ਪੁਸਤਕਾਲਾਭਾਗ ੧੬

੩ ਪੋਹ ੨੦੨੦ ਬਿਕਰਮੀ ਰਾਮ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ ਛਾਉਣੀ

ਕਿਰਪਾ ਕਰ ਪੁਰਖ ਸਮਰਥ, ਸ਼ਹਿਨਸ਼ਾਹ ਤੇਰੀ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੇ ਵਸ, ਬੰਧਨ ਤੇਰਾ ਨਜ਼ਰੀ ਆਈਆ । ਸੋਲਾਂ ਮੱਘਰ ਦਿਤੀ ਵੱਥ, ਵੀਹ ਸੌ ਦਸ ਬਿਕਰਮੀ ਵੱਜੀ ਵਧਾਈਆ। ਹਰਿਸੰਗਤ ਮਾਰਗ ਸੱਚਾ ਦੱਸ, ਜਗਤ ਜਹਾਨ ਸਮਝਾਈਆ। ਛੋਟਾ ਬਾਲਾ ਅੱਗੇ ਲਾਇਆ ਹੱਸ ਹੱਸ, ਖ਼ੁਸ਼ੀ ਖ਼ੁਸ਼ੀ ਨਾਲ ਮਿਲਾਈਆ। ਪੰਧ ਮੁਕਾਇਆ ਨੱਠ ਨੱਠ, ਦੋ ਜਹਾਨ ਚਰਨਾਂ ਹੇਠ ਦਬਾਈਆ। ਤੇਰਾ ਦਰਸ ਪਾਇਆ ਬਿਨ ਨੇਤਰ ਅੱਖ, ਨੈਣੀ ਰੂਪ ਨਾ ਕੋਇ ਵਟਾਈਆ। ਮਿਹਰਵਾਨ ਹੋ ਕੇ ਸਿਰ ਰੱਖਿਆ ਹੱਥ, ਦੀਨ ਦਿਆਲ ਦਇਆ ਕਮਾਈਆ । ਸਚ ਪ੍ਰੀਤੀ ਦਿਤੀ ਮੱਤ, ਧੁਰ ਦੀ ਧਾਰ ਸਮਝਾਈਆ। ਸਾਚੀ ਸੇਜਾ ਚੜ੍ਹਨਾ ਭੱਜ, ਸਿੰਘਾਸਣ ਇਕੋ ਇਕ ਵਖਾਈਆ। ਚਰਨ ਕਵਲ ਦੁਆਰ ਦਰਸ਼ਨ ਕੀਤਾ ਰੱਜ ਰੱਜ, ਤ੍ਰਿਸਨਾ ਤ੍ਰਿਖਾ ਬੁਝਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖਿਆ ਤੇਰਾ ਹੱਟ, ਬੇਪਰਵਾਹ ਤੇਰੀ ਵੱਡੀ ਵਡ ਵਡਿਆਈਆ । ਬਿਨ ਰਸਨਾ ਜਿਹਵਾ ਗਾ ਜਸ, ਸਿਫ਼ਤੀ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਰਗ ਦਿਤਾ ਜਣਾਈਆ। ਧੁਰ ਦਾ ਮਾਰਗ ਦਿਤਾ ਏਕ, ਏਕੰਕਾਰ ਦਇਆ ਕਮਾਈਆ। ਗ੍ਰਹਿ ਮੰਦਰ ਤੇਰਾ ਲਿਆ ਵੇਖ, ਘਰ ਸੁਹੰਜਣਾ ਸੋਭਾ ਪਾਈਆ । ਅੰਦਰ ਵੜ ਕੇ ਆਇਆ ਭੇਤ, ਬਾਹਰੋਂ ਸਮਝ ਕੋਇ ਨਾ ਰਾਈਆ। ਮਿਹਰਵਾਨ ਪ੍ਰਭ ਨੇਤਨ ਨੇਤ, ਨੇਰਨ ਨੇਰਾ ਡੇਰਾ ਲਾਈਆ। ਬਾਲ ਅੰਜਾਣੇ ਕੀਤਾ ਹੇਤ, ਬਾਲੀ ਬੁੱਧ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਦਰ ਬਹਿ ਕੇ ਆਸ ਰਖਾਈਆ ।

❋

❋

ਤੇਰਾ ਦਰ ਵੇਖਿਆ ਆਣ, ਅਣਡਿਠੜਾ ਧਾਮ ਸੋਭਾ ਪਾਇੰਦਾ । ਜਿਸ ਘਰ ਵਸੇਂ ਸਾਹਿਬ ਭਗਵਾਨ, ਸੋ ਮੰਦਰ ਨਜ਼ਰੀ ਆਇੰਦਾ। ਦੀਪਕ ਜੋਤ ਜਗੇ ਮਹਾਨ, ਤੇਲ ਬਾਤੀ ਅਵਰ ਨਾ ਕੋਇ ਰਖਾਇੰਦਾ। ਮਹਲ ਅਟੱਲ ਸੋਹੇ ਮਕਾਨ, ਸਚਖੰਡ ਸਾਚਾ ਸੋਭਾ ਪਾਇੰਦਾ। ਮੈਂ ਬਾਲਾ ਨੱਢਾ ਅਞਾਣ, ਤੇਰਾ ਭੇਵ ਕੋਇ ਨਾ ਆਇੰਦਾ। ਤੇਰੇ ਹੁਕਮੇ ਅੰਦਰ ਆ ਸ੍ਰੀ ਭਗਵਾਨ, ਦਰ ਤੇਰਾ ਦਰਸ਼ਨ ਪਾਇੰਦਾ। ਸਿਖਿਆ ਦੇ ਸਰਬ ਜਹਾਨ, ਜੀਵ ਜੰਤ ਜਗਤ ਜਣਾਇੰਦਾ। ਏਕਾ ਸਿਮਰੋ ਸਾਚਾ ਨਾਮ, ਨਾਮ ਨਿਧਾਨਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕੀਤੀ ਸੋਲਾਂ ਮੱਘਰ, ਮਿਲੀ ਮਾਣ ਵਡਿਆਈਆ। ਬਾਲ ਅਵਸਥਾ ਪੂਰੀ ਹੋਈ ਸੱਧਰ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਪਿਛਲਾ ਲੇਖਾ ਦਿਤਾ ਬਦਲ, ਬਦਲੀ ਆਪਣੇ ਹੱਥ ਰਖਾਈਆ। ਸਚ ਦੁਆਰੇ ਬਹਿ ਕੇ ਕਰੇ ਅਦਲ, ਅਦਾਲਤ ਇਕੋ ਇਕ ਲਗਾਈਆ। ਸੋਹਲਾ ਢੋਲਾ ਨਾਮ ਸੁਣਾਏ ਗ਼ਜ਼ਲ, ਰਾਗ ਤਾਲ ਸਮਝ ਸਕੇ ਕੋਈ ਨਾ ਰਾਈਆ । ਪਾਰਬ੍ਰਹਮ ਪਤਿਪਰਮੇਸ਼ਵਰ ਮੇਰੇ ਨੇੜ ਨਾ ਆਈ ਅਜ਼ਲ, ਕਿਆਮਤ ਰੂਪ ਨਾ ਕੋਇ ਵਟਾਈਆ। ਤੇਰੀ ਰਹਿਮਤ ਹੋਇਆ ਫ਼ਜ਼ਲ, ਮਿਹਰਵਾਨ ਤੇਰੀ ਸਰਨਾਈਆ। ਆਵਣ ਜਾਵਣ ਚੁੱਕੀ ਮੰਜ਼ਲ, ਮਹਿਬੂਬ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਸੱਚਾ ਵਰ, ਘਰ ਵੱਜੇ ਸਤਿ ਵਧਾਈਆ। ਘਰ ਵਧਾਈ ਵੱਜੀ ਸਤਿ, ਹਰਿ ਸਤਿਗੁਰ ਦਰਸ਼ਨ ਪਾਇਆ। ਬਾਲ ਅਵਸਥਾ ਬ੍ਰਹਮਮੱਤ, ਪਾਰਬ੍ਰਹਮ ਪ੍ਰਭ ਭੇਵ ਚੁਕਾਇਆ। ਨਿਰਵੈਰ ਹੋ ਕੇ ਖੋਲ੍ਹੀ ਅੱਖ, ਨਿਰਗੁਣ ਨਿਰਗੁਣ ਦਰਸ ਦਿਖਾਇਆ। ਨਵ ਨੌ ਚਾਰ ਪਿਛੋਂ ਦਿਤਾ ਹੱਕ, ਖ਼ਾਲੀ ਝੋਲੀ ਆਪ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਇਆ। ਸਾਚਾ ਖੇਲ ਸ੍ਰੀ ਭਗਵਾਨ, ਸੋਲਾਂ ਮੱਘਰ ਮਿਲੀ ਵਡਿਆਈਆ। ਬਾਲ ਅਞਾਣਾ ਮੰਗੇ ਦਾਨ, ਬਾਲੀ ਬੁੱਧ ਝੋਲੀ ਡਾਹੀਆ। ਦਸ ਸਾਲ ਬੀਤੇ ਵਿਚ ਜਹਾਨ, ਰਸਨਾ ਜਿਹਵਾ ਬੋਲ ਨਾ ਕੋਇ ਸੁਣਾਈਆ। ਤੇਰੇ ਚਰਨ ਬਹਿ ਕੇ ਵੇਂਹਦਾ ਰਿਹਾ ਮਾਰ ਧਿਆਨ, ਜ਼ਿਮੀ ਅਸਮਾਨ ਖੋਜ ਖੁਜਾਈਆ । ਕਵਣ ਖੇਲ ਕਰੇ ਭਗਵਾਨ, ਕਵਣ ਕਰਨੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਮੰਗ ਮੰਗਾਈਆ। ਤੇਰੇ ਦਰ ਮੰਗਾਂ ਭਿੱਖ, ਬੀਸ ਬੀਸਾ ਵੱਜੇ ਵਧਾਈਆ। ਜਨ ਭਗਤਾਂ ਦੇ ਆਪਣਾ ਹਿੱਸ, ਹਿੱਸਾ ਸਭ ਦੀ ਝੋਲੀ ਪਾਈਆ। ਸਦ ਵਸੇ ਧਾਮ ਅਣਡਿਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਗੁਰਮੁਖਾਂ ਵਲ ਕਰ ਨਾ ਪਿੱਠ, ਕਰਵਟ ਆਪਣੀ ਲੈ ਬਦਲਾਈਆ। ਪ੍ਰੇਮ ਪਿਆਰਾ ਹੋ ਕੇ ਕਰ ਹਿੱਤ, ਪ੍ਰੀਤੀ ਆਪਣੇ ਚਰਨ ਲਗਾਈਆ। ਅੰਦਰ ਵੜ ਕੇ ਦੱਸ ਭੇਤ, ਪੜਦਾ ਉਹਲਾ ਆਪ ਚੁਕਾਈਆ। ਕਾਤਬ ਹੋ ਕੇ ਲਿਖ ਲੇਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਮਾਣ ਵਡਿਆਈਆ। ਏਕਾ ਮਾਣ ਵਡਿਆਈ ਮੰਗੇ ਮਨਜੀਤਾ, ਜਗਜੀਵਣ ਦਾਤੇ ਤੇਰੇ ਅੱਗੇ ਝੋਲੀ ਡਾਹੀਆ। ਤੇਰਾ ਖੇਲ ਸਦਾ ਬੇਪਰਤੀਤਾ, ਵਲ ਛਲ ਤੇਰੀ ਧਾਰ ਨਜ਼ਰੀ ਆਈਆ। ਜੁਗ ਚੌਕੜੀ ਤੇਰੀ ਰੀਤਾ, ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮ ਮਨਾਈਆ। ਲੱਖ ਚੁਰਾਸੀ ਜੀਵ ਜੰਤ ਪੰਜ ਤਤ ਕਾਇਆ ਤਪੇ ਅੰਗੀਠਾ, ਤ੍ਰੈਗੁਣ ਮਾਇਆ ਅਗਨੀ ਲੰਬੂ ਲਾਈਆ। ਕੋਈ ਨਾ ਕਰੇ ਠਾਂਡਾ ਸੀਤਾ, ਤਤਵ ਤਤ

❋

❋

ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਾਲ ਦਸਵੇਂ ਘਰ ਤੇਰੇ ਮੰਗ ਮੰਗਾਈਆ । ਦਸਵੇਂ ਸਾਲ ਮੰਗ ਅਗੰਮ, ਅਗੋਚਰ ਤੇਰੇ ਹੱਥ ਵਖਾਈਆ। ਗੁਰਮੁਖ ਲੇਖੇ ਲਾਉਣਾ ਦਮਾ ਦਮ, ਬਿਨ ਦਮੜੀ ਕੀਮਤ ਜਗ ਨੇਤਰ ਨਜ਼ਰ ਕੋਇ ਨਾ ਆਈਆ। ਜੋ ਤੇਰੀ ਧਾਰੋਂ ਪਿਆ ਜੰਮ, ਅੰਤਮ ਤੇਰੇ ਵਿਚ ਸਮਾਈਆ । ਉਨ੍ਹਾਂ ਬੇੜਾ ਦੇ ਬੰਨ੍ਹ, ਜਿਹੜੇ ਬੈਠੇ ਪੰਧ ਮੁਕਾਈਆ। ਛੱਬੀ ਪੋਹ ਵੀਹ ਸੌ ਵੀਹ ਬਿਕਰਮੀ ਜਿਨ੍ਹਾਂ ਮਿਲਣਾ ਨਾਮ ਧਨ, ਸੋ ਖ਼ਜ਼ਾਨਾ ਝੋਲੀ ਦੇ ਭਰਾਈਆ। ਸ੍ਰੀ ਭਗਵਾਨ ਸੁਣ ਲਾ ਕਰ ਕੰਨ, ਛੋਟਾ ਬਾਲਾ ਕੂਕੇ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਸੀਸ ਝੁਕਾਈਆ । ਦਰ ਤੇਰੇ ਝੁਕਿਆ ਸੀਸ, ਮੇਰੇ ਸਾਹਿਬ ਸੱਚੇ ਸੁਲਤਾਨਾ। ਕਿਰਪਾ ਕਰ ਹਰਿ ਜਗਦੀਸ਼, ਮਿਹਰਵਾਨ ਵਡ ਮਿਹਰਵਾਨਾ। ਤੇਰਾ ਲੇਖਾ ਸਦਾ ਅਤੀਤ, ਤ੍ਰੈਭਵਨ ਧਨੀ ਤੇਰਾ ਖੇਲ ਮਹਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰ ਪਰਵਾਨਾ। ਸਾਚਾ ਵਰ ਦੇ ਭਗਵੰਤ, ਤੇਰੇ ਅੱਗੇ ਝੋਲੀ ਡਾਹੀਆ। ਤੇਰਾ ਖੇਲ ਜੁਗਾ ਜੁਗੰਤ, ਜੁਗ ਚੌਕੜੀ ਧਿਆਨ ਲਗਾਈਆ। ਤੇਰਾ ਨਾਮ ਸਾਚਾ ਮੰਤ, ਮੰਤਰ ਇਕ ਪੜ੍ਹਾਈਆ । ਤੇਰੀ ਮਹਿਮਾ ਸਦਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਤੂੰ ਆਦਿ ਜੁਗਾਦਿ ਸਭ ਦਾ ਕੰਤ, ਨਰ ਨਰਾਇਣ ਵੱਡੀ ਵਡਿਆਈਆ। ਦਰ ਦਰਵੇਸ਼ ਵੇਖ ਮੰਗਤ, ਬੈਠੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਹਿਨਸ਼ਾਹ ਤੇਰੇ ਅੱਗੇ ਅਰਜ਼ੋਈਆ। ਤੇਰੇ ਅੱਗੇ ਅਰਜ਼ੋਈ ਸਚ ਅਰਦਾਸ, ਦਰ ਤੇਰਾ ਆਦਲ ਨਜ਼ਰੀ ਆਇੰਦਾ। ਕਰ ਕਿਰਪਾ ਦੇ ਸਾਥ, ਸੱਜਣ ਸਾਹਿਬ ਇਕ ਅਖਵਾਇੰਦਾ। ਕਲਜੁਗ ਅੰਤਮ ਦੇ ਦਾਤ, ਦਾਨੀ ਤੇਰਾ ਰੂਪ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਸਾਚੇ ਆਸ ਰਖਾਇੰਦਾ। ਸਾਚੀ ਆਸ ਗੁਰਮੁਖ ਜੋੜ, ਜੋੜੀ ਜੁੜੇ ਜਗਤ ਜਹਾਨਿਆਂ। ਹਰਿਜਨ ਸਦਾ ਤੇਰੀ ਲੋੜ, ਗਹਿਰ ਗੰਭੀਰ ਸ਼ਾਹ ਸੁਲਤਾਨਿਆਂ । ਕੱਚੇ ਤੰਦ ਨਾ ਟੁੱਟੇ ਡੋਰ, ਗੁੱਡੀ ਚੜ੍ਹੀ ਵਿਚ ਅਸਮਾਨਿਆਂ। ਗੁਰਮੁਖ ਗੁਰਸਿਖ ਪੋਹ ਮਹੀਨਾ ਕੋਈ ਨਾ ਤੋਰ, ਕਿਰਪਾ ਕਰ ਸਾਹਿਬ ਸੁਲਤਾਨਿਆਂ । ਤੇਰੇ ਅੱਗੇ ਨਹੀਂ ਕੋਈ ਜ਼ੋਰ, ਚਰਨ ਕਵਲ ਮੰਗਾਂ ਬਣ ਨਿਮਾਣਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਭੂਪਤ ਭੂਪ ਰਾਜ ਰਜਾਨਿਆਂ। ਰਾਜਨ ਰਾਜ ਸ਼ਾਹੋ ਭੂਪ, ਭੂਪਤ ਤੇਰੀ ਵਡ ਵਡਿਆਈਆ। ਮੈਂ ਬਾਲਾ ਨੱਢਾ ਤੇਰਾ ਪੂਤ, ਸਪੂਤ ਤੇਰੀ ਸਰਨਾਈਆ। ਉਠ ਵੇਖ ਸਾਚੀ ਕੂਟ, ਦਿਸ਼ਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਧੁਰ ਦਾ ਵਰ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਵੇਖ ਆਪਣਾ ਕੌਲ, ਕੀਤਾ ਇਕਰਾਰ ਭੁੱਲ ਨਾ ਜਾਈਆ । ਦਿਤਾ ਮਾਣ ਉਪਰ ਧੌਲ, ਧਰਤੀ ਦੇਵਣ ਆਈ ਗਵਾਹੀਆ। ਅਛਲ ਛਲਧਾਰੀ ਬਣ ਨਾ ਆਪ ਅਨਭੋਲ, ਅਨਭੁੱਲੜੀ ਕਾਰ ਕਮਾਈਆ। ਹੱਬ ਵਸਤ ਪ੍ਰਭ ਤੇਰੇ ਕੋਲ, ਵਡ ਖ਼ਜ਼ਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਲੇਖਾ ਲੇਖੇ ਵਿਚੋਂ ਬਦਲਾਈਆ। ਮਨਜੀਤ ਕਹੇ ਠਾਕਰ ਪ੍ਰਭ ਸੁਆਮੀ, ਸ਼ਹਿਨਸ਼ਾਹ ਤੇਰੀ ਵਡਿਆਈਆ। ਹਰ ਘਟ ਵੇਖੇਂ ਅੰਤਰਜਾਮੀ,

❋

❋

ਆਤਮ ਲੱਖ ਚੁਰਾਸੀ ਖੋਜ ਖੁਜਾਈਆ। ਜੁਗ ਚੌਕੜੀ ਤੇਰੀ ਨਿਸ਼ਾਨੀ, ਨਿਰਗੁਣ ਸਰਗੁਣ ਨਜ਼ਰੀ ਆਈਆ। ਛੋਟੇ ਬਾਲੇ ਨਹੀਂ ਬੁੱਧ ਅਞਾਣੀ, ਤੇਰੀ ਕਿਰਪਾ ਸੂਝ ਸਮਝ ਇਕੋ ਇਕ ਰਖਾਈਆ। ਜਨ ਭਗਤਾਂ ਵਲ ਕਰ ਧਿਆਨੀ, ਜੋ ਤੇਰਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੇਣੀ ਮਾਣ ਵਡਿਆਈਆ। ਮਨਜੀਤ ਕਹੇ ਮੈਂ ਵੇਖੀ ਦਲੀਲ, ਘਰ ਤੇਰੇ ਸੋਭਾ ਪਾਇੰਦਾ। ਜਨ ਭਗਤ ਕਰਨ ਮਾਤ ਅਪੀਲ, ਘਰ ਤੇਰਾ ਨਜ਼ਰੀ ਆਇੰਦਾ। ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਗੁਰਮੁਖ ਨਾ ਕਰ ਜ਼ਲੀਲ, ਦੋਏ ਜੋੜ ਅਰਜ਼ ਸੁਣਾਇੰਦਾ । ਜੋ ਲੇਖਾ ਕਰਨਾ ਬਸਤੀ ਖ਼ਲੀਲ, ਸੋ ਬਸਤਾ ਬੰਨ੍ਹ ਆਪਣੇ ਰੰਗ ਰੰਗਾਇੰਦਾ। ਜੋ ਲੇਖਾ ਜਾਣੇ ਜਗਤ ਭੀਲ, ਬੇਪਰਵਾਹ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਇੰਦਾ । ਸਾਚੀ ਖੇਲ ਦੱਸੇ ਹਰਿ ਆਪ, ਆਪਣਾ ਭੇਵ ਜਣਾਈਆ । ਛੋਟੇ ਬਾਲੇ ਖੋਲ੍ਹ ਤਾਕ, ਹਰਿ ਪੜਦਾ ਰਿਹਾ ਖੁਲ੍ਹਾਈਆ। ਉਠ ਵੇਖ ਲਿਖਿਆ ਭਵਿਖਤ ਵਾਕ, ਬਿਨ ਕਲਮ ਛਾਹੀ ਕਾਗ਼ਜ਼ ਰਿਹਾ ਜਣਾਈਆ । ਨਿਰਗੁਣ ਦੇਵੇ ਸੱਚਾ ਸਾਥ, ਸਰਗੁਣ ਹੋਏ ਸਹਾਈਆ। ਕਰੇ ਖੇਲ ਪੁਰਖ ਸਮਰਾਥ, ਸਮਰਥ ਹੱਥ ਵੱਡੀ ਵਡਿਆਈਆ। ਜੰਗਲ ਜੂਹ ਲੇਖਾ ਜਾਣੇ ਪਰਭਾਸ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹੀਆ। ਅੰਤਮ ਬੱਧਕ ਗਿਆ ਆਖ, ਆਖਰ ਆਪਣਾ ਹੁਕਮ ਸੁਣਾਈਆ। ਤੇਰਾ ਤੀਰ ਨਿਸ਼ਾਨਾ ਰੱਖਾਂ ਯਾਦ, ਯਾਦਵ ਕੁਲ ਮਿਲੇ ਵਡਿਆਈਆ। ਜਿਸ ਰਚਨਾ ਰਚੀ ਆਦਿ, ਸੋ ਅੰਤਮ ਵੇਖਣ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸੁਣ ਬੱਧਕ ਕਰੇ ਵਿਚਾਰ, ਮਨ ਮਨਸਾ ਵਿਚ ਸਮਾਈਆ। ਕਿਰਪਾ ਕਰ ਗਿਰਵਰ ਗਿਰਧਾਰ, ਮੁਕੰਦ ਮਨੋਹਰ ਲਖਮੀ ਨਰਾਇਣ ਤੇਰੀ ਵਡਿਆਈਆ। ਠਾਕਰ ਸੁਆਮੀ ਮੀਤ ਮੁਰਾਰ, ਕਵਲ ਨੈਣ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਮੇਰਾ ਲੇਖਾ ਮਾਤ ਚੁਕਾਈਆ। ਤੇਰਾ ਲੇਖਾ ਤੀਰ ਨਿਸ਼ਾਨਾ, ਨਿਸ਼ਾਨੀ ਇਕੋ ਇਕ ਜਣਾਇੰਦਾ। ਭੇਵ ਚੁਕਾਏ ਕ੍ਰਿਸ਼ਨਾ ਕਾਹਨਾ, ਘਨਈਆ ਆਪਣਾ ਰਾਗ ਅਲਾਇੰਦਾ। ਸਾਚੀ ਥਿਤ ਦੇਵੇ ਮਾਣਾ, ਵਡ ਵਡਿਆਈ ਤੇਰੀ ਝੋਲੀ ਪਾਇੰਦਾ। ਜੀਵਦਿਆਂ ਜਗ ਦਏ ਦਾਨਾਂ, ਮਰਿਆਂ ਆਪਣੀ ਗੋਦ ਸੁਹਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਪਹਿਰੇ ਬਾਣਾ, ਕਲ ਕਲਕੀ ਵੇਸ ਵਟਾਇੰਦਾ। ਵੇਦ ਵਿਆਸ ਲਿਖਿਆ ਰਾਗ ਤਰਾਨਾ, ਲੇਖਾ ਆਪਣੀ ਗੰਢ ਪੁਆਇੰਦਾ। ਨਿਰਗੁਣ ਸਰਗੁਣ ਦੂਆ ਜ਼ੀਰੋ ਸਿਫ਼ਰ ਨਾ ਕੋਈ ਨਿਸ਼ਾਨਾ, ਜਗਤ ਨਿਸ਼ਾਨੀ ਮੇਟ ਮਿਟਾਇੰਦਾ। ਸ਼ਬਦ ਅਗੰਮੀ ਖੇਲ ਮਹਾਨਾ, ਜੋਤੀ ਜਾਤਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਆਪਣੀ ਦਇਆ ਕਮਾਇੰਦਾ। ਜੁਗ ਦੁਆਪਰ ਤਿੰਨ ਪੋਹ, ਬੱਧਕ ਤੀਰ ਅੰਦਾਜ ਬਣਾਈਆ। ਚਰਨ ਕਵਲ ਗਿਆ ਛੋਹ, ਸ਼ਹਿਨਸ਼ਾਹ ਖ਼ੁਸ਼ੀ ਵਖਾਈਆ। ਜਨਮ ਕਰਮ ਪ੍ਰਭ ਲਏ ਟੋਹ, ਭਾਂਡਾ ਭਰਮ ਭੰਨਾਈਆ। ਅੰਦਰ ਬਾਹਰ ਨਾ ਜਾਏ ਸੋ, ਸੋਵਤ ਜਾਗਤ ਲਏ ਉਠਾਈਆ। ਨਿਰਗੁਣ ਸਰਗੁਣ ਕਰੇ ਮੋਹ, ਨਿਰਮੋਹ ਨਜ਼ਰ ਕੋਇ ਨਾ ਆਈਆ। ਪ੍ਰੇਮ ਪਿਆਰ ਅੰਮ੍ਰਿਤ ਰਸ ਚੋਅ, ਸਾਂਤਕ ਸਤਿ ਸਤਿ ਵਖਾਈਆ। ਬੱਧਕ ਨੇਤਰ ਨੈਣਾਂ ਰਿਹਾ ਰੋ, ਹੰਝੂਆਂ ਹਾਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਮੇਰੀ ਭੁੱਲ ਪ੍ਰਭੂ ਬਖ਼ਸ਼ਾਈਆ।

❋

❋

ਮੇਰੀ ਭੁੱਲ ਬਖ਼ਸ਼ ਪ੍ਰਭ ਏਕ, ਏਕੰਕਾਰ ਤੇਰੀ ਸਰਨਾਈਆ। ਤੁਧ ਬਿਨ ਨਜ਼ਰ ਨਾ ਆਏ ਟੇਕ, ਸਿਰ ਹੱਥ ਨਾ ਕੋਇ ਟਿਕਾਈਆ। ਮੇਰੀ ਬੁੱਧ ਕਰ ਬਿਬੇਕ, ਤੇਰਾ ਰੂਪ ਨਜ਼ਰੀ ਆਈਆ। ਤੇਰੇ ਚਰਨ ਕਰਾਂ ਹੇਤ, ਜਿਸ ਵਿਚ ਦਿਤਾ ਤੀਰ ਲਗਾਈਆ। ਇਹ ਵੀ ਪ੍ਰਭ ਤੇਰੀ ਖੇਡ, ਮੇਰੀ ਚਲੇ ਨਾ ਕੋਇ ਚਤੁਰਾਈਆ। ਸੋਹਣਾ ਸੱਥਰ ਤੇਰੀ ਚੰਗੀ ਲੱਗੇ ਸੇਜ, ਜਿਸ ਧਰਨੀ ਉਪਰ ਬੈਠਾ ਆਸਣ ਲਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਰਹੇ ਹਮੇਸ਼, ਜਨਮ ਮਰਨ ਆਪਣਾ ਖੇਲ ਕਰਾਈਆ। ਕਿਰਪਾ ਕਰ ਕੇ ਦੱਸ ਆਪਣਾ ਭੇਤ, ਪੜਦਾ ਉਹਲਾ ਆਪ ਉਠਾਈਆ। ਜੇ ਪਹਿਲੋਂ ਦੇਂਦੋਂ ਮੈਨੂੰ ਆਪਣਾ ਹੇਤ, ਭਰਮ ਭੁਲੇਖਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਅੱਗੇ ਦੇਣੀ ਨਾ ਕੋਇ ਸਜਾਈਆ। ਅੱਗੇ ਸਜਾ ਨਾ ਦੇਵੀਂ ਬਾਦ ਮੌਤ, ਮਰਿਆਂ ਪ੍ਰਭੂ ਹੱਥ ਕਿਸੇ ਨਾ ਆਇੰਦਾ। ਮੈਂ ਤੇਰਾ ਨੂਰ ਤੇਰੀ ਜੋਤ, ਅੰਤ ਤੇਰੇ ਅੱਗੇ ਟਿਕਾਇੰਦਾ। ਮੈਂ ਤੇਰਾ ਬ੍ਰਹਮ ਤੇਰੀ ਗੋਤ, ਪਾਰਬ੍ਰਹਮ ਤੂੰਹੀ ਨਜ਼ਰੀ ਆਇੰਦਾ। ਮੈਨੂੰ ਤੇਰੀ ਗੋਦੀ ਬਹਿਣ ਦਾ ਸ਼ੌਕ, ਭੁੱਲ ਬਖ਼ਸ਼ਾਇੰਦਾ। ਮੇਰੀ ਅੱਗੇ ਚਲੇ ਨਾ ਕੋਈ ਸੋਚ, ਬਿਨ ਸੋਚ ਸਮਝ ਆਪਣਾ ਆਪ ਤੇਰੀ ਝੋਲੀ ਪਾਇੰਦਾ । ਏਥੇ ਉਥੇ ਜਾਵੀਂ ਪਹੁੰਚ, ਦੋ ਜਹਾਨ ਤੇਰੀ ਓਟ ਤਕਾਇੰਦਾ। ਤ੍ਰਿਲੋਕੀ ਨਾਥ ਕਹੇ ਮੇਰਾ ਖੇਲ ਕਰੌਚ, ਪੁਸ਼ਕਰ ਸਲਮਲ ਸਾਨ ਲੱਖਣ ਤੇਰੀ ਧਾਰ ਬੰਧਾਇੰਦਾ। ਅੰਤਮ ਜੰਬੂ ਮਾਨਣੀ ਮੌਜ, ਕੁਸ਼ਾ ਸਲਮਲ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਜਣਾਇੰਦਾ। ਬੱਧਕ ਸੁਣ ਧੁਰ ਦੀ ਧਾਰ, ਸੋ ਸਾਹਿਬ ਆਪ ਜਣਾਈਆ। ਬਿਨ ਪੁਰਖ ਅਕਾਲ ਮੇਲਾ ਮਿਲੇ ਨਾ ਸਚ ਦਰਬਾਰ, ਦਰਗਾਹ ਸਾਚੀ ਵੱਜੇ ਨਾ ਕੋਇ ਵਧਾਈਆ। ਤੂੰ ਜੀਵਦਿਆਂ ਆਪਣਾ ਆਪ ਝੋਲੀ ਦਿਤਾ ਡਾਲ, ਮੈਂ ਅਮਾਨਤ ਦਰ ਘਰ ਸਾਚੇ ਦਿਆਂ ਪੁਚਾਈਆ। ਤਿੰਨ ਪੋਹ ਰੱਖਣਾ ਯਾਦ, ਨਿਰਗੁਣ ਤੋਂ ਹੋਇਆ ਸਰਗੁਣ ਸਰਗੁਣ ਤੋਂ ਸਿਫ਼ਰਾ ਰੂਪ ਵਟਾਈਆ। ਬੀਸ ਅੰਕ ਕਹੇ ਸੰਸਾਰ, ਸ੍ਰੀ ਭਗਵਾਨ ਅੰਕ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਤੇਰਾ ਲੇਖਾ ਦਏ ਚੁਕਾਈਆ। ਤੇਰਾ ਲੇਖਾ ਰੱਖਿਆ ਯਾਦ, ਮਨਜੀਤਾ ਸੋਲਾਂ ਮੱਘਰ ਯਾਦ ਕਰਾਈਆ। ਵੀਹ ਸੌ ਵੀਹ ਬਿਕਰਮੀ ਕਵਣ ਵੇਲਾ ਤੇਰਾ ਬੁਝਿਆ ਜਗੇ ਚਰਾਗ, ਦੀਪਕ ਜੋਤ ਹੋਏ ਰੁਸ਼ਨਾਈਆ। ਤੇਰਾ ਸਾਚਾ ਬਣੇ ਸਮਾਜ, ਸਮਗਰੀ ਤੇਰੀ ਨਜ਼ਰੀ ਆਈਆ। ਤੇਰਾ ਭਗਤ ਤੇਰਾ ਵੇਖੇ ਧੁਰ ਦਾ ਕਾਜ, ਕਰਤਾ ਕੀ ਕੀ ਖੇਲ ਰਚਾਈਆ। ਡੁੱਬਦਾ ਬੇੜਾ ਤਰੇ ਜਹਾਜ਼, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਸੰਤ ਸੁਹੇਲੇ ਰਾਏ ਧਰਮ ਨਾ ਮਾਰੇ ਅਵਾਜ਼, ਚਿਤਰ ਗੁਪਤ ਨਾ ਲੇਖ ਵਖਾਈਆ। ਲਾੜੀ ਮੌਤ ਨਾ ਆਵੇ ਪਾਸ, ਮੁਖ ਘੁੰਘਟ ਸਕੇ ਨਾ ਕੋਇ ਉਠਾਈਆ। ਤੱਤਾਂ ਪਿਛੇ ਖੇਲੇ ਖੇਲ ਤਮਾਸ਼, ਤੱਤਾਂ ਵਿਚ ਤੱਤਾਂ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਹਿਨਸ਼ਾਹ ਤੇਰੇ ਹੱਥ ਡੋਰੀ ਨਜ਼ਰੀ ਆਈਆ। ਤੇਰੇ ਹੱਥ ਨਿਰਮਲ ਡੋਰੀ, ਤੰਦ ਨਜ਼ਰ ਕਿਸੇ ਨਾ ਆਇੰਦਾ। ਜੁਗ ਚੌਕੜੀ ਵੇਖੇਂ ਚੜ੍ਹ ਕੇ ਅਗੰਮੀ ਘੋੜੀ, ਦੋ ਜਹਾਨਾਂ ਫੇਰਾ ਪਾਇੰਦਾ। ਕਲਜੁਗ ਅੰਤਮ ਵੀਹ ਸੌ ਵੀਹ ਬਿਕਰਮੀ ਗੁਰਮੁਖਾਂ ਨਾਲੋਂ ਵਿਛੜਨ ਵਾਲੀ ਜੋੜੀ, ਤਿੰਨ ਪੰਜ ਪੋਹ ਵੇਲਾ ਵਕਤ ਤੇਰੇ ਬਿਨਾਂ ਨਾ ਕੋਇ ਸੁਹਾਇੰਦਾ। ਜਿਨ੍ਹਾਂ ਦੀ ਵੀਹ ਸੌ ਵੀਹ ਬਿਕਰਮੀ ਪ੍ਰੇਮ ਪ੍ਰੀਤੀ ਨਾਲ ਵੰਡਣੀ ਲੋਹੜੀ, ਘਰ

❋

❋

ਸਤਿਗੁਰ ਜਨਮ ਦਵਾਇੰਦਾ। ਦੋ ਜਹਾਨਾਂ ਨਾਲੋਂ ਕਰ ਕੇ ਚੋਰੀ, ਗੁਰਮੁਖ ਆਪਣੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸ਼ਾ ਆਪ ਸੁਣਾਇੰਦਾ। ਸੋਲਾਂ ਮੱਘਰ ਧੁਰ ਸੰਦੇਸ਼ਾ, ਵੀਹ ਸੌ ਵੀਹ ਬਿਕਰਮੀ ਆਪ ਜਣਾਈਆ । ਤਿੰਨ ਦਿਨ ਸਾਰੀ ਸੰਗਤ ਪ੍ਰਭ ਦੇ ਕੋਲੋਂ ਪੂਰਾ ਕਰੋ ਲੇਖਾ, ਰਸਨਾ ਜਿਹਵਾ ਹਰਿ ਹਰਿ ਗਾਈਆ। ਜਨ ਭਗਤਾਂ ਪਿਛੇ ਆਪਣਾ ਕਰੇ ਹੇਤਾ, ਹਿਤਕਾਰੀ ਹੋਏ ਸਹਾਈਆ। ਦੁਆਪਰ ਜੁਗ ਦਾ ਰੱਖੇ ਚੇਤਾ, ਅਭੁੱਲ ਭੁੱਲ ਕਦੇ ਨਾ ਜਾਈਆ। ਜਿਨ ਤੀਰ ਨਿਸ਼ਾਨਾ ਮਾਰਿਆ ਨੇਜ਼ਾ, ਤਿਖੀ ਧਾਰ ਪਰਗਟਾਈਆ। ਤਿਸ ਆਪਣੀ ਪ੍ਰੇਮ ਪਿਆਰ ਦੀ ਦੇਵੇ ਸੇਜਾ, ਲਾੜੀ ਮੌਤ ਗੋਦ ਨਾ ਕੋਇ ਬਹਾਈਆ। ਸਚ ਸੰਦੇਸ਼ ਹਰਿਸੰਗਤ ਦੁਆਰੇ ਭੇਜਾ, ਧੁਰ ਸੰਦੇਸ਼ਾ ਆਪ ਸੁਣਾਈਆ। ਇਕ ਇਕ ਫੁੱਲ ਪ੍ਰੇਮ ਪ੍ਰੀਤੀ ਦੀ ਸਾਚੀ ਸੁਹੰਜਣੀ ਸੇਜਾ, ਲੋਕਮਾਤ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸੋਲਾਂ ਮੱਘਰ ਸੋਲਾਂ ਦਿਨ, ਸੋਲਾਂ ਸੋਲਾਂ ਵੰਡ ਵੰਡਾਈਆ। ਸੋਲਾਂ ਕਲਾ ਵੇਂਹਦੀ ਰਹੀ ਕ੍ਰਿਸ਼ਨ ਗਿਣ ਗਿਣ, ਕਿਸ਼ਨਾ ਸੁਖਲਾ ਪੱਖ ਜਣਾਈਆ। ਜਿਸ ਦਾ ਰੂਪ ਰੰਗ ਰੇਖ ਨਾ ਕੋਈ ਚਿੰਨ, ਤਤ ਸਮਝ ਕੋਇ ਨਾ ਪਾਈਆ। ਸੋ ਕਰੇ ਖੇਲ ਸ੍ਰੀ ਭਗਵਨ, ਜਨ ਭਗਤਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੋਲਾਂ ਦਿਨ ਤੱਕਦੇ ਰਹੇ ਰਾਹ, ਤ੍ਰੈ ਪੰਜ ਧਿਆਨ ਲਗਾਈਆ। ਅੱਠ ਤਤ ਕਰਨ ਗੁਨਾਹ, ਨੌ ਦਰ ਫਿਰੇ ਹਲਕਾਈਆ। ਸਮਝ ਸਕੇ ਕੋਈ ਨਾ ਰਾਹ, ਭੇਵ ਸਕੇ ਨਾ ਕੋਈ ਖੁਲ੍ਹਾਈਆ। ਅੰਤਮ ਲੇਖਾ ਸਕੇ ਨਾ ਕੋਈ ਚੁਕਾ, ਭਾਰ ਮਾਤ ਨਾ ਕੋਇ ਵੰਡਾਈਆ। ਦੁਆਪਰ ਵੇਲਾ ਕਲਜੁਗ ਅੰਤਮ ਰਿਹਾ ਸੁਹਾ, ਸੋਭਾਵੰਤ ਆਪਣੇ ਹੱਥ ਰੱਖੇ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੋਲਵੇਂ ਦਿਨ ਸੂਲੀ ਸਾਰ ਕਰ ਪਿਆਰ, ਆਪਣੇ ਚਰਨ ਬਹਾਈਆ। ਸੋਲਵਾਂ ਦਿਨ ਹੋਇਆ ਸਵੇਰਾ, ਪੋਹ ਤਿੰਨ ਰੁਤੜੀ ਸੁਹਾਈਆ। ਰਾਏ ਧਰਮ ਦੂਰ ਦੁਰਾਡਾ ਆਏ ਨੇੜਾ, ਨੇਰਨ ਨੇਰ ਹੋ ਸੀਸ ਝੁਕਾਈਆ। ਚਿਤਰ ਗੁਪਤ ਲੇਖਾ ਵਖਾਏ ਨਾ ਕਰੇ ਹੇਰਾ ਫੇਰਾ, ਪਤਰਾ ਪਤਰਾ ਅੰਕ ਉਲਟਾਈਆ। ਲਾੜੀ ਮੌਤ ਮਾਰੇ ਗੇੜਾ, ਭੱਜੀ ਫਿਰੇ ਚਾਈਂ ਚਾਈਂਆ । ਜਮਦੂਤ ਕਹਿਣ ਦਿਸੇ ਖੁਲ੍ਹਾ ਵਿਹੜਾ, ਦਰ ਦਰਵਾਜ਼ਾ ਨਜ਼ਰ ਕੋਇ ਨਾ ਆਈਆ। ਪਾਂਧੀ ਪੰਧ ਮੁਕਾ ਕੇ ਆਏ ਨੇੜਨ ਨੇੜਾ, ਘਰ ਸਾਚਾ ਵੇਖ ਵਖਾਈਆ। ਦੂਰ ਦੁਰਾਡਾ ਹੋ ਕੇ ਤੱਕਿਆ ਨਜ਼ਰੀ ਆਇਆ ਸ਼ਹਿਨਸ਼ਾਹ ਸ਼ੇਰਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਅੱਗੇ ਕਿਸੇ ਨਾ ਪਏ ਜ਼ੇਰਾ, ਕਦਮ ਸਕੇ ਨਾ ਕੋਇ ਉਠਾਈਆ। ਰਾਏ ਧਰਮ ਕਹੇ ਚਿਤਰ ਗੁਪਤ ਇਹ ਭਗਤਾਂ ਵਿਹੜਾ, ਲਾੜੀ ਮੌਤ ਕਹੇ ਗੁਰਮੁਖ ਸਤਿਗੁਰ ਗੋਦ ਬਹਾਈਆ। ਏਥੇ ਲੇਖਾ ਨਹੀਂ ਤੇਰਾ ਮੇਰਾ, ਮੇਰਾ ਤੇਰਾ ਨਜ਼ਰੀ ਇਕੋ ਆਈਆ। ਦੁਆਪਰ ਵਿਛੜਿਆ ਕਲਜੁਗ ਅੰਤਮ ਬੈਠਾ ਰਿਹਾ ਕਰ ਕੇ ਜ਼ੇਰਾ, ਜ਼ੇਰ ਜ਼ਬਰ ਨਾ ਕੋਇ ਵਖਾਈਆ। ਪਰਮ ਪੁਰਖ ਪਰਮਾਤਮ ਆਪਣੇ ਹੱਥ ਰੱਖੇ ਨਿਬੇੜਾ, ਖੇਲ ਅਚਰਜ ਰਿਹਾ ਜਣਾਈਆ। ਅੱਗੇ ਹੋ ਕੇ ਫੜੇ ਕਿਹੜਾ, ਭੈ ਵਿਚ ਭੱਜਣ ਵਾਹੋ ਦਾਹੀਆ। ਮੁਲਾ ਕਹੇ ਬਿਨ ਮਸੀਤੋਂ ਬਿਨ ਸ਼ਰਅ ਰੀਤੋਂ ਛੱਤੋਂ ਮੈਨੂੰ ਪਾ ਲਓ ਜੇੜਾ, ਆਪਣੀ ਡੋਰ ਬੰਧਾਈਆ। ਯਾਰਾਂ ਸਦੀਆਂ ਵੇਂਹਦਾ ਰਿਹਾ ਕਦੋਂ ਮੁਰਸ਼ਦ ਆਵੇ ਮੇਰਾ, ਮਿਹਰਵਾਨ ਫੇਰਾ ਪਾਈਆ। ਜਿਸ ਵੇਲੇ ਆਪਣੇ ਭਗਤ ਉਤੇ

❋

❋

ਕਰੇ ਮਿਹਰਾ, ਮਿਹਰ ਨਾਲ ਮੇਰਾ ਪਰਦਾ ਦਏ ਤੁੜਾਈਆ। ਚੌਦਾਂ ਲੋਕ ਤਬਕ ਪਰਲੋਕ ਰਹੇ ਨਾ ਗੇੜਾ, ਦਰਗਾਹ ਸਾਚੀ ਲਏ ਮਿਲਾਈਆ। ਗੁਰਮੁਖ ਵਸਾ ਕਾਇਆ ਖੇੜਾ, ਗੁਲਸ਼ਨ ਆਪਣੇ ਲਏ ਮਹਿਕਾਈਆ। ਅਗਲਾ ਲੇਖਾ ਉਸ ਦੇ ਕੋਲ ਬਥੇਰਾ, ਪਿਛਲਾ ਲਹਿਣਾ ਦਏ ਚੁਕਾਈਆ । ਜ਼ਬਰਾਈਲ ਮੇਕਾਈਲ ਇਜ਼ਰਾਈਲ ਅਸਰਾਫ਼ੀਲ ਪਰਵਰਦਿਗਾਰ ਦੁਆਰੇ ਕੋਈ ਨਾ ਕਰੇ ਝੇੜਾ, ਝਗੜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਪਿਛਲਾ ਕੌਲ ਇਕਰਾਰ ਰਿਹਾ ਨਿਭਾਈਆ। ਕੌਲ ਇਕਰਾਰ ਨਿਭੇ ਤੋੜ, ਹਰਿ ਕਰਤਾ ਆਪ ਨਿਭਾਈਆ। ਜਨਮ ਜਨਮ ਦਾ ਲੇਖਾ ਪਿਛੇ ਨਾ ਦੇਵੇ ਛੋੜ, ਲੇਖਾ ਅਗਲੇ ਲੇਖੇ ਨਾਲ ਮਿਲਾਈਆ। ਅਗਲਾ ਹਾਲ ਅਗੰਮੀ ਹੋਰ, ਅਵਰ ਹੋਰ ਸਮਝਾਈਆ। ਜੇ ਕੋਈ ਕਰ ਕੇ ਵੇਖੇ ਗੌਰ, ਵੇਂਹਦਿਆਂ ਨਜ਼ਰ ਕਿਸੇ ਨਾ ਆਈਆ। ਜਿਸ ਦਿਆਲ ਹੋ ਕੇ ਜਾਏ ਬੌਹੜ, ਬੌਹੜ ਲਏ ਗਲ ਲਾਈਆ। ਉਠੋ ਵੇਖੋ ਰਾਏ ਧਰਮ ਦੋਏ ਹੱਥ ਰਿਹਾ ਜੋੜ, ਵਾਸਤਾ ਇਕੋ ਪਾਈਆ। ਤੇਰੇ ਅੱਗੇ ਨਹੀਂ ਕੋਈ ਜ਼ੋਰ, ਜਾਬਰ ਤੇਰੀ ਇਕ ਸਰਨਾਈਆ। ਗੁਰਮੁਖ ਬਣੇ ਤੇਰੇ ਸਾਚੇ ਕੌਰ, ਸ਼ਹਿਨਸ਼ਾਹ ਤੇਰਾ ਬੰਸ ਨਜ਼ਰੀ ਆਈਆ। ਅਸੀਂ ਦਰਵੇਸ਼ ਦਰ ਮਜੌਰ, ਸਦ ਬੈਠੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰੇ ਹੱਥ ਸਰਬ ਵਡਿਆਈਆ। ਸਭਨਾ ਵੇਖ ਅਰਥੀ ਆਈ ਨੱਠ, ਆਪਣਾ ਪੰਧ ਮੁਕਾਈਆ। ਪ੍ਰਭ ਚਰਨਾਂ ਗਈ ਢੱਠ, ਦੋਏ ਜੋੜ ਮਸਤੱਕ ਟਿੱਕਾ ਲਾਈਆ। ਪ੍ਰਭ ਮੇਰੇ ਵਲ ਇਕ ਵਾਰ ਤੱਕ, ਆਪਣਾ ਧਿਆਨ ਲਗਾਈਆ। ਮੇਰਾ ਦੇ ਮੈਨੂੰ ਹੱਕ, ਮੇਰੀ ਸੇਜ ਸੁੰਞੀ ਕੰਮ ਕਿਸੇ ਨਾ ਆਈਆ। ਚਾਰ ਜੁਗ ਮੈਂ ਜਗਤ ਜੀਵਾਂ ਢੋਂਹਦੀ ਅਜੇ ਨਾ ਗਈ ਥੱਕ, ਥਕਾਵਟ ਵਿਚ ਕਦੇ ਨਾ ਆਈਆ। ਘਰੋਂ ਕੱਢ ਪਰਭਾਸ ਦੇਵਾਂ ਧੱਕ, ਜਿਸ ਪਰਭਾਸ ਵਿਚ ਬੱਧਕ ਦਿਤਾ ਤਰਾਈਆ। ਖ਼ਾਲੀ ਹੋ ਹੋਈ ਬੇਵਸ, ਬਣ ਨਿਮਾਣੀ ਰਹੀ ਕੁਰਲਾਈਆ। ਮੈਨੂੰ ਦਿਤਾ ਮਾਣ ਤੂੰ ਦੋ ਫਟ, ਲਕੜੀ ਕਾਠ ਜੋੜ ਜੁੜਾਈਆ। ਸ਼ਾਹ ਸੁਲਤਾਨਾ ਰਾਜ ਰਜਾਨਾ ਮੈਂ ਆਪਣੇ ਉਤੇ ਦਿਤਾ ਰੱਖ, ਮੜ੍ਹੀ ਗੋਰ ਦਿਤਾ ਦਬਾਈਆ। ਨੌ ਸੌ ਚੁਰਾਨਵੇਂ ਚੌਕੜੀ ਪਿਛੋਂ ਪਹਿਲੀ ਵਾਰ ਜਨ ਭਗਤਾਂ ਕੋਲੋਂ ਦਿਤਾ ਡੱਕ, ਦਰ ਆਈ ਬਾਹਰ ਕਢਾਈਆ। ਮੇਰੇ ਖ਼ਾਲੀ ਦਿਸਣ ਹੱਥ, ਮੈਂਹਦੀ ਰੰਗ ਨਾ ਕੋਇ ਰੰਗਾਈਆ। ਮੈਨੂੰ ਹੋਰ ਵੀ ਪਿਆ ਸ਼ੱਕ, ਏਸੇ ਕਾਰਨ ਨੈਣਾਂ ਨੀਰ ਰਹੀ ਵਹਾਈਆ। ਵੇਂਖੀ ਕਿਤੇ ਸਾਰੇ ਭਗਤ ਆਪਣੀ ਗੋਦ ਨਾ ਲਈਂ ਚੱਕ, ਫੜ ਬਾਹੋਂ ਗਲੇ ਲਗਾਈਆ। ਕਿਉਂ ਬਿਨ ਭਗਤਾਂ ਮੇਰੀ ਕੌਣ ਰੱਖੂ ਪਤ, ਕੌਣ ਮੇਰਾ ਸੰਗ ਨਿਭਾਈਆ। ਗੋਬਿੰਦ ਇਕੋ ਵਾਰ ਗਿਆ ਦੱਸ, ਜੀਵਦਿਆਂ ਮੇਰੇ ਉਤੇ ਆਸਣ ਲਾਈਆ। ਮਰਿਆਂ ਖ਼ਾਕ ਜਗਤ ਛਾਰ ਗਿਆ ਸਿਰ ਘੱਤ, ਜੋ ਛਾਰ ਸਾਧਾਂ ਸੰਤਾਂ ਰਾਜ ਰਾਜਾਨਾ ਮਨਜੀਤਾ ਵੰਡ ਵੰਡਾਈਆ। ਹੋਈ ਹੈਰਾਨ ਸ੍ਰੀ ਭਗਵਾਨ ਤੇਰਿਆਂ ਭਗਤਾਂ ਬੁਰਜ ਨਾ ਜਾਵੇ ਢੱਠ, ਸਾਢੇ ਤਿੰਨ ਹੱਥ ਨਜ਼ਰੀ ਆਈਆ। ਜੇ ਨਾਤਾ ਛੁੱਟੇ ਤਤ ਅੱਠ, ਜੋਤੀ ਜੋਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਜਨ ਭਗਤਾਂ ਮੇਰੀ ਸੇਜ ਨਾ ਸੋਭਾ ਪਾਈਆ। ਅਰਥੀ ਕਹੇ ਮੇਰਾ ਵਸੇਰਾ ਮਸਾਣ, ਮਸਲਾ ਹੱਲ ਨਾ ਕੋਇ ਕਰਾਈਆ। ਮਰਿਆਂ ਪਿਛੋਂ ਮੇਰੀ ਕਰਨ ਪਹਿਚਾਨ, ਜੀਵਦਿਆਂ ਯਾਦ ਕਿਸੇ ਨਾ ਆਈਆ। ਤੇਰੇ ਦਰ ਤੋਂ ਮੰਗਾਂ ਦਾਨ, ਦੋਏ ਜੋੜ ਜੋੜ ਸਰਨਾਈਆ। ਕਰ ਕਿਰਪਾ ਸ੍ਰੀ ਭਗਵਾਨ, ਭਗਵਨ

❋

❋

ਆਪਣੀ ਦਇਆ ਕਮਾਈਆ। ਤੇਰੇ ਸੰਤ ਤੇਰੇ ਭਗਤ ਜਿਸ ਵੇਲੇ ਮੇਰੇ ਉਤੇ ਆਸਣ ਲਾਣ, ਮੈਂ ਖ਼ੁਸ਼ੀਆਂ ਨਾਲ ਗੀਤ ਗਾਵਾਂ ਚਾਈਂ ਚਾਈਂਆ । ਸਾਕ ਸੱਜਣ ਭਾਈ ਭੈਣ ਮਾਤ ਪਿਤ ਜੋ ਮੇਰੇ ਨਾਲ ਜਾਣ, ਖ਼ੁਸ਼ੀਆਂ ਵਿਚ ਤੇਰਾ ਨਾਉਂ ਧਿਆਈਆ। ਦੇ ਕੇ ਮੱਤ ਗਿਆ ਬਾਲ ਅਞਾਣ, ਵੀਹ ਸੌ ਦਸ ਬਿਕਰਮੀ ਜਗਤ ਸਮਝਾਈਆ। ਗੁਰਮੁਖੋ ਗੁਰਸਿਖੋ ਜਨ ਭਗਤੋ ਸਾਚੇ ਸੰਤੋ ਅੱਗੇ ਵੇਖੋ ਸ੍ਰੀ ਭਗਵਾਨ, ਫੜ ਭੁਜਾਂ ਗਲੇ ਰਿਹਾ ਲਗਾਈਆ। ਧੰਨ ਭਾਗ ਜਿਸ ਜੀਆਂ ਦਾਨ ਦੇਵੇ ਆਣ, ਪੁੱਤਰ ਧੀਆਂ ਰੂਪ ਵਟਾਈਆ। ਸੋ ਗੁਰਮੁਖ ਜਨਮ ਵਿਚੋਂ ਜਨਮ ਪਾਣ, ਜਨਮ ਜਨਮ ਨਾਲ ਬਦਲਾਈਆ। ਪੂਰਬ ਲਹਿਣਾ ਚੁੱਕੇ ਜਹਾਨ, ਅੱਗੇ ਲਹਿਣਾ ਸਤਿਗੁਰ ਹੱਥ ਵਖਾਈਆ। ਸੌਹਰੇ ਪੇਈਏ ਕੋਈ ਨਾ ਆਵੇ ਮਕਾਣ, ਨੇਤਰ ਨੈਣ ਨੀਰ ਨਾ ਕੋਇ ਵਹਾਈਆ। ਸਿਆਪਾ ਕਰੇ ਨਾ ਕੋਈ ਨੈਣ, ਅਲਾਉਣੀ ਦੇ ਨਾ ਕੋਇ ਸਮਝਾਈਆ। ਜਿਨ੍ਹਾਂ ਠਾਕਰ ਆਏ ਲੈਣ, ਅੰਤਮ ਆਪਣਾ ਮੇਲ ਮਿਲਾਈਆ। ਸੋ ਗੁਰਮੁਖ ਜੀਉਂਦੇ ਜੀਅ ਸਦਾ ਜਗ ਰਹਿਣ, ਮਰ ਜੀਵਤ ਰੂਪ ਵਟਾਈਆ। ਇਹ ਲੇਖਾ ਅਰਥੀ ਦੇਣਾ ਦੇਣ, ਸਾਰਥੀ ਆਪਣਾ ਸਾਰਥ ਪੂਰਾ ਲਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਭਗਤ ਬਿਵਹਾਰ ਪਿਆਰ ਨਾਲ ਚਲਾਈਆ। ਤਿੰਨ ਪੋਹ ਕਹੇ ਖ਼ੁਸ਼ੀ ਨਾਲ ਰਲਾਈ ਗ਼ਮੀ, ਅਗੰਮਤਾ ਇਕੋ ਇਕ ਜਣਾਈਆ। ਭਗਵਨ ਘਰ ਭਗਤ ਆਤਮ ਜੰਮੀ, ਮਿਲੀ ਮਾਣ ਵਡਿਆਈਆ। ਨਾ ਕੋਈ ਪਾਪਾ ਨਾ ਕੋਈ ਮੰਮੀ, ਪਿਤਾ ਪੁਰਖ ਇਕ ਸਰਨਾਈਆ। ਨਾ ਕੋਈ ਅੰਮੜਾ ਨਾ ਕੋਈ ਅੰਮੀ, ਪੂਤ ਗੋਦ ਨਾ ਕੋਇ ਉਠਾਈਆ। ਨਾ ਕੋਈ ਚੋਲੀ ਨਾ ਕੋਈ ਕੰਨੀ, ਅੰਗੀ ਤਨ ਨਾ ਕੋਇ ਪਹਿਨਾਈਆ। ਨਾ ਕੋਈ ਦਾਤ ਨਾ ਕੋਈ ਦਾਨ ਨਾ ਕੋਈ ਧਨੀ, ਦੌਲਤ ਰਿਹਾ ਨਾ ਕੋਇ ਲੁਟਾਈਆ। ਨਾ ਕੋਈ ਛੱਪਰ ਨਾ ਕੋਈ ਛੰਨ ਨਾ ਦਿਸੇ ਛੰਨੀ, ਮਹਲ ਮਨਾਰ ਨਾ ਕੋਇ ਬਣਾਈਆ। ਨਾ ਕੋਈ ਨਾਰ ਖੌਂਤ ਸੁਘੜ ਸੁਆਣੀ ਦਿਸੇ ਰੰਨੀ, ਸੇਜ ਸੁਹੰਜਣੀ ਨਾ ਕੋਇ ਵਿਛਾਈਆ। ਨਾ ਕੋਈ ਨੇਤਰ ਨਾ ਕੋਈ ਖੇਤਰ ਨਾ ਕੋਈ ਅੰਧ ਅਗਿਆਨ ਅੰਨ੍ਹੀ, ਜੋਤੀ ਧਾਰ ਨਾ ਕੋਇ ਵਖਾਈਆ। ਸ੍ਰੀ ਭਗਵਾਨ ਜੁਗ ਜਨਮ ਦੀ ਵਿਛੜੀ ਆਪਣੇ ਘਰ ਆਪ ਕੀਤੀ ਮਤਬੰਨੀ, ਆਪਣਾ ਹੱਕ ਗੁਰਮੁਖ ਝੋਲੀ ਪਾਈਆ। ਲਾੜੀ ਮੌਤ ਫਿਰੇ ਭੰਨੀ, ਭਜੜਾ ਪਿੱਟੀ ਦਏ ਦੁਹਾਈਆ। ਮੈਂ ਧਰਮ ਰਾਏ ਦੀ ਆਈ ਘੱਲੀ, ਸੁਨੇਹੜਾ ਸਚ ਸੁਣਾਈਆ। ਖ਼ਾਲੀ ਹੱਥੀਂ ਮੁੜ ਕੇ ਚਲੀ, ਆਪਣਾ ਮੁਖ ਭਵਾਈਆ। ਜੁਗ ਚੌਕੜੀ ਗੁਰੂ ਅਵਤਾਰ ਪੀਰ ਪੈਗ਼ੰਬਰ ਮੇਰੀ ਮਾਰ ਕਿਸੇ ਨਾ ਝੱਲੀ, ਮੇਰਾ ਪਾਸਾ ਸਕਿਆ ਨਾ ਕੋਇ ਬਦਲਾਈਆ। ਕਿਥੋਂ ਆ ਗਿਆ ਧੁਰਦਰਗਾਹੀ ਵਲੀ ਛਲੀ, ਅਛਲ ਛਲਧਾਰੀ ਆਪਣੀ ਖੇਲ ਕਰਾਈਆ। ਜਿਸ ਨੇ ਦਰ ਆਈ ਕਰ ਦਿਤੀ ਝੱਲੀ, ਮੇਰੀ ਸੋਚ ਸਮਝ ਭੁਲਾਈਆ। ਗੁਰਮੁਖ ਬਣਾ ਕੇ ਆਪਣੇ ਪ੍ਰੇਮ ਪਿਆਰ ਦੀ ਕਲੀ, ਘਰ ਸਾਚੇ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਲਾੜੀ ਮੌਤ ਕਹੇ ਕੀ ਹੋਇਆ ਹਾਏ, ਹੌਕਾ ਭਰ ਸੁਣਾਈਆ। ਵਡ ਪੀਰ ਪੀਰਾ ਕਿਥੋਂ ਗਿਆ ਆਏ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਜਿਸ ਭਗਤ ਸੁਹੇਲੇ ਆਪਣੇ ਲਏ ਛੁਡਾਏ, ਬਲਹੀਣ ਸਾਨੂੰ ਦਿਤਾ ਬਣਾਈਆ। ਰਾਏ ਧਰਮ ਨਾ ਨੇੜੇ ਆਏ, ਚਿਤਰ ਗੁਪਤ ਬੰਨ੍ਹ ਬਸਤਾ ਬੈਠਾ ਮੁਖ ਭਵਾਈਆ। ਇਹਨਾਂ ਕੋਈ ਨਾ ਦੇਵੇ ਫਾਹੇ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਮਰਨ ਤੋਂ ਪਹਿਲਾਂ ਜਨਮ ਦਿਵਾਏ, ਕਰਮ ਆਪਣਾ ਨਾਲ

❋

❋

ਬਣਾਈਆ। ਕੌਲ ਇਕਰਾਰ ਦਾ ਧਰਮ ਨਿਭਾਏ, ਅਧਰਮੀ ਰੂਪ ਨਾ ਕੋਇ ਵਖਾਈਆ। ਸਰਨ ਪੜ੍ਹੇ ਦੀ ਲਾਜ ਰਖਾਏ, ਸਿਰ ਆਪਣਾ ਹੱਥ ਟਿਕਾਈਆ। ਆਤਮ ਪਰਮਾਤਮ ਕਾਜ ਰਚਾਏ, ਮਾਤਮ ਨਜ਼ਰ ਕੋਇ ਨਾ ਆਈਆ। ਪੁੱਤਰ ਧੀ ਨਾਰ ਸੰਸਾਰ ਨਾ ਕੋਈ ਕੁਰਲਾਏ, ਹਾਹਾਕਾਰ ਨਾ ਕੋਇ ਵਖਾਈਆ। ਸਾਕ ਸੱਜਣ ਨਾ ਕੋਈ ਮੰਗਾਏ, ਮਿੱਤਰ ਪਿਆਰੇ ਦੇਣ ਨਾ ਕੋਇ ਦੁਹਾਈਆ। ਕੋਈ ਨਾ ਕਹੇ ਰਾਮ ਸਿੰਘ ਪੱਲਾ ਗਿਆ ਛੁਡਾਏ, ਨਾਤਾ ਜਗਤ ਮਾਤ ਚੁਕਾਈਆ। ਕੋਈ ਨਾ ਕਹੇ ਖਾਰੇ ਲਓ ਚੜ੍ਹਾਏ, ਅਸ਼ਨਾਨ ਅੰਤਮ ਵਾਰ ਕਰਾਈਆ। ਕੋਈ ਨਾ ਕਹੇ ਕੱਫਣ ਲਓ ਬਣਾਏ, ਸਾਢੇ ਤਿੰਨ ਹੱਥ ਪੜਦਾ ਪਾਈਆ। ਕੋਈ ਨਾ ਕਹੇ ਅਰਥੀ ਉਤੇ ਦਿਉ ਟਿਕਾਏ, ਮੁਖ ਘਿਰਤ ਘੀ ਪਵਾਈਆ। ਕੋਈ ਨਾ ਕਹੇ ਕਾਹਨੀ ਲਉ ਬੁਲਾਏ, ਜੋ ਆਪਣੇ ਕੰਧ ਉਠਾਈਆ। ਕੋਈ ਨਾ ਕਹੇ ਚਿਖਾ ਲਉ ਚਣਾਏ, ਬਾਲਣ ਮੜ੍ਹੀਆਂ ਵਿਚ ਸੁਟਾਈਆ। ਕੋਈ ਨਾ ਕਹੇ ਲਾਗੀ ਲਾਗਣਾ ਲਉ ਬੁਲਾਏ, ਵੇਲਾ ਅੰਤਮ ਦੇਣ ਸੁਹਾਈਆ। ਕੋਈ ਨਾ ਕਹੇ ਸਿਰ ਪੈਰ ਅੱਗੇ ਪਿੱਛੇ ਲਉ ਬਦਲਾਏ, ਭਾਂਡਾ ਪਾਣੀ ਗਾਗਰ ਜਗਤ ਰੁੜ੍ਹਾਈਆ। ਕੋਈ ਨਾ ਕਹੇ ਵੇਖੋ ਇਕੱਲਾ ਜਾਂਦਾ, ਸੰਗ ਨਜ਼ਰ ਕੋਇ ਨਾ ਆਈਆ। ਕੋਈ ਨਾ ਕਹੇ ਗੁਰਮੁਖ ਘਰ ਆਪਣੇ ਜਾਂਦਾ, ਸਾਰੇ ਦੇਣ ਦੁਹਾਈਆ। ਜਿਨ੍ਹਾਂ ਸਤਿਗੁਰ ਆਪ ਬਖ਼ਸ਼ਾਦਾ, ਬਖ਼ਸ਼ਿਸ਼ ਝੋਲੀ ਪਾਈਆ। ਤਿਨ੍ਹਾਂ ਪਿੱਛੇ ਫੇਰੇ ਪਾਂਦਾ, ਭੱਜਾ ਫਿਰੇ ਵਾਹੋ ਦਾਹੀਆ। ਸੋਲਾਂ ਦਿਵਸ ਪਹਿਲੋਂ ਗਾਂਦਾ, ਸੋਲਾਂ ਇਛਿਆ ਪੂਰ ਵਖਾਈਆ। ਬਿਨ ਭਗਤ ਘਰ ਨਾ ਦਿਸੇ ਠਾਂਡਾ, ਅਗਨੀ ਰੂਪ ਨਜ਼ਰੀ ਆਈਆ। ਜਨ ਭਗਤਾਂ ਜਨ ਭਗਤ ਆਂਡ ਗੁਆਂਡਾ, ਸੱਜਣ ਸੈਣ ਆਪ ਵਖਾਈਆ। ਭਗਤ ਜਨ ਜਨ ਭਗਤਾਂ ਮਿਲ ਕਹਿਣ ਔਹ ਗੁਰਮੁਖ ਜਾਂਦਾ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਈਆ । ਤੇਰੀ ਦਇਆ ਵੇਖ ਨਿਰਾਲੀ, ਸਾਰੇ ਰਹੇ ਧਿਆਨ ਲਗਾਈਆ । ਜਿਸ ਗ਼ਮੀ ਵਿਚ ਦਿਤੀ ਖ਼ੁਸ਼ਹਾਲੀ, ਖ਼ੁਸ਼ੀ ਗ਼ਮੀ ਨਾਲ ਵਟਾਈਆ। ਬਣ ਵਿਚੋਲਾ ਕਰ ਦਲਾਲੀ, ਤਿੰਨ ਵੇਰ ਪਹਿਲੇ ਗਿਆ ਸਮਝਾਈਆ। ਬਿਨ ਸਮਝੋਂ ਸਾਰੇ ਰਹੇ ਖ਼ਾਲੀ, ਬੱਧਕ ਤੇਰੀ ਸਾਰ ਕਿਸੇ ਨਾ ਆਈਆ। ਅੰਤ ਕਰਨ ਆਇਆ ਰਖਵਾਲੀ, ਬਣ ਸੇਵਕ ਸੇਵ ਕਮਾਈਆ। ਬਿਨ ਮੁਢ ਤੋਂ ਕੋਈ ਨਾ ਟਹਿਕੇ ਪੱਤ ਡਾਲੀ, ਬੱਚੇ ਬਾਲੇ ਨਿੱਕੇ ਨਿੱਕੇ ਨਾਲ ਤਰਾਈਆ। ਰਾਮ ਸਿੰਘ ਬਿਨਾਂ ਘਰ ਦਿਸੇ ਖ਼ਾਲੀ, ਹਰਿਸੰਗਤ ਮਿਲੇ ਨਾ ਮਾਣ ਵਡਿਆਈਆ। ਜੁਗ ਦੁਆਪਰ ਘਾਲ ਘਾਲੀ, ਮੰਗੀ ਮੰਗ ਬਣ ਸੁਆਲੀ, ਝੋਲੀ ਖਾਲੀ ਦਏ ਭਰਾਈਆ। ਜਿਸ ਦਾ ਕੋਈ ਨਾ ਬਣੇ ਵਾਲੀ, ਤਿਸ ਆਪਣੀ ਗੋਦ ਬਹਾਈਆ। ਇਹੋ ਖੇਲ ਪ੍ਰਭੂ ਦੀ ਨਿਰਾਲੀ, ਸ਼ਾਸਤਰ ਸਿਮਰਤ ਵੇਦ ਪੁਰਾਨ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਖ਼ੁਸ਼ੀ ਮਨਾਈਆ। ਖ਼ੁਸ਼ੀ ਕਹੇ ਮੈਂ ਕੀ ਕਰਾਂ ਤੇਰੀ ਖ਼ੁਸ਼ਾਮੰਦ, ਮਿਹਰਵਾਨ ਤੇਰੀ ਵਡਿਆਈਆ। ਧੰਨ ਭਾਗ ਤੇਰੀ ਹੋਈ ਆਮਦ, ਅਹਿਮਕ ਕਰਾਂ ਕੀ ਚਤੁਰਾਈਆ। ਲੇਖਾ ਯਾਦ ਵਿਚ ਬਨਵਾਸ ਬਾਨਰ, ਹਨਵੰਤ ਦਿਤਾ ਸਮਝਾਈਆ। ਕਲਜੁਗ ਅੰਤ ਇਕੋ ਰਾਮ ਕਰੇ ਚਾਨਣ, ਜਿਸ ਚਾਨਣ ਰਾਮ ਸੁਰਤੀ ਸੀਤਾ ਬਨਬਾਸ ਦਏ ਕਟਾਈਆ। ਉਹ ਖੇੜਾ ਗੁਰਮੁਖ ਵਿਰਲੇ ਮਾਤ ਪਹਿਚਾਨਣ, ਜਿਨ੍ਹਾਂ ਪੇਸ਼ਤਰ ਦਏ ਸਮਝਾਈਆ। ਪੁਰਖ ਅਕਾਲ ਬਣ ਕੇ ਜਾਮਨ, ਜਾਹਰ ਜਹੂਰ ਲਏ ਬਚਾਈਆ। ਕਿਸੇ ਹੱਥ ਨਾ ਆਵੇ ਛੱਤਰੀ ਬ੍ਰਾਹਮਣ, ਸ਼ੂਦਰ ਵੈਸ਼ ਪੱਲੂ ਨਾ ਕੋਇ ਫੜਾਈਆ ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰਾ ਵਰ, ਸਦਕਾ ਇਕੋ ਇਕ ਰਖਾਈਆ। ਗ਼ਮੀ ਕਹੇ ਮੈਨੂੰ ਆਵੇ ਹਾਸਾ, ਹਸਤੀ ਪ੍ਰਭ ਦੀ ਨਜ਼ਰੀ ਆਈਆ। ਜਿਸ ਦਾ ਵੇਖਿਆ ਅਜੀਬ ਤਮਾਸ਼ਾ, ਅਚਰਜ ਖੇਲ ਰਚਾਈਆ। ਸਚ ਸੱਚ ਪ੍ਰਭ ਨੂੰ ਕਹਿੰਦੇ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣੀ ਕਲ ਧਰਾਈਆ। ਭਗਤ ਖੇੜਾ ਹੋਣ ਨਾ ਦਿਤਾ ਵਿਨਾਸਾ, ਢਹਿੰਦਾ ਢਹਿੰਦਾ ਲਿਆ ਬਚਾਈਆ। ਇਹ ਪ੍ਰਭੂ ਦੀ ਆਪਣੀ ਖਾਹਸ਼ਾ, ਪਿਛਲਾ ਲੇਖਾ ਆਪਣੇ ਵਿਚ ਰਖਾਈਆ। ਸੁਆਸਾਂ ਵਿਚੋਂ ਸੁਆਸਾਂ ਦਿਤਾ ਸਾਥਾ, ਸੁਆਰਥੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਕਾਵਣਹਾਰਾ ਪਿਛਲਾ ਵਾਟਾ, ਅਗਲਾ ਪੰਧ ਆਪਣੇ ਹੱਥ ਰਖਾਈਆ। ਖ਼ੁਸ਼ੀ ਕਹੇ ਸੁਣ ਗ਼ਮੀ ਭੈਣ, ਕੀ ਤੈਨੂੰ ਹਾਲ ਸੁਣਾਵਾਂ। ਉਠ ਵੇਖ ਮੇਰਾ ਸੱਜਣ ਸੈਣ, ਜਿਸ ਦੀਆਂ ਮੇਰੇ ਸਿਰ ਤੇ ਛਾਵਾਂ। ਉਹਨੂੰ ਲਾੜੀ ਮੌਤ ਕੀ ਆਵੇ ਲੈਣ, ਜਿਨ੍ਹਾਂ ਦੀਆਂ ਭਗਵਨ ਪਕੜੀਆਂ ਬਾਹਾਂ। ਉਥੇ ਕੋਈ ਨਾ ਪਾਵੇ ਵੈਣ, ਵਿਛੋੜਾ ਹੋਏ ਨਾ ਪੁੱਤਰਾਂ ਮਾਵਾਂ। ਜੁਗ ਜੁਗ ਲਹਿਣਾ ਦੇਵੇ ਦੇਣ, ਨਿਤ ਨਵਿਤ ਜਨ ਭਗਤਾਂ ਤੋਲ ਤੋਲੇ ਸਾਵਾਂ। ਆਪਣੀ ਚਰਨੀ ਦੇਵੇ ਬਹਿਣ, ਨਿਤ ਗੀਤ ਉਹਦੇ ਉਠ ਉਠ ਗਾਵਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਿਤਾ ਇਕ ਵਰ, ਕਰੇ ਪਿਆਰ ਜਿਉਂ ਪ੍ਰੇਮ ਪ੍ਰੀਤੀ ਅੰਦਰ ਪੁੱਤਰਾਂ ਮਾਵਾਂ। ਗ਼ਮੀ ਕਹੇ ਖ਼ੁਸ਼ੀ ਸਹੇਲੀ ਮੈਂ ਕੀ ਦੱਸਾਂ, ਦੱਸਣ ਵਿਚ ਕਿੱਛ ਨਾ ਆਈਆ। ਨਾਲੇ ਰੋਵਾਂ ਨਾਲੇ ਹੱਸਾਂ, ਦੋਵੇਂ ਰੰਗ ਵਖਾਈਆ। ਮੈਂ ਵੇਖ ਕੇ ਆਈ ਅੱਖਾਂ, ਸ੍ਰੀ ਭਗਵਾਨ ਜਨ ਭਗਤਾਂ ਦਇਆ ਕਮਾਈਆ। ਜਿਸ ਦਾ ਵਿਛਣ ਨਾ ਦਿਤਾ ਸੱਥਰ ਸੱਥਾ, ਨਾਤਾ ਤੁਟਾ ਨਾ ਤਤ ਜੁਦਾਈਆ। ਅਗਨੀ ਤੱਪਣ ਨਾ ਦਿਤਾ ਭੱਠਾ, ਹੱਡੀਆਂ ਬਾਲਣ ਰੂਪ ਵਟਾਈਆ। ਭਸਮ ਰਲਣ ਨਾ ਦਿਤੀ ਵਿਚ ਘੱਟਾ, ਮਿੱਟੀ ਖ਼ਾਕ ਨਾ ਖੇਹ ਉਡਾਈਆ। ਇਕੋ ਪਿਆਰ ਆਪਣੇ ਵਿਚ ਰੱਤਾ, ਰੰਗ ਸੱਚਾ ਸਚ ਚੜ੍ਹਾਈਆ। ਫੜ ਬਾਹੋਂ ਕਿਹਾ ਮੈਂ ਤਾਰਿਆ ਆਪਣਾ ਬੱਚਾ, ਬੱਚਿਆਂ ਵਾਲਾ ਬੱਚਾ ਫੇਰ ਬਣਾਈਆ । ਇਹੋ ਖੇਲ ਪ੍ਰਭੂ ਦਾ ਸੱਚਾ, ਗ਼ਮੀ ਕਹੇ ਮੈਂ ਅੱਖੀਂ ਵੇਖ ਆਈਆ। ਜੋਤ ਅਕਾਲਣ ਤਿੰਨ ਪੋਹ ਆਪ ਮਾਂ ਬਣ ਗਈ ਜੱਚਾ, ਨੰਨ੍ਹਾ ਆਪਣੀ ਗੋਦ ਬਹਾਈਆ। ਪਿਛੇ ਕਾਇਆ ਮਾਟੀ ਭਾਂਡਾ ਦਿਸਿਆ ਕੱਚਾ, ਅੱਗੇ ਠਠਿਆਰ ਆਪਣੀ ਘਾੜਤ ਲਈ ਘੜਾਈਆ। ਜਿਸ ਦਾ ਕਿਸੇ ਨਾ ਵੇਖਿਆ ਸੰਚਾ, ਸੋ ਬਾਢੀ ਆਪਣੀ ਬਣਤ ਬਣਾਈਆ। ਜਿਸ ਦੇ ਭਾਣੇ ਨੂੰ ਮਰਿਆਂ ਪਿਛੋਂ ਸਾਰੇ ਕਹਿਣ ਅੱਛਾ, ਉਹਦੇ ਅੱਗੇ ਚਲੇ ਨਾ ਕੋਇ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਖਾ ਕਦੇ ਨਾ ਰੱਜਾ, ਸਰਬ ਭੁੱਖਾ ਕਹੇ ਲੋਕਾਈਆ। ਤਿਸ ਮਿਹਰਵਾਨ ਹੋ ਕੋ ਜਨ ਭਗਤਾਂ ਰੱਖੀ ਲੱਜਾ, ਸਿਰ ਆਪਣਾ ਹੱਥ ਟਿਕਾਈਆ। ਭੱਜਣ ਵਾਲਾ ਭਾਂਡਾ ਨਾ ਭੱਜਾ, ਸਾਢੇ ਤਿੰਨ ਹੱਥ ਹੱਥ ਦੇ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਰ ਦੁਰਾਡਾ ਆਇਆ ਭੱਜਾ, ਬਣ ਪਾਂਧੀ ਪੰਧ ਮੁਕਾਈਆ। ਖ਼ੁਸ਼ੀ ਕਹੇ ਗ਼ਮੀ ਇਹ ਕੀ ਦੱਸਿਆ, ਪ੍ਰਭ ਅਚਰਜ ਖੇਲ ਰਚਾਈਆ। ਮੈਂ ਵੇਖਿਆ ਉਹ ਗੁਰਮੁਖਾਂ ਅੰਦਰ ਵਸਿਆ, ਬਾਹਰੋਂ ਨਜ਼ਰ ਕਿਤੇ ਨਾ ਆਈਆ। ਸਚ ਪ੍ਰੀਤੀ ਅੰਦਰ ਫਸਿਆ, ਡੋਰੀ ਆਪਣਾ ਨਾਮ ਬੰਧਾਈਆ। ਜੇ ਕੋਈ ਗੁਰਮੁਖ ਗੁੱਸੇ ਹੋ ਕੇ ਅੱਗੋਂ ਮਾਰੇ ਪਿੱਛੇ ਕਦੇ ਨਾ ਹਟਿਆ, ਵਾਂਗ ਬੱਚਿਆਂ ਗਲੇ ਲਗਾਈਆ। ਜੇ ਕੋਈ ਜਨ ਭਗਤਾਂ ਵਲ ਵੇਖੇ ਅੱਗੇ ਹੋ ਕੇ ਡਟਿਆ, ਔਹ ਵੇਖੋ ਰਾਏ ਧਰਮ ਦੇ ਸਕੇ ਨਾ ਕੋਇ ਸਜਾਈਆ। ਇਕੋ ਰੰਗ ਪ੍ਰੇਮ ਅਗੰਮੀ ਰੰਗਿਆ,

❋

❋

ਲਲਾਰੀ ਆਪਣਾ ਰੂਪ ਵਟਾਈਆ। ਜਨ ਭਗਤਾਂ ਸੇਵਾ ਕਰਦਾ ਕਦੇ ਨਾ ਸੰਗਿਆ, ਸੇਵਕ ਆਪਣੀ ਕਾਰ ਕਮਾਈਆ । ਸਦਾ ਸਦਾ ਪ੍ਰਭ ਚੰਗੇ ਕਰੇ ਮੰਦਿਆਂ, ਮੰਦੇ ਚੰਗੇ ਆਪ ਬਣਾਈਆ। ਜੁਗ ਜਨਮ ਦੇ ਵਿਛੜੇ ਕੋਝੇ ਕਮਲੇ ਗੰਦਿਆਂ, ਲੱਖ ਚੁਰਾਸੀ ਗੰਦਗੀ ਵਿਚੋਂ ਬਾਹਰ ਕਢਾਈਆ। ਦੋਏ ਨੇਤਰ ਜਗਤਹੀਣ ਅੰਧਿਆਂ, ਆਪਣਾ ਦਰਸ ਦਏ ਕਰਾਈਆ। ਰਾਏ ਧਰਮ ਦੀ ਫਾਸੀ ਤੋੜ ਫੰਦਿਆਂ, ਬੱਧਕ ਫਾਂਦਕੀ ਦਏ ਤਰਾਈਆ। ਜਿਸ ਦੇ ਨਾਲ ਜੁਗ ਜੁਗ ਹੰਢਿਆ, ਸਗਲਾ ਸੰਗ ਬਣਾਈਆ। ਕਲਜੁਗ ਅੰਤਮ ਨਾਤਾ ਗੰਢਿਆ, ਆਤਮ ਪਰਮਾਤਮ ਮੇਲ ਮਿਲਾਈਆ। ਜਿਸ ਦੇ ਪਿੱਛੇ ਪਰਵਾਰ ਪਾਈ ਡੰਡਿਆ, ਅਗਨੀ ਅੱਗ ਨਾ ਕੋਇ ਲਗਾਈਆ। ਆਪ ਚੁੱਕਿਆ ਆਪਣੇ ਕੰਧਿਆ, ਕਾਹਨੀ ਨੇੜ ਕੋਇ ਨਾ ਆਈਆ। ਕੋਈ ਨਾ ਰੱਖੇ ਉਤੇ ਅਰਥੀ ਫੱਟੇ ਡੰਡਿਆ, ਡੰਕਾ ਆਪਣਾ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਲੇਖਾ ਦੇਵੇ ਥਾਉਂ ਥਾਈਂਆ। ਖ਼ੁਸ਼ੀ ਗ਼ਮੀ ਦੋਵੇਂ ਕਰ ਸਲੂਕ, ਸੁਲਾਕੁਲ ਵਲ ਧਿਆਨ ਲਗਾਈਆ। ਇਸ ਦਾ ਕੋਈ ਨਾ ਮਿਲੇ ਸਬੂਤ, ਸਾਹਿਬ ਵੱਡਾ ਵਡ ਵਡਿਆਈਆ। ਮਹਲ ਅਟੱਲ ਉਚ ਅਰੂਜ, ਅਰਸ਼ ਫ਼ਰਸ਼ ਵੇਖ ਵਖਾਈਆ । ਆਦਿ ਜੁਗਾਦਿ ਧੁਰ ਮਹਿਬੂਬ, ਮੁਹੱਬਤ ਸਚ ਸੱਚ ਸਮਝਾਈਆ। ਜਿਸ ਰਹਿਮਤ ਕੀਤੀ ਕਾਇਆ ਕਲਬੂਤ, ਰੂਹ ਬੁੱਤ ਨਾ ਹੋਈ ਜੁਦਾਈਆ । ਕਰ ਕਿਰਪਾ ਰੱਖੇ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਪਿਛਲੇ ਜੁਗ ਦਾ ਅਸਲ ਨਾਲ ਦਿਤਾ ਸੂਦ, ਕੁਲ ਜ਼ਰ ਅੰਕ ਦਿਤਾ ਬਣਾਈਆ । ਹਾਜ਼ਰ ਹੋ ਕੇ ਆਪ ਮੌਜੂਦ, ਪਿਛਲਾ ਲਿਖਿਆ ਨਾਵਾਂ ਦਿਤਾ ਚੁਕਾਈਆ। ਚਲ ਕੇ ਆਇਆ ਭਗਤ ਹਦੂਦ, ਹੱਦ ਆਪਣੀ ਪਾਰ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਵਰਤਾਈਆ। ਖ਼ੁਸ਼ੀ ਗ਼ਮੀ ਦੋਵੇਂ ਸਹੀਆਂ, ਸਾਹਿਬ ਵਲ ਧਿਆਨ ਲਗਾਈਆ । ਅੱਖੀਂ ਵੇਂਹਦੀਆਂ ਮੈਨੂੰ ਰਹੀਆਂ, ਨੇਤਰ ਨੈਣ ਉਠਾਈਆ। ਤੂੰ ਭਗਤਾਂ ਮਿਲਿਆ ਕਰ ਕੇ ਲੰਮੀਆਂ ਬਹੀਆਂ, ਗਲਵਕੜੀ ਆਪਣੀ ਪਾਈਆ । ਸਚ ਚੜ੍ਹਾਇਆ ਧੁਰ ਦੀ ਨਈਆ, ਨੌਕਾ ਆਪਣਾ ਨਾਮ ਵਖਾਈਆ। ਜਗਤ ਦੁਹਾਗਣਾਂ ਰੋਦੀਆਂ ਰਹੀਆਂ, ਸ਼ਾਹ ਮਿਲਿਆ ਨਾ ਬੇਪਰਵਾਹੀਆ। ਹਾਏ ਹਾਏ ਕਰਨ ਜਗਤ ਮਈਆ, ਮਾਤ ਪਿਤ ਸੰਗ ਨਾ ਕੋਇ ਨਿਭਾਈਆ। ਰਾਏ ਧਰਮ ਕੱਢ ਵਖਾਏ ਵਹੀਆ, ਜਿਨ੍ਹਾਂ ਸਾਹਿਬ ਸਤਿਗੁਰ ਵਿਛੜਿਆਂ ਨੂਰ ਇਲਾਹੀਆ। ਗੁਰਮੁਖ ਸਖੀਆਂ ਚਰਨੀਂ ਬਹੀਆਂ, ਮਾਣ ਅਭਿਮਾਣ ਜਗਤ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਰਿਹਾ ਕਮਾਈਆ। ਖ਼ੁਸ਼ੀ ਗ਼ਮੀ ਰਲ ਕੇ ਆਖਣ, ਇਕ ਆਵਾਜ ਲਗਾਈਆ । ਚਲ ਕੇ ਵੇਖੀਏ ਨਾਥ ਅਨਾਥਨ, ਦੀਨਨ ਹੋਏ ਸਹਾਈਆ। ਜਿਸ ਦਾ ਜੁਗ ਚੌਕੜੀ ਅਗੰਮ ਨਿਰਾਲਾ ਭਾਸ਼ਨ, ਜਗਤ ਭਾਸ਼ਾ ਭਾਖਿਆ ਵਿਚ ਜਣਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਬੇਪਰਵਾਹ ਆਖਣ, ਬੇਪਰਵਾਹੀ ਵਿਚ ਸਮਾਈਆ। ਸੋ ਸਾਹਿਬ ਜਨ ਭਗਤਾਂ ਆਇਆ ਪਾਤਣ, ਤਟ ਕਿਨਾਰੇ ਬੈਠਾ ਡੇਰਾ ਲਾਈਆ। ਸਚ ਦੁਆਰ ਕਰ ਕੇ ਵਾਸਨ, ਬਿਸਤਰ ਸੇਜ ਸੁਹੰਜਣੀ ਸੋਭਾ ਪਾਈਆ। ਘਰ ਦੀਪਕ ਜੋਤ ਕਰ ਪਰਕਾਸ਼ਨ, ਅਗਿਆਨ ਅੰਧੇਰ ਮਿਟਾਈਆ। ਜਲਵਾ ਦੇਵੇ ਜਾਹਰ ਬਾਤਨ, ਬੈਤਲ ਇਕੋ ਧਾਮ ਵਖਾਈਆ। ਮੁਕੱਦਸ ਰੂਪ ਆਲਮੀਨ ਸ਼ਾਹੋ ਸ਼ਬਾਸਨ, ਮਕਸਦ ਸਭ ਦਾ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਖ਼ੁਸ਼ੀ

❋

❋

ਗ਼ਮੀ ਗ਼ਮੀ ਖ਼ੁਸ਼ੀ ਇਕੋ ਦਰ ਕਰੇ ਕੁੜਮਾਈਆ। ਖ਼ੁਸ਼ੀ ਗ਼ਮੀ ਪ੍ਰਭ ਜੋੜ ਨਾਤਾ, ਘਰ ਇਕੋ ਰੰਗ ਵਖਾਇੰਦਾ। ਜਿਸ ਮਿਲਿਆ ਪੁਰਖ ਅਬਿਨਾਸ਼ਾ, ਤਿੰਨ੍ਹਾਂ ਆਪਣੀ ਧਾਰ ਜਣਾਇੰਦਾ। ਹਰਖ ਸੋਗ ਨਾ ਰਹੇ ਪਾਸਾ, ਚਿੰਤਾ ਗ਼ਮ ਨਾ ਕੋਇ ਜਣਾਇੰਦਾ। ਜਿਨ੍ਹਾਂ ਸਾਹਿਬ ਸਤਿਗੁਰ ਮੰਨਿਆ ਆਖਾ, ਤਿਨ੍ਹਾਂ ਆਖਰ ਆਪਣੇ ਘਰ ਵਸਾਇੰਦਾ। ਖ਼ੁਸ਼ੀ ਗ਼ਮੀ ਜਨ ਭਗਤ ਦੁਆਰ ਇਕੋ ਜਿਹਾ ਸਾਥਾ, ਸਗਲਾ ਸੰਗ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਪੂਰਾ ਕਰੇ ਘਾਟਾ, ਤਿਨ੍ਹਾਂ ਘਾਟ ਨਾ ਕੋਇ ਵਖਾਇੰਦਾ। ਰੈਣ ਕਰ ਅੰਧੇਰੀ ਘੁੱਪ, ਤਿੰਨ ਦਿਨ ਦਾ ਲੇਖਾ ਪੂਰ ਕਰਾਈਆ। ਆਪਣੇ ਆਪਣੇ ਬਿਸਤਰ ਉਤੇ ਲੇਟਿਆ ਚੁੱਪ, ਅੰਦਰੇ ਅੰਦਰ ਹਰਿ ਜਸ ਗਾਈਆ। ਧੰਨ ਭਾਗ ਪ੍ਰਭ ਉਜਲ ਕੀਤਾ ਮੁੱਖ, ਮਿਲੀ ਮਾਣ ਵਡਿਆਈਆ। ਆਪਣੀ ਗੋਦੀ ਬਹਾਇਆ ਆਪਣਾ ਸੁਤ, ਅਬਿਨਾਸ਼ੀ ਅਚੁੱਤ ਹੋ ਸਹਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੇ ਕਹਿਣਾ ਨਾਲ ਮੁੱਖ, ਮੁਖਾਰਬਿੰਦ ਬਿੰਦ ਗੁਰਮੁਖ ਰੂਪ ਵਟਾਈਆ।