੨੫ ਪੋਹ ੨੦੨੦ ਬਿਕਰਮੀ ਹਰਿ ਭਗਤ ਦਵਾਰ ਜੇਠੂਵਾਲ
ਗੁਰ ਅਵਤਾਰ ਪੀਰ ਪੈਗ਼ੰਬਰ ਝੁਕਾਵਣ ਸੀਸ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਸਰਨਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰਾ ਕਲਮਾ ਨਾਉਂ ਪੜ੍ਹੀ ਸਚ ਹਦੀਸ, ਹਜ਼ਰਤ ਹਾਜ਼ਰ ਹਜ਼ੂਰ ਤੇਰੀ ਵਡਿਆਈਆ। ਨਿਰਗੁਣ ਸਰਗੁਣ ਤੇਰਾ ਖੇਲ ਤੱਕਦੇ ਰਹੇ ਬੀਸ ਇਕੀਸ, ਬੇਪਰਵਾਹ ਤੇਰੀ ਸਮਝ ਕੋਇ ਨਾ ਪਾਈਆ। ਦੋ ਜਹਾਨ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਛਤਰ ਝੁੱਲੇ ਤੇਰੇ ਸੀਸ, ਜਗਦੀਸ਼ ਤੇਰਾ ਦਵਾਰਾ ਇਕੋ ਨਜ਼ਰੀ ਆਈਆ। ਲੱਖ ਚੁਰਾਸੀ ਕਰਵਟ ਬਦਲ ਬਦਲ ਆਪਣੀ ਪੀਠ, ਸਨਮੁਖ ਆਪਣਾ ਮੁਖ ਦਿਖਲਾਈਆ। ਆਤਮ ਪਰਮਾਤਮ ਢੋਲਾ ਸੋਹਲਾ ਰਾਗ ਗਾ ਗਾ ਥੱਕੀ ਤੇਰਾ ਗੀਤ, ਗੋਬਿੰਦ ਗਹਿਰ ਗੰਭੀਰ ਬੇਨਜ਼ੀਰ ਤੇਰਾ ਨੂਰ ਨਜ਼ਰ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਦੱਸ ਸਕੀ ਨਾ ਸਚ ਤੇਰੀ ਤਸਵੀਰ, ਤਸਬੀ ਮਾਲਾ ਮਣਕਾ ਮਣਕਾ ਮਨ ਕਾ ਮਣਕਾ ਨਾ ਕੋਇ ਭਵਾਈਆ। ਨਵ ਨੌ ਚਾਰ ਤੇਰਾ ਲੇਖਾ ਚੁਕਿਆ ਨਾ ਹਸਤ ਕੀਟ, ਅਨਡੀਠ ਤੇਰਾ ਰੂਪ ਸਤਿ ਸਰੂਪ ਸਮਝ ਕੋਇ ਨਾ ਪਾਈਆ। ਸਤਿ ਸਵਾਮੀ ਤ੍ਰੈਭਵਨ ਧਨੀ ਤ੍ਰੈਗੁਣ ਅਤੀਤੇ ਠਾਂਡੇ ਸੀਤ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਬੋਧ ਅਗਾਧੀ ਤੇਰੀ ਓਟ ਤਕਾਈਆ। ਪੰਜ ਤਤ ਕਾਇਆ ਬਣਦੇ ਰਹੇ ਪਾਂਧੀ, ਰਸਨਾ ਜਿਹਵਾ ਢੋਲਾ ਰਹੀ ਗਾਂਦੀ, ਬੱਤੀ ਦੰਦ ਸਿਫ਼ਤ ਕਹਿਣ ਕੋਇ ਨਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦੇ ਕੰਤ ਦਰ ਤੇਰੇ ਆਸ ਇਕ ਲਿਆਂਦੀ, ਬੇਪਰਵਾਹ ਪਰਦਾ ਉਹਲਾ ਰਹੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਅਗੰਮੀ ਵਰ, ਜਿਸ ਦੀ ਸਮਝ ਕਿਸੇ ਨਾ ਆਈਆ। ਇਕੋ ਵਰ ਦੇ ਨਿਰੰਕਾਰ, ਦਰ ਤੇਰੇ ਸੀਸ ਝੁਕਾਇਆ। ਗੁਰ ਅਵਤਾਰ ਕਰਨ ਪੁਕਾਰ, ਪੀਰ ਪੈਗ਼ੰਬਰਾਂ ਹੰਝੂਆਂ ਨੀਰ ਵਹਾਇਆ। ਪਰਵਰਦਿਗਾਰ ਸਾਂਝੇ ਯਾਰ, ਦਰ ਠਾਂਡੇ ਡੇਰਾ ਲਾਇਆ। ਧੁਰ ਦੇ ਖ਼ਾਲਕ ਦੇ ਆਧਾਰ, ਖ਼ਾਲਸ ਆਪਣਾ ਰੂਪ ਵਖਾਇਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਤੇਰਾ ਲੇਖਾ ਲੇਖੇ ਵਿਚ ਕਿਸੇ ਨਾ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਪੂਰਬ ਲੇਖਾ ਵੇਖ ਵਖਾਇਆ। ਪੂਰਬ ਲੇਖਾ ਵੇਖ ਭਗਵਾਨ, ਪ੍ਰਭ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਦਾਨ, ਦਰ ਦਰਵੇਸ਼ ਅਲਖ ਜਗਾਈਆ। ਤੂੰ ਆਦਿ ਜੁਗਾਦੀ ਨਿਗਹਬਾਨ, ਮਿਹਰ ਨਜ਼ਰ ਨੈਣ ਤਕਾਈਆ। ਹਉਂ ਬਾਲੀ ਬੁਧ ਅਞਾਣ, ਚਰਨ ਕਵਲ ਕਵਲ ਚਰਨ ਮੰਗਣ ਆਏ ਸਰਨਾਈਆ। ਨਿਤ ਨਵਿਤ ਤੇਰੇ ਦਰ ਤੋਂ ਤੇਰਾ ਲੈਂਦੇ ਰਹੇ ਗਿਆਨ, ਨਿਰਅੱਖਰ ਤੇਰਾ ਇਕੋ ਅੱਖਰ ਸਚ ਪੜ੍ਹਾਈਆ। ਤੂੰ ਦਾਤਾ ਦਾਨੀ ਸਾਹਿਬ ਸੁਲਤਾਨ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਉਠ ਵੇਖ ਪ੍ਰਭ ਮਾਰ ਧਿਆਨ, ਨਿਰਗੁਣ ਆਪਣੀ ਅੱਖ ਖੁਲ੍ਹਾਈਆ। ਚਾਰ ਜੁਗ ਦਾ ਲੇਖਾ ਲਿਖਿਆ ਵੇਖ ਬਿਆਨ, ਲਿਖ
❋
❋
ਕੇ ਆਏ ਜਗਤ ਲੋਕਾਈਆ। ਕਲ ਅੰਤ ਪਰਗਟ ਹੋਵੇ ਸ੍ਰੀ ਭਗਵਾਨ, ਕਲਕੀ ਆਪਣਾ ਰੂਪ ਵਟਾਈਆ। ਬੀਸ ਬੀਸਾ ਹੋਏ ਪਰਧਾਨ, ਪਰਧਾਨਗੀ ਆਪਣੇ ਹੱਥ ਰਖਾਈਆ। ਜਿਸ ਦਾ ਸਮਝ ਨਾ ਆਇਆ ਸਾਨੂੰ ਚਾਰ ਜੁਗ ਨਿਸ਼ਾਨ, ਨਿਸ਼ਾਨਾ ਆਪਣਾ ਲਏ ਝੁਲਾਈਆ। ਜਿਸ ਦਾ ਸਾਧ ਸੰਤ ਕਰਨ ਧਿਆਨ, ਨਿਜ ਨੇਤਰ ਧਿਆਨ ਲਗਾਈਆ। ਜਿਸ ਦਾ ਬੋਧ ਅਗਾਧਾ ਸ਼ਬਦ ਗਿਆਨ, ਬਿਨ ਅੱਖਰਾਂ ਦਏ ਸਮਝਾਈਆ। ਜਿਸ ਦਾ ਮਹਲ ਅਟੱਲ ਉਚ ਮਕਾਨ, ਛੱਪਰ ਛੰਨ ਚਾਰ ਦੀਵਾਰ ਨਾ ਕੋਇ ਬਣਾਈਆ। ਸੋ ਸਾਹਿਬ ਸੱਚਾ ਸੁਲਤਾਨ, ਸਤਿ ਸਤਿਵਾਦੀ ਇਕੋ ਨਜ਼ਰੀ ਆਈਆ। ਦਰ ਤੇਰੇ ਡਿਗੇ ਆਣ, ਫੜ ਬਾਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਸ਼ਹਿਨਸ਼ਾਹ ਤੇਰੇ ਹੱਥ ਵਡਿਆਈ, ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਨਿਵਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੱਜੇ ਤੇਰੇ ਨਾਮ ਵਧਾਈ, ਸਾਧ ਸੰਤ ਜੀਵ ਜੰਤ ਢੋਲਾ ਜਸ ਤੇਰਾ ਗਾਇੰਦਾ। ਨਿਰਗੁਣ ਸਰਗੁਣ ਲੇਖਾ ਲਿਖ ਕੇ ਆਏ ਕਲਮ ਛਾਹੀ, ਕਾਗ਼ਜ਼ ਆਪਣੀ ਵੰਡ ਵੰਡਾਇੰਦਾ। ਤੇਈ ਅਵਤਾਰ ਗਲ ਪੱਲੂ ਰਹੇ ਪਾਈ, ਪੱਲੜਾ ਹੱਥ ਨਾ ਕਿਸੇ ਫੜਾਇੰਦਾ। ਈਸਾ ਮੂਸਾ ਮੁਹੰਮਦ ਸਜਦਾ ਸੀਸ ਰਹੇ ਝੁਕਾਈ, ਪਰਦਾਨਸ਼ੀ ਪਰਦਾਪੋਸ਼ ਖ਼ਾਮੋਸ਼ ਸੋਚ ਵਿਚ ਨਾ ਕੋਇ ਸੁਣਾਇੰਦਾ। ਨਾਨਕ ਗੋਬਿੰਦ ਕਰਨ ਸਲਾਹੀ, ਪੁਰਖ ਅਕਾਲ ਇਕੋ ਨਜ਼ਰੀ ਆਇੰਦਾ। ਭਗਤ ਅਠਾਰਾਂ ਦੇਣ ਦੁਹਾਈ, ਕਬੀਰ ਜੁਲਾਹਾ ਉਚੀ ਕੂਕ ਸੁਣਾਇੰਦਾ। ਜਿਸ ਦਾ ਲੇਖਾ ਦੋ ਜਹਾਨ ਹਰ ਘਟ ਥਾਈਂ, ਸੋ ਥਾਨ ਥਨੰਤਰ ਵੇਖ ਵਖਾਇੰਦਾ । ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀ, ਸੋ ਸ਼ਹਾਦਤ ਆਪਣਾ ਨਾਮ ਭੁਗਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰ ਭਗਵੰਤ, ਪ੍ਰਭ ਤੇਰੇ ਹੱਥ ਵਡਿਆਈਆ। ਤੇਰੀ ਮਹਿਮਾ ਸਦਾ ਬੇਅੰਤ, ਕਥਨੀ ਕੱਥ ਨਾ ਸਕੇ ਰਾਈਆ। ਰਾਹ ਤੇਰਾ ਤੱਕਣ ਸਾਚੇ ਸੰਤ, ਸਤਿ ਸਤਿਵਾਦੀ ਤੁਧ ਬਿਨ ਵੇਖਣ ਕੋਇ ਨਾ ਪਾਈਆ। ਭਰਮੇ ਭੁੱਲਾ ਜੀਵ ਜੰਤ, ਕਲ ਕਾਤੀ ਰੂਪ ਕਸਾਈਆ। ਗੜ੍ਹ ਬਣਿਆ ਹਉਂਮੇ ਹੰਗਤ, ਹੰ ਬ੍ਰਹਮ ਨਾ ਕੋਇ ਸਮਝਾਈਆ। ਤੇਰੇ ਪ੍ਰੇਮ ਦੀ ਦਿਸੇ ਕੋਈ ਨਾ ਸੰਗਤ, ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰਨ ਲੜਾਈਆ। ਬੋਧ ਅਗਾਧਾ ਬਣੇ ਕੋਈ ਨਾ ਪੰਡਤ, ਆਤਮ ਪਰਮਾਤਮ ਸਮਝ ਕੋਇ ਨਾ ਆਈਆ। ਲੇਖਾ ਬਣਿਆ ਦੋਜ਼ਖ਼ ਬਹਿਸ਼ਤ ਜਨਤ, ਤੇਰੇ ਚਰਨ ਸੀਸ ਨਾ ਕੋਇ ਟਿਕਾਈਆ। ਲੱਖ ਚੁਰਾਸੀ ਭੌਂਦੀ ਜੇਰਜ ਅੰਡਜ, ਉਤਭੁਜ ਸੇਤਜ ਰੂਪ ਵਟਾਈਆ। ਦਰ ਭਿਖਾਰੀ ਬਣੇ ਕੋਈ ਨਾ ਮੰਗਤ, ਭਿਛਿਆ ਸਚ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਸਚ ਮਿਲੇ ਤੇਰੀ ਸਰਨਾਈਆ। ਸਚ ਸਰਨਾਈ ਦੇ ਪ੍ਰਭ ਠਾਕਰ, ਗੁਰ ਅਵਤਾਰ ਕਰਨ ਅਰਜ਼ੋਈਆ। ਗਹਿਰ ਗੰਭੀਰ ਡੂੰਘੇ ਸਾਗਰ, ਪੀਰ ਪੈਗ਼ੰਬਰ ਮੰਗਣ ਢੋਈਆ। ਜੁਗ ਚੌਕੜੀ ਦੇਵੇਂ ਆਦਰ, ਤੇਰੇ ਨਾਮ ਖ਼ੁਦਾਏ ਦਰੋਹੀਆ। ਕਾਦਰ ਕਰੀਮ ਕਰਤੇ ਧੁਰ ਦੇ ਕਾਦਰ, ਕੁਦਰਤ ਤੇਰੀ ਤੇਰੇ ਵਿਚ ਪਰੋਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਤੁਧ ਬਿਨ ਅਵਰ ਨਾ ਦੀਸੇ ਦੋ ਜਹਾਨਾਂ ਕੋਈਆ। ਤੁਧ ਬਿਨ ਅਵਰ ਨਾ ਦੀਸੇ ਹੋਰ, ਹੋਕਾ ਤੇਰੇ ਨਾਮ ਸੁਣਾਇਆ। ਤੇਰੇ ਹੱਥ ਧੁਰ ਦੀ ਡੋਰ, ਦੂਜਾ ਸੰਗ ਨਾ ਕੋਇ ਨਿਭਾਇਆ। ਤੇਰਾ ਲੇਖਾ ਤੋਰ ਮੋਰ, ਮੋਰ ਤੋਰ ਤੇਰੇ ਵਿਚ
❋
❋
ਸਮਾਇਆ । ਕਲਜੁਗ ਵੇਖ ਅੰਧ ਘੋਰ, ਨਵ ਨੌ ਚਾਰ ਅੰਧੇਰਾ ਛਾਇਆ। ਜਿਸ ਰਵਿਦਾਸ ਢੋਏ ਢੋਰ, ਸੋ ਰਵਿਦਾਸ ਤੇਰਾ ਸਾਥ ਰਖਾਇਆ। ਕਰ ਕਿਰਪਾ ਦਵਾਰ ਇਕੋ ਖੋਲ੍ਹ, ਚਾਰ ਵਰਨ ਰਹੇ ਸਰਨਾਇਆ। ਧੁਰ ਦਾ ਬੋਲ ਅਗੰਮੀ ਬੋਲ, ਸਚ ਸੁਨੇਹੜਾ ਇਕ ਜਣਾਇਆ। ਨਾਮ ਕੰਡੇ ਅਗੰਮੀ ਤੋਲ, ਤੋਲਾ ਬਣ ਕੇ ਬੇਪਰਵਾਹਿਆ। ਡੂੰਘੀ ਭਵਰੀ ਬਣ ਕੇ ਫੋਲ, ਪੜਦਾ ਦੂਈ ਦਵੈਤ ਲਾਹਿਆ। ਜਨ ਭਗਤਾਂ ਵਸ ਕੋਲ, ਕਿਉਂ ਦੂਰ ਦੁਰਾਡੇ ਮੁਖ ਛੁਪਾਇਆ। ਸੁਰਤੀ ਸ਼ਬਦੀ ਆ ਕੇ ਮੌਲ, ਮੌਲਾ ਆਪਣੀ ਕਰਨੀ ਦੇ ਪਰਗਟਾਇਆ। ਕਰ ਪਰਕਾਸ਼ ਉਪਰ ਧੌਲ, ਧਰਨੀ ਦਰਦ ਦੁੱਖ ਵੰਡਾਇਆ। ਗੋਬਿੰਦ ਕਰ ਕੇ ਗਿਆ ਕੌਲ, ਇਕਰਾਰ ਤੇਰੇ ਨਾਲ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚਖੰਡ ਨਿਵਾਸੀ ਤੇਰੀ ਓਟ ਤਕਾਇਆ। ਸਚਖੰਡ ਨਿਵਾਸੀ ਤੇਰੀ ਓਟ ਇਕ, ਏਕੰਕਾਰ ਤੇਰੀ ਸਰਨਾਈਆ । ਅਬਿਨਾਸ਼ੀ ਕਰਤੇ ਲੇਖਾ ਲਿਖ, ਤੇਰਾ ਲਿਖਿਆ ਨਾ ਕੋਇ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਭਿਖ, ਖਾਲੀ ਝੋਲੀ ਰਹੇ ਵਖਾਈਆ। ਤੁਧ ਬਿਨ ਦੂਜਾ ਕੋਈ ਨਾ ਪਏ ਦਿਸ, ਦਹਿ ਦਿਸ਼ਾ ਨੈਣ ਉਠਾਈਆ। ਚਾਰੋਂ ਕੁੰਟ ਜਗਤ ਰਸ ਫਿੱਕ, ਅੰਮ੍ਰਿਤ ਧਾਰ ਨਾ ਕੋਇ ਵਹਾਈਆ। ਮਨ ਵਾਸਨਾ ਸਕੇ ਕੋਈ ਨਾ ਜਿਤ, ਸਾਧ ਸੰਤ ਰਹੇ ਕੁਰਲਾਈਆ। ਬਿਨ ਗੋਬਿੰਦ ਕਿਸੇ ਦਾ ਬਣਿਉਂ ਆਪ ਨਾ ਪਿਤ, ਪੂਤ ਗੋਦ ਨਾ ਕੋਇ ਉਠਾਈਆ। ਕਿਰਪਾ ਕਰ ਅਬਿਨਾਸ਼ੀ ਅਚੁੱਤ, ਚੇਤਨ ਆਪਣੀ ਧਾਰ ਸਮਝਾਈਆ। ਸਚ ਸੁਹੰਜਣੀ ਮੌਲੇ ਰੁੱਤ, ਰੁਤੜੀ ਆਪਣੇ ਰੰਗ ਮਹਿਕਾਈਆ। ਨਿਰਗੁਣ ਆਪਣੀ ਧਾਰੋਂ ਉਠ, ਤੈਨੂੰ ਜਨਮੇ ਕੋਈ ਨਾ ਮਾਈਆ । ਜਨ ਭਗਤਾਂ ਆ ਕੇ ਪੁੱਛ, ਜੋ ਬੈਠੇ ਤੇਰਾ ਧਿਆਨ ਲਗਾਈਆ। ਕਲਜੁਗ ਬੂਟਾ ਰਿਹਾ ਸੁੱਕ, ਹਰਾ ਸਿੰਚ ਨਾ ਕੋਇ ਕਰਾਈਆ। ਜਨਮ ਜਨਮ ਦੇ ਵਿਛੜਿਆਂ ਲੱਗਾ ਦੁੱਖ, ਦੁਖੀਆਂ ਦਰਦ ਨਾ ਕੋਇ ਵੰਡਾਈਆ। ਤੇਰੇ ਪਿਆਰ ਦੀ ਇਕੋ ਭੁੱਖ, ਦੂਜੀ ਤ੍ਰਿਸਨਾ ਨਾ ਕੋਇ ਜਣਾਈਆ । ਆ ਕੇ ਵੇਖ ਉਨ੍ਹਾਂ ਮੁੱਖ, ਜੋ ਮੁਖ ਮੁਖੜੇ ਵਿਚੋਂ ਸਾਲਾਹੀਆ। ਨਿਰਧਨ ਸਰਧਨ ਗੋਦੀ ਚੁੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਘਰ ਤੇਰੇ ਮੰਗ ਮੰਗਾਈਆ। ਘਰ ਮੰਗੀ ਮੰਗ ਤੇਰੇ ਨਿਰੰਕਾਰ, ਬੀਸ ਬੀਸਾ ਖ਼ੁਸ਼ੀ ਮਨਾਈਆ। ਲਿਖਿਆ ਲੇਖ ਪੂਰਾ ਕਰ ਵਿਚ ਸੰਸਾਰ, ਵਡ ਸੰਸਾਰੀ ਤੇਰੀ ਸਰਨਾਈਆ। ਹਉਂ ਬਾਲੇ ਨੱਢੇ ਮੂਰਖ ਮੁਗਧ ਗਵਾਰ, ਤੂੰ ਸ਼ਹਿਨਸ਼ਾਹ ਪਾਤਸ਼ਾਹ ਸੋਹਬਤ ਤੇਰੀ ਇਕੋ ਨਜ਼ਰੀ ਆਈਆ। ਅਲਫ਼ ਯੇ ਤੇਰੇ ਦਰ ਨਾ ਕੋਈ ਦਰਕਾਰ, ਨੁਕਤਾ ਨਜ਼ਰ ਕੋਇ ਨਾ ਆਈਆ। ਮੁਕਤਾ ਹੋਏ ਰਿਹਾ ਖੁਆਰ, ਹੋੜਾ ਟਿੱਪੀ ਤੇਰੀ ਚਰਨ ਸਰਨਾਈਆ। ਨਿਰਗੁਣ ਸਰਗੁਣ ਆਦਿ ਜੁਗਾਦੀ ਧੁਰ ਦਾ ਜੋੜਾ, ਬਿਨ ਜੋੜੀ ਜਗਤ ਜੋਤ ਨਾ ਕੋਇ ਰੁਸ਼ਨਾਈਆ । ਪਿਤਾ ਪੂਤ ਬਾਂਕਾ ਛੋਰਾ, ਗੋਬਿੰਦ ਅਕਾਲ ਪੁਰਖ ਪੁਰਖੋਤਮ ਰੂਪ ਵਟਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਤਿ ਸਤਿ ਸਤਿ ਤੇਰੀ ਲੋੜਾ, ਸਤਿ ਸਤਿਵਾਦੀ ਤੇਰੀ ਧਾਰ ਤੇਰੇ ਵਿਚੋਂ ਨਜ਼ਰੀ ਆਈਆ। ਭਗਤ ਭਗਵਾਨ ਬਣਾ ਜੋੜਾ, ਜੋੜੀ ਆਪਣੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਦਰ ਤੇਰੇ ਅਲਖ ਜਗਾਈਆ। ਦਰ ਤੇਰੇ ਜਗਾਈ ਅਲੱਖ, ਅਲਖ ਅਗੋਚਰ ਤੇਰੀ ਸਰਨਾਈਆ । ਜਿਉਂ ਭਾਵੇ ਤਿਉਂ ਲੈਣਾ ਰੱਖ, ਪਾਰਬ੍ਰਹਮ ਵੱਡੀ ਵਡਿਆਈਆ। ਕਿਰਪਾ ਕਰ ਪੁਰਖ ਸਮਰਥ, ਸਮਰਥ ਤੇਰੀ ਸ਼ਰਨਾਈਆ। ਦਰਸ ਦਿਖਾ ਹੋ ਪਰਤਖ, ਮਿਹਰਵਾਨ
❋
❋
ਆਪਣੀ ਮਿਹਰ ਨਜ਼ਰ ਟਿਕਾਈਆ। ਜਨ ਭਗਤਾਂ ਦੇ ਆਪਣੀ ਅੱਖ, ਦੋਏ ਲੋਚਣ ਪੰਧ ਮੁਕਾਈਆ। ਕਲਜੁਗ ਖੇੜਾ ਕਰ ਭੱਠ, ਭਠਿਆਰਾ ਇਕੋ ਅਗਨ ਤਪਾਈਆ। ਸਚ ਦਵਾਰਾ ਖੋਲ੍ਹ ਹੱਟ, ਗ੍ਰਹਿ ਮੰਦਰ ਵੱਜੇ ਵਧਾਈਆ। ਧੁਰ ਦਾ ਮਾਰਗ ਆਪਣਾ ਦੱਸ, ਗੁਰ ਗੋਬਿੰਦ ਢਹਿ ਪਏ ਸਰਨਾਈਆ। ਚਾਰ ਵਰਨ ਦੇ ਕੇ ਆਇਆ ਮੱਤ, ਮਤਾ ਤੇਰੇ ਨਾਲ ਪਕਾਈਆ। ਪੁਰਖ ਅਕਾਲ ਚਲਾ ਰਥ, ਬਣ ਰਥਵਾਹੀ ਸੇਵ ਕਮਾਈਆ। ਪੰਧ ਮੁਕਾ ਨੱਠ ਨੱਠ, ਦੋ ਜਹਾਨ ਚਰਨਾਂ ਹੇਠ ਟਿਕਾਈਆ। ਕਰ ਪਰਕਾਸ਼ ਘਟ ਘਟ, ਨਿਰਗੁਣ ਨੂਰ ਤੇਰਾ ਰੁਸ਼ਨਾਈਆ। ਜਨ ਭਗਤਾਂ ਪੂਰੀ ਕਰ ਆਸ, ਆਸਾ ਤ੍ਰਿਸਨਾ ਮੇਟ ਮਿਟਾਈਆ। ਨਿਰਗੁਣ ਹੋ ਕੇ ਦੇ ਸਾਥ, ਸਰਗੁਣ ਸਗਲਾ ਸੰਗ ਨਿਭਾਈਆ। ਸਦਾ ਸੁਹੇਲਾ ਵਸ ਪਾਸ, ਵਿਛੜ ਕਦੇ ਨਾ ਜਾਈਆ। ਲਹਿਣਾ ਚੁਕਾ ਜਾਤ ਪਾਤ, ਊਚ ਨੀਚ ਡੇਰਾ ਢਾਹੀਆ। ਲੇਖਾ ਚੁੱਕੇ ਮਨਮਤ ਨਾਰ ਕਮਜਾਤ, ਕੁਲੱਖਣੀ ਘਰ ਰਹਿਣ ਨਾ ਪਾਈਆ। ਅੰਦਰ ਵੜ ਕੇ ਖੋਲ੍ਹ ਤਾਕ, ਬਜਰ ਕਪਾਟੀ ਕੁੰਡਾ ਲਾਹੀਆ। ਪ੍ਰੀਤਮ ਹੋ ਕੇ ਕਰ ਬਾਤ, ਬਾਤਨ ਆਪਣੀ ਗ਼ੁਫ਼ਤ ਸੁਣਾਈਆ। ਸ਼ੁਨੀਦ ਰਹੇ ਨਾ ਕੋਈ ਰਾਤ, ਦੀਦ ਤੇਰਾ ਨੂਰ ਰੁਸ਼ਨਾਈਆ। ਨਜ਼ਰੀ ਆ ਇਕ ਇਕਾਂਤ, ਇਕ ਇਕੱਲਾ ਸੱਚਾ ਮਾਹੀਆ। ਸਚ ਬਣਾ ਸਤਿ ਜਮਾਤ, ਜੁਮਲਾ ਅੱਖਰ ਇਕ ਪੜ੍ਹਾਈਆ। ਲੇਖਾ ਲਿਖ ਕਲਮ ਦਵਾਤ, ਲੇਖਾ ਚੁੱਕੇ ਕੂੜੀ ਸ਼ਾਹੀਆ। ਤੇਰਾ ਮੁਰੀਦ ਮੁਰਸ਼ਦ ਨਾ ਪਾਏ ਵਫ਼ਾਤ, ਫ਼ਾਤਿਆ ਅੰਤ ਨਾ ਕੋਇ ਪੜ੍ਹਾਈਆ। ਧੁਰ ਦਾ ਦੇ ਆਬੇ ਹਯਾਤ, ਹਯਾਤੀ ਹਯਾਤੀ ਵਿਚੋਂ ਬਦਲਾਈਆ। ਕਲਮਾ ਦੱਸ ਕਾਇਨਾਤ, ਕਲਾਮ ਇਕੋ ਇਕ ਸਮਝਾਈਆ। ਨੂਰੀ ਚਮਕੇ ਆਫ਼ਤਾਬ, ਸਚ ਸੁੱਚ ਹੋਏ ਰੁਸ਼ਨਾਈਆ। ਜਲਵਾ ਦਿਸੇ ਇਕ ਮਹਿਰਾਬ, ਮਹਿਬੂਬ ਇਕੋ ਇਕ ਵਡਿਆਈਆ। ਜਿਸ ਦਾ ਈਸਾ ਮੂਸਾ ਮੁਹੰਮਦ ਲੈਂਦਾ ਰਿਹਾ ਖ਼ੁਆਬ, ਸੋ ਖ਼ਾਲਸ ਆਪਣਾ ਖੇਲ ਦੇ ਸਮਝਾਈਆ। ਗ਼ਰੀਬ ਨਿਮਾਣਿਆਂ ਬਣ ਅਹਿਬਾਬ, ਰਬਾਬ ਸਾਚੀ ਤਨ ਵਜਾਈਆ। ਤੈਨੂੰ ਝੁਕ ਝੁਕ ਸਜਦਾ ਕਰੀਏ ਆਦਾਬ, ਅਦਲ ਤੇਰਾ ਇਕੋ ਨਜ਼ਰੀ ਆਈਆ। ਧੁਰਦਰਗਾਹੀ ਹੱਕ ਜ਼ਨਾਬ, ਹਕੀਕਤ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਅਸੀਂ ਝਗੜੇ ਕਰਦੇ ਰਹੇ ਫ਼ਸਾਦ, ਮਜ਼੍ਹਬ ਦੀਨ ਵੰਡ ਵੰਡਾਈਆ। ਤੇਰੀ ਕਿਰਪਾ ਵੇਖੀਏ ਲੱਖ ਚੁਰਾਸੀ ਤੇਰਾ ਬਗੀਚਾ ਬਾਗ, ਬਾਗਵਾਨ ਇਕੋ ਨਜ਼ਰੀ ਆਈਆ। ਤੇਰੇ ਨੇੜੇ ਹੋ ਕੇ ਤੇਰਾ ਸੁਣਿਆ ਰਾਗ, ਤੇਰੀ ਧਾਰ ਇਕੋ ਇਕ ਸ਼ਨਵਾਈਆ। ਧੰਨ ਭਾਗ ਤੂੰ ਖੋਲ੍ਹੀ ਸਾਡੀ ਜਾਗ, ਆਲਸ ਨਿੰਦਰਾ ਦਿਤੀ ਮਿਟਾਈਆ। ਨਿਰਗੁਣ ਹੋ ਕੇ ਪਕੜੀ ਵਾਗ, ਮਿਹਰ ਨਜ਼ਰ ਨੈਣ ਉਠਾਈਆ। ਗ੍ਰਹਿ ਮੰਦਰ ਜਗਦਾ ਵੇਖਿਆ ਇਕੋ ਚਰਾਗ, ਸ਼ਮਾਂ ਦੀਪਕ ਸਕੇ ਨਾ ਕੋਇ ਬੁਝਾਈਆ। ਅਸੀਂ ਸਾਰੇ ਕਹਿ ਕੇ ਆਏ ਪਰਵਰਦਿਗਾਰ ਵਾਹਦ ਇਕੋ ਗਾਡ, ਰਾਮ ਰਹੀਮ ਇਕੋ ਨਜ਼ਰੀ ਆਈਆ। ਕਰ ਕਿਰਪਾ ਮਿਹਰਵਾਨ ਜਨ ਭਗਤਾਂ ਨਾਲ ਕਰ ਆਪਣਾ ਲਾਡ, ਮੁਹੱਬਤ ਆਪਣੇ ਨਾਲ ਰਖਾਈਆ। ਤੇਰੀ ਰਚਨਾ ਕਿਸੇ ਨਾ ਵੇਖੀ ਆਦਿ, ਅੰਤ ਤੇਰਾ ਕਹਿਣ ਕੋਇ ਨਾ ਪਾਈਆ। ਦਰ ਤੇਰੇ ਮੰਗੀ ਮਾਂਗ, ਮਾਂਗਤ ਢਹਿ ਪਏ ਸਰਨਾਈਆ। ਕਲਜੁਗ ਵਰਤੇ ਕੀ ਆਪਣਾ ਸੁਆਂਗ, ਸੁਆਂਗੀ ਆਪਣਾ ਰੂਪ ਵਟਾਈਆ। ਨਾਨਕ ਗੋਬਿੰਦ ਰੱਖੀ ਤੇਰੀ ਤਾਂਘ, ਆਸਾ ਵਿਚ ਧਿਆਨ ਲਗਾਈਆ । ਮੁਲਾ ਮਸਾਇਕ ਦੇਂਦੇ ਤੇਰੀ ਬਾਂਗ, ਊਚੀ ਕੂਕ ਕੂਕ ਸੁਣਾਈਆ। ਨੌ ਸੌ ਨੜਿਨਵੇਂ ਨਦੀ ਚੜ੍ਹਾਉਂਦੀ ਤੇਰੀ ਕਾਂਗ, ਸਮੁੰਦ ਸਾਗਰ ਲਹਿਰ ਲਹਿਰ ਨਾਲ ਟਕਰਾਈਆ। ਜੋਤੀ ਜੋਤ ਸਰੂਪ ਹਰਿ,
❋
❋
ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰੀ ਚਰਨ ਧੂੜੀ ਸਾਚੀ ਮੰਗ ਮੰਗਾਈਆ । ਚਰਨ ਧੂੜੀ ਦੇ ਖ਼ਾਕ, ਖ਼ਾਲਕ ਤੇਰੀ ਸਰਨਾਈਆ। ਬੇਐਬ ਖ਼ੁਦਾਈ ਪਾਕੀ ਪਾਕ, ਪਤਿਤ ਲਏ ਤਰਾਈਆ। ਤੇਰੇ ਹੱਥ ਸਰਬ ਨਜਾਤ, ਮਿਹਰਵਾਨ ਤੇਰੇ ਹੱਥ ਵਡਿਆਈਆ। ਤੇਰਾ ਲੇਖਾ ਲਿਖੇ ਨਾ ਕੋਈ ਲੁਗਾਤ, ਜ਼ੇਰ ਜ਼ਬਰ ਕਹਿਣ ਕਿਛ ਨਾ ਪਾਈਆ। ਤੇਰੇ ਹੱਥ ਸਾਡਾ ਮੁਫ਼ਾਦ, ਮੁਫ਼ਲਸ ਬੈਠੇ ਸੀਸ ਝੁਕਾਈਆ। ਕਰ ਕਿਰਪਾ ਕਰ ਅਗਾਜ਼, ਗਰਜ਼ ਸਭ ਦੀ ਵੇਖ ਵਖਾਈਆ। ਤੇਰੇ ਅੰਦਰ ਸਾਡਾ ਰਾਜ਼, ਤੁਧ ਬਿਨ ਸਮਝ ਕੋਇ ਨਾ ਪਾਈਆ। ਹਉਂ ਦਰ ਤੇਰੇ ਮੁਹਤਾਜ, ਮਾਂਗਤ ਮੰਗਣ ਇਕੋ ਦਰ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਆਪਣਾ ਵਰ, ਜਿਸ ਮਿਲਿਆਂ ਤ੍ਰਿਸਨਾ ਰਹਿਣ ਨਾ ਪਾਈਆ। ਸ੍ਰੀ ਭਗਵਾਨ ਹੋ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਭਰੋ ਪਿਛਲਾ ਪਰਵਾਨਾ, ਬਿਨ ਅੱਖਰਾਂ ਦਏ ਵਖਾਈਆ। ਜਿਸ ਦਾ ਲੋਕਮਾਤ ਨਾ ਮਿਲੇ ਨਿਸ਼ਾਨਾ, ਸੋ ਸਚਖੰਡ ਨਿਵਾਸੀ ਆਪਣੀ ਪੱਟੀ ਆਪਣੇ ਉਤੇ ਲਿਖਾਈਆ। ਜਿਸ ਦਾ ਦੇਵੇ ਨਾ ਕੋਈ ਬਿਆਨਾ, ਮਿਸਲ ਸਕੇ ਨਾ ਕੋਇ ਸਮਝਾਈਆ। ਸੋ ਖੇਲੇ ਖੇਲ ਸ੍ਰੀ ਭਗਵਾਨਾ, ਸਤਿ ਸਤਿਵਾਦੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਦੋ ਇਕ, ਏਕੰਕਾਰ ਆਪ ਜਣਾਇੰਦਾ। ਦੋ ਜਹਾਨਾ ਲੇਖਾ ਲਿਖ, ਦੋ ਇਕ ਆਪਣੀ ਗੰਢ ਪੁਆਇੰਦਾ। ਦੋ ਇਕ ਦਾ ਸਾਚਾ ਹਿੱਤ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਇਕ ਦੋ ਦਾ ਬਣ ਕੇ ਪਿਤ, ਪਤਿਪਰਮੇਸ਼ਵਰ ਰੂਪ ਵਟਾਇੰਦਾ । ਦੋ ਇਕ ਦਾ ਲੇਖਾ ਲਏ ਨਜਿਠ, ਨਿਰਗੁਣ ਸਰਗੁਣ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਰ ਦਵਾਰ ਹਰਿ ਕਰਤਾਰ ਸ਼ਬਦ ਇਸ਼ਾਰੇ ਨਾਲ ਸਮਝਾਇੰਦਾ। ਸ਼ਬਦ ਇਸ਼ਾਰਾ ਦੇਵੇ ਏਕ, ਏਕਾ ਹੱਥ ਵਡਿਆਈਆ। ਬੀਸ ਬੀਸਾ ਜਿਸ ਦੀ ਰੱਖਦੇ ਆਏ ਟੇਕ, ਸੋ ਟੇਕ ਦਏ ਬਣਾਈਆ। ਜਿਸ ਕਾਰਨ ਨਿਰਗੁਣ ਬਦਲਿਆ ਭੇਖ, ਸੋ ਭੇਖ ਦਏ ਸਮਝਾਈਆ। ਜਿਸ ਮਾਰਗ ਦਾ ਲਿਖਦੇ ਆਏ ਲੇਖ, ਸੋ ਮਾਰਗ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਆਪ ਕਮਾਵੇਗਾ। ਪ੍ਰਭ ਆਪਣੀ ਖੇਲ ਰਚਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਆਸਾ ਪੂਰ ਕਰਾਵੇਗਾ। ਜੁਗ ਚੌਕੜੀ ਦੋ ਜਹਾਨ ਲੇਖਾ ਵੇਖ ਵਖਾਵੇਗਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਦਿਤਾ ਬਿਆਨ, ਆਸਾ ਸਭ ਦੀ ਪੂਰ ਪੂਰੀ ਆਸ ਆਪ ਕਰਾਵੇਗਾ। ਲੇਖਾ ਜਾਣ ਵਿਚ ਜਹਾਨ, ਜਾਗਰਤ ਜੋਤ ਡਗਮਗਾਵੇਗਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਵੇਗਾ। ਦੂਆ ਸਿਫ਼ਰਾ ਕਰ ਪਰਵਾਨ, ਏਕਾ ਆਪਣਾ ਰੰਗ ਚੜ੍ਹਾਵੇਗਾ। ਦੋ ਇਕ ਦਾ ਧਰਮ ਵਿਧਾਨ, ਵਾਧਾ ਇਕੋ ਇਕ ਸਮਝਾਵੇਗਾ। ਜਿਸ ਦਾ ਸਮਝ ਨਾ ਸਕੇ ਕੋਈ ਬਿਆਨ, ਸੋ ਵੇਦ ਕਤੇਬ ਆਪਣੇ ਲੇਖੇ ਲਾਵੇਗਾ। ਸਚ ਦੁਆਰੇ ਬਣ ਹੁਕਮਰਾਨ, ਸਚਖੰਡ ਨਿਵਾਸੀ ਸਾਚੀ ਕਾਰ ਕਮਾਵੇਗਾ। ਅਮਾਮ ਮਹਿੰਦੀ ਨੌਜਵਾਨ, ਅਮਲਾ ਆਪਣਾ ਵੇਖ ਵਖਾਵੇਗਾ। ਅਮਲਾ ਪੀਰ ਪੈਗ਼ੰਬਰ ਸਰਬ ਬਣ ਜਾਣ, ਹਕੂਮਤ ਸਭ ਦੇ ਸੀਸ ਟਿਕਾਵੇਗਾ। ਸ਼ਹਿਨਸ਼ਾਹ ਹੁਕਮਰਾਨ, ਹਾਕਮ ਇਕੋ ਇਕ ਨਜ਼ਰੀ ਆਵੇਗਾ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵੇਗਾ। ਸਾਚੀ ਕਰਨੀ ਕਾਰ ਕਮਾਵੇਗਾ। ਪੁਰਖ ਅਕਾਲ ਵੇਖ ਵਖਾਵੇਗਾ। ਦੀਨ ਦਿਆਲ ਦਇਆ ਕਮਾਵੇਗਾ। ਨਿਰਗੁਣ ਸਰਗੁਣ ਰੰਗ ਰੰਗਾਵੇਗਾ। ਭਗਤ ਭਗਵਾਨ ਜੋੜ ਜੁੜਾਵੇਗਾ। ਜਗਤ ਨਿਸ਼ਾਨ ਇਕ ਝੁਲਾਵੇਗਾ। ਸਚ ਨਿਜ਼ਾਮ ਇਕ ਬਣਾਵੇਗਾ। ਨਿਹਕਰਮੀ ਆਪਣਾ ਕਰਮ ਕਮਾਵੇਗਾ। ਧੁਰ ਦਾ ਧਰਮ ਇਕ ਸਮਝਾਵੇਗਾ। ਬਰਨ ਅਠਾਰਾਂ ਡੇਰਾ ਢਾਵੇਗਾ। ਚਾਰ ਵਰਨ ਪੰਧ ਮੁਕਾਵੇਗਾ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਰੰਗ ਰੰਗਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵੇਗਾ। ਸਾਚੀ ਕਰਨੀ ਕਾਰ ਕਮਾਵੇਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪ ਵਖਾਵੇਗਾ। ਧੁਰ ਦਾ ਰਚ ਕੇ ਸਚ ਸਵੰਬਰਾ, ਨਾਰੀ ਕੰਤ ਜੋੜ ਜੁੜਾਵੇਗਾ। ਕੂੜੀ ਕਿਰਿਆ ਮੇਟ ਅਡੰਬਰਾ, ਸਾਚਾ ਮਾਰਗ ਇਕ ਵਖਾਵੇਗਾ। ਮਨ ਵਾਸਨਾ ਮੇਟੇ ਬੰਦਰਾ, ਦਹਿ ਦਿਸ਼ਾ ਨਾ ਉਠ ਉਠ ਧਾਵੇਗਾ। ਬਜਰ ਕਪਾਟੀ ਤੋੜ ਜੰਦਰਾ, ਘਰ ਮੰਦਰ ਇਕ ਸੁਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪਣੇ ਹੱਥ ਰਖਾਵੇਗਾ। ਸਾਚੀ ਕਰਨੀ ਆਪ ਦ੍ਰਿੜਾਵੇਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸੱਦ ਕੋਲ ਬਹਾਵੇਗਾ। ਨੌ ਨੌ ਹੱਦ ਆਪਣੀ ਵੰਡ ਵੰਡਾਵੇਗਾ। ਭਗਤ ਸੁਹੇਲੇ ਸੱਜਣ ਸੱਦ, ਸਦਕੇ ਵਾਰੀ ਘੋਲੀ ਘੋਲ ਘੁੰਮਾਵੇਗਾ। ਆਪਣੀ ਕਰਨੀ ਵਿਚੋਂ ਦੇ ਕੇ ਅੱਧ, ਅਧਿਕਾਰੀ ਆਪਣੇ ਨਾਲ ਮਿਲਾਵੇਗਾ। ਜੋ ਰਸਨਾ ਜਿਹਵਾ ਸੋਹੰ ਢੋਲਾ ਗਾਉਣ ਛੰਦ, ਤਿਨ੍ਹਾਂ ਸੰਸਾ ਰੋਗ ਚੁਕਾਵੇਗਾ। ਨਾਮ ਅਗੰਮੀ ਚਾੜ੍ਹ ਰੰਗ, ਕਾਇਆ ਚੰਮੀ ਆਪ ਸੁਹਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਪੂਰ ਕਰਾਵੇਗਾ। ਸਾਚਾ ਲੇਖਾ ਪੂਰ ਕਰਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਆਪ ਵਖਾਵੇਗਾ। ਸ੍ਰੀ ਭਗਵਾਨ ਹੋ ਮਿਹਰਵਾਨ, ਦੀਨ ਦਿਆਲ ਦਇਆ ਕਮਾਵੇਗਾ। ਛੱਬੀ ਪੋਹ ਦਿਵਸ ਮਹਾਨ, ਵੀਹ ਸੌ ਵੀਹ ਬਿਕਰਮੀ ਕਰ ਪਰਵਾਨ, ਪਰਵਾਨਾ ਸਭ ਦੇ ਹੱਥ ਫੜਾਵੇਗਾ। ਭਗਤ ਭਗਵੰਤ ਮਿਲ ਕੇ ਢੋਲਾ ਗਾਣ, ਸੰਤ ਸਾਜਨ ਸੀਸ ਝੁਕਾਣ, ਝੁਕਿਆ ਸੀਸ ਗੋਦ ਟਿਕਾਵੇਗਾ। ਗੁਰਮੁਖ ਗੁਰਸਿਖ ਦੇ ਕੇ ਮਾਣ, ਨਾਤਾ ਤੋੜ ਜੀਵ ਜਹਾਨ, ਜਾਗਰਤ ਜੋਤ ਇਕ ਜਗਾਵੇਗਾ। ਸਚ ਦੁਆਰੇ ਕਰ ਮਹਿਮਾਨ, ਨਾਮ ਨਿਧਾਨਾ ਦੇਵੇ ਦਾਨ, ਤੋਹਫ਼ਾ ਸਭ ਦੀ ਝੋਲੀ ਪਾਵੇਗਾ। ਚਰਨ ਧੂੜ ਕਰਾਏ ਇਸ਼ਨਾਨ, ਕਾਗ ਹੰਸ ਰੂਪ ਬਣ ਜਾਣ, ਸੋਹੰ ਮਾਣਕ ਮੋਤੀ ਚੋਗ ਚੁਗਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਕਰ ਧਿਆਨ, ਨਿਗਾਹ ਨਿਗਾਹ ਇਸ਼ਾਰੇ ਨਾਲ ਲਗਾਵੇਗਾ। ਜਿਸ ਇਕੀ ਦਾ ਇਕ ਵਿਚੋਂ ਮਿਲੇ ਨਿਸ਼ਾਨ, ਸੋ ਇਕੀ ਇਕੋ ਘਰ ਦਸਾਵੇਗਾ। ਜਿਸ ਇਕੀ ਵਿਚੋਂ ਸਿਖੀ ਹੋਏ ਪਰਧਾਨ, ਸੋ ਸਿਖੀ ਸਿਖਾਂ ਝੋਲੀ ਪਾਵੇਗਾ। ਜੋ ਗੋਬਿੰਦ ਪੁਰਖ ਅਕਾਲ ਮਾਛੀਵਾੜੇ ਸੂਲਾਂ ਸੇਜ ਉਤੇ ਲਿਖੀ ਚਿੱਠੀ, ਸੋ ਸਾਰੀ ਫੋਲ ਸੁਣਾਵੇਗਾ। ਇਹੋ ਖੇਲ ਪ੍ਰਭੂ ਦੀ ਅਣਡਿਠੀ, ਅਣਡਿਠੜੀ ਕਾਰ ਕਮਾਵੇਗਾ। ਜਿਸ ਦੀ ਕੋਈ ਵਾਰ ਨਾ ਜਾਣੇ ਥਿਤੀ, ਘੜੀ ਪਲ ਨਾ ਵੰਡ ਵੰਡਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਖੇਲ ਆਪ ਰਚਾਵੇਗਾ। ਉਹ ਚਿਠੀ ਜਿਸ ਦਾ ਨਹੀਂ ਕੋਈ ਅੱਖਰ, ਅੱਖਰਾਂ ਨਾਲ ਨਾ ਬਣਤ ਬਣਾਈਆ । ਉਹ ਚਿੱਠੀ ਜਿਸ ਦਾ ਨਹੀਂ ਕੋਈ ਪੱਤਰ, ਪਾਤਰ ਨਜ਼ਰ ਕੋਇ ਨਾ ਆਈਆ। ਉਹ ਚਿੱਠੀ ਜਿਸ ਦੀ ਨਹੀਂ ਕੋਈ ਸਤਰ, ਹਰਫ਼ ਹਰੂਫ਼ ਨਾ ਵੰਡ ਵੰਡਾਈਆ। ਉਹ ਚਿੱਠੀ ਜਿਸ ਦੀ ਕੋਈ ਨਾ ਜਾਣੇ ਸਧਰ,
❋
❋
ਸਦਮਾ ਸਦਕਾ ਦੋਵੇਂ ਸਮਝ ਨਾ ਪਾਈਆ। ਉਹ ਚਿੱਠੀ ਜਿਸ ਦੇ ਗੋਬਿੰਦ ਲੱਗਾ ਮਗਰ, ਭੱਜੇ ਵਾਹੋ ਦਾਹੀਆ। ਉਹ ਚਿੱਠੀ ਜਿਸ ਵਿਚ ਪੁਰਖ ਅਕਾਲ ਲੱਗੀ ਲਗਨ, ਲੱਗੀ ਪ੍ਰੀਤ ਨਾ ਕੋਇ ਤੁੜਾਈਆ। ਉਹ ਚਿਠੀ ਜਿਸ ਨਾਲ ਛੱਬੀ ਪੋਹ ਗੁਰਮੁਖ ਦੀਵੇ ਜਗਣ, ਦੀਪਕ ਦੀਪਕ ਨਾਲ ਕਰੇ ਰੁਸ਼ਨਾਈਆ। ਉਹ ਚਿੱਠੀ ਜਿਸ ਨਾਲ ਦੋ ਜਹਾਨਾਂ ਬੁਝੇ ਅਗਨ, ਤੱਤੀ ਅੱਗ ਨਾ ਲਾਗੇ ਰਾਈਆ। ਉਹ ਚਿੱਠੀ ਜਿਸ ਨਾਲ ਇਕੀਆਂ ਅੱਗੇ ਇਕੀਆਂ ਪਿਛੇ ਪੁਰਖ ਅਕਾਲ ਪਾਉਣਾ ਸਗਨ, ਸਗਨ ਸਮਗਰੀ ਦਏ ਲੁਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਨ ਭਗਤਾਂ ਵਲ ਵੇਖ ਹੱਸਣ, ਹੱਸ ਹੱਸ ਖ਼ੁਸ਼ੀ ਮਨਾਈਆ। ਜਿਨ੍ਹਾਂ ਸ੍ਰੀ ਭਗਵਾਨ ਆਇਆ ਮਾਰਗ ਦੱਸਣ, ਦਹਿ ਦਿਸ਼ਾ ਛੱਡ ਲੋਕਾਈਆ। ਪ੍ਰੇਮ ਪ੍ਰੀਤੀ ਅੰਦਰ ਆਇਆ ਬੱਝਣ, ਨਾਤਾ ਬਿਧਾਤਾ ਜੋੜ ਜੁੜਾਈਆ। ਗ਼ਰੀਬ ਨਿਮਾਣਿਆਂ ਆਇਆ ਪੜਦੇ ਕੱਜਣ, ਸਚ ਦੁਸ਼ਾਲਾ ਹੱਥ ਟਿਕਾਈਆ। ਪ੍ਰੇਮ ਪ੍ਰੀਤੀ ਆਇਆ ਮੰਗਣ, ਬਣ ਭਿਖਾਰੀ ਫੇਰਾ ਪਾਈਆ। ਛੋਟਿਆਂ ਵੱਡਿਆਂ ਬਾਲਿਆਂ ਬੁੱਢਿਆਂ ਨੌਜਵਾਨਾਂ ਚਾੜ੍ਹੇ ਰੰਗਣ, ਲਲਾਰੀ ਇਕੋ ਰੂਪ ਵਟਾਈਆ। ਜਿਸ ਨੂੰ ਕਹਿੰਦੇ ਮੋਹਣ ਮੂਰਤ ਗੋਪਾਲ ਮਦਨ, ਮਧ ਸੂਦਨ ਸੂਰਤ ਵਿਚ ਰਖਾਈਆ। ਸੁਹਾਉਣ ਆਇਆ ਭਗਤਾਂ ਅੰਗਣ, ਆਪ ਆਪਣਾ ਫੇਰਾ ਪਾਈਆ। ਲੇਖੇ ਲਾਏ ਜਿਸ ਰਵਿਦਾਸ ਚੁਰਾਇਆ ਕੰਗਣ, ਕੰਗਣ ਰਵਿਦਾਸ ਰਵਿਦਾਸ ਕੰਗਣ ਰਵਿਦਾਸ ਵਿਚੋਂ ਆਪਣਾ ਰੂਪ ਨਜ਼ਰੀ ਆਈਆ। ਛੱਬੀ ਪੋਹ ਵੀਹ ਸੌ ਵੀਹ ਬਿਕਰਮੀ ਇਕੋ ਵਾਰ ਕਰਾ ਕੇ ਆਪਣਾ ਭਜਨ, ਅੱਗੇ ਭਾਂਡਾ ਭਰਮ ਭਉ ਭੰਨਾਈਆ। ਗੁਰਮੁਖੋ ਗੁਰਸਿਖੋ ਰਾਏ ਧਰਮ ਲਾੜੀ ਮੌਤ ਜਮਦੂਤ ਕਿਸੇ ਕੋਈ ਨਾ ਆਵੇ ਸੱਦਣ, ਪਹਿਰੇਦਾਰ ਇਕੋ ਸਤਿਗੁਰ ਨਜ਼ਰੀ ਆਈਆ। ਬਾਹੋਂ ਫੜ ਕੇ ਸਚਖੰਡ ਤੁਹਾਨੂੰ ਆਪੇ ਜਾਏ ਛੱਡਣ, ਰਾਹ ਵਿਚ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਸੀਸ ਨਿਵਾਈਆ। ਸਚਖੰਡ ਦਵਾਰੇ ਬਹਿ ਕੇ ਸੰਤ ਸੁਹੇਲੇ ਸਾਰੇ ਹੱਸਣ, ਵਾਹਵਾ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਨਮੁਖਾਂ ਕੋਲੋਂ ਆਇਆ ਨੱਠਣ, ਗਰੁਮੁਖਾਂ ਪੱਲੂ ਰਿਹਾ ਫੜਾਈਆ।