ਪੁਸਤਕਾਲਾਭਾਗ ੧੬

੪ ਮਾਘ ੨੦੨੦ ਬਿਕਰਮੀ ਪ੍ਰੀਤਮ ਕੌਰ ਦੇ ਗ੍ਰਹਿ ਪਿੰਡ ਜਟਾਂ ਜ਼ਿਲਾ ਗੁਰਦਾਸ ਪੁਰ

ਚਾਰ ਜੁਗ ਦਰ ਖਲੋ, ਘਰ ਸਾਚੇ ਸੀਸ ਨਿਵਾਈਆ। ਨੇਤਰ ਨੈਣਾਂ ਰਹੇ ਰੋ, ਉਚੀ ਕੂਕ ਕੂਕ ਦੁਹਾਈਆ। ਜੁਗ ਚੌਕੜੀ ਟੁੱਟਾ ਮੋਹ, ਮੁਹੱਬਤ ਰਹਿਣ ਕੋਇ ਨਾ ਪਾਈਆ। ਸਚ ਪਰਕਾਸ਼ ਦਿਸੇ ਨਾ ਲੋ, ਜਗਤ ਅੰਧੇਰਾ ਨਜ਼ਰੀ ਆਈਆ। ਤੇਰਾ ਨਾਮ ਸੁਣਾਵੇ ਨਾ ਕੋਈ ਸੋ, ਹੰ ਬ੍ਰਹਮ ਨਾ ਕੋਇ ਪੜ੍ਹਾਈਆ। ਸ਼ਾਸਤਰ ਸਿਮਰਤ ਆਪਣਾ ਆਪ ਬੈਠੇ ਖੋ, ਖ਼ਾਲੀ ਹੱਥ ਰਹੇ ਵਖਾਈਆ। ਖਾਣੀ ਬਾਣੀ ਦੇਵੇ ਨਾ ਕੋਈ ਢੋਆ ਢੋ, ਸਗਲਾ ਸੰਗ ਨਾ ਕੋਇ ਜਣਾਈਆ। ਚਾਰੋਂ ਕੁੰਟ ਦਿਸੇ ਧਰੋਹ, ਦਰੋਹੀ ਤੇਰੇ ਨਾਮ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਚਾਰੇ ਜੁਗ ਹੋਏ ਇਕੱਠੇ ਪ੍ਰਭ ਅੱਗੇ ਦੇਣ ਦੁਹਾਈਆ। ਇਕੋ ਵਾਰ ਚਰਨੀ ਢੱਠੇ, ਬਲਹੀਣ ਰਹੇ ਕੁਰਲਾਈਆ। ਜੁਗ ਚੌਕੜੀ ਫਿਰਦੇ ਰਹੇ ਨੱਠੇ, ਬਣ ਪਾਂਧੀ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਡੇ ਅੰਦਰ ਵਸੇ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣਾ ਵੇਸ ਵਟਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਲਿਖ ਲਿਖ ਦੱਸੇ, ਅੰਜੀਲ ਕੁਰਾਨਾਂ ਨਾਲ ਰਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਟਿਕਾਏ ਮੱਥੇ, ਅਠਸਠ ਤੀਰਥ ਧਾਰ ਵਹਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀ ਗੌਂਦੇ ਗਏ ਜੱਸੇ, ਜਸ ਤੇਰਾ ਨਾਮ ਸਾਲਾਹੀਆ। ਤੇਰੇ ਨਾਲ ਮਿਲ ਕੇ ਸ੍ਰੀ ਭਗਵਾਨ ਗੁਰਮੁਖ ਵਿਰਲਾ ਹੱਸੇ, ਭਗਤ ਭਗਵਾਨ ਖ਼ੁਸ਼ੀ ਮਨਾਈਆ। ਲੱਖ ਚੁਰਾਸੀ ਜੀਵ ਜੰਤ ਮਾਣਸ ਦੇਹੀ ਮਿਲ ਗਈ ਘੱਟੇ, ਕਲ ਕੀਮਤ ਨਜ਼ਰ ਕੋਇ ਨਾ ਆਈਆ । ਤੇਰੇ ਨਾਮ ਰੰਗ ਰੰਗ ਕੋਈ ਨਾ ਰੱਤੇ, ਕੂੜੀ ਕਿਰਿਆ ਘਰ ਘਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਣੀ ਮਾਣ ਵਡਿਆਈਆ। ਚਾਰੇ ਜੁਗ ਚਰਨੀ ਲੱਗ, ਪ੍ਰਭ ਅੱਗੇ ਸੀਸ ਝੁਕਾਈਆ। ਸਾਹਿਬ ਸੁਲਤਾਨ ਸੂਰੇ ਸਰਬੱਗ, ਬੇਪਰਵਾਹ ਤੇਰੀ ਵਡਿਆਈਆ। ਕਲਜੁਗ ਅੰਤ ਨਵ ਖੰਡ ਲੱਗੀ ਅੱਗ, ਸਤ ਦੀਪ ਨਾ ਕੋਇ ਬੁਝਾਈਆ। ਸ੍ਰਿਸ਼ਟ ਸਬਾਈ ਰਹੀ ਦਗ, ਸਾਂਤਕ ਸਤਿ

❋

❋

ਨਾ ਕੋਇ ਕਰਾਈਆ । ਮੱਕੇ ਕਾਅਬੇ ਦਿਸੇ ਕੋਈ ਨਾ ਹੱਜ, ਹਜ਼ਰਤ ਰੂਪ ਨਾ ਕੋਇ ਵਟਾਈਆ। ਖ਼ਾਲੀ ਹੋਏ ਸ਼ਿਵਦਵਾਲੇ ਮੱਠ, ਮੰਦਰ ਸੋਭਾ ਕੋਇ ਨਾ ਪਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਤੀਰਥ ਅਠ ਸਠ, ਸਾਚੀ ਧਾਰ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਗਲਾ ਸਾਥ ਗਏ ਛੱਡ, ਅੰਤਮ ਸੰਗ ਨਾ ਕੋਇ ਨਿਭਾਈਆ। ਬਿਨ ਹਰਿ ਨਾਮੇ ਕਲਜੁਗ ਜੀਵਾਂ ਖ਼ਾਲੀ ਹੋਏ ਹੱਡ, ਰਤੀ ਰੱਤ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਤੇਰੇ ਸਰਨ ਮਿਲੇ ਸਰਨਾਈਆ । ਚਾਰੇ ਜੁਗ ਮਾਰਨ ਨਾਅਰਾ, ਕੂਕ ਇਕੋ ਵਾਰ ਸੁਣਾਈਆ। ਕਲਜੁਗ ਅੰਤ ਵੇਖ ਅੰਧ ਅੰਧਿਆਰਾ, ਸਾਚਾ ਨੂਰ ਨਾ ਕੋਇ ਰੁਸ਼ਨਾਈਆ। ਕੂੜੀ ਕਿਰਿਆ ਲੱਗਾ ਮਾਤ ਅਖਾੜਾ, ਮਾਇਆ ਮਮਤਾ ਨਾਚ ਨਚਾਈਆ। ਸਾਚਾ ਮਿਲੇ ਨਾ ਕੋਈ ਮੀਤ ਮੁਰਾਰਾ, ਮਿੱਤਰ ਨਜ਼ਰ ਕੋਇ ਨਾ ਆਈਆ । ਸਾਧ ਸੰਤ ਕਰਨ ਹਾਹਾਕਾਰਾ, ਹਉਕਾ ਲੈ ਲੈ ਰੋਵੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਭ ਦਾ ਲੇਖਾ ਦੇ ਮੁਕਾਈਆ। ਚਾਰੇ ਜੁਗ ਕਰਨ ਨਿਮਸਕਾਰ, ਨਿਉਂ ਨਿਉਂ ਮਸਤਕ ਟਿੱਕਾ ਸੀਸ ਝੁਕਾਈਆ। ਤੇਰਾ ਖੇਲ ਅਗੰਮ ਅਪਾਰ, ਅਪਰੰਪਰ ਸਮਝ ਕੋਇ ਨਾ ਆਈਆ। ਸ੍ਰਿਸ਼ਟ ਸਬਾਈ ਹੋਈ ਬੇਹਾਲ, ਦੀਨ ਦਿਆਲ ਤੇਰਾ ਸੰਗ ਨਾ ਕੋਇ ਰਖਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕੂੜ ਨਗਾਰਾ ਰਿਹਾ ਵਜਾਈਆ। ਜੁਗ ਚੌਕੜੀ ਤੇਰੀ ਕਰਦੇ ਰਹੇ ਭਾਲ, ਸਰਗੁਣ ਨਿਰਗੁਣ ਵੇਖ ਵਖਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਬਣਦੇ ਰਹੇ ਦਲਾਲ, ਲੋਕਮਾਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦੇ ਸਮਝਾਈਆ। ਚਾਰੇ ਜੁਗ ਕਹਿਣ ਨਿਰੰਕਾਰ, ਪ੍ਰਭੂ ਤੇਰੇ ਅੱਗੇ ਅਰਜ਼ੋਈਆ। ਸਾਡੇ ਵਿਚ ਆਏ ਤੇਈ ਅਵਤਾਰ, ਨਿਰਗੁਣ ਸਰਗੁਣ ਰੂਪ ਵਟਾਈਆ। ਈਸਾ ਮੂਸਾ ਮੁਹੰਮਦ ਸਾਚਾ ਨਾਅਰਾ ਬੋਲ ਜੈਕਾਰ, ਕਲਮਾ ਕਾਇਨਾਤ ਗਏ ਪੜ੍ਹਾਈਆ। ਨਾਨਕ ਗੋਬਿੰਦ ਇਕੋ ਧਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਭਗਤ ਅਠਾਰਾਂ ਖੇਲ ਅਪਾਰ, ਕਬੀਰ ਜੁਲਾਹਾ ਰਿਹਾ ਸੁਣਾਈਆ। ਚਾਰੋਂ ਕੁੰਟ ਤੇਰਾ ਡੰਕਾ ਵੱਜੇ ਅਗੰਮ ਅਪਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਾਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਦੇ ਵਖਾਈਆ। ਚਾਰ ਜੁਗ ਤੇਰਾ ਵੱਜਿਆ ਡੰਕਾ, ਹਰਿ ਜੂ ਤੇਰੇ ਨਾਮ ਵਡਿਆਈਆ। ਰਾਗ ਸੁਣਾਇਆ ਰਾਉ ਰੰਕਾਂ, ਊਚਾਂ ਨੀਚਾਂ ਭੇਵ ਮਿਟਾਈਆ। ਇਕ ਸੁਹਾਇਆ ਸਾਚਾ ਬੰਕਾ, ਬੰਕ ਦਵਾਰ ਇਕੋ ਨਜ਼ਰੀ ਆਈਆ। ਗੜ੍ਹ ਤੋੜਿਆ ਹਉਮੇ ਹੰਗਤਾ, ਹੰ ਬ੍ਰਹਮ ਆਪ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤਾ, ਭੇਵ ਅਭੇਦਾ ਇਕ ਖੁਲ੍ਹਾਈਆ। ਦਰ ਦਰਵੇਸ਼ ਤੇਰੇ ਦਵਾਰੇ ਮੰਗਤਾ, ਜੁਗ ਜੁਗਤੀ ਨਾਲ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸੱਚਾ ਵਰ, ਘਰ ਸਾਚੇ ਹੋਣਾ ਸਹਾਈਆ। ਚਾਰ ਜੁਗ ਕਰਨ ਦਲੀਲ, ਘਰ ਆਪਣੇ ਮਤਾ ਪਕਾਈਆ। ਕਲਜੁਗ ਵੇਲਾ ਅੰਤ ਅਖ਼ੀਰ, ਸਾਚਾ ਸੰਗ ਨਾ ਕੋਇ ਰਖਾਈਆ। ਲੇਖਾ ਜਾਣੇ ਬੇਨਜ਼ੀਰ, ਮਿਹਰਵਾਨ ਵੱਡੀ ਵਡਿਆਈਆ। ਜਿਸ ਦੇ ਹੱਥ ਸਾਡੀ ਤਕਦੀਰ, ਤਦਬੀਰ ਆਪਣੀ ਦਏ ਸਮਝਾਈਆ। ਚਿੱਟੇ ਉਤੇ ਕਾਲੀ ਖਿਚੇ ਲਕੀਰ, ਕਲਮ ਛਾਹੀ ਕਾਗ਼ਜ਼ ਜੋੜ ਜੁੜਾਈਆ। ਸਾਹਿਬ ਸੁਲਤਾਨ ਵਡ ਵੱਡਾ ਪੀਰ, ਪੀਰਨ ਪੀਰਾਂ ਆਪ ਅਖਵਾਈਆ। ਨਿਤ ਨਵਿਤ ਬਣਦਾ ਰਿਹਾ

❋

❋

ਦਸਤਗੀਰ, ਦਸਤ ਦਸਤ ਨਾਲ ਮਿਲਾਈਆ। ਲੇਖਾ ਜਾਣੇ ਹਸਤ ਕੀੜ, ਕੀਟ ਕੀਟਾਂ ਵਿਚ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਚਾਰੇ ਜੁਗ ਰਹੇ ਬੋਲ, ਨਾਅਰਾ ਇਕ ਸੁਣਾਈਆ। ਪੁਰਖ ਅਬਿਨਾਸ਼ੀ ਆਏ ਤੇਰੇ ਕੋਲ, ਪੂਰਬ ਪੰਧ ਮੁਕਾਈਆ। ਸਾਚੇ ਕੰਡੇ ਤੋਲਣਾ ਤੋਲ, ਤਰਾਜ਼ੂ ਇਕੋ ਨਾਮ ਉਠਾਈਆ। ਦਰ ਦਰਵਾਜਾ ਦੇਣਾ ਖੋਲ੍ਹ, ਮੰਦਰ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਾਡੇ ਹੱਥ ਟਿਕਾਈਆ। ਚਾਰ ਜੁਗ ਰਸਨਾ ਕਹਿਣ, ਇਕੋ ਇਕ ਇਕ ਜਣਾਈਆ। ਪ੍ਰਭ ਤੇਰਾ ਦਰਸ਼ਨ ਪੇਖਿਆ ਨੈਣ, ਘਰ ਸਾਚੇ ਵੱਜੇ ਵਧਾਈਆ। ਨਾਤਾ ਛੁਟਿਆ ਜੁਗ ਚੌਕੜੀ ਸਾਕ ਸੱਜਣ ਸੈਣ, ਸੰਗੀ ਰਹਿਣ ਕੋਇ ਨਾ ਪਾਈਆ। ਦਰ ਤੇਰੇ ਵਸਤ ਇਕੋ ਆਏ ਲੈਣ, ਲਹਿਣਾ ਦੇਣਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਚਾਰੇ ਜੁਗ ਆਓ ਨੇੜੇ, ਹਰਿ ਕਰਤਾ ਆਪ ਜਣਾਇੰਦਾ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀਨ ਮਜ਼੍ਹਬ ਜੋ ਪਾਏ ਝੇੜੇ, ਝਗੜਾ ਸਰਬ ਚੁਕਾਇੰਦਾ। ਆਤਮ ਪਰਮਾਤਮ ਵਸੇ ਇਕੋ ਖੇੜੇ, ਗ੍ਰਹਿ ਮੰਦਰ ਇਕੋ ਇਕ ਸੁਹਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਲੇਖਾ ਆਪ ਨਬੇੜੇ, ਪੂਰਬ ਪਿਛਲਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਅਲਾਇੰਦਾ। ਚਾਰੇ ਜੁਗ ਆਓ ਅੱਗੇ, ਹਰਿ ਅਗਲਾ ਹਾਲ ਸੁਣਾਈਆ। ਸਤਿਜੁਗ ਸਾਚੀ ਧਾਰਾ ਲੱਗੇ, ਸਤਿ ਪੁਰਖ ਨਿਰੰਜਣ ਦਏ ਵਡਿਆਈਆ। ਕਲਜੁਗ ਕੂੜਾ ਪਿਛੇ ਭੱਜੇ, ਮੁਖ ਆਪਣਾ ਆਪ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਹ ਇਕੋ ਇਕ ਵਖਾਈਆ। ਚਾਰੇ ਜੁਗ ਕਰਨ ਸਲਾਹ, ਮਤਾ ਇਕੋ ਵਾਰ ਪਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਗੌਂਦੇ ਗਏ ਨਾਂ, ਨਾਂਉਂ ਨਿਰੰਕਾਰਾ ਇਕ ਸੁਣਾਈਆ। ਸੋ ਪੁਰਖ ਅਕਾਲ ਦੀਨ ਦਿਆਲ ਗਿਆ ਆ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਸਾਡਾ ਲਹਿਣਾ ਦਏ ਮੁਕਾ, ਹਿਸਾਬ ਬੇਬਾਕ ਰਿਹਾ ਵਖਾਈਆ। ਫੜ ਕੇ ਬਾਹੋਂ ਰਾਹੇ ਦੇਵੇ ਪਾ, ਰਹਿਬਰ ਇਕੋ ਨੂਰ ਖ਼ੁਦਾਈਆ। ਸਾਚਾ ਕਲਮਾ ਦਏ ਪੜ੍ਹਾ, ਹਰਫ਼ ਹਰੂਫ਼ ਇਕ ਸਮਝਾਈਆ। ਬਿਸਮਲ ਰੂਪ ਜਾਏ ਸਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡਾ ਲਹਿਣਾ ਦਏ ਚੁਕਾਈਆ। ਚਾਰ ਜੁਗ ਚੁਕਾਏ ਲਹਿਣਾ, ਕਲਜੁਗ ਅੰਤਮ ਦਇਆ ਕਮਾਈਆ। ਨੇਤਰ ਲੋਚਣ ਆਪ ਵਖਾਏ ਨੈਣਾਂ, ਪਰਦਾ ਉਹਲਾ ਰਿਹਾ ਉਠਾਈਆ। ਸਭ ਦੀ ਝੋਲੀ ਪਾਏ ਦੇਣਾ, ਦੇਵਣਹਾਰ ਇਕੋ ਇਕ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਭ ਨੂੰ ਮੰਨਣਾ ਪਏ ਕਹਿਣਾ, ਸਿਰ ਸਕੇ ਨਾ ਕੋਇ ਉਠਾਈਆ। ਸ੍ਰੀ ਭਗਵਾਨ ਪੁਰਖ ਅਕਾਲ ਪਰਵਰਦਿਗਾਰ ਇਕੋ ਰਹਿਣਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸੁਣਾਈਆ। ਸਾਚਾ ਹੁਕਮ ਦੇਵੇ ਜੁਗ ਚਾਰ, ਚੌਕੜੀ ਆਪਣੀ ਧਾਰ ਚਲਾਈਆ। ਸਤਿਜੁਗ ਨੇਤਰ ਨੈਣ ਖੋਲ੍ਹ ਉਘਾੜ, ਅੱਖ ਪਰਤੱਖ ਰਿਹਾ ਵਖਾਈਆ। ਤ੍ਰੇਤੇ ਆਪਣੀ ਸੁਰਤੀ ਰੱਖ ਨਾਲ, ਸੋਈ ਸਵਾਣੀ ਆਪ ਜਗਾਈਆ। ਦਵਾਪਰ ਉਠ ਕੇ ਵੇਖ ਹਾਲ, ਹਾਲਤ ਸਭ ਦੀ ਰਿਹਾ ਬਦਲਾਈਆ। ਕਲਜੁਗ ਚਾਰੋਂ ਕੁੰਟ ਕਰ ਖਿਆਲ, ਖ਼ਾਲਕ ਖ਼ਲਕ ਰਿਹਾ ਸਮਝਾਈਆ। ਅੰਤਮ ਦਿਸੇ ਨਾ

❋

❋

ਕੋਇ ਦਲਾਲ, ਵਿਚੋਲਾ ਰੂਪ ਨਾ ਕੋਇ ਪਰਗਟਾਈਆ। ਕਾਇਆ ਮਾਟੀ ਦਿਸੇ ਖਾਲ, ਪੰਜ ਤਤ ਰਿਹਾ ਕੁਰਲਾਈਆ। ਦੀਪਕ ਜੋਤ ਜਗੇ ਨਾ ਕੋਈ ਬੇਮਿਸਾਲ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਕਲਜੁਗ ਕਹੇ ਮੈਂ ਕਲਕਾਤੀ, ਪ੍ਰਭ ਤੇਰੇ ਹੱਥ ਵਡਿਆਈਆ। ਲੱਖ ਚੁਰਾਸੀ ਬਣ ਕੇ ਸਾਕੀ, ਕੂੜਾ ਜਾਮ ਦਿਤਾ ਪਿਆਈਆ । ਖ਼ਾਕੀ ਤਨ ਰਲਾਇਆ ਵਿਚ ਖ਼ਾਕ ਖ਼ਾਕੀ, ਖ਼ਾਲਸ ਰਹਿਣ ਕੋਇ ਨਾ ਪਾਈਆ। ਸਾਧ ਸੰਤ ਰਹਿਣ ਦਿਤਾ ਨਾ ਕੋਈ ਆਕੀ, ਅਕਲ ਸਭ ਦੀ ਦਿਤੀ ਗਵਾਈਆ। ਬੰਦ ਕਿਵਾੜਾ ਖੋਲ੍ਹ ਸਕੇ ਕੋਈ ਨਾ ਤਾਕੀ, ਬਜਰ ਕਪਾਟੀ ਕੁੰਡਾ ਕੋਈ ਨਾ ਲਾਹੀਆ। ਕਿਸੇ ਗ੍ਰਹਿ ਮੰਦਰ ਘਰ ਵਿਚ ਘਰ ਨਜ਼ਰ ਨਾ ਆਵੇ ਦੀਵਾ ਬਾਤੀ, ਕਮਲਾਪਾਤੀ ਦਰਸ ਕੋਇ ਨਾ ਪਾਈਆ। ਮੰਜ਼ਲ ਸਾਚੀ ਚੜ੍ਹੇ ਕੋਈ ਨਾ ਘਾਟੀ, ਲੱਖ ਚੁਰਾਸੀ ਬੈਠੀ ਢੇਰੀਆਂ ਢਾਹੀਆ। ਚਾਰੋਂ ਕੁੰਟ ਵੇਖ ਮੇਰੀ ਅੰਧੇਰੀ ਰਾਤੀ, ਕਲਜੁਗ ਖ਼ੁਸ਼ੀਆਂ ਨਾਲ ਸੁਣਾਈਆ। ਸ੍ਰੀ ਭਗਵਾਨ ਮੈਂ ਤੇਰੀ ਮੰਨੀ ਇਕੋ ਆਖੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇਣੀ ਮਾਣ ਵਡਿਆਈਆ। ਕਲਜੁਗ ਕਹੇ ਸੁਣ ਦਵਾਪਰ ਯਾਰ, ਸਾਚੀ ਸਚ ਦਿਆਂ ਜਣਾਈਆ। ਤੂੰ ਵੇਖ ਮੇਰੀ ਅਗੰਮੀ ਕਾਰ, ਕਰਨੀ ਕਰਤੇ ਸੇਵਾ ਲਾਈਆ। ਸ੍ਰਿਸ਼ਟ ਸਬਾਈ ਕੀਤੀ ਨਾਰ ਵਿਭਚਾਰ, ਆਤਮ ਸੇਜ ਨਾ ਕੋਇ ਸੁਹਾਈਆ। ਘਰ ਘਰ ਦਿਸੇ ਧੂਅੰਧਾਰ, ਸਵਛ ਸਰੂਪ ਨਾ ਕੋਇ ਵਟਾਈਆ। ਨੇਤਰ ਰੋਵਣ ਸੂਰੀਆ ਚੰਨ ਜ਼ਾਰੋ ਜ਼ਾਰ, ਰਵ ਸਸ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਿਤਾ ਇਕ ਵਰ, ਧੁਰ ਦਾ ਹੁਕਮ ਇਕ ਸਮਝਾਈਆ। ਕਲਜੁਗ ਕਹੇ ਤ੍ਰੇਤੇ ਮੀਤ, ਮਿੱਤਰ ਪਿਆਰੇ ਦਿਆਂ ਜਣਾਈਆ। ਨੇਤਰ ਖੋਲ੍ਹ ਵੇਖ ਮੇਰੀ ਅਚਰਜ ਰੀਤ, ਲੋਕਮਾਤ ਆਪ ਰਚਾਈਆ । ਕਲਜੁਗ ਜੀਵ ਕੀਤੇ ਪਲੀਤ, ਪਾਕ ਰਹਿਣ ਕੋਇ ਨਾ ਪਾਈਆ। ਝਗੜਾ ਛਿੜਿਆ ਊਚ ਨੀਚ, ਜਾਤ ਪਾਤ ਕਰੇ ਲੜਾਈਆ। ਸ਼ਾਹ ਸੁਲਤਾਨਾਂ ਮੰਗਾਵਾਂ ਭੀਖ਼, ਰਾਜ ਰਾਜਾਨਾਂ ਖ਼ਾਕ ਮਿਲਾਈਆ। ਹਰਿ ਕਾ ਨਾਮ ਕਿਸੇ ਵਸਣ ਨਾ ਦੇਵਾਂ ਚੀਤ, ਘਰ ਘਰ ਠਗੌਰੀ ਇਕ ਕਰਾਈਆ। ਕੂੜੀ ਕਿਰਿਆ ਸਭ ਦੀ ਰਸਨ ਚੜ੍ਹਾਇਆ ਗੀਤ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਸਤਿਗੁਰ ਭੁੱਲੀ ਮਾਤ ਪ੍ਰੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਿਤਾ ਇਕ ਵਰ, ਮੇਰੀ ਸੇਵਾ ਇਕ ਲਗਾਈਆ। ਕਲਜੁਗ ਕਹੇ ਸੁਣ ਸਤਿਜੁਗ ਸੰਗੀ, ਸਚ ਕਹਾਣੀ ਦਿਆਂ ਜਣਾਈਆ। ਸ੍ਰਿਸ਼ਟ ਸਬਾਈ ਵੇਖ ਕੀਤੀ ਨੰਗੀ, ਸਚ ਓਢਣ ਨਜ਼ਰ ਕੋਇ ਨਾ ਆਈਆ। ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰ ਵਰਨ ਪਾਵਣ ਭੰਡੀ, ਵਰਭੰਡ ਧੀਰ ਨਾ ਕੋਇ ਧਰਾਈਆ। ਆਤਮ ਸਭ ਦੀ ਹੋਈ ਰੰਡੀ, ਹਰਿ ਜੂ ਕੰਤ ਨਾ ਕੋਇ ਹੰਢਾਈਆ। ਦੀਨ ਮਜ਼੍ਹਬ ਜਾਤ ਪਾਤ ਔਝੜ ਪਾਈ ਡੰਡੀ, ਪਾਂਧੀ ਪੰਧ ਸਕੇ ਨਾ ਕੋਇ ਮੁਕਾਈਆ। ਸ੍ਰਿਸ਼ਟ ਸਬਾਈ ਅੰਤਰ ਵਾਸਨਾ ਕੀਤੀ ਗੰਦੀ, ਅੰਮ੍ਰਿਤ ਜਾਮ ਸਚ ਪਿਆਲਾ ਮੁਖ ਨਾ ਕੋਇ ਲਗਾਈਆ। ਦੋਏ ਲੋਚਣ ਜਗਤ ਸਵਾਣੀ ਹੋਈ ਅੰਧੀ, ਘਰ ਨੂਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਸੱਚਾ ਵਰ, ਮੇਰੀ ਆਸਾ ਪੂਰ ਕਰਾਈਆ। ਸਤਿਜੁਗ ਕਹੇ ਸੁਣ ਕਲਜੁਗ ਸੱਜਣ, ਮੈਂ ਸਚ ਸੱਚ ਦ੍ਰਿੜਾਈਆ। ਸੰਤ ਸੁਹੇਲੇ ਸ੍ਰੀ ਭਗਵਾਨ ਲੱਭਣ, ਗੁਰਮੁਖ ਬੈਠੇ ਧਿਆਨ ਲਗਾਈਆ। ਕਾਇਆ ਮੰਦਰ ਅੰਦਰ ਉਠ

❋

❋

ਉਠ ਭੱਜਣ, ਦਹਿ ਦਿਸ਼ਾ ਵੇਖ ਵਖਾਈਆ। ਮੈਂ ਓਨ੍ਹਾਂ ਆਇਆ ਸੱਦਣ, ਜਿਨ੍ਹਾਂ ਸੱਦਾ ਇਕ ਸਮਝਾਈਆ। ਪ੍ਰੇਮ ਪ੍ਰੀਤੀ ਅੰਤਰ ਰਹਿਣ ਮਗਨ, ਮਾਇਆ ਮਮਤਾ ਮੋਹ ਤਜਾਈਆ। ਆਤਮ ਪਰਮਾਤਮ ਸੋਹੰ ਢੋਲਾ ਗਾਵਣ ਭਜਨ, ਬੰਦਗੀ ਇਕੋ ਇਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਨ੍ਹਾਂ ਗੁਰਮੁਖਾਂ ਕਰਾਏ ਸਾਚਾ ਮਜਨ, ਸਰ ਸਰੋਵਰ ਇਕ ਨੁਹਾਈਆ। ਤ੍ਰੇਤਾ ਕਹੇ ਸੁਣ ਕਲਜੁਗ ਪ੍ਰੇਮੀ, ਪ੍ਰੀਤੀ ਇਕੋ ਇਕ ਜਣਾਈਆ। ਮੈਂ ਵੇਖਣ ਆਇਆ ਗੁਰਮੁਖ ਨੇਮੀ, ਜੋ ਪੁਰਖ ਅਕਾਲ ਨੇਮ ਰਹੇ ਰਖਾਈਆ। ਏਥੇ ਓਥੇ ਬਣੇ ਸਾਕ ਸੱਜਣ ਸੈਣੀ, ਸਗਲਾ ਸੰਗ ਨਿਭਾਈਆ। ਤਿਨ੍ਹਾਂ ਊਚਾਂ ਨੀਚਾਂ ਮਿਲ ਕੇ ਬਣੀ ਇਕੋ ਰਹਿਣੀ, ਦੀਨ ਮਜ਼੍ਹਬ ਜਾਤ ਪਾਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਨ੍ਹਾਂ ਦੇਵੇ ਮਾਣ ਵਡਿਆਈਆ। ਦਵਾਪਰ ਕਹੇ ਸੁਣ ਕਲਜੁਗ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਮੈਂ ਵੇਖਾਂ ਸਚ ਵਿਹਾਰ, ਜਨ ਭਗਤ ਮਿਲੇ ਵਡਿਆਈਆ। ਭਗਵਨ ਕਰੇ ਖੇਲ ਅਪਾਰ, ਨਿਰਗੁਣ ਨੂਰ ਕਰ ਰੁਸ਼ਨਾਈਆ । ਜੁਗ ਜਨਮ ਦੇ ਵਿਛੜੇ ਮੇਲੇ ਆਣ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਏਕਾ ਦੇਵੇ ਧੁਰ ਫ਼ਰਮਾਨ, ਸਚ ਸੰਦੇਸ਼ਾ ਨਾਮ ਜਣਾਈਆ। ਦਰ ਦਵਾਰੇ ਕਰ ਪਰਵਾਨ, ਘਰ ਸਾਚੇ ਲਏ ਬਹਾਈਆ। ਜਿਥੇ ਪੋਹ ਨਾ ਸਕੇ ਕਾਲ, ਮਹਾਂਕਾਲ ਨੇੜ ਨਾ ਆਈਆ। ਮੈਂ ਓਸ ਦਾ ਦਿਆਂ ਅਹਿਵਾਲ, ਜੋ ਆਦਿ ਜੁਗਾਦਿ ਜੁਗਾ ਜੁਗੰਤਰ ਆਪਣੀ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸਾਚਾ ਖੇਲ ਵਖਾਈਆ। ਕਲਜੁਗ ਕਹੇ ਮੈਂ ਸੁਣਿਆ ਸੱਚ, ਸਤਿਜੁਗ ਤ੍ਰੇਤਾ ਦਵਾਪਰ ਜੋ ਰਹੇ ਦ੍ਰਿੜਾਈਆ। ਪੁਰਖ ਅਬਿਨਾਸ਼ੀ ਦੇਵਣ ਆਇਆ ਹੱਕ, ਹਕੀਕਤ ਸਭ ਦੀ ਝੋਲੀ ਪਾਈਆ। ਜਨ ਭਗਤਾਂ ਵਲ ਰਿਹਾ ਤੱਕ, ਨਿਜ ਨੇਤਰ ਲੋਚਣ ਨੈਣ ਉਠਾਈਆ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਅੰਤਰ ਆਪਣਾ ਭੇਵ ਚੁਕਾਈਆ। ਪਰਗਟ ਹੋ ਪੁਰਖ ਸਮਰਥ, ਸਮਰਥ ਆਪਣੀ ਕਾਰ ਕਮਾਈਆ। ਮੈਂ ਉਸ ਦੀ ਚਰਨੀਂ ਜਾਵਾਂ ਢੱਠ, ਕਲਜੁਗ ਕੂਕ ਕੂਕ ਜਣਾਈਆ। ਮੇਰੀ ਬਦਲ ਦੇਵੇ ਪ੍ਰਭ ਮੱਤ, ਸਾਚੀ ਸਿਖਿਆ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ। ਸਤਿਜੁਗ ਤ੍ਰੇਤਾ ਦਵਾਪਰ ਰਹੇ ਆਖ, ਕਲਜੁਗ ਸਚ ਸੱਚ ਦ੍ਰਿੜਾਈਆ। ਅਸੀਂ ਓਸ ਸਾਹਿਬ ਦੀ ਸ਼ਾਖ਼, ਜੋ ਸ਼ਨਾਖ਼ਤ ਵਿਚ ਕਦੇ ਨਾ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਸੁਣਦੇ ਰਹੇ ਓਸ ਦੀ ਬਾਤ, ਜੋ ਬਾਤਨ ਹਾਲ ਰਹੇ ਜਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੌਂਦੇ ਰਹੇ ਓਸ ਦੀ ਗਾਥ, ਅੱਖਰ ਅੱਖਰ ਜੋੜ ਜੁੜਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਕਰਦੇ ਰਹੇ ਪਾਠ, ਰਸਨਾ ਜਿਹਵਾ ਬੱਤੀ ਦੰਦ ਹਿਲਾਈਆ। ਸੋ ਸਾਹਿਬ ਪੁਰਖ ਅਕਾਲ ਦੀਨ ਦਿਆਲ ਦੇਵਣਹਾਰਾ ਦਾਤ, ਦਾਤਾ ਦਾਨੀ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਮੇਰੀ ਆਸਾ ਪੂਰ ਕਰਾਈਆ। ਕਲਜੁਗ ਕਹੇ ਮੇਰੀ ਆਸਾ ਪੂਰੇ, ਮੈਂ ਇਕ ਧਿਆਨ ਲਗਾਈਆ। ਪਰਗਟ ਹੋਵੇ ਹਾਜ਼ਰ ਹਜ਼ੂਰੇ, ਹਜ਼ਰਤ ਆਪਣਾ ਫੇਰਾ ਪਾਈਆ। ਨਾਤਾ ਤੋੜੇ ਮਾਣ ਗ਼ਰੂਰੇ, ਗ਼ੁਰਬਤ ਰਹਿਣ ਕੋਇ ਨਾ ਪਾਈਆ। ਮਸਤਕ ਲਾਏ ਚਰਨ ਧੂੜੇ, ਟਿੱਕਾ ਇਕੋ ਨਾਮ ਲਗਾਈਆ। ਰੰਗ ਚਾੜ੍ਹੇ ਧੁਰ ਦੇ ਗੂੜ੍ਹੇ, ਦੂਜੀ ਵਾਰ ਉਤਰ ਨਾ ਜਾਈਆ। ਮੂਰਖ ਮੁਗਧ ਸਮਝਾਏ ਮੂੜ੍ਹੇ, ਸਾਚੀ ਕਰੇ

❋

❋

ਨਾਮ ਪੜ੍ਹਾਈਆ। ਨਾਦ ਵਜਾਵੇ ਇਕੋ ਤੂਰੇ, ਤੁਰੀਆ ਬੈਠੇ ਮੁਖ ਸ਼ਰਮਾਈਆ। ਅੰਮ੍ਰਿਤ ਦੇਵੇ ਸਤਿ ਸਰੂਰੇ, ਜਾਮ ਪਿਆਲਾ ਮਦਿ ਪਿਆਈਆ । ਕਰ ਪਰਕਾਸ਼ ਜੋਤੀ ਨੂਰੇ, ਅਗਿਆਨ ਅੰਧੇਰ ਦਏ ਚੁਕਾਈਆ। ਪੁਰਖ ਅਕਾਲ ਦੀਨ ਦਿਆਲ ਮੇਰਾ ਲੇਖ ਚੁਕਾਏ ਜ਼ਰੂਰੇ, ਜ਼ਰੂਰਤ ਆਪਣੀ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕੋ ਦੇਵੇ ਸੱਚਾ ਵਰ, ਸਾਚਾ ਲੇਖਾ ਦਏ ਮੁਕਾਈਆ। ਕਲਜੁਗ ਕਹੇ ਮੇਰਾ ਲੇਖਾ ਮੁੱਕੇ, ਮੁੱਕੇ ਵਸਤ ਪਰਾਈਆ। ਜਨ ਭਗਤਾਂ ਪ੍ਰਭ ਜੂ ਗੋਦੀ ਚੁੱਕੇ, ਜੋ ਬੈਠੇ ਧਿਆਨ ਲਗਾਈਆ। ਮਨਮੁਖ ਮੂਰਖ ਟੰਗੇ ਪੁੱਠੇ, ਰਾਏ ਧਰਮ ਹੱਥ ਫੜਾਈਆ। ਏਥੇ ਓਥੇ ਓਨ੍ਹਾਂ ਕੋਈ ਨਾ ਪੁਛੇ, ਜੋ ਬੈਠੇ ਪ੍ਰਭੂ ਭੁਲਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਚ ਪ੍ਰੀਤੀ ਅੰਦਰ ਰੁਝੇ, ਰੁਚੀ ਆਪਣੀ ਆਪਣੇ ਨਾਲ ਮਿਲਾਈਆ। ਲੱਖ ਚੁਰਾਸੀ ਵਿਚੋਂ ਬਾਹਰ ਕੱਢੇ ਗੁੱਝੇ, ਗੋਝ ਭੇਵ ਆਪ ਖੁਲ੍ਹਾਈਆ । ਭਗਤ ਦੀਪਕ ਕਦੇ ਨਾ ਬੁੱਝੇ, ਸ਼ਮਾ ਰਹੇ ਨਾ ਜਗਤ ਲੋਕਾਈਆ। ਲੇਖਾ ਚੁੱਕੇ ਏਕਾ ਦੂਜੇ, ਦੂਆ ਏਕ ਏਕ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਪਾਂਧੀ ਪੰਧ ਮੁਕਾਈਆ। ਕਲਜੁਗ ਕਹੇ ਮੇਰਾ ਮੁਕੇ ਪੰਧ, ਅੰਤਮ ਲੇਖਾ ਪੂਰ ਕਰਾਈਆ । ਮੈਂ ਉਸ ਦਾ ਢੋਲਾ ਗਾਵਾਂ ਛੰਦ, ਜੋ ਸ਼ਹਿਨਸ਼ਾਹ ਮੇਰਾ ਲੇਖਾ ਲੇਖੇ ਪਾਈਆ। ਦੋਏ ਜੋੜ ਕਰ ਬੰਦਨਾ ਮੰਗਾਂ ਮੰਗ, ਅਰਜ਼ ਅਰਜ਼ੋਈ ਇਕੋ ਇਕ ਸੁਣਾਈਆ। ਪੁਰਖ ਅਕਾਲ ਸਤਿਜੁਗ ਸਾਚਾ ਚਾੜ੍ਹ ਚੰਦ, ਦੀਨ ਦਿਆਲ ਕਰ ਰੁਸ਼ਨਾਈਆ। ਜਨ ਭਗਤਾਂ ਪ੍ਰੀਤੀ ਆਪਣੇ ਨਾਲ ਗੰਢ, ਸਾਚੀ ਰੀਤੀ ਇਕ ਅਖਵਾਈਆ। ਦੋਹਾਂ ਮਿਲ ਕੇ ਬਣੇ ਸੋਹੰ ਛੰਦ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇਕੋ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਮੇਟੇ ਭੇਖ ਪਖੰਡ, ਕੂੜੀ ਕਿਰਿਆ ਡੇਰਾ ਢਾਹੀਆ।

੫ ਮਾਘ ੨੦੨੦ ਬਿਕਰਮੀ ਸਮਾਧਾਂ ਪਰ ਸੰਤਾਂ ਨਾਲ ਬਚਨ ਹੋਏ ਰਮਦਾਸ ਜ਼ਿਲਾ ਗੁਰਦਾਸ ਪੁਰ

ਬਿਨ ਸਤਿਗੁਰ ਕਿਰਪਾ ਨਾ ਹੋਏ ਵਿਚਾਰ, ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ। ਰਸਨਾ ਜਿਹਵਾ ਬੱਤੀ ਦੰਦ ਪੜ੍ਹ ਪੜ੍ਹ ਥੱਕਾ ਸਰਬ ਸੰਸਾਰ, ਆਦਿ ਜੁਗਾਦਿ ਜੁਗ ਚੌਕੜੀ ਢੋਲਾ ਰਾਗ ਅਲਾਈਆ। ਕਾਗਦ ਕਲਮ ਸ਼ਾਹੀ ਉਚੀ ਕੂਕ ਕੂਕ ਕਰੇ ਪੁਕਾਰ, ਜੀਵਾਂ ਜੰਤਾਂ ਜਗਤ ਸਮਝਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕੋਈ ਨਾ ਪਾਵੇ ਸਾਰ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਜਿਨ੍ਹਾਂ ਮਿਲੇ ਸਾਹਿਬ ਸਵਾਮੀ ਸਿਰਜਣਹਾਰ, ਸਤਿ ਸਤਿਵਾਦੀ ਦਇਆ ਕਮਾਈਆ। ਤਿਨ੍ਹਾਂ ਸਮਝਾਵੇ ਆਪ ਆਪਣੀ ਕਿਰਪਾ ਧਾਰ, ਬਿਨ ਅੱਖਰੋਂ ਨਿਰਅੱਖਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਚਾਰ ਆਪਣੇ ਹੱਥ ਰਖਾਈਆ। ਸਚ ਵਿਚਾਰ ਨਾ ਆਵੇ ਜੱਗ, ਚਾਰੇ ਖਾਣੀ ਰਹੀ ਕੁਰਲਾਈਆ। ਜਗਤ ਦਵਾਰੇ ਲੱਗੀ ਅੱਗ, ਅਗਨੀ ਤਤ ਨਾ ਕੋਇ ਬੁਝਾਈਆ। ਦਰਸ ਨਾ ਪਾਵੇ ਕੋਈ ਉਪਰ ਸਾਹ ਰਗ, ਘਰ ਘਰ ਵਿਚ ਪਰਦਾ ਨਾ ਮਾਤ ਉਠਾਈਆ। ਕਿਰਪਾ ਕਰੇ ਜਿਨ੍ਹਾਂ ਉਪਰ ਪੁਰਖ ਸਮਰਥ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਬੋਧ ਅਗਾਧ ਅੰਤਰ ਆਤਮ ਇਕੋ ਦੇਵੇ ਮੱਤ, ਸ਼ਬਦ ਅਨਾਦ ਧੁਨ ਸ਼ਨਵਾਈਆ। ਸੋ ਗੁਰਮੁਖ ਗੁਰਸਿਖ ਹਰਿਜਨ ਹਰਿਸੰਤ ਭਗਤ ਭਗਵਾਨ

❋

❋

ਮਿਲ ਕੇ ਪੈਣ ਹੱਸ, ਘਰ ਖ਼ੁਸ਼ੀਆਂ ਮੰਗਲ ਗਾਈਆ । ਜਗਤ ਵਿਚਾਰ ਸਤਿਗੁਰ ਦਵਾਰ ਦਵਾਰੇ ਹੋ ਜਾਏ ਬੱਸ, ਬਿਨ ਹਰਿ ਕਿਰਪਾ ਕੰਮ ਕਿਸੇ ਨਾ ਆਈਆ। ਸੋ ਵਿਚਾਰ ਜਗਤ ਸੰਤ ਦੇਣੀ ਦੱਸ, ਜਿਸ ਵਿਚੋਂ ਮਿਲੇ ਬੇਪਰਵਾਹੀਆ। ਤੀਰ ਨਿਰਾਲਾ ਵੱਜੇ ਕਸ, ਦੂਈ ਦਵੈਤੀ ਬਜਰ ਕਪਾਟੀ ਚੀਰ ਚਿਰਾਈਆ। ਲੇਖਾ ਚੁੱਕੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮੱਤ ਬੁੱਧ ਡੇਰਾ ਦੇਵੇ ਢਾਹੀਆ। ਨਾੜ ਬਹੱਤਰ ਨਾ ਉਬਲੇ ਰਤ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਜਿਸ ਵਿਚੋਂ ਉਪਜੇ ਬ੍ਰਹਮ ਮੱਤ, ਬ੍ਰਹਮ ਵਿਦਿਆ ਇਕ ਦਰਸਾਈਆ। ਸੋ ਵਿਚਾਰ ਝੋਲੀ ਦੇਣੀ ਘੱਤ, ਆਪਣੇ ਅੰਦਰੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਸਚ ਵਿਚਾਰ ਸ਼ਬਦ ਧਾਰ ਸੰਤ ਸਤਿਗੁਰ ਹੱਥ ਰਖਾਈਆ। ਸਚ ਵਿਚਾਰ ਦੱਸੋ ਏਕ, ਏਕੰਕਾਰ ਨਜ਼ਰੀ ਆਈਆ। ਬੁੱਧੀ ਹੋਏ ਜਗਤ ਬਿਬੇਕ, ਦੁਰਮਤ ਮੈਲ ਰਹਿਣ ਨਾ ਪਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਜਲਾਈਆ। ਸਾਹਿਬ ਸਵਾਮੀ ਲਏ ਪੇਖ, ਘਰ ਠਾਕਰ ਬੇਪਰਵਾਹੀਆ। ਨਜ਼ਰੀ ਆਏ ਨੇਤਨ ਨੇਤ, ਨਿਜ ਨੇਤਰ ਦਰਸ਼ਨ ਪਾਈਆ। ਆਤਮ ਸੇਜਾ ਮਿਲ ਕੇ ਲਈਏ ਖੇਡ, ਪ੍ਰੇਮ ਪ੍ਰੀਤੀ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਵਿਚਾਰ ਇਕੋ ਮੰਗ ਮੰਗਾਈਆ। ਸਚ ਵਿਚਾਰ ਦੱਸੋ ਹਾਲ, ਹਾਲਤ ਆਪਣੀ ਨਾਲ ਰਲਾਈਆ। ਜਿਸ ਵਿਚਾਰ ਵਿਚੋਂ ਲੇਖਾ ਚੁੱਕੇ ਕਾਲ ਮਹਾਂਕਾਲ, ਰਾਏ ਧਰਮ ਨਾ ਦਏ ਸਜਾਈਆ। ਸਚ ਪ੍ਰੀਤੀ ਲੱਗੇ ਸਤਿਗੁਰ ਨਾਲ, ਦੂਜੀ ਅਵਰ ਨਾ ਕੋਇ ਸਰਨਾਈਆ। ਗੁਰਮੁਖ ਗੁਰਸਿਖ ਬਣੇ ਸਾਚਾ ਲਾਲ, ਲਾਲਨ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਪੁੱਛੇ ਸਚ ਵਿਚਾਰ, ਜਿਸ ਅੰਦਰ ਮਿਲੇ ਨਿਰਮਲ ਧਾਰ, ਰੂਪ ਰੰਗ ਰੇਖ ਤੇ ਵਸੇ ਬਾਹਰ, ਜਾਹਰ ਆਪਣਾ ਨੂਰ ਕਰਾਈਆ। ਵਿਚਾਰ ਦੱਸੋ ਕਾਇਆ ਮੰਦਰ, ਘਰ ਘਰ ਵਿਚ ਮਿਲੇ ਵਡਿਆਈਆ। ਮਨ ਵਾਸਨਾ ਬੱਝੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਹੋਏ ਪਰਕਾਸ਼ ਅੰਧੇਰੇ ਕੰਦਰ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਸੋਭਾਵੰਤ ਸੁਹਾਏ ਮੰਦਰ, ਮੰਡਪ ਇਕੋ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਚਾਰ ਵਿਚੋਂ ਵਿਚਾਰ ਰਿਹਾ ਖੋਜ, ਖੋਜਤ ਆਪਣਾ ਰਾਹ ਚਲਾਈਆ। ਸਚ ਵਿਚਾਰ ਦੱਸੋ ਉਹ, ਜੋ ਸੰਤ ਸਤਿਗੁਰ ਸੱਚੀ ਭਾਈਆ। ਨਾਤਾ ਤੁਟੇ ਜਗਤ ਮੋਹ, ਮਮਤਾ ਕੋਇ ਰਹਿਣ ਨਾ ਪਾਈਆ। ਆਤਮ ਪਰਮਾਤਮ ਪਰਮਾਤਮ ਆਤਮ ਜਾਏ ਛੋਹ, ਦੂਈ ਦਵੈਤੀ ਡੇਰਾ ਢਾਹੀਆ। ਪਾਰਬ੍ਰਹਮ ਬ੍ਰਹਮ ਮਿਲ ਕੇ ਇਕੋ ਜਾਏ ਹੋ, ਏਕਾ ਦੂਜਾ ਨਜ਼ਰ ਕੋਇ ਨਾ ਆਈਆ। ਕਰ ਪਰਕਾਸ਼ ਨਿਰਗੁਣ ਜੋਤ ਕਰੇ ਲੋ, ਅਗਿਆਨ ਅੰਧੇਰ ਮਿਟਾਈਆ। ਧੁਨ ਨਾਦ ਸ਼ਬਦ ਰਾਗ ਸੁਣੀਏ ਇਕੋ ਸੋ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਇਕ ਘਰ, ਜਿਸ ਘਰ ਵਿਚਾਰ ਬੈਠੀ ਡੇਰਾ ਲਾਈਆ। ਵਿਚਾਰ ਵਸੇ ਕਿਸ ਘਰ, ਕਾਇਆ ਮੰਦਰ ਅੰਦਰ ਡੇਰਾ ਲਾਈਆ। ਕਵਣ ਕਰਨੀ ਰਹੀ ਕਰ, ਕਵਣ ਕਾਰ ਕਮਾਈਆ। ਕਵਣ ਅੱਖਰ ਰਹੀ ਪੜ੍ਹ, ਕਵਣ ਰਾਗ ਸੁਣਾਈਆ। ਕਵਣ ਪੌੜ੍ਹੇ ਰਹੀ ਚੜ੍ਹ, ਕਵਣ ਮੰਜ਼ਲ ਪੰਧ ਮੁਕਾਈਆ। ਜਿਸ ਵਿਚਾਰ ਵਿਚੋਂ ਚੁਕੇ ਸਰਬ ਡਰ, ਭੈ ਭਉ ਰਹਿਣ ਕੋਇ ਨਾ ਪਾਈਆ। ਸੋ ਵਿਚਾਰ

❋

❋

ਝੋਲੀ ਦੇਣੀ ਭਰ, ਜਿਸ ਦੀ ਸਮਝ ਕਿਸੇ ਨਾ ਆਈਆ। ਜਿਸ ਵਿਚਾਰ ਵਿਚੋਂ ਮਿਲੇ ਹਰਿ, ਹਰਿ ਹਰਿ ਕਾ ਰੂਪ ਨਜ਼ਰੀ ਆਈਆ। ਸੋ ਵਿਚਾਰ ਆਦਿ ਜੁਗਾਦਿ ਜੁਗਾ ਜੁਗੰਤ ਖੜੀ ਸਦਾ ਸੰਤਾਂ ਦਰ, ਬਿਨ ਸੰਤਾਂ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਹ ਵਿਚਾਰ ਲਏ ਫੜ, ਸ਼ਬਦ ਡੋਰੀ ਤੰਦ ਬੰਧਾਈਆ। ਸ਼ਬਦ ਦੱਸੋ ਉਹ ਕਿਹੜਾ, ਅੱਛੀ ਤਰ੍ਹਾਂ ਜਣਾਈਆ। ਜਿਸ ਨੇ ਦੋ ਜਹਾਨ ਵਸਾਇਆ ਖੇੜਾ, ਬ੍ਰਹਿਮੰਡ ਖੰਡ ਆਪਣਾ ਡੇਰਾ ਲਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਕਰੇ ਨਬੇੜਾ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਹੁਕਮ ਮਨਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਲਾਏ ਡੇਰਾ, ਅਠਸਠ ਤੀਰਥ ਘਟ ਘਟ ਰਿਹਾ ਸਮਾਈਆ । ਦੂਰ ਦੁਰਾਡਾ ਨੇਰਨ ਨੇਰਾ, ਉਤਰ ਪੂਰਬ ਪੱਛਮ ਦੱਖਣ ਦਹਿ ਦਿਸ਼ਾ ਖੇਲ ਵਖਾਈਆ। ਬਿਨ ਸੰਤ ਸਤਿਗੁਰ ਨਿਤ ਨਵਿਤ ਸਦਾ ਹਨੇਰਾ, ਦੀਪਕ ਜੋਤ ਕਰੇ ਨਾ ਕੋਇ ਰੁਸ਼ਨਾਈਆ। ਹਰਿ ਕਾ ਸ਼ਬਦ ਹਰਿਜਨ ਕਹੇ ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਇਕ ਦਰ, ਜਿਸ ਘਰ ਸ਼ਬਦ ਸ਼ਬਦੀ ਬੈਠਾ ਡੇਰਾ ਲਾਈਆ। ਕਿਰਪਾ ਅੰਦਰ ਪੁਰਖ ਅਕਾਲ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਖੇਲ ਖਿਲਾਈਆ। ਜੁਗ ਚੌਕੜੀ ਦੀਨ ਦਿਆਲ, ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮ ਵਰਤਾਈਆ। ਭਗਤ ਭਗਵਾਨ ਵਖਾਏ ਸਚ ਸੱਚੀ ਧਰਮਸਾਲ, ਕਾਇਆ ਮੰਦਰ ਇਕ ਵਡਿਆਈਆ। ਸਾਢੇ ਤਿੰਨ ਹੱਥ ਅੰਦਰ ਵਜਾਏ ਅਗੰਮੀ ਤਾਲ, ਤਾਲ ਤਲਵਾੜਾ ਨਜ਼ਰ ਕਿਸੇ ਨਾ ਆਈਆ। ਅੰਮ੍ਰਿਤ ਆਤਮ ਨਿਝਰ ਝਿਰਨਾ ਇਕ ਉਛਾਲ, ਸਰ ਸਰੋਵਰ ਦਏ ਵਖਾਈਆ। ਦੀਪ ਅਗੰਮੀ ਜੋਤੀ ਬਾਲ, ਜੋਤੀ ਜੋਤ ਕਰੇ ਰੁਸ਼ਨਾਈਆ। ਅੰਦਰ ਬਾਹਰ ਗੁਪਤ ਜਾਹਰ ਚਲੇ ਨਾਲ ਨਾਲ, ਨਿਰਗੁਣ ਸਰਗੁਣ ਸੰਗ ਨਿਭਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲਏ ਭਾਲ, ਲੱਖ ਚੁਰਾਸੀ ਖੋਜ ਖੁਜਾਈਆ। ਜਿਨ੍ਹਾਂ ਉਪਰ ਹੋਏ ਆਪ ਕਿਰਪਾਲ, ਕਿਰਪਾਨਿਧ ਆਪਣਾ ਰੰਗ ਰੰਗਾਈਆ। ਸੋ ਵੇਖਣ ਬਿਨ ਨੇਤਰ ਪੁਰਖ ਅਕਾਲ, ਅਕਲ ਕਲਧਾਰੀ ਇਕੋ ਨਜ਼ਰੀ ਆਈਆ। ਸੰਤਾਂ ਅੱਗੇ ਹਰਿ ਸਤਿ ਸੁਆਲ, ਸਤਿ ਸਤਿਵਾਦੀ ਇਕ ਰਖਾਈਆ। ਜਿਸ ਅਕਾਲ ਦਾ ਗੋਬਿੰਦ ਲਾਲ, ਸ਼ਬਦੀ ਸੁਤ ਨਾਉਂ ਰਖਾਈਆ। ਸੋ ਦੱਸੋ ਸੱਚੀ ਧਰਮਸਾਲ, ਜਿਸ ਘਰ ਬੈਠਾ ਡੇਰਾ ਲਾਈਆ । ਜਿਸ ਦਾ ਜਲਵਾ ਨੂਰ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਪਰਵਰਦਿਗਾਰ ਸਾਂਝਾ ਯਾਰ, ਧੁਰਦਰਗਾਹੀ ਇਕ ਅਖਵਾਈਆ। ਤਿਸ ਦੀ ਕਿਰਪਾ ਖੇਲ ਜਗਤ ਸੰਸਾਰ, ਵਡ ਸੰਸਾਰੀ ਆਪਣੀ ਰਚਨ ਰਚਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਦਰ ਬੈਠੇ ਸੀਸ ਝੁਕਾਈਆ । ਸੋ ਸੰਤ ਭਗਵੰਤ ਕਿਸ ਵਸੇ ਮਕਾਨ, ਮਹਿਬੂਬ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਅੰਦਰ ਲੱਖ ਚੁਰਾਸੀ ਸੁਹਾਏ ਮੰਦਰ, ਗ੍ਰਹਿ ਗ੍ਰਹਿ ਘਰ ਘਰ ਦਰ ਦਰ ਆਪਣਾ ਡੇਰਾ ਲਾਈਆ। ਬੇਅੰਤ ਪ੍ਰਭ ਦਾ ਗੱਫਾ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜਿਸ ਗੁਰਮੁਖ ਅੰਦਰੇ ਅੰਦਰ ਮਾਰਗ ਦੱਸਾ, ਸੋ ਗੁਰਸਿਖ ਮਿਲ ਮਿਲ ਖ਼ੁਸ਼ੀ ਮਨਾਇੰਦਾ। ਜਗਤ ਵਿਕਾਰ ਜੀਵ ਜੰਤ ਫਸਾ, ਬਾਹੋਂ ਫੜ ਬਾਹਰ ਨਾ ਕੋਇ ਕਢਾਇੰਦਾ। ਰਸਨਾ ਜਿਹਵਾ ਨੌ ਦਵਾਰ ਵੇਖਣ ਰਸਾ, ਆਤਮ ਰਸ ਨਿਝਰ ਧਾਰ ਨਾ ਕੋਇ ਵਹਾਇੰਦਾ । ਸੁਣ ਸੁਣਾ ਕੇ ਕਹਿਣ ਅੱਛਾ, ਅੱਛੀ ਤਰ੍ਹਾ ਭੇਵ ਕੋਇ ਨਾ ਪਾਇੰਦਾ। ਗੱਲ ਵਿਚ ਫਾਸੀ ਦਿਸੇ ਰੱਸਾ, ਰਾਏ ਧਰਮ ਸਰਬ ਲਟਕਾਇੰਦਾ।

❋

❋

ਬਿਨ ਸਤਿਗੁਰ ਕਿਰਪਾ ਕੋਈ ਨਾ ਬਚਾ, ਬਚਪਨ ਸਭ ਦਾ ਮੂਲ ਚੁਕਾਇੰਦਾ। ਜਗਤ ਵਾਸਨਾ ਜੀਵ ਜਹਾਨ ਨੱਚਾ, ਨੌ ਦਰ ਕੂੜੀ ਕਿਰਿਆ ਖੋਜ ਖੁਜਾਇੰਦਾ। ਜਿਨ੍ਹਾਂ ਮਿਲਿਆ ਪੁਰਖ ਸਮਰਥਾ, ਸੋ ਗੁਰਮੁਖ ਹਰਿਜਨ ਮਿਲ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਵੇਖ ਵਖਾਇੰਦਾ। ਬਾਬੇ ਬੁੱਢੇ ਦੁਆਰੇ ਆਏ ਬੁੱਢਾ, ਨਿਰਗੁਣ ਸਰਗੁਣ ਵੇਸ ਵਟਾਈਆ। ਉਸ ਦਾ ਭੇਵ ਕਵਣ ਖੁਲ੍ਹਾਏ ਗੁੱਝਾ, ਅਨੁਭਵ ਆਪਣੀ ਧਾਰ ਚਲਾਈਆ। ਜਗਤ ਮਾਇਆ ਜਗਿਆਸੂ ਰੁੱਝਾ, ਰੁਚੀ ਜਗਤ ਨਾਲ ਪਰਨਾਈਆ। ਅੰਤਰ ਆਤਮ ਕੋਈ ਨਾ ਸੁੱਚਾ, ਸੁੱਚ ਸੰਜਮ ਬੈਠੀ ਡੇਰਾ ਢਾਹੀਆ। ਮਨ ਵਿਕਾਰੀ ਨਟੂਆ ਲੁੱਚਾ, ਭੱਜੇ ਵਾਹੋ ਦਾਹੀਆ। ਕਾਇਆ ਅੰਦਰ ਜਗਤ ਵਿਕਾਰਾਂ ਭਰਿਆ ਗੁੱਛਾ, ਗੱਠੜੀ ਫੋਲ ਨਾ ਕੋਇ ਵਖਾਈਆ। ਕੂੜੀ ਵਾਸਨਾ ਹੋਇਆ ਭੁੱਖਾ, ਤ੍ਰਿਸ਼ਨਾ ਮਿਟੇ ਨਾ ਜਗਤ ਲੋਕਾਈਆ। ਜਿਨ੍ਹਾਂ ਸਾਹਿਬ ਸਤਿਗੁਰ ਪੁਰਖ ਅਕਾਲ ਇਕੋ ਤੁੱਠਾ, ਸਦ ਦੇਵੇ ਮਾਣ ਵਡਿਆਈਆ। ਬੁੱਢੇ ਨਾਲੋਂ ਬੁੱਢਾ ਰੁੱਠਾ, ਰੁਠੜਿਆਂ ਪੁਰਖ ਅਕਾਲ ਆਪ ਮਨਾਈਆ । ਸਚ ਨਿਸ਼ਾਨਿਉਂ ਸਤਿਗੁਰ ਕਦੇ ਨਾ ਉਕਾ, ਤੀਰ ਅਣਿਆਲਾ ਬਾਣ ਚਲਾਈਆ। ਉਨ੍ਹਾਂ ਦਾ ਪੈਂਡਾ ਪਿਛੇ ਅੱਗੇ ਮੁਕਾ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬੁੱਢਾ ਆਪਣੇ ਲੇਖੇ ਪਾਈਆ। ਬੁੱਢੇ ਦਾ ਜਾਣੇ ਕਵਣ ਬੁਢੇਪਾ, ਬਿਰਧ ਬਾਲ ਜਵਾਨ ਸਮਝ ਕਿਸੇ ਨਾ ਆਈਆ। ਵੇਖਣਹਾਰਾ ਇਕੋ ਨੇਤਾ, ਨਰ ਨਰਾਇਣ ਸੱਚਾ ਸ਼ਹਿਨਸ਼ਾਹੀਆ । ਜੋ ਨਿਰਗੁਣ ਧਾਰ ਗੁਰਮੁਖ ਚੇਤਾ, ਸ਼ਬਦੀ ਨਾਦ ਧੁਨ ਸ਼ਨਵਾਈਆ। ਮੰਗੀ ਮੰਗ ਖਾ ਕੇ ਠੇਡਾ, ਮਸਤਕ ਖ਼ਾਕ ਨਾਲ ਮਿਲਾਈਆ। ਪੁਰਖ ਅਕਾਲ ਮੇਰਾ ਰੱਖਣਾ ਚੇਤਾ, ਚੇਤਨ ਹੋ ਕੇ ਰਿਹਾ ਸੁਣਾਈਆ। ਤੇਰੀ ਸਿਕਦਾਰੀ ਦਾ ਮੇਰੇ ਹੱਥ ਠੇਕਾ, ਮਸਤਕ ਟਿੱਕਾ ਗੁਰ ਗੁਰ ਧਾਰ ਲਗਾਈਆ । ਤੇਰਾ ਰੂਪ ਨੇਤਰ ਨਾ ਪੇਖਾ, ਤੇਰੇ ਨਾਮ ਸੁਣੀ ਸ਼ਨਵਾਈਆ। ਸਾਹਿਬ ਠਾਕਰ ਰੱਖਣਾ ਚੇਤਾ, ਅਭੁੱਲ ਭੁੱਲ ਕਦੇ ਨਾ ਜਾਈਆ। ਮੈਂ ਰਾਹ ਤੱਕਾਂ ਤੇਰਾ ਵਿਚ ਖੇਤਾਂ, ਜੰਗਲ ਜੂਹ ਡੇਰਾ ਲਾਈਆ। ਤੂੰ ਮੇਰੀ ਮਾਣੀ ਆਣ ਕੇ ਸੇਜਾ, ਸੇਜ ਸੁਹੰਜਣੀ ਸੋਭਾ ਪਾਈਆ। ਤੇਰਾ ਨਜ਼ਰੀ ਆਵੇ ਨੂਰ ਤੇਜਾ, ਸੂਰਜ ਚੰਦ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਪਾਉਣਾ ਆਪਣੇ ਘਰ, ਤੇਰੇ ਘਰ ਮੇਰੀ ਵਡਿਆਈਆ। ਤੇਰੇ ਘਰ ਮੈਂ ਹੋਵਾਂ ਵੱਡਾ, ਵੱਡੇ ਹੱਥ ਤੇਰੇ ਵਡਿਆਈਆ। ਜਗਤ ਜਹਾਨ ਕਹੇ ਬੁੱਢਾ ਨੱਢਾ, ਹੋਛੀ ਮਤ ਬਣਾਈਆ। ਲੱਖ ਚੁਰਾਸੀ ਵਿਚੋਂ ਜਿਸ ਨੇ ਕੱਢਾ, ਸਿਰ ਮੇਰੇ ਹੱਥ ਟਿਕਾਈਆ। ਉਸ ਦਵਾਰੇ ਜਾਵਾਂ ਭੱਜਾ, ਬਣ ਪਾਂਧੀ ਪੰਧ ਮੁਕਾਈਆ । ਜਿਸ ਪੰਜ ਤਤ ਕਾਇਆ ਚੋਲੀ ਰੱਖੀ ਲੱਜਾ, ਮਿਹਰ ਨਜ਼ਰ ਨੈਣ ਉਠਾਈਆ। ਸੋ ਸਾਹਿਬ ਸੂਰਾ ਸਰਬੱਗਾ, ਸ਼ਹਿਨਸ਼ਾਹ ਇਕੋ ਇਕ ਅਖਵਾਈਆ । ਬੀਸ ਬੀਸਾ ਦੇਣਾ ਸੱਦਾ, ਸਦਕੇ ਵਾਰੀ ਘੋਲੀ ਘੋਲ ਘੁੰਮਾਈਆ। ਪੰਚਮ ਪੰਚ ਪਰਪੰਚ ਜਿਸ ਆਪਣੇ ਹੁਕਮੇ ਬੱਧਾ, ਦੋ ਜਹਾਨ ਹੁਕਮ ਵਰਤਾਈਆ । ਮੈਂ ਉਸ ਦੀ ਚਰਨੀ ਢੱਠਾ, ਜੋ ਡਿਗਿਆਂ ਲਏ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਪਹਿਲੋਂ ਕੀਤਾ ਕੱਠਾ, ਚਾਰ ਜੁਗ ਦੇ ਵਿਛੜੇ ਦਰ ਮਿਲਾਈਆ। ਫੇਰ ਮੇਰਾ ਬੁੜੇਪਾ ਵੇਖੇ ਆ ਕੇ ਅੱਖਾਂ, ਬਿਨ ਅੱਖਾਂ ਨੈਣ ਖੁਲ੍ਹਾਈਆ। ਕੀ ਉਸ ਨੂੰ ਹਾਲ ਦੱਸਾਂ, ਜਿਸ ਮੇਰੀ ਬਣਤ ਬਣਾਈਆ। ਨਾ ਰੋਵਾਂ ਨਾ ਹੱਸਾਂ, ਖ਼ੁਸ਼ੀਆਂ ਮੰਗਲ ਇਕੋ ਗਾਈਆ। ਨਾਨਕ ਗੋਬਿੰਦ ਨਾਲ ਪ੍ਰਭੂ ਤੇਰੇ ਚਰਨ ਦਵਾਰੇ ਵਸਾਂ, ਤੇਰਾ ਵਿਛੋੜਾ

❋

❋

ਅੱਗੇ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਧੁਰ ਦਾ ਘਰ, ਜਿਸ ਘਰ ਸੂਰਜ ਚੰਦ ਨਜ਼ਰ ਕੋਇ ਨਾ ਆਈਆ। ਬੁੱਢਾ ਕਹੇ ਬੁੱਢੇ ਦਾ ਬਾਪੂ, ਪੁਰਖ ਅਕਾਲ ਇਕੋ ਨਜ਼ਰੀ ਆਈਆ। ਨਾਨਕ ਗੋਬਿੰਦ ਧਾਰ ਨਾ ਕੋਇ ਪਛਾਤੂ, ਵੇਖ ਸਕੇ ਨਾ ਕੋਇ ਲੋਕਾਈਆ। ਉਤਮ ਸ੍ਰੇਸ਼ਟ ਜਿਨ ਆਤਮ ਪਰਮਾਤਮ ਬਣਾਈ ਜਾਤੂ, ਜਾਤ ਪਾਤ ਨਾ ਕੋਇ ਰਖਾਈਆ। ਸੋ ਸਾਹਿਬ ਸਤਿਗੁਰ ਇਕੋ ਏਕ ਏਕੰਕਾਰ ਬਣੇ ਸਾਥੂ, ਸਗਲਾ ਸੰਗ ਨਿਭਾਈਆ। ਉਸ ਪੁਰਖ ਪਰਮਾਤਮ ਮਿਲ ਕੇ ਮੈਂ ਇਹੋ ਆਖੂੰ, ਆਖਰ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਹੋ ਕੇ ਦੋ ਜਹਾਨਾਂ ਫਿਰੇ ਡਾਕੂ, ਨਾਮ ਡਾਕਾ ਦਿਨ ਦਿਹਾੜੇ ਘਰ ਘਰ ਰਿਹਾ ਲਾਈਆ। ਕਿਰਪਾ ਅੰਦਰ ਆਪ ਬੁਲਾਉਂਦਾ ਏ। ਜਿਸ ਉਪਰ ਮਿਹਰ ਨਜ਼ਰ ਟਿਕਾਉਂਦਾ ਏ। ਮੇਰ ਤੇਰ ਸਰਬ ਚੁਕਾਉਂਦਾ ਏ। ਸੋਈ ਸੁਰਤੀ ਸ਼ਬਦੀ ਛੇੜ ਆਪ ਉਠਾਉਂਦਾ ਏ। ਪੰਧ ਮੁਕਾ ਕੇ ਦੂਰ ਦੁਰਾਡਾ ਨੇਰਨ ਨੇਰ, ਘਰ ਘਰ ਵਿਚ ਨਜ਼ਰੀ ਆਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਆਪਣੇ ਰੰਗ ਰੰਗਾਉਂਦਾ ਏ। ਜਿਸ ਆਪਣੇ ਰੰਗ ਰੰਗਾਉਂਦਾ ਏ। ਤਿਸ ਸਾਚਾ ਸੰਗ ਨਿਭਾਉਂਦਾ ਏ। ਅੰਦਰ ਵੜ੍ਹ ਕੇ ਕੁੰਡਾ ਲਾਹੁੰਦਾ ਏ। ਦਸਮ ਦਵਾਰੀ ਚੜ੍ਹ ਕੇ ਸੋਭਾ ਪਾਉਂਦਾ ਏ। ਸ਼ਬਦ ਅਗੰਮੀ ਪੜ੍ਹ ਕੇ ਰਾਗ ਅਲਾਉਂਦਾ ਏ। ਜੋਤੀ ਦੀਪਕ ਬਲ ਕੇ ਅਗਿਆਨ ਅੰਧੇਰ ਮਿਟਾਉਂਦਾ ਏ। ਸਚ ਸੰਦੇਸ਼ਾ ਇਕੋ ਘੱਲ ਕੇ, ਹਰਿਜੂ ਆਪਣਾ ਹਾਲ ਜਣਾਉਂਦਾ ਏ। ਜਨ ਭਗਤਾਂ ਅੰਦਰ ਰਲ ਕੇ, ਸਾਚਾ ਖੇਲ ਆਪ ਵਖਾਉਂਦਾ ਏ। ਸਚ ਸਿੰਘਾਸਣ ਇਕੋ ਮਲ ਕੇ, ਸਤਿਗੁਰ ਪੂਰਾ ਸੋਭਾ ਪਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਆਪਣਾ ਘਰ ਵਖਾਉਂਦਾ ਏ। ਜਿਸ ਆਪਣਾ ਘਰ ਵਖਾਉਂਦਾ ਏ। ਤਿਸ ਬੰਦ ਦਵਾਰ ਖੁਲਾਉਂਦਾ ਏ। ਜੰਗਲ ਜੂਹ ਉਜਾੜ ਪਹਾੜ ਨਾ ਕੋਇ ਭਵਾਉਂਦਾ ਏ। ਕਰ ਪਰਕਾਸ਼ ਨਾੜੀ ਨਾੜ, ਘਰ ਨੂਰੀ ਜੋਤ ਰੁਸ਼ਨਾਉਂਦਾ ਏ। ਆਤਮ ਪਰਮਾਤਮ ਦੇ ਅਧਾਰ, ਅੰਤਰ ਆਪਣਾ ਮੇਲ ਮਿਲਾਉਂਦਾ ਏ। ਅੱਠੇ ਪਹਿਰ ਸ਼ਬਦ ਧੁਨਕਾਰ, ਅਨਹਦ ਨਾਦੀ ਰਾਗ ਸੁਣਾਉਂਦਾ ਏ। ਸਾਚੀ ਸਖੀ ਕਰ ਪਿਆਰ, ਗੋਪੀ ਕਾਹਨ ਰੂਪ ਵਟਾਉਂਦਾ ਏ। ਸੋ ਗੁਰਮੁਖ ਗੁਰਸਿਖ ਹਰਿਜਨ ਉਧਰੇ ਪਾਰ, ਜਿਸ ਆਪਣਾ ਮੇਲ ਮਿਲਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਸੋ ਮੰਦਰ ਬਹਿ ਬਹਿ ਖ਼ੁਸ਼ੀ ਗੀਤ ਸੁਹਾਗੀ ਗਾਉਂਦਾ ਏ। ਜਿਸ ਆਪਣਾ ਘਰ ਵਖਾਉਂਦਾ ਏ। ਲੱਖ ਚੁਰਾਸੀ ਨਾਤਾ ਤੋੜ ਤੁੜਾਉਂਦਾ ਏ। ਜਮ ਕੀ ਫਾਸੀ ਡੇਰਾ ਢਾਹੁੰਦਾ ਏ। ਮੰਡਲ ਰਾਸੀ ਚਰਨਾਂ ਹੇਠ ਦਬਾਉਂਦਾ ਏ। ਜੋਤ ਪਰਕਾਸ਼ੀ ਇਕੋ ਨੂਰ ਵਖਾਉਂਦਾ ਏ। ਪੂਰਬ ਜਨਮ ਦੀ ਪੂਰੀ ਕਰਕੇ ਆਸੀ, ਭਗਤ ਭਗਵਾਨ ਮੇਲ ਮਿਲਾਉਂਦਾ ਏ। ਏਥੇ ਓਥੇ ਦੋ ਜਹਾਨ ਦੀ ਦੂਰ ਕਰੇ ਉਦਾਸੀ, ਇਕੋ ਅੰਮ੍ਰਿਤ ਸੱਚਾ ਨਾਮ ਜਾਮ ਪਿਲਾਉਂਦਾ ਏ। ਸੋ ਗੁਰਮੁਖ ਉਤਰੇ ਪਾਰ ਘਾਟੀ, ਅੱਧਵਿਚਕਾਰ ਨਾ ਕੋਇ ਅਟਕਾਉਂਦਾ ਏ। ਚਰਨ ਕਵਲ ਉਪਰ ਧਵਲ ਬੰਧਾਏ ਆਪਣਾ ਨਾਤੀ, ਨਾਤਾ ਬਿਧਾਤਾ ਜੋੜ ਜੁੜਾਉਂਦਾ ਏ। ਪੁਰਖ ਅਕਾਲ ਜਿਨ੍ਹਾਂ ਦਾ ਬਣਿਆ ਸੱਚਾ ਸਾਥੀ, ਸਚਖੰਡ ਦਵਾਰੇ ਫੜ ਵਸਾਉਂਦਾ ਏ। ਬਾਬੇ ਬੁੱਢੇ ਉਸ ਦੀ ਮੰਨੀ ਆਖੀ, ਜੋ ਆਖਰਕਾਰ ਅੰਤ ਸਭ ਨੂੰ ਆਪਣੀ ਜੋਤ ਮਿਲਾਉਂਦਾ ਏ। ਪਿਛੋਂ ਜੀਵ ਜੰਤ ਜਹਾਨ ਗਾਵੇ ਸਾਖੀ, ਅੱਖਰ ਅੱਖਸ਼ਰਾਂ ਨਾਲ ਮੇਲ ਮਿਲਾਉਂਦਾ ਏ। ਜੋ ਅੰਤਮ

❋

❋

ਸਮੇਂ ਰਹਿ ਗਈ ਬਾਕੀ, ਸੋ ਬਾਕੀ ਨਵੀਸ ਲੇਖਾ ਲੇਖੇ ਲਾਉਂਦਾ ਏ। ਪੁਰਖ ਅਕਾਲ ਦੀ ਅਗੰਮੀ ਝਾਕੀ, ਜਗਤ ਨੇਤਰ ਵੇਖਿਆਂ ਨਜ਼ਰ ਕਿਸੇ ਨਾ ਆਉਂਦਾ ਏ। ਜੇ ਕੋਈ ਕਹੇ ਬੰਦਾ ਖ਼ਾਕੀ, ਖ਼ਾਕ ਵਿਚ ਸਰਬ ਮਿਲਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪਣੇ ਹੱਥ ਰਖਾਉਂਦਾ ਏ।

੫ ਮਾਘ ੨੦੨੦ ਬਿਕਰਮੀ ਬੀਬੀ ਜੀਤੋ ਦੇ ਗ੍ਰਹਿ ਪਿੰਡ ਸਰਜਾ ਚੱਕ ਜ਼ਿਲਾ ਗੁਰਦਾਸ ਪੁਰ

ਕਿਰਪਾ ਕਰੇ ਸ੍ਰੀ ਭਗਵੰਤ, ਜਨ ਭਗਤ ਦਏ ਮਾਣ ਵਡਿਆਈਆ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਚੌਕੜੀ ਵੇਖ ਵਖਾਈਆ। ਬੋਧ ਅਗਾਧਾ ਨਾਮ ਮਣੀਆ ਮੰਤ, ਅੰਤਰ ਆਤਮ ਇਕ ਸਮਝਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਭੇਵ ਖੁਲ੍ਹਾਈਆ। ਲਹਿਣਾ ਦੇਣਾ ਚੁਕਾ ਬਹਿਸ਼ਤ ਜਨਤ, ਸਵਰਗ ਚਰਨਾਂ ਹੇਠ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ । ਕਿਰਪਾ ਕਰੇ ਸ੍ਰੀ ਭਗਵਾਨ, ਜਨ ਭਗਤਾਂ ਦਇਆ ਕਮਾਇੰਦਾ। ਨਿਰਗੁਣ ਸਰਗੁਣ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਭਾਗ ਲਗਾ ਕਾਇਆ ਮੰਦਰ ਸਚ ਮਕਾਨ, ਗੁਰੂਦਵਾਰ ਇਕੋ ਇਕ ਵਖਾਇੰਦਾ। ਸ਼ਬਦੀ ਰਾਗ ਸੁਣਾਏ ਸੱਚੀ ਧੁਨਕਾਨ, ਆਤਮਕ ਰਾਗੀ ਰਾਗ ਅਲਾਇੰਦਾ। ਦੀਆ ਬਾਤੀ ਕਮਲਾਪਾਤੀ ਇਕੋ ਬਾਲ, ਜੋਤ ਨਿਰੰਜਣ ਡਗਮਗਾਇੰਦਾ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਨਜ਼ਰੀ ਆਏ ਨੌਜਵਾਨ, ਨਰ ਹਰਿ ਆਪਣਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵੇਖ ਵਖਾਇੰਦਾ। ਸ੍ਰੀ ਭਗਵਾਨ ਭਗਤਨ ਮੀਤਾ, ਏਕੰਕਾਰ ਵੱਡੀ ਵਡਿਆਈਆ। ਆਦਿ ਜੁਗਾਦਿ ਚਲਾਏ ਆਪਣੀ ਰੀਤਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪ ਹੰਢਾਈਆ। ਲਹਿਣਾ ਦੇਣਾ ਚੁਕਾਏ ਮੰਦਰ ਮਸਜਿਦ ਮੱਠ ਸ਼ਿਵਦਵਾਲ ਮਸੀਤਾ, ਗ੍ਰਹਿ ਇਕੋ ਇਕ ਵਖਾਈਆ। ਧੁਰ ਦਰਬਾਰ ਸੁਹਾਏ ਠਾਂਡਾ ਸੀਤਾ, ਅਗਨੀ ਤਤ ਨਾ ਕੋਇ ਜਲਾਈਆ। ਮੇਲ ਮਿਲਾਏ ਊਚਾਂ ਨੀਚਾਂ, ਰਾਉ ਰੰਕਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਉਠਾਈਆ। ਸ੍ਰੀ ਭਗਵਾਨ ਕਿਰਪਾਨਿਧ ਠਾਕਰ ਸਵਾਮੀ, ਨਿਰਗੁਣ ਸਰਗੁਣ ਦਇਆ ਕਮਾਇੰਦਾ । ਭਗਤ ਵਛਲ ਸਦਾ ਸਦ ਅੰਤਰਜਾਮੀ, ਘਟ ਘਟ ਅੰਤਰ ਫੋਲ ਫੁਲਾਇੰਦਾ। ਨਿਸ਼ਅੱਖਰ ਨਿਰਵੈਰ ਹੋ ਸੁਣਾਏ ਬਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਕੋਇ ਪੜ੍ਹਾਇੰਦਾ। ਸਚ ਦਵਾਰ ਵਖਾਏ ਇਕੋ ਧੁਰ ਨਿਸ਼ਾਨੀ, ਨਿਰਮਲ ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਵਖਾਏ ਸਾਚਾ ਘਰ, ਜਿਸ ਗ੍ਰਹਿ ਆਪਣਾ ਡੇਰਾ ਲਾਇੰਦਾ। ਭਗਤ ਸੁਹੇਲਾ ਸਤਿਗੁਰ ਸੰਗ, ਸਤਿ ਪੁਰਖ ਵੱਡੀ ਵਡਿਆਈਆ। ਜਗਤ ਦਵਾਰੇ ਆਪੇ ਲੰਘ, ਘਰ ਮੇਲਾ ਸਹਿਜ ਸੁਭਾਈਆ। ਸ਼ਬਦੀ ਨਾਦ ਵਜਾਏ ਮਰਦੰਗ, ਅਨਹਦ ਰਾਗੀ ਨਾਦ ਸੁਣਾਈਆ। ਸੇਜ ਸੁਹੰਜਣੀ ਆਪ ਸੁਹਾਏ ਪਲੰਘ, ਪਾਵਾ ਚੂਲ ਨਾ ਕੋਇ ਬਣਾਈਆ। ਨਿਰਗੁਣ ਨੂਰ ਚਾੜ੍ਹ ਚੰਦ, ਸੂਰਜ ਚੰਦ ਪੰਧ ਮੁਕਾਈਆ। ਦਰਸ ਦੇ ਸੂਰਾ ਸਰਬੰਗ, ਸਾਹਿਬ ਸੁਲਤਾਨ ਆਪਣਾ ਮੇਲ ਮਿਲਾਈਆ। ਅਨੰਦ ਵਿਚੋਂ ਪਰਗਟਾਏ ਅਨੰਦ, ਅਨੰਦ ਆਪਣਾ

❋

❋

ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਸਹਾਈਆ। ਭਗਤ ਸਹਾਇਕ ਏਕੰਕਾਰ, ਅਕਲ ਕਲਧਾਰੀ ਦਇਆ ਕਮਾਇੰਦਾ। ਨਿਰਗੁਣ ਸਰਗੁਣ ਲਏ ਅਵਤਾਰ, ਜੁਗ ਚੌਕੜੀ ਆਪਣਾ ਖੇਲ ਰਚਾਇੰਦਾ। ਲੱਖ ਚੁਰਾਸੀ ਵਿਚੋਂ ਲਏ ਉਭਾਰ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਇੰਦਾ। ਸਾਚੀ ਬਾਣੀ ਬੋਲ ਜੈਕਾਰ, ਚਾਰੇ ਬਾਣੀ ਭੇਵ ਮਿਟਾਇੰਦਾ। ਲਿਖਣ ਪੜ੍ਹਨ ਤੋਂ ਵਸੇ ਬਾਹਰ, ਕਾਗਦ ਕਲਮ ਛਾਹੀ ਅੰਤ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਰੰਗਾਇੰਦਾ । ਹਰਿਜਨ ਰੰਗ ਰੰਗਾਏ ਅਗੰਮ, ਹਰਿ ਅਗੰਮੜੀ ਕਾਰ ਕਮਾਈਆ। ਵੇਖਣਹਾਰਾ ਕਾਇਆ ਮਾਟੀ ਚੰਮ, ਤਨ ਠਾਂਡਾ ਫੋਲ ਫੁਲਾਈਆ। ਲਹਿਣਾ ਦੇਣਾ ਚੁਕਾਏ ਪਵਣ ਸਵਾਸੀ ਦਮ, ਸੁਆਸ ਸੁਆਸਾਂ ਲੇਖੇ ਪਾਈਆ। ਨਿਰਗੁਣ ਨਿਰਵੈਰ ਨਿਰਾਕਾਰ ਜਾਣੇ ਆਪਣਾ ਕੰਮ, ਨਿਹਕਰਮੀ ਆਪਣੀ ਕਰਨੀ ਆਪ ਕਮਾਈਆ। ਜਨ ਭਗਤ ਮਿਟਾਏ ਹਰਖ ਸੋਗ ਚਿੰਤਾ ਗ਼ਮ, ਸਾਂਤਕ ਸਤਿ ਇਕੋ ਇਕ ਵਰਤਾਈਆ। ਮਾਣਸ ਜਨਮ ਲੋਕਮਾਤ ਬੇੜਾ ਬੰਨ੍ਹ, ਸਚਖੰਡ ਦਵਾਰੇ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਇਕੋ ਰਾਹ ਚਲਾਈਆ। ਜਨ ਭਗਤ ਚਲਾਏ ਇਕੋ ਰਾਹ, ਦੂਜੀ ਓਟ ਨਾ ਕੋਇ ਵਖਾਇੰਦਾ। ਸ਼ਬਦ ਸਰੂਪੀ ਬਣ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ । ਸਚ ਸੰਦੇਸ਼ਾ ਦਏ ਸੁਣਾ, ਧੁਰ ਦਾ ਰਾਗੀ ਰਾਗ ਅਲਾਇੰਦਾ। ਅੰਤਰ ਆਤਮ ਮੇਲਾ ਸਹਿਜ ਸੁਭਾ, ਪਰਮ ਪੁਰਖ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਕਰ ਰੁਸ਼ਨਾ, ਦੀਆ ਬਾਤੀ ਇਕੋ ਇਕ ਚਮਕਾਇੰਦਾ। ਮਹਲ ਅਟੱਲ ਸੋਭਾ ਪਾ, ਘਰ ਘਰ ਵਿਚ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਜਨ ਭਗਤਾਂ ਵੇਖ ਵਖਾਇੰਦਾ । ਜੁਗ ਚੌਕੜੀ ਜਨ ਭਗਤਾਂ ਵੇਖੇ ਆਪ, ਪ੍ਰਭ ਆਪਣੇ ਹੱਥ ਰੱਖੇ ਵਡਿਆਈਆ। ਬਿਨ ਅੱਖਰਾਂ ਦੇਵੇ ਜਾਪ, ਬਿਨ ਰਸਨਾ ਜਿਹਵਾ ਬੱਤੀ ਦੰਦ ਕਰੇ ਪੜ੍ਹਾਈਆ। ਮੇਟ ਮਿਟਾਏ ਤ੍ਰੈਗੁਣ ਮਾਇਆ ਤੀਨੋ ਤਾਪ, ਪੰਚ ਵਿਕਾਰ ਨਾ ਕੋਇ ਹਲਕਾਈਆ। ਜਨਮ ਜਨਮ ਦਾ ਪੂਰਬ ਮੇਟੇ ਪਾਪ, ਪਤਿਤ ਪੁਨੀਤ ਦਏ ਕਰਾਈਆ। ਆਤਮ ਪਰਮਾਤਮ ਬਣਾਏ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਬੰਦ ਕਿਵਾੜੀ ਖੋਲ੍ਹ ਤਾਕ, ਮੰਦਰ ਇਕੋ ਇਕ ਵਖਾਈਆ । ਨਜ਼ਰੀ ਆਏ ਰਸੂਲ ਪਾਕ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਇਕੋ ਘਰ ਵਸਾਈਆ। ਜਨ ਭਗਤ ਵਸਾਏ ਏਕੋ ਘਰ, ਗ੍ਰਹਿ ਮੰਦਰ ਆਪ ਜਣਾਈਆ। ਅਬਿਨਾਸ਼ੀ ਕਰਤਾ ਖੋਲ੍ਹ ਦਰ, ਦਰ ਦਰਵਾਜਾ ਦਏ ਖੁਲ੍ਹਾਈਆ। ਨਿਰਭਉ ਚੁਕਾਏ ਭੈ ਡਰ, ਭਿਆਨਕ ਨਜ਼ਰ ਕੋਇ ਨਾ ਆਈਆ। ਦਰਸ ਵਖਾਏ ਅੱਗੇ ਖੜ੍ਹ, ਸਵਛ ਸਰੂਪੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਈਆ। ਹਰਿਜਨ ਮੇਲ ਮਿਲੇ ਹਰਿ ਪ੍ਰਭ, ਵੱਜੇ ਨਾਮ ਵਧਾਈਆ। ਝੂਠਾ ਝਗੜਾ ਮੁੱਕੇ ਸਭ, ਲੇਖਾ ਮੁੱਕੇ ਮਾਤ ਲੋਕਾਈਆ। ਪੰਚ ਵਿਕਾਰਾ ਦੇਵੇ ਦੱਬ, ਕੂੜੀ ਕਿਰਿਆ ਡੇਰਾ ਢਾਹੀਆ। ਨੌ ਦਵਾਰ ਮੁੱਕੇ ਹੱਦ, ਘਰ ਦਸਵੇਂ ਖ਼ੁਸ਼ੀ ਮਨਾਈਆ। ਦਰਸ਼ਨ ਕਰੇ ਰੱਜ ਰੱਜ, ਨਿਜ ਨੇਤਰ ਨੈਣ ਖੁਲ੍ਹਾਈਆ। ਨਜ਼ਰੀ ਆਏ ਇਕੋ ਕਾਅਬਾ ਸਚ ਦਵਾਰੇ ਜਿਸ ਦਾ ਹੱਜ, ਹਜ਼ਰਤ ਨੂਰੀ ਨੂਰ ਇਲਾਹੀਆ। ਮਿਲੇ ਮੇਲ ਪੁਰਖ ਸਮਰਥ, ਮਹਿੰਮਾ ਅਕੱਥ ਇਕ ਸੁਣਾਈਆ ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। ਜਨ ਭਗਤ ਕਹੇ ਪ੍ਰਭ ਪਾਇਆ ਠਾਕਰ, ਘਰ ਵੱਜੀ ਨਾਮ ਵਧਾਈਆ। ਜਗਤ ਸੰਸਾਰ ਤਰਿਆ ਸਾਗਰ, ਡੂੰਘੀ ਭਵਰ ਨਾ ਕੋਇ ਰੁੜ੍ਹਾਈਆ। ਭਾਗ ਲੱਗਾ ਸਾਢੇ ਤਿੰਨ ਹੱਥ ਕਾਇਆ ਗਾਗਰ, ਨਿਰਮਲ ਨੀਰ ਸੀਰ ਇਕੋ ਨਜ਼ਰੀ ਆਈਆ। ਨਿਰਮਲ ਕਰਮ ਹੋਇਆ ਉਜਾਗਰ, ਦੁਰਮਤ ਮੈਲ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦਿਤਾ ਮੁਕਾਈਆ। ਭਗਤ ਕਹੇ ਪ੍ਰਭ ਪਾਇਆ ਏਕ, ਏਕੰਕਾਰ ਨਜ਼ਰੀ ਆਈਆ। ਜਿਸ ਮਿਲਿਆਂ ਚੁੱਕੀ ਦੂਜੀ ਟੇਕ, ਇਸ਼ਟ ਦ੍ਰਿਸ਼ਟ ਇਕੋ ਇਕ ਖੁਲ੍ਹਾਈਆ। ਮਿਹਰ ਨਜ਼ਰ ਕਰ ਕੀਤੀ ਬੁੱਧ ਬਬੇਕ, ਬਬੇਕੀ ਆਪਣੇ ਨਾਲ ਮਿਲਾਈਆ । ਅੰਦਰ ਵੜ ਕੇ ਖੋਲ੍ਹਿਆ ਭੇਤ, ਬਾਹਰੋਂ ਕਰੇ ਨਾ ਕੋਇ ਪੜ੍ਹਾਈਆ। ਮੌਲੀ ਰੁੱਤ ਬਸੰਤੀ ਚੇਤ, ਪਤ ਡਾਲੀ ਆਪ ਮਹਿਕਾਈਆ। ਆਤਮ ਪਰਮਾਤਮ ਕੀਤਾ ਹੇਤ, ਸੁਰਤੀ ਸ਼ਬਦ ਸ਼ਬਦ ਮਿਲਾਈਆ। ਸਚ ਸਿੰਘਾਸਣ ਬਹਿ ਕੇ ਲਿਆ ਖੇਡ, ਆਪ ਆਪਣੀ ਗੋਦ ਉਠਾਈਆ। ਜੋਤੀ ਜਲਵਾ ਦਿਤਾ ਨੂਰੀ ਤੇਜ, ਤਾਲਬ ਤੁਲਬਾ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਹੋਏ ਸਹਾਈਆ। ਭਗਤ ਕਹੇ ਮੇਰਾ ਠਾਕਰ ਇਕ, ਜਿਸ ਵਿਚ ਵੱਡੀ ਵਡਿਆਈਆ। ਦੋ ਜਹਾਨ ਚਾਰ ਕੁੰਟ ਦਹਿ ਦਿਸ਼ਾ ਰਿਹਾ ਦਿਸ, ਹਰ ਘਟ ਬੈਠਾ ਡੇਰਾ ਲਾਈਆ। ਕਰ ਕਿਰਪਾ ਕਰਵਟ ਬਦਲ ਬਦਲੀ ਆਪਣੀ ਪਿੱਠ, ਸਨਮੁਖ ਆਪਣਾ ਦਰਸ ਦਿਖਾਈਆ। ਪ੍ਰੇਮ ਪ੍ਰੀਤੀ ਅੰਦਰ ਕੀਤਾ ਹਿੱਤ, ਹਿਤਕਾਰੀ ਹੋ ਕੇ ਲਿਆ ਮਿਲਾਈਆ। ਮਨ ਵਾਸਨਾ ਠਗੌਰੀ ਪਾਏ ਨਾ ਕੋਇ ਚਿਤ, ਬੁੱਧੀ ਚਲੇ ਨਾ ਕੋਈ ਚਤੁਰਾਈਆ। ਬਿਨ ਤੰਦ ਸਤਾਰ ਪਾਈ ਖਿਚ, ਡੋਰੀ ਨਜ਼ਰ ਕਿਸੇ ਨਾ ਆਈਆ। ਮੈਂ ਦਰਸ਼ਨ ਕਰਾਂ ਨਿੱਤ, ਨਿਜ ਨੇਤਰ ਪੇਖ ਪੇਖ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮਿਲਿਆ ਸੱਚਾ ਮਾਹੀਆ। ਭਗਤ ਕਹੇ ਮੇਰਾ ਸਤਿਗੁਰ ਸਵਾਮੀ, ਸਾਹਿਬ ਇਕੋ ਇਕ ਨਜ਼ਰੀ ਆਇੰਦਾ। ਆਦਿ ਜੁਗਾਦਿ ਸਦਾ ਨਿਹਕਾਮੀ, ਨਿਹਕਰਮੀ ਕਰਮ ਕਮਾਇੰਦਾ। ਜਿਸ ਦੀ ਰਚਨਾ ਚਾਰੇ ਖਾਣੀ, ਚਾਰੇ ਬਾਣੀ ਬੋਲ ਅਲਾਇੰਦਾ। ਜਿਸ ਦਾ ਹੁਕਮ ਗੁਰ ਅਵਤਾਰ ਪੀਰ ਪੈਗ਼ੰਬਰ ਮੰਨਣ ਦੋ ਜਹਾਨੀ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣੀ ਕਾਰ ਕਮਾਇੰਦਾ । ਏਥੇ ਓਥੇ ਦੋ ਜਹਾਨ ਸ਼ਾਹ ਪਾਤਸ਼ਾਹ ਸੱਚਾ ਸੁਲਤਾਨੀ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਜਿਸ ਦੀ ਅਗੰਮੀ ਬਾਣੀ, ਗੁਰ ਗੁਰ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਵੇਖ ਵਖਾਇੰਦਾ। ਭਗਤ ਕਹੇ ਪ੍ਰਭ ਪਾਇਆ ਸੱਚ, ਘਰ ਵੱਜੀ ਸਚ ਵਧਾਈਆ। ਭਾਗ ਲੱਗਾ ਕਾਇਆ ਮਾਟੀ ਕੱਚ, ਕੰਚਨ ਰੂਪ ਲਿਆ ਵਟਾਈਆ । ਮਨ ਮਨੂਆ ਨਾ ਦੌੜੇ ਨੱਚ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸਤਿਗੁਰ ਕਿਰਪਾ ਹੋਇਆ ਵਸ, ਸ਼ਬਦੀ ਡੋਰੀ ਤੰਦ ਬੰਧਾਈਆ। ਨਿਮਾਣਾ ਹੋ ਕੇ ਗਿਆ ਢੱਠ, ਅਭਿਮਾਨ ਕੋਇ ਰਹਿਣ ਨਾ ਪਾਈਆ। ਨੀਵਾਂ ਹੋ ਕੇ ਰਿਹਾ ਦੱਸ, ਉਚੀ ਕੂਕ ਕੂਕ ਸੁਣਾਈਆ। ਜਿਨ੍ਹਾਂ ਸ੍ਰੀ ਭਗਵਾਨ ਹੋਇਆ ਵਸ, ਓਥੇ ਮੇਰੀ ਚਲੇ ਨਾ ਕੋਇ ਚਤੁਰਾਈਆ। ਮੈਂ ਸੇਜ ਵਿਛਾ ਕੇ ਸੁੱਤਾ ਸੱਥਰ ਸੱਥ, ਖ਼ਾਕੀ ਖ਼ਾਕ ਉਤੇ ਡੇਰਾ ਲਾਈਆ। ਮੇਰਾ ਲਹਿਣਾ ਚੁੱਕਿਆ ਤਤ ਅੱਠ, ਤਤਵ ਤਤ ਨਾ ਕੋਇ ਸਮਝਾਈਆ। ਸਾਹਿਬ ਸੁਆਮੀ ਦਿਤੀ

❋

❋

ਇਕੋ ਮਤ, ਬ੍ਰਹਮ ਮਤ ਅੰਦਰੇ ਅੰਦਰ ਦ੍ਰਿੜਾਈਆ। ਨਾੜ ਬਹੱਤਰ ਨਾ ਉਬਲੀ ਰੱਤ, ਹੱਡੀਆਂ ਬਾਲਣ ਨਾ ਕੋਇ ਜਲਾਈਆ। ਜਿਧਰ ਵੇਖਾਂ ਪ੍ਰਭ ਨਜ਼ਰ ਆਏ ਪ੍ਰਤੱਖ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਨ ਭਗਤਾਂ ਆਪਣੇ ਮਿਲਣ ਦੀ ਦਿਤੀ ਇਕੋ ਅੱਖ, ਨਿਜ ਨੇਤਰ ਦਿਤਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਇਕੋ ਬੇਪਰਵਾਹੀਆ। ਭਗਤ ਕਹੇ ਮੇਰਾ ਭਗਵੰਤ, ਭਗਵਨ ਇਕੋ ਨਜ਼ਰੀ ਆਈਆ। ਮੈਂ ਨਾਰ ਸੁਹਾਗਣ ਉਹ ਮੇਰਾ ਕੰਤ, ਸੇਜ ਸੁਹੰਜਣੀ ਰਿਹਾ ਸੁਹਾਈਆ। ਬੋਧ ਅਗਾਧਾ ਬਣ ਕੇ ਅਗੰਮੀ ਪੰਡਤ, ਧੁਰ ਦਾ ਰਾਗ ਇਕ ਜਣਾਈਆ। ਦੋਏ ਜੋੜ ਬਣ ਦਰਵੇਸ਼ ਦਰ ਠਾਂਡੇ ਕਰਾਂ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਬਿਨ ਤੇਰੀ ਕਿਰਪਾ ਮੇਰੀ ਕੋਈ ਨਾ ਦਿਸੇ ਹਿੰਮਤ, ਹੌਸਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਭਗਤ ਕਹੇ ਕਿਰਪਾ ਕਰੇ ਪ੍ਰਭੂ ਪ੍ਰਭ ਮੇਰਾ, ਸਿਰ ਮੇਰੇ ਹੱਥ ਟਿਕਾਈਆ। ਦੂਰ ਦੁਰਾਡਾ ਆਵੇ ਨੇਰਨ ਨੇਰਾ, ਬਣ ਪਾਂਧੀ ਪੰਧ ਮੁਕਾਈਆ। ਗ੍ਰਹਿ ਮੰਦਰ ਚਾਉ ਘਨੇਰਾ, ਘਰ ਅਣਡਿਠੜੇ ਵੱਜੇ ਵਧਾਈਆ। ਘਰ ਵਿਚ ਘਰ ਵਸਾਏ ਖੇੜਾ, ਖਿੜਕੀ ਕੁੰਡੀ ਆਪ ਖੁਲ੍ਹਾਈਆ। ਭਵਰੀ ਗੁਫ਼ਾ ਚੁੱਕੇ ਅੰਧੇਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਇਕੋ ਰੰਗ ਵਖਾਏ ਸੰਝ ਸਵੇਰਾ, ਸੂਰਜ ਚੰਦ ਨਾ ਕੋਇ ਚਮਕਾਈਆ। ਪ੍ਰੇਮ ਪ੍ਰੀਤੀ ਅੰਦਰ ਕਹੇ ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਸਹਾਈਆ। ਭਗਤ ਕਹੇ ਮੇਰਾ ਠਾਕਰ ਉਹ, ਜਿਸ ਹੱਥ ਸਰਬ ਵਡਿਆਈਆ। ਕੋਟਨ ਕੋਟ ਬ੍ਰਹਿਮੰਡ ਜਿਸ ਦੀ ਲੋਅ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਦੇ ਚਰਨ ਬਿਨ ਕਬੀਰ ਕੋਈ ਨਾ ਸਕੇ ਛੋਹ, ਧੂੜੀ ਟਿੱਕਾ ਮਸਤਕ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਇਕੋ ਬੂਝ ਬੁਝਾਈਆ। ਜਨ ਭਗਤ ਕਹੇ ਮੇਰਾ ਸਾਹਿਬ ਸਤਿ, ਸਤਿ ਦਏ ਵਡਿਆਈਆ। ਜੁਗ ਚੌਕੜੀ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮਾਰਗ ਦੱਸ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰਾਹ ਚਲਾਈਆ। ਭਗਤ ਕਹੇ ਪ੍ਰਭ ਦਿਤਾ ਪ੍ਰੇਮ, ਰੀਤੀ ਆਪਣੀ ਸਚ ਜਣਾਈਆ। ਆਦਿ ਜੁਗਾਦਿ ਜਿਸ ਦਾ ਨੇਮ, ਨਿਯਮ ਆਪਣੇ ਨਾਲ ਨਿਭਾਈਆ। ਜਿਸ ਦਾ ਮੇਲਾ ਗੋਬਿੰਦ ਉਤੇ ਹੇਮ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਸੋ ਜੁਗ ਜੁਗ ਜਨ ਭਗਤਾਂ ਦੇਵੇ ਲਹਿਣ ਦੇਣ, ਪੂਰਬ ਲੇਖਾ ਝੋਲੀ ਪਾਈਆ। ਰਸਨਾ ਜਿਹਵਾ ਕੋਈ ਨਾ ਸਕੇ ਕਹਿਣ, ਕਹਿ ਕਹਿ ਅੰਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਹਰਿ ਭਗਤ ਲਏ ਉਪਜਾਈਆ। ਹਰਿ ਭਗਤ ਉਪਜਾਵੇ ਆਪ ਪ੍ਰਭ, ਦੀਨ ਦਿਆਲ ਦਇਆ ਕਮਾਇੰਦਾ। ਲੱਖ ਚੁਰਾਸੀ ਵਿਚੋਂ ਲੱਭ, ਜੁਗ ਜਨਮ ਦੇ ਵਿਛੜੇ ਮੇਲ ਮਿਲਾਇੰਦਾ। ਅੰਮ੍ਰਿਤ ਜਾਮ ਪਿਆਏ ਮਦਿ, ਰਸ ਇਕੋ ਇਕ ਚਖਾਇੰਦਾ। ਕੂੜੀ ਕਿਰਿਆ ਪਾਰ ਹੱਦ, ਸਚ ਦੁਆਰਾ ਇਕ ਸੁਹਾਇੰਦਾ। ਅੰਦਰ ਵੜ ਸੁਣਾਏ ਨਦ, ਬਿਨ ਤੰਦੀ ਤੰਦ ਸਿਤਾਰ ਵਜਾਇੰਦਾ। ਜੀਵਾਂ ਜੰਤਾਂ ਨਾਲੋਂ ਕਰ ਕੇ ਅੱਡ, ਗ੍ਰਹਿ ਆਪਣੇ ਮੇਲ ਮਿਲਾਇੰਦਾ। ਕਰ ਪਰਕਾਸ਼ ਕਾਇਆ ਮਾਟੀ ਚੰਮ ਹੱਡ, ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ

❋

❋

ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਿਤ ਜਨ ਭਗਤਾਂ ਵੇਖ ਵਖਾਇੰਦਾ। ਨਿਤ ਨਿਤ ਜਨ ਭਗਤਾਂ ਵੇਖਣ ਆਇਆ, ਪਾਰਬ੍ਰਹਮ ਵੱਡੀ ਵਡਿਆਈਆ। ਤ੍ਰੈਗੁਣ ਮੇਟੇ ਕੂੜੀ ਮਾਇਆ, ਮਮਤਾ ਮੋਹ ਚੁਕਾਈਆ। ਭਾਂਡਾ ਭਰਮ ਦਏ ਭੰਨਾਇਆ, ਗੜ੍ਹ ਹੰਕਾਰ ਤੁੜਾਈਆ। ਸਿਰ ਰੱਖੇ ਆਪਣੀ ਠੰਡੀ ਛਾਇਆ, ਮਿਹਰ ਨਜ਼ਰ ਨੈਣ ਉਠਾਈਆ। ਸਾਚਾ ਅੱਖਰ ਇਕ ਸਮਝਾਇਆ, ਪੱਟੀ ਆਪਣਾ ਨਾਮ ਪੜ੍ਹਾਈਆ। ਬਿਨ ਅੱਖਾਂ ਨੇਤਰਾਂ ਨਜ਼ਰੀ ਆਇਆ, ਨਿਜ ਘਰ ਬੈਠਾ ਤਾੜੀ ਲਾਈਆ। ਸਾਚਾ ਮੰਦਰ ਸਤਿ ਸੁਹਾਇਆ, ਸਾਹਿਬ ਖ਼ੁਸ਼ੀ ਮਨਾਈਆ। ਭਗਤ ਭਗਵਾਨ ਇਕੋ ਰੂਪ ਇਕੋ ਜੋਤ ਸਮਾਇਆ, ਦੂਜਾ ਸੰਗ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਸਾਚੀ ਭਗਤੀ ਵਿਚੋਂ ਭਗਵਨ ਆਪਣੇ ਘਰ ਵਸਾਇਆ।