗੌਰ, ਗਹਿਰ ਗੰਭੀਰ ਤੇਰੇ ਹੱਥ ਸਰਬ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰਾ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਖਣ ਬੋਲ, ਇਕ ਆਵਾਜ਼ ਉਠਾਈਆ। ਅਬਿਨਾਸ਼ੀ ਕਰਤੇ ਲੱਖ ਚੁਰਾਸੀ ਆ ਕੇ ਤੋਲ, ਨਾਮ ਕੰਡਾ ਹੱਥ ਉਠਾਈਆ। ਖਾਣੀ ਬਾਣੀ ਵੱਜਦਾ ਸੁਣੇ ਨਾ ਕੋਈ ਢੋਲ, ਪੜ੍ਹ ਪੜ੍ਹ ਭਰਮੇ ਭੁੱਲੀ ਸਰਬ ਲੋਕਾਈਆ। ਬਿਨ ਤੇਰੀ ਕਿਰਪਾ ਅੰਦਰ ਕੋਈ ਨਾ ਜਾਏ ਮੌਲ, ਮੌਲਾ ਰੂਪ ਨਜ਼ਰ ਕਿਸੇ ਨਾ ਆਈਆ। ਕਰ ਪਰਕਾਸ਼ ਉਪਰ ਧੌਲ, ਧਰਨੀ ਧਰਤ ਧਵਲ ਦਏ ਦੁਹਾਈਆ। ਨਾਨਕ ਗੋਬਿੰਦ ਨਾਲ ਕੀਤਾ ਕੌਲ, ਮੁਹੰਮਦ ਬੈਠਾ ਅੱਖ ਉਠਾਈਆ। ਈਸਾ ਕਹੇ ਮੇਰਾ ਪਰਵਰਦਿਗਾਰ ਸਦ ਵਸੇ ਕੋਲ, ਦੂਰ ਦੁਰਾਡਾ ਪੰਧ ਮੁਕਾਈਆ ।
❋
❋
ਵੇਦ ਵਿਆਸ ਦੱਸ ਕੇ ਗਿਆ ਪੂਤ ਸਪੂਤਾ ਬ੍ਰਾਹਮਣ ਗੌੜਾ ਉਚੇ ਟਿੱਲੇ ਪਰਬਤ ਚੜ੍ਹ ਵਜਾਵੇ ਢੋਲ, ਮਰਦੰਗਾ ਆਪਣੇ ਹੱਥ ਰਖਾਇੰਦਾ। ਆ ਸਵਾਮੀ ਸਾਹਿਬ ਸਤਿਗੁਰ ਪੁਰਖ ਅਕਾਲ ਅਡੋਲ, ਤੇਰੀ ਓਟ ਸਰਬ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬੋਲ ਅਲੱਖ, ਅਲਖ ਅਲੱਖਣੇ ਰਹੇ ਦ੍ਰਿੜਾਈਆ। ਪੁਰਖ ਅਕਾਲ ਨਜ਼ਰੀ ਆ ਸਰਬ ਪਰਤੱਖ, ਕਿਉਂ ਬੈਠਾ ਮੁਖ ਛੁਪਾਈਆ। ਕਲਜੁਗ ਦੇ ਸਤਿਜੁਗ ਹੱਕ, ਕਲਜੁਗ ਜੀਵਾਂ ਲਹਿਣਾ ਦੇਣਾ ਝੋਲੀ ਪਾਈਆ । ਸਤਿਜੁਗ ਸੱਚਾ ਧਰਨੀ ਰੱਖ, ਧਰਤ ਗੋਦ ਸੁਹਾਈਆ। ਭਗਤ ਸੁਹੇਲੇ ਕਰ ਪਰਗਟ, ਆਪ ਆਪਣਾ ਨਾਮ ਜਪਾਈਆ। ਸਤਿ ਧਰਮ ਦਾ ਖੋਲ੍ਹ ਹੱਟ, ਵਣਜ ਇਕੋ ਇਕ ਵਖਾਈਆ। ਧੁਰਦਰਗਾਹੀ ਚਲਾ ਰਥ, ਬਣ ਰਥਵਾਹੀ ਸੇਵ ਕਮਾਈਆ। ਚੌਥੇ ਜੁਗ ਸਦੀ ਚੌਧਵੀਂ ਬੀਸ ਬੀਸੇ ਸਭ ਦੀ ਹੋਈ ਬੱਸ, ਪਿਛਲੇ ਬਸਤੇ ਰਹੇ ਬੰਧਾਈਆ। ਅੱਗੇ ਦਿਤਾ ਤੈਨੂੰ ਹੱਕ, ਤੇਰੀ ਹਕੀਕਤ ਤੇਰੇ ਹੱਥ ਫੜਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਰੱਖਕ ਤੇਰੀ ਇਕ ਸਰਨਾਈਆ। ਸੱਚਾ ਮਾਰਗ ਧੁਰ ਦਾ ਦੱਸ, ਚਾਰ ਵਰਨ ਅਠਾਰਾਂ ਬਰਨ ਕਰ ਇਕੋ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਧੁਰ ਦਾ ਵਰ, ਤੁਧ ਬਿਨ ਦਾਤਾ ਨਜ਼ਰ ਕੋਇ ਨਾ ਆਈਆ। ਦੇ ਦਾਤ ਹਰਿ ਦਾਤਾਰ, ਦਇਆਵਾਨ ਤੇਰੀ ਸਰਨਾਈਆ। ਦਰ ਦਰਵੇਸ਼ ਖੜੇ ਭਿਖਾਰ, ਦੋਏ ਜੋੜ ਮੰਗਣ ਚਾਈਂ ਚਾਈਂਆ। ਸਤਿ ਪੁਰਖ ਨਿਰੰਜਣ ਹੋ ਉਜਿਆਰ, ਜੋਤੀ ਜਾਤੇ ਨੂਰ ਧਰਾਈਆ। ਸਤਿਜੁਗ ਸਾਚਾ ਮਾਰਗ ਦੇ ਵਖਾਲ, ਬਿਨ ਅੱਖਾਂ ਅੱਖ ਖੁਲ੍ਹਾਈਆ। ਸਾਚੇ ਭਗਤ ਲੈ ਉਠਾਲ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਤੇਰਾ ਨਾਉਂ ਦੀਨ ਦਿਆਲ, ਦੀਨਾਂ ਅਨਾਥਾਂ ਗਲੇ ਲਗਾਈਆ। ਮੁਰਸ਼ਦ ਆ ਕੇ ਵੇਖ ਹਾਲ, ਮੁਰੀਦ ਰਹੇ ਕੁਰਲਾਈਆ। ਜਲਵਾ ਨੂਰ ਦੇ ਜਲਾਲ, ਜਾਹਰ ਜਹੂਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਘਰ ਠਾਂਡੇ ਖ਼ੁਸ਼ੀ ਮਨਾਈਆ। ਘਰ ਠਾਂਡਾ ਤੇਰਾ ਦਰਬਾਰਾ, ਉਚ ਅਥਾਹ ਨਜ਼ਰੀ ਆਈਆ। ਦੀਆ ਬਾਤੀ ਇਕ ਉਜਿਆਰਾ, ਆਦਿ ਜੁਗਾਦਿ ਕਰੇ ਰੁਸ਼ਨਾਈਆ। ਕਮਲਾਪਾਤੀ ਮੀਤ ਮੁਰਾਰਾ, ਸੋ ਸਾਹਿਬ ਸੋਭਾ ਪਾਈਆ। ਸ਼ਬਦ ਅਨਾਦਿ ਧੁਰ ਜੈਕਾਰਾ, ਅਨਰਾਗੀ ਰਾਗ ਅਲਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਹੁਲਾਰਾ, ਸਾਚਾ ਮਾਰਗ ਇਕ ਸਮਝਾਈਆ। ਗੁਰ ਅਵਤਾਰ ਕਰ ਵਣਜਾਰਾ, ਹੱਟ ਲੋਕਮਾਤ ਚਲਾਈਆ। ਪੀਰ ਪੈਗ਼ੰਬਰ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਜੁਗ ਚੌਕੜੀ ਬਣ ਲਿਖਾਰਾ, ਕਾਤਬ ਆਪਣੀ ਕਲਮ ਆਪਣੇ ਰੰਗ ਰੰਗਾਈਆ। ਜੁਗ ਚੌਕੜੀ ਕਰਨਹਾਰਾ ਪਾਰ ਕਿਨਾਰਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ, ਡੇਰਾ ਢਾਹੀਆ। ਸਚਖੰਡ ਸੁਹਾਵਣਹਾਰ ਦਵਾਰਾ, ਦਰਗਾਹ ਸਾਚੀ ਸੋਭਾ ਪਾਈਆ। ਨਿਰਗੁਣ ਨਿਰਗੁਣ ਕਰਨਹਾਰ ਪਿਆਰਾ, ਆਪ ਆਪਣਾ ਭੇਵ ਖੁਲ੍ਹਾਈਆ। ਦਰ ਸੱਦ ਗੁਰ ਅਵਤਾਰਾ, ਪੀਰ ਪੈਗ਼ੰਬਰ ਅੱਖ ਖੁਲ੍ਹਾਈਆ। ਕਲਜੁਗ ਵੇਖ ਕੀ ਵਰਤੇ ਵਰਤਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਧੂਅੰਧਾਰ ਸਰਬ ਸੰਸਾਰਾ, ਚੌਦਸ ਚੰਦ ਨਾ ਕੋਇ ਚਮਕਾਈਆ। ਰਾਉ ਰੰਕ ਕਰਨ ਹਾਹਾਕਾਰਾ, ਸਾਧ ਸੰਤ ਦੇਣ ਦੁਹਾਈਆ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਜਗਤ ਸਿਆਸਤ ਬਣਿਆ ਅਖਾੜਾ, ਮਨਮਤ ਬੈਠੀ ਨਾਚ ਨਚਾਈਆ। ਚਾਰੋਂ ਕੁੰਟ ਆਈ ਹਾਰਾ, ਜਿਤ ਬੈਠੀ ਮੁਖ ਛੁਪਾਈਆ । ਕਿਰਪਾ
❋
❋
ਕਰ ਪਰਵਰਦਿਗਾਰਾ, ਬੇਪਰਵਾਹ ਤੇਰੀ ਆਸ ਰਖਾਈਆ। ਕਲ ਕਲਕੀ ਲੈ ਅਵਤਾਰਾ, ਮਹਾਂਬਲੀ ਤੇਰੇ ਹੱਥ ਵਡਿਆਈਆ। ਬਿਨ ਮਾਤ ਪਿਤ ਹੋ ਉਜਿਆਰਾ, ਬੂੰਦ ਰਕਤ ਮੇਲ ਨਾ ਕੋਇ ਮਿਲਾਈਆ। ਜੋਤੀ ਨੂਰ ਤੇਰਾ ਚਮਤਕਾਰਾ, ਦੋ ਜਹਾਨ ਕਰੇ ਰੁਸ਼ਨਾਈਆ। ਤੇਰਾ ਵੱਜੇ ਨਾਮ ਨਗ਼ਾਰਾ, ਲੱਖ ਚੁਰਾਸੀ ਸੋਈ ਸੁਰਤੀ ਦਏ ਜਗਾਈਆ। ਸਾਚਾ ਨਾਮ ਦੱਸ ਅਗੰਮ ਅਪਾਰਾ, ਅਗੰਮ ਅਗੰਮੜੇ ਅਗੰਮੜੀ ਕਾਰ ਕਮਾਈਆ। ਹੱਡ ਮਾਸ ਨਾੜੀ ਚਮੜੇ ਵਸੇਂ ਬਾਹਰਾ, ਸਚ ਦਵਾਰੇ ਸੋਭਾ ਪਾਈਆ। ਕਲਜੁਗ ਅੰਤਮ ਤੁਧ ਬਿਨ ਦਿਸੇ ਨਾ ਕੋਇ ਸਹਾਰਾ, ਸਿਰ ਹੱਥ ਸਮਰਥ ਨਾ ਕੋਇ ਟਿਕਾਈਆ। ਸਦੀ ਚੌਧਵੀਂ ਪਾਰ ਕਿਨਾਰਾ, ਚੌਦਾਂ ਵਿਦਿਆ ਦਏ ਦੁਹਾਈਆ। ਚੌਦਾਂ ਵਿਦਿਆ ਕਰਨ ਪੁਕਾਰਾ, ਚੌਦਾਂ ਲੋਕ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੁਧ ਬਿਨ ਪਾਰ ਨਾ ਕੋਇ ਕਰਾਈਆ। ਤੁਧ ਬਿਨ ਪਾਰ ਨਾ ਹੋਏ ਬੇੜਾ, ਕਲਜੁਗ ਸਾਗਰ ਰਿਹਾ ਰੁੜ੍ਹਾਈਆ। ਜੀਵ ਜੰਤ ਕਹੇ ਮੇਰਾ ਮੇਰਾ, ਤੇਰਾ ਨਾਮ ਨਾ ਕੋਇ ਧਿਆਈਆ। ਕੂੜ ਕੁੜਿਆਰੇ ਪਾਇਆ ਘੇਰਾ, ਪੱਲੂ ਸਕੇ ਨਾ ਕੋਇ ਛੁਡਾਈਆ। ਪੰਚ ਵਿਕਾਰੇ ਲਾਇਆ ਡੇਰਾ, ਘਰ ਘਰ ਧੂਣੀ ਤਾਈਆ । ਆਤਮ ਪਰਮਾਤਮ ਕਰੇ ਨਾ ਕੋਇ ਨਬੇੜਾ, ਸੁਰਤੀ ਸ਼ਬਦੀ ਜੋੜ ਨਾ ਕੋਇ ਜੁੜਾਈਆ। ਬਿਨ ਤੇਰੇ ਪੁਰਖ ਅਕਾਲ ਉਜੜਿਆ ਖੇੜਾ, ਵਸਦਾ ਘਰ ਨਜ਼ਰ ਕੋਇ ਨਾ ਆਈਆ। ਮਨ ਕਹੇ ਮੈਂ ਸਤਿਗੁਰ ਤੇਰਾ, ਸਤਿ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਵਰ ਦਾਤੇ ਬੇਪਰਵਾਹੀਆ। ਦੇ ਵਰ ਮੇਰੇ ਭਗਵੰਤ, ਭਗਵਨ ਤੇਰੀ ਆਸ ਰਖਾਈਆ । ਆ ਕੇ ਵੇਖ ਲੱਖ ਚੁਰਾਸੀ ਜੀਵ ਜੰਤ, ਜੀਵਣ ਜੁਗਤੀ ਸਾਰੇ ਗਏ ਭੁਲਾਈਆ। ਬਿਨ ਗੁਰਮੁਖ ਨਾਰੀ ਕਿਸੇ ਨਾ ਮਿਲੇ ਹਰਿ ਜੂ ਕੰਤ, ਸੁਹੰਜਣੀ ਸੇਜ ਜਗਤ ਲੋਕਾਈਆ । ਭੇਵ ਕੋਈ ਨਾ ਜਾਣੇ ਬੋਧ ਅਗਾਧਾ ਪੰਡਤ, ਤੇਰਾ ਪਰਦਾ ਸਕੇ ਨਾ ਕੋਇ ਉਠਾਈਆ। ਦਰ ਦਰਵੇਸ਼ ਭਿਖਾਰੀ ਦਰ ਦੇ ਮੰਗਤ, ਇਕੋ ਓਟ ਇਕੋ ਆਸ ਇਕੋ ਧਿਆਨ ਲਗਾਈਆ। ਸ੍ਰੀ ਭਗਵਾਨ ਮੰਨ ਲੈ ਮਿੰਨਤ, ਮਿਹਰਵਾਨ ਮਿਹਰ ਅੱਖ ਉਠਾਈਆ। ਸਾਡੀ ਕੋਈ ਨਾ ਰਹੀ ਹਿੰਮਤ, ਤੇਰਾ ਵੇਲਾ ਅੰਤਮ ਆਈਆ। ਤੇਰੇ ਨਾਮ ਦੀ ਕੋਈ ਨਾ ਪਾਵੇ ਕੀਮਤ, ਸੌਦੇ ਹੱਟੋ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਕਲਜੁਗ ਅੰਤਮ ਲੇਖ ਚੁਕਾਈਆ। ਕਲਜੁਗ ਲੇਖਾ ਜਾਏ ਚੁਕ, ਪ੍ਰਭ ਤੇਰੇ ਅੱਗੇ ਅਰਜੋਈਆ। ਕੂੜਾ ਪੈਂਡਾ ਜਾਏ ਮੁਕ, ਸਚ ਸੁੱਚ ਮਿਲੇ ਢੋਈਆ। ਮਾਇਆ ਮਮਤਾ ਮਿਟੇ ਭੁੱਖ, ਤ੍ਰਿਸਨਾ ਕੋਇ ਰਹਿਣ ਨਾ ਪਾਈਆ। ਸਫ਼ਲ ਕਰਾ ਜਨਨੀ ਕੁੱਖ, ਗੁਰਮੁਖ ਆਪਣੇ ਰੰਗ ਰੰਗਾਈਆ। ਭਗਤ ਭਗਵਾਨ ਗੋਦੀ ਚੁੱਕ, ਮਾਤ ਪਿਤ ਹੋ ਕੇ ਨਜ਼ਰੀ ਆਈਆ । ਹਰਿਜਨ ਬੂਟਾ ਜਾਏ ਨਾ ਸੁੱਕ, ਅੰਮ੍ਰਿਤ ਸਿੰਚ ਹਰਾ ਕਰਾਈਆ। ਆਪਣੀ ਧਾਰੋਂ ਨਿਰਗੁਣ ਉਠ, ਤੈਨੂੰ ਜਨਮੇ ਕੋਇ ਨਾ ਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਪੁੱਤ, ਪੋਤਰੇ ਗੁਰਸਿਖ ਗੋਦ ਸੁਹਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਕਲਜੁਗ ਅੰਤਮ ਆ ਕੇ ਪੁਛ, ਜੋ ਤੇਰਾ ਬੈਠੇ ਧਿਆਨ ਲਗਾਈਆ। ਅੰਤਮ ਵੇਲਾ ਗਿਆ ਢੁਕ, ਰੁੱਤ ਸੁਹੰਜਣੀ ਨੈਣ ਉਠਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਕਾਇਆ ਬੁੱਤ ਦਏ ਦੁਹਾਈਆ। ਤੁਧ ਬਿਨ ਪੰਜ ਤਤ ਕੋਈ ਨਾ ਮੌਲੇ ਰੁੱਤ, ਕਵਲ ਫੁਲ ਨਾਭ ਨਾ ਕੋਇ ਵਡਿਆਈਆ। ਆਵਣ ਜਾਵਣ ਪਤਤ ਪਾਵਣ ਗੇੜਾ
❋
❋
ਮੁਕਾ ਉਲਟਾ ਰੁਖ਼, ਮਾਤ ਗਰਭ ਦਸ ਦਸ ਮਾਸ ਅਗਨ ਨਾ ਕੋਇ ਤਪਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰੀਆਂ ਸੁਖਣਾ ਰਹੇ ਸੁਖ, ਆਪਣੀ ਪ੍ਰੇਮ ਪ੍ਰੀਤੀ ਭੇਟ ਚੜ੍ਹਾਈਆ। ਸਚਖੰਡ ਦਵਾਰੇ ਹਰਿ ਨਿਰੰਕਾਰੇ ਚੜ੍ਹ ਕੇ ਬੈਠੋਂ ਉਚੀ ਚੋਟ, ਤੇਰੀ ਚੋਟੀ ਨਜ਼ਰ ਕਿਸੇ ਨਾ ਆਈਆ। ਤੇਰੇ ਭਗਤ ਸ੍ਰੀ ਭਗਵਾਨ ਆਹਲਣਿਉਂ ਡਿਗੇ ਬੋਟ, ਤੁਧ ਬਿਨ ਗਲੇ ਨਾ ਕੋਇ ਲਗਾਈਆ। ਕਰ ਕਿਰਪਾ ਆ ਕੇ ਕਲਜੁਗ ਜੀਵਾਂ ਵਿਚੋਂ ਕੱਢ ਖੋਟ, ਖੋਟੀ ਵਾਸਨਾ ਦੇ ਗਵਾਈਆ। ਕਰ ਪਰਕਾਸ਼ ਨਿਰਮਲ ਜੋਤ, ਘਰ ਸ਼ਬਦ ਰਾਗ ਸੁਣਾਈਆ। ਬੰਦ ਕਿਵਾੜੇ ਖੋਲ੍ਹ ਸੋਤ, ਸੁਰਤੀ ਆਪਣੇ ਨਾਲ ਰਲਾਈਆ। ਆਤਮ ਉਤੇ ਹੋ ਮੋਹਤ, ਪਰਮਾਤਮ ਮੁਹੱਬਤ ਆਪਣੀ ਇਕ ਸਮਝਾਈਆ। ਤੇਰੀ ਕੋਈ ਸੋਚ ਨਾ ਸਕੇ ਸੋਚ, ਕਰ ਕਰ ਮਿੰਨਤ ਸਾਰੇ ਬੈਠੇ ਧਿਆਨ ਲਗਾਈਆ। ਸਚਖੰਡ ਦਵਾਰੇ ਵੇਖੀਏ ਤੇਰੀ ਮੌਜ, ਕਿਸ ਬਿਧ ਆਪਣਾ ਘਰ ਵਸਾਈਆ। ਕਲਜੁਗ ਕਿਸੇ ਹੱਥ ਨਾ ਆਇਉਂ ਕੀਤਿਆਂ ਖੋਜ, ਲੱਭ ਲੱਭ ਥੱਕੀ ਸਰਬ ਲੋਕਾਈਆ। ਪਾਰਬ੍ਰਹਮ ਤੇਰੇ ਅਚਰਜ ਚੋਜ, ਚੋਜੀ ਪ੍ਰੀਤਮ ਤੇਰੀ ਬੇਪਰਵਾਹੀਆ। ਤੇਰੇ ਭਗਤ ਤੇਰਾ ਦਰਸ਼ਨ ਮੰਗਣ ਰੋਜ਼, ਅੱਠੇ ਪਹਿਰ ਤੇਰੇ ਵਿਚ ਸਮਾਈਆ। ਤੇਰੇ ਪਿਆਰ ਦਾ ਖਾਣਾ ਪੀਣਾ ਮੰਗਣ ਭੋਜ, ਤੇਰੀ ਪ੍ਰੀਤੀ ਬਸਤਰ ਓਢਣ ਨਜ਼ਰੀ ਆਈਆ। ਤੇਰੇ ਦਰਸ਼ਨ ਨੂੰ ਅੰਤਰ ਅੱਖ ਰਹੀ ਲੋਚ, ਬਾਹਰ ਦੋ ਲੋਚਣ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਆਪਣਾ ਮੇਲ ਮਿਲਾਈਆ। ਭਗਤ ਜਨ ਜਨ ਰਹੇ ਕੂਕ, ਹਾਹਾਕਾਰ ਮਚਾਈਆ। ਫਿਰੀ ਦਰੋਹੀ ਚਾਰ ਕੂਟ, ਯਾਮੁਬੀਨ ਤੇਰੀ ਸਰਨਾਈਆ। ਲੱਗੀ ਅੱਗ ਤਨ ਕਲਬੂਤ, ਕਾਇਆ ਕਬਰਸਤਾਨ ਨਜ਼ਰੀ ਆਈਆ । ਤੇਰਾ ਦੇਵੇ ਨਾ ਕੋਈ ਸਬੂਤ, ਸਾਖਿਆਤ ਮੇਲ ਨਾ ਕੋਇ ਮਿਲਾਈਆ। ਸਾਰੇ ਕਹਿਣ ਵਸੇ ਕਾਇਆ ਪੰਜ ਤਤ ਭੂਤ, ਭੇਦ ਸਕੇ ਨਾ ਕੋਇ ਖੁਲ੍ਹਾਈਆ। ਕਲਜੁਗ ਸਾਰੇ ਹੋਏ ਊਤ, ਉਤਰ ਪੂਰਬ ਪੱਛਮ ਦੱਖਣ ਤੇਰਾ ਰਾਹ ਨਜ਼ਰ ਕਿਸੇ ਨਾ ਆਈਆ। ਸਤਿਗੁਰ ਸਵਾਮੀ ਕਿਰਪਾ ਕਰ ਆਪ ਮਹਿਬੂਬ, ਮੁਹੱਬਤ ਆਪਣੇ ਨਾਲ ਜੁੜਾਈਆ। ਦੂਰ ਦੁਰਾਡੇ ਹਾਜ਼ਰ ਹੋ ਮੌਜ਼ੂਦ, ਨਿਰਗੁਣ ਪਾਂਧੀ ਪੰਧ ਮੁਕਾਈਆ। ਤੇਰਾ ਵੇਖੀਏ ਸਚ ਅਰੂਜ਼, ਅਰਸ਼ ਕੁਰਸ਼ ਡੇਰਾ ਢਾਹੀਆ। ਆਪਣੇ ਚਰਨ ਰੱਖ ਮਹਿਫ਼ੂਜ਼, ਮਹਿਫਲ ਆਪਣੀ ਦੇ ਵਖਾਈਆ। ਤੇਰਾ ਜਲਵਾ ਵੇਖੀਏ ਵਿਚ ਮਖ਼ਲੂਕ, ਖ਼ਾਲਕ ਤੇਰਾ ਰੰਗ ਇਕੋ ਨਜ਼ਰੀ ਆਈਆ। ਪੀਰ ਪੈਗ਼ੰਬਰ ਸਾਰੇ ਸਦੀ ਚੌਧਵੀਂ ਛੱਡ ਗਏ ਹਕੂਕ, ਤੇਰਾ ਹੱਕ ਤੇਰੇ ਚਰਨ ਟਿਕਾਈਆ। ਇਕੋ ਵਾਰ ਸਾਰੇ ਕਰ ਮੌਕੂਫ਼, ਮੁਕੰਮਲ ਹੁਕਮ ਸੁਣਾਈਆ। ਦੀਨ ਮਜ਼੍ਹਬ ਸਾਰੇ ਹੋਏ ਮਾਅਰੂਫ਼, ਸਗਲਾ ਸੰਗ ਨਜ਼ਰ ਕੋਇ ਨਾ ਆਈਆ। ਮੁਰੀਦ ਮੁਰਸ਼ਦ ਦੇ ਦੀਦਾਰ ਆਪਣਾ ਘਰ ਵਖਾ ਸਬੂਤ, ਸਾਬਤ ਸੂਰਤ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਦਰ ਤੇਰੇ ਮੰਗ ਮੰਗਾਈਆ। ਦਰ ਤੇਰੇ ਮੰਗ ਅਗੰਮ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕਿਰਪਾ ਕਰ ਸ੍ਰੀ ਭਗਵਨ, ਭਗਵਨ ਆਪਣੀ ਵਸਤ ਵਰਤਾਈਆ। ਨਾਮ ਨਿਧਾਨ ਦੇ ਧਨ, ਅਤੋਟ ਅਤੁਟ ਝੋਲੀ ਪਾਈਆ। ਪੂਤ ਸਪੂਤੇ ਬਣਾ ਆਪਣੇ ਜਨ, ਧੰਨ ਜਣੇਂਦੀ ਬਣ ਮਾਈਆ। ਇਕੋ ਰਾਗ ਸੁਣਾ ਕੰਨ, ਧੁਰ ਦਾ ਢੋਲਾ ਆਪ ਅਲਾਈਆ। ਮਨ ਵਾਸਨਾ ਮੇਟ ਮਨ, ਮਨ ਕਾ ਮਣਕਾ ਦੇ ਭਵਾਈਆ। ਤੇਰੇ ਲੇਖੇ ਲੱਗੇ ਭਗਤਾਂ ਤਨ, ਤੇਰੇ ਚਰਨਾਂ ਭੇਟ ਚੜ੍ਹਾਈਆ। ਜੇ ਹਉਂ ਬਾਲਕ
❋
❋
ਮੂਰਖ ਅੰਧ, ਦੇ ਮਤ ਆਪ ਸਮਝਾਈਆ। ਕਰ ਕਿਰਪਾ ਮਿਟਾ ਕੂੜਾ ਗੰਦ, ਤੇਰੀ ਸੁਗੰਧ ਇਕੋ ਨਜ਼ਰੀ ਆਈਆ। ਸ੍ਰੀ ਭਗਵਾਨ ਕਹੇ ਸੂਰਾ ਸਰਬੰਗ, ਦੋ ਜਹਾਨਾਂ ਹੁਕਮ ਮਨਾਈਆ। ਕਲਜੁਗ ਅੰਤ ਸਾਰੇ ਰਲ ਮਿਲ ਗਾਓ ਸੋਹੰ ਛੰਦ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਦਵਾਰੇ ਚੜ੍ਹੋ ਚੰਦ, ਰਵ ਸਸ ਬੈਠਣ ਨੈਣ ਸ਼ਰਮਾਈਆ। ਮਾਣਸ ਜਨਮ ਨਾ ਹੋਏ ਭੰਗ, ਲੱਖ ਚੁਰਾਸੀ ਪੈਂਡਾ ਦਏ ਮੁਕਾਈਆ। ਏਥੇ ਓਥੇ ਦੋ ਜਹਾਨ ਨੰਗੀ ਹੋਣ ਨਾ ਦੇਵੇ ਕੰਡ, ਸਿਰ ਆਪਣਾ ਹੱਥ ਟਿਕਾਈਆ। ਗੁਰਮੁਖ ਨਾਰ ਸੁਹਾਗਣ ਚਾਰ ਜੁਗ ਕਦੇ ਨਾ ਹੋਵੇ ਰੰਡ, ਰੰਡੇਪਾ ਰਹਿਣ ਕੋਇ ਨਾ ਪਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਜਨਮ ਕਰਮ ਦੀ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਸਵਾਮੀ ਇਕੋ ਨਜ਼ਰੀ ਆਈਆ। ਪੁਰਖ ਅਕਾਲ ਮਿਲ ਕੇ ਦੂਜਾ ਦਰ ਕੋਈ ਨਾ ਲਏ ਮੰਗ, ਦੇਵਣਹਾਰ ਇਕੋ ਇਕ ਗੋਸਾਈਂਆ। ਜਿਸ ਦਾ ਲੇਖਾ ਹੰ ਬ੍ਰਹਮ, ਪਾਰਬ੍ਰਹਮ ਭੇਵ ਚੁਕਾਈਆ। ਗੁਰਸਿਖ ਗੁਰਮੁਖ ਘਰ ਸਤਿਗੁਰ ਜਾਣਾ ਜੰਮ, ਮਾਤ ਪਿਤਾ ਲੇਖਾ ਪਿਛਲਾ ਮੂਲ ਚੁਕਾਈਆ। ਅੱਗੇ ਬੇੜਾ ਸਤਿਗੁਰ ਸ਼ਬਦ ਦੇਵੇ ਬੰਨ੍ਹ, ਖੇਵਟ ਖੇਟਾ ਆਪਣੇ ਕੰਧ ਉਠਾਈਆ। ਮਾਰਗ ਦੱਸ ਇਕੋ ਸਤਿ ਧਰਮ, ਕਰਮ ਕਾਂਡ ਡੇਰਾ ਢਾਹੀਆ। ਕਲਜੁਗ ਅੰਤ ਤਿਨ੍ਹਾਂ ਲੇਖੇ ਲੱਗਾ ਜਨਮ, ਜਿਨ੍ਹਾਂ ਪ੍ਰਭ ਮਿਲਿਆ ਬੇਪਰਵਾਹੀਆ। ਲੱਖ ਚੁਰਾਸੀ ਭਰਮੀ ਵਿਚ ਭਰਮ, ਬਿਨ ਸਤਿਗੁਰ ਪੂਰੇ ਭਾਂਡਾ ਭਰਮ ਨਾ ਕੋਇ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਰੱਖੇ ਆਪਣੀ ਸਰਨ, ਸਰਨਗਤ ਇਕੋ ਇਕ ਜਣਾਈਆ।