ਪੁਸਤਕਾਲਾਭਾਗ ੧੬

੮ ਪੋਹ ੨੦੨੦ ਬਿਕਰਮੀ ਮੰਡੀ ਅਹਿਮਦ ਗੜ੍ਹ

ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨ, ਸਤਿ ਸਤਿਵਾਦੀ ਵੇਖ ਵਖਾਇੰਦਾ। ਹਰਿ ਪੁਰਖ ਨਿਰੰਜਣ ਨੌਜਵਾਨ, ਯੋਧਾ ਸੂਰਬੀਰ ਭੇਵ ਚੁਕਾਇੰਦਾ । ਏਕੰਕਾਰਾ ਹੁਕਮਰਾਨ, ਭੂਪਤ ਭੂਪ ਹੁਕਮ ਵਰਤਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਸ੍ਰੀ ਭਗਵਾਨ ਵੇਖਣਹਾਰਾ ਮਾਰ ਧਿਆਨ, ਨਿਰਗੁਣ ਸਾਚੀ ਸੇਵਾ ਆਪਣੇ ਹੱਥ ਰਖਾਇੰਦਾ । ਪਾਰਬ੍ਰਹਮ ਪ੍ਰਭ ਲੇਖਾ ਜਾਣੇ ਦੋ ਜਹਾਨ, ਨਿਰਵੈਰ ਨਿਰਾਕਾਰ ਨਜ਼ਰ ਕਿਸੇ ਨਾ ਆਇੰਦਾ। ਸਚਖੰਡ ਦੁਆਰੇ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਰਚਨਾ ਆਪਣੇ ਹੱਥ ਰਖਾਇੰਦਾ । ਆਦਿ ਪੁਰਖ ਹਰਿ ਪੁਰਖ ਅਬਿਨਾਸ਼ਾ, ਬੇਅੰਤ ਵੱਡੀ ਵਡਿਆਈਆ। ਸਚਖੰਡ ਦੁਆਰੇ ਜੋਤ ਪਰਕਾਸ਼ਾ, ਨੂਰੋ ਨੂਰ ਨੂਰ ਰੁਸ਼ਨਾਈਆ। ਪਰਵਰਦਿਗਾਰ ਸ਼ਾਹੋ ਸ਼ਾਬਾਸ਼ਾ, ਮੁਕਾਮੇ ਹੱਕ ਖੇਲ ਰਚਾਈਆ। ਮੰਡਲ ਮੰਡਪ ਪਾਵੇ ਰਾਸਾ, ਬ੍ਰਹਿਮੰਡ ਖੰਡ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਸਾਚੀ ਖੇਲ ਕਰੇ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਆਦਿ ਜੁਗਾਦੀ ਅਵਲੜੀ ਕਾਰ, ਅਕਲ ਕਲਧਾਰੀ ਵੇਸ ਵਟਾਈਆ। ਮਹਲ ਅਟੱਲ ਉਚ ਮਿਨਾਰ, ਦਰਗਾਹ ਸਾਚੀ ਸੋਭਾ ਪਾਈਆ। ਲਾਸ਼ਰੀਕ ਪਰਵਰਦਿਗਾਰ, ਬੇਐਬ ਨੂਰ ਖ਼ੁਦਾਈਆ। ਰਾਮ ਰਹੀਮ ਸਾਂਝਾ ਯਾਰ, ਸ਼ਿਰਕਤ ਵੰਡ ਨਾ ਕੋਇ ਵੰਡਾਈਆ। ਲੱਖ ਚੁਰਾਸੀ ਪਾਵੇ ਸਾਰ, ਨਿਰਗੁਣ ਸਰਗੁਣ ਖੋਜ ਖੁਜਾਈਆ। ਲੇਖਾ ਜਾਣ ਗੁਰੂ ਅਵਤਾਰ, ਪੀਰ ਪੈਗ਼ੰਬਰ ਭੇਵ ਚੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਕਰ ਖ਼ਬਰਦਾਰ, ਸਤਿ ਸੰਦੇਸ਼ਾ ਨਾਮ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਵੇਖਣਹਾਰ, ਬ੍ਰਹਿਮੰਡ ਖੰਡ ਜੇਰਜ ਅੰਡਜ ਉਤਭੁਜ ਸੇਤਜ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਸ੍ਰੀ ਭਗਵਾਨ, ਹਰਿ ਕਰਤਾ ਆਪ ਕਰਾਇੰਦਾ। ਜੁਗ ਚੌਕੜੀ ਵੇਖੇ ਆਣ, ਨਿਰਗੁਣ ਸਰਗੁਣ ਵੰਡ ਵੰਡਾਇੰਦਾ। ਨਾਮ ਸੰਦੇਸ਼ਾ ਦੋ ਜਹਾਨ, ਬੋਧ ਅਗਾਧਾ ਆਪ ਪੜ੍ਹਾਇੰਦਾ। ਲੇਖਾ ਲਿਖਤ ਲਿਖ ਸਕੇ ਨਾ ਕੋਇ ਜ਼ਬਾਨ, ਅੱਖਰ ਵੰਡ ਨਾ ਕੋਇ ਵੰਡਾਇੰਦਾ। ਕਾਗਦ ਕਲਮ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਰਬਾਰਾ ਏਕੰਕਾਰਾ, ਦਰਗਾਹ ਸਾਚੀ ਧਾਮ ਨਿਆਰਾ, ਮਹਲ ਅਟੱਲ ਉਚ ਮਨਾਰਾ, ਬੇਨਜ਼ੀਰ ਇਕੋ ਇਕ ਸੁਹਾਇੰਦਾ। ਬੇਨਜ਼ੀਰ ਲਾਸ਼ਰੀਕ, ਸ਼ਹਿਨਸ਼ਾਹ ਵੱਡੀ ਵਡਿਆਈਆ। ਸਚ ਖ਼ੁਦਾਏ ਇਕ ਤੌਫ਼ੀਕ, ਸ੍ਰੀ ਭਗਵਾਨ ਸਮਝ ਕੋਇ ਨਾ ਪਾਈਆ। ਦੂਰ ਦੁਰਾਡਾ ਖੇਲ ਕਰੇ ਨਜ਼ਦੀਕ, ਨੇਰਨ ਨੇਰਾ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਰੱਖਦੇ ਗਏ ਉਡੀਕ, ਨਿਤ ਨਵਿਤ ਧਿਆਨ ਲਗਾਈਆ। ਸੋ ਸਾਹਿਬ ਸਤਿਗੁਰ ਸਚ ਜਣਾਏ ਇਕ ਪ੍ਰੀਤ, ਪ੍ਰੀਤੀਵਾਨ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਕਲ ਵਰਤਾਈਆ। ਆਪਣੀ ਕਲ ਵਰਤੇ ਭਗਵੰਤ, ਭੇਵ ਅਭੇਦਾ ਆਪ ਜਣਾਇੰਦਾ।

❋

❋

ਕਲਜੁਗ ਖੇਲ ਕਰੇ ਅਗਣਤ, ਮਹਿਮਾ ਕਥ ਨਾ ਕੋਇ ਸੁਣਾਇੰਦਾ। ਜਿਸ ਨੂੰ ਲੱਭਦੇ ਸਾਧ ਸੰਤ, ਮੁਰੀਦ ਮੁਰਸ਼ਦ ਆਪਣਾ ਰੰਗ ਰੰਗਾਇੰਦਾ । ਲੱਖ ਚੁਰਾਸੀ ਜਾਣ ਜੀਵ ਜੰਤ, ਘਟ ਘਟ ਅੰਦਰ ਪੜਦਾ ਲਾਹਿੰਦਾ। ਧੁਰ ਸੰਦੇਸ਼ਾ ਧੁਰ ਦਾ ਮੰਤ, ਮੰਤਵ ਆਪਣਾ ਆਪ ਸਮਝਾਇੰਦਾ। ਆਤਮ ਪਰਮਾਤਮ ਮੇਲਾ ਨਾਰ ਕੰਤ, ਸੇਜ ਸੁਹੰਜਣੀ ਸੋਭਾ ਪਾਇੰਦਾ। ਗੜ੍ਹ ਤੋੜ ਹਉਂਮੇ ਹੰਗਤ, ਹੰ ਬ੍ਰਹਮ ਇਕ ਦਰਸਾਇੰਦਾ। ਚਾਰ ਵਰਨਾਂ ਇਕੋ ਸੰਗਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਇੰਦਾ। ਬੋਧ ਅਗਾਧਾ ਬਣ ਕੇ ਪੰਡਤ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਆਪਣਾ ਨਾਉਂ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਇੰਦਾ। ਸਚ ਸੰਦੇਸ਼ਾ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਇਕ ਜਣਾਈਆ। ਕਲਜੁਗ ਅੰਤ ਹੋ ਪਰਧਾਨ, ਭਰਮ ਭੁਲੇਖਾ ਦੂਰ ਕਰਾਈਆ। ਤਖ਼ਤ ਨਿਵਾਸੀ ਨੌਜਵਾਨ, ਬਲਧਾਰੀ ਇਕੋ ਬਲ ਪਰਗਟਾਈਆ। ਭੂਪਤ ਭੂਪ ਰਾਜ ਰਾਜਾਨ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਸ਼ਬਦ ਸੁੱਤ ਹੁਕਮਰਾਨ, ਸੀਸ ਜਗਦੀਸ਼ ਤਾਜ ਸੁਹਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਰਕਾਸ਼ ਵੇਖੇ ਮਾਰ ਧਿਆਨ, ਗਗਨ ਮੰਡਲ ਖੋਜ ਖੁਜਾਈਆ। ਚਾਰ ਕੁੰਟ ਦਹਿ ਦਿਸ਼ਾ ਪੜਦਾ ਲਾਹੇ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰ ਇਕ ਸੁਹਾਈਆ। ਸਚ ਦੁਆਰ ਸੁਹਾਏ ਹਰਿ, ਹਰਿ ਵੱਡਾ ਵਡ ਵਡਿਆਈਆ। ਕਲਜੁਗ ਅੰਤਮ ਕਿਰਪਾ ਕਰ, ਕਲ ਕਲਕੀ ਵੇਸ ਵਟਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਸੱਦੇ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਭਗਤ ਭਗਵਾਨ ਜਣਾਏ ਡਰ, ਭੈ ਭਉ ਇਕ ਰਖਾਈਆ। ਸੰਤ ਸੱਜਣ ਚਰਨੀ ਰਹੇ ਪੜ, ਮਸਤਕ ਟਿੱਕਾ ਸੀਸ ਨਿਵਾਈਆ। ਗੁਰਮੁਖ ਗੁਰਸਿਖ ਦੋਏ ਜੋੜ ਰਹੇ ਖੜ, ਨੇਤਰ ਨੈਣ ਨੈਣ ਸ਼ਰਮਾਈਆ। ਮੁਰੀਦ ਮੁਰਸ਼ਦ ਕਹਿਣ ਪ੍ਰਭ ਕਿਰਪਾ ਕਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਗੰਮ, ਸਮਝ ਸਕੇ ਕੋਇ ਨਾ ਰਾਈਆ। ਕਲਜੁਗ ਅੰਤਮ ਜਾਣੇ ਕੰਮ, ਨਿਹਕਰਮੀ ਕਾਰ ਕਮਾਈਆ। ਜਨ ਭਗਤਾਂ ਬੇੜਾ ਦੇਵੇ ਬੰਨ੍ਹ, ਸੰਤ ਸਾਜਣ ਸੰਗ ਨਿਭਾਈਆ। ਗੁਰਮੁਖਾਂ ਜੋਤ ਨਿਰੰਜਣ ਚਾੜ੍ਹ ਚੰਨ, ਘਰ ਘਰ ਵਿਚ ਕਰੇ ਰੁਸ਼ਨਾਈਆ। ਗੁਰਸਿਖਾਂ ਦੇਵੇ ਸਾਚਾ ਧਨ, ਵਸਤ ਅਮੋਲਕ ਝੋਲੀ ਪਾਈਆ। ਇਕੋ ਰਾਗ ਸੁਣਾਏ ਕੰਨ, ਅਨਹਦ ਨਾਦੀ ਨਾਦ ਵਜਾਈਆ । ਭਰਮ ਭੁਲੇਖਾ ਮੇਟੇ ਜਨ, ਭਾਂਡਾ ਭਉ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਵਖਾਈਆ । ਸਚ ਦਰਬਾਰ ਇਕ ਵਖਾਉਂਦਾ ਏ। ਪੁਰਖ ਅਬਿਨਾਸ਼ੀ ਖੇਲ ਰਚਾਉਂਦਾ ਏ। ਸਚ ਸਿੰਘਾਸਣ ਸੋਭਾ ਪਾਉਂਦਾ ਏ। ਜੋਤੀ ਜਲਵਾ ਨੂਰ ਚਮਕਾਉਂਦਾ ਏ। ਪੰਜ ਤਤ ਨਾ ਕੋਇ ਰਖਾਉਂਦਾ ਏ। ਕਲਜੁਗ ਅੰਤਮ ਵੇਖ ਵਖਾਉਂਦਾ ਏ। ਧੁਰ ਫ਼ਰਮਾਣਾ ਹੁਕਮ ਸੁਣਾਉਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਉਠਾਉਂਦਾ ਏ। ਤ੍ਰੈਗੁਣ ਮਾਇਆ ਪਰਦਾ ਲਾਹੁੰਦਾ ਏ। ਪੰਜ ਤਤ ਡੰਕਾ ਇਕ ਵਜਾਉਂਦਾ ਏ। ਤੇਈ ਅਵਤਾਰ ਫੜ ਉਠਾਉਂਦਾ ਏ। ਭਗਤ ਅਠਾਰਾਂ ਖੇਲ ਰਚਾਉਂਦਾ ਏ। ਈਸਾ ਮੂਸਾ ਮੁਹੰਮਦ ਨੇਤਰ ਨੈਣ ਸਰਬ ਸ਼ਰਮਾਉਂਦਾ ਏ। ਨਾਨਕ ਗੋਬਿੰਦ ਕਰ ਪੁਕਾਰ, ਪੁਨਹ ਪੁਨਹ ਆਪਣੇ ਸੀਸ ਨਿਵਾਉਂਦਾ ਏ। ਲੱਖ ਚੁਰਾਸੀ ਰੋਵੇ ਜਾਰੋ ਜਾਰ, ਧੀਰਜ ਧੀਰ ਨਾ ਕੋਇ ਧਰਾਉਂਦਾ ਏ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰ, ਉਚੀ

❋

❋

ਕੂਕ ਕੂਕ ਸੁਣਾਉਂਦਾ ਏ। ਅੰਜੀਲ ਕੁਰਾਨ ਧਾਹਾਂ ਰਹੀ ਮਾਰ, ਖਾਣੀ ਬਾਣੀ ਰੰਗ ਨਾ ਕੋਇ ਰੰਗਾਉਂਦਾ ਏ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਧੂਅੰਧਾਰ, ਨਿਰਮਲ ਜੋਤ ਨਾ ਕੋਇ ਜਗਾਉਂਦਾ ਏ। ਆਤਮ ਪਰਮਾਤਮ ਕਰੇ ਨਾ ਕੋਇ ਪਿਆਰ, ਬ੍ਰਹਮ ਪਾਰਬ੍ਰਹਮ ਨਾਤਾ ਜੋੜ ਨਾ ਕੋਇ ਜੁੜਾਉਂਦਾ ਏ। ਚਾਰੇ ਖਾਣੀ ਚਾਰੇ ਬਾਣੀ ਬੋਲੇ ਨਾ ਕੋਇ ਜੈਕਾਰ, ਪਰਾ ਪਸੰਤੀ ਮਧਮ ਬੈਖ਼ਰੀ ਰਾਗ ਨਾ ਕੋਇ ਅਲਾਉਂਦਾ ਏ। ਭਗਤ ਭਗਵੰਤ ਰਾਹ ਤੱਕਣ ਚਾਰ ਦੀਵਾਰ, ਬੰਦ ਕਿਵਾੜੀ ਕੁੰਡਾ ਕੋਇ ਨਾ ਲਾਹੁੰਦਾ ਏ। ਸੰਤ ਸੱਜਣ ਮੰਗਣ ਅੰਮ੍ਰਿਤ ਧਾਰ, ਨਿਝਰ ਝਿਰਨਾ ਬੂੰਦ ਨਾ ਕੋਇ ਟਪਕਾਉਂਦਾ ਏ। ਗੁਰਮੁਖ ਚਰਨ ਧੂੜੀ ਮੰਗਣ ਛਾਰ, ਮਸਤਕ ਲਲਾਟੀ ਟਿੱਕਾ ਜੋਤ ਨਾ ਕੋਇ ਲਗਾਉਂਦਾ ਏ। ਗੁਰਸਿਖ ਨੇਤਰ ਲੋਚਣ ਤੜਪਣ ਇਕ ਦੀਦਾਰ, ਅੱਖ ਅੱਖ ਪ੍ਰਤੱਖ ਨਾ ਕੋਇ ਵਖਾਉਂਦਾ ਏ। ਕਾਗਦ ਕਲਮ ਸ਼ਾਹੀ ਗਈ ਹਾਰ, ਹੱਕ ਹਕੀਕਤ ਪੜਦਾ ਨਾ ਕੋਇ ਉਠਾਉਂਦਾ ਏ। ਦੀਨ ਮਜ਼੍ਹਬ ਹੋਏ ਖੁਆਰ, ਜਾਤ ਪਾਤ ਭੇਦ ਨਾ ਕੋਇ ਚੁਕਾਉਂਦਾ ਏ। ਮੁਲਾਂ ਸ਼ੇਖ਼ ਮਸਾਇਕ ਵਾਅਜ਼ ਕਰਨ ਕਰ ਗ਼ੁਫ਼ਤਾਰ, ਗ਼ੁਫ਼ਤ ਸ਼ਨੀਦ ਖੇਲ ਨਾ ਕੋਇ ਜਣਾਉਂਦਾ ਏ। ਸਾਚਾ ਕਲਮਾ ਨਬੀ ਨਾ ਮਾਰੇ ਕੋਈ ਅਵਾਜ਼, ਹੁਜਰਾ ਹੱਕ ਨਾ ਕੋਈ ਵਖਾਉਂਦਾ ਏ। ਚਾਰੋਂ ਕੁੰਟ ਦਿਸੇ ਅੰਧਿਆਰ, ਨੂਰੀ ਚੰਦ ਨਾ ਕੋਇ ਚਮਕਾਉਂਦਾ ਏ। ਧਰਨੀ ਡਿਗੀ ਮੂੰਹ ਦੇ ਭਾਰ, ਬਾਹੋਂ ਫੜ ਨਾ ਕੋਇ ਉਠਾਉਂਦਾ ਏ। ਅਠਸਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾਅਰਾ ਰਹੀ ਮਾਰ, ਮੇਰੀ ਲਜਪਤ ਮਾਤ ਨਾ ਕੋਇ ਰਖਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਾਚਾ ਵਰ, ਸ੍ਰੀ ਭਗਵਾਨ ਤੁਧ ਬਿਨ ਨਜ਼ਰ ਕੋਇ ਨਾ ਆਉਂਦਾ ਏ। ਦੋ ਜਹਾਨ ਮਾਰਨ ਧਾਹ, ਉਚੀ ਕੂਕ ਕੂਕ ਸੁਣਾਈਆ। ਬ੍ਰਹਿਮੰਡ ਖੰਡ ਰਹੇ ਕੁਰਲਾ, ਸੂਰਜ ਚੰਦ ਦੇਣ ਦੁਹਾਈਆ। ਜ਼ਿਮੀ ਅਸਮਾਨਾਂ ਬੇੜਾ ਸਕੇ ਨਾ ਕੋਈ ਤਰਾ, ਚੌਦਾਂ ਲੋਕ ਸਮਝ ਕੋਇ ਨਾ ਪਾਈਆ। ਚੌਦਾਂ ਤਬਕ ਭੇਵ ਨਾ ਆਏ ਖ਼ੁਦਾ, ਖ਼ੁਦੀ ਤਕੱਬਰ ਸਭ ਮੇਂ ਰਿਹਾ ਛਾਈਆ। ਪੜਦਾ ਸਕੇ ਕੋਈ ਨਾ ਲਾਹ, ਮੁਖ ਨਕ਼ਾਬ ਘਰ ਘਰ ਬੈਠੇ ਪਾਈਆ। ਘਰ ਸਜਦਾ ਸੀਸ ਸਕੇ ਨਾ ਕੋਈ ਝੁਕਾ, ਨਮੋ ਨਮੋ ਨਾ ਕੋਇ ਸੁਣਾਈਆ। ਕਲਜੁਗ ਅੰਤ ਇਕੋ ਭੁਲਿਆ ਬੇਪਰਵਾਹ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਹਸਤੀ ਨਾਲੋਂ ਹਸਤੀ ਹੋਈ ਜੁਦਾ, ਜੁਜ ਆਪਣਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਅਲਖ ਜਗਾਈਆ। ਜ਼ਿਮੀਂ ਅਸਮਾਨ ਰੋਵਣ ਸੂਰਜ ਚੰਦ, ਪ੍ਰਭ ਅੱਗੇ ਦੇਣ ਦੁਹਾਈਆ। ਫਿਰੀ ਦਰੋਹੀ ਖ਼ੁਦਾਏ ਨਵ ਖੰਡ, ਸਤ ਦੀਪ ਨਾ ਕੋਇ ਵਡਿਆਈਆ। ਲੱਖ ਚੁਰਾਸੀ ਆਤਮ ਸਭ ਦੀ ਹੋਈ ਰੰਡ, ਜਗਤ ਦੁਹਾਗਣ ਸਾਰ ਕੋਇ ਨਾ ਪਾਈਆ। ਘਰ ਘਰ ਗ੍ਰਹਿ ਗ੍ਰਹਿ ਦਰ ਦਰ ਦਿਸੇ ਭੇਖ ਪਖੰਡ, ਸਚ ਸੁੱਚ ਨਾ ਕੋਇ ਵਰਤਾਈਆ। ਗੀਤ ਗੋਬਿੰਦ ਨਰ ਨਰਾਇਣ ਪਰਵਰਦਿਗਾਰ ਤੇਰਾ ਕੋਈ ਨਾ ਗਾਏ ਛੰਦ, ਸੰਸਾ ਰੋਗ ਨਾ ਕੋਇ ਚੁਕਾਈਆ। ਰਸਨਾ ਜਿਹਵਾ ਬੱਤੀ ਦੰਦ, ਮੁਖ ਲਗਾਇਆ ਗੰਦ, ਅੰਮ੍ਰਿਤ ਜਾਮ ਹੱਥ ਕਿਸੇ ਨਾ ਆਈਆ। ਆਬੇ ਹਯਾਤ ਦੇਵੇ ਨਾ ਕੋਈ ਵੰਡ, ਸੁਰਾਹੀ ਸਚ ਹੱਥ ਨਾ ਕੋਇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਕੂਕ ਪੁਕਾਰਨ ਦੀਨ ਮਜ਼੍ਹਬ, ਨਾਅਰਾ ਇਕੋ ਇਕ ਲਗਾਈਆ। ਤੇਰਾ ਪ੍ਰਭੂ ਕੋਈ ਨਾ ਕਰੇ ਅਦਬ, ਸਚ ਆਦਾਬ ਨਾ ਕੋਇ ਵਖਾਈਆ। ਘਰ ਘਰ ਦਿਸੇ

❋

❋

ਮਾਸ ਮਦਿਰ, ਤੇਰਾ ਨਾਮ ਰਸਨਾ ਪਾਨ ਨਾ ਕੋਇ ਵਖਾਈਆ। ਮਨ ਵਾਸਨਾ ਪਿਆ ਗ਼ਦਰ, ਅਦਲ ਅਦਾਲਤ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਪੂਰੀ ਕਰੇ ਕੋਈ ਨਾ ਸਧਰ, ਸਿਦਕ ਸਬੂਰੀ ਸਾਰੇ ਬੈਠੇ ਰੁੜ੍ਹਾਈਆ। ਤੇਰੇ ਮਿਲਣ ਦਾ ਕਰੇ ਕੋਈ ਨਾ ਫਿਕਰ, ਫਿਕਰਾ ਅਲਫ਼ ਯੇ ਪੜ੍ਹਾਈਆ। ਕੂੜੀ ਕਿਰਿਆ ਕਰਦੇ ਜ਼ਿਕਰ, ਜਾਹਰ ਜਹੂਰ ਨਜ਼ਰ ਕਿਸੇ ਨਾ ਆਈਆ। ਜਗਤ ਪਿਆਰ ਕੂੜੇ ਚਿਤਰ, ਤੇਰਾ ਇਸ਼ਟ ਧਿਆਨ ਨਾ ਕੋਇ ਰਖਾਈਆ। ਮਾਇਆ ਮਮਤਾ ਬਣਿਆ ਬਚਿਤਰ, ਨਾਟਕ ਭਰੀ ਜਗਤ ਲੋਕਾਈਆ। ਜਿਸ ਨੂੰ ਗੋਬਿੰਦ ਬਣਾਇਆ ਮਿੱਤਰ, ਸੋ ਮਿੱਤਰ ਪਿਆਰਾ ਸਮਝ ਸਕੇ ਕੋਈ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰਾ ਠਾਂਡਾ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋ ਇਕੱਠੇ, ਪ੍ਰਭ ਚਰਨ ਬੈਠੇ ਸਰਨਾਈਆ। ਬਿਨ ਵਜੂਦੋਂ ਸਰਨੀ ਢੱਠੇ, ਤਤ ਨਜ਼ਰ ਕੋਇ ਨਾ ਆਈਆ। ਜਿਉਂ ਭਾਵੇ ਤਿਉਂ ਸਾਹਿਬ ਰੱਖੇ, ਪ੍ਰਭ ਤੇਰੇ ਹੱਥ ਵਡਿਆਈਆ । ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਲੋਕਮਾਤ ਤੇਰੇ ਦੇ ਕੇ ਆਏ ਪਤੇ, ਸਤਿ ਸੰਦੇਸ਼ਾ ਨਾਮ ਸੁਣਾਈਆ। ਬੋਧ ਅਗਾਧ ਲੇਖੇ ਲਿਖੇ, ਸ਼ਾਸਤਰ ਸਿਮਰਤ ਵੇਦ ਪੁਰਾਨ ਕਰ ਪੜ੍ਹਾਈਆ । ਕਲਜੁਗ ਮਾਇਆ ਅੰਤਮ ਸਾਰੇ ਕੀਤੇ ਫਿਕੇ, ਰਸ ਹੱਥ ਕਿਸੇ ਨਾ ਆਈਆ। ਅਸੀਂ ਵੇਖ ਖੇਲ ਤੇਰਾ ਅਨਡਿਠੇ, ਬੈਠੇ ਮੁਖ ਭਵਾਈਆ। ਕਲਜੁਗ ਜੀਵਾਂ ਲੋਕਮਾਤ ਜਾ ਕੋਈ ਨਾ ਪੁੱਛੇ, ਗੁਰ ਅਵਤਾਰ ਪੀਰ ਪੈਗ਼ੰਬਰ ਭੌ ਨਾ ਕੋਇ ਰਖਾਈਆ। ਮਿਹਰਵਾਨ ਮਿਹਰ ਕਰ ਅਬਿਨਾਸ਼ੀ ਅਚੁਤੇ, ਚੇਤਨ ਆਪਣਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਤ ਵਡਿਆਈਆ। ਭਗਤ ਕਹਿਣ ਪ੍ਰਭ ਸੱਚੇ ਠਾਕਰ, ਇਕ ਤੇਰੀ ਓਟ ਤਕਾਈਆ। ਕਲਜੁਗ ਵੇਖ ਡੂੰਘਾ ਸਾਗਰ, ਗਹਿਰ ਗੰਭੀਰ ਫੇਰਾ ਪਾਈਆ। ਤੇਰੇ ਭਗਤਾਂ ਕੋਈ ਨਾ ਮਿਲੇ ਆਦਰ, ਤੇਰੇ ਸੰਤਾਂ ਸੱਜਣ ਨਜ਼ਰ ਕੋਇ ਨਾ ਆਈਆ। ਸਾਚਾ ਬਣੇ ਨਾ ਕੋਈ ਸੌਦਾਗਰ, ਕੂੜਾ ਹੱਟ ਚਲਾਈਆ। ਨਿਰਮਲ ਕਰਮ ਕਿਸੇ ਨਾ ਹੋਵੇ ਉਜਾਗਰ, ਪਾਪਾਂ ਭਰੀ ਲੋਕਾਈਆ। ਦਰ ਦਰ ਘਰ ਘਰ ਸਾਰੇ ਬੈਠੇ ਬਣ ਕੇ ਚਾਤਰ, ਚਾਤਰਕ ਰੂਪ ਨਾ ਕੋਇ ਵਟਾਈਆ । ਤੇਰੇ ਮਿਲਣ ਦੀ ਰੱਖੇ ਖ਼ਾਹਸ਼ ਕੋਈ ਨਾ ਖ਼ਾਤਰ, ਜਗਤ ਵਾਸਨਾ ਫਿਰੇ ਹਲਕਾਈਆ। ਤੇਰਾ ਨਾਉਂ ਲੱਭੇ ਨਾ ਲਗ ਮਾਤਰ, ਅੱਖਰ ਵੱਖਰ ਗੰਢ ਨਾ ਕੋਇ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਜਨ ਭਗਤ ਤੇਰਾ ਧਿਆਨ ਲਗਾਈਆ। ਸੰਤ ਕਹਿਣ ਪ੍ਰਭ ਸੱਜਣ ਮੀਤ, ਸੋ ਪੁਰਖ ਨਿਰੰਜਣ ਤੇਰੀ ਸਰਨਾਈਆ। ਕਲਜੁਗ ਵੇਖ ਆਪਣੀ ਰੀਤ, ਮੰਦਰ ਮਸੀਤ ਰਿਹਾ ਕੁਰਲਾਈਆ। ਬਾਹਰੋਂ ਵੁਜ਼ੂ ਅੰਦਰੋਂ ਪਲੀਤ, ਪੁਨੀਤ ਰੂਪ ਨਾ ਕੋਇ ਵਖਾਈਆ। ਰਸਨਾ ਗੀਤ ਮਨ ਨੀਚ, ਸਚ ਸੁੱਚ ਨਾ ਕੋਇ ਰਖਾਈਆ। ਚਾਰੋਂ ਕੁੰਟ ਦਰ ਦਰਵੇਸ਼ ਮੰਗਣ ਭੀਖ, ਕਲਜੁਗ ਕੂੜ ਭੰਡਾਰਾ ਰਿਹਾ ਵਰਤਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨੌ ਸੌ ਚੁਰਾਨਵੇਂ ਚੌਕੜੀ ਤੇਰੀ ਕਰਦੇ ਰਹੇ ਉਡੀਕ, ਬਿਨ ਅੱਖਾਂ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਆ ਕੇ ਨਿਰਗੁਣ ਸਰਗੁਣ ਦੱਸੇ ਇਕ ਪ੍ਰੀਤ, ਦੂਜੀ ਵੰਡ ਨਾ ਕੋਇ ਵਖਾਈਆ। ਲੱਖ ਚੁਰਾਸੀ ਜੀਵ ਜੰਤ ਸਮਝਾਏ ਇਕੋ ਗੀਤ, ਆਤਮ ਪਰਮਾਤਮ ਰਾਗ ਅਲਾਈਆ। ਨਾਤਾ ਤੁਟੇ ਮੰਦਰ ਮਸੀਤ, ਕਾਇਆ ਗੁਰੂਦਵਾਰ ਮੱਠ ਸ਼ਿਵਦਵਾਲਾ ਇਕੋ ਨਜ਼ਰੀ ਆਈਆ। ਜਿਸ ਘਰ ਵਸੇਂ ਆਪ ਅਤੀਤ, ਤ੍ਰੈਗੁਣ ਦੇਵੇਂ ਡੇਰਾ ਢਾਹੀਆ। ਏਕਾ ਰੰਗ

❋

❋

ਰੰਗਾਏਂ ਹਸਤ ਕੀਟ, ਊਚ ਨੀਚ ਨਾ ਕੋਇ ਵਖਾਈਆ। ਲੱਖ ਚੁਰਾਸੀ ਲਏਂ ਜੀਤ, ਹਾਰ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਭ ਬੈਠੇ ਧਿਆਨ ਲਗਾਈਆ। ਚਾਰ ਵਰਨ ਅਠਾਰਾਂ ਬਰਨ ਚਾਰੋਂ ਕੁੰਟ ਰਾਹ ਤਕਾਈਆ। ਕਿਰਪਾ ਕਰ ਕਰਨੀ ਕਰਨ, ਕਰਤਾ ਪੁਰਖ ਤੇਰੀ ਸਰਨਾਈਆ। ਕਲਜੁਗ ਅੰਤਮ ਤੇਰਾ ਧੁਰ ਦਾ ਢੋਲਾ ਕੋਈ ਨਾ ਪੜ੍ਹਨ, ਰਸਨਾ ਜਿਹਵਾ ਹੋਈ ਹਲਕਾਈਆ। ਤ੍ਰੈਗੁਣ ਮਾਇਆ ਅਗਨੀ ਸੜਨ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਾਚੇ ਪੌੜੇ ਕੋਈ ਨਾ ਚੜ੍ਹਨ, ਜਗਤ ਮਹਲ ਬੈਠੇ ਬਣਾਈਆ। ਸਾਚੇ ਘਰ ਮੂਲ ਨਾ ਵੜ੍ਹਨ, ਘਰ ਘਰ ਵਿਚ ਵੱਜੇ ਨਾ ਕੋਇ ਵਧਾਈਆ। ਦੀਪਕ ਜੋਤੀ ਦੀਪ ਨਾ ਜਲਨ, ਨੂਰੀ ਨੂਰ ਨਾ ਕੋਇ ਰੁਸ਼ਨਾਈਆ। ਤੇਰਾ ਦਰਸ ਨਾ ਪਾਇਣ ਮੂਰਤ ਗੋਪਾਲ ਮਦਨ, ਮੁਕੰਦ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਸੀਸ ਝੁਕਾਈਆ। ਦਰ ਝੁਕਾਉਣ ਸੀਸ ਸਭ, ਚਾਰ ਜੁਗ ਪਏ ਸਰਨਾਈਆ । ਕਿਰਪਾ ਕਰ ਨਰ ਨਰਾਇਣ ਝੱਬ, ਕਲਜੁਗ ਝਗੜਾ ਦੇ ਚੁਕਾਈਆ। ਕੂੜ ਵਿਕਾਰਾ ਦੇ ਦੱਬ, ਉਪਰ ਆਪਣਾ ਭਾਰ ਰਖਾਈਆ। ਜਾਤ ਪਾਤ ਕੂੜ ਹੱਦ, ਹਦੂਦ ਆਪਣੀ ਇਕ ਸਮਝਾਈਆ। ਆਤਮ ਪਰਮਾਤਮ ਦਿਸੇ ਯਦ, ਵਿਸ਼ਵ ਇਕੋ ਰੰਗ ਰੰਗਾਈਆ। ਧਰਮ ਨਿਸ਼ਾਨਾ ਸਾਚਾ ਗੱਡ, ਲੱਖ ਚੁਰਾਸੀ ਸੀਸ ਝੁਕਾਈਆ। ਸੰਤ ਸੁਹੇਲੇ ਸੱਜਣ ਸੱਦ, ਸਦਾ ਇਕੋ ਨਾਮ ਸੁਣਾਈਆ। ਕੂੜੀ ਕਿਰਿਆ ਭਾਂਡਾ ਜਾਏ ਭੱਜ, ਸ਼ਬਦ ਨਿਸ਼ਾਨਾ ਤੀਰ ਚਲਾਈਆ। ਮੱਕਾ ਕਾਅਬਾ ਇਕੋ ਨਜ਼ਰੀ ਆਏ ਹੱਜ, ਮੰਦਰ ਮਸਜਿਦ ਸ਼ਿਵਦਵਾਲਾ ਮੱਠ, ਗੁਰਦਵਾਰਾ ਏਕਾ ਘਰ ਵਖਾਈਆ। ਪ੍ਰੇਮ ਪਿਆਰ ਦਾ ਪਿਆ ਮਦਿ, ਦਿਵਸ ਰੈਣ ਖ਼ੁਮਾਰ ਚੜ੍ਹਾਈਆ। ਤੇਰੇ ਦਵਾਰੇ ਬੈਠੇ ਸਜ, ਸਗਲਾ ਸੰਗ ਨਿਭਾਈਆ। ਦਰਸ਼ਨ ਕਰੀਏ ਰੱਜ ਰੱਜ, ਨੇਤਰ ਲੋਚਣ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਧਰਮ ਦਵਾਰਾ ਲੈ ਪਰਗਟਾਈਆ। ਧਰਮ ਦਵਾਰਾ ਖੋਲ੍ਹ ਹੱਟ, ਦਰ ਤੇਰੇ ਕਰਨ ਬੇਨੰਤੀਆ। ਪੁਰਖ ਅਬਿਨਾਸ਼ੀ ਹੋ ਪਰਗਟ, ਨਿਹਕਰਮੀ ਸੋਭਾਵੰਤੀਆ । ਹਰ ਘਟ ਦੇ ਨਾਮ ਸਤਿ, ਸਤਿ ਸਰੂਪ ਮਹਿਮਾ ਅਗਣਤੀਆ। ਧੀਰਜ ਆਵੇ ਸੰਤੋਖ ਜਤ, ਪਾਰਬ੍ਰਹਮ ਬੇਅੰਤ ਬੇਅੰਤੀਆ। ਸ੍ਰਿਸ਼ਟ ਸਬਾਈ ਇਕੋ ਮਤ, ਮਨ ਕਾ ਮਣਕਾ ਆਪ ਭਵੰਤੀਆ। ਘਰ ਸਾਚਾ ਲਾਹਾ ਲਏ ਖੱਟ, ਨਾਤਾ ਕੂੜੋ ਕੂੜ ਤੁੜੰਤੀਆ। ਨਾੜ ਬਹੱਤਰ ਨਾ ਉਬਲੇ ਰਤ, ਤਿੰਨ ਸੌ ਸੱਠ ਹਾਡੀ ਖੋਜ ਖੁਜੰਤੀਆ। ਰਲ ਮਿਲ ਆਤਮ ਪਰਮਾਤਮ ਤੇਰਾ ਗਾਈਏ ਜਸ, ਸਾਚਾ ਢੋਲਾ ਰਾਗ ਸੁਣੰਤੀਆ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਆਦਿ ਜੁਗਾਦਿ ਤੇਰੇ ਵਸ, ਸ਼ਾਹੋ ਭੂਪ ਸ੍ਰੀ ਭਗਵੰਤੀਆ। ਕਲਜੁਗ ਅੰਤਮ ਦੇ ਵਰ, ਹਉਂ ਬਾਲਕ ਮੰਗ ਮਗੰਤੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣੰਤੀਆ। ਸਾਹਿਬ ਸਤਿਗੁਰ ਦਇਆ ਕਮੌਂਦਾ ਏ। ਸੋ ਪੁਰਖ ਨਿਰੰਜਣ ਹੁਕਮ ਅਲੌਂਦਾ ਏ। ਦੋ ਜਹਾਨਾਂ ਆਪ ਸੁਣੌਂਦਾ ਏ। ਬ੍ਰਹਿਮੰਡ ਖੰਡ ਉਠੌਂਦਾ ਏ। ਗੁਰ ਅਵਤਾਰ ਅੱਖ ਖੁਲੌਂਦਾ ਏ। ਪੀਰ ਪੈਗ਼ੰਬਰ ਸਗਲਾ ਸੰਗ ਆਪ ਬਣੌਂਦਾ ਏ। ਨਿਰਗੁਣ ਸਰਗੁਣ ਵਜਾ ਮਰਦੰਗ, ਰਾਗ ਰਾਗਨੀ ਭੇਵ ਚੁਕੌਂਦਾ ਏ। ਨਿਰਗੁਣ ਜੋਤ ਚਾੜ੍ਹ ਚੰਦ, ਅਗਿਆਨ ਅੰਧੇਰ ਮਿਟੌਂਦਾ ਏ। ਆਤਮ ਸੇਜਾ ਵੇਖ ਪਲੰਘ, ਲੱਖ ਚੁਰਾਸੀ ਆਪ ਹੰਢੌਂਦਾ ਏ। ਸਾਚਾ

❋

❋

ਦੇਵੇ ਸਤਿ ਅਨੰਦ, ਅਨੰਦ ਅਨੰਦ ਵਿਚੋਂ ਪਰਗਟੌਂਦਾ ਏ। ਵੀਹ ਸੌ ਵੀਹ ਬਿਕਰਮੀ ਜਾਏ ਲੰਘ, ਪਾਰ ਕਿਨਾਰਾ ਇਕ ਵਖੌਂਦਾ ਏ। ਨੌ ਖੰਡ ਪ੍ਰਿਥਮੀ ਸੱਤ ਦੀਪ ਸ੍ਰਿਸ਼ਟ ਸਬਾਈ ਪਾਏ ਗੰਢ, ਗੰਢਣਹਾਰ ਗੋਪਾਲ ਸਵਾਮੀ ਦਇਆ ਕਮੌਂਦਾ ਏ। ਜਨ ਭਗਤਾਂ ਪਾਏ ਧੁਰ ਦੀ ਠੰਡ, ਠੰਡਕ ਇਕੋ ਇਕ ਵਖੌਂਦਾ ਏ। ਸੋਹੰ ਢੋਲਾ ਧੁਰ ਦਾ ਛੰਦ, ਸਤਿ ਸਤਿਵਾਦੀ ਆਪ ਜਣੌਂਦਾ ਏ। ਜਨਮ ਜਨਮ ਦਾ ਮੇਟ ਕੇ ਪੰਧ, ਕਰਮ ਕਰਮ ਦਾ ਰੋਗ ਗਵੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣੌਂਦਾ ਏ। ਸਚ ਸੰਦੇਸ਼ਾ ਸਚ ਜਣਾਵਾਂਗਾ। ਨਿਰਗੁਣ ਨਿਰਵੈਰ ਹੋ ਕੇ ਆਵਾਂਗਾ । ਗਹਿਰ ਗੰਭੀਰ ਖੇਲ ਖਿਲਾਵਾਂਗਾ। ਬਿਨ ਸਰੀਰ ਫੇਰਾ ਪਾਵਾਂਗਾ। ਬੇਨਜ਼ੀਰ ਜੋਤ ਜਗਾਵਾਂਗਾ। ਚੋਟੀ ਚੜ੍ਹ ਅਖ਼ੀਰ, ਪੜਦਾ ਸਭ ਦਾ ਫੋਲ ਫੁਲਾਵਾਂਗਾ। ਨਾਤਾ ਤੋੜ ਸ਼ਰਅ ਜੰਜੀਰ, ਦੀਨ ਮਜ਼੍ਹਬ ਪੰਧ ਮੁਕਾਵਾਂਗਾ। ਲੇਖਾ ਜਾਣ ਸ਼ਾਹ ਹਕੀਰ, ਊਚ ਨੀਚ ਇਕੋ ਘਰ ਵਸਾਵਾਂਗਾ। ਕਲਜੁਗ ਬਦਲ ਦਿਆਂ ਤਕਦੀਰ, ਤਦਬੀਰ ਆਪਣੇ ਹੱਥ ਰਖਾਵਾਂਗਾ। ਕੂੜੀ ਕਿਰਿਆ ਕੱਢਾਂ ਪੀੜ, ਮਾਇਆ ਮਮਤਾ ਮੋਹ ਚੁਕਾਵਾਂਗਾ। ਚਾਰ ਵਰਨ ਬਣਾਵਾਂ ਭਾਈ ਸੱਜਣ ਵੀਰ, ਸਾਕ ਸੱਜਣ ਇਕੋ ਘਰ ਦਸਾਵਾਂਗਾ। ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਸ਼ਬਦ ਖੰਡੇ ਕੱਟ ਸ਼ਮਸ਼ੀਰ, ਸਿਆਸਤ ਜਗਤ ਅਗਨ ਜਲਾਵਾਂਗਾ। ਦੋ ਜਹਾਨਾਂ ਪੈਂਡਾ ਚੀਰ, ਲੋਕਮਾਤ ਵੇਖ ਵਖਾਵਾਂਗਾ। ਜਿਸ ਨੂੰ ਲੱਭਦੇ ਪੀਰ ਫ਼ਕੀਰ, ਤਿਨ੍ਹਾਂ ਫ਼ਿਕਰਾ ਹੱਕ ਸੁਣਾਵਾਂਗਾ। ਅਲਫ਼ ਯੇ ਮੁਕੇ ਅੰਤ ਤਕਰੀਰ, ਤਹਿਰੀਰ ਆਪਣੀ ਝੋਲੀ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਵਾਂਗਾ। ਸਚ ਮਾਰਗ ਇਕ ਲਗਾਏਗਾ। ਬ੍ਰਹਿਮੰਡ ਖੰਡ ਵੇਖ ਵਖਾਏਗਾ। ਨਵ ਖੰਡ ਜੋਤ ਜਗਾਏਗਾ। ਚਾਰ ਕੁੰਟ ਫੋਲ ਫੁਲਾਏਗਾ। ਦਹਿ ਦਿਸ਼ਾ ਵੰਡ ਵੰਡਾਏਗਾ । ਲੱਖ ਚੁਰਾਸੀ ਖੋਜ ਖੁਜਾਏਗਾ। ਮੰਡਲ ਰਾਸੀ ਸੋਭਾ ਪਾਏਗਾ। ਜਗਤ ਉਦਾਸੀ ਦੂਰ ਕਰਾਏਗਾ। ਨਾ ਕੋਈ ਰਹੇ ਮਦਿਰਾ ਮਾਸੀ, ਮਧੁਰ ਆਪਣਾ ਨਾਮ ਜਾਮ ਪਿਆਏਗਾ। ਲੇਖਾ ਜਾਣੇ ਪੰਡਤ ਕਾਂਸੀ, ਮੁਲਾਂ ਸ਼ੇਖ਼ ਕੁਤਬ ਗ਼ੌਂਸ ਆਪ ਉਠਾਏਗਾ। ਨਿਰਗੁਣ ਸਰਗੁਣ ਬਣ ਕੇ ਪਾਂਧੀ, ਕਲਜੁਗ ਅੰਤਮ ਪੰਧ ਮੁਕਾਏਗਾ। ਕਿਸੇ ਕੰਮ ਨਾ ਆਵੇ ਸੋਨਾ ਰੂਪਾ ਚਾਂਦੀ, ਹਰਿ ਕਾ ਨਾਮ ਇਕੋ ਹੱਟ ਚਲਾਏਗਾ। ਭੇਵ ਖੁਲ੍ਹਾਏ ਬੋਧ ਅਗਾਧੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਏਗਾ। ਸਾਚੀ ਕਰਨੀ ਪ੍ਰਭੂ ਕਮਾਵੇਗਾ। ਕਲਜੁਗ ਅੰਤਮ ਮੇਟ ਮਿਟਾਵੇਗਾ। ਪੂਰਬ ਲੇਖਾ ਲੇਖੇ ਲਾਵੇਗਾ। ਸ੍ਰਿਸ਼ਟ ਸਬਾਈ ਇਕੋ ਹੁਕਮ ਵਰਤਾਵੇਗਾ। ਲੱਖ ਚੁਰਾਸੀ ਬਣਾਏ ਤੁਖ਼ਮ, ਤਾਸੀਰ ਆਪਣੇ ਨਾਲ ਮਿਲਾਵੇਗਾ। ਸੰਤ ਸੁਹੇਲੇ ਕਰ ਕੇ ਉਤਮ, ਦ੍ਰਿਸ਼ਟ ਇਸ਼ਟ ਆਪ ਜਣਾਵੇਗਾ। ਭਗਤ ਭਗਵਾਨ ਬਣਾਏ ਪੁੱਤਰ, ਪਿਤਾ ਪੂਤ ਗੋਦ ਸੁਹਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਰਲ ਰਲ ਮਨਾਵਣ ਸ਼ੁਕਰ, ਸ਼ਹਿਨਸ਼ਾਹ ਸ਼ਾਕਰ ਆਪਣੇ ਘਰ ਕਰਾਵੇਗਾ। ਏਥੇ ਕੋਈ ਨਾ ਜਾਏ ਮੁੱਕਰ, ਮੁਕੱਦਮਾ ਇਕੋ ਇਕ ਰਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਵਰਨਾਂ ਇਕੋ ਰੰਗ ਰੰਗਾਵੇਗਾ। ਚਾਰ ਵਰਨਾਂ ਰੰਗ ਰੰਗੌਣਾ ਏ। ਊਚ ਨੀਚ ਭੇਵ ਚੁਕਾਉਣਾ ਏਂ। ਰਾਉ ਰੰਕ ਇਕੋ ਘਰ ਸੁਹੌਣਾ ਏ। ਨਾਮ ਡੰਕ ਸ਼ਬਦ ਵਜੌਣਾ ਏਂ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਪ ਪੜ੍ਹੌਣਾ ਏਂ। ਆਤਮ ਪਰਮਾਤਮ ਆਦਿ

❋

❋

ਜੁਗਾਦੀ ਮੰਤ, ਮੰਤਰ ਇਕੋ ਇਕ ਦਰਸੌਣਾ ਏਂ। ਚਿਰੀ ਵਿਛੁੰਨਾ ਮੇਲਾ ਨਾਰ ਸਵਾਣੀ ਸੁਰਤੀ ਕੰਤ, ਸ਼ਬਦੀ ਸ਼ਬਦ ਇਕ ਵਖਾਉਣਾ ਏਂ। ਕਾਇਆ ਚੋਲੀ ਚਾੜ੍ਹ ਰੰਗ ਬਸੰਤ, ਫੁਲ ਫੁਲਵਾੜੀ ਆਪ ਮਹਿਕਾਉਣਾ ਏਂ। ਸਤਿਜੁਗ ਬਣਾ ਸਾਚੀ ਬਣਤ, ਕਲਜੁਗ ਬਿਸਤਰਾ ਕੂੜ ਉਠੌਣਾ ਏਂ। ਕਰੇ ਖੇਲ ਸ੍ਰੀ ਭਗਵੰਤ, ਹਰਿ ਕਾ ਭੇਵ ਕਿਸੇ ਨਾ ਔਣਾ ਏਂ। ਕੋਈ ਸਮਝ ਨਾ ਸਕੇ ਪਾਂਧਾ ਪੰਡਤ, ਮੁਲਾਂ ਸ਼ੇਖ਼ ਮਸਲਾ ਹੱਲ ਨਾ ਕਿਸੇ ਕਰੌਣਾ ਏਂ। ਜਿਸ ਦਾ ਲੇਖਾ ਜੇਰਜ ਅੰਡਜ, ਉਤਭੁਜ ਸੇਤਜ ਆਪਣਾ ਹੁਕਮ ਵਰਤੌਣਾ ਏਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਰਾਹ ਵਖਾਉਣਾ ਏਂ। ਸਤਿ ਸਤਿਵਾਦੀ ਵਖਾਏ ਰਾਹ, ਰਹਿਬਰ ਇਕੋ ਨਜ਼ਰੀ ਆਈਆ। ਸ਼ਬਦ ਸਰੂਪੀ ਬਣ ਮਲਾਹ, ਨਿਰਗੁਣ ਸਰਗੁਣ ਲਏ ਤਰਾਈਆ। ਆਤਮ ਪਰਮਾਤਮ ਦਏ ਸਲਾਹ, ਸਿਖਿਆ ਸਾਚੀ ਕਰੇ ਪੜ੍ਹਾਈਆ। ਡੁੱਬਦੇ ਪਾਹਨ ਲਏ ਤਰਾ, ਪਾਥਰ ਆਪਣੇ ਨਾਲ ਰਖਾਈਆ। ਆਤਮ ਪਰਮਾਤਮ ਲਏ ਮਿਲਾ, ਮਿਲਣੀ ਜਗਦੀਸ ਕਰਾਈਆ। ਜਗਤ ਵਿਛੋੜਾ ਪੰਧ ਮੁਕਾ, ਘਰ ਸਾਚੇ ਦਏ ਬਹਾਈਆ। ਇਕੋ ਨੂਰ ਖ਼ੁਦਾਏ ਨਜ਼ਰੀ ਜਾਏ ਆ, ਬੇਨਜ਼ੀਰ ਕਰੇ ਰੁਸ਼ਨਾਈਆ। ਬੀ ਮਿਹਰਬਾਂ ਮਿਹਬਾਨ ਬੀਦੋ ਹੋਏ ਸਹਾ, ਖ਼ਾਲਕ ਖ਼ਲਕ ਵੱਡੀ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦੇ ਹੱਥ ਸਰਬ ਸ਼ਫ਼ਾ, ਅਹਿਬਾਬ ਇਕੋ ਇਕ ਅਖਵਾਈਆ। ਤਬੀਬ ਬਣੇ ਦੋ ਜਹਾਨ, ਚੌਦਾਂ ਤਬਕ ਕਰੇ ਸਫ਼ਾਈਆ। ਲੇਖਾ ਜਾਣੇ ਅੰਜੀਲ ਕੁਰਾਨ, ਤੀਸ ਬਤੀਸਾ ਪਰਦਾ ਆਪ ਉਠਾਈਆ । ਜਿਸ ਦੇ ਉਤੇ ਮੁਹੰਮਦ ਰੱਖ ਕੇ ਗਿਆ ਈਮਾਨ, ਸੋ ਆਮਲ ਆਪਣਾ ਫੇਰਾ ਪਾਈਆ। ਕਾਮਲ ਪੁਰਖ ਨੌਜਵਾਨ, ਨਾ ਮਰੇ ਨਾ ਜਾਈਆ। ਚੌਧਵੀਂ ਸਦੀ ਵੇਖੇ ਸਰਬ ਗੁਨਾਹ, ਗੁਨਾਹ ਭਰੀ ਦਿਸੇ ਲੋਕਾਈਆ। ਮੱਕਾ ਕਾਅਬਾ ਕੋਈ ਦਿਸੇ ਨਾ ਧੁਰ ਦਾ ਥਾਂ, ਜਗਤ ਮਜੌਰ ਰਹੇ ਕੁਰਲਾਈਆ । ਮੂਸਾ ਈਸਾ ਕਹੇ ਮੇਰੇ ਖ਼ੁਦਾ, ਰਹਿਮਤ ਤੇਰੇ ਹੱਥ ਵਡਿਆਈਆ। ਪਿਤਾ ਪੁਰਖ ਫੇਰਾ ਪਾ, ਪਾਰਬ੍ਰਹਮ ਤੇਰੀ ਸਰਨਾਈਆ। ਵੇਦ ਵਿਆਸਾ ਰਿਹਾ ਗਾ, ਅਠ ਦਸ ਪੁਰਾਨੀ ਪੁਰਾਨ ਅੰਕ ਬਣਾਈਆ। ਨਾਨਕ ਗੋਬਿੰਦ ਸੀਸ ਰਹੇ ਝੁਕਾ, ਸ਼ਹਿਨਸ਼ਾਹ ਤੇਰੀ ਸਰਨਾਈਆ। ਕਲ ਕਲਕੀ ਫੇਰਾ ਪਾ, ਕਲਜੁਗ ਤੇਰੀ ਓਟ ਤਕਾਈਆ। ਜੁਗ ਚੌਕੜੀ ਗਏ ਵਿਹਾ, ਲੇਖਾ ਵੇਖ ਥਾਉਂ ਥਾਈਂਆ। ਜੀਵ ਜੰਤ ਤੇਰਾ ਨਾਉਂ ਗਏ ਭੁਲਾ, ਆਤਮ ਪਰਮਾਤਮ ਇਸ਼ਟ ਨਜ਼ਰ ਕਿਸੇ ਨਾ ਆਈਆ। ਜਗ ਭੁੱਲਿਆਂ ਫੇਰ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ। ਮਾਰਗ ਦੱਸ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਸ੍ਰੀ ਭਗਵਾਨ ਦਇਆ ਕਮਾ, ਅਬਿਨਾਸ਼ੀ ਕਰਤਾ ਰਿਹਾ ਸੁਣਾਈਆ। ਨੇਤਰ ਨੈਣ ਅੱਖ ਸਾਰੇ ਲਓ ਖੁਲ੍ਹਾ, ਆਲਸ ਨਿੰਦਰਾ ਰਿਹਾ ਮਿਟਾਈਆ। ਪਰਵਰਦਿਗਾਰ ਬੇਪਰਵਾਹ ਫੇਰਾ ਰਿਹਾ ਪਾ। ਅਲਫ਼ੀ ਚੋਲਾ ਤਨ ਨਾ ਕੋਇ ਹੰਢਾਈਆ। ਜਿਸ ਦੀ ਸਿਫ਼ਤ ਅਲਫ਼ ਯੇ ਗਈ ਲਿਖਾ, ਲਫ਼ਜ਼ ਲਫ਼ਜ਼ ਜੋੜ ਜੁੜਾਈਆ। ਤਿਸ ਦਾ ਹਰਫ਼ ਕੋਈ ਨਾ ਸਕੇ ਬੁਝਾ, ਹਜ਼ਰਤ ਬੈਠੇ ਸੀਸ ਨਿਵਾਈਆ । ਜੋ ਹਸਤੀ ਨਾਲੋਂ ਹੋਵੇ ਆਪ ਜੁਦਾ, ਜੁਦਾ ਹੋ ਕੇ ਹਸਤੀ ਵਿਚ ਸਮਾਈਆ। ਉਹ ਰਹਿਬਰ ਬਣੇ ਖ਼ੁਦਾ, ਖ਼ਾਲਕ ਖ਼ਲਕ ਵੇਖ ਵਖਾਈਆ। ਨੌਬਤ ਇਕੋ ਦਏ ਵਜਾ, ਦੋ ਜਹਾਨਾਂ ਦਏ ਸੁਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਫੇਰਾ ਰਿਹਾ ਪਾ, ਅੰਤਰਜਾਮੀ ਸ਼ਬਦ ਨਿਹਕਾਮੀ, ਨਿਹਕਰਮੀ ਆਪਣੀ ਕਾਰ ਕਮਾਈਆ। ਕਲਜੁਗ ਕੂੜੇ ਕੋਲੋਂ ਸਭ ਦੀ ਕੱਟੇ ਆਪ ਗ਼ੁਲਾਮੀ, ਬਰੀਖ਼ਾਨਾ ਦਏ ਖੁਲ੍ਹਾਈਆ। ਚਾਰ ਜੁਗ ਦਾ ਮਸਲਾ ਹੱਲ

❋

❋

ਕਰੇ ਦੀਵਾਨੀ, ਅਪੀਲ ਅੱਗੇ ਨਾ ਕੋਇ ਰਖਾਈਆ। ਜਿਸ ਦੀ ਸਮਝ ਪਾਏ ਨਾ ਕੋਇ ਵਿਦਵਾਨੀ, ਚੌਦਾਂ ਵਿਦਿਆ ਹੋਈ ਹਲਕਾਈਆ। ਜਿਸ ਦਾ ਲੇਖਾ ਲਿਖਿਆ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਕਾਨੀ, ਸੋ ਕਲਮਾ ਕਾਇਨਾਤ ਪੜ੍ਹਾਈਆ। ਉਸ ਦਾ ਦਿਸੇ ਕੋਈ ਨਾ ਸਾਨੀ, ਆਸਾਨੀ ਸਭ ਨੂੰ ਦਏ ਜਣਾਈਆ। ਜਗਤ ਜਹਾਨ ਕਰਾਏ ਫ਼ਾਨੀ, ਫ਼ਾਤਿਹਾ ਇਕੋ ਵਾਰ ਪੜ੍ਹਾਈਆ। ਮੁਰੀਦ ਮੁਰਸ਼ਦ ਦੋਹਾਂ ਦੀ ਰਹੇ ਅੰਤ ਨਿਸ਼ਾਨੀ, ਨਿਸ਼ਾਨਾ ਇਕੋ ਇਕ ਲਗਾਈਆ। ਜਿਸ ਦਾ ਲੇਖ ਲਿਖਿਆ ਗੁਰ ਅਰਜਨ ਸੁਤ ਭਾਨੀ, ਸ਼ਬਦੀ ਧਾਰ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਕੂੜੀ ਕਿਰਿਆ ਸ਼ੌਹ ਦਰਿਆਏ ਦਏ ਰੁੜ੍ਹਾਈਆ। ਕਲਜੁਗ ਅੰਤਮ ਤੁਟੇ ਨਾਤਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਚਾਰ ਵਰਨ ਬਣੇ ਇਕ ਜਮਾਤਾ, ਜੁਮਲਾ ਅੱਖਰ ਪੱਟੀ ਇਕੋ ਦਏ ਸਮਝਾਈਆ । ਵਰਨ ਬਰਨ ਦਾ ਧੁਰ ਦਾ ਖਾਤਾ, ਹਰਿ ਖ਼ਾਲਕ ਦਏ ਖੁਲ੍ਹਾਈਆ। ਕਲਜੁਗ ਮੇਟ ਅੰਧੇਰੀ ਰਾਤਾ, ਸਤਿਜੁਗ ਚੰਦ ਕਰੇ ਰੁਸ਼ਨਾਈਆ। ਸਰਬ ਜੀਆਂ ਦਾ ਇਕੋ ਪਿਤਾ ਮਾਤਾ, ਪਾਰਬ੍ਰਹਮ ਪ੍ਰਭ ਸੱਚਾ ਨਜ਼ਰੀ ਆਈਆ। ਜੁਗ ਚੌਕੜੀ ਦੇਵਣਹਾਰਾ ਦਾਤਾ, ਧੁਰ ਦੀ ਵਸਤ ਆਪ ਵਰਤਾਈਆ । ਜਿਸ ਦਾ ਸਿਮਰਨ ਪੂਜਾ ਸੰਧਿਆ ਪਾਠਾ, ਅਗਨੀ ਹਵਨ ਜਗਤ ਖੇਲ ਵਖਾਈਆ। ਜਿਸ ਦਾ ਨਹਾਵਣ ਤੀਰਥ ਤਾਟਾ, ਅਠਸਠ ਸਰੋਵਰ ਫੇਰਾ ਪਾਈਆ। ਜਿਸ ਦਾ ਨੂਰ ਜੋਤ ਲਲਾਟੀ ਮਾਥਾ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ। ਜਿਸ ਦਾ ਨੂਰ ਮੱਕਾ ਕਾਅਬਾ, ਸੋ ਜਹੂਰ ਰਿਹਾ ਪਰਗਟਾਈਆ। ਜਿਸ ਦਾ ਮੇਲ ਦੋ ਦੋ ਆਬਾ, ਸੋ ਆਬੇ ਹਯਾਤ ਜਾਮ ਰਿਹਾ ਪਿਲਾਈਆ। ਜਿਸ ਦਾ ਪੀਰ ਪੈਗ਼ੰਬਰ ਹੁਜਰੇ ਅੰਦਰ ਲੈਂਦੇ ਰਹੇ ਖ਼ਵਾਬਾ, ਸੋ ਖ਼ਾਹਸ਼ ਸਭ ਦੀ ਪੂਰ ਕਰਾਈਆ। ਜਿਸ ਦਾ ਨੂਰ ਝੱਲੇ ਨਾ ਆਫ਼ਤਾਬਾ, ਆਫ਼ਤਾਬ ਕੋਟਨ ਬੈਠੇ ਮੁਖ ਸ਼ਰਮਾਈਆ । ਸੋ ਸਾਹਿਬ ਹੱਕ ਜਨਾਬਾ, ਹਕੀਕਤ ਵੇਖੇ ਥਾਉਂ ਥਾਈਂਆ। ਕਲਜੁਗ ਅੰਤ ਸਭ ਨੂੰ ਕਰੇ ਲਾਜਵਾਬਾ, ਜਵਾਬ ਦੇ ਸਕੇ ਕੋਈ ਨਾ ਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਰਾਮ ਰਹੀਮ ਆਪਣਾ ਫੇਰਾ ਪਾਈਆ। ਆਪਣਾ ਫੇਰਾ ਪ੍ਰਭੂ ਪ੍ਰਭ ਪੌਂਦਾ ਏ। ਸੰਤ ਸੁੇਹੇਲੇ ਲੱਭ, ਜਨ ਭਗਤ ਆਪ ਉਠੌਂਦਾ ਏ। ਅੰਮ੍ਰਿਤ ਝਿਰਨਾ ਝਿਰਾ ਕਵਲ ਨਭ, ਉਲਟਾ ਮੁਖ ਕਰੌਂਦਾ ਏ। ਨੌ ਦਵਾਰੇ ਮੁਕੇ ਹੱਦ, ਘਰ ਦਸਵੇਂ ਮੇਲ ਮਿਲੌਂਦਾ ਏ। ਆਤਮ ਜੋਤੀ ਦੀਪਕ ਜਾਏ ਜਗ, ਅਗਿਆਨ ਅੰਧੇਰ ਚੁਕੌਂਦਾ ਏ। ਅਨਹਦ ਨਾਦ ਸੁਣਾਏ ਛੰਦ, ਸੰਸਾ ਰੋਗ ਮਿਟੌਂਦਾ ਏ। ਡੂੰਘੀ ਭਵਰੀ ਵਿਚੋਂ ਕੱਢ, ਸੁਖਮਨ ਟੇਡੀ ਬੰਕ ਪਾਰ ਕਰੌਂਦਾ ਏ। ਈੜਾ ਪਿੰਗਲ ਥੱਲੇ ਛੱਡ, ਸਾਚੇ ਮਾਰਗ ਆਪੇ ਲੌਂਦਾ ਏ। ਆਤਮ ਸੇਜ ਚੜ੍ਹਾਏ ਭੱਜ, ਬਣ ਪਾਂਧੀ ਪੰਧ ਮੁਕੌਂਦਾ ਏ। ਸੁਰਤੀ ਸ਼ਬਦੀ ਪ੍ਰੀਤੀ ਜਾਏ ਬੱਝ, ਟੁੱਟੀ ਗੰਢ ਫੇਰ ਪਵੌਂਦਾ ਏ। ਆਤਮ ਪਰਮਾਤਮ ਕਰੇ ਹੱਜ, ਹੁਜਰਾ ਇਕੋ ਇਕ ਸੁਹੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਘਰ ਵਸੌਂਦਾ ਏ। ਹਰਿਜਨ ਸਾਚੇ ਘਰ ਵਸੌਂਦਾ ਏ। ਫੜ ਫੜ ਬਾਹੋਂ ਗਲੇ ਲਗੌਂਦਾ ਏ। ਕਾਇਆ ਮੰਦਰ ਅੰਦਰ ਰਾਹ ਵਖੌਂਦਾ ਏ। ਬਜਰ ਕਪਾਟੀ ਤੋੜ ਜੰਦਰ, ਪੜਦਾ ਦੂਈ ਦਵੈਤ ਚੁਕੌਂਦਾ ਏ। ਸੋਹਣਾ ਦਿਸੇ ਅਗੰਮੀ ਮੰਦਰ, ਛੱਪਰ ਛੰਨ ਨਾ ਕੋਇ ਛੁਹੌਂਦਾ ਏ। ਜੋਤ ਜਗੇ ਅੰਦਰੇ ਅੰਦਰ, ਤੇਲ ਬਾਤੀ ਨਾਲ

❋

❋

ਨਾ ਕੋਇ ਰਖੌਂਦਾ ਏ। ਮਨ ਵਾਸਨਾ ਦਿਸੇ ਨਾ ਕੋਈ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧੌਂਦਾ ਏ। ਸ਼ਰਅ ਸ਼ਰੀਅਤ ਤੋੜ ਸੰਗਲ, ਸੰਗਲ ਦੀਨ ਮਜ਼੍ਹਬ ਪੰਧ ਮੁਕੌਂਦਾ ਏ। ਘਰ ਵੜ ਕੇ ਪੌੜੇ ਚੜ੍ਹ ਕੇ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੁਣੇ ਅਗੰਮੀ ਮੰਗਲ, ਜਿਸ ਦਾ ਭੇਵ ਛੱਤੀ ਰਾਗ ਨਾ ਪੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਕੂੜੀ ਕਿਰਿਆ ਨਾਤਾ ਆਪ ਤੁੜੌਂਦਾ ਏ। ਕੂੜੀ ਕਿਰਿਆ ਨਾਤਾ ਆਪ ਤੁੜੌਂਦਾ ਏ। ਪ੍ਰਭ ਸਤਿਗੁਰ ਦਇਆ ਕਮੌਂਦਾ ਏ। ਭਗਤ ਭਗਵਾਨ ਆਪ ਜਗੌਂਦਾ ਏ। ਸੋਈ ਸੁਰਤੀ ਆਪ ਉਠੌਂਦਾ ਏ। ਅਕਾਲ ਮੂਰਤੀ ਨਾਲ ਮਿਲੌਂਦਾ ਏ। ਨਾਦ ਤੂਰਤੀ ਇਕ ਸੁਣੌਂਦਾ ਏ। ਖ਼ੂਬਸੂਰਤੀ ਆਪਣੀ ਜੋਤ ਚਮਕੌਂਦਾ ਏ। ਆਸਾ ਮਨਸਾ ਪੂਰਤੀ, ਪੂਰੀ ਇਛਿਆ ਆਪ ਕਰੌਂਦਾ ਏ। ਕਲਜੁਗ ਕੂੜੀ ਖੇਲ ਦਿਸੇ ਕੂੜ ਦੀ, ਸਚ ਨਾਤਾ ਆਤਮ ਪਰਮਾਤਮ ਆਪ ਨਿਭੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਓਸੇ ਕੋਹਤੂਰ ਦੀ, ਜਿਥੇ ਮੂਸਾ ਮੂੰਹ ਦੇ ਭਾਰ ਸੁਟੌਂਦਾ ਏ। ਕੋਹਤੂਰ ਦਿਸੇ ਨੁਰਾਨਾ, ਨੂਰੀ ਜਲਵਾ ਇਕ ਜਣਾਈਆ। ਜਿਸ ਪਰਵਰਦਿਗਾਰ ਹੋਏ ਮਿਹਰਵਾਨਾ, ਮਿਹਰ ਨਜ਼ਰ ਇਕ ਉਠਾਈਆ। ਸੋ ਮੁਰੀਦ ਹੋਏ ਪਰਵਾਨਾ, ਮੁਰਸ਼ਦ ਆਪਣੇ ਗਲੇ ਲਗਾਈਆ। ਸਾਚਾ ਕਲਮਾ ਦਏ ਇਲਾਹੀ ਕਲਾਮਾ, ਬਿਨ ਰਸਨਾ ਜਿਹਵਾ ਪੜ੍ਹਾਈਆ। ਨਜ਼ਰੀ ਆਏ ਇਕ ਅਮਾਮਾ, ਆਮਦ ਸਮਝ ਸਕੇ ਕੋਇ ਨਾ ਰਾਈਆ। ਜਿਸ ਦਾ ਦਰਗਾਹ ਝੁਲੇ ਨਿਸ਼ਾਨਾ, ਸਚ ਨਿਸ਼ਾਨਾ ਇਕ ਵਖਾਈਆ। ਸੋ ਅੰਤਮ ਪਹਿਰੇ ਬਾਣਾ, ਅਮਾਮ ਆਪਣਾ ਫੇਰਾ ਪਾਈਆ। ਪੀਰ ਪੈਗ਼ਬਰ ਜਿਸ ਕਰੇ ਗ਼ੁਲਾਮਾ, ਬਰਦੇ ਦਰ ਰਿਹਾ ਬਹਾਈਆ। ਤਿਸ ਨੂੰ ਸਜਦਾ ਝੁਕ ਕਰਨ ਸਲਾਮਾ, ਅਲੈਕਮ ਇਕੋ ਇਕ ਸੁਣਾਈਆ। ਉਸ ਦਾ ਵੱਜੇ ਸਚ ਦਮਾਮਾ, ਦੋ ਜਹਾਨ ਰਿਹਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਰਸ਼ਦ ਵੇਖੇ ਆਪ ਮੁਰੀਦ, ਇਸਮ ਆਅਜ਼ਮ ਦੇਵੇ ਦੀਦ, ਸ਼ੁਨੀਦ ਆਪਣਾ ਭੇਵ ਚੁਕਾਈਆ। ਦੀਦ ਸ਼ੁਨੀਦ ਖੇਲ ਅਪਾਰ, ਹਰਿ ਕਰਤਾ ਆਪ ਕਰਾਇੰਦਾ। ਜੁਗ ਚੌਕੜੀ ਹੋ ਤਿਆਰ, ਨਿਤ ਨਵਿਤ ਵੇਸ ਵਟਾਇੰਦਾ। ਭਗਤ ਭਗਵੰਤ ਲਏ ਸੰਭਾਲ, ਸਿਰ ਆਪਣਾ ਹੱਥ ਟਿਕਾਇੰਦਾ। ਨਾਤਾ ਤੋੜ ਸ਼ਾਹ ਕੰਗਾਲ, ਰਾਉ ਰੰਕ ਨਾ ਕੋਇ ਵਡਿਆਇੰਦਾ । ਘਰ ਵਿਚ ਘਰ ਵਖਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕੋ ਇਕ ਪਰਗਟਾਇੰਦਾ। ਦੀਪਕ ਜੋਤ ਨੁਰਾਨੀ ਬਾਲ, ਰੋਸ਼ਨ ਇਕੋ ਇਕ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸ੍ਰਿਸ਼ਟੀ ਦਏ ਦ੍ਰਿਸ਼ਟੀ ਇਸ਼ਟ ਦੇਵ ਗੁਰ ਸਵਾਮੀ ਇਕੋ ਇਕ ਜਣਾਈਆ। ਇਕੋ ਇਕ ਏਕੰਕਾਰ, ਅਕਲ ਕਲਾ ਅਖਵਾਇੰਦਾ। ਇਕੋ ਇਕ ਪਰਵਰਦਿਗਾਰ, ਬੇਪਰਵਾਹ ਨਜ਼ਰੀ ਆਇੰਦਾ। ਇਕੋ ਇਕ ਰਾਮ ਆਧਾਰ, ਸਿਰ ਆਪਣਾ ਹੱਥ ਟਿਕਾਇੰਦਾ। ਇਕੋ ਇਕ ਮੀਤ ਮੁਰਾਰ, ਕਾਹਨ ਘਨਈਆ ਬੰਸਰੀ ਨਾਮ ਵਜਾਇੰਦਾ। ਇਕੋ ਇਕ ਭਗਤ ਭੰਡਾਰ, ਹਰਿ ਹਰਿ ਨਾਮਾ ਨਾਮ ਵਰਤਾਇੰਦਾ। ਇਕੋ ਇਕ ਮੰਦਰ ਦਵਾਰ, ਇਕੋ ਗ੍ਰਹਿ ਸੋਭਾ ਪਾਇੰਦਾ। ਇਕੋ ਇਕ ਚਰਨ ਹਰਿ ਕਰਤਾਰ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਇਕੋ ਇਕ ਪ੍ਰੇਮ ਪਿਆਰ, ਸਚ ਪ੍ਰੀਤੀ ਆਪ ਬੰਧਾਇੰਦਾ। ਇਕੋ ਨਾਮ ਸ਼ਬਦ ਧੁਨ ਜੈਕਾਰ, ਇਕੋ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਅੰਤਮ ਲੇਖਾ ਪੂਰ ਕਰਾਇੰਦਾ । ਕਲਜੁਗ ਲੇਖਾ

❋

❋

ਪੂਰ ਕਰੌਣਾ, ਹਰਿ ਵਡਾ ਵਡ ਜਣਾਈਆ। ਸਤਿ ਸਤਿਵਾਦੀ ਮਾਰਗ ਲਾਉਣਾ, ਸਚ ਸੁੱਚ ਕਰੇ ਕੁੜਮਾਈਆ। ਸ੍ਰਿਸ਼ਟ ਸਬਾਈ ਇਕੋ ਰਾਹ ਵਖਾਉਣਾ, ਦੂਜਾ ਦਰ ਨਾ ਕੋਇ ਦਰਸਾਈਆ। ਸਰਬ ਜੀਆਂ ਮਿਲ ਕੇ ਆਤਮ ਪਰਮਾਤਮ ਢੋਲਾ ਗੌਣਾ, ਧੁਰ ਦਾ ਨਾਦ ਵੱਜੇ ਸ਼ਨਵਾਈਆ । ਮਿਲ ਕੇ ਸਖੀਆਂ ਸਾਹਿਬ ਸਵਾਮੀ ਮੰਗਲ ਗੌਣਾ, ਗੀਤ ਗੋਬਿੰਦ ਅਲਾਈਆ। ਨਿਜ ਨੇਤਰ ਨਿਜ ਗ੍ਰਹਿ ਦਰਸ਼ਨ ਪੌਣਾ, ਬਾਹਰ ਢੂੰਡਣ ਕੋਇ ਨਾ ਜਾਈਆ। ਅੰਤਰ ਆਤਮ ਸਚ ਸਰੋਵਰ ਤੀਰਥ ਨਹੌਣਾ, ਅਠਸਠ ਵੰਡ ਨਾ ਕੋਇ ਵੰਡਾਈਆ। ਘਰ ਵਿਚ ਘਰ ਦੀਪਕ ਜੋਤੀ ਜੋਤ ਜਗੌਣਾ, ਕਾਇਆ ਮੰਦਰ ਹੋਏ ਰੁਸ਼ਨਾਈਆ। ਪਤਿਪਰਮੇਸ਼ਵਰ ਇਕੋ ਇਸ਼ਟ ਮਨੌਣਾ, ਇਕੋ ਨੂਰ ਨੂਰ ਖ਼ੁਦਾਈਆ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਆਤਮ ਸੇਜਾ ਮਿਲ ਕੇ ਗਰਿਸਤ ਹੰਢੌਣਾ, ਸਤਿ ਸਤਿਵਾਦੀ ਗਰਿਸਤੀ ਰੂਪ ਵਟਾਈਆ। ਸਵਰਗ ਬਹਿਸਤੀ ਡੇਰਾ ਢੌਣਾ, ਸਚਖੰਡ ਇਕੋ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਧੁਰ ਦਾ ਵਰ, ਪੂਰਬ ਲੇਖਾ ਲੇਖੇ ਲਏ ਲਗਾਈਆ । ਪੂਰਬ ਲੇਖਾ ਜਾਣੇ ਆਪ, ਆਪਣੇ ਹੱਥ ਰੱਖੇ ਵਡਿਆਈਆ। ਮਿਹਰਵਾਨ ਪ੍ਰਭ ਕੋਟ ਜਨਮ ਦੇ ਮੇਟ ਪਾਪ, ਪਤਤ ਪੁਨੀਤ ਦਏ ਕਰਾਈਆ। ਆਤਮ ਪਰਮਾਤਮ ਬਣਾਏ ਸੱਚਾ ਸਾਕ, ਸੱਜਣ ਇਕੋ ਇਕ ਅਖਵਾਈਆ। ਤਨ ਕਾਇਆ ਮਾਟੀ ਨਾਤਾ ਝੂਠਾ ਸਾਕ, ਥਿਰ ਕੋਇ ਰਹਿਣ ਨਾ ਪਾਈਆ। ਪਰਮ ਪੁਰਖ ਪ੍ਰਭ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਜਿਸ ਦਾ ਇਕੋ ਸਿਮਰਨ ਪੂਜਾ ਪਾਠ, ਇਕੋ ਨਾਮ ਵਡਿਆਈਆ । ਇਕੋ ਪੱਤਣ ਇਕੋ ਘਾਟ, ਇਕੋ ਬੈਠਾ ਸੱਚਾ ਮਾਹੀਆ। ਇਕੋ ਦੀਨ ਇਕੋ ਜਾਤ, ਮਜ਼੍ਹਬ ਇਕੋ ਇਕ ਵਖਾਈਆ। ਆਦਿ ਜੁਗਾਦਿ ਨਾ ਪਾਏ ਵਫ਼ਾਤ, ਮੜੀ ਗੋਰ ਨਾ ਕੋਇ ਸਮਾਈਆ। ਉਸ ਸਾਹਿਬ ਕੋਲੋਂ ਮੰਗੋ ਦਾਤ, ਜਿਸ ਦੇਂਦਿਆਂ ਤੋਟ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਦੱਸਦੇ ਗਏ ਖਾਤ, ਖਾਤਾ ਡੂੰਘਾ ਇਕ ਵਖਾਈਆ। ਕਾਇਆ ਮੰਦਰ ਅੰਦਰ ਵੜ ਕੇ ਵੇਖੋ ਮਾਰ ਝਾਤ, ਨਿਜ ਨੇਤਰ ਨੈਣ ਖੁਲ੍ਹਾਈਆ। ਸ੍ਰੀ ਭਗਵਾਨ ਸਤਿਗੁਰ ਪੂਰਾ ਨਿਰਗੁਣ ਰੂਪ ਨਜ਼ਰੀ ਆਏ ਸਾਖਿਆਤ, ਪੜਦਾ ਉਹਲਾ ਨਾ ਕੋਇ ਰਖਾਈਆ। ਓਸ ਨਾਲ ਮਿਲ ਕੇ ਕਰੋ ਬਾਤ, ਜਿਸ ਦੀ ਬਾਤ ਬਾਤਨ ਸਮਝ ਕੋਇ ਨਾ ਪਾਈਆ। ਮਾਣਸ ਜਨਮ ਦਾ ਇਹੋ ਲਾਹਾ ਖ਼ਾਸ, ਲੱਖ ਚੁਰਾਸੀ ਲੈਣਾ ਗੇੜ ਕਟਾਈਆ। ਮਾਤ ਗਰਭ ਫੇਰ ਨਾ ਹੋਵੇ ਵਾਸ, ਦਸ ਦਸ ਮਾਸ ਅਗਨ ਨਾ ਕੋਇ ਤਪਾਈਆ। ਜਨ ਭਗਤ ਕਹਿਣ ਪ੍ਰਭ ਜੋ ਕਿਛ ਹੈ ਸਭ ਤੇਰੇ ਹਾਥ, ਸਾਡੀ ਚਲੇ ਨਾ ਕੋਇ ਵਡਿਆਈਆ। ਹਉਂ ਬਾਲਕ ਨੱਢੇ ਨੰਨ੍ਹੇ ਕੀ ਜਾਣੀਏ ਤੇਰਾ ਘਾਟ, ਅੰਤ ਕਹਿਣ ਕੋਇ ਨਾ ਪਾਈਆ। ਕਰ ਕਿਰਪਾ ਮੇਟ ਅਗਲੀ ਵਾਟ, ਪਿਛਲਾ ਪੰਧ ਦੇ ਮੁਕਾਈਆ। ਤੇਰੇ ਨਾਲੋਂ ਵਿਛੜੀ ਤੇਰੀ ਜਾਤ, ਅੰਤਮ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਜਨ ਭਗਤਾਂ ਦਇਆ ਕਮੌਂਦਾ ਏ। ਨਿਤ ਨਵਿਤ ਵੇਸ ਵਟੌਂਦਾ ਏ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣਾ ਫੇਰਾ ਪੌਂਦਾ ਏ। ਲੱਖ ਚੁਰਾਸੀ ਵਿਚੋਂ ਚੁਗ, ਆਪ ਆਪਣੀ ਗੋਦ ਬਿਠੌਂਦਾ ਏ। ਜਗਤ ਨੇਤਰਾਂ ਰਹੇ ਗੁੰਮ, ਬਿਨ ਨਿਜ ਨੇਤਰ ਨਜ਼ਰ ਕਿਸੇ ਨਾ ਔਂਦਾ ਏ। ਗੁਰਮੁਖਾਂ ਆਸਾ ਜਾਏ ਪੁੰਨ, ਪੂਰੀ ਇਛਿਆ ਪੂਰ ਕਰੌਂਦਾ ਏ। ਅੰਦਰ ਬਾਹਰ ਗੁਪਤ ਜਾਹਰ ਪੁਕਾਰ ਲਏ ਸੁਣ, ਅਨਡਿਠੜੀ ਖੇਲ ਵਖੌਂਦਾ ਏ। ਜਿਨ੍ਹਾਂ ਅੰਤਰ ਆਤਮ ਉਪਜਾਏ ਆਪਣੀ ਧੁਨ, ਤਿਨ੍ਹਾਂ ਕਾਇਆ

❋

❋

ਧੁਨੀ ਰਬਾਬ ਇਕ ਵਜੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਸੰਤ ਸੁਹੇਲੇ ਘਰ ਮੇਲੇ ਮੇਲ ਮਿਲੌਂਦਾ ਏ। ਘਰ ਮੇਲਾ ਮੇਲ ਮਿਲਾਇਆ ਏ। ਦੀਨ ਦਿਆਲ ਦਇਆ ਕਮਾਇਆ ਏ। ਜਗਤ ਵਿਛੋੜਾ ਦੂਰ ਕਰਾਇਆ ਏ। ਸੱਸੇ ਉਪਰ ਹੋੜਾ ਇਕ ਲਗਾਇਆ ਏ। ਹਾਹਾ ਟਿਪੀ ਨਾਲ ਸਜਾਇਆ ਏ। ਨਿਰਗੁਣ ਸਰਗੁਣ ਵੰਡ ਵੰਡਾਇਆ ਏ। ਸੋਹੰ ਸੋਹਣੀ ਧਾਰ ਚਲਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਨਾਤਾ ਆਪ ਬੰਧਾਇਆ ਏ। ਸਤਿ ਨਾਤਾ ਬੰਨ੍ਹੇ ਬੰਧਨ, ਬੰਦਗੀ ਆਪਣਾ ਨਾਮ ਜਣਾਈਆ। ਆਤਮ ਪਰਮਾਤਮ ਸੱਚਾ ਭਜਨ, ਹਰਿ ਸਤਿਗੁਰ ਕਰੇ ਪੜ੍ਹਾਈਆ। ਨਾਮ ਨਿਧਾਨ ਨੇਤਰ ਅੰਜਨ, ਨਿਰਗੁਣ ਨਿਰਵੈਰ ਆਪ ਪਾਈਆ। ਸਾਹਿਬ ਸੁਲਤਾਨ ਬਣ ਕੇ ਸੱਜਣ, ਜਨ ਭਗਤਾਂ ਸੰਗ ਨਿਭਾਈਆ। ਕਲਜੁਗ ਅੰਤਮ ਆਇਆ ਪੜਦੇ ਕੱਜਣ, ਸ਼ਬਦ ਦੁਸ਼ਾਲਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਆਪਣੇ ਰੰਗ ਰੰਗਾਈਆ। ਆਪਣਾ ਰੰਗ ਰੰਗਾਏ ਮਜੀਠ, ਲਲਾਰੀ ਹੱਥ ਨਾ ਕਿਸੇ ਫੜਾਈਆ । ਆਪਣਾ ਨਾਮ ਸੁਣਾਏ ਗੀਤ, ਗਹਿਰ ਗੰਭੀਰ ਕਰੇ ਪੜ੍ਹਾਈਆ। ਆਪਣਾ ਮੰਦਰ ਵਖਾਏ ਮਸੀਤ, ਮੁਲਾਂ ਕਾਜੀ ਪੰਡਤ ਨਜ਼ਰ ਕੋਇ ਨਾ ਆਈਆ । ਆਪਣਾ ਸੋਭਾਵੰਤ ਸੁਹਾਏ ਸੀਸ, ਸੀਸ ਜਗਦੀਸ਼ ਇਕੋ ਇਕ ਵਖਾਈਆ। ਆਪਣਾ ਕਲਮਾ ਦੱਸੇ ਹਦੀਸ, ਹਜ਼ਰਤ ਕਰੇ ਸਚ ਪੜ੍ਹਾਈਆ। ਜਿਸ ਦਾ ਲੇਖਾ ਬੀਸ ਇਕੀਸ, ਦੂਆ ਜ਼ੀਰੋ ਸਿਫ਼ਰਾ ਦੋ ਇਕ ਏਕੰਕਾਰ ਜੋੜ ਜੁੜਾਈਆ। ਤਿਸ ਦਾ ਖੇਲ ਅਗੰਮੀ ਠੀਕ, ਬੇਦਮੀ ਰਿਹਾ ਵਖਾਈਆ। ਸਿਸ਼ਟ ਸਬਾਈ ਦੱਸੇ ਇਕ ਪ੍ਰੀਤ, ਪ੍ਰੀਤੀ ਪਰਮਾਤਮ ਨਾਲ ਸਮਝਾਈਆ। ਲੱਖ ਚੁਰਾਸੀ ਹਰਿਜਨ ਜਾਏ ਜੀਤ, ਜਿਤੇ ਸਰਬ ਲੋਕਾਈਆ। ਮਿਠਾ ਹੋਵੇ ਕੌੜਾ ਰੀਠ, ਜੋ ਹਰਿ ਹਰਿ ਨਾਮ ਧਿਆਈਆ। ਘਰ ਸੱਜਣ ਸਤਿਗੁਰ ਮਿਲੇ ਮੀਤ, ਮਿੱਤਰ ਪਿਆਰਾ ਫੇਰਾ ਪਾਈਆ । ਆਦਿ ਜਗਾਦਿ ਜੁਗ ਚੌਕੜੀ ਨਿਤ ਨਵਿਤ ਭਗਤ ਭਗਵਾਨ ਦੀ ਸੱਚੀ ਰੀਤ, ਪ੍ਰੀਤਮ ਇਕੋ ਇਕ ਵਖਾਈਆ। ਰਲ ਮਿਲ ਜੀਵ ਜੰਤ ਸਾਧ ਸੰਤ ਮੁਰੀਦ ਮੁਰਸ਼ਦ ਸੂਫ਼ੀ ਗਾਓ ਇਕੋ ਗੀਤ, ਮਸਰੂਫ਼ੀ ਕੂੜੀ ਦਏ ਚੁਕਾਈਆ। ਹਰੂਫ਼ੀ ਜਿਸ ਦੀ ਸੁਣਦੇ ਤਾਅਰੀਫ਼, ਉਸ ਦਾ ਤੁਆਰਫ਼ ਕਰੋ ਨੇਤਰ ਨੈਣ ਉਠਾਈਆ। ਸੰਤ ਸਤਿਗੁਰ ਇਕ ਦੂਜੇ ਦੀ ਸਦਾ ਕਰਨ ਉਡੀਕ, ਦੋ ਜਹਾਨ ਵੇਖਣ ਚਾਈਂ ਚਾਈਂਆ। ਗੁਰਮੁਖ ਗੁਰਸਿਖ ਗੁਰ ਗੁਰ ਮੰਗਣ ਪ੍ਰੀਤ, ਪ੍ਰੀਤੀ ਆਪਣੇ ਵਿਚੋਂ ਪਰਗਟਾਈਆ। ਜਿਨ੍ਹਾਂ ਕਰ ਕਿਰਪਾ ਕਿਰਪਾਲ ਠਾਕਰ ਪ੍ਰਭ ਮਿਲੇ ਆਪ ਠੀਕ, ਤਿਨ੍ਹਾਂ ਠਾਕਰ ਘਰ ਘਰ ਨਜ਼ਰੀ ਆਈਆ। ਉਹ ਗੁਰਮੁਖ ਦੀਨ ਮਜ਼੍ਹਬ ਸ਼ਰਅ ਦੀ ਪਾਰ ਕਰਨ ਲੀਕ, ਸ਼ਿਰਕਤ ਵਿਚ ਕਦੇ ਨਾ ਆਈਆ। ਓਨ੍ਹਾਂ ਪਰਵਰਦਿਗਾਰ ਦਏ ਤੌਫ਼ੀਕ, ਤੋਹਫ਼ਾ ਘਰ ਘਰ ਆਪ ਪੁਚਾਈਆ। ਇਹੋ ਧਾਰ ਕੋਈ ਸਮਝ ਨਾ ਸਕੇ ਬਰੀਕ, ਜਗਤ ਨੇਤਰ ਨਜ਼ਰ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁੱਚ ਸਭਨਾਂ ਝੋਲੀ ਪਾਏ ਭੀਖ, ਜੋ ਦਰ ਘਰ ਸਾਚਾ ਮੰਗਣ ਆਈਆ। ਜੋ ਸੁੱਤੇ ਦੇ ਕਰ ਪੀਠ, ਤਿਨ੍ਹਾਂ ਲੱਖ ਚੁਰਾਸੀ ਵਿਚ ਭਵਾਈਆ। ਪਰਮ ਪੁਰਖ ਪਤਿਪਰਮੇਸ਼ਵਰ ਆਪਣਾ ਖੇਲ ਕਰੇ ਅਨਡੀਠ, ਅਨਡਿਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਸਰਗੁਣ

❋

❋

ਨਿਰਗੁਣ ਇਕੋ ਮੰਦਰ ਇਕੋ ਦਵਾਰਾ, ਇਕੋ ਘਰ ਇਕੋ ਦਹਿਲੀਜ, ਇਕੋ ਆਸਣ ਇਕੋ ਸਿੰਘਾਸਣ ਇਕੋ ਤ੍ਰਿਸਨਾ ਇਕੋ ਆਸਨ, ਇਕੋ ਨੂਰ ਇਕੋ ਪਰਕਾਸ਼ਨ, ਅੰਤ ਇਕੋ ਜੋਤ ਸਮਾਈਆ।