੪ ਮਾਘ ੨੦੨੦ ਬਿਕਰਮੀ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਵਹੀਲਾ ਜ਼ਿਲਾ ਗੁਰਦਾਸ ਪੁਰ
ਸੋ ਪੁਰਖ ਨਿਰੰਜਣ ਠਾਂਡਾ ਦਰਬਾਰਾ, ਆਦਿ ਜੁਗਾਦਿ ਇਕ ਰਖਾਇੰਦਾ। ਹਰਿ ਪੁਰਖ ਨਿਰੰਜਣ ਖੇਲ ਨਿਆਰਾ, ਨਿਰਗੁਣ ਨਿਰਵੈਰ ਆਪ ਕਰਾਇੰਦਾ। ਏਕੰਕਾਰਾ ਖੋਲ੍ਹ ਕਿਵਾੜਾ, ਮਹਲ ਅਟੱਲ ਇਕ ਸੁਹਾਇੰਦਾ। ਆਦਿ ਨਿਰੰਜਣ ਹੋ ਉਜਿਆਰਾ, ਜੋਤੀ ਜੋਤ ਡਗਮਗਾਇੰਦਾ । ਅਬਿਨਾਸ਼ੀ ਕਰਤਾ ਕਰ ਪਸਾਰਾ, ਸ਼ਾਹ ਪਾਤਸ਼ਾਹ ਵੇਖ ਵਖਾਇੰਦਾ। ਸ੍ਰੀ ਭਗਵਾਨ ਸਚ ਹੁਲਾਰਾ, ਸਤਿ ਸਤਿਵਾਦੀ ਆਪ ਲਗਾਇੰਦਾ। ਪਾਰਬ੍ਰਹਮ ਬੋਲ ਜੈਕਾਰਾ, ਧੁਰ ਦਾ ਨਾਅਰਾ ਇਕ ਸੁਣਾਇੰਦਾ। ਸੱਚਖੰਡ ਦਵਾਰੇ ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਆਪਣੀ ਕਾਰ ਕਮਾਇੰਦਾ । ਸ਼ਾਹੋ ਭੂਪ ਬਣ ਸਿਕਦਾਰਾ, ਰਾਜਨ ਰਾਜ ਰਾਜਾਨਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ
❋
❋
ਸਾਚਾ ਹਰਿ, ਦੂਜਾ ਸੰਗ ਨਾ ਕੋਇ ਰਖਾਇੰਦਾ। ਦੂਜਾ ਸੰਗ ਨਾ ਕੋਇ ਸਾਥ, ਇਕ ਇਕੱਲਾ ਵਡ ਵਡਿਆਈਆ। ਕਰੇ ਖੇਲ ਪੁਰਖ ਸਮਰਾਥ, ਸ਼ਹਿਨਸ਼ਾਹ ਇਕੋ ਇਕ ਨਜ਼ਰੀ ਆਈਆ। ਜੁਗ ਚੌਕੜੀ ਖੇਲ ਤਮਾਸ਼, ਖ਼ਾਲਕ ਖ਼ਲਕ ਵੇਖ ਵਖਾਈਆ। ਨਿਰਗੁਣ ਸਰਗੁਣ ਪਾਵੇ ਰਾਸ, ਗੋਪੀ ਕਾਹਨ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਖੰਡ ਦਵਾਰਾ ਇਕ ਸੁਹਾਈਆ। ਸਚਖੰਡ ਦਵਾਰਾ ਸੋਭਾਵੰਤ, ਸੋ ਸਾਹਿਬ ਆਪ ਸੁਹਾਇਆ। ਆਦਿ ਜੁਗਾਦੀ ਧੁਰ ਦਾ ਕੰਤ, ਨਰ ਨਰਾਇਣ ਡੇਰਾ ਲਾਈਆ। ਸ਼ਬਦ ਅਗੰਮੀ ਮਹਿਮਾ ਅਗਣਤ, ਬੋਧ ਅਗਾਧ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰਚਨਾ ਆਪ ਰਚਾਈਆ। ਸਾਚੀ ਰਚਨਾ ਰਚ ਸਚਖੰਡ ਦਵਾਰਾ, ਘਰ ਸਾਚੇ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਅਧਾਰਾ, ਤ੍ਰੈ ਪੰਜ ਮੇਲਾ ਮੇਲ ਮਿਲਾਇੰਦਾ। ਖਾਣੀ ਬਾਣੀ ਬੋਲ ਜੈਕਾਰਾ, ਸ਼ਬਦ ਅਨਾਦੀ ਰਾਗ ਅਲਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਅਕਲ ਕਲਧਾਰੀ ਆਪਣੀ ਕਲ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਇਕ ਲਗਾਇੰਦਾ। ਸਚ ਦਰਬਾਰ ਸਤਿ ਪੁਰਖ, ਸਤਿ ਸਤਿਵਾਦੀ ਆਪ ਲਗਾਈਆ। ਜੁਗ ਚੌਕੜੀ ਨਾ ਕੋਈ ਸੋਗ ਹਰਖ, ਚਿੰਤਾ ਗ਼ਮ ਨਾ ਕੋਈ ਰਖਾਈਆ । ਨਿਰਵੈਰ ਨਿਰਾਕਾਰ ਅਜੂਨੀ ਰਹਿਤ ਇਕੋ ਨੂਰ ਕਰਾਏ ਦਰਸ, ਆਦਰਸ ਆਦਰਸ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਰੇ ਖੇਲ ਬੇਪਰਵਾਹ, ਬੇਅੰਤ ਆਪਣੇ ਹੱਥ ਰੱਖੇ ਵਡਿਆਈਆ। ਜੁਗ ਚੌਕੜੀ ਵੇਸ ਵਟਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਮਾਤ ਹੰਢਾਈਆ। ਤੇਈ ਅਵਤਾਰ ਸੇਵਾ ਲਾ, ਸਾਚੀ ਸਿਖਿਆ ਇਕ ਸਮਝਾਈਆ। ਬੋਧ ਅਗਾਧ ਨਾਮ ਦ੍ਰਿੜਾ, ਮੰਤਰ ਇਕੋ ਇਕ ਸਮਝਾਈਆ। ਆਤਮ ਪਰਮਾਤਮ ਮੇਲ ਮਿਲਾ, ਦੂਈ ਦਵੈਤੀ ਡੇਰਾ ਢਾਹੀਆ। ਸਾਚਾ ਮੰਦਰ ਇਕ ਸੁਹਾ, ਮਹਲ ਅਟੱਲ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਖੇਲ ਕਰੇ ਹਰਿ ਜਗਤ, ਜਗਜੀਵਨ ਦਾਤਾ ਦਇਆ ਕਮਾਇੰਦਾ। ਲੱਖ ਚੁਰਾਸੀ ਵਿਚੋਂ ਉਭਾਰੇ ਭਗਤ, ਭਗਵਨ ਆਪਣਾ ਭੇਵ ਚੁਕਾਇੰਦਾ। ਲੇਖੇ ਲਾਏ ਬੂੰਦ ਰਕਤ, ਕਾਇਆ ਮਾਟੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਖ਼ੁਸ਼ੀ ਮਨਾਇੰਦਾ । ਸਾਚੇ ਘਰ ਖ਼ੁਸ਼ੀ ਕਰੇ ਨਿਰੰਕਾਰ, ਨਿਰਗੁਣ ਆਪਣੀ ਦਇਆ ਕਮਾਈਆ। ਪੀਰ ਪੈਗ਼ੰਬਰ ਕਰ ਤਿਆਰ, ਮਸਲਾ ਹੱਕ ਹੱਕ ਸਮਝਾਈਆ। ਲਾਸ਼ਰੀਕ ਪਰਵਰਦਿਗਾਰ, ਸਚ ਤੌਫ਼ੀਕ ਨੂਰ ਇਲਾਹੀਆ। ਮਹਿਬਾਨ ਬੀਦੋ ਸਾਂਝਾ ਯਾਰ, ਨੌਬਤ ਆਪਣੇ ਨਾਮ ਲਗਾਈਆ। ਈਸਾ ਮੂਸਾ ਮੁਹੰਮਦ ਕਰ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣਾਈਆ। ਸਾਚਾ ਕਲਮਾ ਧੁਰ ਦੀ ਧਾਰ, ਕਾਇਨਾਤ ਕਰੇ ਪੜ੍ਹਾਈਆ। ਅਲਫ਼ ਯੇ ਕਰ ਪਿਆਰ, ਉਲਫ਼ਤ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਮੁਕਾਮੇ ਹੱਕ, ਨਿਰਗੁਣ ਨਿਰਵੈਰ ਸੋਭਾ ਪਾਇੰਦਾ। ਜੁਗ ਚੌਕੜੀ ਮਾਰਗ ਦੱਸ, ਪੀਰ ਪੈਗ਼ੰਬਰ ਆਪ ਸਮਝਾਇੰਦਾ। ਲੱਖ ਚੁਰਾਸੀ ਹਿਰਦੇ ਵਸ, ਹਰ ਘਟ ਆਪਣਾ ਡੇਰਾ ਲਾਇੰਦਾ। ਨਿਰਗੁਣ ਜੋਤ ਕਰ ਪਰਕਾਸ਼, ਜੋਤੀ ਨੂਰ ਡਗਮਗਾਇੰਦਾ। ਅੰਦਰ ਬਾਹਰ ਦੇਵੇ ਸਾਥ, ਗੁਪਤ ਜਾਹਰ ਸੰਗ ਨਿਭਾਇੰਦਾ।
❋
❋
ਨਿਜ ਨੇਤਰ ਖੋਲ੍ਹ ਅੱਖ, ਪ੍ਰਤੱਖ ਆਪਣਾ ਰੂਪ ਜਣਾਇੰਦਾ। ਨਿਰਗੁਣ ਹੋ ਚਲਾਏ ਰਥ, ਸਰਗੁਣ ਸਾਚੀ ਸੇਵ ਕਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਗੁਰੂ ਗੁਰ ਧਾਰ, ਸਤਿਗੁਰ ਆਪਣੀ ਦਇਆ ਕਮਾਈਆ। ਦੀਆ ਬਾਤੀ ਕਮਲਾਪਾਤੀ ਜੋਤੀ ਜੋਤ ਕਰ ਤਿਆਰ, ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਕਾਇਆ ਮਾਟੀ ਖੋਲ੍ਹ ਕਿਵਾੜ, ਸਾਚੀ ਹਾਟੀ ਇਕ ਜਣਾਈਆ। ਬੂੰਦ ਸਵਾਂਤੀ ਠਾਂਡੀ ਠਾਰ, ਅੰਮ੍ਰਿਤ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਸਚਖੰਡ ਨਿਵਾਸੀ, ਇਕ ਇਕੱਲਾ ਆਪ ਕਰਾਇੰਦਾ। ਨਿਰਗੁਣ ਨੂਰ ਜੋਤ ਪਰਕਾਸ਼ੀ, ਗੁਰ ਗੁਰ ਆਪਣੀ ਧਾਰ ਸਮਝਾਇੰਦਾ। ਮੰਦਰ ਮੰਡਲ ਮੰਡਪ ਪਾਵੇ ਰਾਸੀ, ਘਰ ਸਾਚਾ ਖੇਲ ਵਖਾਇੰਦਾ। ਉਤਮ ਰੱਖੇ ਆਪਣੀ ਜਾਤੀ, ਅਜਾਤ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਰੂਪ ਵਟਾਇੰਦਾ। ਸਤਿਗੁਰ ਰੂਪ ਰੂਪ ਅਪਾਰ, ਅਪਰੰਪਰ ਆਪਣੀ ਧਾਰ ਚਲਾਈਆ। ਸ਼ਬਦ ਗੁਰੂ ਗੁਰੂ ਬਲਕਾਰ, ਬਲਧਾਰੀ ਵੇਸ ਵਟਾਈਆ। ਕਾਗਦ ਕਲਮ ਨਾ ਲਿਖਣਹਾਰ, ਸ਼ਾਹੀ ਨੇਤਰ ਰੋ ਰੋ ਨੀਰ ਵਹਾਈਆ। ਪਾਰਬ੍ਰਹਮ ਤੇਰਾ ਅੰਤ ਨਾ ਪਾਰਾਵਾਰ, ਬੇਅੰਤ ਤੇਰੀ ਵਡਿਆਈਆ। ਨਾਨਕ ਨਿਰਗੁਣ ਕਰ ਪਿਆਰ, ਸਰਗੁਣ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੰਡ ਵੰਡਾਈਆ। ਜੁਗ ਚੌਕੜੀ ਵੰਡ ਭਗਵਾਨ, ਹਰਿ ਕਰਤਾ ਆਪ ਕਰਾਇੰਦਾ। ਨਾਨਕ ਨਿਰਗੁਣ ਸ਼ਬਦ ਜਵਾਨ, ਅਗੰਮੀ ਰਾਗ ਸੁਣਾਇੰਦਾ। ਲੇਖਾ ਜਾਣ ਦੋ ਜਹਾਨ, ਪੁਰੀ ਲੋਅ ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਨਾਤਾ ਤੋੜ ਜ਼ਿਮੀ ਅਸਮਾਨ, ਲੋਕ ਪਰਲੋਕ ਡੇਰਾ ਢਾਹਿੰਦਾ। ਸਤਿ ਵਖਾ ਇਕ ਨਿਸ਼ਾਨ, ਸਤਿ ਸਤਿਵਾਦੀ ਆਪਣਾ ਘਰ ਸੁਹਾਾਇੰਦਾ। ਚਾਰ ਵਰਨਾਂ ਇਕ ਗਿਆਨ, ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਆਪ ਪੜ੍ਹਾਇੰਦਾ। ਆਤਮ ਪਰਮਾਤਮ ਖੇਲ ਮਹਾਨ, ਮਹਾਨ ਆਤਮਾ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਹੁਕਮ ਵਰਤਾਇੰਦਾ । ਜੁਗ ਚੌਕੜੀ ਹੁਕਮ ਸੰਦੇਸ਼ਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਭੂਪਤ ਭੂਪ ਬਣ ਨਰ ਨਰੇਸ਼ਾ, ਨਰ ਨਿਰੰਕਾਰ ਖੇਲ ਖਿਲਾਈਆ । ਵੇਖੇ ਵਿਗਸੇ ਦੇਸ ਦੇਸਾ, ਬਸੰਤਰ ਆਪਣਾ ਭੇਵ ਚੁਕਾਈਆ। ਬਿਨ ਨੇਤਰ ਲੋਚਣ ਨੈਣ ਪੇਖਾ, ਅੱਖ ਪ੍ਰਤੱਖ ਨਜ਼ਰ ਕਿਸੇ ਨਾ ਆਈਆ। ਜੁਗ ਚੌਕੜੀ ਪਿਛੋਂ ਪੁਰਖ ਅਕਾਲ ਇਕੋ ਗੋਬਿੰਦ ਬਣਾਇਆ ਬੇਟਾ, ਸਿਰ ਆਪਣਾ ਹੱਥ ਟਿਕਾਈਆ। ਅੰਤਰ ਆਤਮ ਸਾਚੀ ਸੇਜਾ ਲੇਟਾ, ਸੇਜ ਸੁਹੰਜਣੀ ਦਏ ਵਡਿਆਈਆ। ਏਥੇ ਓਥੇ ਦੋ ਜਹਾਨ ਬਣ ਕੇ ਖੇਵਟ ਖੇਟਾ, ਸਾਚੀ ਨਈਆ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਜਣਾਈਆ। ਸਾਚੀ ਕਰਨੀ ਹਰਿ ਕਰਤਾਰ, ਆਦਿ ਜੁਗਾਦਿ ਆਪ ਕਰਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਖੇਲ ਵੇਖ ਸੰਸਾਰ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਰਸਨਾ ਜਿਹਵਾ ਬੱਤੀ ਦੰਦ ਬੋਲ ਕਲਾਮ, ਕਾਇਨਾਤ ਸਰਬ ਸਮਝਾਇੰਦਾ। ਦੂਰ ਦੁਰਾਡਾ ਨੇਰਨ ਨੇਰਾ ਇਕ ਅਮਾਮ, ਨੇਤਰ ਨੈਣ ਜਗਤ ਨਜ਼ਰ ਕਿਸੇ ਨਾ ਆਇੰਦਾ। ਸਚ ਸੰਦੇਸ਼ਾ ਦੇ ਪੈਗਾਂਮ, ਪਰਾ ਪਸੰਤੀ ਮਧਮ ਬੈਖ਼ਰੀ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਇੰਦਾ ।
❋
❋
ਜੁਗ ਜੁਗ ਹੁਕਮ ਵਰਤੇ ਭਗਵੰਤ, ਨਾ ਕੋਈ ਮੇਟੇ ਮੇਟ ਮਿਟਾਈਆ। ਸੀਸ ਨਿਵਾਉਂਦੇ ਗਏ ਸਾਧ ਸੰਤ, ਭਗਤ ਭਗਵਾਨ ਧਿਆਨ ਲਗਾਈਆ । ਗੁਰ ਅਵਤਾਰ ਦੱਸਦੇ ਗਏ ਮਣੀਆਂ ਮੰਤ, ਮੰਤਰ ਇਕੋ ਨਾਮ ਸਮਝਾਈਆ। ਉਚੀ ਕੂਕ ਜਣਾਉਂਦੇ ਗਏ ਪ੍ਰਭੂ ਬੇਅੰਤ, ਅੰਤ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। ਸਾਚੀ ਖੇਲ ਰਚੇ ਨਿਰੰਕਾਰ, ਲੱਖ ਚੁਰਾਸੀ ਵੰਡ ਵੰਡਾਈਆ। ਸੇਵਾ ਲਾ ਗੁਰੂ ਅਵਤਾਰ, ਪੀਰ ਪੈਗ਼ੰਬਰ ਮੇਲ ਮਿਲਾਈਆ। ਨਾਤਾ ਜੋੜ ਜੁਗ ਚੌਕੜੀ ਚਾਰ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੋੜ ਜੁੜਾਈਆ। ਸੰਦੇਸਾ ਦੇਂਦੇ ਗਏ ਵਾਰੋ ਵਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਵਖਾਈਆ । ਖਾਣੀ ਬਾਣੀ ਬੋਲ ਜੈਕਾਰ, ਧੁਰ ਦੀ ਧਾਰ ਇਕ ਪਰਗਟਾਈਆ। ਆਤਮ ਪਰਮਾਤਮ ਕਰੋ ਪਿਆਰ, ਜੀਵ ਜੰਤ ਇਕ ਜਣਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਪੁਰਖ ਅਕਾਲ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ । ਸਾਚੀ ਖੇਲ ਰਚ ਕਰਤਾਰ, ਹਰਿ ਕਰਤਾ ਵੇਖ ਵਖਾਇੰਦਾ। ਮਾਰਗ ਦੱਸ ਦੱਸ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਰਹਿਬਰ ਇਕੋ ਇਕ ਨਜ਼ਰੀ ਆਇੰਦਾ। ਕਲਜੁਗ ਅੰਤ ਚਾਰੋਂ ਕੁੰਟ ਹੋਇਆ ਧੂਅੰਧਾਰ, ਸਾਚਾ ਚੰਦ ਨਾ ਕੋਇ ਚਮਕਾਇੰਦਾ। ਕਿਸੇ ਮਿਲੇ ਨਾ ਮੀਤ ਮੁਰਾਰ, ਘਰ ਸੱਜਣ ਸੰਗ ਨਾ ਕੋਇ ਰਖਾਇੰਦਾ। ਸ੍ਰਿਸ਼ਟ ਸੁਬਾਈ ਨੇਤਰ ਰੋਵੇ ਜਾਰੋ ਜਾਰ, ਧੀਰਜ ਧੀਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਸ ਆਪ ਜਣਾਇੰਦਾ। ਸਾਚਾ ਵੇਸ ਦੱਸੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਜੁਗ ਚੌਕੜੀ ਜੋ ਦੱਸਿਆ ਜਾਪ, ਕਲਜੁਗ ਜੀਵ ਗਏ ਭੁਲਾਈਆ। ਘਰ ਘਰ ਗ੍ਰਹਿ ਗ੍ਰਹਿ ਦਰ ਦਰ ਤ੍ਰੈਗੁਣ ਮਾਇਆ ਚੜ੍ਹਿਆ ਤਾਪ, ਤ੍ਰੈਗੁਣ ਅਗਨੀ ਰਹੀ ਜਲਾਈਆ। ਜੂਠਾ ਝੂਠਾ ਨਾਤਾ ਜੁੜਿਆ ਸੱਜਣ ਸਾਕ, ਸਤਿਗੁਰ ਸੱਜਣ ਮੇਲ ਨਾ ਕੋਇ ਮਿਲਾਈਆ। ਆਤਮ ਪਰਮਾਤਮ ਹੋਈ ਕਿਸੇ ਨਾ ਪਾਕ, ਪਤਿਤ ਪੁਨੀਤ ਰੂਪ ਨਾ ਕੋਇ ਵਟਾਈਆ। ਕਾਇਆ ਮੰਦਰ ਖੋਲ੍ਹੇ ਕੋਈ ਨਾ ਤਾਕ, ਬਜਰ ਕਪਾਟੀ ਤੋੜ ਨਾ ਕੋਇ ਤੁੜਾਈਆ। ਅੰਮ੍ਰਿਤ ਪੀਵੇ ਨਾ ਕੋਈ ਬੂੰਦ ਸਵਾਂਤ, ਅਠਸਠ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਵੇਖੇ ਬੇਪਰਵਾਹੀਆ। ਨਿਰਗੁਣ ਵੇਖੇ ਹਰਿ ਦਾਤਾਰ, ਲੱਖ ਚੁਰਾਸੀ ਖੋਜ ਖੁਜਾਇੰਦਾ। ਅੰਤਰ ਆਤਮ ਨਾ ਕਿਸੇ ਪਿਆਰ, ਸੁਰਤੀ ਸ਼ਬਦ ਨਾ ਕੋਇ ਮਿਲਾਇੰਦਾ। ਰਸਨਾ ਗਾਵੇ ਸਰਬ ਸੰਸਾਰ, ਬੱਤੀ ਦੰਦ ਢੋਲਾ ਲਾਇੰਦਾ। ਮੰਦਰ ਵੜ ਕਰੇ ਨਾ ਕੋਈ ਦੀਦਾਰ, ਦਰਸ ਦੀਦ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖੇ ਚਾਰ ਖਾਣੀ, ਚਾਰੋਂ ਕੁੰਟ ਧਿਆਨ ਲਗਾਈਆ। ਚੌਥੇ ਜੁਗ ਆਈ ਹਾਨੀ, ਸਾਚਾ ਸੰਗ ਨਾ ਕੋਇ ਨਿਭਾਈਆ। ਅੰਮ੍ਰਿਤ ਮਿਲੇ ਨਾ ਕਿਸੇ ਪਾਣੀ, ਨਿਜਰ ਝਿਰਨਾ ਨਾ ਕੋਇ ਝਿਰਾਈਆ। ਪਾਏ ਕੋਇ ਨਾ ਪਦ ਨਿਰਬਾਣੀ, ਨਿਰਬਾਣ ਪਦ ਆਸਣ ਨਾ ਕੋਇ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਵੇਖੇ ਥਾਉਂ ਥਾਈਂਆ। ਲੇਖਾ ਵੇਖੇ ਥਾਨ ਥਨੰਤਰ, ਦਹਿ ਦਿਸ਼ਾ ਫੋਲ ਫੁਲਾਇੰਦਾ । ਕਲਜੁਗ ਮਾਇਆ ਲੱਗੀ ਬਸੰਤਰ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਫਿਰੀ ਦਰੋਹੀ ਗਗਨ ਗਗਨੰਤਰ, ਲੋਕ ਪਰਲੋਕ ਸਰਬ ਕੁਰਲਾਇੰਦਾ ।
❋
❋
ਗੁਰ ਕਾ ਭੁੱਲਿਆ ਸਭ ਨੇ ਮੰਤਰ, ਮੰਤਵ ਹੱਲ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਖੋਜ ਖੁਜਾਇੰਦਾ। ਲੱਖ ਚੁਰਾਸੀ ਵੇਖੇ ਏਕ, ਏਕੰਕਾਰ ਵੱਡੀ ਵਡਿਆਈਆ। ਪੁਰਖ ਅਕਾਲ ਦੀ ਸਭ ਨੂੰ ਭੁੱਲੀ ਟੇਕ, ਗੋਬਿੰਦ ਲੇਖਾ ਗਏ ਭੁਲਾਈਆ। ਚਾਰੋਂ ਕੁੰਟ ਵਧਿਆ ਭੇਖ, ਕੂੜੀ ਕਿਰਿਆ ਹੋਈ ਹਲਕਾਈਆ। ਨਿਰਗੁਣ ਸਰਗੁਣ ਕੋਈ ਨਾ ਲਏ ਚੇਤ, ਚੇਤਨ ਸੁਰਤੀ ਨਾ ਕੋਇ ਬਣਾਈਆ। ਅੰਦਰ ਵੜ ਕੇ ਕਾਇਆ ਪੌੜੇ ਚੜ੍ਹ ਕੇ ਨਿਜ ਨੇਤਰ ਦਰਸ਼ਨ ਕੋਈ ਨਾ ਲਏ ਪੇਖ, ਦੋਏ ਲੋਚਣ ਜਗਤ ਵੇਖ ਵੇਖ ਬਿਗਸਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰੇ ਬੈਠਾ ਖੇਲ ਰਚਾਈਆ। ਸਚਖੰਡ ਦੁਆਰੇ ਸੱਚਾ ਸ਼ਹਿਨਸ਼ਾਹ, ਹਰਿ ਸਤਿਗੁਰ ਦਇਆ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲਏ ਉਠਾ, ਸ਼ਬਦ ਸੁਨੇਹੜਾ ਇਕ ਜਣਾਇੰਦਾ। ਲੋਕਮਾਤ ਵੇਖੋ ਤੱਕੋ ਰਾਹ, ਦਹਿ ਦਿਸ਼ਾ ਪਰਦਾ ਲਾਹਿੰਦਾ। ਕਲਮਾ ਨਬੀ ਰਸੂਲ ਜੋ ਆਏ ਪੜ੍ਹਾ, ਕਾਗ਼ਦ ਕਲਮ ਨੇਤਰ ਨੈਣਾਂ ਨੀਰ ਵਹਾਇੰਦਾ। ਮੰਤਰ ਸਤਿ ਸਤਿ ਜੋ ਆਏ ਦ੍ਰਿੜਾ, ਨਾਮ ਰੰਗ ਰੰਗ ਨਾ ਕੋਇ ਰੰਗਾਇੰਦਾ। ਜੀਵ ਜੰਤ ਹੋਏ ਬੇਵਫ਼ਾ, ਸਫਾ ਸਭ ਦੀ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਖੋਲ੍ਹ ਅੱਖ, ਲੋਕਮਾਤ ਧਿਆਨ ਲਗਾਈਆ। ਸਭ ਦੇ ਭਾਂਡੇ ਦਿਸਣ ਸੱਖ, ਕਾਇਆ ਮਾਟੀ ਕੂੜੀ ਪੋਚ ਪੋਚਾਈਆ। ਕਿਸੇ ਗ੍ਰਹਿ ਮਿਲੇ ਨਾ ਪੁਰਖ ਸਮਰਥ, ਸਤਿਗੁਰ ਨਜ਼ਰ ਕਿਸੇ ਨਾ ਆਈਆ। ਜਗਤ ਮਨਾਰੇ ਰਹੇ ਢੱਠ, ਸਾਢੇ ਤਿੰਨ ਹੱਥ ਮਾਟੀ ਖ਼ਾਕ ਮਿਲਾਈਆ। ਕੋਈ ਨਾ ਵਿਕੇ ਸਾਚੇ ਹੱਟ, ਬਿਨ ਸਤਿਗੁਰ ਕੀਮਤ ਹੱਟ ਨਾ ਕੋਇ ਵਕਾਈਆ। ਦੂਈ ਦਵੈਤੀ ਲੱਗਾ ਫੱਟ, ਜਾਤ ਪਾਤ ਕਰੇ ਲੜਾਈਆ। ਊਚ ਨੀਚ ਇਕ ਦੂਜੇ ਨੂੰ ਰਹੇ ਦੱਸ, ਆਤਮ ਬ੍ਰਹਮ ਨਾ ਕੋਇ ਸਮਝਾਈਆ। ਹਰ ਘਟ ਅੰਦਰ ਹਰਿ ਜੂ ਰਿਹਾ ਵਸ, ਨਿਰਗੁਣ ਆਪਣਾ ਡੇਰਾ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਸਨਾ ਜਿਹਵਾ ਕਹਿਣ ਦੇ ਪ੍ਰਭ ਹੱਕ, ਹਕੀਕਤ ਤੇਰੀ ਝੋਲੀ ਪਾਈਆ। ਸਦੀ ਚੌਧਵੀਂ ਸਾਰੇ ਗਏ ਥੱਕ, ਚੌਦਾਂ ਤਬਕ ਬਣ ਬਣ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਜਿਸ ਮਿਲੇ ਨਾਮ ਵਡਿਆਈਆ । ਪੀਰ ਪੈਗ਼ੰਬਰ ਰਹੇ ਬੋਲ, ਉਚੀ ਕੂਕ ਕੂਕ ਸੁਣਾਈਆ। ਤੁਧ ਬਿਨ ਤੋਲੇ ਨਾ ਕੋਇ ਤੋਲ, ਤਰਾਜੂ ਹੱਥ ਨਾ ਕੋਇ ਰਖਾਈਆ। ਤੇਰੇ ਨਾਮ ਦਾ ਵਜਾ ਕੇ ਆਏ ਢੋਲ, ਕਲਮਾ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਆਪਣਾ ਵਰ, ਸਦ ਭਾਣੇ ਲਏ ਚਲਾਈਆ। ਪੀਰ ਪੈਗ਼ੰਬਰ ਮਾਰਨ ਧਾਹ, ਨਾਅਰਾ ਇਕੋ ਇਕ ਜਣਾਈਆ। ਪਰਵਰਦਿਗਾਰ ਸਚ ਖ਼ੁਦਾ, ਰਹਿਮਤ ਤੇਰੀ ਨਜ਼ਰੀ ਆਈਆ। ਚੌਦਾਂ ਲੋਕ ਚੌਦਾਂ ਤਬਕ ਤੱਕਣ ਤੇਰਾ ਰਾਹ, ਬੇਨਜ਼ੀਰ ਨਜ਼ਰ ਉਠਾਈਆ। ਗੁਰ ਅਵਤਾਰ ਸਾਰੇ ਆਏ ਲਿਖਾ, ਕਲਜੁਗ ਅੰਤਮ ਆਵੇ ਬੇਪਰਵਾਹੀਆ। ਕਲ ਕਲਕੀ ਵੇਸ ਵਟਾ, ਜੋਤੀ ਜੋਤ ਨੂਰ ਰੁਸ਼ਨਾਈਆ। ਸ਼ਬਦੀ ਡੰਕ ਦਏ ਵਜਾ, ਸੰਬਲ ਇਕੋ ਡੇਰਾ ਲਾਈਆ । ਜੁਗ ਚੌਕੜੀ ਪੂਰਬ ਲਹਿਣਾ ਦਏ ਮੁਕਾ, ਲੇਖਾ ਵੇਖੇ ਥਾਉਂ ਥਾਈਂਆ। ਸ੍ਰਿਸ਼ਟ ਸਬਾਈ ਦੱਸੇ ਇਕੋ ਰਾਹ, ਰਹਿਬਰ ਬਣੇ ਨੂਰ ਇਲਾਹੀਆ । ਮੱਕਾ ਕਾਅਬਾ ਡੇਰਾ ਢਾਹ, ਮਕਤਬ ਇਕੋ ਇਕ ਖੁਲ੍ਹਾਈਆ। ਸਾਚੀ ਸਿਖਿਆ ਦਏ ਸਮਝਾ, ਸਬਕ ਆਪਣੇ ਨਾਮ ਪੜ੍ਹਾਈਆ। ਆਖਰ ਮੇਲਾ ਲਏ ਮਿਲਾ, ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਪੀਰ ਪੈਗ਼ੰਬਰ ਦੱਸਣ ਹਾਲ, ਹਾਲਤ ਆਪਣੀ ਰਹੇ ਜਣਾਈਆ। ਪਰਵਰਦਿਗਾਰ ਮੰਨ ਸੁਆਲ, ਸਾਹਿਬ ਤੇਰੇ ਹੱਥ ਤੇਰੀ ਵਡਿਆਈਆ। ਸਦੀ ਚੌਧਵੀਂ ਪੂਰੀ ਹੋਈ ਘਾਲ, ਕੀਤੀ ਘਾਲ ਲੇਖੇ ਪਾਈਆ। ਚਾਰੋਂ ਕੁੰਟ ਦਿਸੇ ਜਵਾਲ, ਜ਼ੇਰ ਜ਼ਬਰ ਨਾ ਕੋਇ ਸੁਹਾਈਆ। ਤੇਰੇ ਹੱਥ ਕਾਲ ਮਹਾਂਕਾਲ, ਬੇਮਿਸਾਲ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਅਗੰਮਾ ਵਰ, ਜਿਸ ਵਿਚ ਤੋਟ ਰਹੇ ਨਾ ਰਾਈਆ। ਪਰਵਰਦਿਗਾਰ ਸਾਚਾ ਮੀਤ, ਮਿੱਤਰ ਪਿਆਰਾ ਆਪ ਜਣਾਇੰਦਾ। ਪੀਰ ਪੈਗ਼ੰਬਰ ਪੜ੍ਹੋ ਇਹ ਹਦੀਸ, ਹਜ਼ਰਤ ਕਲਮਾ ਇਕ ਸਮਝਾਇੰਦਾ। ਲੱਖ ਚੁਰਾਸੀ ਬਦਲੀ ਨੀਤ, ਨੀਤੀਵਾਨ ਵੇਖ ਵਖਾਇੰਦਾ। ਸਚਖੰਡ ਦਵਾਰ ਗੁਰ ਅਵਤਾਰ ਸਾਰੇ ਗੌਣ ਇਕੋ ਗੀਤ, ਦੂਜਾ ਰਾਗ ਨਾ ਕੋਇ ਅਲਾਇੰਦਾ। ਨਾਤਾ ਤੁੱਟੇ ਮੰਦਰ ਮਸੀਤ, ਠਾਕਰ ਦੁਆਰ ਇਕੋ ਇਕ ਸਮਝਾਇੰਦਾ। ਪ੍ਰਭ ਦਾ ਖੇਲ ਸਦਾ ਅਣਡੀਠ, ਬਿਨ ਸਤਿਗੁਰ ਕਿਰਪਾ ਨਜ਼ਰ ਕਿਸੇ ਨਾ ਆਇੰਦਾ। ਸਦੀ ਬੀਸਵੀਂ ਰਹੀ ਬੀਤ, ਬੀਸ ਬੀਸਾ ਮੰਗ ਮੰਗਾਇੰਦਾ। ਲੇਖਾ ਚੁਕੇ ਊਚ ਨੀਚ, ਨੀਚ ਊਚ ਤੇਰਾ ਰੂਪ ਨਜ਼ਰੀ ਆਇੰਦਾ । ਮਿਲੇ ਮਾਣ ਹਸਤ ਕੀਟ, ਕੀਟ ਹਸਤ ਤੇਰੇ ਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਇਕ ਸਮਝਾਇੰਦਾ। ਧੁਰ ਦਾ ਲੇਖਾ ਹਰਿ ਸਮਝਾਉਂਦਾ ਏ। ਪਤਿਪਰਮੇਸ਼ਵਰ ਦਇਆ ਕਮਾਉਂਦਾ ਏ। ਪਰਵਰਦਿਗਾਰ ਖੇਲ ਰਚਾਉਂਦਾ ਏ। ਸਚ ਤੌਫ਼ੀਕ ਇਕ ਦਰਸਾਉਂਦਾ ਏ। ਬਣ ਰਫ਼ੀਕ ਵੇਖ ਵਖਾਉਂਦਾ ਏ। ਹੱਕ ਹਕੀਕ ਹਕੀਕਤ ਵਿਚੋਂ ਪਰਗਟਾਉਂਦਾ ਏ। ਦੂਰ ਦੁਰਾਡਾ ਆ ਨਜ਼ਦੀਕ, ਨੇਰਨ ਨੇਰਾ ਖੇਲ ਖਿਲਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੀਰ ਪੈਗ਼ੰਬਰ ਲੇਖਾ ਮੂਲ ਚੁਕਾਉਂਦਾ ਏ। ਪੀਰ ਪੈਗ਼ੰਬਰ ਲੇਖਾ ਮੂਲ ਚੁਕਾਵਾਂਗਾ। ਪਰਵਰਦਿਗਾਰ ਹੋ ਕੇ ਖੇਲ ਖਿਲਾਵਾਂਗਾ। ਮੁਰੀਦ ਮੁਰਸ਼ਦ ਵੇਖ ਵਖਾਵਾਂਗਾ। ਦੀਦ ਈਦ ਚੰਦ ਚਮਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਚਾ ਮਾਰਗ ਇਕ ਸਮਝਾਵਾਂਗਾ। ਸੱਚਾ ਮਾਰਗ ਇਕ ਲਗਾਏਗਾ। ਪ੍ਰਭ ਆਪਣਾ ਖੇਲ ਵਖਾਏਗਾ। ਲੱਖ ਚੁਰਾਸੀ ਰੰਗ ਰੰਗਾਏਗਾ। ਭਗਤ ਸੁਹੇਲੇ ਮੇਲ ਮਿਲਾਏਗਾ। ਗੁਰ ਚੇਲੇ ਜੋੜ ਜੁੜਾਏਗਾ। ਮੁਰੀਦ ਮੁਰਸ਼ਦ ਅੰਗ ਰਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਏਗਾ। ਸਾਚੀ ਕਰਨੀ ਕਾਰ ਕਮਾਵੇਗਾ। ਸਦੀ ਚੌਧਵੀਂ ਪੰਧ ਮੁਕਾਵੇਗਾ। ਬੀਸ ਬੀਸਾ ਲੇਖੇ ਲਾਵੇਗਾ। ਜਗਤ ਜਗਦੀਸ਼ਾ ਵੇਸ ਵਟਾਵੇਗਾ। ਰਾਜ ਰਾਜਾਨਾ ਸ਼ਾਹ ਸੁਲਤਾਨਾ ਖ਼ਾਲੀ ਕਰੇ ਖ਼ੀਸਾ, ਸੀਸ ਤਾਜ ਨਾ ਕੋਇ ਟਿਕਾਵੇਗਾ। ਨੌ ਖੰਡ ਪ੍ਰਿਥਮੀ ਸਤ ਦੀਪ ਬ੍ਰਹਿਮੰਡ ਖੰਡ ਦੇਵੇ ਇਕ ਹਦੀਸਾ, ਵਿਸ਼ਨ ਬ੍ਰਹਮਾ ਸ਼ਿਵ ਆਪ ਪੜ੍ਹਾਵੇਗਾ। ਪਿਛਲਾ ਲੇਖਾ ਸਭ ਦਾ ਬੀਤਾ, ਅੱਗੇ ਮਾਰਗ ਇਕ ਰਖਾਵੇਗਾ। ਜਨ ਭਗਤਾਂ ਕਰੇ ਰੀਝਾਂ, ਮੁਖ ਮੁੱਖੜਾ ਆਪ ਧੁਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਵੇਗਾ। ਸਾਚੀ ਕਰਨੀ ਆਪ ਕਰਾਏਗਾ। ਪੁਰਖ ਅਬਿਨਾਸ਼ੀ ਖੇਲ ਰਚਾਏਗਾ। ਕਲਜੁਗ ਕੂੜੀ ਕਿਰਿਆ ਮੇਟ ਮਿਟਾਏਗਾ। ਜੂਠ ਝੂਠ ਸ਼ੌਹ ਦਰਿਆ ਰੁੜ੍ਹਾਏਗਾ। ਸਚ ਸੁਚ ਇਕ ਸਮਝਾਏਗਾ। ਜੀਵ ਜੰਤ ਆਪ ਉਠਾਏਗਾ। ਸਾਧ ਸੰਤ ਮੇਲ ਮਿਲਾਏਗਾ। ਸੁਰਤ ਸ਼ਬਦ ਨਾਰ ਕੰਤ ਰੂਪ ਵਖਾਏਗਾ।
❋
❋
ਕਾਇਆ ਚੋਲੀ ਚਾੜ੍ਹ ਰੰਗ ਬਸੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਬਦਲਾਏਗਾ। ਸਾਚੀ ਧਾਰ ਪ੍ਰਭੂ ਬਦਲਾਵੇਗਾ। ਬਣ ਕੇ ਅਦਲੀ ਅਦਲ ਕਮਾਵੇਗਾ। ਕਲਜੁਗ ਮੰਜ਼ਲ ਪੰਧ ਮੁਕਾਵੇਗਾ। ਹਰ ਦਿਲ ਇਕੋ ਨਜ਼ਰੀ ਆਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਹਿਬਰ ਇਕ ਅਖਵਾਵੇਗਾ। ਸਾਚਾ ਰਹਿਬਰ ਇਕ ਅਖਵਾਏਗਾ। ਪੁਰਖ ਅਕਾਲ ਨਾਉਂ ਧਰਾਏਗਾ। ਅਮਾਮ ਅਮਾਮਾਂ ਸਿਰ ਨਾਉਂ ਰਖਾਏਗਾ। ਸਚ ਕਲਾਮ ਇਕ ਪੜ੍ਹਾਏਗਾ। ਮੰਤਰ ਇਕੋ ਇਕ ਜਣਾਏਗਾ। ਚਾਰ ਵਰਨ ਜੋੜ ਜੁੜਾਏਗਾ। ਬਰਨ ਅਠਾਰਾਂ ਡੇਰਾ ਢਾਹੇਗਾ। ਚਾਰੇ ਖਾਣੀ ਵੇਖ ਵਖਾਏਗਾ। ਚਾਰੇ ਬਾਣੀ ਭੇਵ ਖੁਲ੍ਹਾਏਗਾ। ਚਾਰੇ ਜੁਗ ਪੰਧ ਮੁਕਾਏਗਾ। ਚਾਰ ਵਰਨਾਂ ਗਲੇ ਲਗਾਏਗਾ। ਸਾਚੀ ਸਰਨਾ ਇਕ ਸਮਝਾਏਗਾ। ਤਰਨੀ ਤਰਨਾ ਫੇਰਾ ਪਾਏਗਾ। ਹਰਨਾ ਫਰਨਾ ਨੈਣ ਖੁਲਾਏਗਾ। ਮਰਨਾ ਡਰਨਾ ਡੇਰਾ ਢਾਹੇਗਾ। ਘਰ ਸਾਚੇ ਵੜਨਾ, ਇਕੋ ਰਾਹ ਵਖਾਏਗਾ। ਭਗਤ ਭਗਵਾਨ ਢੋਲਾ ਪੜ੍ਹਨਾ, ਸਾਚਾ ਰਾਗ ਇਕ ਸੁਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਲੇਖੇ ਲਾਏਗਾ। ਸਾਚਾ ਲੇਖਾ ਲੇਖੇ ਲਾਵੇਗਾ। ਸੋ ਪੁਰਖ ਨਿਰੰਜਣ ਦਇਆ ਕਮਾਵੇਗਾ। ਹਰਿ ਪੁਰਖ ਨਿਰੰਜਣ ਵੇਖ ਵਖਾਵੇਗਾ। ਏਕੰਕਾਰ ਖ਼ੁਸ਼ੀ ਮਨਾਵੇਗਾ। ਆਦਿ ਨਿਰੰਜਣ ਨੂਰ ਰੁਸ਼ਨਾਵੇਗਾ। ਅਬਿਨਾਸ਼ੀ ਕਰਤਾ ਰਾਗ ਅਲਾਵੇਗਾ। ਸ੍ਰੀ ਭਗਵਾਨ ਸੋਭਾ ਪਾਵੇਗਾ। ਪਾਰਬ੍ਰਹਮ ਪਰਦਾ ਆਪ ਉਠਾਵੇਗਾ। ਬ੍ਰਹਮ ਵੇਤਾ ਹੋ ਕੇ ਖੇਲ ਖਿਲਾਵੇਗਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਚਾਰ ਜੁਗ ਦਾ ਯਾਦ ਕਰਾਏ ਚੇਤਾ, ਅਭੁੱਲ ਭੁੱਲ ਕਦੇ ਨਾ ਜਾਵੇਗਾ। ਪੁਰਖ ਅਕਾਲ ਸਭ ਦਾ ਬਣੇ ਨੇਤਾ, ਨਰ ਨਰਾਇਣ ਇਕੋ ਇਕ ਅਖਵਾਵੇਗਾ। ਕਲਜੁਗ ਕੂੜੀ ਮੇਟੇ ਖੇਡਾ, ਸਤਿਜੁਗ ਸਾਚਾ ਰਾਹ ਜਣਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਜਿਸ ਨੇ ਭੇਜਾ, ਸੋ ਭਜਨ ਬੰਦਗੀ ਇਕੋ ਇਕ ਸੁਣਾਵੇਗਾ। ਲੱਖ ਚੁਰਾਸੀ ਆਤਮ ਅੰਤਰ ਮਾਣੇ ਸੇਜਾ, ਪਲੰਘ ਰੰਗੀਲਾ ਇਕ ਸੁਹਾਵੇਗਾ। ਜੋਤੀ ਨੂਰ ਚਮਕੇ ਤੇਜਾ, ਤੇਜ ਇਕੋ ਇਕ ਵਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਇਕੋ ਹੁਕਮ ਵਰਤਾਵੇਗਾ। ਇਕੋ ਹੁਕਮ ਵਰਤਾਵੇਗਾ। ਧੁਰ ਫ਼ਰਮਾਨ ਸੁਣਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਵੇਗਾ। ਕਰੋੜ ਤੇਤੀਸਾ ਅੱਖ ਸ਼ਰਮਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਲੱਖ ਲੱਖ ਸ਼ੁਕਰ ਮਨਾਵੇਗਾ। ਆਦਿ ਜਿਸ ਨੇ ਰਚਿਆ ਅਡੰਬਰ, ਸੋ ਅੰਤਮ ਵੇਖ ਵਖਾਵੇਗਾ। ਨਿਰਗੁਣ ਸਰਗੁਣ ਰਚ ਸਵੰਬਰ, ਆਤਮ ਪਰਮਾਤਮ ਜੋੜ ਜੁੜਾਵੇਗਾ। ਦੇਵੇ ਵਡਿਆਈ ਸਾਢੇ ਤਿੰਨ ਹੱਥ ਕਾਇਆ ਮੰਦਰ, ਗੁਰੂਦਵਾਰ ਇਕੋ ਇਕ ਵਖਾਵੇਗਾ। ਜਿਸ ਘਰ ਵਡਿਆਈ ਨਾ ਕੋਈ ਸੂਰਜ ਚੰਦਰ, ਚੰਦ ਸੂਰਜ ਨੈਣ ਸ਼ਰਮਾਵੇਗਾ। ਜਨ ਭਗਤਾਂ ਤੋੜ ਚੁਰਾਸੀ ਬੰਧਨ, ਬੰਦਗੀ ਆਪਣੀ ਇਕ ਲਗਾਵੇਗਾ। ਪ੍ਰੇਮ ਪ੍ਰੀਤੀ ਡੋਰੀ ਬੰਨ੍ਹ ਕੇ ਤੰਦਨ, ਸ਼ਬਦੀ ਗੰਢ ਇਕ ਰਖਾਵੇਗਾ। ਮਸਤਕ ਟਿੱਕਾ ਲਾਏ ਚੰਦਨ, ਦੁਰਮਤ ਕੂੜੀ ਮੈਲ ਧਵਾਵੇਗਾ। ਨਿਜ ਆਤਮ ਦਏ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਵੇਗਾ। ਦੀਨ ਦਿਆਲ ਬਣ ਬਖ਼ਸ਼ੰਦਨ, ਬਖ਼ਸ਼ਿਸ਼ ਆਪਣੀ ਆਪ ਵਰਤਾਵੇਗਾ। ਜੋ ਜਨ ਦਵਾਰੇ ਆਵਣ ਮੰਗਣ, ਤਿਨ੍ਹਾਂ ਭਿਛਿਆ ਅਮੋਲਕ ਝੋਲੀ ਆਪ ਭਰਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਆਪਣੇ ਵਿਚ ਸਮਾਵੇਗਾ। ਜੁਗ ਚੌਕੜੀ ਆਪਣੇ
❋
❋
ਵਿਚ ਸਮਾਉਂਦਾ ਏ। ਕੋਟਨ ਕੋਟ ਕਾਲ ਬਿਤਾਉਂਦਾ ਏ। ਦੀਨ ਦਿਆਲ ਫੇਰਾ ਪਾਉਂਦਾ ਏ। ਸਚਖੰਡ ਸੱਚੀ ਧਰਮਸਾਲ ਇਕ ਸੁਹਾਉਂਦਾ ਏ। ਦੀਪਕ ਜੋਤੀ ਇਕੋ ਬਾਲ, ਤੇਲ ਬਾਤੀ ਨਾ ਕੋਇ ਰਖਾਉਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਭੇਜ ਕੇ ਲਾਲ, ਲਾਲਨ ਆਪ ਹੁਕਮ ਸੁਣਾਉਂਦਾ ਏ। ਨਿਤ ਨਵਿਤ ਅਵਲੜੀ ਚਾਲ, ਭੇਵ ਅਭੇਦ ਨਾ ਕੋਇ ਜਣਾਉਂਦਾ ਏ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਖੇਲ ਕਰੇ ਕਮਾਲ, ਕਮਲਾ ਰਮਲਾ ਦਿਸ ਕਿਸੇ ਨਾ ਅਉਂਦਾ ਏ। ਨਾਨਕ ਗੋਬਿੰਦ ਘਾਲਨ ਘਾਲ, ਕੀਤੀ ਘਾਲ ਵੇਖ ਵਖਾਉਂਦਾ ਏ। ਕਲਜੁਗ ਕੂੜੀ ਕਿਰਿਆ ਮੇਟੇ ਜੰਜਾਲ, ਜਾਗਰਤ ਜੋਤ ਇਕ ਜਗਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਗਲਾ ਲੇਖਾ ਆਪਣੇ ਹੱਥ ਰਖਾਉਂਦਾ ਏ। ਅਗਲਾ ਲੇਖਾ ਰੱਖੇ ਹੱਥ, ਭਵਿਖਤ ਸਮਝ ਕਿਸੇ ਨਾ ਆਈਆ। ਥੋੜਾ ਥੋੜਾ ਸਾਰੇ ਗਏ ਦੱਸ, ਜੋ ਸਾਹਿਬ ਸਤਿਗੁਰ ਦਿਤੀ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਅੰਤਮ ਟੇਕਣ ਚਰਨ ਮਥ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ। ਹਉਂ ਬਾਲਕ ਨੱਢੇ ਤੇਰੇ ਵਸ, ਬੇਪਰਵਾਹ ਤੇਰੀ ਸਰਨਾਈਆ। ਨਾਮ ਤੇਰੇ ਦੀ ਦੇ ਕੇ ਆਏ ਮੱਤ, ਗੁਰਮਤ ਇਕੋ ਇਕ ਦ੍ਰਿੜਾਈਆ। ਆਤਮ ਪਰਮਾਤਮ ਮਾਰਗ ਦੱਸ, ਸ੍ਰਿਸ਼ਟ ਸਬਾਈ ਕਰੀ ਪੜ੍ਹਾਈਆ। ਮਾਨਸ ਮਾਨੁਖ ਮਾਨੁਸ਼ ਮਨ ਵਾਸਨਾ ਲੈਣੀ ਕੱਟ, ਕੂੜੀ ਕਿਰਿਆ ਡੇਰਾ ਢਾਹੀਆ। ਘਰ ਵਿਚ ਘਰ ਖਿਲਾਉਣਾ ਹੱਟ, ਗ੍ਰਹਿ ਮੰਦਰ ਵੱਜੇ ਵਧਾਈਆ। ਜਿਸ ਘਰ ਵਸੇ ਪੁਰਖ ਸਮਰਥ, ਨਿਰਗੁਣ ਬੈਠਾ ਡੇਰਾ ਲਾਈਆ। ਦਿਵਸ ਰੈਣ ਗਾਏ ਜਸ, ਸਿਫ਼ਤ ਸਲਾਹੀ ਰਾਗ ਅਲਾਈਆ। ਪ੍ਰੇਮ ਪ੍ਰੀਤੀ ਅੰਦਰ ਹੋਣਾ ਵਸ, ਦੂਜੀ ਡੋਰ ਤੰਦ ਨਾ ਕੋਇ ਬੰਧਾਈਆ। ਸਚ ਸਰਨਾਈ ਜਾਣਾ ਢੱਠ, ਮਾਣ ਅਭਿਮਾਣ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਆਦਿ ਜੁਗਾਦਿ ਜੁਗ ਚੌਕੜੀ ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਗੁਰਮੁਖ ਗੁਰਸਿਖ ਸੱਜਣ ਲਏ ਰੱਖ, ਜੋ ਬੈਠੇ ਇਕੋ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਧੁਰ ਦਾ ਵਰ, ਵਰ ਇਕੋ ਇਕ ਹਰਿ ਹਰਿ ਨਾਮ ਜਣਾਈਆ। ਭਾਈ ਗੁਰਦਾਸ ਨਿਰਗੁਣ ਜੋਤ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇੰਦਾ। ਨਾ ਕੋਈ ਵਰਨ ਨਾ ਕੋਈ ਗੋਤ, ਜਾਤ ਪਾਤ ਨਾ ਕੋਇ ਰਖਾਇੰਦਾ। ਇਕੋ ਸ਼ਬਦ ਵੱਜੇ ਚੋਟ, ਨਗਾਰਾ ਨਾਮ ਸਤਿ ਦ੍ਰਿੜਾਇੰਦਾ। ਨਿਰਗੁਣ ਹੋ ਕੇ ਮਿਲਿਆ ਨਿਰਗੁਣ ਜੋਤ, ਨਿਰਗੁਣ ਧਾਰ ਨਿਰਗੁਣ ਨਜ਼ਰੀ ਆਇੰਦਾ। ਗੁਰਦਾਸ ਗੁਰ ਦਾਸ ਦਾਸ ਗੁਰ ਕੋਈ ਨਾ ਸਕੇ ਸੋਚ, ਮਨ ਮਤ ਬੁਧ ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਦਾਸ ਇਕੋ ਰੂਪ ਇਕੋ ਘਰ ਵਖਾਇੰਦਾ। ਗੁਰਦਾਸ ਇਕੋ ਏਕ ਆਇਆ, ਏਕੰਕਾਰ ਦਿਤੀ ਵਡਿਆਈਆ। ਤ੍ਰੈਗੁਣ ਮਾਇਆ ਡੇਰਾ ਢਾਹਿਆ, ਨਾਤਾ ਤੁਟਿਆ ਜਗਤ ਲੋਕਾਈਆ। ਪੁਰਖ ਅਬਿਨਾਸ਼ੀ ਸੱਚਾ ਗਾਇਆ, ਗਾ ਗਾ ਖ਼ੁਸ਼ੀ ਮਨਾਈਆ। ਆਪ ਆਪਾ ਭੇਟ ਚੜਾਇਆ, ਬਾਕੀ ਰਹਿਣ ਕੁਛ ਨਾ ਪਾਈਆ। ਸੋ ਸਾਹਿਬ ਸਤਿਗੁਰ ਹੋਏ ਸਹਾਇਆ, ਦੀਨਨ ਆਪਣੇ ਰੰਗ ਰੰਗਾਈਆ। ਕਾਇਆ ਮਾਟੀ ਤਨ ਖੇਹ ਮਿਲਾਇਆ, ਖ਼ਾਕੀ ਖ਼ਾਕ ਸਮਾਈਆ। ਜੋਤੀ ਜੋਤ ਜੋਤ ਮਿਲਾਇਆ, ਨਿਰਗੁਣ ਆਪਣਾ ਘਰ ਵਖਾਈਆ। ਸਤਿਗੁਰ ਘਰ ਵਿਚੋਂ ਗੁਰਦਾਸ ਪਰਗਟ ਹੋ ਕੇ ਆਇਆ, ਅੰਤਮ ਸਤਿਗੁਰ ਦਵਾਰੇ ਡੇਰਾ ਲਾਈਆ। ਗੁਰਦਾਸ ਕਹੇ ਮੈਂ ਪਾਇਆ ਖੇਲ ਗੁਰ ਦਾ, ਘਰ ਵੱਜੀ ਸਚ
❋
❋
ਵਧਾਈਆ। ਮੇਰਾ ਲੇਖ ਲੇਖਾ ਧੁਰ ਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਬਿਨ ਪ੍ਰਭ ਦੀ ਕਿਰਪਾ ਉਹਦੇ ਨਾਲ ਕੋਈ ਨਾ ਜੁੜਦਾ, ਛੁਟਕੀ ਲਿਵ ਨਾ ਕੋਇ ਲਗਾਈਆ। ਬੇਸਕ ਜੀਵ ਜਹਾਨ ਜਗਤ ਫਿਰਦਾ, ਭੱਜੇ ਨੱਠੇ ਵਾਹੋ ਦਾਹੀਆ। ਬਿਨ ਸਤਿਗੁਰ ਪੂਰੇ ਹੋਇਆ ਮੁਰਦਾ, ਮੁਰੀਦ ਮੁਰਸ਼ਦ ਬੈਠਾ ਮੁਖ ਭਵਾਈਆ। ਇਹੋ ਖੇਲ ਆਤਮ ਪਰਮਾਤਮ ਰਾਗ ਅਨਾਦੀ ਸੁਰ ਦਾ, ਸੁਰਤੀ ਸ਼ਬਦ ਵਿਚ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਦਿਤਾ ਇਕੋ ਵਰ, ਸੋ ਗੁਰਦਾਸ ਗੁਰ ਗੁਰ ਰੂਪ ਸਮਾਈਆ। ਗੁਰਦਾਸ ਦਿਸੇ ਨਾ ਕਿਸੇ ਅੱਖ, ਜਗਤ ਨੇਤਰ ਦੇਣ ਦੁਹਾਈਆ। ਗੁਰਦਾਸ ਗੁਰ ਗੁਰ ਅੰਦਰ ਗਿਆ ਵਸ, ਵਾਸਤਾ ਆਪਣੇ ਨਾਲ ਰਖਾਈਆ। ਦੋਹਾਂ ਮਿਲ ਕੇ ਖ਼ੁਸ਼ੀ ਆਈ ਬਿਨ ਖ਼ੁਸ਼ੀਉਂ ਪੈਣ ਹੱਸ, ਖ਼ਾਹਸ਼ ਖ਼ਾਹਸ਼ ਨਾਲ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਦਾਸ ਵਖਾਇਆ ਉਹ ਘਰ, ਜਿਸ ਘਰ ਵਿਚੋਂ ਮਰਨ ਜਨਮ ਜਨਮ ਮਰਨ ਰਹੇ ਨਾ ਰਾਈਆ। ਗੁਰਦਾਸ ਕਹੇ ਮੇਰੀ ਨਿਰਮਲ ਰੂਹ, ਬੁੱਤ ਨਾਤਾ ਗਈ ਤੁੜਾਈਆ । ਜਿਧਰ ਵੇਖਾਂ ਤੂੰਹੀ ਤੂੰ, ਏਕੰਕਾਰ ਇਕੋ ਨਜ਼ਰੀ ਆਈਆ। ਜਿਸ ਦਾ ਹੁਲੀਆ ਹੂਬਹੂ, ਮੇਰੇ ਅੰਦਰ ਨੂਰ ਕਰੇ ਰੁਸ਼ਨਾਈਆ। ਮੈਂ ਉਸ ਦੇ ਨਾਲ ਗਿਆ ਛੂ, ਮਿਲ ਕੇ ਆਪਣੀ ਜਾਤ ਗਵਾਈਆ। ਜਾ ਵੇਖਿਆ ਦਵਾਰੇ ਬੈਠਾ ਧਰੂ, ਰਾਹ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਦਾਸ ਕੀਤਾ ਉਜਲ ਮੂੰਹ, ਮੁਖ ਆਪਣਾ ਸਿਫ਼ਤ ਸਾਲਾਹੀਆ। ਅੱਗੇ ਕਰੇ ਪੁਰਖ ਸਮਰਥ, ਮਾਣ ਸਚ ਨਾ ਕੋਇ ਵਡਿਆਈਆ। ਜਿਸ ਨਾਨਕ ਨਿਰਗੁਣ ਦਿਤਾ ਹੱਕ, ਧੁਰ ਦਾ ਹੁਕਮ ਆਪ ਸਮਝਾਈਆ । ਸੋ ਖੇਲ ਕਰੇ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਜਿਸ ਦਾ ਜੁਗ ਚੌਕੜੀ ਚਲੇ ਰਥ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਗੇੜ ਭਵਾਈਆ। ਸੋ ਦੀਨ ਦਿਆਲ ਲੱਖ ਚੁਰਾਸੀ ਅੰਦਰ ਰਿਹਾ ਵਸ, ਹਰਿਜਨ ਸਾਚੇ ਰਿਹਾ ਸਮਝਾਈਆ। ਪ੍ਰਭ ਦਾ ਖੇਲ ਕਦੀ ਨਾ ਹੋਵੇ ਬਸ, ਬਸਤਾ ਬੰਨ੍ਹ ਚੁੱਪ ਵੱਟ ਨਾ ਵਕਤ ਲੰਘਾਈਆ । ਸਦਾ ਸਦਾ ਜਨ ਭਗਤਾਂ ਆਪਣਾ ਮਾਰਗ ਦੇਵੇ ਦੱਸ, ਸੋਝੀ ਆਪਣੇ ਨਾਮ ਸਮਝਾਈਆ। ਤੀਰ ਨਿਰਾਲਾ ਅਣਿਆਲਾ ਮਾਰੇ ਕਸ, ਇਕੀ ਨਿੱਕੀ ਧਾਰ ਵਹਾਈਆ। ਨਾਤਾ ਤੋੜ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਲੇਖ ਚੁਕਾਈਆ। ਨੌ ਦਵਾਰੇ ਦੁਰਮਤ ਮੈਲ ਕੱਟ, ਦਸਵੇਂ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਸਮਰਥ ਪੁਰਖ ਨਾ ਹੋਵੇ ਬੰਦ, ਬੰਦਗੀ ਜੁਗ ਜੁਗ ਆਪ ਜਣਾਇੰਦਾ। ਨਿਤ ਨਵਿਤ ਦੇਵਣਹਾਰਾ ਇਕ ਅਨੰਦ, ਅਨੰਦ ਆਤਮ ਵਿਚੋਂ ਪਰਗਟਾਇੰਦਾ। ਜਿਸ ਦਾ ਢੋਲਾ ਸੋਹਲਾ ਅਗੰਮੀ ਛੰਦ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਜਿਸ ਦਾ ਪਰਕਾਸ਼ ਰਵ ਸਸ ਸੂਰੀਆ ਚੰਦ, ਕਿਰਨ ਕਿਰਨ ਕਿਰਨ ਰੁਸ਼ਨਾਇੰਦਾ। ਜੋ ਵਸੇ ਜੇਰਜ ਅੰਡ, ਉਤਭੁਜ ਸੇਤਜ ਆਪਣਾ ਰੂਪ ਵਖਾਇੰਦਾ। ਸੋ ਸਾਹਿਬ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਜੁਗ ਜੁਗ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਆਪਣੇ ਨਾਲ ਰਲਾਇੰਦਾ। ਗੁਣ ਗਾਓ ਸਦਾ ਗਹਿਰ ਗੰਭੀਰ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਪੰਜ ਤਤ ਕਾਇਆ ਦਿਤਾ ਸਰੀਰ, ਤਨ ਮਾਟੀ ਦਏ ਵਡਿਆਈਆ। ਜੋ ਅੰਮ੍ਰਿਤ ਆਤਮ ਬਖ਼ਸ਼ੇ ਨੀਰ, ਸੀਰ ਇਕੋ ਜਾਮ ਪਿਆਈਆ। ਜਿਸ ਹੱਥ ਤੇਰੀ ਤਕਦੀਰ,
❋
❋
ਤਦਬੀਰ ਆਪਣੀ ਦਏ ਸਮਝਾਈਆ। ਚੋਟੀ ਚੜ੍ਹ ਕੇ ਬੈਠਾ ਅਖ਼ੀਰ, ਮੰਜ਼ਲ ਹੱਕ ਨੂਰ ਖ਼ੁਦਾਈਆ। ਪਰਵਰਦਿਗਾਰ ਸਾਂਝਾ ਪੀਰ, ਲਾਸ਼ਰੀਕ ਇਕ ਅਖਵਾਈਆ । ਦਾਤਾ ਦਾਨੀ ਦਸਤਗੀਰ, ਦਸਤ ਬਦਸਤ ਲਹਿਣਾ ਰਿਹਾ ਮੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲ ਜਨ ਭਗਤਾਂ ਦੇਵੇ ਧੀਰ, ਧੀਰਜ ਆਪਣਾ ਨਾਮ ਰਖਾਈਆ। ਜਿਸ ਗੁਰੂ ਗ੍ਰੰਥ ਲੋਕਮਾਤ ਬੰਧਾਈ ਬੀੜ, ਸੋ ਬੇੜਾ ਸਭ ਦਾ ਰਿਹਾ ਚਲਾਈਆ। ਠੀਕ ਅੰਦਰ ਹੋਵੇ ਠੀਕ, ਘਰ ਠੋਕਰ ਠਾਕਰ ਨਾਮ ਲਗਾਈਆ। ਅੰਦਰੋਂ ਅੰਧੇਰਾ ਚੁੱਕੇ ਤਾਰੀਕ, ਚੰਦ ਚਾਂਦਨਾ ਇਕ ਰੁਸ਼ਨਾਈਆ। ਸਤਿਗੁਰ ਮਾਰਗ ਸਦਾ ਬਾਰੀਕ, ਬਿਨ ਗੁਰ ਕਿਰਪਾ ਚੜ੍ਹਨ ਕੋਇ ਨਾ ਪਾਈਆ। ਜਿਸ ਦਵਾਰੇ ਸੋਹਣ ਊਚ ਨੀਚ, ਨੀਚ ਊਚ ਇਕੋ ਮਿਲੇ ਵਡਿਆਈਆ। ਤਿਸ ਮੰਦਰ ਗੁਰਮੁਖ ਵੇਖੇ ਲੰਘ ਦਹਿਲੀਜ਼, ਦਹਿ ਦਿਸ਼ਾ ਡੇਰਾ ਢਾਹੀਆ। ਪੁਰਖ ਅਕਾਲ ਦੀਨ ਦਿਆਲ ਨਜ਼ਰੀ ਆਏ ਇਕੋ ਠੀਕ, ਜਿਸ ਵੇਖਿਆ ਠੀਕ ਠੀਕ ਠੀਕ ਕਹੇ ਲੋਕਾਈਆ। ਠੀਕ ਕਹੇ ਤੇ ਹੋਏ ਠਾਕਰ, ਠੱਗ ਚੋਰ ਨਜ਼ਰ ਕੋਇ ਨਾ ਆਈਆ। ਭਾਗ ਲਗਾਏ ਕਾਇਆ ਗਾਗਰ, ਘਰ ਘਰ ਵਿਚ ਵੇਖ ਵਖਾਈਆ। ਗੁਰਮੁਖ ਗੁਰਸਿਖ ਤੇਰੇ ਕਰਮ ਕਰੇ ਉਜਾਗਰ, ਨਿਰਮਲ ਆਪਣਾ ਨੀਰ ਜਾਮ ਪਿਆਈਆ। ਏਥੇ ਓਥੇ ਦੋ ਜਹਾਨ ਦੇਵੇ ਆਦਰ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਠੀਕ ਠੀਕ ਤਰ੍ਹਾ ਯਕਤਰਫਾ ਹੋ ਕੇ ਭਗਤਾਂ ਦਏ ਸਮਝਾਈਆ।
੪ ਮਾਘ ੨੦੨੦ ਬਿਕਰਮੀ ਬੀਬੀ ਗੁਰੋ ਦੇ ਗ੍ਰਹਿ ਪਿੰਡ ਚੁਮਿਆਰੀ ਜ਼ਿਲਾ ਗੁਰਦਾਸ ਪੁਰ
ਆਦਿ ਜੁਗਾਦਿ ਨਿਤ ਨਵਿਤ, ਸ੍ਰੀ ਭਗਵਾਨ ਫੇਰਾ ਪਾਇੰਦਾ। ਜਨ ਭਗਤਾਂ ਕਰ ਕੇ ਸਾਚਾ ਹਿੱਤ, ਘਰ ਕਾਇਆ ਵੇਖ ਵਖਾਇੰਦਾ । ਪੂਰਬ ਲਹਿਣਾ ਦੇ ਕੇ ਹਿੱਸ, ਹਿੱਸਾ ਸਭ ਦਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਚੌਂਹ ਸਤਰਾਂ ਵਿਚ ਚਾਰ ਜੁਗ ਦਾ ਪਿਛਲਾ ਲੇਖਾ ਪੂਰ ਕਰਾਇੰਦਾ। ਸਤਿਗੁਰ ਲੇਖ ਚਾਰ ਸਤਰ, ਦੇਵੇ ਮਾਣ ਵਡਿਆਈਆ। ਗ਼ਰੀਬ ਨਿਮਾਣਿਆਂ ਪੂਰੀ ਸੱਧਰ, ਸਾਹਿਬ ਸਤਿਗੁਰ ਲੇਖੇ ਪਾਈਆ। ਅੱਗੇ ਮਾਰਗ ਕਰੇ ਪੱਧਰ, ਰਾਹ ਵਿਚ ਨਾ ਕੋਇ ਅਟਕਾਈਆ। ਨਾਤਾ ਤੋੜ ਕਾਇਆ ਕੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਦਏ ਵਸਾਈਆ। ਸਾਚੇ ਮੰਦਰ ਹੋਏ ਵਸੇਰਾ, ਘਰ ਵੱਜੇ ਨਾਮ ਵਧਾਈਆ। ਆਵਣ ਜਾਵਣ ਚੁੱਕਿਆ ਗੇੜਾ, ਜਨਮ ਮਰਨ ਰੋਗ ਗਵਾਈਆ। ਭਾਗਾਂ ਭਰਿਆ ਵਸਿਆ ਖੇੜਾ, ਹਰਿ ਭਗਵਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਕੇ ਬੱਧਾ ਬੇੜਾ, ਫੜ ਬਾਹੋਂ ਪਾਰ ਲੰਘਾਈਆ। ਬੇੜਾ ਬੰਨ੍ਹ ਦੇਵੇ ਤੋਰ, ਨਈਆ ਆਪਣਾ ਨਾਮ ਚਲਾਈਆ। ਸ਼ਬਦ ਸਰੂਪੀ ਫੜ ਕੇ ਡੋਰ, ਤੰਦ ਆਪਣੇ ਨਾਲ ਬੰਧਾਈਆ। ਪਾਰ ਉਤਾਰ ਕਲਜੁਗ ਘੋਰ, ਜਗਤ ਅਮਾਵਸ ਦੂਰ ਕਰਾਈਆ। ਲਹਿਣਾ ਚੁੱਕੇ ਮੋਰ ਤੋਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਆਪਣੇ ਨਾਲ ਕਰਾਈਆ। ਮਿਲਿਆ ਮੇਲ ਹਰਿ ਗੋਬਿੰਦ, ਘਰ ਵੱਜੇ ਨਾਮ ਵਧਾਈਆ। ਜਨਮ ਜਨਮ ਦੀ ਮਿਟੀ ਚਿੰਦ, ਤ੍ਰਿਸ਼ਨਾ ਦੁੱਖ
❋
❋
ਗਵਾਈਆ । ਅੰਮ੍ਰਿਤ ਧਾਰ ਦੇ ਸਾਗਰ ਸਿੰਧ, ਸਾਂਤਕ ਸਤਿ ਸਤਿ ਵਰਤਾਈਆ। ਲੇਖਾ ਚੁੱਕੇ ਜੀਓ ਪਿੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਵਿਚ ਮਿਲਾਈਆ। ਮਿਲਿਆ ਮੇਲ ਹੋਇਆ ਮਿਲਾਪ, ਮਿਲਣੀ ਜਗਦੀਸ਼ ਕਰਾਇੰਦਾ। ਜਨਮ ਜਨਮ ਦਾ ਮਿਟਿਆ ਤਾਪ, ਤ੍ਰੈਗੁਣ ਅਗਨ ਨਾ ਕੋਇ ਤਪਾਇੰਦਾ। ਲੇਖੇ ਲੱਗਾ ਪੂਜਾ ਪਾਠ, ਸਿਮਰਨ ਆਪਣੀ ਝੋਲੀ ਪਾਇੰਦਾ। ਨਿਰਗੁਣ ਹੋ ਕੇ ਦੇਵੇ ਸਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਸੰਗ ਨਿਭਾਇੰਦਾ। ਸੰਗ ਨਿਭਾਏ ਬਣਾਏ ਸੰਗੀ, ਸਾਹਿਬ ਸਤਿਗੁਰ ਹੱਥ ਵਡਿਆਈਆ। ਗੁਰਮੁਖ ਕੰਡ ਨਾ ਹੋਵੇ ਨੰਗੀ, ਸਿਰ ਆਪਣਾ ਹੱਥ ਟਿਕਾਈਆ। ਹਰਿਜਨ ਆਦਿ ਜੁਗਾਦਿ ਪਰਮ ਪੁਰਖ ਦੇ ਸਚ ਭੁਯੰਗੀ, ਬਿਹੰਗਮ ਆਪਣੀ ਚਾਲ ਵਖਾਈਆ। ਜੁਗ ਜਨਮ ਦੀ ਮੰਗ ਮੰਗੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਹੋ ਕੇ ਪੂਰ ਕਰਾਈਆ।