੫ ਪੋਹ ੨੦੨੦ ਬਿਕਰਮੀ ਕਪੂਰ ਸਿੰਘ ਦੇ ਗ੍ਰਹਿ ਮੋਗਾ ਜ਼ਿਲਾ ਫਿਰੋਜ਼ਪੁਰ
ਨਾਮ ਖ਼ੁਮਾਰੀ ਦਿਤੀ ਰੰਗ, ਸ਼ਬਦ ਰਾਗ ਸ਼ਨਵਾਈਆ। ਗੁਰਮੁਖ ਸੇਜ ਆਤਮ ਪਲੰਘ, ਮਹਲ ਅਟੱਲ ਸੁਹਾਈਆ। ਦੂਈ ਦਵੈਤ ਭਰਮਾਂ ਕੰਧ, ਭਾਂਡਾ ਭਰਮ ਭੰਨਾਈਆ। ਗੀਤ ਅਗੰਮੀ ਧੁਰ ਦਾ ਛੰਦ, ਸਚ ਸਲੋਕ ਸਮਝਾਈਆ। ਸਚ ਦੁਆਰੇ ਅਗੰਮੀ ਅਨੰਦ, ਰਸ ਅੰਮ੍ਰਿਤ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਸੱਚਾ ਮਾਹੀਆ। ਆਤਮ ਧੁਨ ਨਾਦ ਸ਼ਬਦ ਸੁਰ ਤਾਲ, ਤਲਵਾੜਾ ਇਕੋ ਇਕ ਵਜਾਈਆ। ਭਾਗ ਲਗਾਏ ਪੰਜ ਤਤ ਕਾਇਆ ਮਾਟੀ ਖਾਲ, ਨਾੜ ਬਹੱਤਰ ਤਨ ਰਬਾਬ ਵਖਾਈਆ । ਜੋਤੀ ਦੀਪਕ ਦੀਆ ਸਚ ਪਰਕਾਸ਼ੀ ਬਾਲ, ਪਰਕਾਸ਼ ਇਕੋ ਇਕ ਧਰਾਈਆ। ਪਵਣ ਸੁਆਸੀ ਲੇਖੇ ਲਾ ਸੁਆਸ, ਪਵਣ ਪਵਣਾਂ ਰਾਹ ਜਣਾਈਆ । ਜੁਗ ਜਨਮ ਦੀ ਪੂਰੀ ਕਰ ਕਰ ਆਸ, ਕਰਨੀ ਕਰਤਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨਾਮ ਖੁਮਾਰੀ ਧੁਰ ਦਾ ਰਸ, ਹਰਿ ਸਤਿਗੁਰ ਆਪ ਪਰਗਟਾਇੰਦਾ। ਗਹਿਰ ਗੰਭੀਰ ਸਾਹਿਬ ਸੁਲਤਾਨ ਹੋ ਕੇ ਵਸ, ਬੇਪਹਿਚਾਨ
❋
❋
ਖੇਲ ਕਰਾਇੰਦਾ। ਵਸਤ ਅਮੋਲਕ ਦੇ ਦੇ ਹੱਥ, ਘਰ ਸਾਚਾ ਹੱਟ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਠਾਂਡਾ ਸੀਤਾ ਰਸ ਏਕਾ ਧਾਰ ਵਹਾਇੰਦਾ। ਰਸ ਧਾਰ ਅੰਮਿਉਂ ਅੰਮ੍ਰਿਤ, ਬੂੰਦ ਸਵਾਂਤੀ ਆਪ ਚੁਆਈਆ। ਲੇਖਾ ਛੋੜ ਸੋਗ ਹਰਖ, ਚਿੰਤਾ ਗ਼ਮ ਨਾ ਕੋਇ ਰਖਾਈਆ। ਨਾਮ ਕਸਵੱਟੀ ਗੁਰਮੁਖ ਪਰਖ, ਸਚ ਕੁਠਾਲੀ ਏਕਾ ਪਾਈਆ। ਕੀਮਤ ਕਰਤਾ ਪਾਏ ਲਾਏ ਨਾ ਕੋਈ ਧੜਤ, ਕੰਡੇ ਤਰਾਜੂ ਤੋਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨਾਮ ਖ਼ੁਮਾਰੀ ਦੇਵੇ ਘਰ ਏਕ, ਗ੍ਰਹਿ ਮੰਦਰ ਖ਼ੁਸ਼ੀ ਵਖਾਇੰਦਾ। ਪੁਰਖ ਸੁਲਤਾਨ ਕਰਨਹਾਰਾ ਬੁੱਧ ਬਿਬੇਕ, ਦੁਰਮਤ ਮੈਲ ਆਪ ਧੁਆਇੰਦਾ। ਜਨਮ ਜਨਮ ਦਾ ਲੇਖਾ ਵੇਖ, ਕਰਮ ਕਰਮ ਦਾ ਭੇਵ ਮੁਕਾਇੰਦਾ। ਸਚ ਦੁਆਰ ਵਖਾਏ ਆਪਣਾ ਦੇਸ, ਘਰ ਇਕੋ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਇਆ ਕਮਾਇੰਦਾ। ਨਾਮ ਖ਼ੁਮਾਰੀ ਕਾਇਆ ਬੰਕ, ਟੇਢੀ ਧਾਰ ਨਾ ਕੋਇ ਜਣਾਈਆ। ਸੋ ਗੁਰਮੁਖ ਜਾਣੇ ਧੁਰ ਦਾ ਸੰਤ, ਸਾਹਿਬ ਸਤਿਗੁਰ ਜਿਸ ਆਪਣਾ ਭੇਵ ਖੁਲ੍ਹਾਈਆ। ਹਰਿ ਨਾਮ ਸਮਝਾਏ ਧੁਰ ਦਾ ਮੰਤ, ਮੰਤਰ ਇਕੋ ਇਕ ਦ੍ਰਿੜਾਈਆ। ਮੇਲ ਮਿਲਾਵਾ ਨਰ ਨਰਾਇਣ ਕੰਤ, ਨਾਰ ਸੁਹੰਜਣੀ ਸੇਜ ਸੋਭਾ ਪਾਈਆ। ਰੰਗ ਰੰਗੀਲਾ ਚਾੜ੍ਹੇ ਰੰਗ ਬਸੰਤ, ਰੰਗਣ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨਾਮ ਰੰਗ ਰੰਗ ਅਮੋਲਾ, ਸੋ ਸਤਿਗੁਰ ਆਪ ਰੰਗਾਈਆ। ਰੰਗਣਹਾਰਾ ਕਾਇਆ ਚੋਲਾ, ਤਨ ਮਾਟੀ ਵੇਖ ਵਖਾਈਆ। ਭੇਵ ਚੁਕਾ ਪਰਦਾ ਉਹਲਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਇਕੋ ਨਜ਼ਰੀ ਆਈਆ। ਨਾਮ ਸੰਦੇਸ਼ ਧੁਰ ਦਾ ਢੋਲਾ, ਸਾਚਾ ਰਾਗ ਅਲਾਈਆ। ਸ਼ਬਦ ਅਗੰਮੀ ਇਕੋ ਸੋਹਲਾ, ਸੋ ਪੁਰਖ ਨਿਰੰਜਣ ਗਾਈਆ। ਪਰਵਰਦਿਗਾਰ ਬਣ ਕੇ ਮੌਲਾ, ਆਪ ਆਪਣਾ ਸੰਗ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਰੰਗਣ ਇਕ ਚੜ੍ਹਾਈਆ। ਨਾਮ ਰੰਗਣ ਸਤਿਗੁਰ ਖ਼ੁਮਾਰੀ, ਪ੍ਰੀਤੀਵਾਨ ਇਕੋ ਵਾਰ ਜਣਾਇੰਦਾ। ਆਤਮ ਪਰਮਾਤਮ ਧੁਰ ਦੀ ਯਾਰੀ, ਸੋ ਸਾਹਿਬ ਆਪਣੇ ਨਾਲ ਨਿਭਾਇੰਦਾ। ਖ਼ਾਲਕ ਖ਼ਲਕ ਖੇਲ ਕਰੇ ਨਿਆਰੀ, ਖ਼ਾਲਸ ਗੁਰਮੁਖ ਆਪ ਉਠਾਇੰਦਾ। ਚਰਨ ਕਵਲ ਕਵਲ ਚਰਨ ਦੇ ਸਹਾਰੀ, ਸਹਾਇਕ ਨਾਇਕ ਸਿਰ ਆਪਣਾ ਹੱਥ ਟਿਕਾਇੰਦਾ। ਦਰ ਦਰਵਾਜ਼ਾ ਖੋਲ੍ਹ ਬਾਰੀ, ਖਿੜਕੀ ਤਾਕੀ ਕੁੰਡਾ ਆਪੇ ਲਾਹਿੰਦਾ। ਦੀਆ ਬਾਤੀ ਕਮਲਾਪਾਤੀ ਬਿਨ ਤੇਲ ਬਾਤੀ ਕਰ ਉਜਿਆਰੀ, ਘਰ ਮੰਦਰ ਆਪ ਸੁਹਾਇੰਦਾ । ਜਗਮਗ ਜੋਤ ਜਗੇ ਨਿਰੰਕਾਰੀ, ਪਵਣ ਹੁਲਾਰਾ ਨਾ ਕੋਇ ਲਗਾਇੰਦਾ। ਤੂੰ ਵੇਖੇ ਵਿਗਸੇ ਵੇਖਣਹਾਰੀ, ਦੂਜਾ ਨਜ਼ਰ ਕੋਇ ਨਾ ਆਇੰਦਾ। ਭਗਤ ਭਗਵਾਨ ਦੋਵੇਂ ਮਿਲ ਕੇ ਵਸਣ ਸਚ ਦੁਆਰੀ, ਦਰ ਘਰ ਸਾਚਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੇ ਘਰ ਵਸਾਇੰਦਾ। ਨਾਮ ਖ਼ੁਮਾਰੀ ਭਗਤ ਸੁਹੇਲਾ, ਭਗਵਨ ਭਾਉ ਭਗਤੀ ਆਪਣੇ ਲੇਖੇ ਲਾਈਆ। ਆਦਿ ਜੁਗਾਦਿ ਇਕ ਅਕੇਲਾ, ਜੁਗਾ ਜੁਗੰਤਰ ਵੇਖ ਵਖਾਈਆ। ਆਦਿ ਵਿਛੜੀ ਅੰਤਮ ਮੇਲਾ, ਮਿਲਣੀ ਜਗਦੀਸ਼ ਕਰਾਈਆ। ਸ਼ਬਦੀ ਗੁਰੂ ਨਾਦ ਧੁਨ ਚੇਲਾ, ਘਰ ਮੰਗਲਾਚਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰ ਵਡਿਆਈਆ । ਨਾਮ ਖ਼ੁਮਾਰੀ ਗਹਿਰ ਗੰਭੀਰ,
❋
❋
ਸੋ ਸਤਿਗੁਰ ਆਪ ਕਰਾਇੰਦਾ। ਚੋਟੀ ਚਾੜ੍ਹ ਫੜ ਅਖ਼ੀਰ, ਬੇਨਜ਼ੀਰ ਦਰਸ ਦਿਖਾਇੰਦਾ। ਕੂੜੀ ਕਿਰਿਆ ਮੇਟ ਲਕੀਰ, ਅੱਖਸ਼ਰ ਇਕੋ ਨਾਮ ਸਮਝਾਇੰਦਾ। ਜਗਤ ਨਾਤਾ ਤੋੜ ਜੰਜ਼ੀਰ, ਸ਼ਰਅ ਆਪਣੀ ਵਿਚ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਤਦਬੀਰ, ਮਾਰਗ ਇਕੋ ਇਕ ਲਗਾਇੰਦਾ। ਨਾਮ ਖ਼ੁਮਾਰੀ ਮਾਰਗ ਏਕ, ਏਕੰਕਾਰ ਆਪ ਜਣਾਈਆ । ਨਿਰਗੁਣ ਸਰਗੁਣ ਲਏ ਪੇਖ, ਨਿਜ ਨੇਤਰ ਨਜ਼ਰੀ ਆਈਆ । ਪਿਤਾ ਪੂਤ ਬਣੇ ਹੇਤ, ਗੋਦ ਸੁਹੰਜਣੀ ਸੋਭਾ ਪਾਈਆ। ਰੁੱਤ ਬਸੰਤੀ ਮੌਲੇ ਚੇਤ, ਪਤ ਡਾਲੀ ਫੁੱਲ ਮਹਿਕਾਈਆ। ਭਗਤ ਭਗਵਾਨ ਮਿਲ ਕੇ ਖੇਲੇ ਖੇਡ, ਵਡ ਖਿਲਾੜੀ ਫੇਰਾ ਪਾਈਆ। ਸ਼ਬਦ ਸੰਦੇਸ਼ਾ ਇਕੋ ਭੇਜ, ਸੋਈ ਸੁਰਤੀ ਆਪ ਉਠਾਈਆ। ਜੋਤੀ ਜਲਵਾ ਨੂਰੀ ਤੇਜ, ਨਰ ਨਰਾਇਣ ਕਰੇ ਰੁਸ਼ਨਾਈਆ। ਧੰਨ ਭਾਗ ਪਾਰਬ੍ਰਹਮ ਪਤਿਪਰਮੇਸ਼ਵਰ ਘਰ ਆਤਮ ਪਰਮਾਤਮ ਫੂਲਣ ਸੁਹਾਏ ਸੁਹੰਜਣੀ ਸੇਜ, ਸੋਭਾਵੰਤ ਆਪਣਾ ਆਸਣ ਲਾਈਆ। ਤਿਸ ਸਾਹਿਬ ਠਾਕਰ ਅੱਗੇ ਕੋਈ ਨਾ ਚਲੇ ਪੇਸ਼, ਜੋ ਪੇਸ਼ਤਰ ਆਪਣਾ ਹੁਕਮ ਮਨਾਈਆ। ਵਿਸ਼ਨ ਬ੍ਰਹਮਾ ਸ਼ਿਵ ਆਦਕ ਸਰਬ ਕਰਨ ਆਦੇਸ, ਸਾਰੇ ਬੈਠੇ ਸੀਸ ਨਿਵਾਈਆ । ਸੋ ਸੁਆਮੀ ਜਨ ਭਗਤਾਂ ਰਿਹਾ ਵੇਖ, ਆਪ ਆਪਣਾ ਧਿਆਨ ਲਗਾਈਆ। ਸਦਾ ਸਦਾ ਸਦ ਰੱਖੇ ਸਾਇਆ ਹੇਠ, ਅਗਨੀ ਤਤ ਨਾ ਲਾਗੇ ਰਾਈਆ। ਕਲਜੁਗ ਅੰਤ ਸ੍ਰੀ ਭਗਵੰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਅੰਦਰ ਵੜ ਕੇ ਦੇਵੇ ਭੇਤ, ਬਾਹਰੋਂ ਕਰੇ ਨਾ ਕੋਇ ਪੜ੍ਹਾਈਆ।
੫ ਪੋਹ ੨੦੨੦ ਬਿਕਰਮੀ ਲਛਮਣ ਸਿੰਘ ਦੇ ਖੂਹ ਤੇ ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ
ਵੇਖੋ ਖੇਲ ਨਰ ਹਰਿ ਦਾ, ਹਿਰਦੇ ਹਾਰਦਿਕ ਦਏ ਵਧਾਈਆ। ਨਿਰਗੁਣ ਰੂਪ ਜੋਤੀ ਧਰਦਾ, ਅਜੂਨੀ ਰਹਿਤ ਵਡਿਆਈਆ। ਅਚਰਜ ਖੇਲ ਅਗੰਮੀ ਕਰਦਾ, ਕਰਤਾ ਪੁਰਖ ਬੇਪਰਵਾਹੀਆ। ਆਦਿ ਜੁਗਾਦਿ ਲੇਖਾ ਜਾਣ ਚੋਟੀ ਜੜ੍ਹ ਦਾ, ਮਧ ਆਪਣਾ ਪਰਦਾ ਲਾਹੀਆ। ਜੁਗਾ ਜੁਗੰਤ ਸ੍ਰੀ ਭਗਵੰਤ ਜਨ ਭਗਤਾਂ ਕੋਲੋਂ ਡਰਦਾ, ਭੈ ਆਪਣਾ ਆਪ ਰਖਾਈਆ। ਕਲਜੁਗ ਅੰਤਮ ਖੇਲ ਕਰਦਾ, ਕਰਨੀ ਆਪਣੀ ਆਪ ਪਰਗਟਾਈਆ । ਗੁਰਮੇਜ ਪਿੱਛੇ ਨਾ ਲਛਮਣ ਖੜਦਾ, ਲਾਸ਼ ਨਜ਼ਰ ਕੋਇ ਨਾ ਆਈਆ। ਇਹੋ ਵਡਿਆਈ ਜੋ ਬੇਸਮਝੋਂ ਕਰਦਾ, ਕੋਈ ਸਮਝ ਸੋਚ ਸਕੇ ਨਾ ਰਾਈਆ। ਸੰਮਤ ਉਨੀ ਲਿਖਿਆ ਲੇਖ ਕੋਈ ਨਾ ਪੜਦਾ, ਜੋ ਲਿਖ ਕੇ ਗਿਆ ਸਮਝਾਈਆ। ਹਰਿ ਕਾ ਮੰਤਰ ਬਿਨ ਹਰਿ ਕਿਰਪਾ ਕਿਸੇ ਨਾ ਫੁਰਦਾ, ਫ਼ੁਰਨੇ ਵਿਚ ਸਰਬ ਲੋਕਾਈਆ। ਮੁਰਸ਼ਦ ਮੁਰੀਦ ਹੋਣ ਨਾ ਦੇਵੇ ਮੁਰਦਾ, ਮੁਸ਼ਕਲ ਆਪ ਹੱਲ ਕਰਾਈਆ। ਜਿਸ ਵੇਲੇ ਜਨ ਭਗਤਾਂ ਬੇੜਾ ਵੇਖੇ ਰੁੜ੍ਹਦਾ, ਫੜ ਬਾਹੋਂ ਲਏ ਤਰਾਈਆ। ਇਹੋ ਖੇਲ ਪੁਰਖ ਅਕਾਲ ਸਤਿਗੁਰ ਦਾ, ਸੁਤਿਆਂ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਅੱਠ ਦਸ ਦਏ ਸਮਝਾਈਆ। ਪੁਰਖ ਅਕਾਲ ਤੇਰਾ ਦਰਬਾਰਾ, ਸਚ ਸਤਿ ਇਕੋ ਨਜ਼ਰੀ ਆਇੰਦਾ। ਦੀਨ ਦਿਆਲ ਤੇਰਾ ਪਸਾਰਾ, ਜੁਗ ਚੌਕੜੀ ਖੇਲ ਖਿਲਾਇੰਦਾ। ਪੁਰਖ ਅਕਾਲ ਤੇਰਾ ਵਿਹਾਰਾ, ਦੋ ਜਹਾਨਾਂ ਵੰਡ ਵੰਡਾਇੰਦਾ। ਸਾਹਿਬ ਸੁਲਤਾਨ ਤੇਰਾ ਸਹਾਰਾ, ਨਿਰਗੁਣ ਸਰਗੁਣ ਓਟ ਤਕਾਇੰਦਾ। ਪਰਮ ਪੁਰਖ ਤੇਰਾ ਪਿਆਰਾ, ਪ੍ਰੀਤਮ ਭੁੱਲ ਕਦੇ ਨਾ
❋
❋
ਜਾਇੰਦਾ। ਨਿਤ ਨਵਿਤ ਠਾਂਡਾ ਦਰਬਾਰਾ, ਇਕ ਇਕੱਲਾ ਆਪ ਸੁਹਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵਿਛੜੇ ਤੈਥੋਂ ਯਾਰਾ, ਸਗਲਾ ਸੰਗ ਤੇਰਾ ਨਜ਼ਰੀ ਆਇੰਦਾ। ਕੋਟਨ ਕੋਟ ਜਨਮ ਜਗ ਜੂਏ ਹਾਰਾ, ਲੇਖਾ ਲੇਖੇ ਕੋਈ ਨਾ ਪਾਇੰਦਾ। ਫਿਰ ਫਿਰ ਜੂਨੀ ਥੱਕਾ ਵਾਰੋ ਵਾਰਾ, ਅਗਨੀ ਗਰਭ ਤਤ ਜਲਾਇੰਦਾ। ਸਚ ਨਾ ਮਿਲਿਆ ਕੋਈ ਦਵਾਰਾ, ਦਰ ਦਰ ਘਰ ਘਰ ਵੇਖ ਵਖਾਇੰਦਾ। ਵੇਸ ਵਟਾਉਂਦਾ ਰਿਹਾ ਪੁਰਖ ਨਾਰਾ, ਨਾਰੀ ਪੁਰਖ ਕਾਰ ਕਮਾਇੰਦਾ। ਬਣਦਾ ਰਿਹਾ ਜਗਤ ਵਣਜਾਰਾ, ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹੱਟ ਚਲਾਇੰਦਾ। ਬਣਦਾ ਰਿਹਾ ਦਰਵੇਸ਼ ਭਿਖਾਰਾ, ਜਗਤ ਮਾਇਆ ਮੰਗ ਮੰਗਾਇੰਦਾ। ਗਾਉਂਦਾ ਰਿਹਾ ਸ੍ਰਿਸ਼ਟੀ ਨਾਅਰਾ, ਰਸਨਾ ਜਿਹਵਾ ਬੱਤੀ ਦੰਦ ਅਲਾਇੰਦਾ। ਵਸਾਉਂਦਾ ਰਿਹਾ ਘਰ ਮਿਟੀ ਇੱਟਾਂ ਗਾਰਾ, ਸਚ ਮਹਲ ਨਾ ਕੋਇ ਸੁਹਾਇੰਦਾ। ਵਖਾਉਂਦਾ ਰਿਹਾ ਪੁੱਤਰਾਂ ਧੀਆਂ ਨਾਲ ਇਸ਼ਾਰਾ, ਸਾਚਾ ਨਾਤਾ ਨਾ ਕੋਇ ਜੁੜਾਇੰਦਾ। ਜਣਾਉਂਦਾ ਰਿਹਾ ਆਪਣਾ ਬਲ ਵਿਚ ਸੰਸਾਰਾ, ਤੇਰਾ ਭੇਵ ਕੋਇ ਨਾ ਪਾਇੰਦਾ। ਤਜਾਉਂਦਾ ਰਿਹਾ ਰਾਜ ਭਾਗ ਵਡ ਦਰਬਾਰਾ, ਘਰ ਤੇਰਾ ਨਜ਼ਰ ਕੋਇ ਨਾ ਆਇੰਦਾ। ਸੇਵ ਕਮਾਉਂਦਾ ਰਿਹਾ ਬਣ ਚਾਕਰ ਖ਼ਾਕ ਗੁਆਰਾ, ਸਾਚੀ ਮੱਤ ਨਾ ਕੋਇ ਸਮਝਾਇੰਦਾ। ਲੱਭਦਾ ਰਿਹਾ ਜੰਗਲ ਜੂਹ ਉਜਾੜ ਪਹਾੜਾ, ਸਾਚੇ ਮੰਦਰ ਕੁੰਡਾ ਕੋਈ ਨਾ ਲਾਹਿੰਦਾ। ਨਾਤਾ ਜੋੜਦਾ ਰਿਹਾ ਅਪਰ ਅਪਾਰਾ, ਤੇਰਾ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਅਲੱਖ ਜਗਾਇੰਦਾ। ਤੇਰੇ ਦੁਆਰੇ ਜਗਾਈ ਅਲਖ, ਅਲੱਖ ਅਲੱਖਣੇ ਤੇਰੀ ਓਟ ਤਕਾਈਆ। ਜਨ ਭਗਤਾਂ ਕਰੇ ਸਦਾ ਪੱਖ, ਨਿਤ ਨਵਿਤ ਵੇਖ ਵਖਾਈਆ। ਸਾਚਾ ਮਾਰਗ ਏਕੋ ਦੱਸ, ਆਸ਼ਕ ਮਾਸ਼ੂਕ, ਇਸ਼ਕ ਇਕੋ ਇਕ ਕਰਾਈਆ। ਸਿਫ਼ਤ ਸਾਲਾਹੀ ਲਿਖਤ ਹਰੂਫ਼, ਬਿਆਨ ਹਲਫੀਆ ਜਗਤ ਲਿਖਾਈਆ। ਆਦਿ ਜੁਗਾਦਿ ਰਹੇ ਮਸਰੂਫ਼, ਬਣ ਸੇਵਕ ਕਾਰ ਕਮਾਈਆ। ਵੇਖ ਵਖਾਏ ਦਿਸ਼ਾ ਕੂਟ, ਚਾਰੋਂ ਕੁੰਟ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਆਸ ਰਖਾਈਆ। ਤੇਰੇ ਆਸ ਦਰ, ਦਰਦੀ ਦਰਦ ਵੰਡਾਈਆ । ਇਕੋ ਭਉ ਆਵੇ ਡਰ, ਭਿਆਨਕ ਧਾਰ ਵਖਾਈਆ। ਤੇਰੀ ਪ੍ਰੇਮ ਪ੍ਰੀਤੀ ਅੰਦਰ ਰਿਹਾ ਮਰ, ਮਰਨਾ ਤੇਰੀ ਝੋਲੀ ਪਾਈਆ। ਸਾਚੀ ਰੀਤੀ ਜਗਤ ਧਰ, ਧਰਨੀ ਧਰਤ ਧਵਲ ਮਿਲੇ ਵਡਿਆਈਆ। ਸਾਚੀ ਕਿਰਪਾ ਆਪ ਕਰ, ਕਿਰਪਾਨਿਧ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣੀ ਮਾਣ ਵਡਿਆਈਆ। ਦੇ ਮਾਣ ਸ੍ਰੀ ਭਗਵੰਤ, ਦਰ ਤੇਰੇ ਆਸ ਰਖਾਈਆ। ਬਲਿਹਾਰੀ ਸਾਹਿਬ ਸਾਚੇ ਕੰਤ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਹਉਂ ਭਿਖਾਰੀ ਦਰ ਠਾਂਡੇ ਮੰਗਤ, ਭਿਖਿਆ ਭਿਛਿਆ ਇਕੋ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨੈਣ ਉਠਾਈਆ। ਮਿਹਰ ਨਜ਼ਰ ਕਰ ਵੇਖ ਖੇਲ ਆਸ਼ਕ ਮਾਸ਼ੂਕ, ਮਸ਼ਵਰਾ ਸਾਡੇ ਨਾਲ ਕਰਾਈਆ। ਸਾਡਾ ਹੱਕ ਰੱਖ ਮਹਿਫ਼ੂਜ਼, ਮੁਫ਼ਲਸ ਹੋ ਕੇ ਰਹੇ ਜਣਾਈਆ। ਤੇਰੇ ਪ੍ਰੇਮ ਦੀ ਸਚ ਹਦੂਦ, ਲੰਘ ਕੇ ਵੇਖੀਏ ਚਾਈਂ ਚਾਈਂਆ। ਉਚ ਮਹਲ ਤੇਰਾ ਅਰੂਜ, ਬਿਨ ਪ੍ਰੇਮ ਪ੍ਰੀਤੀ ਨਜ਼ਰ ਕਿਸੇ ਨਾ ਆਈਆ। ਆਸ਼ਕ ਮਾਸ਼ੂਕ ਦੋਹਾਂ ਦਾ ਇਕੋ ਮੰਜ਼ਲੇ ਮਕਸੂਦ, ਮੁਕਾਮ ਇਕੋ ਇਕ ਸਮਝਾਈਆ। ਤੇਰੀ ਦੁਆ ਤੇਰਾ ਹਜਾਰਾ ਦਰੂਦ, ਤੇਰਾ ਇਸਮ ਆਜ਼ਮ ਇਕੋ ਵੇਖ ਵਖਾਈਆ। ਤੇਰਾ ਨਾਉਂ ਨਾ ਹੋਏ ਨੇਸਤੋ
❋
❋
ਨਾਬੂਦ, ਆਦਿ ਜੁਗਾਦਿ ਤੇਰੀ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਓਟ ਤਕਾਈਆ। ਪਰਵਰਦਿਗਾਰ ਸੁਣ ਮਿੱਤਰ ਮੀਤ, ਤੇਰੀ ਬਣਤ ਜਣਾਈਆ। ਭਗਤਾਂ ਨਾਲ ਕਰੇ ਪ੍ਰੀਤ, ਆਪ ਆਪਣਾ ਨਾਮ ਪਰਗਟਾਈਆ । ਤੇਰਾ ਨਿਸ਼ਾਨਾ ਦੱਸੀਏ ਠੀਕ, ਮਾਣਸ ਮਾਣਸ ਆਪਣਾ ਸੰਗ ਨਿਭਾਈਆ। ਆਸ਼ਕ ਮਾਸ਼ੂਕ ਦੋਹਾਂ ਇਕ ਤੌਫ਼ੀਕ, ਤੋਹਫ਼ਾ ਤੇਰਾ ਨਾਮ ਆਪਣੀ ਝੋਲੀ ਪਾਈਆ। ਇਕ ਦੂਜੇ ਨੂੰ ਮਿਲ ਕੇ ਪ੍ਰੇਮ ਪਿਆਰ ਦੀ ਕਰਨ ਹਦੀਸ, ਤੇਰਾ ਕਲਮਾ ਨਾ ਕੋਇ ਪੜ੍ਹਾਈਆ। ਬਿਨ ਕਲਮ ਸ਼ਾਹੀ ਖਿਚਣ ਲੀਕ, ਲਾਕੀਰ ਆਪਣੇ ਅੰਤਰ ਆਤਮ ਲਾਈਆ। ਇਹੋ ਪ੍ਰੀਤੀ ਧੁਰ ਦੀ ਠੀਕ, ਜਿਸ ਨੂੰ ਕੋਈ ਵੇਖ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਅਤੀਤ ਤੇਰੀ ਸਰਨਾਈਆ। ਆਸ਼ਕ ਮਾਸ਼ੂਕ ਦੋਵੇਂ ਕਹਿਣ, ਅੰਦਰੇ ਅੰਦਰ ਧਿਆਨ ਲਗਾਈਆ। ਵੇਖ ਪ੍ਰਭੂ ਸਾਡਾ ਸਾਕ ਸੱਜਣ ਸੈਣ, ਸਨਬੰਧੀ ਇਕੋ ਨਜ਼ਰੀ ਆਈਆ। ਨਾਤਾ ਤੁਟਾ ਭਾਈ ਭੈਣ, ਮਾਤ ਪਿਤ ਨਾ ਕੋਇ ਵਡਿਆਈਆ। ਦੋਵੇਂ ਇਕ ਦੂਜੇ ਪਿਛੇ ਜਗਤ ਤਾਅਨੇ ਸਹਿਣ, ਦੁੱਖ ਦਰਦ ਆਪਣੇ ਸਿਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਤੁਧ ਬਿਨ ਦੂਜਾ ਹੋਏ ਨਾ ਕੋਇ ਸਹਾਈਆ। ਨਾ ਕੋਇ ਸਹਾਇਕ ਦਿਸੇ ਦੂਜਾ, ਤੀਜਾ ਨਜ਼ਰ ਕੋਇ ਨਾ ਆਈਆ। ਚੌਥੇ ਘਰ ਤੇਰਾ ਪ੍ਰੇਮ ਪਤੀਜਾ, ਪੰਚਮ ਵੱਜੇ ਸਚ ਵਧਾਈਆ। ਉਠ ਵੇਖ ਲੰਘ ਅੰਦਰ ਦਲੀਜਾ, ਬੰਦ ਕਿਵਾੜੀ ਕੁੰਡਾ ਲਾਹੀਆ। ਤੇਰੀ ਪ੍ਰੇਮ ਪ੍ਰੀਤੀ ਅੰਦਰ ਤਨ ਮਨ ਭੀਜਾ, ਸੀਤਲ ਧਾਰ ਇਕ ਵਖਾਈਆ। ਆਸ਼ਕ ਮਾਸ਼ੂਕ ਦੋਹਾਂ ਦਾ ਇਕੋ ਗੁਲਸ਼ਨ ਇਕੋ ਬਗੀਚਾ, ਫੁੱਲ ਇਕੋ ਇਕ ਮਹਿਕਾਈਆ। ਤੁਧ ਬਿਨ ਕੋਈ ਨਾ ਕਰੇ ਸਾਚੀ ਰੀਝਾ, ਜੋੜੀ ਜੋੜ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸੁਣ ਕੇ ਨਾਉਂ ਹਰਿ ਜੂ, ਫੁੱਲ ਆਪਣੀ ਖ਼ੁਸ਼ੀ ਜਣਾਈਆ। ਆਸ਼ਕ ਮਾਸ਼ੂਕ ਮੇਰੀ ਕੁੱਲ, ਭਗਤ ਭਗਵਾਨ ਮਿਲੇ ਵਡਿਆਈਆ। ਸਾਚੇ ਕੰਡੇ ਜਾਣ ਤੁਲ, ਤਰਾਜੂ ਇਕੋ ਦਏ ਵਖਾਈਆ। ਸਚ ਦੁਆਰਾ ਜਾਏ ਖੁਲ੍ਹ, ਪ੍ਰੀਤਮ ਇਕੋ ਨਜ਼ਰੀ ਆਈਆ। ਲੋਕਮਾਤ ਜਗਤ ਮਾਇਆ ਵਿਚ ਨਾ ਜਾਏ ਭੁੱਲ, ਜਿਸ ਪ੍ਰੇਮ ਰੀਤੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ਾ ਮਾਸ਼ੂਕ ਆਸ਼ਕ, ਆਦਿ ਜੁਗਾਦਿ ਆਪ ਜਣਾਇੰਦਾ। ਜਗਤ ਵੇਖੋ ਲੱਗੀ ਆਤਸ਼, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਸ੍ਰਿਸ਼ਟ ਸਬਾਈ ਹੋਈ ਤਾਮਸ, ਸਤਿ ਸਰੂਪ ਨਾ ਕੋਇ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਫੁੱਲ ਭਗਤ ਭਗਵਾਨ ਨਜ਼ਰੀ ਆਇੰਦਾ। ਪ੍ਰੇਮ ਪ੍ਰੀਤੀ ਉਪਜਿਆ ਫੁੱਲ, ਫੁਲਵਾੜੀ ਆਪ ਮਹਿਕਾਈਆ। ਸ੍ਰੀ ਭਗਵਾਨ ਜਨ ਭਗਤਾਂ ਕਿਹਾ ਆਦਿ ਅੰਤ ਇਕੋ ਪਾਵਾਂ ਮੁੱਲ, ਕੀਮਤ ਦੂਜੇ ਹੱਥ ਨਾ ਕੋਇ ਰਖਾਈਆ। ਵਡਿਆਈ ਦੇਵਾਂ ਸਾਚੀ ਕੁੱਲ, ਕੁਲਵੰਤਾ ਬਣ ਕੇ ਹੋਵਾਂ ਸਹਾਈਆ। ਆਦਿ ਜੁਗਾਦਿ ਕਦੇ ਨਾ ਜਾਵਾਂ ਭੁੱਲ, ਅਭੁੱਲ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਆਸ਼ਕ ਮਾਸ਼ੂਕ ਸੁਣ ਕੇ ਬੋਲ, ਤਨ ਮਾਟੀ ਖ਼ੁਸ਼ੀ ਮਨਾਈਆ। ਸਾਹਿਬ ਸਤਿਗੁਰ ਵਸੇ ਕੋਲ, ਦੀਨ ਦਿਆਲ ਸਦਾ ਸਹਾਈਆ। ਅਸੀਂ ਰਹੀਏ
❋
❋
ਮਾਤ ਅਡੋਲ, ਡੁਲ ਕਦੇ ਨਾ ਜਾਈਆ। ਪ੍ਰੇਮ ਪ੍ਰੀਤੀ ਲਈਏ ਘੋਲ, ਘੋਲੀ ਘੋਲ ਘੁਮਾਈਆ। ਅੰਤਰ ਅੰਤਰ ਪੜਦੇ ਲਈਏ ਫੋਲ, ਦਵੈਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਸ਼ਕਾਂ ਇਸ਼ਕ ਹਕੀਕੀ ਮਜ਼ਾਜੀ ਵਿਚੋਂ ਬਾਹਰ ਕਢਾਈਆ। ਇਸ਼ਕ ਹਕੀਕੀ ਦੱਸੇ ਆਪ, ਆਪਣੀ ਦਇਆ ਕਮਾਇੰਦਾ। ਸੂਫ਼ੀ ਬਣ ਕੇ ਲੱਭੋ ਬਾਪ, ਪੜਦਾ ਦੂਈ ਦਵੈਤ ਚੁਕਾਇੰਦਾ। ਸਚ ਪ੍ਰੀਤੀ ਕੋਈ ਨਾ ਸਮਝੋ ਪਾਪ, ਪਤਿਤ ਪੁਨੀਤ ਆਪ ਸਮਝਾਇੰਦਾ। ਰੂਹ ਬੁੱਤ ਦੋਵੇਂ ਪਾਕ, ਪਾਕੀਜਾ ਇਕੋ ਘਰ ਵਖਾਇੰਦਾ । ਅੱਗੇ ਲੇਖਾ ਨਾ ਕੋਇ ਹਿਸਾਬ, ਲਹਿਣਾ ਦੇਣਾ ਮੂਲ ਚੁਕਾਇੰਦਾ। ਪੂਰਬ ਕਰ ਆਪ ਬੇਬਾਕ, ਬੇਹਤਰ ਆਪਣੀ ਕਾਰ ਕਮਾਇੰਦਾ। ਧੁਰ ਦੀ ਮਾਰ ਅੰਦਰ ਅਵਾਜ਼, ਸਚ ਸੰਦੇਸ਼ਾ ਇਕ ਸੁਣਾਇੰਦਾ। ਆਸ਼ਕ ਮਾਸ਼ੂਕ ਮੁਸ਼ਕਲ ਉਹ ਰਾਜ਼, ਬਿਨ ਰਹਿਬਰ ਹੱਥ ਕਿਸੇ ਨਾ ਆਇੰਦਾ । ਕੀ ਹੋਇਆ ਜੇ ਛੱਡਿਆ ਰਾਜ, ਸੀਸ ਤਾਜ ਨਾ ਕੋਇ ਟਿਕਾਇੰਦਾ। ਅੰਦਰ ਪ੍ਰੇਮ ਪ੍ਰੀਤੀ ਪੀਵੋ ਆਬ, ਹਯਾਤੀ ਹਯਾਤੀ ਵਿਚੋਂ ਬਦਲਾਇੰਦਾ । ਪਰਦਾ ਚੁੱਕ ਇਕ ਨਕ਼ਾਬ, ਨਕ਼ਾਬਪੋਸ਼ ਨਿਰਦੋਸ਼ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਿਆਰ ਅੰਦਰ ਰੱਖ ਪਿਆਰ, ਏਥੇ ਓਥੇ ਖੇਲ ਸੰਸਾਰ, ਦੋ ਜਹਾਨਾਂ ਕਾਰ ਆਪ ਕਮਾਇੰਦਾ। ਦੋ ਜਹਾਨਾਂ ਕਰ ਕੇ ਵੰਡ, ਹਰਿ ਆਪਣੀ ਖੇਲ ਰਚਾਈਆ। ਪ੍ਰੇਮ ਪ੍ਰੀਤੀ ਧੁਰ ਦੀ ਗੰਢ, ਸਾਚੇ ਤੰਦ ਬੰਧਾਈਆ। ਦੂਈ ਦਵੈਤੀ ਢਾਹ ਕੰਧ, ਮਾਰਗ ਇਕ ਸਮਝਾਈਆ। ਤੂੰਹੀ ਤੂੰਹੀ ਗਾਉਣਾ ਛੰਦ, ਦੂਜਾ ਰਾਗ ਨਾ ਕੋਇ ਅਲਾਈਆ। ਦੋਹਾਂ ਵਿਚੋਲਾ ਇਕ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਆਪ ਕਰਾਈਆ। ਜਗਤ ਧਾਰਾ ਵੇਖ ਕੰਧ, ਕੰਢਾ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਗਾਗਰ ਦਏ ਵਡਿਆਈਆ । ਕਾਇਆ ਗਾਗਰ ਮਾਟੀ ਕੱਚ, ਲੋਕਮਾਤ ਤਤ ਜਣਾਈਆ। ਜਿਸ ਅੰਤਰ ਪ੍ਰੇਮ ਪ੍ਰੀਤੀ ਗਈ ਰਚ, ਰਚਨਾ ਵੇਖ ਵਖਾਈਆ। ਸੋ ਕਰ ਕੇ ਵੇਖੇ ਸਚ, ਜਿਨ੍ਹਾਂ ਸਚ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਕੰਢਾ ਇਕੋ ਇਕ ਵਖਾਈਆ। ਆਸ਼ਕ ਬਾਤਨ ਬਾਤ ਸੁਝੀ, ਸਮਝ ਸਮਝ ਵਿਚੋਂ ਉਪਜਾਈਆ। ਮਾਸ਼ੂਕ ਰਮਜ਼ ਰੱਖੇ ਗੁੱਝੀ, ਜਗਤ ਜਹਾਨ ਨਾ ਕੋਇ ਦਰਸਾਈਆ। ਪ੍ਰਭ ਦੀ ਧਾਰ ਕਿਸੇ ਨਾ ਬੁੱਝੀ, ਸਮਝ ਸਕੇ ਕੋਈ ਨਾ ਰਾਈਆ। ਜਗਤ ਵਿਛੋੜੇ ਸੰਸਾਰ ਪਵਾਈ ਝੁੱਗੀ, ਪਾਰ ਕਿਨਾਰਾ ਇਕ ਦਰਸਾਈਆ। ਬਿਰਹੋਂ ਅੰਦਰ ਸੋਹਣੀ ਡੁੱਬੀ, ਨੇਤਰ ਨੀਰ ਵਹਾਈਆ। ਕੱਚੇ ਨਾਲ ਕੱਚੀ ਹੋਈ ਬੁੱਧੀ, ਕੱਚਾ ਤਨ ਗਈ ਮਿਟਾਈਆ । ਮਹੀਵਾਲ ਦੂਰ ਦੁਰਾਡਾ ਪ੍ਰੇਮ ਪ੍ਰੀਤੀ ਅੰਦਰ ਪਾਵੇ ਲੁੱਡੀ, ਖ਼ੁਸ਼ੀਆਂ ਹਾਲ ਸੁਣਾਈਆ। ਕਵਣ ਵੇਲਾ ਭਾਗ ਲੱਗੇ ਮੇਰੀ ਸੁਧੀ, ਸੁਧ ਆਪਣੀ ਇਕ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇ ਵਡਿਆਈ ਹਰਿ ਕਰਤਾਰ, ਨੇਤਰ ਅੱਖ ਖੁਲਾਇੰਦਾ। ਉਠ ਯਾਰ ਵੇਖ ਪਿਆਰ, ਦਰ ਦੀਦਾਰ ਵਖਾਇੰਦਾ। ਗੁਲਸ਼ਨ ਫੁੱਲ ਨਾ ਕੋਇ ਬਹਾਰ, ਕਲੀ ਕਲੀ ਨਾ ਕੋਇ ਮਹਿਕਾਇੰਦਾ। ਪੰਖੜੀ ਰੋਵੇ ਜਾਰੋ ਜਾਰ, ਪਤ ਡਾਲੀ ਨਜ਼ਰ ਕੋਇ ਨਾ ਆਇੰਦਾ। ਜਿਸ ਫੁੱਲ ਦੀ ਮੰਗੇ ਤੂੰ ਬਹਾਰ, ਸੋ ਫੁੱਲ ਖ਼ਿਜ਼ਾਂ ਰੂਪ ਵਟਾਇੰਦਾ। ਉਚੀ ਕੂਕ ਕਰੇ ਪੁਕਾਰ, ਤੂੰਹੀ ਤੂੰਹੀ ਰਾਗ ਅਲਾਇੰਦਾ। ਨਾਲ ਇਸ਼ਾਰੇ ਲਿਆ ਉਠਾਲ, ਬੇਮਿਸਾਲ ਖੇਲ ਕਰਾਇੰਦਾ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣਾ ਹੁਕਮ ਵਰਤਾਇੰਦਾ। ਮਹੀਵਾਲ ਵੇਖ ਖ਼ੁਸ਼ਨੂਦੀ, ਖ਼ੁਸ਼ਨੁਮਾ ਨਜ਼ਰ ਕੁਛ ਨਾ ਆਈਆ। ਸੁੱਕੀ ਹੋਈ ਸਿਰ ਤੋਂ ਡੋਡੀ, ਤਨ ਹਰਾ ਨਾ ਕੋਇ ਕਰਾਈਆ। ਮੇਰੀ ਪ੍ਰੇਮ ਪ੍ਰੀਤੀ ਹੋਈ ਬੋਡੀ, ਸੀਸ ਚੋਟੀ ਨਜ਼ਰ ਨਾ ਕੋਇ ਵਖਾਈਆ। ਜਿਸ ਪ੍ਰੇਮ ਪਿਆਰ ਦੀ ਮੈਂ ਪੜ੍ਹਦਾ ਰਿਹਾ ਪੋਥੀ, ਸੋ ਵਰਕਾ ਵਰਕਾ ਦਿਤਾ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਅੰਤਰ ਇਕ ਆਵਾਜ ਜਣਾਈਆ। ਅੰਤਰ ਆਈ ਇਕ ਆਵਾਜ, ਕੂਕ ਕੂਕ ਸੁਣਾਈਆ । ਉਠ ਵੇਖ ਆਪਣਾ ਰਾਜ, ਸ਼ਹਿਨਸ਼ਾਹ ਤੇਰੀ ਰਈਅਤ ਦਏ ਦੁਹਾਈਆ। ਜਿਸ ਦੇ ਪਿਛੇ ਛੱਡਿਆ ਘਰ ਦਾ ਕਾਜ, ਸੋ ਕਾਜ ਤੇਰਾ ਕਰ ਕੇ ਆਪਣਾ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਜਗਤ ਵਿਛੋੜਾ ਦੇ ਮੁਕਾਈਆ । ਸੁਣੀ ਆਵਾਜ ਇਕੋ ਧੁਨ, ਪੰਜ ਤਤ ਲਏ ਅੰਗੜਾਈਆ। ਇਹ ਸੁਰੀਲੀ ਸੋਹਣੀ ਸੁਰ, ਦੂਜੀ ਤਾਰ ਨਾ ਕਿਸੇ ਹਿਲਾਈਆ। ਜਲਧਾਰਾ ਵੇਖਾਂ ਛਾਣ ਪੁਣ, ਲਹਿਰ ਲਹਿਰ ਖੋਜ ਖੁਜਾਈਆ। ਹੋਏ ਸੁਹੰਜਣਾ ਵੇਲਾ ਮਿਲੇ ਹੁਣ, ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਵਾਹਵਾ ਤੇਰੀ ਵਡ ਵਡਿਆਈਆ। ਮਹੀਵਾਲ ਅੰਦਰ ਸੋਚ, ਰਸਨਾ ਕਹਿਣ ਕਿਛ ਨਾ ਪਾਈਆ। ਇਸ਼ਾਰਾ ਹੋਇਆ ਇਹ ਪ੍ਰਭ ਦੀ ਮੌਜ, ਆਸ਼ਕ ਮਾਸ਼ੂਕ ਦੋਹਾਂ ਖੇਲ ਕਰਾਈਆ। ਜਗਤ ਵਿਛੋੜੇ ਦੋਹਾਂ ਕੋਈ ਨਾ ਸਕੇ ਪਹੁੰਚ, ਪਿਆਰ ਪਿਆਰ ਨਾਤਾ ਰਿਹਾ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਸੱਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਵੇਖ ਵਿਛੋੜਾ ਆਇਆ ਵੈਰਾਗ, ਝੁੱਗੀ ਕੰਢੇ ਦਏ ਦੁਹਾਈਆ। ਜਿਹਦੇ ਪਿਛੇ ਕੀਤਾ ਤਿਆਗ, ਸੋ ਮੈਨੂੰ ਤਿਆਗ ਪੱਲਾ ਗਿਆ ਛੁਡਾਈਆ। ਜਿਸ ਦੇ ਪਿਛੇ ਛੱਡਿਆ ਰਾਜ, ਸੋ ਰਈਅਤ ਨਜ਼ਰ ਕੋਇ ਨਾ ਆਈਆ। ਜਿਧਰ ਵੇਖਾਂ ਬੁਝਿਆ ਚਿਰਾਗ, ਦੀਪਕ ਨੂਰ ਨਾ ਕੋਇ ਰੁਸ਼ਨਾਈਆ। ਜਿਸ ਦੇ ਹੱਥ ਫੜਾਈ ਆਪਣੀ ਵਾਗ, ਸੋ ਵਾਗਾਂ ਗਿਆ ਭਵਾਈਆ। ਕਿਸ ਨੂੰ ਮਿਲਾਂ ਆਜ, ਮਿੱਤਰ ਪਿਆਰਾ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਖ਼ੁਸ਼ੀ ਹੋ ਕੇ ਮਾਰੀ ਇਕ ਆਵਾਜ਼, ਧੁਰ ਸੰਦੇਸ਼ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਭੇਦ ਰਿਹਾ ਖੁਲ੍ਹਾਈਆ। ਆਈ ਆਵਾਜ਼ ਸ਼ਬਦ ਤਰਾਨਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਮਹੀਵਾਲ ਵੇਖ ਸ੍ਰੀ ਭਗਵਾਨਾ, ਜੋ ਆਦਿ ਜੁਗਾਦਿ ਸੰਗ ਨਿਭਾਇੰਦਾ। ਆਸ਼ਕ ਮਾਸ਼ੂਕ ਦੋਹਾਂ ਬੰਨ੍ਹੇ ਗਾਨਾ, ਆਪਣਾ ਤੰਦ ਆਪਣੇ ਹੱਥ ਉਠਾਇੰਦਾ । ਕਦੇ ਨਾ ਜਾਵੇ ਵਿਚ ਮੜੀ ਮਸਾਣਾ, ਜਲਧਾਰ ਨਾ ਕੋਇ ਰੁੜ੍ਹਾਇੰਦਾ। ਜੇ ਵੇਖਿਆ ਤੇ ਉਚਾ ਟਿਕਾਣਾ, ਸਚਖੰਡ ਸਾਚੇ ਸੋਭਾ ਪਾਇੰਦਾ। ਵੇਲੇ ਅੰਤ ਦੇਵੇ ਬਬਾਣਾ, ਮਹੀਵਾਲ ਸੋਹਣੀ ਵਾਂਗ ਨਾ ਮੁਖ ਭਵਾਇੰਦਾ। ਉਠ ਵੇਖ ਨਾ ਬਣ ਅਞਾਣਾ, ਸਾਹਿਬ ਸਤਿਗੁਰ ਦਇਆ ਕਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਖਾਇੰਦਾ। ਮਹੀਵਾਲ ਹੋ ਚੁੱਪ, ਆਪ ਆਪਣਾ ਰਿਹਾ ਛੁਪਾਈਆ । ਜਿਧਰ ਵੇਖਾਂ ਅੰਧੇਰਾ ਘੁੱਪ, ਸਚ ਚੰਦ ਨਾ ਕੋਇ ਚਮਕਾਈਆ। ਮੇਰਾ ਨਾਤਾ ਗਿਆ ਛੁਟ, ਛੁੱਟੀ ਸਰਬ ਲੋਕਾਈਆ। ਸਚ ਸੁਹੰਜਣੀ ਗਈ ਰੁੱਤ, ਖ਼ਿਜ਼ਾਂ ਬੈਠੀ ਡੇਰਾ ਲਾਈਆ। ਕੀ ਮੈਨੂੰ ਰਿਹਾ ਪੁੱਛ, ਦੱਸਣ ਵਾਲੀ ਗੱਲ ਮੇਰੀ ਸਮਝ ਵਿਚ ਨਾ ਆਈਆ। ਮੇਰਾ ਪਿਆਰ ਮੇਰੇ
❋
❋
ਨਾਲੋਂ ਗਿਆ ਰੁੱਸ, ਲੱਭਿਆਂ ਹੱਥ ਨਾ ਕੋਇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ । ਕਿਰਪਾ ਕਰੇ ਸਤਿ ਸਰੂਪ, ਪ੍ਰਭ ਆਪਣੀ ਦਇਆ ਕਮਾਇੰਦਾ। ਪ੍ਰੇਮ ਪ੍ਰੀਤੀ ਅੰਦਰ ਸੋਹਣੀ ਰੂਪ, ਇਕੋ ਵਾਰ ਵਖਾਇੰਦਾ। ਇਹ ਵੀ ਤਤ ਮਾਟੀ ਕਾਇਆ ਝੂਠ, ਸਚ ਨਜ਼ਰ ਕੋਇ ਨਾ ਆਇੰਦਾ। ਚੋਲਾ ਵੇਖ ਪੰਜ ਭੂਤ, ਮਹਿਬੂਬ ਪ੍ਰੇਮ ਨਾ ਕੋਇ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਾਚੀ ਸਿਖਿਆ ਝੁੱਗੀ ਕਿਨਾਰ, ਸਾਹਿਬ ਸਤਿਗੁਰ ਆਪ ਜਣਾਈਆ । ਨਿਰਗੁਣ ਹੋ ਕੇ ਦੇ ਦੀਦਾਰ, ਸਿਰ ਆਪਣਾ ਹੱਥ ਟਿਕਾਈਆ। ਡੁੱਬਣ ਤੋਂ ਪਹਿਲੋਂ ਲਏ ਤਾਰ, ਫੜ ਬਾਹੋਂ ਆਪ ਉਠਾਈਆ। ਤੇਰੇ ਪਿਛੇ ਆਵੇ ਤੇਰਾ ਪਿਆਰ, ਭੱਜੇ ਵਾਹੋ ਦਾਹੀਆ। ਕਰ ਚਰਨ ਕਵਲ ਹਰਿ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰਾ ਧੁਰ ਦਾ ਵਰ, ਵਸਤ ਇਕੋ ਝੋਲੀ ਪਾਈਆ। ਮਹੀਵਾਲ ਕਹੇ ਮੇਰੇ ਮਿਹਰਵਾਨ, ਵਾਹਵਾ ਤੇਰੀ ਵਡ ਵਡਿਆਈਆ। ਮੈਨੂੰ ਰੂਪ ਆਇਆ ਸੋਹਣਾ ਸੋਹਣੀ ਨਿਸ਼ਾਨ, ਨਿਸ਼ਾਨਾ ਇਕੋ ਇਕ ਜਣਾਈਆ। ਮਰਨ ਤੋਂ ਪਹਿਲੋਂ ਦੇ ਜਵਾਲ, ਜੀਵਤ ਮਰਨ ਨਾ ਰੂਪ ਵਟਾਈਆ। ਫੇਰ ਮੰਨਾਂ ਦੀਨ ਦਿਆਲ, ਦਇਆਨਿਧ ਤੇਰੀ ਸਰਨਾਈਆ। ਸਾਹਿਬ ਸਤਿਗੁਰ ਹੋ ਕਿਰਪਾਲ, ਪਰਮ ਪੁਰਖ ਆਪ ਸਮਝਾਈਆ। ਅੰਤਮ ਲੇਖਾ ਚੁਕਾਵਾਂ ਵਿਚ ਜਹਾਨ, ਦੀਨ ਦੁਨੀ ਦੋਵੇਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਅਗਲਾ ਲੇਖਾ ਆਪਣੇ ਹੱਥ ਰਖਾਈਆ। ਮਹੀਵਾਲ ਉਠ ਕਰ ਤਿਆਰੀ, ਤ੍ਰੈਭਵਨ ਧਨੀ ਆਪ ਜਣਾਇੰਦਾ। ਆਪੇ ਫੁੱਲ ਆਪਣੀ ਅੰਤ ਕਿਆਰੀ, ਤੇਰੀ ਤੇਰੇ ਨਾਲ ਪਰਨਾਇੰਦਾ। ਆਸ਼ਕ ਮਾਸ਼ੂਕ ਜਗਤ ਯਾਰੀ, ਭਗਤ ਧਾਰੀ ਭੇਵ ਖੁਲ੍ਹਾਇੰਦਾ। ਦੂਜੀ ਵਾਰ ਨਿਰਗੁਣ ਸਰਗੁਣ ਕਰ ਕੇ ਲਾਏ ਯਾਰੀ, ਯਾਰਾਨਾ ਆਪਣੇ ਨਾਲ ਰਖਾਇੰਦਾ। ਡੁੱਬੇ ਨਾ ਵੜ ਡੂੰਘੀ ਧਾਰੀ, ਸਮੁੰਦ ਸਾਗਰ ਚਰਨਾਂ ਹੇਠ ਦਬਾਇੰਦਾ। ਮਰਨ ਤੋਂ ਪਹਿਲੋਂ ਕਰੇ ਖ਼ਬਰਦਾਰੀ, ਬੇਖ਼ਬਰ ਖ਼ਬਰ ਸੁਣਾਇੰਦਾ। ਝੁੱਗੀ ਕੰਢੇ ਜੋਤ ਨਿਰੰਕਾਰੀ, ਨਿਰਵੈਰ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਇੰਦਾ । ਆਸ਼ਕ ਕਹੇ ਦੱਸ ਕਵਣ ਵੇਲਾ, ਵਾਰ ਥਿਤ ਦੇ ਸਮਝਾਈਆ। ਪੁਰਖ ਅਕਾਲ ਕਹੇ ਮਹੀਵਾਲ ਪੰਜ ਪੋਹ ਤੇਰਾ ਅੱਜ ਵਕਤ ਦੁਹੇਲਾ, ਫੇਰ ਮੇਲਾ ਲਏ ਕਰਾਈਆ। ਖੇਲ ਕਰੇ ਗੁਰੂ ਗੁਰ ਚੇਲਾ, ਗੋਬਿੰਦ ਆਪਣੀ ਉਂਗਲੀ ਲਾਈਆ। ਹਰਿਸੰਗਤ ਸਚ ਫੁੱਲਵਾੜੀ ਕਰ ਕੇ ਮੇਲਾ, ਮਿਲਣੀ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਾਹਿਬ ਸਤਿਗੁਰ ਦਇਆ ਕਮਾਏਗਾ। ਮਾਣਸ ਮਾਣਸ ਫੇਰ ਬਣਾਏਗਾ। ਜੂਨੀ ਜੂਨ ਨਾ ਕੋਈ ਭਵਾਏਗਾ। ਆਸ਼ਕ ਆਪਣਾ ਇਸ਼ਕ ਵਖਾਏਗਾ। ਮਾਸ਼ੂਕ ਹੋ ਕੇ ਪ੍ਰੇਮ ਵਧਾਏਗਾ। ਹੱਕ ਹਕੂਕ ਇਕੋ ਇਕ ਰਖਾਏਗਾ। ਸੋਹਣਾ ਕੋਮਲ ਬਣ ਮਲੂਕ, ਜੋਬਨ ਇਕੋ ਇਕ ਹੰਢਾਏਗਾ। ਕਾਇਆ ਛੱਡ ਤਤ ਕਲਬੂਤ, ਤਨ ਮਾਟੀ ਵੇਖ ਵਖਾਏਗਾ। ਘਰ ਬਣ ਸਚ ਮਹਿਬੂਬ, ਮੁਹੱਬਤ ਆਪਣੇ ਨਾਲ ਵਖਾਏਗਾ। ਪ੍ਰੇਮ ਪ੍ਰੀਤੀ ਸਾਚੀ ਝੂਝ, ਨਛਾਵਰ ਇਕੋ ਵਾਰ ਕਰਾਏਗਾ। ਚੰਦ ਚੜ੍ਹੇ ਦੂਜ ਤੀਜ, ਚੌਥੇ ਆਪਣਾ ਰੰਗ ਵਖਾਏਗਾ। ਥਿਤ ਵਾਰ ਜਾਏ ਸੂਝ, ਪੰਚਮ ਪੋਹ ਮੇਲ ਮਿਲਾਏਗਾ। ਜੋਤੀ ਜੋਤ ਸਰੂਪ ਹਰਿ,
❋
❋
ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਤੋੜ ਨਿਭਾਏਗਾ। ਸਚ ਪ੍ਰੀਤੀ ਤੇਰਾ ਫੁੱਲ ਪ੍ਰੇਮ, ਸਾਹਿਬ ਸਤਿਗੁਰ ਝੋਲੀ ਪਾਏਗਾ। ਅੰਤ ਚੁਕੇ ਤੇਰੇ ਨਾਲ ਨੇਮ, ਧੋਖਾ ਦਗਾ ਨਾ ਕੋਇ ਕਮਾਏਗਾ। ਜਿਸ ਨੇ ਸੇਵ ਕਮਾਈ ਉਪਰ ਹੇਮ, ਕੁੰਟ ਤੇਰੀ ਫੋਲ ਫੁਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਏਗਾ। ਸਾਚਾ ਵਾਅਦਾ ਕਰ ਕੌਲ, ਇਕਰਾਰਨਾਮਾ ਦੇ ਲਿਖਾਈਆ। ਸਚ ਤੌਫ਼ੀਕ ਤੇਰੇ ਕੋਲ, ਵਾਹਦ ਤੇਰੇ ਹੱਥ ਵਡਿਆਈਆ। ਮੇਰੇ ਰਫ਼ੀਕ ਜਾਣਾ ਮੌਲ, ਤਬੀਬ ਬਣ ਕੇ ਫੇਰਾ ਪਾਈਆ। ਦੇਣੀ ਅਸੀਸ ਉਪਰ ਧੌਲ, ਜਗਦੀਸ਼ ਤੇਰੀ ਸਰਨਾਈਆ। ਮੇਰਾ ਧਰਮ ਰੱਖਣਾ ਅਡੋਲ, ਕਰਮ ਕਾਂਡ ਦੇਣਾ ਮਿਟਾਈਆ । ਆਸ਼ਕ ਹੋ ਕੇ ਵਾਰੀ ਘੋਲ, ਘੋਲੀ ਤੇਰੇ ਉਤੋਂ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਦੇਵੇ ਵਡਿਆਈ ਹਰਿ ਜੂ ਆਪ, ਬੇਪਰਵਾਹ ਦਇਆ ਕਮਾਇੰਦਾ। ਤੇਰਾ ਮੇਰਾ ਜੁੜਿਆ ਸਾਕ, ਨਾਤਾ ਇਕੋ ਵਾਰ ਬੰਧਾਇੰਦਾ। ਸਦਾ ਸੁਹੇਲਾ ਬਣ ਕੇ ਦੇਵਾਂ ਸਾਥ, ਸਗਲਾ ਸੰਗ ਨਿਭਾਇੰਦਾ। ਪੱਤਣ ਵੇਖਾਂ ਤੇਰਾ ਘਾਟ, ਮਾਹੀ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਦੱਸ ਭਗਵਾਨ, ਦਰ ਤੇਰੇ ਸੀਸ ਨਿਵਾਇਆ। ਤੂੰ ਪਹਿਲੋਂ ਕਿਉਂ ਨਾ ਮਿਲਿਆ ਆਣ, ਸੋਹਣੀ ਨਾਲ ਕਿਉਂ ਪਿਆਰ ਵਧਾਇਆ। ਜਿਹੜੀ ਵਿਛੋੜਾ ਦੇ ਗਈ ਵਿਚ ਜਹਾਨ, ਸਗਲਾ ਸੰਗ ਨਾ ਕੋਇ ਰਖਾਇਆ। ਮੇਰੇ ਵੇਂਹਿਦਆਂ ਰੁੜ੍ਹ ਗਈ ਵਿਚ ਤੂਫ਼ਾਨ, ਤੋਬਾ ਤੋਬਾ ਕਰ ਕੁਰਲਾਇਆ । ਮੈਂ ਰੋਂਦਾ ਉਹਦੇ ਪਿਛੇ ਮਹਾਨ, ਮੇਰੀ ਮੁਹੱਬਤ ਖ਼ਾਕ ਰੁਲਾਇਆ। ਜੇ ਜਾਣਾਂ ਪ੍ਰਭ ਤੇਰਾ ਸਚ ਈਮਾਨ, ਤੁਧ ਬਿਨ ਅੱਖ ਨਾ ਕੋਇ ਤਕਾਇਆ। ਕਰ ਕਿਰਪਾ ਦੇ ਫ਼ਰਮਾਣ, ਸਚ ਸੰਦੇਸ਼ਾ ਇਕ ਸੁਣਾਇਆ। ਜੇ ਹੈਂ ਸੱਚਾ ਭਗਵਾਨ, ਕਿਉਂ ਵਿਛੋੜਾ ਮੇਰਾ ਪਾਇਆ। ਜਿਸ ਦੇ ਪਿਛੇ ਮੈਂ ਰੁਲਦਾ ਰਿਹਾ ਬੀਆਬਾਨ, ਝਨਾਬ ਕੰਢੇ ਡੇਰਾ ਲਾਇਆ। ਉਸ ਦਾ ਲੱਭੇ ਨਾ ਕੋਇ ਨਿਸ਼ਾਨ, ਨਿਸ਼ਾਨੀ ਹੱਥ ਨਾ ਕੋਇ ਰਖਾਇਆ। ਸ੍ਰੀ ਭਗਵਾਨ ਹੋ ਮਿਹਰਵਾਨ, ਸਿਰ ਆਪਣਾ ਹੱਥ ਟਿਕਾਇਆ। ਕਰ ਇਕ ਵਾਰ ਚਰਨ ਧਿਆਨ, ਚਰਨ ਵੇਂਹਦਿਆਂ ਸਦਕਾ ਨੂਰ ਇਕੋ ਗੁਲ ਨਜ਼ਰੀ ਆਇਆ। ਇਹ ਗੁਲ ਵੱਡਾ ਬਲਵਾਨ, ਜਿਸ ਦਾ ਰੂਪ ਰੇਖ ਕੋਈ ਸਮਝ ਨਾ ਸਕੇ ਰਾਇਆ। ਸੁਗੰਧੀ ਲੈ ਕੇ ਸੁਟ ਦਏ ਸਰਬ ਜਹਾਨ, ਅੰਤ ਖ਼ਾਕੀ ਖ਼ਾਕ ਮਿਲਾਇਆ। ਕੋਈ ਨਾ ਜਾਣੇ ਇਸ ਦੇ ਅੰਦਰ ਕੀ ਕੁਛ ਰੱਖਿਆ ਆਣ, ਜਿਸ ਦਾ ਰੂਪ ਰੇਖ ਨਜ਼ਰ ਕਿਸੇ ਨਾ ਆਇਆ। ਉਹ ਖ਼ੁਸ਼ਬੂ ਜੋ ਸਾਹਿਬ ਸੁਲਤਾਨ, ਘਟ ਘਟ ਅੰਦਰ ਦਿਤੀ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਇਆ । ਮਹੀਵਾਲ ਦਇਆ ਕਮਾਵਾਂਗਾ। ਨਿਰਗੁਣ ਹੋ ਕੇ ਫੇਰ ਆਵਾਂਗਾ। ਸਰਗੁਣ ਤੇਰਾ ਰੂਪ ਬਣਾਵਾਂਗਾ। ਪ੍ਰੇਮ ਪ੍ਰੀਤੀ ਇਕ ਸਮਝਾਵਾਂਗਾ । ਸਾਚੀ ਰੀਤੀ ਮਾਤ ਚਲਾਵਾਂਗਾ। ਮਾਸ਼ੂਕ ਹਕੀਕੀ ਇਕ ਵਖਾਵਾਂਗਾ। ਜਿਸ ਦੀ ਸਿਫ਼ਤ ਹੋਏ ਨਾ ਵਿਚ ਹਰੂਫ਼ੀ, ਸਭ ਆਰਫ਼ ਮੂੰਹ ਦੇ ਭਾਰ ਸੁਟਾਵਾਂਗਾ। ਉਹ ਜੋਤ ਨਿਰੰਜਣ ਆਦਿ ਪੁਰਖ ਦੀ ਰੱਖੇ ਸਦ ਉਡੀਕੀ, ਉਡੀਕਦਿਆਂ ਉਡੀਕਦਿਆਂ ਉਡੀਕਦਿਆਂ ਕੋਟਨ ਕੋਟ ਜੁਗ ਚੌਕੜੀ ਬੀਤ ਬਿਤਾਵਾਂਗਾ। ਪ੍ਰੇਮ ਪ੍ਰੀਤੀ ਦਾ ਮੈਨੂੰ ਸ਼ੌਕ, ਬਣ ਸ਼ੌਕੀਨ ਗੋਦ ਬਹਾਵਾਂਗਾ। ਤੇਰੀ ਵਿਛੜ ਕੇ ਤੈਨੂੰ ਕਰ ਗਈ ਔਂਤ, ਤੂੰ ਔਂਤਰਾ ਅੰਤਮ ਆਪਣੇ ਨਾਲ ਪਰਨਾਵਾਂਗਾ।
❋
❋
ਪਿਛਲਾ ਰਹਿਣ ਨਾ ਦੇਵਾਂ ਖੋਟ, ਸਾਚੀ ਚੋਟ ਨਾਮ ਲਗਾਵਾਂਗਾ। ਮਾਸ਼ੂਕ ਬਣਾ ਨਿਰਮਲ ਜੋਤ, ਜੋੜੀ ਸੋਹਣੀ ਜੋੜ ਜੋੜਾਵਾਂਗਾ। ਝੁੱਗੀ ਵਿਚ ਬਹਿ ਕੇ ਲਾਵੇਂ ਝੋਕ, ਮੌਲਾ ਹੋ ਕੇ ਦਰਸ ਦਿਖਾਵਾਂਗਾ। ਮਾਸ ਕੱਟੇਂ ਨਾ ਕੋਈ ਪੋਟ, ਛੁਰੀ ਕਰਦ ਨਾ ਹੱਥ ਫੜਾਵਾਂਗਾ। ਪ੍ਰੇਮ ਕਰੇਂ ਨਾ ਨਾਲ ਹੋਂਟ, ਅੰਦਰੇ ਅੰਦਰ ਮੇਲ ਮਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਜਣਾਵਾਂਗਾ। ਮਹੀਵਾਲ ਭਰੇ ਹੌਕਾ, ਹਾਏ ਹਾਏ ਜਣਾਈਆ। ਵੇਖੋ ਸੋਹਣੀ ਦੇ ਗਈ ਧੋਖਾ, ਹੱਡੀਆਂ ਬਾਲਣ ਗਈ ਜਲਾਈਆ। ਉਡੀਕਦਿਆਂ ਉਡੀਕਦਿਆਂ ਮਿਲਿਆ ਉਹ ਨਾ ਮੌਕਾ, ਮੁਕੰਮਲ ਆਪਣਾ ਪਤਾ ਦਏ ਜਣਾਈਆ। ਜਿਸ ਦੇ ਨਾਲ ਪ੍ਰੀਤ ਲਗਾਈ ਨਾਲ ਸ਼ੌਂਕਾ, ਸੋ ਸ਼ੌਹ ਦਰਿਆਏ ਡੁੱਬੀ ਨੈਂ ਦੀ ਧਾਰ ਨਜ਼ਰ ਨਾ ਆਈਆ। ਵੇਖੋ ਖ਼ਾਲੀ ਦਿਸੇ ਕੋਠਾ, ਝੁੱਗੀ ਮਾਰੇ ਉਚੀ ਧਾਈਆ । ਜਿਸ ਨੂੰ ਕਬਾਬ ਧਰਿਆ ਕੱਢ ਕੇ ਉਤੇ ਪੋਟਾ, ਸੋ ਆਪਣੀ ਜੜ੍ਹ ਰਿਹਾ ਪੁਟਾਈਆ। ਰੂਪ ਨਜ਼ਰ ਨਾ ਆਇਆ ਵੱਡਾ ਛੋਟਾ, ਅੱਖੀਆਂ ਸਾਰ ਕੋਇ ਨਾ ਪਾਈਆ। ਜਿਸ ਦੇ ਪ੍ਰੇਮ ਪਿਆਰ ਅੰਦਰ ਹੋਇਆ ਬੇਹੋਸ਼ਾ, ਸੋ ਹੋਛੀ ਮੱਤ ਕਰ ਕੇ ਗਈ ਵਖਾਈਆ। ਉਸੇ ਵੇਲੇ ਪੁਰਖ ਅਕਾਲ ਕਿਹਾ ਉਸ ਦੇ ਨਾਲ ਕਾਹਦਾ ਰੋਸਾ, ਜਿਸਨੂੰ ਸਾਹਿਬ ਸਤਿਗੁਰ ਧੱਕਾ ਲਾਈਆ। ਪੰਜ ਤਤ ਕਾਇਆ ਵੇਖ ਭਾਂਡਾ ਥੋਥਾ, ਬਿਨ ਪੁਰਖ ਅਕਾਲ ਸਾਚੀ ਵਸਤ ਨਾ ਕੋਇ ਟਿਕਾਈਆ। ਜਿਥੇ ਸੋਹਣੀ ਮਾਰਿਆ ਗੋਤਾ, ਉਥੇ ਤੇਰੀ ਧਾਰ ਪੰਜ ਤਤ ਦਏ ਰੁੜ੍ਹਾਈਆ। ਅੰਤਮ ਵਾਰ ਇਕੋ ਰੱਖ ਓਟਾ, ਪ੍ਰਭ ਮੇਲਾ ਲੈਣਾ ਮਿਲਾਈਆ। ਮਿਲੇ ਘਰ ਉਸ ਜਿਸ ਘਰ ਦਾਦੇ ਦੁਆਰੇ ਆਏ ਪੋਤਾ, ਪਿਤਾ ਗੋਬਿੰਦ ਨਜ਼ਰੀ ਆਈਆ। ਮੇਰੀ ਝੁੱਗੀ ਵਿਖਾੳਣਾ ਮੈਨੂੰ ਮੌਕਾ, ਮੁਫ਼ਤ ਮੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤ ਸਮੇਂ ਰਿਹਾ ਜਣਾਈਆ। ਮਹੀਵਾਲ ਉਠ ਕਰ ਕਿਨਾਰਾ, ਕਾਇਆ ਕੱਪੜ ਦੇ ਤਜਾਈਆ। ਵਹਿੰਦੀ ਧਾਰ ਕਰ ਇਸ਼ਾਰਾ, ਸੋਹਣੀ ਪਿਛੇ ਦਿਤਾ ਰੁੜ੍ਹਾਈਆ। ਇਕੋ ਬੋਲ ਸਚ ਜੈਕਾਰਾ, ਉਚੀ ਕੂਕ ਕੂਕ ਸੁਣਾਈਆ। ਤੇਰਾ ਵੇਖਾਂ ਖੇਲ ਦੁਆਰਾ, ਪਾਰਬ੍ਰਹਮ ਤੇਰੀ ਸਰਨਾਈਆ। ਮਰਨ ਤੋਂ ਪਹਿਲੋਂ ਦਿਤਾ ਜਿਸ ਸਹਾਰਾ, ਸਾਚੀ ਸਿਖਿਆ ਇਕ ਦ੍ਰਿੜਾਈਆ। ਲੋਕਮਾਤ ਖੇਲ ਕਰੇ ਪਿਆਰਾ, ਪ੍ਰੇਮ ਆਪਣੇ ਨਾਲ ਰਖਾਈਆ । ਜੀਂਵਦਿਆਂ ਜੀਂਵਦਿਆਂ ਮਰਨ ਤੋਂ ਕਰੇ ਛੁਟਕਾਰਾ, ਆਵਣ ਜਾਵਣ ਫੰਦ ਕਟਾਈਆ। ਪੰਜ ਪੋਹ ਦਾ ਉਹ ਦਿਹਾੜਾ, ਦਿਹਾੜਾ ਫੇਰ ਦਏ ਪਰਗਟਾਈਆ। ਮਹੀਂਵਾਲ ਪਹਿਲੀ ਵਾਰ ਡੁੱਬਾ ਲਾੜਾ, ਦੂਜੀ ਵਾਰ ਆਪਣੀ ਗੋਦ ਬਹਾਈਆ। ਇਕ ਫੁੱਲ ਦਾ ਇਕ ਸਹਾਰਾ, ਸਾਹਿਬ ਸਤਿਗੁਰ ਫੁੱਲਾਂ ਸੇਜ ਹੇਠ ਵਿਛਾਈਆ। ਸੇਜ ਕਹੇ ਮੈਂ ਭਗਤਾਂ ਉਧਾਰਾ, ਗੁਰਮੁਖਾਂ ਮੇਰੀ ਬਣਤ ਬਣਾਈਆ। ਜੋ ਦੂਰ ਦੁਰਾਡੇ ਲੈ ਕੇ ਆਏ ਵਿਚ ਦੁਆਰਾ, ਬਣ ਕੇ ਪਾਂਧੀ ਰਾਹੀਆ। ਛੋਟੇ ਬਾਲੇ ਸੋਲਾਂ ਮੱਘਰ ਕੀਤਾ ਇਸ਼ਾਰਾ, ਹਰਿਸੰਗਤ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਫੁੱਲ ਕਹਿਣ ਸਾਡੇ ਜਾਗੇ ਭਾਗ, ਕਲਜੁਗ ਅੰਤ ਮਿਲੀ ਵਡਿਆਈਆ । ਸਾਡੀ ਕਰਤੇ ਰੱਖੀ ਲਾਜ, ਕੀਮਤ ਆਪਣੇ ਘਰ ਜਣਾਈਆ। ਜਨ ਭਗਤਾਂ ਦਿਤਾ ਦਾਜ, ਸੋਹਣੀ ਗੰਢ ਬਣਾਈਆ। ਘਰ ਆਪਣੇ ਰੱਖਣਾ ਸਾਂਭ, ਧੁਰ ਦਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਫੁੱਲ ਕਹਿਣ ਸਾਡੀ ਆਈ ਬਹਾਰ, ਪਤ ਡਾਲੀ ਰਹੀ ਮਹਿਕਾਈਆ।
❋
❋
ਸ੍ਰੀ ਭਗਵਾਨ ਭਗਤਾਂ ਦਰ ਦਿਤਾ ਵਿਖਾਲ, ਘਰ ਗਏ ਚਾਈਂ ਚਾਈਂਆ। ਦਿਵਸ ਰੈਣ ਕਰਦੇ ਰਹੇ ਧਿਆਨ, ਨੇਤਰ ਨੈਣ ਨੈਣ ਉਠਾਈਆ। ਕਵਣ ਵੇਲਾ ਪੋਹ ਪੰਜ ਪੁਰਖ ਅਬਿਨਾਸ਼ੀ ਸੱਦੇ ਵਿਚ ਜਹਾਨ, ਸ਼ਬਦ ਸੰਦੇਸ਼ਾ ਇਕ ਸੁਣਾਈਆ। ਪਿਛਲਾ ਲੇਖਾ ਪੂਰਾ ਕਰੇ ਆਣ, ਅੱਗੇ ਭਰਮ ਭੁਲੇਖਾ ਦਏ ਮਿਟਾਈਆ। ਸੋਹਣੀ ਸੇਜਾ ਬਣੇ ਇਕ ਮਹਾਨ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਛੋਟੇ ਵੱਡੇ ਬਾਲੇ ਨੱਢੇ ਬੁੱਢੇ ਖ਼ੁਸ਼ੀਆਂ ਨਾਲ ਵਰਤਾਈਆ। ਸਾਰੇ ਰਲ ਕੇ ਚਰਨਾਂ ਉਤੇ ਕਰੀਏ ਪਰਨਾਮ, ਨਿਉਂ ਨਿਉਂ ਸੀਸ ਝੁਕਾਈਆ। ਅਰਥੀ ਉਤੇ ਨਾ ਚੜ੍ਹੇ ਗੁਰਮੁਖ ਬਲਵਾਨ, ਫ਼ਰਸ਼ੀ ਖ਼ਾਕ ਸੋਹਣੀ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਸੰਗਤ ਇਕ ਇਕ ਇਕ ਫੁੱਲ ਦੇਣਾ ਬਰਸਾਈਆ। ਅਰਥੀ ਕਹੇ ਮੈਨੂੰ ਮਿਲਿਆ ਮਾਣ, ਪੁਰਖ ਅਕਾਲ ਦਇਆ ਕਮਾਈਆ। ਭਗਤ ਸੁਹੇਲੇ ਫੁੱਲ ਬਰਸਾਣ, ਨਿੰਮੀ ਨਿੰਮੀ ਧਾਰ ਵਹਾਈਆ। ਸੰਤ ਸੁਹੇਲੇ ਖ਼ੁਸ਼ੀ ਮਨਾਣ, ਗੀਤ ਗੋਬਿੰਦ ਅਲਾਈਆ। ਧਰਮ ਰਾਏ ਹੋਏ ਹੈਰਾਨ, ਚਾਰੋਂ ਕੁੰਟ ਨੈਣ ਉਠਾਈਆ। ਚਿਤਰ ਗੁਪਤ ਕਹੇ ਮੇਰਾ ਲੇਖਾ ਮਿਟਿਆ ਨਿਸ਼ਾਨ, ਹਿਸਾਬ ਕਿਤਾਬ ਨਾ ਕੋਇ ਵਡਿਆਈਆ। ਲਾੜੀ ਮੌਤ ਕਹੇ ਮੈਂ ਨਾਰ ਰਕਾਨ, ਜੋਬਨ ਮਤੀ ਭੱਜਾਂ ਵਾਹੋ ਦਾਹੀਆ। ਜਮਦੂਤ ਕਹਿਣ ਸਾਨੂੰ ਆਈ ਹਾਣ, ਬੌਹੜੀ ਬੌਹੜੀ ਰਹੇ ਸੁਣਾਈਆ। ਝੁਗੀ ਕਿਸ ਦੀ ਵੇਖੀਏ ਆਣ, ਕੁੱਲੀ ਕੱਖ ਮਿਲੀ ਵਡਿਆਈਆ। ਸਾਡੀ ਵਿਚ ਨਾ ਆਇਆ ਪਛਾਣ, ਪਹਿਚਾਨ ਸਕੇ ਨਾ ਕੋਇ ਰਾਈਆ। ਕਿਰਪਾ ਕੀਤੀ ਸ੍ਰੀ ਭਗਵਾਨ, ਸ਼ਾਹ ਪਾਤਸ਼ਾਹ ਹੋ ਸਹਾਈਆ। ਜਿਸ ਘਰ ਪਰਗਟ ਉਸ ਘਰ ਦਿਸੇ ਵਿਸ਼ਨੂੰ ਭਗਵਾਨ, ਜਨ ਭਗਤਾਂ ਹੋਏ ਸਹਾਈਆ। ਭਗਤ ਸੁਹੇਲੇ ਗੀਤ ਗੋਬਿੰਦ ਦਾ ਗਾਣ, ਹਾਹਾਕਾਰ ਨਾ ਕੋਇ ਜਣਾਈਆ। ਸਿਆਪਾ ਕਰੇ ਨਾ ਕੋਈ ਬਿਰਧ ਰਕਾਨ, ਨੇਤਰ ਨੈਣ ਨੀਰ ਨਾ ਕੋਇ ਵਹਾਈਆ। ਖ਼ਾਲੀ ਦਿਸੇ ਭੂਮੀ ਸ਼ਮਸ਼ਾਨ, ਅਗਨੀ ਭੇਟ ਨਾ ਕੋਇ ਚੜ੍ਹਾਈਆ। ਦਰੋਹੀ ਖ਼ੁਦਾਏ ਦੀ ਸਾਰੇ ਵੇਖ ਕਰਨ ਪਛਾਣ, ਧੀਰਜ ਧੀਰ ਨਾ ਕੋਇ ਧਰਾਈਆ। ਨਵੀ ਖੇਲ ਕੀਤੀ ਸ਼ਹਿਨਸ਼ਾਹ ਸੁਲਤਾਨ, ਬਲਵਾਨ ਆਪਣਾ ਹੁਕਮ ਵਰਤਾਈਆ । ਪਿਛਲੀ ਕੀਤੀ ਯਾਦ ਕੀਤੀ, ਭੁੱਲ ਗਿਆ ਨਾ ਬੇਪਰਵਾਹੀਆ। ਚਲੋ ਚਲੀਏ ਇਹ ਉਹਦੀ ਨਹੀਂ ਚਿੱਠੀ, ਜਿਸ ਚਿੱਠੀ ਉਤੇ ਲਛਮਣ ਵੇਖ ਵਖਾਈਆ। ਚਿੱਠੀ ਲੈ ਕੇ ਗਏ ਮੁੜ, ਆਪਣਾ ਪੰਧ ਮੁਕਾਈਆ। ਰਾਏ ਧਰਮ ਦੱਸਿਆ ਧੁਰ, ਨੇਤਰ ਨੀਰ ਵਹਾਈਆ। ਉਥੇ ਨਹੀਂ ਸਾਡੀ ਲੋੜ, ਗੁਰਮੁਖ ਬੈਠੇ ਡੇਰਾ ਲਾਈਆ। ਹੋਰ ਪਾਸੇ ਦੇ ਤੋਰ, ਚੌਦਾਂ ਕੋਸ ਦੱਖਣ ਦਿਸ਼ਾ ਵੇਖ ਵਖਾਈਆ। ਫੜ ਕੇ ਲਿਆਈਏ ਮਾਣਸ ਉਹ ਢੋਰ, ਜੋ ਬੈਠਾ ਪ੍ਰਭੂ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਧਰਮ ਰਾਏ ਕਹੇ ਮੈਂ ਪਹਿਲੋਂ ਵੇਖਾਂ ਆਪਣੀ ਅੱਖ, ਪ੍ਰਭ ਕੀ ਕੀ ਖੇਲ ਰਚਾਇੰਦਾ। ਜਾਂ ਤੱਕਿਆ ਭਗਤਾਂ ਦੇਵੇ ਪਿਛਲਾ ਹੱਕ, ਲਹਿਣਾ ਦੇਣਾ ਝੋਲੀ ਪਾਇੰਦਾ। ਮੈਂ ਡਰਦਾ ਪਿਛੇ ਗਿਆ ਹਟ, ਭੈ ਅੱਗੋਂ ਨਜ਼ਰੀ ਆਇੰਦਾ। ਕਿਤੇ ਗੁਰਮੁਖ ਮੈਨੂੰ ਪਾ ਨਾ ਲਏ ਨੱਥ, ਕਿਉਂ ਜੱਟ ਬਣ ਕੇ ਚੰਗੇ ਵੈਹੜੇ ਨੱਥ ਵਖਾਇੰਦਾ। ਜੇ ਮੈਂ ਆਵਾਂ ਉਹਦੇ ਹੱਥ, ਫੜ ਕੇ ਹਲਟ ਅੱਗੇ ਜੁੜਾਇੰਦਾ। ਉਥੇ ਸੰਗਤ ਆਵੇ ਨੱਸ ਨੱਸ, ਮੈਨੂੰ ਪੜਾਨੇ ਵਿਚ ਭਜਾਇੰਦਾ। ਜੇ ਮੈਂ ਜਾਵਾਂ ਥੱਕ, ਪਿਛੋਂ ਖਿਚ ਪ੍ਰਾਣੀ ਮੇਰੇ ਉਤੇ ਰਖਾਇੰਦਾ। ਸਾਰੇ ਕਹਿ ਦਿਓ ਇਹ ਨਹੀਂ ਉਹਦਾ ਖਤ, ਖਤਾ ਮੈਂ ਆਪਣੀ ਭੁੱਲ ਬਖ਼ਸ਼ਾਇੰਦਾ। ਉਹ ਪਰਮ ਪੁਰਖ ਦਾ
❋
❋
ਨੱਤ, ਜਿਸ ਦਾ ਅੰਤ ਕੋਈ ਨਾ ਪਾਇੰਦਾ। ਜਿਸ ਦੇ ਅੰਦਰ ਬ੍ਰਹਮ ਮੱਤ, ਪੁਰਖ ਅਕਾਲ ਇਕ ਧਿਆਇੰਦਾ। ਉਹਨੂੰ ਸਾਰੇ ਦਿਓ ਛੱਡ, ਸੰਸਾ ਸਭ ਦਾ ਆਪ ਮਿਟਾਇੰਦਾ। ਪੰਜ ਪੋਹ ਉਹਦੇ ਨਹੀਂ ਸੜਨੇ ਹੱਡ, ਹੱਡੀਆਂ ਬਾਲਣ ਨਾ ਕੋਇ ਬਣਾਇੰਦਾ। ਵੇਖੋ ਆਸ਼ਕ ਹੋ ਕੇ ਬੈਠਾ ਅੱਡ, ਮਾਸ਼ੂਕ ਨਿਰਗੁਣ ਜੋਤ ਬਣਾਇੰਦਾ। ਜੋਤ ਅਕਾਲਣ ਸੋਹਣੀ ਵਾਂਗ ਕਦੇ ਨਾ ਜਾਏ ਭੱਜ, ਭੱਜਿਆਂ ਜਾਂਦਿਆਂ ਆਪਣੇ ਗਲੇ ਲਗਾਇੰਦਾ। ਪ੍ਰੇਮ ਪ੍ਰੀਤੀ ਦਾ ਕਰਾ ਕੇ ਹੱਜ, ਹੁਜਰਾ ਇਕ ਦਸਾਇੰਦਾ। ਸਾਚੀ ਸੇਜਾ ਬਹੇ ਸਜ, ਸੱਜਣ ਮੀਤ ਇਕੋ ਨਜ਼ਰੀ ਆਇੰਦਾ। ਉਥੇ ਕੋਈ ਨਾ ਪੋਹੇ ਅਗਨੀ ਅੱਗ, ਲੱਗੀ ਅੱਗ ਆਪ ਬੁਝਾਇੰਦਾ। ਜਿਸ ਝੁੱਗੀ ਅੰਦਰ ਆਪ ਬੈਠੇ ਸਜ, ਸੋ ਝੁੱਗਾ ਚੌੜ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਤ ਜੀਵਤ ਜੀਵਣ ਰੰਗ ਰੰਗਾਇੰਦਾ। ਧਰਮ ਕਹੇ ਧਰਮ ਰਾਏ ਇਹ ਕੀ ਹੋਇਆ, ਸਾਚਾ ਭੇਵ ਦੇ ਜਣਾਈਆ। ਉਹ ਲਛਮਣ ਕਿਉਂ ਅੱਜ ਨਹੀਂ ਮੋਇਆ, ਜਿਸ ਦੀ ਲਿਖਤ ਤੇਰੇ ਦੂਤਾਂ ਤੈਨੂੰ ਵਖਾਈਆ। ਫ਼ਰਸ਼ ਖ਼ਾਕੀ ਉਤੇ ਕਿਉਂ ਨਹੀਂ ਸੋਇਆ, ਧਰਨੀ ਧਰਤ ਡੇਰਾ ਲਾਈਆ। ਕੀ ਤੇਰਾ ਹੱਕ ਕਿਸ ਨੇ ਖੋਹਿਆ, ਕਵਣ ਤੇਰੀ ਕੀਤੀ ਉਲਟਾਈਆ। ਰਾਏ ਧਰਮ ਨੇਤਰ ਹੰਝੂ ਭਰ ਭਰ ਰੋਇਆ, ਹੱਥ ਮੱਥੇ ਦਏ ਦੁਹਾਈਆ। ਉਸ ਦਾ ਪਿਓ ਦਾਦਾ ਉਹੋ ਹੋਇਆ, ਜਿਸ ਗੋਬਿੰਦ ਦਿਤੀ ਵਡਿਆਈਆ। ਮੈਂ ਵੇਖਣ ਗਿਆ ਗੁਰਮੁਖਾਂ ਨੂੰ ਲੈ ਕੇ ਆਏ ਢੋਆ, ਪੁਰਖ ਅਕਾਲ ਖ਼ੁਸ਼ੀਆਂ ਨਾਲ ਭੇਟ ਚੜ੍ਹਾਈਆ । ਪ੍ਰਭ ਦੀ ਕਿਰਪਾ ਉਹ ਨਵਾਂ ਨਰੋਆ, ਨਾ ਮਰਿਆ ਜਨਮ ਵਿਚ ਨਾ ਆਈਆ। ਜੋ ਲਛਮਣ ਸਿੰਘ ਅੱਜ ਮਰਿਆ, ਸੋ ਗੁਰਮੇਜ਼ ਸਿੰਘ ਘਰ ਪੈਦਾ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਹ ਖੇਲ ਅਚਰਜ ਕਰਿਆ, ਆਪਣੀ ਬਣਤ ਬਣਾਈਆ। ਸੁਣ ਕੇ ਬਾਤ ਬਾਤਨ ਬਾਤ ਤਰਤੀਬ, ਵਿਸ਼ਨ ਬ੍ਰਹਮਾ ਸ਼ਿਵ ਦੂਰੋਂ ਸੁਣਨ ਕੰਨ ਲਾਈਆ। ਸ਼ੰਕਰ ਕਹੇ ਇਹ ਕੀ ਹੋਇਆ ਅਜੀਬ, ਮੇਰੀ ਕੀਤੀ ਕਿਉਂ ਉਲਟਾਈਆ । ਤੁਸੀਂ ਕਿਉਂ ਨਹੀਂ ਲੰਘੇ ਉਹਦੀ ਦਹਿਲੀਜ, ਘਰ ਗਏ ਵਾਹੋ ਦਾਹੀਆ। ਫੜ ਕੇ ਲਿਆਉਣਾ ਸੀ ਘਸੀਟ, ਤਨ ਮਾਟੀ ਨਾਤਾ ਤੁੜਾਈਆ । ਭੈਣ ਭਾਈ ਸਾਕ ਸੱਜਣ ਰੋ ਕੇ ਲੈਂਦੇ ਪੀਟ, ਪਿੱਟਣਾ ਘਰ ਘਰ ਪਾਈਆ। ਕਿਉਂ ਬਦਲਾਈ ਮੇਰੀ ਰੀਤ, ਖ਼ਾਲੀ ਹੱਥ ਮੁੜ ਕੇ ਦਿਉ ਦੁਹਾਈਆ । ਸਾਰੇ ਕਹਿਣ ਸ਼ੰਕਰ ਜੋ ਕਹੀਏ ਸੋ ਠੀਕ, ਉਥੇ ਤੇਰੀ ਚਲੇ ਨਾ ਕੋਈ ਚਤੁਰਾਈਆ। ਭੋਲਾ ਨਾਥ ਕਹੇ ਮੈਂ ਲਾ ਕੇ ਵੇਖਾਂ ਨੀਝ, ਲੋਕਮਾਤ ਧਿਆਨ ਲਗਾਈਆ। ਜਾਂ ਵੇਖਿਆ ਪ੍ਰਭ ਚਰਨ ਲੱਗੀ ਪ੍ਰੀਤ, ਲੱਗੀ ਪ੍ਰੀਤ ਆਸ਼ਕ ਮਾਸ਼ੂਕ ਇਕੋ ਰੂਪ ਨਜ਼ਰੀ ਆਈਆ। ਵਿਸ਼ਨੂੰ ਖ਼ੁਸ਼ੀਆਂ ਨਾਲ ਕਰੇ ਤਰੀਫ਼, ਬ੍ਰਹਮੇ ਰਿਹਾ ਸੁਣਾਈਆ। ਉਠ ਬ੍ਰਹਮੇ ਵੇਖ ਖੇਲ ਅਨਡੀਠ, ਸ੍ਰੀ ਭਗਵਾਨ ਰੰਗ ਰੰਗਾਈਆ। ਸਾਡੇ ਵਲ ਕਰ ਕੇ ਆਪਣੀ ਪੀਠ, ਜਨ ਭਗਤਾਂ ਦਏ ਵਡਿਆਈਆ। ਅੰਦਰ ਵੜ੍ਹ ਗਿਆ ਕੁੰਡਾ ਖੋਲ੍ਹ ਦਹਿਲੀਜ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਸਦਾ ਸਦਾ ਨਿਤ ਨਵਿਤ ਜੁਗ ਜੁਗ ਉਹਨੂੰ ਭਗਤਾਂ ਮਿਲਣ ਦੀ ਰੀਝ, ਭੱਜਾ ਫਿਰੇ ਵਾਹੋ ਦਾਹੀਆ। ਗ਼ਰੀਬ ਨਿਮਾਣਿਆਂ ਘਰ ਮੰਗਦਾ ਫਿਰੇ ਭੀਖ, ਸ਼ਹਿਨਸ਼ਾਹ ਹੋ ਕੇ ਆਪਣੀ ਸ਼ਰਮ ਗਵਾਈਆ। ਇਸੇ ਕਰ ਕੇ ਸਭ ਨੂੰ ਲੈਂਦਾ ਜੀਤ, ਅਤੀਤ ਆਪਣੇ ਘਰ ਵਸਾਈਆ। ਸ਼ੰਕਰ ਕਹੇ ਹੁਣ ਮੈਂ ਉਸ ਲਛਮਣ ਦੀ ਰੱਖਾਂ ਉਡੀਕ, ਜੋ ਮੇਰੇ ਅੱਗੋਂ ਲੰਘ ਕੇ ਸਚਖੰਡ ਜਾਏ ਚਾਈਂ ਚਾਈਂਆ। ਵਿਸ਼ਨੂੰ ਕਹੇ ਸ਼ੰਕਰ ਇਹ ਖੇਲ ਬੀਸ ਬੀਸ, ਦੂਆ ਜ਼ੀਰੋ ਜ਼ੀਰੋ ਦੂਆ ਸਿਫਰਾ
❋
❋
ਸਿਫਰਾ ਜ਼ੀਰੋ ਰੂਪ ਵਟਾਈਆ। ਪ੍ਰਭ ਦਾ ਕਿਸੇ ਨਾ ਸਮਝਿਆ ਅਲਜ਼ਬਰਾ, ਸਾਰੇ ਅੰਤ ਉਡਾ ਕੇ ਇਕੋ ਏਕ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਕੀਆਂ ਨਿਕੀਆਂ ਦੇਂਦੇ ਗਏ ਖ਼ਬਰਾਂ, ਅੱਖਰਾਂ ਨਾਲ ਜੁੜਾਈਆ। ਲੇਖਾ ਲਿਖਦੇ ਗਏ ਉਤੇ ਪੱਥਰਾਂ, ਪੱਥਰਾਂ ਨਾਲ ਲਕੀਰ ਖਿਚਾਈਆ। ਪ੍ਰੇਮ ਪ੍ਰੀਤੀ ਅੰਦਰ ਵਿਛਾਉਂਦੇ ਗਏ ਸਥਰਾਂ, ਸੱਥਰ ਆਪਣਾ ਆਪ ਬਣਾਈਆ। ਜੇ ਪਰਦਾ ਲਾਹ ਕੇ ਨੇਤਰ ਖੋਲ੍ਹ ਕੇ ਵੇਖਣ ਵੱਖਰਾ, ਵੱਖਰੀ ਕਾਰ ਕਮਾਈਆ। ਜੇ ਉਸ ਦਾ ਲੱਭਣ ਨਖਰਾ, ਨਖਰੇ ਕਰਦਾ ਨਜ਼ਰ ਕਿਸੇ ਨਾ ਆਈਆ। ਜਿਦ ਖੋਰਾ ਅੜੀਦਾਰ ਬੜਾ ਅੱਥਰਾ, ਆਪਣਾ ਹੁਕਮ ਆਪ ਮਨਾਈਆ। ਜੇ ਕੋਈ ਪ੍ਰੇਮ ਪ੍ਰੀਤੀ ਕਰੇ ਬੜਾ ਚੱਲੇ ਸਿਧਾ ਪੱਧਰਾ, ਵਲ ਛਲ ਛਲ ਵਲ ਨਾ ਕੋਇ ਰਖਾਈਆ। ਜੇ ਕੋਈ ਕਹੇ ਮੈਂ ਉਹਦਾ ਲਵਾਂ ਬਦਲਾ, ਬਦਲੀ ਸਭ ਦੀ ਲਏ ਕਰਾਈਆ। ਸਭ ਤੋਂ ਵੱਡਾ ਆਦਲ ਅਦਲਾ, ਅਦਾਲਤ ਇਕੋ ਇਕ ਰਖਾਈਆ। ਪੀਰ ਪੈਗ਼ੰਬਰ ਕਹਿਣ ਉਹਦਾ ਫ਼ਾਜ਼ਲ ਫ਼ਜ਼ਲਾ, ਫਜੂਲ ਵਕਤ ਨਾ ਕੋਇ ਲੰਘਾਈਆ । ਨਾਨਕ ਕਬੀਰ ਚੜ੍ਹ ਕੇ ਵੇਖਿਆ ਉਪਰ ਮੰਜ਼ਲਾ, ਮਹਿਬੂਬ ਇਕੋ ਨਜ਼ਰੀ ਆਈਆ। ਵੇਖ ਕੇ ਕਹਿਣ ਬੜਾ ਮਨਚਲਾ, ਚੰਚਲ ਬੁੱਧੀ ਸਭ ਦੀ ਰਿਹਾ ਵਖਾਈਆ। ਭਗਤ ਕਹਿਣ ਨਹੀਂ ਹਰ ਦਿਲਾ, ਹਰ ਦਿਲ ਅਜ਼ੀਜ਼ ਪ੍ਰੇਮ ਪ੍ਰੀਤੀ ਵਿਚ ਸਮਾਈਆ। ਗੁਰਮੁਖ ਕਹਿਣ ਨਹੀਂ ਉਹ ਫਲ ਫੁੱਲਾ, ਜਿਹੜਾ ਫੁੱਲ ਮਹੀਵਾਲ ਪ੍ਰੇਮ ਵਿਚੋਂ ਪਰਗਟਾਈਆ। ਜਿਸ ਪਿਛੇ ਲੇਖੇ ਲੱਗੀ ਭਗਤ ਕੁੱਲਾ, ਕੁਲਵੰਤਾ ਹੋਏ ਸਹਾਈਆ। ਸਾਰੇ ਕਹਿਣ ਇਨਸਾਨ ਪਾਣੀ ਬੁਲਬਲਾ, ਉਪਜੇ ਤਰੰਗ ਤਰੰਗ ਵਿਚ ਸਮਾਈਆ । ਸ੍ਰੀ ਭਗਵਾਨ ਕਹੇ ਮੇਰਾ ਭਗਤ ਬੜਾ ਅਣਮੁਲਾ, ਜਿਸ ਦੀ ਕੀਮਤ ਕੋਇ ਨਾ ਪਾਈਆ। ਜਿਨ੍ਹਾਂ ਦੁਆਰੇ ਹਰਿ ਜੂ ਤੁਲਾ, ਕੰਡਾ ਗੁਰਮੁਖ ਧਾਰ ਰਖਾਈਆ। ਉਨ੍ਹਾਂ ਨਾਲ ਉਹਦੀ ਸੁਲਾਹ, ਜੋ ਬੈਠੇ ਧਿਆਨ ਲਗਾਈਆ । ਕਿਸੇ ਹੱਥ ਨਾ ਆਇਆ ਕਾਜ਼ੀ ਮੁਲਾ, ਜੋ ਸਿਰ ਤੇ ਕੁੱਲਾ ਰਹੇ ਟਿਕਾਈਆ। ਲੱਖ ਚੁਰਾਸੀ ਰੱਖੇ ਦੁਆਰਾ ਖੁਲ੍ਹਾ, ਦਰਵਾਜਾ ਬੰਦ ਨਾ ਕੋਇ ਕਰਾਈਆ। ਜੇ ਕੋਈ ਦਰ ਆਏ ਭੁੱਲਾ, ਅਭੁੱਲ ਲਏ ਬਖ਼ਸ਼ਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਸ਼ਕ ਮਾਸ਼ੂਕ ਮਾਸ਼ੂਕ ਆਸ਼ਕ ਹੋ ਕਦੀ ਨਾ ਰੁਲਾ, ਰੁਲਦਿਆਂ ਲਏ ਉਠਾਈਆ। ਆਸ਼ਕ ਮਾਸ਼ੂਕ ਨਾਲੋਂ ਨਾ ਜਾਏ ਵਿਛੜ, ਵਿਛੜਿਆਂ ਮੇਲ ਮਿਲਾਈਆ। ਆਸ਼ਕ ਗਲ ਲਾਵੇ ਭਰੀਆਂ ਚਿੱਕੜ, ਗੁਰਮੁਖ ਮੈਲ ਧੁਆਈਆ। ਆਸ਼ਕ ਕਦੇ ਨਾ ਹੋਵੇ ਭਿੱਟੜ, ਸਦਾ ਸਦਾ ਸਤਿ ਸਰੂਪ ਸਮਾਈਆ। ਆਸ਼ਕ ਮਾਸ਼ੂਕ ਦਾ ਮਿਟਾਏ ਫਿਕਰ, ਫਿਕਰਾ ਆਪਣਾ ਨਾਮ ਸੁਣਾਈਆ। ਮਾਸ਼ੂਕ ਆਸ਼ਕ ਦਾ ਚਿੱਤਰ ਲਏ ਚਿਤਰ, ਜਿਸਨੂੰ ਇਸ਼ਟ ਗੁਰਦੇਵ ਕਹਿ ਕੇ ਲੋਕ ਸੁਣਾਈਆ। ਦੋਵੇਂ ਆਦਿ ਜੁਗਾਦਿ ਜੁਗ ਚੌਕੜੀ ਇਕ ਦੂਜੇ ਦਾ ਕਰਨ ਜ਼ਿਕਰ, ਦੂਜੀ ਕਥਾ ਕਹਾਣੀ ਨਾ ਕੋਇ ਸੁਣਾਈਆ। ਭਗਤ ਭਗਵਾਨ ਸਦਾ ਮਿੱਤਰ, ਨਾਤਾ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਸ਼ਕ ਮਾਸ਼ੂਕ ਮਸ਼ਕ ਮੁਸ਼ੱਕਤ ਮੁਹੱਬਤ ਨਾਲ ਕਰਾਈਆ। ਸਾਢੇ ਤਿੰਨ ਮੁੱਠੀ ਲੈਣੀ ਖ਼ਾਕ, ਖਰ ਖ਼ਾਲਕ ਆਪ ਸਮਝਾਇੰਦਾ। ਦਰ ਦਰਵਾਜਾ ਬੰਦ ਤਾਕ, ਜਗਤ ਅੰਧੇਰ ਜਣਾਇੰਦਾ। ਲਛਮਣ ਰੱਖੇ ਆਪਣੇ ਪਾਸ, ਸਾਚੀ ਵੰਡ ਵੰਡਾਇੰਦਾ। ਪੰਜ ਤਿੰਨ ਕੁਟੰਬ ਸਾਥ, ਸਗਲਾ ਸੰਗ ਜਣਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਤੀਂ ਸੁਤਿਆਂ ਦੇਵੇ ਦਾਤ, ਦਿਨੇ ਲੇਖਾ ਫਿਰ ਲਿਖਾਇੰਦਾ।
❋
❋