ਪੁਸਤਕਾਲਾਭਾਗ ੧੬

੪ ਪੋਹ ੨੦੨੦ ਬਿਕਰਮੀ ਸੁਰਜਣ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ

ਪੁਰਖ ਅਕਾਲ ਖੇਲ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਬਾਲਾ ਕਹੇ ਉਠ ਦੇਖ ਕਬੀਰ, ਜੁਲਾਹੇ ਤੇਰਾ ਧਿਆਨ ਵਖਾਇੰਦਾ । ਕਲਜੁਗ ਅੰਤਮ ਮਾਤ ਅਖ਼ੀਰ, ਅਕਲ ਕਲਧਾਰੀ ਵੇਸ ਵਟਾਇੰਦਾ। ਬਦਲਣਹਾਰ ਸਦਾ ਤਕਦੀਰ, ਤਦਬੀਰ ਆਪਣੇ ਹੱਥ ਰਖਾਇੰਦਾ। ਦੋ ਜਹਾਨਾਂ ਵੱਡਾ ਪੀਰ, ਪਰਵਰਦਿਗਾਰ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ । ਬਾਲਾ ਕਹੇ ਉਠ ਵੇਖ ਭਗਤ, ਹਰਿ ਭਗਵਨ ਖੇਲ ਕਰਾਈਆ। ਨਿਰਗੁਣ ਨਿਰਵੈਰ ਨਿਰਾਕਾਰ ਵਿਚ ਜਗਤ, ਜਾਗਰਤ ਜੋਤ ਕਰੇ ਰੁਸ਼ਨਾਈਆ । ਲੇਖਾ ਜਾਣੇ ਬੂੰਦ ਰਕਤ, ਤਤਵ ਤਤ ਵੇਖ ਵਖਾਈਆ। ਜਿਨ੍ਹਾਂ ਦੇਵੇ ਨਾਮ ਸ਼ਕਤ, ਸ਼ਕਤੀ ਆਪਣਾ ਰੂਪ ਵਖਾਈਆ। ਮੇਲ ਮਿਲਾਵਾ ਕਰੇ ਫੇਰ ਪਰਤ, ਘਰ ਸਾਚੇ ਹੋਏ ਸਹਾਈਆ। ਜਨਮ ਜਨਮ ਜੋ ਰਹੇ ਭਟਕ, ਅੰਤਮ ਲੇਖੇ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਵੇਖ ਕਬੀਰ ਸਚਖੰਡ ਨਿਵਾਸੀ, ਲੋਕਮਾਤ ਧਿਆਨ ਲਗਾਈਆ। ਪਾਰਬ੍ਰਹਮ ਪ੍ਰਭ ਪੁਰਖ ਅਬਿਨਾਸ਼ੀ, ਬੇਐਬ ਧਾਰ ਚਲਾਈਆ। ਸਾਚੇ ਮੰਡਲ ਪਾਵੇ ਰਾਸੀ, ਨਟੂਆ ਆਪਣਾ ਸਵਾਂਗ ਵਰਤਾਈਆ। ਜੁਗ ਜਨਮ ਦੀ ਪੂਰੀ ਕਰੇ ਆਸੀ, ਜਗਤ ਤ੍ਰਿਸਨਾ ਮੇਟ ਮਿਟਾਈਆ। ਭਗਤ ਸੁਹੇਲਾ ਇਕ ਅਕੇਲਾ ਬਣਿਆ ਸੱਚਾ ਸਾਥੀ, ਸਗਲਾ ਸੰਗ ਨਿਭਾਈਆ। ਵੇਖਣਹਾਰਾ ਡੂੰਘੀ ਭਵਰ ਉਚੀ ਘਾਟੀ, ਟਿੱਲੇ ਪਰਬਤ ਫੋਲ ਫੁਲਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਅਠਾਰਾਂ ਮਿਲ ਕੇ ਗੌਂਦੇ ਗਏ ਸਾਖੀ, ਸੋ ਸਾਖਿਆਤ ਆਪਣੀ ਕਾਰ ਕਮਾਈਆ। ਸੰਤਾਂ ਮੀਤ ਦੇਵਣਹਾਰਾ ਬਾਕੀ, ਲਹਿਣਾ ਦੇਣਾ ਰਿਹਾ ਚੁਕਾਈਆ। ਭਾਗ ਲਗਾਏ ਪੰਜ ਤਤ ਕਾਇਆ ਮਾਟੀ ਖ਼ਾਕੀ, ਖ਼ਾਲਕ ਖ਼ਲਕ ਹੋਏ ਸਹਾਈਆ। ਆਪਣੀ ਖੇਲ ਦੱਸੇ ਸਫ਼ਾਤੀ, ਜਾਤੀ ਨਜ਼ਰ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਉਠ ਕਬੀਰ ਕਰ ਧਿਆਨ, ਨੇਤਰ ਨੈਣ ਨੈਣ ਖੁਲ੍ਹਾਈਆ।

❋

❋

ਨੇਤਰ ਰੋਵੇ ਜਗਤ ਸ਼ਮਸ਼ਾਨ, ਭੂਮੀ ਰੋ ਰੋ ਦਏ ਦੁਹਾਈਆ। ਭਗਤ ਵਿਛੋੜਾ ਵਿਚ ਜਹਾਨ, ਸਾਚਾ ਮੇਲ ਨਾ ਕੋਇ ਮਿਲਾਈਆ। ਥੋੜਾ ਥੋੜਾ ਖੇਲ ਭਗਵਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗਿਆ ਕਰਾਈਆ। ਅੰਤਮ ਸਕੇ ਨਾ ਕੋਈ ਪਹਿਚਾਨ, ਭੇਵ ਸਕੇ ਨਾ ਕੋਈ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ਾਸਤਰ ਸਿਮਰਤ ਵੇਦ ਪੁਰਾਨ ਲਿਖ ਕੇ ਗਏ ਗੀਤਾ ਗਿਆਨ, ਅੰਜੀਲ ਕੁਰਾਨ ਬੰਧਨ ਪਾਈਆ। ਸਾਚੇ ਮੰਦਰ ਚੜ੍ਹ ਮੇਲ ਕਰੇ ਨਾ ਕੋਇ ਨੌਜਵਾਨ, ਨੌਬਤ ਨਾਮ ਨਾ ਕੋਇ ਵਜਾਈਆ। ਬਣ ਭਿਖਾਰੀ ਦਰ ਦਰਵੇਸ਼ ਮੰਗਦੇ ਗਏ ਦਾਨ, ਘਰ ਸਾਚੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਈਆ। ਕਬੀਰ ਕਹੇ ਮੈਂ ਵੇਖਾਂ ਕੀ, ਚਾਰੋਂ ਕੁੰਟ ਧਿਆਨ ਲਗਾਈਆ। ਲੱਖ ਚੁਰਾਸੀ ਜੰਤ ਜੀਅ, ਹਰਿ ਕਾ ਰੂਪ ਨਜ਼ਰੀ ਆਈਆ। ਜਗਤ ਨਾਤਾ ਪੁੱਤਰ ਧੀਅ, ਮਾਤ ਪਿਤ ਕੁਟੰਬ ਰੂਪ ਵਖਾਈਆ। ਰਵਿਦਾਸ ਕਹੇ ਸਾਢੇ ਤਿੰਨ ਹੱਥ ਸੀਂ, ਲੇਖਾ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਕਰਨੀ ਰਿਹਾ ਕਮਾਈਆ। ਬਾਲਾ ਕਹੇ ਉਠ ਮਾਰ ਝਾਤ, ਸਾਹਿਬ ਸਤਿਗੁਰ ਦਿਆਂ ਵਖਾਈਆ। ਜਿਸ ਦਾ ਲੇਖਾ ਕਾਇਨਾਤ, ਚੌਦਾਂ ਲੋਕ ਚੌਦਾਂ ਤਬਕ ਰਿਹਾ ਸਮਾਈਆ। ਜਿਸ ਦਾ ਨੂਰ ਆਫ਼ਤਾਬ, ਸ਼ਮਾ ਜੋਤ ਕਰੇ ਰੁਸ਼ਨਾਈਆ। ਜਿਸ ਦਾ ਨਾਮ ਸਤਿ ਰਬਾਬ, ਅਹਿਬਾਬ ਰਿਹਾ ਵਜਾਈਆ। ਜਿਸ ਦਾ ਖੇਲ ਜੁਗ ਚੌਕੜੀ ਛਿਨ ਭੰਗਰ ਰੂਪ ਖ਼ੁਆਬ, ਖਾਹਿਸ਼ ਸਭ ਦੀ ਪੂਰ ਕਰਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਅੰਮ੍ਰਿਤ ਮੰਗਦੇ ਗਏ ਹਯਾਤ ਆਬ, ਅੰਮ੍ਰਿਤ ਮੇਘ ਰਿਹਾ ਬਰਸਾਈਆ। ਜਿਸ ਦੀ ਦੋ ਜਹਾਨ ਲਾ ਸਕੇ ਨਾ ਕੋਈ ਤਾਬ, ਸੋ ਤਾਬੇਦਾਰ ਹੋ ਕੇ ਸੇਵ ਕਮਾਈਆ। ਜਿਸ ਨੂੰ ਦੋ ਜਹਾਨ ਨਿਰਗੁਣ ਸਰਗੁਣ ਹੋ ਕੇ ਕਰਨ ਆਦਾਬ, ਸਜਦਾ ਸੀਸ ਜਗਦੀਸ਼ ਝੁਕਾਈਆ। ਸੋ ਸਾਹਿਬ ਬਣ ਹੱਕ ਜ਼ਨਾਬ, ਹਕੀਕਤ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਆਪਣੀ ਕਾਰ ਕਮਾਈਆ। ਕਬੀਰ ਕਹੇ ਕਵਣ ਥਾਨ ਥਨੰਤਰ, ਬ੍ਰਹਿਮੰਡ ਖੰਡ ਨਜ਼ਰ ਕੋਇ ਨਾ ਆਈਆ। ਕਵਣ ਖੇਲ ਕਰੇ ਪ੍ਰਭ ਸਾਚੇ ਮੰਦਰ, ਸ਼ਿਵਦਵਾਲੇ ਮਠ ਗੁਰਦਰ ਖ਼ਾਲੀ ਵੇਖੇ ਸੋਭਾਵੰਤ ਸੋਭਾ ਕੋਇ ਨਾ ਪਾਈਆ। ਦੁਆਰ ਬੰਕ ਵੱਜੇ ਜੰਦਰ, ਕੁੰਜੀ ਕੁਫ਼ਲ ਲਾ ਨਾ ਕੋਇ ਖੁਲ੍ਹਾਈਆ। ਨੇਤਰ ਰੋਵੇ ਸੂਰੀਆ ਚੰਦਰ, ਚੰਦ ਨੂਰ ਨਾ ਕੋਇ ਰੁਸ਼ਨਾਈਆ। ਲੱਖ ਚੁਰਾਸੀ ਮਨ ਵਾਸਨਾ ਭੌਂਦੀ ਬੰਦਰ, ਦਹਿ ਦਿਸ਼ਾ ਫਿਰੇ ਹਲਕਾਈਆ। ਸਾਢੇ ਤਿੰਨ ਹੱਥ ਕਾਇਆ ਦਿਸੇ ਖੰਡਰ, ਮਹਲ ਅਟੱਲ ਨਾ ਕੋਇ ਰੁਸ਼ਨਾਈਆ। ਸਚ ਦੁਆਰੇ ਕੋਈ ਨਾ ਜਾਵੇ ਮੰਗਣ, ਭਿਛਿਆ ਝੋਲੀ ਨਾ ਕੋਇ ਭਰਾਈਆ। ਸਾਹਿਬ ਸਤਿਗੁਰ ਪੁਰਖ ਅਕਾਲ ਲਾਏ ਕੋਈ ਨਾ ਅੰਗਣ, ਕੂੜੀ ਕਿਰਿਆ ਸੇਜ ਹੰਢਾਈਆ। ਮਸਤਕ ਟਿੱਕਾ ਜੋਤ ਲਲਾਟ ਲਾਏ ਨਾ ਕੋਈ ਚੰਦਨ, ਜਗਤ ਸੰਧੂਰ ਤਰਸੂਲ ਰਹੇ ਬਣਾਈਆ। ਦੋਏ ਜੋੜ ਨਿਮਸਕਾਰ ਨਮੋ ਸੁਆਮੀ ਕੋਈ ਨਾ ਕਰੇ ਬੰਦਨ, ਬੰਦਗੀ ਸਚ ਨਾ ਕੋਇ ਸਮਝਾਈਆ। ਪੂਰਬ ਲੇਖਾ ਕੋਈ ਨਾ ਜਾਣੇ ਤਰਲੋਕੀ ਨੰਦਨ, ਨਾਥ ਅਨਾਥਾਂ ਗਿਆ ਜਣਾਈਆ। ਜਿਸ ਦਾ ਸਾਹਿਬ ਸੁਲਤਾਨ ਪੁਰਖ ਅਕਾਲ ਤੋੜੇ ਬੰਧਨ, ਬੰਦੀਖ਼ਾਨਾ ਆਪ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਕਬੀਰ ਕਹੇ ਕਵਣ ਮਹੱਲਾ, ਕਵਣ ਕੂਟ ਨਜ਼ਰੀ ਆਈਆ।

❋

❋

ਮੈਂ ਵੇਖੇ ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਡੱਲਾ, ਜਲ ਥਲ ਆਪਣਾ ਧਿਆਨ ਲਗਾਈਆ। ਸਚ ਸੰਦੇਸ਼ ਨਰ ਨਰੇਸ਼ ਕਵਣ ਦੁਆਰ ਘੱਲਾ, ਬੋਧ ਅਗਾਧ ਸ਼ਬਦ ਅਨਾਦ ਜਣਾਈਆ। ਕਵਣ ਮੰਦਰ ਪਾਰਬ੍ਰਹਮ ਬੈਠ ਇਕੱਲਾ, ਏਕੰਕਾਰ ਆਪਣੀ ਕਾਰ ਕਮਾਈਆ। ਕਿਸ ਬਿਧ ਲੋਕਮਾਤ ਫੜਾਏ ਆਪਣਾ ਪੱਲਾ, ਪੱਲੂ ਆਪਣੇ ਗੰਢ ਪੁਆਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਨਿਰਗੁਣ ਨਿਰਵੈਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪਣੇ ਹੱਥ ਰਖਾਈਆ। ਬਾਲਾ ਕਹੇ ਵੇਖ ਜੁਲਾਹ, ਕਬੀਰ ਕਬਰ ਨਜ਼ਰ ਕੋਇ ਨਾ ਆਈਆ। ਪਰਵਰਦਿਗਾਰ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਨਿਰਗੁਣ ਨਿਰਵੈਰ ਬਣ ਮਲਾਹ, ਸ਼ਾਹ ਪਾਤਸ਼ਾਹ ਆਪਣਾ ਫੇਰਾ ਪਾਈਆ। ਸੰਤ ਸੁਹੇਲਾ ਰਿਹਾ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ। ਪੂਰਬ ਲਹਿਣਾ ਰਿਹਾ ਚੁਕਾ, ਲੇਖਾ ਆਪਣੇ ਹੱਥ ਵਰਤਾਈਆ। ਕਾਗਦ ਕਲਮ ਲੇਖਾ ਲਿਖੇ ਨਾ ਕੋਈ ਸ਼ਾਹ, ਗੁਰ ਅਵਤਾਰ ਪੀਰ ਪੈਗ਼ੰਬਰ ਬੇਅੰਤ ਕਹਿ ਕਹਿ ਗਏ ਸ਼ੁਕਰ ਮਨਾਈਆ। ਸੋ ਪੁਰਖ ਅਬਿਨਾਸ਼ੀ ਆਪਣੀ ਕਰਨੀ ਰਿਹਾ ਕਮਾ, ਕਾਮਲ ਪੁਰਖ ਇਕੋ ਨਜ਼ਰੀ ਆਈਆ। ਮਹਿਬੂਬ ਮੁਹੱਬਤ ਇਕੋ ਰਿਹਾ ਜਣਾ, ਸਚ ਸਬੂਤ ਇਕੋ ਇਕ ਸਮਝਾਈਆ। ਮਹਲ ਅਟੱਲ ਉਚ ਅਰੂਜ ਮੁਨਾਰ ਕਰ ਰੁਸ਼ਨਾ, ਦੀਵਾ ਬਾਤੀ ਕਮਲਾਪਾਤੀ ਜੋਤੀ ਨੂਰ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਕਬੀਰ ਕਹੇ ਮੈਂ ਵੇਖੇ ਲੋਕ, ਚਾਰੋਂ ਕੁੰਟ ਧਿਆਨ ਲਗਾਈਆ। ਲੱਖ ਚੁਰਾਸੀ ਸ਼ਾਸਤਰ ਸਿਮਰਤ ਵੇਦ ਪੁਰਾਨ ਗਾਏ ਸਲੋਕ, ਰਸਨਾ ਜਿਹਵਾ ਬੱਤੀ ਦੰਦ ਨਾਲ ਮਿਲਾਈਆ । ਸਾਹਿਬ ਸਤਿਗੁਰ ਪੁਰਖ ਅਕਾਲ ਦੀ ਕੋਈ ਨਾ ਰੱਖੇ ਓਟ, ਪਰਵਰਦਿਗਾਰ ਸੰਗ ਨਾ ਕੋਈ ਨਿਭਾਈਆ। ਨਾਤਾ ਜੁੜੇ ਨਾ ਨਿਰਮਲ ਜੋਤ, ਘਰ ਮੰਦਰ ਨਾ ਕੋਇ ਰੁਸ਼ਨਾਈਆ। ਸਚ ਦੁਆਰੇ ਕੋਈ ਨਾ ਸਕੇ ਪਹੁੰਚ, ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਬੈਠੇ ਡੇਰੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੇਪਰਵਾਹ ਸਮਝ ਸਕੇ ਕੋਈ ਨਾ ਰਾਈਆ। ਵੇਖ ਜੁਲਾਹੇ ਖੋਲ੍ਹ ਅੱਖ, ਇਕੋ ਵਾਰ ਜਣਾਇੰਦਾ। ਜਿਸ ਮਾਰਗ ਮੈਨੂੰ ਦਿਤਾ ਦੱਸ, ਦਰ ਘਰ ਸਾਚੇ ਮੇਲ ਮਿਲਾਇੰਦਾ। ਸੋ ਪੁਰਖ ਹੋ ਪ੍ਰਤੱਖ, ਲੋਕਮਾਤ ਕਾਰ ਕਰਾਇੰਦਾ। ਆਦਿ ਜੁਗਾਦਿ ਜਿਸ ਨੂੰ ਕਹਿੰਦੇ ਸਮਰਥ, ਵਡ ਦਾਤਾ ਵੇਸ ਵਟਾਇੰਦਾ। ਭਗਤ ਭਗਵਾਨ ਰਿਹਾ ਰੱਖ, ਲੱਖ ਚੁਰਾਸੀ ਵਿਚੋਂ ਖੋਜ ਖੁਜਾਇੰਦਾ। ਜਿਸ ਮਾਰਿਆ ਤੀਰ ਮਿਰਗ ਵੇਖ ਅੱਖ, ਤਿਸ ਨਿਸ਼ਾਨਾ ਆਪਣਾ ਨਾਮ ਕਰਾਇੰਦਾ। ਅੰਤਮ ਗੋਦੀ ਲਏ ਚੱਕ, ਗਿਆਨੀ ਬੋਧੀ ਭੇਵ ਕੋਇ ਨਾ ਪਾਇੰਦਾ। ਤਪਣ ਨਾ ਦੇਵੇ ਅੰਗੀਠਾ ਭੱਠ, ਅਗਨੀ ਅੱਗ ਨਾ ਕੋਇ ਜਲਾਇੰਦਾ। ਲੇਖੇ ਲਾਵੇ ਰੱਤੀ ਰਤ, ਰਤ ਆਪਣੇ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਆਪ ਉਠਾਇੰਦਾ। ਕਬੀਰ ਵੇਖ ਹੋਇਆ ਹੈਰਾਨ, ਹਰਿ ਕਾ ਭੇਵ ਕੋਇ ਨਾ ਆਈਆ। ਕਰੇ ਕੀ ਖੇਲ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਜੁਗ ਜਨਮ ਦਾ ਦਿਤਾ ਦਾਨ, ਨਿਹਕਰਮੀ ਝੋਲੀ ਪਾਈਆ। ਲੱਖ ਚੁਰਾਸੀ ਵਿਚੋਂ ਕਰ ਪਹਿਚਾਨ, ਬੇਪਹਿਚਾਨ ਵੇਖ ਵਖਾਈਆ। ਅੰਤਮ ਵੇਲੇ ਲੱਜਿਆ ਰੱਖੀ ਆਣ, ਸਿਰ ਆਪਣਾ ਹੱਥ ਟਿਕਾਈਆ। ਖ਼ਾਲੀ ਦਿਸੇ ਭੂਮਿਕਾ ਵਿਚ ਮਸਾਣ, ਗੁਰਮੁਖ ਸੇਜਾ ਆਪਣੀ ਗੋਦ ਬਣਾਈਆ।

❋

❋

ਇਕੋ ਦੇਵੇ ਧੁਰ ਦਾ ਦਾਨ, ਦਾਤਾ ਦਾਨੀ ਝੋਲੀ ਪਾਈਆ। ਕੀਤਾ ਖੇਲ ਵਿਚ ਜਹਾਨ, ਕਲਜੁਗ ਅੰਤਮ ਹੋ ਸਹਾਈਆ। ਚਾਰ ਜੁਗ ਪਿਛੋਂ ਢੋਲੇ ਸਾਰੇ ਗਾਣ, ਪਾਰਬ੍ਰਹਮ ਪਤਿਪਰਮੇਸ਼ਵਰ ਹਰਿ ਵੱਡਾ ਵਡ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੰਤ ਸੁਹੇਲਾ ਇਕ ਅਕੇਲਾ ਅਬਿਨਾਸ਼ੀ ਕਰਤਾ ਇਕੋ ਇਕ ਅਖਵਾਈਆ। ਕਬੀਰ ਕਹੇ ਮੈਂ ਹੋਇਆ ਖ਼ੁਸ਼ਹਾਲ, ਖ਼ੁਸ਼ੀ ਭਗਤਾਂ ਨਾਲ ਰਲਾਇੰਦਾ। ਸਾਹਿਬ ਸਤਿਗੁਰ ਵੇਖ ਦਿਆਲ, ਦਿਆਲਤਾ ਆਪਣੀ ਝੋਲੀ ਪਾਇੰਦਾ। ਜਿਨ੍ਹਾਂ ਮਿਲਿਆ ਹਰਿ ਗੋਪਾਲ, ਸੋ ਗੋਪਾਲਨ ਆਪਣੇ ਰੰਗ ਰੰਗਾਇੰਦਾ। ਤਿਨ੍ਹਾਂ ਨੇੜ ਨਾ ਆਵੇ ਕਾਲ, ਮਹਾਂਕਾਲ ਭੈ ਨਾ ਕੋਇ ਵਖਾਇੰਦਾ। ਸਚ ਦਵਾਰ ਵੇਖ ਧਰਮਸਾਲ, ਸਾਚੇ ਮੰਦਰ ਸੋਭਾ ਪਾਇੰਦਾ। ਜਿਸ ਗ੍ਰਹਿ ਜਿਸ ਦਵਾਰੇ ਪੁਰਖ ਅਬਿਨਾਸ਼ੀ ਮਿਲੇ ਆਣ, ਸੋ ਘਰ ਦੋ ਜਹਾਨ ਵਡ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਰਾਹ ਚਲਾਇੰਦਾ। ਕਬੀਰ ਕਹੇ ਵੇਖਿਆ ਖੇਲ ਅਨਡਿਠ, ਪ੍ਰਭ ਅਨਡਿਠੜੀ ਕਾਰ ਕਮਾਈਆ। ਬਿਨ ਸੱਦਿਆਂ ਪੁਛਿਆਂ ਘਰ ਜਾ ਕੇ ਕਰੇ ਹਿਤ, ਹਿਤਕਾਰੀ ਨਜ਼ਰ ਕਿਸੇ ਨਾ ਆਈਆ। ਹਰ ਘਟ ਵਸਿਆ ਅਬਿਨਾਸ਼ੀ ਚਿਤ, ਚਿਤ ਵਿਤ ਠਗੋਰੀ ਕੋਇ ਨਾ ਪਾਈਆ। ਆਦਿ ਜੁਗਾਦੀ ਧੁਰ ਦਾ ਪਿਤ, ਪਿਤਾ ਪੁਰਖ ਬੇਪਰਵਾਹੀਆ। ਜੀਂਵਦਿਆਂ ਜਗ ਲੇਖਾ ਦੇਵੇ ਲਿਖ, ਮਰਿਆਂ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਚਰਜ ਆਪਣੀ ਕਾਰ ਕਰਾਈਆ। ਕਬੀਰ ਕਹੇ ਖੇਲ ਕੀਆ ਅਚਰਜ, ਅਸਚਰਜ ਵੇਖ ਵਖਾਈਆ। ਸ੍ਰੀ ਭਗਵਾਨ ਆਪਣੀ ਰੱਖ ਕੇ ਗ਼ਰਜ਼, ਜਨ ਭਗਤ ਦਵਾਰੇ ਫੇਰਾ ਪਾਈਆ। ਦੁੱਖ ਰੋਗ ਸੰਤਾਪ ਮੇਟ ਮਰਜ਼, ਕਜ਼ਾ ਮੌਤ ਆਪਣੀ ਝੋਲੀ ਰਿਹਾ ਟਿਕਾਈਆ। ਦੀਨਾਂ ਨਾਥ ਦੀਨਨ ਕਰ ਦਰਦ, ਦਰਦੀਆਂ ਦਰਦ ਵੰਡਾਈਆ । ਜਨ ਭਗਤਾਂ ਹੋਣ ਨਾ ਦੇਵੇ ਹਰਜ਼, ਹਰਜਾਨਾ ਆਪਣੇ ਹੱਥ ਰਖਾਈਆ। ਦਵਾਪਰ ਦਾ ਰਿਹਾ ਪਿਛਲਾ ਕਰਜ਼, ਕਲਜੁਗ ਅੰਤਮ ਪੂਰ ਕਰਾਈਆ । ਸੱਚਾ ਦੇ ਕੇ ਧੁਰ ਦਾ ਖ਼ਰਚ, ਖ਼ਜ਼ਾਨਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤ ਦਏ ਵਡਿਆਈਆ। ਕਬੀਰ ਕਹੇ ਮੈਂਨੂੰ ਚੜ੍ਹਿਆ ਚਾ, ਘਰ ਵੱਜੀ ਇਕ ਵਧਾਈਆ। ਕਲਜੁਗ ਖੇਲ ਵੇਖਿਆ ਸ਼ਹਿਨਸ਼ਾਹ, ਪਾਤਸ਼ਾਹ ਆਪਣੀ ਧਾਰ ਬੰਧਾਈਆ। ਰਹਿਬਰ ਬਣ ਕੇ ਗਿਆ ਆ, ਦਰ ਘਰ ਸਾਚੇ ਫੇਰਾ ਪਾਈਆ। ਪਰਵਰਦਿਗਾਰ ਵੇਸ ਵਟਾ, ਜਾਹਰ ਜਹੂਰ ਨੂਰ ਕਰੇ ਰੁਸ਼ਨਾਈਆ। ਕਾਤਬ ਲੇਖਾ ਸਕੇ ਨਾ ਕੋਇ ਲਿਖਾ, ਮਕਤਬ ਕਰੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਬਾਲਾ ਕਹੇ ਕਬੀਰ ਨਹੀਂ ਇਹ ਬਾਤ, ਪ੍ਰਭ ਆਪਣੀ ਦਇਆ ਕਮਾਇੰਦਾ। ਮੇਰੇ ਨਾਲ ਭਗਤ ਮਿਲਾਏ ਸਚ ਜਮਾਤ, ਪੱਟੀ ਆਪਣਾ ਨਾਮ ਪੜ੍ਹਾਇੰਦਾ। ਔਹ ਵੇਖ ਰਵਦਾਸ ਲਿਖੇ ਨਾਲ ਕਲਮ ਦਵਾਤ, ਜਿਸ ਦਾ ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਪੂਰਬ ਜਨਮ ਦਾ ਪਿਛਲਾ ਸਾਕ, ਕਲਜੁਗ ਅੰਤਮ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਇੰਦਾ। ਕਬੀਰ ਕਹੇ ਮੋਹੇ ਚਾਉ ਘਨੇਰਾ, ਮੇਰੇ ਅੰਤਰ ਵੱਜੇ ਵਧਾਈਆ । ਮੈਂ ਮੁੜ ਕੇ ਜਾਵਾਂ ਆਪਣੇ ਡੇਰਾ, ਘਰ ਸਾਚੇ ਫੇਰਾ ਪਾਈਆ। ਜਾ ਕੇ ਦੱਸਾਂ ਇਕੋ ਵੇਰਾ, ਸਚ ਸੁਨੇਹੜਾ

❋

❋

ਇਕ ਜਣਾਈਆ। ਉਠੋ ਵੇਖੋ ਪੁਰਖ ਅਕਾਲ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸ਼ੇਰਾ, ਸਾਚੀ ਖੇਲ ਰਿਹਾ ਕਰਾਈਆ। ਜਿਸ ਲੇਖ ਚੁਕਾਇਆ ਮੇਰਾ ਤੇਰਾ, ਤੇਰਾ ਮੇਰਾ ਇਕੋ ਰੰਗ ਵਖਾਈਆ। ਜੀਂਵਦਿਆਂ ਜਗ ਦੇਵੇ ਗੇੜਾ, ਗੇੜਾ ਆਪਣਾ ਆਪ ਭਵਾਈਆ। ਜਨਮ ਮਰਨ ਚੁਕਾਏ ਝੇੜਾ, ਮੜ੍ਹੀ ਗੋਰ ਡੇਰਾ ਢਾਹੀਆ । ਦਰਸ ਦਿਖਾਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਕਬੀਰ ਕਹੇ ਭਗਤ ਅਠਾਰਾਂ ਨਾਲ ਲਿਆਵਾਂਗਾ। ਅੱਠ ਦਸ ਰੁੱਤ ਸੁਹਾਵਾਂਗਾ। ਹੱਸ ਹੱਸ ਫੁੱਲ ਬਰਖਾਵਾਂਗਾ। ਰਸ ਰਸ ਇਕ ਚਵਾਵਾਂਗਾ। ਜਸ ਜਸ ਰਾਗ ਸੁਣਾਵਾਂਗਾ। ਕਸ ਕਸ ਤੀਰ ਲਗਾਵਾਂਗਾ। ਢੱਠ ਢੱਠ ਆਪਣਾ ਮਾਣ ਮਿਟਾਵਾਂਗਾ। ਖੇਲ ਵੇਖ ਪੁਰਖ ਸਮਰਥ, ਦੋਏ ਜੋੜ ਸੀਸ ਝੁਕਾਵਾਂਗਾ। ਅੱਠ ਦਸ ਜਨ ਭਗਤ ਸਾਥੀ ਆਉਣਗੇ। ਘਰ ਮੰਦਰ ਸਚ ਸੁਹਾਉਣਗੇ। ਅੰਦਰ ਵੜ੍ਹ ਕੇ ਦਰਸ਼ਨ ਪਾਉਣਗੇ। ਖ਼ੁਸ਼ੀ ਖ਼ੁਸ਼ੀ ਨਾਲ ਮਿਲਾਉਣਗੇ। ਰੁਚੀ ਇਕੋ ਧਿਆਨ ਲਗਾਉਣਗੇ। ਆਤਮ ਵੇਖ ਸੁੱਚੀ, ਸਚ ਸੁੱਚ ਸਾਹਿਬ ਗੁਣ ਪਾਉਣਗੇ। ਜਿਸ ਦੀ ਵਾਤ ਪੁਰਖ ਅਕਾਲ ਪੁਛੀ, ਤਿਸ ਨੂੰ ਆਪਣਾ ਸੀਸ ਝੁਕਾਉਣਗੇ। ਕਹਿਣ ਬਾਤ ਨਹੀਂ ਇਹ ਗੁੱਝੀ, ਪਰਦਾ ਸਭ ਉਠਾਉਣਗੇ। ਇਸ ਨੂੰ ਕੋਈ ਸਮਝ ਨਾ ਸਕੇ ਬੁੱਧੀ, ਬੁਧੀਵਾਨ ਸਰਬ ਸ਼ਰਮਾਉਣਗੇ। ਹਰਿ ਕਾ ਲੇਖਾ ਕਿਸੇ ਵਿਚ ਨਾ ਆਏ ਵਦੀ ਸੁਦੀ, ਥਿਤ ਵਾਰ ਨਾ ਵੰਡ ਵੰਡਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸੱਚਾ ਦਰ, ਦਰ ਤੇਰੇ ਸਾਰੇ ਦਰਸ਼ਨ ਪਾਉਣਗੇ। ਕਬੀਰ ਕਹੇ ਜਨ ਭਗਤਾਂ ਨਾਲ ਰਲਾਵਾਂਗਾ। ਸਾਚੇ ਸੰਤਾਂ ਫੜ ਉਠਾਵਾਂਗਾ। ਨਾਰੀ ਕੰਤਾ ਵੇਖ ਵਖਾਵਾਂਗਾ । ਜਿਸ ਭਗਤ ਬਣਾਏ ਬਣਤਾ, ਤਿਸ ਭਗਵਨ ਦਰਸ਼ਨ ਪਾਵਾਂਗਾ। ਜਿਸ ਦਾ ਭੇਵ ਕੋਈ ਨਾ ਜਾਣੇ ਪੰਡਤਾ, ਪੁਸਤਕ ਉਹਦੀ ਸਿਫ਼ਤ ਸਲਾਹ ਸਮਝਾਵਾਂਗਾ। ਜਿਸ ਦੇ ਦਰ ਤੇ ਲੇਖਾ ਕੋਈ ਬਹਿਸ਼ਤ ਨਾ ਜੱਨਤਾ, ਸਵਰਗ ਰੰਗ ਨਾ ਕੋਇ ਵਖਾਵਾਂਗਾ। ਜਿਸ ਮਿਲਿਆ ਪ੍ਰਭ ਗੁਣਵੰਤਾ, ਤਿਸ ਮਿਲ ਕੇ ਗੁਣ ਗਹਿਰ ਗੰਭੀਰ ਸੁਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚੇ ਵੇਖਣ ਆਵਾਂਗਾ। ਸੰਤ ਸੁਹੇਲੇ ਸੱਜਣ ਆਉਣਗੇ। ਖ਼ੁਸ਼ੀਆਂ ਨਾਲ ਗੀਤ ਗਾਉਣਗੇ। ਵੇਖ ਵੇਖ ਖ਼ੁਸ਼ੀ ਮਨਾਉਣਗੇ। ਪ੍ਰਭ ਚਰਨ ਧਿਆਨ ਲਗਾਉਣਗੇ। ਗੁਰਮੁਖ ਨਾਲ ਗੁਰਮੁਖ ਹੋ ਕੇ ਹੱਥ ਮਿਲਾਉਣਗੇ। ਜੋ ਤੈਥੋਂ ਮਿਲਿਆ ਸੁਖ, ਇਹ ਸੁਖ ਸਭ ਤੇਰੇ ਕੋਲੋਂ ਮੰਗ ਮੰਗਾਉਣਗੇ। ਜੀਂਵਦਿਆਂ ਪ੍ਰਭ ਕੱਟਿਆ ਦੁੱਖ, ਦੁੱਖ ਤੇਰੇ ਨਾਲ ਵੰਡਾਉਣਗੇ। ਬੇਸ਼ਕ ਸ੍ਰੀ ਭਗਵਾਨ ਬੈਠਾ ਚੁੱਪ, ਚੁੱਪ ਕੀਤਾ ਬਿਨ ਰਸਨਾ ਜਿਹਵਾ ਸਾਰੇ ਗੀਤ ਸੁਣਾਉਣਗੇ। ਲੋਕਮਾਤ ਨਾ ਦਿਸੇ ਅੰਧੇਰਾ ਘੁੱਪ, ਚੰਦ ਚਾਂਦਨੀ ਇਕ ਰੁਸ਼ਨਾਉਣਗੇ। ਦਿਆਲ ਸਤਿਗੁਰ ਅਕਾਲ ਪੁਰਖ ਪਰਵਰਦਿਗਾਰ ਬੇਪਰਵਾਹ ਗਿਆ ਤੁੱਠ, ਟੁੱਟਿਆਂ ਛੁੱਟਿਆਂ ਜੋੜ ਜੁੜਾਉਣਗੇ। ਅਸੀਂ ਆ ਕੇ ਬਹੀਏ ਦੱਖਣ ਦਿਸ਼ਾ ਗੁੱਠ, ਸਾਢੇ ਤਿੰਨ ਹੱਥ ਦੂਰੋਂ ਸੀਸ ਨਿਵਾਉਣਗੇ। ਅਗਲਾ ਲੇਖਾ ਪ੍ਰਭ ਆਪੇ ਲਏ ਪੁੱਛ, ਹਾਲ ਬੇਹਾਲ ਬਿਆਨ ਆਪਣਾ ਸਰਬ ਸੁਣਾਉਣਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਸੀਸ ਜਾਏ ਝੁੱਕ, ਝੁਕਿਆ ਸੀਸ ਸੀਸ ਫੇਰ ਨਾ ਕਿਸੇ ਝੁਕਾਉਣਗੇ।

❋

❋