ਪੁਸਤਕਾਲਾਭਾਗ ੧੬

੧੬ ਮੱਘਰ ੨੦੨੦ ਬਿਕਰਮੀ ਹਰਦਿਆਲ ਸਿੰਘ ਦੇ ਗ੍ਰਹਿ ਮਹੱਲਾ ਕਿਸ਼ਨ ਪੁਰਾ ਜਲੰਧਰ

ਸੋ ਪੁਰਖ ਨਿਰੰਜਣ ਕਰ ਤਰਸ, ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਦੇ ਦਰਸ, ਹਰਿ ਪੁਰਖ ਨਿਰੰਜਣ ਤੇਰੀ ਸਰਨਾਈਆ। ਏਕੰਕਾਰ ਵਾਲੀ ਦੋ ਜਹਾਨ ਜੁਗ ਜੁਗ ਦੀ ਮਿਟਾ ਤੜਪ, ਬਿਹਬਲ ਹੋ ਹੋ ਦੇਣ ਦੁਹਾਈਆ। ਨਿਰਗੁਣ ਜੋਤ ਨੂਰ ਪਰਕਾਸ਼ ਕਰ ਸਾਚੀ ਦੇ ਪਰਖ, ਆਦਿ ਨਿਰੰਜਣ ਤੇਰਾ ਜਲਵਾ ਇਕੋ ਨਜ਼ਰੀ ਆਈਆ। ਦੀਨ ਦਿਆਲ ਠਾਕਰ ਸਵਾਮੀ ਦਰਸ ਦਿਖਾ ਘਰ ਘਰ ਵਿਚ ਪਰਤ, ਅਬਿਨਾਸ਼ੀ ਕਰਤੇ ਫੇਰਾ ਪਾਈਆ। ਜਨਮ ਜਨਮ ਦਾ ਰੋਗ ਸੋਗ ਚਿੰਤਾ ਦੁੱਖ ਮਿਟਾ ਹਰਖ, ਸ੍ਰੀ ਭਗਵਾਨ ਤੇਰੀ ਓਟ ਤਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਪੂਰੀ ਕਰਾ ਲਿਖਤ ਪੜ੍ਹਤ, ਸ਼ਾਸਤਰ ਸਿਮਰਤ ਵੇਦ ਪੁਰਾਨ ਕੁਰਾਨ ਅੰਜੀਲ ਨੇਤਰ ਨੈਣ ਰਹੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਹਰਿ ਠਾਕਰ ਤੇਰੀ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਭੀਖ, ਦਰ ਭਿਖਕ ਰੂਪ ਵਟਾਈਆ। ਜੁਗ ਚੌਕੜੀ ਤੇਰੀ ਮੰਨਦੇ ਰਹੇ ਹਦੀਸ, ਹਜ਼ਰਤ ਤੇਰੀ ਸਚ ਪੜ੍ਹਾਈਆ। ਲੇਖਾ ਲਿਖ ਸ਼ਾਸਤਰ ਸਿਮਰਤ ਸਿਫ਼ਤ ਕਰ ਕਰ ਰਾਗ ਛਤੀਸ, ਦੰਦ ਬਤੀਸ ਢੋਲਾ ਗਾਈਆ। ਨਿਰਗੁਣ ਸਰਗੁਣ ਚਲੌਂਦੇ ਰਹੇ ਰੀਤ, ਆਤਮ ਪਰਮਾਤਮ ਨਾਤਾ ਪੰਜ ਤਤ ਜੁੜਾਈਆ। ਸਚ ਸੰਦੇਸ਼ਾ ਧੁਰ ਦਾ ਗੌਂਦੇ ਰਹੇ

❋

❋

ਤੇਰਾ ਗੀਤ, ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰ ਦਰ ਤੇਰਾ ਨਾਦ ਸੁਣਾਈਆ। ਹਰ ਘਟ ਵਸਿਆ ਦੱਸਦੇ ਰਹੇ ਅਤੀਤ, ਤ੍ਰੈਗੁਣ ਅਤੀਤਾ ਬੇਪਰਵਾਹੀਆ। ਏਕਾ ਰੰਗ ਵਖੌਂਦੇ ਰਹੇ ਹਸਤ ਕੀਟ, ਰਾਉ ਰੰਕ ਊਚ ਨੀਚ ਨਾ ਕੋਇ ਵਡਿਆਈਆ। ਜੁਗ ਚੌਕੜੀ ਗਏ ਬੀਤ, ਕਲਜੁਗ ਵੇਲਾ ਅੰਤਮ ਆਈਆ। ਸ੍ਰਿਸ਼ਟ ਸਬਾਈ ਭੁੱਲੀ ਤੇਰੀ ਹਦੀਸ, ਸਾਚਾ ਕਲਮਾ ਨਾ ਕੋਇ ਸੁਣਾਈਆ। ਮਨ ਵਾਸਨਾ ਕੋਈ ਨਾ ਸਕੇ ਜੀਤ, ਜਗਤ ਤ੍ਰਿਸਨਾ ਫਿਰੇ ਹਲਕਾਈਆ। ਮਿਠਾ ਕੌੜਾ ਕੋਈ ਨਾ ਕਰੇ ਰੀਠ, ਵਿਖ ਅੰਮ੍ਰਿਤ ਰੂਪ ਨਾ ਕੋਇ ਵਟਾਈਆ। ਕਾਇਆ ਕਰੇ ਨਾ ਕੋਈ ਠਾਂਡੀ ਸੀਤ, ਅਠਸਠ ਤੀਰਥ ਤਾਰੀਆਂ ਰਹੇ ਜਗਤ ਲਾਈਆ। ਤੇਰੇ ਚਰਨ ਕੋਈ ਨਾ ਬੰਨ੍ਹੇ ਪ੍ਰੀਤ, ਪ੍ਰੀਤੀਵਾਨ ਨਜ਼ਰ ਕੋਇ ਨਾ ਆਈਆ। ਛਤਰ ਝੁਲੇ ਨਾ ਕਿਸੇ ਸੀਸ, ਰਾਜ ਰਾਜਾਨ ਸ਼ਾਹ ਸੁਲਤਾਨ ਬੈਠੇ ਢੇਰੀਆਂ ਢਾਹੀਆ। ਕਰ ਖੇਲ ਆਪ ਅਨਡੀਠ, ਸਾਹਿਬ ਸਤਿਗੁਰ ਤੇਰੀ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਪੁਰਖ ਅਕਾਲ ਤੇਰੀ ਸਰਨਾਈਆ । ਪੁਰਖ ਅਕਾਲ ਤੇਰੀ ਓਟ, ਦੋ ਜਹਾਨ ਧਿਆਨ ਲਗਾਇੰਦਾ। ਬ੍ਰਹਿਮੰਡ ਖੰਡ ਰੱਖਣ ਤੇਰੀ ਓਟ, ਲੋਕ ਪਰਲੋਕ ਤੇਰਾ ਰਾਹ ਤਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਚ ਨਗਾਰੇ ਲਾ ਚੋਟ, ਨਾਮ ਡੰਕਾ ਇਕ ਸੁਣਾਇੰਦਾ। ਕਲਜੁਗ ਅੰਤਮ ਲੱਖ ਚੁਰਾਸੀ ਘਰ ਘਰ ਅੰਦਰ ਭਰਿਆ ਕੂੜਾ ਖੋਟ, ਸਚ ਸੁੱਚ ਰੂਪ ਨਾ ਕੋਇ ਵਖਾਇੰਦਾ। ਕਾਇਆ ਮੰਦਰ ਕਿਸੇ ਨਜ਼ਰ ਨਾ ਆਏ ਜਗਦੀ ਜੋਤ, ਜੋਤੀ ਜਾਤਾ ਰੂਪ ਨਾ ਕੋਇ ਵਖਾਇੰਦਾ । ਕੂੜੀ ਵਾਸਨਾ ਸਾਰੇ ਭੋਗਣ ਭੋਗ, ਆਤਮ ਸੇਜਾ ਕੋਈ ਨਾ ਸੋਭਾ ਪਾਇੰਦਾ। ਮਦਿ ਪਿਆਲੇ ਕੀਤੇ ਮਧਹੋਸ਼, ਸੁਰਤੀ ਸ਼ਬਦ ਨਾ ਕੋਇ ਮਿਲਾਇੰਦਾ । ਤੇਰਾ ਲੇਖਾ ਕੋਈ ਨਾ ਸਕੇ ਸੋਚ, ਸੋਚਿਆਂ ਹੱਥ ਕਿਸੇ ਨਾ ਆਇੰਦਾ। ਪੁਰਖ ਅਕਾਲ ਪਰਵਰਦਿਗਾਰ ਸਾਂਝੇ ਯਾਰ ਕਿਉਂ ਬੈਠਾ ਖ਼ਾਮੋਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਦਰ ਤੇਰੇ ਮੰਗ ਮੰਗਾਇੰਦਾ। ਦਰ ਮੰਗੇ ਮੰਗ ਪ੍ਰਿਥਮੀ ਆਕਾਸ਼, ਮੰਡਲ ਮੰਡਪ ਧਿਆਨ ਲਗਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਤੇਰੇ ਹੱਥ ਵਡਿਆਈਆ। ਸਾਚੇ ਮੰਡਲ ਪਾਵੇ ਕੋਈ ਨਾ ਰਾਸ, ਗੋਪੀ ਕਾਹਨ ਰੂਪ ਨਾ ਕੋਇ ਵਟਾਈਆ। ਕੂੜੀ ਕਿਰਿਆ ਖੇਲ ਤਮਾਸ, ਨਾਰੀ ਨਰ ਰਹੇ ਵਖਾਈਆ। ਸਚ ਘਰ ਨਾ ਦਿਸੇ ਕੋਈ ਵਾਸ, ਮੰਡਲ ਮੰਡਪ ਬੈਠੇ ਡੇਰਾ ਲਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਸਾਚੀ ਪਟੀ ਪੜ੍ਹੇ ਨਾ ਕੋਈ ਕਿਤਾਬ, ਚੌਦਾਂ ਵਿਦਿਆ ਹੋਈ ਹਲਕਾਈਆ। ਕਲਮਾ ਹੱਕ ਨਾ ਜਾਣੇ ਕਾਇਨਾਤ, ਨਬੀ ਰਸੂਲ ਪੜਦਾ ਸਕੇ ਨਾ ਕੋਇ ਉਠਾਈਆ। ਮੁਖ ਪਰਦਾ ਵੇਖ ਨਕ਼ਾਬ, ਪਰਵਰਦਿਗਾਰ ਫੇਰਾ ਪਾਈਆ। ਸਚ ਰਬਾਬ ਵਜਾਏ ਨਾ ਕੋਇ ਅਹਿਬਾਬ, ਤਾਰ ਸਤਾਰ ਨਾ ਕੋਇ ਹਿਲਾਈਆ। ਸਾਚੇ ਸਜਦੇ ਕਰੇ ਨਾ ਕੋਇ ਆਦਾਬ, ਸੀਸ ਜਗਦੀਸ਼ ਨਾ ਕੋਇ ਨਿਵਾਈਆ। ਹੁਜਰਾ ਦਿਸੇ ਨਾ ਕਿਸੇ ਮਹਿਰਾਬ, ਮਹਿਬੂਬ ਦਰਸ ਕੋਇ ਨਾ ਪਾਈਆ। ਖ਼ਾਲਕ ਖ਼ਲਕ ਵੇਖ ਆਪ, ਮਖ਼ਲੂਕ ਆਪਣਾ ਵੇਸ ਵਟਾਈਆ। ਪੀਰ ਪੈਗ਼ੰਬਰ ਤੇਰੇ ਦਾਸ, ਬਣ ਬਰਦੇ ਸੇਵ ਕਮਾਈਆ। ਕਲਜੁਗ ਅੰਤਮ ਰੱਖੀ ਆਸ, ਸਦੀ ਚੌਧਵੀਂ ਧਿਆਨ ਲਗਾਈਆ। ਚੌਦਾਂ ਤਬਕ ਬੁਝਾ ਪਿਆਸ, ਆਬੇ ਹਯਾਤ ਮੁਖ ਚੁਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਧੁਰਦਰਗਾਹੀ ਵੇਖ ਵਖਾਈਆ। ਧੁਰਦਰਗਾਹੀ ਪੁਰਖ ਅਕਾਲ,

❋

❋

ਅਕਲ ਕਲ ਤੇਰੀ ਸਰਨਾਈਆ। ਸਤਿ ਸੁਆਮੀ ਹੋ ਦਿਆਲ, ਦੀਨਾਂ ਨਾਥ ਵੇਖ ਵਖਾਈਆ। ਨਵ ਨੌ ਚਾਰ ਦਿਸੇ ਬੇਹਾਲ, ਧੀਰਜ ਧੀਰ ਨਾ ਕੋਇ ਧਰਾਈਆ। ਲੱਗੀ ਅੱਗ ਕਾਇਆ ਮਾਟੀ ਖਾਲ, ਪੰਜ ਤਤ ਸੀਤਲ ਧਾਰ ਨਾ ਕੋਇ ਵਹਾਈਆ। ਨਿਰਗੁਣ ਸਰਗੁਣ ਦਿਸੇ ਨਾ ਕਿਸੇ ਨਾਲ, ਪੜਦਾ ਉਹਲਾ ਸਾਰੇ ਬੈਠੇ ਪਾਈਆ। ਬਿਨ ਤੇਰੇ ਨਾਮ ਹੋਏ ਕੰਗਾਲ, ਸ਼ਾਹ ਪਾਤਸ਼ਾਹ ਦੇਣ ਦੁਹਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਆਪਣਾ ਵੇਸ ਵਟਾਈਆ। ਚਾਰੋਂ ਕੁੰਟ ਤ੍ਰੈਗੁਣ ਮਾਇਆ ਪਿਆ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਸਾਚੀ ਘਾਲਣ ਕੋਈ ਨਾ ਰਿਹਾ ਘਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਵਰ ਦਾਤੇ ਬੇਪਰਵਾਹੀਆ । ਧਰਨੀ ਧਰਤ ਧਵਲ ਰਹੀ ਕੂਕ, ਨਾਅਰਾ ਇਕੋ ਇਕ ਜਣਾਈਆ। ਕਲਜੁਗ ਅਗਨੀ ਰਹੀ ਕੂਕ, ਸਾਂਤਕ ਸਤਿ ਨਾ ਕੋਇ ਵਰਤਾਈਆ। ਕਿਸੇ ਘਰ ਨਾ ਦਿਸੇ ਕੋਈ ਸੂਖ, ਦੁੱਖਾਂ ਭਰੀ ਲੋਕਾਈਆ। ਚਾਰ ਵਰਨ ਉਜਲ ਦਿਸੇ ਨਾ ਕੋਈ ਮੁਖ, ਬਰਨ ਅਠਾਰਾਂ ਕਾਲਖ ਟਿੱਕਾ ਸ਼ਾਹੀ ਨਾ ਕੋਇ ਧੁਆਈਆ। ਸ੍ਰੀ ਭਗਵਾਨ ਤੇਰੇ ਨਾਲੋਂ ਤੇਰੇ ਬੈਠੇ ਰੁੱਠ, ਗੁਰ ਕਾ ਸ਼ਬਦ ਸਾਰੇ ਰਹੇ ਭੁਲਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਸਭ ਨੇ ਕੀਤਾ ਰੁਖ਼, ਮਨ ਵਾਸਨਾ ਚਾਰੋਂ ਕੁੰਟ ਭਵਾਈਆ। ਕਿਸੇ ਮੰਦਰ ਗ੍ਰਹਿ ਘਰ ਖੇੜੇ ਦਿਸੇ ਨਾ ਸਚ ਸੁੱਚ, ਜੂਠ ਝੂਠ ਕਰੇ ਲੜਾਈਆ । ਪਰਵਰਦਿਗਾਰ ਸਾਂਝੇ ਯਾਰ ਖ਼ਾਲਕ ਖ਼ਲਕ ਆ ਕੇ ਪੁੱਛ, ਬੇਨਜ਼ੀਰ ਸ਼ਾਹ ਹਕੀਰ ਸ਼ਹਿਨਸ਼ਾਹ ਉਠਾਈਆ। ਜਗਤ ਵਿਕਾਰ ਵਡ ਹੰਕਾਰ ਆ ਕੇ ਕੁੱਟ, ਨਾਮ ਖੰਡਾ ਤੇਜ ਕਟਾਰਾ ਹੱਥ ਚਮਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਰਮ ਪੁਰਖ ਪੈਂਡਾ ਰਿਹਾ ਮੁੱਕ, ਦੂਰ ਦੁਰਾਡੀ ਵਾਟ ਅੰਤਮ ਨੇੜੇ ਆਈਆ। ਭਗਤ ਭਗਵਾਨ ਸੰਤ ਸੁਹੇਲੇ ਗੁਰਮੁਖ ਸੱਜਣ ਆਪਣੀ ਗੋਦੀ ਚੁੱਕ, ਫੜ ਬਾਹੋਂ ਗਲੇ ਲਗਾਈਆ। ਤੇਰਾ ਬੂਟਾ ਕਦੇ ਨਾ ਜਾਏ ਸੁੱਕ, ਅੰਮ੍ਰਿਤ ਮੇਘ ਸਿੰਚ ਹਰਾ ਕਰਾਈਆ। ਸਚਖੰਡ ਦਵਾਰੇ ਗਿਰਵਰ ਗਿਰਧਾਰੇ ਕਿਉਂ ਬੈਠਾ ਲੁਕ, ਮੁਖ ਪਰਦਾ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਘਰ ਸਾਜਣ ਫੇਰਾ ਪਾਈਆ। ਘਰ ਸੱਜਣ ਆ ਪ੍ਰਭ ਮੇਰੇ, ਨੇਤਰ ਨੈਣ ਨੈਣ ਧਿਆਨ ਲਗਾਈਆ। ਤੁਧ ਬਿਨ ਵਸਦੇ ਉਜੜੇ ਖੇੜੇ, ਖ਼ਾਲੀ ਬੁੱਤ ਦੇਣ ਦੁਹਾਈਆ। ਤੇਰੇ ਨਾਮ ਦੇ ਪਏ ਝੇੜੇ, ਝਗੜਾ ਸਕੇ ਨਾ ਕੋਇ ਮੁਕਾਈਆ। ਕਲਜੁਗ ਵੇਖ ਕੂੜੇ ਗੇੜੇ, ਲੱਖ ਚੁਰਾਸੀ ਰਿਹਾ ਭਵਾਈਆ। ਕੋਈ ਨਾ ਵਸੇ ਤੇਰੇ ਨੇੜੇ, ਦੂਰ ਦੁਰਾਡੇ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਘਰ, ਲੋਕਮਾਤ ਵੇਸ ਵਟਾਈਆ। ਲੋਕਮਾਤ ਖੋਲ੍ਹ ਤਾਕੀ, ਤਾਕਤਵਰ ਤੇਰੀ ਓਟ ਤਕਾਈਆ। ਸਮਰਥ ਪੁਰਖ ਮਾਰ ਝਾਤੀ, ਬੰਦ ਕਿਵਾੜੀ ਕੁੰਡਾ ਲਾਹੀਆ। ਲੇਖਾ ਵੇਖ ਮਾਨਸ ਖ਼ਾਕੀ, ਖ਼ਾਕ ਵਿਚ ਰੁਲੀ ਤੇਰੀ ਲੋਕਾਈਆ। ਤੇਰੇ ਨਾਮ ਤੋਂ ਸਾਰੇ ਹੋਏ ਆਕੀ, ਅਕਲ ਕੰਮ ਕਿਸੇ ਨਾ ਆਈਆ। ਕੂੜੀ ਕਿਰਿਆ ਮਾਇਆ ਮਮਤਾ ਵਿਕੇ ਹਾਟੀ, ਕਲਜੁਗ ਬਣ ਵਣਜਾਰਾ ਹੱਟ ਵਿਕਾਈਆ। ਸਾਚਾ ਮਿਲੇ ਨਾ ਕੋਇ ਸਾਥੀ, ਸਗਲਾ ਸੰਗ ਨਾ ਕੋਇ ਰਖਾਈਆ। ਰਸਨਾ ਜਿਹਵਾ ਬੱਤੀ ਦੰਦ ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪਾਠੀ, ਅੰਤਰ ਆਤਮ ਤੇਰਾ ਨਾਉਂ ਨਜ਼ਰ ਕਿਸੇ ਨਾ ਆਈਆ। ਭਰਮੇ ਭੁਲੇ ਜਾਤ ਪਾਤੀ, ਤੇਰਾ ਰੂਪ ਨਾ ਕੋਇ ਦਰਸਾਈਆ। ਕਿਰਪਾ ਕਰ ਕਮਲਾਪਾਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ

❋

❋

ਸਾਚਾ ਵਰ, ਸਚ ਤੇਰੀ ਓਟ ਤਕਾਈਆ। ਤੇਰੀ ਓਟ ਰਹੇ ਤੱਕ, ਵਿਸ਼ਨ ਬ੍ਰਹਮਾ ਸ਼ਿਵ ਨੈਣ ਉਠਾਇੰਦਾ। ਗੁਰ ਅਵਤਾਰ ਰਹੇ ਥੱਕ, ਜੁਗ ਚੌਕੜੀ ਪੰਧ ਨਾ ਕੋਇ ਮੁਕਾਇੰਦਾ। ਪੀਰ ਪੈਗ਼ੰਬਰ ਦਰ ਮੰਗਣ ਹਕੀਕਤ ਹੱਕ, ਦੋਏ ਜੋੜ ਸੀਸ ਨਿਵਾਇੰਦਾ। ਤ੍ਰੈਗੁਣ ਮਾਇਆ ਰਹੀ ਢੱਠ, ਪੰਜ ਤਤ ਵੇਖ ਕੁਰਲਾਇੰਦਾ। ਲੱਖ ਚੁਰਾਸੀ ਕੂੜੀ ਕਿਰਿਆ ਕਲਜੁਗ ਅੰਤਮ ਗਈ ਫਸ, ਫੈਸਲਾ ਸਚ ਨਾ ਕੋਇ ਸੁਣਾਇੰਦਾ। ਤੇਰੇ ਨਾਮ ਦਾ ਮਿਲੇ ਨਾ ਕਿਸੇ ਰਸ, ਰਸਨਾ ਜਿਹਵਾ ਜਗਤ ਹਲਕਾਇੰਦਾ। ਆ ਕੇ ਵੇਖ ਖੇੜਾ ਅੱਠ ਤੱਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਜੋ ਤਮੋ ਸਤੋ ਤੇਰਾ ਰਾਹ ਤਕਾਇੰਦਾ। ਆਤਮ ਪਰਮਾਤਮ ਤੇਰਾ ਸੱਥਰ ਰਹੀ ਘੱਤ, ਤੁਧ ਬਿਨ ਯਾਰੜੇ ਸੱਥਰ ਨਾ ਕੋਇ ਹੰਢਾਇੰਦਾ। ਨਾੜ ਬਹੱਤਰ ਉਬਲੇ ਰੱਤ, ਰੱਤੀ ਰਤ ਨਾ ਕੋਇ ਵਖਾਇੰਦਾ। ਕਿਰਪਾ ਕਰ ਪੁਰਖ ਸਮਰਥ, ਨੈਤਰ ਨੈਣ ਸਰਬ ਬਿਲਲਾਇੰਦਾ। ਆ ਕੇ ਖੋਲ੍ਹ ਆਪਣੀ ਅੱਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਨੈਤਰ ਨੈਣ ਸਰਬ ਉਠਾਇੰਦਾ। ਨੈਤਰ ਨੈਣ ਰਹੇ ਖੋਲ੍ਹ, ਅੱਖ ਪ੍ਰਤੱਖ ਜਣਾਈਆ। ਪਾਰਬ੍ਰਹਮ ਪ੍ਰਭ ਸਚ ਵਜਾ ਢੋਲ, ਢੋਲ ਦੋ ਜਹਾਨਾਂ ਨਾਦ ਸੁਣਾਈਆ। ਧਰਮ ਦਵਾਰਾ ਇਕੋ ਖੋਲ੍ਹ, ਜਨ ਭਗਤ ਲੈ ਜਗਾਈਆ। ਹਰ ਘਟ ਅੰਦਰ ਜਾ ਮੌਲ, ਮੌਲਾ ਆਪਣਾ ਰੂਪ ਵਟਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਗੁਰ ਅਵਤਾਰਾਂ ਨਾਲ ਜੋ ਕੀਤਾ ਕੌਲ, ਅੰਤਮ ਪੂਰਾ ਦੇ ਕਰਾਈਆ। ਕਰ ਪਰਕਾਸ਼ ਉਪਰ ਧੌਲ, ਧਰਨੀ ਧਰਤ ਧਵਲ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਦਰ ਰੱਖੀ ਆਸ ਸ੍ਰੀ ਭਗਵੰਤ, ਚਾਰ ਜੁਗ ਨੈਣ ਉਠਾਈਆ। ਕਲਜੁਗ ਅੰਤਮ ਖੇਲ ਕਰੇ ਬੇਅੰਤ, ਮਹਿਮਾ ਅਕੱਥ ਕਥ ਸਕੇ ਕੋਇ ਨਾ ਰਾਈਆ। ਭੇਦ ਨਾ ਜਾਣੇ ਕੋਈ ਸੰਤ, ਰੂਪ ਰੇਖ ਸਕੇ ਨਾ ਕੋਇ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਬੇਅੰਤ, ਬੇਅੰਤ ਬੇਅੰਤ ਕਹਿ ਕਹਿ ਪੱਲੂ ਸਰਬ ਛੁੜਾਈਆ । ਬਿਨ ਤੇਰੇ ਤੇਰਾ ਕੋਈ ਨਾ ਜਾਣੇ ਮੰਤ, ਮੰਤਵ ਹੱਥ ਕਿਸੇ ਨਾ ਆਈਆ। ਤੇਰਾ ਖੇਲ ਜੁਗੋ ਜੁਗੰਤ, ਜੁਗ ਚੌਕੜੀ ਧਾਰ ਬੰਧਾਈਆ। ਬੋਧ ਅਗਾਧਾ ਬਣੇ ਪੰਡਤ, ਸਾਚੀ ਸਿਖਿਆ ਸਚ ਸਮਝਾਈਆ। ਦੇਵੇ ਦਾਤ ਜੇਰਜ ਅੰਡਜ, ਉਤਭੁਜ ਸੇਤਜ ਰੂਪ ਵਖਾਈਆ। ਦੂਜੇ ਦਰ ਕਦੇ ਨਾ ਜਾਵੇ ਮੰਗਤ, ਦੇਵਣਹਾਰ ਇਕ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰਾ ਸੋਭਾ ਪਾਈਆ। ਦਰ ਮੰਗਣ ਅਠਾਰਾਂ ਭਗਤ, ਕਬੀਰ ਜੁਲਾਹਾ ਨਾਲ ਰਲਾਈਆ। ਪਾਰਬ੍ਰਹਮ ਤੇਰਾ ਸਾਚਾ ਵਕਤ, ਗੁਰ ਅਵਤਾਰ ਲੇਖਾ ਦੇਵੇ ਲਿਖਾਈਆ। ਨਿਰਗੁਣ ਹੋ ਕੇ ਮਾਤ ਪਰਤ, ਸਰਗੁਣ ਤਤ ਨਾ ਕੋਇ ਜਣਾਈਆ। ਗ਼ਰੀਬ ਨਿਮਾਣੇ ਉਤੇ ਕਰ ਤਰਸ, ਕੋਝੇ ਕਮਲੇ ਗਲੇ ਲਗਾਈਆ। ਲੱਖ ਚੁਰਾਸੀ ਵਿਚੋਂ ਪਰਖ, ਨਾਮ ਕਸਵਟੀ ਇਕੋ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੇ ਅੱਗੇ ਇਕੋ ਆਸ ਰਖਾਈਆ। ਕਬੀਰ ਕਹੇ ਪ੍ਰਭ ਠਾਕਰ ਸੁਆਮੀ, ਸੋਭਾਵੰਤ ਤੇਰੀ ਵਡਿਆਈਆ। ਕਲਜੁਗ ਅੰਤਮ ਦੇ ਨਿਸ਼ਾਨੀ, ਸਤਿ ਸਰੂਪ ਇਕ ਸਮਝਾਈਆ। ਪੜ੍ਹ ਪੜ੍ਹ ਸਾਰੇ ਥੱਕੇ ਤੇਰੀ ਬਾਣੀ, ਬਾਣ ਨਿਰਾਲਾ ਤੀਰ ਨਾ ਕੋਇ ਲਗਾਈਆ। ਤੇਰੀ ਕਿਰਪਾ ਕਿਸੇ ਨਾ ਮਿਲੇ ਪਦ ਨਿਰਬਾਣੀ, ਚੌਥੇ ਘਰ ਨਾ ਕੋਇ ਸਮਾਈਆ। ਸ਼ਾਸਤਰ ਸਿਮਰਤ ਵੇਦ

❋

❋

ਪੁਰਾਨ ਤੇਰੀ ਮਹਿਮਾ ਦੀ ਅਕੱਥ ਕਹਾਣੀ, ਅੱਖਰ ਅੱਖਰ ਜੋੜ ਜੁੜਾਈਆ। ਕਲਮ ਸ਼ਾਹੀ ਜਗਤ ਬਣੀ ਬਾਲ ਅਞਾਣੀ, ਤੇਰੀ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਜਨ ਭਗਤਾਂ ਹੋ ਆਪ ਸਹਾਈਆ। ਭਗਤ ਕਹਿਣ ਪ੍ਰਭ ਭਗਤ ਜਨ, ਆਪਣੇ ਰੰਗ ਰੰਗਾਈਆ। ਲੇਖਾ ਚੁੱਕੇ ਵਾਸਨਾ ਮਨ, ਮਨ ਮਨਸਾ ਰਹਿਣ ਨਾ ਪਾਈਆ। ਲੱਗੇ ਭਾਗ ਪੰਜ ਤਤ ਤਨ, ਤਤਵ ਤਤ ਦੇ ਸਮਝਾਈਆ। ਕਰ ਪਰਕਾਸ਼ ਨੇਤਰ ਅੰਨ੍ਹ, ਅਗਿਆਨ ਅੰਧੇਰ ਮਿਟਾਈਆ। ਧੁਰ ਦਾ ਰਾਗ ਸੁਣਾ ਕੰਨ, ਸ਼ਬਦ ਅਨਾਦੀ ਨਾਦ ਵਜਾਈਆ। ਭਾਂਡਾ ਭਰਮ ਭੌ ਦੇ ਭੰਨ, ਘੜਨ ਭੰਨਣਹਾਰ ਤੇਰੇ ਹੱਥ ਤੇਰੀ ਵਡਿਆਈਆ। ਵਸਤ ਅਮੋਲਕ ਦੇ ਧਨ, ਸਚ ਭੰਡਾਰਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾ ਸੱਚਾ ਘਰ, ਜਿਸ ਘਰ ਤੇਰਾ ਖੇਲ ਨਜ਼ਰੀ ਆਈਆ। ਸੱਚਾ ਖੇਲ ਦੱਸ ਭਗਵਾਨ, ਚੌਥੇ ਜੁਗ ਸਾਰੇ ਧਿਆਨ ਲਗਾਈਆ। ਜਿਸ ਦਾ ਲੇਖਾ ਲਿਖ ਲਿਖ ਦਿਤਾ ਬਿਆਨ, ਕਲਮ ਸ਼ਾਹੀ ਬੰਦ ਕਰਾਈਆ। ਢੋਲਾ ਗਾਇਆ ਰਸਨਾ ਜ਼ਬਾਨ, ਬੇਜ਼ਬਾਨ ਤੇਰੀ ਕਰੀ ਪੜ੍ਹਾਈਆ। ਕਲਮਾ ਨਬੀ ਰਸੂਲ ਜਣਾਇਆ ਕਲਾਮ, ਕਾਇਨਾਤ ਕਰ ਸ਼ਨਵਾਈਆ। ਕਿਰਪਾ ਕਰ ਵਡ ਅਮਾਮ, ਮੁਹੰਮਦ ਤੇਰੀ ਓਟ ਤਕਾਈਆ। ਈਸਾ ਮੂਸਾ ਬਰਦੇ ਬਣ ਗ਼ੁਲਾਮ, ਧੂੜੀ ਖ਼ਾਕ ਰਹੇ ਰਮਾਈਆ । ਪਰਵਰਦਿਗਾਰ ਕਰ ਪਹਿਚਾਨ, ਵੇਲਾ ਵਕਤ ਆਪ ਸੁਹਾਈਆ। ਸਾਡੀ ਤੇਰੇ ਅੱਗੇ ਸਲਾਮ, ਦੂਜਾ ਕਾਅਬਾ ਨਜ਼ਰ ਕੋਇ ਨਾ ਆਈਆ। ਕਲਜੁਗ ਵੇਖ ਅੰਤ ਹੈਰਾਨ, ਉਮਤ ਨਬੀ ਰਸੂਲ ਗਈ ਭੁਲਾਈਆ। ਤੇਰਾ ਜਾਣੇ ਨਾ ਕੋਈ ਪੈਗ਼ਾਮ, ਆਇਤ ਸ਼ਰਾਇਤ ਨਾ ਕੋਈ ਵਡਿਆਈਆ। ਹਉਂ ਬਾਲੇ ਤੇਰੇ ਅੰਝਾਣ, ਤੇਰਾ ਅੰਤ ਕਹਿਣ ਕੋਇ ਨਾ ਪਾਈਆ। ਬਣ ਪੇਸ਼ਵਾ ਮੰਗਦੇ ਗਏ ਦਾਨ, ਤੇਰੇ ਅੱਗੇ ਝੋਲੀ ਡਾਹੀਆ। ਕਲਜੁਗ ਅੰਤਮ ਵੇਖੇ ਆਣ, ਵਡ ਪੀਰਨ ਪੀਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆ ਕੇ ਵੇਖ ਆਪਣਾ ਦਰ, ਦਰ ਬਦਰ ਆਪਣਾ ਫੇਰਾ ਪਾਈਆ। ਦਰ ਬਦਰ ਵੇਖ ਪ੍ਰਭ ਖ਼ਾਲਕ, ਖਲੀਲ ਤੇਰੀ ਸਰਨਾਈਆ। ਚਾਰੋਂ ਕੁੰਟ ਦਿਸੇ ਨਾ ਕੋਈ ਪਾਲਕ, ਪ੍ਰਿਤਪਾਲਕ ਕਰੇ ਨਾ ਕੋਇ ਲੋਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਲੋਕਮਾਤ ਬਣਾਏ ਸਾਲਸ, ਸਾਰੇ ਪੱਲੂ ਗਏ ਛੁੜਾਈਆ। ਤੁਧ ਬਿਨ ਲੱਖ ਚੁਰਾਸੀ ਕਰੇ ਨਾ ਕੋਈ ਖ਼ਾਲਸ, ਸਤਿ ਸਰੂਪ ਨਾ ਕੋਇ ਵਟਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਕੂੜੀ ਨਿੰਦਰਾ ਲਾਹ ਆਲਸ, ਸਚ ਹੁਲਾਰਾ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਿਖਾਉਣਾ ਧੁਰ ਦਾ ਦਰ, ਜਿਸ ਗ੍ਰਹਿ ਬਹਿ ਕੇ ਆਪਣਾ ਕਾਜ ਰਚਾਈਆ। ਜਿਸ ਘਰ ਬਹਿ ਕੇ ਕਰੇ ਕਾਜ, ਸੋ ਮੰਦਰ ਦੇਣਾ ਵਖਾਈਆ। ਜਿਸ ਮੰਦਰ ਬਹਿ ਕੇ ਮਾਰੇ ਆਵਾਜ, ਧੁਰ ਸੰਦੇਸ਼ਾ ਇਕ ਸੁਣਾਈਆ। ਜਿਸ ਸੰਦੇਸ਼ੇ ਅੰਦਰ ਤੇਰਾ ਰਾਗ, ਕੋਈ ਸਮਝ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾਉਣਾ ਇਕ ਘਰ, ਜਿਸ ਗ੍ਰਹਿ ਬਹਿ ਕੇ ਆਪਣਾ ਰਾਗ ਇਲਾਹੀਆ। ਜਿਸ ਮੰਦਰ ਬਹਿ ਸੁਣਾਵੇਂ ਰਾਗ, ਤਿਸ ਮਿਲੇ ਮਾਣ ਵਡਿਆਈਆ। ਜਿਸ ਘਰ ਜਗੇ ਚਰਾਗ, ਬਿਨ ਤੇਲ ਬਾਤੀ ਰੁਸ਼ਨਾਈਆ। ਜਿਸ ਦਰ ਰੱਖੇਂ ਲਾਜ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖਾਉਣਾ ਆਪਣਾ ਦਰ, ਦਰ ਦਰਵੇਸ਼ ਬੈਠੇ ਧਿਆਨ ਲਗਾਈਆ। ਦਰ ਵਖਾਉਣਾ

❋

❋

ਪ੍ਰਭ ਠਾਕਰ ਏਕ, ਏਕੰਕਾਰ ਤੇਰੇ ਅੱਗੇ ਮੰਗ ਮੰਗਾਈਆ। ਕਲਜੁਗ ਅੰਤਮ ਜਿਸ ਬਿਧ ਭਗਤਾਂ ਦੇਵੇਂ ਟੇਕ, ਸਿਰ ਆਪਣਾ ਹੱਥ ਟਿਕਾਈਆ । ਮਨ ਮਤ ਬੁਧ ਇਕੋ ਵਾਰ ਕਰੇਂ ਬਿਬੇਕ, ਨਾਮ ਰੰਗ ਸਚ ਰੰਗਾਈਆ। ਕੂੜੀ ਕਿਰਿਆ ਆਪਣੇ ਚਾੜ੍ਹੇਂ ਭੇਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਅਗੰਮੀ ਵਰ, ਮਿਹਰਵਾਨ ਆਪਣਾ ਰੰਗ ਵਖਾਈਆ। ਮਿਹਰਵਾਨ ਵਖਾਉਣਾ ਰੰਗ, ਸਭ ਬੈਠੇ ਧਿਆਨ ਲਗਾਈਆ। ਸਦੀ ਬੀਸਵੀਂ ਰਹੀ ਲੰਘ, ਘੜੀ ਪਲ ਨਾ ਵੰਡ ਵੰਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਸੁਣਨਾ ਚਾਹੁੰਦੇ ਛੰਦ, ਸ਼ਹਿਨਸ਼ਾਹ ਸਾਚਾ ਰਾਗ ਅਲਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਕਿਸ ਬਿਧ ਦੇਵੇਂ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਨਮ ਜਨਮ ਦੀ ਟੁੱਟੀ ਦੇਵੇਂ ਗੰਢ, ਡੋਰੀ ਨਾਮ ਤੰਦ ਬੰਧਾਈਆ। ਤੇਰੀ ਆਤਮ ਪਰਮਾਤਮ ਕਦੇ ਨਾ ਹੋਵੇ ਰੰਡ, ਬਣ ਸੁਹਾਗਣ ਖ਼ੁਸ਼ੀ ਮਨਾਈਆ । ਸਾਚੇ ਮੰਦਰ ਲਾਵੇਂ ਅੰਗ, ਅੰਗੀਕਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਘਰ ਸਾਚੇ ਖ਼ੁਸ਼ੀ ਮਨਾਈਆ। ਘਰ ਸਾਚਾ ਵੇਖੋ ਵਸੇ ਭਗਵਾਨ, ਹਰਿ ਭਗਵਨ ਦਇਆ ਕਮਾਈਆ। ਵੀਹ ਦਸ ਦਾ ਖੇਲ ਮਹਾਨ, ਹਰਿ ਕਰਤਾ ਦਏ ਜਣਾਈਆ। ਨਿਰਗੁਣ ਸਰਗੁਣ ਮਿਲੇ ਆਣ, ਦੂਰ ਦੁਰਾਡਾ ਪੰਧ ਮੁਕਾਈਆ। ਸੰਤ ਸੁਹੇਲੇ ਲਏ ਪਹਿਚਾਨ, ਲੱਖ ਚੁਰਾਸੀ ਵਿਚੋਂ ਫੋਲ ਫੁਲਾਈਆ। ਸਚ ਦਵਾਰੇ ਬਹਿ ਬਹਿ ਦੇਵੇ ਦਾਨ, ਦਾਤਾ ਦਾਨੀ ਆਪ ਵਰਤਾਈਆ। ਗੁਰਮੁਖ ਬਣਾਏ ਸੱਚਾ ਕਾਹਨ, ਮੁਖ ਬੰਸਰੀ ਨਾਮ ਵਜਾਈਆ। ਧੁਰ ਦਵਾਰ ਵਖਾਏ ਇਕ ਮਕਾਨ, ਸਚਖੰਡ ਸਾਚੇ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਗ਼ਰੀਬ ਨਿਮਾਣੇ, ਰਹਿਮਤ ਆਪਣੀ ਸਚ ਕਮਾਈਆ। ਤਖ਼ਤੋਂ ਲਾਹੇ ਰਾਜੇ ਰਾਣੇ, ਸ਼ਾਹ ਸੁਲਤਾਨਾ ਖ਼ਾਕ ਮਿਲਾਈਆ। ਜਨ ਭਗਤਾਂ ਬੰਨ੍ਹੇ ਧਰਮੀ ਗਾਨੇ, ਡੋਰੀ ਤੰਦ ਨਜ਼ਰ ਕਿਸੇ ਨਾ ਆਈਆ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਦੇਵੇ ਮਾਣੇ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਚੀ ਵਾਰ ਸਾਚੀ ਥਿਤ, ਪੁਰਖ ਅਬਿਨਾਸ਼ੀ ਕਰ ਕੇ ਹਿੱਤ, ਦੀਨ ਦਿਆਲ ਸਾਚਾ ਮਿੱਤ, ਮਿੱਤਰ ਪਿਆਰਾ ਦਏ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਅੱਗੇ, ਦੂਰ ਦੁਰਾਡੇ ਲਿਆ ਬੁਲਾਈਆ। ਕਰੇ ਖੇਲ ਸੂਰਾ ਸਰਬੱਗੇ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਹਰਿਜਨ ਵੇਖੇ ਆਪਣੇ ਰੰਗ ਰੰਗੇ, ਰੰਗ ਰੰਗੀਲਾ ਇਕੋ ਨਜ਼ਰੀ ਆਈਆ। ਗ਼ਰੀਬ ਨਿਮਾਣੇ ਆਪੇ ਜਾਣੇ ਚੰਗੇ ਮੰਦੇ, ਵਡ ਦਾਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਵਲ ਤੱਕਣ, ਨੇਤਰ ਨੈਣ ਨੈਣ ਉਠਾਈਆ। ਕਲਜੁਗ ਵੇਖੋ ਪਾਰਬ੍ਰਹਮ ਪ੍ਰਭ ਭਗਤਾਂ ਆਇਆ ਰੱਖਣ, ਨਿਰਗੁਣ ਆਪਣਾ ਵੇਸ ਵਟਾਈਆ। ਕੂੜੀ ਕਿਰਿਆ ਜੜ੍ਹ ਆਇਆ ਪੁੱਟਣ, ਲੋਕਮਾਤ ਰਹਿਣ ਨਾ ਪਾਈਆ। ਸੰਤ ਸੁਹੇਲੇ ਮਾਰਗ ਸਾਚਾ ਆਇਆ ਦੱਸਣ, ਧੁਰ ਦੀ ਕਰੇ ਪੜ੍ਹਾਈਆ। ਹਿਰਦੇ ਅੰਦਰ ਆਇਆ ਵਸਣ, ਸਤਿ ਸਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵਿਚੋਂ ਵਿਰੋਲੇ ਮੱਖਣ, ਸਚ ਮਧਾਣਾ ਨਾਮ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਵੇਖਣ ਉਠ, ਲੋਕਮਾਤ ਧਿਆਨ ਲਗਾਈਆ। ਪਰਮ ਪੁਰਖ ਪ੍ਰਭ ਗਿਆ

❋

❋

ਤੁਠ, ਦੀਨ ਦਿਆਲ ਦਇਆ ਕਮਾਈਆ। ਜਨ ਭਗਤਾਂ ਦੁਆਰੇ ਰਿਹਾ ਝੁਕ, ਸੀਸ ਜਗਦੀਸ਼ ਰਿਹਾ ਨਿਵਾਈਆ। ਨਿਰਧਨਾਂ ਨਿਮਾਣਿਆਂ ਰਿਹਾ ਪੁਛ, ਘਰ ਘਰ ਸੱਦਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਦੂਜੇ ਨੂੰ ਕਹਿਣ ਵੇਖੋ ਥਿਤ ਆਈ ਸੋਲਾਂ ਮੱਘਰ, ਦੋ ਜਹਾਨਾਂ ਵੱਜੇ ਵਧਾਈਆ। ਵੀਹ ਸੌ ਦਸ ਬਿਕਰਮੀ ਜਿਸ ਪੂਰੀ ਕੀਤੀ ਸਧਰ, ਆਸਾ ਤ੍ਰਿਸਨਾ ਮੇਟ ਮਿਟਾਈਆ। ਸੋ ਨਿਰਵੈਰ ਪੁਰਖ ਨਿਰਗੁਣ ਰੂਪ ਆਇਆ ਬਦਲ, ਜੋਤੀ ਜਾਤਾ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤਮ ਕਰੇ ਸਾਚਾ ਅਦਲ, ਅਦਾਲਤ ਇਕੋ ਇਕ ਰਖਾਈਆ। ਜਨ ਭਗਤ ਚੜ੍ਹਾਏ ਆਪਣੀ ਮੰਜ਼ਲ, ਸਚ ਦਵਾਰੇ ਦਏ ਪੁਚਾਈਆ। ਆਪੇ ਹੋਏ ਜਨ ਭਗਤਾਂ ਹਰਦਿਲ, ਅਜੀਜ਼ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੁਤੜੀ ਇਕ ਸੁਹਾਈਆ। ਆਓ ਵੇਖੋ ਰੁਤ ਸੁਹੰਦੀ, ਗੁਰ ਅਵਤਾਰ ਰਹੇ ਜਸ ਗਾਈਆ। ਦੀਨ ਦਿਆਲ ਬਣ ਬਖ਼ਸ਼ੰਦੀ, ਬਖ਼ਸ਼ਿਸ਼ ਆਪਣੀ ਰਿਹਾ ਕਮਾਈਆ। ਜਨ ਭਗਤਾਂ ਫੂਲਨ ਦੇਵੇ ਨਾਮ ਸੁਗੰਧੀ, ਧੁਰ ਦੀ ਵਸਤ ਇਕ ਵਰਤਾਈਆ। ਕਰ ਕਿਰਪਾ ਕੱਢੇ ਵਿਚੋਂ ਵਾਸਨਾ ਗੰਦੀ, ਦੁਰਮਤ ਮੈਲ ਧੁਆਈਆ। ਸਤਿ ਧਰਮ ਦੀ ਦੱਸੇ ਇਕੋ ਡੰਡੀ, ਆਤਮ ਪਰਮਾਤਮ ਰਾਹ ਚਲਾਈਆ। ਕਰੇ ਸੁਹਾਗਣ ਆਤਮ ਰੰਡੀ, ਹਰਿ ਕੰਤ ਮੇਲ ਮਿਲਾਈਆ। ਦਰ ਤੇ ਰਹਿਣ ਨਾ ਦੇਵੇ ਕੋਈ ਭੇਖ ਭਖੰਡੀ, ਕੂੜੀ ਕਿਰਿਆ ਡੇਰਾ ਢਾਹੀਆ। ਇਕੋ ਢੋਲਾ ਸੁਣਾਏ ਸੱਚਾ ਛੰਦੀ, ਸ਼ਹਿਨਸ਼ਾਹ ਆਪਣਾ ਰਾਗ ਅਲਾਈਆ। ਤੋੜਨਹਾਰਾ ਖ਼ਾਨਾ ਬੰਦੀ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਚੇ ਰਿਹਾ ਵਡਿਆਈਆ। ਆਓ ਵੇਖੋ ਪ੍ਰਭ ਖੇਲ ਕਰੇ ਅਨਮੁਲ, ਹਰਿ ਕਰਤਾ ਭੇਵ ਚੁਕਾਈਆ । ਲੋਕਮਾਤ ਦਾ ਗੁਲਸ਼ਨ ਵੇਖੋ ਸੱਚਾ ਗੁੱਲ, ਗੁਰਮੁਖ ਰਿਹਾ ਮਹਿਕਾਈਆ। ਪ੍ਰਭ ਗੁੰਨਚੇ ਵਿਚੋਂ ਪਰਗਟ ਹੋਇਆ ਫੁੱਲ, ਵਾਸਨਾ ਆਪਣਾ ਪ੍ਰੇਮ ਰਖਾਈਆ। ਸਚ ਪ੍ਰੀਤੀ ਗਿਆ ਭੁੱਲ, ਹਰਿ ਘੋਲੀ ਘੋਲ ਘਮਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਲੋਕਮਾਤ ਨਾ ਜਾਣ ਰੁੱਲ, ਫੜ ਬਾਹੋਂ ਲਏ ਉਠਾਈਆ। ਸਾਚੇ ਕੰਡੇ ਤੋਲੇ ਤੋਲ, ਤੋਲਣਹਾਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖੇ ਚਾਈਂ ਚਾਈਂਆ। ਜਨ ਭਗਤਾਂ ਵੇਖ ਪ੍ਰਭ ਹਰਿ ਠਾਕਰ, ਨਿਰਗੁਣ ਨਿਰਵੈਰ ਫੇਰਾ ਪਾਈਆ। ਕਲਜੁਗ ਪਾਰ ਕਰਾਏ ਡੂੰਘਾ ਸਾਗਰ, ਨਈਆ ਨੌਕਾ ਨਾਮ ਇਕ ਚੜ੍ਹਾਈਆ। ਮਿਹਰਵਾਨ ਹਰਿ ਕਰਤਾ ਕਾਦਰ, ਜਾਹਰ ਜਹੂਰ ਨਜ਼ਰੀ ਆਈਆ। ਸਬਰ ਪਿਆਲਾ ਦੇਵੇ ਇਕੋ ਸਾਗਰ, ਸਿਦਕ ਸਬੂਰੀ ਆਪਣੇ ਚਰਨ ਰਖਾਈਆ। ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧੁਆਈਆ । ਸਾਚਾ ਵਣਜ ਇਕ ਵਖਾਏ ਬਣ ਸੁਦਾਗਰ, ਸੌਦਾ ਆਪਣੇ ਹੱਟ ਵਕਾਈਆ , ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਮੱਘਰ ਥਿਤ, ਵਦੀ ਸੁਦੀ ਨਾ ਨਾਲ ਰਲਾਇੰਦਾ। ਗ਼ਰੀਬ ਨਿਮਾਣਿਆਂ ਕਰ ਕਰ ਹਿੱਤ, ਜੁਗ ਵਿਛੜੇ ਮੇਲ ਮਿਲਾਇੰਦਾ। ਜਿਸ ਨੂੰ ਜੁਗ ਚੌਕੜੀ ਸਾਰੇ ਲੱਭਦੇ ਨਿੱਤ, ਸੋ ਨਵਿਤ ਭਗਤਾਂ ਆਪਣੀ ਕਾਰ ਕਮਾਇੰਦਾ। ਨਿਰਗੁਣ ਹੋ ਕੇ ਬਣਿਆਂ ਪਿਤ, ਸਰਗੁਣ ਰੂਪ ਰੰਗ ਨਾ ਕੋਇ ਵਖਾਇੰਦਾ। ਸੰਤ ਸੁਹੇਲੇ ਪ੍ਰੇਮ ਪ੍ਰੀਤੀ ਨਾਲ ਲਏ ਖਿਚ, ਰਸਨਾ ਜਿਹਵਾ ਨਾ ਬੋਲ ਸੁਣਾਇੰਦਾ । ਕਾਇਆ

❋

❋

ਮੰਦਰ ਅੰਦਰ ਡੂੰਘੀ ਭਵਰੀ ਵੜੇ ਵਿਚ, ਆਪ ਆਪਣਾ ਮੁਖ ਛੁਪਾਇੰਦਾ। ਭੇਵ ਚੁਕਾਏ ਘਰ ਨਿਜ, ਨਿਜ ਆਤਮ ਅੰਮ੍ਰਿਤ ਰਸ ਚੁਆਇੰਦਾ। ਸੱਚੇ ਮਿਲਣ ਦੀ ਧੁਰ ਦੀ ਬਿਧ, ਸ਼ਬਦੀ ਸ਼ਬਦੀ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਇੰਦਾ। ਧੁਰ ਦਾ ਲੇਖਾ ਰਿਹਾ ਵੇਖ, ਵੇਖਣਹਾਰਾ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਕਰੇ ਸੱਚਾ ਹੇਤ, ਹਿਤਕਾਰੀ ਫੇਰਾ ਪਾਈਆ। ਹਰਿ ਭਗਤ ਫੁਲਵਾੜੀ ਮੌਲੇ ਰੁੱਤ ਬਸੰਤੀ ਚੇਤ, ਖ਼ਿਜ਼ਾਂ ਰੂਪ ਨਾ ਕੋਇ ਵਟਾਈਆ। ਪਰਮ ਪੁਰਖ ਦਾ ਆਦਿ ਜੁਗਾਦਿ ਜੁਗਾ ਜੁਗੰਤਰ ਖੇਡ, ਕੋਈ ਸਮਝ ਸਕੇ ਨਾ ਰਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨੌ ਸੌ ਚੁਰਾਨਵੇਂ ਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ ਭੇਜ, ਅੰਤਮ ਆਪਣਾ ਫੇਰਾ ਪਾਈਆ। ਸ਼ਾਸਤਰ ਸਿਮਰਤ ਦੇ ਦੇ ਗਏ ਸੰਦੇਸ਼, ਗੁਰ ਅਵਤਾਰ ਪੀਰ ਪੈਗ਼ੰਬਰ ਵਾਕ ਭਵਿਖਤ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਮਿਲਿਆ ਠਾਕਰ ਇਕੋ, ਪ੍ਰਭ ਏਕਾ ਨਜ਼ਰੀ ਆਈਆ। ਆਦਿ ਜੁਗਾਦਿ ਜੁਗ ਚੌਕੜੀ ਦੇਵੇ ਧੁਰ ਦੀ ਟੇਕੋ, ਟਿੱਕਾ ਧੂੜੀ ਮਸਤਕ ਨਾਮ ਇਕ ਲਗਾਈਆ। ਪਤਿਤ ਪੁਨੀਤ ਕਰੇ ਬੁੱਧ ਬਬੇਕੋ, ਵਿਵੇਕੀ ਆਪਣਾ ਰੰਗ ਰੰਗਾਈਆ। ਪੁਰਖ ਅਕਾਲ ਦੀਨ ਦਿਆਲ ਹਰਿਜਨ ਸੰਤ ਸੁਹੇਲੇ ਸਦਾ ਚੇਤੋ, ਚਿਤ ਵਿਤ ਠਗੋਰੀ ਕੋਇ ਨਾ ਪਾਈਆ। ਅੰਤਰ ਆਤਮ ਪਰਮਾਤਮ ਨਿਜ ਨੇਤਰ ਪੇਖੋ, ਬਾਹਰ ਦੋਏ ਲੋਚਣ ਲੱਭਣ ਕੋਇ ਨਾ ਜਾਈਆ। ਸਾਹਿਬ ਸਤਿਗੁਰ ਗੋਦੀ ਬਹਿ ਬਹਿ ਖੇਡੋ, ਸਚ ਹੁਲਾਰਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਆਪਣੇ ਰੰਗ ਰੰਗਾਈਆ। ਨਿਰਗੁਣ ਰੰਗ ਰੰਗਾਏ ਆਤਮ ਚੰਮ, ਮਾਟੀ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਕਰੇ ਆਪਣਾ ਕੰਮ, ਨਿਹਕਰਨੀ ਆਪਣੀ ਕਾਰ ਕਮਾਈਆ। ਜਿਸ ਦੇ ਹੱਥ ਮਰਨ ਜਨਮ, ਜਨਮ ਮਰਨ ਦੋਵੇਂ ਆਪਣੀ ਝੋਲੀ ਪਾਈਆ। ਸੋ ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤਮ ਬਖ਼ਸ਼ੇ ਇਕੋ ਸਰਨ, ਸਰਨਗਤ ਇਕ ਸਮਝਾਈਆ। ਭੈ ਭਿਆਨਕ ਭੌ ਚੁੱਕੇ ਮਰਨ ਡਰਨ, ਡਰਨ ਮਰਨ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਘਰ ਇਕੋ ਇਕ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਘਰ ਵੇਖੋ ਸੱਚ, ਹਰਿ ਸਾਚਾ ਸਚ ਬੁਝਾਇੰਦਾ। ਸ੍ਰੀ ਭਗਵਾਨ ਨੌ ਜਵਾਨ ਮਰਦ ਮਰਦਾਨ ਜਨਮ ਭਗਤਾਂ ਮਿਲੇ ਹੱਸ ਹੱਸ, ਰੁੱਤ ਸੁਹੰਜਣੀ ਆਪ ਸੁਹਾਇੰਦਾ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਮਾਰਗ ਦੱਸ, ਰਹਿਬਰ ਇਕੋ ਰਾਹ ਚਲਾਇੰਦਾ। ਜੋਤ ਪਰਕਾਸ਼ ਘਰ ਘਰ ਨਿਵਾਸ, ਬਣ ਦਾਸੀ ਦਾਸ ਸੇਵਕ ਸੇਵ ਕਮਾਇੰਦਾ। ਦੂਰ ਦੁਰਾਡੇ ਸੱਦੇ ਪਾਸ, ਜਨਮ ਜਨਮ ਦੀ ਪੂਰੀ ਕਰੇ ਆਸ, ਕਰਮ ਕਰਮ ਦਾ ਰੋਗ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਪ੍ਰਭ ਆਪਣੀ ਕੁਲ, ਕੁਲਵੰਤਾ ਵੇਖ ਵਖਾਈਆ। ਜਨ ਭਗਤਾਂ ਪਾਏ ਕੀਮਤ ਮੁੱਲ, ਹਰਿ ਕਰਤਾ ਆਪ ਚੁਕਾਈਆ। ਵੀਹ ਸਦ ਉਨੀਂ ਪੰਜ ਅੱਸੂ ਜੋ ਗਏ ਭੁੱਲ, ਸੋ ਭੁੱਲ ਲੇਖੇ ਰਿਹਾ ਲਗਾਈਆ। ਦੁਆਬਾ ਸੰਗਤ ਦੇਵੇ ਇਕ ਇਕ ਫੁੱਲ, ਪੰਜ ਪੋਹ ਵੇਖ ਵਖਾਈਆ। ਸਚ ਦਵਾਰੇ ਫੁਲਵਾੜੀ ਜਾਏ ਫੁੱਲ, ਨਾਮ ਮਹਿਕ ਇਕ ਮਹਿਕਾਈਆ। ਕਰੇ ਖੇਲ ਆਪ ਅਭੁੱਲ,

❋

❋

ਭੁੱਲ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਕਰਨੀ ਆਪ ਕਮਾਈਆ । ਪੰਜ ਪੋਹ ਦਾ ਵਿਹਾਰਾ ਸਤਿ, ਸਤਿ ਸਤਿ ਵਡਿਆਇੰਦਾ। ਜਾਂਦਾ ਜਾਂਦਾ ਦਏ ਰੱਖ, ਸਿਰ ਆਪਣਾ ਹੱਥ ਟਿਕਾਇੰਦਾ। ਹਰਿਸੰਗਤ ਆਪਣੇ ਨਾਲ ਲੈ ਕੇ ਆਉਣੀ ਫੁੱਲ ਵੱਥ, ਧੁਰ ਸੰਦੇਸ਼ਾ ਆਪ ਅਲਾਇੰਦਾ। ਕਿਰਪਾ ਕਰੇ ਪੁਰਖ ਸਮਰਥ, ਸਮਰਥ ਸਾਚੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿੰਨ ਪੰਜ ਆਪ ਵਡਿਆਇੰਦਾ। ਤਿੰਨ ਪੋਹ ਬੱਧਕ ਲੇਖਾ, ਹਰਿ ਸਤਿਗੁਰ ਪੂਰ ਕਰਾਈਆ । ਪੰਜ ਪੋਹ ਆਸ਼ਕ ਭੁਲੇਖਾ, ਮਾਸ਼ੂਕ ਦਏ ਸਮਝਾਈਆ। ਦੋਹਾਂ ਰੱਖਿਆ ਧੁਰ ਦਾ ਚੇਤਾ, ਸ੍ਰੀ ਭਗਵਾਨ ਹੋਏ ਸਹਾਈਆ। ਪੰਜ ਸਿਖ ਨਾਲ ਬਣਾਏ ਨੇਤਾ, ਨਿਰਗੁਣ ਆਪਣਾ ਹੁਕਮ ਵਰਤਾਈਆ। ਜਨਮ ਵਿਚੋਂ ਜਨਮ ਦੀ ਫੇਰ ਬਦਲੇ ਰੇਖਾ, ਮਾਨਸ ਮਾਨਸ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਾਰਨ ਆਇਆ ਪੈਜ ਸਵਾਰਨ, ਬਣਾਏ ਸਾਚੀ ਧਾਰਨ, ਧਰਨੀ ਦੇਵਣਹਾਰ ਵਡਿਆਈਆ। ਤਿੰਨ ਪੋਹ ਬੱਧਕ ਮੁੱਕਣ ਵਾਲਾ ਪੰਧ, ਲੋਕਮਾਤ ਪੈਂਡਾ ਨਜ਼ਰ ਨਾ ਆਈਆ। ਪੰਜ ਪੋਹ ਡੁੱਬਣ ਵਾਲਾ ਚੰਦ, ਆਪ ਆਪਣਾ ਮੁਖ ਛੁਪਾਈਆ। ਹਰਿਸੰਗਤ ਤੇਰੇ ਨਾਲ ਮਿਲ ਕੇ ਦੋਹਾਂ ਬੇੜਾ ਦੇਵੇ ਬੰਨ੍ਹ, ਆਪ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਹੋਏ ਸਹਾਈਆ। ਮਿਹਰਵਾਨ ਸਦਾ ਸੁਖਦਾਇਕ, ਸੁਖ ਸਾਗਰ ਵੇਖ ਵਖਾਈਆ । ਪਰਮ ਪੁਰਖ ਪ੍ਰਭ ਸਾਚਾ ਨਾਇਕ, ਨਿਰਗੁਣ ਦਾਤਾ ਵਡ ਵਡਿਆਈਆ। ਹਰਿਸੰਗਤ ਕਰੇ ਇਕ ਹਦਾਇਤ, ਹਾਜ਼ਰ ਹੋ ਸਮਝਾਈਆ। ਬਖ਼ਸ਼ਿਸ਼ ਰਹਿਮਤ ਜਨ ਭਗਤਾਂ ਉਤੇ ਅਨਾਇਤ, ਪਰਵਰਦਿਗਾਰ ਆਪ ਜਣਾਈਆ। ਪੰਜ ਪੋਹ ਦਰ ਆਉਣ ਦੀ ਕਰੇ ਨਾ ਕੋਇ ਕਫ਼ਾਇਤ, ਮਿਹਰਵਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਾਰ ਅੱਠ ਲੇਖਾ ਲਿਖੇ ਥਾਉਂ ਥਾਈਂਆ । ਚਾਰ ਅੱਠ ਅੰਕ ਜੋੜ ਅਠਤਾਲੀ, ਸੋਲਾਂ ਪਹਿਰ ਸੋਲਾਂ ਮੱਘਰ ਦਏ ਵਡਿਆਈਆ। ਜਨ ਭਗਤਾਂ ਪਿਛੇ ਬਣੇ ਪਾਲੀ, ਪ੍ਰਿਤਪਾਲਕ ਫੇਰਾ ਪਾਈਆ । ਲੇਖੇ ਲਾਏ ਪਤ ਡਾਲੀ, ਫੁੱਲ ਪਾਤੀ ਵੇਖ ਵਖਾਈਆ। ਪੂਰਬ ਜਨਮ ਜਿਨ੍ਹਾਂ ਘਾਲ ਘਾਲੀ, ਤਿਨ੍ਹਾਂ ਲੇਖਾ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਸਾਚੇ ਲਏ ਤਰਾਈਆ। ਇਕ ਇਕ ਫੁੱਲ ਦਿਉ ਵੰਡ, ਹਰਿ ਵੰਡਣ ਵੰਡ ਵੰਡਾਈਆ। ਜਿਸ ਵਿਚ ਭਰੀ ਨਾਮ ਸੁਗੰਧ, ਖ਼ੁਸ਼ੀਆਂ ਰੂਪ ਵਟਾਈਆ। ਸੋ ਭਗਤਾਂ ਨਾਲ ਘਰ ਜਾਏ ਨਸੰਗ, ਬਣ ਕੇ ਪਾਂਧੀ ਰਾਹੀਆ। ਰਾਤੀਂ ਸੁੱਤਿਆਂ ਦਏ ਅਨੰਦ, ਦਿਨੇਂ ਖ਼ੁਮਾਰ ਚੜ੍ਹਾਈਆ। ਤਿੰਨ ਦਿਨ ਸਾਰੇ ਘਰ ਵਿਚ ਮੰਗਣੀ ਮੰਗ, ਦੋਏ ਜੋੜ ਧਿਆਨ ਲਗਾਈਆ । ਕਿਰਪਾ ਕਰ ਪ੍ਰਭੂ ਬਖ਼ਸ਼ੰਦ, ਬਖ਼ਸ਼ਣਹਾਰ ਤੇਰੀ ਵਡਿਆਈਆ। ਗੁਰਮੁਖਾਂ ਨਾਲੋਂ ਨਾ ਟੁੱਟੇ ਸਾਡਾ ਸੰਗ, ਸਦੀ ਬੀਸਵੀਂ ਨਾ ਹੋਏ ਜੁਦਾਈਆ । ਅੱਗੇ ਵੇਖੀਏ ਤੇਰਾ ਰੰਗ, ਕੀ ਵੱਜੇ ਸਚ ਵਧਾਈਆ। ਆਸ਼ਕ ਛੁਪੇ ਨਾ ਤੇਰਾ ਚੰਦ, ਬਧਕ ਘਾਉ ਨਾ ਕੋਇ ਲਗਾਈਆ। ਹਰਿਸੰਗਤ ਤੇਰੇ ਪਿਛੇ ਟੁੱਟੀ ਦਏ ਗੰਢ, ਜਨਮ ਕਰਮ ਕਰਮ ਜਨਮ ਫੇਰ ਬਣਾਈਆ। ਕਿਰਪਾ ਕਰੇ ਸੂਰਾ ਸਰਬੰਗ, ਸੂਰਬੀਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਫੂਲਨ ਬਰਖਾ ਲਾਇਣ ਫੁੱਲ, ਕਲੀ ਕਲੀ ਮਹਿਕਾਈਆ ।

❋

❋

ਤੇਰੇ ਨਾਲੋਂ ਵਿਛੜੇ ਗਏ ਭੁੱਲ, ਭਰਮ ਪਿਆ ਲੋਕਾਈਆ। ਜੁਗ ਚੌਕੜੀ ਮਾਇਆ ਮਮਤਾ ਗਏ ਰੁੱਲ, ਕਰਤੇ ਕੀਮਤ ਕੋਇ ਨਾ ਪਾਈਆ। ਧੰਨ ਭਾਗ ਤੂੰ ਬਣਾਈਂ ਆਪਣੀ ਕੁਲ, ਕੁਲਵੰਤ ਤੇਰੀ ਸ਼ਰਨਾਈਆ। ਤੇਰਾ ਬੂਟਾ ਕਦੇ ਨਾ ਜਾਏ ਹੁੱਲ, ਸਿਮਲ ਰੂਪ ਨਾ ਕੋਇ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਹਰਿਜਨ ਸਾਚੇ ਫੇਰ ਜਵਾਈਆ।