ਪੁਸਤਕਾਲਾਭਾਗ ੧੬

੧੪ ਮੱਘਰ ੨੦੨੦ ਬਿਕਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਰੂਪੋਵਾਲ ਜ਼ਿਲਾ ਹੁਸ਼ਿਆਰਪੁਰ

ਸੋ ਪੁਰਖ ਨਿਰੰਜਣ ਤੇਰਾ ਦਰਬਾਰ, ਆਦਿ ਜੁਗਾਦਿ ਇਕੋ ਨਜ਼ਰੀ ਆਈਆ। ਹਰਿ ਪੁਰਖ ਨਿਰੰਜਣ ਸਿਰਜਣਹਾਰ, ਸਤਿ ਸਤਿਵਾਦੀ ਤੇਰੀ ਓਟ ਤਕਾਈਆ। ਏਕੰਕਾਰ ਵੇਖਣਹਾਰ, ਅਨੁਭਵ ਤੇਰੀ ਧਾਰ ਬੇਪਰਵਾਹੀਆ। ਆਦਿ ਨਿਰੰਜਣ ਜੋਤ ਉਜਿਆਰ, ਜੋਤੀ ਜਾਤੇ ਲੱਖ ਚਰਾਸੀ ਤੇਰੀ ਰੁਸ਼ਨਾਈਆ। ਅਬਿਨਾਸ਼ੀ ਕਰਤੇ ਦੇਵਣਹਾਰ, ਅਤੋਟ ਅਤੁਟ ਨਾਮ ਵਰਤਾਈਆ। ਸ੍ਰੀ ਭਗਵਾਨ ਸਾਂਝੇ ਯਾਰ, ਦੂਈ ਦਵੈਤੀ ਡੇਰਾ ਢਾਹੀਆ। ਪਾਰਬ੍ਰਹਮ ਪ੍ਰਭ ਕਰ ਪਿਆਰ, ਬ੍ਰਹਮ ਨੇਤਰ ਨੈਣ ਉਠਾਈਆ। ਸਚਖੰਡ ਨਿਵਾਸੀ ਕਿਰਪਾ ਧਾਰ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਵਿਸ਼ਨ ਬ੍ਰਹਮਾ ਸ਼ਿਵ ਦਰ ਭਿਖਾਰ, ਖ਼ਾਲੀ ਝੋਲੀ ਰਹੇ ਵਖਾਈਆ। ਤ੍ਰੈਗੁਣ ਰੋਵੇ ਜ਼ਾਰੋ ਜ਼ਾਰ, ਪੰਜ ਤਤ ਦਏ ਦੁਹਾਈਆ। ਕਲਜੁਗ ਧਾਹਾਂ ਰਿਹਾ ਮਾਰ, ਉਚੀ ਕੂਕ ਕੂਕ ਸੁਣਾਈਆ। ਗੁਰ ਅਵਤਾਰ ਕਰਨ ਨਿਮਸਕਾਰ, ਦਰ ਠਾਂਡੇ ਸੀਸ ਨਿਵਾਈਆ। ਪੀਰ ਪੈਗ਼ੰਬਰ ਕਹਿਣ ਪਰਵਰਦਿਗਾਰ, ਲਾਸ਼ਰੀਕ ਤੇਰੀ ਸਰਨਾਈਆ। ਜਨ ਭਗਤ ਕਹਿਣ ਪ੍ਰਭ ਦੇ ਦੀਦਾਰ, ਨਿਰਗੁਣ ਨੂਰ ਕਰ ਰੁਸ਼ਨਾਈਆ। ਸੰਤ ਸੁਹੇਲੇ ਚਰਨ ਧੂੜ ਮੰਗਣ ਛਾਰ, ਖ਼ਾਕ ਮਸਤਕ ਟਿੱਕਾ ਇਕ ਲਗਾਈਆ। ਗੁਰਮੁਖ ਗੁਰ ਸਤਿਗੁਰ ਚਰਨ ਕਵਲ ਜਾਣ ਬਲਿਹਾਰ, ਬਲਹਾਰੀ ਪ੍ਰਭ ਆਪਣਾ ਫੇਰਾ ਪਾਈਆ। ਗੁਰਸਿਖ ਨੇਤਰ ਨੈਣ ਅੱਖ ਰਹੇ ਉਠਾਲ, ਪਰਤਖ ਆਪਣਾ ਨੂਰ ਦਰਸਾਈਆ। ਮੁਰੀਦ ਮੁਰਸ਼ਦ ਤੇਰੀ ਕਰਨ

❋

❋

ਭਾਲ, ਦਹਿ ਦਿਸ਼ਾ ਵੇਖ ਵਖਾਈਆ। ਸੂਫ਼ੀ ਰਾਹ ਤੱਕਣ ਡੂੰਘੀ ਗਾਰ, ਕਾਇਆ ਕਾਅਬਾ ਪੜਦਾ ਇਕ ਉਠਾਈਆ। ਨੌ ਖੰਡ ਪ੍ਰਿਥਮੀ ਸਤ ਦੀਪ ਚਾਰ ਕੁੰਟਾਂ ਦਿਸੇ ਧੂਅੰਧਾਰ, ਉਤਰ ਪੂਰਬ ਪੱਛਮ ਦੱਖਣ ਜਗਤ ਅੰਧੇਰਾ ਛਾਈਆ। ਜੂਠ ਝੂਠ ਘਰ ਘਰ ਗਿਆ ਪਸਾਰ, ਮਾਇਆ ਮਮਤਾ ਬੈਠੀ ਡੇਰਾ ਲਾਈਆ। ਲੱਖ ਚੁਰਾਸੀ ਹੋਈ ਨਾਰ ਵਿਭਚਾਰ, ਨਰ ਹਰਿ ਕੰਤ ਨਾ ਕੋਇ ਹੰਢਾਈਆ। ਕਿਰਪਾ ਕਰ ਪੁਰਖ ਅਕਾਲ ਦੀਨ ਦਿਆਲ ਸਾਹਿਬ ਸਵਾਮੀ ਸਾਂਝੇ ਯਾਰ, ਬੇਐਬ ਤੇਰਾ ਰੂਪ ਇਕੋ ਨਜ਼ਰੀ ਆਈਆ। ਆਤਮ ਪਰਮਾਤਮ ਸਾਚੀ ਦੱਸ ਇਕ ਗ਼ੁਫ਼ਤਾਰ, ਧੁਰ ਸੰਦੇਸ਼ਾ ਰਾਗ ਸੁਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗਏ ਹਾਰ, ਜਗਤ ਜੀਵਾਂ ਕਰ ਪੜ੍ਹਾਈਆ। ਗੀਤਾ ਗਿਆਨ ਕਰੇ ਨਾ ਕੋਇ ਪਿਆਰ, ਅੱਠ ਦਸ ਬੈਠੀ ਡੇਰਾ ਢਾਹੀਆ। ਅੰਜੀਲ ਕੁਰਾਨ ਨੇਤਰ ਰੋਵੇ ਜ਼ਾਰੋ ਜ਼ਾਰ, ਸਚ ਹਦੀਸ਼ ਕਲਮਾ ਨਬੀ ਨਾ ਕੋਇ ਸਮਝਾਈਆ। ਖਾਣੀ ਬਾਣੀ ਸਮੁੰਦ ਸਾਗਰ ਵੇਖੇ ਡੂੰਘੀ ਗਾਰ, ਤੇਰੀ ਸਾਰ ਸਾਹਿਬ ਕੋਇ ਨਾ ਪਾਈਆ। ਪੰਡਤ ਪਾਂਧੇ ਮੁਲਾਂ ਸ਼ੇਖ਼ ਕਲਜੁਗ ਅੰਤ ਹੋਏ ਖ਼ਵਾਰ, ਸਾਚਾ ਰੰਗ ਨਾ ਕੋਇ ਰੰਗਾਈਆ। ਕਾਗ਼ਜ਼ ਕਲਮ ਛਾਹੀ ਡਿਗੀ ਮੂੰਹ ਦੇ ਭਾਰ, ਤੇਰੀ ਸਿਫ਼ਤ ਸਾਲਾਹ ਸਕੇ ਨਾ ਕੋਇ ਲਿਖਾਈਆ। ਨਵ ਨੌ ਚਾਰ ਲੇਖਾ ਬੀਤਿਆ ਵਿਚ ਜਹਾਨ, ਦੋ ਜਹਾਨਾਂ ਵਾਲੀ ਪ੍ਰਭ ਤੇਰਾ ਧਿਆਨ ਇਕ ਲਗਾਈਆ। ਆਦਿ ਜੁਗਾਦਿ ਜੁਗ ਚੌਕੜੀ ਸਾਹਿਬ ਸੁਲਤਾਨ ਤੇਰਾ ਇਕੋ ਨਾਮ, ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤਮ ਤੇਰਾ ਲੱਭੇ ਕਿਸੇ ਨਾ ਧਾਮ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰਦਵਾਰੇ ਤੇਰਾ ਰੂਪ ਨਜ਼ਰ ਨਾ ਆਈਆ। ਕਿਰਪਾ ਕਰ ਸ੍ਰੀ ਭਗਵਾਨ, ਤੁਧ ਬਿਨ ਦੂਜਾ ਨਾ ਕੋਇ ਸਹਾਈਆ। ਸਤਿ ਧਰਮ ਦਾ ਦਿਸੇ ਨਾ ਕੋਈ ਨਿਸ਼ਾਨ, ਰਾਜ ਰਾਜਾਨ ਬੈਠੇ ਮੁਖ ਭਵਾਈਆ। ਅਨਹਦ ਨਾਦ ਸੁਣੇ ਨਾ ਕੋਈ ਸੱਚੀ ਧੁਨਕਾਨ, ਸਾਧ ਸੰਤ ਅੰਤਰ ਆਤਮ ਜੋਤ ਨਾ ਕੋਇ ਜਗਾਈਆ। ਸ਼ਬਦ ਅਣਿਆਲਾ ਮਾਰੇ ਨਾ ਕੋਇ ਬਾਣ, ਬਜਰ ਕਪਾਟੀ ਤੋੜ ਤੁੜਾਈਆ। ਤੇਰਾ ਮੰਦਰ ਸਕੇ ਨਾ ਕੋਈ ਪਹਿਚਾਨ, ਘਰ ਵਿਚ ਘਰ ਸਮਝ ਕੋਇ ਨਾ ਪਾਈਆ। ਲੱਖ ਚੁਰਾਸੀ ਜੀਵ ਜੰਤ ਕਲਜੁਗ ਅੰਤ ਹੋਇਆ ਵੈਰਾਨ, ਵੈਰੀ ਘਰ ਘਰ ਨਜ਼ਰੀ ਆਈਆ। ਦੀਨ ਮਜ਼੍ਹਬ ਸਰਬ ਕੁਰਲਾਣ, ਜਾਤ ਪਾਤ ਕਰੇ ਲੜਾਈਆ। ਸਾਬਤ ਰਿਹਾ ਨਾ ਕਿਸੇ ਈਮਾਨ, ਧਰਮੀ ਧਰਮ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਵਰ, ਦਰ ਸਾਚੇ ਆਸ ਰਖਾਈਆ। ਸਾਹਿਬ ਸਵਾਮੀ ਠਾਕਰ ਏਕ, ਆਦਿ ਪੁਰਖ ਤੇਰੀ ਸਰਨਾਈਆ। ਜੁਗ ਚੌਕੜੀ ਤੇਰਾ ਖੇਲ ਲਿਆ ਵੇਖ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਮਾਤ ਹੰਢਾਈਆ। ਤੇਈ ਅਵਤਾਰ ਕਰਨ ਆਦੇਸ, ਭਗਤ ਅਠਾਰਾਂ ਸੀਸ ਝੁਕਾਈਆ। ਸਜਦਾ ਕਰਨ ਈਸਾ ਮੂਸਾ ਮੁਹੰਮਦ ਔਲੀਏ ਸ਼ੇਖ਼, ਨਿਉਂ ਨਿਉਂ ਲਾਗਣ ਪਾਈਆ। ਕੂੜੀ ਕਿਰਿਆ ਕਲਜੁਗ ਅੰਤ ਮੇਟ ਰੇਖ, ਰੇਖਾ ਸਭ ਦੀ ਦੇ ਬਦਲਾਈਆ। ਤੇਰੇ ਘਰ ਇਕ ਆਦੇਸ, ਸ਼ਾਹ ਸੁਲਤਾਨ ਤੇਰੀ ਸਰਨਾਈਆ। ਗੁਰ ਅਵਤਾਰ ਕਹਿਣ ਪ੍ਰਭ ਨਿਰਗੁਣ ਆ ਕੇ ਵੇਖ, ਸਰਗੁਣ ਭੁਲਿਆ ਤੇਰਾ ਨਾਉਂ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਸਾਚੇ ਆਸ ਰਖਾਈਆ। ਦੋਏ ਜੋੜ ਕਰ ਨਿਮਸਕਾਰ, ਪ੍ਰਭ ਅੱਗੇ ਸੀਸ ਨਿਵਾਈਆ। ਸਚਖੰਡ ਨਿਵਾਸੀ ਏਕੰਕਾਰ, ਅਕਲ ਕਲਧਾਰੀ ਤੇਰੀ ਵਡਿਆਈਆ। ਜੁਗ ਬੀਤੇ ਚੌਕੜੀ ਨਵ ਨੌ ਚਾਰ, ਤੇਰੀ ਸਮਝ ਕਿਸੇ ਨਾ ਆਈਆ। ਸੇਵਾ ਕਰ ਕਰ

❋

❋

ਥੱਕੇ ਗੁਰ ਅਵਤਾਰ, ਪੀਰ ਪੈਗ਼ੰਬਰ ਬਣ ਬਰਦੇ ਮਾਤ ਫੇਰਾ ਪਾਈਆ। ਕਲਮ ਛਾਹੀ ਬਣ ਲਿਖਾਰ, ਤੇਰਾ ਸੰਦੇਸ਼ ਗਏ ਸੁਣਾਈਆ। ਸ੍ਰਿਸ਼ਟ ਸਬਾਈ ਕਰ ਖ਼ਬਰਦਾਰ, ਤੇਰੇ ਨਾਮ ਵੱਜੇ ਵਧਾਈਆ। ਕਲਜੁਗ ਅੰਤਮ ਗ਼ਫ਼ਲਤ ਭਰਿਆ ਸਰਬ ਸੰਸਾਰ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਘਰ ਘਰ ਦਰ ਦਰ ਮੰਦਰ ਅੰਦਰ ਦਿਸੇ ਧੂਅੰਧਾਰ, ਦੀਆ ਬਾਤੀ ਕਮਲਾਪਾਤੀ ਜੋਤ ਨੂਰ ਨਾ ਕੋਇ ਜਗਾਈਆ। ਮਦਿ ਪਿਆਲਾ ਅੰਮ੍ਰਿਤ ਰਸ ਪਿਆਏ ਨਾ ਕੋਈ ਸਾਕੀ, ਨਾਮ ਖ਼ੁਮਾਰ ਨਾ ਕੋਇ ਚੜ੍ਹਾਈਆ। ਅੰਦਰ ਵੜ ਕਾਇਆ ਮੰਦਰ ਚੜ੍ਹ ਬੰਦ ਕਿਵਾੜੀ ਖੋਲ੍ਹੇ ਕੋਈ ਨਾ ਤਾਕੀ, ਪਰਦਾ ਸਕੇ ਨਾ ਕੋਇ ਉਠਾਈਆ। ਚਾਰ ਜੁਗ ਦੀ ਪਿਛਲੀ ਪੜ੍ਹਨ ਸਾਰੇ ਸਾਖੀ, ਅਗਲਾ ਲੇਖਾ ਨਾ ਕੋਇ ਸਮਝਾਈਆ। ਤੁਧ ਬਿਨ ਚੁਕਾਏ ਕੋਈ ਨਾ ਬਾਕੀ, ਪੂਰਬ ਲਹਿਣਾ ਝੋਲੀ ਕੋਇ ਨਾ ਪਾਈਆ। ਕਲਜੁਗ ਵੇਖ ਅੰਧੇਰੀ ਰਾਤੀ, ਚਾਰ ਵਰਨ ਸਾਚਾ ਚੰਦ ਨਜ਼ਰ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਸਾਰੇ ਤੇਰੇ ਬਣੇ ਪਾਠੀ, ਅੰਤਰ ਆਤਮ ਪਰਮਾਤਮ ਤੇਰਾ ਮੇਲ ਨਾ ਕੋਇ ਮਿਲਾਈਆ। ਦਰ ਦਰ ਘਰ ਘਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਸੰਧਿਆ ਕਰਨ ਦੀਵਾ ਬਾਤੀ, ਘਰ ਜੋਤ ਨਿਰੰਜਣ ਨਜ਼ਰ ਕਿਸੇ ਨਾ ਆਈਆ। ਚਾਰ ਵਰਨ ਅਠਾਰਾਂ ਬਰਨ ਰਾਤੀਂ ਸੋਵਣ ਸੇਜ ਉਪਰ ਖਾਟੀ, ਆਤਮ ਸੇਜਾ ਸਚ ਦਵਾਰੇ ਡੇਰਾ ਕੋਇ ਨਾ ਲਾਈਆ। ਸੱਜਣ ਸਾਕ ਸੈਣ ਮਿਲ ਮਿਲ ਕਰਨ ਬਾਤੀ, ਤੇਰੀ ਗ਼ੁਫ਼ਤਾਰ ਬੇਪਰਵਾਹ ਸੁਣਨ ਕੋਇ ਨਾ ਪਾਈਆ। ਦੋਏ ਲੋਚਣ ਚੰਮ ਦ੍ਰਿਸ਼ਟੀ ਰਹੇ ਝਾਕੀ, ਤੀਜੇ ਲੋਚਣ ਤੇਰਾ ਦਰਸ ਕੋਇ ਨਾ ਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਈ ਨਾ ਮੰਨੇ ਆਖੀ, ਕਲਜੁਗ ਅੰਤਮ ਭਰਮੇ ਭੁੱਲੀ ਸਰਬ ਲੋਕਾਈਆ। ਕਿਰਪਾ ਕਰ ਪੁਰਖ ਅਬਿਨਾਸ਼ੀ, ਪਾਰਬ੍ਰਹਮ ਤੇਰੀ ਸਰਨਾਈਆ। ਲੇਖਾ ਚੁਕਾ ਜਾਤ ਪਾਤੀ, ਕਮਲਾਪਤ ਇਕੋ ਨਜ਼ਰੀ ਆਈਆ। ਪਰਦਾ ਖੋਲ੍ਹ ਕਾਇਆ ਤਨ ਖ਼ਾਕੀ, ਖ਼ਾਲਸ ਆਪਣਾ ਰੂਪ ਵਖਾਈਆ। ਸਰਬ ਜੀਆਂ ਬਣ ਪਿਤਾ ਮਾਤੀ, ਪੂਤ ਸਪੂਤੇ ਗੋਦ ਬਹਾਈਆ। ਜਨਮ ਕਰਮ ਦੇ ਵਿਛੜਿਆਂ ਆ ਕੇ ਪੁਛ ਵਾਤੀ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਦਰ ਮੰਗਣ ਦਰ ਦਰਵੇਸ਼, ਗੁਰ ਅਵਤਾਰ ਪੈਗ਼ੰਬਰ ਧਿਆਨ ਲਗਾਈਆ। ਨੇਤਰ ਰੋਵੇ ਵਿਸ਼ਨ ਬ੍ਰਹਮ ਮਹੇਸ਼, ਸ਼ੰਕਰ ਆਪਣਾ ਹਾਲ ਸੁਣਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਸਜਦਾ ਕਰਨ ਆਦੇਸ, ਦੋਏ ਦੋਏ ਵਾਸਤਾ ਪਾਈਆ। ਪੁਰਖ ਅਕਾਲ ਦੀਨ ਦਿਆਲ ਜੁਗ ਚੌਕੜੀ ਆਦਿ ਜੁਗਾਦਿ ਨਿਤ ਨਵਿਤ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਕਲਜੁਗ ਅੰਤ ਜਗਤ ਅੰਧੇਰਾ ਆ ਕੇ ਪੇਖ, ਆਪਣਾ ਨੂਰ ਕਰ ਰੁਸ਼ਨਾਈਆ । ਤੇਰੇ ਭਗਤ ਤੇਰੇ ਸੰਤ ਤੇਰੇ ਗੁਰਮੁਖ ਤੇਰੇ ਗੁਰਸਿਖ ਤੈਨੂੰ ਰਹੇ ਚੇਤ, ਚੇਤਨ ਆਪਣਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਹਰਿ ਸਵਾਮੀ ਬੇਪਰਵਾਹੀਆ। ਆ ਕੇ ਵੇਖ ਭਗਤ ਭਗਵਾਨ, ਕਲਜੁਗ ਅੰਤਮ ਫੇਰਾ ਪਾਈਆ। ਅੰਦਰ ਵੜ ਤੇਰਾ ਕਰਨ ਧਿਆਨ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਆਤਮ ਪਰਮਾਤਮ ਮਿਲ ਕੇ ਢੋਲਾ ਗਾਣ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਕਲਜੁਗ ਜੀਵ ਹੋਣ ਹੈਰਾਨ, ਭੇਵ ਅਭੇਦਾ ਸਕੇ ਨਾ ਕੋਇ ਖੁਲ੍ਹਾਈਆ। ਕਿਰਪਾ ਕਰ ਨੌਜਵਾਨ, ਨਰ ਹਰਿ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਕਲਜੁਗ ਅੰਤਮ ਤੇਰੀ ਆਸ ਰਖਾਈਆ।

❋

❋

ਕਲਜੁਗ ਅੰਤਮ ਕਰ ਆਸਾ ਪੂਰ, ਪਾਰਬ੍ਰਹਮ ਤੇਰੀ ਵਡਿਆਈਆ। ਆਦਿ ਜੁਗਾਦੀ ਵਸਣਹਾਰਾ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਘਰ ਮੰਦਰ ਦਰਸ਼ਨ ਦੇ ਹਾਜ਼ਰ ਹਜ਼ੂਰ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਸ੍ਰਿਸ਼ਟ ਸਬਾਈ ਨਾਤਾ ਤੋੜ ਕੂੜੋ ਕੂੜ, ਅੰਤਰ ਆਤਮ ਮੇਲ ਮਿਲਾਈਆ। ਜੋਤੀ ਬਖ਼ਸ਼ ਸਾਚਾ ਨੂਰ, ਨੂਰ ਆਪਣੇ ਵਿਚ ਮਿਲਾਈਆ। ਭੇਵ ਖੁਲ੍ਹੇ ਜਾਹਰ ਜਹੂਰ, ਬੇਨਜ਼ੀਰ ਤੇਰੀ ਸਿਫ਼ਤ ਸਾਲਾਹੀਆ। ਕੋਟ ਜਨਮ ਦੇ ਬਖ਼ਸ਼ ਕਸੂਰ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤ ਤੇਰੇ ਭਗਤ ਹੋਏ ਮਜ਼ਬੂਰ, ਅੰਦਰੇ ਅੰਦਰ ਰਹੇ ਹਾਲ ਸੁਣਾਈਆ । ਲੇਖਾ ਜਾਣ ਚਤੁਰ ਸੁਘੜ ਮੂੜ੍ਹ, ਮੂਰਖ ਆਪਣੇ ਧੰਦੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਆਤਮ ਪਰਮਾਤਮ ਤੇਰਾ ਰਾਹ ਤਕਾਈਆ। ਆਤਮ ਪਰਮਾਤਮ ਤੱਕੇ ਰਾਹ, ਘਰ ਘਰ ਵਿਚ ਨੈਣ ਉਠਾਈਆ। ਪੁਰਖ ਅਬਿਨਾਸ਼ੀ ਮਿਲ ਆ, ਅਨਡਿਠ ਆਪਣਾ ਫੇਰਾ ਪਾਈਆ। ਸਾਢੇ ਤਿੰਨ ਹੱਥ ਅੰਦਰ ਬਣ ਮਲਾਹ, ਕਾਇਆ ਗਾਗਰ ਡੂੰਘਾ ਸਾਗਰ ਪਾਰ ਕਰਾਈਆ। ਅਨਹਦ ਨਾਦੀ ਨਾਦ ਸੁਣਾ, ਰਸਨਾ ਜਿਹਵਾ ਛੁਟੇ ਪੜ੍ਹਾਈਆ। ਬ੍ਰਹਮ ਬ੍ਰਹਿਮਾਦੀ ਦਰਸ ਦਿਖਾ, ਜੋਤੀ ਨੂਰ ਕਰ ਰੁਸ਼ਨਾਈਆ। ਆਤਮ ਸੇਜ ਸੁਹੰਜਣੀ ਡੇਰਾ ਲਾ, ਸਚ ਸਿੰਘਾਸਣ ਸੋਭਾ ਪਾਈਆ। ਸੁਰਤ ਸੁਆਣੀ ਕੋਝੀ ਕਮਲੀ ਪਕੜ ਬਾਂਹ, ਆਪ ਆਪਣੇ ਗਲੇ ਲਗਾਈਆ। ਸਾਚਾ ਮੰਦਰ ਇਕ ਵਖਾ, ਜਿਸ ਘਰ ਵਸੇ ਸ਼ਹਿਨਸ਼ਾਹੀਆ। ਤੂੰ ਮੇਰਾ ਮੈਂ ਤੇਰਾ ਦੂਜਾ ਦਿਸੇ ਕੋਈ ਨਾ, ਨੂਰ ਨੂਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਿਖਾਉਣਾ ਸਾਚਾ ਘਰ, ਹਰਿਜਨ ਬੈਠੇ ਧਿਆਨ ਲਗਾਈਆ। ਭਗਤ ਕਹੇ ਮੇਰੇ ਭਗਵਾਨ, ਮੈ ਤੇਰੀ ਓਟ ਤਕਾਈਆ। ਨਿਰਗੁਣ ਹੋ ਕੇ ਦੇ ਦਾਨ, ਸਰਗੁਣ ਆਸਾ ਪੂਰ ਕਰਾਈਆ। ਨਾਤਾ ਤੁਟੇ ਜਗਤ ਜਹਾਨ, ਜੀਵਣ ਜੁਗਤ ਦੇ ਜਣਾਈਆ। ਮਨ ਵਾਸਨਾ ਮਿਟੇ ਸ਼ੈਤਾਨ, ਸ਼ਰਅ ਕਰੇ ਨਾ ਕੋਇ ਲੜਾਈਆ। ਇਕੋ ਸੁਣਾਂ ਤੇਰਾ ਫ਼ਰਮਾਨ, ਅਨਹਦ ਨਾਦੀ ਨਾਦ ਵਜਾਈਆ । ਅੰਮ੍ਰਿਤ ਦੇਣਾ ਪੀਣ ਖਾਣ, ਨੌ ਰਸ ਡੇਰਾ ਦੇਣਾ ਢਾਹੀਆ। ਸਾਚਾ ਵੇਖਣਾ ਮੰਦਰ ਮਕਾਨ, ਜਿਸ ਘਰ ਵਸੇਂ ਨੂਰ ਖ਼ੁਦਾਈਆ। ਲੋਕਮਾਤ ਮੈਂ ਆਇਆ ਤੇਰਾ ਮਹਿਮਾਨ, ਅੰਤਮ ਤੇਰੇ ਲੇਖੇ ਆਪਣਾ ਲੇਖਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਿਖ ਕੇ ਦੇ ਕੇ ਗਏ ਬਿਆਨ, ਧੁਰ ਸੰਦੇਸ਼ਾ ਰਾਗ ਅਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪ੍ਰਗਟ ਹੋਵੇ ਯੋਧਾ ਸੂਰਬੀਰ ਬਲਵਾਨ, ਨਿਹਕਲੰਕ ਆਪਣਾ ਨਾਮ ਰਖਾਈਆ। ਰੂਪ ਰੰਗ ਜਿਸ ਦਾ ਲੱਭੇ ਨਾ ਕੋਇ ਨਿਸ਼ਾਨ, ਮਾਤ ਪਿਤ ਸਮਝ ਕੋਇ ਨਾ ਪਾਈਆ। ਧੁਰ ਸੰਦੇਸ਼ਾ ਸੁਣਾਏ ਆਣ, ਦੋ ਜਹਾਨ ਕਰੇ ਸ਼ਨਵਾਈਆ। ਜੁਗ ਚੌਕੜੀ ਸੀਸ ਝੁਕਾਣ, ਸਿਰ ਸਕੇ ਨਾ ਕੋਇ ਉਠਾਈਆ। ਜਨ ਭਗਤਾਂ ਵੇਖੇ ਆਣ, ਆਤਮ ਪਰਮਾਤਮ ਕੁੰਡਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਦੇ ਵਰ ਪ੍ਰਭੂ ਭਗਵੰਤ, ਹਰਿ ਵਡੇ ਵਡ ਵਡਿਆਈਆ। ਸਚ ਸਵਾਮੀ ਧੁਰ ਦੇ ਕੰਤ, ਤੇਰੇ ਚਰਨ ਮਿਲੇ ਸਰਨਾਈਆ। ਕਾਇਆ ਚੋਲੀ ਚਾੜ੍ਹ ਰੰਗ ਬਸੰਤ, ਲੋਕਮਾਤ ਉਤਰ ਕਦੇ ਨਾ ਜਾਈਆ। ਗੜ੍ਹ ਤੋੜ ਹਉਂਮੇ ਹੰਗਤ, ਹੰ ਬ੍ਰਹਮ ਦੇ ਸਮਝਾਈਆ। ਤੇਰਾ ਭੇਵ ਨਾ ਪਾਵੇ ਕੋਈ ਪੰਡਤ, ਚੌਦਾਂ ਵਿਦਿਆ ਤੇਰਾ ਨਾਮ ਸਿਫ਼ਤ ਸਾਲਾਹੀਆ। ਦਰ ਦਰਵੇਸ਼ ਦਰ ਤੇ ਮੰਗਤ, ਖ਼ਾਲੀ ਝੋਲੀ ਰਹੇ ਵਖਾਈਆ। ਮੇਲ ਮਿਲਾ ਅਗੰਮੀ ਸੰਗਤ, ਨਿਰਗੁਣ

❋

❋

ਸ਼ਬਦੀ ਧਾਰ ਬੰਧਾਈਆ। ਲੇਖਾ ਚੁੱਕੇ ਜੇਰਜ ਅੰਡਜ, ਉਤਭੁਜ ਸੇਤਜ ਬੰਧਨ ਰਹਿਣ ਕੋਇ ਨਾ ਪਾਈਆ। ਨਿਹਕਰਮੀ ਲਾ ਆਪਣੇ ਅੰਗਣ, ਅੰਗੀਕਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਘਰ ਮੇਲਾ ਮੇਲ ਮਿਲਾਈਆ। ਦਰ ਘਰ ਮੇਲਾ ਕਰ ਮਿਲਾਪ, ਹਰਿ ਪਰਮ ਪੁਰਖ ਸੁਲਤਾਨਾ। ਚਾਰ ਵਰਨ ਦੇ ਇਕੋ ਜਾਪ, ਆਤਮ ਪਰਮਾਤਮ ਉਪਜੇ ਬ੍ਰਹਮ ਗਿਆਨਾ। ਤ੍ਰੈਗੁਣ ਮਾਇਆ ਮਿਟੇ ਤਾਪ, ਪੰਜ ਤਤ ਨਾ ਰਹੇ ਸ਼ੈਤਾਨਾ। ਸਚ ਸੰਦੇਸ਼ਾ ਧੁਰ ਦਾ ਆਖ, ਉਚੀ ਬੋਲ ਬਿਨ ਰਸਨਾ ਜਿਹਵਾ ਜ਼ਬਾਨਾ। ਤੇਰਾ ਖੇਲ ਇਲਾਹੀ ਪਾਕ, ਪਰਵਰਦਿਗਾਰ ਨੌਜਵਾਨਾ। ਵਸਤ ਅਮੋਲਕ ਦੇ ਦੇ ਹਾਥ, ਨਿਰਗੁਣ ਨਿਰਵੈਰ ਵਾਲੀ ਦੋ ਜਹਾਨਾਂ। ਪਾਰਬ੍ਰਹਮ ਬ੍ਰਹਮ ਦੇ ਦੇ ਸਾਥ, ਸਗਲਾ ਸੰਗ ਨਿਭਾਨਾ। ਹੋ ਸਹਾਈ ਅਨਾਥਾਂ ਨਾਥ, ਦੀਨਨ ਦੇ ਅਗੰਮੀ ਦਾਨਾ। ਲਹਿਣਾ ਦੇਣਾ ਚੁਕਾ ਜਾਤ ਪਾਤ, ਊਚ ਨੀਚ ਇਕੋ ਘਰ ਵਿਖਾਨਾ । ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਵੇਖੇ ਤੇਰਾ ਭਾਣਾ। ਕੂੜੀ ਕਿਰਿਆ ਸੁੱਟੇ ਡੂੰਘੇ ਖਾਤ, ਸਚ ਸੁੱਚ ਹੋਏ ਪਰਧਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਲਾ ਪਿਆ ਆਬੇਹਯਾਤ, ਅੰਮ੍ਰਿਤ ਰਸ ਇਕੋ ਮੁਖ ਲਗਾਨਾ । ਅੰਮ੍ਰਿਤ ਰਸ ਦੇ ਸੁਆਮੀ, ਮੁਰੀਦ ਮੁਰਸ਼ਦ ਤੇਰਾ ਧਿਆਨ ਲਗਾਈਆ। ਧੁਰਦਰਗਾਹੀ ਅੰਤਰਜਾਮੀ, ਘਟ ਘਟ ਵੇਖ ਵਖਾਈਆ। ਚਾਰ ਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਤੇਰੀ ਦੱਸਦੀ ਗਈ ਨਿਸ਼ਾਨੀ, ਨਿਸ਼ਾਨਾ ਤੇਰਾ ਨਾਮ ਲਗਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਤੇਰੀ ਕਰਦੇ ਗਏ ਅਕੱਥ ਕਹਾਣੀ, ਕਹਿ ਕਹਿ ਜਗਤ ਸੁਣਾਈਆ। ਕਿਰਪਾ ਕਰ ਵਡ ਮਿਹਰਵਾਨ ਕਲਜੁਗ ਅੰਤਮ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਤੇਰੇ ਚਰਨ ਸੀਸ ਨਿਵਾਈਆ। ਮੇਲ ਮਿਲਾਵਾ ਕਰ ਸੁਰਤੀ ਸ਼ਬਦੀ ਧੁਰ ਦੇ ਹਾਣੀ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਸਾ ਤ੍ਰਿਸਨਾ ਦੇ ਮਿਟਾਈਆ। ਜਨ ਭਗਤ ਆਸਾ ਤ੍ਰਿਸਨਾ ਜਾਏ ਲਥ, ਮਾਇਆ ਮਮਤਾ ਰਹਿਣ ਨਾ ਪਾਈਆ। ਕਰ ਕਿਰਪਾ ਜਿਸ ਦਿਤੀ ਵਥ, ਨਾਮ ਅਮੋਲਕ ਇਕ ਵਰਤਾਈਆ। ਸਗਲ ਵਸੂਰੇ ਗਏ ਲਥ, ਦੁਰਮਤ ਮੈਲ ਧਵਾਈਆ। ਨਿਝਰ ਦਿਤਾ ਅੰਮ੍ਰਿਤ ਰਸ, ਕਵਲ ਨਾਭ ਉਲਟਾਈਆ। ਸਨਮੁਖ ਹੋ ਕੇ ਸਤਿਗੁਰ ਹੱਸ, ਸੋਹੰ ਹੰਸਾ ਜਾਪ ਜਪਾਈਆ। ਪਦ ਨਿਰਬਾਣ ਚੌਥਾ ਪਦ, ਘਰ ਸਾਚਾ ਦੇ ਵਖਾਈਆ। ਨੌ ਦਵਾਰੇ ਪਾਰ ਹੱਦ, ਕੂੜੀ ਕਿਰਿਆ ਡੇਰਾ ਢਾਹੀਆ । ਨਾਮ ਸੁਣਾਏ ਅਨਾਦੀ ਨਦ, ਅਨਹਦ ਨਾਦ ਅਲਾਹੀਆ। ਅੰਮ੍ਰਿਤ ਆਤਮ ਦੇਵੇ ਮਦਿ, ਬਿਨ ਰਸਨਾ ਜਿਹਵਾ ਰਸ ਚਖਾਈਆ । ਘਰ ਵਿਚ ਘਰ ਮੰਦਰ ਲਏ ਸੱਦ, ਮਹਲ ਅਟੱਲ ਦਏ ਵਡਿਆਈਆ। ਨਿਰਗੁਣ ਨਿਰਗੁਣ ਕਰੇ ਲਾਡ, ਸਰਗੁਣ ਲੇਖਾ ਆਪਣੀ ਝੋਲੀ ਪਾਈਆ। ਉਚੀ ਕੂਕ ਸੁਣਾਏ ਅਵਾਜ਼, ਦਰਗਾਹ ਸਾਚੀ ਨਾਦ ਵਜਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਘਰ ਮੇਲਾ ਕੰਤ ਸੁਹਾਗ, ਸੁਹੰਝਣੀ ਸੇਜ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸੱਚੇ ਆਪ ਉਠਾਈਆ । ਸੰਤ ਸੁਹੇਲੇ ਲਏ ਉਠਾਲ, ਹਰਿ ਸਤਿਗੁਰ ਦਇਆ ਕਮਾਇੰਦਾ। ਕਿਰਪਾ ਕਰ ਦੀਨ ਦਿਆਲ, ਮਿਹਰ ਨਜ਼ਰ ਨੈਣ ਉਠਾਇੰਦਾ। ਲੱਖ ਚੁਰਾਸੀ ਵਿਚੋਂ ਵੇਖ ਅਮੁਲੜੇ ਲਾਲ, ਕਰਤਾ ਕੀਮਤ ਆਪੇ ਪਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਪੂਰਬ ਜਨਮ ਜੋ ਘਾਲਣ ਆਏ ਘਾਲ, ਤਿਨਾਂ

❋

❋

ਮਸਤਕ ਲੇਖ ਵੇਖ ਵਖਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਜਗਤ ਵਣਜਾਰਾ ਹੱਟ ਚਲਾਇੰਦਾ। ਕਾਇਆ ਮੰਦਰ ਅੰਦਰ ਵਖਾ ਸੱਚੀ ਧਰਮਸਾਲ, ਧੁਰ ਦਵਾਰਾ ਇਕ ਜਣਾਇੰਦਾ। ਜਿਥੇ ਲੇਖਾ ਚੁੱਕੇ ਸ਼ਾਹ ਕੰਗਾਲ, ਊਚ ਨੀਚ ਰਹਿਣ ਕੋਇ ਨਾ ਪਾਇੰਦਾ। ਸਤਿਗੁਰ ਪੂਰਾ ਨਿਰਗੁਣ ਰੂਪ ਚਲੇ ਨਾਲ ਨਾਲ, ਜੋਤੀ ਜਾਤਾ ਪੁਰਖ ਬਿਧਾਤਾ ਸਦ ਆਪਣਾ ਸੰਗ ਰਖਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲ, ਘੜੀ ਪਲ ਵੰਡ ਨਾ ਕੋਇ ਵੰਡਾਇੰਦਾ। ਲੇਖਾ ਤੋੜ ਕਾਲ ਮਹਾਂਕਾਲ, ਆਪ ਆਪਣੀ ਗੋਦ ਬਹਾਇੰਦਾ। ਤ੍ਰੈਗੁਣ ਮਾਇਆ ਰਹੇ ਨਾ ਕੋਈ ਜੰਜਾਲ, ਪੰਜ ਤਤ ਅਗਨ ਨਾ ਕੋਇ ਤਪਾਇੰਦਾ। ਲੱਖ ਚੁਰਾਸੀ ਵਿਚੋਂ ਕਰ ਬਹਾਲ, ਆਪ ਆਪਣੇ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪਣੇ ਗੋਦ ਉਠਾਇੰਦਾ। ਭਗਤ ਭਗਵਾਨ ਗੋਦ ਚੁਕ, ਸਚਖੰਡ ਦੇਵੇ ਮਾਣ ਵਡਿਆਈਆ । ਆਵਣ ਜਾਵਣ ਪੈਂਡਾ ਜਾਏ ਮੁਕ, ਲੱਖ ਚੁਰਾਸੀ ਗੇੜ ਨਾ ਕੋਇ ਭਵਾਈਆ। ਮਾਤ ਗਰਭ ਨਾ ਉਲਟਾ ਰੁਖ਼, ਦਸ ਦਸ ਮਾਸ ਨਾ ਅਗਨ ਤਪਾਈਆ। ਜਨਮ ਕਰਮ ਦੀ ਮੇਟੇ ਭੁੱਖ, ਤ੍ਰਿਸ਼ਨਾ ਪੋਹ ਨਾ ਸਕੇ ਰਾਈਆ। ਲੇਖੇ ਲਾਏ ਜਨਨੀ ਕੁੱਖ, ਵੇਖੇ ਧੰਨ ਜਣੇਂਦੀ ਮਾਈਆ। ਸ਼ਬਦ ਨਗਾਰੇ ਲਾਏ ਚੋਟ, ਤਨ ਨੌਬਤ ਇਕ ਵਜਾਈਆ। ਕੂੜੀ ਕਿਰਿਆ ਕੱਢੇ ਖੋਟ, ਸਚ ਸੁੱਚ ਸਾਚੇ ਮੰਦਰ ਦਏ ਟਿਕਾਈਆ। ਕਰ ਪਰਕਾਸ਼ ਨਿਰਮਲ ਜੋਤ, ਭਗਤ ਭਗਵਾਨ ਆਪਣਾ ਦਰਸ ਦਿਖਾਈਆ। ਜੁਗ ਚੌਕੜੀ ਜਨ ਭਗਤਾਂ ਮਿਲਣ ਦਾ ਰੱਖੇ ਸ਼ੌਕ, ਨਿਰਗੁਣ ਵੱਡਾ ਵਡ ਵਡਿਆਈਆ। ਬਿਨ ਭਗਤਾਂ ਪ੍ਰਭ ਜੀ ਜਾਏ ਔਂਤ, ਲੋਕਮਾਤ ਨਾਮ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਵੇਖੇ ਲੋਕਮਾਤ, ਨਿਰਗੁਣ ਸਰਗੁਣ ਭੇਵ ਚੁਕਾਈਆ। ਠਾਕਰ ਹੋ ਕੇ ਦੇਵੇ ਦਾਤ, ਨਾਮ ਭੰਡਾਰਾ ਝੋਲੀ ਪਾਈਆ। ਪ੍ਰੀਤਮ ਹੋ ਕੇ ਪੁੱਛੇ ਵਾਤ, ਪਰਮ ਪੁਰਖ ਬੇਪਰਵਾਹੀਆ। ਸੱਜਣ ਹੋ ਕੇ ਬਣੇ ਸਾਕ, ਸਗਲਾ ਸੰਗ ਨਿਭਾਈਆ। ਚਾਕਰ ਹੋ ਕੇ ਖੋਲ੍ਹੇ ਤਾਕ, ਬੰਦ ਕਿਵਾੜੀ ਕੁੰਡਾ ਲਾਹੀਆ। ਦਰਵੇਸ਼ ਹੋ ਕੇ ਮਾਰੇ ਆਵਾਜ਼, ਧੁਰ ਦਾ ਨਾਦ ਸੁਣਾਈਆ। ਕਰਤਾ ਹੋ ਕੇ ਕਰੇ ਕਾਜ, ਕਰਨੀ ਆਪਣੇ ਹੱਥ ਰਖਾਈਆ। ਸ਼ਹਿਨਸ਼ਾਹ ਹੋ ਕੇ ਰੱਖੇ ਲਾਜ, ਸਿਰ ਭਗਤਾਂ ਹੱਥ ਟਿਕਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਬਿਨ ਭਗਤ ਭਗਵਾਨ ਸਾਚਾ ਬਣੇ ਨਾ ਕੋਇ ਸਮਾਜ, ਸਮੱਗਰੀ ਸਚ ਹੱਥ ਕਿਸੇ ਨਾ ਆਈਆ। ਨਿਤ ਨਵਿਤ ਕਰ ਕਰ ਹਿਤ ਮਾਤ ਪਿਤ ਪਿਤਾ ਪੂਤ ਦੇਵੇ ਦਾਤ, ਦਾਤਾ ਦਾਨੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਰੂਪ ਸਤਿ ਸਰੂਪ ਸੰਤ ਸੁਹੇਲੇ ਘਰ ਸਾਚੇ ਮੇਲ ਮਿਲਾਈਆ । ਭਗਤ ਭਗਵਾਨ ਮੇਲਾ ਘਰ, ਘਰ ਘਰ ਵਿਚ ਵੱਜੇ ਵਧਾਈਆ। ਨਿਰਭਉ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਵਖਾਈਆ। ਕਿਲਾ ਤੋੜ ਹੰਕਾਰੀ ਗੜ੍ਹ, ਘਰ ਮੰਦਰ ਦਏ ਵਡਿਆਈਆ। ਸਾਚੇ ਪੌੜੇ ਆਪੇ ਚੜ੍ਹ, ਮਹਲ ਅਟੱਲ ਕਰੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹ, ਸੋਹੰ ਰੂਪ ਦਏ ਸਮਝਾਈਆ। ਨਾਤਾ ਜੁੜੇ ਨਾਰੀ ਨਰ, ਨਰ ਨਰਾਇਣ ਇਕੋ ਨਜ਼ਰੀ ਆਈਆ। ਜੁਗ ਜਨਮ ਵਛੜੇ ਲੈ ਕੇ ਜਾਏ ਆਪਣੇ ਦਰ, ਆਪ ਆਪਣੀ ਗੋਦ ਬਹਾਈਆ। ਭਗਤ ਭਗਵਾਨ ਦੋਵੇਂ ਮਿਲ ਕੇ ਨਾ ਜਨਮੇ ਨਾ ਜਾਏ ਮਰ, ਮਰਨ ਜਨਮ ਵਿਚ ਕਦੇ ਨਾ ਆਈਆ। ਏਥੇ ਓਥੇ ਦੋ ਜਹਾਨ ਦੇਵੇ ਧੁਰ ਦਾ

❋

❋

ਵਰ, ਆਤਮ ਪਰਮਾਤਮ ਪਰਮਾਤਮ ਆਤਮ ਆਪਣੇ ਘਰ ਵਸਾਈਆ। ਜਿਨ੍ਹਾਂ ਫੜਾਏ ਸ਼ਬਦੀ ਲੜ, ਤਿਨ੍ਹਾਂ ਬਿਨ ਪੌੜੀ ਡੰਡੇ ਆਪਣੇ ਘਰ ਚੜ੍ਹਾਈਆ। ਸੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਤਿ ਸਰੂਪ ਦਰਸ਼ਨ ਕਰ, ਬਿਨ ਰੰਗ ਰੂਪ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣੀ ਸੇਵ ਕਮਾਈਆ।