੧੪ ਮੱਘਰ ੨੦੨੦ ਬਿਕਰਮੀ ਅਮਰੀਕ ਸਿੰਘ ਦੇ ਗ੍ਰਹਿ ਪਿੰਡ ਸਰਾਈਂ ਜ਼ਿਲਾ ਹੁਸ਼ਿਆਰ ਪੁਰ
ਸੋ ਪੁਰਖ ਨਿਰੰਜਣ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਹਰਿ ਪੁਰਖ ਨਿਰੰਜਣ ਬੇਪਰਵਾਹ, ਬੇਅੰਤ ਤੇਰੀ ਵਡਿਆਈਆ। ਏਕੰਕਾਰ ਧੁਰ ਮਲਾਹ, ਖੇਵਟ ਖੇਟ ਤੇਰੀ ਓਟ ਤਕਾਈਆ। ਆਦਿ ਨਿਰੰਜਣ ਨੂਰ ਰੁਸ਼ਨਾ, ਜੋਤੀ ਜਾਤੇ ਤੇਰਾ ਨੂਰ ਇਕੋ ਨਜ਼ਰੀ ਆਈਆ। ਸ੍ਰੀ ਭਗਵਾਨ ਆਦਿ ਜੁਗਾਦੀ ਹੁਕਮਰਾਨ, ਭੂਪਤ ਭੂਪ ਤੇਰੀ ਇਕ ਸਰਨਾਈਆ। ਅਬਿਨਾਸ਼ੀ ਕਰਤੇ ਤੇਰਾ ਖੇਲ ਮਹਾਨ, ਸਮਝ ਸਕੇ ਕੋਇ ਨਾ ਰਾਈਆ। ਪਾਰਬ੍ਰਹਮ ਤੇਰਾ ਸਚ ਨਿਸ਼ਾਨ, ਨਿਰਗੁਣ ਇਕੋ ਨਜ਼ਰੀ ਆਈਆ। ਸਚਖੰਡ ਸੋਹੇ ਇਕ ਮਕਾਨ, ਛੱਪਰ ਛੰਨ ਨਾ ਕੋਇ ਸੁਹਾਈਆ । ਦਰਗਾਹ ਸਾਚੀ ਨੂਰ ਮਹਾਨ, ਮੁਕਾਮੇ ਹੱਕ ਤੇਰੀ ਰੁਸ਼ਨਾਈਆ। ਲਾਸ਼ਰੀਕ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਈਆ। ਨਿਰਗੁਣ ਨਿਰਗੁਣ ਖੇਲੇ ਖੇਲ ਆਪ ਭਗਵਾਨ, ਭਗਵਨ ਆਪਣੀ ਧਾਰ ਚਲਾਈਆ। ਕਿਰਪਾ ਕਰ ਵਡ ਮਿਹਰਵਾਨ, ਮਿਹਰ ਨਜ਼ਰ ਨਾਲ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਚਰਨ ਮੰਗਣ ਪਨਾਹ, ਦੋਏ ਜੋੜ ਸੀਸ ਝੁਕਾਈਆ। ਤ੍ਰੈਗੁਣ ਨੇਤਰ ਰੋ ਮਾਰੇ ਧਾਹ, ਉਚੀ ਕੂਕ ਕੂਕ ਸੁਣਾਈਆ। ਪੰਜ ਤਤ ਰਿਹਾ ਕੁਰਲਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਧੀਰ ਨਾ ਕੋਇ ਧਰਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਅਕਾਸ਼ ਤੇਰਾ ਰਾਹ ਰਹੇ ਤਕਾ, ਰਹਿਬਰ ਨਜ਼ਰ ਕੋਇ ਨਾ ਆਈਆ। ਨਿਰਗੁਣ ਸਰਗੁਣ ਤੇਰੀ ਧੂੜੀ ਖ਼ਾਕ ਮੰਗਣ ਦੋਏ ਜੋੜ ਕਰਨ ਦੁਆ, ਅੰਤਰ ਆਤਮ ਵੇਖ ਵਖਾਈਆ । ਗੁਰ ਅਵਤਾਰ ਕਹਿਣ ਕਿਰਪਾ ਕਰ ਸੱਚੇ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਤੇਰੀ ਓਟ ਰਖਾਈਆ। ਪੀਰ ਪੈਗ਼ੰਬਰ ਸਜਦਾ ਸੀਸ ਰਹੇ ਝੁਕਾ, ਨਿਉਂ ਨਿਉਂ ਲਾਗਣ ਪਾਈਂਆ। ਚਾਰੇ ਵੇਦ ਤੇਰੇ ਦਰ ਅਲਖ ਰਹੇ ਜਗਾ, ਅਲੱਖ ਅਗੋਚਰ ਤੇਰੀ ਵਡ ਵਡਿਆਈਆ। ਪੁਰਾਨ ਅਠਾਰਾਂ ਕੋਈ ਨਾ ਲੱਭੇ ਰਾਹ, ਮਾਰਗ ਸਮਝ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੁਗ ਚੌਕੜੀ ਲੇਖਾ ਰਹੇ ਮੁਕਾ, ਵਸਤ ਅਮੋਲਕ ਝੋਲੀ ਕੋਈ ਨਾ ਪਾਈਆ। ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਬਣੇ ਨਾ ਕੋਈ ਗਵਾਹ, ਸ਼ਹਾਦਤ ਦੇਵੇ ਨਾ ਕੋਈ ਬੇਪਰਵਾਹੀਆ । ਚਾਰ ਵਰਨ ਅਠਾਰਾਂ ਬਰਨ ਰਾਓ ਰੰਕ ਰਾਜ ਰਾਜਾਨ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਨੌ ਖੰਡ ਪ੍ਰਿਥਮੀ ਸਤ ਦੀਪ ਘਟ ਘਟ ਅੰਦਰ ਵੜਿਆ ਕਲ ਸ਼ੈਤਾਨ, ਆਪ ਆਪਣਾ ਬਲ ਧਰਾਈਆ। ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਵੇਖੇ ਆਣ, ਸਮੁੰਦ ਸਾਗਰ ਫੋਲ ਫੁਲਾਈਆ। ਤੇਰੇ ਭਗਤਾਂ ਮਿਲੇ ਨਾ ਕੋਈ ਮਾਣ, ਸਿਰ ਹੱਥ ਨਾ ਕੋਈ ਟਿਕਾਈਆ। ਸੰਤ ਸਾਜਣ ਹੋਏ ਅੰਞਾਣ, ਬਾਲੀ ਬੁੱਧ ਬੈਠੇ ਨੈਣ ਉਠਾਈਆ। ਗੁਰਮੁਖਾਂ ਨੈਣ ਜਗਤ ਸ਼ਰਮਾਣ, ਅੱਖ ਪ੍ਰਤੱਖ ਨਾ ਕੋਇ ਖੁਲ੍ਹਾਈਆ। ਗੁਰਮੁਖ ਤੇਰੀ ਚਰਨ ਪ੍ਰੀਤੀ ਮੰਗਣ ਦਾਨ,
❋
❋
ਗੁਰਸਿਖ ਇਕੋ ਓਟ ਰਖਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪੰਧ ਮੁਕਿਆ ਵਿਚ ਜਹਾਨ, ਪਾਂਧੀ ਨਜ਼ਰ ਕੋਇ ਨਾ ਆਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਸਤਿ ਸੰਤੋਖੀ ਭੁੱਲਿਆ ਸਰਬ ਗਿਆਨ, ਆਤਮ ਪਰਮਾਤਮ ਭੇਵ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਅਬਿਨਾਸ਼ੀ ਕਰਤੇ ਤੇਰੀ ਓਟ ਰਖਾਈਆ। ਤੇਰੀ ਓਟ ਲਈ ਰੱਖ, ਸ਼ਾਹ ਪਾਤਸ਼ਾਹ ਸੱਚੇ ਸੁਲਤਾਨਾ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਮਾਰਗ ਗਏ ਦੱਸ, ਸ਼ਬਦ ਅਗੰਮੀ ਤੇਰਾ ਨਾਮ ਦੇ ਬਿਆਨਾ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਰੂਪ ਹੋਏ ਪ੍ਰਤੱਖ, ਜੋਤ ਸਰੂਪੀ ਪਹਿਰੇ ਬਾਨਾ। ਵਿਸ਼ਨ ਬ੍ਰਹਮਾ ਸ਼ਿਵ ਦੋ ਜਹਾਨਾਂ ਵਖਾਏ ਹੱਟ, ਬ੍ਰਹਿਮੰਡ ਖੰਡ ਫੋਲਣਹਾਰ ਦੁਕਾਨਾ। ਸਾਚਾ ਮਾਰਗ ਇਕੋ ਦੇਵੇ ਦੱਸ, ਚਾਰ ਵਰਨ ਇਕ ਗਿਆਨਾ। ਜਨ ਭਗਤਾਂ ਅੰਦਰ ਜਾਏ ਵਸ, ਪ੍ਰੇਮ ਪ੍ਰੀਤ ਕਰੇ ਮਹਾਨਾ। ਧੁਰ ਦਾ ਅੰਮ੍ਰਿਤ ਦੇਵੇ ਰਸ, ਨਿਝਰ ਝਿਰਨਾ ਇਕ ਝਰਾਨਾ। ਸਚ ਜੋਤ ਕਰੇ ਪਰਕਾਸ਼, ਅੰਧ ਅੰਧੇਰ ਮਿਟਾਨਾ। ਸਾਚੇ ਮੰਡਲ ਪਾਵੇ ਰਾਸ, ਗੋਪੀ ਕਾਹਨ ਰੂਪ ਵਿਖਾਨਾ। ਪੀਰ ਪੈਗ਼ੰਬਰ ਕਰੇ ਦਾਸ, ਧੁਰ ਸੰਦੇਸ਼ਾ ਦੇ ਪਰਵਾਨਾ। ਗੁਰ ਅਵਤਾਰਾਂ ਭੇਵ ਖੁਲਾਏ ਖ਼ਾਸ, ਖਾਲਸ ਆਪਣਾ ਰੰਗ ਰੰਗਾਨਾ। ਨਵ ਨੌ ਚਾਰ ਪੂਰੀ ਕਰੇ ਆਸ, ਨਿਰਗੁਣ ਰੂਪ ਹੋਏ ਪਰਧਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰਾ ਦਰ ਇਕੋ ਇਕ ਸੁਹਾਨਾ। ਸੋਹੇ ਦਰ ਪ੍ਰਭੂ ਤੇਰਾ ਭਗਤ, ਸਚਖੰਡ ਵੱਜੇ ਸਚ ਵਧਾਈਆ। ਆਦਿ ਜੁਗਾਦੀ ਮਹਿਮਾ ਅਗਣਤ, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੈਨੂੰ ਮੰਨ ਕੇ ਗਏ ਸਾਚਾ ਕੰਤ, ਬਣ ਨਾਰੀ ਸੇਵ ਕਮਾਈਆ। ਤੇਰਾ ਬੋਧ ਅਗਾਧਾ ਨਾਮ ਮੰਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਤੇਰਾ ਅੰਤ ਕਹਿਣ ਨਾ ਪਾਈਆ। ਤੇਰਾ ਲੇਖਾ ਕੋਈ ਨਾ ਜਾਣੇ ਪੰਡਤ, ਮੁਲਾਂ ਸ਼ੇਖ਼ ਮੁਸਾਇਕ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਦਰ ਤੇਰੇ ਸੀਸ ਝੁਕਾਈਆ। ਦਰ ਤੇਰੇ ਝੁਕੇ ਚਾਰ ਜੁਗ, ਜੁਗ ਚੌਕੜੀ ਸੀਸ ਨਿਵਾਈਆ। ਪੁਰਖ ਅਕਾਲ ਆ ਕੇ ਪੁਛ, ਬੇਪਰਵਾਹ ਫੇਰਾ ਪਾਈਆ। ਨਿਰਗੁਣ ਨਿਰਵੈਰ ਕਿਉਂ ਬੈਠਾ ਲੁਕ, ਨਿਰਗੁਣ ਜੋਤ ਕਰ ਰੁਸ਼ਨਾਈਆ। ਜਗਤ ਵਿਕਾਰਾ ਰਿਹਾ ਕੁਠ, ਕੂੜੀ ਕਿਰਿਆ ਘਰ ਘਰ ਨਜ਼ਰੀ ਆਈਆ। ਤੇਰਾ ਕੋਈ ਨਾ ਦਿਸੇ ਸਾਚਾ ਸੁਤ, ਸੁਤ ਅਪਰਾਧੀ ਰੂਪ ਵਟਾਈਆ। ਬਿਨ ਹਰਿ ਨਾਮੇ ਖ਼ਾਲੀ ਬੁੱਤ, ਲੱਖ ਚੁਰਾਸੀ ਨਜ਼ਰੀ ਆਈਆ। ਮਾਤ ਗਰਭ ਦੇ ਉਲਟੇ ਰੁੱਖ, ਤੇਰਾ ਮੁਖ ਵੇਖ ਕੋਇ ਨਾ ਪਾਈਆ। ਤੇਰੇ ਨਾਲੋਂ ਤੇਰੇ ਗਏ ਰੁੱਸ, ਸਾਚਾ ਮੇਲ ਨਾ ਕੋਇ ਵਖਾਈਆ। ਨਿਰਗੁਣ ਧਾਰੋਂ ਨਿਰਵੈਰ ਪੁਰਖ ਅਕਾਲ ਉਠ, ਅਨੁਭਵ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਠਾਂਡਾ ਨਜ਼ਰੀ ਆਈਆ। ਕਲਜੁਗ ਅੰਤਮ ਕਰਨ ਪੁਕਾਰ, ਗੁਰ ਅਵਤਾਰ ਪੀਰ ਪੈਗ਼ੰਬਰ ਧਿਆਨ ਲਗਾਈਆ। ਜੁਗ ਚੌਕੜੀ ਲੇਖਾ ਲਿਖ ਕੇ ਗਏ ਵਿਚ ਸੰਸਾਰ, ਨਾਤਾ ਜੋੜ ਕਲਮ ਸ਼ਾਹੀਆ। ਸ਼ਬਦ ਅਗੰਮੀ ਦੇ ਕੇ ਗਏ ਧਾਰ, ਧੁਰ ਦੀ ਬਾਣੀ ਬਾਣ ਲਗਾਈਆ। ਚਾਰੋਂ ਕੁੰਟ ਸ੍ਰਿਸ਼ਟ ਸਬਾਈ ਹੋਈ ਖੁਆਰ, ਖ਼ਾਲਸ ਰੂਪ ਨਜ਼ਰ ਕੋਇ ਨਾ ਆਈਆ। ਤੇਰਾ ਨੂਰ ਨਜ਼ਰ ਨਾ ਆਏ ਸਿਰਜਣਹਾਰ, ਸਚ ਤੌਫ਼ੀਕ ਨਾ ਕੋਇ ਖ਼ੁਦਾਈਆ। ਮਿਹਬਾਨ ਬੀਦੋ ਬੀਖੈਰ ਯਾ ਅੱਲਾ ਨੂਰ ਇਲਾਹੀ ਪਰਵਰਦਿਗਾਰ,
❋
❋
ਬੇਐਬ ਤੇਰੀ ਵਡ ਵਡਿਆਈਆ। ਰਾਮ ਰਹੀਮ ਸਿਰਜਣਹਾਰ, ਵਡ ਕਾਹਨ ਵੇਸ ਵਟਾਈਆ। ਤੇਰੀ ਬੰਸਰੀ ਵੱਜੇ ਦੋ ਜਹਾਨ, ਨਾਦ ਧੁਨ ਇਕ ਸ਼ਨਵਾਈਆ। ਤੇਰਾ ਮੰਤਰ ਸਤਿਨਾਮ, ਸਤਿ ਸਤਿਵਾਦੀ ਦੇ ਸਮਝਾਈਆ। ਤੇਰਾ ਡੰਕਾ ਇਕ ਮਹਾਨ, ਰਾਉ ਰੰਕਾਂ ਲਏ ਜਗਾਈਆ। ਘਰ ਘਰ ਵਿਚੋਂ ਕੱਢੇ ਕੂੜ ਸ਼ੈਤਾਨ, ਮਾਇਆ ਮਮਤਾ ਡੇਰਾ ਢਾਹੀਆ। ਮੰਦਰ ਵਖਾਏ ਇਕ ਮਕਾਨ, ਕਾਇਆ ਕਾਅਬਾ ਨਜ਼ਰੀ ਆਈਆ। ਸਚ ਮਹਿਰਾਬੇ ਨਜ਼ਰੀ ਆਏ ਤੇਰਾ ਨੂਰ ਮਹਾਨ, ਮਹਿਬੂਬ ਤੇਰੀ ਵਡ ਵਡਿਆਈਆ। ਚੌਦਾਂ ਲੋਕ ਹੋਏ ਹੈਰਾਨ, ਚੌਦਾਂ ਤਬਕ ਤੇਰੀ ਸਮਝ ਕਿਸੇ ਨਾ ਪਾਈਆ। ਚੌਦਾਂ ਵਿਦਿਆ ਜੀਵ ਜੰਤ ਕਰਨੀ ਪਰਧਾਨ, ਸਤਿ ਪਰਧਾਨਗੀ ਹੱਥ ਨਾ ਕੋਇ ਰਖਾਈਆ। ਕਰ ਕਿਰਪਾ ਸ੍ਰੀ ਭਗਵਾਨ, ਕਲਜੁਗ ਅੰਤਮ ਵੇਖ ਲੱਖ ਚੁਰਾਸੀ ਧਰ ਕੇ ਭੇਖ, ਨਵ ਨੌ ਚਾਰ ਰੋਵੇ ਮਾਰੇ ਧਾਈਆ। ਨਵ ਨੌ ਚਾਰ ਰਹੀ ਰੋ, ਧੀਰਜ ਧੀਰ ਨਾ ਕੋਇ ਧਰਾਈਆ। ਆਤਮ ਪਰਮਾਤਮ ਕਿਸੇ ਸਕੇ ਨਾ ਛੋਹ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਧੁਰ ਦਾ ਢੋਆ ਦੇਵੇ ਕੋਈ ਨਾ ਢੋਅ, ਢੋਲਕ ਛੈਣੇ ਘਰ ਘਰ ਦਰ ਦਰ ਰਹੇ ਖੜਕਾਈਆ। ਸੋ ਪੁਰਖ ਨਿਰੰਜਣ ਤੇਰੀ ਕੋਈ ਨਾ ਦੇਵੇ ਸੋ, ਸਤਿ ਸੰਦੇਸ਼ ਨਾ ਕੋਇ ਸੁਣਾਈਆ। ਤੇਰੇ ਜਿਹਾ ਦੂਜਾ ਕੋਈ ਨਾ ਜਾਏ ਹੋ, ਹੋਕਾ ਦੇਵੇ ਸਰਬ ਲੋਕਾਈਆ। ਜੀਵ ਜੰਤ ਸਾਧ ਸੰਤ ਕੂੜੀ ਮਮਤਾ ਲੱਗੇ ਮੋਹ, ਮੁਹੱਬਤ ਤੇਰੇ ਨਾਲ ਨਾ ਕੋਇ ਰਖਾਈਆ। ਨਿਝਰ ਝਿਰਨਾ ਦਰ ਸਾਚੇ ਆ ਕੇ ਚੋਅ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਕਲਜੁਗ ਅੰਤ ਸ੍ਰੀ ਭਗਵੰਤ ਆਪਣਾ ਫੇਰਾ ਪਾਈਆ। ਆਪਣਾ ਫੇਰਾ ਪਾ ਪ੍ਰਭ ਏਕ, ਏਕੰਕਾਰ ਤੇਰੀ ਸਰਨਾਈਆ। ਜੁਗ ਚੌਕੜੀ ਤੇਰੀ ਟੇਕ, ਮਿਹਰਵਾਨ ਤੇਰੀ ਓਟ ਰਖਾਈਆ। ਕਲਜੁਗ ਅੰਤਮ ਤ੍ਰੈਗੁਣ ਮਾਇਆ ਲੱਖ ਚੁਰਾਸੀ ਲਾਏ ਸੇਕ, ਸਾਂਤਕ ਸਤਿ ਨਾ ਕੋਇ ਕਰਾਈਆ। ਬਿਨ ਤੇਰੀ ਕਿਰਪਾ ਬੁੱਧੀ ਹੋਵੇ ਨਾ ਕੋਈ ਬਿਬੇਕ, ਮਨਮਤ ਘਰ ਘਰ ਡੇਰਾ ਲਾਈਆ। ਤੇਰੇ ਚਰਨ ਕਵਲ ਮਨ ਵਾਸਨਾ ਕਰੇ ਕੋਈ ਨਾ ਭੇਟ, ਖੰਡਾ ਖੜਗ ਨਾਮ ਸਿਰੀ ਨਾ ਕੋਇ ਵਖਾਈਆ। ਸੰਤ ਸਾਧ ਤੇਰਾ ਅੰਦਰ ਵੜ ਕੇ ਦੱਸੇ ਕੋਈ ਨਾ ਭੇਤ, ਰਸਨਾ ਜਿਹਵਾ ਬੱਤੀ ਦੰਦ ਢੋਲੇ ਰਹੇ ਸੁਣਾਈਆ। ਆਤਮ ਪਰਮਾਤਮ ਮਿਲ ਕੇ ਦੱਸ ਆਪਣਾ ਹੇਤ, ਹਿਤਕਾਰੀ ਆਪਣਾ ਰੰਗ ਰੰਗਾਈਆ। ਰੁੱਤ ਸੁਹੰਜਣੀ ਮੌਲੇ ਚੇਤ, ਪਤ ਡਾਲੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਚਾਰ ਵਰਨ ਅਠਾਰਾਂ ਬਰਨ ਤੇਰਾ ਬੈਠੇ ਰਾਹ ਤਕਾਈਆ। ਚਾਰ ਵਰਨ ਤੇਰਾ ਤੱਕਣ ਰਾਹ, ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਮਿਲੇ ਮਲਾਹ, ਨਿਰਗੁਣ ਸਰਗੁਣ ਲਏ ਉਠਾਈਆ। ਸਚ ਸੰਦੇਸ਼ਾ ਦੇਵੇ ਆ, ਧੁਰ ਦੀ ਬਾਣੀ ਆਪ ਪੜ੍ਹਾਈਆ। ਦੂਈ ਦਵੈਤੀ ਪੜਦਾ ਦੇਵੇ ਲਾਹ, ਬਜਰ ਕਪਾਟੀ ਤੋੜ ਤੁੜਾਈਆ। ਆਤਮ ਸੇਜਾ ਸਚ ਸੁਹੰਜਣੀ ਦਏ ਸੁਹਾ, ਸਚ ਸਿੰਘਾਸਣ ਸੋਭਾ ਪਾਈਆ। ਅਨਹਦ ਨਾਦੀ ਨਾਦ ਧੁਨ ਦਏ ਵਜਾ, ਆਤਮਕ ਰਾਗ ਇਕ ਅਲਾਈਆ। ਸਾਚੇ ਮੰਦਰ ਦਏ ਵਸਾ, ਖੇੜਾ ਇਕੋ ਇਕ ਵਡਿਆਈਆ। ਜੁਗ ਜਨਮ ਦਾ ਵਿਛੋੜਾ ਪੰਧ ਦਏ ਗਵਾ, ਲੱਖ ਚੁਰਾਸੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਮੰਗ ਮੰਗਾਈਆ। ਦਰ ਮੰਗੇ ਮੰਗ ਧਰਨੀ ਧਰਤ ਧਵਲ, ਦੋਏ ਜੋੜ ਸੀਸ ਝੁਕਾਈਆ।
❋
❋
ਤੇਰੇ ਨਾਉਂ ਨੂਰ ਖ਼ੁਦਾਈ ਅਵਲ, ਆਲਮੀਨ ਤੇਰੀ ਸਰਨਾਈਆ। ਬਿਰਹੋਂ ਵੈਰਾਗਣ ਹੋਈ ਬਵਲ, ਚਾਰੋਂ ਕੁੰਟ ਨੈਣ ਉਠਾਈਆ। ਨਜ਼ਰ ਨਾ ਆਏ ਸਾਵਲ ਸਵਲ, ਮੁਕੰਦ ਮਨੋਹਰ ਤੇਰਾ ਰੂਪ ਲਖਮੀ ਨਰਾਇਣ ਰੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਠਾਂਡੇ ਫੇਰਾ ਪਾਈਆ। ਦਰ ਠਾਂਡਾ ਤੇਰਾ ਦਿਸੇ ਇਕ, ਏਕੰਕਾਰ ਤੇਰੀ ਸਰਨਾਈਆ। ਦਾਤੇ ਦਾਨੀ ਪਾ ਭਿੱਖ, ਭਗਤ ਬੈਠੇ ਝੋਲੀ ਡਾਹੀਆ। ਕਲਜੁਗ ਅੰਤਮ ਸਤਿਜੁਗ ਲੇਖਾ ਲਿਖ, ਲਿਖਣਹਾਰ ਗੋਪਾਲ ਗੋਸਾਈਂਆ। ਤੇਰਾ ਕੋਈ ਨਾ ਜਾਣੇ ਪਿਤ, ਪਾਰਬ੍ਰਹਮ ਪ੍ਰਭ ਤੇਰੇ ਹੱਥ ਸਰਬ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਸੰਦੇਸ਼ਾ ਦੇ ਸੁਣਾਈਆ। ਸਚ ਸੰਦੇਸ਼ਾ ਹਰਿ ਜਣਾਉਂਦਾ ਏ। ਸਚਖੰਡ ਨਿਵਾਸੀ ਸਚਖੰਡ ਤਖ਼ਤ ਸੋਭਾ ਪਾਉਂਦਾ ਏ। ਧੁਰ ਫ਼ਰਮਾਨਾ ਆਪ ਅਲਾਉਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਉਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਮੰਗਾਉਂਦਾ ਏ। ਜੁਗ ਚੌਕੜੀ ਵੇਖ ਘਰ, ਲੋਕਮਾਤ ਪੜਦਾ ਲਾਹੁੰਦਾ ਏ। ਲੇਖਾ ਜਾਣ ਨਾਰੀ ਨਰ, ਲੱਖ ਚੁਰਾਸੀ ਫੋਲ ਫੁਲਾਉਂਦਾ ਏ। ਸਾਚੀ ਵਿਦਿਆ ਜੋ ਰਹੇ ਪੜ੍ਹ, ਤਿਨ੍ਹਾਂ ਆਪਣੇ ਰੰਗ ਰੰਗਾਉਂਦਾ ਏ। ਦੂਰ ਦੁਰਾਡੇ ਜੋ ਰਹੇ ਖੜ, ਤਿਨ੍ਹਾਂ ਪੱਲੂ ਲੜ ਛੁੜਾਉਂਦਾ ਏ। ਚਾਰ ਵਰਨ ਅਠਾਰਾਂ ਬਰਨ ਕਲਜੁਗ ਅੰਤਮ ਦੇਵੇ ਵਰ, ਸਚ ਸੁਨੇਹੜਾ ਇਕ ਘਲਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਧੁਰ ਦਾ ਵਰ, ਹੁਕਮ ਸਚ ਸੱਚ ਸਮਝਾਉਂਦਾ ਏ। ਹੁਕਮ ਦੇਵੇ ਧੁਰ ਫ਼ਰਮਾਨਾ, ਹਰਿ ਸਾਚਾ ਸਚ ਜਣਾਈਆ। ਕਲਜੁਗ ਅੰਤ ਪਹਿਰੇ ਬਾਨਾ, ਮਿਹਰਬਾਨ ਦਇਆ ਕਮਾਈਆ। ਈਸਾ ਮੂਸਾ ਮੁਹੰਮਦ ਜਿਸ ਦਾ ਲੱਭਦੇ ਗਏ ਟਿਕਾਣਾ, ਸੋ ਭੇਵ ਅਭੇਦਾ ਦਏ ਖੁਲ੍ਹਾਈਆ। ਗੁਰ ਅਵਤਾਰ ਜਿਸ ਦਾ ਰੱਖਦੇ ਗਏ ਮਾਣਾ, ਸੋ ਅਭਿਮਾਨ ਮੇਟੇ ਥਾਉਂ ਥਾਈਂਆ। ਕਲਜੁਗ ਅੰਤਮ ਸਤਿ ਧਰਮ ਝੁਲਾਏ ਇਕ ਨਿਸ਼ਾਨਾ, ਸਾਚੀ ਧਾਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਜਣਾਈਆ। ਸਚ ਸੰਦੇਸ਼ਾ ਹਰਿ ਜਣਾਉਂਦਾ ਏ। ਧੁਰ ਦਾ ਲੇਖਾ ਆਪ ਸਮਝਾਉਂਦਾ ਏ। ਨਿਰਗੁਣ ਨਿਰਵੈਰ ਧਰੇ ਭੇਸਾ, ਵੇਸ ਅਗੰਮਾ ਆਪ ਵਟਾਉਂਦਾ ਏ। ਨਾ ਕੋਈ ਰੂਪ ਰੰਗ ਨਾ ਰੇਖਾ, ਜਾਤ ਪਾਤ ਨਾ ਵੰਡ ਵੰਡਾਉਂਦਾ ਏ। ਦੀਨ ਮਜ਼੍ਹਬ ਨਾ ਕੋਈ ਚੇਤਾ, ਜੋਤੀ ਨੂਰ ਡਗਮਗਾਉਂਦਾ ਏ। ਜਨ ਭਗਤਾਂ ਕਰੇ ਅੰਤਰ ਹੇਤਾ, ਬਾਹਰੋਂ ਨਜ਼ਰ ਕਿਸੇ ਨਾ ਆਉਂਦਾ ਏ। ਜੁਗ ਜਨਮ ਦਾ ਵੇਖੇ ਲੇਖਾ, ਪੂਰਬ ਲਹਿਣਾ ਝੋਲੀ ਪਾਉਂਦਾ ਏ। ਨਾਤਾ ਜੋੜੇ ਮਾਤ ਪਿਤ ਪਿਤਾ ਪੂਤ ਬੇਟੀ ਬੇਟਾ, ਪੁਰਖ ਅਕਾਲ ਬੰਧਨ ਪਾਉਂਦਾ ਏ। ਇਕ ਸੁਹਾਏ ਸੁਹੰਜਣੀ ਸੇਜਾ, ਸੋਭਾਵੰਤ ਆਸਣ ਲਾਉਂਦਾ ਏ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸ਼ਬਦ ਸੁਨੇਹੜਾ ਧੁਰ ਦਾ ਭੇਜਾ, ਵਾਕ ਭਵਿਖ ਆਪ ਦ੍ਰਿੜਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਉਂਦਾ ਏ। ਸਾਚੀ ਕਰਨੀ ਆਪ ਕਮਾਵੇਗਾ। ਨਿਰਗੁਣ ਨਿਰਵੈਰ ਪੁਰਖ ਵੇਸ ਵਟਾਵੇਗਾ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਈ ਜਣਾਵੇਗਾ। ਲੱਖ ਚੁਰਾਸੀ ਕਰ ਕੇ ਪਰਖ, ਗੁਰਮੁਖ ਸਾਚੇ ਬਾਹਰ ਕਢਾਵੇਗਾ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਉਤੇ ਕਰ ਕੇ ਤਰਸ, ਨਾਥ ਅਨਾਥਾਂ ਗੋਦ ਬਹਾਵੇਗਾ। ਅੰਮ੍ਰਿਤ ਮੇਘ ਇਕੋ ਬਰਸ, ਜਨਮ ਜਨਮ ਦੀ ਤ੍ਰਿਖਾ ਅੱਗ ਬੁਝਾਵੇਗਾ।
❋
❋
ਜੋ ਬਿਰਹੋਂ ਵਿਛੋੜੇ ਵਿਚ ਰਹੇ ਤੜਫ, ਤਿਨ੍ਹਾਂ ਆਪਣਾ ਮੇਲ ਮਿਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣੀ ਕਾਰ ਕਮਾਵੇਗਾ। ਨਿਰਗੁਣ ਆਪਣੀ ਕਾਰ ਕਮਾਏਗਾ। ਪੁਰਖ ਅਕਾਲ ਫੇਰਾ ਪਾਏਗਾ। ਪਰਵਰਦਿਗਾਰ ਨਜ਼ਰੀ ਆਏਗਾ। ਤੇਈ ਅਵਤਾਰ ਖੇੜਾ ਵਖਾਏਗਾ। ਭਗਤ ਅਠਾਰਾਂ ਭੇਵ ਚੁਕਾਏਗਾ। ਈਸਾ ਮੂਸਾ ਮੁਹੰਮਦ ਅੱਖ ਖੁਲ੍ਹਾਏਗਾ। ਨਾਨਕ ਗੋਬਿੰਦ ਜੋਤ ਜਗਾਏਗਾ। ਸ਼ਾਸਤਰ ਸਿਮਰਤ ਵੇਦ ਪੁਰਾਨ ਪੜਦਾ ਲਾਹੇਗਾ। ਸ਼ਬਦ ਅਗੰਮੀ ਦੇ ਗਿਆਨ, ਨਿਹਕਰਮੀ ਆਪਣਾ ਕਰਮ ਕਮਾਏਗਾ। ਕਲਜੁਗ ਅੰਤ ਹੋਏ ਪਰਧਾਨ, ਦੋ ਜਹਾਨਾਂ ਰਾਗ ਜੋਗ ਕਮਾਏਗਾ। ਜਨ ਭਗਤਾਂ ਦੇ ਧਰਮ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਏਗਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੂਫ਼ੀ ਕਰ ਚਤੁਰ ਸੁਜਾਣ, ਬੁੱਧ ਬਬੇਕੀ ਰੂਪ ਵਟਾਏਗਾ। ਮੁਰੀਦਾਂ ਮੁਰਸ਼ਦ ਮਿਲੇ ਆਣ, ਦੀਦ ਈਦ ਚੰਦ ਚਮਕਾਏਗਾ। ਸਾਚਾ ਕਲਮਾ ਬੋਲੇ ਬੇਜ਼ਬਾਨ, ਸ਼ਰੀਅਤ ਆਪਣੀ ਵੰਡ ਵਖਾਏਗਾ। ਸਾਚਾ ਧਰਮ ਕਰ ਪਰਧਾਨ, ਚਾਰੇ ਵਰਨ ਗੰਢ ਪੁਆਏਗਾ। ਨੌ ਖੰਡ ਪ੍ਰਿਥਮੀ ਸਤ ਦੀਪ ਰਲ ਮਿਲ ਇਕੋ ਢੋਲਾ ਗਾਣ, ਦੂਜਾ ਰਾਗ ਨਾ ਕੋਇ ਅਲਾਏਗਾ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਮੰਦਰ ਇਕ ਮਕਾਨ ਮਹਿਫਲ ਇਕੋ ਇਕ ਰਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣੀ ਕਲ ਵਰਤਾਏਗਾ। ਨਿਰਗੁਣ ਵਰਤਾਏ ਆਪਣੀ ਕਲ, ਕਲਧਾਰੀ ਫੇਰਾ ਪਾਈਆ। ਪੁਰਖ ਅਬਿਨਾਸ਼ੀ ਅਛਲ ਅਛੱਲ, ਵਲ ਛਲਧਾਰੀ ਆਪਣੀ ਧਾਰ ਜਣਾਈਆ। ਜੋਤੀ ਸ਼ਬਦੀ ਬੈਠਾ ਰਲ, ਜਗਤ ਨੇਤਰ ਦਿਸ ਕਿਸੇ ਨਾ ਆਈਆ। ਵਸਣਹਾਰਾ ਨਿਹਚਲ ਧਾਮ ਅਟੱਲ, ਲੋਕਮਾਤ ਫੇਰਾ ਪਾਈਆ। ਪਾਏ ਸਾਰ ਜਲ ਥਲ, ਮਹੀਅਲ ਆਪੇ ਖੋਜ ਖੁਜਾਈਆ। ਸਚ ਪਰਕਾਸ਼ ਦੀਪਕ ਜਾਏ ਬਲ, ਤੇਲ ਬਾਤੀ ਸੰਗ ਨਾ ਕੋਇ ਲਿਆਈਆ। ਜਨ ਭਗਤਾਂ ਅੰਦਰ ਦੂਈ ਦਵੈਤੀ ਮੇਟੇ ਸਲ, ਹਉਮੇ ਹੰਗਤਾ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਧਰਮ ਦਾ ਇਕ ਦਰਵਾਜ਼ਾ, ਆਪੇ ਖੋਲ੍ਹੇ ਗ਼ਰੀਬ ਨਿਵਾਜ਼ਾ, ਸਤਿਜੁਗ ਸਾਚਾ ਰਾਹ ਜਣਾਈਆ। ਸਚ ਦਰਵਾਜ਼ਾ ਦੇਵੇ ਖੋਲ੍ਹ, ਖ਼ਾਲਕ ਖ਼ਲਕ ਵੱਡੀ ਵਡਿਆਈਆ। ਧੁਰ ਸੰਦੇਸ਼ਾ ਦੇਵੇ ਬੋਲ, ਅਨਬੋਲਤ ਰਾਗ ਅਲਾਈਆ। ਨਾਮ ਨਿਧਾਨ ਵਜਾਏ ਢੋਲ, ਪੁਰੀ ਲੋਅ ਬ੍ਰਹਿਮੰਡ ਖੰਡ ਦੋ ਜਹਾਨ ਸੁਣਾਈਆ। ਸਚ ਵਸਤ ਪ੍ਰਭ ਲੈ ਕੇ ਆਏ ਕੋਲ, ਲੱਖ ਚਰਾਸੀ ਜੀਵ ਜੰਤ ਦਏ ਵਰਤਾਈਆ। ਹਰ ਘਟ ਅੰਦਰ ਜਾਏ ਮੌਲ, ਮੌਲਾ ਰੂਪ ਨਜ਼ਰੀ ਆਈਆ। ਉਲਟਾ ਕਰੇ ਨਾਭ ਕੌਲ, ਝਿਰਨਾ ਬੂੰਦੋ ਬੂੰਦ ਝਿਰਾਈਆ । ਭਾਗ ਲਗਾਏ ਧਰਨੀ ਧਰਤ ਧੌਲ, ਧਵਲਾ ਹੌਲਾ ਭਾਰ ਰਖਾਈਆ। ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਜਾਏ ਡੋਲ, ਅਡੁਲ ਬੈਠਾ ਬੇਪਰਵਾਹੀਆ। ਆਤਮ ਪਰਮਾਤਮ ਆਬੇ ਹਯਾਤ ਸਚ ਪਿਆਏ ਅੰਮ੍ਰਿਤ ਸਾਚੀ ਪੌਹਲ, ਜਗਤ ਵਿਕਾਰਾ ਮੇਟ ਮਿਟਾਈਆ। ਹਰਿ ਕਾ ਭੇਵ ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਗ੍ਰੰਥੀ ਪੰਥੀ ਸਮਝ ਕਿਸੇ ਨਾ ਆਈਆ। ਨਾਨਕ ਗੋਬਿੰਦ ਈਸਾ ਮੂਸਾ ਮੁਹੰਮਦ ਵੇਦ ਵਿਆਸ ਕੀਤਾ ਕੌਲ, ਪੁਰਾਨ ਅਠਾਰਾਂ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦੇ ਘਰ, ਸਚਖੰਡ ਸਾਚੇ ਖ਼ੁਸ਼ੀ ਮਨਾਈਆ। ਸਚਖੰਡ ਪ੍ਰਭ ਚਾਉ ਘਨੇਰਾ, ਘਰ ਵੱਜੇ ਨਾਮ ਵਧਾਈਆ। ਕਲਜੁਗ ਅੰਤਮ ਬੰਨ੍ਹੇ ਬੇੜਾ, ਕਲ ਕਲਕੀ ਫੇਰਾ ਪਾਈਆ। ਸੰਬਲ
❋
❋
ਨਗਰ ਲਾਏ ਡੇਰਾ, ਛੱਪਰ ਛੰਨ ਨਾ ਕੋਇ ਛੁਹਾਈਆ। ਦੋ ਜਹਾਨਾਂ ਖੁਲ੍ਹਾ ਕਰੇ ਵਿਹੜਾ, ਆਦਿ ਅੰਤ ਕਹਿਣ ਕੋਇ ਨਾ ਪਾਈਆ। ਸ਼ਬਦ ਸਰੂਪੀ ਪਾਏ ਘੇਰਾ, ਚਾਰ ਦੀਵਾਰੀ ਨਜ਼ਰ ਕੋਇ ਨਾ ਆਈਆ । ਜਨ ਭਗਤਾਂ ਅੰਦਰ ਵੜ ਕੇ ਕਹੇ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਇਕੋ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਦਇਆ ਕਮਾਈਆ। ਕਲਜੁਗ ਦਇਆ ਕਮਾਏ ਠਾਕਰ, ਹਰਿ ਕਰਤਾ ਹੋਏ ਸਹਾਈਆ। ਲੱਖ ਚੁਰਾਸੀ ਵੇਖੇ ਕਾਇਆ ਗਾਗਰ, ਸਾਢੇ ਤਿੰਨ ਹੱਥ ਫੋਲ ਫੁਲਾਈਆ। ਡੂੰਘੀ ਧਾਰ ਕੱਢੇ ਬਾਹਰ ਸਮੁੰਦ ਸਾਗਰ, ਜਲਧਾਰ ਨਾ ਕੋਇ ਵਹਾਈਆ। ਜਨ ਭਗਤਾਂ ਦੇਵੇ ਇਕੋ ਆਦਰ, ਆਦਰਸ਼ ਆਪਣਾ ਦਏ ਸਮਝਾਈਆ । ਮਿਹਰਵਾਨ ਕਰਤਾ ਕਰੀਮ ਕਾਦਰ, ਕੁਦਰਤ ਹੋ ਕੇ ਰੰਗ ਵਖਾਈਆ। ਦੋ ਜਹਾਨਾਂ ਵਡ ਬਹਾਦਰ, ਸੂਰਬੀਰ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੂੰ ਕਹਿੰਦੇ ਜ਼ਬਰ ਜ਼ਾਬਰ, ਜ਼ਬਰਦਸਤ ਬੇਪਰਵਾਹ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਲੇਖਾ ਰਿਹਾ ਜਣਾਈਆ। ਸਾਚਾ ਲੇਖਾ ਸੁਣੋ ਪ੍ਰਭ ਅੰਤ, ਨਿਰਗੁਣ ਨਿਰਵੈਰ ਆਪ ਜਣਾਈਆ। ਸ੍ਰਿਸ਼ਟ ਸਬਾਈ ਭੁੱਲੀ ਗੁਰ ਕਾ ਮੰਤ, ਮੰਤਰ ਸਚ ਨਾ ਕੋਇ ਦ੍ਰਿੜਾਈਆ। ਜਗਤ ਵਿਕਾਰੀ ਹੋਏ ਕਲਜੁਗ ਸਾਧ ਸੰਤ, ਅੰਤਸ਼ਕਰਨ ਸ਼ੁੱਧ ਨਾ ਕੋਇ ਕਰਾਈਆ। ਝਗੜਾ ਪਿਆ ਹਉਮੇ ਹੰਗਤ, ਕੂੜਾ ਗੜ੍ਹ ਨਾ ਕੋਇ ਤੁੜਾਈਆ। ਦਰ ਦਰ ਘਰ ਘਰ ਫਿਰਦੇ ਮੰਗਤ, ਝੋਲੀ ਖ਼ਾਲੀ ਰਹੇ ਵਖਾਈਆ। ਚਾਰ ਵਰਨ ਬਣੀ ਨਾ ਸਾਚੀ ਸੰਗਤ, ਜਾਤ ਪਾਤ ਭੇਵ ਨਾ ਕੋਇ ਚੁਕਾਈਆ। ਲੇਖਾ ਚੁਕਿਆ ਕਿਸੇ ਨਾ ਜੇਰਜ ਅੰਡਜ, ਉਤਭੁਜ ਸੇਤਜ ਪੰਧ ਨਾ ਕੋਇ ਮੁਕਾਈਆ। ਪੁਰਖ ਅਕਾਲ ਦੀਨ ਦਿਆਲ ਚਰਨ ਕਵਲ ਕੋਈ ਨਾ ਕਰੇ ਬੰਦਨ, ਬੰਦਗੀ ਡੰਡੋਤ ਸਮਝ ਕਿਸੇ ਨਾ ਆਈਆ। ਮਸਤਕ ਲਾਉਂਦੇ ਪੰਡਤ ਚੰਦਨ, ਜੋਤ ਲਲਾਟ ਕਰੇ ਨਾ ਕੋਇ ਰੁਸ਼ਨਾਈਆ। ਅੰਤਰ ਆਤਮ ਮਿਲੇ ਨਾ ਕਿਸੇ ਅਨੰਦ ਅਨੰਦਨ, ਨਿਜਾ ਨੰਦ ਨਾ ਕੋਇ ਰਸਾਈਆ। ਦੂਈ ਦਵੈਤੀ ਸ਼ਰਅ ਸ਼ਰੈਤੀ ਢਾਹੇ ਕੋਈ ਨਾ ਕੰਧਨ, ਪੜਦਾ ਸਕੇ ਨਾ ਕੋਇ ਉਠਾਈਆ। ਸਤਿਗੁਰ ਗੋਦੀ ਕੋਈ ਨਾ ਬਹੇ ਅੰਗਣ, ਨੌ ਦਵਾਰੇ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਇਕੋ ਗੁਣ ਗੁਣਵੰਤਾ ਦਏ ਜਣਾਈਆ। ਗੁਣਵੰਤਾ ਗੁਣ ਦੇਵੇ ਦਾਤ, ਦਾਤਾ ਦਾਨੀ ਦਇਆ ਕਮਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਅਮਾਵਸ ਰਹਿਣ ਕੋਇ ਨਾ ਪਾਈਆ। ਸਤਿਜੁਗ ਮੌਲੇ ਸਚ ਪ੍ਰਭਾਤ, ਪ੍ਰਭਾਤੀ ਆਪਣਾ ਰੂਪ ਵਟਾਈਆ। ਪੁਰਖ ਅਬਿਨਾਸ਼ੀ ਨਾਤਾ ਤੋੜੇ ਜਾਤ ਪਾਤ, ਵਰਨ ਗੋਤ ਇਕੋ ਬ੍ਰਹਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦਏ ਲਗਾਈਆ। ਸਾਚਾ ਮਾਰਗ ਲਾਏ ਜਗ, ਹਰਿ ਕਰਤਾ ਦਇਆ ਕਮਾਈਆ। ਜੁਗ ਚੌਕੜੀ ਜਾਏ ਲੰਘ, ਕਲਜੁਗ ਅੰਤ ਰਹਿਣ ਨਾ ਪਾਈਆ। ਸਤਿਜੁਗ ਸਾਚਾ ਚਮਕੇ ਚੰਦ, ਨੌ ਖੰਡ ਕਰੇ ਰੁਸ਼ਨਾਈਆ। ਗੀਤ ਗੋਬਿੰਦ ਸੁਣਾਏ ਸੁਹਾਗੀ ਛੰਦ, ਸਾਚਾ ਢੋਲਾ ਰਾਗ ਅਲਾਈਆ। ਆਤਮ ਪਰਮਾਤਮ ਵਸੇ ਸੰਗ, ਸਗਲਾ ਸੰਗ ਨਿਭਾਈਆ। ਹਰਿਜਨ ਹਰਿਭਗਤ ਆਵਣ ਜਾਵਣ ਚੁੱਕੇ ਪੰਧ, ਲੱਖ ਚੁਰਾਸੀ ਡੇਰਾ ਢਾਹੀਆ। ਸੁਰਤ ਸੁਹਾਗਣ ਹੋਵੇ ਕਦੇ ਨਾ ਰੰਡ, ਕੰਤ ਇਕੋ ਨਜ਼ਰੀ ਆਈਆ। ਲੇਖਾ ਚੁਕੇ ਭੇਖ ਪਖੰਡ, ਸਚ ਸੁੱਚ ਸੋਭਾ ਪਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਆਪਣੇ ਰੰਗ ਰੰਗਾਈਆ। ਜਨ ਭਗਤਾਂ ਰੰਗ ਰੰਗੇ ਚਲੂਲ, ਹਰਿ ਕਰਤਾ ਆਪ ਰੰਗਾਈਆ। ਅਬਿਨਾਸ਼ੀ ਕਰਤਾ ਕਦੇ ਨਾ ਜਾਏ ਭੂਲ, ਧੁਰ ਦਾ ਲੇਖਾ ਲੇਖ ਚੁਕਾਈਆ। ਪਿਛਲਾ ਲਹਿਣਾ ਚੁਕਾਏ ਮੂਲ, ਅੱਗੇ ਮਾਰਗ ਇਕੋ ਲਾਈਆ। ਚਰਨ ਧੂੜੀ ਮਸਤਕ ਲਾਏ ਧੂਲ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਸੀ ਵਿਚੋਂ ਭਗਤ ਸੁਹੇਲੇ ਆਪ ਜਗਾਈਆ। ਭਗਤ ਸੁਹੇਲਾ ਜਾਏ ਜਾਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਕੂੜੀ ਕਿਰਿਆ ਕਰੇ ਤਿਆਗ, ਸਚ ਸੁੱਚ ਇਕ ਅਪਨਾਈਆ। ਪ੍ਰਭ ਮਿਲਣ ਦਾ ਉਪਜੇ ਇਕ ਵੈਰਾਗ, ਮਨ ਵਾਸਨਾ ਡੇਰਾ ਢਾਹੀਆ। ਦਿਵਸ ਰੈਣ ਰੱਖੇ ਤਾਂਘ, ਅੱਠੇ ਪਹਿਰ ਇਕੋ ਲਿਵ ਰਖਾਈਆ। ਕਵਣ ਵੇਲਾ ਪ੍ਰਭ ਮਿਲੇ ਕੰਤ ਸੁਹਾਗ, ਸੁਹੰਜਣੀ ਸੇਜ ਦਏ ਵਡਿਆਈਆ। ਘਰ ਦੀਪ ਜਗਾਏ ਚਿਰਾਗ਼, ਅਗਿਆਨ ਅੰਧੇਰ ਮਿਟਾਈਆ। ਨਾਮ ਨਿਧਾਨ ਸੁਣਾਏ ਰਾਗ, ਅਨਹਦ ਧੁਨ ਉਪਜਾਈਆ। ਬਿਨ ਰਸਨਾ ਜਿਹਵਾ ਮਾਰੇ ਆਵਾਜ਼, ਆਪਣਾ ਹੁਕਮ ਸੁਣਾਈਆ। ਜਿਸ ਆਦਿ ਸਾਜਣ ਲਿਆ ਸਾਜ, ਸੋ ਅੰਤ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਭੇਵ ਅਭੇਦਾ ਦਏ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹੇ ਪ੍ਰਭ, ਹਰਿ ਜੂ ਆਪਣੀ ਦਇਆ ਕਮਾਈਆ। ਜੁਗ ਜੁਗ ਸੰਤ ਸੁਹੇਲੇ ਲੱਭ, ਪਰਦਾ ਦੂਈ ਦਏ ਉਠਾਈਆ। ਅੰਮ੍ਰਿਤ ਝਿਰਾਏ ਆਪਣੀ ਨਭ, ਕਵਲ ਕਵਲਾ ਮੁਖ ਭਵਾਈਆ। ਜਗਤ ਦਵਾਰਾ ਪਾਰ ਹੱਦ, ਨੌ ਦਰ ਡੇਰਾ ਢਾਹੀਆ। ਦਰਸ ਵਖਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਮੇਲ ਮਿਲਾਈਆ। ਤ੍ਰੈਗੁਣ ਮਾਇਆ ਬੁਝਾਏ ਅੱਗ, ਅਗਨੀ ਤਤ ਰਹਿਣ ਨਾ ਪਾਈਆ। ਏਥੇ ਓਥੇ ਪਰਦਾ ਦੇਵੇ ਕੱਜ, ਸਿਰ ਆਪਣਾ ਹੱਥ ਟਿਕਾਈਆ। ਸਦੀ ਬੀਸਵੀਂ ਸ਼ਬਦ ਨਗਾਰਾ ਦੋ ਜਹਾਨਾਂ ਰਿਹਾ ਵੱਜ, ਵਿਸ਼ਨ ਬ੍ਰਹਮਾ ਸ਼ਿਵ ਲਏ ਅੰਗੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਭੱਜ ਭੱਜ, ਨਿਰਗੁਣ ਆਪਣਾ ਪੰਧ ਮੁਕਾਈਆ। ਕਰੇ ਕੀ ਖੇਲ ਪੁਰਖ ਸਮਰਥ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਚੌਥੇ ਜੁਗ ਕਿਸੇ ਦਾ ਚਲੇ ਕੋਈ ਨਾ ਵਸ, ਸਾਰੇ ਬੈਠੇ ਢੇਰੀਆਂ ਢਾਹੀਆ। ਨੇਤਰ ਰੋਵਣ ਤੀਰਥ ਅੱਠਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਅੱਖ ਨਾ ਕੋਇ ਖੁਲ੍ਹਾਈਆ। ਘਰ ਸਾਚੇ ਸੱਥਰ ਬੈਠੇ ਸਾਰੇ ਘਤ, ਯਾਰੜਾ ਇਕੋ ਮੰਗ ਮੰਗਾਈਆ। ਤੇਰੇ ਪ੍ਰੇਮ ਪਿਆਰ ਅੰਦਰ ਸੁੱਕੀ ਰਤ, ਨਾੜੀ ਨਾੜੀ ਦਏ ਦੁਹਾਈਆ। ਕਲਜੁਗ ਅੰਤਮ ਪਰਵਰਦਿਗਾਰ ਦੀਨ ਦਿਆਲ ਪੁਰਖ ਅਕਾਲ ਸਰਬ ਸਵਾਮੀ ਪਤ ਰੱਖ, ਰੱਖਕ ਹੋ ਹਰ ਘਟ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਜਨ ਭਗਤਾਂ ਪੜਦਾ ਦੇ ਚੁਕਾਈਆ। ਜਨ ਭਗਤਾਂ ਚੁੱਕੇ ਪੜਦਾ ਉਹਲਾ, ਦਵੈਤ ਨਜ਼ਰ ਕੋਇ ਨਾ ਆਈਆ। ਭਾਗ ਲੱਗੇ ਕਾਇਆ ਚੋਲਾ, ਸਾਢੇ ਤਿੰਨ ਹੱਥ ਮਿਲੇ ਵਡਿਆਈਆ। ਤੇਰੇ ਦਰ ਦਾ ਹੋਵੇ ਗੋਲਾ, ਦੂਜੇ ਦਰ ਨਾ ਸੇਵ ਕਮਾਈਆ। ਤੇਰੇ ਨਾਮ ਦਾ ਪਾਵੇ ਰੌਲਾ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾਉਣਾ ਆਪਣਾ ਘਰ, ਜਿਸ ਘਰ ਬਹਿ ਕੇ ਸੋਭਾ ਪਾਈਆ। ਭਗਤ ਕਹਿਣ ਦੱਸ ਭਗਵਾਨ, ਕੀ ਤੇਰੀ ਵਡਿਆਈਆ। ਜੁਗ ਚੌਕੜੀ ਬੀਤੇ ਵਿਚ ਜਹਾਨ, ਜੁਗ ਜੁਗ ਤੇਰਾ ਧਿਆਨ ਲਗਾਈਆ। ਕਲਜੁਗ ਅੰਤਮ ਹੋਏ ਹੈਰਾਨ, ਸਾਰ
❋
❋
ਕੋਇ ਨਾ ਪਾਈਆ। ਦਰ ਦਰਵੇਸ਼ ਮੰਗਦੇ ਦਾਨ, ਚਰਨ ਕਵਲ ਸੀਸ ਝੁਕਾਈਆ। ਰਹਿਮਤ ਕਰ ਵਡ ਮਹਿਬਾਨ, ਮਹਿਬਾਨ ਬੀਦੋ ਤੇਰੀ ਇਕ ਸਰਨਾਈਆ। ਸਿਦਕ ਸਬੂਰੀ ਸਬਰ ਨਾ ਆਏ ਕਿਸੇ ਈਮਾਨ, ਹਕੀਕਤ ਹੱਕ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਉਂ ਬੈਠਾ ਮੁਖ ਛੁਪਾਈਆ। ਕਿਉਂ ਮੁਖ ਛੁਪਾਇਆ ਵਿਚ ਪਰਦਾ, ਪ੍ਰਭ ਆਪਣਾ ਘਰ ਰਿਹਾ ਦਸਾਈਆ। ਕਲਜੁਗ ਅੰਤਮ ਵੇਖ ਤੇਰਾ ਜੀਵ ਜੰਤ ਸੜਦਾ, ਤੁਧ ਬਿਨ ਹੋਏ ਨਾ ਕੋਇ ਸਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੈਥੋਂ ਡਰਦਾ, ਅੰਤਮ ਤੇਰਾ ਢੋਲਾ ਗਏ ਸੁਣਾਈਆ। ਸਦੀ ਚੌਧਵੀਂ ਖੇਲ ਹੋਵੇ ਨਰ ਹਰਿ ਦਾ, ਈਸਾ ਮੂਸਾ ਮੁਹੰਮਦ ਚਲੇ ਨਾ ਕੋਇ ਚਤੁਰਾਈਆ। ਦੋ ਜਹਾਨ ਤੇਰਾ ਕਲਮਾ ਪੜ੍ਹਦਾ, ਇਸ਼ਟ ਦੇਵ ਸਵਾਮੀ ਇਕੋ ਇਕ ਮਨਾਈਆ। ਗੁਰ ਅਵਤਾਰ ਭਿਖਾਰੀ ਤੇਰੇ ਦਰ ਦਾ, ਅਲਖ ਨਿਰੰਜਣ ਇਕੋ ਅਲੱਖ ਜਗਾਈਆ। ਕਲਜੁਗ ਅੰਤਮ ਵੇਸ ਨਿਹਕਲੰਕ ਨਰਾਇਣ ਨਰ ਦਾ, ਜੋਤੀ ਜਾਮਾ ਸਾਰੇ ਗਏ ਗਾਈਆ। ਨਾ ਜੀਉਂਦਾ ਨਾ ਕਦੇ ਮਰਦਾ, ਜਨਮ ਮਰਨ ਵਿਚ ਨਾ ਆਈਆ। ਆਪਣੀ ਤਰਨੀ ਦੋ ਜਹਾਨਾਂ ਤਰਦਾ, ਲੱਖ ਚੁਰਾਸੀ ਜੀਵ ਜੰਤ ਤਰਾਈਆ। ਜਿਉਂ ਭਾਵੇ ਤਿਉਂ ਕਰਨੀ ਕਰਦਾ, ਕਰਤਾ ਪੁਰਖ ਆਪ ਅਖਵਾਈਆ। ਲੋਕਮਾਤ ਲੇਖਾ ਜਾਣੇ ਨਿੱਕੇ ਜਿਹੇ ਘਰ ਦਾ, ਜਿਸ ਵਿਚ ਲੱਖ ਚੁਰਾਸੀ ਰਿਹਾ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਸੁੰਞੀ ਦਿਸੇ ਲੋਕਾਈਆ। ਪੁਰਖ ਅਬਿਨਾਸ਼ੀ ਕਿਉਂ ਬੈਠਾ ਲੁਕ, ਪ੍ਰਭ ਆਪਣਾ ਨੈਣ ਛੁਪਾਈਆ। ਕਲਜੁਗ ਜੀਵ ਗ਼ਰੀਬ ਨਿਮਾਣੇ ਮਰਦੇ ਭੁੱਖ, ਭੁਖਿਆਂ ਭੁੱਖ ਨਾ ਕੋਇ ਮਿਟਾਈਆ। ਰਾਜ ਰਾਜਾਨ ਦੇਵਣ ਦੁੱਖ, ਰਈਅਤ ਰਹੀ ਕੁਰਲਾਈਆ । ਕੋਝੇ ਕਮਲਿਆਂ ਕੋਈ ਨਾ ਗੋਦੀ ਲਏ ਚੁੱਕ, ਸਿਰ ਹੱਥ ਨਾ ਕੋਇ ਟਿਕਾਈਆ। ਕਲਜੁਗ ਅੰਤਮ ਵੇਲਾ ਸਦੀ ਬੀਸਵੀਂ ਗਿਆ ਢੁੱਕ, ਤੇਰਾ ਲੇਖਾ ਲੇਖੇ ਵਿਚ ਸਮਾਈਆ। ਕਿਰਪਾ ਨਿਧਾਨ ਸਤਿਗੁਰ ਪੂਰੇ ਠਾਕਰ ਆਪੇ ਉਠ, ਪਰਵਰਦਿਗਾਰ ਫੇਰਾ ਪਾਈਆ। ਦੂਰ ਦੁਰਾਡੇ ਨੇਰਨ ਨੇਰੇ ਨੇੜੇ ਆ ਕੇ ਪੁੱਛ, ਪਸਚਾਤਾਪ ਕਰੇ ਲੋਕਾਈਆ। ਨਾਤਾ ਤੁਟਾ ਪਿਤਾ ਪੁੱਤ, ਮਾਤ ਦੇਵੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਆਪਣਾ ਦਰ, ਘਰ ਸਾਚੇ ਫੇਰਾ ਪਾਈਆ। ਦਰ ਘਰ ਆ ਕੇ ਵੇਖ ਨਿਰੰਕਾਰ, ਨਿਰਗੁਣ ਆਪਣਾ ਫੇਰਾ ਪਾਈਆ। ਸਤਿ ਧਰਮ ਨਾ ਕੋਇ ਪਿਆਰ, ਕੂੜੀ ਕਿਰਿਆ ਜਗਤ ਰਿਹਾ ਪਰਨਾਈਆ । ਦਰ ਦਰ ਘਰ ਘਰ ਦਿਸੇ ਹਾਹਾਕਾਰ, ਹਰਿ ਮੰਦਰ ਬਹਿ ਕੇ ਤੇਰਾ ਗੀਤ ਕੋਇ ਨਾ ਗਾਈਆ। ਨਵ ਨੌ ਚਾਰ ਦਿਸੇ ਖ਼ਵਾਰ, ਅੱਠ ਦਸ ਨਾ ਕੋਇ ਆਧਾਰ, ਤਿੰਨ ਪੰਜ ਕਰੇ ਲੜਾਈਆ। ਨੌ ਦਸ ਨਾ ਕੋਇ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਪਿਛਲਾ ਘਰ, ਮਿਹਰਵਾਨ ਫੇਰਾ ਪਾਈਆ। ਮਿਹਰਵਾਨ ਵੇਖ ਪਿਛਲਾ ਲੇਖਾ, ਤੇਰੇ ਲੇਖੇ ਵਿਚ ਲੋਕਾਈਆ। ਸ੍ਰਿਸ਼ਟ ਸਬਾਈ ਮੇਟ ਭਰਮ ਭੁਲੇਖਾ, ਭਾਂਡਾ ਭੌ ਭੰਨਾਈਆ। ਮਾਤ ਗਰਭ ਦਾ ਸਭ ਨੂੰ ਭੁੱਲਿਆ ਚੇਤਾ, ਤੇਰਾ ਨਾਉਂ ਨਾ ਕੋਇ ਧਿਆਈਆ। ਬਿਨ ਤੇਰੇ ਸੁੰਞਾ ਹੋਇਆ ਖੇਤਾ, ਰਾਖਾ ਨਜ਼ਰ ਕੋਇ ਨਾ ਆਈਆ। ਨਿਰਵੈਰ ਪੁਰਖ ਪੁਰਖ ਅਕਾਲ ਸਤਿ ਸਰੂਪੀ ਧਾਰ ਭੇਖਾ, ਵੇਸ ਅਵੇਸ ਰੂਪ ਵਟਾਈਆ। ਕਲਜੁਗ ਕੂੜੀ ਜੜ ਉਖੜੇ ਮੇਖਾ, ਸਤਿਜੁਗ ਸਾਚਾ ਬੂਟਾ ਲਾਈਆ। ਕਲਜੁਗ ਨੀਂਹਾਂ ਹੇਠਾਂ ਗੋਬਿੰਦ ਭੇਟ ਚੜ੍ਹਾਇਆ ਬੇਟਾ, ਬੇਟੇ ਬੇਟੇ ਨਾਲ ਕਰ ਕੁੜਮਾਈਆ।
❋
❋
ਅੰਤਮ ਸਭ ਦਾ ਪੂਰਾ ਕਰ ਠੇਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਕਲਜੁਗ ਘਰ, ਘਰ ਸਾਚਾ ਰੰਗ ਨਾ ਕੋਇ ਰੰਗਾਈਆ। ਕਲਜੁਗ ਵੇਖ ਰੰਗ ਕਾਲਾ, ਕਾਲੀ ਧਾਰ ਰਿਹਾ ਜਣਾਈਆ। ਜਗਤ ਸਿਆਸਤ ਨਾਚ ਨਚਾਏ ਮੰਦਰ ਮਸਜਿਦ ਗੁਰੂਦਵਾਰਾ ਸ਼ਿਵਦਵਾਲਾ, ਮਸੀਤ ਮੱਠ ਸੋਭਾ ਕੋਇ ਨਾ ਪਾਈਆ। ਅੰਤਰ ਆਤਮ ਮਿਲੇ ਨਾ ਕਿਸੇ ਗੁਰ ਗੋਪਾਲਾ, ਗਹਿਰ ਗੰਭੀਰ ਸੰਗ ਨਾ ਕੋਇ ਰਖਾਈਆ। ਬਜਰ ਕਪਾਟੀ ਕੋਈ ਨਾ ਖੋਲ੍ਹੇ ਤਾਲਾ, ਤਾਲਬ ਤੁਲਬਾ ਕਰੇ ਜਗਤ ਪੜ੍ਹਾਈਆ। ਮਣਕਾ ਮਣਕਾ ਸਾਧ ਸੰਤ ਇਕੋ ਤੇਰੀ ਫੇਰਦੇ ਮਾਲਾ, ਅੱਠ ਤਤ ਤੇਰੇ ਰੰਗ ਨਾ ਕੋਇ ਰੰਗਾਈਆ। ਚੌਂਕੜਾ ਮਾਰਦੇ ਉਪਰ ਮਿਰਗਛਾਲਾ, ਆਤਮ ਸੇਜਾ ਸੋਭਾ ਕੋਇ ਨਾ ਪਾਈਆ। ਰਸਨਾ ਜਿਹਵਾ ਪੜ੍ਹ ਪੜ੍ਹ ਤੇਰੇ ਨਾਮ ਦਾ ਦੱਸਦੇ ਹਾਲਾ, ਅੰਦਰ ਵੜ ਕੇ ਕਾਇਆ ਪੌੜੇ ਚੜ੍ਹ ਕੇ ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਅਗਨੀ ਧੂਅੰਧਾਰ ਬੈਠੇ ਸੜਦੇ, ਡੂੰਘੀ ਧਾਰ ਵੇਖੇ ਹੜਦੇ, ਅੱਖਰ ਅੱਖਰ ਪਾਠ ਪੜ੍ਹਦੇ, ਤੇਰਾ ਨਿਰਅੱਖਰ ਰੂਪ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਦੇ ਪੱਤਰ, ਪਾਤੀ ਕਮਲਾਪਾਤੀ ਇਕੋ ਨਾਮ ਜਣਾਈਆ। ਸਾਚੀ ਪਾਤੀ ਦੇ ਦੇ ਪੱਤਰ, ਪਤਤ ਪਾਪੀ ਪਾਰ ਕਰਾਨਾ। ਸਚਖੰਡ ਦਵਾਰਿਉਂ ਆਈ ਉਤਰ, ਉਤਰ ਪੂਰਬ ਪੱਛਮ ਦੱਖਣ ਤੇਰਾ ਦਿਸੇ ਨਾ ਕੋਈ ਟਿਕਾਣਾ, ਲੱਖ ਚੁਰਾਸੀ ਜੀਵ ਜੰਤ ਤੇਰਾ ਮਨਾਏ ਸ਼ੁਕਰ, ਸ਼ਹਿਨਸ਼ਾਹ ਤੇਰੇ ਚਰਨ ਧਿਆਨ ਲਗਾਨਾ। ਨਾਨਕ ਗੋਬਿੰਦ ਕੀਤਾ ਕੌਲ ਨਾ ਜਾਈਂ ਮੁੱਕਰ, ਵੇਦ ਵਿਆਸਾ ਦਏ ਬਿਆਨਾ। ਜਨ ਭਗਤਾਂ ਕਰ ਮੁਖ ਉਜਲ, ਕੂੜੀ ਕਿਰਿਆ ਮੇਟ ਮਿਟਾਨਾ। ਅੰਦਰ ਵੜ ਕੇ ਖੋਲ੍ਹ ਆਪਣੀ ਗੁੰਝਲ, ਭੇਵ ਖੁਲ੍ਹੇ ਸ੍ਰੀ ਭਗਵਾਨਾ। ਨਾਲ ਇਸ਼ਾਰੇ ਸਮਝਾ ਉਂਗਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਨਿੱਕਾ ਘਰ, ਲੱਖ ਚੁਰਾਸੀ ਕਰ ਧਿਆਨਾ। ਲੋਕਮਾਤ ਤੇਰਾ ਘਰ ਨਿੱਕਾ, ਨਿੱਕੀ ਜਿਹੀ ਵਡਿਆਈਆ। ਪੁਰਖ ਅਕਾਲ ਬਣ ਕੇ ਸਭ ਦਾ ਪਿਤਾ, ਕਿਉਂ ਬੈਠਾ ਮੁਖ ਛੁਪਾਈਆ । ਹਰ ਘਟ ਅੰਦਰ ਵਸੇ ਚਿਤਾ, ਚੇਤਨ ਰੂਪ ਵਖਾਈਆ। ਕਲਜੁਗ ਆ ਕੇ ਵੇਖ ਰੰਗ ਝੂਠਾ ਹੋਇਆ ਫਿਕਾ, ਰਸ ਨਜ਼ਰ ਕੋਇ ਨਾ ਆਈਆ। ਤੇਰਾ ਖੇਲ ਵੇਖੀਏ ਸਦਾ ਅਨਡਿਠਾ, ਜਗ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਅੰਤਮ ਵਰ, ਆਪ ਆਪਣੇ ਘਰ ਵਸਾਈਆ। ਭਗਤ ਕਹੇ ਭਗਵਾਨ ਤੇਰੇ ਦਰ ਵਸੇਰਾ, ਸੇਜ ਸੁਹੰਜਣੀ ਸੋਭਾ ਪਾਈਆ। ਵੱਜੇ ਵਧਾਈ ਚਾਉ ਘਨੇਰਾ, ਘਨਈਆ ਮਿਲੇ ਇਕ ਗੋਸਾਈਂਆ। ਸਚ ਦਵਾਰੇ ਲੱਗੇ ਡੇਰਾ, ਦੂਜਾ ਮੰਦਰ ਨਜ਼ਰ ਕੋਇ ਨਾ ਆਈਆ। ਦੋਹਾਂ ਮਿਲ ਕੇ ਨਾਤਾ ਜੁੜੇ ਤੂੰ ਮੇਰਾ ਮੈਂ ਤੇਰਾ, ਬੰਧਨ ਇਕੋ ਇਕ ਰਖਾਈਆ। ਨਿਰਗੁਣ ਸਰਗੁਣ ਉਤੇ ਕਰ ਮਿਹਰਾ, ਮਿਹਰ ਨਜ਼ਰ ਉਠਾਈਆ। ਕਲਜੁਗ ਅੰਤਮ ਚੁੱਕੇ ਝੇੜਾ, ਨਾਤਾ ਛੁਟੇ ਮਾਤ ਲੋਕਾਈਆ। ਡੁੱਬਦੇ ਸਾਗਰ ਤਾਰ ਬੇੜਾ, ਪਾਰ ਕਿਨਾਰਾ ਇਕ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਤੇਰੇ ਹੱਥ ਗੇੜਾ, ਨਿਤ ਨਵਿਤ ਆਪਣੇ ਹੁਕਮ ਰਿਹਾ ਫਿਰਾਈਆ।
❋
❋
੧੫ ਮੱਘਰ ੨੦੨੦ ਬਿਕਰਮੀ ਪਿਆਰਾ ਸਿੰਘ ਦੇ ਨਵਿਤ ਭੋਗਪੁਰ ਮਿਲ ਵਿਚ
ਅਨੁਭਵ ਅੰਦਰ ਨਾ ਅੰਧ ਵਿਸ਼ਵਾਸ਼, ਝੂਠ ਸਚ ਨਾ ਰੂਪ ਵਟਾਈਆ। ਅਨੁਭਵ ਅੰਦਰ ਇਕੋ ਨੂਰ ਜੋਤ ਪਰਕਾਸ਼, ਸਤਿ ਸਰੂਪ ਨਜ਼ਰੀ ਆਈਆ। ਅਨੁਭਵ ਅੰਦਰ ਕੋਟਨ ਕੋਟ ਚਰਨਾਂ ਹੇਠ ਵਸਨ ਬ੍ਰਹਿਮੰਡ ਖੰਡ ਪ੍ਰਿਥਮੀ ਆਕਾਸ਼, ਮੰਡਲ ਮੰਡਪ ਬੈਠੇ ਸੀਸ ਨਿਵਾਈਆ। ਅਨੁਭਵ ਅੰਦਰ ਰਵ ਸਸ ਸੂਰਜ ਚੰਦਰ ਬਣ ਬਣ ਦਾਸੀ ਦਾਸ, ਭੱਜਣ ਵਾਹੋ ਦਾਹੀਆ। ਅਨੁਭਵ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਮਾਇਆ ਪੰਜ ਤਤ ਨਿਉਂ ਨਿਉਂ ਮੰਗੇ ਦਾਤ, ਖ਼ਾਲੀ ਝੋਲੀ ਰਹੀ ਵਖਾਈਆ। ਅਨੁਭਵ ਅੰਦਰ ਨਜ਼ਰੀ ਆਏ ਗੁਰ ਅਵਤਾਰ ਪੀਰ ਪੈਗ਼ੰਬਰ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਇਕੋ ਬੇਪਰਵਾਹੀਆ। ਜਿਸ ਜਨ ਅਨੁਭਵ ਸਤਿਗੁਰ ਕੋਲੋਂ ਮਿਲੇ ਦਾਤ, ਸੋ ਗੁਰਮੁਖ ਭਰਮ ਭੁਲੇਖੇ ਵਿਚ ਕਦੇ ਨਾ ਆਈਆ । ਸੁਰਤੀ ਸ਼ਬਦੀ ਘਰ ਪਏ ਸਾਚੀ ਰਾਸ, ਗੋਪੀ ਕਾਹਨ ਰੂਪ ਵਟਾਈਆ। ਮਨ ਵਾਸਨਾ ਮਨ ਖ਼ਾਹਿਸ਼, ਮਨ ਰੂਪ ਅਨੂਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਅਗੰਮੀ ਵਰ, ਤਿਸ ਅਨੁਭਵ ਅੰਦਰ ਕਾਇਆ ਮੰਦਰ ਮਹਲ ਅਟੱਲ ਇਕੋ ਇਕ ਬੂਝ ਬੁਝਾਈਆ। ਅਨੁਭਵ ਅੰਦਰ ਨਾ ਕੋਈ ਭੁਲੇਖਾ, ਭਰਮ ਰੂਪ ਨਾ ਕੋਈ ਵਟਾਈਆ। ਨਿਝ ਨੇਤਰ ਜਿਸ ਨਰ ਹਰਿ ਪੇਖਾ, ਨਰ ਨਰਾਇਣ ਬੇਪਰਵਾਹੀਆ। ਸੋ ਏਥੇ ਓਥੇ ਦੋ ਜਹਾਨ ਸੰਤ ਸੁਹੇਲੇ ਰੱਖੇ ਚੇਤਾ, ਚੇਤਨ ਸੁਰਤੀ ਆਪਣੀ ਆਪ ਬਣਾਈਆ। ਮਨ ਵਾਸਨਾ ਕਦੇ ਨਾ ਖੇਡਾ, ਮਤ ਬੁੱਧ ਨਾ ਕੋਈ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਦੇਵੇ ਅਨੁਭਵ ਪਰਕਾਸ਼, ਸੋ ਦੋ ਜਹਾਨਾਂ ਇਕੋ ਘਰ ਵੇਖ ਵਖਾਈਆ। ਅਨੁਭਵ ਅੰਦਰ ਦੋ ਜਹਾਨ, ਨਿਰਗੁਣ ਸਰਗੁਣ ਦਇਆ ਕਮਾਈਆ। ਅਨੁਭਵ ਅੰਦਰ ਜ਼ਿਮੀ ਅਸਮਾਨ, ਬ੍ਰਹਿਮੰਡ ਖੰਡ ਵੇਖ ਵਖਾਈਆ। ਅਨੁਭਵ ਅੰਦਰ ਭਾਗ ਲੱਗੇ ਕਾਇਆ ਸਾਢੇ ਤਿੰਨ ਹੱਥ ਮਕਾਨ, ਘਰ ਵਿਚ ਘਰ ਪਰਦਾ ਲਏ ਉਠਾਈਆ । ਅਨੁਭਵ ਅੰਦਰ ਲੱਖ ਚੁਰਾਸੀ ਜੀਵ ਜੰਤ ਵੇਖੇ ਖੇਲ ਮਹਾਨ, ਘਟ ਘਟ ਅੰਦਰ ਇਕੋ ਨੂਰ ਨਜ਼ਰੀ ਆਈਆ। ਅਨੁਭਵ ਅੰਦਰ ਮਨ ਵਾਸਨਾ ਨਾ ਫਿਰੇ ਸ਼ੈਤਾਨ, ਪੰਚ ਵਿਕਾਰ ਨਾ ਕੋਈ ਲੜਾਈਆ। ਅਨੁਭਵ ਅੰਦਰ ਇਕੋ ਸਚ ਗਿਆਨ, ਅਗਿਆਨ ਰੂਪ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਜਣਾਏ ਆਪਣਾ ਘਰ, ਤਿਸ ਅੰਦਰ ਪੜਦਾ ਦਏ ਉਠਾਈਆ। ਅਨੁਭਵ ਅੰਦਰ ਵੇਖੇ ਸਾਗਰ, ਜੰਗਲ ਜੂਹ ਉਜਾੜ ਪਹਾੜ ਫੋਲ ਫੁਲਾਈਆ। ਅਨੁਭਵ ਅੰਦਰ ਕਾਇਆ ਮਾਟੀ ਲੇਖਾ ਜਾਣੇ ਡੂੰਘੀ ਗਾਗਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਭੇਵ ਚੁਕਾਈਆ। ਅਨੁਭਵ ਅੰਦਰ ਨਿਰਮਲ ਕਰਮ ਕਰ ਉਜਾਗਰ, ਜੋਤੀ ਜੋਤ ਜੋਤ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਅਨੁਭਵ ਖੋਲ੍ਹੇ ਧੁਰ ਦਾ ਦਰ, ਤਿਸ ਮੰਜ਼ਲ ਵਿਚ ਮੰਜ਼ਲ ਨਾ ਕੋਈ ਅਟਕਾਈਆ । ਅਨੁਭਵ ਮੰਜ਼ਲ ਵੱਡ ਦੂਰਨ ਦੂਰ, ਜਗ ਨੇਤਰ ਨਜ਼ਰ ਨਾ ਆਈਆ। ਹਰਿ ਭਗਤ ਸੁਹੇਲਾ ਵੇਖੇ ਸਾਚੇ ਪੌੜੇ ਚੜ੍ਹ ਹਾਜ਼ਰ ਹਜ਼ੂਰ, ਹਜ਼ਰਤ ਇਕੋ ਬੇਪਰਵਾਹੀਆ। ਜੋ ਗੁਰਮੁਖ ਸਤਿਗੁਰ ਦਵਾਰੇ ਹੋਣ ਮਨਜ਼ੂਰ, ਤਿਨ੍ਹਾਂ ਪੜਦਾ ਦਏ ਚੁਕਾਈਆ। ਅਨੁਭਵ ਅੰਦਰ ਨਾ ਕੋਈ ਸ਼ਰਅ ਨਾ ਕੋਈ ਕਸੂਰ, ਭਰਮ ਭੁਲੇਖਾ ਰੰਗ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਅਨੁਭਵ
❋
❋
ਪਰਕਾਸ਼, ਤਿਸ ਸੇਵਾ ਕਰੇ ਬਣ ਦਾਸੀ ਦਾਸ, ਦਰ ਘਰ ਗ੍ਰਹਿ ਮੰਦਰ ਰੂਪ ਅਨੂਪ ਸਤਿ ਸਰੂਪ ਸ਼ਬਦ ਸਵਾਮੀ ਅੰਤਰਜਾਮੀ ਇਕੋ ਇਕ ਵਖਾਈਆ। ਦਇਆ ਕਿਰਪਾ ਕਰੇ ਕਿਰਪਾਨਿਧ, ਹਰਿ ਸਤਿਗੁਰ ਵਡ ਵਡਿਆਈਆ। ਜਨਮ ਕਰਮ ਦਾ ਕਾਰਜ ਸਿਧ, ਬਿਧ ਆਪਣੀ ਨਾਲ ਲੇਖੇ ਲਾਈਆ। ਆਤਮ ਪਰਮਾਤਮ ਮਿਲਣ ਦੀ ਬਿਧ, ਅੰਤਰਗਤ ਦਏ ਜਣਾਈਆ। ਦਰਸ ਦਿਖਾਏ ਘਰ ਨਿਝ, ਪਰਦਾ ਦੂਈ ਦਵੈਤ ਚੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਸਿਰ ਆਪਣਾ ਹੱਥ ਟਿਕਾਈਆ। ਦਇਆਵਾਨ ਠਾਕਰ ਗਹਿਰ ਗੰਭੀਰ, ਗੁਰ ਸਤਿਗੁਰ ਦਇਆ ਕਮਾਇੰਦਾ। ਪੰਜ ਤਤ ਕਾਇਆ ਮਾਟੀ ਠਾਂਡਾ ਕਰ ਸਰੀਰ, ਤ੍ਰੈਗੁਣ ਅਗਨੀ ਤਤ ਬੁਝਾਇੰਦਾ। ਅੰਮ੍ਰਿਤ ਆਤਮ ਬਖ਼ਸ਼ੇ ਨੀਰ, ਨਿਝਰ ਝਿਰਨਾ ਆਪ ਝਿਰਾਇੰਦਾ। ਹਉਂਮੇ ਹੰਗਤਾ ਕੱਢ ਪੀੜ, ਮਾਇਆ ਮਮਤਾ ਮੋਹ ਕਟਾਇੰਦਾ। ਦਰਸ ਦਖਾਏ ਬੇਨਜ਼ੀਰ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਇਆਵਾਨ ਦਾਤਾਰ ਸਵਾਮੀ ਨਾਮ ਨਿਧਾਨ ਕਾਇਆ ਚੋਲੀ ਆਪ ਟਿਕਾਇੰਦਾ । ਗੁਰਮੁਖ ਕਦੇ ਨਾ ਕਹੇ ਬੱਸ, ਅੰਤਰ ਆਤਮ ਪਿਆਰ ਵਧਾਈਆ। ਦੋਹਾਂ ਮਿਲ ਕੇ ਆਏ ਰਸ, ਜਿਹਵਾ ਕਹਿਣ ਕਿਛ ਨਾ ਪਾਈਆ। ਜਗਤ ਵਿਖਾਵਣ ਖ਼ਾਲੀ ਹੱਥ, ਅੰਦਰ ਨਾਮ ਖ਼ਜ਼ਾਨਾ ਅਤੋਟ ਅਤੁਟ ਭੰਡਾਰ ਨਜ਼ਰੀ ਆਈਆ। ਸਤਿਗੁਰ ਪੂਰਾ ਜਿਸ ਚਲਾਏ ਸਾਢੇ ਤਿੰਨ ਹੱਥ ਹੱਟ, ਤਿਸ ਵੱਜੇ ਘਰ ਵਧਾਈਆ। ਵਸਤ ਅਮੋਲਕ ਕਾਇਆ ਗੋਲਕ ਦੇਵੇ ਰੱਖ, ਸਚ ਸਲੋਕ ਇਕ ਸਮਝਾਈਆ। ਲੱਖ ਚੁਰਾਸੀ ਜਮ ਕੀ ਫਾਸੀ ਦੇਵੇ ਕੱਟ, ਰਾਏ ਧਰਮ ਨਾ ਦਏ ਸਜਾਈਆ। ਮਾਤ ਗਰਭ ਉਲਟਾ ਰੁਖ਼ ਨਾ ਦਿਸੇ ਮਾਸ ਦਸ, ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਗੁਰਮੁਖ ਨਾਲ ਅੰਦਰ ਵੜ ਕੇ ਨਿਝ ਨੇਤਰ ਅੱਖ ਨਾਲ ਮਿਲਾਏ ਅੱਖ, ਆਖਰ ਆਪਣਾ ਰੰਗ ਰੰਗਾਈਆ। ਬੱਸ ਕਹਿਣ ਵਿਚ ਬਸਤੀ, ਕਾਇਆ ਮੰਦਰ ਮਿਲੇ ਵਡਿਆਈਆ। ਜਿਸ ਦੇ ਅੰਦਰ ਗੁਰਮੁਖ ਹਸਤੀ, ਸਤਿ ਸਰੂਪ ਡੇਰਾ ਲਾਈਆ। ਦਿਵਸ ਰੈਣ ਨਾਮ ਮਸਤੀ, ਸਚ ਖ਼ੁਮਾਰੀ ਇਕ ਚੜ੍ਹਾਈਆ। ਕੂੜ ਵਿਕਾਰਾ ਹੋਇਆ ਨਸ਼ਟੀ, ਸਚ ਸੁੱਚ ਵੱਜੇ ਵਧਾਈਆ। ਸਤਿਗੁਰ ਮਿਲਿਆ ਇਕੋ ਇਸ਼ਟੀ, ਇਸ਼ਟ ਦ੍ਰਿਸ਼ਟ ਦੇਵੇ ਖੁਲ੍ਹਾਈਆ । ਲੇਖਾ ਚੁੱਕੇ ਕੂੜੀ ਸ੍ਰਿਸ਼ਟੀ, ਆਤਮ ਪਰਮਾਤਮ ਜੋੜ ਜੁੜਾਈਆ। ਲਹਿਣਾ ਮੁਕੇ ਸਵਰਗ ਬਹਿਸ਼ਤੀ, ਚਰਨ ਕਵਲ ਦਏ ਸਰਨਾਈਆ। ਆਦਿ ਜੁਗਾਦਿ ਜੁਗ ਚੌਕੜੀ ਸਤਿਗੁਰ ਲੱਭੇ ਲਿਖੀ ਲੇਖ ਲਿਖਤੀ, ਸਾਖਿਆਤ ਗੁਰਮੁਖ ਵਿਰਲੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਾਰ ਕਰਾਏ ਵੈਰਾਗੀ ਗਰਿਸਤੀ, ਗ੍ਰਹਿ ਆਪਣਾ ਇਕ ਵਖਾਈਆ।
ਰੋਟੀ ਅੰਦਰ ਜਗਤ ਧੰਦਾ, ਸ੍ਰੀ ਭਗਵਾਨ ਖੇਲ ਰਚਾਈਆ। ਧੰਦੇ ਅੰਦਰ ਗੁਰਮੁਖ ਬੰਦਾ, ਪ੍ਰਭ ਬੰਦਗੀ ਰਿਹਾ ਕਮਾਈਆ। ਬੰਦਗੀ ਅੰਦਰ ਸਤਿਗੁਰ ਬਖ਼ਸ਼ੰਦਾ, ਬਖ਼ਸ਼ਿਸ਼ ਆਪਣਾ ਨਾਮ ਵਰਤਾਈਆ। ਕਰ ਪਰਕਾਸ਼ ਚਾੜ੍ਹੇ ਚੰਦਾ, ਜੋਤ ਨਿਰੰਜਣ ਕਰ ਰੁਸ਼ਨਾਈਆ। ਲੇਖ ਚੁਕਾਏ ਜੇਰਜ ਅੰਡਾ, ਉਤਭੁਜ ਸੇਤਜ ਪੰਧ ਮੁਕਾਈਆ। ਪਾਰ ਕਰਾਏ ਡੂੰਘੀ ਕੰਧਾ, ਸਮੁੰਦ ਸਾਗਰ ਤਾਰਨਹਾਰ ਅਖਵਾਈਆ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰੋਟੀ ਰਿਜ਼ਕ ਰਹੀਮ ਕਰੀਮ ਦਾਤਾ ਦਾਨੀ ਆਪਣਾ ਹੁਕਮ ਵਖਾਈਆ। ਰੋਟੀ ਕਾਰਨ ਫਿਰੇ ਸੰਸਾਰ, ਪ੍ਰਭ ਸਾਚੀ ਖੇਲ ਖਿਲਾਈਆ। ਜਿਸ ਰੋਟੀ ਪਿਛੇ ਦਰਸ਼ਨ ਦਿਤੇ ਧੰਨੇ ਜੱਟ ਗਵਾਰ, ਨਿਰਗੁਣ ਸਰਗੁਣ ਆਪਣਾ ਰੂਪ ਵਟਾਈਆ। ਸੇਵਾ ਕਰੇ ਨਰ ਨਿਰੰਕਾਰ, ਬਾਲ ਬਾਲਾ ਰੂਪ ਵਖਾਈਆ। ਸੋ ਰੋਟੀ ਲੱਖ ਚੁਰਾਸੀ ਜੀਵ ਜੰਤ ਰੁਜਗਾਰ, ਅਬਿਨਾਸ਼ੀ ਕਰਤੇ ਧਾਰ ਬੰਧਾਈਆ। ਰੋਟੀ ਕਮੌਂਦਿਆਂ ਲੱਭੋ ਹਰਿ ਕਰਤਾਰ, ਹਰ ਘਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਵੇ ਆਪਣਾ ਦਰ, ਕਾਇਆ ਮੰਦਰ ਅੰਦਰ ਦਰ ਦਰਵਾਜ਼ਾ ਗ਼ਰੀਬ ਨਿਵਾਜਾਂ ਕਰਨੀ ਕਾਰ ਵਿਚ ਖੁਲ੍ਹਾਈਆ।