ਪਹਿਲੀ ਮਾਘ ੨੦੨੦ ਬਿਕਰਮੀ ਜੇਠੂਵਾਲ ਹਰਿ ਭਗਤ ਦਵਾਰ
ਪੁਰਖ ਅਕਾਲ ਤੇਰਾ ਭਵਿਖਤ, ਭਵਿਸ਼ ਤੇਰੇ ਹੱਥ ਵਡਿਆਈਆ। ਤੇਰੇ ਹੁਕਮ ਦੀ ਧੁਰ ਦੀ ਲਿਖਤ, ਸ਼ਾਹ ਪਾਤਸ਼ਾਹ ਤੇਰਾ ਨਾਮ ਲਿਖਵਾਈਆ। ਤੇਰੇ ਪ੍ਰੇਮ ਦਾ ਅਗੰਮਾ ਇਸ਼ਕ, ਅਸਲ ਵਿਚੋਂ ਸਚ ਸਮਝਾਈਆ। ਤੇਰੀ ਧਾਰ ਦੀ ਧੁਰ ਦੀ ਲਿਖਤ, ਲੇਖਾ ਲੇਖ ਰਹੀ ਬਣਾਈਆ। ਤੇਰੀ ਵਡਿਆਈ ਜਨ ਭਗਤਾਂ ਲਹਿਣਾ ਚੁਕਾਇਆ ਸਵਰਗ ਬਹਿਸ਼ਤ, ਘਰ ਸਚ ਦਿਤੀ ਸਰਨਾਈਆ। ਹੋਏ ਹੈਰਾਨ ਵੇਖ ਤੇਰਾ ਇਸ਼ਟ, ਮਿਹਰ ਨਜ਼ਰ ਨੈਣ ਉਠਾਈਆ। ਕਰ ਕਿਰਪਾ ਖੋਲ੍ਹੀ ਦ੍ਰਿਸ਼ਟ, ਜਿਨ੍ਹਾਂ ਆਪਣਾ ਦਰਸ ਦਿਖਾਈਆ। ਲੱਖ ਚੁਰਾਸੀ ਵੇਖ ਸ੍ਰਿਸ਼ਟ, ਸੰਤ ਸੁਹੇਲੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਪੂਰ ਕਰਾਈਆ। ਸਚ ਕਰਨੀ ਭਵਿਖਤ ਵਾਕ, ਵਾਕਫ਼ ਤੇਰੇ ਨਾਲ ਕਰਾਈਆ। ਗ੍ਰਹਿ ਮੰਦਰ ਖੋਲ੍ਹ ਆਪਣਾ ਤਾਕ, ਪੜਦਾ ਘਰ ਦੁਆਰ ਉਠਾਈਆ। ਨਿਰਮਲ ਨੂਰ ਕਰ ਪਰਕਾਸ਼, ਘਰ ਦੀਪਕ ਜੋਤ ਇਕ ਰੁਸ਼ਨਾਈਆ। ਅੰਤਰ ਅੰਤਰ ਦੱਸ ਆਪਣਾ ਜਾਪ, ਮੰਤਰ ਸਚ ਕਰੀ ਪੜ੍ਹਾਈਆ। ਦੋ ਜਹਾਨਾਂ ਇਕੋ ਪਾਠ, ਸਾਹਿਬ ਸਤਿਗੁਰ ਦਿਤਾ ਸਮਝਾਈਆ। ਜਗਤ ਕਿਨਾਰਾ ਦੂਰ ਤਾਟ, ਘਾਟ ਇਕੋ ਰਿਹਾ ਵਖਾਈਆ। ਸਚ ਪ੍ਰੀਤਮ ਬਣ ਕੇ ਕਮਲਾਪਾਤ, ਨਰ ਨਰਾਇਣ ਹੋਏ ਸਹਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਚੰਦ ਨੂਰ ਇਕ ਚਮਕਾਈਆ। ਲੇਖਾ ਚੁਕਾ ਜਾਤ ਪਾਤ, ਊਚ ਨੀਚ ਡੇਰਾ ਢਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਗਏ ਆਖ, ਆਖਰ ਲੇਖਾ ਪੂਰ ਕਰਾਈਆ। ਸਚ ਧਰਮ ਦੀ ਇਕ ਪਰਭਾਤ, ਪ੍ਰਭ ਆਪਣਾ ਨਾਮ ਪਰਗਟਾਈਆ । ਪੂਰਬ ਚੁੱਕੀ ਪਿਛਲੀ ਵਾਟ, ਮਾਰਗ ਇਕੋ ਇਕ ਦਰਸਾਈਆ। ਚਰਨ ਪ੍ਰੀਤੀ ਬੰਨ ਕੇ ਮਾਤ, ਜਨ ਭਗਤਾਂ ਦਏ ਵਡਿਆਈਆ। ਲੇਖਾ ਲਿਖ ਕਲਮ ਦਵਾਤ, ਰਵਦਾਸ ਚੁਮਾਰ ਰਿਹਾ ਸਮਝਾਈਆ। ਧੁਰ ਦੀ ਇਛਿਆ ਜੋ ਲਿਆ ਭਾਖ, ਸੋ ਆਪਣੀ ਭਾਖਿਆ ਨਾਲ ਮਿਲਾਈਆ ।
❋
❋
ਲਹਿਣਾ ਚੁਕਿਆ ਮਸਤਕ ਮਾਥ, ਲੇਖ ਕੋਇ ਨਜ਼ਰ ਨਾ ਆਈਆ। ਚਾਰ ਵਰਨਾਂ ਇਕੋ ਗਾਥ, ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਰੀ ਪੜ੍ਹਾਈਆ । ਊਚ ਨੀਚ ਰਾਉ ਰੰਕ ਬਣਾਈ ਜਮਾਤ, ਸ਼ਾਹ ਸੁਲਤਾਨ ਨਾ ਕੋਇ ਵਡਿਆਈਆ। ਭਗਤ ਸੁਹੇਲਾ ਬਣ ਕੇ ਪਿਤਾ ਮਾਤ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨੈਣ ਤਕਾਈਆ। ਭਵਿਖਤ ਵਾਕ ਤੇਰਾ ਸੰਦੇਸ਼ਾ, ਸ਼ਾਹ ਪਾਤਸ਼ਾਹ ਇਕ ਜਣਾਇਆ। ਸੇਵਾ ਲਾ ਵਿਸ਼ਨ ਬ੍ਰਹਮ ਮਹੇਸ਼ਾ, ਸ਼ੰਕਰ ਤੇਰਾ ਗੁਣ ਅਲਾਇਆ। ਰਾਜ ਰਾਜਾਨ ਬਣ ਨਰੇਸ਼ਾ, ਦੋ ਜਹਾਨਾਂ ਹੁਕਮ ਵਰਤਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਭੇਜਾ, ਸਰਗੁਣ ਸਗਲਾ ਸੰਗ ਨਿਭਾਇਆ। ਆਤਮ ਪਰਮਾਤਮ ਮਾਣੀ ਸੇਜਾ, ਘਰ ਮਹਲ ਅਟੱਲ ਇਕ ਰੁਸ਼ਨਾਇਆ। ਜੋਤੀ ਨੂਰ ਦਿਤਾ ਤੇਜਾ, ਚਮਕ ਆਪਣੇ ਨਾਲ ਮਿਲਾਇਆ। ਨੇਤਰ ਲੋਚਣ ਨੈਣ ਆਪੇ ਦੇਖਾ, ਦੂਜਾ ਸੰਗ ਨਾ ਕੋਇ ਰਖਾਇਆ। ਨਜ਼ਰ ਨਾ ਆਈ ਕਿਸੇ ਰੇਖਾ, ਰੂਪ ਰੰਗ ਨਾ ਕੋਇ ਜਣਾਇਆ। ਲੱਖ ਚੁਰਾਸੀ ਰੱਖਿਆ ਲੇਖਾ, ਭਰਮੇ ਭਰਮ ਨਾ ਕੋਇ ਭੁਲਾਇਆ। ਜੁਗ ਚੌਕੜੀ ਪੂਰਬ ਚੇਤਾ, ਚੇਤਨ ਧਾਰ ਰਿਹਾ ਪਰਗਟਾਇਆ। ਜਨ ਭਗਤਾਂ ਕਰ ਕੇ ਹੇਤਾ, ਹਿਤਕਾਰੀ ਆਪਣਾ ਨਾਉਂ ਧਰਾਇਆ। ਧੁਰ ਮਸਤਕ ਲਾਈ ਮੇਖਾ, ਜੋਤ ਲਲਾਟੀ ਤਿਲਕ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਆਪ ਚੁਕਾਇਆ। ਭਵਿਖਤ ਵਾਕ ਤੇਰਾ ਨਿਰੰਕਾਰ, ਨਿਰਗੁਣ ਇਕੋ ਨਜ਼ਰੀ ਆਈਆ। ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਤੇਰੀ ਵਡ ਵਡਿਆਈਆ। ਹਉਂ ਸੇਵਕ ਸੇਵਾਦਾਰ, ਬਾਲਕ ਰੂਪ ਇਕ ਅਖਵਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਤੇਰਾ ਕਰਦੇ ਰਹੇ ਵਿਹਾਰ, ਵਿਵਹਾਰੀ ਤੇਰੀ ਧਾਰ ਚਲਾਈਆ। ਤੇਰੇ ਨਾਮ ਦਾ ਬੋਲ ਜੈਕਾਰ, ਲੱਖ ਚੁਰਾਸੀ ਜੀਵ ਜੰਤ ਰਸਨਾ ਜਿਹਵਾ ਢੋਲਾ ਰਾਗ ਸੁਣਾਈਆ । ਅੰਦਰ ਵੜ ਕੇ ਦੱਸਦੇ ਰਹੇ ਪਿਆਰ, ਪਰਮਾਤਮ ਆਤਮ ਵੇਖ ਵਖਾਈਆ। ਕਾਗਦ ਕਲਮ ਬਣਦੇ ਰਹੇ ਲਿਖਾਰ, ਬਣ ਕਾਤਬ ਤੇਰੀ ਸਿਫ਼ਤ ਸਾਲਾਹੀਆ। ਸੰਤ ਸੁਹੇਲੇ ਕਰਦੇ ਰਹੇ ਖ਼ਬਰਦਾਰ, ਗੁਰ ਚੇਲੇ ਮੇਲ ਮਿਲਾਈਆ। ਸੁਨੇਹੜਾ ਦੇਂਦੇ ਰਹੇ ਵਾਰੋ ਵਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਫੇਰਾ ਪਾਈਆ। ਧੰਨ ਭਾਗ ਤੂੰ ਲਹਿਣਾ ਦੇਣਾ ਮੁਕਾਇਆ ਉਧਾਰ, ਪਿਛਲਾ ਲੇਖਾ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਕਰਿਆ ਸਚ ਸ਼ਿੰਗਾਰ, ਪੱਟੀ ਸੀਸ ਜਗਦੀਸ਼ ਗੁੰਦਾਈਆ। ਨਾਮ ਨਿਧਾਨਾ ਕੱਜਲ ਧਾਰ, ਨੈਣ ਨਿਰਾਲਾ ਇਕ ਮਟਕਾਈਆ। ਸਾਚੀ ਸਖੀਆਂ ਮੰਗਲਚਾਰ, ਗੀਤ ਗੋਬਿੰਦ ਇਕ ਸੁਣਾਈਆ। ਮਹਲ ਅਟੱਲ ਉਚ ਮਿਨਾਰ, ਮਹਿਫ਼ਲ ਇਕੋ ਘਰ ਵਖਾਈਆ। ਨਿਰਗੁਣ ਬਾਤੀ ਕਮਲਾਪਾਤੀ ਕਰ ਉਜਿਆਰ, ਦੀਪਕ ਜੋਤ ਜੋਤ ਰੁਸ਼ਨਾਈਆ। ਪਵਣ ਉਨੰਜਾ ਚਵਰ ਝੁਲਾਰ, ਸਾਂਤਕ ਸਤਿ ਸਤਿ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਤੇਰਾ ਭਵਿਖਤ ਤੇਰਾ ਢੋਲਾ, ਤੇਰੀ ਧਾਰ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣ ਵਿਚੋਲਾ, ਜਨ ਭਗਤਾਂ ਮੇਲ ਮਿਲਾਈਆ। ਨਿਰਵੈਰ ਪੁਰਖ ਦਾ ਇਕੋ ਸੋਹਲਾ, ਹਰਿਜਨ ਸਾਚੇ ਸਚ ਸਮਝਾਈਆ। ਦੂਈ ਦਵੈਤੀ ਪੜਦਾ ਉਹਲਾ, ਭਾਂਡਾ ਭਰਮ ਭਉ ਭੰਨਾਈਆ। ਦੇ ਦਰਸ ਇਕ ਅਨਮੋਲਾ, ਵਸਤ ਅਮੋਲਕ ਆਪ ਵਰਤਾਈਆ। ਸਚ ਦੁਆਰਾ ਧੁਰ ਦਾ ਖੋਲ੍ਹਾ, ਦਰ ਦਰਵਾਜਾ ਇਕ ਸਮਝਾਈਆ। ਜਨ ਭਗਤਾਂ ਬਣ ਪ੍ਰਭੂ ਵਿਚੋਲਾ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਸਾਚੀ ਦੇਣੀ ਮਾਣ ਵਡਿਆਈਆ। ਤੇਰਾ ਭਵਿਖਤ ਤੇਰੀ ਝੋਲੀ, ਦੂਜਾ ਨਜ਼ਰ ਕੋਇ ਨਾ ਆਈਆ। ਹਉਂ ਸੇਵਕ ਠਾਕਰ ਤੇਰੀ ਗੋਲੀ, ਗੁਰ ਅਵਤਾਰ ਪੀਰ ਪੈਗ਼ੰਬਰ ਤਿਰੀਆ ਰੂਪ ਰਹੇ ਜਣਾਈਆ। ਚਾਰ ਕੁੰਟ ਦੀ ਸ਼ਬਦੀ ਬੋਲੀ, ਚਾਰ ਜੁਗ ਰਹੇ ਜਸ ਗਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰੀ ਧਾਰ ਕਿਸੇ ਨਾ ਤੋਲੀ, ਕੰਡਾ ਤਰਾਜੂ ਨਜ਼ਰ ਕੋਇ ਨਾ ਆਈਆ। ਤੇਰੀ ਖੇਲ ਵੇਖੀ ਹੌਲੀ ਹੌਲੀ, ਸਤਿ ਸੁਆਮੀ ਤੇਰੇ ਭਾਣੇ ਵਿਚ ਸਮਾਈਆ। ਤੇਰੀ ਜੋਤ ਨੁਰਾਨੀ ਹਰ ਘਟ ਮੌਲੀ, ਮੌਲਾ ਘਰ ਘਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਤੇਰਾ ਭਵਿਖਤ ਤੇਰੇ ਸਾਥ, ਹੱਥ ਤੇਰੇ ਵਡਿਆਈਆ। ਤੇਰੀ ਮਹਿਮਾ ਤੇਰੀ ਗਾਥ, ਤੇਰਾ ਨਾਮ ਜਣਾਈਆ। ਤੇਰੀ ਮੰਜ਼ਲ ਤੇਰਾ ਰਾਥ, ਤੇਰਾ ਪੰਧ ਮੁਕਾਈਆ। ਤੇਰਾ ਦਵਾਰਾ ਤੇਰਾ ਹਾਟ, ਘਰ ਤੇਰਾ ਇਕ ਵਡਿਆਈਆ। ਤੇਰਾ ਪ੍ਰੇਮ ਤੇਰਾ ਨਾਤ, ਚਰਨ ਤੇਰੀ ਸਰਨਾਈਆ। ਤੇਰਾ ਨੂਰ ਤੇਰੀ ਜਾਤ, ਕੁਦਰਤ ਤੇਰੇ ਵਿਚੋਂ ਪਰਗਟਾਈਆ । ਤੇਰਾ ਹੁਕਮ ਸੰਦੇਸ਼ਾ ਗਏ ਆਖ, ਆਖ਼ਰ ਇਕੋ ਇਕ ਜਣਾਈਆ। ਪਰਗਟ ਹੋਏ ਪੁਰਖ ਸਮਰਾਥ, ਬੇਅੰਤ ਬੇਪਰਵਾਹੀਆ। ਜਿਸ ਦਾ ਕਿਸੇ ਨਾ ਆਵੇ ਕਿਨਾਰਾ ਹਾਥ, ਪੱਤਣ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਸਿਰ ਆਪਣਾ ਹੱਥ ਟਿਕਾਈਆ। ਤੇਰਾ ਭਵਿਖਤ ਧੁਰ ਦਾ ਸੱਚਾ, ਸਚ ਤੇਰੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਬੱਚਾ, ਬਚਪਨ ਤੇਰੀ ਝੋਲੀ ਪਾਈਆ। ਤੇਰਾ ਹੁਕਮ ਹੋਵੇ ਨਾ ਕੱਚਾ, ਕਾਇਆ ਕਾਚੀ ਗਾਗਰ ਨਜ਼ਰ ਕੋਇ ਨਾ ਆਈਆ। ਧੰਨ ਭਾਗ ਤੂੰ ਸਭ ਦਾ ਲੇਖਾ ਕੀਤਾ ਅੱਛਾ, ਪ੍ਰਭ ਅੱਛੀ ਤਰਾਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਤੇਰਾ ਭਵਿਖਤ ਤੇਰਾ ਜਸ, ਖ਼ੁਸ਼ੀਆਂ ਨਾਲ ਢੋਲਾ ਗਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮੇਰਾ ਸੁਨੇਹੜਾ ਦਿਤਾ ਦੱਸ, ਧੁਰ ਦੀ ਅਵਾਜ਼ ਲਗਾਈਆ। ਜੁਗ ਚੌਕੜੀ ਪੈਂਡਾ ਮੁੱਕਾ ਨੱਸ ਨੱਸ, ਵੇਲਾ ਅੰਤਮ ਗਿਆ ਆਈਆ। ਪਰਗਟ ਹੋ ਪੁਰਖ ਸਮਰਥ, ਮਿਹਰ ਨਜ਼ਰ ਇਕ ਉਠਾਈਆ । ਮੇਰਾ ਲੇਖਾ ਲਿਆ ਤੱਕ, ਪੜਦਾ ਆਪ ਚੁਕਾਈਆ। ਦੂਰ ਦੁਰਾਡੇ ਨੇੜੇ ਲਿਆ ਸੱਦ, ਹੋਕਾ ਆਪਣਾ ਨਾਮ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੀਨ ਮਜ਼੍ਹਬ ਵਿਚ ਜੋ ਬੈਠੇ ਅੱਡ, ਆਪਣਾ ਰਾਹ ਵਖਾਈਆ। ਤਿਨ੍ਹਾਂ ਮੇਟਣਹਾਰਾ ਹੱਦ, ਹਦੂਦ ਆਪਣੀ ਇਕ ਜਣਾਈਆ। ਸਭ ਨੂੰ ਦੱਸਿਆ ਢੋਲਾ ਛੰਦ, ਸਦ ਇਕੋ ਇਕ ਸੁਣਾਈਆ। ਉਚੀ ਕੂਕੋ ਸਾਰੇ ਗੱਜ, ਨਾਅਰਾ ਇਕੋ ਇਕ ਲਗਾਈਆ। ਚਰਨ ਦੁਆਰੇ ਧੁਰ ਦਾ ਹੱਜ, ਮੱਕਾ ਕਾਅਬਾ ਇਕ ਵਖਾਈਆ। ਲਹਿਣਾ ਚੁੱਕੇ ਸ਼ਿਵਦਵਾਲਾ ਮੱਠ, ਗੁਰੂਦੁਆਰ ਇਕ ਸਰਨਾਈਆ। ਨਿਰਮਲ ਜੋਤ ਵੇਖੋ ਇਕ ਪਰਗਟ, ਇਸ਼ਟ ਅਗੰਮੀ ਨਜ਼ਰੀ ਆਈਆ। ਜਿਸ ਦੀ ਨਜ਼ਰ ਨਾ ਆਵੇ ਰੱਤ, ਰੱਤੀ ਰੱਤ ਸਭ ਦੀ ਲੇਖੇ ਪਾਈਆ। ਜਿਸ ਦੇ ਗ੍ਰਹਿ ਬ੍ਰਹਮਮਤ, ਪਾਰਬ੍ਰਹਮ ਕਰੇ ਪੜ੍ਹਾਈਆ। ਤਿਸ ਸਰਨਾਈ ਜਾਉ ਢੱਠ, ਚਰਨ ਕਵਲ ਮਿਲੇ ਵਡਿਆਈਆ। ਇਕੋ ਸੋਹਲਾ ਲਓ ਰਟ, ਰੱਟਾ ਮੁੱਕੇ ਜਗਤ ਲੋਕਾਈਆ। ਸਚ ਦਵਾਰਾ ਵੇਖੋ ਹੱਟ, ਸ੍ਰੀ ਭਗਵਾਨ ਰਿਹਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਆਪਣਾ ਵਰ, ਜਿਸ ਮਿਲਿਆਂ ਤੋਟ ਰਹੇ ਨਾ ਰਾਈਆ। ਤੇਰਾ ਭਵਿਖਤ ਸੋਹਣਾ ਚੰਗਾ, ਚੰਗੀ ਤੇਰੀ ਵਡਿਆਈਆ।
❋
❋
ਜੁਗ ਚੌਕੜੀ ਜਿਸ ਦਾ ਵੱਜਦਾ ਰਿਹਾ ਮਰਦੰਗਾ, ਢੋਲਾ ਨਾਦ ਇਲਾਹੀਆ। ਜਿਸ ਦੀ ਹਿਰਸ ਅੰਦਰ ਆਉਂਦਾ ਰਿਹਾ ਅਨੰਦਾ, ਅਨੰਦ ਹਵਸ ਵਿਚ ਸਮਾਈਆ। ਤਿਸ ਦਾ ਵੇਖਿਆ ਆ ਕੇ ਕੰਢਾ, ਪੱਤਣ ਬੈਠਾ ਬੇਪਰਵਾਹੀਆ। ਧੁਰ ਸੰਦੇਸ਼ ਸੁਣਾਵੇ ਇਕੋ ਛੰਦਾ, ਸਾਚਾ ਢੋਲਾ ਰਾਗ ਅਲਾਈਆ । ਬਿਨ ਬੰਦਗੀਉਂ ਕਰਾਏ ਬੰਦਾ, ਬੰਦਨਾ ਆਪਣੇ ਚਰਨ ਕਰਾਈਆ। ਜਗਤ ਜਹਾਨ ਦਾ ਫੜ ਕੇ ਅੰਧਾ, ਨਿਰਮਲ ਜੋਤ ਕਰੇ ਰੁਸ਼ਨਾਈਆ। ਪੌੜੇ ਚਾੜ੍ਹੇ ਆਪਣਾ ਡੰਡਾ, ਮੰਜ਼ਲ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਏ ਵਡਿਆਈਆ । ਭਵਿਖਤ ਕਹੇ ਮੈਂ ਧੁਰ ਦਾ ਮਾਲਕ, ਪ੍ਰਭ ਦੇਵੇ ਮਾਣ ਵਡਿਆਈਆ। ਆਦਿ ਜੁਗਾਦਿ ਬਣ ਕੇ ਸਾਲਸ, ਸਾਚਾ ਹੁਕਮ ਸੁਣਾਈਆ। ਮੇਰਾ ਰੂਪ ਨਿਰਗੁਣ ਖ਼ਾਲਸ, ਤਤ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਪ੍ਰਭ ਦਾ ਬਾਲਕ, ਮਾਤ ਪਿਤਾ ਨਾ ਕੋਇ ਅਖਵਾਈਆ। ਮੈਂ ਖੇਲਾਂ ਖੇਲ ਨਾਲ ਖ਼ਾਲਕ, ਖ਼ਲਕ ਵਿਚ ਸਮਾਈਆ। ਨਿਤ ਨਵਿਤ ਨਾ ਕੋਇ ਆਲਸ, ਨਿੰਦਰਾ ਗ਼ਫ਼ਲਤ ਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਸੱਚਾ ਸੰਗ ਨਿਭਾਈਆ। ਭਵਿਖਤ ਕਹੇ ਮੈਂ ਨਿੱਕਾ ਲਾਲ, ਨਿੱਕੀ ਨਿੱਕੀ ਬਾਤ ਸੁਣਾਈਆ। ਜੁਗ ਚੌਕੜੀ ਦੇਂਦਾ ਰਿਹਾ ਅਹਿਵਾਲ, ਧੁਰ ਸੰਦੇਸ਼ਾ ਰਾਗ ਅਲਾਈਆ। ਜੁਗ ਚੌਕੜੀ ਬੀਤੇ ਕਾਲ, ਥਿਰ ਰਹਿਣ ਕੋਇ ਨਾ ਪਾਈਆ। ਅੰਤਮ ਪਰਗਟ ਹੋਵੇ ਦੀਨ ਦਿਆਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੂੰ ਗੋਬਿੰਦ ਕਹੇ ਪੁਰਖ ਅਕਾਲ, ਅਕਲ ਕਲਧਾਰੀ ਬੇਪਰਵਾਹੀਆ । ਚਲ ਕੇ ਆਵੇ ਸਚ ਦਵਾਰ ਸੱਚੀ ਧਰਮਸਾਲ, ਦਰ ਇਕੋ ਇਕ ਖੁਲ੍ਹਾਈਆ। ਦੀਪ ਅਗੰਮੀ ਜੋਤੀ ਬਾਲ, ਗ੍ਰਹਿ ਮੰਦਰ ਕਰੇ ਰੁਸ਼ਨਾਈਆ । ਸ਼ਬਦ ਅਨਾਦਿ ਵੱਜੇ ਧੁਨਕਾਨ, ਅਨਰਾਗੀ ਰਾਗ ਸੁਣਾਈਆ। ਸੰਬਲ ਦੇਵੇ ਇਕੋ ਮਾਣ, ਬਿਨ ਚਰਨਾਂ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਬੇਪਰਵਾਹੀਆ। ਭਵਿਖਤ ਕਹੇ ਮੇਰੀ ਸਚ ਦਲੀਲ, ਦਇਆਵਾਨ ਮੋਹੇ ਸਮਝਾਈਆ। ਮੇਰਾ ਖੇਲ ਜਾਣੇ ਨਾ ਕੋਇ ਵਕੀਲ, ਵੁਕਲਾ ਸਮਝ ਕੋਇ ਨਾ ਪਾਈਆ। ਮੇਰਾ ਖੇਲ ਅੰਤ ਅਖ਼ੀਰ, ਆਖਰ ਇਕੋ ਵਾਰ ਜਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਬਦਲੇ ਸਰਬ ਤਕਦੀਰ, ਤਾਕਤ ਆਪਣੀ ਇਕ ਪਰਗਟਾਈਆ। ਸ਼ਰਅ ਸ਼ਰੀਅਤ ਤੋੜ ਜੰਜੀਰ, ਲਾਸ਼ਰੀਕ ਖੇਲ ਵਖਾਈਆ । ਲਹਿਣਾ ਚੁਕਾ ਪੈਗ਼ੰਬਰ ਪੀਰ, ਪਹਿਰਾ ਆਪਣਾ ਦਏ ਲਗਾਈਆ। ਅੱਠ ਸੱਠ ਵਿਰੋਲ ਨੀਰ, ਅੰਮ੍ਰਿਤ ਇਕੋ ਇਕ ਬਰਸਾਈਆ। ਚਾਰ ਜੁਗ ਦੀ ਮੇਟ ਲਕੀਰ, ਹਰਫ਼ ਹਰੂਫ਼ ਆਪਣਾ ਦਏ ਪੜ੍ਹਾਈਆ। ਕਰੇ ਖੇਲ ਬੇਨਜ਼ੀਰ, ਨਜ਼ਰ ਕਿਸੇ ਨਾ ਆਈਆ। ਚੋਟੀ ਚੜ੍ਹ ਆਪ ਅਖ਼ੀਰ, ਮਹਲ ਅਟੱਲ ਸੋਭਾ ਪਾਈਆ। ਗ਼ਰੀਬ ਨਿਮਾਣਿਆਂ ਕੱਟੇ ਭੀੜ, ਕੋਝੇ ਕਮਲਿਆਂ ਗਲੇ ਲਗਾਈਆ। ਜਨ ਭਗਤ ਸਾਚੇ ਸੰਤ ਮਿਲਾਏ ਭਾਈਆਂ ਨਾਲ ਵੀਰ, ਏਕਾ ਦੂਜਾ ਭਉ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਮਤ ਆਪਣੀ ਆਪ ਕਮਾਈਆ। ਭਵਿਖਤ ਕਹੇ ਮੈਂ ਦਿਤਾ ਸੰਦੇਸ਼ਾ, ਸਦਕੇ ਵਾਰੀ ਘੋਲੀ ਘੋਲ ਘੁੰਮਾਈਆ। ਪਾਰਬ੍ਰਹਮ ਪ੍ਰਭ ਆਏ ਨਰੇਸ਼ਾ, ਨਰ ਨਰਾਇਣ ਇਕ ਅਖਵਾਈਆ । ਲਹਿਣਾ ਦੇਣ ਚੁਕਾਏ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ਾ, ਸ਼ੰਕਰ ਆਪਣਾ ਹੁਕਮ ਵਰਤਾਈਆ। ਖੇਲੇ ਖੇਲ ਦੇਸ ਪਰਦੇਸਾ, ਦੋ ਜਹਾਨਾਂ ਵੇਖ ਵਖਾਈਆ । ਲੱਖ ਚੁਰਾਸੀ ਧਾਰੇ ਭੇਸਾ, ਨਿਰਗੁਣ ਨੂਰ ਰੂਪ ਇਲਾਹੀਆ। ਪੰਜ ਤਤ ਕਾਇਆ ਆਪਣੀ
❋
❋
ਆਪਣੇ ਕਰੇ ਭੇਟਾ, ਸਾਚੀ ਸੇਵਾ ਆਪ ਲਗਾਈਆ । ਸ਼ੌਹ ਦਰਿਆ ਡੂੰਘੀ ਭਵਰੀ ਵੜ ਕੇ ਵੇਖੇ ਖੇਵਟ ਖੇਟਾ, ਸਾਗਰ ਕਿਨਾਰਾ ਫੋਲ ਫੁਲਾਈਆ। ਲਹਿਣਾ ਦੇਣਾ ਜਾਣੇ ਗੋਬਿੰਦ ਗੁਰ ਪੁਰਖ ਅਕਾਲ ਬੇਟਾ, ਪਿਤਾ ਪੂਤ ਆਪਣੀ ਧਾਰ ਜਣਾਈਆ। ਪੂਰਬ ਲੇਖਾ ਰੱਖੇ ਚੇਤਾ, ਅਭੁੱਲ ਭੁੱਲ ਕਦੇ ਨਾ ਜਾਈਆ। ਜਿਸ ਕਾਰਨ ਜੁਗ ਚੌਕੜੀ ਭਵਿਖਤ ਕਹੇ ਮੋਹੇ ਭੇਜਾ, ਮੇਰੀ ਆਸਾ ਪੂਰ ਕਰਾਈਆ। ਜਨ ਭਗਤ ਸਵਾਏ ਮੇਰੀ ਸੇਜਾ, ਸੋਹਣੀ ਰੁੱਤ ਮਿਲਾਈਆ। ਮੈਂ ਨੇਤਰ ਨੈਣ ਖ਼ੁਸ਼ੀਆਂ ਨਾਲ ਵੇਖਾ, ਕਵਲ ਅੱਖ ਖੁਲ੍ਹਾਈਆ। ਜੁਗ ਜੁਗ ਦਾ ਮਿਟੇ ਭੁਲੇਖਾ, ਭਾਂਡਾ ਭਰਮ ਭਉ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਭਵਿਖਤ ਕਹੇ ਮੇਰੀ ਪੂਰੀ ਆਸਾ, ਆਸਾ ਪੁੰਨੀ ਆਪ ਜਣਾਇੰਦਾ। ਜੁਗ ਚੌਕੜੀ ਦੇਂਦਾ ਰਿਹਾ ਭਰਵਾਸਾ, ਮਾਰਗ ਅਗਲਾ ਇਕ ਸਮਝਾਇੰਦਾ। ਸ੍ਰੀ ਭਗਵਾਨ ਵੇਖੇ ਖੇਲ ਤਮਾਸ਼ਾ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਨਿਰਗੁਣ ਸਰਗੁਣ ਹੋ ਕੇ ਦੇਵੇ ਸਾਥਾ, ਸਗਲਾ ਸੰਗ ਨਿਭਾਇੰਦਾ। ਵਰਨ ਬਰਨ ਦਾ ਇਕੋ ਪੂਜਾ ਪਾਠਾ, ਆਤਮ ਪਰਮਾਤਮ ਰਾਗ ਅਲਾਇੰਦਾ। ਭਗਤ ਭਗਵਾਨ ਜੁੜਾਏ ਨਾਤਾ, ਦੂਜਾ ਮੇਲ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ । ਭਵਿਖਤ ਕਹੇ ਮੈਂ ਹੋਇਆ ਦਿਆਲ, ਗ੍ਰਹਿ ਮੇਰੇ ਵੱਜੇ ਵਧਾਈਆ। ਕਿਰਪਾ ਕਰੀ ਪੁਰਖ ਅਕਾਲ, ਮਿਹਰਵਾਨ ਹੋਇਆ ਸਹਾਈਆ। ਭਗਤ ਭਗਵਾਨ ਮੇਲੇ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਨਾਤਾ ਤੋੜ ਕਾਲ ਮਹਾਂਕਾਲ, ਚਰਨ ਕਵਲ ਦਿਤੀ ਸਰਨਾਈਆ। ਸਚਖੰਡ ਦਵਾਰ ਸੱਚੀ ਧਰਮਸਾਲ, ਧੁਰ ਮੰਦਰ ਦਿਤਾ ਵਖਾਈਆ। ਨਿਰਗੁਣ ਹੋ ਕੇ ਚਲਿਆ ਨਾਲ, ਸਰਗੁਣ ਆਪਣਾ ਜੋੜ ਜੁੜਾਈਆ। ਮੁਰੀਦਾਂ ਆ ਕੇ ਪੁਛਿਆ ਹਾਲ, ਹਰਿਮੰਦਰ ਆਪਣਾ ਫੇਰਾ ਪਾਈਆ। ਜੁਗ ਚੌਕੜੀ ਪੂਰੀ ਕੀਤੀ ਘਾਲ, ਕੀਤੀ ਘਾਲ ਲੇਖੇ ਲਾਈਆ। ਭਗਤ ਸੁਹੇਲਾ ਭਗਤ ਕਰੇ ਪ੍ਰਿਤਪਾਲ, ਭਗਵਨ ਇਕੋ ਨਜ਼ਰੀ ਆਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਰਿਹਾ ਸਮਝਾਈਆ। ਏਥੇ ਓਥੇ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਈਆ। ਲੇਖਾ ਚੁਕੇ ਆਵਣ ਜਾਣ, ਲੱਖ ਚੁਰਾਸੀ ਪੰਧ ਮੁਕਾਈਆ। ਅੰਤਰ ਦੇਵੇ ਪੀਣ ਖਾਣ, ਅੰਮ੍ਰਿਤ ਰਸ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਰਿਹਾ ਚੁਕਾਈਆ। ਭਵਿਖਤ ਕਹੇ ਮੇਰਾ ਲਹਿਣਾ ਦੇਣਾ ਮੁੱਕੇ, ਮੁੱਕੀ ਵਸਤ ਪਰਾਈਆ। ਭਗਤ ਭਗਵਾਨ ਗੋਦੀ ਚੁੱਕੇ, ਘਰ ਖ਼ੁਸ਼ੀਆਂ ਰਾਗ ਸੁਣਾਈਆ। ਅੰਤਰ ਧਾਰੋਂ ਨਿਰਗੁਣ ਉਠੇ, ਆਤਮ ਪਰਮਾਤਮ ਜੋੜ ਜੁੜਾਈਆ। ਪਤਿਪਰਮੇਸ਼ਵਰ ਹੋ ਕੇ ਪੁੱਛੇ, ਪਾਰਬ੍ਰਹਮ ਬੇਪਰਵਾਹੀਆ। ਨਿਰਵੈਰ ਹੋ ਕਦੇ ਨਾ ਲੁਕੇ, ਨਿਰਾਕਾਰ ਕਰੇ ਰੁਸ਼ਨਾਈਆ। ਸੰਤ ਸੁਹੇਲੇ ਲੁਕੇ ਰਹਿਣ ਨਾ ਦੇਵੇ ਗੁੱਠੇ, ਚਾਰੋਂ ਕੁੰਟ ਵੇਖ ਵਖਾਈਆ। ਜੁਗ ਜਨਮ ਜੋ ਪਿਛਲੇ ਰੁੱਠੇ, ਫੜ ਬਾਹੋਂ ਲਏ ਮਿਲਾਈਆ। ਲੱਗੀ ਪ੍ਰੀਤ ਕਿਸੇ ਨਾ ਟੁੱਟੇ, ਟੁੱਟੀ ਆਪਣੇ ਨਾਲ ਗੰਢ ਪਵਾਈਆ। ਜਗਤ ਵਿਕਾਰਾ ਫੜ ਕੇ ਕੁੱਠੇ, ਗੁਰਸਿਖ ਪਤਿਤ ਪੁਨੀਤ ਰੂਪ ਵਟਾਈਆ। ਸਚ ਸਰਨਾਈ ਆਪੇ ਝੁਕੇ, ਨਿਉਂ ਨਿਉਂ ਆਪਣਾ ਸੀਸ ਨਿਵਾਈਆ। ਉਜਲ ਕਰੇ ਗੁਰਮੁਖਾਂ ਮੁੱਖੇ, ਮੁਖ ਮੁਖੜੇ ਨਾਲ ਸਾਲਾਹੀਆ। ਲੇਖਾ ਚੁੱਕੇ ਮਾਤ ਗਰਭ ਤਨ ਕੁੱਖੇ, ਆਵਣ ਜਾਵਣ ਗੇੜ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਈਆ। ਭਵਿਖਤ ਕਹੇ ਮੋਹੇ ਚਾਉ ਘਨੇਰਾ, ਵੱਜੇ ਇਕ ਵਧਾਈਆ। ਘਰ ਆਇਆ ਪ੍ਰਭ
❋
❋
ਠਾਕਰ ਮੇਰਾ, ਜਿਸ ਠੋਕਰ ਨਾਮ ਲਗਾਈਆ। ਜਨਮ ਜਨਮ ਦਾ ਚੁੱਕਿਆ ਗੇੜਾ, ਝੇੜਾ ਕੋਇ ਰਹਿਣ ਨਾ ਪਾਈਆ। ਭਗਤ ਭਗਵਾਨ ਵਸਾਇਆ ਖੇੜਾ, ਖਿੜਕੀ ਮੰਦਰ ਆਪ ਖੁਲ੍ਹਾਈਆ। ਜਦ ਵੇਖਿਆ ਨਜ਼ਰੀ ਆਇਆ ਤੇਰਾ ਮੇਰਾ, ਤੂੰ ਮੇਰਾ ਮੈਂ ਤੇਰਾ ਇਕੋ ਰੂਪ ਵਖਾਈਆ। ਘਰ ਸੋਹੇ ਗੁਰੂ ਗੁਰ ਚੇਰਾ, ਚੇਲਾ ਗੁਰੂ ਨਜ਼ਰੀ ਆਈਆ। ਧੰਨ ਭਾਗ ਘਰ ਸਤਿਗੁਰ ਲਾਇਆ ਡੇਰਾ, ਮੈਂਡੇ ਦਰ ਤਾਲ ਵੱਜੇ ਵੱਜੇ ਸਚ ਵਧਾਈਆ। ਏਸ ਧਾਰ ਨੂੰ ਜਾਣੇ ਕਿਹੜਾ, ਬਿਨ ਪੁਰਖ ਅਕਾਲ ਨਾ ਕੋਇ ਸਮਝਾਈਆ। ਡੁਬਦੇ ਪਾਹਿਨ ਤਾਰੇ ਬੇੜਾ, ਸਾਗਰ ਆਪਣਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਭਵਿਖਤ ਕਹੇ ਮੈਂ ਗਾਵਾਂ ਛੰਦ, ਚਾਰ ਕੁੰਟ ਜਣਾਈਆ। ਸ੍ਰੀ ਭਗਵਾਨ ਜਿਨ੍ਹਾਂ ਭਗਤਾਂ ਦਿਤਾ ਅਨੰਦ, ਅਨੰਦ ਆਪਣੇ ਵਿਚੋਂ ਪਰਗਟਾਈਆ। ਗੁਰਸਿਖ ਚਾੜ੍ਹ ਸੱਚੇ ਚੰਦ, ਬਿਨ ਚੰਦੋਂ ਦਿਤੇ ਚਮਕਾਈਆ। ਸਾਚੇ ਮਿਨਾਰ ਮਹਲ ਅਟੱਲ ਦਿਤੇ ਟੰਗ, ਤੰਦੀ ਡੋਰ ਆਪਣੀ ਆਪ ਬੰਧਾਈਆ। ਜਿਸ ਦਵਾਰੇ ਕੋਈ ਨਾ ਸਕੇ ਲੰਘ, ਉਸ ਗ੍ਰਹਿ ਬੈਠਣ ਸੋਭਾ ਪਾਈਆ। ਇਕੋ ਮੰਗਣ ਧੁਰ ਦੀ ਮੰਗ, ਸਾਚੀ ਝੋਲੀ ਅੱਗੇ ਡਾਹੀਆ। ਸ੍ਰੀ ਭਗਵਾਨ ਝੋਲੀ ਪਾ ਆਪਣਾ ਛੰਦ, ਸ਼ਾਕਰ ਚਰਨਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੀ ਬਣਤ ਬਣਾਈਆ। ਭਵਿਖਤ ਕਹੇ ਮੈਂ ਕੀ ਕੀ ਦੱਸਾਂ, ਕਹਿਣ ਕਿਛ ਨਾ ਪਾਈਆ। ਪ੍ਰਭ ਦਾ ਖੇਲ ਵੇਖ ਵੇਖ ਹੱਸਾਂ, ਘਰ ਆਪਣੇ ਖ਼ੁਸ਼ੀ ਮਨਾਈਆ। ਚਾਰੋਂ ਕੁੰਟ ਉਠ ਉਠ ਨੱਠਾਂ, ਭੱਜਾਂ ਵਾਹੋ ਦਾਹੀਆ। ਪ੍ਰਭ ਲਹਿਣਾ ਦੇਣ ਚੁਕਾਇਆ ਢਾਡੀ ਭੱਟਾਂ, ਗੁਰਮੁਖਾਂ ਇਕੋ ਰਾਗ ਸੁਣਾਈਆ। ਮੂਲ ਚੁਕਿਆ ਸੁਥਰਿਆਂ ਨਟਾਂ, ਸੁਥਰੀ ਗੱਲ ਇਕ ਸੁਣਾਈਆ। ਜਿਉਂ ਭਾਵੇ ਤਿਉਂ ਮੈਂ ਭਗਤਾਂ ਰੱਖਾਂ, ਬਿਨ ਮੇਰੇ ਦੇਵੇ ਨਾ ਕੋਇ ਵਡਿਆਈਆ। ਸਾਰੇ ਮੰਗਦੇ ਖ਼ਾਲੀ ਕਰ ਕੇ ਦੋਵੇਂ ਹੱਥਾਂ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਝੋਲੀ ਡਾਹੀਆ। ਦਰਸ਼ਨ ਲੋੜਨ ਨਿਜ ਨੇਤਰ ਅੱਖਾਂ, ਆਖਰ ਆਪਣੀ ਆਸ ਲਗਾਈਆ। ਕਰ ਕਿਰਪਾ ਜਿਸ ਮਿਹਰ ਮੁਹੱਬਤ ਪ੍ਰੇਮ ਪ੍ਰੀਤੀ ਝੋਲੀ ਘੱਤਾਂ, ਅਤੁਟ ਅਤੋਟ ਭੰਡਾਰ ਵਰਤਾਈਆ। ਨਿਤ ਨਵਿਤ ਆਪਣੇ ਸੰਗ ਰੱਖਾਂ, ਸਗਲਾ ਸੰਗ ਜਣਾਈਆ। ਮੇਰਾ ਖੇਲ ਕੱਖੋਂ ਕਰਾਂ ਲੱਖਾਂ, ਲੱਖੋਂ ਕੱਖ ਰੂਪ ਵਟਾਈਆ। ਮਿਹਰਵਾਨ ਹੋ ਕੇ ਜਿਸ ਨੂੰ ਮਾਰਗ ਦੱਸਾਂ, ਬਿਨ ਪੜ੍ਹਿਆਂ ਦੇਵਾਂ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਭਵਿਖਤ ਕਹੇ ਤੇਰੀ ਸੁਣ ਕੇ ਸੋਭਾ, ਸੋਭਤ ਦਏ ਵਡਿਆਈਆ। ਕਰਤਾ ਪੁਰਖ ਮੇਰਾ ਪੂਰਾ ਕੀਤਾ ਹੋਕਾ, ਮੈਨੂੰ ਹੌਕਾ ਰਿਹਾ ਨਾ ਰਾਈਆ। ਮੈਂ ਚਾਰੋਂ ਕੁੰਟ ਫਿਰਾਂ ਵਿਚ ਚੌਦਾਂ ਲੋਕਾਂ, ਚੌਦਾਂ ਤਬਕ ਰਿਹਾ ਜਣਾਈਆ। ਉਠੋ ਸਾਰੇ ਵੇਖੋ ਪ੍ਰਭ ਦਾ ਮੌਕਾ, ਮੁਖ਼ਬਰ ਹੋ ਕੇ ਦਿਆਂ ਜਣਾਈਆ। ਜੁਗ ਚੌਕੜੀ ਨਾ ਕੀਤਾ ਕੋਈ ਧੋਖਾ, ਧੁਰ ਦਾ ਹਾਲ ਸੁਣਾਈਆ। ਜਿਸ ਦੀ ਸਾਰੇ ਰੱਖਦੇ ਗਏ ਓਟਾ, ਓੜਕ ਆਪਣਾ ਫੇਰਾ ਪਾਈਆ। ਵੇਖ ਪ੍ਰੇਮ ਪਿਆਰ ਦੀਆਂ ਲਗਾਏ ਚੋਟਾਂ, ਨਗਾਰਾ ਹੱਥ ਨਾ ਕੋਇ ਰਖਾਈਆ। ਚਰਨ ਦਵਾਰ ਰਹਿਣ ਨਾ ਦੇਵੇ ਕੋਈ ਖੋਟਾ, ਖਰੇ ਆਪਣੀ ਝੋਲੀ ਪਾਈਆ। ਸੋਚਿਆਂ ਕਿਸੇ ਵਿਚ ਨਾ ਆਏ ਸੋਚਾਂ, ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਇਕੋ ਵਾਰ ਮਿਲਿਆ ਮੌਕਾ, ਮੁਖਤ ਆਪਣਾ ਰੰਗ ਚੜ੍ਹਾਈਆ। ਜਨ ਭਗਤ ਉਧਾਰੇ ਕਿਰਪਾ ਧਾਰੇ ਨਾਲ ਸ਼ੌਕਾ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਆਪਣੇ ਹੱਥ ਰੱਖੀ ਵਡਿਆਈਆ। ਭਵਿਖਤ ਕਹੇ ਉਠੋ ਨੱਠੋ, ਬਣ ਪਾਂਧੀ ਪੰਧ ਮੁਕਾਈਆ। ਪਰਮ ਪੁਰਖ ਦਾ ਦਰਸ਼ਨ ਤੱਕੋ, ਤਕਵਾ ਇਕ ਰਖਾਈਆ। ਖ਼ੁਸ਼ੀਆਂ ਨਾਲ ਦਰ ਠਾਂਡੇ ਨੱਚੋ, ਮੰਗਲ ਗੀਤ ਇਕ ਸੁਣਾਈਆ। ਆਵਣ ਜਾਵਣ ਲੱਖ ਚੁਰਾਸੀ ਦੇ ਗੇੜੋਂ ਬਚੋ, ਬੱਚਿਆਂ ਵਾਂਗ ਲਏ ਬਚਾਈਆ। ਦਰਸ਼ਨ ਪਾ ਕੇ ਖ਼ੁਸ਼ੀਆਂ ਨਾਲ ਹੱਸੋ, ਸੰਸਾ ਰੋਗ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਹਿਰਦਾ ਰਿਹਾ ਜਗਾਈਆ। ਭਵਿਖਤ ਕਹੇ ਜਾਗੋ ਉਠੋ ਖੋਲ੍ਹੋ ਅੱਖ, ਨੇਤਰ ਨੈਣ ਰਿਹਾ ਖੁਲ੍ਹਾਈਆ। ਸਚ ਪੈਗ਼ੰਬਰ ਜਾਹਰ ਜਹੂਰ ਹੋਇਆ ਪ੍ਰਤੱਖ, ਪਰਬਤ ਚੋਟੀ ਟਿੱਲੇ ਜੰਗਲ ਜੂਹ ਉਜਾੜ ਵੇਖ ਵਖਾਈਆ। ਹਕੀਕਤ ਵਿਚੋਂ ਵਿਰੋਲ ਕੇ ਹੱਕ, ਹੱਕ ਹਰਿਜਨ ਝੋਲੀ ਪਾਈਆ। ਸਚ ਦਵਾਰ ਧੁਰ ਦਾ ਮਾਰਗ ਗ੍ਰਹਿ ਸਵਾਮੀ ਜਾਏ ਦੱਸ, ਦਹਿ ਦਿਸ਼ਾ ਭੇਵ ਖੁਲ੍ਹਾਈਆ। ਪ੍ਰੇਮ ਪਿਆਰ ਦੀ ਪ੍ਰੀਤੀ ਅੰਦਰ ਫਸ, ਫੈਸਲਾ ਇਕੋ ਵਾਰ ਸੁਣਾਈਆ। ਜੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਚਰਨ ਕਵਲ ਸਚ ਸਰਨਾਈ ਗਿਆ ਢੱਠ, ਤਿਸ ਆਵਣ ਜਾਵਣ ਰਿਹਾ ਨਾ ਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰਖ ਅਕਾਲ ਜੋਤ ਸਮਰਥ, ਸਭ ਦੀ ਆਪਣੇ ਹੱਥ ਰੱਖੇ ਵਡਿਆਈਆ।
੩ ਮਾਘ ੨੦੨੦ ਬਿਕਰਮੀ ਗਿਰਧਾਰੀ ਲਾਲ ਦੇ ਗ੍ਰਹਿ ਪਿੰਡ ਭੋਲੇ ਕੇ ਜ਼ਿਲਾ ਗੁਰਦਾਸ ਪੁਰ
ਹਰਿ ਸ਼ਬਦ ਕਹੇ ਭਵਿਖਤ ਸੰਦੇਸ਼ਾ, ਸ੍ਰੀ ਭਗਵਾਨ ਪੂਰ ਕਰਾਈਆ। ਸਚਖੰਡ ਨਿਵਾਸੀ ਧੁਰ ਨਰੇਸ਼ਾ, ਸ਼ਹਿਨਸ਼ਾਹ ਇਕੋ ਇਕ ਵਡਿਆਈਆ । ਜੁਗ ਚੌਕੜੀ ਧਾਰਨਹਾਰਾ ਵੇਸਾ, ਨਿਰਗੁਣ ਸਰਗੁਣ ਰੂਪ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੂਰ ਕਰਾਏ ਲੇਖਾ, ਜੁਗ ਚੌਕੜੀ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਨੇ ਭੇਜਾ, ਭਗਤ ਭਗਵਾਨ ਖੇਲ ਵਖਾਈਆ। ਲੱਖ ਚੁਰਾਸੀ ਘਟ ਘਟ ਅੰਦਰ ਨਿਰਗੁਣ ਸਰਗੁਣ ਮਾਣੇ ਸੇਜਾ, ਆਤਮ ਪਰਮਾਤਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੀ ਕਾਰ ਕਮਾਈਆ। ਸ਼ਬਦ ਕਹੇ ਪ੍ਰਭ ਵਾਕ ਭਵਿਖਤ, ਧੁਰ ਦੀ ਧਾਰ ਧਾਰ ਜਣਾਈਆ। ਗੁਰ ਅਵਤਾਰਾਂ ਜੋ ਲੇਖਾ ਲਿਖਿਆ ਵਿਚ ਲਿਖਤ, ਸੋ ਸਾਹਿਬ ਵੇਖ ਵਖਾਈਆ। ਪੀਰ ਪੈਗ਼ੰਬਰ ਜਿਸ ਨੂੰ ਮੰਨਦੇ ਗਏ ਇਸ਼ਟ, ਨੂਰੀ ਜਲਵਾ ਨੂਰ ਇਲਾਹੀਆ। ਜਿਸ ਦੀ ਓਟ ਰੱਖੇ ਰਾਮ ਵਸ਼ਿਸ਼ਟ, ਸੋ ਵਿਸ਼ਵ ਆਪਣੀ ਕਾਰ ਕਮਾਈਆ। ਲੇਖਾ ਜਾਣ ਸਰਬ ਸ੍ਰਿਸ਼ਟ, ਦੋ ਜਹਾਨਾਂ ਖੋਜ ਖੁਜਾਈਆ। ਲਹਿਣਾ ਦੇਣਾ ਚੁਕਾ ਸਵਰਗ ਬਹਿਸ਼ਤ, ਸਚ ਦੁਆਰੇ ਦੇਵੇ ਮਾਣ ਵਡਿਆਈਆ। ਜਨ ਭਗਤਾਂ ਖੋਲ੍ਹ ਅਗੰਮੀ ਦ੍ਰਿਸ਼ਟ, ਅੰਤਰ ਆਪਣੀ ਬੂਝ ਬੁਝਾਈਆ। ਮਨ ਮਤ ਬੁਧ ਨਾ ਹੋਏ ਭ੍ਰਿਸ਼ਟ, ਭਾਂਡਾ ਭਰਮ ਭਉ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਸ਼ਬਦ ਕਹੇ ਪ੍ਰਭ ਭਵਿਖਤੀ ਬੋਲ, ਅਨਬੋਲਤ ਰਾਗ ਅਲਾਈਆ। ਆਦਿ ਜੁਗਾਦਿ ਜੁਗ ਚੌਕੜੀ ਕਿਸੇ ਨਾ ਤੋਲਿਆ ਤੋਲ, ਕੰਡਾ ਤਰਾਜੂ ਹੱਥ ਨਾ
❋
❋
ਕੋਇ ਵਖਾਈਆ। ਚਰਨ ਪ੍ਰੀਤੀ ਸਾਚੀ ਰੀਤੀ ਨਿਤ ਨਵਿਤ ਗਏ ਘੋਲ, ਘੋਲੀ ਆਪਣਾ ਆਪ ਘੁੰਮਾਈਆ। ਸਚ ਸੰਦੇਸ਼ਾ ਦੇਂਦੇ ਰਹੇ ਅਡੋਲ, ਗੁਰ ਅਵਤਾਰ ਪੀਰ ਪੈਗ਼ੰਬਰ ਰਾਗ ਅਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨਿਰਵੈਰ ਆਵੇ ਕੋਲ, ਨਿਰਾਕਾਰ ਆਪਣਾ ਵੇਸ ਵਟਾਈਆ । ਜਨ ਭਗਤਾਂ ਪੜ੍ਹਦਾ ਦੇਵੇ ਖੋਲ੍ਹ, ਗ੍ਰਹਿ ਮੰਦਰ ਅੰਦਰ ਦੂਈ ਦਵੈਤੀ ਦਏ ਚੁਕਾਈਆ। ਆਤਮ ਪਰਮਾਤਮ ਮਿਲ ਕੇ ਕਰੇ ਚੋਲ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਸ਼ਬਦ ਅਨਾਦ ਵਜਾਵੇ ਅਗੰਮੀ ਢੋਲ, ਢੋਲਕ ਛੈਣਾ ਨਾ ਕੋਇ ਖੜਕਾਈਆ। ਲੱਖ ਚੁਰਾਸੀ ਵਿਚੋਂ ਸੰਤ ਸੁਹਲੇ ਆਪ ਵਿਰੋਲ, ਗੁਰ ਚੇਲੇ ਮੇਲ ਮਿਲਾਈਆ। ਦੇਵੇ ਨਾਮ ਦਾਤ ਅਨਮੋਲ, ਵਸਤ ਅਨਮੁਲੜੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਸ਼ਬਦ ਕਹੇ ਭਵਿਖਤ ਮੇਰੇ ਮਿੱਤ, ਮਿੱਤਰ ਪਿਆਰੇ ਤੇਰੇ ਹੱਥ ਵਡਿਆਈਆ । ਤੇਰੀ ਧਾਰ ਲੱਭਦੇ ਗਏ ਮੁਨ ਰਿਖ, ਜਗਤ ਮੁਨੀਸ਼ਰ ਧਿਆਨ ਲਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਲੇਖਾ ਲਿਖ, ਖਾਣੀ ਬਾਣੀ ਮਾਤ ਸੁਣਾਈਆ। ਭੇਵ ਅਭੇਦ ਬੋਧ ਅਗਾਧ ਤੇਰੀ ਸਾਰ ਕੋਈ ਨਾ ਪਾਏ ਨਿਤ ਨਵਿਤ, ਨਰ ਨਰਾਇਣ ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਅੰਤ ਲੇਖਾ ਜਾਣੇ ਅਬਿਨਾਸ਼ੀ ਅਚੁਤ, ਚਤੁਰਭੁਜ ਪਰਦਾ ਇਕ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਜਣਾਈਆ। ਸ਼ਬਦ ਕਹੇ ਭਵਿਖਤ ਸਚ ਸੰਗ, ਸੰਗੀ ਇਕੋ ਨਜ਼ਰੀ ਆਈਆ। ਜੁਗ ਚੌਕੜੀ ਤੇਰੇ ਨਾਮ ਦਾ ਵੱਜਦਾ ਰਿਹਾ ਮਰਦੰਗ, ਢੋਲਾ ਰਾਗ ਨਾਦ ਸਰਬ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਮੰਗਦਾ ਰਿਹਾ ਮੰਗ, ਸੂਫ਼ੀ ਬੈਠਣ ਧਿਆਨ ਲਗਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੇਖਦਾ ਰਿਹੋਂ ਭੇਖ ਪਖੰਡ, ਚਾਰੋਂ ਕੁੰਟ ਨਜ਼ਰ ਨੈਣ ਉਠਾਈਆ। ਮਨ ਵਾਸਨਾ ਕੂੜੀ ਕਿਰਿਆ ਨਵ ਨੌ ਚਾਰ ਪਾਏ ਡੰਡ, ਸਚ ਸੁਚ ਨਾ ਕੋਇ ਸਮਝਾਈਆ। ਆਤਮ ਸੁਹਾਗਣ ਬਿਨ ਪਰਮਾਤਮ ਹੋਈ ਰੰਡ, ਕੰਤ ਕੰਤੂਲ ਨਜ਼ਰ ਕਿਸੇ ਨਾ ਆਈਆ। ਗੁਰ ਚੇਲਾ ਟੁੱਟੀ ਗੰਢ, ਭਗਤ ਭਗਵਾਨ ਜੋੜ ਨਾ ਕੋਇ ਜੁੜਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਭਰਿਆ ਘਮੰਡ, ਚਾਰੇ ਖਾਣੀ ਰਹੀ ਕੁਰਲਾਈਆ। ਆਵਣ ਜਾਵਣ ਕਿਸੇ ਨਾ ਮੁਕਿਆ ਪੰਧ, ਲੱਖ ਚੁਰਾਸੀ ਨਾਤਾ ਤੋੜ ਨਾ ਕੋਇ ਤੁੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਸਾਹਿਬ ਸਤਿਗੁਰ ਬੇਪਰਵਾਹੀਆ। ਸ਼ਬਦ ਕਹੇ ਭਵਿਖਤ ਸਚ ਸੂਰ, ਸੂਰਬੀਰ ਤੇਰੀ ਵਡਿਆਈਆ। ਤੇਰਾ ਖੇਲ ਅਗੰਮੀ ਨੂਰ, ਨੂਰੋ ਨੂਰ ਤੇਰੀ ਰੁਸ਼ਨਾਈਆ। ਤੇਰਾ ਲੇਖਾ ਲਿਖਦੇ ਗਏ ਸਰਬ ਜ਼ਰੂਰ, ਜ਼ਰੂਰਤ ਪੂਰ ਨਾ ਕੋਇ ਕਰਾਈਆ। ਜੁਗ ਚੌਕੜੀ ਵੇਂਹਦੇ ਗਏ ਪੂਰ, ਕੋਟਨ ਕੋਟ ਚੌਕੜੀ ਕਾਲ ਵਿਹਾਈਆ। ਤੇਰਾ ਖੇਲ ਇਕ ਭਰਪੂਰ, ਪਾਰਬ੍ਰਹਮ ਪ੍ਰਭ ਨਿਰਗੁਣ ਨਿਰਵੈਰ ਆਪ ਕਰਾਈਆ। ਦਰ ਠਾਂਡੇ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਕਮਾਈਆ। ਸ਼ਬਦ ਕਹੇ ਭਵਿਖਤ ਤੇਰਾ ਜੋਰ, ਜੇਰ ਜ਼ਬਰ ਸਮਝ ਕਿਸੇ ਨਾ ਆਈਆ । ਜੁਗ ਚੌਕੜੀ ਹੱਥ ਤੇਰੇ ਡੋਰ, ਗੁਰ ਅਵਤਾਰ ਪੀਰ ਪੈਗ਼ੰਬਰ ਗਏ ਫੜਾਈਆ। ਦੂਜਾ ਕੋਈ ਨਾ ਜਾਣੇ ਹੋਰ, ਤੀਜਾ ਨੈਣ ਨਾ ਕੋਇ ਖੁਲ੍ਹਾਈਆ । ਜਗਤ ਵਾਸਨਾ ਸ੍ਰਿਸ਼ਟੀ ਪਾਵੇ ਸ਼ੋਰ, ਸ਼ਾਹੋ ਸ਼ਹਿਨਸ਼ਾਹ ਸੰਗ ਨਾ ਕੋਇ ਰਖਾਈਆ। ਬਿਨ ਪੁਰਖ ਅਕਾਲ ਦੀਨ ਦਿਆਲ ਕੋਈ ਨਾ ਵੇਖੇ ਨਾਲ
❋
❋
ਗੌਰ, ਗਹਿਰ ਗੰਭੀਰ ਗਵਰ ਨਜ਼ਰ ਨਾ ਕੋਇ ਉਠਾਈਆ। ਸ਼ਾਹ ਸੁਲਤਾਨ ਸ੍ਰੀ ਭਗਵਾਨ ਨੌਜਵਾਨ ਚੜ੍ਹ ਕੇ ਆਪਣੇ ਘੋੜ, ਦੋ ਜਹਾਨਾਂ ਵੇਖੇ ਥਾਉਂ ਥਾਈਂਆ। ਜਨ ਭਗਤਾਂ ਦਿਸੇ ਸ੍ਰੀ ਭਗਵਾਨ ਮਿਲਣ ਦੀ ਔੜ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜਗਤ ਵਾਸਨਾ ਹੋਈ ਕੌੜ, ਅੰਮ੍ਰਿਤ ਫਲ ਸਚ ਨਾ ਕੋਇ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਦ੍ਰਿੜਾਈਆ। ਭਵਿਖਤ ਕਹੇ ਸ਼ਬਦ ਸੁਣ ਸਚ, ਸਚ ਸਚ ਦ੍ਰਿੜਾਈਆ। ਕਾਇਆ ਮਾਟੀ ਭਾਂਡਾ ਸਭ ਦਾ ਵੇਖਿਆ ਕਚ, ਕੰਚਨ ਰੂਪ ਨਜ਼ਰ ਕੋਇ ਨਾ ਆਈਆ । ਮਨ ਵਾਸਨਾ ਨੌ ਦਵਾਰੇ ਰਹੇ ਨੱਚ, ਮਾਇਆ ਮਮਤਾ ਨਾਲ ਰਖਾਈਆ। ਪ੍ਰਭ ਮਿਲਣ ਦੀ ਬਿਨ ਭਗਤ ਖੋਲ੍ਹੀ ਕਿਸੇ ਨਾ ਅੱਖ, ਦੋਏ ਲੋਚਣ ਬੈਠੇ ਢੇਰੀਆਂ ਢਾਹੀਆ। ਕਲ ਅੰਤ ਸ੍ਰੀ ਭਗਵੰਤ ਕਿਰਪਾ ਕਰੇ ਪੁਰਖ ਸਮਰਥ, ਮਹਿਮਾ ਅਕੱਥ ਕਥ ਜਣਾਈਆ । ਭਗਤ ਮਿਲਾਵਾ ਹੱਸ ਹੱਸ, ਸੋਹੰ ਹੰਸਾ ਇਕੋ ਰਾਗ ਸੁਣਾਈਆ। ਤੂੰ ਮੇਰਾ ਮੈਂ ਤੇਰੇ ਵਸ, ਤੇਰਾ ਮੇਰਾ ਭੇਵ ਰਹੇ ਨਾ ਰਾਈਆ। ਅੰਤਰ ਆਤਮ ਸੇਜ ਸੁਹੰਜਣੀ ਨਿਰਗੁਣ ਹੋ ਕੇ ਚੜ੍ਹੇ ਨੱਠ ਨੱਠ, ਆਉਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਕਰ ਕਿਰਪਾ ਜਿਸ ਅੰਮ੍ਰਿਤ ਦੇਵੇ ਰਸ, ਰਸ ਫ਼ੀਕਾ ਸਰਬ ਦਏ ਵਖਾਈਆ । ਸੋ ਗੁਰਮੁਖ ਨੇਤਰ ਨੀਰ ਵਿਰੋਲੇ ਅੱਥ, ਹੰਝੂ ਇਕੋ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਜਨ ਭਗਤ ਸਦਾ ਪ੍ਰਭ ਠਾਕਰ ਸੁਆਮੀ, ਹਰਿ ਠਾਕਰ ਇਕ ਰਘੁਰਾਈਆ। ਆਦਿ ਜੁਗਾਦਿ ਅੰਤਰਜਾਮੀ, ਘਟ ਘਟ ਵੇਖ ਵਖਾਈਆ। ਸ਼ਬਦ ਅਨਾਦ ਬੋਧ ਅਗਾਧ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਅੰਮ੍ਰਿਤ ਸਰੋਵਰ ਠੰਡਾ ਪਾਣੀ, ਘਰ ਨਿਝਰ ਝਿਰਨਾ ਇਕ ਵਹਾਈਆ। ਸਤਿ ਧਰਮ ਦੀ ਸਚ ਨਿਸ਼ਾਨੀ, ਆਤਮ ਪਰਮਾਤਮ ਦਏ ਸਮਝਾਈਆ। ਗੁਰਮੁਖ ਗੁਰਸਿਖ ਗੁਰ ਪੰਡਤ ਕਰੇ ਬ੍ਰਹਮ ਗਿਆਨੀ, ਨਿਸ਼ਅੱਖਰ ਨਿਰਾਧਾਰ ਵਿਚੋਂ ਸਮਝਾਈਆ। ਲੇਖਾ ਚੁੱਕੇ ਚਾਰੇ ਖਾਣੀ, ਚਾਰੇ ਬਾਣੀ ਲੋੜ ਰਹੇ ਨਾ ਰਾਈਆ। ਪਾਏ ਇਕੋ ਪਦ ਨਿਰਬਾਣੀ, ਨਿਰਬਾਣ ਪਦ ਇਕੋ ਇਕ ਜਣਾਈਆ। ਜਿਸ ਘਰ ਵਸੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣਾ ਡੇਰਾ ਲਾਈਆ। ਦੀਪਕ ਜੋਤ ਜਗੇ ਨੁਰਾਨੀ, ਦੀਵਾ ਬਾਤੀ ਸੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਤਰਾਈਆ। ਜਨ ਭਗਤ ਉਧਾਰੇ ਹਰਿਜਨ ਮਾਤ, ਮਤਾ ਆਪਣੇ ਨਾਲ ਪਕਾਈਆ। ਅੰਤਰ ਆਤਮ ਪੂਰੀ ਆਸ, ਜਗਤ ਤ੍ਰਿਸ਼ਨਾ ਦਏ ਗਵਾਈਆ। ਹੋਏ ਸਹਾਈ ਅਨਾਥਾਂ ਨਾਥ, ਨਾਥੀ ਨਾਥ ਵਡ ਵਡਿਆਈਆ। ਇਕ ਸੁਣਾਏ ਪੂਜਾ ਪਾਠ, ਸਿਮਰਨ ਇਕੋ ਇਕ ਦ੍ਰਿੜਾਈਆ। ਇਕ ਵਖਾਏ ਉਤਮ ਜਾਤ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਨੂਰ ਨਜ਼ਰੀ ਆਈਆ। ਇਕੋ ਪੱਤਣ ਵਖਾਏ ਘਾਟ, ਸਰੋਵਰ ਇਕੋ ਇਕ ਨੁਹਾਈਆ। ਇਕੋ ਮੰਦਰ ਸ਼ਿਵਦਵਾਲਾ ਇਕੋ ਜਣਾਏ ਮਾਠ, ਮਸਜਿਦ ਇਕੋ ਨਜ਼ਰੀ ਆਈਆ। ਆਵਣ ਜਾਵਣ ਪਤਿਤ ਪਾਵਣ ਜਨਮ ਜਨਮ ਦੀ ਮੇਟੇ ਵਾਟ, ਲੱਖ ਚੁਰਾਸੀ ਡੇਰਾ ਢਾਹੀਆ। ਆਤਮ ਸੇਜ ਸੁਹੰਜਣੀ ਖਾਟ, ਸੋਭਾਵੰਤ ਆਪ ਸੁਹਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿ ਸਤਿਵਾਦੀ ਚੰਦ ਚਮਕਾਈਆ । ਭਗਤ ਸੁਹੇਲਾ ਬਣ ਕੇ ਪਿਤਾ ਮਾਤ, ਹਰਿਜਨ ਆਪਣੀ ਗੋਦ ਉਠਾਈਆ। ਸਾਚੀ ਦੇਵੇ ਧੁਰ ਦੀ ਦਾਤ, ਬਿਨ ਕੀਮਤ ਆਪ ਵਰਤਾਈਆ। ਗੁਰਮੁਖ ਬੁੱਝੇ ਆਪਾ ਆਪ, ਆਪਾਚੀਨ ਮਿਲੇ ਵਡਿਆਈਆ। ਭਗਤ ਭਗਵਾਨ ਜੁਗ ਚੌਕੜੀ
❋
❋
ਸਗਲਾ ਸਾਥ, ਕਲਜੁਗ ਅੰਤਮ ਲੇਖਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਉਤਾਰੇ ਆਪਣੇ ਘਾਟ, ਪੂਰਬ ਜਨਮ ਕਰਮ ਕਰਮ ਜਨਮ ਘਾਟਾ ਪੂਰ ਕਰਾਈਆ।
੩ ਮਾਘ ੨੦੨੦ ਬਿਕਰਮੀ ਜਸਬੀਰ ਸਿੰਘ ਦੇ ਗ੍ਰਹਿ ਪਿੰਡ ਭੋਲੇ ਕੇ ਜ਼ਿਲਾ ਗੁਰਦਾਸ ਪੁਰ
ਭਵਿਖਤ ਕਹੇ ਮੈਂ ਧੁਰ ਦਾ ਹੋਕਾ, ਜੁਗ ਚੌਕੜੀ ਜਗਤ ਜਣਾਈਆ। ਨਾਦ ਵਜਾਇਆ ਲੋਕ ਪਰਲੋਕਾਂ, ਦੋ ਜਹਾਨ ਸ਼ਨਵਾਈਆ। ਨਾਮ ਸੁਣਾਇਆ ਧੁਰ ਸਲੋਕਾ, ਸੱਚਾ ਰਾਗ ਅਲਾਈਆ। ਪਾਰਬ੍ਰਹਮ ਪ੍ਰਭ ਕਲ ਅੰਤਮ ਵੇਖਣ ਆਏ ਮੌਕਾ, ਦੋ ਜਹਾਨਾਂ ਵੇਖ ਵਖਾਈਆ। ਕਿਸੇ ਨਾਲ ਨਾ ਕਰੇ ਧੋਖਾ, ਸਾਖਿਆਤ ਆਪਣੀ ਕਾਰ ਕਮਾਈਆ। ਨਿਰਗੁਣ ਪਰਕਾਸ਼ ਕਰੇ ਅਗੰਮੀ ਜੋਤਾ, ਜੋਤੀ ਨੂਰ ਨੂਰ ਰੁਸ਼ਨਾਈਆ। ਮਹਲ ਅਟੱਲ ਸੁਹਾਏ ਸੰਬਲ ਇਕੋ ਕੋਠਾ, ਛੱਪਰ ਛੰਨ ਨਾ ਕੋਇ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਰਚਾਈਆ। ਭਵਿਖਤ ਕਹੇ ਸੰਭਲ ਸੰਸਾਰ, ਹਰਿ ਸੰਬਲ ਦਏ ਵਡਿਆਈਆ। ਹਰਿ ਸੰਬਲ ਅਗੰਮ ਅਪਾਰ, ਸਤਿਗੁਰ ਦਏ ਸਮਝਾਈਆ । ਜਿਸ ਸੰਬਲ ਦੀ ਕਿਸੇ ਨਾ ਪਾਈ ਸਾਰ, ਸੋ ਸੰਬਲ ਦਏ ਪਰਗਟਾਈਆ। ਜਿਸ ਸੰਬਲ ਗੋਬਿੰਦ ਦਏ ਉਧਾਰ, ਤਿਸ ਸੰਬਲ ਦੇਵੇ ਮਾਣ ਵਡਿਆਈਆ । ਸੋ ਸੰਬਲ ਹੋਏ ਉਜਿਆਰ, ਜਿਸ ਸੰਬਲ ਬੈਠੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖ ਦਏ ਸਮਝਾਈਆ । ਭਵਿਖਤ ਕਹੇ ਸੰਬਲ ਉਹ, ਜਿਸ ਮਿਲੀ ਵਡਿਆਈਆ। ਜਿਸ ਗ੍ਰਹਿ ਪਰਕਾਸ਼ ਕੀਤਾ ਛੱਬੀ ਪੋਹ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਪੁਰਖ ਅਕਾਲ ਮੁਹੱਬਤ ਕਰ ਆਪਣਾ ਮੋਹ, ਮਿਹਰਵਾਨ ਆਪਣਾ ਮੇਲ ਮਿਲਾਈਆ। ਗੋਬਿੰਦ ਨਾਲ ਹਰਿ ਗੋਬਿੰਦ ਗਿਆ ਛੋਹ, ਸ਼ਹਿਨਸ਼ਾਹ ਆਪਣਾ ਰੰਗ ਚੜ੍ਹਾਈਆ। ਲੱਖ ਚੁਰਾਸੀ ਨਾਲੋਂ ਹੋ ਨਿਰਮੋਹ, ਮੇਲ ਮਿਲਾਇਆ ਏਕਾ ਥਾਈਂਆ। ਜੁਗ ਚੌਕੜੀ ਕਿਰਿਆ ਖੋਹ, ਅੰਤਮ ਆਪਣੀ ਝੋਲੀ ਪਾਈਆ। ਸਤਿ ਸਤਿਵਾਦੀ ਢੋਆ ਢੋਅ, ਏਕਾ ਨਾਮ ਦਏ ਸਮਝਾਈਆ। ਕਰ ਪਰਕਾਸ਼ ਅਗੰਮੀ ਲੋਅ, ਦੀਆ ਬਾਤੀ ਕਮਲਾਪਾਤੀ ਇਕੋ ਇਕ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭਵਿਖਤ ਦਏ ਵਡਿਆਈਆ। ਭਵਿਖਤ ਕਹੇ ਮੇਰੀ ਭਾਖਿਆ ਅਪਾਰ, ਅਪਰੰਪਰ ਆਪ ਜਣਾਈਆ। ਜੁਗ ਚੌਕੜੀ ਲੇਖਾ ਲਿਖਦੇ ਰਹੇ ਗੁਰੂ ਪੀਰ ਅਵਤਾਰ, ਪੀਰ ਪੈਗ਼ੰਬਰ ਸੇਵ ਕਮਾਈਆ। ਉਚੀ ਕੂਕ ਕੂਕ ਸੁਣਾਉਂਦੇ ਰਹੇ ਸੰਸਾਰ, ਹੋਕਾ ਇਕੋ ਨਾਮ ਜਣਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਉਤਰੇ ਪਾਰ, ਥਿਰ ਕੋਇ ਰਹਿਣ ਨਾ ਪਾਈਆ। ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣੀ ਕਲ ਆਏ ਧਾਰ, ਕਲ ਕਲਕੀ ਵੇਸ ਵਟਾਈਆ। ਨੌ ਖੰਡ ਪ੍ਰਿਥਮੀ ਸਤ ਦੀਪ ਬ੍ਰਹਿਮੰਡ ਖੰਡ ਜੋਤ ਕਰੇ ਉਜਿਆਰ, ਸ਼ਬਦੀ ਡੰਕ ਇਕ ਵਜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਕਰੇ ਖ਼ਬਰਦਾਰ, ਬੇਖ਼ਬਰ ਆਪਣੀ ਖ਼ਬਰ ਆਪ ਸੁਣਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰੋਂ ਕੁੰਟ ਦਏ ਹੁਲਾਰ, ਉਤਰ ਪੂਰਬ ਪੱਛਮ ਦੱਖਣ ਸੋਇਆ ਕੋਇ ਰਹਿਣ ਨਾ ਪਾਈਆ। ਹਿੰਦੂ ਮੁਸਲਮ ਸਿਖ ਈਸਾਈ ਕਰੇ ਬੇਦਾਰ, ਨੇਤਰ ਲੋਚਣ ਨੈਣ
❋
❋
ਅੱਖ ਪਰਤੱਖ ਆਪ ਖੁਲ੍ਹਾਈਆ। ਕਾਗ਼ਦ ਕਲਮ ਸ਼ਾਹੀ ਵੇਖੇ ਵੇਖਣਹਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪਰਦਾ ਆਪ ਚੁਕਾਈਆ। ਭੇਵ ਅਭੇਦਾ ਅਛਲ ਅਛੇਦਾ ਬੋਧ ਅਗਾਧ ਖੋਲ੍ਹੇ ਆਪ ਕਰਤਾਰ, ਕੁਦਰਤ ਕਰਤਾ ਕਰਨੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਭਵਿਖਤ ਲੇਖਾ ਲੇਖੇ ਲਾਈਆ। ਲੇਖਾ ਲਿਖਤ ਭਵਿਖਤ, ਹਰਿ ਕਰਤਾ ਪੂਰ ਕਰਾਈਆ। ਜਿਸ ਉਪਾਈ ਸ੍ਰਿਸ਼ਟ, ਸੋ ਵੇਖੇ ਚਾਈਂ ਚਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਜਿਸ ਨੂੰ ਮੰਨਦੇ ਗਏ ਇਸ਼ਟ, ਇਸ਼ਟ ਦੇਵ ਸੁਆਮੀ ਨਿਹਕਰਮੀ ਨਿਹਕਾਮੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਆਪਣੀ ਧਾਰ ਚਲਾਈਆ। ਹਰਿ ਜੂ ਧਾਰ ਚਲਾਏ ਏਕ, ਏਕੰਕਾਰ ਵੱਡੀ ਵਡਿਆਈਆ। ਜੁਗ ਚੌਕੜੀ ਧਰ ਧਰ ਭੇਖ, ਨਿਰਗੁਣ ਸਰਗੁਣ ਰੂਪ ਵਟਾਈਆ । ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਗੁਰ ਅਵਤਾਰ ਆਪੇ ਭੇਜ, ਪੀਰ ਪੈਗ਼ੰਬਰ ਨੂਰ ਇਲਾਹੀਆ। ਅੰਦਰ ਵੜ ਕੇ ਪੌੜੇ ਚੜ੍ਹ ਕੇ ਕਾਇਆ ਮਹਲ ਅਟੱਲ ਮਾਣੇ ਸੇਜ, ਸੇਜ ਸੁਹੰਜਣੀ ਸੋਭਾ ਪਾਈਆ। ਨਿਰਗੁਣ ਨੂਰ ਜੋਤੀ ਜਲਵਾ ਦੇਵੇ ਤੇਜ, ਸ਼ਬਦ ਅਨਾਦ ਧੁਨ ਆਤਮਕ ਰਾਗ ਸੁਣਾਈਆ । ਬਿਨ ਅੱਖਾਂ ਬਿਨ ਨੇਤਰਾਂ ਲਏ ਪੇਖ, ਬਿਨ ਨੈਣਾਂ ਨੈਣ ਖੁਲ੍ਹਾਈਆ। ਪੁਰਖ ਅਕਾਲ ਦੀਨ ਦਿਆਲ ਸਚ ਦੁਆਰੇ ਖੇਡੇ ਆਪਣੀ ਖੇਡ, ਧਰਮ ਦੁਆਰਾ ਇਕੋ ਇਕ ਸੁਹਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਸੱਜਣ ਸੁਹੇਲੇ ਲਏ ਮੇਲ, ਮੇਲ ਵਿਛੋੜਾ ਪਿਛਲਾ ਪੰਧ ਮੁਕਾਈਆ। ਧਰਮ ਦਵਾਰ ਹਰਿ ਕਰਤਾਰ ਇਕੋ ਨਜ਼ਰੀ ਆਏ ਸੱਜਣ ਸੁਹੇਲ, ਸਗਲਾ ਸੰਗ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਦੇਵੇ ਮਾਣ ਵਡਿਆਈਆ। ਭਵਿਖਤ ਕਹੇ ਭਗਵਾਨ ਟੇਕ, ਟੇਕ ਏਕ ਜਣਾਈਆ। ਭਗਵਾਨ ਕਹੇ ਭਵਿਖਤ ਮੇਰਾ ਲੇਖ, ਲੇਖ ਸਮਝ ਕੋਇ ਨਾ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਠਾਕਰ ਹੋਏ ਆਦੇਸ, ਸੋ ਠਾਕਰ ਠੋਕਰ ਆਪਣਾ ਨਾਮ ਲਗਾਈਆ। ਦੋ ਜਹਾਨਾਂ ਨਿਰਵੈਰ ਪੁਰਖ ਇਕ ਨਰੇਸ਼, ਨਾਉਂ ਨਿਰੰਕਾਰਾ ਆਪ ਪਰਗਟਾਈਆ। ਨਿਤ ਨਵਿਤ ਜਨ ਭਗਤਾਂ ਕਰੇ ਹੇਤ, ਬਣ ਹਿਤਕਾਰੀ ਵੇਖ ਵਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਅੰਦਰ ਵੜ ਕੇ ਘਰ ਵਿਚ ਘਰ ਖੁਲ੍ਹਾਏ, ਆਪਣਾ ਭੇਤ, ਬਾਹਰੋਂ ਸਮਝ ਕਿਸੇ ਨਾ ਆਈਆ। ਰੁੱਤ ਸੁਹੰਜਣੀ ਸਦਾ ਮੌਲੇ ਚੇਤ, ਪਤ ਡਾਲੀ ਫੁੱਲ ਫੁਲਵਾੜੀ ਆਪ ਮਹਿਕਾਈਆ। ਹਰਿਜਨ ਹਰਿਭਗਤ ਹਰਿਸੰਤ ਦਰਸ ਕਰਾਏ ਨੇਤਨ ਨੇਤ, ਨਿਜ ਨੇਤਰ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਆਪਣਾ ਰੰਗ ਰੰਗਾਈਆ। ਭਵਿਖਤ ਕਹੇ ਭਗਤ ਭਗਵਾਨ ਰੰਗ, ਰੰਗ ਇਕੋ ਇਕ ਚੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਾਂ ਗਏ ਮੰਗ, ਬੀਸ ਬੀਸੇ ਮਿਲੇ ਵਡਿਆਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਦਿ ਜੁਗਾਦਿ ਜੁਗ ਚੌਕੜੀ ਵਸੇ ਸੰਗ, ਸਗਲਾ ਸੰਗ ਨਿਭਾਈਆ। ਅੰਤਰ ਆਤਮ ਪਰਮਾਤਮ ਸ਼ਬਦ ਨਾਦ ਧੁਨ ਵਜਾਏ ਮਰਦੰਗ, ਕਿਲੀ ਸਤਾਰ ਤੰਦੀ ਤੰਦ ਨਾ ਕੋਇ ਰਖਾਈਆ। ਕਰੇ ਖੇਲ ਸੂਰਾ ਸਰਬੰਗ, ਸ਼ਹਿਨਸ਼ਾਹ ਸ਼ਾਹੋ ਭੂਪ ਵਡ ਵਡਿਆਈਆ। ਭਗਤ ਭਗਵੰਤ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਕਰ ਪਰਕਾਸ਼ ਕੋਟਨ ਕੋਟ ਚੰਦ, ਚੰਦ ਭਾਨ ਸੂਰਜ ਬੈਠਣ ਮੁਖ ਸ਼ਰਮਾਈਆ। ਦਨਿ ਦਿਆਲ ਹੋ ਬਖ਼ਸ਼ੰਦ, ਬਖ਼ਸ਼ਿਸ਼
❋
❋
ਆਪਣੀ ਰਹਿਮਤ ਗੁਰਮੁਖਾਂ ਝੋਲੀ ਪਾਈਆ। ਜਿਸ ਜਨ ਜਣਾਏ ਆਪਣਾ ਛੰਦ, ਤਿਸ ਬੰਦੀਖ਼ਾਨਾ ਰਹਿਣ ਨਾ ਪਾਈਆ। ਭਗਤ ਦਵਾਰ ਭਗਵਨ ਲੰਘ, ਗ੍ਰਹਿ ਮੰਦਰ ਖੋਜੇ ਬੇਪਰਵਾਹੀਆ। ਨਾਤਾ ਤੁਟੇ ਜਗਤ ਦੁਹਾਗਣ ਰੰਡ, ਘਰ ਸੁਹਾਗੀ ਕੰਤ ਸੁਹਾਗਣ ਲਏ ਬਣਾਈਆ। ਏਥੇ ਓਥੇ ਆਵਣ ਜਾਵਣ ਲੱਖ ਚੁਰਾਸੀ ਮੁੱਕੇ ਪੰਧ, ਮਾਤ ਗਰਭ ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਤਾ ਤੋੜ ਜੇਰਜ ਅੰਡ, ਉਤਭੁਜ ਸੇਤਜ ਚਾਰੇ ਖਾਣੀ ਡੇਰਾ ਦੇਵੇ ਢਾਹੀਆ।