ਪੁਸਤਕਾਲਾਭਾਗ ੧੬

੬ ਪੋਹ ੨੦੨੦ ਬਿਕਰਮੀ ਲਛਮਣ ਸਿੰਘ ਦੇ ਖੂਹ ਤੇ ਜ਼ਿਲਾ ਜਲੰਧਰ

ਸੱਚ ਦੁਆਰ ਸੱਚੀ ਧਰਮਸਾਲ, ਘਰ ਇਕੋ ਮਿਲੇ ਵਡਿਆਈਆ। ਵੇਖ ਖੇਲ ਮਹੀਵਾਲ, ਆਸ਼ਕ ਮਾਸ਼ੂਕ ਸਾਰੇ ਲੈਣ ਅੰਗੜਾਈਆ। ਇਕ ਦੂਜੇ ਨੂੰ ਪੁੱਛਣ ਹਾਲ, ਬਿਨ ਰਸਨਾ ਜਿਹਵਾ ਬੋਲ ਸੁਣਾਈਆ। ਨੇਤਰ ਖੋਲ੍ਹ ਵੇਖੋ ਵਿਚ ਜਹਾਨ, ਲੋਕਮਾਤ ਧਿਆਨ ਲਗਾਈਆ। ਕਰਤਾ ਖੇਲ ਕਰੇ ਭਗਵਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਹੋ ਕੇ ਦੇਵੇ ਦਾਨ, ਸਰਗੁਣ ਝੋਲੀ ਆਪ ਭਰਾਈਆ। ਸਚ ਦੁਆਰੇ ਦੇਵੇ ਮਾਣ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਰਿਹਾ ਵਖਾਈਆ। ਆਸ਼ਕ ਮਾਸ਼ੂਕ ਕਰਨ ਸਾਲਾਹ, ਮਤਾ ਮਤੇ ਨਾਲ ਪਕਾਈਆ। ਵੇਖੋ ਪਰਵਰਦਿਗਾਰ ਇਕ ਮਲਾਹ, ਜੋ ਡੁੱਬਦੇ ਬੇੜੇ ਰਿਹਾ ਤਰਾਈਆ। ਜਿਸ ਨੂੰ ਮਿਲਿਆਂ ਰੁੜ੍ਹੇ ਨਾ ਕੋਇ ਝਨਾ, ਜਲਧਾਰ ਨਾ ਕੋਇ ਵਹਾਈਆ। ਥਲਾਂ ਵਿਚ ਨਾ ਲਏ ਕੋਇ ਕੁਰਲਾ, ਹੌਕਾ ਭਰੇ ਨਾ ਕੋਇ ਜੁਦਾਈਆ। ਵੰਜਲੀ ਦਏ ਨਾ ਕੋਇ ਸੁਣਾ, ਸੁਰ ਤਾਲ ਨਾ ਕੋਇ ਮਿਟਾਈਆ। ਤਨ ਸੁੱਕ ਕੇ ਕਰੇ ਨਾ ਕੋਈ ਸਵਾਹ, ਖ਼ਾਲੀ ਬੁੱਤ ਨਾ ਕੋਇ ਵਖਾਈਆ। ਸਚ ਹਕੀਕਤ ਦਏ ਸਮਝਾ, ਲਾਸ਼ਰੀਕ ਬੇਪਰਵਾਹੀਆ। ਮੁਹੱਬਤ ਇਕੋ ਦਏ ਜੁੜਾ, ਨਾਤਾ ਤੋੜ ਕੂੜ ਲੋਕਾਈਆ। ਰਹਿਮਤ ਆਪਣੀ ਦਏ ਕਮਾ, ਬੇਨਜ਼ੀਰ ਦਇਆ ਕਮਾਈਆ। ਸਹੀ ਸਲਾਮਤ ਲਏ ਬਚਾ, ਸਾਹਿਬ ਵੱਡਾ ਵੱਡ ਵਡਿਆਈਆ। ਕੂੜੀ ਅਲਾਮਤ ਦਏ ਮਿਟਾ, ਮਾਰਗ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਕਰ ਸੁਲਾਹ ਕਰਨ ਇਕੱਠ, ਅੱਧਵਿਚਕਾਰੇ ਮਤਾ ਪਕਾਈਆ। ਅੱਗੇ ਪਿੱਛੇ ਰਹੇ ਨੱਠ, ਰਾਹ ਨਜ਼ਰ ਕੋਇ ਨਾ ਆਈਆ। ਇਕ ਦੂਜੇ ਨਾਲੋਂ ਸਾਢੇ ਤਿੰਨ ਤਿੰਨ ਹੱਥ ਬੈਠੇ ਵੱਖ, ਅੰਗੀਕਾਰ ਅੰਗ ਨਾ ਕੋਇ ਲਗਾਈਆ। ਹਕੀਕਤ ਵਿਚੋਂ ਮਿਲਿਆ ਨਾ ਹਕੀਕੀ ਹੱਕ, ਹਾਸਲ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਹੱਕ ਹਕੀਕਤ ਰਹੇ ਫੋਲ, ਚਾਰ ਕੁੰਟ ਧਿਆਨ ਲਗਾਈਆ । ਸਚ ਵਸਤ ਨਾ ਕਿਸੇ ਕੋਲ, ਪ੍ਰੀਤੀ ਪ੍ਰੀਤਮ ਨਜ਼ਰ ਕਿਸੇ ਨਾ ਆਈਆ। ਕਾਇਆ ਪਿਛੇ ਕਾਇਆ ਆਏ ਵਿਰੋਲ, ਤਨ ਪਿਛੇ ਤਨ ਭਸਮ ਕਰਾਈਆ। ਅੰਤਮ ਹੋ ਕੇ ਆਏ ਡਾਵਾਂ ਡੋਲ, ਸਿਦਕ ਸਬੂਰੀ ਮਾਤ ਛੁਡਾਈਆ। ਸ੍ਰਿਸ਼ਟ ਸਬਾਈ ਕੋਲ ਰਹਿ ਗਿਆ ਬੋਲ, ਅੱਗੇ ਸਾਡੀ ਹਾਲਤ ਵੇਖਣ ਕੋਇ ਨਾ ਪਾਈਆ। ਲੋਕਮਾਤ ਪ੍ਰਭ ਮਿਲਿਆ ਨਾ ਉਪਰ ਧੌਲ, ਅੱਗੇ ਸੰਗ ਨਾ ਕੋਇ ਰਖਾਈਆ। ਆਸ਼ਕ ਮਾਸ਼ੂਕ ਦੋਵੇਂ ਮਿਲ ਕੇ ਰੋਣ, ਨੇਤਰ ਨੈਣ ਦੇਣ ਦੁਹਾਈਆ। ਵਿਚ ਵਿਛੋੜੇ ਮਿਲੇ ਨਾ ਸੌਣ, ਸੁਹੰਜਣੀ ਸੇਜ ਨਾ ਕੋਇ ਵਡਿਆਈਆ। ਜਗਤ ਦੁੱਖੜਾ ਮੇਟੇ ਕੌਣ, ਅਗਲਾ ਪੰਧ ਕਵਣ ਚੁਕਾਈਆ। ਬ੍ਰਹਿਮੰਡ ਦੇ ਵਿਚੇ ਵਿਚ ਭੌਣ, ਆਰ ਪਾਰ ਕਿਨਾਰਾ ਸਕੇ ਨਾ ਕੋਇ ਵਖਾਈਆ। ਰਲ ਮਿਲ ਢੋਲੇ ਸਾਰੇ ਗੌਣ, ਪੀਰ ਪੈਗ਼ੰਬਰਾਂ ਤੇਰੀ ਓਟ ਤਕਾਈਆ। ਤੈਨੂੰ ਸਜਦਾ ਕਰੀਏ ਕਰ ਕਰ ਲੰਮੀ ਧੌਣ, ਨੇਤਰ ਨੈਣ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। ਆਸ਼ਕ ਮਾਸ਼ੂਕ ਦੋਵੇਂ ਤੱਕਣ, ਨੇਤਰ ਨੈਣ ਨੈਣ ਉਠਾਈਆ। ਕਵਣ ਵੇਲਾ ਪ੍ਰਭ ਮਿਲੇ ਸੱਜਣ, ਪਰਵਰਦਿਗਾਰ ਹੋਏ ਸਹਾਈਆ। ਦਰਸ ਦਿਖਾਏ ਮੂਰਤ ਅਕਾਲ ਮਦਨ, ਮੋਹਣੀ ਆਪਣਾ ਰੰਗ ਪਰਗਟਾਈਆ। ਚਰਨ

❋

❋

ਧੂੜ ਕਰਾਏ ਮਜਨ, ਸਰੋਵਰ ਇਕ ਇਸ਼ਨਾਨ ਜਣਾਈਆ। ਕਰ ਕਿਰਪਾ ਲਾਏ ਆਪਣੇ ਅੰਗਣ, ਗੋਦੀ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਪ੍ਰੀਤੀ ਪਿਛੇ ਰਹੇ ਪਛਤਾਈਆ। ਹੀਰ ਕਹੇ ਉਠ ਵੇਖ ਰਾਂਝਾ, ਨੀਵੇਂ ਨੈਣ ਰਹੀ ਸਮਝਾਈਆ । ਪਰਮ ਪੁਰਖ ਪ੍ਰਭ ਏਕੋ ਸਾਂਝਾ, ਪਰਵਰਦਿਗਾਰ ਸਚ ਗੁਸਾਈਆ। ਲੋਕਮਾਤ ਖੇਲੇ ਖੇਲ ਵਰਤਿਆ ਸਵਾਂਗਾ, ਸਵਾਂਗੀ ਆਪਣਾ ਸਵਾਂਗ ਰਚਾਈਆ । ਜਿਸ ਦੇ ਪ੍ਰੇਮ ਨਾਮ ਦੀ ਵੱਡੀ ਕਾਂਗਾ, ਗਹਿਰ ਗੰਭੀਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਰਾਂਝਾ ਕਹੇ ਸੁਣ ਨੱਢੀ ਹੀਰ, ਮੈਂ ਸਚ ਸਚ ਜਣਾਈਆ। ਇਸ ਨੇ ਲਿਖੀ ਮੇਰੀ ਤਕਦੀਰ, ਹੁਕਮ ਆਪਣੇ ਵਿਚ ਭਵਾਈਆ। ਤੇਰੇ ਪ੍ਰੇਮ ਦੀ ਪਾ ਜੰਜ਼ੀਰ, ਆਪਣੇ ਨਾਲੋਂ ਤੋੜ ਤੁੜਾਈਆ। ਜਾਚਕ ਹੋ ਕੇ ਹੋਇਆ ਦਿਲਗੀਰ, ਦਰ ਤੇਰੇ ਕੂਕ ਸੁਣਾਈਆ । ਦਰਵੇਸ਼ ਹੋ ਬਣਿਆ ਫਕੀਰ, ਅਲਫ਼ੀ ਤਨ ਹੰਢਾਈਆ। ਤੇਰਾ ਜਲਵਾ ਤੱਕਦਾ ਰਿਹਾ ਬੇਨਜ਼ੀਰ, ਤੇਰੀ ਸੂਰਤ ਮੋਹੇ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਾਚੀ ਕਾਰ ਕਮਾਈਆ। ਹੀਰ ਕਹੇ ਸੁਣ ਰਾਂਝਣ ਮੀਤ, ਮੈਂ ਸਚ ਸੰਦੇਸ਼ਾ ਦਿਆਂ ਸੁਣਾਈਆ । ਆਸ਼ਕ ਮਾਸ਼ੂਕ ਬਣ ਕੇ ਇਕ ਦੂਜੇ ਦਾ ਗਾਇਆ ਗੀਤ, ਪਰਵਰਦਿਗਾਰ ਨਾ ਕੋਇ ਧਿਆਈਆ। ਜਿਸ ਦਾ ਕਲਮਾ ਸਦਾ ਅਤੀਤ, ਸ਼ਰਅ ਨਜ਼ਰ ਕਿਸੇ ਨਾ ਆਈਆ। ਜੇ ਉਸ ਦੇ ਬਰਦੇ ਬਣਦੇ ਸਾਨੂੰ ਦਰਗਾਹ ਮਿਲੇ ਧਾਮ ਅਨਡੀਠ, ਘਰ ਸਾਚੇ ਲਏ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਰਾਂਝਣ ਕਹੇ ਸੁਣ ਹੀਰ ਸਿਆਲ, ਸਾਹਿਬ ਸਤਿ ਹੱਥ ਵਡਿਆਈਆ। ਤੇਰੇ ਪਿਛੇ ਹੋ ਕੰਗਾਲ, ਦਰ ਦਰ ਫੇਰਾ ਪਾਈਆ। ਵੇਖ ਮੇਰਾ ਤਨ ਮਨ ਬੇਹਾਲ, ਹਾਡੀ ਚੰਮ ਖੱਲ ਰੁਲਾਈਆ। ਜਨਮ ਜਨਮ ਦੀ ਘਾਲੀ ਘਾਲ, ਤੇਰੀ ਝੋਲੀ ਪਾਈਆ। ਅੱਗੇ ਪਿਛੇ ਦੋਜ਼ਕ ਬਹਿਸ਼ਤ ਦਰਗਾਹ ਦਿਸੇਂ ਤੂੰ ਦਲਾਲ, ਲਾਸਾਨੀ ਸਾਨੀ ਨਜ਼ਰ ਕੋਇ ਨਾ ਆਈਆ। ਬਿਨ ਛੁਰੀਉਂ ਕਰ ਹਲਾਲ, ਤਿੱਖੀ ਧਾਰ ਕਰਦ ਚਲਾਈਆ। ਆਸ਼ਕ ਇਸ਼ਕ ਮਾਸ਼ੂਕ ਬਹਿਸ਼ਤ, ਦੋਹਾਂ ਮਿਲ ਕੇ ਪ੍ਰੇਮੀ ਇਸ਼ਟ, ਦ੍ਰਿਸ਼ਟ ਦ੍ਰਿਸ਼ਟ ਨਾਲ ਮਿਲਾਈਆ। ਨਾਤਾ ਜੁੜਿਆ ਵਿਚ ਸ੍ਰਿਸ਼ਟ, ਅੱਗੇ ਕੋਈ ਨਾ ਲੱਭੀ ਲਿਖਤ, ਭਵਿਖਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਹੀਰ ਕਹੇ ਮੈਂ ਤੈਨੂੰ ਸਚ ਰਹੀ ਸੁਣਾਉਂਦੀ, ਇਕੋ ਇਕ ਵਡਿਆਈਆ। ਅੰਦਰੇ ਅੰਦਰ ਆਪਣਾ ਪੀਰ ਰਹੀ ਮਨਾਉਂਦੀ, ਜੋ ਪੰਜਾਂ ਪੀਰਾਂ ਦਏ ਵਡਿਆਈਆ। ਤੇਰਾ ਪਿਆਰ ਬਣਾਉਂਦੀ ਰਹੀ ਢਾਹੁੰਦੀ, ਢਾਹ ਬਣਾ ਤੇਰੇ ਨਾਲ ਚਲਾਈਆ। ਵੇਲੇ ਅੰਤ ਆਈ ਪਛਤਾਉਂਦੀ, ਤੇਰਾ ਰੂਪ ਨਜ਼ਰ ਨਾ ਆਈਆ। ਸਾਚੀ ਸੇਜ ਨਾ ਸੋਭਾ ਪਾਉਂਦੀ, ਵੰਜਲੀ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ। ਰਾਂਝਾ ਕਹੇ ਸੁਣ ਹੀਰ ਨੱਢੀ, ਸਚ ਸੱਚ ਦ੍ਰਿੜਾਈਆ । ਤੇਰੇ ਪ੍ਰੇਮ ਦੀ ਧਾਰ ਬੱਧੀ, ਬੱਧੀ ਛੁੱਟੀ ਨਾ ਮੁਸ਼ਕਲ ਇਕੋ ਨਜ਼ਰੀ ਆਈਆ। ਮੈਂ ਖਾਹ ਖਾਹ ਰੋਟੀ ਅੱਧੀ, ਜੰਗਲ ਬੇਲੇ ਤੇਰੀ ਸੇਵ ਕਮਾਈਆ। ਤੂੰ ਪ੍ਰੇਮਣ ਇਕ ਸੱਚੀ, ਸੋਭਾਵੰਤ ਨਜ਼ਰੀ ਆਈਆ। ਮੇਰੀ ਸੁਰਤੀ ਜਿਸ ਨੇ ਬੱਧੀ, ਬੰਦਨਾ ਆਪਣੀ ਇਕ ਜਣਾਈਆ। ਜਗਤ ਪਿਛੋਂ ਮੇਰੀ ਕੰਮ ਕਿਸੇ ਨਾ ਆਈ ਹੱਡੀ, ਨਾੜੀ ਚੰਮੜਾ ਗੋਰ ਬੈਠੀ ਦਬਾਈਆ। ਰੂਹ

❋

❋

ਨਿਮਾਣੀ ਬਣ ਵੈਰਾਗਣ ਫਿਰੇ ਭੱਜੀ, ਪੰਧ ਮੁਕੇ ਨਾ ਬਿਨ ਗੁਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਹੀਰ ਕਹੇ ਛੱਡ ਪਿਛਲਾ ਝੇੜਾ, ਆਸ਼ਕ ਮਾਸ਼ੂਕੀ ਮੁਸ਼ਕਲ ਰਾਹ ਵਖਾਈਆ। ਉਠ ਵੇਖ ਰਾਂਝਣ ਪ੍ਰਭ ਦਾ ਖੇੜਾ, ਜਿਸ ਘਰ ਵੱਜੇ ਨਾਮ ਵਧਾਈਆ। ਉਥੇ ਚਲ ਕੇ ਜਾਏ ਜਿਹੜਾ, ਤਿਨ੍ਹਾਂ ਪ੍ਰੀਤ ਇਕ ਸੁਹਾਈਆ। ਜਗਤ ਜਹਾਨ ਨਾ ਦੇਵੇ ਗੇੜਾ, ਅੱਗੇ ਸਕੇ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਰਾਂਝਾ ਕਹੇ ਮੈਂ ਪੁਨੂੰ ਦੇਵਾਂ ਦੱਸ, ਸਚ ਸੰਦੇਸ਼ਾ ਇਕ ਜਣਾਈਆ। ਉਠ ਸੱਜਣ ਮੇਰੇ ਨਾਲ ਨੱਸ, ਭੱਜ ਵਾਹੋ ਦਾਹੀਆ। ਤੂੰ ਵੀ ਆਪਣਾ ਜਾ ਕੇ ਹਾਲ ਦੱਸ, ਕਿਉਂ ਹੋਈ ਅੰਤ ਜੁਦਾਈਆ। ਡਾਚੀ ਵਾਲੇ ਚਰਨੀ ਢੱਠ, ਥਲਾਂ ਪੰਧ ਮੁਕਾਈਆ। ਰਲ ਮਿਲ ਕਰੀਏ ਇਕ ਇਕੱਠ, ਮਹੀਵਾਲ ਦਾ ਲੱਭੀਏ ਸੱਚਾ ਮਾਹੀਆ। ਜਿਸ ਦੀ ਕਿਸੇ ਅੱਗੇ ਹੋ ਨਾ ਪਾਈ ਦੱਸ, ਇਸ਼ਾਰਿਆਂ ਨਾਲ ਸਰਬ ਸਮਝਾਈਆ। ਸੋ ਸੱਚੇ ਆਸ਼ਕਾਂ ਹੋਇਆ ਵਸ, ਬਣ ਮਾਸ਼ੂਕ ਜੋਤ ਅਕਾਲਣ ਰੂਪ ਵਟਾਈਆ। ਸਚ ਪ੍ਰੀਤੀ ਅੰਦਰ ਗਿਆ ਫਸ, ਜਿਸ ਦਾ ਜੰਜ਼ੀਰ ਨਜ਼ਰ ਕਿਸੇ ਨਾ ਆਈਆ। ਗ਼ਮੀ ਵਿਚ ਆ ਕਦੀ ਨਾ ਜਾਵੇ ਨੱਠ, ਪਿਛਾ ਦੇਵੇ ਨਾ ਵਿਚ ਲੋਕਾਈਆ। ਜਦ ਵੇਖੋ ਤੇ ਪਵੇ ਹੱਸ, ਖ਼ੁਸ਼ੀਆਂ ਰੰਗ ਰੰਗਾਈਆ। ਸਾਚਾ ਮਾਰਗ ਰਿਹਾ ਦੱਸ, ਫੜ ਬਾਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਹੀਰ ਕਹੇ ਮੈਂ ਦੱਸਾਂ ਸੱਸੀ ਭੈਣ, ਸਸੀਅਰ ਕਾਲੇ ਰਹੀ ਵਖਾਈਆ। ਉਠ ਪਿਆਰੀ ਵੇਖ ਨੈਣ, ਨੇਤਰ ਨੈਣ ਖੁਲ੍ਹਾਈਆ। ਜਿਸ ਦੇ ਹੁਕਮੇ ਅੰਦਰ ਥਲਾਂ ਵਿਚ ਪਾਏ ਵੈਣ, ਨੰਗੀ ਪੈਰੀਂ ਪੰਧ ਮੁਕਾਈਆ। ਜਿਸ ਦੇ ਹੁਕਮੇ ਅੰਦਰ ਤਨ ਮਾਟੀ ਖਾ ਗਈ ਲਾੜੀ ਮੌਤ ਡੈਣ, ਚੰਮ ਕੰਮ ਕਿਸੇ ਨਾ ਆਈਆ । ਜਿਸ ਦਾ ਖੇਲ ਨਜ਼ਰ ਨਾ ਆਇਆ ਐਨ, ਗ਼ੈਨ ਗ਼ਮ ਨਾ ਕੋਇ ਵਖਾਈਆ। ਉਸ ਦੁਆਰੇ ਆਸ਼ਕ ਮਾਸ਼ੂਕ ਰਲ ਕੇ ਸਾਰੇ ਬਹਿਣ, ਦੂਜੀ ਵਾਰ ਨਾ ਹੋਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਰਿਹਾ ਉਠਾਈਆ। ਪੁਨੂੰ ਕਹੇ ਸਚ ਦੱਸ ਗ੍ਰਹਿ, ਜਿਸ ਘਰ ਵਸੇ ਬੇਪਰਵਾਹੀਆ। ਆਸ਼ਕ ਮਾਸ਼ੂਕ ਬਣ ਕੇ ਬਹੇ, ਮੁਹੱਬਤ ਇਕੋ ਇਕ ਸਮਝਾਈਆ। ਪ੍ਰੇਮ ਪ੍ਰੀਤੀ ਢੋਲਾ ਕਹੇ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਫੜ ਕੇ ਤਾਰੇ ਡੂੰਘੀ ਨੈਂ, ਥਲ ਸਕੇ ਨਾ ਕੋਇ ਰੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਕਵਣ ਧਾਮ ਵਡਿਆਈਆ। ਸੱਸੀ ਕਹੇ ਸੁਣ ਹੀਰ ਸੁਹੇਲੀ, ਸਚ ਸਈਆ ਦੇ ਸਮਝਾਈਆ। ਵੇਖੀਂ ਆਪ ਨਾ ਜਾਈਂ ਅਕੇਲੀ, ਦੋਏ ਜੋੜ ਵਾਸਤਾ ਪਾਈਆ। ਪ੍ਰਭ ਮਿਲਣ ਨੂੰ ਮੈਂ ਵੀ ਹੋ ਗਈ ਵਿਹਲੀ, ਛੱਡੀ ਪ੍ਰੀਤ ਪਰਾਈਆ। ਪੁਨੂੰ ਨਾਲੋਂ ਪੁਨੂੰ ਮਿਲੇ ਬੇਲੀ, ਬੇਲਿਆਂ ਵਿਚ ਨਾ ਫੇਰ ਰੁਲਾਈਆ। ਮੈਂ ਉਸ ਦੀ ਬਣਾਂ ਚੇਲੀ, ਜਿਹੜਾ ਚੰਮ ਮਾਟੀ ਕਾਇਆ ਖ਼ਾਕ ਆਪਣੀ ਝੋਲੀ ਪਾਈਆ। ਸਦ ਵਸਾਂ ਧਾਮ ਨਵੇਲੀ, ਜਿਸ ਘਰ ਵਸੇ ਮੇਰਾ ਮਾਹੀਆ। ਪੁਨੂੰ ਨਾਲ ਖੇਲ ਖੇਲੀ, ਪੁੰਨੀ ਆਸ ਪਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਮਾਣ ਵਡਿਆਈਆ। ਹੀਰ ਕਹੇ ਰਲ ਮਿਲ ਗਾਵਾਂਗੇ। ਜਾ ਕੇ ਪਿਛਲਾ ਹਾਲ ਸੁਣਾਵਾਂਗੇ। ਅਗਲਾ ਮਾਰਗ ਪੁੱਛ ਪੁਛਾਵਾਂਗੇ। ਪਿਛਲੀ ਭੁੱਲ ਬਖ਼ਸ਼ਾਵਾਂਗੇ। ਵਿਛੜੇ ਸਾਥੀ ਹੋਰ ਨਾਲ ਮਿਲਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

❋

❋

ਇਕੋ ਦੇਵੇ ਸੱਚਾ ਵਰ, ਚਰਨ ਕਵਲ ਸੀਸ ਝੁਕਾਵਾਂਗੇ। ਪੁੰਨੂੰ ਕਹੇ ਮੈਂ ਦੱਸਾਂ ਸਭ ਨੂੰ, ਆਸ਼ਕ ਸੋਇਆ ਰਹਿਣ ਕੋਇ ਨਾ ਪਾਈਆ। ਫੜ ਉਠਾਵਾਂ ਸੁੱਤਾ ਮਜਨੂੰ, ਮਜਲਸ ਇਕ ਕਰਾਈਆ। ਉਠ ਵੇਖ ਉਸ ਇਲਾਹੀ ਰੱਬ ਨੂੰ, ਜਿਸ ਵਖਤ ਦਿਤਾ ਪਾਈਆ। ਆਸ਼ਕ ਮਾਸ਼ੂਕ ਪਿਆਰਾ ਸਭ ਨੂੰ, ਦੋਹਾਂ ਦਾ ਸਾਂਝਾ ਪੀਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਸੱਸੀ ਕਹੇ ਮੈਂ ਜਾ ਕੇ ਕਹਿਣਾ, ਸਾਚਾ ਹਾਲ ਜਣਾਈਆ। ਲੈਲਾ ਵੇਖ ਮੇਰੀ ਭੈਣਾਂ, ਭੇਵ ਅਭੇਦ ਖੁਲ੍ਹਾਈਆ। ਸਰਬ ਸੁਆਮੀ ਸਾਚਾ ਸੈਣਾ, ਸਾਕ ਇਕੋ ਨਜ਼ਰੀ ਆਈਆ। ਚਰਨ ਦੁਆਰੇ ਉਸ ਦੇ ਬਹਿਣਾ, ਘਰ ਸਾਚੇ ਵੱਜੇ ਵਧਾਈਆ। ਪਿਛਲਾ ਪਾਵੇ ਝੋਲੀ ਦੇਣਾ, ਅੱਗੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਮਜਨੂੰ ਕਹੇ ਮੈਂ ਕੀ ਵੇਖਾਂ ਉਹ ਮਲੂਕ, ਜਿਹੜਾ ਨਜ਼ਰ ਕਿਸੇ ਨਾ ਆਈਆ। ਜਿਸ ਮੈਨੂੰ ਮਾਰ ਸਾੜ ਦਿਤਾ ਫੂਕ, ਅਗਨੀ ਤਤ ਜਲਾਈਆ। ਜੇ ਮੇਰੀ ਓਦੋਂ ਸੁਣਦਾ ਕੂਕ, ਹੁੰਦੀ ਨਾ ਅੰਤ ਜੁਦਾਈਆ। ਫੜ ਬਣਾਉਂਦਾ ਆਪਣਾ ਪੂਤ, ਪਿਤਾ ਰੂਪ ਵਖਾਈਆ। ਉਤਰ ਜਾਂਦੀ ਮੇਰੀ ਭੂਖ, ਤ੍ਰਿਸਨਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦੇਵੇ ਮਾਣ ਵਡਿਆਈਆ। ਲੈਲਾ ਕਹੇ ਕੀ ਵੇਖਾਂ ਲਹਿਰ, ਨੇਤਰ ਨੈਣ ਉਠਾਈਆ। ਪਰਵਰਦਿਗਾਰ ਖੇਲ ਗੰਭੀਰ ਗਹਿਰ, ਸਮਝ ਕੋਇ ਨਾ ਪਾਈਆ। ਵਿਛੋੜੇ ਵਿਚ ਵਰਤਿਆ ਇਕੋ ਕਹਿਰ, ਰੋ ਰੋ ਦਿਆਂ ਦੁਹਾਈਆ। ਜੇ ਕਿਰਪਾ ਕਰ ਕੇ ਕਰਦਾ ਮਿਹਰ, ਆਸ਼ਕ ਮਾਸ਼ੂਕ ਆਪਣੇ ਨਾਲ ਲੈਂਦਾ ਮਿਲਾਈਆ। ਕਿਉਂ ਖੇੜਾ ਉਜੜਦਾ ਸ਼ਹਿਰ, ਸ਼ਹਿਨਸ਼ਾਹ ਧੱਕਾ ਲਾਈਆ। ਕਿਉਂ ਕੋਈ ਅੱਖ ਤੱਕਦਾ ਐਰ ਗੈਰ, ਨੇਤਰ ਨੈਣ ਨੈਣ ਉਠਾਈਆ। ਪ੍ਰੇਮ ਪਿਆਰ ਮੁਹੱਬਤ ਦੀ ਛੇੜਾਂ ਛੇੜ, ਆਪ ਬੈਠੇ ਮੁਖ ਲੁਕਾਈਆ। ਤਤ ਨਾਲ ਤਤ ਕਰਦਾ ਰਹੇ ਭੇੜ, ਸਾਰ ਨਾਲ ਸਾਰ ਨਾ ਕਿਸੇ ਸਮਝਾਈਆ। ਹੁਕਮੇ ਅੰਦਰ ਲੋਕਮਾਤ ਸਾਰੇ ਆਪਣੇ ਚਾਲਿਉਂ ਦਏ ਉਖੇੜ, ਪੈਂਤੜਾ ਰਹਿਣ ਕੋਇ ਨਾ ਪਾਈਆ। ਇਹੋ ਪ੍ਰਭੂ ਦਾ ਹੇਰ ਫੇਰ, ਆਪਣਾ ਭੇਵ ਨਾ ਕਿਸੇ ਸਮਝਾਈਆ। ਮੈਂ ਸੁਣ ਕੇ ਹੋਈ ਸੱਸੀ ਤੈਥੋਂ ਦਲੇਰ, ਪ੍ਰਭ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਆਸ਼ਕ ਮਾਸ਼ੂਕ ਸਾਰੇ ਰਲ, ਵਹੀਰ ਇਕ ਬਣਾਇਆ ਏ। ਜਿਸ ਨੇ ਕਿਰਪਾ ਕੀਤੀ ਵਿਚ ਜਲ, ਸੋ ਥਲ ਵੇਖ ਵਖਾਇਆ ਏ। ਜਿਸ ਨੇ ਜੰਗਲ ਬੇਲੇ ਘੱਲੇ ਝੱਲ, ਸੋ ਆਪਣੀ ਝਲਕ ਜਣਾਇਆ ਏ। ਜਿਸ ਨੇ ਹੱਡ ਮਾਸ ਨਾੜੀ ਸੁਕਾਈ ਖੱਲ੍ਹ, ਸੋ ਖ਼ਾਲਕ ਵੇਖਣ ਆਇਆ ਏ। ਚਲੋ ਦੁਆਰਾ ਲਈਏ ਮੱਲ, ਘਰ ਸਾਚਾ ਵੇਖ ਵਖਾਇਆ ਏ। ਸਾਡੀ ਪ੍ਰੀਤੀ ਦਾ ਕੀ ਕੁਛ ਦੇਵੇ ਫਲ, ਰਾਹ ਤੱਕਦਿਆਂ ਤੱਕਦਿਆਂ ਵੇਲਾ ਵਕਤ ਲੰਘਾਇਆ ਏ। ਜੇ ਕੋਈ ਲੱਗਾ ਬੱਧਾ ਦੇਵੇ ਪਿਛੇ ਨਾ ਆਇਉਂ ਟਲ, ਅੱਗੇ ਹੋ ਹੋ ਸੀਸ ਝੁਕਾਇਆ ਏ। ਉਸ ਦਾ ਖੇਲ ਬੜਾ ਅਛੱਲ, ਵਲ ਛਲ ਆਪਣੀ ਕਾਰ ਕਮਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇਆ ਏ। ਸਾਰੇ ਉਠ ਕੇ ਹੋਏ ਤਿਆਰ, ਆਪਣਾ ਰਾਹ ਤਕਾਈਆ। ਇਸ਼ਕ ਮਜ਼ਾਜੀ ਵਾਜ ਦਿਤੀ ਮਾਰ, ਤਕੜਾ ਹੋ ਕੇ ਅੱਗੋਂ ਸੁਣਾਈਆ। ਇਥੋਂ ਲੰਘੇ ਨਾ ਕੋਇ ਲਲਕਾਰ, ਅੱਗੇ ਕਦਮ ਨਾ ਕੋਇ ਉਠਾਈਆ। ਉਹ ਤੁਹਾਡਾ ਕਾਹਦਾ ਯਾਰ, ਜੋ ਜੰਗਲਾਂ ਵਿਚ ਰੁਲਾਈਆ। ਜਗਤ ਪ੍ਰੀਤੀ

❋

❋

ਪ੍ਰੇਮ ਪਿਆਰ, ਖ਼ੁਸ਼ੀਆਂ ਨਾਲ ਹੰਡਾਈਆ। ਦੂਜੇ ਪਾਸਿਉਂ ਉਠਿਆ ਇਸ਼ਕ ਹਕੀਕੀ ਖ਼ਬਰਦਾਰ, ਸਚ ਖ਼ਬਰ ਰਿਹਾ ਸੁਣਾਈਆ। ਉਹ ਸੂਫੀਆਂ ਨਾਲ ਕਰੇ ਪਿਆਰ, ਦੁਖੀਆਂ ਦਰਦ ਗਵਾਈਆ। ਉਸ ਦੀ ਲੰਘੋ ਦਰਗਾਹ ਜਾ ਸਚ ਦਰਬਾਰ, ਘਰ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਇਸ਼ਕ ਕਹੇ ਮਜ਼ਾਜ਼ੀ ਵੇਖੋ ਮੇਰਾ ਮਜ਼ਾ, ਮਜਲਸ ਮੇਰੇ ਨਾਲ ਕਰਾਈਆ। ਸਚ ਪੁਛੋ ਅੱਗੇ ਕੋਈ ਨਾ ਦੇਵੇ ਸਜਾ, ਏਥੇ ਰੰਗ ਰਲੀਆਂ ਮਾਣੋ ਚਾਈਂ ਚਾਈਂਆ। ਇਸ਼ਕ ਹਕੀਕੀ ਕਹੇ ਦੋ ਜਹਾਨ ਉਸ ਦੇ ਹੁਕਮੇ ਅੰਦਰ ਬੱਧਾ, ਸਕੇ ਨਾ ਕੋਇ ਛੁਡਾਈਆ। ਸਚ ਦਰਬਾਰ ਇਕੋ ਸਜਾ, ਜਿਸ ਘਰ ਵਸੇ ਨੂਰ ਅਲਾਹੀਆ। ਵੇਖੋ ਮੈਂ ਵੀ ਉਠ ਕੇ ਤੁਹਾਡੇ ਨਾਲ ਭੱਜਾ, ਅੱਗੇ ਹੋ ਕੇ ਜਾਵਾਂ ਚਾਈਂ ਚਾਈਂਆ। ਮੂੰਹ ਦੇ ਭਾਰ ਜਾ ਕੇ ਡਿੱਗਾ, ਮਸਤਕ ਟਿੱਕਾ ਚਰਨ ਧੂੜ ਲਗਾਈਆ। ਜੋ ਉਸ ਦੁਆਰੇ ਹੋਵੇ ਨਿੱਕਾ, ਨਿੱਕਿਉਂ ਵੱਡਾ ਦਏ ਕਰਾਈਆ। ਜੇ ਤੁਹਾਡਾ ਪ੍ਰੇਮ ਪਿਆਰ ਹੋ ਗਿਆ ਫਿਕਾ, ਰਸ ਅੰਮ੍ਰਿਤ ਦਏ ਭਰਾਈਆ। ਹੀਰ ਰਾਂਝੇ ਸੱਸੀ ਪੁਨੂੰ ਲੇਲਾ ਮਜਨੂੰ ਜੇ ਵੇਖੋ ਤੁਹਾਡਿਆਂ ਸਾਰਿਆਂ ਦਾ ਇਕੋ ਪਿਤਾ, ਪੁਰਖ ਅਕਾਲ ਨਜ਼ਰੀ ਆਈਆ। ਜਿਸ ਬਿਨ ਦਰਗਾਹ ਸਾਚੀ ਅੱਜ ਤੱਕ ਘਰ ਕਿਸੇ ਨਾ ਡਿਠਾ, ਸਾਰੇ ਰੋ ਰੋ ਮਾਰੋ ਧਾਈਆ। ਏਸੇ ਕਰ ਕੇ ਮਰਦਿਆਂ ਮਰਦਿਆਂ ਸਭ ਨੂੰ ਸ਼ਬਦ ਸਰੂਪੀ ਦੇ ਕੇ ਗਿਆ ਚਿੱਠਾ, ਸਚ ਸੰਦੇਸ਼ਾ ਇਕ ਸੁਣਾਈਆ। ਕਲਜੁਗ ਤੁਹਾਡੇ ਨਾਮ ਦਾ ਚਲੇ ਕਿਸਾ, ਜਗਤ ਕਹਾਣੀ ਕਹਿ ਸੁਣਾਈਆ। ਕਲਜੁਗ ਅੰਤਮ ਆਪ ਆ ਕੇ ਤੁਹਾਡਾ ਕੱਢੇ ਸਿੱਟਾ, ਚੋਟੀ ਗੋਦੀ ਵੇਖ ਵਖਾਈਆ। ਉਨਾਂ ਚਿਰ ਲੇਖਾ ਰਹੇ ਚਿੱਟਾ, ਚਿੱਟੇ ਉਤੇ ਕਾਲਾ ਲੇਖ ਲਿਖ ਕੇ ਪਿਛਲਾ ਲੇਖ ਨਾ ਕੋਇ ਮੁਕਾਈਆ। ਜਿਸ ਨੇ ਆਸ਼ਕ ਮਾਸ਼ੂਕ ਪਿਆਰ ਦਿਤਾ, ਸੋ ਪਿਆਰ ਵਿਚੋਂ ਆਪਣਾ ਪਿਆਰ ਲਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਸਭ ਦਾ ਪੂਰ ਕਰਾਈਆ। ਪੁਰਖ ਅਕਾਲ ਲੱਗਾ ਦਰਬਾਰ, ਸਚ ਦੁਆਰਾ ਸੋਭਾ ਪਾਇੰਦਾ। ਭਗਤ ਸੁਹੇਲੇ ਸੱਜਣ ਯਾਰ, ਗੁਰਮੁਖ ਗੁਰ ਗੁਰ ਕੋਲ ਬਹਾਇੰਦਾ। ਆਸ਼ਕ ਮਾਸ਼ੂਕ ਰਲ ਮਿਲ ਕਰਨ ਪਿਆਰ, ਨਿਉਂ ਨਿਉਂ ਸਜਦਾ ਸੀਸ ਝੁਕਾਇੰਦਾ। ਪਿਛੋਂ ਆ ਕੇ ਫ਼ਰਹਾਦ ਪੁਕਾਰ, ਨਾਅਰਾ ਇਕੋ ਇਕ ਸੁਣਾਇੰਦਾ। ਸਚ ਸੰਦੇਸ਼ਾ ਦੇਵਾਂ ਸਾਂਝੇ ਯਾਰ, ਸਚ ਕਹਾਣੀ ਆਖ ਸੁਣਾਇੰਦਾ। ਕੀ ਹੋਇਆ ਜੇ ਰਾਂਝਾ ਹੀਰ ਪਿਛੇ ਮੱਝੀ ਆਇਆ ਚਾਰ, ਜੰਗਲ ਬੇਲੇ ਆਪਣੀ ਕਾਰ ਕਮਾਇੰਦਾ। ਕੀ ਹੋਇਆ ਜੇ ਸੋਹਣੀ ਡੁੱਬੀ ਜਲਧਾਰ, ਮਹੀਵਾਲ ਆਪਣਾ ਅੰਗ ਕਟਾਇੰਦਾ। ਕੀ ਹੋਇਆ ਪੁਨੂੰ ਪਿਛੇ ਸਸੀ ਹੋਈ ਖ਼ਵਾਰ, ਡਾਚੀ ਵਾਲਾ ਬੇਮੁਹਾਰਾ ਨਜ਼ਰ ਕੋਇ ਨਾ ਆਇੰਦਾ। ਸ੍ਰੀ ਭਗਵਾਨ ਮੇਰੇ ਵਲ ਕਰ ਖਿਆਲ, ਮੈਂ ਆਪਣੀ ਬੀਤੀ ਆਪ ਜਣਾਇੰਦਾ । ਨੇਤਰ ਵੇਖ ਮੈਂ ਕੱਟ ਦਿਤੇ ਪਹਾੜ, ਨਾਲ ਪੱਥਰਾਂ ਟੱਕਰ ਲਗਾਇੰਦਾ। ਜੇ ਓਸ ਵੇਲੇ ਮੇਰਾ ਅੰਦਰੋਂ ਪੱਥਰ ਦੇਂਦੋਂ ਪਾੜ, ਨਾਤਾ ਤੇਰੇ ਨਾਲ ਜੁੜਾਇੰਦਾ। ਤੇਰੇ ਪਿਛੇ ਸ਼ੀਰੀ ਲੱਭਦਾ ਮੇਰਾ ਯਾਰ, ਕਵਣ ਦੁਆਰੇ ਸੋਭਾ ਪਾਇੰਦਾ। ਲੋਕਮਾਤ ਨਾ ਹੁੰਦਾ ਖ਼ਵਾਰ, ਠੋਕਰ ਜਗਤ ਨਾ ਕੋਇ ਲਗਾਇੰਦਾ। ਏਸੇ ਕਰ ਕੇ ਮੈਂ ਪਿਛੋਂ ਆਇਆ ਤੇਰੇ ਦਵਾਰ, ਇਕ ਇਕੱਲਾ ਫੇਰਾ ਪਾਇੰਦਾ। ਨਾਲ ਸ਼ੀਰੀ ਨੇਤਰ ਰੋਵੇ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਆਸ਼ਕਾਂ ਮਾਸ਼ੂਕਾਂ ਮੈਂ ਸਭਨਾਂ ਦੱਸਾਂ ਕੂਕ ਪੁਕਾਰ, ਸਾਚਾ ਸੋਹਲਾ ਇਕ ਸੁਣਾਇੰਦਾ। ਰਲ ਮਿਲ ਸਾਰੇ ਮੰਗੋ ਘਰ ਸੱਚੇ ਦੁਆਰ, ਦਰ ਦਰਵਾਜਾ ਇਕੋ

❋

❋

ਨਜ਼ਰੀ ਆਇੰਦਾ। ਜਿਸ ਪ੍ਰੇਮ ਪ੍ਰੀਤੀ ਅੰਦਰ ਜਗਤ ਰੁਲੇ ਸੰਸਾਰ, ਸੋ ਲੇਖਾ ਤੇਰੀ ਝੋਲੀ ਪਾਇੰਦਾ । ਕਰ ਕਿਰਪਾ ਠਾਕਰ ਆਪਣਾ ਦੇ ਦੀਦਾਰ, ਦਰਸ ਤੇਰਾ ਇਕੋ ਸੋਭਾ ਪਾਇੰਦਾ। ਕਿਰਪਾ ਕਰੇ ਪਰਵਰਦਿਗਾਰ, ਮਿਹਰ ਨਜ਼ਰ ਨੈਣ ਉਠਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਰਾਇੰਦਾ। ਆਸ਼ਕ ਮਾਸ਼ੂਕ ਸਾਰੇ ਬੋਲਣ, ਕੂਕ ਕੂਕ ਸੁਣਾਈਆ । ਫ਼ਰਹਾਦ ਸੁਣ ਫ਼ਰਿਆਦ ਪ੍ਰਭ ਤੋਲੇ ਆਪਣੇ ਤੋਲਣ, ਤਰਾਜੂ ਆਪਣਾ ਨਾਮ ਉਠਾਈਆ। ਪ੍ਰੇਮ ਪਿਆਰੇ ਕਦੀ ਨਾ ਡੋਲਣ, ਅਡੋਲ ਅਡੁਲ ਰਖਾਈਆ। ਅਸੀਂ ਸਿਖਿਆ ਪਿਆਰ ਪੰਜ ਤਤ ਉਤੋਂ ਪੰਜ ਤਤ ਘੋਲੀ ਘੋਲ ਘੋਲਣ, ਨਿਰਗੁਣ ਨੂਰ ਨਜ਼ਰ ਕਿਸੇ ਨਾ ਆਈਆ। ਜੇ ਮਾਸ਼ੂਕ ਬਣੇ ਵਿਚ ਵਿਚੋਲਣ, ਆਸ਼ਕ ਲੇਖਾ ਦਏ ਮੁਕਾਈਆ । ਓਨ੍ਹਾਂ ਦਾ ਨਜ਼ਰੀ ਆਏ ਇਕੋ ਓਢਣ, ਬਸਤਰ ਸੇਜਾ ਇਕੋ ਇਕ ਸੁਹਾਈਆ। ਓਥੇ ਦਿਸੇ ਵਿਛੋੜਾ ਬੀਮਾਰੀ ਨਾ ਕੋਈ ਰੋਗਣ, ਸੋਗ ਚਿੰਤਾ ਗ਼ਮ ਨਾ ਕੋਇ ਪਰਗਟਾਈਆ । ਪ੍ਰੇਮ ਪ੍ਰੀਤੀ ਭੋਗ ਭੋਗਣ, ਦੂਜੀ ਧਾਰ ਨਾ ਕੋਇ ਵਖਾਈਆ। ਆਦਿ ਜੁਗਾਦਿ ਰਹਿਣ ਸੰਜੋਗਣ, ਨਾਤਾ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਦੇਵੇ ਮਾਣ ਵਡਿਆਈਆ। ਫ਼ਰਹਾਦ ਕਹੇ ਸਾਰੇ ਜੋੜੋ ਹੱਥ, ਨੇਤਰ ਨੈਣਾਂ ਧਿਆਨ ਲਗਾਈਆ। ਉਚੀ ਕੂਕ ਕਹੋ ਪੁਰਖ ਸਮਰਥ, ਤੇਰੇ ਹੱਥ ਵਡਿਆਈਆ। ਜੇ ਰਾਂਝਣ ਹੀਰ ਮਿਲਾਈ ਅੱਖ, ਪੁੰਨੂੰ ਸਸੀ ਗੰਢ ਪਵਾਈਆ। ਜੇ ਸੋਹਣੀ ਮਹੀਵਾਲ ਕੀਤਾ ਇਕੱਠ, ਫ਼ਰਹਾਦ ਸ਼ੀਰੀ ਦਿਤੇ ਦਰ ਭਵਾਈਆ। ਬਿਨ ਤੇਰੇ ਕੋਈ ਨਾ ਨਿਭਿਆ ਸਾਥ, ਸੰਗ ਨਜ਼ਰ ਕੋਇ ਨਾ ਆਈਆ। ਵੇਖ ਸਾਡੇ ਸਭ ਦੇ ਖ਼ਾਲੀ ਹੱਥ, ਮਹਿੰਦੀ ਰੰਗ ਨਾ ਕੋਇ ਰੰਗਾਈਆ। ਕਾਇਆ ਮਾਟੀ ਤਨ ਤਤ ਪਿਆਰ ਲੋਕਮਾਤ ਗਏ ਛੱਡ, ਅੱਗੇ ਦੁਆਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਧੁਰ ਦਾ ਵਰ, ਤੇਰੇ ਘਰ ਮਿਲੇ ਵਡਿਆਈਆ। ਆਸ਼ਕ ਮਾਸ਼ੂਕ ਰਲ ਰਲ ਝੁਕਦੇ, ਨਿਉਂ ਨਿਉਂ ਸੀਸ ਝੁਕਾਈਆ। ਬਿਨ ਤੇਰੇ ਪੈਂਡੇ ਕਿਤੇ ਨਾ ਮੁਕਦੇ, ਫਿਰ ਫਿਰ ਥੱਕੇ ਪਾਂਧੀ ਰਾਹੀਆ। ਕੋਟਨ ਕੋਟ ਮਜਨੂੰ ਸੁਕਦੇ, ਸੁਕਿਆਂ ਤੇਰੀ ਸਾਰ ਕੋਇ ਨਾ ਪਾਈਆ। ਕੋਟਨ ਕੋਟ ਸੋਹਣੀ ਮਹੀਵਾਲ ਡੁੱਬਦੇ, ਜਲਧਾਰਾ ਵਹਿੰਦੀ ਧਾਰ ਵਹਾਈਆ। ਕੋਟਨ ਕੋਟ ਸੱਸੀ ਪੁਨੂੰ ਥਲਾਂ ਵਿਚ ਰਾਹ ਪੁਛਦੇ, ਭੱਜਣ ਵਾਹੋ ਦਾਹੀਆ। ਕੋਟਨ ਕੋਟ ਸ਼ੀਰੀਂ ਫ਼ਰਹਾਦ ਪਹਾੜਾਂ ਪੁਟਦੇ, ਦਿਵਸ ਰੈਣ ਕਾਰ ਕਮਾਈਆ। ਕੋਟਨ ਕੋਟ ਆਸ਼ਕ ਮਾਸ਼ੂਕ ਜਗਤ ਖ਼ਵਾਰੀ ਰੁਲਦੇ, ਸੀਸ ਹੱਥ ਨਾ ਕੋਇ ਟਿਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਪ੍ਰੀਤੀ ਕਰਦੇ ਜਨ ਭਗਤ ਸਚ ਦੁਆਰਾ ਤੇਰਾ ਪੁਛਦੇ, ਦੂਜੇ ਦਰ ਕੋਈ ਨਾ ਜਾਈਆ। ਓਨ੍ਹਾਂ ਪੈਂਡੇ ਆਪੇ ਮੁਕਦੇ, ਮੰਜ਼ਲ ਤੇਰਾ ਦਵਾਰਾ ਨਜ਼ਰੀ ਆਈਆ । ਸੋਵਤ ਜਾਗਤ ਬਹਿੰਦੇ ਉਠਦੇ, ਸਦ ਖ਼ੁਸ਼ੀਆਂ ਮੰਗਲ ਗੀਤ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਮਾਣ ਵਡਿਆਈਆ। ਆਸ਼ਕ ਕਹਿਣ ਪ੍ਰਭ ਵੇਖ ਹਾਲ, ਹਾਲਤ ਸਾਰੇ ਰਹੇ ਜਣਾਈਆ। ਭਗਤਾਂ ਪਿਛੇ ਹੋ ਦਿਆਲ, ਨਿਰਗੁਣ ਸਰਗੁਣ ਰੂਪ ਵਟਾਈਆ। ਸਾਡੇ ਉਤੇ ਤਰਸ ਨਾ ਕੀਤਾ ਆਣ, ਫੜ ਬਾਹੋਂ ਨਾ ਗਲੇ ਲਗਾਈਆ। ਬੇਸ਼ਕ ਸ੍ਰਿਸ਼ਟੀ ਸਾਡਾ ਗੌਂਦੀ ਗਾਨ, ਰਸਨਾ ਜਿਹਵਾ ਰਾਗ ਅਲਾਈਆ। ਜਲਧਾਰਾ ਰੁੜ੍ਹ ਗਏ ਵਿਚ ਤੂਫਾਨ, ਤੇਰਾ ਸਦਕਾ ਤੇਰਾ ਨੂਰ ਨਜ਼ਰ ਕੋਇ ਨਾ ਆਈਆ। ਪ੍ਰੇਮ ਪ੍ਰੀਤੀ ਅੰਦਰ ਜਗਤ ਵਾਸਨਾ ਸਾਬਤ ਰੱਖ ਕੇ ਗਏ ਈਮਾਨ, ਨਾਰ ਕੰਤ ਰੂਪ ਨਾ

❋

❋

ਕੋਇ ਵਟਾਈਆ। ਪ੍ਰੇਮ ਪ੍ਰੀਤੀ ਅੰਦਰ ਬਣੇ ਰਹੇ ਮਹਿਮਾਨ, ਮੁਹੱਬਤ ਮੁਹੱਬਤ ਨਾਲ ਜੁੜਾਈਆ। ਕਾਮ ਸ਼ਰਅ ਨਾ ਕੋਇ ਸ਼ੈਤਾਨ, ਸ਼ਰੀਅਤ ਰੂਪ ਨਾ ਕੋਇ ਵਖਾਈਆ। ਇਕ ਦੂਜੇ ਦਾ ਇਸ਼ਟ ਮੰਨਦੇ ਰਹੇ ਭਗਵਾਨ, ਦ੍ਰਿਸ਼ਟ ਆਪਣੀ ਨਾਲ ਮਿਲਾਈਆ। ਦੋਜ਼ਖ਼ ਬਹਿਸ਼ਤ ਵੇਂਹਦੇ ਰਹੇ ਵਿਚ ਜਹਾਨ, ਮੇਲ ਵਿਛੋੜਾ ਦੋਵੇਂ ਰੂਪ ਵਖਾਈਆ। ਅੰਤਮ ਮੰਗਦੇ ਗਏ ਦਾਨ, ਸਗਲਾ ਸੰਗ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇ ਮਾਣ ਵਡਿਆਈਆ। ਆਸ਼ਕ ਮਾਸ਼ੂਕ ਮਿਲ ਮਿਲ ਕਹਿੰਦੇ, ਕਹਿ ਕਹਿ ਰਹੇ ਜਣਾਈਆ। ਰੂਹ ਬੁੱਤ ਇਕੱਠੇ ਬਹਿੰਦੇ, ਘਰ ਇਕੋ ਡੇਰਾ ਲਾਈਆ। ਇਕ ਦੂਜੇ ਦਾ ਭਾਰ ਸਹਿੰਦੇ, ਭੇਵ ਸਕੇ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਗਹਿਰ ਗੰਭੀਰ ਤੇਰੀ ਵਡਿਆਈਆ। ਸ੍ਰੀ ਭਗਵਾਨ ਕਹੇ ਸੁਣੋ ਸਾਚਾ ਇਸ਼ਕ, ਸਾਹਿਬ ਸਤਿਗੁਰ ਦਏ ਜਣਾਈਆ। ਜਿਨ੍ਹਾਂ ਮਸਤਕ ਲਾਏ ਆਪ ਤਿਲਕ, ਤਿਲਕਣਬਾਜੀਂ ਵਿਚੋਂ ਬਾਹਰ ਕਢਾਈਆ। ਸੋ ਭਗਤ ਸਵਰਗ ਧੱਕਾ ਲਾਵਣ ਬਹਿਸ਼ਤ, ਹੂਰ ਬਹਿਸ਼ਤੀ ਠੋਕਰ ਨਾਲ ਠੁਕਰਾਈਆ। ਪਰਮ ਪੁਰਖ ਦਾ ਇਕੋ ਇਸ਼ਟ, ਸ੍ਰੀ ਭਗਵਾਨ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ । ਸੁਣ ਕੇ ਬਾਤ ਆਇਆ ਇਸ਼ਕ ਮਿਜ਼ਾਜ਼ੀ, ਹੋਕਾ ਦੇ ਕੇ ਰਿਹਾ ਸੁਣਾਈਆ। ਮੈਂ ਵੀ ਵੱਡਾ ਮੁਲਾਂ ਕਾਜ਼ੀ, ਸ਼ਰਅ ਰੀਤ ਬਣਾਈਆ। ਮੈਂ ਵੀ ਬਰਦਾ ਦਰ ਨਿਮਾਜ਼ੀ, ਬੈਠਾ ਸੀਸ ਝੁਕਾਈਆ। ਮੈਂ ਵੀ ਪਾਂਧੀ ਸੱਚਾ ਹਾਜੀ, ਹਜ਼ਰਤ ਤੇਰਾ ਦਰਸ਼ਨ ਪਾਈਆ। ਕਿਉਂ ਪ੍ਰੇਮ ਪ੍ਰੀਤੀ ਜਗਤ ਸਾਜੀ, ਸਾਜਨਾ ਆਪਣੀ ਨਾਲ ਉਪਾਈਆ। ਇਸ ਦੇ ਵਿਚ ਕਿਉਂ ਰਾਜ਼ ਰੱਖਿਆ ਬਦਮਾਸ਼ੀ, ਮਹਿਸ਼ੇ ਹਸ਼ਰ ਤੇਰਾ ਨੂਰ ਨਾ ਕੋਇ ਰੁਸ਼ਨਾਈਆ । ਇਹ ਖੇਲ ਦਿਸੇ ਸਾਰਾ ਫ਼ਾਸ਼ੀ, ਫ਼ਰਿਸ਼ਤੇ ਕੂਕਣ ਕੂਕ ਕੂਕ ਰਹੇ ਸੁਣਾਈਆ। ਬਿਨ ਤੇਰੀ ਕਿਰਪਾ ਥੱਲੇ ਥੱਲੇ ਤੈਂਥੋਂ ਸਾਰੇ ਹੋ ਜਾਣ ਬਾਗੀ, ਮੁਹੱਬਤ ਪੰਜ ਤਤ ਰਖਾਈਆ। ਕਵਣ ਜਾਣੇ ਕਿਥੇ ਵਸਦੀ ਤੇਰੀ ਅਬਾਦੀ, ਕਵਣ ਦਵਾਰਾ ਸੋਭਾ ਪਾਈਆ। ਕਵਣ ਵਖਾਣੇ ਕਿਸ ਦਰਗਾਹ ਤੇਰੀ ਹੁੰਦੀ ਸ਼ਾਦੀ, ਸ਼ਾਦਿਆਨਾ ਵੱਜੇ ਚਾਈਂ ਚਾਈਂਆ। ਸ੍ਰਿਸ਼ਟੀ ਫਸ ਗਈ ਵਿਚ ਇਸ਼ਕ ਮਿਜ਼ਾਜ਼ੀ, ਤਨ ਰਬਾਬੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਬਲ ਧਾਰ ਇਸ਼ਕ ਹਕੀਕੀ, ਹੋਕਾ ਦੇ ਸੁਣਾਈਆ । ਪ੍ਰਭ ਦਾ ਹਾਲ ਸਦਾ ਤਾਰੀਖੀ, ਤਹਿਰੀਰੀ ਦਏ ਵਡਿਆਈਆ। ਜਿਨ੍ਹਾਂ ਬਣੇ ਆਪ ਨਜ਼ਦੀਕੀ, ਦੂਰ ਦੁਰਾਡਾ ਪੰਧ ਮੁਕਾਈਆ। ਪਰਵਰਦਿਗਾਰ ਬਣ ਰਫ਼ੀਕੀ, ਰਫ਼ਾਕਤ ਆਪਣੇ ਨਾਲ ਰਖਾਈਆ। ਪਿਛਲੀ ਦੱਸਾਂ ਕੀ ਕਹਾਣੀ ਬੀਤੀ, ਆਸ਼ਕ ਮਾਸ਼ੂਕ ਦੋਵੇਂ ਦਿਤੇ ਰੁਲਾਈਆ। ਅਗਲੀ ਖੇਲ ਵੇਖ ਅਨਡਿਠੀ, ਨਿਰਗੁਣ ਨਿਰਵੈਰ ਰਿਹਾ ਕਰਾਈਆ। ਜਨ ਭਗਤਾਂ ਨਾਲ ਲਗਾ ਆਪਣੀ ਪ੍ਰੀਤੀ, ਮੁਹੱਬਤ ਇਕੋ ਇਕ ਸਮਝਾਈਆ । ਕਾਇਆ ਕਰ ਕੇ ਠਾਂਡੀ ਸੀਤੀ, ਅਗਨੀ ਤਤ ਰਿਹਾ ਗਵਾਈਆ। ਨਾਤਾ ਤੋੜ ਮੰਦਰ ਮਸੀਤੀ, ਮੁਸ਼ਕਲ ਸਾਚੀ ਹੱਲ ਕਰਾਈਆ। ਸੋਹਣੀ ਲਾ ਇਕ ਬਗ਼ੀਚੀ, ਪਤ ਡਾਲੀ ਰਿਹਾ ਮਹਿਕਾਈਆ। ਜਨ ਭਗਤਾਂ ਪ੍ਰੇਮ ਪਿਆਰ ਦੀ ਮਦਿ ਇਕੋ ਵਾਰ ਪੀਤੀ, ਨਸ਼ਾ ਉਤਰ ਕਦੇ ਨਾ ਜਾਈਆ । ਓਥੇ ਨਾ ਇਸ਼ਕ ਮਜ਼ਾਜ਼ੀ ਨਾ ਹਕੀਕੀ, ਹੱਕ ਸਭ ਦਾ ਝੋਲੀ ਪਾਈਆ। ਇਹੋ ਖੇਲ ਵਡ ਪੁਰਖ ਤੌਫੀਕੀ, ਤੌਫੀਕ ਇਕੋ ਨਜ਼ਰੀ ਆਈਆ। ਨੌਜਵਾਨ ਨਾ ਜ਼ਈਫ਼ੀ, ਬਿਰਧ ਬਾਲ ਨਾ ਰੂਪ ਵਟਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਸ਼ਕ ਮਾਸ਼ੂਕ ਬੋਲਣ ਛੰਦ, ਉਚੀ ਕੂਕ ਕੂਕ ਸੁਣਾਈਆ। ਮਜ਼ਾਜ਼ੀ ਹਕੀਕੀ ਤੁਹਾਡੀ ਵੇਖੀ ਹੱਦ, ਹੱਦ ਹਦੂਦ ਫੇਰਾ ਪਾਈਆ। ਨਾਤਾ ਜੋੜ ਪਿਛੇ ਜਾਓ ਛੱਡ, ਅੱਗੇ ਰਾਹ ਨਾ ਕੋਇ ਵਖਾਈਆ। ਜਿੰਨਾਂ ਚਿਰ ਮਿਲੇ ਨਾ ਪੁਰਖ ਸਮਰਥ, ਫੜ ਬਾਹੋਂ ਪਾਰ ਨਾ ਕੋਇ ਕਰਾਈਆ। ਨੇਤਰ ਲੋਚਣ ਰੋਵਣ ਅੱਥ, ਅੱਖ ਨੈਣ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾਤਾ ਵਡ ਵਡਿਆਈਆ। ਆਸ਼ਕ ਮਾਸ਼ੂਕ ਕਹਿਣ ਪ੍ਰਭ ਆਏ ਤੇਰੇ ਦਵਾਰੇ, ਦਰ ਇਕੋ ਨਜ਼ਰੀ ਆਈਆ। ਜਗਤ ਜਹਾਨ ਵੇਖੇ ਲਾਰੇ, ਕੂੜੀ ਕਿਰਿਆ ਪੜਦਾ ਲਾਹੀਆ। ਅਸੀਂ ਨਾ ਵਿਆਹੇ ਨਾ ਕਵਾਰੇ, ਤੇਰੇ ਹੁਕਮ ਸਹਾਰੇ ਵਕਤ ਲੰਘਾਈਆ। ਇਕ ਦੂਜੇ ਨੂੰ ਪ੍ਰੇਮ ਕਰਦੇ ਰਹੇ ਨਾਲ ਇਸ਼ਾਰੇ, ਐਸ਼ੋ ਇਸ਼ਰਤ ਨੇੜ ਕੋਇ ਨਾ ਆਈਆ। ਤੈਥੋਂ ਡਰਦੇ ਡਰਦੇ ਸੇਜੇ ਚੜ੍ਹੇ ਨਾ ਬਣ ਕੇ ਲਾੜੇ, ਲਾੜੀ ਰੂਪ ਨਾ ਕੋਇ ਵਖਾਈਆ। ਤੁਧ ਬਿਨ ਫੜ ਕੇ ਬਾਹੋਂ ਨਾ ਕੋਈ ਉਤਾਰੇ ਉਤੋਂ ਖਾਰੇ, ਗਾਨਾਂ ਸਗਨ ਨਾ ਕੋਇ ਬੰਧਾਈਆ। ਸਿਰ ਉਤੋਂ ਮਾਤਾ ਪਾਣੀ ਕੋਈ ਨਾ ਵਾਰੇ, ਗੀਤ ਸੋਹਲਾ ਰਾਗ ਨਾ ਕੋਇ ਸੁਣਾਈਆ। ਤੱਕਦਿਆਂ ਤੱਕਦਿਆਂ ਵੇਂਹਦਿਆਂ ਵੇਂਹਦਿਆਂ ਸਾਡੇ ਆ ਗਏ ਉਹ ਦਿਹਾੜੇ, ਜਿਨ੍ਹਾਂ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੇਣੀ ਮਾਣ ਵਡਿਆਈਆ। ਆਸ਼ਕ ਮਾਸ਼ੂਕ ਦੋਵੇਂ ਅੱਗੇ ਕਰਨ ਹੱਥ, ਖ਼ਾਲੀ ਝੋਲੀ ਰਹੇ ਵਖਾਈਆ। ਚਰਨ ਕਵਲ ਗਏ ਢੱਠ, ਧੂੜੀ ਟਿੱਕਾ ਮਸਤਕ ਲਾਈਆ। ਪਿਆਰ ਅੰਦਰ ਬੈਠੇ ਰਹੇ ਕਰ ਕੇ ਹਠ, ਧੀਰਜ ਧੀਰ ਤੇਰਾ ਨਾਮ ਰਖਾਈਆ। ਸਤਿ ਸੰਤੋਖੀ ਰੱਖਿਆ ਜਤ, ਕੂੜੀ ਕਰੀ ਨਾ ਕੋਇ ਕਮਾਈਆ। ਵਾਸਨਾ ਅੰਦਰ ਨਾ ਉਬਲੀ ਰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਤੁਧ ਬਿਨ ਘਰ ਨਜ਼ਰ ਕੋਇ ਨਾ ਆਈਆ । ਆਸ਼ਕ ਮਾਸ਼ੂਕ ਕਹਿਣ ਪ੍ਰਭ ਬਿਨ ਤੇਰੇ ਝੇੜੇ, ਝਗੜਾ ਸਕੇ ਨਾ ਕੋਇ ਮੁਕਾਈਆ। ਸਭ ਨੇ ਛੱਡੇ ਆਪਣੇ ਖੇੜੇ, ਅੱਗੇ ਖੇੜਾ ਨਾ ਕੋਇ ਵਖਾਈਆ । ਅੱਧ ਵਿਚਕਾਰ ਦੇਂਦੇ ਰਹੇ ਗੇੜੇ, ਵਾਸਨਾ ਰੂਪੀ ਪੰਖ ਉਡਾਰੀ ਲਾਈਆ। ਕਵਣ ਵੇਲਾ ਪ੍ਰਭ ਕਰੇ ਆਪਣੀ ਮਿਹਰੇ, ਮਿਹਰਵਾਨ ਹੋਏ ਸਹਾਈਆ । ਸੋ ਪੁਰਖ ਅਕਾਲ ਦੀਨ ਦਿਆਲ ਸਾਡੇ ਪੈਂਡੇ ਆ ਗਏ ਨੇੜੇ, ਦਰ ਮੁਕਿਆ ਪਾਂਧੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਸਰਨਾਈਆ । ਆਸ਼ਕ ਮਾਸ਼ੂਕ ਮਾਰਨ ਹਾ, ਹੌਕਾ ਲੈ ਕੇ ਦੇਣ ਜਣਾਈਆ। ਵੇਖੇ ਜਲ ਥਲ ਅਸਗਾਹ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਈਆ। ਸਾਚਾ ਮਿਲਿਆ ਨਾ ਕੋਇ ਮਲਾਹ, ਬੇੜਾ ਪਾਰ ਨਾ ਕੋਇ ਤਰਾਈਆ । ਅਸੀਂ ਸਮਝ ਨਾ ਸਕੇ ਆਪਣਾ ਕੋਈ ਗੁਨਾਹ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਤੁਧ ਬਿਨ ਮਦਦ ਕਰੇ ਨਾ ਕੋਈ ਖ਼ੁਦਾ, ਖ਼ਾਲੀ ਦਿਸੇ ਸਰਬ ਲੋਕਾਈਆ। ਤੇਰੀ ਫ਼ਿਤਰਤ ਅੰਦਰ ਹੋਏ ਫ਼ਿਦਾ, ਫ਼ੈਸਲਾ ਤੇਰੇ ਹੱਥ ਫੜਾਈਆ। ਸਾਡਾ ਨਾਤਾ ਲੈ ਜੁੜਾ, ਪ੍ਰੀਤੀ ਆਪਣੇ ਨਾਲ ਕਰਾਈਆ । ਬਿਨ ਤੇਰੇ ਆਸ਼ਕ ਮਾਸ਼ੂਕ ਦੋਹਾਂ ਦਾ ਕੋਈ ਨਾ ਕਰੇ ਨਕਾਹ, ਪੜਦਾ ਨਕ਼ਾਬ ਕੋਈ ਸਕੇ ਨਾ ਮੁਖ ਉਠਾਈਆ। ਮਿਹਰਵਾਨ ਕਰ ਕਿਰਪਾ ਸਾਚਾ ਪੱਲੂ ਦੇ ਫੜਾ, ਫੜਿਆ ਪੱਲੂ ਛੁੱਟ ਕਦੇ ਨਾ ਜਾਈਆ। ਤੇਰੇ ਦਵਾਰੇ ਹੋਵੇ ਇਕ ਵਿਵਾਹ, ਸਦਾ ਵੱਜਦੀ ਰਹੇ ਵਧਾਈਆ। ਹੁਣ ਤੱਕ ਬੇਘਰੇ ਫਿਰਦੇ ਰਹੇ ਬੇਗੁਨਾਹ, ਦਰਵਾਜ਼ਾ

❋

❋

ਨਜ਼ਰ ਕੋਇ ਨਾ ਆਈਆ। ਧੰਨ ਭਾਗ ਤੂੰ ਮਿਲਿਆ ਆ, ਭਗਤਾਂ ਪਿਛੇ ਫੇਰਾ ਪਾਈਆ। ਫੜ ਕੇ ਬਾਹੋਂ ਲੈ ਤਰਾ, ਤਾਰਨਹਾਰ ਤੇਰੀ ਸਰਨਾਈਆ। ਸ਼ਾਹ ਪਾਤਸ਼ਾਹ ਸੱਚੇ ਸ਼ਹਿਨਸ਼ਾਹ, ਸ਼ਾਨ ਤੇਰੀ ਆਲੀਸ਼ਾਨ, ਸ਼ਾਨਾਂ ਵਿਚੋਂ ਨਜ਼ਰੀ ਆਈਆ। ਹੁਣ ਸਮਝੇ ਰਲ ਮਿਲ ਤੇਰਾ ਇਸ਼ਟ ਤੇਰਾ ਈਮਾਨ, ਬਿਨ ਤੇਰੇ ਮੁਕਾਮ ਦਰ ਬਹਿਣ ਕੋਇ ਨਾ ਪਾਈਆ। ਜੀਵਣ ਵਿਚ ਨਹੀਂ ਕੀਤਾ ਹਰਾਮ, ਸਹੀ ਸਲਾਮਤ ਈਮਾਨ ਤੇਰੀ ਝੋਲੀ ਪਾਈਆ। ਅੱਗੇ ਬਰਦੇ ਤੇਰੇ ਗ਼ੁਲਾਮ, ਠਾਕਰ ਅਬਿਨਾਸ਼ੀ ਤੇਰੀ ਸੇਵ ਕਮਾਈਆ। ਕਿਰਪਾ ਕਰ ਸ੍ਰੀ ਭਗਵਾਨ, ਪਾਰਬ੍ਰਹਮ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਆਸ਼ਕ ਮਾਸ਼ੂਕ ਸੁਣੋ ਸਚ ਕਰੋ ਧਿਆਨ, ਹਰਿ ਕਰਤਾ ਆਖ ਸੁਣਾਈਆ। ਮੇਰਾ ਭਗਤਾਂ ਉਤੇ ਈਮਾਨ, ਈਮਾਨ ਮੇਰਾ ਭਗਤ ਨਜ਼ਰੀ ਆਈਆ। ਜਿਂਨ੍ਹਾਂ ਪਿਛੇ ਬਣ ਮਾਸ਼ੂਕ ਫਿਰਾ ਵਿਚ ਬੀਆਬਾਨ, ਜੰਗਲ ਜੂਹ ਉਜਾੜ ਪਹਾੜ ਖੋਜ ਖੁਜਾਈਆ। ਜਿਨ੍ਹਾਂ ਪਿਛੇ ਨਿਰਗੁਣ ਰੂਪ ਧਰਿਆ ਆਣ, ਸਰਗੁਣ ਨਾਤਾ ਜਗਤ ਤੁੜਾਈਆ। ਓਨ੍ਹਾਂ ਨਾਲ ਸਾਰੇ ਮਿਲੋ ਆਣ, ਆਪ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਦੇਵੇ ਭਗਵਾਨ, ਹਰਿ ਕਰਤਾ ਆਖ ਸੁਣਾਇੰਦਾ। ਭਗਤਾਂ ਸੰਗ ਮਿਲ ਕੇ ਗਾਓ ਗਾਣ, ਭੇਵ ਅਭੇਦਾ ਆਪ ਖੁਲਾਇੰਦਾ। ਆਸ਼ਕ ਮਾਸ਼ੂਕ ਵੇਖੋ ਭਗਤ ਭਗਵਾਨ, ਭਗਵਾਨ ਭਗਤਾਂ ਸੰਗ ਪ੍ਰੀਤ ਨਿਭਾਇੰਦਾ। ਸੋਹੰ ਰੂਪ ਬਣੋ ਪਾਵੋ ਮਾਣ, ਅਭਿਮਾਨ ਨਜ਼ਰ ਕੋਇ ਨਾ ਆਇੰਦਾ। ਨਾਤਾ ਛੁਟੇ ਦੋ ਜਹਾਨ, ਪਿਛਲਾ ਜਹਾਨ ਪਿਛੇ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਆਪ ਸਮਝਾਇੰਦਾ। ਜਨ ਭਗਤਾਂ ਰਲ ਕੇ ਬੈਠਣਾ ਆਣ, ਆਲਮਗੀਰ ਰਿਹਾ ਜਣਾਈਆ। ਸਜਦਾ ਸੀਸ ਕਰੋ ਸਲਾਮ, ਨਿਮਸਕਾਰ ਇਕੋ ਇਕ ਜਣਾਈਆ। ਸਾਚਾ ਮੰਨੋ ਇਕ ਈਮਾਨ, ਅਮਲ ਆਮਲ ਦਏ ਕਰਾਈਆ। ਕਾਮਲ ਪੁਰਖ ਮਿਹਰਵਾਨ, ਮਿਹਰ ਨਜ਼ਰ ਨੈਣ ਉਠਾਈਆ। ਦੀਦਾ ਦਾਨਿਸਤਾ ਵੇਖੋ ਸ੍ਰੀ ਭਗਵਾਨ, ਫ਼ਰਿਸਤਾ ਰੂਪ ਨਾ ਕੋਇ ਵਖਾਈਆ। ਸਵਰਗ ਬਹਿਸ਼ਤਾਂ ਦੋਹਾਂ ਚੁਕੇ ਆਣ, ਦਰਗਾਹ ਸਾਚੀ ਦੇਵੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਨਿਭਾਈਆ। ਆਸ਼ਕ ਮਾਸ਼ੂਕ ਕਹਿਣ ਇਕ ਆਵਾਜ਼, ਸਾਚਾ ਰਾਗ ਅਲਾਈਆ । ਸਾਡਾ ਕਲਮਾ ਸਚ ਨਿਮਾਜ਼, ਰਹੀਮ ਰਹਿਮਾਨ ਇਕ ਖ਼ੁਦਾਈਆ। ਜਨ ਭਗਤਾਂ ਮਿਲ ਕੇ ਗਾਈਏ ਗਾਣ, ਸੋਹੰ ਢੋਲਾ ਰਾਗ ਸੁਣਾਈਆ। ਕਿਰਪਾ ਕਰੇ ਸ੍ਰੀ ਭਗਵਾਨ, ਸਿਰ ਆਪਣਾ ਹੱਥ ਟਿਕਾਈਆ। ਦਰਗਾਹ ਸਾਚੀ ਦੇਵੇ ਮਾਣ, ਚਰਨ ਕਵਲ ਬਖ਼ਸ਼ੇ ਇਕ ਸਰਨਾਈਆ। ਰਲ ਮਿਲ ਸੁਖ ਸਾਚਾ ਲਈਏ ਆਣ, ਦੁੱਖ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਲਏ ਲਗਾਈਆ। ਆਸ਼ਕ ਮਾਸ਼ੂਕ ਆਏ ਚੌਂਹ ਜੁਗੀਂ, ਜੁਗ ਚੌਕੜੀ ਰਹੀ ਜਸ ਗਾਈਆ। ਇਹ ਰਮਜ਼ ਕਿਸੇ ਨਾ ਸੁਝੀ, ਬਿਨ ਪਰਮੇਸ਼ਵਰ ਪਾਰ ਨਾ ਕੋਇ ਲੰਘਾਈਆ। ਇਕ ਦੂਜੇ ਦੇ ਪ੍ਰੇਮ ਪਿਛੇ ਪੌਂਦੇ ਰਹੇ ਲੁਡੀ, ਖ਼ੁਸ਼ੀਆਂ ਨਾਚ ਨਚਾਈਆ। ਖ਼ਾਹਸ਼ਾਂ ਨਾਲ ਅਸਮਾਨੇ ਚੜ੍ਹੌਂਦੇ ਰਹੇ ਗੁੱਡੀ, ਪਤੰਗ ਟੁੱਟੀ ਡੋਰ ਹੱਥ ਕਿਸੇ ਨਾ ਆਈਆ। ਇਸ ਰਮਜ਼ ਨੂੰ ਸਮਝ ਸਕੀ ਕੋਈ ਨਾ ਬੁੱਧੀ, ਮਤ ਮਤਵਾਲੀ ਰਾਜ਼ ਸਮਝ ਸਕੀ ਨਾ ਰਾਈਆ। ਜਿਸ ਦੀ ਪ੍ਰੀਤੀ ਸਭ ਨਾਲੋਂ ਉਚੀ, ਆਸ਼ਕ ਮਾਸ਼ੂਕਾਂ ਇਸ਼ਾਰੇ ਰਹੀ ਦ੍ਰਿੜਾਈਆ। ਉਹ ਪ੍ਰੀਤੀ

❋

❋

ਸਭ ਨਾਲੋਂ ਸੁਚੀ, ਸਤਿਗੁਰ ਹੱਥ ਰਖਾਈਆ । ਜਗਤ ਪ੍ਰੀਤੀ ਦਰ ਦਰ ਦੀ ਕੁੱਤੀ, ਬਣ ਸੁਆਨ ਘਰ ਘਰ ਫਿਰੇ ਭੱਜੇ ਵਾਹੋ ਦਾਹੀਆ। ਬਿਨ ਸਤਿਗੁਰ ਕਿਰਪਾ ਹੋਵੇ ਲੁੱਚੀ, ਲੁੱਚੀ ਗੁੰਡਿਆਂ ਨਾਲ ਰਲਾਈਆ। ਬਿਨ ਭਗਤ ਤੋੜ ਪ੍ਰੀਤ ਕਿਸੇ ਨਾ ਪੁਜੀ, ਸਿਲ ਪੂਜਸ ਮਰ ਮਰ ਥੱਕੀ ਮਾਤ ਲੋਕਾਈਆ। ਕਬੀਰ ਕਿਹਾ ਇਹ ਗੱਲ ਨਹੀਂ ਗੁੱਝੀ, ਪਰਦਾ ਦਿਤਾ ਖੁਲ੍ਹਾਈਆ। ਨਾਨਕ ਕਿਹਾ ਮੇਰੀ ਨਿਰਗੁਣ ਨਾਲ ਰੁਚੀ, ਦਰ ਘਰ ਇਕੋ ਨਜ਼ਰੀ ਆਈਆ। ਜਿਸ ਦਵਾਰੇ ਆਸ਼ਕ ਮਾਸ਼ੂਕ ਅੱਖ ਖੋਲ੍ਹ ਸੁਰਤੀ ਵਿਚ ਕੋਈ ਨਾ ਰੁੱਠੀ, ਰੁੱਠ ਆਪਣਾ ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਆਸ਼ਕ ਮਾਸ਼ੂਕ ਕਹਿਣ ਖੇਲ ਅਪਾਰਾ, ਵੱਜਦੀ ਵੇਖੀ ਵਧਾਈਆ। ਪਾਰਬ੍ਰਹਮ ਪ੍ਰਭ ਨਿਰਗੁਣ ਧਾਰਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਸਭ ਨੂੰ ਦੇਂਦਾ ਰਿਹਾ ਲਾਰਾ, ਆਪ ਆਪਣਾ ਮੁਖ ਭਵਾਈਆ। ਆਪ ਵੀ ਬਣਿਆ ਰਹੇ ਕੁਆਰਾ, ਲਾੜੀ ਲੜ ਨਾ ਕੋਇ ਬੰਧਾਈਆ। ਪ੍ਰਭੂ ਦਾ ਮਾਂ ਪਿਓ ਬਣ ਕੇ ਕਿਸੇ ਨਾ ਪਾਇਆ ਛੁਹਾਰਾ, ਸਗਨ ਹੱਥ ਨਾ ਕੋਇ ਟਿਕਾਈਆ। ਬ੍ਰਹਮਣ ਨਾਈ ਮੁਖ ਕਿਸੇ ਨਾ ਲਾਇਆ ਛੁਹਾਰਾ, ਝੋਲੀ ਮਿਠੇ ਨਾ ਕੋਇ ਰੁਝਾਈਆ। ਸੌਹਰੇ ਪੇਈਏ ਨਗਰ ਖੇੜਾ ਦੱਸਿਆ ਨਾ ਕੋਈ ਘਰ ਉਜਿਆਰਾ, ਨੌ ਪੁਕਾਰ ਨਾ ਕੋਇ ਸੁਣਾਈਆ। ਆਸ਼ਕ ਮਾਸ਼ੂਕ ਵੇਖ ਖੇਲ ਦੋਵੇਂ ਕਰਨ ਨਿਮਸਕਾਰਾ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਖੇਲ ਵਿਚਾਰ ਦੱਸੇ ਪ੍ਰਭ ਮੀਤ, ਭੇਵ ਅਭੇਦ ਖੁਲ੍ਹਾਇੰਦਾ। ਆਸ਼ਕ ਮਾਸ਼ੂਕ ਵੇਖੋ ਰੀਤ, ਰੀਤੀਵਾਨ ਇਕ ਸਮਝਾਇੰਦਾ। ਜਿਨ੍ਹਾਂ ਗਾਇਆ ਤੂੰ ਮੇਰਾ ਮੈਂ ਤੇਰਾ ਗੀਤ, ਸੋ ਆਪਣੇ ਅੰਗ ਲਗਾਇੰਦਾ। ਤਿਸ ਪ੍ਰੀਤ ਪ੍ਰੀਤੀ ਅੰਦਰ ਕੋਈ ਨਾ ਦਿਸੇ ਝੀਤ, ਰਾਹ ਖਹਿੜਾ ਨਜ਼ਰ ਕੋਇ ਨਾ ਆਇੰਦਾ। ਜੇ ਤੁਹਾਨੂੰ ਨਕਾਹ ਕਰਾਉਣ ਦੀ ਰੀਝ, ਰੀਝ ਨਕਲ ਅਸਲ ਰੂਪ ਵਟਾਇੰਦਾ। ਸਾਰੇ ਅੱਗੇ ਆਓ ਲੰਘੋ ਦਲੀਜ, ਜਨ ਭਗਤਾਂ ਵਿਚ ਬਹਾਇੰਦਾ। ਹੁਣ ਮੰਗੋ ਕਰ ਕੇ ਝੋਲੀ ਭੀਖ, ਚਰਨ ਧੂੜੀ ਤੁਹਾਡੀ ਝੋਲੀ ਪਾਇੰਦਾ। ਜਿਸ ਦੀ ਮਹੀਵਾਲ ਰੱਖੀ ਉਡੀਕ, ਸੋ ਮਾਹੀ ਸੱਚਾ ਆਇੰਦਾ। ਝੁੱਗੀ ਬਹਿ ਕਰੇ ਬਖ਼ਸ਼ੀਸ਼, ਬਖ਼ਸ਼ਿਸ਼ ਆਪਣੀ ਆਪ ਵਰਤਾਇੰਦਾ। ਕਲਮਾ ਪੜ੍ਹੋ ਇਕ ਹਦੀਸ, ਹਜ਼ਰਤ ਆਪ ਸਮਝਾਇੰਦਾ। ਸਚ ਪ੍ਰੀਤੀ ਅੰਦਰ ਜਾਓ ਪਤੀਜ, ਪਤਿਪਰਮੇਸ਼ਵਰ ਆਪ ਕਮਾਇੰਦਾ । ਪਿਛਲੀ ਕੀਤੀ ਦਾ ਉਪਜਿਆ ਬੀਜ, ਪਤ ਡਾਲੀ ਫੁੱਲ ਆਪ ਮਹਿਕਾਇੰਦਾ। ਫੁੱਲ ਵਿਚੋਂ ਖ਼ੁਸ਼ਬੂ ਵੇਖੋ ਕਰ ਕੇ ਨੀਝ, ਜੋ ਹਰਿਸੰਗਤ ਹੱਥ ਫੜਾਇੰਦਾ। ਜਿਸ ਦੀ ਆਸ਼ਕ ਮਾਸ਼ੂਕ ਸਾਰੇ ਕਰਦੇ ਰਹੇ ਉਡੀਕ, ਬਿਨ ਦੱਸਿਆਂ ਭੇਵ ਕੋਇ ਨਾ ਪਾਇੰਦਾ। ਸੋ ਭੌਂਦੀ ਭੌਂਦੀ ਆ ਗਈ ਤਾਰੀਖ, ਜਿਸ ਦੀ ਤਵਾਰੀਖ ਨਾ ਕੋਇ ਲਿਖਾਇੰਦਾ। ਸਾਹਿਬ ਸਤਿਗੁਰ ਮਿਲਿਆ ਮੀਤ, ਮਤਲਬ ਸਭ ਦੇ ਹੱਲ ਕਰਾਇੰਦਾ। ਸਚ ਪਿਆਰ ਦੀ ਗੰਢ ਦੇਵੇ ਪੀਚ, ਪੀਚੀ ਗੰਢ ਨਾ ਕੋਇ ਖੁਲਾਇੰਦਾ। ਮਜ਼ਾਜ਼ੀ ਹਕੀਕੀ ਦੋਵੇਂ ਸ਼ਰੀਕ, ਸ਼ਿਰਕਤ ਸਭ ਦੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਕਮਾਇੰਦਾ। ਆ ਗਏ ਨੇੜੇ ਬੈਠੇ ਢੁੱਕ, ਨੈਣ ਨੈਣ ਸ਼ਰਮਾਈਆ। ਇਕ ਦੂਜੇ ਨੂੰ ਰਹੇ ਪੁੱਛ, ਆਸ਼ਕ ਮਾਸ਼ੂਕ ਮਤਾ ਪਕਾਈਆ। ਕਿਹੜਾ ਢੋਲਾ ਕਿਹੜੀ ਤੁਕ, ਕਿਹੜਾ ਨਾਮ ਸਲਾਹੀਆ। ਕਿਹੜਾ ਦੁਆਰ ਦਿਸੇ ਸੁੱਚ, ਮੰਦਰ ਕਵਣ ਕਵਣ ਵਡਿਆਈਆ। ਕਵਣ ਬੈਠਾ ਰਿਹਾ ਲੁੱਕ, ਕਵਣ ਪੜਦਾ ਰਿਹਾ ਖੁਲ੍ਹਾਈਆ। ਕਵਣ ਪ੍ਰੇਮ ਪ੍ਰੀਤੀ ਸਾਡੀ ਲੁੱਟ,

❋

❋

ਜੰਗਲ ਜੂਹਾਂ ਵਿਚ ਭਵਾਈਆ। ਕਵਣ ਵਹਿੰਦੀ ਧਾਰ ਦੇਵੇ ਸੁੱਟ, ਕੱਚੇ ਘੜੇ ਤਰ ਪਾਰ ਮਿਲਣ ਕੋਇ ਨਾ ਆਈਆ। ਕਵਣ ਰਾਂਝਣ ਜਾਏ ਰੁਠ, ਹੀਰ ਸਿਆਲ ਦਏ ਦੁਹਾਈਆ। ਕਵਣ ਪੁੰਨੂੰ ਪੁੱਛਾਂ ਰਹੀ ਪੁਛ, ਰਾਹ ਦੱਸੋ ਜਾਂਦੇ ਰਾਹੀਆ। ਕਵਣ ਮਜਨੂੰ ਗਿਆ ਸੁੱਕ, ਪਿੰਜਰ ਤਨ ਖ਼ਾਕ ਰਲਾਈਆ। ਕਵਣ ਫ਼ਰਿਹਾਦ ਪਹਾੜ ਰਿਹਾ ਕੁੱਟ, ਸ਼ੀਰੀ ਸਾਰ ਕੋਇ ਨਾ ਆਈਆ। ਕਵਣ ਸਭ ਨੂੰ ਰਿਹਾ ਪੁੱਛ, ਬੇਪਰਵਾਹ ਫੇਰਾ ਪਾਈਆ । ਕੋਲੋਂ ਭਗਤ ਕਹਿਣ ਨੇਤਰ ਖੋਲ੍ਹ ਕੇ ਵੇਖੋ ਮੁੱਖ, ਸਾਖਿਆਤ ਨਜ਼ਰੀ ਆਈਆ। ਜਿਸ ਮੇਟਣਾ ਤੁਹਾਡਾ ਦੁੱਖ, ਪਿਛਲਾ ਵਿਛੋੜਾ ਦਏ ਕਟਾਈਆ। ਆਪਣੀ ਗੋਦੀ ਲਏ ਚੁੱਕ, ਫੜ ਬਾਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਆਸ਼ਕ ਮਾਸ਼ੂਕ ਖੋਲ੍ਹੀ ਅੱਖ, ਨੇਤਰ ਨੈਣ ਨੈਣ ਨਿਹਾਲਿਆ। ਨਜ਼ਰੀ ਆਇਆ ਪੁਰਖ ਸਮਰਥ, ਦਾਤਾ ਦਰਦੀ ਦੀਨ ਦਿਆਲਿਆ। ਚਰਨ ਕਵਲ ਸਾਰੇ ਗਏ ਢੱਠ, ਨਮੋ ਨਮੋ ਕਰਨ ਨਿਮਸਕਾਰਿਆ। ਸਾਡੇ ਲੇਖੇ ਲਾ ਰੱਤ, ਰੰਗ ਰੰਗੀਲੇ ਪਰਵਰਦਿਗਾਰਿਆ । ਸਾਡਾ ਪੂਰਾ ਕਰ ਦੇ ਹੱਕ, ਹੱਕ ਹਕੀਕਤ ਦੇ ਵਣਜਾਰਿਆ। ਸਾਡਾ ਖੇੜਾ ਹੋਇਆ ਭੱਠ, ਤੁਧ ਬਿਨ ਮਹਲ ਨਜ਼ਰ ਕੋਇ ਨਾ ਆ ਰਿਹਾ। ਮਿਹਰਵਾਨ ਹੋ ਕੇ ਵੱਟ ਕਰਵਟ, ਦੋਏ ਜੋੜ ਸਰਬ ਪੁਕਾਰਿਆ। ਦੂਈ ਦਵੈਤੀ ਮੇਟ ਫੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਤੇਰੀ ਓਟ ਰਖਾ ਲਿਆ। ਆਸ਼ਕ ਮਾਸ਼ੂਕ ਨੇਤਰ ਰੋਣ, ਨੈਣਾਂ ਨੀਰ ਵਹਾਈਆ। ਹੰਝੂਆਂ ਹਾਰ ਇਕ ਪਰੋਣ, ਲੜੀ ਲੜੀ ਨਾਲ ਬੰਧਾਈਆ। ਪ੍ਰਭ ਸੁਆਮੀ ਚਰਨ ਧੋਣ, ਦਰ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਘਰ ਸੱਚੇ ਕਰ ਕੁੜਮਾਈਆ। ਸ੍ਰੀ ਭਗਵਾਨ ਸਾਹਿਬ ਸਤਿ ਠਾਕਰ, ਹਰਿ ਕਰਤਾ ਦਇਆ ਕਮਾਇੰਦਾ। ਜੁਗ ਜਨਮ ਦੇ ਵਿਛੜਿਆਂ ਦੇਵੇ ਆਦਰ, ਸਿਰ ਆਪਣਾ ਹੱਥ ਟਿਕਾਇੰਦਾ। ਜਗਤ ਕਿਨਾਰਾ ਪਾਰ ਸਾਗਰ, ਨਈਆ ਨੌਕਾ ਨਾਮ ਇਕ ਚੜ੍ਹਾਇੰਦਾ। ਵਣਜ ਕਰਾਏ ਬਣ ਸੁਦਾਗਰ, ਸਾਚਾ ਹੱਟ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਸਿਰ ਹੱਥ ਰੱਖ ਕਰਤਾਰ, ਕਰਨੀ ਆਪਣੀ ਦਏ ਜਣਾਈਆ। ਭਗਤਾਂ ਮਿਲ ਕਰੋ ਪਿਆਰ, ਰੀਤੀ ਇਕੋ ਇਕ ਦਰਸਾਈਆ। ਤੁਹਾਡੇ ਵਿਚੋਂ ਮਹੀਵਾਲ ਲਿਆ ਉਠਾਲ, ਮਾਹੀ ਆਪਣੇ ਰੰਗ ਰੰਗਾਈਆ। ਉਨ੍ਹਾਂ ਪਿਛੇ ਸਾਰੇ ਦੇਵੇ ਤਾਰ, ਤਾਰੀ ਇਕੋ ਵਾਰ ਲਗਾਈਆ। ਜੇ ਮਾਸ਼ੂਕਾਂ ਕਾਇਮ ਰੱਖਿਆ ਕੁਆਰ, ਆਸ਼ਕਾਂ ਨਾਤਾ ਦਏ ਜੁੜਾਈਆ। ਵਿਚੋਲਾ ਬਣ ਕੇ ਸਿਰਜਣਹਾਰ, ਸਾਚਾ ਸਗਨ ਲਏ ਮਨਾਈਆ। ਸੌਹਰੇ ਪੇਈਏ ਦੋਹਾਂ ਕਰੇ ਵਿਹਾਰ, ਨੈਣ ਨਾਈ ਰੂਪ ਵਟਾਈਆ। ਵਟਣਾ ਮਲੇ ਆਪ ਕਰਤਾਰ, ਅੰਮ੍ਰਿਤ ਧਾਰਾ ਸਚ ਇਸ਼ਨਾਨ ਕਰਾਈਆ। ਪ੍ਰੇਮ ਪ੍ਰੀਤੀ ਫੁਲਕਾਰੀ ਦੇਵੇ ਉਪਰ ਲਾਲ, ਸਾਲੂ ਇਕੋ ਇਕ ਵਖਾਈਆ। ਦਿਆਲੂ ਹੋਏ ਆਪ ਕਰਤਾਰ, ਸੀਸ ਪਟਕਾ ਦਏ ਬੰਧਾਈਆ। ਮੀਂਢੀ ਗੁੰਦੇ ਅਪਰ ਅਪਾਰ, ਚੂੰਡੀ ਸੀਸ ਸੋਭਾ ਪਾਈਆ। ਸਾਚੇ ਲਾੜੇ ਕਰ ਸ਼ਿੰਗਾਰ, ਨਾਮ ਸੋਟੀ ਹੱਥ ਟਿਕਾਈਆ। ਸਾਚੀ ਸਖ਼ੀ ਦੇ ਪਿਆਰ, ਬਸਤਰ ਭੂਸ਼ਨ ਇਕੋ ਰੰਗ ਰੰਗਾਈਆ। ਪ੍ਰੇਮ ਪ੍ਰੀਤੀ ਗਹਿਣਾ ਕਰ ਤਿਆਰ, ਸਚ ਸ਼ਿੰਗਾਰ ਦਏ ਸੁਹਾਈਆ। ਨੇਤਰ ਨੈਣਾਂ ਕੱਜਲਾ ਧਾਰ, ਤਿੱਖੀ ਧਾਰ ਦਏ ਬੰਧਾਈਆ। ਦੰਦ ਦੰਦਾਸਾ ਅਪਰ ਅਪਾਰ, ਰੰਗ ਗੁਲਾਲਾ ਲਾਲ ਚੜ੍ਹਾਈਆ। ਜੋਬਨ ਡਲਕਾਂ ਲਏ ਮਾਰ, ਸੂਰਜ ਚੰਦ ਨੂਰ

❋

❋

ਸ਼ਰਮਾਈਆ। ਨੱਕ ਨੱਥ ਸੁਹਾਗ ਪਾਏ ਆਣ, ਸਾਹਿਬ ਸਤਿਗੁਰ ਹੋ ਸਹਾਈਆ। ਸੀਸ ਸੇਹਰਾ ਬੰਨ੍ਹੇ ਦਸਤਾਰ, ਲੜੀ ਲੜੀ ਨਾਲ ਗੁੰਦਾਈਆ । ਸਾਚੀ ਘੋੜੀ ਦੇਵੇ ਚਾੜ੍ਹ, ਸਾਹਿਬ ਸੱਜਣ ਬੇਪਰਵਾਹੀਆ। ਆਦਿ ਸ਼ਕਤ ਅੱਗੋਂ ਵਾਗ ਫੜੇ ਆਣ, ਭੈਣ ਭਈਆ ਨਾਤਾ ਜੋੜ ਵਖਾਈਆ। ਲਛਮੀ ਸੁਰਮਾ ਪਾਏ ਆਣ, ਸੋਹਣਾ ਵੇਲਾ ਵਕਤ ਸੁਹਾਈਆ। ਆਸ਼ਕ ਮਾਸ਼ੂਕ ਦੋਵੇਂ ਜਾਣ ਕੁਰਬਾਣ, ਕਲ ਕਰਤਾ ਕਾਜ ਰਚਾਈਆ। ਚੌਥੇ ਜੁਗ ਵਿਵਾਹ ਹੋਇਆ ਆਣ, ਬੇਨਕਾਹ ਰਹਿਣ ਕੋਇ ਨਾ ਪਾਈਆ। ਇਹ ਭਗਤਾਂ ਵਿਚੋਂ ਮਿਲਿਆ ਦਾਨ, ਮਿਲ ਸੰਗਤਾਂ ਖ਼ੁਸ਼ੀ ਮਨਾਈਆ । ਇਕ ਇਕ ਫੁੱਲ ਖ਼ੁਸ਼ੀ ਨਾਲ ਪੰਜ ਪੋਹ ਸਾਰੇ ਬਰਸਾਣ, ਜਿਸ ਫੁੱਲਾਂ ਸੇਜ ਆਸ਼ਕ ਮਾਸ਼ੂਕ ਦਿਤੇ ਬਹਾਈਆ। ਕਰਿਆ ਖੇਲ ਸ੍ਰੀ ਭਗਵਾਨ, ਪਿਛਲਾ ਲਹਿਣਾ ਰਿਹਾ ਚੁਕਾਈਆ। ਜਨ ਭਗਤੋ ਤੁਹਾਡੇ ਪਿਛੇ ਦਰਗਾਹ ਦਿਤਾ ਮਾਣ, ਸਚਖੰਡ ਸਰਨਾਈਆ। ਅੱਜ ਤੱਕ ਰੁਲਦੇ ਰਹੇ ਵਿਚ ਜਹਾਨ, ਹੀਰ ਰਾਂਝਾ ਸੱਸੀ ਪੁਨੂੰ ਸੋਹਣੀ ਮਹੀਵਾਲ ਸ਼ੀਰੀ ਫ਼ਰਿਹਾਦ ਲੇਲਾ ਮਜਨੂੰ ਬਿਨ ਸਤਿਗੁਰ ਕੰਮ ਕਿਸੇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਹੋ ਕਿਰਪਾਲ ਬਣਾਏ ਲਾਲ, ਲਾਲਾਂ ਵਿਚ ਰਲਾਈਆ। ਜਿਸ ਦਾ ਕਿਸੇ ਕੋਲੋਂ ਲੱਭਿਆਂ ਲੱਭੇ ਨਾ ਹਾਲ, ਪੁਛਿਆਂ ਪੁੱਛ ਨਾ ਕੋਇ ਸਮਝਾਈਆ। ਲੇਖਾ ਲਿਖ ਲਿਖ ਥੱਕੇ ਹੋਏ ਕੰਗਾਲ, ਸ਼ਹਿਨਸ਼ਾਹ ਸ਼ਾਹ ਸਮਝ ਕੋਇ ਨਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਅਕਾਲ ਹੋ ਮਿਹਰਵਾਨ, ਆਸ਼ਕ ਮਾਸ਼ੂਕ ਪ੍ਰੇਮ ਮੁਹੱਬਤ ਕਰਦੇ ਲਏ ਸੰਭਾਲ, ਜਿਨ੍ਹਾਂ ਸਾਬਤ ਸੂਰਤ ਆਪਣੀ ਆਪ ਵਖਾਈਆ। ਤਿਨ੍ਹਾਂ ਟੁੱਟਣ ਨਾ ਦਿਤਾ ਮਾਣ, ਕਲਾਮ ਕਲਮਾ ਇਕ ਪੜ੍ਹਾਈਆ। ਉਨ੍ਹਾਂ ਦਾ ਜਨ ਭਗਤਾਂ ਭਰਿਆ ਜਮਾਨਤ ਦਾ ਅਸ਼ਟਾਮ, ਬਨਾਮ ਲੇਖਾ ਸਮਝ ਕੋਇ ਨਾ ਪਾਈਆ। ਜਿਸ ਵੇਲੇ ਮਿਲਿਆ ਵਡ ਅਮਾਮ, ਅਮਲ ਸਭ ਦੇ ਵੇਖ ਵਖਾਈਆ। ਸੋਲਾਂ ਮੱਘਰ ਸਭ ਨੂੰ ਦਿਤਾ ਪੈਗ਼ਾਮ, ਫੁੱਲ ਭਗਤਾਂ ਹੱਥ ਫੜਾਈਆ। ਆਪਣਾ ਵਿਗੜਨ ਨਾ ਦੇਵੇ ਨਜ਼ਾਮ, ਲੇਖਾ ਜਾਣੇ ਥਾਉਂ ਥਾਈਂਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜ਼ਿੰਦਗੀ ਵਿਚੋਂ ਜੀਵਨ ਦਿਤਾ ਦਾਨ, ਬੰਦਗੀ ਵਿਚੋਂ ਬੰਦਾ ਲਿਆ ਪਰਗਟਾਈਆ। ਲਛਮਣ ਲਾਸ਼ ਹੋਣ ਨਾ ਦਿਤੀ ਹਰਾਮ, ਹਰਾਸਤਾ ਆਪਣੇ ਵਿਚ ਰਖਾਈਆ। ਬਰਖ਼ਾਸਤ ਕੀਤਾ ਸ਼ੰਕਰ ਦਾ ਲਿਖਿਆ ਕਲਾਮ, ਰਾਏ ਧਰਮ ਦਿਤਾ ਭਜਾਈਆ। ਕਿਰਪਾ ਕਰ ਉਠਾ ਜਵਾਨ, ਜੋਬਨ ਆਪਣੇ ਰੰਗ ਰੰਗਾਈਆ। ਪੂਰੇ ਸਤਿਗੁਰ ਦਾ ਇਹੋ ਵੱਡਾ ਕਾਮ, ਡੁੱਬਦਿਆਂ ਲਏ ਤਰਾਈਆ। ਜੀਂਵਦਿਆਂ ਸ਼ਬਦ ਬਣਾਏ ਨਿਸ਼ਾਨ, ਲੇਖਾ ਧੁਰਦਰਗਾਹ ਲਿਖਾਈਆ। ਮਰਿਆਂ ਪਿਛੋਂ ਗਾਥਾ ਗਾਏ ਜਹਾਨ, ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਜਿਨ੍ਹਾਂ ਸਾਹਿਬ ਮਿਲਿਆ ਭਗਵਾਨ, ਤਿਨ੍ਹਾਂ ਐਬ ਰਹਿਣ ਕੋਇ ਨਾ ਪਾਈਆ। ਭਗਤ ਨਾਇਬ ਸਦਾ ਅਖਵਾਣ, ਗਾਇਬ ਬੈਠੇ ਡੇਰਾ ਲਾਈਆ। ਲੋਕਮਾਤ ਪ੍ਰਭ ਹੋਏ ਆਪ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਨ੍ਹਾਂ ਦਾ ਕਾਰਜ਼ ਕੀਤਾ ਆਣ, ਜੋ ਆਸ਼ਕ ਮਾਸ਼ੂਕ ਬੈਠੇ ਬੇਮਕਾਨ ਰਹੇ ਧਿਆਨ ਲਗਾਈਆ। ਸਤਿਗੁਰ ਪੂਰਾ ਸਦਾ ਮਿਹਰਵਾਨ, ਆਦਿ ਜੁਗਾਦਿ ਦਇਆ ਕਮਾਇੰਦਾ। ਬ੍ਰਹਿਮੰਡ ਖੰਡ ਵੇਖੇ ਮਾਰ ਧਿਆਨ, ਪੁਰੀ ਲੋਅ ਅਕਾਸ਼ ਪਰਕਾਸ਼ ਖੋਜ ਖੁਜਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖੇ ਆਣ, ਨਿਰਗੁਣ ਸਰਗੁਣ ਆਪਣਾ ਭੇਵ ਚੁਕਾਇੰਦਾ। ਗੁਰਮੁਖ ਗੁਰਸਿਖ ਸੱਜਣ ਕਰ ਪਰਵਾਨ, ਪ੍ਰੇਮ ਪ੍ਰੀਤੀ ਝੋਲੀ ਪਾਇੰਦਾ। ਨਾਤਾ ਤੋੜ ਪੰਜ ਤਤ ਸ਼ੈਤਾਨ, ਸ਼ਰਅ ਸ਼ਰੀਅਤ ਇਕ ਸਮਝਾਇੰਦਾ। ਨੌ ਦਵਾਰੇ

❋

❋

ਕੂੜ ਦੁਕਾਨ, ਗ੍ਰਹਿ ਮੰਦਰ ਇਕ ਸਮਝਾਇੰਦਾ। ਵਸਤ ਅਮੋਲਕ ਪੀਣ ਖਾਣ, ਅੰਮ੍ਰਿਤ ਰਸ ਨਿਝਰ ਝਿਰਨਾ ਆਪ ਝਿਰਾਇੰਦਾ। ਅਨਹਦ ਸ਼ਬਦ ਨਾਦ ਸੱਚੀ ਧੁਨਕਾਨ, ਧੁਨ ਆਤਮਕ ਰਾਗ ਅਲਾਇੰਦਾ। ਆਤਮ ਸੇਜਾ ਕਰ ਪਰਧਾਨ, ਸਚ ਸਿੰਘਾਸਣ ਇਕ ਸੁਹਾਇੰਦਾ। ਸੁਰਤੀ ਸ਼ਬਦੀ ਮੇਲਾ ਕਰੇ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਸ ਆਪਣੇ ਰੰਗ ਰੰਗਾਇੰਦਾ । ਸਤਿਗੁਰ ਪੂਰਾ ਗੁਰ ਸ਼ਬਦ ਦਿਆਲ, ਦੀਨਾ ਨਾਥ ਹੋਏ ਸਹਾਈਆ। ਸੰਤ ਸੁਹੇਲੇ ਬੈਠੇ ਲਾਲ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਸਤਿ ਸਰੂਪੀ ਬਣ ਦਲਾਲ, ਸਾਚਾ ਵਣਜ ਇਕ ਕਰਾਈਆ । ਜਨਮ ਜਨਮ ਦੀ ਪੂਰੀ ਕਰੇ ਘਾਲ, ਕਰਮ ਕਰਮ ਦਾ ਲੇਖਾ ਦਏ ਮੁਕਾਈਆ। ਭਰਮ ਭਰਮ ਦਾ ਤੋੜ ਜੰਜਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਆਪਣੇ ਰੰਗ ਨਾਮ ਰੰਗਾਈਆ । ਸਤਿਗੁਰ ਪੂਰਾ ਦੇਵੇ ਨਾਮ ਧਨ, ਧਨ ਖ਼ਜ਼ੀਨਾ ਇਕ ਵਰਤਾਇੰਦਾ। ਸਾਚਾ ਰਾਗ ਸੁਣਾਏ ਬਿਨ ਸਰਵਣ ਕੰਨ, ਅਨਾਦਿ ਅਨਾਦੀ ਨਾਦ ਵਜਾਇੰਦਾ । ਵਸੇਰਾ ਕਰਾਏ ਬਿਨ ਛੱਪਰੀ ਛੰਨ, ਮਹਲ ਅਟੱਲ ਇਕ ਸੁਹਾਇੰਦਾ। ਤਨ ਵਾਸਨਾ ਬੰਨ੍ਹੇ ਮਨ, ਮਨ ਕਾ ਮਣਕਾ ਆਪ ਭਵਾਇੰਦਾ। ਭਾਂਡਾ ਭਰਮ ਭੌ ਦੇਵੇ ਭੰਨ, ਗੜ੍ਹ ਹੰਕਾਰੀ ਤੋੜ ਤੁੜਾਇੰਦਾ। ਕਰ ਪਰਕਾਸ਼ ਅੰਧੇਰੇ ਅੰਨ੍ਹ, ਅਗਿਆਨ ਅੰਧੇਰ ਚੁਕਾਇੰਦਾ। ਮਾਣਸ ਜਨਮ ਬੇੜਾ ਬੰਨ੍ਹ, ਸਾਹਿਬ ਸਤਿਗੁਰ ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਤਿਸ ਆਪਣੇ ਘਰ ਵਸਾਇੰਦਾ। ਮਨ ਵਾਸਨਾ ਨਾ ਸਕੇ ਦੌੜ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਅਬਿਨਾਸ਼ੀ ਕਰਤਾ ਜਿਸ ਦਵਾਰੇ ਜਾਏ ਬੌਹੜ, ਸ੍ਰੀ ਭਗਵਾਨ ਹੋਏ ਸਹਾਈਆ। ਤਨ ਕਾਇਆ ਮਾਟੀ ਰਸ ਮਿੱਠਾ ਕਰੇ ਕੌੜ, ਵਿਖ ਰੂਪ ਰਹਿਣ ਨਾ ਪਾਈਆ। ਘਰ ਵਿਚ ਘਰ ਲਗਾਏ ਪੌੜ, ਸਾਚਾ ਡੰਡਾ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਦਰ, ਤਿਸ ਬੰਕ ਦੁਆਰੀ ਖੋਲ੍ਹ ਵਖਾਈਆ। ਮਨ ਵਾਸਨਾ ਕਰੇ ਚੂਰ, ਮਮਤਾ ਮੋਹ ਨਾ ਕੋਇ ਜਣਾਈਆ। ਸਰਬ ਕਲਾ ਪ੍ਰਭ ਹੋ ਭਰਪੂਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕੂੜੀ ਕਿਰਿਆ ਕਰੇ ਦੂਰ, ਨਾਤਾ ਸਚ ਸੁੱਚ ਜੁੜਾਈਆ। ਆਤਮ ਅੰਤਰ ਇਕ ਸਰੂਰ, ਸਚ ਪ੍ਰੀਤੀ ਚਰਨ ਕਵਲ ਬੰਧਾਈਆ । ਨਜ਼ਰ ਆਏ ਜੋ ਵਸੇ ਦੂਰ, ਨੇਰਨ ਨੇਰਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਸਰ, ਦੁਰਮਤ ਮੈਲ ਰਹਿਣ ਨਾ ਪਾਈਆ। ਮਨ ਵਾਸਨਾ ਦੇਵੇ ਬੰਧ, ਬੰਧਨ ਆਪਣਾ ਨਾਮ ਰਖਾਇੰਦਾ। ਦੂਈ ਦਵੈਤੀ ਢਾਹ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਜੋਤ ਨਿਰੰਜਣ ਚਾੜ੍ਹ ਚੰਦ, ਘਰ ਦੀਪਕ ਇਕ ਟਿਕਾਇੰਦਾ। ਆਤਮ ਪਰਮਾਤਮ ਸਾਚਾ ਛੰਦ, ਵਾਹਵਾ ਗੁਰੂ ਰਾਗ ਅਲਾਇੰਦਾ। ਸ਼ਬਦੀ ਸੁਰਤੀ ਜੋੜ ਪਾਏ ਗੰਢ, ਪਵਣ ਸੁਆਸ ਸੁਆਸ ਸੁਆਸਾਂ ਵਿਚੋਂ ਮੇਲ ਮਿਲਾਇੰਦਾ। ਨਿਜ ਆਤਮ ਨਿਜ ਘਰ ਨਿਜ ਗ੍ਰਹਿ ਦੇਵੇ ਇਕ ਅਨੰਦ, ਜਿਸ ਦਰ ਮਨ ਕਾ ਮੋਹ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗ੍ਰਹਿ ਮੰਦਰ ਸੋਭਾ ਪਾਇੰਦਾ। ਮਨ ਮਨੂਆ ਉਠ ਨਾ ਸਕੇ ਨੱਸ, ਪਾਂਧੀ ਬਣ ਨਾ ਪੰਧ ਮੁਕਾਈਆ। ਸਾਹਿਬ ਸਤਿਗੁਰ ਕਰੇ ਵਸ, ਸਿਰ ਆਪਣਾ ਹੱਥ ਟਿਕਾਈਆ। ਇਸ਼ਾਰੇ ਨਾਲ ਦੇਵੇ ਦੱਸ, ਸੈਨਤ ਨਾਲ ਸਮਝਾਈਆ। ਮੇਰਿਆਂ ਗੁਰਮੁਖਾਂ ਵਲ

❋

❋

ਤੱਕ ਨਾ ਵੇਖਣਾ ਅੱਖ, ਨੇਤਰ ਨੈਣ ਨਾ ਕੋਇ ਉਠਾਈਆ। ਸਾਚੇ ਭਗਤਾਂ ਚਰਨੀ ਡਿਗਣਾ ਢੱਠ, ਮਾਣ ਮੋਹ ਅਭਿਮਾਨ ਮਿਟਾਈਆ। ਜਿਨ੍ਹਾਂ ਸੰਤ ਸੁਆਮੀ ਦੇਵੇ ਗੁਰਮਤ, ਗੁਰਮੁਖ ਰੂਪ ਦਏ ਬਣਾਈਆ। ਓਥੇ ਮਨ ਵਾਸਨਾ ਨਾ ਹੋਏ ਪਰਗਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰਾ ਨਾਮ ਵਰ, ਘਰ ਮੰਦਰ ਕਾਇਆ ਗੜ੍ਹ ਬੰਕ ਦੁਆਰ ਮਨ ਵਾਸਨਾ ਦੇਵੇ ਮਾਰ, ਸ਼ਬਦੀ ਜੋਤ ਕਰੇ ਪਿਆਰ, ਓਟ ਇਕੋ ਇਕ ਸੁਹਾਈਆ। ਮਨ ਵਾਸਨਾ ਬੰਨ੍ਹੇ ਮਾਲਕ, ਜਿਸ ਹੱਥ ਵੱਡੀ ਵਡਿਆਈਆ। ਪਰਮ ਪੁਰਖ ਪ੍ਰਭ ਸਾਚਾ ਖ਼ਾਲਕ, ਖ਼ਾਲਕ ਖ਼ਲਕ ਵੇਖ ਵਖਾਈਆ । ਨਿਰਗੁਣ ਸਰਗੁਣ ਬਣੇ ਸਾਲਸ, ਸਚ ਸਾਲਸੀ ਮਾਤ ਕਮਾਈਆ। ਅੰਦਰ ਵੜ ਕੇ ਕਾਇਆ ਮਹੱਲੇ ਚੜ੍ਹ ਕੇ ਸਚ ਸਿੰਘਾਸਣ ਬੈਠ ਕਰੇ ਅਦਾਲਤ, ਅਦਲੀ ਇਕੋ ਨਜ਼ਰੀ ਆਈਆ। ਉਸ ਦੁਆਰੇ ਮਨ ਕਰੇ ਨਾ ਕੋਈ ਬਗਾਵਤ, ਜਿਸ ਘਰ ਸਤਿਗੁਰ ਸੱਚਾ ਵਸੇ ਮਾਹੀਆ। ਮਿਹਰਵਾਨ ਗੁਰਦੇਵ ਕਰਨਹਾਰਾ ਸਖਾਵਤ, ਬਖ਼ਸ਼ਿਸ਼ ਆਪਣੀ ਆਪ ਵਰਤਾਈਆ। ਗੁਰਮੁਖ ਆਤਮ ਪਰਮਾਤਮ ਅਮਾਨਤ, ਆਪ ਆਪਣੇ ਹੱਥ ਵਖਾਈਆ । ਬਿਨ ਪੂਰੇ ਸਤਿਗੁਰ ਏਥੇ ਓਥੇ ਦੇਵੇ ਨਾ ਕੋਈ ਜ਼ਮਾਨਤ, ਬਰੀਖ਼ਾਨਾ ਨਾ ਕੋਇ ਜਣਾਈਆ। ਸੋ ਗੁਰਮੁਖ ਗੁਰਸਿਖ ਸਦਾ ਸਹੀ ਸਲਾਮਤ, ਜਿਨ੍ਹਾਂ ਸਤਿਗੁਰ ਮਿਲਿਆ ਫੜ ਬਾਹੋਂ ਲਏ ਤਰਾਈਆ। ਮਿਹਰਵਾਨ ਮਿਹਰ ਨਜ਼ਰ ਨਜ਼ਰ ਕਰੇ ਅੱਖ, ਆਖਰ ਆਪਣੀ ਦਇਆ ਕਮਾਇੰਦਾ। ਸਭ ਦਾ ਦੇਵਣਹਾਰਾ ਹੱਕ, ਹੱਕ ਹਕੀਕਤ ਖੋਜ ਖੁਜਾਇੰਦਾ। ਜਿਨ੍ਹਾਂ ਗੁਰਸਿਖਾਂ ਪਏ ਸ਼ੱਕ, ਤਿਨ੍ਹਾਂ ਸ਼ਿਕਵਾ ਸ਼ਕੂਕ ਸਰਬ ਚੁਕਾਇੰਦਾ। ਕਿਰਪਾ ਕਰ ਪੁਰਖ ਸਮਰਥ, ਅੰਤਰ ਆਤਮ ਬੂਝ ਬੁਝਾਇੰਦਾ। ਸ਼ਬਦ ਅਗੰਮੀ ਮਾਰ ਸੱਟ, ਸੋਈ ਸੁਰਤੀ ਆਪ ਉਠਾਇੰਦਾ। ਸੰਤ ਸੁਹੇਲਾ ਗੁਰੂ ਗੁਰ ਚੇਲਾ ਦਿਵਸ ਰੈਣ ਅੱਠੇ ਪਹਿਰ ਹਰਿ ਕਾ ਨਾਮ ਲਏ ਰਟ, ਰੱਟਾ ਮਨ ਕਾ ਰਹਿਣ ਕੋਇ ਨਾ ਪਾਇੰਦਾ। ਘਰ ਘਰ ਵਿਚ ਵੇਖੇ ਖੁਲ੍ਹਿਆ ਹੱਟ, ਸਤਿਗੁਰ ਵਣਜਾਰਾ ਇਕੋ ਵਸਤ ਨਾਮ ਅਮੋਲਕ ਆਪ ਵਰਤਾਇੰਦਾ। ਜਿਨ੍ਹਾਂ ਮਿਲੇ ਬ੍ਰਹਮ ਮਤ, ਤਿਨ੍ਹਾਂ ਪਾਰਬ੍ਰਹਮ ਆਪਣਾ ਰੰਗ ਵਖਾਇੰਦਾ । ਬਿਨ ਗੁਰਮੁਖਾਂ ਕਿਸੇ ਹੱਥ ਨਾ ਆਈ ਗੁਰਮਤ, ਮਨਮਤ ਵਿਚ ਸਰਬ ਜਗਤ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਖੋਲ੍ਹੇ ਤੀਜੀ ਅੱਖ, ਤਿਨ੍ਹਾਂ ਤਤਵ ਤਤ ਸਮਝਾਇੰਦਾ। ਕਿਰਪਾ ਅੰਦਰ ਸਤਿਗੁਰ ਠਾਕਰ, ਨਿਤ ਨਵਿਤ ਦਇਆ ਕਮਾਈਆ। ਵੇਖਣਹਾਰਾ ਗਹਿਰ ਗੰਭੀਰ ਡੂੰਘਾ ਸਾਗਰ, ਕਾਇਆ ਕਵਰੀ ਫੋਲ ਫੁਲਾਈਆ। ਦਰ ਆਇਆਂ ਦਰ ਦੇਵੇ ਆਦਰ, ਆਦਰਸ਼ ਆਪਣਾ ਦਏ ਵਖਾਈਆ। ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਧੁਆਈਆ। ਜੋ ਆਤਮ ਪਰਮਾਤਮ ਬਣੇ ਸੌਦਾਗਰ, ਤਿਸ ਸੌਦਾ ਬਿਨ ਕੀਮਤ ਦਏ ਕਰਾਈਆ। ਸਾਹਿਬ ਸਤਿਗੁਰ ਯੋਧਾ ਸੂਰਬੀਰ ਵਡ ਬਹਾਦਰ, ਤੇਗ ਧਨੀ ਨਾਮ ਦਾਤਾ ਸੁਖਮਨੀ ਇਕ ਉਪਜਾਈਆ। ਲੇਖਾ ਜਾਣੇ ਸਾਢੇ ਤਿੰਨ ਹੱਥ ਕਾਇਆ ਮਾਟੀ ਗਾਗਰ, ਘਰ ਘਰ ਵਿਚ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਧੁਰ ਦਾ ਵਰ, ਤਿਸ ਲੇਖਾ ਰਹਿਣ ਕੋਇ ਨਾ ਪਾਈਆ। ਸਤਿਗੁਰ ਸਾਚੇ ਚਰਨ ਧੂੜ, ਸਰੋਵਰ ਵਡ ਵਡਿਆਈਆ। ਜਿਸ ਵਿਚ ਨਹਾਤਿਆਂ ਚਤੁਰ ਸੁਘੜ ਬਣਨ ਮੂੜ੍ਹ, ਮੂਰਖ ਮੂੜ੍ਹੇ ਆਪਣੇ ਰੰਗ ਰੰਗਾਈਆ। ਜਗਤ ਨਾਤਾ ਤੁਟੇ ਕੂੜੋ ਕੂੜ, ਸਚ ਸੁੱਚ ਮੇਲਾ ਸਹਿਜ ਸੁਭਾਈਆ। ਅੰਤਰ ਆਤਮ ਵੱਜੇ ਨਾਦ ਧੁਨ ਤੂਰ, ਤੁਰੀਆ ਬੈਠੀ ਨੈਣ ਸ਼ਰਮਾਈਆ। ਸਤਿ ਸਰੋਵਰ ਵਿਚੋਂ

❋

❋

ਸਤਿ ਦਏ ਸਰੂਰ, ਖ਼ੁਮਾਰੀ ਉਤਰ ਕਦੇ ਨਾ ਜਾਈਆ। ਆਦਿ ਜੁਗਾਦਿ ਜੁਗ ਚੌਕੜੀ ਸਦਾ ਰਹੇ ਭਰਪੂਰ, ਖ਼ਾਲੀ ਸਕੇ ਨਾ ਕੋਇ ਕਰਾਈਆ। ਗੁਰਮੁਖੋ ਗੁਰਸਿਖੋ ਸਤਿਗੁਰ ਸਰ ਨਹਾਉਣਾ ਜਰੂਰ, ਬਿਨ ਨਾਤਿਆਂ ਦੁਰਮਤ ਮੈਲ ਨਾ ਕੋਇ ਧੁਆਈਆ। ਓਥੇ ਮਾਣ ਅਭਿਮਾਨ ਨਾ ਰਹੇ ਗ਼ਰੂਰ, ਗੁਰਬਤ ਨਜ਼ਰ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਸ ਸਰੋਵਰ ਨੂੰ ਕਰਦੇ ਗਏ ਮਸ਼ਹੂਰ, ਭਗਤ ਸੰਤ ਰਸਨਾ ਢੋਲਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸਰ ਇਕੋ ਇਕ ਵਡਿਆਈਆ। ਸਾਚਾ ਸਰ ਸਾਹਿਬ ਸੁਲਤਾਨ, ਪੁਰਖ ਅਕਾਲ ਇਕ ਉਪਾਇੰਦਾ। ਜਿਸ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰਨ ਇਸ਼ਨਾਨ, ਸੀਤਲ ਧਾਰਾ ਇਕ ਚੁਆਇੰਦਾ। ਜਿਸ ਦਰ ਲੋਕਮਾਤ ਬਿਨਾ ਪੂਰੇ ਸਤਿਗੁਰ ਦਿਸੇ ਨਾ ਕੋਇ ਨਿਸ਼ਾਨ, ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਲੱਭਿਆਂ ਹੱਥ ਕਿਸੇ ਨਾ ਆਇੰਦਾ। ਗੁਰਮੁਖ ਵਿਰਲੇ ਸੰਤ ਸੁਹੇਲੇ ਸਚ ਸਰੋਵਰ ਵੜ੍ਹ ਕੇ ਨਹਾਣ, ਨਹਾ ਨਹਾ ਧੁਰ ਦਾ ਸ਼ੁਕਰ ਮਨਾਇੰਦਾ। ਮਾਨ ਸਰੋਵਰ ਜਿਸ ਦਵਾਰਿਉਂ ਇਕੋ ਬੂੰਦ ਮਿਲੀ ਪਾਣ, ਜਿਸ ਦੀ ਸੋਭਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਸਰਬ ਦ੍ਰਿੜਾਇੰਦਾ । ਸੋ ਸਰ ਉਤਮ ਸ੍ਰੇਸ਼ਟ ਵਿਸ਼ੇਸ਼ ਜਹਾਨ, ਬਿਨ ਗੁਰਮੁਖਾਂ ਵਿਸ਼ਨ ਬ੍ਰਹਮਾ ਸ਼ਿਵ ਨਹਾਵਣ ਕੋਇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਰੱਖੇ ਆਪਣੇ ਦੇਸ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਥਿਰ ਘਰ ਆਪਣੇ ਆਪ ਟਕਾਇੰਦਾ। ਮਨੂਆ ਮਨ ਵਸ ਕਰੇ ਸ਼ਬਦੀ ਡੋਰ, ਤੰਦ ਆਪਣਾ ਨਾਮ ਬੰਧਾਈਆ। ਨਾਤਾ ਤੋੜੇ ਪੰਜ ਚੋਰ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਕਰ ਪਰਕਾਸ਼ ਅੰਧਘੋਰ, ਘਰ ਘਰ ਵਿਚ ਕਰੇ ਰੁਸ਼ਨਾਈਆ। ਲਿਵ ਛੁੱਟਕੀ ਫੇਰ ਦੇਵੇ ਜੋੜ, ਮਾਤ ਗਰਭ ਦਾ ਲੇਖਾ ਪੂਰ ਕਰਾਈਆ। ਸਤਿਗੁਰ ਆਪਣੇ ਨਾਲ ਲਏ ਤੋਰ, ਫੜ ਬਾਹੋਂ ਅੱਗੇ ਅੱਗੇ ਲਗਾਈਆ। ਅੱਗੇ ਸਕੇ ਕੋਈ ਨਾ ਹੋੜ, ਰੁਕਾਵਟ ਰਹਿਣ ਕੋਇ ਨਾ ਪਾਈਆ। ਓਥੇ ਮਨ ਦਾ ਚਲੇ ਕੋਈ ਨਾ ਜ਼ੋਰ, ਜਿਥੇ ਜ਼ਾਬਰ ਸਤਿਗੁਰ ਨਜ਼ਰੀ ਆਈਆ। ਸਾਹਿਬ ਸਤਿਗੁਰ ਦਾ ਮੰਤਰ ਫੋਰ, ਫੁਰਨੇ ਸਾਰੇ ਬੰਦ ਕਰਾਈਆ। ਗੁਰਮੁਖ ਫੜ ਕੇ ਚਾੜ੍ਹੇ ਘੋੜ, ਸ਼ਬਦੀ ਘੋੜਾ ਇਕ ਦ੍ਰਿੜਾਈਆ। ਜਿਸ ਵੇਲੇ ਘੋੜੇ ਦਾ ਵੱਜੇ ਪੌੜ, ਮਨ ਉਠ ਉਠ ਭੱਜੇ ਪਿਛੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਸਦਾ ਜਾਏ ਬੌਹੜ, ਪੌੜੀ ਆਪਣਾ ਡੰਡਾ ਲਾਈਆ। ਮਨ ਮਨੂਆ ਕੀ ਕਰੇ ਵਿਚਾਰਾ, ਮਨਸਾ ਕੰਮ ਕਿਸੇ ਨਾ ਆਈਆ। ਜਿਸ ਸਤਿਗੁਰ ਮਿਲਿਆ ਸਿਰਜਣਹਾਰਾ, ਸਿਰ ਆਪਣਾ ਹੱਥ ਟਿਕਾਈਆ। ਨਾਮ ਪਦਾਰਥ ਦਏ ਭੰਡਾਰਾ, ਅਤੋਟ ਅਤੁਟ ਵਰਤਾਈਆ। ਦਾਤਾ ਦਾਨੀ ਇਕ ਵਰਤਾਰਾ, ਦਇਆਵਾਨ ਹੋਏ ਸਹਾਈਆ। ਜਿਸ ਵੇਲੇ ਗੁਰਮੁਖ ਸਤਿਗੁਰ ਮਿਲ ਬੋਲੇ ਜੈਕਾਰਾ, ਵਾਹਵਾ ਗੁਰੂ ਤੇਰੀ ਵਡਿਆਈਆ। ਵਾਹਿਗੁਰੂ ਫ਼ਤਹਿ ਆਦਿ ਜਗਾਦਿ ਜੁਗ ਚੌਕੜੀ ਵਿਚ ਸੰਸਾਰਾ, ਡੰਕਾ ਇਕੋ ਨਾਮ ਵਜਾਈਆ। ਜਿਸ ਨੂੰ ਸਾਧ ਸੰਤ ਬਿਨ ਲੱਭਿਆਂ ਕਰਦੇ ਗਏ ਨਿਮਸਕਾਰਾ, ਦੋਏ ਜੋੜ ਵਾਸਤਾ ਪਾਈਆ। ਸੋ ਕਰਤਾ ਪੁਰਖ ਖੇਲ ਕਰੇ ਕਰਤਾਰਾ, ਕਰਨਹਾਰ ਸੱਚਾ ਸ਼ਹਿਨਸ਼ਾਹੀਆ । ਤਿਸ ਅੱਗੇ ਮਨ ਦਾ ਚਲੇ ਨਾ ਕੋਈ ਚਾਰਾ, ਮਨ ਮਤ ਬੁਧ ਆਪਣੀ ਧਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਫੜਾਏ ਆਪਣਾ ਲੜ, ਤਿਸ ਪੱਲੂ ਸਕੇ ਨਾ ਕੋਇ ਛੁਡਾਈਆ। ਮਨ ਦੀ ਹੋਏ

❋

❋

ਉਸ ਵੇਲੇ ਨਿਸ਼ਾ, ਜਿਸ ਵੇਲੇ ਗੁਰਸਿਖ ਨਿਛਾਵਰ ਆਪਣਾ ਆਪ ਕਰਾਈਆ। ਕਥਾ ਕਹਾਣੀ ਨਹੀਂ ਇਹ ਕਿਸਾ, ਧੁਰ ਦੀ ਬਾਤ ਸੁਣਾਈਆ। ਸੱਜਣ ਮਿੱਤਰ ਦਾ ਨਹੀਂ ਇਹ ਚਿੱਠਾ, ਪੂਰੇ ਗੁਰ ਵਡਿਆਈਆ । ਸਤਿਗੁਰ ਗੁਰਸਿਖ ਆਪ ਡਿੱਠਾ, ਆਪ ਗੁਰਮੁਖ ਲਏ ਮਿਲਾਈਆ। ਪ੍ਰੇਮ ਪ੍ਰੀਤੀ ਅੰਦਰ ਕਰ ਹਿੱਤਾ, ਦੂਜੀ ਲੋੜ ਨਾ ਕੋਇ ਰਖਾਈਆ। ਸਤਿਗੁਰ ਪੂਰਾ ਬਣਕੇ ਮਾਤਾ ਪਿਤਾ, ਗੁਰਸਿਖ ਆਪਣੀ ਗੋਦ ਬਹਾਈਆ। ਜੇ ਕੋਈ ਕਹੇ ਸਤਿਗੁਰੂ ਵੱਡਾ ਕਿ ਨਿੱਕਾ, ਵੇਖਣ ਵਿਚ ਕਦੇ ਨਾ ਆਈਆ। ਉਸ ਗੁਰਸਿਖ ਦਿਸਾ, ਜਿਸ ਆਪ ਦਏ ਬੁਝਾਈਆ। ਬਾਕੀ ਸਭ ਵਲ ਸੁੱਤਾ ਦੇ ਕਰ ਪਿੱਠਾ, ਕਰਵਟ ਸਕੇ ਨਾ ਕੋਈ ਬਦਲਾਈਆ। ਮਨ ਮਨੂਆ ਗੁਰਸਿਖ ਗੁਰ ਕਿਰਪਾ ਜਿੱਤਾ, ਜੀਵਣ ਜੁਗਤ ਸਤਿਗੁਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਆਪਣੇ ਰਾਹ ਚਲਾਈਆ। ਤਨ ਮਨ ਨਾ ਹੋਵੇ ਦੂਰ, ਆਤਮ ਪਰਮਾਤਮ ਨੇਰਨ ਨੇਰ ਨਜ਼ਰੀ ਆਈਆ। ਕਿਰਪਾ ਕਰੇ ਹਾਜ਼ਰ ਹਜ਼ੂਰ, ਹਰਿ ਕਰਤਾ ਬੇਪਰਵਾਹੀਆ। ਜਨਮ ਜਨਮ ਦੇ ਕਰ ਮੁਆਫ ਕਸੂਰ, ਪਿਛਲੇ ਲੇਖੇ ਉਤੇ ਕਲਮ ਦਏ ਫਿਰਾਈਆ। ਅੱਗੇ ਲੇਖਾ ਲੇਖੇ ਲਾਏ ਜ਼ਰੂਰ, ਅੰਤ ਕੰਤ ਸ੍ਰੀ ਭਗਵੰਤ ਹੋ ਸਹਾਈਆ। ਆਵਣ ਜਾਵਣ ਲੱਖ ਚੁਰਾਸੀ ਨਾਤਾ ਤੋੜ ਕੂੜ, ਹਰਿਸੰਗਤ ਸੰਗ ਰਖਾਈਆ। ਜਿਸ ਦਾ ਪੈਂਡਾ ਦੱਸਦੇ ਦੂਰ, ਸੋ ਨੇਰਨ ਨੇਰਾ ਹੋਏ ਸਹਾਈਆ। ਆਪਣੇ ਘਰ ਲੈ ਕੇ ਜਾਏ ਜ਼ਰੂਰ, ਜੋ ਜਨ ਬੈਠੇ ਧਿਆਨ ਲਗਾਈਆ। ਅੰਤ ਮਿਲਾਏ ਆਪਣੇ ਨੂਰ, ਜੋਤੀ ਜੋਤ ਵਿਚ ਸਮਾਈਆ। ਸੰਤ ਸਤਿਗੁਰ ਭੰਡਾਰਾ ਸਦਾ ਭਰਪੂਰ, ਦੇਂਦਿਆਂ ਤੋਟ ਨਾ ਕੋਇ ਰਖਾਈਆ। ਜਿਸ ਦਾ ਨਾਨਕ ਨਿਰਗੁਣ ਬੰਨ੍ਹ ਕੇ ਗਿਆ ਦਸਤੂਰ, ਕਬੀਰ ਕਿਹਾ ਹੋ ਮਜ਼ਬੂਰ, ਬਿਨ ਸਤਿਗੁਰ ਪੂਰੇ ਏਥੇ ਓਥੇ ਹੋਏ ਨਾ ਕੋਇ ਸਹਾਈਆ।