ਪੁਸਤਕਾਲਾਭਾਗ ੧੬

੨੬ ਪੋਹ ੨੦੨੦ ਬਿਕਰਮੀ ਹਰਿ ਭਗਤ ਦਵਾਰ ਜੇਠੂਵਾਲ

ਭਗਤ ਭਗਵਾਨ ਨਾ ਜਾਏ ਵਿਛੜ, ਪ੍ਰਭ ਵਿਛੜੇ ਲਏ ਮਿਲਾਈਆ। ਆਦਿ ਜੁਗਾਦਿ ਜੁਗ ਚੌਕੜੀ ਰੱਖਦਾ ਆਇਆ ਫ਼ਿਕਰ, ਫਿਕਰਾਂ ਵਿਚ ਕੋਟਨ ਕੋਟ ਕਾਲ ਬਿਤਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬਣਦਾ ਆਇਆ ਮਿੱਤਰ, ਮਿੱਤਰ ਪਿਆਰਾ ਬੇਪਰਵਾਹੀਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਅੰਦਰ ਕਰਦਾ ਆਇਆ ਜ਼ਿਕਰ, ਖਾਣੀ ਬਾਣੀ ਢੋਲਾ ਰਾਗ ਸੁਣਾਈਆ। ਅੰਦਰ ਬਾਹਰ ਗੁਪਤ ਜਾਹਰ ਚੜ੍ਹਦਾ ਆਇਆ ਚੋਟੀ ਸਿਖਰ, ਸਚ ਦਵਾਰੇ ਸੋਭਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰੋਂ ਆਇਆ ਨਿਤਰ, ਜੋਤੀ ਜੋਤ ਨੂਰ ਰੁਸ਼ਨਾਈਆ। ਕੋਝੇ ਕਮਲੇ ਗ਼ਰੀਬ ਨਿਮਾਣੇ ਗਲੇ ਲਗਾਏ ਭਰਿਆ ਚਿੱਕੜ, ਦੁਰਮਤ ਮੈਲ ਆਪ ਧੁਆਈਆ। ਏਥੇ ਓਥੇ ਦੋ ਜਹਾਨ ਬਣ ਕੇ ਸਾਚਾ ਪਿਤਾ ਪਿੱਤਰ, ਪੂਤ ਸਪੂਤੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਜਗਤ ਵਿਛੋੜਾ

❋

❋

ਦਏ ਮਿਟਾਈਆ। ਜਗਤ ਵਿਛੋੜਾ ਕਰੇ ਦੂਰ, ਦੂਰ ਦੁਰਾਡਾ ਦਇਆ ਕਮਾਇੰਦਾ। ਪਰਮ ਪੁਰਖ ਪ੍ਰਭ ਹਾਜ਼ਰ ਹਜ਼ੂਰ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਖੇਲ ਖਿਲਾਇੰਦਾ। ਕੋਟ ਜਨਮ ਦੇ ਕੋਟਨ ਕੋਟ ਕਰ ਮੁਆਫ਼ ਕਸੂਰ, ਦਰ ਮਨਜ਼ੂਰ ਆਪਣੇ ਲੇਖੇ ਲਾਇੰਦਾ, ਜਿਸ ਦੇ ਪਿਛੇ ਸੂਲੀ ਚੜ੍ਹਿਆ ਮਨਸੂਰ, ਸੋ ਜਨ ਭਗਤਾਂ ਆਸਾ ਮਨਸਾ ਪੂਰ ਕਰਾਇੰਦਾ। ਸਰਬ ਕਲਾ ਪ੍ਰਭ ਹੋ ਭਰਪੂਰ, ਭਗਤ ਸੁਹੇਲੇ ਆਪਣੇ ਰੰਗ ਰੰਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਾਂ ਮੰਗਦੇ ਗਏ ਜ਼ਰੂਰ, ਖ਼ਾਲੀ ਝੋਲੀ ਸਰਬ ਭਰਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਪ੍ਰਗਟ ਹੋਵੇ ਇਕੋ ਨੂਰ, ਦੂਜਾ ਚੰਦ ਨਾ ਕੋਇ ਚਮਕਾਇੰਦਾ। ਨਾਤਾ ਤੋੜੇ ਕੂੜੋ ਕੂੜ, ਸਚ ਸੁੱਚ ਪ੍ਰੀਤੀ ਇਕੋ ਇਕ ਰਖਾਇੰਦਾ। ਚਤੁਰ ਸੁਘੜ ਬਣਾ ਮੂਰਖ ਮੂੜ੍ਹ, ਗ਼ਰੀਬ ਨਿਮਾਣੇ ਆਪਣੇ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲੇ ਖੇਲ ਨੇੜੇ ਦੂਰ, ਦੂਰ ਨੇੜਾ ਗੁਰਮੁਖ ਕਾਇਆ ਅੰਦਰ ਆਪਣਾ ਘਰ ਵਸਾਇੰਦਾ।

ਧੁਰ ਦੀ ਚਿਠੀ ਕਰੇ ਫਰਿਆਦ, ਅਣਡਿਠੜਾ ਹਾਲ ਸੁਣਾਈਆ। ਸੂਲਾਂ ਸੇਜ ਸੱਥਰ ਆਇਆ ਯਾਦ, ਯਾਦਦਾਸ਼ਤ ਭੁੱਲ ਕਦੇ ਨਾ ਜਾਈਆ । ਕਿਰਪਾ ਕਰੀ ਗ਼ਰੀਬ ਨਿਵਾਜ਼, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੁਗ ਚੌਕੜੀ ਚੁੱਕੀ ਮਨਿਆਦ, ਲੇਖਾ ਸਭ ਦਾ ਪੂਰ ਕਰਾਈਆ। ਨਿਰਗੁਣ ਹੋ ਕੇ ਰੱਖੇ ਲਾਜ, ਜੋਤੀ ਜਾਤਾ ਵਡ ਵਡਿਆਈਆ। ਦੋ ਜਹਾਨਾਂ ਰਚ ਕੇ ਕਾਜ, ਹਰਿ ਕਰਤਾ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਸਚ ਸੁਨੇਹੜਾ ਮਾਰ ਦਰ ਆਵਾਜ, ਧੁਰ ਦੀ ਧਾਰ ਆਪ ਜਣਾਈਆ। ਵਰਨ ਬਰਨ ਜਾਤ ਪਾਤ ਗੁਰ ਅਵਤਾਰ ਪੀਰ ਪੈਗ਼ੰਬਰ ਬਣਾਉਂਦਾ ਰਿਹਾ ਸਮਾਜ, ਸਿਖਿਆ ਲੋਕਮਾਤ ਸਮਝਾਈਆ। ਕਲਮਾ ਨਬੀ ਰਸੂਲ ਦੱਸਦਾ ਰਿਹਾ ਕਾਇਨਾਤ, ਪਰਵਰਦਿਗਾਰ ਵੱਡੀ ਵਡਿਆਈਆ। ਨਿਰਮਲ ਨਿਰਵੈਰ ਨੀਰ ਦੱਸਦਾ ਰਿਹਾ ਆਬੇਹਯਾਤ, ਅੰਮ੍ਰਿਤ ਰਸ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਧੁਰ ਦੀ ਚਿੱਠੀ ਖੋਲ੍ਹੇ ਖੁਲਾਸਾ, ਬਿਨ ਅੱਖਰਾਂ ਦਏ ਸਮਝਾਈਆ। ਆਦਿ ਜੁਗਾਦਿ ਜੁਗ ਚੌਕੜੀ ਦਿਸਦਾ ਖੇਲ ਤਮਾਸ਼ਾ, ਸੋ ਸਾਹਿਬ ਬੇਪਰਵਾਹੀਆ। ਨਿਤ ਨਵਿਤ ਪੂਰੀ ਕਰਨੇਹਾਰਾ ਆਸਾ, ਆਸਾ ਤ੍ਰਿਸਨਾ ਮੇਟ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੇ ਚਰਨ ਕਰਦੇ ਗਏ ਭਰਵਾਸਾ, ਸੋ ਸਾਹਿਬ ਆਪਣੀ ਦਇਆ ਕਮਾਈਆ। ਨਿਰਮਲ ਨੂਰ ਜਾਹਰ ਜਹੂਰ ਹਾਜ਼ਰ ਹਜ਼ੂਰ ਜੋਤੀ ਜੋਤ ਕਰੇ ਪਰਕਾਸ਼ਾ, ਪੰਜ ਤਤ ਤਨ ਨਜ਼ਰ ਨਾ ਆਈਆ। ਭੂਪਤ ਭੂਪ ਸ਼ਾਹ ਪਾਤਸ਼ਾਹ ਰਾਜ ਰਾਜਾਨ ਬਣੇ ਧੁਰ ਦਾ ਰਾਜਾ, ਰਈਅਤ ਆਪਣੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਧੁਰ ਦੀ ਚਿੱਠੀ ਕਹੇ ਮੇਰਾ ਸੰਦੇਸ਼, ਕਲਜੁਗ ਸਮਝ ਕੋਇ ਨਾ ਆਈਆ। ਇਕੋ ਜਾਣੇ ਨਰ ਹਰਿ ਨਰੇਸ਼, ਪੁਰਖ ਅਕਾਲ ਬੇਪਰਵਾਹੀਆ। ਕਾਗ਼ਜ਼ ਕਲਮ ਉਤੇ ਗੋਬਿੰਦ ਲਿਖਿਆ ਕੋਈ ਨਾ ਲੇਖ, ਸ਼ਾਹੀ ਰੰਗ ਨਾ ਕੋਇ ਚੜ੍ਹਾਈਆ। ਨੇਤਰ ਲੋਚਣ ਨੈਣ ਕੋਈ ਨਾ ਸਕੇ ਪੇਖ, ਰਸਨਾ ਜਿਹਵਾ ਬੱਤੀ ਦੰਦ ਕੋਇ ਨਾ ਗਾਈਆ। ਅੰਦਰ ਵੜ੍ਹ ਕੇ ਪੌੜੇ ਚੜ੍ਹ ਕੇ ਚਰਨੀ ਪੜ੍ਹ ਕੇ ਕੋਈ ਬੁੱਝ ਨਾ ਸਕੇ ਭੇਤ, ਪੜਦਾ ਸਕੇ ਨਾ ਕੋਇ ਖੁਲ੍ਹਾਈਆ। ਪਤਿਪਰਮੇਸ਼ਵਰ

❋

❋

ਦੀਨ ਦਿਆਲ ਹਰਿ ਗੋਪਾਲ ਤੇਰੀ ਸਮਝ ਨਾ ਆਵੇ ਖੇਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਚਿੱਠੀ ਕਹੇ ਮੇਰਾ ਲੇਖ ਅਨੋਖਾ, ਦੋ ਜਹਾਨਾਂ ਸਮਝ ਕੋਇ ਨਾ ਪਾਈਆ। ਪੁਰਖ ਅਕਾਲ ਗੋਬਿੰਦ ਇਕੋ ਦਿਤਾ ਮੌਕਾ, ਮਾਛੂਵਾੜਾ ਇਕ ਸੁਹਾਈਆ। ਛੱਪਰ ਛੰਨ ਨਾ ਮੰਦਰ ਕੋਠਾ, ਗੁਰੂਦਵਾਰ ਨਾ ਕੋਇ ਵਖਾਈਆ। ਗੋਦੀ ਦਿਸੇ ਨਾ ਉਹਦੇ ਪੋਤਾ, ਫੜ ਉਂਗਲੀ ਨਾ ਕੋਇ ਲਗਾਈਆ। ਇਕੋ ਨੂਰੀ ਮੇਲ ਨਿਰਮਲ ਜੋਤਾ, ਜੋਤੀ ਜੋਤ ਕਰੇ ਰੁਸ਼ਨਾਈਆ। ਪੁਰਖ ਅਕਾਲ ਚਰਨੀ ਲਾਇਆ ਗੋਤਾ, ਸਮੁੰਦ ਸਾਗਰ ਡੇਰਾ ਵਖਾਈਆ। ਕਰੀ ਪੁਕਾਰ ਬਿਨ ਰਸਨਾ ਜਿਹਵਾ ਬੱਤੀ ਦੰਦ ਹੋਂਟਾ, ਅੰਤਰ ਅੰਤਰ ਅਵਾਜ਼ ਲਗਾਈਆ। ਤੇਰਾ ਭਾਣਾ ਆਦਿ ਜੁਗਾਦਿ ਕਿਸੇ ਨਾ ਰੋਕਾ, ਏਥੇ ਓਥੇ ਸਕੇ ਨਾ ਕੋਇ ਮਿਟਾਈਆ। ਜੀਂਵਦਿਆਂ ਪ੍ਰਭ ਮੇਰੇ ਪ੍ਰਭ ਕੀਤਾ ਮੋਛਾ, ਆਪਣੀ ਮੁਸ਼ਕਲ ਹੱਲ ਕਰਾਈਆ। ਦਰ ਦਵਾਰੇ ਮੰਗਾਂ ਮਾਰਗ ਸੌਖਾ, ਔਖੀ ਘੜੀ ਨਾ ਕੋਇ ਜਣਾਈਆ। ਤੇਰਾ ਦਰਸ ਛਿਨ ਭੰਗਰ ਪ੍ਰਭ ਜੂ ਬਹੁਤਾ, ਮਿਹਰ ਨਜ਼ਰ ਤੇਰੀ ਇਕੋ ਮੋਹੇ ਭਾਈਆ। ਤੇਰੀ ਕਿਰਪਾ ਚਰਨਾਂ ਹੇਠ ਦਬਾਇਆ ਚੌਦਾਂ ਲੋਕਾ, ਚੌਦਾਂ ਤਬਕਾਂ ਡੇਰਾ ਢਾਹੀਆ। ਤੇਰੇ ਨਾਲ ਇਕੋ ਮੇਰਾ ਰੋਸਾ, ਸਚ ਸੁਨੇਹੜਾ ਦਿਆਂ ਘਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਮਾਣ ਵਡਿਆਈਆ। ਸਾਚੀ ਚਿੱਠੀ ਕਹੇ ਮਜ਼ਮੂਨ, ਦਸ ਦਸਮੇਸ਼ ਲਿਖਤ ਲਿਖਾਈਆ। ਜਿਸ ਦਾ ਸਮਝ ਸਕੇ ਨਾ ਕੋਇ ਕਾਨੂੰਨ, ਕਲਮ ਕਾਗ਼ਜ਼ ਹੱਥ ਨਾ ਕੋਇ ਉਠਾਈਆ । ਜਿਸ ਦਾ ਨੁਕਤਾ ਨਾ ਕੋਈ ਨੂਨ, ਅਲਫ਼ ਯੇ ਨਾ ਵੰਡ ਵੰਡਾਈਆ। ਉਸ ਦਾ ਇਕੋ ਇਕ ਜ਼ਨੂਨ, ਜਲਵਾ ਇਕੋ ਇਕ ਰੁਸ਼ਨਾਈਆ। ਉਸ ਦੇ ਦਰ ਹੋਏ ਮਮਨੂਨ, ਮਾਇਆ ਮਮਤਾ ਮੋਹ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਈਆ । ਗੋਬਿੰਦ ਕਹੇ ਮੇਰਾ ਲੇਖ ਅਵੱਲਾ, ਅਕਲ ਵਿਚ ਕਿਸੇ ਨਾ ਆਈਆ। ਦੋ ਜਹਾਨ ਹੱਥ ਨਾ ਆਵੇ ਪੱਲਾ, ਪੱਲੂ ਗੰਢ ਨਾ ਕੋਇ ਪਵਾਈਆ । ਸਚ ਸੰਦੇਸ਼ਾ ਇਕੋ ਘੱਲਾ, ਅੰਦਰੇ ਅੰਦਰ ਅਵਾਜ਼ ਸੁਣਾਈਆ। ਤੂੰ ਮੇਰਾ ਮੈਂ ਤੇਰਾ ਜੋਤੀ ਸ਼ਬਦੀ ਧਾਰ ਰਲਾ, ਰਲ ਮਿਲ ਆਪਣੀ ਖੇਲ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਕਹੇ ਮੇਰੀ ਚਿੱਠੀ ਓਹ, ਜਿਸ ਨੂੰ ਵਾਚਨ ਵਾਲਾ ਨਜ਼ਰ ਕੋਇ ਨਾ ਆਈਆ। ਜਿਸ ਦਾ ਲੇਖਾ ਸਕੇ ਕੋਈ ਨਾ ਪੋਹ, ਕਾਗ਼ਜ਼ ਪਾੜ ਨਾ ਪਰੇ ਸੁਟਾਈਆ। ਜਿਸ ਨਾਲ ਹੱਥ ਸਕੇ ਨਾ ਕੋਈ ਛੋਹ, ਪੰਜ ਤਤ ਓਟ ਨਾ ਕੋਈ ਤਕਾਈਆ। ਜਿਸ ਨੂੰ ਪੜ੍ਹ ਕੇ ਨਿਰਗੁਣ ਇਕੋ ਤੇਰਾ ਆਵੇ ਮੋਹ, ਖ਼ੁਸ਼ੀਆਂ ਨਾਲ ਨੱਸਾਂ ਸੱਥ ਵਿਛਾਈਆ। ਜਿਸ ਨੂੰ ਸੁਣ ਕੇ ਤੇਰੇ ਨਾਮ ਦਾ ਮਿਲੇ ਢੋਆ ਢੋਅ, ਇਕੋ ਨਾਦ ਵੱਜੇ ਵਾਹੋ ਦਾਹੀਆ। ਜਿਸ ਨੂੰ ਪੇਖ ਪੇਖ ਦੋ ਜਹਾਨਾਂ ਹੋਵੇ ਲੋਅ, ਰੋਸ਼ਨੀ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਘਰ ਤੇਰੇ ਵੱਡੀ ਵਡਿਆਈਆ। ਗੋਬਿੰਦ ਕਹੇ ਮੇਰੀ ਚਿੱਠੀ ਲੇਖ, ਬਿਨ ਅੱਖਰਾਂ ਅੱਖਰ ਬਣਾਇਆ। ਜਿਸ ਵਿਚ ਮੇਰਾ ਅਗੰਮੜਾ ਭੇਖ, ਤਤਵ ਤਨ ਨਾ ਕੋਇ ਹੰਢਾਇਆ। ਜਿਸ ਦਾ ਰੂਪ ਨਾ ਕੋਈ ਰੇਖ, ਸਾਕਾਰ ਨਜ਼ਰ ਕੋਇ ਨਾ ਆਇਆ। ਜਿਸ ਦਾ ਇਕੋ ਇਕ ਹੇਤ, ਹਿਤਕਾਰੀ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇਆ। ਚਿੱਠੀ ਕਹੇ ਮੇਰਾ ਲਿਖਣਹਾਰ ਗੋਬਿੰਦ, ਬਿਨ ਲੇਖਾ ਲੇਖ

❋

❋

ਬਣਾਈਆ। ਜਿਸ ਦੇ ਨਾਲ ਮੇਰੀ ਮਿਟੀ ਚਿੰਦ, ਚਿੰਤਾ ਕੋਈ ਰਹਿਣ ਨਾ ਪਾਈਆ। ਮੈਂ ਕੋਲ ਜਾਵਾਂ ਗੁਣੀ ਗਹਿੰਦ, ਗਹਿਰ ਗੰਭੀਰ ਦਰਸ਼ਨ ਪਾਈਆ। ਪੁਰਖ ਅਕਾਲ ਉਠ ਵੇਖ ਆਪਣੀ ਬਿੰਦ, ਜੋ ਸੂਲਾਂ ਸੇਜ ਰਿਹਾ ਹੰਢਾਈਆ। ਜਿਸ ਦੀ ਪ੍ਰੇਮ ਪ੍ਰੀਤੀ ਧਾਰ ਸਿੰਧ, ਸਾਗਰ ਕੋਟਨ ਕੋਟ ਮੁਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਇਕ ਖੁਲ੍ਹਾਈਆ। ਚਿੱਠੀ ਕਹੇ ਮੈਂ ਜਾਵਾਂ ਦਰ, ਘਰ ਸਾਚੇ ਫੇਰਾ ਪਾਈਆ। ਲੈ ਕੇ ਆਵਾਂ ਧੁਰ ਦਾ ਵਰ, ਖ਼ਾਲੀ ਝੋਲੀ ਇਕ ਭਰਾਈਆ। ਪੁਰਖ ਅਕਾਲ ਕੋਲੋਂ ਨਾ ਜਾਵਾਂ ਡਰ, ਨਿਉਂ ਨਿਉਂ ਚਰਨੀ ਲਾਗਾਂ ਪਾਈਆ। ਦੋਵੇਂ ਸੰਭਾਲ ਲਵਾਂ ਫੜ, ਨੇਤਰ ਨੈਣਾਂ ਨੀਰ ਵਹਾਈਆ। ਪੁਰਖ ਅਕਾਲ ਕਿਰਪਾ ਕਰ, ਕਰਤੇ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਕਹੇ ਮੈਂ ਸਚ ਲਿਖਾਉਂਦਾ ਹਾਂ। ਬਿਨ ਕਾਗ਼ਜ਼ ਕਲਮ ਲੇਖ ਜਣਾਉਂਦਾ ਹਾਂ। ਅੰਤਰ ਅੰਤਰ ਸੰਦੇਸ਼ ਸੁਣਾਉਂਦਾ ਹਾਂ। ਸਾਚਾ ਮੰਦਰ ਇਕ ਵਸਾਉਂਦਾ ਹਾਂ। ਸਾਢੇ ਤਿੰਨ ਹੱਥ ਕੰਦਰ ਡੇਰਾ ਲਾਉਂਦਾ ਹਾਂ। ਆਦਿ ਜੁਗਾਦਿ ਦਾ ਵੱਜਾ ਜੰਦਰ, ਪ੍ਰੇਮ ਪ੍ਰੀਤੀ ਨਾਲ ਤੁੜਾਉਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਹਾਲ ਜਣਾਉਂਦਾ ਹਾਂ। ਦਰ ਤੇਰੇ ਹਾਲ ਜਣਾਵਾਂਗਾ। ਬਿਨ ਲੇਖਾ ਲੇਖ ਪੁਚਾਵਾਂਗਾ। ਚਾਰ ਜੁਗ ਦਾ ਕੇਸ, ਬਣ ਦਸਮੇਸ਼ ਤੇਰੇ ਅੱਗੇ ਰਖਾਵਾਂਗਾ। ਤੂੰ ਦਾਤਾ ਇਕ ਨਰੇਸ਼, ਨਰ ਹਰਿ ਤੇਰੀ ਓਟ ਤਕਾਵਾਂਗਾ। ਸਿੰਘ ਤੱਕ ਮੇਰੇ ਵਲ ਵੇਖ, ਮੈਂ ਤੇਰਾ ਧਿਆਨ ਆਪਣੇ ਵਿਚ ਟਿਕਾਵਾਂਗਾ। ਤੇਰੇ ਪ੍ਰੇਮ ਵਿਚ ਖੇਲ ਖੇਡ, ਬਾਜ਼ੀ ਜਿਤ ਹਾਰ ਕਦੀ ਨਾ ਜਾਵਾਂਗਾ। ਜੇ ਸੁਤ ਬਣਾ ਕੇ ਦਿਤਾ ਭੇਜ, ਪੂਤ ਸਪੂਤਾ ਹੋ ਕੇ ਸੇਵ ਕਮਾਵਾਂਗਾ। ਜੇ ਤੂੰ ਮੈਥੋਂ ਉਹਲੇ ਕੀਤਾ ਭੇਦ, ਉਚੀ ਕੂਕ ਰੋ ਰੋ ਰੌਲਾ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਆਪਣਾ ਵਰ, ਜਿਸ ਵਿਚ ਤੇਰਾ ਰੰਗ ਰੰਗਾਵਾਂਗਾ। ਗੋਬਿੰਦ ਚਿੱਠੀ ਲਿਖੀ ਅਪਾਰ, ਅੱਖਰ ਨਜ਼ਰ ਕੋਇ ਨਾ ਆਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਇਕ ਪਿਆਰ, ਮੁਹੱਬਤ ਤੇਰੇ ਨਾਲ ਰਖਾਈਆ। ਤੇਰੇ ਪਿਛੇ ਵਾਰ ਦਿਤਾ ਪਰਵਾਰ, ਪਰਵਰਦਿਗਾਰ ਤੇਰੀ ਧਾਰ ਜਣਾਈਆ। ਤਨ ਲਾਹ ਹਾਰ ਸ਼ਿੰਗਾਰ, ਸੱਥਰ ਸੂਲਾਂ ਸੇਜ ਹੰਢਾਈਆ। ਖੁਲ੍ਹੜੇ ਕੇਸ ਵੇਖ ਦਾਤਾਰ, ਦਸ ਦਸਮੇਸ਼ ਰਿਹਾ ਜਣਾਈਆ। ਤੇਰੀ ਔਖੀ ਘਾਟੀ ਵਿਚ ਸੰਸਾਰ, ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਪੀਰ ਪੈਗ਼ੰਬਰ ਗਏ ਹਾਰ, ਮੁਰੀਦ ਮੁਰਸ਼ਦ ਦੇਣ ਦੁਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਰੋਵਣ ਜ਼ਾਰੋ ਜ਼ਾਰ, ਗੀਤਾ ਗਿਆਨ ਰਹੀ ਕੁਰਲਾਈਆ। ਅੰਜੀਲ ਕੁਰਾਨਾ ਕੋਈ ਨਾ ਪਾਵੇ ਸਾਰ, ਮਸਲਾ ਹੱਲ ਨਾ ਕੋਇ ਵਖਾਈਆ। ਮੈਂ ਨੇਤਰ ਵੇਖਿਆ ਆ ਕੇ ਤੇਰਾ ਖੇਲ ਸਾਂਝੇ ਯਾਰ, ਤੁਧ ਬਿਨ ਹੋਏ ਨਾ ਕੋਇ ਸਹਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਧੂਅੰਧਾਰ, ਖ਼ਾਲੀ ਬੁੱਤ ਸਿਲ ਪੂਜਸ ਮਨਸਾ ਪੂਰ ਨਾ ਕੋਇ ਕਰਾਈਆ। ਮੈਂ ਇਕੋ ਤੇਰਾ ਮੰਗਾਂ ਦੀਦਾਰ, ਦੀਦ ਤੇਰੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਾਚੀ ਚਿੱਠੀ ਤੇਰੇ ਵੱਲ ਬਿਨ ਕਾਸਦ ਆਪ ਪਹੁੰਚਾਈਆ। ਨਾ ਕਾਸਦ ਨਾ ਕੋਈ ਹਲਕਾਰ, ਚਿੱਠੀ ਰਸਾਇਣ ਨਜ਼ਰ ਕੋਇ ਨਾ ਆਈਆ। ਨਾ ਸਿਪਾਹੀ ਨਾ ਪਿਆਦਾ ਨਾ ਅਸਵਾਰ, ਨਾ ਕੋਈ ਭੱਜੇ ਵਾਹੋ ਦਾਹੀਆ। ਨਾ ਕੋਈ ਪਾਂਧੀ ਪੰਧ ਕਰ ਉਤਰੇ ਪਾਰ ਕਿਨਾਰ, ਮੰਜ਼ਲ ਮੰਜ਼ਲ ਡੇਰਾ ਕੋਇ ਨਾ ਲਾਈਆ। ਜੋਤੀ ਜੋਤ

❋

❋

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਆਸ ਰਖਾਈਆ। ਚਿੱਠੀ ਅੰਦਰ ਲੇਖ ਅਗੰਮ, ਗੁਰ ਗੋਬਿੰਦ ਆਪ ਲਿਖਾਈਆ। ਤੇਰਾ ਨੂਰ ਤੇਰਾ ਚੰਮ, ਤਨ ਮਾਟੀ ਤੇਰੀ ਵਡ ਵਡਿਆਈਆ। ਜਿਉਂ ਭਾਵੇ ਤਿਉਂ ਲੈਣਾ ਭੰਨ, ਘੜਨ ਭੰਨਣਹਾਰ ਤੇਰੀ ਸਰਨਾਈਆ। ਮੈਂਨੂੰ ਫੇਰ ਕਿਸੇ ਨਾ ਕਹਿਣਾ ਗੁਜਰੀ ਚੰਨ, ਗੁਜਰਿਆ ਹਾਲ ਤੈਨੂੰ ਦਿਆਂ ਸੁਣਾਈਆ। ਤੇਗ ਬਹਾਦਰ ਇਕੋ ਵਾਰ ਪਿਤਾ ਲਿਆ ਮੰਨ, ਮਸਤਕ ਜਗਤ ਵਿਚ ਟਿਕਾਈਆ। ਅਨੰਦ ਪੁਰ ਖੇੜਾ ਵਸਾਇਆ ਛੱਪਰ ਛੰਨ, ਦੋਂਹ ਦੋਂਹ ਹੱਥੀ ਸੇਵ ਕਮਾਈਆ। ਦੂਤਾਂ ਦੁਸ਼ਟਾਂ ਦਿਤਾ ਡੰਨ, ਚਿਲਾ ਤੀਰ ਕਮਾਨ ਟੰਕ ਉਠਾਈਆ। ਅੰਤਮ ਤੇਰੇ ਚਰਨੀ ਮੰਗਾਂ ਮੰਗ, ਦੋਏ ਜੋੜ ਵਾਸਤਾ ਪਾਈਆ। ਦੂਜੀ ਵਾਰ ਨੀਲੇ ਫੇਰ ਨਾ ਕਸਾਂ ਤੰਗ, ਵਾਗ ਹੱਥ ਨਾ ਕੋਇ ਟਿਕਾਈਆ। ਇਕੋ ਤੇਰੇ ਲੱਗਾਂ ਅੰਗ, ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਗਾਵਾਂ ਤੇਰਾ ਛੰਦ, ਰਾਗ ਨਾਦ ਇਕੋ ਇਕ ਸੁਣਾਈਆ। ਤੂੰ ਮੇਟੀਂ ਮੇਰਾ ਪੰਧ, ਬਣ ਪਾਂਧੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨੈਣ ਉਠਾਈਆ। ਗੋਬਿੰਦ ਕਹੇ ਮੇਰੀ ਇਕੋ ਆਸ, ਪ੍ਰਭ ਤੇਰੇ ਅੱਗੇ ਰਖਾਈਆ। ਮਾਤ ਪਿਤ ਪੂਤ ਕੋਈ ਨਾ ਦਿਸੇ ਪਾਸ, ਜੋ ਤੇਰਾ ਤੇਰੀ ਝੋਲੀ ਦਿਤਾ ਟਿਕਾਈਆ। ਤੇਰੇ ਮਿਲਣ ਦੀ ਇਕੋ ਖ਼ਾਹਸ਼, ਖ਼ਾਹਸ਼ ਆਪਣੀ ਰਿਹਾ ਸਮਝਾਈਆ। ਤੇਰੇ ਪ੍ਰੇਮ ਪਿਆਰ ਦੀ ਪੈਂਦੀ ਵੇਖਾਂ ਰਾਸ, ਗੋਪੀ ਕਾਹਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੀਂ ਸੱਚਾ ਵਰ, ਸਚ ਸੰਦੇਸ਼ਾ ਰਿਹਾ ਜਣਾਈਆ। ਸਚ ਸੰਦੇਸ਼ਾ ਇਕ ਸੁਣੌਂਦਾ ਹਾਂ। ਪੁਰਖ ਅਕਾਲ ਚਰਨੀ ਸੀਸ ਨਿਵੌਂਦਾ ਹਾਂ। ਜਗਤ ਜਗਦੀਸ਼ ਤੇਰੇ ਦਰ ਤੋਂ ਮੰਗ ਮੰਗੌਂਦਾ ਹਾਂ। ਤੇਰਾ ਖੇਲ ਆਦਿ ਜੁਗਾਦਿ ਅਤੀਤ, ਦਰਗਾਹ ਸਾਚੀ ਵੇਖ ਸੋਭਾ ਪੌਂਦਾ ਹਾਂ। ਤੇਰੇ ਨਾਲ ਲੱਗੇ ਪ੍ਰੀਤ, ਪ੍ਰੀਤਮ ਇਕੋ ਇਕ ਧਿਔਂਦਾ ਹਾਂ। ਤੇਰਾ ਲੇਖਾ ਊਚ ਨੀਚ, ਘਰ ਚਾਰ ਕੁੰਟ ਤੇਰਾ ਰੰਗ ਰੰਗੌਂਦਾ ਹਾਂ। ਨਿਰਗੁਣ ਬਣਾ ਸੱਚਾ ਮੀਤ, ਮਿੱਤਰ ਪਿਆਰੇ ਓਟ ਤਕੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠੌਂਦਾ ਹਾਂ। ਮਿਹਰ ਨਜ਼ਰ ਉਠਾ ਪ੍ਰਭ ਠਾਕਰ, ਆਪਣੀ ਦਇਆ ਕਮਾਈਆ। ਗੋਬਿੰਦ ਤੇਰੀ ਵਾਚੀ ਪਾਤਰ, ਬਿਨ ਪਤਰਿਉਂ ਪਤਰਾ ਆਪ ਉਲਟਾਈਆ। ਪਰਗਟ ਹੋਵਾਂ ਤੇਰੀ ਖਾਤਰ, ਖ਼ਤਰਾ ਸਰਬ ਚੁਕਾਈਆ। ਚਲ ਕੇ ਆਵਾਂ ਤੇਰੇ ਪਾਤਣ, ਪੱਤਣ ਡੇਰਾ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਜੋ ਮੇਰੇ ਨਾਮ ਦਾ ਦੇਵਣ ਭਾਸ਼ਨ, ਤਿਨ੍ਹਾਂ ਭਾਸ਼ਾ ਦਿਆਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਇਕ ਜਣਾਈਆ। ਸਚ ਸੁਨੇਹੜਾ ਦਏ ਅਕਾਲ, ਅਕਲ ਕਲਾ ਵਡਿਆਈਆ । ਸੁਣ ਮੇਰੇ ਲਾਡਲੇ ਲਾਲ, ਹਰਿ ਲਾਲਨ ਰੰਗ ਰੰਗਾਈਆ। ਨਿਰਗੁਣ ਹੋ ਕੇ ਬਣਾਂ ਦਲਾਲ, ਸਗਲਾ ਸੰਗ ਨਿਭਾਈਆ। ਮੁਰਸ਼ਦ ਹੋ ਕੇ ਪੁੱਛਾਂ ਹਾਲ, ਮੁਰੀਦਾਂ ਝੋਲੀ ਪਾਈਆ। ਸ਼ਬਦੀ ਹੋ ਵਜਾਵਾਂ ਤਾਲ, ਦੋ ਜਹਾਨਾਂ ਰਾਗ ਅਲਾਈਆ। ਨਿਰਵੈਰ ਹੋ ਕੇ ਵਸਾਂ ਨਾਲ, ਵਿਛੜ ਕਦੇ ਨਾ ਜਾਈਆ। ਪ੍ਰਿਤਪਾਲਕ ਹੋ ਕੇ ਕਰਾਂ ਭਾਲ, ਦੋ ਜਹਾਨਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਅਲਾਈਆ। ਸਚ ਸੰਦੇਸ਼ਾ ਸੱਥਰ ਸੇਜ, ਗੋਬਿੰਦ ਸਰਵਣ ਸੁਣ ਖ਼ੁਸ਼ੀ ਮਨਾਈਆ। ਪੁਰਖ ਅਕਾਲ

❋

❋

ਦਿਤਾ ਭੇਜ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਨਿਰਗੁਣ ਹੋ ਕੇ ਖੇਡਾਂ ਖੇਡ, ਸਰਗੁਣ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾਈਆ। ਸਿਰ ਮੇਰੇ ਪ੍ਰਭ ਰੱਖੀਂ ਹੱਥ, ਇਹ ਤੇਰੀ ਵਡਿਆਈਆ। ਇਕੋ ਵਾਰ ਦੇਵਾਂ ਦੱਸ, ਦੂਜੀ ਮੰਗ ਨਾ ਕੋਇ ਮੰਗਾਈਆ। ਤੇਰਾ ਮੇਰਾ ਨਿਭੇ ਸਾਥ, ਸਗਲਾ ਸੰਗ ਰਖਾਈਆ। ਤੂੰ ਮੇਰਾ ਮੈਂ ਤੇਰਾ ਤੇਰੀ ਗਾਵਾਂ ਗਾਥ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਮੇਰਿਆਂ ਸਿਖਾਂ ਵਲ ਵੇਖੀਂ ਝਾਕ, ਮਿਹਰ ਨਜ਼ਰ ਉਠਾਈਆ। ਇਨ੍ਹਾਂ ਵਰੋਲੀਂ ਨਾ ਵਿਚ ਖ਼ਾਕ, ਮਾਟੀ ਖ਼ਾਕੀ ਲੇਖੇ ਲਾਈਆ। ਮੇਰੀ ਏਨ੍ਹਾਂ ਵਿਚ ਰਲ ਗਈ ਜਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਨਜ਼ਰੀ ਆਈਆ। ਮਨਮਤ ਨਾਤਾ ਤੁਟੇ ਕਮਜਾਤ, ਗੁਰਮਤ ਇਕੋ ਇਕ ਸਮਝਾਈਆ। ਢਹਿ ਸਰਨਾਈ ਦੇਵਾਂ ਆਖ, ਆਖ਼ਰ ਆਪਣਾ ਹਾਲ ਸੁਣਾਈਆ। ਤੂੰ ਸਾਹਿਬ ਕਮਲਾਪਾਤ, ਬੇਪਰਵਾਹ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਮੇਰੀ ਆਸਾ ਪੂਰ ਕਰਾਈਆ । ਇਕੋ ਆਸਾ ਤੇਰੇ ਦਰਬਾਰ, ਗੁਰ ਗੋਬਿੰਦ ਆਪ ਜਣਾਇੰਦਾ। ਨਿਰਗੁਣ ਆਵੇਂ ਵਿਚ ਸੰਸਾਰ, ਨਿਰਵੈਰ ਆਪਣਾ ਖੇਲ ਕਰਾਇੰਦਾ। ਮੇਰੇ ਗੁਰਮੁਖਾਂ ਲੈਣਾ ਉਠਾਲ, ਸੋਇਆ ਕੋਈ ਰਹਿਣ ਨਾ ਪਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਇਕ ਚਮਕਾਇੰਦਾ। ਲੇਖਾ ਚੁੱਕੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਖਾਇੰਦਾ । ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਤੇਰੀ ਓਟ ਰਖਾਇੰਦਾ। ਮੈਂ ਬਾਲਾ ਨੱਢਾ ਤੇਰਾ ਬਾਲ, ਬਾਲਕ ਗੁਰਮੁਖ ਤੇਰਾ ਰੂਪ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਝੋਲੀ ਡਾਹਿੰਦਾ। ਤੇਰੇ ਦਰ ਤੇ ਝੋਲੀ ਡਾਹ, ਪ੍ਰਭ ਇਕੋ ਮੰਗ ਮੰਗਾਈਆ। ਨਿਰਗੁਣ ਆਵੀਂ ਬਣ ਮਲਾਹ, ਬੇੜਾ ਮੇਰਾ ਕੰਧ ਉਠਾਈਆ। ਮੇਰੇ ਅੰਦਰ ਵੜ ਕੇ ਕਰੀਂ ਸਲਾਹ, ਬਾਹਰੋਂ ਸਮਝ ਸਕੇ ਨਾ ਕੋਇ ਰਾਈਆ। ਮਿਲ ਕੇ ਸੇਵਾ ਤੇਰੀ ਲਵਾਂ ਕਮਾ, ਦਰ ਦਰ ਘਰ ਘਰ ਫੇਰਾ ਪਾਈਆ। ਲੱਖ ਚੁਰਾਸੀ ਵਿਚੋਂ ਸਰਸਾ ਵਿਛੜੇ ਲਵਾਂ ਜਗਾ, ਜਾਗਣ ਵੇਲਾ ਇਕੋ ਇਕ ਸਮਝਾਈਆ। ਆਪਣਾ ਸਚ ਸੁਨੇਹੜਾ ਇਕ ਸਮਝਾ, ਪੜਦਾ ਉਹਲਾ ਰਹੇ ਨਾ ਰਾਈਆ। ਪੁਰਖ ਅਕਾਲ ਦਿਤਾ ਗਾ, ਧੁਰ ਦਾ ਢੋਲਾ ਇਕ ਜਣਾਈਆ। ਨਿਰਗੁਣ ਸਰਗੁਣ ਗੋਬਿੰਦ ਤੇਰਾ ਦੂਆ ਦਿਤਾ ਬਣਾ, ਸਿਫ਼ਰਾ ਆਪਣਾ ਰੂਪ ਵਟਾਈਆ। ਸਿਫ਼ਰਾ ਦੂਏ ਅੱਗੇ ਅੰਕ ਦਿਤਾ ਜੁੜਾ, ਦਸ ਗੁਣਾਂ ਮਿਲੀ ਵਡਿਆਈਆ । ਬੀਸ ਤੇਰਾ ਨਾਮ ਰਖਾ, ਬੀਸ ਆਪਣੀ ਧਾਰ ਚਲਾਈਆ। ਜਿਸ ਸਿਫ਼ਰੇ ਵਿਚੋਂ ਪਰਗਟ ਹੋਏ ਬੇਪਰਵਾਹ, ਨਿਰਗੁਣ ਸਰਗੁਣ ਦਏ ਸਮਝਾਈਆ । ਸੋ ਬੀਸ ਬੀਸਾ ਲੋਕਮਾਤ ਵਾਰ ਥਿਤ ਦਏ ਵਡਿਆ, ਵੱਡਾ ਆਪਣੇ ਹੱਥ ਰੱਖੇ ਵਡਿਆਈਆ। ਉਚੀ ਕੂਕ ਸਭ ਨੂੰ ਦਏ ਸੁਣਾ, ਕਲਜੁਗ ਅੰਤ ਸ੍ਰੀ ਭਗਵੰਤ ਬੇਪਰਵਾਹ ਆਵੇ ਵਾਹੋ ਦਾਹੀਆ। ਵੀਹ ਸੌ ਵੀਹ ਬਿਕਰਮੀ ਮੇਰਾ ਲਹਿਣਾ ਦੇਵੇ ਪੂਰ ਕਰਾ, ਲੇਖਾ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਬਿੰਦ ਸੰਦੇਸ਼ਾ ਦੇ ਜੱਗ, ਪੁਰਖ ਅਕਾਲ ਜਣਾਈਆ । ਪਰਗਟ ਹੋਏ ਪੁਰਖ ਸਮਰਥ, ਕਲ ਕਲਕੀ ਵੇਸ ਵਟਾਈਆ। ਕਿਸੇ ਨਜ਼ਰ ਨਾ ਆਵੇ ਜਗਤ ਅੱਖ, ਦੋਏ ਲੋਚਣ ਦੇਣ ਦੁਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕੋਈ ਨਾ ਸਕੇ ਲੱਭ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ

❋

❋

ਦੇਵੇ ਮਾਣ ਵਡਿਆਈਆ। ਗੋਬਿੰਦ ਸੁਣਾਏ ਧੁਰ ਫ਼ਰਮਾਨ, ਸਚ ਦਵਾਰੇ ਖ਼ੁਸ਼ੀ ਮਨਾਈਆ। ਸੂਲਾਂ ਸੇਜ ਹੋਏ ਪਰਵਾਨ, ਦਰ ਮਿਲੀ ਮਾਣ ਵਡਿਆਈਆ। ਜਿਸ ਦਵਾਰੇ ਪੁਰਖ ਅਕਾਲ ਮਿਲਿਆ ਆਣ, ਆਪ ਆਪਣਾ ਹੁਕਮ ਮਨਾਈਆ। ਅੱਗੇ ਦੱਸ ਕੇ ਧੁਰ ਫ਼ਰਮਾਨ, ਸਚ ਸੁਨੇਹੜਾ ਇਕ ਸਮਝਾਈਆ। ਨਿਰਗੁਣ ਹੋ ਕੇ ਆਵਾਂ ਵਿਚ ਜਹਾਨ, ਜੋਤੀ ਜਾਮਾ ਵੇਸ ਵਟਾਈਆ। ਤੇਰੀ ਕਾਇਆ ਕਰਾਂ ਪਰਵਾਨ, ਸਾਢੇ ਤਿੰਨ ਹੱਥ ਰੰਗ ਚੜ੍ਹਾਈਆ। ਅੰਦਰ ਵੜਾਂ ਹੋ ਜਵਾਨ, ਬਲ ਤੇਰੇ ਨਾਲ ਗੰਢਾਈਆ। ਢੋਲਾ ਗਾਵਾਂ ਬੇਜ਼ਬਾਨ, ਰਾਗ ਤੇਰਾ ਨਾਦ ਵਜਾਈਆ । ਲੇਖਾ ਜਾਣਾ ਦੋ ਜਹਾਨ, ਪੁਰੀ ਲੋਅ ਖੋਜ ਖੁਜਾਈਆ। ਜੁਗ ਚੌਕੜੀ ਪਰਦਾ ਲਾਹਵਾਂ ਆਣ, ਬਚਿਆ ਰਹਿਣ ਕੋਇ ਨਾ ਪਾਈਆ। ਸਾਚਾ ਮਾਰਗ ਦੱਸਾਂ ਇਕੋ ਹੋ ਮਿਹਰਵਾਨ, ਮਿਹਰ ਨਜ਼ਰ ਨੈਣ ਉਠਾਈਆ। ਜੋ ਗੋਬਿੰਦ ਤੇਰੀ ਪ੍ਰੀਤੀ ਪਿਛੇ ਹੋਏ ਕੁਰਬਾਨ, ਤਿਨ੍ਹਾਂ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਤੇਰੀ ਵਡਿਆਈ ਮੋਹੇ ਮਨਜ਼ੂਰ, ਪਾਰਬ੍ਰਹਮ ਤੇਰੀ ਸਰਨਾਈਆ। ਆਦਿ ਜੁਗਾਦਿ ਰਹੇਂ ਹਜ਼ੂਰ, ਜਾਹਰ ਇਕੋ ਨਜ਼ਰੀ ਆਈਆ। ਮੇਰਾ ਭੰਡਾਰਾ ਰੱਖੀਂ ਭਰਪੂਰ, ਅਤੋਟ ਅਤੁਟ ਨਖੁਟ ਕਦੇ ਨਾ ਜਾਈਆ। ਆਪਣਾ ਬਖ਼ਸ਼ੀਂ ਸਾਚਾ ਨੂਰ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੀਂ ਮਾਣ ਵਡਿਆਈਆ। ਦੇਵੀਂ ਵਡਿਆਈ ਠਾਕਰ ਸਵਾਮੀ, ਸਾਹਿਬ ਤੇਰੀ ਓਟ ਤਕਾਈਆ। ਆਦਿ ਪੁਰਖ ਅਪਰੰਪਰ ਸਵਾਮੀ, ਸ਼ਹਿਨਸ਼ਾਹ ਤੇਰੀ ਸਰਨਾਈਆ। ਜੁਗ ਚੌਕੜੀ ਤੇਰੀ ਕਹਾਣੀ, ਗੁਰ ਅਵਤਾਰ ਪੀਰ ਪੈਗ਼ੰਬਰਾਂ ਗਾਈਆ। ਸਰਗੁਣ ਹੋ ਕੇ ਬੋਲੀ ਬਾਣੀ, ਨਿਰਗੁਣ ਤੇਰਾ ਨਾਮ ਧਿਆਈਆ। ਜਗਤ ਸਰੋਵਰ ਬਣਿਆ ਪਾਣੀ, ਤੇਰੀ ਧੂੜ ਵੱਜੇ ਵਧਾਈਆ। ਕਰ ਕਿਰਪਾ ਮੇਰੀ ਅਰਜ਼ ਕਰੀਂ ਪਰਵਾਨੀ, ਬੇਨੰਤੀ ਤੇਰੇ ਦਰ ਸ਼ਨਵਾਈਆ। ਤੇਰਾ ਮਹਲ ਅਟੱਲ ਉਚ ਆਲੀਸ਼ਾਨੀ, ਅਜ਼ੀਮ ਰੁਤਬਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਲਾਈਆ। ਤੇਰਾ ਲੇਖਾ ਚਿੱਠੀ ਖ਼ਾਤਾ, ਹਰਿ ਖ਼ਾਲਕ ਆਪ ਜਣਾਇੰਦਾ । ਗੋਬਿੰਦ ਵੇਖ ਸਚਖੰਡ ਅਹਾਤਾ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਨਾ ਕੋਈ ਦਿਵਸ ਨਾ ਕੋਈ ਰਾਤਾ, ਸੂਰਜ ਚੰਦ ਨਾ ਕੋਇ ਚਮਕਾਇੰਦਾ। ਨਾ ਕੋਈ ਪੂਜਾ ਨਾ ਕੋਈ ਪਾਠਾ, ਗਿਆਨ ਧਿਆਨ ਨਾ ਕੋਈ ਦ੍ਰਿੜਾਇੰਦਾ। ਨਾ ਕੋਈ ਪੁੱਤਰ ਨਾ ਕੋਈ ਨਾਤਾ, ਨਿਰਗੁਣ ਰੂਪ ਨਾ ਕੋਇ ਵਟਾਇੰਦਾ। ਨਾ ਕੋਈ ਸੱਜਣ ਨਾ ਕੋਈ ਸਾਕਾ, ਸੈਣ ਪਿਆਰ ਨਾ ਕੋਇ ਵਖਾਇੰਦਾ। ਨਾ ਕੋਈ ਕਿਵਾੜ ਨਾ ਕੋਈ ਤਾਕਾ, ਕੁੰਡਾ ਫੜ ਨਾ ਕੋਈ ਲਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਤਾ, ਨਾ ਕੋਈ ਬਾਲਕ ਗੋਦ ਸੁਹਾਇੰਦਾ। ਨਾ ਕੋਈ ਮਜ਼੍ਹਬ ਨਾ ਕੋਈ ਪਾਤਾ, ਦੀਨ ਨਜ਼ਰ ਕੋਇ ਨਾ ਆਇੰਦਾ। ਕਲਜੁਗ ਅੰਤਮ ਤੇਰੀ ਪੂਰੀ ਕਰਾਂ ਆਸਾ, ਆਸਾ ਤੇਰੇ ਨਾਲ ਮਿਲਾਇੰਦਾ। ਇਕੋ ਢਈਆ ਰੱਖ ਭਰਵਾਸਾ, ਤੇਰੀ ਨਈਆ ਤੇਰੇ ਵਿਚੋਂ ਪਾਰ ਕਰਾਇੰਦਾ। ਚਾਰ ਜੁਗ ਦੀ ਵੇਖ ਸ਼ਾਖ਼ਾ, ਪਤ ਟਾਹਣੀ ਫੋਲ ਫੁਲਾਇੰਦਾ। ਤੇਰਾ ਅੰਮ੍ਰਿਤ ਪ੍ਰੇਮ ਪ੍ਰੀਤੀ ਧੁਰ ਦਾ ਬਾਟਾ, ਲੋਹਾਰ ਤਰਖਾਣ ਨਾ ਕੋਇ ਘੜਾਇੰਦਾ । ਤੇਰਾ ਸਵਾ ਸੇਰ ਇਕੋ ਵੱਟੇ ਤੁਲਿਆ ਆਟਾ, ਦੂਜਾ ਤਰਾਜੂ ਨਜ਼ਰ ਕੋਇ ਨਾ ਆਇੰਦਾ। ਤੇਰਾ ਵੇਖ ਚੀਥੜ ਪਾਟਾ, ਬਾਜ਼ ਹੱਥ ਨਾ ਸੋਭਾ ਪਾਇੰਦਾ । ਨੀਲਾ ਛੱਡ ਕੇ ਬੈਠਾ ਰਾਸਾਂ, ਸ਼ਾਹਸਵਾਰਾ ਖ਼ਾਲੀ ਹੱਥ ਧਰਾਇੰਦਾ। ਤੂੰ ਮੰਨਿਆ ਮੇਰਾ ਆਖਾ, ਛੋਟੇ ਬੱਚਿਆਂ

❋

❋

ਨੀਹਾਂ ਹੇਠ ਦਬਾਇੰਦਾ। ਮੈਂ ਬਣਿਆ ਤੇਰਾ ਬਾਪਾ, ਪਿਤਾ ਪੁਰਖ ਅਕਾਲ ਨਾਉਂ ਧਰਾਇੰਦਾ। ਤੂੰ ਮੇਰਾ ਜਪਿਆ ਜਾਪਾ, ਮੈਂ ਤੇਰਾ ਰੂਪ ਨਜ਼ਰੀ ਆਇੰਦਾ। ਕਲਜੁਗ ਅੰਤਮ ਹੋ ਕੇ ਆਵਾਂ ਆਕਾ, ਅਕਲ ਕਲ ਆਪਣੀ ਖੇਲ ਖਿਲਾਇੰਦਾ। ਤੇਰੇ ਸਿਖਾਂ ਲਹਿਣਾ ਚੁਕਾਵਾਂ ਬਾਕਾ, ਬਾਕੀ ਆਪਣੀ ਝੋਲੀ ਪਾਇੰਦਾ। ਪਾਂਧੀ ਬਣ ਕੇ ਮੁਕਾਵਾਂ ਵਾਟਾਂ, ਦਰ ਦਰ ਘਰ ਘਰ ਵੇਖ ਵਖਾਇੰਦਾ। ਅੰਦਰ ਵੜ ਕੇ ਮਾਰਾਂ ਠਾਠਾਂ, ਬਾਹਰੋਂ ਨਜ਼ਰ ਕਿਸੇ ਨਾ ਆਇੰਦਾ। ਸਚ ਦਵਾਰਾ ਖੋਲ੍ਹਾਂ ਹਾਟਾ, ਬਣ ਵਣਜਾਰਾ ਹੱਟ ਚਲਾਇੰਦਾ। ਓਥੇ ਕੋਈ ਨਾ ਦਿਸੇ ਆਦਿ ਸ਼ਕਤੀ ਜੋਤ ਲਲਾਟਾ, ਨੂਰੀ ਜਲਵਾ ਨਜ਼ਰ ਕਿਸੇ ਨਾ ਆਇੰਦਾ। ਨਿਰਗੁਣ ਹੋ ਕੇ ਬਣਾਂ ਰਾਖਾ, ਚੋਰੀ ਚੋਰੀ ਸੇਵ ਕਮਾਇੰਦਾ। ਦੋ ਹਜ਼ਾਰ ਬਿਕਰਮੀ ਬਦਲ ਕੇ ਆਪਣਾ ਪਾਸਾ, ਪਾਸਾ ਤੇਰਾ ਫੇਰ ਉਲਟਾਇੰਦਾ। ਤੂੰ ਵੇਖੀਂ ਖ਼ੁਸ਼ੀਆਂ ਨਾਲ ਤਮਾਸ਼ਾ, ਬੀਸ ਬੀਸ ਤੇਰਾ ਰੰਗ ਰੰਗਾਇੰਦਾ। ਦੋ ਹਜ਼ਾਰ ਇਕ ਬਿਕਰਮੀ ਖੋਲ੍ਹ ਕੇ ਤੇਰਾ ਖ਼ੁਲਾਸਾ, ਸਚਖੰਡ ਦਵਾਰ ਆਪ ਜਣਾਇੰਦਾ। ਦੋ ਹਜ਼ਾਰ ਦੋ ਬਿਕਰਮੀ ਤੇਰਾ ਖੋਲ੍ਹ ਦਏ ਭਰਵਾਸਾ, ਦੋ ਹਜ਼ਾਰ ਤਿੰਨ ਗੰਢ ਪਵਾਇੰਦਾ। ਦੋ ਹਜ਼ਾਰ ਚਾਰ ਬਣ ਸਮਰਾਥਾ, ਜੋਬਨ ਨੂਰਾ ਆਪ ਦਰਸਾਇੰਦਾ। ਦੋ ਹਜ਼ਾਰ ਪੰਜ ਜਾਣੇ ਤਮਾਸ਼ਾ, ਦੋ ਹਜ਼ਾਰ ਛੇ ਤੇਰੀ ਛਾਲ ਇਕ ਲਗਾਇੰਦਾ। ਦੋ ਹਜ਼ਾਰ ਸੱਤ ਦੇ ਸਾਤਾ, ਸਤਿ ਸਤਿਵਾਦੀ ਹੁਕਮ ਮਨਾਇੰਦਾ। ਤੇਰਾ ਲੇਖੇ ਲੱਗੇ ਆਖਾ, ਆਖ਼ਰ ਆਪਣੀ ਕਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਦੋ ਹਜ਼ਾਰ ਸੱਤ ਕਰੇ ਪਿਆਰ, ਗੋਬਿੰਦ ਸ਼ਬਦੀ ਦਏ ਵਡਿਆਈਆ। ਤੇਰਾ ਸੱਚਾ ਘਰ ਤਿਆਰ, ਤੇਰੀ ਉਂਗਲੀ ਦਏ ਲਗਾਈਆ। ਜਿਸ ਦੀ ਖੇਲ ਸਮਝ ਸਕੇ ਨਾ ਕੋਈ ਸੰਸਾਰ, ਸੰਸਾਰੀ ਸਾਰ ਕਿਸੇ ਨਾ ਆਈਆ । ਸਵਰਨ ਸਵਰਨ ਵਿਚੋਂ ਉਠਾਲ, ਸਰਨ ਆਪਣੀ ਲਏ ਲਗਾਈਆ। ਲੇਖਾ ਚੁੱਕੇ ਧਰੂ ਬਾਲ, ਬਾਲਕ ਆਪਣੀ ਗੰਢ ਪਵਾਈਆ। ਦੋ ਹਜ਼ਾਰ ਅੱਠ ਬਣ ਦਲਾਲ, ਸਿੰਘ ਮਨੀ ਖ਼ੁਸ਼ੀ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ । ਦੋ ਹਜ਼ਾਰ ਨੌ ਨੌ ਦਵਾਰ, ਹਰਿ ਕਰਤਾ ਦਇਆ ਕਮਾਈਆ। ਅੰਦਰ ਵੜ ਕੇ ਕਰ ਪਿਆਰ, ਦੁਰਮਤ ਮੈਲ ਧਵਾਈਆ। ਸਾਫ਼ ਕਰੇ ਆਪ ਕਰਤਾਰ, ਕੂੜਾ ਹੂੰਝੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਤੇਰੀ ਸਾਚੀ ਬਣਤ ਦਏ ਬਣਾਈਆ । ਗੋਬਿੰਦ ਬਣਤ ਬਣਾਏ ਤੇਰੀ, ਤਰ੍ਹਾ ਤਰ੍ਹਾ ਸਮਝਾਇੰਦਾ। ਵੀਹ ਸੌ ਦਸ ਬਿਕਰਮੀ ਪਾਏ ਫੇਰੀ, ਫੇਰਾ ਆਪਣੇ ਨਾਮ ਲਗਾਇੰਦਾ। ਪ੍ਰੇਮ ਪਿਆਰ ਦੀ ਕਰ ਕੇ ਚੇਰੀ, ਚੇਲਾ ਗੁਰੂ ਰੂਪ ਵਖਾਇੰਦਾ। ਮਿਟੀ ਖ਼ਾਕ ਵੇਖੇ ਢੇਰੀ, ਖ਼ਾਲਕ ਆਪਣੇ ਰੰਗ ਰੰਗਾਇੰਦਾ। ਕੀਤੀ ਕਹਾਣੀ ਪਿਛਲੀ ਵੇਰੀ, ਵੇਰਵਾ ਅੱਗੇ ਆਪ ਸਮਝਾਇੰਦਾ। ਸੋਲਾਂ ਮੱਘਰ ਕਰ ਦੇਰੀ, ਸ਼ਾਹ ਸੁਲਤਾਨ ਹੁਕਮ ਸੁਣਾਇੰਦਾ। ਤੇਰੇ ਭਗਤਾਂ ਲਈ ਤਿਆਰ ਕਰ ਕੇ ਬੇੜੀ, ਤੇਰਾ ਬੇੜਾ ਜਗਤ ਸਾਗਰ ਵਿਚ ਰਖਾਇੰਦਾ। ਇਹੋ ਪ੍ਰਭ ਦੀ ਹੇਰੀ ਫੇਰੀ, ਭਰਮ ਭੁਲੇਖੇ ਸਰਬ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਵੀਹ ਸੌ ਦਸ ਬਿਕਰਮੀ ਸੋਲਾਂ ਮੱਘਰ, ਸੋ ਸਾਹਿਬ ਖ਼ੁਸ਼ੀ ਮਨਾਈਆ । ਤੇਰੀ ਪਿਛਲੀ ਪੂਰੀ ਕਰੇ ਸਧਰ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਗੁਰਮੁਖਾਂ ਲਈ ਮਾਰਗ ਰੱਖੇ ਪੱਧਰ, ਰਾਹ ਵਿਚ ਨਾ ਕੋਇ ਅਟਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੋਟੇ ਬਾਲੇ ਦਏ ਵਡਿਆਈਆ। ਛੋਟਾ ਬਾਲਾ

❋

❋

ਇਕ ਮਨਜੀਤ, ਸੁਤ ਤੇਰੇ ਵਡਿਆਈਆ । ਪੁਰਖ ਅਕਾਲ ਚਲਾਏ ਰੀਤ, ਰੀਤੀਵਾਨ ਵੱਡੀ ਵਡਿਆਈਆ। ਮਿਲ ਸਖੀਆਂ ਗਾਏ ਧੁਰ ਦਾ ਗੀਤ, ਸੋਹੰ ਰਾਗ ਸੁਣਾਈਆ। ਕਾਇਆ ਕਰ ਠੰਡੀ ਸੀਤ, ਅਗਨੀ ਤਤ ਬੁਝਾਈਆ। ਵਸਣਹਾਰਾ ਨਿਰਗੁਣ ਚੀਤ, ਚੇਤਨ ਸਰਬ ਵਖਾਈਆ। ਸਚ ਦਵਾਰੇ ਪੀਸਣ ਪੀਸ, ਚੱਕੀ ਨਾਮ ਚਲਾਈਆ। ਰਵਦਾਸ ਚੁਮਾਰੇ ਮਿਲਿਆ ਮੀਤ, ਬਟਵਾਰੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲੇਖੇ ਲਾਈਆ। ਤੇਰਾ ਲੇਖਾ ਲੇਖੇ ਜਾਏ ਲੱਗ, ਹਰਿ ਕਰਤਾ ਆਪ ਲਗਾਈਆ। ਸਾਚਾ ਦੀਪਕ ਗਿਆ ਜਗ, ਦੋ ਜਹਾਨ ਕਰੇ ਰੁਸ਼ਨਾਈਆ। ਜਗਤ ਦਵਾਰੇ ਗਿਆ ਭੱਜ, ਸਾਢੇ ਤਿੰਨ ਹੱਥ ਮਿਲੇ ਵਡਿਆਈਆ। ਸ੍ਰਿਸ਼ਟ ਸਬਾਈ ਨਾਲੋਂ ਕੀਤਾ ਅੱਡ, ਵੱਖਰੀ ਧਾਰ ਚਲਾਈਆ। ਗੁਰਮੁਖ ਸੱਚੇ ਸੱਦ, ਸਿਖਿਆ ਇਕ ਸਮਝਾਈਆ। ਗੁਰਮੁਖ ਤੋਰੋ ਹੱਸ ਹੱਸ, ਨੈਤਰ ਨੈਣ ਨਾ ਨੀਰ ਵਹਾਈਆ। ਪਰਮ ਪੁਰਖ ਦੇ ਚੜ੍ਹਿਆ ਰਥ, ਰਥਵਾਹੀ ਬਣਿਆ ਬੇਪਰਵਾਹੀਆ। ਤਨ ਤਤ ਖੇੜਾ ਨਾ ਹੋਇਆ ਭੱਠ, ਅਗਨੀ ਭਾ ਨਾ ਕੋਇ ਜਲਾਈਆ। ਮਿਲਿਆ ਮੇਲ ਪੁਰਖ ਸਮਰਥ, ਘਰ ਸਾਚੇ ਵੱਜੇ ਵਧਾਈਆ। ਸ੍ਰੀ ਭਗਵਾਨ ਖੋਲੀ ਆ ਅੱਖ, ਇੰਦਰ ਦਵਾਰ ਦਿਤਾ ਵਖਾਈਆ। ਹਰਿਸੰਗਤ ਸ਼ਬਦੀ ਕਰ ਇਕੱਠ, ਇਕ ਸਤਾਰਾਂ ਖ਼ੁਸ਼ੀ ਮਨਾਈਆ। ਵੀਹ ਸੌ ਯਾਰਾਂ ਨੀਂਹ ਰੱਖ, ਕਲਜੁਗ ਜੜ੍ਹ ਰਿਹਾ ਉਖੜਾਈਆ। ਉਨੀ ਕੱਤਕ ਹੱਸ ਹੱਸ, ਹਸਤੀ ਆਪਣੇ ਵਿਚ ਸਮਾਈਆ। ਜਗਤ ਜਗਦੀਸ਼ਾ ਕਰ ਪਰਕਾਸ਼, ਨੂਰੋ ਨੂਰ ਨੂਰ ਰੁਸ਼ਨਾਈਆ। ਪੰਜ ਪੋਹ ਹੋ ਕੇ ਵਸ, ਪੜਦਾ ਸਭ ਦਾ ਰਿਹਾ ਉਠਾਈਆ। ਨੌ ਦਵਾਰੇ ਕਰ ਪਰਗਟ, ਘਰ ਸਾਚੇ ਆਪਣਾ ਆਸਣ ਲਾਈਆ। ਛੱਬੀ ਪੋਹ ਖੇਲ ਕੀਤੀ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਸੱਚੀ ਦੇਵੇ ਵਡਿਆਈਆ। ਵੀਹ ਸੌ ਬਾਰਾਂ ਖ਼ੁਸ਼ੀ ਨਾ, ਹਰਿ ਸਤਿਗੁਰ ਦਇਆ ਕਮਾਇੰਦਾ। ਗੋਬਿੰਦ ਤੇਰਾ ਮਾਰਗ ਲਾ, ਪਹਿਲੀ ਚੇਤਰ ਖੇਲ ਰਚਾਇੰਦਾ। ਸ਼ਬਦ ਸੁਨੇਹੜਾ ਇਕ ਸੁਣਾ, ਲਿਖ ਲਿਖ ਪਾਤਰ ਆਪ ਘਲਾਇੰਦਾ। ਵੀਹ ਸੌ ਬਾਰਾਂ ਰੰਗ ਰੰਗਾ, ਹਾੜ ਸਤਾਰਾਂ ਜੋੜ ਜੁੜਾਇੰਦਾ। ਹਰਿਸੰਗਤ ਸਾਚਾ ਮੇਲ ਮਿਲਾ, ਵਿਚੋਲਾ ਆਪਣਾ ਆਪ ਬਣਾਇੰਦਾ। ਧੁਰ ਦਾ ਢੋਲਾ ਇਕੋ ਗਾ, ਸੋਹੰ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੰਗਤ ਆਪ ਬਣਾਇੰਦਾ। ਸਾਚੀ ਸੰਗਤ ਵੀਹ ਸੌ ਬਾਰਾਂ, ਗੋਬਿੰਦ ਤੇਰੇ ਨਾਲ ਬਣਾਈਆ। ਪੁਰੀ ਅਨੰਦ ਦੀ ਵੇਖ ਬਹਾਰਾ, ਯਾਰ ਯਾਰਾਂ ਵਿਚ ਰਖਾਈਆ। ਲੇਖਾ ਚੁਕਿਆ ਜੰਗਲ ਉਜਾੜਾਂ, ਜੂਹਾਂ ਵਿਚ ਨਾ ਡੇਰਾ ਲਾਈਆ। ਹੱਥ ਫੜੇ ਨਾ ਕੋਇ ਤਲਵਾਰਾ, ਖ਼ੰਜ਼ਰ ਖਿਚ ਨਾ ਕੋਇ ਚਮਕਾਈਆ। ਭੱਥਾ ਕਮੰਦ ਨਾ ਕੋਇ ਧਾਰਾ, ਚਿਲਾ ਕਮਾਨ ਨਾ ਕੋਇ ਸਿਖਾਈਆ। ਨੀਲੇ ਕਰੇ ਨਾ ਕੋਇ ਅਸਵਾਰ, ਬਾਜ ਹੱਥ ਨਾ ਕੋਇ ਉਡਾਈਆ। ਗੋਬਿੰਦ ਰੂਪ ਅਪਾਰ, ਨਿਰਗੁਣ ਨਿਰਵੈਰ ਦਏ ਸਮਝਾਈਆ। ਕਾਗ਼ਜ਼ ਕਲਮ ਨਾ ਲਿਖਣਹਾਰ, ਲੇਖਾ ਲੇਖ ਨਾ ਕੋਇ ਰਖਾਈਆ। ਪੁਰਖ ਅਕਾਲ ਕਰਨਾ ਪਿਆਰ, ਪ੍ਰੀਤੀ ਆਪਣੇ ਨਾਲ ਜੁੜਾਈਆ। ਇਕੋ ਬੋਲ ਸਚ ਜੈਕਾਰ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਰਿਹਾ ਸੁਣਾਈਆ। ਤੇਰਾ ਕਰ ਸਚ ਵਿਹਾਰ, ਸ਼ਾਹ ਪਾਤਸ਼ਾਹ ਦੇਵੇ ਮਾਣ ਵਡਿਆਈਆ। ਵੀਹ ਸੌ ਤੇਰਾਂ ਖੇਲ ਨਿਆਰ, ਰਾਜ ਰਾਜਾਨਾਂ ਰਿਹਾ ਹਿਲਾਈਆ। ਸਾਧਾਂ ਸੰਤਾਂ ਕਰੇ ਖਵਾਰ, ਜੀਵਾਂ ਜੰਤਾਂ ਆਪ ਉਠਾਈਆ। ਰਾਸ਼ਟਰਪਤ ਦਏ ਹੁਲਾਰ, ਸੋਇਆ ਕੋਇ

❋

❋

ਰਹਿਣ ਨਾ ਪਾਈਆ। ਕਰ ਕੇ ਖੇਲ ਆਪ ਨਿਆਰ, ਫੇਰ ਤੇਰੀ ਬਣਤ ਬਣਾਈਆ। ਵੀਹ ਸੌ ਚੌਦਾਂ ਬਿਕਰਮੀ ਆਈ ਵਿਚ ਸੰਸਾਰ, ਗੋਬਿੰਦ ਤੇਰੇ ਤੈਨੂੰ ਤੈਨੂੰ ਤੇਰੇ ਚਰਨਾਂ ਸੀਸ ਨਿਵਾਈਆ। ਨਵ ਖੰਡ ਮੰਗੇ ਬਣ ਭਿਖਾਰ, ਧਰਨੀ ਧਰਤ ਧਵਲ ਆਪਣੀ ਆਸ ਪੂਰ ਕਰਾਈਆ। ਦੋ ਇਕ ਦਾ ਬਣੇ ਪਿਆਰ, ਇਕੀ ਰੂਪ ਵਟਾਈਆ। ਇਕੀਆਂ ਇਕੀਆਂ ਦਾ ਬਣੇ ਸੱਚਾ ਪਰਵਾਰ, ਪਰਵਰਦਿਗਾਰ ਹੋਏ ਸਹਾਈਆ। ਇਕੀ ਇਕੀਆਂ ਦਏ ਸਹਾਰ, ਘਰ ਇਕੀਆਂ ਆਇਆ ਫੇਰਾ ਪਾਈਆ। ਜਿਸ ਦਾ ਸਮਝ ਨਾ ਆਇਆ ਕਿਸੇ ਕਿਨਾਰਾ, ਸੋ ਭੱਜਿਆ ਵਾਹੋ ਦਾਹੀਆ । ਸੰਮਤ ਪੰਦਰਾਂ ਦਏ ਹੁਲਾਰਾ, ਤੀਰਥ ਤੱਟਾਂ ਅਠਸਠਾਂ ਫੋਲ ਫੁਲਾਈਆ। ਸਾਧ ਸੰਤ ਰੋਂਦੇ ਵੇਖੇ ਜਿਉਂ ਰੋਣ ਕੁਚੱਜੀਆਂ ਨਾਰਾਂ, ਚੱਜ ਅਚਾਰ ਨਜ਼ਰ ਕਿਸੇ ਨਾ ਆਈਆ। ਸੁਰਤ ਸ਼ਬਦ ਸ਼ਬਦ ਸੁਰਤ ਕਿਸੇ ਨਾ ਕੋਈ ਪਿਆਰਾ, ਪੀਆ ਪ੍ਰੀਤਮ ਨਾ ਕਿਸੇ ਮਨਾਈਆ। ਗੱਲਾਂ ਬਾਤਾਂ ਨਾਲ ਕਰਨ ਜਗਤ ਪਰਚਾਰਾ, ਆਤਮ ਪਰਚਾ ਸਕੇ ਨਾ ਕੋਇ ਪਾਈਆ। ਚਰਚਾ ਕਰ ਕਰ ਥੱਕੇ ਜੀਵ ਗਵਾਰਾ, ਖ਼ਰਚਾ ਪੱਲੇ ਗੰਢ ਨਾ ਕੋਇ ਬੰਧਾਈਆ। ਕਾਇਆ ਚਰਖਾ ਕਿਸੇ ਕੰਮ ਨਾ ਆਏ ਵਿਚ ਸੰਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਖੇਲ ਕਰਾਈਆ। ਸੰਮਤ ਪੰਦਰਾਂ ਵੇਖ ਅਠਸਠ, ਹਰਿ ਆਪਣਾ ਖੇਲ ਰਚਾਈਆ। ਪਰਗਟ ਹੋ ਪੁਰਖ ਸਮਰਥ, ਪ੍ਰਭ ਸਾਚੀ ਕਾਰ ਕਮਾਈਆ । ਇਕੀਆਂ ਸਿਖਾਂ ਦੇ ਕੇ ਵਥ, ਆਪਣੀ ਉਂਗਲੀ ਰਿਹਾ ਲਗਾਈਆ। ਸ਼ਬਦੀ ਡੋਰੀ ਪਾਈ ਨੱਥ, ਸ਼ਬਦੀ ਤੰਦ ਨਾਲ ਜੁੜਾਈਆ। ਅੰਦਰ ਵੜ ਕੇ ਖੋਲ੍ਹੀ ਅੱਖ, ਬਾਹਰੋਂ ਪੜਦਾ ਰਿਹਾ ਪਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਤਿਨ੍ਹਾਂ ਜਾਏ ਤੱਟ, ਤੱਟ ਕਿਨਾਰਾ ਵੇਖੇ ਚਾਈਂ ਚਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਪੰਦਰਾਂ ਕਹੇ ਮੇਰਾ ਖੇਲ ਅਪਾਰ, ਦਸ ਸਤ ਵੱਜੀ ਵਧਾਈਆ । ਪੁਰਖ ਅਕਾਲ ਹੋ ਦਿਆਲ, ਦੀਨ ਦਿਆਲ ਦਇਆ ਕਮਾਈਆ। ਗੰਗਾ ਜਮਨਾ ਸੁਰਸਤੀ ਤਿੰਨੇ ਹੋਈਆਂ ਖ਼ੁਸ਼ਹਾਲ, ਖ਼ੁਸ਼ੀਆਂ ਗੀਤ ਅਲਾਈਆ। ਕਿਰਪਾ ਕਰੀ ਪੁਰਖ ਅਕਾਲ, ਤੱਟ ਆਇਆ ਡੇਰਾ ਲਾਈਆ। ਇਕੀਆਂ ਸਿੱਖਾਂ ਦਿਤਾ ਸਿਖਾਲ, ਧੁਰ ਦੀ ਕਰ ਪੜ੍ਹਾਈਆ । ਢੋਲੇ ਗਾਵਣ ਬੇਮਿਸਾਲ, ਤੂੰਹੀ ਤੂੰਹੀ ਰਾਗ ਅਲਾਈਆ। ਮਾਹੀਗੀਰ ਬਣ ਕੇ ਪਾਇਆ ਜਾਲ, ਮਛਲੀ ਬਚੀ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਗੰਗਾ ਕਹੇ ਜਮਨਾ ਭੈਣ, ਮੈਂ ਸਚ ਸੱਚ ਸੁਣਾਈਆ । ਔਹ ਵੇਖ ਸਾਨੂੰ ਆਇਆ ਲੈਣ, ਜਿਨ ਸਾਡੀ ਬਣਤ ਬਣਾਈਆ। ਸੁਰਸਤੀ ਕਹੇ ਮੇਰੇ ਸ਼ਰਮੌਂਦੇ ਨੈਣ, ਅੱਖ ਸਕਾਂ ਨਾ ਉਪਰ ਉਠਾਈਆ। ਦੋ ਜਹਾਨਾਂ ਇਹੋ ਦਿਸਦਾ ਸੈਣ, ਸਾਕ ਨਜ਼ਰ ਕੋਇ ਨਾ ਆਈਆ। ਤਿੰਨੇ ਕਹਿਣ ਨੀ ਵੇਖੋ ਇਹਦੀ ਚਰਨੀ ਗੁਰਮੁਖ ਬਹਿਣ, ਸਾਨੂੰ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੰਗਾ ਜਮਨਾ ਸੁਰਸਤੀ ਪਈਆਂ ਰੋ, ਨੇਤਰ ਨੈਣ ਵਹਾਇਆ । ਵੇਖੋ ਸਾਡਾ ਹੋ ਕੇ ਗੁਰਮੁਖਾਂ ਜੋਗਾ ਗਿਆ ਹੋ, ਸਾਡੀ ਸਾਰ ਕੋਇ ਨਾ ਪਾਇਆ। ਸਾਡੇ ਨਾਲੋਂ ਤੋੜ ਕੇ ਮੋਹ, ਮੁਹੱਬਤ ਗ਼ਰੀਬਾਂ ਨਾਲ ਰਖਾਇਆ। ਏਨ੍ਹਾਂ ਨੂੰ ਦੇਵੇ ਢੋਆ ਢੋ, ਸਾਡੇ ਖ਼ਾਲੀ ਹੱਥ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਲੇਖਾ ਵੇਖ ਵਖਾਈਆ। ਤਿੰਨੇ ਰੋਂਦੀਆਂ ਵੇਖ ਮੁਟਿਆਰਾਂ, ਪ੍ਰਭ ਆਪਣੀ ਦਇਆ

❋

❋

ਕਮਾਈਆ। ਇਕੀਆਂ ਨਾਲ ਲੱਗੀ ਬਹਾਰਾ, ਖ਼ੁਸ਼ੀਆਂ ਨਾਲ ਵੱਜੀ ਵਧਾਈਆ। ਜਿਸ ਨੀਲਾ ਚੋਲਾ ਖੱਦਰ ਦਾ ਦਿਤਾ ਪਹਿਲੀ ਵਾਰਾ, ਤਿਸ ਕੋਲੋਂ ਤਿੰਨਾਂ ਦਾ ਮਾਣ ਚੁਕਾਈਆ। ਭਰ ਕੇ ਲਿਆਈਆਂ ਪ੍ਰੇਮ ਵਾਲੀ ਧਾਰਾ, ਜਲ ਚਰਨਾਂ ਉਤੇ ਰੁੜ੍ਹਾਈਆ। ਖ਼ੁਸ਼ੀਆਂ ਨਾਲ ਦਿਤਾ ਇਸ਼ਾਰਾ, ਉਂਗਲਾਂ ਨਾਲ ਸਮਝਾਈਆ। ਔਹ ਵੇਖੋ ਧੁਰ ਦਾ ਲਾੜਾ, ਨਿਰਗੁਣ ਦਾਤਾ ਨੂਰ ਨਜ਼ਰੀ ਆਈਆ। ਜਿਸ ਦੇ ਗਿਰਦ ਗੁਰਮੁਖ ਸਖੀਆਂ ਲਾਇਆ ਅਖਾੜਾ, ਨੱਚਣ ਟੱਪਣ ਵਾਹੋ ਦਾਹੀਆ। ਏਨ੍ਹਾਂ ਨਾਲ ਕਰੇ ਪਿਆਰਾ, ਅੰਦਰ ਸੁਹੰਜਣੀ ਸੇਜ ਹੰਢਾਈਆ। ਸਾਨੂੰ ਦੇਵੇ ਨਾ ਕੋਈ ਸਹਾਰਾ, ਸਿਰ ਹੱਥ ਨਾ ਕੋਇ ਟਿਕਾਈਆ। ਸ੍ਰੀ ਭਗਵਾਨ ਆਦਿ ਜੁਗਾਦਿ ਰਿਹਾ ਕੁਆਰਾ, ਸਾਚਾ ਸਗਨ ਨਾ ਕੋਇ ਮਨਾਈਆ। ਓਸੇ ਵੇਲੇ ਅਬਿਨਾਸ਼ੀ ਕਰਤੇ ਦਿਤਾ ਲਾਰਾ, ਹੁਕਮੀ ਹੁਕਮ ਇਕ ਜਣਾਈਆ। ਲੈ ਕੇ ਜਾਏ ਤੁਹਾਨੂੰ ਤੁਹਾਡਾ ਲਾੜਾ, ਲਾੜੀ ਰੂਪ ਬਣਾਈਆ। ਖ਼ਬਰਦਾਰ ਰਹਿਣਾ ਸਰਬ ਤਿਆਰਾ, ਤਿਆਰੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਕਰ ਵਿਹਾਰਾ, ਸੰਮਤ ਸੋਲਾਂ ਖੇਲ ਸਮਝਾਈਆ। ਸੰਮਤ ਸੋਲਾਂ ਖੇਲ ਨਿਰੰਕਾਰ, ਕਰ ਕਿਰਪਾ ਆਪ ਕਰਾਈਆ। ਹੁਕਮ ਦਿਤਾ ਧੁਰ ਦਰਬਾਰ, ਦਰਸ਼ਨ ਸਿੰਘ ਸਚ ਸਮਝਾਈਆ। ਪੰਜ ਪੰਜ ਦਾ ਖੇਲ ਨਿਆਰ, ਨਿਰਗੁਣ ਝੋਲੀ ਇਕ ਭਰਾਈਆ। ਸਚ ਸਮਗਰੀ ਕਰੋ ਤਿਆਰ, ਤ੍ਰੈਗੁਣ ਅਤੀਤਾ ਦਏ ਵਰਤਾਈਆ। ਪੰਦਰਾਂ ਕੱਤਕ ਖੇਲ ਅਪਾਰ, ਹਰਿ ਅਪਰੰਪਰ ਦਏ ਵਖਾਈਆ। ਮਸਤੂਆਨਾ ਮਸਤ ਮਸਤਾਨ, ਮਸਲਾ ਪਿਛਲਾ ਹੱਲ ਕਰਾਈਆ। ਮਨੀ ਸਿੰਘ ਮੰਗਿਆ ਦਾਨ, ਮਨਸਾ ਮਨਸਾ ਨਾਲ ਰਖਾਈਆ। ਪੂਰਾ ਕਰੇ ਆਪ ਭਗਵਾਨ, ਭਗਵਨ ਦੇਵਣਹਾਰ ਵਡਿਆਈਆ । ਓਨ੍ਹਾਂ ਵਖਾਏ ਸਚ ਪਕਵਾਨ, ਭੋਜਨ ਅਗਣਤ ਜਣਾਈਆ। ਨੌ ਸੌ ਨੜ੍ਹਿਨਵੇ ਰਾਜ ਰਾਜਾਨ, ਦਵਾਰ ਆਵੇ ਧੁਰ ਸੰਦੇਸ਼ਾ ਇਕ ਸੁਣਾਈਆ। ਸਾਚੀ ਕਰਨੀ ਕਰ ਪਰਵਾਨ, ਪਰਵਾਨੇ ਆਪਣੇ ਵਿਚ ਲਿਖਾਈਆ। ਗੁਰਮੁਖ ਸੱਜਣ ਸੁਹੇਲੇ ਘਰ ਮਹਿਮਾਨ, ਭੋਜਨ ਇਕੋ ਵਾਰ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੰਡਾਰਾ ਕਰ ਤਿਆਰ, ਅੱਗੇ ਕਰੇ ਸਚ ਵਿਹਾਰ, ਸੰਮਤ ਸਤਾਰਾਂ ਪਹਿਲੀ ਚੇਤ ਨੇੜੇ ਆਈਆ। ਪਹਿਲੀ ਚੇਤ ਆਈ ਨੇੜੇ, ਸੰਮਤ ਸਤਾਰਾਂ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਪਏ ਝੇੜੇ, ਝਗੜਾ ਸਕੇ ਨਾ ਕੋਇ ਮਿਟਾਈਆ। ਬ੍ਰਹਿਮੰਡ ਖੰਡ ਰੋਵਣ ਖੇੜੇ, ਧੀਰਜ ਧੀਰ ਨਾ ਕੋਇ ਧਰਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਏ ਬਥੇਰੇ, ਕੋਟਨ ਕੋਟ ਰੂਪ ਵਟਾਈਆ। ਮੌਸਮ ਵਾਂਗ ਉਡ ਗਏ ਬਟੇਰੇ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਜਹਾਨ ਵੇਖੇ ਥਾਉਂ ਥਾਈਂਆ। ਦੋ ਜਹਾਨ ਹੋਇਆ ਖ਼ਤਰਾ, ਖ਼ਾਤਰ-ਖ਼ਾਹ ਨਜ਼ਰ ਕੋਈ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਪੁਕਾਰਨ ਪਤਰਾ ਪਤਰਾ, ਉਚੀ ਕੂਕ ਕੂਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਜੋਤੀ ਨੂਰ ਮਿਲਿਆ ਕਤਰਾ, ਕਤਰਾ ਕਤਰੇ ਵਿਚੋਂ ਵਰਤਾਈਆ। ਆਪ ਆਪਣੇ ਵਿਚੋਂ ਬੈਠਾ ਰਹੇ ਵੱਖਰਾ, ਜਿਸ ਦੀ ਸਾਰ ਕਿਸੇ ਨਾ ਆਈਆ। ਕਿਸੇ ਨੂੰ ਪੂਜਣ ਲਾਇਆ ਪੱਥਰਾਂ, ਕਿਸੇ ਨੂੰ ਕਾਗ਼ਜ਼ਾਂ ਉਤੇ ਸੀਸ ਟਿਕਾਈਆ। ਕਿਸੇ ਨੂੰ ਵਿਚ ਬਹਾਇਆ ਮੰਦਰਾਂ, ਕਿਸੇ ਨੂੰ ਜੰਗਲਾਂ ਵਿਚ ਫਿਰਾਈਆ। ਆਪਣਾ ਕਿਸੇ ਨਾ ਵਖਾਇਆ ਸ਼ਜਰਾ, ਹਦੂਦ ਸਮਝ ਕੋਇ ਨਾ ਪਾਈਆ। ਗੋਬਿੰਦ ਇਕੋ ਗਾਇਆ ਫ਼ਿਕਰਾ, ਫ਼ਕਤ ਤੇਰੀ ਮੰਗ ਮੰਗਾਈਆ। ਮੈਂ

❋

❋

ਲੇਖਾ ਛੱਡਿਆ ਬਾਜ਼ਾਂ ਤਿੱਤਰਾਂ, ਦਰ ਤੇਰੇ ਝੋਲੀ ਡਾਹੀਆ। ਤੇਰਾ ਨੂਰ ਨਿਰੰਜਣ ਤੇਰੇ ਕਿਸੇ ਨਾ ਚਿਤਰਾ, ਚਿਤਰਕਾਰ ਨਜ਼ਰ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਸ਼ਾਹ ਸ਼ਹਿਨਸ਼ਾਹ ਹੋਏ ਨਾ ਕਿਸੇ ਮੁਹਤਾਜ, ਲੋੜਵੰਦ ਨਾ ਕੋਇ ਅਖਵਾਈਆ। ਆਪੇ ਜਾਣੇ ਧੁਰ ਦਾ ਰਾਜ, ਦਰਗਾਹ ਸਾਚੀ ਡੇਰਾ ਲਾਈਆ। ਜਿਸ ਨੇ ਰਚਨਾ ਰਚੀ ਆਦਿ, ਸੋ ਅੰਤ ਵੇਖ ਵਖਾਈਆ। ਸਚਖੰਡ ਦਾ ਸੱਚਾ ਤਾਜ, ਸ੍ਰੀ ਭਗਵਾਨ ਬਣਤ ਬਣਾਈਆ। ਜਿਸ ਨੇ ਸਭ ਦੀ ਰੱਖਣੀ ਲਾਜ, ਪੜਦਾ ਸਭ ਦੇ ਸਿਰ ਤੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਸਤਾਰਾਂ ਸੀਸ ਜਗਦੀਸ਼ ਆਪਣੇ ਆਪ ਟਿਕਾਈਆ। ਸੰਮਤ ਸਤਾਰਾਂ ਗਿਆ ਲੰਘ, ਹਰਿ ਆਪਣੀ ਕਲ ਧਰਾਈਆ। ਸੰਮਤ ਅਠਾਰਾਂ ਧੁਰ ਦੀ ਮੰਗ, ਦੋ ਹਜ਼ਾਰ ਬਿਕਰਮੀ ਰਹੀ ਕੁਰਲਾਈਆ। ਭਬੀਖਣ ਕਿਹਾ ਰਾਮ ਚੰਦ, ਚੰਦ ਰਾਮ ਤੇਰੀ ਸਰਨਾਈਆ। ਲੰਕਾਪਤੀ ਮੇਰੀ ਟੁੱਟੀ ਗੰਢ, ਸੈਨਾਪਤੀ ਤੇਰੀ ਵਡਿਆਈਆ । ਜਗਤ ਔਂਧ ਗਈ ਲੰਘ, ਤੇਰੀ ਸੇਵਾ ਨਾ ਕੋਇ ਕਮਾਈਆ। ਮੇਰਾ ਦੇ ਸੰਗ, ਪਾਰਬ੍ਰਹਮ ਤੇਰੀ ਸਰਨਾਈਆ। ਇਕੋ ਮੰਗਾਂ ਸਾਚੀ ਮੰਗ, ਦੋਏ ਜੋੜ ਵਾਸਤਾ ਪਾਈਆ। ਮੇਰੀ ਤੁਟੀ ਦੇਵੀਂ ਗੰਢ, ਗੰਢਣਹਾਰ ਗੋਪਾਲ ਗੋਸਾਈਂਆ। ਦਸਰਥ ਸੁਤ ਕਿਹਾ ਤੇਰੀ ਡੋਰ ਬੱਧੀ ਤੰਦ, ਤਾਰ ਤਾਰ ਨਾਲ ਗੰਢਾਈਆ। ਚੌਥੇ ਜੁਗ ਤੇਰਾ ਚਾੜ੍ਹੇ ਤੈਨੂੰ ਰੰਗ, ਰੰਗ ਤੇਰੀ ਸਮਝ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਹਰਿ ਕਰਤਾਰ, ਹਰਿ ਕਰਤਾ ਆਪ ਕਰਾਇੰਦਾ । ਵੀਹ ਸੌ ਅਠਾਰਾਂ ਬਿਕਰਮੀ ਖੇਲ ਅਪਾਰ, ਧੁਰ ਦੀ ਧਾਰ ਆਪ ਜਣਾਇੰਦਾ। ਜਿਸ ਖੰਜਰ ਕਟਾਰ ਕੀਤਾ ਜਗਤ ਸੁਧਾਰ, ਸੋ ਕਟਾਰ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਹਰਿ ਕਰਤਾਰਾ, ਹਰਿ ਕਰਤਾ ਆਪ ਕਰਾਈਆ। ਵੀਹ ਸੌ ਉਨੀ ਖੇਲ ਅਪਾਰਾ, ਇਕ ਨੌ ਜੋੜ ਜੁੜਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਏ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਮੁਸਲਮ ਸੁੰਨੀ ਪਾਰ ਕਿਨਾਰਾ, ਮਜ਼੍ਹਬ ਦੀਨ ਨਾ ਕੋਇ ਲੜਾਈਆ। ਸਚਖੰਡ ਦਾ ਸਚ ਵਿਹਾਰਾ, ਸਤਿ ਸਤਿਵਾਦੀ ਆਪ ਸਮਝਾਈਆ। ਸਚਖੰਡ ਦਾ ਖੋਲ੍ਹ ਦਵਾਰਾ, ਸਾਚੇ ਮੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਕੱਠੇ ਲਏ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਇਕੱਠੇ, ਧੁਰ ਸੰਦੇਸ਼ ਆਪ ਜਣਾਈਆ। ਵੀਹ ਸੌ ਵੀਹ ਬਿਕਰਮੀ ਚਰਨੀ ਢੱਠੇ, ਪਹਿਲੀ ਚੇਤਰ ਖ਼ੁਸ਼ੀ ਮਨਾਈਆ। ਸਾਰੇ ਕਹਿਣ ਸਾਡੇ ਮੁੱਕੇ ਰੱਟੇ, ਪਿਛਲਾ ਲੇਖਾ ਕੋਇ ਰਹਿਣ ਨਾ ਪਾਈਆ। ਤੇਰੇ ਪ੍ਰੇਮ ਪਿਆਰ ਦੇ ਅੰਦਰ ਰੱਤੇ, ਰਤਾ ਰੰਗ ਨਾ ਕੋਇ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਹਿਨਸ਼ਾਹ ਤੇਰੀ ਸ਼ਰਨਾਈਆ। ਪਹਿਲੀ ਚੇਤਰ ਬੀਸ ਬੀਸ, ਆਏ ਤੇਰੀ ਸ਼ਰਨਾਈਆ। ਤੇਰਾ ਕਲਮਾ ਤੇਰੀ ਹਦੀਸ, ਤੇਰੇ ਨਾਮ ਵਡਿਆਈਆ। ਤੇਰਾ ਢੋਲਾ ਤੇਰਾ ਗੀਤ, ਤੇਰਾ ਰਾਗ ਅਲਾਈਆ। ਤੇਰਾ ਮੰਦਰ ਤੇਰੀ ਮਸੀਤ, ਤੇਰਾ ਮੱਠ ਨਜ਼ਰੀ ਆਈਆ। ਤੇਰਾ ਖੇਲ ਪ੍ਰਭ ਅਨਡੀਠ, ਵੇਖ ਵੇਖ ਦਰਸਾਈਆ। ਤੇਰੇ ਚਰਨ ਇਕ ਪ੍ਰੀਤ,

❋

❋

ਪੁਰਖ ਅਕਾਲ ਸੱਚੀ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਬੈਠੇ ਮੰਗ ਮੰਗਾਈਆ । ਪਹਿਲੀ ਚੇਤਰ ਮੰਗ ਅਪਾਰ, ਗੁਰ ਗੋਬਿੰਦ ਇਕ ਮੰਗਾਈਆ। ਸੂਲਾਂ ਸੱਥਰ ਤੇਰਾ ਯਾਦ, ਭੁੱਲ ਕਦੇ ਨਾ ਜਾਈਆ। ਪੂਰਾ ਕਰ ਕੌਲ ਇਕਰਾਰ, ਅਭੁੱਲ ਤੇਰੀ ਵਡਿਆਈਆ। ਗੁਰਮੁਖ ਸੱਜਣ ਮੇਰੇ ਤਾਰ, ਗੁਰਸਿਖ ਲੈ ਉਠਾਈਆ। ਨਿਰਗੁਣ ਹੋ ਕੇ ਦੇ ਦੀਦਾਰ, ਸਰਗੁਣ ਪਰਦਾ ਲਾਹੀਆ। ਅੰਦਰ ਵੜ ਕੇ ਕਰ ਪਿਆਰ, ਪ੍ਰੇਮ ਪ੍ਰੀਤੀ ਸਚ ਹੰਢਾਈਆ। ਸੱਖੀਆਂ ਗਾ ਮੰਗਲਾਚਾਰ, ਗੀਤ ਗੋਬਿੰਦ ਅਲਾਈਆ । ਨਾਤਾ ਤੋੜ ਸਰਬ ਸੰਸਾਰ, ਹਰਿਜਨ ਸਾਚੇ ਲੈ ਪਰਨਾਈਆ। ਮੈਂ ਵੀ ਵੇਖਾਂ ਆ ਕੇ ਵਿਚ ਦਰਬਾਰ, ਗੁਰ ਅਵਤਾਰ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇ ਮਾਣ ਵਡਿਆਈਆ। ਸਦ ਵਡਿਆਈ ਦੇ ਮਾਣ, ਪ੍ਰਭ ਤੇਰੀ ਓਟ ਤਕਾਈਆ। ਸ਼ਾਹ ਪਾਤਸ਼ਾਹ ਸ੍ਰੀ ਭਗਵਾਨ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਵੀਹ ਸੌ ਵੀਹ ਬਿਕਰਮੀ ਪੰਦਰਾਂ ਕੱਤਕ ਦਿਵਸ ਮਹਾਨ, ਸਾਰੇ ਬੈਠੇ ਧਿਆਨ ਲਗਾਈਆ। ਕਿਸ ਬਿਧ ਹੁਕਮ ਦੇਵੇ ਹੁਕਮਰਾਨ, ਹਾਕਮ ਆਪਣਾ ਹੁਕਮ ਸੁਣਾਈਆ। ਸ਼ਹਿਨਸ਼ਾਹ ਬਣੇ ਵਿਚ ਜਹਾਨ, ਪਾਤਸ਼ਾਹ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੇਪਰਵਾਹ ਆਪਣੀ ਬੇਪਰਵਾਹੀ ਵਿਚ ਸਮਾਈਆ। ਪੰਦਰਾਂ ਕੱਤਕ ਵੇਖ ਨਜ਼ਾਰਾ, ਗੁਰ ਅਵਤਾਰ ਖ਼ੁਸ਼ੀ ਮਨਾਈਆ। ਗੋਬਿੰਦ ਕਹੇ ਮੇਰੇ ਗੁਰਮੁਖਾਂ ਕੀਤਾ ਪਿਆਰਾ, ਪ੍ਰੀਤੀ ਮੇਰੇ ਨਾਲ ਨਿਭਾਈਆ। ਇਕੀਆਂ ਸੀਸ ਬੰਨ੍ਹ ਦਸਤਾਰਾ, ਦਿਵਸ ਰੈਣ ਰੂਪ ਵਖਾਈਆ। ਸਤਿ ਸਤਿ ਦਾ ਸਤਿ ਕਿਨਾਰਾ, ਤਿੰਨੇ ਕੂਟਾਂ ਵੰਡ ਵੰਡਾਈਆ। ਰਾਹ ਦਿਸੇ ਨਾ ਕੋਈ ਵਿਚ ਸੰਸਾਰਾ, ਤਾਕੀ ਬੰਦ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਖੇਲ ਵੇਖ ਖ਼ੁਸ਼ੀ ਮਨਾਈਆ। ਇਕੀਆਂ ਵੇਖ ਹੋਏ ਖ਼ੁਸ਼, ਮਿਲੇ ਮਾਣ ਵਡਿਆਈਆ। ਉਸ ਵੇਲੇ ਰਹੇ ਚੁੱਪ, ਕਹਿਣ ਕੁੱਛ ਨਾ ਪਾਈਆ। ਸ੍ਰੀ ਭਗਵਾਨ ਜਨ ਭਗਤ ਤੇਰੇ ਸੁਤ, ਪਿਤਾ ਪੁਰਖ ਇਕੋ ਨਜ਼ਰੀ ਆਈਆ। ਇਨ੍ਹਾਂ ਕੋਲੋਂ ਕਿਉਂ ਬੈਠਾ ਲੁਕ, ਜਿਹੜੇ ਤੇਰਾ ਨਾਮ ਧਿਆਈਆ। ਨਿਰਗੁਣ ਧਾਰੋਂ ਆਪ ਉਠ, ਨਿਰਵੈਰ ਨੂਰ ਕਰ ਰੁਸ਼ਨਾਈਆ। ਠਾਕਰ ਹੋ ਕੇ ਸੁਆਮੀ ਤੁੱਠ, ਮਿਹਰ ਨਜ਼ਰ ਟਿਕਾਈਆ । ਬਾਹੋਂ ਫੜ ਕੇ ਗੋਦੀ ਚੁੱਕ, ਆਪਣੇ ਗਲੇ ਲਗਾਈਆ। ਪਿਛਲਾ ਪੈਂਡਾ ਜਾਏ ਮੁੱਕ, ਮੁੱਕੇ ਜਗਤ ਲੋਕਾਈਆ। ਅੱਗੇ ਆਵੇ ਨਾ ਕੋਈ ਦੁੱਖ, ਰਾਏ ਧਰਮ ਨਾ ਦੇਵੇ ਸਜਾਈਆ। ਉਜਲ ਹੋਵੇ ਮਾਤ ਮੁੱਖ, ਗੁਰਮੁਖ ਮੈਲ ਧੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਜਣਾਈਆ। ਸਾਚੀ ਕਰਨੀ ਹਾਲ ਮੁਰੀਦਾਂ, ਮੁਰਸ਼ਦ ਇਕੋ ਇਕ ਜਣਾਈਆ। ਪੰਦਰਾਂ ਕੱਤਕ ਪੀਰ ਪੈਗ਼ੰਬਰਾਂ ਕੀਤੀਆਂ ਈਦਾਂ, ਬਕਰੀਦ ਸਮਝ ਕੋਇ ਨਾ ਪਾਈਆ। ਪਿੱਛੇ ਵਡਿਆਈ ਮਿਲਦੀ ਰਹੀ ਜਗਤ ਸ਼ਹੀਦਾਂ, ਸ਼ਹਾਦਤ ਧਰਮ ਹੇਤ ਲੜਾਈਆ। ਹੁਣ ਪ੍ਰੇਮ ਪਿਆਰ ਦੀ ਕੱਟੇ ਆਪਣੀ ਹੱਥੀਂ ਰਸੀਦਾਂ, ਖੰਡਾ ਸੀਸ ਨਾ ਕੋਇ ਟਿਕਾਈਆ। ਗੁਰਸਿਖ ਮਰੇ ਨਾ ਕੋਈ ਮਾਰ ਕੇ ਚੀਕਾਂ, ਉਚੀ ਕੂਕ ਨਾ ਕੋਇ ਸੁਣਾਈਆ। ਜਿਸ ਦੀ ਗੋਬਿੰਦ ਰੱਖੀਆਂ ਉਡੀਕਾਂ, ਸੋ ਆਇਆ ਬੇਪਰਵਾਹੀਆ। ਵੀਹ ਸੌ ਵੀਹ ਤੋਂ ਅੱਗੇ ਪੈਣ ਨਾ ਦੇਵੇ ਤਰੀਕਾਂ, ਡੁੱਬਦੇ ਲਏ ਤਰਾਈਆ। ਮਾਣ ਤੋੜਨਾ ਗੁਰਸਿਖੋ ਤੁਹਾਡੇ ਸ਼ਰੀਕਾਂ, ਸ਼ਿਰਕਤ ਕੋਇ ਰਹਿਣ ਨਾ ਪਾਈਆ ।

❋

❋

ਕਬਾਬ ਭੁੰਨੇ ਸਭ ਦਾ ਉਤੇ ਸੀਖਾਂ, ਜੋ ਬੈਠੇ ਪ੍ਰਭ ਭੁਲਾਈਆ। ਦਰ ਆਇਆਂ ਦੇਵੇ ਮਾਣ ਨੀਚਾਂ, ਨੀਚੋਂ ਊਚ ਬਣਾਈਆ। ਪ੍ਰੇਮ ਪ੍ਰੀਤੀ ਅੰਦਰ ਪੀਚਾ, ਗੰਢ ਨਾ ਕੋਇ ਖੁਲ੍ਹਾਈਆ। ਗੁਰਸਿਖ ਪ੍ਰਭ ਦਾ ਬਣਿਆ ਜੀਜਾ, ਫੜ ਬਾਹੋਂ ਘੋੜੀ ਚੜ੍ਹਾਈਆ। ਖ਼ੁਸ਼ੀਆਂ ਨਾਲ ਕਰੇ ਰੀਝਾ, ਗਲ ਸੋਹਣੇ ਹਾਰ ਪਹਿਨਾਈਆ। ਪਿਛਲਾ ਵੇਲਾ ਸਭ ਦਾ ਬੀਤਾ, ਅੱਗੇ ਖ਼ੁਸ਼ੀਆਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹਵੀਂ ਸਦੀ ਦਏ ਵਡਿਆਈਆ। ਵੀਹਵੀਂ ਕਹੇ ਮੈਨੂੰ ਮਿਲਿਆ ਪੋਹ ਛੱਬੀ, ਛਿਬੀਆਂ ਦੇਵੇ ਨਾ ਕੋਇ ਲੋਕਾਈਆ। ਪ੍ਰਭ ਦਵਾਰੇ ਆਈ ਭੱਜੀ, ਹਰਿਸੰਗਤ ਮਿਲੇ ਵਡਿਆਈਆ। ਚਾਰ ਜੁਗ ਜੋ ਰਹੀ ਦੱਬੀ, ਦੀਨ ਮਜ਼੍ਹਬਾਂ ਵਿਚ ਧੱਕੇ ਖਾਈਆ। ਜਿਸ ਦਾ ਲੇਖਾ ਸੁੱਟਿਆ ਵਿਚ ਰੱਦੀ, ਅੱਖਰ ਕਰੇ ਨਾ ਕੋਇ ਪੜ੍ਹਾਈਆ। ਸੋ ਸਾਹਿਬ ਸਤਿਗੁਰ ਪ੍ਰੇਮ ਨਾਲ ਦਰ ਆਪਣੇ ਸੱਦੀ, ਸੱਦਾ ਦੇ ਮੰਗਵਾਈਆ। ਗੁਰਮੁਖੋ ਤੁਹਾਡੇ ਪਿੱਛੇ ਨੀਹਾਂ ਹੇਠ ਬੱਚਿਆਂ ਦੱਬੀ ਹੱਡੀ, ਮਹਲ ਅਟੱਲ ਦਿਤਾ ਬਣਾਈਆ। ਫੇਰ ਬਣਾਈ ਤੁਹਾਡੀ ਸਾਚੀ ਜੱਦੀ, ਪੁਸ਼ਤ ਆਪਣਾ ਹੱਥ ਟਿਕਾਈਆ। ਤੁਹਾਡੇ ਪ੍ਰੇਮ ਅੰਦਰ ਸੂਲਾਂ ਸੇਜ ਅਜੇ ਨਾ ਛੱਡੀ, ਇਕੀ ਵਿਸਾਖ ਅੱਲੜ ਪਿੰਡੀ ਆਇਆ ਹੰਢਾਈਆ। ਕੀ ਹੋਇਆ ਜੇ ਤਾਰੇ ਵਿਚੋਂ ਨਈਆ ਨਬੀ, ਨੌਕਾ ਆਪਣੇ ਕੰਧ ਉਠਾਈਆ। ਸ਼ਬਦੀ ਨੌਬਤ ਸਚ ਦਵਾਰੇ ਵੱਜੀ, ਦੋ ਜਹਾਨ ਰਹੀ ਜਗਾਈਆ। ਜੋਤ ਅਕਾਲਣ ਬਣ ਕੇ ਮਾਲਣ ਜਨ ਭਗਤਾਂ ਦਵਾਰੇ ਆਈ ਭੱਜੀ, ਆਪਣਾ ਪੰਧ ਮੁਕਾਈਆ। ਗੁਰਸਿਖ ਆਤਮ ਕੋਈ ਨਾ ਰਹੇ ਰੰਡੀ, ਕੰਤ ਸੁਹਾਗੀ ਲਏ ਮਿਲਾਈਆ। ਖੁੱਲ੍ਹੀ ਮੀਂਢੀ ਸੀਸ ਨਾ ਰਹੇ ਛੱਡੀ, ਨੱਕ ਨੱਥ ਸੁਹਾਗ ਆਪ ਪਵਾਈਆ। ਦੂਰ ਦੁਰਾਡਾ ਪਾਰ ਲੰਘਾ ਧਰਤ ਮਾਤ ਉਤੇ ਮਾਰਦੀਆਂ ਆਈਆਂ ਅੱਡੀ, ਪੰਧ ਮੁਕਿਆ ਵਾਹੋ ਦਾਹੀਆ। ਜਿਨ੍ਹਾਂ ਪ੍ਰੀਤੀ ਧੁਰਦਰਗਾਹੀ ਲੱਗੀ, ਲੋਕਮਾਤ ਸਕੇ ਨਾ ਕੋਇ ਤੁੜਾਈਆ। ਵੇਖੋ ਪ੍ਰਭ ਤੁਹਾਨੂੰ ਮਿਲਦਾ ਅੱਜੀ ਪੱਜੀ, ਰਾਤੀਂ ਸੁਤਿਆਂ ਦਰਸ ਦਿਖਾਈਆ। ਗੁਰ ਗੋਬਿੰਦ ਧਾਰ ਇਕੋ ਬੱਧੀ, ਨਾ ਸਕੇ ਕੋਇ ਤੁੜਾਈਆ । ਚਲ ਕੇ ਆਈ ਵੀਹਵੀਂ ਸਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਤੇਰਾ ਖੇਲ ਸੋਹਣਾ, ਪ੍ਰਭ ਸੋਹਣੀ ਬਣਤ ਬਣਾਈਆ। ਜਨ ਭਗਤਾਂ ਅੰਦਰ ਵੜ ਕੇ ਸੌਣਾ, ਆਪਣੀ ਸੇਜ ਹੰਢਾਈਆ। ਆਤਮ ਪਰਮਾਤਮ ਢੋਲਾ ਗੌਣਾ, ਸੋਹੰ ਰਾਗ ਅਲਾਈਆ। ਪ੍ਰੇਮ ਪ੍ਰੀਤੀ ਜਾਮ ਪਿਆਉਂਣਾ, ਸਚ ਖ਼ੁਮਾਰ ਚੜ੍ਹਾਈਆ। ਵਿਛੜਿਆਂ ਨੂੰ ਆਣ ਮਿਲਾਉਣਾ, ਆਪਣੇ ਅੰਗ ਲਗਾਈਆ। ਗ਼ਰੀਬ ਨਿਮਾਣਿਆਂ ਗੋਦ ਬਹਾਉਣਾ, ਸ਼ਾਹ ਸੁਲਤਾਨਾਂ ਖ਼ਾਕ ਰਲਾਈਆ। ਸੱਥਰ ਸੇਜ ਦਾ ਮੁਲ ਪੁਆਉਣਾ, ਕੀਮਤ ਆਪੇ ਰਿਹਾ ਚੁਕਾਈਆ। ਗੋਬਿੰਦ ਤੇਰਾ ਵਕਤ ਸੁਹਾਉਣਾ, ਸੁਹੰਜਣੀ ਘੜੀ ਖ਼ੁਸ਼ੀ ਮਨਾਈਆ। ਇਕੀਆਂ ਸਿਰ ਛਤਰ ਝਲਾਉਣਾ, ਇੱਕੀ ਆਪਣੀ ਗੰਢ ਪੁਆਈਆ। ਬੀਸ ਇਕੀਸ ਭੇਵ ਖੁਲਾਉਣਾ, ਵੇਖੇ ਸੁਣੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਰਚਨਾ ਆਪ ਰਚਾਈਆ। ਸਾਚੀ ਰਚਨਾ ਤੇਰੀ ਵੇਖ ਸੱਚ, ਸਚ ਵੱਜੀ ਵਧਾਈਆ। ਖ਼ੁਸ਼ੀਆਂ ਨਾਲ ਰਹੇ ਨੱਚ, ਗੁਰ ਅਵਤਾਰ ਖ਼ੁਸ਼ੀ ਮਨਾਈਆ। ਇਕ ਦੂਜੇ ਨੂੰ ਰਹੇ ਦੱਸ, ਵੇਖੋ ਚਾਈਂ ਚਾਈਂਆ। ਪੁਰਖ ਅਕਾਲ ਕੀਤਾ ਇਕੱਠ, ਹਰਿਸੰਗਤ ਸੰਗ ਨਿਭਾਈਆ। ਨਾਤਾ ਤੋੜ ਅਠਸਠ, ਚਰਨ ਧੂੜੀ ਇਸ਼ਨਾਨ ਰਿਹਾ ਕਰਾਈਆ। ਲੇਖਾ ਚੁਕਾ ਮੰਦਰ ਮਸੀਤ ਮੱਠ, ਕਾਇਆ ਬੰਕ ਇਕ

❋

❋

ਸੁਹਾਈਆ। ਇਕੋ ਮਾਰਗ ਰਿਹਾ ਦੱਸ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਰਿਹਾ ਸਮਝਾਈਆ। ਇਕੋ ਧੀਰਜ ਦੇਵੇ ਜਤ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਇਕੋ ਆਪਣੇ ਮਿਲਣ ਦੀ ਦੇਵੇ ਅੱਖ, ਨਿਜ ਨੇਤਰ ਨੈਣ ਖੁਲ੍ਹਾਈਆ। ਤਿਸ ਦੀ ਚਰਨੀ ਜਾਈਏ ਢੱਠ, ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਬਣਤ ਬਣਾਈਆ। ਪ੍ਰਭ ਸਾਚੀ ਬਣਤ ਬਣਾਉਂਦਾ ਏ। ਕਲ ਅਚਰਜ ਖੇਲ ਰਚਾਉਂਦਾ ਏ। ਨਿਰਗੁਣ ਨਿਰਵੈਰ ਹੋ ਕੇ ਆਉਂਦਾ ਏ। ਧੁਰ ਦਾ ਢੋਲਾ ਰਾਗ ਸੁਣਾਉਂਦਾ ਏ। ਸਾਚਾ ਸੋਹਲਾ ਆਪ ਅਲਾਉਂਦਾ ਏ। ਮੌਲਾ ਆਪਣਾ ਰੂਪ ਵਖਾਉਂਦਾ ਏ। ਕੀਤਾ ਕੌਲ ਤੋੜ ਨਿਭਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਵਡਿਆਉਂਦਾ ਏ। ਜਨ ਭਗਤ ਵਡਿਆਈ ਸਾਚੀ ਇੱਕੀ, ਹਰਿ ਕਰਤਾ ਆਪ ਜਣਾਇੰਦਾ। ਗੋਬਿੰਦ ਮੰਗੀ ਇਹੋ ਸਿਖੀ, ਜਿਸ ਸਿਖਿਆ ਵਿਚ ਪੁਰਖ ਅਕਾਲ ਸਮਾਇੰਦਾ। ਖੰਡਿਉਂ ਧਾਰੋਂ ਇਹੋ ਨਿੱਕੀ, ਜਿਸ ਦਾ ਰੂਪ ਨਜ਼ਰ ਨਾ ਆਇੰਦਾ। ਜਗਤ ਵਾਲੋਂ ਇਹੋ ਨਿੱਕੀ, ਜੋ ਅੰਦਰੇ ਅੰਦਰ ਬਣਾਇੰਦਾ। ਮਾਛੂਵਾੜੇ ਦੀ ਸੱਚੀ ਚਿੱਠੀ, ਪੁਰਖ ਅਕਾਲ ਪੜ੍ਹ ਸੁਣਾਇੰਦਾ। ਜਿਸ ਦੇ ਉਤੇ ਵੀਹ ਸੌ ਵੀਹ ਬਿਕਰਮੀ ਲਿਖੀ ਮਿਤੀ, ਮਿੱਤਰ ਪਿਆਰਾ ਆਪਣੇ ਵਿਚ ਛੁਪਾਇੰਦਾ। ਕੋਈ ਨਾ ਜਾਣੇ ਮੁਨੀ ਰਿਖੀ, ਸਾਧ ਸੰਤ ਭੇਵ ਨਾ ਪਾਇੰਦਾ। ਸਭ ਦੀ ਕੀਤੀ ਕੀਤੀ ਫਿਕੀ, ਰਸ ਆਪਣਾ ਆਪ ਭਰਾਇੰਦਾ। ਦੋ ਜਹਾਨ ਜਾਏ ਨਾ ਭਿੱਟੀ, ਪੂਰਾ ਰੂਪ ਨਾ ਕੋਇ ਰਖਾਇੰਦਾ। ਜੇ ਕੋਈ ਵੇਖੇ ਨੀਹਾਂ ਹੇਠ ਉਹ ਰਖਾਈ ਚਿੱਠੀ, ਜਿਸ ਦੇ ਉਪਰ ਅੱਖਰ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇੱਕੀਆਂ ਨਾਲ ਇੱਕੀ ਜੁੜਾਇੰਦਾ। ਗੋਬਿੰਦ ਤੇਰੀ ਇੱਕੀ ਜੋੜਾਂ, ਜੋੜੀ ਪੁੱਤਰਾਂ ਨਾਲ ਮਿਲਾਈਆ। ਜਿਸ ਦੀ ਪੁਰਖ ਅਕਾਲ ਨੂੰ ਪਈ ਲੋੜਾ, ਤੇਰੀ ਲੋੜ ਰਹੇ ਨਾ ਰਾਈਆ। ਇਹੋ ਜਵਾਬ ਉਦੋਂ ਦਿਤਾ ਕੋਰਾ, ਤੇਰੀ ਵਸਤ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਕਰਨੀ ਆਪ ਕਮਾਈਆ। ਗੋਬਿੰਦ ਕਹੇ ਤੇਰੀ ਆ ਗਈ ਮਿਤੀ, ਮਿੱਤਰ ਪਿਆਰੇ ਤੇਰੇ ਹੱਥ ਵਡਿਆਈਆ। ਮੇਰੀ ਅਰਦਾਸ ਇਕੋ ਨਿੱਕੀ, ਨਿੱਕੀ ਨਿੱਕੀ ਗ਼ੁਫ਼ਤਾਰ ਸੁਣਾਈਆ। ਤੇਰੀ ਝੋਲੀ ਪਾਏ ਤੇਰੀ ਸਿੱਖੀ, ਫ਼ਤਹਿ ਡੰਕਾ ਵਾਹਿਗੁਰੂ ਤੇਰਾ ਨਾਮ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਾਹ ਪਾਤਸ਼ਾਹ ਮੇਰਾ ਲੇਖਾ ਮੂਲ ਚੁਕਾਈਆ। ਮੇਰਾ ਲੇਖਾ ਮੂਲ ਚੁਕਾ ਆਪ, ਬੇਪਰਵਾਹ ਮੇਰੇ ਗੁਸਾਈਂਆ। ਤੂੰ ਸਾਹਿਬ ਸੱਜਣ ਬਣ ਸਾਕ, ਦੋ ਜਹਾਨ ਨਾ ਹੋਣ ਜੁਦਾਈਆ। ਇਕੋ ਵਾਰੀ ਗਿਆ ਆਖ, ਅਭੁੱਲ ਭੁੱਲ ਜਾਈਂ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਚ ਗੋਸਾਈਂਆ। ਸਚ ਗੋਸਾਈਂ ਮੇਰੇ ਸਾਹਿਬ, ਹੱਥ ਤੇਰੇ ਵਡਿਆਈਆ। ਤੇਰੀ ਮਹਿਮਾ ਅਚਰਜ ਅਜਾਇਬ, ਲੀਲਾ ਗਣਤ ਗਣੀ ਨਾ ਜਾਈਆ। ਤੇਰਾ ਲੇਖਾ ਸਭ ਤੋਂ ਹੋਇਆ ਗਾਇਬ, ਗੋਬਿੰਦ ਚਿੱਠੀ ਹੱਥ ਕਿਸੇ ਨਾ ਆਈਆ। ਤੇਰਾ ਦੂਜਾ ਬਣਿਆ ਨਾ ਕੋਈ ਨਾਇਬ, ਜੋ ਪੜਦਾ ਦਏ ਚੁਕਾਈਆ। ਜੋ ਆਇਆ ਸੋ ਤੇਰੇ ਮਤਾਇਤ, ਗੁਰ ਅਵਤਾਰ ਪੀਰ ਪੈਗ਼ੰਬਰ ਦੂਰ ਦੁਰਾਡੇ ਬੈਠੇ ਧਿਆਨ ਲਗਾਈਆ। ਸਾਰੇ ਕਹਿਣ ਪ੍ਰਭ ਤੇਰੀ ਮੰਨੀਏ ਰਹਿਤ, ਪਿਛਲੀ ਛੱਡੀ ਸਰਬ ਲੋਕਾਈਆ। ਤੇਰੇ ਨਾਮ ਦਾ ਚਾਰੋਂ ਕੁੰਟ ਪਿਆ ਕਹਿਤ, ਦਰ ਦਰ ਘਰ ਘਰ

❋

❋

ਜਾ ਨਾ ਕੋਇ ਵਰਤਾਈਆ। ਇਕ ਦੂਜੇ ਨਾਲ ਸਾਰੇ ਰਹੇ ਬਹਿਸ, ਪੰਡਤ ਪਾਂਧੇ ਮੁਲਾਂ ਸ਼ੇਖ਼ ਗ੍ਰੰਥੀ ਪੰਥੀ ਕਰਨ ਲੜਾਈਆ। ਤੇਰੇ ਨਾਮ ਤੋਂ ਆਵੇ ਤਹਿਸ਼, ਨਿਵਣ ਸੋ ਅੱਖਰ ਝੋਲੀ ਕੋਈ ਨਾ ਪਾਈਆ। ਸਾਡੀ ਕੋਈ ਨਾ ਚਲੇ ਪੇਸ਼, ਸਾਰੇ ਬੈਠੇ ਮੁਖ ਭਵਾਈਆ। ਤੂੰ ਆਪ ਆਪੇ ਵੇਖ, ਤੇਰੇ ਹੱਥ ਵਡਿਆਈਆ। ਇੱਕੀਆਂ ਦੇ ਆਪਣਾ ਭੇਤ, ਇੱਕੀ ਅੱਗੇ ਇੱਕੀ ਪਿਛੇ ਇੱਕੀਆਂ ਵਿਚ ਤੇਰਾ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ । ਮਿਹਰਵਾਨ ਉਠਾ ਮਿਹਰ ਨਜ਼ਰ, ਦਰ ਇਕੋ ਇਕ ਮੰਗ ਮੰਗਾਈਆ। ਪਰਵਰਦਿਗਾਰ ਕਰ ਫ਼ਜ਼ਲ, ਰਹਿਮਤ ਆਪ ਕਮਾਈਆ। ਨਿਰਵੈਰ ਪੁਰਖ ਤੇਰਾ ਅਦਲ, ਅਦਾਲਤ ਇਕੋ ਸੋਭਾ ਪਾਈਆ। ਸਭ ਦੇ ਸਿਰ ਤੇ ਕੂਕਦੀ ਅਜ਼ਲ, ਲੋਕਮਾਤ ਸਕੇ ਨਾ ਕੋਇ ਬਚਾਈਆ। ਪੀਰ ਪੈਗ਼ੰਬਰ ਤੇਰੇ ਨਾਮ ਦੀ ਗੌਣ ਗ਼ਜ਼ਲ, ਗ਼ਰਜ਼ ਆਪਣੀ ਇਕ ਪਰਗਟਾਈਆ। ਸਾਡੀ ਧਾਰਾ ਸਭ ਦੀ ਬਦਲ, ਬਦਲਾ ਚੁੱਕੇ ਜਗਤ ਲੋਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਧੁਰ ਦਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਗੋਬਿੰਦ ਕਹੇ ਵੇਖ ਪ੍ਰਭ ਮੇਰੇ ਮਿੱਤਰ, ਨੇਤਰ ਨੈਣ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਆਏ ਤੇਰਾ ਜ਼ਿਕਰ, ਦੋਏ ਜੋੜ ਧਿਆਨ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਰੋਂਦੇ ਬਿਤਰ ਬਿਤਰ, ਨੀਰ ਵਹਾਵਣ ਮਾਰਨ ਧਾਈਂਆ। ਜਿਨ੍ਹਾਂ ਦੇ ਸਾਹਿਬ ਵਸਿਆ ਨੇੜੇ ਅੰਦਰ, ਦਵਾਰੇ ਆਇਆ ਮਾਹੀਆ। ਜੁਗ ਚੌਕੜੀ ਜਿਨ੍ਹਾਂ ਦਾ ਰਾਹ ਤੱਕਦਾ ਰਿਹਾ ਕਰ ਕੇ ਵੱਡੇ ਜੇਰੇ ਸਬਰ, ਸਬੂਰੀ ਆਪਣੇ ਨਾਲ ਹੰਢਾਈਆ। ਮਿਹਰਵਾਨ ਹੋ ਕੇ ਕਰੇ ਮਿਹਰ ਨਜ਼ਰ, ਨਜ਼ਰ ਇਕ ਟਿਕਾਈਆ। ਡੁੱਬਦੇ ਫੜ ਫੜ ਤਾਰੇ ਬੇੜੇ, ਬੇੜਾ ਆਪਣੇ ਕੰਧ ਉਠਾਈਆ। ਕੂੜੀ ਕਿਰਿਆ ਪਏ ਝੇੜੇ, ਇਕੋ ਆਪਣਾ ਨਾਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਗੋਬਿੰਦ ਕਹੇ ਪ੍ਰਭ ਕਰ ਧਿਆਨ, ਆਪਣਾ ਨੈਣ ਉਠਾਈਆ। ਬਾਹਰ ਖੜੇ ਤੇਰੇ ਮਹਿਮਾਨ, ਦਰ ਆਏ ਆਸ ਰਖਾਈਆ। ਸਾਡੀ ਕਰੇ ਸਚ ਪਹਿਚਾਨ, ਅਭੁੱਲ ਭੁੱਲ ਕਦੇ ਨਾ ਜਾਈਆ। ਚਰਨ ਕਵਲ ਕਰੇ ਪਰਵਾਨ, ਸਿਰ ਆਪਣਾ ਹੱਥ ਰਖਾਈਆ। ਸਚ ਵਖਾਏ ਇਕ ਨਿਸ਼ਾਨ, ਜਿਸ ਦਾ ਰੰਗ ਸਮਝ ਕੋਇ ਨਾ ਪਾਈਆ। ਧੁਰ ਦਾ ਦੇਵੇ ਇਕ ਗਿਆਨ, ਸਾਚੀ ਕਰੇ ਸਤਿ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਲਏ ਲਗਾਈਆ। ਗੋਬਿੰਦ ਕਹੇ ਪ੍ਰਭ ਖੋਲ੍ਹ ਅੱਖ, ਨੇਤਰ ਨੈਣ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਢੱਠ, ਧੂੜੀ ਟਿੱਕਾ ਮਸਤਕ ਲਾਈਆ। ਅੱਗੇ ਪਿੱਛੇ ਆਏ ਨੱਠ, ਬਣ ਪਾਂਧੀ ਪੰਧ ਮੁਕਾਈਆ। ਤੇਰਾ ਨਾਉਂ ਰਹੇ ਰਟ, ਧੁਨ ਇਕੋ ਰਾਗ ਅਲਾਈਆ। ਇਕੋ ਤੇਰੀ ਲੈਣ ਮੱਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਪਰਵਰਦਿਗਾਰ ਤੇਰੀ ਸਰਨਾਈਆ। ਵਿਸ਼ਨੂੰ ਅੱਗੋਂ ਜੋੜੇ ਹੱਥ, ਨਿਉਂ ਨਿਉਂ ਸੀਸ ਝੁਕਾਇੰਦਾ। ਬ੍ਰਹਮਾ ਕਹੇ ਪਤ ਰੱਖ, ਦਰ ਤੇਰੇ ਵਾਸਤਾ ਪਾਇੰਦਾ। ਸ਼ੰਕਰ ਕਹੇ ਮੈਂ ਭੋਲਾ ਨਾਥ, ਸੁੱਧ ਬੁੱਧ ਨਾ ਕੋਇ ਜਣਾਇੰਦਾ। ਤੇਈ ਅਵਤਾਰ ਕਹਿਣ ਅਸੀਂ ਹੋਏ ਦਾਸ, ਦਾਸੀ ਰੂਪ ਸਰਬ ਵਟਾਇੰਦਾ। ਈਸਾ ਮੂਸਾ ਮੁਹੰਮਦ ਕਹਿਣ ਆਏ ਛਾਣ ਧੂੜੀ ਖ਼ਾਕ, ਪਹਿਚਾਨ ਨਜ਼ਰ ਕੋਇ ਨਾ ਆਇੰਦਾ। ਨਾਨਕ ਨਿਰਗੁਣ ਕਹੇ ਖੋਲ੍ਹ ਤਾਕ, ਦਵਾਰਾ ਤੇਰਾ ਇਕੋ ਸੋਭਾ ਪਾਇੰਦਾ। ਭਗਤ ਅਠਾਰਾਂ ਕਹਿਣ ਅਸੀਂ ਜਨ

❋

❋

ਭਗਤ ਵੇਖੀਏ ਸਾਕ, ਸੱਜਣ ਸੰਗ ਨਾ ਕੋਇ ਰਖਾਇੰਦਾ। ਰਲ ਮਿਲ ਕਰੀਏ ਇਕੋ ਬਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਅੱਗੇ, ਅਗਲੀ ਕਹਾਣੀ ਦਏ ਜਣਾਈਆ। ਦਰ ਆਏ ਸਾਰੇ ਲੱਗੇ ਚੰਗੇ, ਫੁੱਲਾਂ ਸੇਜ ਹੇਠ ਵਿਛਾਈਆ। ਪ੍ਰੇਮ ਪ੍ਰੀਤੀ ਅੰਦਰ ਬੱਝੇ, ਪੱਲੂ ਸਕੇ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਤੱਕਦੇ ਜਾਓ, ਸੱਜੇ ਖੱਬੇ ਧਿਆਨ ਲਗਾਈਆ। ਰਸਨਾ ਜਿਹਵਾ ਹੱਸਦੇ ਆਓ, ਖ਼ੁਸ਼ੀਆਂ ਗੀਤ ਅਲਾਈਆ। ਭਗਤ ਦਵਾਰੇ ਵੜਦੇ ਆਓ, ਆਪਣਾ ਸੀਸ ਝੁਕਾਈਆ। ਸੋਹੰ ਢੋਲਾ ਪੜ੍ਹਦੇ ਆਓ, ਇਕੋ ਰਾਗ ਅਲਾਈਆ। ਸਾਚੇ ਪੌੜੇ ਚੜ੍ਹਦੇ ਆਓ, ਆਪਣਾ ਪੰਧ ਮੁਕਾਈਆ। ਪ੍ਰਭ ਸਰਨਾਈ ਪਰਦੇ ਆਓ, ਮਾਣ ਅਭਿਮਾਣ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਨੂੰ ਪੱਲੂ ਦਏ ਫੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਸਾਢੇ ਤਿੰਨ ਹੱਥ, ਹਰਿ ਅਗਲੀ ਵੰਡ ਵੰਡਾਈਆ। ਜਿਸ ਦੇ ਉਤੇ ਬਹਿ ਕੇ ਜਨ ਭਗਤਾਂ ਲਏ ਰੱਖ, ਸਿਰ ਆਪਣਾ ਹੱਥ ਰਖਾਈਆ। ਏਥੇ ਟੇਕੋ ਸਾਰੇ ਮੱਥ, ਮਸਤਕ ਧੂੜੀ ਨਾਲ ਰਗੜਾਈਆ। ਹੁਕਮ ਦੇਵੇ ਪੁਰਖ ਸਮਰਥ, ਨਾ ਕੋਈ ਮੇਟੇ ਮੇਟ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਸਾਰੇ ਤੱਕਦੇ, ਸੱਜੇ ਖੱਬੇ ਧਿਆਨ ਲਗਾਈਆ। ਗੁਰਮੁਖ ਸੋਹਣੇ ਚੰਗੇ ਫਬਦੇ, ਚੀਰੇ ਰੰਗਦਾਰ ਬੰਨ੍ਹਾਈਆ। ਦਰਸ ਦੀਦਾਰ ਇਕੋ ਮੰਗਦੇ, ਬਿਨ ਪੁਰਖ ਅਕਾਲ ਦੂਜੀ ਓਟ ਨਾ ਕੋਇ ਤਕਾਈਆ। ਪ੍ਰੇਮ ਪ੍ਰੀਤੀ ਦਾਨ ਵੰਡਦੇ, ਵਸਤ ਇਕੋ ਇਕ ਵਰਤਾਈਆ। ਚਰਨ ਪ੍ਰੀਤੀ ਨਾਲ ਹੰਢਦੇ, ਨਾਤਾ ਛੁੱਟਾ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਕਹੇ ਸੁਣੋ ਗੁਰ ਅਵਤਾਰ, ਸੋ ਸਚ ਸੱਚ ਜਣਾਈਆ। ਦਰਸ਼ਨ ਕਰੋ ਨਾਲ ਪਿਆਰ, ਗੁਰਮੁਖ ਸਾਰੇ ਨਜ਼ਰੀ ਆਈਆ। ਜਿਂਨ੍ਹਾਂ ਅੰਦਰ ਵੜਿਆ ਨਿਰੰਕਾਰ, ਘਰ ਬੈਠਾ ਡੇਰਾ ਲਾਈਆ। ਏਹਨਾਂ ਨਾਲ ਕਰੋ ਪਿਆਰ, ਚਾਰ ਜੁਗ ਦੇ ਵਿਛੜੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਸਾ ਸਭ ਦੀ ਪੂਰ ਕਰਾਈਆ। ਤੇਈ ਅਵਤਾਰ ਆਏ ਵੇਖਣ, ਆਪਣਾ ਧਿਆਨ ਲਗਾਈਆ। ਇਹਨਾਂ ਪਿੱਛੇ ਗੋਬਿੰਦ ਆਪਣੇ ਬੱਚੇ ਕੀਤੇ ਭੇਟਣ, ਭੇਟਾ ਇਕੋ ਵਾਰ ਚੜ੍ਹਾਈਆ । ਇਹ ਗੁਰਸਿਖ ਗੋਬਿੰਦ ਦੀ ਗੋਦੀ ਖੇਡਣ, ਖ਼ੁਸ਼ੀਆਂ ਨਾਲ ਖ਼ੁਸ਼ੀ ਮਨਾਈਆ। ਗੁਰਸਿਖ ਆਪਣਾ ਆਪ ਆਏ ਵੇਚਣ, ਪੁਰਖ ਅਕਾਲ ਕੀਮਤ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਈਸਾ ਮੂਸਾ ਮੁਹੰਮਦ ਕਹਿਣ, ਗੋਬਿੰਦ ਇਹ ਕੌਣ ਜਿਨ੍ਹਾਂ ਬੱਧੇ ਚੀਰੇ, ਸੀਸ ਆਪਣੇ ਰੰਗ ਰੰਗਾਈਆ। ਗੋਬਿੰਦ ਕਹੇ ਇਹ ਮੇਰੇ ਨਿੱਕੇ ਨਿੱਕੇ ਹੀਰੇ, ਜਿਨ੍ਹਾਂ ਨਾਲ ਮੇਰੀ ਵਡਿਆਈਆ। ਜਿਨ੍ਹਾਂ ਦੀ ਮੈਂਨੂੰ ਵੀ ਲੱਗੇ ਪੀੜੇ, ਮੇਰੀ ਪੀੜ ਪੁਰਖ ਅਕਾਲ ਵੰਡਾਈਆ। ਜਿਨ੍ਹਾਂ ਵਿਚ ਨਾ ਕੋਈ ਸ਼ਰਅ ਨਾ ਜੰਜੀਰੇ, ਨਾ ਕੋਈ ਗੰਢ ਪੁਆਈਆ । ਇਹ ਗੁਰਸਿਖ ਚੋਟੀ ਚੜ੍ਹੇ ਅਖ਼ੀਰੇ, ਜਿਥੇ ਮਿਲੇ ਬੇਪਰਵਾਹੀਆ। ਕਲਜੁਗ ਅੰਤਮ ਈਸਾ ਮੂਸਾ ਮੁਹੰਮਦ ਤੁਹਾਡੇ ਮੁਰੀਦ ਹੋਏ ਬੇਪੀਰੇ, ਜੋ ਤੁਹਾਡੀ ਸਿਖਿਆ ਗਏ ਭੁਲਾਈਆ। ਜੋਤੀ ਜੋਤ

❋

❋

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਭਗਤ ਅਠਾਰਾਂ ਆਏ ਅੱਗੇ, ਭੱਜਣ ਵਾਹੋ ਦਾਹੀਆ। ਕਬੀਰ ਕਹੇ ਕਿਉਂ ਸੋਹਣੇ ਲੱਗੇ, ਕਿਉਂ ਦੇਵੇਂ ਮਾਣ ਵਡਿਆਈਆ। ਪੁਰਖ ਅਕਾਲ ਕਹੇ ਇਹ ਮੇਰੀ ਪ੍ਰੀਤੀ ਬੱਝੇ, ਦੂਜਾ ਇਸ਼ਟ ਨਾ ਕੋਇ ਮਨਾਈਆ। ਗੋਬਿੰਦ ਕਹੇ ਮੈਂ ਏਹਨਾਂ ਦੇ ਸੱਜੇ ਖੱਬੇ, ਅੱਠੇ ਪਹਿਰ ਸੇਵ ਕਮਾਈਆ। ਲੱਖ ਚੁਰਾਸੀ ਵਿਚੋਂ ਥੋੜੇ ਲੱਭੇ, ਜਿਨ੍ਹਾਂ ਆਪਣਾ ਮੇਲ ਮਿਲਾਈਆ। ਭਗਤ ਦਵਾਰੇ ਫਿਰਨ ਭੱਜੇ, ਸੋਹਣੀ ਰਚਨ ਰਚਾਈਆ । ਸ੍ਰੀ ਭਗਵਾਨ ਪੜਦੇ ਕੱਜੇ, ਸਿਰ ਆਪਣਾ ਓਢਣ ਇਕ ਟਿਕਾਈਆ। ਡੂੰਘੀ ਡਿਗੇ ਨਾ ਕੋਈ ਖੱਡੇ, ਫੜ ਬਾਹੋਂ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਨਾਨਕ ਕਹੇ ਮੋਹੇ ਚੜ੍ਹਿਆ ਚਾਉ, ਘਰ ਵੱਜੀ ਸਚ ਵਧਾਈਆ । ਪੁਰਖ ਅਕਾਲ ਕਰੇ ਨਿਆਉਂ, ਮਿਹਰਵਾਨ ਹੋਏ ਸਹਾਈਆ। ਗੁਰਮੁਖ ਗੁਰਸਿਖ ਪਕੜੇ ਬਾਹੋਂ, ਫੜ ਬਾਹੋਂ ਲਏ ਮਿਲਾਈਆ। ਨਿਥਾਵਿਆਂ ਦੇਵੇ ਥਾਉਂ, ਚਰਨ ਕਵਲ ਇਕ ਸਰਨਾਈਆ। ਨਗਰ ਖੇੜਾ ਵਸਾਏ ਗਾਉਂ, ਸਾਢੇ ਤਿੰਨ ਹੱਥ ਸੋਭਾ ਪਾਈਆ। ਤਿਸ ਸਾਹਿਬ ਬਲ ਬਲ ਜਾਉਂ, ਜੋ ਡੁੱਬਦੇ ਰਿਹਾ ਤਰਾਈਆ। ਨਿਰਗੁਣ ਸਰਗੁਣ ਲਾਏ ਪਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਰਬ ਸੁਖਦਾਈਆ। ਗੋਬਿੰਦ ਕਹੇ ਮੈਂ ਹੋਇਆ ਦਿਆਲ, ਦਿਆਲਤਾ ਤੇਰੀ ਨਾਲ ਰਲਾਈਆ। ਲੇਖਾ ਚੁਕਿਆ ਸ਼ਾਹ ਕੰਗਾਲ, ਸ਼ਹਿਨਸ਼ਾਹ ਇਕੋ ਵੇਖ ਵਖਾਈਆ। ਮੇਰਾ ਬੂਟਾ ਲਿਆ ਪਾਲ, ਬਣ ਮਾਲੀ ਸੇਵ ਕਮਾਈਆ। ਆ ਕੇ ਪੁੱਛਿਆ ਮੁਰੀਦਾਂ ਹਾਲ, ਮੁਰਸ਼ਦ ਵੇਸ ਵਟਾਈਆ । ਸੰਤ ਸੁਹੇਲੇ ਲਏ ਭਾਲ, ਗੁਰ ਚੇਲੇ ਰਿਹਾ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ । ਗੋਬਿੰਦ ਕਹੇ ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਭਗਤ, ਹਰਿ ਭਗਤੀ ਇਕ ਦ੍ਰਿੜਾਇੰਦਾ। ਪੁਰਖ ਅਕਾਲ ਦੀ ਸਾਚੀ ਸ਼ਕਤ, ਸ਼ਹਿਨਸ਼ਾਹ ਆਪਣੀ ਕਾਰ ਕਮਾਇੰਦਾ। ਦੇਵੇ ਵਡਿਆਈ ਵਿਚ ਜਗਤ, ਜਾਗਰਤ ਜੋਤ ਡਗਮਗਾਇੰਦਾ। ਲੇਖੇ ਲਾਏ ਬੂੰਦ ਰਕਤ, ਮਾਤ ਗਰਭ ਦਸ ਦਸ ਮਾਸ ਬੰਧਨ ਚੁਕਾਇੰਦਾ। ਦਰ ਆਇਆਂ ਰਹਿਣ ਨਾ ਦੇਵੇ ਕੋਈ ਫਰਕ, ਨਿੱਕਿਆਂ ਵੱਡਿਆਂ ਇਕੋ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਖੇਲ ਕਰਾਇੰਦਾ। ਵਿਸ਼ਨੂੰ ਕਹੇ ਇਹ ਕੀ ਰੰਗ ਲਾਲ, ਲਾਲਨ ਰੂਪ ਵਟਾਈਆ। ਲੱਛਮੀ ਕਹੇ ਮੈਂ ਹੋਈ ਬੇਹਾਲ, ਨੇਤਰ ਨੈਣਾਂ ਨੀਰ ਵਹਾਈਆ। ਪ੍ਰਭ ਭਗਤਾਂ ਉਤੇ ਹੋਇਆ ਦਿਆਲ, ਮਿਹਰ ਨਜ਼ਰ ਨੈਣ ਉਠਾਈਆ। ਜੀਵ ਜਗਤ ਦਿਸਣ ਕੰਗਾਲ, ਲਾਲ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਬ੍ਰਹਮਾ ਕਹੇ ਨਜ਼ਰੀ ਆਏ ਰੰਗ ਕੰਚਨ ਸੋਹਣਾ, ਸੋਹਣੀ ਬਣਤ ਬਣਾਈਆ। ਆਤਮ ਅੰਤਰ ਜਿਸ ਨੇ ਮੋਹਣਾ, ਮੋਹਣੀ ਰੂਪ ਵਟਾਈਆ। ਸਾਚੀ ਸੇਜਾ ਜਿਸ ਨੇ ਸੌਣਾ, ਸੁਹੰਜਣੀ ਸੇਜ ਇਕ ਆਪਣੇ ਰੰਗ ਰੰਗਾਈਆ। ਜਿਸ ਦਾ ਬੋਲ ਸਭ ਨੇ ਗੌਣਾ, ਗਾਵੇ ਗੀਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਰੰਗ ਰਿਹਾ ਵਖਾਈਆ। ਸ਼ੰਕਰ ਕਹੇ ਰੰਗ ਸੂਹਾ, ਸੋਹਣੀ ਧਾਰ ਚਲਾਇੰਦਾ। ਮੈਂ ਫਿਰ ਫਿਰ ਵੇਖਿਆ ਜੰਗਲ ਜੂਹਾਂ, ਚਾਰੇ ਕੁੰਟਾਂ ਫੇਰਾ ਪਾਇੰਦਾ। ਜਲ ਧਾਰਾ ਵੇਖੇ ਨਦੀ ਨੂਹਾ, ਸਮੁੰਦ ਸਾਗਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਕਰੇ ਖੇਲ ਸਾਚਾ ਹਰਿ, ਅਚਰਜ ਆਪਣੀ ਕਾਰ ਕਮਾਇੰਦਾ। ਤੇਈ ਅਵਤਾਰ ਕਹਿਣ ਰੰਗ ਚਿੱਟਾ, ਚਿੱਟੀ ਧਾਰ ਵੱਜੀ ਵਧਾਈਆ। ਗੁਰਮੁਖ ਪ੍ਰਭ ਮੇਲ ਮਿਲਿਆ ਵੱਡਾ ਨਿੱਕਾ, ਨਿੱਕੇ ਵੱਡੇ ਰਿਹਾ ਤਰਾਈਆ। ਫੜ ਕੇ ਬਾਹੋਂ ਬਾਹਰ ਕੱਢੇ ਅੰਧੇਰੀ ਖੱਡਾ, ਘਰ ਸਾਚੇ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਦਇਆ ਕਮਾਈਆ। ਗੁਰ ਗੁਰ ਕਹਿਣ ਰੰਗ ਖੱਟਾ, ਖੱਟੀ ਗੁਰਮੁਖਾਂ ਝੋਲੀ ਪਾਈਆ। ਪ੍ਰੇਮ ਪ੍ਰੀਤੀ ਅੰਦਰ ਰੱਤਾ, ਰਤੀ ਰੱਤ ਰਿਹਾ ਸੁਕਾਈਆ । ਦੇਵਣਹਾਰਾ ਬ੍ਰਹਮ ਮੱਤਾ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਨਿਰਗੁਣ ਸਰਗੁਣ ਪਕਾ ਇਕੋ ਮਤਾ, ਦੂਜਾ ਸੰਗ ਨਾ ਕੋਇ ਰਖਾਈਆ। ਮਾਰਗ ਦੇ ਕੇ ਜਾਏ ਸੱਚਾ, ਸਚ ਸੱਚ ਸਮਝਾਈਆ। ਜਨ ਭਗਤ ਕੋਈ ਨਾ ਰਹੇ ਕੱਚਾ, ਜਿਸ ਆਪਣਾ ਮੇਲ ਮਿਲਾਈਆ। ਪਹਿਲੋਂ ਗੋਬਿੰਦ ਬਣਾਇਆ ਬੱਚਾ, ਬੱਚਾ ਗੋਬਿੰਦ ਗੁਰਮੁਖ ਬੱਚਿਆਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਰੰਗ ਰਿਹਾ ਚੜ੍ਹਾਈਆ । ਈਸਾ ਮੂਸਾ ਕਹੇ ਰੰਗ ਨੀਲਾ, ਨੀਲੀ ਧਾਰ ਸਮਝ ਨਾ ਆਈਆ। ਪਰਵਰਦਿਗਾਰ ਛੈਲ ਛਬੀਲਾ, ਧੁਰਦਰਗਾਹੀ ਸੱਚਾ ਮਾਹੀਆ। ਵੇਖਣ ਆਇਆ ਭਗਤ ਕਬੀਲਾ, ਇਕੋ ਆਪਣਾ ਫੇਰਾ ਪਾਈਆ। ਦੋ ਜਹਾਨਾਂ ਬਣ ਵਸੀਲਾ, ਵਸਲ ਆਪਣਾ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਮੁਹੰਮਦ ਕਹੇ ਰੰਗ ਕਾਲਾ, ਕਲਮਾ ਇਕ ਜਣਾਈਆ। ਗਲ ਵਿਚੋਂ ਲਾਹੀ ਤਸਬੀ ਮਾਲਾ, ਮਨ ਕਾ ਮਣਕਾ ਆਪ ਭਵਾਈਆ। ਨਿਰਗੁਣ ਨਿਰਵੈਰ ਬਣੇ ਦਲਾਲਾ, ਸਚ ਦਲਾਲੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੱਤੇ ਰੰਗ ਚੜ੍ਹਿਆ ਰੂਪ, ਰੇਖ ਨਜ਼ਰ ਕਿਸੇ ਨਾ ਆਈਆ। ਦੇਵੇ ਵਡਿਆਈ ਸ਼ਾਹੋ ਭੂਪ, ਸ਼ਹਿਨਸ਼ਾਹ ਬੇਪਰਵਾਹੀਆ। ਆਵਣ ਜਾਵਣ ਚੁੱਕੀ ਚੂਕ, ਲੇਖਾ ਕੋਇ ਰਹੇ ਨਾ ਰਾਈਆ। ਦਹਿ ਦਿਸ਼ਾ ਨਾ ਭਵੇ ਕੂਟ, ਚਾਰ ਕੁੰਟ ਨਾ ਕੋਇ ਭਵਾਈਆ। ਹਰਿਸੰਗਤ ਪ੍ਰਭ ਦੀ ਗੋਦੀ ਸੌਣਾ ਘੂਕ, ਸੁਤਿਆਂ ਫੇਰ ਨਾ ਕੋਇ ਉਠਾਈਆ। ਗੁਰਮੁਖ ਸੋਹਣੇ ਬਣੇ ਪੂਤ, ਪਿਤਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ । ਸੱਤੇ ਰੰਗ ਕਰਨ ਹਾਸਾ, ਖ਼ੁਸ਼ੀਆਂ ਨਾਲ ਰਹੇ ਜਸ ਗਾਈਆ। ਵੇਖੋ ਪ੍ਰਭ ਮਿਲਿਆ ਪੁਰਖ ਅਬਿਨਾਸ਼ਾ, ਜਿਸ ਦੀ ਸਮਝ ਕਿਸੇ ਨਾ ਪਾਈਆ । ਸੇਵਕ ਬਣਿਆ ਦਾਸੀ ਦਾਸਾ, ਚਾਕਰ ਰੂਪ ਵਟਾਈਆ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਨਾ ਮਰੇ ਨਾ ਜਾਈਆ। ਸਾਚਾ ਦੇਵੇ ਇਕ ਭਰਵਾਸਾ, ਏਕਾ ਇੱਕੀ ਇੱਕੀ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਸੱਤੇ ਰੰਗ ਕਹਿਣ ਸਾਡਾ ਮਿਲਿਆ ਮੇਲ, ਵੱਜੀ ਸਚ ਵਧਾਈਆ। ਪੁਰਖ ਅਬਿਨਾਸ਼ੀ ਚਾੜ੍ਹਿਆ ਤੇਲ, ਜਨ ਭਗਤਾਂ ਸਗਨ ਮਨਾਈਆ। ਰਲ ਮਿਲ ਖੇਲੀਏ ਇਕੋ ਖੇਲ, ਖ਼ਾਲਕ ਖ਼ਲਕ ਰਿਹਾ ਖਿਲਾਈਆ। ਫੇਰ ਕੋਈ ਨਾ ਪਵੇ ਰਾਏ ਧਰਮ ਦੀ ਜੇਲ, ਬੰਦੀਖ਼ਾਨਾ ਨਜ਼ਰ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਾਡੇ ਹੱਥ ਟਿਕਾਈਆ। ਸੱਤ ਰੰਗ ਕਹਿਣ ਸਾਡੀ ਇਕੋ ਵਾਰ, ਏਕੰਕਾਰ ਦਿਤੀ ਵਡਿਆਈਆ। ਵੇਖੋ ਭਗਤ ਖਿਲੀ ਗੁਲਜ਼ਾਰ, ਗੁਲਸ਼ਨ ਹਰਿ ਜੂ ਰਿਹਾ ਮਹਿਕਾਈਆ। ਮੌਲੀ ਰੁੱਤ ਇਕ ਬਹਾਰ, ਰੁੱਤ ਬਸੰਤ ਰੂਪ ਵਟਾਈਆ । ਪੱਤ ਟਾਹਣੀ ਟਹਿਕੇ

❋

❋

ਪੁਰਖ ਨਾਰ, ਬਿਰਧ ਬਾਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਬੇਪਰਵਾਹ ਖੇਲ ਇਹ ਤੇਰਾ, ਤੇਰੀ ਕੁਦਰਤ ਵਿਚੋਂ ਨਜ਼ਰੀ ਆਈਆ। ਆ ਕੇ ਵੇਖਿਆ ਤੇਰਾ ਡੇਰਾ, ਘਰ ਸਾਚੇ ਵੱਜੇ ਵਧਾਈਆ। ਏਥੇ ਨਜ਼ਰ ਨਾ ਆਏ ਤੇਰਾ ਮੇਰਾ, ਮੇਰਾ ਤੇਰਾ ਇਕੋ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਬੇਪਰਵਾਹ ਕਹੇ ਮੈਂ ਚਿੱਠੀ ਫੋਲਾਂ, ਜੋ ਗੋਬਿੰਦ ਸੂਲਾਂ ਸੇਜ ਲਿਖਾਈਆ। ਬਿਨ ਅੱਖਰਾਂ ਬਿਨ ਜਿਹਵਾ ਬੋਲਾਂ, ਅਨਬੋਲਤ ਰਾਗ ਅਲਾਈਆ। ਬਿਨ ਕੰਡੇ ਤਰਾਜੂ ਤੋਲ ਤੋਲਾਂ, ਸਾਚੇ ਤੱਕੜ ਨਾਮ ਚੜ੍ਹਾਈਆ। ਬਿਨ ਮੰਦਰ ਮਸਜਿਦ ਮੱਠ ਦੁਆਰ ਖੋਲ੍ਹਾਂ, ਸਾਚੇ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਚਿੱਠੀ ਆਪ ਸਮਝਾਈਆ। ਗੋਬਿੰਦ ਚਿੱਠੀ ਲਿਖੀ ਅਪਾਰ, ਅਪਰੰਪਰ ਆਪ ਜਣਾਇੰਦਾ। ਸਾਚੀ ਸਿੱਖੀ ਹੋਏ ਤਿਆਰ, ਸਿਖਿਆ ਸਭ ਨੂੰ ਇਕ ਸਮਝਾਇੰਦਾ। ਚਾਰ ਵਰਨਾਂ ਦਏ ਪਿਆਰ, ਊਚ ਨੀਚ ਨਾ ਕੋਇ ਰਖਾਇੰਦਾ। ਸਭ ਦਾ ਇਸ਼ਟ ਪੁਰਖ ਅਕਾਲ, ਦੂਜਾ ਸੀਸ ਨਾ ਕੋਇ ਨਿਵਾਇੰਦਾ। ਤਿਸ ਦੀ ਸਾਰੇ ਕਰੋ ਭਾਲ, ਜੋ ਲੱਭਿਆਂ ਹੱਥ ਕਿਸੇ ਨਾ ਆਇੰਦਾ। ਜਿਸ ਦਾ ਆਦਿ ਜੁਗਾਦਿ ਵੱਜੇ ਤਾਲ, ਸ਼ਬਦ ਨਾਦ ਸੇਵ ਕਮਾਇੰਦਾ। ਜਿਸ ਦੀ ਘਾਲਣਾ ਰਹੇ ਘਾਲ, ਸੇਵਾ ਸਭ ਦੀ ਵੇਖ ਵਖਾਇੰਦਾ। ਜਿਸ ਦੀ ਸਚਖੰਡ ਸੱਚੀ ਧਰਮਸਾਲ, ਸਚ ਸਿੰਘਾਸਣ ਆਸਣ ਲਾਇੰਦਾ। ਜਿਸ ਦਾ ਜੋਤੀ ਨੂਰ ਜਲਾਲ, ਜਲਵਾ ਇਕੋ ਇਕ ਪਰਗਟਾਇੰਦਾ। ਜਿਸ ਦਾ ਨਾਮ ਸੱਚਾ ਧੰਨ ਮਾਲ, ਠੱਗ ਚੋਰ ਯਾਰ ਲੁੱਟ ਕੋਇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਕਾਦਰ ਆਪਣਾ ਖੇਲ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰੋ ਨਿਮਸਕਾਰ, ਨਿਉਂ ਨਿਉਂ ਸੀਸ ਝੁਕਾਈਆ। ਗੋਬਿੰਦ ਖੜਾ ਖ਼ਬਰਦਾਰ, ਆਪਣੀ ਭੁਜਾਂ ਰਿਹਾ ਉਠਾਈਆ । ਜਿਸ ਦਾ ਪਹਿਰੇਦਾਰ ਨਿਰੰਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦੇ ਗ਼ਰੀਬ ਨਿਮਾਣੇ ਯਾਰ, ਦੁਖੀਆਂ ਦਰਦ ਵੰਡਾਈਆ। ਵੇਖੋ ਸਭ ਦੇ ਸੀਸ ਬੱਧੀ ਦਸਤਾਰ, ਚੂੰਡੀ ਕੋਈ ਰਹਿਣ ਨਾ ਪਾਈਆ। ਹਰਿ ਕੰਤ ਹੋਏ ਸੁਹਾਗਣ ਨਾਰ, ਰੰਡੇਪਾ ਅੰਤ ਨਾ ਕੋਇ ਹੰਢਾਈਆ। ਸਖ਼ੀਆਂ ਮਿਲ ਕੇ ਗਾਵੇ ਮੰਗਲਾਚਾਰ, ਗੀਤ ਗੋਬਿੰਦ ਅਲਾਈਆ। ਇੱਕੀ ਨਾਲ ਇੱਕੀ ਹੋਈ ਤਿਆਰ, ਇਹ ਇਕੀ ਆਪਣੇ ਵਿਚੋਂ ਪਰਗਟਾਈਆ । ਗੋਬਿੰਦ ਦੇ ਸੱਚੇ ਲਾਲ, ਲਾਲਨ ਰੂਪ ਵਖਾਈਆ। ਖ਼ੁਸ਼ੀਆਂ ਨਾਲ ਗਲ ਵਿਚ ਪਾ ਹਾਰ, ਅਮਰਜੀਤ ਵੱਜੇ ਵਧਾਈਆ। ਛੋਟਾ ਨੱਢਾ ਨਿੱਕਾ ਬਾਲ, ਸੁਰਜੀਤ ਸਿੰਘ ਰੰਗ ਚੜ੍ਹਾਈਆ। ਗੁਰਸਿਖ ਹਰਿਸੰਗਤ ਅੱਗੇ ਹੋਏ ਨਾ ਕੋਈ ਕੰਗਾਲ, ਸਭ ਦੀ ਕੰਗਾਲੀ ਆਪਣੀ ਝੋਲੀ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਦਰਾਂ ਕੱਤਕ ਸੰਮਤ ਪੰਦਰਾਂ ਦਾ ਲੇਖਾ ਦਏ ਵਖਾਲ, ਜੋ ਸਵਾ ਰੱਤੀ ਕੇਸਰ ਦਿਤਾ ਵਖਾਈਆ। ਸਵਾ ਰੱਤੀ ਕੱਢ ਕੇਸਰ, ਹਰਿ ਕੇਸ਼ਵ ਆਪ ਜਣਾਇੰਦਾ। ਜਿਹੜਾ ਲੇਖ ਲਿਖਾਇਆ ਉਦੋਂ ਥਨੇਸਰ, ਸੋ ਥਨੇਸਰ ਸੰਗਤ ਘਰ ਬਣਾਇੰਦਾ। ਜਿਸ ਦੀ ਸੇਵਾ ਕਰੇ ਪਰਮੇਸ਼ਰ, ਪੇਸ਼ਵਾ ਆਪਣਾ ਰੂਪ ਧਰਾਇੰਦਾ। ਹਰਿਸੰਗਤ ਸਾਰੇ ਵੇਖੋ ਸਾਰੇ ਖੁਲ੍ਹੇ ਨੇਤਰ, ਨਿਜ ਨੇਤਰ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਭ ਦੇ ਹੱਥ ਟਿਕਾਇੰਦਾ। ਸਿਰ ਹੱਥ ਰੱਖੇ ਨਿਰੰਕਾਰ, ਮਿਹਰਵਾਨ ਦਇਆ

❋

❋

ਕਮਾਈਆ। ਸਭਨਾ ਨਾਲ ਕਰੇ ਪਿਆਰ, ਪ੍ਰੀਤੀ ਆਪਣੇ ਚਰਨ ਬੰਧਾਈਆ। ਜਨਮ ਜਨਮ ਦੇ ਵਿਛੜੇ ਯਾਰ, ਗੁਰਸਿਖ ਸੱਜਣ ਲਏ ਮਿਲਾਈਆ। ਖ਼ੁਸ਼ੀਆਂ ਨਾਲ ਕਰੇ ਆਧਾਰ, ਅੱਧਵਿਚਕਾਰ ਨਾ ਕੋਇ ਟਿਕਾਈਆ। ਵਿਸ਼ਨੂੰ ਹੋ ਜਾ ਖ਼ਬਰਦਾਰ, ਸ਼ਬਦ ਸੰਦੇਸ਼ ਨਾਲ ਸਮਝਾਈਆ। ਬ੍ਰਹਮੇ ਕਰੀ ਨਿਮਸਕਾਰ, ਜੋ ਤੇਰਾ ਬ੍ਰਹਮ ਮੇਰੇ ਵਿਚ ਮਿਲਾਈਆ। ਸ਼ੰਕਰ ਏਹਨਾਂ ਚਰਨਾਂ ਹੇਠ ਤ੍ਰਿਸੂਲ ਰੱਖਣੀ ਝਾੜ, ਚਾਰ ਦਵਾਰ ਨਾ ਕੋਇ ਜਣਾਈਆ। ਤੇਈ ਅਵਤਾਰਾਂ ਏਹਨਾਂ ਨੂੰ ਲੈਣਾ ਸੰਭਾਲ, ਹੁਕਮ ਇਕੋ ਵਾਰ ਸਮਝਾਈਆ। ਈਸਾ ਮੂਸਾ ਮੁਹੰਮਦ ਕਰਿਓ ਸਚ ਪਿਆਰ, ਪ੍ਰੇਮ ਪ੍ਰੀਤੀ ਇਕ ਦ੍ਰਿੜਾਈਆ। ਨਾਨਕ ਨਿਰਗੁਣ ਕਹੇ ਮੈਂ ਏਹਨਾਂ ਦਾ ਸੇਵਾਦਾਰ, ਜੋ ਤੇਰਾ ਨਾਮ ਧਿਆਈਆ। ਉਹ ਗੋਬਿੰਦ ਮੇਰਾ ਜੋਤ ਨੂਰ ਉਜਿਆਰ, ਜਿਸ ਦੀ ਜੋਤੀ ਬੁਝ ਕਦੇ ਨਾ ਜਾਈਆ। ਇਹ ਉਹਦੇ ਗੁਰਮੁਖ ਗੁਰਸਿਖ ਸਰਦਾਰ, ਜਿਨ੍ਹਾਂ ਦੀ ਸਰਦਾਰੀ ਸਚਖੰਡ ਵਿਚ ਆਪਣੇ ਲੇਖੇ ਲਾਈਆ। ਵੀਹ ਸੌ ਵੀਹ ਬਿਕਰਮੀ ਨੂੰ ਲੱਭਦੇ ਗਏ ਗੁਰੂ ਪੀਰ ਅਵਤਾਰ, ਬਿਨ ਭਗਤਾਂ ਹੱਥ ਕਿਸੇ ਨਾ ਆਈਆ। ਉਹ ਸੱਚਾ ਰਾਜ ਉਹ ਸੱਚਾ ਜੋਗ, ਜਿਸ ਨੂੰ ਲੱਭਿਆ ਬੇਪਰਵਾਹੀਆ। ਗੁਰਮੁਖ ਸਦਾ ਮੰਗਣ ਪਿਆਰ, ਸਿਰ ਆਪਣੇ ਤਾਜ ਟਿਕਾਈਆ। ਜਿਨ੍ਹਾਂ ਅੰਦਰ ਵੜਿਆ ਨਿਰੰਕਾਰ, ਤਿਨ੍ਹਾਂ ਓਟ ਕੋਟ ਕੋਟ ਜੁਗ ਦੀ ਸ਼ਹਿਨਸ਼ਾਹੀ ਚਰਨਾ ਹੇਠ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਵਾ ਰੱਤੀ ਕੇਸਰ, ਕੇਸਰ ਗੁਰਮੁਖ ਲੈਣਾ ਦਾਈਆ। ਕੇਸਰ ਕਹੇ ਮੇਰੇ ਵਿਚ ਪਾਓ ਪਾਣੀ, ਆਬ ਆਬ ਮਿਲੇ ਵਡਿਆਈਆ। ਜਨ ਭਗਤਾਂ ਮਿਲਿਆ ਹਾਣੀ, ਹਾਣੀ ਹਾਣੀਆਂ ਨਾਲ ਮਿਲਾਈਆ। ਜਿਸ ਦੀ ਚਾਰ ਜੁਗ ਪੜ੍ਹ ਪੜ੍ਹ ਸੁਣਾਉਂਦੇ ਬੁਝਾਉਂਦੇ ਰਹੇ ਬਾਣੀ, ਸਾਰ ਸ਼ਬਦ ਪੜ੍ਹਾਈਆ। ਜਿਸ ਦੀ ਕਿਸੇ ਨਾ ਆਈ ਪਛਾਣੀ, ਸੋ ਆਪਣੀ ਪਛਾਣ ਗੁਰਮੁਖਾਂ ਰਿਹਾ ਬੁਝਾਈਆ । ਜਿਸ ਦੀ ਗਾਉਂਦੇ ਰਹੇ ਅਕੱਥ ਕਹਾਣੀ, ਸੋ ਮਹਿਮਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਦਾਅਵੇ ਨਾਲ ਦੇਵੇ ਜਨ ਭਗਤਾਂ ਪਦ ਨਿਰਬਾਣੀ। ਦਾਅਵੇ ਨਾਲ ਦੇਵੇ ਨਿਰਬਾਣ ਪਦ, ਪਦਵੀ ਇਕੋ ਇਕ ਰਖਾਈਆ। ਗੁਰਮੁਖ ਲੰਘ ਕੇ ਜਾਏ ਪਾਰ ਹੱਦ, ਜਿਸ ਹੱਦ ਵਿਚ ਵਸੇ ਬੇਪਰਵਾਹੀਆ। ਗੁਰਸਿਖ ਤੇਰਾ ਪੱਲੂ ਕਦੀ ਨਾ ਜਾਵੇ ਛੱਡ, ਪੱਲੂ ਛੱਡੇ ਨਾ ਸੱਚਾ ਸ਼ਹਿਨਸ਼ਾਹੀਆ। ਭਗਤਾਂ ਨਾਲੋਂ ਕਦੀ ਨਾ ਹੋਇਆ ਅੱਡ, ਅੱਡਰਾ ਘਰ ਨਾ ਕਦੇ ਬਣਾਈਆ। ਤੁਸੀਂ ਮੇਰੀ ਧੁਰ ਦੀ ਯੱਦ, ਯਾਦਦਾਸਤ ਆਪਣੀ ਨਾਲ ਰਖਾਈਆ। ਧੰਨ ਭਾਗ ਮੈਂ ਤੁਹਾਡੇ ਵਿਚ ਗਿਆ ਸਜ, ਬਿਨ ਭਗਤਾਂ ਮੇਰੀ ਸਾਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕੇਸਰ ਕਹੇ ਪਾਣੀ ਮਿਲੇ ਠੰਡਾ, ਮੇਰੀ ਤ੍ਰਿਖਾ ਬੁਝਾਈਆ। ਮੈਂ ਭਗਤਾਂ ਨਾਲ ਪਾਵਾਂ ਗੰਢਾਂ, ਆਪਣੀ ਸੇਵ ਕਮਾਈਆ। ਜਿਸ ਬੰਦਗੀ ਕਰ ਬਣੇ ਬੰਦਾ, ਸੋ ਬੰਦਗੀ ਦਿਆਂ ਸਮਝਾਈਆ। ਜਿਸ ਸਾਹਿਬ ਸਤਿਗੁਰ ਮੇਰਾ ਤਿਲਕ ਲਗਾਵੇ ਮਸਤਕ ਚੰਦਾ, ਸੋ ਚੰਦ ਚਾਂਦਨੀ ਨੂਰ ਚਮਕਾਈਆ। ਹਰੀਦਵਾਰ ਆ ਕੇ ਕੋਈ ਨਾ ਰਹੇ ਗੰਦਾ, ਗੰਦਗੀ ਸਭ ਦੀ ਬਾਹਰ ਕਢਾਈਆ। ਤਰਖਾਣ ਹੋ ਕੇ ਫੇਰਿਆ ਰੰਦਾ, ਦੁਰਮਤ ਮੈਲ ਧੁਆਈਆ। ਜੱਟ ਬਣ ਕੇ ਫੜਿਆ ਡੰਡਾ, ਹੁਕਮ ਨਾਲ ਡਰਾਈਆ। ਨਿਰਗੁਣ ਹੋ ਕੇ ਅੰਦਰ ਲੰਘਾ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਗੁਰਮੁਖ ਮਾਣੇ ਸੇਜ ਪਲੰਘਾ, ਸੋਹਣੀ ਰੁੱਤ ਸੁਹਾਈਆ। ਇਹ ਉਹ ਦੁਆਰਾ ਜਿਸ ਨੂੰ ਕਹਿੰਦੇ ਪੁਰੀ ਅਨੰਦਾ, ਅਨੰਦ ਅਨੰਦ ਵਿਚੋਂ ਪੁਰੀ ਆਪਣਾ

❋

❋

ਨਾਮ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਇੱਕੀ ਕਹੇ ਮੇਰਾ ਲੇਖ ਏਕਾ, ਏਕੰਕਾਰ ਤੇਰੀ ਵਡਿਆਈਆ। ਤੇਰੀ ਰੱਖੀ ਜੁਗ ਜੁਗ ਟੇਕਾ, ਦੂਜੀ ਆਸ ਨਾ ਕੋਇ ਟਿਕਾਈਆ। ਤੈਨੂੰ ਮਿਲਿਆਂ ਹੋਏ ਬੁੱਧ ਬਿਬੇਕਾ, ਕੂੜੀ ਕਿਰਿਆ ਮੇਟ ਮਿਟਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕਾ, ਅਗਨੀ ਤਤ ਨਾ ਕੋਇ ਜਲਾਈਆ। ਜਨਮ ਜਨਮ ਦੀ ਬਦਲੇ ਰੇਖਾ, ਕਰਮ ਕਾਂਡ ਦਾ ਡੇਰਾ ਢਾਹੀਆ। ਸਦਾ ਰੱਖੇ ਸਾਇਆ ਹੇਠਾਂ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਾਹਿਬ ਤੇਰੀ ਸਰਨਾਈਆ। ਸਾਹਿਬ ਸਰਨਾਈ ਗਏ ਆ, ਆਪਣਾ ਪੰਧ ਮੁਕਾਇਆ। ਪੁਰਖ ਅਕਾਲ ਹੋਏ ਸਹਾ, ਸਾਹਿਬ ਸਤਿਗੁਰ ਮਿਹਰ ਨਜ਼ਰ ਉਠਾਇਆ । ਡੁੱਬਦੇ ਪਾਰ ਲਏ ਕਰਾ, ਪਾਥਰ ਆਪਣੀ ਝੋਲੀ ਪਾਇਆ। ਗ਼ਰੀਬ ਨਿਮਾਣੇ ਗਲੇ ਲਗਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਸਾਚੇ ਰੰਗ ਰੰਗਾਇਆ। ਹਰਿਜਨ ਰੰਗ ਚੜ੍ਹੇ ਅਨੋਖਾ, ਉਤਰ ਕਦੇ ਨਾ ਜਾਈਆ। ਹਰਿਸੰਗਤ ਤੇਰੇ ਨਾਲ ਕਰੇ ਨਾ ਧੋਖਾ, ਪੂਰੇ ਸਤਿਗੁਰ ਹੱਥ ਵਡਿਆਈਆ। ਕਿਸੇ ਨੂੰ ਲੋੜ ਨਹੀਂ ਪੜ੍ਹਨ ਦੀ ਪੋਥਾ, ਬਿਨ ਪੜ੍ਹਿਆਂ ਪਾਰ ਲੰਘਾਈਆ। ਸਾਧ ਸੰਤ ਸਾਰਾ ਕੀਤਾ ਥੋਥਾ, ਥੋਥੀ ਮੱਤ ਜਣਾਈਆ। ਕਲਜੁਗ ਅੰਤ ਬਿਨ ਪੁਰਖ ਅਕਾਲ ਕੋਈ ਨਾ ਦੇਵੇ ਹੋਕਾ, ਭਰਮੇ ਭੁੱਲੀ ਸਰਬ ਲੋਕਾਈਆ । ਹਰਿਸੰਗਤ ਵੀਹ ਸੌ ਵੀਹ ਬਿਕਰਮੀ ਛੱਬੀ ਪੋਹ ਨਿਰਗੁਣ ਮਿਲਣ ਦਾ ਮਿਲਿਆ ਮੌਕਾ, ਮੁਕੰਮਲ ਆਪਣੇ ਨਾਲ ਰਲਾਈਆ। ਗੋਬਿੰਦ ਸੁਤ ਉਠਿਆ ਲਾ ਕੇ ਢੌਕਾ, ਆਪਣੀ ਲਏ ਅੰਗੜਾਈਆ। ਹੱਥ ਨਾਲ ਮਿਲਾਇਆ ਪੌਂਚਾ, ਉਂਗਲੀ ਉਂਗਲਾਂ ਨਾਲ ਛੁਹਾਈਆ। ਡੁੱਬਦੇ ਤਾਰੇ ਫੜ ਫੜ ਪੋਟਾ, ਬੇੜਾ ਆਪਣੇ ਕੰਧ ਉਠਾਈਆ। ਫਿਰੇ ਦਰੋਹੀ ਚੌਦਾਂ ਲੋਕਾ, ਦਸਤਗੀਰ ਹੋਏ ਨਾ ਕੋਇ ਸੁਹਾਈਆ। ਗੁਰਮੁਖ ਅੱਗੇ ਕੋਈ ਨਾ ਰਹੇ ਔਖਾ, ਔਖੀ ਘਾਟੀ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਲਏ ਤਰਾਈਆ। ਹਰਿਸੰਗਤ ਪ੍ਰਭ ਤਾਰਨ ਆਇਆ, ਦੀਨਾਂ ਨਾਥ ਦੀਨ ਦਿਆਲਾ। ਤ੍ਰੈਗੁਣ ਮਾਇਆ ਡੇਰਾ ਢਾਹਿਆ, ਹੋਏ ਆਪ ਰਖਵਾਲਾ। ਸਮਰਥ ਸੁਆਮੀ ਸਿਰ ਦੇਵੇ ਛਾਇਆ, ਸ਼ਹਿਨਸ਼ਾਹ ਲੇਖਾ ਜਾਣੇ ਸ਼ਾਹ ਕੰਗਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਪੋਹ ਸਤਾਈ ਲੇਖ ਲਿਖੇ, ਲਿਖਤ ਲੇਖ ਵਡਿਆਈਆ। ਇੱਕੀ ਅੱਗੇ ਇੱਕੀ ਪਿੱਛੇ, ਪਿੱਛੇ ਅੱਗੇ ਆਪਣੀ ਗੰਢ ਪਵਾਈਆ। ਇੱਕੀ ਇੱਕੀ ਧਾਰ ਰੱਖੇ ਨਿੱਕੇ ਵੱਡੇ, ਬੁੱਢੇ ਬਾਲ ਇਕੋ ਘਰ ਵਸਾਈਆ। ਸਭ ਦੇ ਮਾਰਗ ਕਰੇ ਸਿੱਧੇ, ਔਜੜ ਰਾਹ ਨਾ ਕੋਇ ਪਾਈਆ । ਪ੍ਰਭ ਮਿਲਣ ਦੀ ਸਾਚੀ ਬਿਧੇ, ਸਮਰਥ ਆਪ ਸਮਝਾਈਆ। ਰਲ ਮਿਲ ਸਖੀਆਂ ਪਾਵਣ ਗਿੱਧੇ, ਖ਼ੁਸ਼ੀਆਂ ਰਾਗ ਅਲਾਈਆ। ਪ੍ਰੇਮ ਪ੍ਰੀਤੀ ਅੰਦਰ ਜੋ ਜਨ ਬੱਝੇ, ਤਿਨ੍ਹਾਂ ਭਿੰਨੜਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਦਏ ਸਮਝਾਈਆ। ਲੇਖਾ ਸਮਝਣ ਦੀ ਸੱਚੀ ਲੋੜ, ਬਿਨ ਲੇਖੇ ਲੇਖ ਬਣੇ ਨਾ ਰਾਈਆ। ਭਿੰਨੜੀ ਰੈਣ ਕਹੇ ਮੇਰਾ ਨਾਤਾ ਜੋੜ, ਜੋੜੀ ਇਕ ਬਣਾਈਆ। ਚਾਰ ਜੁਗ ਮੈਨੂੰ ਰਹੀ ਥੋੜ, ਮੇਰਾ ਘਾਟਾ ਪੂਰ ਨਾ ਕੋਇ ਵਿਖਾਈਆ। ਤੇਰੇ ਹੱਥ ਮੇਰੀ ਡੋਰ, ਦੂਜਾ ਨਜ਼ਰ ਕੋਇ ਨਾ ਆਈਆ। ਮੇਰਾ ਸੁਖ ਲੈਂਦੇ ਰਹੇ ਠੱਗ ਚੋਰ, ਯਾਰੀ

❋

❋

ਕੂੜੀ ਜਗਤ ਲਗਾਈਆ। ਮੇਰੀ ਸਮਝ ਨਾ ਪਾਈ ਕਿਸੇ ਅੰਧ ਘੋਰ, ਅੰਧ ਅੰਧੇਰ ਨਾ ਕੋਇ ਮਿਟਾਈਆ। ਤੇਰੇ ਦਰ ਤੇ ਪਾਵਾਂ ਸ਼ੋਰ, ਹੋਕਾ ਦੇ ਸੁਣਾਈਆ। ਪੁਰਖ ਅਕਾਲ ਵੇਖਣਾ ਕਰ ਕੇ ਗੌਰ, ਗਹਿਰ ਗੰਭੀਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਵਿਛੁੰਨੀ ਚਿਰੀਂ ਆਸ ਪੁਚਾਈਆ। ਭਿੰਨੜੀ ਰੈਣ ਕਹੇ ਮੈਂ ਰੋਵਾਂ ਨੀਰ, ਨੇਤਰ ਨੈਣ ਵਹਾਈਆ। ਮੇਰੇ ਸੁਖ ਵਿਚ ਸੁੱਤੇ ਰਹੇ ਪੀਰ ਫ਼ਕੀਰ, ਰਾਤੀਂ ਜਾਗ ਲਏ ਨਾ ਕੋਇ ਅੰਗੜਾਈਆ। ਤੇਰੇ ਵਿਛੋੜੇ ਅੰਦਰ ਮੈਨੂੰ ਲੱਗੀ ਪੀੜ, ਬਿਰਹੋਂ ਰੋਗ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਚੁਕਾਈਆ। ਭਿੰਨੜੀ ਰੈਣ ਸੁਣ ਬਾਤ ਸੱਚੀ, ਸੋ ਸਤਿਗੁਰ ਆਪ ਜਣਾਈਆ। ਚਾਰ ਜੁਗ ਤੂੰ ਰਹੀ ਕੱਚੀ, ਯਾਰੀ ਕੱਚਿਆਂ ਨਾਲ ਲਗਾਈਆ। ਛੱਬੀ ਪੋਹ ਤੈਨੂੰ ਕਰਾਂ ਪੱਕੀ, ਪੱਕੀ ਤਰ੍ਹਾਂ ਸਮਝਾਈਆ। ਸ੍ਰੀ ਭਗਵਾਨ ਦੀ ਬਣੀਂ ਬੱਚੀ, ਵਾਂਗ ਬੱਚਿਆਂ ਲਾਡ ਲਡਾਈਆ। ਕੋਝੀ ਕਮਲੀ ਹੋਵੀਂ ਨਾ ਰੰਡੀ, ਰੰਡਾਪਨ ਨਾ ਕੋਇ ਰਖਾਈਆ। ਜਨ ਭਗਤਾਂ ਦਰਸ ਕਰੀਂ ਆਪਣੀ ਅੱਖੀਂ, ਘਰ ਆ ਕੇ ਫੇਰਾ ਪਾਈਆ। ਅੰਮ੍ਰਿਤ ਵੇਲੇ ਉਠ ਕੇ ਦੱਸੀਂ, ਆਪਣਾ ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਦੁੱਖੜਾ ਦਏ ਗਵਾਈਆ। ਪ੍ਰਭੂ ਮੈਂ ਰਾਤੀਂ ਉਠ ਕੇ ਵੇਖਣ ਆਵਾਂਗੀ। ਜਿਹੜੇ ਗਾਉਂਦੇ ਤੇਰੀ ਸਾਖੀ, ਤਿਨ੍ਹਾਂ ਨੇਤਰ ਦਰਸ਼ਨ ਪਾਵਾਂਗੀ। ਜੋ ਪਿਛੇ ਰਹਿ ਗਏ ਬਾਕੀ, ਲਹਿਣਾ ਦੇਣਾ ਅੰਤ ਚੁਕਾਵਾਂਗੀ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਚ ਸੁਹੰਜਣੀ ਰੈਣ ਅਖਵਾਵਾਂਗੀ। ਤੂੰ ਚਲ ਆਈ ਦਵਾਰ, ਸੋ ਸਾਹਿਬ ਸਚ ਜਣਾਈਆ। ਜਨ ਭਗਤਾਂ ਕਰੀਂ ਦੀਦਾਰ, ਜੋ ਮੇਰਾ ਦਰਸ਼ਨ ਰਹੇ ਪਾਈਆ। ਤੇਰਾ ਦੁੱਖੜਾ ਦੇਣ ਨਿਵਾਰ, ਬਣ ਦਰਦੀ ਦਰਦ ਵੰਡਾਈਆ। ਤੇਰਾ ਮਿਟੇ ਅੰਧੇਰਾ ਅੰਧਿਆਰ, ਚੰਦ ਚਾਂਦਨਾ ਦੇਣ ਚਮਕਾਈਆ। ਕੂੜੀ ਕਿਰਿਆ ਵਿਚ ਨਾ ਹੋਈਂ ਖ਼ੁਆਰ, ਠੱਗ ਚੋਰ ਸੰਗ ਨਾ ਕੋਇ ਨਿਭਾਈਆ। ਸਾਚੇ ਗੁਰਸਿਖ ਕਰੀਂ ਤਿਆਰ, ਪ੍ਰੀਤੀ ਇਕੋ ਇਕ ਲਗਾਈਆ। ਤੇਰਾ ਦੱਸੇ ਅੱਧ ਵਿਚਕਾਰ ਹਾਲ, ਹਾਲਤ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਦੁੱਖੜਾ ਦਏ ਗਵਾਈਆ। ਮੈਂ ਰਾਤੀਂ ਅੱਖ ਖੁਲ੍ਹਾਵਾਂਗੀ । ਸਮਰਥ ਤੈਨੂੰ ਸੀਸ ਨਿਵਾਵਾਂਗੀ । ਤੇਰੇ ਦਰ ਤੋਂ ਮੰਗਾਂ ਹੱਕ, ਹਕੀਕਤ ਆਪਣੀ ਝੋਲੀ ਪਾਵਾਂਗੀ। ਜੇ ਤੇਰੇ ਭਗਤ ਗਏ ਥੱਕ, ਏਹਨਾਂ ਆਪਣੀ ਗੋਦ ਸਵਾਵਾਂਗੀ। ਜਿਹੜੇ ਤੇਰੇ ਕੋਲੋਂ ਪਿੱਛੇ ਗਏ ਹਟ, ਤਿਨ੍ਹਾਂ ਮਾਇਆ ਪਰਦਾ ਇਕ ਰਖਾਵਾਂਗੀ। ਮੈਂ ਬੋਲਾਂ ਸੱਚੋ ਸੱਚ, ਸਚ ਸੁਆਣੀ ਬਣ ਕੇ ਸੇਵ ਕਮਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰਾ ਰੰਗ ਇਕ ਰੰਗਾਵਾਂਗੀ । ਤੇਰਾ ਰੰਗ ਇਕੋ ਲਾਲ, ਲਾਲਨ ਲਾਲ ਲਾਲ ਚੜ੍ਹਾਈਆ। ਕੇਸਰ ਬਣੇ ਸਚ ਦਲਾਲ, ਭਗਤ ਦਲਾਲੀ ਵਿਚ ਟਿਕਾਈਆ। ਮਸਤਕ ਜਲਵਾ ਨੂਰ ਜਲਾਲ, ਲਲਾਟ ਇਕੋ ਇਕ ਰੁਸ਼ਨਾਈਆ। ਖੇਲ ਵੇਖ ਦੀਨ ਦਿਆਲ, ਦਰ ਤੇਰੇ ਸੋਭਾ ਪਾਈਆ। ਮੈਂ ਕਰ ਕਰ ਥੱਕੀ ਭਾਲ, ਚਾਰੋਂ ਕੁੰਟ ਉਠ ਉਠ ਧਾਈਆ। ਮੇਰਾ ਹੱਲ ਨਾ ਹੋਇਆ ਸੁਆਲ, ਆਸਾ ਪੂਰ ਨਾ ਕੋਇ ਕਰਾਈਆ। ਮੈਂ ਸ਼ਾਹੋਂ ਹੋਈ ਕੰਗਾਲ, ਦੌਲਤ ਧਨ ਨਾ ਕੋਇ ਵਰਤਾਈਆ। ਬਲਹੀਣ ਹੋਈ ਨਿਢਾਲ, ਅੱਗੇ ਕਦਮ ਨਾ ਕੋਇ ਉਠਾਈਆ। ਫਿਰ ਫਿਰ ਆਈ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਧਰਮਸਾਲ, ਧਰਮੀ ਰੂਪ ਨਾ ਕੋਇ

❋

❋

ਵਟਾਈਆ। ਸਚ ਦਵਾਰੇ ਕਰਨ ਹਰਾਮ, ਵਿਭਚਾਰ ਸਾਰੇ ਰਹੇ ਕਮਾਈਆ। ਬਿਨ ਭਗਤਾਂ ਆਤਮ ਅੰਤਰ ਦਿਸੇ ਨਾ ਕਿਸੇ ਅਰਾਮ, ਸਾਂਤਕ ਸਤਿ ਨਾ ਕੋਇ ਵਰਤਾਈਆ। ਦੀਨ ਮਜ਼੍ਹਬ ਦੇ ਸਾਰੇ ਹੋਏ ਗੁਲਾਮ, ਅੱਖਰਾਂ ਨਾਲ ਪ੍ਰੀਤ ਲਗਾਈਆ। ਤੇਰਾ ਜਲਵਾ ਤੱਕੇ ਨਾ ਕੋਈ ਅਮਾਮ, ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਮੈਂ ਝੁਕ ਝੁਕ ਬਰਦੀ ਦਰ ਕਰਾਂ ਸਲਾਮ, ਸੱਜਦਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਦੇਣੀ ਵਡਿਆਈ ਮਾਣ ਕੇਸਰ ਲਾਲ ਰੰਗ, ਸਵਾ ਰੱਤੀ ਰੱਤ ਰੱਤ ਨਾਲ ਰੰਗਾਈਆ। ਭਗਤ ਸੁਹੇਲੇ ਲਾ ਅੰਗ, ਅੰਗੀਕਾਰ ਆਪ ਹੋ ਜਾਈਆ। ਜਿਨ੍ਹਾਂ ਸ਼ਬਦੀ ਪਾਈ ਵਿਚ ਮੰਗ, ਤਿਨ੍ਹਾਂ ਜਗਤ ਦੇ ਵਡਿਆਈਆ। ਏਹਨਾਂ ਸੀਸ ਝੁਕਾਏ ਪੰਧ, ਹਰਿਸੰਗਤ ਭਾਰ ਕਟਾਈਆ। ਗੋਬਿੰਦ ਸੁਤ ਕਦੀ ਨਾ ਦੇਵਣ ਕੰਡ, ਮੁਖ ਸਕੇ ਨਾ ਕੋਇ ਬਦਲਾਈਆ। ਸਾਰੇ ਢੋਲਾ ਗਾਵਣ ਛੰਦ, ਤੂੰ ਮੇਰਾ ਮੈਂ ਤੇਰਾ ਸਾਚਾ ਸੰਗ ਇਕ ਰਖਾਈਆ। ਗੋਬਿੰਦ ਦਵਾਰਾ ਪੁਰੀ ਅਨੰਦ, ਅਨੰਦ ਪੁਰੀ ਰੂਪ ਵਖਾਈਆ। ਇਕੋ ਵਾਰ ਜੰਮਿਆ ਗੁਜਰੀ ਚੰਦ, ਦੂਜੀ ਧਾਰ ਸ਼ਬਦ ਪਰਗਟਾਈਆ। ਜਨ ਭਗਤਾਂ ਪਾਏ ਠੰਡ, ਅੰਮ੍ਰਿਤ ਆਤਮ ਮੇਘ ਬਰਸਾਈਆ। ਦੂਈ ਦਵੈਤੀ ਢਾਹੇ ਕੰਧ, ਭਾਂਡਾ ਭਰਮ ਭਉ ਭੰਨਾਈਆ। ਪੁਰਖ ਅਕਾਲ ਰਖਾਇਆ ਸੰਗ, ਸਾਚਾ ਜੋੜ ਜੁੜਾਈਆ। ਲੇਖਾ ਚੁੱਕੇ ਜੇਰਜ ਅੰਡ, ਉਤਭੁਜ ਸੇਤਜ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਲਏ ਤਰਾਈਆ। ਅੱਗੇ ਪਿੱਛੇ ਇੱਕੀ ਇੱਕੀ, ਅਕਲ ਕਲਾ ਅਖਵਾਈਆ। ਅੱਗੇ ਪਿੱਛੇ ਸਾਚੀ ਸਿੱਖੀ, ਸਤਿਗੁਰ ਵਿਚ ਸਮਾਈਆ । ਅੱਗੇ ਪਿੱਛੇ ਧਾਰ ਤਿਖੀ, ਤੁਰਤ ਆਪਣਾ ਹੁਕਮ ਵਰਤਾਈਆ। ਅੱਗੇ ਪਿੱਛੇ ਰੂਪੋਂ ਨਿੱਕੀ, ਨਿਰਗੁਣ ਆਪ ਪਰਗਟਾਈਆ। ਦੋਹਾਂ ਮਿਲ ਕੇ ਬਣੇ ਲੁਕਣ ਮਿਚੀ, ਅੰਦਰ ਬਾਹਰ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਢੇ ਅੱਠ ਦਏ ਵਡਿਆਈਆ । ਸਾਢੇ ਅੱਠ ਪੋਹ ਸਤਾਈ, ਰੁੱਤ ਰੁਤੜੀ ਆਪ ਸੁਹਾਇੰਦਾ। ਦੋ ਸੱਤ ਨਾ ਹੋਏ ਜੁਦਾਈ, ਜਨਮ ਵੰਡ ਨਾ ਕੋਇ ਵੰਡਾਇੰਦਾ। ਦਰ ਆਇਆਂ ਘਰ ਕਰੇ ਕੁੜਮਾਈ, ਪਿੱਛੇ ਰਹਿੰਦਿਆਂ ਮੇਲ ਮਿਲਾਇੰਦਾ। ਲੇਖਾ ਜਾਣੇ ਥਾਉਂ ਥਾਈਂ, ਥਾਨ ਥਨੰਤਰ ਖੋਜ ਖੁਜਾਇੰਦਾ। ਗੋਬਿੰਦ ਬੂਟਾ ਪੁਟਿਆ ਇਕੋ ਕਾਈ, ਤਿਸ ਬੂਟੇ ਬੇੜ ਖੁਲ੍ਹਾਇੰਦਾ। ਸਚਖੰਡ ਲੇਖਾ ਦਏ ਲਿਖਾਈ, ਜਿਸ ਦਾ ਅੰਕ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਇੰਦਾ। ਬੂਟਾ ਪੁਟਿਆ ਕਾਹੀ ਇਕ, ਇਕ ਇਕ ਨਾਲ ਮਿਲਾਈਆ। ਉਹੋ ਲੇਖਾ ਜਾਏ ਲਿਖ, ਜਿਸ ਇਹ ਖੇਲ ਰਚਾਈਆ। ਦੂਸਰ ਕਿਸੇ ਨਾ ਪਏ ਦਿੱਸ, ਵੇਖੇ ਨਾ ਕੋਇ ਲੋਕਾਈਆ। ਕਰਵਟ ਦੇ ਨਾ ਬਦਲੇ ਪਿੱਠ, ਸਨਮੁਖ ਨਾ ਲਏ ਅੰਗੜਾਈਆ। ਕਲਜੁਗ ਜੀਵ ਸਾਰੇ ਰਹੇ ਪਿੱਟ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਈਆ। ਸਾਚੀ ਖੇਲ ਸਮਝਾਏ ਸੱਚ, ਸਚ ਸੱਚ ਜਣਾਇੰਦਾ। ਜੋ ਪ੍ਰਭ ਸਰਨੀ ਗਏ ਢੱਠ, ਤਿਨ੍ਹਾਂ ਢੱਠਿਆਂ ਆਪ ਉਠਾਇੰਦਾ। ਆਪਣੇ ਬੰਨ੍ਹ ਸਾਚੀ ਗੱਠ, ਏਥੇ ਓਥੇ ਨਾ ਕੋਈ ਖੁਲ੍ਹਾਇੰਦਾ। ਪ੍ਰਭ ਦੀ ਛਾਤੀ ਚੜ੍ਹਨ ਨੱਠ ਨੱਠ, ਜਿਨ੍ਹਾਂ ਆਪਣਾ ਘਰ ਵਖਾਇੰਦਾ। ਪੰਜ ਤਤ ਕਾਇਆ ਚੋਲਾ ਸਭ ਨੇ ਜਾਣਾ ਛੱਡ, ਥਿਰ ਕੋਈ ਨਜ਼ਰ ਨਾ ਆਇੰਦਾ। ਮੜ੍ਹੀ ਗੋਰ ਰੱਖਣੇ ਹੱਡ, ਤਨ ਮਾਟੀ ਖ਼ਾਕ ਸਮਾਇੰਦਾ। ਜਨ ਭਗਤਾਂ ਪ੍ਰਭ ਪੱਤ ਲਏ ਰੱਖ, ਪਰਮੇਸ਼ਵਰ

❋

❋

ਆਪਣੇ ਵਿਚ ਮਿਲਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਇਹੋ ਇਕੋ ਸੱਚਾ ਹੱਟ, ਜੋ ਬਿਨ ਸਤਿਗੁਰ ਹਾਕਮ ਝੋਲੀ ਕੋਈ ਨਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਭ ਨੂੰ ਕਰ ਕੇ ਗਏ ਪੱਕ, ਪੱਕੀ ਤਰ੍ਹਾਂ ਸਰਬ ਸਮਝਾਇੰਦਾ। ਪਰਵਰਦਿਗਾਰ ਪੁਰਖ ਅਕਾਲ ਰਾਮ ਰਹੀਮ ਇਕੋ ਸਮਰਥ, ਜਿਸ ਦੀ ਸਮਰੱਥਿਆ ਵਿਚ ਗੁਰ ਅਵਤਾਰ ਸੇਵ ਕਮਾਇੰਦਾ। ਪੀਰ ਪੈਗ਼ੰਬਰ ਉਹਦੇ ਹੱਥ, ਜਿਨ੍ਹਾਂ ਦੀ ਨਾੜ ਬਹੱਤਰ ਵੰਡ ਵੰਡਾਇੰਦਾ। ਜਿਨ੍ਹਾਂ ਚਿਰ ਨਾ ਦੇਵੇ ਆਪਣੀ ਅੱਖ, ਅੱਖਰ ਪੜ੍ਹ ਨਾ ਕੋਇ ਸੁਣਾਇੰਦਾ । ਏਸੇ ਕਰ ਕੇ ਸਾਰੇ ਮਾਰਗ ਗਏ ਦੱਸ, ਸ਼ਬਦ ਸੁਨੇਹੜਾ ਇਕ ਘਲਾਇੰਦਾ। ਸੋ ਸਾਹਿਬ ਖੋਲ੍ਹੇ ਹੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਇਆ ਕਮਾਇੰਦਾ। ਖੋਲ੍ਹੇ ਹੱਟ ਭਗਤ ਦਵਾਰ, ਭਗਵਨ ਦਏ ਵਡਿਆਈਆ। ਘਰ ਮਿਲਿਆ ਮਿੱਤਰ ਪਿਆਰ, ਮੀਤ ਪਿਆਰਾ ਇਕ ਅਖਵਾਈਆ। ਤੱਕੋ ਇਸ ਦਾ ਨਜ਼ਾਰ, ਬਿਨ ਅੱਖਾਂ ਰਿਹਾ ਵਖਾਈਆ। ਜਿਸ ਦਾ ਲੱਭਿਆ ਨਾ ਕਿਸੇ ਕਿਨਾਰ, ਸਰਸੇ ਲੱਭੇ ਜਗਤ ਲੋਕਾਈਆ। ਜਿਸ ਨੇ ਆਪਣਾ ਲੇਖ ਰੋੜਿਆ ਜਲ ਵਿਚ ਜਲਧਾਰ, ਲੇਖਾ ਫੇਰ ਰਿਹਾ ਸਮਝਾਈਆ। ਬਿਨ ਚਿਠੀਉਂ ਚਿੱਠੀ ਰਸੈਣ ਬਣਿਆ ਹਲਕਾਰ, ਡਾਕ ਦੇਵੇ ਵਾਹੋ ਦਾਹੀਆ। ਪੁਰਖ ਅਕਾਲ ਨਾਲ ਕਰੇ ਪਿਆਰ, ਦੂਜੀ ਰੀਤ ਨਾ ਕੋਇ ਜਣਾਈਆ। ਗੁਰਮੁਖ ਤੇਰਾ ਮੰਦਰ ਦਵਾਰ, ਕਾਇਆ ਬੰਕ ਨਜ਼ਰੀ ਆਈਆ। ਜਿਸ ਦੇ ਅੰਦਰ ਵੜ ਕੇ ਅਮਰਦਾਸ ਗੁਰੂ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਅਮਰਦਾਸ ਕਹੇ ਇਹ ਵੀ ਵਿਚੋਂ ਜਲਧਾਰ, ਸਤਿਗੁਰ ਪੂਰਾ ਜਾਮ ਪਿਆਈਆ। ਅੰਗਦ ਕਹੇ ਨਾਨਕ ਲਿਖਾਰ, ਨਾਨਕ ਕਹੇ ਮੇਰਾ ਨਿਰੰਕਾਰ, ਨਿਰੰਕਾਰ ਕਹੇ ਅਰਜਨ ਮੇਰਾ ਵਣਜਾਰ, ਜੋ ਮੇਰਾ ਵਣਜ ਕਰਾਈਆ। ਗੋਬਿੰਦ ਕਹੇ ਹਰਿ ਚਰਨ ਤਿੱਖੀ ਧਾਰ, ਹਰਿ ਗੋਬਿੰਦ ਤਿਖੀ ਧਾਰ ਵਿਚ ਸਮਾਈਆ। ਸੱਤ ਅੱਠ ਨੌ ਦੇ ਕੇ ਗਏ ਲਾਰ, ਦਸਵੇਂ ਆਪਣੀ ਗੰਢ ਪਵਾਈਆ। ਦਸਵਾਂ ਨਹੀਂ ਇਹ ਸੁਤ ਦੁਲਾਰ, ਪੁਰਖ ਅਕਾਲ ਪਿਤਾ ਮਾਈਆ। ਪੁਰਖ ਅਕਾਲ ਨਹੀਂ ਇਹ ਸੇਵਾਦਾਰ, ਜੋ ਗੁਰਮੁਖਾਂ ਸੇਵ ਕਮਾਈਆ। ਗੁਰਮੁਖ ਨਹੀਂ ਇਹ ਭਗਤ ਅਧਾਰ, ਭਗਵਨ ਆਪਣੇ ਰੰਗ ਰੰਗਾਈਆ। ਭਗਵਨ ਨਹੀਂ ਇਹ ਸਭ ਦਾ ਪਿਆਰਾ, ਪਿਆਰ ਵਿਚੋਂ ਪਿਆਰ ਪਰਗਟਾਈਆ। ਪਿਆਰ ਨਹੀਂ ਪ੍ਰਭ ਦਾ ਖੇਲ ਨਿਆਰਾ, ਬਿਨ ਹਰਿ ਕਿਰਪਾ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਲਾਇਆ ਇਕ ਅਖਾੜਾ, ਜਿਸ ਵਿਚ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਯੋਧੇ ਸੂਰ ਬੈਠੇ ਆਸਣ ਲਾਈਆ। ਗੁਰਮੁਖ ਕਹਿਣ ਅਸਾਂ ਕਰਨਾ ਦੰਗਲ, ਕਲਜੁਗ ਆਪਣਾ ਬਲ ਪਰਗਟਾਈਆ। ਕਲਜੁਗ ਕਹੇ ਮੇਰਾ ਟੁੱਟਾ ਸੰਗਲ, ਘੁੰਡੀ ਘੁੰਡੀ ਦਏ ਦੁਹਾਈਆ। ਜਾਂ ਵੇਖਿਆ ਤਾਂ ਸੁਣਿਆਂ ਇਕੋ ਮੰਗਲ, ਜੋ ਪ੍ਰਭ ਨੂੰ ਰਹੇ ਧਿਆਈਆ। ਨਾ ਕੋਈ ਉਜਾੜ ਨਾ ਕੋਈ ਜੂਹ ਨਾ ਕੋਈ ਜੰਗਲ, ਭਗਤ ਦੁਆਰ ਬਹਿ ਕੇ ਖ਼ੁਸ਼ੀ ਮਨਾਈਆ। ਇਕੋ ਵਾਰ ਜਿਨ ਚਰਨ ਕਵਲ ਕੀਤੀ ਬੰਧਨ, ਤਿਸ ਪੂਜਾ ਪਾਠ ਦੀ ਲੋੜ ਰਹੀ ਨਾ ਰਾਈਆ। ਕਿਉਂ ਸਵਾ ਰੱਤੀ ਨਾਲ ਗੁਰਸਿਖ ਪ੍ਰੇਮ ਪਿਆਰ ਨਾਲ ਮਸਤਕ ਲਾਏ ਚੰਦਨ, ਚੰਦ ਚਾਂਦਨੀ ਨੂਰ ਰੁਸ਼ਨਾਈਆ । ਜੁਗ ਜੁਗ ਆਪਣੀ ਟੁੱਟੀ ਆਇਆ ਗੰਢਣ, ਗੋਬਿੰਦ ਵਿਚ ਵਿਚੋਲਾ ਬਣਾਈਆ। ਗੁਰਸਿਖ ਪਿਛਲੀ ਭਿਛਿਆ ਆਇਆ ਮੰਗਣ, ਅਗਲੀ ਆਪੇ ਦਏ ਵਰਤਾਈਆ। ਜੋ ਪ੍ਰਭ ਦੇ ਦਰ ਤੋਂ ਸੰਗਣ, ਧਰਮ ਰਾਏ ਫੜ ਲੈ ਕੇ ਜਾਏ ਵਾਹੋ ਦਾਹੀਆ। ਫੜ ਕੇ ਏਹਨਾਂ ਪੁੱਠਾ ਟੰਗਣ,

❋

❋

ਦੇਵਣ ਬਹੁਤ ਸਜਾਈਆ। ਜੇ ਰਵਦਾਸ ਕਿਰਪਾ ਨਾ ਕਰਦਾ ਬ੍ਰਾਹਮਣ ਕਿਉਂ ਤਰਦਾ ਜਿਸ ਚੁਰਾਇਆ ਕੰਗਣ, ਕੰਗਣਾਂ ਵਾਲਾ ਆਪਣੀ ਕਾਂਗ ਵਿਚ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵੱਡੀ ਵਡਿਆਈਆ। ਹਰਿਸੰਗਤ ਤੇਰੇ ਪਿਆਰ ਦਾ ਟਿੱਕਾ, ਹਰਿ ਸਤਿਗੁਰ ਆਪ ਲਗਾਈਆ। ਹਰਿਜਨ ਤਾਰੇ ਵੱਡਾ ਨਿੱਕਾ, ਨਿੱਕੇ ਵੱਡੇ ਇਕੋ ਰੰਗ ਰੰਗਾਈਆ। ਸਰਬ ਜੀਆਂ ਦਾ ਬਣ ਕੇ ਪਿਤਾ, ਪੁਰਖ ਅਕਾਲ ਫੇਰਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਿਸੇ ਕੋਲੋਂ ਕੋਈ ਅੱਖਰ ਨਾ ਸਿੱਖਾ, ਸਿਖਾਵਣਹਾਰਾ ਆਪ ਹੋ ਜਾਈਆ। ਗੁਰ ਗੋਬਿੰਦ ਦਾ ਲਿਖਿਆ ਚਿੱਠਾ, ਬਿਨ ਅੱਖਰਾਂ ਦਏ ਪੜ੍ਹਾਈਆ। ਜਿਸ ਨੇ ਹਾਲ ਆ ਕੇ ਡਿਠਾ, ਤਿਸ ਲੇਖਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਇਕੋ ਇਕ ਸਮਝਾਈਆ। ਇਕੋ ਵਰ ਦਏ ਸਮਝਾ, ਸਮਝ ਸਮਝ ਵਿਚ ਮਿਲਾਈਆ। ਜੋ ਪ੍ਰੀਤੀ ਵਿਚ ਹੋਏ ਫ਼ਿਦਾ, ਆਪਣਾ ਆਪ ਭੇਟ ਚੜ੍ਹਾਈਆ। ਤਿਨ੍ਹਾਂ ਸਿਰ ਹੱਥ ਦਏ ਟਿਕਾ, ਮਿਹਰ ਨਜ਼ਰ ਉਠਾਈਆ। ਹਰਿਸੰਗਤ ਨਾਲ ਲਏ ਰਲਾ, ਮੇਲ ਮਿਲਾਵਾ ਸਹਿਜ ਸੁਭਾਈਆ । ਸਾਰੀ ਸੰਗਤ ਰਲ ਮਿਲ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲੈਣਾ ਗਾ, ਗਾ ਗਾ ਖ਼ੁਸ਼ੀ ਮਨਾਈਆ। ਵੇਖੋ ਵਿਸ਼ਨੂੰ ਗਿਆ ਆ, ਨੇਤਰ ਨੈਣ ਉਠਾਈਆ। ਹਰਿਸੰਗਤ ਅੱਗੇ ਕਰੇ ਦੁਆ, ਆਪਣਾ ਹਾਲ ਸੁਣਾਈਆ। ਨੂਰੀ ਨੂਰ ਇਕ ਖ਼ੁਦਾ, ਬੇਪਰਵਾਹ ਬੇਪਰਵਾਹੀਆ। ਲੇਖਾ ਜਾਣੇ ਦੋ ਜਹਾਂ, ਦੋ ਜਹਾਨਾਂ ਵਾਲੀ ਇਕ ਅਖਵਾਈਆ। ਰਲ ਮਿਲ ਸਾਰੇ ਇਕੋ ਥਾਂ ਲਉ ਖਾ, ਖਾ ਖਾ ਖ਼ੁਸ਼ੀ ਮਨਾਈਆ। ਇੱਕੀ ਸੰਗਤ ਇੱਕੀ ਪੰਗਤ ਇੱਕੀਆਂ ਲੇਖਾ ਦਿਤਾ ਲਿਖਾ, ਇੱਕੀ ਪਰਗਟ ਕਰ ਕੇ ਇੱਕੀ ਇੱਕੀਆਂ ਨਾਲ ਜੋੜ ਜੁੜਾਈਆ। ਹਰਿਸੰਗਤ ਏਹਨਾਂ ਦੇ ਅੱਗੇ ਧਰ ਕੇ, ਆਪ ਆਪਣੀ ਉਂਗਲੀ ਲਾਈਆ। ਵੇਂਹਦਿਆਂ ਵੇਂਹਦਿਆਂ ਸਭ ਦੇ ਅੰਦਰ ਵੜ ਕੇ, ਆਪਣਾ ਮੇਲ ਮਿਲਾਈਆ। ਨੌ ਦਵਾਰੇ ਪਾਰ ਕਰ ਕੇ, ਦਸਮ ਦਵਾਰੀ ਸੋਭਾ ਪਾਾਈਆ। ਦਰਸ ਦਿਖਾਵੇ ਅੱਗੇ ਖੜ ਕੇ, ਜੋਤੀ ਨੂਰ ਰੁਸ਼ਨਾਈਆ। ਗੁਰਸਿਖ ਕੋਈ ਨਾ ਉਠੇ ਸਵੇਰੇ ਤੜਕੇ, ਪੰਜ ਵੇਰ ਇਕੋ ਨਾਮ ਧਿਆਈਆ। ਪੁਰਖ ਅਕਾਲ ਸ਼ਬਦ ਬਬਾਣੇ ਆਏ ਚੜ੍ਹ ਕੇ, ਨਿਰਗੁਣ ਆਪਣਾ ਫੇਰਾ ਪਾਈਆ। ਗੁਰਸਿਖ ਸੁੱਤੇ ਸੁਰਤੀ ਫੜ ਕੇ, ਆਪਣੇ ਨਾਲ ਸਵਾਈਆ। ਸਨਮੁਖ ਬਾਤਾਂ ਕਰ ਕੇ, ਖ਼ੁਸ਼ੀਆਂ ਹਾਲ ਸੁਣਾਈਆ। ਸੀਸ ਤਾਜ ਰੱਖ ਕੇ, ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੋਈ ਖੇਲ ਨਾ ਕਰੇ ਡਰ ਕੇ, ਆਪਣਾ ਹੁਕਮ ਰਿਹਾ ਵਰਤਾਈਆ। ਹਰਿ ਕਾ ਹੁਕਮ ਕਰਨਾ ਪਏ ਮਨਜ਼ੂਰ, ਸਿਰ ਸਕੇ ਨਾ ਕੋਈ ਉਠਾਈਆ। ਜੋ ਆਇਆ ਸੋ ਕਰ ਕੇ ਗਿਆ ਕਸੂਰ, ਖ਼ਤਾ ਮੁਆਫ਼ ਹੋਏ ਨਾ ਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਾਪ ਜਪਦੇ ਰਹੇ ਹੋ ਕੇ ਮਜ਼ਬੂਰ, ਮਜ਼ਬੂਰੀ ਆਪਣੀ ਝੋਲੀ ਪਾਈਆ। ਸੂਫ਼ੀ ਤਪਦੇ ਰਹੇ ਵਾਂਗ ਤੰਦੂਰ, ਅਗਨੀ ਤਤ ਭਸਮ ਕਰਾਈਆ। ਸੂਲੀ ਚੜ੍ਹਦੇ ਰਹੇ ਬਣ ਮਨਸੂਰ, ਮੁਸ਼ਕਲ ਆਪਣੇ ਸਿਰ ਟਿਕਾਈਆ। ਭਗਤ ਡੁੱਬਦੇ ਗਏ ਵਹਿੰਦੇ ਪੂਰ, ਕਬੀਰ ਜੁਲਾਹਾ ਜਲਧਾਰ ਡੇਰਾ ਲਾਈਆ। ਸਾਰੇ ਕਹਿੰਦੇ ਗਏ ਤੂੰ ਹਾਜ਼ਰ ਹਜ਼ੂਰ, ਕਿਉਂ ਬੈਠਾ ਮੁਖ ਭਵਾਈਆ। ਕਲਜੁਗ ਆਪਣਾ ਬੰਨ੍ਹ ਸਚ ਦਸਤੂਰ, ਸਾਚਾ ਮਾਰਗ ਇਕ ਲਗਾਈਆ। ਤੇਰੇ ਭਗਤਾਂ ਬਿਨ ਤੇਰੇ ਕੋਈ ਨਾ ਕਰੇ ਭਰਪੂਰ, ਖ਼ਾਲੀ ਭਾਂਡੇ ਨਾ ਕੋਇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ

❋

❋

ਸੱਚਾ ਵਰ, ਹਰਿਜਨ ਸਾਚੇ ਰਿਹਾ ਤਰਾਈਆ। ਗੁਰ ਅਵਤਾਰ ਕਹਿਣ ਧੰਨ ਨਿਰੰਕਾਰ, ਨਿਰਗੁਣ ਤੇਰੀ ਵਡ ਵਡਿਆਈਆ। ਭਗਤ ਦਵਾਰਾ ਦੇ ਵਿਖਾਲ, ਆਪਣੀ ਉਂਗਲੀ ਨਾਲ ਲਗਾਈਆ। ਜਿਸ ਘਰ ਵਸੇਂ ਹੋ ਕੇ ਕਾਲ ਦਿਆਲ, ਦਿਆਲਤਾ ਆਪਣੀ ਝੋਲੀ ਪਾਈਆ। ਤੇਰਾ ਮਹਿਕਦਾ ਵੇਖੀਏ ਫੁੱਲ ਡਾਲ, ਪੱਤ ਟਾਹਣੀ ਖ਼ੁਸ਼ੀ ਮਨਾਈਆ । ਨੇਤਰ ਵੇਖੀਏ ਤੇਰੇ ਲਾਲ, ਗੁਰਮੁਖ ਸੱਜਣ ਚਾਈਂ ਚਾਈਂਆ। ਜਿਨ੍ਹਾਂ ਪਿਛੇ ਬਦਲੀ ਆਪਣੀ ਚਾਲ, ਚਾਲ ਨਿਰਾਲੀ ਇਕ ਬਣਾਈਆ। ਨਵ ਨੌ ਚਾਰ ਪਿਛੋਂ ਪੂਰੀ ਕੀਤੀ ਘਾਲ, ਕੀਤੀ ਘਾਲ ਲੇਖੇ ਪਾਈਆ। ਸਚਖੰਡ ਦਾ ਸਚ ਦਵਾਰ ਸੱਚੀ ਧਰਮਸਾਲ, ਭਗਤ ਦਵਾਰ ਦਿਤਾ ਬਣਾਈਆ । ਦੀਪਕ ਆਪਣਾ ਜੋਤੀ ਬਾਲ, ਇਕੋ ਨੂਰ ਕੀਤਾ ਰੁਸ਼ਨਾਈਆ। ਸਭ ਦੇ ਸਿਰ ਤੇ ਚੀਰੇ ਬੰਨ੍ਹ ਕੇ ਲਾਲ, ਕੰਚਨ ਰੂਪ ਦਿਤਾ ਵਟਾਈਆ। ਕੰਚਨ ਵਿਚੋਂ ਸੂਹਾ ਕਰੇ ਸੁਆਲ, ਸੂਹਾ ਚਿੱਟੇ ਸੀਸ ਨਿਵਾਈਆ। ਚਿੱਟਾ ਖੱਟੇ ਰਿਹਾ ਭਾਲ, ਜਿਸ ਗੋਬਿੰਦ ਰੰਗ ਚੜ੍ਹਾਈਆ। ਖੱਟਾ ਕਹੇ ਈਸਾ ਮੂਸਾ ਮਿਲੇ ਦਲਾਲ, ਨੀਲਾ ਆਪਣਾ ਲੇਖ ਜਣਾਈਆ। ਨੀਲਾ ਕਹੇ ਮੁਹੰਮਦ ਹੋਇਆ ਹਲਾਲ, ਕਾਲੀ ਧਾਰ ਛੁਰੀ ਚਲਾਈਆ। ਮਹਿਬੂਬ ਮਾਹੀ ਆਪ ਨਿਰੰਕਾਰ, ਨਿਰਗੁਣ ਇਕੋ ਬੇਪਰਵਾਹੀਆ। ਜਿਸ ਦਾ ਮੰਦਰ ਇਕ ਦਰਬਾਰ, ਦਰਗਾਹ ਸਾਚੀ ਨਜ਼ਰੀ ਆਈਆ। ਦਰ ਦਰਵੇਸ਼ ਖੜੇ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਤੇਰਾ ਗੁਲਸ਼ਨ ਖਿਲੇ ਗੁਲਜ਼ਾਰ, ਕਲੀ ਕਲੀ ਮਹਿਕਾਈਆ। ਬੁਲਬੁਲ ਵੇਖੇ ਆਪਣੀ ਵਾਰ, ਸੋਹਣਾ ਗੀਤ ਰਾਗ ਸੁਣਾਈਆ। ਚੰਦ ਚਮਕੇ ਆਪਣੀ ਧਾਰ, ਨੂਰੀ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਓ ਤੱਕ, ਹਰਿ ਤਾਕਤ ਨਾਲ ਜਣਾਇੰਦਾ। ਏਨ੍ਹਾਂ ਵਿਚ ਕਿਸੇ ਉਤੇ ਨਹੀਂ ਕੋਈ ਸ਼ੱਕ, ਜਿਨ੍ਹਾਂ ਆਪਣਾ ਰੰਗ ਚੜ੍ਹਾਇੰਦਾ। ਆਪਣੀ ਹੱਥੀਂ ਦਿਤਾ ਹੱਕ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਪਿਛਲਾ ਮੇਟ ਕੇ ਦੂਈ ਫੱਟ, ਪੱਟੀ ਆਪਣੇ ਨਾਮ ਬੰਧਾਇੰਦਾ। ਸਭ ਦਾ ਨਾਵਾਂ ਆਵਣ ਜਾਵਣ ਵਿਚੋਂ ਦਿਤਾ ਕੱਟ, ਲੱਖ ਚੁਰਾਸੀ ਪੰਧ ਮੁਕਾਇੰਦਾ। ਸਚ ਦਵਾਰਾ ਖੋਲ੍ਹ ਹੱਟ, ਵਣਜ ਇਕੋ ਇਕ ਕਰਾਇੰਦਾ। ਚਾਰ ਵਰਨਾਂ ਦੇ ਕੇ ਮੱਤ, ਗੁਰਮਤ ਇਕ ਸਮਝਾਇੰਦਾ। ਜਿਸ ਦੇ ਥੱਲੇ ਦੱਬੀ ਆਪਣੀ ਰੱਤ, ਸੋ ਆਪਣੇ ਰੰਗ ਰੰਗਾਇੰਦਾ। ਨੇਤਰ ਖੋਲ੍ਹ ਕੇ ਵੇਖੋ ਅੱਖ, ਹਰਿ ਭਗਤਾਂ ਆਖਰ ਆਪਣੇ ਕੋਲ ਬਹਾਇੰਦਾ। ਸਚ ਸਚ ਕਹੇ ਪ੍ਰਭ ਏਹਨਾਂ ਦਾ ਕਰਨਾ ਪੱਖ, ਪੱਕੀ ਆਪਣੇ ਨਾਮ ਬੰਧਾਇੰਦਾ। ਧੀਰਜ ਸੰਤੋਖ ਦੇ ਕੇ ਜਤ, ਜਾਗਰਤ ਜੋਤ ਇਕ ਜਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਕੁੰਟ ਕਰੋ ਖਿਆਲ, ਹਰਿ ਖ਼ਾਲਕ ਆਪ ਜਣਾਈਆ। ਗੁਰਮੁਖ ਹੋਏ ਸੱਚੇ ਲਾਲ, ਪੁਰਖ ਅਬਿਨਾਸ਼ੀ ਬਣਤ ਬਣਾਈਆ। ਬਿਨ ਛੁਰੀਉਂ ਕੀਤੇ ਹਲਾਲ, ਕਰਦ ਨਜ਼ਰ ਨਾ ਕੋਇ ਵਖਾਈਆ। ਕਰਿਆ ਖੇਲ ਇਕ ਕਮਾਲ, ਬੇਪਰਵਾਹ ਆਪਣੀ ਧਾਰ ਚਲਾਈਆ। ਸਚਖੰਡ ਦਿਤਾ ਵਖਾਲ, ਵੱਖਰਾ ਆਪਣਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਵੇਖਣ ਝੁਕ, ਨਿਉਂ ਨਿਉਂ ਧਿਆਨ ਲਗਾਈਆ। ਜਿਧਰ ਵੇਖਣ ਗੁਰਮੁਖ ਰਹੇ ਬੁੱਕ, ਸੋਹੰ ਢੋਲਾ ਅਲਾਈਆ। ਸਾਰੇ ਕਹਿਣ ਸਾਡਾ ਪੈਂਡਾ ਗਿਆ ਮੁੱਕ, ਅੱਗੇ ਸਕੇ ਨਾ ਕੋਇ ਭਵਾਈਆ। ਗੋਬਿੰਦ ਸਾਨੂੰ ਬਣਾ ਕੇ ਗਿਆ ਪੁੱਤ,

❋

❋

ਪੁਰਖ ਅਕਾਲ ਦੀ ਝੋਲੀ ਪਾਈਆ। ਪੁਰਖ ਅਕਾਲ ਗਿਆ ਤੁਠ, ਮਿਹਰਵਾਨ ਹੋਏ ਸਹਾਈਆ। ਲੱਖ ਚੁਰਾਸੀ ਵਿਚੋਂ ਰੱਖੀ ਮੁੱਠੀ ਇਕੋ ਮੁੱਠ, ਜੋ ਆਪਣੀ ਝੋਲੀ ਰਿਹਾ ਭਰਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਨੂੰ ਇਸ਼ਾਰੇ ਨਾਲ ਰਿਹਾ ਸਮਝਾਈਆ। ਇਸ਼ਾਰੇ ਨਾਲ ਦੇਵੇ ਇਸ਼ਾਰਾ, ਈਸ਼ ਅੰਤ ਨਾ ਕੋਇ ਪਾਇੰਦਾ। ਇਹ ਗੁਰੂਆਂ ਪੀਰਾਂ ਦਾ ਅੰਤ ਕਿਨਾਰਾ, ਆਪਣੇ ਚਰਨਾਂ ਵਿਚ ਰਖਾਇੰਦਾ। ਗ਼ਰੀਬ ਨਿਮਾਣਿਆਂ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੋਲਿਆ ਜੈਕਾਰਾ, ਤਿਨ੍ਹਾਂ ਏਥੇ ਓਥੇ ਦੁੱਖ ਨਾ ਕੋਇ ਵਖਾਇੰਦਾ। ਗੁਰਸਿਖਾਂ ਉਠਾਲ ਰੰਗ ਚਾੜ੍ਹਿਆ ਗਾੜ੍ਹਾ, ਰਤ ਆਪਣੀ ਨਾਲ ਰੰਗਾਇੰਦਾ। ਲੇਖੇ ਲਗਾ ਗ਼ਰੀਬ ਮਾੜਾ, ਸ਼ਾਹ ਸੁਲਤਾਨਾਂ ਚਰਨਾਂ ਹੇਠ ਦਬਾਇੰਦਾ। ਗੁਰਮੁਖੋ ਗੁਰਸਿਖੋ ਤੁਹਾਡੀ ਪ੍ਰੀਤੀ ਪਿਛੇ ਕੱਢੇ ਹਾੜਾ, ਹੌਕਾ ਤੁਹਾਡਾ ਆਪਣੀ ਝੋਲੀ ਪਾਇੰਦਾ। ਗੋਬਿੰਦ ਲਾਲ ਬਰਖ਼ੁਰਦਾਰਾ, ਬਰਖ਼ੁਰਦਾਰੀ ਆਪ ਕਮਾਇੰਦਾ। ਸਤਿ ਧਰਮ ਦਾ ਬਣ ਵਣਜਾਰਾ, ਸਾਚਾ ਹੱਟ ਆਪ ਚਲਾਇੰਦਾ। ਭਗਤ ਦਵਾਰ ਇਕ ਦਵਾਰਾ, ਠਾਂਡਾ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਸਾਚੀ ਖੇਲ ਕਰੇ ਕਰਤਾਰ, ਕਰਤੇ ਹੱਥ ਵੱਡੀ ਵਡਿਆਈਆ। ਹਰਿਸੰਗਤ ਦੇਵੇ ਇਕ ਪਿਆਰ, ਨਾਤਾ ਆਪਣੇ ਨਾਲ ਜੁੜਾਈਆ। ਉਹ ਬੱਚੇ ਗੋਬਿੰਦ ਰੱਖੇ ਨਾਲ, ਜੋ ਜੰਗ ਸ਼ਹਾਦਤ ਗਏ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦੀ ਵੀਹਵੀਂ ਵੀਹਵਾਂ ਹਿੱਸਾ ਆਪਣਾ ਆਪਣੇ ਹਿੱਸੇ ਪਾਈਆ। ਵੀਹਵੇਂ ਹਿੱਸੇ ਤੋਂ ਹੋਈ ਇਕੀ, ਏਕੰਕਾਰ ਦੇਵੇ ਵਡਿਆਈਆ। ਗੁਰੂ ਨਾਲੋਂ ਸੰਗਤ ਉਚੀ, ਸੰਗਤ ਵਿਚ ਬੈਠਾ ਹਰਿ ਜੂ ਡੇਰਾ ਲਾਈਆ। ਜਿਨ੍ਹਾਂ ਦੀ ਪੁਰਖ ਅਕਾਲ ਨਾਲ ਲੱਗੀ ਰੁਚੀ, ਤਿਨ੍ਹਾਂ ਦੀ ਰਚਨਾ ਵੇਖੇ ਜਗਤ ਲੋਕਾਈਆ। ਇਹੋ ਧਾਰ ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਚਲਾਈ ਪੁੱਠੀ, ਜਿਸ ਦੀ ਸਮਝ ਕਿਸੇ ਨਾ ਆਈਆ। ਏਥੇ ਗੋਬਿੰਦ ਸਿੱਖੀ ਅੱਜ ਨਹੀਂ ਲੁਕੀ, ਬੱਚਿਆਂ ਅਗਲਾ ਰਾਹ ਵਖਾਈਆ। ਜਿਨ੍ਹਾਂ ਧਰਤ ਧਵਲ ਦੀ ਮਿੱਟੀ ਆਪਣੀ ਪਿਠ ਚੁੱਕੀ, ਥੱਲੇ ਬੈਠੇ ਡੇਰਾ ਲਾਈਆ। ਜਿਨ੍ਹਾਂ ਦੀ ਰਾਖ ਫੜ ਕੇ ਇਕ ਇਕ ਮੁੱਠੀ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਸਾਧਾਂ ਸੰਤਾਂ ਘਰ ਘਰ ਦਿਤੀ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਸੰਗਤ ਦੇਵੇ ਮਾਣ ਵਡਿਆਈਆ। ਦੇਵੇ ਮਾਣ ਵਡਿਆਈ ਵਿਚ ਸੰਗਤ, ਸਿੰਘ ਸੰਗਤ ਲਏ ਉਠਾਈਆ। ਨਾਲ ਰਲਾਏ ਬ੍ਰਾਹਮਣ ਪੰਡਤ, ਨੌ ਜਨਮ ਦਾ ਪੰਧ ਚੁਕਾਈਆ।