ਪੁਸਤਕਾਲਾਭਾਗ ੧੬

੭ ਪੋਹ ੨੦੨੦ ਬਿਕਰਮੀ ਗਰਦਾਵਰ ਸਿੰਘ ਦੇ ਗ੍ਰਹਿ ਰੁੜਕਾ ਕਲਾਂ ਜ਼ਿਲਾ ਜਲੰਧਰ

ਜੀਵ ਕਹੇ ਜਗ ਤੇਰੀ ਆਸ, ਜੁਗਤ ਤੇਰੀ ਵਡਿਆਈਆ। ਈਸ਼ ਕਹੇ ਮੈਂ ਤੇਰਾ ਸਾਥ, ਆਦਿ ਜੁਗਾਦਿ ਸਦਾ ਸੁਖਦਾਈਆ। ਜੀਵ ਕਹੇ ਮੈਂ ਤੇਰਾ ਨਾਤ, ਨਾਤਾ ਸੱਚਾ ਜੋੜ ਜੁੜਾਈਆ। ਈਸ਼ ਕਹੇ ਮੈਂ ਤੇਰਾ ਬਾਪ, ਪਿਤਾ ਪੁਰਖ ਅਖਵਾਈਆ। ਜੀਵ ਕਹੇ ਮੈਂ ਤੇਰਾ ਪਾਠ, ਪੂਜਾ ਇਕ ਸਮਝਾਈਆ। ਈਸ਼ ਕਹੇ ਮੈਂ ਤੇਰਾ ਨਾਥ, ਅਨਾਥਾਂ ਸਦਾ ਸਹਾਈਆ। ਜੀਵ ਕਹੇ ਮੇਰੀ ਖੋਲ੍ਹ ਆਖ, ਨੇਤਰ ਨੈਣ ਰੁਸ਼ਨਾਈਆ । ਈਸ਼ ਕਹੇ ਮੈਂ ਮੇਟਾਂ ਅੰਧੇਰੀ ਰਾਤ, ਸਾਚਾ ਨੂਰ ਇਕ ਚਮਕਾਈਆ। ਜੀਵ ਕਹੇ ਮੈਂ ਪੜ੍ਹਾਂ ਗਾਥ, ਤੇਰਾ ਨਾਮ ਧਿਆਈਆ। ਈਸ਼ ਕਹੇ ਮੇਰੀ ਇਕ ਜਮਾਤ, ਦੂਜੀ ਪੱਟੀ ਨਾ ਕੋਇ ਬਣਾਈਆ। ਦੋਹਾਂ ਮਿਲ ਕੇ ਪੂਰੀ ਹੋਵੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜੀਵ ਕਹੇ ਮੈਂ ਹਾਂ ਕੀ, ਕੀ ਮੇਰੀ ਬਣਤ ਬਣਾਈਆ। ਈਸ਼ ਕਹੇ ਤੂੰ ਮੇਰੀ ਨੀਂਹ, ਤੁਧ ਬਿਨ ਮੇਰਾ ਮਹਲ ਨਾ ਕੋਇ ਸੁਹਾਈਆ। ਜੀਵ ਕਹੇ ਕੀ ਮੈਂ ਤੇਰਾ ਜੀਅ, ਸਚ ਸੁੱਚ ਦ੍ਰਿੜਾਈਆ। ਈਸ਼

❋

❋

ਕਹੇ ਤੂੰ ਮੇਰਾ ਬੀ, ਤੁਧ ਬਿਨ ਬੂਟਾ ਫਲ ਫੁੱਲ ਨਾ ਕੋਇ ਲਹਿਰਾਈਆ। ਜੀਵ ਕਹੇ ਮੈਂ ਤੇਰਾ ਪੁੱਤਰ ਧੀਅ, ਪਿਤਾ ਤੂੰਹੀ ਨਜ਼ਰੀ ਆਈਆ। ਈਸ਼ ਕਹੇ ਮੈਂ ਤੇਰਾ ਤੂੰ ਮੇਰਾ ਦੋਹਾਂ ਦੀ ਸਾਚੀ ਸੀਂ, ਸੀਆਂ ਜਗਤ ਵੰਡ ਨਾ ਕੋਇ ਵੰਡਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਆਪੇ ਕੀ, ਕਰਨੀ ਆਪਣੀ ਆਪ ਪਰਗਟਾਈਆ। ਜੀਵ ਕਹੇ ਦੱਸ ਮੇਰਾ ਮੂਲ, ਕਵਣ ਬਿਧ ਬਣਤ ਬਣਾਈਆ। ਈਸ ਕਹੇ ਤੂੰ ਨਾ ਭੂਲ, ਅਭੁੱਲ ਦਏ ਸਮਝਾਈਆ। ਸਚ ਪ੍ਰੀਤੀ ਦਾ ਸਰਗੁਣ ਫੂਲ, ਨਿਰਗੁਣ ਲਿਆ ਉਪਜਾਈਆ। ਪ੍ਰੇਮ ਪਿਆਰ ਅੰਦਰ ਝੂਲਾ ਰਿਹਾ ਝੂਲ, ਝਲਕ ਲੋਕਮਾਤ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਈਸ਼ ਜੀਵ ਦਏ ਸਮਝਾਈਆ। ਈਸ਼ ਕਹੇ ਸੁਣ ਜੀਵ ਜਨ, ਜਨ ਜਨਨੀ ਤੇਰੀ ਜਣਾਈਆ। ਜਿਸ ਉਪਾਇਆ ਤ੍ਰੈ ਪੰਜ ਤਨ, ਨੌ ਦਰ ਰਾਹ ਵਖਾਈਆ। ਜਿਸ ਸੁਣਾਇਆ ਰਾਗ ਕੰਨ, ਸੁਰ ਤਾਲ ਵਜਾਈਆ। ਜਿਸ ਵਸਾਇਆ ਗ੍ਰਹਿ ਮਨ, ਬੁੱਧ ਮਤ ਵਡਿਆਈਆ। ਸੋ ਸਾਹਿਬ ਬੇੜਾ ਰਿਹਾ ਬੰਨ, ਜੀਵ ਤੇਰਾ ਜਗਦੀਸ਼ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ। ਸੁਣ ਜੀਵ ਹਰਿ ਸਚ ਬਿਵਹਾਰ, ਬਿਵਹਾਰੀ ਦਇਆ ਕਮਾਇੰਦਾ। ਜੀਵ ਜੀਵ ਸਰਬ ਸੰਸਾਰ, ਜੀਵਣ ਹੱਥ ਕਿਸੇ ਨਾ ਆਇੰਦਾ। ਜੀਵਣ ਵਿਚੋਂ ਮਿਲੇ ਨਿਰੰਕਾਰ, ਨਿਰਾਕਾਰ ਆਪਣਾ ਮੇਲ ਮਿਲਾਇੰਦਾ। ਸੋ ਜੀਵ ਉਤਰੇ ਪਾਰ, ਜਿਸ ਈਸ਼ ਗਲੇ ਲਗਾਇੰਦਾ। ਜੀਵ ਕਹੇ ਮੇਰੇ ਸਿਰਜਣਹਾਰ, ਤੇਰੇ ਭੇਵ ਕੋਇ ਨਾ ਪਾਇੰਦਾ। ਈਸ ਕਹੇ ਮੇਰਾ ਖੇਲ ਅਪਾਰ, ਸਾਚੀ ਕਰਨੀ ਆਪ ਸਮਝਾਇੰਦਾ। ਜਨ ਭਗਤਾਂ ਦੇਵਾਂ ਇਕ ਅਧਾਰ, ਸਿਰ ਆਪਣਾ ਹੱਥ ਟਿਕਾਇੰਦਾ । ਚਰਨ ਕਵਲ ਦੇ ਸਹਾਰ, ਸਹਾਰਾ ਇਕੋ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਵੇਖ ਵਖਾਇੰਦਾ। ਜੀਵ ਸੁਣ ਸਾਹਿਬ ਧੁਨ ਰਾਗ, ਘਰ ਸੱਚਾ ਰਿਹਾ ਜਣਾਈਆ। ਈਸ਼ ਖੇਲ ਵੇਖ ਬ੍ਰਹਿਮਾਦ, ਤੇਰਾ ਪ੍ਰੇਮ ਵਧਾਈਆ। ਗ੍ਰਹਿ ਮੰਦਰ ਦੇਵੇ ਦਾਦ, ਬੰਕ ਦੁਆਰ ਸੁਹਾਈਆ। ਦੱਸ ਕੇ ਕਰੇ ਸੱਚਾ ਕਾਜ, ਹੱਸ ਕੇ ਮੇਲ ਮਿਲਾਈਆ। ਜੀਵਾਂ ਵਿਚੋਂ ਜੀਵ ਦੇਵੇ ਸਾਥ, ਜੀਵ ਜੀਵਾਂ ਵਿਚੋਂ ਉਪਾਈਆ। ਈਸ਼ ਰੂਪ ਪੁਰਖ ਅਬਿਨਾਸ਼, ਅਬਿਨਾਸ਼ੀ ਕਾਰ ਕਮਾਈਆ। ਈਸ਼ ਜੀਵ ਜੀਵ ਈਸ਼ ਸਾਰੇ ਗੌਂਦੇ ਗਏ ਗਾਥ, ਗਾ ਗਾ ਜਗਤ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜੀਵ ਜਨ ਭਗਤਾਂ ਦੇਵੇ ਸਾਥ, ਈਸ਼ ਈਸ਼ਵਰ ਇਸ਼ਟ ਆਪਣਾ ਇਕ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬਣ ਵਿਚੋਲਾ ਆਪ, ਸਾਚਾ ਮੇਲ ਮਿਲਾਈਆ। ਈਸ਼ ਜੀਵ ਕਰੇ ਮਿਲਾਪ, ਜੀਵ ਈਸ਼ ਦਏ ਵਡਿਆਈਆ । ਇਹ ਖੇਲ ਪ੍ਰਭ ਦੇ ਹਾਥ, ਦੂਸਰ ਹੱਥ ਨਾ ਕਿਸੇ ਫੜਾਈਆ। ਕਲਜੁਗ ਅੰਤ ਬਣ ਕੇ ਸਾਥ, ਸੱਜਣ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਜਗਤ ਅਞਾਣਾ, ਸ੍ਰੀ ਭਗਵਾਨ ਧੁਰ ਦਾ ਸਿਆਣਾ, ਧੁਰ ਦੀ ਕਾਰ ਕਮਾਈਆ।

❋

❋

੭ ਪੋਹ ੨੦੨੦ ਬਿਕਰਮੀ ਸੰਸਾਰ ਸਿੰਘ ਦੇ ਗ੍ਰਹਿ ਡੁਵਿਡਾ ਰਿਹਾਣਾ ਜ਼ਿਲਾ ਹੁਸ਼ਿਆਪੁਰ

ਸੋ ਪੁਰਖ ਨਿਰੰਜਣ ਸਾਹਿਬ ਪ੍ਰਭ ਏਕ, ਇਕ ਇਕੱਲਾ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਖੇਲ ਅਭੇਦ, ਭੇਵ ਸਕੇ ਨਾ ਕੋਇ ਜਣਾਈਆ। ਏਕੰਕਾਰ ਵਸੇ ਸਾਚੇ ਦੇਸ, ਸਚਖੰਡ ਸਾਚੇ ਸੋਭਾ ਪਾਈਆ। ਆਦਿ ਨਿਰੰਜਣ ਰੂਪ ਰੰਗ ਨਾ ਕੋਈ ਰੇਖ, ਜੋਤੀ ਜਾਤਾ ਡਗਮਗਾਈਆ । ਸ੍ਰੀ ਭਗਵਾਨ ਨਰ ਨਰੇਸ਼, ਸ਼ਾਹ ਪਾਤਸ਼ਾਹ ਇਕ ਅਖਵਾਈਆ। ਅਬਿਨਾਸ਼ੀ ਕਰਤਾ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਪਾਰਬ੍ਰਹਮ ਪ੍ਰਭ ਆਪਣਾ ਜਾਣੇ ਆਪੇ ਭੇਤ, ਦੂਜੇ ਸਾਰ ਕਿਸੇ ਨਾ ਆਈਆ। ਨਿਰਗੁਣ ਨਿਰਵੈਰ ਹੋ ਕੇ ਖੇਲੇ ਖੇਲ, ਅਜੂਨੀ ਰਹਿਤ ਬੇਪਰਵਾਹੀਆ। ਸੁਤ ਦੁਲਾਰਾ ਸ਼ਬਦੀ ਭੇਜ, ਥਿਰ ਘਰ ਸਾਚਾ ਆਪ ਸੁਹਾਈਆ। ਸਤਿ ਸਰੂਪ ਸੁਹੰਜਣੀ ਸੇਜ, ਸਤਿ ਸਤਿਵਾਦੀ ਆਪ ਹੰਢਾਈਆ। ਜੋਤੀ ਜਲਵਾ ਧੁਰ ਦਾ ਤੇਜ, ਮੁਕਾਮੇ ਹੱਕ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਹਰਿ ਕਰਤਾਰ, ਆਦਿ ਪੁਰਖ ਆਪ ਕਰਾਇੰਦਾ। ਸਚਖੰਡ ਨਿਵਾਸੀ ਹੋ ਉਜਿਆਰ, ਨਰ ਨਿਰੰਕਾਰ ਵੇਸ ਵਟਾਇੰਦਾ। ਮਹਲ ਅਟੱਲ ਉਚੇ ਮਨਾਰ, ਸਚ ਸਿੰਘਾਸਣ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਸਿਕਦਾਰ, ਸ਼ਾਹ ਪਾਤਸ਼ਾਹ ਹੁਕਮ ਵਰਤਾਇੰਦਾ। ਸੁਤ ਦੁਲਾਰਾ ਕਰ ਕੇ ਖ਼ਬਰਦਾਰ, ਥਿਰ ਘਰ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਇੰਦਾ । ਸਾਚੀ ਖੇਲ ਸ੍ਰੀ ਭਗਵਾਨ, ਹਰਿ ਕਰਤਾ ਆਪ ਰਚਾਈਆ। ਜਿਸ ਦਾ ਕਰੇ ਨਾ ਕੋਇ ਬਿਆਨ, ਲੇਖਾ ਸਕੇ ਨਾ ਕੋਇ ਸਮਝਾਈਆ। ਜਿਸ ਦਾ ਨਜ਼ਰ ਨਾ ਆਏ ਕੋਈ ਨਿਸ਼ਾਨ, ਰੂਪ ਰੰਗ ਰੇਖ ਨਾ ਕੋਇ ਵਿਖਾਈਆ। ਜਿਸ ਦਾ ਕਰੇ ਨਾ ਕੋਈ ਧਿਆਨ, ਨੇਤਰ ਅੱਖ ਨਾ ਕੋਇ ਮਿਲਾਈਆ । ਜਿਸ ਦਾ ਖੇਲ ਬੇਮਹਾਨ, ਹਰਿ ਖ਼ਾਲਕ ਆਪ ਵਖਾਈਆ। ਸੁਤ ਯੋਧਾ ਕਰ ਬਲਵਾਨ, ਸਿਰ ਆਪਣਾ ਹੱਥ ਟਿਕਾਈਆ। ਦਰ ਘਰ ਦੇਵੇ ਇਕੋ ਮਾਣ, ਚਰਨ ਕਵਲ ਕਵਲ ਸਰਨਾਈਆ। ਸਚ ਪ੍ਰੀਤ ਸ੍ਰੀ ਭਗਵਾਨ, ਹਰਿ ਕਰਤਾ ਆਪ ਸਮਝਾਈਆ। ਵਸਤ ਅਮੋਲਕ ਦੇ ਕੇ ਦਾਨ, ਸਤਿ ਸਤਿਵਾਦੀ ਝੋਲੀ ਆਪ ਭਰਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਧਾਨ, ਸ਼ਾਕਰ ਆਪਣੇ ਨਾਲ ਕਰਾਈਆ। ਬਿਨ ਅੱਖਰਾਂ ਦੇ ਗਿਆਨ, ਨਿਰਅੱਖਰ ਦਏ ਸਮਝਾਈਆ। ਬਿਨ ਅੰਦਰ ਮੰਦਰ ਮਕਾਨ, ਬਿਨ ਛੱਪਰ ਛੰਨ ਛੁਹਾਈਆ। ਬਿਨ ਸੂਰਜ ਚੰਦ ਭਾਨ, ਬਿਨ ਰਵ ਸਸ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਸਚ ਵਡਿਆਈ ਸਾਹਿਬ ਗੁਣਵੰਤ, ਹਰਿ ਕਰਤਾ ਆਪ ਜਣਾਇੰਦਾ। ਖੇਲ ਖਿਲਾਏ ਆਦਿ ਅੰਤ, ਜੁਗਾ ਜੁਗੰਤ ਧਾਰ ਬੰਧਾਇੰਦਾ। ਧੁਰਦਰਗਾਹੀ ਇਕੋ ਮੰਤ, ਬੋਧ ਅਗਾਧਾ ਆਪ ਪੜ੍ਹਾਇੰਦਾ। ਸਚ ਮਿਲਾਵਾ ਨਾਰ ਕੰਤ, ਸੇਜ ਸੁਹੰਜਣੀ ਇਕ ਸੁਹਾਇੰਦਾ। ਸਤਿ ਸਤਿਵਾਦੀ ਬਣ ਕੇ ਪੰਡਤ, ਪਾਰਬ੍ਰਹਮ ਪ੍ਰਭ ਆਪਣੀ ਵਿਦਿਆ ਇਕ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਆਪ ਸਮਝਾਇੰਦਾ। ਸ਼ਬਦ ਸੁਤ ਸੁਣ ਸਾਚੇ ਬਾਲ, ਹਰਿ ਸਤਿਗੁਰ ਆਪ ਜਣਾਈਆ। ਥਿਰ ਘਰ ਤੇਰਾ ਧਰਮਸਾਲ, ਦੇਵਣਹਾਰ ਪ੍ਰਭੂ ਇਕੋ ਇਕ ਨਜ਼ਰੀ ਆਈਆ। ਸਚਖੰਡ ਮੇਰਾ ਜਲਵਾ ਨੂਰ ਜਲਾਲ, ਜਹੂਰ ਇਕੋ ਇਕ ਪਰਗਟਾਈਆ। ਆਦਿ ਅਨਾਦੀ ਇਕੋ ਸੱਚਾ ਲਾਲ, ਲਾਲਨ ਤੋਹੇ ਦਿਤਾ ਬਣਾਈਆ।

❋

❋

ਵਿਸ਼ਨ ਬ੍ਰਹਮਾ ਸ਼ਿਵ ਤੇਰੇ ਨਾਲ, ਬਣ ਸੇਵਕ ਸੇਵ ਕਮਾਈਆ। ਸਚ ਕੁਠਾਲੀ ਲਏ ਡਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਵਿਸ਼ਨ ਭਰਿਆ ਰੰਗ ਅਤੀਤ, ਹਰਿ ਕਰਤਾ ਆਪ ਜਣਾਇੰਦਾ। ਪਾਰਬ੍ਰਹਮ ਪ੍ਰਭ ਖੇਲ ਅਨਡੀਠ, ਲੇਖਾ ਲਿਖਤ ਵਿਚ ਨਾ ਆਇੰਦਾ। ਆਦਿ ਜੁਗਾਦੀ ਧੁਰ ਦੀ ਰੀਤ, ਸਤਿ ਸਤਿਵਾਦੀ ਆਪ ਸਮਝਾਇੰਦਾ। ਨਿਰਗੁਣ ਸਰਗੁਣ ਕਰਨ ਪ੍ਰੀਤ, ਸਰਗੁਣ ਨਿਰਗੁਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਸਮਝਾਇੰਦਾ। ਸਾਚਾ ਭੇਵ ਪੁਰਖ ਅਕਾਲ, ਅਕਲ ਕਲਧਾਰੀ ਆਪ ਜਣਾਈਆ। ਆਦਿ ਕਰਿਆ ਖੇਲ ਮਹਾਨ, ਮਹਿਮਾ ਅਕਥ ਕਥੀ ਨਾ ਜਾਈਆ। ਤ੍ਰੈਗੁਣ ਮਾਇਆ ਕਰ ਪਰਧਾਨ, ਰਜੋ ਤਮੋ ਸਤੋ ਵੰਡ ਵੰਡਾਈਆ। ਪੰਜ ਤਤ ਖੇਲ ਮਹਾਨ, ਹਰਿ ਕਰਤਾ ਕਾਰ ਕਮਾਈਆ। ਬਣ ਵਿਚੋਲਾ ਸ੍ਰੀ ਭਗਵਾਨ, ਸਾਚਾ ਨਾਤਾ ਦਏ ਜੁੜਾਈਆ । ਧੁਰ ਦਾ ਲੇਖਾ ਧੁਰ ਫ਼ਰਮਾਨ, ਧੁਰ ਦੀ ਧਾਰ ਆਪ ਉਪਜਾਈਆ। ਲੱਖ ਚੁਰਾਸੀ ਦੇ ਕੇ ਦਾਨ, ਬ੍ਰਹਮਾ ਝੋਲੀ ਆਪ ਭਰਾਈਆ। ਸ਼ੰਕਰ ਦੇ ਇਕ ਗਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਇਕੋ ਹੁਕਮ ਵਰਤਾਈਆ। ਸਾਚਾ ਹੁਕਮ ਸਚ ਸੰਦੇਸ਼ਾ, ਆਦਿ ਪੁਰਖ ਆਪ ਉਪਾਇਆ। ਸੇਵਾ ਲਾ ਬ੍ਰਹਮਾ ਵਿਸ਼ਨ ਸ਼ਿਵ ਨਰ ਨਰੇਸ਼ਾ, ਧੁਰ ਦਾ ਰਾਗ ਇਕ ਅਲਾਇਆ। ਨਜ਼ਰੀ ਆਏ ਸੱਚਾ ਨੇਤਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਜੁਗ ਚੌਕੜੀ ਕਰੇ ਹੇਤਾ, ਹਿਤਕਾਰੀ ਭੁੱਲ ਕਦੇ ਨਾ ਜਾਇਆ। ਸਚਖੰਡ ਦਵਾਰੇ ਸਾਚੇ ਬੈਠਾ, ਸਚ ਸਿੰਘਾਸਣ ਸੋਭਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤ ਇਕ ਦਰਸਾਇਆ। ਸਾਚੀ ਰੀਤ ਦੱਸੇ ਪ੍ਰਭ ਆਪ, ਆਪਣੀ ਦਇਆ ਕਮਾਈਆ। ਆਦਿ ਜੁਗਾਦੀ ਧੁਰ ਦਾ ਜਾਪ, ਨਿਰਗੁਣ ਨਿਰਵੈਰ ਆਪ ਸਮਝਾਈਆ। ਨਾਤਾ ਜੋੜ ਪਿਤਾ ਬਾਪ, ਪੂਤ ਸਪੂਤ ਗੋਦ ਉਠਾਈਆ। ਦੋਹਾਂ ਨਜ਼ਰੀ ਆਏ ਇਕੋ ਜਾਤ, ਦੂਜੀ ਵੰਡ ਨਾ ਕੋਇ ਵੰਡਾਈਆ। ਵਿਸ਼ਨ ਬ੍ਰਹਮਾ ਸ਼ਿਵ ਥਾਪਣ ਥਾਪ, ਸਿਰ ਆਪਣਾ ਹੱਥ ਟਿਕਾਈਆ। ਤੂੰ ਮੇਰਾ ਮੈਂ ਤੇਰਾ ਜਪਣਾ ਧੁਰ ਦਾ ਜਾਪ, ਸੋਹੰ ਸਤਿ ਸਰੂਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਸੁਣ ਕੇ ਜਾਪ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਪਾਰਬ੍ਰਹਮ ਤੇਰਾ ਸਿਮਰਨ ਪਾਠ, ਪੂਜਾ ਇਕੋ ਨਜ਼ਰੀ ਆਈਆ। ਦਰਗਾਹ ਸਾਚੀ ਮਿਲੀ ਦਾਤ, ਪੁਰੀ ਲੋਅ ਰੁਸ਼ਨਾਈਆ। ਬਿਨ ਰਸਨਾ ਜਿਹਵਾ ਗਾਈਏ ਗਾਥ, ਬੱਤੀ ਦੰਦ ਨਾ ਕੋਇ ਵਡਿਆਈਆ। ਪ੍ਰੇਮ ਪ੍ਰੀਤੀ ਵੇਖੀਏ ਹਾਟ, ਤਨ ਤੇਰੀ ਭੇਟ ਚੜ੍ਹਾਈਆ। ਹਉਂ ਬਾਲਕ ਨੱਢੇ ਤੇਰੀ ਜਾਤ, ਤੂੰ ਪਿਤਾ ਪੁਰਖ ਸਹਿਜ ਸੁਖਦਾਈਆ। ਤੂੰ ਸਾਹਿਬ ਸੁਲਤਾਨ ਪਾਕੀ ਪਾਕ, ਪਰਵਰਦਿਗਾਰ ਤੇਰੀ ਸ਼ਰਨਾਈਆ। ਜੋ ਸਾਹਿਬ ਦਿਆਲ ਦਿਤਾ ਆਖ, ਸਚ ਸੱਚ ਸਚ ਸੁਣਾਈਆ। ਤੇਰਾ ਕਹਿਣਾ ਗਿਆ ਭਾਖ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸਚ ਦੱਸ ਪੁਰਖ ਅਬਿਨਾਸ਼, ਦੋਏ ਜੋੜ ਪਏ ਸਰਨਾਈਆ। ਕਵਣ ਜੁਗ ਤੇਰੀ ਰੱਖੀਏ ਆਸ, ਆਪਣਾ ਮੇਲਾ ਲਏਂ ਮਿਲਾਈਆ। ਨਿਰਗੁਣ ਨਿਰਗੁਣ ਤੇਰੀ ਬਾਤ, ਸਰਗੁਣ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਦੱਸੇ ਨਿਰੰਕਾਰ, ਆਦਿ

❋

❋

ਆਪਣੀ ਧਾਰ ਸਮਝਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੰਡ ਵੰਡਾਈਆ। ਹੁਕਮੇ ਅੰਦਰ ਆਵਣ ਗੁਰੂ ਅਵਤਾਰ, ਪੀਰ ਪੈਗ਼ੰਬਰ ਸੇਵ ਕਮਾਈਆ। ਹੁਕਮੇ ਅੰਦਰ ਸ਼ਬਦ ਨਾਦ ਧੁਨਕਾਰ, ਸ਼ਾਸਤਰ ਸਿਮਰਤ ਵੇਦ ਭੇਵ ਖੁਲ੍ਹਾਈਆ। ਹੁਕਮੇ ਅੰਦਰ ਭਗਤਾਂ ਦੇਵੇ ਭਗਤੀ ਦਾਨ, ਭਗਵਨ ਆਪਣੀ ਕਾਰ ਕਮਾਈਆ। ਹੁਕਮੇ ਅੰਦਰ ਸੰਤ ਕਰ ਪਰਵਾਨ, ਸਚ ਸੰਦੇਸ਼ਾ ਦਏ ਸਮਝਾਈਆ। ਹੁਕਮੇ ਅੰਦਰ ਗੁਰਮੁਖਾਂ ਦੇਵੇ ਦਾਨ, ਆਤਮ ਪਰਮਾਤਮ ਝੋਲੀ ਆਪ ਭਰਾਈਆ। ਹੁਕਮੇ ਅੰਦਰ ਗੁਰਸਿਖਾਂ ਪ੍ਰੀਤੀ ਨਿਭੇ ਨਾਲ, ਸਾਚਾ ਨਾਤਾ ਜੋੜ ਜੁੜਾਈਆ। ਹੁਕਮੇ ਅੰਦਰ ਸਭ ਨੂੰ ਖਾਏ ਕਾਲ, ਥਿਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਆਪ ਜਣਾਈਆ। ਆਦਿ ਪੁਰਖ ਆਪ ਸਮਝਾਉਦਾ ਏ। ਵਿਸ਼ਨੂੰ ਏਕਾ ਕਾਰ ਲਗਾਉਦਾ ਏ। ਬ੍ਰਹਮੇ ਆਪਣਾ ਬੰਧ ਵਖਾਉਦਾ ਏ। ਸ਼ੰਕਰ ਹੱਥ ਤਰਸੂਲ ਉਠਾਉਦਾ ਏ। ਤ੍ਰੈਗੁਣ ਮਾਇਆ ਜੋੜ ਜੜਾਉਦਾ ਏ। ਪੰਜ ਤਤ ਗੰਢ ਪਵਾਉਦਾ ਏ। ਲੱਖ ਚੁਰਾਸੀ ਘਾੜਤ ਘੜ ਵਖਾਉਦਾ ਏ। ਚਾਰੇ ਖਾਣੀ ਵੰਡ ਵੰਡਾਉਦਾ ਏ। ਅੰਡਜ ਜੇਰਜ ਉਤਭੁਜ ਸੇਤਜ ਸਚ ਸਮਗਰੀ ਨਾਲ ਮਿਲਾਉਦਾ ਏ। ਚਾਰੇ ਬਾਣੀ ਰਾਗ ਅਲਾਉਦਾ ਏ। ਪਰਾ ਪਸੰਤੀ ਮਧਮ ਬੈਖਰੀ ਇਕੋ ਨਾਦ ਵਜਾਉਦਾ ਏ। ਬ੍ਰਹਮਾਵੇਤਾ ਸੁਤ ਪੜ੍ਹਾਉਦਾ ਏ। ਚਾਰੇ ਮੁਖ ਆਪ ਖੁਲਾਉਦਾ ਏ। ਧੁਰ ਸੰਦੇਸ਼ ਰਾਗ ਅਲਾਉਦਾ ਏ। ਸ਼ਾਸਤਰ ਸਿਮਰਤ ਵੰਡ ਵੰਡਾਉਦਾ ਏ। ਗੁਰ ਅਵਤਾਰ ਰਾਹ ਚਲਾਉਦਾ ਏ। ਪੀਰ ਪੈਗ਼ੰਬਰ ਹੁਕਮ ਵਰਤਾਉਦਾ ਏ। ਗੀਤਾ ਗਿਆਨ ਆਪ ਪਰਗਟਾਉਦਾ ਏ। ਅੰਜੀਲ ਕੁਰਾਨਾ ਮਸਲਾ ਹੱਕ ਸੁਣਾਉਦਾ ਏ। ਸਚ ਤੌਫ਼ੀਕ ਖ਼ੁਦਾਏ ਇਕੋ ਹੱਥ ਰਖਾਉਦਾ ਏ। ਲਾਸ਼ਰੀਕ ਵੇਖ ਵਖਾਉਦਾ ਏ। ਦੂਰ ਦੁਰਾਡਾ ਹੋ ਨਜ਼ਦੀਕ, ਨਿਰਗੁਣ ਸਰਗੁਣ ਧਾਰ ਚਲਾਉਦਾ ਏ। ਨਬੀ ਰਸੂਲਾਂ ਦੇ ਪ੍ਰੀਤ, ਪ੍ਰੀਤੀਵਾਨ ਪ੍ਰੀਤ ਜੁੜਾਉਦਾ ਏ। ਗੁਰ ਗੁਰ ਖੇਲ ਸਦਾ ਅਣਡੀਠ, ਅਣਡਿਠੜੀ ਕਾਰ ਕਮਾਉਦਾ ਏ। ਕਰਵਟ ਲੈ ਬਦਲੇ ਪੀਠ, ਸਨਮੁਖ ਆਪਣਾ ਮੁਖ ਵਖਾਉਦਾ ਏ। ਨਿਰਗੁਣ ਸਰਗੁਣ ਗਾਵੇ ਗੀਤ, ਸੋਹੰ ਢੋਲਾ ਰਾਗ ਜਣਾਉਦਾ ਏ। ਆਤਮ ਪਰਮਾਤਮ ਸੱਚੀ ਪ੍ਰੀਤ, ਪਾਰਬ੍ਰਹਮ ਬ੍ਰਹਮ ਆਪਣਾ ਮੇਲ ਮਿਲਾਉਦਾ ਏ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਰਾਉ ਰੰਕਾਂ ਵਿਚ ਸਮਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮੇ ਸ਼ਿਵ ਇਕੋ ਹੁਕਮ ਸਮਝਾਉਦਾ ਏ। ਸਾਚਾ ਹੁਕਮ ਆਪ ਜਣਾਉਦਾ ਏ। ਅਗਲਾ ਭੇਵ ਆਪ ਖੁਲ੍ਹਾਉਦਾ ਏ। ਦੇਵੀ ਦੇਵ ਨਾਲ ਰਲਾਉਦਾ ਏ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੰਡਣ ਵੰਡ ਝੋਲੀ ਪਾਉਦਾ ਏ। ਤੇਈ ਅਵਤਾਰਾਂ ਦੇ ਦੇ ਗੰਢ, ਲੋਕਮਾਤ ਹੁਕਮ ਸੁਣਾਉਦਾ ਏ। ਅਠਾਰਾਂ ਭਗਤ ਪਾ ਠੰਡ, ਅੰਮ੍ਰਿਤ ਧਾਰ ਸੀਤਲ ਇਕ ਵਹਾਉਦਾ ਏ। ਈਸਾ ਮੂਸਾ ਮੁਹੰਮਦ ਚਾੜ੍ਹ ਚੰਦ, ਨੂਰੀ ਜਲਵਾ ਨੂਰ ਰੁਸ਼ਨਾਉਦਾ ਏ। ਨਾਨਕ ਗੋਬਿੰਦ ਹੋਵੇ ਸੰਗ, ਨਿਰਗੁਣ ਸਰਗੁਣ ਕਾਰ ਕਮਾਉਦਾ ਏ। ਬੋਧ ਅਗਾਧਾ ਧੁਰ ਦਾ ਛੰਦ, ਖਾਣੀ ਬਾਣੀ ਨਾਲ ਰਲਾਉਦਾ ਏ। ਦੋ ਜਹਾਨ ਸ਼ਬਦ ਮਰਦੰਗ, ਅਨਹਦ ਸਾਚਾ ਤਾਲ ਵਜਾਉਦਾ ਏ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਆਪੇ ਲੰਘ, ਗ੍ਰਹਿ ਗ੍ਰਹਿ ਆਪਣਾ ਆਸਣ ਲਾਉਦਾ ਏ। ਵਿਸ਼ਨ ਬ੍ਰਹਮਾ ਸ਼ਿਵ ਸਭ ਦੀ ਪੂਰੀ ਕਰੇ ਮੰਗ, ਆਸਾ ਤ੍ਰਿਸਨਾ ਮੇਟ ਮਿਟਾਉਦਾ ਏ। ਜਿਸ ਵੇਲੇ ਨੌ ਸੌ ਚੁਰਾਨਵੇਂ ਚੌਕੜੀ ਜਾਏ ਲੰਘ, ਤਿਸ ਵੇਲੇ ਨਿਰਗੁਣ ਜੋਤੀ ਜਾਮਾ ਪਾਉਦਾ ਏ। ਸਤਿ

❋

❋

ਸਿੰਘਾਸਣ ਸਤਿ ਪਲੰਘ, ਧੁਰ ਦੀ ਧਰਮ ਸੇਜ ਹੰਢਾਉਦਾ ਏ। ਜਨ ਭਗਤਾਂ ਲਾਏ ਅੰਗ, ਅੰਗੀਕਾਰ ਆਪ ਅਖਵਾਉਦਾ ਏ। ਭਾਂਡਾ ਭਰਮ ਢਾਹ ਕੰਧ, ਦੂਈ ਦਵੈਤ ਮੇਟ ਮਿਟਾਉਦਾ ਏ। ਸੁਰਤ ਸੁਆਣੀ ਹੋਏ ਨਾ ਰੰਡ, ਹਰਿ ਸ਼ਬਦੀ ਕੰਤ ਮਿਲਾਉਦਾ ਏ। ਸਤਿ ਪਰਕਾਸ਼ ਚਾੜ੍ਹ ਚੰਦ, ਸੂਰਜ ਚੰਦ ਨੈਣ ਸ਼ਰਮਾਉਦਾ ਏ। ਜੁਗ ਚੌਕੜੀ ਮੇਟ ਕੇ ਪੰਧ, ਪਾਂਧੀ ਬਣ ਕੇ ਆਪੇ ਆਉਦਾ ਏ। ਸੰਤ ਸੁਹੇਲੇ ਪਾਏ ਠੰਡ, ਅਗਨੀ ਤਤ ਮਿਟਾਉਦਾ ਏ। ਨਾਤਾ ਤੋੜ ਜੇਰਜ ਅੰਡ, ਉਤਭੁਜ ਸੇਤਜ ਪਾਰ ਕਰਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਰਖਾਉਦਾ ਏ। ਸਚ ਪ੍ਰੀਤੀ ਪ੍ਰਭੂ ਜਣਾਉਦਾ ਏ। ਵਿਸ਼ਨ ਬ੍ਰਹਮਾ ਸ਼ਿਵ ਆਖ ਸੁਣਾਉਦਾ ਏ। ਦੇਵਤ ਸੁਰ ਨਾਲ ਰਲਾਉਦਾ ਏ। ਗੁਰ ਅਵਤਾਰਾਂ ਭੇਵ ਖੁਲ੍ਹਾਉਦਾ ਏ। ਪੀਰ ਪੈਗ਼ੰਬਰਾਂ ਵੇਖ ਵਖਾਉਦਾ ਏ। ਦੋ ਜਹਾਨਾਂ ਰਚ ਸੁਅੰਬਰ, ਲੱਖ ਚੁਰਾਸੀ ਨਾਰ ਕੰਤ ਰੂਪ ਵਟਾਉਦਾ ਏ। ਲੇਖਾ ਜਾਣੇ ਬ੍ਰਹਿਮੰਡ ਖੰਡ ਉਚੇ ਟਿੱਲੇ ਮੰਦਰਾਂ, ਡੂੰਘੀ ਕੰਦਰ ਫੋਲ ਫੁਲਾਉਦਾ ਏ। ਲੇਖਾ ਜਾਣੇ ਸਭ ਦੇ ਅੰਦਰਾਂ, ਘਟ ਘਟ ਅੰਦਰ ਆਪਣਾ ਆਸਣ ਲਾਉਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਉਠਾਉਦਾ ਏ। ਵਿਸ਼ਨ ਬ੍ਰਹਮੇ ਸ਼ਿਵ ਆਪ ਜਣਾਇਆ ਏ। ਪੁਰਖ ਅਬਿਨਾਸ਼ੀ ਭੇਵ ਖੁਲ੍ਹਾਇਆ ਏ। ਨੌ ਸੌ ਚੁਰਾਨਵੇਂ ਚੌਕੜੀ ਵੰਡ ਵੰਡਾਇਆ ਏ। ਨਿਰਗੁਣ ਸਰਗੁਣ ਰਾਹ ਸਮਝਾਇਆ ਏ। ਧੁਰ ਦਾ ਸ਼ਬਦ ਰਾਗ ਨਾਦ ਸੁਣਾਇਆ ਏ। ਬ੍ਰਹਮ ਬ੍ਰਹਿਮਾਦ ਖੋਜ ਖੁਜਾਇਆ ਏ। ਗੁਰ ਅਵਤਾਰ ਪੀਰ ਪੈਗ਼ੰਬਰ ਧੁਰ ਸੰਦੇਸ਼ਾ ਰਾਗ ਅਲਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਦਰਸਾਇਆ ਏ। ਸਾਚਾ ਰਾਹ ਇਕ ਦਰਸਾਵਾਂਗਾ। ਦੋ ਜਹਾਨਾਂ ਮਾਰਗ ਪਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਹੁਕਮ ਵਰਤਾਵਾਂਗਾ। ਲੱਖ ਚੁਰਾਸੀ ਖੇਲ ਖਿਲਾਵਾਂਗਾ। ਗੁਰ ਅਵਤਾਰ ਬਣਾ ਕੇ ਦਾਸੀ, ਸਿਰ ਸਿਰ ਆਪਣਾ ਹੁਕਮ ਮਨਾਵਾਂਗਾ। ਰਾਸ ਪਾ ਮੰਡਲ ਰਾਸੀ, ਗੋਪੀ ਕਾਹਨ ਨਚਾਵਾਂਗਾ। ਆਪਣਾ ਨਾਉਂ ਰੱਖ ਪੁਰਖ ਅਬਿਨਾਸ਼ੀ, ਅਗੰਮੀ ਕਾਰ ਕਮਾਵਾਂਗਾ। ਜੁਗ ਚੌਕੜੀ ਬੀਤੇ ਜਗਤ ਪ੍ਰਭਾਤੀ, ਸੰਧਿਆ ਇਕੋ ਵਾਰ ਵਖਾਵਾਂਗਾ। ਜਨ ਭਗਤਾਂ ਦੇ ਕੇ ਅੰਮ੍ਰਿਤ ਬੂੰਦ ਸੁਆਂਤੀ, ਸਾਂਤਕ ਸਤਿ ਸਤਿ ਕਰਾਵਾਂਗਾ। ਲੱਖ ਚੁਰਾਸੀ ਵਿਚੋਂ ਸੁੱਤਿਆਂ ਫੜ ਉਠਾਵਾਂ ਰਾਤੀ, ਜਾਗਤ ਸੋਵਤ ਆਪਣਾ ਰੰਗ ਰੰਗਾਵਾਂਗਾ। ਪ੍ਰੇਮ ਪਿਆਰ ਦੀ ਦੇ ਕੇ ਪਾਤੀ, ਸ਼ਬਦ ਸੰਦੇਸ਼ਾ ਇਕ ਸੁਣਾਵਾਂਗਾ। ਉਤਮ ਕਰ ਕੇ ਸਭ ਤੋਂ ਜਾਤੀ, ਅੰਤਮ ਆਪਣੇ ਨਾਲ ਮਿਲਾਵਾਂਗਾ। ਦੋਜ਼ਖ਼ ਬਹਿਸ਼ਤ ਸਵਰਗ ਪਾਰ ਕਰਾ ਕੇ ਘਾਟੀ, ਸਚਖੰਡ ਦੁਆਰ ਬੈਠਾਵਾਂਗਾ। ਜਿਥੇ ਜੋਤ ਜਗੇ ਲਲਾਟੀ, ਨੂਰੋ ਨੂਰ ਨੂਰ ਰੁਸ਼ਨਾਵਾਂਗਾ। ਮੇਲ ਮਿਲਾਵਾਂ ਕਮਲਾਪਾਤੀ, ਪਰਮ ਪੁਰਖ ਇਕੋ ਨਜ਼ਰੀ ਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਲਾ ਵਕਤ ਸੁਹਾਵਾਂਗਾ । ਸਾਚਾ ਵੇਲਾ ਵਕਤ ਸੁਹਾਏਗਾ। ਪ੍ਰਭ ਆਪਣੀ ਖੇਲ ਰਚਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗ ਮੰਗਾਏਗਾ। ਦਰ ਬਰਦਾ ਸੀਸ ਝੁਕਾਏਗਾ। ਚਰਨ ਕਵਲ ਧਿਆਨ ਲਗਾਏਗਾ । ਧਰਤ ਧਵਲ ਖੇਲ ਖਿਲਾਏਗਾ। ਅਵਲ ਨੂਰ ਇਕੋ ਨਜ਼ਰੀ ਆਏਗਾ। ਜਾਹਰ ਜਹੂਰ ਵੇਸ ਵਟਾਏਗਾ। ਨਾਤਾ ਤੋੜ ਕੂੜੋ ਕੂੜ, ਸਚ ਸੁੱਚ ਇਕ ਸਮਝਾਏਗਾ। ਚਤੁਰ ਸੁਘੜ ਬਣਾ ਮੂੜ, ਗੁਰਮੁਖ ਗੁਰਸਿਖ ਆਪਣੇ ਰੰਗ ਰੰਗਾਏਗਾ। ਜਿਨ੍ਹਾਂ ਦੇਵੇ ਧੁਰ ਦੀ ਧੂੜ, ਦੁਰਮਤ ਮੈਲ ਧੋ ਵਖਾਏਗਾ। ਜੋਤੀ ਜੋਤ ਸਰੂਪ ਹਰਿ,

❋

❋

ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਚਲਾਏਗਾ। ਸਾਚਾ ਰਾਹ ਪ੍ਰਭੂ ਚਲਾਵੇਗਾ। ਕਲ ਅੰਤਮ ਵੇਖਣ ਆਵੇਗਾ। ਜੁਗ ਚੌਕੜੀ ਵਾਸਤਾ ਪਾਵੇਗਾ। ਗੁਰ ਅਵਤਾਰ ਓਟ ਤਕਾਵੇਗਾ। ਪੀਰ ਪੈਗ਼ੰਬਰ ਸੀਸ ਨਿਵਾਵੇਗਾ। ਭਗਤ ਸੰਤ ਨੈਣ ਨੀਰ ਵਹਾ ਸਰਬ ਕੁਰਲਾਵੇਗਾ। ਸੁਰਤ ਸੁਆਣੀ ਵਿਛੜੀ ਰੋਵੇ ਕਵਣ ਵੇਲਾ ਮਿਲੇ ਕੰਤ, ਦੁਹਾਗਣ ਸੁਹਾਗਣ ਰੂਪ ਬਣਾਵੇਗਾ। ਜਨ ਭਗਤਾਂ ਕਾਇਆ ਚੋਲੀ ਚਾੜ੍ਹ ਰੰਗ ਬਸੰਤ, ਰੰਗ ਇਕੋ ਇਕ ਵਖਾਵੇਗਾ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਆਪ ਸਮਝਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਕਲਜੁਗ ਅੰਤਮ ਆਪਣਾ ਫੇਰਾ ਪਾਵੇਗਾ। ਕਲਜੁਗ ਅੰਤ ਪ੍ਰਭੂ ਪ੍ਰਭ ਆਏਗਾ। ਨਿਹਕਲੰਕ ਨਾਉਂ ਰਖਾਏਗਾ। ਨਾਮ ਡੰਕ ਸ਼ਬਦ ਵਜਾਏਗਾ। ਰਾਉ ਰੰਕ ਸਰਬ ਉਠਾਏਗਾ। ਦਵਾਰ ਬੰਕ ਇਕੋ ਸੋਭਾ ਪਾਏਗਾ। ਲੱਖ ਚੁਰਾਸੀ ਜੀਵ ਜੰਤ ਪੜਦਾ ਉਹਲਾ ਆਪ ਮੁਕਾਏਗਾ । ਅਗਲੀ ਮਹਿਮਾ ਦੱਸੇ ਅਗਣਤ, ਪਿਛਲਾ ਲੇਖਾ ਪੂਰ ਕਰਾਏਗਾ। ਗੁਰਮੁਖ ਆਪ ਉਠਾ ਸੰਤ, ਸਤਿਗੁਰ ਸੱਜਣ ਇਕੋ ਨਜ਼ਰੀ ਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਾਰ ਵਰਨ ਅਠਾਰਾਂ ਬਰਨ ਬਖ਼ਸ਼ਣਹਾਰਾ ਸੱਚੀ ਸਰਨ, ਸਚ ਪ੍ਰੀਤੀ ਇਕੋ ਇਕ ਲਗਾਏਗਾ। ਸਚ ਪ੍ਰੀਤੀ ਦੇਵੇ ਭਗਤ, ਭਗਵਨ ਆਪਣੀ ਦਇਆ ਕਮਾਈਆ। ਕਲਜੁਗ ਵੇਲਾ ਵੇਖੇ ਵਕਤ, ਬੀਸ ਬੀਸਾ ਵਡ ਵਡਿਆਈਆ। ਨਿਰਗੁਣ ਹੋ ਕੇ ਆਵੇ ਪਰਤ, ਸਰਗੁਣ ਰੂਪ ਨਾ ਕੋਇ ਰਖਾਈਆ। ਚਾਰ ਜੁਗ ਦਾ ਪਿਛਲਾ ਲੇਖਾ ਕੱਢੇ ਫ਼ਰਕ, ਵਹੀ ਖ਼ਾਤਾ ਫੋਲ ਫੁਲਾਈਆ। ਨਾਨਕ ਗੋਬਿੰਦ ਜਿਸ ਦੀ ਲਾ ਕੇ ਗਿਆ ਸ਼ਰਤ, ਕਲ ਕਲਕੀ ਵੇਸ ਵਟਾਈਆ। ਬਾਂਕੀ ਚਾਲ ਨਿਰਾਲੀ ਮਟਕ, ਜੋਤੀ ਜਾਤਾ ਬੇਪਰਵਾਹੀਆ। ਦੋ ਜਹਾਨਾਂ ਅੱਧਵਿਚਕਾਰ ਨਾ ਜਾਵੇ ਅਟਕ, ਰਾਹ ਵਿਚ ਰੋਕ ਸਕੇ ਕੋਈ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਕਰੇ ਖੇਲ ਮੌਲਾ, ਬੇਨਜ਼ੀਰ ਦਇਆ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਪੂਰਾ ਕਰੇ ਕੌਲਾ, ਕੀਤਾ ਇਕਰਾਰ ਧੁਰਦਰਗਾਹੀਆ। ਪਰਗਟ ਹੋਇਆ ਉਪਰ ਧੌਲਾ, ਧਰਨੀ ਧਰਤ ਧਵਲ ਸੁਹਾਈਆ। ਆਦਿ ਜੁਗਾਦਿ ਰਹੇ ਅਡੋਲਾ, ਡੁਲ ਕਦੇ ਨਾ ਜਾਈਆ। ਜਨ ਭਗਤਾਂ ਅੰਤਰ ਜਾਏ ਮੌਲਾ, ਨਿਰਗੁਣ ਨਿਰਗੁਣ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਪੁਰਖ ਅਕਾਲ, ਹਰਿ ਕਰਤਾ ਦਇਆ ਕਮਾਇੰਦਾ । ਲੱਖ ਚਰਾਸੀ ਵਿਚੋਂ ਗੁਰਮੁਖ ਭਾਲ, ਗੁਰਸਿਖ ਆਪਣੇ ਨਾਲ ਮਿਲਾਇੰਦਾ। ਪੁਛਣਹਾਰਾ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਸ਼ਬਦ ਸਰੂਪੀ ਬਣ ਦਿਆਲ, ਸਤਿਗੁਰ ਸਾਚਾ ਸੰਗ ਨਿਭਾਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਚਰਨ ਪ੍ਰੀਤੀ ਇਕ ਵਖਾਇੰਦਾ। ਪੂਰਬ ਜਨਮ ਦੀ ਲੇਖੇ ਲਾਏ ਘਾਲ, ਕੀਤੀ ਘਾਲ ਲੇਖੇ ਪਾਇੰਦਾ। ਬਾਲ ਅਞਾਣੇ ਪਕੜੇ ਲਾਲ, ਹਰਿਜਨ ਆਪਣੀ ਗੋਦ ਟਿਕਾਇੰਦਾ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਘਰ ਘਰ ਵਿਚ ਆਪ ਵਖਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਸ਼ਬਦ ਅਗੰਮੀ ਵੱਜੇ ਤਾਲ, ਅਨਹਦ ਨਾਦੀ ਰਾਗ ਅਲਾਇੰਦਾ। ਅੰਮ੍ਰਿਤ ਆਤਮ ਸਰੋਵਰ ਦਏ ਨੁਹਾਲ, ਦੁਰਮਤ ਮੈਲ ਧਵਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲ, ਬਣ ਸੇਵਕ ਸੇਵ ਕਮਾਇੰਦਾ। ਅੰਤ ਪ੍ਰੀਤੀ ਨਿਭੇ ਨਾਲ, ਨਾਤਾ ਬਿਧਾਤਾ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ

❋

❋

ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੰਤ ਸੁਹੇਲੇ ਆਪ ਮਿਲਾਇੰਦਾ। ਸੰਤ ਸੁਹੇਲੇ ਮਿਲੇ ਪ੍ਰਭ, ਹਰਿ ਠਾਕਰ ਵਡ ਵਡਿਆਈਆ। ਕੂੜੀ ਕਿਰਿਆ ਵਿਚੋਂ ਲੱਭ, ਹਰਿਜਨ ਆਪਣੇ ਰੰਗ ਰੰਗਾਈਆ। ਕਰ ਪਰਕਾਸ਼ ਜੋਤ ਝੱਬ, ਸ਼ਬਦ ਕਰੇ ਸ਼ਨਵਾਈਆ। ਪੰਚ ਵਿਕਾਰਾ ਦੇਵੇ ਦੱਬ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਨੌ ਦਵਾਰੇ ਪਾਰ ਹੱਦ, ਸੁਖਮਨ ਟੇਢੀ ਬੰਕ ਪੰਧ ਦਏ ਮੁਕਾਈਆ। ਈੜਾ ਪਿੰਗਲ ਨਾ ਕੋਇ ਸ਼ੰਕ, ਡੂੰਘੀ ਭਵਰ ਨਾ ਕੋਇ ਭਵਾਈਆ। ਨਾਮ ਨਿਧਾਨ ਸੁਣਾਏ ਅਗੰਮੀ ਛੰਤ, ਅਨਰਾਗੀ ਆਪਣਾ ਰਾਗ ਸੁਣਾਈਆ। ਚਿਰੀ ਵਿਛੁੰਨੀ ਮੇਲੇ ਏਕਾ ਕੰਤ, ਦੁਹਾਗਣ ਸੁਹਾਗਣ ਰੂਪ ਵਟਾਈਆ। ਘਰ ਮੇਲਾ ਸ੍ਰੀ ਭਗਵੰਤ, ਸੱਜਣ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਤਾਰੇ ਪਾਰਬ੍ਰਹਮ, ਬ੍ਰਹਮ ਆਪਣੇ ਲੇਖੇ ਲਾਇੰਦਾ। ਨਿਹਕਰਮੀ ਕਰੇ ਸਾਚਾ ਕਰਮ, ਕਰਮ ਕਾਂਡ ਨਾ ਕੋਇ ਰਖਾਇੰਦਾ। ਧੁਰਦਰਗਾਹੀ ਜਾਣੇ ਸੱਚਾ ਧਰਮ, ਅਧਰਮ ਰੂਪ ਨਾ ਕੋਇ ਵਟਾਇੰਦਾ। ਨਾਤਾ ਤੋੜ ਵਰਨ ਬਰਨ, ਜਾਤ ਪਾਤ ਨਾ ਕੋਇ ਰਖਾਇੰਦਾ। ਊਚਾਂ ਨੀਚਾਂ ਇਕੋ ਸਰਨ, ਰਾਉ ਰੰਕਾਂ ਸੰਗ ਰਖਾਇੰਦਾ। ਲੇਖਾ ਚੁੱਕੇ ਮਰਨ ਡਰਨ, ਲੱਖ ਚੁਰਾਸੀ ਪੰਧ ਮੁਕਾਇੰਦਾ। ਸਾਹਿਬ ਸਤਿਗੁਰ ਪੁਰਖ ਅਕਾਲ ਦੀਨ ਦਿਆਲ ਜੋ ਸਰਨੀ ਪੜਨ, ਤਿਨ੍ਹਾਂ ਜਮ ਕਾਲ ਕੋਇ ਨਾ ਖਾਇੰਦਾ। ਰਾਏ ਧਰਮ ਚਿਤਰ ਗੁਪਤ ਦੋਵੇਂ ਦੂਰ ਦੁਰਾਡੇ ਡਰਨ, ਅੱਗੇ ਹੋ ਬਾਹੋਂ ਪਕੜ ਹੱਥ ਨਾ ਕੋਇ ਉਠਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਸ਼ਬਦ ਘੋੜੇ ਸਾਚੇ ਚੜ੍ਹਨ, ਸ਼ਾਹਸਵਾਰਾ ਇਕੋ ਨਜ਼ਰੀ ਆਇੰਦਾ। ਤੂੰ ਮੇਰਾ ਮੈਂ ਤੇਰਾ ਧੁਰ ਦਾ ਢੋਲਾ ਰਾਗ ਅਗੰਮੀ ਪੜ੍ਹਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਧਿਆਨ, ਕਲਜੁਗ ਅੰਤਮ ਨੈਣ ਉਠਾਈਆ । ਪਾਰਬ੍ਰਹਮ ਤੇਰਾ ਵੇਲਾ ਪਹੁੰਚਿਆ ਆਣ, ਕੋਟਨ ਕੋਟ ਕਾਲ ਬਿਤਾਈਆ। ਸਤਿਜੁਗ ਤ੍ਰੇਤਾ ਦਵਾਪਰ ਮਿਟਿਆ ਨਿਸ਼ਾਨ, ਕਲਜੁਗ ਅੰਤ ਰਹਿਣ ਨਾ ਪਾਈਆ। ਅਸੀਂ ਸੁਣ ਕੇ ਆਏ ਤੇਰਾ ਫ਼ਰਮਾਣ, ਧੁਰ ਸੰਦੇਸ਼ਾ ਬੇਪਰਵਾਹੀਆ। ਕਵਣ ਬਿਧ ਜਨ ਭਗਤਾਂ ਮਿਲੇਂ ਆਣ, ਸੰਤ ਸੁਹੇਲੇ ਲਏਂ ਉਠਾਈਆ। ਗੁਰਮੁਖਾਂ ਅੰਦਰ ਵੜ ਕੇ ਦੇਵੇੱਂ ਦਾਨ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਗੁਰਸਿਖ ਲੱਖ ਚੁਰਾਸੀ ਵਿਚੋਂ ਲਏਂ ਪਹਿਚਾਨ, ਬੇਪਹਿਚਾਨ ਆਪਣੀ ਦਇਆ ਕਮਾਈਆ। ਬਿਨ ਅੱਖਰਾਂ ਦੇਵੇਂ ਗਿਆਨ, ਸ਼ਾਸਤਰ ਸਿਮਰਤ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸੱਚਾ ਘਰ, ਜਿਸ ਗ੍ਰਹਿ ਬਹਿ ਕੇ ਆਪਣੀ ਕਾਰ ਕਮਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖਣ ਨੇਤਰ ਖੋਲ੍ਹ, ਨੈਣ ਨੈਣ ਉਠਾਈਆ। ਕਿਸ ਬਿਧ ਜਨ ਭਗਤਾਂ ਵਸੇਂ ਕੋਲ, ਦੂਰ ਦੁਰਾਡਾ ਪੰਧ ਮੁਕਾਈਆ। ਕਵਣ ਅਗੰਮੀ ਵਜਾਏਂ ਢੋਲ, ਡੰਕਾ ਆਪਣਾ ਨਾਮ ਸੁਣਾਈਆ। ਕਵਣ ਦਵਾਰਾ ਕੁੰਡਾ ਖਿੜਕੀ ਦੇਵੇਂ ਖੋਲ੍ਹ, ਬੰਦ ਤਾਕੀ ਕੁੰਡਾ ਲਾਹੀਆ। ਕਵਣ ਅੰਮ੍ਰਿਤ ਆਤਮ ਦੇਵੇਂ ਪੌਹਲ, ਨਿਝਰ ਝਿਰਨਾ ਸਚ ਝਿਰਾਈਆ। ਕਵਣ ਗ੍ਰਹਿ ਮੰਦਰ ਘਰ ਸਵਾਮੀ ਪ੍ਰੀਤੀ ਲਏਂ ਘੋਲੀ ਘੋਲ, ਘੋਲ ਘੁਮਾਈ ਰੂਪ ਵਟਾਈਆ। ਕਵਣ ਕੰਡੇ ਕਵਣ ਤਰਾਜੂ ਲਏਂ ਤੋਲ, ਤੱਕੜ ਕਵਣ ਹੱਥ ਉਠਾਈਆ । ਕਲਜੁਗ ਅੰਤਮ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਮਾਇਆ ਅੰਦਰ ਰਹੇ ਡੋਲ, ਪੰਜ ਤਤ ਕਰੇ ਲੜਾਈਆ।

❋

❋

ਬ੍ਰਹਿਮੰਡ ਖੰਡ ਦਿਸਣ ਅਨਭੋਲ, ਤੇਰੀ ਸਾਰ ਕਿਸੇ ਨਾ ਪਾਈਆ। ਚੌਦਾਂ ਲੋਕ ਚੌਦਾਂ ਤਬਕ ਤੇਰਾ ਸੁਣਿਆ ਨਾ ਕਿਸੇ ਬੋਲ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸੱਚਾ ਮਾਰਗ ਦੇ ਸਮਝਾਈਆ। ਸ੍ਰੀ ਭਗਵਾਨ ਦਇਆ ਕਮਾਉਂਦਾ ਏ। ਨਿਰਗੁਣ ਹੋ ਕੇ ਸਚ ਸਮਾਉਂਦਾ ਏ। ਭਗਤ ਭਗਵਾਨ ਆਪ ਵਖਾਉਂਦਾ ਏ। ਜਿਨ੍ਹਾਂ ਬਖ਼ਸ਼ੇ ਚਰਨ ਧਿਆਨ, ਪ੍ਰੀਤੀ ਸਚ ਦੁਆਰ ਲਗਾਉਂਦਾ ਏ। ਅੰਦਰ ਵੜ ਕੇ ਦੇਵੇ ਗਿਆਨ, ਆਤਮ ਪਰਮਾਤਮ ਆਪ ਸਮਝਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਉਂਦਾ ਏ। ਭੇਵ ਅਭੇਦਾ ਖੋਲ੍ਹੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਜਿਨ੍ਹਾਂ ਗੁਰਮੁਖਾਂ ਦੇਵੇ ਸਾਥ, ਸਗਲਾ ਸੰਗ ਬਣਾਈਆ। ਲੱਖ ਚੁਰਾਸੀ ਵਿਚੋਂ ਕਰੇ ਪਾਕ, ਪਵਿਤ ਆਪਣੇ ਨਾਲ ਮਿਲਾਈਆ। ਧੂੜੀ ਟਿੱਕਾ ਮਸਤਕ ਲਾਏ ਖ਼ਾਕ, ਜੋਤੀ ਨੂਰ ਕਰੇ ਰੁਸ਼ਨਾਈਆ। ਬਜਰ ਕਪਾਟੀ ਖੋਲ੍ਹ ਤਾਕ, ਪੜਦਾ ਦੂਈ ਦਏ ਉਠਾਈਆ। ਗੁਰਸਿਖ ਅੰਦਰੇ ਅੰਦਰ ਲਏ ਝਾਕ, ਪ੍ਰਭ ਸਤਿਗੁਰ ਨਜ਼ਰੀ ਆਈਆ। ਰਸਨਾ ਜਿਹਵਾ ਬੱਤੀ ਦੰਦ ਮੁਖ ਕਰੇ ਕੋਈ ਨਾ ਬਾਤ, ਸੁਰਤੀ ਸ਼ਬਦ ਸ਼ਬਦ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਹਰਿਜਨ ਸੱਚੇ ਲਏ ਉਠਾਈਆ। ਹਰਿਜਨ ਸੱਚਾ ਜਾਏ ਉਠ, ਲੋਕਮਾਤ ਲਏ ਅੰਗੜਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਿਸ ਉਪਰ ਜਾਏ ਤੁਠ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਚ ਸੁਹੰਜਣੀ ਮੌਲੇ ਰੁੱਤ, ਪਤ ਡਾਲੀ ਆਪ ਮਹਿਕਾਈਆ। ਦੂਰ ਦੁਰਾਡਾ ਨੇੜੇ ਹੋ ਕੇ ਲਏ ਪੁੱਛ, ਜਨਮ ਜਨਮ ਦਾ ਲੇਖ ਚੁਕਾਈਆ। ਫੜ ਬਾਹੋਂ ਗਲੇ ਲਗਾਏ ਜਿਉਂ ਮਾਂ ਪੁੱਤ, ਪਿਤਾ ਪੂਤ ਗੋਦ ਉਠਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਚੇਤਨ ਆਪਣੀ ਧਾਰ ਜਣਾਈਆ। ਜਨਮ ਕਰਮ ਦਾ ਮੇਟ ਦੁੱਖ, ਸੁਖ ਆਤਮ ਇਕ ਸਮਝਾਈਆ । ਲੇਖਾ ਚੁੱਕੇ ਮਾਤ ਗਰਭ ਦਸ ਦਸ ਮਾਸ ਉਲਟਾ ਰੁਖ, ਅਗਨੀ ਤਤ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਮੇਲਾ ਸਹਿਜ ਸੁਭਾਈਆ। ਭਗਤਨ ਮੇਲਾ ਕਾਇਆ ਗੜ੍ਹ, ਸਾਢੇ ਤਿੰਨ ਹੱਥ ਦਏ ਵਡਿਆਈਆ । ਪੁਰਖ ਅਕਾਲ ਦੀਨ ਦਿਆਲ ਅੰਦਰ ਵੜ, ਮਹਲ ਅਟੱਲ ਕਰੇ ਰੁਸ਼ਨਾਈਆ। ਧੁਰ ਦੇ ਪੌੜੇ ਜਾਏ ਚੜ੍ਹ, ਚੌਥੇ ਡੰਡੇ ਹੱਥ ਲਗਾਈਆ। ਸਤਿ ਸਤਿਵਾਦੀ ਢੋਲਾ ਇਕੋ ਪੜ੍ਹ, ਸਾਚੀ ਕਰੇ ਨਾਮ ਪੜ੍ਹਾਈਆ। ਲੇਖਾ ਜਾਣ ਚੋਟੀ ਜੜ੍ਹ, ਨਿਰਗੁਣ ਸਰਗੁਣ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਗੁਰਸਿਖ ਲਏ ਬਣਾਈਆ। ਗੁਰਮੁਖ ਵੇਖੇ ਸੰਸਾਰ, ਵਡ ਸੰਸਾਰੀ ਦਇਆ ਕਮਾਇੰਦਾ । ਜਿਸ ਦਾ ਰਾਹ ਤੱਕਦੇ ਗਏ ਜੁਗ ਚਾਰ, ਜੁਗ ਚੌਕੜੀ ਧਿਆਨ ਲਗਾਇੰਦਾ। ਜਿਸ ਦਾ ਸੰਦੇਸ਼ਾ ਦੇਂਦੇ ਗਏ ਗੁਰ ਅਵਤਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਸਿਫ਼ਤ ਸਾਲਾਹਿੰਦਾ। ਜਿਸ ਨੂੰ ਪੀਰ ਪੈਗ਼ੰਬਰ ਕਹਿੰਦੇ ਗਏ ਪਰਵਰਦਿਗਾਰ, ਲਾਸ਼ਰੀਕ ਆਪਣਾ ਵੇਸ ਵਟਾਇੰਦਾ। ਜਿਸ ਨੂੰ ਨਾਨਕ ਗੋਬਿੰਦ ਕਿਹਾ ਮਹਾਂਬਲੀ ਉਤਰੇ ਅਵਤਾਰ, ਕਲ ਕਲਕੀ ਫੇਰਾ ਪਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਦੀਨ ਮਜ਼੍ਹਬ ਜਾਤ ਪਾਤ ਵਰਨ ਗੋਤ ਵੰਡ ਨਾ ਕੋਇ ਵੰਡਾਇੰਦਾ। ਭਗਤ ਭਗਵਾਨ ਲਏ ਉਠਾਲ, ਲੱਖ ਚੁਰਾਸੀ ਜੀਵ ਜੰਤ ਖੋਜ ਖੁਜਾਇੰਦਾ । ਸੰਤ ਸੁਹੇਲੇ ਵੇਖੇ ਲਾਲ, ਲਾਲਨ ਆਪਣੇ ਰੰਗ ਰੰਗਾਇੰਦਾ। ਗੁਰਮੁਖ ਗੁਰਸਿਖ ਲਏ

❋

❋

ਭਾਲ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਸਮੁੰਦ ਸਾਗਰ ਡੂੰਘੀ ਖਾਈ ਫੋਲ ਫੁਲਾਇੰਦਾ। ਕਲਜੁਗ ਅੰਤ ਹੋ ਕਿਰਪਾਲ, ਕਿਰਪਾਨਿਧ ਸੁਆਮੀ ਠਾਕਰ ਠੋਕਰ ਆਪਣੇ ਨਾਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਚੇ ਆਪ ਜਗਾਇੰਦਾ। ਹਰਿਜਨ ਜਾਗੇ ਨੇਤਰ ਖੋਲ੍ਹ, ਆਲਸ ਨਿੰਦਰਾ ਨਜ਼ਰ ਕੋਇ ਨਾ ਆਈਆ। ਦਰ ਦਰਵਾਜ਼ਾ ਡੂੰਘੀ ਕੰਦਰ ਵਜਾਏ ਢੋਲ, ਰਾਗ ਅਨਾਦਿ ਬ੍ਰਹਮ ਬ੍ਰਹਿਮਾਦ ਆਪ ਜਣਾਈਆ। ਆਤਮ ਪਰਮਾਤਮ ਨਿਜ ਘਰ ਵਸੇ ਕੋਲ, ਗ੍ਰਹਿ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਤਾਰੇ ਸਾਹਿਬ ਸਤਿਗੁਰ, ਹਰਿ ਵੱਡਾ ਵਡ ਵਡਿਆਈਆ। ਜਿਨ੍ਹਾਂ ਲੇਖਾ ਲਿਖਿਆ ਧੁਰ, ਤਿਨ੍ਹਾਂ ਮੇਲੇ ਸਹਿਜ ਸੁਭਾਈਆ । ਹਰਿ ਕਾ ਭੇਵ ਪਾਏ ਨਾ ਕੋਈ ਦੇਵਤ ਸੁਰ, ਵਿਸ਼ਨ ਬ੍ਰਹਮਾ ਸ਼ਿਵ ਅੰਤ ਕਹਿਣ ਨਾ ਆਈਆ। ਜਿਨ੍ਹਾਂ ਠਾਕਰ ਜਾਏ ਬੌਹੜ, ਬੇਪਰਵਾਹ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਭਗਤ ਇਕੋ ਰੰਗ ਰੰਗਾਈਆ। ਹਰਿ ਭਗਤ ਰੰਗ ਪ੍ਰਭ ਸਚ ਪ੍ਰੀਤ, ਚਰਨ ਕਵਲ ਸਰਨਾਈਆ। ਨਾਤਾ ਤੁਟੇ ਮੰਦਰ ਮਸੀਤ, ਘਰ ਠਾਕਰ ਵੇਖੋ ਚਾਈਂ ਚਾਈਂਆ। ਬਿਨ ਰਸਨਾ ਜਿਹਵਾ ਗਾਓ ਗੋਬਿੰਦ ਦੇ ਗੀਤ, ਆਤਮ ਪਰਮਾਤਮ ਰਾਗ ਅਲਾਈਆ। ਮਨ ਤਨ ਮੌਲੇ ਕਾਇਆ ਠਾਂਡੀ ਸੀਤ, ਅਗਨੀ ਤਤ ਨਾ ਕੋਇ ਤਪਾਈਆ। ਕਲਜੁਗ ਅੰਤਮ ਸਤਿਜੁਗ ਰੀਤ, ਸੋ ਸਾਹਿਬ ਆਪ ਚਲਾਈਆ। ਤੂੰ ਮੇਰਾ ਮੈਂ ਤੇਰਾ ਗੀਤ, ਸੋਹੰ ਢੋਲਾ ਰਾਗ ਅਲਾਈਆ। ਸਦੀ ਬੀਸਵੀਂ ਰਹੀ ਬੀਤ, ਬੀਸ ਬੀਸਾ ਖੇਲ ਖਿਲਾਈਆ। ਲੱਖ ਚੁਰਾਸੀ ਇਹ ਹਦੀਸ, ਕਲਮਾ ਇਕੋ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਦੋ ਜਹਾਨਾਂ ਪਾਵੇ ਸਾਰ, ਨਿਰਗੁਣ ਸਰਗੁਣ ਸੰਗ ਨਿਭਾਇੰਦਾ। ਸਚ ਦੁਆਰਾ ਖੋਲ੍ਹ ਕਿਵਾੜ, ਸਚ ਸਿੰਘਾਸਣ ਸੋਭਾ ਪਾਇੰਦਾ। ਦਰ ਭਿੱਖਕ ਗੁਰੂ ਅਵਤਾਰ, ਪੀਰ ਪੈਗ਼ੰਬਰ ਸੀਸ ਨਿਵਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਣ ਭਿਖਾਰ, ਉਚੀ ਕੂਕ ਅਲਖ ਜਗਾਇੰਦਾ। ਕਲਜੁਗ ਵੇਖ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਸੱਚਾ ਕੋਈ ਨਾ ਸੱਜਣ ਸਾਕ, ਭੈਣ ਭਾਈ ਮਾਤ ਪਿਤ ਪਿਤਾ ਪੂਤ ਪ੍ਰੇਮ ਨਾ ਕੋਇ ਵਖਾਇੰਦਾ। ਨਾਰੀ ਕੰਤ ਕਰੇ ਘਾਤ, ਜਗਤ ਵਿਛੋੜਾ ਅੱਗ ਲਗਾਇੰਦਾ। ਸਭ ਨੂੰ ਭੁੱਲਿਆ ਪੂਜਾ ਪਾਠ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਇੰਦਾ। ਝਗੜਾ ਪਿਆ ਜਾਤ ਪਾਤ, ਸੱਚਾ ਧਰਮ ਹੱਥ ਨਾ ਕਿਸੇ ਆਇੰਦਾ। ਮਨ ਵਾਸਨਾ ਹੋਈ ਨਾਰ ਕਮਜਾਤ, ਗੁਰਮਤ ਘਰ ਨਾ ਕੋਇ ਵਸਾਇੰਦਾ। ਕਿਰਪਾ ਕਰ ਪੁਰਖ ਅਬਿਨਾਸ਼, ਦੋ ਜਹਾਨ ਤੇਰਾ ਧਿਆਨ ਲਗਾਇੰਦਾ। ਜਨ ਭਗਤ ਹੋਏ ਉਦਾਸ, ਸਾਚਾ ਸੰਗ ਨਾ ਕੋਇ ਨਿਭਾਇੰਦਾ। ਕਲਜੁਗ ਜੀਵ ਕੂੜੀ ਕਿਰਿਆ ਕੀਤੇ ਬਦਮੁਆਸ਼, ਮਾਇਆ ਮਮਤਾ ਮੋਹ ਸਰਬ ਵਧਾਇੰਦਾ। ਸਾਚਾ ਨੂਰ ਨਾ ਕੋਈ ਪਰਕਾਸ਼, ਦੀਵਾ ਬਾਤੀ ਘਰ ਘਰ ਸਰਬ ਜਗਾਇੰਦਾ। ਪੁਰਖ ਅਕਾਲ ਵਸੇ ਕਿਸੇ ਨਾ ਪਾਸ, ਸੁੰਞੀ ਸੇਜ ਜਗਤ ਨਜ਼ਰੀ ਆਇੰਦਾ। ਜਨ ਭਗਤਾਂ ਆ ਕੇ ਦੇ ਸਾਥ, ਤੁਧ ਬਿਨ ਸੰਗ ਨਾ ਕੋਇ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਮੰਗ ਮੰਗਾਇੰਦਾ। ਦਰ ਮਾਂਗੇ ਭੀਖ ਦੋਏ ਜੋੜ, ਗੁਰਮੁਖ ਧਿਆਨ ਲਗਾਈਆ।

❋

❋

ਸ੍ਰੀ ਭਗਵਾਨ ਪ੍ਰਭ ਤੇਰੀ ਲੋੜ, ਦੂਜੀ ਓਟ ਨਾ ਕੋਇ ਤਕਾਈਆ। ਜਨਮ ਕਰਮ ਦੀ ਵਿਛੜੀ ਜੋੜ, ਨਾਤਾ ਆਪਣੇ ਨਾਲ ਬੰਧਾਈਆ। ਕਲਜੁਗ ਵੇਖ ਅੰਧੇਰਾ ਘੋਰ, ਚਾਰੋਂ ਕੁੰਟ ਅੰਧੇਰਾ ਛਾਈਆ। ਠੱਗ ਚੋਰ ਯਾਰ ਮਚਾਵਣ ਸ਼ੋਰ, ਜਨ ਭਗਤ ਬੈਠੇ ਮੁਖ ਛੁਪਾਈਆ। ਬਿਨ ਤੇਰੇ ਹੋਰ ਕਿਸੇ ਉਤੇ ਨਹੀਂ ਜ਼ੋਰ, ਕੂਕ ਕੂਕ ਰਹੇ ਕੁਰਲਾਈਆ। ਨਿਰਗੁਣ ਸਰਗੁਣ ਆ ਕੇ ਬੌਹੜ, ਬੌਹੜੀ ਬੌਹੜੀ ਦੇਣ ਦੁਹਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਚੜ੍ਹ ਕੇ ਵੇਖ ਘੋੜ, ਸ਼ਬਦ ਅਗੰਮੀ ਆਪਣਾ ਫੇਰਾ ਪਾਈਆ। ਤੇਰੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋ ਗਈ ਹੋਰ, ਇਸ਼ਟੀ ਨਜ਼ਰ ਕੋਇ ਨਾ ਆਈਆ। ਲਿਖਤੀ ਲਿਖਤ ਸਾਰੇ ਰਹੇ ਫੋਲ, ਫੋਲਿਆਂ ਹੱਥ ਕਿਛ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਗੁਰਮੁਖ ਆਤਮ ਰਹੀ ਕੁਰਲਾਈਆ। ਗੁਰਮੁਖ ਆਤਮ ਬਣ ਪਿਆਸੀ, ਦਰ ਕੂਕ ਕੂਕ ਸੁਣਾਈਆ। ਕਿਰਪਾ ਕਰ ਪੁਰਖ ਅਬਿਨਾਸ਼ੀ, ਅਬਿਨਾਸ਼ੀ ਤੇਰੇ ਹੱਥ ਵੱਡੀ ਵਡਿਆਈਆ। ਕਲਜੁਗ ਜੀਵ ਮੈਨੂੰ ਕਰਦੇ ਹਾਸੀ, ਤੇਰੀ ਸਮਝ ਕਿਸੇ ਨਾ ਆਈਆ। ਜਿਧਰ ਵੇਖਾਂ ਅੰਧੇਰੀ ਰਾਤੀ, ਗੁਰਮੁਖ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰਸਿਖ ਦਏ ਜਣਾਈਆ। ਗੁਰਮੁਖ ਗੁਰਸਿਖ ਜਾਣਾ ਜਾਗ, ਸੋ ਸਤਿਗੁਰ ਆਪ ਜਣਾਈਆ। ਘਰ ਤੇਰੇ ਲੱਗਾ ਇਕੋ ਭਾਗ, ਨਾਤਾ ਤੋੜ ਜਗਤ ਜੁਦਾਈਆ। ਹੰਸ ਬਣ ਕਾਲੇ ਕਾਗ, ਦੁਰਮਤ ਮੈਲ ਧੁਆਈਆ। ਸਾਹਿਬ ਤੋਰੀ ਪਕੜੇ ਵਾਗ, ਸਤਿਗੁਰ ਆਪਣੇ ਹੱਥ ਉਠਾਈਆ। ਸੁੱਤੇ ਸੰਸਾਰ ਵਿਚੋਂ ਲੈਣਾ ਇਕ ਵੈਰਾਗ, ਵੈਰਾਗੀ ਆਪ ਉਪਜਾਈਆ। ਝੂਠਾ ਨਾਤਾ ਦੇਣਾ ਤਿਆਗ, ਕੁਟੰਬ ਮੋਹ ਨਾ ਕੋਇ ਵਖਾਈਆ। ਜਿਸ ਮਾਤ ਗਰਭ ਤੇਰੀ ਰਚਨਾ ਰਚੀ ਆਦਿ, ਸੋ ਅੰਤਮ ਵੇਖਣ ਆਈਆ। ਸੰਸਾਰ ਸਾਗਰ ਝੂਠਾ ਸਾਕ, ਸੰਸਾਰ ਸਿੰਘ ਸੰਗ ਕੋਇ ਨਾ ਜਾਈਆ। ਜਿਸ ਅੰਦਰ ਵੜ੍ਹ ਕੇ ਖੋਲ੍ਹਿਆ ਤੇਰਾ ਤਾਕ, ਸੋ ਤੇਰਾ ਦਾਤਾ ਬੇਪਰਵਾਹੀਆ । ਜਿਸ ਦੀ ਲੱਭਿਆਂ ਹੱਥ ਨਾ ਆਵੇ ਜਾਤ, ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਸੋ ਮਾਹੀ ਪੱਤਣ ਬੈਠਾ ਉਤੇ ਘਾਟ, ਨਈਆ ਨੌਕਾ ਨਾਮ ਚਲਾਈਆ। ਫੜ ਫੜ ਬਾਹੋਂ ਹਰਿਸੰਗਤ ਬਣਾਏ ਸਾਥ, ਸਾਚਾ ਸੰਗ ਰਖਾਈਆ। ਲੇਖਾ ਲਿਖੇ ਕਲਮ ਦਵਾਤ, ਨਾ ਕੋਈ ਮੇਟੇ ਮੇਟ ਮਿਟਾਈਆ। ਸਚ ਪਿਆਲਾ ਦੇਵੇ ਆਬੇ ਹਯਾਤ, ਅੰਮ੍ਰਿਤ ਜਾਮ ਮੁਖ ਚੁਆਈਆ। ਸਚ ਖ਼ੁਮਾਰੀ ਕਾਇਆ ਖਾਟ, ਸਚ ਸਿੰਘਾਸਣ ਆਪ ਸੁਹਾਈਆ। ਜਨਮ ਜਨਮ ਦੀ ਅੱਗੇ ਮੁੱਕੇ ਵਾਟ, ਲੱਖ ਚੁਰਾਸੀ ਫੇਰ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਆਤਮ ਪਰਮਾਤਮ ਪਰਮਾਤਮ ਆਤਮ ਗੁਰਮੁਖ ਇਕੋ ਘਰ ਵਸਾਈਆ। ਇਕੋ ਘਰ ਸਦਾ ਵਸੇਰਾ, ਹਰਿ ਬਿਛਰਤ ਆਪ ਮਿਲਾਈਆ। ਨਾਤਾ ਜੁੜਿਆ ਤੇਰਾ ਮੇਰਾ, ਸਕੇ ਨਾ ਕੋਇ ਤੁੜਾਈਆ। ਆਵਣ ਜਾਵਣ ਚੁੱਕਿਆ ਝੇੜਾ, ਝਗੜਾ ਰਿਹਾ ਨਾ ਵਿਚ ਲੋਕਾਈਆ। ਮੰਦਰ ਦਿਸੇ ਨੇਰਨ ਨੇਰਾ, ਹਰਿ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸੰਤ ਸੁਹੇਲੇ ਲੱਭੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਦਰ ਦਰਵਾਜ਼ਾ ਖੋਲ੍ਹੇ ਇਕ, ਏਕੰਕਾਰ ਵੱਡੀ ਵਡਿਆਈਆ। ਜਿਸ ਮਾਤਾ ਕੀਤਾ ਤੇਰਾ ਹਿੱਤ, ਤਿਸ ਪੁਤਰ ਗੋਦ ਸੁਹਾਈਆ। ਮਾਣਸ ਜਨਮ ਨਾ ਆਵੇ ਨਿਤ, ਜੁਗ ਚੌਕੜੀ ਲੱਖ ਚਰਾਸੀ ਵਿਚ ਭਵਾਈਆ ।

❋

❋

ਧੰਨ ਭਾਗ ਹਰਿਸੰਗਤ ਕੀਤਾ ਹਿਤ, ਹਿਤਕਾਰੀ ਹੋਏ ਸਹਾਈਆ। ਬੀਸ ਬੀਸੇ ਸਾਚੀ ਥਿਤ, ਘੜੀ ਪਲ ਨਾ ਕੋਇ ਸਮਝਾਈਆ। ਜਿਸ ਉਪਜਾਈ ਤੇਰੀ ਰਿਤ, ਅੰਤ ਰਕਤ ਬੂੰਦ ਲੇਖੇ ਲਾਈਆ। ਏਥੇ ਓਥੇ ਨਾ ਦੇਵੇ ਪਿੱਠ, ਸਨਮੁਖ ਇਕੋ ਨਜ਼ਰੀ ਆਈਆ। ਵਸਤ ਅਮੋਲਕ ਪਾ ਕੇ ਜਾਏ ਭਿੱਖ, ਭਿਛਿਆ ਆਪਣਾ ਨਾਮ ਵਰਤਾਈਆ। ਸੋ ਗੁਰਮੁਖ ਸੋ ਕਹੀਏ ਗੁਰਸਿਖ, ਜਿਸ ਸਾਹਿਬ ਸਤਿਗੁਰ ਨਜ਼ਰੀ ਆਈਆ। ਲੱਖ ਚੁਰਾਸੀ ਭਰੀ ਦੁੱਖ, ਦੁਖੀਆਂ ਦੁੱਖ ਨਾ ਕੋਇ ਵੰਡਾਈਆ। ਜਗਤ ਤ੍ਰਿਸਨਾ ਕਿਸੇ ਨਾ ਮਿਟੇ ਭੁਖ, ਮਨ ਵਾਸਨਾ ਹੋਈ ਹਲਕਾਈਆ। ਜਿਨ੍ਹਾਂ ਦਿਆਲ ਠਾਕਰ ਗੁਰ ਸਤਿਗੁਰ ਹੋ ਕੇ ਲਏ ਪੁਛ, ਪੁਸ਼ਤ ਆਪਣਾ ਹੱਥ ਟਿਕਾਈਆ। ਸੋ ਗੁਰਮੁਖ ਉਚੀ ਕਹਿਣ ਸਾਡਾ ਉਜਲ ਮੁਖ, ਦੁਰਮਤ ਮੈਲ ਨਜ਼ਰ ਕੋਇ ਨਾ ਆਈਆ। ਜਨਨੀ ਵਿਰਲੀ ਜਣੇ ਉਹ ਸੁਤ, ਜੋ ਸੁਤ ਭਗਤ ਰੂਪ ਵਟਾਈਆ। ਜਗਤ ਮਾਇਆ ਜਗਤ ਜਹਾਨ ਰਹੀ ਲੁੱਟ, ਮਾਤ ਪਿਤ ਭਾਈ ਭੈਣ ਸਾਕ ਸੱਜਣ ਸਕੇ ਨਾ ਕੋਇ ਬਚਾਈਆ। ਅੰਤਮ ਤਤ ਨਾਤਾ ਜਾਣਾ ਛੁੱਟ, ਮਾਟੀ ਮੜ੍ਹੀ ਗੋਰ ਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਨਾਮ ਵਰ, ਤਿਸ ਮਰਨ ਜੀਵਣ ਦੋਵੇਂ ਦਏ ਕਟਾਈਆ। ਮਰਨ ਜੀਵਣ ਦੋਵੇਂ ਜਾਵਣ ਮੁਕ, ਮੁਕਤੀ ਗੁਰਮੁਖਾਂ ਚਰਨਾਂ ਹੇਠ ਟਕਾਈਆ। ਜਿਨ੍ਹਾਂ ਸਤਿਗੁਰ ਗੋਦੀ ਲਏ ਚੁਕ, ਤਿਨ੍ਹਾਂ ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਜਨ ਭਗਤ ਕਹਿਣ ਭਗਤਾਂ ਵੇਖਿਆ ਮੁਖ, ਕਬੀਰ ਜੁਲਾਹਾ ਖ਼ੁਸ਼ੀ ਮਨਾਈਆ। ਸਤਿਗੁਰ ਨਾਨਕ ਆ ਕੇ ਅੱਗੇ ਹੋ ਕੇ ਲਏ ਪੁਛ, ਗੁਰਮੁਖ ਤੇਰੀ ਵਡ ਵਡਿਆਈਆ। ਜੋ ਲੋਕਮਾਤ ਵਿਚੋਂ ਆਪਣਾ ਬੂਟਾ ਪੁਟ, ਸਚਖੰਡ ਵਿਚ ਰਿਹਾ ਲਗਾਈਆ। ਅੰਤ ਮਿਲਾਵਾ ਨਿਰਮਲ ਜੋਤ, ਜੋਤ ਜੋਤੀ ਵਿਚ ਸਮਾਈਆ। ਜਿਸ ਮਾਣਸ ਜਨਮ ਵਿਚ ਨਾ ਆਈ ਹੋਸ਼, ਸੋ ਲੱਖ ਚੁਰਾਸੀ ਗੇੜਾ ਗੇੜੇ ਵਿਚ ਭਵਾਈਆ। ਹਰਿ ਕਾ ਖੇਲ ਕੋਈ ਨਾ ਸਕੇ ਸੋਚ, ਮਨ ਮਤ ਬੁਧ ਤਿੰਨਾਂ ਚਲੇ ਨਾ ਕੋਇ ਚਤੁਰਾਈਆ। ਜਿਨ੍ਹਾਂ ਮਿਹਰ ਕਰ ਕੇ ਘਰ ਆਪ ਜਾਏ ਪਹੁੰਚ, ਸੋ ਪੂਤ ਪਿਤਾ ਗੋਦ ਉਠਾਈਆ। ਜਨ ਭਗਤਾਂ ਨਾਲ ਕਾਹਦਾ ਰੋਸ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਬਾਹਰੋਂ ਰਹਿਣ ਖ਼ਾਮੋਸ਼, ਅੰਦਰੋਂ ਇਕੋ ਨਾਮ ਧਿਆਈਆ। ਜਿਨ੍ਹਾਂ ਦਾ ਖੁਲ੍ਹਿਆ ਲੋਚਣ ਲੋਚ, ਸੋ ਲੋਚਾ ਇਕੋ ਇਕ ਵਖਾਈਆ। ਆਦਿ ਜੁਗਾਦਿ ਜੁਗ ਚੌਕੜੀ ਸਾਹਿਬ ਸਤਿਗੁਰ ਪੁਰਖ ਅਕਾਲ ਦੀਨ ਦਿਆਲ ਏਕੰਕਾਰ ਨਿਰਾਕਾਰ ਇਕੋ ਬਹੁਤ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਸਾਚਾ ਹਰਿ, ਭਗਤ ਭਗਵੰਤ ਆਪਣਾ ਰੰਗ ਵਖਾਈਆ।

੮ ਪੋਹ ੨੦੨੦ ਬਿਕਰਮੀ ਨਸੀਬ ਕੌਰ ਦੇ ਗ੍ਰਹਿ ਡਵਿਡਾ ਰਿਹਾਣਾ ਜ਼ਿਲਾ ਹੁਸ਼ਿਆਰ ਪੁਰ

ਨਿਰਗੁਣ ਸਰਗੁਣ ਤੇਰੀ ਰਚਨ, ਬ੍ਰਹਿਮੰਡ ਪੁਰੀ ਲੋਅ ਅਕਾਸ਼ ਨਜ਼ਰੀ ਆਈਆ। ਬੋਧ ਅਗਾਧ ਸ਼ਬਦ ਨਾਦ ਧੁਨ ਅਨਾਦ ਤੇਰਾ ਬਚਨ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਨਾਉਂ ਧਰਾਈਆ। ਲੱਖ ਚੁਰਾਸੀ ਪੰਜ ਤਤ ਕਾਇਆ ਮਾਟੀ ਕੰਚਨ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਨਾਮ ਨਿਧਾਨ ਸ੍ਰੀ ਭਗਵਾਨ ਤੇਰੀ ਰੰਗਣ, ਬੇਪਰਵਾਹੀ ਘੜ ਘੜ ਭਾਂਡੇ ਪੋਚ ਪੁਚਾਈਆ। ਅਗੰਮ

❋

❋

ਅਥਾਹ ਤੇਰਾ ਮਰਦੰਗਣ, ਦੋ ਜਹਾਨ ਕਰੇ ਸ਼ਨਵਾਈਆ। ਸਤਿ ਸਤਿਵਾਦੀ ਸਚ ਸੁੱਚ ਤੇਰਾ ਚੰਦਨ, ਜੋਤ ਲਲਾਟੀ ਟਿੱਕਾ ਇਕੋ ਇਕ ਵਖਾਈਆ। ਦਰ ਦਰਬਾਰ ਤੇਰਾ ਸੂਰੇ ਸਰਬੰਗਣ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਦਰ ਤੇ ਮੰਗਣ, ਪੀਰ ਪੈਗ਼ੰਬਰ ਧਿਆਨ ਲਗਾਈਆ। ਆਤਮ ਪਰਮਾਤਮ ਤੇਰਾ ਸਚ ਅਨੰਦਨ, ਪਾਰਬ੍ਰਹਮ ਬ੍ਰਹਮ ਤੇਰਾ ਨੂਰ ਨਜ਼ਰੀ ਆਈਆ । ਨਿਰਾਕਾਰ ਸਾਕਾਰ ਤੇਰਾ ਖੇਲ ਵਿਚ ਵਰਭੰਡਣ, ਨਵ ਸੱਤ ਵੱਜੇ ਵਧਾਈਆ। ਭਰਮ ਭੁਲੇਖਾ ਦੂਈ ਦਵੈਤ ਤੇਰੀ ਕੰਧਨ, ਹੱਦ ਹਦੂਦ ਸਮਝ ਕਿਸੇ ਨਾ ਆਈਆ। ਗ੍ਰਹਿ ਮੰਦਰ ਘਰ ਤੇਰਾ ਇਕੋ ਅੰਗਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਹਿਨਸ਼ਾਹ ਤੇਰੀ ਵਡਿਆਈਆ। ਸ਼ਹਿਨਸ਼ਾਹ ਘਰ ਤੇਰਾ ਠਾਕਰ, ਆਦਿ ਜੁਗਾਦਿ ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਗਹਿਰ ਗੰਭੀਰ ਗਵਰਾ ਸਾਗਰ, ਕੋਟਨ ਕੋਟ ਸਮੁੰਦ ਬੈਠੇ ਸੀਸ ਝੁਕਾਈਆ । ਬਲਧਾਰੀ ਯੋਧੇ ਸੂਰਬੀਰ ਬਹਾਦਰ, ਤੇਰਾ ਅੰਤ ਕੋਇ ਨਾ ਪਾਈਆ। ਆਦਿ ਜੁਗਾਦੀ ਧੁਰ ਦੇ ਆਦਲ, ਅਦਾਲਤ ਇਕੋ ਇਕ ਸੁਹਾਈਆ। ਲੇਖਾ ਜਾਣੇ ਮਕਤੂਲ ਕਾਤਲ, ਬੇਪਰਵਾਹ ਤੇਰੀ ਵਡਿਆਈਆ। ਭੇਵ ਚੁਕਾਏ ਸਭ ਦਾ ਬਾਤਨ, ਜਾਹਰ ਜਹੂਰ ਆਪਣੀ ਕਾਰ ਕਮਾਈਆ। ਪੁਰਖ ਅਕਾਲ ਦੀਨ ਦਿਆਲ ਅਬਿਨਾਸ਼ੀ ਕਰਤਾ ਤੈਨੂੰ ਸਾਰੇ ਆਖਣ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਰਸਨਾ ਜਿਹਵਾ ਢੋਲਾ ਗਾਈਆ। ਕਲਮ ਸ਼ਾਹੀ ਅੱਖਰਾਂ ਨਾਲ ਤੇਰਾ ਨਾਮ ਬਣਾਇਆ ਭਾਸ਼ਨ, ਜਗਤ ਭਾਸ਼ਾ ਵੰਡ ਵੰਡਾਈਆ। ਬਿਨ ਤੇਰੀ ਕਿਰਪਾ ਸੱਚਾ ਦਿਸੇ ਨਾ ਕੋਈ ਸਾਥਨ, ਸਗਲਾ ਸੰਗ ਨਾ ਕੋਇ ਨਿਭਾਈਆ। ਪੜਦਾ ਕੋਈ ਨਾ ਆਵੇ ਢਾਕਨ, ਓਢਣ ਸੀਸ ਨਾ ਕੋਇ ਟਿਕਾਈਆ। ਲੱਖ ਚੁਰਾਸੀ ਕਲਜੁਗ ਅੰਤਮ ਬਿਨ ਤੇਰੀ ਕਿਰਪਾ ਹੋਈ ਪਾਪਨ, ਪਤਤ ਪੁਨੀਤ ਨਾ ਕੋਇ ਕਰਾਈਆ। ਆਤਮ ਅੰਤਰ ਭੁੱਲਿਆ ਜਾਪਣ, ਰਸਨਾ ਜਿਹਵਾ ਬੱਤੀ ਦੰਦ ਸਰਬ ਕੁਰਲਾਈਆ। ਇਕ ਦੂਜੇ ਨੂੰ ਸਾਰੇ ਆਖਣ, ਸਿਖਿਆ ਦੇ ਦੇ ਸਮਝਾਈਆ । ਆਪਣਾ ਖੋਲ੍ਹੇ ਨਾ ਕੋਈ ਤਾਕਨ, ਕਪਾਟੀ ਬਜਰ ਨਾ ਕੋਇ ਤੁੜਾਈਆ । ਮੇਲ ਮਿਲੇ ਨਾ ਪੁਰਖ ਅਬਿਨਾਸ਼ਨ, ਘਰ ਵੱਜੇ ਨਾ ਨਾਮ ਵਧਾਈਆ । ਸਾਚੇ ਚੜ੍ਹੇ ਨਾ ਕੋਈ ਘਾਟਨ, ਪੱਤਣ ਵੇਖਣ ਕੋਇ ਨਾ ਪਾਈਆ। ਕੂੜੀ ਕਿਰਿਆ ਜਗਤ ਵਿਕਾਰ ਦੋਏ ਲੋਚਣ ਤਾਕਣ, ਨਿਜ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਮੁਲਾ ਸ਼ੇਖ਼ ਮੁਸਾਇਕ ਪੰਡਤ ਪਾਂਧੇ ਗ੍ਰੰਥੀ ਪੰਥੀ ਕਰਨ ਪਾਠਨ, ਪਾਰਬ੍ਰਹਮ ਤੇਰੀ ਪਾਠਸ਼ਾਲਾ ਪੜ੍ਹਨ ਕੋਇ ਨਾ ਜਾਈਆ । ਬਿਨ ਭਗਤਾਂ ਸਾਚਾ ਬਣੇ ਨਾ ਕੋਈ ਜਮਾਤਨ, ਅਲਫ਼ ਯੇ ਨੇਤਰ ਰੋ ਰੋ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਅਲਫ਼ ਯੇ ਕਰੇ ਤਕਰੀਰ, ਨੁਕਤਾ ਨੂਨ ਨਾ ਕੋਇ ਸਮਝਾਈਆ। ਕਹਿ ਕਹਿ ਗਏ ਪੀਰ ਫ਼ਕੀਰ, ਪੈਗ਼ੰਬਰ ਆਪਣੀ ਧੁਨ ਸੁਣਾਈਆ। ਸਿਦਕ ਸਬੂਰੀ ਦੱਸਦੇ ਗਏ ਯਕੀਨ, ਧੀਰਜ ਧੀਰ ਇਕ ਵਖਾਈਆ। ਕਲਮਾ ਕਹਿੰਦੇ ਗਏ ਯਾਮਬੀਨ, ਲਾਸ਼ਰੀਕ ਤੌਫ਼ੀਕ ਖ਼ੁਦਾਈਆ। ਲੇਖਾ ਜਾਣੇ ਆਲਮੀਨ, ਕਾਇਨਾਤ ਖੋਜ ਖੁਜਾਈਆ। ਕਲਮਾ ਨਬੀ ਰਸੂਲ ਕਰੇ ਤਲਕੀਨ, ਧੁਰ ਸੰਦੇਸ਼ਾ ਰਾਗ ਸੁਣਾਈਆ। ਮੁਰੀਦ ਮੁਰਸ਼ਦ ਹੋ ਅਧੀਨ, ਤਾਲਬ ਤੁਲਬਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਅਲਫ਼ ਯੇ ਲੇਖਾ ਦੇਣਾ ਸਮਝਾਈਆ। ਅਲਫ਼ ਯੇ ਗਈ ਥੱਕ, ਲੋਕਮਾਤ ਕਰ ਪੜ੍ਹਾਈਆ। ਬਿਨ ਤੇਰੀ ਕਿਰਪਾ

❋

❋

ਮਿਲੇ ਨਾ ਕੋਈ ਹੱਕ, ਹਕੀਕਤ ਸਮਝ ਕੋਇ ਨਾ ਪਾਈਆ। ਜਗਤ ਸ਼ਰੀਅਤ ਸ਼ਰਅ ਨਕੇਲ ਨੱਕ, ਜੀਵਾਂ ਜੰਤਾਂ ਰਹੀ ਭਵਾਈਆ। ਤੇਰਾ ਨੂਰ ਜਹੂਰ ਕਿਸੇ ਨਾ ਆਇਆ ਹੱਥ, ਮਫ਼ਰੂਰ ਫੜਨ ਕੋਇ ਨਾ ਜਾਈਆ। ਦਹਿ ਦਿਸ਼ਾ ਕੂੜੀ ਵਾਸਨਾ (ਮੀਆਂ) ਬੀਵੀ ਰਹੇ ਨੱਠ, ਖਾਵੰਦ ਸੰਗ ਨਾ ਕੋਇ ਨਿਭਾਈਆ। ਨਾੜੀ ਨਾੜੀ ਉਬਲੇ ਰਤ, ਆਬੇ ਹਯਾਤ ਜਾਮ ਨਾ ਕੋਇ ਪਿਆਈਆ। ਕਲਜੁਗ ਅੰਤ ਸ੍ਰੀ ਭਗਵੰਤ ਪਰਵਰਦਿਗਾਰ ਤੇਰੇ ਕਲਮੇ ਉਤੇ ਹੋਇਆ ਸ਼ੱਕ, ਸ਼ਾਕਰ ਨਜ਼ਰ ਕੋਇ ਨਾ ਆਈਆ। ਭਰਮੇ ਭੁੱਲਾ ਤਤ ਅੱਠ, ਤਸਬੀ ਮਾਲਾ ਤੰਦ ਨਾ ਕੋਇ ਵਖਾਈਆ। ਕਿਰਪਾ ਕਰ ਪੁਰਖ ਸਮਰਥ, ਸ਼ਹਿਨਸ਼ਾਹ ਤੇਰੀ ਵਡਿਆਈਆ। ਮੁਰਸ਼ਦ ਹੋ ਮੁਰੀਦ ਖੋਲ੍ਹ ਅੱਖ, ਭਗਤ ਭਗਵਾਨ ਦਏ ਸਮਝਾਈਆ। ਆਤਮ ਪਰਮਾਤਮ ਮਿਲ ਕੇ ਗਾ ਜੱਸ, ਜਸ ਵੇਦ ਪੁਰਾਣ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੇ ਮਾਣ ਵਡਿਆਈਆ। ਅਲਫ਼ ਯੇ ਕਹੇ ਮਹਿਬੂਬ, ਉਚੀ ਕੂਕ ਕੂਕ ਸੁਣਾਈਆ। ਤੇਰਾ ਲੇਖਾ ਵੇਖਿਆ ਖ਼ੂਬ, ਖ਼ੂਬਸੂਰਤ ਤੇਰੀ ਜਗਤ ਲੋਕਾਈਆ। ਮਹਲ ਅਟੱਲ ਤੇਰਾ ਅਰੂਜ, ਅਰਸ਼ ਕੁਰਸ਼ ਤੇਰੀ ਸ਼ਨਵਾਈਆ। ਬੇਪਰਵਾਹ ਤੇਰੀ ਹਦੂਦ, ਚੌਂਦਾਂ ਤਬਕ ਸਮਝ ਸਕੇ ਨਾ ਰਾਈਆ। ਤੇਰੇ ਅੰਦਰ ਕੋਟਨ ਕੋਟ ਪੈਗ਼ੰਬਰ ਬੈਠੇ ਮਹਿਫ਼ੂਜ਼, ਮੁਫ਼ਲਸ ਹੋ ਕੇ ਝੋਲੀ ਡਾਹੀਆ। ਜਿਨ੍ਹਾਂ ਹੱਥ ਫੜਾਏਂ ਖ਼ਤੂਤ, ਧੁਰ ਸੰਦੇਸ਼ਾ ਇਕ ਜਣਾਈਆ । ਤਿਨ੍ਹਾਂ ਕਾਇਆ ਚੋਲੀ ਦੇਵੇਂ ਪੰਜ ਭੂਤ, ਤਤ ਮਾਟੀ ਜੋੜ ਜੁੜਾਈਆ। ਸੋ ਤੇਰਾ ਦੱਸਣ ਆਣ ਸਬੂਤ, ਕਲਮਾ ਹੱਕ ਹੱਕ ਪੜ੍ਹਾਈਆ। ਹਾਜ਼ਰ ਹਜ਼ੂਰ ਤੇਰਾ ਜਲਵਾ ਵੇਖੇ ਨਾ ਕੋਇ ਮੌਜੂਦ, ਨੇਰਨ ਨੇਰਾ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਅਲਫ਼ ਯੇ ਕਹੇ ਮੇਰੀ ਅੱਖਰ ਬਨਾਵਟ, ਕਲਮ ਸ਼ਾਹੀ ਨਾਲ ਬਣਾਈਆ। ਸਚ ਖ਼ੁਦਾਏ ਤੇਰੀ ਸਖਾਵਤ, ਮਿਹਰਵਾਨ ਇਕੋ ਨਜ਼ਰੀ ਆਈਆ। ਕਲਜੁਗ ਅੰਤਮ ਪਈ ਬਗਾਵਤ, ਦਰ ਦਰ ਘਰ ਘਰ ਪਈ ਲੜਾਈਆ। ਕੂੜੀ ਕਿਰਿਆ ਲੱਗੀ ਅਲਾਮਤ, ਮੇਟ ਸਕੇ ਨਾ ਕੋਇ ਖ਼ੁਦਾਈਆ। ਆਦਿ ਜੁਗਾਦੀ ਤੇਰੀ ਅਮਾਨਤ, ਅੰਤਮ ਤੇਰੇ ਅੱਗੇ ਟਿਕਾਈਆ। ਨਿਰਗੁਣ ਹੋ ਦੇ ਜ਼ਮਾਨਤ, ਸਰਗੁਣ ਸਾਚਾ ਸੰਗ ਰਖਾਈਆ। ਵੇਲੇ ਅੰਤ ਕਰ ਮਮਾਨਤ, ਲੇਖਾ ਕੋਇ ਰਹਿਣ ਨਾ ਪਾਈਆ। ਨਜ਼ਰੀ ਆ ਸਹੀ ਸਲਾਮਤ, ਸਾਹਿਬ ਸਚ ਤੇਰੀ ਵਡਿਆਈਆ। ਬੇਰੂਪ ਬੇਪਛਾਣਤ, ਬਿਨ ਰੂਪ ਰੰਗ ਰੇਖ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇ ਵਖਾਈਆ। ਅਲਫ਼ ਯੇ ਨੇਤਰ ਨੀਰ, ਬਿਨ ਅੱਖਾਂ ਰਹੀ ਵਖਾਈਆ। ਤੇਰਾ ਖੇਲ ਅੰਤ ਅਖ਼ੀਰ, ਹਉਂ ਠਾਕਰ ਵੇਖਣ ਆਈਆ। ਕਿਰਪਾ ਕਰ ਅਗੰਮੀ ਪੀਰ, ਬੇਨਜ਼ੀਰ ਤੇਰੀ ਸ਼ਰਨਾਈਆ। ਲੋਕਮਾਤ ਹੋਈ ਦਿਲਗੀਰ, ਧੀਰਜ ਧੀਰ ਨਾ ਕੋਇ ਧਰਾਈਆ। ਜਗਤ ਸ਼ਰੀਅਤ ਪਾਇਆ ਜੰਜੀਰ, ਸ਼ਬਦੀ ਸ਼ਬਦ ਨਾ ਕੋਇ ਤੁੜਾਈਆ। ਅੰਗ ਅੰਗ ਕਰੇ ਪੀੜ, ਦੁਖੀ ਦਰਦ ਨਾ ਕੋਇ ਵੰਡਾਈਆ। ਦੋਜ਼ਕ ਬਹਿਸ਼ਤ ਦੋਹਾਂ ਦਿਸੇ ਭੀੜ, ਮਾਰਗ ਸਚ ਨਾ ਕੋਇ ਵਖਾਈਆ। ਚੋਟੀ ਚੜ੍ਹ ਵੇਖ ਅਖ਼ੀਰ, ਮੰਜ਼ਲ ਹੱਕ ਨੂਰ ਖ਼ੁਦਾਈਆ। ਤੇਰਾ ਬਸ਼ਰ ਕੌਣ ਬਸ਼ੀਰ, ਬਿਸਮਲ ਰੂਪ ਕੌਣ ਵਟਾਈਆ। ਰਾਹ ਤੱਕਦੇ ਗਏ ਪੀਰ ਫ਼ਕੀਰ, ਈਸਾ ਮੂਸਾ ਮੁਹੰਮਦ ਧਿਆਨ ਲਗਾਈਆ। ਮੁਰੀਦ ਮੁਰਸ਼ਦ ਪੰਧ ਵੇਖ ਚੀਰ, ਮੰਜ਼ਲ ਆਪਣੀ ਆਪ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਜਿਸ ਗ੍ਰਹਿ ਸਾਡੀ

❋

❋

ਚਲੇ ਨਾ ਕੋਇ ਚਤੁਰਾਈਆ। ਅਲਫ਼ ਯੇ ਸੁਣ ਕਰ ਧਿਆਨ, ਪਰਵਰਦਿਗਾਰ ਸਚ ਜਣਾਇੰਦਾ। ਅਬਿਨਾਸ਼ੀ ਕਰਤਾ ਦੇਵੇ ਦਾਨ, ਸ੍ਰੀ ਭਗਵਾਨ ਝੋਲੀ ਆਪ ਭਰਾਇੰਦਾ। ਜਿਨ੍ਹਾਂ ਉਪਰ ਹੋਏ ਮਿਹਰਵਾਨ, ਮਿਹਰ ਨਜ਼ਰ ਨੈਣ ਉਠਾਇੰਦਾ। ਚਰਨ ਕਵਲ ਕਰੇ ਪਰਵਾਨ, ਧਰਤ ਧਵਲ ਸੋਭਾ ਪਾਇੰਦਾ। ਕਲਜੁਗ ਅੰਤ ਹੋ ਪਰਧਾਨ, ਸਚ ਪਰਧਾਨਗੀ ਨਾਮ ਕਮਾਇੰਦਾ। ਜਨ ਭਗਤਾਂ ਜਨਮ ਕਰਮ ਦੇ ਵਿਛੜਿਆਂ ਮੇਲੇ ਆਣ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਬਿਨ ਪੜ੍ਹਿਆਂ ਦੇਵੇ ਗਿਆਨ, ਅਲਫ਼ ਯੇ ਤੇਰਾ ਰੂਪ ਨਜ਼ਰ ਕਿਸੇ ਨਾ ਆਇੰਦਾ। ਇਕੋ ਢੋਲਾ ਗਾਵਣ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਜਾ ਰਾਗ ਨਾ ਕੋਇ ਅਲਾਇੰਦਾ। ਉਥੇ ਤੇਰੀ ਕੋਈ ਨਾ ਕਰੇ ਪਹਿਚਾਨ, ਬੇਪਹਿਚਾਨ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਧੁਰ ਦਾ ਵਰ, ਜਨ ਭਗਤਾਂ ਆਪ ਪੜ੍ਹਾਇੰਦਾ। ਜਨ ਭਗਤ ਪੜ੍ਹਾਏ ਸਾਚਾ ਲਫ਼ਜ਼, ਲੁਗਾਤ ਹੱਥ ਨਾ ਕੋਇ ਫੜਾਈਆ। ਜਿਸ ਦਾ ਸਮਝੇ ਨਾ ਕੋਈ ਤਲੱਫ਼ਜ਼, ਤੁਲਬਾ ਰੂਪ ਨਾ ਕੋਇ ਵਟਾਈਆ। ਕੋਈ ਭੇਵ ਨਾ ਪਾਏ ਮੀਆਂ ਹਾਫ਼ਜ਼, ਹਮਜ਼ਾ ਨਜ਼ਰ ਕਿਸੇ ਨਾ ਆਈਆ। ਜਿਸ ਨੂੰ ਮੁਹੰਮਦ ਕਿਹਾ ਇਸਮ ਆਜ਼ਮ, ਸੋ ਇਸਮ ਆਅਜ਼ਮ ਜਨ ਭਗਤਾਂ ਅੰਦਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਅਲਫ਼ ਕਹੇ ਉਹ ਕਿਹੜੀ ਅਲਫ਼, ਬਿਨ ਅੱਖਰਾਂ ਦਏ ਬਣਾਈਆ। ਸ੍ਰੀ ਭਗਵਾਨ ਕਹੇ ਜੋ ਮੇਰੇ ਨਾਮ ਦਾ ਚੁੱਕੇ ਹਲਫ਼, ਤਿਨ੍ਹਾਂ ਤੇਰੀ ਲੋੜ ਰਹੇ ਨਾ ਰਾਈਆ। ਬਿਨ ਪੀਰ ਪੈਗ਼ੰਬਰ ਗੁਰੂ ਅਵਤਾਰ ਕਿਸੇ ਨਾ ਕੀਤੀ ਪਰਖ, ਲੱਖ ਚੁਰਾਸੀ ਸਾਰ ਕੋਇ ਨਾ ਆਈਆ। ਮੁਰੀਦ ਮੁਰਸ਼ਦ ਮੁਰਸ਼ਦ ਮੁਰੀਦ ਇਕੋ ਆਦਰਸ਼, ਦਰ ਇਕੋ ਸੋਭਾ ਪਾਈਆ। ਉਨ੍ਹਾਂ ਉਤੇ ਕਰੀਂ ਕੋਈ ਨਾ ਹਰਖ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਜੇ ਤੇਰੇ ਉਤੇ ਕਰਨ ਤਰਸ, ਅੱਖ ਤੇਰੇ ਨਾਲ ਮਿਲਾਈਆ। ਉਨ੍ਹਾਂ ਵੇਖ ਤੂੰ ਵੀ ਪਈਂ ਤੜਫ਼, ਲੋਕਮਾਤ ਝੱਲੀ ਨਾ ਜਾਏ ਜੁਦਾਈਆ। ਅੱਖਰ ਅੱਖਰ ਪ੍ਰਭ ਮਿਲਣ ਨੂੰ ਸਾਰੇ ਰਹੇ ਭਟਕ, ਜਗਤ ਭਟਕਣਾ ਨਾ ਕੋਇ ਮਿਟਾਈਆ। ਜਨ ਭਗਤਾਂ ਇਕੋ ਦਿਤੀ ਸਿਧੀ ਸੜਕ, ਸਰਕ ਆਪਣੇ ਨਾਮ ਲਗਾਈਆ। ਏਥੇ ਓਥੇ ਦੋ ਜਹਾਨ ਆਉਂਦਿਆਂ ਜਾਂਦਿਆਂ ਕੋਈ ਨਾ ਲੱਗੇ ਖ਼ਰਚ, ਚਰਨ ਪ੍ਰੀਤੀ ਇਕ ਰਖਾਈਆ। ਦੀਨ ਦਿਆਲ ਠਾਕਰ ਸੁਆਮੀ ਸਾਹਿਬ ਸਤਿਗੁਰ ਦੀਨਾਂ ਨਾਥ ਵੰਡੇ ਦਰਦ, ਦੁਖੀਆਂ ਦੁੱਖ ਮੇਟ ਮਿਟਾਈਆ। ਮਾਣਸ ਜਨਮ ਅੱਗੇ ਪਿਛੇ ਹੋਣ ਨਾ ਦੇਵੇ ਹਰਜ, ਹਰਜਾਨਾ ਆਪਣੇ ਕੋਲੋਂ ਭਰਾਈਆ। ਧਰਮ ਰਾਏ ਦੀ ਫੜ ਕੇ ਪਾੜੇ ਫ਼ਰਦ, ਫ਼ਰਦ ਜ਼ੁਰਮ ਨਾ ਕੋਇ ਲਗਾਈਆ। ਜਮ ਜੰਡਾਰ ਹੱਥ ਫੜੇ ਨਾ ਕੋਈ ਕਰਦ, ਕਸਾਈ ਰੂਪ ਨਜ਼ਰ ਕੋਇ ਨਾ ਆਈਆ। ਕਿਰਪਾ ਕਰੇ ਮਰਦਾਨਾ ਮਰਦ, ਮਰਦ ਮਰਦਾਨਾ ਪਾਰਬ੍ਰਹਮ ਬੇਪਰਵਾਹੀਆ। ਅੱਗੇ ਨਾ ਕੋਈ ਲਿਖਤ ਨਾ ਕੋਈ ਪੜ੍ਹਤ, ਅਲਿਫ਼ ਯੇ ਚਲੇ ਨਾ ਕੋਈ ਚਤੁਰਾਈਆ। ਜਿਨ੍ਹਾਂ ਸਾਹਿਬ ਸਤਿਗੁਰ ਮਿਲਿਆ ਤਿਨ੍ਹਾਂ ਲੇਖਾ ਚੁਕਿਆ ਸਵਰਗ ਨਰਕ, ਦੋਜ਼ਖ਼ ਬਹਿਸ਼ਤ ਡੇਰਾ ਦੇਵੇ ਢਾਹੀਆ। ਨਾਨਕ ਗੋਬਿੰਦ ਨਿਰਗੁਣ ਸਰਗੁਣ ਲਾ ਕੇ ਗਏ ਸ਼ਰਤ, ਸਚ ਸੰਦੇਸ਼ਾ ਲੋਕਮਾਤ ਸੁਣਾਈਆ। ਜਿਨ੍ਹਾਂ ਭਗਤਾਂ ਉਤੇ ਭਗਵਾਨ ਕਰੇ ਤਰਸ, ਤਿਨ੍ਹਾਂ ਜਨਮ ਜਨਮ ਦਾ ਰੋਗ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਮੇਘ ਧਾਰ ਅਗੰਮੀ ਇਕੋ ਬਰਸ, ਸਾਂਤਕ ਸਤਿ ਸਤਿ ਵਰਤਾਈਆ।

❋

❋