੨੭ ਪੋਹ ੨੦੨੦ ਬਿਕਰਮੀ ਜੇਠੂਵਾਲ ਦਰਬਾਰ ਵਿਚ
ਨਾਮ ਜੋਤੀ ਪੀਉੇ ਭੰਗ, ਭੰਗੜਾ ਵੇਖੇ ਲੋਕਾਈਆ। ਜਿਸ ਦਾ ਚੜ੍ਹੇ ਅਨੋਖਾ ਰੰਗ, ਰੰਗ ਨਜ਼ਰ ਕਿਸੇ ਨਾ ਆਈਆ। ਨੱਚੀਏ ਟੱਪੀਏ ਬਣ ਮਲੰਗ, ਖ਼ੁਸ਼ੀਆਂ ਤਾਲ ਵਜਾਈਆ। ਜਗਤ ਦਵਾਰਿਉਂ ਅੱਗੇ ਲੰਘ, ਘਰ ਆਪਣਾ ਵੇਖ ਵਖਾਈਆ। ਜਿਸ ਗ੍ਰਹਿ ਖੇਲ ਸੂਰਾ ਸਰਬੰਗ, ਨਿਰਗੁਣ ਕਰਤਾ ਰਿਹਾ ਕਰਾਈਆ। ਦਿਵਸ ਰੈਣ ਇਕ ਅਨੰਦ, ਅਨੰਦ ਆਤਮ ਵਿਚੋਂ ਪਰਗਟਾਈਆ। ਕਰ ਪਰਕਾਸ਼ ਨੁਰਾਨੀ ਚੰਦ, ਜੋਤੀ ਦੀਪ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭੰਗ ਇਕੋ ਇਕ ਸਮਝਾਈਆ। ਸਾਚੀ ਭੰਗ ਨਾਮ ਖ਼ੁਮਾਰੀ, ਬਿਨ ਰਗੜਿਉਂ ਰਗੜਾ ਦਏ ਲਗਾਈਆ। ਆਤਮ ਪਰਮਾਤਮ ਟੁੱਟੀ ਗੰਢ ਯਾਰੀ, ਯਾਰਾਂ ਇਕੋ ਘਰ ਵਖਾਈਆ। ਮਹਲ ਅਟੱਲ ਸੋਹੇ ਤਨ ਮਨਾਰੀ, ਬੰਕ ਵੱਜੇ ਇਕ ਸ਼ਨਵਾਈਆ। ਨਜ਼ਰੀ ਆਏ ਨਿਰਗੁਣ ਨਿਰੰਕਾਰੀ, ਨਿਰਾਕਾਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਇਕੋ ਭੰਗ ਪਿਆਈਆ। ਪੀਓ ਭੰਗ ਲਾਓ ਰਗੜਾ, ਡੰਡਾ ਕੂੰਡਾ ਨਜ਼ਰ ਕੋਇ ਨਾ ਆਈਆ। ਜਿਸ ਪੀਤਿਆਂ ਆਵਣ ਜਾਵਣ ਮੁਕੇ ਝਗੜਾ, ਨਾਤਾ ਛੁਟੇ ਜਗਤ ਲੋਕਾਈਆ। ਰਾਏ ਧਰਮ ਨਾ ਲਏ ਬਦਲਾ, ਅੱਗੇ ਦੇਵੇ ਨਾ ਕੋਇ ਸਜ਼ਾਈਆ । ਗੁਰਮੁਖ ਚੜ੍ਹੇ ਆਪਣੀ ਮੰਜ਼ਲਾ, ਸੰਤ ਘਰ ਵੇਖਣ ਚਾਈਂ ਚਾਈਂਆ। ਜਿਸ ਘਰ ਹੋਵੇ ਇਕੋ ਅਦਲਾ, ਇਨਸਾਫ਼ ਆਪਣਾ ਆਪ ਸਮਝਾਈਆ । ਪੀ ਭੰਗ ਨਾ ਹੋਵੇ ਪਗਲਾ, ਪਾਗਲਪਨ ਪਰੇ ਹਟਾਈਆ। ਘਰ ਸੁਣੇ ਚਾਰ ਮੰਗਲਾ, ਗੀਤ ਸੁਹਾਗੀ ਢੋਲਾ ਗਾਈਆ। ਫੇਰ ਜੇ ਲੇਖਾ ਪੁਛੋ ਅਗਲਾ, ਅੱਗੇ ਚੰਗੀ ਤਰ੍ਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੰਗ ਇਕੋ ਇਕ ਸਮਝਾਈਆ। ਪੀਓ ਭੰਗ ਚੜ੍ਹੇ ਮਸਤੀ, ਮਸਤ ਦੀਵਾਨਾ ਰੂਪ ਵਟਾਈਆ। ਜਿਸ ਪੀਤਿਆਂ ਨਜ਼ਰੀ ਆਏ ਇਕੋ ਹਸਤੀ, ਹਸਤ ਕੀਟ ਰੂਪ ਨਾ ਕੋਇ ਵਖਾਈਆ । ਕਾਇਆ ਮੰਦਰ ਸੋਹੇ ਬਸਤੀ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭੰਗ ਇਕ ਪਿਆਈਆ । ਪੀਓ ਭੰਗ ਫੜ ਪਿਆਲਾ, ਸਾਚਾ ਕਾਸਾ ਇਕ ਸਮਝਾਈਆ। ਜਿਸ ਵਿਚ ਵਸਿਆ ਦੀਨ ਦਿਆਲਾ, ਨਿਰਗੁਣ ਆਪਣਾ ਆਸਣ ਲਾਈਆ। ਜਿਸ ਪੀਤਿਆਂ ਨਾਤਾ ਤੁਟੇ ਕਾਲ ਮਹਾਂਕਾਲਾ, ਜਗਤ ਜੰਜਾਲਾ ਤੋੜ ਤੁੜਾਈਆ। ਓਸ ਭੰਗ ਦਾ ਦੇਵਾਂ ਹਵਾਲਾ, ਜਿਹੜੀ ਭੰਗ ਪੋਸਤ ਡੋਡਿਆਂ ਵਿਚ ਕਦੇ ਨਾ ਆਈਆ। ਜਿਸ ਦੇ ਪੀਵਣ ਦਾ ਰਾਹ ਸੁਖਾਲਾ, ਸਤਿਗੁਰ ਪੂਰਾ ਦਏ ਸਮਝਾਈਆ। ਪਿਛਲਾ ਕੋਈ ਕਹਿਣ ਦਾ ਨਹੀਂ ਹਵਾਲਾ,
❋
❋
ਹਾਲਤ ਵੇਂਹਦਿਆਂ ਦਏ ਬਦਲਾਈਆ। ਕੀ ਕਰੇ ਵਿਚਾਰੀ ਬਿਹੰਗਮ ਚਾਲਾ, ਜਿਨ੍ਹਾਂ ਆਪਣੀ ਗੋਦ ਬਹਾਈਆ। ਸੋ ਗੁਰਮੁਖ ਗੁਰਸਿਖ ਭਗਤ ਭਗਵਾਨ ਸਚਖੰਡ ਬੈਠਣ ਸੱਚੀ ਧਰਮਸਾਲਾ, ਅੱਗੇ ਪੰਧ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮਸਤੀ ਮਸਤ ਅਲਮਸਤ ਆਪਣੇ ਨਾਮ ਚੜ੍ਹਾਈਆ। ਭੰਗ ਕਹੇ ਮੈਂ ਬੜੀ ਚਲਾਕ, ਆਪਣੇ ਵਿਚ ਰੱਖਾਂ ਵਡਿਆਈਆ। ਸਾਧਾਂ ਸੰਤਾਂ ਵਿਚ ਰਲਾਇਆ ਖ਼ਾਕ, ਮੂੰਹ ਦੇ ਭਾਰ ਸੁਟਾਈਆ। ਬਿਨ ਤੇਰੀ ਕਿਰਪਾ ਕੋਈ ਨਾ ਖੋਲ੍ਹੇ ਤੇਰਾ ਤਾਕ, ਤਾੜੀ ਤੇਰੇ ਨਾਲ ਨਾ ਕੋਇ ਲਗਾਈਆ । ਸਭ ਨੂੰ ਲੱਗੀ ਝੂਠੀ ਚਾਟ, ਰਸਨਾ ਜਿਹਵਾ ਸਵਾਦ ਬਣਾਈਆ। ਜੋ ਆਏ ਪ੍ਰਭੂ ਤੇਰੇ ਘਾਟ, ਤਿਨ੍ਹਾਂ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਰਸ, ਰਸ ਇਕੋ ਇਕ ਸਮਝਾਈਆ। ਭੰਗ ਕਹੇ ਮੇਰਾ ਵੇਖੋ ਘੋਟਾ, ਰਗੜਾ ਰਗੜੇ ਨਾਲ ਬੰਧਾਈਆ। ਜਿਹੜਾ ਮੈਨੂੰ ਪੀ ਕੇ ਹੋਇਆ ਮੋਟਾ, ਰਾਤੀਂ ਸੁਤਿਆਂ ਸੁਰਤ ਭੁਲਾਈਆ। ਸਚਖੰਡ ਦਵਾਰਿਉਂ ਕੀਤਾ ਖੋਟਾ, ਕੀਮਤ ਅੱਗੇ ਨਾ ਕੋਇ ਰਖਾਈਆ। ਕੀ ਹੋਇਆ ਜੇ ਕਾਇਆ ਭਰਿਆ ਲੋਟਾ, ਅੰਤਰ ਮੂੰਹ ਦੇ ਭਾਰ ਰੁੜ੍ਹਾਈਆ। ਜਿਨ੍ਹਾਂ ਚਿਰ ਅੰਦਰ ਜਗੇ ਨਾ ਨਿਰਮਲ ਜੋਤਾ, ਸਚ ਸਰੂਪ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੰਗ ਖ਼ੁਮਾਰੀ ਇਕੋ ਇਕ ਵਖਾਈਆ। ਇਕ ਭੰਗ ਬਿਨ ਕੂੰਡੇ ਡੰਡੇ, ਆਪਣਾ ਰਸ ਵਖਾਈਆ। ਇਕ ਭੰਗ ਜਨ ਭਗਤਾਂ ਨਾਲ ਹੰਢੇ, ਸਾਚਾ ਸੰਗ ਨਿਭਾਈਆ । ਇਕ ਭੰਗ ਪ੍ਰਭ ਨਾਲੋਂ ਟੁੱਟੀ ਗੰਢੇ, ਆਤਮ ਪਰਮਾਤਮ ਜੋੜ ਜੁੜਾਈਆ। ਇਕ ਭੰਗ ਜਗਤ ਸਾਧ ਕੀਤੇ ਮਾਰਨ ਖੰਡੇ, ਟੱਕਰਾਂ ਸਾਹਨਾਂ ਵਾਂਗ ਲਗਾਈਆ। ਇਕ ਭੰਗ ਪ੍ਰੇਮ ਪ੍ਰੀਤੀ ਘਰ ਘਰ ਵੰਡੇ, ਹਰਿਜਨ ਸਾਚੇ ਮੇਲ ਮਿਲਾਈਆ। ਇਕ ਭੰਗ ਮੂਰਖਾਂ ਚੁੱਕੀ ਫਿਰਦੀ ਕੰਧੇ, ਜਿਉਂ ਭਾਵੇ ਤਿਉਂ ਰਹੀ ਭਵਾਈਆ। ਓਸ ਭੰਗ ਤੇ ਪ੍ਰਭੂ ਕਦੀ ਨਾ ਮੰਨੇ, ਜੋ ਭੰਗ ਟਕਿਆਂ ਨਾਲ ਮੰਗਾਈਆ। ਗੁਰਮੁਖ ਸੱਜਣ ਉਹ ਚੰਗੇ, ਜੋ ਪੀ ਨਾਮ ਭੰਗ ਅੱਠੇ ਪਹਿਰ ਤਾੜੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਰਸ ਆਪਣਾ ਨਾਮ ਵਖਾਈਆ।
ਆਸਾ ਪੁੰਨੀ ਹੋਈ ਸ਼ਾਂਤ, ਗੁਰ ਅਵਤਾਰ ਰਹੇ ਜਸ ਗਾਈਆ। ਕਿਰਪਾ ਕਰੀ ਪ੍ਰਭ ਠਾਕਰ ਆਪ, ਮਿਹਰਵਾਨ ਹੋਇਆ ਸਹਾਈਆ। ਪੂਰਬ ਲੇਖਾ ਕਰ ਬੇਬਾਕ, ਲਹਿਣਾ ਦੇਣਾ ਦਿਤਾ ਮੁਕਾਈਆ। ਸਚ ਦਵਾਰੇ ਕਰ ਇਤਫ਼ਾਕ, ਮੇਲ ਮਿਲਾਵਾ ਸਹਿਜ ਸੁਭਾਈਆ। ਪੂਰਾ ਕਰ ਭਵਿਖਤ ਵਾਕ, ਗੋਬਿੰਦ ਇਕ ਦਏ ਵਡਿਆਈਆ। ਆਪ ਮਿਲਾ ਆਪਣੀ ਜਾਤ, ਜਾਤ ਜਾਤ ਵਿਚ ਰਖਾਈਆ। ਨਿਰਗੁਣ ਹੋ ਕੇ ਖੋਲ੍ਹਿਆ ਤਾਕ, ਤਾਕਤਵਰ ਪਰਦਾ ਲਾਹੀਆ। ਸਚ ਸੁਣਾਈ ਇਕੋ ਬਾਤ, ਮਹਿਮਾ ਅਕੱਥ ਕਥ ਪਰਗਟਾਈਆ। ਪੂਰਬ ਜਨਮ ਦੀ ਮੁਕੀ ਵਾਟ, ਅੱਗੇ ਪੰਧ ਨਾ ਕੋਇ ਪਾਈਆ। ਮੇਟ ਰੈਣ ਅੰਧੇਰੀ ਰਾਤ, ਸਚ ਨੂਰ ਕਰੇ ਰੁਸ਼ਨਾਈਆ। ਪੀਰ ਪੈਗ਼ੰਬਰ ਜੋ ਗਏ ਆਖ, ਸੋ ਪੂਰੀ ਦਿਤੀ ਕਰਾਈਆ । ਲਹਿਣਾ ਚੁਕਿਆ ਮਸਤਕ ਮਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪਿਛਲਾ ਲਹਿਣਾ ਦੇਣਾ
❋
❋
ਮੁਕਾ, ਮੁਕੀ ਵਸਤ ਪਰਾਈਆ। ਕਿਰਪਾ ਕਰੀ ਆਪ ਖ਼ੁਦਾ, ਮਿਹਰ ਨਜ਼ਰ ਇਕ ਟਿਕਾਈਆ। ਦੂਜਾ ਨਾਤਾ ਦਿਤਾ ਛੁਡਾ, ਇਕੋ ਘਰ ਰਿਹਾ ਵਖਾਈਆ। ਸਾਚਾ ਮੰਦਰ ਦਿਤਾ ਸੁਹਾ, ਮਹਿਫ਼ਲ ਆਪਣਾ ਨਾਮ ਸੁਣਾਈਆ। ਕਾਗ਼ਜ਼ ਛਾਹੀ ਲਹਿਣਾ ਦਿਤਾ ਚੁਕਾ, ਕਲਮ ਕਰੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਹਿਸਾਬ ਬੇਬਾਕ ਕੀਤਾ ਆਪ, ਲੇਖਾ ਕੋਇ ਰਹਿਣ ਨਾ ਪਾਈਆ। ਜਿਂਸ ਨੂੰ ਈਸਾ ਮੂਸਾ ਮੰਨਿਆ ਬਾਪ, ਸੋ ਬੇਨਜ਼ੀਰ ਹੋਏ ਸਹਾਈਆ। ਜਿਸ ਦਾ ਨਾਨਕ ਗੋਬਿੰਦ ਦੱਸਿਆ ਜਾਪ, ਸੋ ਜਗਜੀਵਣ ਦਾਤਾ ਵੇਸ ਵਟਾਈਆ। ਜਿਸ ਜੁਗ ਚੌਕੜੀ ਦਿਤੇ ਥਾਪ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨਾਉਂ ਰਖਾਈਆ । ਜਿਸ ਦਾ ਖੇਲ ਆਦਿ ਜੁਗਾਦੀ ਪਾਕ, ਪਤਤ ਪਾਪੀ ਲਏ ਤਰਾਈਆ। ਕਰ ਖੇਲ ਪੁਰਖ ਸਮਰਾਥ, ਸਮਰਥ ਆਪਣੀ ਧਾਰ ਵਖਾਈਆ। ਨਿਰਵੈਰ ਹੋ ਕੇ ਖੋਲ੍ਹ ਆਖ, ਆਖ਼ਰ ਆਪਣਾ ਮੇਲ ਮਿਲਾਈਆ। ਸਾਡੇ ਸਭ ਦੇ ਖ਼ਾਲੀ ਕਰ ਕੇ ਹਾਥ, ਚਾਰੋਂ ਕੁੰਟ ਰਿਹਾ ਵਖਾਈਆ। ਨਾ ਕੋਈ ਰਿਹਾ ਤ੍ਰਲੋਕੀ ਨਾਥ, ਨਾਥ ਅਨਾਥਾਂ ਲਏ ਉਠਾਈਆ। ਨਾ ਕੋਈ ਰਿਹਾ ਪੂਜਾ ਪਾਠ, ਰਸਨਾ ਜਿਹਵਾ ਢੋਲਾ ਕੋਇ ਨਾ ਗਾਈਆ। ਨਾ ਕੋਈ ਰਿਹਾ ਤੀਰਥ ਤਾਟ, ਤੱਟ ਕਿਨਾਰਾ ਵੇਖ ਵਖਾਈਆ। ਕਿਰਪਾ ਕਰ ਕੇ ਖੋਲਿਆ ਹਾਟ, ਦਰ ਦਵਾਰਾ ਸੋਭਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਲੇਖਾ ਮਿਲਿਆ ਅੰਤਮ ਆਣ, ਅੰਤਸ਼ਕਰਨ ਨਜ਼ਰ ਕੋਇ ਨਾ ਆਈਆ । ਕਰਿਆ ਖੇਲ ਸ੍ਰੀ ਭਗਵਾਨ, ਦੂਜਾ ਸੰਗ ਨਾ ਕੋਇ ਰਖਾਈਆ। ਸਾਡੇ ਉਤੇ ਕਰੇ ਨਾ ਕੋਈ ਈਮਾਨ, ਈਮਾਨ ਪ੍ਰਭ ਦੀ ਝੋਲੀ ਪਾਈਆ। ਨੇਤਰ ਰੋਂਦੀ ਵੇਖੀ ਅੰਜੀਲ ਕੁਰਾਨ, ਬਾਈਬਲ ਰੋ ਰੋ ਦਏ ਦੁਹਾਈਆ। ਸਾਡਾ ਪੈਂਡਾ ਮੁਕਿਆ ਆਣ, ਮੁਕੀ ਹੱਦ ਪਰਾਈਆ । ਜਿਸ ਨੇ ਸਾਚਾ ਦਿਤਾ ਨਿਸ਼ਾਨ, ਸਚ ਨਿਸ਼ਾਨਾ ਇਕੋ ਇਕ ਝੁਲਾਈਆ। ਜਿਸ ਦਾ ਗੀਤ ਗਾ ਗਾ ਥੱਕੀ ਬਿਨਾਂ ਜ਼ਬਾਨ, ਜ਼ੇਰ ਜ਼ਬਰ ਨਾਲ ਮਿਲਾਈਆ। ਅਲਫ਼ ਯੇ ਹੋਈ ਹੈਰਾਨ, ਹਾਲਤ ਆਪਣੀ ਰਹੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਬੇਪਰਵਾਹ ਖੇਲ ਅਪਾਰਾ, ਹਰਿ ਕਰਤਾ ਆਪ ਕਰਾਇੰਦਾ। ਨਿਰਗੁਣ ਲੈ ਚਵੀਆਂ ਅਵਤਾਰਾ, ਚਾਰੋਂ ਕੁੰਟ ਵੇਖ ਵਖਾਇੰਦਾ। ਮੱਥੇ ਟਿਕਾਵਣ ਦੀ ਗਈ ਬਹਾਰਾ, ਬਿਹਬਲ ਹੋ ਕੇ ਸਰਬ ਸੁਣਾਇੰਦਾ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਵੜਨ ਦਾ ਗਿਆ ਨਜ਼ਾਰਾ, ਨਿਰਗੁਣ ਨਜ਼ਾਮ ਆਪ ਬਦਲਾਇੰਦਾ। ਤੀਰਥ ਤੱਟ ਨਹਾਵਣ ਦਾ ਗਿਆ ਸਹਾਰਾ, ਕਿਨਾਰਾ ਇਕੋ ਇਕ ਜਣਾਇੰਦਾ। ਗੋਪੀ ਕਾਹਨ ਨੱਚਣ ਦਾ ਗਿਆ ਅਖਾੜਾ, ਸਾਚੀ ਸਖੀ ਗੁਰਮੁਖ ਰੂਪ ਵਟਾਇੰਦਾ। ਨਾਤਾ ਤੁਟਿਆ ਕੂੜੇ ਯਾਰਾਂ, ਯਾਰੀ ਆਪਣੇ ਨਾਲ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਆਪਣੇ ਹੱਥ ਰੱਖੀ ਵਡਿਆਈਆ। ਸਭ ਦਾ ਲੇਖਾ ਦਿਤਾ ਨਿਵਾਰ, ਨਵਾਜਸ਼ ਰਹਿਮਤ ਆਪ ਕਮਾਈਆ । ਗੁਜਾਰਸ਼ ਕਰਨ ਗੁਰੂ ਅਵਤਾਰ, ਦੋਏ ਜੋੜ ਵਾਸਤਾ ਪਾਈਆ। ਸਫ਼ਾਰਸ਼ ਕਰੀਏ ਨਾ ਕਿਸੇ ਦੀ ਵਿਚ ਸੰਸਾਰ, ਅੱਗੇ ਸੰਗ ਨਾ ਕੋਇ ਨਿਭਾਈਆ। ਵੀਹ ਸੌ ਵੀਹ ਬਿਕਰਮੀ ਛੱਬੀ ਪੋਹ ਤੇਰਾ ਤੁਆਰਫ਼ ਕਰਾਇਆ ਕਲਗ਼ੀ ਧਰ ਅਪਰ ਅਪਾਰ, ਸ਼ਬਦ ਇਸ਼ਾਰੇ ਨਾਲ ਜਣਾਈਆ। ਇਬਾਰਤ ਲਿਖੇ ਨਾ ਦੂਜੀ ਵਾਰ, ਕਲਮ ਛਾਹੀ ਨਾ ਕੋਇ ਵਡਿਆਈਆ। ਡੂੰਘੀ
❋
❋
ਗਾਰਤ ਕਰ ਉਜਿਆਰ, ਨੂਰੀ ਚੰਦ ਦਿਤਾ ਚਮਕਾਈਆ। ਆਲਸ ਨਿੰਦਰਾ ਦਿਤੀ ਉਤਾਰ, ਗ਼ਾਫ਼ਲ ਰੂਪ ਨਾ ਕੋਇ ਵਟਾਈਆ। ਮਹਿਫ਼ਲ ਇਕ ਲਗਾ ਸੱਚੀ ਸਰਕਾਰ, ਮੁਹੱਬਤ ਸਾਚੀ ਦਿਤੀ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਪੁਕਾਰ, ਪੁਨਹਿ ਪੁਨਹਿ ਤੇਰੀ ਸਰਨਾਈਆ । ਦੋਜ਼ਖ਼ ਬਹਿਸ਼ਤੋਂ ਵਸੇ ਬਾਹਰ, ਸਵਰਗ ਨਰਕ ਚਲੇ ਨਾ ਕੋਇ ਚਤੁਰਾਈਆ। ਅਰਸ਼ ਫ਼ਰਸ਼ ਤੇਰੀ ਕਾਰ, ਕੁਰਸ਼ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੇ ਮਾਣ ਵਡਿਆਈਆ। ਲੇਖਾ ਚੁਕਿਆ ਪਿਛਲਾ ਮੂਲ, ਅਸਲ ਤੇਰੇ ਹੱਥ ਵਡਿਆਈਆ। ਤੇਰੀ ਕਿਰਪਾ ਸਮਝਿਆ ਤੇਰਾ ਅਸੂਲ, ਅਸਲੀਅਤ ਤੇਰੇ ਵਿਚੋਂ ਨਜ਼ਰੀ ਆਈਆ। ਤੇਰਾ ਸੁਣ ਕੇ ਹੁਕਮ ਮਾਅਕੂਲ, ਮੁਹੱਬਤ ਤੇਰੇ ਨਾਲ ਲਗਾਈਆ। ਤੇਰੇ ਨਾਮ ਦਾ ਲਏ ਨਾ ਕੋਇ ਮਸੂਲ, ਮੁਲਾ ਸ਼ੇਖ਼ ਪੰਡਤ ਪਾਂਧਾ ਗਰੰਥੀ ਤੇਰਾ ਨਾਉਂ ਨਾ ਹੱਟ ਵਿਕਾਈਆ। ਤੇਰੇ ਚਰਨ ਦੀ ਸੱਚੀ ਧੂਲ, ਭਬੂਤੀ ਇਕੋ ਨਜ਼ਰੀ ਆਈਆ। ਕਿਸੇ ਕੰਮ ਨਾ ਆਏ ਤਰਸੂਲ, ਸ਼ੰਕਰ ਬੈਠਾ ਧਿਆਨ ਲਗਾਈਆ। ਬ੍ਰਹਮਾ ਰੋ ਰੋ ਕਹੇ ਮੈਂ ਗਿਆ ਭੂਲ, ਬ੍ਰਹਮ ਵਿਦਿਆ ਨਾ ਕੋਇ ਪੜ੍ਹਾਈਆ। ਵਿਸ਼ਨੂੰ ਕਹੇ ਮੈਂ ਨਾ ਜਾਣਾ ਤੇਰਾ ਅਸੂਲ, ਸ਼ਾਹ ਪਾਤਸ਼ਾਹ ਤੇਰੀ ਵੱਡੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਏ ਹੱਸ, ਘਰ ਸਾਚੇ ਖ਼ੁਸ਼ੀ ਮਨਾਈਆ। ਅੱਜ ਤੋਂ ਸਾਡੀ ਹੋਈ ਬਸ, ਬਸਤੇ ਸਰਬ ਬੰਧਾਈਆ। ਖ਼ਾਲੀ ਵਖਾਵਣ ਆਪਣੇ ਹੱਥ, ਦੋ ਜਹਾਨ ਜਣਾਈਆ। ਜਿਸ ਨੇ ਦਿਤੀ ਸਾਨੂੰ ਮਤ, ਸੋ ਮਤਵਾਲਾ ਫੇਰਾ ਪਾਈਆ। ਜਿਸ ਦਾ ਮਾਰਗ ਗਏ ਦੱਸ, ਸੋ ਆਇਆ ਬੇਪਰਵਾਹੀਆ। ਦੋ ਜਹਾਨ ਪੰਧ ਮੁਕਾਏ ਨੱਠ ਨੱਠ, ਬਣ ਪਾਂਧੀ ਫੇਰਾ ਪਾਈਆ। ਬੀਸ ਸਾਲ ਦੱਸਦਾ ਰਿਹਾ ਸਾਚੀ ਗਾਥ, ਅੱਖਰ ਗਾ ਗਾ ਮਾਤ ਜਣਾਈਆ । ਕਲਜੁਗ ਮਿਟੇ ਅੰਧੇਰੀ ਰਾਤ, ਲੋਕਮਾਤ ਰਹਿਣ ਨਾ ਪਾਈਆ। ਜਨ ਭਗਤਾਂ ਦੇਵੇ ਦਾਤ, ਵਸਤ ਅਮੋਲਕ ਇਕ ਵਰਤਾਈਆ। ਅੰਦਰ ਵੜ ਕੇ ਕਰੇ ਬਾਤ, ਬਾਹਰੋਂ ਕਹਿਣ ਕੁਛ ਨਾ ਪਾਈਆ। ਆਪਣਾ ਕਾਰਜ ਕਰੇ ਖ਼ਾਸ, ਖ਼ਾਲਸ ਗੁਰਮੁਖ ਰਿਹਾ ਪਰਗਟਾਈਆ। ਗੋਬਿੰਦ ਪੂਰੀ ਕਰੇ ਆਸ, ਮਾਛੂਵਾੜੇ ਰੁੱਤ ਸੁਹਾਈਆ। ਪਿਛਲਾ ਲੇਖਾ ਕਰੇ ਬੇਬਾਕ, ਅਗਲਾ ਤਾਕ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡੀ ਖ਼ੁਸ਼ੀ ਖ਼ੁਸ਼ੀ ਨਾਲ ਮਿਲਾਈਆ। ਖ਼ੁਸ਼ੀ ਗ਼ਮੀ ਕਰਾਏ ਮੇਲ, ਮੇਲਾ ਆਪਣੇ ਨਾਲ ਕਰਾਈਆ। ਸਚ ਦਵਾਰੇ ਚਾੜ੍ਹੇ ਤੇਲ, ਸਗਨ ਇਕੋ ਝੋਲੀ ਪਾਈਆ। ਪਰਮ ਪੁਰਖ ਸੱਜਣ ਸੁਹੇਲ, ਸਤਿਗੁਰ ਆਪਣੀ ਦਇਆ ਕਮਾਈਆ। ਸਤਿ ਧਰਮ ਦੀ ਵਧਾਏ ਆਪੇ ਵੇਲ, ਵਾਧਾ ਆਪਣੇ ਹੱਥ ਰਖਾਈਆ। ਲੱਖ ਚੁਰਾਸੀ ਕਰ ਕੇ ਫ਼ੇਲ, ਗੁਰਸਿਖ ਥੋੜੇ ਲਏ ਤਰਾਈਆ। ਸਚਖੰਡ ਦਵਾਰਿਉਂ ਕਰ ਕੇ ਵਿਹਲ, ਕੁੰਭੀ ਨਰਕ ਲਏ ਸੁਹਾਈਆ। ਲੇਖਾ ਜਾਣ ਗੁਰੂ ਗੁਰ ਚੇਲ, ਗੁਰ ਚੇਲੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਦੇਵੇ ਵਡਿਆਈ ਪਾਰਬ੍ਰਹਮ, ਪ੍ਰਭ ਆਪਣੀ ਦਇਆ ਕਮਾਇੰਦਾ। ਪੂਰਨ ਹੋਇਆ ਧੁਰ ਦਾ ਕਰਮ, ਕੰਮ ਆਪਣਾ ਆਪ ਸਮਝਾਇੰਦਾ। ਨੌ ਸੌ ਚੁਰਾਨਵੇਂ ਚੌਕੜੀ ਜੁਗ ਜੋ ਬਣਿਆ ਰਿਹਾ ਨਰਮ, ਅੰਤਮ ਆਪਣਾ ਹੁਕਮ ਵਡਿਆਇੰਦਾ। ਅੱਗੇ ਕੋਈ ਨਾ ਰਹੇ ਭਰਮ, ਗੁਰ ਅਵਤਾਰ ਸਰਬ ਸਮਝਾਇੰਦਾ। ਇਸ ਦੇ ਚਰਨੀ ਲੱਗਿਆਂ ਮਿਟੇ ਜਨਮ ਮਰਨ, ਆਵਣ ਜਾਵਣ ਗੇੜ
❋
❋
ਚੁਕਾਇੰਦਾ। ਸਤਿਗੁਰ ਮਿਲਿਆਂ ਨਹੀਂ ਕੋਈ ਸ਼ਰਮ, ਹਯਾ ਹਯਾਤੀ ਵਿਚੋਂ ਬਾਹਰ ਕਢਾਇੰਦਾ। ਆਤਮ ਪਰਮਾਤਮ ਇਕੋ ਧਰਮ, ਧਰਮ ਆਪਣਾ ਇਕ ਸਮਝਾਇੰਦਾ। ਲੱਖ ਚੁਰਾਸੀ ਵਿਚੋਂ ਮਾਣਸ ਜਨਮ, ਗੁਰਮੁਖ ਵਿਰਲਾ ਲੇਖੇ ਲਾਇੰਦਾ। ਸੰਤ ਸੁਹੇਲੇ ਪੌੜੇ ਚੜ੍ਹਨ, ਸਤਿਗੁਰ ਡੰਡਾ ਨਾਮ ਫੜਾਇੰਦਾ। ਭਗਤ ਭਗਵਾਨ ਢੋਲੇ ਪੜ੍ਹਨ, ਸੋਹੰ ਸਾਚਾ ਰਾਗ ਅਲਾਇੰਦਾ। ਗੁਰਸਿਖ ਘਰ ਸਚ ਦਵਾਰੇ ਵੜਨ, ਸ੍ਰੀ ਭਗਵਾਨ ਕੁੰਡਾ ਲਾਹਿੰਦਾ। ਨਾਤਾ ਤੋੜ ਵਰਨ ਬਰਨ, ਜਾਤ ਪਾਤ ਪੰਧ ਮੁਕਾਇੰਦਾ। ਦਰਸ ਕਰਾ ਇਕੋ ਚਰਨ, ਚਰਨੋਦਕ ਮੁਖ ਚਵਾਇੰਦਾ। ਜਾਗਰਤ ਸੋਵਤ ਖੋਲ੍ਹੇ ਹਰਨ ਫਰਨ, ਨਿਜ ਨੇਤਰ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਪੁਰਖ ਸਮਰਥ, ਪ੍ਰਭ ਤੇਰੇ ਹੱਥ ਵਡਿਆਈਆ। ਪਿਛਲਾ ਲੇਖਾ ਹੋਇਆ ਭੱਠ, ਅਗਲੀ ਕਰਨੀ ਲਏ ਕਮਾਈਆ । ਚਾਰ ਜੁਗ ਦਾ ਬੰਦ ਦਵਾਰਾ ਹੋਇਆ ਬੰਕ, ਅੱਗੇ ਮੰਦਰ ਇਕ ਵਸਾਈਆ। ਬਣ ਸਵਾਂਗੀ ਖੇਲ ਕਰ ਨਟੂਏ ਨਟ, ਆਪ ਆਪਣੀ ਰਾਸ ਰਚਾਈਆ। ਤੇਰਾ ਰੂਪ ਅਗੰਮੀ ਸੱਚ, ਜੁਗ ਚੌਕੜੀ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਕਾਇਆ ਮਾਟੀ ਭਾਂਡਾ ਭੰਨਿਆ ਕੱਚ, ਥਿਰ ਕੋਇ ਰਹਿਣ ਨਾ ਪਾਈਆ। ਤੇਰੇ ਨੂਰ ਗਏ ਰਚ, ਜੋਤੀ ਜੋਤ ਵਿਚ ਸਮਾਈਆ। ਅੰਤਮ ਦਿਤਾ ਪੂਰਾ ਹੱਕ, ਹਕੀਕਤ ਸਭ ਦੀ ਝੋਲੀ ਪਾਈਆ। ਖ਼ੁਸ਼ੀਆਂ ਨਾਲ ਵੇਖਿਆ ਅੱਖ, ਆਖ਼ਰ ਤੇਰਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। ਜਨ ਭਗਤਾਂ ਦੇਵੇ ਮਾਣ, ਸ੍ਰੀ ਭਗਵਾਨਿਆ। ਤੇਰੇ ਚਰਨ ਕਰਨ ਧਿਆਨ, ਨਾਤਾ ਤੁਟੇ ਦੋ ਜਹਾਨਿਆਂ। ਤੇਰਾ ਸੁਣਨ ਸੱਚਾ ਫ਼ਰਮਾਨ, ਧੁਰਦਰਗਾਹੀ ਬੋਲ ਮਹਾਨਿਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਪਰਵਾਨਿਆਂ। ਸਚ ਪਰਵਾਨਾ ਦੇ ਦੇ ਗੀਤ, ਗਾਇਤਰੀ ਮੰਤਰ ਨਾ ਕੋਇ ਪੜ੍ਹਾਈਆ। ਨਾਤਾ ਤੁਟੇ ਮੰਦਰ ਮਸੀਤ, ਪੰਡਤ ਮੁਲਾਂ ਨੇੜ ਕੋਇ ਨਾ ਆਈਆ। ਭਗਤਾਂ ਦੱਸ ਦੇ ਆਪਣੀ ਰੀਤ, ਜਿਹੜੀ ਕਬੀਰ ਗਿਆ ਸਮਝਾਈਆ। ਤੂੰ ਨੀਚੋਂ ਕਰ ਊਚ, ਊਚ ਨੀਚ ਤੇਰੀ ਸਰਨਾਈਆ । ਤੇਰਾ ਮੰਦਰ ਦਵਾਰਾ ਵੇਖੀਏ ਦਹਿਲੀਜ, ਘਰ ਵੜ ਕੇ ਦਰਸ਼ਨ ਪਾਈਆ। ਤੇਰਾ ਨੂਰ ਨਜ਼ਰੀ ਆਏ ਠੀਕ, ਕੂੜਾ ਠੀਕਰ ਭੰਨ ਵਖਾਈਆ । ਮਿਟੇ ਰੈਣ ਅੰਧੇਰੀ ਤਾਰੀਕ, ਚੰਦ ਇਕੋ ਇਕ ਰੁਸ਼ਨਾਈਆ। ਤੇਰੀ ਧਾਰ ਸਦਾ ਬਾਰੀਕ, ਬਾਰੀਕੀ ਵਿਚੋਂ ਲਏ ਪਰਗਟਾਈਆ। ਤੇਰੇ ਨਾਲ ਲੱਗੇ ਪ੍ਰੀਤ, ਪ੍ਰੀਤੀਵਾਨ ਸੱਚੇ ਮਾਹੀਆ। ਸਦੀ ਸਦੀਵੀ ਰਹੀ ਬੀਤ, ਬੀਸ ਬੀਸਾ ਦਏ ਦੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਪੜ੍ਹਨ ਹਦੀਸ, ਕਲਮਾ ਇਕੋ ਇਕ ਸੁਣਾਈਆ। ਤੇਰੇ ਛਤਰ ਝੁੱਲੇ ਸੀਸ, ਜਗਦੀਸ਼ ਤੇਰੀ ਵਡਿਆਈਆ। ਤੇਰਾ ਰੰਗ ਚੜ੍ਹੇ ਮਜੀਠ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਮੇਰੇ ਸਾਹਿਬ ਸੱਜਣ ਮੀਤ, ਮਿੱਤਰ ਪਿਆਰੇ ਤੇਰੀ ਵਡ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ। ਮਾਣ ਵਡਿਆਈ ਦੇ ਇਕ, ਏਕੰਕਾਰ ਮੰਗ ਮੰਗਾਈਆ। ਜਨ ਭਗਤਾਂ ਲੇਖਾ ਦੇ ਲਿਖ, ਤੇਰਾ ਲੇਖ ਨਾ ਕੋਇ ਮਿਟਾਈਆ। ਸਚ ਦਵਾਰ ਕਰ ਹਿੱਤ, ਹਿੱਤ ਆਪਣੇ ਨਾਲ ਬੰਧਾਈਆ। ਅੱਗੇ ਫੇਰ ਨਾ ਦੇਵੀਂ ਪਿੱਠ, ਪਿਛਲੀ ਕਰਵਟ ਲੈ ਬਦਲਾਈਆ। ਤੇਰੇ ਦਰ ਤੋਂ ਮੰਗੀ ਭਿਖ, ਦੂਜੇ ਦਰ ਮੰਗਣ ਨਾ ਜਾਈਆ। ਉਹ ਗੁਰਮੁਖ ਸੱਚੇ ਸਿਖ, ਜਿਨ੍ਹਾਂ ਸਿਖਿਆ ਤੇਰੀ
❋
❋
ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇ ਮਾਣ ਵਡਿਆਈਆ। ਸਿਖਿਆ ਤੇਰੀ ਸਿਖੀ ਸੱਚ, ਸੋ ਸਾਹਿਬ ਸੱਚੇ ਸੁਲਤਾਨਾ। ਤੇਰਾ ਲੇਖਾ ਨਾ ਆਇਆ ਹੱਥ, ਸ਼ਾਹ ਪਾਤਸ਼ਾਹ ਨੌਜਵਾਨਾ। ਮੰਦਰ ਦਵਾਰਾ ਵੇਖਿਆ ਝੱਟ, ਆਏ ਵਿਚ ਮੈਦਾਨਾ। ਜਨਮ ਮਰਨ ਦਾ ਗੇੜਾ ਕੱਟ, ਤੇਰੇ ਚਰਨ ਵਿਟੁਹ ਕੁਰਬਾਨਾ। ਨਾਮ ਚੜ੍ਹਾ ਸਾਚੇ ਰਥ, ਬਣ ਰਥਵਾਹੀ ਵਿਚ ਜਹਾਨਾ। ਆਪਣੇ ਮਿਲਣ ਦੀ ਖੋਲ੍ਹ ਅੱਖ, ਦੋਏ ਲੋਚਣ ਪੰਧ ਮੁਕਾਨਾ। ਹਕੀਕਤ ਵਿਚੋਂ ਦੇ ਹੱਕ, ਲਾਸ਼ਰੀਕ ਮੇਰੇ ਮਿਹਰਵਾਨਾ। ਪੀਰ ਪੈਗ਼ੰਬਰ ਗਏ ਥੱਕ, ਗੁਰ ਅਵਤਾਰ ਦੇਣ ਬਿਆਨਾ। ਇਕੋ ਦੇਵਣਹਾਰ ਪੁਰਖ ਸਮਰਥ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲੇ ਖੇਲ ਮਹਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣ ਜੀਵ ਜਹਾਨਾ। ਸ੍ਰੀ ਭਗਵਾਨ ਕਹੇ ਨਾਲ ਦਾਅਵਾ, ਜਨ ਭਗਤ ਆਪ ਜਣਾਈਆ। ਨਾਤਾ ਜੁੜਿਆ ਪੁਤਰਾਂ ਮਾਵਾਂ, ਪਿਤਾ ਪੁਰਖ ਅਕਾਲ ਅਖਵਾਈਆ । ਜੁਗ ਚੌਕੜੀ ਦਾ ਕੱਟਿਆ ਤੁਹਾਡਾ ਫੇਰ ਲਗਾਇਆ ਨਾਵਾਂ, ਲੇਖੇ ਆਪਣੇ ਵਿਚ ਰਖਾਈਆ । ਫੜ ਕੇ ਭੁਜਾਂ ਉਠਾਇਆ ਬਾਹਵਾਂ, ਬਲ ਆਪਣਾ ਆਪ ਪਰਗਟਾਈਆ। ਫੜ ਕੇ ਹੰਸ ਬਣਾਵਾਂ ਕਾਵਾਂ, ਕਾਗੋਂ ਹੰਸ ਰੂਪ ਵਟਾਈਆ। ਸਿਰ ਦੇ ਕੇ ਠੰਡੀਆਂ ਛਾਵਾਂ, ਕਲਜੁਗ ਅਗਨੀ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਦੇਵੇ ਦਾਤ ਹੋ ਦਲੇਰ, ਦਲੇਰੀ ਇਕੋ ਇਕ ਜਣਾਇੰਦਾ। ਨਵ ਨੌ ਚਾਰ ਪਿਛੋਂ ਕੀਤੀ ਮਿਹਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ । ਜੁਗ ਜਨਮ ਦੇ ਵਿਛੜੇ ਲਏ ਘੇਰ, ਘੇਰਾ ਆਪਣਾ ਨਾਮ ਰਖਾਇੰਦਾ। ਪਹਿਰੇਦਾਰ ਹੋ ਕੇ ਸ਼ੇਰ, ਕੂੜੀ ਕਿਰਿਆ ਪਰੇ ਹਟਾਇੰਦਾ। ਦੂਰ ਦੁਰਾਡੇ ਆਇਆ ਨੇੜ, ਨੇੜੇ ਹੋ ਕੇ ਦਰਸ ਦਿਖਾਇੰਦਾ। ਅਗਲਾ ਪਿਛਲਾ ਲਹਿਣਾ ਦਏ ਨਬੇੜ, ਬਾਕੀ ਆਪਣੀ ਝੋਲੀ ਪਾਇੰਦਾ। ਨਿਰਗੁਣ ਕੋਈ ਨਾ ਕਰੇ ਹੇਰ ਫੇਰ, ਅਛਲ ਛਲ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਆਪ ਤਰਾਇੰਦਾ। ਭਗਤਾਂ ਤਾਰ ਖੋਲ੍ਹੇ ਤਾਕ, ਪਰਦਾ ਉਹਲਾ ਰਿਹਾ ਉਠਾਈਆ। ਪ੍ਰੇਮ ਪ੍ਰੀਤੀ ਅੰਦਰ ਬਣ ਮੁਸ਼ਤਾਕ, ਮੁਸ਼ਕਲ ਸਭ ਦੀ ਹਲ ਕਰਾਈਆ। ਸਦੀ ਚੌਧਵੀਂ ਮਿਲਣ ਦਾ ਇਕ ਇਤਫ਼ਾਕ, ਇਤਫ਼ਾਕੀਆ ਆਪਣਾ ਮੇਲ ਮਿਲਾਈਆ। ਪਰਵਰਦਿਗਾਰ ਬਣੇ ਪਾਕ, ਪਾਕੀਜ਼ਾ ਆਪਣਾ ਰੂਪ ਵਟਾਈਆ। ਸਾਹਿਬ ਹੋ ਕੇ ਦੇਵੇ ਦਾਤ, ਦਾਤਾ ਦਾਨੀ ਆਪ ਵਰਤਾਈਆ। ਲੇਖਾ ਲਿਖੇ ਕਲਮ ਦਵਾਤ, ਕਾਗ਼ਜ਼ ਨਾਲ ਪਾਏ ਗਵਾਹੀਆ। ਤਿਨ੍ਹਾਂ ਮੁਰੀਦਾਂ ਮਿਲੀ ਨਜਾਤ, ਜਿਨ੍ਹਾਂ ਮੁਰਸ਼ਦ ਇਕੋ ਨਜ਼ਰੀ ਆਈਆ। ਵਫ਼ਾਤ ਵਿਚੋਂ ਬਣਾਏ ਜਮਾਤ, ਜਮਾਤ ਵਿਚੋਂ ਆਪਣਾ ਆਗਾਜ਼ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਰਖਾਈਆ। ਸੰਗ ਰਖਾਏ ਏਕੰਕਾਰ, ਅਕਲ ਕਲਾ ਇਕ ਅਖਵਾਇੰਦਾ। ਦੂਜੇ ਦਰ ਨਾ ਹੋਏ ਖ਼ਵਾਰ, ਹਰਿਜਨ ਆਪਣੇ ਘਰ ਵਸਾਇੰਦਾ। ਨਾਲ ਰਲਾ ਗੁਰ ਅਵਤਾਰ, ਪੀਰ ਪੈਗ਼ੰਬਰ ਜੋੜ ਜੁੜਾਇੰਦਾ। ਸਾਚਾ ਮੰਦਰ ਕਰ ਤਿਆਰ, ਅੰਦਰੇ ਅੰਦਰ ਖੇਲ ਵਖਾਇੰਦਾ। ਛੱਤੀ ਜੁਗ ਦਾ ਲਾਹ ਉਧਾਰ, ਕਰਜ਼ਾ ਮਕਰੂਜ਼ ਝੋਲੀ ਪਾਇੰਦਾ। ਨਾਮਾ ਕਹੇ ਮੇਰੀ ਪੂਰੀ ਆਸ, ਛੱਪਰ ਛੰਨ ਸੋਭਾ ਪਾਇੰਦਾ। ਧੰਨਾ ਕਹੇ ਮੇਰੇ ਵੱਡੇ ਭਾਗ, ਵਡਭਾਗੀ ਵੇਖ ਵਖਾਇੰਦਾ। ਕਬੀਰ ਕਹੇ ਦਰ ਜਗਿਆ ਚਿਰਾਗ, ਦੀਵਾ ਬਾਤੀ ਨਜ਼ਰ ਕੋਇ ਨਾ ਆਇੰਦਾ। ਗੋਬਿੰਦ ਕਹੇ ਪ੍ਰਭ ਮਿਲਿਆ ਧੁਰ ਸੁਹਾਗ, ਕੰਤ ਇਕੋ ਨਜ਼ਰੀ
❋
❋
ਆਇੰਦਾ । ਸ੍ਰੀ ਭਗਵਾਨ ਕਹੇ ਮੇਰਾ ਭਗਤ ਸਮਾਜ, ਸੱਚਾ ਮਾਰਗ ਇਕੋ ਲਾਇੰਦਾ। ਨਿਰਗੁਣ ਨਿਰਗੁਣ ਰਚਿਆ ਕਾਜ, ਘਰ ਸਾਚੇ ਖੇਲ ਕਰਾਇੰਦਾ । ਇਕੋ ਮਾਰੇ ਅਗੰਮੀ ਆਵਾਜ਼, ਸੋਈ ਸੁਰਤੀ ਆਪ ਉਠਾਇੰਦਾ। ਦੂਰ ਦੁਰਾਡੇ ਆਏ ਭਾਜ, ਪਾਂਧੀ ਪਿਛਲਾ ਪੰਧ ਮੁਕਾਇੰਦਾ। ਲੇਖਾ ਚੁਕੇ ਜਗਤ ਨਿਮਾਜ਼, ਵੁਜ਼ੂ ਸਜਦਾ ਰਹਿਣ ਕੋਇ ਨਾ ਪਾਇੰਦਾ। ਗੁਰਮੁਖ ਫੋਲੇ ਨਾ ਕੋਇ ਕਿਤਾਬ, ਕੁਤਬਖ਼ਾਨਾ ਆਪਣਾ ਨਾਮ ਬਣਾਇੰਦਾ। ਤੰਦੀ ਫੜ ਵਜਾਏ ਨਾ ਕੋਈ ਰਬਾਬ, ਬਹੱਤਰ ਨਾੜੀ ਸਤਾਰ ਆਪ ਹਿਲਾਇੰਦਾ। ਕਾਗ਼ਜ਼ ਕਲਮ ਕਰੇ ਨਾ ਕੋਈ ਆਦਾਬ, ਨਿਰਗੁਣ ਜੋਤੀ ਨੂਰ ਇਕ ਰਖਾਇੰਦਾ। ਜਿਸ ਦਾ ਲੇਖਾ ਵੰਡਿਆ ਨਾ ਜਾਏ ਕਿਸੇ ਵਿਚ ਬਾਬ, ਆਪਣੀ ਬਾਬਤ ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਲਾਇੰਦਾ। ਕਲਜੁਗ ਅੰਤਮ ਸਾਰੇ ਕਰ ਲਾਜਵਾਬ, ਜਵਾਬ ਤਲਬੀ ਆਪਣੇ ਹੱਥ ਰਖਾਇੰਦਾ। ਜਿਸ ਦਾ ਦੇਂਦਾ ਰਿਹਾ ਖ਼ਵਾਬ, ਸੋ ਖ਼ਬਰ ਆਪ ਸੁਣਾਇੰਦਾ । ਇਕੋ ਇਕ ਸਾਹਿਬ ਗੁਰੂ ਮਹਾਰਾਜ, ਮਹਾਂਬਲੀ ਹਰਿ ਅਖਵਾਇੰਦਾ। ਜਿਸ ਨੇ ਪਹਿਲੀ ਵਾਰ ਸੀਸ ਤੇ ਰੱਖਿਆ ਤਾਜ, ਪੰਚਮ ਕਲਗੀ ਇਕੋ ਰੂਪ ਵਟਾਇੰਦਾ। ਉਸ ਦੇ ਚਰਨਾਂ ਥੱਲੇ ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਬਹਿ ਬਹਿ ਪੜ੍ਹਨ ਨਿਮਾਜ਼, ਬਿਨ ਆਪਣੀ ਕਿਰਪਾ ਸਜਦਾ ਕਿਸੇ ਨਾ ਕਬੂਲ ਕਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਨਾ ਕੋਈ ਰੋਜ਼ਾ ਨਾ ਕੋਈ ਬਾਂਗ, ਸ਼ਰਅ ਮਸਲਾ ਨਜ਼ਰ ਕੋਇ ਨਾ ਆਈਆ। ਨਾ ਕੋਈ ਤਨ ਖ਼ਾਕੀ ਵਟਾਏ ਸਵਾਂਗ, ਸਵਾਂਗੀ ਰੂਪ ਨਾ ਕੋਇ ਜਣਾਈਆ। ਇਕ ਮੁਹੰਮਦ ਪੂਰੀ ਕਰੇ ਤਾਂਘ, ਦੂਜਾ ਈਸਾ ਨਾਲ ਮਿਲਾਈਆ। ਤੀਜਾ ਮੂਸਾ ਕਹੇ ਮੈਥੋਂ ਝੱਲੀ ਨਾ ਜਾਏ ਤੇਰੀ ਕਾਂਗ, ਜਲਵਾ ਕੋਹੇਤੂਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੱਚ ਰਹੇ ਸਮਝਾਈਆ। ਨਾ ਜਲਵਾ ਪਾਥਰ ਕੋਹਤੂਰ, ਚਸ਼ਮਾ ਚਸ਼ਮ ਰਸ਼ਮ ਨਾ ਕੋਇ ਜਣਾਇੰਦਾ। ਨਾ ਆਦਲ ਨਾ ਫ਼ਾਜ਼ਲ ਖੇਲ ਕਰੇ ਮਜ਼ਬੂਰ, ਮਜ਼ਬੂਰੀ ਰੂਪ ਨਾ ਕੋਇ ਵਟਾਇੰਦਾ। ਜੁਗ ਚੌਕੜੀ ਜੋ ਦੱਸਦਾ ਰਿਹਾ ਦਸਤੂਰ, ਸੋ ਦਸਤਾਵੇਜ਼ ਕਾਗ਼ਜ਼ ਹੱਥ ਫੜਾਇੰਦਾ। ਨਵ ਨੌ ਚਾਰ ਜੋ ਰਿਹਾ ਮਫ਼ਰੂਰ, ਸੋ ਹਾਜ਼ਰ ਹੋ ਕੇ ਖੇਲ ਕਰਾਇੰਦਾ। ਜਿਸ ਦਾ ਕਿਸੇ ਨਾ ਲਿਖਿਆ ਮਜ਼ਮੂਨ, ਮਜਮੂਆ ਹਰਫ਼ ਨਾ ਕੋਇ ਬਣਾਇੰਦਾ। ਜਿਸ ਦਾ ਹੱਥ ਨਾ ਆਇਆ ਕਾਨੂੰਨ, ਸੋ ਲਾ ਲੁਗਾਤ ਨਾ ਕਿਸੇ ਸਮਝਾਇੰਦਾ। ਜੋ ਪੀਰਾਂ ਪੈਗ਼ੰਬਰਾਂ ਕਰਦਾ ਰਿਹਾ ਫ਼ੂਨ, ਫ਼ੁਨ ਇਸ਼ਾਰੇ ਨਾਲ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਕਰਨੀ ਕਰੇ ਇਕ ਅਲੱਗ, ਵੱਖਰੀ ਧਾਰ ਚਲਾਈਆ। ਪੀਰੋ ਪੈਗ਼ੰਬਰੋ ਤੁਹਾਡਾ ਕਰੇ ਪੂਰਾ ਹੱਜ, ਹਜ਼ਰਤ ਆਪਣਾ ਵੇਸ ਵਟਾਈਆ। ਪਿਛਲੇ ਸਬਕ ਦੀ ਹੋਈ ਬੱਸ, ਅੱਗੇ ਮਕਤਬ ਇਕ ਖੁਲ੍ਹਾਈਆ। ਅਲਫ਼ ਯੇ ਦੇਵੇ ਨਾ ਕੋਈ ਮਤ, ਐਨ ਇਸ਼ਾਰਾ ਅੱਖ ਨਾ ਕੋਇ ਮਿਲਾਈਆ। ਮੁਰੀਦ ਮੁਰਸ਼ਦ ਹੋ ਕੇ ਵਸ, ਮਸਲਾ ਸੱਚਾ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪ੍ਰਭ ਹੋਇਆ ਮੌਜੂਦ, ਮਜਲਸ ਇਕੋ ਇਕ ਲਗਾਈਆ। ਕਿਸੇ ਨਜ਼ਰ ਨਾ ਆਏ ਵਜੂਦ, ਵਜ੍ਹਾ ਵਜਾਹਤ ਨਾਲ ਸਕੇ ਨਾ ਕੋਇ ਸਮਝਾਈਆ। ਨਾ ਕੋਈ ਤਤ ਕਾਇਆ ਕਲਬੂਤ, ਹੱਡ ਮਾਸ ਨਾੜੀ ਵੰਡ ਨਾ ਕੋਇ ਵੰਡਾਈਆ। ਕਲਮੇ ਅੰਦਰ ਦੱਸਦਾ ਰਿਹਾ ਸਬੂਤ, ਪੀਰ ਪੈਗ਼ੰਬਰ ਕਰ ਪੜ੍ਹਾਈਆ। ਆਦਿ ਜੁਗਾਦਿ ਨਾ ਹੋਇਆ
❋
❋
ਨੇਸਤੋ ਨਾਬੂਦ, ਚੋਟੀ ਜੜ੍ਹ ਨਜ਼ਰ ਕਿਸੇ ਨਾ ਆਈਆ। ਦਰੋਹੀ ਖ਼ੁਦਾਏ ਖ਼ੁਦਾ ਕਿਥੇ ਰਿਹਾ ਮਹਿਫ਼ੂਜ਼, ਪਰਦਾ ਉਹਲਾ ਆਪਣਾ ਇਕ ਰਖਾਈਆ । ਸਿਫ਼ਤ ਲਿਖ ਲਿਖ ਅੰਤਰ ਰੋ ਰੋ ਪਿੱਟੇ ਹਰੂਫ਼, ਹਾਫ਼ਜ਼ ਬੈਠੇ ਮੁਖ ਭਵਾਈਆ। ਇਕੋ ਵਾਰ ਜਿਸ ਸਾਰੇ ਕੀਤੇ ਮੌਕੂਫ਼, ਨਾਮਾ ਨਜ਼ਰ ਕਿਸੇ ਨਾ ਆਈਆ। ਸਾਰੇ ਕਹਿਣ ਪਰਵਰਦਿਗਾਰ ਚਰਨ ਹੋਈਏ ਮਸਰੂਖ, ਮੁਸ਼ਕਲ ਸਭ ਦੀ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਦੇਣ ਆਇਆ ਦਰ, ਵੱਜੀ ਜਗਤ ਵਧਾਈਆ। ਇਕ ਵਿਖਾਇਆ ਵੱਖਰਾ ਘਰ, ਜਿਸ ਘਰ ਵਿਚ ਨਜ਼ਰੀ ਆਈਆ। ਭਗਤ ਦਵਾਰ ਬੈਠਾ ਵੜ, ਗ੍ਰਹਿ ਮੰਦਰ ਸੋਭਾ ਪਾਈਆ। ਪਿਛਲੀ ਉਖੇੜ ਆਪਣੀ ਹੱਥੀਂ ਜੜ੍ਹ, ਅਗਲਾ ਬੂਟਾ ਰਿਹਾ ਲਗਾਈਆ। ਭਗਤਾਂ ਪਿਛੇ ਆਪ ਮਰ, ਮਰਨਾ ਭਗਤਾਂ ਦਏ ਸਮਝਾਈਆ। ਜਨਮ ਜਨਮ ਦਾ ਚੁੱਕੇ ਡਰ, ਭੈ ਭਉ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਿਆਂਦੇ ਫੜ, ਸ਼ਬਦੀ ਹੁਕਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਆਪਣੀ ਖੇਲ ਰਚਾਈਆ। ਅਚਰਜ ਖੇਲ ਰਚਾਈ ਲੀਲਾ, ਦੋ ਜਹਾਨ ਵੱਜੇ ਵਧਾਈਆ। ਭਗਤ ਭਗਵਾਨ ਸ਼ੈਲ ਛਬੀਲਾ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਹਰਿਸੰਗਤ ਬਣਾਇਆ ਧੁਰ ਕਬੀਲਾ, ਕਿਬਲ ਆਪਣੇ ਨਾਮ ਰੰਗਾਈਆ। ਨਿਰਗੁਣ ਹੋ ਕੇ ਬਣ ਵਸੀਲਾ, ਸਾਚਾ ਵਸਲ ਕਰਾਈਆ। ਸੀਸ ਦਸਤਾਰ ਬੰਧਾਇਆ ਲਾਲ ਕੰਚਨ ਸੂਹਾ ਪੀਲਾ, ਚਿੱਟਾ ਪੀਲੀ ਧਾਰ ਇਕ ਵਖਾਈਆ । ਖ਼ੁਸ਼ੀਆਂ ਨਾਲ ਮਿਲਾਇਆ ਨੀਲਾ, ਨੀਲੇ ਵਾਲਾ ਬੇਪਰਵਾਹੀਆ। ਕਾਲੀ ਕਫ਼ਨੀ ਕਾਲਾ ਰੰਗ ਵੇਖ ਵੇਖਿਆ ਇਕ ਵਸੀਲਾ, ਵਾਹਵਾ ਵੱਜੀ ਸਚ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਬੇਪਰਵਾਹੀ ਲੇਖਾ ਦੇਵਣ ਆਇਆ, ਦਾਤਾ ਦਾਨੀ ਇਕ ਅਖਵਾਇੰਦਾ। ਸਤਿ ਸਤਿਵਾਦੀ ਵੇਸ ਵਟਾਇਆ, ਜੋਤੀ ਜਾਮਾ ਨੂਰ ਰੁਸ਼ਨਾਇੰਦਾ। ਬ੍ਰਹਿਮੰਡਾਂ ਖੰਡਾਂ ਵੇਖ ਵਖਾਇਆ, ਪੁਰੀ ਲੋਅ ਅਕਾਸ਼ ਪਰਕਾਸ਼ ਆਪਣੇ ਚਰਨ ਲਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਉਠਾਇਆ, ਕਰੋੜ ਤੇਤੀਸਾ ਅੱਖ ਖੁਲ੍ਹਾਇੰਦਾ। ਗੁਰ ਅਵਤਾਰ ਨਾਲ ਮਿਲਾਇਆ, ਪੀਰ ਪੈਗ਼ੰਬਰ ਉਂਗਲੀ ਲਾਇੰਦਾ। ਸਭ ਦਾ ਰਸਤਾ ਇਕ ਬਣਾਇਆ, ਮਾਰਗ ਦੂਜਾ ਨਾ ਕੋਇ ਜਣਾਇੰਦਾ। ਭਗਤ ਦੁਆਰੇ ਲੈ ਕੇ ਆਇਆ, ਭਗਤਾਂ ਮੇਲ ਮਿਲਾਇੰਦਾ। ਹੌਲੀ ਹੌਲੀ ਰਿਹਾ ਸਮਝਾਇਆ, ਸਮਝ ਸਮਝ ਨਾਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਡਿਆਇਆ। ਸਾਰੇ ਇਕੱਠੇ ਹੋਏ ਘਰ, ਗ੍ਰਹਿ ਮੰਦਰ ਵੱਜੀ ਵਧਾਈਆ। ਪੁਰਖ ਅਕਾਲ ਕਿਰਪਾ ਕਰ, ਮੇਲ ਮਿਲਾਇਆ ਸਹਿਜ ਸੁਭਾਈਆ। ਅਚਰਜ ਖੇਲ ਵੇਖਿਆ ਨਾਰੀ ਨਰ, ਨਰ ਨਰਾਇਣ ਦਿਤਾ ਵਖਾਈਆ। ਸਾਰੇ ਰਲ ਮਿਲ ਇਕੋ ਢੋਲਾ ਰਹੇ ਪੜ੍ਹ, ਤੂੰ ਮੇਰਾ ਮੈਂ ਤੇਰਾ ਤੇਰੀ ਮੇਰੀ ਨਾ ਹੋਏ ਜੁਦਾਈਆ। ਸਾਚੇ ਪੌੜੇ ਆਪੇ ਚੜ੍ਹ, ਉਚੀ ਮੰਜ਼ਲ ਪੰਧ ਮੁਕਾਈਆ । ਜਗਤ ਜਹਾਨ ਚੁੱਕੇ ਡਰ, ਅੱਗੇ ਭੈ ਨਾ ਕੋਇ ਰਖਾਈਆ। ਪੁਰਖ ਅਕਾਲ ਪੱਲੂ ਫੜ, ਸਾਚਾ ਨਾਤਾ ਜੋੜ ਜੁੜਾਈਆ। ਜੀਂਵਦਿਆਂ ਜਗ ਗਏ ਮਰ, ਮਰਿਆਂ ਜਨਮ ਵਿਚ ਨਾ ਆਈਆ। ਸਾਚੀ ਤਰਨੀ ਗਏ ਤਰ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਜੋ ਭਗਤ ਦਵਾਰੇ ਆ ਦਰਸ਼ਨ ਜਾਏ ਕਰ, ਤਿਸ ਕਰਮ ਕਾਂਡ ਰਹਿਣ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਅੱਗੇ ਹੋ ਕੇ ਲਏ ਫੜ,
❋
❋
ਦੂਰ ਦੁਰਾਡਾ ਆਵੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਸੰਗਤ ਲਹਿਣਾ ਦਏ ਮੁਕਾਈਆ। ਲਹਿਣਾ ਮੁੱਕੇ ਹਰਿਸੰਗਤ ਤੇਰਾ, ਸੋ ਸਤਿਗੁਰ ਆਪ ਮੁਕਾਈਆ। ਜਿਨ੍ਹਾਂ ਪਿਛੇ ਪਾਇਆ ਫੇਰਾ, ਨਿਰਗੁਣ ਵੇਸ ਵਟਾਈਆ। ਹਰਿ ਕਾ ਭੇਵ ਜਾਣੇ ਕਿਹੜਾ, ਮਨ ਮਤ ਬੁਧ ਬੈਠੀ ਡੇਰਾ ਢਾਹੀਆ। ਜੁਗ ਚੌਕੜੀ ਪਿਛੋਂ ਆਇਆ ਵੇਲਾ, ਵੇਲਾ ਵਕਤ ਗੋਬਿੰਦ ਗਿਆ ਲਿਖਾਈਆ। ਪਰਮ ਪੁਰਖ ਪ੍ਰਭ ਹੋਏ ਆਪ ਚੇਲਾ, ਹਰਿ ਸੱਜਣ ਸੱਚਾ ਮਾਹੀਆ। ਰੰਗ ਰੰਗਾਏ ਗੁਰੂ ਗੁਰ ਚੇਲਾ, ਚੇਲਾ ਗੁਰ ਰੂਪ ਵਟਾਈਆ। ਲੱਖ ਚੁਰਾਸੀ ਨਾਲੋਂ ਹੋ ਕੇ ਵਿਹਲਾ, ਜਨ ਭਗਤਾਂ ਗਲੇ ਲਗਾਈਆ। ਆਵਣ ਜਾਵਣ ਲੱਖ ਚੁਰਾਸੀ ਕੱਟ ਕੇ ਜੇਹਲਾ, ਜ਼ਾਲਮ ਜ਼ੁਲਮ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਸੰਗਤ ਸੱਚਾ ਸੰਗ ਬੰਧਾਈਆ। ਸੰਗਤ ਸੰਗ ਬੰਧਾਇਆ ਚੰਗਾ, ਚੰਗੀ ਤਰ੍ਹਾ ਜਣਾਈਆ। ਕਿਰਪਾ ਕਰੇ ਸੂਰਾ ਸਰਬੰਗਾ, ਸਾਹਿਬ ਸਤਿਗੁਰ ਹਰਿ ਰਘੁਰਾਈਆ। ਲੇਖੇ ਲੱਗਾ ਭੁੱਖਾ ਨੰਗਾ, ਗ਼ਰੀਬ ਨਿਮਾਣਿਆਂ ਦਏ ਵਡਿਆਈਆ। ਦੇਵੇ ਨੂਰ ਨੈਣ ਅੰਧਾ, ਅੰਧ ਅਗਿਆਨ ਦਏ ਚੁਕਾਈਆ। ਸਤਿਗੁਰੂ ਦਵਾਰੇ ਕੋਈ ਨਾ ਰਹੇ ਮੰਦਾ, ਮੰਦਿਆਂ ਆਪਣੇ ਗਲੇ ਲਟਕਾਈਆ। ਅੰਦਰ ਫੇਰੇ ਤਿਖੀ ਧਾਰ ਖੰਡਾ, ਖੜਗ ਆਪਣਾ ਨਾਮ ਚਮਕਾਈਆ। ਗੁਰਸਿਖ ਕੋਈ ਨਾ ਰਹੇ ਰੰਡਾ, ਪੁਰਖ ਅਕਾਲ ਲਏ ਪਰਨਾਈਆ। ਪਿਛਲੀ ਟੁੱਟੀ ਪਾਈ ਗੰਢਾ, ਗੰਢ ਅੱਗੇ ਨਾ ਕੋਈ ਖੁਲ੍ਹਾਈਆ। ਭਵ ਸਾਗਰ ਦਾ ਪਾਰ ਕਿਨਾਰਾ ਵੇਖਿਆ ਕੰਢਾ, ਪੱਤਣ ਬੈਠਾ ਬਣ ਕੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਲਏ ਤਰਾਈਆ। ਹਰਿਸੰਗਤ ਤਾਰਨ ਆਇਆ ਪ੍ਰਭ, ਵੱਖਰੀ ਧਾਰ ਚਲਾਈਆ। ਲੱਖ ਚੁਰਾਸੀ ਵਿਚੋਂ ਲੱਭ, ਆਪਣਾ ਮੇਲ ਮਿਲਾਈਆ। ਜਾਤ ਪਾਤ ਦੀ ਚੁੱਕੀ ਹੱਦ, ਹਦੂਦ ਇਕ ਸਮਝਾਈਆ। ਆਤਮ ਪਰਮਾਤਮ ਧੁਰ ਦੀ ਯਦ, ਯਾਦਦਾਸ਼ਤ ਪਿਛਲੀ ਰਿਹਾ ਕਰਾਈਆ। ਮਾਤ ਗਰਭ ਜਿਸ ਦੀ ਲਿਵ ਆਏ ਛੱਡ, ਲਿਵ ਛੁਟਕੀ ਆਪ ਜੁੜਾਈਆ। ਜਿਸ ਦੇ ਨਾਲੋਂ ਹੋਏ ਅੱਡ, ਅੰਤਮ ਉਸੇ ਨਾਲ ਮਿਲਾਈਆ। ਨਾਤਾ ਛੁੱਟਣਾ ਕਾਇਆ ਮਾਟੀ ਹੱਡ, ਨਾੜੀ ਚੰਮ ਸੰਗ ਨਾ ਕੋਇ ਨਿਭਾਈਆ। ਆਤਮ ਪਰਮਾਤਮ ਚਾੜ੍ਹੇ ਰੰਗ, ਰੰਗ ਇਕੋ ਇਕ ਵਖਾਈਆ। ਗੁਰਮੁਖ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਆਤਮ ਸੇਜਾ ਬੈਠ ਪਲੰਘ, ਹਰਿਜਨ ਨਾਰੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਦਏ ਵਡਿਆਈਆ। ਹਰਿਸੰਗਤ ਵਡਿਆਈ ਦੇਵੇ ਮਾਣ, ਮਮਤਾ ਮੋਹ ਚੁਕਾਈਆ। ਕਿਰਪਾ ਕਰ ਸ੍ਰੀ ਭਗਵਾਨ, ਭਗਵਨ ਆਪਣਾ ਘਰ ਵਖਾਈਆ। ਲੇਖੇ ਲਾਏ ਬੁੱਢੇ ਨੱਢੇ ਬਿਰਧ ਜਵਾਨ, ਜੋ ਦਰ ਆਏ ਚਾਈਂ ਚਾਈਂਆ। ਧਰਮ ਵਖਾਏ ਇਕ ਨਿਸ਼ਾਨ, ਖ਼ੁਸ਼ੀਆਂ ਨਾਲ ਰਿਹਾ ਝੁਲਾਈਆ। ਪੁਰਖ ਅਕਾਲ ਉਤੇ ਰੱਖੋ ਈਮਾਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਗੋਬਿੰਦ ਦੇ ਕੇ ਗਿਆ ਫ਼ੁਰਮਾਨ, ਪੁਰਖ ਅਕਾਲ ਹੋਏ ਸਹਾਈਆ। ਤਿਸ ਦਾ ਦਰਸ਼ਨ ਕਰੋ ਆਣ, ਦੀਦ ਈਦ ਚੰਦ ਰੁਸ਼ਨਾਈਆ। ਕੋਟਨ ਕੋਟ ਸ਼ਰਮਾਵਣ ਭਾਨ, ਚਮਕ ਦਮਕ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਪਾਰ ਕਰਾਈਆ। ਹਰਿਸੰਗਤ ਵੇਖੋ ਪਾਰ ਕਰਦਾ, ਪ੍ਰਭ ਆਪਣੀ ਦਇਆ ਕਮਾਇੰਦਾ। ਕਾਇਆ ਮੰਦਰ ਅੰਦਰ ਵੜਦਾ, ਡੂੰਘੀ ਭਵਰੀ ਕਵਰੀ ਫੋਲ ਫੁਲਾਇੰਦਾ।
❋
❋
ਨਿਰਗੁਣ ਹੋ ਕੇ ਢੋਲਾ ਪੜ੍ਹਦਾ, ਸੋਹੰ ਰਾਗ ਅਲਾਇੰਦਾ। ਜਨ ਭਗਤਾਂ ਪਿਛੇ ਪਹਿਲਾਂ ਆਪ ਮਰਦਾ, ਮਰ ਕੇ ਭਗਤਾਂ ਫਿਰ ਜਿਵਾਇੰਦਾ। ਸੱਚਾ ਖੇਲ ਨਰ ਹਰਿ ਦਾ, ਨਰ ਨਰਾਇਣ ਆਪ ਵਖਾਇੰਦਾ। ਮੰਦਰ ਅੰਦਰ ਪੌੜੀ ਚੜ੍ਹਦਾ, ਮਹਲ ਅਟੱਲ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਮ ਦੁਆਰੀ ਭੇਵ ਚੁਕਾਇੰਦਾ। ਦਸਮ ਦੁਆਰੀ ਖੋਲ੍ਹੇ ਖ਼ੁਲਾਸਾ, ਖ਼ੁਸ਼ੀਆਂ ਨਾਲ ਜਣਾਈਆ। ਜਨ ਭਗਤਾਂ ਦੇਵੇ ਇਕ ਭਰਵਾਸਾ, ਭਰਮ ਭਉ ਚੁਕਾਈਆ। ਜਿਨ੍ਹਾ ਬਖ਼ਸ਼ੀ ਇਕੋ ਆਸਾ, ਆਸਾ ਤ੍ਰਿਸਨਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਰਖਾਈਆ। ਸਾਚੇ ਘਰ ਕਰੋ ਧਿਆਨ, ਹਰਿ ਕਰਤਾ ਆਪ ਜਣਾਈਆ। ਜਿਨ੍ਹਾਂ ਨੂੰ ਰਾਤੀਂ ਸੁਤਿਆਂ ਮਿਲੇ ਆਣ, ਜੋਤ ਪਰਕਾਸ਼ੀ ਰੂਪ ਵਖਾਈਆ। ਪੂਰਨ ਨਾਲ ਪੂਰਨ ਭਗਵਾਨ, ਭਗਵਨ ਫੇਰਾ ਪਾਈਆ। ਸੋ ਗੁਰਮੁਖ ਸਮਝੋ ਸਾਡੀ ਮੰਜ਼ਲ ਮੁੱਕੀ ਵਿਚ ਜਹਾਨ, ਅੰਧਘੋਰ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਦੇ ਅੰਦਰ ਵੜੇ ਆਪ ਭਗਵਾਨ, ਘਾਟਾ ਕੋਈ ਰਹਿਣ ਨਾ ਪਾਈਆ। ਸੁਤਿਆਂ ਜਾਗਦਿਆਂ ਦੱਸ ਕੇ ਜਾਏ ਨਿਸ਼ਾਨ, ਮੈਂ ਉਹੋ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਦਸਮ ਦੁਆਰੀ ਆਪਣਾ ਡੇਰਾ ਕੋਈ ਨਾ ਲਾਈਆ। ਦਸਮ ਦੁਆਰੀ ਡੇਰਾ ਲਾ ਕੇ, ਗੁਰਮੁਖ ਸੁਰਤੀ ਲਏ ਜਗਾਈਆ। ਉਠ ਸੁਆਣੀ ਦਰਸ਼ਨ ਕਰ ਆ ਕੇ, ਘਰ ਆਇਆ ਬੇਪਰਵਾਹੀਆ। ਤੇਰੀ ਤ੍ਰਿਸਨਾ ਤ੍ਰਿਖਾ ਜਾਏ ਬੁਝਾ ਕੇ, ਅੰਮ੍ਰਿਤ ਆਪਣਾ ਜਾਮ ਪਿਆਈਆ। ਫੜ ਬਾਹੋਂ ਗਲੇ ਆਪ ਲਗਾ ਕੇ, ਦੁਖੀਆਂ ਦੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। ਦਸਮ ਦੁਆਰੀ ਕਹੇ ਸੁਣੋ ਸਿਖੋ ਮੇਰੇ ਮੀਤ, ਮੈਂ ਸਚ ਸੱਚ ਜਣਾਈਆ। ਇਹ ਪ੍ਰਭ ਨੇ ਵੱਖਰੀ ਚਲਾਈ ਰੀਤ, ਘਰ ਮੇਰੇ ਚਲ ਕੇ ਆਈਆ। ਤੁਹਾਡੀ ਲੱਗੀ ਇਕ ਪ੍ਰੀਤ, ਜਿਨ੍ਹਾਂ ਪਿੱਛੇ ਮੇਰਾ ਘਰ ਵਸਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਕਰਦੀ ਰਹੀ ਉਡੀਕ, ਸੁਨੇਹੜੇ ਕਾਗ਼ਜ਼ਾਂ ਉਤੇ ਲਿਖਾਈਆ। ਜਗਤ ਵਖਾਉਂਦੀ ਰਹੀ ਮੰਦਰ ਮਸੀਤ, ਸ਼ਿਵਦੁਆਲੇ ਮੱਠ ਨਾਲ ਬਣਾਈਆ। ਮੈਂ ਬੈਠੀ ਰਹੀ ਏਸੇ ਵਿਚ ਉਡੀਕ, ਨੇਤਰ ਨੈਣ ਨੈਣ ਖੁਲ੍ਹਾਈਆ। ਕਿਸੇ ਵੇਲੇ ਆਵੇ ਲਾਸ਼ਰੀਕ, ਸ਼ਹਿਨਸ਼ਾਹ ਮੇਰਾ ਸੱਚਾ ਸ਼ਹਿਨਸ਼ਾਹੀਆ। ਮੇਰੇ ਮੰਦਰ ਵੜ ਕੇ ਮੈਨੂੰ ਕਰੇ ਠੰਡੀ ਸੀਤ, ਗੁਰਮੁਖ ਆਪਣੇ ਨਾਲ ਰਲਾਈਆ । ਗੁਰਸਿਖੋ ਤੁਸਾਂ ਜਨਮ ਲਿਆ ਜੀਤ, ਜ਼ਾਮਨ ਬਣਿਆ ਨੂਰ ਖ਼ੁਦਾਈਆ। ਇਸ ਦੀ ਮੈਂ ਨਿਮਾਣੀ ਕੀ ਕਰਾਂ ਤਾਰੀਫ, ਮਾਰ ਦੋਹੱਥੜਾ ਦਸਮ ਦੁਆਰੀ ਰੋਵੇ ਰੋ ਪਈ ਕੁਰਲਾਈਆ। ਮੇਰੀ ਖ਼ੁਸ਼ੀਆਂ ਨਾਲ ਨਿਕਲੇ ਚੀਕ, ਚਾਕਰ ਬਣਿਆ ਬੇਪਰਵਾਹੀਆ। ਜੇ ਮੈਂ ਦੱਸਾਂ ਸਭ ਨੂੰ ਠੀਕ, ਭਰਮੇ ਭੁੱਲੇ ਲੋਕਾਈਆ। ਵੇਖੋ ਤੁਹਾਡੇ ਪਿਛੇ ਬਣਿਆ ਨੀਚ, ਨੀਚਾਂ ਉਪਰ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇਵੇ ਮਾਣ ਵਡਿਆਈਆ। ਦਸਮ ਦੁਆਰੀ ਕਹੇ ਮੈਂ ਕੀ ਕਹਿਣਾ, ਸਖੀਓ ਕੀ ਕੀ ਹਾਲ ਸੁਣਾਵਾਂ। ਹਾਰ ਸ਼ਿੰਗਾਰ ਕੀ ਪਾਵਾਂ ਗਹਿਣਾ, ਕਿਸ ਬਿਧ ਆਪਣਾ ਪ੍ਰੀਤਮ ਰੁਝਾਵਾਂ। ਮੈਂ ਇਹੋ ਤੱਕਾਂ ਗੁਰਮੁਖਾਂ ਦਰਸ ਕਰਾਂ ਨੈਣਾਂ, ਬਿਨ ਨੈਣਾਂ ਅੱਖ ਮਿਲਾਵਾਂ। ਜਿਨ੍ਹਾਂ ਪਿਛੇ ਪੁਰਖ ਅਕਾਲ ਮੇਰੇ ਅੰਦਰ ਵੜ ਕੇ ਬਹਿਣਾ, ਮੈਨੂੰ ਮਿਲਾਵੇ ਆਪਣਿਆਂ ਨਾਲ ਭਰਾਵਾਂ। ਭਰਾ ਮੇਰੇ ਉਹ ਕਿਹੜੇ, ਜਿਨ੍ਹਾਂ ਗੁਰ ਅਵਤਾਰ ਵੇਖੇ ਜਗਤ ਲਖਾਇਆ ਨਾਵਾਂ। ਨਾਵਾਂ ਉਹ ਕਿਹੜਾ, ਜਿਨ੍ਹਾਂ ਪਰਮ ਪੁਰਖ ਦੇ ਮਿਲਣ ਦਾ ਦਿਤਾ ਦਾਹਵਾ।
❋
❋
ਦਾਹਵਾ ਉਹ ਕਿਹੜਾ, ਜਿਨ੍ਹਾਂ ਪਿਛੇ ਜਨ ਭਗਤਾਂ ਉਤੇ ਕਰੇ ਠੰਡੀਆਂ ਛਾਵਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਸਿਖਾਂ ਗੁਰਮੁਖਾਂ ਅੰਦਰ ਵੜ ਕੇ ਸੇਜ ਸੁਹੰਜਣੀ ਇਕੋ ਰਾਵਾਂ। ਸੇਜ ਸੁਹੰਜਣੀ ਰਵੇ ਕੰਤ, ਕੰਤੂਲ ਖ਼ੁਸ਼ੀ ਮਨਾਈਆ। ਚੋਲੀ ਰੰਗ ਰੰਗਾਏ ਬਸੰਤ, ਉਤਰ ਕਦੇ ਨਾ ਜਾਈਆ। ਨਾਮ ਸਮਝਾਏ ਮਣੀਆਂ ਮੰਤ, ਮੰਤਰ ਇਕ ਦ੍ਰਿੜਾਈਆ। ਗੁਰਮੁਖ ਕਹੀਏ ਸੋ ਸੰਤ, ਜਿਨ੍ਹਾਂ ਮਿਲਿਆ ਬੇਪਰਵਾਹੀਆ । ਦੇਵੇ ਵਡਿਆਈ ਵਿਚ ਜੀਵ ਜੰਤ, ਲੱਖ ਚੁਰਾਸੀ ਵਿਚੋਂ ਲਏ ਤਰਾਈਆ। ਫੜ ਕੇ ਮੇਲ ਮਿਲਾਇਆ ਸਾਚੀ ਸੰਗਤ, ਸੰਗਤ ਪੰਗਤ ਰੂਪ ਵਟਾਈਆ । ਭੁੱਖਾ ਕੋਈ ਨਾ ਰਹੇ ਮੰਗਤ, ਦੇਵਣਹਾਰ ਦਇਆ ਕਮਾਈਆ। ਗੁਰਮੁਖੋ ਤੁਹਾਡਾ ਨਾਤਾ ਛੁੱਟਿਆ ਜੇਰਜ ਅੰਡਜ, ਉਤਭੁਜ ਸੇਤਜ ਫੇਰਾ ਕੋਈ ਨਾ ਪਾਈਆ। ਕਿਸੇ ਕੋਈ ਨਾ ਮਨਾਉਣਾ ਪਾਂਧਾ ਪੰਡਤ, ਜਗਦੀਸ਼ ਸੀਸ ਕਿਸੇ ਨਾ ਭੇਟ ਚੜ੍ਹਾਈਆ। ਦਾਤਾਰ ਬਣ ਕੇ ਆਇਆ ਮੰਗਤ, ਕਰਤਾਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਮਝਾਏ ਬੋਧ ਅਗਾਧਾ ਪੰਡਤ, ਅਗਾਧ ਬੋਧ ਗੁਰਮੁਖ ਨਾਮ ਵਡਿਆਈਆ।