੩ ਮਾਘ ੨੦੨੦ ਬਿਕਰਮੀ ਜਗੀਰ ਸਿੰਘ ਦੇ ਗ੍ਰਹਿ ਪਿੰਡ ਭੋਲੇ ਕੇ ਜ਼ਿਲਾ ਗੁਰਦਾਸ ਪੁਰ
ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ, ਸਚਖੰਡ ਦਵਾਰੇ ਸਾਚਾ ਢੋਲਾ ਗਾਈਆ। ਪੁਰਖ ਅਬਿਨਾਸ਼ੀ ਨਿਰਗੁਣ ਨਿਰਵੈਰ ਬਣਿਆ ਸਾਕ ਸੱਜਣ ਸੈਣ, ਬੇਪਰਵਾਹ ਸਹਿਜ ਸੁਖਦਾਈਆ। ਲੋਕਮਾਤ ਵੇਖਿਆ ਬਿਨ ਅੱਖਾਂ ਨੈਣ, ਨਿਜ ਨੇਤਰ ਨੈਣ ਖੁਲ੍ਹਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਪੂਰਬ ਦੇਵੇ ਲਹਿਣਾ ਦੇਣ, ਜੁਗ ਚੌਕੜੀ ਲੇਖ ਚੁਕਾਈਆ। ਭਗਤ ਭਗਵਾਨ ਬਣਾਏ ਸਾਕ ਸੱਜਣ ਸੈਣ, ਸਗਲਾ ਸੰਗ ਆਪ ਨਿਭਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਧਾਮ ਇਕੱਠੇ ਬਹਿਣ, ਭਗਤ ਦਵਾਰਾ ਸੋਭਾ ਪਾਈਆ। ਨਾਮ ਸੰਦੇਸ਼ਾ ਧੁਰ ਦਾ ਰਾਗ ਸ਼ਬਦ ਅਗੰਮੀ ਇਕੋ ਕਹਿਣ, ਤੂੰ ਮੇਰਾ ਮੈਂ ਤੇਰਾ ਸਾਚਾ ਰਾਗ ਨਾਦ ਸੁਣਾਈਆ। ਊਚ ਨੀਚ ਰਾਉ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਨਾਤਾ ਜੁੜਿਆ ਭਾਈ ਭੈਣ, ਪਿਤਾ ਪੁਰਖ ਅਕਾਲ ਇਕੋ ਨਜ਼ਰੀ ਆਈਆ। ਕੂੜੀ ਕਿਰਿਆ ਕਾਮ ਕਰੋਧ ਲੋਭ ਮੋਹ ਹੰਕਾਰ ਮਾਇਆ ਮਮਤਾ ਗੁਰਮੁਖ ਕਦੇ ਨਾ ਵਹਿਣ, ਡੂੰਘੀ ਭਵਰੀ ਭਵਜਲ ਨਾ ਕੋਇ ਭਵਾਈਆ। ਰਸਨਾ ਜਿਹਵਾ ਬੱਤੀ ਦੰਦ ਆਤਮ ਪਰਮਾਤਮ ਨਾਮ ਨਿਧਾਨਾ ਇਕੋ ਕਹਿਣ, ਕਹਿ ਕਹਿ ਆਪਣੇ ਅੰਤਰ ਅਗਨ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਧੁਰ ਦਾ ਵਰ, ਦਰ ਘਰ ਸਾਚਾ ਇਕ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੱਸਣ, ਸਚਖੰਡ ਸਾਚੇ ਖ਼ੁਸ਼ੀ ਮਨਾਈਆ। ਚਾਰ ਜੁਗ ਦੀ ਬੀਤੀ ਕਹਾਣੀ ਦੱਸਣ, ਪੂਰਬ ਲੇਖਾ ਫੋਲ ਫੁਲਾਈਆ। ਚਾਰ ਕੁੰਟ ਦਹਿ ਦਿਸ਼ਾ ਜੋਤੀ ਧਾਰ ਉਠ ਉਠ ਨੱਠਣ, ਪੰਜ ਤਤ ਨਜ਼ਰ ਕੋਇ ਨਾ ਆਈਆ। ਫੇਰਾ ਪਾਵਣ ਉਤਰ ਪੂਰਬ ਪੱਛਮ ਦੱਖਣ, ਪੁਸ਼ਕਰ ਕਰੌਚ ਲੱਖਣ ਵੇਖ ਵਖਾਈਆ। ਸ੍ਰੀ ਭਗਵਾਨ ਹੋ ਮਿਹਰਵਾਨ ਲੱਖ ਚੁਰਾਸੀ ਵਿਚੋਂ ਜਨ ਭਗਤ ਵਿਰੋਲੇ ਮੱਖਣ, ਨਾਮ ਮਧਾਣਾ ਇਕੋ ਪਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਇਕੋ ਨਾਮ ਆਇਆ ਦੱਸਣ, ਆਤਮ ਪਰਮਾਤਮ ਭੇਵ ਅਭੇਦ ਖੁਲ੍ਹਾਈਆ। ਸੰਤ ਸੁਹੇਲਾ ਗੁਰੂ ਗੁਰ ਚੇਲਾ ਹਰਿ ਹਿਰਦੇ ਆਇਆ ਵਸਣ, ਘਟ ਘਟ ਆਪਣਾ ਡੇਰਾ ਲਾਈਆ। ਕਲਜੁਗ ਕੂੜ ਅੰਧੇਰੀ ਰੈਣ ਮੇਟੇ ਮੱਸਣ, ਸਤਿ ਸਤਿ ਸਾਚਾ ਚੰਦ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗੌਣ ਗੀਤ, ਧੁਰ ਦਾ ਢੋਲਾ ਰਾਗ ਸੁਣਾਈਆ। ਕਰੇ ਖੇਲ ਪ੍ਰਭੂ ਅਣਡੀਠ, ਪਾਰਬ੍ਰਹਮ ਵੱਡੀ ਵਡਿਆਈਆ। ਜਨ ਭਗਤ ਜਣਾਏ ਧੁਰ ਦੀ ਰੀਤ, ਸਾਚੀ ਸਿਖਿਆ ਇਕ ਸਮਝਾਈਆ। ਨਜ਼ਰੀ ਆਏ ਇਕ ਅਤੀਤ, ਤ੍ਰੈਗੁਣ ਲੇਖ
❋
❋
ਰਿਹਾ ਮੁਕਾਈਆ। ਲਹਿਣਾ ਦੇਣਾ ਚੁੱਕੇ ਹਸਤ ਕੀਟ, ਊਚ ਨੀਚ ਭੇਵ ਨਾ ਕੋਇ ਰਖਾਈਆ। ਨਜ਼ਰੀ ਆਏ ਸ਼ਿਵਦੁਆਲਾ ਮੱਠ ਇਕੋ ਮੰਦਰ ਮਸੀਤ, ਗੁਰੂਦਵਾਰਾ ਇਕੋ ਇਕ ਸਮਝਾਈਆ। ਸ਼ਬਦ ਅਗੰਮੀ ਪੜ੍ਹਾਏ ਸਚ ਹਦੀਸ, ਹਜ਼ਰਤ ਆਪਣਾ ਨਾਮ ਸਮਝਾਈਆ। ਛਤਰ ਝੁੱਲੇ ਪ੍ਰਭ ਸਾਚੇ ਸੀਸ, ਦੋ ਜਹਾਨਾਂ ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਸਦੀ ਚੌਧਵੀਂ ਰਹੀ ਬੀਤ, ਬੀਸ ਬੀਸਾ ਆਪਣਾ ਪੜਦਾ ਲਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਵਾਕ ਭਵਿਖਤ ਕਹਿ ਕਹਿ ਗਏ ਠੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੋਲ ਜੈਕਾਰਾ, ਉਚੀ ਕੂਕ ਕੂਕ ਸੁਣਾਈਆ। ਸਚਖੰਡ ਨਿਵਾਸੀ ਏਕੰਕਾਰਾ, ਅਕਲ ਕਲਧਾਰੀ ਖੇਲ ਰਚਾਈਆ। ਸੋ ਪੁਰਖ ਨਿਰੰਜਣ ਖੋਲ੍ਹ ਕਿਵਾੜਾ, ਦਰ ਠਾਂਡੇ ਦਏ ਵਡਿਆਈਆ। ਹਰਿ ਪੁਰਖ ਨਿਰੰਜਣ ਜੋਤੀ ਨੂਰ ਕਰ ਉਜਿਆਰਾ, ਦੀਆ ਬਾਤੀ ਇਕੋ ਡਗਮਗਾਈਆ। ਏਕੰਕਾਰਾ ਕਰ ਪਸਾਰਾ, ਅਕਲ ਕਲਧਾਰੀ ਆਪੇ ਵੇਖ ਵਖਾਈਆ। ਆਦਿ ਨਿਰੰਜਣ ਕਰੇ ਕਰਾਏ ਕਰਨੇਹਾਰਾ, ਕਰਤਾ ਪੁਰਖ ਬੇਪਰਵਾਹੀਆ। ਅਬਿਨਾਸ਼ੀ ਕਰਤਾ ਸਾਂਝਾ ਯਾਰਾ, ਪਰਵਰਦਿਗਾਰ ਨੂਰ ਇਲਾਹੀਆ। ਸ੍ਰੀ ਭਗਵਾਨ ਪਰਗਟਾਵਣਹਾਰਾ ਆਪਣੀ ਧਾਰਾ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਰਤਾ ਪੁਰਖ ਅਗੰਮ ਅਗੋਚਰ ਅਕਲ ਕਲ ਖੇਲ ਕਰੇ ਨਿਆਰਾ, ਖ਼ਾਲਕ ਆਪਣਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀਆਂ ਨਾਲ ਰਹੇ ਹੱਸ, ਦਰਗਾਹ ਸਾਚੀ ਵੱਜੇ ਵਧਾਈਆ। ਵੇਖ ਖੇਲ ਪੁਰਖ ਸਮਰਥ, ਨਿਉਂ ਨਿਉਂ ਬੈਠੇ ਸੀਸ ਝੁਕਾਈਆ। ਆਦਿ ਜੁਗਾਦਿ ਜੁਗ ਚੌਕੜੀ ਜਿਸ ਦੀ ਮਹਿਮਾ ਗਾਈ ਅਕੱਥ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਸਿਫ਼ਤ ਸਾਲਾਹੀਆ। ਸੋ ਸਾਹਿਬ ਸੁਲਤਾਨ ਹੋ ਮਿਹਰਵਾਨ, ਨਿਰਗੁਣ ਸਰਗੁਣ ਚਲਾਏ ਰਥ, ਬਣ ਰਥਵਾਹੀ ਫੇਰਾ ਪਾਈਆ। ਭਗਤ ਸੁਹੇਲਾ ਇਕ ਅਕੇਲਾ ਸਾਚਾ ਮਾਰਗ ਰਿਹਾ ਦੱਸ, ਦਹਿ ਦਿਸ਼ਾ ਆਪ ਸਮਝਾਈਆ। ਗੁਰਮੁਖ ਗੁਰਸਿਖ ਸੰਤ ਸੁਹੇਲੇ ਰਿਹਾ ਰੱਖ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਆਪਣੇ ਮਿਲਣ ਦੀ ਦੇਵੇ ਇਕੋ ਅੱਖ, ਨਿਜ ਨੇਤਰ ਨੈਣ ਖੁਲ੍ਹਾਈਆ। ਝੋਲੀ ਪਾਏ ਹਕੀਕਤ ਹੱਕ, ਲਾਸ਼ਰੀਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪਰਵਰਦਿਗਾਰ, ਵਾਹਵਾ ਤੇਰੀ ਵਡ ਵਡਿਆਈਆ। ਦੋ ਜਹਾਨ ਸ੍ਰੀ ਭਗਵਾਨ ਆਦਿ ਜੁਗਾਦਿ ਮਦਦਗਾਰ, ਸਿਰ ਆਪਣਾ ਹੱਥ ਟਿਕਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਕਰੇ ਕਰਤਾਰ, ਕੁਦਰਤ ਕਾਦਰ ਆਪਣਾ ਕਰਮ ਕਮਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨੌ ਸੌ ਚੁਰਾਨਵੇਂ ਚੌਕੜੀ ਜੁਗ ਵੇਖਿਆ ਖੇਲ ਵਿਚ ਸੰਸਾਰ, ਮਹਾਂਸਾਰਥੀ ਆਪਣੀ ਸੇਵ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰਨ ਪੁਕਾਰ, ਇਕੋ ਏਕ ਨਾਮ ਜਣਾਈਆ । ਪੁਰਖ ਅਕਾਲ ਕਿਰਪਾ ਧਾਰ, ਪਰਮ ਪੁਰਖ ਤੇਰੀ ਸਰਨਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਅੰਤਮ ਗਿਆ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗਏ ਹਾਰ, ਹਰਿ ਕੀ ਸਮਝ ਕਿਸੇ ਨਾ ਪਾਈਆ। ਕਾਗ਼ਜ਼
❋
❋
ਕਲਮ ਰੋਵੇ ਜ਼ਾਰੋ ਜ਼ਾਰ, ਛਾਹੀ ਆਪਣਾ ਹਾਲ ਸੁਣਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਕਰਨ ਪੁਕਾਰ, ਪਾਰਬ੍ਰਹਮ ਤੇਰੀ ਵਡਿਆਈਆ। ਤੁਧ ਬਿਨ ਦਿਸੇ ਨਾ ਕੋਈ ਸਹਾਰ, ਸਗਲਾ ਸੰਗ ਨਾ ਕੋਇ ਜਣਾਈਆ। ਚਾਰੋਂ ਕੁੰਟ ਧੂਅੰਧਾਰ, ਨਿਰਗੁਣ ਨੂਰ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਘਰ ਸਾਚੇ ਮੇਲ ਮਿਲਾਈਆ। ਦਰ ਘਰ ਸਾਚੇ ਮੇਲ ਮਿਲਾਉਣਾ, ਪਾਰਬ੍ਰਹਮ ਤੇਰੀ ਸਰਨਾਈਆ। ਕਲਜੁਗ ਕੂੜ ਅੰਧੇਰ ਮਿਟੌਣਾ, ਨਿਰਗੁਣ ਨੂਰ ਚੰਦ ਰੁਸ਼ਨਾਈਆ। ਸ੍ਰਿਸ਼ਟ ਸਬਾਈ ਏਕਾ ਮਾਰਗ ਲਾਉਣਾ, ਚਾਰ ਵਰਨ ਪੜ੍ਹਾਈਆ। ਊਚਾਂ ਨੀਚਾਂ ਰਾਉ ਰੰਕਾਂ ਏਕਾ ਘਰ ਵਸੌਣਾ, ਜਾਤ ਪਾਤ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਸਭ ਦਾ ਰੰਗ ਰੰਗੌਣਾ, ਕਾਇਆ ਚੋਲੀ ਰੰਗਣ ਇਕ ਰੰਗਾਈਆ। ਸ਼ਬਦ ਸੰਦੇਸ਼ਾ ਇਕ ਸੁਣੌਣਾ, ਧੁਰ ਦਾ ਨਾਮ ਜਣਾਈਆ। ਜੁਗ ਵਿਛੜਿਆਂ ਜਗ ਮੇਲ ਮਿਲਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣਾ ਇਕ ਸਮਝਾਈਆ। ਆਪਣਾ ਘਰ ਸਮਝਾ ਠਾਕਰ, ਹੱਥ ਤੇਰੇ ਵਡਿਆਈਆ। ਕਲਜੁਗ ਵੇਖ ਡੂੰਘਾ ਸਾਗਰ, ਡੂੰਘੀ ਭਵਰ ਪਈ ਲੋਕਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਦੇਵੇ ਆਦਰ, ਸਿਰ ਹੱਥ ਨਾ ਕੋਇ ਟਿਕਾਈਆ। ਏਥੇ ਓਥੇ ਕੋਈ ਨਾ ਕਰੇ ਆਦਲ, ਅਦਾਲਤ ਹੱਕ ਨਾ ਕੋਇ ਵਖਾਈਆ। ਜਗਤ ਖੇਲ ਮਕਤੂਲ ਕਾਤਲ, ਕੂੜੀ ਕਿਰਿਆ ਛੁਰੀ ਹੱਥ ਉਠਾਈਆ। ਜਲਵਾ ਬੁੱਝੇ ਨਾ ਨੂਰ ਬਾਤਨ, ਬੈਤਲ ਧਾਮ ਨਾ ਕੋਇ ਪਰਗਟਾਈਆ। ਪੀਰ ਪੈਗ਼ੰਬਰ ਸਾਰੇ ਆਖਣ, ਸਜਦਾ ਸੀਸ ਨਿਵਾਈਆ। ਤੇਰਾ ਨੂਰ ਤੇਰੀ ਜਾਤਨ, ਅਜਾਤੀ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਤੇਰੇ ਨਾਮ ਵੱਜੇ ਵਧਾਈਆ। ਤੇਰਾ ਨਾਮ ਕਲਮਾ ਕਲਾਮ, ਕਾਇਨਾਤ ਆਪ ਜਣਾਈਆ। ਤੇਰਾ ਇਸਮ ਸਚ ਇਸਲਾਮ, ਇਕੋ ਇਕ ਨੂਰ ਖ਼ੁਦਾਈਆ। ਤੇਰਾ ਹੁਕਮ ਧੁਰ ਨਜ਼ਾਮ, ਨੌਬਤ ਤੇਰੇ ਨਾਮ ਵਜਾਈਆ। ਪੀਰ ਪੈਗ਼ੰਬਰ ਤੇਰਾ ਦੇ ਕੇ ਗਏ ਪੈਗ਼ਾਮ, ਧੁਰ ਸੰਦੇਸ਼ਾ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਾਚਾ ਘਰ, ਜਿਸ ਘਰ ਮਿਲੇ ਮਾਣ ਵਡਿਆਈਆ। ਪੀਰ ਪੈਗ਼ੰਬਰ ਨੌਬਤ ਨਾਮ, ਤੇਰੇ ਨਾਮ ਵਜਾਈਆ। ਗੁਰ ਅਵਤਾਰ ਦੇ ਕੇ ਗਏ ਧਿਆਨ, ਧਿਆਨ ਧਿਆਨ ਵਿਚ ਟਿਕਾਈਆ । ਬੋਧ ਅਗਾਧ ਸ਼ਬਦ ਗਿਆਨ, ਨਿਸ਼ਅੱਖਰ ਅੱਖਰ ਰੂਪ ਸਮਝਾਈਆ। ਘਰ ਮੰਦਰ ਗ੍ਰਹਿ ਖੋਲ੍ਹ ਦੁਕਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਦਰ ਤੇਰੇ ਮਿਲੇ ਸਰਨਾਈਆ। ਦਰ ਤੇਰੇ ਮਿਲੇ ਸਰਨਾਈ, ਸਰਨਗਤ ਇਕੋ ਇਕ ਜਣਾਇੰਦਾ। ਵਰਨ ਬਰਨ ਰਹੇ ਨਾ ਰਾਈ, ਭਾਂਡਾ ਭਰਮ ਭਉ ਭੰਨਾਇੰਦਾ। ਆਤਮ ਪਰਮਾਤਮ ਮੇਲ ਮਿਲਾਉਣਾ ਸਹਿਜ ਸੁਭਾਈਆ। ਦੂਈ ਦਵੈਤੀ ਪੜ੍ਹਦਾ ਲਾਹਿੰਦਾ । ਘਰ ਵਿਚ ਘਰ ਹੋਏ ਰੁਸ਼ਨਾਈ, ਅੰਧ ਅੰਧੇਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਦਰ ਤੇਰੇ ਆਸ ਰਖਾਇੰਦਾ। ਦਰ ਤੇਰੇ ਆਸ ਰਖੌਂਦਾ ਏ। ਗੁਰ ਅਵਤਾਰ ਧਿਆਨ ਲਗੌਂਦਾ ਏ। ਪੀਰ ਪੈਗ਼ੰਬਰ ਸੀਸ ਝੁਕੌਂਦਾ ਏ। ਸਤਿਜੁਗ ਤ੍ਰੇਤਾ ਮੰਗ ਮੰਗੌਂਦਾ ਏ। ਦਵਾਪਰ ਕਲਜੁਗ ਝੋਲੀ ਡੌਂਹਦਾ ਏ। ਵਿਸ਼ਨੂੰ ਆਪਣਾ ਹਾਲ ਸੁਣੌਂਦਾ ਏ। ਬ੍ਰਹਮਾ ਨੇਤਰ ਨੈਣਾਂ ਨੀਰ ਵਹੌਂਦਾ ਏ। ਸ਼ੰਕਰ ਹੱਥ ਤਰਸੂਲ ਸੁਟੌਂਦਾ ਏ। ਤ੍ਰੈਗੁਣ ਮਾਇਆ
❋
❋
ਪੱਲੂ ਨਾ ਕੋਇ ਫੜੌਂਦਾ ਏ। ਪੰਜ ਤਤ ਬਿਹਬਲ ਹੋ ਕੁਰਲੌਂਦਾ ਏ। ਪਰਕਿਰਤੀ ਰੰਗ ਨਾ ਕੋਇ ਰੰਗੌਂਦਾ ਏ। ਸੁਰਤੀ ਸ਼ਬਦ ਨਾ ਕੋਇ ਮਿਲੌਂਦਾ ਏ। ਨਾਦ ਤੂਰਤੀ ਨਾ ਕੋਇ ਸੁਣੌਂਦਾ ਏ। ਅਕਾਲ ਮੂਰਤੀ ਨਾ ਕੋਇ ਵਖੌਂਦਾ ਏ। ਤੇਈ ਅਵਤਾਰ ਆਖ ਜਣੌਂਦਾ ਏ। ਭਗਤ ਅਠਾਰਾਂ ਖ਼ਾਕ ਰਲੌਂਦਾ ਏ। ਮੂਸਾ ਮੂੰਹ ਦੇ ਭਾਰ ਸੁਟੌਂਦਾ ਏ। ਈਸਾ ਇਕੋ ਪਿਤਾ ਪੁਰਖ ਅਖਵੌਂਦਾ ਏ। ਮੁਹੰਮਦ ਬੱਤੀ ਦੰਦ ਸਿਫ਼ਤ ਸਲੌਂਹਦਾ ਏ। ਨਾਨਕ ਗੋਬਿੰਦ ਧਾਰ ਜਣੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਅਗੰਮੀ ਵਰ, ਜਿਸ ਦਾ ਭੇਵ ਕੋਇ ਨਾ ਪੌਂਦਾ ਏ। ਅਗੰਮੀ ਵਰ ਇਕ ਦਵੌਂਦਾ ਹਾਂ। ਗੁਰ ਅਵਤਾਰ ਪੀਰ ਪੈਗ਼ੰਬਰ ਪੂਰਬ ਲੇਖਾ ਅੰਤ ਮੁਕੌਂਦਾ ਹਾਂ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ, ਜੁਗ ਚੌਕੜੀ ਪਾਰ ਕਰੌਂਦਾ ਹਾਂ। ਸੰਤ ਸੁਹੇਲੇ ਲੱਖ ਚਰਾਸੀ ਵਿਚੋਂ ਚੁਗ, ਨਿਰਗੁਣ ਸਰਗੁਣ ਮੇਲ ਮਿਲੌਂਦਾ ਹਾਂ। ਕਾਇਆ ਮੰਦਰ ਅੰਦਰ ਸੁਹੰਜਣੀ ਹੋਏ ਰੁੱਤ, ਰੁੱਤ ਰੁੱਤੜੀ ਆਪ ਮਹਿਕੌਂਦਾ ਹਾਂ। ਜਨ ਭਗਤਾਂ ਪੰਚ ਵਿਕਾਰਾ ਕੱਢਾਂ ਕੁੱਟ, ਸ਼ਬਦ ਖੰਡਾ ਇਕ ਚਮਕੌਂਦਾ ਹਾਂ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜਾਤਾ ਆਪ ਅਖਵੌਂਦਾ ਹਾਂ। ਸਚ ਦਵਾਰ ਸੁਹਾਇਆ ਕੋਟ, ਬੰਕ ਇਕੋ ਇਕ ਵਖੌਂਦਾ ਹਾਂ। ਲਹਿਣਾ ਚੁਕਾ ਲੋਕ ਪਰਲੋਕ, ਚੌਦਾਂ ਲੋਕਾਂ ਡੇਰਾ ਢੌਂਹਦਾ ਹਾਂ। ਚਰਨਾਂ ਹੇਠ ਦਬਾ ਮੁਕਤੀ ਮੋਖ, ਮੁਫ਼ਤ ਆਪਣਾ ਆਪ ਵਖੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਕੋਲ ਵਸੌਂਦਾ ਹਾਂ। ਹਰਿਜਨ ਸਾਚੇ ਕੋਲ ਵਸਾਵੇਗਾ। ਪ੍ਰਭ ਆਪਣਾ ਢੋਲ ਮਰਦੰਗ ਜਣਾਵੇਗਾ। ਸ਼ਬਦ ਅਗੰਮੀ ਬੋਲ, ਧੁਰ ਦਾ ਰਾਗ ਇਕ ਸੁਣਾਵੇਗਾ। ਆਪਣੇ ਕੰਡੇ ਤੋਲ, ਤਰਾਜ਼ੂ ਆਪਣੇ ਹੱਥ ਉਠਾਵੇਗਾ। ਆਦਿ ਜੁਗਾਦਿ ਰੱਖ ਅਡੋਲ, ਸਿਰ ਆਪਣਾ ਹੱਥ ਟਿਕਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਵਾਕ ਭਵਿਖਤ ਜੋ ਗਏ ਬੋਲ, ਤਿਸ ਆਪਣਾ ਪੂਰ ਕਰਾਵੇਗਾ। ਸਚ ਦਵਾਰ ਧੁਰ ਦਾ ਖੋਲ੍ਹ, ਹਰਿ ਮਾਰਗ ਇਕ ਲਗਾਵੇਗਾ। ਦੇ ਨਾਮ ਵਸਤ ਅਨਮੋਲ, ਅਨਮੁਲੜੀ ਦਾਤ ਵਰਤਾਵੇਗਾ। ਸੁਰਤੀ ਸ਼ਬਦੀ ਆਪੇ ਮੌਲ, ਮੌਲਾ ਆਪਣੀ ਕਾਰ ਕਮਾਵੇਗਾ। ਨਾਨਕ ਗੋਬਿੰਦ ਕੀਤਾ ਕੌਲ, ਕੀਤਾ ਕੌਲ ਤੋੜ ਨਿਭਾਵੇਗਾ। ਏਥੇ ਓਥੇ ਦੋ ਜਹਾਨ ਤੇਰਾ ਵੱਜੇ ਢੋਲ, ਮਰਦੰਗਾ ਇਕੋ ਇਕ ਸੁਣਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਜਿਸ ਵਿਚ ਆਪਣਾ ਰਾਗ ਅਲਾਵੇਗਾ। ਹਰਿ ਆਪਣਾ ਰਾਗ ਅਲਾਵੇਗਾ। ਧੁਰ ਦਾ ਨਾਦ ਇਕ ਵਜਾਵੇਗਾ। ਬਿਨ ਤੰਦ ਸਤਾਰ ਹਿਲਾਵੇਗਾ। ਬੱਤੀ ਦੰਦ ਨਾ ਕੋਇ ਰਖਾਵੇਗਾ। ਰਸਨਾ ਜਿਹਵਾ ਨਾ ਕੋਇ ਅਲਾਵੇਗਾ। ਸ਼ਬਦ ਅਗੰਮੀ ਇਕ ਸੁਣਾਵੇਗਾ। ਕਾਇਆ ਮਾਟੀ ਚੰਮੀ ਵੇਖ ਵਖਾਵੇਗਾ। ਸੁਰਤ ਸਵਾਣੀ ਅੰਨ੍ਹੀ, ਨੇਤਰ ਨੈਣ ਖੁਲ੍ਹਾਵੇਗਾ। ਘਰ ਸਾਚੇ ਬਣਾ ਕੇ ਵੰਨੀ, ਸ਼ਬਦੀ ਕੰਤ ਮੇਲ ਮਿਲਾਵੇਗਾ। ਗਹਿਰ ਗੰਭੀਰ ਦਾਤਾ ਧਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਆਪਣੇ ਹੱਥ ਰਖਾਵੇਗਾ। ਕਰਨੀ ਆਪਣੇ ਹੱਥ ਰਖਾਏਗਾ। ਪ੍ਰਭ ਆਪਣਾ ਖੇਲ ਰਚਾਏਗਾ। ਜੀਵ ਜੰਤ ਸਮਝ ਕੋਇ ਨਾ ਪਾਏਗਾ। ਸ਼ਾਸਤਰ ਸਿਮਰਤ ਵੇਦ ਪੁਰਾਨ ਨੈਣ ਸ਼ਰਮਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਖੇਲ ਵਖਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਖੇਲ, ਕਲਜੁਗ ਅੰਤ ਵੱਜੀ ਵਧਾਈਆ। ਨਿਰਗੁਣ ਸਰਗੁਣ
❋
❋
ਸਰਗੁਣ ਨਿਰਗੁਣ ਹੋਇਆ ਮੇਲ, ਘਰ ਮਿਲਿਆ ਬੇਪਰਵਾਹੀਆ। ਏਕਾ ਰੰਗ ਚੜ੍ਹਾਇਆ ਗੁਰੂ ਗੁਰ ਚੇਲ, ਚੇਲਾ ਗੁਰ ਇਕੋ ਨਜ਼ਰੀ ਆਈਆ। ਸਾਹਿਬ ਸਤਿਗੁਰ ਸੱਜਣ ਸੁਹੇਲ, ਠਾਕਰ ਸਵਾਮੀ ਆਪਣਾ ਦਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਜਗਾਏ ਠਾਕਰ ਸਵਾਮੀ, ਬੇਪਰਵਾਹ ਦਇਆ ਕਮਾਇੰਦਾ। ਬੋਧ ਅਗਾਧ ਅੰਤਰਜਾਮੀ, ਸ਼ਬਦੀ ਨਾਦ ਅਲਾਇੰਦਾ। ਅੰਮ੍ਰਿਤ ਆਤਮ ਠੰਡਾ ਪਾਣੀ, ਨਿਝਰ ਝਿਰਨਾ ਇਕ ਝਿਰਾਇੰਦਾ। ਨਾਮ ਸੁਣਾਏ ਅਕੱਥ ਕਹਾਣੀ, ਰਸਨਾ ਜਿਹਵਾ ਭੇਵ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਇੰਦਾ। ਹਰਿਜਨ ਵਸਾਏ ਘਰ ਸੱਚ, ਸਚ ਮਿਲੇ ਵਡਿਆਈਆ। ਸਾਹਿਬ ਸਤਿਗੁਰ ਮਾਰਗ ਦੱਸ, ਦਹਿ ਦਿਸ਼ਾ ਪੰਧ ਮੁਕਾਈਆ। ਆਤਮ ਪਰਮਾਤਮ ਦੇਵੇ ਰਸ, ਨਿਜ ਰਸ ਇਕ ਚੁਆਈਆ। ਨਿਰਗੁਣ ਨਿਰਵੈਰ ਖੋਲ੍ਹ ਅੱਖ, ਆਖ਼ਰ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਕਰ ਜੋਤ ਪਰਕਾਸ਼, ਪਰਕਾਸ਼ੀ ਆਪਣੇ ਨਾਲ ਮਿਲਾਈਆ। ਜੋਤ ਪਰਕਾਸ਼ ਮਿਲੇ ਪ੍ਰਭ ਠਾਕਰ, ਦਇਆਵਾਨ ਦਇਆ ਕਮਾਈਆ। ਕਲਜੁਗ ਡੂੰਘਾ ਪਾਰ ਕਰਾਏ ਸਾਗਰ, ਭਵਰੀ ਭਵਰ ਨਾ ਕੋਇ ਰੁੜ੍ਹਾਈਆ। ਦਰ ਦਵਾਰੇ ਦੇਵੇ ਆਦਰ, ਆਦਰਸ਼ ਆਪਣਾ ਇਕ ਜਣਾਈਆ। ਕਿਰਪਾ ਕਰੇ ਕਰੀਮ ਕਾਦਰ, ਕਰਤਾ ਪੁਰਖ ਵਡ ਵਡਿਆਈਆ। ਏਥੇ ਓਥੇ ਬਣ ਕੇ ਸਾਲਸ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਈਆ। ਸੰਤ ਸੁਹੇਲੇ ਉਤਮ ਸਰੇਸ਼ਟ ਕੱਢੇ ਖ਼ਾਲਸ, ਖ਼ਾਲਸ ਆਪਣੇ ਨਾਲ ਮਿਲਾਈਆ। ਕੂੜੀ ਕਿਰਿਆ ਮੇਟੇ ਨਿੰਦਰਾ ਆਲਸ, ਦੁੱਖ ਦਲਿਦਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਇਕ ਰੰਗਾਈਆ। ਗੁਰਮੁਖ ਰੰਗ ਵੇਖ ਚੜ੍ਹਦਾ, ਗੁਰ ਅਵਤਾਰ ਖ਼ੁਸ਼ੀ ਮਨਾਈਆ। ਭਗਤ ਭਗਵਾਨ ਢੋਲਾ ਪੜ੍ਹਦਾ, ਪੀਰ ਪੈਗ਼ੰਬਰ ਰਹੇ ਜਸ ਗਾਈਆ। ਸੰਤ ਸੱਜਣ ਘਰ ਸੱਚੇ ਵੜਦਾ, ਜਿਸ ਘਰ ਮਿਲੇ ਮਾਣ ਵਡਿਆਈਆ। ਗੁਰਸਿਖ ਇਕੋ ਤਰਨੀ ਤਰਦਾ, ਪਾਰ ਕਿਨਾਰਾ ਨਜ਼ਰੀ ਆਈਆ। ਸਾਹਿਬ ਸਤਿਗੁਰ ਕਿਰਪਾ ਕਰਦਾ, ਮਿਹਰ ਨਜ਼ਰ ਨੈਣ ਉਠਾਈਆ। ਕਲਜੁਗ ਕੂੜਾ ਵੇਖੋ ਡਰਦਾ, ਨੇਤਰ ਨੈਣ ਰਿਹਾ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਉਠਾਏ ਸਤਿਗੁਰ ਮੀਤਾ, ਸਿਰ ਆਪਣਾ ਹੱਥ ਟਿਕਾਈਆ। ਪ੍ਰਭ ਮਿਲਣ ਦੀ ਦੱਸੇ ਰੀਤਾ, ਰੀਤੀਵਾਨ ਆਪ ਜਣਾਈਆ। ਦੇਵੇ ਮਾਣ ਇਕੋ ਅੱਖਰ ਅਠਾਰਾਂ ਧਿਆਏ ਗੀਤਾ, ਗੀਤ ਗੋਬਿੰਦ ਇਕ ਸਮਝਾਈਆ। ਚਰਨ ਕਵਲ ਬੰਧਾਏ ਪ੍ਰੀਤਾ, ਪ੍ਰੀਤੀ ਇਕੋ ਇਕ ਲਗਾਈਆ। ਮਾਣ ਰਖਾਏ ਊਚਾਂ ਨੀਚਾਂ, ਨੀਚਾਂ ਊਚਾਂ ਏਕਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਹਾਸਾ, ਘਰ ਸਾਚੇ ਖ਼ੁਸ਼ੀ ਮਨਾਈਆ। ਪੁਰਖ ਅਕਾਲ ਕਲਜੁਗ ਵੇਖੇ ਆਪ ਤਮਾਸ਼ਾ, ਨਿਰਗੁਣ ਆਪਣਾ ਵੇਸ ਵਟਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮੰਡਲ ਮੰਡਪ ਕਾਹਨ ਬਣ ਕੇ ਪਾਵੇ ਰਾਸਾ, ਬਣ ਨਟੂਆ ਆਪਣਾ ਸਾਂਗ ਵਰਤਾਈਆ। ਭੇਵ ਅਭੇਦਾ ਅਛਲ ਅਛੇਦਾ ਚਾਰ ਜੁਗ ਦਾ ਖੋਲ੍ਹੇ ਆਪ ਖ਼ੁਲਾਸਾ, ਖ਼ਾਲਕ ਖ਼ਲਕ ਦਏ ਸਮਝਾਈਆ। ਜਨ ਭਗਤਾਂ ਦੇਵੇ
❋
❋
ਇਕ ਭਰਵਾਸਾ, ਚਰਨ ਕਵਲ ਸੱਚੀ ਸਰਨਾਈਆ। ਸਾਚੇ ਸੰਤਾਂ ਪੂਰੀ ਕਰੇ ਆਸਾ, ਆਸਾ ਤ੍ਰਿਸ਼ਨਾ ਮੇਟ ਮਿਟਾਈਆ। ਗੁਰਮੁਖਾਂ ਕਾਇਆ ਚੋਲੀ ਭਰੇ ਕਾਸਾ, ਨਾਮ ਭੰਡਾਰਾ ਇਕ ਵਰਤਾਈਆ। ਗੁਰਸਿਖਾਂ ਲੇਖੇ ਲਾਏ ਸਵਾਸ ਸਵਾਸਾ, ਪਵਣ ਉਨੰਜਾ ਡੇਰਾ ਢਾਹੀਆ। ਸਰਬ ਜੀਆਂ ਪ੍ਰਭ ਇਕੋ ਦੇਵੇ ਜਾਪਾ, ਆਤਮ ਪਰਮਾਤਮ ਮੇਲ ਮਿਲਾਈਆ। ਮੇਟ ਮਿਟਾਏ ਤੀਨੋਂ ਤਾਪਾ, ਤ੍ਰੈਗੁਣ ਲੇਖਾ ਦਏ ਚੁਕਾਈਆ। ਨਜ਼ਰੀ ਆਏ ਇਕੋ ਮਾਪਾ, ਸੋਹਰਾ ਪੇਈਆ ਇਕੋ ਘਰ ਵਖਾਈਆ। ਨਿਰਗੁਣ ਜੋੜੇ ਨਿਰਗੁਣ ਨਾਤਾ, ਜੋਤੀ ਜੋਤ ਕਰੇ ਕੁੜਮਾਈਆ। ਲੇਖਾ ਜਾਣੇ ਪੁਰਖ ਬਿਧਾਤਾ, ਬਿਧ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਭਗਤਾਂ ਲੇਖਾ ਲੇਖੇ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਤੱਕ, ਬਿਨ ਨੈਣਾਂ ਨੈਣ ਉਠਾਈਆ। ਵੇਖ ਖੇਲ ਪੁਰਖ ਸਮਰਥ, ਇਕ ਦੂਜੇ ਰਹੇ ਸੁਣਾਈਆ । ਵੇਖੋ ਪਿਛਲਾ ਮਿਲਦਾ ਹੱਕ, ਲੇਖਾ ਬਾਕੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਜਾਗੇ ਸਤਿਗੁਰ ਮਿਹਰ, ਪ੍ਰਭ ਮਿਹਰ ਨਜ਼ਰ ਉਠਾਈਆ। ਮਿਹਰਵਾਨ ਨਾ ਲਾਏ ਦੇਰ, ਛਿਨ ਭੰਗਰ ਖੇਲ ਵਖਾਈਆ। ਦੂਈ ਦਵੈਤੀ ਪਰਦਾ ਦਏ ਉਧੇੜ, ਬਜਰ ਕਪਾਟੀ ਤੋੜ ਤੁੜਾਈਆ। ਅੰਧ ਅਗਿਆਨ ਮਿਟਾਏ ਅੰਧੇਰ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਇਕੋ ਘਰ ਵਖਾਏ ਸੰਝ ਸਵੇਰ, ਸੂਰਜ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਲਏ ਮਿਲਾਈਆ। ਹਰਿਜਨ ਮੇਲਾ ਆਤਮ ਤਾਕ, ਹਰਿ ਪਰਦਾ ਆਪ ਚੁਕਾਈਆ । ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਾਚਾ ਚੰਦ ਦਏ ਰੁਸ਼ਨਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸ਼ਬਦ ਸੁਨੇਹੜਾ ਜੋ ਗਏ ਆਖ, ਤਿਸ ਆਖਰ ਪੂਰ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਰਸਨਾ ਜਿਹਵਾ ਬੋਲਿਆ ਭਵਿਖਤ ਵਾਕ, ਸੋ ਵਾਕਿਆ ਦਏ ਵਖਾਈਆ। ਭਗਤ ਭਗਵਾਨ ਬੰਨ੍ਹੇ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਲੇਖਾ ਚੁਕਾ ਜਾਤ ਪਾਤ, ਵਰਨ ਬਰਨ ਪੰਧ ਮੁਕਾਈਆ। ਆਤਮ ਪਰਮਾਤਮ ਦੱਸੇ ਸੱਚਾ ਸਾਕ, ਸੱਜਣ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਰੰਗ ਰੰਗਾਈਆ। ਸੰਤ ਸੁਹੇਲੇ ਰੰਗ ਅਵੱਲਾ, ਸੋ ਪੁਰਖ ਨਿਰੰਜਣ ਆਪ ਚੜ੍ਹਾਈਆ। ਆਦਿ ਜੁਗਾਦੀ ਇਕ ਇਕੱਲਾ, ਕਲਜੁਗ ਅੰਤਮ ਵੇਸ ਵਟਾਈਆ। ਸੰਬਲ ਸੁਹਾਏ ਸਚ ਮਹੱਲਾ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜੋਤੀ ਦੀਪਕ ਇਕੋ ਬਲਾ, ਤੇਲ ਬਾਤੀ ਨਜ਼ਰ ਕੋਇ ਨਾ ਆਈਆ। ਸਚ ਸੰਦੇਸ਼ ਸ਼ਬਦੀ ਘੱਲਾ, ਨਾਮ ਨਿਧਾਨਾ ਰਾਗ ਸੁਣਾਈਆ। ਪ੍ਰੇਮ ਪ੍ਰੀਤੀ ਫੜਾਏ ਪੱਲਾ, ਪੱਲੂ ਆਪਣੇ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਮੇਲੇ ਆਪਣੇ ਘਰ, ਘਰ ਮੰਦਰ ਇਕੋ ਇਕ ਸੁਹਾਈਆ। ਘਰ ਮੰਦਰ ਸੁਹਾਏ ਸੋਭਾਵੰਤ, ਕਾਇਆ ਬੰਕ ਦਏ ਵਡਿਆਈਆ। ਜਿਸ ਗ੍ਰਹਿ ਮਿਲੇ ਨਰਾਇਣ ਨਰ ਕੰਤ, ਹਰਿ ਕੰਤੂਲ ਬੇਪਰਵਾਹੀਆ। ਸ਼ਬਦ ਸੁਣਾਏ ਧੁਰ ਦਾ ਮੰਤ, ਮੰਤਵ ਆਪਣਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਆਪਣਾ ਘਰ, ਜਿਸ ਵੱਜੇ ਸਚ ਵਧਾਈਆ। ਵੱਜੇ ਵਧਾਈ ਘਰ ਸੱਚੇ ਮੰਦਰ, ਹਰਿ ਸਤਿਗੁਰ ਆਪ ਵਜਾਇੰਦਾ। ਹੋਏ ਪਰਕਾਸ਼ ਅੰਦਰੇ ਅੰਦਰ, ਦੀਵਾ ਬਾਤੀ
❋
❋
ਨਜ਼ਰ ਕੋਇ ਨਾ ਆਇੰਦਾ। ਲੇਖਾ ਚੁੱਕੇ ਡੂੰਘੇ ਖੰਡਰ, ਭਵਰੀ ਭੈ ਨਾ ਕੋਇ ਦ੍ਰਿੜਾਇੰਦਾ। ਸਾਹਿਬ ਸਵਾਮੀ ਤੋੜੇ ਜੰਦਰ, ਬੰਦ ਕਿਵਾੜੀ ਕੁੰਡਾ ਲਾਹਿੰਦਾ। ਸੇਜ ਸੁਹੰਜਣੀ ਸੁਹਾਏ ਬਣ ਕੇ ਸਾਵਲ ਸੁੰਦਰ, ਮੋਹਣੀ ਆਪਣਾ ਰੂਪ ਵਟਾਇੰਦਾ। ਮਨ ਵਾਸਨਾ ਬੰਨ੍ਹ ਕੇ ਬੰਦਰ, ਗੁਰਮੁਖ ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਘਰ ਵਖਾਇੰਦਾ। ਹਰਿਜਨ ਘਰ ਵਖਾਏ ਇਕ, ਘਰ ਘਰ ਵਿਚ ਮੇਲ ਮਿਲਾਈਆ। ਜਿਸ ਗ੍ਰਹਿ ਸਤਿਗੁਰ ਪੂਰਾ ਆਏ ਦਿਸ, ਦੂਜਾ ਨਜ਼ਰ ਕੋਇ ਨਾ ਆਈਆ। ਕਰਵਟ ਲੈ ਬਦਲਾਏ ਪਿੱਠ, ਸਨਮੁਖ ਆਪਣਾ ਮੁਖ ਦਿਖਲਾਈਆ। ਪ੍ਰੇਮ ਪ੍ਰੀਤੀ ਕਰੇ ਹਿਤ, ਹਿਤਕਾਰੀ ਨੂਰ ਅਲਾਹੀਆ। ਖੇਲੇ ਖੇਲ ਅਬਿਨਾਸ਼ੀ ਅਚੁਤ, ਚੇਤਨ ਆਪਣੀ ਧਾਰ ਜਣਾਈਆ। ਬਣ ਕੇ ਠਾਕਰ ਸਵਾਮੀ ਧੁਰ ਦਾ ਪਿਤ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਠਾਂਡੇ ਘਰ ਲਏ ਮਿਲਾਈਆ। ਠਾਂਡੇ ਘਰ ਸੀਤਲ ਧਾਰ, ਸਾਹਿਬ ਸਤਿਗੁਰ ਆਪ ਜਣਾਈਆ। ਆਤਮ ਪਰਮਾਤਮ ਕਰੇ ਪਿਆਰ, ਪਰਮ ਪੁਰਖ ਦਇਆ ਕਮਾਈਆ। ਸੁਰਤੀ ਸ਼ਬਦ ਦੇ ਆਧਾਰ, ਸਿਰ ਆਪਣਾ ਹੱਥ ਟਿਕਾਈਆ। ਪਾਰਬ੍ਰਹਮ ਬ੍ਰਹਮ ਖੇਲ ਕਰੇ ਪੁਰਖ ਨਾਰ, ਨਾਰ ਕੰਤ ਰੂਪ ਵਟਾਈਆ। ਸਾਚੀ ਸੇਜਾ ਲਏ ਬਿਠਾਲ, ਆਤਮ ਅੰਤਰ ਇਕ ਪਲੰਘ ਸੁਹਾਈਆ। ਪਾਵਾ ਚੂਲ ਨਜ਼ਰ ਨਾ ਆਵੇ ਵਿਚ ਸੰਸਾਰ, ਬਾਢੀ ਬਣਤ ਨਾ ਕੋਇ ਬਣਾਈਆ। ਜਿਸ ਸਿੰਘਾਸਣ ਬਹਿ ਕਰੇ ਪਿਆਰ, ਸੋ ਆਸਣ ਇਕੋ ਇਕ ਵਖਾਈਆ। ਜਿਸ ਦੀ ਸਿਫ਼ਤ ਕਰੇ ਗੁਰੂ ਅਵਤਾਰ, ਪੀਰ ਪੈਗ਼ੰਬਰ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਘਰ, ਜਿਸ ਘਰ ਹੋਏ ਜੋਤ ਰੁਸ਼ਨਾਈਆ। ਜੋਤ ਰੁਸ਼ਨਾਈ ਦੀਪ ਉਜਾਲਾ, ਘਰ ਇਕੋ ਨਜ਼ਰੀ ਆਇੰਦਾ। ਜਿਸ ਗ੍ਰਹਿ ਵਸੇ ਹਰਿ ਗੋਪਾਲਾ, ਗੋਬਿੰਦ ਆਪਣਾ ਖੇਲ ਖਿਲਾਇੰਦਾ। ਜਨ ਭਗਤਾਂ ਪ੍ਰੇਮ ਪ੍ਰੀਤੀ ਪਾਏ ਮਾਲਾ, ਰਸਨਾ ਜਿਹਵਾ ਬੱਤੀ ਦੰਦ ਜਾਪ ਨਾ ਕੋਇ ਜਪਾਇੰਦਾ। ਆਤਮ ਪਰਮਾਤਮ ਮਾਰਗ ਦੇ ਸਚ ਸੁਖਾਲਾ, ਨਾਤਾ ਬਿਧਾਤਾ ਆਪਣੇ ਨਾਲ ਜੁੜਾਇੰਦਾ। ਲੇਖਾ ਚੁੱਕੇ ਕਾਲ ਮਹਾਂਕਾਲਾ, ਮਹਿਬੂਬ ਇਕੋ ਨਜ਼ਰੀ ਆਇੰਦਾ। ਜਨ ਭਗਤਾਂ ਹੋਏ ਹੱਲ ਸਵਾਲਾ, ਫ਼ਿਕਰਾ ਅੱਗੇ ਨਾ ਕੋਇ ਪੜ੍ਹਾਇੰਦਾ। ਇਕੋ ਮੰਦਰ ਇਕੋ ਸ਼ਿਵਦਵਾਲਾ, ਗੁਰੂਦਵਾਰਾ ਮੱਠ ਇਕੋ ਇਕ ਵਖਾਇੰਦਾ। ਇਕੋ ਮੰਦਰ ਮਸੀਤ ਇਕੋ ਚਾੜ੍ਹੇ ਰੰਗ ਗੁਲਾਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਇਕੋ ਘਰ ਬਹਾਇੰਦਾ। ਹਰਿਜਨ ਬਹਾਏ ਘਰ ਇਕ, ਜਿਸ ਗ੍ਰਹਿ ਵੱਡੀ ਵਡਿਆਈਆ। ਜਿਸ ਦਾ ਲੇਖਾ ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਲਿਖ, ਲਿਖ ਲਿਖ ਲੋਕਮਾਤ ਸਮਝਾਈਆ। ਬਿਨ ਸੰਤ ਸਤਿਗੁਰ ਕਿਸੇ ਨਾ ਆਏ ਡਿਠ, ਬਿਨ ਭਗਤ ਬਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਤਿਸ ਲੇਖਾ ਕੋਇ ਰਹਿਣ ਨਾ ਪਾਈਆ। ਗੁਰਮੁਖ ਘਰ ਸਾਚੇ ਬਹਿਣ, ਬਹਿ ਬਹਿ ਖ਼ੁਸ਼ੀ ਮਨਾਈਆ। ਪਰਮ ਪੁਰਖ ਦਾ ਦਰਸ਼ਨ ਨੈਣ, ਨਿਉਂ ਨਿਉਂ ਸੀਸ ਝੁਕਾਈਆ। ਤੂੰਹੀ ਤੂੰਹੀ ਢੋਲਾ ਗਾਇਣ, ਮੈਂ ਮਮਤਾ ਮੂਲ ਮਿਟਾਈਆ। ਸਚ ਦਵਾਰੇ ਸਦਾ ਸਦਾ ਸਦ ਬਹਿਣ, ਬਹਿ ਬਹਿ ਖ਼ੁਸ਼ੀ ਵਖਾਈਆ । ਲੇਖਾ ਚੁੱਕੇ ਅਲਫ਼ ਯੇ ਨਜ਼ਰੀ ਆਏ ਕੋਈ ਨਾ ਐਨ, ਹਮਜ਼ਾ ਰਮਜ਼ ਨਾ ਕੋਇ ਲਗਾਈਆ। ਨਾਤਾ ਤੁਟੇ ਭਾਈ ਭੈਣ, ਸਾਕ ਸੱਜਣ ਸਨਬੰਧ
❋
❋
ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਵਖਾਏ ਆਪਣਾ ਦਰ, ਦਰ ਦਰਵਾਜ਼ਾ ਇਕੋ ਇਕ ਖੁਲ੍ਹਾਈਆ। ਦਰ ਦਰਵਾਜ਼ਾ ਖੋਲ੍ਹ ਯਾਰ, ਮਿਹਬਾਨ ਬੀਦੋ ਮੁਹੱਬਤ ਆਪਣੇ ਨਾਲ ਲਗਾਈਆ। ਸਾਹਿਬ ਸਤਿਗੁਰ ਕਰ ਪਿਆਰ, ਸੋਭਾ ਸੋਹਬਤ ਦੇਵੇ ਮਾਣ ਵਡਿਆਈਆ। ਗ਼ਫ਼ਲਤ ਨਿੰਦਰਾ ਆਲਸ ਕਰ ਕੇ ਪਾਰ, ਖ਼ੁਸ਼ੀਆਂ ਰੰਗ ਇਕ ਚੜ੍ਹਾਈਆ। ਰਸਨਾ ਜਿਹਵਾ ਬੱਤੀ ਦੰਦ ਬੋਲ ਗਿਆ ਜਹਾਨ, ਬਿਨ ਰਸਨਾ ਜਿਹਵਾ ਢੋਲਾ ਇਕ ਸੁਣਾਈਆ। ਸਤਿ ਸਤਿਵਾਦੀ ਸਤਿ ਵਖਾਏ ਸਚ ਨਿਸ਼ਾਨ, ਸ਼ਹਿਨਸ਼ਾਹ ਇਕੋ ਇਕ ਝੁਲਾਈਆ। ਜਿਸ ਦਰ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਸੀਸ ਝੁਕਾਣ, ਵਿਸ਼ਨ ਬ੍ਰਹਮਾ ਸ਼ਿਵ ਧੂੜੀ ਮਸਤਕ ਖ਼ਾਕ ਰਮਾਈਆ। ਸੋ ਦਵਾਰਾ ਮਹਲ ਅਟੱਲ ਉਚ ਮਕਾਨ, ਸਚਖੰਡ ਇਕੋ ਨਜ਼ਰੀ ਆਈਆ। ਜਿਸ ਗ੍ਰਹਿ ਵਸੇ ਸ੍ਰੀ ਭਗਵਾਨ, ਨਿਰਗੁਣ ਨਿਰਵੈਰ ਜੋਤੀ ਜਾਤਾ ਆਸਣ ਲਾਈਆ । ਜੁਗ ਜੁਗ ਜਨ ਭਗਤਾਂ ਮੇਲੇ ਆਣ, ਨਿਤ ਨਿਤ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਇਕ ਘਰ, ਜਿਸ ਘਰ ਵੜਿਆਂ ਦੂਜੀ ਲੋੜ ਰਹੇ ਨਾ ਰਾਈਆ। ਗੁਰਮੁਖ ਵੜੇ ਘਰ ਏਕ, ਏਕੰਕਾਰ ਦਏ ਵਡਿਆਈਆ। ਪੁਰਖ ਅਕਾਲ ਦੀ ਓਥੇ ਟੇਕ, ਦੂਜਾ ਇਸ਼ਟ ਨਾ ਕੋਇ ਮਨਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਘਰ ਦਾ ਪਾਇਆ ਕਿਸੇ ਨਾ ਭੇਤ, ਭੇਵ ਸਕੇ ਨਾ ਕੋਇ ਖੁਲ੍ਹਾਈਆ। ਤਿਸ ਮੰਦਰ ਜਨ ਭਗਤ ਕਰਨ ਹੇਤ, ਭਗਵਾਨ ਆਪਣੇ ਰੰਗ ਰੰਗਾਈਆ। ਕਬੀਰ ਜੁਲਾਹੇ ਕਿਹਾ ਵੇਖ, ਉਚੀ ਕੂਕ ਕੂਕ ਸੁਣਾਈਆ। ਪਾਰਬ੍ਰਹਮ ਦੀ ਅਗੰਮੀ ਖੇਡ, ਨਿਰਗੁਣ ਨਿਰਗੁਣ ਰਿਹਾ ਖਿਲਾਈਆ। ਜਿਸ ਧਾਰੋਂ ਗੁਰ ਅਵਤਾਰ ਪੀਰ ਪੈਗ਼ੰਬਰ ਦਿਤੇ ਭੇਜ, ਸੋ ਧਾਰ ਨੂਰ ਇਲਾਈਆ। ਚੜ੍ਹ ਕੇ ਵੇਖੋ ਧੁਰ ਦੀ ਸੇਜ, ਜੋ ਸ੍ਰੀ ਭਗਵਾਨ ਆਪ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਹੋਏ ਸਹਾਈਆ। ਜਨ ਭਗਤੋ ਭਗਤੀ ਵੇਖੋ ਰੰਗ, ਹਰਿ ਭਗਵਨ ਆਪ ਰੰਗਾਇੰਦਾ। ਕਾਇਆ ਮੰਦਰ ਅੰਦਰ ਦਵਾਰਾ ਵੇਖੋ ਲੰਘ, ਘਰ ਘਰ ਵਿਚ ਸੋਭਾ ਪਾਇੰਦਾ। ਸ਼ਬਦ ਨਾਦ ਸੁਣੋ ਮਰਦੰਗ, ਢੋਲਕ ਛੈਣਾ ਕੰਮ ਕਿਸੇ ਨਾ ਆਇੰਦਾ। ਆਤਮ ਪਰਮਾਤਮ ਮਾਣੋ ਅਨੰਦ, ਰਸਨਾ ਜਿਹਵਾ ਫਿਕਾ ਰਸ ਦੂਰ ਕਰਾਇੰਦਾ। ਨਿਰਗੁਣ ਜੋਤ ਚਾੜ੍ਹੋ ਚੰਦ, ਸੂਰਜ ਚੰਦ ਮੁਖ ਸ਼ਰਮਾਇੰਦਾ। ਮਿਲੋ ਮੇਲ ਸੂਰੇ ਸਰਬੰਗ, ਸੂਰਬੀਰ ਇਕੋ ਨਜ਼ਰੀ ਆਇੰਦਾ। ਲੇਖਾ ਚੁਕੇ ਜਗਤ ਧਾਰਾ ਗੰਗ, ਅੰਮ੍ਰਿਤ ਸਰੋਵਰ ਇਕ ਨੁਹਾਇੰਦਾ। ਲਹਿਣਾ ਦੇਣਾ ਚੁੱਕੇ ਭੁੱਖ ਨੰਗ, ਸਿਰ ਆਪਣਾ ਹੱਥ ਟਿਕਾਇੰਦਾ। ਜੁਗ ਜਨਮ ਦੀ ਆਤਮ ਪਰਮਾਤਮ ਵਿਛੜੀ ਟੁੱਟੀ ਲਓ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣੀ ਗੰਢ ਪਵਾਇੰਦਾ। ਰਸਨਾ ਜਿਹਵਾ ਬੱਤੀ ਦੰਦ ਢੋਲਾ ਗਾਓ ਸੋਹੰ ਛੰਦ, ਸੋ ਪੁਰਖ ਨਿਰੰਜਣ ਹੰ ਬ੍ਰਹਮ ਬ੍ਰਹਮ ਆਪਣੇ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਆਪ ਵਰਤਾਇੰਦਾ। ਜਨ ਭਗਤੋ ਉਠੋ ਖੋਲ੍ਹੋ ਅੱਖ, ਹਰਿ ਅੱਖਰ ਨਾਮ ਦ੍ਰਿੜਾਈਆ । ਮਿਲੋ ਮੇਲ ਪੁਰਖ ਸਮਰਥ, ਦੂਜੀ ਲੋੜ ਰਹੇ ਨਾ ਰਾਈਆ । ਸ਼ਾਸਤਰ ਸਿਮਰਤ ਜਿਸ ਦੀ ਗੌਂਦੇ ਮਹਿਮਾ ਅਕੱਥ, ਅੰਜੀਲ ਕੁਰਾਨ ਤੀਸ ਬਤੀਸ ਰਹੀ ਸੁਣਾਈਆ। ਸੋ ਦੇਵਣਹਾਰਾ ਧੁਰ ਦਾ ਹੱਕ, ਹਕੀਕਤ ਵੇਖੋ ਥਾਉਂ ਥਾਈਂਆ। ਅੰਦਰ ਵੜ ਪੌੜੇ ਚੜ੍ਹ ਸਚ ਨਜ਼ਾਰਾ ਲਓ ਤੱਕ, ਤਕਵਾ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਜਨ ਭਗਤਾਂ ਰਿਹਾ ਮਿਲਾਈਆ। ਜਨ ਭਗਤੋ ਉਠੋ ਪਕੜੋ ਰਾਹ, ਰਹਿਬਰ ਇਕੋ ਨਜ਼ਰੀ ਆਇੰਦਾ। ਜਿਸ ਨੂੰ ਪੀਰ ਪੈਗ਼ੰਬਰ ਮੰਨਦੇ ਰਹੇ ਨੂਰੀ ਖ਼ੁਦਾ, ਸੋ ਲਾਸ਼ਰੀਕ ਆਪਣਾ ਫੇਰਾ ਪਾਇੰਦਾ। ਹਸਤੀ ਵਜੂਦ ਨਾ ਹੋਏ ਜੁਦਾ, ਜੁਸਤਜੂ ਆਪਣੇ ਰੰਗ ਰੰਗਾਇੰਦਾ । ਪਾਰਬ੍ਰਹਮ ਬ੍ਰਹਮ ਮਾਰਗ ਦੱਸੇ ਸਿਧਾ, ਔਝੜ ਰਾਹ ਨਾ ਕੋਇ ਵਖਾਇੰਦਾ। ਘਰ ਠਾਕਰ ਮਿਲਣ ਦੀ ਇਕੋ ਬਿਧਾ, ਬਿਧ ਆਪਣੀ ਆਪ ਦ੍ਰਿੜਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਭਗਤਾਂ ਆਪਣੇ ਘਰ ਵਸਾਇੰਦਾ। ਭਗਤ ਵਸੇਰਾ ਠਾਂਡੇ ਦਰਬਾਰ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਕਿਰਪਾ ਕਰੇ ਕਿਰਪਨ ਕਿਰਪਾ ਧਾਰ, ਹਰਿਜਨ ਸਾਚੇ ਲਏ ਜਗਾਈਆ। ਜਿਸ ਦਾ ਲੇਖਾ ਤਿਸ ਝੋਲੀ ਦੇਵੇ ਡਾਰ, ਜਗਤ ਉਧਾਰ ਨਾ ਕੋਇ ਰਖਾਈਆ। ਜਨ ਭਗਤਾਂ ਸ੍ਰੀ ਭਗਵਾਨ ਸਦਾ ਬਣੇ ਸੇਵਾਦਾਰ, ਚਾਕਰ ਆਪਣਾ ਨਾਉਂ ਧਰਾਈਆ। ਲੱਖ ਚੁਰਾਸੀ ਵਿਚੋਂ ਕੱਢੇ ਬਾਹਰ, ਫੜ ਬਾਹੋਂ ਗਲੇ ਲਗਾਈਆ। ਘਰ ਮੰਦਰ ਗ੍ਰਹਿ ਪਿਛਲਾ ਦਏ ਵਖਾਲ, ਜਿਸ ਵਿਚੋਂ ਵਿਛੜ ਲੱਖ ਚੁਰਾਸੀ ਵਿਚ ਭਵਾਈਆ। ਕਲਜੁਗ ਅੰਤਮ ਹੋ ਦਿਆਲ, ਗੁਰਮੁਖ ਵੇਖ ਆਪਣੇ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਸਚ ਦਵਾਰਾ ਸਚਖੰਡ ਸੱਚੀ ਧਰਮਸਾਲ, ਜਿਥੇ ਦੀਪਕ ਜੋਤ ਜਗੇ ਬੇਮਿਸਾਲ, ਮਿਸਲ ਨਜ਼ਰ ਕਿਸੇ ਨਾ ਆਈਆ। ਹਰਿ ਭਗਤ ਭਗਵਾਨ ਓਸ ਧਾਮ ਲਏ ਬਹਾਲ, ਜਿਸ ਘਰ ਵੇਖਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨਿਰਵੈਰ ਨਿਰਾਕਾਰ ਸਰਗੁਣ ਆਪਣੇ ਲੇਖੇ ਪਾਈਆ।
੪ ਮਾਘ ੨੦੨੦ ਬਿਕਰਮੀ ਸੋਹਣ ਸਿੰਘ ਦੇ ਗ੍ਰਹਿ ਭੋਲੇ ਕੇ ਜ਼ਿਲਾ ਗੁਰਦਾਸ ਪੁਰ
ਸ਼ਬਦ ਇਸ਼ਾਰਾ ਦੇ ਭਗਵਾਨ, ਦੋ ਜਹਾਨ ਰਿਹਾ ਵਖਾਈਆ। ਨੇਤਰ ਖੋਲ੍ਹੋ ਨੌਜਵਾਨ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਧਾਰ ਸਮਝਾਈਆ। ਸ੍ਰਿਸ਼ਟ ਸਬਾਈ ਵੇਖੋ ਜਗਤ ਗਿਆਨ, ਰਸਨਾ ਜਿਹਵਾ ਬੱਤੀ ਦੰਦ ਸਾਲਾਹੀਆ। ਕਾਗ਼ਜ਼ ਕਲਮ ਛਾਹੀ ਪੜ੍ਹੋ ਬਿਆਨ, ਪੂਰਬ ਲੇਖਾ ਰਿਹਾ ਦ੍ਰਿੜਾਈਆ। ਸਚ ਸੁਚ ਧਰਮ ਵੇਖੋ ਈਮਾਨ, ਸਿਦਕ ਸਬੂਰੀ ਨਜ਼ਰ ਕੋਇ ਨਾ ਆਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਵੇਖੋ ਮਕਾਨ, ਸਤਿ ਸੰਤੋਖ ਘਰ ਰੰਗ ਨਾ ਕੋਇ ਰੰਗਾਈਆ। ਅੱਠ ਸੱਠ ਤੀਰਥ ਤੱਟ ਸਰੋਵਰ ਵੇਖੋ ਮਾਰ ਧਿਆਨ, ਚਾਰੋਂ ਕੁੰਟ ਅੱਖ ਖੁਲ੍ਹਾਈਆ । ਜੀਵ ਜੰਤ ਸਾਧ ਸੰਤ ਸਰਬ ਕੁਰਲਾਣ, ਹਾਹਾਕਾਰ ਕਰੇ ਲੋਕਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ । ਕਰੋੜ ਤੇਤੀਸਾ ਨੇਤਰ ਨੈਣਾਂ ਨੀਰ ਵਹਾਣ, ਛਹਿਬਰ ਇਕੋ ਇਕ ਵਖਾਈਆ। ਈਸਾ ਮੂਸਾ ਮੁਹੰਮਦ ਕਹੇ ਨਾਤਾ ਤੁੱਟਾ ਅੰਜੀਲ ਕੁਰਾਨ, ਕਾਇਆ ਕੁਰਾ ਖੋਜ ਨਾ ਕੋਇ ਖੁਜਾਈਆ। ਸਚ ਮੁਹੱਬਤ ਦਿਸੇ ਨਾ ਕਿਸੇ ਇਸਲਾਮ, ਇਸਮ ਆਜ਼ਮ ਨੂਰ ਨਾ ਕੋਇ ਰੁਸ਼ਨਾਈਆ। ਲੇਖਾ ਜਾਣੋ ਆਪਣਾ ਜੋ ਦੇ ਕੇ ਆਏ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਗਾਈਆ। ਕਲਜੁਗ ਅੰਤ ਨਵ ਨੌ ਚਾਰ ਦਿਸੇ ਹਰਾਮ, ਸਤਿ ਰੂਪ ਨਾ ਕੋਇ ਪਰਗਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਦ੍ਰਿੜਾਈਆ। ਵੇਖੋ ਅੱਖ ਖੋਲ੍ਹ ਸੰਸਾਰ, ਜਗ ਜੀਵਣ ਦਾਤਾ
❋
❋
ਆਪ ਜਣਾਈਆ। ਸਚ ਸੁਚ ਨਾ ਕੋਇ ਆਧਾਰ, ਕੂੜੀ ਕਿਰਿਆ ਜਗਤ ਕੁੜਮਾਈਆ। ਮਾਤ ਪਿਤ ਪਿਤਾ ਪੂਤ ਨਾ ਕੋਇ ਪਿਆਰ, ਭਈਆ ਭੈਣ ਨਾਤਾ ਨਜ਼ਰ ਕੋਇ ਨਾ ਆਈਆ। ਦਰ ਦਰ ਘਰ ਘਰ ਦਿਸੇ ਵਿਭਚਾਰ, ਨਾਰ ਕੰਤ ਸੁਹਾਗ ਨਾ ਕੋਇ ਹੰਢਾਈਆ। ਸਾਧਾਂ ਸੰਤਾਂ ਅੰਦਰ ਧੂਅੰਧਾਰ, ਨਿਰਮਲ ਜੋਤ ਨਾ ਕੋਇ ਰੁਸ਼ਨਾਈਆ। ਜੀਵਾਂ ਜੰਤਾਂ ਕਾਮ ਕਰੋਧ ਲੋਭ ਮੋਹ ਹੰਕਾਰ, ਗੜ੍ਹ ਝੂਠਾ ਰਿਹਾ ਬਣਾਈਆ। ਏਕੋ ਭੁੱਲਿਆ ਨਰ ਹਰਿ ਨਰਾਇਣ ਕਰਤਾਰ, ਕਰਤਾ ਨਜ਼ਰ ਕਿਸੇ ਨਾ ਆਈਆ। ਚਾਰ ਜੁਗ ਦੀ ਸਿਖਿਆ ਗਈ ਹਾਰ, ਸਾਖੀ ਸਚ ਨਾ ਕੋਇ ਸਮਝਾਈਆ। ਪੰਡਤ ਪਾਂਧੇ ਮੁਲਾਂ ਸ਼ੇਖ਼ ਮੁਸਾਇਕ ਉਚੀ ਕੂਕਣ ਧਾਹਾਂ ਰਹੇ ਮਾਰ, ਧਰਨਾਪਤ ਮੇਲ ਨਾ ਕੋਇ ਮਿਲਾਈਆ। ਜਗਤ ਅੰਧੇਰਾ ਡੂੰਘੀ ਗਾਰ, ਸਮੁੰਦ ਸਾਗਰ ਪਾਰ ਨਾ ਕੋਇ ਕਰਾਈਆ। ਰਸਨਾ ਜਿਹਵਾ ਬੱਤੀ ਦੰਦ ਪੜ੍ਹ ਪੜ੍ਹ ਗਏ ਹਾਰ, ਪਾਰਬ੍ਰਹਮ ਪ੍ਰਭ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਲੇਖਾ ਰਿਹਾ ਸਮਝਾਈਆ। ਸਾਚਾ ਲੇਖਾ ਵੇਖੋ ਹਾਲ, ਹਾਲਤ ਸਭ ਦੀ ਆਪ ਜਣਾਇੰਦਾ। ਲੱਖ ਚੁਰਾਸੀ ਸਿਰ ਤੇ ਕੂਕੇ ਕਾਲ, ਕਲਜੁਗ ਨਗਾਰਾ ਇਕ ਵਜਾਇੰਦਾ। ਸ੍ਰਿਸ਼ਟ ਸਬਾਈ ਹੋਈ ਬੇਹਾਲ, ਸੁਰਤੀ ਸੁਰਤ ਨਾ ਕੋਇ ਭਵਾਇੰਦਾ। ਆਤਮ ਪਰਮਾਤਮ ਕਿਸੇ ਨਾ ਦਿਸੇ ਨਾਲ, ਸਗਲਾ ਸੰਗ ਨਾ ਕੋਇ ਨਿਭਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪ ਜਣਾਇੰਦਾ। ਅਗਲਾ ਲੇਖਾ ਵੇਖੋ ਨੇਤਰ, ਨਿਰਗੁਣ ਨਿਰੰਕਾਰ ਆਪ ਜਣਾਈਆ । ਜਗਤ ਖ਼ਵਾਰੀ ਕੂੜਾ ਖੇਤਰ, ਸਾਚਾ ਖਾਤਾ ਸਮਝ ਕੋਇ ਨਾ ਪਾਈਆ। ਰੁੱਤ ਬਸੰਤੀ ਕੋਈ ਨਾ ਮੌਲੇ ਚੇਤਰ, ਪਤ ਡਾਲੀ ਨਾ ਕੋਇ ਮਹਿਕਾਈਆ । ਸਭ ਦੇ ਖ਼ਾਲੀ ਕੋਰੇ ਹੋਏ ਪੇਪਰ, ਪਿਛਲਾ ਲੇਖਾ ਨਜ਼ਰ ਕੋਇ ਨਾ ਆਈਆ। ਅੱਗੇ ਹੋ ਕੇ ਸਾਰੇ ਵੇਖਣ, ਉਠ ਉਠ ਆਪਣਾ ਧਿਆਨ ਲਗਾਈਆ । ਪਾਰਬ੍ਰਹਮ ਕੀ ਖੇਲੇ ਖੇਲ ਖੇਲਣ, ਖ਼ਾਲਕ ਖ਼ਲਕ ਵੇਸ ਵਟਾਈਆ। ਨਿਰਗੁਣ ਹੋ ਕੇ ਸਰਗੁਣ ਆਇਆ ਮੇਲਣ, ਸਰਗੁਣ ਨਿਰਗੁਣ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਵੇਖਣ ਖ਼ਾਲੀ, ਲੇਖਾ ਨਜ਼ਰ ਕੋਇ ਨਾ ਆਈਆ। ਸਾਰੇ ਕਹਿਣ ਬੁੱਧ ਬਾਲੀ, ਪ੍ਰਭ ਤੇਰੀ ਸਾਰ ਕੋਇ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਦੇ ਰਹੇ ਦਲਾਲੀ, ਜਗਤ ਵਣਜਾਰਾ ਹੱਟ ਚਲਾਈਆ। ਕਲਜੁਗ ਅੰਤ ਕਰੇ ਖੇਲ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਆਦਿ ਜੁਗਾਦੀ ਦੇਵਣਹਾਰਾ ਧੁਰ ਦੀ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਜਨ ਭਗਤ ਉਠਾਏ ਸਚ ਨਿਸ਼ਾਨੀ, ਨਿਸ਼ਾਨਾ ਆਪਣਾ ਨਾਮ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਕਹਿਣ ਜਨ ਭਗਤ, ਹਰਿ ਭਗਵਨ ਦਏ ਵਡਿਆਈਆ। ਲੇਖੇ ਲੱਗੇ ਬੂੰਦ ਰਕਤ, ਹੱਡ ਮਾਸ ਨਾੜੀ ਖ਼ੁਸ਼ੀ ਮਨਾਈਆ। ਉਤਮ ਕਰੇ ਸ੍ਰੇਸ਼ਟ ਜਗਤ, ਜੁਗਤ ਆਪਣੀ ਇਕ ਸਮਝਾਈਆ । ਲੱਖ ਚੁਰਾਸੀ ਵਿਚੋਂ ਮੇਲੇ ਫ਼ਕਤ, ਫ਼ਿਕਰਾ ਆਪਣਾ ਨਾਮ ਸੁਣਾਈਆ। ਨਿਰਗੁਣ ਹੋ ਕੇ ਆਇਆ ਪਰਤ, ਸਰਗੁਣ ਆਪਣਾ ਪਰਦਾ ਲਾਹੀਆ । ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਸੰਤ ਸੁਹੇਲੇ ਲਏ ਪਰਖ, ਨਾਮ ਕਸਵਟੀ ਇਕੋ ਲਾਈਆ। ਮੇਲ ਮਿਲਾਏ ਹੋ ਨਧੜਕ, ਭੈ ਭਉ ਨਾ ਕੋਇ ਜਣਾਈਆ। ਗੁਰਸਿਖ ਮੰਜ਼ਲ ਵਿਚ ਨਾ ਜਾਏ ਅਟਕ, ਘਰ ਸਾਚੇ ਲਏ ਬਹਾਈਆ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲਹਿਣਾ ਝੋਲੀ ਪਾਈਆ। ਵੇਖ ਖੇਲ ਪੁਰਖ ਸਮਰਥ, ਸਭ ਬੈਠਣ ਧਿਆਨ ਲਗਾਈਆ। ਜਨ ਭਗਤਾਂ ਆਪਣੇ ਮਿਲਣ ਦੀ ਦਿਤੀ ਅੱਖ, ਸ੍ਰਿਸ਼ਟ ਸਬਾਈ ਪਰਦਾ ਪਾਈਆ। ਲੱਖ ਚੁਰਾਸੀ ਖ਼ਾਲੀ ਹੱਥ, ਚਾਰੋਂ ਕੁੰਟ ਰਿਹਾ ਵਖਾਈਆ। ਗੁਰਮੁਖਾਂ ਦੇ ਅਗੰਮੀ ਵਥ, ਹਰਿਜਨ ਝੋਲੀ ਆਪ ਭਰਾਈਆ। ਸ਼ਬਦ ਚੜ੍ਹਾ ਸਾਚੇ ਰਥ, ਬਣ ਰਥਵਾਹੀ ਸੇਵ ਕਮਾਈਆ। ਵਣਜ ਕਰਾ ਧੁਰ ਦੇ ਹੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਰੰਗ ਰੰਗਾਈਆ। ਵੇਖ ਰੰਗ ਪ੍ਰਭੂ ਹਰਿ ਠਾਕਰ, ਗੁਰ ਅਵਤਾਰ ਰਹੇ ਜਸ ਗਾਈਆ। ਕਿਰਪਾ ਕਰੇ ਗੰਭੀਰ ਗਹਿਰ ਗੁਣ ਸਾਗਰ, ਹਰਿ ਦਾਤਾ ਦਇਆ ਕਮਾਈਆ। ਜਨ ਭਗਤ ਉਧਾਰੇ ਨਿਰਮਲ ਕਰਮ ਕਰ ਉਜਾਗਰ, ਉਜਰਤ ਅੰਤ ਕੋਇ ਨਾ ਲਾਈਆ। ਲੇਖਾ ਜਾਣੇ ਤੇਗ਼ ਬਹਾਦਰ, ਸੁਤ ਗੁਜ਼ਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਈਆ। ਸਾਚੀ ਖੇਲ ਸੁਤ ਦੁਲਾਰਾ, ਜਨ ਜਨਨੀ ਆਪ ਜਣਾਇੰਦਾ। ਪਰਮ ਪੁਰਖ ਪ੍ਰਭ ਹੋ ਉਜਿਆਰਾ, ਉਜਲ ਮੁਖ ਆਪ ਕਰਾਇੰਦਾ। ਸ਼ਬਦ ਅਨਾਦੀ ਬੋਲ ਜੈਕਾਰਾ, ਧੁਰ ਦਾ ਰਾਗ ਸੁਣਾਇੰਦਾ। ਅੰਤਰ ਆਤਮ ਇਕ ਪਿਆਰਾ, ਪਰਮ ਪੁਰਖ ਮੇਲ ਮਿਲਾਇੰਦਾ। ਲੱਖ ਚੁਰਾਸੀ ਪਾਰ ਕਿਨਾਰਾ, ਘਾਟ ਪੱਤਣ ਮਾਹੀ ਇਕ ਜਣਾਇੰਦਾ। ਜਿਸ ਗ੍ਰਹਿ ਵਸੇ ਆਪ ਕਰਤਾਰਾ, ਸੋ ਕਾਦਰ ਇਕੋ ਘਰ ਸੋਭਾ ਪਾਇੰਦਾ। ਮਹਲ ਅਟੱਲ ਉਚ ਮਨਾਰਾ, ਦੀਵਾ ਬਾਤੀ ਕਮਲਾਪਾਤੀ ਆਪ ਜਗਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਸ਼ਾਸਤਰ ਸਿਮਰਤ ਵੇਦ ਕਤੇਬ ਕਹਿ ਕਹਿ ਅੰਤ ਨਾ ਕੋਇ ਸੁਣਾਇੰਦਾ। ਕਰੇ ਕਰਾਏ ਕਰਨੇਹਾਰਾ, ਹਰਿ ਕਰਤਾ ਆਪਣੀ ਕਾਰ ਕਮਾਇੰਦਾ। ਜਨ ਭਗਤਾਂ ਦੇਵੇ ਇਕ ਪਿਆਰਾ, ਚਰਨ ਕਵਲ ਕਵਲ ਚਰਨ ਉਪਰ ਧਵਲ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਵਖਾਇੰਦਾ। ਹਰਿਜਨ ਰੰਗ ਚਾੜ੍ਹ ਅਗੰਮ, ਅੰਤਰ ਆਤਮ ਆਪ ਰੰਗਾਈਆ। ਲੇਖਾ ਚੁੱਕੇ ਮਾਟੀ ਚੰਮ, ਚੰਮ ਦ੍ਰਿਸ਼ਟੀ ਡੇਰਾ ਢਾਹੀਆ। ਭੌ ਜਣਾਏ ਹੰ, ਬ੍ਰਹਮ ਭੇਵ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਇਕੋ ਦਰ ਵਖਾਈਆ। ਹਰਿਜਨ ਵੇਖ ਦਰ ਨਿਰਾਲਾ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਜਿਸ ਘਰ ਵਸੇ ਪੁਰਖ ਅਕਾਲਾ, ਨਿਰਗੁਣ ਜੋਤੀ ਜੋਤ ਡਗਮਗਾਇੰਦਾ। ਸੋ ਮੰਦਰ ਸੋਹੇ ਸੱਚੀ ਧਰਮਸਾਲਾ, ਗੁਰੂਦਵਾਰ ਇਕੋ ਨਜ਼ਰੀ ਆਇੰਦਾ। ਜਿਸ ਗ੍ਰਹਿ ਪੋਹ ਨਾ ਸਕੇ ਕਾਲ ਮਹਾਂਕਾਲਾ, ਮਹਾਂਬਲੀ ਸਿਰ ਆਪਣਾ ਹੱਥ ਟਿਕਾਇੰਦਾ। ਏਥੇ ਓਥੇ ਦੋ ਜਹਾਨ ਹੋਏ ਰਖਵਾਲਾ, ਰੱਖਕ ਆਪਣੀ ਕਾਰ ਕਮਾਇੰਦਾ। ਸਤਿ ਸਤਿਵਾਦੀ ਇਕੋ ਪਾਏ ਸਾਚੀ ਮਾਲਾ, ਮਨ ਕਾ ਮਣਕਾ ਆਪ ਭਵਾਇੰਦਾ। ਜਨ ਭਗਤਾਂ ਮਾਰਗ ਦੇ ਸੁਖਾਲਾ, ਸੁਖ ਸਾਗਰ ਰੂਪ ਵਟਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਜੀਵਣ ਜੁਗਤ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਇਕੋ ਘਰ ਵਸਾਇੰਦਾ। ਹਰਿਜਨ ਵਸੇ ਘਰ ਇਕ, ਹਰਿ ਇਕੋ ਨਜ਼ਰੀ ਆਈਆ। ਅਗਲਾ ਲੇਖਾ ਦੇਵੇ ਲਿਖ, ਪਿਛਲਾ ਮੂਲ ਮੁਕਾਈਆ। ਸਾਹਿਬ ਸਤਿਗੁਰ ਨਜ਼ਰੀ ਪਏ ਦਿਸ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਮਾਣਸ ਜਨਮ ਲਏ ਜਿਤ, ਅਜਨਮ ਰੂਪ ਨਾ ਕੋਇ ਵਟਾਈਆ। ਠਾਕਰ ਮਿਲੇ ਧੁਰ ਦਾ ਪਿਤ, ਪਤਿਪਰਮੇਸ਼ਵਰ ਨਜ਼ਰੀ ਆਈਆ। ਆਤਮ ਪਰਮਾਤਮ ਕਰੇ ਹਿਤ, ਬ੍ਰਹਮ
❋
❋
ਪਾਰਬ੍ਰਹਮ ਸਮਾਈਆ। ਇਕੋ ਇਸ਼ਟ ਵਸੇ ਚਿਤ, ਦ੍ਰਿਸ਼ਟ ਆਪਣੇ ਨਾਲ ਮਿਲਾਈਆ। ਕਰ ਖੇਲ ਸਾਹਿਬ ਅਨਡਿਠ, ਅਨਡਿਠੜਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਭਗਤ ਦਏ ਵਡਿਆਈਆ। ਹਰਿ ਭਗਤ ਵਡਿਆਈ ਭਗਤ ਦਵਾਰ, ਭਗਵਨ ਬੰਕ ਇਕ ਸੁਹਾਇੰਦਾ। ਮਹਲ ਅਟੱਲ ਉਚ ਮਨਾਰ, ਸਾਢੇ ਤਿੰਨ ਹੱਥ ਵੰਡ ਵੰਡਾਇੰਦਾ। ਨੌ ਦਵਾਰ ਕਰ ਕਰ ਪਾਰ, ਡੂੰਘੀ ਭਵਰੀ ਪੰਧ ਮੁਕਾਇੰਦਾ। ਕੁੰਡਾ ਖਿੜਕੀ ਖੋਲ੍ਹ ਕਰਤਾਰ, ਕਾਇਆ ਕਾਅਬਾ ਇਕ ਪਰਗਟਾਇੰਦਾ। ਸ਼ਬਦ ਨਾਦ ਸੱਚੀ ਧੁਨਕਾਰ, ਅਨਹਦ ਨਾਦੀ ਰਾਗ ਸੁਣਾਇੰਦਾ। ਅੰਮ੍ਰਿਤ ਆਤਮ ਠੰਡਾ ਠਾਰ, ਸਰ ਸਰੋਵਰ ਝਿਰਨਾ ਇਕ ਝਿਰਾਇੰਦਾ। ਦੀਪ ਅਗੰਮੀ ਦੀਪਕ ਬਾਲ, ਜੋਤ ਨਿਰੰਜਣ ਡਗਮਗਾਇੰਦਾ। ਆਤਮ ਸੇਜਾ ਇਕ ਵਖਾਲ, ਹਰਿਜਨ ਸਾਚੇ ਆਪ ਬਹਾਇੰਦਾ। ਸੁਰਤ ਸ਼ਬਦ ਪ੍ਰੀਤੀ ਨਿਭੇ ਨਾਲ, ਪ੍ਰੇਮ ਇਕੋ ਘਰ ਕਰਾਇੰਦਾ । ਸਾਚੀ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਆਪ ਅਲਾਇੰਦਾ। ਧੁਰ ਦਾ ਵੱਜੇ ਅਗੰਮੀ ਤਾਲ, ਜਗਤ ਨਗਾਰਾ ਨਾ ਕੋਇ ਰਖਾਇੰਦਾ। ਘਰ ਸਵਾਮੀ ਵੇਖੇ ਆਣ, ਠਾਕਰ ਇਕੋ ਫੇਰਾ ਪਾਇੰਦਾ। ਜਨ ਭਗਤਾਂ ਦੇਵੇ ਮਾਣ, ਅਭਿਮਾਨ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਮੰਦਰ ਇਕ ਸੁਹਾਇੰਦਾ। ਘਰ ਮੰਦਰ ਸੁਹਾਏ ਸੋਭਾਵੰਤ, ਸੋ ਸਾਹਿਬ ਵਡੀ ਵਡਿਆਈਆ। ਨਾਮ ਜਣਾਏ ਮਹਿਮਾਂ ਅਗਣਤ, ਸ਼ਬਦੀ ਰਾਗ ਅਲਾਈਆ। ਭੇਵ ਚੁਕਾਏ ਸਾਚੇ ਮੰਤ, ਮੰਤਰ ਇਕੋ ਇਕ ਦ੍ਰਿੜਾਈਆ । ਬੋਧ ਅਗਾਧ ਪੜ੍ਹਾਏ ਪੰਡਤ, ਅੱਖਰ ਨਿਸ਼ਅੱਖਰ ਵਿਚੋਂ ਪਰਗਟਾਈਆ। ਦੂਜੇ ਦਰ ਨਾ ਹੋਵੇ ਮੰਗਤ, ਦੇਵਣਹਾਰ ਸਰਬ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਨਾਰ ਕੰਤ, ਰੁੱਤ ਬਸੰਤ ਇਕ ਪਰਗਟਾਈਆ। ਨਾਰ ਕੰਤ ਰੁਤ ਬਸੰਤੀ, ਬਸਨ ਬਨਵਾਰੀ ਆਪ ਕਰਾਇੰਦਾ। ਸਚ ਸੁਚ ਸੁਣਾਏ ਧੁਰ ਦੀ ਪੰਗਤੀ, ਅੱਖਰ ਵੱਖਰ ਆਪ ਪੜ੍ਹਾਇੰਦਾ। ਕੋਈ ਭੇਵ ਨਾ ਪਾਏ ਸ਼ਾਸਤਰ ਸਿਮਰਤ ਵੇਦ ਪੁਰਾਨਾ ਪੰਡਤੀ, ਪਾਂਧਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਹਰਿ ਹਰਿ ਲਾਏ ਆਪਣੇ ਅੰਗਤੀ, ਅੰਗੀਕਾਰ ਏਕੰਕਾਰ ਇਕੋ ਏਕ, ਏਕ ਅਨੇਕ ਨਜ਼ਰੀ ਆਈਆ।