੨ ਪੋਹ ੨੦੨੦ ਬਿਕਰਮੀ ਹਰਨਾਮ ਸਿੰਘ ਦੇ ਗ੍ਰਹਿ ਗੁਮਾਨ ਪੁਰਾ ਜ਼ਿਲਾ ਅੰਮ੍ਰਿਤਸਰ
ਦੋ ਜਹਾਨ ਰਹੇ ਤੱਕ, ਜੁਗ ਚੌਕੜੀ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਹੱਕ, ਝੋਲੀ ਨਿਰਗੁਣ ਅੱਗੇ ਡਾਹੀਆ । ਲੱਖ ਚੁਰਾਸੀ ਕਹੇ ਪੁਰਖ ਸਮਰਥ, ਜੀਵ ਜੰਤ ਰਹੇ ਦਿਲ ਲਾਈਆ। ਭਗਤ ਕਹਿਣ ਭਗਵਾਨ ਹਿਰਦੇ ਆ ਕੇ ਵਸ, ਦੂਰ ਦੁਰਾਡੇ ਸੱਚੇ ਮਾਹੀਆ । ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਰਹੇ ਨੱਸ, ਬਣ ਬਣ ਪਾਂਧੀ ਰਾਹੀਆ। ਸੰਤ ਸਾਜਣ ਚਰਨੀ ਰਹੇ ਢੱਠ, ਧੂੜੀ ਟਿੱਕਾ ਮਸਤਕ ਲਾਈਆ । ਮੁਰੀਦ ਮੁਰਸ਼ਦ ਹਾਲ ਰਹੇ ਦੱਸ, ਭੇਦ ਅਭੇਦਾ ਆਪ ਸਮਝਾਈਆ । ਗੁਰਮੁਖ ਗੁਰਸਿਖ ਨੇਤਰ ਖੋਲ੍ਹ ਵੇਖਣ ਅੱਖ, ਲੋਚਣ ਆਪਣਾ ਆਪ ਖੁਲ੍ਹਾਈਆ । ਧੁਰ ਦੀ ਦੇ ਵਸਤ ਸਾਡੇ ਹੱਥ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਨਿਰਗੁਣ ਜੋਤ ਕਰ ਪਰਕਾਸ਼, ਅੰਧ ਅੰਧੇਰ ਮਿਟਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਤੇਰੀ ਰੱਖ ਕੇ ਗਏ ਆਸ, ਆਸਾਵੰਤ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇ ਧੁਰ ਦਾ ਵਰ, ਵਸਤ ਆਪਣੀ ਦਾਤ ਵਰਤਾਈਆ। ਦੋ ਜਹਾਨ ਰਹੇ ਝੁਕ, ਸਜਦਾ ਸੀਸ ਨਿਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਪੁਛ, ਦੋਏ ਜੋੜ ਵਾਸਤਾ ਪਾਈਆ। ਜੁਗ ਚੌਕੜੀ ਕਹਿਣ ਕਿਉਂ ਬੈਠਾ ਲੁਕ, ਨਿਰਗੁਣ ਆਪਣਾ ਮੁਖ ਛੁਪਾਈਆ। ਲੱਖ ਚੁਰਾਸੀ ਕਹੇ ਕਿਰਪਾ ਨਿਧਾਨ ਠਾਕਰ ਸੁਆਮੀ ਉਠ, ਬੇਨਜ਼ੀਰ ਆਪਣੀ ਦਇਆ ਕਮਾਈਆ। ਭਗਤ ਕਹਿਣ ਭਗਵਾਨ ਬਣਾ ਸਾਚੇ ਸੁਤ, ਪੂਤ ਸਪੂਤੇ ਗੋਦ ਬਹਾਈਆ। ਸੰਤ ਸਾਜਣ ਮੰਗਣ ਤੇਰੀ ਅਗੰਮੀ ਰੁੱਤ, ਰੁੱਤ ਬਸੰਤੀ ਇਕ ਮਹਿਕਾਈਆ। ਗੁਰਮੁਖ ਗੁਰਸਿਖ ਕਹਿਣ ਤੇਰੀ ਕਿਰਪਾ ਬਿਨ ਸਾਡੇ ਕੋਲ ਨਹੀਂ ਕੁਛ, ਖ਼ਾਲੀ ਹੱਥ ਜਗਤ ਵਖਾਈਆ। ਬਿਨ ਤੇਰੇ ਨਾਮ ਖ਼ਾਲੀ ਦਿਸੇ ਬੁੱਤ, ਪੰਜ ਤਤ ਨਾ ਕੋਇ ਵਡਿਆਈਆ। ਜਗਤ ਵਾਸਨਾ ਰਹੀ ਲੁੱਟ, ਲੁੱਟੀ ਸਰਬ ਲੋਕਾਈਆ। ਬੇਪਰਵਾਹ ਕਿਉਂ ਬੈਠਾ ਰੁੱਸ, ਘਰ ਘਰ ਵਿਚ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਧੁਰਦਰਗਾਹੀ ਆਪਣੀ ਦਇਆ ਕਮਾਈਆ। ਦੋ ਜਹਾਨ ਖੋਲ੍ਹਣ ਅੱਖ, ਚਰਨ ਕਵਲ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੰਧ ਮੁਕਾਵਣ ਨੱਸ ਨੱਸ, ਬਣ ਬਣ ਪਾਂਧੀ ਰਾਹੀਆ। ਲੱਖ ਚੁਰਾਸੀ ਜੀਵ ਜੰਤ ਇਕੋ ਮੰਗੇ ਤੇਰਾ ਰਸ, ਰਸ ਆਤਮ ਪਰਮਾਤਮ ਦੇ ਵਖਾਈਆ। ਭਗਤ ਭਗਵਾਨ ਗ੍ਰਹਿ ਮੰਦਰ ਮਹਲ ਅਟੱਲ ਨਿਹਚਲ ਜਾਣਾ ਵਸ, ਧਾਮ ਭੂਮਿਕਾ ਇਕੋ ਸੋਭਾ ਪਾਈਆ। ਸਚ ਸਰਨਾਈ ਠਾਕਰ ਰੱਖ, ਸਤਿ ਸਤਿਵਾਦੀ ਤੇਰੀ ਓਟ ਤਕਾਈਆ। ਸ੍ਰਿਸ਼ਟ ਸਬਾਈ ਦੇ ਇਕੋ ਮੱਤ, ਬ੍ਰਹਮ ਵਿਦਿਆ ਕਰ ਪੜ੍ਹਾਈਆ। ਬ੍ਰਹਿਮੰਡ ਖੰਡ ਲੋਕ ਪਰਲੋਕ ਪੁਰੀ ਲੋਅ ਆਕਾਸ਼ ਧਰਤ ਧਵਲ ਕੋਈ ਨਾ ਉਬਲੇ ਰੱਤ, ਰਤੀ ਰੱਤ ਨਾ ਕੋਇ ਤਪਾਈਆ। ਪਾਰਬ੍ਰਹਮ ਬ੍ਰਹਮ ਤੇਰਾ ਗਾਏ ਜਸ, ਜਸ ਵੇਦ ਪੁਰਾਨ ਨਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਅਲਖ ਜਗਾਈਆ। ਦੋ ਜਹਾਨ ਕਹਿਣ ਪ੍ਰਭ ਠਾਕਰ ਸੁਆਮੀ, ਹੱਥ ਤੇਰੇ ਵਡਿਆਈਆ। ਗੁਰ ਅਵਤਾਰ ਕਹਿਣ ਪ੍ਰਭ ਅੰਤਰਜਾਮੀ, ਘਟ ਘਟ ਵੇਖੇ ਬੇਪਰਵਾਹੀਆ। ਸੰਤ ਭਗਤ ਕਹਿਣ ਬੋਧ ਅਗਾਧ ਸ਼ਬਦ ਨਾਦ ਤੇਰੀ ਧੁਰ ਦੀ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਲੱਖ ਚੁਰਾਸੀ ਕਹੇ ਰਾਹ ਤੱਕੇ ਤੇਰਾ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਬੈਠੀ ਧਿਆਨ ਲਗਾਈਆ। ਪ੍ਰੇਮ ਪ੍ਰੀਤੀ ਕਹੇ ਤੇਰਾ ਅੰਮ੍ਰਿਤ
❋
❋
ਰਸ ਮਿਲੇ ਪਾਣੀ, ਸਰ ਸਰੋਵਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹੱਥ ਤੇਰੇ ਵਡਿਆਈਆ । ਹੱਥ ਤੇਰੇ ਵਡਿਆਈ ਠਾਕਰ, ਪਾਰਬ੍ਰਹਮ ਤੇਰੀ ਸਰਨਾਈਆ। ਕਲਜੁਗ ਵੇਖ ਡੂੰਘਾ ਸਾਗਰ, ਗਹਿਰ ਗੰਭੀਰ ਆਪਣਾ ਫੇਰਾ ਪਾਈਆ। ਸਚ ਕਰੇ ਨਾ ਕੋਈ ਆਦਲ, ਅਦਾਲਤ ਹੱਕ ਨਾ ਕੋਇ ਵਖਾਈਆ। ਚਾਰ ਕੁੰਟ ਅੰਧੇਰਾ ਬਾਦਲ, ਨੂਰੀ ਚੰਦ ਨਾ ਕੋਇ ਚਮਕਾਈਆ। ਸੰਤ ਸੁਹੇਲੇ ਬਿਨ ਤੇਰੇ ਹੋਏ ਪਾਗਲ, ਸਾਚੀ ਸੁੱਧ ਨਾ ਕੋਇ ਧਰਾਈਆ। ਤੇਰਾ ਲੇਖਾ ਪੜ੍ਹ ਪੜ੍ਹ ਥੱਕੇ ਉਤੇ ਕਾਗ਼ਜ਼, ਤੇਰਾ ਰੂਪ ਨਜ਼ਰ ਕਿਸੇ ਨਾ ਆਈਆ। ਸ੍ਰੀ ਭਗਵਾਨ ਜਿੰਨਾਂ ਚਿਰ ਨਾ ਹੋਇਉਂ ਹਾਜ਼ਰ, ਹਜ਼ਰਤ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਭ ਤੇਰਾ ਧਿਆਨ ਲਗਾਈਆ। ਹਾਜ਼ਰ ਹੋ ਹਰਿ ਮਿਹਰਵਾਨ, ਵਡ ਵੱਡੇ ਤੇਰੀ ਵਡਿਆਈਆ। ਜਨ ਭਗਤਾਂ ਦੇ ਦਰਸ ਦਾਨ, ਦੀਦ ਈਦ ਚੰਦ ਚਮਕਾਈਆ। ਮਹਿਬੂਬ ਮਿਲ ਸਚ ਘਰ ਆਣ, ਮੁਹੱਬਤ ਆਪਣੀ ਇਕ ਸਮਝਾਈਆ। ਮਹਲ ਅਟੱਲ ਸੋਹੇ ਮਕਾਨ, ਗ੍ਰਹਿ ਮੰਦਰ ਵੱਜੇ ਵਧਾਈਆ। ਦੀਪਕ ਜੋਤੀ ਜਗੇ ਸੱਚਾ ਭਾਨ, ਇਕੋ ਨੂਰ ਹੋਇ ਰੁਸ਼ਨਾਈਆ। ਸਚ ਸਿੰਘਾਸਣ ਬੈਠੇ ਆਣ, ਸੇਜ ਸੁਹੰਜਣੀ ਸੋਭਾ ਪਾਈਆ। ਨਜ਼ਰੀ ਆਏ ਇਕੋ ਕਾਹਨ, ਨੂਰ ਜਹੂਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਾਹਿਬ ਸੁਲਤਾਨ ਦਰ ਤੇਰਾ ਸੱਚਾ ਭਾਈਆ। ਸਾਹਿਬ ਸੁਲਤਾਨ ਠਾਕਰ ਮੀਤ, ਬੇਅੰਤ ਬੇਪਰਵਾਹੀਆ। ਬੋਧ ਅਗਾਧ ਸ਼ਬਦ ਅਨਾਦ ਧੁਰ ਸੁਣਾ ਇਕੋ ਗੀਤ, ਸੋਹਲਾ ਢੋਲਾ ਇਕੋ ਗਾਇਆ। ਚਰਨ ਕਵਲ ਉਪਰ ਧਵਲ ਆਤਮ ਮਵਲ ਦੇ ਪ੍ਰੀਤ, ਸਾਚੀ ਸਿਖਿਆ ਇਕ ਦ੍ਰਿੜਾਇਆ। ਦਿਵਸ ਰੈਣ ਘੜੀ ਪਲ ਅੱਠੇ ਪਹਿਰ ਵਸੇਂ ਚੀਤ, ਜਗਤ ਠਗੋਰੀ ਰੂਪ ਨਾ ਕੋਇ ਧਰਾਇਆ। ਮਿੱਤਰ ਪਿਆਰੇ ਠਾਂਡੇ ਦਰਬਾਰੇ ਨਜ਼ਰੀ ਆ ਹਸਤ ਕੀਟ, ਊਚ ਨੀਚ ਰਾਉ ਰੰਕ ਆਪਣਾ ਡੇਰਾ ਲਾਇਆ। ਦਰ ਦਰਵੇਸ਼ ਮੰਗਣ ਭੀਖ, ਭਿਛਿਆ ਭਿਖਤ ਝੋਲੀ ਦੇ ਭਰਾਇਆ। ਤ੍ਰੈਗੁਣ ਪੰਜ ਤਤ ਮਨ ਮੱਤ ਬੁੱਧ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਦਾਤੇ ਕਰ ਠਾਂਡੀ ਸੀਤ, ਅੰਮ੍ਰਿਤ ਮੇਘ ਇਕ ਬਰਸਾਇਆ। ਸਤਿ ਦਰਬਾਰ ਹਰਿ ਨਿਰੰਕਾਰ ਕਿਰਪਾ ਧਾਰ ਜਨ ਭਗਤਾਂ ਕਰ ਆਪਣੀ ਰੀਝ, ਮਿਹਰਵਾਨ ਸਿਰ ਆਪਣਾ ਹੱਥ ਟਿਕਾਇਆ। ਆ ਵੇਖ ਕਾਇਆ ਮੰਦਰ ਅੰਦਰ ਲੰਘ ਦਲੀਜ, ਦਸਮ ਦੁਆਰੀ ਆਪਣਾ ਕੁੰਡਾ ਲਾਹਿਆ। ਤੇਰੀ ਉਡੀਕ ਰੱਖੀ ਠੀਕ, ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਗਏ ਸਮਝਾਇਆ। ਪਾਰਬ੍ਰਹਮ ਪਤਿਪਰਮੇਸ਼ਵਰ ਸਹਿਜ ਸੁਆਮੀ ਦਿਆਲ ਵਸੇ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇਆ। ਕਰੇ ਖੇਲ ਸਦਾ ਅਨਡੀਠ, ਅਨਡਿਠੜੀ ਕਾਰ ਕਮਾਇਆ। ਜੁਗ ਚੌਕੜੀ ਸਦੀ ਸਦੀਵੀ ਗਈ ਬੀਤ, ਕਲਜੁਗ ਵੇਲਾ ਅੰਤਮ ਆਇਆ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਰੱਖਦੇ ਰਹੇ ਉਡੀਕ, ਸੰਮਤ ਸੰਮਤੀ ਲੇਖ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਜਨ ਭਗਤ ਤੇਰੀ ਓਟ ਤਕਾਇਆ। ਤੇਰੀ ਓਟ ਤੱਕੀ ਪ੍ਰਭ ਏਕ, ਏਕੰਕਾਰ ਤੇਰੀ ਸਰਨਾਈਆ। ਸੋ ਪੁਰਖ ਨਿਰੰਜਣ ਆ ਕੇ ਵੇਖ, ਹਰਿ ਪੁਰਖ ਨਿਰੰਜਣ ਫੇਰਾ ਪਾਈਆ। ਏਕੰਕਾਰ ਤੇਰੀ ਟੇਕ, ਆਦਿ ਨਿਰੰਜਣ ਤੇਰੀ ਰੁਸ਼ਨਾਈਆ। ਅਬਿਨਾਸ਼ੀ ਕਰਤੇ ਤੇਰਾ ਲੇਖ, ਸ੍ਰੀ ਭਗਵਾਨ ਇਕੋ ਨਜ਼ਰੀ ਆਈਆ। ਪਾਰਬ੍ਰਹਮ ਬ੍ਰਹਮ
❋
❋
ਆਪਣਾ ਦੱਸ ਭੇਤ, ਕਾਇਆ ਮੰਦਰ ਅੰਦਰ ਵੜ ਆਪਣਾ ਪੜਦਾ ਲਾਹੀਆ। ਸਾਚੀ ਰੁੱਤ ਬਸੰਤੀ ਮੌਲੇ ਚੇਤ, ਫੁੱਲ ਫੁੱਲਵਾੜੀ ਇਕੋ ਇਕ ਮਹਿਕਾਈਆ। ਆਤਮ ਪਰਮਾਤਮ ਮਿਲ ਕੇ ਘਰ ਕਰ ਹੇਤ, ਚਿਰੀ ਵਿਛੁੰਨੇ ਆਪਣਾ ਮੇਲ ਮਿਲਾਈਆ। ਸੁਰਤ ਸੁਆਣੀ ਸ਼ਬਦ ਹਾਣੀ ਮਿਲ ਕੇ ਖੇਡ, ਘਰ ਸਾਚੇ ਵੱਜੇ ਵਧਾਈਆ। ਧੁਰ ਸੰਦੇਸ਼ਾ ਆਪਣਾ ਇਕੋ ਭੇਜ, ਜਗਤ ਵਿਕਾਰਾ ਭੱਜੇ ਵਾਹੋ ਦਾਹੀਆ। ਜੋਤੀ ਬਖ਼ਸ਼ ਨੂਰੀ ਤੇਜ, ਅੰਧ ਅੰਧੇਰ ਗੁਆਈਆ। ਬਣ ਸਖੀ ਗੁਰਮੁਖ ਮਾਨਣ ਤੇਰੀ ਸੇਜ, ਘਰ ਸਾਚੇ ਸੋਭਾ ਪਾਈਆ। ਨਿਰਵੈਰ ਨਿਰਾਕਾਰ ਨਿਰੰਕਾਰ ਜੋਤੀ ਆ ਕੇ ਵੇਖ, ਬੇਪਹਿਚਾਨ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਹਰਿਜਨ ਬੈਠੇ ਧਿਆਨ ਲਗਾਈਆ। ਧਿਆਨ ਲਗਾਇਣ ਤੇਰਾ ਪ੍ਰਭ, ਬੇਪਰਵਾਹ ਤੇਰੀ ਸਰਨਾਈਆ। ਬਿਨ ਤੇਰੀ ਕਿਰਪਾ ਕੋਈ ਨਾ ਸਕੇ ਲੱਭ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਲੱਭ ਲੱਭ ਥੱਕੀ ਲੋਕਾਈਆ। ਤੇਰੀ ਨਜ਼ਰ ਕਿਸੇ ਨਾ ਆਈ ਹੱਦ, ਹਦੂਦ ਸਕੇ ਨਾ ਕੋਇ ਸਮਝਾਈਆ । ਤੇਰਾ ਖੇਲ ਪੁਰਖ ਸਮਰਥ, ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਤੇਰਾ ਨਾਮ ਜਗਤ ਅੱਖਰਾਂ ਵਿਚ ਗਏ ਦੱਸ, ਨਿਸ਼ਅੱਖਰ ਦਰ ਤੇਰੇ ਝੋਲੀ ਪਾਈਆ। ਅੰਦਰ ਵੜ ਕੇ ਖੋਲ੍ਹ ਕੇ ਗਏ ਅੱਖ, ਨਿਜ ਨੇਤਰ ਪਰਦਾ ਲਾਹੀਆ। ਰਸਨਾ ਜਿਹਵਾ ਬੱਤੀ ਦੰਦ ਬੋਲ ਚਲਾਇਆ ਹੱਟ, ਬਣ ਵਣਜਾਰੇ ਜਗਤ ਕਾਰ ਕਮਾਈਆ। ਧੁਰ ਸੰਦੇਸ਼ਾ ਦੇ ਕੇ ਗਏ ਸੱਚ, ਸਤਿ ਸਤਿਵਾਦੀ ਤੇਰਾ ਰਾਹ ਜਣਾਈਆ। ਬਿਨ ਪੁਰਖ ਅਕਾਲ ਕੋਈ ਨਾ ਮਾਣੇ ਧੁਰ ਦਾ ਰਸ, ਰਸੀਆ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਪੂਰੀ ਕਰ ਆਸ, ਆਸਾ ਤ੍ਰਿਸਨਾ ਤ੍ਰਿਖਾ ਦੇ ਬੁਝਾਈਆ। ਚਰਨ ਕਵਲ ਉਪਰ ਧਵਲ ਧਰਨੀ ਧਰਤ ਸਭ ਰੱਖ ਪਾਸ, ਵਿਛੋੜਾ ਨਜ਼ਰ ਕੋਇ ਨਾ ਆਈਆ। ਸਚ ਕਿਨਾਰਾ ਮਿਲੇ ਤੇਰਾ ਘਾਟ, ਪੱਤਣ ਮਿਲੇ ਸੱਚਾ ਮਾਹੀਆ। ਬੀਸ ਬੀਸੇ ਚੁੱਕੇ ਵਾਟ, ਪਾਂਧੀ ਆਪਣੇ ਪੰਧ ਮੁਕਾਈਆ। ਸ਼ਬਦ ਅਗੰਮੀ ਚਾੜ੍ਹ ਰਾਥ, ਬਣ ਰਥਵਾਹੀ ਸੇਵ ਕਮਾਈਆ। ਨਾਮ ਜੈਕਾਰਾ ਬੋਲ ਅਲੱਖ, ਅਲੱਖ ਅਲੱਖਣੇ ਇਕ ਅਲਖ ਜਗਾਈਆ। ਦਰ ਤੇਰੇ ਤੋਂ ਲੈਣਾ ਹੱਕ, ਹਕੀਕਤ ਆਪਣੀ ਮੰਗ ਮੰਗਾਈਆ। ਬੇਪਰਵਾਹ ਨਾ ਜਾਈਂ ਅੱਕ, ਖ਼ੁਸ਼ੀ ਗ਼ਮੀ ਵਿਚ ਵੰਡ ਨਾ ਕੋਇ ਵੰਡਾਈਆ। ਤੇਰਾ ਨਾਉਂ ਪੁਰਖ ਸਮਰਥ, ਸ਼ਹਿਨਸ਼ਾਹ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਸੰਤ ਸੁਹੇਲੇ ਗੁਰੂ ਗੁਰ ਚੇਲੇ ਬੈਠੇ ਝੋਲੀ ਡਾਹੀਆ। ਝੋਲੀ ਡਾਹੀ ਕੰਨੀ ਖੋਲ੍ਹ, ਗੰਢ ਨਜ਼ਰ ਕੋਇ ਨਾ ਆਈਆ। ਕਿਰਪਾ ਕਰਕੇ ਤੋਲ ਤੋਲ, ਨਾਮ ਤਰਾਜੂ ਕੰਡਾ ਹੱਥ ਉਠਾਈਆ। ਹੱਬ ਵਸਤ ਤੇਰੇ ਕੋਲ, ਅਤੋਟ ਅਤੁਟ ਵਰਤਾਈਆ। ਤੇਰੇ ਸਦਕੇ ਰਹੀ ਅਡੋਲ, ਭਰਮੀ ਭਰਮ ਨਾ ਕੋਇ ਭੁਲਾਈਆ। ਦੂਰ ਦੁਰਾਡੇ ਵਸ ਕੋਲ, ਨੇਰਨ ਨੇਰਾ ਨਜ਼ਰੀ ਆਈਆ। ਨਾਨਕ ਗੋਬਿੰਦ ਕਰ ਕੇ ਗਿਆ ਕੌਲ, ਕਲਜੁਗ ਅੰਤਮ ਪੂਰਾ ਦੇ ਕਰਾਈਆ। ਕਲ ਕਲਕੀ ਆਵੇ ਉਪਰ ਧੌਲ, ਧਰਨੀ ਹੌਲਾ ਭਾਰ ਕਰਾਈਆ। ਆਤਮ ਪਰਮਾਤਮ ਨਿਝਰ ਰਸ ਅੰਮ੍ਰਿਤ ਜਨ ਭਗਤਾਂ ਦੇਵੇ ਸਾਚੀ ਪੌਲ, ਖੰਡਾ ਆਪਣਾ ਨਾਮ ਵਿਚ ਫਿਰਾਈਆ। ਸਚ ਪ੍ਰੀਤੀ ਮਿੱਠਾ ਰਸ ਦੇਵੇ ਵਿਚ ਘੋਲ, ਸ਼ੱਕਰ ਗੁੜ ਨਾ ਕੋਇ ਵਡਿਆਈਆ। ਕਾਇਆ ਅੰਦਰ ਜਾਏ ਮੌਲ, ਮੌਲਾ ਆਪਣੀ ਰੁੱਤ ਸੁਹਾਈਆ। ਉਲਟਾ ਕਰ ਕੇ ਨਾਭ ਕੌਲ, ਝਿਰਨਾ ਨਿਝਰ ਇਕ ਝਿਰਾਈਆ । ਸਚ ਸੰਦੇਸ਼ਾ
❋
❋
ਸੁਣਾਏ ਬੋਲ, ਅਨਹਦ ਨਾਦੀ ਰਾਗ ਅਲਾਈਆ। ਬੰਦ ਕਿਵਾੜਾ ਦੇਵੇ ਖੋਲ੍ਹ, ਪੜਦਾ ਉਹਲਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਬੀਸ ਬੀਸੇ ਤੇਰੀ ਆਸ ਰਖਾਈਆ। ਭਗਤ ਕਹਿਣ ਪ੍ਰਭ ਆ ਜਾ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਸਾਚੇ ਵਸ ਸਾਢੇ ਤਿੰਨ ਹੱਥ ਖੇੜੇ, ਪੰਜ ਤਤ ਮਿਲੇ ਵਡਿਆਈਆ। ਜਗਤ ਵਿਛੋੜਾ ਮਿਟਣ ਝੇੜੇ, ਝਗੜਾ ਰਹਿਣ ਕੋਇ ਨਾ ਪਾਈਆ। ਗੁਣ ਗਾਈਏ ਤੇਰੇ ਮੇਰੇ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਘਰ ਵਿਚ ਘਰ ਚਾਉ ਘਨੇਰੇ, ਵੱਜੇ ਤੇਰੇ ਨਾਮ ਵਧਾਈਆ। ਪ੍ਰੇਮ ਪ੍ਰੀਤੀ ਚੜ੍ਹੀਏ ਬੇੜੇ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਸਚ ਮਹਲ ਵਸੀਏ ਡੇਰੇ, ਜਿਥੇ ਸੂਰਜ ਚੰਦ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਕੋਈ ਨਾ ਘੇਰੇ, ਤ੍ਰੈਗੁਣ ਬੰਧਨ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਗੁਰਮੁਖ ਬੈਠੇ ਧਿਆਨ ਲਗਾਈਆ। ਗੁਰਮੁਖ ਧਿਆਨ ਲਗਾਇਣ ਤੇਰਾ, ਤੁਧ ਬਿਨ ਨਜ਼ਰ ਕੋਇ ਨਾ ਆਈਆ । ਪਾਰਬ੍ਰਹਮ ਪ੍ਰਭ ਕਰ ਆਪਣੀ ਮਿਹਰਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਆਵਣ ਜਾਵਣ ਲੱਖ ਚੁਰਾਸੀ ਚੁੱਕੇ ਗੇੜਾ, ਜਮ ਕੀ ਫਾਸੀ ਰਹਿਣ ਨਾ ਪਾਈਆ। ਸਚ ਦਵਾਰ ਵੇਖੀਏ ਤੇਰਾ ਖੇੜਾ, ਜਿਸ ਦਵਾਰੇ ਬੈਠਾ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਗ੍ਰਹਿ ਮੰਦਰ ਦੇ ਜਣਾਈਆ। ਗ੍ਰਹਿ ਮੰਦਰ ਦੱਸ ਭਗਵਾਨ, ਹਰਿ ਭਗਤ ਰਹੇ ਜਣਾਈਆ। ਕਵਣ ਝੁੱਲੇ ਸਚ ਨਿਸ਼ਾਨ, ਨਿਸ਼ਾਨਾ ਕਵਣ ਰੂਪ ਵਖਾਈਆ। ਕਵਣ ਮੰਦਰ ਸੋਹੇ ਮਕਾਨ, ਕਵਣ ਗ੍ਰਹਿ ਵੱਜੇ ਵਧਾਈਆ। ਕਵਣ ਸਿੰਘਾਸਣ ਬਹੇ ਆਣ, ਸੋਭਾਵੰਤ ਕਵਣ ਅਖਵਾਈਆ। ਕਵਣ ਅਬਿਨਾਸ਼ੀ ਪੁਰਖ ਨੌਜਵਾਨ, ਨਾ ਮਰੇ ਨਾ ਜਾਈਆ। ਕਵਣ ਸ਼ਾਹੋ ਭੂਪ ਰਾਜ ਰਾਜਾਨ, ਸ਼ਹਿਨਸ਼ਾਹ ਕਵਣ ਅਖਵਾਈਆ। ਕਵਣ ਹੁਕਮ ਦੇਵੇ ਹੁਕਮਰਾਨ, ਹੁਕਮੇ ਅੰਦਰ ਸਰਬ ਭਵਾਈਆ। ਕਵਣ ਨਿਰਗੁਣ ਸਰਗੁਣ ਕਰੇ ਪਰਵਾਨ, ਜੋਤੀ ਜਾਤਾ ਵਡ ਵਡਿਆਈਆ। ਕਵਣ ਭਗਤਾਂ ਦੇਵੇ ਦਾਨ, ਵਸਤ ਅਮੋਲਕ ਮਾਤ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਮੰਗ ਮੰਗਾਈਆ। ਸ੍ਰੀ ਭਗਵਾਨ ਕਿਹਾ ਹੱਸ, ਜਨ ਭਗਤ ਆਪ ਜਣਾਈਆ। ਜੋ ਕੁਛ ਹੈ ਸੋ ਮੇਰੇ ਵਸ, ਦੂਜਾ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਦੇਵਾਂ ਵਥ, ਨਿਤ ਨਵਿਤ ਵਰਤਾਈਆ। ਸਰਬ ਜੀਆਂ ਦਾ ਵੇਖਾਂ ਹੱਕ, ਹੱਕ ਹਕੀਕਤ ਖੋਜ ਖੁਜਾਈਆ। ਨਿਰਗੁਣ ਸਰਗੁਣ ਮਾਰਗ ਦੱਸ, ਗੁਰ ਅਵਤਾਰ ਕਰੀ ਪੜ੍ਹਾਈਆ। ਪੀਰ ਪੈਗ਼ੰਬਰ ਸਿਰ ਰੱਖ ਹੱਥ, ਕਲਮਾ ਨਬੀ ਰਸੂਲ ਜਣਾਈਆ। ਭਗਤ ਭਗਵਾਨ ਖੋਲ੍ਹ ਅੱਖ, ਆਖਰ ਆਪਣਾ ਮੇਲ ਮਿਲਾਈਆ। ਸੰਤ ਸੁਹੇਲੇ ਸੱਜਣ ਰੱਖ, ਰੱਛਿਆ ਕਰੇ ਥਾਉਂ ਥਾਈਂਆ। ਗੁਰਮੁਖਾਂ ਲੇਖੇ ਲਾਏ ਰਤ, ਰਤੀ ਰੱਤ ਆਪਣੇ ਰੰਗ ਰੰਗਾਈਆ। ਗੁਰਸਿਖ ਦੇਵੇ ਇਕੋ ਮਤ, ਗੁਰਮੱਤ ਸਚ ਦ੍ਰਿੜਾਈਆ। ਲੱਖ ਚੁਰਸੀ ਖੇੜਾ ਕਰੇ ਭੱਠ, ਜਗਤ ਭਠਿਆਰਾ ਰੂਪ ਵਟਾਈਆ। ਪਰਗਟ ਹੋ ਪੁਰਖ ਸਮਰਥ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਮਿਲਾਈਆ। ਜਨ ਭਗਤ ਮਿਲਾਵਾ ਕਰੇ ਆਪ, ਹੱਥ ਰੱਖੇ ਪ੍ਰਭੂ ਵਡਿਆਈਆ । ਜੁਗ ਜਨਮ ਦਾ ਮੇਟ ਸੰਤਾਪ, ਸੰਸਾ ਰੋਗ ਚੁਕਾਈਆ । ਆਤਮ ਪਰਮਾਤਮ ਦੱਸ ਕੇ ਜਾਪ, ਸੋਹੰ ਢੋਲਾ ਇਕ ਸਮਝਾਈਆ। ਪਤਤ ਪੁਨੀਤ
❋
❋
ਕਰ ਕੇ ਪਾਕ, ਪਵਿਤ ਆਪ ਸਮਝਾਈਆ। ਨਿਰਗੁਣ ਸਰਗੁਣ ਸੱਜਣ ਸਾਕ, ਸਗਲਾ ਸੰਗ ਵਖਾਈਆ। ਬੰਦ ਕਿਵਾੜੀ ਖੋਲ੍ਹ ਤਾਕ, ਬਜਰ ਕਪਾਟੀ ਦਏ ਤੁੜਾਈਆ। ਘਰ ਮੇਟ ਅੰਧੇਰੀ ਰਾਤ, ਨੂਰ ਚੰਦ ਜੋਤ ਕਰੇ ਰੁਸ਼ਨਾਈਆ। ਇਕੋ ਸਚ ਵਖਾਏ ਪਰਭਾਤ, ਸੰਧਿਆ ਨਜ਼ਰ ਕੋਇ ਨਾ ਆਈਆ। ਇਕੋ ਗੀਤ ਗੋਬਿੰਦ ਗਾਥ, ਰਾਗ ਇਕੋ ਇਕ ਸ਼ਨਵਾਈਆ। ਇਕ ਸੁਹੇਲਾ ਵਸੇ ਸਾਥ, ਨਰ ਨਰਾਇਣ ਇਕੋ ਨਜ਼ਰੀ ਆਈਆ । ਕਲਜੁਗ ਅੰਤਮ ਪੁੱਛੇ ਵਾਤ, ਬੇਪਰਵਾਹ ਹੋਏ ਸਹਾਈਆ। ਜਨ ਭਗਤਾਂ ਮੇਲ ਮਿਲਾਏ ਖ਼ਾਸ, ਖ਼ਾਹਿਸ ਸਭ ਦੀ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਆਪਣੇ ਨਾਲ ਮਿਲਾਈਆ। ਹਰਿਜਨ ਮੇਲਾ ਸਚ ਦਰਬਾਰ, ਦਰ ਘਰ ਸਾਚਾ ਇਕ ਜਣਾਇੰਦਾ। ਕਲਜੁਗ ਅੰਤਮ ਕਰ ਪਿਆਰ, ਪਰੇਮ ਪ੍ਰੀਤੀ ਇਕ ਵਖਾਇੰਦਾ। ਸਾਚੀ ਰੀਤੀ ਸਿਰਜਣਹਾਰ, ਜਨ ਭਗਤਾਂ ਆਪ ਦ੍ਰਿੜਾਇੰਦਾ। ਮੰਦਰ ਮਸੀਤੀ ਨਜ਼ਰ ਨਾ ਆਏ ਹਰਿ ਨਿਰੰਕਾਰ, ਘਟ ਘਟ ਅੰਦਰ ਡੇਰਾ ਲਾਇੰਦਾ। ਨੇਤਰ ਖੋਲ੍ਹ ਵੇਖੋ ਕਿਵਾੜ, ਘਟ ਘਟ ਨਜ਼ਰੀ ਆਇੰਦਾ। ਗੁਰਮੁਖ ਲੱਭਣ ਨਾ ਜਾਏ ਕੋਈ ਵਿਚ ਉਜਾੜ, ਜੰਗਲ ਜੂਹ ਨਾ ਫੇਰਾ ਪਾਇੰਦਾ। ਕਰੇ ਪਰਕਾਸ਼ ਬਹੱਤਰ ਨਾੜ, ਕਾਇਆ ਬਾਤੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। ਹਰਿਜਨ ਸਾਚੇ ਜਾਓ ਜਾਗ, ਹਰਿ ਜਾਗਰਤ ਜੋਤ ਜਗਾਈਆ। ਧੁਰਦਰਗਾਹੀ ਸੁਣ ਅਵਾਜ਼, ਨਿਰਗੁਣ ਆਪਣਾ ਵੇਸ ਵਟਾਈਆ। ਨਿਹਕਰਮੀ ਕਰੇ ਆਪਣਾ ਕਾਜ, ਸਚ ਕਰਨੀ ਦਏ ਸਮਝਾਈਆ। ਗ਼ਰੀਬ ਨਿਮਾਣਿਆਂ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਚਰਨ ਧੂੜ ਕਰਾਏ ਮਜਨ ਮਾਘ, ਦੁਰਮਤ ਮੈਲ ਧਵਾਈਆ। ਸੁਰਤ ਸਵਾਣੀ ਸ਼ਬਦ ਮਿਲਾਵਾ ਕੰਤ ਸੁਹਾਗ, ਲਾਂਵ ਚੌਥੀ ਇਕੋ ਵਾਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਜਨ ਭਗਤਾਂ ਹੋਏ ਸਹਾਇਕ ਹਰਿ ਹਰਿ, ਹਰਿਜਨ ਦਇਆ ਕਮਾਇੰਦਾ । ਜਨਮ ਕਰਮ ਦਾ ਮੇਟ ਡਰ ਡਰ, ਭੈ ਭੌ ਸਰਬ ਚੁਕਾਇੰਦਾ। ਮਹਲ ਅਟੱਲ ਕਾਇਆ ਵੜ ਵੜ, ਸਚ ਸਿੰਘਾਸਣ ਵੇਖ ਵਖਾਇੰਦਾ। ਆਤਮ ਸੇਜਾ ਆਪਣੀ ਚੜ੍ਹ ਚੜ੍ਹ, ਸੋਭਾਵੰਤ ਸੋਭਾ ਪਾਇੰਦਾ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹ ਪੜ੍ਹ, ਸੋਹੰ ਰਾਗ ਇਕ ਸਮਝਾਇੰਦਾ। ਜਨ ਭਗਤਾਂ ਭਾਣਾ ਸਿਰ ਤੇ ਜਰ ਜਰ, ਸਾਚਾ ਮਾਰਗ ਇਕ ਵਖਾਇੰਦਾ। ਸੰਤਾਂ ਪਿਛੇ ਹਰਿ ਜੂ ਮਰ ਮਰ, ਮਰ ਜੀਵਤ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਆਪਣੇ ਰੰਗ ਰੰਗਾਇੰਦਾ। ਹਰਿਜਨ ਰੰਗੇ ਰੰਗ ਆਪ, ਰੰਗ ਚਲੂਲ ਇਕ ਚੜ੍ਹਾਈਆ। ਭਗਤ ਸੁਹੇਲਾ ਮਾਈ ਬਾਪ, ਪਿਤਾ ਪੂਤ ਗੋਦ ਉਠਾਈਆ। ਸਤਿ ਸੁਣਾਏ ਇਕੋ ਜਾਪ, ਪੂਜਾ ਸਿਮਰਨ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ। ਹਰਿਜਨ ਦੇਵੇ ਮਾਣ, ਹਰਿ ਸਤਿਗੁਰ ਦਇਆ ਕਮਾਇੰਦਾ। ਕਲਜੁਗ ਅੰਤਮ ਲੱਭੇ ਆਣ, ਲੱਖ ਚੁਰਾਸੀ ਖੋਜ ਖੁਜਾਇੰਦਾ। ਸ਼ਬਦ ਅਗੰਮੀ ਮਾਰੇ ਬਾਣ, ਅਣਿਆਲਾ ਤੀਰ ਚਲਾਇੰਦਾ। ਆਤਮ ਪਰਮਾਤਮ ਦੇਵੇ ਪੀਣ ਖਾਣ, ਜਗਤ ਵਾਸਨਾ ਤ੍ਰਿਸਨਾ ਭੁੱਖ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਨਜ਼ਰੀ ਆਇੰਦਾ। ਹਰਿਜਨ ਨਜ਼ਰੀ ਆਏ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਵੇਸ ਵਟਾਈਆ। ਕਰ ਕਿਰਪਾ
❋
❋
ਜਨਮ ਜਨਮ ਦਾ ਮੁਆਫ਼ ਕਰੇ ਕਸੂਰ, ਕਸਵੱਟੀ ਆਪਣਾ ਨਾਮ ਲਗਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਮਿਹਰ ਨਜ਼ਰ ਨੈਣ ਉਠਾਈਆ । ਜਿਸ ਬਖ਼ਸ਼ੇ ਚਰਨ ਧੂੜ, ਦੁਰਮਤ ਮੈਲ ਦਏ ਧੁਆਈਆ। ਆਤਮ ਦੇਵੇ ਇਕ ਸਰੂਰ, ਰਸ ਇਕੋ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਜਨ ਭਗਤਾਂ ਜਗਤ ਦਲਿਦਰ ਕਰੇ ਦੂਰ, ਦੁੱਖ ਨਜ਼ਰ ਕੋਇ ਨਾ ਆਈਆ। ਦੁੱਖ ਰੋਗ ਨਾ ਕੋਈ ਸੋਗ, ਚਿੰਤਾ ਰੰਗ ਨਾ ਕੋਇ ਵਖਾਈਆ। ਇਕੋ ਦੇਵੇ ਨਾਮ ਜੋਗ, ਸਾਚੀ ਜੁਗਤੀ ਆਪ ਸਮਝਾਈਆ। ਆਤਮ ਪਰਮਾਤਮ ਚੁਗਣੀ ਚੋਗ, ਸੋਹੰ ਹੰਸਾ ਮਾਣਕ ਮੋਤੀ ਆਪ ਸਮਝਾਈਆ। ਹੋ ਸੁਹੇਲਾ ਲੋਕ ਪਰਲੋਕ, ਦੋ ਜਹਾਨਾਂ ਸੰਗ ਨਿਭਾਈਆ। ਏਥੇ ਓਥੇ ਬਖ਼ਸ਼ੇ ਓਟ, ਓਟ ਅਕਾਲ ਇਕੋ ਆਪ ਜਣਾਈਆ। ਫੜ ਬਹਾਏ ਸਾਚੇ ਕੋਟ, ਸਚ ਦੁਆਰਾ ਦਏ ਵਖਾਈਆ। ਜਿਸ ਘਰ ਪਰਕਾਸ਼ ਇਕੋ ਨਿਰਮਲ ਜੋਤ, ਦੂਜਾ ਦੀਪ ਨਾ ਕੋਇ ਵਖਾਈਆ। ਜਨ ਭਗਤਾਂ ਨਾ ਜਣਾਏ ਕੋਈ ਮੁਕਤੀ ਮੋਖ, ਨਿਰਗੁਣ ਆਪਣੀ ਜੋਤ ਆਪਣੇ ਵਿਚ ਸਮਾਈਆ। ਜਿਸ ਦੁਆਰੇ ਕੋਈ ਨਾ ਸਕੇ ਪਹੁੰਚ, ਤਿਸ ਮੰਦਰ ਗੁਰਮੁਖ ਬੈਠਾ ਡੇਰਾ ਲਾਈਆ। ਜਗਤ ਵਿਦਿਆ ਕੋਈ ਨਾ ਸਕੇ ਸੋਚ, ਚੌਦਾਂ ਵਿਦਿਆ ਹੋਈ ਹਲਕਾਈਆ। ਪਾਰਬ੍ਰਹਮ ਪ੍ਰਭ ਜਨ ਭਗਤਾਂ ਮਿਲ ਕੇ ਮਾਣੇ ਮੌਜ, ਮੌਜੂਦਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬੇੜਾ ਆਪ ਤਰਾਈਆ। ਡੁਬਦਾ ਬੇੜਾ ਦੇਵੇ ਤਾਰ, ਹਰਿ ਸਤਿਗੁਰ ਹੱਥ ਵਡਿਆਈਆ। ਪਾਰ ਕਿਨਾਰਾ ਸਤਿਗੁਰ ਵਿਚ ਸੰਸਾਰ, ਚਰਨ ਕਵਲ ਸਮਝਾਈਆ। ਸਾਹਿਬ ਸਤਿਗੁਰ ਨਿਮਸਕਾਰ, ਨਮੋ ਨਮੋ ਦ੍ਰਿੜਾਈਆ। ਭਰਮ ਭੁਲੇਖਾ ਕੂੜ ਨਿਵਾਰ, ਜਗਤ ਸੰਸਾ ਦਏ ਮਿਟਾਈਆ। ਸਦ ਹਮੇਸ਼ਾ ਪਾਸ ਰਹੇ ਸਿਰਜਣਹਾਰ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਪਾਈਆ। ਹਰਿਜਨ ਉਪਾਇਆ ਆਪ ਹਰਿ, ਹਰਿ ਮੰਦਰ ਦਏ ਵਡਿਆਈਆ। ਆਪਣੀ ਕਿਰਪਾ ਭਗਤ ਕਰ, ਭਗਤੀ ਰੰਗ ਚੜ੍ਹਾਈਆ। ਨਾਮ ਸ਼ਕਤੀ ਅੰਦਰ ਧਰ, ਕਾਇਆ ਬਸਤੀ ਆਪ ਵਖਾਈਆ। ਧੁਰ ਦਾ ਅੱਖਰ ਆਪੇ ਪੜ੍ਹ, ਢੋਲਾ ਰਾਗ ਸੁਣਾਈਆ। ਲੇਖਾ ਜਾਣ ਚੋਟੀ ਜੜ੍ਹ, ਮਧ ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਈਆ। ਹਰਿਜਨ ਉਤਰੇ ਪਾਰ ਕਿਨਾਰ, ਨਈਆ ਸਤਿਗੁਰ ਆਪ ਚਲਾਇੰਦਾ। ਸਚ ਦਵਾਰੇ ਦਏ ਬਹਾਲ, ਘਰ ਇਕੋ ਇਕ ਵਖਾਇੰਦਾ। ਲੱਗੀ ਪ੍ਰੀਤੀ ਨਿਭੇ ਨਾਲ, ਅੱਧ ਵਿਚਕਾਰ ਨਾ ਕੋਇ ਤੁੜਾਇੰਦਾ। ਇਕੋ ਲੇਖਾ ਸ਼ਾਹ ਕੰਕਾਲ, ਊਚ ਨੀਚ ਨਾ ਵੰਡ ਵੰਡਾਇੰਦਾ । ਕਲਜੁਗ ਅੰਤਮ ਆਪੇ ਭਾਲ, ਹਰਿਜਨ ਸਾਚੇ ਨਾਲ ਮਿਲਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਜਗਤ ਵਣਜਾਰਾ ਫੇਰਾ ਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਜਨਹਰਿ ਆਪਣੇ ਘਰ ਵਸਾਇੰਦਾ। ਹਰਿਜਨ ਵਸਣਾ ਘਰ ਇਕ, ਇਕੋ ਇਕ ਜਣਾਈਆ। ਹਰਿਜਨ ਮੰਦਰ ਵੇਖਣਾ ਇਕ, ਅੰਦਰੇ ਅੰਦਰ ਰੁਸ਼ਨਾਈਆ। ਹਰਿਜਨ ਮੰਨਣਾ ਪ੍ਰਭ ਇਕ, ਏਕੰਕਾਰ ਵੱਡੀ ਵਡਿਆਈਆ। ਹਰਿਜਨ ਮੰਗਣਾ ਦਾਨ ਇਕ, ਨਾਮ ਨਿਧਾਨਾ ਝੋਲੀ ਪਾਈਆ। ਹਰਿਜਨ ਮੰਗਣਾ ਗਿਆਨ ਇਕ, ਪ੍ਰਭ ਵੱਜੇ ਨਾਮ ਵਧਾਈਆ। ਹਰਿਜਨ ਮੰਗਣਾ ਇਸ਼ਨਾਨ ਇਕ, ਚਰਨ ਧੂੜੀ ਮਲ ਮਲ ਨੁਹਾਈਆ। ਹਰਿਜਨ ਮੰਗਣਾ ਧਿਆਨ ਇਕ, ਲਿਵ
❋
❋
ਅੰਤਰ ਆਤਮ ਲਾਈਆ। ਹਰਿਜਨ ਮੰਗਣਾ ਬਬਾਣ ਇਕ, ਗੁਰ ਸ਼ਬਦ ਲਏ ਚੜ੍ਹਾਈਆ। ਹਰਿਜਨ ਮੰਗਣਾ ਮਕਾਨ ਇਕ, ਪ੍ਰਭ ਚਰਨ ਮਿਲੇ ਸਰਨਾਈਆ । ਹਰਿਜਨ ਮਿਲਣਾ ਭਗਵਾਨ ਇਕ, ਜਿਸ ਮਿਲਿਆਂ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਅੰਗ ਲਗਾਈਆ। ਹਰਿਜਨ ਮੰਗਣ ਇਕੋ ਓਟ, ਦੂਜੀ ਆਸ ਨਾ ਕੋਇ ਰਖਾਈਆ। ਹਰਿਜਨ ਮੰਗਣ ਏਕਾ ਜੋਤ, ਜਿਸ ਜੋਤ ਜੋਤੀ ਨੂਰ ਦਿਤਾ ਉਪਾਈਆ। ਹਰਿਜਨ ਮੰਗਣ ਇਕੋ ਸੋਚ, ਸੋਚ ਪ੍ਰਭ ਧਿਆਨ ਲਗਾਈਆ । ਹਰਿਜਨ ਮੰਗਣ ਇਕੋ ਮੌਜ, ਸਤਿਗੁਰ ਗੋਦੀ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਹਰਿਜਨ ਮੰਗਣ ਏਕ ਭਿਖ, ਵਸਤ ਇਕ ਦ੍ਰਿੜਾਈਆ। ਹਰਿਜਨ ਮੰਗਣ ਇਕ ਸਿਖ, ਸਿਖਿਆ ਸਾਹਿਬ ਸਮਝਾਈਆ। ਹਰਿਜਨ ਮੰਗਣ ਇਕ ਦਿਸ, ਦਹਿ ਦਿਸ਼ਾ ਨਾ ਕੋਇ ਭਵਾਈਆ । ਹਰਿਜਨ ਮੰਗਣ ਇਕ ਥਿੱਤ, ਥਿੱਤੇ ਨਜ਼ਰ ਕਿਸੇ ਨਾ ਆਈਆ। ਹਰਿਜਨ ਮੰਗਣ ਪ੍ਰੀਤ ਨਿਤ, ਆਦਿ ਜੁਗਾਦਿ ਜੁਗ ਚੌਕੜੀ ਲੱਗੀ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਸੰਗ ਰਖਾਈਆ। ਹਰਿਜਨ ਮੰਗਣ ਇਕ ਆਸ, ਆਸਾ ਇਕ ਜਣਾਇੰਦਾ। ਹਰਿਂਜਨ ਮੰਗਣ ਇਕ ਪਿਆਸ, ਦਰਸ ਦਰਸੀ ਦਰਸ ਜਣਾਇੰਦਾ। ਹਰਿਜਨ ਮੰਗਣ ਇਕ ਰਾਸ, ਬਿਨ ਗੋਪੀ ਕਾਹਨ ਨਚਾਇੰਦਾ। ਹਰਿਜਨ ਮੰਗਣ ਇਕ ਜਾਤ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਇੰਦਾ । ਹਰਿਜਨ ਮੰਗਣ ਇਕ ਪਰਭਾਤ, ਸੂਰਜ ਚੰਦ ਨਾ ਕੋਇ ਚਮਕਾਇੰਦਾ। ਹਰਿਜਨ ਮੰਗਣ ਇਕ ਸੁਗਾਤ, ਸੋ ਪੁਰਖ ਨਿਰੰਜਣ ਆਪਣੀ ਮਿਹਰ ਝੋਲੀ ਪਾਇੰਦਾ। ਹਰਿਜਨ ਮੰਗਣ ਚਰਨ ਪ੍ਰੀਤੀ ਸੱਚੀ ਦਾਤ, ਦਇਆਵਾਨ ਆਪ ਸਮਝਾਇੰਦਾ। ਜਿਸ ਮਿਲਿਆ ਏਥੇ ਓਥੇ ਬੱਝੇ ਨਾਤ, ਨਾਤਾ ਜਗਤ ਨਾ ਕੋਇ ਤੁੜਾਇੰਦਾ। ਕੋਝੀ ਕਮਲੀ ਕੁਲੱਖਣੀ ਲੇਖੇ ਲਾਏ ਨਾਰ ਕਮਜਾਤ, ਸੁਹਾਗਣ ਆਪਣੇ ਨਾਲ ਕਰਾਇੰਦਾ। ਉਤਮ ਕਰ ਕੇ ਮਾਤ ਜਾਤ, ਜਾਤ ਆਪਣੀ ਵਿਚ ਮਿਲਾਇੰਦਾ। ਜਿਸ ਦਾ ਲੇਖਾ ਲਿਖ ਲਿਖ ਦੱਸਦੀ ਰਹੀ ਕਲਮ ਦਵਾਤ, ਕਲਮਾ ਨਬੀ ਰਸੂਲ ਸਮਝਾਇੰਦਾ। ਸੋ ਸਾਹਿਬ ਕਿਰਪਾ ਕਰੇ ਆਪ, ਆਪ ਆਪਣੀ ਗੋਦ ਉਠਾਇੰਦਾ। ਹਰਿਜਨ ਬਣਾਏ ਸੱਜਣ ਸਾਕ, ਸਗਲਾ ਸੰਗ ਨਿਭਾਇੰਦਾ। ਚਾਰ ਜੁਗ ਦਾ ਭਵਿਖਤ ਵਾਕ, ਪ੍ਰਭ ਪੂਰਾ ਪੂਰ ਕਰਾਇੰਦਾ। ਜਨ ਭਗਤਾਂ ਦੇ ਕੇ ਸਾਥ, ਸੰਗੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਪੂਰੀ ਕਰੇ ਆਸ, ਆਪਣੀ ਆਸਾ ਜਨ ਭਗਤਾਂ ਵਿਚ ਟਿਕਾਇੰਦਾ।
੩ ਪੋਹ ੨੦੨੦ ਬਿਕਰਮੀ ਸਵਰਨ ਸਿੰਘ ਦੇ ਗ੍ਰਹਿ ਗੁਮਾਨ ਪੁਰਾ ਜ਼ਿਲਾ ਅੰਮ੍ਰਿਤਸਰ
ਬੇਪਰਵਾਹ ਅਰਸ਼ੀ ਫ਼ਰਸ਼ੀ, ਬੇਪਹਿਚਾਨ ਦਇਆ ਕਮਾਇੰਦਾ। ਲੇਖਾ ਜਾਣੇ ਧਵਲ ਧਰਤੀ, ਧਰਨੀ ਧਰਮ ਵਖਾਇੰਦਾ। ਗੁਰਮੁਖ ਧਾਰ ਜੁਗ ਜੁਗ ਨਿਰਗੁਣ ਸਰਗੁਣ ਹੋ ਕੇ ਪਰਤੀ, ਪੁਤਲਾ ਪੰਜ ਤਤ ਵਖਾਇੰਦਾ। ਸਾਹਿਬ ਸਤਿਗੁਰ ਬਿਨ ਲੇਖੇ ਚੁੱਕਣ ਨਾ ਦੇਵੇ ਕਿਸੇ ਅਰਥੀ, ਅਥਵਾ ਆਪਣਾ ਰੰਗ ਰੰਗਾਇੰਦਾ। ਦੋ ਜਹਾਨ ਕਲਾ ਰੱਖੇ ਚੜ੍ਹਦੀ, ਕਲ ਆਪਣੀ ਨਾਲ ਰਲਾਇੰਦਾ। ਹਰਿਜਨ ਆਸਾ ਕਦੇ ਨਾ ਮਰਦੀ,
❋
❋
ਮਰ ਜੀਵਤ ਰੂਪ ਵਟਾਇੰਦਾ। ਸਚ ਦਵਾਰੇ ਘਰ ਸਾਹਿਬ ਵੜਦੀ, ਸਤਿ ਸਤਿਗੁਰ ਦਰਸ ਕਰਾਇੰਦਾ। ਜਿਨ੍ਹਾਂ ਠਾਕਰ ਬਣੇ ਦਰਦੀ, ਦਰਦੀਆਂ ਦਰਦ ਝੋਲੀ ਪਾਇੰਦਾ। ਨਾ ਕੋਈ ਜਾਣੇ ਆਰਜੂ ਅਰਜੀ, ਆਸ਼ਾ ਆਪਣੀ ਵੇਖ ਵਖਾਇੰਦਾ। ਪੁਰਖ ਅਕਾਲ ਖੇਲ ਨਹੀਂ ਫ਼ਰਜ਼ੀ, ਫ਼ਜ਼ਲ ਰਹਿਮਤ ਆਪ ਕਮਾਇੰਦਾ। ਪਾਟਾ ਚੀਥੜ ਸੀਵੇਂ ਦਰਜੀ, ਹੱਡ ਮਾਸ ਨਾੜੀ ਜੋੜ ਜੁੜਾਇੰਦਾ। ਨਾ ਮਕਰੂਜ ਨਾ ਦਿਸੇ ਕਰਜੀ, ਗਰਜ਼ ਆਪਣੀ ਭਗਤਾਂ ਨਾਲ ਰਖਾਇੰਦਾ। ਜਗਤ ਜਹਾਨ ਚਲੇ ਨਾ ਕਿਸੇ ਮਰਜ਼ੀ, ਰਾਹ ਆਪਣਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਵੇਖ ਵਖਾਇੰਦਾ। ਗੁਰਮੁਖ ਆਸਾ ਰਹੀ ਕੂਕ, ਪੂਰਬ ਧਿਆਨ ਲਗਾਈਆ। ਤੁਧ ਬਿਨ ਚੁਕੇ ਨਾ ਕੋਇ ਚੂਕ, ਚੌਕੜੀ ਜੁਗ ਗਏ ਵਿਹਾਈਆ। ਕੋਟਨ ਵਾਰ ਤਨ ਕਾਇਆ ਮਾਟੀ ਦਿਤੀ ਫੂਕ, ਗੋਰ ਕਬਰ ਟਿਕਾਈਆ। ਕੋਟ ਵਾਰ ਜਨਮ ਅਜਨਮ ਖੇਲ ਖੇਲਿਆ ਪੰਜ ਭੂਤ, ਪੰਜ ਤਤ ਸੰਗ ਰਖਾਈਆ। ਤੁਧ ਬਿਨ ਕੋਇ ਨਾ ਬਣਾਏ ਸਾਚਾ ਪੂਤ, ਸਪੂਤ ਨਾੳਂ ਨਾ ਕੋਇ ਧਰਾਈਆ । ਆਸਾ ਤ੍ਰਿਸਨਾ ਮਿਟੇ ਨਾ ਕੋਈ ਭੂਖ, ਧੀਰਜ ਤ੍ਰਿਪਤ ਨਜ਼ਰ ਕੋਇ ਨਾ ਆਈਆ। ਫਿਰ ਫਿਰ ਵੇਖਿਆ ਚਾਰੇ ਕੂਟ, ਦਹਿ ਦਿਸ਼ਾ ਪੰਧ ਮੁਕਾਈਆ । ਬਿਨ ਸਤਿਗੁਰ ਨਾਤਾ ਦਿਸੇ ਝੂਠ, ਸਗਲਾ ਸੰਗ ਨਾ ਕੋਇ ਨਿਭਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰ ਗਏ ਕੂਚ, ਕੂਚਾ ਗਲੀ ਹੋਕਾ ਬ੍ਰਹਿਮੰਡ ਖੰਡ ਤੇਰਾ ਨਾਮ ਸੁਣਾਈਆ। ਬਿਨ ਤੇਰੀ ਕਿਰਪਾ ਸੂਚਮ ਮਿਲੀ ਨਾ ਕੋਈ ਸੂਚ, ਸੁੱਚੇ ਹੱਥ ਕਿਸੇ ਨਾ ਆਈਆ। ਜਗਤ ਹੰਕਾਰੀ ਉਚੇ ਲੰਮੇ ਅਧ ਮੂਚ, ਨਿਵਣ ਸੋ ਅੱਖਰ ਸਮਝ ਕੋਇ ਨਾ ਪਾਈਆ। ਚਰਨ ਕਵਲ ਧਰਨੀ ਧਵਲ ਤੇਰੇ ਕੋਇ ਨਾ ਜਾਏ ਝੁਕ, ਬਿਨ ਮਿਹਰ ਨਜ਼ਰ ਨਜ਼ਰ ਨਾ ਕੋਇ ਮਿਲਾਈਆ। ਕਰ ਕਿਰਪਾ ਪ੍ਰਭ ਲਿਆ ਪੁਛ, ਕਲਜੁਗ ਅੰਤਮ ਵੇਸ ਵਟਾਈਆ। ਜੁਗ ਦੁਆਪਰ ਜਿਸ ਲਿਆ ਚੁਕ, ਲੇਖਾ ਲੇਖ ਨਾ ਕੋਇ ਵਖਾਈਆ। ਤਿਸ ਦਾ ਦਾਣਾ ਪਾਣੀ ਜਗਤ ਰਿਹਾ ਮੁਕ, ਸਵਾਸ ਸਵਾਸ ਥੱਕੇ ਸੇਵ ਕਮਾਈਆ। ਤਿਸ ਉਪਰ ਕਿਰਪਾ ਕੀਤੀ ਤੁਠ, ਮਿਹਰ ਨਜ਼ਰ ਉਠਾਈਆ। ਫੜ ਬਾਹੋਂ ਉਜਲ ਕਰੇ ਮੁਖ, ਮੁਖ ਮੁਖ ਨਾਲ ਛੁਹਾਈਆ। ਪ੍ਰੇਮ ਪਿਆਰ ਦੀ ਸਾਚੀ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਜਨਮ ਜਨਮ ਜਨਮ ਦਾ ਬੂਟਾ ਪਏ ਫੁਟ, ਪੱਤ ਡਾਲੀ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਹਿਬ ਸਤਿਗੁਰ ਪੋਹ ਤਿੰਨ ਲੋਕ ਤਿੰਨ ਸਲੋਕ ਤਿੰਨ ਬਿਨ ਤਿੰਨਾਂ ਤਿੰਨ ਵਡਿਆਈਆ।
੩ ਪੋਹ ੨੦੨੦ ਬਿਕਰਮੀ ਨਰਾਇਣ ਸਿੰਘ ਦੇ ਗ੍ਰਹਿ ਗੁਮਾਨਪੁਰਾ ਜ਼ਿਲਾ ਅੰਮ੍ਰਿਤਸਰ
ਪਾਰਬ੍ਰਹਮ ਪ੍ਰਭ ਕਿਰਪਾ ਧਾਰ, ੳਪਰ ਧਰਤ ਦੇ ਵਡਿਆਈਆ। ਦਰ ਤੇਰੇ ਕੂਕ ਕਰਾਂ ਪੁਕਾਰ, ਸਚ ਸਚ ਸੁਣਾਈਆ। ਜੁਗ ਚੌਕੜੀ ਮਨਮੁਖਾਂ ਚੁੱਕਦੀ ਰਹੀ ਭਾਰ, ਆਪਣੇ ਕੰਧ ਉਠਾਈਆ। ਅਰਥੀ ਕਹੇ ਬਖ਼ਸ਼ਿਸ਼ ਕਰ ਬਖ਼ਸ਼ਣਹਾਰ, ਬਖ਼ਸ਼ੀਸ਼ ਤੇਰੇ ਹੱਥ ਨਜ਼ਰੀ ਆਈਆ। ਮੇਰਾ ਲੇਖਾ ਦੇ ਨਿਵਾਰ, ਬਿਨ ਲੇਖਿਉਂ ਲੇਖੇ ਪਾਈਆ। ਮੇਰਾ ਉਨ੍ਹਾਂ ਨਾਲ ਪਿਆਰ, ਜਿਹੜੇ ਤੈਨੂੰ ਗਏ ਭੁਲਾਈਆ। ਚੁੱਕ ਚੁੱਕ ਸੁੱਟਦੀ ਰਹੀ ਘਰੋਂ ਬਾਹਰ, ਮੜ੍ਹੀ ਗੋਰ ਟਿਕਾਈਆ। ਵੇਂਹਦੇ ਰਹਿਣ ਸੱਜਣ ਯਾਰ, ਭੈਣ ਭਾਈ ਸਰਬ ਲੋਕਾਈਆ। ਮੈਂ ਖੇਲ ਕਰਾਂ ਅਪਾਰ, ਆਪਣੀ
❋
❋
ਛਾਤੀ ਡਾਹੀਆ। ਜੋ ਮੇਰੀ ਛਾਤੀ ਉਤੇ ਮੇਰਾ ਚੜ੍ਹਿਆ ਯਾਰ, ਤਿਸ ਲੋਕਮਾਤ ਤਤ ਨਜ਼ਰ ਕੋਇ ਨਾ ਆਈਆ। ਗੋਬਿੰਦ ਕੋਲ ਮੈਂ ਕਰੀ ਪੁਕਾਰ, ਪਹਿਲੀ ਵਾਰ ਸੀਸ ਨਿਵਾਈਆ। ਜਿਸ ਵੇਲੇ ਉਚ ਪੀਰ ਬਣ ਕੇ ਚਾਰ ਬਣਾਏ ਕੁਹਾਰ, ਕੰਧ ਕੰਧ ਨਾਲ ਮਿਲਾਈਆ। ਮੈਂ ਕਿਹਾ ਤੂੰ ਸਾਂਝਾ ਯਾਰ, ਸਭ ਦਾ ਸਾਹਿਬ ਗੁਸਾਈਂਆ। ਮੇਰੇ ਉਤੇ ਸੁਤੋਂ ਪੈਰ ਪਸਾਰ, ਜੀਵਤ ਜੀਵਣ ਰੂਪ ਵਟਾਈਆ। ਮੇਰੇ ਔਗੁਣ ਅਵਗੁਣ ਬਖ਼ਸ਼ ਕਿਰਪਾ ਧਾਰ, ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਮਿਹਰ ਨਜ਼ਰ ਉਠਾਈਆ। ਗੋਬਿੰਦ ਕਰ ਕੇ ਗਿਆ ਕੌਲ, ਇਕਰਾਰ ਮੇਰੇ ਨਾਲ ਰਖਾਈਆ। ਦੇਵਾਂ ਵਡਿਆਈ ਉਪਰ ਧੌਲ, ਧਰਨੀ ਧਰਤ ਸੋਭਾ ਪਾਈਆ। ਬੀਸ ਬੀਸੇ ਆਵਾਂ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਸਚ ਦੁਆਰਾ ਦੇਵਾਂ ਖੋਲ੍ਹ, ਦਰਵਾਜ਼ਾ ਇਕੋ ਨਜ਼ਰੀ ਆਈਆ । ਲੱਖ ਚੁਰਾਸੀ ਵਿਚੋਂ ਭਗਤ ਵਿਰੋਲ, ਆਪ ਆਪਣੇ ਅੰਗ ਲਗਾਈਆ। ਤੇਰਾ ਪੂਰਾ ਕਰਾਂ ਬਚਨ ਬੋਲ, ਅਨਬੋਲਤ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਮਾਈਆ। ਅਰਥੀ ਤੇਰਾ ਭਾਰ ਕਰੇ ਥੋੜਾ, ਥੋੜੀ ਥੋੜੀ ਵੰਡ ਵੰਡਾਇੰਦਾ । ਨੀਹਾਂ ਹੇਠ ਰੱਖ ਕੇ ਪੁੱਤਰ ਜੋੜਾ, ਜੋੜੀ ਆਪਣੇ ਰੰਗ ਰੰਗਾਇੰਦਾ। ਸ਼ਬਦ ਅਗੰਮੀ ਚੜ੍ਹ ਕੇ ਘੋੜਾ, ਧਰਤ ਧਵਲ ਵੇਖ ਵਖਾਇੰਦਾ। ਨਿਰਗੁਣ ਸਰਗੁਣ ਸੱਸੇ ਉਪਰ ਹੋੜਾ, ਹਾਹਾ ਟਿੱਪੀ ਮੇਲ ਮਿਲਾਇੰਦਾ। ਨਾਲ ਕਾਗ਼ਜ਼ ਰੱਖੇ ਕੋਰਾ, ਜਗਤ ਰੁਪਈਆ ਅੰਗ ਲਗਾਇੰਦਾ। ਕਰੇ ਖੇਲ ਅਵਰ ਕਾ ਹੋਰਾ, ਭੇਵ ਅਭੇਦ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਤੇਰਾ ਲੇਖਾ ਲੇਖੇ ਪਾਇੰਦਾ। ਸੁਣ ਅਰਥੀ ਕਰ ਧਿਆਨ, ਹਰਿ ਧਿਆਨੀ ਆਪ ਜਣਾਈਆ। ਕਿਰਪਾ ਕਰੇ ਸ੍ਰੀ ਭਗਵਾਨ, ਹਰਿ ਭਗਵਨ ਵੇਖ ਵਖਾਈਆ। ਤੇਰੇ ਉਤੇ ਬਾਲੇ ਸੌਣ ਨਿਧਾਨ, ਬਾਲੀ ਬੁੱਧ ਵੱਜੇ ਵਧਾਈਆ। ਜਿਸ ਗ੍ਰਹਿ ਤੇਰੀ ਅਰਥੀ ਪਹਿਲੀ ਵੇਰ ਰੱਖੇ ਆਣ, ਸਚ ਨਿਸ਼ਾਨ ਦਏ ਝੁਲਾਈਆ। ਸਾਢੇ ਤਿੰਨ ਹੱਥ ਮਕਾਨ, ਨੌ ਦਰ ਵੇਖੇ ਚਾਈਂ ਚਾਈਂਆ। ਜਨ ਭਗਤਾਂ ਕਰ ਪਰਵਾਨ, ਘਰ ਸਾਚੇ ਲਏ ਬਹਾਈਆ । ਖੇਲੇ ਖੇਲ ਨੌਜਵਾਨ, ਭੇਵ ਅਭੇਦਾ ਆਪ ਸਮਝਾਈਆ। ਬੀਸ ਬੀਸ ਕਰੇ ਪਰਵਾਨ, ਜਗਤ ਜਗਦੀਸ਼ ਖ਼ੁਸ਼ੀ ਮਨਾਈਆ। ਜਨ ਭਗਤਾਂ ਦੇ ਕੇ ਦਾਨ, ਜੀਵਣ ਜੀਵਣ ਵਿਚੋਂ ਬਦਲਾਈਆ। ਤੇਰੀ ਕਰੇ ਫੇਰ ਸੰਭਾਲ, ਸੰਬਲ ਤੇਰਾ ਪੰਧ ਕਰਾਈਆ। ਜੁਗ ਜੁਗ ਜੁਗ ਜੋ ਚੁੱਕਿਆ ਭਾਰ, ਜਨ ਭਗਤਾਂ ਨਾਲ ਹੌਲਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਤੇਰਾ ਲੇਖਾ ਲੇਖੇ ਲਾਈਆ। ਤੇਰਾ ਭਾਰ ਜਾਏ ਘਟ, ਘਾਟਾ ਸਤਿਗੁਰ ਪੂਰ ਕਰਾਇੰਦਾ। ਗੁਰਮੁਖ ਤੇਰੇ ਉਤੇ ਆਪਣਾ ਚਰਨ ਦਏ ਰੱਖ, ਖ਼ੁਸ਼ੀ ਖ਼ੁਸ਼ੀ ਨਾਲ ਟਿਕਾਇੰਦਾ। ਮਾਤ ਪਿਤ ਭਾਈ ਭੈਣ ਸੱਜਣ ਸੈਣ ਸਾਰੇ ਖ਼ੁਸ਼ੀ ਨਾਲ ਕਹਿਣ ਹੱਸ, ਵਾਹਵਾ ਗੁਰਮੁਖ ਆਪਣੇ ਘਰ ਜਾਇੰਦਾ। ਜਿਥੇ ਮਿਲੇ ਪੁਰਖ ਸਮਰਥ, ਦੂਜਾ ਨਜ਼ਰ ਕੋਇ ਨਾ ਆਇੰਦਾ। ਪੰਜ ਤਤ ਲੱਤ ਬਾਂਹ ਨਾ ਕੋਈ ਹੱਥ, ਨੌ ਦਰ ਨਾ ਕੋਇ ਰਖਾਇੰਦਾ। ਬਿਨ ਅੱਖਾਂ ਮੇਲ ਕੇ ਆਪਣੇ ਅੱਖ, ਆਖਰ ਆਪਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਭ ਦਾ ਲਹਿਣਾ ਪੂਰ ਕਰਾਇੰਦਾ ।
❋
❋
੩ ਪੋਹ ੨੦੨੦ ਬਿਕਰਮੀ ਅਜੀਤ ਸਿੰਘ ਦੇ ਗ੍ਰਹਿ ਗੁਮਾਨਪੁਰਾ ਜ਼ਿਲਾ ਅੰਮ੍ਰਿਤਸਰ
ਧੰਨ ਭਾਗ ਪ੍ਰਭ ਦਿਤਾ ਦਿਲਾਸਾ, ਧੁਰ ਦੀ ਆਸ ਪੁਜਾਈਆ। ਖ਼ੁਸ਼ੀਆਂ ਨਾਲ ਮੇਰਾ ਨਿਕਲੇ ਹਾਸਾ, ਜਿਸ ਵੇਲੇ ਗੁਰਮੁਖ ਆਸਣ ਲਾਈਆ । ਉਤੇ ਸੌਂ ਬਦਲੇ ਕੋਈ ਨਾ ਪਾਸਾ, ਅੰਗੜਾਈ ਲਏ ਨਾ ਕੋਇ ਲੋਕਾਈਆ। ਸ੍ਰਿਸ਼ਟ ਸਬਾਈ ਸਦਾ ਮਨ ਰਹੇ ਉਦਾਸਾ, ਜੋ ਮੇਰੇ ਸੰਗ ਆਪਣਾ ਕਦਮ ਉਠਾਈਆ। ਸਾਰੇ ਕਹਿਣ ਪੈ ਗਿਆ ਘਾਟਾ, ਨੇਤਰ ਨੈਣਾਂ ਨੀਰ ਵਹਾਈਆ। ਸਨਬੰਧੀ ਕਹਿਣ ਟੁੱਟਾ ਸਾਕਾ, ਸੱਜਣ ਮੁਖ ਛੁਪਾਈਆ । ਧੀਆਂ ਪੁਤ ਕਹਿਣ ਵਿਛੜਿਆ ਮਾਪਾ, ਪਿਤਾ ਪੂਤ ਵੇਖ ਰਿਹਾ ਕੁਰਲਾਈਆ। ਸੁੰਞ ਮਸਾਣ ਧੂਅੰਧਾਰ ਮੇਰਾ ਅਹਾਤਾ, ਅਗਨ ਲਾਟ ਇਕੋ ਨਜ਼ਰੀ ਆਈਆ। ਮੈਂ ਕਹਿ ਕਹਿ ਥੱਕੀ ਮੇਰਾ ਕੋਈ ਨਾ ਸੁਣੇ ਸਾਕਾ, ਸਾਖੀ ਸਮਝੇ ਨਾ ਕੋਇ ਜੀਵ ਸ਼ੁਦਾਈਆ। ਜਿਸ ਉਪਜਾਈ ਸੋ ਲੈ ਕੇ ਚਲਿਆ ਦਾਤਾ, ਵਡ ਦਾਤਾਰ ਵੱਡੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰਾ ਪੀਰ ਪੈਗ਼ੰਬਰਾਂ ਦਾ ਕਿਸੇ ਨਾ ਮੰਨਿਆ ਆਖਾ, ਅਮਲ ਸਕੇ ਨਾ ਕੋਇ ਕਮਾਈਆ। ਗੋਬਿੰਦ ਆਪਣੇ ਅੰਗੀਠੇ ਉਤੇ ਮਾਰੀ ਝਾਕਾ, ਝਾਕੀ ਪੁਰਖ ਅਕਾਲ ਨਾਲ ਮਿਲਾਈਆ। ਹੱਡੀਆਂ ਬਾਲਣ ਨਾ ਕੋਈ ਸਾਥਾ, ਕਾਇਆ ਮਾਟੀ ਚੰਮ ਕੰਮ ਕਿਸੇ ਨਾ ਆਈਆ। ਕੋਈ ਹੂੰਝ ਨਾ ਸੁੱਟੇ ਤੀਰਥ ਤਾਟਾ, ਬਿਨ ਪੁਰਖ ਅਕਾਲ ਪਾਰ ਨਾ ਕੋਇ ਕਰਾਈਆ। ਜਿਸ ਗੁਰਮੁਖ ਅੰਮ੍ਰਿਤ ਪੀਤਾ ਮੇਰੇ ਬਾਟਾ, ਸੋ ਗੁਰਸਿਖ ਅੰਗੀਠਾ ਫੋਲ ਨਾ ਕੋਇ ਵਖਾਈਆ। ਸੁਣ ਕੇ ਬਚਨ ਜਗਤ ਅਰਥੀ ਨਿਕਲਿਆ ਹਾਸਾ, ਭੱਜੀ ਫਿਰੇ ਚਾਈਂ ਚਾਈਂਆ। ਸਾਹਿਬ ਸਤਿਗੁਰ ਦੱਸ ਅਗਲੀ ਬਾਤਾ, ਕਿਸ ਵੇਲੇ ਮਿਲੇ ਵਡਿਆਈਆ। ਗੋਬਿੰਦ ਕਹੇ ਪ੍ਰਭ ਆਏ ਮੇਰਾ ਪਿਤਾ ਮਾਤਾ, ਪਾਰਬ੍ਰਹਮ ਫੇਰਾ ਪਾਈਆ। ਜਨ ਭਗਤਾਂ ਮਨਾਵੇ ਆਪਣਾ ਆਖਾ, ਆਖਰ ਸਭ ਦਾ ਡੇਰਾ ਢਾਹੀਆ। ਹਰਿਜਨ ਹਰਿਭਗਤ ਹੋਏ ਨਾ ਕੋਇ ਉਦਾਸਾ, ਗ਼ਮੀ ਖ਼ੁਸ਼ੀ ਵਿਚ ਪਰਗਟਾਈਆ। ਤੇਰੀ ਵਸਤ ਪ੍ਰਭ ਤੇਰੇ ਪਾਸਾ, ਜਗਤ ਪਸਾਰਾ ਕੂੜਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰੀ ਆਸਾ ਪੂਰ ਕਰਾਈਆ। ਅਰਥੀ ਕਹੇ ਦੱਸ ਸਾਚੀ ਰੀਤ, ਰੀਤੀਵਾਨ ਦਇਆ ਕਮਾਈਆ। ਕੀ ਮੇਰੇ ਨਾਲ ਚਲ ਗੌਣ ਤੇਰੇ ਗੀਤ, ਤੇਰਾ ਨਾਮ ਧਿਆਈਆ। ਮੈਂਨੂੰ ਤਸੱਲੀ ਨਾ ਆਵੇ ਠੀਕ, ਜੁਗ ਚੌਕੜੀ ਵੇਖੀ ਤੇਰੀ ਲੋਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਿਆ ਬੀਤ, ਵੇਲਾ ਅੰਤ ਰਿਹਾ ਕੁਰਲਾਈਆ । ਸ੍ਰੀ ਭਗਵਾਨ ਕਹੇ ਅਤੀਤ, ਸਤਿ ਸਤਿਗੁਰ ਆਪ ਜਣਾਈਆ। ਜਿਨ੍ਹਾਂ ਭਗਤਾਂ ਬਖ਼ਸ਼ਾਂ ਆਪਣੀ ਪ੍ਰੀਤ, ਸੋ ਮੇਰੇ ਦੁਆਰੇ ਆਵਣ ਚਾਈਂ ਚਾਈਂਆ। ਨੇਤਰ ਮੂੰਹੋਂ ਰਸਨਾ ਬੋਲ ਕੋਈ ਨਾ ਮਾਰੇ ਚੀਕ, ਬੌਹੜੀ ਬੌਹੜੀ ਨਾ ਕੋਇ ਸੁਣਾਈਆ। ਖ਼ੁਸ਼ੀਆਂ ਨਾਲ ਕਹਿਣ ਹਰਿ ਭਗਤ ਪ੍ਰਭ ਘਰ ਜਾਏ ਜਿਸ ਦੀ ਰੱਖੀ ਉਡੀਕ, ਸੋ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲੇਖਾ ਸਭ ਦਾ ਲੇਖੇ ਲਾਈਆ।
❋
❋
੩ ਪੋਹ ੨੦੨੦ ਬਿਕਰਮੀ ਹਰਨਾਮ ਸਿੰਘ ਦੇ ਗ੍ਰਹਿ ਗੁਮਾਨਪੁਰਾ ਜ਼ਿਲਾ ਅੰਮ੍ਰਿਤਸਰ
ਭਗਤ ਭਗਵਾਨ ਥਾਪਣ ਥਾਪ, ਸਿਰ ਆਪਣਾ ਹੱਥ ਟਿਕਾਇੰਦਾ। ਆਤਮ ਪਰਮਾਤਮ ਸੱਚਾ ਜਾਪ, ਬਿਨ ਰਸਨਾ ਜਿਹਵਾ ਬੱਤੀ ਦੰਦ ਸਮਝਾਇੰਦਾ। ਬੋਧ ਅਗਾਧਾ ਧੁਰ ਦਾ ਪਾਠ, ਸੋ ਸਾਹਿਬ ਆਪ ਸਮਝਾਇੰਦਾ। ਅੰਮ੍ਰਿਤ ਸਰੋਵਰ ਤੀਰਥ ਤਾਟ, ਘਰ ਕਿਨਾਰਾ ਇਕ ਦਰਸਾਇੰਦਾ । ਅੰਧ ਅੰਧੇਰ ਮਿਟਾਏ ਰਾਤ, ਜੋਤੀ ਨੂਰ ਚੰਦ ਚਮਕਾਇੰਦਾ। ਮੰਦਰ ਚੜ੍ਹ ਕੇ ਦੇਵੇ ਸਾਥ, ਘਰ ਘਰ ਵਿਚ ਵੇਖ ਵਖਾਇੰਦਾ। ਸਚ ਪ੍ਰੀਤੀ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਜੁਗ ਚੌਕੜੀ ਪੁਛੇ ਵਾਤ, ਨਿਤ ਨਵਿਤ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਜਨ ਭਗਤਾਂ ਇਕੋ ਰਾਹ ਦਰਸਾਇੰਦਾ। ਭਗਤ ਭਗਵਾਨ ਸਾਚਾ ਮੀਤ, ਮਿੱਤਰ ਪਿਆਰਾ ਇਕੋ ਨਜ਼ਰੀ ਆਈਆ। ਸਚ ਸੰਦੇਸ਼ ਸੁਣਾਏ ਗੀਤ, ਧੁਰ ਦਾ ਢੋਲਾ ਰਾਗ ਅਲਾਈਆ। ਧਾਮ ਵਖਾਏ ਇਕ ਅਣਡੀਠ, ਨਿਜ ਨੇਤਰ ਕਰ ਰੁਸ਼ਨਾਈਆ। ਤਤਵ ਤਤ ਕਰੇ ਸੀਤਲ ਸੀਤ, ਧਾਰ ਅੰਮ੍ਰਿਤ ਮੇਘ ਬਰਸਾਈਆ। ਲੇਖਾ ਤੋੜ ਮੰਦਰ ਮਸੀਤ, ਸਚ ਦੁਆਰ ਇਕੋ ਇਕ ਸਮਝਾਈਆ। ਜਿਸ ਗ੍ਰਹਿ ਸੁਆਮੀ ਸਤਿਗੁਰ ਮਿਲੇ ਸੱਜਣ ਅਤੀਤ, ਤ੍ਰੈਗੁਣ ਰੰਗ ਨਾ ਕੋਇ ਰੰਗਾਈਆ। ਆਦਿ ਜੁਗਾਦਿ ਨਾ ਹੋਏ ਪਲੀਤ, ਪਾਕ ਪਾਕੀ ਨਜ਼ਰੀ ਆਈਆ। ਕੌੜਾ ਕਰੇ ਮਿਠਾ ਰੀਠ, ਰਸ ਆਪਣਾ ਨਾਮ ਭਰਾਈਆ। ਸਚ ਦਵਾਰਿਉਂ ਦੇਵੇ ਭੀਖ, ਭਿਛਿਆ ਇਕੋ ਇਕ ਵਰਤਾਈਆ। ਜਨਮ ਜਨਮ ਜਿਸ ਦੀ ਰੱਖੀ ਉਡੀਕ, ਸੋ ਵੇਲਾ ਵਕਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਜਨ ਭਗਤ ਸਦਾ ਸੁਹਾਈਆ। ਜਨ ਭਗਤ ਪ੍ਰਭ ਸਦਾ ਸੁਹੇਲਾ, ਆਦਿ ਜੁਗਾਦੀ ਦਇਆ ਕਮਾਇੰਦਾ। ਜੁਗ ਚੌਕੜੀ ਵੇਖੇ ਵੇਲਾ, ਥਿਤ ਆਪਣੇ ਹੱਥ ਰਖਾਇੰਦਾ। ਲੇਖਾ ਜਾਣੇ ਗੁਰੂ ਗੁਰ ਚੇਲਾ, ਚੇਲਾ ਗੁਰ ਖੇਲ ਖਿਲਾਇੰਦਾ। ਪੁਰਖ ਅਕਾਲ ਬਣ ਕੇ ਸੱਜਣ ਸੁਹੇਲਾ, ਸਤਿਗੁਰ ਸਾਚਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਇੰਦਾ । ਮਿਹਰ ਨਜ਼ਰ ਕਰੇ ਕਰਤਾਰ, ਹਰਿ ਕਰਤਾ ਵੱਡ ਵਡਿਆਈਆ। ਧਰਨੀ ਧਰਤ ਧਵਲ ਪੈਜ ਦਏ ਸਵਾਰ, ਜਿਸ ਗ੍ਰਹਿ ਆਪਣਾ ਚਰਨ ਟਿਕਾਈਆ। ਮਾਨਸ ਮਾਨੁੱਖ ਮਾਨੁਸ਼ ਲਾਵੇ ਪਾਰ, ਮਾਨੁੱਖਤਾ ਆਪਣਾ ਭੇਵ ਸਮਝਾਈਆ। ਰੋਗ ਸੋਗ ਚਿੰਤਾ ਦੁੱਖ ਦਏ ਨਿਵਾਰ, ਭੂਤ ਪਰੇਤ ਜਿਨ੍ਹ ਖਬੀਸ ਡੇਰਾ ਢਾਹੀਆ। ਲੱਖ ਚੁਰਾਸੀ ਵਿਚੋਂ ਲਏਂ ਨਿਕਾਲ, ਫੜ ਬਾਹੋਂ ਗਲੇ ਲਗਾਈਆ । ਸਤਿਗੁਰ ਪੂਰਾ ਹੋਏ ਦਿਆਲ, ਦੀਨਨ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਦੇਵੇ ਪਾਈਆ। ਭੂਤ ਪਰੇਤ ਨਾ ਕੋਈ ਜਿੰਨ, ਹਰਿ ਜਨਨੀ ਵੇਖ ਵਖਾਇੰਦਾ। ਲੇਖ ਚੁਕਾਏ ਲੋਕ ਤਿੰਨ, ਪਰਲੋਕ ਘਰ ਵਸਾਇੰਦਾ। ਕਿਰਪਾ ਕਰੇ ਠਾਕਰ ਛਿੰਨ, ਛਿੰਨ ਭੰਗਰ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਲਹਿਣਾ ਝੋਲੀ ਪਾਇੰਦਾ। ਲਹਿਣਾ ਝੋਲੀ ਪਾਏ ਪੁਰਖ ਸਮਰਥ, ਹਰਿ ਵੱਡਾ ਵਡ ਵਡਿਆਈਆ। ਅੰਤਰ ਆਤਮ ਨਾਮ ਬੀਜੇ ਸਾਚੇ ਵਤ, ਫੁੱਲ ਫੁਲਵਾੜੀ ਆਪ ਮਹਿਕਾਈਆ। ਨਾੜੀ ਨਾੜ ਨਾ ਉਬਲੇ ਰਤ, ਰਤੀ ਰਤ ਨਾ ਕੋਇ ਜਣਾਈਆ। ਜਾਨਣਹਾਰਾ ਮਿਤ ਗਤ, ਗਤ ਮਿਤ ਆਪਣੀ ਦਏ ਸਮਝਾਈਆ। ਲੇਖੇ
❋
❋
ਲਾਏ ਜਿਨ੍ਹਾਂ ਮਿਲੀ ਇਕੋ ਮੱਤ, ਸਤਿਗੁਰ ਮਤ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਸਾਚੇ ਸਗਲਾ ਸੰਗ ਵਖਾਈਆ। ਹਰਿਜਨ ਸੰਗ ਸਤਿਗੁਰ ਪਿਆਰਾ, ਦੂਜਾ ਨਜ਼ਰ ਕੋਇ ਨਾ ਆਈਆ। ਏਥੇ ਓਥੇ ਦਏ ਸਹਾਰਾ, ਸੀਸ ਜਗਦੀਸ਼ ਹੱਥ ਟਿਕਾਈਆ। ਸ਼ਬਦ ਗੁਰੂ ਯੋਧਾ ਸੂਰਬੀਰ ਬਲਕਾਰਾ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਮਹਲ ਅਟੱਲ ਵਖਾਏ ਸਚਖੰਡ ਸੱਚਾ ਘਰ ਬਾਹਰਾ, ਦੀਵਾ ਬਾਤੀ ਕਮਲਾਪਾਤੀ ਨਿਰਗੁਣ ਜੋਤ ਇਕੋ ਇਕ ਰੁਸ਼ਨਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਬਹੇ ਏਕੰਕਾਰਾ, ਅਕਲ ਕਲਧਾਰੀ ਆਪਣਾ ਡੇਰਾ ਲਾਈਆ। ਨਾਮ ਨਿਧਾਨ ਸ੍ਰੀ ਭਗਵਾਨ ਸਤਿ ਸਤਿ ਬੋਲ ਜੈਕਾਰਾ, ਸਤਿ ਸਤਿਵਾਦੀ ਹੁਕਮ ਵਰਤਾਈਆ। ਭਗਤ ਭਗਵੰਤ ਖੇਲ ਨਿਆਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਕੰਠ ਲਗਾਈਆ। ਹਰਿਜਨ ਕੰਠ ਲਗਾਏ ਠਾਕਰ, ਹਰਿ ਕਰਤਾ ਦਇਆ ਕਮਾਇੰਦਾ। ਪਾਰ ਕਰਾਏ ਜਗਤ ਸਾਗਰ, ਡੂੰਘੀ ਭਵਰ ਨਾ ਕੋਇ ਰੁੜ੍ਹਾਇੰਦਾ। ਦਰਗਾਹ ਸਾਚੀ ਦੇਵੇ ਆਦਰ, ਚਰਨ ਦੁਆਰ ਇਕ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣੇ ਘਰ ਵਸਾਇੰਦਾ। ਸਾਚੇ ਘਰ ਵਸੇ ਜਨ ਸੱਜਣ, ਹਰਿ ਸਤਿਗੁਰ ਦਇਆ ਕਮਾਈਆ। ਪ੍ਰਭ ਮਿਲੇ ਦਰਦ ਦੁੱਖ ਭੰਜਨ, ਭਵ ਸਾਗਰ ਪਾਰ ਕਰਾਈਆ। ਨੇਤਰ ਨਾਮ ਨਿਧਾਨ ਪਾਏ ਅੰਜਣ, ਅਗਿਆਨ ਅੰਧੇਰ ਮਿਟਾਈਆ। ਸਾਚੇ ਤਾਲ ਸਚ ਦੁਆਰੇ ਵੱਜਣ, ਘਰ ਸਾਚੇ ਵੇਖੇ ਇਕ ਸ਼ਨਵਾਈਆ। ਦੀਨ ਦਿਆਲ ਪੜਦੇ ਕੱਜਣ, ਕਰਤਾ ਪੁਰਖ ਬੇਪਰਵਾਹੀਆ। ਪਿਛਲਾ ਲੇਖਾ ਗੁਰਮੁਖ ਛੱਡਣ, ਅੱਗੇ ਸਤਿਗੁਰ ਚਲਣ ਰਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਜਨ ਭਗਤਾਂ ਆਏ ਲੱਭਣ, ਰੂਪ ਅਨੂਪ ਆਪ ਧਰਾਈਆ। ਰੂਪ ਅਨੂਪ ਧਰੇ ਭਗਵੰਤ, ਭਗਵਨ ਆਪਣੀ ਦਇਆ ਕਮਾਇੰਦਾ। ਸੰਤ ਸੁਹੇਲੇ ਲੱਭੇ ਸੰਤ, ਹਰਿਜਨ ਸਾਚੇ ਮੇਲ ਮਿਲਾਇੰਦਾ। ਸਚ ਪਿਆਰ ਨਾਰ ਕੰਤ, ਆਤਮ ਪਰਮਾਤਮ ਆਪ ਬੰਧਾਇੰਦਾ। ਸੇਜ ਸੁਹੰਜਣੀ ਸੋਭਾਵੰਤ, ਸੁਰਤੀ ਸ਼ਬਦੀ ਜੋੜ ਜੁੜਾਇੰਦਾ। ਲੇਖ ਚੁਕਾਏ ਜਗਤ ਪੰਡਤ, ਬੋਧ ਅਗਾਧਾ ਹੁਕਮ ਸੁਣਾਇੰਦਾ। ਸਾਚੀ ਸਖੀਆਂ ਜਣਾਏ ਸਾਚੀ ਸੰਗਤ, ਸੰਗ ਸੋਹਣਾ ਆਪ ਵਖਾਇੰਦਾ। ਮਾਣਸ ਜਨਮ ਨਾ ਹੋਵੇ ਭੰਗਤ, ਜਿਸ ਜਨ ਆਪਣਾ ਮੇਲ ਮਿਲਾਇੰਦਾ । ਨਾਤਾ ਤੋੜ ਬਹਿਸ਼ਤ ਜੰਨਤ, ਸਵਰਗ ਚਰਨਾਂ ਹੇਠ ਦਬਾਇੰਦਾ। ਭਗਤ ਭਗਵਾਨ ਅੰਤਮ ਮੇਲੇ ਆਪਣੇ ਨਾਲ ਅੰਤ, ਜੋਤੀ ਜੋਤ ਵਿਚ ਰਲਾਇੰਦਾ । ਸਚ ਧਾਮ ਸਚ ਦੁਆਰਾ ਸਚਖੰਡ ਸੋਭਾਵੰਤ, ਥਿਰ ਘਰ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਲੱਖ ਚੁਰਾਸੀ ਕੱਟੇ ਫਾਸੀ, ਭੂਤ ਪਰੇਤ ਕੁਲ ਵਿਨਾਸੀ, ਉਦਾਸੀ ਹਰਿਜਨ ਆਪ ਮਿਟਾਇੰਦਾ।
❋
❋
੩ ਪੋਹ ੨੦੨੦ ਬਿਕਰਮੀ ਦਰਸ਼ਨ ਸਿੰਘ ਦੇ ਗ੍ਰਹਿ ਦਰਗਾ ਪੁਰ
ਕਰੇ ਪੁਕਾਰ ਜੀਵ ਆਤਮ, ਬਿਨ ਨੈਣਾਂ ਨੀਰ ਵਹਾਈਆ। ਕਿਰਪਾ ਕਰ ਪਰਮ ਪਰਮਾਤਮ, ਪਾਰਬ੍ਰਹਮ ਤੇਰੀ ਸਰਨਾਈਆ। ਦਰਸ਼ਨ ਦੇ ਜਲਵਾ ਨੂਰ ਬਾਤਨ, ਬਾਹਰ ਮਿਲੇ ਨਾ ਕੋਇ ਵਡਿਆਈਆ। ਕਾਇਆ ਮੰਦਰ ਅੰਦਰ ਬਣ ਸਾਥਨ, ਨਿਰਗੁਣ ਸਗਲਾ ਸੰਗ ਨਿਭਾਈਆ। ਬੋਧ ਅਗਾਧ ਸ਼ਬਦ ਅਗੰਮੀ ਦੱਸ ਗਾਥਨ, ਕਲਮਾ ਇਕੋ ਇਕ ਸਮਝਾਈਆ। ਭੂਮਿਕਾ ਵਖਾ ਸਚ ਸਿੰਘਾਸਣ, ਧਾਮ ਸਾਚਾ ਨਜ਼ਰੀ ਆਈਆ। ਸਾਚੇ ਮੰਡਲ ਪਾ ਰਾਸਨ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਲੱਖ ਚੁਰਾਸੀ ਭਰੀ ਤੇਰੀ ਰੱਖ ਕੇ ਆਸਨ, ਅੰਡਜ ਜੇਰਜ ਉਤਭੁਜ ਸੇਤਜ ਫੇਰਾ ਪਾਈਆ। ਤੇਰੀ ਹੱਥ ਨਾ ਆਈ ਮੈਨੂੰ ਜਾਤਨ, ਜਾਤ ਪਾਤ ਵੇਖੀ ਜਗਤ ਲੜਾਈਆ। ਰਸਨਾ ਜਿਹਵਾ ਬੱਤੀ ਦੰਦ ਨਿਰਗੁਣ ਸਰਗੁਣ ਗੌਂਦੇ ਤੇਰਾ ਭਾਸ਼ਨ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਦਏ ਦੁਹਾਈਆ। ਭਗਤ ਸੰਤ ਗੁਰਮੁਖ ਸੱਜਣ ਸਾਰੇ ਆਖਣ, ਪਰਮ ਪੁਰਖ ਪ੍ਰਭ ਦਾਤਾ ਇਕੋ ਬੇਪਰਵਾਹੀਆ। ਚਰਨ ਕਵਲ ਬੰਨ੍ਹੇ ਆਪਣਾ ਨਾਤਨ, ਨਾਤਾ ਬਿਧਾਤਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਉਣਾ ਆਪਣਾ ਘਰ, ਘਰ ਘਰ ਵਿਚ ਪੜਦਾ ਲਾਹੀਆ। ਆਤਮ ਕਹੇ ਪਰਮਾਤਮ ਮੀਤ, ਪ੍ਰਭ ਤੇਰਾ ਰਾਹ ਤਕਾਈਆ। ਸਚ ਸੁਆਮੀ ਸਾਹਿਬ ਅਤੀਤ, ਘਰ ਆਉਣਾ ਚਾਈਂ ਚਾਈਂਆ। ਸੋਹੰ ਢੋਲਾ ਤੇਰਾ ਗਾਵਾਂ ਗੀਤ, ਮੰਦਰ ਮਸੀਤ ਨਜ਼ਰ ਕੋਇ ਨਾ ਆਈਆ। ਭਗਤ ਭਗਵਾਨ ਧੁਰ ਦੀ ਰੀਤ, ਦੂਜਾ ਰਾਹ ਨਾ ਕੋਇ ਚਲਾਈਆ। ਮੰਦਰ ਦੱਸ ਇਕ ਅਣਡੀਠ, ਜਿਸ ਗ੍ਰਹਿ ਬੈਠਾ ਡੇਰਾ ਲਾਈਆ। ਕਰਵਟ ਲੈ ਬਦਲ ਲੈ ਪੀਠ, ਸਨਮੁਖ ਨੂਰ ਨੁਰਾਨਾ ਦੇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਰਹੋਂ ਵਿਛੁੰਨੀ ਦਏ ਦੁਹਾਈਆ। ਆਤਮ ਕਹੇ ਪ੍ਰਭ ਮੇਰੇ ਠਾਕਰ, ਹੱਥ ਤੇਰੇ ਵਡਿਆਈਆ। ਪਰਮਾਤਮ ਤੇਰਾ ਡੂੰਘਾ ਸਾਗਰ, ਗਹਿਰ ਗੰਭੀਰ ਭੇਵ ਕੋਇ ਨਾ ਪਾਈਆ। ਜੁਗ ਚੌਕੜੀ ਬਣੀ ਰਹੀ ਸੌਦਾਗਰ, ਲੱਖ ਚੁਰਾਸੀ ਵਣਜ ਹੱਟ ਚਲਾਈਆ। ਤੇਰਾ ਰੂਪ ਨਜ਼ਰ ਨਾ ਆਇਆ ਇਕ ਇਕਾਗਰ, ਸਤਿ ਸਰੂਪ ਨਾ ਕੋਇ ਦਰਸਾਈਆ। ਭੇਵ ਖੋਲ੍ਹੇ ਨਾ ਤੇਰਾ ਕੋਇ ਪੁਰਖ ਅਬਿਨਾਸ਼ਨ, ਅਬਿਨਾਸ਼ੀ ਤੇਰੀ ਧਾਰ ਨਾ ਕੋਇ ਜਣਾਈਆ। ਵੇਖ ਥੱਕੀ ਪ੍ਰਿਥਮੀ ਅਕਾਸ਼ਨ, ਗਗਨ ਮੰਡਲ ਪੁਰੀ ਲੋਅ ਖੋਜ ਖੁਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਿਸਮਲ ਹੋ ਕੇ ਸਾਰੇ ਆਖਣ, ਦਾਤਾ ਕਰਤਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਭੀਖ ਮੰਗ ਮੰਗਾਈਆ। ਮੰਗੇ ਭੀਖ ਆਤਮ ਗੁਰਮੁਖ, ਗੁਰ ਗੁਰ ਦਇਆ ਕਮਾਈਆ। ਜਨਮ ਕਰਮ ਦੀ ਮੇਟ ਭੁੱਖ, ਤ੍ਰਿਸਨਾ ਰੋਗ ਚੁਕਾਈਆ। ਦਰਸ ਦਿਖਾ ਨਿਰਗੁਣ ਸਨਮੁਖ, ਜੋਤੀ ਜੋਤ ਜੋਤ ਰੁਸ਼ਨਾਈਆ। ਜਗਤ ਵਿਕਾਰਾ ਫੜ ਕੇ ਕੁੱਟ, ਸ਼ਬਦ ਖੰਡਾ ਹੱਥ ਵਿਖਾਈਆ। ਦਰ ਦੁਆਰੇ ਆ ਕੇ ਪੁੱਛ, ਦੂਰ ਦੁਰਾਡੇ ਸੱਚੇ ਮਾਹੀਆ। ਤੇਰੇ ਚਰਨ ਕਵਲ ਜਾਵਾਂ ਝੁਕ, ਬੰਦਨਾ ਡੰਡੌਤ ਸੀਸ ਜਗਦੀਸ਼ ਇਕ ਨਿਵਾਈਆ। ਮਿਹਰਵਾਨ ਕਿਉਂ ਬੈਠਾ ਚੁੱਪ, ਨਿਰਗੁਣ ਆਪਣਾ ਆਪ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਧੁਰ ਦਾ ਵਰ, ਬਿਨ ਮਸਤਕ ਲੇਖ ਲਿਖਾਈਆ। ਗੁਰਮੁਖ ਆਤਮ ਰਹੀ ਰੋ, ਬਿਨ ਨੈਣਾਂ ਨੀਰ ਵਹਾਈਆ ।
❋
❋
ਤੇਰੀ ਕੋਈ ਨਾ ਦੇਵੇ ਸੋ, ਕਲਜੁਗ ਭਰਮੇ ਭੁੱਲੀ ਸਰਬ ਲੋਕਾਈਆ। ਅੰਮ੍ਰਿਤ ਅੰਮਿਉਂ ਰਸ ਕੋਈ ਨਾ ਦੇਵੇ ਚੋਅ, ਸਾਂਤਕ ਸਤਿ ਨਜ਼ਰ ਕੋਇ ਨਾ ਆਈਆ। ਸਚ ਪਰਕਾਸ਼ ਕਰੇ ਕੋਈ ਨਾ ਲੋਅ, ਚਾਰੋਂ ਕੁੰਟ ਅੰਧੇਰਾ ਛਾਈਆ। ਜੀਵ ਜੰਤ ਸਾਧ ਸੰਤ ਆਪਣੀ ਕਰਨੀ ਗਏ ਖੋਹ, ਖ਼ਾਲਸ ਰੂਪ ਨਾ ਕੋਇ ਵਖਾਈਆ। ਮਾਇਆ ਮਮਤਾ ਕੂੜੀ ਕਿਰਿਆ ਲੱਗਾ ਮੋਹ, ਕਾਮ ਕਰੋਧ ਹੰਕਾਰ ਕਰੇ ਲੜਾਈਆ। ਤੇਰੇ ਨਾਲ ਸਾਹਿਬ ਸਤਿਗੁਰ ਕੋਈ ਨਾ ਸਕੇ ਛੋਹ, ਅੰਗੀਕਾਰ ਨਾ ਕੋਇ ਅਖਵਾਈਆ। ਕਰ ਕਿਰਪਾ ਮਿਹਰਵਾਨ ਆਪਣਾ ਦੱਸ ਸਾਚਾ ਮੋਹ, ਮੁਹੱਬਤ ਇਕੋ ਇਕ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਆਤਮ ਕਹੇ ਪਰਮਾਤਮ ਮੇਲ, ਮਿਲਨੀ ਜਗਦੀਸ਼ ਕਰਾਈਆ । ਸਾਹਿਬ ਸੁਆਮੀ ਸੱਜਣ ਸੁਹੇਲ, ਸਤਿਗੁਰ ਤੇਰੇ ਹੱਥ ਵਡਿਆਈਆ। ਲੇਖਾ ਜਾਣ ਗੁਰੂ ਗੁਰ ਚੇਲ, ਗੁਰ ਗੋਬਿੰਦ ਗਿਆ ਸਮਝਾਈਆ। ਧਾਮ ਵਖਾ ਇਕ ਨਵੇਲ, ਜਿਸ ਘਰ ਬੈਠੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਧੁਰ ਦਾ ਵਰ, ਨਿਹਕਰਮੀ ਕਰਮ ਕਮਾਈਆ। ਨਿਹਕਰਮੀ ਕਰ ਆਪਣਾ ਕਰਮ, ਕਰਮ ਕਾਂਡ ਰਹਿਣ ਨਾ ਪਾਈਆ। ਕੂੜੀ ਕਿਰਿਆ ਮੇਟ ਭਰਮ, ਮਨ ਕਾ ਮਣਕਾ ਆਪ ਭਵਾਈਆ। ਸਫ਼ਲ ਕਰ ਪੰਜ ਤਤ ਜਨਮ, ਕਾਇਆ ਤਤ ਵੱਜੇ ਵਧਾਈਆ। ਆਤਮ ਪਰਮਾਤਮ ਮਾਂਗੇ ਤੇਰੀ ਸਰਨ, ਸਰਨਗਤ ਇਕੋ ਨਜ਼ਰੀ ਆਈਆ। ਲੇਖਾ ਚੁੱਕੇ ਵਰਨ ਬਰਨ, ਜਾਤ ਪਾਤ ਊਚ ਨੀਚ ਨਾ ਕੋਇ ਵਖਾਈਆ। ਮੈਂ ਤੇਰਾ ਨਾਉਂ ਢੋਲਾ ਆਈ ਪੜ੍ਹਨ, ਗੀਤ ਸੁਹਾਗੀ ਸਾਚਾ ਛੰਦ ਜਣਾਈਆ। ਹੱਕ ਮੰਜ਼ਲ ਮੰਜ਼ਲ ਤੇਰੇ ਪੌੜੇ ਆਈ ਚੜ੍ਹਨ, ਬਣ ਪਾਂਧੀ ਪੰਧ ਮੁਕਾਈਆ। ਨਿਤ ਉਡੀਕਾਂ ਤੇਰਾ ਦਰਸ਼ਨ ਕਰਨ, ਅੰਤਰ ਇਕੋ ਧਿਆਨ ਲਗਾਈਆ। ਮੇਰਾ ਲੇਖਾ ਚੁੱਕੇ ਆਵਣ ਜਾਵਣ ਮਰਨ ਡਰਨ, ਭੈ ਭੌ ਭਰਮ ਗੜ੍ਹ ਦੇ ਤੁੜ੍ਹਾਈਆ। ਤੇਰੀ ਧਾਰ ਤੇਰੀ ਮਾਂਗੇ ਸਰਨ, ਦੂਜੀ ਓਟ ਨਾ ਕੋਇ ਰਖਾਈਆ। ਤੂੰ ਸਾਹਿਬ ਦਿਆਲ ਕਰਤਾ ਪੁਰਖ ਕਰਨੀ ਕਰਨ, ਬੇਐਬ ਪਰਵਰਦਿਗਾਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਗੁਰਮੁਖ ਆਤਮ ਦਰਸ ਪਿਆਸੀ, ਆਸਾਵੰਦ ਇਕ ਅਖਵਾਈਆ। ਜਨਮ ਜਨਮ ਦੀ ਸੇਵਕ ਦਾਸੀ, ਗੁਰ ਸਤਿਗੁਰ ਸੇਵ ਕਮਾਈਆ। ਘਰ ਮਿਲਾਵਾ ਪੁਰਖ ਅਬਿਨਾਸ਼ੀ, ਅਬਗਤ ਨਾਤਾ ਦੇ ਤੁੜਾਈਆ। ਗ੍ਰਹਿ ਮੰਦਰ ਅੰਦਰ ਪਾਏ ਰਾਸੀ, ਗੋਪੀ ਕਾਹਨ ਨਚਾਈਆ। ਉਤਮ ਕਰੇ ਮਾਤ ਜਾਤੀ, ਅਜਾਤੀ ਰੂਪ ਨਾ ਕੋਇ ਵਟਾਈਆ। ਨਾਮ ਨਿਧਾਨ ਦੇਵੇ ਦਾਤੀ, ਦਇਆਵਾਨ ਖ਼ਾਲੀ ਝੋਲੀ ਆਪ ਭਰਾਈਆ। ਬੰਦ ਕਿਵਾੜਾ ਖੋਲ੍ਹ ਤਾਕੀ, ਬਜਰ ਕਪਾਟੀ ਦਏ ਤੁੜਾਈਆ। ਜਾਮ ਪਿਆਲਾ ਮਧੁਰ ਸਾਕੀ, ਸਚ ਸੁਰਾਹੀ ਦਏ ਵਖਾਈਆ। ਤੀਰ ਨਿਸ਼ਾਨਾ ਮਾਰੇ ਕਾਤੀ, ਨਾਮ ਅਣਿਆਲਾ ਆਪ ਚਲਾਈਆ । ਪੂਰਬ ਜਨਮ ਦਾ ਲਹਿਣਾ ਬਾਕੀ, ਪੁਰਖ ਅਕਾਲ ਦੇਵਣਹਾਰਾ ਥਾਉਂ ਥਾਈਂਆ। ਨਾਤਾ ਜਾਣੇ ਪੰਜ ਤਤ ਖ਼ਾਕੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੋਜ ਖੁਜਾਈਆ। ਅੰਮ੍ਰਿਤ ਆਤਮ ਪਰਮਾਤਮ ਦੇਵੇ ਕਾਇਆ ਬਾਟੀ, ਸਾਚਾ ਕਾਸਾ ਇਕ ਫੜਾਈਆ। ਨਿਰਮਲ ਜੋਤ ਜੋਤ ਪ੍ਰਕਾਸ਼ੀ, ਪਰਕਾਸ਼ਵਾਨ ਇਕੋ ਨਜ਼ਰੀ ਆਈਆ। ਅੱਠੇ ਪਹਿਰ ਰਹੇ ਪਰਭਾਤੀ, ਸੰਧਿਆ ਰੂਪ ਨਾ ਕੋਇ ਵਖਾਈਆ। ਆਤਮ ਪਰਮਾਤਮ ਪਰਮਾਤਮ ਆਤਮ ਭਗਤ ਭਗਵੰਤ ਇਕੋ ਜਾਤੀ, ਗੁਰਸਿਖ ਗੁਰ ਗੁਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਜਿਸ ਜਨ ਵਖਾਏ ਆਪਣਾ ਘਰ, ਤਿਸ ਲੇਖਾ ਦਏ ਮੁਕਾਈਆ। ਆਤਮ ਵਿਛੁੰਨੀ ਮੇਲਾ ਰਾਮ, ਹਰਿ ਰਮਿਆ ਆਪ ਕਰਾਇੰਦਾ। ਸ਼ਬਦ ਸੰਦੇਸ਼ਾ ਦੇ ਪੈਗ਼ਾਮ, ਹਜ਼ਰਤ ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਦਰ ਬਰਦਾ ਸਜਦਾ ਇਕ ਸਲਾਮ, ਸਾਹਿਬ ਸਤਿਗੁਰ ਨਜ਼ਰੀ ਆਇੰਦਾ। ਕਲਮਾ ਕਾਇਨਾਤ ਕਲਾਮ, ਮਿਹਰਵਾਨ ਆਪ ਸਮਝਾਇੰਦਾ। ਸਚ ਮਹਿਰਾਬੇ ਇਕ ਅਮਾਮ, ਮਹਿਬੂਬ ਹਰਿ ਜੀ ਸੋਭਾ ਪਾਇੰਦਾ। ਸ਼ਹਿਨਸ਼ਾਹ ਨੌਜਵਾਨ, ਨਰ ਨਿਰੰਕਾਰ ਇਕ ਅਖਵਾਇੰਦਾ। ਸਤਿ ਸਤਿਵਾਦੀ ਖੇਲ ਦੋ ਜਹਾਨ, ਨਿਰਗੁਣ ਸਰਗੁਣ ਕਾਰ ਕਮਾਇੰਦਾ। ਭਗਤ ਭਗਵੰਤ ਵੇਖੇ ਆਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਕਲਜੁਗ ਅੰਤ ਹੋ ਪਰਧਾਨ, ਸਚ ਪਰਧਾਨਗੀ ਨਾਮ ਕਮਾਇੰਦਾ। ਗੁਰਮੁਖ ਸੱਜਣ ਲੱਭੇ ਆਣ, ਲੱਖ ਚੁਰਾਸੀ ਖੋਜ ਖੁਜਾਇੰਦਾ। ਚਰਨ ਧੂੜ ਬਖ਼ਸ਼ ਅਸ਼ਨਾਨ, ਦੁਰਮਤ ਮੈਲ ਧੁਆਇੰਦਾ। ਸਚ ਦੁਆਰੇ ਦੇਵੇ ਮਾਣ, ਦਰਗਾਹ ਸਾਚੀ ਇਕ ਵਖਾਇੰਦਾ। ਜਗਤ ਵਿਛੁੰਨੀ ਮਿਲੇ ਆਣ, ਦੂਰ ਦੁਰਾਡਾ ਪੰਧ ਮੁਕਾਇੰਦਾ। ਜਿਸ ਪੰਜ ਤਤ ਦਿਤਾ ਦਾਨ, ਤ੍ਰੈਗੁਣ ਆਪਣੇ ਗੰਢ ਪੁਆਇੰਦਾ । ਸੋ ਪੁਰਖ ਸਾਹਿਬ ਸੁਲਤਾਨ, ਸੱਜਣ ਇਕੋ ਨਜ਼ਰੀ ਆਇੰਦਾ। ਗੁਰਮੁਖ ਆਤਮ ਮੇਲ ਮਿਲਾਵਾ ਸ੍ਰੀ ਭਗਵਾਨ, ਭਗਵਨ ਆਪਣੀ ਜੋਤ ਜੋਤੀ ਵਿਚ ਮਿਲਾਇੰਦਾ। ਲੇਖਾ ਚੁੱਕੇ ਦੋ ਜਹਾਨ, ਆਵਣ ਜਾਵਣ ਪੰਧ ਚੁਕਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰੂਪ ਸਤਿ ਸਮਾਣ, ਸਤਿ ਸਤਿ ਸਤਿ ਵਿਚ ਮਿਲਾਇੰਦਾ।