ਪੁਸਤਕਾਲਾਭਾਗ ੧੬

੨੭ ਪੋਹ ੨੦੨੦ ਬਿਕਰਮੀ ਜੇਠੂਵਾਲ ਦਰਬਾਰ ਵਿਚ

ਅਚਰਜ ਖੇਲ ਜੋਤ ਨਿਰੰਕਾਰੀ, ਬੇਅੰਤ ਆਪ ਕਰਾਇੰਦਾ। ਸ਼ਬਦ ਗੁਰ ਸਚ ਸਿਕਦਾਰੀ, ਥਿਰ ਘਰ ਸਾਚੇ ਹੁਕਮ ਸੁਣਾਇੰਦਾ। ਗੁਰ ਅਵਤਾਰ ਕਰੋ ਨਿਮਸਕਾਰੀ, ਪੀਰ ਪੈਗ਼ੰਬਰ ਆਪ ਸਮਝਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਚਰਨ ਛੁਹਾਓ ਦਾੜ੍ਹੀ, ਦਰ ਦਵਾਰਾ ਇਕ ਵਖਾਇੰਦਾ ।

❋

❋

ਜੁਗ ਚੌਕੜੀ ਵੇਖੋ ਵਾਰੀ, ਨੇਤਰ ਲੋਚਣ ਨੈਣ ਅੱਖ ਖੁਲ੍ਹਾਇੰਦਾ। ਵੇਦ ਪੁਰਾਨ ਸ਼ਾਸਤਰ ਸਿਮਰਤ ਕਰੋ ਵਿਚਾਰੀ, ਬੋਧ ਅਗਾਧਾ ਆਪ ਸਮਝਾਇੰਦਾ । ਗੀਤਾ ਗਿਆਨ ਅੰਜੀਲ ਕੁਰਾਨ ਕਰੋ ਨਿਮਸਕਾਰੀ, ਹੁਕਮ ਹਾਕਮ ਇਕ ਉਪਾਇੰਦਾ। ਦਰ ਘਰ ਸਾਚਾ ਵੇਖੋ ਇਕੋ ਵਾਰੀ, ਇਕ ਇਕੱਲਾ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਇੰਦਾ। ਸਾਚੀ ਖੇਲ ਰਚ ਨਿਰੰਕਾਰ, ਨਿਰਗੁਣ ਵੱਡੀ ਵਡਿਆਈਆ। ਸ਼ਬਦੀ ਸੁਤ ਕਰ ਤਿਆਰ, ਜੋਧਾ ਗੁਰੂ ਇਕ ਬਣਾਈਆ। ਸਤਿਗੁਰ ਬਣੇ ਪਹਿਰੇਦਾਰ, ਸੇਵਾ ਸਚ ਸਚ ਕਮਾਈਆ। ਸਚਖੰਡ ਦੀ ਸਾਚੀ ਧਾਰ, ਥਿਰ ਘਰ ਵਿਚੋਂ ਬਾਹਰ ਕਢਾਈਆ। ਸੁਨ ਅਗੰਮ ਚਰਨਾਂ ਹੇਠ ਲਤਾੜ, ਬਣ ਪਾਂਧੀ ਪੰਧ ਮੁਕਾਈਆ । ਲੇਖਾ ਜਾਣ ਸਰਬ ਸੰਸਾਰ, ਗੁਰ ਅਵਤਾਰ ਭੇਵ ਮਿਟਾਈਆ। ਲੇਖਾ ਦੇਵੇ ਦੇਵਣਹਾਰ, ਦਾਤਾ ਦਾਨੀ ਹੋਏ ਸਹਾਾਈਆ। ਜੁਗ ਚੌਕੜੀ ਕਰ ਪਨਿਹਾਰ, ਸੇਵਕ ਚਾਕਰ ਰੂਪ ਵਖਾਈਆ। ਕਾਗ਼ਜ਼ ਕਲਮ ਬਣ ਲਿਖਾਰ, ਲੇਖਾ ਦੋ ਜਹਾਨ ਜਣਾਈਆ। ਅੰਤਰ ਸਭ ਦੀ ਵਜਾਂਦਾ ਰਿਹਾ ਸਤਾਰ, ਸਤਿ ਸਤਿਵਾਦੀ ਆਪ ਹਿਲਾਈਆ। ਬੋਧ ਅਗਾਧਾ ਦੇਂਦਾ ਰਿਹਾ ਆਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਜੋਤ ਅਕਾਲ, ਅਕਲ ਕਲਾ ਅਖਵਾਇੰਦਾ। ਸ਼ਬਦ ਗੁਰੂ ਸਤਿਗੁਰੂ ਦਿਆਲ, ਦਿਆਲਤਾ ਆਪਣੀ ਆਪ ਵਖਾਇੰਦਾ। ਜੁਗ ਜੁਗ ਦੀ ਘਾਲਣ ਘਾਲ, ਹਰਿ ਲੇਖਾ ਲੇਖੇ ਵਿਚ ਰਖਾਇੰਦਾ। ਪੀਰ ਪੈਗ਼ੰਬਰਾਂ ਮੰਨ ਸਵਾਲ, ਹਰਿ ਰਹਿਮਤ ਆਪ ਕਮਾਇੰਦਾ। ਪਰਵਰਦਿਗਾਰ ਬਣ ਦਲਾਲ, ਭਗਤ ਵਿਚੋਲਾ ਫੇਰਾ ਪਾਇੰਦਾ। ਹਕੀਕਤ ਜਣਾਏ ਇਕ ਹਲਾਲ, ਹਜ਼ਰਤ ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਇਕ ਤੌਫ਼ੀਕ, ਤਾਕਤਵਰ ਵਡ ਵਡਿਆਈਆ। ਸਚ ਸੰਦੇਸ਼ਾ ਇਕ ਹਦੀਸ, ਕਲਮਾ ਆਪਣਾ ਨਾਮ ਪੜ੍ਹਾਈਆ। ਪਿਛਲਾ ਲੇਖਾ ਗਿਆ ਬੀਤ, ਅੱਗੇ ਮਾਰਗ ਰਿਹਾ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸ ਇਕੋ ਸੱਚੀ ਰੀਤ, ਦੂਜਾ ਰਾਹ ਨਾ ਕੋਇ ਵਖਾਈਆ। ਮਿਲ ਕੇ ਸਭ ਨੇ ਗੌਣਾ ਗੀਤ, ਗਹਿਰ ਗੰਭੀਰ ਕਰੇ ਪੜ੍ਹਾਈਆ। ਨਾਤਾ ਤੁਟੇ ਮੰਦਰ ਮਸੀਤ, ਦਵਾਰਾ ਰਹਿਣ ਕੋਇ ਨਾ ਪਾਈਆ। ਪੁਰਖ ਅਬਿਨਾਸ਼ੀ ਵਸੇ ਹਰ ਘਟ ਚੀਤ, ਗ੍ਰਹਿ ਗ੍ਰਹਿ ਬੈਠਾ ਡੇਰਾ ਲਾਈਆ। ਲੱਖ ਚੁਰਾਸੀ ਪਰਖ ਨੀਤ, ਜੀਵ ਜੰਤ ਪੜਦਾ ਰਿਹਾ ਫੁਲਾਈਆ। ਆਤਮ ਪਰਮਾਤਮ ਬਣੇ ਮੀਤ, ਮਿੱਤਰ ਪਿਆਰਾ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਸੁਣਾਏ ਏਕੋ, ਏਕੰਕਾਰ ਵੱਡੀ ਵਡਿਆਈਆ। ਨੇਤਰ ਖੋਲ੍ਹ ਸਾਰੇ ਵੇਖੋ, ਪੜਦਾ ਰਿਹਾ ਉਠਾਈਆ। ਜਨ ਭਗਤਾਂ ਕਰੇ ਬੁਧ ਬਿਬੇਕੋ, ਬਿਬੇਕੀ ਆਪਣੀ ਸੇਵ ਲਗਾਈਆ। ਨਿਰਗੁਣ ਹੋ ਕੇ ਧਾਰੇ ਭੇਖੋ, ਭੇਖ ਪਖੰਡ ਰਿਹਾ ਗਵਾਈਆ। ਚਰਨ ਕਵਲ ਦੇਵੇ ਟੇਕੋ, ਟਿੱਕਾ ਮਸਤਕ ਚਰਨ ਲਗਾਈਆ। ਪਹਿਲੋਂ ਆਪਣਾ ਆਪ ਕੀਤਾ ਭੇਟੋ, ਤਤਵ ਤਤ ਨਜ਼ਰ ਕੋਇ ਨਾ ਆਈਆ। ਉਸ ਦੀ ਗੋਦੀ ਬਹਿ ਕੇ ਖੇਡੋ, ਜੋ ਸਾਹਿਬ ਸਚ ਗੋਸਾਈਂਆ। ਦੁੱਖ ਸੁਖ ਸੁਨੇਹੜਾ ਇਕੋ ਵਾਰ ਭੇਜੋ, ਪ੍ਰਭ ਸੁਣੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸਚਖੰਡ ਨਿਵਾਸੀ ਇਕ ਇਕੱਲਾ, ਅਕਲ ਕਲਾ ਵਡਿਆਈਆ। ਵਸਾਵਣਹਾਰਾ ਸਚ ਮਹੱਲਾ,

❋

❋

ਰਹਿਮਤ ਆਪ ਕਮਾਈਆ। ਹੁਕਮ ਅੰਦਰ ਫਿਰਾਏ ਰਾਣੀ ਅੱਲਾ, ਮੁਹੰਮਦ ਖ਼ਾਹਸ਼ ਦਏ ਦੁਹਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਮਹਲ ਅਟੱਲ ਬੈਠਾ ਡੇਰਾ ਲਾਈਆ। ਦੀਪਕ ਜੋਤ ਇਕੋ ਬਲਾ, ਦੀਵਾ ਬਾਤੀ ਨਜ਼ਰ ਕੋਇ ਨਾ ਆਈਆ। ਸਚ ਸੰਦੇਸ਼ਾ ਧੁਰ ਦਾ ਘੱਲਾ, ਜੁਗ ਜੁਗ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹੀ ਖੇਲ ਅਪਾਰ, ਅਪਰੰਪਰ ਆਪ ਕਰਾਇੰਦਾ। ਧੁਰਦਰਗਾਹੀ ਸਾਂਝਾ ਯਾਰ, ਸਗਲਾ ਸੰਗ ਨਿਭਾਇੰਦਾ। ਹੁਕਮੇ ਅੰਦਰ ਗੁਰ ਅਵਤਾਰ, ਪੀਰ ਪੈਗ਼ਬਰ ਦਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਪਰਗਟਾਇੰਦਾ। ਸਚ ਦਵਾਰਾ ਕਰ ਪਰਗਟ, ਪਰਗਟ ਧਾਰ ਚਲਾਈਆ। ਨਵ ਨੌ ਚਾਰ ਪਿਛੋਂ ਖੋਲ੍ਹਿਆ ਹੱਟ, ਬਣ ਹਟਵਾਣਾ ਸੇਵ ਕਮਾਈਆ। ਜਨ ਭਗਤਾਂ ਮਾਰਗ ਦਿਤਾ ਦੱਸ, ਭਰਮੇ ਭੁੱਲੀ ਸਰਬ ਲੋਕਾਈਆ। ਹਿਰਦੇ ਅੰਦਰ ਹਰਿਜੂ ਵਸ, ਸੋਹੰ ਹੰਸਾ ਰੂਪ ਵਟਾਈਆ। ਤੀਰ ਨਿਰਾਲਾ ਮਾਰਿਆ ਕੱਸ, ਚਿਲਾ ਕਮਾਨ ਆਪਣਾ ਨਾਮ ਬਣਾਈਆ। ਉਪਰ ਪੜਦਾ ਆਪ ਰੱਖ, ਭਿਛਿਆ ਦੂਜੀ ਨਾ ਕੋਇ ਵਖਾਈਆ। ਨਿਰਗੁਣ ਹੋ ਕੇ ਕਰਦਾ ਪੱਖ, ਸਰਗੁਣ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਕਰਤਾਰ, ਕਰਨੀ ਆਪਣੇ ਹੱਥ ਰਖਾਇੰਦਾ। ਲੇਖਾ ਪਿਛਲਾ ਚੁਕਾ ਸੰਸਾਰ, ਸੰਸਾ ਰੋਗ ਸਰਬ ਮਿਟਾਇੰਦਾ। ਅੱਗੇ ਦੇਵੇ ਨਾ ਕੋਈ ਸਹਾਰ, ਪੀਰ ਪੈਗ਼ੰਬਰ ਸੰਗ ਨਾ ਕੋਇ ਰਖਾਇੰਦਾ। ਸਾਰੇ ਤੋਬਾ ਤੋਬਾ ਕਰ ਕੇ ਰਹੇ ਪੁਕਾਰ, ਆਪਣਾ ਸਬਕ ਨਾ ਕੋਇ ਸੁਣਾਇੰਦਾ। ਸੋ ਸੱਚਾ ਇਕੋ ਪਰਵਰਦਿਗਾਰ, ਸਾਹਿਬ ਸਾਚਾ ਨਜ਼ਰੀ ਆਇੰਦਾ। ਤੋਹਫ਼ਾ ਦੇਵੇ ਦੇਵਣਹਾਰ, ਰਹਿਮਤ ਆਪਣਾ ਨਾਮ ਵਰਤਾਇੰਦਾ। ਲੋਕ ਪਰਲੋਕਾ ਕਰੇ ਖ਼ਬਰਦਾਰ, ਸਚ ਸਲੋਕਾ ਇਕ ਜਣਾਇੰਦਾ। ਮੌਕਾ ਮਿਲਿਆ ਪਹਿਲੀ ਵਾਰ, ਗੁਰ ਅਵਤਾਰ ਪੀਰ ਪੈਗ਼ੰਬਰ ਨਿਉਂ ਨਿਉਂ ਖ਼ੁਸ਼ੀਆਂ ਨਾਲ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਘਰ ਸਾਚਾ ਸੱਚੇ ਭਾਇੰਦਾ। ਘਰ ਸਾਚਾ ਸੱਚਾ ਦਰਬਾਰ, ਵੱਜੀ ਸਚ ਵਧਾਈਆ। ਅੱਗੇ ਵੇਖਿਆ ਏਕੰਕਾਰ, ਅਕਲ ਕਲਾ ਅਖਵਾਈਆ। ਤਖ਼ਤ ਨਿਵਾਸੀ ਬੈਠਾ ਸ਼ਾਹ ਸੁਲਤਾਨ, ਸ਼ਹਿਨਸ਼ਾਹ ਆਪਣਾ ਡੇਰਾ ਲਾਈਆ। ਆਦਿ ਜੁਗਾਦੀ ਹੁਕਮਰਾਨ, ਏਕਾ ਹੁਕਮ ਸੁਣਾਈਆ। ਪਰਮ ਪੁਰਖ ਦੀ ਮੰਨੋ ਆਣ, ਦੂਜਾ ਇਸ਼ਟ ਨਾ ਕੋਇ ਮਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦੀ ਸਿਫ਼ਤ ਗਾਣ, ਸੋ ਸਿਫ਼ਤੀ ਭਰਿਆ ਬੇਪਰਵਾਹੀਆ। ਉਸ ਦੇ ਉਤੇ ਰੱਖੋ ਈਮਾਨ, ਜੋ ਕਾਮਲ ਪੁਰਖ ਅਖਵਾਈਆ। ਉਸ ਦਾ ਕਰੋ ਧਿਆਨ, ਜੋ ਹਰ ਘਟ ਰਿਹਾ ਸਮਾਈਆ। ਉਸ ਦਾ ਕਲਮਾ ਪੜ੍ਹੋ ਕਲਾਮ, ਜਿਸ ਕਾਇਨਾਤ ਬਣਾਈਆ। ਉਸ ਨੂੰ ਕਰੋ ਸਲਾਮ, ਜੋ ਪੀਰ ਪੈਗ਼ੰਬਰਾਂ ਰਿਹਾ ਸਮਝਾਈਆ। ਉਸ ਨੂੰ ਮੰਨੋ ਅਮਾਮ, ਜਿਸ ਨੂੰ ਮੁਹੰਮਦ ਬੈਠਾ ਸੀਸ ਝੁਕਾਈਆ। ਉਸ ਦਾ ਸੁਣੋ ਪੈਗ਼ਾਮ, ਜੋ ਪੈਗ਼ੰਬਰਾਂ ਕਰੇ ਪੜ੍ਹਾਈਆ। ਉਸ ਦੇ ਬਣੋ ਮਹਿਮਾਨ, ਜੋ ਮੁਹੱਬਤ ਆਪਣੇ ਨਾਲ ਰਖਾਈਆ। ਉਸ ਦੀ ਕਰੋ ਪਹਿਚਾਨ, ਜੋ ਜੁਗ ਚੌਕੜੀ ਪਹਿਚਾਨ ਵਿਚ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕੱਠਾ ਹੋਇਆ ਦਸਤਾ, ਦਸਤਗੀਰ ਆਪ ਬਣਾਇੰਦਾ। ਸਾਰੇ ਕਹਿਣ ਪਿਛਲਾ ਬੰਨ੍ਹੀਏ ਬਸਤਾ, ਅੱਗੇ ਫੋਲ

❋

❋

ਨਾ ਕੋਇ ਵਖਾਇੰਦਾ। ਤੇਰਾ ਨਾਮ ਕਲਜੁਗ ਕੂੜੀ ਕਿਰਿਆ ਕੀਤਾ ਸਸਤਾ, ਕਾਗ਼ਜ਼ ਕਲਮ ਛਾਹੀ ਵੰਡ ਵੰਡਾਇੰਦਾ। ਸਚ ਖ਼ੁਮਾਰੀ ਚੜ੍ਹੇ ਕੋਈ ਨਾ ਮਸਤਾ, ਮਸਤੀ ਵਿਚ ਕੋਇ ਨਾ ਆਇੰਦਾ। ਵੇਖ ਸਾਡਾ ਹਾਲ ਖ਼ਸਤਾ, ਧੀਰਜ ਧੀਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰਾ ਨਜ਼ਰੀ ਆਇੰਦਾ। ਪੀਰ ਪੈਗ਼ੰਬਰ ਪਕੜਨ ਅੰਜੀਲ ਕੁਰਾਨ, ਦਰ ਤੇਰੇ ਸੀਸ ਝੁਕਾਈਆ। ਤੇਰਾ ਸਿਦਕ ਤੇਰਾ ਈਮਾਨ, ਤੇਰੀ ਮੁਹੱਬਤ ਨਜ਼ਰੀ ਆਈਆ। ਤੇਰਾ ਮੰਦਰ ਤੇਰਾ ਮਕਾਨ, ਕਾਅਬਾ ਤੇਰਾ ਰੂਪ ਵਟਾਈਆ। ਤੇਰਾ ਹੁਕਮ ਬੇਪਹਿਚਾਨ, ਸਮਝ ਸਕੇ ਕੋਇ ਨਾ ਰਾਈਆ। ਅਸੀਂ ਹੋਕਾ ਦੇ ਕੇ ਆਏ ਵਿਚ ਜਹਾਨ, ਉਚੀ ਕੂਕ ਕੂਕ ਸੁਣਾਈਆ । ਬੀਸ ਬੀਸਾ ਪਰਗਟ ਹੋਏ ਸ੍ਰੀ ਭਗਵਾਨ, ਪਰਵਰਦਿਗਾਰ ਨੂਰ ਅਲਾਈਆ। ਜਿਸ ਦਾ ਇਕੋ ਇਕ ਇਸਲਾਮ, ਇਸਮ ਇਕੋ ਇਕ ਵਖਾਈਆ । ਜਿਸ ਦਾ ਜਲਵਾ ਨੂਰ ਨੂਰ ਨੁਰਾਨ, ਮਹਿਤਾਬ ਬੈਠਾ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਸੀਸ ਝੁਕਾਈਆ। ਈਸਾ ਕਹੇ ਮੇਰੀ ਪੂਰੀ ਆਸਾ, ਤ੍ਰਿਸਨਾ ਰਹਿਣ ਨਾ ਪਾਈਆ। ਮੂਸਾ ਕਹੇ ਮੇਰਾ ਭਰਵਾਸਾ, ਕੋਹਤੂਰ ਧਾਰ ਨਾ ਕੋਇ ਬਣਾਈਆ। ਮੁਹੰਮਦ ਕਹੇ ਮੋਹੇ ਤੇਰਾ ਭਰਵਾਸਾ, ਕਦਮਬੋਸੀ ਇਕੋ ਮੋਹੇ ਭਾਈਆ। ਪੁਰਖ ਅਬਿਨਾਸ਼ੀ ਕਹੇ ਮੈਂ ਵੇਖਾਂ ਆਪ ਤਮਾਸ਼ਾ, ਜੁਗ ਚੌਕੜੀ ਖੇਲ ਰਚਾਈਆ। ਨਾਨਕ ਕਹੇ ਮੈਂ ਮੰਗਾਂ ਸਾਥਾ, ਸਗਲਾ ਸੰਗ ਨਿਭਾਈਆ। ਗੋਬਿੰਦ ਕਹੇ ਮੇਰਾ ਮੰਨਿਆ ਆਖਾ, ਜੋ ਪਿਛਲਾ ਲੇਖਾ ਸਮਝਾਈਆ। ਪੁਰਖ ਅਕਾਲ ਕਹੇ ਮੈਂ ਪੁਰਖ ਸਮਰਾਥਾ, ਨਿਤ ਨਵਿਤ ਆਪਣੀ ਧਾਰ ਬਣਾਈਆ। ਸਤਿਜੁਗ ਕਹੇ ਮੈਂ ਕੋਈ ਨਹੀਂ ਕਰਨਾ ਪੂਜਾ ਪਾਠਾ, ਇਕੋ ਤੇਰਾ ਇਸ਼ਟ ਮਨਾਈਆ। ਕਲਜੁਗ ਕਹੇ ਮੇਰੀ ਅੰਧੇਰੀ ਰਾਤਾ, ਤੇਰੀ ਸਮਝ ਕਿਸੇ ਨਾ ਆਈਆ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਪਿਤਾ ਮਾਤਾ, ਪੂਤ ਸਪੂਤੇ ਗੋਦ ਉਠਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਕਰ ਕਿਰਪਾ ਦੇਵਾਂ ਆਪਣੀਆਂ ਦਾਤਾਂ, ਨਾਮ ਨਿਧਾਨ ਝੋਲੀ ਪਾਈਆ। ਲੇਖ ਮੁਕਾਵਾਂ ਜਾਤਾਂ ਪਾਤਾਂ, ਊਚਾਂ ਨੀਚਾਂ ਮੇਟ ਮਿਟਾਈਆ। ਸੇਵਾ ਕਰਾਂ ਬਣ ਕੇ ਰਾਖਾ, ਹੋਕਾ ਦੇਵਾਂ ਵਾਹੋ ਦਾਹੀਆ। ਰੰਗ ਰੰਗਾਂ ਇਕੋ ਸਾਚਾ, ਸਤਿ ਸਤਿਵਾਦੀ ਕੰਤ ਹੋ ਜਾਈਆ। ਫ਼ਰਸ਼ ਬਣਾਏ ਧਰਤ ਮਾਤਾ, ਜਿਸ ਘਰ ਗੁਰਮੁਖ ਬੈਠੇ ਆਈਆ। ਜਿਨ੍ਹਾਂ ਦੀ ਇਕੋ ਸੋਹਣੀ ਸੱਚੀ ਭਾਸ਼ਾ, ਸੋਹੰ ਢੋਲਾ ਰਹੇ ਗਾਈਆ। ਏਥੇ ਰਹੇ ਨਾ ਕੋਈ ਬਦਮਾਸ਼ਾ, ਬਦੀ ਨੇਕੀ ਆਪਣੇ ਰੰਗ ਰੰਗਾਈਆ। ਧਰਮ ਦਵਾਰਾ ਖੋਲ੍ਹ ਕੇ ਹਾਟਾ, ਜਨ ਭਗਤਾਂ ਇਕੋ ਨਾਮ ਝੋਲੀ ਪਾਈਆ। ਆਤਮ ਸੇਜ ਸੁਹਾਏ ਖਾਟਾ, ਸੁਹੰਝਣੀ ਰੁੱਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਮੂਸਾ ਕਹੇ ਮੈਂ ਮੰਗਿਆ ਦਾਨ, ਇਬਨੁਲਵਕਤ ਤੇਰੀ ਸਰਨਾਈਆ। ਹੋਕਾ ਦੇ ਕੇ ਗਿਆ ਪੈਗ਼ਾਮ, ਪੈਗ਼ੰਬਰ ਕਰ ਪੜ੍ਹਾਈਆ। ਮੂਸਾ ਕਹੇ ਮੈਂ ਕੀਤੀ ਇਕ ਕਲਿਆਨ, ਤੇਰੇ ਕਲਮੇ ਵਿਚੋਂ ਆਪਣਾ ਕਲਮਾ ਬਣਾਈਆ। ਓਸ ਕਲਮੇ ਵਿਚ ਤੇਰਾ ਈਮਾਨ, ਜਿਸ ਦੀ ਸਮਝ ਕਿਸੇ ਨਾ ਆਈਆ। ਉਹ ਕਲਮਾ ਤੇਰੇ ਚਰਨਾਂ ਹੇਠਾਂ ਦੱਬਿਆ ਸਦਾ ਨਿਸ਼ਾਨ, ਬਿਨ ਤੇਰੀ ਕਿਰਪਾ ਵੇਖ ਸਕੇ ਕੋਈ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਵਰ ਦਾਤੇ ਬੇਪਰਵਾਹੀਆ। ਮੁਹੰਮਦ ਕਹੇ ਮੈਂ ਦਿਤਾ ਸਬੂਤ, ਸਾਬਤ ਤੇਰਾ ਨਾਮ ਜਣਾਈਆ। ਤਤ ਹੰਢਾਇਆ ਪੰਜ ਤਤ

❋

❋

ਕਲਬੂਤ, ਕਲਮਾ ਇਕੋ ਇਕ ਗਾਈਆ। ਸਚ ਦ੍ਰਿੜਾਏ ਸਚ ਮਹਿਬੂਬ, ਮੁਹੱਬਤ ਤੇਰੇ ਨਾਲ ਰਖਾਈਆ। ਅਰਸ਼ ਫ਼ਰਸ਼ ਤੋਂ ਉਚਾ ਅਰੂਜ, ਸ਼ਹਿਨਸ਼ਾਹ ਤੇਰਾ ਇਕ ਸਮਝਾਈਆ। ਆਦਿ ਜੁਗਾਦਿ ਰਹੇ ਮਹਿਫੂਜ਼, ਭੰਨ ਤੋੜ ਸਕੇ ਕੋਈ ਨਾ ਰਾਈਆ। ਕਵਣ ਜਾਣੇ ਕਿਉਂ ਬਣਿਆ ਮਜ਼ਬੂਤ, ਘਾੜਤ ਕਵਣ ਘੜਾਈਆ। ਮੈਂ ਨਿੱਕਾ ਨੱਢਾ ਬਾਲਾ ਤੇਰਾ ਪੂਤ, ਸਮਝ ਸਕਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਆਸ ਰਖਾਈਆ। ਪੀਰ ਪੈਗ਼ੰਬਰ ਕਰਨ ਸਜਦਾ, ਸੀਸ ਜਗਦੀਸ਼ ਝੁਕਾਈਆ। ਠਾਕਰ ਸਵਾਮੀ ਤੇਰਾ ਬਰਦਾ, ਬੰਦਗੀ ਇਕੋ ਦਏ ਸਮਝਾਈਆ। ਤੇਰੇ ਦਵਾਰੇ ਕੋਈ ਨਾ ਆਵੇ ਡਰਦਾ, ਭੈ ਵਿਚ ਬੈਠੇ ਮੁਖ ਲੁਕਾਈਆ। ਤੇਰਾ ਨਾਉਂ ਬ੍ਰਹਮ ਪੜ੍ਹਦਾ, ਰਸਨਾ ਜਿਹਵਾ ਗਾਈਆ। ਭਾਣਾ ਭਾਣੇ ਵਿਚੋਂ ਜਰਦਾ, ਸਿਰ ਆਪਣੇ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਚ ਵਡਿਆਈਆ। ਤਿੰਨਾਂ ਦਿਤੀ ਇਕ ਦਲੀਲ, ਪ੍ਰਭ ਅੱਗੇ ਅਰਜ਼ ਸੁਣਾਈਆ। ਦਰਗਾਹ ਸਾਚੀ ਸਚ ਅਪੀਲ, ਮੰਨ ਬੇਪਰਵਾਹੀਆ । ਤੁਧ ਬਿਨ ਦਿਸੇ ਨਾ ਕੋਇ ਵਕੀਲ, ਵਕਾਲਤ ਕਰੇ ਨਾ ਕੋਇ ਲੋਕਾਈਆ। ਵੇਲਾ ਅੰਤ ਦੱਸ ਅਖ਼ੀਰ, ਆਖ਼ਰ ਆਪਣਾ ਮੇਲ ਮਿਲਾਈਆ। ਕਵਣ ਵੇਲੇ ਬਦਲੇਂ ਤਕਦੀਰ, ਤਦਬੀਰ ਆਪਣੀ ਦੇ ਜਣਾਈਆ। ਅਸੀਂ ਬੈਠੇ ਸ਼ਾਹ ਹਕੀਰ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਪੁਰਖ ਅਬਿਨਾਸ਼ੀ ਸਾਨੂੰ ਹੋਣ ਨਾ ਦੇਵੀਂ ਦਿਲਗੀਰ, ਦਰ ਤੇਰਾ ਰਾਹ ਤਕਾਈਆ। ਸ਼ਰਅ ਤੇਰੀ ਕੜੀ ਜ਼ੰਜੀਰ, ਸ਼ਰਅ ਨਾਲ ਬੰਧਾਈਆ। ਤੂੰ ਉਚ ਅਗੰਮਾ ਪੀਰ, ਬੇਨਜ਼ੀਰ ਤੇਰੀ ਵਡਿਆਈਆ। ਤੇਰੇ ਹੱਥ ਵੱਡੀ ਸ਼ਮਸ਼ੀਰ, ਦੋ ਜਹਾਨਾਂ ਡੇਰਾ ਢਾਹੀਆ। ਤੇਰਾ ਲੇਖਾ ਲਿਖੀਏ ਕਾਗ਼ਜ਼ਾਂ ਉਤੇ ਮਾਰ ਲਕੀਰ, ਕਲਮ ਛਾਹੀ ਜੋੜ ਜੁੜਾਈਆ। ਤੇਰਾ ਢੋਲਾ ਗਾਏ ਪੀਰ ਫ਼ਕੀਰ, ਫ਼ਿਕਰਾ ਤੇਰਾ ਨਾਮ ਸੁਣਾਈਆ । ਕਵਣ ਵੇਲਾ ਬੰਨ੍ਹੇਂ ਧੀਰ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਪ੍ਰਭ ਕਮੌਂਦਾ ਏ। ਧੁਰ ਦਾ ਲਹਿਣਾ ਆਪ ਸਮਝੌਂਦਾ ਏ। ਈਸਾ ਮੂਸਾ ਮੁਹੰਮਦ ਭੇਵ ਚੁਕੌਂਦਾ ਏ। ਇਕ ਮਾਰ ਅਗੰਮੀ ਰਮਜ਼, ਰਹਿਮਤ ਆਪਣੀ ਆਪ ਕਮੌਂਦਾ ਏ। ਕਲਜੁਗ ਅੰਤਮ ਚੁੱਕੇ ਮਜ਼ਲ, ਬਣ ਪਾਂਧੀ ਪੰਧ ਮੁਕੌਂਦਾ ਏ। ਸ੍ਰੀ ਭਗਵਾਨ ਬਣੇ ਹਰਦਿਲ, ਹਰਿਜਨ ਆਪਣੇ ਆਪ ਉਠੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮੌਂਦਾ ਏ। ਸਾਚੀ ਕਰਨੀ ਆਪ ਕਮਾਵਾਂਗਾ। ਲੋਕਮਾਤ ਖੇਲ ਖਿਲਾਵਾਂਗਾ। ਨਾਨਕ ਨਿਰਗੁਣ ਇਕ ਪਰਗਟਾਵਾਂਗਾ। ਸਰਗੁਣ ਤੰਦ ਸਤਾਰ ਵਜਾਵਾਂਗਾ। ਬ੍ਰਹਮ ਮੱਤ ਇਕ ਦ੍ਰਿੜਾਵਾਂਗਾ। ਕਲਮਾ ਇਕੋ ਇਕ ਪੜ੍ਹਾਵਾਂਗਾ। ਮੱਕਾ ਮਦੀਨਾ ਵੇਖ ਵਖਾਵਾਂਗਾ। ਪਾਕ ਪੁਨੀਤ ਸਰਬ ਕਰਾਵਾਂਗਾ। ਮਜ਼੍ਹਬਾਂ ਦੀਨਾਂ ਡੇਰਾ ਢਾਹਵਾਂਗਾ। ਰਮਜ਼ਾਨ ਮਹੀਨਾ ਵੇਖ ਵਖਾਵਾਂਗਾ। ਸ਼ਮਸ਼ਾਨ ਭੂਮੀ ਬਹਿ ਕੇ ਘਾਤ ਲਗਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖ ਇਕ ਦ੍ਰਿੜਾਵਾਂਗਾ। ਸਾਚਾ ਲੇਖ ਇਕ ਦ੍ਰਿੜਾਵੇਗਾ। ਪ੍ਰਭ ਆਪਣੀ ਖੇਲ ਰਚਾਵੇਗਾ। ਏਕਾ ਜੋਤੀ ਨੂਰ ਚਮਕਾਵੇਗਾ। ਗੋਬਿੰਦ ਆਪਣਾ ਸੁਤ ਬਣਾਵੇਗਾ। ਸਾਚੀ ਰੁੱਤ ਆਪ ਸੁਹਾਵੇਗਾ। ਬੰਸ ਸਰਬੰਸ ਭੇਟ ਚੜ੍ਹਾਵੇਗਾ। ਸੂਲਾਂ ਸੱਥਰ ਹੇਠ ਵਿਛਾਵੇਗਾ। ਸੋਹਣੀ ਸੇਜਾ ਨਾਲ ਹੰਢਾਵੇਗਾ। ਪਾਤੀ ਚਿੱਠੀ ਆਪ ਲਿਖਾਵੇਗਾ। ਹਰਫ਼ ਹਰੂਫ਼ ਨਾ ਕੋਇ ਪੜ੍ਹਾਵੇਗਾ।

❋

❋

ਸਚ ਸਬੂਤ ਆਪ ਜਣਾਵੇਗਾ। ਮਹਿਬੂਬ ਇਕੋ ਨਜ਼ਰੀ ਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਵੇਗਾ। ਲੇਖਾ ਆਪਣੇ ਹੱਥ ਰਖਾਵਾਂਗਾ। ਨਿਰਗੁਣ ਹੋ ਕੇ ਖੇਲ ਕਰਾਵਾਂਗਾ। ਸਰਗੁਣ ਆਪਣਾ ਮਾਰਗ ਲਾਵਾਂਗਾ । ਗੋਬਿੰਦ ਇਕੋ ਗੋਦ ਬਹਾਵਾਂਗਾ। ਅਰਦਾਸਾ ਸੋਧ ਹੁਕਮ ਸੁਣਾਵਾਂਗਾ। ਬਣ ਕੇ ਜੋਧਨ ਜੋਧ, ਸੂਰਬੀਰ ਆਪ ਪਰਗਟਾਵਾਂਗਾ। ਪੀਰ ਪੈਗ਼ੰਬਰਾਂ ਸਭ ਦਾ ਪੈ ਜਾਏ ਭੋਗ, ਭਗਵਨ ਹੋ ਕੇ ਖੇਲ ਕਰਾਵਾਂਗਾ। ਸਦੀ ਚੌਧਵੀਂ ਕਰਾਂ ਸੰਜੋਗ, ਜੁਗਤ ਆਪਣੇ ਹੱਥ ਰਖਾਵਾਂਗਾ। ਵੇਖ ਵਖਾਵਾਂ ਚੌਦਾਂ ਲੋਕ, ਚੌਦਾਂ ਤਬਕ ਫੋਲ ਫੁਲਾਵਾਂਗਾ। ਅੰਤਮ ਸਭ ਨੂੰ ਦੇ ਕੇ ਮੋਖ, ਆਪਣੇ ਚਰਨ ਬਹਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਮੰਨਣ ਅਸੀਂ ਨਿਰਦੋਸ਼, ਦੋਸ਼ੀ ਜਗਤ ਵਖਾਵਾਂਗਾ। ਨਵ ਨੌ ਚਾਰ ਰਹਾਂ ਖਾਮੋਸ਼, ਅੰਤਮ ਰਸਨਾ ਢੋਲਾ ਗਾਵਾਂਗਾ। ਗੁਰਮੁਖ ਉਠਾਵਾਂ ਆਲਣਿਉਂ ਡਿਗੇ ਬੋਟ, ਫੜ ਬਾਹੋਂ ਗਲੇ ਲਗਾਵਾਂਗਾ। ਦੋ ਜਹਾਨ ਜਗਾਵਾਂ ਜੋਤ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਵਾਂਗਾ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਗਵਾਵਾਂਗਾ। ਮੇਰੀ ਕੋਈ ਨਾ ਕਰੇ ਸੋਚ, ਮੇਰਾ ਸੋਚ ਸਮਝ ਆਪਣੀ ਕਾਰ ਕਮਾਵਾਂਗਾ। ਜੋ ਦਰਸ਼ਨ ਰਹੇ ਲੋਚ, ਤਿਨ੍ਹਾਂ ਅੰਦਰ ਵੜ ਕੇ ਕੁੰਡਾ ਲਾਹਵਾਂਗਾ। ਬੰਕ ਦਵਾਰ ਬਣਾਵਾਂ ਕੋਟ, ਸਚ ਮਹਲ ਇਕ ਸੁਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਇਕ ਵਖਾਵਾਂਗਾ। ਸਾਚੀ ਖੇਲ ਇਕ ਵਖਾਏਗਾ। ਪ੍ਰਭ ਆਪਣੀ ਦਇਆ ਕਮਾਏਗਾ। ਨਿਰਗੁਣ ਨੂਰ ਨਿਰਵੈਰ ਪਰਗਟਾਏਗਾ। ਕਲਜੁਗ ਵੇਖੇ ਕੂੜਾ ਕਹਿਰ, ਅੰਮ੍ਰਿਤ ਮੇਘ ਇਕ ਬਰਸਾਏਗਾ। ਕਰੇ ਖੇਲ ਗੁਣੀ ਗਹੀਰ, ਗਹਿਰ ਗੰਭੀਰ ਆਪ ਹੋ ਜਾਏਗਾ। ਦੋ ਜਹਾਨਾਂ ਕਰੇ ਸੈਰ, ਸੈਰਗਾਹ ਇਕੋ ਇਕ ਵਖਾਏਗਾ। ਪਰਮ ਪੁਰਖ ਦੀ ਇਕੋ ਵਗੇ ਲਹਿਰ, ਨਾਮ ਧਾਰਾ ਆਪ ਚਲਾਏਗਾ। ਦੀਨ ਮਜ਼੍ਹਬ ਜਾਤ ਪਾਤ ਬੂਟਾ ਕੋਈ ਨਾ ਰਹੇ ਜ਼ਹਿਰ, ਜਾਹਰ ਆਪਣਾ ਹੁਕਮ ਵਰਤਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਈਸਾ ਮੂਸਾ ਸੁਣ ਮੁਹੰਮਦ, ਹਮਦ ਇਕੋ ਇਕ ਜਣਾਏਗਾ। ਹਮਦ ਇਕ ਸੁਣਾਏ ਹਾਫ਼ਜ਼, ਨਾਬੀਨਾ ਆਪਣੀ ਕਾਰ ਕਮਾਈਆ। ਵੇਲੇ ਅੰਤ ਨਾ ਹੋਵਣ ਦੇਵੇ ਗ਼ਾਫ਼ਲ, ਗ਼ਫ਼ਲਤ ਸਭ ਦੀ ਦਏ ਮਿਟਾਈਆ। ਸ੍ਰਿਸ਼ਟ ਸਬਾਈ ਸਮਝੇ ਪਾਗਲ, ਜਨ ਭਗਤ ਕਹਿਣ ਬੇਪਰਵਾਹੀਆ। ਦੋ ਜਹਾਨਾਂ ਕਰੇ ਆਦਲ, ਅਦਾਲਤ ਇਕੋ ਇਕ ਲਗਾਈਆ। ਵੇਖਾਂ ਖੇਲ ਮਕਤੂਲ ਕਾਤਲ, ਕਤਲਗਾਹ ਇਕੋ ਇਕ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਈਸਾ ਮੂਸਾ ਮੁਹੰਮਦ ਗਏ ਝੁਕ, ਕਦਮ ਕਦਮ ਤੇਰੀ ਸਰਨਾਈਆ। ਕਵਣ ਵੇਲਾ ਗੋਦੀ ਲਏਂ ਚੁੱਕ, ਪ੍ਰਭ ਆਪਣੇ ਅੰਗ ਲਗਾਈਆ। ਨਿਤ ਦਰਸ਼ਨ ਕਰੀਏ ਉਠ, ਲੋਚਣ ਨੈਣ ਖ਼ੁਸ਼ੀ ਮਨਾਈਆ। ਪਿਛਲਾ ਪੈਂਡਾ ਜਾਏ ਮੁੱਕ, ਅੱਗੇ ਵੱਜੇ ਨਾਮ ਵਧਾਈਆ। ਤੂੰ ਦੋਹਾਂ ਤੋਂ ਹੋਵੇਂ ਇਕ, ਇਕ ਤੋਂ ਅਨੇਕ ਰੂਪ ਵਟਾਈਆ। ਆਪਣਾ ਲੇਖਾ ਦੇਦੇ ਲਿਖਤ, ਲਿਖਤ ਸਾਡੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇ ਮਾਣ ਵਡਿਆਈਆ। ਪਰਵਰਦਿਗਾਰ ਇਕ ਹਰੂਫ਼, ਤਿੰਨਾਂ ਅੰਤਰ ਦਏ ਲਿਖਾਈਆ। ਇਸ ਦੇ ਨਾਲ ਰਹਿਣਾ ਮਸਰੂਫ਼, ਸਾਚਾ ਹੁਕਮ ਸੁਣਾਈਆ। ਮੇਰੇ ਨਾਮ ਦਾ ਇਕ ਸਬੂਤ, ਸਚ ਸਾਚਾ ਨਜ਼ਰੀ ਆਈਆ। ਨਾਤਾ ਤੁੱਟੇ ਜਗਤ ਕਲਬੂਤ, ਕਲਮਾ ਨਬੀ ਭੁੱਲ ਨਾ ਜਾਈਆ।

❋

❋

ਸਤਿ ਸਤਿਵਾਦੀ ਮਿਲੇ ਆਪ ਮਹਿਬੂਬ, ਮਿਹਰਵਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਤੇਰੀ ਵਡਿਆਈ ਇਕ ਦੋ, ਨਿਰਗੁਣ ਸਰਗੁਣ ਨਜ਼ਰੀ ਆਈਆ। ਸਰਗੁਣ ਕਰੇ ਨਿਰਗੁਣ ਲੋ, ਨੂਰੀ ਨੂਰ ਨੂਰ ਪਰਗਟਾਈਆ। ਨਿਰਗੁਣ ਸਰਗੁਣ ਜਾਏ ਹੋ, ਹੋਕਾ ਨਾਮ ਸੁਣਾਈਆ। ਤੇਰਾ ਭੇਵ ਨਾ ਜਾਣੇ ਕੋ, ਬੇਪਰਵਾਹ ਬੇਅੰਤ ਤੇਰੀ ਸ਼ਹਿਨਸ਼ਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਇਕ ਤੇਰੀ ਵਡਿਆਈਆ। ਦੋ ਇਕ ਦਾ ਕੀ ਪ੍ਰਭ ਮੇਲ, ਨਿਰਗੁਣ ਧਾਰ ਚਲਾਈਆ । ਸਚ ਦੱਸ ਆਪਣਾ ਖੇਲ, ਖ਼ਾਲਕ ਖ਼ਲਕ ਕਵਣ ਰੰਗ ਰੰਗਾਈਆ। ਕਿਰਪਾ ਕਰ ਸੱਜਣ ਸੁਹੇਲ, ਸਚ ਮੱਤ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਤਿਨ੍ਹਾਂ ਲੇਖਾ ਦਏ ਲਿਖ, ਹਰਿ ਲਿਖਣਹਾਰ ਨਿਰੰਕਾਰਾ। ਦੋ ਇਕ ਦਾ ਭੇਵ ਅਨਡਿਠ, ਜਾਣੇ ਪਰਵਰਦਿਗਾਰਾ। ਸਭ ਨੂੰ ਸੁੱਤਾ ਦੇ ਕਰ ਪਿੱਠ, ਨਜ਼ਰ ਨਾ ਆਏ ਵਿਚ ਸੰਸਾਰਾ। ਕਲਜੁਗ ਅੰਤਮ ਕਰੇ ਹਿੱਤ, ਜਾਹਰ ਜਹੂਰ ਹੋ ਉਜਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚ ਸਿਕਦਾਰਾ। ਸਾਚੀ ਖੇਲ ਕਰੇ ਪ੍ਰਭ ਏਕ, ਇਕੋ ਵਾਰ ਜਣਾਈਆ। ਕਲਜੁਗ ਅੰਤਮ ਧਰੇ ਭੇਖ, ਭੇਖੀ ਆਪਣਾ ਰੂਪ ਵਟਾਈਆ। ਪਹਿਲੋਂ ਗੋਬਿੰਦ ਪੂਰਾ ਕਰੇ ਲੇਖ, ਦੋ ਇਕ ਜੋੜ ਜੁੜਾਈਆ। ਪਹਿਲੀ ਇਕੀ ਨੂਰ ਦਸਮੇਸ਼, ਦਸ ਦਸਮੇਸੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਈਸਾ ਮੂਸਾ ਮੁਹੰਮਦ ਤੇਰੀ ਮੰਗ, ਏਕੰਕਾਰ ਪੂਰ ਕਰਾਈਆ। ਸਾਚੀ ਸਿਖੀ ਚਾੜ੍ਹ ਰੰਗ, ਕਲਮਾ ਇਕ ਪੜ੍ਹਾਈਆ। ਅੰਦਰ ਵੜ ਕੇ ਦੇ ਅਨੰਦ, ਰਸ ਸਾਚਾ ਮੁਖ ਛੁਹਾਈਆ। ਨਿਰਗੁਣ ਚਮਕੇ ਚੌਧਵੀਂ ਚੰਦ, ਚੰਦ ਚੌਧਵੀਂ ਨੈਣ ਸ਼ਰਮਾਈਆ। ਸਤਿ ਸਤਿਵਾਦੀ ਦੇਵੇ ਗੰਢ, ਆਪਣੇ ਨਾਲ ਬੰਧਾਈਆ। ਸਾਚੀ ਵਸਤ ਦੇਵੇ ਵੰਡ, ਅਮੋਲਕ ਆਪ ਵਰਤਾਈਆ। ਦੂਈ ਦਵੈਤੀ ਢਾਹ ਕੰਧ, ਭਾਂਡਾ ਭਰਮ ਭੰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਾਲ ਮਿਲਾਏ ਸਭਨਾ ਸੁਣਾਏ ਸੱਚਾ ਛੰਦ, ਸੋਹੰ ਰਾਗ ਅਲਾਈਆ। ਦੀਨ ਦਿਆਲ ਬਣ ਬਖ਼ਸ਼ੰਦ, ਬਖ਼ਸ਼ਿਸ਼ ਦਏ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਡੀ ਕਰਨੀ ਤੁਹਾਡੀ ਝੋਲੀ ਪਾਈਆ। ਤੁਹਾਡੀ ਕਰਨੀ ਪਰਵਰਦਿਗਾਰ, ਹਰਿ ਕਰਤਾ ਝੋਲੀ ਪਾਇੰਦਾ। ਹਰਿਸੰਗਤ ਵਿਚੋਂ ਕਰ ਪਿਆਰ, ਏਕਾ ਇਕੀ ਆਪ ਪਰਗਟਾਇੰਦਾ। ਜਿਸ ਇਕੀ ਦਾ ਮੇਲਾ ਵਿਚ ਸੰਸਾਰ, ਨਿਰੰਕਾਰੀ ਆਪ ਕਰਾਇੰਦਾ। ਗੋਬਿੰਦ ਪੁੱਤਰਾਂ ਨਾਲ ਕਰੇ ਪਿਆਰ, ਪਿਤਾ ਪੂਤ ਖੇਲ ਖਿਲਾਇੰਦਾ। ਉਤਰ ਪੂਰਬ ਪੱਛਮ ਦੱਖਣ ਦੱਸੇ ਇਕੋ ਧਾਰ, ਚਾਰੋਂ ਕੁੰਟ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਮੁਹੰਮਦ ਸਿਖੀ ਦੇਵਾਂ ਦੱਸ, ਤੇਰਾ ਹਾਲ ਜਣਾਈਆ। ਤੇਰੀ ਉਮਤ ਤੇਰੇ ਰਹੀ ਨਾ ਵਸ, ਵਾਸਤਾ ਤੇਰੇ ਨਾਲੋਂ ਤੁੜਾਈਆ । ਹਕੀਕਤ ਕਿਸੇ ਨਾ ਜਾਣੀ ਹੱਕ, ਹੱਕ ਸਮਝੇ ਕੋਈ ਨਾ ਰਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਹੱਥ ਵੱਡੀ ਵਡਿਆਈਆ। ਉਠ ਵੇਖ ਤੈਨੂੰ ਵਖਾਵਾਂ ਅੱਖ, ਗੜ੍ਹੀ ਚਮਕੌਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ । ਮੁਹੰਮਦ ਉਠ ਖੋਲ੍ਹ ਪਲਕ, ਪਰਵਰਦਿਗਾਰ ਆਪ ਜਣਾਈਆ। ਆਪ ਵਖਾਏ ਜਿਸ ਉਪਾਈ ਖ਼ਲਕ, ਹਰਿ ਕਰਤਾ ਨੂਰ ਅਲਾਹੀਆ। ਉਸ

❋

❋

ਦਾ ਅੱਖਾਂ ਨਾਲ ਕਰ ਦਰਸ, ਤੇਰੀ ਦੀਦ ਰਿਹਾ ਜਣਾਈਆ। ਏਸੇ ਕਰ ਕੇ ਪਿਆ ਫ਼ਰਕ, ਫ਼ਰਦ ਜ਼ੁਰਮ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। ਮੁਹੰਮਦ ਵੇਖ ਗੜ੍ਹੀ ਚਮਕੌਰ, ਚਮਕੇ ਨੂਰ ਇਲਾਹੀਆ। ਨੇਤਰ ਨਾਲ ਤੱਕ ਲੈ ਗੌਰ, ਗਹਿਰ ਗੰਭੀਰ ਰਿਹਾ ਸਮਝਾਈਆ। ਸਭ ਦੀ ਮੇਰੇ ਹੱਥ ਡੋਰ, ਤੰਦ ਇਕੋ ਇਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗੜ੍ਹੀ ਚਮਕੌਰ ਤੱਕ ਨਜ਼ਾਰਾ, ਮੁਹੰਮਦ ਨੈਣਾਂ ਨੀਰ ਵਹਾਈਆ। ਤੋਬਾ ਤੋਬਾ ਪਰਵਰਦਿਗਾਰਾ, ਅੰਤਗ਼ੁਫ਼ਾਰ ਤੇਰੀ ਸਰਨਾਈਆ। ਹਾਹਾਕਾਰ ਕਰ ਕੇ ਮਾਰੇ ਨਾਅਰਾ, ਉਚੀ ਕੂਕ ਕੂਕ ਸੁਣਾਈਆ। ਮੈਂ ਤੱਕਿਆ ਤੇਰਾ ਗੋਬਿੰਦ ਇਕ ਸੁਤ ਦੁਲਾਰਾ, ਜਿਸ ਨੂੰ ਆਪਣੀ ਉਂਗਲੀ ਲਾਈਆ। ਮੇਰੀ ਉਮਤ ਆਇਆ ਪਾਸਾ ਹਾਰਾ, ਜੋ ਝਗੜਾ ਕਰੇ ਬਣ ਲੋਕਾਈਆ । ਤੇਰਾ ਸੂਰਬੀਰ ਇਕ ਦੁਲਾਰਾ, ਤੇਰੇ ਭਾਣੇ ਵਿਚ ਸਮਾਈਆ। ਜਿਸ ਸਾਚੇ ਪੁੱਤਰਾਂ ਕੀਤਾ ਪਿਆਰਾ, ਤੇਰੇ ਦਰ ਰਿਹਾ ਘਲਾਈਆ। ਘੋੜੀ ਚਾੜ੍ਹ ਅਜੀਤ ਜੁਝਾਰਾ, ਮੇਰੀ ਦਿਤੀ ਜੜ੍ਹ ਉਖੜਾਈਆ। ਅੱਗੇ ਦਿਸੇ ਨਾ ਕੋਈ ਕਿਨਾਰਾ, ਨਈਆ ਸ਼ੌਹ ਦਰਿਆ ਰੁੜ੍ਹਾਈਆ। ਉਹ ਇਕੀਆਂ ਦਾ ਸਰਦਾਰਾ, ਉਹ ਇਕੀਆਂ ਦਾ ਲਾੜਾ, ਉਹ ਇਕੀਆਂ ਦਾ ਪਿਆਰਾ, ਆਪਣੀ ਕਰਨੀ ਰਿਹਾ ਕਮਾਈਆ। ਹੁਕਮੇ ਅੰਦਰ ਮੈਨੂੰ ਦਿਤਾ ਇਸ਼ਾਰਾ, ਬਿਨ ਸ਼ਰਅ ਦਿਤਾ ਸਮਝਾਈਆ। ਵੀਹ ਸੌ ਵੀਹ ਬਿਕਰਮੀ ਕਰਾਂ ਖੇਲ ਨਿਆਰਾ, ਛੱਬੀ ਪੋਹ ਜੋਤੀ ਜੋਤ ਨਾਲ ਮਿਲਾਈਆ। ਜਨ ਭਗਤਾਂ ਲਾ ਇਕ ਅਖਾੜਾ, ਸਾਚੀ ਮਜਲਸ ਰਿਹਾ ਬਣਾਈਆ। ਪੂਤ ਸਪੂਤਾਂ ਕਰਾਂ ਪਿਆਰਾ, ਪਿਤਾ ਪੂਤ ਗੋਦ ਉਠਾਈਆ। ਮਾਣ ਦੇਵਾਂ ਦੂਜੀ ਵਾਰਾ, ਦੋਜ਼ਖ਼ ਬਹਿਸ਼ਤ ਦੋਹਾਂ ਡੇਰਾ ਢਾਹੀਆ। ਇਕੀਆਂ ਅੱਗੇ ਕਰ ਸਿਕਦਾਰਾ, ਸਾਚੇ ਪੌੜੇ ਦਿਆਂ ਚੜ੍ਹਾਈਆ। ਅਜੀਤ ਜੁਝਾਰ ਦਾ ਇਕ ਮਨਾਰਾ, ਬਿਨ ਝੂਜਿਆਂ ਆਪਣੇ ਲੇਖੇ ਲਾਈਆ। ਦੀਨ ਮਜ਼੍ਹਬ ਦਾ ਪਾਰ ਕਿਨਾਰਾ, ਕੂੜੀ ਕਿਰਿਆ ਡੇਰਾ ਢਾਹੀਆ। ਤੇਰੀ ਉਮਤ ਮੇਰਾ ਨਾਅਰਾ, ਕਲਮਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਿਛਲੀ ਆਸ਼ਾ ਪੂਰ ਕਰਾਈਆ। ਗੜ੍ਹੀ ਚਮਕੌਰ ਲਈ ਤੱਕ, ਤਕਵਾ ਤੇਰੇ ਉਤੇ ਰਖਾਈਆ। ਸਦੀ ਬੀਸਵੀਂ ਦੇਦੇ ਹੱਕ, ਮੁਹੰਮਦ ਨਿਉਂ ਨਿਉਂ ਰਿਹਾ ਸੁਣਾਈਆ । ਮੈਂ ਵੇਖਾਂ ਆਪਣੀ ਅੱਖ, ਈਸਾ ਮੂਸਾ ਨਾਲ ਮਿਲਾਈਆ। ਵੇਖੋ ਖੇਲ ਪੁਰਖ ਸਮਰਥ, ਮਿਹਰਵਾਨ ਹੋਏ ਸਹਾਈਆ। ਭਗਤ ਦੁਲਾਰੇ ਆਪਣੇ ਰੱਖ, ਰਖਿਆ ਕਰੇ ਥਾਉਂ ਥਾਈਂਆ। ਇਕੀਆਂ ਕੋਲੋਂ ਲੇਖਾ ਚੁਕਾਇਆ ਅੱਠ ਸੱਠ, ਇਕੀਆਂ ਕੋਲੋਂ ਪਿਛਲਾ ਘਾਟਾ ਪੂਰ ਕਰਾਈਆ। ਦੋਨਾਂ ਵਿਚ ਬਣਾਇਆ ਆਪਣਾ ਹੱਟ, ਸਚ ਵਣਜਾਰਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਦੇਵੇ ਮਾਣ ਵਡਿਆਈਆ। ਈਸਾ ਮੂਸਾ ਮੁਹੰਮਦ ਕਹਿਣ ਪ੍ਰਭ ਤੇਰੀ ਧਾਰ ਅਚਰਜ, ਇਕੋ ਨਜ਼ਰੀ ਆਈਆ। ਧੰਨ ਭਾਗ ਤੂੰ ਮਿਲਿਆ ਵਿਛੜਤ, ਵਿਛੜੇ ਲਏ ਮਿਲਾਈਆ। ਕਲਜੁਗ ਕੂੜੀ ਕਿਰਿਆ ਮੇਟੇ ਐਸ਼ੋ ਇਸ਼ਰਤ, ਆਸ਼ਕ ਮਾਸ਼ੂਕ ਤੇਰਾ ਰੂਪ ਨਜ਼ਰੀ ਆਈਆ । ਤੇਰੇ ਦਰ ਤੇ ਤੇਰੀ ਦਿਸੇ ਫ਼ਿਤਰਤ, ਇਬਰਤ ਤੇਰਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਤੇਰੀ ਵਡਿਆਈ ਧੁਰ ਦੀ ਇਕੀ, ਅਕਲ ਕਲ ਅਖਵਾਈਆ। ਜਗਤ ਜਹਾਨ ਦਿਸੇ ਨਿੱਕੀ, ਸ੍ਰੀ ਭਗਵਾਨ ਰਿਹਾ

❋

❋

ਸਾਲਾਹੀਆ। ਹੱਥ ਰਖਾਇਆ ਤਿਨ੍ਹਾਂ ਪਿੱਠੀ, ਪੁਸ਼ਤ ਪਨਾਹ ਇਕ ਜਣਾਈਆ। ਲੱਖ ਚੁਰਾਸੀ ਜਿਨ੍ਹਾਂ ਜਿਤੀ, ਦਰ ਤੇਰੇ ਸੋਭਾ ਪਾਈਆ। ਧੰਨ ਭਾਗ ਵੀਹ ਸੌ ਵੀਹ ਮਿਤੀ, ਬਿਕਰਮੀ ਆਪਣਾ ਰਾਗ ਅਲਾਈਆ। ਗੋਬਿੰਦ ਤੇਰੀ ਲੇਖੇ ਲੱਗੇ ਚਿੱਠੀ, ਜੋ ਮਾਛੂਵਾੜੇ ਗਿਆ ਲਿਖਾਈਆ । ਲੋਕਮਾਤ ਹੋਰ ਕਿਸੇ ਨਾ ਡਿਠੀ, ਗਿਆਨੀ ਧਿਆਨੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਚਿਠੀ ਵਿਚ ਪ੍ਰਭ ਰਹਿ ਗਈ ਇਕ ਬਾਤ, ਜਿਹੜੀ ਸਾਹਿਬ ਨਾ ਅਜੇ ਸਮਝਾਈਆ। ਲੇਖਾ ਲਿਖਦੇ ਨਾਲ ਕਲਮ ਦਵਾਤ, ਨਾ ਕੋ ਮੇਟੇ ਮੇਟ ਮਿਟਾਈਆ। ਤੈਨੂੰ ਦੱਸਿਆ ਇਕ ਵਾਰ ਹਾਲਾਤ, ਹਾਲਤ ਆਪਣੀ ਆਪ ਜਣਾਈਆ। ਮੇਰੀ ਕਦੇ ਨਾ ਹੋਵੇ ਵਫ਼ਾਤ, ਜਨਮ ਮਰਨ ਗੇੜ ਨਾ ਕੋਇ ਰਖਾਈਆ। ਤੇਰੇ ਨਾਲ ਜੁੜਿਆ ਰਹੇ ਨਾਤ, ਦੂਜੀ ਲੋੜ ਰਹੇ ਨਾ ਰਾਈਆ। ਤੂੰਹੀ ਪਿਤਾ ਤੂੰਹੀ ਮਾਤ, ਮਾਤਾ ਗੁਜਰੀ ਤੇਰੀ ਸੇਵ ਕਮਾਈਆ। ਤੂੰਹੀ ਸਿਫ਼ਤ ਤੂੰਹੀ ਜਾਤ, ਜਾਹਰ ਜਹੂਰ ਤੂੰਹੀ ਨਜ਼ਰੀ ਆਈਆ। ਤੂੰਹੀ ਰਾਗ ਤੂੰਹੀ ਤੂੰਹੀ ਗਾਈ ਤੇਰੀ ਗਾਥ, ਦਸਮ ਗ੍ਰੰਥ ਗ੍ਰੰਥ ਪੰਥ ਸਮਝ ਸਕੇ ਨਾ ਰਾਈਆ। ਜਿਸ ਦੇ ਵਿਚੋਂ ਤੇਰਾ ਨਿਕਲੇ ਪਾਠ, ਤਿਸ ਪਾਠ ਵਿਚੋਂ ਤੇਰੀ ਸਿਫ਼ਤ ਸਿਫ਼ਤ ਸਾਲਾਹੀਆ। ਮੇਰੀ ਇਕੋ ਪੂਰੀ ਕਰ ਖ਼ਾਹਸ਼, ਖ਼ਾਲਸ ਤੈਨੂੰ ਰਿਹਾ ਜਣਾਈਆ। ਤੇਰਾ ਭਗਤ ਤੇਰਾ ਨਾਉਂ ਗਾਏ ਸਵਾਸ ਸਵਾਸ, ਇਕੋ ਤੇਰਾ ਇਸ਼ਟ ਮਨਾਈਆ । ਮੈਂ ਅੰਤਮ ਗਿਆ ਆਖ, ਪੁਰਖ ਅਕਾਲ ਦਾਤਾ ਬੇਪਰਵਾਹੀਆ। ਅੰਤਮ ਦੇਵੇ ਸਰਬ ਨਜਾਤ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੇ ਮਾਣ ਵਡਿਆਈਆ। ਦੇ ਦੇ ਵਡਿਆਈ ਗੋਬਿੰਦ ਠਾਕਰ, ਹਰਿ ਗੋਬਿੰਦ ਮੰਗ ਮੰਗਾਇੰਦਾ। ਗਹਿਰ ਗੰਭੀਰ ਡੂੰਘੇ ਸਾਗਰ, ਤੇਰਾ ਅੰਤ ਕੋਇ ਨਾ ਆਇੰਦਾ। ਗ਼ਰੀਬ ਨਿਮਾਣਿਆਂ ਦੇਵੀਂ ਆਦਰ, ਸਮਝ ਤੇਰੀ ਝੋਲੀ ਪਾਇੰਦਾ। ਤੂੰ ਕਰਤਾ ਮੇਰਾ ਕਰੀਮ ਕਾਦਰ, ਕੁਦਰਤ ਤੇਰਾ ਰੂਪ ਵਖਾਇੰਦਾ। ਧੁਰਦਰਗਾਹੀ ਤੇਰਾ ਆਦਲ, ਅਦਲ ਇਕੋ ਮੋਹੇ ਭਾਇੰਦਾ। ਕਲਜੁਗ ਲੇਖਾ ਦੇਣਾ ਬਦਲ, ਬਦਲੀ ਤੇਰੀ ਰਹਿਮਤ ਵਿਚ ਜਣਾਇੰਦਾ। ਮੇਰੀ ਪੂਰੀ ਨਾ ਹੋਵੇ ਮਜ਼ਲ, ਮਕਸੂਦ ਤੇਰੇ ਨਾਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਮੰਗ ਮੰਗਾਇੰਦਾ। ਮੇਰੀ ਮੰਗ ਤੇਰੀ ਟੇਕ, ਟਿੱਕਾ ਤੇਰੇ ਨਾਮ ਲਗਾਈਆ। ਨਿਰਗੁਣ ਆਵੇਂ ਧਰ ਕੇ ਭੇਖ, ਭੇਖਾਧਾਰੀ ਰੂਪ ਵਟਾਈਆ। ਭਗਤ ਭਗਵਾਨ ਲਏਂ ਪੇਖ, ਬਿਨ ਅੱਖਾਂ ਨੈਣ ਖੁਲ੍ਹਾਈਆ। ਨਿਰਗੁਣ ਹੋ ਕੇ ਕਰੀਂ ਹੇਤ, ਸਾਚਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਰੱਖੀਂ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਈਆ। ਸਿਰ ਹੱਥ ਰੱਖ ਭਗਵਾਨ, ਪਾਰਬ੍ਰਹਮ ਬ੍ਰਹਮ ਤੇਰਾ ਰੂਪ ਨਜ਼ਰੀ ਆਈਆ। ਨਿਹਕਰਮੀ ਕਰਨਾ ਆਪਣਾ ਕੰਮ, ਕਰਮ ਕਾਂਡ ਡੇਰਾ ਢਾਹੀਆ। ਕਲਜੁਗ ਬੇੜਾ ਦੇਣਾ ਬੰਨ੍ਹ, ਬੰਧਨ ਆਪਣਾ ਨਾਮ ਰਖਾਈਆ। ਗੁਰਸਿਖ ਚਮਕਾਉਣਾ ਸਾਚਾ ਚੰਨ, ਚੰਦ ਚਾਂਦਨੀ ਜੋਤ ਰੁਸ਼ਨਾਈਆ। ਸਾਚਾ ਦੇਣਾ ਨਾਮ ਧਨ, ਅਨਮੰਗੀ ਵਸਤ ਆਪ ਵਰਤਾਈਆ। ਇਕੋ ਰਾਗ ਸੁਣੌਂਣਾ ਕੰਨ, ਢੋਲਾ ਇਕੋ ਇਕ ਜਣਾਈਆ। ਮੈਂ ਤੇਰਾ ਬਰਦਾ ਜਾਵਾਂ ਬਣ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਵੇਖਾਂ ਚਾਈਂ ਚਾਈਂਆ। ਤੇਰਾ ਦਰ ਵੇਖਣ ਦਾ ਚਾਉ ਘਨੇਰਾ, ਮੇਰੇ ਅੰਤਰ ਵੱਜੇ ਵਧਾਈਆ। ਪਾਰਬ੍ਰਹਮ ਤੇਰਾ ਵੇਖਾਂ ਖੇੜਾ, ਜਿਸ

❋

❋

ਦਵਾਰੇ ਤੂੰਹੀ ਨਜ਼ਰੀ ਆਈਆ। ਜਾਤ ਪਾਤ ਨਾ ਰਹੇ ਝੇੜਾ, ਝਗੜਾ ਕਰੇ ਨਾ ਕੋਇ ਲੋਕਾਈਆ। ਓਥੇ ਤੇਰੇ ਭਗਤਾਂ ਲੱਗੇ ਡੇਰਾ, ਦੂਜਾ ਰਹਿਣ ਕੋਇ ਨਾ ਪਾਈਆ। ਸਾਰੇ ਕਹਿਣ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਇਕੋ ਰੂਪ ਨਜ਼ਰੀ ਆਈਆ। ਓਸ ਵੇਲੇ ਗੋਬਿੰਦ ਕਹੇ ਗੁਰਸਿਖ ਮੇਰਾ ਚੇਰਾ, ਚੇਲਾ ਗੁਰਸਿਖ ਹਰਿ ਗੋਬਿੰਦ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਰੁੱਤ ਸੁਹੰਜਣੀ ਇਕ ਸੁਹਾਈਆ। ਰੁੱਤ ਸੁਹੌਣੀ ਸਤਿ ਸੁਹੰਜਣੀ, ਸੋਭਾਵੰਤ ਤੇਰੀ ਵਡਿਆਈਆ। ਤੇਰਾ ਰੂਪ ਜੋਤ ਆਦਿ ਨਿਰੰਜਣੀ, ਨਿਰਗੁਣ ਨਿਰਵੈਰ ਕਾਰ ਕਮਾਈਆ। ਤੇਰਾ ਖੇਲ ਦਰਦ ਦੁੱਖ ਭੈ ਭੰਜਨੀ, ਭਵ ਸਾਗਰ ਪਾਰ ਕਰਾਈਆ। ਤੇਰੀ ਚਰਨ ਧੂੜ ਸਾਚਾ ਮਜਨੀ, ਦੁਰਮਤ ਮੈਲ ਧਵਾਈਆ। ਤੇਰੀ ਸੰਗਤ ਹਰਿਸੰਗਤ ਰੂਪ ਸਜਣੀ, ਸੱਜਣ ਸਾਚੇ ਲਏਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਧੁਰ ਦਾ ਵਰ, ਤੁਧ ਬਿਨ ਸਮਝ ਨਾ ਕੋਇ ਸਮਝਾਈਆ। ਤੁਧ ਬਿਨ ਸਮਝ ਨਾ ਆਵੇ ਕੋਇ, ਲੇਖਾ ਸਕੇ ਨਾ ਕੋਇ ਜਣਾਈਆ। ਤੁਧ ਬਿਨ ਭੇਵ ਨਾ ਜਾਣੇ ਕੋਇ, ਪੜਦਾ ਸਕੇ ਨਾ ਕੋਇ ਉਠਾਈਆ। ਤੁਧ ਬਿਨ ਉਠਾਏ ਨਾ ਕੋਈ ਸੋਏ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਤੁਧ ਬਿਨ ਕੋਈ ਨਾ ਦੇਵੇ ਢੋਏ, ਧੁਰ ਦੀ ਦਾਤ ਵਰਤਾਈਆ। ਤੁਧ ਬਿਨ ਅੰਮ੍ਰਿਤ ਕੋਇ ਨਾ ਚੋਏ, ਪੰਚ ਪਿਆਰ ਨਾ ਕੋਇ ਬਣਾਈਆ। ਤੁਧ ਬਿਨ ਗੁਰਸਿਖਾਂ ਪਿਆਰ ਵਿਚ ਕੋਇ ਨਾ ਰੋਏ, ਬੱਚੇ ਭੇਟ ਨਾ ਕੋਇ ਚੜ੍ਹਾਈਆ। ਤੁਧ ਬਿਨ ਮੇਰਾ ਕੋਈ ਨਾ ਹੋਏ, ਕੋਟਨ ਆ ਆ ਗਏ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਆਪ ਕਮਾਈਆ। ਤੇਰੇ ਜੋਗਾ ਹੋਇਆ ਦਾਸ, ਹਰਿ ਗੋਬਿੰਦ ਆਖ ਜਣਾਈਆ। ਇਕੋ ਵਾਰ ਕਰੀ ਅਰਦਾਸ, ਦੂਜੀ ਵਾਰ ਨਾ ਮੰਗ ਮੰਗਾਈਆ। ਨਿਤ ਨਵਿਤ ਵਸਾਂ ਤੇਰੇ ਪਾਸ, ਸਗਲਾ ਸੰਗ ਰਖਾਈਆ। ਮੇਰੀ ਪੂਰੀ ਕਰਨੀ ਖ਼ਾਹਸ਼, ਵੀਹ ਸੋ ਵੀਹ ਬਿਕਰਮੀ ਗਈ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਖੜੇ ਉਦਾਸ, ਵੇਖਣ ਨੇਤਰ ਨੈਣ ਉਠਾਈਆ। ਸ੍ਰੀ ਭਗਵਾਨ ਕੀ ਕੋਈ ਸੁਨੇਹੜਾ ਦੇਵੇ ਆਖ, ਧੁਰ ਫ਼ਰਮਾਨਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਾਚੀ ਕਾਰ ਕਮਾਈਆ । ਮੇਰੀ ਮਨਸਾ ਪੂਰ ਆਸ, ਪ੍ਰਭ ਪੂਰਨ ਤੇਰੀ ਵਡਿਆਈਆ। ਹਉਂ ਬਾਲਕ ਨੱਢਾ ਸੇਵਕ ਦਾਸ, ਚਾਕਰ ਰੂਪ ਵਟਾਈਆ। ਜੁਗ ਚੌਕੜੀ ਰੱਖੀ ਆਸ, ਨਿਤ ਨਵਿਤ ਧਿਆਨ ਲਗਾਈਆ। ਇਕ ਵਾਰ ਦੇ ਸ਼ਾਬਾਸ਼, ਸਿਰ ਮੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰੀ ਵੱਜਦੀ ਰਹੇ ਵਧਾਈਆ। ਸ਼ਾਬਾਸ਼ ਕਹੇ ਕੇ ਆਖ ਪ੍ਰਭ, ਗੋਬਿੰਦ ਦਿਆਂ ਵਡਿਆਈਆ। ਸੰਤ ਸੁਹੇਲੇ ਤੇਰੇ ਸਭ, ਗੁਰਸਿਖ ਗੋਦ ਬਹਾਈਆ। ਅੱਗੇ ਜਨਮ ਮਰਨ ਦੀ ਚੁੱਕੀ ਹੱਦ, ਹਾਲਤ ਸਭ ਦੀ ਦਿਤੀ ਬਦਲਾਈਆ। ਜੋ ਪਿਛੇ ਪਿਛੇ ਦਿਤੇ ਛੱਡ, ਸੋ ਅੱਗੇ ਅੱਗੇ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਕਹੇ ਮੈਂ ਨਾ ਮੰਨਾਂ, ਪ੍ਰਭ ਦੱਸਾਂ ਸਚ ਜਣਾਈਆ । ਔਹ ਵੇਖ ਰੌਲਾ ਪੌਂਦਾ ਧੰਨਾ, ਉਚੀ ਕੂਕ ਕੂਕ ਸੁਣਾਈਆ। ਗਵਾਰ ਜੱਟ ਕਹੇ ਪੁਰਖ ਅਕਾਲ ਬੈਠਾ ਹੋ ਕੇ ਅੰਨ੍ਹਾ, ਜਗਤ ਨੇਤਰ ਨਜ਼ਰ ਕੋਇ ਨਾ ਆਈਆ। ਨਾਮਾ ਕਹੇ ਮੇਰੇ ਹੱਥ ਜਿਸ ਫੜਾਇਆ ਛੰਨਾ, ਸੋ ਛੱਪਰੀ ਛੰਨ ਰਿਹਾ ਛੁਹਾਈਆ। ਕਬੀਰ ਜੁਲਾਹਾ

❋

❋

ਆਇਆ ਭੰਨਾ, ਦੂਰ ਦੁਰਾਡਾ ਪੰਧ ਮੁਕਾਈਆ। ਰਵਦਾਸ ਚੁਮਾਰ ਕਹੇ ਮੇਰਾ ਮਿਟਿਆ ਅਜੇ ਨਾ ਸੱਲਾ, ਬ੍ਰਾਹਮਣ ਲੇਖਾ ਰਿਹਾ ਨਾ ਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ ਇਕੱਠਾ ਕਰ ਲਓ ਹੱਲਾ, ਇਕੋ ਵਾਰ ਬਲ ਧਰਾਈਆ। ਦੂਰ ਦੁਰਾਡੀ ਵੇਂਹਦੀ ਆਵੇ ਰਾਣੀ ਅੱਲਾ, ਸਜਦਾ ਕਰ ਕਰ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ ਸਭ ਨੂੰ ਕਹੇ ਮੇਰੇ ਗੁਰਸਿਖਾਂ ਫੜ ਲਓ ਪੱਲਾ, ਜਿਨ੍ਹਾਂ ਤੁਹਾਡੀ ਯਾਦ ਮੈਨੂੰ ਕਰਾਈਆ। ਸੁਣਿਆ ਪ੍ਰਭ ਬਣ ਕੇ ਆਇਆ ਝੱਲਾ, ਨਿਰਗੁਣ ਸਰਗੁਣ ਸਮਝ ਕਿਸੇ ਨਾ ਪਾਈਆ । ਕਰਿਆ ਪਰਕਾਸ਼ ਮਾਟੀ ਖੱਲਾ, ਪੰਜ ਤਤ ਵੱਜੀ ਵਧਾਈਆ। ਮੈਂ ਲੇਖਾ ਯਾਦ ਕਰਾਵਾਂ ਜੋ ਕੀਤਾ ਨਾਲ ਡੱਲਾ, ਮਾਲਵੇ ਬਿਨ ਕਲਮੋਂ ਦਿਤਾ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਦ ਦੇਵੇ ਮਾਣ ਵਡਿਆਈਆ। ਡੱਲੇ ਕਰ ਉਹ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਜਿਸ ਵੇਲੇ ਅੱਧੀ ਮਿਆਨ ਵਿਚੋਂ ਖਿਚੀ ਕਿਰਪਾਨ, ਫੜ ਹੱਥਾਂ ਵੰਡ ਕਰਾਇੰਦਾ। ਇਹ ਕਲਗੀ ਵਾਲੇ ਦਾ ਉਹ ਨਿਸ਼ਾਨ, ਬਿਨ ਕਲਗੀ ਵਾਲੇ ਸਮਝ ਕੋਇ ਨਾ ਪਾਇੰਦਾ। ਤੇਰੇ ਦਿਸਣ ਚੌਥੇ ਜੁਗ ਜਵਾਨ, ਮੇਰਾ ਜਵਾਨ ਨਜ਼ਰ ਕਿਸੇ ਨਾ ਆਇੰਦਾ। ਡੱਲੇ ਮੰਗਿਆ ਇਕੋ ਦਾਨ, ਨਿਉਂ ਕੇ ਚਰਨੀ ਸਸਿ ਝੁਕਾਇੰਦਾ। ਕਿਰਪਾ ਕਰ ਮਿਹਰਵਾਨ, ਮਿਹਰ ਤੇਰੀ ਆਪਣੀ ਝੋਲੀ ਪਾਇੰਦਾ। ਪੁਰਖ ਅਬਿਨਾਸ਼ੀ ਕਹੇ ਤੂੰ ਸ਼ੈਤਾਨ, ਗੋਬਿੰਦ ਤੇਰੇ ਨਾਲ ਨਾਤਾ ਜੁੜਾਇੰਦਾ। ਜਿਨ੍ਹਾਂ ਵਿਚ ਵਸੇ ਭਗਵਾਨ, ਭਗਵਨ ਆਪਣੀ ਕਾਰ ਕਮਾਇੰਦਾ। ਤੇਰਾ ਜਨਮ ਦੇਵਾਂ ਵਿਚ ਜਹਾਨ, ਇਕੀ ਸਿਖੀ ਆਪਣੀ ਧਾਰ ਬੰਧਾਇੰਦਾ। ਉਹ ਸਿੱਖੀ ਦਾ ਝੁੱਲੇ ਸਚ ਨਿਸ਼ਾਨ, ਜਿਸ ਦਾ ਰਾਹ ਵੀਹ ਸੌ ਵੀਹ ਮਾਤ ਤਕਾਇੰਦਾ। ਇਹ ਕਿਸੇ ਨਾ ਲਿਖਿਆ ਬਿਆਨ, ਸ਼ਬਦ ਇਸ਼ਾਰੇ ਨਾਲ ਪੜ੍ਹਾਇੰਦਾ। ਉਹ ਸਿੱਖੀ ਹੋਈ ਪਰਧਾਨ, ਜਿਨ੍ਹਾਂ ਛੱਬੀ ਪੋਹ ਆਪਣਾ ਰੰਗ ਰੰਗਾਇੰਦਾ। ਜਿਨ੍ਹਾਂ ਅੱਗੇ ਗੋਬਿੰਦ ਸੁਤ ਬਣੇ ਬਲਵਾਨ, ਸਾਚੀ ਸੇਵਾ ਆਪ ਸਮਝਾਇੰਦਾ। ਇਕੀ ਸਿਖ ਉਠ ਉਠ ਕੇ ਹਰਿਸੰਗਤ ਪਿਛੇ ਚਲੇ ਜਾਣ, ਪਹਿਰੇਦਾਰ ਆਪ ਬਣਾਇੰਦਾ। ਸਾਰੇ ਮਿਲ ਕੇ ਸਾਰੇ ਫੇਰ ਗਾਣ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਰਾਖਾ ਇਕੋ ਨਜ਼ਰੀ ਆਇੰਦਾ।

ਗੁਰਮੁਖਾਂ ਗੁਰਮੁਖ ਪਹਿਰੇਦਾਰ, ਚਾਰੋਂ ਕੁੰਟ ਸੇਵ ਕਮਾਈਆ। ਨੇਤਰ ਵੇਖ ਕੇ ਰਾਏ ਧਰਮ ਰੋਵੇ ਜ਼ਾਰੋ ਜ਼ਾਰ, ਦੂਰ ਦੁਰਾਡੇ ਦਏ ਦੁਹਾਈਆ । ਚਿਤਰ ਗੁਪਤ ਸਭ ਦੇ ਲੇਖੇ ਲਏ ਪਾੜ, ਕਹੇ ਮੇਰੀ ਚਲੇ ਨਾ ਕੋਇ ਚਤੁਰਾਈਆ। ਲਾੜੀ ਮੌਤ ਖੁਲ੍ਹੀ ਗੁੱਤ ਰਹੀ ਵਖਾਲ, ਮੀਂਢੀ ਸੀਸ ਨਾ ਕੋਇ ਗੁੰਦਾਈਆ। ਜਮਦੂਤ ਹੋਏ ਬੇਹਾਲ, ਭੱਜਣ ਵਾਹੋ ਦਾਹੀਆ। ਚੀਕਾਂ ਮਾਰੇ ਕੂਕੇ ਕਾਲ, ਆਪ ਆਪਣਾ ਰਿਹਾ ਮਿਟਾਈਆ। ਸਾਰੇ ਕਹਿਣ ਚਲੋ ਚਲ ਕੇ ਕਰੀਏ ਇਕ ਸਵਾਲ, ਪ੍ਰਭ ਅੱਗੇ ਸੀਸ ਝੁਕਾਈਆ । ਪਿਛਲੀ ਮਿਸਲ ਦੇਈਏ ਵਖਾਲ, ਜੋ ਸਾਡੇ ਹੱਥ ਫੜਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਅਸਾਂ ਸੇਵਾ ਕੀਤੀ ਕਮਾਲ, ਤੇਰੇ ਹੁਕਮੇ ਅੰਦਰ ਸੇਵ ਕਮਾਈਆ। ਅੰਤ ਵੇਖ ਸਾਡਾ ਹਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਲਏ ਉਠਾਈਆ। ਰੋਂਦੇ ਕੁਰਲੌਂਏ ਔਂਦੇ ਦਰ, ਚੀਕ ਚਿਹਾੜਾ ਰਹੇ ਪਾਈਆ।

❋

❋

ਦਰਵਾਜਿਉਂ ਬਾਹਰ ਗਏ ਖੜ, ਅੱਗੇ ਲੰਘ ਕੋਇ ਨਾ ਆਈਆ। ਮੂੰਹ ਦੇ ਭਾਰ ਡਿਗੇ ਦੜ, ਬਾਹੋਂ ਫੜ ਨਾ ਕੋਇ ਉਠਾਈਆ। ਅਗਨੀ ਨਾਲ ਰਹੇ ਸੜ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਾਰੇ ਢੋਲਾ ਰਹੇ ਪੜ੍ਹ, ਸਾਚਾ ਰਾਗ ਅਲਾਈਆ। ਪ੍ਰਭ ਅਸੀਂ ਜੀਉਂਦੇ ਗਏ ਮਰ, ਸਾਡੀ ਕਰਨੀ ਕੰਮ ਕਿਸੇ ਨਾ ਆਈਆ। ਅਸੀਂ ਕੀਹਨੂੰ ਲਈਏ ਫੜ, ਫੜ ਦੇਈਏ ਕਿਸ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦਏ ਦ੍ਰਿੜਾਈਆ। ਸਾਹਿਬ ਸਤਿਗੁਰ ਸਦਾ ਦਿਆਲ, ਮਿਹਰਵਾਨ ਦਇਆ ਕਮਾਈਆ। ਸਾਰੇ ਆਓ ਮੇਰੇ ਲਾਲ, ਅੱਗੇ ਇਸ਼ਾਰੇ ਨਾਲ ਮੰਗਾਈਆ। ਆਪਣਾ ਨੇੜੇ ਆ ਕੇ ਦੱਸੋ ਹਾਲ, ਦੂਰ ਕੂਕ ਕਿਉਂ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰਵਾਜਿਉਂ ਅੱਗੇ ਲਏ ਬੁਲਾਈਆ। ਦਰ ਦਰਵਾਜਿਉਂ ਅੱਗੇ ਆਓ ਲੰਘ, ਸੋ ਸਾਹਿਬ ਆਪ ਜਣਾਈਆ। ਅੱਗੇ ਲੰਘ ਕੇ ਵੇਖੋ ਮੰਗਦੇ ਮੰਗ, ਦੋਏ ਜੋੜ ਸੀਸ ਝੁਕਾਈਆ। ਤੇਰਾ ਸੋਹਣਾ ਦਿਸੇ ਪਲੰਘ, ਜਿਸ ਉਤੇ ਡੇਰਾ ਲਾਈਆ। ਏਥੇ ਕੋਈ ਨਾ ਰਹੇ ਘਮੰਡ, ਮਾਣ ਅਭਿਮਾਨ ਨਾ ਰੂਪ ਜਣਾਈਆ। ਅਸੀਂ ਖ਼ੁਸ਼ ਹੋਏ ਵੇਖ ਕੇ ਤੇਰੇ ਗੁਰਮੁਖ ਸੱਚੇ ਚੰਦ, ਚਾਰੋਂ ਕੁੰਟ ਕਰਨ ਰੁਸ਼ਨਾਈਆ। ਸਾਨੂੰ ਵੇਖ ਕੇ ਪਈ ਠੰਡ, ਅਗਨੀ ਤਤ ਰਿਹਾ ਨਾ ਰਾਈਆ। ਸਾਡਾ ਲੇਖਾ ਲੱਗਾ ਪੰਧ, ਪਿਛਲੀ ਵਾਟ ਕੰਮ ਕਿਸੇ ਨਾ ਆਈਆ। ਜਿਨ੍ਹਾਂ ਚਾਰੋਂ ਕੁੰਟ ਤੇਰੇ ਨਾਮ ਦਾ ਗਾਇਆ ਛੰਦ, ਸੋਹੰ ਢੋਲਾ ਰਹੇ ਗਾਈਆ। ਸਾਡੀ ਓਨ੍ਹਾਂ ਅੱਗੇ ਮੰਗ, ਫ਼ਰਿਆਦ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਦੇਵਾਂ ਵਡਿਆਈ ਵਾਰ ਇਕ, ਇਕੋ ਵਾਰ ਸਮਝਾਈਆ। ਤੁਹਾਡੇ ਸਾਹਮਣੇ ਲੇਖਾ ਦਿਤਾ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਇਹ ਗੋਬਿੰਦ ਦੇ ਸੱਚੇ ਸਿੱਖ, ਜਿਨ੍ਹਾਂ ਸਾਚੀ ਸੇਵ ਕਮਾਈਆ । ਇਹ ਭਗਤ ਭਗਵਾਨ ਨਾਲ ਕਰਨ ਹਿੱਤ, ਹਿਤਕਾਰੀ ਰੂਪ ਵਟਾਈਆ। ਏਨ੍ਹਾਂ ਅੰਦਰ ਵਸਿਆ ਚਿੱਤ, ਜਗਤ ਠਗੌਰੀ ਕੋਇ ਨਾ ਪਾਈਆ। ਏਨ੍ਹਾਂ ਦਾ ਲਹਿਣਾ ਦੇਣਾ ਨਜਿਠ, ਸਿਰ ਆਪਣਾ ਹੱਥ ਟਿਕਾਈਆ। ਅੱਗੇ ਲੱਗਣ ਨਹੀਂ ਦੇਣੀ ਪਿੱਠ, ਮੇਰੀ ਕਿਰਪਾ ਨਾਲ ਤੁਹਾਨੂੰ ਸਾਰਿਆਂ ਨੂੰ ਗਏ ਜਿੱਤ, ਧਰਮ ਰਾਏ ਚਿਤਰ ਗੁਪਤ ਤੁਹਾਡਾ ਲੇਖਾ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ । ਧਰਮ ਰਾਏ ਕਹੇ ਮੈਂ ਸੀਸ ਨਵੌਂਦਾ ਹਾਂ। ਚਿਤਰ ਗੁਪਤ ਕਹੇ ਮੈਂ ਧੂੜੀ ਟਿੱਕਾ ਲੌਂਦਾ ਹਾਂ। ਦਰ ਆ ਕੇ ਭੁੱਲ ਬਖ਼ਸ਼ੌਂਦਾ ਹਾਂ। ਧੰਨ ਭਾਗ ਮੈਂ ਵੇਖੀ ਉਚੀ ਕੁਲ, ਜਿਸ ਕੁਲ ਵਿਚ ਤੇਰਾ ਭਗਤ ਰੂਪ ਵਖਾਇੰਦਾ। ਦਰ ਆਇਆਂ ਪੌਣਾ ਮੁਲ, ਕੀਮਤ ਤੇਰੇ ਹੱਥ ਫੜਾਇੰਦਾ। ਏਨ੍ਹਾਂ ਚਰਨ ਪ੍ਰੀਤੀ ਜਾਣਾ ਘੁਲ, ਹਉਂ ਘੋਲੀ ਘੋਲ ਘੁਮਾਇੰਦਾ। ਖ਼ੁਸ਼ੀਆਂ ਨਾਲ ਹਿਲਾਵਾਂ ਬੁਲ੍ਹ, ਦੰਦਾਂ ਨਾਲ ਸਿਫ਼ਤ ਸਾਲਾਹਿੰਦਾ। ਇਹ ਗੋਬਿੰਦ ਫੁਲਵਾੜੀ ਮੌਲੇ ਫੁੱਲ, ਪਤ ਡਾਲੀ ਮਹਿਕਾਇੰਦਾ। ਇਹ ਦੀਪਕ ਕਦੀ ਨਾ ਹੋਇਆ ਗੁਲ, ਜਿਨ੍ਹਾਂ ਜੋਤੀ ਨੂਰ ਨਾਲ ਚਮਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਆਪ ਕਮਾਈਆ। ਪੁਰਖ ਅਬਿਨਾਸ਼ੀ ਦਇਆ ਕਮਾਈਆ। ਚਿਤਰ ਗੁਪਤ ਦਏ ਵਧਾਈਆ। ਰਾਏ ਧਰਮ ਖ਼ੁਸ਼ੀ ਵਖਾਈਆ। ਲਾੜੀ ਮੌਤ ਸੇਵ ਕਮਾਈਆ। ਰਸਨਾ ਕਹੇ ਤੇਰੀ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਅਚਰਜ ਰੀਤ ਚਲਾਈਆ। ਤੇਰੀ

❋

❋

ਅਚਰਜ ਰੀਤ ਅਵੱਲੀ ਏ। ਤੇਰੇ ਬਾਗ਼ ਦੀ ਮਹਿਕੀ ਕਲੀ ਏ। ਬਣ ਕੇ ਇਕੋ ਵਲ ਛਲੀ ਏ। ਤੇਰੀ ਜੋਤ ਇਕੋ ਬਲੀ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀਤੀ ਖੇਲ ਇਕ ਅਵੱਲੀ ਏ। ਤੇਰੀ ਖੇਲ ਅਵਲੜੀ ਦਿਸਦੀ ਏ। ਤੇਰੀ ਜੋਤ ਨਾ ਕਿਸੇ ਉਤੇ ਵਿਸਦੀ ਏ। ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਲੇਖ ਲਿਖਦੀ ਏ। ਬਿਨ ਭਗਤਾਂ ਜਾਏ ਔਂਤਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪੇ ਆਪ ਨਜਿਠਦੀ ਏ। ਰਾਏ ਧਰਮ ਉਠ ਕਰ ਦੀਦਾਰ, ਤੈਨੂੰ ਖ਼ੁਸ਼ੀਆਂ ਨਾਲ ਕਰਾਇੰਦਾ। ਚਿਤਰ ਗੁਪਤ ਉਠ ਪੇਖ ਨੇਤਰ ਹਾਲ, ਨਜ਼ਾਰਾ ਇਕ ਜਣਾਇੰਦਾ। ਲਾੜੀ ਮੌਤ ਦਰ ਦਏ ਬਹਾਲ, ਤੇਰੀ ਸੇਵਾ ਸਚ ਸਮਝਾਇੰਦਾ। ਇਹ ਸੋਹਣੇ ਸੱਜਣ ਮੇਰੇ ਯਾਰ, ਜਿਨ੍ਹਾਂ ਆਪਣੇ ਰੰਗ ਰੰਗਾਇੰਦਾ। ਇਨ੍ਹਾਂ ਵਿਚੋਂ ਪਰਗਟ ਹੋਵੇ ਗੋਬਿੰਦ ਧਾਰ, ਗੁਰ ਸ਼ਬਦ ਰੂਪ ਵਟਾਇੰਦਾ। ਸ਼ਬਦ ਜੋਤ ਕਰੇ ਪਿਆਰ, ਜੋਤੀ ਜਾਤਾ ਆਪ ਅਖਵਾਇੰਦਾ। ਚਾਰੋਂ ਕੁੰਟ ਪਹਿਰੇਦਾਰ, ਦਹਿ ਦਿਸ਼ਾ ਰੂਪ ਵਖਾਇੰਦਾ। ਗੁਰਮੁਖ ਸੱਜਣ ਕਰ ਪਿਆਰ, ਤਰ੍ਹਾ ਤਰ੍ਹਾ ਨਾਲ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ। ਸਾਚੀ ਕਰਨੀ ਖੇਲ ਅਪਾਰ, ਹਰਿ ਕਰਤਾ ਆਪ ਕਰਾਈਆ। ਚਾਰ ਕੁੰਟ ਖਿੜੀ ਗੁਲਜ਼ਾਰ, ਪੁਰਖ ਅਕਾਲ ਆਪ ਮਹਿਕਾਈਆ। ਇਕੀਆਂ ਇਕੀਆਂ ਨਾਲ ਪਿਆਰ, ਏਕੰਕਾਰ ਰਿਹਾ ਬੰਧਾਈਆ। ਜੇ ਅੱਗੇ ਵੇਖੋ ਨਜ਼ਰੀ ਆਏ ਸਿਰਜਣਹਾਰ, ਪਿਛੇ ਤੱਕੋ ਗੋਬਿੰਦ ਸੇਵ ਕਮਾਈਆ। ਸੰਗਤ ਦੋਹਾਂ ਦੇ ਵਿਚ ਬੈਠੀ ਅੱਧਵਿਚਕਾਰ, ਖ਼ਤਰਾ ਖ਼ੌਫ਼ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮਿਹਰ ਨਜ਼ਰ ਕਰੇ ਹਰਿ ਦਾਤਾ, ਆਪਣੀ ਦਇਆ ਕਮਾਇੰਦਾ। ਭਗਤ ਵਛਲ ਹਰਿ ਪੁਰਖ ਬਿਧਾਤਾ, ਬਿਧ ਸਾਚੀ ਸਚ ਜਣਾਇੰਦਾ । ਨਿਰਗੁਣ ਸਰਗੁਣ ਜੁੜਿਆ ਨਾਤਾ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਪੁਰਖ ਅਕਾਲ ਮੰਨਿਆ ਆਖਾ, ਗੋਬਿਦ ਬੇਨੰਤੀ ਪੂਰ ਕਰਾਇੰਦਾ। ਪਿਛਲਾ ਪੂਰਾ ਕੀਤਾ ਘਾਟਾ, ਵਾਧਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ । ਪਿਛਲਾ ਘਾਟਾ ਹੋਇਆ ਪੂਰਾ, ਹਰਿ ਸਤਿਗੁਰ ਆਪ ਕਰਾਈਆ। ਸੰਗਤ ਦਵਾਰੇ ਹਾਜ਼ਰ ਹਜ਼ੂਰਾ, ਨਿਰਗੁਣ ਆਪਣਾ ਵੇਸ ਵਟਾਈਆ। ਪੰਧ ਮੁਕਾਇਆ ਨੇੜ ਦੂਰਾ, ਦੂਰ ਦੁਰਾਡਾ ਚਲ ਕੇ ਆਈਆ। ਕੂੜੀ ਕਿਰਿਆ ਹੂੰਝਿਆ ਕੂੜਾ, ਦੁਰਮਤ ਮੈਲ ਧਵਾਈਆ। ਆਪਣਾ ਕੌਲ ਕਰੇ ਪੂਰਾ, ਕੀਤਾ ਕੌਲ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਦੇਵੇ ਵਡਿਆਈਆ। ਹਰਿਸੰਗਤ ਤੇਰਾ ਸਤਿਗੁਰ ਰਾਖਾ, ਰਾਖੀ ਦਿਵਸ ਰੈਣ ਕਰਾਈਆ। ਮੇਰੀ ਪ੍ਰੀਤੀ ਜੋੜ ਨਾਤਾ, ਰੰਗ ਆਪਣਾ ਦਏ ਰੰਗਾਈਆ। ਇਕੋ ਸਭ ਨੇ ਮੰਨਣਾ ਆਖਾ, ਹਰਿਸੰਗਤ ਮੰਨਣਾ ਭੈਣ ਭਾਈਆ। ਗੁਰਸਿਖ ਹੋ ਕੇ ਰੂਪ ਧਰੇ ਨਾ ਕੋਈ ਨਾਰ ਕਮਜਾਤਾ, ਮਨ ਮਤ ਨਾ ਕੋਇ ਪਰਨਾਈਆ। ਘਰ ਬੈਠਿਆਂ ਸਭ ਦੀਆਂ ਪੂਰੀਆਂ ਕਰੇ ਆਸਾਂ, ਜੋ ਬੈਠਣ ਧਿਆਨ ਲਗਾਈਆ। ਰਾਤੀਂ ਸੁਤਿਆਂ ਪੰਧ ਮੁਕਾਏ ਵਾਟਾਂ, ਆਵੇ ਜਾਵੇ ਵਾਹੋ ਦਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਜਨ ਭਗਤੋ ਸੁਣੋ ਲਾ ਕੰਨ, ਹਰਿ ਸਤਿਗੁਰ ਆਪ ਸੁਣਾਈਆ। ਬਿਨ ਵੰਝ ਮੁਹਾਣਿਉਂ ਬੇੜਾ ਦਿਤਾ ਬੰਨ੍ਹ, ਚਪੂ ਆਪਣਾ ਨਾਮ ਲਗਾਈਆ। ਬਣ

❋

❋

ਕੇ ਧੁਰਦਰਗਾਹੀ ਜਨਨੀ ਜਨ, ਹਰਿਜਨ ਸਾਚੇ ਗੋਦ ਉਠਾਈਆ। ਲੇਖੇ ਲਗਾ ਖ਼ਾਕੀ ਤਨ, ਜੋ ਗੁਰਮੁਖ ਗੁਰਸਿਖ ਦਰ ਆਏ ਦਰਸ਼ਨ ਪਾਈਆ। ਚਾਰ ਕੁੰਟ ਦਹਿ ਦਿਸ਼ਾ ਚਮਕਦਾ ਨੂਰੀ ਚੰਨ, ਹਰਿਜਨ ਹਰਿ ਹਰਿ ਆਪ ਚਮਕਾਈਆ। ਰਸਨਾ ਜਿਹਵਾ ਮਿਲ ਇਕੀਆਂ ਨਾਲ ਹਰਿਸੰਗਤ ਕਹੋ ਧੰਨ ਧੰਨ, ਧੰਨ ਪ੍ਰਭ ਧੰਨ ਤੇਰੀ ਵਡਿਆਈਆ। ਤੁਹਾਡੇ ਪਿਛੇ ਸ੍ਰੀ ਭਗਵਾਨ ਤੁਹਾਡਾ ਆਖਾ ਲਿਆ ਮੰਨ, ਕਿਉਂ ਬੈਠੇ ਤੁਸੀਂ ਭੁਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖ਼ੁਸ਼ੀਆਂ ਨਾਲ ਦੇਵੇ ਦਾਨ, ਸਭ ਦੀ ਝੋਲੀ ਆਪ ਭਰਾਈਆ।