੧੬ ਮੱਘਰ ੨੦੨੦ ਬਿਕਰਮੀ ਪਿਆਰਾ ਸਿੰਘ ਦੇ ਘਰ ਕਿਸ਼ਨ ਪੁਰਾ ਮਹੱਲਾ ਜਲੰਧਰ
ਕਿਰਪਾ ਕਰ ਪੁਰਖ ਸਮਰਥ, ਅਦਿ ਜੁਗਾਦਿ ਤੇਰੀ ਵਡਿਆਈਆ। ਸੱਚਖੰਡ ਦਵਾਰੇ ਰਿਹੋਂ ਵਸ, ਮੁਕਾਮੇ ਹੱਕ ਤੇਰੀ ਰੁਸ਼ਨਾਈਆ। ਨਿਰਗੁਣ ਨੂਰ ਕਰ ਪਰਕਾਸ਼, ਜੋਤੀ ਜੋਤ ਜੋਤ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਦਾਸੀ ਦਾਸ, ਸੇਵਕ ਸੇਵਕ ਰੂਪ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਨਾਥਾਂ ਨਾਥ, ਦੀਨਾ ਨਾਥ ਤੇਰੀ ਵਡਿਆਈਆ। ਜਨ ਭਗਤ ਕਹਿਣ ਪ੍ਰਭ ਨਿਰਗੁਣ ਸਰਗੁਣ ਦੇ ਸਾਥ, ਸਗਲਾ ਸੰਗ ਨਿਭਾਈਆ। ਕਲਜੁਗ ਅੰਤ ਨੌ ਖੰਡ ਪ੍ਰਿਥਮੀ ਵਧਿਆ ਪਾਪ, ਸਤ ਦੀਪ ਰਿਹਾ ਕੁਰਲਾਈਆ। ਆਤਮ ਸਭ ਨੂੰ ਭੁਲਿਆ ਜਾਪ, ਭਰਮੇ ਭੁੱਲੀ ਜਗਤ ਲੋਕਾਈਆ। ਸਾਚੇ ਪਤਨ ਕੋਈ ਨਾ ਜਾਏ ਘਾਟ, ਪਾਰ ਕਿਨਾਰਾ ਨਾ ਕਿਸੇ ਦਸਾਈਆ । ਚਾਰੋਂ ਕੁੰਟ ਅੰਧੇਰੀ ਰਾਤ, ਅੰਧ ਅੰਧੇਰ ਨਾ ਕੋਈ ਚੁਕਾਈਆ। ਰਸਨਾ ਜਿਹਵਾ ਬੱਤੀ ਦੰਦ ਕਰਦੇ ਤੇਰਾ ਪਾਠ, ਅੰਤਰ ਲਿਵ ਨਾ ਕੋਇ ਲਗਾਈਆ। ਕਾਮ ਕਰੋਧ ਲੋਭ ਮੋਹ ਜਗਤ ਤ੍ਰਿਸਨਾ ਕੋਈ ਨਾ ਕਰੇ ਘਾਤ, ਜੀਵਾਂ ਜੰਤਾਂ ਘਾਓ ਰਹੀ ਲਗਾਈਆ। ਘਰ ਸੁਹਾਗਣ ਨਾਰ ਮਿਲੇ ਨਾ ਕੰਤ ਸੁਹਾਗ, ਲੱਖ ਚੁਰਾਸੀ ਖ਼ੁਸ਼ੀਆਂ ਜਗਤ ਮਨਾਈਆ। ਕਲਜੁਗ ਅੰਤਮ ਮਾਇਆ ਪਾਈ ਬੇਅੰਤ, ਤ੍ਰੈਗੁਣ ਸਕੇ ਨਾ ਕੋਈ ਮਿਟਾਈਆ। ਸਾਡੇ ਤਿੰਨ ਹੱਥ ਗੜ੍ਹ ਬਣਿਆ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਸਮਝਾਈਆ। ਤੇਰਾ ਭੇਵ ਨਾ ਪਾਏ ਕੋਈ ਬਣ ਕੇ ਬੋਧ ਅਗਾਧਾ ਪੰਡਤ, ਅਨੁਭਵ ਧਾਰ ਨਜ਼ਰ ਕਿਸੇ ਨਾ ਆਈਆ। ਚਾਰ ਵਰਨ ਅਠਾਰਾਂ ਬਰਨ ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਾਚੀ ਬਣੇ ਨਾ ਕੋਈ ਸੰਗਤ, ਜਾਤ ਪਾਤ ਕਰੇ ਲੜਾਈਆ। ਸਾਧ ਸੰਤ ਦਰ ਦਰ ਘਰ ਘਰ ਫਿਰਦੇ ਮੰਗਤ, ਤੇਰੇ ਦਰ ਭਿਖਾਰੀ ਫੇਰਾ ਕੋਈ ਨਾ ਪਾਈਆ। ਜਗਤ ਖ਼ਾਹਿਸ਼ ਬਹਿਸਤ ਜੰਨਤ, ਤੇਰੇ ਚਰਨ ਕਵਲ ਮਿਲੇ ਨਾ ਕੋਈ ਸਰਨਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਦੀਨ ਦਿਆਲ ਕਲਜੁਗ ਵੇਖ ਅੰਤਮ, ਨਿਝ ਨੇਤਰ ਨੈਣ ਉਠਾਈਆ। ਦਰ ਦਰ ਘਰ ਘਰ ਨਾਰੀ ਨਰ ਦਿਸੇ ਨਾਰ ਕਮਜਾਤਨ, ਸੁਹਾਗਨ ਰੂਪ ਨਾ ਕੋਈ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਦੇ ਧੁਰ ਦਾ ਵਰ, ਆਤਮ ਪਰਮਾਤਮ ਭੇਵ ਚੁਕਾਈਆ। ਆਤਮ ਪਰਮਾਤਮ ਪ੍ਰਭ ਪਰਦਾ ਖੋਲ੍ਹ, ਬੇਅੰਤ ਤੇਰੀ ਵਡਿਆਈਆ। ਸ਼ਬਦ ਅਗੰਮੀ ਨਾਦ ਸੁਣ ਧੁਰਦਾ ਢੋਲ, ਢੋਲਕ ਛੈਣਾ ਕੰਮ ਕਿਸੇ ਨਾ ਆਈਆ। ਸਚ ਸਿੰਘਾਸਣ ਆਤਮ ਸੇਜਾ ਵਸਣਾ ਕੋਲ, ਦੂਰ ਦੁਰਾਡਾ
❋
❋
ਪੰਧ ਮੁਕਾਈਆ। ਸੁਰਤੀ ਸ਼ਬਦ ਜਾਏ ਮੌਲ, ਤੇਰੇ ਰੰਗ ਸਮਾਈਆ। ਮਾਤ ਗਰਭ ਦਾ ਪੂਰਾ ਕਰ ਕੀਤਾ ਕੌਲ, ਭੇਵ ਅਭੇਦਾ ਦੇ ਖੁਲ੍ਹਾਈਆ। ਸਾਚੇ ਕੰਡੇ ਅਗੰਮੀ ਤੋਲ, ਤਰਾਜੂ ਨਾਮ ਹੱਥ ਉਠਾਈਆ। ਕਲਜੁਗ ਜੀਵ ਜਗਤ ਰੈਣ ਅੰਧੇਰੀ ਸੁੱਤੇ ਅਨਭੋਲ, ਅੱਖ ਨੈਣ ਨਾ ਕੋਈ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਆਪਣਾ ਵਰ, ਸਾਚਾ ਮਾਰਗ ਇਕ ਜਣਾਈਆ। ਸਾਚਾ ਮਾਰਗ ਦੱਸ ਭਗਵੰਤ, ਜਨ ਭਗਤ ਬੈਠੇ ਧਿਆਨ ਲਗਾਈਆ। ਲੇਖਾ ਚੁਕੇ ਜੁਗਾ ਜੁਗੰਤ, ਜੁਗ ਚੌਕੜੀ ਪੰਧ ਮੁਕਾਈਆ। ਕਲਜੁਗ ਕੂੜ ਕੁੜਿਆਰੇ ਕਰ ਅੰਤ, ਜੂਠ ਝੂਠ ਡੇਰਾ ਢਾਹੀਆ। ਸ੍ਰਿਸ਼ਟ ਸਬਾਈ ਪਾਰਬ੍ਰਹਮ ਬ੍ਰਹਮ ਇਕੋ ਦੇ ਆਪਣਾ ਮੰਤ, ਮੰਤਰ ਸਚ ਸੱਚ ਸਮਝਾਈਆ। ਲਹਿਣਾ ਦੇਣਾ ਚੁੱਕੇ ਲੱਖ ਚੁਰਾਸੀ ਜੀਵ ਜੰਤ, ਤੇਰੇ ਸਰਨ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਦਰ ਤੇਰੇ ਅਲਖ ਅਲੱਖ ਨਿਰੰਜਣ, ਆਦਿ ਪੁਰਖ ਤੇਰੀ ਸਰਨਾਈਆ। ਦਾਤੇ ਦਾਨੀ ਦਰਦ ਦੁੱਖ ਭੈ ਭੰਜਨ, ਬੇਪਰਵਾਹ ਤੇਰੀ ਵਡਿਆਈਆ। ਸ਼ਬਦ ਨਿਧਾਨ ਨੇਤਰ ਗਿਆਨ ਪਾ ਅੰਜਨ, ਨਿਝ ਨੇਤਰ ਨੈਣ ਖੁਲ੍ਹਾਈਆ। ਤੇਰੇ ਨਾਮ ਦੀ ਚੜ੍ਹੇ ਰੰਗਨ, ਕਸੁੰਬੜਾ ਰੂਪ ਨਜ਼ਰ ਕੋਈ ਨਾ ਆਈਆ। ਆਤਮ ਪਰਮਾਤਮ ਅੰਦਰ ਵੜ ਕੇ ਕਾਇਆ ਪੌੜੇ ਚੜ੍ਹ ਕੇ ਸਚ ਦਵਾਰਾ ਸੁਣਾ ਸੁਹਾਗੀ ਛੰਦਨ, ਸੋਹੰ ਆਪਣਾ ਰਾਗ ਅਲਾਈਆ। ਦਰ ਦਰ ਵੇਖ ਨਰ ਨਰੇਸ਼ ਦਰ ਤੇਰੇ ਆਏ ਮੰਗਨ, ਖ਼ਾਲੀ ਝੋਲੀ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਦ ਵੱਜੇ ਤੇਰੇ ਘਰ ਵਧਾਈਆ। ਸਦ ਵੱਜੇ ਘਰ ਤੇਰੇ ਨਾਦ, ਅਨਾਦੀ ਤੇਰੇ ਹੱਥ ਵਡਿਆਈਆ। ਲੇਖਾ ਚੁੱਕੇ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਤੇਰੀ ਸਰਨਾਈਆ। ਕਲਜੁਗ ਵੇਖ ਅੰਧੇਰੀ ਰਾਤ, ਤੇਰੇ ਭਗਤ ਤੇਰੇ ਜਨ ਤੇਰੇ ਸੰਤ ਤੇਰੀ ਓਟ ਤਕਾਈਆ। ਧੁਰਦਰਗਾਹੀ ਅਗੰਮ ਅਥਾਹ ਬੇਪਰਵਾਹ ਦੇ ਦਾਤ, ਵਸਤ ਅਮੋਲਕ ਕਾਇਆ ਗੋਲਕ ਝੋਲੀ ਪਾਈਆ। ਮਨ ਵਾਸਨਾ ਮਿਟੇ ਨਾਰ ਕਮਜਾਤ, ਸੁਰਤ ਸਵਾਣੀ ਸੁਹਾਗਣ ਇਕੋ ਰੂਪ ਨਜ਼ਰੀ ਆਈਆ। ਅੰਮ੍ਰਿਤ ਆਤਮ ਪਿਆ ਆਬੇ ਹਯਾਤ, ਹਯਾਤੀ ਵਿਚੋਂ ਹਯਾਤੀ ਦੇ ਬਦਲਾਈਆ। ਸਜਦਾ ਝੁਕੇ ਸੀਸ ਤੈਨੂੰ ਕਰੇ ਅਦਾਬ, ਨਮੋਂ ਨਮੋਂ ਤੇਰੀ ਸਰਨਾਈਆ। ਤੇਰਾ ਨੂਰ ਚਮਕੇ ਮਹਾਨ ਮਹਿਤਾਬ, ਜਲਵਾ ਇਕੋ ਨਜ਼ਰੀ ਆਈਆ। ਤੈਨੂੰ ਸਜਦਾ ਕਰੇ ਕੋਟਨ ਆਫਤਾਬ, ਪਰਦਾਨਸ਼ੀਨ ਆਪਣਾ ਪਰਦਾ ਦੇ ਚੁਕਾਈਆ। ਮਹਲ ਨਜ਼ਰੀ ਆਏ ਤੇਰੀ ਇਕ ਮਹਿਰਾਬ, ਮਹਿਬੂਬ ਤੇਰਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਜਿਸ ਘਰ ਵੱਜੇ ਤੇਰੇ ਨਾਮ ਵਧਾਈਆ। ਭਗਤ ਕਹਿਣ ਪ੍ਰਭ ਠਾਕਰ ਮੀਤੇ, ਮਿੱਤਰ ਪਿਆਰੇ ਮਿਹਰ ਨਜ਼ਰ ਨੈਣ ਉਠਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਤੇਰੇ ਪਿਛਲੇ ਬੀਤੇ, ਬੀਤੀ ਕਹਾਣੀ ਸੁਣਨ ਕੋਈ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਦੱਸ ਦੱਸ ਗਏ ਰੀਤੇ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਲੋਕਮਾਤ ਫੇਰਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਦਏ ਹਦੀਸੇ, ਖਾਣੀ ਬਾਣੀ ਧੁਰ ਫ਼ਰਮਾਣ ਸੁਣਾਈਆ। ਭਗਤ ਭਗਵਾਨ ਇਕੋ ਮੰਗਣ ਤੇਰੀ ਚਰਨ ਪ੍ਰੀਤੇ, ਦੂਜੀ ਓਟ ਨਾ ਕੋਈ ਤਕਾਈਆ। ਤੈਨੂੰ ਮਿਲ ਕੇ ਹੋਣ ਠਾਂਡੇ ਸੀਤੇ, ਅਗਨੀ ਤਤ ਪੋਹ ਸਕੇ ਨਾ ਰਾਈਆ। ਲੇਖਾ ਚੁੱਕੇ ਹਸਤ ਕੀਟੇ, ਊਚ ਨੀਚ ਇਕੋ ਨਜ਼ਰੀ ਆਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਕਲਜੁਗ ਅੰਤਮ ਫੇਰਾ ਪਾਈਆ। ਕਲਜੁਗ ਅੰਤਮ ਹੋ ਮਿਹਰਵਾਨ, ਮਹਿਬਾਨ ਬੀਦੋ ਤੇਰੀ ਓਟ ਤਕਾਈਆ। ਲਾਸ਼ਰੀਕ ਨੌਜਵਾਨ, ਮਰਦ ਮਰਦਾਨੇ ਫੇਰਾ ਪਾਈਆ। ਮੁਰੀਦ ਮੁਰਸ਼ਦ ਵੇਖ ਆਣ, ਦੀਦ ਈਦ ਕਰ ਰੁਸ਼ਨਾਈਆ। ਭਗਤ ਭਗਵਾਨ ਮੰਗਣ ਦਾਨ, ਦੋਵੇ ਜੋੜ ਸੀਸ ਝੁਕਾਈਆ। ਠਾਂਡੇ ਦਰ ਕਰ ਪਰਵਾਨ, ਮਿਹਰ ਨਜ਼ਰ ਨੈਣ ਤਕਾਈਆ। ਚੌਦਾਂ ਲੋਕ ਦਿਸਣ ਵੈਰਾਨ, ਚੌਦਾਂ ਤਬਕ ਫੁਲ ਫੁਲਵਾੜੀ ਨਾ ਕੋਈ ਮਹਿਕਾਈਆ। ਚੌਦਾਂ ਵਿਦਿਆ ਹੋਈ ਸ਼ੈਤਾਨ, ਸ਼ਰਅ ਨਾਲ ਮਿਲ ਕੇ ਕਰੇ ਲੜਾਈਆ। ਗੁਰਦਰ ਮੰਦਰ ਸ਼ਿਵਦਵਾਲੇ ਮੱਠ ਸਾਚਾ ਦਿਸੇ ਨਾ ਧਰਮ ਨਿਸ਼ਾਨ, ਜਗਤ ਸਿਆਸਤ ਬੈਠੀ ਡੇਰਾ ਲਾਈਆ। ਤੀਰਥ ਤਟ ਨੇਤਰ ਨੈਣਾਂ ਨੀਰ ਵਹਾਣ, ਗੰਗਾ ਗੋਦਾਵਰੀ ਜਮਨਾ ਸੁਰਸਤੀ ਧੀਰਜ ਧੀਰ ਨਾ ਕੋਇ ਧਰਾਈਆ। ਜੀਆਂ ਜੰਤਾਂ ਸਾਧਾਂ ਸੰਤਾਂ ਕਲਜੁਗ ਅੰਤ ਸਾਬਤ ਰਿਹਾ ਨਾ ਕੋਈ ਈਮਾਨ, ਸਿਦਕ ਸਬੂਰੀ ਸੰਗ ਨਾ ਕੋਈ ਰਖਾਈਆ। ਕੂੜੀ ਕਿਰਿਆ ਲੋਕਮਾਤ ਚੜ੍ਹਿਆ ਤੇਰਾ ਤੁਫਾਨ, ਡੂੰਘੇ ਸਾਗਰ ਰਿਹਾ ਵਹਾਈਆ। ਤੁਧ ਬਿਨ ਚਰਨ ਕਵਲ ਕੋਈ ਨਾ ਕਰੇ ਪਰਵਾਨ, ਸਿਰ ਹੱਥ ਨਾ ਕੋਈ ਟਿਕਾਈਆ। ਪੜ੍ਹਿਆਂ ਕਿਸੇ ਹੱਥ ਨਾ ਆਇਆ ਗਿਆਨ, ਅੰਦਰ ਵੜ ਕੇ ਨਿਰਗੁਣ ਤੇਰੀ ਧਾਰ ਨਾ ਕੋਈ ਸਮਝਾਈਆ। ਕੋਟਨ ਕੋਟ ਅਗਨੀ ਅੱਗ ਬੈਠੇ ਸੜ ਕੇ, ਜਲ ਜਲ ਧਾਰਾ ਬੈਠੇ ਤਨ ਸੀਤਲ ਰੂਪ ਵਟਾਈਆ। ਤੇਰਾ ਨਗਰ ਸਚ ਮਹਲ ਅਟੱਲ ਮੁਨਾਰ ਪੁਰਖ ਅਕਾਲ ਦੀਨ ਦਿਆਲ ਸਰਬ ਸਵਾਮੀ ਕੋਈ ਨਾ ਵੇਖੇ ਚੜ੍ਹ ਕੇ, ਦਰ ਘਰ ਸਾਚੇ ਦਰਸ ਕੋਈ ਨਾ ਪਾਈਆ। ਤੇਰੇ ਭਗਤ ਕਲਜੁਗ ਕੋਲੋਂ ਫਿਰਦੇ ਡਰਦੇ, ਕਾਇਆ ਮੰਦਰ ਅੰਦਰ ਵੜ ਵੜ ਤੇਰਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਹਰਿਜਨ ਸਾਚੇ ਰੰਗ ਰੰਗਾਈਆ। ਕਿਰਪਾ ਕਰ ਠਾਕਰ ਸਵਾਮੀ, ਸੋ ਪੁਰਖ ਨਿਰੰਜਣ ਵਡ ਮਿਹਰਵਾਨਾ। ਆਦਿ ਜੁਗਾਦੀ ਅੰਤਰਜਾਮੀ, ਹਰਿ ਪੁਰਖ ਨਿਰੰਜਣ ਨੌਜਵਾਨਾ। ਏਕੰਕਾਰ ਦੇ ਪਦ ਨਿਰਬਾਣੀ, ਸ਼ਾਹ ਪਾਤਸ਼ਾਹ ਸੱਚੇ ਸੁਲਤਾਨਾ। ਆਦਿ ਨਿਰੰਜਣ ਤੇਰਾ ਨੂਰ ਮਹਾਨੀ, ਜੋਤੀ ਜੋਤ ਡਗਮਗਾਨਾ। ਸ੍ਰੀ ਭਗਵਾਨ ਤੇਰੀ ਸਚ ਨਿਸ਼ਾਨੀ, ਨਿਸ਼ਾਨਾ ਝੁੱਲੇ ਦੋ ਜਹਾਨਾਂ। ਅਬਿਨਾਸ਼ੀ ਕਰਤੇ ਤੇਰਾ ਖੇਲ ਮਹਾਨੀ, ਸਮਝ ਸਕੇ ਨਾ ਕੋਈ ਬਾਲ ਅਞਾਣਾ। ਪਾਰਬ੍ਰਹਮ ਪ੍ਰਭ ਬਣ ਪਰਧਾਨੀ, ਬ੍ਰਹਮ ਦੇਵੇ ਇਕ ਗਿਆਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਸਾਚਾ ਮੰਗ ਮੰਗਾਨਾ। ਦਰ ਸਾਚਾ ਮੰਗਣ ਜਨ ਭਗਤ, ਪ੍ਰਭ ਤੇਰਾ ਧਿਆਨ ਲਗਾਈਆ। ਕੂੜੀ ਕਿਰਿਆ ਨਾਤਾ ਤੁੱਟੇ ਜਗਤ, ਜਗਜੀਵਣ ਦਾਤੇ ਆਪਣੇ ਚਰਨ ਦੇ ਵਡਿਆਈਆ। ਲੇਖੇ ਲੱਗੇ ਬੂੰਦ ਰਕਤ, ਕਾਇਆ ਮਾਟੀ ਹੱਡ ਮਾਸ ਨਾੜੀ ਚਮੜੀ ਤੇਰੀ ਝੋਲੀ ਪਾਈਆ। ਆਤਮ ਪਰਮਾਤਮ ਘਰ ਵਿਚ ਘਰ ਦੇ ਬ੍ਰਹਮ ਮਤ, ਕੂੜੀ ਕਿਰਿਆ ਛੁੱਟੇ ਪੜ੍ਹਾਈਆ। ਅੰਮ੍ਰਿਤ ਝਿਰਨਾ ਮਿਲੇ ਰਸ, ਨਿਝਰ ਆਪਣੀ ਧਾਰ ਵਹਾਈਆ। ਸ਼ਬਦ ਸੁਣਾ ਅਨਾਦੀ ਅਨਹਦ, ਅਨਰਾਗੀ ਰਾਗ ਅਲਾਈਆ। ਆਤਮ ਸੇਜਾ ਕਰ ਪਰਕਾਸ਼, ਤੇਰਾ ਨੂਰ ਨਜ਼ਰੀ ਆਈਆ। ਤੂੰ ਠਾਕਰ ਹਉਂ ਸੇਵਕ ਦਾਸ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਸਤਿ ਪੁਰਖ ਨਿਰੰਜਣ ਸਦਾ ਸਵਾਮੀ ਵਸ ਸਾਥ, ਵਿਛੋੜਾ ਤੇਰਾ ਜਨ ਭਗਤ ਸਹਿ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਆਪ ਆਪਣਾ ਮੇਲ ਮਿਲਾਈਆ।
❋
❋
ਆਪਣਾ ਮੇਲ ਪ੍ਰਭ ਮੇਲ ਆਪ, ਤੇਰੇ ਹੱਥ ਵਡਿਆਈਆ। ਧੁਰਦਰਗਾਹੀ ਧੁਰ ਦਾ ਦੇ ਜਾਪ, ਅਜੱਪਾ ਜਾਪ ਇਕ ਸਮਝਾਈਆ। ਹਉਂ ਬਾਲਕ ਸੇਵਕ ਚਾਕਰ ਤੂੰ ਮਾਈ ਬਾਪ, ਪਿਤਾ ਪੂਤ ਗੋਦ ਉਠਾਈਆ। ਚਰਨ ਕਵਲ ਬੰਧਾ ਨਾਤ, ਨਾਤਾ ਬਿਧਾਤਾ ਇਕ ਵਖਾਈਆ। ਦਰਸ ਦਿਖਾ ਇਕ ਇਕਾਂਤ, ਨਿਰਗੁਣ ਨਿਰਵੈਰ ਨਜ਼ਰੀ ਆਈਆ। ਬੰਦ ਕਿਵਾੜੀ ਖੋਲ੍ਹ ਤਾਕ, ਬਜਰ ਕਪਾਟੀ ਪੜਦਾ ਦੇ ਉਠਾਈਆ। ਕਲਜੁਗ ਮੇਟ ਅੰਧੇਰੀ ਰਾਤ, ਆਪਣਾ ਨੂਰ ਕਰ ਰੁਸ਼ਨਾਈਆ। ਜਾਹਰ ਬਾਤਨ ਕਰ ਬਾਤ, ਗੁਫ਼ਤ ਸ਼ੁਨੀਦ ਤੇਰੀ ਸੁਣਾਂ ਸ਼ਨਵਾਈਆ। ਖੋਲ੍ਹ ਵਖਾ ਡੂੰਘਾ ਖਾਤ, ਅਖੁਟ ਤੇਰਾ ਭੰਡਾਰ ਇਕੋ ਨਜ਼ਰੀ ਆਈਆ। ਲੇਖਾ ਚੁੱਕੇ ਜਾਤ ਪਾਤ, ਪਾਰਬ੍ਰਹਮ ਬ੍ਰਹਮ ਤੇਰੇ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲੈ ਤਰਾਈਆ। ਜਨ ਭਗਤ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਕਲਜੁਗ ਅੰਤਮ ਕਿਰਪਾ ਧਾਰ, ਕਿਰਪਾ ਨਿਧ ਬੇਪਰਵਾਹੀਆ। ਕਾਇਆ ਮੰਦਰ ਅੰਦਰ ਦੀਪਕ ਬਾਲ, ਜੋਤੀ ਜੋਤ ਕਰ ਰੁਸ਼ਨਾਈਆ। ਘਰ ਵਿਚ ਘਰ ਵਖਾ ਸੱਚੀ ਧਰਮਸਾਲ, ਬਾਹਰ ਖੋਜਣ ਕੋਇ ਨਾ ਜਾਈਆ। ਨਾਮ ਅਨਮੁਲੜਾ ਦੇ ਲਾਲ, ਸਚਖੰਡ ਭੰਡਾਰਾ ਝੋਲੀ ਪਾਈਆ। ਭਾਗ ਲੱਗੇ ਕਾਇਆ ਮਾਟੀ ਖਾਲ, ਘਰ ਵੱਜੇ ਨਾਮ ਵਧਾਈਆ। ਸ਼ਬਦ ਸਰੂਪੀ ਬਣ ਦਲਾਲ, ਹੱਕ ਹਕੀਕਤ ਦੇ ਜਣਾਈਆ। ਮਿਸਲ ਬਣਾਏ ਬੇਮਿਸਾਲ, ਲੇਖਾ ਲਿਖੇ ਨਾ ਕਲਮ ਛਾਹੀਆ। ਜਨ ਭਗਤਾਂ ਮਿਲੇ ਸ੍ਰੀ ਭਗਵਾਨ, ਭਗਵਨ ਆਪਣਾ ਫੇਰਾ ਪਾਈਆ। ਸ੍ਰਿਸ਼ਟ ਸਬਾਈ ਨਾ ਜਾਣੇ ਬਾਲ ਨਾਦਾਨ, ਮਨਮਤ ਸਮਝ ਕੋਇ ਨਾ ਪਾਈਆ। ਨਿਰਗੁਣ ਨਿਰਵੈਰ ਪੁਰਖ ਸੁਲਤਾਨ, ਹਰਿਜਨ ਸਾਚੇ ਆਪ ਉਠਾਈਆ। ਅੰਦਰ ਵੜ ਕੇ ਦੇ ਗਿਆਨ, ਪਰਦਾ ਦੂਈ ਦਵੈਤ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਨਾਲ ਮਿਲਾਈਆ। ਹਰਿਜਨ ਮੇਲਾ ਕਰ ਭਗਵੰਤ, ਹਰਿ ਭਗਵਨ ਦਇਆ ਕਮਾਇੰਦਾ। ਲੱਖ ਚੁਰਾਸੀ ਵਿਚੋਂ ਲੱਭ ਲੱਭ ਸਾਚੇ ਸੰਤ, ਹਰਿ ਸੱਜਣ ਮੇਲ ਮਿਲਾਇੰਦਾ। ਜਨਮ ਜਨਮ ਦੀ ਬਣਾਏ ਬਣਤ, ਕਰਮ ਕਰਮ ਦਾ ਗੇੜ ਮੁਕਾਇੰਦਾ। ਮਾਣਸ ਜਨਮ ਬਣਾਏ ਬਣਤ, ਘੜਨ ਭੰਨਣਹਾਰ ਸਮਰਥ ਸਵਾਮੀ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਤਾਰੇ ਆਪ ਪ੍ਰਭ, ਹਰਿ ਸਤਿਗੁਰ ਦਇਆ ਕਮਾਈਆ। ਗੁਰਮੁਖ ਗੁਰਸਿਖ ਹਰਿਜਨ ਲੱਭ, ਮੇਲ ਮਿਲਾਵੇ ਹਰ ਘਟ ਥਾਈਂਆ। ਅੰਮ੍ਰਿਤ ਨਾਭ ਕਵਲ ਚਵਾਏ ਝੱਬ, ਝਿਰਨਾ ਆਪਣਾ ਆਪ ਬਰਸਾਈਆ। ਜਗਤ ਦਵਾਰਾ ਪਾਰ ਹੱਦ, ਘਰ ਮੰਦਰ ਦਏ ਬਹਾਈਆ। ਕਰ ਪਰਕਾਸ਼ ਨਿਰਮਲ ਜੋਤ ਘਰ ਸੱਜਣ ਲਏ ਸੱਦ, ਸੱਦਾ ਆਪਣਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਆਪਣੇ ਰੰਗ ਰੰਗਾਈਆ। ਹਰਿਜਨ ਚਾੜ੍ਹੇ ਸਾਚਾ ਰੰਗ, ਕਲਜੁਗ ਵੱਜੇ ਨਾਮ ਵਧਾਈਆ। ਕਿਰਪਾ ਕਰ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਹੋਏ ਸਹਾਈਆ। ਆਤਮ ਸੇਜਾ ਸਚ ਪਲੰਘ, ਬਿਨ ਪਾਵਾ ਚੂਲ ਸੁਹਾਈਆ। ਉਤੇ ਬੈਠ ਵਜਾਏ ਮਰਦੰਗ, ਅਨਰਾਗੀ ਰਾਗ ਅਲਾਈਆ। ਕਰ ਪਰਕਾਸ਼ ਨਿਰਗੁਣ ਜੋਤ ਚੰਦ, ਸੂਰਜ ਚੰਦ ਨੈਣ ਸ਼ਰਮਾਈਆ। ਆਤਮ ਪਰਮਾਤਮ ਜੁਗ ਜਨਮ ਦੀ ਵਿਛੜੀ ਆਪਣੇ ਨਾਲ ਲਏ ਗੰਢ, ਗੰਢਣਹਾਰ ਗੋਪਾਲ ਸਵਾਮੀ ਨਿਰਗੁਣ ਆਪਣੀ ਦਇਆ ਕਮਾਈਆ। ਅਗਲਾ ਪਿਛਲਾ ਮੇਟ ਪੰਧ, ਸਾਚਾ
❋
❋
ਘਰ ਦਏ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਜਨ ਭਗਤਾਂ ਗੋਦ ਉਠਾਈਆ। ਜਨ ਭਗਤ ਸੁਹੇਲੇ ਕਲਜੁਗ ਆਪ, ਆਪਣੀ ਗੋਦ ਉਠਾਇੰਦਾ। ਤ੍ਰੈਗੁਣ ਮਾਇਆ ਮੇਟ ਤਾਪ, ਤ੍ਰੈਗੁਣ ਅਤੀਤਾ ਦਇਆ ਕਮਾਇੰਦਾ। ਸਾਚੀ ਥਾਪਣਾ ਧੁਰ ਦੀ ਥਾਪ, ਪਿਛਲਾ ਲੇਖਾ ਮੂਲ ਚੁਕਾਇੰਦਾ। ਪਤਤ ਪਾਪੀ ਕਰ ਕੇ ਪਾਕ, ਪੁਨੀਤ ਆਪਣਾ ਰੂਪ ਵਖਾਇੰਦਾ। ਆਤਮ ਪਰਮਾਤਮ ਲੇਖਾ ਸੱਜਣ ਸਾਕ, ਧੁਰ ਦਾ ਨਾਤਾ ਜੋੜ ਜੁੜਾਇੰਦਾ। ਸ਼ਬਦ ਅਗੰਮੀ ਦੇ ਦਾਤ, ਸਰਬ ਸਵਾਮੀ ਝੋਲੀ ਆਪ ਭਰਾਇੰਦਾ। ਪਾਰ ਉਤਾਰ ਆਪਣੇ ਘਾਟ, ਪੱਤਣ ਮਾਹੀ ਇਕੋ ਨਜ਼ਰੀ ਆਇੰਦਾ। ਹੋ ਸਹਾਈ ਅਨਾਥਾਂ ਨਾਥ, ਦੀਨਨ ਆਪਣੇ ਗਲੇ ਲਗਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਰੂਪ ਸਤਿ ਸਰੂਪ ਸੋਹੰ ਜਣਾਏ ਸੱਚਾ ਜਾਪ, ਕੋਟ ਜਨਮ ਦੇ ਪਾਪ ਆਪ ਧਵਾਇੰਦਾ। ਸੇਜ ਸੁਹੰਜਣੀ ਸਹਾਏ ਖਾਟ, ਖਟੀਆ ਇਕੋ ਵੇਖ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਆਪ ਉਪਾਇੰਦਾ। ਜਨ ਭਗਤ ਉਪਾਏ ਸਤਿਗੁਰ ਮੀਤ, ਹਰਿ ਵੱਡਾ ਵਡ ਵਡਿਆਈਆ। ਕਲਜੁਗ ਅੰਦਰ ਸਤਿਜੁਗ ਚਲਾਏ ਰੀਤ, ਸਤਿ ਸਤਿਵਾਦੀ ਫੇਰਾ ਪਾਈਆ। ਜਨ ਭਗਤਾਂ ਨਜ਼ਰੀ ਆਏ ਇਕ ਅਤੀਤ, ਤ੍ਰੈਗੁਣ ਬੈਠਾ ਡੇਰਾ ਢਾਹੀਆ। ਕਾਇਆ ਕਾਅਬਾ ਵਖਾਏ ਮੰਦਰ ਮਸੀਤ, ਸ਼ਿਵਦਵਾਲਾ ਮੱਠ ਗੁਰ ਦਰ ਇਕੋ ਨਜ਼ਰੀ ਆਈਆ। ਇਕੋ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਕੋਇ ਵਖਾਈਆ। ਆਤਮ ਪਰਮਾਤਮ ਸਰਬ ਜੀਆਂ ਦਾ ਸਾਂਝਾ ਦੱਸੇ ਗੀਤ, ਨਵ ਨੌ ਚਾਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਖੇਲ ਖਿਲਾਈਆ । ਜਨ ਭਗਤਾਂ ਖੇਲ ਖਿਲਾਏ ਅਨੋਖਾ, ਅਕਲ ਕਲ ਆਪਣੀ ਧਾਰ ਜਣਾਇੰਦਾ। ਗੁਰਮੁਖਾਂ ਨਾਲ ਕਦੇ ਨਾ ਕਰੇ ਧੋਖਾ, ਧੁਰ ਦੀ ਬਾਣੀ ਬਾਣ ਲਗਾਇੰਦਾ। ਹਰਿਜਨ ਹਰਿਭਗਤ ਤੇਰੀ ਕਾਇਆ ਅੰਦਰ ਪਾਰਬ੍ਰਹਮ ਦਾ ਵੱਡਾ ਪੋਥਾ, ਜਿਸ ਦਾ ਪੜ੍ਹਿਆਂ ਅੰਤ ਕੋਇ ਨਾ ਆਇੰਦਾ। ਕਰ ਕਿਰਪਾ ਜਿਸ ਮਾਰਗ ਦੇਵੇ ਸੌਖਾ, ਸੋ ਹਰਿਜਨ ਜੰਗਲ ਜੂਹ ਉਜਾੜ ਪਹਾੜ ਸਮੁੰਦ ਸਾਗਰ ਖੋਜਣ ਕੋਇ ਨਾ ਜਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਘਰ ਵਿਚ ਘਰ ਵਖਾਏ ਉਚਾ, ਮਹਲ ਅਟੱਲ ਇਕੋ ਸੋਭਾ ਪਾਇੰਦਾ। ਜਿਸ ਅੰਦਰ ਸਾਚਾ ਨਾਮ ਦਿਸੇ ਸੁੱਚਾ, ਝੂਠੀ ਵਸਤ ਨਾ ਕੋਇ ਵਖਾਇੰਦਾ। ਅੱਗੇ ਰਾਏ ਧਰਮ ਕਦੇ ਨਾ ਟੰਗੇ ਪੁੱਠਾ, ਚਿਤਰ ਗੁਪਤ ਨਾ ਲੇਖ ਜਣਾਇੰਦਾ। ਮਾਤ ਗਰਭ ਕਦੇ ਨਾ ਹੋਵੇ ਉਲਟਾ ਰੁਖ਼ਾ, ਦਸ ਦਸ ਮਾਸ ਅਗਨ ਨਾ ਕੋਇ ਤਪਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਕਹੇ ਆ ਮੇਰੇ ਲਾਡਲੇ ਪੁੱਤਾ, ਬਿਨਾਂ ਭਗਤਾਂ ਭਗਵਾਨ ਸੋਭਾ ਕੋਇ ਨਾ ਪਾਇੰਦਾ। ਤਿਸ ਗੁਰਮੁਖ ਸੋਹੇ ਸੁਹੰਜਣੀ ਰੁੱਤਾ, ਘਰ ਸਤਿਗੁਰ ਨਜ਼ਰੀ ਆਇੰਦਾ। ਸੋ ਹਰਿਜਨ ਜਾਗੇ ਜਿਸ ਉਪਰ ਪ੍ਰਭੂ ਤੁਠਾ, ਮਿਹਰ ਨਜ਼ਰ ਨੈਣ ਉਠਾਇੰਦਾ। ਪ੍ਰਭ ਦਾ ਮੀਤ ਲੁਕਿਆ ਰਹੇ ਨਾ ਕਿਸੇ ਗੁੱਠਾ, ਨੌ ਖੰਡ ਸਤ ਦੀਪ ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਪੂਰਬ ਜਨਮ ਜੋ ਰੁੱਸਾ, ਤਿਸ ਅੰਤਮ ਮੇਲਾ ਆਪਣੇ ਨਾਲ ਕਰਾਇੰਦਾ। ਭਗਤਾਂ ਉਤੇ ਸ੍ਰੀ ਭਗਵਾਨ ਕਦੇ ਨਾ ਕਰੇ ਗੁਸਾ, ਕੋਝੇ ਕਮਲੇ ਆਪਣੇ ਗਲੇ ਲਗਾਇੰਦਾ। ਖ਼ੁਸ਼ੀ ਮਨਾਏ ਘਰ ਖਾ ਕੇ ਟੁੱਕਰ ਰੁੱਖਾ, ਮਿਹਰਵਾਨ ਨਿਰਗੁਣ ਸਰਗੁਣ ਸਾਚੀ ਸੇਵ ਕਮਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤਾ, ਚੇਤਨ ਧਾਰ ਆਪ ਸਮਝਾਇੰਦਾ। ਉਜਲ ਕਰੇ ਲੋਕਮਾਤ ਮੁੱਖਾ, ਜਿਸ
❋
❋
ਸਿਰ ਆਪਣਾ ਹੱਥ ਟਿਕਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਕੋਈ ਨਾ ਖਾਵੇ ਜਗਤ ਹਿਲਾਲੀ ਝਟਕਾ ਕੁੱਠਾ, ਇਕੋ ਅੰਮ੍ਰਿਤ ਆਤਮ ਰਸ ਸਤਿਗੁਰ ਪੂਰਾ ਮੁਖ ਚਵਾਇੰਦਾ। ਏਥੇ ਓਥੇ ਦੋ ਜਹਾਨ ਤਿਨ੍ਹਾਂ ਪੈਂਡਾ ਮੁੱਕਾ, ਜਿਸ ਆਪਣਾ ਮੁਖ ਵਖਾਇੰਦਾ। ਭਗਤ ਪ੍ਰੀਤੀ ਸ੍ਰੀ ਭਗਵਾਨ ਸਦਾ ਭੁੱਖਾ, ਜੁਗ ਜੁਗ ਲੋਕਮਾਤ ਵੇਖਣ ਆਇੰਦਾ। ਕਲਜੁਗ ਅੰਤ ਕਦੇ ਨਾ ਰਹੇ ਲੁਕਾ, ਨਿਰਗੁਣ ਨਿਰਵੈਰ ਨਿਰਾਕਾਰ ਅਕਾਲ ਮੂਰਤ ਅਜੂਨੀ ਰਹਿਤ ਅਨੁਭਵ ਪਰਕਾਸ਼ ਆਪ ਕਰਾਇੰਦਾ। ਸੰਤ ਸੁਹੇਲਾ ਗੁਰੂ ਗੁਰ ਚੇਲਾ ਗੁਰ ਸ਼ਬਦੀ ਆਪੇ ਝੁਕਾ, ਨਿਉਂ ਨਿਉਂ ਸਜਦਾ ਸੀਸ ਨਿਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪਣੇ ਘਰ ਵਸਾਇੰਦਾ। ਹਰਿਜਨ ਵਸੇਰਾ ਪ੍ਰਭ ਚਰਨ ਕਵਲ, ਮਿਲੇ ਪਾਰਬ੍ਰਹਮ ਸੁਲਤਾਨਾ। ਸੋ ਸੁਹਾਏ ਧਰਨੀ ਧਵਲ, ਜਿਸ ਘਰ ਵੱਜੇ ਰਾਗ ਤਰਾਨਾ। ਨੂਰ ਇਲਾਹੀ ਖ਼ੁਦਾਏ ਅਵਲ, ਨੂਰ ਨੂਰਾਨੀ ਪਹਿਰੇ ਬਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਵਾਲੀ ਦੋ ਜਹਾਨਾਂ। ਦੋ ਜਹਾਨਾ ਵਾਲੀ ਹਰਿ ਨਿਰੰਕਾਰ, ਪਾਰਬ੍ਰਹਮ ਵੱਡੀ ਵਡਿਆਈਆ। ਭਗਤ ਵਛਲ ਗਿਰਵਰ ਗਿਰਧਾਰ, ਮੁਕੰਦ ਮਨੋਹਰ ਲਖਮੀ ਨਰਾਇਣ ਇਕੋ ਨਜ਼ਰੀ ਆਈਆ। ਸਰਬ ਸਵਾਮੀ ਰਮਤ ਰਮਿਆ ਅੰਤਰਜਾਮੀ ਵਡ ਬਲਕਾਰ, ਜੋਧਾ ਸੂਰ ਇਕੋ ਨਜ਼ਰੀ ਆਈਆ। ਪਰਵਰਦਿਗਾਰ ਲਾਸ਼ਰੀਕ ਦੇਵੇ ਇਕ ਨਿਸ਼ਾਨੀ, ਨੂਰ ਜਹੂਰ ਜਲਵਾ ਇਕ ਦਰਸਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਨਾਮ ਸਿਫ਼ਤ ਦੀ ਦੱਸਦੇ ਗਏ ਬਾਣੀ, ਧੁਰ ਸੰਦੇਸ਼ਾ ਜਗਤ ਸੁਣਾਈਆ। ਜਿਸ ਦਾ ਲੇਖਾ ਲਿਖ ਸਕੇ ਨਾ ਕੋਇ ਕਲਮ ਛਾਹੀ ਕਾਨੀ, ਕਾਤਬ ਬੈਠੇ ਮੁਖ ਭਵਾਈਆ। ਜਿਸ ਦਾ ਭੇਦ ਕਿਸੇ ਹੱਥ ਨਾ ਆਇਆ ਵਿਦਵਾਨੀ, ਲਿਖ ਲਿਖ ਖੋਜ ਖੋਜ ਥੱਕੀ ਸਰਬ ਲੋਕਾਈਆ। ਸੋ ਸ਼ਾਹ ਸੁਲਤਾਨ ਪੁਰਖ ਇਕੋ ਇਕ ਨੌਜਵਾਨੀ, ਜੋਬਨ ਆਪਣਾ ਆਪ ਹੰਢਾਈਆ। ਕਲਜੁਗ ਅੰਤ ਕਰੇ ਮਿਹਰਵਾਨੀ, ਜਨ ਭਗਤਾਂ ਲਏ ਜਗਾਈਆ। ਤਿਖੀ ਮੁੱਖੀ ਮਾਰੇ ਤੀਰ ਕਾਨੀ, ਸੋਹੰ ਚਿੱਲੇ ਆਪ ਚੜ੍ਹਾਈਆ। ਪ੍ਰੇਮ ਪ੍ਰੀਤ ਦੀ ਦੱਸੇ ਕਹਾਣੀ, ਆਤਮ ਪਰਮਾਤਮ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਅੰਗ ਲਗਾਈਆ। ਹਰਿਜਨ ਲਗਾਏ ਅੰਗ ਅੰਗੀਕਾਰ, ਅਗਲਾ ਪਿਛਲਾ ਪੰਧ ਮੁਕਾਈਆ। ਪੰਜ ਤਤ ਕਾਇਆ ਚੋਲੀ ਕਰੇ ਸਵੀਕਾਰ, ਸਾਢੇ ਤਿੰਨ ਹੱਥ ਆਪਣੀ ਗੰਢ ਰਖਾਈਆ। ਅੰਤਰ ਆਤਮ ਦੇ ਆਧਾਰ, ਲੇਖਾ ਉਦਰ ਦਏ ਮੁਕਾਈਆ । ਸੁਰਤੀ ਸ਼ਬਦੀ ਕਰ ਕੇ ਖ਼ਬਰਦਾਰ, ਬੇਖ਼ਬਰ ਆਪਣੀ ਖ਼ਬਰ ਦਏ ਸੁਣਾਈਆ। ਉਠ ਸਖੀ ਵੇਖ ਸਾਂਝਾ ਯਾਰ, ਸ੍ਰੀ ਭਗਵਾਨ ਇਕੋ ਨਜ਼ਰੀ ਆਈਆ। ਜਿਸ ਦੇ ਨਾਲ ਗੁਰੂ ਅਵਤਾਰ ਪੀਰ ਪੈਗ਼ੰਬਰ ਸਾਰੇ ਕਰਦੇ ਗਏ ਪਿਆਰ, ਮੁਹੱਬਤ ਨਾਤਾ ਜੋੜ ਜੁੜਾਈਆ। ਨਿਉਂ ਨਿਉਂ ਕਰਦੇ ਗਏ ਨਿਮਸਕਾਰ, ਸਜਦਾ ਸੀਸ ਜਗਦੀਸ਼ ਝੁਕਾਈਆ। ਸੋ ਸਾਹਿਬ ਸਤਿਗੁਰ ਜਨ ਭਗਤਾਂ ਰਿਹਾ ਉਠਾਲ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਆਪਣੇ ਲੇਖੇ ਲਾਏ ਅਨਮੁਲੜੇ ਲਾਲ, ਹਰਿ ਕਰਤਾ ਕੀਮਤ ਪਾਈਆ। ਨਾਮ ਕੁਠਾਲੀ ਲਏ ਡਾਲ, ਕੰਚਨ ਆਪਣਾ ਰੰਗ ਵਖਾਈਆ । ਦੀਨ ਦਿਆਲ ਪ੍ਰਭ ਹੋਏ ਦਿਆਲ, ਦਇਆਨਿਧ ਸਦਾ ਸਹਾਈਆ। ਲੇਖ ਚੁਕਾ ਸ਼ਾਹ ਕੰਗਾਲ, ਨੀਚੋਂ ਊਚ ਰਿਹਾ ਬਣਾਈਆ। ਜਿਸ ਜਨ ਆਪਣਾ ਦਰਸ ਦਏ ਦਿਖਾਲ, ਸੋ ਗੁਰਮੁਖ ਸਤਿ ਸਰੂਪ ਸਮਾਈਆ। ਨਾਤਾ ਤੋੜ ਜਗਤ ਜੰਜਾਲ, ਹਰਿ ਚਰਨ ਇਕੋ ਇਕ ਧਿਆਨ
❋
❋
ਰਖਾਈਆ । ਸ੍ਰਿਸ਼ਟ ਸਬਾਈ ਦਿਸੇ ਗੁਰਮੁਖ ਸਦਾ ਕੰਗਾਲ, ਗੁਰਮੁਖ ਕਹੇ ਪ੍ਰਭ ਅਤੋਟ ਅਤੁਟ ਖ਼ਜ਼ਾਨਾ ਮੇਰੀ ਝੋਲੀ ਦਿਤਾ ਪਾਈਆ। ਬਿਨ ਸਤਿਗੁਰ ਪੂਰੇ ਏਥੇ ਓਥੇ ਦੋ ਜਹਾਨ ਕੋਈ ਨਾ ਕਰੇ ਸੰਭਾਲ, ਅੱਗੇ ਲਾ ਕੇ ਘਰ ਲੈ ਕੇ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪਣੇ ਗ੍ਰਹਿ ਵਸਾਈਆ। ਹਰਿਜਨ ਵਸੇ ਗ੍ਰਹਿ ਸਾਚੇ ਖੇੜਾ, ਹਰਿਮੰਦਰ ਆਪ ਜਣਾਈਆ। ਅਗਲਾ ਪਿਛਲਾ ਚੁੱਕੇ ਝੇੜਾ, ਝੇੜਾ ਜਗਤ ਨਾ ਰਹੇ ਲੋਕਾਈਆ। ਜਨਮ ਜਨਮ ਦਾ ਬੰਨ੍ਹੇ ਬੇੜਾ, ਬੰਧਨ ਦੂਈ ਦਵੈਤ ਕਟਾਈਆ। ਕੂੜੀ ਕਿਰਿਆ ਮੇਟ ਅੰਧੇਰਾ, ਸਾਚੇ ਮੰਦਰ ਦਏ ਵਸਾਈਆ। ਜਿਥੇ ਨਾਦ ਵੱਜੇ ਇਕੋ ਤੂੰ ਮੇਰਾ ਮੈਂ ਤੇਰਾ, ਦੂਜਾ ਰਾਗ ਨਾ ਕੋਇ ਸੁਣਾਈਆ। ਸਤਿ ਦਵਾਰਾ ਖੁਲ੍ਹਾ ਦਿਸੇ ਵਿਹੜਾ, ਦੂਜੀ ਵੰਡ ਨਾ ਕੋਇ ਵਖਾਈਆ। ਆਵਣ ਜਾਵਣ ਪਤਤ ਪਾਵਣ ਲੱਖ ਚੁਰਾਸੀ ਜਮ ਕੀ ਫਾਸੀ ਕਟਾਏ ਜੇੜਾ, ਡੋਰ ਨਾਮ ਆਪਣੇ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਭਗਤ ਸੁਹੇਲੇ ਆਪਣੇ ਗਲੇ ਲਗਾਈਆ। ਹਰਿ ਭਗਤ ਸੁਹੇਲਾ ਗਲੇ ਜਾਏ ਲੱਗ, ਹਰਿ ਆਪਣਾ ਮੇਲ ਮਿਲਾਈਆ। ਕਲਜੁਗ ਅਗਨ ਬੁਝਾਏ ਅੱਗ, ਅੰਮ੍ਰਿਤ ਮੇਘ ਇਕ ਬਰਸਾਈਆ। ਸਾਚਾ ਮਾਰਗ ਧੁਰ ਦਾ ਦੱਸ, ਦੋ ਜਹਾਨਾਂ ਪੰਧ ਮੁਕਾਈਆ। ਕਿਰਪਾ ਕਰ ਪੁਰਖ ਸਮਰਥ, ਆਪ ਆਪਣੇ ਘਰ ਬਹਾਈਆ। ਰੱਖੇ ਸਿਰ ਦੇ ਕਰ ਹੱਥ, ਬਖ਼ਸ਼ੇ ਸਚ ਸਰਨਾਈਆ। ਹਰਿ ਕਾ ਮੰਦਰ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਜਾਏ ਢੱਠ, ਬਾਢੀ ਬਣਤ ਨਾ ਕੋਇ ਬਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਸਾਚੇ ਸੰਤ ਜਿਸ ਮੰਦਰ ਰਹੇ ਵਸ, ਸੋ ਮੰਦਰ ਸੋਭਾ ਪਾਈਆ। ਚਰਨ ਕਵਲ ਪ੍ਰੀਤੀ ਮਾਨਣ ਰਸ, ਅਨਰਸ ਬੈਠੇ ਸਰਬ ਤਜਾਈਆ। ਨਿਰਗੁਣ ਵੇਖ ਨਿਰਗੁਣ ਰਹੇ ਹੱਸ, ਸਰਗੁਣ ਨਾਤਾ ਗਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵੰਤ ਨਾਤਾ ਜੋੜ ਨਾਰ ਕੰਤ, ਆਤਮ ਸੇਜ ਸੇਜ ਸੁਹੰਜਣੀ ਇਕੋ ਇਕ ਸੁਹਾਈਆ। ਆਤਮ ਸੇਜਾ ਕਰ ਪਰਕਾਸ਼, ਦੀਪਕ ਲੋ ਉਜਿਆਰਾ। ਸ਼ਬਦ ਸਵਾਮੀ ਵਸੇ ਪਾਸ, ਨਿਰਗੁਣ ਨਿਰਵੈਰ ਨਿਰਾਕਾਰਾ। ਘਰ ਮੰਡਲ ਪਾਵੇ ਰਾਸ, ਗੋਪੀ ਕਾਹਨ ਖੇਲ ਨਿਆਰਾ। ਸੀਤਾ ਸੁਰਤੀ ਰਾਮ ਕਦੇ ਹੋਣ ਨਾ ਦੇਵੇ ਉਦਾਸ, ਮਿਲ ਸਾਚੀ ਸਖੀ ਮੰਗਲਾਚਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦ ਵਸੇ ਪਾਸ, ਜਗਤ ਵਿਛੋੜਾ ਪਾਰ ਕਿਨਾਰਾ। ਜਗਤ ਵਿਛੋੜਾ ਤੁਟੇ ਨਾਤਾ, ਹਰਸ ਹਵਸ ਨਾ ਕੋਇ ਰਖਾਈਆ। ਪਰਮ ਪੁਰਖ ਪ੍ਰਭ ਸਰਬ ਸੁਖਦਾਤਾ, ਹਰਿਜਨ ਸਾਚੇ ਆਪਣੀ ਗੋਦ ਬਹਾਈਆ । ਪੂਰਬ ਜਨਮ ਦਾ ਪੂਰਾ ਕਰੇ ਘਾਟਾ, ਮਿਹਰ ਨਜ਼ਰ ਨੈਣ ਉਠਾਈਆ। ਅੰਤਰ ਆਤਮ ਪੂਰੀ ਕਰੇ ਖ਼ਾਹਸ਼ਾ, ਖ਼ਾਲਸ ਆਪਣਾ ਰੂਪ ਵਟਾਈਆ । ਏਥੇ ਓਥੇ ਮਾਣਸ ਜਨਮ ਹਾਰ ਨਾ ਆਏ ਪਾਸਾ, ਜੀਵਣ ਵਿਚੋਂ ਜੀਵਣ ਦਏ ਬਦਲਾਈਆ। ਘਰ ਨੂਰ ਦੀਪਕ ਪਰਕਾਸ਼ਾ, ਜੋਤੀ ਜੋਤ ਕਰੇ ਰੁਸ਼ਨਾਈਆ। ਅਨਹਦ ਸ਼ਬਦ ਸੁਣਾਏ ਅਗੰਮੀ ਵਾਜਾ, ਸੁਰ ਤਾਲ ਨਜ਼ਰ ਕਿਸੇ ਨਾ ਆਈਆ। ਸ਼ਾਹੋ ਭੂਪ ਬਣ ਰਾਜਨ ਰਾਜਾ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਭਗਤ ਭਗਵਾਨ ਚੜ੍ਹਾਏ ਆਪ ਜਹਾਜਾ, ਖੇਵਟ ਖੇਟਾ ਹੋ ਕੇ ਸੇਵ ਕਮਾਈਆ। ਕਲਜੁਗ ਅੰਤਮ ਰਚ ਕੇ ਕਾਜਾ, ਕਰਨੀ ਕਰਤਾ ਆਪ ਕਮਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਪਿਆਰਾ ਸਿੰਘ ਆਇਆ ਭਾਜਾ, ਅੱਗਾ ਪਿਛਾ ਨਜ਼ਰ ਕੋਈ
❋
❋
ਨਾ ਆਈਆ। ਸਾਕ ਸੱਜਣ ਸੈਣ ਸਨਬੰਧੀ ਮਾਰਦੇ ਰਹੇ ਆਵਾਜਾਂ, ਉਚੀ ਕੂਕ ਕੂਕ ਸੁਣਾਈਆ । ਕਿਉਂ ਫਿਰਦਾ ਭੁਲਿਆ ਪਿਛੇ ਸਾਧਾਂ, ਸਾਧਨਾ ਸਮਝ ਕਿਸੇ ਨਾ ਪਾਈਆ। ਕਰ ਕਿਰਪਾ ਜਿਸ ਪ੍ਰਭ ਸ਼ਬਦ ਸੁਣਾਵੇ ਬੋਧ ਅਗਾਧਾ, ਸੋ ਦੂਜੀ ਸੁਣੇ ਨਾ ਕੋਇ ਪੜ੍ਹਾਈਆ । ਪੂਰਨ ਅੰਦਰ ਪਰਕਾਸ਼ ਲਾਧਾ, ਪਰਕਾਸ਼ ਵਿਚੋਂ ਪੂਰਨ ਰੂਪ ਨਜ਼ਰੀ ਆਈਆ। ਸੋ ਪੂਤ ਜਿਸ ਪਿਤਾ ਨਾਲ ਮਿਲਾਇਆ ਧੁਰ ਦੇ ਦਾਦਾ, ਨਾਨਕ ਦਾਦਕ ਦੋਵੇਂ ਛੁਟੇ ਜਗਤ ਲੋਕਾਈਆ। ਦੋਹਾਂ ਬੁੱਝਿਆ ਆਪਣਾ ਆਪਾ, ਘਰ ਵਿਚ ਘਰ ਪ੍ਰਭ ਸੱਚਾ ਨਜ਼ਰੀ ਆਈਆ। ਏਥੇ ਓਥੇ ਮਾਈ ਬਾਪਾ, ਬੈਠਾ ਗੋਦ ਉਠਾਈਆ । ਜਿਸ ਦਾ ਆਦਿ ਜੁਗਾਦਿ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਜਪਦੇ ਗਏ ਜਾਪਾ, ਸੋ ਸੋਹੰ ਰੂਪ ਸਮਾਈਆ। ਰੋਗ ਸੋਗ ਚਿੰਤਾ ਦੁੱਖ ਨਾ ਕੋਈ ਤਾਪਾ, ਮੜੀ ਗੋਰ ਦਫ਼ਨ ਕਰ ਕਫ਼ਨ ਨਾ ਕੋਇ ਟਿਕਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਤੇਰਾ ਅੰਤ ਕਰੇ ਨਾ ਕੋਈ ਸਿਆਪਾ, ਨੇਤਰ ਨੈਣਾਂ ਨੀਰ ਨਾ ਕੋਇ ਵਹਾਈਆ। ਸ੍ਰੀ ਭਗਵਾਨ ਹੋ ਮਿਹਰਵਾਨ ਹਰਿਭਗਤ ਆਪਣੀ ਗੋਦ ਉਠਾਏ ਨਿੱਕਾ ਜਿਹਾ ਕਾਕਾ, ਵੱਡਾ ਛੋਟਾ ਛੋਟਾ ਵੱਡਾ ਇਕੋ ਰੰਗ ਵਖਾਈਆ। ਗੁਰਸਿਖ ਸਚਖੰਡ ਪ੍ਰਭ ਚਰਨ ਦਵਾਰ ਜਾ ਬਿਨ ਤਤ ਤੂੰ ਕਹੀਂ ਮੇਰਾ ਪਾਪਾ, ਪਿਤਾ ਪੁਰਖ ਤੇਰੀ ਸਰਨਾਈਆ । ਨਿਰਗੁਣ ਤੇਰੀ ਧਾਰ ਤੇਰੇ ਨਾਲ ਜੁੜਿਆ ਨਾਤਾ, ਤੇਰੇ ਨਾਲੋਂ ਵਿਛੜ ਅੰਤ ਤੇਰੇ ਵਿਚ ਸਮਾਈਆ। ਭਗਤ ਭਗਵਾਨ ਦਾ ਇਕੋ ਸਾਕਾ, ਬਿਨ ਭਗਤ ਬਿਨ ਭਗਵਾਨ ਦੋਵੇਂ ਵਿਚ ਜਗਤ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਤਤ ਆਠਾ, ਨੌ ਦਰ ਵੇਖੇ ਖੇਲ ਤਮਾਸ਼ਾ, ਦਸਵੇਂ ਘਰ ਗੁਰਮੁਖ ਵਾਸਾ, ਕਰ ਕਿਰਪਾ ਆਪ ਕਰਾਈਆ।