ਪੁਸਤਕਾਲਾਭਾਗ ੧੬

੪ ਪੋਹ ੨੦੨੦ ਬਿਕਰਮੀ ਰਾਮ ਸਿੰਘ ਦੇ ਗ੍ਰਹਿ ਫਿਰੋਜਪੁਰ ਛਾਉਣੀ

ਸੱਚ ਦੁਆਰ ਪੁਰਖ ਸਮਰਥ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਮਹਿੰਮਾ ਅਕੱਥ, ਭੇਵ ਅਭੇਦਾ ਆਪ ਜਣਾਇੰਦਾ। ਏਕੰਕਾਰ ਦੇਵਣਹਾਰਾ ਵੱਥ, ਵਸਤ ਅਗੰਮ ਆਪ ਵਰਤਾਇੰਦਾ। ਆਦਿ ਨਿਰੰਜਣ ਜੋਤ ਪਰਕਾਸ਼, ਨੂਰ ਨੁਰਾਨਾ ਡਗਮਗਾਇੰਦਾ । ਅਬਿਨਾਸ਼ੀ ਕਰਤਾ ਖੇਲ ਤਮਾਸ਼, ਹਰਿ ਖ਼ਾਲਕ ਆਪ ਵਖਾਇੰਦਾ। ਸ੍ਰੀ ਭਗਵਾਨ ਖੋਲ੍ਹ ਅੱਖ, ਬਿਨ ਨੇਤਰ ਨੈਣ ਉਠਾਇੰਦਾ। ਪਾਰਬ੍ਰਹਮ ਜਾਨਣਹਾਰਾ ਘਟ ਘਟ, ਗ੍ਰਹਿ ਮੰਦਰ ਫੋਲ ਫੁਲਾਇੰਦਾ। ਸਚਖੰਡ ਦੁਆਰੇ ਸਾਚੇ ਵਸ, ਮਹਲ ਅਟੱਲ ਇਕ ਸੁਹਾਇੰਦਾ। ਬੋਧ ਅਗਾਧਾ ਧੁਰ ਦਾ ਜਸ, ਸ਼ਬਦ ਅਨਾਦੀ ਰਾਗ ਅਲਾਇੰਦਾ। ਬ੍ਰਹਿਮੰਡ ਖੰਡ ਪੁਰੀ ਲੋਅ ਰਿਹਾ ਵਸ, ਦੋ ਜਹਾਨਾਂ ਸੋਭਾ ਪਾਇੰਦਾ। ਜੁਗ ਚੌਕੜੀ ਵੇਖੇ ਨੱਠ ਨੱਠ, ਨਿਰਗੁਣ ਪਾਂਧੀ ਇਕ ਅਖਵਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਮਾਰਗ ਦੱਸ, ਤ੍ਰੈ ਪੰਜ ਮੇਲਾ ਮੇਲ ਮਿਲਾਇੰਦਾ। ਗੁਰ ਅਵਤਾਰਾਂ ਦੇ ਹੱਕ, ਹਕੀਕਤ ਆਪਣੀ ਹੱਥ ਫੜਾਇੰਦਾ। ਪੀਰ ਪੈਗ਼ੰਬਰਾਂ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਲੱਖ ਚੁਰਾਸੀ ਜੀਵਨ ਦਾਤ, ਜਗ ਜੀਵਣ ਦਾਤਾ ਆਪ ਸਮਝਾਇੰਦਾ। ਆਤਮ ਪਰਮਾਤਮ ਜੋੜ ਜਮਾਤ, ਨਾਤਾ ਬਿਧਾਤਾ ਮੇਲ ਮਿਲਾਇੰਦਾ। ਜੁਗ ਚੌਕੜੀ ਗਾ ਗਾ ਗਾਥ, ਸ਼ਾਸਤਰ ਸਿਮਰਤ ਵੇਦ ਪੁਰਾਨ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਸੋਭਾ ਪਾਇੰਦਾ। ਸਚ ਦੁਆਰਾ ਸੋਭਾਵੰਤ, ਸੋ ਸਾਹਿਬ ਆਪ ਸੁਹਾਈਆ। ਆਦਿ ਜੁਗਾਦਿ ਸ੍ਰੀ ਭਗਵੰਤ, ਹਰਿ ਕਰਤਾ ਕਾਰ ਕਮਾਈਆ। ਨਿਰਗੁਣ ਸਰਗੁਣ ਦੇ ਦੇ ਮੰਤ, ਮੰਤਰ ਆਪਣਾ ਨਾਮ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ, ਨਿਸ਼ਅੱਖਰ ਅੱਖਰ ਦਏ ਸਮਝਾਈਆ। ਲੱਖ ਚੁਰਾਸੀ ਜੀਵ ਜੰਤ, ਸਾਧ ਸੰਤ ਰੰਗ ਰੰਗਾਈਆ। ਕਰ ਖੇਲ ਪੂਰਨ ਭਗਵੰਤ, ਭਗਵਨ ਆਪਣੀ ਗੋਦ ਬਹਾਈਆ। ਲੋਕਮਾਤ ਬਣਾਏ ਬਣਤ, ਧਰਨੀ ਧਰਤ ਧਵਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਸਚਖੰਡ ਦੁਆਰ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਖੋਲ ਕਿਵਾੜ, ਏਕੰਕਾਰਾ ਪੜਦਾ ਲਾਹਿੰਦਾ। ਆਦਿ ਨਿਰੰਜਣ ਦੀਪਕ ਬਾਲ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਸੁਹਾਏ ਸਚ ਧਰਮਸਾਲ, ਧਰਮ ਦੁਆਰਾ ਇਕ ਵਡਿਆਇੰਦਾ। ਅਬਿਨਾਸ਼ੀ ਕਰਤਾ ਵਸੇ ਨਾਲ, ਵਿਛੜ ਕਦੇ ਨਾ ਜਾਇੰਦਾ। ਪਾਰਬ੍ਰਹਮ ਪ੍ਰਭ ਹੋ ਦਿਆਲ, ਦੀਨ ਦਿਆਲ ਖੇਲ ਕਰਾਇੰਦਾ। ਬ੍ਰਹਮਵੇਤਾ ਸਾਚਾ ਲਾਲ, ਲਾਲਨ ਆਪਣੇ ਗੋਦ ਉਠਾਇੰਦਾ। ਜੁਗ ਚੌਕੜੀ ਘਾਲਣ ਘਾਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਦਾਨ, ਦਾਤਾ ਦਾਨੀ ਇਕ ਵਰਤਾਇੰਦਾ। ਲਿਖ ਲਿਖ ਲੇਖਾ ਜਗਤ ਗਿਆਨ, ਕਲਮ ਸ਼ਾਹੀ ਕਾਗ਼ਜ਼ ਬੰਦ ਕਰਾਇੰਦਾ। ਨਿਰਗੁਣ ਸਰਗੁਣ ਹੋ ਪਰਧਾਨ, ਸਾਹਿਬ ਸੁਲਤਾਨ ਹੁਕਮ ਵਰਤਾਇੰਦਾ। ਤੇਈ ਅਵਤਾਰਾਂ ਦੇ ਨਿਸ਼ਾਨ, ਈਸਾ ਮੂਸਾ ਮੁਹੰਮਦ ਜੋੜ ਜੁੜਾਇੰਦਾ। ਗੁਰ ਦਸ ਕਰ ਪਰਵਾਨ, ਨਾਨਕ ਗੋਬਿੰਦ ਜੋਤ ਜਗਾਇੰਦਾ। ਭਗਤ ਅਠਾਰਾਂ ਕਰ ਕਲਿਆਣ, ਕਲਮਾ ਨਬੀ ਰਸੂਲ ਸਮਝਾਇੰਦਾ। ਲੇਖਾ ਜਾਣ ਜ਼ਿਮੀ ਅਸਮਾਨ, ਲੋਕ ਪਰਲੋਕ ਸੋਭਾ ਪਾਇੰਦਾ। ਚੌਦਾਂ ਤਬਕ ਝੁਲਾ ਨਿਸ਼ਾਨ, ਚੌਦਾਂ ਲੋਕ ਹੁਕਮ ਵਰਤਾਇੰਦਾ। ਦਾਤਾ ਦਾਨੀ ਹੋ ਮਿਹਰਵਾਨ,

❋

❋

ਮਿਹਰ ਨਜ਼ਰ ਨੈਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਖੇਲ ਰਚਾਇੰਦਾ। ਸਚ ਦੁਆਰੇ ਖੇਲ ਅਵੱਲਾ, ਹਰਿ ਕਰਤਾ ਆਪ ਰਚਾਈਆ। ਆਦਿ ਜੁਗਾਦੀ ਇਕ ਅਕੱਲਾ, ਪੁਰਖ ਅਗੰਮ ਵੱਡੀ ਵਡਿਆਈਆ। ਨਿਹਚਲ ਧਾਮ ਇਕੋ ਮੱਲਾ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਸ਼ਬਦੀ ਆਪੇ ਰਲਾ, ਨਿਰਗੁਣ ਨਿਰਗੁਣ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਜਿਸ ਨੇ ਘੱਲਾ, ਪੀਰ ਪੈਗ਼ੰਬਰ ਸੇਵ ਕਮਾਈਆ। ਸਤਿ ਸਰੂਪ ਫੜਾਏ ਪੱਲਾ, ਡੋਰੀ ਆਪਣੇ ਨਾਲ ਬੰਧਾਈਆ। ਆਦਿ ਜੁਗਾਦੀ ਬਣੇ ਅਛਲ ਅਛੱਲਾ, ਵਲ ਛਲਧਾਰੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਜੁਗ ਚਾਰ, ਚੌਕੜੀ ਆਪਣਾ ਬੰਧਨ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਈਆ। ਲੋਕਮਾਤ ਖੋਲ੍ਹ ਕਿਆੜ, ਠਾਂਡਾ ਦਰ ਇਕ ਵਡਿਆਈਆ। ਲੱਖ ਚੁਰਾਸੀ ਕਰ ਪਿਆਰ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਪੰਜ ਤਤ ਖੇਲ ਅਪਾਰ, ਤ੍ਰੈਗੁਣ ਨਾਤਾ ਜੋੜ ਜੁੜਾਈਆ। ਨੌ ਦੁਆਰੇ ਖੋਲ੍ਹ ਕਿਆੜ, ਦਹਿ ਦਿਸ਼ ਆਪਣਾ ਰੰਗ ਰੰਗਾਈਆ। ਨਿਰਗੁਣ ਜੋਤ ਕਰ ਉਜਿਆਰ, ਜੋਤ ਨਿਰੰਜਣ ਦਏ ਰੁਸ਼ਨਾਈਆ। ਘਰ ਵਿਚ ਘਰ ਖੇਲ ਅਪਾਰ, ਹਰਿ ਕਰਤਾ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਜੁਗਾ ਜੁਗੰਤਰ, ਹਰਿ ਕਰਤਾ ਆਪ ਕਰਾਇੰਦਾ। ਲੱਖ ਚੁਰਾਸੀ ਬਣਾਏ ਬਣਤਰ, ਘੜਨ ਭੰਨਣਹਾਰ ਆਪ ਅਖਵਾਇੰਦਾ। ਸਰਬ ਜੀਆਂ ਦਾ ਇਕੋ ਮੰਤਰ, ਆਤਮ ਪਰਮਾਤਮ ਬੂਝ ਬੁਝਾਇੰਦਾ। ਜੀਓ ਪਿੰਡ ਖੋਲ੍ਹ ਗਗਨ ਗਗਨੰਤਰ, ਇੰਡ ਬ੍ਰਹਿਮੰਡ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚਾ ਖੇਲ ਜੁਗੋ ਜੁਗ, ਹਰਿ ਕਰਤਾ ਆਪ ਕਰਾਈਆ। ਭਗਤ ਸੁਹੇਲੇ ਸਾਚੇ ਚੁਗ, ਸੰਤ ਸੱਜਣ ਲਏ ਮਿਲਾਈਆ। ਭੇਵ ਖੁਲ੍ਹਾਏ ਅੰਤਰ ਗੁੱਝ, ਰਮਜ਼ ਰਮਜ਼ ਨਾਲ ਮਿਲਾਈਆ। ਕਰਨੀ ਕਰਤਾ ਲਏ ਬੁੱਝ, ਭੇਵ ਅਭੇਦਾ ਆਪਣਾ ਪਰਦਾ ਦਏ ਉਠਾਈਆ। ਲੇਖਾ ਜਾਣੇ ਮਨ ਮਤ ਬੁੱਧ, ਅਨੁਭਵ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੰਡ ਵੰਡਾਈਆ। ਜੁਗ ਚੌਕੜੀ ਖੇਲ ਕਰਤਾਰ, ਹਰਿ ਕਰਤਾ ਆਪ ਕਰਾਇੰਦਾ। ਸ਼ਬਦ ਸੰਦੇਸ਼ਾ ਵਾਰੋ ਵਾਰ, ਨਿਰਗੁਣ ਸਰਗੁਣ ਆਪ ਜਣਾਇੰਦਾ। ਗੁਰ ਅਵਤਾਰ ਦੇ ਅਧਾਰ, ਪੀਰ ਪੈਗ਼ੰਬਰ ਸੀਸ ਹੱਥ ਟਿਕਾਇੰਦਾ। ਮਹਲ ਅਟੱਲ ਇਕ ਮਨਾਰ, ਹੁਜਰਾ ਹੱਕ ਹੱਕ ਵਖਾਇੰਦਾ। ਨੂਰ ਖ਼ੁਦਾਈ ਸਾਂਝਾ ਯਾਰ, ਬੇਐਬ ਨਜ਼ਰੀ ਆਇੰਦਾ। ਰਾਮ ਰਹੀਮ ਠਾਂਡਾ ਦਰਬਾਰ, ਦਰਗਾਹ ਸਾਚੀ ਇਕ ਪਰਗਟਾਇੰਦਾ। ਸੂਰਜ ਚੰਦ ਨਾ ਕੋਇ ਸਿਤਾਰ, ਜ਼ਿਮੀ ਅਸਮਾਨ ਵੰਡ ਨਾ ਕੋਇ ਵੰਡਾਇੰਦਾ। ਸ਼ਬਦ ਨਾਦ ਨਾ ਕੋਇ ਧੁਨਕਾਰ, ਰਾਗੀ ਰਾਗ ਨਾ ਕੋਇ ਸੁਣਾਇੰਦਾ। ਸਰਗੁਣ ਕਰੇ ਨਾ ਕੋਇ ਪਿਆਰ, ਤਤਵ ਵੰਡ ਨਾ ਕੋਇ ਵੰਡਾਇੰਦਾ। ਰਸਨਾ ਜਿਹਵਾ ਨਾ ਕੋਇ ਜੈਕਾਰ, ਬੱਤੀ ਦੰਦ ਨਾ ਸਿਫ਼ਤ ਸਲਾਹਿੰਦਾ। ਕਾਗਦ ਕਲਮ ਨਾ ਕੋਇ ਲਿਖਾਰ, ਕਾਤਬ ਰੂਪ ਨਾ ਕੋਇ ਵਟਾਇੰਦਾ। ਤੱਟ ਸਰੋਵਰ ਨਾ ਕੋਇ ਕਿਨਾਰ, ਜਲਧਾਰ ਨਾ ਕੋਇ ਵਹਾਇੰਦਾ। ਮੰਦਰ ਮਸਜਿਦ ਸ਼ਿਵਦਵਾਲਾ ਨਾ ਗੁਰੂਦਵਾਰ, ਇਸ਼ਟ ਦੇਵ ਨਜ਼ਰ ਕਿਸੇ ਨਾ ਆਇੰਦਾ। ਚਾਰ ਕੁੰਟ ਦਹਿ ਦਿਸ਼ਾ ਨਾ ਕੋਇ ਵਿਚਾਰ, ਧਰਨੀ ਧਰਤ ਧਵਲ

❋

❋

ਨਾ ਕੋਇ ਸੁਹਾਇੰਦਾ । ਕਰੇ ਖੇਲ ਆਪ ਨਿਰੰਕਾਰ, ਨਿਰਗੁਣ ਆਪਣੀ ਕਾਰ ਕਮਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਵਸਣਹਾਰਾ ਧਾਮ ਨਿਆਰ, ਸਚ ਦਵਾਰਾ ਸੋਭਾ ਪਾਇੰਦਾ। ਜੁਗ ਚੌਕੜੀ ਵੇਖੇ ਵਾਰੋ ਵਾਰ, ਨਿਰਗੁਣ ਸਰਗੁਣ ਲਏ ਅਵਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਸਮਰਥ, ਆਪਣੇ ਹੱਥ ਰੱਖੇ ਵਡਿਆਈਆ। ਜੁਗ ਚੌਕੜੀ ਮਾਰਗ ਦੱਸ, ਜੀਵ ਜੰਤ ਜਹਾਨ ਕਰੇ ਪੜ੍ਹਾਈਆ। ਨਾਮ ਨਿਧਾਨ ਧੁਰ ਦੀ ਵੱਥ, ਨਿਤ ਨਵਿਤ ਆਪ ਵਰਤਾਈਆ। ਨਿਰਗੁਣ ਸਰਗੁਣ ਲੇਖਾ ਲਿਖ, ਅੱਖਰ ਅੱਖਰ ਦਏ ਜਣਾਈਆ। ਜੁਗ ਚੌਕੜੀ ਕਰੇ ਹਿੱਤ, ਹਿਤਕਾਰੀ ਵਡ ਵਡਿਆਈਆ। ਬਣ ਕੇ ਆਏ ਮਾਤ ਪਿਤ, ਪਿਤਾ ਪੂਤ ਗੋਦ ਉਠਾਈਆ। ਸਦਾ ਸੁਹੇਲਾ ਵਸੇ ਚਿੱਤ, ਮਨ ਚਿੰਦਿਆ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਜਨ ਭਗਤਾਂ ਹੋਏ ਸਹਾਈਆ। ਜਨ ਭਗਤ ਸਹਾਈ ਹੋ ਪ੍ਰਭ, ਆਪਣੇ ਹੱਥ ਰੱਖੇ ਵਡਿਆਈਆ। ਲੱਖ ਚੁਰਾਸੀ ਵਿਚੋਂ ਲਏ ਲੱਭ, ਖੋਜਤ ਖੋਜਤ ਆਪਣਾ ਮੇਲ ਮਿਲਾਈਆ। ਜਗਤ ਵਿਕਾਰਾ ਪਾਰ ਹੱਦ, ਘਰ ਵਿਚ ਘਰ ਮੰਦਰ ਦਏ ਵਖਾਈਆ। ਸ਼ਬਦ ਅਨਾਦਿ ਸੁਣਾਏ ਛੰਦ, ਸਾਚਾ ਸੋਹਲਾ ਢੋਲਾ ਰਾਗ ਅਲਾਈਆ। ਪੰਚ ਵਿਕਾਰ ਖੰਡ ਖੰਡ, ਖੰਡਾ ਖੜਗ ਇਕ ਚਮਕਾਈਆ। ਸੁਰਤ ਸੁਆਣੀ ਨਾਰ ਸੁਹਾਗਣ ਨਾ ਹੋਵੇ ਰੰਡ, ਕੰਤ ਇਕੋ ਨਜ਼ਰੀ ਆਈਆ। ਕਰ ਪਰਕਾਸ਼ ਆਪਣੇ ਚੰਦ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਆਤਮ ਸੇਜਾ ਸਚ ਪਲੰਘ, ਸੁਹੰਜਣੀ ਰੁੱਤ ਦਏ ਵਖਾਈਆ। ਪਿਛਲਾ ਮੁਕਾਏ ਸਤਿਗੁਰ ਪੰਧ, ਅੱਗੇ ਆਪਣਾ ਰਾਹ ਚਲਾਈਆ। ਜੁਗ ਜਨਮ ਦੀ ਟੁੱਟੀ ਗੰਢ, ਘਰ ਮੇਲਾ ਸਹਿਜ ਸੁਭਾਈਆ। ਅਗਨੀ ਤਤ ਪਾਏ ਠੰਡ, ਸਾਂਤਕ ਸਤਿ ਸਤਿ ਵਰਤਾਈਆ। ਭਾਂਡਾ ਭਰਮ ਭੁਲੇਖਾ ਢਾਏ ਕੰਧ, ਕੂੜਾ ਗੜ੍ਹ ਤੁੜਾਈਆ। ਅੰਗੀਕਾਰ ਲਗਾ ਕੇ ਅੰਗ, ਅੰਗਣ ਆਪਣੇ ਲਏ ਬਹਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਜਨ ਭਗਤਾਂ ਦਏ ਵਡਿਆਈਆ । ਆਤਮ ਪਰਮਾਤਮ ਇਕ ਅਨੰਦ, ਨਿਜਾਨੰਦ ਕਰੇ ਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਈਆ। ਪਾਏ ਦਾਨ ਗਹਿਰ ਗੰਭੀਰ, ਹਰਿ ਵੱਡਾ ਵਡ ਵਡਿਆਈਆ। ਆਦਿ ਜੁਗਾਦੀ ਧੁਰ ਦਾ ਪੀਰ, ਸਾਹਿਬ ਸੁਲਤਾਨ ਨਜ਼ਰੀ ਆਈਆ। ਕਰੇ ਖੇਲ ਬੇਨਜ਼ੀਰ, ਨੇਤਰ ਨੈਣ ਅੱਖ ਸਮਝ ਸਕੇ ਕੋਇ ਨਾ ਰਾਈਆ। ਜਗਤ ਤਤ ਕੱਟ ਜੰਜ਼ੀਰ, ਸ਼ਰਅ ਆਪਣੀ ਦਏ ਸਮਝਾਈਆ। ਜਾਨਣਹਾਰਾ ਇਕ ਅਕਸੀਰ, ਤਕਦੀਰ ਆਪਣੇ ਹੱਥ ਰਖਾਈਆ। ਦਾਤਾ ਦਾਨੀ ਗੁਣੀ ਗਹੀਰ, ਵਡ ਵੱਡਾ ਨਜ਼ਰੀ ਆਈਆ। ਜਨਮ ਕਰਮ ਦੀ ਕੱਟੇ ਭੀੜ, ਲੇਖਾ ਕੋਇ ਰਹਿਣ ਨਾ ਪਾਈਆ। ਮੇਟਣਹਾਰ ਲਿਖੀ ਤਕਦੀਰ, ਮਿਹਰ ਨਜ਼ਰ ਨੈਣ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਪੁਰਖ ਅਗੰਮ, ਅਗੰਮੜੀ ਕਾਰ ਕਮਾਇੰਦਾ। ਹੱਡ ਮਾਸ ਨਾੜੀ ਨਾ ਕੋਈ ਚੰਮ, ਚੰਮ ਦ੍ਰਿਸ਼ਟੀ ਨਾ ਕੋਇ ਵਖਾਇੰਦਾ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਰੋਗ ਨਾ ਕੋਇ ਰਖਾਇੰਦਾ। ਪਵਣ ਸੁਆਸ ਨਾ ਕੋਇ ਦਮ, ਬਿਨ ਅੱਖਾਂ ਅੱਖ ਮਿਲਾਇੰਦਾ। ਦੋ ਜਹਾਨ ਸੱਚਾ ਕੰਮ, ਹਰਿ ਕਰਨੀ ਕਰਤਾ ਕਾਰ ਕਮਾਇੰਦਾ। ਜਨ ਭਗਤਾਂ ਬੇੜਾ ਦਏ ਬੰਨ੍ਹ, ਸ਼ੌਹ ਦਰਿਆ ਨਾ ਕੋਇ ਡੁਬਾਇੰਦਾ। ਆਪ ਉਠਾਏ ਆਪਣੇ

❋

❋

ਕੰਧ, ਖੇਵਟ ਖੇਟਾ ਰੂਪ ਵਟਾਇੰਦਾ। ਦਾਤਾ ਦਾਨੀ ਸੂਰਾ ਸਰਬੰਗ, ਯੋਧਾ ਸੂਰਬੀਰ ਅਖਵਾਇੰਦਾ। ਸਦਾ ਸੁਹੇਲਾ ਘਰ ਵਸੇ ਸੰਗ, ਵਿਛੜ ਕਦੇ ਨਾ ਜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਜੁਗ ਦੀ ਜਿਸ ਦੀ ਮੰਗਣ ਗਏ ਮੰਗ, ਸੋ ਪੁਰਖ ਅਕਾਲ ਆਪਣੀ ਕਾਰ ਕਮਾਇੰਦਾ । ਕਲਜੁਗ ਅੰਤਮ ਮੇਟ ਪੰਧ, ਸਦੀ ਬੀਸਵੀਂ ਵੇਖ ਵਖਾਇੰਦਾ। ਭਗਤਨ ਚੋਲੀ ਚਾੜ੍ਹੇ ਰੰਗ, ਰੰਗ ਇਕੋ ਇਕ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਗੁਰਮੁਖ ਗ੍ਰਹਿ, ਘਰ ਵੱਜੇ ਨਾਮ ਵਧਾਈਆ। ਜਿਸ ਦੁਆਰੇ ਸਤਿਗੁਰ ਬਹੇ, ਸੋ ਬੰਕ ਸੋਭਾ ਪਾਈਆ। ਨਾਮ ਸੰਦੇਸ਼ਾ ਇਕੋ ਕਹੇ, ਜੈ ਜੈਕਾਰ ਸੁਣਾਈਆ। ਏਥੇ ਓਥੇ ਸਦਾ ਰਹੇ, ਵਿਛੜ ਕਦੇ ਨਾ ਜਾਈਆ। ਸ਼ੰਕਰ ਅੰਤ ਕਰੇ ਨਾ ਖੈਹ, ਖਹਿੜਾ ਛੁਟੇ ਜਗਤ ਲੋਕਾਈਆ। ਪੂਰਬ ਲੇਖਾ ਦੇਣਾ ਦੇਵੇ ਦੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਵਡ ਵਡਿਆਈਆ। ਪੂਰਬ ਲਹਿਣਾ ਸਚਖੰਡ ਨਿਵਾਸੀ, ਦਇਆਵਾਨ ਦਇਆ ਕਮਾਇੰਦਾ। ਸਚ ਦੁਆਰੇ ਪੂਰੀ ਕਰੇ ਆਸੀ, ਆਸਾ ਤ੍ਰਿਸ਼ਨਾ ਮੇਟ ਮਿਟਾਇੰਦਾ। ਲੱਖ ਚੁਰਾਸੀ ਵਿਚੋਂ ਕਰ ਬੰਦ ਖ਼ੁਲਾਸੀ, ਬੰਧਨ ਆਪਣਾ ਇਕੋ ਪਾਇੰਦਾ। ਪਾਰ ਕਿਨਾਰਾ ਔਖੀ ਘਾਟੀ, ਫੜ ਬਾਹੋਂ ਆਪ ਚੜ੍ਹਾਇੰਦਾ। ਦੁਆਪਰ ਲੇਖਾ ਕਲਜੁਗ ਅੰਤਮ ਮੁੱਕੀ ਵਾਟੀ, ਪੰਧ ਨਜ਼ਰ ਕੋਇ ਨਾ ਆਇੰਦਾ। ਨਿਰਗੁਣ ਸਰਗੁਣ ਹੋ ਕੇ ਕਰੇ ਰਾਖੀ, ਸੇਵਕ ਆਪਣੀ ਕਾਰ ਕਮਾਇੰਦਾ। ਬੱਧਕ ਤੇਰੀ ਕੂੜੀ ਆਖ਼ੀ, ਆਖਰ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਇੰਦਾ। ਸਾਚੀ ਦਇਆ ਕਰੇ ਨਿਰੰਕਾਰ, ਹਰਿ ਵੱਡਾ ਵਡ ਵਡਿਆਈਆ। ਬਾਲੇ ਨਿੱਕੇ ਸੁਣ ਪੁਕਾਰ, ਘਰ ਖ਼ੁਸ਼ੀ ਖ਼ੁਸ਼ੀ ਵਿਚ ਪਰਗਟਾਈਆ। ਸਾਢੇ ਤਿੰਨ ਹੱਥ ਲੇਖਾ ਰਵਿਦਾਸ ਚੁਮਾਰ, ਕਲਜੁਗ ਗੰਢ ਪੁਆਈਆ। ਧਰਨੀ ਧਰਤ ਧਵਲ ਦੇ ਅਧਾਰ, ਮਿਹਰ ਨਜ਼ਰ ਨੈਣ ਉਠਾਈਆ। ਮਹਲ ਅਟੱਲ ਉਚ ਮਿਨਾਰ, ਮਹਿਫਲ ਆਪਣੀ ਇਕ ਦਰਸਾਈਆ। ਸਾਚਾ ਕਾਅਬਾ ਖੋਲ੍ਹ ਕਿਵਾੜ, ਕੁਦਰਤ ਨੂਰ ਨਜ਼ਰੀ ਆਈਆ। ਲੇਖਾ ਜਾਣ ਜੰਗਲ ਜੂਹ ਉਜਾੜ ਪਹਾੜ, ਪਰਭਾਸ ਆਪਣੇ ਲੇਖੇ ਲਾਈਆ। ਮੜ੍ਹੀ ਗੋਰ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਸ਼ਮਸ਼ਾਨ ਭੂਮੀ ਕਹੇ ਮੇਰੇ ਕਰਤਾਰ, ਵਾਹਵਾ ਤੇਰੀ ਵਡ ਵਡਿਆਈਆ। ਮੈਂ ਤੱਕਦੀ ਰਹੀ ਕਵਣ ਵੇਲਾ ਜਨ ਭਗਤ ਆਵੇ ਮੇਰੇ ਦਵਾਰ, ਸੰਗੀ ਸਾਥੀ ਨਾਲ ਰਲਾਈਆ । ਖ਼ੁਸ਼ੀਆਂ ਨਾਲ ਹੋਵੇ ਸਸਕਾਰ, ਸਹਿਕੇ ਅੰਤਮ ਜਗਤ ਲੋਕਾਈਆ। ਮੈਂ ਗੀਤ ਗਾਵਾਂ ਉਚੀ ਕੂਕ ਪੁਕਾਰ, ਮੇਰੀ ਗੋਦ ਮਿਲੇ ਵਡਿਆਈਆ। ਲੈ ਕੇ ਆਵਾਂ ਤੇਰੇ ਦਰਬਾਰ, ਪੁਰਖ ਅਕਾਲ ਚਾਈਂ ਚਾਈਂਆ। ਬਿਨ ਭਗਤਾਂ ਮੈਂ ਹੋਈ ਬੇਹਾਲ, ਮੇਰੀ ਸਾਰ ਕਿਸੇ ਨਾ ਪਾਈਆ। ਕਲਜੁਗ ਜੀਅ ਦਿਸਣ ਕੰਗਾਲ, ਨਾਮ ਵਸਤ ਹੱਥ ਨਾ ਕੋਇ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਅੰਤ ਬਣੇ ਨਾ ਕੋਈ ਦਲਾਲ, ਖਹਿੜਾ ਸਾਰੇ ਗਏ ਛੁੜਾਈਆ। ਕੋਈ ਖਾਵੇ ਝਟਕਾ ਕੋਈ ਹਲਾਲ, ਛੁਰੀ ਕਸਾਈ ਹੱਥ ਉਠਾਈਆ। ਸਦੀ ਬੀਸਵੀਂ ਸਾਰੇ ਦੇ ਕੇ ਗਏ ਜੁਆਬ, ਲਾਜੁਆਬ ਕਰੇ ਲੋਕਾਈਆ। ਤੇਰੇ ਲੈਂਦੇ ਗਏ ਖੁਆਬ, ਨਿਜ ਨੇਤਰ ਧਿਆਨ ਲਗਾਈਆ। ਸਜਦਾ ਕਰਦੇ ਗਏ ਅਦਾਬ, ਨਮੋ ਨਮੋ ਸੁਣਾਈਆ । ਕਲਜੁਗ ਅੰਤਮ ਪ੍ਰਭ ਪਰਗਟ ਹੋਵੇ ਆਪ, ਨਿਰਗੁਣ ਆਪਣਾ ਰੂਪ ਵਟਾਈਆ। ਜੋਤੀ ਜੋਤ ਕਰੇ ਪਰਕਾਸ਼, ਪੰਜ ਤਤ ਨਾ ਕੋਇ ਰਖਾਈਆ ।

❋

❋

ਜਨ ਭਗਤਾਂ ਦੇਵੇ ਦਾਤ, ਦਾਤਾ ਦਾਨੀ ਆਪ ਵਰਤਾਈਆ। ਲੇਖਾ ਜਾਣੇ ਆਪਣਾ ਖ਼ਾਸ, ਖਾਹਿਸ਼ ਆਪਣੇ ਨਾਲ ਮਿਲਾਈਆ। ਅੰਤਮ ਵੇਲੇ ਪੁਛੇ ਵਾਤ, ਦਰ ਦਰ ਘਰ ਘਰ ਹੋਵੇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਹਰਿ ਕਰਤਾ ਏਕ, ਏਕੰਕਾਰਾ ਆਪ ਕਮਾਈਆ। ਗੁਰ ਅਵਤਾਰ ਰਹੇ ਵੇਖ, ਲੋਕਮਾਤ ਧਿਆਨ ਲਗਾਈਆ । ਸਿੰਘ ਮਨਜੀਤੇ ਦੱਸਿਆ ਭੇਤ, ਕਬੀਰ ਜੁਲਾਹੇ ਦਿਤਾ ਸਮਝਾਈਆ। ਉਠ ਆਪਣੇ ਨੇਤਰ ਪੇਖ, ਲੋਕਮਾਤ ਵੱਜੀ ਵਧਾਈਆ। ਜਿਸ ਬਾਲੇ ਨੀਹਾਂ ਹੇਠ ਕੀਤੇ ਭੇਟ, ਸੋ ਆਪਣੀ ਖੇਲ ਰਿਹਾ ਵਖਾਈਆ। ਜਨ ਭਗਤਾਂ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਈਆ। ਜਨਨੀ ਜਨ ਬਣ ਕੇ ਰੱਖੇ ਪੇਟ, ਕੁੱਖ ਸੁਲੱਖਣੀ ਆਪਣੀ ਆਪ ਪਰਗਟਾਈਆ। ਨਿਰਵੈਰ ਹੋ ਕੇ ਕਰੇ ਹੇਤ, ਪ੍ਰੇਮ ਪ੍ਰੀਤੀ ਤੋੜ ਨਿਭਾਈਆ। ਹੁਕਮੇ ਅੰਦਰ ਸੰਦੇਸਾ ਭੇਜ, ਸਚ ਦੁਆਰ ਦਿਤਾ ਸੁਣਾਈਆ। ਨੇਤਰ ਵੇਖੋ ਵਿਛੀ ਸੇਜ, ਸੁਹੰਜਣੀ ਰੁੱਤ ਵਖਾਈਆ। ਜੋਤੀ ਜਲਵਾ ਨੂਰੀ ਤੇਜ, ਲਾਸ਼ਰੀਕ ਬੇਐਬ ਇਕ ਖ਼ੁਦਾਈਆ। ਸਾਚੇ ਵਸਿਆ ਜਾ ਕੇ ਦੇਸ, ਸੰਬਲ ਆਪਣਾ ਡੇਰਾ ਲਾਈਆ। ਦੋ ਜਹਾਨਾਂ ਬਣ ਨਰੇਸ਼, ਨਰ ਨਿਰੰਕਾਰ ਹੁਕਮ ਵਰਤਾਈਆ। ਦਰ ਖਲੋਤੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਨਿਉਂ ਨਿਉਂ ਲਾਗਣ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣ ਦਰਵੇਸ਼, ਦਰ ਬਰਦੇ ਸੀਸ ਝੁਕਾਈਆ। ਪੁਰਖ ਅਕਾਲ ਕਰੇ ਅਗੰਮੀ ਖੇਡ, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੀ ਕਰਨੀ ਆਪ ਕਮਾਈਆ। ਛੋਟੇ ਬਾਲੇ ਤੇਰਾ ਸੁਣ ਸੰਦੇਸ਼ਾ, ਜਨ ਭਗਤਾਂ ਵੱਜੀ ਵਧਾਈਆ। ਕਬੀਰ ਕਹੇ ਮੈਂ ਆ ਕੇ ਵੇਖਾਂ, ਜਨ ਸਾਚੇ ਨਾਲ ਮਿਲਾਈਆ। ਧੰਨ ਭਾਗ ਤੂੰ ਦਿਤਾ ਭੇਟਾ, ਪਰਦਾ ਉਹਲਾ ਚੁਕਾਈਆ। ਸ੍ਰੀ ਭਗਵਾਨ ਵਸਿਆ ਸਾਚੇ ਦੇਸਾ, ਮਹਲ ਅਟੱਲ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਕਬੀਰ ਕਹੇ ਜਨ ਉਠੋ ਭਗਤ, ਭਗਵਨ ਦਇਆ ਕਮਾਈਆ। ਵੇਖੋ ਖੇਲ ਜਾ ਕੇ ਜਗਤ, ਜੁਗਤ ਅਗਲੀ ਰਿਹਾ ਸਮਝਾਈਆ । ਬੀਸ ਬੀਸ ਪੋਹ ਚਾਰ ਸੁਹੰਜਣਾ ਵਕਤ, ਵੇਲਾ ਇਕ ਦਰਸਾਈਆ। ਨਿਰਵੈਰ ਪੁਰਖ ਗਿਆ ਪਰਤ, ਪਾਰਬ੍ਰਹਮ ਵੇਸ ਵਟਾਈਆ। ਜਿਸ ਦੀ ਗੋਬਿੰਦ ਲਾ ਕੇ ਆਇਆ ਸ਼ਰਤ, ਜੀਵ ਜੰਤ ਜਗਤ ਸਮਝਾਈਆ। ਸੋ ਦੀਨ ਦਿਆਲ ਰਾਹ ਵਿਚ ਨਾ ਗਿਆ ਅਟਕ, ਦੋ ਜਹਾਨਾਂ ਪੰਧ ਮੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜਨ ਭਗਤ ਕਹਿਣ ਚਲ ਕਬੀਰ, ਤੇਰੇ ਨਾਲ ਸਾਡੀ ਵਡਿਆਈਆ। ਚਲ ਕੇ ਵੇਖੀਏ ਬੇਨਜ਼ੀਰ, ਨੇਤਰ ਨੈਣਾਂ ਦਰਸ਼ਨ ਪਾਈਆ। ਜਿਸ ਦੀ ਟੱਪ ਨਾ ਸਕੇ ਕੋਈ ਲਕੀਰ, ਹੱਦ ਹੱਥ ਕਿਸੇ ਨਾ ਆਈਆ। ਜਿਸ ਨੂੰ ਲੱਭਦੇ ਪੀਰ ਫ਼ਕੀਰ, ਸਾਧ ਸੰਤ ਧਿਆਨ ਲਗਾਈਆ। ਜਿਸ ਦੇ ਪਿਛੇ ਹੋਏ ਦਿਲਗੀਰ, ਧੀਰਜ ਧੀਰ ਨਾ ਕੋਇ ਧਰਾਈਆ। ਜਿਸ ਦੇ ਹੁਕਮੇ ਅੰਦਰ ਚੋਟੀ ਚੜ੍ਹੇ ਅਖ਼ੀਰ, ਘਰ ਸਾਚੇ ਮਿਲੀ ਵਡਿਆਈਆ। ਸੋ ਸਾਹਿਬ ਕਲਜੁਗ ਅੰਤ ਜਨ ਭਗਤਾਂ ਕੱਟੇ ਭੀੜ, ਔਝੜ ਰਾਹ ਨਾ ਕੋਇ ਵਖਾਈਆ। ਲੇਖਾ ਜਾਣੇ ਹਸਤ ਕੀੜ, ਊਚ ਨੀਚ ਨਾ ਕੋਇ ਰਖਾਈਆ। ਜਿਸ ਨੂੰ ਈਸਾ ਮੂਸਾ ਮੁਹੰਮਦ ਕਹਿ ਕੇ ਗਏ ਵਡ ਪੀਰਨ ਪੀਰ, ਸੋ ਦਸਤਗੀਰ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ

❋

❋

ਆਪ ਕਮਾਈਆ। ਕਬੀਰ ਕਹੇ ਉਠੋ ਬਣੋ ਪਾਂਧੀ, ਪੰਧ ਆਪਣਾ ਆਪ ਮੁਕਾਈਆ। ਗੀਤ ਗਾਓ ਇਕ ਸਾਹਿਬ ਸੁਲਤਾਨੀ, ਦੂਜਾ ਰਾਗ ਨਾ ਕੋਇ ਅਲਾਈਆ। ਨਾਲ ਰੱਖੋ ਪਿਛਲੀ ਨਿਸ਼ਾਨੀ, ਜੋ ਦੇ ਕੇ ਗਿਆ ਮਾਹੀਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਇਕੋ ਜਿੰਦਗਾਨੀ, ਜੀਵਣ ਮਰਨ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਪੜ੍ਹੋ ਬਾਣੀ, ਦੂਜਾ ਨਾਦ ਨਾ ਕੋਇ ਸੁਣਾਈਆ। ਜਾ ਕੇ ਵੇਖੋ ਲੋਕਮਾਤ ਖੇਲ ਮਹਾਨੀ, ਹਰਿ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਕਰਾਈਆ। ਜਨ ਭਗਤ ਆਏ ਨੱਠ, ਬਣ ਪਾਂਧੀ ਪੰਧ ਮੁਕਾਈਆ। ਭਗਤ ਦਵਾਰੇ ਕਰ ਇਕੱਠ, ਕਬੀਰ ਜੁਲਾਹੇ ਰਹੇ ਸੁਣਾਈਆ। ਅੰਦਰ ਵੜ ਕੇ ਅੱਗੇ ਹੋ ਕੇ ਦੱਸ, ਸੱਚਾ ਹਾਲ ਸੁਣਾਈਆ। ਤੈਨੂੰ ਲੱਭਦੇ ਲੱਭਦੇ ਗਏ ਥੱਕ, ਲੱਭਿਆਂ ਹੱਥ ਕਿਸੇ ਨਾ ਆਈਆ। ਸਾਡਾ ਦੇ ਪ੍ਰਭੂ ਹੱਕ, ਤੇਰੇ ਅੱਗੇ ਝੋਲੀ ਡਾਹੀਆ । ਮੱਥਾ ਟੇਕ ਲਕੀਰ ਕੱਢੀਏ ਨੱਕ, ਤਕਦੀਰ ਦੇ ਮਿਟਾਈਆ। ਅੱਗੋਂ ਹੱਸ ਕੇ ਕਹਿੰਦਾ ਧੰਨਾ ਜੱਟ, ਮੈਂ ਸਚ ਦਿਆਂ ਸਮਝਾਈਆ। ਪੁਰਖ ਅਕਾਲ ਬਿਨ ਮੇਰੇ ਕਿਸੇ ਨਾ ਆਇਆ ਵਸ, ਮੈਂ ਫੜ ਬਾਹੋਂ ਲਿਆ ਮਨਾਈਆ। ਨਾਮਾ ਕਹੇ ਮੈਂ ਦੱਸਾਂ ਸੱਚ, ਸਚ ਸੱਚ ਜਣਾਈਆ। ਸ੍ਰੀ ਭਗਵਾਨ ਮੈਂ ਸੇਵਕ ਲਿਆ ਰੱਖ, ਬਾਢੀ ਬਣ ਕੇ ਬਣਤ ਬਣਾਈਆ। ਕਬੀਰ ਕਹੇ ਉਸ ਦੀ ਖੇਲ ਅਕੱਥ, ਕੋਈ ਸਮਝ ਸਕੇ ਨਾ ਰਾਈਆ । ਸਾਰੇ ਖੋਲ੍ਹ ਕੇ ਵੇਖੋ ਅੱਖ, ਨੇਤਰ ਨੇਤਰ ਨਾਲ ਮਿਲਾਈਆ। ਸ੍ਰੀ ਭਗਵਾਨ ਪੁਰਖ ਸਮਰਥ, ਕਲਜੁਗ ਅੰਤ ਜਨ ਭਗਤ ਦਵਾਰੇ ਡੇਰਾ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਕਬੀਰ ਕਹੇ ਪ੍ਰਭ ਸੁਣ ਅਰਦਾਸ, ਦੋਏ ਜੋੜ ਮੇਰੀ ਬੇਨੰਤੀਆ। ਦੂਰ ਦੁਰਾਡਾ ਆਇਆ ਪਾਸ, ਤੇਰਾ ਸੋਹਣਾ ਧਾਮ ਸੋਭਾਵੰਤੀਆ। ਚਰਨ ਕਵਲ ਕਰਾਂ ਪਰਨਾਮ, ਵੇਖਾਂ ਖੇਲ ਆਦਿ ਅੰਤੀਆ। ਮੇਰੇ ਨਾਲ ਤੇਰੇ ਗੁਲਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦੀਨ ਦਿਆਲ ਸਦਾ ਬਖ਼ਸ਼ੰਦੀਆ। ਬਖ਼ਸ਼ਿਸ਼ ਕਰ ਆਪ ਕਰਤਾਰ, ਹਰਿ ਕਰਤਾ ਦਇਆ ਕਮਾਈਆ। ਆ ਕਬੀਰ ਵੇਖ ਦਰਬਾਰ, ਪੁਰਖ ਅਕਾਲ ਰਿਹਾ ਲਗਾਈਆ। ਭਗਤ ਜਨ ਰੱਖੇ ਨਾਲ, ਜਨ ਭਗਤਾਂ ਭਗਤੀ ਆਪ ਕਮਾਈਆ। ਪੂਰਬ ਜਨਮ ਦੀ ਲੇਖੇ ਲਾਏ ਘਾਲ, ਘਾਲ ਆਪਣੀ ਝੋਲੀ ਪਾਈਆ। ਰਲ ਮਿਲ ਸਾਰੇ ਵੇਖੋ ਮੇਰਾ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਮੁਰਦੇ ਕੋਲੋਂ ਪੁਛੋ ਜੀਂਵਦਿਆਂ ਹਾਲ, ਜੀਵਣ ਵਿਚੋਂ ਜੀਵਣ ਦਿਤਾ ਬਦਲਾਈਆ । ਜਿਸ ਦਾ ਤਨ ਨਾ ਖਾਧਾ ਕਾਲ, ਅਗਨੀ ਸੇਵ ਨਾ ਕੋਇ ਕਮਾਈਆ। ਗ਼ਮੀ ਅੰਦਰ ਖ਼ੁਸ਼ੀ ਦਿਤੀ ਵਖਾਲ, ਖ਼ਾਲਸ ਆਪਣਾ ਮੇਲ ਮਿਲਾਈਆ । ਜਨ ਭਗਤ ਕਹਿਣ ਤੇਰੀ ਕਿਰਪਾ ਦੀਨ ਦਿਆਲ, ਆਦਿ ਜੁਗਾਦਿ ਤੋਹੇ ਬਣ ਆਈਆ। ਸਾਢੇ ਤਿੰਨ ਹੱਥ ਮੰਗ ਮੰਗੀ ਰਵਦਾਸ ਚੁਮਾਰ, ਇਕੋ ਚਮਿਆਰਾ ਤੇਰੇ ਨਾਲ ਨਜ਼ਰੀ ਆਈਆ। ਬੇ ਦਰ ਖੜਾ ਸੀਸ ਕੰਗਾਲ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਕਰ ਕਿਰਪਾ ਜੇ ਚਰਨਾਂ ਵਿਚ ਲਏਂ ਬਹਾਲ, ਘਰ ਵੱਜੇ ਸਚ ਵਧਾਈਆ। ਉਹ ਤੇਰੀ ਸੱਚੀ ਧਰਮਸਾਲ, ਜਿਸ ਦਵਾਰੇ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਈਆ। ਕਬੀਰ ਅੰਦਰ ਆ ਲੰਘ, ਸ਼ਬਦ ਇਸ਼ਾਰੇ ਨਾਲ ਜਣਾਈਆ। ਨਾਲ ਲਿਆਉਣਾ ਆਪਣਾ ਸੰਗ, ਪਿੱਛੇ ਰਹਿਣ ਕੋਇ ਨਾ ਪਾਈਆ। ਸਾਰੇ ਖ਼ੁਸ਼ੀਆਂ ਨਾਲ ਵਜਾਉਣ ਮਰਦੰਗ, ਸਾਰੰਗ ਸਾਰੰਗਾ ਇਕੋ ਨਾਮ ਹੱਥ ਰਖਾਈਆ ।

❋

❋

ਘਰ ਵੇਖਿਆ ਪਰਕਾਸ਼ ਨੂਰੀ ਚੰਦ, ਅਸਮਾਨੀ ਚੰਦ ਬੈਠਾ ਮੁਖ ਛੁਪਾਈਆ। ਗ੍ਰਹਿ ਮੰਦਰ ਮੰਗਲ ਸੁਣਨ ਆਇਆ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਕਬੀਰ ਕਹੇ ਜਨ ਭਗਤੋ ਵੇਖੋ ਰਾਮ ਸਿੰਘ ਦਵਾਰੇ ਪਈ ਠੰਡ, ਠੰਡਕ ਹਰਿ ਜੂ ਆਪ ਵਰਤਾਈਆ। ਜਿਸ ਦੀ ਟੁੱਟੀ ਦਿਤੀ ਗੰਢ, ਗੰਢਣਹਾਰ ਗੋਪਾਲ ਸੁਆਮੀ ਆਪੇ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨੈਣ ਉਠਾਈਆ। ਭਗਤ ਅਠਾਰਾਂ ਕਰਨ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਤੇਰੀ ਕਰਨੀ ਤੂੰ ਜਾਣੇ ਕਰਤਾਰ, ਕਰਤਾ ਪੁਰਖ ਤੇਰੀ ਵਡਿਆਈਆ। ਜੁਗ ਚੌਕੜੀ ਗਏ ਹਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਤੇਰੀ ਸਾਰ ਕਿਸੇ ਨਾ ਆਈਆ। ਗੁਰ ਅਵਤਾਰ ਮੰਗਦੇ ਗਏ ਦਾਨ, ਪੀਰ ਪੈਗ਼ੰਬਰ ਅੱਗੇ ਝੋਲੀ ਡਾਹੀਆ। ਅੰਤਮ ਕਹਿ ਕੇ ਗਏ ਨਾਲ ਜ਼ਬਾਨ, ਸ਼ਬਦ ਇਸ਼ਾਰੇ ਨਾਲ ਜਣਾਈਆ । ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨ, ਬਲ ਆਪਣਾ ਆਪ ਰਖਾਈਆ। ਇਮਾਮਾਂ ਸਿਰ ਹੋਏ ਇਮਾਮ, ਅਦਲ ਅਦਾਲਤ ਇਕ ਕਰਾਈਆ। ਧੁਰ ਸੰਦੇਸ਼ਾ ਦਏ ਪੈਗ਼ਾਮ, ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਨਾਮ ਜਣਾਏ ਇਕੋ ਨਾਮ, ਸਤਿ ਸਤਿ ਸਮਝਾਈਆ। ਨਜ਼ਰੀ ਆਏ ਧੁਰ ਦਾ ਰਾਮ, ਰਮਿਆ ਆਪਣੀ ਕਾਰ ਕਮਾਈਆ। ਵੇਸ ਵਟਾਏ ਸੱਚਾ ਕਾਹਨ, ਬੰਸਰੀ ਇਕੋ ਗੀਤ ਸੁਣਾਈਆ। ਨਾਨਕ ਗੋਬਿੰਦ ਦੇ ਨਿਸ਼ਾਨ, ਧਰਮ ਨਿਸ਼ਾਨਾ ਇਕ ਝੁਲਾਈਆ। ਜਨ ਭਗਤਾਂ ਰੱਛਿਆ ਕਰੇ ਆਣ, ਇਛਿਆ ਸਭ ਦੀ ਪੂਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਕਬੀਰ ਕਹੇ ਜਨ ਭਗਤੋ ਹੋਵੋ ਤਿਆਰ, ਤਿਆਰੀ ਇਕੋ ਵਾਰ ਸਮਝਾਇੰਦਾ। ਸਚ ਪਟਾਰੀ ਜੋ ਲਿਆਂਦੀ ਨਾਲ, ਧੁਰ ਇਸ਼ਾਰੇ ਨਾਲ ਸਮਝਾਇੰਦਾ। ਸ਼ਬਦ ਅਗੰਮੀ ਫੁੱਲ ਲਉ ਉਠਾਲ, ਪਤ ਡਾਲੀ ਨਜ਼ਰ ਕੋਇ ਨਾ ਆਇੰਦਾ। ਸਾਰੇ ਬੋਲੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰ, ਜੈ ਜੈਕਾਰ ਸੁਣਾਇੰਦਾ। ਫੇਰ ਵੇਖੋ ਗੁਰਮੁਖ ਲਾਲ, ਰਾਮ ਸਿੰਘ ਵਡਿਆਇੰਦਾ। ਇਸ ਦੇ ਉਤੋਂ ਇਕ ਇਕ ਫੁੱਲ ਦੇਵੋ ਵਾਰ, ਵਾਰਤਾ ਪ੍ਰਭ ਦੀ ਭੇਟ ਚੜ੍ਹਾਇੰਦਾ। ਜਨਮ ਫੇਰ ਨਾ ਆਵੇ ਵਿਚ ਸੰਸਾਰ, ਸੰਸਾਰੀ ਸੰਗ ਤਜਾਇੰਦਾ। ਏਥੇ ਮਿਲਿਆ ਆਪ ਕਰਤਾਰ, ਅੱਗੇ ਤੁਹਾਡੇ ਨਾਲ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇੰਦਾ। ਭਗਤ ਅਠਾਰਾਂ ਫੁੱਲ ਬਰਸਾਉਂਦੇ ਨੇ। ਗੀਤ ਪੁਰਖ ਅਕਾਲ ਗਾਉਂਦੇ ਨੇ। ਧਿਆਨ ਇਕੋ ਚਰਨ ਲਗਾਉਂਦੇ ਨੇ। ਨੇਤਰ ਨੈਣ ਅੱਖ ਖੁਲਾਉਂਦੇ ਨੇ। ਸ੍ਰੀ ਭਗਵਾਨ ਦਰਸ਼ਨ ਪਾਉਂਦੇ ਨੇ। ਧੂੜੀ ਟਿੱਕਾ ਮਸਤਕ ਲਾਉਂਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਸਾਚੇ ਮੰਗ ਮੰਗਾਉਂਦੇ ਨੇ। ਮੰਗਣ ਮੰਗ ਦਰ ਖਲੋ, ਚਰਨ ਧਿਆਨ ਲਗਾਈਆ। ਪੁਰਖ ਅਬਿਨਾਸ਼ੀ ਕਰ ਮੋਹ, ਮੁਹੱਬਤ ਆਪਣੇ ਨਾਲ ਜੁੜਾਈਆ। ਧੰਨ ਭਾਗ ਚਾਰ ਪੋਹ, ਬੀਸ ਬੀਸਾ ਖ਼ੁਸ਼ੀ ਵਖਾਈਆ। ਜਨ ਭਗਤ ਅੰਦਰ ਕੀਤੀ ਲੋਅ, ਪਰਕਾਸ਼ ਏਕਾ ਨਾਮ ਪਰਗਟਾਈਆ। ਰਾਏ ਧਰਮ ਕੋਲੋਂ ਖੋਹ, ਆਪਣੀ ਗੋਦੀ ਲਿਆ ਉਠਾਈਆ । ਅੱਗੇ ਕੋਈ ਨਾ ਸਕੇ ਛੋਹ, ਸ਼ਹਿਨਸ਼ਾਹ ਤੇਰੀ ਓਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਭਗਤ ਅਠਾਰਾਂ ਬੋਲਣ ਬੋਲ, ਪ੍ਰਭ ਤੇਰਾ ਨਾਉਂ ਜਣਾਈਆ। ਵਾਹਵਾ ਤੋਲਿਆ ਸੱਚਾ ਤੋਲ, ਤਰਾਜੂ ਆਪਣਾ ਨਾਮ ਉਠਾਈਆ ।

❋

❋

ਦੂਰ ਦੁਰਾਡਾ ਹੋ ਕੇ ਕੋਲ, ਨੇਰਨ ਨੇਰਾ ਨਜ਼ਰੀ ਆਈਆ। ਦਿਤੀ ਵਡਿਆਈ ਉਪਰ ਧੌਲ, ਧਰਨੀ ਖ਼ੁਸ਼ੀ ਮਨਾਈਆ। ਪੂਰਬ ਭੁੱਲਿਆ ਨਾ ਪ੍ਰਭ ਜੂ ਕੌਲ, ਕਰਨੀ ਆਪਣੇ ਹੱਥ ਰਖਾਈਆ। ਭਗਤ ਜਨ ਸਚ ਦਮਾਮਾ ਵਜਾਵਣ ਢੋਲ, ਤਾਲ ਆਪਣਾ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਕਬੀਰ ਕਹੇ ਤੇਰੀ ਕੀ ਵਡਿਆਈ, ਵਡ ਵਡੇ ਬੇਪਰਵਾਹਿਆ। ਜੁਗ ਚੌਕੜੀ ਤੇਰੀ ਸਮਝ ਨਾ ਆਈ, ਸਭ ਬੈਠੇ ਧਿਆਨ ਲਗਾਇਆ। ਆਪਣਾ ਭੇਵ ਬੈਠੋਂ ਛੁਪਾਈ, ਵਡ ਸ਼ਹਿਨਸ਼ਾਹ ਬੇਪਰਵਾਹਿਆ। ਆਪਣਾ ਨੁਕਤਾ ਕਿਸੇ ਨਾ ਦਿਤਾ ਸਮਝਾਈ, ਆਦਿ ਅੰਤ ਨਾ ਕਿਸੇ ਵਖਾਇਆ। ਬੌਹੜੀ ਕਰੀਏ ਹਾਲ ਦੁਹਾਈ, ਉਚੀ ਕੂਕ ਕੂਕ ਅਲਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਢੋਲਾ ਗਏ ਗਾਈ, ਗਾ ਗਾ ਅੰਤ ਕਿਸੇ ਨਾ ਪਾਇਆ। ਕਲਜੁਗ ਅੰਤਮ ਨਿਰਗੁਣ ਆਪਣੀ ਖੇਲ ਰਚਾਈ, ਰੋਜ ਰੋਜ ਖੇਲ ਵੇਖ ਵਖਾਇਆ। ਛੋਟਾ ਬਾਲਾ ਭੇਟ ਚੜ੍ਹਾਈ, ਚੜ੍ਹ ਚੜ੍ਹ ਮੰਦਰ ਵੇਖੇ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਤੇਰਾ ਹੱਥ ਕਿਸੇ ਨਾ ਆਇਆ। ਭੇਵ ਅਭੇਦਾ ਮੇਰਾ ਅਨੋਖਾ, ਸ੍ਰੀ ਭਗਵਾਨ ਆਪ ਜਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸ਼ਬਦ ਧਾਰ ਨਾਲ ਲਿਖਾਇਆ ਪੋਥਾ, ਬੁੱਧ ਬੋਧ ਕਰ ਪਰਗਟਾਈਆ। ਬਲ ਦੇ ਬਣਾਇਆ ਜੋਧਾ, ਸੂਰਬੀਰ ਅਖਵਾਈਆ। ਨਾਮ ਸੁਣਾ ਜਣਾਇਆ ਹੋਕਾ, ਉਚੀ ਕੂਕ ਕੂਕ ਅਲਾਈਆ। ਜੁਗ ਜੁਗ ਮਾਰਗ ਦੱਸਿਆ ਸੌਖਾ, ਰਹਿਬਰ ਰਾਹ ਚਲਾਈਆ। ਆਦਿ ਅੰਤ ਜੇ ਕੋਈ ਲੱਭੇ ਸਭ ਨਾਲ ਕਰੇ ਧੋਖਾ, ਲੱਭਿਆਂ ਹੱਥ ਕਿਸੇ ਨਾ ਆਈਆ। ਚਾਰ ਜੁਗ ਨੌ ਸੌ ਚੁਰਾਨਵੇਂ ਚੌਕੜੀ ਸਭ ਨੂੰ ਦੱਸਿਆ ਇਕੋ ਮੌਕਾ, ਕਲਜੁਗ ਅੰਤਮ ਪ੍ਰਭ ਆਵੇ ਬੇਪਰਵਾਹੀਆ। ਲੱਖ ਚੁਰਾਸੀ ਵਿਚੋਂ ਪਰਖੇ ਖਰਾ ਖੋਟਾ, ਘਰ ਘਰ ਅੰਦਰ ਵੜ ਕੇ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪ ਕਮਾਈਆ। ਭਗਤ ਕਹਿਣ ਸੁਣ ਅਰਦਾਸ, ਅਰਜ਼ ਆਰਜ਼ੂ ਇਕ ਜਣਾਈਆ। ਧੰਨ ਭਾਗ ਪੂਰੀ ਕੀਤੀ ਆਸ, ਜਨ ਭਗਤਾਂ ਹੋ ਸਹਾਈਆ। ਏਥੇ ਵਿਛੜੇ ਓਥੇ ਤੇਰੇ ਪਾਸ, ਬਿਨ ਤੇਰੇ ਦੂਜਾ ਨਜ਼ਰ ਕੋਇ ਨਾ ਆਈਆ। ਚਾਰ ਜੁਗ ਸਾਰੇ ਕੂਕ ਗਏ ਆਖ, ਜੀਵ ਜਗਤ ਜਹਾਨ ਜਣਾਈਆ। ਰਸਨਾ ਜਿਹਵਾ ਬੱਤੀ ਦੰਦ ਤੇਰਾ ਕਰ ਕਰ ਥੱਕੇ ਪਾਠ, ਸਰ ਸਰੋਵਰ ਤੀਰਥ ਤੱਟ ਨਹਾਵਣ ਨਹਾਈਆ। ਤੇਰੀ ਕਿਸੇ ਨਾ ਲੱਭੀ ਜਾਤ, ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਮਿਹਰਵਾਨ ਹੋ ਕੇ ਦਿਤੀ ਦਾਤ, ਦਇਆਵਾਨ ਦਇਆ ਕਮਾਈਆ। ਮੈਂ ਉਠ ਕੇ ਸਾਰਿਆਂ ਦੇਵਾਂ ਆਖ, ਸਚ ਸੁਣੋ ਜਨ ਭਗਤ ਮੇਰੇ ਭਾਈਆ। ਇਕੋ ਪੁਰਖ ਅਕਾਲ ਜੋ ਜੁਗ ਜੁਗ ਪੁਛੇ ਵਾਤ, ਵਾਸਤਾ ਆਪਣੇ ਨਾਲ ਰਖਾਈਆ। ਇਕੋ ਪਰਵਰਦਿਗਾਰ ਰਸੂਲ ਪਾਕ, ਪਾਕੀਜ਼ਾ ਰੂਪ ਨਜ਼ਰੀ ਆਈਆ। ਇਕੋ ਨਾਦ ਇਕੋ ਧੁਨ ਰਾਗ ਇਕੋ ਸ਼ਬਦ ਸੁਣਾਏ ਬਾਂਗ, ਕਲਮਾ ਕਲਾਮ ਸਾਂਤਕ ਸਤਿ ਇਕ ਦ੍ਰਿੜਾਈਆ । ਇਕੋ ਮਹਿਬੂਬ ਸਚ ਅਮਾਮ, ਇਕੋ ਅਰੂਜ਼ ਉਚ ਨਿਸ਼ਾਨ, ਇਕੋ ਮਹਿਫ਼ੂਜ਼ ਦੋ ਜਹਾਨ, ਚਾਰੋਂ ਕੁੰਟ ਨਜ਼ਰ ਕਿਸੇ ਨਾ ਆਈਆ। ਮੈਂ ਦਰਸ਼ਨ ਕੀਤਾ ਆਣ, ਪਾਇਆ ਪਰਮ ਪੁਰਖ ਸੁਲਤਾਨ, ਹਰਸ ਮਿਟੀ ਜੀਵ ਜਹਾਨ, ਜਗਤ ਲੇਖਾ ਰਿਹਾ ਨਾ ਰਾਈਆ। ਉਪਰ ਚੜ੍ਹ ਵੇਖਿਆ ਮਕਾਨ, ਗੜ੍ਹ ਬੰਕ ਛੁਟਾ ਸ਼ੈਤਾਨ, ਡੰਕਾ ਵੱਜਾ ਇਕ ਮਹਾਨ, ਤੂੰਹੀ ਤੂੰ ਰਾਗ ਅਲਾਈਆ। ਸੋ ਪੁਰਖ ਸੁਲਤਾਨ ਜਨ ਭਗਤਾਂ ਮਿਲਿਆ ਆਣ, ਜਿਸ

❋

❋

ਦੀ ਕਿਸੇ ਨਾ ਆਏ ਪਹਿਚਾਨ, ਅੰਤਰ ਆਤਮ ਸਮਝ ਕੋਇ ਨਾ ਪਾਈਆ। ਮੁਲਾਂ ਸ਼ੇਖ਼ ਮੁਸਾਇਕ ਸੂਫ਼ੀ ਸਾਰੇ ਕਰੋ ਸਲਾਮ, ਅਲੈਕਮ ਇਕੋ ਇਕ ਵਖਾਈਆ। ਪੀਰ ਪੈਗ਼ੰਬਰਾਂ ਦੇ ਪੈਗ਼ਾਮ, ਕਲਮਾ ਆਪਣਾ ਆਪ ਪੜ੍ਹਾਈਆ। ਚਾਰ ਜੁਗ ਜਿਸ ਦਾ ਨਾਮ, ਤਹਿਰੀਰੀ ਬਣਿਆ ਰਿਹਾ ਅਸ਼ਟਾਮ, ਨਾਨਕ ਨਿਰਗੁਣ ਮੋਹਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੋ ਗੁਰਮੁਖ ਰਿਹਾ ਤਰਾਈਆ। ਭਗਤ ਕਹਿਣ ਕਿਹੜਾ ਗੁਰਮੁਖ, ਜਿਸ ਮਿਲੇ ਮਾਣ ਵਡਿਆਈਆ। ਕਬੀਰ ਕਹੇ ਔਹ ਵੇਖੋ ਪ੍ਰਭ ਗੋਦੀ ਰਿਹਾ ਚੁੱਕ, ਫੜ ਬਾਹੋਂ ਗਲੇ ਲਗਾਈਆ। ਭਗਤ ਕਹਿਣ ਅਸੀਂ ਹੋਏ ਖ਼ੁਸ਼, ਸ੍ਰੀ ਭਗਵਾਨ ਅਚਰਜ ਖੇਲ ਰਚਾਈਆ। ਜਨਮ ਜਨਮ ਦੀ ਮਿਟੀ ਭੁੱਖ, ਕਰਮ ਕਰਮ ਦਾ ਰੋਗ ਮਿਟਾਈਆ। ਅਸੀਂ ਕਹਿੰਦੇ ਰਹੇ ਸਿਰਫ਼ ਅਸੀਂ ਪ੍ਰਭ ਦੇ ਪੁੱਤ, ਦੂਜਾ ਨਜ਼ਰ ਕੋਇ ਨਾ ਆਈਆ। ਸਾਡੀਆਂ ਸੁਣ ਕੇ ਬੈਠਾ ਰਿਹਾ ਚੁੱਪ, ਅੱਗੋਂ ਬੋਲ ਨਾ ਕੋਇ ਸੁਣਾਈਆ। ਚੁਪ ਕੀਤਾ ਸਚਖੰਡ ਦਵਾਰਿਉਂ ਆਇਆ ਉਠ, ਲੋਕਮਾਤ ਫੇਰਾ ਪਾਈਆ। ਉਹ ਸਾਥੋਂ ਚੰਗੇ ਜਿਨ੍ਹਾਂ ਲਿਆ ਪੁਛ, ਬਿਨ ਭਗਤੀਉਂ ਭਗਤ ਬਣਾਈਆ। ਕਲਜੁਗ ਵੇਖ ਅੰਧੇਰਾ ਘੁਪ, ਸਾਚਾ ਚੰਦ ਇਕ ਚਮਕਾਈਆ। ਤਿਨ੍ਹਾਂ ਗੁਰਮੁਖਾਂ ਅਗਲਾ ਪਿਛਲਾ ਲੇਖਾ ਗਿਆ ਛੁੱਟ, ਛੁੱਟੀ ਵਸਤ ਪਰਾਈਆ। ਸ੍ਰੀ ਭਗਵਾਨ ਹੋ ਮਿਹਰਵਾਨ ਜਨ ਭਗਤ ਫੜ ਕੇ ਗੁਟ, ਕਹੇ ਤੇਰੀ ਮੇਰੀ ਹੋਏ ਕੁੜਮਾਈਆ। ਤੇਰੇ ਮੇਰੇ ਵਿਚ ਨਹੀਂ ਕੋਈ ਫੁੱਟ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਜੋੜ ਜੁੜਾਈਆ। ਜਨਮ ਮਰਨ ਦਾ ਪੈਂਡਾ ਗਿਆ ਮੁੱਕ, ਲੱਖ ਚੁਰਾਸੀ ਗੇੜ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਕਬੀਰ ਕਹੇ ਤੇਰਾ ਦਰਸ਼ਨ ਪੇਖ, ਪ੍ਰਭ ਵੱਜੀ ਇਕ ਵਧਾਈਆ। ਘਰ ਸਾਚੇ ਲਿਆ ਵੇਖ, ਜਨ ਭਗਤਾਂ ਦਏ ਤਰਾਈਆ । ਪਿਛਲੀ ਮੇਟਣਹਾਰਾ ਰੇਖ, ਅੱਗੇ ਆਪਣੀ ਬਣਤ ਬਣਾਈਆ। ਧੰਨ ਭਾਗ ਤੂੰ ਕੋਝਿਆਂ ਕਮਲਿਆਂ ਦੱਸਿਆ ਹੇਤ, ਬਣ ਹਿਤਕਾਰੀ ਹੋਏਂ ਸਹਾਈਆ । ਸ੍ਰੀ ਭਗਵਾਨ ਸਾਨੂੰ ਓਸੇ ਥਾਂ ਦੇ ਭੇਜ, ਜਿਸ ਦਵਾਰਿਉਂ ਲਿਆ ਮੰਗਾਈਆ। ਜਾ ਕੇ ਮਾਣੀਏ ਤੇਰੀ ਪਿਛਲੀ ਸੇਜ, ਘਰ ਸਾਚੇ ਖ਼ੁਸ਼ੀ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਮਿਹਰ ਨਜ਼ਰ ਉਠਾਈਆ। ਕਬੀਰ ਜੁਲਾਹੇ ਲੈ ਪ੍ਰੇਮ ਪਰਸ਼ਾਦ, ਜਨ ਭਗਤਾਂ ਨਾਲ ਵਰਤਾਈਆ। ਪਰਮ ਪੁਰਖ ਕੋਲ ਇਹੋ ਦਾਦ, ਜਿਹੜੀ ਹੱਥ ਕਿਸੇ ਨਾ ਆਈਆ। ਜਿਸ ਦਾ ਰਸਨਾ ਜਿਹਵਾ ਕੋਈ ਚੱਖ ਨਾ ਸਕੇ ਸਵਾਦ, ਰਸ ਸਮਝ ਕੋਈ ਨਾ ਪਾਈਆ। ਇਹੋ ਕਿਰਪਾ ਆਦਿ ਜੁਗਾਦਿ, ਜਨ ਭਗਤਾਂ ਉਤੇ ਕਮਾਈਆ। ਕਲਜੁਗ ਅੰਤ ਸੁਣ ਫ਼ਰਿਆਦ, ਫ਼ੈਸਲਾ ਇਕੋ ਵਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜਨ ਭਗਤ ਕਹਿਣ ਸੋਹੀ ਬਸਤੀ, ਹਰਿ ਬਿਸਮਿਲ ਰੂਪ ਨਜ਼ਰੀ ਆਈਆ। ਜਿਸ ਦੀ ਉਚ ਅਗੰਮ ਅਥਾਹ ਹਸਤੀ, ਸੋ ਹਸਤ ਕੀਟਾਂ ਵਿਚ ਡੇਰਾ ਲਾਈਆ। ਕਲਜੁਗ ਜੀਵਾਂ ਜਗਤ ਵੇਖੇ ਅਰਥੀ, ਦੋਏ ਲੋਚਣ ਨੀਰ ਵਹਾਈਆ। ਜਨ ਭਗਤਾਂ ਪ੍ਰਭ ਪੂਰੀ ਕੀਤੀ ਭਗਤੀ, ਜਿਨ੍ਹਾਂ ਭਗਤ ਦਰ ਬੁਲਾਈਆ। ਖ਼ੁਸ਼ੀ ਹੋਵੇ ਵਡ ਅਰਸ਼ ਅਰਸ਼ੀ, ਅਰਸ਼ੀ ਪ੍ਰੀਤਮ ਬੇਪਰਵਾਹੀਆ। ਧੁਰ ਦਾ ਖੇਲ ਨਾਟਕ ਨਹੀਂ ਫ਼ਰਜ਼ੀ, ਕੂੜੀ ਕਿਰਿਆ ਨਾ ਕੋਇ ਵਡਿਆਈਆ। ਤਨ ਕਪੜ ਸੀਂਵੇਂ ਬਣ ਕੇ ਦਰਜ਼ੀ, ਸੂਈ ਤੰਦ ਡੋਰ ਆਪ ਬੰਧਾਈਆ। ਜਨ ਭਗਤਾਂ ਨਾਲ ਰਲਾ ਕੇ ਆਪਣੀ

❋

❋

ਮਰਜ਼ੀ, ਮਰਜ਼ ਜੀਵਣ ਮਰਨ ਦੀ ਦਿਤੀ ਗਵਾਈਆ। ਸਾਹਿਬ ਸਤਿਗੁਰ ਮਕਰੂਜ਼ ਬਣ ਕਰਜ਼ੀ, ਕਰਜ਼ਾ ਪਿਛਲਾ ਅਦਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਕਬੀਰ ਕਹੇ ਪ੍ਰਭ ਸਾਨੂੰ ਤੋਰ, ਤੁਰਤ ਆਪਣਾ ਹੁਕਮ ਜਣਾਈਆ । ਪ੍ਰੇਮ ਪ੍ਰੀਤੀ ਖਿਚ ਡੋਰ, ਬਿਨ ਤੰਦੀ ਤੰਦ ਹਿਲਾਈਆ। ਦੂਰ ਦੁਰਾਡੇ ਆਏ ਦੌੜ, ਤੇਰਾ ਪੰਧ ਮੁਕਾਈਆ। ਅੱਗੇ ਵੇਖਿਆ ਆ ਕੇ ਬ੍ਰਾਹਮਣ ਗੌੜ, ਜਿਸ ਦੀ ਜਾਤ ਪਾਤ ਸਮਝ ਸਕੇ ਕੋਈ ਨਾ ਰਾਈਆ। ਆਪਣਿਆਂ ਭਗਤਾਂ ਰਿਹਾ ਬੌਹੜ, ਬੌਹੜੀ ਬੌਹੜੀ ਕਰੇ ਲੋਕਾਈਆ। ਕਰ ਕਿਰਪਾ ਲਾ ਕੇ ਦੇ ਉਹ ਪੌੜ, ਜਿਸ ਦਾ ਡੰਡਾ ਹੱਥ ਕਿਸੇ ਨਾ ਆਈਆ। ਕਬੀਰ ਕਹੇ ਮੈਂ ਚਾਰ ਕੁੰਟ ਦਹਿ ਦਿਸ਼ਾ ਨਵ ਨੌਂ ਚਾਰ ਵੇਖਿਆ ਕਰ ਕੇ ਗੌਰ, ਨਿਜ ਨੇਤਰ ਧਿਆਨ ਲਗਾਈਆ। ਇਕੋ ਬਾਲਾ ਨੱਢਾ ਨਜ਼ਰੀ ਆਇਆ ਤੇਰਾ ਛੋਹਰ, ਗੁਰਮੁਖ ਸੱਚਾ ਆਸਣ ਲਾਈਆ। ਸ੍ਰਿਸ਼ਟ ਸਬਾਈ ਦਿਸੀ ਠੱਗ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਕਿਰਪਾ ਕਰ ਸਾਨੂੰ ਖ਼ੁਸ਼ੀਆਂ ਨਾਲ ਮੋੜ, ਹੁਕਮ ਆਪਣਾ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਜਨ ਭਗਤਾਂ ਦਇਆ ਕਮੌਂਦਾ ਏ। ਸਿਰ ਆਪਣਾ ਹੱਥ ਟਿਕੌਂਦਾ ਏ। ਮਿਹਰਵਾਨ ਹੁਕਮ ਸੁਣੌਂਦਾ ਏ। ਇਸ਼ਾਰੇ ਨਾਲ ਆਪ ਜਣੌਂਦਾ ਏ। ਰਾਮ ਸਿੰਘ ਇਕ ਵਖੌਂਦਾ ਏ। ਜਿਸ ਦਾ ਪੂਰਨ ਕੀਤਾ ਕਾਮ, ਭਗਤਾਂ ਦਰ ਮੰਗੌਂਦਾ ਏ। ਸਾਰੇ ਲੈ ਕੇ ਜਾਓ ਪੈਗ਼ਾਮ, ਸ੍ਰੀ ਭਗਵਾਨ ਆਪ ਸਮਝੌਂਦਾ ਏ। ਚਰਨ ਧੂੜੀ ਕਰ ਕੇ ਜਾਓ ਅਸ਼ਨਾਨ, ਸਰੋਵਰ ਇਕੋ ਇਕ ਨੁਹੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਆਪ ਵਡਿਔਂਦਾ ਏ। ਜਨ ਭਗਤ ਚਰਨ ਸਰੋਵਰ ਨਹੌਂਦੇ ਨੇ। ਪੁਰਖ ਅਕਾਲ ਗੀਤ ਗੌਂਦੇ ਨੇ। ਦੀਨ ਦਿਆਲ ਇਕ ਧਿਔਂਦੇ ਨੇ। ਇਕ ਦੂਜੇ ਦੇ ਚਲਣ ਨਾਲ ਨਾਲ, ਸੋਹਣੀ ਬਣਤ ਬਣੌਂਦੇ ਨੇ। ਸਚ ਦਵਾਰਾ ਵੇਖ ਧਰਮਸਾਲ, ਧਰਮ ਨਿਸ਼ਾਨ ਉਠੌਂਦੇ ਨੇ। ਜਿਸ ਸਾਡੀ ਕੀਤੀ ਪ੍ਰਿਤਪਾਲ, ਸੋ ਪ੍ਰਿਤਪਾਲਕ ਵੇਖ ਵਖੌਂਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰਾ ਮੰਗ ਮੰਗੌਂਦੇ ਨੇ। ਜਨ ਭਗਤ ਪੰਧ ਮੁਕਾਇਆ ਏ। ਸਚ ਦਵਾਰੇ ਡੇਰਾ ਲਾਇਆ ਏ। ਨਰ ਨਿਰੰਕਾਰਾ ਵੇਖ ਵਖਾਇਆ ਏ। ਸਤਿ ਸਰੂਪ ਵਿਚ ਸਮਾਇਆ ਏ। ਰੂਪ ਰੰਗ ਰੇਖ ਨਾ ਕੋਇ ਰਖਾਇਆ ਏ। ਮੁਛ ਦਾੜ੍ਹੀ ਕੇਸ ਨਾ ਕੋਇ, ਸੀਸ ਜਗਦੀਸ਼ ਨਾ ਕੋਇ ਮੁੰਡਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚਾ ਮਾਰਗ ਇਕ ਦਰਸਾਇਆ ਏ। ਪ੍ਰਭ ਸਾਚੇ ਮਾਰਗ ਜਾਵਾਂਗੇ। ਦੀਨ ਦਿਆਲ ਤੈਨੂੰ ਧਿਆਵਾਂਗੇ। ਜਨ ਭਗਤਾਂ ਆਖ ਸੁਣਾਵਾਂਗੇ। ਧੁਰ ਦੀ ਸੱਚੀ ਬਾਤ ਪਰਗਟਾਵਾਂਗੇ। ਕਲਜੁਗ ਵੇਖ ਅੰਧੇਰੀ ਰਾਤ, ਇਕੋ ਤੇਰੀ ਓਟ ਤਕਾਵਾਂਗੇ। ਤੁਧ ਬਿਨ ਵਸੇ ਨਾ ਕੋਈ ਪਾਸ, ਨਾਤਾ ਜਗਤ ਜਹਾਨ ਛੁਡਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਧੁਰ ਦਾ ਵਰ, ਰਲ ਮਿਲ ਤੇਰਾ ਹੁਕਮ ਸੁਣਾਵਾਂਗੇ। ਤੇਰਾ ਹੁਕਮ ਸਚ ਜਣੌਂਣਾ ਏਂ। ਲਾੜੀ ਮੌਤ ਆਪ ਸਮਝੌਂਣਾ ਏਂ। ਚਿਤਰ ਗੁਪਤ ਆਪ ਉਠੌਣ ਏਂ। ਰਾਏ ਧਰਮ ਨੈਣ ਖੁਲਾਉਣਾ ਏਂ। ਤੇਰਾ ਲਿਖਿਆ ਲੇਖ ਵਖਾਉਣਾ ਏਂ। ਅਗਲਾ ਪਿਛਲਾ ਭੇਤ ਖੁਲਾਉਣਾ ਏਂ। ਜਿਨ੍ਹਾਂ ਸਾਹਿਬ ਸਤਿਗੁਰ ਕਰੇ ਹੇਤ, ਤਿਨ੍ਹਾਂ ਨੇੜ ਤੁਸਾਂ ਕਦੇ ਨਾ ਔਣਾ ਏਂ। ਪੁਰਖ ਅਕਾਲ ਦੀ ਸੱਚੀ ਖੇਡ, ਦੋ ਜਹਾਨ ਭੇਵ ਕਿਸੇ ਨਾ ਪੌਣਾ ਏਂ। ਜਨ ਭਗਤ

❋

❋

ਪਹਿਲੋਂ ਲਏ ਭੇਜ, ਪਿਛੇ ਆਪਣਾ ਫੇਰਾ ਪੌਣਾ ਏਂ। ਗੁਰਮੁਖਾਂ ਅੰਦਰ ਵੜ ਕੇ ਮਾਣੇ ਸੇਜ, ਸਚ ਸਿੰਘਾਸਣ ਡੇਰਾ ਲਾਉਣਾ ਏਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤੌਣਾ ਏਂ। ਕਬੀਰ ਕਹੇ ਮੈਂ ਦੋ ਜਹਾਨਾਂ ਦੱਸ ਕੇ ਜਾਵਾਂਗਾ । ਗ਼ਾਫ਼ਲ ਕੋਈ ਨਾ ਰਹੇ, ਆਲਸ ਸਭ ਦੀ ਮੇਟ ਮਿਟਾਵਾਂਗਾ। ਪਾਗਲ ਕੋਈ ਨਾ ਕਹੇ, ਸੁਰਤੀ ਸੁਰਤ ਸਰਬ ਖੁਲਾਵਾਂਗਾ। ਆਦਲ ਪੁਰਖ ਅਕਾਲ ਇਕੋ ਰਹੇ, ਦੂਜੀ ਅਦਾਲਤ ਨਾ ਕੋਈ ਵਡਿਆਵਾਂਗਾ। ਜੋ ਪ੍ਰਭ ਦੀ ਸਰਨੀ ਢਹੇ, ਤਿਨ੍ਹਾਂ ਆਪਣੇ ਨਾਲ ਰਲਾਵਾਂਗਾ। ਜੋ ਪ੍ਰਭ ਦੀ ਚਰਨੀ ਬਹੇ, ਤਿਨ੍ਹਾਂ ਭਗਤਾਂ ਰੂਪ ਵਖਾਵਾਂਗਾ। ਜੋ ਹਰਿ ਦਾ ਭਾਣਾ ਸਹੇ, ਤਿਨ੍ਹਾਂ ਸਭ ਕੁਛ ਭੇਟ ਚੜ੍ਹਾਵਾਂਗਾ। ਜੋ ਹਰਿਸੰਗਤ ਵਿਚ ਕਹੇ, ਮੈਂ ਹਰਿਸੰਗਤ ਰੂਪ ਪੁਰਖ ਅਕਾਲ ਵੇਖ ਵਖਾਵਾਂਗਾ। ਤਿਸ ਦਾ ਕਾਇਆ ਮਾਟੀ ਬੁਰਜ ਕਦੇ ਨਾ ਢਹੇ, ਰਾਏ ਧਰਮ ਨਾ ਹੱਥ ਫੜਾਵਾਂਗਾ । ਸੋ ਗੁਰਮੁਖ ਪ੍ਰਭ ਦੀ ਗੋਦੀ ਬਹੇ, ਜਗਤ ਜਹਾਨ ਪਾਰ ਕਰਾਵਾਂਗਾ। ਨਾ ਜਨਮੇ ਨਾ ਹੋਵੇ ਲੈ, ਆਵਣ ਜਾਵਣ ਗੇੜ ਚੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਵਾਂਗਾ। ਸਾਚੀ ਕਰਨੀ ਇਕ ਕਮਾਵੇਗਾ। ਪ੍ਰਭ ਆਪਣੇ ਰੰਗ ਰੰਗਾਵੇਗਾ। ਜਨਮ ਜਨਮ ਦੀ ਟੁੱਟੀ ਗੰਢ, ਗੰਢਣਹਾਰ ਗੁਪਾਲ ਸੁਆਮੀ ਵੇਖ ਵਿਖਾਵੇਗਾ। ਕਰਮ ਕਰਮ ਦਾ ਕੱਟ ਕੇ ਨੰਗ, ਓਢਣ ਭੂਸ਼ਨ ਪਰਦਾ ਇਕੋ ਪਾਵੇਗਾ। ਨਾਤਾ ਤੋੜ ਭੇਖ ਪਖੰਡ, ਸਾਚਾ ਮਾਰਗ ਇਕ ਲਗਾਵੇਗਾ। ਲੇਖਾ ਜਾਣ ਦੁਹਾਗਣ ਰੰਡ, ਕੰਤ ਸੁਹਾਗ ਮੇਲ ਮਿਲਾਵੇਗਾ। ਜਿਨ੍ਹਾਂ ਗੁਰਮੁਖਾਂ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਇਆ ਛੰਦ, ਤਿਨ੍ਹਾਂ ਅੰਤਮ ਆਪਣੀ ਜੋਤ ਮਿਲਾਵਾਂਗਾ। ਸਚਖੰਡ ਦਾ ਸਚ ਅਨੰਦ, ਅਨੰਦ ਇਕੋ ਇਕ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਸਚ ਬਹਾਵਾਂਗਾ। ਕਬੀਰ ਜੁਲਾਹਾ ਸਚ ਜਣਾਉਂਦਾ ਏ। ਉਚੀ ਕੂਕ ਆਖ ਅਲਾਉਂਦਾ ਏ। ਸ੍ਰੀ ਭਗਵਾਨ ਦਇਆ ਕਮਾਉਂਦਾ ਏ। ਵੇਖੋ ਮੇਰਾ ਤਾਣਾ ਪੇਟਾ ਸਾਚੀ ਤੰਦ, ਡੋਰ ਗੰਢਾਉਂਦਾ ਏ। ਖ਼ੁਸ਼ੀ ਕਰ ਕੇ ਬੰਦ ਬੰਦ, ਬੰਦਗੀ ਆਪਣੀ ਇਕ ਸਮਝਾਉਂਦਾ ਏ। ਸਚ ਪ੍ਰੀਤੀ ਚਾੜ੍ਹ ਚੰਦ, ਕਾਇਆ ਮਾਟੀ ਤਨ ਰੁਸ਼ਨਾਉਂਦਾ ਏ। ਸ੍ਰਿਸ਼ਟ ਸਬਾਈ ਵੇਖ ਹੰ, ਬ੍ਰਹਮ ਆਪਣਾ ਭੇਵ ਖੁਲ੍ਹਾਉਂਦਾ ਏ। ਸ਼ਾਹ ਪਾਤਸ਼ਾਹ ਸੂਰਾ ਸਰਬੰਗ, ਸਾਹਿਬ ਸਤਿਗੁਰ ਖੇਲ ਰਚਾਉਂਦਾ ਏ। ਕਲਜੁਗ ਅੰਤ ਜਨ ਭਗਤਾਂ ਪੂਰੀ ਕਰੇ ਮੰਗ, ਬਿਨ ਮੰਗਿਆਂ ਦਾਤ ਵਰਤਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਡੁੱਬਦੇ ਪਾਹਨ ਆਪ ਤਰਾਉਂਦਾ ਏ। ਡੁੱਬਦੇ ਪਾਹਨ ਤਾਰੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਕਰੇ ਪ੍ਰੇਮ ਬਣ ਮਾਈ ਬਾਪ, ਪਿਤਾ ਪੂਤ ਗੋਦ ਸੁਹਾਈਆ। ਜਨ ਭਗਤਾਂ ਪੂਜਾ ਕਰੇ ਆਪ ਪਾਠ, ਪਾਠਸ਼ਾਲਾ ਗੁਰਮੁਖ ਕਾਇਆ ਰਿਹਾ ਬਣਾਈਆ। ਅੰਦਰ ਵੜ ਕੇ ਜੋੜੇ ਨਾਤ, ਬਾਹੋਂ ਨਜ਼ਰ ਕਿਸੇ ਨਾ ਆਈਆ। ਦਰਸ ਦੇਵੇ ਸਾਖਿਆਤ, ਜੋਤੀ ਜਾਤਾ ਵਡ ਵਡਿਆਈਆ । ਰਾਤੀਂ ਸੁਤਿਆਂ ਜੋ ਜਾਏ ਆਖ, ਦਿਨੇ ਜਾਗਦਿਆਂ ਪੂਰ ਕਰਾਈਆ। ਇਹੋ ਪ੍ਰਭੂ ਦੀ ਅਗੰਮੀ ਬਾਤ, ਜਿਹੜੀ ਸਮਝ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਮੰਗਦੇ ਗਏ ਦਾਤ, ਅਨੁਭਵ ਤੇਰਾ ਨੂਰ ਨਜ਼ਰੀ ਆਈਆ। ਮਨ ਵਾਸਨਾ ਘਰ ਰਹੇ ਨਾ ਨਾਰ ਕਮਜਾਤ, ਗੁਰਮਤ ਬੈਠੇ ਡੇਰਾ ਲਾਈਆ। ਜਿਧਰ ਵੇਖੀਏ ਖੋਲ੍ਹ ਤਾਕ, ਪ੍ਰਭ ਤੂੰਹੀ ਨਜ਼ਰੀ ਆਈਆ। ਬਿਨ ਤੇਰੇ ਦੂਜਾ ਦਿਸੇ ਨਾ ਕੋਈ ਸਾਥ, ਸਾਥ ਸਗਲਾ ਅੰਤ

❋

❋

ਜਾਣ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ । ਮਾਣ ਵਡਿਆਈ ਜਗਤ ਨਾਤਾ, ਅੱਗੇ ਕੰਮ ਕਿਸੇ ਨਾ ਆਈਆ। ਜਿਨ੍ਹਾਂ ਮਿਲਿਆ ਪੁਰਖ ਬਿਧਾਤਾ, ਤਿਨ੍ਹਾਂ ਸਦਾ ਸਦਾ ਸਦ ਵੱਜਦੀ ਰਹੇ ਵਧਾਈਆ। ਪਿਛੋਂ ਸ੍ਰਿਸ਼ਟ ਸਬਾਈ ਉਨ੍ਹਾਂ ਦੀ ਗਾਏ ਗਾਥਾ, ਜਿਨ੍ਹਾਂ ਪ੍ਰਭ ਦਰਸ਼ਨ ਕੀਤਾ ਚਾਈਂ ਚਾਈਂਆ। ਮੰਦਰ ਮਸਜਿਦ ਠਾਕਰ ਦੁਆਰੇ ਮਸੀਤ ਸ਼ਿਵਦੁਆਲੇ ਟੇਕਣ ਮਾਥਾ, ਮਸਤਕ ਇੱਟਾਂ ਨਾਲ ਰਗੜਾਈਆ । ਜੇ ਵੇਖਣ ਸਭ ਦੇ ਖ਼ਾਲੀ ਹਾਥਾ, ਹੱਥ ਵਿਚ ਨਜ਼ਰ ਨਾ ਕੁਛ ਰਖਾਈਆ। ਜਿਨ੍ਹਾਂ ਉਪਰ ਪੁਰਖ ਅਕਾਲ ਸਤਿਗੁਰ ਹੋ ਕੇ ਤੁਠਾ, ਤਿਨ੍ਹਾਂ ਰੁਠਿਆਂ ਲਏ ਮਿਲਾਈਆ। ਉਨ੍ਹਾਂ ਰਾਏ ਧਰਮ ਨਾ ਟੰਗੇ ਪੁੱਠਾ, ਕੁੰਭੀ ਨਰਕ ਨਾ ਕੋਇ ਭਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਪ੍ਰੇਮ ਪ੍ਰੀਤੀ ਭੁੱਖਾ, ਦੂਜੀ ਤ੍ਰਿਸਨਾ ਤ੍ਰਿਖਾ ਨਾ ਕੋਇ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਉਤਮ ਸ੍ਰੇਸ਼ਟ ਵਿਸ਼ੇਸ਼ ਬਣਾਏ ਸੁੱਚਾ, ਵਿਸ਼ਨ ਬ੍ਰੁਹਮਾ ਸ਼ਿਵ ਗਣਪਤ ਗਨੇਸ਼ ਦੇਵਤ ਸੁਰ ਸੀਸ ਝੁਕਾਈਆ।

੫ ਪੋਹ ੨੦੨੦ ਬਿਕਰਮੀ ਹਰੀ ਸਿੰਘ ਦੇ ਗ੍ਰਹਿ ਬਸਤੀ ਖਲੀਲ ਜ਼ਿਲਾ ਫਿਰੋਜ਼ਪੁਰ

ਭਗਤ ਪਿਆਸ ਭਗਵਨ ਸਿਕ, ਗੁਰਮੁਖ ਧਿਆਨ ਲਗਾਇੰਦਾ। ਦੋਹਾਂ ਮੀਤ ਸਦਾ ਅਨਡਿਠ, ਜਗਤ ਜੁਗ ਭੇਵ ਕੋਇ ਨਾ ਪਾਇੰਦਾ। ਸਾਹਿਬ ਸਤਿਗੁਰ ਗੁਰਮੁਖਾਂ ਕਾਇਆ ਮੰਦਰ ਵਸੇ ਵਿਚ, ਰੂਪ ਰੰਗ ਰੇਖ ਨਾ ਕੋਇ ਵਿਖਾਇੰਦਾ। ਨਿਰਗੁਣ ਹੋ ਕੇ ਕਰੇ ਹਿੱਤ, ਸਰਗੁਣ ਆਪਣਾ ਮੇਲ ਮਿਲਾਇੰਦਾ। ਕਰਵਟ ਲੈ ਬਦਲਾਏ ਪਿੱਠ, ਸਨਮੁਖ ਆਪਣਾ ਦਰਸ ਕਰਾਇੰਦਾ। ਜਗਤ ਵਾਸਨਾ ਕੂੜੀ ਜਿਤ, ਸਚ ਪ੍ਰੀਤ ਇਕ ਦ੍ਰਿੜਾਇੰਦਾ । ਖੇਲੇ ਖੇਲ ਨਿਤ ਨਵਿਤ, ਨਰ ਹਰਿ ਆਪਣੀ ਕਾਰ ਕਮਾਇੰਦਾ। ਮਿਹਰਵਾਨ ਹੋ ਪਾਏ ਭਿੱਖ, ਭਿਛਿਆ ਝੋਲੀ ਨਾਮ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੇਲ ਖਿਲਾਇੰਦਾ। ਭਗਤ ਵਿਚੋਲਾ ਸ਼ਬਦ ਗੁਰਦੇਵ, ਹਰਿ ਸੁਆਮੀ ਵਡ ਵਡਿਆਈਆ । ਆਦਿ ਜੁਗਾਦਿ ਸਦਾ ਨਿਹਕੇਵ, ਨਿਹਚਲ ਬੈਠਾ ਆਸਣ ਲਾਈਆ। ਅਲਖ ਅਗੋਚਰ ਅਗੰਮ ਅਭੇਵ, ਭੇਵ ਰਿਹਾ ਦਰਸਾਈਆ। ਸਾਚਾ ਰਸ ਅੰਮ੍ਰਿਤ ਮੇਵ, ਸੁਖ ਸਾਗਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਈਆ। ਭਗਤ ਪਿਆਰ ਨਾਮ ਸੁਗੰਧੀ, ਸਤਿ ਵਾਸਨਾ ਵਿਚ ਟਿਕਾਇੰਦਾ। ਦੂਰ ਦੁਰਾਡਾ ਬਣ ਸਨਬੰਧੀ, ਸਾਹਿਬ ਸਤਿਗੁਰ ਨਾਤਾ ਜੋੜ ਜੋੜਾਇੰਦਾ। ਕੂੜੀ ਵਾਸਨਾ ਕੱਢ ਗੰਦੀ, ਅੰਮ੍ਰਿਤ ਰਸ ਰਸ ਚਖਾਇੰਦਾ। ਘਰ ਵਖਾਏ ਮਨ ਮਤ ਬੁਧ ਅੰਧੀ, ਆਤਮ ਪਰਮਾਤਮ ਪਰਦਾ ਲਾਹਿੰਦਾ। ਰਾਗ ਸੁਣਾਏ ਧੁਰ ਦਾ ਛੰਦੀ, ਅਨਹਦ ਨਾਦੀ ਨਾਦ ਸੁਣਾਇੰਦਾ। ਨਾਤਾ ਤੋੜ ਖ਼ਾਨਾਬੰਦੀ, ਮਹਲ ਅਟੱਲ ਇਕ ਬਹਾਇੰਦਾ। ਲੇਖਾ ਰਹੇ ਨਾ ਭੇਖ ਪਖੰਡੀ, ਸਚ ਸੁੱਚ ਮੇਲ ਮਿਲਾਇੰਦਾ। ਦੇਵਣਹਾਰਾ ਇਕ ਅਨੰਦੀ, ਅਨੰਦ ਆਤਮ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਇੰਦਾ। ਭਗਤ ਸੱਜਣ ਭਗਵਨ ਪਿਆਰ, ਪ੍ਰੀਤੀ ਪਾਰਬ੍ਰਹਮ ਜਣਾਈਆ। ਜੁਗ ਚੌਕੜੀ ਵੇਖੇ ਚਾਰ, ਦੋ

❋

❋

ਜਹਾਨਾਂ ਖੋਜ ਖੁਜਾਈਆ। ਬ੍ਰਹਿਮੰਡ ਖੰਡ ਖੋਲ੍ਹ ਕਿਵਾੜ, ਪੁਰੀ ਲੋਅ ਪਰਦਾ ਦਏ ਉਠਾਈਆ। ਸੰਤ ਸੁਹੇਲੇ ਲੱਭੇ ਯਾਰ, ਲੱਖ ਚਰਾਸੀ ਖੋਜ ਖੁਜਾਈਆ। ਜਨਮ ਕਰਮ ਦਾ ਰੋਗ ਨਿਵਾਰ, ਸੰਜੋਗ ਆਪਣੇ ਨਾਲ ਕਰਾਈਆ। ਚੋਗ ਚੁਗਾਏ ਅੰਮ੍ਰਿਤ ਧਾਰ, ਤ੍ਰਿਸਨਾ ਭੁੱਖ ਗਵਾਈਆ। ਸ਼ਬਦ ਸੁਣਾਏ ਇਕ ਧੁਨਕਾਰ, ਅਨਰਾਗੀ ਰਾਗ ਅਲਾਈਆ। ਜੋਤ ਨਿਰੰਜਣ ਕਰ ਉਜਿਆਰ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਮਹਲ ਅਟੱਲ ਠਾਂਡਾ ਦਰਬਾਰ, ਘਰ ਘਰ ਵਿਚ ਦਏ ਵਖਾਈਆ। ਸੇਜ ਸੁਹੰਜਣੀ ਮੀਤ ਮੁਰਾਰ, ਅੰਤਰ ਆਤਮ ਨਜ਼ਰੀ ਆਈਆ। ਸ਼ਾਹੋ ਭੂਪ ਵਡ ਸਿਕਦਾਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਮੇਲਾ ਇਕ ਦੁਆਰ, ਘਰ ਸੱਚਾ ਇਕੋ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਵਡ ਵਡਿਆਈਆ। ਭਗਤ ਸੁਹੇਲਾ ਸਾਹਿਬ ਸੁਲਤਾਨਾ, ਸਤਿ ਸਤਿਵਾਦੀ ਹਰਿ ਅਖਵਾਇੰਦਾ। ਸਤਿ ਸਰੂਪੀ ਬੰਨ੍ਹੇ ਗਾਨਾ, ਮੌਲੀ ਤੰਦ ਨਾ ਕੋਇ ਵਖਾਇੰਦਾ। ਆਤਮ ਅੰਤਰ ਸਚ ਤਰਾਨਾ, ਬਿਨ ਤੁਰੀਆ ਰਾਗ ਸੁਣਾਇੰਦਾ। ਕਰ ਪਰਕਾਸ਼ ਕੋਟਨ ਭਾਨਾ, ਨਿਰਮਲ ਨੂਰੀ ਜੋਤ ਜਗਾਇੰਦਾ। ਬੋਧ ਅਗਾਧੀ ਇਕੋ ਗਾਣਾ, ਬਿਨ ਰਸਨਾ ਜਿਹਵਾ ਸੁਣਾਇੰਦਾ । ਨਿਰਗੁਣ ਸਰਗੁਣ ਕਰ ਪਰਵਾਨਾ, ਆਪ ਆਪਣੇ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਦਇਆ ਕਮਾਇੰਦਾ। ਭਗਤ ਸੁਹੇਲਾ ਪ੍ਰਭ ਠਾਕਰ ਸੁਆਮੀ, ਪੁਰਖ ਅਕਾਲ ਬੇਪਰਵਾਹੀਆ। ਘਟ ਘਟ ਵੇਖੇ ਅੰਤਰਜਾਮੀ, ਬੇਪਹਿਚਾਨ ਖੇਲ ਕਰਾਈਆ। ਯੋਧਾ ਸੂਰਬੀਰ ਵਡ ਸੁਲਤਾਨੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜੁਗ ਚੌਕੜੀ ਲਿਖੇ ਕਹਾਣੀ, ਜਿਸ ਸਿਰ ਆਪਣਾ ਹੱਥ ਰਖਾਈਆ। ਅਠਸਠ ਤੀਰਥ ਨਾ ਕੋਈ ਵਿਰੋਲੇ ਪਾਣੀ, ਜਿਸ ਅੰਮ੍ਰਿਤ ਜਾਮ ਪਿਆਈਆ। ਸੋ ਗੁਰਮੁਖ ਗੁਰਸਿਖ ਇਕੋ ਬੋਲੇ ਧੁਰ ਦੀ ਬਾਣੀ, ਸਚ ਤੇਰਾ ਰਾਗ ਅਲਾਈਆ। ਲੇਖਾ ਚੁਕੇ ਚਾਰੇ ਖਾਣੀ, ਚੌਥੇ ਜੁਗ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਵਰ, ਸ੍ਰੀ ਭਗਵਾਨ ਭੇਵ ਖੁਲ੍ਹਾਈਆ। ਭਗਤ ਭਗਵਾਨ ਮੇਲਾ ਨਿੱਤ, ਜੁਗ ਜੁਗ ਖੇਲ ਕਰਾਇੰਦਾ । ਨਿਰਗੁਣ ਸਰਗੁਣ ਧੁਰ ਦਾ ਹਿੱਤ, ਲੋਕਮਾਤ ਵੇਖ ਵਖਾਇੰਦਾ। ਲੇਖੇ ਲਾ ਕਾਇਆ ਰਿਤ, ਪੰਜ ਤਤ ਆਪਣੀ ਗੰਢ ਪੁਆਇੰਦਾ। ਦਰ ਦਵਾਰਿਉਂ ਪਾਏ ਭਿੱਖ, ਭਿਛਿਆ ਆਪਣੀ ਇਕ ਵਰਤਾਇੰਦਾ। ਪੂਰਬ ਲੇਖਾ ਪਹਿਲੋਂ ਲਿਖ, ਅੱਗੇ ਮਾਰਗ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹੇਲਾ ਖੇਲ ਵਖਾਇੰਦਾ। ਭਗਤ ਸੁਹੇਲਾ ਸਾਹਿਬ ਗੁਣਵੰਤ, ਗੁਣਕਾਰ ਵੱਡੀ ਵਡਿਆਈਆ । ਲੇਖਾ ਜਾਣ ਜੀਵ ਜੰਤ, ਚਾਰੇ ਖਾਣੀ ਵੇਖ ਵਖਾਈਆ। ਲੱਖ ਚੁਰਾਸੀ ਵਿਚੋਂ ਬਣਾਏ ਬਣਤ, ਮਿਹਰ ਨਜ਼ਰ ਆਪ ਉਠਾਈਆ। ਸੋ ਗੁਰਮੁਖ ਹੋਏ ਸੰਤ, ਜਿਸ ਮਿਲੇ ਬੇਪਰਵਾਹੀਆ। ਤਿਸ ਦਾ ਲੇਖਾ ਲਿਖ ਨਾ ਸਕੇ ਕੋਈ ਅੰਕ, ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਦੁਹਾਈਆ। ਸੋ ਭਗਤ ਭਗਵਾਨ ਦਾ ਇਕੋ ਗਾਏ ਮੰਤ, ਮੰਤਵ ਆਪਣਾ ਹੱਲ ਕਰਾਈਆ। ਤਿਸ ਦਾ ਲੇਖਾ ਕੋਈ ਨਾ ਜਾਣੇ ਪੰਡਤ, ਸ਼ੇਖ਼ ਮੁਸਾਇਕ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਭਗਤ ਭਗਵਾਨ ਇਕ ਦਰਵਾਜਾ, ਗ੍ਰਹਿ ਮੰਦਰ ਇਕ ਸੁਹਾਇੰਦਾ। ਆਦਿ ਜੁਗਾਦਿ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਸਾਢੇ ਤਿੰਨ ਹੱਥ ਅੰਦਰ

❋

❋

ਮਾਰੇ ਵਾਜਾਂ, ਸੋਈ ਸੁਰਤੀ ਸ਼ਬਦ ਜਗਾਇੰਦਾ। ਭੂਪਤ ਭੂਪ ਬਣ ਰਾਜਨ ਰਾਜਾ, ਸ਼ਹਿਨਸ਼ਾਹ ਸ਼ਾਹ ਆਪ ਅਖਵਾਇੰਦਾ। ਘਰ ਵਿਚ ਘਰ ਰਚ ਕੇ ਕਾਜਾ, ਗ੍ਰਹਿ ਗ੍ਰਹਿ ਆਪਣਾ ਰੰਗ ਵਖਾਇੰਦਾ। ਸੰਤ ਸੁਹੇਲਾ ਫਿਰੇ ਭਾਜਾ, ਪਾਂਧੀ ਆਪਣਾ ਪੰਧ ਮੁਕਾਇੰਦਾ। ਕਲਜੁਗ ਅੰਤਮ ਰੱਖੇ ਲਾਜਾ, ਲਾਜਾਵੰਤ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਖੇੜਾ ਇਕ ਸੁਹਾਇੰਦਾ। ਭਗਤ ਖੇੜਾ ਖੋਲ੍ਹ ਖਿੜਕੀ, ਕੁੰਡਾ ਆਪਣੀ ਹੱਥੀ ਲਾਹਿੰਦਾ। ਖੇਲ ਕਰੇ ਸਾਚੀ ਪਿਰਤੀ, ਪੀਆ ਪ੍ਰੀਤਮ ਦਇਆ ਕਮਾਇੰਦਾ। ਟੁੱਟੀ ਜੋੜੇ ਪ੍ਰੀਤ ਚਿਰਕੀ, ਚਿਰੀਂ ਵਿਛੁੰਨੇ ਮੇਲ ਮਿਲਾਇੰਦਾ। ਚਰਨ ਕਵਲ ਇਕੋ ਬਿਰਤੀ, ਮਨ ਵਾਸਨਾ ਡੇਰਾ ਢਾਹਿੰਦਾ। ਦੇਵੇ ਦਰਸ ਸਾਚਾ ਦਰਸੀ, ਆਦਰਸ਼ ਆਪਣਾ ਇਕ ਵਖਾਇੰਦਾ। ਖੇਲੇ ਖੇਲ ਅਰਸ਼ੀ ਫ਼ਰਸ਼ੀ, ਲੋਕ ਪਰਲੋਕ ਸੋਭਾ ਪਾਇੰਦਾ। ਜਨ ਭਗਤਾਂ ਦੇਵੇ ਨਾਮ ਨਿਧਾਨ ਬਿਨ ਅੱਖਰਾ ਪਰਚੀ, ਸਾਚਾ ਮੰਤਰ ਆਪ ਦ੍ਰਿੜਾਇੰਦਾ। ਸ੍ਰੀ ਭਗਵਾਨ ਸ਼ਬਦੀ ਸ਼ਬਦ ਵਡ ਵੱਡਾ ਚਰਚੀ, ਚਰਚਾ ਚਾਰ ਜੁਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਪਾਰ ਲੰਘਾਵਣਹਾਰਾ ਪ੍ਰਭ ਏਕ, ਅੰਤਸ਼ਕਰਨ ਵੇਖ ਵਖਾਈਆ। ਜੁਗ ਚੌਕੜੀ ਜਿਸ ਦੀ ਟੇਕ, ਗੁਰ ਅਵਤਾਰ ਧਿਆਨ ਲਗਾਈਆ। ਨਿਰਗੁਣ ਸਰਗੁਣ ਜਿਸ ਦਾ ਭੇਖ, ਕਾਇਆ ਚੋਲਾ ਸੋਭਾ ਪਾਈਆ। ਦੋ ਜਹਾਨ ਜਿਸ ਦੀ ਖੇਡ, ਬ੍ਰਹਿਮੰਡ ਖੰਡ ਨਾਚ ਨਚਾਈਆ। ਜਨ ਭਗਤਾਂ ਅੰਦਰ ਜਿਸ ਦਾ ਭੇਤ, ਰਾਜ਼ ਆਪਣਾ ਬੈਠਾ ਛੁਪਾਈਆ । ਸੋ ਪੁਰਖ ਅਕਾਲ ਕਰੇ ਹੇਤ, ਦੀਨ ਦਿਆਲ ਹੋਏ ਸਹਾਈਆ। ਹਰਿਜਨ ਮੇਲਾ ਅਚਨ ਅਚੇਤ, ਵਾਰ ਥਿਤ ਨਾ ਕੋਇ ਰਖਾਈਆ। ਨੇਤਰ ਲੋਚਣ ਭਗਤ ਭਗਵਾਨ ਨੈਣ ਲੈਣ ਪੇਖ, ਨੈਨਣ ਆਪਣਾ ਰੰਗ ਰੰਗਾਈਆ। ਦੋਹਾਂ ਮੇਲਾ ਵਾਰ ਏਕ, ਦੂਜੀ ਵਾਰ ਨਾ ਹੋਏ ਜੁਦਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਸਦ ਰੱਖੇ ਸਾਇਆ ਹੇਠ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ।